ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ
ਸਚਖੰਡ ਨਿਵਾਸੀ ਸਚਖੰਡ ਦਰਬਾਰ, ਦਰਗਾਹ ਸਾਚੀ ਸਚ ਲਗਾਇੰਦਾ। ਤਖ਼ਤ ਨਿਵਾਸੀ ਨਰ ਨਿਰੰਕਾਰ, ਨਿਰਗੁਣ ਜੋਤ ਡਗਮਗਾਇੰਦਾ। ਸ਼ਾਹੋ ਭੂਪੀ ਸੱਚੀ ਸਰਕਾਰ, ਸਚ ਸਿੰਘਾਸਣ ਸੋਭਾ ਪਾਇੰਦਾ। ਨਿਰਗੁਣ ਧਾਰ ਗੁਰੂ ਅਵਤਾਰ, ਪੈਗ਼ੰਬਰ ਭੇਵ ਖੁਲ੍ਹਾਇੰਦਾ। ਨੇਤਰ ਵੇਖੋ ਨੈਣ ਉਘਾੜ, ਪੜਦਾ ਓਹਲਾ ਆਪ ਚੁਕਾਇੰਦਾ। ਚਾਰ ਜੁਗ ਦੇ ਮਿਤ੍ਰ ਪਿਆਰ, ਪ੍ਰੇਮ ਪ੍ਰੀਤੀ ਵਿਚ ਸਮਾਇੰਦਾ। ਸ੍ਰਿਸ਼ਟੀ ਦ੍ਰਿਸ਼ਟੀ ਵੇਖੋ ਅਪਰ ਅਪਾਰ, ਅਪਰੰਪਰ ਸਵਾਮੀ ਆਪ ਜਣਾਇੰਦਾ। ਜੋ ਸੰਦੇਸ਼ਾ ਦੇ ਕੇ ਆਏ ਵਾਰੋ ਵਾਰ, ਨਾਮ ਸੁਨੇਹੜਾ ਇਕ ਪ੍ਰਗਟਾਇੰਦਾ। ਲੇਖਾ ਲਿਖ ਕੇ ਆਏ ਆਪਣੀ ਧਾਰ, ਧੁਰ ਦਾ ਧਰਮ ਆਪ ਜਣਾਇੰਦਾ। ਸੋ ਵੇਲਾ ਵਕ਼ਤ ਪਹੁੰਚਿਆ ਆਣ, ਆਨਣ ਫ਼ਾਨਣ ਪੜਦਾ ਲਾਹਿੰਦਾ। ਪੁਰਖ ਅਬਿਨਾਸ਼ੀ ਘਟ ਨਿਵਾਸੀ ਨੌਜੁਆਨਾ ਮਰਦ ਮਰਦਾਨਾ ਇਕੋ ਹੋਇਆ ਨਿਗਾਹਬਾਨ, ਨਿਗਾਹ ਨਿਗਾਹ ਵਿਚੋਂ ਬਦਲਾਇੰਦਾ। ਲੇਖਾ ਚੁੱਕੇ ਜ਼ਿਮੀਂ ਅਸਮਾਨ, ਜੋਧਾ ਸੂਰਬੀਰ ਮਰਦ ਮਰਦਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਹਰਿ ਵੱਡਾ ਵਡ ਵਡਿਆਈਆ। ਲੇਖਾ ਜਾਣ ਸਚ ਦਰਬਾਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਲਹਿਣਾ ਦੇਣਾ ਗੁਰੂ ਅਵਤਾਰ, ਪੈਗ਼ੰਬਰ ਝੋਲੀ ਡਾਹੀਆ। ਸੁਣੋ ਸ਼ਬਦ ਅਗੰਮੀ ਆਵਾਜ਼, ਰਾਜ਼ ਪਿਛਲਾ ਦਏ ਖੁਲ੍ਹਾਈਆ। ਜਿਸ ਦੇ ਕਾਰਨ ਨਾਮ ਕਲਮੇ ਪੜ੍ਹਦੇ ਆਏ ਨਿਮਾਜ਼, ਨਿਵਾਜ਼ਸ਼ ਵਿਚ ਲੋਕਾਈਆ। ਉਹ ਖੋਲ੍ਹੇ ਨਾਮ ਆਗ਼ਾਜ਼, ਉਹ ਭੇਵ ਦਏ ਚੁਕਾਈਆ। ਸ਼ਾਹੋ ਭੂਪ ਵਡ ਸੁਲਤਾਨ ਦੋ ਜਹਾਨਾਂ ਦੱਸੇ ਇਕੋ ਰਾਜ਼, ਰਹਿਮਤ ਆਪਣੀ ਆਪ ਕਮਾਈਆ। ਪ੍ਰੇਮ ਪ੍ਰੀਤੀ ਸਾਚੀ ਨੀਤੀ ਅੰਦਰ ਹੋਏ ਮੁਹਤਾਜ, ਲਾਸ਼ਰੀਕ ਸਾਂਝਾ ਯਾਰ ਪਰਵਰਦਿਗਾਰ ਧੁਰ ਦਾ ਹੁਕਮ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦੁਆਰਾ ਇਕ ਵਖਾਈਆ। ਗੁਰੂ ਅਵਤਾਰ ਪੈਗ਼ੰਬਰ ਮਾਰੋ ਝਾਕੀ, ਹਰਿ ਕਰਤਾ ਆਪ ਜਣਾਈਆ। ਤੁਹਾਡਾ ਜਿਸਮ ਰਿਹਾ ਨਾ ਖ਼ਾਕੀ, ਤਨ ਵਜੂਦ ਨਾ ਕੋਇ ਵਡਿਆਈਆ। ਤੁਹਾਡਾ ਨਜ਼ਰ ਨਾ ਆਵੇ ਕੋਇ ਸਾਥੀ, ਸਗਲਾ ਸੰਗ ਨਾ ਕੋਇ ਨਿਭਾਈਆ। ਤੁਹਾਡੀ ਮੰਨੇ ਕੋਇ ਨਾ ਆਖੀ, ਆਖ਼ਰ ਮੰਜ਼ਲ ਚੜ੍ਹ ਕੇ ਦਰਸ ਕੋਇ ਨਾ ਪਾਈਆ । ਜੀਵਣ ਵਿਚੋਂ ਬਦਲੇ ਨਾ ਕੋਇ ਹਯਾਤੀ, ਆਬੇ ਹਯਾਤ ਮੁਖ ਨਾ ਕੋਇ ਚਵਾਈਆ। ਸਾਚਾ ਦਿਸੇ ਕੋਇ
❋
❋
ਨਾ ਸਾਕੀ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਮਨੂਆ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਤੋਂ ਹੋਇਆ ਆਕੀ, ਅਕਲ ਬੁੱਧੀ ਵੰਡ ਨਾ ਕੋਇ ਵੰਡਾਈਆ। ਧਰਮ ਦਾ ਬਣਿਆ ਕੋਇ ਨਾ ਪਾਠੀ, ਰਸਨਾ ਜਿਹਵਾ ਸਰਬ ਹਿਲਾਈਆ। ਝਗੜਾ ਵੇਖੋ ਕਾਗ਼ਜ਼ਾਤੀ, ਜ਼ਾਤ ਸਫ਼ਾਤੀ ਪੜਦਾ ਨਾ ਕੋਇ ਉਠਾਈਆ। ਜਗਤ ਦਾ ਝਗੜਾ ਰਹਿਣ ਨਾ ਦੇਵੇ ਸਮਾਜੀ, ਸਮਝ ਸਭ ਦੀ ਦਏ ਬਦਲਾਈਆ । ਗੁਰ ਅਵਤਾਰ ਪੈਗ਼ੰਬਰ ਇਕ ਦੂਜੇ ਨੂੰ ਕਰਨ ਇਸ਼ਾਰਾ, ਸਚਖੰਡ ਸਾਚੇ ਸੀਸ ਨਿਵਾਈਆ। ਕੀ ਹੁਕਮ ਦੇਵੇ ਨਿਰੰਕਾਰਾ, ਪਰਵਰਦਿਗਾਰਾ ਆਪ ਜਣਾਈਆ। ਵੇਖੋ ਦੀਨ ਦੁਨੀ ਕਿਨਾਰਾ, ਚਾਰ ਕੁੰਟ ਅੱਖ ਖੁਲ੍ਹਾਈਆ। ਧਰਮ ਦਾ ਰਿਹਾ ਨਾ ਕੋਇ ਜੈਕਾਰਾ, ਸਤਿ ਸਚ ਨਾ ਕੋਇ ਵਡਿਆਈਆ। ਭੈ ਰਿਹਾ ਨਾ ਗੁਰ ਅਵਤਾਰਾ, ਪੈਗ਼ੰਬਰ ਸੀਸ ਨਾ ਕੋਇ ਝੁਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਏ ਖ਼ੁਆਰਾ, ਇਸ਼ਟੀ ਨੂਰ ਨਾ ਕੋਇ ਚਮਕਾਈਆ। ਭਾਗ ਲੱਗੇ ਨਾ ਡੂੰਘੀ ਗਾਰਾ, ਕਾਇਆ ਕਾਅਬਾ ਨਾ ਕੋਇ ਵਖਾਈਆ। ਮੰਦਰ ਮਿਲੇ ਨਾ ਕਿਸੇ ਗੁਰੂਦੁਆਰਾ, ਜੋਤੀ ਨੂਰ ਨਾ ਕੋਇ ਰੁਸ਼ਨਾਈਆ। ਸ਼ਬਦ ਨਾਦ ਨਾ ਕੋਇ ਧੁਨਕਾਰਾ, ਆਤਮਕ ਰਾਗ ਨਾ ਕੋਇ ਸੁਣਾਈਆ। ਅੰਮ੍ਰਿਤ ਰਸ ਮਿਲੇ ਨਾ ਠੰਡਾ ਠਾਰਾ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਸਾਚੀ ਮੰਜ਼ਲ ਚੜ੍ਹੇ ਨਾ ਕੋਇ ਵਿਚ ਸੰਸਾਰਾ, ਪੜਦਾ ਅੰਤਰ ਨਿਰੰਤਰ ਨਾ ਕੋਇ ਉਠਾਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰਾ, ਰਸਨਾ ਜਿਹਵਾ ਬੱਤੀ ਦੰਦ ਵਡਿਆਈਆ । ਘਰ ਸੁਆਮੀ ਠਾਕਰ ਮਿਲੇ ਨਾ ਕਿਸੇ ਪ੍ਰੀਤਮ ਪਿਆਰਾ, ਪ੍ਰੀਤੀ ਸਚ ਨਾ ਕੋਇ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਲਹਿਣਾ ਦੇਣਾ ਚੁਕਿਆ ਵਿਚ ਸੰਸਾਰਾ, ਅੱਗੇ ਅਵਰ ਰਿਹਾ ਨਾ ਰਾਈਆ। ਅਗਲਾ ਹੁਕਮ ਇਕ ਕਰਤਾਰਾ, ਕ਼ੁਦਰਤ ਦਾ ਮਾਲਕ ਆਪ ਵਰਤਾਈਆ। ਜਿਸ ਨੂੰ ਕਹਿੰਦੇ ਆਏ ਚੌਵੀਆਂ ਅਵਤਾਰਾ, ਨਿਰਗੁਣ ਜੋਤ ਜਨਮੇ ਕੋਇ ਨਾ ਮਾਈਆ। ਜਿਸ ਦਾ ਖੇਲ ਸਭ ਤੋਂ ਬਾਹਰਾ, ਅਪਰੰਪਰ ਆਪ ਵਖਾਈਆ। ਕਾਗਦ ਕ਼ਲਮ ਦਾ ਲਿਖਣਹਾਰਾ, ਹਿੱਸਾ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੰਗ ਇਕੋ ਦਏ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਖੇਲ ਹੋਵੇ ਕਰਤਾਰ, ਕਰਤਾ ਕੀ ਵਡਿਆਈਆ। ਜਿਸ ਦਾ ਖੇਲ ਸਦਾ ਜੁਗ ਚਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਅਸੀਂ ਸਾਰੇ ਸੇਵਾਦਾਰ, ਯਾਚਕ ਰੂਪ ਵਖਾਈਆ। ਝੁਕ ਝੁਕ ਕਰਦੇ ਰਹੇ ਨਿਮਸਕਾਰ, ਸੱਯਦਿਆਂ ਵਿਚ ਸੀਸ ਝੁਕਾਈਆ। ਲਿਖ ਲਿਖ ਕਰਦੇ ਰਹੇ ਇਜ਼ਹਾਰ, ਸਿਫ਼ਤਾਂ ਵਿਚ ਸਾਲਾਹੀਆ। ਸ਼ਬਦ ਅਨਾਦੀ ਸੁਣ ਗੁਫ਼ਤਾਰ, ਗੁਫ਼ਤ ਸ਼ਨੀਦ ਕਰੀ ਰੁਸ਼ਨਾਈਆ। ਅੰਤਮ ਆਈ ਓਸੇ ਦੀ ਵਾਰ, ਜੋ ਵਾਰਸ ਖ਼ਲਕ ਖ਼ੁਦਾਈਆ। ਕਲਜੁਗ ਅੰਦਰ ਬਦਲੇ ਸਤਿਜੁਗ ਧਾਰ, ਧਰਨੀ ਧਰਤ ਧੌਲ ਦਏ ਵਡਿਆਈਆ। ਜਿਸ ਦਾ ਲਹਿਣਾ ਦੇਣਾ ਲੇਖਾ ਦਿਸੇ ਨਾਲ ਰਵਦਾਸ ਚਮਾਰ, ਚੰਮ ਦ੍ਰਿਸ਼ਟੀ ਡੇਰਾ ਢਾਹੀਆ। ਉਹ ਸਭ ਨੂੰ ਕਰੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਦੋ ਜਹਾਨਾਂ ਨੌਜੁਆਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਏਕੰਕਾਰ, ਇਕ ਇਕੱਲਾ ਪਰਵਰਦਿਗਾਰ ਸਾਂਝਾ ਯਾਰ ਪਾਵੇ ਸਾਰ, ਦੂਜਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰਦਰਗਾਹੀਆ । ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੋ ਸੱਜਣ ਮੀਤ, ਮਿਤ੍ਰ ਪਿਆਰਾ ਦਈਏ ਜਣਾਈਆ। ਜੋ ਸਭ ਦੀ ਬਦਲਣ ਵਾਲਾ ਰੀਤ, ਰੀਤੀਵਾਨ ਦਈਏ ਜਣਾਈਆ। ਜਿਸ ਨੇ ਬਣਾਏ ਮੰਦਰ ਮਸੀਤ, ਸ਼ਿਵਦਵਾਲੇ ਵੰਡ ਵੰਡਾਈਆ। ਸੋ ਖੇਲ ਕਰੇ ਅਨਡੀਠ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਧੁਰ ਫ਼ਰਮਾਨਾ
❋
❋
ਦੇ ਕੇ ਇਕ ਅਤੀਤ, ਤ੍ਰੈਗੁਣ ਝਗੜਾ ਰਿਹਾ ਮੁਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਗੀਤ, ਗਹਿਰ ਗੰਭੀਰ ਮੇਲ ਮਿਲਾਈਆ। ਜਨ ਭਗਤਾਂ ਕਾਇਆ ਕਰੇ ਠਾਂਡੀ ਸੀਤ, ਅਗਨੀ ਅੱਗ ਬੁਝਾਈਆ। ਸਭ ਨੂੰ ਕਰਨੀ ਪਏ ਤਸਦੀਕ, ਸ਼ਹਾਦਤ ਇਕ ਭੁਗਤਾਈਆ। ਸਭ ਦਾ ਸਮਾਂ ਗਿਆ ਬੀਤ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਨੇ ਰਹਿਮਤ ਵਿਚ ਨਾਮ ਦਿਤਾ ਬਖ਼ਸ਼ੀਸ਼, ਸੋ ਲੇਖਾ ਆਪਣੇ ਨਾਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਉਠੋ ਚਲੀਏ ਲੋਕਮਾਤ, ਧਰਨੀ ਧਰਤ ਧਵਲ ਵੇਖ ਵਖਾਈਆ। ਸਮਾਂ ਵੇਖ ਸੁਹੰਜਣੀ ਰਾਤ, ਭਿੰਨੜੀ ਰੈਣ ਵਡ ਵਡਿਆਈਆ। ਸਾਡੀ ਸਾਂਝੀ ਹੋਈ ਜਮਾਤ, ਦਰਗਾਹ ਵੰਡ ਨਾ ਕੋਇ ਵੰਡਾਈਆ। ਪ੍ਰੇਮ ਦੀ ਤੱਕੀਏ ਪ੍ਰਭਾਤ, ਅੰਮ੍ਰਿਤ ਰਸ ਚਖਾਈਆ। ਦੀਨ ਮਜ਼੍ਹਬ ਦੇ ਪ੍ਰਭ ਦੇ ਕੋਲੋਂ ਪੜਵਾਈਏ ਕਾਗ਼ਜ਼ਾਤ, ਝਗੜਾ ਸ਼ਰਅ ਰਹੇ ਨਾ ਰਾਈਆ। ਸਤਿ ਸਤਿ ਦਾ ਮੰਗੀਏ ਪ੍ਰਸਾਦਿ, ਅਵਰ ਰਸ ਨਾ ਕੋਇ ਚਖਾਈਆ । ਇਕੋ ਨੂਰ ਓਸੇ ਦੀ ਜ਼ਾਤ, ਦੂਜਾ ਨਜ਼ਰ ਕੋਇ ਨਾ ਆਈਆ। ਜੋ ਨਾਮ ਕਲਮਾ ਦੱਸੇ ਬਹੁਭਾਂਤ, ਓਸੇ ਦੀ ਸਿਫ਼ਤ ਸਾਲਾਹੀਆ। ਅੱਜ ਪੱਕੀ ਕਰ ਲਓ ਬਾਤ, ਬਾਤਨ ਪੜਦਾ ਲਾਹੀਆ। ਸਭ ਦਾ ਇਕੋ ਪਾਰਬ੍ਰਹਮ ਪਤਿਪਰਮੇਸ਼ਵਰ ਅਬਿਨਾਸ਼ੀ ਕਰਤਾ ਵਾਹਿਦ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦਾ ਹੁਕਮ ਹੋਣਾ ਰਾਇਜ, ਨਾ ਕੋਈ ਮੇਟੇ ਮੇਟ ਮਿਟਾਈਆ । ਸਾਡਾ ਚਾਰ ਜੁਗ ਦਾ ਵੇਖ ਲਿਆ ਨਤਾਇਜ, ਨਤੀਜਾ ਸਭ ਨੂੰ ਦਿਤਾ ਸਮਝਾਈਆ। ਅਸਾਂ ਜੋ ਕੀਤਾ ਸੋ ਜਾਇਜ਼, ਸਾਨੂੰ ਮੰਨਣ ਵਾਲੇ ਨਜਾਇਜ਼ ਵਿਚ ਦਿਤੇ ਫਸਾਈਆ। ਗੁਰ ਅਵਤਾਰ ਪੈਗ਼ੰਬਰੋ ਮਸ਼ਵਰੇ ਵਿਚ ਕਹੋ ਅਸੀਂ ਕਿਸੇ ਦੀ ਕਰਨੀ ਨਹੀਂ ਹਿਮਾਇਤ, ਹਮਸਾਜਣ ਨਜ਼ਰ ਕੋਇ ਨਾ ਆਈਆ। ਸ਼ਰਅ ਵਿਚ ਰਹਿਣ ਨਹੀਂ ਦੇਣੀ ਕੋਈ ਕਫ਼ਾਇਤ, ਧੁਰ ਦਾ ਹੁਕਮ ਇਕ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਰਿਹਾ ਦ੍ਰਿੜਾਈਆ। ਤੇਈ ਅਵਤਾਰ ਕਹਿਣ ਇਕੱਠੇ ਕਰੀਏ ਸਲਾਹ, ਮਤਾ ਸਚ ਪਕਾਈਆ। ਈਸਾ ਮੂਸਾ ਮੁਹੰਮਦ ਕਹੇ ਵੇਖੋ ਬੇਪ੍ਰਵਾਹ, ਬੇਪਰਵਾਹੀ ਵਿਚ ਸਮਾਈਆ। ਨਾਨਕ ਗੋਬਿੰਦ ਕਹੇ ਅੱਗੇ ਸੀਸ ਦਿਉ ਝੁਕਾ, ਦੂਜੀ ਲੋੜ ਰਹੇ ਨਾ ਰਾਈਆ। ਜੋ ਸਭ ਦਾ ਮਾਲਕ ਇਕ ਖ਼ੁਦਾ, ਖ਼ੁਦੀ ਤਕੱਬਰ ਦਏ ਮਿਟਾਈਆ । ਓਸੇ ਦੀ ਮੰਨੋ ਹੱਕ ਰਜ਼ਾ, ਜੋ ਰਹਿਮਤ ਵਿਚ ਸਮਾਈਆ। ਬਿਨਾ ਸੀਸ ਜਗਦੀਸ਼ ਆਪਣਾ ਆਪ ਦਿਓ ਝੁਕਾ, ਨਿਉਂ ਨਿਉਂ ਲਾਗਾਂ ਪਾਈਆ। ਦੀਨ ਦੁਨੀ ਤੋਂ ਖਹਿੜਾ ਲਓ ਛੁਡਾ, ਛੁੱਟੇ ਕੂੜ ਲੋਕਾਈਆ। ਦੀਨ ਮਜ਼੍ਹਬ ਤੋਂ ਪੱਲੂ ਲਓ ਛੁਡਾ, ਵਾਲੀ ਰਹਿਣ ਕੋਇ ਨਾ ਪਾਈਆ। ਸਾਂਝੇ ਘਰ ਕਰੋ ਦੁਆ, ਦੋਏ ਜੋੜ ਵਾਸਤਾ ਪਾਈਆ। ਵੇਖੋ ਖੇਲ ਬੇਪਰਵਾਹ, ਕੀ ਕਰਨੀ ਕਾਰ ਕਮਾਈਆ । ਕਿਸ ਬਿਧ ਕਲਜੁਗ ਵਿਚ ਸਤਿਜੁਗ ਦੇਵੇ ਲਾ, ਲਹਿਰ ਲਹਿਰ ਵਿਚੋਂ ਬਦਲਾਈਆ। ਸਾਡੇ ਹੁਕਮ ਕਰੇ ਰਫ਼ਾ, ਰਫ਼ਾਕ਼ਤ ਪਿਛਲੀ ਤੋੜ ਵਖਾਈਆ। ਅੱਗੇ ਦੇ ਕੇ ਨਾਮ ਨਵਾਂ, ਨਰ ਨਰਾਇਣ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸ਼ਬਦ ਅਗੰਮੀ ਧੁਰ ਦੀ ਸਾਖੀ, ਲਿਖਣ ਪੜ੍ਹਨ ਵਿਚ ਕਦੇ ਨਾ ਆਈਆ। ਚਾਰ ਜੁਗ ਦੀ ਕਥਾ ਕਹਾਣੀ ਆਖੀ, ਭਵਿਖਤਾਂ ਵਿਚ ਸੁਣਾਈਆ। ਸੋ ਸਾਹਿਬ ਕਰੇ ਪ੍ਰਭ ਸਾਚੀ, ਸਤਿ ਸਤਿਵਾਦੀ ਦਇਆ ਕਮਾਈਆ। ਜਿਸ ਕਾਇਆ ਮਾਟੀ ਵੇਖਣੀ ਕਾਚੀ, ਲੱਖ ਚੁਰਾਸੀ ਫੋਲ ਫੁਲਾਈਆ। ਜਨ ਭਗਤ ਸੁਹੇਲੇ ਲੱਭਣੇ ਸਾਥੀ, ਗੁਰਮੁਖ ਧੁਰ ਦੇ ਮੇਲ ਮਿਲਾਈਆ। ਜਿਨ੍ਹਾਂ
❋
❋
ਦੇ ਅੰਤਰ ਬਣ ਕੇ ਪਾਠੀ, ਪਾਠਸ਼ਾਲਾ ਕਾਇਆ ਦਿਤੀ ਜਣਾਈਆ । ਦੂਜਾ ਕੋਈ ਰਹੇ ਨਾ ਭਾਟੀ, ਭਟਨਾਗਰ ਰਹਿਣ ਕੋਇ ਨਾ ਪਾਈਆ। ਮੰਜ਼ਲ ਕੂੜੀ ਮੇਟ ਕੇ ਵਾਟੀ, ਰਸਤਾ ਇਕੋ ਦਏ ਵਖਾਈਆ । ਜਿਥੇ ਨਾ ਕੋਈ ਮਜ਼੍ਹਬ ਨਾ ਕੋਈ ਜ਼ਾਤੀ, ਆਤਮ ਪਰਮਾਤਮ ਵੱਜੇ ਵਧਾਈਆ। ਨਾ ਕੋਈ ਦਿਵਸ ਨਾ ਕੋਈ ਰਾਤੀ, ਨਾ ਕੋਈ ਰਵ ਸਸ ਰੁਸ਼ਨਾਈਆ। ਨਾ ਕੋਈ ਪੂਜਾ ਨਾ ਕੋਈ ਪਾਠੀ, ਸਿਮਰਨ ਜੋਗ ਅਭਿਆਸ ਨਾ ਕੋਇ ਬਣਾਈਆ। ਨਾ ਕੋਈ ਗੰਗਾ ਗੋਦਾਵਰੀ ਜਮਨਾ ਸੁਰਸਤੀ ਤਾਟੀ, ਸਰੋਵਰ ਲਹਿਰ ਨਾ ਕੋਇ ਲਹਿਰਾਈਆ। ਨਾ ਕੋਈ ਸ਼ਿਵਦਵਾਲਾ ਮੰਦਰ ਮਸਜਿਦ ਮਾਠੀ, ਗੁਰੂਦੁਆਰ ਵੰਡ ਨਾ ਕੋਈ ਵੰਡਾਈਆ। ਨਾ ਕੋਈ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਝਗੜਾ ਕਾਗ਼ਜ਼ਾਤੀ, ਅੱਖਰਾਂ ਵਿਚ ਸੱਥਰ ਨਾ ਕੋਈ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਾਚੀ ਕਰਨੀ ਕਾਰ ਕਮਾਵੇਗਾ। ਦੀਨ ਦਿਆਲ ਦਇਆ ਕਮਾਵੇਗਾ। ਨਿਰਗੁਣ ਧਾਰ ਜੋਤ ਚਮਕਾਵੇਗਾ। ਸ਼ਬਦ ਡੰਕਾ ਇਕ ਵਜਾਵੇਗਾ। ਰਾਓ ਰੰਕਾਂ ਆਪ ਉਠਾਵੇਗਾ। ਦੁਆਰ ਬੰਕਾ ਇਕ ਸੁਹਾਵੇਗਾ। ਸਾਚੇ ਸੰਤਾਂ ਵੇਖ ਵਖਾਵੇਗਾ। ਨਾਰੀ ਕੰਤਾ ਜੋੜ ਜੁੜਾਵੇਗਾ। ਰੁਤ ਬਸੰਤਾ ਆਪ ਸੁਹਾਵੇਗਾ। ਅਬਿਨਾਸ਼ੀ ਕਰਤਾ ਆਪਣਾ ਭੇਵ ਖੁਲ੍ਹਾਵੇਗਾ। ਗੁਰਮੁਖਾਂ ਉਜਲ ਕਰ ਕੇ ਮੁਖ, ਦੁਰਮਤ ਮੈਲ ਧੁਆਵੇਗਾ। ਪੰਚ ਵਿਕਾਰਾ ਅੰਦਰੋਂ ਕੱਢੇ ਕੁੱਟ, ਮਾਇਆ ਮਮਤਾ ਮੋਹ ਮਿਟਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਖਿਲਾਵੇਗਾ। ਸਾਚੀ ਖੇਲ ਕਰੇ ਗੋਬਿੰਦ, ਪਰਮ ਪੁਰਖ ਸਰਨਾਈਆ। ਜਿਸ ਦਾ ਲੇਖਾ ਲਹਿਣਾ ਦੇਣਾ ਹਿੰਦ, ਹਰ ਹਿਰਦਾ ਫੋਲ ਫੁਲਾਈਆ। ਜਨ ਭਗਤ ਬਣਾ ਕੇ ਧੁਰ ਦੀ ਬਿੰਦ, ਬੰਦਨਾ ਇਕ ਸਮਝਾਈਆ। ਤ੍ਰਿਸ਼ਨਾ ਮੇਟ ਕੇ ਚਿੰਦ, ਚਿੰਤਾ ਚਿਖਾ ਵਿਚੋਂ ਬਾਹਰ ਕਢਾਈਆ । ਅੰਮ੍ਰਿਤ ਧਾਰ ਵਹਾ ਕੇ ਸਾਗਰ ਸਿੰਧ, ਦੁਰਮਤ ਮੈਲ ਧੁਆਈਆ। ਪੜਦਾ ਲਾਹ ਕੇ ਜੀਓ ਪਿੰਡ, ਬ੍ਰਹਿਮੰਡ ਖੰਡ ਵੇਖ ਵਖਾਈਆ । ਜਿਥੇ ਵਸੇ ਗਹਿਰ ਗੰਭੀਰ ਗੁਣੀ ਗਹਿੰਦ, ਗਵਰ ਧੁਰਦਰਗਾਹੀਆ। ਸਾਚੇ ਨਾਮ ਦੀ ਵੱਜੇ ਕਿੰਗ, ਤੰਦ ਸਿਤਾਰ ਨਾ ਕੋਇ ਹਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੀਏ ਧਰਨੀ ਧਰਤ ਧਵਲ, ਆਪਣਾ ਧਿਆਨ ਲਗਾਈਆ। ਜਿਥੇ ਨੂਰ ਇਲਾਹੀ ਅਵਲ, ਆਲਮੀਨ ਬੇਪਰਵਾਹੀਆ। ਜਿਸ ਦਾ ਜ਼ਹੂਰ ਸਾਵਲ ਸਵਲ, ਸ਼ਹਿਨਸ਼ਾਹ ਅਖਵਾਈਆ। ਜੋ ਲੱਖ ਚੁਰਾਸੀ ਅੰਮ੍ਰਿਤ ਧਾਰ ਦੇਵੇ ਕਵਲ, ਨਵਾਬੀ ਸਵਾਬੀ ਵੇਖ ਵਖਾਈਆ। ਜੋ ਹਰ ਘਟ ਆਤਮ ਪਰਮਾਤਮ ਜਾਵੇ ਮਵਲ, ਮੌਲਾ ਨੂਰ ਇਲਾਹੀਆ। ਉਸ ਦਾ ਲੇਖਾ ਜਾਣੇ ਕਵਣ, ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਜਿਸ ਦੀ ਸ਼ਬਦੀ ਧਾਰ ਕੋਈ ਨਾ ਜਾਣੇ ਪਵਣ, ਅਵਣ ਗਵਣ ਡੇਰਾ ਢਾਹੀਆ। ਉਹ ਸਭ ਨੂੰ ਆਪਣੇ ਵਿਚ ਕਰੇ ਦਮਨ, ਦਮਾਂ ਵਾਲੇ ਗੁਰੂਆਂ ਦਾ ਲੇਖਾ ਰਿਹਾ ਮੁਕਾਈਆ। ਬਾਕੀ ਦੇ ਕੱਢਕੇ ਸਾਰੇ ਸੰਮਣ, ਸਮੇਂ ਦੇ ਧੋਖੇਬਾਜ਼ਾਂ ਫੜ ਵਖਾਈਆ। ਅੱਗੇ ਨੂੰ ਕੂੜੇ ਸੰਤ ਮੂਲ ਨਾ ਜੰਮਣ, ਜੋ ਧੋਖਾ ਦੇਣ ਲੋਕਾਈਆ। ਇਕੋ ਸਤਿਗੁਰ ਸ਼ਬਦ ਸਭ ਦਾ ਥੰਮਣ, ਜੋ ਦੋ ਜਹਾਨਾਂ ਕੰਧ ਉਠਾਈਆ। ਜਿਸ ਤੋਂ ਗੁਰ ਅਵਤਾਰ ਪੈਗ਼ੰਬਰ ਸਾਰੇ ਥਰ ਥਰ ਕੰਬਣ, ਸਿਰ ਸਕੇ ਨਾ ਕੋਇ ਉਠਾਈਆ। ਓਸ ਝਗੜਾ ਚੁਕਾਣਾ ਮਾਟੀ ਚੰਮਣ, ਚੰਮ ਦ੍ਰਿਸ਼ਟੀ ਕੂੜੀ ਦਏ ਗੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਇਕ ਵਖਾਈਆ।
❋
❋
ਗੁਰ ਅਵਤਾਰ ਪੈਗ਼ੰਬਰ ਕਹਿਣ ਚਲੋ ਵੇਖੀਏ ਸ਼ਬਦ ਗੁਰੂ ਦਾ ਹਿਸਾਬ, ਲੇਖਾ ਕਵਣ ਬਿਧ ਚੁਕਾਈਆ। ਜਿਸ ਨੇ ਚਾਰ ਜੁਗ ਦੇ ਅੱਖਰ ਲਿਖਾਏ ਉਪਰ ਕਿਤਾਬ, ਕੁਤਬਖ਼ਾਨਿਆਂ ਵੰਡ ਵੰਡਾਈਆ। ਹਿੱਸਿਆਂ ਵਾਲੇ ਬਣਾਏ ਬਾਬ, ਬਾਬਤ ਆਪਣੀ ਹੁਕਮ ਜਣਾਈਆ। ਜਿਸ ਦਾ ਲੈਂਦੇ ਆਏ ਖ਼ੁਆਬ, ਖ਼ਾਲਸ ਆਪਣੀ ਖੇਲ ਵਖਾਈਆ। ਓਸ ਦੀ ਵਜਦੀ ਵੇਖੀਏ ਰਬਾਬ, ਜੋ ਬਿਨਾ ਤੰਦ ਸਿਤਾਰ ਹਿਲਾਈਆ। ਜੋ ਸਭ ਦਾ ਬਣੇ ਅਹਿਬਾਬ, ਮਿਤ੍ਰ ਪਿਆਰਾ ਨੂਰ ਇਲਾਹੀਆ। ਜਿਸ ਨੇ ਸਾਥੋਂ ਮੰਗਣਾ ਜੁਆਬ, ਜੁਆਬ ਤਲਬੀ ਲਈ ਕਰਾਈਆ। ਗੁਰ ਅਵਤਾਰ ਪੈਗ਼ੰਬਰੋ ਸਾਂਝੀ ਕਰ ਲਓ ਇਕ ਆਵਾਜ਼, ਦੁਤੀਆ ਭਓ ਰਹੇ ਨਾ ਰਾਈਆ। ਨਾ ਕੋਈ ਮਸਤਕ ਤਿਲਕ ਲਲਾਟੀ ਨਾ ਪੜ੍ਹਨੀ ਪਏ ਨਿਮਾਜ਼, ਰੋਜ਼ਾ ਬਾਂਗ ਨਾ ਕੋਇ ਜਣਾਈਆ। ਨਾ ਕੋਈ ਖੜਕੌਣਾ ਪਏ ਸਾਜ, ਨਾ ਢੋਲਕ ਛੈਣਾ ਆਵਾਜ਼, ਸਭ ਦੇ ਅੰਦਰ ਆਤਮ ਪਰਮਾਤਮ ਖੁਲੌਣਾ ਰਾਜ਼, ਸ਼ਬਦ ਧੁਰ ਦੀ ਧਾਰ ਜਣਾਈਆ। ਨਿਰਗੁਣ ਸਰਗੁਣ ਕਰਨਾ ਕਾਜ, ਇਹੋ ਖੇਲ ਪ੍ਰਭੂ ਮਹਾਰਾਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਨਿਧਾਨ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੀਏ ਪਹਿਲੀ ਚੇਤ ਦੀ ਰੁਤ, ਰੁਤੜੀ ਕਵਣ ਮਹਿਕਾਈਆ । ਕੀ ਖੇਲ ਅਬਿਨਾਸ਼ੀ ਅਚੁਤ, ਪਾਰਬ੍ਰਹਮ ਬੇਪਰਵਾਹੀਆ। ਕੀ ਹੁਕਮ ਦੁਲਾਰੇ ਸੁਤ, ਸਤਿ ਸਤਿਵਾਦੀ ਆਪ ਸੁਣਾਈਆ। ਕਿਸ ਬਿਧ ਬਦਲੇ ਰੁਖ਼, ਰੁਖ਼ਸਤ ਸਾਨੂੰ ਦਏ ਕਰਾਈਆ। ਕਿਹੜੀ ਨਾਮ ਦੀ ਦੇ ਕੇ ਤੁਕ, ਤੁਖ਼ਮ ਤਾਅਸੀਰ ਦਏ ਬਦਲਾਈਆ। ਕਵਣ ਧਾਰ ਕਰੇ ਸੁੱਚ, ਸੰਜਮ ਦਏ ਬਦਲਾਈਆ। ਕੂੜੀ ਕਿਰਿਆ ਦੇਵੇ ਪੁੱਟ, ਸਤਿ ਧਰਮ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਵਖਾਈਆ। ਪਹਿਲੀ ਚੇਤ ਕਹੇ ਦਰ ਆਓ ਗੁਰੂ ਅਵਤਾਰ, ਪੈਗ਼ੰਬਰ ਪੰਧ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਲਿਆਓ ਨਾਲ, ਬਚਿਆ ਰਹਿਣ ਕੋਇ ਨਾ ਪਾਈਆ। ਕਰੋੜ ਤੇਤੀਸਾ ਸੁਰਪਤ ਇੰਦ ਲਓ ਉਠਾਲ, ਆਲਸ ਨਿੰਦਰਾ ਦੂਰ ਕਰਾਈਆ। ਦਰ ਠਾਂਡੇ ਆਇਓ ਬਣ ਕੰਗਾਲ, ਜਗਤ ਮਾਣ ਨਾ ਕੋਇ ਵਡਿਆਈਆ। ਦੀਨ ਮਜ਼੍ਹਬ ਦਾ ਰਿਹੋ ਨਾ ਕੋਇ ਦਲਾਲ, ਦਲਾਲੀ ਛਡਣੀ ਕੂੜ ਲੋਕਾਈਆ। ਧੰਨ ਦੌਲਤ ਸਮਝਿਓ ਕੁਛ ਨਾ ਆਪਣਾ ਮਾਲ, ਕੂੜ ਖ਼ਜ਼ਾਨਾ ਕੰਮ ਕੋਇ ਨਾ ਆਈਆ। ਦੀਨ ਮਜ਼੍ਹਬ ਦਾ ਤੋੜ ਜੰਜਾਲ, ਜਾਗਰਤ ਜੋਤ ਤੱਕੋ ਨੂਰ ਰੁਸ਼ਨਾਈਆ। ਪ੍ਰਭ ਦਾ ਚਰਨ ਦੁਆਰਾ ਵੇਖੋ ਸੱਚੀ ਧਰਮਸਾਲ, ਦੂਜੇ ਦਰ ਨਾ ਕੋਇ ਵਡਿਆਈਆ। ਜਿਥੇ ਵਸਦੇ ਸ਼ਾਹ ਕੰਗਾਲ, ਊਚਾਂ ਨੀਚਾਂ ਡੇਰਾ ਢਾਹੀਆ । ਜਨਮ ਕਰਮ ਦੀ ਪੂਰੀ ਹੋਵੇ ਘਾਲ, ਕੀਤੀ ਘਾਲ ਲੇਖੇ ਲਾਈਆ। ਕੋਈ ਬੇਨੰਤੀ ਆਪਣੀ ਦੱਸੋ ਸੁਆਲ, ਆਸ਼ਾ ਇਕ ਪ੍ਰਗਟਾਈਆ । ਆਪਣੀ ਸ੍ਰਿਸ਼ਟੀ ਵੇਖੋ ਹਾਲ, ਹਾਲਤ ਕੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਰੰਗਾਈਆ। ਪਹਿਲੀ ਚੇਤ ਕਹੇ ਮੈਂ ਸਦਕੇ ਵਾਰੀ ਘੋਲੀ, ਆਪਣਾ ਆਪ ਘੋਲ ਘੁਮਾਈਆ। ਗੁਰ ਅਵਤਾਰ ਪੈਗ਼ੰਬਰੋ ਪ੍ਰਭ ਦੇ ਦੁਆਰੇ ਆਪਣੀ ਬਦਲ ਲਓ ਬੋਲੀ, ਅਨਬੋਲਤ ਵਿਚ ਸਮਾਈਆ। ਤੁਹਾਡੀ ਦਿਸਦੀ ਨਹੀਂ ਪੰਜਾਂ ਤੱਤਾਂ ਵਾਲੀ ਚੋਲੀ, ਜੋ ਚੋਲਿਆਂ ਰੰਗ ਚੜ੍ਹਾਈਆ। ਤੁਸੀਂ ਓਸ ਦਵਾਰੇ ਦੀ ਗੋਲੀ, ਜੋ ਗੋਲਕ ਬੇਪਰਵਾਹੀਆ। ਅੱਗੇ ਦੀਨ ਮਜ਼੍ਹਬ ਦੀ ਪਾਵੇ ਕੋਈ ਨਾ ਰੌਲੀ, ਮਾਨਵ ਵੰਡ ਨਾ ਕੋਇ ਵੰਡਾਈਆ। ਸਦੀ ਚੌਧਵੀਂ ਸਭ ਦੀ ਪੱਕਣੀ ਹਾੜੀ ਸੌਣੀ, ਲੇਖਾ ਸਭ ਦਾ ਝੋਲੀ ਪਾਈਆ। ਤੁਹਾਡੀ ਉਮਤ ਚਾਰ ਦਿਨ ਦੀ ਪ੍ਰਹੌਣੀ, ਮਹਿਮਾਨੀ ਇਕੋ ਵਾਰ ਖਵਾਈਆ। ਅੱਗੇ ਸਤਿ ਦੀ ਕਲਾ ਵਰਤੌਣੀ, ਕ਼ੁਦਰਤ ਕਲਾ ਕਲਾ ਕ਼ੁਦਰਤ
❋
❋
ਵਿਚ ਟਿਕਾਈਆ। ਪੁਰਖ ਅਬਿਨਾਸ਼ੀ ਆਪਣੀ ਧਾਰ ਚਲੌਣੀ, ਧਰਮ ਦੀ ਧਾਰ ਪ੍ਰਗਟਾਈਆ। ਇਕੋ ਨਾਮ ਦੀ ਤੁਕ ਪੜ੍ਹੌਣੀ, ਦੂਜੀ ਅਵਰ ਨਾ ਕੋਇ ਜਣਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਘਰ ਦਸਾਉਣੀ, ਵਾਸਤਾ ਇਕੋ ਘਰ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਵਖਾਈਆ। ਪਹਿਲੀ ਚੇਤ ਕਹੇ ਪ੍ਰਭ ਬਦਲ ਦੇਣਾ ਸਮਾਜ, ਪਿਛਲਾ ਲੇਖਾ ਸਰਬ ਮੁਕਾਈਆ। ਇਕੋ ਸੀਸ ਜਗਦੀਸ ਸੋਹੇ ਤਾਜ, ਤਖ਼ਤ ਨਿਵਾਸੀ ਹੁਕਮ ਵਰਤਾਈਆ। ਸਤਿ ਸਚ ਚਲਾਉਣਾ ਕਾਜ, ਕਰਨੀ ਕਰਤਾ ਕਾਰ ਕਮਾਈਆ। ਕੂੜੀ ਕਿਰਿਆ ਡੋਬ ਜਹਾਜ਼, ਨਈਆ ਨੌਕਾ ਸ਼ੌਹ ਦਰਿਆ ਰੁੜ੍ਹਾਈਆ। ਸਭ ਦੀ ਦ੍ਰਿਸ਼ਟੀ ਖੋਲ੍ਹ ਜਾਗ, ਨੇਤਰ ਲੋਚਨ ਨੈਣ ਕਰੇ ਰੁਸ਼ਨਾਈਆ। ਹੰਸ ਬੁੱਧੀ ਬਣਾਏ ਕਾਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ । ਸ਼ਬਦ ਅਗੰਮੀ ਵਖਾ ਕੇ ਬਾਜ਼, ਬਾਜ਼ਾਂ ਵਾਲਾ ਦਏ ਜਣਾਈਆ। ਦੁਰਮਤ ਮੈਲ ਧੋ ਕੇ ਦਾਗ਼, ਦੁਰਮਤ ਮੈਲ ਧੁਆਈਆ। ਲੇਖਾ ਜਾਣੇ ਮੋਹਨ ਮਾਧਵ ਮਾਧ, ਮੁਕੰਦ ਮਨੋਹਰ ਲਖ਼ਮੀ ਨਰਾਇਣ ਨਿਰਗੁਣ ਨੂਰ ਜੋਤ ਰੁਸ਼ਨਾਈਆ। ਰਾਮ ਰਾਮਾ ਹੋ ਵਿਸਮਾਦ, ਬਿਸਮਿਲ ਆਪਣੀ ਖੇਲ ਖਿਲਾਈਆ। ਗੁਰ ਅਵਤਾਰ ਪੈਗ਼ੰਬਰਾਂ ਸੁਣਾ ਕੇ ਇਕ ਆਵਾਜ਼, ਰੋਜ਼ਾ ਬਾਂਗ ਦਾ ਲੇਖਾ ਦਏ ਚੁਕਾਈਆ। ਜੁਗ ਚੌਕੜੀ ਜਿਸ ਦੀ ਕਰਦੇ ਰਹੇ ਤਾਂਘ, ਸੋ ਸਾਹਿਬ ਸੁਆਮੀ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਪ੍ਰਗਟਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਚੇਤ ਕੀ ਖੇਲ ਹੋਣਾ ਜਲਦੀ, ਸਚ ਦੇ ਜਣਾਈਆ। ਚੇਤ ਕਹੇ ਚਾਰ ਕੁੰਟ ਅੱਗ ਵੇਖੋ ਬਲਦੀ, ਦਹਿ ਦਿਸ਼ਾ ਰਹੀ ਜਲਾਈਆ। ਇਹ ਖੇਲ ਕਲਜੁਗ ਕਲ ਦੀ, ਜਿਸ ਕਲਮੇ ਦਿਤੇ ਭੁਲਾਈਆ। ਮਾਇਆ ਮਮਤਾ ਮੋਹ ਵਿਕਾਰ ਵਿਚ ਸ੍ਰਿਸ਼ਟੀ ਰਹੇ ਸਲਦੀ, ਸਲਲ ਨਜ਼ਰ ਕੋਇ ਨਾ ਆਈਆ। ਵਡਿਆਈ ਰਹੀ ਨਾ ਕਿਸੇ ਤੀਰਥ ਤਟ ਜਲ ਦੀ, ਅੰਮ੍ਰਿਤ ਰੂਪ ਨਾ ਕੋਇ ਬਦਲਾਈਆ। ਦਰੋਹੀ ਵੇਖੋ ਮਈਅਲ ਜਲ ਥਲ ਦੀ, ਪਰਬਤ ਟਿੱਲੇ ਅਸਗਾਹ ਦੇਣ ਦੁਹਾਈਆ। ਵਡਿਆਈ ਰਹੀ ਨਾ ਕਿਸੇ ਕਾਇਆ ਮਾਟੀ ਖੱਲ ਦੀ, ਨਿਰਗੁਣ ਨੂਰ ਜੋਤ ਨਾ ਕੋਇ ਰੁਸ਼ਨਾਈਆ । ਕਿਸੇ ਨੂੰ ਖ਼ਬਰ ਨਹੀਂ ਘੜੀ ਪਲ ਦੀ, ਕੋਟਨ ਕੋਟ ਸਾਧੂ ਸਮਾਧੀਆਂ ਵਿਚ ਬੈਠੇ ਡੇਰੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਪਹਿਲੀ ਚੇਤ ਕਹੇ ਗੁਰ ਅਵਤਾਰ ਪੈਗ਼ੰਬਰੋ ਕਿਸੇ ਦਾ ਰਹੇ ਨਾ ਮਾਲਾ ਮਣਕਾ ਤਸਬੀ, ਪੁਸਤਕ ਹੱਥ ਨਾ ਕੋਇ ਉਠਾਈਆ। ਪੁਰਖ ਅਕਾਲ ਦਾ ਇਕੋ ਨਾਮ ਸਭ ਤੋਂ ਵੱਡਾ ਕਸਬੀ, ਜੋ ਕਰਤਵ ਆਪਣਾ ਦਏ ਵਖਾਈਆ। ਮਨ ਕਲਪਣਾ ਦੀ ਚਲਣ ਨਾ ਦੇਵੇ ਮਰਜ਼ੀ, ਕੂੜੀ ਕਿਰਿਆ ਦੇ ਮਰੀਜ਼ਾਂ ਦੀ ਕਰੇ ਸਫ਼ਾਈਆ। ਪੁਰਖ ਅਕਾਲ ਦੇ ਨਾਮ ਦੀ ਹੋਣ ਨਾ ਦੇਵੇ ਬੇਅਦਬੀ, ਅਦਬ ਸਭ ਨੂੰ ਦਏ ਸਿਖਾਈਆ। ਮਨੁੱਸ਼ਾਂ ਵਿਚ ਵੰਡ ਰਹੇ ਕੋਇ ਨਾ ਮਜ਼੍ਹਬੀ, ਆਤਮਾ ਪਰਮਾਤਮਾ ਦਾ ਮੇਲਾ ਦਏ ਕਰਾਈਆ। ਕੋਈ ਜਗਤ ਛੁਰੀ ਸ਼ਰਅ ਹਲਾਲ ਨਾ ਕਰੇ ਕਰਦੀ, ਕ਼ਤਲਗਾਹ ਨਾ ਕੋਇ ਵਖਾਈਆ। ਇਕੋ ਦੀਨ ਦਿਆਲ ਪੁਰਖ ਅਕਾਲ ਸਭ ਦਾ ਬਣੇ ਦਰਦੀ, ਦੀਨਾਂ ਅਨਾਥਾਂ ਦਰਦ ਵੰਡਾਈਆ। ਪਹਿਲੀ ਚੇਤ ਕਹੇ ਜਿਸ ਦੀ ਕਲਾ ਹੋਣੀ ਚੜ੍ਹਦੀ, ਚਾਰੋਂ ਕੁੰਟ ਵੱਜੇ ਵਧਾਈਆ। ਮੈਂ ਸੰਦੇਸ਼ਾ ਦੇਵਾਂ ਓਸੇ ਦੀ ਤੁਕ ਸਾਰੀ ਸ੍ਰਿਸ਼ਟੀ ਹੋਵੇ ਪੜ੍ਹਦੀ, ਤੂੰ ਮੇਰਾ ਮੈਂ ਤੇਰਾ ਦੂਜਾ ਢੋਲਾ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਸਾਚੇ ਹੁਕਮ ਦਾ ਸੁਣੋ ਸੰਦੇਸ਼, ਪਾਤਰ ਪਤ੍ਰਕਾ ਇਕ ਦ੍ਰਿੜਾਈਆ।
❋
❋
ਜਿਹੜਾ ਨਾਮ ਰਹੇ ਹਮੇਸ਼, ਨਾਮ ਨਾਮ ਵਿਚ ਸਮਾਈਆ। ਉਸ ਦੇ ਅੱਗੇ ਗੁਰ ਅਵਤਾਰ ਪੈਗ਼ੰਬਰ ਹੋਣ ਪੇਸ਼, ਪੇਸ਼ੀਨਗੋਈ ਸਭ ਨੂੰ ਦਏ ਸੁਣਾਈਆ। ਸੋ ਲੇਖਾ ਜਾਣੇ ਦੇਸ ਪ੍ਰਦੇਸ, ਦੋ ਜਹਾਨਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਸਾਚਾ ਰੰਗ ਕਹੇ ਮੇਰੀ ਵੇਖੋ ਰੰਗਤ, ਰੰਗ ਅਗੰਮਾ ਦਿਆਂ ਚੜ੍ਹਾਈਆ। ਮੈਨੂੰ ਸਮਝੇ ਕੋਇ ਨਾ ਪੰਡਤ, ਵਿਦਿਆ ਵਿਚ ਨਾ ਕੋਇ ਵਡਿਆਈਆ। ਮੇਰਾ ਲੇਖਾ ਨਹੀਂ ਕੋਈ ਬਹਿਸ਼ਤ ਜੱਨਤ, ਸਵਰਗਾਂ ਵਿਚ ਨਾ ਕੋਇ ਰੁਸ਼ਨਾਈਆ। ਮੈਂ ਫਿਰਦਾ ਨਹੀਂ ਵਿਚ ਕਿਸੇ ਸਿੰਮਤ, ਦਹਿ ਦਿਸ਼ਾ ਨਾ ਭੱਜਾਂ ਵਾਹੋ ਦਾਹੀਆ। ਮੇਰੀ ਆਸ਼ਾ ਵਾਲੀ ਨਹੀਂ ਹਿੰਮਤ, ਆਪਣਾ ਬਲ ਧਰਾਈਆ। ਮੇਰੀ ਇਕ ਦੇ ਅੱਗੇ ਮਿੰਨਤ, ਪੁਰਖ ਅਕਾਲ ਸੀਸ ਨਿਵਾਈਆ। ਆਦਿ ਜੁਗਾਦਿ ਜੁਗ ਚੌਕੜੀ ਸਦਾ ਮਿਟੀ ਚਿੰਤ, ਚਿੰਤਾ ਜਗ ਨਾ ਕੋਇ ਵਖਾਈਆ। ਕਦੀ ਮੇਲ ਨਾ ਹੋਵੇ ਤੇਰੇ ਨਿੰਦਕ, ਗੁਰਮੁਖਾਂ ਨਾਲ ਮਿਲ ਕੇ ਵੱਜੇ ਵਧਾਈਆ। ਸਚ ਪ੍ਰੇਮ ਦਾ ਦੇਵੀਂ ਸਿਦਕ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਵਖਾਈਆ। ਰੰਗ ਕਹੇ ਮੈਂ ਅਜਬ ਰੰਗੀਲਾ, ਰੰਗਤ ਬੇਪ੍ਰਵਾਹੀਆ। ਪੁਰਖ ਅਕਾਲ ਆਦਿ ਜੁਗਾਦੀ ਇਕ ਵਸੀਲਾ, ਵਸਲੇ ਯਾਰ ਨੂਰ ਖ਼ੁਦਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦਾ ਭਗਤਾਂ ਵਾਲਾ ਕ਼ਬੀਲਾ, ਗ੍ਰਹਿ ਮੰਦਰ ਇਕ ਵਡਿਆਈਆ। ਅੱਜ ਉਸ ਦਾ ਖ਼ੁਸ਼ੀਆਂ ਵਾਲਾ ਮਹੀਨਾ, ਰੁਤ ਅਗੰਮੀ ਦਏ ਵਖਾਈਆ। ਸ਼ਾਹ ਸੁਲਤਾਨਾ ਔਣਾ ਪਸੀਨਾ, ਪਸੀਨਾ ਸਾਫ਼ ਨਾ ਕੋਇ ਕਰਾਈਆ। ਨੇਤਰ ਰੋਵੇ ਮਾਇਆ ਤੀਨਾ, ਰਜੋ ਤਮੋ ਸਤੋ ਦਏ ਦੁਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਖੇਲ ਕਿਸ ਕੀਨਾ, ਕਵਣ ਹੁਕਮ ਵਰਤਾਈਆ । ਵਿਸ਼ਨ ਬ੍ਰਹਮਾ ਸ਼ਿਵ ਕਹਿਣ ਕਵਣ ਭਗਤਾਂ ਚਾੜ੍ਹੇ ਰੰਗ ਭੀਨਾ, ਭਿੰਨੜੀ ਰੈਣ ਵਡਿਆਈਆ। ਜਿਸ ਦੇ ਅੱਗੇ ਸਾਰੇ ਹੋਏ ਅਧੀਨਾ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਲੇਖੇ ਲੌਣਾ ਸ਼ਾਹ ਕੰਗਾਲ ਕਮੀਨਾ, ਕੋਝੇ ਕਮਲਿਆਂ ਗੋਦ ਉਠਾਈਆ। ਸੋ ਸੁਆਮੀ ਅੰਤਰਜਾਮੀ ਵਡ ਪਰਬੀਨਾ, ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਈਆ। ਸੰਤ ਸੁਹੇਲੇ ਆਪ ਬਣਾਏ ਸਚ ਨਗੀਨਾ, ਨਿਗਾਹ ਆਪਣੀ ਨਾਲ ਬਦਲਾਈਆ। ਧਰਮ ਦਾ ਧਰਮ ਵਖਾਏ ਜੀਣਾ, ਜੀਵਣ ਜੁਗਤ ਜਗਤ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਪਹਿਲੀ ਚੇਤ ਕਹੇ ਸੁਣੋ ਹੁਕਮ ਰੱਬੀ, ਰਹਿਮਤ ਇਕ ਦਰਸਾਈਆ । ਗੁਰ ਅਵਤਾਰ ਪੈਗ਼ੰਬਰ ਪੰਜ ਚੇਤ ਨੂੰ ਸਾਰੇ ਆਇਓ ਸਭੀ, ਸਭਾ ਸਚ ਦੀ ਇਕ ਵਖਾਈਆ। ਹੁਕਮੇ ਅੰਦਰ ਸ੍ਰਿਸ਼ਟੀ ਹੋਣੀ ਬੱਧੀ, ਬੰਦਨਾ ਇਕ ਜਣਾਈਆ। ਹੁਕਮ ਨਾਲ ਅੱਗੇ ਤੋਂ ਸਭ ਦੀ ਸਾਫ਼ ਕਰਨੀ ਗੱਦੀ, ਹੁਕਮਰਾਨ ਰਹਿਣ ਕੋਇ ਨਾ ਪਾਈਆ । ਨਾ ਕੋਈ ਪੈਗ਼ੰਬਰ ਰਹੇ ਨਾ ਨਬੀ, ਰਸੂਲਾਂ ਦਾ ਰਿਸ਼ਤਾ ਦੇਣਾ ਗਵਾਈਆ। ਨਾ ਕੋਈ ਕਾਇਆ ਅੰਦਰ ਹਕੀਮ ਰਹੇ ਨਾ ਤਬੀ, ਤਬੀਅਤ ਸਭ ਦੀ ਦੇਣੀ ਬਦਲਾਈਆ। ਸ੍ਰਿਸ਼ਟੀ ਵਿਚੋਂ ਤੁਹਾਡੇ ਦੱਸਣੇ ਕਿਤਨੇ ਕਰਦੇ ਬਦੀ, ਬੰਦਨਾ ਵਿਚ ਨਾ ਕੋਇ ਸਮਾਈਆ । ਤੁਹਾਡੀ ਜੋਤ ਮੇਰੀ ਧਾਰ ਵਿਚੋਂ ਜਗੀ, ਜਗਤ ਜੋਤ ਕਰੀ ਰੁਸ਼ਨਾਈਆ। ਖੋਜਿਆਂ ਮਾਤ ਕਿਸੇ ਨਾ ਲੱਭੀ, ਭਰਮੇ ਭੁੱਲੀ ਕੂੜ ਲੋਕਾਈਆ । ਸਿਫ਼ਤ ਸਦੀਆਂ ਦੀ ਗਠੜੀ ਸਭ ਨੇ ਬੱਧੀ, ਘਰ ਘਰ ਭਾਰ ਉਠਾਈਆ। ਅੱਖਰਾਂ ਵਾਲੀ ਵਖਾਈ ਡੱਗੀ, ਅੰਦਰ ਢੌਂਕਾ ਨਾ ਕੋਇ ਲਗਾਈਆ। ਸ੍ਰਿਸ਼ਟੀ ਭਵਾਈ ਉਤੇ ਪਾਣੀ ਵਾਲੀ ਨਦੀ, ਅੰਤਰ ਆਤਮ ਰਸ ਨਾ ਕੋਇ ਚਖਾਈਆ। ਭਰਮ ਭੁਲਾ ਕੇ ਸੁਦੀ ਵਦੀ, ਕਿਸ਼ਨਾ ਸ਼ੁਕਲਾ ਪੱਖ ਦਰਸਾਈਆ। ਕਿਸੇ
❋
❋
ਨੂੰ ਹੱਠ ਜਣਾਇਆ ਕਿਸੇ ਦਾ ਤਨ ਸੜਾਇਆ ਅੱਗੀ, ਕਿਸੇ ਨੂੰ ਜਲ ਧਾਰ ਵਹਾਈਆ। ਕਿਸੇ ਨੂੰ ਕਿਹਾ ਤੂੰ ਘਰ ਬਾਹਰ ਛੱਡੀਂ, ਕਿਸੇ ਨੂੰ ਜੰਗਲਾਂ ਵਿਚ ਰੁਲਾਈਆ। ਕਿਸੇ ਦੀ ਤਨ ਸੁਕਾਈ ਹੱਡੀ, ਕਿਸੇ ਨੂੰ ਜਲ ਮੀਨ ਖਵਾਈ ਮੱਛੀ, ਕਿਸੇ ਦੇ ਮੁਖ ਸੂਰ ਗਾਂ ਕਿਸੇ ਦੇ ਵੱਛੀ, ਰਸਨਾ ਜਿਹਵਾ ਮਾਤ ਹਲਕਾਈਆ। ਬਿਨ ਭਗਤਾਂ ਤੋਂ ਪ੍ਰਭ ਨੇ ਸਾਚੀ ਰਮਜ਼ ਕਿਸੇ ਨਾ ਦੱਸੀ, ਦਸਤਗੀਰ ਨਜ਼ਰ ਨਾ ਆਈਆ। ਏਸੇ ਕਰ ਕੇ ਕਾਇਆ ਮਾਟੀ ਕੱਲਰ ਕੰਧ ਕੱਚੀ, ਕੰਚਨ ਰੂਪ ਨਾ ਕੋਇ ਬਣਾਈਆ। ਗੁਰ ਅਵਤਾਰ ਪੈਗ਼ੰਬਰਾਂ ਨਾਲ ਜੋ ਕੀਤੀ ਪੱਕੀ, ਸ਼ਬਦੀ ਹੁਕਮ ਸੁਣਾਈਆ। ਸੋ ਦੁਆਰ ਭਗਤ ਆਪਣਾ ਪੰਧ ਮੁਕਾ ਕੇ ਆ ਗਏ ਨੱਠੀ, ਲੋਕਮਾਤ ਡੇਰਾ ਲਾਈਆ। ਅੱਗੇ ਕਿਸੇ ਦੀ ਨਿੱਕੀ ਨਿੱਕੀ ਚਲਣੀ ਨਹੀਂ ਹੱਟੀ, ਜਗਤ ਵਣਜਾਰਾ ਵਣਜ ਨਾ ਕੋਇ ਕਰਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸਭ ਨੂੰ ਮਾਰਗ ਰਿਹਾ ਦੱਸੀ, ਦਹਿ ਦਿਸ਼ਾ ਕਰੇ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਇਕੋ ਢੋਲਾ ਪੜ੍ਹਨਾ ਪੱਟੀ, ਪਟਨੇ ਵਾਲਾ ਦਏ ਗਵਾਹੀਆ। ਜਮਾਂ ਦੀ ਭਰਨੀ ਪਏ ਨਾ ਚੱਟੀ, ਰਾਏ ਧਰਮ ਨਾ ਦਏ ਸਜ਼ਾਈਆ। ਗੁਰ ਅਵਤਾਰ ਪੈਗ਼ੰਬਰੋ ਪੰਜ ਚੇਤ ਨੂੰ ਵੇਖਿਓ ਕਿਸ ਬਿਧ ਭਗਤਾਂ ਦੀ ਹੁੰਦੀ ਗਤੀ, ਨਾਮ ਲੱਭਣਾ ਪਏ ਨਾ ਰਤੀ, ਕਿਸੇ ਨੂੰ ਸਿਖਣੀ ਪਏ ਨਾ ਮਤੀ, ਖੋਜਣਾ ਪਏ ਨਾ ਕਮਲਾਪਤੀ, ਘਰ ਪਰਮੇਸ਼ਵਰ ਨਜ਼ਰੀ ਆਈਆ। ਜਿਹੜੀ ਮੰਜ਼ਲ ਅੱਗੇ ਕਿਸੇ ਨਹੀਂ ਟੱਪੀ, ਓਸ ਦੀ ਪੋਥੀ ਰਹੀ ਠੱਪੀ, ਅੱਖਰਾਂ ਵਿਚੋਂ ਕਿਸੇ ਨਾ ਲੱਭੀ, ਪੱਥਰਾਂ ਵਿਚ ਰਹੀ ਦੱਬੀ, ਰੋਂਦੇ ਗਏ ਔਲੀਏ ਨਬੀ, ਹਾਹਾਕਾਰ ਕਰ ਸੁਣਾਈਆ। ਜਨ ਭਗਤਾਂ ਨੂੰ ਭਗਵਾਨ ਮਿਲਦਾ ਕਦੀ ਕਦੀ, ਕ਼ਦੀਮ ਦੀ ਰੀਤੀ ਚਲੀ ਆਈਆ। ਹੁਣ ਸਭ ਦੀ ਮਿਟਦੀ ਜਾਏ ਸਦੀ, ਸਦਮੇ ਵਿਚ ਵੇਖੋ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਰਿਹਾ ਸੁਣਾਈਆ। ਚੇਤ ਕਹੇ ਮੇਰਾ ਹੁਕਮ ਆਅਲਾ, ਅਲਾਹੀ ਇਕ ਸੁਣਾਈਆ। ਜਿਸ ਨੂੰ ਕਹਿੰਦੇ ਖ਼ੁਦਾ ਤੁਆਲਾ, ਸੋ ਤਾਲੇ ਭਗਤਾਂ ਦਏ ਖੁਲ੍ਹਾਈਆ। ਜਿਸ ਦੀ ਫਿਰਦੀ ਤਸਬੀ ਮਾਲਾ, ਸੋ ਮਨ ਦਾ ਮਣਕਾ ਦਏ ਭੁਆਈਆ। ਸਾਚਾ ਦੱਸ ਕੇ ਰਾਹ ਸੁਖਾਲਾ, ਮਾਰਗ ਇਕੋ ਇਕ ਜਣਾਈਆ। ਜਿਥੇ ਰਹੇ ਨਾ ਕੋਈ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਝਗੜਾ ਮੁਕੇ ਸ਼ਾਹ ਕੰਗਾਲਾ, ਕੋਝੇ ਕਮਲਿਆਂ ਵੇਖ ਵਖਾਈਆ। ਇਹ ਖੇਲ ਮਾਜ਼ੀ ਨਹੀਂ ਸਭ ਨੇ ਵੇਖਣਾ ਹਾਲਾ, ਹਾਲਤ ਦਏ ਬਦਲਾਈਆ। ਚਾਰ ਜੁਗ ਦਾ ਕੱਢਕੇ ਅੰਤਮ ਦਵਾਲਾ, ਲੇਖਾ ਸਭ ਦਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਹੁਕਮ ਵਰਤਾਈਆ। ਚੇਤ ਕਹੇ ਗੁਰ ਅਵਤਾਰ ਪੈਗ਼ੰਬਰੋ ਵਕ਼ਤ ਸੋਹਣਾ ਹੋਏ ਸੁਹੰਞਣਾ, ਸਤਿ ਸਚ ਵਡਿਆਈਆ। ਖੇਲ ਖੇਲੇ ਆਦਿ ਨਿਰੰਜਣਾ, ਆਦਿ ਪੁਰਖ ਬੇਪਰਵਾਹੀਆ। ਜਿਸ ਨੂੰ ਕਹਿੰਦੇ ਗਏ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਮਿਹਰ ਪਿਆਰ ਮੁਹੱਬਤ ਵਿਚ ਨੇਤਰ ਨਾਮ ਪਾਵੇ ਅੰਜਣਾ, ਅਗਿਆਨ ਅੰਧੇਰਾ ਦਏ ਚੁਕਾਈਆ। ਆਤਮ ਪਰਮਾਤਮ ਬਣ ਕੇ ਸਾਕ ਸੱਜਣਾ, ਧੁਰ ਦਾ ਸਾਚਾ ਸੰਗ ਨਿਭਾਈਆ। ਕੂੜੀ ਕਿਰਿਆ ਗੜ੍ਹ ਹੰਕਾਰੀ ਭਾਂਡਾ ਭੱਜਣਾ, ਭੈ ਭਉ ਦਏ ਮਿਟਾਈਆ। ਲੇਖੇ ਲਾ ਕੇ ਆਅਲਾ ਅਦਨਾ, ਇਕੋ ਰੰਗ ਦਏ ਚੜ੍ਹਾਈਆ। ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਆਪਣੇ ਦਰ ਤੇ ਸੱਦਣਾ, ਸੱਦਾ ਸ਼ਬਦ ਹੁਕਮ ਸੁਣਾਈਆ। ਓਥੇ ਇਕ ਨਗਾਰਾ ਵੱਜਣਾ, ਨੌਬਤ ਹੱਕ ਖ਼ੁਦਾਈਆ। ਸਭ ਨੂੰ ਪਿਛਲਾ ਝਗੜਾ ਪੈਣਾ ਛੱਡਣਾ, ਜਗਤ ਦੁਨੀ ਨਾ ਕੋਇ ਲੜਾਈਆ। ਇਕੋ ਹੁਕਮ ਪਏ ਮੰਨਣਾ, ਹੱਡ ਮਾਸ ਨਾ ਕੋਇ ਵਡਿਆਈਆ।
❋
❋
ਸਚ ਦਵਾਰੇ ਪਏ ਲੰਘਣਾ, ਸੀਸ ਜਗਦੀਸ਼ ਇਕ ਨਿਵਾਈਆ। ਨੇਤਰਹੀਣ ਰਹੇ ਕੋਈ ਨਾ ਅੰਧਨਾ, ਨਿਜ ਲੋਚਨ ਕਰੇ ਰੁਸ਼ਨਾਈਆ। ਜਨ ਭਗਤਾਂ ਮੁੜ ਕੇ ਫੇਰ ਪਏ ਨਾ ਜੰਮਣਾ, ਲੱਖ ਚੁਰਾਸੀ ਗੇੜ ਕਟਾਈਆ। ਦੀਨ ਦਿਆਲ ਹੋ ਕੇ ਬੇੜਾ ਬੰਨ੍ਹਣਾ, ਸੰਸਾਰ ਧਾਰ ਨਾ ਕੋਇ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਸਚ ਸੰਦੇਸ਼ਾ ਸੁਣੋ ਭਗਤ, ਭਗਵਨ ਇਕ ਦ੍ਰਿੜਾਈਆ। ਸਭ ਦੇ ਨਾਲ ਪੂਰੀ ਕਰਨੀ ਸ਼ਰਤ, ਸ਼ਰਤੀਆ ਆਪਣੀ ਕਾਰ ਕਮਾਈਆ। ਜਿਨ੍ਹਾਂ ਦੇ ਕਾਰਨ ਆਇਆ ਪਰਤ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਜੋਤੀ ਜਾਮਾ ਧਰ ਕੇ ਧਰਤ, ਧਰਨੀ ਧਵਲ ਧੌਲ ਵੇਖ ਵਖਾਈਆ। ਜਨਮ ਜਨਮ ਦੀ ਮੇਟ ਕੇ ਹਰਸ, ਹਵਸ ਦਏ ਗਵਾਈਆ। ਆਤਮ ਉਤੇ ਕਰ ਕੇ ਤਰਸ, ਰਹਿਮਤ ਸਚ ਕਮਾਈਆ। ਘਰ ਵਖਾ ਕੇ ਅਗੰਮਾ ਉਤੇ ਅਰਸ਼, ਅਰਸ਼ੀ ਪ੍ਰੀਤਮ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਸਾਚਾ ਹੁਕਮ ਸੁਣੋ ਹਰਿਸੰਗਤ, ਸਚ ਸਚ ਸਮਝਾਈਆ। ਅੱਗੇ ਵੇਖਣਾ ਨਹੀਂ ਕੋਈ ਪੰਡਤ, ਕ਼ਿਸਮਤ ਹੱਥ ਨਾ ਕਿਸੇ ਫੜਾਈਆ। ਸੀਸ ਨਿਵਾਉਣਾ ਨਹੀਂ ਕਿਸੇ ਸੰਤ, ਜੋ ਵਿਦਿਆ ਢੋਲੇ ਗਾਈਆ । ਆਸਾ ਰੱਖਣੀ ਨਹੀਂ ਸਵਰਗ ਜੱਨਤ, ਬਹਿਸ਼ਤ ਕੰਮ ਕਿਸੇ ਨਾ ਆਈਆ। ਪਿਛਲਾ ਢੋਲਾ ਨਹੀਂ ਗਾਉਣਾ ਮੰਤ, ਪੂਜਾ ਪਾਠ ਨਾ ਕੋਇ ਜਣਾਈਆ। ਪੁਰਖ ਅਕਾਲ ਮਨਾਉਣਾ ਇਕੋ ਕੰਤ, ਜੋ ਗੁਰ ਅਵਤਾਰ ਪੈਗ਼ੰਬਰਾਂ ਰਿਹਾ ਪਰਨਾਈਆ। ਜਿਸ ਦੀ ਮਹਿੰਮਾ ਸਦਾ ਅਨੰਤ, ਬੇਪ੍ਰਵਾਹ ਬੇਪ੍ਰਵਾਹੀ ਵਿਚ ਸਮਾਈਆ। ਸੋ ਸਭ ਦੀ ਮੇਟੇ ਚਿੰਤ, ਦੁੱਖਾਂ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਭੇਵ ਅਭੇਦਾ ਵੇਖੋ ਖੁਲ੍ਹਦਾ, ਪੜਦਾ ਦਏ ਚੁਕਾਈਆ । ਜਨ ਭਗਤੋ ਪੰਜ ਚੇਤ ਨੂੰ ਘਿਰਤ ਪਾਇਓ ਨਾ ਕੋਈ ਮੁੱਲ ਦਾ, ਦੂਜੇ ਦਰ ਨਾ ਕੋਇ ਮੰਗਣ ਜਾਈਆ। ਅੰਨ ਪੱਕੇ ਨਾ ਦੂਜੀ ਕਿਸੇ ਚੁਲ੍ਹ ਦਾ, ਜਨ ਭਗਤ ਗ੍ਰਹਿ ਮਿਲੇ ਵਡਿਆਈਆ। ਰਾਗ ਗਾਉਣਾ ਨਹੀਂ ਕਿਸੇ ਬੁੱਲ੍ਹ ਦਾ, ਅੰਦਰੇ ਅੰਦਰ ਧਿਆਨ ਲਗਾਈਆ। ਨਜ਼ਾਰਾ ਵੇਖਣਾ ਪ੍ਰਭੂ ਦੀ ਕੁਲ ਦਾ, ਜੋ ਕੁਲ ਮਾਲਕ ਦਏ ਵਖਾਈਆ। ਜਿਹੜਾ ਗੁਰਮੁਖ ਪਿਛੇ ਰਿਹਾ ਰੁਲਦਾ, ਚੁਰਾਸੀ ਗੇੜ ਨਾ ਕੋਇ ਕਟਾਈਆ। ਓਹ ਅੰਤਮ ਓਸ ਕੰਡੇ ਤੁਲਦਾ, ਜਿਸ ਦਾ ਤਰਾਜ਼ੂ ਨਜ਼ਰ ਨਾ ਕੋਇ ਪਾਈਆ। ਗੁਰਮੁਖ ਬੂਟਾ ਕਦੇ ਨਾ ਹੁਲਦਾ, ਸਿੰਮਲ ਰੂਪ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਵਖਾਈਆ। ਜਨ ਭਗਤੋ ਜਿਸ ਵੇਲੇ ਆਓ ਭਲਾਈ ਪੁਰ, ਪੁਰੀਆਂ ਲੋਆਂ ਤੁਹਾਡੇ ਚਰਨਾਂ ਹੇਠ ਰਖਾਈਆ। ਇਹ ਲਹਿਣਾ ਪਿਛਲਾ ਧੁਰ, ਮਸਤਕ ਰੇਖਾ ਦਏ ਬਦਲਾਈਆ। ਅੰਤਰ ਆਤਮਾ ਜਾਏ ਜੁੜ, ਬਾਹਰੋਂ ਕਰਨੀ ਨਾ ਪਏ ਪੜ੍ਹਾਈਆ। ਅੱਗੇ ਰਹਿਣ ਨਾ ਦਏ ਥੁੜ, ਭੁੱਖੇ ਨੰਗਿਆਂ ਦਏ ਰਜਾਈਆ। ਅੰਦਰੋਂ ਕੱਢਕੇ ਕੂੜੇ ਚੋਰ, ਚੁਰਾਹੇ ਵਿਚ ਕਰੇ ਰੁਸ਼ਨਾਈਆ। ਝਗੜਾ ਮੁਕਾ ਕੇ ਮੋਰ ਤੋਰ, ਤੁਰਤ ਆਪਣਾ ਰੰਗ ਰੰਗਾਈਆ। ਮਨੂਆ ਪਾਏ ਕੋਈ ਨਾ ਸ਼ੋਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਕਰ ਪ੍ਰਕਾਸ਼ ਅੰਧੇਰੇ ਘੋਰ, ਲੋਚਣ ਨਿਜ ਦਏ ਰੁਸ਼ਨਾਈਆ। ਆਤਮ ਪਰਮਾਤਮ ਪਾ ਕੇ ਡੋਰ, ਸੁਰਤੀ ਸ਼ਬਦ ਨਾਲ ਜੁੜਾਈਆ। ਇਕੋ ਮਾਲਕ ਖ਼ਾਲਕ ਪ੍ਰਿਤਪਾਲਕ ਸਾਲਸ ਹੋ ਕੇ ਜਾਏ ਬਹੁੜ, ਬਹੁੜੀ ਬਹੁੜੀ ਕਰਨੀ ਨਾ ਪਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੰਗਣ ਰੰਗ ਰੰਗਾਈਆ। ਸਾਚੀ ਰੰਗਣ ਚਾੜ੍ਹੇ ਰੰਗ ਅਨੋਖਾ, ਹਰਿ ਕਰਤਾ ਆਪ ਰੰਗਾਈਆ।
❋
❋
ਸ੍ਰਿਸ਼ਟ ਸਬਾਈ ਨਾਲ ਕਰ ਕੇ ਧੋਖਾ, ਭਰਮੀਆਂ ਭਰਮ ਵਿਚ ਭੁਲਾਈਆ। ਜਨ ਭਗਤਾਂ ਦੇ ਕੇ ਆਪਣਾ ਮੌਕਾ, ਮੁਕੰਮਲ ਰਸਤਾ ਦਏ ਵਖਾਈਆ। ਅਗਲੀ ਮੰਜ਼ਲ ਚੜ੍ਹਨਾ ਹੋਏ ਸੌਖਾ, ਅੱਗੇ ਹੋ ਨਾ ਕੋਇ ਅਟਕਾਈਆ। ਚਰਨਾਂ ਹੇਠ ਦਬਾ ਕੇ ਚੌਦਾਂ ਲੋਕਾ, ਚੌਦਾਂ ਤਬਕ ਡੇਰਾ ਢਾਹੀਆ। ਇਕੋ ਸੁਣਾ ਸਚ ਸਲੋਕਾ, ਸੋ ਪੁਰਖ ਨਿਰੰਜਣ ਆਪਣਾ ਮੇਲ ਮਿਲਾਈਆ। ਜਿਥੇ ਜਗੇ ਅਗੰਮੀ ਜੋਤਾ, ਤੇਲ ਬਾਤੀ ਲੋੜ ਰਹੇ ਨਾ ਰਾਈਆ। ਛੱਪਰ ਛੰਨ ਦਿਸੇ ਨਾ ਕੋਠਾ, ਚਾਰ ਦੀਵਾਰ ਨਾ ਕੋਇ ਵਡਿਆਈਆ । ਇਕੋ ਪੁਰਖ ਅਕਾਲ ਦੀਨ ਦਿਆਲ ਜੋ ਸਭ ਦੀ ਆਸਾ ਮਨਸਾ ਪੂਰੀ ਕਰੇ ਲੋਚਾ, ਲੋਚਣ ਨੈਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਪੰਜ ਚੇਤ ਕਹੇ ਮੇਰਾ ਵੇਲਾ ਹੋਏ ਸਵਾ ਪੰਜ, ਪੰਝੀ ਪੰਝੀ ਗੁਰਮੁਖ ਲਾਈਨ ਲੈਣ ਬਣਾਈਆ। ਕਿਸੇ ਦੇ ਅੰਦਰ ਹੋਵੇ ਨਾ ਰੰਝ, ਗ਼ਮੀ ਲਹਿਰ ਨਾ ਕੋਇ ਦ੍ਰਿੜਾਈਆ। ਸਭ ਦੀ ਉਂਗਲਾਂ ਉਪਰ ਹੋਣ ਪੰਜ, ਬਾਹਾਂ ਉਪਰ ਉਠਾਈਆ। ਉਸ ਤੋਂ ਪਹਿਲੋਂ ਸਭ ਨੇ ਪੁੱਜ ਜਾਣਾ ਮਾਰ ਕੇ ਪੰਧ, ਭੱਜਣਾ ਵਾਹੋ ਦਾਹੀਆ। ਭਰਮਾਂ ਦੀ ਢਾਹ ਕੇ ਆਉਣਾ ਕੰਧ, ਵਿਚ ਦਵੈਤ ਨਾ ਕੋਇ ਰਖਾਈਆ। ਕਰਮਾਂ ਦੀ ਲੰਘ ਕੇ ਆਉਣਾ ਹੱਦ, ਹੱਦ ਇਕੋ ਇਕ ਰਖਾਈਆ। ਸਭ ਨੂੰ ਬਣਾਉਣਾ ਧੁਰ ਦੀ ਯਦ, ਯਦੀ ਆਪਣਾ ਹੁਕਮ ਮਨਾਈਆ। ਸਭ ਦੀ ਮੰਜ਼ਲ ਇਕੋ ਪਦ, ਘਰਾਨਾ ਇਕੋ ਦੇਣਾ ਵਖਾਈਆ। ਵੱਡੇ ਛੋਟਿਆਂ ਸਾਰਿਆਂ ਦਾ ਸਾਂਝਾ ਰਿਸ਼ਤਾ ਕਰੇ ਜਗ, ਜਗਜੀਵਣ ਦਾਤਾ ਬੇਪ੍ਰਵਾਹੀਆ । ਜਿਸ ਵੇਲੇ ਲੋਹ ਥੱਲੇ ਡਾਹੁਣੀ ਹੋਵੇ ਅੱਗ, ਪਾਲ ਸਿੰਘ ਮਾਚਸ ਦੇਣੀ ਲਗਾਈਆ। ਕੋਲ ਪਾਣੀ ਭਰ ਕੇ ਰਖਣਾ ਜਗ, ਸਵਾ ਸੇਰ ਤੋਂ ਘਟ ਨਾ ਤੋਲ ਤੁਲਾਈਆ। ਇਕ ਮੁੱਠੀ ਰਾਖ ਕੋਲ ਦੇਣੀ ਦੱਬ, ਜਿਹੜੀ ਮਕ਼ਬਰਿਆਂ ਦਏ ਫੁਲਾਈਆ। ਨਾਲ ਕੱਪੜਾ ਰਖਣਾ ਸਵਾ ਗਜ਼, ਜੋ ਕਬੀਰ ਜੁਲਾਹਾ ਹੇਠ ਵਿਛਾਈਆ। ਇਕ ਪਾਟੇ ਕਪੜੇ ਦੀ ਰਖਣੀ ਜੇਬ ਜਿਸ ਨੂੰ ਕੋਈ ਕਹਿੰਦੇ ਡੱਬ, ਰਵਦਾਸ ਚਮਾਰਾ ਰਾਹ ਤਕਾਈਆ। ਇਕ ਪਾਟੀ ਪੁਰਾਣੀ ਰਖਣੀ ਪੱਗ, ਬੈਣੀ ਬੈਠਾ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਪੰਜ ਚੇਤ ਕਹੇ ਜਿਸ ਵੇਲੇ ਪੱਕਣ ਲੱਗੇ ਰੋਟੀ, ਲੰਗਰ ਬੇਪ੍ਰਵਾਹੀਆ। ਓਸ ਵੇਲੇ ਕਿਸੇ ਦੇ ਗਲ ਕਮੀਜ਼ ਉਤੇ ਨਾ ਹੋਵੇ ਕੋਟੀ, ਦੂਸਰਾ ਕੱਪੜਾ ਨਾ ਕੋਇ ਵਖਾਈਆ। ਸਿਰ ਤੋਂ ਨੰਗੀ ਹੋਵੇ ਨਾ ਚੋਟੀ, ਪੜਦਾ ਸੀਸ ਜਗਦੀਸ਼ ਸੁਹਾਈਆ। ਅੰਦਰ ਵਾਸਨਾ ਹੋਵੇ ਨਾ ਖੋਟੀ, ਮਮਤਾ ਮਨ ਨਾ ਕੋਇ ਵਧਾਈਆ। ਜਿਸ ਨੇ ਮਾਸ ਦੀ ਖਾਧੀ ਹੋਵੇ ਬੋਟੀ, ਅੱਗੇ ਹੋ ਨਾ ਸੇਵ ਕਮਾਈਆ। ਕੋਲ ਕੋਰੀ ਰਖਣੀ ਧੋਤੀ, ਲੰਬੀ ਢਾਈ ਗਜ਼ ਜਣਾਈਆ । ਦੀਵੇ ਵਿਚ ਜਗਦੀ ਹੋਵੇ ਜੋਤੀ, ਘਿਰਤ ਨਾਲ ਸੁਹਾਈਆ। ਵਿੰਗੀ ਟੇਢੀ ਕੋਲ ਹੋਵੇ ਸੋਟੀ, ਸਾਢੇ ਤਿੰਨ ਹੱਥ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਪੰਜ ਚੇਤ ਕਹੇ ਸਭ ਨੇ ਪਾ ਕੇ ਆਉਣਾ ਬਸਤਰ ਚਿੱਟੇ, ਚੰਦ ਨੂਰ ਚਮਕਾਈਆ। ਆਪਣੇ ਜੀਵਣ ਦੇ ਨਿਕਲਦੇ ਵੇਖਿਓ ਸਿੱਟੇ, ਮਿਹਰਵਾਨ ਦਇਆ ਕਮਾਈਆ। ਸਭ ਨੇ ਮੌਲੀ ਤੰਦ ਬੰਨ੍ਹਣੇ ਖੱਬੇ ਗਿਟੇ, ਇਸਤਰੀ ਪੁਰਸ਼ ਵੰਡ ਨਾ ਕੋਇ ਵੰਡਾਈਆ। ਬਚਿਆ ਰਹਿਣ ਨਾ ਕੋਇ ਪਾਈਆ। ਕੋਇ ਧਿਆਨ ਨਾ ਕਰਿਓ ਪਿਛੇ, ਭਾਵੇਂ ਪਿਛੋਂ ਮਰ ਜਾਏ ਪਿਤਾ ਮਾਈਆ।
ਜਿਧਰ ਵੇਖੋ ਉਧਰ ਸਾਹਿਬ ਸਵਾਮੀ ਇਕੋ ਦਿਸੇ, ਜਿਸ ਦੇ ਹੱਥ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ
❋
❋
ਕਰਨੀ ਕਾਰ ਕਮਾਈਆ। ਰੋਟੀ ਕਹੇ ਜਿਸ ਵੇਲੇ ਗੁੰਨ੍ਹੋ ਆਟਾ, ਪਾਣੀ ਵਿਚ ਮਿਲਾਈਆ। ਕਿਸੇ ਦਾ ਖੁਲ੍ਹਾ ਨਾ ਹੋਵੇ ਝਾਟਾ, ਮੇਂਢੀ ਸੀਸ ਸੀਸ ਗੁੰਦਾਈਆ। ਕਿਸੇ ਦਾ ਬਸਤਰ ਨਾ ਹੋਵੇ ਪਾਟਾ, ਕੱਪੜ ਕੂੜ ਨਾ ਕੋਇ ਵਡਿਆਈਆ। ਨਾਲ ਇਕ ਖੁੱਲ੍ਹੇ ਜਲ ਦਾ ਰਖਣਾ ਬਾਟਾ, ਉਂਗਲ ਵਿਚ ਨਾ ਕੋਇ ਛੁਹਾਈਆ। ਅੱਗੇ ਆਵੇ ਨਾ ਫੇਰ ਘਾਟਾ, ਇਹ ਬਣਤ ਦੇਣੀ ਬਣਾਈਆ। ਓਸ ਵੇਲੇ ਸੇਵਾ ਕਰੇ ਜ਼ਰੂਰ ਅਸ਼ਟਭੁਜ ਜਵਾਲਾ ਜਿਸ ਨੂੰ ਦੇਵੀ ਕਹਿੰਦੇ ਵਾਲੀ ਲਾਟਾ, ਆਪ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਵਖਾਈਆ। ਰੋਟੀ ਕਹੇ ਜਿਹੜੀ ਮੇਰੇ ਨਾਲ ਬਣਨੀ ਦਾਲ, ਦਲਿਦ੍ਰੀ ਕੋਈ ਨਾ ਉਹਨੂੰ ਪਕਾਈਆ। ਓਸ ਦੀ ਸੇਵਾ ਸਿੰਘ ਬਖ਼ਸ਼ੀਸ਼ ਲੈਣੀ ਸੰਭਾਲ, ਕਾਸ਼ੀ ਰਾਮ ਨਾਲ ਲਗਾਈਆ। ਗਿਰਧਾਰਾ ਸਿੰਘ ਪਾਣੀ ਦੇਵੇ ਡਾਲ, ਅੱਗ ਸੁਰਿੰਦਰ ਸਿੰਘ ਡਾਹੀਆ। ਉਹਨੂੰ ਢਕਣਾ ਨਹੀਂ ਉਤੋਂ ਕਿਸੇ ਨਾਲ ਥਾਲ, ਪੜਦਾ ਨਾ ਕੋਇ ਪਾਈਆ। ਉਹਦੇ ਵਿਚ ਪਾਉਣੀ ਨਹੀਂ ਮਿਰਚ ਲਾਲ, ਕਲਜੁਗ ਕਾਲੀ ਵਿਚ ਦੇਣੀ ਸੁਟਾਈਆ। ਇਸ ਤੋਂ ਅੱਗੇ ਦਾ ਬਹੁਤਾ ਹਾਲ, ਗੁਰਮੁਖਾਂ ਦੇ ਖਾਣ ਪਿਛੋਂ ਦਏ ਲਿਖਾਈਆ। ਕੁਛ ਗੁਰ ਅਵਤਾਰ ਪੈਗ਼ੰਬਰ ਚਾਰ ਜੁਗ ਇਸਦੀ ਬਾਬਤ ਪੁਛਦੇ ਗਏ ਸਵਾਲ, ਸਵਾਲ ਦਾ ਜਵਾਬ ਨਾ ਕਿਸੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦਾਲ ਕਹੇ ਮੇਰੇ ਵਿਚ ਫੇਰਿਓ ਨਾ ਕੜਛੀ, ਹੁਕਮ ਧੁਰ ਦਾ ਦਿਆਂ ਸੁਣਾਈਆ। ਮੇਰੇ ਲਾਗੇ ਪੁੱਠੀ ਟੰਗਿਓ ਇਕ ਬਰਛੀ, ਜਿਹੜੀ ਗੋਬਿੰਦ ਲੋਹ ਗੜ੍ਹ ਵਿਚ ਗਿਆ ਦਬਾਈਆ। ਫੇਰ ਮੈਂ ਦੱਸਾਂ ਓਸ ਉਤੇ ਲਿਖੀ ਕਿਹੜੀ ਪਰਚੀ, ਪਰਚੀ ਦਾ ਪਰਚਾ ਜਗਤ ਰਿਹਾ ਵਖਾਈਆ। ਓਸ ਵਿਚ ਲੇਖਾ ਜਿਸ ਵੇਲੇ ਪ੍ਰੀਤਮ ਆਵੇ ਅਰਸ਼ੀ, ਹਰਿ ਕਰਤਾ ਬੇਪ੍ਰਵਾਹੀਆ। ਉਹ ਦੀਨ ਦੁਨੀ ਦੀ ਧਾਰ ਮੇਟੇ ਫ਼ਰਜ਼ੀ, ਫ਼ਰਜ਼ ਜ਼ੁਲਮ ਸਭ ਤੇ ਦਏ ਲਗਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਕਰ ਮਨਜ਼ੂਰ ਅਰਜ਼ੀ, ਆਰਜ਼ੂ ਸਭ ਦੀ ਵੇਖ ਵਖਾਈਆ। ਕੂੜੀ ਕਿਰਿਆ ਮੇਟੇ ਕਲਜੁਗ ਕਲ ਦੀ, ਸਤਿਜੁਗ ਸਾਚਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣਾ ਪੜਦਾ ਲਾਹੀਆ। ਦਾਲ ਕਹੇ ਮੇਰੀ ਖੁਲ੍ਹਦੀ ਜਾਂਦੀ ਅੱਖ, ਅੱਖਾਂ ਵਾਲਿਓ ਦਿਆਂ ਜਣਾਈਆ। ਤੁਹਾਨੂੰ ਨਹੀਂ ਪਤਾ ਬਲ ਦੁਆਰੇ ਕਿਉਂ ਨਾ ਬਾਵਨ ਨੇ ਲਿਆ ਚੱਖ, ਰਸਨਾ ਰਸ ਨਾ ਕੋਇ ਜਣਾਈਆ। ਰਿਸ਼ੀ ਮੁਨੀ ਤਪੀਸ਼ਰ ਤਪੀਆਂ ਦਾ ਤੋੜ ਕੇ ਹੱਠ, ਤੱਤ ਅੱਠ ਦਾ ਡੇਰਾ ਢਾਹੀਆ। ਸੰਦੇਸ਼ਾ ਦੇ ਕੇ ਇਕ ਸਤਿ, ਸਚ ਗਿਆ ਸਮਝਾਈਆ। ਇਹ ਖੇਲ ਪੁਰਖ ਸਮਰਥ, ਪਾਰਬ੍ਰਹਮ ਪਤਿਪਰਮੇਸ਼ਵਰ ਆਪ ਕਰਾਈਆ। ਜਿਸ ਵੇਲੇ ਸਤਿਜੁਗ ਤਰੇਤਾ ਦੁਆਪਰ ਪੈਂਡਾ ਮੁਕਿਆ ਨਠ ਨਠ, ਸਦੀ ਚੌਧਵੀਂ ਵੱਜੀ ਵਧਾਈਆ। ਨਿਰਗੁਣ ਨਿਰਾਕਾਰ ਨਿਰਵੈਰ ਨਿਰੰਕਾਰ ਹੋਵੇ ਪ੍ਰਗਟ, ਜੋਤੀ ਜਾਤਾ ਪੁਰਖ ਬਿਧਾਤਾ ਨੂਰ ਇਲਾਹੀਆ। ਸਚ ਪ੍ਰੇਮ ਪਿਆਰ ਦਾ ਜਨ ਭਗਤਾਂ ਦੇਵੇ ਰਸ, ਰਸਤਾ ਇਕੋ ਦਏ ਵਖਾਈਆ। ਜਿਨ੍ਹਾਂ ਦੀ ਦਾਲ ਨੂੰ ਖਾਂਦਿਆਂ ਅੰਦਰੋਂ ਖੁਲ੍ਹ ਜਾਏ ਅੱਖ, ਜੋਗ ਅਭਿਆਸ ਦੀ ਲੋੜ ਰਹੇ ਨਾ ਰਾਈਆ। ਅੰਦਰ ਬਾਹਰ ਗੁਪਤ ਜ਼ਾਹਰ ਜੋਤ ਨਿਰੰਕਾਰ ਦਿਸੇ ਸਚ, ਸਚ ਸਤਿ ਵਿਚ ਸਮਾਈਆ। ਜਨ ਭਗਤੋ ਇਹ ਤੁਹਾਡਾ ਪਿਛਲਾ ਹੱਕ, ਹਕ਼ੀਕ਼ਤ ਵਿਚੋਂ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਪੰਜ ਚੇਤ ਕਹੇ ਗੁਰਮੁਖੋ ਸਭ ਨੇ ਦੋ ਦੋ ਹੋ ਕੇ ਪਾਉਣੀ ਗਲਵੱਕੜੀ, ਗੋਬਿੰਦ ਰੰਗ ਰੰਗਾਈਆ। ਜਿਹੜੀ
❋
❋
ਗੁਰ ਨਾਨਕ ਨੇ ਤੋਲੀ ਤੱਕੜੀ, ਉਸ ਦਾ ਛਾਬਾ ਦੁਆਬੇ ਵਾਲਾ ਲੈ ਕੇ ਆਈਆ। ਕਿਹਰ ਸਿੰਘ ਉਸ ਵੇਲੇ ਗੁਆਂਢੀ ਹੁੰਦਾ ਸੀ ਖੱਤਰੀ, ਕਛਤਰੀ ਕਹਿ ਕੇ ਉਸ ਨੂੰ ਰਹੇ ਗਾਈਆ । ਇਹ ਕਿਸੇ ਬ੍ਰਹਿਮਣ ਦੀ ਵਾਚੀ ਨਹੀਂ ਪੱਤਰੀ, ਗ੍ਰਹਿ ਨਛੱਤਰ ਨਾ ਵੇਖ ਵਖਾਈਆ। ਇਹ ਓਹ ਧਾਰ ਜਿਹੜੀ ਲਿਖੀ ਗਈ ਬਿਨਾ ਅੱਖਰੀਂ, ਅੱਖਰਾਂ ਵਾਲਿਆਂ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦਿਆਂ ਸੁਣਾਈਆ । ਪੰਜ ਚੇਤ ਕਹੇ ਮੈਂ ਆਇਆ ਦੇਸ ਜੰਬੂ, ਜੋ ਵੇਦ ਵਿਆਸ ਧਿਆਨ ਲਗਾਈਆ। ਜਾਂ ਨਿਗਾਹ ਮਾਰੀ ਤਾਂ ਗੋਬਿੰਦ ਨਜ਼ਰੀ ਆਵੇ ਵਿਚ ਤੰਬੂ, ਜੋ ਪੰਜ ਪਿਆਰੇ ਰਿਹਾ ਬਣਾਈਆ। ਜੇ ਉਪਰ ਤੱਕਾਂ ਤੇ ਕੈਲਾਸ਼ ਉਪਰ ਦਿਸੇ ਸ਼ੰਭੂ, ਸ਼ੰਕਰ ਕਹਿ ਕੇ ਜਿਸ ਨੂੰ ਗਾਈਆ। ਜੇ ਗੋਬਿੰਦ ਦਾ ਸਾਥੀ ਤੱਕਾਂ ਜਿਸ ਨੂੰ ਜ਼ਾਲਮ ਕਹਿੰਦੇ ਔਰੰਗਾ ਨਹੀਂ ਔਰੰਗੂ ਪਿਛਲਾ ਕੰਗੂ, ਜਿਸ ਕਾਗ ਦਾ ਲਹਿਣਾ ਦਿਤਾ ਚੁਕਾਈਆ। ਓਥੇ ਹੋਰ ਦੱਸਣਾ ਕਿਉਂ ਅਰਜਨ ਨੂੰ ਤੱਤੀ ਲੋਹ ਬਹਾਇਆ ਚੰਦੂ, ਤ੍ਰੇਤੇ ਦਾ ਲਹਿਣਾ ਕੀ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਪੰਜ ਚੇਤ ਕਹੇ ਜਨ ਭਗਤੋ ਸਭ ਨੇ ਦੇਣੀ ਆਪਣੀ ਜ਼ਮਾਨਤ, ਜ਼ਾਮਨ ਪਹਿਲੋਂ ਲੈਣਾ ਬਣਾਈਆ। ਸਭ ਦੇ ਅੰਦਰੋਂ ਸ਼ਬਦ ਦੇ ਨਾਲ ਪਿਛਲੀ ਦੱਸਣੀ ਅਮਾਨਤ, ਜੋ ਚਾਰ ਜੁਗ ਰੱਖੀ ਟਿਕਾਈਆ। ਅੱਗੇ ਕਿਸੇ ਤਰਾ ਤੁਸੀਂ ਰਹਿਣਾ ਸਹੀ ਸਲਾਮਤ, ਇਹ ਵੀ ਪੜਦਾ ਦਿਆਂ ਉਠਾਈਆ। ਅੰਮ੍ਰਿਤ ਰਸ ਦੇਣਾ ਓਹ ਨਿਆਮਤ, ਜਿਹੜਾ ਤੀਰਥ ਤਟਾਂ ਹੱਥ ਨਾ ਕੋਇ ਫੜਾਈਆ। ਮਨੂਆ ਕਰੇ ਨਾ ਕੋਇ ਬਗ਼ਾਵਤ, ਝਗੜਾ ਦਵੈਤ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਇਕ ਸਮਝਾਈਆ। ਪੰਜ ਚੇਤ ਕਹੇ ਮੈਂ ਅਜੇ ਕੁਝ ਨਹੀਂ ਦੱਸਿਆ, ਚਾਰ ਜੁਗ ਦਾ ਲੇਖਾ ਆਪਣੇ ਵਿਚ ਛੁਪਾਈਆ। ਜਿਸ ਵਕ਼ਤ ਪ੍ਰਭ ਭਗਤਾਂ ਦੇ ਅੰਦਰ ਵਸਿਆ, ਮੈਂ ਪੜਦਾ ਦੇਣਾ ਖੁਲ੍ਹਾਈਆ। ਮੈਂ ਪਹਿਲਾ ਬਸਤਾ ਅਜੇ ਠੱਪਿਆ, ਗੰਢ ਨਾ ਕੋਇ ਖੁਲ੍ਹਾਈਆ। ਜਿਸ ਵੇਲੇ ਭਗਤ ਭਗਵਾਨ ਦਵਾਰੇ ਟੱਪਿਆ, ਟੱਪਾ ਅਗਲਾ ਦੇਣਾ ਪੜ੍ਹਾਈਆ। ਓਸ ਟੱਪੇ ਨਾਲ ਪਿਛਲਾ ਲੇਖਾ ਜਾਵੇ ਕੱਟਿਆ, ਦੁਰਮਤ ਮੈਲ ਨਾ ਰਹੇ ਰਾਈਆ । ਗੁਰਮੁਖ ਰੁਲਣਾ ਪਏ ਨਾ ਵਿਚ ਘੱਟਿਆ, ਧੂੜੀ ਟਿੱਕਾ ਮਸਤਕ ਦੇਣਾ ਰਮਾਈਆ। ਕਿਸੇ ਨੂੰ ਪੂਜਣਾ ਪਏ ਨਾ ਵੱਟਿਆ, ਵੱਟਿਆਂ ਦੇ ਪਿੱਛੇ ਵੱਟਾ ਸਭ ਨੂੰ ਦਿਤਾ ਲਾਈਆ। ਜਨ ਭਗਤ ਅਣਿਆਲੇ ਤੀਰ ਨਾਲ ਜਾਏ ਫੱਟਿਆ, ਸੁਰਤੀ ਸੁਰਤ ਆਪ ਭੁਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਪੰਜ ਚੇਤ ਕਹੇ ਗੁਰਮੁਖੋ ਬਣਨਾ ਸੁਘੜ ਸੁਚੱਜੀ ਸਵਾਣੀ, ਸਤਿ ਸਰੂਪ ਸਮਾਈਆ। ਆਤਮ ਪਰਮਾਤਮ ਪ੍ਰਭ ਮਿਲੇ ਇਕੋ ਹਾਣੀ, ਰੂਪ ਅਨੂਪ ਇਕ ਦਰਸਾਈਆ। ਤੂੰ ਮੇਰਾ ਮੈਂ ਤੇਰਾ ਆਦਿ ਜੁਗਾਦਿ ਜਿਸ ਦੀ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਸਭ ਦੀ ਲੇਖੇ ਲਾਵੇ ਤਰਲ ਜਵਾਨੀ, ਜੋਬਨ ਇਕੋ ਦਏ ਚੜ੍ਹਾਈਆ। ਪ੍ਰੇਮ ਪਿਆਰ ਅੰਦਰ ਸਭ ਨੂੰ ਸਾਹਿਬ ਪਿਆਉਣਾ ਪਾਣੀ, ਸੇਵਾ ਸਚ ਕਮਾਈਆ। ਇਹ ਖੇਲ ਦੋ ਜਹਾਨੀ, ਜਹਾਂ ਤਹਾਂ ਵੇਖ ਵਖਾਈਆ। ਸਚ ਨਾਮ ਦੀ ਦਏ ਨਿਸ਼ਾਨੀ, ਵਸਤ ਇਕ ਦ੍ਰਿੜਾਈਆ। ਜਨ ਭਗਤੋ ਤੁਹਾਡੀ ਆਸਾ ਨਾ ਰਹੇ ਬੇਗਾਨੀ, ਧੁਰ ਦੇ ਦਰ ਦਏ ਬਹਾਈਆ। ਸਭ ਤੋਂ ਅਖ਼ੀਰੀ ਮੰਜ਼ਲ ਇਕ ਰੁਹਾਨੀ, ਪਰਮਾਤਮਾ ਆਤਮਾ ਆਪਣੇ ਨਾਲ ਮਿਲਾਈਆ। ਕਿਸੇ ਨੂੰ ਦੇਣੀ ਪਏ ਨਾ ਕੋਇ ਕ਼ੁਰਬਾਨੀ, ਕਰਬਲਿਆਂ ਵਿਚ ਨਾ ਕੋਇ ਦੁਹਾਈਆ। ਲੱਭਣੀ ਪਏ ਨਾ ਜੋਤ ਵਿਚੋਂ ਪੇਸ਼ਾਨੀ, ਅੱਖਾਂ
❋
❋
ਮੀਟ ਨਾ ਕੋਇ ਧਿਆਨ ਲਗਾਈਆ। ਦੇਣੀ ਪਏ ਨਾ ਕੋਇ ਦਵਾਨੀ, ਮਸਤਾਨੀ ਮਸਤੀ ਆਪਣੀ ਦਏ ਜਣਾਈਆ। ਤੁਹਾਡਾ ਪ੍ਰਾਣਪਤ ਆਪਣੀ ਕਰੇ ਮਿਹਰਵਾਨੀ, ਪ੍ਰਾਣੀ ਆਪਣੇ ਵਿਚ ਲਏ ਮਿਲਾਈਆ। ਲੇਖ ਮੁਕਾ ਕੇ ਦੋ ਜਹਾਨੀ, ਦੋਹਰਾ ਆਪਣਾ ਰੰਗ ਰੰਗਾਈਆ। ਜਿਸ ਨੂੰ ਤੱਕਦੇ ਉਪਰ ਅਸਮਾਨੀ, ਓਹ ਸਾਖਿਆਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੰਜ ਚੇਤ ਕਹੇ ਮੈਨੂੰ ਕੁਛ ਵਹਿੰਗੀ ਰਹੀ ਦੱਸ, ਕਹਿ ਕਹਿ ਸੁਣਾਈਆ। ਮੇਰੇ ਵਲ ਵੇਖ ਅੱਖ, ਆਪਣਾ ਨੈਣ ਉਠਾਈਆ। ਮੇਰਾ ਲਹਿਣਾ ਕੀ ਹੱਕ, ਮੈਨੂੰ ਦਏ ਜਣਾਈਆ। ਮੇਰਾ ਦੂਰ ਹੋਵੇ ਸ਼ੱਕ, ਸਹਿੰਸਾ ਰਹੇ ਨਾ ਰਾਈਆ। ਮੈਂ ਚਾਰ ਜੁਗ ਰਹੀ ਨੱਠ, ਭੱਜੀ ਵਾਹੋ ਦਾਹੀਆ। ਕਲਜੁਗ ਅੰਤ ਅਖ਼ੀਰੀ ਮੇਰਾ ਬਾਕੀ ਰਿਹਾ ਨਾ ਕੋਈ ਹੱਜ, ਕਾਅਬੇ ਵਾਲੇ ਪਲੂ ਗਏ ਛੁਡਾਈਆ। ਮੈਂ ਰੋਂਦੀ ਫਿਰਾਂ ਜਗ, ਚਾਰ ਕੁੰਟ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਕੀ ਸਮਝਾਈਆ। ਚੇਤ ਕਹੇ ਮੈਨੂੰ ਪੁਛ ਲੈਣ ਦਿਓ ਕੋਲੋਂ ਗਹਿਰ ਗੰਭੀਰ ਕੀ ਹੁਕਮ ਦੇਵੇ ਅਖ਼ੀਰ, ਆਖ਼ਰ ਦਿਆਂ ਸੁਣਾਈਆ। ਸ਼ਬਦ ਸੰਦੇਸ਼ ਦਿਤਾ ਧੁਰ ਦੇ ਪੀਰ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਦਿਤਾ ਜਣਾਈਆ। ਇਹ ਵਹਿੰਗੀ ਨਜ਼ਰ ਆਈ ਸੀ ਇਕ ਕਬੀਰ, ਜੋ ਚੋਟੀ ਚੜ੍ਹ ਕੇ ਧਿਆਨ ਲਗਾਈਆ। ਇਸ ਦੇ ਵਿਚ ਸਭ ਦੀ ਰੱਖੀ ਤਕ਼ਦੀਰ, ਤਦਬੀਰ ਆਪਣੇ ਨਾਲ ਮਿਲਾਈਆ। ਇਸ ਦੇ ਵਿਚ ਸ਼ਰਅ ਦੀ ਕਟੇ ਜ਼ੰਜੀਰ, ਜੋ ਗੁਰ ਅਵਤਾਰ ਪੈਗ਼ੰਬਰਾਂ ਦਏ ਫੜਾਈਆ। ਇਸ ਦੇ ਵਿਚ ਦੂਈ ਦਵੈਤੀ ਦਾ ਲਾਹ ਖ਼ਮੀਰ, ਜੋ ਦੀਨਾਂ ਮਜ਼੍ਹਬਾਂ ਦਏ ਚਖਾਈਆ। ਇਸ ਦੇ ਵਿਚ ਝਗੜਾ ਰੱਖਿਆ ਅਮੀਰ ਗ਼ਰੀਬ, ਮਾਨਵ ਮਾਨਵ ਵੰਡ ਵੰਡਾਈਆ। ਇਸ ਦੇ ਵਿਚ ਜੁਗ ਬਦਲਣ ਦੀ ਰੱਖੀ ਤਦਬੀਰ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਇਸ ਦੇ ਵਿਚ ਰੱਖੀ ਓਹ ਤਮਹੀਦ, ਜੋ ਲੇਖਾ ਦਏ ਸਮਝਾਈਆ। ਇਸ ਦੇ ਵਿਚ ਰੱਖੀ ਓਹ ਪਾਟੀ ਕ਼ਮੀਜ਼, ਜਿਸ ਦੇ ਵਿਚ ਰਵਦਾਸ ਨੂੰ ਦਰਸ ਦਿਖਾਈਆ। ਏਸ ਵਿਚ ਪਿਆਰੇ ਰੱਖੇ ਓਹ ਅਜ਼ੀਜ਼, ਜਿਹੜੇ ਆਜਿਜ਼ ਲਏ ਬਣਾਈਆ। ਏਸ ਵਿਚ ਰੱਖੀ ਓਹ ਤਮੀਜ਼, ਜੋ ਭਗਤਾਂ ਦੀ ਝੋਲੀ ਪਾਈਆ। ਇਸ ਵਹਿੰਗੀ ਨੂੰ ਲੱਭਦਾ ਗਿਆ ਫ਼ਰੀਦ, ਪੁੱਠੇ ਲਟਕਿਆਂ ਹੱਥ ਕਿਸੇ ਨਾ ਆਈਆ। ਏਸੇ ਨੂੰ ਮਨਸੂਰ ਤੱਕਦਾ ਰਿਹਾ ਨਾਲ ਦੀਦ, ਬਿਨਾ ਅੱਖਾਂ ਅੱਖ ਖੁਲ੍ਹਾਈਆ। ਏਸੇ ਵਿਚ ਈਦ ਬਕਰੀਦ, ਜੋ ਪੈਗ਼ੰਬਰਾਂ ਛੁਰੀ ਰਿਹਾ ਚਲਾਈਆ। ਏਸੇ ਵਿਚ ਬੱਤੀ ਸਪਾਰਾ ਜੋ ਲਹਿਣਾ ਦੱਸੇ ਕ਼ੁਰਾਨ ਮਜ਼ੀਦ, ਮਸਲਾ ਪੁੱਠਾ ਇਕ ਬਣਾਈਆ। ਏਸ ਦੇ ਵਿਚ ਓਹ ਅਸ਼ੀਸ਼, ਜੋ ਮਿਹਰ ਨਜ਼ਰ ਟਿਕਾਈਆ। ਏਸ ਵਹਿੰਗੀ ਵਿਚ ਓਹ ਬਖ਼ਸ਼ੀਸ਼, ਜੋ ਬਿਨ ਕ਼ੀਮਤ ਦਏ ਵਰਤਾਈਆ। ਜਿਨ੍ਹਾਂ ਗੁਰਮੁਖਾਂ ਨੇ ਅਜੇ ਤਕਂ ਕਿਹੜੀ ਮੰਗਣੀ ਭੀਖ, ਭਿਛਿਆ ਕੀ ਦਏ ਵਰਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਵਹਿੰਗੀ ਕਹੇ ਮੈਂ ਜਗਤ ਵਾਲਾ ਨਹੀਂ ਵਹਿੰਗਾ, ਝੀਵਰ ਕੰਧ ਨਾ ਕੋਇ ਉਠਾਈਆ। ਮੇਰੇ ਵਿਚੋਂ ਪ੍ਰਭ ਸਭ ਨੂੰ ਵਸਤੂ ਦੇਂਦਾ, ਆਦਿ ਜੁਗਾਦਿ ਰਿਹਾ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਰਿਹਾ ਲੈਂਦਾ, ਨਿਰਗੁਣ ਹੋ ਨਿਰਗੁਣ ਅੱਗੇ ਝੋਲੀ ਡਾਹੀਆ। ਏਸ ਦੇ ਵਿਚ ਸਤਿ ਸਚ ਸਦਾ ਬਹਿੰਦਾ, ਜੋ ਨਿਰਗੁਣ ਨਿਰਗੁਣ ਨਿਰਗੁਣ ਆਸਣ ਲਾਈਆ। ਮੈਂ ਇਕ ਖੇਲ ਦੱਸਣੀ ਕੀ ਖੇਲ ਹੋਣੀ ਦਿਸ਼ਾ ਲਹਿੰਦਾ, ਲਹਿੰਦੀ ਦਿਸ਼ਾ ਪਏ ਦੁਹਾਈਆ। ਮੂਸਾ ਮੁਹੰਮਦ ਕਿਵੇਂ ਖਹਿੰਦਾ, ਈਸਾ ਵਿਚ ਕਰੇ ਲੜਾਈਆ। ਬੁਰਜ ਹੰਕਾਰੀ ਕਿਵੇਂ ਢਹਿੰਦਾ, ਜੜ੍ਹ ਕੌਣ ਉਖੜਾਈਆ ।
❋
❋
ਕਿਉਂ ਸਭ ਦਾ ਮੁੱਕਣ ਵਾਲਾ ਪੈਂਡਾ, ਪਾਂਧੀ ਮੰਜ਼ਲ ਬਣ ਕੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਰੰਗਾਈਆ। ਵਹਿੰਗੀ ਕਹੇ ਮੈਨੂੰ ਚੁਕਣਾ ਸਿੰਘ ਸੁਰਜੀਤ, ਸਰਜੂ ਨਦੀ ਦਏ ਗਵਾਹੀਆ। ਜਿਥੇ ਰਾਮ ਨੇ ਗਾਇਆ ਇਕ ਗੀਤ, ਧੁਰ ਦਾ ਰਾਗ ਇਕ ਸੁਣਾਈਆ। ਰਾਮ ਰਾਮ ਨਾਲ ਮਿਲ ਕੇ ਜਾਂ ਤੱਕਿਆ ਬੀਸ ਬੀਸ, ਕਲਜੁਗ ਅੰਤ ਵੇਖ ਵਖਾਈਆ। ਓਸ ਵੇਲੇ ਝਗੜਾ ਪਿਆ ਮੰਦਰ ਮਸੀਤ, ਗੁਰਦੁਆਰ ਜਗਤ ਦੁਹਾਈਆ। ਓਸ ਨੂੰ ਯਾਦ ਆਏ ਬੇਰ ਭੀਲਣੀ ਵਾਲੇ ਨੀਚ, ਨੀਚੋਂ ਊਚ ਬਣਾਈਆ। ਸਤਿ ਧਰਮ ਦੀ ਨਿਕਲੀ ਚੀਕ, ਕੂਕ ਕੂਕ ਸੁਣਾਈਆ। ਰਾਮ ਨੇ ਪਾਣੀ ਤੇ ਮਾਰੀ ਲੀਕ, ਉਂਗਲੀ ਸੱਜਾ ਹੱਥ ਟਿਕਾਈਆ। ਇਕ ਓਸ ਰਾਮ ਦੀ ਕਰੋ ਉਡੀਕ, ਜੋ ਘਟ ਘਟ ਰਿਹਾ ਸਮਾਈਆ। ਜਿਸ ਨੇ ਗੋਬਿੰਦ ਨਾਲ ਲਾਉਣੀ ਪ੍ਰੀਤ, ਪ੍ਰੀਤਮ ਧੁਰਦਰਗਾਹੀਆ। ਸਚ ਚਲਾਉਣੀ ਇਕ ਰੀਤ, ਬੱਚਿਆਂ ਭੇਟ ਚੜ੍ਹਾਈਆ। ਅੱਗੇ ਆਪ ਕਰੇ ਤਸਦੀਕ਼, ਸ਼ਹਾਦਤ ਅਵਰ ਨਾ ਕੋਇ ਰਖਾਈਆ। ਦੂਰ ਦੁਰਾਡਾ ਆ ਨਜ਼ਦੀਕ, ਪਿਛਲਾ ਅਗਲਾ ਪੰਧ ਚੁਕਾਈਆ। ਸਤਿ ਸਚ ਨੂੰ ਕਰ ਠੀਕ, ਠਾਕਰ ਹੋ ਕੇ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ । ਵਹਿੰਗੀ ਕਹੇ ਮੈਨੂੰ ਚੁੱਕਣ ਵਾਲਾ ਓਹ ਜਵਾਨ, ਜੋਬਨਵੰਤਾ ਨਜ਼ਰੀ ਆਈਆ। ਜਿਸ ਨੇ ਹੁਕਮ ਕੀਤਾ ਪ੍ਰਵਾਨ, ਸੀਸ ਸਾਹਿਬ ਝੁਕਾਈਆ। ਖੇਲ ਕਰੇ ਸ੍ਰੀ ਭਗਵਾਨ, ਵਸਤ ਅਮੋਲਕ ਦੇ ਕੇ ਦਾਨ, ਦਇਆਵਾਨ ਦਇਆ ਕਮਾਈਆ। ਸੇਵਾਦਾਰ ਬਣਾ ਦੇਵੇ ਆਪ ਫ਼ਰਮਾਨ, ਫ਼ੁਰਨਿਉਂ ਬਾਹਰ ਜਣਾਈਆ। ਸੰਤ ਸੁਹੇਲੇ ਗੁਰਮੁਖ ਹਰਿਭਗਤ ਦੇਣਾ ਇਕ ਨਿਸ਼ਾਨ, ਨਿਸ਼ਾਨਾ ਕੂੜ ਮਿਟਾਈਆ। ਸਭ ਦੇ ਅੰਦਰੋਂ ਗੇੜਾ ਖਿਚਣਾ ਕੂੜ ਅਭਿਮਾਨ, ਏਸੇ ਵਿਚ ਟਿਕਾਈਆ। ਜਨ ਭਗਤੋ ਝੂਝਣਾ ਪਏ ਨਾ ਕਿਸੇ ਨੂੰ ਵਿਚ ਮੈਦਾਨ, ਜਗਤ ਭਗਤ ਨਾ ਕੋਇ ਲੜਾਈਆ। ਗੋਬਿੰਦ ਗੋਬਿੰਦ ਗੋਬਿੰਦ ਕਰੇ ਨਾ ਕੋਇ ਅਹਿਸਾਨ, ਅਹਿਸਾਨ ਸਿਰ ਨਾ ਕੋਇ ਚੜ੍ਹਾਈਆ। ਤੁਹਾਡਾ ਪਿਛਲਾ ਕ਼ਰਜ਼ਾ ਆਇਆ ਚੁਕਾਉਣ, ਲਹਿਣਾ ਪਿਛਲਾ ਝੋਲੀ ਪਾਈਆ। ਇਹ ਕੋਈ ਭੜਭੂੰਜਿਆਂ ਵਾਲੀ ਨਹੀਂ ਦੁਕਾਨ, ਚਨੇ ਭੁੰਨ ਨਾ ਵਿਚ ਟਿਕਾਈਆ। ਇਹ ਵਹਿੰਗੀ ਨਹੀਂ ਅਬਿਨਾਸ਼ੀ ਕਰਤੇ ਦਾ ਓਹ ਨਿਸ਼ਾਨ, ਜਿਸ ਨਾਲ ਸਾਚਾ ਤੋਲ ਤੁਲਾਈਆ। ਏਸ ਦਾ ਲੇਖਾ ਪੂਰਾ ਦੱਸਣਾ ਜਿਸ ਵੇਲੇ ਪੰਝੀ ਇੱਕੀ ਦਾ ਆਇਆ ਵਿਚ ਦਰਮਿਆਨ, ਦਰਦੀ ਹੋ ਕੇ ਦਰਦ ਵੰਡਾਈਆ। ਏਸ ਵਹਿੰਗੀ ਨੇ ਕਹਿਣਾ ਕਿਸ ਤਰਹ ਸ੍ਰਿਸ਼ਟੀ ਵਿਚ ਹੋਵੇ ਘਮਸਾਣ, ਘੁੰਮਣ ਘੇਰ ਵਿਚ ਲੋਕਾਈਆ । ਝੁਕੇ ਜ਼ਿਮੀਂ ਅਸਮਾਨ, ਸੁਣੇ ਧੁਰ ਫ਼ਰਮਾਨ, ਸੰਦੇਸੇ ਸਧਰਾਂ ਵਾਲੇ ਸੁਣਾਈਆ। ਪੰਜ ਚੇਤ ਕਹੇ ਜਨ ਭਗਤੋ ਤੁਹਾਡੇ ਉਤੇ ਇਕ ਦਾ ਮਾਲਕ ਇਕ ਹੋਏ ਮਿਹਰਵਾਨ, ਪੰਜ ਦਸ ਪੰਝੀ ਤ੍ਰੈ ਦਾ ਤ੍ਰੈਗੁਣ ਅਤੀਤਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਵਰਤਾਈਆ। ਪੰਜ ਚੇਤ ਕਹੇ ਭਗਤ ਦਵਾਰਿਉਂ ਇਕੱਠੇ ਤੁਰਨੇ ਇੱਕੀ, ਏਕੰਕਾਰ ਸਭ ਨੂੰ ਨਜ਼ਰੀ ਆਈਆ। ਤੁਰਨ ਲੱਗਿਆਂ ਇਕ ਸ਼ਬਦ ਲਿਖਾਉਣੀ ਚਿੱਠੀ, ਜਿਹੜੀ ਗੀਤਾ ਲਿਖਦਿਆਂ ਕ੍ਰਿਸ਼ਨ ਅਰਜਨ ਤੋਂ ਲਈ ਛੁਪਾਈਆ। ਓਸ ਦੀ ਰਸ ਧਾਰ ਢਾਈ ਅੱਖਰਾਂ ਵਿਚ ਲਿੱਖੀ, ਬਾਰਾਂ ਅੱਖਰ ਸਿਫ਼ਤ ਨਾ ਕੋਇ ਸਾਲਾਹੀਆ। ਜਿਸ ਵਿਚ ਸ੍ਰਿਸ਼ਟੀ ਜਾਏ ਜਿੱਤੀ, ਸਮਝ ਆ ਜਾਵੇ ਮਿਤੀ, ਮਿਤ੍ਰ ਪਿਆਰਾ ਨਜ਼ਰੀ ਆਈਆ। ਜਿਹੜੀ ਧਾਰ ਅੱਜੇ ਨਹੀਂ ਲਿਖੀ, ਅਲਿਫ਼ ਵੰਡ ਨਾ ਕੋਇ ਵੰਡਾਈਆ। ਕਿਸੇ ਮੰਜ਼ਲ ਉਤੇ ਦਿਸਦੀ ਨਹੀਂ ਟਿਕੀ, ਟਿਕਟਿਕੀ ਲਾ ਕੇ ਵੇਖੇ ਲੋਕਾਈਆ। ਓਹ ਉਸ ਦੁਆਰੇ
❋
❋
ਸੁੱਟੀ, ਜਿਥੋਂ ਸਕੇ ਨਾ ਕੋਇ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਸਤ ਅਮੋਲਕ ਝੋਲੀ ਪਾਈਆ। ਪੰਜ ਚੇਤ ਕਹੇ ਧੁਰ ਦਾ ਹੁਕਮ ਹੋਣਾ ਅਣਹੋਣਾ, ਚਾਰ ਵੇਦ ਸਮਝ ਨਾ ਆਈਆ। ਇਕ ਕਲਮਾ ਦੱਸਣਾ ਅਗੰਮੀ ਸੋਹਣਾ, ਹਜ਼ਰਤਾਂ ਤੋਂ ਪਰੇ ਕਰ ਪੜ੍ਹਾਈਆ। ਇਕ ਦੱਸਣਾ ਓਹ ਲੋਇਣਾ, ਜੋ ਲੋਇਣਾ ਤੀਜੇ ਨੇਤਰ ਤੋਂ ਪਰੇ ਪਰੇ ਦਰਸਾਈਆ। ਇਕ ਦੱਸਣਾ ਓਹ ਵਛਾਉਣਾ, ਜਿਸ ਸੇਜ ਉਤੇ ਸੋਭਾਵੰਤ ਸੋਭਾ ਪਾਈਆ। ਇਕ ਸਮਝਾਉਣਾ ਅਗੰਮੀ ਗਾਉਣਾ, ਜਿਹੜਾ ਰਾਗ ਗੁਰ ਅਵਤਾਰ ਪੈਗ਼ੰਬਰਾਂ ਸਚਖੰਡ ਆਉਣ ਤੋਂ ਪਹਿਲਾਂ ਸਚਖੰਡ ਦੁਆਰੇ ਗੁਰ ਅਵਤਾਰ ਪੈਗ਼ੰਬਰਾਂ ਦਏ ਸੁਣਾਈਆ। ਓਸੇ ਰਾਗ ਦਾ ਸੁਹਾਗ ਵੈਰਾਗ ਵਿਚ ਲੋਕਮਾਤ ਵਿਚ ਗਾਉਣਾ, ਜਿਸ ਨੂੰ ਸ਼ਬਦ ਨਾਦ ਬਾਣੀ ਕਹਿ ਕੇ ਦੁਨੀ ਰਹੇ ਸੁਣਾਈਆ। ਇਹ ਅੱਖਰਾਂ ਵਾਲੀ ਬਾਣੀ ਬੱਚਿਆਂ ਨੂੰ ਪਰਚਾਉਣਾ, ਪ੍ਰਭ ਦਾ ਭੇਦ ਇਸ ਤੋਂ ਪਰੇ ਜਿਥੇ ਜੋਤ ਇਕੋ ਹਰੇ, ਨਿਰਗੁਣ ਨਿਰਾਕਾਰ ਨਿੰਰਕਾਰ ਸੋਭਾ ਪਾਈਆ। ਜਿਹੜਾ ਅੱਖਰਾਂ ਦੀ ਵਿਦਿਆ ਪੜ੍ਹੇ, ਓਹ ਸੰਤ ਸਚਖੰਡ ਕਦੇ ਨਾ ਵੜੇ, ਓਹ ਥੱਲੇ ਦਾ ਥੱਲੇ ਅੜੇ, ਮੰਜ਼ਲ ਹਕੀਕੀ ਮੂਲ ਨਾ ਚੜ੍ਹੇ ਸਚ ਦੁਆਰ ਵੜੇ ਨਾ ਘਰੇ, ਘਰਾਨਾ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਨੂੰ ਆਪ ਆਪੇ ਘੱਲੇ, ਉਹਨਾਂ ਦੇ ਨਾਮ ਬੰਨ੍ਹੇ ਪੱਲੇ, ਕਿਸੇ ਦੇ ਹੁਕਮ ਦੇ ਰਹਿੰਦੇ ਨਹੀਂ ਥੱਲੇ, ਜੋ ਆਇਆ ਸੋ ਆਪਣਾ ਨਾਮ ਸੁਣਾਈਆ। ਜਦ ਗੁਰ ਅਵਤਾਰ ਪੈਗ਼ੰਬਰ ਆਵੇ ਤਾਂ ਪ੍ਰਭ ਭੇਜੇ ਇਕੱਲੇ ਇਕੱਲੇ, ਸਾਧਾਂ ਵਾਂਗੂੰ ਮੰਡਲੀਆਂ ਨਾ ਦਏ ਲਗਾਈਆ। ਕੋਟਾਂ ਵਿਚੋਂ ਜਿਨ੍ਹਾਂ ਨੂੰ ਨਾਮ ਖ਼ੁਮਾਰੀ ਦੇ ਕੇ ਕਰ ਲਏ ਝੱਲੇ, ਝਲਕ ਆਪਣੀ ਅੰਦਰ ਦਏ ਵਖਾਈਆ। ਉਹਨਾਂ ਨੇ ਓਸ ਪ੍ਰਭੂ ਦੇ ਚਰਨ ਕਵਲ ਸਿੰਘਾਸਣ ਮੱਲੇ, ਤੱਕੀ ਓਟ ਬੇਪਰਵਾਹੀਆ। ਜਨ ਭਗਤੋਂ ਸਦੀ ਚੌਧਵੀਂ ਜਿਹੜਾ ਬਚ ਗਿਆ ਕਲਜੁਗ ਦੇ ਕੂੜੇ ਹੱਲੇ, ਓਸ ਦਾ ਲੇਖਾ ਧੁਰ ਦਾ ਨਜ਼ਰੀ ਆਈਆ। ਕੂੜ ਕ਼ਜ਼ਾ ਕਿਸੇ ਤੋਂ ਨਾ ਟਲੇ, ਟਿਲਿਆਂ ਵਾਲੇ ਦੇਣ ਗਵਾਹੀਆ। ਬਿਨ ਭਗਤਾਂ ਦੀਪਕ ਜੋਤ ਕਿਸੇ ਨਾ ਬਲੇ, ਬਲਧਾਰੀ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਾਕਾਰ ਨਿਰੰਕਾਰ ਆਪੇ ਉਪਰ ਆਪੇ ਥੱਲੇ, ਆਪੇ ਲੱਖ ਚੁਰਾਸੀ ਕਾਇਆ ਵਸੇ ਮਹੱਲੇ, ਆਪੇ ਲੇਖਾ ਜਾਣੇ ਜਲੇ ਥਲੇ, ਮਹਿਬੂਬ ਮੁਹੱਬਤ ਵਿਚ ਆਪਣੀ ਕਾਰ ਕਮਾਈਆ।