ਪੁਸਤਕਾਲਾਭਾਗ ੨੦

੨ ਫੱਗਣ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ

ਗੋਬਿੰਦ ਕਿਹਾ ਸੁਣ ਪ੍ਰਭੂ ਮੇਰਿਆ ਵੱਡਿਆ ਸੇਠਾ, ਗੁਮਰਾਹ ਤੇਰੀ ਵਡਿਆਈਆ। ਦੋ ਫੱਗਣ ਨੂੰ ਉਪਰੋਂ ਆ ਹੇਠਾਂ, ਆਪਣੀ ਦਇਆ ਕਮਾਈਆ। ਕੁਛ ਕੌਲ ਇਕਰਾਰ ਕਰ ਚੇਤਾ, ਪਿਛਲੀ ਯਾਦ ਕਰਾਈਆ। ਜੇ ਤੇਰਾ ਇਕ ਮੈਂ ਬੇਟਾ, ਸਪੂਤ ਲਿਆ ਬਣਾਈਆ। ਤੂੰ ਮੈਨੂੰ ਬਣਾਇਆ ਖੇਵਟ ਖੇਟਾ, ਸੇਵਾ ਸਚ ਸਚ ਸਮਝਾਈਆ। ਧਰਮ ਦੀ ਧਾਰ ਬਣਾ ਕੇ ਨੇਤਾ, ਨਿਜ ਦਾ ਹੁਕਮ ਦਿਤਾ ਸੁਣਾਈਆ। ਮੇਰੇ ਹੱਥ ਫੜਾਇਆ ਗੁਰਮੁਖਾਂ ਦਾ ਲੇਖਾ, ਸੱਜਣ ਸਾਚੇ ਜੋੜ ਜੁੜਾਈਆ। ਮੈਂ ਪੈਣ ਨਹੀਂ ਦੇਣਾ ਕੋਈ ਭੁਲੇਖਾ, ਭਰਮ ਅੰਦਰੋਂ ਚਰਮ ਦੇਣਾ ਕਢਾਈਆ। ਮੇਰਾ ਵਸਣ ਵਾਲਾ ਗੁਰਮੁਖਾਂ ਦੇ ਅੰਦਰ ਹੋਣਾ ਦੇਸਾ, ਦੂਜਾ ਧਾਮ ਨਾ ਕੋਇ ਰਖਾਈਆ। ਸ਼ਬਦੀ ਧਾਰ ਅਗੰਮਾ ਵੇਸਾ, ਤਤ ਸਮਝ ਕੋਇ ਨਾ ਪਾਈਆ। ਮੈਂ ਤੇਰਾ ਆਦੀ ਸੁੱਤ ਇਕ ਪਲੇਠਾ, ਜਿਸ ਨੂੰ ਮੁੜ ਕੇ ਜਨਮੇ ਕੋਇ ਨਾ ਮਾਈਆ। ਮੇਰੀ ਸਦਾ ਅੱਲ੍ਹੜ ਜਵਾਨੀ ਨਵ ਨਰੇਸ਼ਾ, ਬਿਰਧ ਬਾਲ ਰੂਪ ਨਾ ਕੋਇ ਵਖਾਈਆ। ਦੋ ਜਹਾਨ ਤੇਰੀ ਮਿਹਰ ਅੰਦਰ ਦੇਖਾ, ਪੜਦਾ ਅਵਰ ਰਿਹਾ ਨਾ ਰਾਈਆ। ਤੈਨੂੰ ਨਹੀਂ ਪਤਾ ਕਿਉਂ ਬੱਚੇ ਚੜ੍ਹਾਏ ਭੇਟਾ, ਆਪਣਾ ਆਪ ਮਿਟਾਈਆ। ਤੇਰਾ ਖੇਲ ਵੇਖਦਾ ਰਿਹਾ ਅਗੇਤਾ ਪਛੇਤਾ, ਜੁਗ ਚੌਕੜੀ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਮੰਗ ਮੰਗਾਈਆ। ਗੋਬਿੰਦ ਕਹੇ ਪ੍ਰਭ ਪਹਿਲੀ ਫੱਗਣ ਤੇਰੀ ਰਾਤ, ਤੇਰੇ ਹਿੱਸੇ ਆਈਆ। ਅੱਜ ਦੋ ਵਾਲੀ ਪਰਭਾਤ, ਮੈਂ ਏਸੇ ਕਰ ਕੇ ਪਹਿਲੋਂ ਮੰਗ ਮੰਗਾਈਆ। ਜਿਸ ਵਿਚ ਲੇਖਾ ਪਿਛਲਾ ਕਰਾਉਣਾ ਯਾਦ, ਯਾਦਦਾਸ਼ਤ ਅਗਲੀ ਲੈਣੀ ਬਣਾਈਆ। ਮੇਰਾ ਕੋਈ ਤੱਤਾਂ ਵਾਲਾ ਨਹੀਂ ਸਮਾਜ, ਸਮਗਰੀ ਜਗਤ ਨਾ ਕੋਇ ਵਖਾਈਆ। ਮੈਂ ਤੈਨੂੰ ਰਿਹਾ ਅਰਾਧ, ਤੇਰੀ ਓਟ ਤਕਾਈਆ। ਤੇਰਾ ਹੁਕਮ ਬੋਧ ਅਗਾਧ, ਸਮਝ ਕਿਸੇ ਨਾ ਆਈਆ। ਨਾ ਤੂੰ ਸੁੱਤਾ ਨਾ ਮੈਂ ਸੁੱਤਾ ਦੋਹਾਂ ਦੀ ਖੁਲ੍ਹੀ ਰਹੀ ਜਾਗ, ਨੇਤਰ ਅੱਖ ਬੰਦ ਨਾ ਕੋਇ ਕਰਾਈਆ। ਪੁਰਖ ਅਕਾਲ ਤੈਨੂੰ ਦੱਸਾਂ ਮਾਰ ਅਵਾਜ, ਸੰਦੇਸ਼ੇ ਵਿਚ ਜਣਾਈਆ। ਜੇ ਤੂੰ ਮੇਰੇ ਸਿਰ ਤੇ ਧਰਿਆ ਤਾਜ, ਹਕੂਮਤ ਦੋ ਜਹਾਨ ਬਣਾਈਆ। ਖੇਲ ਵਖਾਇਆ ਆਦਿ, ਅੰਤ ਦਿਤਾ ਦ੍ਰਿੜਾਈਆ। ਬਣ ਕੇ ਕੰਤ ਸੁਹਾਗ, ਸੇਜ ਦਿੱਤੀ ਸੁਹਾਈਆ। ਮੇਰੀ ਬੇਨੰਤੀ ਦਾ ਦੇ ਇਕ ਜਵਾਬ, ਮਾਂਗਤ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਹੇ ਮੈਂ ਸੁਣਦਾ ਰਿਹਾ ਤੇਰੀ ਧਾਰ, ਸੁਣ ਸੁਣ ਖ਼ੁਸ਼ੀ ਮਨਾਈਆ। ਮੇਰੇ ਸਾਹਿਬ ਸੱਚੀ ਸਰਕਾਰ, ਤੇਰੇ ਹੱਥ ਵਡਿਆਈਆ। ਬੇਸ਼ਕ ਤੂੰ ਸਚਖੰਡ ਦਾ ਮੁਖ਼ਤਿਆਰ, ਦਰਗਾਹ ਸਾਚੀ ਡੇਰਾ ਲਾਈਆ। ਲੋਕਮਾਤ ਤੇਰੇ ਨਾਲ ਮੇਰਾ ਅਖਾੜ, ਬਿਨਾ ਤੱਤਾਂ ਤੇਰਾ ਸੰਗ ਨਾ ਕੋਇ ਮਨਾਈਆ। ਯਾਦ ਰੱਖ ਸਤਾਰਾਂ ਹਾੜ੍ਹ, ਪਿਛਲਾ ਦਿਆਂ ਜਣਾਈਆ। ਜਿਸ ਵੇਲੇ ਗੁਰ ਅਵਤਾਰ ਪੈਗ਼ੰਬਰਾਂ ਦਾ ਕਰਜ਼ਾ ਦਿਤਾ ਉਤਾਰ, ਬਾਕੀ ਰਹੀ ਨਾ ਰਾਈਆ। ਤੂੰ ਸ਼ਬਦੀ ਬੋਲ

❋

❋

ਕਿਹਾ ਲਲਕਾਰ, ਹੁਕਮ ਇਕ ਸੁਣਾਈਆ। ਜਨ ਭਗਤੋ ਤੁਹਾਡਾ ਤੁੱਟੇ ਕਦੇ ਨਾ ਪਿਆਰ, ਓਹਲਾ ਰਹਿਣ ਕਦੇ ਨਾ ਪਾਈਆ। ਸਦਾ ਹੋਵਾ ਸਾਂਝਾ ਯਾਰ, ਮਿੱਤਰ ਪਿਆਰਾ ਇਕ ਅਖਵਾਈਆ। ਜੇ ਭੱਜਾਂ ਤੇ ਬਣਾਂ ਗ਼ਦਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਗੋਬਿੰਦ ਕਹੇ ਪ੍ਰਭੂ ਮੈਂ ਰਾਤੀ ਖਿੜ ਖਿੜ ਹੱਸਿਆ, ਖ਼ੁਸ਼ੀ ਦਿਤੀ ਜਣਾਈਆ। ਜਿਸ ਵੇਲੇ ਤੂੰ ਹੁਕਮ ਆਪਣਾ ਧੁਰ ਦਾ ਦੱਸਿਆ, ਜਨ ਭਗਤਾਂ ਦਿਤਾ ਸਮਝਾਈਆ। ਓਸੇ ਵੇਲੇ ਮੈਂ ਬ੍ਰਹਿਮੰਡ ਖੰਡ ਪੁਰੀ ਲੋਅ ਨੱਸਿਆ, ਦੋ ਜਹਾਨ ਵੇਖ ਵਖਾਈਆ। ਜਿਧਰ ਜਾਵਾਂ ਹੋਵੇ ਅੰਧੇਰੀ ਮਸਿਆ, ਸਾਚਾ ਚੰਦ ਨਾ ਕੋਇ ਚਮਕਾਈਆ। ਮੈਨੂੰ ਕੁਛ ਨਾ ਲੱਗਾ ਅੱਛਿਆ, ਨੇਤਰ ਮੀਟ ਵੇਖ ਵਖਾਈਆ। ਇਕ ਆਵਾਜ਼ ਆਈ ਗੋਬਿੰਦ ਵੇਖ ਆਪਣੇ ਬੱਚਿਆਂ, ਜੋ ਤੇਰਾ ਰਾਹ ਤਕਾਈਆ। ਜਿਨ੍ਹਾਂ ਨੂੰ ਗੁਰ ਅਵਤਾਰ ਪੈਗ਼ੰਬਰਾਂ ਮੰਨਿਆਂ ਸੱਚਿਆ, ਸਚ ਦੇਣਾ ਦ੍ਰਿੜਾਈਆ। ਜਿਨ੍ਹਾਂ ਦੇ ਲੂੰ ਲੂੰ ਅੰਦਰ ਰਚਿਆਂ, ਘਰ ਘਰ ਡੇਰਾ ਲਾਈਆ। ਸਾਡਾ ਅੰਦਰੋਂ ਅੰਦਰ ਮੱਚਿਆ, ਅਗਨੀ ਪ੍ਰੇਮ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦੇ ਉਠਾਈਆ। ਗੋਬਿੰਦ ਕਹੇ ਮੈਨੂੰ ਆ ਗਈ ਹੈਰਾਨੀ, ਹੈਰਤ ਵਿਚ ਸਮਝਾਈਆ। ਤੇਰਾ ਖੇਲ ਸ਼ਾਹ ਸੁਲਤਾਨੀ, ਸ਼ਰੀਅਤ ਵਾਲੇ ਕਿਉਂ ਸ਼ਰਅ ਰਿਹਾ ਬਦਲਾਈਆ। ਤੇਰਾ ਪਿਛਲਾ ਝਗੜਾ ਚਾਰ ਜੁਗ ਦਾ ਦੀਵਾਨੀ, ਦਾਅਵੇਦਾਰ ਰਹੇ ਕੁਰਲਾਈਆ। ਮੇਰੀ ਜੋਬਨ ਵਾਲੀ ਜਵਾਨੀ, ਬਲ ਆਪਣਾ ਰਹੀ ਵਖਾਈਆ। ਮੈਂ ਭਗਤਾਂ ਨਾਲ ਗੁਰਮੁਖਾਂ ਨਾਲ ਤੇਰੀ ਚਲਣ ਨਹੀਂ ਦੇਣੀ ਬੇਈਮਾਨੀ, ਛਲ ਕਪਟ ਨਾ ਕੋਇ ਕਮਾਈਆ। ਤੈਥੋਂ ਦੂਰ ਤੇ ਮੇਰੀ ਜਗਤ ਇਹ ਨਿਸ਼ਾਨੀ, ਨਿਸ਼ਾਨਾ ਤੈਨੂੰ ਦੇਣਾ ਵਖਾਈਆ। ਹਰਿ ਸੰਗਤ ਨਹੀਂ ਬੇਗਾਨੀ, ਜਿਨ੍ਹਾਂ ਤੋਂ ਲੁਕ ਕੇ ਝਟ ਲੰਘਾਈਆ। ਜੇ ਤੂੰ ਨਾ ਕਰੇਂ ਤੇ ਮੈਂ ਕਰਾਂਗਾ ਮਿਹਰਵਾਨੀ, ਇਹ ਮੇਰੇ ਵਿਚ ਵਡਿਆਈਆ। ਮੇਰੇ ਕੋਲ ਮੰਜ਼ਲ ਰੁਹਾਨੀ, ਰਹਿਮਤ ਦਿਆਂ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਵੇਖ ਵਖਾਈਆ। ਗੋਬਿੰਦ ਕਹੇ ਕੀ ਲਿਖਾਇਆ ਲੇਖ, ਮੈਨੂੰ ਦੇ ਸਮਝਾਈਆ। ਕੀ ਹੋਇਆ ਤੇਰਾ ਜੋਤੀ ਜਾਮਾ ਵੇਸ, ਬਿਨਾ ਮੇਰੇ ਸ਼ਬਦ ਦੇ ਤੇਰੀ ਆਵਾਜ ਨਾ ਕੋਇ ਸੁਣਾਈਆ। ਤੂੰ ਉਤੇ ਤੇ ਮੈਂ ਹੇਠ, ਦੋਵੇਂ ਮਿਲ ਕੇ ਰੰਗ ਰੰਗਾਈਆ। ਮੈਂ ਧੋਖਾ ਹੋਣ ਨਹੀਂ ਦੇਣਾ ਵਿਚ ਮਹੀਨੇ ਚੇਤ, ਚਾਤਿਰਕਾ ਦਾ ਸਾਥੀ ਹੋ ਕੇ ਦੇਣਾ ਸਮਝਾਈਆ। ਮੈਂ ਵੀ ਰਹਿਣ ਵਾਲਾ ਹਮੇਸ਼, ਜਨਮ ਮਰਨ ਵਿਚ ਨਾ ਆਈਆ। ਭਗਤਾਂ ਦੀ ਥਾਂ ਗੁਰਮੁਖਾਂ ਦੀ ਥਾਂ ਮੈਂ ਤੇਰੇ ਅੱਗੇ ਆਪ ਹੋਵਾਂ ਪੇਸ਼, ਏਸੇ ਕਰਕੇ ਅੱਜ ਦੀ ਪੇਸ਼ੀ ਪਹਿਲੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਗੋਬਿੰਦ ਕਹੇ ਉਹ ਪ੍ਰਭ ਲੁਕਣ ਛਿਪਣ ਵਾਲੇ ਚੋਰ, ਬੇਨੰਤੀ ਦਿਆਂ ਸੁਣਾਈਆ। ਤੂੰ ਮੇਰੇ ਵਿਚ ਵਧਾਇਆ ਜ਼ੋਰ, ਆਪਣੀ ਤਾਕਤ ਨਾਲ ਮਿਲਾਈਆ। ਮੈਨੂੰ ਭੇਜਿਆ ਵਿਚ ਅੰਧੇਰੇ ਘੋਰ, ਕਲਜੁਗ ਅੰਤਮ ਹੁਕਮ ਸੁਣਾਈਆ। ਆਪਣੇ ਨਾਲ ਬੰਨ੍ਹ ਕੇ ਡੋਰ, ਨਾਤਾ ਲਿਆ ਜੁੜਾਈਆ। ਮੈਂ ਸੁਣ ਕੇ ਤੇਰਾ ਵਿਛੋੜੇ ਵਾਲਾ ਸ਼ੋਰ, ਆਪਣਾ ਬਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰ ਕਰ ਬੇਪਰਵਾਹੀਆ। ਗੋਬਿੰਦ ਕਹੇ ਮੇਰੀ ਪਿਛਲੀ ਵੇਖ ਲੈ ਅਰਜ਼ੀ, ਦਰ ਦਰਖ਼ਾਸਤ ਦਿਆਂ ਵਖਾਈਆ। ਬਿਨਾ ਮੇਰੇ ਤੇਰੀ ਲੋਕਮਾਤ ਵਿਚ ਚਲੇ ਨਾ ਕੋਈ ਮਰਜ਼ੀ, ਇਕੱਲਾ ਆਪਣਾ ਹੁਕਮ ਨਾ ਕੋਇ ਬਣਾਈਆ। ਜਿਸ ਤਰਾ ਤੂੰ ਮੇਰਾ ਗ਼ਰਜ਼ੀ, ਮੈਂ ਗ਼ਰਜ਼ ਗੁਰਮੁਖਾਂ ਨਾਲ ਰਖਾਈਆ। ਪੁਰਖ

❋

❋

ਅਕਾਲ ਤੂੰ ਮੇਰਾ ਦਰਦੀ, ਮੈਂ ਦਰਦ ਗ਼ਰੀਬ ਨਿਮਾਣਿਆਂ ਝੋਲੀ ਪਾਈਆ। ਜਿਹੜੀ ਧਾਰ ਤੇਰਾ ਮੇਰਾ ਢੋਲਾ ਪੜ੍ਹਦੀ, ਉਹਨਾਂ ਦੀ ਹੋਣ ਨਾ ਦੇਵਾਂ ਜੁਦਾਈਆ। ਗੁਰਮੁਖ ਆਸਾ ਰਹੇ ਨਾ ਸੜਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਸੰਦੇਸ਼ ਇਕ ਸੁਣਾਈਆ। ਪੁਰਖ ਅਕਾਲ ਕਹੇ ਗੋਬਿੰਦ ਚੁਪ, ਚੁਪ ਚੁਪੀਤਾ ਦਿਆਂ ਜਣਾਈਆ। ਮੈਨੂੰ ਫਿਰ ਲੈਣ ਦੇ ਛੁਪ, ਲੁਕ ਲੁਕ ਵਕ਼ਤ ਲੰਘਾਈਆ। ਤੂੰ ਮੇਰਾ ਲਾਡਲਾ ਪੁੱਤ, ਨਿਉਂ ਕੇ ਸੀਸ ਦੇ ਨਿਵਾਈਆ। ਮੈਂ ਬਦਲਾਂ ਆਪਣਾ ਰੁਖ਼, ਰਸਤਾ ਇਕ ਪਰਗਟਾਈਆ। ਤੈਨੂੰ ਬੜਾ ਦੇਵਾਂ ਸੁਖ, ਸੁਖ ਵਿਚ ਸਮਾਈਆ। ਗੋਬਿੰਦ ਅੱਗੋਂ ਪਿਆ ਉਠ, ਆਪਣਾ ਬਲ ਪਰਗਟਾਈਆ। ਤੂੰ ਮੇਰੇ ਉਤੇ ਰਿਹਾ ਤੁਠ, ਮੈਂ ਭਗਤਾਂ ਦਇਆ ਕਮਾਈਆ। ਜੇ ਮੈਨੂੰ ਲਵੇਂ ਪੁਛ, ਪ੍ਰਭ ਤੈਨੂੰ ਦਿਆਂ ਜਣਾਈਆ। ਮੇਰਾ ਨਹੀਂ ਗੁਰਮੁਖਾਂ ਦਾ ਸਭ ਕੁਛ, ਸਭ ਕੁਛ ਇਹਨਾਂ ਦੀ ਝੋਲੀ ਪਾਈਆ। ਇਹਨਾਂ ਦਾ ਵਿਛੋੜੇ ਦਾ ਮੈਨੂੰ ਵੱਡਾ ਦੁੱਖ, ਤੇਰਾ ਸੁਖ ਕੰਮ ਕਿਸੇ ਨਾ ਆਈਆ। ਉਜਲ ਕਰਾਂ ਮੁਖ, ਦੁਰਮਤ ਮੈਲ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਵਖਾਈਆ। ਗੋਬਿੰਦ, ਕਰ ਲੈਣ ਦੇ ਇਕ ਵਿਹਾਰ, ਚੋਰੀ ਯਾਰੀ ਮੇਰੀ ਰੀਤੀ ਚਲੀ ਆਈਆ। ਮੈਨੂੰ ਫੇਰ ਕਿਸੇ ਨਹੀਂ ਕਹਿਣਾ ਚੌਵੀਆਂ ਅਵਤਾਰ, ਕਲ ਕਲਕੀ ਫੇਰਾ ਪਾਈਆ। ਨਬੀਆਂ ਦਾ ਸਰਦਾਰ, ਅਮਾਮ ਧੁਰਦਰਗਾਹੀਆ। ਜੋਤ ਦੀ ਧਾਰ, ਜੋਤ ਵਿਚ ਰੁਸ਼ਨਾਈਆ। ਵੇਖਾਂ ਜਾ ਜਾ ਘਰ ਬਾਰ, ਆਪਣੀ ਸਮਝ ਨਾ ਕਿਸੇ ਸਮਝਾਈਆ। ਭਗਤਾਂ ਲਵਾਂ ਉਠਾਲ, ਹਲੂਣਾ ਇਕ ਦਵਾਈਆ। ਕਦੇ ਸ਼ਾਹ ਕਦੇ ਕੰਗਾਲ, ਦੋਵੇਂ ਰੂਪ ਵਖਾਈਆ। ਲੱਭਿਆਂ ਕੋਈ ਨਾ ਸਕੇ ਭਾਲ, ਖੋਜਿਆਂ ਖੋਜ ਨਾ ਕੋਇ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਸੁਣਾਈਆ। ਗੋਬਿੰਦ ਕਿਹਾ ਪ੍ਰਭੂ ਵੇਖ ਆਪਣੀ ਇਬਾਰਤ, ਜਿਹੜੀ ਬਿਨ ਅੱਖਰਾਂ ਦਿਤੀ ਲਿਖਾਈਆ। ਮੈਂ ਭਗਤਾਂ ਨਾਲ ਹੋਣ ਨਹੀਂ ਦੇਣੀ ਸ਼ਰਾਰਤ, ਪੜਦਾ ਰਹਿਣ ਕੋਇ ਨਾ ਪਾਈਆ। ਇਹ ਕ੍ਰਿਸ਼ਨ ਨਹੀਂ ਜਿਹੜਾ ਫੇਰ ਬਣਾਵੇ ਮਹਾਂਭਾਰਤ, ਜੇਬ ਵਿਚੋਂ ਖਰਚ ਨਾ ਕੋਇ ਕਰਾਈਆ। ਹੁਣ ਕੋਈ ਅਵਤਾਰ ਪੈਗ਼ੰਬਰ ਨਹੀਂ ਜਿਹੜਾ ਮੈਂ ਕਿਸੇ ਮਜ਼੍ਹਬ ਦੀ ਲਵਾਂ ਆੜ੍ਹਤ, ਦੁਕਾਨ ਜਗਤ ਵਿਚ ਚਲਾਈਆ। ਹੁਣ ਲੱਗਣਾ ਨਹੀਂ ਕਿਸੇ ਵਿਚ ਗਾਰਤ, ਪੜਦਿਆਂ ਵਿਚ ਨਾ ਕੋਇ ਛੁਪਾਈਆ। ਮੇਰੀ ਸਭ ਤੋਂ ਵੱਖਰੀ ਹੋਣੀ ਜ਼ਿਆਰਤ, ਜਾਹਰ ਜਹੂਰ ਕਰਾਂ ਰੁਸ਼ਨਾਈਆ। ਪੁਰਖ ਅਕਾਲ ਆਪਣਾ ਲੇਖਾ ਵੇਖ ਜਿਥੇ ਇੱਕੀ ਭਗਤਾਂ ਦੀ ਵਜ਼ਾਰਤ, ਨੌ ਸਾਲ ਲਿਖ ਕੇ ਝਟ ਲੰਘਾਈਆ। ਜੇ ਮੈਂ ਨਾ ਬਣਿਆ ਅੱਜ ਇਹਨਾਂ ਦਾ ਵਾਰਸ, ਵਿਰਸਾ ਕਾਇਮ ਨਾ ਕੋਇ ਕਰਾਈਆ। ਮੈਂ ਕਹਿ ਕੇ ਆਇਆ ਗੋਬਿੰਦ ਦਾ ਖ਼ਾਲਸਾ ਹੋਵੇ ਖ਼ਾਲਸ, ਬਿਨਾ ਭਗਤਾਂ ਤੋਂ ਖ਼ਾਲਸ ਨਜ਼ਰ ਕੋਇ ਨਾ ਆਈਆ। ਮੈਨੂੰ ਨਾ ਕੋਈ ਨਿੰਦਰਾ ਨਾ ਕੋਈ ਆਲਸ, ਗ਼ਫ਼ਲਤ ਵਿਚ ਝਟ ਨਾ ਕੋਇ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਰੰਗ ਰੰਗਾਈਆ। ਗੋਬਿੰਦ ਕਹੇ ਓਏ ਅੱਗੇ ਆ ਜਾ ਇੱਕੀ ਚੇਤ, ਤੈਨੂੰ ਦਿਆਂ ਸਮਝਾਈਆ। ਕੀ ਤੈਨੂੰ ਨਹੀਂ ਮੇਰਾ ਭੇਤ, ਮੈਂ ਕਾਹਨ ਰੂਪ ਵਟਾਈਆ। ਜ਼ਰਾ ਤੱਕ ਲੈ ਨੇਤ ਨੇਤ, ਨੇਤਰ ਅੱਖ ਖੁਲ੍ਹਾਈਆ। ਜਿਸ ਵੇਲੇ ਰਣ ਭੂਮੀ ਵੇਖੀ ਖੇਤ, ਸ਼ਤਰੂ ਮਿੱਤਰ ਖੋਜ ਖੁਜਾਈਆ। ਓਸ ਦਾ ਉਹਨਾਂ ਨਾਲ ਹੇਤ, ਜੋ ਜੁਗ ਜੁਗ ਸਾਚਾ ਸੰਗ ਨਿਭਾਈਆ। ਉਹਨਾਂ ਦਾ ਬਦਲਣ ਆਇਆ ਲੇਖ, ਲੇਖਾ ਕੂੜ ਮਿਟਾਈਆ। ਏਸੇ ਕਾਰਨ ਹੋਇਆ ਪੇਸ਼, ਸਨਮੁਖ ਹੋ ਕੇ ਰਿਹਾ ਸੁਣਾਈਆ। ਪ੍ਰਭੂ ਕਿਉਂ

❋

❋

ਬਣੇ ਮੁੱਲਾ ਸ਼ੇਖ਼, ਮਸਲਾ ਝੂਠਾ ਨਾ ਕੋਇ ਬਣਾਈਆ। ਜੇ ਤੂੰ ਆਪਣਾ ਨਾਮ ਰਖਾਇਆ ਦਰਵੇਸ਼, ਮੰਗਣ ਵਾਲਾ ਮੰਗਤਾ ਲੁਕ ਕੇ ਝਟ ਨਾ ਕਦੇ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਵਖਾਈਆ। ਗੋਬਿੰਦ ਇਹ ਖੇਲ ਬੜੀ ਸੋਹਣੀ, ਮੈਨੂੰ ਨਜ਼ਰੀ ਆਈਆ। ਗੋਬਿੰਦ ਕਿਹਾ ਇਹ ਗੱਲ ਕਦੇ ਨਾ ਹੋਣੀ, ਜਿੰਨਾਂ ਚਿਰ ਚਲੇਂ ਨਾ ਮੇਰੀ ਰਜ਼ਾਈਆ। ਇਹ ਕੋਈ ਜਗਤ ਵਾਲਾ ਨਹੀਂ ਨਛੱਤਰ ਰੋਹਣੀ, ਜਿਸ ਦਾ ਭੇਵ ਨਾ ਕੋਇ ਖੁਲ੍ਹਾਈਆ। ਮੈਂ ਸ਼ਬਦ ਖੰਡੇ ਨਾਲ ਸ੍ਰਿਸ਼ਟੀ ਸਾਰੀ ਕੋਹਣੀ, ਬ੍ਰਹਿਮੰਡਾਂ ਵੇਖ ਵਖਾਈਆ। ਤੂੰ ਤੇ ਪ੍ਰਭੂ ਇਕ ਨਿੱਕੀ ਜਿਹੀ ਜੋਤ ਜਗੌਣੀ, ਛੋਟਿਆਂ ਘਰਾਂ ਵਿਚ ਕਰੇਂ ਰੁਸ਼ਨਾਈਆ। ਮੈਂ ਹਾਹਾਕਾਰ ਜਗਤ ਮਚਾਉਣੀ, ਜਿਸ ਨੂੰ ਸੁਣੇ ਸਰਬ ਲੋਕਾਈਆ। ਪੁਰਖ ਅਕਾਲ ਦੀਨ ਦਿਆਲ ਹਰਿ ਸੰਗਤ ਪਹਿਲੋਂ ਮੇਰੇ ਦਵਾਰੇ ਦੀ ਪਰਾਹੁਣੀ, ਫੇਰ ਤੇਰੇ ਘਰ ਦੇਣੀ ਪੁਚਾਈਆ। ਪੰਜ ਚੇਤ ਨੂੰ ਜਿਹੜੀ ਤੂੰ ਖੇਲ ਖਿਲਾਉਣੀ, ਉਹ ਮੈਨੂੰ ਮੂਲ ਨਾ ਭਾਈਆ। ਜੇ ਧਰਮ ਦਾ ਪਿਆਰ ਤੇ ਸਚ ਦੀ ਕਰਨੀ ਬਹੁਣੀ, ਧੁਰ ਦਾ ਕਰਮ ਬਣਾਈਆ। ਕਿਉਂ ਲੁਕਣ ਛੁਪਣ ਦੀ ਪਾਈ ਅੜੌਣੀ, ਮੈਨੂੰ ਦੇ ਸਮਝਾਈਆ। ਮੈਂ ਚਾਹੁੰਦਾ ਪੰਜ ਚੇਤ ਨੂੰ ਇੱਕੀਆਂ ਦੀ ਧਾਰ ਆਪਣੇ ਨਾਲ ਰਖਾਉਣੀ, ਇਕ ਦਾ ਲੇਖਾ ਦਿਆਂ ਮੁਕਾਈਆ। ਪਿਛਲੀ ਕੀਤੀ ਸਰਬ ਗਵੌਣੀ, ਗਵਾਹ ਵਿਚ ਪੁਰਖ ਅਕਾਲ ਤੇਰੀ ਸ਼ਹਾਦਤ ਦਿਆਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦਾਤੇ ਦੇ ਵਡਿਆਈਆ। ਪੁਰਖ ਅਕਾਲ ਕਹੇ ਗੋਬਿੰਦ ਸੁਣ ਲਾਡਲੇ ਪੁੱਤਾ, ਪਿਤਰ ਹੋ ਕੇ ਦਿਆਂ ਜਣਾਈਆ। ਆਹ ਲੈ ਮੇਰੀ ਮੁਹੱਬਤ ਦਾ ਗੁੱਛਾ, ਚਾਰ ਜੁਗ ਦਾ ਲੇਖਾ ਤੇਰੀ ਝੋਲੀ ਪਾਈਆ। ਮੇਰੇ ਉਤੇ ਕਰ ਨਾ ਗੁੱਸਾ, ਸਹਿਜ ਦਿਆਂ ਸੁਣਾਈਆ। ਮੈਂ ਅੱਗੇ ਵੀ ਪਿਛੇ ਰਿਹਾ ਲੁਕਾ, ਲੁਕ ਲੁਕ ਕੇ ਆਪਣਾ ਖੇਲ ਵਖਾਈਆ। ਗੋਬਿੰਦ ਤਾਅ ਦੇ ਕੇ ਮੁੱਛਾ, ਬਿਨ ਮੁੱਛਾਂ ਵਟ ਚੜ੍ਹਾਈਆ। ਫੜ ਕੇ ਬਾਹੋਂ ਗੁੱਟਾ, ਹਲੂਣਾ ਰਿਹਾ ਲਗਾਈਆ। ਪ੍ਰਭੂ ਜੇ ਤੇਰਾ ਲੜ ਮੈਥੋਂ ਨਹੀਂ ਛੁੱਟਾ ਤੇ ਮੈਂ ਭਗਤਾਂ ਨਾਲੋਂ ਪਲੂ ਨਾ ਕਦੇ ਛੁਡਾਈਆ। ਮੇਰਾ ਪ੍ਰੇਮ ਕਦੇ ਨਾ ਟੁੱਟਾ, ਟੁੱਟਦਿਆਂ ਰਿਹਾ ਜੁੜਾਈਆ। ਮੈਨੂੰ ਇਹੋ ਵੱਡਾ ਦੁੱਖਾ, ਜਿਹੜਾ ਤੂੰ ਲੁਕਣ ਦਾ ਸ਼ਬਦ ਦਿਤਾ ਲਿਖਾਈਆ। ਜੇ ਤੂੰ ਪਿਤਾ ਨਾ ਹੋਵੇਂ ਮੈਂ ਤੈਨੂੰ ਟੰਗ ਦੇਵਾਂ ਪੁੱਠਾ, ਉਲਟਾ ਦਿਆਂ ਲਟਕਾਈਆ। ਫਿਰ ਗੁੱਸੇ ਵਿਚ ਪੁਛਾਂ, ਕੀ ਭਗਤਾਂ ਤੋਂ ਮੁਖ ਛੁਪਾਈਆ। ਜੇ ਤੂੰ ਪ੍ਰਭੂ ਧੁਰ ਦਾ ਸੁੱਚਾ, ਕਿਉਂ ਲੁਕ ਲੁਕ ਝਟ ਲੰਘਾਈਆ। ਮੈਂ ਹੁਣ ਨਾ ਆਪ ਤੇ ਨਾ ਤੈਨੂੰ ਬੰਦ ਹੋਣ ਨਹੀਂ ਦੇਣਾ ਵਿਚ ਕੁੱਜਾ, ਤੇ ਕੂਜੇ ਮਿਸ਼ਰੀ ਦਾ ਸਵਾਦ ਦੇਣਾ ਤਜਾਈਆ। ਜੇ ਤੂੰ ਮੈਨੂੰ ਬੁੱਝਾ ਤੇ ਮੈਂ ਗੁਰਮੁਖਾਂ ਭੇਤ ਖੋਲ੍ਹਿਆ ਗੁੱਝਾ, ਦਿਵਸ ਰੈਣ ਏਸੇ ਵਿਹਾਰ ਵਿਚ ਰੁੱਝਾ, ਚਾਰ ਕੁੰਟ ਵੇਖਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਦਇਆ ਕਮਾਈਆ। ਪੁਰਖ ਅਕਾਲ ਕਹੇ ਗੋਬਿੰਦ ਇਹ ਮੇਰੀ ਪਹਿਲੀ ਪਰਖ, ਸ਼ਬਦੀ ਸ਼ਬਦ ਜਣਾਈਆ। ਗੋਬਿੰਦ ਕਿਹਾ ਮੈਨੂੰ ਏਸੇ ਕਰ ਕੇ ਆਇਆ ਹਰਖ਼, ਪ੍ਰਭ ਤੈਨੂੰ ਦਿਆਂ ਸੁਣਾਈਆ। ਜਿਸ ਤਰ੍ਹਾਂ ਮੈਂ ਖ਼ੁਸ਼ ਤੇਰਾ ਕਰ ਕੇ ਦਰਸ, ਏਸੇ ਤਰ੍ਹਾਂ ਗੁਰਮੁਖ ਮੇਰਾ ਦਰਸ਼ਨ ਕਰ ਕੇ ਖ਼ੁਸ਼ੀ ਮਨਾਈਆ। ਮੈਂ ਚਾਹੁੰਦਾ ਦੋਵੇਂ ਮਿਲ ਕੇ ਉਨ੍ਹਾਂ ਦੀ ਮੇਟੀਏ ਹਰਸ, ਤ੍ਰਿਸ਼ਨਾ ਦਈਏ ਬੁਝਾਈਆ। ਜਿਸ ਕਾਰਨ ਆਏ ਉਤੇ ਫ਼ਰਸ਼, ਧਰਤੀ ਉਤੇ ਡੇਰਾ ਲਾਈਆ। ਗੁਰ ਅਵਤਾਰ ਪੈਗ਼ੰਬਰਾਂ ਦੀ ਮਨਜ਼ੂਰ ਕਰ ਕੇ ਅਰਜ਼, ਨਿਰਗੁਣ ਧਾਰ ਵੇਸ ਵਟਾਈਆ। ਅੱਗੇ ਹੋਈਏ ਨਾ ਦੋਵੇਂ ਲਗ਼ਰਜ਼, ਮਿਹਨਤ ਨਾਲ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ

❋

❋

ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਹੇ ਗੋਬਿੰਦ ਸ਼ਾਬਾਸ਼, ਸ਼ਹਿਨਸ਼ਾਹ ਹੋ ਕੇ ਦਿਆਂ ਵਡਿਆਈਆ। ਮੈਨੂੰ ਚਾਰ ਜੁਗ ਲੰਘ ਗਏ ਕਰਦਿਆਂ ਤਲਾਸ਼, ਵੇਖਾਂ ਥਾਉਂ ਥਾਈਂਆ। ਸਾਰੇ ਰੋਂਦੇ ਵੇਖੇ ਜਿਉਂ ਸ਼ੰਕਰ ਨੀਰ ਵਹਾਏ ਕੈਲਾਸ਼, ਕਲਾਧਾਰੀ ਨਜ਼ਰ ਕੋਇ ਨਾ ਆਈਆ। ਬਿਨ ਤੇਰੇ ਮੇਰਾ ਦਿਤਾ ਨਾ ਕਿਸੇ ਸਾਥ, ਅਗਲਾ ਸੰਗ ਨਾ ਕੋਇ ਬਣਾਈਆ। ਮੈਂ ਤੇਰੀ ਲੇਖੇ ਲਾਵਾਂ ਮਿੱਟੀ ਖ਼ਾਕ, ਰਾਖ ਸਭ ਨੂੰ ਦਿਆਂ ਵਰਤਾਈਆ। ਤੂੰ ਮੇਰਾ ਜਨ ਭਗਤ ਮੇਰੀ ਸ਼ਾਖ਼, ਦੋਹਾਂ ਦਾ ਮੇਲਾ ਸਹਿਜ ਸੁਭਾਈਆ। ਤੂੰ ਇਹ ਦੱਸ ਦੇ ਪੰਜ ਚੇਤ ਦੀ ਕਿਥੇ ਕੱਟਣੀ ਰਾਤ, ਮੈਨੂੰ ਦੇ ਸਮਝਾਈਆ। ਗੋਬਿੰਦ ਕਿਹਾ ਪਹਿਲੋਂ ਮਨਜ਼ੂਰ ਕਰ ਲੈ ਜਿਹੜਾ ਲੇਖਾ ਲਿਖਿਆ ਨਾਲ ਕਲਮ ਦਵਾਤ, ਪਹਿਲੀ ਫੱਗਣ ਲੇਖ ਬਣਾਈਆ। ਪ੍ਰਭ ਦਾ ਕੀਤਾ ਤੇ ਗੋਬਿੰਦ ਕੀਤਾ (ਸਾਫ਼), ਰਸਤਾ ਗੁਰਮੁਖਾਂ ਇਕ ਜਣਾਈਆ। ਬਚਨ ਦੇਦੇ ਮੈਨੂੰ ਕਹਿਵੀਂ ਨਾ ਕਦੀ ਗੁਸਤਾਖ਼, ਮੈਂ ਆਪਣੀ ਆਸਾ ਦਿਤੀ ਵਖਾਈਆ। ਗੋਬਿੰਦ ਕਹੇ ਪ੍ਰਭੂ ਮੈਂ ਚਾਹੁੰਦਾ ਜਿਧਰ ਜਾਵਾਂ ਅੱਗੇ ਤੇਰੇ ਪ੍ਰੇਮ ਦੀ ਕਰਾਂ ਬਰਸਾਤ, ਛਹਿਬਰ ਆਪਣੀ ਨਾਲ ਲਗਾਈਆ। ਸਤਿ ਦੀ ਦੇਵਾਂ ਦਾਤ, ਧਰਮ ਦੀ ਧਾਰ ਬੰਧਾਈਆ। ਗੁਰਮੁਖ ਸੁੱਤਾ ਜਾਏ ਜਾਗ, ਜਾਗਣ ਵੇਲਾ ਦਿਆਂ ਦ੍ਰਿੜਾਈਆ। ਚਾਰੋਂ ਕੁੰਟ ਰੌਲੀ ਪੈ ਜਾਏ ਵਾਂਗ ਕਾਗ, ਸ੍ਰਿਸ਼ਟੀ ਕਾਗ ਵਾਂਗ ਕੁਰਲਾਈਆ। ਪੁਰਖ ਅਕਾਲ ਦੀਨ ਦਿਆਲ ਲੁਕਣ ਨਾਲੋਂ ਭਗਤਾਂ ਦੇ ਅੰਦਰ ਦੇ ਉਹ ਵੈਰਾਗ, ਜਿਸ ਵੈਰਾਗ ਵਿਚ ਕੂੜੇ ਵੈਰੀ ਅੰਦਰੋਂ ਦੇ ਕਢਾਈਆ। ਜੇ ਮਾਲੀ ਹੀ ਲੁਕ ਗਿਆ ਤੇ ਸੁੰਞਾ ਰਹਿ ਜਾਊ ਬਾਗ਼, ਫਲ ਫੁੱਲ ਕੰਮ ਕਿਸੇ ਨਾ ਆਈਆ। ਜੇ ਮੰਦਰ ਹੀ ਢਹਿ ਗਿਆ ਤੇ ਕਿੱਥੇ ਜਗੂ ਚਰਾਗ਼, ਕਰੇ ਕੌਣ ਰੁਸ਼ਨਾਈਆ। ਤੇ ਜੇ ਤੂੰ ਵੀ ਲੁਕ ਕੇ ਕੱਢੇਂ ਰਾਤ, ਗੁਰਮੁਖ ਕਿਸ ਦਾ ਦਰਸ਼ਨ ਪਾਈਆ। ਪਿਛੇ ਮੈਂ ਡਰਦਾ ਰਿਹਾ ਗੋਬਿੰਦ ਕਹੇ ਹੁਣ ਜੇ ਹੇਰਾ ਫੇਰੀ ਕੀਤੀ ਖੋਲ੍ਹ ਦਿਉਂਗਾ ਪਾਜ, ਪੜਦਾ ਦਿਆਂ ਉਠਾਈਆ। ਕਿਉਂ, ਮੈਂ ਜਾਣਦਾ ਬਿਨਾ ਗੋਬਿੰਦ ਦੇ ਤੇਰਾ ਦੋ ਜਹਾਨਾਂ ਦਾ ਚਲਣਾ ਨਹੀਂ ਰਾਜ, ਰਈਅਤ ਸੰਭਾਲਣ ਵਾਲਾ ਨਜ਼ਰ ਕੋਇ ਨਾ ਆਈਆ। ਮੈਂ ਸਦਾ ਰੱਖਣੀ ਆਪਣੇ ਨਾਲ ਇੱਕੀਆਂ ਦੀ ਜਮਾਤ, ਇੱਕੀਆਂ ਤੋਂ ਘਟ ਆਪਣਾ ਕਦਮ ਨਾ ਕੋਇ ਉਠਾਈਆ। ਮੇਰਾ ਸ਼ਹਿਨਸ਼ਾਹਾਂ ਵਰਗਾ ਹੋਵੇ ਠਾਠ, ਠੋਕਰਾਂ ਨਾਲ ਸਭ ਨੂੰ ਦਿਆਂ ਉਠਾਈਆ। ਚਾਰ ਜੁਗ ਦੇ ਸਾਫ਼ ਕਰਾਂ ਕਾਗ਼ਜਾਤ, ਅੱਗੇ ਇਕੋ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਗੋਬਿੰਦ ਕਿਹਾ ਪ੍ਰਭੂ ਤੇਰਾ ਲਿਖਿਆ ਲੇਖ ਸਕੇ ਨਾ ਕੋਇ ਮਿਟਾ, ਅੱਖਰ ਅੱਖਰ ਨਾ ਕੋਇ ਬਦਲਾਈਆ। ਪੁਰਖ ਅਕਾਲ ਕਿਹਾ ਗੋਬਿੰਦ ਜਿਸ ਉਤੇ ਮਿਹਰ ਦੀ ਨਿਗਾਹ ਦਿਆਂ ਟਿਕਾ, ਦਇਆਵਾਨ ਹੋ ਕੇ ਦਇਆ ਕਮਾਈਆ। ਓਸ ਦੇ ਪਿਆਰ ਵਿਚ ਜੁਗ ਦਿਆਂ ਉਲਟਾ, ਇਹ ਮੇਰੀ ਬੇਪਰਵਾਹੀਆ। ਮੈਂ ਕੋਈ ਖ਼ੁਦੀ ਕਰਨ ਵਾਲਾ ਨਹੀਂ ਖ਼ੁਦਾ, ਖ਼ੁਦ ਮਾਲਕ ਹੋ ਕੇ ਖ਼ਾਦਮ ਬਣ ਕੇ ਸੇਵ ਕਮਾਈਆ। ਮੈਂ ਵੇਖਣਾ ਚਾਹੁੰਦਾ ਸਾਂ ਤੇਰੀ ਪ੍ਰੇਮ ਦੀ ਕੇਹੋ ਜਿਹੀ ਅਦਾ, ਭਗਤਾਂ ਨਾਲ ਨਜ਼ਰੀ ਆਈਆ। ਗੋਬਿੰਦ ਕਿਹਾ ਇਨ੍ਹਾਂ ਪਿਛੇ ਆਪਣੇ ਬੱਚੇ ਕਰ ਕੇ ਫ਼ਿਦਾ, ਤੇਰੀ ਝੋਲੀ ਪਾਈਆ। ਹੁਣ ਕਿਸ ਤਰਾ ਰਹਵਾਂ ਜੁਦਾ, ਅੱਡਰਾ ਝਟ ਲੰਘਾਈਆ। ਮੇਰੀ ਤੇ ਇਕੋ ਇਕ ਦੁਆ, ਬੇਨੰਤੀ ਇਕ ਸੁਣਾਈਆ। ਸਾਚਾ ਮੇਲਾ ਲਵਾਂ ਮਿਲਾ, ਮਿਲਿਆਂ ਵਿਛੜ ਕੋਇ ਨਾ ਜਾਈਆ। ਤੇਰੇ ਦਵਾਰੇ ਦੇਵਾਂ ਬਹਾ, ਜਿਥੇ ਸਤਿ ਦੀ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਪੁਰਖ ਅਕਾਲ ਕਿਹਾ ਗੋਬਿੰਦ ਮੈਂ

❋

❋

ਵੇਖਾਂ ਪਿਆਰ ਤੇਰੀ ਸਿੱਖੀ, ਨਿਗਾਹ ਭਗਤਾਂ ਵੱਲ ਉਠਾਈਆ। ਮੇਰੇ ਸਾਹਮਣੇ ਪੁਛ ਕਿ ਗੁਰਮੁਖੋ ਸਦਾ ਨਾਲ ਜਾਣ ਨੂੰ ਤਿਆਰ ਰਹੋਗੇ ਇੱਕੀ, ਜੇ ਮਨਜ਼ੂਰ ਤੇ ਹੱਥ ਦਿਓ ਉਠਾਈਆ। ਫੇਰ ਕੋਈ ਨਾ ਰਹਿਣਾ ਮੁਨੀ ਰਿਖੀ, ਸਭ ਦਾ ਲੇਖਾ ਦੇਣਾ ਮੁਕਾਈਆ। ਜਗਤ ਦੀ ਰਸ ਧਾਰ ਹੋਣੀ ਫਿੱਕੀ, ਅੰਮ੍ਰਿਤ ਜਾਮ ਨਾ ਕੋਇ ਪਿਆਈਆ। ਗੁਰਮੁਖ ਨਾਲ ਸਵਾ ਸੇਰ ਪਕਾ ਕੇ ਰੱਖਣੀ ਟਿੱਕੀ, ਰੋਟੀ ਇਕੋ ਨਜ਼ਰੀ ਆਈਆ। ਇਸ ਦੇ ਉਤੇ ਧਾਰ ਰੱਖਣੀ ਚਿੱਟੀ, ਕੱਪੜ ਬਸਤਰ ਸੋਹਣਾ ਉਪਰ ਪਾਈਆ। ਇਕ ਪਹਿਲੀ ਚੇਤ ਨੂੰ ਲਿਖਾਉਣੀ ਚਿੱਠੀ, ਮਜ਼ਮੂਨ ਧੁਰ ਦਾ ਆਪ ਬਣਾਈਆ। ਨਾਲ ਤਿੰਨ ਰੰਗ ਦੀ ਲੈਣੀ ਮਿੱਟੀ, ਲਾਲ ਕੰਚਨ ਸੂਹਾ ਲੈਣਾ ਚੜ੍ਹਾਈਆ। ਢਾਈ ਇੰਚ ਲੱਕੜ ਦੀ ਲੈਣੀ ਗਿੱਟੀ, ਚਾਰੋਂ ਤਰਫ਼ ਇਕੋ ਜਿਹੀ ਨਜ਼ਰੀ ਆਈਆ। ਕਾਗ਼ਜ਼ ਉਤੇ ਇਕ ਗੋਲ ਬਣਾਉਣੀ ਟਿੱਪੀ, ਹਾਹਾ ਥੱਲੇ ਨਾ ਕੋਇ ਵਖਾਈਆ। ਇਕ ਕਰਦ ਰੱਖਣੀ ਨਿੱਕੀ, ਛੋਟੀ ਜਿਹੀ ਜੋ ਪਿਛੇ ਮਾਲਵੇ ਦੇ ਹਿੱਸੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰੰਗਾਈਆ। ਗੋਬਿੰਦ ਕਹੇ ਕੀ ਪ੍ਰਭ ਤੈਨੂੰ ਮਨਜ਼ੂਰ, ਜੋ ਬੇਨੰਤੀ ਦਿੱਤੀ ਸੁਣਾਈਆ। ਜੇ ਮੈਂ ਕਰ ਬੈਠਾ ਕਸੂਰ, ਉਹ ਵੀ ਤੇਰੀ ਝੋਲੀ ਪਾਈਆ। ਮੈਂ ਵਿਛੋੜੇ ਵਿਚ ਚੂਰ, ਝਲ ਨਾ ਸਕਾਂ ਜੁਦਾਈਆ। ਗੁਰਮੁਖ ਇਕੱਠੇ ਹੋਣ ਨੇੜੇ ਦੂਰ, ਸੋਹਣਾ ਸੰਗ ਬਣਾਈਆ। ਮੈਂ ਬਣਾਂ ਹਕ ਦਾ ਮਜ਼ਦੂਰ, ਚਾਰੋਂ ਕੁੰਟ ਵੇਖ ਵਖਾਈਆ। ਕਿਉਂ, ਤੇਰਾ ਸੰਗ ਰਿਹਾ ਜ਼ਰੂਰ, ਸਗਲਾ ਸੰਗ ਜਣਾਈਆ। ਹੁਣ ਦੋਵੇਂ ਸਾਚੇ ਭਗਤਾਂ ਨੂੰ ਕਰ ਲਈਏ ਮਸ਼ਹੂਰ, ਆਪਣੀ ਲੋੜ ਰਹੀ ਨਾ ਰਾਈਆ। ਪਾਣੀ ਤੋਂ ਸਾਫ਼ ਹੋ ਜਾਏ ਬੂਰ, ਦੁਰਗੰਧੀ ਅੰਦਰੋਂ ਬਾਹਰ ਕਢਾਈਆ। ਜੇ ਮੇਰੀ ਅਰਜ਼ ਤੈਨੂੰ ਕਬੂਲ, ਸਿਰ ਮੇਰੇ ਹੱਥ ਟਿਕਾਈਆ। ਪੁਰਖ ਅਕਾਲ ਕਿਹਾ ਗੋਬਿੰਦ ਤੇਰਾ ਸੱਚਾ ਸਚ ਅਸੂਲ, ਅਸਲ ਦਿਤਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਹੇ ਮੈਨੂੰ ਲੇਖ ਵਖਾ ਦੇ ਬਿਨਾ ਕਲਮ ਸ਼ਾਹੀ, ਬਿਨਾ ਅੱਖਰਾਂ ਅੱਖਰ ਵਖਾਈਆ। ਆਪਣੀ ਤਸਦੀਕ ਕਰਕੇ ਆਪੇ ਪਾ ਦੇ ਗਵਾਹੀ, ਸ਼ਹਾਦਤ ਸ਼ਾਹ ਹੋ ਕੇ ਭੁਗਤਾਈਆ। ਸਦਾ ਚੱਲਾਂ ਸਤਿ ਰਜ਼ਾਈ, ਰਜ਼ਾ ਤੇਰੀ ਨਾਲ ਮਿਲਾਈਆ। ਜਿਹੜੀ ਪਹਿਲੀ ਫੱਗਣ ਲਿਖਤ ਲਿਖਾਈ, ਲੁਕ ਲੁਕ ਕੇ ਝਟ ਲੰਘਾਈਆ। ਓਸ ਦੇ ਥਾਂ ਕਰ ਰੁਸ਼ਨਾਈ, ਮੇਰੀ ਆਸਾ ਪੂਰ ਕਰਾਈਆ। ਪੁਰਖ ਅਕਾਲ ਕਹੇ ਗੋਬਿੰਦ ਮੈਂ ਜ਼ਰੂਰ ਤੇਰੀ ਤੇ ਤੇਰਿਆਂ ਗੁਰਮੁਖਾਂ ਦੀ ਕਰਾਂ ਵਡਿਆਈ, ਮਿਹਰ ਨਿਗਾਹ ਇਕ ਟਿਕਾਈਆ। ਪਹਿਲੇ ਦਿਨ ਜਾਣਾ ਪੁਰ ਭਲਾਈ, ਗੁਰਮੁਖ ਦਾ ਨਿਸ਼ਾਨ ਆਉਣਾ ਬਣਾਈਆ। ਅਗਲਾ ਲੇਖਾ ਆਪੇ ਦਏ ਸਮਝਾਈ, ਚਿੰਤਾ ਦੀ ਲੋੜ ਰਹੇ ਨਾ ਰਾਈਆ। ਗੋਬਿੰਦ ਕਿਹਾ ਪ੍ਰਭੂ ਤੂੰ ਦੱਸਿਆ ਲਹਿੰਦੇ ਤੇ ਮੈਂ ਚੜ੍ਹਦੇ ਕਰਨੀ ਚੜ੍ਹਾਈ, ਲਹਿੰਦੀਆਂ ਕਲਾਂ ਵਿਚ ਕਦੇ ਨਾ ਆਈਆ। ਤੂੰ ਦੱਸਿਆ ਗੁਰਮੁਖ ਦੇ ਹੱਥ ਨੂੰ ਲਾਉਣੀ ਮਹਿੰਦੀ, ਪੰਜੇ ਨਿਸ਼ਾਨਾਂ ਨਾਲ ਵਡਿਆਈਆ। ਮੈਂ ਦੱਸਣਾ ਜਿਥੇ ਪ੍ਰੇਮੀਆਂ ਦੀ ਮਜਲਸ ਰਹੀ ਬਹਿੰਦੀ, ਚਾਰ ਜੁਗ ਦੇ ਡੇਰੇ ਲਾਈਆ। ਓਥੇ ਹੁਣ ਵੇਖਿਓ ਕੱਚੀ ਕੰਧ ਢਹਿੰਦੀ, ਕੱਲਰ ਵਾਲੀ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਾਚਾ ਰੰਗ ਰੰਗਾਈਆ। ਗੋਬਿੰਦ ਕਹੇ ਵਾਹ ਮੇਰੇ ਯਾਰ, ਤੇਰੀ ਬੇਪਰਵਾਹੀਆ। ਸਚ ਦਾ ਦੱਸ ਪਿਆਰ, ਰੀਤੀ ਲਈ ਬਣਾਈਆ। ਸਤਾਰਾਂ ਦਿਨ ਦਾ ਵਿਹਾਰ, ਖ਼ੁਸ਼ੀਆਂ ਨਾਲ ਲੰਘਾਈਆ। ਹਰਿ ਸੰਗਤ ਦਾ ਸਾਂਝਾ ਹੋਵੇ ਘਰ ਬਾਰ, ਕੱਲਾ ਸੇਵ ਨਾ ਕੋਇ ਕਮਾਈਆ। ਸਿਰਫ਼ ਰੋਟੀ ਹੋਵੇ ਤੇ ਦਾਲ, ਦੂਜੀ ਵਸਤ

❋

❋

ਨਾ ਕੋਇ ਬਣਾਈਆ। ਖਾਏ ਕੋਈ ਨਾ ਵਿਚ ਥਾਲ, ਹੱਥਾਂ ਉਤੇ ਟਿਕਾਈਆ। ਪਰਸ਼ਾਦਾ ਢਕੇ ਨਾ ਕੋਇ ਨਾਲ ਰੁਮਾਲ, ਪੜਦਾ ਉਤੇ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਗੋਬਿੰਦ ਕਹੇ ਗੁਰਮੁਖੋ ਮੈਂ ਵੇਖੋ ਤੁਹਾਥੋਂ ਕਿੰਨਾਂ ਡਰਦਾ, ਸਾਚਾ ਸੰਗੀ ਨਜ਼ਰੀ ਆਈਆ। ਜਿਸ ਵੇਲੇ ਮੈਂ ਸ਼ਬਦ ਸੁਣਿਆ ਰਾਤੀਂ ਹਰਿ ਦਾ, ਰਾਤੀਂ ਸੁਤਿਆਂ ਨੀਂਦ ਨਾ ਆਈਆ। ਜਿਨ੍ਹਾਂ ਦੇ ਪਿਛੇ ਦੁਖੜੇ ਰਿਹਾ ਝਲਦਾ, ਸੂਲਾਂ ਸੇਜ ਹੰਢਾਈਆ। ਵਿਛੋੜਾ ਰੱਖਾਂ ਕਦੇ ਨਾ ਪਲ ਦਾ, ਪਲਕ ਨਾ ਹੋਵੇ ਜੁਦਾਈਆ। ਸ਼ਬਦੀ ਧਾਰ ਹੋ ਕੇ ਰਲਦਾ, ਰਲ ਮਿਲ ਆਪਣਾ ਝਟ ਲੰਘਾਈਆ। ਪੁਰਖ ਅਕਾਲ ਮਿਹਰਵਾਨ ਹੋ ਕੇ ਆਪਣਾ ਲੇਖ ਬਦਲਿਆ ਕਲ ਦਾ, ਕਲਮ ਦੀ ਕਲਮ ਨਾਲ ਕੀਤੀ ਸਫ਼ਾਈਆ। ਕਿਉਂ, ਉਹ ਸਭ ਦੇ ਦੁੱਖੜੇ ਝਲਦਾ, ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਭਗਤਾਂ ਨਾਲ ਝਗੜਾ ਰਹੇ ਨਾ ਕਪਟ ਛਲ ਦਾ, ਏਸੇ ਕਰਕੇ ਅੱਜ ਫ਼ੈਸਲਾ ਦਿਤਾ ਕਰਾਈਆ। ਤੁਹਾਨੂੰ ਸ਼ੱਕ ਹੁੰਦਾ ਜੇ ਫੱਗਣ ਦੋ ਦਾ ਪਹਿਲੇ ਦਿਨ ਨਾ ਮੰਗਦਾ, ਆਸਾ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਪੁਰਖ ਅਕਾਲ ਕਹੇ ਗੋਬਿੰਦ ਤੂੰ ਹੋ ਗਿਆ ਮੇਰਾ ਭੇਤੀ, ਇਹ ਵੀ ਮੇਰੀ ਬੇਪਰਵਾਹੀਆ। ਪਰ ਬਹੁਤਾ ਕਾਹਲਾ ਪਵੀਂ ਨਾ ਕਰੀਂ ਛੇਤੀ, ਖ਼ਾਮੋਸ਼ ਨੂੰ ਜੋਸ਼ ਵਿਚ ਲਿਆਈਆ। ਗੋਬਿੰਦ ਕਿਹਾ ਪ੍ਰਭੂ ਇਹ ਤੇਰੀ ਖੇਤੀ, ਮੈਂ ਤੇ ਰਾਖਾ ਬਣ ਕੇ ਸੇਵ ਕਮਾਈਆ। ਮੈਂ ਕਿਸੇ ਹੱਟ ਬਾਜ਼ਾਰ ਨਹੀਂ ਵੇਚੀ, ਕੀਮਤ ਤੇਰੇ ਦਵਾਰੇ ਰਖਾਈਆ। ਮੈਂ ਮੁਹੱਬਤ ਦੀ ਕਰਾਂ ਨੇਕੀ, ਨਿੱਕਿਆਂ ਵੱਡਿਆਂ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰਭ ਬਖ਼ਸ਼ਣੀ ਇਕ ਸਰਨਾਈਆ। ਪੁਰਖ ਅਕਾਲ ਕਿਹਾ ਅੰਦਰ ਬਾਹਰ ਮਾਰ ਲਾ ਝਾਤੀ, ਬਾਹਰੋਂ ਅੰਦਰ ਤੇ ਅੰਦਰੋਂ ਬਾਹਰ ਦਿਆਂ ਵਖਾਈਆ। ਗੋਬਿੰਦ ਪੁਰਖ ਅਕਾਲ ਦੀ ਰਾਤੀ, ਤੇਰੀ ਸੁਲਝ ਗਈ ਪਰਭਾਤੀ, ਪਰਭਾਤੀ ਵੇਲਾ ਸਭ ਨੂੰ ਭਾਈਆ। ਤੇਰੇ ਸਾਥੀ ਨਾਮ ਦੇ ਜਮਾਤੀ, ਸ਼ਬਦ ਦੀ ਹਕ ਪੜ੍ਹਾਈਆ। ਮੈਂ ਇਨ੍ਹਾਂ ਦੇ ਅੰਦਰ ਦਾ ਪਾਠੀ, ਬਿਨਾ ਰਸਨਾ ਤੋਂ ਜਾਪ ਜਪਾਈਆ। ਤੂੰ ਸੂਰਬੀਰ ਜੋਧਾ ਹਾਠੀ ਮੈਂ ਦਇਆਵਾਨ ਦਇਆ ਕਮਾਈਆ। ਤੂੰ ਮੰਜ਼ਲ ਚੜ੍ਹੀਂ ਘਾਟੀ, ਮੈਂ ਉਪਰ ਨੀਚੇ ਵੇਖ ਵਖਾਈਆ। ਤੇਰਾ ਖੇਲ ਲੋਕਮਾਤੀ, ਮੈਂ ਪਾਤਾਲ ਆਕਾਸ਼ ਹੁਕਮ ਵਰਤਾਈਆ। ਜ਼ਰਾ ਵੇਖ ਮੇਰੀ ਉਹ ਪਾਤੀ, ਪਤਰਕਾ ਇਕ ਉਲਟਾਈਆ। ਜਿਸ ਦੀ ਸਮਝ ਕਿਸੇ ਨਾ ਜਾਤੀ, ਜਾਤਾਂ ਪਾਤਾਂ ਵਿਚ ਵੰਡੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚਾ ਇਕ ਸੁਹਾਈਆ। ਗੋਬਿੰਦ ਕਹੇ ਸਭ ਨੂੰ ਦੇ ਦੇ ਇਕ ਦਲਾਸਾ, ਸਹੀ ਸਲਾਮਤ ਦਇਆ ਕਮਾਈਆ। ਭਰਮ ਵਿਚੋਂ ਪਰਗਟ ਕਰ ਭਰਵਾਸਾ, ਧੀਰਜ ਧੀਰ ਧਰਾਈਆ। ਪੂਰੀ ਹੋਵੇ ਆਸਾ, ਤ੍ਰਿਸ਼ਨਾ ਦੇ ਬੁਝਾਈਆ। ਜਨ ਭਗਤ ਤੇਰਾ ਸਾਚਾ, ਗੁਰਮੁਖ ਮੇਰਾ ਨਜ਼ਰੀ ਆਈਆ। ਦੋਹਾਂ ਦਾ ਸਾਂਝਾ ਹੋਵੇ ਵਾਸਾ, ਘਰ ਇਕੋ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਪੂਰਾ ਕਰੇ ਘਾਟਾ, ਕੀਮਤ ਕੌਡੀਆਂ ਵਾਲੀ ਚੁਕਾਈਆ।

❋

❋

੪ ਫੱਗਣ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ

ਫ਼ਰੀਦਾ ਤੇਰਾ ਲਾਹਿਆ ਉਲ੍ਹਾਮਾ, ਚਿੜੀਆ ਖ਼ੁਸ਼ੀ ਮਨਾਈਆ। ਮਿਲਿਆ ਧੁਰ ਅਮਾਮਾ, ਸ਼ਹਿਨਸ਼ਾਹ ਪਾਤਸ਼ਾਹੀਆ। ਸੁਣਿਆ ਪੂਰਬ ਪੈਗ਼ਾਮਾ, ਹੁਕਮ ਇਕ ਇਲਾਹੀਆ। ਮੁਕਿਆ ਤ੍ਰਿਸ਼ਨਾ ਤਾਮਾ, ਤ੍ਰਿਖਾ ਦਿੱਤੀ ਬੁਝਾਈਆ। ਮੇਰਾ ਪਿਛਲਾ ਲਹਿਣਾ ਕ੍ਰਿਸ਼ਨਾ ਕਾਹਨਾ, ਤਰੇਤਾ ਰਾਮ ਦੀ ਦੁਹਾਈਆ। ਮੈਂ ਸਦਾ ਬਣਦਾ ਰਿਹਾ ਕਾਮਾ, ਗੁਰੂ ਘਰ ਦੀ ਸੇਵ ਕਮਾਈਆ। ਲੰਗਰ ਵਿਚੋਂ ਚੋਰੀ ਰਿਹਾ ਖਾਂਦਾ, ਪੜਦਿਆਂ ਵਿਚ ਛੁਪਾਈਆ। ਪਵਿਤ੍ਰ ਪਾਣੀ ਵਿਚ ਰਿਹਾ ਨਹਾਂਦਾ, ਚੰਗਾ ਆਪਣੇ ਨਾਲ ਛੁਹਾਈਆ। ਖ਼ੁਸ਼ੀਆਂ ਨਾਲ ਰਿਹਾ ਗਾਂਦਾ, ਤੇਰੀ ਬੇਪਰਵਾਹੀਆ। ਇਕ ਦਿਨ ਮੈਨੂੰ ਵੇਖ ਲਿਆ ਇਕ ਪਾਂਡਾ, ਨੇਤਰ ਅੱਖ ਚੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਈਆ। ਚਿੜੀਆ ਕਹੇ ਮੈਂ ਪਿਛਲਾ ਸੇਵਾਦਾਰ, ਦਸਰਥ ਦਵਾਰ ਦਾ ਨਜ਼ਰੀ ਆਈਆ। ਕ੍ਰਿਸ਼ਨ ਨਾਲ ਕਰਦਾ ਰਿਹਾ ਪਿਆਰ, ਅੰਦਰ ਬਾਹਰ ਵੇਖ ਵਖਾਈਆ। ਮੈਂ ਆਦਤ ਵਿਚ ਬੁਰਿਆਰ, ਮੇਰੀ ਨੀਤੀ ਨਾ ਕੋਇ ਬਦਲਾਈਆ। ਜਦੋਂ ਦਿਲ ਚਾਹੇ ਜੂਠਾ ਕਰਦਾ ਰਿਹਾ ਆਹਾਰ, ਆਪਣਾ ਦਾਓ ਲਗਾਈਆ। ਪੰਡਤ ਵੇਖ ਬ੍ਰਾਹਮਣ ਆਈ ਵਿਚਾਰ, ਮਨ ਹੀ ਮਨ ਸਮਾਈਆ। ਜੇ ਬਲ ਹੋਵੇ ਇਹਨੂੰ ਦੇਵਾਂ ਮਾਰ, ਜੋ ਗੁਰੂ ਘਰ ਦਾ ਚੋਰ ਨਜ਼ਰੀ ਆਈਆ। ਗ਼ੁੱਸੇ ਵਿਚ ਮਨ ਦਾ ਕੀਤਾ ਵਾਰ, ਬਾਹੂ ਬਲ ਨਾ ਕੋਇ ਵਡਿਆਈਆ। ਓਨੇ ਚਿਰ ਨੂੰ ਕ੍ਰਿਸ਼ਨ ਆ ਗਿਆ ਰਾਧਾ ਨਾਲ, ਆਪਣੀ ਖ਼ੁਸ਼ੀ ਬਣਾਈਆ। ਪੰਡਤ ਰੋ ਕੇ ਦੱਸਿਆ ਹਾਲ, ਬੌਹੜੀ ਦਿਤੀ ਸੁਣਾਈਆ। ਇਹ ਸਭ ਨੂੰ ਜੂਠ ਰਿਹਾ ਖਵਾਲ, ਮੂਰਖ ਮੂੜ੍ਹਾ ਨਜ਼ਰੀ ਆਈਆ। ਇਹਨੂੰ ਏਥੋਂ ਦਿਓ ਨਿਕਾਲ, ਸਜ਼ਾ ਅਵਰ ਭੁਗਤਾਈਆ। ਮਾਰੋ ਐਸੀ ਮਾਰ, ਦੁੱਖ ਦੁੱਖ ਵਿਚ ਸਤਾਈਆ। ਕ੍ਰਿਸ਼ਨ ਹੱਸ ਕੇ ਕਿਹਾ ਪੰਡਤਾ ਕਰਾਂ ਖ਼ਬਰਦਾਰ, ਤੈਨੂੰ ਦਿਆਂ ਸੁਣਾਈਆ। ਇਸ ਦਾ ਜਾਮਾ ਫੇਰ ਹੋਵੇ ਸੰਸਾਰ, ਪੰਖੀ ਰੂਪ ਵਟਾਈਆ। ਫੇਰ ਭਗਤ ਦਏ ਆਧਾਰ, ਨਵਾਂ ਰੂਪ ਬਦਲਾਈਆ। ਫੇਰ ਆਉਣਾ ਪਏ ਵਿਚ ਸੰਸਾਰ, ਜਨਮ ਅਜਨਮਾ ਵੇਸ ਵਟਾਈਆ। ਤੇਰਾ ਏਸੇ ਨਾਲ ਆਧਾਰ, ਤੈਨੂੰ ਦਿਆਂ ਦ੍ਰਿੜਾਈਆ। ਜਿਹੜਾ ਤੇਰੇ ਅੰਦਰ ਗ਼ੁੱਸਾ ਆਇਆ ਵਸ਼ਾਲ, ਮੈਂ ਇਹ ਵੀ ਵੇਖ ਵਖਾਈਆ। ਜੇ ਤੂੰ ਵੱਡਾ ਹੁੰਦੋਂ ਬਲਵਾਨ, ਅੱਜ ਮਾਰ ਕੇ ਦੇਣਾ ਸੀ ਵਖਾਈਆ। ਮੈਂ ਅੰਦਰੋਂ ਸਮਝੀ ਤੇਰੀ ਚਾਲ, ਪੜਦਾ ਦਿਆਂ ਉਠਾਈਆ। ਜਿਸ ਵੇਲੇ ਖੇਲ ਕਰੇ ਪ੍ਰਭ ਆਪ, ਆਪਣੀ ਦਇਆ ਕਮਾਈਆ। ਸ੍ਰਿਸ਼ਟੀ ਉਤੇ ਵਧੇ ਪਾਪ, ਪਤਤ ਪੁਨੀਤ ਬਣਾਈਆ। ਪੂਰੀ ਹੋਵੇ ਕਿਸੇ ਨਾ ਆਸ, ਨਿਰਾਸਾ ਦਿਸੇ ਲੋਕਾਈਆ। ਕਰੇ ਖੇਲ ਪੁਰਖ ਅਬਿਨਾਸ਼, ਆਪਣੀ ਕਲ ਵਰਤਾਈਆ। ਤੇਰਾ ਭਗਤਾਂ ਵਿਚ ਜਨਮ ਹੋਵੇ ਖ਼ਾਸ, ਬ੍ਰਾਹਮਣ ਦਿਆਂ ਮਾਣ ਵਡਿਆਈਆ। ਇਹਦਾ ਬਿਨਾ ਤ੍ਰਿਸ਼ਨਾ ਤੋਂ ਹੋਵੇ ਖਾਜ, ਤ੍ਰਿਪਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰੰਗਾਈਆ। ਬ੍ਰਾਹਮਣ ਕਹੇ ਤੇਰੇ ਅੱਗੇ ਲਾਈ ਸ਼ਕਾਇਤ, ਪ੍ਰਭੂ ਦਿਤੀ ਸੁਣਾਈਆ। ਤੂੰ ਵੀ ਕਰੇਂ ਹਮਾਇਤ, ਤੇਰੀ ਬੇਪਰਵਾਹੀਆ। ਕ੍ਰਿਸ਼ਨ ਕਿਹਾ ਮੈਂ ਕਰਾਂ ਨਾ ਕੋਈ ਰਿਆਇਤ, ਧੁਰ ਦਾ ਹੁਕਮ ਜਣਾਈਆ। ਇਸ ਦੇ ਵਿਚ ਨਹੀਂ ਅਸ਼ਾਇਤ, ਸ਼ੱਕ ਨਾ ਕੋਇ ਰਖਾਈਆ। ਫੇਰ ਮੈਂ ਨਾ ਹੋਵਾਂ ਸ਼ਾਇਦ, ਸਚ ਸਚ ਸਮਝਾਈਆ। ਜਿਸ ਵੇਲੇ ਮੇਰੇ ਕਾਹਨ ਦਾ ਹੁਕਮ ਹੋਣਾ ਰਾਇਜ, ਰਈਅਤ ਦੋ ਜਹਾਨ ਬਣਾਈਆ। ਤੈਨੂੰ ਪ੍ਰੇਮ ਪ੍ਰੀਤੀ ਵਿਚ ਬਣਾ ਕੇ ਲਾਇਕ,

❋

❋

ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਵਖਾਈਆ। ਬ੍ਰਾਹਮਣ ਤੂੰ ਨਾ ਕਰ ਗੁੱਸਾ, ਤ੍ਰਿਲੋਕੀ ਨੰਦਨ ਦਿਤਾ ਜਣਾਈਆ। ਤੇਰਾ ਰੂਪ ਬਣਾਵਾਂ ਫੇਰ ਦਾੜ੍ਹੀ ਮੁੱਛਾ, ਨਾਤਾ ਧਰਮ ਦੇ ਨਾਲ ਜੁੜਾਈਆ। ਏਸ ਨੂੰ ਖਾਣ ਪੀਣ ਨੂੰ ਲੱਭੇ ਨਾ ਟੁੱਕਰ ਸੁੱਕਾ, ਜਨਮ ਜਨਮ ਦਿਆਂ ਬਦਲਾਈਆ। ਚੀਂ ਚੀਂ ਵਿਚ ਸਭ ਚਿੜੀਆਂ ਨੂੰ ਅੰਦਰ ਪੈਂਦੀ ਹੁੱਕਾ, ਜਿਸ ਦੀ ਬੋਲੀ ਬਾਹਰੋਂ ਸਮਝ ਕਿਸੇ ਨਾ ਆਈਆ। ਸਦਾ ਇਹ ਕਹਿੰਦੀਆਂ ਪ੍ਰਭੂ ਸਾਡਾ ਦਾਣਾ ਪਾਣੀ ਮੁਕਾ, ਅਸਾਂ ਤੇਰੀ ਆਸ ਰਖਾਈਆ। ਮੰਗਦੀਆਂ ਰਹਿੰਦੀਆਂ ਸੁੱਖਾਂ, ਸਾਹ ਸਾਹ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਵਖਾਈਆ। ਬ੍ਰਾਹਮਣ ਕਿਹਾ ਇਕ ਵੇਰਾਂ ਸੱਦ ਲਓ ਕੋਲ, ਆਪਣਾ ਸੇਵਾਦਾਰ ਲਓ ਬੁਲਾਈਆ। ਕ੍ਰਿਸ਼ਨ ਮਾਰ ਕੇ ਬੋਲ, ਨੇੜੇ ਲਿਆ ਬੁਲਾਈਆ। ਹੱਸ ਕੇ ਕਿਹਾ ਅੱਜ ਕਿੰਨੇ ਚੁਰਾ ਲਏ ਚੌਲ, ਮੈਨੂੰ ਦੇ ਵਖਾਈਆ। ਓਸ ਨੇ ਕਿਹਾ ਢਾਈ ਛਟਾਂਕਾਂ ਦਾ ਤੋਲ, ਕੱਢ ਕੇ ਆਪਣੇ ਅੰਦਰ ਲਿਆ ਟਿਕਾਈਆ। ਫੇਰ ਪੂਰੇ ਕਰ ਕੇ ਅਡੋਲ, ਪੜਦਾ ਆਇਆ ਪਾਈਆ। ਇਹ ਮੈਂ ਸਦਾ ਮਾਰਦਾ ਰੋਲ, ਮੇਰੇ ਅੰਦਰ ਦੀ ਆਸਾ ਮੈਨੂੰ ਭੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਸਮਝਾਈਆ। ਕ੍ਰਿਸ਼ਨ ਨੂੰ ਆਇਆ ਬੜਾ ਹਾਸਾ, ਹੱਸ ਕੇ ਦਿਤਾ ਵਖਾਈਆ। ਜਾਹ ਚੌਲਾਂ ਵਾਲਾ ਲਿਆ ਕਾਸਾ, ਜੋ ਅੰਦਰ ਆਇਆ ਛੁਪਾਈਆ। ਓਸ ਨੇ ਬਦਲ ਕੇ ਆਪਣਾ ਪਾਸਾ, ਮੁਖ ਲਿਆ ਭਵਾਈਆ। ਮੰਨਿਆ ਸੱਚਾ ਆਖਾ, ਚਲਿਆ ਵਾਹੋ ਦਾਹੀਆ। ਜਿਸ ਵੇਲੇ ਖੋਲ੍ਹਿਆ ਤਾਕਾ, ਅੱਗੇ ਨਜ਼ਰ ਕੁਛ ਨਾ ਆਈਆ। ਇਕ ਚਿੜੀਆ ਦਾ ਨਿੱਕਾ ਜਿਹਾ ਕਾਕਾ, ਬਾਟੇ ਵਿਚ ਬੈਠਾ ਮਾਰੇ ਧਾਹੀਂਆ। ਉਸ ਸਹਿਜ ਨਾਲ ਫੜਿਆ ਹਾਥਾ, ਉਹ ਫੜਨ ਨਾਲ ਆਪਣਾ ਆਪ ਗਿਆ ਤਜਾਈਆ। ਅੰਤ ਸਮੇਂ ਓਸ ਕਿਹਾ ਮੈਂ ਕਟਦਾ ਰਿਹਾ ਫ਼ਾਕਾ, ਭੁੱਖਿਆਂ ਭੁੱਖ ਸਤਾਈਆ। ਮੈਨੂੰ ਚੁੱਕ ਕੇ ਲੈ ਜਾ ਜਿਥੇ ਤੇਰਾ ਆਕਾ, ਮਾਲਕ ਧੁਰਦਰਗਾਹੀਆ। ਮੇਰਾ ਲੇਖਾ ਰਹੇ ਨਾ ਬਾਕਾ, ਪੂਰਬ ਦੇਣਾ ਮੁਕਾਈਆ। ਮੇਰੀ ਅੰਤਮ ਇਹੋ ਆਸਾ, ਭਗਵਨ ਚਰਨਾਂ ਵਿਚ ਟਿਕਾਈਆ। ਤੂੰ ਵੀ ਸੁਣ ਲਾ ਮੇਰੀ ਇਕ ਬਾਤਾ, ਤੈਨੂੰ ਦਿਆਂ ਸਮਝਾਈਆ। ਤੂੰ ਜੋ ਚੋਰੀ ਚੋਰੀ ਖਾਧਾ, ਲੰਗਰ ਵਿਚ ਧਰੋਹ ਕਮਾਈਆ। ਇਹੋ ਹੁਕਮ ਦੇਵੇ ਰਾਜਨ ਰਾਜਾ, ਮੇਰੇ ਵਾਲੀ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰੰਗਾਈਆ। ਸੇਵਾਦਾਰ ਚੁੱਕ ਕੇ ਲੈ ਗਿਆ ਪੰਖੀ, ਕ੍ਰਿਸ਼ਨ ਚਰਨਾਂ ਨਾਲ ਛੁਹਾਈਆ। ਕਾਹਨ ਵਜਾ ਕੇ ਆਪਣੀ ਬੰਸੀ, ਮੁਰਲੀ ਵਿਚੋਂ ਆਵਾਜ਼, ਸੁਣਾਈਆ। ਨਾਲੇ ਖ਼ੁਸ਼ੀ ਨਾਲ ਕੀਤੀ ਹੰਸੀ, ਹੱਸ ਕੇ ਦਿਤਾ ਵਖਾਈਆ। ਜਿਸ ਵੇਲੇ ਮਾਲਕ ਆਇਆ ਫ਼ਰਸ਼ੀ ਅਰਸ਼ੀ, ਨਿਰਗੁਣ ਦਾਤਾ ਧੁਰਦਰਗਾਹੀਆ। ਕਰੇ ਪਰਕਾਸ਼ ਉਪਰ ਧਰਤੀ, ਧਰਨ ਧਰਤ ਧਵਲ ਸੁਹਾਈਆ। ਓਸ ਵੇਲੇ ਤੁਹਾਡੇ ਲੇਖ ਦੀ ਕੱਢੇ ਪਰਚੀ, ਪਿਛਲਾ ਫੋਲ ਫੁਲਾਈਆ। ਲਹਿਣੇ ਦਾ ਹੋਵੇ ਦਰਦੀ, ਦੇਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਚੜ੍ਹਾਈਆ। ਚਿੜੀਆ ਕਹੇ ਮੇਰੇ ਭਗਵਾਨ, ਦਰ ਤੇਰੇ ਸੀਸ ਨਿਵਾਈਆ। ਤੇਰਾ ਸੇਵਾਦਾਰ ਬੜਾ ਸ਼ੈਤਾਨ, ਚੋਰੀ ਚੋਰੀ ਖਾ ਕੇ ਖ਼ੁਸ਼ੀ ਮਨਾਈਆ। ਮੈਂ ਬਾਲ ਨੱਢਾ ਅੰਞਾਣ, ਬੇਨੰਤੀ ਇਕ ਸੁਣਾਈਆ। ਇਹਦਾ ਲੇਖਾ ਏਸੇ ਤਰਾ ਹੋਵੇ ਜਹਾਨ, ਜਿਸ ਤਰਾ ਮੈਂ ਭੁੱਖੇ ਮਰਦੇ ਇਹਦੇ ਹੱਥੋਂ ਆਪਣੀ ਜਾਨ ਛੁਡਾਈਆ। ਕ੍ਰਿਸ਼ਨ ਕਿਹਾ ਇਹ ਤੈਨੂੰ ਦੇਵਾਂ ਦਾਨ, ਇਹਦਾ ਇਹੋ ਜਨਮ ਬਦਲਾਈਆ।

❋

❋

ਜਿਸ ਬ੍ਰਾਹਮਣ ਨੂੰ ਗੁੱਸਾ ਚੜ੍ਹਿਆ ਵਿਚ ਆਣ, ਓਸ ਦਾ ਮੇਲਾ ਸਹਿਜ ਸੁਭਾਈਆ। ਉਹ ਮਨੁਖ ਮਾਨਸ ਇਹ ਪੰਖੇਰੂ ਨਾਦਾਨ, ਦੋਹਾਂ ਦਾ ਲੇਖਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰੰਗਾਈਆ। ਸਾਚਾ ਰੰਗ ਰੰਗਾਵਾਂ ਆਪ, ਆਪਣੀ ਦਇਆ ਕਮਾਈਆ। ਸਭ ਦਾ ਵੇਖ ਕੇ ਪੁੰਨ ਪਾਪ, ਲਹਿਣੇ ਦੇਵਾਂ ਮੁਕਾਈਆ। ਭਗਤਾਂ ਦਾ ਬਣ ਕੇ ਬਾਪ, ਸਿਰ ਆਪਣਾ ਹੱਥ ਟਿਕਾਈਆ। ਰੂਹ ਬੁਤ ਕਰ ਕੇ ਪਾਕ, ਅੰਦਰੋਂ ਕਰਾਂ ਸਫ਼ਾਈਆ। ਸਚ ਦਵਾਰ ਦਾ ਖੋਲ੍ਹ ਕੇ ਤਾਕ, ਪੜਦਾ ਆਪ ਉਠਾਈਆ। ਪੂਰਾ ਕਰਾਂ ਭਵਿਖਤ ਵਾਕ, ਪਿਛਲਾ ਲੇਖਾ ਮੂਲ ਚੁਕਾਈਆ। ਜਿਹੜਾ ਸੇਵਾਦਾਰ ਗੁਸਤਾਖ਼, ਉਹ ਚਿੜੀਆ ਰੂਪ ਵਟਾਈਆ। ਜਿਸ ਬ੍ਰਾਹਮਣ ਨੇ ਕ੍ਰਿਸ਼ਨ ਦਾ ਪਕੜ ਕੇ ਹਾਥ, ਸੰਦੇਸ਼ਾ ਦਿਤਾ ਜਣਾਈਆ। ਦੋਹਾਂ ਵਿਚੋਲਾ ਬਣ ਕੇ ਆਪ, ਆਪਣਾ ਹੁਕਮ ਵਰਤਾਈਆ। ਜੇ ਉਹ ਕਾਹਨ ਨਹੀਂ ਇਹ ਕਾਹਨਾਂ ਦਾ ਕਾਹਨ ਆਪ, ਜਿਸ ਦੀ ਕ੍ਰਿਸ਼ਨ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਰੰਗਾਈਆ। ਬ੍ਰਾਹਮਣ ਕਿਹਾ ਭਗਵਨ ਦੱਸ ਬਾਤ, ਕਾਹਨਾ ਦੇ ਸੁਣਾਈਆ। ਕਿਸ ਬਿਧ ਹੋਵੇ ਖੇਲ ਤਮਾਸ਼, ਪੜਦਾ ਆਪ ਚੁਕਾਈਆ। ਕ੍ਰਿਸ਼ਨ ਕਿਹਾ ਇਹ ਪ੍ਰਭ ਦਾ ਖੇਲ ਤਮਾਸ਼, ਓਸੇ ਦੀ ਬੇਪਰਵਾਹੀਆ। ਜ਼ਰੂਰ ਪੂਰੀ ਕਰਾਂ ਆਸ, ਦੋਹਾਂ ਦਾ ਮੇਲ ਮਿਲਾਈਆ। ਆਪ ਵਿਚੋਲਾ ਰਹੇ ਸਾਥ, ਇਸ਼ਾਰੇ ਵਿਚ ਵਡਿਆਈਆ। ਓਸ ਵੇਲੇ ਬ੍ਰਾਹਮਣ ਟੇਕ ਕੇ ਮਾਥ, ਮੁਖੋਂ ਮੰਗ ਮੰਗਾਈਆ। ਕੁਛ ਮੈਨੂੰ ਦੇ ਖਾਜ, ਕ੍ਰਿਸ਼ਨ ਮਿਹਰ ਦਇਆ ਕਮਾਈਆ। ਓਸ ਨੇ ਕਿਹਾ ਝਟ ਦੇਵਾਂ ਆਜ, ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਖੁਲ੍ਹਾਈਆ। ਬ੍ਰਾਹਮਣ ਕਿਹਾ ਕਿੰਨੀ ਦੇਵੇਂ ਦਾਤ, ਵਸਤ ਕੀ ਵਰਤਾਈਆ। ਕ੍ਰਿਸ਼ਨ ਕਿਹਾ ਇਕ ਪਾਓ ਸੌਗ਼ਾਤ, ਤੇਰੀ ਝੋਲੀ ਪਾਈਆ। ਹੱਸਦੇ ਹੱਸਦਿਆਂ ਕਹਿ ਕੇ ਨਿੱਕੀ ਜਿਹੀ ਬਾਤ, ਹੁਕਮ ਦਿਤਾ ਸੁਣਾਈਆ। ਇਹ ਸਾਂਭ ਕੇ ਰੱਖੀਂ ਸੌਗ਼ਾਤ, ਕਲਜੁਗ ਅੰਤਮ ਪ੍ਰਭ ਆਪੇ ਲਏ ਕਢਾਈਆ। ਜਿਸ ਵੇਲੇ ਇਹੋ ਤਿੰਨ ਚਾਰ ਫੱਗਣ ਦੀ ਆਏ ਰਾਤ, ਸੰਮਤ ਸ਼ਹਿਨਸ਼ਾਹੀ ਵਡਿਆਈਆ। ਸੇਵਾਦਾਰ ਪੰਖੀ ਨੇ ਅਰਜ਼ ਕਰਨੀ ਵੇਲੇ ਪਰਭਾਤ, ਤੜਫ ਤੜਫ ਕੇ ਹਾਲ ਸੁਣਾਈਆ। ਤੇਰਾ ਪੰਡਤਾ ਪੂਰਾ ਹੋਵੇ ਖਵਾਬ, ਭਗਤ ਸੁਹੇਲੇ ਦਿਆਂ ਵਡਿਆਈਆ। ਤੈਨੂੰ ਸੱਦ ਕੇ ਆਖੇ ਆਪ, ਇਹਦਾ ਲੇਖਾ ਦੇ ਮੁਕਾਈਆ। ਪੂਰਾ ਕਰ ਕੇ ਹਿਸਾਬ, ਪਾਓ ਪਰਸ਼ਾਦ ਲਏ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸੇਵਾਦਾਰ ਚੋਰੀ ਕਰਨ ਵਾਲੀ ਚਿੜੀ, ਚਿੜੀਆ ਸਮਝ ਕਿਸੇ ਨਾ ਆਈਆ। ਜਿਸ ਨੇ ਆਸਾ ਕੀਤੀ ਬੜੀ, ਨੌ ਮਹੀਨੇ ਅਠਾਰਾਂ ਦਿਨ ਰਾਹ ਤਕਾਈਆ। ਅੱਜ ਸਾਢੇ ਪੰਜ ਇਕ ਤੁਕ ਪੜ੍ਹੀ, ਅੰਦਰੇ ਅੰਦਰ ਦਿਤੀ ਦੁਹਾਈਆ। ਯਾਦ ਕਰ ਕ੍ਰਿਸ਼ਨ ਵਾਲੀ ਕੜੀ, ਮੇਰਾ ਲੇਖਾ ਦੇ ਮੁਕਾਈਆ। ਮੈਂ ਪੁਰਾਣਾ ਸੇਵਾਦਾਰ ਤੇਰੀ ਕਿਰਪਾ ਨਾਲ ਹੋਵਾਂ ਬਰੀ, ਚੁਰਾਸੀ ਵਿਚੋਂ ਬਾਹਰ ਕਢਾਈਆ। ਪੁਰਖ ਅਕਾਲ ਕਿਹਾ ਅੱਠ ਤੇਈ ਦਾ ਵਕ਼ਤ ਵੇਖ ਘੜੀ, ਘੜਿਆਲ ਦਿਤੀ ਵਖਾਈਆ। ਐਨਾ ਸਮਾਂ ਹੋਰ ਜਰੀਂ, ਤੇਰਾ ਲਹਿਣਾ ਦਿਆਂ ਮੁਕਾਈਆ। ਫੇਰ ਚਰਨੀਂ ਆ ਕੇ ਪੜੀਂ, ਸੀਸ ਜਗਦੀਸ ਝੁਕਾਈਆ। ਚਰਨ ਛੁਹਾ ਕੇ ਤੈਨੂੰ ਪੁਚਾਵਾਂ ਓਸ ਘਰੀ, ਜਿਥੇ ਘਰ ਦਾ ਮਾਲਕ ਇਕੋ ਨਜ਼ਰੀ ਆਈਆ। ਰਾਹ ਵਿਚ ਮੂਲ ਨਾ ਡਰੀਂ, ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਤੇਰਾ ਰਾਹ ਤਕਾਈਆ। ਇਕੋ ਢੋਲਾ ਗਾਵੀਂ ਹਰੀ, ਤੂੰ ਹੀ ਤੂੰ ਹੀ ਰਾਗ ਅਲਾਈਆ।

❋

❋

ਭਗਤਨ ਆਸ਼ਾ ਅੱਗੇ ਖੜ੍ਹੀ, ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਓਸ ਬ੍ਰਾਹਮਣ ਦਾ ਨਾਂ ਦਲੀਪ ਕੁਮਾਰ, ਪਿਛਲਾ ਦਿਆਂ ਸਮਝਾਈਆ। ਏਸੇ ਕਰ ਕੇ ਦਸ ਸਾਲਾਂ ਤੋਂ ਦਲੀਪ ਸਿੰਘ ਕਰ ਕੇ ਮਾਰੀ ਨਹੀਂ ਕਦੇ ਆਵਾਜ਼, ਕੁਮਾਰ ਕਹਿ ਕੇ ਆਪ ਬੁਲਾਈਆ। ਅੱਜ ਉਤਰ ਗਿਆ ਉਧਾਰ, ਲਹਿਣਾ ਦਿਤਾ ਮੁਕਾਈਆ। ਕਿਸੇ ਸਮਝ ਨਹੀਂ ਆਈ ਕਿਉਂ ਇਹ ਨਾਉਂ ਲਏ ਪੁਕਾਰ, ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਰੰਗ ਚੜ੍ਹਾਈਆ। ਚਿੜੀਆਂ ਕਹੇ ਓ ਬ੍ਰਾਹਮਣ ਕੁਮਾਰ ਦਲੀਪ, ਦੀਪਾਂ ਵਾਲੇ ਨੂੰ ਦਿਤਾ ਮਿਲਾਈਆ। ਮੇਰੀ ਸਚ ਦੀ ਲੱਗੀ ਪ੍ਰੀਤ, ਪ੍ਰੀਤਮ ਦਏ ਵਡਿਆਈਆ। ਮੇਰਾ ਲੇਖੇ ਲੱਗਾ ਅੰਮ੍ਰਿਤ ਵੇਲੇ ਦਾ ਗਾਇਆ ਗੀਤ, ਆਸਾ ਪੂਰ ਕਰਾਈਆ। ਚਰਨ ਛੋਹ ਨਾਲ ਹੋ ਗਿਆ ਠੰਡਾ ਸੀਤ, ਮਿਲੀ ਮਾਣ ਵਡਿਆਈਆ। ਜਿਹੜੀ ਕੰਨਿਆ ਲਿਖਦੀ ਸੀ ਕੋਲ ਅਤੀਤ, ਇਹ ਬ੍ਰਾਹਮਣ ਦੀ ਬੇਟੀ ਸਾਢੇ ਤਿੰਨ ਸਾਲ ਦੀ ਉਂਗਲੀ ਨਾਲ ਲਗਾਈਆ। ਏਸੇ ਕਾਰਨ ਸਭ ਦਾ ਮੇਲਾ ਕੀਤਾ ਠੀਕ, ਮਾਤ ਪਿਤਾ ਸਮਝ ਕਿਸੇ ਨਾ ਆਈਆ। ਭਾਵੇਂ ਮਾੜਾ ਕਹੋ ਤੇ ਭਾਵੇਂ ਚੰਗਾ ਕਹੋ ਮੀਤ, ਮਿੱਤਰ ਪਿਆਰਾ ਆਪਣੀ ਸੇਵ ਕਮਾਈਆ। ਇਹ ਪ੍ਰਭੂ ਦੀ ਆਦਿ ਜੁਗਾਦੀ ਰੀਤ, ਜੁਗ ਜੁਗ ਲਹਿਣਾ ਝੋਲੀ ਪਾਈਆ। ਚਿੜੀਆ ਕਹੇ ਮੇਰੀ ਆਸਾ ਪੁੰਨੀ ਅਗਲੀ ਮੁੱਕੀ ਉਡੀਕ, ਘਰ ਬੈਠਾ ਚਾਈਂ ਚਾਈਂਆ। ਜਿਥੇ ਰਹਿਮਤ ਦੀ ਬਖ਼ਸ਼ੀਸ਼, ਨਿਗਾਹ ਮਿਹਰ ਵਰਸਾਈਆ। ਜਿਧਰ ਵੇਖਾਂ ਇਕੋ ਛਤਰ ਝੁੱਲੇ ਸੀਸ, ਜਗਦੀਸ ਸੋਭਾ ਪਾਈਆ। ਇਕ ਸੰਦੇਸ਼ਾ ਦੇਵਾਂ ਮੈਂ ਨਿਮਾਣਾ ਹੋ ਕੇ ਨੀਚ, ਨੰਨ੍ਹਾਂ ਨੰਨ੍ਹਾਂ ਆਖ ਸੁਣਾਈਆ। ਜਨ ਭਗਤੋ ਏਥੇ ਲੇਖਾ ਮੁਕਦਾ ਹਸਤ ਕੀਟ, ਜੂਨੀਆਂ ਵਿਚੋਂ ਬਾਹਰ ਕਢਾਈਆ। ਕਿੰਨਾਂ ਸਮਾਂ ਗਿਆ ਬੀਤ, ਗੁਰ ਅਵਤਾਰ ਸਕਿਆ ਨਾ ਕੋਇ ਸਮਝਾਈਆ। ਮੈਂ ਨਿਮਾਣਾ ਨਾਚੀਜ਼, ਬੈਠਾ ਰਾਹ ਤਕਾਈਆ। ਜਿਸ ਵੇਲੇ ਸਵੇਰੇ ਮੇਰੀ ਚਰਨਾਂ ਉਤੇ ਡਿੱਗ ਕੇ ਨਿਕਲੀ ਚੀਕ, ਅੰਮ੍ਰਿਤ ਵੇਲੇ ਦਿਤੀ ਦੁਹਾਈਆ। ਉਹ ਪਹਿਲਾ ਵੇਲਾ ਚਾਰ ਨੌ ਦਾ ਸੀ ਠੀਕ, ਆਪਣਾ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਟਿਕਾਈਆ। ਚਿੜੀਆ ਕਹੇ ਜਿਸ ਵੇਲੇ ਮੇਰੀ ਚਰਨਾਂ ਨਾਲ ਲੱਗੀ ਛਾਤੀ, ਛਤਰਧਾਰੀ ਨਜ਼ਰੀ ਆਈਆ। ਮੇਰੇ ਅੰਦਰ ਜਗੀ ਬਾਤੀ, ਬਾਤਨ ਹੋਈ ਰੁਸ਼ਨਾਈਆ। ਦਰਸ਼ਨ ਪਾਇਆ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਧੰਨ ਭਾਗ ਏਸ ਨੇ ਮੇਰੀ ਮੰਨ ਲਈ ਆਖੀ, ਆਖ਼ਰ ਆਪਣੇ ਵਿਚ ਮਿਲਾਈਆ। ਗੁਰਮੁਖੋ ਮੈਂ ਸੰਦੇਸ਼ਾ ਦੇਵਾਂ ਪਾਤੀ, ਧੁਰ ਦਾ ਰਾਗ ਜਣਾਈਆ। ਭਾਵੇਂ ਮਸਤੀ ਵਿਚ ਸੁੱਤੇ ਰਹੋ ਰਾਤੀ, ਗ਼ਫ਼ਲਤ ਵਿਚ ਲੰਘਾਈਆ। ਇਕ ਬਚਨ ਸਵੇਰੇ ਉਠ ਕੇ ਪਰਭਾਤੀ, ਜ਼ਰੂਰ ਚਰਨਾਂ ਨਾਲ ਛੋਹ ਕੇ ਆਪਣਾ ਜਨਮ ਲੈਣਾ ਬਦਲਾਈਆ। ਇਹ ਕੋਈ ਚਿੜੀ ਦੀ ਆਪਣੀ ਨਹੀਂ ਸਾਖੀ, ਸਾਖਿਆਤ ਭਗਵਾਨ ਦਿਤੀ ਸਮਝਾਈਆ। ਮੈਂ ਕੋਈ ਬੰਦਾ ਨਹੀਂ ਸਾਂ ਖ਼ਾਕੀ, ਰਸਨਾ ਢੋਲਾ ਗਾਈਆ। ਚਰਨ ਛੋਹ ਨਾਲ ਦਰਸ਼ਨ ਕਰਨ ਨਾਲ ਮੇਰੀ ਬਦਲ ਗਈ ਹਯਾਤੀ, ਹਰਿ ਦਰ ਮਿਲੀ ਵਡਿਆਈਆ। ਇਹ ਸਭ ਦੀ ਮਨਸਾ ਪੂਰੀ ਕਰਦਾ ਆਸੀ, ਅਸਲ ਆਪਣਾ ਰੰਗ ਚੜ੍ਹਾਈਆ। ਬਾਹਰੋਂ ਇਹਦੀ ਕਰੇ ਨਾ ਕੋਇ ਸ਼ਨਾਸੀ, ਸ਼ਨਾਖ਼ਤ ਵਿਚ ਕਦੇ ਨਾ ਆਈਆ। ਕਿਰਪਾ ਕਰ ਕੇ ਮੇਰੀ ਲਾਹ ਦਿਤੀ ਉਦਾਸੀ, ਚਿੰਤਾ ਗ਼ਮ ਦਿਤਾ ਮਿਟਾਈਆ। ਚਿੜੀਆ ਕਹੇ ਮੈਨੂੰ ਯਾਦ ਆ ਗਿਆ ਜਿਸ ਵੇਲੇ ਈਸਾ ਨੂੰ ਦਿਤੀ ਫਾਸੀ, ਸਲੀਬ ਗਲ ਦੇ ਵਿਚ ਲਟਕਾਈਆ। ਓਸ ਅੰਤ ਅਖ਼ੀਰ ਇਕ ਉਚੀ

❋

❋

ਆਵਾਜ਼ ਆਖੀ, ਹਕ ਖ਼ੁਦਾ ਦਿਤੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਰਿਹਾ ਖੁਲ੍ਹਾਈਆ। ਈਸਾ ਕਹੇ ਮੇਰੇ ਆਜ਼ਮ ਇਸਮ, ਅਸਮਾਨਾਂ ਤੋਂ ਪਰੇ ਧਿਆਨ ਲਗਾਈਆ। ਆਹ ਸੰਭਾਲ ਆਪਣਾ ਜਿਸਮ, ਮੈਨੂੰ ਲੋੜ ਰਹੀ ਨਾ ਰਾਈਆ। ਧੁਰ ਆਵਾਜ਼ ਆਈ ਆਪਣੀ ਖਾ ਕਸਮ, ਗੰਢ ਆਪਣੇ ਨਾਲ ਪਵਾਈਆ। ਮੇਰੀ ਇਸ ਤੋਂ ਅੱਗੇ ਵੱਖਰੀ ਚਲਣੀ ਰਸਮ, ਜਿਸ ਨੂੰ ਰਸਨਾ ਸਕੇ ਨਾ ਕੋਇ ਜਣਾਈਆ। ਸਭ ਨੂੰ ਹਾਲ ਵਖਾਵਾਂ ਨਵਾਂ ਚਸ਼ਮ, ਚਸ਼ਮ ਦੀਦ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦੇਵੇ ਵਡਿਆਈਆ। ਈਸਾ ਫਾਸੀ ਦਾ ਕਾਹਦਾ ਦੁੱਖ, ਫ਼ੈਸਲਾ ਬੇਪਰਵਾਹੀਆ। ਤੇਰਾ ਰੂਪ ਤੱਤਾਂ ਵਾਲਾ ਮਨੁੱਖ, ਜਿਸਮ ਸੋਭਾ ਪਾਈਆ। ਤੂੰ ਮੇਰੀ ਧਾਰ ਜਾਣਾ ਲੁਕ, ਆਪਣਾ ਆਪ ਛੁਪਾਈਆ। ਜਿਸ ਵੇਲੇ ਮੈਂ ਆਪ ਆਇਆ ਉਠ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਮਿਹਰਵਾਨ ਹੋ ਕੇ ਜਾਵਾਂ ਤੁਠ, ਦੀਨਾਂ ਅਨਾਥਾਂ ਖੋਜ ਖੁਜਾਈਆ। ਮੈਂ ਲਹਿਣਾ ਦੇਣਾ ਪੂਰਬ ਸਭ ਦਾ ਮੁਕਾਉਣਾ ਹਭ ਕੁਛ, ਬਚਿਆ ਨਜ਼ਰ ਕੋਇ ਨਾ ਆਈਆ। ਸ਼ਬਦੀ ਹੁਕਮ ਅੰਦਰ ਰਹਿਣਾ ਨਹੀਂ ਚੁਪ, ਸੰਦੇਸ਼ਾ ਇਕ ਸੁਣਾਈਆ। ਓਸ ਵੇਲੇ ਕਲਜੁਗ ਅੰਧੇਰਾ ਹੋਣਾ ਘੁਪ, ਸਾਚਾ ਚੰਦ ਨਾ ਕੋਇ ਚਮਕਾਈਆ। ਭਗਤ ਬਣਨੇ ਪ੍ਰਭ ਦੇ ਪੁਤ, ਪਿਤਾ ਪੂਤ ਗੋਦ ਉਠਾਈਆ। ਓਸ ਵੇਲੇ ਚਾਰ ਖਾਣੀ ਦੇ ਉਜਲ ਕਰਨੇ ਮੁਖ, ਅੰਡਜ ਜੇਰਜ ਉਤਭੁਜ ਸੇਹਤਜ ਚਰਨ ਆਏ ਸਰਬ ਪਾਰ ਕਰਾਈਆ। ਓਨੇ ਚਿਰ ਨੂੰ ਜਲਾਦ ਨੇ ਰੱਸਾ ਲਿਆ ਘੁੱਟ ਫੱਟਾ ਦਿਤਾ ਖਸਕਾਈਆ। ਪੁਰਖ ਅਕਾਲ ਕਿਹਾ ਮੇਰੀ ਪ੍ਰੀਤ ਨਾ ਜਾਵੇ ਟੁੱਟ, ਤੱਤਾਂ ਤੋਂ ਬਾਹਰ ਜਣਾਈਆ। ਈਸਾ ਵੇਖ ਭਗਤ ਭਗਵਾਨ ਦਾ ਜੁਟ, ਜੋੜੀ ਜੋੜੀ ਆਪਣੇ ਨਾਲ ਰਖਾਈਆ। ਜਿਸ ਵੇਲੇ ਕਲਜੁਗ ਅੰਧੇਰਾ ਹੋਇਆ ਘੁੱਪ, ਸਾਚਾ ਚੰਦ ਨਾ ਕੋਇ ਚਮਕਾਈਆ। ਓਸ ਵੇਲੇ ਚਾਰ ਜੁਗ ਦੇ ਲਹਿਣਿਆਂ ਦਾ ਲੇਖਾ ਜਾਏ ਮੁਕ, ਹਰਿ ਕਰਤਾ ਆਪ ਮੁਕਾਈਆ। ਚਿੜੀਆ ਕਹੇ ਮੈਂ ਓਥੇ ਗਈ ਪੁੱਜ, ਜਿਥੇ ਪੂਜਣ ਵਾਲਾ ਇਕੋ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਚੌਕੜੀ ਜੁਗ, ਜੁਗਾਂ ਦੇ ਲੇਖੇ ਪੂਰ ਕਰਾਈਆ।