ਪੁਸਤਕਾਲਾਭਾਗ ੨੦

੫ ਮਾਘ ਸ਼ਹਿਨਸ਼ਾਹੀ ਸੰਮਤ ੩ ਓਗਰਾ ਹਰਿ ਸੰਗਤ ਜ਼ਿਲਾ ਗੁਰਦਾਸਪੁਰ

ਗੁਰ ਅਵਤਾਰ ਪੈਗ਼ੰਬਰ ਕਹਿਣ ਆ ਕੇ ਪੁੱਜੇ, ਪੂਜਨੀਕ ਸੀਸ ਨਿਵਾਈਆ। ਜਿਹੜਾ ਰਮਜ਼ ਇਸ਼ਾਰੇ ਸਭ ਦੇ ਬੁੱਝੇ, ਬੁਝੇ ਦੀਪਕ ਰਿਹਾ ਜਗਾਈਆ। ਆਪਣੇ ਹਿਸਾਬ ਕਿਤਾਬ ਨਾਲ ਲਿਆਏ ਗੁੱਝੇ, ਜੋ ਆਪਣੇ ਵਿਚ ਛੁਪਾਈਆ। ਸਦੀ ਚੌਧਵੀਂ ਕੁਛ ਨਾ ਸੁੱਝੇ, ਪੜਦਾ ਓਹਲਾ ਨਾ ਕੋਇ ਉਠਾਈਆ। ਲੇਖੇ ਰਹਿਣ ਮੂਲ ਨਾ ਲੁਕੇ, ਕਰੇ ਖੇਲ ਬੇਪਰਵਾਹੀਆ। ਕਿਉਂ ਚਲਾਈ ਰੀਤੀ ਪੀਤੇ ਹੁੱਕੇ, ਮੁੱਛਾਂ ਲਈਆਂ ਕਟਾਈਆ। ਕਿਉਂ ਦੀਨ ਮਜ਼੍ਹਬ ਦੇ ਲਾਏ ਬੂਟੇ, ਵੱਖ ਵੱਖ ਰਾਹ ਚਲਾਈਆ। ਕਿਉਂ ਫਿਰਦੇ ਰਹੇ ਆਪਣੀ ਕੂਟੇ, ਚਾਰੋਂ ਕੁੰਟ ਨਾ ਡੰਕ ਵਜਾਈਆ। ਭਾਉ ਰਖਾਏ ਦੂਜੇ, ਹਿੰਦੂ ਮੁਸਲਿਮ ਸਿੱਖ ਈਸਾਈ ਦਿੱਤੇ ਬਣਾਈਆ। ਖਵਾਏ ਮੁਰਗ਼ੀ ਚੂਜ਼ੇ, ਛੁਰੀ ਗਲ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਲੈ ਕੇ ਆਏ ਹਿਸਾਬ, ਆਪਣਾ ਪੰਧ ਮੁਕਾਈਆ। ਧਰਮ ਗ੍ਰੰਥ ਦੀ ਖੋਲ੍ਹਣ ਸਰਬ ਕਿਤਾਬ, ਵਰਕਾ ਵਰਕਾ ਉਲਟਾਈਆ। ਉਚੀ ਕੂਕ ਸੁਣਾਵਣ ਆਵਾਜ਼, ਦੀਨ ਦੁਨੀ ਸ਼ਨਵਾਈਆ। ਸਾਰੇ ਖੋਲ੍ਹੋ ਜਾਗ, ਨਿੰਦਰਾ ਦੂਰ ਕਰਾਈਆ। ਸਾਚਾ ਸਿੱਖੋ ਤਿਆਗ, ਤੇਗ਼ਾਧਾਰੀ ਦਏ ਦੁਹਾਈਆ। ਕੀ ਲੇਖਾ ਮੁਕਣਾ ਆਜ, ਭਾਂਡਾ ਭਰਮ ਭੰਨਾਈਆ। ਸਤਿਜੁਗ ਤਰੇਤਾ ਦਵਾਪਰ ਕਲਜੁਗ ਅਸੀਂ ਚਲਾਉਂਦੇ ਗਏ ਜਹਾਜ਼, ਬੇੜਾ ਪਤਣ ਆਪਣਾ ਆਪਣਾ ਵਖਾਈਆ। ਰਚਾਉਂਦੇ ਗਏ ਕਾਜ, ਅੱਲਾ ਵਾਹਿਗੁਰੂ ਨਾਮ ਸਤਿ ਰਾਮ ਕ੍ਰਿਸ਼ਨ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਆਏ ਲੇਖਾ ਚੁੱਕ, ਚੁੱਕੀ ਪੀੜ ਪਰਾਈਆ। ਪ੍ਰਭ ਸਾਥੋਂ ਰਿਹਾ ਪੁਛ, ਹੁਕਮੀ ਹੁਕਮ ਸੁਣਾਈਆ। ਸਾਨੂੰ ਲੱਗਾ ਦੁੱਖ, ਦੀਨ ਦੁਨੀ ਦੁਹਾਈਆ। ਸਾਚਾ ਮਿਲੇ ਕਿਸੇ ਨਾ ਸੁਖ, ਸਾਂਤਕ ਸਤਿ ਨਾ ਕੋਇ ਕਰਾਈਆ। ਉਜਲ ਕਰੇ ਕੋਇ ਨਾ ਮੁਖ, ਦੁਰਮਤ ਮੈਲ ਧਵਾਈਆ। ਸ਼ਾਹ ਸੁਲਤਾਨਾਂ ਵਰਤੀ ਭੁੱਖ, ਤ੍ਰਿਸਨਾ ਤ੍ਰਿਪਤ ਨਾ ਕੋਇ ਵਖਾਈਆ। ਅਸੀਂ ਸਾਰੇ ਬੈਠੇ ਲੁਕ, ਸਿਰ ਹੱਥ ਨਾ ਕੋਇ ਰਖਾਈਆ। ਹੁਣ ਨੇੜੇ

❋

❋

ਜਾਓ ਢੁੱਕ, ਜਵਾਬ ਤਲਬੀ ਵਿਚ ਸੀਸ ਨਿਵਾਈਆ। ਸਾਰੇ ਕਹਿਣ ਕੀ ਸਾਡਾ ਪੈਂਡਾ ਗਿਆ ਮੁਕ, ਮੰਜ਼ਲ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਖੋਲ੍ਹੀਏ ਆਪਣਾ ਬਸਤਾ, ਵਸਿਆ ਨਜ਼ਰ ਕੋਇ ਨਾ ਆਈਆ। ਗੋਬਿੰਦ ਸਭ ਦੇ ਪਿਛੇ ਹੱਸਦਾ, ਆਪਣੀ ਲੈ ਅਗੰੜਾਈਆ। ਦੱਸੋ ਕਿਹੜਾ ਹਕ ਰਖਦਾ, ਜੋ ਸਭ ਨੂੰ ਰਿਹਾ ਮਿਲਾਈਆ। ਕਿਹੜਾ ਨਾਮ ਜਪਦਾ, ਜੋ ਜੀਵਣ ਦਾਤਾ ਨਜ਼ਰੀ ਆਈਆ। ਕਿਹੜਾ ਮਾਰਗ ਦੱਸਿਆ ਸਤਿ ਦਾ, ਸੁਲਹਕੁਲ ਮਨਾਈਆ। ਕਿਉਂ ਬੇੜਾ ਭਰਿਆ ਪੱਪ ਦਾ, ਕਲਜੁਗ ਕੂੜ ਦੁਹਾਈਆ। ਕਿਉਂ ਨਾ ਪੜਦਾ ਖੁਲ੍ਹਾ ਅਪ ਦਾ, ਆਪਣਾ ਨੂਰ ਚਮਕਾਈਆ। ਕਿਉਂ ਨਾ ਇਸ਼ਾਰਾ ਹੋਇਆ ਅੱਖ ਦਾ, ਨਿਜ ਨੇਤਰ ਨੈਣ ਲੋਚਣ ਸ਼ਰਮਾਈਆ। ਮੁਹੰਮਦ ਕਹੇ ਮੈਂ ਬਚਨ ਦੱਸਾਂ ਸਚ ਦਾ, ਸਹਿਜ ਨਾਲ ਸਮਝਾਈਆ। ਮੈਂ ਚੌਂਹ ਯਾਰਾਂ ਦੱਸਿਆ ਜਿਸ ਵੇਲੇ ਝਗੜਾ ਪਿਆ ਨੂੰਹ ਸੱਸ ਦਾ, ਸੌਹਰੇ ਪੇਕੇ ਰਸ ਨਾ ਕੋਇ ਬਣਾਈਆ। ਫੇਰ ਖੇਲ ਹੋਣਾ ਪੁਰਖ ਸਮਰਥ ਦਾ, ਜੋ ਆਪਣੀ ਕਾਰ ਕਮਾਈਆ। ਓਸ ਨੇ ਸਾਥੋਂ ਲੇਖਾ ਮੰਗਣਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਬਾਣੀ ਹੱਥ ਦਾ, ਜੋ ਹੱਥਾਂ ਨਾਲ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਮੁਕੱਰਰ ਹੋ ਗਿਆ ਰੈਂਟ, ਕਿਰਾਏਦਾਰ ਅਖਵਾਈਆ। ਮੁਹੰਮਦ ਕਹੇ ਕਿਹੜੇ ਵਸੀਏ ਟੈਂਟ, ਮਸਜਦ ਸੋਭਾ ਕੋਇ ਨਾ ਪਾਈਆ। ਮੂਸਾ ਈਸਾ ਕਹੇ ਕੀ ਕਰੀਏ ਜਿਧਰ ਵੇਖੀਏ ਘੜੀ ਕਲਾਕ ਹੈਟ ਪੈਂਟ, ਗਿਰਜਾ ਗਿਰਹਾ ਨਾ ਕੋਇ ਖੁਲ੍ਹਾਈਆ। ਰਾਮ ਕ੍ਰਿਸ਼ਨ ਕਹਿਣ ਸਭ ਨੇ ਲਾਇਆ ਸੈਂਟ, ਗੁਲਸ਼ਨ ਰਹੇ ਮਹਿਕਾਈਆ। ਨਾਨਕ ਗੋਬਿੰਦ ਕਹੇ ਧਰਮ ਪੁਜਾਰੀ ਬਣ ਗਏ ਅਜੈਂਟ, ਆਪਣਾ ਰੂਪ ਬਦਲਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਬਣ ਗਏ ਕੈਂਟ, ਧਰਮ ਦਵਾਰਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਖੁਲ੍ਹਾਈਆ। ਈਸਾ ਕਹੇ ਮੈਂ ਲੈ ਕੇ ਆਇਆ ਕਲਾਕ, ਜੋ ਵੇਲਾ ਵਕਤ ਸਮਝਾਈਆ। ਮੂਸਾ ਕਹੇ ਮੈਂ ਸਭ ਦੀ ਸੁਣ ਕੇ ਆਇਆ ਟਾਕ, ਕੀ ਪੋਪ ਰਹੇ ਸੁਣਾਈਆ। ਅਵਤਾਰ ਪੈਗ਼ੰਬਰ ਕਹਿਣ ਅਸੀਂ ਫੋਲ ਕੇ ਆਏ ਡਾਕ, ਲੇਖਾ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦੇ ਹਿੱਸੇ ਵੇਖੇ ਬਲਾਕ, ਚਾਰੋਂ ਕੁੰਟ ਧਿਆਨ ਲਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਭੱਜੇ ਆਏ ਡਾਇਰੈਕਟ, ਰਾਹ ਵਿਚ ਨਾ ਕੋਇ ਅਟਕਾਈਆ। ਦੀਨ ਦੁਨੀ ਵਿਚੋਂ ਕਰਦੇ ਆਏ ਸਿਲੈਕਟ, ਗੁਰਮੁਖ ਹਰਿਜਨ ਸੱਜਣ ਵੇਖ ਵਖਾਈਆ। ਦੀਨ ਮਜ਼੍ਹਬ ਦੇ ਭੰਨਦੇ ਆਏ ਬਰੈਕਟ, ਬੰਧਨ ਬੰਧ ਨਾ ਕੋਇ ਰਖਾਈਆ। ਸਚਖੰਡ ਦਵਾਰਿਉਂ ਚਲੇ ਨੌ ਵੱਜੇ ਕੁਰੈਕਟ, ਬੀਸ ਮਿੰਟ ਰਸਤੇ ਵਿਚ ਲਗਾਈਆ। ਥੋੜ੍ਹਾ ਧਰਮ ਰਾਏ ਕੋਲ ਪਿਆ ਡੀਫ਼ੈਕਟ, ਉਸ ਨੂੰ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਵਰਤਾਈਆ। ਮੂਸਾ ਕਹੇ ਈਸਾ ਵੇਖ ਲਾਈਨ ਡਿਵਨ, ਡੀਵਾਈਡ ਨਾ ਕੋਇ ਕਰਾਈਆ। ਪਰਵਰਦਿਗਾਰ ਕੁਛ ਲੇਖਾ ਦੇਵੇ ਗਿਵਨ, ਗੋ ਗਾਡ ਦਇਆ ਕਮਾਈਆ। ਜਿਹੜੀ ਵਸਤ ਪਾਈ ਵਿਚ ਟਿਫ਼ਨ, ਲਾਕ ਤਾਕ ਨਾਲ ਕਰਾਈਆ। ਉਹ ਜਵਾਬ ਮੰਗੇ ਰਿਟਨ, ਕਲਮ ਸ਼ਾਹੀ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਵਰਤਾਈਆ। ਮੂਸਾ ਕਹੇ ਵੇਖੋ ਇਕ ਅਗੰਮਾ ਗੇਟ, ਗਾਈਡ ਨਜ਼ਰ ਕੋਇ ਨਾ ਆਈਆ।

❋

❋

ਕੋਈ ਹੋ ਨਾ ਜਾਇਓ ਲੇਟ, ਆਪਣਾ ਵਕਤ ਗਵਾਈਆ। ਪਿਛੇ ਕਰਿਓ ਨਾ ਕੋਈ ਵੇਟ, ਇੰਤਜ਼ਾਰ ਨਾ ਕੋਇ ਰਖਾਈਆ। ਪਿਛਲੀ ਯਾਦ ਕਰ ਲਿਓ ਡੇਟ, ਹੁਕਮ ਹੁਕਮ ਇਕ ਸੁਣਾਈਆ। ਤੁਹਾਡੀ ਕੀਮਤ ਮੁਕੱਰਰ ਹੋ ਗਈ ਰੇਟ, ਦੀਨ ਦੁਨੀ ਰਹੀ ਚੁਕਾਈਆ। ਹੁਣ ਅੱਖਰ ਲਿਖਣੇ ਨਹੀਂ ਨਾਲ ਸਲੇਟ, ਪੱਥਰਾਂ ਉਤੇ ਘਸਾਈਆ। ਪਿਛਲੀ ਭੁੱਲ ਜਾਓ ਪਰੇਟ, ਪਟਨੇ ਵਾਲਾ ਕਰੇ ਅਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਖਿਲਾਈਆ। ਮੂਸਾ ਕਹੇ ਮੈਂ ਵੇਖਿਆ ਅਗੰਮ ਗਾਡ, ਨੂਰ ਨੂਰਾਨਾ ਨਜ਼ਰੀ ਆਈਆ। ਜਿਸ ਦੇ ਹੱਥ ਵਿਚ ਸ਼ਬਦੀ ਰਾਡ, ਇਸ਼ਾਰੇ ਨਾਲ ਸਮਝਾਈਆ। ਨਾਨਕ ਕਿਹਾ ਓਸ ਦਾ ਲੇਖਾ ਆਦਿ, ਅੰਤ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਆਏ ਪਹੁੰਚੇ ਦਰ, ਦਰ ਦਵਾਰ ਸੁਹਾਈਆ। ਨਿਮਸਕਾਰ ਕਰ, ਸੀਸ ਜਗਦੀਸ ਝੁਕਾਈਆ। ਮਿਹਰਵਾਨ ਹਰਿ, ਸਚ ਤੇਰੀ ਸਰਨਾਈਆ। ਤੇਰਾ ਅੱਖਰ ਲਿਆ ਪੜ੍ਹ, ਜੋ ਹੁਕਮ ਵਿਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਮੂਸਾ ਕਹੇ ਈਸਾ ਹੋ ਜਾ ਇਕ ਸਾਈਡ, ਤਰਫ਼ ਤਰਫ਼ ਬਦਲਾਈਆ। ਸ਼ਾਹ ਅਸਵਾਰਾ ਬਣ ਰਾਈਡ, ਆਪਣਾ ਬਲ ਧਰਾਈਆ। ਦੀਨ ਦੁਨੀ ਮਾਰਗ ਕਰ ਵਾਈਡ, ਨੈਰੋ ਰਹਿਣ ਕੋਇ ਨਾ ਪਾਈਆ। ਪੜਦਾ ਓਹਲਾ ਚੁਕਾ ਬੀਹਾਈਂਡ, ਸਨਮੁਖ ਹੋ ਕੇ ਸੋਭਾ ਪਾਈਆ। ਤੇਰੀ ਖੇਲ ਕੋਈ ਨਾ ਜਾਣੇ ਕਾਈਂਡ, ਅੱਖਰਾਂ ਵਿਚ ਨਾ ਸਿਫ਼ਤ ਸਾਲਾਹੀਆ। ਸਭ ਨੂੰ ਮਾਈਨਸ ਕਰਦੇ ਮਾਈਂਡ, ਮੁਹੱਬਤ ਤੇਰੀ ਬੇਪਰਵਾਹੀਆ। ਤੇਰਾ ਇਕੋ ਹੋ ਜਾਏ ਸਾਈਂਡ, ਬਿਨ ਕਲਮ ਸ਼ਾਹੀ ਸ਼ਾਹ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਚੜ੍ਹਾਈਆ। ਮੂਸਾ ਕਹੇ ਈਸਾ ਵੇਖ ਨਾਈਟ, ਬਲੈਕ ਕਾਲੀ ਨਜ਼ਰੀ ਆਈਆ। ਗੋਬਿੰਦ ਕਹੇ ਨਿਰਗੁਣ ਧਾਰ ਤੱਕ ਵਾਈਟ, ਸਤਿ ਸਫ਼ੈਦੀ ਸੋਭਾ ਪਾਈਆ। ਨਾਨਕ ਕਹੇ ਕਵਾਈਟ, ਜੋ ਗੋਬਿੰਦ ਦਿਤਾ ਸੁਣਾਈਆ। ਮੁਹੰਮਦ ਸਿਰ ਹਿਲਾ ਕੇ ਕਹੇ ਰਾਈਟ, ਇਹੋ ਪ੍ਰਭ ਦੀ ਬੇਪਰਵਾਹੀਆ। ਸਾਰੇ ਕਹਿਣ ਵੇਖੋ ਕਿਸ ਬਿਧ ਸਭ ਦੇ ਨਾਲ ਕਰੇ ਫ਼ਾਈਟ, ਫ਼ਿਟ ਆਪਣਾ ਆਪ ਕਰਾਈਆ। ਪੋਇਟਰੀ ਵਿਚ ਲਿਖ ਸਕੇ ਨਾ ਕੋਇ ਪੁਆਇੰਟ, ਹਿੰਟ ਦੇ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਉਠਾਈਆ। ਈਸਾ ਕਹੇ ਮੇਰੀ ਮਾਰਨਿੰਗ ਗੁਡ, ਈਵਨਿੰਗ ਨੂਨ ਨਜ਼ਰ ਕੋਇ ਨਾ ਆਈਆ। ਮੂਸਾ ਕਹੇ ਸ੍ਰਿਸ਼ਟ ਸਬਾਈ ਦਿਸੇ ਵੁੱਡ, ਫ਼ਾਇਰ ਅਗਨੀ ਤਤ ਜਲਾਈਆ। ਜਿਸ ਦਾ ਲੇਖਾ ਸ਼ਰਅ ਦਾ ਸ਼ੁੱਡ, ਭੇਵ ਅਭੇਦ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਸਰਬ ਭਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੂਰੋਂ ਆਏ ਭੱਜੇ, ਆਪਣਾ ਪੰਧ ਮੁਕਾਈਆ। ਵੇਖੀਏ ਸੱਜੇ ਖੱਬੇ, ਕਵਣ ਗ੍ਰਹਿ ਹੋਵੇ ਰੁਸ਼ਨਾਈਆ। ਨਾਨਕ ਕਿਹਾ ਜਿਥੇ ਭਗਤ ਸਹੇਲੇ ਸਜੇ, ਸਾਜਨ ਮਿਲ ਕੇ ਖ਼ੁਸ਼ੀ ਬਣਾਈਆ। ਓਥੇ ਪੁੱਜੋ ਪੈਰੀਂ ਨੰਗੇ, ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਇਹ ਥਾਂ ਨਹੀਂ ਚੰਗੇ, ਸਾਫ਼ ਸੁਥਰੇ ਨਾ ਕੋਇ ਬਣਾਈਆ। ਗੋਬਿੰਦ ਕਹੇ ਖ਼ਬਰਦਾਰ ਜਿਥੇ ਵਸੇ ਸੂਰਾ ਸਰਬੰਗੇ, ਪਵਿਤ੍ਰ ਓਹੋ ਨਜ਼ਰੀ ਆਈਆ। ਤੁਹਾਨੂੰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਵੰਡੇ, ਹਿੱਸੇ ਗੁਰਦੁਆਰਿਆਂ ਵਾਲੇ ਪਾਈਆ। ਜਿਥੇ ਮੁੱਲਾਂ ਸ਼ੇਖ਼ ਮਸਾਇਕ ਪੰਡਤ ਗ੍ਰੰਥੀ ਬੈਠੇ ਗੰਦੇ, ਅੱਠੇ ਪਹਿਰ ਕੁਕਰਮ ਕਮਾਈਆ। ਪ੍ਰੇਮ ਪ੍ਰੀਤੀ ਹੋਏ ਰੰਡੇ, ਰੰਡੀ ਵੇਸਵਾ ਜਗਤ ਹੰਢਾਈਆ।

❋

❋

ਇਹ ਭਗਤ ਸੁਹੇਲੇ ਸਭ ਦੇ ਨਾਲੋਂ ਚੰਗੇ, ਜੋ ਪ੍ਰਭ ਨੂੰ ਮਿਲਕੇ ਆਪਣਾ ਝਟ ਲੰਘਾਈਆ। ਕੀ ਕੌਲ ਇਕਰਾਰ ਕੀਤਾ ਰਾਵੀ ਕੰਢੇ, ਉਹ ਲੇਖਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਸੁਣਾਈਆ। ਸੁਣੋ ਹੁਕਮ ਅੰਗਮੀ ਧਾਰ, ਧਰਮ ਦਵਾਰ ਜਣਾਈਆ। ਸਾਚੇ ਭਗਤਾਂ ਦਾ ਕਰੋ ਦੀਦਾਰ, ਦਾਅਵਾ ਪਿਛਲਾ ਦੇਣਾ ਮੁਕਾਈਆ। ਦੀਨ ਮਜ਼੍ਹਬ ਦੀ ਹੱਦ ਪਾਰ, ਆਰ ਪਾਰ ਕਿਨਾਰਾ ਇਕੋ ਨਜ਼ਰੀ ਆਈਆ। ਸਭ ਨੇ ਸਾਂਝਾ ਮੰਨਣਾ ਯਾਰ, ਪਰਵਰਦਿਗਾਰ ਇਕੋ ਨਜ਼ਰੀ ਆਈਆ। ਨੇਤਰ ਨੈਣ ਹੋਵਣ ਸ਼ਰਮਸਾਰ, ਅੱਗੇ ਵੰਡ ਨਾ ਕੋਇ ਵੰਡਾਈਆ। ਸ੍ਰਿਸ਼ਟੀ ਬਣਨ ਨਹੀਂ ਦੇਣੀ ਗ਼ਦਾਰ, ਹੰਕਾਰ ਵਿਕਾਰ ਦੇਣਾ ਮਿਟਾਈਆ। ਸਭ ਦਾ ਪੂਰਾ ਕਰ ਇਕਰਾਰ, ਕੌਲ ਆਪਣਾ ਦੇਣਾ ਨਿਭਾਈਆ। ਅੱਗੇ ਕਰਿਓ ਨਾ ਕੋਇ ਤਕਰਾਰ, ਝਗੜਾ ਅਵਰ ਰਹੇ ਨਾ ਰਾਈਆ। ਸਭ ਦਾ ਇਕ ਹੋਣਾ ਸਿਕਦਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਨੇ ਮੰਜ਼ਲ ਕਰਨੀ ਹਮਵਾਰ, ਇਕੋ ਰੰਗ ਰੰਗਾਈਆ। ਭਗਤਾਂ ਨਾਲ ਮਿਲ ਕੇ ਕਰੋ ਦੀਦਾਰ, ਨੂਰ ਨੁਰਾਨਾ ਦਰਸ਼ਨ ਪਾਈਆ। ਕਰੇ ਖੇਲ ਸੱਚੀ ਸਰਕਾਰ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਅਵਤਾਰ ਪੈਗ਼ੰਬਰਾਂ ਭਗਤਾਂ ਨਾਲ ਸਾਂਝਾ ਕਰੇ ਬਿਵਹਾਰ, ਵੱਖਰਾ ਨਜ਼ਰ ਕੋਇ ਨਾ ਆਈਆ।

ਈਸਾ ਕਹੇ ਪ੍ਰਭੂ ਇਕ ਹੋਰ ਨਿੱਕੀ ਜਿਹੀ ਫ਼ਾਈਲ, ਫ਼ੈਸਲੇ ਵਾਲੀ ਵਖਾਈਆ। ਜਿਸ ਦੇ ਵਿਚ ਲੇਖਾ ਫ਼ੈਮਲੀ ਰਾਇਲ, ਜਾਰਜਾਂ ਵਾਲੀ ਵੰਡ ਵੰਡਾਈਆ। ਨਾਲ ਮਾਚਸ ਤੇ ਨਾਲ ਆਇਲ, ਸਾਂਝਾ ਜੋੜ ਜੁੜਾਈਆ। ਤੇਰੇ ਹੁਕਮ ਅੰਦਰ ਸਭ ਨੂੰ ਕਰਕੇ ਮੁਬਾਇਲ, ਚਾਰੋਂ ਕੁੰਟ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਈਸਾ ਕਹੇ ਪ੍ਰਭੂ ਮੈਂ ਦੱਸਿਆ ਰਾਮ ਕ੍ਰਿਸ਼ਨ, ਸਹਿਜ ਨਾਲ ਸੁਣਾਈਆ। ਮੂਸਾ ਕਹੇ ਮੈਂ ਇਨ੍ਹਾਂ ਦਾ ਬਦਲਿਆ ਮਿਸ਼ਨ, ਹੁਕਮ ਧੁਰ ਦਾ ਇਕ ਸੁਣਾਈਆ। ਮੇਰਾ ਕੇਸ ਗਿਆ ਨਹੀਂ ਕਿਸੇ ਵਿਚ ਸੈਸ਼ਨ, ਹਾਈ ਕੋਰਟ ਸੁਪਰੀਮ ਕੋਰਟ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਤਿਗੁਰ ਤੇਰੀ ਇਕ ਸਰਨਾਈਆ। ਈਸਾ ਕਹੇ ਗੁਰ ਅਵਤਾਰ ਪੈਗ਼ੰਬਰੋ ਜਿਸ ਵੇਲੇ ਜਨ ਭਗਤ ਚੜ੍ਹੇ ਵਿਚ ਬੋਟ, ਆਪਣਾ ਚਰਨ ਟਿਕਾਈਆ। ਉਸ ਵੇਲੇ ਸਾਹਿਬ ਨੇ ਹੱਥ ਮਾਰਿਆ ਉਤੇ ਜੇਬ ਦੀ ਕੋਟ, ਉਂਗਲਾਂ ਤਿੰਨ ਪੰਜ ਛੁਹਾਈਆ। ਮੁਹੰਮਦ ਕਹੇ ਮੈਨੂੰ ਲੱਗੀ ਚੋਟ, ਸੁੱਤਾ ਲਿਆ ਉਠਾਈਆ। ਨਾਨਕ ਕਹੇ ਮੈਂ ਵੀ ਤੱਕੀ ਓਟ, ਇਕੋ ਆਸ ਰਖਾਈਆ। ਗੋਬਿੰਦ ਕਹੇ ਮੈਂ ਵੇਖੇ ਪਰਲੋਕ ਲੋਕ, ਪਰਤੱਖ ਅੱਖ ਖੁਲ੍ਹਾਈਆ। ਜਨ ਭਗਤਾਂ ਜਿਸ ਵੇਲੇ ਗਾਇਆ ਸਚ ਸਲੋਕ, ਸੋਹੰ ਰਾਗ ਅਲਾਈਆ। ਇਹ ਸਭ ਤੋਂ ਵੱਖਰੀ ਮੌਜ, ਮਲਾਹਾਂ ਦਾ ਮਲਾਹ ਆਪਣੀ ਖੇਲ ਕਰਾਈਆ। ਮੁਹੰਮਦ ਹੱਸ ਕੇ ਕਹਿੰਦਾ ਗੋਬਿੰਦ ਭਗਤ ਕਿ ਭਗਤਾਂ ਦੀ ਫ਼ੌਜ, ਮੂਸਾ ਕਹਿੰਦਾ ਫ਼ੌਜਦਾਰ ਇਕੋ ਨਾਲ ਨਜ਼ਰੀ ਆਈਆ। ਉਸ ਦੀ ਕਿਸੇ ਨਾਲ ਨਹੀਂ ਅਦੌਤ, ਖੰਡਾ ਖੜਗ ਨਾ ਹੱਥ ਉਠਾਈਆ। ਈਸਾ ਕਹੇ ਮੈਂ ਵੇਖਿਆ ਭਗਤਾਂ ਦੇ ਚਰਨ ਚੁੰਮੇ ਮੌਤ, ਨਿਉਂ ਨਿਉਂ ਲਾਗੇ ਪਾਈਂਆ। ਮੁਹੰਮਦ ਕਹੇ ਭਰਾਵਾ

❋

❋

ਉਹ ਕਰੇ ਕੀ ਜਿਨ੍ਹਾਂ ਦਾ ਮਾਲਕ ਇਕ ਖ਼ੌਂਤ, ਖ਼ਸਮ ਡਾਹਢਾ ਨਜ਼ਰੀ ਆਈਆ। ਨਾਨਕ ਕਹੇ ਓਥੇ ਚਿੜੀ ਨਾ ਸਕੇ ਚੌਂਕ, ਗੁਰ ਅਵਤਾਰ ਪੈਗ਼ੰਬਰੋ ਸਾਡੀ ਚਲੇ ਨਾ ਕੋਇ ਚਤੁਰਾਈਆ। ਮੂਸਾ ਕਹੇ ਯਾਰ ਕਿੱਡੀ ਵੱਖਰੀ ਚਲਾਈ ਰੌਂਸ, ਇਕੋ ਰਾਹ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਖੁਲ੍ਹਾਈਆ। ਮੂਸਾ ਕਹੇ ਈਸਾ ਮੈਂ ਖੇਲ ਵੇਖਿਆ ਉਤੇ ਵਾਟਰ, ਲਹਿਰ ਵਿਚੋਂ ਲਹਿਰ ਵੇਖ ਵਖਾਈਆ। ਈਸਾ ਕਹੇ ਮੂਸਾ ਮੈਂ ਸਮਝਿਆ ਬੇੜੀ ਨਹੀਂ ਕੋਈ ਭਗਤਾਂ ਦਾ ਕਵਾਟਰ, ਫ਼ੈਮਲੀ ਬਣ ਕੇ ਬੈਠੇ ਸੋਭਾ ਪਾਈਆ। ਓਸ ਵੇਲੇ ਤਿੰਨ ਬੀਬੀਆਂ ਨੇ ਆਪਣੇ ਹੱਥ ਲਾਇਆ ਸਵੈਟਰ, ਤਿੰਨੇ ਪਿਛਲੇ ਜਨਮ ਦੀਆਂ ਈਸਾ ਦੀ ਛਾਰ ਨਜ਼ਰੀ ਆਈਆ। ਮੁਹੰਮਦ ਕਹੇ ਤੁਸਾਂ ਹੋਰ ਨਹੀਂ ਸੁਣਿਆ ਕੀ ਦਿਤਾ ਆਡਰ, ਆਪਣਾ ਹੁਕਮ ਸੁਣਾਈਆ। ਨਾਨਕ ਕਹਿੰਦਾ ਮੈਂ ਜਾਣਿਆ ਗੁਰ ਅਵਤਾਰ ਪੈਗ਼ੰਬਰ ਪ੍ਰਭ ਨੇ ਕਿਹਾ ਦੀਨਾਂ ਮਜ਼੍ਹਬਾਂ ਦਾ ਮਸਨੂਈ ਬਾਡਰ, ਅੰਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਸੁਣਾਈਆ। ਈਸਾ ਕਹੇ ਓ ਮੂਸਾ ਜਿਸ ਵੇਲੇ ਮੁਖ ਕੀਤਾ ਸੀ ਵੈਸਟ, ਬਿਨ ਸਾਈਜ਼ ਆਈਜ਼ ਵੇਖ ਵਖਾਈਆ। ਓਸ ਵੇਲੇ ਸਾਨੂੰ ਸਭ ਨੂੰ ਕਰ ਲਿਆ ਅਰੈਸਟ, ਹੁਕਮ ਵਿਚ ਬੰਧਾਈਆ। ਹੁਣ ਲੈਣ ਲੱਗਾ ਟੈਸਟ, ਚਾਰ ਜੁਗ ਦੀ ਪੜ੍ਹਾਈ ਬੁਕਸ ਵਰਕੇ ਰਿਹਾ ਖੁਲ੍ਹਾਈਆ। ਅਸੀਂ ਸਮਝਦੇ ਰਹੇ ਮਾਤਲੋਕ ਅਸੀਂ ਪ੍ਰਭੂ ਦੇ ਗੈਸਟ, ਖਾ ਪੀ ਆਪਣੀ ਖ਼ੁਸ਼ੀ ਬਣਾਈਆ। ਨਿਰਗੁਣ ਧਾਰ ਜੋਤੀ ਦੇ ਈਲੈਕਟ, ਨੂਰ ਨਾਲ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਆਪਣਾ ਆਪਣਾ ਦੱਸੋ ਅਡਰੈਸ, ਮੁਕਾਮ ਦਿਓ ਜਣਾਈਆ। ਅਗੋਂ ਹੱਸ ਕੇ ਕਿਹਾ ਕਰਾਈਸ, ਕ਼ਸਮ ਨਾਲ ਸੁਣਾਈਆ। ਰਾਮ ਕ੍ਰਿਸ਼ਨ ਕੀ ਏਥੇ ਖਾਂਦੇ ਜੇ ਕੁਛ ਰਾਈਸ, ਬਰੈਡ ਹੱਥ ਵਿਚ ਫੜ ਕੇ ਦਿਤੀ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਚਲਾਈਆ। ਮੂਸਾ ਕਹੇ ਈਸਾ ਹੂਜ਼, ਹੈਜ਼ ਹੂ ਨਜ਼ਰ ਕੋਇ ਨਾ ਆਈਆ। ਮੂਸਾ ਕਹੇ ਅਸੀਂ ਸਾਰੇ ਓਸ ਪ੍ਰਭੂ ਦੇ ਸ਼ੂਜ਼, ਜੋ ਚਰਨਾਂ ਵਿਚ ਟਿਕਾਈਆ। ਨਾ ਯਸੂ ਨਾ ਜੂਜ਼, ਜਜ਼ਬਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਵਰਤਾਈਆ। ਈਸਾ ਕਹੇ ਮੂਸਾ ਕੀ ਕੁਛ ਕੀਤਾ ਈਟ, ਪਿਆਰ ਨਾਲ ਸਮਝਾਈਆ। ਮੂਸਾ ਕਹੇ ਪ੍ਰਭ ਧੂੜੀ ਮਿਲੀ ਫ਼ੀਟ, ਫ਼ਿਟ ਆਪਣਾ ਆਪ ਕਰਾਈਆ। ਜਿਸ ਦਾ ਵਜ਼ਨ ਨਾ ਕੋਈ ਲੀਟ, ਔਂਸ ਪੌਂਡ ਨਾ ਕੋਇ ਵਖਾਈਆ। ਮੁਹੰਮਦ ਕਹੇ ਮਿਤਰੋ ਮੈਂ ਇਕੋ ਵੇਖੀ ਸਟਰੀਟ, ਸਿੱਧਾ ਰਾਹ ਵਖਾਈਆ। ਉਸ ਦੇ ਵਿਚ ਨਹੀਂ ਕੋਈ ਕੰਕਰੀਟ, ਕਾਂਟਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਈਸਾ ਕਹੇ ਮੇਰੀ ਸੱਚੀ ਆਸ, ਆਸ਼ਾ ਮਿਲੀ ਵਡਿਆਈਆ। ਸਾਰੇ ਕਰੋ ਵਿਸ਼ਵਾਸ, ਵਿਸ਼ਾ ਇਕੋ ਲਓ ਅਪਨਾਈਆ। ਮਾਲਕ ਪੁਰਖ ਅਬਿਨਾਸ਼, ਹਕ ਸਚ ਖ਼ੁਦਾਈਆ। ਜੋ ਭਗਤਾਂ ਦਾ ਦੇਵੇ ਸਾਥ, ਸਗਲਾ ਸੰਗ ਬਣਾਈਆ। ਇਕ ਹੋਵੇ ਜਮਾਤ, ਇਕੋ ਨਾਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਹੇ ਪ੍ਰਭ ਦਾ ਖੇਲ ਵੇਖੋ ਡੀਪ, ਬਿਨਾ ਪੈਮਾਨੇ ਨਾਪ ਨਪਾਈਆ। ਨਾਨਕ ਕਹੇ ਮੈਂ ਸਿੱਧਾ ਦੱਸਾਂ ਸੱਤ ਦੀਪ, ਭਾਸ਼ਾ ਪੰਜਾਬੀ ਵਿਚ ਸੁਣਾਈਆ। ਸਾਨੂੰ ਸਭ ਨੂੰ ਕਰਨੀ ਪਏ ਇਕ ਪ੍ਰੀਤ, ਇਕੋ ਧਿਆਨ ਲਗਾਈਆ।

❋

❋

‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ’’ ਗਾਉਣਾ ਪਏ ਗੀਤ, ਪਿਛਲੀ ਛੁੱਟੇ ਪੜ੍ਹਾਈਆ। ਝਗੜਾ ਮੇਟਣਾ ਪਏ ਮੰਦਰ ਮਸੀਤ, ਗੁਰੂਦਵਾਰ ਮੱਠ ਸ਼ਿਵਦਵਾਲੇ ਨਾ ਕੋਇ ਲੜਾਈਆ। ਭਗਤ ਦਵਾਰਾ ਵੇਖਣਾ ਪਏ ਠੀਕ, ਜਿਥੇ ਭਗਵਨ ਡੇਰਾ ਲਾਈਆ। ਸਾਰੇ ਮਿਲ ਕੇ ਉਸ ਦੇ ਬਣ ਜਾਈਏ ਅਜ਼ੀਜ਼, ਸੀਸ ਮੁਹੱਬਤ ਵਿਚ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਬਖ਼ਸ਼ੇ ਇਕ ਤਮੀਜ਼, ਤਮੰਨਾ ਇਕੋ ਇਕ ਜਣਾਈਆ।

ਮੂਸਾ ਕਹੇ ਓ ਈਸਾ ਵੇਖ ਆਪਣੀ ਪਾਕਟ, ਹੱਥ ਜੇਬ ਵਿਚ ਟਿਕਾਈਆ। ਈਸਾ ਕਹੇ ਮੇਰੇ ਗਲ ਹੈ ਨਹੀਂ ਜਾਕਟ, ਪਤਾ ਨਹੀਂ ਕੌਣ ਗਿਆ ਉਠਾਈਆ। ਮੁਹੰਮਦ ਕਹੇ ਉਹ ਬੁੱਧੀ ਦੇ ਚੋਰ ਜਿਹੜੇ ਬਣਾਉਂਦੇ ਰਾਕਟ, ਅਗਨੀ ਅੱਗ ਤਪਾਈਆ। ਓਨ੍ਹਾਂ ਦਾ ਜੋੜ ਰਿਹਾ ਨਾ ਨਾਲ ਸਾਕਟ, ਜੋ ਮੇਲਾ ਲਏ ਮਿਲਾਈਆ। ਨਾਨਕ ਕਹੇ ਕੁਝ ਖੇਲ ਵੇਖੋ ਓਸ਼ਨ ਅਟਲਾਂਟਕ, ਲਾਈਟ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਈਸਾ ਕਹੇ ਮੂਸਾ ਵੇਖ ਆਪਣਾ ਸ਼ਰਟ, ਸ਼ਾਰਟ ਹਰਫ਼ਾਂ ਵਿਚ ਜਣਾਈਆ। ਮੁਹੰਮਦ ਕਹੇ ਉਲਟਾ ਗੇੜਨ ਲੱਗਾ ਹਲਟ, ਪ੍ਰਭ ਆਪਣੀ ਕਾਰ ਕਮਾਈਆ। ਜਿਸ ਨੇ ਸਭ ਦੀ ਕਾਇਆ ਦੇਣੀ ਪਲਟ, ਮਾਰਗ ਇਕ ਵਖਾਈਆ। ਸਮਝਾ ਦੇਣੇ ਪਸੂ ਪੰਖੀ ਬਰਡ, ਮਿਹਰ ਨਜ਼ਰ ਉਠਾਈਆ। ਇਹ ਹੁਕਮ ਚਲਣਾ ਸ੍ਰਿਸ਼ਟ ਸਬਾਈ ਵਰਲਡ, ਵਾਹਦ ਗਾਡ ਇਕੋ ਇਕ ਸੁਣਾਈਆ। ਜਿਸ ਦੇ ਗੁਰ ਅਵਤਾਰ ਪੈਗ਼ੰਬਰ ਚਿਲਡਰਨ ਚਾਈਲਡ, ਨਿੱਕੇ ਬਾਲੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਰਿਹਾ ਰੰਗਾਈਆ। ਈਸਾ ਕਹੇ ਮੈਂ ਵੈਸਟ ਵੱਲ ਹੁੰਦਾ ਵੇਖਿਆ ਫ਼ੇਸ, ਆਪਣਾ ਰੁਖ਼ ਬਦਲਾਈਆ। ਈਸਾ ਕਹੇ ਮੈਂ ਯੋਰੋਸ਼ਲਮ ਤੱਕੀ ਪਲੇਸ, ਪੋਲਿਟੀਕਲ ਧਿਆਨ ਲਗਾਈਆ। ਨਾਲੇ ਪ੍ਰਭ ਦੀ ਦੌੜ ਵੇਖੀ ਰੇਸ, ਭੱਜਿਆ ਵਾਹੋ ਦਾਹੀਆ। ਉਸ ਨੇ ਖ਼ਾਕਾ ਕਰ ਟਰੇਸ, ਲੈਂਡ ਮਾਰਕ ਦਿਤਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਚੜ੍ਹਾਈਆ। ਈਸਾ ਕਹੇ ਓ ਮੁਹੰਮਦਾ ਵੇਖ ਸਟਿਕ, ਸਿਟੀਜ਼ਨ ਦਾ ਮਾਲਕ ਰਿਹਾ ਉਠਾਈਆ। ਮੂਸਾ ਕਹੇ ਇਸ ਦਾ ਇਸ਼ਾਰਾ ਵੱਲ ਗਰਿਕ, ਗਰੀਕਾਂ ਰਿਹਾ ਉਠਾਈਆ। ਕਿਸੇ ਨੂੰ ਕੋਈ ਨਾ ਕਹੇ ਸਿਟ, ਸਟੈਂਡਅਪ ਸਭ ਨੂੰ ਦਏ ਕਰਾਈਆ। ਸਦੀ ਚੌਧਵੀਂ ਸਭ ਦੇ ਉਤੇ ਕਰਨ ਲੱਗੀ ਰਿਟ, ਆਪਣੀ ਸਲਾਹ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ।

੯ ਮਾਘ ਸ਼ਹਿਨਸ਼ਾਹੀ ਸੰਮਤ ੩ ਓਗਰਾ ਹਰਿ ਸੰਗਤ ਜ਼ਿਲਾ ਗੁਰਦਾਸਪੁਰ

ਪ੍ਰਭ ਤੇਰਾ ਖੇਲ ਤੇਰੀ ਕੁਦਰਤ, ਕਾਦਰ ਇਕੋ ਨਜ਼ਰੀ ਆਈਆ। ਦੋ ਜਹਾਨਾਂ ਡਾਹਢਾ ਮੁਰਸ਼ਦ, ਮੁਰੀਦ ਮਰਹੂਮ ਨਾ ਕੋਇ ਰਖਾਈਆ। ਧਰਮ ਦਵਾਰ ਦੀ ਦੇ ਕੇ ਉਲਫ਼ਤ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਦੋ ਜਹਾਨਾਂ ਲੈ ਕੇ ਫ਼ੁਰਸਤ, ਫ਼ਰਮਾਂਬਰਦਾਰਾਂ ਵੇਖ ਵਖਾਈਆ। ਜੋਤੀ

❋

❋

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਠਾਂਡੇ ਖੇਲ ਖਿਲਾਈਆ। ਘਰ ਠਾਂਡਾ ਤੇਰਾ ਸੀਤ, ਸਤਿ ਸਚ ਨਜ਼ਰੀ ਆਈਆ। ਧੁਰਦਰਗਾਹੀ ਇਕ ਪ੍ਰੀਤ, ਪ੍ਰੀਤਮ ਪ੍ਰੇਮ ਬਣਾਈਆ। ਸਤਿਜੁਗ ਸਾਚੀ ਦੱਸ ਰੀਤ, ਰਹਿਬਰ ਰਸਤਾ ਇਕ ਵਖਾਈਆ। ਰੰਗ ਚੜ੍ਹੇ ਹਸਤ ਕੀਟ, ਊਚ ਨੀਚ ਡੇਰਾ ਢਾਹੀਆ। ਝਗੜਾ ਮੁਕ ਜਾਏ ਮਸੀਤ, ਘਰ ਇਕੋ ਦੇਣਾ ਵਖਾਈਆ। ਜਿਥੇ ਸਾਂਝਾ ਹੋਵੇ ਗੀਤ, ਇਕੋ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਦੇਣਾ ਮੁਕਾਈਆ। ਪਿਛਲਾ ਲੇਖਾ ਜਾਏ ਮੁਕ, ਮੁਕੰਮਲ ਹੁਕਮ ਜਣਾਈਆ। ਕਰਨੀ ਜਾਵੇ ਛੁਟ, ਛੁੱਟੇ ਕੂੜ ਲੋਕਾਈਆ। ਹੋਈਏ ਇਕ ਮੁਠ, ਆਪਾ ਜੋੜ ਜੁੜਾਈਆ। ਸਾਹਿਬ ਜਾਣਾ ਤੁੱਠ, ਤੇਰੀ ਬੇਪਰਵਾਹੀਆ। ਕਲ ਵੇਖ ਅੰਧੇਰਾ ਘੁੱਪ, ਕੂੜ ਕੁੜਿਆਰਾ ਰਿਹਾ ਕੁਰਲਾਈਆ। ਸਤਿ ਸਵਾਮੀ ਦੇ ਸੁਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਮੰਗ ਮੰਗਾਈਆ। ਦਰ ਤੇਰਾ ਮੰਗਣ ਜੋਗੀ, ਜੋਗੀਸ਼ਰ ਧਿਆਨ ਲਗਾਈਆ। ਦਰ ਤੇਰਾ ਮੰਗਣ ਭੋਗੀ, ਰਾਤੀਂ ਸੁਤਿਆਂ ਅੱਖ ਖੁਲ੍ਹਾਈਆ। ਦਰ ਤੇਰਾ ਮੰਗਣ ਸੰਜੋਗੀ, ਸਾਚਾ ਨਾਤਾ ਲੈਣਾ ਜੁੜਾਈਆ। ਦਰ ਤੇਰਾ ਮੰਗਣ ਵਜੋਗੀ, ਵਿਛੜ ਹਾਲ ਦੁਹਾਈਆ। ਦਰ ਤੇਰਾ ਮੰਗਣ ਰੋਗੀ, ਦੁੱਖ ਦਰਦਾਂ ਡੇਰਾ ਢਾਹੀਆ। ਦਰ ਤੇਰਾ ਮੰਗਣ ਲੋਕ ਪਰਲੋਕੀ, ਬ੍ਰਹਿਮੰਡ ਖੰਡ ਧਿਆਨ ਲਗਾਈਆ। ਦਰ ਤੇਰਾ ਮੰਗਣ ਸ਼ਾਸਤਰ ਸਿਮਰਤ ਵੇਦ ਪੁਰਾਨ ਸਲੋਕੀ, ਨਿਉਂ ਨਿਉਂ ਲਾਗਣ ਪਾਈਆ। ਦਰ ਤੇਰਾ ਮੰਗਣ ਪੁਸਤਕ ਪੋਥੀ, ਅੱਖਰਾਂ ਵਿਚ ਸ਼ਰਨਾਈਆ। ਦਰ ਤੇਰਾ ਮੰਗਣ ਧਰਮ ਦਵਾਰ ਦੇ ਖੋਜੀ, ਸਾਧ ਸੰਤ ਨੈਣ ਤਕਾਈਆ। ਦਰ ਤੇਰਾ ਮੰਗਣ ਜੋ ਸੀਸ ਉਠਾਉਂਦੇ ਬੋਝੀ, ਕੰਧੇ ਭਾਰ ਟਿਕਾਈਆ। ਦਰ ਤੇਰਾ ਮੰਗਣ ਜਿਨ੍ਹਾਂ ਨੂੰ ਆਈ ਸੋਝੀ, ਸੁਖਮਨ ਟੇਢੀ ਬੰਕ ਪਾਰ ਕਰਾਈਆ। ਦਰ ਤੇਰਾ ਮੰਗਣ ਜਿਨ੍ਹਾਂ ਬਸਤਰ ਦੋਸ਼ਾਲ ਕੋਈ ਨਹੀਂ ਓਢੀ, ਓਢਨ ਸੀਸ ਨਾ ਕੋਇ ਟਿਕਾਈਆ। ਦਰ ਤੇਰਾ ਮੰਗਣ ਜਿਨ੍ਹਾਂ ਗਰਦਨ ਕੀਤੀ ਰੋਡੀ, ਮੂੰਡ ਮੁੰਡਾਏ ਵੇਖ ਵਖਾਈਆ। ਦਰ ਤੇਰਾ ਮੰਗਣ ਜਿਨ੍ਹਾਂ ਦੀ ਕੀਮਤ ਨਹੀਂ ਕੌਡੀ, ਹੱਟੋ ਹੱਟ ਫਿਰਾਈਆ। ਦਰ ਤੇਰਾ ਮੰਗਣ ਜੋ ਪ੍ਰੇਮ ਵਿਚ ਮੌਜੀ, ਮਜਲਸ ਤੇਰੇ ਨਾਲ ਰਖਾਈਆ। ਦਰ ਤੇਰਾ ਮੰਗਣ ਵੇਦੀ ਸੋਢੀ, ਨਿਜ ਨੇਤਰ ਰਾਹ ਤਕਾਈਆ। ਦਰ ਤੇਰਾ ਮੰਗਣ ਗੁਲਸ਼ਨ ਵਾਲੀ ਡੋਡੀ, ਸੁਗੰਧੀ ਮਹਿਕ ਵਿਚ ਮਹਿਕਾਈਆ। ਦਰ ਤੇਰਾ ਮੰਗਣ ਨਾਥ ਤ੍ਰਿਲੋਕੀ, ਨਿਉਂ ਨਿਉਂ ਲਾਗਣ ਪਾਈਆ। ਦਰ ਤੇਰਾ ਮੰਗਣ ਜਿਨ੍ਹਾਂ ਦੀ ਆਯੂ ਹੋ ਗਈ ਬਹੁਤੀ, ਜੁਗ ਚੌਕੜੀ ਸੇਵ ਕਮਾਈਆ। ਦਰ ਤੇਰਾ ਮੰਗਣ ਜਿਹੜੇ ਸਚ ਪਾਉਂਦੇ ਆਹੂਤੀ, ਘਿਰਤ ਨਾਲ ਸੁਹਾਈਆ। ਦਰ ਤੇਰਾ ਮੰਗਣ ਜਿਹੜੇ ਤਨ ਛੁਹਾਉਂਦੇ ਭਬੂਤੀ, ਭਸਮ ਖ਼ਾਕ ਰਮਾਈਆ। ਦਰ ਤੇਰਾ ਮੰਗਣ ਜਿਹੜੇ ਧਾਰੀ ਸੂਤੀ, ਸੂਤਰ ਧਾਰੀ ਸੀਸ ਨਿਵਾਈਆ। ਦਰ ਤੇਰਾ ਮੰਗਣ ਬ੍ਰਹਮਾ ਵਿਸ਼ਨ ਸ਼ਿਵ ਦੂਤੀ, ਭੱਜਣ ਵਾਹੋ ਦਾਹੀਆ। ਦਰ ਤੇਰਾ ਮੰਗਣ ਦਹਿ ਦਿਸ਼ਾ ਚਾਰ ਕੂਟੀ, ਉੱਤਰ ਪੂਰਬ ਪੱਛਮ ਦੱਖਣ ਰਾਹ ਤਕਾਈਆ। ਦਰ ਤੇਰਾ ਮੰਗਣ ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਬੂਟੀ, ਵੱਡੇ ਛੋਟੇ ਸੀਸ ਨਿਵਾਈਆ। ਦਰ ਤੇਰਾ ਮੰਗਣ ਜਿਨ੍ਹਾਂ ਦੇ ਹੱਥ ਵਿਚ ਖ਼ਾਲੀ ਠੂਠੀ, ਕਾਸਾ ਤੇਰੇ ਅੱਗੇ ਡਾਹੀਆ। ਦਰ ਤੇਰਾ ਮੰਗਣ ਜਿਨ੍ਹਾਂ ਦੀ ਆਤਮਾ ਜਨਮ ਜਨਮ ਦੀ ਰੂਠੀ, ਲੱਖ ਚੁਰਾਸੀ ਗੇੜੇ ਪਾਈਆ। ਦਰ ਤੇਰਾ ਮੰਗਣ ਜਿਨ੍ਹਾਂ ਦੀ ਧਾਰ ਤੇਰੇ ਨਾਲੋਂ ਟੁੱਟੀ, ਨੇਤਰ ਰੋ ਰੋ ਦੇਣ ਦੁਹਾਈਆ। ਦਰ ਤੇਰਾ ਮੰਗਣ ਜਿਨ੍ਹਾਂ ਦੀ ਚੋਗ ਜਗਤ ਨਿਖੁੱਟੀ, ਵਸਤ ਨਜ਼ਰ ਕੋਇ ਨਾ ਆਈਆ। ਦਰ ਤੇਰਾ ਮੰਗਣ ਜਿਨ੍ਹਾਂ

❋

❋

ਲੱਭੇ ਨਾ ਖਾਣ ਨੂੰ ਰੋਟੀ, ਭੁੱਖੇ ਨੰਗੇ ਤੇਰੀ ਓਟ ਤਕਾਈਆ। ਦਰ ਤੇਰਾ ਮੰਗਣ ਜਿਹੜੇ ਚੜ੍ਹ ਗਏ ਮੰਜ਼ਲ ਚੋਟੀ, ਸਚ ਦਵਾਰੇ ਬਹਿ ਕੇ ਖ਼ੁਸ਼ੀ ਬਣਾਈਆ। ਦਰ ਤੇਰਾ ਮੰਗਣ ਕੋਟਨ ਕੋਟੀ, ਕਾਇਆ ਕੁਟੀਆ ਖੋਜ ਖੁਜਾਈਆ। ਦਰ ਤੇਰਾ ਮੰਗਣ ਜਿਨ੍ਹਾਂ ਬੁੱਧੀ ਵਾਲੀ ਸੋਚ ਸੋਚੀ, ਮਨ ਮਤ ਨਾਲ ਵਡਿਆਈਆ। ਦਰ ਤੇਰਾ ਮੰਗਣ ਰਵਦਾਸ ਚਮਾਰੇ ਵਰਗੇ ਮੋਚੀ, ਪਾਣਾ ਗੰਢ ਝਟ ਲੰਘਾਈਆ। ਦਰ ਤੇਰਾ ਮੰਗਣ ਗਿਆਨਵਾਨ ਵਡ ਬੋਧੀ, ਬੁੱਧੀ ਤੋਂ ਪਰੇ ਵੇਖ ਵਖਾਈਆ। ਦਰ ਤੇਰਾ ਮੰਗਣ ਲੋਭ ਮੋਹ ਵਿਕਾਰ ਹੰਕਾਰ ਕਰੋਧੀ, ਜਿਨ੍ਹਾਂ ਅਗਨੀ ਤਤ ਜਲਾਈਆ। ਦਰ ਤੇਰਾ ਮੰਗਣ ਜਿਨ੍ਹਾਂ ਨੂੰ ਆ ਗਈ ਤੇਰੀ ਸੋਝੀ, ਆਪ ਆਪਾ ਗਏ ਮਿਟਾਈਆ। ਪ੍ਰਭੂ ਬਿਨ ਤੇਰੀ ਕਿਰਪਾ ਮੰਜ਼ਲ ਮਿਲੇ ਕਿਸੇ ਨਾ ਸੌਖੀ, ਦਰਸ਼ਨ ਕਰਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮਤ ਰਹਿਣ ਨਾ ਦੇਵੇ ਹੋਛੀ, ਹੁਸ਼ਿਆਰੀ ਵਿਚ ਯਾਰੀ ਆਪਣੇ ਨਾਲ ਰਖਾਈਆ।

੯ ਮਾਘ ਸ਼ਹਿਨਸ਼ਾਹੀ ਸੰਮਤ ੩ ਮਹਿੰਦਰ ਸਿੰਘ ਗੜ੍ਹੀ ਲਾਂਗਰੀ ਵਾਲਾ ਹਰਿ ਭਗਤ ਦਵਾਰ ਜੇਠੂਵਾਲ

ਆਤਮਾ ਕਹੇ ਮੈਂ ਕਦੇ ਨਾ ਮਰਦਾ, ਮਰਨ ਜਨਮ ਪ੍ਰਭ ਦੀ ਖੇਲ ਨਜ਼ਰੀ ਆਈਆ। ਤਨ ਵਜੂਦ ਵਸੇਰਾ ਮੇਰੇ ਘਰ ਦਾ, ਸਾਢੇ ਤਿੰਨ ਹੱਥ ਸੋਭਾ ਪਾਈਆ। ਆਦਿ ਜੁਗਾਦਿ ਜੁਗ ਚੌਕੜੀ ਭਾਣਾ ਜਰਦਾ, ਹੁਕਮੇ ਅੰਦਰ ਸੀਸ ਨਿਵਾਈਆ। ਜੋ ਸਾਹਿਬ ਸੁਲਤਾਨ ਹੁਕਮ ਕਰਦਾ, ਧੁਰ ਸੰਦੇਸ਼ਾ ਇਕ ਸੁਣਾਈਆ। ਓਸ ਤੋਂ ਸਦਾ ਰਹਿੰਦਾ ਡਰਦਾ, ਸਿਰ ਅੱਗੇ ਨਾ ਕੋਇ ਉਠਾਈਆ। ਨਿਤ ਨਵਿਤ ਯਾਦ ਓਸੇ ਦੀ ਕਰਦਾ, ਜਿਸ ਮੇਰੀ ਬਣਤ ਬਣਾਈਆ। ਸ੍ਰਿਸ਼ਟੀ ਤੋਂ ਪਾ ਕੇ ਪੜਦਾ, ਓਹਲੇ ਆਪਣਾ ਡੇਰਾ ਲਾਈਆ। ਮੰਜ਼ਲ ਹਕ਼ੀਕ਼ੀ ਚੜ੍ਹਦਾ, ਸਚ ਦਵਾਰੇ ਮਿਲ ਕੇ ਵੱਜੇ ਵਧਾਈਆ। ਵੇਖਾਂ ਖੇਲ ਨਰ ਹਰਿ ਦਾ, ਨਰ ਨਰਾਇਣ ਆਪ ਵਖਾਈਆ। ਕੁਛ ਲੇਖਾ ਮੇਰਾ ਕਲ ਦਾ, ਕਲ ਕਾਤੀ ਵਿਚ ਸਮਝਾਈਆ। ਰਸ ਵੇਖਿਆ ਪ੍ਰਭ ਸਾਗਰ ਜਲ ਦਾ, ਜਲ ਥਲ ਮਹੀਅਲ ਖੋਜ ਖੁਜਾਈਆ। ਪ੍ਰਭ ਦਾ ਹੁਕਮ ਪ੍ਰਭ ਦੀ ਕਿਰਪਾ ਨਾਲ ਟਲਦਾ, ਦੂਜਾ ਮੇਟ ਨਾ ਕੋਇ ਮਿਟਾਈਆ। ਮਹਿੰਦਰ ਸਿੰਘ ਦਾ ਦੀਪਕ ਜੋਤ ਰਹੇ ਬਲਦਾ, ਸਾਹਿਬ ਸਤਿਗੁਰ ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੀਤੀ ਅੰਦਰ ਰਲਦਾ, ਰਲਾ ਰਹਿਣ ਕੋਇ ਨਾ ਪਾਈਆ।

੯ ਮਾਘ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ

ਸਚ ਸੁਖ ਸਾਹਿਬ ਸਤਿ ਓਟ, ਓੜਕ ਇਕ ਧਿਆਨ ਲਗਾਈਆ। ਸਚ ਪ੍ਰੀਤ ਲਗਾਵੇ ਚੋਟ, ਚੋਟੀ ਚੜ੍ਹ ਕੇ ਲਏ ਉਠਾਈਆ। ਨਿਰਗੁਣ ਧਾਰ ਦੱਸ ਕੇ ਗੋਤ, ਆਤਮ ਪਰਮਾਤਮ ਮੇਲ ਮਿਲਾਈਆ। ਕਰ ਪਰਕਾਸ਼ ਅਗੰਮੀ ਜੋਤ, ਅੰਧ ਅੰਧਿਆਰਾ ਦਏ ਗਵਾਈਆ। ਮਨ ਮਨਸਾ

❋

❋

ਤੋਂ ਪਰੇ ਦੱਸੇ ਸੋਚ, ਸਮਝ ਆਪਣੇ ਨਾਲ ਮਿਲਾਈਆ। ਧਰਮ ਦਵਾਰ ਦੀ ਦੇ ਕੇ ਮੌਜ, ਦੀਨਾਂ ਅਨਾਥਾਂ ਵੇਖ ਵਖਾਈਆ। ਬਾਹਰ ਖੋਜਣੀ ਨਾ ਪਏ ਖੋਜ, ਗ੍ਰਹਿ ਮੰਦਰ ਜੋੜ ਜੁੜਾਈਆ। ਜਗਤ ਕਰਨਾ ਪਏ ਨਾ ਜੋਗ, ਸਚ ਜੋਗੀਸ਼ਰ ਦਏ ਬਣਾਈਆ। ਅੰਦਰੋਂ ਕੱਟ ਹਉਮੇ ਰੋਗ, ਹੰਗਤਾ ਗੜ੍ਹ ਤੁੜਾਈਆ। ਆਤਮ ਪਰਮਾਤਮ ਜੋੜ ਸੰਯੋਗ, ਸਾਚਾ ਲੇਖਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਕਮਾਈਆ। ਸਚ ਸੁਖ ਸਾਹਿਬ ਗੁਰ ਦਰਸ, ਦਰਸ ਮਿਲੇ ਵਡਿਆਈਆ। ਜਨਮ ਜਨਮ ਦੀ ਮਿਟੇ ਹਰਸ, ਤ੍ਰਿਸ਼ਨਾ ਕੂੜ ਬੁਝਾਈਆ। ਮਿਹਰਵਾਨ ਹੋ ਕੇ ਕਰੇ ਤਰਸ, ਦੁਖੀਆਂ ਦਰਦ ਵੰਡਾਈਆ। ਲੇਖਾ ਜਾਣ ਅਰਸ਼ ਫ਼ਰਸ਼, ਦੋ ਜਹਾਨਾਂ ਖੋਜ ਖੁਜਾਈਆ। ਭਗਤ ਪ੍ਰੀਤੀ ਰੱਖ ਕੇ ਗ਼ਰਜ਼, ਨਿਰਗੁਣ ਸਰਗੁਣ ਵੇਖ ਵਖਾਈਆ। ਸਚ ਬੇਨੰਤੀ ਸੁਣ ਕੇ ਅਰਜ਼, ਆਜਜ਼ਾਂ ਪੜਦਾ ਲਾਹੀਆ। ਨਿਮਾਣਿਆਂ ਵੰਡੇ ਦਰਦ, ਦੁਖੀਆਂ ਗੋਦ ਉਠਾਈਆ। ਸਦਾ ਖੇਲ ਕਰੇ ਅਸਚਰਜ, ਜੁਗ ਚੌਕੜੀ ਵੇਸ ਵਟਾਈਆ। ਜੋਧਾ ਸੂਰਬੀਰ ਮਰਦਾਨਾ ਮਰਦ, ਮੁੱਦਤਾਂ ਦੇ ਵਿਛੜੇ ਲਏ ਮਿਲਾਈਆ। ਜਨਮ ਕਰਮ ਦੀ ਵੇਖ ਕੇ ਫ਼ਰਦ, ਫ਼ੈਸਲਾ ਦੱਸੇ ਥਾਉਂ ਥਾਈਂਆ। ਵਿਛੋੜੇ ਵਿਚ ਜੋ ਰਹੇ ਤੜਪ, ਨਿਰਗੁਣ ਹੋ ਕੇ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਜਨਮ ਕਰਮ ਦੀ ਪੂਰੀ ਸਭ ਦੀ ਕਰੇ ਸ਼ਰਤ, ਸ਼ਰੀਅਤ ਵਿਚ ਅਸਲੀਅਤ ਭੁੱਲ ਕਦੇ ਨਾ ਜਾਈਆ।

੧੫ ਮਾਘ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ

ਰਾਵੀ ਕਹੇ ਦਸ ਦਿਨ ਰਹੀ ਰੋਂਦੀ, ਨੈਣਾਂ ਨੀਰ ਵਹਾਈਆ। ਸਿਰ ਦੇ ਵਾਲ ਰਹੀ ਖੋਂਹਦੀ, ਪੱਟੀ ਸੀਸ ਪੁਟਾਈਆ। ਅੱਗਾ ਪਿੱਛਾ ਰਹੀ ਟੋਂਹਦੀ, ਬਿਨ ਹੱਥਾਂ ਹੱਥ ਹਿਲਾਈਆ। ਯਾਦ ਆਉਂਦੀ ਰਹੀ ਅਰਜਨ ਵਾਲੀ ਸੌਂਹ ਦੀ, ਜੋ ਕ਼ਸਮ ਖਾ ਕੇ ਗਿਆ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਈਆ। ਰਾਵੀ ਕਹੇ ਮੈਂ ਰੋਂਦੀ ਭੁੱਬੀਂ, ਨੈਣਾਂ ਨੀਰ ਵਹਾਈਆ। ਚਿੱਕੜ ਗਾਰੇ ਵਿਚ ਖੁੱਭੀ, ਬਲਹੀਣ ਦੁਹਾਈਆ। ਪ੍ਰਭੂ ਜਾਂ ਤੈਨੂੰ ਵੇਖਿਆ ਬੱਧਾ ਨਾਲ ਸੁੱਬੀ, ਸੁਬਹ ਅੰਮ੍ਰਿਤ ਵੇਲਾ ਧਿਆਨ ਲਗਾਈਆ। ਮੈਂ ਸਮਝਿਆ ਮੇਰੀ ਔਧ ਪੁੱਗੀ, ਪੈਂਡਾ ਲਿਆ ਮੁਕਾਈਆ। ਮੈਨੂੰ ਕਿਸੇ ਨੇ ਅੰਦਰ ਰਮਜ਼ ਮਾਰੀ ਗੁੱਝੀ, ਸਹਿਜੇ ਦਿਤਾ ਸੁਣਾਈਆ। ਕਮਲੀਏ ਪਵਿਤ ਕਰ ਬੁੱਧੀ, ਬੁੱਧ ਦਏ ਦੁਹਾਈਆ। ਜਿਸ ਨੇ ਸੈਣ ਬਣ ਕੇ ਸੇਵ ਕਮਾਈ ਰੁੱਗੀਂ, ਆਪਣਾ ਫੇਰਾ ਪਾਈਆ। ਉਹ ਸਰਗੁਣ ਨਿਰਗੁਣ ਰੂਪ ਧਰੇ ਵਾਰ ਦੂਜੀ, ਦੋ ਜਹਾਨਾਂ ਵੇਖ ਵਖਾਈਆ। ਲੇਖਾ ਬਾਕੀ ਰਵਦਾਸ ਝੁੱਗੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਵਖਾਈਆ। ਰਾਵੀ ਕਹੇ ਮੇਰੇ ਵੇਖ ਡਿਗਦੇ ਨੇਤਰ ਹੰਝੂ, ਛਹਿਬਰ ਇਕੋ ਨਜ਼ਰੀ ਆਈਆ। ਤੈਨੂੰ ਮੰਨਿਆ ਦੀਨਾਂ ਬੰਧੂ, ਬੰਧਨ ਦੇ ਤੁੜਾਈਆ। ਤੂੰ ਗਹਿਰ ਗੰਭੀਰ ਸਾਗਰ ਸਿੰਧੂ, ਸਾਹਿਬ ਸੁਲਤਾਨ ਅਖਵਾਈਆ। ਤੇਰੀ ਕਰਨੀ ਕਿਹੜਾ ਨਿੰਦੂ, ਨਿੰਦਕ ਦੇਣ ਦੁਹਾਈਆ। ਮੇਰੀ ਮਨ ਵਾਸਨਾ ਮੇਟ ਦੇ ਚਿੰਦੂ, ਚਿੰਤਾ ਗ਼ਮ ਦੂਰ ਕਰਾਈਆ। ਰਾਵੀ ਕਹੇ ਮੇਰੀ ਪੂਜਾ ਪਹਿਲੇ ਕਰਦੇ ਹਿੰਦੂ, ਪਾਣੀ ਦੇਵਤਿਆਂ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ,

❋

❋

ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਖੁਲ੍ਹਾਈਆ। ਰਾਵੀ ਕਹੇ ਮੈਂ ਰੋ ਰੋ ਥੱਕੀ, ਥਕਾਵਟ ਵਿਚ ਦੁਹਾਈਆ। ਕਿਰਪਾ ਕਰ ਪੁਰਖ ਸਮਰਥੀ, ਸਾਹਿਬ ਤੇਰੀ ਸਰਨਾਈਆ। ਚਾਰੋਂ ਕੁੰਟ ਫਿਰਾਂ ਨੱਸੀ, ਭੱਜਾਂ ਵਾਹੋ ਦਾਹੀਆ। ਕੂਕ ਸੁਣਾਵਾਂ ਸੱਚੀ, ਗਲ ਵਿਚ ਪਲੂ ਪਾਈਆ। ਬਿਰਹੋਂ ਵੈਰਾਗਣ ਹੋ ਕੇ ਨੱਚੀ, ਮੁਖ ਘੁੰਗਟ ਲਿਆ ਉਠਾਈਆ। ਸਚ ਕਹਾਣੀ ਕਿਸੇ ਨਾ ਦੱਸੀ, ਦਹਿ ਦਿਸ਼ਾ ਵੇਖ ਵਖਾਈਆ। ਜਿਸ ਵੇਲੇ ਤੈਨੂੰ ਬੱਧਾ ਵੇਖਿਆ ਨਾਲ ਰੱਸੀ, ਰਸਤਾ ਭੁੱਲੀ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਚੜ੍ਹਾਈਆ। ਰਾਵੀ ਕਹੇ ਤੈਨੂੰ ਰੁਆਉਣ ਦੀ ਕੀ ਵਾਦੀ, ਪਿਛਲਾ ਵਾਅਦਾ ਪੂਰ ਕਰਾਈਆ। ਵੇਖੀ ਜਗਤ ਤੇਰੀ ਆਬਾਦੀ, ਇਬਾਦਤ ਵਿਚ ਨਾ ਕੋਇ ਲੋਕਾਈਆ। ਮੈਂ ਤੇਰੀ ਵੈਰਾਗਣ ਸਿੱਧੀ ਸਾਦੀ, ਕੂੜਾ ਰੰਗ ਨਾ ਕੋਇ ਚੜ੍ਹਾਈਆ। ਮੈਂ ਭਾਲ ਕਰਾਂ ਤੇਰੇ ਰਾਹ ਦੀ, ਵੇਖਾਂ ਥਾਉਂ ਥਾਈਂਆ। ਮੈਨੂੰ ਯਾਦ ਆਈ ਅਰਜਨ ਵਾਲੀ ਸਲਾਹ ਦੀ, ਜੋ ਸਤਿ ਗਿਆ ਸੁਣਾਈਆ। ਕਮਲੀਏ ਇਕ ਓਟ ਰੱਖੀਂ ਓਸ ਮਲਾਹ ਦੀ, ਜੋ ਬੇੜੇ ਡੁਬਦੇ ਪਾਰ ਲੰਘਾਈਆ। ਮੇਰੇ ਅੰਦਰੋਂ ਆਹ ਨਿਕਲੀ ਉਚੀ ਧਾਹ ਦੀ, ਧਵਲ ਦਿਤੀ ਹਿਲਾਈਆ। ਕਿਸ ਬਿਧ ਖੇਲ ਵੇਖਾਂ ਬੇਪਰਵਾਹ ਦੀ, ਜੋ ਪਾਰਬ੍ਰਹਮ ਅਖਵਾਈਆ। ਸ਼ਬਦ ਅਗੰਮੀ ਆਵਾਜ਼ ਆਈ ਵਾਹ ਵਾਹ ਦੀ, ਢੋਲਾ ਸੁਣਿਆ ਚਾਈਂ ਚਾਈਂਆ। ਇਹ ਖੇਲ ਅਨੋਖੇ ਸ਼ਾਹ ਦੀ, ਜੋ ਸ਼ਹਿਨਸ਼ਾਹ ਵਡ ਵਡਿਆਈਆ। ਇਹ ਧਾਰ ਨਹੀਂ ਵਹਿਣ ਦਰਿਆ ਦੀ, ਜਲ ਪਾਣੀ ਨਾ ਰੂਪ ਧਰਾਈਆ। ਖੇਲ ਨਹੀਂ ਥਲ ਅਸਗਾਹ ਦੀ, ਮਹੀਅਲ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਸੁਣਾਈਆ। ਰਾਵੀ ਕਹੇ ਮੈਂ ਰੋ ਰੋ ਹਾਰੀ, ਹਾਏ ਹਾਏ ਸੁਣਾਈਆ। ਤੇਰੀ ਵੇਖੀ ਅਨੋਖੀ ਯਾਰੀ, ਦਰਦੀਆ ਦਰਦ ਨਾ ਕੋਇ ਵੰਡਾਈਆ। ਚਾਰੋਂ ਕੁੰਟ ਦਿਸੇ ਖ਼ੁਆਰੀ, ਧੀਰਜ ਧੀਰ ਨਾ ਕੋਇ ਧਰਾਈਆ। ਮਾਇਆ ਮਮਤਾ ਮੋਹ ਬੀਮਾਰੀ, ਘਰ ਘਰ ਨਜ਼ਰੀ ਆਈਆ। ਧਰਮ ਦਾ ਦਿਸੇ ਨਾ ਕੋਇ ਖਿਲਾੜੀ, ਚੌਂਪਟ ਸਾਰ ਕੂੜ ਲੋਕਾਈਆ। ਗੁਰ ਅਰਜਨ ਨੇ ਮੇਰੇ ਵਿਚ ਪੰਜ ਵਾਰ ਧੋ ਕੇ ਹਿਲਾਈ ਦਾੜ੍ਹੀ, ਤੇਰੇ ਚਰਨਾਂ ਦਿਤੀ ਟਿਕਾਈਆ। ਓਸੇ ਵੇਲੇ ਰਵਦਾਸ ਚਮਾਰ ਆਇਆ ਅਗਾੜੀ, ਰੰਬੀ ਆਰ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦੇ ਚੁਕਾਈਆ। ਰਾਵੀ ਕਹੇ ਮੇਰੇ ਰੋਂਦੇ ਨੈਣ, ਨੈਨਣ ਨੈਣ ਬੇਹਾਲਿਆ। ਮੈਂ ਵੇਖੇ ਵਗਦੇ ਵਹਿਣ, ਪੁਰਖ ਅਕਾਲ ਅਕਾਲਿਆ। ਕੋਈ ਨਾ ਸੱਜਣ ਸੈਣ, ਝੂਠਾ ਜਗਤ ਮਤਵਾਲਿਆ। ਮੁਕਾਵੇ ਪੂਰਬ ਲਹਿਣ, ਦੇਵਣਹਾਰ ਇਕ ਮਨਾ ਲਿਆ। ਸਤਿ ਨਾ ਆਵੇ ਚੈਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਵਖਾ ਲਿਆ। ਰਾਵੀ ਕਹੇ ਮੈਂ ਵੇਖੀ ਰਵਦਾਸ ਦੀ ਆਰ ਰੰਬੀ, ਤਿੱਖੀ ਧਾਰ ਜਣਾਈਆ। ਮੈਂ ਡਰਦੀ ਡਰਦੀ ਕੰਬੀ, ਨੇਤਰ ਅੱਖ ਸ਼ਰਮਾਈਆ। ਮੈਂ ਆਪਣੇ ਪੈਰ ਦੀ ਅੱਡੀ ਦੱਬੀ, ਭਾਰ ਧਰਤ ਉਤੇ ਟਿਕਾਈਆ। ਨਜ਼ਰੀ ਆਈ ਜੋਤ ਰੱਬੀ, ਨੂਰ ਨੁਰਾਨਾ ਨੂਰ ਕਰੇ ਰੁਸ਼ਨਾਈਆ। ਇਹ ਖੇਲ ਹੁੰਦਾ ਕਦੇ ਕਦੀ, ਕਦੀਮ ਦੀ ਆਦਤ ਪ੍ਰਭ ਦੀ ਚਲੀ ਆਈਆ। ਜਿਸ ਵੇਲੇ ਹੋਵੇ ਪ੍ਰਭ ਦੀ ਆਪਣੀ ਸਦੀ, ਸਦਮੇ ਸਾਰੇ ਦਏ ਮਿਟਾਈਆ। ਰਾਵੀ ਕਹੇ ਮੈਂ ਖਲੋ ਗਈ ਹੱਥ ਬੱਧੀ, ਬੰਦਨਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਰਾਵੀ ਕਹੇ ਮੈਂ ਰੋ ਰੋ ਆਖਾਂ, ਆਖ਼ਰ ਦਿਆਂ ਸੁਣਾਈਆ। ਮੈਨੂੰ ਯਾਦ ਪਿਛਲਾ ਸਾਕਾ, ਸਾਖੀ ਬੇਪਰਵਾਹੀਆ। ਓਸ ਨੂੰ ਟੇਕਾਂ

❋

❋

ਮਾਥਾ, ਜੋ ਮਿਥਿਆ ਦੱਸੇ ਲੋਕਾਈਆ। ਸੰਦੇਸ਼ਾ ਦੇਵੇ ਸਾਚਾ, ਸਚ ਸਚ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਵਰਤਾਈਆ। ਰਾਵੀ ਕਹੇ ਦਸ ਦਿਨ ਗਏ ਲੰਘ, ਬਹੁੜੀ ਬਹੁੜੀ ਕਰ ਸੁਣਾਈਆ। ਮੇਰਾ ਸੁੰਞਾ ਹੋਇਆ ਪਲੰਘ, ਲੇਫ਼ ਤਲਾਈ ਨਾ ਕੋਇ ਵਡਿਆਈਆ। ਕਸੁੰਭੜਾ ਹੋ ਗਿਆ ਰੰਗ, ਲਾਲਨ ਲਾਲ ਨਾ ਕੋਇ ਚਮਕਾਈਆ। ਆਸਾਂ ਢਹਿ ਗਈ ਕੰਧ, ਮਹੱਲ ਨਾ ਕੋਇ ਸੁਹਾਈਆ। ਭੁੱਲਿਆ ਰਸ ਅਨੰਦ, ਸਚ ਨਾ ਕੋਇ ਸਮਾਈਆ। ਲੁਕਿਆ ਨੂਰੀ ਚੰਦ, ਨੂਰ ਨਾ ਕੋਇ ਰੁਸ਼ਨਾਈਆ। ਮੈਂ ਦੋਵੇਂ ਹੱਥ ਬੰਧ, ਬੰਦਨਾ ਸੀਸ ਝੁਕਾਈਆ। ਕਿਰਪਾ ਕਰ ਸੂਰੇ ਸਰਬੰਗ, ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਨਾਲ ਰਖਾਈਆ। ਸ੍ਰੀ ਭਗਵਾਨ ਕਹੇ ਸੁਣ ਰਾਵੀ ਰਮਤੀ, ਰਮਤਾ ਰਮਤਾ ਦਿਆਂ ਜਣਾਈਆ। ਮੇਰਾ ਲੇਖਾ ਸੰਮਤ ਸੰਮਤੀ, ਸਮੇਂ ਵਿਚ ਵਡਿਆਈਆ। ਖੇਲ ਅਥਾਹ ਅਗੰਮ ਦੀ, ਅਗੰਮੜੀ ਕਾਰ ਕਮਾਈਆ। ਧਾਰ ਛੱਡੀ ਮਾਟੀ ਚੰਮ ਦੀ, ਨਾਤਾ ਤਤ ਵਜੂਦ ਤੁੜਾਈਆ। ਖੇਲ ਮੁੱਕੀ ਹਰਖ਼ ਸੋਗ਼ ਗ਼ਮ ਦੀ, ਚਿੰਤਾ ਦਿਤੀ ਚੁਕਾਈਆ। ਛਹਿਬਰ ਵੇਖੀ ਤੇਰੀ ਛੰਮ ਛੰਮ ਦੀ, ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਰਾਵੀ ਨੱਢੀ ਬੱਚੀ ਉਠ ਕੇ ਝਾਕ, ਤੇਰੀ ਅੱਖ ਖੁਲ੍ਹਾਈਆ। ਇੱਕੀ ਮਾਘ ਦੀ ਵੇਖ ਰਾਤ, ਪਿਛਲਾ ਰਾਹ ਤਕਾਈਆ। ਰਵਦਾਸ ਦੀ ਮਿਲੇ ਜਾਤ, ਪਰਭਾਤ ਵੱਜੇ ਵਧਾਈਆ। ਸਚ ਮਿਲੇ ਸੌਗ਼ਾਤ, ਸੋਹਣਾ ਰੰਗ ਚੜ੍ਹਾਈਆ। ਸ਼ੰਕਰ ਵੇਖੇ ਕੈਲਾਸ਼, ਭੱਜਾ ਵਾਹੋ ਦਾਹੀਆ। ਬ੍ਰਹਮਾ ਹੋਵੇ ਸਾਥ, ਸੀਸ ਜਗਦੀਸ ਨਿਵਾਈਆ। ਵਿਸ਼ਨੂੰ ਸੁਣਾਏ ਆਖ, ਤੇਰੀ ਬੇਪਰਵਾਹੀਆ। ਇਹ ਧਰਮ ਮਹੀਨਾ ਮਾਘ, ਮਜਨ ਧੂੜ ਕਰਾਈਆ। ਤੇਰੇ ਸੁਖ਼ਨ ਦਾ ਓਥੇ ਮਿਲੇ ਜਵਾਬ, ਜਿਥੇ ਗੁਰਮੁਖ ਸੋਭਾ ਪਾਈਆ। ਨਾਨਕ ਲੈ ਕੇ ਆਏ ਰਬਾਬ, ਮਰਦਾਨਾ ਵੇਸ ਨਾ ਕੋਇ ਵਟਾਈਆ। ਕੁਛ ਲੇਖਾ ਦੱਸਣਾ ਬਗ਼ਦਾਦ, ਬਗ਼ਲੀ ਕਾਲੀ ਲੈਣੀ ਸਵਾਈਆ। ਨਾਲ ਲੈ ਕੇ ਜਾਣਾ ਨਕਾਬ, ਰੰਗ ਗੂੜ੍ਹਾ ਦੇਣਾ ਚੜ੍ਹਾਈਆ। ਸਾਢੇ ਤਿੰਨਾਂ ਸਫ਼ਿਆਂ ਵਾਲੀ ਹੋਵੇ ਕਿਤਾਬ, ਪੰਜ ਸੱਤ ਇੰਚ ਲੰਬਾਈ ਚੌੜਾਈਆ। ਚੋਲਾ ਚਿੱਟਾ ਹੋਵੇ ਬਿਨਾਂ ਦਾਗ਼, ਬੇਦਾਗ਼ ਵੇਖ ਵਖਾਈਆ। ਇਕ ਤਿੰਨਾਂ ਮੁੱਖਾਂ ਵਾਲਾ ਹੋਵੇ ਚਰਾਗ਼, ਮਿੱਟੀ ਕੱਚੀ ਨਾਲ ਸੁਹਾਈਆ। ਸਵਾ ਸੇਰ ਦੁੱਧ ਨੂੰ ਲੱਗੀ ਹੋਵੇ ਜਾਗ, ਕਟੋਰਾ ਦਰਸ਼ਨ ਹੱਥ ਫੜਾਈਆ। ਨਾਲ ਮਰਿਆ ਹੋਇਆ ਹੋਵੇ ਕਾਗ, ਪਾਲ ਸਿੰਘ ਡਾਕਟਰ ਉਂਗਲਾਂ ਵਿਚ ਫਸਾਈਆ। ਨੌ ਗਾਉਂਦੇ ਹੋਣ ਰਾਗ, ਸੋਹੰ ਢੋਲਾ ਸਹਿਜ ਸੁਭਾਈਆ। ਸਾਢੇ ਤਿੰਨ ਹੱਥ ਲਕੜੀ ਹੋਵੇ ਕਾਠ, ਵਿੰਗੀ ਟੇਢੀ ਸੋਭਾ ਪਾਈਆ। ਮਹਿੰਦਰ ਸਿੰਘ ਸਿਰ ਤੋਂ ਨੰਗਾ ਜਿਸ ਦਾ ਪਿੰਡ ਬਾਠ, ਧੁਰ ਦੀ ਸੇਵ ਕਮਾਈਆ। ਸਾਢੇ ਅੱਠ ਦਾ ਵਕਤ ਹੋਵੇ ਰਾਤ, ਰਾਤੀ ਰੁੱਤੀ ਵੱਜੇ ਵਧਾਈਆ। ਤਿੰਨ ਗੁਰਮੁਖ ਜਿਨ੍ਹਾਂ ਦੀ ਰਾਮਗੜ੍ਹੀਆ ਹੋਵੇ ਜਾਤ, ਪਾਣੀ ਕਟੋਰੇ ਨਾਲ ਰਲਾਈਆ। ਫੇਰ ਰਾਵੀ ਕਰਾਂ ਤੇਰੇ ਨਾਲ ਬਾਤ, ਤੇਰੇ ਨੈਣਾਂ ਕਰਾਂ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਵੇਖ ਵਖਾਈਆ। ਰਾਵੀ ਕਹੇ ਕੀ ਕਿਹਾ ਨਾਲ ਹੌਲੀ, ਸਚ ਦੇ ਸਮਝਾਈਆ। ਮੈਂ ਕੰਨਾਂ ਹੋਈ ਬੋਲੀ, ਸਮਝ ਕੁਛ ਨਾ ਆਈਆ। ਪੁਰਖ ਅਕਾਲ ਕਹੇ ਮੇਰਾ ਗੁਰਮੁਖ ਧੁਰ ਦਾ ਢੋਲੀ, ਡੱਗਾ ਨਾਮ ਦਏ ਲਗਾਈਆ। ਤੂੰ ਪੜਦਾ ਆਪਣਾ ਖੋਲ੍ਹੀਂ, ਝਰੋਖਾ ਬੰਦ ਨਾ ਕੋਇ ਕਰਾਈਆ। ਨਾਲ ਲੈ ਕੇ ਆਵੀਂ ਮੌਲੀ, ਜਿਹੜਾ ਮੌਲਾ ਤੰਦ ਮੁਹੰਮਦ ਦਿਤਾ ਬੰਨ੍ਹਾਈਆ। ਸ਼ੋਰ ਨਾਲ ਪਾਵੀਂ ਰੌਲੀ, ਉਚੀ ਕੂਕ

❋

❋

ਕੂਕ ਸੁਣਾਈਆ। ਨਾਲ ਨਿੱਕੀ ਹੋਵੇ ਕੌਲੀ, ਕਵਲ ਫੁੱਲ ਵਿਚ ਟਿਕਾਈਆ। ਰਵਦਾਸ ਦਾ ਉਹ ਥਾਂ ਜਿਥੇ ਪੁਰਾਣੀ ਇਕ ਬੌਲੀ, ਨਿਸ਼ਾਨਾ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਰਾਵੀ ਕਹੇ ਮੈਂ ਸੁਣਿਆ ਅਗੰਮ ਨਾਦਾ, ਵੱਜੀ ਸਚ ਵਧਾਈਆ। ਪੁਰਖ ਅਕਾਲ ਕਿਹਾ ਇਹ ਹੁਕਮ ਮੇਰਾ ਸਾਦਾ, ਸਾਦਗੀ ਵਿਚ ਸਮਝਾਈਆ। ਅੱਗੇ ਖੇਲ ਵਰਤਣਾ ਡਾਹਢਾ, ਡੋਰੂ ਡੰਕ ਵਜਾਈਆ। ਜਨ ਭਗਤਾਂ ਇਕ ਨਾਲ ਅੱਧਾ ਖਾਣਾ ਪਰਸ਼ਾਦਾ, ਪਰਸ਼ਾਦ ਸੰਗਤ ਦਾ ਦੇਣਾ ਵਰਤਾਈਆ। ਇਹ ਨਵਾਂ ਖੇਲ ਵਿਚ ਦੇਸ ਮਾਝਾ, ਪਰਦੇਸ ਪੜਦਾ ਲਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਹੁਕਮ ਆਪਣੇ ਰਿਵਾਜਾ, ਦੂਜਾ ਹੁਕਮ ਨਾ ਕੋਇ ਮਨਾਈਆ।