੫ ਚੇਤ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦੁਆਰ ਜੇਠੂਵਾਲ
ਮੁਕੱਦਸੇ ਜਿਵਲ ਇਲਹਾ ਅਜੂਨੇ ਨਬੋ ਨਾਜ਼ਿਜ਼ਤੇ ਹਜ਼ੀ ਉਲਜ਼ਵਾਨੋ ਕਨਜ਼ਜੀਕੇ ਨੂਰੇ ਤਨਹਾ ਪੈਗ਼ੰਬਰੋ ਵਸੀਕੇ ਰਸੂਲੇ ਦੁਆ ਮੁਹੰਮਦੇ ਅਕ਼ੀਦੇ ਵਾਹਦੇ ਖ਼ੁਦਾ ਕ਼ਦਮ ਬੋਸੀ ਦਰੇ ਮੁਖਦ ਲੇਜ਼ੀਹਾ ਜਾਨਿਸਤੋ ਦਾਨਿਸਤੋ ਕਾਬੂਲੇ ਕ਼ਜ਼ਾ ਹਜ਼ਰਤੇ ਹਾਜ਼ਰ ਵਜ਼ਰਤੇ ਕਾਸਰ ਨਜ਼ਰਤੇ ਅਨਾਸਰ ਕਲੁਜਤੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਇਲੇ ਸਵਾ ਅਹਿਲੇ ਦੁਆ ਮੁਹਲੇ ਮਬਾ ਜ਼ਾਹਿਲੇ ਨਵਾ ਕਾਇਲੇ ਅਕ਼ੀਦਾ ਦੀਵਾਨੇ ਦਰਸ ਦੀਦਾ ਅਮਾਮੇ ਈਦਾ ਪੈਗ਼ਾਮੇ ਤਮਹੀਦਾ ਸਦਰੇ ਪੇਚੀਦਾ ਚੇ ਜ਼ਿਕਵਨ ਤਾਅਨਾ ਕੁਰਸੇ ਅਰਸ਼ੇ ਆਅਲਾ ਫ਼ਰਸ਼ੇ ਘਾਲਾ ਦਰਸੇ ਆਮਾਲਾ ਕਾਇਨਾਤੇ ਨਵਾਲਾ ਨਬੀਉਲ ਨਬਾ ਰਬੀਉਲ ਅਜ਼ਾ ਮਨਸਫ਼ੇ ਖ਼ੁਦਾ ਅਨਹਰਫ਼ੇ ਦੁਆ ਯਕਤਰਫ਼ੇ ਯੂਯਾ ਪੈਗ਼ੰਬਰੇ ਪਿਸਤ ਨੂਰੇ ਇਸਤ ਜ਼ਹੂਰੇ ਚਿਸਤ ਰਸੂਲੇ ਫ਼ਰਿਸਤ ਖ਼ੁਦਾਏ ਗ੍ਰਹਿਸਤ
❋
❋
ਤੋਬਾ ਬਹਿਸ਼ਤ ਕਿਸ਼ਰਤੇ ਮਸ਼ਰੂਤੇ ਤਾਨੇ ਮਿਸਤਤ ਮੁਹੰਮਦੇ ਨਵਾਨੇ ਕ਼ੁਰਾਨੇ ਅਫ਼ਸਾਨੇ ਜਿਸਮੇ ਕ਼ੁਰਬਾਨੇ ਇਸਮੇ ਨਹਾਨੇ ਨੈਗੁਲਜ਼ੀ ਨਾਖਿਲਜ਼ੀ ਖ਼ਤਾਬੇ ਨਸਜ਼ਦਾ ਅਦਾਬੇ ਨਾਮਸਯਦੇ ਮਹਿਰਾਬੇ ਨਾਸਹਿਰਾ ਸਹਿਰਾਬੇ ਨਾਕਿਨਜ਼ਨੇ ਨਾਆਬੇ ਨਾ ਦਸਤੇ ਰਬਾਬੇ ਨਾ ਗੋਸ਼ੇ ਨਾ ਕਾਅਬੇ ਗਦਾਗਰ ਗੋਜ਼ਿਸ਼ਤਾ ਨਾ ਪੈਗ਼ੰਬਰਾਂ ਕਲਮਾ ਨਾ ਪੈਗ਼ਾਮੇ ਫ਼ਰਿਸ਼ਤਾ ਹੁਕਮੇ ਹਜ਼ੂਰ ਦੀਦਾ ਦਾਨਿਸਤਾ ਮੁਹੰਮਦੇ ਕ਼ਬੂਲ ਲੇਖਾ ਗੁਜ਼ਿਸ਼ਤਾ ਅਗਲਾ ਲੇਖਾ ਫ਼ਜ਼ੂਲ ਹੁਕਮੀ ਫ਼ਾਸ਼ਿਸਤਾ ਅਲਾਹੀ ਅਸੂਲ ਮਾਅਕੂਲ ਆਹਿਸਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕ਼ੁਦਰਤੇ ਕ਼ਾਦਰ ਕ਼ਾਦਰੇ ਪੈਗ਼ੰਬਰ ਪੈਗ਼ੰਬਰਾਂ ਰਸੂਲ ਰਸੂ ਇਲਇਲਾ ਨਬੀ ਨਬੀਉਲ ਨਵਾਹ ਵਾਹਦੇ ਖ਼ੁਦਾ ਮੁਹੰਮਦੇ ਸਦਾ ਆਖ਼ਰੇ ਦੁਆ ਕਾਸਰੇ ਨਵਾ ਨਾਕਦਮੋ ਕਾਜ਼ਿਸਤ ਤਲਾਕੇ ਬਹਿਸ਼ਤ ਨਾ ਖ਼ਾਕੇ ਇਸ਼ਕ ਨਾ ਇਤਫ਼ਾਕੇ ਅਲਜ਼ੀ ਮਹਿਜ਼ੂਕੇ ਇਸ਼ਟ ਨਾ ਏਕ ਏਕ ਏਕ ਬੇਪਰਵਾਹੀਆ। ਮੁਹੰਮਦ ਕਹੇ ਤੇਰੀ ਪਿਛਲੀ ਖੇਲ ਪੁਰਾਣੀ, ਪ੍ਰਭ ਪੂਰਨ ਨਜ਼ਰੀ ਆਈਆ। ਤੇਰੀ ਅੱਖਰਾਂ ਵਾਲੀ ਬਾਣੀ, ਕਲਮਿਆਂ ਵਾਲੀ ਪੜ੍ਹਾਈਆ। ਤੇਰੀ ਰੂਹ ਵਾਲੀ ਰੁਹਾਨੀ, ਰਹਿਮਤ ਬੇਪਰਵਾਹੀਆ। ਤੇਰੀ ਨਜ਼ਰੇ ਨਜ਼ਰ ਰਹਿਮਾਨੀ, ਕਰਮੇ ਕਰਮ ਕਮਾਈਆ। ਤੇਰੀ ਮਕ਼ਬਰਿਆਂ ਵਾਲੀ ਨਿਸ਼ਾਨੀ, ਹੌਕਿਆਂ ਵਿਚ ਅਜ਼ਾਂਈਆ। ਤੇਰੀ ਕਰਬਲਿਆਂ ਵਾਲੀ ਕ਼ੁਰਬਾਨੀ, ਦਰਦਾਂ ਵਾਲੀ ਵਡਿਆਈਆ। ਐ ਮੇਰੇ ਖ਼ੁਦਾ ਮੈਂ ਮਾਂਗਾਂ ਦੁਆ ਬਿਨ ਤੇਰੇ ਮੁਹੰਮਦ ਅਹਿਮਦ ਸਾਰੇ ਦਿਸਨ ਫ਼ਾਨੀ, ਜਿਸਮਾਨੀ ਨਜ਼ਰ ਕੋਇ ਨਾ ਆਈਆ। ਮੇਰੀ ਹਰਫ਼ਾਂ ਵਾਲੀ ਬਿਆਨੀ, ਸਦੀ ਚੌਧਵੀਂ ਤੁਗ਼ਿਆਨੀ, ਕਾਇਨਾਤ ਦਿਸੇ ਬੇਗਾਨੀ, ਦਰ ਦਵਾਰ ਨਾ ਕੋਇ ਸਹਾਈਆ। ਮੇਰਾ ਲਹਿਣਾ ਚੁਕਾ ਜੋ ਕਿਸੇ ਲੇਖਾ ਨਹੀਂ ਕ਼ਲਮ ਕਾਨੀ, ਕਰਬਲੇ ਦਾ ਲੇਖਾ ਆਬੇ ਦਾ ਪਾਣੀ, ਅਲੀ ਦਾ ਲਹਿਣਾ ਜ਼ੋਰੂ ਜੁਆਨੀ, ਕਲਮੇ ਦਾ ਕਹਿਣਾ ਤੇਰੀ ਮਿਹਰਵਾਨੀ, ਸਦੀਆਂ ਦਾ ਦੇਣਾ ਅਗਲੀ ਨਿਸ਼ਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਇਕ ਵਖਾਈਆ। ਮੁਹੰਮਦ ਕਹੇ ਜਲਵਾਗਰ ਤੇਰਾ ਤਾਬਿਆਦਾਰ, ਤਬੀਬ ਨਜ਼ਰ ਕੋਇ ਨਾ ਆਈਆ। ਹਜ਼ੂਰ ਹਾਜ਼ਰ ਹੋਇਆ ਦਰਬਾਰ, ਦਰ ਇਕੋ ਨਜ਼ਰੀ ਆਈਆ। ਗੁਜ਼ਿਸ਼ਤਾ ਅਰਜ਼ ਦਿਆਂ ਗੁਜ਼ਾਰ, ਗੋਸ਼ੇ ਨੋਸ਼ੇ ਖ਼ਾਨਾ ਬਦੋਸ਼ੇ ਸੀਸ ਨਿਵਾਈਆ। ਤੇਰਾ ਤਲਬੇ ਇਕ਼ਰਾਰ, ਵਾਅਦਾ ਵਹਿਦ ਪੂਰ ਕਰਾਈਆ। ਮਕਰੂਜ਼ ਦਾ ਮਕਰੂਜ਼ ਕ਼ਰਜ਼ਦਾਰ, ਕ਼ਰਜ਼ੇ ਦਾ ਕ਼ਰਜ਼ਾ ਦੇਣਾ ਚੁਕਾਈਆ। ਕਲਮੇ ਦਾ ਕਲਮਾ ਉਹ ਦੇਣਾ ਸਿਖਾਲ, ਜਿਸ ਦਾ ਲੇਖ ਨਾ ਕੋਇ ਬਣਾਈਆ। ਜਿਸ ਨਾਲ ਬਦਲ ਜਾਏ ਜ਼ਮਾਨਾ ਹਾਲ, ਮੁਸਤਕਬਿਲ ਆਪਣਾ ਰੂਪ ਵਟਾਈਆ। ਇਕੋ ਵਾਰ ਦੱਸ ਆਪ ਅਹਿਵਾਲ, ਦੀਨ ਦਿਆਲ ਹੋਣਾ ਆਪ ਸਹਾਈਆ। ਅੱਜ ਦੀ ਰਾਤ ਮੇਰਾ ਮੰਨੀ ਇਕ ਸਵਾਲ, ਜੋ ਫ਼ਿਕਰਿਆਂ ਤੋਂ ਬਾਹਰ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਵਖਾਈਆ। ਮੁਹੰਮਦ ਕਹੇ ਤੇਰੇ ਨੂਰੀ ਜਲਵੇ ਦਾ ਇਜਲਾਸ, ਮੁਸ਼ਤਰੀ ਚਾਰੋਂ ਤਬਕ ਦਿਆਂ ਕਰਾਈਆ। ਤੇਰਾ ਹੁਕਮ ਖੇਲ ਖ਼ਾਸ, ਖ਼ਾਹਿਸ਼ ਪੈਗ਼ੰਬਰਾਂ ਪੂਰ ਕਰਾਈਆ। ਤੇਰੇ ਦਰੇ ਦਰਬਾਰ ਸਾਨੂੰ ਪੂਰਾ ਵਿਸ਼ਵਾਸ, ਕਿਉਂ ਤੇਰਾ ਵਿਸ਼ਾ ਇਕੋ ਨਜ਼ਰੀ ਆਈਆ। ਇਕ ਰਾਤ ਨੂੰ ਜ਼ਰੂਰ ਪਾਣੀ ਦਾ ਮੰਗਾਂ ਗਲਾਸ, ਮੁਹੰਮਦ ਸਾਹ ਸਾਹ ਰਿਹਾ ਸੁਣਾਈਆ। ਓਸ ਵਕ਼ਤ ਈਸਾ ਨੂੰ ਖ਼ਬਰ ਕਰਨੀ ਵਕ਼ਤ ਯਾਰਾਂ ਦਾ ਪੂਰਾ ਉਤੇ ਹੋਣਾ ਕਲਾਕ, ਕਲਾ ਇਕੋ ਦੇਣੀ ਵਖਾਈਆ। ਵਾਅਦੇ ਨਾਲ ਉਮਤ ਨੂੰ ਲਿਖ ਕੇ ਦੇ ਦਈਏ ਤਲਾਕ, ਕਿਤਾਬ ਉਤੇ ਹਰਫ਼ ਲਿਖਾਈਆ। ਚੌਦਾਂ ਸਦੀਆਂ ਬਣੇ ਰਹੇ ਚਲਾਕ, ਸ਼ਰਅ ਹੁਕਮ ਵਰਤਾਈਆ। ਸਾਥੋਂ ਹੋਇਆ ਕੋਈ ਨਾ ਪਾਕ, ਪਾਕੀਜ਼ਾ ਨਜ਼ਰ ਕੋਇ ਨਾ ਆਈਆ। ਚਾਰੋਂ
❋
❋
ਕੁੰਟ ਉਡੀ ਖ਼ਾਕ, ਕਾਇਨਾਤ ਰਹੀ ਕੁਰਲਾਈਆ। ਧੁਰ ਦੀ ਸਮਝੇ ਕੋਈ ਨਾ ਬਾਤ, ਬਾਤਨ ਪੜਦਾ ਕੋਇ ਨਾ ਲਾਹੀਆ। ਅੰਤ ਅਖ਼ੀਰੀ ਤੈਨੂੰ ਦੇਣਾ ਆਖ, ਆਖ਼ਰ ਦੇਣਾ ਜਣਾਈਆ। ਤੇਰੀ ਸ੍ਰਿਸ਼ਟੀ ਤੇਰੀ ਕਾਇਨਾਤ, ਤੇਰੀ ਤੇਰੇ ਹੱਥ ਫੜਾਈਆ। ਅਸੀਂ ਹੋ ਜਾਣਾ ਆਜ਼ਾਦ, ਪੱਲੂ ਲੈਣਾ ਛੁਡਾਈਆ। ਸਭ ਨੂੰ ਸਾਫ਼ ਦੇ ਦੇਣਾ ਜਵਾਬ, ਹੁਕਮ ਧੁਰ ਦੀ ਧਾਰ ਅਲਾਹੀਆ। ਬਿਨਾ ਤੇਰੇ ਦੂਜਾ ਰਹੇ ਨਾ ਕੋਈ ਅਹਿਬਾਬ, ਮਿਤਰ ਪਿਆਰਾ ਨਾ ਕੋਇ ਅਖਵਾਈਆ। ਐ ਖ਼ੁਦਾ ਜਿਹੜੇ ਭੁੰਨ ਕੇ ਖਾਂਦੇ ਕਬਾਬ, ਕ਼ਬਰਾਂ ਵਿਚ ਦੇਣੀ ਸਜ਼ਾਈਆ। ਤੇਰੇ ਕ਼ਦਮਾਂ ਵਿਚ ਇਕ ਅਦਾਬ, ਸੀਸ ਜਗਦੀਸ਼ ਇਕ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਰੰਗਾਈਆ। ਮੁਹੰਮਦ ਕਹੇ ਮੇਰੇ ਖ਼ੁਦਾ ਕੁਛ ਯਾਦ ਕਰ ਕੌਲ, ਕਵਲ ਦਿਆਂ ਜਣਾਈਆ। ਤੇਰਾ ਵਾਅਦਾ ਜਿਸ ਵੇਲੇ ਆਵਾਂ ਉਪਰ ਧੌਲ, ਧਰਨੀ ਉਤੇ ਫੇਰਾ ਪਾਈਆ। ਸ੍ਰਿਸ਼ਟੀ ਨਾਲ ਮਾਰਾਂ ਰੋਲ, ਭੁਲੇਖੇ ਵਿਚ ਖ਼ੁਦਾਈਆ। ਉਨ੍ਹਾਂ ਵਸਾਂ ਕੋਲ, ਜੋ ਅੰਤਰ ਮੇਰਾ ਕਲਮਾ ਗਾਈਆ। ਮੁਹੰਮਦ ਕਹੇ ਯਾਦ ਕਰ ਮੈਂ ਓਸ ਵੇਲੇ ਮਹਿੰਦੀ ਦਿਤੀ ਸੀ ਘੋਲ, ਮਖ਼ੌਲ ਨਾਲ ਤੇਰੇ ਹੱਥਾਂ ਦਿਤੀ ਲਗਾਈਆ। ਤੂੰ ਓਸੇ ਵੇਲੇ ਮੇਰੇ ਅੰਦਰ ਵਜਾ ਦਿਤਾ ਢੋਲ, ਡੰਕਾ ਇਕ ਖੜਕਾਈਆ। ਅੰਦਰ ਵੜ ਕੇ ਪਿਉਂ ਬੋਲ, ਹੋਕਾ ਹੱਕ ਸੁਣਾਈਆ। ਸੰਦੇਸ਼ਾ ਦਿਤਾ ਅਨਮੋਲ, ਫ਼ਰਮਾਨਾ ਧੁਰਦਰਗਾਹੀਆ। ਮੁਹੰਮਦ ਜਿਸ ਵੇਲੇ ਭਗਤਾਂ ਸੂਫ਼ੀਆਂ ਦੇ ਆਇਆ ਕੋਲ, ਦੂਰ ਦੁਰਾਡਾ ਪੰਧ ਮੁਕਾਈਆ। ਸਤਿ ਸਚ ਦਾ ਤੋਲਾਂ ਤੋਲ, ਕੰਡਾ ਆਪਣੇ ਹੱਥ ਉਠਾਈਆ। ਧਰਮ ਦਵਾਰਾ ਦੇਵਾਂ ਖੋਲ੍ਹ, ਖ਼ਾਲਕ ਖ਼ਲਕ ਇਕ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਈਆ। ਖ਼ੁਦਾ ਕਹੇ ਮੁਹੰਮਦ ਤੇਰੀ ਮਹਿੰਦੀ ਸੋਹਣਾ ਰੰਗ, ਰੰਗ ਰਤੜੀ ਸੋਭਾ ਪਾਈਆ। ਜਾਹ ਕਲਮੇ ਵਾਲਿਓ ਸਾਰੇ ਕਰੋਗੇ ਜੰਗ, ਝਗੜਿਆਂ ਵਿਚ ਦੁਹਾਈਆ । ਘੋੜਿਆਂ ਦੇ ਕਸੋ ਤੰਗ, ਭੱਜੋ ਵਾਹੋ ਦਾਹੀਆ। ਖਾਣਾ ਪੀਣਾ ਮਿਲੇ ਲੰਙੇ ਡੰਗ, ਸੁਖ ਦੀ ਸੇਜ ਨਾ ਕੋਇ ਹੰਢਾਈਆ। ਮੇਰੇ ਕੋਲ ਅਨੋਖਾ ਵੱਖਰਾ ਢੰਗ, ਪੈਗ਼ੰਬਰਾਂ ਤੋਂ ਬਾਦ ਗੁਰੂ ਦੇਵਾਂ ਪ੍ਰਗਟਾਈਆ। ਸਭ ਨੂੰ ਕਰ ਕੇ ਖੰਡ ਖੰਡ, ਖੰਡਾ ਦਿਆਂ ਚਮਕਾਈਆ। ਫਿਰ ਸਭ ਨੂੰ ਦੇ ਕੇ ਕੰਡ, ਕਰਵਟ ਦਿਆਂ ਬਦਲਾਈਆ। ਭਗਤਾਂ ਦੇ ਹੋ ਕੇ ਸੰਗ, ਸਾਚਾ ਸੰਗ ਨਿਭਾਈਆ। ਪ੍ਰਕਾਸ਼ ਦੇ ਕੇ ਨੂਰੀ ਚੰਦ, ਚੰਦ ਦਿਆਂ ਚਮਕਾਈਆ। ਆਸਾ ਮਨਸਾ ਪੂਰੀ ਕਰਕੇ ਉਮੰਗ, ਤ੍ਰਿਸ਼ਨਾ ਦਿਆਂ ਮਿਟਾਈਆ। ਗੁਰਮੁਖਾਂ ਚਾੜ੍ਹਾਂ ਉਹ ਰੰਗ, ਮੁਹੰਮਦ ਜਿਹੜਾ ਰੰਗ ਮੇਰੀ ਭੇਟ ਕਰਾਈਆ। ਏਸ ਦੇ ਨਾਲ ਇਕ ਮੌਲੀ ਦਾ ਹੋਵੇ ਤੰਦ, ਜੋ ਖ਼ੁਦ ਖ਼ੁਦਾ ਨਬੀਆਂ ਨੂੰ ਮੁਸ਼ਰਫ਼ ਹੋ ਕੇ ਦਏ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਈਆ। ਖ਼ੁਦਾ ਕਹੇ ਇਹ ਮਹਿੰਦੀ ਘੋਲ ਘੋਲੀ, ਰੰਗ ਸੋਹਣਾ ਰਹੀ ਵਖਾਈਆ। ਮੁਹੰਮਦਾ ਜਿਸ ਵੇਲੇ ਮੈਂ ਚਾਰ ਜੁਗ ਦੇ ਕਲਮਿਆਂ ਦੀ ਬਦਲ ਦਿੱਤੀ ਬੋਲੀ, ਅਨਬੋਲਤ ਰਾਗ ਸੁਣਾਈਆ। ਓਸ ਵੇਲੇ ਖੇਲ ਕਰਨਾ ਆਪਣਾ ਉਪਰ ਧੌਲੀ, ਧਰਨੀ ਧਰਤ ਧਵਲ ਵਡਿਆਈਆ । ਗੁਰਮੁਖਾਂ ਕੋਲੋਂ ਕਰੌਣੀ ਇਹਦੀ ਬੌਹਣੀ, ਗੁਰਮੁਖ ਗੁਰਮੁਖ ਆਪਣੇ ਰੰਗ ਰੰਗਾਈਆ। ਓਥੇ ਉਡ ਕੇ ਆ ਗਈ ਇਕ ਕਾਂ ਕੌਣੀ, ਕਾਂਏ ਕਾਂਏ ਕਰ ਸੁਣਾਈਆ। ਐ ਖ਼ੁਦਾ, ਸਾਡੀ ਆਸ਼ਾ ਏਸ ਮਹਿੰਦੀ ਦੇ ਵਿਚ ਪੌਣੀ, ਬਿਨਾ ਮਹਿੰਦੀ ਅਮਾਮ ਤੋਂ ਲੇਖਾ ਸਕੇ ਨਾ ਕੋਇ ਮੁਕਾਈਆ। ਕਿਉਂ ਏਸੇ ਤਰਾ ਦੁਨੀਆ ਦੀ ਅੰਤਰ ਵਾਸ਼ਨਾ ਅਸਾਂ ਰਵੌਣੀ, ਕੂੜ ਵਿਸ਼ਟਾ ਮੁਖ ਸਭ ਦੇ ਦੇਣਾ ਧਰਾਈਆ । ਤੇਰੀ
❋
❋
ਤੁਕ ਕਿਸੇ ਨਾ ਗੌਣੀ, ਕਲਮਿਆਂ ਵਾਲੇ ਕਰਨ ਲੜਾਈਆ। ਖ਼ੁਦਾ ਕਿਹਾ ਇਹ ਵੀ ਖੇਲ ਚਾਰ ਜੁਗ ਦੀ ਪ੍ਰਹੌਣੀ, ਫਿਰ ਨਜ਼ਰ ਕੋਇ ਨਾ ਆਈਆ। ਮੈਂ ਨਵੀਂ ਧਾਰ ਚਲੌਣੀ, ਚਲਤ ਕਰਾਂ ਲੋਕਾਈਆ। ਸਚ ਆਵਾਜ਼ ਇਕ ਸੁਣੌਣੀ, ਸੁਤਿਆਂ ਲੈਣਾ ਉਠਾਈਆ। ਸਾਚੀ ਨਗਰੀ ਇਕ ਵਖੌਣੀ, ਭਗਤ ਦੁਆਰ ਵੱਜੇ ਵਧਾਈਆ। ਜਿਥੇ ਸਚ ਪਿਆਰਿਆਂ ਦੀ ਮਜਲਸ ਬਹੌਣੀ, ਦੂਜਾ ਨਜ਼ਰ ਕੋਇ ਨਾ ਆਈਆ। ਓਥੇ ਏਸ ਮਹਿੰਦੀ ਨਾਲ ਓਸ ਗੁਰਮੁਖ ਆਪਣੀ ਆਸਾ ਛੁਹੌਣੀ, ਜਿਸ ਨੂੰ ਸ਼ਹਿਨਸ਼ਾਹ ਦੇਵੇ ਵਡਿਆਈਆ। ਪੰਜਾਂ ਕਲਮਿਆਂ ਨਾਲ ਜਿਸ ਨੇ ਕਲਮੇ ਵਾਲਿਆਂ ਦੀ ਖੇਲ ਮਿਟੌਣੀ, ਪਿਛਲਾ ਲੇਖ ਮੁਕਾਈਆ। ਓਸ ਦੇ ਪੰਜੇ ਉਤੇ ਪੰਜ ਧਾਰ ਲਗੌਣੀ, ਸੋਹਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਮੁਹੰਮਦ ਕਿਹਾ ਕਵਣ ਵੇਲਾ ਹੋਏ ਕਾਇਨਾਤ, ਕ਼ਾਦਰ ਕ਼ੁਦਰਤ ਦੇ ਜਣਾਈਆ। ਪੁਰਖ ਅਕਾਲ ਵੇਖ ਆਪਣੀ ਲੁਗਾਤ, ਬਿਨ ਅੱਖਰਾਂ ਤੋਂ ਲਿਖੀ ਹੋਈ ਅਬਾਦਤ ਵਿਚੋਂ ਦਿੱਤਾ ਸੁਣਾਈਆ। ਮੁਹੰਮਦ ਸੰਮਤ ਸ਼ਹਿਨਸ਼ਾਹੀ ਚਾਰ, ਚੌਥੇ ਜੁਗ ਦੀ ਪੰਚਮ ਚੇਤ ਰਾਤ, ਰੁਤੜੀ ਆਪਣਾ ਰੰਗ ਰੰਗਾਈਆ। ਓਸ ਦਿਨ ਤੋਂ ਸਭ ਦੀ ਹੋ ਜਾਣੀ ਵਫ਼ਾਤ, ਫ਼ਾਤਿਆ ਪੜ੍ਹ ਕੇ ਲੇਖਾ ਦਏ ਮੁਕਾਈਆ। ਮੁਹੰਮਦ ਓਸੇ ਵੇਲੇ ਇਕ ਕੁੰਨੀ ਲੈ ਆਇਆ ਜਿਸ ਨੂੰ ਕਹਿੰਦੇ ਪਰਾਤ, ਪੁਰਾਤਨ ਹਾਲ ਸੁਣਾਈਆ। ਕੁਛ ਇਸ ਵਿਚ ਦੇ ਦਾਤ, ਦਾਤੇ ਤੇਰੀ ਵਡ ਵਡਿਆਈਆ। ਪਰਵਰਦਿਗਾਰ ਇਕ ਉਂਗਲ ਨਾਲ ਧਰਤੀ ਉਤੋਂ ਛੁਹਾਈ ਖ਼ਾਕ, ਉਹ ਖ਼ਾਕ ਸਵਾ ਸੇਰ ਵਜ਼ਨ ਬਣਾਈਆ। ਪਰਵਰਦਿਗਾਰ ਮਾਰ ਕੇ ਚਾਂਟ, ਮੁਹੰਮਦ ਦਿਤਾ ਦ੍ਰਿੜਾਈਆ। ਓਹ ਵੇਖ ਸਦੀ ਚੌਧਵੀਂ ਦੀ ਵਾਟ, ਪੀਰਾਂ ਦਾ ਪੀਰ ਪੈਗ਼ੰਬਰਾਂ ਦਾ ਪੈਗ਼ੰਬਰ ਆਪਣਾ ਵੇਸ ਵਟਾਈਆ। ਮੁਹੰਮਦ ਤੱਕਿਆ ਹੈਰਾਨ ਹੋਇਆ ਇਹ ਕੀ ਵੇਖੀ ਬਾਤ, ਕੀ ਪੜਦਾ ਦਿਤਾ ਉਠਾਈਆ। ਜਾਂ ਸਮਝਿਆ ਭਗਤਾਂ ਦੀ ਨਜ਼ਰੀ ਆਈ ਜਮਾਤ, ਧੁਰ ਦੇ ਪ੍ਰੇਮੀ ਬੈਠੇ ਸੋਭਾ ਪਾਈਆ। ਜਿਨ੍ਹਾਂ ਦੇ ਕੋਲ ਉਹ ਖਾਜ, ਜਿਹਨੂੰ ਖਾ ਖਾ ਸ਼ੁਕਰ ਮਨਾਈਆ। ਜਗਤ ਤ੍ਰਿਸ਼ਨਾ ਮੇਟ ਕੇ ਕੂੜਾ ਰਾਜ, ਰਾਜਾ ਇਕੋ ਵੇਖ ਵਖਾਈਆ। ਜਿਸ ਦੇ ਸੀਸ ਸੋਹੇ ਤਾਜ, ਤਖ਼ਤ ਨਿਵਾਸੀ ਧੁਰਦਰਗਾਹੀਆ। ਓਸ ਸਵਾ ਸੇਰ ਦਾ ਭੇਵ ਖੁਲੌਣਾ ਆਜ, ਅੱਜ ਦੀ ਰਾਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਮੁਹੰਮਦ ਛੇਤੀ ਨਾਲ ਕਰ ਅਦਾਬ, ਸਰ ਦਿਤਾ ਝੁਕਾਈਆ। ਤੇਰਾ ਲੇਖਾ ਲਿਖਾਂ ਵਿਚ ਕਿਸ ਕਿਤਾਬ, ਅੱਖਰ ਕਵਣ ਬਣਾਈਆ। ਅੱਗੋਂ ਕੋਰਾ ਮਿਲਿਆ ਜਵਾਬ, ਧੁਰ ਦਾ ਹੁਕਮ ਇਕ ਸੁਣਾਈਆ। ਮੁਹੰਮਦ ਇਹ ਲੇਖਾ ਫੇਰ ਦੱਸਾਂ ਜਿਸ ਵੇਲੇ ਸਦੀ ਚੌਧਵੀਂ ਭਗਤ ਦਵਾਰਿਉਂ ਭਗਤਾਂ ਦੀ ਨਾਲ ਲੈ ਕੇ ਨਿਕਲਾਂ ਬਰਾਤ, ਸੋਹਣੀ ਆਪਣੀ ਖੇਲ ਖਿਲਾਈਆ। ਇਕੋ ਇਸ਼ਟ ਤੇ ਇਕੋ ਹੋਏ ਜਮਾਤ, ਇਸਮ ਇਕੋ ਨਜ਼ਰੀ ਆਈਆ। ਜਿਨ੍ਹਾਂ ਦਾ ਝਗੜਾ ਨਹੀਂ ਕੋਈ ਮਾਟੀ ਖ਼ਾਕੀ ਲਾਸ਼, ਲਛਮਣ ਸੀਤਾ ਰਾਮ ਨਾ ਕੋਇ ਦੁਹਾਈਆ। ਓਸ ਵੇਲੇ ਲੇਖਾ ਦੱਸਾਂ ਆਪ, ਆਪਣਾ ਭੇਵ ਚੁਕਾਈਆ। ਮੁਹੰਮਦ ਨਿਗਾਹ ਮਾਰੀ ਦੋ ਇਕ ਦਾ ਸਾਥ, ਇੱਕੀ ਇੱਕੀ ਇੱਕੀ ਸੋਭਾ ਪਾਈਆ। ਮੁਹੰਮਦ ਜੋੜ ਕੇ ਹਾਥ, ਕ਼ਦਮ ਸੀਸ ਟਿਕਾਈਆ। ਪਰਵਰਦਿਗਾਰ ਕਿਹਾ ਓਹ ਵੇਖ ਆਪਣੀ ਮੁਕੀ ਵਾਟ, ਪੈਂਡਾ ਰਿਹਾ ਨਾ ਰਾਈਆ। ਅੱਗੇ ਹੁਕਮ ਇਕੋ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਮੁਹੰਮਦ ਕਹੇ ਭਗਤਨ ਬਰਾਤ ਕਿਸ ਬਿਧ ਹੋਏ ਰਵਾਨਾ, ਰਵਾਨਗੀ ਕਵਣ ਰਖਾਈਆ। ਪਰਵਰਦਿਗਾਰ
❋
❋
ਕਿਹਾ ਤੂੰ ਖ਼ਬਰ ਕਰੀਂ ਜ਼ਿਮੀਂ ਅਸਮਾਨਾਂ, ਚੌਦਾਂ ਤਬਕ ਡੰਕ ਵਜਾਈਆ। ਮੈਂ ਸਾਰੀ ਦੁਨੀਆ ਨੂੰ ਕਰ ਬੇਗਾਨਾ, ਆਪਣਾ ਪਾਸਾ ਲੈਣਾ ਬਦਲਾਈਆ। ਸਾਚੇ ਭਗਤਾਂ ਕਰ ਪ੍ਰਵਾਨਾ, ਅੱਗੇ ਆਪਣਾ ਸੰਗ ਰਖਾਈਆ। ਹਰਿਜਨ ਰਹੇ ਨਾ ਕੋਇ ਬੇਗਾਨਾ, ਬਗ਼ਲਗੀਰ ਲਵਾਂ ਬਣਾਈਆ। ਗੁਰਮੁਖ ਦੇ ਹੱਥ ਨੂੰ ਪੰਜ ਪੰਜ ਦਾ ਹੋਵੇ ਨਿਸ਼ਾਨਾ, ਨਿਸ਼ਾਨੇ ਪਿਛਲੇ ਦਿਆਂ ਮਿਟਾਈਆ। ਫੇਰ ਨਿੱਕਲਾਂ ਬਣ ਮਸਤਾਨਾ, ਮਸਤੀ ਆਪਣੀ ਇਕ ਵਖਾਈਆ। ਸਚ ਪ੍ਰੇਮ ਦਾ ਪੀ ਪੈਮਾਨਾ, ਲਬਰੇਜ਼ ਨਾ ਕੋਇ ਰਖਾਈਆ। ਸਭ ਦਾ ਪਿਛਲਾ ਮੇਟ ਕੇ ਖ਼ਾਨਾ, ਖ਼ਾਨਾਬਦੋਸ਼ ਦੇਣੇ ਕਰਾਈਆ। ਇਹ ਪ੍ਰਭ ਦਾ ਵੇਖਿਓ ਬਹਾਨਾ, ਕਿਸ ਬਿਧ ਆਪਣੀ ਕਾਰ ਕਮਾਈਆ। ਪਿਛਲਿਆਂ ਨਾਲੋਂ ਤੋੜ ਯਾਰਾਨਾ, ਅੱਗੇ ਆਪਣੇ ਲਏ ਉਪਜਾਈਆ। ਇਹ ਕੋਈ ਦੀਨਾਂ ਵਾਲਾ ਨਹੀਂ ਅਫ਼ਸਾਨਾ, ਕ਼ੁਰਾਨਾਂ ਵਾਲੀ ਨਾ ਕੋਇ ਪੜ੍ਹਾਈਆ। ਉਹ ਮਰਦਾਂ ਦਾ ਇਕ ਮਰਦਾਨਾ, ਮੁਦਤਾਂ ਦਾ ਮਾਲਕ ਵੇਖ ਵਖਾਈਆ । ਜਿਸ ਨੂੰ ਝੁਕਣ ਜ਼ਿਮੀਂ ਅਸਮਾਨਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਓਹ ਵੇਖੋ ਸੂਫ਼ੀ ਮਸਤ ਫ਼ਕੀਰ, ਫਿਕਰੇ ਰਿਹਾ ਸੁਣਾਈਆ। ਕਵਣ ਸ਼ਰਅ ਦੇ ਪਾਏ ਜ਼ੰਜੀਰ, ਸ਼ਰੀਅਤ ਝਗੜਾ ਕਵਣ ਗਵਾਈਆ। ਭੱਜਾ ਆਇਉਂ ਕਿਉਂ ਕਬੀਰ, ਮੈਨੂੰ ਦੇ ਸਮਝਾਈਆ। ਕਬੀਰ ਕਹੇ ਮੈਂ ਹੋ ਗਿਆ ਉਤੇ ਦਿਲਗੀਰ, ਮੇਰੀ ਧੀਰ ਨਾ ਕੋਇ ਧਰਾਈਆ । ਜਾਂ ਮੈਂ ਤੱਕਿਆ ਅਮਾਮਾਂ ਦਾ ਅਮਾਮ, ਜਿਸ ਦੀ ਵੱਖਰੀ ਸਭ ਤੋਂ ਤਸਵੀਰ, ਤਸਬੀ ਮਾਲਾ ਲੋੜ ਰਹੇ ਨਾ ਰਾਈਆ। ਜਿਸ ਦਾ ਲੇਖਾ ਸ਼ਾਹ ਹਕੀਰ, ਸ਼ਹਿਨਸ਼ਾਹ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਪੈਗ਼ੰਬਰ ਕਹਿਣ ਕਿਥੇ ਬਣ ਗਿਆ ਮਸਤ ਦੀਵਾਨਾ, ਆਪਣਾ ਖੇਲ ਖਿਲਾਈਆ। ਜਿਸ ਨੇ ਸਭ ਨੂੰ ਕੀਤਾ ਬੇਗਾਨਾ, ਬੇਪ੍ਰਵਾਹ ਬੇਪਰਵਾਹੀਆ। ਪੁੱਠਾ ਸਿੱਧਾ ਕਰੇ ਦੋ ਜਹਾਨਾਂ, ਆਪਣਾ ਹੁਕਮ ਵਰਤਾਈਆ। ਜਿਸ ਦਾ ਸ਼ਬਦੀ ਰਾਗ ਤਰਾਨਾ, ਚੌਤਰਫ਼ ਆਪਣਾ ਖੇਲ ਖਿਲਾਈਆ। ਜਿਸ ਦਾ ਮਹਲ ਅਟਲ ਆਲੀਸ਼ਾਨਾ, ਆਲੀਸ਼ਾਨ ਦਰਗਾਹ ਸਾਚੀ ਸੋਭਾ ਪਾਈਆ। ਓਸ ਦੇ ਕ਼ਦਮ ਕ਼ਦਮ ਕ਼ੁਰਬਾਨਾ, ਸੀਸ ਸੀਸ ਭੇਟ ਕਰਾਈਆ। ਰਹਿਮਤ ਦਾ ਰਹਿਮਾਨਾ, ਸ਼ਾਹ ਪਾਤਸ਼ਾਹ ਸੱਚਾ ਸੁਲਤਾਨਾ, ਮਹਿਬੂਬ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਈਆ। ਪੈਗ਼ੰਬਰ ਕਹਿਣ ਵੇਖੋ ਹੋ ਗਿਆ ਝੱਲਾ, ਸੁਧ ਰਹੀ ਨਾ ਰਾਈਆ। ਜਿਸ ਨੂੰ ਕਹਿੰਦੇ ਨੂਰੀ ਅੱਲਾ, ਆਲਮ ਦਾ ਮਾਲਕ ਬੇਪ੍ਰਵਾਹੀਆ। ਸਭ ਦਾ ਛੋੜ ਕੇ ਪੱਲਾ, ਭੱਜਿਆ ਵਾਹੋ ਦਾਹੀਆ। ਜਾਂ ਤੱਕੀਏ ਇਕ ਇਕੱਲਾ, ਦੂਜਾ ਨਜ਼ਰ ਕੋਇ ਨਾ ਆਈਆ। ਫਿਰ ਵੇਖਿਆ ਭਗਤਾਂ ਦੇ ਵਿਚ ਰਲਾ, ਰਲ ਮਿਲ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪ੍ਰਵਾਹੀਆ। ਪੈਗ਼ੰਬਰ ਕਹਿਣ ਸੱਯਦਾ ਕਰੀਏ ਝੁਕ, ਸੀਸ ਨਾ ਕੋਇ ਉਠਾਈਆ। ਜੇ ਸਾਡੀ ਸਮਝ ਆ ਗਈ ਇਕ ਤੁਕ, ਤੁਰਤ ਲਏ ਮਿਲਾਈਆ। ਸਾਡਾ ਲੇਖਾ ਰਿਹਾ ਮੁੱਕ, ਮੁਕੰਮਲ ਹੁਕਮ ਸੁਣਾਈਆ। ਭਗਤਾਂ ਨੂੰ ਦੇ ਕੇ ਸਭ ਕੁਛ, ਖ਼ਾਲੀ ਸਭ ਨੂੰ ਦਿਤਾ ਕਰਾਈਆ। ਮੁਹੰਮਦ ਕਹੇ ਮੈਂ ਹੈਰਾਨ ਹੋ ਗਿਆ ਜਿਸ ਨੇ ਵਾਰੇ ਆਪਣੇ ਸੁਤ, ਓਸ ਨੂੰ ਆਪਣੇ ਨਾਲ ਮਿਲਾਈਆ। ਲੁਕੀਏ ਕਿਹੜੀ ਗੁੱਠ, ਰਾਹ ਨਜ਼ਰ ਕੋਇ ਨਾ ਆਈਆ। ਅੱਜ ਤੋਂ ਸਾਡਾ ਦੀਨ ਦੁਨੀ ਦਾ ਲਹਿਣਾ ਦੇਣਾ ਗਿਆ ਛੁਟ, ਛੁੱਟੀ ਦੋ ਜਹਾਨ ਕਰਾਈਆ। ਅੱਗੇ ਵਾਸਤੇ ਇਕ ਪਵਰਦਿਗਾਰ ਦਾ ਧੁਰ ਹੁਕਮ ਸਭ ਨੇ ਲੈਣਾ ਪੁਛ, ਆਪਣੀ ਪੁਛ ਨਾ ਕੋਇ ਪੁਆਈਆ । ਸ਼ਾਸਤਰ
❋
❋
ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਕਰ ਨਹੀਂ ਸਕੇ ਕੁਛ, ਬਲਹੀਣ ਰਹੇ ਕੁਰਲਾਈਆ। ਹੁਣ ਇਕ ਆਪ ਰਹਿਣਾ ਤੇ ਇਕ ਓਸ ਦਾ ਸ਼ਬਦ ਦੁਲਾਰਾ ਰਹਿਣਾ ਸੁਤ, ਦੂਜਾ ਨਜ਼ਰ ਕੋਇ ਨਾ ਆਈਆ। ਸਭ ਦੇ ਨਾਲ ਸ਼ਬਦੀ ਧਾਰ ਜਾਣਾ ਜੁਟ, ਧਰਮ ਦੀ ਧਾਰ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਰਨ ਚਲਿਆ ਖ਼ੁਸ਼, ਖ਼ੁਸ਼ੀਆਂ ਵਿਚ ਆਪਣਾ ਭੇਵ ਖੁਲ੍ਹਾਈਆ।
੫ ਚੇਤ ਸ਼ਹਿਨਸ਼ਾਹੀ ਸੰਮਤ ਚਾਰ ਗਿਆਨੀ ਗੁਰਮੁਖ ਸਿੰਘ ਦੇ ਘਰ ਤੋਂ ਬਾਹਰ ਲਿਖਤ ਹੋਈ ਭਲਾਈਪੁਰ
ਦੋਵੇਂ ਹੱਥ ਕਹਿਣ ਸਾਡੀ ਦੁਹਾਈ, ਦੋ ਜਹਾਨ ਕੂਕ ਸੁਣਾਈਆ। ਤੇਰਾ ਖੇਲ ਬੇਪ੍ਰਵਾਹੀ, ਪੀਰ ਪੈਗ਼ੰਬਰ ਗੁਰ ਅਵਤਾਰ ਵੇਖਣ ਚਾਈਂ ਚਾਈਂਆ। ਨਾਮ ਸੰਦੇਸ਼ਾ ਮਿਲੇ ਥਾਉਂ ਥਾਈਂ, ਬ੍ਰਹਿਮੰਡ ਖੰਡ ਵੱਜੇ ਵਧਾਈਆ। ਤੂੰ ਪਰਵਰਦਿਗਾਰ ਕਰਨਹਾਰ ਹੱਕ ਨਿਆਈਂ, ਅਦਲ ਅਦਾਲਤ ਇਕ ਵਖਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮੇਲਾ ਕਰਨਾ ਚਾਈਂ ਚਾਈਂ, ਗਲਵਕੜੀ ਦੋਹਾਂ ਇਕੋ ਰੂਪ ਬਣਾਈਆ। ਤੱਤਾਂ ਵਾਲੀ ਛਡ ਜਾਏ ਲੋਕਾਈ, ਮੁਹੱਬਤ ਤੇਰੀ ਇਕ ਪ੍ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲੈਣਾ ਮਿਲਾਈਆ। ਦੋਵੇਂ ਹੱਥ ਕਹਿਣ ਆਤਮਾ ਪਰਮਾਤਮਾ ਸਾਂਝੀ ਪਾ ਲੈ ਜੱਫੀ, ਜਫ਼ਾਕਸ਼ ਤੇਰੀ ਸਰਨਾਈਆ। ਕਲਜੁਗ ਕੂੜੀ ਕਿਰਿਆ ਕਰ ਦੇ ਨਫ਼ੀ, ਨਫ਼ਾ ਆਪਣੇ ਨਾਮ ਦਾ ਦੇ ਵਰਤਾਈਆ। ਕੂੜੀ ਕਲਪਨਾ ਰਹੇ ਨਾ ਕੱਫ਼ੀ, ਕੱਫ਼ਨ ਦਾ ਝਗੜਾ ਦੇਣਾ ਚੁਕਾਈਆ। ਜਿਹੜੀ ਤੇਰੀ ਸਚ ਦਵਾਰੇ ਬਸਤੀ ਬਸੀ, ਘਰ ਓਹੋ ਦੇਣਾ ਸਮਝਾਈਆ। ਜਿਸ ਵਿਚ ਲੱਖ ਚੁਰਾਸੀ ਫਸੀ, ਜਗਤ ਜ਼ੰਜੀਰ ਨਾ ਕੋਇ ਕਟਾਈਆ। ਨਸਣਾ ਨਹੀਂ ਦੇਣਾ ਹੱਥੋ ਹੱਥੀ, ਮਿਹਰ ਨਜ਼ਰ ਉਠਾਈਆ । ਜਿਹੜੀ ਕਲਮੇ ਤੋਂ ਪਹਿਲਾਂ ਮੁਹੰਮਦ ਨੇ ਪੜ੍ਹੀ ਪੱਟੀ, ਬਿਨਾ ਅਲਿਫ਼ ਯੇ ਸਮਝਾਈਆ। ਤੇਰੇ ਪ੍ਰੇਮ ਦੀ ਧਾਰ ਮੌਲੀ ਅੱਟੀ, ਇੱਟਾਂ ਪੱਥਰਾਂ ਦਾ ਖਹਿੜਾ ਦਿਤਾ ਛੁਡਾਈਆ। ਉਸ ਦਾ ਲੇਖਾ ਕਰਦੇ ਨਟੀ, ਨਟੂਏ ਨਾਮ ਹੁਕਮ ਵਰਤਾਈਆ। ਅੱਗੇ ਦੋ ਜਹਾਨ ਤੇਰੀ ਕਥਾ ਕਹਾਣੀ ਮਿਲੇ ਸਚੀ, ਗੁਰ ਅਵਤਾਰ ਪੈਗ਼ੰਬਰ ਸਕੇ ਨਾ ਕੋਇ ਬਦਲਾਈਆ। ਤੇਰੀ ਰੀਤੀ ਸਤਿ ਸਤਿਵਾਦੀ ਸਭ ਤੋਂ ਅੱਛੀ, ਅੱਛੀ ਤਰਹ ਦੇਣੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦੇਣਾ ਵਖਾਈਆ। ਹੱਥ ਕਹਿਣ ਇਹ ਨਾਤਾ ਜੁੜਿਆ ਪੰਝੀ, ਪ੍ਰਕਿਰਤੀਆਂ ਦੇਣ ਦੁਹਾਈਆ। ਪੁਰਖ ਅਕਾਲ ਦੀਨ ਦਿਆਲ ਭਗਤਾਂ ਦੀ ਆਤਮ ਸੇਜ ਸੁਹੌਣੀ ਧੁਰ ਦੀ ਮੰਜੀ, ਸਿੰਘਾਸਣ ਇਕੋ ਇਕ ਵਡਿਆਈਆ। ਜਿਥੇ ਨਾ ਕੋਈ ਰੋਗ ਸੋਗ ਚਿੰਤਾ ਗ਼ਮ ਰੰਜੀ, ਰੰਜਸ਼ ਅੰਦਰੋਂ ਦੇਣੀ ਕਢਾਈਆ। ਦੀਨ ਮਜ਼੍ਹਬ ਦੀ ਰਹੇ ਨਾ ਕੋਇ ਪਾਬੰਦੀ, ਸ਼ਰਅ ਵਿਚ ਬੰਧਨ ਨਾ ਕੋਇ ਰਖਾਈਆ। ਗੁਰਮੁਖਾਂ ਨਿਜ ਨੇਤਰ ਅੱਖ ਮੂਲ ਰਹੇ ਨਾ ਅੰਧੀ, ਅਗਿਆਨ ਅੰਧੇਰਾ ਦੇਣਾ ਮਿਟਾਈਆ। ਗੋਬਿੰਦ ਦੀ ਲਿਖਤ ਪੁਰਖ ਅਕਾਲ ਦੀ ਸੰਧੀ, ਸੰਧਿਆ ਤੋਂ ਦੇਣਾ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਹੱਥ ਕਹਿਣ ਸਾਡੀ ਸਿੱਧੀ ਵੇਖ ਉਂਗਲ, ਇਸ਼ਾਰਾ ਧੁਰ ਦਾ ਨਜ਼ਰੀ ਆਈਆ। ਘਟ ਨਿਵਾਸੀ ਰਹੇ ਕੋਈ ਨਾ ਗੁੰਝਲ, ਪੜਦਾ ਭੇਵ ਦੇਣਾ ਮਿਟਾਈਆ। ਤੈਨੂੰ ਰਹਿਣ ਨਹੀਂ ਦੇਣਾ ਨੈਣ ਮੂਦਨ, ਲੁਕ ਲੁਕ ਕੇ ਵਕ਼ਤ ਲੰਘਾਈਆ। ਤੇਰੇ ਭਗਤ ਸੁਹੇਲੇ ਚਾਰੋਂ ਕੁੰਟ ਤੈਨੂੰ ਪੂਜਣ, ਮਿਲ ਮਿਲ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰਾ ਇਕੋ ਇਕ ਸੁਹਾਈਆ।
❋
❋