ਪੁਸਤਕਾਲਾਭਾਗ ੨੦

੨੧ ਫੱਗਣ ਸ਼ਹਿਨਸ਼ਾਹੀ ਸੰਮਤ ੩ ਜਾਗੀਰ ਸਿੰਘ ਦੇ ਗ੍ਰਹਿ ਰੱਤੇ ਵਾਲ

ਫਲਗੁਣ ਕਹੇ ਮੇਰੀ ਥਿਤ ਆਈ ਇੱਕੀ, ਏਕੰਕਾਰ ਨਿਰੰਕਾਰ ਦਿਆਂ ਦ੍ਰਿੜਾਈਆ। ਸ਼ਬਦ ਅਗੰਮੀ ਵੇਖ ਬਿਨ ਅੱਖਰਾਂ ਗੋਬਿੰਦ ਵਾਲੀ ਚਿੱਠੀ, ਪਾਤਰ ਪੜਦਾ ਆਪ ਉਠਾਈਆ। ਜਿਸ ਵਿਚ ਧਾਰ ਅਗੰਮੀ ਲਿਖੀ, ਵਾਚ ਕੇ ਸਕੇ ਨਾ ਕੋਇ ਸਮਝਾਈਆ। ਜਿਹੜੀ ਹੱਥ ਕਿਸੇ ਨਹੀਂ ਦਿੱਤੀ, ਜਗਤ ਵੰਡ ਨਾ ਕੋਇ ਵੰਡਾਈਆ। ਉਸ ਵਿਚ ਇਸ਼ਾਰਾ ਅਗੰਮੀ ਸਿੱਖੀ, ਜੋ ਸਾਖਿਆਤ ਪ੍ਰਭ ਦਾ ਦਰਸ਼ਨ ਪਾਈਆ। ਜਿਸ ਦੀ ਧਾਰ ਨਿਰਗੁਣ ਰੱਖੀ ਨਿੱਕੀ, ਵੱਡਿਆਂ ਵਡ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਫਲਗੁਣ ਕਹੇ ਮੇਰੇ ਮਿਹਰਵਾਨ, ਮਹਿਬੂਬ ਤੇਰੀ ਸਰਨਾਈਆ। ਮੈਂ ਮੰਗਾਂ ਏਕਾ ਦਾਨ, ਏਕੰਕਾਰ ਝੋਲੀ ਡਾਹੀਆ। ਸਾਚਾ ਬਖ਼ਸ਼ ਧਰਮ ਗਿਆਨ, ਅਗਿਆਨ ਅੰਧੇਰਾ ਦੇ ਮਿਟਾਈਆ। ਤੇਰਾ ਡੰਕਾ ਵੱਜੇ ਦੋ ਜਹਾਨ, ਬ੍ਰਹਿਮੰਡ ਖੰਡ ਹੋਵੇ ਸ਼ਨਵਾਈਆ। ਲੱਖ ਚੁਰਾਸੀ ਹੋਵੇ ਤੇਰੀ ਆਣ, ਸਿਰ ਸਕੇ ਨਾ ਕੋਇ ਉਠਾਈਆ। ਆਤਮ ਪਰਮਾਤਮ ਸਾਰੇ ਢੋਲਾ ਗਾਣ, ਤੇਰੀ ਵੱਜਦੀ ਰਹੇ ਵਧਾਈਆ। ਸ਼ਰਅ ਸ਼ਰੀਅਤ ਰਹੇ ਨਾ ਕੋਇ ਸ਼ੈਤਾਨ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਨਿਜ ਆਤਮ ਪਰਮਾਤਮ ਹੋਣਾ ਨਿਗਾਹਬਾਨ, ਨਿਜ ਲੋਇਣ ਦੇਣਾ ਖੁਲ੍ਹਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਤੇਰੀ ਉਪਜੇ ਕਲਾਮ, ਧੁਨ ਆਤਮਕ ਰਾਗ ਦੇਣਾ ਸੁਣਾਈਆ। ਨਾਮ ਖ਼ੁਮਾਰੀ ਅਗੰਮੀ ਦੇਣਾ ਜਾਮ, ਅਨਰਸ ਆਪਣਾ ਰਸ ਚਖਾਈਆ। ਢੋਲਾ ਗੀਤ ਸੰਗੀਤ ਸੁਣਾਉਣਾ ਬਿਨਾ ਕਾਨ, ਬਿਨ ਆਵਾਜ਼ ਰਾਜ਼ ਜਣਾਈਆ। ਸਾਚਾ ਮੰਦਰ ਸੁਹਾਉਣਾ ਇਕ ਮਕਾਨ, ਮਕਬਰਿਆਂ ਦਾ ਡੇਰਾ ਦੇਣਾ ਢਾਹੀਆ। ਤੇਰਾ ਧਰਮ ਦਾ ਝੁੱਲੇ ਇਕ ਨਿਸ਼ਾਨ, ਗੁਰ ਅਵਤਾਰ ਪੈਗ਼ੰਬਰ ਖ਼ੁਸ਼ੀ ਮਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਬਦਲ ਦੇ ਨਜ਼ਾਮ, ਨੌਬਤ ਆਪਣਾ ਨਾਮ ਹਕ ਵਜਾਈਆ। ਮਨਸਾ ਮਨ ਰਹੇ ਨਾ ਕੋਇ ਗ਼ੁਲਾਮ, ਤ੍ਰਿਸ਼ਨਾ ਤ੍ਰਿਖਾ ਦੇਣੀ ਗਵਾਈਆ। ਦੋ ਜਹਾਨਾਂ ਦਿਸੇ ਤੇਰਾ ਇੰਤਜ਼ਾਮ, ਬੰਦੋਬਸਤ ਵੇਖ ਲੋਕਾਈਆ। ਜਨ ਭਗਤਾਂ ਆਤਮ ਬਖ਼ਸ਼ ਸੱਚਾ ਬਿਸਰਾਮ, ਵਿਸ਼ਵ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ

❋

❋

ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਰੰਗਾਈਆ। ਫਲਗੁਣ ਕਹੇ ਇੱਕੀ ਮਿਤੀ ਮੇਰਾ ਮਿੱਤਰ, ਪੀਆ ਪ੍ਰੀਤਮ ਪਿਆਰਾ ਨਜ਼ਰੀ ਆਈਆ। ਜੋ ਨਿਰਗੁਣ ਧਾਰੋਂ ਆਵੇ ਨਿਤਰ, ਜਗਤ ਜਨਮੇ ਕੋਇ ਨਾ ਮਾਈਆ। ਸਭ ਦੀ ਚੋਟੀ ਚੜ੍ਹੇ ਸਿਖ਼ਰ, ਸਚ ਸਿੰਘਾਸਣ ਡੇਰਾ ਲਾਈਆ। ਮੁਲੱਮਾ ਕੂੜ ਮੇਟੇ ਪਿੱਤਲ, ਮਾਟੀ ਹਾਟੀ ਖੋਜ ਖੁਜਾਈਆ। ਸਚ ਸੰਦੇਸ਼ਾ ਦੇਵੇ ਬਣ ਕੇ ਧੁਰ ਦਾ ਪਿੱਤਨ, ਪਤਿਪਰਮੇਸ਼ਵਰ ਬੇਪਰਵਾਹੀਆ। ਕਲਜੁਗ ਲਹਿਣਾ ਦੇਣਾ ਆਵੇ ਨਜਿੱਠਣ, ਸਤਿਜੁਗ ਸਾਚਾ ਰਾਹ ਧਰਮ ਚਲਾਈਆ। ਜਗਤ ਵਾਸਨਾ ਮਨ ਕਲਪਣਾ ਆਵੇ ਜਿੱਤਣ, ਵੈਰੀ ਅੰਦਰੋਂ ਬਾਹਰ ਕਢਾਈਆ। ਧੁਰ ਦਾ ਲੇਖ ਅਗੰਮੀ ਆਵੇ ਲਿਖਣ, ਕਾਤਬ ਬਣ ਕੇ ਕਲਮ ਚਲਾਈਆ। ਜਨ ਭਗਤਾਂ ਪ੍ਰੇਮ ਪ੍ਰੀਤੀ ਵਿਚ ਆਵੇ ਵਿਕਣ, ਕੀਮਤ ਅੱਗੇ ਨਾ ਕੋਇ ਰਖਾਈਆ। ਸਾਚੀ ਸਿਖਿਆ ਜਿਸ ਤੋਂ ਗੁਰ ਅਵਤਾਰ ਪੈਗ਼ੰਬਰ ਜੁਗ ਚੌਕੜੀ ਸਿੱਖਣ, ਸੋ ਸਾਖਿਆਤ ਪਰਗਟ ਹੋ ਕੇ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਰੰਗਾਈਆ। ਫਲਗੁਣ ਕਹੇ ਮੇਰਾ ਇੱਕੀਵਾਂ ਅੱਜ ਦਿਹਾੜਾ, ਤਿਉਹਾਰ ਸੋਹਣਾ ਨਜ਼ਰੀ ਆਈਆ। ਮੈਂ ਤੱਕਾਂ ਪੁਰਖ ਅਕਾਲ ਇਕੋ ਲਾੜਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸੋਭਾ ਪਾਈਆ। ਜਿਸ ਦਾ ਜਲਵਾ ਜੋਤ ਜੋਤ ਨਜ਼ਾਰਾ, ਨੂਰੋ ਨੂਰ ਕਰੇ ਰੁਸ਼ਨਾਈਆ। ਜਿਸ ਦਾ ਨਾਦ ਸ਼ਬਦ ਧੁਨ ਧੁਨਕਾਰਾ, ਅਗੰਮੀ ਰਾਗ ਸੁਣਾਈਆ। ਜਿਸ ਦਾ ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰਾ, ਤ੍ਰੈ ਪੰਜ ਦਾ ਮੇਲਾ ਕਰੇ ਸਹਿਜ ਸੁਭਾਈਆ। ਜਿਸ ਨੂੰ ਝੁਕਦੇ ਗੁਰ ਅਵਤਾਰਾ, ਪੈਗ਼ੰਬਰ ਨਿਉਂ ਨਿਉਂ ਲਾਗਣ ਪਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਇਜ਼ਹਾਰਾ, ਰਸਨਾ ਜਿਹਵਾ ਢੋਲੇ ਸਿਫ਼ਤਾਂ ਵਾਲੇ ਸਾਲਾਹੀਆ। ਜਿਸ ਦਾ ਤੀਰਥ ਤਟ ਕਿਨਾਰਾ, ਅੱਠ ਸੱਠ ਵੇਖਣ ਰੋਵਣ ਮਾਰਨ ਧਾਹੀਂਆ। ਜਿਸ ਦਾ ਲਹਿਣਾ ਦੇਣਾ ਜੰਗਲ ਜੂਹ ਉਜਾੜ ਪਹਾੜਾ, ਟਿੱਲੇ ਪਰਬਤ ਸਮੁੰਦ ਸਾਗਰ ਖੋਜ ਖੁਜਾਈਆ। ਜਿਸ ਦਾ ਸਤਿਜੁਗ ਤਰੇਤਾ ਦੁਆਪਰ ਕਲਜੁਗ ਚਲਦਾ ਰਹੇ ਬਿਵਹਾਰਾ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰਾ ਸਾਂਝਾ ਯਾਰਾ, ਮਹਿਬੂਬ ਮਹਿਬਾਨ ਬੀਦੋ ਜਗਤ ਵਿਚ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਰੰਗ ਰੰਗੀਲਾ ਆਪਣਾ ਰੰਗ ਰੰਗਾਈਆ। ਫਲਗੁਣ ਕਹੇ ਮੇਰਾ ਇੱਕੀਵਾਂ ਆਇਆ ਦਿਨ, ਦਿਵਸ ਰੈਣ ਖ਼ੁਸ਼ੀ ਮਨਾਈਆ। ਜੁਗ ਚੌਕੜੀ ਵਕ਼ਤ ਲੰਘਾਇਆ ਗਿਣ ਗਿਣ, ਨਵ ਨੌ ਚਾਰ ਪੰਧ ਮੁਕਾਈਆ। ਬ੍ਰਹਿਮੰਡ ਖੰਡ ਵੇਖੇ ਮਿਣ ਮਿਣ, ਪੈਮਾਇਸ਼ ਵਿਚ ਵੰਡ ਵੰਡਾਈਆ। ਸਚ ਸਰੂਪ ਦਾ ਮਿਲਿਆ ਕੋਈ ਨਾ ਚਿੰਨ੍ਹ, ਚਿੰਤਾ ਗ਼ਮੀ ਨਾ ਕੋਇ ਮਿਟਾਈਆ। ਖੇਲ ਵੇਖਦਾ ਰਿਹਾ ਭਿੰਨ ਭਿੰਨ, ਭਿੰਨੜੀ ਰੈਣ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪਣਾ ਦਏ ਖੁਲ੍ਹਾਈਆ। ਫਲਗੁਣ ਕਹੇ ਮੈਂ ਸਾਹਿਬ ਸਵਾਮੀ ਤੱਕਾਂ ਮੀਤ, ਸ਼ਾਹ ਸੁਲਤਾਨਾ ਨਜ਼ਰੀ ਆਈਆ। ਜਿਸ ਦਾ ਢੋਲਾ ਇਕੋ ਗੀਤ, ਦੋ ਜਹਾਨ ਰਿਹਾ ਸੁਣਾਈਆ। ਜਿਸ ਨੇ ਝਗੜਾ ਮੁਕਾਉਣਾ ਮੰਦਰ ਮਸੀਤ, ਕਾਇਆ ਕਾਅਬਾ ਦਏ ਵਖਾਈਆ। ਸਤਿਜੁਗ ਚਲਾਉਣੀ ਧੁਰ ਦੀ ਰੀਤ, ਕਲਜੁਗ ਕੂੜੀ ਕਿਰਿਆ ਡੇਰਾ ਢਾਹੀਆ। ਲੱਖ ਚੁਰਾਸੀ ਪਰਖੇ ਨੀਤ, ਨੀਤੀਵਾਨ ਹੋਏ ਸਹਾਈਆ। ਜਨ ਭਗਤਾਂ ਇਕੋ ਨਾਮ ਕਰੇ ਬਖ਼ਸ਼ੀਸ਼, ਰਹਿਮਤ ਰਹੀਮ ਆਪ ਕਮਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਗਾਉਣਾ ਗੀਤ, ਗਹਿਰ ਗੰਭੀਰ

❋

❋

ਬੇਨਜ਼ੀਰ ਦਏ ਸਮਝਾਈਆ। ਸਤਿ ਸਤਿਵਾਦੀ ਸਾਚੀ ਚਲੇ ਰੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਦ੍ਰਿੜਾਈਆ। ਫਲਗੁਣ ਕਹੇ ਮੇਰਾ ਮਹੀਨਾ ਸੋਹਣਾ ਰੁੱਤ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਕੀਤਾ ਖੇਲ ਅਬਿਨਾਸ਼ੀ ਅਚੁੱਤ, ਚੇਤਨ ਸੁਰਤੀ ਲੈਣੀ ਕਰਾਈਆ। ਇਕ ਹੁਕਮ ਸੰਦੇਸ਼ਾ ਲੈਣਾ ਪੁੱਛ, ਆਜਜ਼ ਹੋ ਕੇ ਸੀਸ ਝੁਕਾਈਆ। ਕਵਣ ਕੂਟ ਕਵਣ ਦਵਾਰੇ ਰਹੇਂ ਲੁਕ, ਕਵਣ ਆਸਣ ਸਿੰਘਾਸਣ ਡੇਰਾ ਲਾਈਆ। ਕਵਣ ਤੇਰਾ ਨਾਮ ਕਵਣ ਰਾਮ ਕਵਣ ਸ਼ਾਮ ਕਵਣ ਪੈਗ਼ਾਮ ਕਵਣ ਪੜ੍ਹੇਂ ਤੁਕ, ਤੁਖ਼ਮ ਤਾਸੀਰ ਕਵਣ ਬਦਲਾਈਆ। ਕਵਣ ਅੰਮ੍ਰਿਤ ਨਾਮ ਧੁਰ ਦਾ ਜਾਮ ਆਬੇਹਯਾਤ ਦੇਵੇਂ ਘੁਟ, ਹਯਾਤੀ ਵਿਚੋਂ ਜ਼ਿੰਦਗੀ ਦਏਂ ਬਦਲਾਈਆ। ਕਿਸ ਬਿਧ ਸਾਹਿਬ ਸਵਾਮੀ ਅੰਤਰਜਾਮੀ ਸਤਿਗੁਰ ਸਵਾਮੀ ਠਾਂਡੇ ਸੀਤੇ ਆਵਣ ਜਾਵਣ ਲੱਖ ਚੁਰਾਸੀ ਪੈਂਡਾ ਜਾਏ ਮੁਕ, ਜਨਮ ਜਨਮ ਨਾ ਕੋਇ ਬਦਲਾਈਆ। ਸਚ ਦਵਾਰ ਏਕੰਕਾਰ ਤੇਰੀ ਸਰਨ ਸਰਨਾਈ ਮਿਲੇ ਸੁਖ, ਸੁਖ ਆਤਮਾ ਪਰਮਾਤਮਾ ਵਿਚ ਸਮਾਈਆ। ਦੀਨ ਦਿਆਲ ਹੋ ਕਿਰਪਾਲ ਆਪਣਾ ਬਣਾਏਂ ਧੁਰ ਦਾ ਸੁਤ, ਅਬਿਨਾਸ਼ੀ ਅਚੁਤ ਹੋ ਕੇ ਵੇਖ ਵਖਾਈਆ। ਜਨਮ ਜਨਮ ਦਾ ਕਰਮ ਕਰਮ ਦਾ ਕੂੜ ਕੁੜਿਆਰ ਭਾਂਡਾ ਜਾਏ ਫੁੱਟ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਬਾਹਰ ਕਢਾਈਆ। ਤੇਰੇ ਚਰਨ ਕਵਲ ਉਪਰ ਧਵਲ ਸਰਨ ਸਰਨਾਈ ਜਾਈਏ ਝੁਕ, ਬੰਦਨਾ ਵਿਚ ਬੰਦਗੀ ਮੁਛੰਦਗੀ ਵਿਚ ਤੇਰਾ ਰਾਹ ਤਕਾਈਆ। ਫਲਗੁਣ ਕਹੇ ਇਕ ਤੇਰੀ ਰੱਖੀ ਓਟ, ਸਚ ਨਗਾਰੇ ਲਾ ਚੋਟ, ਭਾਗ ਲੱਗੇ ਕਿਲ੍ਹਾ ਕੋਟ, ਬੰਕ ਰੰਕ ਦੇ ਵਡਿਆਈਆ। ਤੇਰਾ ਪਰਕਾਸ਼ ਹੋਵੇ ਨਿਰਮਲ ਜੋਤ, ਝਗੜਾ ਰਹੇ ਨਾ ਵਰਨ ਗੋਤ, ਮਨ ਬੁੱਧੀ ਦੀ ਪਰੇ ਹੋਵੇ ਸੋਚ, ਸਮਝ ਵਿਚ ਰਮਜ਼ ਆਪਣੀ ਦੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਪਰਕਾਸ਼ ਲੋਕ ਪਰਲੋਕ, ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਇਕੋ ਨਜ਼ਰੀ ਆਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ੩ ਸਾਧੂ ਸਿੰਘ ਦੇ ਗ੍ਰਹਿ ੧ ਸੀ੦ ਸੀ੦ ਰਾਜਸਥਾਨ

ਪੰਜਾਹ ਸੱਠ ਸਾਲ ਪਿਛੋਂ ਜੇ ਮਿਲ ਜਾਏ ਇਕ ਨੁਕਤਾ, ਨੁਕਤਾ ਨਜ਼ਰ ਦਏ ਬਦਲਾਈਆ। ਜਿਸ ਨੁਕਤੇ ਤੋਂ ਪੈਂਡਾ ਮੁਕਦਾ, ਮੰਜ਼ਲ ਅਗਲੀ ਰਹੇ ਨਾ ਰਾਈਆ। ਘਰ ਮਾਰਗ ਮਿਲੇ ਸਾਚੇ ਸੁਖ ਦਾ, ਕੂੜੀ ਕਿਰਿਆ ਡੇਰਾ ਢਾਹੀਆ। ਝਗੜਾ ਮੁਕੇ ਮੋਹ ਵਿਕਾਰ ਕੂੜ ਕੁੜਿਆਰ ਦੁੱਖ ਦਾ, ਅਗਨੀ ਤਤ ਨਾ ਕੋਇ ਜਲਾਈਆ। ਜਾਮ ਪਿਆਵੇ ਹਕ਼ੀਕ਼ੀ ਸਤਿ ਸਤਿਵਾਦੀ ਚੁਪ ਦਾ, ਬਿਨ ਰਸਨਾ ਜਿਹਵਾ ਅਨਰਸ ਦਏ ਚਖਾਈਆ। ਨਾਮ ਨਿਧਾਨ ਸ਼ਬਦ ਗਿਆਨ ਦੇਵੇ ਇਕ ਤੁਕ ਦਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਜਿਥੇ ਪਰਮਾਤਮਾ ਆਤਮਾ ਕੋਲੋਂ ਪੁਛਦਾ, ਕਾਇਆ ਮੰਦਰ ਸਾਚੇ ਕਾਅਬੇ ਫੋਲ ਫੁਲਾਈਆ। ਪੜਦਾ ਓਹਲਾ ਰਹੇ ਨਾ ਲੁਕ ਦਾ, ਬਜਰ ਕਪਾਟੀ ਕੁੰਡਾ ਲਾਹੀਆ। ਝਗੜਾ ਮੁਕਾ ਅੰਧੇਰੇ ਘੁਪ ਦਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਬਾਹਰੋਂ ਤੱਤਾਂ ਵਾਲਾ ਸ਼ਰੀਰ ਮਨੁੱਖ ਦਾ, ਅੰਤਰ ਨਿਰੰਤਰ ਦਾਤਾ ਬੇਪਰਵਾਹੀਆ। ਜੋ ਆਵਣ ਜਾਵਣ ਗੇੜ ਚੁਕਾਏ ਜਨਨੀ ਕੁੱਖ ਦਾ, ਲੱਖ ਚੁਰਾਸੀ ਡੇਰਾ ਢਾਹੀਆ। ਧੁਰ ਦਾ ਨਾਤਾ ਜੋੜ ਕੇ ਪਿਤਾ ਪੁੱਤ ਦਾ, ਪਤਿਪਰਮੇਸ਼ਵਰ ਗੋਦ ਉਠਾਈਆ। ਜੋਤੀ

❋

❋

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ। ਨੁਕਤਾ ਕਹੇ ਜੇ ਮੈਨੂੰ ਲਏ ਕੋਈ ਜਾਣ, ਅਨਜਾਣਤ ਦਿਆਂ ਜਣਾਈਆ। ਸਤਿ ਧਰਮ ਵਖਾ ਨਿਸ਼ਾਨ, ਨਿਸ਼ਾਨੇ ਪਿਛਲੇ ਦਿਆਂ ਚੁਕਾਈਆ। ਅੰਤਰ ਦੇ ਕੇ ਇਕ ਗਿਆਨ, ਅਗਿਆਨ ਅੰਧੇਰਾ ਦੂਰ ਕਰਾਈਆ। ਅੰਮ੍ਰਿਤ ਬਖ਼ਸ਼ ਕੇ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਈਆ। ਨਾਮ ਧੁਨ ਦੇ ਧੁਨਕਾਨ, ਸੋਈ ਸੁਰਤੀ ਸੁਰਤ ਜਗਾਈਆ। ਘਰ ਸਵਾਮੀ ਮੇਲ ਭਗਵਾਨ, ਭਾਗ ਪਿਛਲਾ ਝੋਲੀ ਪਾਈਆ। ਪਰਕਾਸ਼ ਹੋਵੇ ਕਾਇਆ ਮੰਦਰ ਮਕਾਨ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਧੁਰ ਦਾ ਠਾਕਰ ਮਿਲੇ ਆਣ, ਗਹਿਰ ਗੰਭੀਰ ਗੁਣ ਸਾਗਰ ਫੇਰਾ ਪਾਈਆ। ਮੁਹੱਬਤ ਵਿਚ ਮਹਿਬੂਬ ਹੋਵੇ ਮਿਹਰਵਾਨ, ਹਕ ਹਕ਼ੀਕ਼ਤ ਪੜਦਾ ਦਏ ਉਠਾਈਆ। ਸਾਚੀ ਮੰਜ਼ਲ ਕਰੇ ਆਸਾਨ, ਮੁਸ਼ਕਲ ਨਜ਼ਰ ਕੋਇ ਨਾ ਆਈਆ। ਸਚਖੰਡ ਦਵਾਰ ਏਕੰਕਾਰ ਮਹੱਲ ਅਟਲ ਵਖਾਏ ਜਿਥੇ ਵਸੇ ਸ਼ਹਿਨਸ਼ਾਹ ਸੁਲਤਾਨ, ਭੂਪਤ ਭੂਪ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਪੰਜਾਹ ਸੱਠ ਸਾਲ ਜਿਸ ਦੇ ਗਏ ਬੀਤ, ਦਿਵਸ ਰੈਣ ਆਪਣਾ ਪੰਧ ਮੁਕਾਈਆ। ਕਾਇਆ ਹੋਈ ਨਾ ਠੰਡੀ ਸੀਤ, ਅਗਨੀ ਤਤ ਨਾ ਕੋਇ ਬੁਝਾਈਆ। ਬਿਨ ਹਰਿ ਕਿਰਪਾ ਤ੍ਰੈਗੁਣ ਹੋਵੇ ਨਾ ਕੋਇ ਅਤੀਤ, ਤ੍ਰੈਭਵਨ ਧਨੀ ਦਰਸ ਕੋਇ ਨਾ ਪਾਈਆ। ਮਨ ਕਲਪਣਾ ਕੋਈ ਨਾ ਸਕੇ ਜੀਤ, ਚੰਚਲ ਚਿਤ ਨਾ ਕੋਇ ਚਤਰਾਈਆ। ਝਗੜਾ ਮੁਕੇ ਨਾ ਊਚ ਨੀਚ, ਜਾਤ ਪਾਤ ਨਾ ਡੇਰਾ ਢਾਹੀਆ। ਜਿਸ ਵੇਲੇ ਸਾਹਿਬ ਸਤਿਗੁਰ ਕਰੇ ਬਖ਼ਸ਼ੀਸ਼, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਸਚ ਦਵਾਰੇ ਬਖ਼ਸ਼ ਕੇ ਪ੍ਰੀਤ, ਪ੍ਰੀਤਮ ਹੋ ਕੇ ਜੋੜ ਜੁੜਾਈਆ। ਝਗੜਾ ਮੁਕਾ ਕੇ ਹਸਤ ਕੀਟ, ਘਰ ਇਕੋ ਦਏ ਵਖਾਈਆ। ਜਿਥੇ ਸਾਹਿਬ ਸਵਾਮੀ ਬੈਠਾ ਬੀਠਲੋ ਬੀਠ, ਨਾਮੇਂ ਦਾ ਠਾਕਰ ਡੇਰਾ ਲਾਈਆ। ਤੂੰ ਮੇਰਾ ਮੈਂ ਤੇਰਾ ਧਰਮ ਦਵਾਰ ਦਾ ਇਕੋ ਗੀਤ, ਸੋਹਲਾ ਧੁਰ ਦਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਚੜ੍ਹਾਈਆ। ਸਾਚਾ ਰੰਗ ਕਹੇ ਮੇਰੀ ਸਭ ਤੋਂ ਵੱਖਰੀ ਰੰਗਤ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੁਗ ਚੌਕੜੀ ਕੋਟਨ ਕੋਟ ਬੈਠੇ ਰਹੇ ਮੰਗਤ, ਦਰ ਠਾਂਡੇ ਰਹੇ ਝੋਲੀ ਡਾਹੀਆ। ਕੋਟਨ ਕੋਟ ਖੋਜਦੇ ਰਹੇ ਪੰਡਤ, ਅੱਖਰ ਵੱਖਰ ਰਾਹ ਤਕਾਈਆ। ਸੂਫ਼ੀ ਸੰਤ ਫ਼ਕੀਰ ਕਰਦੇ ਰਹੇ ਮਿੰਨਤ, ਨਿਉਂ ਨਿਉਂ ਨੈਣ ਅੱਖ ਸ਼ਰਮਾਈਆ। ਜੋਗੀ ਜਤੀ ਕਰਦੇ ਰਹੇ ਹਿੰਮਤ, ਸਨਿਆਸੀ ਵੈਰਾਗੀ ਪੰਧ ਮੁਕਾਈਆ। ਸਾਚੀ ਮਿਲੀ ਕਿਸੇ ਨਾ ਖਿੱਲਤ, ਓਢਨ ਸੀਸ ਨਾ ਕੋਇ ਟਿਕਾਈਆ। ਕਲਜੁਗ ਅੰਤ ਖ਼ੁਆਰੀ ਚਾਰ ਕੁੰਟ ਦਹਿ ਦਿਸ਼ਾ ਦਿਸੇ ਜ਼ਿੱਲਤ, ਧਰਮ ਦੀ ਧਾਰ ਨਾ ਕੋਇ ਬੰਧਾਈਆ। ਧਰਮ ਪੁਜਾਰੀ ਵੇਖੇ ਨਿੰਦਕ, ਦੁਸ਼ਟ ਦੁਰਾਚਾਰ ਦੇਣ ਦੁਹਾਈਆ। ਸਚ ਦਵਾਰ ਮਨਜ਼ੂਰ ਹੋਵੇ ਕਿਸੇ ਨਾ ਮਿੰਨਤ, ਜੋਤੀ ਜੋਤ ਨਾ ਕੋਇ ਸਮਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਸਚ ਨਾਮ ਦੀ ਹੋਈ ਕਿੱਲਤ, ਕਿਲ ਵਿਖ ਪਾਪ ਨਾ ਕੋਇ ਗਵਾਈਆ। ਮਾਇਆ ਮਮਤਾ ਮੋਹ ਵਿਕਾਰ ਫਸਿਆ ਮਿਲਖ, ਨਾਮ ਧਨ ਖ਼ਜ਼ੀਨਾ ਹੱਥ ਨਾ ਕਿਸੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਅਛਲ ਅਛੇਦਾ ਆਪਣਾ ਆਪ ਖੁਲ੍ਹਾਈਆ। ਭੇਵ ਕਹੇ ਮੈਂ ਕਦੇ ਨਾ ਖੁੱਲ੍ਹਿਆ, ਬਿਨ ਪੁਰਖ ਅਕਾਲ ਨਾ ਕੋਇ ਖੁਲ੍ਹਾਈਆ। ਜਗ ਕੀਮਤ ਪਾਈ ਨਾ ਕੋਈ ਮੁੱਲਿਆ, ਵਜ਼ਨਾਂ ਵਿਚ ਵਜ਼ਨ ਨਾ ਕੋਇ ਰਖਾਈਆ। ਸਚ ਦਵਾਰੇ ਧਰਮ ਦਵਾਰਾ ਇਕੋ ਖੁਲ੍ਹਿਆ, ਜਿਸ ਦਾ ਤੋਲਣਹਾਰਾ ਇਕੋ

❋

❋

ਨਜ਼ਰੀ ਆਈਆ। ਜਿਸ ਦਾ ਰਸ ਨਾਮ ਨਾ ਡੁੱਲ੍ਹਿਆ, ਧਰਨੀ ਧਰਤ ਧਵਲ ਧੌਲ ਨਾ ਕੋਇ ਵਡਿਆਈਆ। ਸੋ ਭਾਗ ਲਗਾਵੇ ਭਗਤਾਂ ਕੁੱਲਿਆ, ਕੁੱਲੀ ਕਾਇਆ ਕਾਅਬਾ ਵੇਖ ਵਖਾਈਆ। ਹਰਿਜਨ ਹਰਿ ਭਗਤ ਹਰਿ ਸੰਤ ਗੁਰਮੁਖ ਗੁਰਸਿਖ ਸੂਫ਼ੀ ਸੰਤ ਫ਼ਕੀਰ ਕਦੇ ਨਾ ਰੁਲਿਆ, ਮਾਟੀ ਖ਼ਾਕ ਨਾ ਕੋਇ ਮਿਲਾਈਆ। ਜੋ ਪੁਰਖ ਅਕਾਲ ਦੀਨ ਦਿਆਲ ਦੇ ਦਵਾਰੇ ਆ ਜਾਏ ਭੁੱਲਿਆ, ਭਟਕਣਾ ਵਿਚੋਂ ਅਟਕਨ ਦਏ ਮਿਟਾਈਆ। ਉਸ ਦਾ ਦੀਵਾ ਚਿਰਾਗ ਚਸ਼ਮ ਕਦੇ ਨਾ ਗੁੱਲਿਆ, ਜੋਤੀ ਜੋਤ ਜੋਤ ਰੁਸ਼ਨਾਈਆ। ਏਥੇ ਓਥੇ ਉਹ ਦੋ ਜਹਾਨ ਫਲਿਆ ਫੁੱਲਿਆ, ਫਲਗੁਣ ਰੁੱਤ ਫੁੱਲ ਫੁਲਵਾੜੀ ਨਾਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਅਗੰਮ ਅਥਾਹ ਬੇਪਰਵਾਹ ਏਕਾ ਏਕੰਕਾਰ ਦੇਵੇ ਅਨਮੁੱਲਿਆ, ਅਨਡਿੱਠੀ ਦੌਲਤ ਮਹਾਂਬਦੌਲਤ ਧੁਰ ਝੋਲੀ ਪਾਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ੩ ਮਹਾਂ ਸਿੰਘ ਦੇ ਗ੍ਰਹਿ ੨੫ ਬੀ੦ ਬੀ੦ ਰਾਜਸਥਾਨ

ਸਤਿ ਧਰਮ ਕਹੇ ਪ੍ਰਭ ਮੇਰੀ ਇਕ ਬੇਨੰਤੀ, ਪਾਰਬ੍ਰਹਮ ਪਤਿਪਰਮੇਸ਼ਵਰ ਦਿਆਂ ਜਣਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਧੁਰ ਦਾ ਕੰਤੀ, ਸਤਿ ਸਵਾਮੀ ਅੰਤਰਜਾਮੀ ਨਜ਼ਰੀ ਆਈਆ। ਤੇਰਾ ਆਦਿ ਜੁਗਾਦਿ ਜੁਗ ਚੌਕੜੀ ਲੇਖਾ ਅੱਖਰ ਵਿਚ ਪੰਗਤੀ, ਪਾਰਬ੍ਰਹਮ ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਤੇਰੀ ਵਿਦਿਆ ਰਸਨਾ ਜਿਹਵਾ ਬੋਧ ਅਗਾਧੀ ਬਣੀ ਪੰਡਤੀ, ਤਕਰੀਰ ਤਹਿਰੀਰ ਵਿਚ ਬਦਲਾਈਆ। ਸਾਚੀ ਸਮਝ ਨਾ ਆਈ ਕਿਸੇ ਇਕ ਅੰਕ ਦੀ, ਅੰਤਸ਼ਕਰਨ ਵਿਚ ਸ਼ੰਕਾ ਨਾ ਕੋਇ ਮਿਟਾਈਆ। ਮੰਜ਼ਲ ਮੁਕੀ ਨਾ ਦੋ ਜਹਾਨ ਇਕ ਬੰਕ ਦੀ, ਕੋਟਨ ਕੋਟ ਪਾਂਧੀ ਚੜ੍ਹ ਚੜ੍ਹ ਥੱਕੇ ਰਾਹੀਆ। ਜਗਤ ਰੁਹਾਨੀ ਵੇਖੀ ਖੇਲ ਸੰਤ ਦੀ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਤੇਰਾ ਰਾਹ ਤਕਾਈਆ। ਦੋ ਜਹਾਨ ਨੌਜਵਾਨ ਸ੍ਰੀ ਭਗਵਾਨ ਤੇਰੀ ਰਮਜ਼ ਨਾ ਜਾਣੀ ਇਕ ਮੰਤ ਦੀ, ਮੰਤਰ ਅੰਤਰ ਨਿਰੰਤਰ ਪੜ੍ਹ ਪੜ੍ਹ ਥੱਕੀ ਲੋਕਾਈਆ। ਸੇਜ ਸੁਹੰਜਣੀ ਆਦਿ ਨਿਰੰਜਣੀ ਸੁਭਾਏਮਾਨ ਨਾ ਹੋਈ ਅਗੰਮੀ ਕੰਤ ਦੀ, ਲੱਖ ਚੁਰਾਸੀ ਜੀਵ ਜੰਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਸਤਿ ਧਰਮ ਕਹੇ ਪ੍ਰਭ ਮੈਂ ਇਕੋ ਤੇਰਾ ਮੰਗਤਾ, ਦਰੇ ਦਰਬਾਰ ਸੀਸ ਨਿਵਾਈਆ। ਕਲਜੁਗ ਕੂੜੀ ਕਿਰਿਆ ਗੜ੍ਹ ਤੋੜ ਦੇ ਹਉਮੇ ਹੰਗਤਾ, ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਆਪਣਾ ਪੜਦਾ ਦੇ ਚੁਕਾਈਆ। ਝਗੜਾ ਰਹੇ ਨਾ ਕੂੜ ਕੁੜਿਆਰ ਵਿਭਚਾਰ ਮਨ ਦਾ, ਮਨ ਕਾ ਮਣਕਾ ਦੇ ਭਵਾਈਆ। ਇਸ਼ਟ ਤਤ ਵਜੂਦ ਰਹੇ ਨਾ ਤਨ ਕਾ, ਸਤਿਗੁਰ ਸ਼ਬਦ ਨਾਦ ਵੱਜੇ ਸ਼ਨਵਾਈਆ। ਸਾਚਾ ਮਾਰਗ ਨਜ਼ਰੀ ਆਏ ਦੋ ਜਹਾਨ ਤੇਰੇ ਧਰਮ ਦਾ, ਕੁਕਰਮ ਦਾ ਲੇਖਾ ਦੇਣਾ ਚੁਕਾਈਆ। ਤੇਰੇ ਹੁਕਮ ਨਾਲ ਜੁਗ ਚੌਕੜੀ ਲੋਕਮਾਤ ਜਰਮ ਦਾ, ਜਨਮ ਦਾ ਦਾਤਾ ਇਕ ਅਖਵਾਈਆ। ਅੰਤਮ ਲੇਖਾ ਮੁਕਾ ਦੇ ਮਨ ਭਰਮ ਦਾ, ਭਾਂਡਾ ਭਰਮ ਭੌ ਭੰਨਾਈਆ। ਹਿੱਸਾ ਰਹੇ ਨਾ ਵਰਨ ਬਰਨ ਦਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਸਾਚਾ

❋

❋

ਰਸਤਾ ਮਾਰਗ ਦੱਸ ਦੇ ਆਪਣੇ ਚੜ੍ਹਨ ਦਾ, ਬੰਕ ਦਵਾਰੀ ਟੇਢੀ ਬੰਕ ਅੱਧਵਿਚਕਾਰ ਨਾ ਕੋਇ ਅਟਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਨਾਦ ਧੁਨ ਸ਼ਬਦ ਸਲੋਕ ਦੱਸ ਦੇ ਅਗੰਮਾ ਪੜ੍ਹਨ ਦਾ, ਜਗਤ ਵਿਦਿਆ ਦਾ ਖਹਿੜਾ ਦੇਣਾ ਛੁਡਾਈਆ। ਭੈ ਚੁਕਾ ਦੇ ਆਵਣ ਜਾਵਣ ਮਰਨ ਡਰਨ ਦਾ, ਲੱਖ ਚੁਰਾਸੀ ਜਮ ਕੀ ਫਾਸੀ ਨਜ਼ਰ ਕੋਇ ਨਾ ਆਈਆ। ਸਚ ਦਵਾਰ ਏਕੰਕਾਰ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਬਖ਼ਸ਼ ਆਪਣੀ ਸਰਨ ਦਾ, ਸਰਨਗਤ ਇਕੋ ਇਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਖਾ ਧੁਰ ਦਾ ਦਰ, ਦਰ ਠਾਂਡੇ ਮੰਗ ਮੰਗਾਈਆ। ਸਤਿ ਧਰਮ ਕਹੇ ਮੇਰੀ ਅਰਦਾਸ, ਪ੍ਰਭ ਚਰਨ ਕਵਲ ਸੀਸ ਨਿਵਾਈਆ। ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਵਸਣਾ ਪਾਸ, ਦੂਰ ਦੁਰਾਡਾ ਨੇਰਨ ਨੇਰਾ ਹੋ ਕੇ ਨਜ਼ਰੀ ਆਈਆ। ਸਚ ਦਵਾਰ ਏਕੰਕਾਰ ਬਿਨ ਗੋਪੀ ਕਾਹਨ ਵੇਖਾਂ ਤੇਰੀ ਰਾਸ, ਮੰਡਲ ਮੰਡਪ ਵੱਜਦੀ ਰਹੇ ਵਧਾਈਆ। ਤੂੰ ਮੇਰਾ ਮੈਂ ਤੇਰਾ ਨੂਰ ਨੁਰਾਨਾ ਜੋਤੀ ਜਾਤੇ ਤੇਰਾ ਹੋਵੇ ਜਾਪ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਨਾ ਕੋਇ ਸਾਲਾਹੀਆ। ਰੂਹ ਬੁਤ ਅਬਿਨਾਸ਼ੀ ਅਚੁਤ ਦੋਵੇਂ ਕਰ ਪਾਕ, ਪਤਤ ਪੁਨੀਤ ਆਪਣੇ ਰੰਗ ਰੰਗਾਈਆ। ਤੂੰ ਦੀਨ ਦਿਆਲਾ ਸਦ ਕਿਰਪਾਲਾ ਭਗਤ ਵਛਲ ਤੈਨੂੰ ਰਹੇ ਆਖ, ਆਖ਼ਰ ਮੰਜ਼ਲ ਆਪਣੀ ਦੇ ਵਖਾਈਆ। ਸਾਚਾ ਪੜਦਾ ਖੋਲ੍ਹ ਦੇ ਤਾਕ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਕਰ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਤੇਰਾ ਨੂਰ ਹੋਵੇ ਰੁਸ਼ਨਾਈਆ। ਮਨ ਕਲਪਣਾ ਕੂੜੀ ਕਿਰਿਆ ਰਹੇ ਨਾ ਨਾਰ ਕਮਜਾਤ, ਧੁਰ ਸੁਹਾਗੀ ਹਰਿ ਕੰਤ ਆਪਣਾ ਸ਼ਬਦ ਦੇਣਾ ਮਿਲਾਈਆ। ਸਤਿਜੁਗ ਸੋਇਆ ਤੇਰੀ ਗੋਦੀ ਵਿਚੋਂ ਜਾਏ ਜਾਗ, ਆਲਸ ਨਿੰਦਰਾ ਰਹੇ ਨਾ ਰਾਈਆ। ਧਰਨੀ ਧਰਤ ਧੌਲ ਕਰ ਵੱਡ ਵੱਡ ਭਾਗ, ਭਗਵਨ ਆਪਣੀ ਦਇਆ ਕਮਾਈਆ। ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਹੋ ਕੇ ਪਕੜ ਵਾਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਧੁਰ ਦਾ ਘਰ, ਜਿਸ ਗ੍ਰਹਿ ਨਿਰਗੁਣ ਨੂਰ ਜੋਤ ਹੋਵੇ ਰੁਸ਼ਨਾਈਆ। ਸਤਿ ਧਰਮ ਕਹੇ ਪ੍ਰਭ ਮੇਰੇ ਧੁਰ ਦੇ ਠਾਕਰ, ਠੋਕਰ ਆਪਣੀ ਦੇ ਲਗਾਈਆ। ਕਲਜੁਗ ਗਹਿਰ ਗੰਭੀਰ ਵੇਖ ਡੂੰਘਾ ਸਾਗਰ, ਚਾਰ ਕੁੰਟ ਦਹਿ ਦਿਸ਼ਾ ਧਿਆਨ ਲਗਾਈਆ। ਸਤਿ ਧਰਮ ਦਾ ਬਣੇ ਨਾ ਕੋਇ ਸੌਦਾਗਰ, ਕੂੜ ਕੁੜਿਆਰਾ ਵਣਜ ਜਗਤ ਕਰਾਈਆ। ਬਿਨ ਤੇਰੇ ਤੇਰੇ ਭਗਤਾਂ ਮਿਲੇ ਕੋਈ ਨਾ ਆਦਰ, ਸਚ ਆਦਰਸ਼ ਨਾ ਕੋਇ ਜਣਾਈਆ। ਤੂੰ ਖ਼ਾਲਕ ਪ੍ਰਿਤਪਾਲਕ ਕਰੀਮ ਕ਼ਾਦਰ, ਕ਼ੁਦਰਤ ਤੇਰਾ ਰਾਹ ਤਕਾਈਆ। ਤੂੰ ਜੋਧਾ ਸੂਰਬੀਰ ਬਹਾਦਰ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਤ੍ਰੈਗੁਣ ਮਾਇਆ ਤੇਰੇ ਚਰਨ ਕਵਲ ਮੰਗੇ ਸਰਨਾਈਆ। ਜਨ ਭਗਤਾਂ ਨਿਰਮਲ ਕਰਮ ਕਰ ਉਜਾਗਰ, ਦੁਰਮਤ ਮੈਲ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਰੰਗਾਈਆ। ਸਤਿ ਧਰਮ ਕਹੇ ਪ੍ਰਭ ਰੰਗ ਅਗੰਮੀ ਰੰਗ, ਰੰਗਤ ਤੇਰੀ ਨਜ਼ਰੀ ਆਈਆ। ਕੂੜੀ ਕਿਰਿਆ ਕਰ ਭੰਗ, ਭਾਂਡਾ ਭਰਮ ਭੌ ਭੰਨਾਈਆ। ਤੇਰੇ ਨਾਮ ਦਾ ਵੱਜੇ ਇਕ ਮਰਦੰਗ, ਦੋ ਜਹਾਨਾਂ ਕਰ ਸ਼ਨਵਾਈਆ। ਚਾਰ ਕੁੰਟ ਦਹਿ ਦਿਸ਼ਾ ਆਤਮ ਪਰਮਾਤਮ ਨਿਰਗੁਣ ਨਿਰਗੁਣ ਹੋਣਾ ਸੰਗ, ਦੂਜੀ ਲੋੜ ਰਹੇ ਨਾ ਰਾਈਆ। ਜੋਤੀ ਜਾਤੇ ਚਾੜ੍ਹ ਚੰਦ, ਅੰਧ ਅੰਧੇਰ ਦੇ ਗਵਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਂਝਾ ਹੋਵੇ ਦੋਹਾਂ ਦਾ ਛੰਦ, ਭਗਤ ਭਗਵਾਨ ਮਿਲ ਕੇ ਵੱਜੇ ਵਧਾਈਆ। ਜਨਮ ਜਨਮ ਦੀ ਕਰਮ ਕਰਮ ਦੀ ਆਦਿ ਜੁਗਾਦੀ ਟੁੱਟੀ ਗੰਢ, ਗੰਢਣਹਾਰ ਗੋਪਾਲ, ਸਵਾਮੀ ਆਪਣੀ ਦਇਆ ਕਮਾਈਆ।

❋

❋

ਨਿਜ ਗ੍ਰਹਿ ਨਿਜ ਘਰ ਸਾਚਾ ਦੇ ਇਕ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਅੰਤ ਅਖ਼ੀਰੀ ਰਿਹਾ ਹੰਢ, ਸਦੀ ਚੌਧਵੀਂ ਰੋ ਰੋ ਦਏ ਦੁਹਾਈਆ। ਗੁਰ ਅਵਤਾਰ ਪੈਗ਼ੰਬਰ ਹਕ ਮੁਕਾਮੇ ਦਰਗਾਹ ਸਾਚੀ ਮੰਗਾਂ ਰਹੇ ਮੰਗ, ਦਰ ਦਰਵੇਸ਼ ਹੋ ਕੇ ਅਲਖ ਜਗਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦੋ ਜਹਾਨਾਂ ਆਪੇ ਪਾਰ ਲੰਘ, ਗਗਨ ਗਗਨੰਤਰ ਪੜਦਾ ਦੇ ਚੁਕਾਈਆ। ਬਿਨ ਤੇਰੀ ਕਿਰਪਾ ਮਨ ਵਾਸਨਾ ਕੂੜ ਕਲਪਣਾ ਕੋਈ ਨਾ ਮੇਟੇ ਗੰਦ, ਸੁਗੰਧ ਸਚ ਨਾ ਕੋਇ ਭਰਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਪਾਈਂ ਠੰਡ, ਅਗਨੀ ਤਤ ਦੇ ਬੁਝਾਈਆ। ਸਤਿ ਧਰਮ ਕਹੇ ਮੇਰੀ ਆਸਾ ਮਨਸਾ ਪੂਰੀ ਕਰ ਦੇ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਤੂੰ ਸਾਹਿਬ ਸੁਲਤਾਨ ਸੂਰਾ ਸਰਬੰਗ, ਸਮਰਥ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਹੋਣਾ ਸੰਗ, ਸਰਗੁਣ ਆਪਣਾ ਮੇਲ ਮਿਲਾਈਆ।

੨੩ ਫੱਗਣ ਸ਼ਹਿਨਸ਼ਾਹੀ ਸੰਮਤ ੩, ੨੫ ਬੀ੦ ਬੀ੦ ਰਾਜਸਥਾਨ

ਧਰਨੀ ਕਹੇ ਪ੍ਰਭ ਵੇਖ ਭਗਤ ਸੁਹੇਲੇ ਸੱਚੇ, ਹਰਿ ਸਾਜਨ ਹੋ ਕੇ ਦਇਆ ਕਮਾਈਆ। ਜਿਨ੍ਹਾਂ ਦੇ ਬਾਹਰੋਂ ਤਨ ਵਜੂਦ ਮਾਟੀ ਭਾਂਡੇ ਕੱਚੇ, ਹੱਡ ਮਾਸ ਨਾੜੀ ਮਿਲ ਕੇ ਸੋਭਾ ਪਾਈਆ। ਉਹ ਅੰਤਰ ਆਤਮ ਪ੍ਰੇਮ ਪਿਆਰ ਵਿਚ ਪੱਕੇ, ਪਾਰਬ੍ਰਹਮ ਬ੍ਰਹਮ ਤੇਰਾ ਰੂਪ ਵੇਖ ਖ਼ੁਸ਼ੀ ਮਨਾਈਆ। ਬਿਨ ਤੇਰੀ ਕਿਰਪਾ ਓਨ੍ਹਾਂ ਪਤ ਕੋਈ ਨਾ ਰੱਖੇ, ਦੋ ਜਹਾਨ ਸ੍ਰੀ ਭਗਵਾਨ ਦੇ ਵਡਿਆਈਆ। ਸਾਚਾ ਨਾਮ ਜੈਕਾਰਾ ਦੇ ਇਕ ਅਲੱਖੇ, ਅਲਖ ਅਗੋਚਰ ਅਗੰਮ ਅਥਾਹ ਆਪਣਾ ਪੜਦਾ ਦੇ ਉਠਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਇਕੋ ਨਾਮ ਸਵਾਮੀ ਜਪੇ, ਜਪ ਜੀਵਤ ਜਗ ਜੀਵਣ ਲੈ ਬਦਲਾਈਆ। ਨਿਝਰ ਧਾਰ ਅੰਮ੍ਰਿਤ ਦੇ ਰਸੇ, ਰਸਤਾ ਵਾਬਸਤਾ ਹੋ ਕੇ ਆਪਣਾ ਦੇ ਵਖਾਈਆ। ਜਨਮ ਕਰਮ ਦਾ ਲੇਖ ਬਦਲ ਦੇ ਮਸਤਕ ਵਿਚ ਮੱਥੇ, ਤ੍ਰਬੈਣੀ ਨੈਣੀ ਆਪਣੀ ਧਾਰ ਬੰਧਾਈਆ। ਲੱਖ ਚੁਰਾਸੀ ਆਵਣ ਜਾਵਣ ਮੂਲ ਰਹਿਣ ਨਾ ਰੱਟੇ, ਜਮ ਕੀ ਫਾਸੀ ਫੰਦ ਦੇਣਾ ਕਟਾਈਆ। ਤੇਰੀ ਸਰਨ ਸੱਚਾ ਲਾਹਾ ਇਕੋ ਖੱਟੇ, ਖਟਕਾ ਅਵਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਧੁਰ ਦਾ ਦੇਣਾ ਸਮਝਾਈਆ। ਧਰਨੀ ਕਹੇ ਪ੍ਰਭ ਵੇਖ ਸੱਜਣ ਮੀਤ, ਮਿੱਤਰ ਪਿਆਰੇ ਦਇਆ ਕਮਾਈਆ। ਲੱਖ ਚੁਰਾਸੀ ਪਰਖਣਹਾਰੇ ਨੀਤ, ਜੀਵ ਜੰਤ ਸਾਧ ਸੰਤ ਖੋਜ ਖੁਜਾਈਆ। ਕਵਣ ਕਰੇ ਤੇਰੇ ਨਾਲ ਹਕ ਪ੍ਰੀਤ, ਪ੍ਰੀਤਮ ਹੋ ਕੇ ਪੜਦਾ ਦੇ ਉਠਾਈਆ। ਸਾਚਾ ਨਾਮ ਕਰ ਬਖ਼ਸ਼ੀਸ਼, ਰਹਿਮਤ ਆਪਣੀ ਧੁਰ ਦੀ ਝੋਲੀ ਪਾਈਆ। ਕਾਇਆ ਮਾਟੀ ਕਰ ਠਾਂਡੀ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਜਨ ਭਗਤਾਂ ਝਗੜਾ ਮੁਕ ਜਾਏ ਮੰਦਰ ਮਸੀਤ, ਕਾਇਆ ਕਾਅਬਾ ਪੜਦਾ ਦੇ ਚੁਕਾਈਆ। ਗ੍ਰਹਿ ਮੰਦਰ ਅੰਦਰ ਬੈਠਾ ਨਜ਼ਰੀ ਆਏਂ ਤ੍ਰੈਗੁਣ ਅਤੀਤ, ਜੂਠਾ ਝੂਠਾ ਡੇਰਾ ਦੇਣਾ ਢਾਹੀਆ। ਭਰਮ ਰਹੇ ਨਾ ਹਸਤ ਕੀਟ, ਊਚ ਨੀਚ ਇਕੋ ਰੰਗ ਰੰਗਾਈਆ। ਆਤਮ ਪਰਮਾਤਮ ਸਾਂਝਾ ਢੋਲਾ ਹੋਵੇ ਗੀਤ, ਗਹਿਰ ਗੰਭੀਰ ਗੁਣੀ ਗਹਿੰਦ ਗੋਬਿੰਦ ਮਿਲੇ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਧੁਰ

❋

❋

ਦਾ ਘਰ, ਜਿਸ ਗ੍ਰਹਿ ਛਤਰ ਝੁੱਲੇ ਤੇਰੇ ਸੀਸ, ਦੂਜਾ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਮੇਰੇ ਸਾਹਿਬ ਪ੍ਰਭੂ ਸਵਾਮੀ, ਸਤਿਗੁਰ ਤੇਰੀ ਸਰਨਾਈਆ। ਆਦਿ ਜੁਗਾਦੀ ਅੰਤਰਜਾਮੀ, ਪਤਿਪਰਮੇਸ਼ਵਰ ਤੇਰੀ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਸੁਣ ਸੁਣ ਥੱਕੀ ਕਹਾਣੀ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਢੋਲੇ ਗਾਈਆ। ਬਿਨ ਨੇਤਰ ਲੋਚਣ ਨੈਣ ਤੇਰੀ ਤੱਕਦੀ ਰਹੀ ਚਾਰੇ ਖਾਣੀ, ਚਾਰ ਕੁੰਟ ਦਹਿ ਦਿਸ਼ਾ ਧਿਆਨ ਲਗਾਈਆ। ਅੱਠ ਸੱਠ ਤੀਰਥ ਤਟ ਗੰਗਾ ਗੋਦਾਵਰੀ ਜਮਨਾ ਸੁਰਸਤੀ ਤੇਰਾ ਵੇਖਦੀ ਰਹੀ ਪਾਣੀ, ਅਛਲ ਛਲ ਤੇਰੀ ਲਹਿੰਦੀ ਧਾਰ ਵਹਿਣਾਂ ਵਿਚ ਵਹਾਈਆ। ਮੈਂ ਸੇਵਕ ਦਰਵੇਸ਼ ਤੇਰੇ ਦਰ ਦੀ ਬਾਂਦੀ, ਬੰਦਨਾ ਵਿਚ ਸੀਸ ਨਿਵਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਸਾਂਝੇ ਯਾਰ ਤੇਰੇ ਅੱਗੇ ਵਾਸਤਾ ਪਾਂਦੀ, ਦੋਏ ਜੋੜ ਸੀਸ ਜਗਦੀਸ ਝੁਕਾਈਆ। ਚਾਰ ਕੁੰਟ ਦਹਿ ਦਿਸ਼ਾ ਕੂੜੀ ਕਿਰਿਆ ਵਗੇ ਆਂਧੀ, ਸਾਚਾ ਚੰਦ ਨਾ ਕੋਇ ਚਮਕਾਈਆ। ਮਨ ਕਲਪਨਾ ਦ੍ਰਿਸ਼ਟੀ ਸ੍ਰਿਸ਼ਟੀ ਸਾਰੇ ਫਾਂਦੀ, ਫੰਦਨ ਸਕੇ ਨਾ ਕੋਇ ਕਟਾਈਆ। ਕਿਸੇ ਨੇ ਸੂਰ ਖਾਧਾ ਕਿਸੇ ਨੇ ਖਾਧੀ ਢਾਂਡੀ, ਡੰਡਾਵਤ ਵਾਲਾ ਨਜ਼ਰ ਕੋਇ ਨਾ ਆਈਆ। ਸਭ ਦੀ ਬੁੱਧੀ ਕਾਗ ਵਾਂਗ ਕੁਰਲਾਂਦੀ, ਹੰਸ ਰੂਪ ਨਾ ਕੋਇ ਬਦਲਾਈਆ। ਮੈਂ ਜੁਗ ਚੌਕੜੀ ਥੱਕੀ ਮਾਂਦੀ, ਬਲਹੀਣ ਦਿਆਂ ਦੁਹਾਈਆ। ਸਾਹਿਬ ਸੁਲਤਾਨ ਸ੍ਰੀ ਭਗਵਾਨ ਇਕੋ ਤੇਰਾ ਸੋਹਲਾ ਢੋਲਾ ਗਾਂਦੀ, ਕਲਮਾ ਤੇਰਾ ਨਾਮ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿਜਨ ਸਾਚੇ ਮੇਲ ਮਿਲਾਈਆ। ਧਰਨੀ ਕਹੇ ਪ੍ਰਭ ਜਨ ਭਗਤ ਸੁਹੇਲੇ ਵੇਖ ਵੱਡੇ ਨਿੱਕੇ, ਆਯੂ ਵੰਡ ਨਾ ਕੋਇ ਵੰਡਾਈਆ। ਜਿਨ੍ਹਾਂ ਨੂੰ ਨਿਜ ਨਿਰੰਤਰ ਅੰਤਰ ਆਤਮ ਪਰਮਾਤਮ ਹੋ ਕੇ ਦਿਸੇਂ, ਲੋਇਣ ਇਕੋ ਇਕ ਖੁਲ੍ਹਾਈਆ। ਲੱਖ ਚੁਰਾਸੀ ਵਿਚੋਂ ਥੋੜ੍ਹੇ ਆਏ ਤੇਰੇ ਹਿੱਸੇ, ਜੋ ਇਕੋ ਓਟ ਰਹੇ ਤਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਧਾਰ ਕਰ ਹਿੱਤੇ, ਹਿਤਕਾਰੀ ਹੋ ਕੇ ਦਇਆ ਕਮਾਈਆ। ਓਨ੍ਹਾਂ ਦੇ ਮਾਨਸ ਜਨਮ ਜਾਣ ਜਿੱਤੇ, ਦੂਜੀ ਵਾਰ ਜਨਮ ਦੀ ਲੋੜ ਰਹਿਣ ਨਾ ਪਾਈਆ। ਜਨਮ ਕਰਮ ਦੇ ਲੇਖੇ ਕਰ ਦੇ ਚਿੱਟੇ, ਦੁਰਮਤ ਮੈਲ ਧਵਾਈਆ। ਚਾਰ ਕੁੰਟ ਦਹਿ ਦਿਸ਼ਾ ਇਕੋ ਨੂਰ ਤੇਰਾ ਦਿਸੇ, ਦੂਜਾ ਇਸ਼ਟ ਨਾ ਕੋਇ ਮਨਾਈਆ। ਸਚ ਸਿੰਘਾਸਣ ਤੇਰੇ ਲਿਟੇ, ਜਗਤ ਖਾਟੀ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਦਏ ਵਖਾਈਆ। ਧਰਨੀ ਕਹੇ ਤੇਰਾ ਭਗਤ ਸੁਹੇਲਾ ਮੀਤ, ਮਿੱਤਰ ਪਿਆਰਾ ਨਜ਼ਰੀ ਆਈਆ। ਜਿਸ ਦੀ ਚਾਰ ਜੁਗ ਦੀ ਵੱਖਰੀ ਰੀਤ, ਸਤਿਜੁਗ ਤਰੇਤਾ ਦੁਆਪਰ ਕਲਜੁਗ ਬੈਠੇ ਸੀਸ ਨਿਵਾਈਆ। ਇਕੋ ਪਰਮ ਪੁਰਖ ਦਾ ਗਾਉਂਦੇ ਗੀਤ, ਦੂਜਾ ਕਲਮਾ ਨਾਮ ਨਾ ਕੋਇ ਸ਼ਨਵਾਈਆ। ਆਪਣਾ ਆਪ ਕਰ ਕੇ ਠਾਂਡਾ ਸੀਤ, ਅਗਨੀ ਅੱਗ ਡੇਰਾ ਢਾਹੀਆ। ਤੂੰ ਸਾਹਿਬ ਸੁਹੇਲਾ ਵਸਿਆ ਚੀਤ, ਚੇਤਨ ਸੁਰਤੀ ਦਿਤੀ ਕਰਾਈਆ। ਸਤਿ ਧਰਮ ਦੀ ਦੱਸ ਕੇ ਰੀਤ, ਰੀਤੀਵਾਨ ਆਪਣੀ ਅੱਖ ਖੁਲ੍ਹਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਦੱਸ ਪ੍ਰੀਤ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਸਦੀ ਚੌਧਵੀਂ ਰਹੀ ਬੀਤ, ਬਾਤਨ ਪੜਦਾ ਦੇ ਉਠਾਈਆ। ਕਲਜੁਗ ਅੰਤ ਅਖ਼ੀਰੀ ਦਿਸੇ ਕਰੀਬ, ਕਰਬਲੇ ਵਾਲੇ ਰਹੇ ਕੁਰਲਾਈਆ। ਨੇਤਰ ਰੋਵਣ ਅਮੀਰ ਗ਼ਰੀਬ, ਗ਼ੁਰਬਤ ਅੰਦਰੋਂ ਬਾਹਰ ਨਾ ਕੋਇ ਕਢਾਈਆ। ਮਨ ਕਲਪਣਾ ਸਭ ਦਾ ਬਦਲ ਦੇ ਨਸੀਬ, ਨਿਸਬਤ ਆਪਣੀ ਦੇ ਸਮਝਾਈਆ। ਸਾਚਾ ਕਲਮਾ ਧੁਰ

❋

❋

ਦਾ ਦੱਸ ਇਕ ਹਦੀਸ, ਗੁਰ ਅਵਤਾਰ ਪੈਗ਼ੰਬਰ ਹਜ਼ਰਤਾਂ ਦੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਨਰ ਨਿਰੰਕਾਰਾ ਇਕ ਸੁਣਾਈਆ। ਧਰਨੀ ਕਹੇ ਮੇਰੇ ਦੀਨ ਦਿਆਲ ਤੇਰਾ ਧਰਮ ਦਾ ਵੇਖਾਂ ਯੁੱਧ, ਚਾਰ ਕੁੰਟ ਦਹਿ ਦਿਸ਼ਾ ਧਿਆਨ ਲਗਾਈਆ। ਜਨ ਭਗਤਾਂ ਕਾਰਜ ਕਰ ਸੁੱਧ, ਵਦੀ ਸੁਦੀ ਦੀ ਲੋੜ ਰਹੇ ਨਾ ਰਾਈਆ। ਨਿਰਮਲ ਕਰ ਉਜਲ ਬੁਧ, ਬਿਬੇਕ ਰੂਪ ਦੇ ਸਮਝਾਈਆ। ਕੂੜੀ ਕਿਰਿਆ ਦੀਪਕ ਜਾਏ ਬੁਝ, ਨਿਰਮਲ ਜੋਤ ਕਰ ਰੁਸ਼ਨਾਈਆ। ਪੜਦਾ ਓਹਲਾ ਚੁਕਾ ਭੇਵ ਖੁਲ੍ਹੇ ਗੁਝ, ਗਹਿਰ ਗੰਭੀਰ ਬੇਨਜ਼ੀਰ ਆਪਣਾ ਰੰਗ ਰੰਗਾਈਆ। ਸਤਿ ਧਰਮ ਦੀ ਸਾਚੀ ਸਿਖਿਆ ਸਭ ਨੂੰ ਜਾਏ ਸੁਝ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਪੜਦਾ ਦੇ ਉਠਾਈਆ। ਕਲਜੁਗ ਅੰਤ ਅਖ਼ੀਰੀ ਲੇਖਾ ਰਿਹਾ ਮੁਕ, ਮੁਕੰਮਲ ਆਪਣਾ ਹੁਕਮ ਵਰਤਾਈਆ। ਚਾਰ ਕੁੰਟ ਦਹਿ ਦਿਸ਼ਾ ਨਵ ਸਤ ਤੇਰੇ ਨਾਮ ਦੀ ਮਾਨਵ ਇਕੋ ਪੜ੍ਹੇ ਤੁਕ, ਆਤਮ ਪਰਮਾਤਮ ਰਾਗ ਅਨਾਦੀ ਦੇਣਾ ਜਣਾਈਆ। ਸ਼ਾਹ ਸੁਲਤਾਨ ਨੌਜਵਾਨ ਮਰਦ ਮਰਦਾਨ ਤੈਨੂੰ ਸਾਰੇ ਜਾਵਣ ਝੁਕ, ਨਿਵ ਨਿਵ ਲਾਗਣ ਪਾਈਂਆ। ਸਤਿ ਧਰਮ ਦੀ ਸਾਚੀ ਮੌਲੇ ਰੁੱਤ, ਬਸੰਤ ਕੰਤ ਭਗਵੰਤ ਆਪਣੀ ਮਹਿਕ ਇਕ ਮਹਿਕਾਈਆ। ਝਗੜਾ ਮੁਕਾ ਦੇ ਕਾਇਆ ਮਾਟੀ ਤੱਤਾਂ ਵਾਲਾ ਬੁੱਤ, ਇਸ਼ਟ ਦੇਵ ਸਵਾਮੀ ਹੁਜਰਾ ਹਕ ਇਕੋ ਸੋਭਾ ਪਾਈਆ। ਜਨ ਭਗਤ ਸੁਹੇਲੇ ਤੇਰੇ ਵਿਛੋੜੇ ਦਾ ਰਹੇ ਕੋਈ ਨਾ ਦੁੱਖ, ਬਿਛਰਤ ਆਪਣਾ ਮੇਲ ਮਿਲਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਨਿਰਗੁਣ ਧਾਰ ਅਨਡਿੱਠ, ਦੋ ਜਹਾਨਾਂ ਹੋ ਸਹਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਉਤੇ ਤੁਠ, ਅਤੁਟ ਨਾਮ ਭੰਡਾਰਾ ਦੇ ਵਰਤਾਈਆ। ਆਵਣ ਜਾਵਣ ਲੱਖ ਚੁਰਾਸੀ ਸਭ ਦਾ ਪੈਂਡਾ ਜਾਏ ਮੁਕ, ਰਾਏ ਧਰਮ ਨਾ ਦਏ ਸਜ਼ਾਈਆ। ਗੁਰਮੁਖ ਗੁਰਸਿੱਖ ਹਰਿਜਨ ਭਗਤ ਵੱਡੇ ਛੋਟੇ ਬੱਚੇ ਨੰਨ੍ਹੇ ਆਪੇ ਪੁਛ, ਨਿਰਗੁਣ ਨਿਰਾਕਾਰ ਆਪਣਾ ਫੇਰਾ ਪਾਈਆ। ਤੇਰੀ ਪ੍ਰੇਮ ਪਿਆਰ ਮੁਹੱਬਤ ਵਾਲੀ ਮੌਲੇ ਰੁੱਤ, ਰੁਤੜੀ ਆਪਣੇ ਨਾਲ ਮਹਿਕਾਈਆ। ਤੇਰੀ ਮੰਜ਼ਲ ਚੜ੍ਹਦਿਆਂ ਹਰਿਜਨ ਅਧਵਿਚਕਾਰ ਕੋਈ ਨਾ ਜਾਵੇ ਰੁਕ, ਦੇਵਤ ਸੁਰ ਵਿਸ਼ਨ ਬ੍ਰਹਮਾ ਸ਼ਿਵ ਰਾਹ ਤੱਕਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਾਹਿਬ ਸਤਿਗੁਰ ਸਤਿ ਪੁਰਖ ਨਿਰੰਜਣ ਤੇਰੀ ਬੇਪਰਵਾਹੀਆ। ਧਰਨੀ ਕਹੇ ਪ੍ਰਭੂ ਮੇਰਾ ਮਨਜ਼ੂਰ ਕਰ ਅਰਦਾਸਾ, ਅਰਜ਼ ਤੇਰੇ ਅੱਗੇ ਸੁਣਾਈਆ। ਜਨ ਭਗਤਾਂ ਪੂਰਾ ਦੇ ਭਰਵਾਸਾ, ਭਾਂਡਾ ਭਰਮ ਭੌ ਭੰਨਾਈਆ। ਕਾਇਆ ਮੰਦਰ ਅੰਦਰ ਵੇਖਾਂ ਤੇਰੀ ਰਾਸਾ, ਬਿਨ ਗੋਪੀ ਕਾਹਨ ਕਾਹਨ ਗੋਪੀ ਦੇਣਾ ਬਣਾਈਆ। ਜਨ ਭਗਤਾਂ ਲੇਖੇ ਲਾ ਪਵਣ ਸਵਾਸਾ, ਸਾਹ ਸਾਹ ਤੇਰਾ ਨਾਮ ਧਿਆਈਆ। ਪੰਧ ਮੁਕਾ ਦੇ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਲੇਖਾ ਦੇ ਚੁਕਾਈਆ। ਕਲਜੁਗ ਮਿਟੇ ਰੈਣ ਅੰਧੇਰੀ ਰਾਤਾ, ਨਿਰਗੁਣ ਸਰਗੁਣ ਸਾਚਾ ਚੰਦ ਕਰ ਰੁਸ਼ਨਾਈਆ। ਸਤਿ ਧਰਮ ਦਾ ਤੇਰਾ ਵੇਖਾਂ ਇਕ ਤਮਾਸ਼ਾ, ਚਾਰ ਕੁੰਟ ਦਹਿ ਦਿਸ਼ਾ ਅੱਖ ਖੁਲ੍ਹਾਈਆ। ਤੇਰਾ ਨੂਰ ਹੋਵੇ ਪਰਕਾਸ਼ਾ, ਪਰਕਾਸ਼ ਹੋਵੇ ਸਰਬ ਲੋਕਾਈਆ। ਜਨ ਭਗਤਾਂ ਪੂਰੀਆਂ ਕਰ ਆਸਾਂ, ਆਹਿਸਤਾ ਆਹਿਸਤਾ ਪੜਦਾ ਦੇ ਉਠਾਈਆ। ਸਾਢੇ ਤਿੰਨ ਹੱਥ ਕਰ ਵਾਸਾ, ਬੰਕ ਦਵਾਰਾ ਸੋਭਾ ਪਾਈਆ। ਸ਼ਬਦ ਅਗੰਮੀ ਸੁਣਾ ਅਨਾਦਾ, ਅਨਹਦ ਨਾਦੀ ਨਾਦ ਵਜਾਈਆ। ਗਿਆਨ ਦੇ ਬੋਧ ਅਗਾਧਾ, ਬੁੱਧੀ ਤੋਂ ਪਰੇ ਕਰ ਪੜ੍ਹਾਈਆ। ਇਕੋ ਤੇਰੇ ਨਾਮ ਦੀ ਜਨ ਭਗਤ ਸੁਣਨ ਅਗੰਮੀ ਆਵਾਜ਼ਾ, ਰਾਜ਼ ਆਪਣਾ ਦੇਣਾ ਖੁਲ੍ਹਾਈਆ। ਪੜ੍ਹਨੀ ਪਏ ਨਾ ਕੋਈ ਨਿਮਾਜ਼ਾ,

❋

❋

ਸਯਦਿਆਂ ਵਿਚ ਸੀਸ ਨਾ ਕੋਇ ਝੁਕਾਈਆ। ਤੂੰ ਸ਼ਾਹੋ ਭੂਪ ਵਡ ਸੁਲਤਾਨ ਧੁਰ ਦਾ ਰਾਜਾ, ਨਵਾਬ ਨੌਬਤ ਆਪਣੀ ਦੇ ਵਜਾਈਆ। ਜਨ ਭਗਤਾਂ ਰਚ ਕੇ ਧੁਰ ਦਾ ਕਾਜਾ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਮੇਲਾ ਲੈਣਾ ਮਿਲਾਈਆ। ਤੇਰਾ ਨਾਉਂ ਗ਼ਰੀਬ ਨਿਵਾਜਾ, ਸੀਸ ਜਗਦੀਸ ਸੋਹੇ ਤਾਜਾ, ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸ਼ੀ ਆਪਣਾ ਪੜਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋ ਜਨ ਤੇਰੀ ਸਰਨ ਸਰਨਾਈ ਲਾਗਾ, ਓਨ੍ਹਾਂ ਦਾ ਦੁਰਮਤ ਮੈਲ ਧੋ ਦਾਗ਼ਾ, ਆਤਮ ਦੀਪ ਜਗੇ ਚਿਰਾਗ਼ਾ, ਬੁੱਧੀ ਰਹੇ ਕੂੜ ਨਾ ਕਾਗਾ, ਸਰਵਣ ਸੁਣਨ ਕੋਈ ਨਾ ਰਾਗਾ, ਧੁਨ ਆਤਮਕ ਰਾਗ ਦੇਣਾ ਸੁਣਾਈਆ। ਧਰਨੀ ਕਹੇ ਮੇਰੀ ਧਰਮ ਦੀ ਇਕ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਕਿਰਪਾ ਕਰ ਮੇਰੇ ਨਿਰੰਕਾਰ, ਨਿਰਵੈਰ ਤੇਰੀ ਓਟ ਤਕਾਈਆ। ਜਨ ਭਗਤ ਸੁਹੇਲੇ ਕਰ ਖ਼ਬਰਦਾਰ, ਬੇਖ਼ਬਰਾਂ ਖ਼ਬਰ ਜਣਾਈਆ। ਤੇਰੀ ਮੰਜ਼ਲ ਚੜ੍ਹਨ ਦੁਸ਼ਵਾਰ, ਦੂਤੀ ਦੁਸ਼ਟ ਰਾਹ ਨਾ ਕੋਇ ਅਟਕਾਈਆ। ਜਿਧਰ ਵੇਖਣ ਤੇਰਾ ਉਜਿਆਰ, ਹਰ ਘਟ ਅੰਦਰ ਬੈਠਾ ਸੋਭਾ ਪਾਈਆ। ਜਨ ਭਗਤ ਸੁਹੇਲੇ ਤੇਰੇ ਖ਼ਿਦਮਤਗਾਰ, ਖ਼ੁਦੀ ਤਕੱਬਰ ਅੰਦਰੋਂ ਦੇਣਾ ਕਢਾਈਆ। ਤੂੰ ਆਦਿ ਜੁਗਾਦੀ ਸਾਂਝਾ ਯਾਰ, ਤਖ਼ਤ ਨਿਵਾਸੀ ਸਚਖੰਡ ਦਵਾਰੇ ਸੋਭਾ ਪਾਈਆ। ਪ੍ਰੇਮ ਮੁਹੱਬਤ ਬਖ਼ਸ਼ ਅਗੰਮ ਅਪਾਰ, ਜਿਸ ਨੂੰ ਮਨ ਕਲਪਨਾ ਸਕੇ ਨਾ ਕੋਇ ਤੁੜਾਈਆ। ਮੈਂ ਪਿਛਲੀ ਵੇਖਾਂ ਧਾਰ, ਕੁਛ ਲਾਲੋ ਦਾ ਬਿਵਹਾਰ, ਜਿਸ ਦੀ ਮਹਿਕੀ ਇਕ ਗੁਲਜ਼ਾਰ, ਨੰਨ੍ਹਾ ਬੱਚਾ ਇਕ ਅਪਾਰ, ਭਈਆ ਦਾ ਭਤੀਜਾ ਪਿਛਲਾ ਨਜ਼ਰੀ ਆਈਆ। ਜਿਸ ਦਾ ਕਰਜ਼ਾ ਰਿਹਾ ਉਤਾਰ, ਪਿਛਲਾ ਰਿਹਾ ਨਾ ਕੋਇ ਉਧਾਰ, ਜਨਮ ਜਨਮ ਦੀ ਪੈਜ ਦਿਤੀ ਸੁਧਾਰ, ਲੱਖ ਚੁਰਾਸੀ ਵਿਚੋਂ ਕਰ ਕੇ ਬਾਹਰ, ਪਾਰਬ੍ਰਹਮ ਬ੍ਰਹਮ ਮੇਲਾ ਕਰਾਏ ਆਪਣੀ ਧਾਰ, ਜੋਤੀ ਜਾਤਾ ਅਕਲ ਕਲਧਾਰੀ ਕਲ ਆਪਣੀ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਦੋ ਜਹਾਨਾਂ ਆਦਿ ਜੁਗਾਦਿ ਸਦਾ ਸਿਕਦਾਰ, ਹੁਕਮ ਵਿਚ ਹੁਕਮ ਧੁਰ ਦਾ ਇਕ ਜਣਾਈਆ।

੨੩ ਫੱਗਣ ਸ਼ਹਿਨਸ਼ਾਹੀ ਸੰਮਤ ੩ ਗੁਰਦਿਆਲ ਸਿੰਘ ਦੇ ਗ੍ਰਹਿ ੨੫ ਬੀ੦ ਬੀ੦ ਰਾਜਸਥਾਨ

ਧਰਨੀ ਧਰਤ ਧਵਲ ਧੌਲ ਕਹੇ ਮੇਰੇ ਨਿਰੰਕਾਰ, ਨਿਰਵੈਰ ਤੇਰੀ ਸਰਨਾਈਆ। ਦਰ ਠਾਂਡਾ ਵੇਖ ਤੇਰਾ ਸੱਚਾ ਦਰਬਾਰ, ਸਚਖੰਡ ਦਵਾਰ ਦਰਗਾਹ ਸਾਚੀ ਧਿਆਨ ਲਗਾਈਆ। ਜਿਸ ਗ੍ਰਹਿ ਬਿਨ ਦੀਆ ਬਾਤੀ ਕਮਲਾਪਾਤੀ ਤੇਰਾ ਨਿਰਗੁਣ ਨੂਰ ਜੋਤ ਹੋਵੇ ਉਜਿਆਰ, ਸ਼ਾਹ ਸੁਲਤਾਨ ਨੌਜਵਾਨ ਜਲਵਾਗਰ ਤੇਰੀ ਰੁਸ਼ਨਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਸ਼ਾਹੋ ਭੂਪ ਨਜ਼ਰੀ ਆਏ ਇਕ ਸਰਕਾਰ, ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ ਸੋਭਾ ਪਾਈਆ। ਚਰਨ ਕਵਲ ਬਿਨ ਸੀਸ ਜਗਦੀਸ ਝੁਕਦੇ ਵੇਖੇ ਗੁਰੂ ਅਵਤਾਰ, ਪੈਗ਼ੰਬਰ ਬਿਨ ਸਜਦਿਆਂ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਦਿਸਣ ਖ਼ਿਦਮਤਗਾਰ, ਸਿਰ ਸਕੇ ਨਾ ਕੋਇ ਉਠਾਈਆ। ਜੁਗ ਚੌਕੜੀ ਤੇਰੇ ਪਨਹਾਰ, ਦਰ ਠਾਂਡੇ ਝੋਲੀ ਡਾਹੀਆ। ਤੂੰ ਦੇਵਣਹਾਰ ਦਾਤਾਰ, ਦਾਤਾ ਦਾਨੀ ਇਕ ਅਖਵਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਤੇਰਾ ਸਹਾਰ, ਮੰਡਲ

❋

❋

ਮੰਡਪ ਤੇਰੀ ਵੱਜੇ ਵਧਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਤ੍ਰੈਗੁਣ ਮਾਇਆ ਪੰਜ ਤਤ ਤੇਰਾ ਪਸਾਰ, ਚਾਰੇ ਖਾਣੀ ਚਾਰੇ ਬਾਣੀ ਤੇਰੀ ਧਾਰ ਵਿਚ ਵਡਿਆਈਆ। ਪਵਣ ਪਾਣੀ ਸ਼ਬਦ ਨਾਦ ਧੁਨ ਤੇਰਾ ਜੈਕਾਰ, ਬੋਧ ਅਗਾਧ ਬੇਪਰਵਾਹ ਸਿਫ਼ਤ ਤੇਰੀ ਸਾਲਾਹੀਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਦਿ ਜੁਗਾਦਿ ਤੇਰੀ ਧਾਰ, ਆਤਮ ਪਰਮਾਤਮ ਪਰਮਾਤਮ ਆਤਮ ਤੇਰਾ ਵਣਜ ਵਪਾਰਾ ਇਕੋ ਸੋਭਾ ਪਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਅੰਡਜ ਜੇਰਜ ਉਤਭੁਜ ਸੇਹਤਜ ਚਾਰੇ ਖਾਣੀ ਸੇਵਾਦਾਰ, ਹੁਕਮ ਅੰਦਰ ਹੁਕਮ ਮੰਨ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਧਰਨੀ ਕਹੇ ਪਰਮ ਪੁਰਖ ਤੇਰੀ ਵੇਖੀ ਸੱਚੀ ਧਰਮਸਾਲ, ਧਰਮ ਦਵਾਰਾ ਸੋਭਾ ਪਾਈਆ। ਜਿਥੇ ਏਕਾ ਏਕ ਏਕੰਕਾਰਾ ਆਦਿ ਜੁਗਾਦਿ ਜੁਗ ਚੌਕੜੀ ਬੈਠਾ ਦੀਨ ਦਿਆਲ, ਦੀਨਨ ਰੱਛਿਆ ਆਪ ਕਮਾਈਆ। ਏਥੇ ਓਥੇ ਦੋ ਜਹਾਨ ਕਰੇ ਸਰਬ ਸੰਭਾਲ, ਹੁਕਮੇ ਅੰਦਰ ਆਪਣਾ ਹੁਕਮ ਮਨਾਈਆ। ਨਾਮ ਸੰਦੇਸ਼ਾ ਧੁਰ ਫ਼ਰਮਾਨਾ ਦੇ ਕੇ ਵਿਚ ਜਹਾਨ, ਜੀਵਤ ਜਾਗਰਤ ਜੋਤ ਕਰੇ ਰੁਸ਼ਨਾਈਆ। ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀ ਢੋਲੇ ਰਾਗ ਨਾਦ ਗੀਤ ਸੰਗੀਤ ਤੇਰਾ ਗਾਨ, ਗਾਵਤ ਗਾ ਗਹਿਰ ਗੰਭੀਰ ਖ਼ੁਸ਼ੀ ਮਨਾਈਆ। ਦੇਵਤ ਸੁਰ ਬਿਨ ਸੂਰਤ ਅਕਾਲ ਮੂਰਤ ਤੇਰਾ ਧਰਨ ਧਿਆਨ, ਨਾਦ ਤੂਰਤ ਤੁਰੀਆ ਤੋਂ ਪਰੇ ਕਰੇ ਸ਼ਨਵਾਈਆ। ਗੁਰ ਅਵਤਾਰ ਪੈਗ਼ੰਬਰ ਤੇਰਾ ਸੁਣਾਉਂਦੇ ਧੁਰ ਫ਼ਰਮਾਨ, ਸਚ ਸੰਦੇਸ਼ਾ ਨਰ ਨਰੇਸ਼ਾ ਨਿਰਅੱਖਰ ਧਾਰ ਅੱਖਰਾਂ ਵਿਚ ਪਰਗਟਾਈਆ। ਬਿਨ ਤੇਰੀ ਕਿਰਪਾ ਮਿਹਰਵਾਨ, ਮਹਿਬੂਬ ਮੁਹੱਬਤ ਹਕ ਨਾ ਕੋਇ ਕਮਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਪਰਵਰਦਿਗਾਰ ਸਾਂਝੇ ਯਾਰ ਲਾਸ਼ਰੀਕ ਮੈਂ ਵੇਖ ਹੋਈ ਹੈਰਾਨ, ਚਾਰ ਕੁੰਟ ਦਹਿ ਦਿਸ਼ਾ ਹੈਰਾਨੀ ਇਕੋ ਨਜ਼ਰੀ ਆਈਆ। ਸਤਿ ਧਰਮ ਦਾ ਰਿਹਾ ਨਾ ਕੋਇ ਨਿਸ਼ਾਨ, ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਾਓ ਰੰਕ ਸ਼ਾਹ ਸੁਲਤਾਨ ਕਰਨ ਲੜਾਈਆ। ਸ਼ਰਅ ਸ਼ਰੀਅਤ ਮਨ ਕਲਪਣਾ ਹਰ ਘਟ ਅੰਦਰ ਵੜੀ ਸ਼ੈਤਾਨ, ਦਿਵਸ ਰੈਣ ਅੱਠੇ ਪਹਿਰ ਸਾਂਤਕ ਸਤਿ ਨਾ ਕੋਇ ਕਰਾਈਆ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਵਿਭਚਾਰ ਦੁਰਾਚਾਰ ਹੋਇਆ ਪਰਧਾਨ, ਜੂਠ ਝੂਠ ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਆਤਮ ਬ੍ਰਹਮ ਰਿਹਾ ਨਾ ਕਿਸੇ ਦੇ ਕੋਲ ਗਿਆਨ, ਬੁੱਧੀਵਾਨ ਬੁੱਧੀ ਦੀ ਕਰਨ ਚਤੁਰਾਈਆ। ਅੰਤਰ ਅੰਤਰ ਮੰਜ਼ਲ ਚੜ੍ਹੇ ਨਾ ਕੋਇ ਮਹਾਨ, ਨਿਰੰਤਰ ਤੇਰਾ ਦਰਸ ਕੋਇ ਨਾ ਪਾਈਆ। ਰਸਨਾ ਜਿਹਵਾ ਬੱਤੀ ਦੰਦ ਸਿਫ਼ਤਾਂ ਵਾਲੇ ਢੋਲੇ ਗਾਣ, ਸਰਵਣਾਂ ਨਾਲ ਸੁਣ ਕੇ ਜਗਤ ਜੀਵ ਵਕ਼ਤ ਲੰਘਾਈਆ। ਮੈਂ ਦਰ ਨਿਮਾਣੀ ਮੰਗਾਂ ਇਕੋ ਦਾਨ, ਸੀਸ ਜਗਦੀਸ ਤੇਰੇ ਚਰਨ ਕਵਲ ਟਿਕਾਈਆ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਜਨ ਭਗਤ ਆਪ ਪਛਾਣ, ਆਪਣਾ ਪੜਦਾ ਦੇ ਉਠਾਈਆ। ਨਾਮ ਨਿਧਾਨਾ ਸੁਣਾ ਅਗੰਮਾ ਧੁਰ ਫ਼ਰਮਾਨ, ਜਿਸ ਨੂੰ ਦੂਜਾ ਸੁਣਨ ਕੋਇ ਨਾ ਪਾਈਆ। ਭਾਗ ਲਗਾ ਕਾਇਆ ਮਾਟੀ ਸਾਢੇ ਤਿੰਨ ਹੱਥ ਮਕਾਨ, ਘਰ ਵਿਚ ਘਰ ਮੇਲਾ ਲੈ ਮਿਲਾਈਆ। ਅੰਮ੍ਰਿਤ ਆਤਮ ਰਸ ਦੇ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਦੇ ਮਿਟਾਈਆ। ਦੀਆ ਬਾਤੀ ਕਮਲਾਪਾਤੀ ਇਕ ਜਗਾ ਮਹਾਨ, ਅੰਧ ਅੰਧੇਰ ਅੰਦਰੋਂ ਦੇ ਚੁਕਾਈਆ। ਆਤਮ ਸੇਜਾ ਸਚ ਸਿੰਘਾਸਣ ਸਚ ਸਵਾਮੀ ਕਰ ਬਿਸਰਾਮ, ਬਿਸਤਰ ਕੂੜੀ ਸਫਾ ਦੇ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਹੋ ਨਿਗਾਹਬਾਨ, ਨੌ ਦਵਾਰੇ ਮਮਤਾ ਕੂੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਤਿਗੁਰ

❋

❋

ਤੇਰੀ ਓਟ ਤਕਾਈਆ। ਧਰਨੀ ਕਹੇ ਪ੍ਰਭ ਮੇਰੇ ਕਰ ਦੇ ਵੱਡੇ ਭਾਗ, ਭਗਤ ਭਗਵਾਨ ਜੋੜ ਜੁੜਾਈਆ। ਦੀਪਕ ਬੁਝਿਆ ਜਗਾ ਚਿਰਾਗ਼, ਚਰਾਗਾਹਾਂ ਵਿਚ ਕਰ ਰੁਸ਼ਨਾਈਆ। ਹਰਿਜਨ ਪਿਆਰੇ ਅੰਦਰ ਧੋ ਦਾਗ਼, ਦੁਰਮਤ ਮੈਲ ਰਹਿਣ ਨਾ ਪਾਈਆ। ਹੰਸ ਬੁੱਧੀ ਬਣਾ ਕਾਗ, ਕਾਗੋਂ ਹੰਸ ਦੇ ਵਖਾਈਆ। ਜੋ ਸਰਨ ਸਰਨਾਈ ਤੇਰੀ ਲੱਗ ਜਾਏ ਆਜ, ਅੱਜ ਦਾ ਕੱਲ ਲੇਖਾ ਦੇ ਮੁਕਾਈਆ। ਮਨ ਕਲਪਣਾ ਕੂੜੀ ਕਿਰਿਆ ਆਪਣੇ ਹੱਥ ਪਕੜ ਵਾਗ, ਸੁਰਤ ਸ਼ਬਦ ਲੈ ਉਠਾਈਆ। ਪ੍ਰੇਮ ਪਿਆਰ ਮੁਹੱਬਤ ਦਾ ਦੇ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਘਰ ਸਵਾਮੀ ਠਾਕਰ ਮੇਲਾ ਹੋਵੇ ਕੰਤ ਸੁਹਾਗ, ਜੋ ਏਥੇ ਓਥੇ ਦੋ ਜਹਾਨ ਵਿਛੜ ਕਦੇ ਨਾ ਜਾਈਆ। ਝਗੜਾ ਮੁਕਾ ਦੇ ਦੀਨ ਮਜ਼੍ਹਬ ਜਾਤ ਪਾਤ ਜਗਤ ਸਮਾਜ, ਸਚ ਸਮਗਰੀ ਜੋਤ ਇਕਗਰੀ ਆਪਣੀ ਦੇ ਵਖਾਈਆ। ਸਤਿ ਦਵਾਰਾ ਏਕੰਕਾਰਾ ਇਕ ਵਖਾ ਆਪਣਾ ਮਹਾਰਾਜ, ਜਗਤ ਦਵਾਰੇ ਡੇਰਾ ਢਾਹੀਆ। ਤ੍ਰੈਗੁਣ ਮਾਇਆ ਕੂੜੀ ਤ੍ਰਿਸ਼ਨਾ ਬੁਝੇ ਆਗ, ਅਗਨੀ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਆਸਾ ਇਕੋ ਇਕ ਵਧਾਈਆ। ਧਰਨੀ ਕਹੇ ਸਾਚਾ ਭਗਤ ਬਣਾ ਧੁਰ ਦਾ ਜੋਗੀ, ਜੋਗੀਸ਼ਰ ਆਪਣਾ ਰੂਪ ਬਣਾਈਆ। ਆਤਮ ਪਰਮਾਤਮ ਬਣ ਮੌਜੀ, ਮਜਲਸ ਆਪਣੀ ਦੇ ਵਖਾਈਆ। ਕਾਇਆ ਮੰਦਰ ਅੰਦਰ ਬਣ ਕੇ ਖੋਜੀ, ਪੜਦਾ ਦੂਈ ਦੇ ਚੁਕਾਈਆ। ਜਿਸ ਧਾਰ ਨੂੰ ਦੱਸਦੇ ਗਏ ਵੇਦੀ ਸੋਢੀ, ਨਾਨਕ ਗੋਬਿੰਦ ਢੋਲਾ ਗਾਈਆ। ਉਹ ਹੁਕਮ ਵਰਤਾ ਲੋਕ ਪਰਲੋਕੀ, ਪਾਰਬ੍ਰਹਮ ਤੇਰੀ ਸਰਨਾਈਆ। ਚਾਰ ਵਰਨ ਅਠਾਰਾਂ ਬਰਨ ਤੇਰਾ ਨਾਮ ਗਾਵਣ ਇਕ ਸਲੋਕੀ, ਸੋਹਲਾ ਇਕੋ ਇਕ ਸਮਝਾਈਆ। ਸਾਚੇ ਸੰਤਾਂ ਪੜ੍ਹਨੀ ਪਏ ਕੋਈ ਨਾ ਪੋਥੀ, ਪੁਸਤਕ ਬਗ਼ਲ ਨਾ ਕੋਇ ਟਿਕਾਈਆ। ਇਕੋ ਪਰਕਾਸ਼ ਤੇਰਾ ਵੇਖਣ ਨਿਰਮਲ ਜੋਤੀ, ਜੋਤੀ ਜੋਤ ਕਰ ਰੁਸ਼ਨਾਈਆ। ਆਤਮਾ ਪਰਮਾਤਮਾ ਤੇਰਾ ਗੋਤੀ, ਦੂਜੀ ਵੰਡ ਨਾ ਕੋਇ ਵਖਾਈਆ। ਜਨ ਭਗਤਾਂ ਆਪਣੀ ਮੰਜ਼ਲ ਦੇ ਸੌਖੀ, ਔਝੜ ਰਾਹ ਨਾ ਕੋਇ ਭਵਾਈਆ। ਹਰਖ਼ ਸੋਗ਼ ਚਿੰਤਾ ਗ਼ਮ ਵਿਚ ਰਹੇ ਕੋਈ ਨਾ ਦੋਖੀ, ਦੁਖੀਆਂ ਦਰਦ ਲੈਣਾ ਵੰਡਾਈਆ। ਤੇਰੀ ਯਾਦ ਵਿਚ ਦਾਦ ਵਿਚ ਇਮਦਾਦ ਵਿਚ ਬੈਠੇ ਕੋਟਨ ਕੋਟੀ, ਕਾਇਆ ਕੁਟੀਆ ਬੈਠੇ ਧਿਆਨ ਲਗਾਈਆ। ਬਿਨ ਤੇਰੀ ਕਿਰਪਾ ਕਾਇਆ ਮੰਜ਼ਲ ਚੜ੍ਹੇ ਕੋਈ ਨਾ ਚੋਟੀ, ਆਖ਼ਰ ਚੜ੍ਹ ਕੇ ਦਰਸ ਕੋਇ ਨਾ ਪਾਈਆ। ਮਾਇਆ ਮਮਤਾ ਹਉਮੇ ਹੰਗਤਾ ਦੇ ਸਾਰੇ ਬਣ ਗਏ ਰੋਗੀ, ਹੰ ਬ੍ਰਹਮ ਪਾਰਬ੍ਰਹਮ ਤੇਰਾ ਭੇਵ ਕੋਇ ਨਾ ਪਾਈਆ। ਜਗਤ ਵਿਕਾਰ ਸ੍ਰਿਸ਼ਟੀ ਕੀਤੀ ਵਿਜੋਗੀ, ਵਿਛੜਿਆਂ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਜਨ ਭਗਤਾਂ ਬੁੱਧੀ ਜਾ ਸੋਧੀ, ਸੁਧ ਆਪਣੇ ਨਾਲ ਮਿਲਾਈਆ। ਧਰਨੀ ਕਹੇ ਮੇਰੇ ਸਾਹਿਬ ਸਵਾਮੀ ਸਮਰਥ, ਸਮਾਂ ਤੇਰਾ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਥਾ ਕਹਾਣੀ ਲਿਖ ਕੇ ਗਏ ਅਕਥ, ਜਿਸ ਨੂੰ ਕਥਨੀ ਕਥ ਨਾ ਸਕੇ ਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭਵਿਖਤਾਂ ਵਿਚ ਗਏ ਦੱਸ, ਨਾਮ ਸੰਦੇਸ਼ਿਆਂ ਵਿਚ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਧਾਰ ਹੋਏ ਪਰਗਟ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਵੇਸ ਵਟਾਈਆ। ਜਿਸ ਨੂੰ ਜਗਤ ਨੇਤਰ ਵੇਖੇ ਕੋਈ ਨਾ ਅੱਖ, ਪਰਤੱਖ ਰੂਪ ਕਵਣ ਗੋਸਾਈਂਆ। ਸੋ ਦੀਨ ਦਿਆਲਾ ਹੋ ਕਿਰਪਾਲਾ ਸਤਿ ਧਰਮ ਦਾ ਖੋਲ੍ਹੇ ਇਕੋ ਹੱਟ, ਜਿਸ ਹੱਟ ਦੇ ਵਣਜਾਰੇ ਗੁਰ ਅਵਤਾਰ ਪੈਗ਼ੰਬਰ ਨਜ਼ਰੀ ਆਈਆ। ਚਾਰ ਕੁੰਟ ਦਹਿ ਦਿਸ਼ਾ

❋

❋

ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੇਵੇ ਇਕ ਵੱਥ, ਵਸਤ ਅਮੋਲਕ ਇਕ ਵਰਤਾਈਆ। ਸਤਿ ਧਰਮ ਦਾ ਸਤਿ ਸਤਿਵਾਦੀ ਹੋ ਕੇ ਚਲਾਵੇ ਰਥ, ਰਥਵਾਹੀ ਬਣੇ ਧੁਰਦਰਗਾਹੀਆ। ਕਲਜੁਗ ਕੂੜੀ ਕਿਰਿਆ ਜਗਤ ਮਨਾਰਾ ਜਾਵੇ ਢੱਠ, ਸਤਿਜੁਗ ਸਾਚੀ ਨੀਂਹ ਧਰਾਈਆ। ਤਟ ਕਿਨਾਰਾ ਵਿਰੋਲੇ ਅੱਠ ਸੱਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਪੜਦਾ ਰਹੇ ਨਾ ਰਾਈਆ। ਰਾਗੀ ਨਾਦੀ ਵਿਸਮਾਦੀ ਬ੍ਰਹਿਮਾਦੀ ਵੇਖੇ ਗਾਵਤ ਗਾਣੇਹਾਰੇ ਭੱਟ, ਭਟਨਾਗਰ ਆਪਣੀ ਧਾਰ ਚਲਾਈਆ। ਜਿਸ ਨੂੰ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਅੱਖਰਾਂ ਵਿਚ ਸਤਰਾਂ ਵਿਚ ਗਈ ਰਟ, ਰੋਟੀਨ ਵਿਚ ਜਗਤ ਧੰਦੇ ਲਾਈਆ। ਸੋ ਦੀਨ ਦਿਆਲਾ ਆਪਣੇ ਨਾਮ ਦਾ ਜੈਕਾਰਾ ਬੋਲ ਇਕ ਅਲੱਖ, ਅਲਖ ਅਗੋਚਰ ਅਗੰਮ ਅਥਾਹ ਪੜਦਾ ਸਭ ਦਾ ਦਏ ਉਠਾਈਆ। ਜੋ ਹਰ ਘਟ ਅੰਦਰ ਰਿਹਾ ਵਸ, ਨਾਮ ਨਿਧਾਨਾ ਦੇਵੇ ਰਸ, ਮਨ ਮਨੂਆ ਕਰੇ ਵੱਸ, ਵਾਸਤਾ ਆਪਣੇ ਨਾਲ ਜੁੜਾਈਆ। ਭਾਗ ਲਗਾ ਕੇ ਕਾਇਆ ਮੱਟ, ਸ਼ਬਦ ਅਗੰਮੀ ਲਾ ਕੇ ਸੱਟ, ਸੋਈ ਸੁਰਤ ਅਕਾਲ ਮੂਰਤ ਲਏ ਉਠਾਈਆ। ਲੱਖ ਚੁਰਾਸੀ ਆਵਣ ਜਾਵਣ ਗੇੜਾ ਦੇਵੇ ਕਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਕਰਤਾ ਬੇਪਰਵਾਹੀਆ। ਧਰਨੀ ਮੇਰੀ ਪੁਨਹ ਪੁਨਹ ਨਮਸਕਾਰ, ਜਗਤ ਜਗਦੀਸ਼ ਸੀਸ ਨਿਵਾਈਆ। ਸਦੀ ਬੀਸਵੀਂ ਪਾ ਸਾਰ, ਮਹਾਂਸਾਰਥੀ ਆਪਣਾ ਵੇਸ ਵਟਾਈਆ। ਗੁਰ ਅਵਤਾਰ ਪੈਗ਼ੰਬਰ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਚਾਰ ਵਰਨ ਅਠਾਰਾਂ ਬਰਨ ਹਾਹਾਕਾਰ, ਧੀਰਜ ਧੀਰ ਨਾ ਕੋਇ ਧਰਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਹੋਏ ਖ਼ੁਆਰ, ਗੁਰੂਦਵਾਰ ਗੁਰਦੇਵ ਸਵਾਮੀ ਨਜ਼ਰ ਕੋਇ ਨਾ ਆਈਆ। ਤੀਰਥ ਤਟ ਦੁਰਮਤ ਮੈਲ ਨਾ ਸਕੇ ਕੋਇ ਉਤਾਰ, ਪਾਪੀ ਅਪਰਾਧੀ ਦੁਸ਼ਟ ਦੁਰਾਚਾਰੀ ਵਿਕਾਰੀ ਹੰਕਾਰੀ ਕਰਨ ਲੜਾਈਆ। ਸਾਚੀ ਲੇਖੇ ਲੱਗੇ ਕਿਸੇ ਨਾ ਘਾਲ, ਘਾਇਲ ਵੇਖੀ ਜਗਤ ਲੋਕਾਈਆ। ਕੋਟਾਂ ਵਿਚੋਂ ਥੋੜ੍ਹੇ ਦਿਸਣ ਤੇਰੇ ਲਾਲ, ਜੋ ਬੈਠੇ ਕਾਇਆ ਮੰਦਰ ਅੰਦਰ ਸੱਚੀ ਧਰਮਸਾਲ, ਜਗਤ ਦਵਾਰੇ ਡੇਰਾ ਢਾਹੀਆ। ਓਨ੍ਹਾਂ ਦੀ ਆ ਕੇ ਸੁਰਤ ਸੰਭਾਲ, ਨੇੜ ਆ ਨਾ ਸਕੇ ਕਾਲ ਮਹਾਂਕਾਲ, ਦੀਨ ਦਿਆਲ ਤੇਰੀ ਸਰਨ ਸਰਨਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਨਾਮ ਵਸਤ ਦੇ ਸੱਚਾ ਧਨ ਮਾਲ, ਦੀਪਕ ਦੀਆ ਜੋਤੀ ਇਕੋ ਬਾਲ, ਗੁਰਮੁਖ ਬਾਲਕ ਆਪਣੇ ਰੰਗ ਰੰਗਾਈਆ। ਤੂੰ ਆਦਿ ਜੁਗਾਦੀ ਇਕ ਅਮਾਮ, ਝਗੜਾ ਮੇਟ ਕੂੜ ਤਮਾਮ, ਸ਼ਰਅ ਦਾ ਰਹੇ ਨਾ ਕੋਇ ਨਜ਼ਾਮ, ਸਤਿ ਧਰਮ ਦਾ ਕਰ ਇੰਤਜ਼ਾਮ, ਅਦਲ ਇਨਸਾਫ਼ ਇਕੋ ਇਕ ਵਖਾਈਆ। ਧਰਨੀ ਕਹੇ ਮੈਂ ਜੁਗ ਚੌਕੜੀ ਤੇਰੇ ਆਗਮਨ ਦਾ ਸੁਣਦੀ ਰਹੀ ਪੈਗ਼ਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਰਗੁਣ ਆਪਣਾ ਹੁਕਮ ਵਰਤਾਈਆ। ਧਰਨੀ ਕਹੇ ਮੇਰੇ ਸਾਹਿਬ ਸਵਾਮੀ ਮਹਿਬੂਬ, ਤੇਰੀ ਮੁਹੱਬਤ ਵਿਚ ਕੁਰਲਾਈਆ। ਰਾਹ ਵੇਖਾਂ ਤੇਰਾ ਅਰਸ਼ ਉਚ ਅਰੂਜ, ਦਰਗਾਹ ਸਾਚੀ ਧਿਆਨ ਲਗਾਈਆ। ਜਿਥੇ ਪੀਰ ਪੈਗ਼ੰਬਰ ਗਏ ਝੂਜ, ਨਿਛਾਵਰ ਆਪਣਾ ਆਪ ਕਰਾਈਆ। ਓਥੇ ਝਗੜਾ ਨਹੀਂ ਦੂਜ, ਕਲਮਾ ਅਵਰ ਨਾ ਕੋਇ ਪੜ੍ਹਾਈਆ। ਤੇਰੀ ਇਕੋ ਹੱਦ ਮੰਜ਼ਲ ਮਕਸੂਦ, ਮੁਕਾਮੇ ਹਕ ਸੋਭਾ ਪਾਈਆ। ਸਾਚੀ ਰਮਜ਼ ਦੇ ਸੂਝ, ਧੁਰ ਇਸ਼ਾਰੇ ਨਾਲ ਦ੍ਰਿੜਾਈਆ। ਜਗਤ ਜਗਿਆਸੂ ਤੈਨੂੰ ਲੈਣ ਬੂਝ, ਪੜਦਾ ਅੰਦਰੋਂ ਦੇ ਉਠਾਈਆ। ਮਾਇਆ ਮਮਤਾ ਵਿਚ ਰਹੇ ਨਾ ਕੋਇ ਬੇਵਕੂਫ਼, ਭਾਂਡਾ ਭਰਮ ਦੇ ਭੰਨਾਈਆ। ਪਿਛਲਾ ਹੁਕਮ ਚਾਰ ਜੁਗ ਦਾ ਕਰ ਮਨਸੂਖ਼, ਅੱਗੇ ਇਕੋ ਹੁਕਮ ਵਰਤਾਈਆ। ਸਚ ਪ੍ਰੇਮ ਦਾ ਦੇ ਰਸੂਖ਼, ਰੁਖ਼ਸਤ

❋

❋

ਕੂੜੀ ਕਿਰਿਆ ਦੇ ਕਰਾਈਆ। ਸ਼ਿਕਵਾ ਰਹੇ ਨਾ ਕਿਸੇ ਸ਼ਕੂਕ, ਸ਼ਿਕਵਾਗਰ ਤੇਰੀ ਸਰਨਾਈਆ। ਚਾਰ ਕੁੰਟ ਦਹਿ ਦਿਸ਼ਾ ਆਪਣੇ ਹੁਕਮ ਅੰਦਰ ਕਰ ਮਹਿਫ਼ੂਜ਼, ਨਾਮ ਖੰਡਾ ਇਕ ਚਮਕਾਈਆ। ਤੇਰਾ ਸ਼ਬਦੀ ਧੁਰਦਰਗਾਹੀ ਇਕੋ ਦੂਤ, ਦੋ ਜਹਾਨ ਲਏ ਸਮਝਾਈਆ। ਸਿਖਿਆ ਦੇ ਦੇ ਸਭ ਨੂੰ ਕਾਇਆ ਪੰਜ ਭੂਤ, ਪੰਚ ਮਾਰ ਪੰਚ ਦੇ ਵਡਿਆਈਆ। ਜਿਧਰ ਵੇਖਾਂ ਓਧਰ ਦਿਸੇਂ ਮੌਜੂਦ, ਮਜਲਸ ਭਗਤਾਂ ਨਾਲ ਰਖਾਈਆ। ਕੂੜ ਕੁੜਿਆਰ ਕਾਇਆ ਵਿਭਚਾਰ ਕਰ ਨੇਸਤੋ ਨਾਬੂਦ, ਸਦੀ ਚੌਧਵੀਂ ਜੜ੍ਹ ਉਖੜਾਈਆ। ਤੂੰ ਇਕ ਇਕੱਲਾ ਵਾਹਦ ਤੇਰਾ ਆਪਣਾ ਆਪ ਸਬੂਤ, ਦੂਸਰੀ ਸ਼ਹਾਦਤ ਨਾ ਕੋਇ ਭੁਗਤਾਈਆ। ਨਾ ਕੋਈ ਤਤ ਨਾ ਵਜੂਦ, ਨਾ ਕੋਈ ਕਾਇਆ ਕਲਬੂਤ, ਨਿਰਗੁਣ ਨੂਰ ਤੇਰਾ ਰੁਸ਼ਨਾਈਆ। ਧਰਨੀ ਕਹੇ ਤੇਰਾ ਹੁਕਮ ਵਰਤੇ ਚਾਰੇ ਕੂਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧੁਰ ਫ਼ਰਮਾਨਾ ਇਕ ਸਮਝਾਈਆ। ਧਰਨੀ ਕਹੇ ਮੇਰੇ ਧਰਮ ਦੇ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਮਾਰਗ ਦੱਸ ਦੇ ਭਗਤ ਭਗਵਾਨ, ਦੂਜੀ ਵੰਡ ਨਾ ਕੋਇ ਵੰਡਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਤੇਰਾ ਢੋਲਾ ਗਾਣ, ਧੁਰ ਦਾ ਰਾਗ ਅਲਾਈਆ। ਨਵ ਨੌ ਚਾਰ ਝੁੱਲੇ ਤੇਰਾ ਨਿਸ਼ਾਨ, ਬ੍ਰਹਿਮੰਡ ਖੰਡ ਤੇਰੀ ਸਰਨਾਈਆ। ਤੇਰਾ ਮੰਦਰ ਸੋਹੇ ਇਕ ਮਕਾਨ, ਜਗਤ ਦਵਾਰੇ ਲੋੜ ਰਹੇ ਨਾ ਰਾਈਆ। ਅੰਮ੍ਰਿਤ ਰਸ ਦੇ ਪੀਣ ਖਾਣ, ਰਸਨਾ ਜਿਹਵਾ ਨਾ ਹੋਏ ਹਲਕਾਈਆ। ਸਚ ਪ੍ਰੀਤੀ ਬਖ਼ਸ਼ ਚਰਨ ਧਿਆਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਆਤਮ ਪਰਮਾਤਮ ਕਰ ਪਰਵਾਨ, ਪਰਮ ਪੁਰਖ ਬੇਪਰਵਾਹੀਆ। ਕਲਜੁਗ ਕੂੜੀ ਕਿਰਿਆ ਮਿਟੇ ਨਿਸ਼ਾਨ, ਸਤਿਜੁਗ ਸਾਚਾ ਰਾਹ ਵਖਾਈਆ। ਪੂਰਬ ਜਨਮ ਦਾ ਲੇਖਾ ਸਭ ਨੂੰ ਦੇ ਆਣ, ਆਨਨ ਫ਼ਾਨਨ ਪੜਦਾ ਦੇ ਉਠਾਈਆ। ਮੂਰਖ ਮੁਗਧਾਂ ਆਏ ਗਿਆਨ, ਜਗਤ ਵਿਦਿਆ ਦੀ ਲੋੜ ਰਹੇ ਨਾ ਰਾਈਆ। ਤਨ ਮਾਇਆ ਅੰਦਰ ਤੇਰੇ ਸ਼ਬਦ ਉਪਜੇ ਧੁਨਕਾਨ, ਧੁਨ ਆਤਮਕ ਰਾਗ ਸਮਝਾਈਆ। ਤੇਰਾ ਨੂਰ ਹੋਵੇ ਮਹਾਨ, ਜੋਤੀ ਜੋਤ ਡਗਮਗਾਈਆ। ਸਚਖੰਡ ਤੇਰੀ ਭੂਮਿਕਾ ਸੋਹੇ ਅਸਥਾਨ, ਅਸਥਲ ਤੇਰਾ ਦਵਾਰਾ ਨਜ਼ਰੀ ਆਈਆ। ਜਿਥੇ ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਸਾਰੇ ਸੀਸ ਨਿਵਾਣ, ਨਿਉਂ ਨਿਉਂ ਲਾਗਣ ਪਾਈਆ। ਤੂੰ ਤਖ਼ਤ ਨਿਵਾਸੀ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਨੌਜਵਾਨ, ਸਚ ਦਵਾਰੇ ਸੋਭਾ ਪਾਈਆ। ਤੇਰਾ ਇਕੋ ਹੁਕਮ ਇਕ ਫ਼ਰਮਾਨ, ਇਕ ਦ੍ਰਿਸ਼ਟੀ ਇਕ ਧਿਆਨ, ਇਕ ਇਸ਼ਟ ਇਕ ਈਮਾਨ, ਇਕ ਧਰਮ ਇਕ ਪਰਵਾਨ, ਸਤਿਜੁਗ ਰੀਤੀ ਚਲੇ ਭਗਤ ਭਗਵਾਨ, ਭਾਗ ਧਰਨੀ ਕਹੇ ਪ੍ਰਭ ਮੇਰਾ ਮੇਰੀ ਝੋਲੀ ਪਾਈਆ।