ਪੁਸਤਕਾਲਾਭਾਗ ੨੦

੨੩ ਮਾਘ ਸ਼ਹਿਨਸ਼ਾਹੀ ਸੰਮਤ ੩ ਸੁਰੈਣ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ

ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਪੂਰਾ ਕਰ ਦੇ ਪੱਟਾ, ਲੇਖਾ ਅਗਲਾ ਤੇਰੀ ਝੋਲੀ ਪਾਈਆ। ਤੇਰੇ ਨਾਮ ਨੂੰ ਲੱਗੇ ਕੋਈ ਨਾ ਵੱਟਾ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਬੇਪਰਵਾਹੀਆ। ਸਭ ਦਾ ਸਾਂਝਾ ਕਰ ਦੇ ਇਕੋ ਹੱਟਾ, ਦਰ ਦਵਾਰਾ ਏਕੰਕਾਰ ਇਕੋ ਸੋਭਾ ਪਾਈਆ। ਕਿਸੇ ਦੀ ਕੀਮਤ ਰਹੇ ਨਾ ਕੋਈ ਟਕਾ, ਟਿਕਟਿਕੀ ਇਕੋ ਨਾਲ ਲਗਾਈਆ। ਕਲਜੁਗ ਕੂੜੀ ਕਿਰਿਆ ਚਾਰ ਕੁੰਟ ਦਹਿ ਦਿਸ਼ਾ ਉਡੇ ਘੱਟਾ, ਅੰਮ੍ਰਿਤ ਮੇਘ ਅਮਰ ਨਾ ਕੋਇ ਬਰਸਾਈਆ। ਸਭ ਦਾ ਚੀਥੜ ਪੁਰਾਣਾ ਫਟਾ, ਅਲਫ਼ੀ ਤਨ ਨਾ ਕੋਇ ਹੰਢਾਈਆ। ਦੀਨ ਦੁਨੀ ਵਿਚ ਧਰਮ ਦਾ ਹੋ ਗਿਆ ਬਟਾ, ਅੰਕ ਵੰਡ ਨਾ ਕੋਇ ਵੰਡਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵਿਚ ਰਿਹਾ ਕੋਈ ਨਾ ਸੱਚਾ, ਸਚ ਸੰਜਮ ਨੇਮ ਸਮਝ ਕੋਇ ਨਾ ਪਾਈਆ। ਅੰਮ੍ਰਿਤ ਧਾਰ ਮਿਲੇ ਕੋਈ ਨਾ ਰਸਾ, ਰਸਨਾ ਜਗਤ ਵਿਵਾਦ ਵਿਚ ਹਲਕਾਈਆ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਚੜ੍ਹਿਆ ਨਸ਼ਾ, ਹਉਮੇ ਹੰਗਤਾ ਕਰੇ ਲੜਾਈਆ। ਜੋ ਮਾਰਗ ਗੁਰ ਅਵਤਾਰ ਪੈਗ਼ੰਬਰਾਂ ਦੱਸਾ, ਚਾਰ ਜੁਗ ਸਿਖਿਆ ਸਾਖਿਆਤ ਸਮਝਾਈਆ। ਕਲਜੁਗ ਜੀਵ ਅੰਤ ਕੰਤ ਭਗਵੰਤ ਉਸ ਦੇ ਕੋਲੋਂ ਨੱਸਾ, ਦੂਰ ਦੁਰਾਡਾ ਭੱਜਿਆ ਵਾਹੋ ਦਾਹੀਆ। ਚਾਰੋਂ ਕੁੰਟ ਰੈਣ ਅੰਧੇਰੀ ਮੱਸਾ, ਨਿਰਮਲ ਜੋਤ ਬਿਨ ਵਰਨ ਗੋਤ ਕਰੇ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਡ ਠਾਕਰ ਤੇਰੀ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਪੂਰਾ ਹੋਇਆ ਠੇਕਾ, ਠਾਕਰ ਤੇਰੇ ਅੱਗੇ ਅਰਜ਼ੋਈਆ। ਅਸੀਂ ਸਾਰੇ ਇਕੱਠੇ ਹੋ ਗਏ ਕਰ ਕੇ ਏਕਾ, ਏਕੰਕਾਰ ਤੇਰੀ ਸਰਨਾਈਆ। ਸਭ ਨੇ ਮੱਥਾ ਬਿਨ ਸੀਸ ਜਗਦੀਸ ਟੇਕਾ, ਚਰਨ ਕਵਲ ਕਵਲ ਸਰਨਾਈਆ। ਸ਼ਬਦੀ ਸ਼ਬਦ ਅਗੰਮ ਅਥਾਹ ਬੇਪਰਵਾਹ ਤੇਰਾ ਬੇਟਾ, ਸੁਤ ਅਨਾਦੀ ਬ੍ਰਹਮ ਬ੍ਰਹਿਮਾਦੀ ਇਕੋ ਇਕ ਨਜ਼ਰੀ ਆਈਆ। ਸਚ ਸਿੰਘਾਸਣ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਲੱਖ ਚੁਰਾਸੀ ਵੇਖਿਆ ਲੇਟਾ, ਦਰ ਦਰ ਘਰ ਘਰ ਮੰਦਰ ਅੰਦਰ ਫੋਲ ਫੁਲਾਈਆ। ਭਵਿਖਤ ਲਿਖਤ ਇਸ਼ਟ ਗੁਰਦੇਵ ਸਵਾਮੀ ਕਰ ਲਾ ਚੇਤਾ, ਚੇਤਨ ਧਾਰ ਆਪਣਾ ਪੜਦਾ ਲਾਹੀਆ। ਪਰਵਰਦਿਗਾਰ ਸਾਂਝੇ ਯਾਰ ਪਰਮ ਪੁਰਖ ਸਭ ਦਾ ਨਜ਼ਰੀ ਆਏ ਇਕੋ ਨੇਤਾ, ਨਰ ਨਰਾਇਣ ਤੇਰੀ ਵਡਿਆਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਸੱਤ ਦੀਪ ਸਭ ਦਾ ਮੇਟ ਭਰਮ ਭੁਲੇਖਾ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸੁਲਤਾਨ ਸ੍ਰੀ ਭਗਵਾਨ ਤੇਰੀ ਇਕ ਸਰਨਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਧੁਰ ਦੇ ਜਗਦੀਸ, ਜਗਤ ਮਾਲਕ ਖ਼ਾਲਕ ਪ੍ਰਿਤਪਾਲਕ ਤੇਰੀ ਓਟ ਤਕਾਈਆ। ਤੇਰਾ ਇਕੋ ਕਲਮਾ ਇਕੋ ਹਦੀਸ, ਨਾਮ ਪੈਗ਼ਾਮ ਰਾਮ ਇਕ ਸੁਣਾਈਆ। ਸਦੀ ਚੌਧਵੀਂ ਰਹੀ ਬੀਤ, ਬਾਤਨ ਸਭ ਦਾ ਪੜਦਾ ਦੇ ਉਠਾਈਆ। ਸਤਿਜੁਗ ਸਾਚੀ ਸਤਿ ਧਰਮ ਦੀ ਚਲਾ ਆਪਣੀ ਰੀਤ, ਰੀਤੀਵਾਨ ਹੋ ਕੇ ਆਪੇ ਵੇਖ ਵਖਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਇਕੋ ਦੱਸ ਗੀਤ, ਗਹਿਰ ਗੰਭੀਰ ਬੇਨਜ਼ੀਰ ਆਪਣੀ ਅੱਖ ਖੁਲ੍ਹਾਈਆ। ਝਗੜਾ ਚੁੱਕ ਜਾਏ ਮੰਦਰ ਮਸੀਤ, ਕਾਇਆ ਕਾਅਬਾ ਇਕੋ ਸੋਭਾ ਪਾਈਆ। ਜਿਥੇ ਅੰਮ੍ਰਿਤ ਧਾਰ ਨਿਝਰ ਰਸ ਮਿਲੇ ਠਾਂਡਾ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਝਗੜਾ ਰਹੇ ਨਾ ਹਸਤ ਕੀਟ, ਊਚ ਨੀਚ ਰਾਓ ਰੰਕ ਵੰਡ ਨਾ ਕੋਇ ਵੰਡਾਈਆ। ਸਚ ਸਵਾਮੀ ਸਾਹਿਬ ਸੁਲਤਾਨ ਇਕੋ ਨਜ਼ਰੀ

❋

❋

ਆਏ ਮੀਤ, ਮਿੱਤਰ ਪਿਆਰਾ ਏਕੰਕਾਰਾ ਸੋਭਾ ਪਾਈਆ। ਤੇਰੇ ਛਤਰ ਝੁੱਲੇ ਸੀਸ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਤੇਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਆਸਾ ਮਨਸਾ ਹੋਈ ਪੂਰੀ, ਪੂਰਨ ਬ੍ਰਹਮ ਸਭ ਨੂੰ ਦੇ ਦ੍ਰਿੜਾਈਆ। ਤੇਰਾ ਜਲਵਾ ਜੋਤ ਇਕੋ ਨਜ਼ਰ ਆਵੇ ਧੁਰ ਦਾ ਨੂਰੀ, ਨੂਰ ਨੁਰਾਨਾ ਨੂਰ ਕਰ ਰੁਸ਼ਨਾਈਆ। ਚਾਰ ਜੁਗ ਦੀ ਸਾਡੀ ਲੇਖੇ ਲਾ ਮਜ਼ਦੂਰੀ, ਜੋ ਚਾਕਰ ਬਰਦੇ ਹੋ ਕੇ ਸੇਵ ਕਮਾਈਆ। ਤੂੰ ਸਾਹਿਬ ਸੁਲਤਾਨ ਸ੍ਰੀ ਭਗਵਾਨ ਸਰਬ ਕਲਾ ਭਰਪੂਰੀ, ਬੇਅੰਤ ਤੇਰੀ ਸਰਨਾਈਆ। ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਮੂਰਖ ਮੂੜ੍ਹੀ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਪੜਦਾ ਨਾ ਕੋਇ ਉਠਾਈਆ। ਕਲਜੁਗ ਮਾਇਆ ਮਮਤਾ ਮੋਹ ਵਿਕਾਰ ਹੰਕਾਰ ਜੀਵ ਜੰਤ ਸਾਧ ਸੰਤ ਮਨ ਦੇ ਬਣਾਏ ਹਜ਼ੂਰੀ, ਹਜ਼ੂਰ ਮਨ ਨੂੰ ਕਹਿ ਕੇ ਆਪਣਾ ਝਟ ਲੰਘਾਈਆ। ਮੁੱਲਾਂ ਸ਼ੇਖ਼ ਮੁਸਾਇਕ ਪੰਡਤ ਪਾਂਧੇ ਗ੍ਰੰਥੀ ਪੰਥੀ ਰਿਹਾ ਨਾ ਕੋਇ ਦਸਤੂਰੀ, ਬੇਦਸਤ ਹੋਈ ਲੋਕਾਈਆ। ਜਿਧਰ ਤੱਕੀਏ ਵਾਸਨਾ ਦਿਸੇ ਕੂੜੀ, ਕੂੜ ਕੁਟੰਬ ਮਿਲ ਕੇ ਵੱਜੀ ਵਧਾਈਆ। ਸਾਚਾ ਟਿੱਕਾ ਮਸਤਕ ਲਾਏ ਕੋਇ ਨਾ ਧੂੜੀ, ਧੂੜੀ ਖ਼ਾਕ ਨਾ ਕੋਇ ਰਮਾਈਆ। ਸਚ ਪ੍ਰੀਤੀ ਨਾਮ ਰੰਗਣ ਚਾੜ੍ਹੇ ਕੋਈ ਨਾ ਗੂੜ੍ਹੀ, ਦੁਰਮਤ ਮੈਲ ਨਾ ਕੋਇ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਮਿਹਰਵਾਨ ਧੁਰ ਦੇ ਮਾਲਕ, ਦਰ ਤੇਰੇ ਆਸ ਰਖਾਈਆ। ਦੀਨ ਦੁਨੀ ਕਾਇਨਾਤ ਵੇਖ ਆਪਣੀ ਖ਼ਲਕ ਖ਼ਾਲਕ, ਮਖ਼ਲੂਕ ਪੜਦਾ ਆਪ ਉਠਾਈਆ। ਸਾਚਾ ਦਿਸੇ ਨਾ ਕੋਇ ਸਾਲਸ, ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ ਤੇਰਾ ਦਰ ਨਾ ਕੋਇ ਵਖਾਈਆ। ਸਦੀ ਚੌਧਵੀਂ ਸਭ ਤੇ ਪਈ ਆਲਸ, ਮਾਇਆ ਮਮਤਾ ਨਿੰਦਰਾ ਅੱਖ ਨਾ ਕੋਇ ਖੁਲ੍ਹਾਈਆ। ਕੋਟਾਂ ਵਿਚੋਂ ਜਨ ਭਗਤ ਤੇਰੇ ਥੋੜ੍ਹੇ ਖ਼ਾਲਸ, ਜਿਸ ਸਿਰ ਆਪਣਾ ਹੱਥ ਟਿਕਾਈਆ। ਪਰਵਰਦਿਗਾਰ ਸਾਂਝੇ ਯਾਰ ਹਕ ਮੁਕਾਮ ਲਾ ਇਕ ਅਦਾਲਤ, ਅਦਲ ਇਨਸਾਫ਼ ਆਪਣਾ ਇਕ ਕਮਾਈਆ। ਮਨ ਮਨੂਆਂ ਮੇਟ ਸਰਬ ਬਗ਼ਾਵਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਅਰਜ਼ੋਈ, ਆਰਜ਼ੂ ਤੇਰੇ ਅੱਗੇ ਰਖਾਈਆ। ਤਨ ਵਜੂਦ ਅੰਦਰ ਮਹਿਬੂਬ ਤੇਰੀ ਸੁਰਤੀ ਸੋਈ, ਜਾਗਤ ਜੋਤ ਨਾ ਕੋਇ ਰੁਸ਼ਨਾਈਆ। ਸਚ ਦਵਾਰ ਏਕੰਕਾਰ ਮਿਲੇ ਕਿਸੇ ਨਾ ਢੋਈ, ਢੋਲਕ ਛੈਣੇ ਸਾਰੇ ਰਹੇ ਖੜਕਾਈਆ। ਪੈਗ਼ੰਬਰ ਕਹਿਣ ਓ ਤੇਰੇ ਨਾਮ ਦੀ ਇਕ ਦਰੋਹੀ, ਯਾਮੁਬੀਨ ਯਾ ਮਹਿਬੂਬ ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪੜਦਾ ਦੇ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਬੰਦਗੀ ਡੰਡਾਵਤ ਸਜਦਿਆਂ ਵਿਚ ਸਲਾਮ, ਨਮਸਤੇ ਕਹਿ ਕੇ ਸੀਸ ਝੁਕਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਏਕਾ ਦੇ ਪੈਗ਼ਾਮ, ਪੈਗ਼ੰਬਰਾਂ ਤੋਂ ਪਰੇ ਆਪਣੀ ਦੱਸ ਪੜ੍ਹਾਈਆ। ਦੀਨ ਮਜ਼੍ਹਬ ਦਾ ਰਹੇ ਨਾ ਕੋਇ ਗ਼ੁਲਾਮ, ਗ਼ੁਲਾਮੀ ਸਭ ਦੀ ਸ਼ਰਅ ਜ਼ੰਜੀਰ ਦੇ ਕਟਾਈਆ। ਨਜ਼ਰੀ ਆ ਇਕ ਅਮਾਮ, ਅਮਲਾਂ ਤੋਂ ਰਹਿਤ ਕਰ ਆਪਣੀ ਖ਼ਲਕ ਖ਼ੁਦਾਈਆ। ਮਾਇਆ ਮਮਤਾ ਕਰੇ ਨਾ ਕੋਇ ਹਰਾਮ, ਬੇਪਹਿਚਾਨ ਪਹਿਚਾਨ ਆਪਣੀ ਦੇ ਸਮਝਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਚਾਰ ਕੁੰਟ ਦਹਿ ਦਿਸ਼ਾ ਢੋਲਾ ਗਾਣ, ਇਕੋ ਤੇਰਾ ਰਾਗ ਅਲਾਈਆ। ਕਾਇਆ

❋

❋

ਮੰਦਰ ਸਾਚਾ ਕਾਅਬਾ ਦੱਸ ਇਕ ਮੁਕਾਮ, ਦੀਆ ਬਾਤੀ ਕਮਲਾਪਾਤੀ ਇਕੋ ਕਰ ਰੁਸ਼ਨਾਈਆ। ਨਾਦ ਸ਼ਬਦ ਧੁਨ ਅਗੰਮੀ ਦੇ ਧੁਨਕਾਨ, ਅੰਮ੍ਰਿਤ ਆਤਮ ਜਾਮ ਪਿਆਈਆ। ਅੰਤ ਅਖ਼ੀਰ ਸ਼ਾਹ ਹਕੀਰ ਹੋ ਮਿਹਰਵਾਨ, ਨਜ਼ਰੇ ਕਰਮ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪਵਣ ਪਾਣੀ ਸਭ ਤੇਰੀ ਸੇਵ ਕਮਾਣ, ਸਿਰ ਸਕੇ ਨਾ ਕੋਇ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਕਰ ਕੇ ਆਏ ਸਲਾਹ, ਮਸ਼ਵਰਾ ਇਕੋ ਵਾਰ ਬਣਾਈਆ। ਤੂੰ ਦਾਤਾ ਬੇਪਰਵਾਹ, ਬੇਪਰਵਾਹ ਤੇਰੀ ਵਡ ਵਡਿਆਈਆ। ਸਭ ਦਾ ਸਾਂਝਾ ਬਣ ਇਕ ਮਲਾਹ, ਖੇਵਟ ਖੇਟਾ ਹੋ ਕੇ ਜਗਤ ਨਈਆ ਲੈ ਚਲਾਈਆ। ਚਾਰ ਜੁਗ ਦੇ ਭਵਿਖਤ ਹਕ਼ੀਕ਼ੀ ਤੇਰੇ ਗਵਾਹ, ਲਾਸ਼ਰੀਕ ਤੇਰੀ ਤੌਫ਼ੀਕ ਨਾਲ ਦਈਏ ਭੁਗਤਾਈਆ। ਸਤਿ ਧਰਮ ਦਾ ਮਾਰਗ ਇਕ ਲਗਾ, ਦੂਜੀ ਲਗ ਮਾਤਰ ਰਹਿਣ ਕੋਇ ਨਾ ਪਾਈਆ। ਤੂੰ ਕਲਮਿਆਂ ਦਾ ਮਾਲਕ ਵਾਹਦ ਇਕ ਖ਼ੁਦਾ, ਖ਼ੁਦੀ ਸਭ ਦੀ ਮੇਟ ਮਿਟਾਈਆ। ਮਾਇਆ ਮਮਤਾ ਰਹੇ ਨਾ ਕੋਈ ਵਬਾ, ਤਬੀਬ ਤਬਾ ਸਭ ਦੀ ਦੇ ਬਦਲਾਈਆ। ਪਵਿਤ੍ਰ ਕਰ ਪੰਜ ਤਤ ਅਜ਼ਾ, ਦੁਰਮਤ ਮੈਲ ਧਵਾਈਆ। ਸਦੀ ਚੌਧਵੀਂ ਸਭ ਦੇ ਸਿਰ ਤੇ ਕੂਕੇ ਕਜ਼ਾ, ਕਿਆਮਤ ਆਪਣਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦੇ ਚੁਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੂੰ ਸਾਹਿਬ ਨਰ ਨਰੇਸ਼ਾ, ਵਾਲੀ ਦੋ ਜਹਾਨ ਅਖਵਾਈਆ। ਤੈਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼ਾ, ਸੁਰਪਤ ਸੀਸ ਜਗਦੀਸ ਨਿਵਾਈਆ। ਆਦਿ ਜੁਗਾਦਿ ਜੁਗ ਚੌਕੜੀ ਰਹੇ ਸਦਾ ਹਮੇਸ਼ਾ, ਹਮਸਾਜਨ ਸਭ ਦਾ ਨਜ਼ਰੀ ਆਈਆ। ਸਦ ਵਸੇਂ ਸਚਖੰਡ ਦੇਸਾ, ਲੱਖ ਚੁਰਾਸੀ ਕਾਇਆ ਮੰਦਰ ਅੰਦਰ ਆਪਣਾ ਨੂਰ ਜੋਤ ਕਰੇਂ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਤੇਰਾ ਸ਼ਬਦੀ ਧਾਰ ਬੇਟਾ, ਸੁਤ ਦੁਲਾਰਾ ਸਾਚਾ ਸੋਭਾ ਪਾਈਆ। ਅੰਤਮ ਸਭ ਦਾ ਪੂਰਾ ਕਰ ਦੇ ਠੇਕਾ, ਲਹਿਣਾ ਦੇਣਾ ਦੇ ਚੁਕਾਈਆ। ਨਿਉਂ ਨਿਉਂ ਸਜਦਿਆਂ ਵਿਚ ਤੈਨੂੰ ਕਰਨ ਸਰਬ ਆਦੇਸਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਧਾਰ ਏਕੰਕਾਰ ਨਿਰਾਕਾਰ ਨਿਰਵੈਰ ਤੇਰਾ ਵੇਸਾ, ਭੇਖ ਅਵੱਲੜਾ ਸਭ ਨੂੰ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਆਪਣਾ ਮਾਰਗ ਇਕ ਲਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਲਜੁਗ ਕੂੜੀ ਕਿਰਿਆ ਬੁਝਾ ਅੱਗ, ਅਗਨੀ ਤਤ ਰਹਿਣ ਨਾ ਪਾਈਆ। ਸਮਰਥ ਸਵਾਮੀ ਅੰਤਰਜਾਮੀ ਕਰ ਪਰਕਾਸ਼ ਸ੍ਰਿਸ਼ਟੀ ਜਗ, ਜਾਗਰਤ ਜੋਤ ਡਗਮਗਾਈਆ। ਬਿਨ ਮੱਕੇ ਕਾਅਬਿਓ ਕਰਾ ਦੇ ਸਭ ਨੂੰ ਹੱਜ, ਹਾਜਤ ਅਵਰ ਨਾ ਕੋਇ ਜਣਾਈਆ। ਕਾਇਆ ਮੰਦਰ ਅੰਦਰ ਵਖਾ ਦੇ ਤੀਰਥ ਤੱਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਜਿਥੇ ਨਿਉਂ ਨਿਉਂ ਲਾਗੇ ਪਾਈਆ। ਨਾਮ ਭੰਡਾਰਾ ਧਰਮ ਦਵਾਰਾ ਖੋਲ੍ਹ ਦੇ ਹੱਟ, ਬਣਜਾਰੇ ਗੁਰਮੁਖ ਗੁਰ ਗੁਰ ਸੰਤ ਲੈ ਬਣਾਈਆ। ਝਗੜਾ ਰਹੇ ਨਾ ਅੱਠ ਸੱਠ, ਤੀਰਥ ਤਟ ਨਾ ਕੋਇ ਵਡਿਆਈਆ। ਮਿਹਰ ਨਿਗਾਹ ਨਾਲ ਦੁਰਮਤ ਮੈਲ ਸਭ ਦੀ ਕੱਟ, ਕਟਾਕਸ਼ ਆਪਣਾ ਨਾਮ ਲਗਾਈਆ। ਤੂੰ ਸਾਹਿਬ ਸਵਾਮੀ ਸਰਬ ਕਲਾ ਸਮਰਥ, ਤੇਰੇ ਹੱਥ ਵੱਡੀ ਵਡਿਆਈਆ। ਚਾਰ ਕੁੰਟ ਦਹਿ ਦਿਸ਼ਾ ਮਾਨਵ ਮਨੁੱਸ਼ ਮਾਨੁਖ ਤੇਰਾ ਗਾਵਣ ਜਸ, ਤੂੰ ਮੇਰਾ ਮੈਂ ਤੇਰਾ ਦੂਜਾ ਰਾਗ ਨਾ ਕੋਇ ਅਲਾਈਆ। ਨਿਜ ਨੇਤਰ ਗਿਆਨ ਖੋਲ੍ਹ ਅੱਖ, ਪਰਤੱਖ ਦਰਸ ਦੇ ਗੁਸਾਈਂਆ। ਸਰਨ ਸਰਨਾਈ ਤੇਰੀ ਸਾਰੇ ਜਾਵਣ ਢੱਠ, ਢੱਠਿਆਂ ਆਪਣੀ ਗੋਦ ਉਠਾਈਆ। ਤੂੰ ਵਸਣਹਾਰਾ ਘਟ ਘਟ, ਗ੍ਰਹਿ ਗ੍ਰਹਿ ਅੰਦਰ ਸੋਭਾ ਪਾਈਆ। ਕਲਜੁਗ

❋

❋

ਅੰਤ ਸ੍ਰੀ ਭਗਵੰਤ ਸਚ ਨਾਮ ਦਾ ਦੇ ਰਸ, ਰਸਤਾ ਵਾਬਸਤਾ ਹੋ ਕੇ ਆਪਣਾ ਇਕ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਜੈਕਾਰਾ ਇਕ ਅਲੱਖ ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਦਰਗਾਹ ਸਾਚੀ ਸਚ ਮੁਕਾਮ ਹਕ਼ੀਕ਼ਤ ਵਾਲੀ ਵੱਜੇ ਇਕ ਵਧਾਈਆ।

੨੪ ਮਾਘ ਸ਼ਹਿਨਸ਼ਾਹੀ ਸੰਮਤ ੩ ਤੇਜਾ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ

ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਮਾਰਗ ਲਾ ਇਕ, ਏਕੰਕਾਰ ਤੇਰੀ ਸਰਨਾਈਆ। ਚਾਰ ਵਰਨ ਅਠਾਰਾਂ ਬਰਨ ਬਣੇ ਧਰਮ ਦਾ ਸਿੱਖ, ਜਾਤ ਪਾਤ ਝਗੜਾ ਰਹੇ ਨਾ ਰਾਈਆ। ਚਾਰ ਕੁੰਟ ਦਹਿ ਦਿਸ਼ਾ ਇਕੋ ਤੇਰਾ ਇਸ਼ਟ ਆਵੇ ਦਿਸ, ਦੂਜਾ ਰੂਪ ਨਾ ਕੋਇ ਬਦਲਾਈਆ। ਆਤਮ ਪਰਮਾਤਮ ਕਰ ਸਾਚਾ ਹਿਤ, ਨਿਰਵੈਰ ਨਿਰਾਕਾਰ ਆਪਣੀ ਖੇਲ ਆਪ ਖਿਲਾਈਆ। ਹਰ ਘਟ ਅੰਤਰ ਵਸ ਚਿਤ, ਸਰਗੁਣ ਆਪਣਾ ਪੜਦਾ ਲਾਹੀਆ। ਵਸਤ ਅਮੋਲਕ ਕਾਇਆ ਗੋਲਕ ਪਾ ਭਿੱਖ, ਅਗੰਮ ਅਥਾਹ ਬੇਪਰਵਾਹ ਆਪ ਵਰਤਾਈਆ। ਜਗਤ ਵਿਕਾਰ ਸ਼ਬਦੀ ਧਾਰ ਅੰਦਰ ਜਿੱਤ, ਕੂੜੀ ਕਿਰਿਆ ਡੇਰਾ ਢਾਹੀਆ। ਅੰਮ੍ਰਿਤ ਨਾਮ ਅਗੰਮਾ ਦੇ ਮਿੱਠ, ਰਸ ਇਕੋ ਇਕ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇਣਾ ਏਕਾ ਵਰ, ਦਰਗਾਹ ਸਾਚੀ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੀ ਸਿਖਿਆ ਹੋਵੇ ਸਚ, ਸਚ ਸਮਗਰੀ ਝੋਲੀ ਪਾਈਆ। ਭਾਗ ਲੱਗੇ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦੇਣਾ ਸੁਹਾਈਆ। ਚਾਰ ਕੁੰਟ ਦਹਿ ਦਿਸ਼ਾ ਉਪਜੇ ਸਤਿ, ਸਤਿ ਸੰਤੋਖ ਧੀਰਜ ਯਤ ਦੇਣਾ ਸਮਝਾਈਆ। ਤੇਰੇ ਮਿਲਣ ਦੀ ਨਿਜ ਨੇਤਰ ਖੁਲ੍ਹੇ ਅੱਖ, ਅੱਖਰਾਂ ਤੋਂ ਪਰੇ ਕਰ ਪੜ੍ਹਾਈਆ। ਤੂੰ ਸਾਹਿਬ ਸਵਾਮੀ ਪਰਮ ਪੁਰਖ ਸਮਰਥ, ਸਮਰਥਿਆ ਤੇਰੇ ਵਿਚ ਨਜ਼ਰੀ ਆਈਆ। ਹਉਂ ਸੇਵਕ ਬਾਲ ਅੰਞਾਣ ਜੁਗ ਚੌਕੜੀ ਤੇਰੀ ਮਹਿੰਮਾ ਆਏ ਦੱਸ, ਕਹਾਣੀ ਅਕਥ ਕਥ ਸੁਣਾਈਆ। ਕਲਜੁਗ ਅੰਤ ਸਤਿਜੁਗ ਸਚ ਦਵਾਰਾ ਖੋਲ੍ਹ ਹੱਟ, ਵਸਤ ਇਕੋ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰਾ ਇਕੋ ਹੋ ਜਾਏ ਨਾਮ, ਕਲਮਾ ਇਕੋ ਨਜ਼ਰੀ ਆਈਆ। ਸ਼ਬਦ ਸੰਦੇਸ਼ਾ ਧੁਰ ਪੈਗ਼ਾਮ, ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਦੇ ਸੁਣਾਈਆ। ਸਦੀ ਚੌਧਵੀਂ ਸਭ ਦਾ ਬਦਲ ਗਿਆ ਇੰਤਜ਼ਾਮ, ਨਜ਼ਾਮ ਕਾਇਮ ਨਾ ਕੋਇ ਕਰਾਈਆ। ਸਾਚੇ ਦਰ ਗੁਰ ਅਵਤਾਰ ਪੈਗ਼ੰਬਰ ਕਰੇ ਨਾ ਕੋਇ ਕਿਆਮ, ਕਿਆਮਤ ਸਭ ਦੇ ਸਿਰ ਤੇ ਆਈਆ। ਮਨ ਕਲਪਣਾ ਦੀਨ ਦੁਨੀ ਭਰਮੀ ਵਿਚ ਹਰਾਮ, ਬੇਈਮਾਨ ਸ਼ੈਤਾਨ ਸ਼ਰਅ ਮਨ ਕਰੇ ਲੜਾਈਆ। ਸਾਚੀ ਮੰਜ਼ਲ ਕਰੇ ਨਾ ਕੋਇ ਆਸਾਨ, ਮਿਹਰਵਾਨ ਮਹਿਬੂਬ ਮਿਹਰ ਨਜ਼ਰ ਨਾ ਕੋਇ ਉਠਾਈਆ। ਹਉਂ ਸੇਵਕ ਬਰਦੇ ਤੇਰੇ ਗ਼ੁਲਾਮ, ਚਾਕਰ ਖ਼ਾਕੀ ਖ਼ਾਕ ਨਜ਼ਰੀ ਆਈਆ। ਸਭ ਦਾ ਇਕੋ ਸਜਦਾ ਇਕੋ ਸਲਾਮ, ਨਮਸਤੇ ਡੰਡਾਵਤ ਕਹਿ ਕੇ ਸੀਸ ਝੁਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਹਕਰਮੀ ਆਪਣਾ ਕਰੇਂ ਕਾਮ, ਕਰਨੀ ਦੇ ਕਰਤੇ ਬੇਪਰਵਾਹ ਅਗੰਮ ਅਥਾਹ ਧੁਰ ਦਾ ਸਾਚਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ

❋

❋

ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਘਟ ਪਰਕਾਸ਼ੀ ਅਬਿਨਾਸ਼ੀ ਤੇਰੀ ਓਟ ਤਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੀ ਇਕ ਹੋਵੇ ਗੁਫ਼ਤਾਰ, ਗੁਫ਼ਤ ਸ਼ਨੀਦ ਕਰ ਸ਼ਨਵਾਈਆ। ਹਉਂ ਬਾਲੇ ਨੱਢੇ ਤੇਰੇ ਬਰਖ਼ੁਰਦਾਰ, ਬਰਖ਼ਲਾਫ਼ੀ ਰਹਿਣ ਕੋਇ ਨਾ ਪਾਈਆ। ਸਾਚੀ ਸਿਖਿਆ ਦੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸਾਰੇ ਸੀਸ ਨਿਵਾਈਆ। ਚਾਰ ਕੁੰਟ ਦਹਿ ਦਿਸ਼ਾ ਤੇਰਾ ਜਲਵਾ ਨੂਰ ਹੋਵੇ ਉਜਿਆਰ, ਜੋਤੀ ਜਾਤੇ ਪੁਰਖ ਬਿਧਾਤੇ ਇਕੋ ਵੱਜੇ ਹਕ ਵਧਾਈਆ। ਤੂੰ ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ, ਦੋ ਜਹਾਨ ਕੂੜੀ ਕਿਰਿਆ ਜਗਤ ਅਲਾਮਤ ਅਦਾਵਤ ਵਿਚ ਅਦਲ ਦੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਜੁਗ ਦਾ ਸਤਿ ਧਰਮ ਤੇਰੀ ਅਮਾਨਤ, ਕਲਜੁਗ ਅੰਤਮ ਤੇਰੀ ਝੋਲੀ ਪਾਈਆ।

੨੪ ਮਾਘ ਸ਼ਹਿਨਸ਼ਾਹੀ ਸੰਮਤ ੩ ਸੰਤੋਖ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ

ਪੁਰਖ ਅਕਾਲ ਦਾ ਸਾਚਾ ਨਾਮ ਆਦਿ, ਆਦਿ ਆਪਣੇ ਵਿਚੋਂ ਪਰਗਟਾਈਆ। ਨਿਰਗੁਣ ਨਿਰਗੁਣ ਬਣਾਏ ਸਮਾਜ, ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਜੁਗ ਚੌਕੜੀ ਕਰੇ ਰਾਇਜ, ਰਈਅਤ ਲੱਖ ਚੁਰਾਸੀ ਵੰਡ ਵੰਡਾਈਆ। ਸਤਿ ਸਚ ਦਾ ਸਾਜਣ ਸਾਜ, ਸਤਿ ਸਤਿਵਾਦੀ ਵੇਖ ਵਖਾਈਆ। ਪਰਮਾਤਮ ਆਤਮ ਮਾਰ ਆਵਾਜ਼, ਹੁਕਮ ਸੰਦੇਸ਼ਾ ਇਕ ਸੁਣਾਈਆ। ਨਿਰਵੈਰ ਨਿਰਾਕਾਰ ਰਚ ਕੇ ਕਾਜ, ਕਰਨੀ ਕਰਤਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਨਾਮ ਇਕ ਸਮਝਾਈਆ। ਸਾਚਾ ਨਾਮ ਇਕੋ ਆਦਿ ਅੰਤ, ਅੰਤਸ਼ਕਰਨ ਸਭ ਦਾ ਵੇਖ ਵਖਾਈਆ। ਜਿਸ ਦੀ ਧਾਰ ਸ੍ਰੀ ਭਗਵੰਤ, ਭਗਵਨ ਆਪਣੀ ਕਾਰ ਕਮਾਈਆ। ਜੋ ਚੱਲੇ ਜੁਗਾ ਜੁਗੰਤ, ਜੁਗ ਚੌਕੜੀ ਵੇਖ ਵਖਾਈਆ। ਲੱਖ ਚੁਰਾਸੀ ਆਤਮ ਦਾ ਬਣੇ ਕੰਤ, ਮਾਲਕ ਇਕ ਅਖਵਾਈਆ। ਜਿਸ ਦੀਆਂ ਸਿਫ਼ਤਾਂ ਕਰਦੇ ਗਏ ਗੁਰ ਅਵਤਾਰ ਪੈਗ਼ੰਬਰ ਸੰਤ, ਸਾਲਾਹੀ ਸਾਲਾਹ ਸਾਲਾਹੀਆ। ਤਿਸ ਦਾ ਲੇਖਾ ਸਦਾ ਅਨੰਤ, ਗਿਣਤੀ ਗਣਤ ਨਾ ਕੋਇ ਗਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਉਪਜਾਈਆ। ਸਾਚਾ ਨਾਮ ਆਦੀ ਮੇਰਾ ਸੰਗ, ਅੰਤ ਮੇਰੇ ਵਿਚ ਸਮਾਈਆ। ਦੋ ਜਹਾਨਾਂ ਚਾੜ੍ਹੇ ਰੰਗ, ਰੂਪ ਸਕੇ ਨਾ ਕੋਇ ਬਦਲਾਈਆ। ਨਿਰਗੁਣ ਸਰਗੁਣ ਪਾਵੇ ਠੰਡ, ਸਾਂਤਕ ਸਤਿ ਵਰਤਾਈਆ। ਆਤਮ ਪਰਮਾਤਮ ਜੋੜੇ ਗੰਢ, ਮੇਲ ਮਿਲਾਵਾ ਸਹਿਜ ਸੁਭਾਈਆ। ਨਿਰਗੁਣ ਨਿਰਗੁਣ ਸਾਂਝਾ ਕਰ ਕੇ ਛੰਦ, ਸੋਹੰ ਢੋਲਾ ਵਡ ਵਡਿਆਈਆ। ਦੋ ਜਹਾਨਾਂ ਵੱਖਰਾ ਦੇਵੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਗੁਰ ਅਵਤਾਰ ਪੈਗ਼ੰਬਰੋ ਅਗਲਾ ਖੇਲ ਸੂਰਾ ਸਰਬੰਗ, ਹਰਿ ਕਰਤਾ ਆਪ ਕਰਾਈਆ। ਸਭ ਦਾ ਪਿਛਲਾ ਪੂਰਾ ਕਰ ਕੇ ਪੰਧ, ਪਾਂਧੀ ਆਪਣੇ ਚਰਨ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਮ ਕਰ ਆਪ ਪਾਬੰਦ, ਪਾਬੰਦੀ ਆਪਣੀ ਵਿਚ ਰਖਾਈਆ।

❋

❋

੨੪ ਮਾਘ ਸ਼ਹਿਨਸ਼ਾਹੀ ਸੰਮਤ ੩ ਦਲੀਪ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ

ਪੁਰਖ ਅਕਾਲ ਕਹੇ ਮੇਰਾ ਆਦਿ ਜੁਗਾਦੀ ਏਕਾ ਨਾਮ, ਨਾਮ ਨਿਧਾਨ ਮੇਰੀ ਵਡਿਆਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਗਾਣ, ਬਿਨ ਜ਼ਬਾਨ ਰਾਗ ਅਲਾਈਆ। ਚਲਦਾ ਰਹੇ ਵਿਚ ਦੋ ਜਹਾਨ, ਜੁਗ ਚੌਕੜੀ ਨਾ ਕੋਇ ਬਦਲਾਈਆ। ਸੁਣਿਆ ਜਾਵੇ ਨਾ ਕਿਸੇ ਕਾਨ, ਸਰਵਣ ਸਮਝ ਕੋਇ ਨਾ ਆਈਆ। ਝੁਲਾਉਂਦਾ ਰਹੇ ਅਗੰਮ ਨਿਸ਼ਾਨ, ਨਿਸ਼ਾਨਾ ਇਕ ਪਰਗਟਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਜਿਸ ਵੇਲੇ ਸਭ ਦਾ ਬਦਲੇ ਵਿਧਾਨ, ਪੂਰਬ ਲੇਖਾ ਸਰਬ ਮੁਕਾਈਆ। ਓਸ ਵੇਲੇ ਲੋਕਮਾਤ ਪਰਗਟ ਕਰਾਂ ਹੋ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਸਾਚੀ ਵਸਤ ਪਾ ਕੇ ਦਾਨ, ਭਗਤ ਸੁਹੇਲੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਸਮਾਈਆ। ਪੁਰਖ ਅਕਾਲ ਕਹੇ ਮੇਰਾ ਨਾਮ ਅਗੰਮਾ ਅਦਲੀ, ਆਦਲ ਇਕ ਅਖਵਾਈਆ। ਜਿਸ ਦੀ ਕਰੇ ਕੋਇ ਨਾ ਬਦਲੀ, ਤਰਮੀਮ ਕਰ ਨਾ ਕੋਇ ਵਖਾਈਆ। ਉਹ ਪੰਧ ਮਾਰੇ ਨਾ ਮਜ਼ਲੋ ਮਜ਼ਲੀ, ਮੰਜ਼ਲ ਮੰਜ਼ਲ ਨਾ ਕੋਇ ਵਖਾਈਆ। ਉਸ ਦਾ ਰਾਗ ਸਮਝੇ ਨਾ ਕੋਇ ਗ਼ਜ਼ਲੀ, ਰਸਨਾ ਸਿਫ਼ਤ ਨਾ ਕੋਇ ਸਾਲਾਹੀਆ। ਉਸ ਦੀ ਚਾਲ ਨਿਰਾਲੀ ਰੰਗਲੀ, ਰੰਗਤ ਬੇਪਰਵਾਹੀਆ। ਉਹਦੀ ਮਜਲਸ ਅਗੰਮ ਮੰਗਲੀ, ਮੰਗਲਾਚਾਰ ਇਕੋ ਘਰ ਕਰਾਈਆ। ਚਾਰ ਜੁਗ ਕਿਸੇ ਹੱਥ ਨਾ ਆਇਆ ਵਿਚੋਂ ਜੰਗਲੀਂ, ਬਨ ਖੰਡ ਢੂੰਡ ਢੂੰਡ (ਥੱਕੀ) ਜਗਤ ਲੋਕਾਈਆ। ਜਿਸ ਨੇ ਗੁਰ ਅਵਤਾਰ ਪੈਗ਼ੰਬਰਾਂ ਹੱਥ ਫੜਾਈ ਆਪਣੀ ਸਿਫ਼ਤ ਨਾਮ ਦੀ ਬਗ਼ਲੀ, ਚਾਰ ਕੁੰਟ ਅਲਖ ਜਗਾਈਆ। ਉਸ ਦੀ ਖੇਲ ਸਮਝੇ ਕੋਇ ਨਾ ਅਗਲੀ, ਪੜਦਾ ਸਕੇ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਹੇ ਮੇਰਾ ਆਦਿ ਜੁਗਾਦੀ ਨਾਮ ਇਕੋ ਨਵਾਂ, ਨਵੀਨ ਨਜ਼ਰੀ ਆਈਆ। ਬਿਨ ਰਸਨਾ ਜਿਹਵਾ ਸਦਾ ਓਹਨੂੰ ਗਵਾਂ, ਬਿਨ ਆਵਾਜ਼ ਕਰੇ ਸ਼ਨਵਾਈਆ। ਬਿਨਾ ਬੰਦ ਕਰਾਵਾਂ ਦਮਾਂ, ਸਾਹ ਸਾਹ ਨਾ ਕੋਇ ਵਡਿਆਈਆ। ਜਿਸ ਨੂੰ ਹਰਖ਼ ਸੋਗ਼ ਨਹੀਂ ਕੋਈ ਤਮਾ, ਲਾਲਚ ਵਿਚ ਖ਼ਾਲਸ ਕਦੇ ਨਾ ਆਈਆ। ਜਿਸ ਦੇ ਹੁਕਮ ਨਾਲ ਜੁਗ ਚੌਕੜੀ ਬਦਲਦਾ ਸਮਾਂ, ਸਮਾਪਤ ਪਿਛਲਾ ਲੇਖ ਕਰਾਈਆ। ਧੁਰ ਫ਼ਰਮਾਨਾ ਹੁੰਦਾ ਰਵਾਂ, ਧਰਨ ਧਰਤ ਧਵਲ ਮਿਲੇ ਵਡਿਆਈਆ। ਜਿਸ ਦੀ ਕਰ ਨਾ ਸਕੇ ਕੋਈ ਤਫ਼ਰੀਕ ਜਮਅ, ਹਿੱਸਾ ਵੰਡ ਨਾ ਕੋਇ ਵੰਡਾਈਆ। ਸਮਝ ਸਕੇ ਕੋਈ ਨਾ ਸ਼ਮਅ, ਨੇਤਰ ਨਜ਼ਰ ਕੋਇ ਨਾ ਪਾਈਆ। ਭੇਵ ਪਾਏ ਕੋਈ ਨਾ ਚੌੜਾ ਲੰਮਾਂ, ਲਮਹਾ ਵਿਚ ਧਿਆਨ ਨਾ ਕੋਇ ਲਗਾਈਆ। ਜੁਗ ਜੁਗ ਹੋਵੇ ਨਾ ਕਦੇ ਨਕੰਮਾ, ਬਦਲੀ ਵਿਚ ਨਾ ਕੋਇ ਬਦਲਾਈਆ। ਰੂਪ ਧਾਰੇ ਕਦੇ ਨਾ ਪੰਮਾ, ਬੋਧ ਅਗਾਧ ਕਰੇ ਪੜ੍ਹਾਈਆ। ਆਪਣਾ ਹੁਨਰ ਕਰਤਬ ਦੱਸੇ ਕਿਸੇ ਨਾ ਫ਼ਨਾ, ਪੜਦਾ ਸਕੇ ਨਾ ਕੋਇ ਉਠਾਈਆ। ਹੱਦ ਹਦੂਦ ਨਾ ਜਣਾਏ ਬੰਨਾ, ਬਨਾਵਟ ਨਜ਼ਰ ਕੋਇ ਨਾ ਆਈਆ। ਲੇਖਾ ਜਣਾਏ ਨਾ ਉਤੇ ਕਿਸੇ ਸਫ਼ਾ ਪੰਨਾ, ਕਾਗ਼ਜ਼ ਕਲਮ ਸ਼ਾਹੀ ਜੋੜ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਸਮਝਾਈਆ। ਪੁਰਖ ਅਕਾਲ ਕਹੇ ਮੇਰਾ ਨਾਮ ਸਦਾ ਨਿਧਾਨਾ, ਗਹਿਰ ਗੰਭੀਰ ਨਜ਼ਰੀ ਆਈਆ। ਜਿਸ ਦੀ ਸਿਫ਼ਤਾਂ ਦਾ ਸਾਰੇ ਗਾਉਂਦੇ ਤਰਾਨਾ, ਤੁਰੀਆ ਤਕ ਰਾਗ ਅਲਾਈਆ। ਅੱਗੇ ਹੋ ਜਾਏ ਉਹ ਬੇਗਾਨਾ, ਵੇਖਿਆਂ ਨਜ਼ਰ ਕਿਸੇ ਨਾ ਆਈਆ। ਗੁਰ

❋

❋

ਅਵਤਾਰ ਪੈਗ਼ੰਬਰ ਓਸੇ ਦੀ ਮਹਿੰਮਾ ਦਾ ਗਾਉਂਦੇ ਗਾਣਾ, ਗਾ ਗਾ ਸ਼ੁਕਰ ਮਨਾਈਆ। ਜਿਸ ਦੀ ਧਾਰੋਂ ਸਾਰੇ ਹੁੰਦੇ ਰਵਾਨਾ, ਬਣ ਕੇ ਪਾਂਧੀ ਰਾਹੀਆ। ਓਸ ਦਾ ਵੇਖਿਆ ਨਾ ਕਿਸੇ ਮੈਦਾਨਾ, ਦਰ ਮਿਲਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਪੁਰਖ ਅਕਾਲ ਕਹੇ ਮੇਰਾ ਨਾਮ ਸਦਾ ਅਨਦ੍ਰਿਸ਼ਟ, ਦ੍ਰਿਸ਼ਟੀ ਵਿਚ ਕਦੇ ਨਾ ਆਈਆ। ਹੱਥ ਆਇਆ ਨਾ ਕਿਸੇ ਵਿਚ ਸ੍ਰਿਸ਼ਟ, ਸ੍ਰਿਸ਼ਟੀ ਰੂਪ ਨਾ ਕੋਇ ਵਖਾਈਆ। ਮੇਰਾ ਮੇਰੀ ਧਾਰ ਦਾ ਆਪਣਾ ਇਸ਼ਟ, ਇਸ਼ਟ ਇਸ਼ਟ ਆਪ ਅਖਵਾਈਆ। ਜਿਥੇ ਨਾ ਕੋਈ ਸੰਗੀ ਸਾਥੀ ਨਾ ਕੋਈ ਨਰ ਨਾਰੀ ਗਰਿਸਤ, ਗਹਿਰ ਗੰਭੀਰ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਪੁਰਖ ਅਕਾਲ ਕਹੇ ਸਾਚੇ ਨਾਮ ਨੂੰ ਜਾਣੇ ਕੌਣ, ਕਵਣ ਕਰੇ ਵਡਿਆਈਆ। ਜਿਸ ਦੇ ਹੁਕਮੇ ਅੰਦਰ ਸਾਰੇ ਗਾਉਣ, ਢੋਲੇ ਰਾਗ ਨਾਦ ਕਲਮੇ ਕਰ ਸ਼ਨਵਾਈਆ। ਜਿਸ ਨੂੰ ਸਜਦਿਆਂ ਅੰਦਰ ਸੀਸ ਸਾਰੇ ਝੁਕਾਉਣ, ਨਿਉਂ ਨਿਉਂ ਝੋਲੀਆਂ ਡਾਹੀਆ। ਹੁਕਮੇ ਅੰਦਰ ਭੱਜੇ ਪਾਣੀ ਪਵਣ ਪੌਣ, ਬਸੰਤਰ ਸੇਵ ਕਮਾਈਆ। ਜੋ ਸਭ ਨੂੰ ਹੁਕਮ ਆਵੇ ਸੁਣਾਉਣ, ਸਚ ਸੰਦੇਸ਼ਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਨਾਮ ਦਾ ਪਰਚਾ ਕਲਜੁਗ ਅੰਤਮ ਆਇਆ ਛਪਾਉਣ, ਜਿਸ ਦੀ ਛਾਪ ਮੋਹਰ ਆਪਣਾ ਆਪ ਲਗਾਈਆ।

੨੯ ਮਾਘ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ

ਵੇਖੋ ਖੇਲ ਬ੍ਰਾਹਮਣ ਗੌੜੇ, ਗੋਬਿੰਦ ਗੋਬਿੰਦ ਗੋਬਿੰਦ ਵਡ ਵਡਿਆਈਆ। ਜਿਸ ਦੇ ਹੁਕਮੇ ਅੰਦਰ ਕਿਸੇ ਕੁਛ ਨਾ ਔੜੇ, ਬੁੱਧੀ ਵਾਲੀ ਚਲੇ ਨਾ ਕੋਇ ਚਤਰਾਈਆ। ਕਲਜੁਗ ਸੰਤ ਬਣਾ ਕੀੜੇ ਮਕੌੜੇ, ਮਕੜੀ ਵਾਂਗ ਦਿਤੇ ਉਡਾਈਆ। ਲੱਤਾਂ ਬਾਹਵਾਂ ਮਾਰ ਕੇ ਫਿਰਨ ਦੌੜੇ, ਭੱਜਣ ਵਾਹੋ ਦਾਹੀਆ। ਮੰਜ਼ਲ ਚੜ੍ਹੇ ਕੋਈ ਨਾ ਪੌੜੇ, ਪੁੱਠੇ ਡਿੱਗ ਡਿੱਗ ਆਪਣਾ ਆਪ ਭੰਨਾਈਆ। ਕਾਰਜ ਕੰਮ ਕੋਇ ਨਾ ਸੌਰੇ, ਸੌਹਰੇ ਪਈਏ ਹੋਈ ਜੁਦਾਈਆ। ਮਨ ਕਲਪਣਾ ਕਹੇ ਕਰੇ ਖੇਲ ਕਵਣ ਖੌਰੇ, ਖ਼ਬਰੇ ਖ਼ਬਰ ਨਾ ਕੋਇ ਸਮਝਾਈਆ। ਕਿਸੇ ਕੰਮ ਨਾ ਆਵਣ ਕੀਤੇ ਦੌਰੇ, ਦਰ ਦਰ ਹੋਏ ਹਲਕਾਈਆ। ਬਿਨ ਹਰਿ ਕਿਰਪਾ ਕਾਰਜ ਕੋਇ ਨਾ ਸੌਰੇ, ਸਿੱਧ ਪਰਸਿੱਧ ਨਾ ਕੋਇ ਵਖਾਈਆ। ਬਿਨ ਸੁਰਤੀ ਹੋਏ ਡੌਰੇ, ਡੰਕ ਹਕ ਨਾ ਕੋਇ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਖਾਈਆ। ਬ੍ਰਾਹਮਣ ਗੌੜਾ ਦੇਵੇ ਹਕ ਸਬੂਤ, ਹਰਿ ਵੱਡਾ ਵਡ ਵਡਿਆਈਆ। ਵੇਖੇ ਸਭ ਦੇ ਕਾਇਆ ਕਲਬੂਤ, ਤਤਵ ਤਤ ਖੋਜ ਖੁਜਾਈਆ। ਜਗਤ ਸਾਧ ਹੋਏ ਅਵਧੂਤ, ਔਧ ਆਪਣੀ ਰਹੇ ਮੁਕਾਈਆ। ਕੋਈ ਸਾਫ਼ ਕਰੇ ਨਾ ਆਪਣਾ ਗਲੀ ਕੂਚਾ ਤੇ ਦਿਵਸ ਰੈਣ ਕਰਦੇ ਕੂਚ, ਬਣ ਬਣ ਪਾਂਧੀ ਚੱਲਣ ਰਾਹੀਆ। ਸਾਚਾ ਮਾਰਗ ਪਰਸਿੱਧ ਨਾ ਹੋਏ ਸੂਤ, ਸੂਤਰਧਾਰੀ ਦੇਣ ਦੁਹਾਈਆ। ਜਗਤ ਵਾਸਨਾ ਕੂੜ ਕਲਪਣਾ ਭੂਤ, ਪੰਜ ਭੂਤਕ ਸਮਝ ਕੋਇ ਨਾ ਪਾਈਆ। ਬਿਨ ਹਰਿ ਕਿਰਪਾ ਸਾਰੇ ਦਿਸਣ ਊਤ, ਉੱਤਰ ਪੂਰਬ ਪੱਛਮ ਦੱਖਣ ਰਾਹ ਨਾ ਕੋਇ ਵਖਾਈਆ। ਸਭ ਦੀ ਲਿਵ ਅੰਦਰੋਂ ਗਈ ਛੂਟ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦਾ ਬਦਲ ਦੇਵੇ ਰੂਟ, ਰਸਤਾ

❋

❋

ਆਪਣੇ ਹੱਥ ਰਖਾਈਆ। ਬ੍ਰਾਹਮਣ ਗੌੜ ਵੇਖੇ ਬ੍ਰਹਮ ਦੀ ਧਾਰ, ਪਾਰਬ੍ਰਹਮ ਦਇਆ ਕਮਾਈਆ। ਲੇਖਾ ਜਾਣੇ ਜੀਵ ਜਗਤ ਸੰਸਾਰ, ਲੱਖ ਚੁਰਾਸੀ ਫੋਲ ਫੁਲਾਈਆ। ਚਾਰੋਂ ਕੁੰਟ ਵੇਖੇ ਵਿਗਸੇ ਵੇਖਣਹਾਰ, ਹਰ ਹਿਰਦਾ ਫੋਲ ਫੁਲਾਈਆ। ਸਾਧ ਸੰਤ ਕਰਨ ਵਿਭਚਾਰ, ਕਰਮ ਕੁਕਰਮ ਵਿਚ ਲੋਕਾਈਆ। ਧਰਮ ਦਾ ਬੋਲੇ ਨਾ ਕੋਇ ਜੈਕਾਰ, ਨਾਅਰਾ ਹਕ ਨਾ ਕੋਇ ਸੁਣਾਈਆ। ਹਕ਼ੀਕ਼ਤ ਦਾ ਬਣੇ ਨਾ ਕੋਇ ਖ਼ਿਦਮਤਗਾਰ, ਖ਼ਾਦਮ ਰੂਪ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਸਭ ਦੇ ਉਪਰ ਪਾਈਆ। ਬ੍ਰਾਹਮਣ ਗੌੜ ਖੇਲੇ ਖੇਲ ਅਪਾਰੀ, ਅਪਰੰਪਰ ਵਡ ਵਡਿਆਈਆ। ਕਿਸੇ ਦੀ ਰਹਿਣ ਨਾ ਦੇਵੇ ਸਰਦਾਰੀ, ਸੀਸ ਤਾਜ ਨਾ ਕੋਇ ਰਖਾਈਆ। ਜੁਗ ਜਗਤ ਕਰੇ ਖ਼ੁਆਰੀ, ਕੰਡਾ ਖ਼ਾਰ ਵਾਲਾ ਚੁਭਾਈਆ। ਜਿਸ ਦੀ ਸ਼ਬਦ ਇਕ ਉਡਾਰੀ, ਦੋ ਜਹਾਨਾਂ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਵੇਖ ਵਖਾਈਆ। ਬ੍ਰਾਹਮਣ ਗੌੜ ਕਹੇ ਮੇਰਾ ਕੋਈ ਨਾ ਸਮਝੇ ਮੂਲੇ, ਅਸਲ ਵਸਲ ਕਰਨ ਕੋਇ ਨਾ ਆਈਆ। ਮਾਇਆ ਮਮਤਾ ਸਾਰੇ ਭੂਲੇ, ਅਭੁੱਲ ਮਿਲ ਨਾ ਦਰਸ਼ਨ ਪਾਈਆ। ਸਾਚੀ ਚਰਨ ਮਿਲੇ ਨਾ ਧੂਲੇ, ਮਸਤਕ ਖ਼ਾਕ ਨਾ ਕੋਇ ਰਮਾਈਆ। ਪ੍ਰੇਮ ਪਿਆਰ ਮਿਲੇ ਨਾ ਝੂਲੇ, ਸਾਚਾ ਰੰਗ ਨਾ ਕੋਇ ਰੰਗਾਈਆ। ਸ੍ਰਿਸ਼ਟ ਸਬਾਈ ਭਰਮੇ ਭੂਲੇ, ਭਾਂਡਾ ਭਰਮ ਨਾ ਕੋਇ ਭੰਨਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲੇ ਦੂਲ੍ਹੇ, ਜੋ ਦੁਰਮਤ ਮੈਲ ਰਹੇ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਬ੍ਰਾਹਮਣ ਗੌੜ ਕਹੇ ਮੈਂ ਵੇਖਣੀ ਸਭ ਦੀ ਪਿੰਡੀ, ਠਾਕਰ ਪਾਹਨ ਫੋਲ ਫੁਲਾਈਆ। ਕਾਇਆ ਮੰਦਰ ਅੰਦਰ ਕਿਸੇ ਦੀ ਵੱਜਣ ਨਹੀਂ ਦੇਣੀ ਬਿੰਡੀ, ਸਰੰਗੀ ਰਾਗ ਤਾਲ ਨਾ ਕੋਇ ਸੁਣਾਈਆ। ਜਿਸ ਨੂੰ ਸਮਝੇ ਨਾ ਕੋਇ ਆਲਮ ਉਲਮਾ ਬੇਰੂਨੀ ਅੰਦਰੂਨੀ ਹਿੰਦੀ, ਹਿੰਦਸਾ ਸਕੇ ਨਾ ਕੋਇ ਸਮਝਾਈਆ। ਜਿਸ ਨੂੰ ਜੁਗ ਚੌਕੜੀ ਸਾਰੇ ਗਏ ਨਿੰਦੀ, ਸਿਫ਼ਤ ਸਿਫ਼ਤ ਨਾ ਕੋਇ ਵਡਿਆਈਆ। ਸ੍ਰਿਸ਼ਟੀ ਸਬਾਈ ਓਸੇ ਦੀ ਨੁਕਤੇ ਵਾਲੀ ਨਿੱਕੀ ਜਿਹੀ ਬਿੰਦੀ, ਜਿਸ ਬਿੰਦੀ ਵਿਚੋਂ ਬਿੰਦਰਾਬਨ ਰਹਿਣ ਵਾਲੇ ਕਾਹਨ ਦਿਤੇ ਉਪਜਾਈਆ। ਜਿਸ ਦੀ ਡੰਡੀ ਸਦਾ ਵਿੰਗੀ, ਰਸਤਾ ਸਾਫ਼ ਨਾ ਕੋਇ ਕਰਾਈਆ। ਜਿਸ ਦਾ ਰਾਹ ਤਕਦੇ ਰਿਖੀ ਭ੍ਰਿਗੂ ਸਰਿੰਗੀ, ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਬ੍ਰਾਹਮਣ ਗੌੜ ਕਹੇ ਕੋਈ ਨਾ ਸਮਝੇ ਹਸਤ ਕੀਟ, ਪ੍ਰਭ ਦਾ ਭੇਵ ਕੋਇ ਨਾ ਆਈਆ। ਵਰਨ ਬਰਨ ਰਹੇ ਪੀਟ, ਸਰਨ ਮਿਲੇ ਨਾ ਕੋਇ ਸਰਨਾਈਆ। ਮਾਨਸ ਜਨਮ ਲਏ ਕੋਈ ਨਾ ਜੀਤ, ਕਲਪਣਾ ਤਨ ਨਾ ਕੋਇ ਮਿਟਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਏ ਕੋਈ ਨਾ ਚੀਤ, ਚੇਤਨ ਸੁਰਤੀ ਨਾ ਕੋਇ ਬਣਾਈਆ। ਪੁਰਖ ਅਕਾਲਾ ਦੀਨ ਦਿਆਲਾ ਮਿਹਰਵਾਨ ਮਹਿਬੂਬ ਕਲਜੁਗ ਵਿਚ ਸਤਿਜੁਗ ਬਦਲੇ ਰੀਤ, ਰੀਤੀਵਾਨ ਹੋਏ ਸਹਾਈਆ। ਝਗੜਾ ਮਿਟਾ ਕੇ ਮੰਦਰ ਮਸੀਤ, ਕਾਇਆ ਕਾਅਬਾ ਇਕ ਸਮਝਾਈਆ। ਜਿਥੇ ਮਿਲੇ ਹਕ ਅਸਲੀਅਤ, ਅਸਲ ਵਸਲ ਇਕ ਵਖਾਈਆ। ਖ਼ਰਾਬ ਹੋਵੇ ਨਾ ਕਦੇ ਤਬੀਅਤ, ਤਬਾ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦੀ ਸਚ ਪਰਗਟਾਏ ਅਸਲੀਅਤ, ਅਸਲ ਦਾ ਅਸਲ ਦਏ ਵਖਾਈਆ।

❋

❋

ਪਹਿਲੀ ਫੱਗਣ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ

ਜਨ ਭਗਤੋ ਤੁਹਾਡਾ ਫਲ ਪ੍ਰਭੂ ਦਾ ਗੁਣ, ਫਲਗੁਣ ਗੁਣਵੰਤ ਆਪ ਦ੍ਰਿੜਾਈਆ। ਲੱਖ ਚੁਰਾਸੀ ਵਿਚੋਂ ਲਏ ਚੁਣ, ਨਿਰਗੁਣ ਨਿਰਵੈਰ ਖੋਜ ਖੁਜਾਈਆ। ਸਾਚੇ ਨਾਮ ਦੀ ਦੇ ਕੇ ਧੁਨ, ਆਤਮ ਅੰਤਰ ਭੇਵ ਖੁਲ੍ਹਾਈਆ। ਚਾਰ ਜੁਗ ਤੋਂ ਉਤਮ ਬਣਾ ਕੇ ਮੁਨ, ਮਮਤਾ ਮੋਹ ਰਿਹਾ ਮਿਟਾਈਆ। ਮੇਲ ਮਿਲਾ ਕੇ ਮਾਲਕ ਕੁਲ, ਕੁਲਵੰਤਾ ਹੋਏ ਸਹਾਈਆ। ਕਲਜੁਗ ਕੂੜੀ ਕਿਰਿਆ ਦੀਵਾ ਕਰ ਕੇ ਗੁਲ, ਚਿਰਾਗ਼ ਚਸ਼ਮ ਨਾ ਕੋਇ ਚਮਕਾਈਆ। ਕਰੇ ਖੇਲ ਆਪ ਅਭੁੱਲ, ਭਾਂਡਾ ਭਰਮ ਭੌ ਭੰਨਾਈਆ। ਹਰਿਜਨ ਸਾਚੇ ਕੰਡੇ ਗਏ ਤੁਲ, ਮਿਹਰਵਾਨ ਆਪਣੀ ਦਇਆ ਕਮਾਈਆ। ਜਨ ਭਗਤੋ ਅਗਲਾ ਜਾਪ ਰਹਿਣ ਨਹੀਂ ਦੇਣਾ ਬੁੱਲ, ਹਰ ਹਿਰਦੇ ਵਿਚ ਸਮਾਈਆ। ਸਚ ਦਵਾਰਾ ਜਾਵੇ ਖੁਲ੍ਹ, ਪੜਦਾ ਅੰਤਰ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਫਲਗੁਣ ਕਹੇ ਮੈਂ ਵੇਖਾਂ ਗੁਣਵੰਤਾ, ਹਰਿ ਵੱਡਾ ਵਡ ਵਡਿਆਈਆ। ਜਿਸ ਦੀ ਮਹਿੰਮਾ ਸਦਾ ਬੇਅੰਤਾ, ਬੇਅੰਤ ਰਿਹਾ ਅਖਵਾਈਆ। ਜਿਸ ਨੂੰ ਝੁਕਦੇ ਗੁਰ ਅਵਤਾਰ ਪੈਗ਼ੰਬਰ ਸੰਤਾ, ਭਗਤ ਭਗਵਾਨ ਰਾਹ ਤਕਾਈਆ। ਉਹ ਜੁਗ ਜੁਗ ਬਣਾਵੇ ਆਪਣੀ ਬਣਤਾ, ਭੇਵ ਅਭੇਦ ਨਾ ਕਿਸੇ ਸਮਝਾਈਆ। ਲੱਖ ਚੁਰਾਸੀ ਬਣ ਕੇ ਧੁਰ ਦਾ ਕੰਤਾ, ਕੰਤ ਕੰਤੂਹਲ ਵੇਖ ਵਖਾਈਆ। ਕਲਜੁਗ ਮੌਲੀ ਵੇਖੇ ਰੁੱਤ ਬਸੰਤਾ, ਕੂੜ ਵਿਕਾਰ ਜਗਤ ਮਹਿਕਾਈਆ। ਖੋਜ ਖੋਜਾਏ ਬ੍ਰਾਹਮਣ ਪੰਡਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸਮਝਾਈਆ। ਫਲਗੁਣ ਕਹੇ ਮੈਂ ਵੇਖਾਂ ਭਗਤ ਨਿਰਾਲੇ, ਨਿਰਾਕਾਰ ਦਏ ਵਖਾਈਆ। ਜਿਨ੍ਹਾਂ ਮਿਲਿਆ ਦੀਨ ਦਿਆਲੇ, ਦਇਆਨਿਧ ਹੋਏ ਸਹਾਈਆ। ਵੱਸਣ ਸਚ ਸੱਚੀ ਧਰਮਸਾਲੇ, ਦਵਾਰਾ ਇਕੋ ਸੋਭਾ ਪਾਈਆ। ਨੇੜ ਨਾ ਆਵੇ ਕਾਲ ਮਹਾਂਕਾਲੇ, ਰਾਏ ਧਰਮ ਨਾ ਦਏ ਸਜ਼ਾਈਆ। ਜੀਵਣ ਜਗਤ ਤੁੱਟੇ ਜ਼ੰਜਾਲੇ, ਜਾਗਰਤ ਜੋਤ ਡਗਮਗਾਈਆ। ਸਾਹਿਬ ਸਵਾਮੀ ਵਸੇ ਨਾਲੇ, ਵਿਛੋੜਾ ਰਹਿਣ ਕੋਇ ਨਾ ਪਾਈਆ। ਹਰਿਜਨ ਬਾਹਰ ਕੋਈ ਨਾ ਭਾਲੇ, ਖੋਜਣ ਬਨ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਚੜ੍ਹਾਈਆ। ਫਲਗੁਣ ਕਹੇ ਮੈਂ ਵੇਖਾਂ ਫੁੱਲ ਫੁਲਵਾੜੀ, ਹਰਿ ਕਰਤਾ ਆਪ ਵਖਾਈਆ। ਜੁਗ ਚੌਕੜੀ ਆਵੇ ਮੇਰੀ ਵਾਰੀ, ਵਾਰਤਾ ਸਭ ਦੀ ਦਿਆਂ ਦੁਹਰਾਈਆ। ਮੇਰੀ ਖੇਲ ਅਗੰਮ ਅਪਾਰੀ, ਅਪਰੰਪਰ ਭੇਵ ਕੋਇ ਨਾ ਪਾਈਆ। ਭੱਜੇ ਫਿਰਦੇ ਵਿਸ਼ਨ ਬ੍ਰਹਮਾ ਸ਼ਿਵ ਸਿਕਦਾਰੀ, ਕਦਮ ਕਦਮ ਨਾਲ ਉਠਾਈਆ। ਨੇਤਰ ਤੱਕਣ ਗੁਰੂ ਅਵਤਾਰੀ, ਪੈਗ਼ੰਬਰ ਅੱਖ ਖੁਲ੍ਹਾਈਆ। ਕੀ ਖੇਲ ਕਰੇ ਨਿਰੰਕਾਰੀ, ਨਿਰਗੁਣ ਆਪਣਾ ਹੁਕਮ ਵਰਤਾਈਆ। ਜਿਸ ਨੂੰ ਸਾਰੇ ਕਹਿੰਦੇ ਗਏ ਜੁਆਰੀ, ਦਾਉ ਅੱਗੇ ਨਾ ਕੋਇ ਲਗਾਈਆ। ਕਲਜੁਗ ਅੰਤ ਓਸੇ ਦੀ ਆਈ ਵਾਰੀ, ਜਿਸ ਦੀ ਵਾਰਤਾ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਆਪ ਖੁਲ੍ਹਾਈਆ। ਫਲਗੁਣ ਕਹੇ ਮੈਂ ਵੇਖਾਂ ਇਕੋ ਵਾਰਸ, ਵਰਾਸਤ ਜਿਸ ਦੀ ਨਜ਼ਰੀ ਆਈਆ। ਜਿਸ ਦੀ ਲਿਖੀ ਅੱਖਰਾਂ ਵਾਲੀ ਇਬਾਰਤ, ਸਿਫ਼ਤਾਂ ਵਿਚ ਸਾਲਾਹੀਆ। ਉਹ ਪਰਗਟ ਹੋਇਆ ਭਾਰਤ, ਭਾਵ ਭੇਵ ਦਏ ਜਣਾਈਆ। ਜਿਸ ਦੀ ਸਭ ਨੇ ਕਰਨੀ ਜ਼ਿਆਰਤ, ਅਜ਼ੀਜ਼ ਹੋ ਕੇ ਸੇਵ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਰਦੇ ਗਏ ਸਫ਼ਾਰਸ਼, ਸਿਫ਼ਤਾਂ ਵਿਚ ਵਡਿਆਈਆ। ਉਹ ਕਰਨ ਆਇਆ ਇਕ ਅਦਾਲਤ,

❋

❋

ਅਦਲੀ ਦਾਤਾ ਧੁਰਦਰਗਾਹੀਆ। ਕਲਜੁਗ ਮੇਟੇ ਕੂੜ ਜਹਾਲਤ, ਮਾਇਆ ਮਮਤਾ ਮੋਹ ਮਿਟਾਈਆ। ਜਨ ਭਗਤਾਂ ਰੱਖੇ ਸਹੀ ਸਲਾਮਤ, ਮਿਹਰ ਨਜ਼ਰ ਇਕ ਉਠਾਈਆ। ਆਪਣਾ ਖੇਲ ਕਰੇ ਅਚਾਨਕ, ਚੰਚਲ ਬੁੱਧੀ ਸਮਝ ਕੋਇ ਨਾ ਪਾਈਆ। ਜਿਸ ਦਾ ਹੁਕਮ ਹੋਵੇ ਭਿਆਨਕ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਫਲਗੁਣ ਕਹੇ ਮੈਂ ਸੰਦੇਸ਼ਾ ਦੇਵਾਂ ਮੁਫ਼ਤ, ਜਗਤ ਮੁਫ਼ਤੀਆਂ ਆਪ ਜਣਾਈਆ। ਪ੍ਰਭ ਦਾ ਹੁਕਮ ਸਮਝੇ ਨਾ ਕੋਇ ਦਰੁਸਤ, ਦਰੁਸਤੀ ਕਰਨੀ ਵਿਚ ਲੋਕਾਈਆ। ਸਾਰੇ ਖ਼ਬਰਦਾਰ ਹੋਵੋ ਚੁਸਤ, ਪੜਦਾ ਓਹਲਾ ਦਿਓ ਉਠਾਈਆ। ਕੁਛ ਝਗੜਾ ਪੈਣਾ ਧਰਤੀ ਖ਼ੁਸ਼ਕ, ਖ਼ੁਸ਼ਹਾਲੀ ਸਭ ਦੀ ਦਏ ਮਿਟਾਈਆ। ਕਾਲ ਦੀ ਪਿਠ ਠਕੋਰੇ ਪੁਸ਼ਤ, ਸੈਨਤ ਨਾਲ ਸਮਝਾਈਆ। ਨਗਾਰਾ ਵਜਾਵੇ ਅਰਸ਼ ਕੁਰਸ਼, ਜਗਤ ਕੁਰਾਹ ਵੇਖ ਵਖਾਈਆ। ਮੇਲਾ ਰਹੇ ਨਾ ਕੌੜੀ ਗੁਰਸ, ਦਰਜਨ ਅਰਜਨ ਗਿਆ ਸਮਝਾਈਆ। ਮੁਨਾਰਾ ਰਹੇ ਕੋਈ ਨਾ ਉਰਸ, ਅਰਸ਼ ਫ਼ਰਸ਼ ਪਏ ਦੁਹਾਈਆ। ਸਾਬਤ ਰਹੇ ਕੋਈ ਨਾ ਪੁਰਸ਼, ਜਗਤ ਦੇ ਮਹਾਂਪੁਰਸ਼ਾਂ ਦੀ ਕਰ ਸਫ਼ਾਈਆ। ਮਨ ਕਲਮਣਾ ਵਿਚ ਜਿਹੜੇ ਰਹੇ ਭੁੜਕ, ਬੰਦੀਖ਼ਾਨੇ ਵਿਚ ਟਿਕਾਈਆ। ਜੋ ਹੌਲੀ ਹੌਲੀ ਰਹੇ ਸੁਰਕ, ਸੁਰਤੀ ਥੋੜ੍ਹੀ ਥੋੜ੍ਹੀ ਹਿਲਾਈਆ। ਓਨ੍ਹਾਂ ਮਾਇਆ ਮਮਤਾ ਪਾ ਦੇ ਖ਼ੁਰਕ, ਖ਼ਾਰਸ਼ ਸਕੇ ਨਾ ਕੋਇ ਮਿਟਾਈਆ। ਮੁਹੰਮਦ ਕਹੇ ਪ੍ਰਭੂ ਇਹ ਵਰ ਦੇ ਦੇ ਪਹਿਲੋਂ ਤੁਰਕ, ਮੇਰੀ ਇਕ ਅਰਜ਼ੋਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਫਲਗੁਣ ਕਹੇ ਮੈਂ ਵੇਖਾਂ ਪੱਤ ਡਾਲੀ, ਟਹਿਣੀ ਖੋਜ ਖੁਜਾਈਆ। ਵਕ਼ਤ ਦੁਹੰਜਣਾ ਦੋਭਰ ਤੱਕਾਂ ਹਾਲੀ, ਹਾਲਤ ਕੂੜ ਲੋਕਾਈਆ। ਜਿਸ ਗਗਨ ਵਿਚ ਦੀਪਕ ਮੰਡਲ ਦੱਸਿਆ ਥਾਲੀ, ਰਵ ਸਸ ਡਗਮਗਾਈਆ। ਉਸ ਤੋਂ ਵੱਖਰੀ ਖੇਲ ਨਿਰਾਲੀ, ਨਿਰਾਕਾਰ ਆਪ ਕਰਾਈਆ। ਪਰਗਟ ਹੋ ਕੇ ਜੋਤ ਅਕਾਲੀ, ਅਕਲ ਕਲ ਵਰਤਾਈਆ। ਜਿਸ ਨੇ ਲੱਖ ਚੁਰਾਸੀ ਅੰਦਰ ਨਿਰਗੁਣ ਜੋਤ ਬਾਲੀ, ਬਾਲਮ ਹੋ ਕੇ ਫੋਲ ਫੁਲਾਈਆ। ਕਲਜੁਗ ਅੰਤਮ ਕਰਨ ਆਇਆ ਦਲਾਲੀ, ਦਿਲਬਰ ਆਪਣਾ ਵੇਸ ਵਟਾਈਆ। ਅੱਗੇ ਕਿਸੇ ਦੀ ਰਹੇ ਨਾ ਕੋਈ ਕਵਾਲੀ, ਕਵਿਤਾ ਜਗਤ ਨਾ ਕੋਇ ਚਤੁਰਾਈਆ। ਸੂਰਬੀਰ ਜੋਧਾ ਰਣ ਭੂਮੀ ਬੰਨ੍ਹੇ ਨਾ ਕੋਇ ਰੁਮਾਲੀ, ਛਾਤੀ ਠੋਕ ਨਾ ਕੋਇ ਵਖਾਈਆ। ਜਗਤ ਸਾਧੂ ਬਿਨਾ ਸਾਧਨਾ ਸਭ ਇਕ ਦੂਜੇ ਨੂੰ ਕੱਢਣ ਗਾਲੀ, ਗਲਵਕੜੀ ਪਾ ਮਿਲਣ ਕੋਇ ਨਾ ਆਈਆ। ਪੰਜਾਂ ਵਿਕਾਰਾਂ ਦੀ ਸਭ ਦੀ ਗਰਦਨ ਰੱਖ ਦੇਣੀ ਪੰਜਾਲੀ, ਪੰਜਾਂ ਦਾ ਪੰਜਾ ਉਤੇ ਲਾਈਆ। ਜੱਟ ਕਿਰਸਾਣ ਪੁਰਾਣਾ ਹਾਲੀ, ਸਾਚੀ ਸਿਖਿਆ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਫਲਗੁਣ ਕਹੇ ਮੈਂ ਵੇਖਾਂ ਖੇਲ ਅਨਡਿੱਠਾ, ਅਨਡਿੱਠੜੀ ਕਾਰ ਕਮਾਈਆ। ਜਿਸ ਦਾ ਨਿਕਲਣ ਵਾਲਾ ਸਿੱਟਾ, ਸਿੱਟੇਬਾਜ਼ੀ ਜਗਤ ਲੋਕਾਈਆ। ਕਲਜੁਗ ਅੰਤਮ ਰਸ ਫਿਕਾ, ਕੂੜੀ ਕਿਰਿਆ ਜਾਗ ਲਗਾਈਆ। ਬਿਨਾ ਭਗਤਾਂ ਤੋਂ ਕਿਸੇ ਦਾ ਕਰਮ ਹੋਣਾ ਨਹੀਂ ਚਿੱਟਾ, ਜਨਮ ਜਨਮ ਨਾ ਕੋਇ ਬਦਲਾਈਆ। ਪੂਰੀ ਹੋਵੇ ਕੋਈ ਨਾ ਇੱਛਾ, ਵਸਤੂ ਸਤਿ ਨਾ ਕੋਇ ਵਰਤਾਈਆ। ਧੁਰਦਰਗਾਹੋਂ ਮਿਲੇ ਕੋਈ ਨਾ ਭਿੱਛਾ, ਖ਼ਾਲੀ ਭਾਂਡੇ ਨਾ ਕੋਇ ਭਰਾਈਆ। ਜਿਹੜਾ ਲੇਖ ਪ੍ਰਭੂ ਨੇ ਲਿਖਾ, ਅੰਤਮ ਓਹੋ ਦਏ ਭੁਗਤਾਈਆ। ਗੁਰਮੁਖ ਬਣਾ ਕੇ ਸਾਚਾ ਸਿੱਖਾ, ਸਿਖਿਆ ਇਕੋ ਇਕ ਸੁਣਾਈਆ। ਲਹਿਣਾ ਮੁੱਕ ਜਾਏ ਮੁਨ ਰਿਖਾ, ਰਿਖੀ ਮੁਨੀ ਨਾ ਕੋਇ ਦਰਸਾਈਆ। ਇਹ ਪਿਛਲੀ ਕਹਾਣੀ ਤੇ ਪਿਛਲਾ ਕਿੱਸਾ,

❋

❋

ਅੱਗੇ ਸਭ ਦੀ ਕਰੇ ਸਫ਼ਾਈਆ। ਪ੍ਰਭ ਦਾ ਦਾਉ ਪਹਿਲੋਂ ਉਠਾਏ ਤੇ ਫੇਰ ਥੱਲਿਉਂ ਖਿੱਚ ਦਏ ਗਿੱਟਾ, ਮੂੰਹ ਦੇ ਭਾਰ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਵਖਾਈਆ। ਫਲਗੁਣ ਕਹੇ ਮੈਂ ਕੁਛ ਤਕਦਾ ਖੇਲ ਅਨੋਖਾ, ਵੱਖਰਾ ਦਿਆਂ ਜਣਾਈਆ। ਪ੍ਰਭ ਨੇ ਇਕ ਅਖ਼ੀਰੀ ਕਰਨਾ ਧੋਖਾ, ਪੜਦਾ ਪੜਦਿਆਂ ਵਿਚ ਪਾਈਆ। ਜਨ ਭਗਤਾਂ ਦੇਣਾ ਮੌਕਾ, ਮੁਕੰਮਲ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਫਲਗੁਣ ਕਹੇ ਨੌ ਦਿਨ ਦੀ ਖੇਲ ਵੱਖਰੀ, ਮੈਨੂੰ ਨਜ਼ਰੀ ਆਈਆ। ਜਿਸ ਨੂੰ ਸਮਝੇ ਕੋਈ ਨਾ ਪੱਤਰੀ, ਵਾਚਣ ਵਿਚ ਕਦੇ ਨਾ ਆਈਆ। ਹੱਥ ਨਾ ਆਏ ਪਤਣੀਂ, ਭੱਜਣ ਵਾਹੋ ਦਾਹੀਆ। ਚੁਪ ਚੁਪੀਤੇ ਜਗਤ ਜਗਿਆਸੂਆਂ ਧਾਰ ਕਰਨੀ ਸੱਖਣੀ, ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਈਆ। ਫਲਗੁਣ ਕਹੇ ਮੈਂ ਦੱਸਾਂ ਕੀ ਬਾਤ, ਬਾਤਨ ਹਾਲ ਸੁਣਾਈਆ। ਅਬਿਨਾਸ਼ੀ ਕਰਤੇ ਖੇਲ ਸ਼ੁਰੂ ਕਰਨਾ ਪੰਜ ਚੇਤ ਦੀ ਰਾਤ, ਰਾਤੋ ਰਾਤ ਆਪਣੀ ਧਾਰ ਚਲਾਈਆ। ਪੰਜ ਸੱਤ ਦੀ ਹੋਵੇ ਨਾਲ ਜਮਾਤ, ਦੂਜੇ ਸਮਝ ਨਾ ਕੋਇ ਸਮਝਾਈਆ। ਮਜ਼ਲ ਕਰੇ ਅੰਮ੍ਰਿਤ ਵੇਲੇ ਪਰਭਾਤ, ਆਪਣਾ ਪੰਧ ਮੁਕਾਈਆ। ਬੇਖ਼ਬਰਾਂ ਖੋਲ੍ਹੇ ਜਾਗ, ਸੁੱਤਿਆਂ ਆਪ ਉਠਾਈਆ। ਲਹਿਣਾ ਚੁਕਾ ਕਲਮ ਦਵਾਤ, ਪੂਰਬ ਗੰਢ ਪਵਾਈਆ। ਇਹ ਖੇਲ ਹੋਵੇ ਇਤਫ਼ਾਕ, ਇਤਫ਼ਾਕੀਆਂ ਕਾਰ ਕਮਾਈਆ। ਕਿਸੇ ਨੂੰ ਪਤਾ ਨਹੀਂ ਕਿਸ ਦੇ ਘਰ ਕੱਟਿਆ ਕਰੇ ਰਾਤ, ਸਵੇਰੇ ਉਠ ਕਿਧਰ ਨੂੰ ਜਾਈਆ। ਜਿਹੜਾ ਨਾਲ ਰੱਖੇ ਸਾਥ, ਪੜਦਾ ਓਨ੍ਹਾਂ ਕੋਲੋਂ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਪੰਜ ਚੇਤ ਦੀ ਰਾਤ ਕਹਿੰਦੀ, ਕਹਿ ਕਹਿ ਖ਼ੁਸ਼ੀ ਮਨਾਈਆ। ਗੁਰਮੁਖ ਸਿੰਘ ਹੱਥਾਂ ਨੂੰ ਲਾਉਣੀ ਮਹਿੰਦੀ, ਤਲੀ ਵਿਚ ਪੋਟੇ ਪੰਜ ਪੰਜ ਛੁਹਾਈਆ। ਕਾਕੇ ਸੁਰਜੀਤ ਨੇ ਨਾਲ ਰੱਖਣੀ ਇਕ ਵਹਿੰਗੀ, ਸੋਹਣੀ ਬਣਤ ਬਣਾਈਆ। ਪਹਿਲੋਂ ਚਲਣਾ ਦਿਸ਼ਾ ਲਹਿੰਦੀ, ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਪੰਜ ਚੇਤ ਕਹੇ ਮੈਂ ਕੀ ਰੱਖਾਂ ਉਡੀਕਾਂ, ਕਵਣ ਧਿਆਨ ਲਗਾਈਆ। ਕਿਸ ਵੇਲੇ ਕਰਾਂ ਪ੍ਰੀਤਾਂ, ਪ੍ਰੀਤਮ ਲਵਾਂ ਮਨਾਈਆ। ਪੁਰਖ ਅਕਾਲ ਕਿਹਾ ਆਪਣੀਆਂ ਪਿਛਲੀਆਂ ਵੇਖ ਤਵਾਰੀਖਾਂ, ਪਤਰੇ ਵਰਕਿਆਂ ਵਿਚੋਂ ਉਲਟਾਈਆ। ਜਿਸ ਦੀਆਂ ਗੁਰ ਅਵਤਾਰ ਪੈਗ਼ੰਬਰ ਕਰਨ ਤਸਦੀਕਾਂ, ਸ਼ਹਾਦਤ ਇਕ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਈਆ। ਪੰਜ ਚੇਤ ਕਹੇ ਸਵਾ ਪੰਜ ਸੇਰ ਨਾਲ ਰੱਖਿਓ ਘਿਰਤ, ਧਰਮ ਦੀ ਗੰਢ ਬੰਨ੍ਹਾਈਆ। ਜਿਸ ਨਾਲ ਮਰਿਆਦਾ ਚਲਾਏ ਪਿਰਤ, ਅਗਲਾ ਰਾਹ ਵਖਾਈਆ। ਸਭ ਦੀ ਮੇਟੇ ਹਿਰਸ, ਹਵਸ ਦਏ ਗਵਾਈਆ। ਜਨ ਭਗਤਾਂ ਦੀ ਜੋ ਸਾਂਭ ਕੇ ਰੱਖੀ ਕਿਰਸ, ਪਿਛਲੀ ਝੋਲੀ ਪਾਈਆ। ਉਲਟਾ ਰਹੇ ਕੋਈ ਨਾ ਬਿਰਖ, ਜਨਮ ਯੂਨੀ ਦਏ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਚੜ੍ਹਾਈਆ। ਪੰਜ ਚੇਤ ਕਹੇ ਮੈਨੂੰ ਥਿਤ ਦਿਸਦੀ ਇੱਕੀ, ਦੂਏ ਏਕੇ ਵਿਚ ਵਡਿਆਈਆ। ਤਿੰਨ ਸੱਤ ਦੀ ਸਾਚੀ ਸਿੱਖੀ, ਸੱਤ ਸੱਤ ਨਾਲ ਵਡਿਆਈਆ। ਰੋਜ਼ ਗੋਬਿੰਦ ਦੀ ਲਿਖਾਇਆ ਕਰਨੀ ਪਿਛਲੀ ਚਿੱਠੀ, ਬਿਨਾ ਗੁਰਮੁਖਾਂ ਤੋਂ ਦੂਜਾ ਸੁਣਨ ਕੋਇ ਨਾ ਪਾਈਆ। ਧਰਨੀ ਧਰਤ ਧਵਲ ਰਹੀ ਪਿੱਟੀ, ਨੇਤਰ ਰੋ ਦਏ ਦੁਹਾਈਆ। ਮੇਰੀ ਖ਼ਾਕ ਉਡਦੀ ਮਿੱਟੀ, ਮਾਟੀ ਭਾਂਡੇ ਨਾ ਕੋਇ ਪੋਚ ਪੋਚਾਈਆ। ਕਿਹੋ ਜਿਹੀ ਤਕਦੀਰ

❋

❋

ਲਿਖੀ, ਮੇਰਾ ਲੇਖ ਦੇ ਬਦਲਾਈਆ। ਮੈਂ ਚਾਹੁੰਦੀ ਮੈਂ ਵੇਖਾਂ ਤੇਰੀ ਨਵੇਂ ਸਾਲ ਦੀ ਮਿਤੀ, ਮਿੱਤਰ ਪਿਆਰੇ ਧਿਆਨ ਲਗਾਈਆ। ਮੈਂ ਨਿਵਾ ਕੇ ਆਪਣੀ ਗਿੱਚੀ, ਤੈਨੂੰ ਸੀਸ ਦਿਤਾ ਝੁਕਾਈਆ। ਜਿਹੜੀ ਗੋਬਿੰਦ ਕਟਾਰ ਖਿੱਚੀ, ਹੱਥ ਮੁਖ ਉਤੇ ਟਿਕਾਈਆ। ਹੁਣ ਕਿਹੜੇ ਦਵਾਰੇ ਟਿਕੀ, ਮੈਨੂੰ ਦੇ ਵਖਾਈਆ। ਪੁਰਖ ਅਕਾਲ ਕਿਹਾ ਧਰਨੀ ਇਕ ਵੇਰਾਂ ਮੁਖ ਚੋਂ ਕਹਿ ਦੇ ਮੇਰੇ ਉਤੇ ਕੋਈ ਰਿਹਾ ਨਹੀਂ ਮੁਨੀ ਰਿਖੀ, ਸੰਤ ਸੁਰਤ ਨਾ ਕੋਇ ਖੁਲ੍ਹਾਈਆ। ਬਿਨ ਤੇਰੇ ਪ੍ਰਭੂ ਹੋਈ ਜਿੱਚੀ, ਯਾਚਕ ਨਜ਼ਰ ਕੋਇ ਨਾ ਆਈਆ। ਨਿਰਮਾਣਤਾ ਵਿਚ ਹੋ ਨਿੱਕੀ, ਸੀਸ ਜਗਦੀਸ ਝੁਕਾਈਆ। ਫੇਰ ਤੇਰੀ ਤਕਦੀਰ ਜਾਏ ਲਿਖੀ, ਕਿਸਮਤ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਪੰਜ ਚੇਤ ਕਹੇ ਖੇਲ ਖੇਲੇ ਚੁਪ ਚੁਪੀਤਾ, ਚੌਪਟ ਬਾਜ਼ੀ ਜਗਤ ਲੋਕਾਈਆ। ਚੌਥੇ ਜੁਗ ਦੀ ਚੌਥੇ ਸੰਮਤ ਵਿਚ ਰੀਤਾ, ਅਗਲੀ ਦਏ ਬਦਲਾਈਆ। ਇਹ ਖੇਲ ਪ੍ਰਭੂ ਜਗਦੀਸਾ, ਜਗਤ ਦਾ ਮਾਲਕ ਆਪ ਕਰਾਈਆ। ਗੁਰਮੁਖ ਨੇ ਨੌ ਟਕੇ ਰੱਖਣੇ ਵਿਚ ਖ਼ੀਸਾ, ਦਸਵਾਂ ਪ੍ਰਭ ਦੀ ਝੋਲੀ ਪਾਈਆ। ਸਾਚੇ ਹੁਕਮ ਦਾ ਸਾਫ਼ ਕਰਨਾ ਸ਼ੀਸ਼ਾ, ਧੱਬਾ ਅੱਬਾ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਆਪਣਾ ਖੇਲ ਖੇਲੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਜਿਸ ਨੂੰ ਸਮਝੇ ਨਾ ਕੋਇ ਸੰਸਾਰ, ਸੰਸਾਰੀ ਭੰਡਾਰੀ ਭੇਵ ਕੋਇ ਨਾ ਆਈਆ। ਜਿਸ ਦਾ ਰਾਹ ਤੱਕਣ ਜੁਗ ਚਾਰ, ਚਾਰੇ ਵੇਦ ਧਿਆਨ ਲਗਾਈਆ। ਜਿਸ ਨੂੰ ਖੋਜਦੇ ਗੁਰ ਅਵਤਾਰ, ਪੈਗ਼ੰਬਰ ਅੱਖ ਉਠਾਈਆ। ਉਹ ਖੇਲ ਕਰੇ ਨਿਰੰਕਾਰ, ਨਿਰਾਕਾਰ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਆਪ ਉਠਾਈਆ। ਚੇਤ ਕਹੇ ਮੇਰੇ ਵਿਚ ਖੇਲ ਹੋਣਾ ਚੁਪ ਚੁਪੀਤੇ, ਸਮਝ ਕੋਇ ਨਾ ਪਾਈਆ। ਇਹ ਵਾਅਦੇ ਗੋਬਿੰਦ ਪਿਛਲੇ ਕੀਤੇ, ਲੇਖਾ ਪ੍ਰਭ ਦੇ ਨਾਲ ਬਣਾਈਆ। ਜਿਸ ਵੇਲੇ ਭੱਥਾ ਲਾਹਿਆ ਸੀ ਉਤੋਂ ਪੀਠੇ, ਧਰਤੀ ਉਤੇ ਦਬਾਈਆ। ਜਿਸ ਵੇਲੇ ਵੜਨ ਲੱਗਾ ਸੀ ਵਿਚ ਅੰਗੀਠੇ, ਚੁਪ ਕਰ ਕੇ ਆਪਣਾ ਡੇਰਾ ਲਾਈਆ। ਇਕ ਗਾਇਆ ਸਾਚਾ ਗੀਤੇ, ਢੋਲਾ ਧੁਰਦਰਗਾਹੀਆ। ਓਸੇ ਵੇਲੇ ਸ੍ਰੀ ਭਗਵਾਨ ਆ ਕੇ ਖੜ੍ਹਿਆ ਪੀਛੇ, ਪਿਛੇ ਹੱਥ ਦਿਤਾ ਲਗਾਈਆ। ਗੋਬਿੰਦ ਸਿਰ ਤੋਂ ਲਾਹ ਦੇ ਕਲਗੀ ਤੇ ਸਾਫ਼ ਦਿਸੇ ਸੀਸੇ, ਸੋਹਣਾ ਨਜ਼ਰੀ ਆਈਆ। ਅੱਗੇ ਤੇਰਾ ਲੇਖਾ ਨਾਲ ਜਗਦੀਸੇ, ਜਗਤ ਦਾ ਮਾਲਕ ਜੋੜ ਜੁੜਾਈਆ। ਗੋਬਿੰਦ ਤੂੰ ਅੱਗੇ ਤੇ ਮੈਂ ਤੇਰੇ ਪੀਛੇ, ਪਿੱਛਾ ਛੱਡ ਕਦੇ ਨਾ ਜਾਈਆ। ਗੋਬਿੰਦ ਕਿਹਾ ਪਹਿਲੋਂ ਲੰਘ ਮੇਰੀ ਦਹਿਲੀਜ਼ੇ, ਅੰਦਰ ਵੜ ਕੇ ਦੇ ਵਖਾਈਆ। ਪੁਰਖ ਅਕਾਲ ਕਿਹਾ ਇਹ ਤੇਰੀ ਸੱਚੀ ਰੀਝੇ, ਮੈਨੂੰ ਸੋਹਣੀ ਭਾਈਆ। ਜਿਸ ਵੇਲੇ ਤੇਰੀ ਕਾਇਆ ਦਾ ਕੱਪੜ ਪਹਿਨਾਂ ਕਮੀਜ਼ੇ, ਆਪਣੀ ਖੇਲ ਵਖਾਈਆ। ਤੇਰੇ ਗੁਰਸਿਖ ਮਿਲਾਵਾਂ ਨਾਲ ਬੀਬੇ, ਬਾਹੋਂ ਫੜ ਉਠਾਈਆ। ਫੇਰ ਤੇਰੇ ਨਾਲ ਤੇਰਾ ਹੋ ਪਤੀਜੇ, ਪਿਤਾ ਪੁਰਖ ਅਕਾਲ ਦਏ ਵਡਿਆਈਆ। ਓਸ ਵੇਲੇ ਗੋਬਿੰਦ ਨੇ ਬਾਹਰੋਂ ਮੀਟ ਲਏ ਦੀਦੇ, ਅੰਦਰ ਇਕੋ ਵਿਚ ਸਮਾਈਆ। ਜਾਂ ਤੱਕਿਆ ਉਹ ਸਭ ਦੇ ਅੰਦਰ ਆਪਣਾ ਨਾਮ ਬੀਜ ਬੀਜੇ, ਕਿਰਸਾਣਾ ਇਕੋ ਨਜ਼ਰੀ ਆਈਆ। ਫੇਰ ਵੇਖਿਆ ਲੱਖ ਚੁਰਾਸੀ ਵਿਚੋਂ ਭਗਤਾਂ ਦੀ ਫੁਲਵਾੜੀ ਵਿਚ ਪ੍ਰਭੂ ਦੇ ਬਗ਼ੀਚੇ, ਗੁਰ ਅਵਤਾਰ ਪੈਗ਼ੰਬਰ ਮਾਲੀ ਨਜ਼ਰ ਕੋਇ ਨਾ ਆਈਆ। ਓਸੇ ਵੇਲੇ ਆਪਣੇ ਮੱਥੇ ਉਤੇ ਲਾਈ ਇਕ ਲੀਕੇ, ਲਾਈਨ ਦਿੱਤੀ ਬਣਾਈਆ। ਪ੍ਰਭੂ ਸਚ ਦੱਸ ਸਾਡੇ ਵਿਚੋਂ ਕੌਣ ਇਕ ਦੂਜੇ ਨੂੰ ਉਡੀਕੇ, ਕਵਣ ਰਾਹ

❋

❋

ਤਕਾਈਆ। ਪੁਰਖ ਅਕਾਲ ਕਿਹਾ ਗੋਬਿੰਦ ਬਿਨਾ ਤੇਰੇ ਮੇਰੇ ਬਾਕੀ ਸਭ ਦੇ ਪੈਣੇ ਸ਼ਰੀਕੇ, ਸ਼ਰਕਤ ਸਕੇ ਨਾ ਕੋਇ ਮਿਟਾਈਆ। ਓਸ ਵੇਲੇ ਪ੍ਰਭ ਨੇ ਜੋਤ ਸ਼ਬਦ ਦੀ ਧਾਰ ਵਿਚ ਉਹ ਅੱਖਰ ਉਲੀਕੇ, ਜਿਸ ਨੂੰ ਲਿਖੇ ਕੋਇ ਨਾ ਕਲਮ ਸ਼ਾਹੀਆ। ਗੋਬਿੰਦ ਕਿਹਾ ਪਭੂ ਉਹ ਕਿਹੜਾ ਹੋਵੇ ਤਰੀਕੇ, ਤਰੀਕਾ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਚੁਕਾਈਆ। ਚੇਤ ਕੇ ਮੈਂ ਬੜਾ ਆਤਰ, ਆਦਿ ਦਾ ਰਾਹ ਤਕਾਈਆ। ਮੇਰੀ ਰੁੱਤ ਬੜੀ ਚਾਤਰ, ਚਾਤ੍ਰਿਕ ਸਾਰੇ ਵੇਖ ਵਖਾਈਆ। ਮੇਰੀ ਸਾਰੇ ਕਰਦੇ ਖ਼ਾਤਰ, ਖ਼ੁਸ਼ੀਆਂ ਵਿਚ ਸੇਵ ਕਮਾਈਆ। ਮੈਂ ਇਕ ਸੰਦੇਸ਼ਾ ਦੇਵਾਂ ਪਾਤਰ, ਸ਼ਬਦੀ ਸ਼ਬਦ ਸੁਣਾਈਆ। ਜਿਸ ਵੇਲੇ ਆਵੇ ਪੰਜ ਚੇਤ ਦੀ ਰਾਤਰ, ਰੁਤੜੀ ਇਕ ਮਹਿਕਾਈਆ। ਸਵਾ ਫ਼ੁਟ ਦਾ ਪ੍ਰਭ ਨੇ ਪਾਉਣਾ ਗਾਤਰ, ਤਨ ਨੰਗੇ ਬਦਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਚੇਤ ਕਹੇ ਮੈਂ ਆਪਣੇ ਕੋਲ ਰੱਖਣਾ ਕੁਛ ਇਨਾਮ, ਸੋਹਣੀ ਗੰਢ ਬੰਧਾਈਆ। ਨੌ ਛੁਹਾਰੇ ਨੌ ਬਾਦਾਮ, ਨੌ ਦਾਣੇ ਕਿਸ਼ਮਿਸ਼ ਜੋੜ ਜੁੜਾਈਆ। ਜਿਹੜਾ ਮੁਹੰਮਦ ਨੂੰ ਪਹਿਲਾ ਦਿਤਾ ਹਕ ਪੈਗ਼ਾਮ, ਉਸ ਦਾ ਲੇਖਾ ਦੇਣਾ ਸਮਝਾਈਆ। ਜਿਸ ਵਿਚ ਬਦਲ ਜਾਣਾ ਨਜ਼ਾਮ, ਉਹ ਵੀ ਪੜਦਾ ਲਾਹੀਆ। ਜਿਹੜੀ ਮੁਹੰਮਦ ਦੇ ਚਾਰ ਤਰਫ਼ ਘੁੰਮਦੀ ਰਹੀ ਕਲਾਮ, ਅੰਦਰ ਵੜਨ ਦਾ ਹੁਕਮ ਨਾ ਕੋਇ ਸੁਣਾਈਆ। ਕਹਿੰਦੀ ਰਹੀ ਤੇਰਾ ਆਵੇ ਅਮਾਮ, ਜਲਵਾਗਰ ਨੂਰ ਖ਼ੁਦਾਈਆ। ਓਸ ਨੂੰ ਮੁਹੰਮਦ ਪੁੱਠਿਆਂ ਹੱਥਾਂ ਦਾ ਕਰਦਾ ਰਿਹਾ ਸਲਾਮ, ਸਿਰ ਪਿਛੇ ਨੂੰ ਨਿਵਾਈਆ। ਕਿਉਂ ਅੱਗੇ ਨੂੰ ਝੁਕਿਆਂ ਦਿਸਦਾ ਨਹੀਂ ਸੀ ਉਤੇ ਅਸਮਾਨ, ਅਸਮਾਨ ਉਤੇ ਰਹਿਮਾਨ ਆਪਣਾ ਹੁਕਮ ਮਨਾਈਆ। ਜਿਸ ਦੇ ਬਰਦੇ ਗ਼ੁਲਾਮ, ਸੇਵਕ ਚਾਕਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਪੰਜ ਚੇਤ ਕਹੇ ਪੰਜ ਤੋਂ ਇੱਕੀ ਦੀ ਹੋਵੇ ਥਿਤ, ਦੋਹਾਂ ਜੋੜ ਜੁੜਾਈਆ। ਖੇਲ ਹੋਣਾ ਇਨ੍ਹਾਂ ਦੇ ਵਿਚ, ਪੜਦਿਆਂ ਵਿਚ ਰਖਾਈਆ। ਧਾਰ ਅਗੰਮੀ ਜਾਏ ਲਿਖ, ਲਿਖਤ ਵਿਚ ਵਡਿਆਈਆ। ਪੰਜ ਸੱਤ ਦੀ ਰਹੇ ਵਿਥ, ਵੱਧ ਘੱਟ ਨਾ ਕੋਇ ਬਣਾਈਆ। ਨਾਲ ਨੀਲਾ ਕੱਪੜਾ ਰੱਖਣਾ ਚਾਰੋਂ ਤਰਫ਼ ਸਵਾ ਗਿੱਠ, ਇੰਚਾਂ ਨਾਪ ਨਾ ਕੋਇ ਨਪਾਈਆ। ਓਸ ਨੂੰ ਪ੍ਰਭ ਨੇ ਬੰਨ੍ਹਣਾ ਉਤੇ ਪਿਠ, ਪਿੰਡੇ ਨੰਗੇ ਸੋਭਾ ਪਾਈਆ। ਉਤੇ ਲਾਉਣੀ ਗੋਬਿੰਦ ਵਾਲੀ ਚਿਟ, ਤੂੰ ਹੀ ਪਿਤਾ ਤੂੰ ਹੀ ਮਾਈਆ। ਇਕ ਨਾਲ ਰੱਖਣੀ ਇੱਟ, ਜੋ ਭਗਤ ਦਵਾਰੇ ਦੀ ਸੇਵ ਕਮਾਈਆ। ਇਕ ਕੋਲ ਰੱਖਣੀ ਸਟਿਕ, ਪਿਛਲਾ ਲੇਖਾ ਲੇਖ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਭੁਗਤਾਈਆ। ਚੇਤ ਕਹੇ ਮੈਂ ਚਾਤ੍ਰਿਕ ਪਿਆਸਾ, ਤ੍ਰਿਖਾਵੰਤ ਧਿਆਨ ਲਗਾਈਆ। ਰੱਖ ਕੇ ਇਕ ਭਰਵਾਸਾ, ਬੈਠਾ ਰਾਹ ਤਕਾਈਆ। ਕਵਣ ਵੇਲਾ ਆਏ ਪੁਰਖ ਅਬਿਨਾਸ਼ਾ, ਆਪਣਾ ਫੇਰਾ ਪਾਈਆ। ਅਗਲਾ ਖੋਲ੍ਹੇ ਖ਼ੁਲਾਸਾ, ਪੜਦਾ ਦਏ ਚੁਕਾਈਆ। ਭਗਤਾਂ ਹੋਵੇ ਦਾਸਾ, ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਚੇਤ ਕਹੇ ਇਕ ਨਾਲ ਰੱਖਣੀ ਚੌਕੀ, ਇੰਚ ਸਤਾਰਾਂ ਸਤਾਰਾਂ ਵੰਡ ਵੰਡਾਈਆ। ਜਿਹੜੀ ਖ਼ਬਰ ਕਿਤੇ ਨਹੀਂ ਪਹੁੰਚੀ, ਉਹ ਹੁਕਮੇ ਦੇਣੀ ਜਣਾਈਆ। ਸ੍ਰਿਸ਼ਟੀ ਬਹੁਤੀ ਦਿਸੇ ਔਂਤੀ, ਸਾਚਾ ਖ਼ੌਂਤ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਚੇਤ ਕਹੇ ਮੈਂ ਕੀ ਦੱਸਾਂ ਬੋਲ, ਅਨਬੋਲਤ ਰਿਹਾ ਜਣਾਈਆ। ਜਨ ਭਗਤੋ ਸਾਰੇ ਆਪਣੇ

❋

❋

ਦਵਾਰੇ ਰੱਖਿਓ ਖੋਲ੍ਹ, ਹਿਰਦੇ ਅੰਦਰ ਧਿਆਨ ਲਗਾਈਆ। ਪਤਾ ਨਹੀਂ ਆ ਜਾਏ ਕਿਹਦੇ ਕੋਲ, ਸੁੱਤਿਆਂ ਆਣ ਜਗਾਈਆ। ਕਿਹੜਾ ਦੱਸ ਕੇ ਜਾਵੇ ਬੋਲ, ਆਪਣਾ ਹੁਕਮ ਅਲਾਹੀਆ। ਇਹਨੂੰ ਕੋਈ ਨਾ ਸਮਝਿਓ ਰੋਲ, ਧੋਖਾ ਜਗਤ ਨਾ ਕੋਇ ਵਖਾਈਆ। ਇਹ ਹੁਕਮ ਗੋਬਿੰਦ ਦਾ ਸਾਂਭ ਕੇ ਰੱਖਿਆ ਕੋਲ, ਅੱਖਰਾਂ ਵਿਚ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਚੇਤ ਕਹੇ ਨਾਲ ਰੱਖਣਾ ਇਕ ਪੈਮਾਨਾ, ਪੈਮਾਇਸ਼ ਕਰੇ ਲੋਕਾਈਆ। ਜਿਸ ਵੇਲੇ ਹੋਣਾ ਭਗਤ ਦਵਾਰਿਉਂ ਰਵਾਨਾ, ਪੁੱਠੇ ਪੈਰੀਂ ਚਲ ਕੇ ਪਿਛਲਾ ਪੰਧ ਮੁਕਾਈਆ। ਸਾਢੇ ਤਿੰਨ ਹੱਥ ਦਾ ਨਾਲ ਰੱਖਣਾ ਕਾਨਾ, ਕਾਇਨਾਤ ਦਏ ਉਠਾਈਆ। ਕਾਲੀ ਅਲਫ਼ੀ ਵਿਚ ਨਿਕਲੇ ਦੀਵਾਨਾ, ਮਸਤ ਅਲਮਸਤ ਰੂਪ ਵਟਾਈਆ। ਸ਼ਬਦੀ ਸਭ ਨੂੰ ਦੇਵੇ ਪਰਵਾਨਾ, ਪਰੇ ਤੋਂ ਪਰੇ ਆਪ ਜਣਾਈਆ। ਕੁਛ ਲੇਖਾ ਲਿਖੇ ਚੁਹਾਨਾ, ਚੌਂਹ ਅੱਖਰਾਂ ਵਿਚ ਸਮਝਾਈਆ। ਜੋ ਮਿੱਤਰ ਸੋਈ ਹੋਵੇ ਬੇਗਾਨਾ, ਸਾਚਾ ਸੰਗ ਨਾ ਕੋਇ ਬਣਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਪ੍ਰਭੂ ਕਰੇ ਕਮਾਨਾ, ਹੁਕਮੇ ਅੰਦਰ ਜਗਤ ਗ੍ਰਹਿਸਤੀ ਰਿਹਾ ਭਵਾਈਆ। ਜਿਸ ਦਾ ਝੁਲਣਾ ਇਕ ਨਿਸ਼ਾਨਾ, ਨਿਸ਼ਾਨੇ ਨਿਛਾਵਰ ਦਿਓ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਦਾ ਯੁੱਧ ਕਰੇ ਮਹਾਨਾ, ਯਥਾਰਥ ਆਪਣਾ ਹੁਕਮ ਵਰਤਾਈਆ। ਚੇਤ ਕਹੇ ਗੁਰਮੁਖ ਇਕੋ ਵਾਰ ਲੈਣੀ ਨਾਲ ਸ਼ਾਹੀ, ਦੂਜੀ ਦਵਾਤ ਨਾ ਕੋਇ ਉਠਾਈਆ। ਇਕੋ ਹੁਕਮ ਨਾਲ ਹੋਣੀ ਤਬਾਹੀ, ਤੋਬਾ ਤੋਬਾ ਕਰੇ ਲੋਕਾਈਆ। ਚੋਰੀ ਚੋਰੀ ਫਿਰੇ ਬਣ ਕੇ ਰਾਹੀ, ਰਹਿਬਰ ਧੁਰਦਰਗਾਹੀਆ। ਸਭ ਦੀ ਸ਼ਹਾਦਤ ਦਏ ਭੁਗਤਾਈ, ਹੁਕਮੇ ਅੰਦਰ ਆਪ ਬੁਲਾਈਆ। ਜਿਸ ਦੀ ਦਰੋਹੀ ਓਸੇ ਦੀ ਦੁਹਾਈ, ਵੇਖਣਹਾਰਾ ਉਹ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਵੇਰੇ ਅੱਠ ਵਜੇ ਇਸ ਤੋਂ ਅਗਲਾ ਲੇਖਾ ਦਏ ਲਿਖਾਈ, ਇਕ ਤੋਂ ਦੋ ਨਜ਼ਰੀ ਆਈਆ।

ਫਲਗੁਣ ਕਹੇ ਤਿੰਨ ਦਿਨ ਮੇਰੀ ਪਾ ਦੇ ਝੋਲੀ, ਝੋਲੀ ਤੇਰੇ ਅੱਗੇ ਡਾਹੀਆ। ਜੋ ਤੇਰੇ ਪ੍ਰੇਮ ਦੀ ਗੋਲੀ, ਗੋਲਕ ਉਸ ਦੀ ਦੇ ਭਰਾਈਆ। ਜਿਸ ਵੇਲੇ ਇਸ ਸੰਮਤ ਦੀ ਪਹਿਲੀ ਆਵੇ ਹੋਲੀ, ਹੌਲੀ ਜਿਹੀ ਆਪਣਾ ਕਦਮ ਉਠਾਈਆ। ਕੁਛ ਲੇਖਾ ਚੁਕਾਉਣਾ ਧੌਲੀ, ਧਵਲ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਫਲਗੁਣ ਕਹੇ ਤਿੰਨ ਦਿਨ ਵੇਖੀਂ ਆਪਣੇ ਯਾਰ, ਮਿੱਤਰ ਪਿਆਰੇ ਖੋਜ ਖੁਜਾਈਆ। ਸਭ ਦਾ ਪਿਛਲਾ ਦਿਸੇ ਵਿਹਾਰ, ਪੂਰਬ ਵੰਡ ਵੰਡਾਈਆ। ਮੇਰਾ ਨਹੀਂ ਕੁਛ ਅਖ਼ਤਿਆਰ, ਤੇਰੇ ਹੁਕਮੇ ਮੰਗ ਮੰਗਾਈਆ। ਫੜ ਬਾਂਹੋਂ ਦੇਣੇ ਤਾਰ, ਆਪਣੀ ਗੋਦ ਟਿਕਾਈਆ। ਪੰਦਰਾਂ ਇੱਕੀ ਦੇ ਵਿਚਕਾਰ, ਇਹ ਲੇਖਾ ਦੇਣਾ ਭੁਗਤਾਈਆ। ਤੇਰੀ ਲਿਖਤ ਦਾ ਲਿਖਾਰ, ਲੇਖਕ ਇਕ ਉਪਜਾਈਆ। ਸਿਰ ਤੇ ਬੰਨ੍ਹ ਕੇ ਆਵੀਂ ਦਸਤਾਰ, ਨਵਾਂ ਜਨਮ ਦਵਾਈਆ। ਕਿਉਂ, ਨੌ ਚੇਤ ਨੂੰ ਉਸ ਦਾ ਵਕ਼ਤ ਪਹੁੰਚਿਆ ਆਣ, ਅੱਗੇ ਲੇਖਾ ਰਿਹਾ ਨਾ ਰਾਈਆ। ਜਿਨ੍ਹਾਂ ਚਿਰ ਕਿਰਪਾ ਕਰੇ ਨਾ ਆਪ ਭਗਵਾਨ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਓਨਾਂ ਚਿਰ ਜੀਵਣ ਦਾ ਮਿਲੇ ਨਾ ਕਿਸੇ ਦਾਨ, ਅਗਲਾ ਪੰਧ ਨਾ ਕੋਇ ਮੁਕਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਸਦਾ ਸਦਾ ਮਿਹਰਵਾਨ, ਮਿਹਰਵਾਨ

❋

❋

ਤੇਰੀ ਵਡਿਆਈਆ। ਫਲਗੁਣ ਕਹੇ ਮੇਰੀ ਝੋਲੀ ਪਾ ਦੇ ਦਾਨ, ਦਾਤੇ ਤੇਰੀ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਤੇਰੀ ਸਰਨਾਈਆ।