ਪੁਸਤਕਾਲਾਭਾਗ ੨੦

੨੨ ਮਾਘ ਸ਼ਹਿਨਸ਼ਾਹੀ ਸੰਮਤ ੩ ਪਾਲ ਸਿੰਘ ਦੇ ਗ੍ਰਹਿ ਭਲਾਈ ਪੁਰ ਡੋਗਰਾ

ਗੋਬਿੰਦ ਕਹੇ ਪ੍ਰਭ ਤੇਰੀ ਵੇਖੀ ਰਸਮ, ਰਸੀਆ ਹੋ ਕੇ ਖੋਜ ਖੁਜਾਈਆ। ਸਚ ਸੌਗੰਦ ਖਾਧੀ ਕਸਮ, ਇਕਰਾਰ ਤੇਰਾ ਚੇਤੇ ਆਈਆ। ਮਾਟੀ ਖ਼ਾਕ ਵੇਖ ਭਸਮ, ਜੋ ਭਾਂਡਾ ਭਰਮ ਭੌ ਭੰਨਾਈਆ। ਨਿਗਾਹ ਮਾਰ ਅਗੰਮੇ ਨੂਰੇ ਚਸ਼ਮ, ਪੜਦਾ ਓਹਲਾ ਆਪ ਉਠਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਚਰਨ ਵਸਣ, ਸੀਸ ਜਗਦੀਸ ਇਕ ਝੁਕਾਈਆ। ਹੁਕਮੇ ਅੰਦਰ ਜੁਗ ਚੌਕੜੀ ਨੱਸਣ, ਭੱਜਣ ਵਾਹੋ ਦਾਹੀਆ। ਧੁਰ ਸੰਦੇਸਾ ਮਾਤ ਦੱਸਣ, ਕਲਮਾ ਨਾਮ ਸਿਫ਼ਤ ਸਾਲਾਹੀਆ। ਅੰਤਮ ਸਭ ਦੀ ਪੈਜ ਆਵੇ ਰੱਖਣ, ਨਿਰਗੁਣ ਹੋ ਕੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਮੈਂ ਵੇਖਿਆ ਤੇਰਾ ਰਿਵਾਜ, ਜੁਗ ਚੌਕੜੀ ਭੇਵ ਖੁਲ੍ਹਾਈਆ। ਸ੍ਰਿਸ਼ਟੀ ਦ੍ਰਿਸ਼ਟੀ ਤੱਕੀ ਸਮਾਜ, ਇਸ਼ਟੀ ਵੰਡ ਵੰਡਾਈਆ। ਪੈਗ਼ਬਰ ਤੇਰੇ ਮੁਹਤਾਜ, ਅਵਤਾਰ ਝੋਲੀਆਂ ਡਾਹੀਆ। ਨਿਰਗੁਣ ਤੇਰਾ ਕਾਜ, ਸਰਗੁਣ ਜੋੜ ਜੁੜਾਈਆ। ਦੋ ਜਹਾਨਾਂ ਸੀਸ ਦਿਸੇ ਕਿਸੇ ਨਾ ਤਾਜ, ਹੁਕਮਰਾਨ ਹੁਕਮ ਨਾ ਕੋਇ ਮਨਾਈਆ। ਕਲਜੁਗ ਅੰਤ ਸਭ ਦਾ ਬੇੜਾ ਡੁਬਦਾ ਦਿਸੇ ਜਹਾਜ਼, ਪਾਰ ਕਿਨਾਰਾ ਨਾ ਕੋਇ ਵਖਾਈਆ। ਇਕ ਬੇਨੰਤੀ ਕਰਾਂ ਆਜ, ਆਜਜ਼ ਹੋ ਕੇ ਸੀਸ ਨਿਵਾਈਆ। ਭੇਵ ਖੋਲ੍ਹ ਬੋਧ ਅਗਾਧ, ਬੁੱਧੀ ਤੋਂ ਪਰੇ ਕਰ ਪੜ੍ਹਾਈਆ। ਸਾਚਾ ਦਿਸੇ ਕੋਈ ਨਾ ਸਾਧ, ਸਾਧਨਾ ਸਿੱਧ ਨਾ ਕੋਇ ਵਖਾਈਆ। ਰਸਨਾ ਜਿਹਵਾ ਸਾਰੇ ਤੈਨੂੰ ਰਹੇ ਆਰਾਧ, ਹਿਰਦੇ ਅੰਦਰ ਦਰਸ ਕੋਇ ਨਾ ਪਾਈਆ। ਦੀਨ ਦੁਨੀਆ ਹੋਈ ਬੇਇਲਾਜ, ਨਾਮ ਦਾਰੂ ਮੁਖ ਨਾ ਕੋਇ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਗੋਬਿੰਦ ਕਹੇ ਵੇਖ ਆਪਣੀ ਰੀਤੀ, ਜੁਗ ਚੌਕੜੀ ਧਿਆਨ

❋

❋

ਲਗਾਈਆ। ਅੰਤਮ ਤੇਰੀ ਸਦੀ ਬੀਤੀ, ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਮੇਰਾ ਲੇਖੇ ਲਾ ਖ਼ੂਨ ਕੱਢਿਆ ਚੀਚੀ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਗੁਰਮੁਖ ਭਗਤ ਸੁਹੇਲੇ ਧਰਮ ਦੀ ਇਕ ਬਗ਼ੀਚੀ, ਬਾਗ਼ਬਾਨ ਹੋ ਕੇ ਵੇਖ ਵਖਾਈਆ। ਦੂਰ ਦੁਰਾਡੇ ਵਸ ਨਜ਼ਦੀਕੀ, ਨੇਰਨ ਨੇਰਾ ਨਜ਼ਰੀ ਆਈਆ। ਸ਼ਰਅ ਤੋੜ ਜਗਤ ਸ਼ਰੀਕੀ, ਲਾਸ਼ਰੀਕ ਆਪਣੀ ਅੱਖ ਖੁਲ੍ਹਾਈਆ। ਤੇਰੇ ਵਿਚ ਇਕ ਤੌਫ਼ੀਕੀ, ਰਹਿਮਤ ਸਭ ਦੇ ਉਤੇ ਕਮਾਈਆ। ਪਿਛਲੀ ਬਦਲ ਸਰਬ ਤਵਾਰੀਖੀ, ਤਾਰੀਖ ਇਕ ਦ੍ਰਿੜਾਈਆ। ਦਰ ਦਰਵੇਸ਼ ਮੰਗਣ ਭੀਖੀ, ਖ਼ਾਲੀ ਝੋਲੀਆਂ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਗੋਬਿੰਦ ਕਹੇ ਮੈਂ ਤੇਰਾ ਤੱਕਿਆ ਬਿਵਹਾਰ, ਚਾਰ ਕੁੰਟ ਦਹਿ ਦਿਸ਼ਾ ਧਿਆਨ ਲਗਾਈਆ। ਸਾਚਾ ਦਿਸੇ ਨਾ ਕੋਇ ਮਿੱਤਰ ਪਿਆਰ, ਮਾਇਆ ਮਮਤਾ ਮੋਹ ਹਲਕਾਈਆ। ਸਚ ਸੰਦੇਸ਼ਾ ਦੇ ਅਗੰਮੀ ਧਾਰ, ਧੁਰ ਦਾ ਹੁਕਮ ਇਕ ਪਰਗਟਾਈਆ। ਭਵਿਖਤਾਂ ਵਾਲਾ ਲੇਖਾ ਮੁਕੇ ਵਿਚ ਸੰਸਾਰ, ਸੰਸੇ ਸਭ ਦੇ ਦੂਰ ਕਰਾਈਆ। ਤੇਰੀ ਇਕ ਸੁਣੇ ਗੁਫ਼ਤਾਰ, ਦੂਜਾ ਰਾਗ ਨਾ ਕੋਇ ਅਲਾਈਆ। ਦਰ ਵਖਾ ਸੱਚਾ ਦਰਬਾਰ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਹਉਂ ਮਾਂਗਤ ਦਰ ਭਿਖਾਰ, ਜਗਦੀਸ ਸੀਸ ਨਿਵਾਈਆ। ਤੇਰਾ ਲੇਖਾ ਕਾਗਦ ਕਲਮ ਨਾ ਲਿਖਣਹਾਰ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਨਾਨਕ ਨਿਰਗੁਣ ਤੇਰੇ ਪ੍ਰੇਮ ਦੀ ਵਜਾਏ ਇਕ ਸਤਾਰ, ਰਬਾਬ ਰੱਬੀ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਰੰਗਾਈਆ। ਗੋਬਿੰਦ ਕਹੇ ਤੇਰਾ ਵੇਖਿਆ ਘਾਟ ਪਤਣ, ਕਿਨਾਰਾ ਸੋਭਾ ਪਾਈਆ। ਜੁਗ ਚੌਕੜੀ ਸਾਰੇ ਕਰਦੇ ਗਏ ਯਤਨ, ਯਥਾਰਥ ਤੇਰੀ ਸੇਵ ਕਮਾਈਆ। ਦੁਨੀਆ ਵੇਖਦੇ ਗਏ ਬੇਵਤਨ, ਤੇਰਾ ਵਤਨ ਨਜ਼ਰ ਕਿਸੇ ਨਾ ਆਈਆ। ਧੰਨ ਭਾਗ ਜੇ ਕਲਜੁਗ ਅੰਤਮ ਆਇਉਂ ਪੈਜ ਰੱਖਣ, ਨਿਰਗੁਣ ਹੋ ਕੇ ਫੇਰਾ ਪਾਈਆ। ਸਚ ਦਵਾਰ ਦਾ ਦਿਤਾ ਭਜਨ, ਬੰਦਗੀ ਇਕੋ ਇਕ ਦਰਸਾਈਆ। ਲੱਖ ਚੁਰਾਸੀ ਤੋਲ ਕੇ ਵਜ਼ਨ, ਭਗਤ ਸੁਹੇਲੇ ਲਏ ਉਠਾਈਆ। ਜਿਨ੍ਹਾਂ ਦੇ ਨੇੜ ਨਾ ਆਵੇ ਅਜ਼ਲ, ਭੈ ਭੌ ਨਾ ਕੋਇ ਰਖਾਈਆ। ਓਨ੍ਹਾਂ ਦੀ ਪੂਰੀ ਕਰਦੇ ਮਜ਼ਲ, ਪੈਂਡਾ ਅਗਲਾ ਦੇ ਚੁਕਾਈਆ। ਤੂੰ ਮੇਰਾ ਮੈਂ ਤੇਰਾ ਸਾਚੀ ਗਾਉਂਦੇ ਗ਼ਜ਼ਲ, ਗ਼ਰਜ਼ ਸਭ ਦੀ ਵੇਖ ਵਖਾਈਆ। ਮਨ ਵਿਕਾਰ ਕੂੜੀ ਕਿਰਿਆ ਕਰਦੇ ਕਤਲ, ਨਾਮ ਖੰਡਾ ਇਕ ਚਮਕਾਈਆ। ਕੁਝ ਲੇਖਾ ਵੇਖਾਂ ਦੱਖਣ, ਨਦੇੜ, ਅਧੇੜ ਛੇੜ ਜਗਤ ਵਾਲੀ ਛਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦੇਣਾ ਰੰਗਾਈਆ। ਗੋਬਿੰਦ ਕਹੇ ਮੈਂ ਵੇਖਾਂ ਤੇਰਾ ਰੰਗ, ਰੰਗ ਰੰਗੀਲਾ ਸੋਹਣਾ ਭਾਈਆ। ਸਚ ਸੁਹੰਜਣਾ ਤੇਰਾ ਪਲੰਘ, ਪਾਰਬ੍ਰਹਮ ਨਜ਼ਰੀ ਆਈਆ। ਨਾਮ ਨਿਧਾਨ ਤੇਰਾ ਮਰਦੰਗ, ਦੋ ਜਹਾਨ ਕਰੇ ਸ਼ਨਵਾਈਆ। ਜੁਗ ਚੌਕੜੀ ਗਏ ਲੰਘ, ਗੁਰ ਅਵਤਾਰ ਪੈਗ਼ੰਬਰ ਤੇਰਾ ਰਾਹ ਤਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਪਾਵੇ ਡੰਡ, ਡੰਡਾਵਤ ਵਿਚ ਤੈਨੂੰ ਸੀਸ ਨਿਵਾਈਆ। ਕਿਰਪਾ ਕਰ ਸੂਰੇ ਸਰਬੰਗ, ਸ਼ਹਿਨਸ਼ਾਹ ਆਪਣੀ ਕਾਰ ਕਮਾਈਆ। ਨੇਤਰ ਨੀਰ ਵਹਾਵੇ ਜਮਨਾ ਸੁਰਸਤੀ ਗੋਦਾਵਰੀ ਗੰਗ, ਗਹਿਰ ਗੰਭੀਰ ਤੇਰੀ ਓਟ ਤਕਾਈਆ। ਸਾਚਾ ਦੇ ਇਕ ਅਨੰਦ, ਜੋ ਪੁਰੀ ਅਨੰਦ ਵਿਚੋਂ ਅਨੰਦ ਮੇਰੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਗੋਬਿੰਦ ਕਹੇ ਪ੍ਰਭੂ ਮੇਰਾ ਜੰਗ ਤੇਰਾ ਜਿਦਾਲ, ਮਸੀਹ ਵਸੀਅ ਮੁਹੰਮਦ ਰਬੀਅ ਵਿਚ ਧਿਆਨ

❋

❋

ਲਗਾਈਆ। ਜਮਾਦ ਉਲਸਾਨੀ ਤੇਰਾ ਖ਼ਿਆਲ, ਖ਼ੈਰਖ਼ਾਹ ਤੇਰੀ ਵਡ ਵਡਿਆਈਆ। ਰਮਜ਼ਾਨ ਸਮਝੇ ਨਾ ਕੋਇ ਨਿਸ਼ਾਨ, ਨਿਸ਼ਾਨੇ ਸਾਰੇ ਗਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਹੇ ਜਿਦਾਲ ਦਾ ਖੇਲ ਕਰ ਜਦੀਦ, ਯਦੀ ਆਪਣਾ ਹੁਕਮ ਚਲਾਈਆ। ਪੜਦਾ ਲਾਹ ਸ਼ੁਨੀਦ, ਗੁਫ਼ਤ ਰਾਗ ਸੁਣਾਈਆ। ਤੇਰਾ ਹੁਕਮ ਹੋਵੇ ਸ਼ਦੀਦ, ਸ਼ਹਾਦਤ ਦੀ ਲੋੜ ਰਹੇ ਨਾ ਰਾਈਆ। ਮੇਰੇ ਕੋਲ ਆਦਿ ਜੁਗਾਦਿ ਜੁਗ ਚੌਕੜੀ ਦੀ ਰੱਖੀ ਉਹ ਰਸੀਦ, ਜਿਸ ਵਿਚ ਹੁਕਮਨਾਮੇ ਸਭ ਨੂੰ ਦਿਤੇ ਸੁਣਾਈਆ। ਕਲਮਿਆਂ ਵਿਚ ਕੀਤੀ ਤਮਹੀਦ, ਤਾਕੀਦ ਆਪਣਾ ਨਾਮ ਦ੍ਰਿੜਾਈਆ। ਝਗੜਾ ਰਹੇ ਨਾ ਈਦ ਬਕਰੀਦ, ਬੱਕਰ ਬੁੱਕਰ ਬਾਕਾਇਦਾ ਵੇਖ ਵਖਾਈਆ। ਕਾਲੀ ਕਫ਼ਨੀ ਬਿਨਾ ਬਾਂਹਵਾਂ ਤੋਂ ਮੁਹੰਮਦ ਦੀ ਵੇਖ ਕਮੀਜ਼, ਜਿਸ ਦਾ ਅੱਗਾ ਪਿੱਛਾ ਰੂਪ ਨਾ ਕੋਇ ਸਮਝਾਈਆ। ਸਾਚੀ ਰਹੀ ਨਾ ਕੋਈ ਤਮੀਜ਼, ਤਮਾ ਵਿਚ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਵਖਾਈਆ। ਗੋਬਿੰਦ ਕਹੇ ਮੈਂ ਤੱਕਾਂ ਕਿਹੜੀ ਅੱਖ, ਆਖ਼ਰ ਇਕੋ ਨਜ਼ਰੀ ਆਈਆ। ਸਭ ਨੂੰ ਦੱਸਾਂ ਸਚ, ਸਚ ਦਿਆਂ ਸਮਝਾਈਆ। ਗੁਰ ਅਵਤਾਰ ਪੈਗ਼ੰਬਰੋ ਪੁਰਖ ਅਕਾਲ ਆਦਿ ਜੁਗਾਦੀ ਇਸ਼ਟ ਪੱਕ, ਤੱਤਾਂ ਵਾਲਾ ਇਸ਼ਟ ਰਹਿਣ ਕੋਇ ਨਾ ਪਾਈਆ। ਅੱਗੇ ਸਾਰੇ ਮਿਲ ਕੇ ਇਕੋ ਗਾਓ ਜਸ, ਇਕੋ ਨਾਮ ਸਿਫ਼ਤ ਸਾਲਾਹੀਆ। ਇਕ ਦਵਾਰੇ ਜਾਓ ਵਸ, ਵਾਸਤਾ ਇਕੋ ਨਾਲ ਰਖਾਈਆ। ਚਰਨ ਕਵਲ ਜਾਓ ਢੱਠ, ਧੂੜੀ ਟਿੱਕੇ ਮਸਤਕ ਲਾਈਆ। ਮੁਹੰਮਦ ਕਿਹਾ ਮੇਰਾ ਲੇਖਾ ਪੂਰਾ ਹੋਣਾ ਵਿਚ ਸਾਲ ਅੱਠ, ਅੱਠ ਸੱਠ ਦਏ ਦੁਹਾਈਆ। ਮੇਰੀ ਬੱਧੀ ਵੇਖੋ ਗੱਠ, ਗਠੜੀ ਆਪਣੇ ਕੋਲ ਟਿਕਾਈਆ। ਮੈਂ ਚੌਦਾਂ ਤਬਕਾਂ ਬਾਹਰ ਜਾਣਾ ਨੱਠ, ਆਪਣਾ ਪੰਧ ਮੁਕਾਈਆ। ਮੇਰੀ ਉਮਤ ਦਾ ਅੰਤਮ ਲੇਖਾ ਹੋਣਾ ਵਿਚ ਦਿਨ ਸੱਠ, ਸੱਠਾਂ ਤੋਂ ਅੱਗੇ ਨਾ ਕੋਇ ਟਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਪ੍ਰਭੂ ਮੈਂ ਵੇਖੀ ਤੇਰੀ ਕਿਤਾਬ, ਸੱਤਾਂ ਸਤਰਾਂ ਵਾਲੀ ਨਜ਼ਰੀ ਆਈਆ। ਜਿਸ ਦਾ ਸਮਝੇ ਨਾ ਕੋਇ ਹਿਸਾਬ, ਇਲਮ ਵਿਚ ਨਾ ਕੋਇ ਵਡਿਆਈਆ। ਹਿੱਸਿਆਂ ਵਾਲਾ ਨਹੀਂ ਬਾਬ, ਗਿਣਤੀ ਗਣਤ ਨਾ ਕੋਇ ਗਣਾਈਆ। ਓਸ ਦੇ ਵਿਚ ਇਕੋ ਸਜਦਾ ਇਕੋ ਆਦਾਬ, ਨਮਸਤੇ ਇਕੋ ਇਕ ਦਰਸਾਈਆ। ਸਚ ਖ਼ੁਦਾ ਦੱਸ ਕੇ ਵਾਹਦ, ਪੁਰਖ ਅਕਾਲ ਪੜਦਾ ਲਾਹੀਆ। ਜਿਸ ਦਾ ਦੋ ਜਹਾਨਾਂ ਰਾਜ, ਰਈਅਤ ਵਿਸ਼ਨ ਬ੍ਰਹਮਾ ਸ਼ਿਵ ਸਰਬ ਅਖਵਾਈਆ। ਅੰਤਮ ਸਭ ਦਾ ਕਰੇ ਕਾਜ, ਕਰਨੀ ਦਾ ਕਰਤਾ ਇਕ ਹੋ ਆਈਆ। ਸਭ ਨੂੰ ਦੇਵੇ ਦਾਤ, ਅਨਮੁਲੀ ਝੋਲੀ ਪਾਈਆ। ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਈਆ। ਧੁਰ ਦੇ ਭਗਤਾਂ ਦੇਵੇ ਸਾਥ, ਸੱਚਾ ਸੰਗੀ ਇਕੋ ਨਜ਼ਰੀ ਆਈਆ। ਗੋਬਿੰਦ ਕਹੇ ਪ੍ਰਭੂ ਸਭ ਨੂੰ ਦੇ ਦੇ ਆਪਣਾ ਵਿਸ਼ਵਾਸ਼, ਵਿਸ਼ਿਆਂ ਦਾ ਝਗੜਾ ਦੇ ਚੁਕਾਈਆ। ਤੂੰ ਦਾਤਾ ਸਰਬ ਗੁਣਤਾਸ, ਗਹਿਰ ਗੰਭੀਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦਾ ਬਣਾ ਇਕ ਸਮਾਜ, ਸਮੇਂ ਦੀ ਸਮਗਰੀ ਸਭ ਦੀ ਝੋਲੀ ਪਾਈਆ।

❋

❋

੨੨ ਮਾਘ ਸ਼ਹਿਨਸ਼ਾਹੀ ਸੰਮਤ ੩ ਗਿਆਨੀ ਗੁਰਮੁਖ ਸਿੰਘ ਦੇ ਟੀਉਬੈਲ ਲਈ ਨੀਂਹ
ਭਲਾਈ ਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ

ਰਾਵੀ ਕਹੇ ਖੇਲ ਅਨਡਿੱਠਾ, ਯਾਦ ਪੁਰਾਣੀ ਨਜ਼ਰੀ ਆਈਆ। ਜਿਥੇ ਮਿਲਿਆ ਅੰਮ੍ਰਿਤ ਰਸ ਮਿੱਠਾ, ਬੂੰਦ ਸਵਾਂਤ ਸੋਭਾ ਪਾਈਆ। ਸ਼ਬਦੀ ਹੁਕਮ ਸੁਣਿਆ ਚਿੱਠਾ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਕਲਜੁਗ ਅੰਤਮ ਪਾਇਆ ਹਿੱਸਾ, ਸਾਚੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਸਮਾਈਆ। ਰਾਵੀ ਕਹੇ ਏਥੇ ਹੁੰਦੀ ਸੀ ਇਕ ਝਿੜੀ, ਜੰਡ ਇੱਕੀ ਸੋਭਾ ਪਾਈਆ। ਪੱਤਿਆਂ ਵਾਲੀ ਗੁਲਜ਼ਾਰ ਖਿੜੀ, ਫੁੱਲ ਨਜ਼ਰ ਕੋਇ ਨਾ ਆਈਆ। ਕੀ ਵੇਖਿਆ ਅੰਮ੍ਰਿਤ ਝਿਰਨਾ ਰਿਹਾ ਝਿਰੀ, ਆਪਣਾ ਰਸ ਵਖਾਈਆ। ਜਾਂ ਤੱਕਿਆ ਦੂਰ ਦੁਰਾਡੀ ਇਕ ਸਿੱਲੀ, ਜੋ ਪੂਜਸ ਪਾਹਨ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਸਾਚਾ ਖੇਲ ਸ੍ਰੀ ਭਗਵਾਨ, ਹਰਿ ਕਰਤਾ ਆਪ ਜਣਾਈਆ। ਅੰਮ੍ਰਿਤ ਰਸ ਠੰਡਾ ਪਾਣ, ਅਮਿਉਂ ਆਪ ਵਹਾਈਆ। ਪੂਰਬ ਸ਼ਬਦ ਦਾ ਗਿਆਨ, ਅਗੰਮੀ ਆਵਾਜ਼ ਇਲਾਹੀਆ। ਸਚ ਦਰ ਕਰ ਪਰਵਾਨ, ਲੇਖਾ ਪੂਰਬ ਦਏ ਚੁਕਾਈਆ। ਬੌਲੀ ਨਹੀਂ ਬਲੀਆਂ ਦਾ ਵਿਧਾਨ, ਵਾਸ ਬੌਲੀ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦਾ ਸਤਿਜੁਗ ਦਾ ਸਚ ਬਣਾ ਕੇ ਜਾਏ ਨਿਸ਼ਾਨ, ਜੋ ਨਿਸ਼ਾਨਾ ਚੌਸਠ ਹਜ਼ਾਰ ਬਰਸ ਨਾ ਕੋਇ ਉਠਾਈਆ।

੨੨ ਮਾਘ ਸ਼ਹਿਨਸ਼ਾਹੀ ਸੰਮਤ ੩ ਊਧਮ ਸਿੰਘ ਦੇ ਗ੍ਰਹਿ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਮੈਂ ਆ ਗਈ ਪੈਰ ਦੱਬੇ, ਹੌਲੀ ਹੌਲੀ ਕਦਮ ਟਿਕਾਈਆ। ਭਗਤ ਸੁਹੇਲੇ ਸਾਚੇ ਲੱਭੇ, ਮਿਲੀ ਮਾਣ ਸੱਚੀ ਵਡਿਆਈਆ। ਜੋ ਪ੍ਰੇਮ ਪ੍ਰੀਤੀ ਅੰਦਰ ਬੱਧੇ, ਹੁਕਮ ਹੁਕਮੀ ਜੋੜ ਜੁੜਾਈਆ। ਸਚ ਦਵਾਰੇ ਬਹਿ ਕੇ ਸਜੇ, ਸਾਜਣ ਮਿਲਿਆ ਧੁਰਦਰਗਾਹੀਆ। ਜੀਹਦੇ ਨਾਮ ਨਗਾਰੇ ਵੱਜੇ, ਦੋ ਜਹਾਨ ਕਰੇ ਸ਼ਨਵਾਈਆ। ਨਿਰਗੁਣ ਧਾਰ ਵੱਖਰੀ ਅੱਡੇ, ਨੇਤਰ ਜਗ ਨਜ਼ਰ ਨਾ ਆਈਆ। ਜਿਸ ਨੇ ਧਰਮ ਨਿਸ਼ਾਨੇ ਗੱਡੇ, ਚਾਰ ਕੁੰਟ ਰਿਹਾ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣੇ ਹੱਥ ਵਖਾਈਆ। ਧਰਨੀ ਕਹੇ ਮੈਂ ਆਈ ਛੇਤੀ ਛੇਤੀ, ਛਤਰਧਾਰੀ ਦਿਤੇ ਤਜਾਈਆ। ਜਨ ਭਗਤ ਵੇਖੇ ਪ੍ਰਭ ਦੇ ਭੇਤੀ, ਦਰ ਘਰ ਬੈਠੇ ਸੋਭਾ ਪਾਈਆ। ਮੈਨੂੰ ਯਾਦ ਪ੍ਰਹਿਲਾਦ ਵਾਲੀ ਨੇਕੀ, ਸਚ ਸੰਦੇਸ਼ੇ ਵਿਚ ਦ੍ਰਿੜਾਈਆ। ਜਿਸ ਦੇ ਪਿਛੇ ਮਾਲਕ ਬਣਿਆ ਪਰਦੇਸੀ, ਨਿਰਗੁਣ ਸਰਗੁਣ ਫੇਰਾ ਪਾਈਆ। ਜੋ ਆਦਿ ਜੁਗਾਦਿ ਰਹੇ ਹਮੇਸ਼ੀ, ਸਚਖੰਡ ਨਿਵਾਸੀ ਏਕਾ ਏਕ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ ਮੈਂ ਧਰਨੀ ਓਸੇ ਦੀ ਬੇਟੀ, ਧੌਲ ਧਰਮ ਦੀ ਧਾਰ ਬੰਧਾਈਆ। ਧਰਤੀ ਕਹੇ ਮੈਂ ਆ ਗਈ ਅੱਗੇ, ਪਿਛਲਾ ਪੰਧ ਮੁਕਾਈਆ। ਜਿਥੇ ਦੀਪਕ ਜੋਤ ਏਕਾ ਜਗੇ, ਅੰਧ ਅੰਧੇਰਾ ਰਿਹਾ ਨਾ ਰਾਈਆ। ਸਚ ਪ੍ਰੇਮ ਦੇ ਮਿਲਦੇ ਮਜ਼ੇ, ਮਜ਼ਾਕ ਵੇਖਿਆ ਜਗਤ ਲੋਕਾਈਆ। ਸੰਤ ਸੁਹੇਲੇ ਗੁਰ

❋

❋

ਚੇਲੇ ਧੁਰ ਦੇ ਸੱਦੇ, ਤਿੰਨ੍ਹਾਂ ਸਦਕੇ ਵਾਰੀ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਵਖਾਈਆ। ਧਰਨੀ ਕਹੇ ਮੈਂ ਆ ਕੇ ਗਈ ਝੁਕ, ਨਮਸਤੇ ਸੀਸ ਨਿਵਾਈਆ। ਕਦਮ ਗਿਆ ਰੁਕ, ਪੰਧ ਲਿਆ ਮੁਕਾਈਆ। ਜਾਂ ਵੇਖਿਆ ਗੁਰਮੁਖ ਗਾਉਂਦੇ ਇਕੋ ਤੁਕ, ਸੋਹੰ ਢੋਲਾ ਧੁਰਦਰਗਾਹੀਆ। ਮੇਰੀ ਜਨਮ ਜਨਮ ਦੀ ਮਿਟੀ ਭੁੱਖ, ਤ੍ਰਿਸ਼ਨਾ ਅਵਰ ਰਹੀ ਨਾ ਰਾਈਆ। ਅਗਨੀ ਵਿਚ ਮਿਲਿਆ ਸੁਖ, ਤਤਵ ਤਤ ਨਾ ਕੋਇ ਤਪਾਈਆ। ਮੈਂ ਸੁਭਾਵਕ ਰਹੀ ਪੁਛ, ਸੀਸ ਜਗਦੀਸ ਝੁਕਾਈਆ। ਪੁਰਖ ਅਕਾਲ ਦੀਨ ਦਿਆਲ ਮੇਰੇ ਉਤੇ ਤੇਰੇ ਕਿੰਨੇ ਸਚੇ ਪੁੱਤ, ਲੱਖ ਚੁਰਾਸੀ ਵਿਚੋਂ ਨਜ਼ਰੀ ਆਈਆ। ਜਿਨ੍ਹਾਂ ਦੇ ਅੰਦਰ ਤੇਰੀ ਧਾਰ ਪਏ ਫੁੱਟ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜਿਨ੍ਹਾਂ ਦੇ ਗਾਨਾ ਬੰਨ੍ਹੇਂ ਗੁਟ, ਤੰਦਵ ਤੰਦ ਜੋੜ ਜੁੜਾਈਆ। ਜਿਨ੍ਹਾਂ ਦਾ ਆਵਣ ਜਾਵਣ ਲੱਖ ਚੁਰਾਸੀ ਜਨਮ ਮਰਨ ਜਾਏ ਛੁੱਟ, ਮੜ੍ਹੀ ਗੋਰ ਨਾ ਕੋਇ ਦਬਾਈਆ। ਮਾਤ ਗਰਭ ਹੋਵਣ ਨਾ ਉਲਟੇ ਰੁੱਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦੇਣਾ ਚੁਕਾਈਆ। ਧਰਤੀ ਕਹੇ ਮੈਂ ਆ ਕੇ ਝੁਕਾਇਆ ਸੀਸ, ਆਪਣਾ ਆਪ ਮਿਟਾਈਆ। ਚਰਨ ਛੋਹ ਕੇ ਇਕ ਜਗਦੀਸ, ਜਾਗਰਤ ਜੋਤ ਵੇਖ ਵਖਾਈਆ। ਕਲਮਾ ਸੁਣਿਆ ਹਕ ਹਦੀਸ, ਜੋ ਹਜ਼ਰਤਾਂ ਕਰੇ ਪੜ੍ਹਾਈਆ। ਸਦੀ ਵੇਖ ਕੇ ਬੀਸ, ਆਪਣਾ ਘੁੰਗਟ ਲਿਆ ਚੁਕਾਈਆ। ਜਾਂ ਸੁਣਿਆ ਤੇ ਇਕੋ ਸੁਣਿਆ ਗੀਤ, ਤੂੰ ਮੇਰਾ ਮੈਂ ਤੇਰਾ ਰਾਗ ਬੇਪਰਵਾਹੀਆ। ਮੇਰਾ ਧਿਆਨ ਬਦਲ ਗਿਆ ਖਹਿੜਾ ਛੁੱਟ ਗਿਆ ਮੰਦਰ ਮਸੀਤ, ਮੱਠਾਂ ਵਾਲੇ ਮੱਠ ਦਿੱਤੇ ਤਜਾਈਆ। ਵੇਖ ਕੇ ਅਨੋਖੀ ਰੀਤ, ਪਰੀਤ ਮੇਰੇ ਅੰਦਰ ਆਈਆ। ਜਿਸ ਦੀ ਤੇਈ ਅਵਤਾਰ ਹਜ਼ਰਤ ਮੂਸਾ ਈਸਾ ਮੁਹੰਮਦ ਗੁਰੂ ਦਸ ਕਰਨ ਤਸਦੀਕ ਸ਼ਹਾਦਤ ਵਿਚ ਇਬਾਦਤ ਵਿਚ ਸਾਰੇ ਆਪਣਾ ਆਪ ਭੁਗਤਾਈਆ। ਜਾਂ ਵੇਖਿਆ ਜਨ ਭਗਤਾਂ ਅੰਦਰ ਬਾਹਰ ਨਜ਼ਦੀਕ, ਦੂਰ ਦੁਰਾਡਾ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟੀ ਵਲੋਂ ਬਦਲ ਕੇ ਪੀਠ, ਕਰਵਟ ਆਪਣੀ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਧਰਤੀ ਕਹੇ ਮੈਂ ਆ ਕੇ ਕੀਤਾ ਦਰਸ, ਤ੍ਰਿਸ਼ਨਾ ਤ੍ਰਿਪਤ ਕਰਾਈਆ। ਪ੍ਰਭੂ ਹੋਰ ਕਿੰਨੇ ਬਰਸ, ਜਦੋਂ ਪਾਪੀਆਂ ਕਰੇਂ ਸਫ਼ਾਈਆ। ਸਾਰੇ ਤੇਰੇ ਦਵਾਰੇ ਰਹੇ ਤਰਸ, ਤੜਪਨਾ ਸਕੇ ਨਾ ਕੋਇ ਬੁਝਾਈਆ। ਮੇਰੀ ਆਸਾ ਰਹੀ ਭਟਕ, ਮੈਂ ਭੱਜੀ ਵਾਹੋ ਦਾਹੀਆ। ਜਿਧਰ ਵੇਖਾਂ ਕੂੜ ਕੁੜਿਆਰ ਦਾ ਚੜ੍ਹਿਆ ਕਟਕ, ਗੁਰ ਪੀਰ ਨਾ ਕੋਇ ਸਹਾਈਆ। ਅਧਵਿਚਕਾਰ ਸਾਰੇ ਰਹੇ ਲਟਕ, ਫ਼ਾਸੀ ਗਲੋਂ ਨਾ ਕੋਇ ਤੁੜਾਈਆ। ਧਰਮ ਦੀ ਧਾਰ ਬਣੇ ਨਾ ਕੋਇ ਰੱਖਕ, ਰੱਛਿਆ ਕਰੇ ਨਾ ਥਾਉਂ ਥਾਈਂਆ। ਧਰਨੀ ਕਹੇ ਮੈਂ ਸਮਝਿਆ ਉਹ ਵੇਲਾ ਆ ਗਿਆ ਵਕ਼ਤ, ਜਿਸ ਦੀ ਥਿਤ ਨਾ ਕੋਇ ਸਮਝਾਈਆ। ਕਿਉਂ ਮੇਲ ਤੱਕਿਆ ਭਗਵਾਨ ਭਗਤ, ਭਾਂਡਾ ਭਰਮ ਭੰਨਾਈਆ। ਪਰਕਾਸ਼ ਵੇਖਿਆ ਨਾ ਅਰਸ਼, ਅਰਸ਼ ਦਾ ਫ਼ਰਸ਼ ਸੋਭਾ ਪਾਈਆ। ਸਭ ਦੀ ਪੂਰੀ ਕਰਨ ਆ ਗਿਆ ਸ਼ਰਤ, ਸ਼ਰਅ ਦਾ ਮਾਲਕ ਸ਼ਰੀਅਤ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਦੇਣਾ ਵਖਾਈਆ। ਧਰਤੀ ਕਹੇ ਮੈਂ ਆ ਕੇ ਮੰਗਾਂ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਕਿਰਪਾ ਕਰ ਸੂਰੇ ਸਰਬੰਗ, ਸਾਹਿਬ ਸੁਲਤਾਨ ਤੇਰੀ ਸਰਨਾਈਆ। ਜੁਗ ਚੌਕੜੀ ਮੰਗਦਿਆਂ ਮੰਗਦਿਆਂ ਮੰਗਦਿਆਂ ਮੇਰੇ ਘਸ ਗਏ ਦੰਦ, ਦੰਦੀ ਪੀਹ ਕੇ ਦਿਆਂ ਦੁਹਾਈਆ। ਮੈਨੂੰ ਇਸ਼ਾਰਾ ਕਰ ਗਿਆ ਗੁਜਰੀ ਦਾ ਚੰਦ, ਹਲੂਣਾ ਦੇ ਕੇ ਗਿਆ ਉਠਾਈਆ। ਜਿਸ ਵੇਲੇ ਆਵੇ

❋

❋

ਸਾਹਿਬ ਬਖ਼ਸ਼ੰਦ, ਹਰਿ ਕਰਤਾ ਧੁਰਦਰਗਾਹੀਆ। ਤੂੰ ਰੋ ਕੇ ਪਾਵੀਂ ਡੰਡ, ਨੇਤਰ ਨੈਣਾਂ ਨੀਰ ਵਹਾਈਆ। ਸੁਣੀਂ ਇਕੋ ਸੋਹੰ ਛੰਦ, ਜੋ ਸੋਹਲਾ ਰਿਹਾ ਸੁਣਾਈਆ। ਗੋਬਿੰਦ ਕਿਹਾ ਧਰਨੀ ਵੇਖ ਮੈਂ ਤੇਰੇ ਉਤੇ ਕੀਤਾ ਜੰਗ, ਖੰਡਾ ਖੜਗ ਦਿਤਾ ਖੜਕਾਈਆ। ਛੱਡ ਕੇ ਪੁਰੀ ਅਨੰਦ, ਮਾਛੂਵਾੜੇ ਡੇਰਾ ਲਾਈਆ। ਮੇਰਾ ਖ਼ੁਸ਼ੀ ਬੰਦ ਬੰਦ, ਬੰਦਗੀ ਵਿਚ ਸਮਾਈਆ। ਅੱਗੇ ਹੁਕਮ ਦਾ ਹੋਵਾਂ ਪਾਬੰਦ, ਨਿਉਂ ਨਿਉਂ ਸੀਸ ਝੁਕਾਈਆ। ਸਦਾ ਦਾ ਰੱਖਾਂ ਸੰਗ, ਵਿਛੋੜਾ ਨਜ਼ਰ ਕੋਇ ਨਾ ਆਈਆ। ਜਿਸ ਵੇਲੇ ਸਦੀ ਚੌਧਵੀਂ ਗਈ ਹੰਢ, ਆਪਣਾ ਪੰਧ ਮੁਕਾਈਆ। ਓਸ ਵੇਲੇ ਪੁਰਖ ਅਕਾਲ ਦੀਨ ਦਿਆਲ ਜਨ ਭਗਤਾਂ ਪਾਵੇ ਠੰਡ, ਅਗਨੀ ਤਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਈਆ। ਧਰਨੀ ਕਹੇ ਮੋਹੇ ਹੋਇਆ ਚਾਉ ਘਨੇਰਾ, ਮੇਰੇ ਅੰਤਰ ਵੱਜੀ ਵਧਾਈਆ। ਘਰ ਸਵਾਮੀ ਠਾਕਰ ਮਿਲਿਆ ਮੇਰਾ, ਮੇਰਾ ਮੇਰਾ ਨਜ਼ਰੀ ਆਈਆ। ਜਿਸ ਦਾ ਭਗਤਾਂ ਦੇ ਅੰਦਰ ਡੇਰਾ, ਬਾਹਰੋਂ ਨਜ਼ਰ ਕਿਤੇ ਨਾ ਆਈਆ। ਮੈਂ ਵੇਖਿਆ ਲੱਖ ਚੁਰਾਸੀ ਖੇੜਾ, ਬਨ ਖੰਡ ਫੇਰਾ ਪਾਈਆ। ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਉਚੇ ਪੇੜਾ, ਚੋਟੀਆਂ ਪੱਤੇ ਫੋਲ ਫੁਲਾਈਆ। ਜਿਧਰ ਤੱਕਾਂ ਮਾਇਆ ਮਮਤਾ ਦਾ ਕੂੜਾ ਗੇੜਾ, ਸਾਚਾ ਧਰਮ ਨਾ ਕੋਇ ਦਰਸਾਈਆ। ਬਿਨਾ ਪੁਰਖ ਅਕਾਲ ਦੀਨ ਦਿਆਲ ਕਰੇ ਨਾ ਕੋਇ ਹਕ ਨਬੇੜਾ, ਅਦਲ ਸਚ ਨਾ ਕੋਇ ਕਮਾਈਆ। ਹੁਣ ਹੁੰਦਾ ਨਹੀਂ ਮੈਥੋਂ ਹੋਰ ਵੱਡਾ ਜੇਰਾ, ਜੇਰਜ ਅੰਡਜ ਉਤਭੁਜ ਸੇਤਜ ਚਾਰੇ ਖਾਣੀ ਚਾਰੋਂ ਕੁੰਟ ਦਏ ਦੁਹਾਈਆ। ਮੈਂ ਖ਼ਬਰ ਸੁਣੀ ਆ ਗਿਆ ਇਕੋ ਪੁਰਖ ਅਕਾਲ ਸ਼ੇਰਾ, ਭਬਕ ਅਗੰਮੀ ਸ਼ਬਦ ਲਗਾਈਆ। ਜਿਸ ਨੇ ਸ਼ਰਅ ਦਾ ਕੱਟਿਆ ਜੇੜਾ, ਜੇਉੜੀਆਂ ਵਾਲੇ ਆਪਣੇ ਚਰਨਾਂ ਹੇਠ ਦਬਾਈਆ। ਅੱਗੇ ਸਤਿ ਦਾ ਬੰਨ੍ਹੇ ਬੇੜਾ, ਵੰਝ ਮੁਹਾਣਾ ਇਕੋ ਨਾਮ ਰਖਾਈਆ। ਗ਼ਰੀਬਾਂ ਕਾਰਨ ਮਾਰਿਆ ਫੇਰਾ, ਗੁਰਮੁਖਾਂ ਗੋਦ ਬਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਧਰਤੀ ਕਹੇ ਮੈਂ ਆ ਗਈ ਧਰਮ ਦਵਾਰੇ, ਜਿਥੇ ਦਵਾਰਕਾ ਵਾਸੀ ਸੀਸ ਨਿਵਾਈਆ। ਝੁਕਦੇ ਵੇਖੇ ਗੁਰ ਅਵਤਾਰੇ, ਪੈਗ਼ੰਬਰ ਸਜਦਿਆਂ ਵਿਚ ਨਿਉਂ ਨਿਉਂ ਲਾਗਣ ਪਾਈਂਆ। ਵਿਸ਼ਨ ਬ੍ਰਹਮਾ ਸ਼ਿਵ ਬਣੇ ਭਿਖਾਰੇ, ਖ਼ਾਲੀ ਝੋਲੀਆਂ ਅੱਗੇ ਡਾਹੀਆ। ਚਾਰੇ ਜੁਗ ਜਿਸ ਦੇ ਵਣਜਾਰੇ, ਸਤਿਜੁਗ ਤਰੇਤਾ ਦੁਆਪਰ ਕਲਜੁਗ ਜੁਗ ਜੁਗ ਕਾਰ ਕਮਾਈਆ। ਜਿਸ ਦੇ ਸ਼ਬਦ ਅਗੰਮ ਇਸ਼ਾਰੇ, ਨਿਰਗੁਣ ਸਰਗੁਣ ਭੇਵ ਖੁਲ੍ਹਾਈਆ। ਨਿਰਗੁਣ ਨੂਰ ਜੋਤ ਉਜਿਆਰੇ, ਸੂਰਜ ਚੰਦ ਨਾ ਕੋਇ ਚਮਕਾਈਆ। ਸਾਚਾ ਗ੍ਰਹਿ ਮੰਦਰ ਇਕ ਵਖਾਲੇ, ਭਗਤ ਸੁਹੇਲਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੈਂ ਪੁੱਜ ਗਈ ਓਸ ਦਰਵਾਜ਼ੇ, ਜਿਸ ਦਾ ਦਰ ਬੰਦ ਨਾ ਕੋਇ ਕਰਾਈਆ। ਜਿਥੇ ਭਿਖਾਰੀ ਰਾਜੇ ਮਹਾਰਾਜੇ, ਸ਼ਾਹ ਪਾਤਸ਼ਾਹ ਜਗਤ ਸੀਸ ਨਿਵਾਈਆ। ਜੋ ਸਭ ਦੇ ਸਵਾਰੇ ਕਾਜੇ, ਕਰਨੀ ਦਾ ਕਰਤਾ ਇਕ ਅਖਵਾਈਆ। ਜਿਸ ਨੇ ਸਭ ਤੋਂ ਵੱਖਰਾ ਖੇਲ ਕਰਨਾ ਵਿਚ ਮਾਝੇ, ਮਜਲਸ ਗੁਰ ਅਵਤਾਰ ਪੈਗ਼ੰਬਰਾਂ ਦੇਣੀ ਮਿਟਾਈਆ। ਜਨ ਭਗਤਾਂ ਸੋਈ ਸੁਰਤੀ ਜਾਗੇ, ਆਲਸ ਨਿੰਦਰਾ ਰਹੇ ਨਾ ਰਾਈਆ। ਇਕੋ ਆਤਮਾ ਪਰਮਾਤਮਾ ਆਰਾਧੇ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਚਾਰ ਜੁਗ ਨਾਲੋਂ ਵੱਖਰੇ ਕਰਨੇ ਵਾਧੇ, ਵਾਅਦਾ ਪਿਛਲਾ ਪੂਰ ਕਰਾਈਆ। ਜਨ ਭਗਤਾਂ ਨੂੰ ਨਿੱਕੇ ਨਿੱਕੇ ਸੁਣਨ ਨਹੀਂ ਦੇਣੇ ਅੰਦਰ ਵਾਜੇ, ਸਿੱਧਾ ਆਪਣਾ ਦਰਸ ਵਖਾਈਆ। ਮਨੁੱਸ਼ਾਂ ਦੇ ਵੰਡੇ ਹੋਏ ਰਹਿਣ ਨਹੀਂ ਦੇਣੇ ਇਲਾਕੇ,

❋

❋

ਇਕੋ ਨਾਮ ਦੇਣਾ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਨਿੱਕੇ ਨਿੱਕੇ ਆਪਣੇ ਕਾਕੇ, ਆਪਣੀ ਗੋਦ ਲੈਣੇ ਬਹਾਈਆ। ਸਾਚੇ ਨਾਮ ਦੇ ਕਿਸੇ ਨੂੰ ਕੱਟਣੇ ਪੈਣ ਨਾ ਫ਼ਾਕੇ, ਭੁੱਖਿਆਂ ਦੇਣਾ ਰਜਾਈਆ। ਦੀਨ ਮਜ਼੍ਹਬ ਦੀ ਰਹੇ ਕੋਈ ਨਾ ਜਾਤੇ, ਜਾਤ ਇਕੋ ਦੇਣੀ ਦਰਸਾਈਆ। ਜੋ ਗਾਵੇ ਸੋ ਪ੍ਰਭ ਦੀ ਗਾਥੇ, ਤੱਤਾਂ ਵਾਲਾ ਗੁਰੂ ਨਾ ਕੋਇ ਮਨਾਈਆ। ਧਰਤੀ ਕਹੇ ਪ੍ਰਭ ਮੇਰੇ ਵੀ ਚੀਥੜ ਪਾਟੇ, ਲੀਰੋ ਲੀਰ ਨਜ਼ਰੀ ਆਈਆ। ਕਲਜੁਗ ਜੀਵਾਂ ਖੇਹ ਪਾਈ ਮੇਰੇ ਵਿਚ ਝਾਟੇ, ਅੰਮਾਂ ਕਹਿ ਕੇ ਮੈਨੂੰ ਧੱਕੇ ਲਾਈਆ। ਸਭ ਨੂੰ ਭੁੱਲ ਗਿਆ ਜੋ ਗੋਬਿੰਦ ਅੰਮ੍ਰਿਤ ਪਿਆਇਆ ਇਕ ਬਾਟੇ, ਚਾਰ ਵਰਨਾਂ ਜੋੜ ਜੁੜਾਈਆ। ਏਸੇ ਕਾਰਨ ਸਦੀ ਬੀਸਵੀਂ ਸਭ ਨੂੰ ਪੈ ਗਏ ਘਾਟੇ, ਸਾਧ ਸੰਤ ਆਪਣਾ ਪਲੂ ਨਾ ਕੋਇ ਬਚਾਈਆ। ਸਾਰੇ ਬੈਠੇ ਅੱਧਵਾਟੇ, ਜਗਤ ਕਿਨਾਰਾ ਪਾਰ ਨਾ ਕੋਇ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਧਰਤੀ ਕਹੇ ਪ੍ਰਭੂ ਮੈਂ ਆ ਗਈ ਦੌੜੀ, ਖੱਲ ਸਾਹ ਨਾਲ ਭਰਾਈਆ। ਤੇਰੀ ਮੰਜ਼ਲ ਕਿੱਡੀ ਲੰਮੀ ਚੌੜੀ, ਜੋਜਨਾਂ ਵਿਚ ਸਮਝ ਕੋਇ ਨਾ ਪਾਈਆ। ਮੈਂ ਬਥੇਰੇ ਵੇਖੇ ਰਾਗ ਪੜ੍ਹਦੇ ਗੌੜੀ, ਸੁਰਾਂ ਨਾਲ ਸੁਣਾਈਆ। ਜਿਧਰ ਤੱਕਿਆ ਸਭ ਦੇ ਅੰਦਰ ਵਾਸਨਾ ਕੌੜੀ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਏਥੇ ਆ ਕੇ ਵੇਖਿਆ ਤੂੰ ਭਗਤਾਂ ਅੰਦਰ ਲਾਈ ਆਪਣੀ ਪੌੜੀ, ਪਉੜੀ ਪੜ੍ਹਨ ਦੀ ਲੋੜ ਰਹੀ ਨਾ ਰਾਈਆ। ਮੈਂ ਕੂਕਾਂ ਕਰਾਂ ਬਹੁੜੀ ਬਹੁੜੀ, ਜ਼ੋਰ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਂਡਾ ਭਰਮ ਦੇਣਾ ਭੰਨਾਈਆ। ਧਰਤੀ ਕਹੇ ਮੈਂ ਭੱਜ ਭੱਜ ਗਈ ਥੱਕ, ਤਨ ਜ਼ੋਰ ਰਿਹਾ ਨਾ ਰਾਈਆ। ਲੱਭ ਲੱਭ ਗਈ ਅੱਕ, ਖੋਜਿਆਂ ਹੱਥ ਕਿਤੋਂ ਨਾ ਆਈਆ। ਝੋਲੀ ਕਿਸੇ ਨਾ ਪਾਇਆ ਹਕ, ਹਕ਼ੀਕ਼ਤ ਸਚ ਨਾ ਕੋਇ ਸਮਝਾਈਆ। ਤੇਰਾ ਹੁਕਮ ਸੁਣਿਆ ਯਕ, ਜੋ ਇਕੋ ਵਾਰ ਦਿਤਾ ਦ੍ਰਿੜਾਈਆ। ਜਨ ਭਗਤੋ ਕਿਸੇ ਰਹੇ ਕੋਈ ਨਾ ਸ਼ੱਕ, ਸੰਸਾ ਅੰਦਰੋਂ ਦੇਣਾ ਮਿਟਾਈਆ। ਸਭ ਦਾ ਮਾਲਕ ਇਕੋ ਹੋਵੇ ਪਤਿ, ਪਤਿਪਰਮੇਸ਼ਵਰ ਬੇਪਰਵਾਹੀਆ। ਜੋ ਸਭ ਦੀ ਕਾਇਮ ਰੱਖੇ ਸੁਹਾਗ ਨਥ, ਰੰਡੇਪਾ ਰੰਡ ਨਾ ਕੋਇ ਵਖਾਈਆ। ਜਿਸ ਨੇ ਸੋਹੰ ਢੋਲਾ ਲਿਆ ਜਪ, ਜਪੁਜੀ ਦਾ ਨਾਨਕ ਲੇਖਾ ਪੂਰ ਕਰਾਈਆ। ਇਸ ਤੋਂ ਵੱਡਾ ਹੋਰ ਨਹੀਂ ਕੋਈ ਤਪ, ਤਪੀਸ਼ਰ ਰੋਵਣ ਮਾਰਨ ਧਾਹੀਂਆ। ਆਦਿ ਜੁਗਾਦਿ ਗੁਰ ਅਵਤਾਰ ਪੈਗ਼ੰਬਰਾਂ ਨਾਲ ਜੋ ਹੋਇਆ ਪੱਕ, ਪੱਕੀ ਤਰਾ ਸਮਝਾਈਆ। ਧਰਤੀ ਕਹੇ ਮੈਂ ਬੋਲਾਂ ਸਚ, ਸਚ ਦਿਆਂ ਸੁਣਾਈਆ। ਮੇਰੇ ਉਤੇ ਗੁਰ ਅਵਤਾਰ ਪੈਗ਼ੰਬਰ ਫਿਰਦੇ ਰਹੇ ਮਾਟੀ ਭਾਂਡੇ ਕੱਚ, ਕੰਚਨ ਗੜ੍ਹ ਬਣਾਈਆ। ਅੰਤਮ ਸਭ ਕੁਛ ਏਥੇ ਗਏ ਛੱਡ, ਤਨ ਵਜੂਦ ਸਾਥ ਨਾ ਕੋਇ ਲੈ ਜਾਈਆ। ਮੈਂ ਕੁਛ ਪੈਗ਼ੰਬਰਾਂ ਦੇ ਲੈ ਕੇ ਆਈ ਹੱਡ, ਮਕਬਰਿਆਂ ਵਿਚੋਂ ਬਾਹਰ ਕਢਾਈਆ। ਐ ਪ੍ਰਭੂ ਕੀ ਖੇਲ ਕਰਾਇਆ ਜਗ, ਜਗਜੀਵਣ ਦਾਤੇ ਦੇ ਸਮਝਾਈਆ। ਉਹ ਕਿੱਥੇ ਰਹਿੰਦੇ ਜਿਹੜੇ ਸਾੜੇ ਵਿਚ ਅੱਗ, ਮੇਰੇ ਉਤੇ ਖ਼ਾਕ ਨਜ਼ਰ ਕਿਤੇ ਨਾ ਆਈਆ। ਇਹ ਹੁਣ ਪਿਛਲੀ ਵਾਦੀ ਛੱਡ, ਅੱਗੇ ਇਕੋ ਮਾਰਗ ਲਾਈਆ। ਜੇ ਤੂੰ ਸਭ ਦਾ ਸਾਂਝਾ ਰੱਬ, ਇਕੋ ਸਿਖਿਆ ਦੇਣੀ ਸੁਣਾਈਆ। ਮੈਂ ਮੰਨਾਂ ਫੇਰ ਤਬ, ਜਿਸ ਵੇਲੇ ਤਾਬਿਆ ਵਿਚ ਹੋਵੇ ਲੋਕਾਈਆ। ਧਰਨੀ ਕਹੇ ਮੈਂ ਚਾਹੁੰਦੀ ਪ੍ਰਭੂ ਕੋਈ ਦਿਨ ਮੁਕੱਰਰ ਕਰ ਜਿਸ ਵੇਲੇ ਆਪਣੇ ਭਗਤਾਂ ਨੂੰ ਬੰਨ੍ਹੇਂ ਪੱਗ, ਸੀਸ ਦਸਤਾਰ ਇਕ ਟਿਕਾਈਆ। ਓਸ ਵੇਲੇ ਪੈਗ਼ੰਬਰਾਂ ਨੂੰ ਭੁੱਲ ਜਾਏ ਹੱਜ, ਅਰਸ਼ਾਂ ਤੋਂ ਆਵਣ ਭੱਜ, ਕਦਮਾਂ ਵਿਚ ਜਾਵਣ ਸੱਜ, ਕੋਈ ਰਹੇ ਨਾ ਲੋਕ ਲੱਜ, ਉਚੀ ਕੂਕ ਗਾਵਣ ਗੱਜ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ

❋

❋

ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਖੇੜਾ ਦੇਣਾ ਵਸਾਈਆ। ਧਰਤੀ ਕਹੇ ਮੈਂ ਦੱਸਾਂ ਨਾਲ ਜ਼ੋਰ, ਮਾਣ ਤੇਰੇ ਉਤੇ ਰਖਾਈਆ। ਪ੍ਰਭੂ ਤੇਰੇ ਹੱਥ ਸਭ ਦੀ ਡੋਰ, ਜੁਗ ਚੌਕੜੀ ਤੇਰੇ ਨਾਲ ਬੰਧਾਈਆ। ਹੁਣ ਅਵਰ ਨਾ ਬਣ ਕੋਈ ਹੋਰ, ਅਵਰ ਦਾ ਅਵਰ ਰੂਪ ਵਟਾਈਆ। ਪਿੱਛੇ ਜੁਗ ਚੌਕੜੀ ਬਣਿਆ ਰਿਹੋਂ ਚੋਰ, ਚੋਰੀ ਚੋਰੀ ਆਪਣੀ ਖੇਲ ਖਿਲਾਈਆ। ਕਲਜੁਗ ਅੰਤਮ ਕੌਲ ਇਕਰਾਰ ਕਰ ਕੇ ਗਿਉਂ ਬਹੁੜ, ਕਰਨੀ ਦੇ ਕਰਤੇ ਫੇਰਾ ਪਾਈਆ। ਹੁਣ ਮਿਟਾ ਦੇ ਪਿਛਲੀ ਔੜ, ਅੰਮ੍ਰਿਤ ਮੇਘ ਇਕ ਬਰਸਾਈਆ। ਧਰਨੀ ਕਹੇ ਮੈਂ ਚਾਹੁੰਦੀ ਬਿਨਾ ਤੇਰੇ ਦੂਜੇ ਸਿਰ ਝੁੱਲੇ ਕਿਸੇ ਨਾ ਚੌਰ, ਛਤਰਧਾਰੀ ਨਜ਼ਰ ਕੋਇ ਨਾ ਆਈਆ। ਆਪਣੇ ਹੁਕਮ ਨਾਲ ਸਭ ਨੂੰ ਹੋੜ, ਧੁਰ ਫ਼ਰਮਾਨਾ ਇਕ ਸੁਣਾਈਆ। ਮੈਂ ਸੁਣਿਆ ਖੌਰੇ ਕਿਸ ਤਰ੍ਹਾ ਮੇਰੇ ਉਤੇ ਫਿਰੇ ਬ੍ਰਾਹਮਣ ਗੌੜ, ਕੀ ਪਾਂਧਾ ਰੂਪ ਬਣਾਈਆ। ਕਿਹੜੇ ਚੜ੍ਹੇ ਘੋੜ, ਵਾਗਾਂ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦੇ ਉਠਾਈਆ। ਧਰਤੀ ਕਹੇ ਮੈਨੂੰ ਆਇਆ ਕੁਛ ਆਰਾਮ, ਥਕਾਵਟ ਦੂਰ ਕਰਾਈਆ। ਪ੍ਰਭੂ ਤੂੰ ਕਿਹੋ ਜਿਹਾ ਅਮਾਮ, ਜੋ ਮੁਹੰਮਦ ਗਿਆ ਸਮਝਾਈਆ। ਮੈਨੂੰ ਸਹਿਜ ਨਾਲ ਦੱਸ ਆਪਣਾ ਪੈਗ਼ਾਮ, ਕਲਮਾ ਇਕ ਦ੍ਰਿੜਾਈਆ। ਮਿਹਰਵਾਨ ਮਿਹਰਵਾਨ ਮੈਂ ਵੇਖ ਸਭ ਦੀ ਗ਼ੁਲਾਮ, ਹੱਥੀਂ ਬੱਧੀ ਸੀਸ ਨਿਵਾਈਆ। ਮੇਰੇ ਉਤੇ ਫਿਰਦੇ ਤਮਾਮ, ਤਮਾ ਦੇ ਮਾਰੇ ਨਜ਼ਰੀ ਆਈਆ। ਤੇਰਾ ਬਦਲਦਾ ਵੇਖਿਆ ਇੰਤਜ਼ਾਮ, ਬਿਨ ਤੁਧ ਨਜ਼ਾਮ ਕਾਇਮ ਨਾ ਕੋਇ ਕਰਾਈਆ। ਮੇਰੀ ਇਜ਼ਤ ਹੁੰਦੀ ਬਦਨਾਮ, ਬਦੀ ਕਲਜੁਗ ਜੀਵ ਕਮਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਹੁੰਦਾ ਹਰਾਮ, ਤੀਰਥ ਤੱਟਾਂ ਧੀਆਂ ਭੈਣਾਂ ਸਰਬ ਤਕਾਈਆ। ਚਾਰੋਂ ਕੁੰਟ ਫਿਰੇ ਸ਼ੈਤਾਨ, ਸ਼ਰਅ ਵਿਚ ਲੜਾਈਆ। ਮੇਰੇ ਸਿਰ ਕਰ ਅਹਿਸਾਨ, ਨਿਉਂ ਨਿਉਂ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਧਰਤੀ ਕਹੇ ਮੇਰੇ ਵੇਖ ਹੱਥ ਜੁੜਦੇ, ਵਾਸਤਾ ਰਹੀ ਪਾਈਆ। ਪ੍ਰਭੂ ਜਿਹੜੇ ਗੁਰ ਅਵਤਾਰ ਆ ਕੇ ਗਏ ਉਹ ਫੇਰ ਕਦੇ ਨਾ ਮੁੜਦੇ, ਮੈਂ ਬੈਠੀ ਰਾਹ ਤਕਾਈਆ। ਕੁਛ ਕੌਲ ਯਾਦ ਕਰਾਂ ਅਨੰਦ ਪੁਰ ਦੇ, ਗੋਬਿੰਦ ਗਿਆ ਸਮਝਾਈਆ। ਜਿਸ ਵੇਲੇ ਕਲਜੁਗ ਸਤਿਜੁਗ ਦੋਵੇਂ ਪੁੜ ਜੁੜਦੇ, ਓਸ ਵੇਲੇ ਗੇੜਾ ਦੇਵੇ ਧੁਰਦਰਗਾਹੀਆ। ਖੇਲ ਕਰੇ ਆਪਣੀ ਲੋੜ ਦੇ, ਲੋੜੀਂਦਾ ਸੱਜਣ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਧਰਨੀ ਕਹੇ ਪ੍ਰਭੂ ਮੇਰਾ ਧੋ ਦੇ ਧੱਬਾ, ਜਗਤ ਧੋਬੀ ਨਜ਼ਰ ਕੋਇ ਨਾ ਆਈਆ। ਜੇ ਇਕੋ ਬਣ ਜਾਏ ਸਭ ਦਾ ਅੱਬਾ, ਫਿਰ ਧਰਤੀ ਮਾਂ ਦੀ ਵੰਡ ਵੰਡ ਮੀਂਢੀ ਨਾ ਕੋਇ ਪੁਟਾਈਆ। ਮੈਂ ਵਾਸਤਾ ਪਾਵਾਂ ਹਾਏ ਮੇਰਿਆ ਰੱਬਾ, ਦਰੋਹੀ ਆਖ ਸੁਣਾਈਆ। ਦੋ ਜਹਾਨ ਤੇਰੇ ਹੁਕਮ ਬੱਧਾ, ਸਿਰ ਸਕੇ ਨਾ ਕੋਇ ਉਠਾਈਆ। ਇਕੋ ਸ਼ਬਦ ਦਾ ਮਾਰ ਦੱਬਾ, ਹੁਕਮ ਇਕ ਜਣਾਈਆ। ਕਾਹਨੂੰ ਫਿਰਦਾ ਵਿਚ ਗੱਭਾ, ਫ਼ੈਸਲਾ ਇਕੋ ਇਕ ਕਰਾਈਆ। ਜਨ ਭਗਤਾਂ ਦੇ ਆਪਣਾ ਸੱਦਾ, ਸੰਦੇਸ਼ਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਇਕ ਵਰਤਾਈਆ। ਧਰਤੀ ਕਹੇ ਮੇਰਾ ਧੋ ਦੇ ਦਾਗ਼, ਮੈਲ ਰਹੇ ਨਾ ਰਾਈਆ। ਮੇਰੇ ਉਤੇ ਤੇਰਾ ਜਗੇ ਇਕ ਚਿਰਾਗ, ਦੂਜਾ ਦੀਵਾ ਨਜ਼ਰ ਕੋਇ ਨਾ ਆਈਆ। ਜੇ ਤੂੰ ਕੱਲਾ ਜਾਵੇਂ ਜਾਗ, ਆਲਸ ਨਿੰਦਰਾ ਸਭ ਦੀ ਦਏਂ ਮਿਟਾਈਆ। ਕਿਉਂ ਤੇਰੇ ਹੱਥ ਚੁਰਾਸੀ ਦੀ ਵਾਗ, ਵਿਸ਼ਨ ਬ੍ਰਹਮਾ ਸ਼ਿਵ ਤੇਰੇ ਹੁਕਮੇ ਸੇਵ ਕਮਾਈਆ। ਮੈਂ ਮੰਗਤੀ ਬਣੀ

❋

❋

ਆਜ, ਦਰ ਭਿਖਾਰਨ ਫੇਰੀ ਪਾਈਆ। ਪ੍ਰਭੂ ਭਗਤਾਂ ਦਾ ਬਣਾ ਦੇ ਸਮਾਜ, ਸਮਗਰੀ ਇਕ ਵਰਤਾਈਆ। ਸਤਿਜੁਗ ਦਾ ਚਲਾ ਰਿਵਾਜ, ਕਲਜੁਗ ਕੂੜਾ ਡੇਰਾ ਢਾਹੀਆ। ਤੇਰੀ ਸਰਨੀ ਸਰਨਗਤ ਸਾਰੇ ਜਾਣ ਲਾਗ, ਚਰਨ ਮਿਲੇ ਵਡਿਆਈਆ। ਮੈਨੂੰ ਉਜੜੀ ਨੂੰ ਕਰ ਆਬਾਦ, ਅੰਮ੍ਰਿਤ ਸਿੰਚ ਹਰਾ ਕਰਾਈਆ। ਤੇਰੀ ਫੁਲਵਾੜੀ ਤੇਰਾ ਮਹਿਕੇ ਬਾਗ਼, ਗੁਲਸ਼ਨ ਤੇਰਾ ਸੋਭਾ ਪਾਈਆ। ਏਥੇ ਓਥੇ ਦੋ ਜਹਾਨਾਂ ਤੇਰਾ ਹੋਵੇ ਇਕੋ ਰਾਜ, ਰਈਅਤ ਤੇਰਾ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਸਰਨ ਸਰਨਾਈ ਤੇਰੀ ਜਾਏ ਲਾਗ, ਓਨ੍ਹਾਂ ਦੀ ਲਾਗਤ ਕੀਮਤ ਦੇ ਚੁਕਾਈਆ।

੨੩ ਮਾਘ ਸ਼ਹਿਨਸ਼ਾਹੀ ਸੰਮਤ ੩ ਗੁਲਜ਼ਾਰ ਸਿੰਘ ਦੇ ਗ੍ਰਹਿ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ

ਅਵਤਾਰ ਪੈਗ਼ੰਬਰ ਗੁਰ ਕਹਿਣ ਅਸੀਂ ਕੂੰਜਾਂ ਭਰੀ ਡਾਰ, ਜੁਗ ਚੌਕੜੀ ਵਿਲਕ ਵਿਲਕ ਕੁਰਲਾਈਆ। ਵਸੇਰਾ ਛੱਡ ਕੇ ਜੰਗਲ ਜੂਹ ਉਜਾੜ ਪਹਾੜ, ਬਾਲੂ ਟਿੱਲਿਆਂ ਡੇਰਾ ਲਾਈਆ। ਤੇਰਾ ਖੇਲ ਅਗੰਮ ਅਪਾਰ, ਪਾਰਬ੍ਰਹਮ ਭੇਵ ਕੋਇ ਨਾ ਆਈਆ। ਪਾਛੇ ਬਚਰੇ ਛੱਡੇ ਵਿਚ ਸੰਸਾਰ, ਪਸਚਾਤਾਪ ਵਿਚ ਸੁਣਾਈਆ। ਕਿਰਪਾ ਕਰ ਪਰਵਰਦਿਗਾਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੇਰੀ ਸਾਚੀ ਸਚ ਨਾ ਲੱਭੀ ਯਾਦਗਾਰ, ਯਾਦ ਵਿਚ ਯਾਦ ਆਏ ਸਮਝਾਈਆ। ਸਰਗੁਣ ਹੋ ਕੇ ਕੱਟ ਕੇ ਆਏ ਵਗਾਰ, ਵਗਾਰੀ ਹੋ ਕੇ ਫੇਰਾ ਪਾਈਆ। ਭਰੋਸਿਆਂ ਵਿਚ ਦੇ ਕੇ ਆਏ ਇਤਬਾਰ, ਯਕੀਨਾਂ ਵਿਚ ਏਤਮਾਦ ਦਵਾਈਆ। ਤੇਰਾ ਸਾਹਿਬ ਸਚ ਦਰਬਾਰ, ਦਰ ਦਰਵਾਜ਼ਾ ਦੇ ਖੁਲ੍ਹਾਈਆ। ਇਕੱਠੇ ਹੋ ਕੇ ਰੋਈਏ ਏਕਾ ਵਾਰ, ਏਕੰਕਾਰ ਤੇਰੀ ਸਰਨਾਈਆ। ਤੇਰੀ ਖ਼ਬਰ ਸੁਣੀ ਵਾਰੋ ਵਾਰ, ਤੇਰੀ ਵਾਰਤਾ ਵਿਰਸਾ ਜਗਤ ਦਿੱਤੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਕਲਪਣਾ ਉਹ ਕੂੰਜ, ਜਿਸ ਦੀ ਬੋਲੀ ਚਾਰ ਜੁਗ ਨਾ ਕਿਸੇ ਸਮਝਾਈਆ। ਅੰਤਮ ਸਾਡੇ ਨੇਤਰ ਅੱਥਰੂ ਦੇ ਪੂੰਝ, ਹੰਝੂ ਹਰਿ ਹਰਿ ਆਪਣੀ ਝੋਲੀ ਪਾਈਆ। ਸਾਨੂੰ ਇਕੱਠਿਆਂ ਨੂੰ ਤੇਰੀ ਆ ਜਾਏ ਇਕੋ ਸੂਝ, ਸਮਝ ਇਕੋ ਨਾਲ ਸਮਝਾਈਆ। ਤੇਰੇ ਦਵਾਰੇ ਛੱਡ ਜਾਈਏ ਦੂਜ, ਦੁਤੀਆ ਭਾਉ ਨਾ ਕੋਇ ਵਖਾਈਆ। ਤੇਰਾ ਵੇਖ ਕੇ ਉਚ ਅਰੂਜ, ਮਹੱਲ ਅਟੱਲ ਸੋਭਾ ਪਾਈਆ। ਮਜ਼੍ਹਬ ਦੀ ਰਹੇ ਨਾ ਕੋਇ ਹਦੂਦ, ਹੱਦ ਬੇਹਦ ਦੇਣੀ ਵਖਾਈਆ। ਕਲਮਿਆਂ ਵਿਚ ਬੰਦ ਨਾ ਰੱਖੀਂ ਮਹਿਦੂਦ, ਮੁੱਦਾ ਇਕੋ ਇਕ ਦਰਸਾਈਆ। ਸਚਖੰਡ ਦਵਾਰੇ ਨਾ ਤੇਰਾ ਤੇ ਨਾ ਸਾਡਾ ਤੱਤਾਂ ਵਾਲਾ ਵਜੂਦ, ਕਿਉਂ ਵੁਜ਼ੂਆਂ ਦੇ ਝਗੜੇ ਵਿਚ ਖ਼ਲਕ ਦਿਤੀ ਲੜਾਈਆ। ਜਿਧਰ ਵੇਖੀਏ ਓਧਰ ਮੌਜੂਦ, ਚਾਰੋਂ ਕੁੰਟ ਸੋਭਾ ਪਾਈਆ। ਕਿਰਪਾ ਕਰ ਕੇ ਸਾਡੇ ਭਵਿਖਤਾਂ ਦਾ ਦੇ ਦੇ ਆਪ ਸਬੂਤ, ਸਫ਼ਾ ਕੂੜੀ ਦੇ ਚੁਕਾਈਆ। ਤੇਰਾ ਹੁਕਮ ਇਕ ਮਜ਼ਬੂਤ, ਮੁਸ਼ਕਲ ਸਭ ਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡਾ ਸੁਣ ਵਰਲਾਪ, ਦਿਵਸ ਰੈਣ ਰਹੇ ਕੁਰਲਾਈਆ। ਤੇਰਾ ਜੁਗ ਜੁਗ ਕੀਤਾ ਜਾਪ, ਸਿਮਰਨ ਸਿਮਰ ਸਿਮਰ ਸਿਮਰ ਤੇਰਾ ਨਾਮ ਧਿਆਈਆ। ਤੇਰੇ ਹਵਾਲੇ ਕੀਤਾ ਆਪਣਾ ਆਪ, ਤਨ ਮਾਟੀ ਤੇਰੀ ਝੋਲੀ ਪਾਈਆ।

❋

❋

ਤੈਨੂੰ ਮੰਨਦੇ ਰਹੇ ਅਗੰਮਾ ਬਾਪ, ਪਿਤਾ ਪੁਰਖ ਅਕਾਲ ਸਹਾਈਆ। ਤੇਰਾ ਸੰਦੇਸ਼ਾ ਦੇਂਦੇ ਰਹੇ ਸਾਚ, ਸਚ ਸਚ ਸਮਝਾਈਆ। ਦੋ ਜਹਾਨਾਂ ਜਣਾਉਂਦੇ ਆਏ ਤੇਰਾ ਰਾਜ, ਸ਼ਹਿਨਸ਼ਾਹ ਇਕੋ ਬੇਪਰਵਾਹੀਆ। ਕਲਜੁਗ ਅੰਤਮ ਅਸੀਂ ਸਾਰੇ ਹੋਏ ਮੁਹਤਾਜ, ਤੇਰੇ ਅੱਗੇ ਝੋਲੀਆਂ ਡਾਹੀਆ। ਸ੍ਰਿਸ਼ਟੀ ਵੱਲੋਂ ਅਸੀਂ ਦੇਈਏ ਜਵਾਬ, ਸਾਡੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪੇ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਜ਼ੋਰ ਜ਼ੋਰ ਦੀ ਕੂਕੇ, ਕੂਕ ਕੂਕ ਸੁਣਾਈਆ। ਭੇਵ ਦੱਸਦੇ ਰਹੇ ਸੱਚੇ ਸਤਿਗੁਰ ਦੇ, ਗੁਰ ਗੁਰ ਪੜਦਾ ਲਾਹੀਆ। ਤੇਰੇ ਖੇਲ ਅਗੰਮੇ ਧੁਰ ਦੇ, ਧੁਰ ਦੀ ਬਾਣੀ ਅਗੰਮ ਅਕਥ ਕਹਾਣੀ ਸੰਦੇਸ਼ਿਆਂ ਵਿਚ ਸੁਣਾਈਆ। ਤੇਰੇ ਹੁਕਮ ਕਦੇ ਨਾ ਮੁੜਦੇ, ਭਾਣੇ ਵਿਚ ਭਾਵੀ ਸੀਸ ਨਿਵਾਈਆ। ਕਲਜੁਗ ਅੰਤਮ ਬੇੜੇ ਵੇਖੇ ਰੁੜ੍ਹਦੇ, ਨਈਆ ਨਾਮ ਨਾ ਕੋਇ ਚੜ੍ਹਾਈਆ। ਲੇਖੇ ਪੂਰੇ ਕਰਦੇ ਅਨੰਦ ਪੁਰ ਦੇ, ਪੁਰੀਆਂ ਤੋਂ ਬਾਹਰ ਦੇਣਾ ਸਮਝਾਈਆ। ਜਿਹੜੇ ਸਾਡੇ ਅੰਦਰ ਚਾਰ ਜੁਗ ਫ਼ੁਰਨੇ ਰਹੇ ਫ਼ੁਰਦੇ, ਫੁਰਨਿਆਂ ਦਾ ਲੇਖਾ ਦੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਰੰਗ ਵਖਾਈਆ। ਅਵਤਾਰ ਪੈਗ਼ੰਬਰ ਕਹਿਣ ਗੁਰ ਪੁਰਖ ਅਕਾਲ ਚੁੱਕ ਲਾ ਗੋਦੀ, ਗੋਦ ਤੇਰੀ ਇਕੋ ਇਕ ਸੁਹਾਈਆ। ਝਗੜਾ ਮੁਕਾ ਦੇ ਜੰਞੂ ਬੋਦੀ, ਤਿਲਕ ਤ੍ਰਿਸੂਲ ਨਾ ਕੋਇ ਵਡਿਆਈਆ। ਤੇਰਾ ਗੁੰਚਾ ਫੁੱਲ ਇਕੋ ਡੋਡੀ, ਮਹਿਕ ਇਕੋ ਦੇ ਭਰਾਈਆ। ਕਿਉਂ ਨਾਨਕ ਨੇ ਧਾਰ ਬਦਲੀ ਸੋਢੀ, ਸੋਢੀ ਦਾ ਬੇਦੀ ਬੇਦੀ ਦਾ ਭੇਦੀ ਅਭੇਦੀ ਦਾਤਾ ਇਕੋ ਨਜ਼ਰੀ ਆਈਆ। ਅੱਗੇ ਰਹੇ ਕੋਈ ਨਾ ਜੋਗੀ, ਜਗਤ ਜੋਗੀਸ਼ਰਾਂ ਡੇਰਾ ਢਾਹੀਆ। ਇਕੋ ਭਗਤਾਂ ਦੇ ਸੋਝੀ, ਸੁੰਞੀ ਦਿਸੇ ਲੋਕਾਈਆ। ਤੇਰੇ ਨਾਮ ਦੀ ਮਿਲੇ ਇਕੋ ਰੋਜ਼ੀ, ਰਾਜ਼ਕ ਰਿਜ਼ਕ ਰਹੀਮ ਦੇਣੀ ਪੁਚਾਈਆ। ਤੇਰਾ ਖੇਲ ਸਦਾ ਸਚ ਦਵਾਰੇ ਚੋਜੀ, ਚੋਰਾਂ ਯਾਰਾਂ ਠੱਗਾਂ ਝਗੜਾ ਦੇਣਾ ਗਵਾਈਆ। ਬਿਰਹੋਂ ਦਾ ਰਹੇ ਕੋਈ ਨਾ ਰੋਗੀ, ਰਹਿਮਤ ਆਪਣੀ ਨਾਲ ਮਿਲਾਈਆ। ਧਰਮ ਦਵਾਰੇ ਦਾ ਬਣ ਕੇ ਧੋਬੀ, ਦੁਰਮਤ ਮੈਲ ਸਾਫ਼ ਕਰਾਈਆ। ਜਿਨ੍ਹਾਂ ਦੀ ਕੀਮਤ ਨਹੀਂ ਕੋਈ ਕੌਡੀ, ਹੀਰੇ ਲਾਲ ਲੈਣੇ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਦੇਣੀ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਕੂੰਜ ਵਾਲੀ ਪੁਕਾਰ, ਪੁਨਾਹ ਪੁਨਹ ਸੀਸ ਨਿਵਾਈਆ। ਜੇ ਪ੍ਰਭ ਆਇਉਂ ਸਰਗੁਣ ਤੋਂ ਨਿਰਗੁਣ ਹੋ ਕੇ ਆਪਣੀ ਧਾਰ, ਨਿਰਵੈਰ ਫੇਰਾ ਪਾਈਆ। ਇਕ ਬਣਾ ਸੱਚੀ ਸਰਕਾਰ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਇਕੋ ਕਦਮ ਝੁਕੇ ਸੰਸਾਰ, ਦੂਜਾ ਦਰ ਨਾ ਕੋਇ ਵਡਿਆਈਆ। ਇਕੋ ਨਾਮ ਹੋਵੇ ਜੈਕਾਰ, ਸਤਿਕਾਰ ਇਕੋ ਇਕ ਅਖਵਾਈਆ। ਤੇਰੇ ਦਰ ਖੜ੍ਹੇ ਗੁਰੂ ਅਵਤਾਰ, ਪੈਗ਼ੰਬਰ ਸੀਸ ਨਿਵਾਈਆ। ਕਿਰਪਾ ਆਪ ਕਰਤਾਰ, ਕ਼ੁਦਰਤ ਕ਼ਾਦਰ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਦੋ ਜਹਾਨਾਂ ਨਜ਼ਰੀ ਆਏ ਇਕ ਦਰਬਾਰ, ਦਰ ਬਦਰ ਫਿਰਨ ਦੀ ਲੋੜ ਰਹੇ ਨਾ ਰਾਈਆ।

❋

❋

੨੩ ਮਾਘ ਸ਼ਹਿਨਸ਼ਾਹੀ ਸੰਮਤ ੩ ਸੁਖਵਿੰਦਰ ਸਿੰਘ ਦੇ ਗ੍ਰਹਿ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ

ਗੁਰ ਅਵਤਾਰ ਪੈਗ਼ੰਬਰ ਕਹਿਣ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਅਜੇ ਤਕ ਸਾਰੇ ਗਿਣੇ ਨਹੀਂ ਕਿਸੇ ਨੇ ਹਰਫ਼, ਇਕੱਠਾ ਜੋੜ ਨਾ ਕੋਇ ਜੁੜਾਈਆ। ਆਦਿ ਦੀ ਰਚਨਾ ਦੇ ਅੰਕੜਿਆਂ ਵਿਚ ਹਿਸਾਬ ਲਾਏ ਨਹੀਂ ਕਿਸੇ ਨੇ ਬਰਸ, ਜੁਗ ਚੌਕੜੀ ਭੇਵ ਨਾ ਕੋਇ ਖੁਲ੍ਹਾਈਆ। ਨਿਰਗੁਣ ਧਾਰ ਸਰਗੁਣ ਕਰ ਸਕਿਆ ਨਾ ਕੋਇ ਪਰਖ, ਭੇਵ ਅਗੰਮ ਨਾ ਕੋਇ ਖੁਲ੍ਹਾਈਆ। ਜੁਗ ਚੌਕੜੀ ਕਿਸੇ ਦਾ ਮਿਟਿਆ ਨਹੀਂ ਹਰਖ਼, ਗੁਰ ਅਵਤਾਰ ਪੈਗ਼ੰਬਰ ਚਿੰਤਾ ਦੀਨ ਮਜ਼੍ਹਬ ਦੀ ਦਿਤੀ ਲਗਾਈਆ। ਕਿਸੇ ਕੋਲੋਂ ਆਦਿ ਅੰਤ ਦਾ ਪੂਰਾ ਨਹੀਂ ਹੋਇਆ ਖ਼ਰਚ, ਜੋ ਆਇਆ ਸੋ ਪ੍ਰਭ ਦੇ ਕੋਲੋਂ ਮੰਗ ਮੰਗ ਝਟ ਲੰਘਾਈਆ। ਕਿਸੇ ਦਾ ਸਚਖੰਡ ਵਿਚ ਪ੍ਰਭ ਦੇ ਅੰਤਰ ਨਾਮ ਹੋਇਆ ਨਹੀਂ ਦਰਜ, ਦਰਜਾ ਬਦਰਜਾ ਸਿਲਸਿਲੇ ਵਾਰ ਸਾਰੇ ਦਿਤੇ ਟਿਕਾਈਆ। ਹਰਜਾਨਿਆਂ ਵਿਚ ਪੂਰਾ ਕਰ ਸਕਿਆ ਕੋਇ ਨਾ ਹਰਜ, ਸਾਚੇ ਕੰਡੇ ਤੋਲ ਤਰਾਜ਼ੂ ਤੱਕੜ ਨਾ ਕੋਇ ਤੁਲਾਈਆ। ਸਬਰ ਸਬੂਰੀ ਸਿਦਕ ਵਿਚ ਕਿਸੇ ਦੀ ਪੂਰੀ ਹੋਈ ਨਾ ਗ਼ਰਜ਼, ਹਵਸ ਵਿਚ ਹਵਾਸ ਸਭ ਦੇ ਦਿਤੇ ਉਡਾਈਆ। ਜਿਤਨੇ ਅੱਖਰ ਜਿਤਨੇ ਸ਼ਬਦ ਜਿਤਨੇ ਨਾਮ ਜਿਤਨੇ ਕਲਮੇ ਇਕੋ ਪ੍ਰਭ ਦੇ ਨਾਮ ਨੂੰ ਹੁੰਦੀ ਰਹੀ ਜ਼ਰਬ, ਅਸਲ ਦਾ ਅਸਲ ਹੱਥ ਕਿਸੇ ਨਾ ਆਈਆ। ਮਮਤਾ ਵਿਚ ਪੂਰਾ ਹੋਇਆ ਕਿਸੇ ਨਾ ਦਰਬ, ਸਾਂਤਕ ਸਤਿ ਨਾ ਕੋਇ ਵਖਾਈਆ। ਮੁਹੰਮਦ ਨੇ ਰੋ ਕੇ ਕਿਹਾ ਵਿਚ ਅਰਬ, ਹੌਕਾ ਹਕ ਹਕ ਸੁਣਾਈਆ। ਪਰਵਰਦਿਗਾਰ ਇਕ ਕਦਮ ਦਾ ਵਖਾਇਆ ਇਕ ਕਰਬ, ਕਰਬ ਦਾ ਪਿਛਲਾ ਨਿਸ਼ਾਨਾ ਕਰਬਲਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਜਾਣ ਨਾ ਸਕੇ ਤੇਰੇ ਹਰੂਫ਼, ਸ਼ਕਲ ਅਕਲ ਵਿਚ ਕੋਇ ਨਾ ਆਈਆ। ਤੇਰੀ ਸਿਫ਼ਤ ਵਿਚ ਹੋਏ ਰਹੇ ਮਸਰੂਫ਼, ਕਲਮਿਆਂ ਵਿਚ ਢੋਲੇ ਗਾਈਆ। ਈਸਾ ਕਿਹਾ ਮਖ਼ਰੂਬ ਮੁਖ਼ਿਲਲ ਵਿਜ਼ਾਹ ਵਸੀਅ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਘਰ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਜਾਣੀਏ ਤੇਰਾ ਲੇਖਾ, ਲਿਖਣ ਵਾਲੀ ਕਲਮ ਨਾ ਕੋਇ ਵਡਿਆਈਆ। ਜੁਗ ਜੁਗ ਤੂੰ ਆਪਣਾ ਰੱਖੇਂ ਭੁਲੇਖਾ, ਪੜਦਿਆਂ ਵਿਚ ਪੜਦਾ ਇਕ ਛੁਪਾਈਆ। ਸਾਨੂੰ ਇਲਮ ਦਾ ਦੇ ਕੇ ਠੇਕਾ, ਲਾਇਲਮ ਹੋ ਕੇ ਆਪਣਾ ਭੇਵ ਛੁਪਾਈਆ। ਮਜ਼੍ਹਬਾਂ ਦਾ ਬਣਾ ਕੇ ਨੇਤਾ, ਹੁਕਮੇ ਵਿਚ ਭਵਾਈਆ। ਛੁਡਾ ਕੇ ਆਪਣਾ ਦੇਸਾ, ਧਰਨੀ ਧਰਤ ਧਵਲ ਧੌਲ ਵਖਾਈਆ। ਅੱਗੋਂ ਬੋਲ ਪਿਆ ਦਸ ਦਸਮੇਸ਼ਾ, ਗੋਬਿੰਦ ਗੋਬਿੰਦ ਬਚਨ ਅਲਾਈਆ। ਸਭ ਦਾ ਯਾਦ ਕਰ ਕੇ ਚੇਤਾ, ਚੇਤਾਵਨੀ ਇਕ ਜਣਾਈਆ। ਤੇਰਾ ਇਕੋ ਸ਼ਬਦ ਇਕੋ ਗੁਰੂ ਇਕੋ ਬੇਟਾ, ਇਕੋ ਜਨਮ ਵਾਲੀ ਮਾਈਆ। ਬਾਕੀ ਤੇਰੇ ਹੁਕਮ ਦਾ ਸ਼ਬਦੀ ਧਾਰ ਭੇਖਾ, ਜੋ ਤੱਤਾਂ ਵਿਚ ਵੜ ਕੇ ਤੇਰੀ ਕਰੇ ਵਡਿਆਈਆ। ਇਕੋ ਦੱਸ ਟੇਕਾ, ਟੇਕ ਵਿਚ ਸਿੱਕੇ ਧਰਮ ਦੇ ਦਏ ਬਦਲਾਈਆ। ਇਹੋ ਗੁਰ ਅਵਤਾਰ ਪੈਗ਼ੰਬਰਾਂ ਵਿਚ ਰੱਖਿਆ ਤੂੰ ਭੁਲੇਖਾ, ਜਿਸ ਭੁਲੇਖੇ ਦਾ ਮੂਲ ਸਮਝ ਕਿਸੇ ਨਾ ਆਈਆ। ਮੂੰਡ ਮੁੰਡਾਏ ਸ਼ਰਅ ਚਲਾਏ ਵਾਲ ਵਧਾਏ ਧਾਰੀ ਕੇਸਾ, ਕਿਸਮ ਸਭ ਦੀ ਆਪਣੇ ਅੰਦਰ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦੇਣਾ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੀ ਅੱਖਰਾਂ ਵਿਚ ਹਰਫ਼ਾਂ ਵਿਚ ਕੀਤੀ ਉਲਫ਼ਤ,

❋

❋

ਮਹਿੰਮਾ ਵਿਚ ਵਡਿਆਈਆ। ਜਾਂ ਤੱਕੀਏ ਤੂੰ ਇਕੋ ਸਭ ਦਾ ਮੁਰਸ਼ਦ, ਮੁਰੀਦਾਂ ਵਿਚ ਵੰਡ ਨਾ ਕੋਇ ਵੰਡਾਈਆ। ਜੁਗ ਚੌਕੜੀ ਤੈਨੂੰ ਮਿਲੇ ਕੋਈ ਨਾ ਫ਼ੁਰਸਤ, ਵਿਹਲਾ ਹੋ ਕੇ ਆਪਣੀ ਕਾਰ ਕਮਾਈਆ। ਕੋਟਾਂ ਵਿਚੋਂ ਕੋਈ ਵਿਰਲਾ ਤੇਰਾ ਗੁਰਮੁਖ, ਜਿਸ ਨੂੰ ਸਿਖਿਆ ਦੇ ਕੇ ਗੁਰਸਿਖ ਲਏਂ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਕਰੀਏ ਤੇਰੀ ਗਿਣਤੀ, ਅਗਣਤ ਤੇਰੀ ਵਡਿਆਈਆ। ਕੀ ਨਾਪ ਕਰੀਏ ਮਿਣਤੀ, ਪੈਮਾਇਸ਼ ਨਾ ਕੋਇ ਕਰਾਈਆ। ਕੀ ਵੇਖੀਏ ਦਿਸ਼ਾ ਸਿੰਮਤੀ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਕੀ ਬਣੀਏ ਹਿੰਮਤੀ, ਹੌਸਲਾ ਸਚ ਵਧਾਈਆ। ਗੋਬਿੰਦ ਕਿਹਾ ਨਹੀਂ ਕਰੋ ਅਰਜ਼ੋਈ ਸੀਸ ਜਗਦੀਸ ਮਿੰਨਤੀ, ਨਿਉਂ ਨਿਉਂ ਲਾਗੋ ਪਾਈਆ। ਇਸ ਦੀ ਖੇਲ ਇਨ ਬਿਨ ਦੀ, ਜਿਸ ਦੀ ਸਮਝ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਹੁਕਮ ਆਪਣੇ ਵਿਚ ਰਖਾਈਆ।

੨੩ ਮਾਘ ਸ਼ਹਿਨਸ਼ਾਹੀ ਸੰਮਤ ੩ ਬਲਵੰਤ ਸਿੰਘ ਦੇ ਗ੍ਰਹਿ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ

ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਕਰੀਏ ਤੇਰੀ ਸਿਫ਼ਤ, ਸਾਲਾਹੀ ਸਾਲਾਹ ਨਾ ਕੋਇ ਸਾਲਾਹੀਆ। ਤੇਰੇ ਨਾਮ ਵਿਚ ਹੋ ਕੇ ਗ੍ਰਿਫ਼ਤ, ਪਾਬੰਦੀ ਮਜ਼੍ਹਬਾਂ ਵਾਲੀ ਨਜ਼ਰੀ ਆਈਆ। ਸਾਡੇ ਕੋਲ ਕੋਈ ਹਿੱਸਾ ਨਹੀਂ ਨਿਸਫ਼, ਅੱਧੋ ਅੱਧ ਨਾ ਵੰਡ ਵੰਡਾਈਆ। ਸਾਨੂੰ ਤੂੰ ਦਿਤਾ ਪੰਜ ਤਤ ਖ਼ਾਕੀ ਜਿਸਮ, ਸ੍ਰਿਸ਼ਟ ਵਿਚ ਵਖਾਈਆ। ਉਸ ਦੇ ਅੰਦਰ ਆਪਣੀ ਨੂਰ ਜੋਤ ਦਾ ਰੱਖ ਕੇ ਇਸਮ, ਆਪਣਾ ਭੇਵ ਛੁਪਾਈਆ। ਬਾਹਰੋਂ ਸ਼ਰੀਰ ਦੀ ਬਣਾ ਕੇ ਕਿਸਮ, ਨਾਂ ਗੁਰੂ ਅਵਤਾਰ ਪੈਗ਼ੰਬਰ ਦਿਤਾ ਧਰਾਈਆ। ਜਿਹੜੇ ਜਗਤ ਅੱਖਾਂ ਦਿਸਣ, ਜਗਤ ਨੂੰ ਜਗਤ ਭੁਲੇਖੇ ਵਿਚ ਰਖਾਈਆ। ਜਿਸਮਾਂ ਤੋਂ ਬਣਾ ਕੇ ਮਿਸ਼ਨ, ਮਿਸ਼ਨਰੀ ਆਪਣੀ ਨਾ ਕਿਸੇ ਸਮਝਾਈਆ। ਗ੍ਰੰਥਾਂ ਵਿਚ ਲਿਖਾ ਕੇ ਸ੍ਰਿਸ਼ਟੀ ਬਣਾਈ ਬ੍ਰਹਮਾ ਸ਼ੰਕਰ ਤੇ ਵਿਸ਼ਨ, ਆਪਣਾ ਪਲੂ ਲਿਆ ਛੁਡਾਈਆ। ਥੋੜ੍ਹੀ ਜਿਹੀ ਥਪਕੀ ਦੇ ਕੇ ਕ੍ਰਿਸ਼ਨ, ਤ੍ਰੈਲੋਕੀ ਦੀ ਝਲਕ ਜਣਾਈਆ। ਆਪੇ ਮਰਨ ਤੇ ਆਪੇ ਜੰਮਣ ਆਪਣਾ ਝਗੜਾ ਨਜਿੱਠਣ, ਲੜਦੀ ਵੇਖਣ ਲੋਕਾਈਆ। ਧੜਿਆਂ ਵਿਚ ਆ ਕੇ ਪਿੱਟਣ, ਝਗੜਿਆਂ ਵਿਚ ਦੁਹਾਈਆ। ਜੇ ਸਾਰੇ ਗੁਰ ਅਵਤਾਰ ਪੈਗ਼ੰਬਰ ਆਦਿ ਤੋਂ ਅੰਤ ਤੱਕ ਇਕੋ ਸਿਖਿਆ ਸਿੱਖਣ, ਫੇਰ ਸਿੱਖ ਬਣਾਉਣ ਦੀ ਲੋੜ ਰਹੇ ਨਾ ਰਾਈਆ। ਵੱਖਰੇ ਵੱਖਰੇ ਚਰਨ ਪ੍ਰੀਤੀ ਓਸੇ ਵਿਕਣ, ਆਪਣੀ ਕੀਮਤ ਪਾਈਆ। ਜੇ ਧਰਮ ਦੇ ਵਿਚ ਧਰਮ ਦਵਾਰੇ ਟਿੱਕਣ, ਜਿਥੇ ਅਲ੍ਹਾ ਵਾਹਿਗੁਰੂ ਓਮ ਰਾਮ ਕ੍ਰਿਸ਼ਨ ਨਜ਼ਰ ਕੋਇ ਨਾ ਆਈਆ। ਜੇ ਇਕੇ ਦੀ ਸਿਫ਼ਤ ਇਕੇ ਦੀ ਏਕ ਲਿਖਣ, ਏਕੰਕਾਰ ਇਕ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਜਣਾਈਆ। ਗੁਰ ਅਵਤਾਰ ਪੈਗ਼ੰਬਰ ਜੇ ਪੜ੍ਹਦੇ ਇਕੋ ਪੱਟੀ, ਕਿਉਂ ਪਟਨੇ ਵਾਲਾ ਦੇਂਦਾ ਦੁਹਾਈਆ। ਮਜ਼੍ਹਬਾਂ ਦੀ ਚਲਦੀ ਕੋਈ ਨਾ ਹੱਟੀ, ਹਰਿ ਦੀ ਵੰਡ ਨਾ ਕੋਇ ਵੰਡਾਈਆ। ਸਭ ਦੀ ਸਾਂਝੀ ਹੁੰਦੀ ਖੱਟੀ, ਵੱਖਰਾ ਘਰ ਨਾ ਕੋਇ ਸੁਹਾਈਆ। ਮੁਹੰਮਦ ਕਹੇ ਜੇ ਮੈਨੂੰ ਤੰਦ ਨਾ ਬੰਨ੍ਹਦੋਂ

❋

❋

ਵਿਚੋਂ ਮੌਲੀ ਦੀ ਅੱਟੀ, ਚਿੱਟਾ ਲਾਲ ਰੰਗ ਬਦਲਾਈਆ। ਫੇਰ ਦਾੜ੍ਹੀ ਕੌਣ ਕਰਦਾ ਰੱਤੀ, ਰਾਹਤ ਵਿਚ ਰਹਿਤ ਕੌਣ ਸਮਝਾਈਆ। ਜੇ ਤੂੰ ਬਣ ਜਾਂਦੋਂ ਸਭ ਦਾ ਸਾਂਝਾ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਇਕੋ ਦੇਨੋਂ ਸਾਂਝੀ ਮੱਤੀ, ਹੁਕਮ ਇਕ ਮਨਾਈਆ। ਸਾਡੇ ਅੰਦਰ ਨਾ ਰੱਖਦੋਂ ਆਪਣੀ ਮੋਮਬੱਤੀ, ਜੋ ਮੋਮਨ ਗਈ ਸਮਝਾਈਆ। ਫੇਰ ਤੇਰੀ ਸਿਫ਼ਤਾਂ ਵਾਲੀ ਕਹਾਣੀ ਰਹਿੰਦੀ ਠੱਪੀ, ਇਹ ਗੁਰ ਅਵਤਾਰ ਪੈਗ਼ੰਬਰ ਤੇਰੇ ਵੱਖਰੇ ਵੱਖਰੇ ਠੱਪੇ ਨਜ਼ਰੀ ਆਈਆ। ਅੱਗੇ ਸਾਡੇ ਨਾਲ ਕਰ ਲਾ ਪੱਕੀ, ਸੁਖ਼ਨ ਸਚ ਸੁਣਾਈਆ। ਸਾਚਾ ਨਾਮ ਇਕੋ ਦੱਸੀਂ, ਦਹਿ ਦਿਸ਼ਾ ਕਰ ਪੜ੍ਹਾਈਆ। ਪ੍ਰੇਮ ਪਿਆਰ ਅੰਦਰ ਵਸੀਂ, ਵਾਸਤਾ ਆਪਣੇ ਨਾਲ ਰਖਾਈਆ। ਵਿਛੋੜਾ ਦੇ ਕਦੇ ਨਾ ਨੱਸੀਂ, ਕਰਵਟ ਆਪਣੀ ਪਿਠ ਬਦਲਾਈਆ। ਤੇਰੇ ਪਿਆਰੇ ਤੇਰੇ ਦੁਲਾਰੇ ਤੇਰੇ ਮੁਰੀਦ ਧੁਰ ਦੇ ਮੁਰਸ਼ਦ ਦਰਸ਼ਨ ਪਾਵਣ ਅੱਖੀਂ, ਅੱਖ ਵਿਚ ਅੱਖ ਲੈਣੀ ਮਿਲਾਈਆ। ਕਾਹਨਾਂ ਦੇ ਕਾਹਨ ਸ੍ਰੀ ਭਗਵਾਨ ਜਨ ਭਗਤ ਸੁਹੇਲੇ ਬਣਾਉਣੇ ਆਪਣੀ ਸਖ਼ੀ, ਸਖ਼ਾਵਤ ਵਿਚ ਸਚ ਪ੍ਰੀਤੀ ਝੋਲੀ ਪਾਈਆ। ਧੁਰ ਦੇ ਰਾਮ ਲੱਖ ਚੁਰਾਸੀ ਸੀਤਾ ਸੁਰਤੀ ਦਾ ਬਣਨਾ ਪਤੀ, ਪਤਿਪਰਮੇਸ਼ਵਰ ਦਇਆ ਕਮਾਈਆ। ਤੇਰੀ ਤਾਰ ਨਿਰਾਕਾਰ ਸੰਸਾਰ ਵਿਚੋਂ ਜਾਏ ਨਾ ਕਟੀ, ਕਟਾਕਸ਼ ਆਪਣਾ ਦੇਣਾ ਲਗਾਈਆ। ਤੇਰੀ ਸਿਖਿਆ ਸਾਖਿਆਤ ਨਜ਼ਰ ਆਏ ਇਕੋ ਪੱਟੀ, ਜਿਸ ਦਾ ਹਰਫ਼ ਨਾ ਕੋਇ ਬਦਲਾਈਆ। ਪਿਛਲੀ ਚਾਰ ਜੁਗ ਦੀ ਆਪਣੀ ਕੀਤੀ ਹੱਦ ਆਪੇ ਟੱਪੀਂ, ਪੰਧ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇਣਾ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰਾ ਕਿਹੜਾ ਸਰੂਪ ਕਾਰਨ, ਸੂਖ਼ਮ ਦੇ ਸਮਝਾਈਆ। ਜੜ੍ਹ ਚੇਤਨ ਸਾਰੇ ਵਿਚਾਰਨ, ਖੋਜਤ ਖੋਜ ਖੁਜਾਈਆ। ਕਿਸ ਬਿਧ ਆਇਉਂ ਪੈਜ ਸੁਆਰਨ ਪੜਦਾ ਦੇ ਉਠਾਈਆ। ਤੇਰਾ ਰੂਪ ਨਿਰਾਕਾਰਨ, ਨਿਰਵੈਰ ਤੇਰੀ ਸਰਨਾਈਆ। ਤੇਰੇ ਨਜ਼ਰੀ ਆਇਣ ਆਸਾਰਨ, ਅਸਲ ਆਪਣਾ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਅਸਥੂਲ ਤੇਰੀ ਅਸਥਿੱਤੀ, ਅਸਤ ਹਸਤ ਵਸਤ ਦੇ ਸਮਝਾਈਆ। ਕੀ ਸੂਖਮ ਤੇਰੀ ਮਿਤੀ, ਮਿੱਤਰ ਪਿਆਰੇ ਪੜਦਾ ਲਾਹੀਆ। ਕੀ ਕਾਰਨ ਪੱਟੀ ਲਿਖੀ, ਪੜਦਾ ਓਹਲਾ ਦੇ ਚੁਕਾਈਆ। ਤਿੰਨਾਂ ਤੋਂ ਬਾਹਰ ਕਿਹੜੀ ਤੇਰੀ ਧਾਰ ਤਿੱਖੀ, ਇਹ ਦੇ ਸਮਝਾਈਆ। ਕਿਹੜੀ ਤੇਰੀ ਦੋ ਇਕ ਦੀ ਸਿੱਖੀ, ਸਾਖਿਆਤ ਦੇ ਵਖਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਸੱਸੇ ਦਾ ਹੋੜਾ ਹਾਹੇ ਦੀ ਟਿੱਪੀ, ਕਾਰਨ ਕਰਤੇ ਦਾ ਨਜ਼ਰੀ ਆਈਆ। ਸੂਖ਼ਮ ਇਸ ਦੇ ਵਿਚ ਵਿੱਚੀ, ਫਿਰੇ ਚਾਈਂ ਚਾਈਂਆ। ਜੜ੍ਹ ਦੀ ਜੜ੍ਹ ਤੱਤਾਂ ਦਾ ਤਤ ਮਿੱਟੀ ਦਾ ਮਿੱਟੀ, ਅਸਥੂਲ ਦਾ ਅਸੂਲ ਇਕ ਸਮਝਾਈਆ। ਜਿਨ੍ਹਾਂ ਸਿੱਧੀ ਪੁਰਖ ਅਕਾਲ ਤੋਂ ਸਿਖਣਾ ਸਿੱਖੀ, ਉਹ ਤਿੰਨਾਂ ਤੋਂ ਲੇਖਾ ਗਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਅਵਤਾਰ ਪੈਗ਼ੰਬਰਾਂ ਜੋ ਦੇਂਦਾ ਰਿਹਾ ਚਿੱਠੀ, ਜਿਸ ਦੀ ਇਬਾਰਤ ਸਦਾ ਅਨਡਿੱਠੀ, ਪੜ੍ਹਨ ਵਿਚ ਸੁਣਨ ਵਿਚ ਸੁਣਾਉਂਣ ਵਿਚ ਪੁਚਾਉਂਣ ਵਿਚ ਪਰਚੇ ਦਾ ਖਰਚਾ ਨਾ ਕੋਇ ਰਖਾਈਆ।

❋

❋