ਪੁਸਤਕਾਲਾਭਾਗ ੨੦

੨੩ ਫੱਗਣ ਸ਼ਹਿਨਸ਼ਾਹੀ ਸੰਮਤ ੩ ਰਤਨ ਸਿੰਘ ਦੇ ਗ੍ਰਹਿ ੨੫ ਬੀ੦ ਬੀ੦ ਰਾਜਸਥਾਨ

ਤੇਈ ਫਲਗੁਣ ਕਹੇ ਰਾਹ ਤੱਕਣ ਤੇਈ ਅਵਤਾਰ, ਤ੍ਰੈਗੁਣ ਅਤੀਤਾ ਧਿਆਨ ਲਗਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸੇਵ ਕਮਾਈਆ। ਸ਼ਾਸਤਰ ਸਿਮਰਤ ਰਹੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਜ਼ਿਮੀਂ ਅਸਮਾਨਾਂ ਹਾਹਾਕਾਰ, ਦੀਨ ਦੁਨੀ ਵੱਜੀ ਕੂੜ ਵਧਾਈਆ। ਸਾਚਾ ਮਿਲੇ ਨਾ ਕੋਈ ਮਿੱਤਰ ਯਾਰ, ਧਰਮ ਦੀ ਧਾਰ ਨਾ ਕੋਇ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਹੋਏ ਖ਼ੁਆਰ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਭੇਵ ਕੋਇ ਨਾ ਆਈਆ। ਨਵ ਨੌ ਚਾਰ ਰਿਹਾ ਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ

❋

❋

ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਆਸ਼ਾ ਕਹੇ ਮੈਂ ਵੇਖਣਾ ਦਰ, ਦਰਗਾਹ ਸਾਚੀ ਧਿਆਨ ਲਗਾਈਆ। ਜਿਥੇ ਸਚ ਸਵਾਮੀ ਅੰਤਰਜਾਮੀ ਵਸਿਆ ਆਪਣੇ ਘਰ, ਗ੍ਰਹਿ ਮੰਦਰ ਫੋਲ ਫੁਲਾਈਆ। ਨੂਰ ਨੁਰਾਨਾ ਸ਼ਾਹ ਸੁਲਤਾਨਾ ਬੈਠਾ ਵੜ, ਪਤਿਪਰਮੇਸ਼ਵਰ ਡੇਰਾ ਲਾਈਆ। ਨਿਰਗੁਣ ਧਾਰ ਨਿਰਵੈਰ ਨਿਰਾਕਾਰ ਨਿਰੰਕਾਰ ਆਪਣਾ ਖੇਲ ਰਿਹਾ ਕਰ, ਖ਼ਾਲਕ ਖ਼ਲਕ ਆਪਣਾ ਰੰਗ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਦਰਵੇਸ ਬੈਠੇ ਦਰ, ਸੀਸ ਜਗਦੀਸ ਰਹੇ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਸਰਨੀ ਰਹੇ ਪੜ, ਨਿਉਂ ਨਿਉਂ ਲਾਗਣ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਧੁਰ ਫ਼ਰਮਾਨਾ ਕਹੇ ਮੈਂ ਅਗੰਮ ਅਥਾਹ, ਨਿਰਗੁਣ ਸਰਗੁਣ ਭੇਵ ਕੋਇ ਨਾ ਪਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਲੇਖਾ ਬੇਪਰਵਾਹ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਰਹੇ ਧਿਆ, ਸੀਸ ਜਗਦੀਸ ਇਕ ਝੁਕਾਈਆ। ਰਹਿਬਰ ਤੱਕਣ ਰਾਹ ਖ਼ੁਦਾ, ਖ਼ੁਦੀ ਤਕੱਬਰ ਡੇਰਾ ਢਾਹੀਆ। ਜਿਹੜਾ ਆਤਮ ਪਰਮਾਤਮ ਨਾਲੋਂ ਹੋਇਆ ਜੁਦਾ, ਜੁਜ਼ ਆਪਣਾ ਵੰਡ ਵੰਡਾਈਆ। ਉਸ ਨੇ ਸ਼ਾਹ ਸੁਲਤਾਨ ਕੀਤੇ ਜਗਤ ਗਦਾ, ਚਾਰ ਕੁੰਟ ਦਹਿ ਦਿਸ਼ਾ ਭੱਜਣ ਵਾਹੋ ਦਾਹੀਆ। ਮਨ ਵਾਸਨਾ ਕੂੜੀ ਕਿਰਿਆ ਰਹੇ ਕੁਰਲਾ, ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸਨਾ ਹੋਏ ਹਲਕਾਈਆ। ਸਾਚਾ ਮਾਰਗ ਦੱਸੇ ਕੋਈ ਨਾ ਆ, ਆਮਦ ਵਿਚ ਖ਼ੁਸ਼ਾਮਦ ਵਿਚ ਭਾਂਡਾ ਭਰਮ ਨਾ ਕੋਇ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਕਰਨੀ ਦਾ ਕਰਤਾ ਕ਼ੁਦਰਤ ਦਾ ਮਾਲਕ ਕਲ ਆਪਣੀ ਕਾਰ ਕਮਾਈਆ। ਕਲ ਆਪਣੀ ਕਾਰ ਕਮਾਵੇਗਾ। ਦੀਨ ਦਿਆਲ ਖੇਲ ਖਿਲਾਵੇਗਾ। ਬ੍ਰਹਿਮੰਡ ਖੰਡ ਫੋਲ ਫੁਲਾਵੇਗਾ। ਜੇਰਜ ਅੰਡ ਪੜਦਾ ਲਾਹਵੇਗਾ। ਸਚ ਵਜਾ ਇਕ ਮਰਦੰਗ, ਸੋਹਲਾ ਢੋਲਾ ਦੋ ਜਹਾਨ ਸੁਣਾਵੇਗਾ। ਲੱਖ ਚੁਰਾਸੀ ਅੰਦਰ ਲੰਘ, ਕਾਇਆ ਮਾਟੀ ਹਾਟੀ ਵੇਖ ਵਖਾਵੇਗਾ। ਜਨ ਭਗਤਾਂ ਦੇ ਕੇ ਇਕ ਅਨੰਦ, ਅਨੰਦ ਆਤਮ ਪਰਮਾਤਮ ਵਿਚੋਂ ਪਰਗਟਾਵੇਗਾ। ਖ਼ੁਸ਼ੀ ਕਰ ਕੇ ਬੰਦ ਬੰਦ, ਬੰਦਗੀ ਇਕੋ ਇਕ ਸਮਝਾਵੇਗਾ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੋ ਜਹਾਨ ਗੌਣਾ ਛੰਦ, ਸੋਹੰ ਢੋਲਾ ਰਾਗ ਅਲਾਵੇਗਾ। ਜਨਮ ਜਨਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਆਪਣਾ ਜੋੜ ਜੁੜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਏਕੰਕਾਰ ਇਕ ਇਕੱਲਾ ਆਪ ਪਰਗਟਾਵੇਗਾ। ਸਚ ਸੰਦੇਸ਼ਾ ਇਕ ਸੁਣਾਵਾਂਗਾ। ਦੋ ਜਹਾਨ ਆਪ ਉਠਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਆਪ ਹਿਲਾਵਾਂਗਾ। ਗੁਰ ਅਵਤਾਰ ਪੈਗ਼ੰਬਰ ਏਕਾ ਰਾਗ ਸੁਣਾਵਾਂਗਾ। ਕਲਜੁਗ ਕੂੜੀ ਕਿਰਿਆ ਮੇਟ ਮਿਟਾਵਾਂਗਾ। ਸਤਿਜੁਗ ਸਾਚਾ ਰਾਹ ਚਲਾਵਾਂਗਾ। ਚਾਰ ਵਰਨ ਅਠਾਰਾਂ ਬਰਨ ਇਕੋ ਘਰ ਵਸਾਵਾਂਗਾ। ਜਨ ਭਗਤਾਂ ਨੇਤਰ ਖੋਲ੍ਹ ਕੇ ਹਰਨ ਫਰਨ, ਨਿਜ ਲੋਚਨ ਨੈਣ ਨੂਰ ਚਮਕਾਵਾਂਗਾ। ਸਾਚੇ ਪੌੜੇ ਦੱਸਾਂ ਚੜ੍ਹਨ, ਮੰਦਰ ਅੰਦਰ ਇਕ ਸੁਹਾਵਾਂਗਾ। ਆਤਮ ਪਰਮਾਤਮ ਸਾਚਾ ਗੀਤ ਸੁਹਾਗੀ ਬਿਨ ਰਸਨਾ ਜਿਹਵਾ ਸਾਰੇ ਪੜ੍ਹਨ, ਅਨਾਦੀ ਨਾਦ ਇਕ ਵਜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸੁਲਤਾਨ ਹੋ ਕੇ ਏਕਾ ਹੁਕਮ ਵਰਤਾਵਾਂਗਾ। ਏਕਾ ਹੁਕਮ ਹਰਿ ਵਰਤਾਏਗਾ। ਲੱਖ ਚੁਰਾਸੀ ਵੇਖ ਵਖਾਏਗਾ। ਸੰਤ ਸੁਹੇਲੇ ਆਪ ਜਗਾਏਗਾ। ਗੁਰ ਚੇਲੇ ਮੇਲ ਮਿਲਾਏਗਾ। ਸੱਜਣ ਸੁਹੇਲੇ

❋

❋

ਵੇਖ ਵਖਾਏਗਾ। ਕੂੜੀ ਕਿਰਿਆ ਵਿਚੋਂ ਬਾਹਰ ਕਢਾਏਗਾ। ਸਾਚਾ ਮੰਤਰ ਇਕ ਦ੍ਰਿੜਾਏਗਾ। ਮਾਇਆ ਮਮਤਾ ਮੋਹ ਵਿਕਾਰ ਮਿਟਾਏਗਾ। ਸਚ ਪਰਕਾਸ਼ ਕਰ ਕੇ ਅੰਦਰ ਲੋ, ਅੰਧ ਅੰਧੇਰਾ ਦੂਰ ਕਰਾਏਗਾ। ਅੰਮ੍ਰਿਤ ਨਿਝਰ ਧਾਰਾ ਝਿਰਨਾ ਅਗੰਮੀ ਚੋ, ਬੂੰਦ ਸਵਾਂਤੀ ਮੁਖ ਪਵਾਏਗਾ। ਕੂੜੀ ਕਿਰਿਆ ਵਿਕਾਰ ਕੱਢ ਧਰੋਹ, ਧਰਮ ਦਵਾਰਾ ਇਕ ਸੁਹਾਏਗਾ। ਪ੍ਰਭ ਅਬਿਨਾਸ਼ੀ ਕਰਤਾ ਆਪੇ ਹੋ, ਹੋਕਾ ਆਪਣਾ ਨਾਮ ਉਪਜਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸਮਝਾਏਗਾ। ਸਚ ਸੰਦੇਸ਼ਾ ਏਕੰਕਾਰ, ਇਕ ਇਕੱਲਾ ਆਪ ਜਣਾਈਆ। ਕਲਜੁਗ ਕੂੜੀ ਕਿਰਿਆ ਕਰ ਖ਼ੁਆਰ, ਖ਼ੁਦੀ ਖ਼ੁਮਾਰੀ ਦਏ ਮਿਟਾਈਆ। ਸਤਿਜੁਗ ਸਚ ਧਰਮ ਕਰ ਉਜਿਆਰ, ਸਚ ਸਤਿ ਕਰੇ ਰੁਸ਼ਨਾਈਆ। ਧਰਮ ਦਵਾਰਾ ਵਖਾ ਧੁਰ ਦਰਬਾਰ, ਦਰਗਾਹ ਸਾਚੀ ਭੇਵ ਖੁਲ੍ਹਾਈਆ। ਸੇਵਾ ਲਾ ਗੁਰੂ ਅਵਤਾਰ, ਪੈਗ਼ੰਬਰਾਂ ਹੁਕਮ ਮਨਾਈਆ। ਇਸ਼ਟ ਦੇਵ ਇਕ ਅਪਾਰ, ਅਪਰੰਪਰ ਸਵਾਮੀ ਦਏ ਵਖਾਈਆ। ਰਸਨਾ ਜਿਹਵਾ ਇਕ ਜੈਕਾਰ, ਸ੍ਰਿਸ਼ਟੀ ਦ੍ਰਿਸ਼ਟੀ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਰਾਹ ਵਖਾਈਆ। ਸਤਿ ਸਤਿਵਾਦੀ ਦੇਵੇ ਮਤ, ਮਤਾ ਇਕੋ ਨਾਲ ਰਖਾਈਆ। ਸਭ ਦੀ ਜਾਣੇ ਮਿਤ ਗਤ, ਲੱਖ ਚੁਰਾਸੀ ਫੋਲ ਫੁਲਾਈਆ। ਧਰਮ ਦੀ ਧਾਰ ਚਲਾ ਕੇ ਰਥ, ਰਥਵਾਹੀ ਬਣੇ ਧੁਰਦਰਗਾਹੀਆ। ਬੋਧ ਅਗਾਧ ਦੱਸ ਦੇ ਮਹਿੰਮਾ ਅਕਥ, ਬਿਨ ਕਥਨੀ ਕਰੇ ਪੜ੍ਹਾਈਆ। ਨਾਮ ਅਮੋਲਕ ਦੇ ਕੇ ਵਥ, ਵਾਸਤਾ ਇਕ ਨਾਲ ਜੁੜਾਈਆ। ਝਗੜਾ ਰਹੇ ਨਾ ਤਤ ਅੱਠ, ਸ਼ਰਅ ਵਾਲੀ ਨਾ ਕੋਇ ਲੜਾਈਆ। ਆਤਮ ਪਰਮਾਤਮ ਇਕ ਇਕੱਠ, ਕਠਨ ਤਪੱਸਿਆ ਦਾ ਖਹਿੜਾ ਦਏ ਛੁਡਾਈਆ। ਜੋ ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਲੈਣਾ ਰਟ, ਰੱਟਾ ਆਵਣ ਜਾਵਣ ਰਹੇ ਨਾ ਰਾਈਆ। ਜਮ ਕੀ ਫਾਸੀ ਫਾਸ ਦੇਵੇ ਕੱਟ, ਚੁਰਾਸੀ ਗੇੜ ਨਾ ਕੋਇ ਭਵਾਈਆ। ਲੇਖੇ ਲਾ ਕੇ ਤਨ ਰੱਤ, ਰਤਨ ਅਮੋਲਕ ਹੀਰੇ ਲਏ ਪਰਗਟਾਈਆ। ਧਰਮ ਦੀ ਧਾਰ ਦੇ ਕੇ ਯਤ, ਯਥਾਰਥ ਆਪਣਾ ਪੜਦਾ ਲਾਹੀਆ। ਆਪਣੇ ਮਿਲਣ ਦੀ ਦੇ ਕੇ ਅੱਖ, ਆਖ਼ਰ ਆਪਣੇ ਘਰ ਵਸਾਈਆ। ਜਿਥੇ ਮੇਲਾ ਪੁਰਖ ਸਮਰਥ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਚੜ੍ਹਾਈਆ। ਸਾਚਾ ਰੰਗ ਕਹੇ ਮੈਂ ਚੜ੍ਹਨਾ ਗੁਰਮੁਖ ਕਾਇਆ ਚੋਲੀ, ਚੋਲਾ ਦੇਣਾ ਰੰਗਾਈਆ। ਜੋ ਪਰਮ ਪੁਰਖ ਦੀ ਬਣੇ ਗੋਲੀ, ਗੋਲਕ ਉਸ ਦੀ ਦੇਣੀ ਭਰਾਈਆ। ਸਤਿ ਧਰਮ ਦੀ ਖੇਲੇ ਹੋਲੀ, ਆਪਣੀ ਖ਼ੁਸ਼ੀ ਮਨਾਈਆ। ਉਹਦੇ ਅੰਦਰ ਵੜ ਕੇ ਦੱਸਣੀ ਅਗੰਮੀ ਬੋਲੀ, ਸ਼ਬਦ ਸੁਨੇਹੜਾ ਸਚ ਸੁਣਾਈਆ। ਮਨ ਵਾਸਨਾ ਪਾਵੇ ਨਾ ਰੌਲੀ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਮਾਣ ਦਵਾ ਕੇ ਉਪਰ ਧੌਲੀ, ਧਰਮ ਦਵਾਰਾ ਇਕ ਵਖਾਈਆ। ਉਲਟੀ ਕਰਕੇ ਨਾਭ ਕਵਲੀ, ਬੂੰਦ ਸਵਾਂਤੀ ਇਕ ਟਪਕਾਈਆ। ਨੂਰ ਅਲਾਹੀ ਦੱਸ ਕੇ ਅਵਲੀ, ਆਲਮੀਨ ਦੇਣਾ ਮਿਲਾਈਆ। ਜਿਸ ਦੀ ਸੂਰਤ ਸਦਾ ਸੁੰਦਰ ਸਵਲੀ, ਰੰਗ ਰੂਪ ਰੇਖ ਸਮਝ ਕੋਇ ਨਾ ਪਾਈਆ। ਉਹ ਲੇਖਾ ਜਾਣੇ ਸਵਾਸ ਪਵਣੀ, ਪਵਣ ਪਵਣ ਵੇਖ ਵਖਾਈਆ। ਗੁਰਮੁਖਾਂ ਝੇੜਾ ਮੁਕਾ ਕੇ ਅਵਣ ਗਵਣੀ, ਕੂੜੀ ਕਿਰਿਆ ਡੇਰਾ ਢਾਹੀਆ। ਫੁੱਲ ਫੁਲਵਾੜੀ ਮਹਿਕਾ ਕੇ ਅਗੰਮ ਚਮਨੀ, ਗ਼ੁੰਚਾ ਆਪਣਾ ਨਾਮ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਚੜ੍ਹਾਈਆ। ਸਾਚਾ ਰੰਗ ਕਹੇ ਮੈਂ ਚੜ੍ਹਨਾ ਕਾਇਆ ਬੁਤ ਵਜੂਦ, ਸੂਫ਼ੀ ਸੰਤ ਫ਼ਕੀਰ ਦੇਣੇ ਰੰਗਾਈਆ।

❋

❋

ਅੱਗੇ ਮਿਲਾਉਣਾ ਇਕ ਮਹਿਬੂਬ, ਜੋ ਮੁਹੱਬਤ ਵਿਚ ਸਮਾਈਆ। ਜਿਸ ਦਾ ਆਅਲਾ ਅਰਸ਼ ਅਰੂਜ, ਮੁਕਾਮੇ ਹਕ ਡੇਰਾ ਲਾਈਆ। ਜਿਸ ਦੀ ਸਿਫ਼ਤ ਸਾਲਾਹ ਕਰੇ ਹਜ਼ਾਰਾ ਦਰੂਦ, ਕਲਮਿਆਂ ਵਿਚ ਸ਼ਨਵਾਈਆ। ਜੋ ਹਾਜ਼ਰ ਸਦਾ ਮੌਜੂਦ, ਮੁਫ਼ਲਸਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪੜਦਾ ਲਾਹੀਆ। ਪੜਦਾ ਕਹੇ ਮੈਂ ਜਾਣਾ ਲੱਥ, ਕਾਇਆ ਮੰਦਰ ਅੰਦਰ ਰਹਿਣ ਨਾ ਪਾਈਆ। ਪੁਰਖ ਅਕਾਲ ਮਿਲਣਾ ਇਕ ਸਮਰਥ, ਜੋ ਦਾਤਾ ਧੁਰਦਰਗਾਹੀਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਗਾਉਂਦੇ ਗਥ, ਗੁਰ ਅਵਤਾਰ ਪੈਗ਼ੰਬਰ ਢੋਲਿਆਂ ਵਿਚ ਗਾਈਆ। ਉਸ ਦਾ ਹੁਕਮ ਸੰਦੇਸ਼ਾ ਚਾਰ ਕੁੰਟ ਦਹਿ ਦਿਸ਼ਾ ਦੋ ਜਹਾਨਾਂ ਦੇਣਾ ਦੱਸ, ਹੁਕਮ ਹੁਕਮ ਵਿਚੋਂ ਬਦਲਾਈਆ। ਜਿਸ ਨੇ ਮਾਰਗ ਲੌਣਾ ਸੱਚ, ਸਤਿਜੁਗ ਸਾਚਾ ਰਾਹ ਚਲਾਈਆ। ਕਰਨਾ ਪਰਕਾਸ਼ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦੇਣਾ ਸੁਹਾਈਆ। ਭਗਤਾਂ ਲੂੰ ਲੂੰ ਅੰਦਰ ਜਾਣਾ ਰੱਚ, ਸਾਢੇ ਤਿੰਨ ਕਰੋੜ ਵੱਜੇ ਵਧਾਈਆ। ਕਲਜੁਗ ਕੂੜੀ ਕਿਰਿਆ ਜਾਣੀ ਮੱਚ, ਅਗਨੀ ਅੱਗ ਦੇਵੇ ਤਪਾਈਆ। ਸਦੀ ਚੌਧਵੀਂ ਸਭ ਦਾ ਖੇੜਾ ਹੋਣਾ ਭੱਠ, ਨਬੀ ਰਸੂਲ ਹੋਵੇ ਨਾ ਕੋਇ ਸਹਾਈਆ। ਮੱਕਾ ਕਾਅਬਾ ਕਾਅਬੇ ਵਾਲਿਆਂ ਜਾਣਾ ਛੱਡ, ਸਜਦਾ ਸੀਸ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਸਾਚੀ ਕਰਨੀ ਕਰੇ ਕਰਤਾ ਪੁਰਖ, ਹਰਿ ਵੱਡਾ ਵਡ ਵਡਿਆਈਆ। ਜਿਸ ਨੂੰ ਸੋਗ ਨਾ ਕੋਈ ਹਰਖ਼, ਚਿੰਤਾ ਗ਼ਮ ਨਾ ਕੋਇ ਸਤਾਈਆ। ਸਦੀ ਬੀਸਵੀਂ ਸਾਰੇ ਲਏ ਪਰਖ, ਪਾਰਖੂ ਹੋ ਕੇ ਵੇਖ ਵਖਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲੇ ਦੇਵੇ ਦਰਸ, ਦਾਤਾ ਦਾਨੀ ਬੇਪਰਵਾਹੀਆ। ਜਨਮ ਜਨਮ ਦੀ ਮੇਟ ਕੇ ਹਰਸ, ਹਵਸ ਅਗਲੀ ਦਏ ਗਵਾਈਆ। ਗ਼ਰੀਬ ਨਿਮਾਣਿਆਂ ਉਤੇ ਕਰ ਕੇ ਤਰਸ, ਰਹਿਮਤ ਆਪਣੀ ਇਕ ਦਰਸਾਈਆ। ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਸਾਂਝਾ ਯਾਰ ਝਗੜਾ ਮੁਕਾ ਦਏ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਚਰਚ, ਚਾਰੋਂ ਕੁੰਟ ਇਕੋ ਰੰਗ ਵਖਾਈਆ। ਕਰੇ ਪਰਕਾਸ਼ ਉਪਰ ਅਰਸ਼, ਜਲਵਾ ਨੂਰ ਧਰੇ ਫ਼ਰਸ਼, ਧਰਨੀ ਧਰਤ ਧਵਲ ਆਵੇ ਪਰਤ, ਨਿਰਾਕਾਰ ਆਪਣੀ ਖੇਲ ਵਖਾਈਆ। ਗੁਰ ਅਵਤਾਰ ਪੈਗ਼ੰਬਰਾਂ ਭਵਿਖਤਾਂ ਦਾ ਲੇਖਾ ਪੂਰਾ ਕਰੇ ਪੂਰਬਲੀ ਸ਼ਰਤ, ਸ਼ਰਅ ਦੀ ਸ਼ਰੀਅਤ ਅਸਲੀਅਤ ਵਿਚ ਅਸਲ ਵਸਲ ਇਕੋ ਏਕ ਆਪਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕੂੜੀ ਕਿਰਿਆ ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿਚੋਂ ਦੇਵੇ ਝਟਕ, ਨਾਮ ਖੰਡਾ ਖੜਗ ਕਟਾਰ ਖ਼ੈਰਖ਼ਾਹ ਹੋ ਕੇ ਇਕ ਚਲਾਈਆ।

੨੪ ਫੱਗਣ ਸ਼ਹਿਨਸ਼ਾਹੀ ਸੰਮਤ ੩ ਨੰਤਾ ਸਿੰਘ ਦੇ ਗ੍ਰਹਿ ਪਦਮਪੁਰ ਰਾਜਸਥਾਨ

ਗੁਰ ਅਵਤਾਰ ਪੈਗ਼ੰਬਰ ਸਾਰੇ ਹੋਣ ਹੈਰਾਨ, ਦਰਗਾਹ ਸਾਚੀ ਸਚਖੰਡ ਬੈਠੇ ਧਿਆਨ ਲਗਾਈਆ। ਕੀ ਖੇਲ ਕਰੇ ਪਾਰਬ੍ਰਹਮ ਪਤਿਪਰਮੇਸ਼ਵਰ ਸ੍ਰੀ ਭਗਵਾਨ, ਪਰਵਰਦਿਗਾਰ ਆਪਣੀ ਕਾਰ ਕਮਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸਤ ਦੀਪ ਸ਼ਰਅ ਹੋਈ ਸ਼ੈਤਾਨ, ਦੀਨ ਮਜ਼੍ਹਬ

❋

❋

ਜਾਤ ਪਾਤ ਵਰਨ ਗੋਤ ਕਰੇ ਲੜਾਈਆ। ਸਾਚਾ ਮੰਦਰ ਸੋਹੇ ਨਾ ਕੋਇ ਮਕਾਨ, ਕਾਇਆ ਕਾਅਬਾ ਨੂਰ ਨਾ ਕੋਇ ਰੁਸ਼ਨਾਈਆ। ਸਤਿ ਧਰਮ ਦਾ ਰਿਹਾ ਨਾ ਕੋਇ ਨਿਸ਼ਾਨ, ਮਾਇਆ ਮਮਤਾ ਮੋਹ ਹੋਏ ਹਲਕਾਈਆ। ਆਤਮ ਬ੍ਰਹਮ ਮਿਲੇ ਨਾ ਕੋਇ ਗਿਆਨ, ਜਗਤ ਵਿਦਿਆ ਦਏ ਦੁਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਨੈਣ ਸ਼ਰਮਾਣ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਗੁਰ ਅਵਤਾਰ ਪੈਗ਼ੰਬਰ ਦਰ ਠਾਂਡੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਤੇਰੇ ਅੱਗੇ ਇਕ ਅਰਜ਼ੋਈ, ਸ਼ਾਹ ਸੁਲਤਾਨ ਨੌਜਵਾਨ ਮਰਦ ਮਰਦਾਨ ਦਈਏ ਸੁਣਾਈਆ। ਚਾਰ ਵਰਨ ਅਠਾਰਾਂ ਬਰਨ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਮਿਲੇ ਕੋਇ ਨਾ ਢੋਈ, ਗਹਿਰ ਗੰਭੀਰ ਬੇਨਜ਼ੀਰ ਤੇਰਾ ਪੜਦਾ ਨਾ ਕੋਇ ਉਠਾਈਆ। ਆਤਮ ਪਰਮਾਤਮ ਸੁਰਤੀ ਉਠੇ ਕੋਇ ਨਾ ਸੋਈ, ਪਾਰਬ੍ਰਹਮ ਤੇਰਾ ਬ੍ਰਹਮ ਮੇਲ ਨਾ ਕੋਇ ਮਿਲਾਈਆ। ਨਿਝਰ ਧਾਰਾ ਅੰਮ੍ਰਿਤ ਰਸ ਬੂੰਦ ਸਵਾਂਤ ਕੋਇ ਨਾ ਚੋਈ, ਰਸਨਾ ਪੜ੍ਹ ਪੜ੍ਹ ਸਾਰੇ ਕਰਨ ਪੜ੍ਹਾਈਆ। ਸਜਦਿਆਂ ਵਿਚ ਕਲਮਿਆਂ ਵਿਚ ਤੇਰੇ ਦਰ ਇਕ ਦਰੋਹੀ, ਬੀ ਮਿਹਰਬਾਨ ਮਹਿਬਾਨ ਬੀਦੋ ਸੀਸ ਜਗਦੀਸ ਇਕ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਕਲਜੁਗ ਅੰਤਮ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ, ਸੀਸ ਜਗਦੀਸ ਇਕ ਝੁਕਾਈਆ। ਸਾਹਿਬ ਸਵਾਮੀ ਆਪਣੀ ਸ੍ਰਿਸ਼ਟੀ ਦ੍ਰਿਸ਼ਟੀ ਵੇਖ ਆਪਣੇ ਅਗੰਮੇ ਨੈਣ, ਜਗਤ ਨੇਤਰ ਦੀ ਲੋੜ ਰਹੇ ਨਾ ਰਾਈਆ। ਸਾਚਾ ਮਿੱਤਰ ਮੀਤ ਮਿਲੇ ਕੋਈ ਨਾ ਸਾਕ ਸੱਜਣ ਸੈਣ, ਸੰਤ ਸੁਹੇਲਾ ਨਜ਼ਰ ਕੋਇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਮਨ ਕਲਪਣਾ ਪਾਏ ਵੈਣ, ਬੁੱਧੀ ਰੋਵੇ ਮਾਰੇ ਧਾਹੀਂਆ। ਸ਼ਾਸਤਰ ਸਿਮਰਤ ਵੇਦ ਪੁਰਾਨ ਨਾ ਕੋਈ ਚੁਕਾਏ ਲਹਿਣ ਦੇਣ, ਆਵਣ ਜਾਵਣ ਪਤਤ ਪਾਵਨ ਪੰਧ ਨਾ ਕੋਇ ਮੁਕਾਈਆ। ਰਸਨਾ ਜਿਹਵਾ ਬੱਤੀ ਦੰਦ ਸਿਫ਼ਤਾਂ ਵਾਲਾ ਰਹਿ ਗਿਆ ਗਾਇਨ, ਧੁਨ ਆਤਮਕ ਰਾਗ ਅਨਹਦ ਨਾਦੀ ਨਾਦ ਨਾ ਕੋਇ ਸੁਣਾਈਆ। ਸਚ ਦਵਾਰ ਏਕੰਕਾਰ ਦਰਗਾਹ ਸਾਚੀ ਕਿਸੇ ਨਾ ਮਿਲੇ ਬਹਿਣ, ਮੰਦਰ ਮਸਜਿਦ ਸ਼ਿਦਵਾਲੇ ਮੱਠ ਗੁਰੂਦਵਾਰ ਰਹੇ ਕੁਰਲਾਈਆ। ਤੇਰਾ ਆਤਮਾ ਤੇਰੇ ਨਾਲੋਂ ਹੋਇਆ ਤਰਫ਼ੈਨ, ਤੇਰਾ ਬ੍ਰਹਮ ਪਾਰਬ੍ਰਹਮ ਤੇਰੇ ਵਿਚ ਨਾ ਕੋਇ ਸਮਾਈਆ। ਕਿਰਪਾ ਕਰ ਆਦਿ ਜੁਗਾਦੀ ਪਰਮ ਪੁਰਖ ਨਰ ਨਰਾਇਣ, ਪਰਵਰਦਿਗਾਰ ਸਾਂਝੇ ਯਾਰ ਲਾਸ਼ਰੀਕ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰਾ ਰਿਹਾ ਸਚ ਨਾ ਸਜਦਾ, ਸੀਸ ਜਗਦੀਸ ਨਾ ਕੋਇ ਝੁਕਾਈਆ। ਮਨ ਕਲਪਣਾ ਕੂੜੀ ਕਿਰਿਆ ਕਾਮ ਕਰੋਧ ਲੋਭ ਮੋਹ ਹੰਕਾਰ ਕਾਇਆ ਮਾਟੀ ਅੰਦਰ ਪਾਇਆ ਪੜਦਾ, ਤਨ ਵਜੂਦ ਮਹਿਬੂਬ ਤੇਰਾ ਦਰਸ ਕੋਇ ਨਾ ਪਾਈਆ। ਜੀਵ ਜੰਤ ਸਾਧ ਸੰਤ ਕਲਜੁਗ ਅਗਨੀ ਮਾਇਆ ਵਿਚ ਸੜਦਾ, ਸਤਿ ਸਵਾਮੀ ਅੰਤਰਜਾਮੀ ਤੇਰਾ ਨੂਰੀ ਨੂਰ ਨਾ ਕੋਇ ਚਮਕਾਈਆ। ਚਾਰ ਜੁਗ ਦੇ ਬਕਤੇ ਤੇਰਾ ਨਾਮ ਅਗੰਮੀ ਕੋਈ ਨਾ ਪੜਦਾ, ਅੱਖਰਾਂ ਵਾਲੀ ਕਰ ਕਰ ਥੱਕੇ ਪੜ੍ਹਾਈਆ। ਸਾਚੀ ਮੰਜ਼ਲ ਬਿਨ ਹੱਥਾਂ ਪੈਰਾਂ ਕੋਈ ਨਾ ਚੜ੍ਹਦਾ, ਦਰਗਾਹ ਸਾਚੀ ਸਚ ਦਵਾਰੇ ਮਿਲਣ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਦੀਨ ਦਿਆਲ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਖੇਲ ਆਪਣੇ ਘਰ ਦਾ, ਸਦੀ ਚੌਧਵੀਂ ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਈਆ।

❋

❋

ਮਾਨਵ ਮਾਨਸ ਮਾਨੁਖ ਸਾਫ਼ ਰਿਹਾ ਕੋਈ ਨਾ ਹਿਰਦਾ, ਹਿਰਦੇ ਅੰਦਰ ਕਾਇਆ ਮੰਦਰ ਤੇਰਾ ਦੀਪਕ ਜੋਤੀ ਜੋਤ ਨਾ ਕੋਇ ਜਗਾਈਆ। ਬੀਸ ਬੀਸੇ ਹਰਿ ਜਗਦੀਸੇ ਤੇਰੇ ਹੁਕਮੇ ਅੰਦਰ ਆਦਿ ਜੁਗਾਦਿ ਗੇੜਾ ਗਿੜਦਾ, ਦੋ ਜਹਾਨ ਨੌਜਵਾਨ ਮਰਦ ਮਰਦਾਨ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸਾਂ ਭਵਿਖਤ ਲਿਖਿਆ ਚਿਰ ਦਾ, ਪੋਸ਼ੀਦਾ ਰਾਜ਼ ਦੇ ਖੁਲ੍ਹਾਈਆ। ਕਰ ਪਰਕਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਸ਼ਾਹੋ ਸ਼ਾਬਾਸ਼ੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਨਵ ਨੌ ਚਾਰ ਆਪਣਾ ਪੜਦਾ ਦੇ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਚੀ ਰਹੀ ਨਾ ਕੋਇ ਅਦਾਲਤ, ਅਦਲ ਇਨਸਾਫ਼ ਨਾ ਕੋਇ ਕਰਾਈਆ। ਮਾਇਆ ਮਮਤਾ ਮੋਹ ਲੱਗੀ ਅਲਾਮਤ, ਦੁਰਮਤ ਮੈਲ ਨਾ ਕੋਇ ਧਵਾਈਆ। ਕਲਜੁਗ ਸਾਧ ਸੰਤ ਵੈਰਾਗੀ ਤਿਆਗੀ ਰਿਹਾ ਨਾ ਕੋਇ ਸਹੀ ਸਲਾਮਤ, ਮਨ ਬੁੱਧੀ ਚਲੀ ਨਾ ਕੋਇ ਚਤਰਾਈਆ। ਤੇਰੇ ਨਾਮ ਦੀ ਬਿਨ ਤੇਰੀ ਕਿਰਪਾ ਸਾਰੇ ਦੇਣ ਜ਼ਮਾਨਤ, ਬਰੀਖ਼ਾਨਾ ਅੱਗੇ ਨਾ ਕੋਇ ਵਖਾਈਆ। ਚਾਰ ਵਰਨ ਅਠਾਰਾਂ ਬਰਨ ਸਾਚਾ ਨਾਮ ਨਾ ਮਿਲੇ ਨਿਆਮਤ, ਅੰਮ੍ਰਿਤ ਰਸ ਨਿਝਰ ਝਿਰਨਾ ਨਾ ਕੋਇ ਝਿਰਾਈਆ। ਚਾਰ ਜੁਗ ਦੀ ਪਿਛਲੀ ਲੇਖੇ ਲੱਗੀ ਕਲਾਮਤ, ਕਲਮਾ ਹਕ ਅਗਲਾ ਦੇ ਸਮਝਾਈਆ। ਜਿਸ ਦੇ ਨਾਲ ਮਨੂਆ ਕਰੇ ਨਾ ਕੋਇ ਬਗ਼ਾਵਤ, ਝਗੜਾ ਤਨ ਰਹੇ ਨਾ ਰਾਈਆ। ਆਪ ਸੰਭਾਲ ਆਪਣੀ ਅਮਾਨਤ, ਜੋ ਆਤਮਾ ਤਨ ਵਜੂਦ ਵਿਚ ਦਿਤੀ ਟਿਕਾਈਆ। ਏਥੇ ਓਥੇ ਦੋ ਜਹਾਨਾਂ ਤੂੰ ਸਾਹਿਬ ਸੁਲਤਾਨ ਇਕ ਸਹੀ ਸਲਾਮਤ, ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਤੇਰੇ ਹੁਕਮੇ ਅੰਦਰ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਕਲਜੁਗ ਅੰਤਮ ਆਪਣਾ ਪੜਦਾ ਦੇ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਮਿਹਰਵਾਨ ਮਹਿਬੂਬ ਚੁੱਕ ਦੇ ਪੜਦਾ, ਓਹਲਾ ਰਹਿਣ ਕੋਇ ਨਾ ਪਾਈਆ। ਲੋਕਮਾਤ ਪੈਂਡਾ ਮੁੱਕਿਆ ਸਾਡੇ ਘਰ ਦਾ, ਸਦੀ ਚੌਧਵੀਂ ਅੰਤ ਅਖ਼ੀਰੀ ਦਏ ਦੁਹਾਈਆ। ਮਾਲਕ ਰਿਹਾ ਨਾ ਕੋਈ ਸਾਚੇ ਸਰ ਦਾ, ਤੀਰਥ ਤੱਟ ਕਿਨਾਰ ਗੰਗਾ ਗੋਦਾਵਰੀ ਜਮਨਾ ਸੁਰਸਤੀ ਨੇਤਰ ਰੋ ਰੋ ਨੀਰ ਵਹਾਈਆ। ਝਗੜਾ ਪੈ ਗਿਆ ਗੁਰੂਦਵਾਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਦਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰਾ ਰੂਪ ਨਜ਼ਰ ਕਿਸੇ ਨਾ ਆਈਆ। ਦੀਨ ਮਜ਼੍ਹਬ ਗੁਰ ਅਵਤਾਰ ਪੈਗ਼ੰਬਰਾਂ ਝਗੜਾ ਬਣਾਇਆ ਤਤ ਤਨ ਦਾ, ਅੱਲ੍ਹਾ ਵਾਹਿਗੁਰੂ ਰਾਮ ਰਾਮ ਨਾਲ ਦਿਤਾ ਲੜਾਈਆ। ਅੱਗੇ ਗੁਰ ਅਵਤਾਰ ਪੈਗ਼ੰਬਰ ਤੇਰੇ ਦਵਾਰੇ ਵਸਤ ਇਕੋ ਮੰਗਦਾ, ਦਰ ਠਾਂਡੇ ਸੀਸ ਨਿਵਾਈਆ। ਪੁਰਖ ਅਕਾਲ ਦੀਨ ਦਿਆਲ ਸਾਚਾ ਸਮਾਂ ਦੇ ਅਨੰਦ ਦਾ, ਕਲਜੁਗ ਕੂੜੀ ਕਿਰਿਆ ਦੇ ਮਿਟਾਈਆ। ਭੇਵ ਖੁਲ੍ਹਾ ਦੇ ਤਨ ਵਜੂਦ ਹੰ ਬ੍ਰਹਮ ਦਾ, ਪਾਰਬ੍ਰਹਮ ਆਪਣਾ ਨੂਰ ਕਰ ਰੁਸ਼ਨਾਈਆ। ਜੁਗ ਚੌਕੜੀ ਗੁਰ ਅਵਤਾਰ ਤਨ ਵਜੂਦ ਲੈ ਕੇ ਮਾਤ ਗਰਭ ਜੰਮਦਾ, ਬਿਨ ਤੇਰੇ ਜਨਮ ਮਰਨ ਵਿਚ ਅਵਰ ਕੋਇ ਨਾ ਆਈਆ। ਪਿਛਲਾ ਸਮਾਂ ਤੇਰੇ ਹੁਕਮ ਨਾਲ ਗਿਆ ਲੰਘਦਾ, ਕਲਜੁਗ ਅੰਤਮ ਸਾਰੇ ਕੂਕ ਦੇਈਏ ਸੁਣਾਈਆ। ਸਾਡਾ ਹੁਕਮ ਹਿੰਦੂ ਮੁਸਲਿਮ ਸਿੱਖ ਈਸਾਈ ਕੋਈ ਨਹੀਂ ਮੰਨਦਾ, ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਭੈ ਨਾ ਕੋਇ ਰਖਾਈਆ। ਹੁਣ ਵੇਲਾ ਆ ਗਿਆ ਅੰਤ ਅਖ਼ੀਰ ਤੇਰੇ ਡੰਨ ਦਾ, ਡੰਕਾ ਡੌਰੂ ਆਪਣਾ ਨਾਮ ਦੇ ਵਜਾਈਆ। ਭਾਂਡਾ ਭਰਮ ਭੌ ਭੰਨ ਦੇ ਜਨਨੀ ਜਨ ਕਾ, ਅੰਧ ਅੰਧੇਰ ਦੇ ਗਵਾਈਆ। ਝਗੜਾ ਮੁਕਾ ਦੇ ਰਾਗ ਸੁਣਨ ਕੰਨ ਦਾ, ਅਨਬੋਲਤ ਅੰਤਰ ਨਿਰੰਤਰ ਆਪਣਾ ਨਾਮ

❋

❋

ਦੇ ਜਣਾਈਆ। ਜਿਹੜਾ ਮਨ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਪੜ੍ਹਿਆਂ ਨਹੀਂ ਮੰਨਦਾ, ਸਾਧ ਸੰਤ ਡੋਰ ਹੱਥ ਨਾ ਕੋਇ ਵਖਾਈਆ। ਇਹ ਝਗੜਾ ਮੁਕਾ ਦੇ ਖ਼ੁਸ਼ੀ ਗ਼ਮ ਦਾ, ਇਕੋ ਰੰਗ ਦੇ ਰੰਗਾਈਆ। ਬਿਨ ਤੇਰੀ ਕਿਰਪਾ ਜੁਗ ਚੌਕੜੀ ਬੇੜਾ ਕੋਇ ਨਾ ਬੰਨ੍ਹਦਾ, ਬੰਨ੍ਹਣਹਾਰਾ ਇਕ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਸਚਖੰਡ ਦਵਾਰ ਦਰ ਠਾਂਡੇ ਇਕ ਰੂਪ ਹੋ ਕੇ ਤੈਥੋਂ ਮੰਗਦਾ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਤੇਰਾ ਪਰਕਾਸ਼ ਵੇਖੀਏ ਸਤਿਜੁਗ ਸਾਚੇ ਚੰਦ ਦਾ, ਨਿਰਗੁਣ ਨੂਰ ਜੋਤ ਹੋਵੇ ਰੁਸ਼ਨਾਈਆ। ਚਾਰ ਕੁੰਟ ਨਾਅਰਾ ਉਪਜੇ ਧੰਨ ਧੰਨ ਧੰਨ ਦਾ, ਧਰਮ ਦਵਾਰਾ ਇਕੋ ਦੇ ਖੁਲ੍ਹਾਈਆ। ਜਿਸ ਦਵਾਰੇ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਹੋਵੇ ਮੰਗਦਾ, ਜਾਤ ਪਾਤ ਨਜ਼ਰ ਕੋਇ ਨਾ ਆਈਆ। ਪ੍ਰੇਮ ਮਿਲ ਜਾਏ ਤੇਰੇ ਅਗੰਮੀ ਅੰਗ ਦਾ, ਅੰਗੀਕਾਰ ਇਕ ਅਖਵਾਈਆ। ਸੁਖ ਮਿਲ ਜਾਏ ਤੇਰੀ ਆਤਮਾ ਸੇਜ ਪਲੰਘ ਦਾ, ਸਚ ਸਿੰਘਾਸਣ ਡੇਰਾ ਲਾਈਆ। ਢੋਲਾ ਸੁਣਿਆ ਜਾਏ ਤੇਰੇ ਅਗੰਮੀ ਛੰਦ ਦਾ, ਅਨਾਦੀ ਨਾਦ ਦੇਣਾ ਜਣਾਈਆ। ਝਗੜਾ ਮੁਕੇ ਪੰਚ ਵਿਕਾਰ ਜੰਗ ਦਾ, ਭੈ ਭੌ ਦੇਣਾ ਗਵਾਈਆ। ਪੜਦਾ ਰਹੇ ਨਾ ਕੋਈ ਆਤਮ ਬ੍ਰਹਮ ਦਾ, ਪਾਰਬ੍ਰਹਮ ਬ੍ਰਹਮ ਮੇਲਾ ਲੈਣਾ ਮਿਲਾਈਆ। ਕਿਉਂ ਆਤਮਾ ਸਦਾ ਤੇਰੀ ਧਾਰ ਵਿਚੋਂ ਜੰਮਦਾ, ਅੰਤ ਤੇਰੇ ਵਿਚ ਸਮਾਈਆ। ਪੰਜਾਂ ਤੱਤਾਂ ਵਾਲਾ ਸਰੀਰ ਕਿਸੇ ਨਹੀਂ ਕੰਮ ਦਾ, ਅੰਤ ਮੜ੍ਹੀ ਗੋਰ ਰਖਾਈਆ। ਗੁਰ ਅਵਤਾਰ ਪੈਗ਼ੰਬਰ ਇਕ ਸਹਾਰਾ ਮੰਗੇ ਤੇਰੇ ਨਾਮ ਅਗੰਮ ਦਾ, ਅਗੰਮੜੇ ਭੇਵ ਦੇਣਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਮੁਕਾਵੇ ਕਾਇਆ ਮਾਟੀ ਚੰਮ ਦਾ, ਚੰਮ ਦ੍ਰਿਸ਼ਟੀ ਅੰਤਰ ਇਸ਼ਟੀ ਇਕੋ ਨਜ਼ਰੀ ਆਈਆ।

੨੪ ਫੱਗਣ ਸ਼ਹਿਨਸ਼ਾਹੀ ਸੰਮਤ ੩ ਬੀਬੀ ਤੇਜ ਕੌਰ ਦੇ ਗ੍ਰਹਿ ਬਨਵਾਲੀ

ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਸ਼ਰਅ ਦੀ ਤੋੜ ਗ਼ੁਲਾਮੀ, ਤਤ ਵਜੂਦ ਝਗੜਾ ਰਹੇ ਨਾ ਰਾਈਆ। ਸਤਿ ਧਰਮ ਦੀ ਦੇ ਇਕ ਨਿਸ਼ਾਨੀ, ਚਾਰ ਕੁੰਟ ਦਹਿ ਦਿਸ਼ਾ ਆਪ ਸਮਝਾਈਆ। ਮਨੁਸ਼ਾਂ ਉਪਰ ਕਰ ਮਿਹਰਵਾਨੀ, ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਜਲਵਾ ਜੋਤ ਦੇ ਨੂਰਾਨੀ, ਅੰਧ ਅੰਧੇਰਾ ਦੂਰ ਕਰਾਈਆ। ਸਾਚੀ ਮੰਜ਼ਲ ਇਕੋ ਬਖ਼ਸ਼ ਰੁਹਾਨੀ, ਆਤਮ ਪਰਮਾਤਮ ਜੋੜ ਜੁੜਾਈਆ। ਦੀਨ ਮਜ਼੍ਹਬ ਦਾ ਝਗੜਾ ਨਾ ਰਹੇ ਜਿਸਮਾਨੀ, ਜਿਸਮ ਵਿਚ ਇਸਮ ਆਪਣਾ ਇਕ ਵਖਾਈਆ। ਤੇਰਾ ਕਲਮਾ ਅਗੰਮੀ ਸੁਣਨ ਪੈਗ਼ਾਮੀ, ਪੈਗ਼ੰਬਰਾਂ ਤੋਂ ਪਰੇ ਕਰ ਪੜ੍ਹਾਈਆ। ਤੇਰੇ ਸਾਚੇ ਨਾਮ ਦੀ ਕਰੇ ਨਾ ਕੋਇ ਬਦਨਾਮੀ, ਬਦਲੀ ਦਾ ਬਦਲਾ ਦੇ ਚੁਕਾਈਆ। ਨਿਰਗੁਣ ਧਾਰ ਪ੍ਰਭ ਨਿਹਕਾਮੀ, ਨਿਰਵੈਰ ਆਪਣਾ ਹੁਕਮ ਵਰਤਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖ ਹੋਈ ਬੇਇੰਤਜ਼ਾਮੀ, ਗੁਰ ਅਵਤਾਰ ਪੈਗ਼ੰਬਰ ਨਾ ਕੋਇ ਸਹਾਈਆ। ਕਲਜੁਗ ਮੇਟ ਰੈਣ ਅੰਧੇਰੀ ਸ਼ਾਮੀ, ਸ਼ਮਅ ਦੀਪ ਜੋਤ ਕਰ ਰੁਸ਼ਨਾਈਆ। ਤੇਰੀ ਹਕ਼ੀਕ਼ਤ ਉਪਜੇ ਇਕ ਕਲਾਮੀ, ਕਾਇਨਾਤ ਪੜਦਾ ਦੇ ਉਠਾਈਆ। ਸਾਚਾ ਮੰਦਰ ਸੋਹੇ ਮਕਾਨੀ, ਬੰਕ ਦਵਾਰ ਵੱਜੇ ਵਧਾਈਆ। ਚਾਰ ਵਰਨ ਅਠਾਰਾਂ ਬਰਨ ਨਾਤਾ ਜੁੜੇ ਬਾਹਮੀ, ਇਤਫ਼ਾਕ ਇਕੋ ਦੇਣਾ ਕਰਾਈਆ। ਝਗੜਾ ਰਹੇ ਨਾ ਚਾਰੇ ਖਾਣੀ, ਚਾਰੇ ਬਾਣੀ ਭੇਵ ਦਰਸਾਈਆ। ਅੰਮ੍ਰਿਤ ਰਸ ਦੇ ਧੁਰ ਦਾ ਠੰਡਾ ਪਾਣੀ, ਅਗਨੀ ਤਤ ਬੁਝਾਈਆ। ਸੁਰਤੀ ਸ਼ਬਦੀ ਮੇਲ ਕਰਾ ਧੁਰ ਦੇ ਬਾਨੀ, ਰੰਗ

❋

❋

ਇਕੋ ਘਰ ਰੰਗਾਈਆ। ਲੇਖਾ ਮੁਕਾ ਦੇ ਪਵਣ ਮਸਾਣੀ, ਮਸਲਾ ਆਪਣਾ ਇਕ ਸਮਝਾਈਆ। ਕਲਜੁਗ ਕੂੜੀ ਕਿਰਿਆ ਕੋਈ ਨਾ ਕਰੇ ਬੇਈਮਾਨੀ, ਬੇਵਾ ਰੂਪ ਨਾ ਕੋਇ ਬਣਾਈਆ। ਤੀਰ ਅਣਿਆਲਾ ਤੀਰ ਮਾਰ ਬਿਰਹੋਂ ਵਾਲੀ ਕਾਨੀ, ਅਣਿਆਲਾ ਆਪ ਚਲਾਈਆ। ਸਭ ਦਾ ਮਸਤਕ ਲੇਖ ਲਿਖ ਆਪਣੀ ਪੇਸ਼ਾਨੀ, ਪੋਸ਼ੀਦਾ ਪੜਦਾ ਦੇ ਉਠਾਈਆ। ਆਤਮਾ ਰਹੇ ਨਾ ਕੋਇ ਬੇਗਾਨੀ, ਪਰਮਾਤਮਾ ਹੋ ਕੇ ਮੇਲ ਮਿਲਾਈਆ। ਤੇਰਾ ਨੂਰ ਚਮਕੇ ਦੋ ਜਹਾਨੀ, ਨਿਰਗੁਣ ਸਰਗੁਣ ਰੰਗ ਰੰਗਾਈਆ। ਤੂੰ ਸਰਬ ਜੀਆਂ ਘਟ ਜਾਣ ਜਾਣੀ, ਲੱਖ ਚੁਰਾਸੀ ਵੇਖ ਵਖਾਈਆ। ਪਰਗਟ ਹੋ ਜੋਧੇ ਸੂਰਬੀਰ ਆਪ ਮੈਦਾਨੀ, ਟਿੱਲੇ ਪਰਬਤ ਖੋਜ ਖੁਜਾਈਆ। ਬਿਨ ਤੇਰੇ ਦੂਜਾ ਦਿਸੇ ਕੋਈ ਨਾ ਬਾਨੀ, ਸਾਚਾ ਰਾਹ ਨਾ ਕੋਇ ਪਰਗਟਾਈਆ। ਦੇਣੀ ਪਏ ਨਾ ਕੋਇ ਕ਼ੁਰਬਾਨੀ, ਕਰਬਲਾ ਰੂਪ ਨਾ ਕੋਇ ਵਟਾਈਆ। ਸਾਚਾ ਬਖ਼ਸ਼ ਦੇ ਪਦ ਨਿਰਬਾਨੀ, ਨਿਰਵੈਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇਣਾ ਮੁਕਾਈਆ। ਕਿਰਪਾ ਕਰ ਸਾਹਿਬ ਸੁਲਤਾਨ, ਕਲਜੁਗ ਜੀਵਾਂ ਸੁਤਿਆਂ ਦੇ ਜਗਾਈਆ। ਸਚ ਧਰਮ ਝੁਲਾ ਨਿਸ਼ਾਨ, ਕੂੜੀ ਕਿਰਿਆ ਬਾਹਰ ਦੇ ਕਢਾਈਆ। ਧੁਰ ਦਾ ਮੰਤਰ ਦੇ ਨਾਮ, ਪੈਗ਼ਾਮ ਨੂਰ ਇਲਾਹੀਆ। ਦਰਗਾਹ ਮਿਲਣਾ ਕਰ ਆਸਾਨ, ਅਹਿਸਾਨ ਅਵਰ ਨਾ ਕੋਇ ਰਖਾਈਆ। ਦੀਨ ਦੁਨੀ ਦਾ ਝਗੜਾ ਮੁਕੇ ਤਮਾਮ, ਤਮਾ ਦਾ ਡੇਰਾ ਦੇਣਾ ਢਾਹੀਆ। ਤੇਰੀ ਸਚ ਦੀ ਸਾਚੀ ਹੋਵੇ ਸ਼ਾਨ, ਸ਼ਹਿਨਸ਼ਾਹ ਤੇਰੀ ਵਡਿਆਈਆ। ਇਕੋ ਮੰਦਰ ਸੋਹੇ ਮਕਾਨ, ਮਕਬਰਿਆਂ ਲੋੜ ਰਹੇ ਨਾ ਰਾਈਆ। ਗੁਰ ਅਵਤਾਰ ਪੈਗ਼ੰਬਰ ਸਜਦੇ ਕਰਨ ਆਣ, ਸੀਸ ਜਗਦੀਸ ਝੁਕਾਈਆ। ਇਕੋ ਕਲਮਾ ਤੇਰਾ ਗਾਣ, ਤੂੰ ਮੇਰਾ ਮੈਂ ਤੇਰਾ ਸਤਿ ਪੜ੍ਹਾਈਆ। ਲੇਖਾ ਮੁਕ ਜਾਏ ਆਵਣ ਜਾਣ, ਲੱਖ ਚੁਰਾਸੀ ਪੰਧ ਮੁਕਾਈਆ। ਮਾਰਗ ਦੱਸ ਭਗਤ ਭਗਵਾਨ, ਭੇਵ ਅਭੇਦਾ ਆਪ ਖੁਲ੍ਹਾਈਆ। ਸੰਤ ਸੁਹੇਲੇ ਕਰ ਪਹਿਚਾਨ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਗੁਰਮੁਖ ਦੇ ਸੱਚਾ ਦਾਨ, ਦਇਆਵਾਨ ਦਇਆ ਕਮਾਈਆ। ਗੁਰਸਿਖ ਚਰਨ ਕਵਲ ਕਰ ਪਰਵਾਨ, ਪਰਵਾਨੇ ਆਪਣੇ ਰੰਗ ਰੰਗਾਈਆ। ਤੂੰ ਸਾਹਿਬ ਸਤਿਗੁਰ ਸਦਾ ਮਿਹਰਵਾਨ, ਮਹਿਬੂਬ ਮੁਹੱਬਤ ਵਿਚ ਸਮਾਈਆ। ਅੰਤ ਅਖ਼ੀਰੀ ਵੇਖ ਆਣ, ਜੋਤੀ ਜਾਤੇ ਵੇਸ ਵਟਾਈਆ। ਝਗੜਾ ਮੁਕ ਜਾਏ ਪੱਥਰ ਪਾਹਨ, ਇੱਟਾਂ ਸੀਸ ਨਾ ਕੋਇ ਨਿਵਾਈਆ। ਨਜ਼ਰ ਆ ਇਕ ਅਮਾਮ, ਨੌਬਤ ਆਪਣੀ ਹਕ ਵਜਾਈਆ। ਦੀਨ ਦੁਨੀ ਹੋਈ ਪਰੇਸ਼ਾਨ, ਪਸ਼ਚਮ ਵਿਚ ਪਏ ਦੁਹਾਈਆ। ਨੇਤਰ ਰੋਵੇ ਸ਼ਾਹ ਈਰਾਨ, ਧੀਰਜ ਧੀਰ ਨਾ ਕੋਇ ਧਰਾਈਆ। ਤੇਰਾ ਖੇਲ ਅਗੰਮ ਮਹਾਨ, ਬੁੱਧੀ ਸਮਝ ਸਕੇ ਨਾ ਰਾਈਆ। ਗੁਰ ਅਵਤਾਰ ਪੈਗ਼ੰਬਰ ਚਾਰੋਂ ਕੁੰਟ ਤੱਕਣ ਮਾਰ ਧਿਆਨ, ਬਿਨ ਅੱਖਾਂ ਅੱਖ ਉਠਾਈਆ। ਕਵਣ ਵਕ਼ਤ ਪਹੁੰਚਿਆ ਆਣ, ਕਵਣ ਵੇਲਾ ਮਿਲੇ ਵਡਿਆਈਆ। ਸਾਰੇ ਤੱਕ ਕੇ ਹੋਏ ਹੈਰਾਨ, ਹੈਰਤ ਵਿਚ ਦੁਹਾਈਆ। ਚਾਰੋਂ ਕੁੰਟ ਵੇਖੋ ਕੂੜ ਹੋਇਆ ਪਰਧਾਨ, ਸਤਿ ਧਰਮ ਨਾ ਕੋਇ ਅਪਣਾਈਆ। ਮੇਲਾ ਮਿਲੇ ਨਾ ਕਿਸੇ ਭਗਵਾਨ, ਭਗਤੀ ਧਾਰ ਨਾ ਕੋਇ ਜਣਾਈਆ। ਕੂੜਾ ਰਸ ਸਾਰੇ ਖਾਣ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਕਾਇਆ ਮੰਦਰ ਦਿਸੇ ਸੁੰਞ ਮਸਾਣ, ਦੀਵਾ ਬਾਤੀ ਕਮਲਾਪਾਤੀ ਨਾ ਕੋਇ ਰੁਸ਼ਨਾਈਆ। ਸਾਢੇ ਤਿੰਨ ਹੱਥ ਹੋਇਆ ਬੀਆਬਾਨ, ਰੁੱਤ ਬਸੰਤ ਨਾ ਕੋਇ ਖਿਲਾਈਆ। ਪਵਣ ਸਵਾਸੀ ਲੇਖੇ ਨਾ ਲੱਗੇ ਪਰਾਣ, ਪਰਾਣੀ ਪਰਾਣਪਤਿ ਮਿਲ ਕੇ ਨਾ ਖ਼ੁਸ਼ੀ ਬਣਾਈਆ। ਕੂੜਾ ਰਸ ਪੀਣ ਖਾਣ, ਮਾਇਆ ਮਮਤਾ ਮੋਹ ਵਧਾਈਆ। ਕਲਜੁਗ ਅੰਤ ਸ੍ਰੀ ਭਗਵੰਤ

❋

❋

ਜਨ ਭਗਤਾਂ ਉਪਰ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਦੇ ਦਾਨ, ਵਸਤ ਅਮੋਲਕ ਝੋਲੀ ਪਾਈਆ। ਸਚਖੰਡ ਦਵਾਰਾ ਵਖਾ ਜਿਥੇ ਵਸੇ ਧੁਰ ਦਾ ਕਾਹਨ, ਜੋਤ ਸਰੂਪੀ ਡੇਰਾ ਲਾਈਆ। ਸਾਚੇ ਭਗਤਾਂ ਮੇਟ ਦੇ ਆਵਣ ਜਾਣ, ਜਾਣੀਜਾਣ ਤੇਰੀ ਸਰਨਾਈਆ। ਹਕ ਬੇਨੰਤੀ ਦਰੇ ਦਰਵੇਸ਼ ਕਰ ਪਰਵਾਨ, ਪਰਮ ਪੁਰਖ ਤੇਰੀ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਝੁਕਦੇ ਆਣ, ਨਿਰਗੁਣ ਨਿਰਗੁਣ ਤੇਰੀ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨ, ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਈਆ।

੨੪ ਫੱਗਣ ਸ਼ਹਿਨਸ਼ਾਹੀ ਸੰਮਤ ੩ ਸੁਰਜੀਤ ਸਿੰਘ ਦੇ ਗ੍ਰਹਿ ਬਨਵਾਲੀ

ਗੁਰ ਅਵਤਾਰ ਪੈਗ਼ੰਬਰ ਸਾਰੇ ਰਹੇ ਝੁਕ, ਦਰਗਾਹ ਸਾਚੀ ਸਚਖੰਡ ਦਵਾਰੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਤੇਰੀ ਕਿਰਪਾ ਨਾਲ ਕੂੜ ਕੁੜਿਆਰਾ ਪੈਂਡਾ ਜਾਏ ਮੁਕ, ਅੰਧ ਅੰਧੇਰਾ ਅਗਲਾ ਰਹਿਣ ਨਾ ਕੋਇ ਪਾਈਆ। ਸਚ ਸਵਾਮੀ ਅੰਤਰਜਾਮੀ ਸ਼ਬਦ ਨਾਮ ਜਣਾ ਆਪਣੀ ਤੁਕ, ਤੁਰਤ ਤੁਰੀਆ ਤੋਂ ਪਰੇ ਕਰ ਪੜ੍ਹਾਈਆ। ਮਨ ਕਲਪਣਾ ਮੇਟ ਆਤਮ ਦੇ ਸੁਖ, ਬੁੱਧ ਬਿਬੇਕ ਸਰਬ ਕਰਾਈਆ। ਪੜਦਾ ਓਹਲਾ ਰਹੇ ਕੋਈ ਨਾ ਲੁਕ, ਜਲਵਾਗਰ ਨਿਰਗੁਣ ਜੋਤ ਕਰ ਰੁਸ਼ਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਆਵੇ ਸਚ ਸੁਚ, ਸੰਜਮ ਇਕੋ ਦੇਣਾ ਸਮਝਾਈਆ। ਮਾਇਆ ਮਮਤਾ ਮੋਹ ਵਿਕਾਰ ਮੇਟ ਦੁੱਖ, ਦਰਦੀ ਹੋ ਕੇ ਦਰਦੀਆਂ ਦਰਦ ਵੰਡਾਈਆ। ਸੰਤ ਸੁਹੇਲੇ ਗੁਰਮੁਖ ਗੋਦੀ ਚੁੱਕ, ਚਾਰ ਵਰਨਾਂ ਵਿਚੋਂ ਬਾਹਰ ਕਢਾਈਆ। ਤੇਰਾ ਭਗਤ ਉਲਟਾ ਮਾਤ ਗਰਭ ਨਾ ਹੋਵੇ ਰੁੱਖ, ਦਸ ਦਸ ਮਾਸ ਅਗਨੀ ਤਤ ਨਾ ਕੋਇ ਤਪਾਈਆ। ਅਸੀਂ ਸਾਰੇ ਹੋਈਏ ਖ਼ੁਸ਼, ਸਚਖੰਡ ਬੈਠੇ ਖ਼ੁਸ਼ੀ ਮਨਾਈਆ। ਧੁਰ ਦਾ ਵੇਲਾ ਰਿਹਾ ਢੁਕ, ਸ਼ਹਾਦਤ ਗੁਰ ਅਵਤਾਰ ਪੈਗ਼ੰਬਰ ਰਹੇ ਭੁਗਤਾਈਆ। ਦੀਨਾਂ ਅਨਾਥਾਂ ਉਤੇ ਤੁਠ, ਨਿਗਾਹ ਮਿਹਰ ਨਜ਼ਰ ਉਠਾਈਆ। ਕੂੜ ਵਿਕਾਰਾ ਕਲਜੁਗ ਕੁੱਠ, ਕਾਇਆ ਕੱਪੜ ਕਰ ਸਫ਼ਾਈਆ। ਅੰਮ੍ਰਿਤ ਜਾਮ ਪਿਆ ਅਗੰਮਾ ਘੁਟ, ਨਿਝਰ ਝਿਰਨਾ ਦੇ ਝਿਰਾਈਆ। ਸ਼ਰਅ ਜੰਜ਼ੀਰ ਜਾਵੇ ਟੁੱਟ, ਬੰਧਨ ਅਵਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਘਰ ਤੇਰੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਚਾ ਮਾਰਗ ਲਾ ਏਕ, ਏਕੰਕਾਰ ਤੇਰੀ ਸਰਨਾਈਆ। ਨਵ ਸੱਤ ਬਖ਼ਸ਼ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਸਚ ਦਵਾਰ ਵਖਾ ਆਪਣਾ ਦੇਸ, ਪਰਦੇਸੀਆਂ ਪੈਂਡਾ ਦੇ ਮੁਕਾਈਆ। ਤੂੰ ਖ਼ਾਲਕ ਪ੍ਰਿਤਪਾਲਕ ਨਰ ਨਰੇਸ਼, ਨਰ ਨਰਾਇਣ ਤੇਰੀ ਵਡਿਆਈਆ। ਭਵਿਖਤ ਵੇਖ ਦਸ ਦਸਮੇਸ਼, ਗੋਬਿੰਦ ਕਹਿ ਕੇ ਗਿਆ ਜਣਾਈਆ। ਪੁਰਖ ਅਕਾਲਾ ਦੀਨ ਦਿਆਲਾ ਇਕੋ ਕਰੇ ਸਾਚਾ ਹੇਤ, ਜੋਤੀ ਜਾਤਾ ਸ੍ਰਿਸ਼ਟ ਸਬਾਈ ਵੇਖ ਵਖਾਈਆ। ਤੇਰਾ ਮਾਰਗ ਨੇਤਨ ਨੇਤ, ਦੂਰ ਦੁਰਾਡਾ ਪੈਂਡਾ ਰਿਹਾ ਚੁਕਾਈਆ। ਕਲਜੁਗ ਕੂੜੀ ਕਿਰਿਆ ਬਦਲ ਦੇ ਲੇਖ, ਸਤਿਜੁਗ ਸਾਚੇ ਸਚ ਵੱਜੇ ਵਧਾਈਆ। ਕਾਇਆ ਮੰਦਰ ਅੰਦਰ ਚੜ੍ਹ ਕੇ ਖੋਲ੍ਹ ਆਪਣਾ ਭੇਤ, ਭਾਂਡਾ ਭਰਮ ਭੌ ਭੰਨਾਈਆ। ਮਾਇਆ ਮਮਤਾ ਮੋਹ ਵਿਕਾਰ ਮੇਟ ਦੇ ਰੇਖ, ਰਿਖੀ ਮੁਨੀ ਇਕੋ ਸੀਸ ਜਗਦੀਸ

❋

❋

ਝੁਕਾਈਆ। ਸਹੰਸਰ ਮੁਖ ਰੋ ਪੁਕਾਰੇ ਸ਼ੇਸ਼, ਦੋ ਸਹੰਸਰ ਜਿਹਵਾ ਰਿਹਾ ਹਿਲਾਈਆ। ਤੂੰ ਕਰਨੀ ਦਾ ਕਰਤਾ ਕ਼ੁਦਰਤ ਦਾ ਕ਼ਾਦਰ ਰਹੇਂ ਸਦਾ ਹਮੇਸ਼, ਹਮਸਾਜਣ ਹੋ ਕੇ ਹੋ ਸਹਾਈਆ। ਸਦੀ ਚੌਧਵੀਂ ਅੰਤ ਅਖ਼ੀਰ ਤੇਰੀ ਵੇਖੀਏ ਖੇਡ, ਜਗਤ ਖਿਲਾਰੀ ਆਪਣੀ ਕਾਰ ਦੇਣੀ ਕਮਾਈਆ। ਜਿਸ ਕਾਰਨ ਸਤਿਜੁਗ ਤਰੇਤਾ ਦੁਆਪਰ ਕਲਜੁਗ ਸਾਨੂੰ ਦਿਤਾ ਭੇਜ, ਭਜਨ ਬੰਦਗੀ ਜਗਤ ਨਾ ਕੋਇ ਸਮਝਾਈਆ। ਅੰਤਮ ਤੇਰਾ ਜੋਤੀ ਜਲਵਾ ਤਕਣਾ ਚਾਹੁੰਦੇ ਤੇਜ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪੇ ਵੇਖ ਵਖਾਈਆ। ਸਚ ਦਵਾਰ ਏਕੰਕਾਰ ਗ੍ਰਹਿ ਮੰਦਰ ਬਣਾ ਆਪਣੀ ਸੇਜ, ਸਿੰਘਾਸਣ ਪੁਰਖ ਅਬਿਨਾਸ਼ਣ ਡੇਰਾ ਲਾਈਆ। ਗੁਰ ਅਵਤਾਰ ਪੈਗ਼ੰਬਰ ਦਰ ਠਾਂਡੇ ਤੇਰੇ ਹੋਏ ਪੇਸ਼, ਪੇਸ਼ੀਨਗੋਈ ਪਿਛਲੀ ਰਹੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਚ ਦਾ ਕਰ ਹੇਤ, ਹਿਤਕਾਰੀ ਹੋ ਕੇ ਨਿਰੰਕਾਰੀ ਹੋ ਕੇ ਨਿਰਾਧਾਰੀ ਹੋ ਕੇ ਜੋਤ ਉਜਿਆਰੀ ਹੋ ਕੇ ਕਰਮਚਾਰੀ ਆਪਣੇ ਕਰਮ ਕਾਂਡ ਵਿਚੋਂ ਬਾਹਰ ਕਢਾਈਆ।

੨੫ ਫੱਗਣ ਸ਼ਹਿਨਸ਼ਾਹੀ ਸੰਮਤ ੩ ਮਲਕੀਅਤ ਸਿੰਘ ਗ੍ਰਹਿ ਬਨਵਾਲੀ

ਪੁਰਖ ਅਕਾਲ ਕਹੇ ਮੈਂ ਦੀਨ ਦੁਨੀ ਦਾ ਮਾਲਕ, ਦੋ ਜਹਾਨ ਬ੍ਰਹਿਮੰਡ ਖੰਡ ਵੇਖ ਵਖਾਈਆ। ਆਦਿ ਜੁਗਾਦਿ ਜੁਗ ਚੌਕੜੀ ਸ੍ਰਿਸ਼ਟ ਸਬਾਈ ਪ੍ਰਿਤਪਾਲਕ, ਲੱਖ ਚੁਰਾਸੀ ਜੀਵ ਜੰਤ ਆਪਣੇ ਰੰਗ ਰੰਗਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਖ਼ਲਕ ਦਾ ਖ਼ਾਲਕ, ਪਰਵਰਦਿਗਾਰ ਇਕ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਭੇਜਦਾ ਰਿਹਾ ਅਗੰਮੇ ਬਾਲਕ, ਧੁਰ ਸੰਦੇਸ਼ਾ ਨਾਮ ਜਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦੀ ਵੇਖਦਾ ਰਿਹਾ ਹਾਲਤ, ਅੰਦਰ ਬਾਹਰ ਖੋਜ ਖੁਜਾਈਆ। ਸਤਿਜੁਗ ਤਰੇਤਾ ਦੁਆਪਰ ਕਰਦਾ ਰਿਹਾ ਅਦਾਲਤ, ਇਨਸਾਫ਼ ਧੁਰ ਦਾ ਇਕ ਕਮਾਈਆ। ਕਲਜੁਗ ਅੰਤ ਸਦੀ ਚੌਧਵੀਂ ਸਤਿਗੁਰ ਸ਼ਬਦ ਬਣਾਵਾਂ ਸਾਲਸ, ਸਿਰ ਸਮਰਥ ਆਪਣਾ ਹੱਥ ਟਿਕਾਈਆ। ਚਾਰ ਵਰਨ ਵਿਚੋਂ ਲੱਭਾਂ ਖ਼ਾਲਸਾ ਖ਼ਾਲਸ, ਜੋ ਆਤਮ ਪਰਮਾਤਮ ਧਿਆਨ ਲਗਾਈਆ। ਕੂੜੀ ਕਿਰਿਆ ਮੇਟ ਕੇ ਨਿੰਦਰਾ ਆਲਸ, ਸਤਿ ਸਚ ਕਰਾਂ ਰੁਸ਼ਨਾਈਆ। ਕੂੜਾ ਮਸਤਕ ਰਹਿਣ ਨਾ ਦੇਵਾਂ ਕਾਲਖ, ਕਲ ਕਲਕੀ ਹੋ ਕੇ ਕਲੰਕ ਦਿਆਂ ਮਿਟਾਈਆ। ਕਿਸੇ ਦੀ ਚਲਣ ਨਾ ਦੇਵਾਂ ਕੋਇ ਸਫ਼ਾਰਸ਼, ਸੰਤ ਸੁਹੇਲੇ ਆਪਣੇ ਰੰਗ ਰੰਗਾਈਆ। ਚਾਰ ਜੁਗ ਦੀ ਜੋ ਲਿਖੀ ਗਈ ਪਿੱਛੇ ਇਬਾਰਤ, ਤਿਸ ਦਾ ਲਹਿਣਾ ਦੇਣਾ ਝੋਲੀ ਪਾਈਆ। ਬੁੱਧੀ ਚੁਤਰਾਈ ਕਰੇ ਨਾ ਕਿਸੇ ਆਰਫ਼, ਉਲਮਾ ਵੰਡ ਨਾ ਕੋਇ ਵੰਡਾਈਆ। ਨਿਰਗੁਣ ਹੋ ਕੇ ਨਿਰਗੁਣ ਧਾਰ ਕਰਾਵਾਂ ਤੁਆਰਫ਼, ਭੇਵ ਅਭੇਦਾ ਆਪ ਖੁਲ੍ਹਾਈਆ। ਕਰ ਪਰਕਾਸ਼ ਅੰਧੇਰੀ ਗ਼ਾਰਤ, ਅੰਧ ਅੰਧੇਰਾ ਦਿਆਂ ਚੁਕਾਈਆ। ਸਾਚੇ ਕਾਅਬੇ ਦੀ ਹਕ ਜ਼ਿਆਰਤ, ਜ਼ੱਰੇ ਜ਼ੱਰੇ ਵਿਚੋਂ ਵਖਾਈਆ। ਮਨੂਆ ਕਰੇ ਨਾ ਕੋਇ ਸ਼ਰਾਰਤ, ਸ਼ਰਅ ਦਾ ਡੇਰਾ ਦੇਵਾਂ ਢਾਹੀਆ। ਕੂੜ ਕੁੜਿਆਰ ਰਹੇ ਨਾ ਕੋਇ ਸਾਜ਼ਸ਼, ਸਜ਼ਾ ਸਭ ਨੂੰ ਦਿਆਂ ਭੁਗਤਾਈਆ। ਅਗਨੀ ਤਤ ਲਾਵੇ ਕੋਈ ਨਾ ਆਤਸ਼, ਅੰਮ੍ਰਿਤ ਮੇਘ ਇਕ ਬਰਸਾਈਆ। ਚਤੁਰਾਈ ਚਲੇ ਕਿਸੇ ਨਾ ਨਾਰਦ, ਮੁਨੀ ਮੋਨ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਹੇ ਮੈਂ ਸਭ ਦਾ ਇਕ ਸਵਾਮੀ, ਦੀਨ ਦਿਆਲ

❋

❋

ਦਇਆਨਿਧ ਅਖਵਾਇੰਦਾ। ਲੱਖ ਚੁਰਾਸੀ ਅੰਤਰਜਾਮੀ, ਘਟ ਘਟ ਅੰਤਰ ਵੇਖ ਵਖਾਇੰਦਾ। ਬੋਧ ਅਗਾਧ ਅਗੰਮੀ ਮੇਰੀ ਬਾਣੀ, ਸ਼ਾਸਤਰ ਸਿਮਰਤ ਵੇਦ ਪੁਰਾਨ ਸਿਫ਼ਤ ਸਾਲਾਹਿੰਦਾ। ਮੇਰਾ ਨੂਰ ਜਹੂਰ ਚਾਰੇ ਖਾਣੀ, ਚਾਰੇ ਬਾਣੀ ਰਾਗਾਂ ਨਾਦਾਂ ਵਿਚ ਵਡਿਆਇੰਦਾ। ਚਾਰ ਜੁਗ ਮੇਰੀ ਖੇਲ ਮਹਾਨੀ, ਚਾਰ ਕੁੰਟ ਦਹਿ ਦਿਸ਼ਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਇੰਦਾ। ਪੁਰਖ ਅਕਾਲ ਕਹੇ ਮੇਰਾ ਸਭ ਤੋਂ ਵੱਖਰਾ ਅਨੰਦ, ਰਸਨਾ ਰਸ ਨਾ ਕੋਇ ਚਖਾਈਆ। ਮੇਰਾ ਸਭ ਤੋਂ ਵੱਖਰਾ ਛੰਦ, ਗੁਰ ਅਵਤਾਰ ਪੈਗ਼ੰਬਰ ਸਕੇ ਨਾ ਕੋਇ ਸਮਝਾਈਆ। ਮੇਰਾ ਸਭ ਤੋਂ ਵੱਖਰਾ ਚੰਦ, ਸੂਰੀਆ ਚੰਦ ਨਾ ਕੋਇ ਡਗਮਗਾਈਆ। ਮੇਰਾ ਸਭ ਤੋਂ ਵੱਖਰਾ ਬੰਦ, ਬੰਦਗੀ ਦੋ ਜਹਾਨ ਦ੍ਰਿੜਾਈਆ। ਮੇਰਾ ਸਭ ਤੋਂ ਵੱਖਰਾ ਸੰਗ, ਏਥੇ ਓਥੇ ਹੋਵਾਂ ਸਹਾਈਆ। ਮੇਰਾ ਸਭ ਤੋਂ ਵੱਖਰਾ ਰੰਗ, ਜਗਤ ਲਲਾਰੀ ਨਾ ਕੋਇ ਰੰਗਾਈਆ। ਮੇਰਾ ਸਭ ਤੋਂ ਵੱਖਰਾ ਢੰਗ, ਜੁਗ ਚੌਕੜੀ ਖੇਲ ਖਿਲਾਈਆ। ਮੇਰਾ ਸਭ ਤੋਂ ਵੱਖਰਾ ਬ੍ਰਹਿਮੰਡ, ਜਿਸ ਦੀ ਵੰਡ ਨਾ ਕੋਇ ਵੰਡਾਈਆ। ਮੇਰਾ ਸਭ ਤੋਂ ਵੱਖਰਾ ਖੰਡ, ਜਿਥੇ ਖੰਡਾ ਖੜਗ ਨਾ ਕੋਇ ਚਮਕਾਈਆ। ਮੇਰਾ ਸਭ ਤੋਂ ਵੱਖਰਾ ਮਰਦੰਗ, ਦੋ ਜਹਾਨਾਂ ਕਰੇ ਸ਼ਨਵਾਈਆ। ਮੇਰਾ ਸਭ ਤੋਂ ਵੱਖਰਾ ਪਲੰਘ, ਬਾਢੀ ਬਣਤ ਨਾ ਕੋਇ ਬਣਾਈਆ। ਮੇਰਾ ਸਭ ਤੋਂ ਵੱਖਰਾ ਪਰਮਾਨੰਦ, ਜੋ ਨਿਜ ਆਤਮ ਦਿਆਂ ਚਖਾਈਆ। ਮੇਰਾ ਸਭ ਤੋਂ ਵੱਖਰਾ ਲੇਖਾ ਹੰ ਬ੍ਰਹਮ, ਪਾਰਬ੍ਰਹਮ ਹੋ ਕੇ ਪੜਦਾ ਦਿਆਂ ਉਠਾਈਆ। ਮੇਰਾ ਸਭ ਤੋਂ ਵੱਖਰਾ ਕੰਮ, ਕਰਨੀ ਦਾ ਕਰਤਾ ਹੋ ਕੇ ਆਪ ਵਖਾਈਆ। ਮੇਰਾ ਸਭ ਤੋਂ ਵੱਖਰਾ ਦਮ, ਪਵਣ ਉਣੰਜਾ ਨਾ ਵਿਚ ਸਮਾਈਆ। ਮੇਰਾ ਸਭ ਤੋਂ ਵੱਖਰਾ ਚੰਮ, ਤਤਵ ਤਤ ਨਾ ਕੋਇ ਹੰਢਾਈਆ। ਮੇਰਾ ਸਭ ਤੋਂ ਵੱਖਰਾ ਛੱਪਰ ਛੰਨ, ਜਿਸ ਦੀ ਚਾਰ ਦੀਵਾਰੀ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਧਾਰ ਆਪ ਪਰਗਟਾਈਆ। ਪੁਰਖ ਅਕਾਲ ਕਹੇ ਮੈਂ ਆਦਿ ਜੁਗਾਦੀ ਭਗਵੰਤਾ, ਭਗਵਨ ਹੋ ਕੇ ਦਇਆ ਕਮਾਈਆ। ਮੇਰਾ ਲੇਖਾ ਸਦਾ ਸਦਾ ਬੇਅੰਤਾ, ਅੰਤ ਕਹਿਣ ਕੋਇ ਨਾ ਪਾਈਆ। ਮੇਰਾ ਬੋਧ ਅਗਾਧਾ ਮੰਤਾ, ਬੁੱਧੀ ਤੋਂ ਪਰੇ ਪੜ੍ਹਾਈਆ। ਮੈਂ ਲੱਖ ਚੁਰਾਸੀ ਕੰਤਾ, ਨਰ ਨਰਾਇਣ ਇਕ ਅਖਵਾਈਆ। ਮੈਂ ਗੁਰ ਅਵਤਾਰ ਪੈਗ਼ੰਬਰਾਂ ਬਣਾ ਪੰਡਤਾ, ਧੁਰ ਦੀ ਸਿਖਿਆ ਇਕ ਸਮਝਾਈਆ। ਮੈਂ ਸੰਦੇਸ਼ਾ ਦੇਵਾਂ ਸਾਚੇ ਸੰਤਾ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਮੈਂ ਲਹਿਣਾ ਦੇਣਾ ਜਾਣਾਂ ਲੱਖ ਚੁਰਾਸੀ ਜੀਵ ਜੰਤਾ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਮੈਂ ਗੜ੍ਹ ਹੰਕਾਰੀ ਤੋੜਾਂ ਹਉਮੇ ਹੰਗਤਾ, ਹੰ ਬ੍ਰਹਮ ਪੜਦਾ ਲਾਹੀਆ। ਮੈਂ ਮੇਲ ਮਿਲਾਵਾਂ ਚਾਰ ਵਰਨ ਇਕ ਦਵਾਰੇ ਸਾਚੀ ਸੰਗਤਾ, ਸੰਗਮ ਪ੍ਰੇਮ ਪ੍ਰੀਤੀ ਦਿਆਂ ਬਣਾਈਆ। ਮੈਂ ਕਿਸੇ ਦਵਾਰੇ ਹੋਵਾਂ ਕਦੇ ਨਾ ਮੰਗਤਾ, ਦੇਵਣਹਾਰ ਬੇਪਰਵਾਹੀਆ। ਜਿਸ ਦੇ ਹੁਕਮੇ ਅੰਦਰ ਸਤਿਜੁਗ ਤ੍ਰੇਤਾ ਦੁਆਪਰ ਗਿਆ ਲੰਘਦਾ, ਕਲਜੁਗ ਵੇਲਾ ਅੰਤਮ ਆਈਆ। ਦੀਨ ਦੁਨੀ ਦਾ ਝਗੜਾ ਵੇਖੇ ਭੁੱਖ ਨੰਗ ਦਾ, ਸ਼ਾਹ ਸੁਲਤਾਨ ਹੋਏ ਹਲਕਾਈਆ। ਪੜਦਾ ਢਾਹੇ ਨਾ ਕੋਇ ਦਵੈਤੀ ਕੰਧ ਦਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਗੁਰ ਅਵਤਾਰ ਪੈਗ਼ੰਬਰ ਭਿਖਾਰੀ ਹੋ ਕੇ ਮੰਗਦਾ, ਦਰ ਦਰਵੇਸ਼ ਝੋਲੀ ਡਾਹੀਆ। ਮੇਰਾ ਖੇਲ ਸੂਰੇ ਸਰਬੰਗ ਦਾ, ਕਰਨੀ ਦਾ ਕਰਤਾ ਹੋ ਕੇ ਆਪ ਕਰਾਈਆ। ਬਿਨ ਭਗਤਾਂ ਦੂਜੇ ਦਵਾਰ ਕਦੇ ਨਾ ਲੰਘਦਾ, ਸਚ ਦਵਾਰ ਨਾ ਕੋਇ ਪਰਗਟਾਈਆ। ਧੁਰ ਦਾ ਸੰਦੇਸ਼ਾ ਦੇਵਾਂ ਆਪਣੇ ਅਗੰਮੀ ਛੰਦ ਦਾ, ਸੋਹੰ ਢੋਲਾ ਇਕ ਦ੍ਰਿੜਾਈਆ। ਗੁਰਮੁਖਾਂ ਪੈਂਡਾ ਮੁਕਾਵਾਂ

❋

❋

ਆਵਣ ਜਾਵਣ ਲੱਖ ਚੁਰਾਸੀ ਪੰਧ ਦਾ, ਜੂਨੀ ਵਿਚ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੂੜ ਕੁੜਿਆਰਾ ਮਨ ਵਿਕਾਰਾ ਸਦਾ ਦੰਡਦਾ, ਜਨ ਭਗਤਾਂ ਡੰਡਾਵਤ ਆਪਣੀ ਇਕ ਦਰਸਾਈਆ।