ਪੁਸਤਕਾਲਾਭਾਗ ੨੦

੧੧ ਫੱਗਣ ਸ਼ਹਿਨਸ਼ਾਹੀ ਸੰਮਤ ੩ ਸੁਰਜੀਤ ਸਿੰਘ ਦੇ ਜਨਮ ਦਿਨ ਤੇ ਹਰਿ ਭਗਤ ਦਵਾਰ ਜੇਠੂਵਾਲ

ਫਲਗੁਣ ਕਹੇ ਮੈਂ ਇਕ ਇਕ ਗਿਆਰਾਂ, ਗਿਆਰਵਾਂ ਗੁਰੂ ਨਾ ਕੋਇ ਵਡਿਆਈਆ। ਇਕ ਨਾਲ ਇਕ ਦੀਆਂ ਬਹਾਰਾਂ, ਜੋਤ ਸ਼ਬਦ ਵੱਜੇ ਵਧਾਈਆ। ਸ਼ਬਦ ਧਾਰ ਗੋਬਿੰਦ ਬਲਕਾਰਾ, ਸੂਰਬੀਰ ਇਕ ਅਖਵਾਈਆ। ਜਿਸ ਦਾ ਸਤਿ ਧਰਮ ਦੁਲਾਰਾ, ਪੂਤ ਸਪੂਤਾ ਇਕ ਪਰਗਟਾਈਆ। ਜਿਸ ਦਾ ਸਾਰੇ ਦੇਂਦੇ ਗਏ ਇਸ਼ਾਰਾ, ਬਿਨ ਆਵਾਜ਼ਾਂ ਨਾਦ ਸੁਣਾਈਆ। ਸੋ ਸਵਾਮੀ ਖੇਲ ਕਰੇ ਕਰਤਾਰਾ, ਹਰਿ ਕਰਤਾ ਵਡ ਵਡਿਆਈਆ। ਜਿਸ ਦਾ ਵਸੇ ਇਕ (ਦੁਆਰਾ), ਦੂਜਾ ਘਰ ਨਾ ਕੋਇ ਵਖਾਈਆ। ਵੇਖਣਹਾਰ ਸਰਬ ਸੰਸਾਰਾ, ਸ੍ਰਿਸ਼ਟੀ ਦ੍ਰਿਸ਼ਟੀ ਫੋਲ ਫੁਲਾਈਆ। ਨਿਰਗੁਣ ਰੂਪ ਚਵੀਆਂ ਅਵਤਾਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਦੇਵਣਹਾਰ ਆਦਿ ਅੰਤ ਸਹਾਰਾ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਇਕੋ ਇਕ ਵਖਾਈਆ। ਫਲਗੁਣ ਕਹੇ ਮੈਂ ਇਕ ਇਕ ਇੱਕਾ, ਅੰਕ ਅੰਕ ਮਿਲ ਕੇ ਵੱਜੇ ਵਧਾਈਆ।

❋

❋

ਇਕ ਨਾਲ ਇਕ ਮਿਲ ਕੇ ਬਣਦਾ ਸਿੱਖਾ, ਸਿੱਖ ਸਤਿਗੁਰ ਵਿਚ ਸਮਾਈਆ। ਇਕ ਇਕ ਦਾ ਭੇਵ ਲਿਖਾ, ਦੂਜੀ ਪੱਟੀ ਨਾ ਕੋਇ ਪੜ੍ਹਾਈਆ। ਇਕ ਇਕ ਦਾ ਆਦੀ ਹਿਤਾ, ਅੰਤ ਇਕ ਇਕ ਵਿਚ ਸਮਾਈਆ। ਇਕ ਦਾ ਇਕੋ ਇਕ ਪਿਤਾ, ਇਕੋ ਇਕ ਜਣੇਂਦੀ ਮਾਈਆ। ਜਿਸ ਦਾ ਕੋਈ ਨਾ ਵੰਡੇ ਹਿੱਸਾ, ਦਾਅਵੇਦਾਰ ਨਾ ਕੋਇ ਅਖਵਾਈਆ। ਸਾਚੇ ਭਗਤਾਂ ਕਰੇ ਰੱਛਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਅਨਮੰਗੀ ਦੌਲਤ ਪਾਵੇ ਭਿੱਛਾ, ਮਿਹਰ ਨਜ਼ਰ ਇਕ ਉਠਾਈਆ। ਜਿਸ ਦਾ ਜਨਮ ਕਰਮ ਲੇਖ ਪੂਰਬ ਲਿਖਾ, ਤਿਨ੍ਹਾਂ ਆਪਣੇ ਲੇਖੇ ਲਾਈਆ। ਧੂੜੀ ਮਸਤਕ ਲਾ ਕੇ ਟਿੱਕਾ, ਟਕਿਆਂ ਦਾ ਲਹਿਣਾ ਦਏ ਚੁਕਾਈਆ। ਕਰਮ ਕਾਗਦ ਕਰ ਕੇ ਚਿੱਟਾ, ਦੁਰਮਤ ਮੈਲ ਧਵਾਈਆ। ਪੰਧ ਮੁਕਾ ਕੇ ਪੱਥਰ ਇੱਟਾਂ, ਇਕੋ ਨਿਰਗੁਣ ਜੋਤ ਦਏ ਜਣਾਈਆ। ਸ਼ਬਦੀ ਧਾਰ ਕੱਢ ਕੇ ਚਿੱਠਾ, ਗੋਬਿੰਦ ਲਹਿਣਾ ਦਏ ਵਖਾਈਆ। ਜਿਸ ਦਾ ਝੂਜਣ ਵਾਲਾ ਸੁਤ ਦੁਲਾਰਾ ਨਿੱਕਾ, ਨਿੱਕਾ ਵੱਡਾ ਮੇਲ ਮਿਲਾਈਆ। ਪੁਰਖ ਅਕਾਲ ਬਣ ਕੇ ਧੁਰ ਦਾ ਪਿਤਾ, ਪਤਿਪਰਮੇਸ਼ਵਰ ਵੇਖ ਵਖਾਈਆ। ਨੇਤਰ ਨੈਣ ਕਿਸੇ ਨਾ ਦਿਸਾ, ਨਿਰਗੁਣ ਧਾਰ ਖੇਲ ਖਿਲਾਈਆ। ਮਹੱਲ ਅਗੰਮ ਅਥਾਹ ਟਿਕਾ, ਕਾਇਆ ਬੰਕ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਆਪ ਖਿਲਾਈਆ। ਫਲਗੁਣ ਕਹੇ ਮੇਰਾ ਯਾਰਾਂ ਪਰਵਿਸ਼ਟਾ, ਪੁਰਖ ਪੁਰਖੋਤਮ ਦਇਆ ਕਮਾਈਆ। ਸ੍ਰਿਸ਼ਟ ਸਬਾਈ ਏਕਾ ਇਸ਼ਟਾ, ਦੀਨ ਦੁਨੀ ਦੇਣਾ ਦ੍ਰਿੜਾਈਆ। ਜਨ ਭਗਤਾਂ ਅੰਦਰ ਖੋਲ੍ਹਣੀ ਦ੍ਰਿਸ਼ਟਾ, ਦ੍ਰਿਸ਼ਟੀਕੋਨ ਦੇਣਾ ਦ੍ਰਿੜਾਈਆ। ਆਤਮ ਪਰਮਾਤਮ ਰਸ ਜਣਾ ਕੇ ਗ੍ਰਹਿਸਤਾ, ਗਹਿਰ ਗੰਭੀਰ ਪੜਦਾ ਦੇਣਾ ਉਠਾਈਆ। ਪਾਰਬ੍ਰਹਮ ਬ੍ਰਹਮ ਮੇਲ ਕੇ ਰਿਸ਼ਤਾ, ਧੁਰ ਦਾ ਜੋੜਾ ਲੈਣਾ ਉਪਜਾਈਆ। ਜਿਹੜਾ ਮੁਹੰਮਦ ਨੂੰ ਸੁਨੇਹੜੇ ਦਿੰਦਾ ਰਿਹਾ ਫ਼ਰਿਸ਼ਤਾ, ਜਬਰਾਈਲ ਸੀਸ ਝੁਕਾਈਆ। ਜੋ ਕਲਮ ਸ਼ਾਹੀ ਨਾਲ ਚਲਾਉਂਦਾ ਰਿਹਾ ਸ਼ਕਸਤਾ, ਸ਼ਿਕਮ ਅੰਦਰ ਧਿਆਨ ਲਗਾਈਆ। ਰਹਿਬਰ ਦੱਸਦਾ ਰਿਹਾ ਰਸਤਾ, ਰਾਹ ਧੁਰ ਦਾ ਇਕ ਵਖਾਈਆ। ਪੁਸਤਕ ਬੰਨ੍ਹਦਾ ਰਿਹਾ ਬਸਤਾ, ਅੱਖਰਾਂ ਜੋੜ ਜੁੜਾਈਆ। ਸੋ ਹਰ ਘਟ ਅੰਦਰ ਵਸਦਾ, ਨਿਰਗੁਣ ਬੈਠਾ ਡੇਰਾ ਲਾਈਆ। ਗੀਤ ਸੁਣਾਵੇ ਸਾਚੇ ਜਸ ਦਾ, ਸਿਫ਼ਤੀ ਰਾਗ ਅਲਾਈਆ। ਦੰਦਾਂ ਨਾਲ ਕਦੇ ਨਹੀਂ ਹੱਸਦਾ, ਅੰਤਰ ਖ਼ੁਸ਼ੀ ਦਏ ਪਰਗਟਾਈਆ। ਨਾਮ ਅਣਿਆਲਾ ਤੀਰ ਕਸਦਾ, ਨੇਤਰਾਂ ਤੋਂ ਪਿਛੇ ਦਏ ਲਗਾਈਆ। ਜਿਥੇ ਲਹਿਣਾ ਇਕੋ ਅੱਖ ਦਾ, ਦਿਬ ਨੂਰ ਕਰੇ ਰੁਸ਼ਨਾਈਆ। ਝਗੜਾ ਮੁਕ ਜਾਏ ਰਹਿਣਾ ਇਕੋ ਵੱਖ ਦਾ, ਮਹੱਲ ਇਕੋ ਸੋਭਾ ਪਾਈਆ। ਰਾਗ ਸੁਣਨਾ ਨਾ ਪਏ ਕਿਸੇ ਭੱਟ ਦਾ, ਧੁਰ ਦੀ ਧਾਰ ਆਪ ਜਣਾਈਆ। ਜਿਥੇ ਡੋਰ ਨਹੀਂ ਕੋਈ ਕਟਦਾ, ਤੰਦੀ ਤੰਦ ਨਾ ਕੋਇ ਤੁੜਾਈਆ। ਉਹ ਗ੍ਰਹਿ ਪੁਰਖ ਸਮਰਥ ਦਾ, ਜਿਥੇ ਮਿਲੇ ਇਕ ਵਡਿਆਈਆ। ਸੋ ਸਭ ਦੀ ਪੈਜ ਰੱਖਦਾ, ਮਿਹਰ ਨਜ਼ਰ ਇਕ ਉਠਾਈਆ। ਪੜਦਾ ਲਾਹ ਅਲਖਣਾ ਅਲਖ ਦਾ, ਭੇਵ ਅਭੇਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗਿਆਰਾਂ ਫੱਗਣ ਕਹੇ ਮੇਰਾ ਭਾਗ, ਜਨ ਭਗਤ ਦਿਆਂ ਜਣਾਈਆ। ਗੋਬਿੰਦ ਦਾ ਜਗਦਾ ਵੇਖੋ ਚਿਰਾਗ਼, ਚਰਾਗਾਹਾਂ ਵਿਚ ਕਰੇ ਰੁਸ਼ਨਾਈਆ। ਧੋਣਹਾਰਾ ਦੁਰਮਤ ਦਾਗ਼, ਪਾਪਾਂ ਮੈਲ ਗਵਾਈਆ। ਹੰਸ ਬਣਾਵੇ ਕਾਗ, ਨਾਮ ਮੋਤੀ ਚੋਗ ਚੁਗਾਈਆ। ਸੋਈ ਸੁਰਤੀ ਖੋਲ੍ਹੇ ਜਾਗ, ਨੇਤਰ ਅੱਖ ਉਠਾਈਆ। ਬਿਰਹਾ ਲਾ ਵੈਰਾਗ, ਬਿਰਹੋਂ ਅੰਦਰ ਦਏ ਉਪਜਾਈਆ। ਤ੍ਰੈਗੁਣ ਮਾਇਆ ਬੁਝਾਏ ਆਗ, ਅੰਮ੍ਰਿਤ ਮੇਘ ਬਰਸਾਈਆ। ਲੇਖਾ ਪੂਰਬ ਵੇਖਣਹਾਰਾ

❋

❋

ਆਜ, ਅੱਜ ਦਾ ਭਲਕ ਨਾ ਕੋਇ ਬਣਾਈਆ। ਸਤਿ ਸਚ ਦਾ ਹੋਣਾ ਕਾਜ, ਕੰਚਨ ਗੜ੍ਹ ਕਰ ਰੁਸ਼ਨਾਈਆ। ਧਰਮ ਦੀ ਧਾਰ ਚਲੇ ਰਿਵਾਜ, ਰਵਾਦਾਰ ਨਾ ਕੋਇ ਬਣਾਈਆ। ਸਾਰੇ ਇਕ ਦੇ ਹੋਵਣ ਮੁਹਤਾਜ, ਮਹਿਬੂਬ ਇਕ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗਿਆਰਾਂ ਫੱਗਣ ਕਹੇ ਗੋਬਿੰਦ ਦਾ ਲਹਿਣਾ ਕਰਜਾ, ਮਕਰੂਜ਼ ਖ਼ੁਸ਼ੀ ਬਣਾਈਆ। ਦੂਸਰ ਹੋਏ ਕੋਇ ਨਾ ਹਰਜਾ, ਹਰਜਾਨਾ ਰਹਿਣ ਕੋਇ ਨਾ ਪਾਈਆ। ਭਗਤਾਂ ਵਿਚ ਭਗਤਾਂ ਦਾ ਦਰਜਾ, ਦਰਜ ਆਪਣੇ ਨਾਲ ਕਰਾਈਆ। ਲੇਖਾ ਇਕੋ ਸਾਚੇ ਘਰ ਦਾ, ਗ੍ਰਹਿ ਮੰਦਰ ਵੱਜੇ ਵਧਾਈਆ। ਜੋ ਭਾਣਾ ਧੁਰ ਦਾ ਜਰਦਾ, ਸੀਸ ਜਗਦੀਸ ਝੁਕਾਈਆ। ਸੋ ਪਲੂ ਇਕੋ ਫੜਦਾ, ਟੁੱਟੀ ਗੰਢ ਵਖਾਈਆ। ਇਹ ਖੇਲ ਪੁਰਖ ਨਰਾਇਣ ਨਰ ਦਾ, ਨਰ ਹਰਿ ਆਪਣਾ ਰਾਹ ਚਲਾਈਆ। ਜਿਹੜਾ ਸੁਤ ਦੁਲਾਰਾ ਕਦੇ ਨਹੀਂ ਮਰਦਾ, ਸੋ ਆਪਣੇ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਫਲਗੁਣ ਕਹੇ ਗੋਬਿੰਦ ਦਾ ਲਹਿਣਾ ਪੂਰਬ ਬਾਕੀ, ਬਕਤਾ ਸਮਝ ਕੋਇ ਨਾ ਪਾਈਆ। ਬਿਨਾ ਸ਼ਬਦ ਤੋਂ ਵੇਖੇ ਕੋਇ ਨਾ ਮਾਰ ਝਾਕੀ, ਅੱਖਾਂ ਵਾਲਾ ਅੱਖ ਨਾ ਕੋਇ ਉਠਾਈਆ। ਪ੍ਰਭ ਦਾ ਖੇਲ ਪ੍ਰਭ ਦੀ ਰਾਤੀ, ਪਰਭਾਤੀ ਗੋਬਿੰਦ ਨਜ਼ਰੀ ਆਈਆ। ਸਚ ਦਵਾਰ ਦਾ ਏਕਾ ਸਾਥੀ, ਸੱਜਣ ਧੁਰਦਰਗਾਹੀਆ। ਜਿਸ ਨੇ ਰਚਨਾ ਰਚੀ ਸਾਚੀ, ਸਚ ਸਚ ਵਿਚ ਸਮਾਈਆ। ਆਪਣਾ ਨਾਉਂ ਰਖ ਅਬਿਨਾਸ਼ੀ, ਨਿਰਗੁਣ ਸਰਗੁਣ ਵੰਡ ਵੰਡਾਈਆ। ਕਲਜੁਗ ਅੰਤਮ ਦੇਵੇ ਦਾਤੀ, ਦਇਆਵਾਨ ਦਇਆ ਕਮਾਈਆ। ਲੇਖਾ ਬਣੇ ਕਲਮ ਦਵਾਤੀ, ਲਿਖਿਆ ਲੇਖ ਨਾ ਕੋਇ ਮਿਟਾਈਆ। ਝਗੜਾ ਰਹੇ ਨਾ ਜਾਤ ਪਾਤੀ, ਪਤਣ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਰੰਗਾਈਆ। ਯਾਰਾਂ ਫੱਗਣ ਕਹੇ ਕਿਉਂ ਨੌ ਤੋਂ ਹੋਏ ਯਾਰਾਂ ਬਦਲੀ ਜਗਤ ਕਰਾਈਆ। ਇਸ ਦਾ ਵੱਖਰਾ ਅਜਬ ਵਿਹਾਰਾ, ਵਿਵਹਾਰੀ ਆਪਣੇ ਵਿਚ ਛੁਪਾਈਆ। ਇਹ ਲੇਖਾ ਗੋਬਿੰਦ ਵੇਖਿਆ ਸਰਸਾ ਕਿਨਾਰਾ, ਆਰ ਪਾਰ ਧਿਆਨ ਲਗਾਈਆ। ਪੁਰਖ ਅਕਾਲ ਕੀਤਾ ਇਸ਼ਾਰਾ, ਧੁਰ ਦੇ ਸ਼ਬਦ ਨਾਲ ਦ੍ਰਿੜਾਈਆ। ਕੋਲ ਆ ਖੜ੍ਹਾ ਜੁਝਾਰਾ, ਹੱਥ ਕਮਰਕਸੇ ਉਤੇ ਟਿਕਾਈਆ। ਸਾਹਿਬ ਕਿੱਡਾ ਸੋਹਣਾ ਅਖਾੜਾ, ਘਮਸਾਨ ਸੋਭਾ ਪਾਈਆ। ਮੈਂ ਨੰਨ੍ਹਾਂ ਬੱਚਾ ਦੂਲ੍ਹਾ ਤੇਰਾ ਲਾੜਾ, ਜੋਬਨਵੰਤਾ ਨਜ਼ਰੀ ਆਈਆ। ਮੇਰੀ ਮਿੰਨਤ ਮੇਰਾ ਹਾੜਾ, ਸੀਸ ਸਾਹਿਬ ਦਿਆਂ ਝੁਕਾਈਆ। ਮੈਨੂੰ ਦੱਸ ਉਹ ਇਸ਼ਾਰਾ, ਜੋ ਬਿਨ ਕੰਨਾਂ ਤੋਂ ਸੁਣਦਾ ਚਾਈਂ ਚਾਈਂਆ। ਗੋਬਿੰਦ ਕਿਹਾ ਉਠ ਵੇਖ ਫੇਰ ਦੁਬਾਰਾ, ਲੋਚਨ ਅੱਖ ਖੁਲ੍ਹਾਈਆ। ਜਾਂ ਤੱਕਿਆ ਮਿਲਿਆ ਨੂਰ ਚਮਕਤਕਾਰਾ, ਚਮਕ ਚਮਕ ਵਿਚੋਂ ਰੁਸ਼ਨਾਈਆ। ਹੁਕਮ ਨਾਦ ਸੁਣਿਆ ਧੁਨਕਾਰਾ, ਅਗੰਮ ਆਵਾਜ਼ ਸੁਣਾਈਆ। ਇਹ ਲੇਖਾ ਅਗਲੀ ਵਾਰਾ, ਜਨਮ ਦਾ ਜਨਮ ਫੇਰ ਬਦਲਾਈਆ। ਰੁੱਤ ਦੀ ਰੁੱਤ ਨਾਲ ਬਹਾਰਾ, ਬਸੰਤ ਨਾਲ ਫੂਲ ਫੁੱਲਾਂ ਨਾਲ ਬਸੰਤ ਸੋਭਾ ਪਾਈਆ। ਕਲਜੁਗ ਦੀ ਕਾਲੀ ਧਾਰਾ, ਧਰਨੀ ਦੀ ਧਾਰ ਦੁਹਾਈਆ। ਕਲਕੀ ਦਾ ਕਲ ਅਵਤਾਰਾ, ਨਿਹਕਰਮੀ ਕਰਮ ਕਮਾਈਆ। ਗੋਬਿੰਦ ਦਾ ਸ਼ਬਦ ਜੈਕਾਰਾ, ਢੋਲਾ ਨਾਮ ਅਲਾਹੀਆ। ਤਤਵ ਦਾ ਤਤ ਅਖਾੜਾ, ਬਾਲੇ ਵੱਜੇ ਵਧਾਈਆ। ਤਿੰਨਾਂ ਦਾ ਇਕ ਦਵਾਰਾ, ਦਰ ਠਾਂਡਾ ਸੋਭਾ ਪਾਈਆ। ਭਗਤਾਂ ਦਾ ਘਰ ਬਾਹਰਾ, ਗ੍ਰਹਿ ਮੰਦਰ ਇਕ ਜਣਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਸਚ ਜੈਕਾਰਾ, ਜੈ ਜੈ ਕਾਰ ਦੋ ਜਹਾਨ ਕਰਾਈਆ। ਓਸ ਓਸੇ ਵੇਲੇ ਕਰ ਨਿਮਸਕਾਰਾ, ਸੀਸ

❋

❋

ਦਿਤਾ ਨਿਵਾਈਆ। ਇਹ ਖੇਲ ਅਗੰਮ ਅਪਾਰਾ, ਅਲਖ ਅਗੋਚਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੌਥੇ ਜੁਗ ਦਾ ਚੌਵੀਆਂ ਅਵਤਾਰਾ, ਜਿਸ ਦਾ ਰੂਪ ਰੰਗ ਚੱਕਰ ਚਿਹਨ ਵਰਨ ਬਰਨ ਨਜ਼ਰ ਕੋਇ ਨਾ ਆਈਆ।

੧੪ ਫੱਗਣ ਸ਼ਹਿਨਸ਼ਾਹੀ ਸੰਮਤ ੩ ਹਰਬੰਸ ਸਿੰਘ ਦੇ ਨਵਿਤ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ

ਜਨ ਭਗਤ ਕਹੇ ਮੈਂ ਕਦੇ ਨਾ ਮਰਦਾ, ਮਰਦ ਮਰਦਾਨਾ ਦਏ ਵਡਿਆਈਆ। ਭਵਜਲ ਪਾਰ ਜਗਤ ਸਾਗਰ ਤਰਦਾ, ਅੱਗੇ ਹੋ ਨਾ ਕੋਇ ਅਟਕਾਈਆ। ਮੈਂ ਮਾਲਕ ਬਣਾਂ ਓਸ ਘਰ ਦਾ, ਜਿਸ ਗ੍ਰਹਿ ਬੈਠਾ ਧੁਰਦਰਗਾਹੀਆ। ਸਾਚੀ ਮੰਜ਼ਲ ਹਕ਼ੀਕ਼ੀ ਚੜ੍ਹਦਾ, ਅਗਲਾ ਪਿਛਲਾ ਪੰਧ ਮੁਕਾਈਆ। ਪਰਮ ਪੁਰਖ ਪਰਮਾਤਮ ਦਰਸ਼ਨ ਕਰਦਾ, ਬਿਨ ਨੇਤਰ ਅੱਖ ਖੁਲ੍ਹਾਈਆ। ਝਗੜਾ ਚੁੱਕੇ ਭੈ ਭੌ ਡਰਦਾ, ਭਿਆਨਕ ਨਜ਼ਰ ਕੋਇ ਨਾ ਆਈਆ। ਖੇਲ ਵੇਖ ਅਗੰਮੀ ਹਰਿ ਦਾ, ਹਰਿ ਹਰਿ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਇਕ ਰੰਗਾਈਆ। ਜਨ ਭਗਤ ਕਹੇ ਮੈਂ ਵੇਖੇ ਜਗਤ ਸੰਤਾਪੀ ਰੋਗ, ਦੁਖੜਾ ਜਗਤ ਲੋਕਾਈਆ। ਚਿੰਤਾ ਹਰਖ ਸੋਗ, ਗ਼ਮਾਂ ਵਿਚ ਦੁਹਾਈਆ। ਮਮਤਾ ਮੋਹ ਵਿਕਾਰ ਜਗਤ ਤ੍ਰਿਸ਼ਨਾ ਲੋਚ, ਲੋਚਣ ਨੈਣ ਅੱਖ ਸ਼ਰਮਾਈਆ। ਬੁੱਧੀ ਮਨ ਕੂੜੀ ਕਰੇ ਸੋਚ, ਸਚ ਸਮਝ ਨਾ ਕੋਇ ਦ੍ਰਿੜਾਈਆ। ਝੂਠਾ ਵੇਖਾਂ ਕਾਇਆ ਬੰਕ ਕੋਟ, ਤਨ ਵਜੂਦ ਸੰਗ ਨਾ ਕੋਇ ਨਿਭਾਈਆ। ਬਿਨ ਸਾਹਿਬ ਸਤਿਗੁਰ ਸਾਚੇ ਸ਼ਬਦ ਲਾਏ ਕੋਇ ਨਾ ਚੋਟ, ਚੋਟੀ ਚੜ੍ਹ ਪੜਦਾ ਨਾ ਕੋਇ ਉਠਾਈਆ। ਸਦਾ ਤਾਅਨੇ ਦੇਵਣ ਲੋਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜਨ ਭਗਤ ਕਹੇ ਮੇਰਾ ਕਾਇਆ ਨਾਤਾ ਕੂੜ, ਸਗਲਾ ਸੰਗ ਨਾ ਕੋਇ ਰਖਾਈਆ। ਮਨ ਕਲਪਣਾ ਕਰੇ ਮੂੜ੍ਹ, ਬੁੱਧ ਬਿਬੇਕ ਨਾ ਕੋਇ ਚਤੁਰਾਈਆ। ਸਚ ਦਵਾਰਿਉਂ ਵਸਿਆ ਦੂਰ, ਨੇਰਨ ਨੇਰਾ ਪੰਧ ਨਾ ਕੋਇ ਵਖਾਈਆ। ਮਮਤਾ ਮੋਹ ਵਿਕਾਰ ਕੀਤਾ ਚੂਰ, ਗੜ੍ਹ ਹੰਕਾਰ ਨਾ ਕੋਇ ਤੁੜਾਈਆ। ਤਨ ਵਜੂਦ ਤਪੇ ਤੰਦੂਰ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸਾਰੇ ਕਹਿੰਦੇ ਕਰਮਾਂ ਦਾ ਕਸੂਰ, ਨਿਹਕਰਮੀ ਅੱਖ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਇਕ ਸੁਹਾਈਆ। ਜਨ ਭਗਤ ਕਹੇ ਮੈਂ ਦੱਸਾਂ ਇਕ ਸੰਦੇਸ਼, ਸੰਦੇਸ਼ਾ ਧੁਰ ਸੁਣਾਈਆ। ਪੁਰਖ ਅਕਾਲਾ ਦੀਨ ਦਿਆਲਾ ਏਕਾ ਲਿਆ ਵੇਖ, ਏਕੰਕਾਰਾ ਨੂਰ ਇਲਾਹੀਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਭੇਖ, ਜੋਤੀ ਜਾਤਾ ਪੁਰਖ ਬਿਧਾਤਾ ਵੇਸ ਵਟਾਈਆ। ਸਮਝ ਸਕੇ ਨਾ ਕੋਈ ਰੰਗ ਰੂਪ ਰੇਖ, ਪੜਦਾ ਅੰਤਰ ਨਿਰੰਤਰ ਨਾ ਕੋਇ ਉਠਾਈਆ। ਦੋ ਜਹਾਨਾਂ ਖੇਲੇ ਖੇਡ, ਵਡ ਖਿਲਾੜੀ ਨਜ਼ਰੀ ਆਈਆ। ਜਿਸ ਨੇ ਸੰਸਾਰੀ ਬਣਾ ਕੇ ਦਿਤਾ ਭੇਜ, ਲੋਕਮਾਤ ਮਾਤ ਵਡਿਆਈਆ। ਜੋਤੀ ਜਲਵਾ ਦੇ ਕੇ ਤੇਜ, ਨੂਰ ਤਤ ਵਿਚ ਸਮਾਈਆ। ਸਾਚਾ ਨਾਮ ਦੇ ਸੰਦੇਸ਼, ਸੁਨੇਹੜਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡਾ ਇਕ ਵਖਾਈਆ। ਭਗਤ ਕਹੇ ਮੇਰੀ ਆਤਮ ਸਤਿ, ਸਤਿ ਵਿਚ ਸਮਾਈਆ। ਨਾਤਾ ਛੁੱਟਿਆ ਕਾਇਆ ਕੱਚ, ਕੰਚਨ ਗੜ੍ਹ ਵੇਖ ਵਖਾਈਆ। ਜਿਥੇ ਇਕੋ ਪੁਰਖ ਸਮਰਥ, ਨਿਰਗੁਣ ਨਿਰਵੈਰ ਨਜ਼ਰੀ ਆਈਆ। ਮਹਿੰਮਾ ਦੱਸੇ

❋

❋

ਨਾਮ ਅਕਥ, ਅਨਬੋਲਤ ਰਾਗ ਸੁਣਾਈਆ। ਵਸਤ ਅਮੋਲਕ ਦੇ ਕੇ ਵਥ, ਖਾਲੀ ਝੋਲੀ ਦਏ ਭਰਾਈਆ। ਤੂੰ ਮੇਰਾ ਮੈਂ ਤੇਰਾ ਸਾਂਝਾ ਦੱਸ ਕੇ ਜਸ, ਵੇਦ ਪੁਰਾਨਾਂ ਦਾ ਖਹਿੜਾ ਦਏ ਛੁਡਾਈਆ। ਮੰਜ਼ਲ ਚਾੜ੍ਹ ਹਕ਼ੀਕ਼ੀ ਹਕ, ਮਹਿਬੂਬ ਪੜਦਾ ਅੰਦਰੋਂ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਰੰਗ ਸਦਾ ਰੰਗਾਈਆ। ਜਨ ਭਗਤ ਆਤਮਾ ਕਹੇ ਮੈਂ ਓਸ ਪ੍ਰਭੂ ਦੀ ਅੰਸ, ਜੋ ਆਦਿ ਅੰਤ ਅਖਵਾਈਆ। ਤੱਤਾਂ ਕਰ ਕੇ ਮੇਰਾ ਨਾਮ ਰੱਖਿਆ ਸਿੰਘ ਹਰਬੰਸ, ਜਗਤ ਜੁਗਤ ਵਿਚ ਵਡਿਆਈਆ। ਕੋਟ ਜਨਮ ਲੇਖੇ ਵੇਖਣਹਾਰ ਸਹੰਸ, ਬੇਪਰਵਾਹ ਬੇਪਰਵਾਹੀਆ। ਜਿਸ ਦਾ ਸੋਹਣਾ ਸੱਚਾ ਭਗਤਾਂ ਵਾਲਾ ਸਰਬੰਸ, ਕੁਨਬਾ ਇਕੋ ਇਕ ਵਡਿਆਈਆ। ਪ੍ਰਭ ਠਾਕਰ ਮਿਲਿਆ ਕੰਤ, ਹਰਿ ਮਾਲਕ ਸ਼ਹਿਨਸ਼ਾਹੀਆ। ਜਿਸ ਦੀ ਰੁੱਤ ਸਦਾ ਬਸੰਤ, ਖ਼ਿਜ਼ਾਂ ਰੂਪ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਿਤਾ ਵਖਾਈਆ। ਆਤਮਾ ਕਹੇ ਮੈਂ ਵੇਖਿਆ ਸਚ ਘਰਾਨਾ, ਗ੍ਰਹਿ ਮੰਦਰ ਸੋਭਾ ਪਾਈਆ। ਜਿਥੇ ਵਸੇ ਸ੍ਰੀ ਭਗਵਾਨਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਧੁਰ ਦੇ ਨਾਮ ਦਾ ਇਕ ਤਰਾਨਾ, ਜਗਤ ਰਾਗ ਨਾ ਕੋਇ ਸੁਣਾਈਆ। ਸੋਹਣਾ ਦਿਸੇ ਮਹੱਲ ਅਟਲ ਮਕਾਨਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਮਸਤੀ ਵਿਚ ਹੋ ਕੇ ਮਸਤ ਦੀਵਾਨਾ, ਚਰਨ ਕਵਲਾਂ ਸੀਸ ਝੁਕਾਈਆ। ਮੈਨੂੰ ਭੁੱਲ ਗਿਆ ਆਵਣ ਜਾਣਾ, ਅੱਗਾ ਪਿੱਛਾ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਭਗਤ ਆਤਮਾ ਕਹੇ ਮੈਂ ਦੱਸਾਂ ਖੇਲ ਅਗੰਮੀ, ਗ਼ਮਾਂ ਵਿਚੋਂ ਬਾਹਰ ਕਢਾਈਆ। ਮੈਂ ਪ੍ਰਭ ਦੀ ਧਾਰੋਂ ਜੰਮੀ, ਅੰਤ ਓਸੇ ਵਿਚ ਸਮਾਈਆ। ਇਹ ਖੇਲ ਨਹੀਂ ਕੋਈ ਨਵੀਂ, ਜੁਗ ਚੌਕੜੀ ਚਲੀ ਆਈਆ। ਜਗਤ ਨਾਤਾ ਪਵਣ ਸਵਾਸ ਦਮੀ, ਦਾਮਨਗੀਰ ਪਲੂ ਨਾ ਕੋਇ ਫੜਾਈਆ। ਜਿਸ ਨੇ ਸਚ ਰਜ਼ਾ ਹੁਕਮ ਵਾਲੀ ਮੰਨੀ, ਸੀਸ ਜਗਦੀਸ ਝੁਕਾਈਆ। ਉਹ ਨੇਤਰਹੀਣ ਹੋਵੇ ਨਾ ਅੰਨ੍ਹੀ, ਨੇਤਰ ਲੋਚਨ ਇਕੋ ਇਕ ਖੁਲ੍ਹਾਈਆ। ਦਰਗਾਹ ਸਾਚੀ ਜਾਵੇ ਭੰਨੀ, ਮੰਜ਼ਲ ਆਪਣੀ ਪੰਧ ਮੁਕਾਈਆ। ਸਚ ਪਰਕਾਸ਼ ਦਾ ਬਣ ਕੇ ਚੰਨੀ, ਚੰਦ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਵਿਚ ਸਮਾਈਆ। ਆਤਮਾ ਕਹੇ ਮੇਰਾ ਤੱਤਾਂ ਵਾਲਾ ਕੂੜ ਵਜੂਦ, ਨਾਤਾ ਜਗਤ ਵਿਚ ਰਖਾਈਆ। ਮੰਜ਼ਲ ਇਕੋ ਜਿਥੇ ਮਿਲੇ ਮਹਿਬੂਬ, ਮੁਹੱਬਤ ਵਿਚ ਸਮਾਈਆ। ਜਗਤ ਦਵਾਰਾ ਛੁੱਟੀ ਹਦੂਦ, ਬੰਧਨ ਨਜ਼ਰ ਕੋਇ ਨਾ ਆਈਆ। ਜਿਧਰ ਤੱਕਾਂ ਉਧਰ ਮੌਜੂਦ, ਹਰਿ ਕਰਤਾ ਸ਼ਹਿਨਸ਼ਾਹੀਆ। ਜਿਸ ਦਾ ਅਰਸ਼ ਤੋਂ ਉਤੇ ਅਰੂਜ, ਅਲੀਸ਼ਾਨ ਆਪਣੀ ਸ਼ਾਨ ਦਏ ਵਡਿਆਈਆ। ਲੋਕਮਾਤ ਵਿਚੋਂ ਕਰ ਕੇ ਕੂਚ, ਸਚ ਦਵਾਰੇ ਸੋਭਾ ਪਾਈਆ। ਜਿਥੇ ਇਕੋ ਨਾਤਾ ਪਿਤਾ ਪੂਤ, ਪੁਰਖ ਅਕਾਲਾ ਦੀਨ ਦਿਆਲਾ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਇਕ ਵਖਾਈਆ। ਭਗਤ ਆਤਮਾ ਕਹੇ ਬਿਨ ਪ੍ਰਭ ਦੀ ਕਿਰਪਾ ਲੱਗੇ ਕੋਈ ਨਾ ਜੜ੍ਹ, ਬੰਸਾਵਲੀ ਨਾ ਕੋਇ ਵਡਿਆਈਆ। ਮੈਂ ਓਸ ਮੰਜ਼ਲ ਗਈ ਚੜ੍ਹ, ਜਿਥੇ ਇਕੋ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤੇ ਕਿਰਪਾ ਦਿਤੀ ਕਰ, ਮਿਹਰ ਨਜ਼ਰ ਉਠਾਈਆ। ਮੇਰਾ ਪੂਰਬ ਜਨਮ ਲੇਖਾ ਪੂਰਾ ਕਰਕੇ ਵਰ, ਵਾਰਤਾ ਅੱਗੇ ਦਿਤੀ ਜਣਾਈਆ। ਮੈਂ ਕਦੇ ਨਾ ਜਾਵਾਂ ਮਰ, ਮਰਜੀਵਤ ਰੂਪ ਨਾ ਕੋਇ ਵਟਾਈਆ। ਓਸੇ ਦੇ ਹੁਕਮ ਅੰਦਰ ਵਸਾਂ ਕਾਇਆ ਘਰ, ਤਤ ਤੱਤ ਵਿਚ ਰਖਾਈਆ। ਓਸੇ ਦਾ ਅੱਖਰ ਪੜ੍ਹ, ਨਿਰਅੱਖਰ

❋

❋

ਢੋਲਾ ਗਾਈਆ। ਓਸੇ ਦੇ ਲੱਗਾਂ ਲੜ, ਜਿਥੇੋਂ ਨਾ ਹੋਏ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦਏ ਵਖਾਈਆ। ਆਤਮਾ ਕਹੇ ਮੈਨੂੰ ਹਰਬੰਸ ਸਿੰਘ ਕਹਿ ਕੇ ਜਗਤ ਕਹਿੰਦੇ, ਆਵਾਜ਼ਾਂ ਰਸਨਾ ਨਾਲ ਲਗਾਈਆ। ਮੇਰਾ ਖੇਲ ਵੇਖਦੇ ਰਹੇ ਤਨ ਸ਼ਰੀਰ ਸਹਿੰਦੇ, ਦਰੋਹੀ ਦੂਰ ਦੁਹਾਈਆ। ਸੰਗੀ ਸਾਥੀ ਇਕੱਠੇ ਹੋ ਕੇ ਬਹਿੰਦੇ, ਮਨ ਕਲਪਣਾ ਵਿਚ ਕੁਰਲਾਈਆ। ਵੇਂਹਦੇ ਰਹੇ ਚੜ੍ਹਦੇ ਲਹਿੰਦੇ, ਦੱਖਣ ਪਹਾੜ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਪੂਰਬ ਲੇਖਾ ਕਰੇ ਵਿਚਾਰ, ਹਰਿ ਵੱਡਾ ਵੱਡ ਵਡਿਆਈਆ। ਜਿਸ ਦੀ ਸਮਝ ਪਾਵੇ ਕੋਈ ਨਾ ਸਾਰ, ਪੜਦਾ ਸਕੇ ਨਾ ਕੋਇ ਉਠਾਈਆ। ਤਨ ਵਜੂਦ ਦਾ ਦੁੱਖ ਜਗਤ ਵਾਲਾ ਸੰਸਾਰ, ਸੰਸਾਰੀਆਂ ਵਿਚ ਕੁਰਲਾਈਆ। ਆਤਮ ਰਹਿਤ ਕਰੇ ਨਾ ਕੋਇ ਵਿਭਚਾਰ, ਕੁਕਰਮੀ ਕਾਰ ਨਾ ਕੋਇ ਕਮਾਈਆ। ਅੰਤਰ ਨਿਰੰਤਰ ਇਕੋ ਇਕ ਦਾ ਪਿਆਰ, ਅੰਤਰ ਪ੍ਰੀਤਮ ਆਪਣਾ ਆਪ ਬਣਾਈਆ। ਜੋ ਏਥੇ ਓਥੇ ਦੋ ਜਹਾਨਾਂ ਸਾਂਝਾ ਯਾਰ, ਸਗਲਾ ਸੰਗ ਨਿਭਾਈਆ। ਲੇਖਾ ਜਾਣੇ ਅੰਦਰ ਬਾਹਰ ਗੁਪਤ ਜਾਹਰ, ਬਾਤਨ ਖੋਜਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਦੇਵੇ ਮਾਣ ਵਡਿਆਈਆ। ਆਤਮਾ ਕਹੇ ਮੇਰਾ ਮਿਲਿਆ ਪ੍ਰਭੂ ਨਿਹਕਰਮੀ, ਕਰਮ ਕਾਂਡ ਦਿਤਾ ਗਵਾਈਆ। ਜਿਸ ਦੀ ਧਾਰ ਵਿਚੋਂ ਜਰਮੀ, ਅੰਤਮ ਓਸੇ ਵਿਚ ਸਮਾਈਆ। ਮੇਰੇ ਅੰਤਸ਼ਕਰਨ ਦਾ ਬਣ ਕੇ ਮਰ੍ਹਮੀ, ਮਹਿਰਮ ਹੋ ਕੇ ਵੇਖ ਵਖਾਈਆ। ਅੰਤ ਨਿਵਾਸ ਦੇ ਕੇ ਆਪਣੀ ਸਰਨੀ, ਸਚ ਦਵਾਰੇ ਲਿਆ ਟਿਕਾਈਆ। ਮੈਨੂੰ ਰਿਹਾ ਕੋਈ ਨਾ ਭਰਮੀ, ਭਾਂਡਾ ਭਰਮ ਦਿਤਾ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਇਕ ਵਖਾਈਆ। ਘਰ ਵੇਖਿਆ ਇਕ ਸੁਹੰਜਣਾ, ਸੋਭਾਵੰਤ ਸੁਹਾਈਆ। ਦੀਪਕ ਜਗੇ ਆਦਿ ਨਿਰੰਜਣਾ, ਜੋਤੀ ਜਾਤਾ ਡਗਮਗਾਈਆ। ਵੇਖਣਹਾਰਾ ਦਰਦ ਦੁਖ ਭੈ ਭੰਜਨਾ, ਭਵ ਸਾਗਰ ਪਾਰ ਕਰਾਈਆ। ਚਰਨ ਧੂੜ ਕਰਾ ਕੇ ਧੁਰ ਦਾ ਮਜਨਾ, ਦੁਰਮਤ ਮੈਲ ਧਵਾਈਆ। ਠਾਕਰ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਾਰਬ੍ਰਹਮ ਪਤਿਪਰਮੇਸ਼ਵਰ ਬਣ ਕੇ ਇਕੋ ਸੱਜਣਾ, ਸਾਜਣ ਹੋ ਕੇ ਮੇਲ ਮਿਲਾਈਆ। ਅੰਤਮ ਓਸ ਦਵਾਰੇ ਵਸਣਾ, ਜਿਥੋਂ ਬਾਹਰ ਨਾ ਕੋਇ ਕਢਾਈਆ। ਸਚ ਸੰਦੇਸ਼ਾ ਇਕੋ ਦੱਸਣਾ, ਸਭ ਨੂੰ ਆਪ ਸੁਣਾਈਆ। ਭਗਤ ਸ਼ਰੀਰ ਛੱਡੇ ਤੇ ਗੁਰਮੁਖਾਂ ਨੇ ਹੱਸਣਾ, ਰੋਣ ਵਾਲੀ ਨੀਤ ਦੇਣੀ ਬਦਲਾਈਆ। ਇਹ ਲੇਖਾ ਸਮਝਾ ਕੇ ਗਿਆ ਜਿਸ ਨੇ ਜਨਮ ਲਿਆ ਪਟਨਾ, ਬੱਚੇ ਨੀਹਾਂ ਹੇਠ ਦਬਾਈਆ। ਦੋਹਾਂ ਨੂੰ ਮਲ ਕੇ ਪ੍ਰੇਮ ਦਾ ਵਟਨਾ, ਜਗਤ ਸ਼ਹਾਦਤ ਦਿਤੀ ਭੁਗਤਾਈਆ। ਗੁਰਮੁਖਾਂ ਨੂੰ ਓਸ ਨੇ ਆਪਣੀ ਗੋਦੀ ਵਿਚ ਰੱਖਣਾ, ਜਿਸ ਗੋਦੀ ਵਿਚੋਂ ਬਾਹਰ ਨਾ ਕੋਇ ਕਢਾਈਆ। ਪੁਰਖ ਅਕਾਲ ਦੀਨ ਦਿਆਲ ਦਾ ਜਿਸ ਨੇ ਮੰਨਿਆ ਬਚਨਾ, ਬਚਪਨ ਓਸੇ ਦੀ ਝੋਲੀ ਪਾਈਆ। ਓਸ ਨੂੰ ਓਸ ਨੇ ਓਸ ਥਾਂ ਤੇ ਰੱਖਣਾ, ਜਿਥੋਂ ਕਦੇ ਨਾ ਹੋਏ ਜੁਦਾਈਆ। ਆਵਣ ਜਾਵਣ ਲੱਖ ਚੁਰਾਸੀ ਜਮ ਕੀ ਫਾਸੀ ਜਨਮ ਮਰਨ ਕੱਟਣਾ, ਜੋ ਨੀਹਾਂ ਵਿਚ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਅਲਖਣਾ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਪਾਰਬ੍ਰਹਮ ਪਤਿਪਰਮੇਸ਼ਵਰ ਪਰਮਾਤਮ ਆਤਮ ਆਤਮ ਪਰਮਾਤਮ ਆਪਣੇ ਵਿਚ ਸਮਾਈਆ।

❋

❋

੧੫ ਫੱਗਣ ਸ਼ਹਿਨਸ਼ਾਹੀ ਸੰਮਤ ੩ ਹਰਬੰਸ ਸਿੰਘ ਦੇ ਨਵਿਤ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ

ਸਚਖੰਡ ਦਾ ਸੋਹਣਾ ਅਨੰਦ, ਅਨਰਸ ਆਪ ਉਪਜਾਈਆ। ਜਨ ਭਗਤਾਂ ਹੋ ਬਖ਼ਸ਼ੰਦ, ਪਰਮ ਪੁਰਖ ਪ੍ਰਭ ਦਏ ਵਖਾਈਆ। ਨਿਰਗੁਣ ਧਾਰ ਬਣ ਕੇ ਸੰਗ, ਨਾਤਾ ਤੋੜ ਨਿਭਾਈਆ। ਸਚ ਸੁਹੰਜਣੀ ਸੇਜ ਅਗੰਮ ਪਲੰਘ, ਆਸਣ ਅਬਿਨਾਸ਼ਣ ਇਕ ਪਰਗਟਾਈਆ। ਜਿਥੇ ਸ਼ਬਦ ਵੱਜੇ ਮਰਦੰਗ, ਦੂਜਾ ਨਾਦ ਨਾ ਕੋਇ ਸ਼ਨਵਾਈਆ। ਲੇਖਾ ਰਹੇ ਨਾ ਹੰ ਬ੍ਰਹਮ, ਪਾਰਬ੍ਰਹਮ ਵਿਚ ਸਮਾਈਆ। ਝਗੜਾ ਮੁਕ ਜਾਏ ਮਾਟੀ ਚੰਮ, ਚਮਨ ਇਕੋ ਵੇਖ ਵਖਾਈਆ। ਝਗੜਾ ਰਹੇ ਨਾ ਪਵਣ ਸਵਾਸੀ ਦਮ, ਦਮਨ ਆਪਣੇ ਵਿਚ ਕਰਾਈਆ। ਹਰਖ਼ ਰਹੇ ਨਾ ਸੋਗ ਗ਼ਮ, ਚਿੰਤਾ ਚਿਖਾ ਨਾ ਕੋਇ ਜਲਾਈਆ। ਨੇਤਰ ਰੋਣਾ ਪਏ ਨਾ ਛਮ ਛਮ, ਛਹਿਬਰ ਅੱਖ ਨਾ ਕੋਇ ਵਖਾਈਆ। ਕਲਪਣਾ ਰਹੇ ਕੋਇ ਨਾ ਮਨ, ਮਨਸਾ ਮੋਹ ਨਾ ਕੋਇ ਹਲਕਾਈਆ। ਲਾਲਚ ਦਿਸੇ ਕੋਈ ਨਾ ਧੰਨ, ਵਿਕਾਰ ਹੰਕਾਰ ਨਾ ਕੋਇ ਪਰਗਟਾਈਆ। ਲੋੜ ਰਹੇ ਨਾ ਸੂਰਜ ਚੰਨ, ਦਿਵਸ ਰੈਣ ਵੇਖ ਵਖਾਈਆ। ਸੁਣਨਾ ਪਏ ਨਾ ਸਰਵਣ ਕੰਨ, ਰਸਨਾ ਜਿਹਵਾ ਨਾ ਕੋਇ ਅਲਾਈਆ। ਜਿਧਰ ਤੱਕਾਂ ਓਧਰ ਸ੍ਰੀ ਭਗਵਨ, ਨਿਰਗੁਣ ਨੂਰ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਰਿਹਾ ਵਖਾਈਆ। ਜਨ ਭਗਤੋ ਸਚਖੰਡ ਦਵਾਰਾ ਕਿੱਡਾ ਸੋਹਣਾ, ਛੱਪਰ ਛੰਨ ਨਜ਼ਰ ਕੋਇ ਨਾ ਆਈਆ। ਐਰ ਗ਼ੈਰ ਓਥੇ ਦਿਸੇ ਨਾ ਕੋਇ ਪਰਾਹੁਣਾ, ਸੰਗੀ ਸਾਥੀ ਸੰਗ ਨਾ ਕੋਇ ਵਖਾਈਆ। ਰਸਨਾ ਜਿਹਵਾ ਸ਼ਾਸਤਰ ਸਿਮਰਤ ਵੇਦ ਪੁਰਾਨ ਪਏ ਕੋਈ ਨਾ ਗਾਉਣਾ, ਚਾਰੇ ਬਾਣੀ ਵੰਡ ਨਾ ਕੋਇ ਵੰਡਾਈਆ। ਬਿਸਤਰ ਸੇਜ ਜਗਤ ਲੇਫ ਤਲਾਈ ਨਾ ਪਏ ਸੌਣਾ, ਖਟੀਆ ਖਾਟ ਨਾ ਕੋਇ ਵਖਾਈਆ। ਜਲ ਪਾਣੀ ਪਏ ਨਾ ਨਹਾਉਣਾ, ਬਸਤਰ ਤਨ ਨਾ ਕੋਇ ਹੰਢਾਈਆ। ਇਸ਼ਟ ਦੇਵ ਪਏ ਨਾ ਕੋਈ ਮਨਾਉਣਾ, ਗ੍ਰੰਥਾਂ ਵਾਲੀ ਨਾ ਕੋਇ ਪੜ੍ਹਾਈਆ। ਠਾਕਰ ਸਵਾਮੀ ਪਏ ਨਾ ਕੋਇ ਮਨਾਉਣਾ, ਨਿਉਂ ਨਿਉਂ ਨਾ ਲਾਗੇ ਪਾਈਆ। ਆਲਸ ਵਿਚੋਂ ਪਏ ਨਾ ਕੋਇ ਉਠਾਉਣਾ, ਨਿੰਦਰਾ ਅੱਖ ਨਾ ਕੋਇ ਸਮਾਈਆ। ਕਲਮੇ ਪੜ੍ਹ ਕੇ ਆਪਣਾ ਆਪ ਨਾ ਪਏ ਪਰਚਾਉਣਾ, ਜਗਤ ਵਿਦਿਆ ਵਿਚ ਸਾਲਾਹੀਆ। ਓਥੇ ਇਕੋ ਪੁਰਖ ਆਕਲ ਦੀਨ ਦਿਆਲ ਦਾ ਦਰਸ਼ਨ ਪਾਉਣਾ, ਜਿਸ ਦਾ ਨੂਰ ਨੂਰ ਜੋਤ ਰੁਸ਼ਨਾਈਆ। ਮਹੱਲ ਅਟੱਲ ਇਕ ਸੁਹਾਉਣਾ, ਬਿਨ ਦੀਆ ਬਾਤੀ ਕਮਲਾਪਾਤੀ ਡਗਮਗਾਈਆ। ਬਿਨ ਅੱਖਾਂ ਦਰਸ਼ਨ ਪਾਉਣਾ, ਤ੍ਰਿਸ਼ਨਾ ਤ੍ਰਿਖਾ ਰਹੇ ਨਾ ਰਾਈਆ। ਸਦਾ ਸੁਖ ਦੀ ਨੀਂਦੇ ਸੌਣਾ ਜਿਥੋਂ ਸੁੱਤਿਆਂ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜਨ ਭਗਤੋ ਸਚਖੰਡ ਦਵਾਰਾ ਕਿੱਡਾ ਸੋਹਣਾ, ਪ੍ਰਭ ਸੋਹਣੀ ਬਣਤ ਬਣਾਈਆ। ਜਿਥੇ ਤੱਤਾਂ ਵਾਲਾ ਸ਼ਰੀਰ ਪਏ ਨਾ ਕੋਈ ਵਸਾਉਣਾ, ਨਿਰਗੁਣ ਜੋਤ ਜੋਤ ਵਿਚ ਮਿਲਾਈਆ। ਦਰ ਦਰਵਾਜ਼ਾ ਪਏ ਨਾ ਕੋਇ ਖੁਲ੍ਹਾਉਣਾ, ਕੁੰਡੀ ਖਿੜਕੀ ਨਾ ਕੋਇ ਖੜਕਾਈਆ। ਮੰਜ਼ਲ ਪੈਂਡਾ ਪੰਧ ਪਏ ਨਾ ਕੋਇ ਮੁਕਾਉਣਾ, ਬਣਨਾ ਪਏ ਨਾ ਪਾਂਧੀ ਰਾਹੀਆ। ਸ਼ਾਸਤਰ ਸਿਮਰਤ ਵੇਦ ਪੁਰਾਨ ਨਾ ਪਏ ਕਿਸੇ ਪੜ੍ਹਾਉਣਾ, ਅੱਖਰਾਂ ਵਾਲੀ ਨਾ ਕੋਇ ਲਿਖਾਈਆ। ਜਿਧਰ ਤੱਕੋ ਇਕੋ ਇਕ ਨਜ਼ਰੀ ਔਣਾ, ਨਰ ਨਿਰੰਕਾਰ ਸੱਚਾ ਸ਼ਹਿਨਸ਼ਾਹੀਆ। ਜਿਸ ਨੇ ਪੂਰਬ ਲਹਿਣਾ ਸਰਬ ਚੁਕਾਉਣਾ, ਚੁੱਕ ਚੁੱਕ ਆਪਣੀ ਗੋਦ ਉਠਾਈਆ। ਜੁਗ ਜਨਮ ਦੇ ਵਿਛੜਿਆਂ ਚੁੱਕ ਚੁੱਕ ਆਪਣੇ ਗਲ ਲਾਉਣਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ

❋

❋

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਵਖਾਈਆ। ਜਨ ਭਗਤੋ ਸਚਖੰਡ ਦੀ ਖੇਲ ਖ਼ਾਸੀ, ਖ਼ਾਲਸ ਆਪਣਾ ਰੰਗ ਰੰਗਾਈਆ। ਇਕੋ ਵਸੇ ਪੁਰਖ ਅਬਿਨਾਸ਼ੀ, ਦੂਜਾ ਨਜ਼ਰ ਕੋਇ ਨਾ ਆਈਆ। ਖੇਲ ਕਰੇ ਜੋਤੀ ਜਾਤਾ ਸਰਬ ਦੀ ਜਾਤੀ, ਜਗਜੀਵਣ ਦਾਤਾ ਵਡ ਵਡਿਆਈਆ। ਨਾਮ ਸੰਦੇਸ਼ਾ ਦੇ ਕੇ ਧੁਰ ਦੀ ਪਾਤੀ, ਪੱਤਨ ਆਪਣਾ ਦਏ ਵਖਾਈਆ। ਗੁਰਮੁਖ ਲਹਿਣਾ ਮੁਕਦਾ ਰਿਹਾ ਰਾਤੀ, ਰਾਤੀ ਪਰਭਾਤੀ ਆਪਣਾ ਰੰਗ ਰੰਗਾਈਆ। ਅੰਮ੍ਰਿਤ ਦੇ ਕੇ ਬੂੰਦ ਸਵਾਂਤੀ, ਸਾਂਤਕ ਸਤਿ ਸਤਿ ਕਰਾਈਆ। ਜਨ ਭਗਤਾਂ ਜਨਮ ਜਨਮ ਦੀ ਮੇਟੇ ਉਦਾਸੀ, ਚਿੰਤਾ ਚਿਖਾ ਨਾ ਕੋਇ ਜਲਾਈਆ। ਆਵਣ ਜਾਵਣ ਮੇਟ ਕੇ ਵਾਟੀ, ਪੰਧ ਚੁਰਾਸੀ ਦਏ ਮੁਕਾਈਆ। ਮੰਜ਼ਲ ਚਾੜ੍ਹ ਕੇ ਆਪਣੀ ਘਾਟੀ, ਸਚ ਦਵਾਰਾ ਦਏ ਵਖਾਈਆ। ਕਰ ਪਰਕਾਸ਼ ਆਪਣੀ ਬਾਤੀ, ਲੋਇਣ ਲੋਚਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨੂਰ ਜੋਤ ਆਦਿ ਆਦੀ, ਜੁਗ ਜਗਤ ਜੁਗਾਦਿ ਵੇਖ ਵਖਾਈਆ।

੧੫ ਫੱਗਣ ਸ਼ਹਿਨਸ਼ਾਹੀ ਸੰਮਤ ੩ ਭਾਗ ਸਿੰਘ ਦੇ ਗ੍ਰਹਿ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ

ਸਚਖੰਡ ਦਵਾਰਾ ਧੁਰ ਦੀ ਬਸਤੀ, ਵਸਾਵਣਹਾਰਾ ਬੇਪਰਵਾਹੀਆ। ਜਿਸ ਵਿਚ ਵਸੇ ਇਕੋ ਪੁਰਖ ਅਕਾਲ ਦੀ ਹਸਤੀ, ਦੂਸਰ ਨਜ਼ਰ ਕੋਇ ਨਾ ਆਈਆ। ਪ੍ਰੇਮ ਪਿਆਰ ਮੁਹੱਬਤ ਸਾਚੇ ਨਾਮ ਦੀ ਬਖ਼ਸ਼ੇ ਮਸਤੀ, ਖ਼ੁਮਾਰੀ ਦੋ ਧਾਰੀ ਨਾ ਰੂਪ ਵਟਾਈਆ। ਓਥੇ ਯਾਦ ਨਾ ਆਵੇ ਰਹਿਣਾ ਉਤੇ ਧਰਤੀ, ਧਰਨੀ ਦੀ ਆਸ ਨਾ ਕੋਇ ਰਖਾਈਆ। ਇਕੋ ਮਿਲ ਕੇ ਪ੍ਰੀਤਮ ਅਰਸ਼ੀ, ਆਸਾ ਮਨਸਾ ਵਿਚ ਖਪਾਈਆ। ਜਨ ਭਗਤਾਂ ਸਦਾ ਬਣਿਆ ਰਹੇ ਦਰਦੀ, ਦੀਨਾਂ ਅਨਾਥਾਂ ਗੋਦ ਉਠਾਈਆ। ਇਹ ਖੇਲ ਅਗੰਮੀ ਓਸ ਹਰਿ ਦੀ, ਜੋ ਹਰ ਹਿਰਦੇ ਅੰਦਰ ਡੇਰਾ ਲਾਈਆ। ਕੋਟਾਂ ਵਿਚੋਂ ਜਨ ਭਗਤ ਆਤਮਾ ਮੰਜ਼ਲ ਇਹ ਚੜ੍ਹਦੀ, ਲੱਖ ਚੁਰਾਸੀ ਅਧਵਾਟੇ ਬੈਠੀ ਲੋਕਾਈਆ। ਜੋ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸੋਹੰ ਢੋਲਾ ਪੜ੍ਹਦੀ, ਅੱਖਰ ਧਾਰ ਨਿਰਅੱਖਰ ਵਿਚ ਦਰਸਾਈਆ। ਇਹ ਖੇਲ ਓਸ ਅਗੰਮੇ ਘਰ ਦੀ, ਜਿਥੇ ਦੀਵਾ ਬਾਤੀ ਨਜ਼ਰ ਕੋਇ ਨਾ ਆਈਆ। ਇਕੋ ਜੋਤ ਪਰਕਾਸ਼ ਰੂਪ ਹੋ ਕੇ ਬਲਦੀ, ਨੂਰ ਨੁਰਾਨਾ ਡਗਮਗਾਈਆ। ਸੋਭਾ ਬਣੇ ਨਿਹਚਲ ਧਾਮ ਅਟੱਲ ਦੀ, ਸਿੰਘਾਸਣ ਆਸਣ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕ ਸੁਹਾਈਆ। ਜਨ ਭਗਤੋ ਸਚਖੰਡ ਦਵਾਰਾ ਸੋਭਾਵੰਤ, ਗਹਿਰ ਗੰਭੀਰ ਆਪ ਬਣਾਇੰਦਾ। ਜਿਸ ਗ੍ਰਹਿ ਵਸੇ ਧੁਰ ਦਾ ਸਵਾਮੀ ਕੰਤ, ਹਰਿ ਕਰਤਾ ਡੇਰਾ ਲਾਇੰਦਾ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਮੰਨਦੇ ਰਹੇ ਭਗਵੰਤ, ਅਬਿਨਾਸ਼ੀ ਕਰਤਾ ਸੋਭਾ ਪਾਇੰਦਾ। ਜਿਸ ਦੀ ਸਿਫ਼ਤ ਸਾਲਾਹ ਗੁਰ ਅਵਤਾਰ ਪੈਗ਼ੰਬਰ ਗਾਉਂਦੇ ਗਏ ਸੰਤ, ਰਾਗਾਂ ਨਾਦਾਂ ਵਿਚ ਕਰ ਸ਼ਨਵਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸਦਾ ਬੇਅੰਤ, ਬੇਪਰਵਾਹੀ ਵਿਚ ਸਮਾਈਆ। ਸੋ ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ, ਚਾਰੇ ਖਾਣੀ ਚਾਰੇ ਬਾਣੀ ਚਾਰ ਕੁੰਟ ਚਾਰੇ ਜੁਗ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ

❋

❋

ਧੁਰ ਦਾ ਘਰ, ਜਿਸ ਗ੍ਰਹਿ ਮੰਦਰ ਅੰਦਰ ਨਿਰਗੁਣ ਧਾਰ ਜੋਤ ਰੁਸ਼ਨਾਈਆ। ਜਨ ਭਗਤੋ ਸਚਖੰਡ ਦਵਾਰਾ ਸੋਹਣਾ ਸੋਭਨੀਕ, ਪਵਿੱਤ੍ਰ ਨਜ਼ਰੀ ਆਈਆ। ਜਿਥੇ ਵਸੇ ਇਕ ਜਿਸ ਦੇ ਵਿਚ ਹਕ ਤੌਫ਼ੀਕ, ਤੋਹਫ਼ੇ ਸਭ ਨੂੰ ਰਿਹਾ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਨਿੱਕੀ ਧਾਰ ਬਾਰੀਕ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਸੋ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲ ਕਰੇ ਠੀਕ, ਠਾਕਰ ਹੋ ਕੇ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਬੀਸ ਇਕੀਸੇ ਹਰਿ ਜਗਦੀਸੇ ਜੋ ਕਰਦੇ ਗਏ ਉਡੀਕ, ਬਿਨ ਅੱਖਾਂ ਅੱਖ ਉਠਾਈਆ। ਤਿਨ੍ਹਾਂ ਦੀ ਸਾਹਿਬ ਸਤਿਗੁਰ ਪੁਰਖ ਅਕਾਲਾ ਦੀਨ ਦਿਆਲਾ ਕਰੇ ਤਸਦੀਕ, ਵੇਖਣਹਾਰਾ ਥਾਉਂ ਥਾਈਂਆ। ਗੁਰਮੁਖ ਸਾਚੇ ਸੰਤ ਜਨਾਂ ਆਸਾ ਮਨਸਾ ਪੂਰੀ ਕਰੇ ਉਮੀਦ, ਤ੍ਰਿਸ਼ਨਾ ਤ੍ਰਿਖਾ ਦਏ ਬੁਝਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਢੋਲਾ ਧੁਰ ਦਾ ਸਾਚਾ ਗੀਤ, ਆਤਮ ਪਰਮਾਤਮ ਲੇਖਾ ਰਿਹਾ ਚੁਕਾਈਆ। ਪਾਰਬ੍ਰਹਮ ਬ੍ਰਹਮ ਦੱਸ ਕੇ ਆਪਣੀ ਪ੍ਰੀਤ, ਪ੍ਰੀਤਮ ਹੋ ਕੇ ਪੁਰਖੋਤਮ ਹੋ ਕੇ ਪਰਮ ਪੁਰਖ ਪ੍ਰਭ ਆਪਣਾ ਰੰਗ ਰੰਗਾਈਆ। ਸਚਖੰਡ ਦਵਾਰ ਏਕੰਕਾਰ ਵਖਾ ਕੇ ਇਕ ਅਤੀਤ, ਤ੍ਰੈਗੁਣ ਲੇਖਾ ਦਏ ਚੁਕਾਈਆ। ਗੁਰਮੁਖਾਂ ਆਤਮ ਕਰ ਕੇ ਠਾਂਡਾ ਸੀਤ, ਅਗਨੀ ਤਤ ਦਏ ਬੁਝਾਈਆ। ਝਗੜਾ ਮੁਕਾ ਕੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਮਸੀਤ, ਕਾਇਆ ਕਾਅਬਾ ਇਕ ਦਰਸਾਈਆ। ਜਿਥੇ ਝਗੜਾ ਰਹੇ ਨਾ ਊਚ ਨੀਚ, ਜਾਤ ਪਾਤ ਦੀ ਵੰਡ ਨਾ ਕੋਇ ਵੰਡਾਈਆ। ਇਕੋ ਹੁਕਮ ਇਕੋ ਕਲਮਾ ਇਕੋ ਨਾਮ ਇਕੋ ਹਦੀਸ, ਇਕੋ ਹਜ਼ਰਤ ਹਰਿ ਹਜ਼ੂਰ ਸਾਹਿਬ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਚ ਘਰ, ਸਚਖੰਡ ਦਵਾਰਾ ਏਕੰਕਾਰਾ ਨਿਰਗੁਣ ਧਾਰਾ ਆਪਣਾ ਆਪ ਲਏ ਪਰਗਟਾਈਆ। ਸਚਖੰਡ ਦਵਾਰਾ ਸਚ ਸੁਹੰਜਣਾ, ਸਾਹਿਬ ਸਵਾਮੀ ਅੰਤਰਜਾਮੀ ਸੋਭਾ ਪਾਈਆ। ਕਰੇ ਪਰਕਾਸ਼ ਆਦਿ ਨਿਰੰਜਣਾ, ਨਰ ਨਰਾਇਣ ਵੱਡੀ ਵਡਿਆਈਆ। ਵਸੇ ਦਾਤਾ ਦਰਦ ਦੁਖ ਭੈ ਭੰਜਨਾ, ਆਦਿ ਪੁਰਖ ਅਪਰੰਪਰ ਸਵਾਮੀ ਆਪਣਾ ਡੇਰਾ ਲਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸਾਜਣ ਸੱਜਣਾ, ਸਨਬੰਧੀ ਇਕੋ ਇਕ ਅਖਵਾਈਆ। ਜਿਸ ਦੇ ਹੁਕਮ ਅੰਦਰ ਚਾਰ ਕੁੰਟ ਦਹਿ ਦਿਸ਼ਾ ਸਭ ਨੇ ਭੱਜਣਾ, ਦਿਵਸ ਰੈਣ ਚਲਣ ਵਾਹੋ ਦਾਹੀਆ। ਸਚ ਦਵਾਰਾ ਦਰ ਦਰਵੇਸ਼ ਹੋ ਕੇ ਸਭ ਨੇ ਮੰਗਣਾ, ਮੰਗਤੇ ਹੋ ਕੇ ਝੋਲੀ ਡਾਹੀਆ। ਮਿਹਰਵਾਨ ਹੋ ਜਿਨ੍ਹਾਂ ਦਾ ਕਾਇਆ ਮਾਟੀ ਚੋਲਾ ਰੰਗਣਾ, ਦੁਰਮਤ ਮੈਲ ਅੰਦਰੋਂ ਬਾਹਰੋਂ ਦਏ ਧਵਾਈਆ। ਸਾਚਾ ਦੇ ਕੇ ਇਕ ਅਨੰਦ ਅਨੰਦਨਾ, ਨਿਜ ਆਤਮ ਰਸ ਚਖਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰ ਵਰਨ ਅਠਾਰਾਂ ਬਰਨ ਸਾਂਝੀ ਦੱਸ ਕੇ ਬੰਦਨਾ, ਬੰਦਗੀ ਇਕੋ ਇਕ ਦਰਸਾਈਆ। ਲੋਕਮਾਤ ਮਾਰ ਝਾਤ ਗੁਰਮੁਖਾਂ ਕੱਟ ਲੱਖ ਚੁਰਾਸੀ ਫੰਦਨਾ, ਫਾਸੀ ਜਮ ਨਾ ਕੋਇ ਲਟਕਾਈਆ। ਧਾਮ ਅਗੰਮੇ ਨਿਰਗੁਣ ਜੋਤ ਆਪੇ ਟੰਗਣਾ, ਮਹੱਲ ਅਟੱਲ ਉਚ ਅਥਾਹ ਆਪ ਵਖਾਈਆ। ਜਿਥੇ ਨਾਦ ਧੁਨ ਸ਼ਬਦ ਬਿਨਾ ਆਵਾਜ਼ ਤੋਂ ਵੱਜੇ ਮਰਦੰਗਨਾ, ਭੇਵ ਅਭੇਦਾ ਇਕ ਖੁਲ੍ਹਾਈਆ। ਤਿਸ ਦਵਾਰੇ ਜਨ ਭਗਤ ਸੁਹੇਲੇ ਗੁਰਮੁਖ ਸਾਚੇ ਸੰਤ ਅੰਤ ਲੰਘਣਾ, ਨਾਤਾ ਤੱਤਾਂ ਵਾਲਾ ਛੁਡਾਈਆ। ਅੱਗੋਂ ਮਿਲੇ ਸਾਹਿਬ ਸੂਰਾ ਸਰਬੰਗਣਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਪੁਰਖ ਅਕਾਲਾ ਦੀਨ ਦਿਆਲਾ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸ਼ਬਦੀ ਚਾੜ੍ਹੇ ਰੰਗਣਾ, (ਰੰਗਤ) ਉਤਰ ਕਦੇ ਨਾ ਜਾਈਆ।

❋

❋

੧੫ ਫੱਗਣ ਸ਼ਹਿਨਸ਼ਾਹੀ ਸੰਮਤ ੩ ਹਜ਼ਾਰਾ ਸਿੰਘ ਦੇ ਗ੍ਰਹਿ ਅੰਮ੍ਰਿਤਸਰ

ਜਨ ਭਗਤ ਤੇਰਾ ਸਚਖੰਡ ਦਵਾਰਾ, ਸਚ ਸਾਚਾ ਇਕ ਜਣਾਈਆ। ਜਿਸ ਗ੍ਰਹਿ ਮੰਦਰ ਵਸੇ ਆਪ ਨਿਰੰਕਾਰਾ, ਨਿਰਗੁਣ ਨਿਰਵੈਰ ਸੋਭਾ ਪਾਈਆ। ਦੀਵਾ ਬਾਤੀ ਜਗਾਏ ਅਗੰਮ ਅਪਾਰਾ, ਕਮਲਾਪਾਤੀ ਕਰੇ ਰੁਸ਼ਨਾਈਆ। ਨਾਮ ਸੁਣਾਏ ਅਗੰਮੀ ਧੁਨਕਾਰਾ, ਅਨਾਦੀ ਨਾਦ ਸ਼ਨਵਾਈਆ। ਪੜਦਾ ਲਾਹ ਕੇ ਬਜਰ ਕਿਵਾੜਾ, ਘਰ ਇਕੋ ਇਕ ਵਖਾਈਆ। ਝਗੜਾ ਮੁਕਾ ਕੇ ਪੰਜ ਤਤ ਵਿਕਾਰਾ, ਅਗਨੀ ਤ੍ਰਿਸ਼ਨਾ ਅੱਗ ਬੁਝਾਈਆ। ਹਉਮੇ ਹੰਗਤਾ ਰਹੇ ਨਾ ਕੋਈ ਦੀਵਾਰਾ, ਜੂਠ ਝੂਠ ਦਏ ਚੁਕਾਈਆ। ਦਰਸ ਵਖਾ ਕੇ ਏਕੰਕਾਰਾ, ਅਕਲ ਕਲਧਾਰੀ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪੜਦਾ ਲਾਹੀਆ। ਸਚਖੰਡ ਜਨ ਭਗਤ ਘਰਾਨਾ, ਗ੍ਰਹਿ ਮੰਦਰ ਵੱਜਦੀ ਰਹੇ ਵਧਾਈਆ। ਤਖ਼ਤ ਨਿਵਾਸੀ ਨਜ਼ਰੀ ਆਏ ਸ੍ਰੀ ਭਗਵਾਨਾ, ਸ਼ਾਹੋ ਭੂਪ ਸੱਚਾ ਸ਼ਹਿਨਸ਼ਾਹੀਆ। ਜਲਵਾ ਨੂਰ ਜੋਤ ਮਹਾਨਾ, ਸ਼ਾਹ ਸੁਲਤਾਨ ਡਗਮਗਾਈਆ। ਤਖ਼ਤ ਨਿਵਾਸੀ ਹੋ ਪਰਧਾਨਾ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਲੇਖਾ ਜਾਣੇ ਦੋ ਜਹਾਨਾਂ, ਬ੍ਰਹਿਮੰਡ ਖੰਡ ਫੋਲ ਫੁਲਾਈਆ। ਜੁਗ ਚੌਕੜੀ ਵੇਖਣਹਾਰਾ ਨੌਜਵਾਨਾ, ਮਰਦ ਮਰਦਾਨਾ ਆਪਣਾ ਖੇਲ ਖਿਲਾਈਆ। ਨਿਤ ਨਵਿਤ ਪਹਿਰੇ ਬਾਣਾ, ਨਿਰਗੁਣ ਸਰਗੁਣ ਆਪਣਾ ਰੰਗ ਰੰਗਾਈਆ। ਨਿਰਅੱਖਰ ਅੱਖਰ ਕਰ ਪਰਧਾਨਾ, ਜਗਤ ਖਾਣੀ ਬਾਣੀ ਰਾਹ ਚਲਾਈਆ। ਸਚ ਨਾਮ ਝੁਲਾ ਨਿਸ਼ਾਨਾ, ਚਾਰ ਕੁੰਟ ਆਪਣਾ ਹੁਕਮ ਵਰਤਾਈਆ। ਸੰਤ ਸੁਹੇਲਾ ਰਹਿਣ ਨਾ ਦੇਵੇ ਕੋਈ ਬੇਗਾਨਾ, ਵੈਰੀ ਮਿੱਤਰ ਆਪਣੇ ਘਰ ਵਸਾਈਆ। ਕਿਰਪਾ ਨਿਧਾਨ ਹੋ ਮਿਹਰਵਾਨਾ, ਮਿਹਰ ਨਜ਼ਰ ਇਕ ਉਠਾਈਆ। ਖੇਲੇ ਖੇਲ ਹਰਿ ਵਾਲੀ ਦੋ ਜਹਾਨਾਂ, ਦੋਏ ਦੋਏ ਆਪਣਾ ਹੁਕਮ ਵਰਤਾਈਆ। ਸਚ ਵਖਾਏ ਇਕ ਮਕਾਨਾ, ਸਾਢੇ ਤਿੰਨ ਹੱਥ ਡੇਰਾ ਲਾਈਆ। ਹਰ ਘਟ ਅੰਤਰ ਹੋ ਕੇ ਜਾਣੀ ਜਾਣਾ, ਜਨ ਭਗਤ ਸੁਹੇਲੇ ਮੇਲ ਮਿਲਾਈਆ। ਪ੍ਰੇਮ ਪ੍ਰੀਤੀ ਅੰਦਰ ਦੇ ਕੇ ਪਦ ਨਿਰਬਾਨਾ, ਸਚ ਠਿਕਾਣਾ ਇਕ ਵਖਾਈਆ। ਜਿਥੇ ਪੁੱਜੇ ਕੋਈ ਨਾ ਰਾਜਾ ਰਾਣਾ, ਸ਼ਾਹ ਸੁਲਤਾਨਾਂ ਹੱਥ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਦਰ, ਧੁਰ ਦਾ ਮੰਦਰ ਇਕ ਸੁਹਾਈਆ। ਜਨ ਭਗਤਾਂ ਸਚਖੰਡ ਦਵਾਰਾ ਏਕ, ਏਕੰਕਾਰਾ ਆਪ ਜਣਾਈਆ। ਜਿਥੇ ਮਿਲੇ ਪ੍ਰਭੂ ਦੀ ਟੇਕ, ਦੂਜਾ ਨਜ਼ਰ ਕੋਇ ਨਾ ਆਈਆ। ਮਾਇਆ ਮਮਤਾ ਲਾਏ ਕੋਇ ਨਾ ਸੇਕ, ਅਗਨੀ ਤਤ ਨਾ ਕੋਇ ਜਲਾਈਆ। ਕੂੜਾ ਦਿਸੇ ਕੋਇ ਨਾ ਭੇਖ, ਪਖੰਡੀ ਰੂਪ ਨਾ ਕੋਇ ਵਖਾਈਆ। ਸੁਹੰਜਣਾ ਹੋਵੇ ਇਕ ਦੇਸ, ਸਚ ਸਵਾਮੀ ਡੇਰਾ ਲਾਈਆ। ਰੁੱਤ ਮੌਲੀ ਰਹੇ ਬਿਨਾ ਚੇਤ, ਪੱਤ ਟਹਿਣੀ ਆਪ ਮਹਿਕਾਈਆ। ਤ੍ਰੈਗੁਣ ਮੂਲ ਨਾ ਲਾਏ ਸੇਕ, ਅਗਨੀ ਤਤ ਨਾ ਕੋਇ ਤਪਾਈਆ। ਜਨਮ ਕਰਮ ਦਾ ਰਹੇ ਕੋਈ ਨਾ ਲੇਖ, ਕਰਮ ਕਾਂਡ ਦਾ ਡੇਰਾ ਢਾਹੀਆ। ਇਕੋ ਸੁਣੇ ਸਚ ਸੰਦੇਸ਼, ਢੋਲਾ ਧੁਰਦਰਗਾਹੀਆ। ਨਰ ਨਰਾਇਣ ਲਏ ਪੇਖ, ਲੋਚਣ ਲੋਚਣ ਅੱਖ ਖੁਲ੍ਹਾਈਆ। ਜੋ ਸਦਾ ਰਹੇ ਹਮੇਸ਼, ਰਵਿਆ ਹਰ ਘਟ ਥਾਈਂਆ। ਸੋ ਵੇਖਣਹਾਰਾ ਪੂਰਬ ਪਿਛਲਾ ਪਰਦੇਸ, ਪਰਦੇਸੀਆਂ ਦੇਸ ਇਕ ਸਮਝਾਈਆ। ਜਿਸ ਨੂੰ ਲੱਭਦੇ ਗਏ ਕੇਤੀ ਕੇਤ, ਕੋਟਨ ਕੋਟ ਫੇਰੀਆਂ ਗਏ ਪਾਈਆ। ਨਜ਼ਰ ਨਾ ਆਵੇ ਨੇਤਨ ਨੇਤ, ਨਿਜ ਨੈਣ ਨਾ ਕੋਇ ਖੁਲ੍ਹਾਈਆ। ਸੋ ਸਾਹਿਬ ਸਾਤਿਗੁਰ ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਬਖ਼ਸ਼ੇ ਇਕੋ ਟੇਕ, ਟਿੱਕਾ ਮਸਤਕ ਧੂੜੀ ਨਾਮ ਲਗਾਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰੰਗ ਰੰਗਾਈਆ। ਸਚਖੰਡ ਦਵਾਰਾ ਸਭ ਤੋਂ ਨਿਰਾਲਾ, ਨਿਰਾਕਾਰ ਆਪ ਵਖਾਈਆ। ਜਿਸ ਗ੍ਰਹਿ ਵਸੇ ਦੀਨ ਦਿਆਲਾ, ਦਇਆਨਿਧ ਵੱਡੀ ਵਡਿਆਈਆ। ਸੋਭਾਵੰਤ ਕਰੇ ਸੱਚੀ ਧਰਮਸਾਲਾ, ਧਰਮ ਦਵਾਰਾ ਇਕੋ ਇਕ ਜਣਾਈਆ। ਜਿਸ ਗ੍ਰਹਿ ਦੀਪਕ ਅਗੰਮੀ ਇਕੋ ਬਾਲਾ, ਆਦਿ ਜੁਗਾਦਿ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਚ ਘਰ, ਘਰ ਮੰਦਰ ਇਕ ਪਰਗਟਾਈਆ। ਸਚਖੰਡ ਦਵਾਰਾ ਜਗ ਨੇਤਰ ਨਜ਼ਰ ਨਾ ਆਏ ਅੱਖ, ਲੋਚਨ ਮਿਲੇ ਨਾ ਕੋਇ ਵਡਿਆਈਆ। ਜਿਨ੍ਹਾਂ ਉਤੇ ਕਿਰਪਾ ਕਰੇ ਪੁਰਖ ਸਮਰਥ, ਮਿਹਰ ਨਿਗਾਹ ਨੈਣ ਉਠਾਈਆ। ਉਨ੍ਹਾਂ ਅੰਤਰ ਆਤਮ ਦੇ ਕੇ ਨਾਮ ਵਥ, ਵਸਤ ਅਮੋਲਕ ਝੋਲੀ ਪਾਈਆ। ਸਾਂਝਾ ਦੱਸ ਕੇ ਜਸ, ਸੋਭਤ ਇਕੋ ਇਕ ਦਰਸਾਈਆ। ਅੰਮ੍ਰਿਤ ਝਿਰਨਾ ਦੇ ਕੇ ਨਿਝਰ ਰਸ, ਰਸਤਾ ਆਪਣਾ ਦਏ ਪਰਗਟਾਈਆ। ਗੁਰਮੁਖ ਸੰਤ ਸੁਹੇਲਾ ਜਾਏ ਨਠ ਨਠ, ਜਗਤ ਵਿਕਾਰ ਨਾ ਕੋਇ ਅਟਕਾਈਆ। ਝਗੜਾ ਮੁਕਾਵੇ ਅੱਠ ਸੱਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੀਰ ਨਾ ਕੋਇ ਵਹਾਈਆ। ਦੂਈ ਦਵੈਤੀ ਮੇਟ ਕੇ ਫੱਟ, ਮਮਤਾ ਮੋਹ ਵਿਕਾਰ ਮਿਟਾਈਆ। ਲੇਖੇ ਲਾ ਕੇ ਹੱਡ ਮਾਸ ਨਾੜੀ ਰਤ, ਰਤਨ ਅਮੋਲਕ ਹੀਰਾ ਲਏ ਬਣਾਈਆ। ਆਪੇ ਜਾਨਣਹਾਰਾ ਸਭ ਦੀ ਮਿਤ ਗਤ, ਪਾਰਬ੍ਰਹਮ ਪਤਿਪਰਮੇਸ਼ਵਰ ਬਖ਼ਸ਼ੇ ਇਕ ਸਰਨਾਈਆ। ਜਿਸ ਦਾ ਖੇਲ ਆਦਿ ਜੁਗਾਦਿ ਜੁਗ ਚੌਕੜੀ ਸਚ, ਸਚ ਸਤਿ ਵਿਚ ਸਮਾਈਆ। ਸੋ ਲੂੰ ਲੂੰ ਅੰਦਰ ਜਾਏ ਰਚ, ਰਸ ਆਪਣਾ ਦਏ ਚਖਾਈਆ। ਦਇਆਵਾਨ ਦਇਆ ਕਰੇ ਪੁਰਖ ਸਮਰਥ, ਮਿਹਰਵਾਨ ਮਿਹਰਵਾਨ ਮਿਹਰ ਨਿਗਾਹ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਚ ਦਵਾਰੇ ਅੰਤਮ ਕਰੇ ਇਕ ਇਕਠ, ਜਿਥੇ ਨਾ ਕੋਈ ਸ਼ਿਵਦਵਾਲਾ ਮੰਦਰ ਮਸਜਿਦ ਮੱਠ, ਗੁਰਦਵਾਰਾ ਨਜ਼ਰ ਕੋਇ ਨਾ ਆਈਆ।

੧੫ ਫੱਗਣ ਸ਼ਹਿਨਸ਼ਾਹੀ ਸੰਮਤ ੩ ਦਲੀਪ ਸਿੰਘ ਦੇ ਗ੍ਰਹਿ ਗੱਗੋ ਬੂਆ ਜ਼ਿਲਾ ਅੰਮ੍ਰਿਤਸਰ

ਸਚਖੰਡ ਕਹੇ ਮੈਂ ਤੱਕਾਂ ਰਾਹ, ਜੁਗ ਚੌਕੜੀ ਧਿਆਨ ਲਗਾਈਆ। ਕਵਣ ਵੇਲਾ ਪੁਰਖ ਅਕਾਲ ਦੀਨ ਦਿਆਲ ਬਣੇ ਗਵਾਹ, ਖੇਵਟ ਖੇਟਾ ਆਪਣਾ ਰੂਪ ਬਦਲਾਈਆ। ਜਨ ਭਗਤਾਂ ਸਾਚੇ ਸੰਤਾਂ ਦੇਵੇ ਸਤਿ ਸਲਾਹ, ਸਾਚੀ ਸਿਖਿਆ ਇਕ ਸਮਝਾਈਆ। ਵਾਹਦ ਕਲਮਾ ਦਏ ਪੜ੍ਹਾ, ਨਾਮ ਇਕੋ ਇਕ ਉਪਜਾਈਆ। ਨੂਰੀ ਦੱਸ ਕੇ ਹਕ ਖ਼ੁਦਾ, ਖ਼ੁਦੀ ਤਕੱਬਰੀ ਮੇਟ ਮਿਟਾਈਆ। ਸਾਚਾ ਨਾਅਰਾ ਦਏ ਲਗਾ, ਢੋਲਾ ਧੁਰਦਗਾਹੀਆ। ਆਤਮ ਪਰਮਾਤਮ ਮੇਲਾ ਲਏ ਮਿਲਾ, ਜਗਤ ਵਿਛੋੜਾ ਦੂਰ ਕਰਾਈਆ। ਮਾਰਗ ਸਾਚਾ ਦਏ ਵਖਾ, ਅੱਗੇ ਹੋ ਨਾ ਕੋਇ ਅਟਕਾਈਆ। ਸਿਰੇ ਦਵਾਰੇ ਦਏ ਪੁਚਾ, ਜੋਤੀ ਸ਼ਬਦੀ ਧਾਰ ਸਮਾਈਆ। ਮੈਨੂੰ ਚਾਉ ਘਨੇਰਾ ਚੜ੍ਹੇ ਅਗੰਮਾ ਚਾ, ਖ਼ੁਸ਼ੀਆਂ ਵਿਚ ਰਾਗ ਅਲਾਈਆ। ਜਿਸ ਵੇਲੇ ਭਗਤ ਸੁਹੇਲਾ ਮਿਲੇ ਆ, ਦਰ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਾਰ ਕਮਾਈਆ। ਸਚਖੰਡ ਕਹੇ ਮੈਂ ਰੱਖਾਂ ਉਡੀਕ, ਆਦਿ ਜੁਗਾਦਿ ਧਿਆਨ ਲਗਾਈਆ। ਕਵਣ ਵੇਲਾ ਕਿਰਪਾ ਕਰੇ ਹਰਿ ਜਗਦੀਸ਼,

❋

❋

ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਨ ਭਗਤਾਂ ਦੱਸ ਕੇ ਅਗੰਮੀ ਰੀਤ, ਪਤਤ ਪੁਨੀਤ ਦਏ ਬਣਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾ ਕੇ ਗੀਤ, ਗਹਿਰ ਗੰਭੀਰ ਬੇਨਜ਼ੀਰ ਪੜਦਾ ਦਏ ਉਠਾਈਆ। ਸਚ ਸਵਾਮੀ ਅੰਤਰਜਾਮੀ ਹੋ ਕੇ ਵਸੇ ਚੀਤ, ਚੇਤਨ ਸੁਰਤੀ ਆਪ ਕਰਾਈਆ। ਲੇਖਾ ਮੁਕਾ ਕੇ ਹਸਤ ਕੀਟ, ਕੂੜੀ ਕਿਰਿਆ ਡੇਰਾ ਢਾਹੀਆ। ਕਾਇਆ ਚੋਲੀ ਰੰਗ ਚੜ੍ਹਾ ਕੇ ਇਕ ਮਜੀਠ, ਦੁਰਮਤ ਮੈਲ ਅੰਦਰ ਬਾਹਰ ਧਵਾਈਆ। ਸਾਚੀ ਵਸਤ ਅਮੋਲਕ ਕਰ ਬਖ਼ਸ਼ੀਸ਼, ਰਹਿਮਤ ਆਪਣੀ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਇਕ ਸੁਹਾਈਆ। ਸਾਚਾ ਘਰ ਸਚਖੰਡ ਰੰਗ ਰਾਤਾ, ਹਰਿ ਕਰਤਾ ਆਪ ਉਪਜਾਈਆ। ਜਿਥੇ ਵਸੇ ਪੁਰਖ ਬਿਧਾਤਾ, ਪਾਰਬ੍ਰਹਮ ਪ੍ਰਭ ਸੋਭਾ ਪਾਈਆ। ਨਾ ਕੋਈ ਦਿਵਸ ਨਾ ਕੋਈ ਰਾਤਾ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਨਾ ਕੋਈ ਢੋਲਾ ਨਾ ਕੋਈ ਗਾਥਾ, ਨਾ ਕੋਈ ਰਸਨਾ ਜਿਹਵਾ ਕਰੇ ਪੜ੍ਹਾਈਆ। ਨਾ ਕੋਈ ਨਿਰਗੁਣ ਸਰਗੁਣ ਦਿਸੇ ਨਾਤਾ, ਏਕਾ ਨੂਰ ਜੋਤ ਰੁਸ਼ਨਾਈਆ। ਨਾ ਕੋਈ ਸੇਜਾ ਬਿਸਤਰ ਖਾਟਾ, ਦਰ ਦਵਾਰ ਨਾ ਕੋਇ ਪਰਗਟਾਈਆ। ਨਾ ਕੋਈ ਮੰਜ਼ਲ ਦਿਸੇ ਵਾਟਾ, ਪਾਂਧੀ ਪੰਧ ਨਾ ਕੋਇ ਭਵਾਈਆ। ਨਾ ਕੋਈ ਸੇਵਕ ਨਾ ਕੋਈ ਦਾਸੀ ਨਾ ਕੋਈ ਦਾਸਾ, ਗੁਰ ਚੇਲਾ ਨਜ਼ਰ ਕੋਇ ਨਾ ਆਈਆ। ਨਾ ਕੋਈ ਤੀਰਥ ਨਾ ਕੋਈ ਤਾਟਾ, ਜਲ ਧਾਰਾ ਵਹਿਣ ਨਾ ਕੋਇ ਵਹਾਈਆ। ਨਾ ਕੋਈ ਬਸਤਰ ਦਿਸੇ ਓਢਨ ਪਾਟਾ, ਚੀਥੜ ਰੰਗ ਨਾ ਕੋਇ ਵਖਾਈਆ। ਇਕੋ ਨੂਰ ਅਗੰਮੀ ਜੋਤੀ ਜੋਤ ਜੋਤ ਪਰਕਾਸ਼ਾ, ਬਿਨ ਤੇਲ ਬਾਤੀ ਡਗਮਗਾਈਆ। ਜੁਗ ਚੌਕੜੀ ਖ਼ੇਲੇ ਖੇਲ ਤਮਾਸ਼ਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਭੇਵ ਚੁਕਾਈਆ। ਜਨ ਭਗਤਾਂ ਸਦਾ ਉਡੀਕੇ ਰੱਖੇ ਆਸਾ, ਆਸਾਵੰਦ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਦਵਾਰਾ ਇਕ ਸੁਹਾਈਆ। ਸਚਖੰਡ ਕਹੇ ਮੈਂ ਤੱਕਾਂ ਬਿਨਾ ਅੱਖ, ਪ੍ਰਭ ਆਸਾ ਦਿਤੀ ਵਧਾਈਆ। ਜਨ ਭਗਤ ਸੁਹੇਲੇ ਹੋਣ ਪਰਤੱਖ, ਪਾਰਬ੍ਰਹਮ ਦਏ ਵਡਿਆਈਆ। ਇਕ ਜੈਕਾਰਾ ਬੋਲਣ ਅਲੱਖ, ਦੂਜਾ ਨਾਉਂ ਨਾ ਕੋਇ ਧਿਆਈਆ। ਰਾਹ ਤੱਕਣ ਧੁਰ ਦਾ ਸਚ, ਸਚ ਮਿਲੇ ਵਡਿਆਈਆ। ਭਾਗ ਲਗਾਵਣ ਕਾਇਆ ਮਾਟੀ ਕੱਚ, ਕੰਚਨ ਗੜ੍ਹ ਮਿਲੇ ਵਡਿਆਈਆ। ਸਭ ਦੀ ਸਾਂਝੀ ਪਰਮਾਤਮ ਆਤਮ ਵਾਲੀ ਹੋਵੇ ਮਤ, ਮਤਾ ਅਵਰ ਨਾ ਕੋਇ ਪਕਾਈਆ। ਜਗਤ ਤ੍ਰਿਸ਼ਨਾ ਮੂਲ ਨਾ ਉਬਲੇ ਰਤ, ਅਗਨੀ ਅੱਗ ਨਾ ਕੋਇ ਜਲਾਈਆ। ਅੰਮ੍ਰਿਤ ਝਿਰਨਾ ਨਿਝਰ ਰਸ ਲੈਣ ਚਖ, ਬੂੰਦ ਸਵਾਂਤੀ ਇਕ ਟਪਕਾਈਆ। ਘਰ ਸਵਾਮੀ ਵੱਜੇ ਵਧਾਈ ਤਤ ਸ਼ਰੀਰ ਨਾਤਾ ਜਾਵਣ ਛੱਡ, ਮਾਟੀ ਖ਼ਾਕ ਖ਼ਾਕ ਵਿਚ ਮਿਲਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਪਾਰ ਕਰ ਕੇ ਹੱਦ, ਦਰ ਘਰ ਸਾਚਾ ਵੇਖ ਵਖਾਈਆ। ਜਿਥੇ ਭਗਤ ਭਗਵਾਨ ਹੋਵਣ ਨਾ ਕਦੇ ਅਲਗ, ਵੱਖਰਾ ਘਰ ਨਾ ਕੋਇ ਬਣਾਈਆ। ਸਚ ਸਰਨਾਈ ਜਾਵਣ ਢੱਠ, ਨਿਉਂ ਨਿਉਂ ਲਾਗਣ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਸਮਰਥ, ਮਾਲਕ ਖ਼ਾਲਕ ਪ੍ਰਿਤਪਾਲਕ ਦਇਆ ਕਮਾਈਆ। ਸਚਖੰਡ ਕਹੇ ਮੈਂ ਵੇਖਾਂ ਭਗਤ ਸੁਹੇਲੇ, ਹਰਿ ਕਰਤੇ ਦਿਤੀ ਵਡਿਆਈਆ। ਜੁਗ ਚੌਕੜੀ ਕਰਾਂ ਮੇਲੇ, ਨਿਤ ਨਵਿਤ ਧਿਆਨ ਰਖਾਈਆ। ਕਲਜੁਗ ਅੰਤ ਅਚਰਜ ਖੇਲ ਪ੍ਰਭੂ ਕਲ ਖੇਲੇ, ਕਲਕਾਤੀ ਵੇਖ ਵਖਾਈਆ। ਹਰਿਜਨ ਵਸਾਏ ਧਾਮ ਨਵੇਲੇ, ਗ੍ਰਹਿ ਮੰਦਰ ਇਕ ਉਪਜਾਈਆ। ਜਿਥੇ ਹੋਵੇ ਪਰਕਾਸ਼ ਬਿਨ ਬਾਤੀ ਤੇਲੇ, ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ

❋

❋

ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਚ ਘਰ, ਗ੍ਰਹਿ ਮੰਦਰ ਇਕ ਵਡਿਆਈਆ। ਸਚਖੰਡ ਕਹੇ ਮੇਰਾ ਅੰਤ ਅਖ਼ੀਰੀ ਇਕ ਸੰਦੇਸ਼ਾ, ਜੁਗ ਚੌਕੜੀ ਵਿਛੜਿਆਂ ਦਿਆਂ ਜਣਾਈਆ। ਕੂੜ ਕਲਪਣਾ ਪ੍ਰਭ ਦੀ ਕਰਿਓ ਭੇਟਾ, ਮਨ ਮਨਸਾ ਮੋਹ ਮਿਟਾਈਆ। ਸਭ ਦਾ ਲਹਿਣਾ ਮੁਕੇ ਲੇਖਾ, ਚੁਰਾਸੀ ਗੇੜਾ ਰਹੇ ਨਾ ਰਾਈਆ। ਜੋ ਸਾਹਿਬ ਸਤਿਗੁਰ ਦਾ ਨਿਰਗੁਣ ਧਾਰ ਹੋ ਕੇ ਬਣੇ ਬੇਟਾ, ਪਿਤਾ ਪੂਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਦਵਾਰ ਏਕੰਕਾਰ ਸਦਾ ਰੱਖੇ ਹਮੇਸ਼ਾ, ਜੁਗ ਚੌਕੜੀ ਰੂਪ ਨਾ ਕੋਇ ਬਦਲਾਈਆ।

੨੦ ਫੱਗਣ ਸ਼ਹਿਨਸ਼ਾਹੀ ਸੰਮਤ ੩ ਲਾਭ ਸਿੰਘ ਦੇ ਗ੍ਰਹਿ ਚੱਕ ਫ਼ਤਹਿ ਸਿੰਘ ਵਾਲਾ

ਸਤਿ ਧਰਮ ਕਹੇ ਮੈਨੂੰ ਪ੍ਰਭ ਦੀ ਏਕਾ ਓਟ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦਾ ਪਰਕਾਸ਼ ਨਿਰਮਲ ਜੋਤ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਕਰੇ ਰੁਸ਼ਨਾਈਆ। ਦੁਰਮਤ ਮੈਲ ਕੱਢੇ ਅੰਤਰ ਖੋਟ, ਨਿਰੰਤਰ ਆਪਣਾ ਭੇਵ ਖੁਲ੍ਹਾਈਆ। ਮਨ ਬੁੱਧੀ ਤੋਂ ਪਰੇ ਦੱਸੇ ਸੋਚ, ਚੰਚਲ ਚਿਤ ਨਾ ਕੋਇ ਵਡਿਆਈਆ। ਸੁਰਤੀ ਸ਼ਬਦ ਸਮਝਾਵੇ ਖੋਜ, ਪੜਦਾ ਓਹਲਾ ਆਪ ਉਠਾਈਆ। ਸਚ ਦਵਾਰੇ ਬਖ਼ਸ਼ ਕੇ ਮੌਜ, ਰਸ ਅਗੰਮਾ ਮੁਖ ਚੁਆਈਆ। ਝਗੜਾ ਮੁਕਾ ਕੇ ਲੋਕ ਪਰਲੋਕ, ਸਚ ਸਲੋਕ ਇਕ ਸੁਣਾਈਆ। ਲੇਖਾ ਰਹੇ ਨਾ ਹਰਖ਼ ਸੋਗ਼, ਚਿੰਤਾ ਗ਼ਮ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਤਿ ਧਰਮ ਕਹੇ ਮੇਰੀ ਇਕੋ ਆਸ, ਹਰਿ ਕਰਤਾ ਦਏ ਵਡਿਆਈਆ। ਜੁਗ ਜਨਮ ਦੀ ਪੂਰੀ ਹੋਵੇ ਆਸ, ਤ੍ਰਿਸ਼ਨਾ ਮਮਤਾ ਮੋਹ ਮਿਟਾਈਆ। ਜਨ ਭਗਤਾਂ ਲੇਖੇ ਲਾਵੇ ਪਵਣ ਸਵਾਸ, ਸਾਹ ਸਾਹ ਆਪਣਾ ਨਾਮ ਜਪਾਈਆ। ਆਤਮ ਪਰਮਾਤਮ ਮਿਲ ਕੇ ਪਾਵੇ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਨਿਜ ਘਰ ਮੰਦਰ ਅੰਦਰ ਸਵਾਮੀ ਹੋ ਕੇ ਰੱਖੇ ਵਾਸ, ਵਸਲ ਅਸਲ ਆਪਣਾ ਇਕ ਸਮਝਾਈਆ। ਨਿਜ ਨੇਤਰ ਕਰ ਪਰਕਾਸ਼, ਲੋਇਣ ਆਪਣਾ ਦਏ ਖੁਲ੍ਹਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥ, ਅਗੰਮ ਅਥਾਹ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਰੰਗ ਆਪ ਰੰਗਾਈਆ। ਸਤਿ ਧਰਮ ਕਹੇ ਮੇਰੀ ਇਕੋ ਆਸਾ ਮਨਸਾ, ਦੂਜੀ ਓਟ ਨਾ ਤਕਾਈਆ। ਹਰਿਜਨ ਵੇਖਾਂ ਸਾਚੇ ਸੰਤਾ, ਗੁਰਮੁਖ ਗੁਰ ਗੁਰ ਸੇਵ ਕਮਾਈਆ। ਚਾਰ ਵਰਨ ਅਠਾਰਾਂ ਬਰਨ ਬਣੇ ਇਕੋ ਬੰਸਾ, ਦਵੈਤੀ ਨਜ਼ਰ ਕੋਇ ਨਾ ਆਈਆ। ਮਨ ਹੰਕਾਰੀ ਰਹੇ ਨਾ ਕੰਸਾ, ਦੁਸ਼ਟ ਦੁਰਾਚਾਰੀ ਦਏ ਖਪਾਈਆ। ਮਿਲੇ ਵਡਿਆਈ ਸਾਚੇ ਸੰਤਾ, ਸਤਿ ਸਤਿਵਾਦੀ ਵੇਖ ਵਖਾਈਆ। ਮੇਲ ਮਿਲਾਏ ਧੁਰ ਦਾ ਕੰਤਾ, ਪਾਰਬ੍ਰਹਮ ਪਤਿਪਰਮੇਸ਼ਵਰ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰਗਾਹ ਸਾਚੀ ਭੇਵ ਚੁਕਾਈਆ। ਸਤਿ ਧਰਮ ਮੈਂ ਨਿਉਂ ਨਿਉਂ ਰਿਹਾ ਝੁਕ, ਹਰਿ ਸਰਨ ਮਿਲੇ ਸਰਨਾਈਆ। ਕਲਜੁਗ ਕੂੜੀ ਕਿਰਿਆ ਪੈਂਡਾ ਜਾਏ ਮੁਕ, ਦੂਰ ਦੁਰਾਡਾ ਪੰਧ ਮੁਕਾਈਆ। ਸਤਿਜੁਗ ਸਾਚਾ ਪੁਰਖ ਅਕਾਲ ਦਾ ਉਠੇ ਇਕੋ ਸੁਤ, ਨੌਜਵਾਨ ਮਰਦ ਮਰਦਾਨ ਆਪਣੀ ਲਏ ਅੰਗੜਾਈਆ। ਧਰਨੀ

❋

❋

ਧਰਤ ਧਵਲ ਧੌਲ ਦੀ ਸੁਹੰਜਣੀ ਕਰੇ ਕੁੱਖ, ਜਗਤ ਜਨ ਜਣੇਦੀ ਵੇਖੇ ਮਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਦਰਦੀਆਂ ਵੰਡੇ ਦੁੱਖ, ਦਲਿੱਦਰੀਆਂ ਦਲਿੱਦ੍ਰ ਦੂਰ ਕਰਾਈਆ। ਜਨ ਭਗਤਾਂ ਦੀ ਧਾਰੋਂ ਪਏ ਉਠ, ਕਾਇਆ ਮੰਦਰ ਅੰਦਰ ਲਏ ਅੰਗੜਾਈਆ। ਕਾਮ ਕਰੋਧ ਲੋਭ ਮੋਹ ਵਿਕਾਰ ਹੰਕਾਰਾ ਕੱਢੇ ਕੁੱਟ, ਧਰਮ ਦੀ ਕੁਟੀਆ ਕਰੇ ਸਫ਼ਾਈਆ। ਵਸਤ ਅਮੋਲਕ ਕਾਇਆ ਗੋਲਕ ਦੇਵੇ ਹਭ ਕੁਛ, ਕੁਸ਼ਲਤਾ ਵਿਚ ਵੇਖੇ ਥਾਉਂ ਥਾਈਂਆ। ਲੇਖੇ ਲਾਵੇ ਜਨ ਭਗਤ ਮਾਨਸ ਮਨੁੱਖ, ਮਾਨਵ ਆਪਣਾ ਰੂਪ ਦਰਸਾਈਆ। ਸਚ ਦਵਾਰ ਏਕੰਕਾਰ ਘਰ ਸਵਾਮੀ ਜਾਏ ਪੁੱਜ, ਅੰਤਰਜਾਮੀ ਸੋਭਾ ਪਾਈਆ। ਭਾਉ ਦੁਤੀਆ ਰਹੇ ਨਾ ਦੁਜ, ਏਕਾ ਅੰਕਰ ਏਕਾ ਗ੍ਰਹਿ ਦਏ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਗ੍ਰਹਿ ਮੰਦਰ ਇਕ ਉਪਜਾਈਆ। ਸਤਿ ਧਰਮ ਕਹੇ ਮੈਂ ਨਿਤ ਨਿਤ ਰਿਹਾ ਉਡੀਕ, ਬਿਨ ਅੱਖਾਂ ਅੱਖ ਖੁਲ੍ਹਾਈਆ। ਕਵਣ ਵੇਲਾ ਪ੍ਰਭ ਬਦਲੇ ਰੀਤ, ਸਤਿਜੁਗ ਸਾਚਾ ਰਾਹ ਚਲਾਈਆ। ਗੁਰ ਅਵਤਾਰ ਪੈਗ਼ੰਬਰ ਕਰਨ ਤਸਦੀਕ, ਸ਼ਹਾਦਤ ਇਕੋ ਵਾਰ ਭੁਗਤਾਈਆ। ਝਗੜਾ ਰਹੇ ਨਾ ਊਚ ਨੀਚ, ਜਾਤ ਪਾਤ ਨਾ ਕੋਇ ਲੜਾਈਆ। ਪੁਰਖ ਅਕਾਲਾ ਬਣੇ ਮੀਤ, ਮਿੱਤਰ ਪਿਆਰਾ ਸੋਭਾ ਪਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਇਕੋ ਗਾਵੇ ਗੀਤ, ਢੋਲਾ ਧੁਰ ਦਾ ਰਾਗ ਇਲਾਹੀਆ। ਝਗੜਾ ਮੁੱਕ ਜਾਏ ਸ਼ਿਵਦਵਾਲਾ ਮੱਠ ਮੰਦਰ ਮਸੀਤ, ਕਾਇਆ ਕਾਅਬਾ ਹੋਏ ਰੁਸ਼ਨਾਈਆ। ਪੁਰਖ ਅਕਾਲਾ ਦੀਨ ਦਿਆਲਾ ਨਜ਼ਰੀ ਆਏ ਇਕ ਅਤੀਤ, ਤ੍ਰੈਗੁਣ ਡੇਰਾ ਦੇਵੇ ਢਾਹੀਆ। ਝਗੜਾ ਰਹੇ ਨਾ ਹਸਤ ਕੀਟ, ਕੀਟਾਂ ਆਪਣੇ ਘਰ ਵਸਾਈਆ। ਚਰਨ ਕਵਲ ਸਚ ਸਰਨਾਈ ਬਖ਼ਸ਼ੇ ਇਕ ਪ੍ਰੀਤ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਰਹਿਮਤ ਵਿਚ ਨਾਮ ਕਰੇ ਬਖ਼ਸ਼ੀਸ਼, ਬਖ਼ਸ਼ਣਹਾਰ ਨੂਰ ਇਲਾਹੀਆ। ਸਾਚਾ ਕਲਮਾ ਇਕ ਹਦੀਸ, ਹਰਿ ਹਜ਼ਰਤ ਦਏ ਪੜ੍ਹਾਈਆ। ਸੰਤ ਸੁਹੇਲੇ ਬਣਾ ਆਪਣੇ ਅਜ਼ੀਜ਼, ਪ੍ਰੇਮ ਪਿਆਰ ਮੁਹੱਬਤ ਵਿਚ ਰਖਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਤਮੀਜ਼, ਤਮਾ ਤਮੰਨਾ ਕੂੜੀ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਦਰ ਦਰਵਾਜ਼ਾ ਇਕ ਦਰਸਾਈਆ। ਸਤਿ ਧਰਮ ਕਹੇ ਮੈਂ ਤੱਕਾਂ ਧੁਰ ਦਾ ਰਾਹ, ਬਿਨ ਅੱਖਾਂ ਅੱਖ ਖੁਲ੍ਹਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਮਿਲੇ ਮਲਾਹ, ਬੇੜਾ ਆਪਣੇ ਕੰਧ ਟਿਕਾਈਆ। ਗੁਰ ਅਵਤਾਰ ਪੈਗ਼ੰਬਰ ਦੇਣ ਸਲਾਹ, ਮਸ਼ਵਰਾ ਇਕੋ ਇਕ ਦ੍ਰਿੜਾਈਆ। ਪੁਰਖ ਅਕਾਲ ਦੀ ਸਾਰੇ ਲਓ ਪਨਾਹ, ਦੂਜਾ ਇਸ਼ਟ ਨਾ ਕੋਇ ਮਨਾਈਆ। ਜੋ ਬਖ਼ਸ਼ਣਹਾਰਾ ਲੱਖ ਚੁਰਾਸੀ ਗੁਨਾਹ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਸਭ ਦਾ ਇਕੋ ਰਾਮ ਅੱਲਾ ਵਾਹਿਗੁਰੂ ਨੂਰੀ ਜਲਵਾਗਰ ਖ਼ੁਦਾ, ਖ਼ੁਦੀ ਕੂੜੀ ਦਏ ਮਿਟਾਈਆ। ਭਗਤ ਉਧਾਰਨਾ ਪੈਜ ਸਵਾਰਨਾ ਜਿਸ ਦੀ ਅਦਾ, ਅਦਾਲਤ ਇਕੋ ਇਕ ਵਖਾਈਆ। ਜਿਥੇ ਦੇਵੇ ਨਾ ਕੋਈ ਸਜ਼ਾ, ਬੰਦੀਖ਼ਾਨੇ ਨਾ ਕੋਇ ਟਿਕਾਈਆ। ਮਿਹਰ ਵਿਚ ਮੁਹੱਬਤ ਵਿਚ ਮਿਹਰਵਾਨ ਮਹਿਬੂਬ ਦਰਸ ਦਏ ਵਖਾ, ਬਿਨ ਲੋਇਣ ਲੋਇਣ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਦਰ ਘਰ ਠਾਂਡੇ ਸੋਭਾ ਪਾਈਆ। ਸਤਿ ਧਰਮ ਕਹੇ ਪ੍ਰਭੂ ਆਸਾ ਮਨਸਾ ਕਰ ਪੂਰ, ਦਰ ਠਾਂਡੇ ਸੀਸ ਨਿਵਾਈਆ। ਜਨਮ ਜਨਮ ਦਾ ਮੇਟ ਕਸੂਰ, ਕਸਮ ਖਾ ਕੇ ਦਿਆਂ ਦੁਹਾਈਆ। ਦਰ ਤੇਰੇ ਚਾਕਰ ਬਣਾਂ ਮਜ਼ਦੂਰ, ਨਿਉਂ ਨਿਉਂ ਸੀਸ ਝੁਕਾਈਆ। ਤੂੰ ਸਾਹਿਬ ਸਵਾਮੀ ਹਾਜ਼ਰ ਹਜ਼ੂਰ, ਹਰਿ ਵੱਡਾ ਇਕ ਅਖਵਾਈਆ। ਪੰਧ

❋

❋

ਮੁਕਾ ਦੇ ਨੇੜਾ ਦੂਰ, ਘਰ ਘਰ ਵਿਚ ਕਰ ਰੁਸ਼ਨਾਈਆ। ਕਾਇਆ ਮੰਦਰ ਜਲਵਾ ਵਖਾ ਦੇ ਕੋਹਤੂਰ, ਨੂਰੇ ਚਸ਼ਮ ਚਸ਼ਮ ਦੀਦ ਚਮਕਾਈਆ। ਦਰਸ ਦਖਾ ਆ ਜ਼ਰੂਰ, ਜਾਹਰ ਜਹੂਰ ਫੇਰਾ ਪਾਈਆ। ਸਦੀ ਚੌਧਵੀਂ ਸਾਰੇ ਕੀਤੇ ਮਜਬੂਰ, ਪਲੂ ਸਕੇ ਨਾ ਕੋਇ ਛੁਡਾਈਆ। ਗੜ੍ਹ ਤੁੱਟੇ ਨਾ ਕੋਇ ਗ਼ਰੂਰ, ਗ਼ੁਰਬਤ ਵਿਚ ਵੇਖੀ ਲੋਕਾਈਆ। ਤੂੰ ਸਰਬ ਕਲਾ ਭਰਪੂਰ, ਦੀਨ ਦਿਆਲ ਤੇਰੀ ਸਰਨਾਈਆ। ਨਾਤਾ ਤੋੜ ਕੇ ਕੂੜੋ ਕੂੜ, ਜੂਠ ਝੂਠ ਪੰਧ ਮੁਕਾਈਆ। ਜਨ ਭਗਤਾਂ ਬਖ਼ਸ਼ ਆਪਣੀ ਧੂੜ, ਧੂੜੀ ਟਿੱਕੇ ਮਸਤਕ ਲੈਣ ਛੁਹਾਈਆ। ਚਤੁਰ ਸੁਘੜ ਬਣਾ ਮੂਰਖ ਮੂੜ੍ਹ, ਨਾਮ ਨਿਧਾਨਾ ਝੋਲੀ ਪਾਈਆ। ਤੂੰ ਦਾਤਾ ਜੋਧਾ ਬੀਰ ਸੂਰ, ਸੂਰਬੀਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਭਗਤ ਉਧਾਰਨਾ ਤੇਰਾ ਦਸਤੂਰ, ਸਾਚੇ ਸੰਤਾਂ ਗੁਰਮੁਖਾਂ ਗੁਰਸਿੱਖਾਂ ਸਦ ਆਪਣੇ ਵਿਚ ਸਮਾਈਆ।