ਪੁਸਤਕਾਲਾਭਾਗ ੨੧

੬ ਚੇਤ ਸ਼ਹਿਨਸ਼ਾਹੀ ਸੰਮਤ ੪ ਸੁਖਦੇਵ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਚੌਂਕੀ ਕਹੇ ਮੇਰਾ ਅਗੰਮੀ ਤੂਲ ਅਰਜ਼, ਇਕ ਸੱਤ ਸਤਾਰਾਂ ਜੋੜ ਜੁੜਾਈਆ। ਕਲਜੁਗ ਕੂੜੀ ਕਿਰਿਆ ਮਮਤਾ ਮੋਹ ਵਿਕਾਰਾ ਲੱਗੀ ਮਰਜ਼, ਨਵ ਨੌ ਚਾਰ ਚਾਰ ਕੁੰਟ ਕੁਰਲਾਈਆ। ਧਰਨੀ ਧਰਤ ਧਵਲ ਕਰੇ ਅਰਜ਼, ਦਰਗਾਹ ਸਾਚੀ ਸੀਸ ਨਿਵਾਈਆ। ਪੁਰਖ ਅਕਾਲ ਦੀਨ ਦਿਆਲ ਭਗਤ ਉਧਾਰਨਾ ਤੇਰਾ ਫ਼ਰਜ਼, ਜੁਗ ਚੌਕੜੀ ਵੇਖ ਵਖਾਈਆ। ਸਦੀ ਚੌਧਵੀਂ ਸਭ ਦੀ ਪੂਰੀ ਕਰ ਗ਼ਰਜ਼, ਨਿਰਵੈਰ ਨਿਰਾਕਾਰ ਆਪਣੀ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰਾਂ ਵੇਖ ਫ਼ਰਦ, ਭੇਵ ਅਭੇਦਾ ਦੇ ਖੁਲ੍ਹਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਜਗਤ ਜਗਿਆਸੂਆਂ ਵੰਡ ਦਰਦ, ਦਰਦੀਆਂ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਚੌਂਕੀ ਕਹੇ ਮੈਂ ਦੱਸਾਂ ਪਿਛਲਾ ਲੇਖਾ, ਪਾਰਬ੍ਰਹਮ ਭੇਵ ਰਿਹਾ ਜਣਾਈਆ। ਜਿਸ ਵੇਲੇ ਸਭ ਦਾ ਹੋਵੇ ਲੇਖਾ, ਏਕੰਕਾਰ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰਾਂ ਖੁਲ੍ਹੇ ਭੇਤਾ, ਪੜਦਾ ਸਰਬ ਉਠਾਈਆ। ਸਾਰੇ ਮੰਨਣ ਇਕੋ ਨੇਤਾ, ਨਰ ਨਿਰੰਕਾਰ ਧੁਰਦਰਗਾਹੀਆ। ਭਾਗ ਲੱਗੇ ਸਾਚੇ ਦੇਸਾ, ਸਚਖੰਡ ਸਾਚੇ ਵੱਜੇ ਵਧਾਈਆ। ਲੋਕਮਾਤ ਮਿਲੇ ਸੰਦੇਸ਼ਾ, ਨਾਉਂ ਨਿਰੰਕਾਰਾ ਇਕ ਦ੍ਰਿੜਾਈਆ। ਨਜ਼ਰੀ ਆਵੇ ਨਰ ਨਰੇਸ਼ਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਚੌਂਕੀ ਕਹੇ ਜਿਸ ਵੇਲੇ ਲੇਖਾ ਮੁਕੇ ਚਾਰ ਜੁਗ, ਚੌਕੜੀ ਆਪਣਾ ਪੰਧ ਮੁਕਾਈਆ। ਦੋ ਜਹਾਨ ਪੜ੍ਹਨ ਇਕੋ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਪੁਰਖ ਅਕਾਲਾ ਦੀਨ ਦਿਆਲਾ ਨਿਰਗੁਣ ਧਾਰੋਂ ਪਏ ਉਠ, ਜੋਤੀ ਜਾਤਾ ਕਰ ਰੁਸ਼ਨਾਈਆ। ਜਨ ਭਗਤ ਸੁਹੇਲੇ ਬਣਾਏ ਆਪਣੇ ਸੁਤ, ਸਤਿ ਸਤਿਵਾਦੀ ਦਇਆ ਕਮਾਈਆ। ਪੜਦਾ ਰਹੇ ਨਾ ਉਹਲਾ ਲੁਕ, ਨੂਰ ਜ਼ਹੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਚੌਂਕੀ ਕਹੇ ਮੇਰੇ ਅੰਤਰ ਚੜ੍ਹਿਆ ਚਾਅ, ਚਾਉ ਘਨੇਰਾ ਇਕ ਜਣਾਈਆ। ਹੁਕਮ ਦੇਵੇ ਬੇਪ੍ਰਵਾਹ, ਬੇਪ੍ਰਵਾਹੀ ਵਿਚ ਸਮਾਈਆ। ਜਿਸ ਨੂੰ ਕਹਿੰਦੇ ਜਲਵਾਗਰ ਖ਼ੁਦਾ, ਨੂਰ ਨੁਰਾਨਾ ਡਗਮਗਾਈਆ। ਜੋ ਲਹਿਣਾ ਦੇਣਾ ਵੇਖੇ ਥਾਉਂ ਥਾਂ, ਥਾਨ ਥਨੰਤਰ ਖੋਜ ਖੁਜਾਈਆ। ਜਿਸ ਵੇਲੇ ਮੁਹੰਮਦ ਨੂੰ ਨੂਰੀ ਧਾਰ ਪਹਿਲੀ ਵਾਰ ਪਕੜਿਆ ਬਾਂਹ, ਬਿਨ ਕਲਮਿਉਂ ਕਲਮਾ ਦ੍ਰਿੜਾਈਆ। ਪਹਿਲੋਂ ਚਰਨ ਕਵਲ ਵਖਾਇਆ ਥਾਂ, ਥਨੰਤਰ ਇਕ ਸਮਝਾਈਆ। ਫਿਰ ਰਚਨਾ ਅਗੰਮ ਰਚਾ, ਇਕ ਸੱਤ ਦੀ ਵੰਡ ਵੰਡਾਈਆ। ਚਾਰ ਕੁੰਟ ਕਰ ਰੁਸ਼ਨਾ, ਅੰਧ

❋

❋

ਅੰਧੇਰ ਗੁਆਈਆ। ਸਹਿਜੇ ਨਾਲ ਉਪਰ ਟਿਕਾ, ਆਸਣ ਦਿਤਾ ਸਮਝਾਈਆ। ਧੂੜੀ ਚਰਨ ਮਸਤਕ ਲਾ, ਖ਼ਾਕੀ ਖ਼ਾਕ ਭੇਵ ਖੁਲ੍ਹਾਈਆ । ਮੁਹੰਮਦ ਨੇਤਰ ਰੋ ਕੇ ਮਾਰੇ ਆਹ, ਹਉਕਿਆਂ ਵਿਚ ਸੁਣਾਈਆ। ਤੇਰਾ ਖੇਲ ਬੇਪ੍ਰਵਾਹ, ਪਰਵਰਦਿਗਾਰ ਤੇਰੀ ਵਡਿਆਈਆ। ਚੌਦਾਂ ਤਬਕ ਦੱਸਿਆ ਰਾਹ, ਰਹਿਬਰ ਨੂਰ ਖ਼ੁਦਾਈਆ। ਪੁਰਖ ਅਕਾਲ ਮਸਤਕ ਉਂਗਲੀ ਦਿਤੀ ਲਾ, ਬਿਨ ਹੱਥਾਂ ਹੱਥ ਉਠਾਈਆ । ਮੁਹੰਮਦ ਅੱਗੇ ਕਰ ਧਿਆਂ, ਪੈਂਡਾ ਪੰਧ ਸਮਝਾਈਆ। ਸਦੀ ਚੌਧਵੀਂ ਹੁੰਦਾ ਵੇਖ ਨਿਆਂ, ਅਦਲ ਇਨਸਾਫ਼ ਇਕ ਕਮਾਈਆ। ਕਰੇ ਖੇਲ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਜਿਨ੍ਹਾਂ ਨੇ ਸੂਰ ਖਾਧੀ ਗਾਂ, ਦੋਹਾਂ ਦਏ ਸਜ਼ਾਈਆ। ਸਾਚੀ ਕਰੇ ਕੋਈ ਨਾ ਹਾਂ, ਪੈਗ਼ੰਬਰ ਹੋਵੇ ਨਾ ਕੋਇ ਸਹਾਈਆ। ਮੁਹੰਮਦ ਚੁੱਕ ਕੇ ਕ਼ਦਮ ਬੋਸੀ ਕਰ ਕੇ ਕਿਹਾ ਤੂੰਹੀ ਵਾਹਦ ਅੱਲ੍ਹਾ ਖ਼ੁਦਾ, ਖ਼ੁਦੀ ਨਜ਼ਰ ਕੋਇ ਨਾ ਆਈਆ। ਤੇਰਾ ਲੇਖਾ ਦੋ ਜਹਾਂ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਚੌਂਕੀ ਕਹੇ ਮੈਂ ਦੇਵਾਂ ਇਕ ਸ਼ਹਾਦਤ, ਗਵਾਹੀ ਇਕ ਭੁਗਤਾਈਆ। ਜਿਸ ਵੇਲੇ ਖ਼ੁਦਾ ਨੇ ਮੁਹੰਮਦ ਨੂੰ ਦੱਸੀ ਇਬਾਦਤ, ਮੇਰੇ ਉਪਰ ਬਹਾਈਆ। ਮਨ ਬੁਧੀ ਦੀ ਦੂਰ ਕਰ ਲਿਆਕਤ, ਧੁਰ ਦਾ ਕਲਮਾ ਇਕ ਸਮਝਾਈਆ। ਨਿਰਗੁਣ ਨੂਰ ਤੇਰੀ ਰਫ਼ਾਕ਼ਤ, ਸਵਾਗਤ ਬੇਪਰਵਾਹੀਆ। ਫੇਰ ਵੇਖ ਅਗੰਮੀ ਆਫ਼ਤ, ਆਫ਼ਤਾਬ ਨਾ ਕੋਇ ਰੁਸ਼ਨਾਈਆ। ਸਦੀ ਸਦੀਵੀ ਕਰੇ ਬਗ਼ਾਵਤ, ਬਗ਼ਲਗੀਰ ਨਾ ਕੋਇ ਅਖਵਾਈਆ। ਕਲਮਾ ਨਾਮ ਹੋਵੇ ਅਦਾਵਤ, ਝਗੜਾ ਕੂੜ ਲੋਕਾਈਆ। ਸਾਚਾ ਨਾਮ ਕਰੇ ਨਾ ਕੋਇ ਸਖ਼ਾਵਤ, ਰਹਿਮਤ ਹੱਕ ਨਾ ਕੋਇ ਕਮਾਈਆ। ਕੂੜੀ ਕਿਰਿਆ ਦਿਸੇ ਬਨਾਵਟ, ਅੰਤਰ ਨਿਰੰਤਰ ਭੇਵ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕ ਸੱਤ ਦੀ ਧਾਰ ਸਤਾਰਾਂ ਇੰਚ ਬਿਨ ਹਰਿ ਕਿਰਪਾ ਆਬੇਹਯਾਤ ਅੰਮ੍ਰਿਤ ਮੇਘ ਦੇਵੇ ਕੋਈ ਨਾ ਸਿੰਚ, ਅਗਨੀ ਤਤ ਤਤਵ ਸਕੇ ਨਾ ਕੋਇ ਬੁਝਾਈਆ। ਚੌਂਕੀ ਕਹੇ ਮੁਹੰਮਦ ਨੇ ਚਾਰ ਕੁੰਟ ਲਾਇਆ ਚੱਕਰ, ਆਪਣਿਆਂ ਕ਼ਦਮਾਂ ਕ਼ਦਮ ਉਠਾਈਆ। ਸਾਚਾ ਦਿਸਿਆ ਕੋਈ ਨਾ ਫ਼ੱਕਰ, ਜੋ ਫ਼ਿਕਰਾ ਇਕ ਸੁਣਾਈਆ। ਦੀਨ ਮਜ਼੍ਹਬ ਦੀ ਲੱਗੀ ਵੇਖ ਟੱਕਰ, ਟੁਕੜੇ ਜਗਤ ਲੋਕਾਈਆ। ਸਤਿ ਧਰਮ ਹੋਇਆ ਫੱਟੜ, ਸੂਫ਼ੀ ਰੰਗ ਨਾ ਕੋਇ ਰੰਗਾਈਆ। ਕੰਡਾ ਤੋਲ ਨਾ ਤੋਲੇ ਕੋਈ ਤੱਕੜ, ਤਰਾਜ਼ੂ ਮਿਹਰ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਲੇਖਾ ਲਹਿਣੇ ਵਿਚੋਂ ਲਹਿਣਾ ਦੇਣੇ ਵਿਚੋਂ ਦੇਣਾ ਦੇਵਣਹਾਰ ਵੇਖ ਵਖਾਈਆ। ਧੁਰ ਦਾ ਸ਼ਬਦ ਕਹੇ ਮੇਰੀ ਧਾਰ ਸਚ ਪੈਮਾਨਾ, ਪੈਮਾਇਸ਼ ਦੋ ਜਹਾਨ ਕਰਾਈਆ। ਮੇਰਾ ਖੇਲ ਜੁਗ ਚੌਕੜੀ ਦੋ ਜਹਾਨਾਂ, ਬ੍ਰਹਿਮੰਡ ਖੰਡ ਵੇਖ ਵਖਾਈਆ। ਮੈਨੂੰ ਸਮਝੇ ਬੁਧੀਵਾਨ ਨਾ ਕੋਇ ਇਨਸਾਨਾ, ਅਕਲ ਆਕਲ ਨਾ ਕੋਇ ਵਡਿਆਈਆ। ਮੇਰਾ ਲੇਖਾ ਜ਼ਿਮੀਂ ਅਸਮਾਨਾਂ, ਲੋਕ ਪ੍ਰਲੋਕ ਖੋਜ ਖੁਜਾਈਆ। ਜੁਗ ਚੌਕੜੀ ਬਦਲਦਾ ਰਿਹਾ ਜ਼ਮਾਨਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਅਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਪੈਮਾਨਾ ਕਹੇ ਮੇਰਾ ਨਾਪ ਨਹੀਂ ਕੋਈ ਫ਼ੁਟ, ਲੰਮਾ ਚੌੜਾ ਸਮਝ ਕਿਸੇ ਨਾ ਆਈਆ। ਜਿਸ ਵੇਲੇ ਕਲਜੁਗ ਕੂੜੀ ਕਿਰਿਆ ਪਾਵੇ ਲੁੱਟ, ਲੁੱਟੀ ਜਾਏ ਜਗਤ ਲੋਕਾਈਆ। ਅੰਤਰ ਲਿਵ ਸਭ ਦੀ ਜਾਵੇ ਛੁਟ, ਹਿਰਦੇ ਹਰਿ ਨਾ ਕੋਇ ਵਸਾਈਆ। ਆਤਮ ਪਰਮਾਤਮ

❋

❋

ਨਾਤਾ ਜਾਏ ਤੁਟ, ਤੁੱਟੀ ਗੰਢ ਨਾ ਕੋਇ ਵਖਾਈਆ। ਸਚ ਨਾਮ ਦੀ ਪੜ੍ਹੇ ਕੋਈ ਨਾ ਤੁਕ, ਸੋਹਲਾ ਢੋਲਾ ਰਾਗ ਨਾ ਕੋਇ ਅਲਾਈਆ। ਅੰਮ੍ਰਿਤ ਧਾਰ ਜਾਏ ਮੁਕ, ਨੀਰ ਸੀਰ ਨਾ ਕੋਇ ਪਿਆਈਆ। ਖ਼ਾਲੀ ਭਾਂਡੇ ਹੋਵਣ ਠੁੱਠ, ਵਸਤ ਅਮੋਲਕ ਮੁਖ ਛੁਪਾਈਆ। ਸਾਚਾ ਰਹੇ ਕੋਈ ਨਾ ਸੁਤ, ਅਪਰਾਧੀ ਰੂਪ ਵਖਾਈਆ। ਝਗੜਾ ਪਏ ਕਾਇਆ ਮਾਟੀ ਬੁਤ, ਬ੍ਰਹਮ ਧਾਰ ਨਾ ਕੋਇ ਦਰਸਾਈਆ। ਸਾਚੇ ਮਾਰਗ ਚਲਦਿਆਂ ਦੀਨ ਦੁਨੀ ਜਾਏ ਰੁਕ, ਪਾਂਧੀ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਪੈਮਾਨਾ ਕਹੇ ਮੈਂ ਵੇਖਿਆ ਪਰਵਰਦਿਗਾਰ, ਪਾਰਬ੍ਰਹਮ ਪਤਿਪਰਮੇਸ਼ਵਰ ਬੇਪ੍ਰਵਾਹੀਆ। ਜਿਸ ਨੂੰ ਝੁਕਦੇ ਪੈਗ਼ੰਬਰ ਗੁਰ ਅਵਤਾਰ, ਡੰਡਾਵਤ ਸੱਯਦਾ ਸੀਸ ਝੁਕਾਈਆ। ਹੁਕਮੇ ਵਿਚ ਸੰਦੇਸ਼ੇ ਦੇਣ ਸੰਸਾਰ, ਕਲਮੇ ਕਾਇਨਾਤ ਦ੍ਰਿੜਾਈਆ। ਮਾਰਗ ਦੱਸ ਆਪਣੀ ਧਾਰ, ਧਰਨੀ ਧਰਤ ਧਵਲ ਸੁਹਾਈਆ। ਸ਼ਬਦ ਸੰਦੇਸ਼ਾ ਬੋਲ ਇਕ ਜੈਕਾਰ, ਜੈ ਜੈਕਾਰ ਜਣਾਈਆ। ਲੇਖਾ ਸਮਝ ਧੁਰ ਦਰਬਾਰ, ਦਰਗਾਹ ਸਾਚੀ ਭੇਵ ਖੁਲ੍ਹਾਈਆ। ਜਿਸ ਨੇ ਰਚਨਾ ਰਚੀ ਖੇਲੇ ਖੇਲ ਜੁਗ ਚਾਰ, ਚੌਕੜੀ ਆਪਣਾ ਹੁਕਮ ਵਰਤਾਈਆ। ਉਸ ਦੀ ਪਾਵੇ ਕੋਈ ਨਾ ਸਾਰ, ਅੰਤ ਕਹਿਣ ਕੋਇ ਨਾ ਆਈਆ। ਸੋ ਸ੍ਰਿਸ਼ਟੀ ਦ੍ਰਿਸ਼ਟੀ ਵੇਖਣਹਾਰ, ਇਸ਼ਟੀ ਇਸ਼ਟ ਦੇਵ ਵਡਿਆਈਆ। ਸਤਿ ਸਰੂਪੀ ਦੋ ਜਹਾਨ, ਆਤਮ ਪਰਮਾਤਮ ਸੇਜ ਹੰਢਾਈਆ। ਨਿਰਗੁਣ ਨੂਰ ਜੋਤ ਮਹਾਨ, ਜਾਗਰਤ ਜੋਤ ਕਰੇ ਰੁਸ਼ਨਾਈਆ। ਇਕ ਇਕੇਲਾ ਨੌਜਵਾਨ, ਮਰਦ ਮਰਦਾਨ ਆਪ ਅਖਵਾਈਆ। ਸੂਰਬੀਰ ਵਡ ਬਲਵਾਨ, ਬਲਧਾਰੀ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੈਮਾਨਾ ਕਹੇ ਮੇਰਾ ਲੇਖਾ ਸ਼ਬਦ ਗੁਰੂ ਦੇ ਨਾਲ, ਨਾਪ ਓਸੇ ਹੱਥ ਫੜਾਈਆ। ਜੋ ਥਿਰ ਘਰ ਵਸੇ ਸੱਚੀ ਧਰਮਸਾਲ, ਸਚਖੰਡ ਪ੍ਰਭ ਦਾ ਦਰਸ਼ਨ ਪਾਈਆ। ਜੁਗ ਚੌਕੜੀ ਘਾਲੇ ਘਾਲ, ਨਿਤ ਨਵਿਤ ਵੇਸ ਵਟਾਈਆ। ਜੋ ਸ੍ਰਿਸ਼ਟੀ ਦਾ ਹਲ ਕਰੇ ਸਵਾਲ, ਬਾਕੀ ਰਹਿਣ ਕੋਇ ਨਾ ਪਾਈਆ। ਜਿਸ ਦਾ ਹੁਕਮ ਇਕ ਕਮਾਲ, ਲਾਈਨ ਸਿੱਧੀ ਦਏ ਲਗਾਈਆ। ਦੂਜਾ ਵੱਜੇ ਨਾ ਕੋਈ ਤਾਲ, ਤਾਲਬ ਇਲਮ ਗੁਰ ਅਵਤਾਰ ਪੈਗ਼ੰਬਰ ਲਏ ਬਣਾਈਆ। ਸਾਚੀ ਸਿਖਿਆ ਇਕ ਸਿਖਾਲ, ਨਿਰਅੱਖਰ ਵਿਚੋਂ ਅੱਖਰ ਦਏ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਪੈਮਾਨਾ ਕਹੇ ਮੈਨੂੰ ਜਾਣੇ ਇਕ ਜਗਦੀਸ਼, ਜਗਦੀਸ਼ਰ ਵਡ ਵਡਿਆਈਆ। ਜਿਸ ਦੇ ਛਤਰ ਝੁੱਲੇ ਸੀਸ, ਸਚਖੰਡ ਸਾਚੇ ਸੋਭਾ ਪਾਈਆ। ਜੋ ਨਿਤ ਨਵਿਤ ਬਦਲੇ ਰੀਤ, ਰੀਤੀਵਾਨ ਇਕ ਅਖਵਾਈਆ। ਜਿਸ ਦਾ ਆਦਿ ਜੁਗਾਦੀ ਗੀਤ, ਆਤਮ ਪਰਮਾਤਮ ਵੱਜੇ ਵਧਾਈਆ। ਸੋ ਬੈਠਾ ਇਕ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਪੈਮਾਨਾ ਕਹੇ ਜੁਗਾਂ ਦੀ ਵੰਡ ਵਾਸਤੇ ਮੇਰੇ ਨਾਲ ਮਾਰਦਾ ਲੀਕ, ਦੂਜੀ ਵਸਤ ਹੱਥ ਨਾ ਕੋਇ ਉਠਾਈਆ। ਜਿਸ ਦੀ ਸ਼ਬਦ ਗੁਰੂ ਕਰੇ ਤਸਦੀਕ਼, ਤੱਤਾਂ ਵਾਲਾ ਨਜ਼ਰ ਕੋਇ ਨਾ ਆਈਆ। ਕਲਜੁਗ ਵੇਲਾ ਰਿਹਾ ਬੀਤ, ਸਦੀ ਚੌਦਵੀਂ ਖੋਜ ਖੁਜਾਈਆ। ਜਿਸ ਦੀ ਸਾਰੇ ਕਰਨ ਉਡੀਕ, ਨੇਤਰ ਨੈਣ ਰਾਹ ਤਕਾਈਆ। ਓਹ ਕਰੇ ਖੇਲ ਲਾਸ਼ਰੀਕ, ਧੁਰ ਕਰਤਾ ਸ਼ਹਿਨਸ਼ਾਹੀਆ। ਜਿਸ ਦਾ ਮਾਰਗ ਸਦਾ ਬਾਰੀਕ, ਬੇਪ੍ਰਵਾਹ ਵੇਖ ਵਖਾਈਆ। ਹੱਕ ਹੱਕ ਦੀ ਰਖ ਤੌਫ਼ੀਕ਼, ਹੁਕਮ ਇਕੋ ਇਕ ਸੁਣਾਈਆ। ਪੈਮਾਨਾ ਕਹੇ ਮੇਰੀ ਆਸਾ ਮਨਸਾ ਪੂਰੀ ਹੋਏ ਉਮੀਦ, ਆਮਦ ਵਿਚ ਅੱਖ ਖੁਲ੍ਹਾਈਆ। ਜਿਸ ਨੇ ਝਗੜਾ ਮਿਟੌਣਾ ਹਸਤ ਕੀਟ, ਊਚਾਂ ਨੀਚਾਂ

❋

❋

ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰਗਾਹ ਸਾਚੀ ਧਾਮ ਸੁਹੰਜਣਾ ਕਰੇ ਖੇਲ ਆਦਿ ਨਿਰੰਜਣਾ, ਦੀਵਾ ਬਾਤੀ ਕਮਲਾਪਾਤੀ ਦੂਜਾ ਅਵਰ ਨਾ ਕੋਇ ਵਖਾਈਆ। ਭਗਤ ਦੁਆਰਿਉਂ ਪੁੱਠੇ ਪੈਰ, ਕ਼ਦਮ ਕ਼ਦਮ ਬਦਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਵੇ ਕਹਿਰ, ਕਿਆਮਤ ਵਿਚ ਦੁਹਾਈਆ। ਕੋਈ ਨਾ ਲੇਖਾ ਜਾਣੇ ਗੰਭੀਰ ਗਹਿਰ, ਪੜਦਾ ਸਕੇ ਨਾ ਕੋਇ ਉਠਾਈਆ। ਪੁਰਖ ਅਕਾਲ ਦੀ ਅਗੰਮੀ ਲਹਿਰ, ਜੋਤ ਸ਼ਬਦ ਧਾਰ ਚਲਾਈਆ। ਕਲਜੁਗ ਕੂੜੀ ਕਿਰਿਆ ਮੇਟੇ ਵੈਰ, ਵੈਰੀ ਸ਼ਤਰੂ ਵੇਖ ਵਖਾਈਆ। ਸਤਿ ਦਵਾਰੇ ਰਹੇ ਕੋਈ ਨਾ ਗ਼ੈਰ, ਧਰਮ ਦੀ ਧਾਰ ਇਕ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਭਗਤ ਦੁਆਰਿਉਂ ਪੁੱਠਾ ਤੁਰਦਾ, ਪੁਰਖ ਅਕਾਲਾ ਨਜ਼ਰੀ ਆਈਆ। ਜੋ ਕਲਜੁਗ ਕੂੜ ਕੁੜਿਆਰਾ ਕਰੇ ਮੁਰਦਾ, ਮੁਰਸ਼ਦ ਹੋ ਕੇ ਮੁਰੀਦਾਂ ਵੇਖ ਵਖਾਈਆ। ਭੇਵ ਖੁਲ੍ਹਾਵੇ ਇਕੋ ਸਤਿਗੁਰ ਦਾ, ਜੋ ਸਤਿਗੁਰ ਸਚ ਦਵਾਰੇ ਸੋਭਾ ਪਾਈਆ। ਜੁਗ ਚੌਕੜੀ ਆਪਣੀ ਕਰਨੀ ਕਰਨ ਤੋਂ ਕਦੇ ਨਾ ਮੁੜਦਾ, ਨਾ ਕੋਈ ਰੋਕੇ ਰੋਕ ਰੁਕਾਈਆ। ਨਾਮ ਸੰਦੇਸ਼ਾ ਦੇਵੇ ਸਦਾ ਧੁਰ ਦਾ, ਨਾਦ ਅਨਾਦਾ ਨਾਦ ਵਜਾਈਆ। ਝਗੜਾ ਮੁਕਾਵੇ ਠਗ ਚੋਰ ਦਾ, ਕੂੜੀ ਕਿਰਿਆ ਡੇਰਾ ਢਾਹੀਆ। ਜਨ ਭਗਤਾਂ ਸੱਜਣ ਮਿਲਾਵੇ ਲੋੜ ਦਾ, ਲੋੜੀਂਦਾ ਜੋੜ ਜੁੜਾਈਆ। ਅਗਲਾ ਸੰਗ ਨਿਭਾਵੇ ਤੋੜ ਦਾ, ਅੱਧਵਿਚਕਾਰ ਨਾ ਕੋਇ ਅਟਕਾਈਆ। ਜਿਥੇ ਪ੍ਰਕਾਸ਼ ਅਗੰਮੀ ਜੋਤ ਦਾ, ਨੂਰੋ ਨੂਰ ਨੂਰ ਰੁਸ਼ਨਾਈਆ। ਓਥੇ ਪੁਰਖ ਅਕਾਲ ਦੀਨ ਦਿਆਲ ਇਕੋ ਭਗਤਾਂ ਲੋਚਦਾ, ਦੂਜੀ ਯਾਦ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸਾਵਣਹਾਰਾ ਸਚ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਪੁੱਠੀ ਪੈਰੀਂ ਚਲਿਆ ਪਾਂਧੀ, ਆਪਣਾ ਪੰਧ ਮੁਕਾਈਆ। ਸਦੀ ਚੌਧਵੀਂ ਥੱਕੀ ਮਾਂਦੀ, ਮੁਹੰਮਦ ਆਸਾ ਦਏ ਦੁਹਾਈਆ। ਵਡਿਆਈ ਰਹੀ ਕਿਸੇ ਨਾ ਥਾਂ ਦੀ, ਧਰਨੀ ਧਰਤ ਧਵਲ ਕੁਰਲਾਈਆ। ਅਦਾਲਤ ਰਹੀ ਨਾ ਸਚ ਨਿਆਂ ਦੀ, ਕੂੜ ਕੁੜਿਆਰ ਵੱਜੀ ਵਧਾਈਆ। ਸ਼ਰਅ ਰਹੀ ਨਾ ਸੂਰ ਗਾਂ ਦੀ, ਸਤਿ ਧਰਮ ਨਾ ਕੋਇ ਕਮਾਈਆ। ਲੱਜਿਆ ਕਰੇ ਨਾ ਕੋਇ ਪਿਤਾ ਮਾਂ ਦੀ, ਪੂਤ ਸਪੂਤ ਨਾ ਕੋਇ ਵਖਾਈਆ। ਕਲਜੁਗ ਬੁਧੀ ਹੋਈ ਕਾਂ ਦੀ, ਕਾਗ ਵਾਂਗ ਕੁਰਲਾਈਆ। ਵਡਿਆਈ ਰਹੀ ਨਾ ਕਿਸੇ ਨਾਂ ਦੀ, ਹਿਰਦੇ ਹਰਿ ਨਾ ਕੋਇ ਵਸਾਈਆ। ਠੰਢਕ ਰਹੀ ਨਾ ਕਿਸੇ ਛਾਂ ਦੀ, ਕਲਜੁਗ ਅਗਨੀ ਅੱਗ ਤਪਾਈਆ। ਲਾਜ ਰਹੀ ਨਾ ਪਕੜੀ ਬਾਂਹ ਦੀ, ਸੱਜਣ ਸਾਥੀ ਸਾਥ ਗਏ ਛੁਡਾਈਆ। ਜੋੜੀ ਜੁੜੀ ਨਾ ਆਤਮਾ ਪਰਮਾਤਮਾ ਵਾਲੇ ਸਚ ਵਿਆਹ ਦੀ, ਧੁਰ ਦਾ ਕੰਤ ਨਾ ਕੋਇ ਹੰਡਾਈਆ। ਸਫ਼ਾ ਵੇਖੋ ਕੂੜ ਗਰਾਂ ਦੀ, ਚਾਰ ਕੁੰਟ ਰਹੇ ਕੁਰਲਾਈਆ। ਬੁੱਧ ਬਿਬੇਕ ਰਹੀ ਨਾ ਕਿਸੇ ਦਨਾ ਦੀ, ਦਾਨਸ਼ਮੰਦ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੁੱਠੀ ਮਤਿ ਸਰਬ ਕਰਾਈਆ। ਪੁੱਠੀ ਕਰੇ ਜਗਤ ਮਤਿ, ਹਰਿ ਵੱਡਾ ਵੱਡ ਵਡਿਆਈਆ। ਅੰਤਰ ਮਿਲੇ ਨਾ ਕੋਈ ਬ੍ਰਹਮ ਮਤਿ, ਬ੍ਰਹਮ ਵਿਦਿਆ ਨਾ ਕੋਇ ਸਮਝਾਈਆ। ਨਾੜ ਬਹੱਤਰ ਉਬਲੇ ਰੱਤ, ਅਗਨੀ ਤਤ ਤਪਾਈਆ। ਧੀਰਜ ਰਹੇ ਕੋਈ ਨਾ ਜਤਿ, ਸਤਿ ਸਰੂਪ ਨਾ ਕੋਇ ਸਮਾਈਆ। ਕਲਜੁਗ ਕੂੜ ਬਦਲ ਜਾਏ ਅੱਖ, ਨੇਤਰਹੀਣ ਲੋਕਾਈਆ। ਮਿਲੇ ਮੇਲ ਨਾ ਪੁਰਖ ਸਮਰਥ, ਸਾਹਿਬ ਸਵਾਮੀ ਦਰਸ ਕੋਇ ਨਾ ਪਾਈਆ। ਸਚ ਪ੍ਰੀਤੀ ਕਰੇ ਨਾ ਕੋਈ ਹੱਠ, ਕੂੜ ਕਲਪਨਾ ਰਾਗ ਅਲਾਈਆ। ਸਚ ਸਰੋਵਰ

❋

❋

ਨੁਹਾਏ ਕੋਈ ਨਾ ਤਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਸਮਝ ਕੋਇ ਨਾ ਆਈਆ। ਵਸਤ ਅਮੋਲਕ ਮਿਲੇ ਨਾ ਕਿਸੇ ਹੱਟ, ਹਟਵਾਣੇ ਮੁਖ ਭੁਆਈਆ। ਸਾਚਾ ਰਾਗ ਸੁਣਾਏ ਕੋਈ ਨਾ ਭੱਟ, ਤਾਲ ਤਲਵਾੜਾ ਨਾ ਕੋਇ ਵਜਾਈਆ। ਗੁਰ ਚੇਲਾ ਇਕ ਦੂਜੇ ਦਾ ਸਾਥ ਜਾਣ ਛਡ, ਸੰਗੀ ਸੰਗ ਨਾ ਕੋਇ ਨਿਭਾਈਆ। ਬਿਨ ਹਰਿ ਨਾਮੇ ਸਭ ਦੇ ਖ਼ਾਲੀ ਹੋਵਣ ਹੱਡ, ਚੰਮ ਦ੍ਰਿਸ਼ਟੀ ਨਾ ਕੋਇ ਬਦਲਾਈਆ। ਸਤਿਆ ਰਹੇ ਨਾ ਹੋਮ ਯੱਗ, ਹਵਨ ਵਿਚ ਨਾ ਕੋਇ ਵਡਿਆਈਆ। ਪੂਜਾ ਪਾਠ ਜੋ ਢੋਲੇ ਗਾਵਣ ਸਦ, ਛੰਦਾਂ ਵਿਚ ਜਣਾਈਆ। ਉਹ ਸਾਰੇ ਬੈਠੇ ਅੱਧ, ਮੰਜ਼ਲ ਪੰਧ ਨਾ ਕੋਇ ਚੁਕਾਈਆ। ਜਿਸ ਕਾਰਨ ਪੁੱਠੀਂ ਪੈਰੀਂ ਪਿਆ ਭੱਜ, ਭਾਜੜ ਪਾਵੇ ਜਗਤ ਲੋਕਾਈਆ। ਭਗਤ ਸੁਹੇਲੇ ਲਏ ਲੱਭ, ਗੁਰ ਚੇਲੇ ਖੋਜ ਖੁਜਾਈਆ। ਸਦੀ ਚੌਧਵੀਂ ਵੇਖ ਕੇ ਹੱਦ, ਹਦੂਦ ਅਗਲੀ ਦਏ ਸਮਝਾਈਆ। ਵੇਖੋ ਖੇਲ ਪ੍ਰਭੂ ਦਾ ਜਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਸਮਝ ਨਾ ਔਣ ਦੇਵੇ ਕਿਸੇ ਦਰ, ਕ਼ਦੀਮ ਦਾ ਕ਼ਾਦਰ ਕ਼ੁਦਰਤ ਦਾ ਮਾਲਕ ਖ਼ਲਕ ਦਾ ਖ਼ਾਲਕ ਭਗਤ ਦਾ ਸਾਲਸ ਕਲਜੁਗ ਕੂੜੀ ਕਿਰਿਆ ਘਰ ਘਰ ਵੇਖੇ ਆਲਸ, ਨਿੰਦਰਾ ਗ਼ਫ਼ਲਤ ਵਿਚੋਂ ਗੁਰਮੁਖ ਗੁਰ ਗੁਰ ਸੰਤ ਸੁਹੇਲੇ ਜਨ ਭਗਤ ਧੁਰ ਦੇ ਵਕ਼ਤ ਨਾਲ ਜਗਾਈਆ।

੭ ਚੇਤ ਸ਼ਹਿਨਸ਼ਾਹੀ ਸੰਮਤ ੪ ਗੁਰਬਚਨ ਸਿੰਘ ਦੇ ਗ੍ਰਹਿ ਪਿੰਡ ਉਸਮਾ ਜ਼ਿਲਾ ਅੰਮ੍ਰਿਤਸਰ

ਸਤਿਗੁਰ ਸ਼ਬਦ ਧਾਰ ਕਹੇ ਧੁਰਦਰਗਾਹੀ ਇਕ ਸਟਿਕ, ਲਕੜੀ ਬਨਾਸਪਤ ਰੂਪ ਵਟਾਈਆ। ਜੋ ਧੁਰ ਸੰਦੇਸ਼ਾ ਦੇਵੇ ਪੁਰਖ ਅਬਿਨਾਸ਼ੀ ਕਰਤਾ ਵੇਖੋ ਇਕ, ਏਕੰਕਾਰ ਪਰਵਰਦਿਗਰ ਧੁਰਦਰਗਾਹੀਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਲਹਿਣਾ ਦੇਣਾ ਆਏ ਲਿਖ, ਜੁਗ ਚੌਕੜੀ ਸੇਵਕ ਚਾਕਰ ਹੋ ਕੇ ਸੇਵ ਕਮਾਈਆ। ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਦੋ ਜਹਾਨਾਂ ਲੱਖ ਚੁਰਾਸੀ ਪਿਤ, ਪਾਰਬ੍ਰਹਮ ਪਤਿਪਰਮੇਸ਼ਵਰ ਏਕਾ ਨੂਰ ਕਰੇ ਰੁਸ਼ਨਾਈਆ। ਨਿਰਗੁਣ ਨਿਰਵੈਰ ਨਿਰਾਕਾਰ ਜੋ ਸਤਿਜੁਗ ਤਰੇਤਾ ਦੁਆਪਰ ਕਲਜੁਗ ਦੇਵਣਹਾਰਾ ਸਿਖਿਆ ਸਿੱਖ, ਸਤਿ ਸੰਦੇਸ਼ਾ ਨਰ ਨਰੇਸ਼ਾ ਇਕੋ ਇਕ ਜਣਾਈਆ। ਪ੍ਰੇਮ ਪ੍ਰੀਤੀ ਧੁਰ ਦੀ ਨੀਤੀ ਆਤਮ ਪਰਮਾਤਮ ਏਕਾ ਹਿਤ, ਦੁਤੀਆ ਭਉ ਰਹਿਣ ਕੋਇ ਨਾ ਪਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਚਾਰ ਕੁੰਟ ਦਹਿ ਦਿਸ਼ਾ ਨੈਣ ਲੋਚਨ ਨੇਤਰ ਆਵੇ ਕਿਸੇ ਨਾ ਦਿਸ, ਸਤਿ ਸਰੂਪ ਸ਼ਾਹੋ ਭੂਪ ਦਰਸ ਕੋਇ ਨਾ ਪਾਈਆ । ਬੀਸ ਬੀਸਾ ਹਰਿ ਜਗਦੀਸ਼ਾ ਸਭ ਦੀ ਨੰਗੀ ਵੇਖੇ ਪਿੱਠ, ਪੁਸ਼ਤ ਪਨਾਹ ਦੋ ਜਹਾਨ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਸਟਿਕ ਕਹੇ ਮੈਨੂੰ ਪੰਜਾਬੀ ਬੋਲੀ ਕਹਿੰਦੇ ਸੋਟੀ, ਸੁਤਿਆਂ ਦਿਆਂ ਉਠਾਈਆ। ਪ੍ਰਭ ਨੂੰ ਲਭਦੇ ਕੋਟਨ ਕੋਟੀ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪ੍ਰਬਤ ਫੋਲ ਫੁਲਾਈਆ। ਸਾਚੀ ਮੰਜ਼ਲ ਚੜ੍ਹਿਆ ਕੋਈ ਨਾ ਚੋਟੀ, ਅੱਧਵਾਟੇ ਰੋਂਦੀ ਵੇਖੀ ਲੋਕਾਈਆ। ਸਾਚਾ ਨਾਮ ਸ਼ਬਦ ਸੁਣੇ ਨਾ ਕੋਇ ਹੱਕ ਸਲੋਕੀ, ਸੋਹਲਾ ਢੋਲਾ ਅਨਰਾਗੀ ਰਾਗ ਨਾ ਕੋਇ ਜਣਾਈਆ। ਨੇਤਰ ਰੋਂਦੇ ਅਭਿਆਸੀ ਵੈਰਾਗੀ ਤਿਆਗੀ ਜੋਗੀ, ਜੁਗੀਸ਼ਰ ਤਪੀਸ਼ਰ ਸਾਰ ਕੋਇ ਨਾ ਪਾਈਆ। ਚਾਰ

❋

❋

ਕੁੰਟ ਦਹਿ ਦਿਸ਼ਾ ਮਨ ਕਲਪਣਾ ਸਾਰੇ ਵੇਖੇ ਰੋਗੀ, ਹਉਮੇ ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਸਾਚਾ ਮੇਲਾ ਮੇਲ ਕਰੇ ਨਾ ਧੁਰ ਸੰਜੋਗੀ, ਸੱਜਣ ਸੰਗ ਨਾ ਕੋਇ ਨਿਭਾਈਆ। ਪਰਮ ਪੁਰਖ ਦੀ ਬਹੇ ਕੋਈ ਨਾ ਗੋਦੀ, ਗੋਦਾਵਰੀ ਕੰਢੇ ਗੋਬਿੰਦ ਧੁਰ ਫ਼ਰਮਾਨਾ ਇਕ ਸੁਣਾਈਆ। ਅੰਤਮ ਲੇਖਾ ਕੋਈ ਨਾ ਜਾਣੇ ਵੇਦੀ ਸੋਢੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਬੇਪ੍ਰਵਾਹੀਆ। ਸੋਟੀ ਕਹੇ ਮੈਨੂੰ ਕਹਿੰਦੇ ਡੰਡਾ, ਦੋ ਜਹਾਨਾਂ ਦਿਆਂ ਜਣਾਈਆ। ਪੁਰਖ ਅਕਾਲਾ ਦੀਨ ਦਿਆਲਾ ਵੇਖਣਹਾਰਾ ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ, ਗਗਨ ਗਗਨੰਤਰ ਫੋਲ ਫੁਲਾਈਆ। ਤਨ ਵਜੂਦ ਮਾਟੀ ਖ਼ਾਕ ਨਹੀਂ ਕੋਈ ਬੰਦਾ, ਮਾਇਆ ਮਮਤਾ ਮੋਹ ਵਿਕਾਰ ਨਾ ਕੋਇ ਹਲਕਾਈਆ । ਸ਼ਾਹ ਸੁਲਤਾਨ ਧੁਰ ਦਾ ਮਾਲਕ ਨੇਤਰਹੀਣ ਕਦੇ ਨਾ ਅੰਧਾ, ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਵੇਖੇ ਚਾਈਂ ਚਾਈਂਆ। ਕਲਜੁਗ ਕੂੜੀ ਕਿਰਿਆ ਹੁਕਮੇ ਨਾਲ ਮੇਟੇ ਗੰਦਾ, ਸਤਿ ਧਰਮ ਦਾ ਮਾਰਗ ਇਕ ਵਖਾਈਆ। ਗੁਰ ਅਵਤਾਰ ਪੈਗ਼ੰਬਰ ਧਰਮ ਸ਼ਹਾਦਤ ਇਕੋ ਦਿੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਕਰਨੀ ਕਾਰ ਕਮਾਈਆ। ਸੋਟੀ ਕਹੇ ਮੇਰਾ ਵੇਖੋ ਤਨ ਸਰੀਰ, ਨੰਨ੍ਹਾ ਨਜ਼ਰੀ ਆਈਆ। ਮੇਰੀ ਸ਼ਹਾਦਤ ਦੇਵੇ ਕਬੀਰ, ਕਾਮਲ ਮੁਰਸ਼ਦ ਮਿਲ ਕੇ ਖ਼ੁਸ਼ੀ ਮਨਾਈਆ। ਜਿਸ ਦੇ ਹੱਥ ਜਗਤ ਤਕ਼ਦੀਰ, ਤਦਬੀਰ ਆਪਣੀ ਦਏ ਸਮਝਾਈਆ। ਮੰਜ਼ਲ ਚਾੜ੍ਹ ਅਖ਼ੀਰ, ਆਖ਼ਰ ਪੜਦਾ ਦਏ ਉਠਾਈਆ। ਭੇਵ ਮਿਟਾ ਕੇ ਸ਼ਾਹ ਹਕੀਰ, ਇਕੋ ਰੰਗ ਦਏ ਚੜ੍ਹਾਈਆ। ਜਲਵਾ ਦੱਸ ਕੇ ਬੇਨਜ਼ੀਰ, ਨੂਰੇ ਨਜ਼ਰ ਕਰ ਰੁਸ਼ਨਾਈਆ। ਸਤਿਜੁਗ ਸਾਚੀ ਕਰ ਤਾਅਮੀਰ, ਕਲਜੁਗ ਕੂੜੀ ਜੜ੍ਹ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਟਿਕ ਕਹੇ ਮੈਂ ਸੁਣਾਵਾਂ ਧੁਰ ਸੰਦੇਸ਼ਾ, ਦੀਨ ਦੁਨੀ ਜਣਾਈਆ। ਪਰਮ ਪੁਰਖ ਪ੍ਰਭ ਇਕ ਨਰੇਸ਼ਾ, ਨਰ ਨਰਾਇਣ ਨਜ਼ਰੀ ਆਈਆ। ਜੋ ਜੁਗ ਚੌਕੜੀ ਧਾਰੇ ਵੇਸਾ, ਨਿਰਗੁਣ ਸਰਗੁਣ ਸੋਭਾ ਪਾਈਆ। ਭਗਤ ਉਧਾਰਨਾ ਜਿਸ ਦਾ ਪੇਸ਼ਾ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਜਿਸ ਦੀ ਰਖਦੇ ਸਾਰੇ ਟੇਕਾ, ਟਿਕਟਿਕੀ ਇਕੋ ਨਾਲ ਲਗਾਈਆ। ਜਿਸ ਦਾ ਸ਼ਬਦ ਦੁਲਾਰਾ ਬੇਟਾ, ਜਨਮੇ ਜਗਤ ਨਾ ਕੋਇ ਮਾਈਆ। ਓਹ ਵਸੇ ਥਿਰ ਘਰ ਸਾਚੇ ਦੇਸਾ, ਸਚਖੰਡ ਪ੍ਰਭ ਦਾ ਦਰਸ਼ਨ ਪਾਈਆ। ਆਦਿ ਜੁਗਾਦੀ ਰਖਦਾ ਚੇਤਾ, ਭੇਵ ਅਭੇਦਾ ਦਏ ਖੁਲ੍ਹਾਈਆ। ਇਕੋ ਮਾਲਕ ਹੋ ਕੇ ਆਏ ਨੇਤਾ, ਨਿਆਉਂ ਆਪਣੇ ਹੱਥ ਰਖਾਈਆ। ਚਾਰ ਜੁਗ ਦਾ ਸਭ ਨੂੰ ਕਰਾਏ ਚੇਤਾ, ਪੂਰਬ ਪੜਦਾ ਆਪ ਉਠਾਈਆ। ਲਹਿਣਾ ਦੇਣਾ ਵੇਖੋ ਵੇਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੋਟੀ ਕਹੇ ਮੈਂ ਦੱਸਾਂ ਸਚ ਸਬੂਤ, ਸੋਹਬਤ ਨਾਲ ਦ੍ਰਿੜਾਈਆ। ਸਭ ਦਾ ਮਾਲਕ ਇਕ ਮਹਿਬੂਬ, ਮੁਹੱਬਤ ਵਿਚ ਸਮਾਈਆ। ਜਿਸ ਦਾ ਖੇਲ ਅਰਸ਼ ਅਰੂਜ, ਫ਼ਰਸ਼ ਵੱਜੇ ਵਧਾਈਆ। ਹੱਦ ਵਿਚ ਨਾ ਹੋਏ ਮਹਿਦੂਦ, ਬੰਧਨ ਬੰਦ ਨਾ ਕੋਇ ਕਰਾਈਆ। ਝਗੜਾ ਮਿਟੇ ਤਨ ਵਜੂਦ, ਖ਼ਾਕੀ ਖ਼ਾਕ ਕਰੇ ਸਫ਼ਾਈਆ। ਪੜਦਾ ਲਾਹੇ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਈਆ। ਝਗੜਾ ਮਿਟੇ ਜੂਠ ਝੂਠ, ਸਤਿ ਧਰਮ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਸੋਟੀ ਕਹੇ ਪ੍ਰਭ ਚਾੜ੍ਹੇ ਸਾਚਾ ਰੰਗ, ਰੰਗ ਰੰਗੀਲਾ ਧੁਰਦਰਗਾਹੀਆ। ਆਤਮ ਸੇਜ ਵੇਖ ਪਲੰਘ, ਸਚ ਸਿੰਘਾਸਣ ਸੋਭਾ ਪਾਈਆ। ਨਾਮ ਨਿਧਾਨ ਵਜਾ ਮਰਦੰਗ,

❋

❋

ਸੋਈ ਸੁਰਤ ਦਏ ਉਠਾਈਆ। ਜਗਤ ਦਵਾਰਾ ਕੂੜਾ ਲੰਘ, ਭਗਤ ਦਵਾਰਾ ਵੇਖ ਵਖਾਈਆ। ਜਿਥੇ ਇਕੋ ਸਚ ਅਨੰਦ, ਪੁਰੀ ਅਨੰਦ ਮਿਲ ਕੇ ਵੱਜੇ ਵਧਾਈਆ। ਹੋਏ ਪ੍ਰਕਾਸ਼ ਬਿਨ ਸੂਰਜ ਚੰਦ, ਮੰਡਲ ਮੰਡਪ ਨਾ ਕੋਇ ਵਖਾਈਆ। ਲੋੜ ਰਹੇ ਨਾ ਧਾਰਾ ਗੰਗ, ਅੰਮ੍ਰਿਤ ਲਹਿਰ ਇਕ ਵਹਾਈਆ। ਸਾਚੇ ਹੁਕਮ ਦਾ ਕਰ ਪਾਬੰਦ, ਗ੍ਰਹਿ ਇਕੋ ਇਕ ਸਮਝਾਈਆ । ਜਿਥੇ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਂਝਾ ਛੰਦ, ਢੋਲਾ ਅਵਰ ਨਾ ਕੋਇ ਸੁਣਾਈਆ। ਜਗਤ ਜਨਮ ਦਿਆਂ ਵਿਛੜਿਆਂ ਪਵੇ ਗੰਢ, ਨਾਤਾ ਤੁੱਟੇ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦਏ ਚੁਕਾਈਆ । ਸੋਟੀ ਕਹੇ ਮੈਂ ਸਭ ਨੂੰ ਮਾਰਦੀ ਸੱਟਾਂ, ਅਪਣਾ ਬਲ ਧਰਾਈਆ। ਲਹਿਣਾ ਦੇਣਾ ਮੁਕਾਵਾਂ ਚੌਦਾਂ ਲੋਕ ਚੌਦਾਂ ਤਬਕ ਹੱਟਾਂ, ਹਟਵਾਣੇ ਵੇਖਾਂ ਥਾਉਂ ਥਾਈਂਆ। ਨਿਰਗੁਣ ਧਾਰ ਹੋ ਕੇ ਸੇਵਾਦਾਰ ਬਣ ਕੇ ਨੱਠਾਂ, ਭੱਜਾਂ ਵਾਹੋ ਦਾਹੀਆ। ਜਨ ਭਗਤਾਂ ਸਚ ਸੰਦੇਸਾ ਦੱਸਾਂ, ਖ਼ੁਸ਼ੀਆਂ ਨਾਲ ਦ੍ਰਿੜਾਈਆ। ਗੁਰਮੁਖੋ ਆਪਣੀਆਂ ਖੋਲ੍ਹੋ ਅੱਖਾਂ, ਘਰ ਮਿਲੇ ਬੇਪ੍ਰਵਾਹੀਆ। ਜਿਸ ਦੀਆਂ ਨਾ ਬਾਹਵਾਂ ਨਾ ਲੱਤਾਂ, ਪੰਜ ਤੱਤ ਨਾ ਕੋਇ ਜਣਾਈਆ। ਸਭ ਦੇ ਅੰਦਰ ਵੜ ਕੇ ਬਦਲ ਜਾਵੇ ਮੱਤਾਂ, ਮਨਮਤ ਦੂਰ ਕਰਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਨਾਮ ਭੋਰੀ ਦੇ ਜਾਵੇ ਰਤਾ, ਰਤਨ ਅਮੋਲਕ ਗੁਰਮੁਖ ਲਏ ਬਣਾਈਆ। ਭੇਵ ਖੁਲ੍ਹਾ ਕੇ ਆਪਣੀ ਚੇਤਨ ਸੱਤਾ, ਸਤਿ ਸਤਿਵਾਦ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਨੂਰ ਇਲਾਹੀਆ। ਸੋਟੀ ਕਹੇ ਮੈਂ ਗੁਰਮੁਖ ਉਠੌਣੇ ਸਚ, ਸਚ ਦਿਆਂ ਸਮਝਾਈਆ। ਭਾਗ ਲਗੌਣਾ ਕਾਇਆ ਮਾਟੀ ਕੱਚ, ਕੰਚਨ ਗੜ੍ਹ ਵਡਿਆਈਆ। ਭਗਤ ਭਗਵਾਨ ਮਿਲ ਕੇ ਪਇਓ ਹੱਸ, ਹਸਤੀ ਹਸਤੀ ਵਿਚੋਂ ਬਦਲਾਈਆ। ਜਿਹੜਾ ਬਾਹਰੋਂ ਲੱਭਿਆ ਕਿਤੋਂ ਨਹੀਂ ਰਸ, ਸੋ ਅੰਤਰ ਦੇਣਾ ਚਖਾਈਆ। ਸਾਂਝਾ ਕਰ ਕੇ ਆਤਮ ਪਰਮਾਤਮ ਜਸ, ਵੇਦ ਪੁਰਾਨਾਂ ਦਾ ਖਹਿੜਾ ਦੇਣਾ ਛੁਡਾਈਆ। ਜਨ ਭਗਤ ਪੂਜਾ ਪਾਠ ਦੀ ਮੰਜ਼ਲ ਜਾਣ ਟਪ, ਪੁਸਤਕ ਬਗ਼ਲ ਨਾ ਕੋਇ ਟਿਕਾਈਆ। ਇਕੋ ਕਲਮਾ ਲੈਣ ਰਟ, ਜਿਸ ਨਾਲ ਰੱਟਾ ਮੁਕੇ ਕੂੜ ਲੋਕਾਈਆ। ਘਰ ਸਵਾਮੀ ਮਿਲੇ ਪੁਰਖ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸੋਟੀ ਕਹੇ ਮੈਂ ਭਗਤਾਂ ਕਰਨਾ ਖ਼ਬਰਦਾਰ, ਗ਼ਫ਼ਲਤ ਵਿਚੋਂ ਬਾਹਰ ਕਢਾਈਆ। ਝਗੜਾ ਮੁਕੌਣਾ ਨੌ ਦਵਾਰ, ਸੁਖਮਨ ਟੇਢੀ ਬੰਕ ਨਾ ਕੋਇ ਭੁਆਈਆ। ਈੜਾ ਪਿੰਗਲ ਮਾਰ ਕੇ ਮਾਰ, ਪੈਂਡਾ ਦੇਣਾ ਮੁਕਾਈਆ। ਅੰਮ੍ਰਿਤ ਰਸ ਠੰਡਾ ਪਿਆਲ, ਅਗਨੀ ਤਤ ਬੁਝਾਈਆ। ਸ਼ਬਦ ਨਾਦ ਦੇ ਸੱਚੀ ਧੁਨਕਾਨ, ਅਨਰਾਗੀ ਰਾਗ ਸੁਣਾਈਆ। ਦੀਆ ਬਾਤੀ ਕਮਲਾਪਾਤੀ ਘਰ ਸਵਾਮੀ ਦੇਵੇ ਬਾਲ, ਅੰਧ ਅੰਧੇਰ ਰਹਿਣ ਨਾ ਪਾਈਆ। ਕਾਇਆ ਕਾਅਬਾ ਦੋ ਦੁਆਬਾ ਵਖੌਣੀ ਸਚ ਸਚੀ ਧਰਮਸਾਲ, ਜਿਥੇ ਏਕਾ ਨੂਰ ਹੋਵੇ ਰੁਸ਼ਨਾਈਆ। ਹਰਿ ਸੰਤ ਸੁਹੇਲੇ ਬਣਾ ਕੇ ਧੁਰ ਦੇ ਲਾਲ, ਲਾਲ ਗੁਲਾਲਾ ਰੰਗ ਚੜ੍ਹਾਈਆ। ਕਲਜੁਗ ਵਿਚ ਸਤਿਜੁਗ ਬਦਲ ਦੇਣੀ ਚਾਲ, ਚਾਲ ਨਿਰਾਲੀ ਇਕ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਸੋਟੀ ਕਹੇ ਮੈਂ ਵਖਾਵਾਂ ਕਲਜੁਗ ਅੰਤ ਅਖ਼ੀਰੀ ਕੰਢਾ, ਕੰਢੀ ਵਾਲਾ ਨਾਲ ਮਿਲਾਈਆ। ਜਿਸ ਦਾ ਸ਼ਬਦੀ ਧਾਰ ਅਗੰਮੀ ਖੰਡਾ, ਦੋ ਜਹਾਨਾਂ ਰਿਹਾ ਡਰਾਈਆ। ਜੇ ਕੋਈ ਹੁਣ ਕਹੇ ਉਹ ਤੱਤਾਂ ਵਾਲਾ ਗੁਜ਼ਰੀ ਦਾ ਚੰਦਾ, ਤਤ ਨਹੀਂ ਓਹ ਜੋਤ ਸ਼ਬਦ ਰੁਸ਼ਨਾਈਆ। ਖਾਣ ਪੀਣ ਵਾਲਾ ਨਹੀਂ

❋

❋

ਕੋਈ ਬੰਦਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਰੂਪ ਬਦਲਾਈਆ। ਉਸ ਨੂੰ ਸਮਝੇ ਕੋਈ ਨਾ ਪੰਡਾ, ਸ਼ਾਸਤਰ ਸਿਮਰਤ ਕੁਛ ਕਹਿ ਨਾ ਸਕੇ ਰਾਈਆ। ਜਿਸ ਨੇ ਖੇਲ ਖਿਲਾਇਆ ਪੁਰੀ ਅਨੰਦਾ, ਅਨੰਦ ਸਾਗਰ ਵਿਚ ਸਮਾਈਆ। ਸੋ ਕਲਜੁਗ ਅੰਤ ਜਨ ਭਗਤਾਂ ਟੁਟਿਆਂ ਪਾਵੇ ਗੰਢਾਂ, ਗੰਢਣਹਾਰ ਇਕ ਅਖਵਾਈਆ। ਜਿਸ ਦਾ ਪਾਠ ਕਦੇ ਨਾ ਹੋਇਆ ਨਾਲ ਦੰਦਾ, ਸਦ ਅਜਪਾ ਜਾਪ ਵਿਚ ਸਮਾਈਆ। ਓਹ ਗ਼ਰੀਬ ਨਿਮਾਣਾ ਕੋਝਾ ਕਮਲਾ ਗੁਰਸਿਖ ਬਣਾਏ ਸਭ ਤੋਂ ਚੰਗਾ, ਜੋ ਓਸੇ ਦਾ ਧਿਆਨ ਲਗਾਈਆ । ਕਲਜੁਗ ਕੂੜੀ ਕਿਰਿਆ ਸ੍ਰਿਸ਼ਟੀ ਮੇਟੇ ਧੰਦਾ, ਧੁੰਦੂਕਾਰ ਦਏ ਗੁਆਈਆ। ਲਹਿਣਾ ਦੇਣਾ ਮੁਕਾ ਕੇ ਜਮਨਾ ਸੁਰਸਤੀ ਗੋਦਾਵਰੀ ਗੰਗਾ, ਗਹਿਰ ਗੰਭੀਰ ਬੇਨਜ਼ੀਰ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਬੇਪ੍ਰਵਾਹੀਆ। ਸੋਟੀ ਕਹੇ ਮੈਨੂੰ ਆਈ ਇਕ ਵਿਚਾਰ, ਵਿਚਰਕੇ ਦਿਆਂ ਜਣਾਈਆ। ਜਿਸ ਵੇਲੇ ਇਹ ਰੀਤ ਚਲੀ ਅਵਤਾਰ, ਆਦਿ ਪੁਰਖ ਪ੍ਰਗਟਾਈਆ। ਸਾਚੇ ਹੁਕਮ ਨੂੰ ਕਰ ਕੇ ਖ਼ਬਰਦਾਰ, ਬਲਧਾਰ ਆਪ ਜਣਾਈਆ। ਵੇਖਣਾ ਜਗਤ ਸੰਸਾਰ, ਸੰਸਾਰੀ ਭੰਡਾਰੀ ਨਿਉਂ ਨਿਉਂ ਸੀਸ ਨਿਵਾਈਆ। ਹੁਕਮ ਸਦਾ ਚਲੇ ਜੁਗ ਚਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਸ਼ਬਦ ਡੰਡਾ ਸਰਬ ਸਰਦਾਰ, ਜਗਤ ਦਾ ਮਾਲਕ ਇਕ ਬਣਾਈਆ। ਜਿਸ ਦਾ ਖੇਲ ਅਗੰਮ ਅਪਾਰ, ਅਲਖ ਅਗੋਚਰ ਆਪ ਕਰਾਈਆ। ਸੋ ਜਾਨਣਹਾਰ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਸਟਿਕ ਕਹੇ ਮੈਂ ਵੰਡਾਂ ਦਰਦ, ਦੀਨ ਦੁਨੀ ਧਿਆਨ ਲਗਾਈਆ। ਕਰਾਂ ਬੇਨੰਤੀ ਅੱਗੇ ਪ੍ਰਭ ਸਵਾਮੀ ਮਰਦਾਨੇ ਮਰਦ, ਮਦਦ ਇਕੋ ਮੰਗ ਮੰਗਾਈਆ। ਪੁਰਖ ਅਕਾਲ ਦੀਨ ਦਿਆਲ ਛੁਰੀ ਸ਼ਰਅ ਮੇਟ ਕਰਦ, ਕ਼ਾਤਲ ਮਕ਼ਤੂਲ ਕ਼ਤਲਗਾਹ ਨਾ ਕੋਇ ਵਖਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਮਨਜ਼ੂਰ ਕਰ ਅਰਜ਼, ਆਰਜ਼ੂ ਦਿਤੀ ਸੁਣਾਈਆ। ਸਦੀ ਚੌਧਵੀਂ ਸਾਚੇ ਨਾਮ ਦੀ ਬਦਲ ਤਰਜ਼, ਤਰਾਜ਼ੂ ਅਪਣੇ ਹੱਥ ਰਖਾਈਆ। ਸ੍ਰਿਸ਼ਟੀ ਕਾਇਨਾਤ ਖ਼ਾਲਕ ਖ਼ਲਕ ਤੈਨੂੰ ਗ਼ਰਜ਼, ਬੇਗ਼ਰਜ਼ ਰਹਿਣ ਨਾ ਪਾਈਆ। ਮਨ ਮਮਤਾ ਸਭ ਦੀ ਵਰਜ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਤੇਰਾ ਖੇਲ ਵੇਖੀਏ ਅਸਚਰਜ, ਅਚਰਜ ਲੀਲਾ ਦੇਣੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਦੇ ਚੜ੍ਹਾਈਆ। ਧੁਰ ਦਾ ਰੰਗ ਚਾੜ੍ਹ ਦੇ ਏਕ, ਏਕੰਕਾਰ ਤੇਰੀ ਸਰਨਾਈਆ। ਸਭ ਨੂੰ ਬਖ਼ਸ਼ ਆਪਣੀ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਚਾਰ ਵਰਨ ਅਠਾਰਾਂ ਬਰਨ ਬੁਧ ਕਰ ਬਿਬੇਕ, ਦੁਰਮਤ ਮੈਲ ਦੇ ਧੁਆਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤਤ ਨਾ ਕੋਇ ਤਪਾਈਆ। ਆਤਮ ਪਰਮਾਤਮ ਕਰ ਹੇਤ, ਨਿਰਗੁਣ ਨਿਰਵੈਰ ਦਇਆ ਕਮਾਈਆ। ਸਟਿਕ ਕਹੇ ਮੈਂ ਵੇਖਣੀ ਤੇਰੀ ਖੇਡ, ਖਿਲਾੜੀ ਹੋ ਕੇ ਦੇਣੀ ਵਖਾਈਆ। ਜਿਸ ਕਾਰਨ ਭਗਤ ਸੁਹੇਲੇ ਦਿਤੇ ਮਾਤ ਭੇਜ, ਭਜਨ ਬੰਦਗੀ ਵਿਚ ਵਡਿਆਈਆ। ਉਨ੍ਹਾਂ ਬਖ਼ਸ਼ ਆਪਣਾ ਤੇਜ, ਨੂਰੀ ਜੋਤ ਕਰ ਰੁਸ਼ਨਾਈਆ। ਸਚ ਸੁਹੰਜਣੀ ਕਰ ਸੇਜ, ਸਿੰਘਾਸਣ ਇਕ ਵਖਾਈਆ। ਪਰਦਿਆਂ ਵਿਚੋਂ ਖੋਲ੍ਹ ਦੇ ਭੇਦ, ਅਭੇਦ ਆਪ ਸਮਝਾਈਆ। ਝਗੜਾ ਰਹੇ ਨਾ ਚਾਰ ਵੇਦ, ਵਿਦਿਆ ਦੀ ਵਿੱਦਤ ਆਪਣੀ ਝੋਲੀ ਪਾਈਆ। ਪੜ੍ਹ ਪੜ੍ਹ ਭਰਿਆ ਕਿਸੇ ਨਾ ਪੇਟ, ਪਤਤ ਪੁਨੀਤ ਨਾ ਕੋਇ ਬਣਾਈਆ। ਤੂੰ ਸਭ ਦਾ ਬਣ ਖੇਵਟ ਖੇਟ, ਜਗਤ ਜਹਾਨ ਪਾਰ ਕਰਾਈਆ। ਕਲਜੁਗ ਕੂੜੀ ਕਿਰਿਆ ਬਦਲ ਦੇ ਰੇਖ, ਰਿਖੀ ਮੁਨੀ ਨਜ਼ਰ ਕੋਇ ਨਾ ਆਈਆ। ਝਗੜਾ

❋

❋

ਮੁਕਾ ਦੇ ਮੁੱਲਾ ਸ਼ੇਖ਼, ਮੁਸਾਇਕ ਦੇਣ ਦੁਹਾਈਆ। ਆਤਮ ਪਰਮਾਤਮ ਖੋਲ੍ਹ ਦੇ ਭੇਤ, ਭਾਂਡਾ ਭਰਮ ਭਉ ਭੰਨਾਈਆ। ਲੇਖੇ ਲਾ ਲੈ ਪ੍ਰਭੂ ਗੁਰੂ ਅਰਜਨ ਦੇ ਸੀਸ ਵਿਚ ਪਈ ਰੇਤ, ਤੱਤੀ ਲੋਹ ਦਏ ਦੁਹਾਈਆ। ਸੰਤ ਸੁਹੇਲੇ ਲੈ ਜਾ ਆਪਣੇ ਦੇਸ, ਗੁਰ ਚੇਲੇ ਜੋੜ ਜੁੜਾਈਆ। ਤੂੰ ਆਦਿ ਜੁਗਾਦਿ ਸਦਾ ਰਹੇਂ ਹਮੇਸ਼, ਮਰ ਜੀਵਤ ਰੂਪ ਵਟਾਈਆ । ਤੇਰੇ ਕ਼ਦਮਾਂ ਇਕ ਆਦੇਸ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਅਗੰਮੀ ਦੇ ਦਾਨ, ਸ੍ਰਿਸ਼ਟੀ ਦ੍ਰਿਸ਼ਟੀ ਕਰ ਕਲਿਆਣ ਕਾਇਨਾਤ ਕਲਮਾ ਮਹਿਬੂਬ ਮੁਹੱਬਤ ਵਾਲਾ ਇਕ ਸਮਝਾਈਆ।

੮ ਚੇਤ ਸ਼ਹਿਨਸ਼ਾਹੀ ਸੰਮਤ ੪ ਸੂਬੇਦਾਰ ਰਾਮ ਸਿੰਘ ਦੇ ਗ੍ਰਹਿ ਫ਼ਿਰੋਜ਼ਪੁਰ ਛਾਉਣੀ

ਕਾਨਾ ਕਹੇ ਮੈਂ ਸਾਢੇ ਤਿੰਨ ਹੱਥ, ਰਵਦਾਸ ਚਮਾਰਾ ਦਏ ਗਵਾਹੀਆ। ਜਿਸ ਦਾ ਲੇਖਾ ਨਾਲ ਪੁਰਖ ਸਮਰਥ, ਦੀਨ ਦੁਨੀ ਵੰਡ ਨਾ ਕੋਇ ਵੰਡਾਈਆ। ਮੈਂ ਭੇਵ ਅਭੇਦਾ ਦੱਸਾਂ ਸਚ, ਪੜਦਾ ਅੰਤਰ ਨਿਰੰਤਰ ਇਕ ਉਠਾਈਆ। ਲੇਖਾ ਵੇਖ ਕੇ ਕਾਇਆ ਮਾਟੀ ਕੱਚ, ਤਤਵ ਤਤ ਖੋਜ ਖੁਜਾਈਆ। ਮੇਰੀ ਅੰਦਰੋਂ ਖੁਲ੍ਹੀ ਅੱਖ, ਤਕਿਆ ਧੁਰਦਰਗਾਹੀਆ। ਜਿਸ ਦੀ ਆਦਿ ਜੁਗਾਦਿ ਹਕ਼ੀਕ਼ਤ ਹੱਕ, ਕਲਮਾ ਹੱਕ ਨਾਮ ਸਮਝਾਈਆ। ਜੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਧੁਰ ਸੰਦੇਸ਼ਾ ਗਿਆ ਦੱਸ, ਬਿਨ ਅੱਖਰਾਂ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਦ੍ਰਿੜਾਈਆ । ਕਾਨਾ ਕਹੇ ਮੈਂ ਵਸਾਂ ਜੰਗਲ ਵਿਚ ਪ੍ਰਭਾਸ, ਟਿਲਿਆਂ ਸੋਭਾ ਪਾਈਆ। ਮੇਰੀ ਜੁਗ ਚੌਕੜੀ ਆਸ, ਤ੍ਰਿਸ਼ਨਾ ਇਕ ਵਧਾਈਆ। ਮੇਰਾ ਲਹਿਣਾ ਦੇਣਾ ਧੁਰ ਦਾ ਖ਼ਾਸ, ਖ਼ਸੂਸੀਅਤ ਆਪਣੀ ਦਿਆਂ ਦ੍ਰਿੜਾਈਆ। ਮੇਰੇ ਨਾਲ ਸਾਰੇ ਦਿੰਦੇ ਰਹੇ ਸਾਥ, ਆਦਿ ਜੁਗਾਦਿ ਸੰਗ ਨਿਭਾਈਆ। ਜੁਗ ਚੌਕੜੀ ਲਿਖਦੇ ਰਹੇ ਗਾਥ, ਕ਼ਲਮ ਕਾਲਮ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਕਾਨਾ ਕਹੇ ਮੈਂ ਦੱਸਾਂ ਕਾਇਨਾਤ, ਭੇਵ ਅਭੇਦਾ ਇਕ ਖੁਲ੍ਹਾਈਆ । ਸਾਰੇ ਵੇਖੋ ਮਾਰ ਕੇ ਝਾਤ, ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੇ ਧਿਆਨ ਲਗਾਈਆ। ਜਿਸ ਦਾ ਸਮਝੇ ਨਾ ਕੋਇ ਹਾਲਾਤ, ਪੜਦਾ ਸਕੇ ਨਾ ਕੋਇ ਉਠਾਈਆ। ਮੈਂ ਓਸ ਦੀ ਦੱਸਾਂ ਬਾਤ, ਜੋ ਬਾਤਨ ਭੇਵ ਖੁਲ੍ਹਾਈਆ। ਜਿਸ ਦੀ ਨਜ਼ਰ ਨਾ ਆਵੇ ਜ਼ਾਤ, ਅਜ਼ਾਤੀ ਧੁਰਦਰਗਾਹੀਆ। ਸਚ ਸੰਦੇਸ਼ਾ ਅਗੰਮੀ ਆਖ, ਆਖ਼ਰ ਦਿਆਂ ਦ੍ਰਿੜਾਈਆ। ਜੋ ਮੈਨੂੰ ਰਿਹਾ ਭਾਖ, ਸੋ ਸੰਦਸ਼ਾ ਹੱਕ ਸੁਣਾਈਆ । ਮੈਨੂੰ ਇਕ ਦੇ ਉਤੇ ਵਿਸ਼ਵਾਸ, ਵਿਸ਼ਿਆਂ ਵਾਲਾ ਗੁਰੂ ਨਾ ਕੋਇ ਮਨਾਈਆ। ਮੈਂ ਗੋਪੀ ਕਾਹਨ ਵਾਲੀ ਵੇਖਾਂ ਕਦੇ ਨਾ ਰਾਸ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਮੈਂ ਕਲਮੇ ਪੜ੍ਹਾਂ ਨਾ ਕਦੀ ਲਿਖਿਆ ਨਾਲ ਕ਼ਲਮ ਦਵਾਤ, ਅੱਖਰਾਂ ਵਿਚ ਗੁਣ ਵਖਾਈਆ। ਮੈਂ ਖੇਲ ਵੇਖਿਆ ਰਵਦਾਸ ਨਾਲ ਪਰਮ ਪੁਰਖ ਦੀ ਮਿਲੀ ਜ਼ਾਤ, ਨਿਰਗੁਣ ਨੂਰ ਨੂਰ ਵਿਚ ਸਮਾਈਆ। ਦੋਹਾਂ ਦਾ ਇਕੋ ਪਤਣ ਇਕੋ ਘਾਟ, ਇਕੋ ਦਰ ਵੱਜੇ ਵਧਾਈਆ। ਇਕੋ ਸੇਜਾ ਇਕੋ ਬਸਤਰ ਇਕੋ ਸੋਹੇ ਖਾਟ, ਸਿੰਘਾਸਣ ਆਸਣ ਇਕ ਵਡਿਆਈਆ। ਇਕੋ ਨਾਮ ਗੀਤ ਇਕੋ ਕਲਮਾ ਹੱਕ ਇਕੋ ਅਗੰਮੀ ਆਵਾਜ਼, ਰਾਜ਼ ਰਹਿਣ

❋

❋

ਕੋਇ ਨਾ ਪਾਈਆ। ਇਕੋ ਸੀਸ ਇਕੋ ਜਗਦੀਸ਼ ਇਕੋ ਸੱਯਦਾ ਇਕ ਅਦਾਬ, ਇਕੋ ਨਮਸਤੇ ਇਕੋ ਇਕ ਜਣਾਈਆ। ਜਾਂ ਤਕਿਆ ਨੂਰ ਨੂਰ ਵਿਚ ਵਾਹਿਦ, ਵਾਹਵਾ ਵਜਦੀ ਵੇਖੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ । ਕਾਨਾ ਕਹੇ ਮੈਂ ਕੀ ਦੱਸਾਂ ਭੇਵ ਅਨੋਖਾ, ਪੜਦਾ ਸਚ ਉਠਾਈਆ। ਚਾਰ ਜੁਗ ਮੇਰਾ ਵੇਲਾ ਲੰਘ ਗਿਆ ਵਿਚ ਸੋਚਾ, ਸੋਚਦਿਆਂ ਸਮਝ ਚਲੀ ਨਾ ਕੋਈ ਚਤੁਰਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਮੈਂ ਲਿਖ ਲਿਖ ਥੱਕਿਆ ਸਲੋਕਾ, ਰਾਗਾਂ ਨਾਦਾਂ ਸੋਹਲਿਆਂ ਵਿਚ ਵਡਿਆਈਆ। ਕਾਗ਼ਜ਼ ਪਕੜ ਬਣਾਇਆ ਪੋਥਾ, ਪੁਸਤਕ ਵੰਡ ਵੰਡਾਈਆ। ਭੇਵ ਖੁਲ੍ਹਾਇਆ ਚੌਦਾਂ ਲੋਕਾ, ਚਾਰ ਕੁੰਟ ਦਹਿ ਦਿਸ਼ਾ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਕਾਨਾ ਕਹੇ ਸਾਢੇ ਤਿੰਨ ਹੱਥ ਮੇਰਾ ਵੇਖੋ ਸਰੀਰ, ਜਗ ਨੇਤਰ ਅੱਖ ਉਠਾਈਆ। ਮੇਰੇ ਅੰਦਰ ਸ਼ਰਅ ਜ਼ੰਜੀਰ, ਜੋ ਸਕੇ ਨਾ ਕੋਇ ਤੁੜਾਈਆ। ਮੈਨੂੰ ਤਿੰਨ ਵਾਰ ਹੱਥ ਫੜਿਆ ਕਬੀਰ, ਕ਼ਬਰਾਂ ਉਤੇ ਫਿਰਾਈਆ। ਅੰਤ ਮਾਰ ਕੇ ਇਕ ਲਕੀਰ, ਲਾਈਨ ਦਿਤੀ ਲਗਾਈਆ। ਜਿਸ ਵਿਚੋਂ ਮੈਨੂੰ ਨਜ਼ਰ ਆਈ ਉਹ ਤਸਵੀਰ, ਜਿਸ ਦਾ ਰੂਪ ਰੰਗ ਰੇਖ ਨਾ ਕੋਇ ਵਖਾਈਆ। ਉਹ ਜਲਵਾ ਬੇਨਜ਼ੀਰ, ਨੂਰੇ ਨਜ਼ਰ ਨੂਰ ਅਲਾਹੀਆ। ਜਿਥੇ ਝਗੜਾ ਨਹੀਂ ਸ਼ਰਅ ਜ਼ੰਜੀਰ, ਜ਼ੱਰਾ ਜ਼ੱਰਾ ਵਿਚ ਸਮਾਈਆ। ਸਤਿ ਸਚ ਦੱਸੇ ਤਦਬੀਰ, ਤਰੀਕਾ ਇਕੋ ਇਕ ਜਣਾਈਆ। ਜਿਸ ਨੇ ਮੰਜ਼ਲ ਚੋਟੀ ਚੜ੍ਹਨਾ ਅਖ਼ੀਰ, ਆਖ਼ਰ ਪੰਧ ਮੁਕਾਈਆ। ਉਹ ਪਰਮ ਪੁਰਖ ਪਰਮਾਤਮ ਪਰਵਦਿਗਾਰ ਮੰਨੋ ਧੁਰ ਦਾ ਪੀਰ, ਜੋ ਪੈਗ਼ੰਬਰਾਂ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਕਾਨਾ ਕਹੇ ਮੈਨੂੰ ਆਇਆ ਅਗੰਮ ਖ਼ਿਆਲ, ਇਖ਼ਲਾਕ ਦਿਆਂ ਦ੍ਰਿੜਾਈਆ। ਮੇਰਾ ਮਾਲਕ ਇਕ ਦਿਆਲ, ਦੀਨਾਂ ਹੋਏ ਸਹਾਈਆ। ਮੈਂ ਰਵਦਾਸ ਅੱਗੇ ਕੀਤਾ ਇਕ ਸੁਆਲ, ਬੇਨੰਤੀ ਸਚ ਸੁਣਾਈਆ। ਤੂੰ ਕਿਉਂ ਹੋਇਆ ਜਗਤ ਕੰਗਾਲ, ਭੁੱਖਾ ਰਹਿ ਕੇ ਝਟ ਲੰਘਾਈਆ। ਤੇਰਾ ਮਾਲਕ ਸਦਾ ਪ੍ਰਿਤਪਾਲ, ਧੁਰ ਦਾ ਦਾਤਾ ਨਜ਼ਰੀ ਆਈਆ। ਕਿਉਂ ਨਾ ਪੁਛੇ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਧਾਰ ਇਕ ਸਮਝਾਈਆ। ਕਾਨਾ ਕਹੇ ਮੈਨੂੰ ਰਵੀ ਨੇ ਦਿਤਾ ਜਵਾਬ, ਪ੍ਰੇਮ ਨਾਲ ਦ੍ਰਿੜਾਈਆ। ਮੇਰੇ ਮੁਖ ਛੁਹਾ ਕੇ ਪਾਹਣੇ ਵਾਲਾ ਆਬ, ਆਬਰੂ ਦਿਤੀ ਬਣਾਈਆ। ਮੈਨੂੰ ਵਖਾ ਕੇ ਮੰਜ਼ਲ ਉਹ ਮਹਿਰਾਬ, ਮਹਿਬੂਬ ਦਿਤਾ ਸਮਝਾਈਆ। ਬਿਨ ਅੱਖਰਾਂ ਤੋਂ ਦੱਸ ਕਿਤਾਬ, ਨਿਰਅੱਖਰ ਦਿਤਾ ਦ੍ਰਿੜਾਈਆ। ਕਲਜੁਗ ਅਖ਼ੀਰੀ ਜਣਾ ਹਿਸਾਬ, ਅੰਕੜੇ ਦਿਤੇ ਬਦਲਾਈਆ। ਜਿਸ ਵੇਲੇ ਗੁਰ ਅਵਤਾਰ ਪੈਗ਼ੰਬਰ ਹੋਏ ਲਾਜਵਾਬ, ਸਿਰ ਸਕੇ ਨਾ ਕੋਇ ਉਠਾਈਆ । ਓਸ ਵੇਲੇ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਵੇ ਆਪ, ਜੋਤੀ ਜਾਤਾ ਫੇਰਾ ਪਾਈਆ। ਦੋ ਜਹਾਨਾਂ ਬਣ ਕੇ ਧੁਰ ਦਾ ਬਾਪ, ਭਗਤ ਸੁਹੇਲੇ ਸੁਤ ਦੁਲਾਰੇ ਗੋਦ ਉਠਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਜਾਪ, ਜੀਵਣ ਜੁਗਤ ਇਕ ਦ੍ਰਿੜਾਈਆ। ਸਤਿਜੁਗ ਸਾਚੀ ਥਾਪਣ ਦੇਵੇ ਥਾਪ, ਕਲਜੁਗ ਕੂੜੀ ਕਿਰਿਆ ਕੂੜ ਮਿਟਾਈਆ। ਰੂਹ ਬੁਤ ਦੋਵੇਂ ਕਰ ਕੇ ਪਾਕ, ਪਤਤ ਪੁਨੀਤ ਦਏ ਬਣਾਈਆ। ਲੇਖੇ ਲਾ ਕੇ ਕਾਇਆ ਮਾਟੀ ਖ਼ਾਕ, ਖ਼ਾਲਸ ਗੁਰਮੁਖ ਰੰਗ ਰੰਗਾਈਆ। ਨਿਰਗੁਣ ਧਾਰ ਦਰਸ ਦਿਖਾਵੇ ਸਾਖਿਆਤ, ਭੇਵ

❋

❋

ਅਭੇਦਾ ਆਪ ਖੁਲ੍ਹਾਈਆ। ਓਸ ਵੇਲੇ ਤੇਰੀ ਵੇਖੇ ਜ਼ਾਤ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਈਆ। ਕਾਨਾ ਕਹੇ ਮੈਨੂੰ ਰਵਦਾਸ ਨੇ ਲਾਇਆ ਅੰਗ, ਅੰਗੀਕਾਰ ਅਖਵਾਈਆ। ਮੇਰਾ ਬਣਾ ਕੇ ਸੰਗ, ਸਗਲਾ ਸੰਗ ਤੁੜਾਈਆ। ਦੇ ਕੇ ਸਚ ਅਨੰਦ, ਅਨੰਦ ਦਿਤਾ ਵਖਾਈਆ। ਕਰ ਕੇ ਇਕ ਪਾਬੰਦ, ਹੁਕਮ ਦਿਤਾ ਸਮਝਾਈਆ। ਤੇਰਾ ਲਹਿਣਾ ਦੇਣਾ ਨਾਲ ਗੁਜਰੀ ਚੰਦ, ਨਾਤਾ ਗੋਬਿੰਦ ਨਾਲ ਰਖਾਈਆ। ਫਿਰ ਸਾਢੇ ਤਿੰਨ ਹੱਥ ਆਪਣੇ ਸਰੀਰ ਦੀ ਵੰਡ ਕੇ ਵੰਡ, ਧੁਰ ਸੰਦੇਸ਼ਾ ਇਕ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪਰਦਾ ਆਪ ਉਠਾਈਆ। ਕਾਨਾ ਕਹੇ ਮੇਰਾ ਗੋਬਿੰਦ ਨਾਲ ਪ੍ਰੇਮ, ਸਚ ਦਿਆਂ ਸਮਝਾਈਆ। ਜਿਸ ਵੇਲੇ ਦੁਸ਼ਟ ਦਮਨ ਗਿਆ ਸੀ ਉਤੇ ਹੇਮ, ਹੇਮ ਕੁੰਡ ਕੁੰਡ ਆਪਣੀ ਧਾਰ ਚਲਾਈਆ। ਉਸ ਵੇਲੇ ਪ੍ਰਭ ਦੇ ਨਾਲ ਕੀਤਾ ਨੇਮ, ਕੌਲ ਇਕ਼ਰਾਰ ਇਕ ਬਣਾਈਆ। ਪ੍ਰਭੂ ਜਿੰਨਾਂ ਚਿਰ ਸਾਢੇ ਤਿੰਨ ਹੱਥ ਵਿਚ ਨਾ ਆਵੇਂ ਮੈਨੂੰ ਕਦੀ ਨਾ ਆਵੇ ਚੈਨ, ਸਾਂਤਕ ਸਤਿ ਨਾ ਕੋਇ ਸਮਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖੇਂ ਨਾ ਇਕੋ ਨੈਣ, ਏਕੰਕਾਰ ਆਪਣਾ ਵੇਸ ਵਟਾਈਆ। ਚਾਰ ਵਰਨ ਅਠਾਰਾਂ ਬਰਨ ਬਣਾਏਂ ਨਾ ਭਾਈ ਭੈਣ, ਸਾਕ ਸੱਜਣ ਇਕ ਹੋ ਜਾਈਆ। ਆਪਣਾ ਨਾਮ ਨਾ ਦੇਵੇਂ ਅਗੰਮ ਰਸਾਇਨ, ਰਸੀਆ ਹੋ ਕੇ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਮੇਲ ਮਿਲਾਈਆ। ਕਾਨਾ ਕਹੇ ਪੁਰਖ ਅਕਾਲ ਨੇ ਕੀਤਾ ਵਾਅਦਾ, ਇਕ਼ਰਾਰ ਇਕ ਜਣਾਈਆ। ਸਾਢੇ ਤਿੰਨ ਹੱਥ ਹੋਇਆ ਮੁਆਇਦਾ, ਭਰਮ ਰਿਹਾ ਨਾ ਰਾਈਆ। ਇਕ ਸੰਦੇਸ਼ਾ ਦਿਤਾ ਪਹਿਲੋਂ ਜਨ ਭਗਤਾਂ ਕਰਾਂ ਫ਼ਾਇਦਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਫਿਰ ਕਲਜੁਗ ਕੂੜੀ ਕਿਰਿਆ ਬਦਲ ਕੇ ਕ਼ਾਇਦਾ, ਕ਼ਾਨੂੰਨ ਅਗਲਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਦਏ ਸਮਝਾਈਆ। ਕਾਨਾ ਕਹੇ ਕੀ ਹੋਇਆ ਕੌਲ, ਦੁਸ਼ਟ ਦਮਨ ਵਡਿਆਈਆ। ਜਿਸ ਵੇਲੇ ਝਗੜਾ ਹੋਵੇ ਉਪਰ ਧੌਲ, ਧਰਮ ਦੀ ਧਾਰ ਨਾ ਕੋਇ ਸਮਝਾਈਆ। ਲੇਖਾ ਸਮਝੇ ਨਾ ਕੋਈ ਪੰਡਤ ਰੌਲ, ਪੁਸਤਕ ਚਲੇ ਨਾ ਕੋਇ ਵਡਿਆਈਆ। ਆਤਮਾ ਜਾਏ ਨਾ ਕੋਈ ਮੌਲ, ਪਰਮਾਤਮਾ ਵਿਚ ਸਮਾਈਆ। ਓਸ ਵੇਲੇ ਸਭ ਦੇ ਲੇਖੇ ਲਵਾਂ ਫੋਲ, ਜੁਗ ਚੌਕੜੀ ਖੋਜ ਖੁਜਾਈਆ। ਕਿਸੇ ਨਾਲ ਨਾ ਮਾਰਾਂ ਰੋਲ, ਧੁਰ ਦੀ ਸਾਚੀ ਕਾਰ ਕਮਾਈਆ। ਸਚਖੰਡ ਦਵਾਰੇ ਬੈਠ ਅਡੋਲ, ਲੱਖ ਚੁਰਾਸੀ ਦਿਆਂ ਡੁਲਾਈਆ। ਦੀਨ ਮਜ਼੍ਹਬ ਦਾ ਪਾ ਕੇ ਘੋਲ, ਜ਼ਾਤ ਪਾਤ ਦਿਆਂ ਲੜਾਈਆ। ਕਲਜੁਗ ਕੂੜੀ ਕਿਰਿਆ ਵਜਾ ਕੇ ਢੋਲ, ਡੰਕਾ ਜੂਠ ਝੂਠ ਦਏ ਸ਼ਨਵਾਈਆ। ਆਪ ਰਹਿਵਾਂ ਨਾ ਕਿਸੇ ਦੇ ਕੋਲ, ਅੰਦਰ ਵੜਿਆ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਖੇਲ ਰਿਹਾ ਵਖਾਈਆ। ਕਾਨਾ ਕਹੇ ਮੈਂ ਓਸ ਵੇਲੇ ਪਿਆ ਹੱਸ, ਆਪਣੀ ਖ਼ੁਸ਼ੀ ਬਣਾਈਆ। ਪੁੱਠੀ ਪੈਰੀਂ ਪਿਆ ਨੱਸ, ਭੱਜਿਆ ਵਾਹੋ ਦਾਹੀਆ। ਸਾਢੇ ਤਿੰਨ ਕ਼ਦਮ ਤੇ ਗਿਆ ਢਠ, ਆਪਣੀ ਬੁਧ ਭੁਲਾਈਆ। ਮੈਨੂੰ ਸੋਝੀ ਆਈ ਝਟ, ਅੰਤਰ ਅੱਖ ਖੁਲ੍ਹਾਈਆ। ਮੈਂ ਵੀ ਵਸਤ ਮੰਗਾਂ ਜੇ ਸੌਦਾ ਮਿਲੇ ਧੁਰ ਦੇ ਹੱਟ, ਹਟਵਾਣਾ ਬੇਪ੍ਰਵਾਹੀਆ। ਜਿਸ ਦੇ ਕ਼ਦਮ ਦੁਸ਼ਟ ਦਮਨ ਰਿਹਾ ਢਠ, ਨਿਉਂ ਨਿਉਂ ਲਾਗੇ ਪਾਈਂਆ। ਓਹ ਮੇਰੀ ਜਾਣੇ ਮਿਤ ਗਤ, ਪੜਦਾ ਦਏ ਖੁਲ੍ਹਾਈਆ। ਮੈਂ ਨਿਉਂ ਕੇ ਟੇਕਿਆ ਮੱਥ, ਸੀਸ ਦਿਤਾ ਝੁਕਾਈਆ। ਪੁਰਖ ਅਕਾਲ ਦੀਨ ਦਿਆਲ ਮੇਰੀ ਪਿੱਠ ਤੇ ਰਖ ਕੇ ਹੱਥ,

❋

❋

ਠੋਕਰ ਦਿਤੀ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਂਡਾ ਭਰਮ ਭਉ ਦਿਤਾ ਭੰਨਾਈਆ। ਕਾਨਾ ਕਹੇ ਠੋਕਰ ਨਾਲ ਮੈਂ ਪਿਆ ਜਾਗ, ਪ੍ਰਭ ਸੁਰਤੀ ਸੁਰਤ ਖੁਲ੍ਹਾਈਆ। ਮੇਰੇ ਅੰਤਰ ਆਇਆ ਇਕ ਵੈਰਾਗ, ਬਿਰਹੋਂ ਵਿਚ ਦੁਹਾਈਆ। ਪ੍ਰਭ ਤੇਰੇ ਚਰਨ ਗਿਆ ਲਾਗ, ਤੱਕੀ ਇਕ ਸਰਨਾਈਆ। ਮੇਰਾ ਲਹਿਣਾ ਮੁਕਾ ਦੇ ਆਜ, ਅਜ਼ਲ ਤੋਂ ਲੈ ਛੁਡਾਈਆ। ਤੇਰੀ ਜੋਤ ਦਾ ਵੇਖਾਂ ਚਿਰਾਗ਼, ਨਿਰਗੁਣ ਨੂਰ ਵਿਚ ਰੁਸ਼ਨਾਈਆ। ਰਸਨਾ ਜਾਮ ਪਿਆ ਦੇ ਆਬ, ਹਯਾਤੀ ਹਯਾਤੀ ਵਿਚੋਂ ਬਦਲਾਈਆ। ਤੇਰੇ ਕ਼ਦਮਾਂ ਇਕ ਅਦਾਬ, ਸੱਯਦਾ ਸੀਸ ਨਿਵਾਈਆ। ਧੁਰ ਦਾ ਬਖ਼ਸ਼ ਇਕ ਖ਼ਿਤਾਬ, ਖ਼ਤਾ ਰਹਿਣ ਕੋਇ ਨਾ ਪਾਈਆ। ਅਬਿਨਾਸ਼ੀ ਕਰਤੇ ਕਿਹਾ ਮੈਂ ਰੱਖਾਂ ਤੈਨੂੰ ਯਾਦ, ਯਾਦਦਾਸ਼ਤ ਆਪਣੇ ਵਿਚ ਛੁਪਾਈਆ। ਜਿਸ ਵੇਲੇ ਕਲਜੁਗ ਵਿਚ ਸਤਿਜੁਗ ਕਰਾਂ ਰਾਇਜ, ਧੁਰ ਦਾ ਹੁਕਮ ਵਰਤਾਈਆ। ਜਨ ਭਗਤਾਂ ਦੁਰਮਤ ਮੈਲ ਧੋਵਾਂ ਦਾਗ਼, ਪਤਤ ਪੁਨੀਤ ਬਣਾਈਆ। ਤੇਰਾ ਲੇਖਾ ਵੇਖਾਂ ਵਿਚ ਸਮਾਜ, ਸਮਗਰੀ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦਏ ਚੁਕਾਈਆ। ਪੁਰਖ ਅਕਾਲ ਕਿਹਾ ਸੁਣ ਗੰਢਾਂ ਵਾਲੇ ਕਾਨੇ, ਕਾਹਨ ਧੁਰ ਦਾ ਦਏ ਜਣਾਈਆ। ਕਲਜੁਗ ਅੰਤਮ ਖੇਲ ਮਹਾਨੇ, ਭੇਵ ਅਭੇਦ ਕਿਸੇ ਨਾ ਆਈਆ। ਕਰੇ ਖੇਲ ਸ੍ਰੀ ਭਗਵਾਨੇ, ਹਰਿ ਕਰਤਾ ਧੁਰਦਰਗਾਹੀਆ। ਗੁਰ ਅਵਤਾਰ ਪੈਗ਼ੰਬਰ ਹੋਵਣ ਬੇਗਾਨੇ, ਸਾਚਾ ਸੰਗ ਨਾ ਕੋਇ ਨਿਭਾਈਆ। ਕਲਜੁਗ ਕੂੜੀ ਕਿਰਿਆ ਹੋਣੇ ਯਾਰਾਨੇ, ਨਾਤਾ ਜੂਠ ਝੂਠ ਵਖਾਈਆ। ਲੋਭ ਵਿਕਾਰ ਹੋਵੇ ਪ੍ਰਧਾਨੇ, ਮਾਇਆ ਮਮਤਾ ਨਾਚ ਨਚਾਈਆ। ਵਿਸ਼ੇ ਵਿਕਾਰੀ ਬਣਨ ਸੁਘੜ ਸਿਆਣੇ, ਸਾਧ ਸੰਤ ਨਾ ਕੋਇ ਚਤੁਰਾਈਆ। ਝਗੜਾ ਪਏ ਰਾਜੇ ਰਾਣੇ, ਨੌ ਖੰਡ ਪ੍ਰਿਥਮੀ ਕੂਕ ਸੁਣਾਈਆ। ਸਚ ਨਾਮ ਦੇ ਭੁਲਣੇ ਗਾਣੇ, ਕਲਮੇ ਹੱਕ ਨਾ ਕੋਇ ਸੁਣਾਈਆ। ਮਾਣ ਰਹੇ ਕਿਸੇ ਨਾ ਥਾਣੇ, ਥਾਨ ਥਨੰਤਰ ਸਮਝ ਕੋਇ ਨਾ ਪਾਈਆ। ਸੱਜਣ ਮੀਤ ਹੋਣ ਬੇਗਾਨੇ, ਪਿਤਾ ਪੂਤ ਨਾ ਸੋਭਾ ਪਾਈਆ। ਓਸ ਵੇਲੇ ਕਰੇ ਖੇਲ ਸ੍ਰੀ ਭਗਵਾਨੇ, ਹਰਿ ਕਰਤਾ ਬੇਪਰਵਾਹੀਆ। ਲੱਖ ਚੁਰਾਸੀ ਵਿਚੋਂ ਧੁਰ ਦੇ ਭਗਤ ਪਹਿਚਾਨੇ, ਕਾਇਆ ਮੰਦਰ ਫੋਲ ਫੁਲਾਈਆ। ਨਿਰਗੁਣ ਧਾਰ ਜੋਤ ਸਰੂਪ ਪਹਿਰ ਕੇ ਬਾਣੇ, ਸ਼ਬਦੀ ਆਪਣਾ ਡੰਕ ਵਜਾਈਆ। ਲੱਖ ਚੁਰਾਸੀ ਵਿਚ ਫਿਰੇ ਚਾਰ ਕੁੰਟ ਕਰ ਬਹਾਨੇ, ਪੜਦਾ ਤੱਤ ਵਜੂਦ ਛੁਪਾਈਆ। ਲੇਖਾ ਜਾਣ ਜ਼ਿਮੀਂ ਅਸਮਾਨੇ, ਬ੍ਰਹ੍ਰਿਮੰਡ ਖੰਡ ਖੋਜ ਖੁਜਾਈਆ। ਤੇਰਾ ਲੇਖਾ ਭਗਤਾਂ ਨਾਲ ਸਦਾ ਕਾਨੇ, ਕਦਮਾਂ ਦਾ ਗੇੜ ਕਟਾਈਆ। ਸਾਢੇ ਤਿੰਨ ਹੱਥ ਦੇ ਬਦਲ ਦੇਵੇ ਜ਼ਮਾਨੇ, ਜ਼ਾਮਨ ਤੈਨੂੰ ਵਿਚ ਰਖਾਈਆ। ਆਤਮ ਪਰਮਾਤਮ ਦੀ ਆਪਣੇ ਹੱਥ ਲੈ ਕੇ ਕਮਾਨੇ, ਕਾਮਲ ਮੁਰਸ਼ਦ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਕਾਨਾ ਕਹੇ ਮੈਂ ਹੋ ਗਿਆ ਖ਼ੁਸ਼, ਆਪਣੀ ਖ਼ੁਸ਼ੀ ਪ੍ਰਗਟਾਈਆ। ਧੰਨ ਭਾਗ ਜੇ ਪ੍ਰਭ ਨੇ ਲਿਆ ਪੁਛ, ਜਨ ਭਗਤਾਂ ਮੇਲ ਮਿਲਾਈਆ। ਮੇਰੇ ਪੱਲੂ ਨਹੀਂ ਕੁਛ, ਵਸਤ ਹੱਥ ਨਾ ਕੋਇ ਰਖਾਈਆ। ਮੈਨੂੰ ਇਕੋ ਸੁਣਾਈ ਅਗੰਮੀ ਤੁਕ, ਢੋਲਾ ਧੁਰ ਦਾ ਇਕ ਦ੍ਰਿੜਾਈਆ। ਮੇਰਾ ਆਵਣ ਜਾਵਣ ਲੱਖ ਚੁਰਾਸੀ ਪੈਂਡਾ ਗਿਆ ਮੁਕ, ਮੁਕੀ ਖ਼ਲਕ ਖ਼ੁਦਾਈਆ। ਮੈਂ ਸਵਾਧਾਨ ਹੋ ਕੇ ਗਿਆ ਉਠ, ਆਪਣਾ ਬਲ ਪ੍ਰਗਟਾਈਆ। ਜੋ ਭਗਤਾਂ ਉਪਰ ਰਿਹਾ ਤੁਠ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਓਸ ਦੇ ਕ਼ਦਮਾਂ ਜਾਵਾਂ ਝੁਕ, ਨਿਉਂ ਨਿਉਂ ਲਾਗਾਂ ਪਾਈਆ। ਮੇਰਾ ਰਹੇ ਕੋਈ ਨਾ ਦੁੱਖ, ਦਰਦੀਆਂ ਦਰਦ ਗੁਆਈਆ। ਘਰ ਠਾਂਡੇ ਦੇਵੇ ਸੁਖ,

❋

❋

ਸਤਿ ਸਚ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਕਾਨਾ ਕਹੇ ਮੈਂ ਦੱਸਾਂ ਸੁਹਾਗੀ ਗੀਤ, ਜਨ ਭਗਤੋ ਇਕ ਦ੍ਰਿੜਾਈਆ। ਪ੍ਰਭ ਦੀ ਵੇਖੋ ਅਗੰਮੀ ਰੀਤ, ਰੀਤੀਵਾਨ ਆਪ ਸਮਝਾਈਆ। ਤੁਹਾਡਾ ਝਗੜਾ ਮੁਕ ਗਿਆ ਮੰਦਰ ਮਸੀਤ, ਕਾਇਆ ਕਾਅਬਾ ਸੋਭਾ ਪਾਈਆ। ਜਿਥੇ ਵਸੇ ਤ੍ਰੈਗੁਣ ਅਤੀਤ, ਤ੍ਰੈ ਭਵਨ ਧਨੀ ਸੋਭਾ ਪਾਈਆ। ਆਦਿ ਜੁਗਾਦੀ ਧੁਰ ਦਾ ਮੀਤ, ਮਿਤ੍ਰ ਪਿਆਰਾ ਇਕ ਅਖਵਾਈਆ। ਝਗੜਾ ਮੁਕਾ ਕੇ ਹਸਤ ਕੀਟ, ਊਚਾਂ ਨੀਚਾਂ ਡੇਰਾ ਢਾਹੀਆ। ਸਵਾਮੀ ਹੋ ਕੇ ਵਸੇ ਚੀਤ, ਮਨ ਠਗੌਰੀ ਰਹੇ ਨਾ ਰਾਈਆ। ਲਹਿਣਾ ਦੇਣਾ ਚੁਕਾ ਕੇ ਬੀਸ ਇਕੀਸ, ਹਰਿ ਜਗਦੀਸ਼ ਕਰੇ ਰੁਸ਼ਨਾਈਆ। ਜਿਸ ਦੇ ਛਤਰ ਝੁਲਣਾ ਸੀਸ, ਵਜਣੀ ਨਾਮ ਵਧਾਈਆ। ਓਸੇ ਦੀ ਸਦੀ ਰਹੀ ਬੀਤ, ਜੋ ਬੀਤੀ ਕਹਾਣੀ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਈਆ। ਕਾਨਾ ਕਹੇ ਕਲਮਾ ਪੜ੍ਹਨਾ ਏਕ, ਏਕੰਕਾਰ ਜਣਾਈਆ। ਸਭ ਨੂੰ ਦੱਸਾਂ ਟੇਕ, ਟਿੱਕੇ ਮਸਤਕ ਧੂੜੀ ਲਾਈਆ। ਜਨ ਭਗਤੋ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਇਹ ਮਹੀਨਾ ਚੇਤ, ਸੰਮਤ ਚਾਰ ਨਾਲ ਵਡਿਆਈਆ। ਸਭ ਦੇ ਅੰਦਰ ਖੋਲ੍ਹ ਦੇਣਾ ਭੇਤ, ਪੜਦਾ ਰਹਿਣ ਕੋਇ ਨਾ ਪਾਈਆ। ਪੂਰਬ ਜਨਮ ਦਾ ਬਦਲ ਦੇਣਾ ਲੇਖ, ਰੇਖ ਦੇਣੀ ਮਿਟਾਈਆ। ਸਚ ਵਖੌਣਾ ਅਗੰਮੜਾ ਦੇਸ, ਜਿਥੇ ਵਸੇ ਸ਼ਹਿਨਸ਼ਾਹੀਆ। ਤੁਹਾਡਾ ਨਾਤਾ ਜੁੜੇ ਹਮੇਸ਼, ਹਮ ਸਾਜਣ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਦਏ ਵਡਿਆਈਆ। ਦਰਗਾਹ ਸਾਚੀ ਧਾਮ ਸੁਹੰਜਣਾ, ਸੋਭਾਵੰਤ ਸੁਹਾਈਆ। ਜਿਸ ਦਾ ਭਾਂਡਾ ਓਸੇ ਦਰ ਤੇ ਭੱਜਣਾ, ਭੇਵ ਅਭੇਦ ਦਏ ਖੁਲ੍ਹਾਈਆ। ਜਿਸ ਨੇ ਹੁਕਮ ਸੰਦੇਸੇ ਨਾਲ ਸੱਦਣਾ, ਸੁਨੇਹੜਾ ਇਕ ਜਣਾਈਆ। ਚਰਨ ਧੂੜੀ ਕਰਾ ਕੇ ਮਜਨਾ, ਦੁਰਮਤ ਮੈਲ ਧੁਆਈਆ। ਲੇਖੇ ਲਾ ਕੇ ਮਾਟੀ ਬਦਨਾ, ਬਦਲੀ ਅੰਦਰੋਂ ਕਰ ਵਖਾਈਆ। ਸਦੀ ਚੌਧਵੀਂ ਜਿਸ ਨੇ ਕਰਨਾ ਅਦਲਾ, ਇਨਸਾਫ਼ ਇਕੋ ਇਕ ਦ੍ਰਿੜਾਈਆ। ਸੋ ਲੇਖਾ ਜਾਣੇ ਚਾਰ ਕੁੰਟ ਕੋਟੀ ਮੰਜ਼ਲਾ, ਮੰਜ਼ਲ ਆਪਣੀ ਇਕ ਸਮਝਾਈਆ। ਜਨ ਭਗਤੋ ਫਿਰਨਾ ਪਏ ਨਾ ਤੁਹਾਨੂੰ ਵਿਚ ਜੰਗਲਾ, ਬਨ ਖੰਡ ਖੋਜਣ ਨਾ ਜਾਈਆ। ਇਕੋ ਦਰ ਦਵਾਰਾ ਪਏ ਲੰਘਣਾ, ਜਿਥੇ ਵੱਜੇ ਨਾਮ ਵਧਾਈਆ। ਦੂਜਾ ਦਰ ਕਿਸੇ ਨਾ ਮੰਗਣਾ, ਭਿਖਾਰੀ ਰੂਪ ਨਾ ਕੋਇ ਵਟਾਈਆ। ਤੁਹਾਡਾ ਮਾਲਕ ਖ਼ਾਲਕ ਪ੍ਰਿਤਪਾਲਕ ਇਕ ਸੂਰਾ ਸਰਬੰਗਣਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਕਾਨਾ ਕਹੇ ਸਾਢੇ ਤਿੰਨ ਹੱਥ ਕਾਇਆ ਮਾਟੀ ਸਭ ਦਾ ਭੰਨਣਾ, ਥਿਰ ਰਹਿਣ ਕੋਇ ਨਾ ਪਾਈਆ। ਸੁਣੋ ਸੰਦੇਸ਼ਾ ਆਪਣੇ ਕੰਨਨਾ, ਸਰਵਣ ਸਚ ਦ੍ਰਿੜਾਈਆ। ਪੁਰਖ ਅਕਾਲ ਦਾ ਹੁਕਮ ਸਭ ਨੂੰ ਪੈਣਾ ਮੰਨਣਾ, ਸਿਰ ਸਕੇ ਨਾ ਕੋਇ ਉਠਾਈਆ। ਬਿਨਾ ਭਗਤਾਂ ਤੋਂ ਸਭ ਨੂੰ ਪੈਣਾ ਜੰਮਣਾ, ਲੱਖ ਚੁਰਾਸੀ ਵਿਚ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡਾ ਇਕ ਵਖਾਈਆ। ਕਾਨਾ ਕਹੇ ਮੈਂ ਸੰਦੇਸ਼ਾ ਦੇਵਾਂ ਮੁਫ਼ਤ, ਕ਼ੀਮਤ ਨਾ ਕੋਇ ਲਗਾਈਆ। ਪ੍ਰਭ ਨੇ ਕਰਨਾ ਖੇਲ ਦਰੁਸਤ, ਦੁਤੀਆ ਭਾਉ ਦੇਣਾ ਮਿਟਾਈਆ। ਭੇਵ ਚੁਕੌਣਾ ਇਕ ਅੰਗੁਸ਼ਤ, ਪੜਦਾ ਰਹੇ ਨਾ ਰਾਈਆ। ਹੱਥ ਟਿਕੌਣਾ ਭਗਤਾਂ ਪੁਸ਼ਤ, ਪਨਾਹ ਇਕੋ ਇਕ ਸਮਝਾਈਆ। ਗੁਰਮੁਖੋ ਹੋ ਜਾਓ ਚੁਸਤ, ਆਲਸ ਨਿੰਦਰਾ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਆਪ ਬਣਾਈਆ। ਕਾਨਾ ਕਹੇ ਮੈਂ ਕਰਦਾ ਨਹੀਂ ਲਿਹਾਜ਼, ਤਨ ਮਾਟੀ

❋

❋

ਵੰਡ ਵੰਡਾਈਆ। ਮੇਰੀ ਵਾਰੀ ਆਈ ਆਜ, ਅੱਠ ਚੇਤ ਸੰਗ ਨਿਭਾਈਆ। ਮੈਂ ਸਦਾ ਰਿਹਾ ਜਾਗ, ਨੇਤਰ ਨੈਣ ਅੱਖ ਖੁਲ੍ਹਾਈਆ। ਮੈਨੂੰ ਇਕੋ ਇਕ ਵੈਰਾਗ, ਬਿਰਹੋਂ ਰੋਗ ਸਤਾਈਆ। ਜਿੰਨਾਂ ਚਿਰ ਪ੍ਰਭ ਨਾ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਜਨ ਭਗਤੋ ਓਨਾਂ ਚਿਰ ਕਿਸੇ ਕੰਮ ਨਹੀਂ ਔਂਦਾ ਪੂਜਾ ਪਾਠ, ਜੋਗ ਅਭਿਆਸ ਨਾ ਕੋਇ ਸਲਾਹੀਆ। ਜਿਨ੍ਹਾਂ ਦੇ ਅੰਤਰ ਆਤਮ ਪ੍ਰਭ ਮਿਲੇ ਆਪ, ਆਪਣਾ ਮੇਲ ਮਿਲਾਈਆ। ਉਨ੍ਹਾਂ ਨੇ ਫੇਰ ਕਾਅਦਾ ਕਰਨਾ ਜਾਪ, ਕਿਸ ਦੀ ਕਰਨ ਪੜ੍ਹਾਈਆ। ਜਿਨ੍ਹਾਂ ਦਾ ਸਦਾ ਲਈ ਖੁਲ੍ਹ ਗਿਆ ਅੰਦਰੋਂ ਤਾਕ, ਬਾਹਰੋਂ ਕੁੰਡੇ ਕਾਅਦੇ ਲਈ ਖੜਕਾਈਆ। ਉਹ ਆਤਮ ਪਰਮਾਤਮ ਰੂਪ ਹੋ ਗਈ ਸਾਚ, ਸਚ ਸਚ ਵਿਚ ਸਮਾਈਆ। ਕਾਨਾ ਕਹੇ ਪੁਰਖ ਅਕਾਲ ਇਕੋ ਮੰਨੋ ਬਾਪ, ਜੋ ਧੁਰ ਦਾ ਪਿਤਾ ਮਾਈਆ। ਗੁਰ ਅਵਤਾਰ ਪੈਗ਼ੰਬਰ ਚਾਰ ਜੁਗ ਦੇ ਪਿਛਲੇ ਚਾਚੇ ਅੱਗੇ ਤੁੱਟ ਜਾਏ ਸਾਥ, ਸਾਥੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ। ਕਾਨਾ ਕਹੇ ਮੈਂ ਦੱਸਣਾ ਅੰਤ ਅਖ਼ੀਰੀ, ਬੀਖ਼ੈਰ ਅਲਾਹ ਇਕ ਜਣਾਈਆ। ਸਾਢੇ ਤਿੰਨ ਹੱਥ ਸ਼ਰਅ ਦੀ ਰਹੇ ਨਾ ਕੋਇ ਜ਼ੰਜੀਰੀ, ਕੜੀ ਕੜੀ ਦੇਣੀ ਬਦਲਾਈਆ। ਸਦੀ ਚੌਧਵੀਂ ਤੋਂ ਬਾਦ ਕਿਸੇ ਦੀ ਰਹਿਣੀ ਨਹੀਂ ਪੀਰੀ, ਪੈਗ਼ੰਬਰ ਨਜ਼ਰ ਕੋਇ ਨਾ ਆਈਆ। ਏਸੇ ਸਾਲ ਵਿਚ ਪਾ ਦੇਣੀ ਦਿਲਗੀਰੀ, ਹੁਕਮ ਧੁਰ ਦਾ ਇਕ ਸੁਣਾਈਆ। ਕਿਸੇ ਹੱਥ ਨਾ ਔਣੀ ਸਚ ਫ਼ਕੀਰੀ, ਫ਼ਿਕਰਾ ਹੱਕ ਨਾ ਕੋਇ ਦ੍ਰਿੜਾਈਆ। ਇਹ ਖੇਲ ਹੋਣਾ ਤਕ਼ਦੀਰੀ, ਅਗੰਮ ਅਗੰਮ ਜਣਾਈਆ । ਗੁਰ ਅਵਤਾਰ ਪੈਗ਼ੰਬਰਾਂ ਦੀ ਪ੍ਰਭ ਨੇ ਆਪਣੇ ਵਿਚ ਸਮੌਣੀ ਪੀਹੜੀ, ਅੱਗੇ ਇਕੋ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਸ਼ਬਦੀ ਧਾਰ ਬ੍ਰਹਿਮੰਡ ਖੰਡ ਕਰੇ ਆਪ ਸਫ਼ੀਰੀ, ਦੂਜਾ ਨਜ਼ਰ ਕੋਇ ਨਾ ਆਈਆ। ਕਾਨਾ ਕਹੇ ਮੇਰੀ ਅੰਤ ਇਕ ਅਰਦਾਸ, ਬੇਨੰਤੀ ਸਚ ਸਮਝਾਈਆ। ਪਰਮ ਪੁਰਖ ਤੇ ਰਖਣਾ ਵਿਸ਼ਵਾਸ, ਜਗਤ ਵਿਚਾਰ ਨਾ ਕੋਇ ਵਡਿਆਈਆ। ਜਿਸ ਦੇ ਹੁਕਮੇ ਅੰਦਰ ਗੋਪੀ ਕਾਹਨ ਪੌਂਦੇ ਰਾਸ, ਸੀਤਾ ਰਾਮ ਜੰਗਲਾਂ ਖੇਲ ਖਿਲਾਈਆ। ਪੈਗ਼ੰਬਰ ਢੋਲੇ ਕਲਮੇ ਗੌਂਦੇ ਗਾਥ, ਗੁਰੂ ਗੁਰਦੇਵ ਸਵਾਮੀ ਇਕ ਮਨਾਈਆ। ਉਸ ਦਾ ਵੇਖਣਾ ਖੇਲ ਤਮਾਸ਼, ਕੀ ਕਲਜੁਗ ਕਲ ਵਰਤਾਈਆ। ਕਾਨਾ ਕਹੇ ਰਵੀਦਾਸ ਤੇਰਾ ਵੇਖਣਾ ਉਹ ਬਾਪ, ਜੋ ਬਪੜੇ ਦਏ ਬਦਲਾਈਆ। ਪੂਰਬ ਰਹੇ ਕੋਈ ਨਾ ਪਾਪ, ਪੱਤਤ ਪੁਨੀਤ ਕਰਾਈਆ। ਲੇਖਾ ਮੁਕਾਵੇ ਇਕੇ ਦਿਨ ਇਕੇ ਰਾਤ, ਇਕੇ ਵਾਰ ਹੋਏ ਸਹਾਈਆ। ਚਰਨ ਪ੍ਰੀਤੀ ਜੋੜ ਕੇ ਨਾਤ, ਨਾਤਾ ਆਪਣੇ ਨਾਲ ਰਖਾਈਆ। ਜਨ ਭਗਤੋ ਧੁਰ ਦੀ ਯਾਦ ਰਖਣੀ ਬਾਤ, ਬਾਤਨ ਰਿਹਾ ਸੁਣਾਈਆ। ਸਭ ਦਾ ਮਾਲਕ ਕਮਲਾਪਾਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਦਰਸ਼ਨ ਦੇਵੇ ਸਾਖਿਆਤ, ਸਵੱਛ ਸਰੂਪੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦੁਨੀ ਵੇਖਣਹਾਰ ਹਾਲਾਤ, ਹਾਲਤ ਵਿਚ ਅਦਾਲਤ ਆਪਣਾ ਨਾਮ ਜਣਾਈਆ।

❋

❋