ਪੁਸਤਕਾਲਾਭਾਗ ੨੧

੯ ਚੇਤ ਸ਼ਹਿਨਸ਼ਾਹੀ ਸੰਮਤ ੪ ਸੂਬੇਦਾਰ ਰਾਮ ਸਿੰਘ ਦੇ ਗ੍ਰਹਿ ਫ਼ਿਰੋਜ਼ਪੁਰ ਛਾਉਣੀ

ਕਾਲੇ ਬਸਤਰ ਬਾਣਾ ਦਰਵੇਸ਼, ਹਰਿ ਕਰਤਾ ਵੇਸ ਵਟਾਈਆ। ਸਚਖੰਡ ਨਿਵਾਸੀ ਕਰੇ ਖੇਲ ਮਾਤਲੋਕ ਅਗੰਮੜੇ ਦੇਸ, ਨਿਰਗੁਣ ਨਿਰਵੈਰ ਆਪਣੀ ਦਇਆ ਕਮਾਈਆ। ਹੁਕਮ ਸੰਦੇਸ਼ਾ ਦੇਵੇ ਨਰ ਨਰੇਸ਼, ਨਰ ਨਰਾਇਣ ਵੱਡੀ ਵਡਿਆਈਆ। ਜਿਸ ਦੇ ਗੁਰ ਅਵਤਾਰ ਪੈਗ਼ੰਬਰ ਹੋਏ ਪੇਸ਼, ਪੇਸ਼ੀਨਗੋਈ ਸਭ ਦੀ ਵੇਖ ਵਖਾਈਆ। ਚਾਰ ਜੁਗ ਦਾ ਪਿਛਲਾ ਵੇਖੋ ਲੇਖ, ਜੋ ਲਿਖਿਆ ਨਾਲ ਕ਼ਲਮ ਸ਼ਾਹੀਆ। ਰਮਜ਼ ਇਸ਼ਾਰੇ ਖੋਲ੍ਹੋ ਭੇਦ, ਅਭੇਦ ਇਕ ਜਣਾਈਆ। ਕੀ ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਕੀਤੀ ਸੇਵ, ਸਾਚੀ ਕਰਨੀ ਕਾਰ ਕਮਾਈਆ। ਕੀ ਫਲ ਪ੍ਰਾਪਤ ਹੋਇਆ ਮੇਵ, ਅਹਿਮੇਵ ਦਿਓ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਇਕ ਪ੍ਰਗਟਾਈਆ। ਕਾਲਾ ਕੱਪੜਾ ਤਨ ਵਜੂਦ, ਪੰਚਮ ਚੇਤ ਵੱਜੀ ਵਧਾਈਆ। ਕਰੇ ਖੇਲ ਧੁਰ ਮਹਿਬੂਬ, ਬੇਅੰਤ ਬੇਪ੍ਰਵਾਹੀਆ। ਜਿਸ ਦਾ ਸਦੀ ਸਦੀਵੀ ਦੇਵੇ ਸਬੂਤ, ਸਾਹਿਬ ਸਵਾਮੀ ਆਪ ਅਖਵਾਈਆ। ਚਾਰ ਕੁੰਟ ਦਹਿ ਦਿਸ਼ਾ ਕੂੜੀ ਕਿਰਿਆ ਲੇਖਾ ਕਰੇ ਕੂਚ, ਕੂਚਾ ਗਲੀ ਫੋਲ ਫੋਲਾਈਆ। ਪੜਦਾ ਲਾਹੇ ਲੱਖ ਚੁਰਾਸੀ ਤਾਣਾ ਪੇਟਾ ਸੂਤ, ਸੋਈ ਸੁਰਤੀ ਆਪ ਉਠਾਈਆ। ਪੜਦਾ ਰਹੇ ਨਾ ਕਾਇਆ ਕਲਬੂਤ, ਕਲਮਾ ਕਾਇਨਾਤ ਜਣਾਈਆ। ਚਾਰ ਕੁੰਟ ਦਹਿ ਦਿਸ਼ਾ ਹੋ ਮੌਜੂਦ, ਧੁਰ ਫ਼ਰਮਾਨਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਈਆ। ਕਾਲਾ ਬਾਣਾ ਲਿਬਾਸ ਧੁਰ ਦਾ ਅਲਫ਼ੀ, ਅਲਿਫ਼ ਯੇ ਸਮਝ ਨਾ ਆਈਆ। ਕਰੇ ਖੇਲ ਸਦਾ ਯਕਤਰਫ਼ੀ, ਦੂਜੀ ਵੰਡ ਨਾ ਕੋਇ ਵੰਡਾਈਆ। ਅਬਾਦਤ ਕਰੇ ਅਗੰਮੀ ਹਰਫ਼ੀ, ਹਰੂਫ਼ਾਂ ਵੰਡ ਨਾ ਕੋਇ ਵੰਡਾਈਆ। ਸਤਿ ਪੁਰਖ ਦੀ ਚੌਥੇ ਜੁਗ ਦੀ ਚੌਥੀ ਬਰਸੀ, ਬਾਰਸ਼ ਮੇਘ ਇਕ ਬਰਸਾਈਆ। ਪੁਰਖ ਅਕਾਲਾ ਦੀਨ ਦਿਆਲਾ ਸਚਖੰਡ ਨਿਵਾਸੀ ਜੋਤੀ ਜਾਤਾ ਆਇਆ ਬਣ ਕੇ ਨਿਧਪ੍ਰਤੀ, ਪ੍ਰੀਤਮ ਪਿਆਰਾ ਆਪਣੀ ਦਇਆ ਕਮਾਈਆ। ਲੇਖਾ ਜਾਣੇ ਚਾਰ ਕੁੰਟ ਦਹਿ ਦਿਸ਼ਾ ਧਵਲ ਧੌਲ ਉਪਰ ਧਰਤੀ, ਅੰਦਰ ਬਾਹਰ ਖੋਜ ਖੁਜਾਈਆ। ਸ਼ਾਹੋ ਭੂਪ ਵਡ ਸੁਲਤਾਨ ਨੌਜੁਆਨ ਮੇਟਣਹਾਰਾ ਕੂੜ ਗਰਦੀ, ਗਿਰਦੋਨਵਾ ਵੇਖਣਹਾਰਾ ਥਾਉਂ ਥਾਈਂਆ। ਨੌ ਚੇਤ ਚਾਰ ਜੁਗ ਦੀ ਸਭ ਦੀ ਪਿਛਲੀ ਵੇਖੇ ਅਰਜ਼ੀ, ਜੋ ਆਰਜ਼ੂ ਗੁਰ ਅਵਤਾਰ ਪੈਗ਼ੰਬਰ ਗਏ ਰਖਾਈਆ । ਪਰਮ ਪੁਰਖ ਪਰਮਾਤਮ ਪਾਰਬ੍ਰਹਮ ਪਤਿਪਰਮੇਸ਼ਵਰ ਕਦੇ ਨਾ ਬਣੇ ਖ਼ੁਦਗ਼ਰਜ਼ੀ, ਗ਼ਰਜ਼ ਸਭ ਦੀ ਪੂਰ ਕਰਾਈਆ। ਇਹ ਖੇਲ ਅਗੰਮੇ ਹਰਿ ਦੀ, ਜੋ ਹਰ ਹਿਰਦਾ ਵੇਖ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖੇ ਜਲਦੀ, ਚਾਰੋਂ ਕੁੰਟ ਅਗਨ ਤਪਾਈਆ। ਕੁਛ ਆਸਾ ਮਨਸਾ ਬਲ ਦਵਾਰੇ ਭਗਵਨ ਦੀ, ਧੁਰ ਫ਼ਰਮਾਨ ਅਲਾਈਆ। ਜਿਸ ਵੇਲੇ ਕਲਜੁਗ ਕਲਪਣਾ ਵਧਣੀ ਮਨ ਦੀ, ਮਮਤਾ ਮੋਹ ਹੋਵੇ ਹਲਕਾਈਆ। ਸੀਤਲ ਧਾਰਾ ਕਿਸੇ ਨਾ ਚੰਨ ਦੀ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਭਗਤ ਸੁਹੇਲਾ ਜਨਣੀ ਹੋਵੇ ਨਾ ਕੋਇ ਜਣਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕਾਲੇ ਕਪੜੇ ਕਹਿਣ ਮੁਹੰਮਦ ਦੀ ਅੰਤ ਅੰਤ ਖ਼ਾਹਿਸ਼, ਆਸਾ ਇਕ ਰਖਾਈਆ ਜਿਸ ਵੇਲੇ ਅਖ਼ੀਰੀ ਨਿਕਲਿਆ ਸਵਾਸ, ਸਾਹ ਸਾਹ ਵਡਿਆਈਆ। ਬਿਨ ਅੱਖਾਂ ਲਿਆ ਝਾਕ, ਬਿਨ ਨੈਣ ਨੈਣ ਖੁਲ੍ਹਾਈਆ। ਸੁਣੀ ਅਗੰਮੀ ਆਵਾਜ਼, ਢੋਲਾ ਧੁਰਦਰਗਾਹੀਆ। ਇਕ ਕਰ ਲੈ ਬਿਨਾ ਹੱਥਾਂ ਅਦਾਬ, ਬਿਨਾ ਸੀਸ ਸੀਸ ਝੁਕਾਈਆ। ਗ੍ਰਹਿ ਵੇਖ ਅਗੰਮ ਮਹਿਰਾਬ,

❋

❋

ਮਹਿਬੂਬ ਨੂਰ ਅਲਾਹੀਆ। ਮੁਖ਼ਾਤਬ ਹੋ ਕੇ ਦੇ ਜਵਾਬ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਸੰਦੇਸ਼ਾ ਸੁਣ ਮੁਹੰਮਦੇ ਜ਼ਨੂ ਨਾਗਿਜ਼ਲਤੇ ਜ਼ਵਿਸਤਾ ਜੋ ਜ਼ਮੀਨਨ ਨਵਿੱਜ਼ੁਲ ਜ਼ਕਾਤੁਲ ਜ਼ਨਨ ਜ਼ਾਹਦੇ ਜ਼ਬੀ ਜ਼ਨਾਮੇ ਮਜ਼ੀ ਮੁਆਇਦਾ ਫ਼ਰੀ ਬੀਦੋ ਅਜ਼ੀਂ ਮਹਿਬਾਨੇ ਨਜ਼ੀਂ ਮਿਹਰਬਾਨ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਕਾਲਾ ਕੱਪੜ ਕਹੇ ਮੈਂ ਵੇਖਣਾ ਉਹ ਵਤਨ, ਜਿਥੇ ਬੇਵਤਨ ਹੋਈ ਲੋਕਾਈਆ। ਤਕਣਾ ਉਹ ਪਤਣ, ਜਿਥੇ ਨੌਕਾ ਨਜ਼ਰ ਕੋਇ ਨਾ ਆਈਆ। ਭਾਲਣਾ ਉਹ ਸੱਜਣ, ਜਿਸ ਨੂੰ ਖੋਜੇ ਸ੍ਰਿਸ਼ਟ ਲੋਕਾਈਆ। ਕਰੌਣਾ ਉਹ ਮੱਜਨ, ਜੋ ਮਜਲਸਾਂ ਕਰੇ ਸਫ਼ਾਈਆ। ਭਾਲਣਾ ਉਹ ਬਦਨ, ਜੋ ਬੰਦੀਖ਼ਾਨਾ ਦਏ ਤੁੜਾਈਆ। ਕਰੌਣਾ ਉਹ ਅਦਲ, ਜੋ ਅਦਾਲਤ ਇਕ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਕਾਲੇ ਬਸਤਰ ਕਿਉਂ ਪਹਿਨਿਆ ਭਗਤ ਦਵਾਰੇ, ਭਗਵਨ ਰੰਗ ਰੰਗਾਈਆ। ਜਿਸ ਨੂੰ ਵੇਖਣ ਤੇਈ ਅਵਤਾਰੇ, ਦਰ ਠਾਂਡੇ ਫੇਰਾ ਪਾਈਆ। ਮੂਸਾ ਈਸਾ ਮੁਹੰਮਦ ਨੈਣ ਉਘਾੜੇ, ਲੋਚਨ ਅੱਖ ਖੁਲ੍ਹਾਈਆ। ਨਾਨਕ ਗੋਬਿੰਦ ਤੱਕਣ ਇਹ ਨਜ਼ਾਰੇ, ਨਜ਼ਰੀਆ ਨਰ ਨਰਾਇਣ ਬਦਲਾਈਆ। ਕਲਜੁਗ ਕੂੜ ਆਇਆ ਕਿਨਾਰੇ, ਲਹਿਰ ਨਾਲ ਲਹਿਰ ਟਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਕੱਢਣ ਹਾੜੇ, ਨਿਉਂ ਨਿਉਂ ਲਾਗਣ ਪਾਈਆ । ਇਹ ਖੇਲ ਅਗੰਮ ਅਪਾਰੇ, ਅਲਖ ਅਗੋਚਰ ਆਪ ਕਰਾਈਆ। ਜਿਸ ਨੂੰ ਸ਼ਾਸਤਰ ਸਿਮਰਤ ਵੇਦ ਪੁਰਾਨ ਨਾ ਕੋਇ ਵਿਚਾਰੇ, ਗ੍ਰੰਥਾਂ ਪੰਥਾਂ ਵਿਚੋਂ ਹੱਥ ਕਿਸੇ ਨਾ ਆਈਆ। ਜੁਗ ਚੌਕੜੀ ਜਿਸ ਦੇ ਦਿੰਦਾ ਆਇਆ ਲਾਰੇ, ਸ਼ਬਦ ਸੁਨੇਹੜਾ ਹੁਕਮ ਸੁਣਾਈਆ । ਉਹ ਕਲਜੁਗ ਅੰਤ ਸ੍ਰੀ ਭਗਵੰਤ ਕਰੇ ਖੇਲ ਅਪਾਰੇ, ਅਪਰੰਪਰ ਸੁਆਮੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧਰਨੀ ਧਰਤ ਧੌਲ ਧਵਲ ਵੇਖ ਵਖਾਈਆ। ਬਸਤਰ ਕਹਿਣ ਅਸੀਂ ਉਚੀ ਦਈਏ ਹੋਕਾ, ਹੁਕਮ ਧੁਰਦਰਗਾਹੀਆ। ਪੀਰ ਪੈਗ਼ੰਬਰਾਂ ਅੰਤਮ ਹੋਇਆ ਮੌਕਾ, ਮੁਕੰਮਲ ਇਕ ਦ੍ਰਿੜਾਈਆ। ਝਗੜਾ ਰਹੇ ਨਾ ਤਬਕਾਂ ਚੌਦਾਂ ਲੋਕਾ, ਸਚ ਸਲੋਕਾ ਇਕ ਸੁਣਾਈਆ। ਪੁਰਖ ਅਕਾਲਾ ਦੀਨ ਦਿਆਲਾ ਜੋ ਮਾਲਕ ਜੋਤੀ ਜਾਤਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਉਸ ਦੇ ਅੱਗੇ ਚਲੇ ਕੋਈ ਨਾ ਸੋਚਾ, ਬੁੱਧੀ ਕੰਮ ਕੋਇ ਨਾ ਆਈਆ। ਜੋ ਲਹਿਣਾ ਦੇਣਾ ਜਾਣੇ ਸਾਢੇ ਤਿੰਨ ਹੱਥ ਮਾਟੀ ਕੋਠਾ, ਕੁਟੀਆ ਕਾਇਆ ਕੱਪੜ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਦੋ ਜਹਾਨਾਂ ਵੇਖ ਵਖਾਈਆ। ਕਾਲਾ ਕੱਪੜਾ ਕਲਜੁਗ ਧਾਰ, ਧਰਮ ਦਵਾਰ ਜਣਾਈਆ। ਖੇਲ ਕਰੇ ਆਪ ਕਰਤਾਰ, ਕ਼ੁਦਰਤ ਕਰਤਾ ਬੇਪ੍ਰਵਾਹੀਆ। ਨਿਰਗੁਣ ਨਿਰਵੈਰ ਲੈ ਅਵਤਾਰ, ਨਿਰਾਕਾਰ ਕਰੇ ਰੁਸ਼ਨਾਈਆ। ਚਾਰ ਕੁੰਟ ਕੁੰਟ ਉਜਿਆਰ, ਦਹਿ ਦਿਸ਼ਾ ਡਗਮਗਾਈਆ। ਬ੍ਰਹਿਮੰਡ ਖੰਡ ਕਰੇ ਖ਼ਬਰਦਾਰ, ਪੁਰੀ ਲੋਅ ਆਕਾਸ਼ ਪਾਤਾਲ, ਗਗਨ ਗਗਨੰਤਰ ਲਏ ਉਠਾਈਆ। ਦੋ ਜਹਾਨਾਂ ਪਾਵੇ ਸਾਰ, ਮਹਾਂਸਾਰਥੀ ਆਪਣੇ ਹੱਥ ਰਖੇ ਵਡਿਆਈਆ। ਧੁਰ ਸੰਦੇਸ਼ਾ ਦੇਵੇ ਆਪਣੀ ਧਾਰ, ਨਰ ਨਿਰੰਕਾਰ ਆਪ ਜਣਾਈਆ। ਵੇਖੋ ਖੇਲ ਗੁਰੂ ਅਵਤਾਰ, ਪੈਗ਼ੰਬਰ ਧਿਆਨ ਲਗਾਈਆ। ਸਾਚਾ ਰਿਹਾ ਨਾ ਕੋਇ ਸਿਕਦਾਰ, ਸਿਰ ਸਿਰ ਹੱਥ ਨਾ ਕੋਇ ਟਿਕਾਈਆ। ਖ਼ੁਦੀ ਤਕੱਬਰ ਵਿਚ ਸੰਸਾਰ, ਮੁਹੱਬਤ ਹੱਕ ਨਾ ਕੋਇ ਕਮਾਈਆ। ਘਟ ਘਟ ਅੰਦਰ ਧੂੰਆਂਧਾਰ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਤੁਹਾਡਾ

❋

❋

ਰਿਹਾ ਨਾ ਕੋਇ ਕੁਛ ਅਖ਼ਤਿਆਰ, ਮੁਖ਼ਤਿਆਰਨਾਮੇ ਸਭ ਦੇ ਮਨਸੂਖ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਨ ਵੇਸ ਇਕ ਵਖਾਈਆ। ਤਨ ਵੇਸ ਅਨੋਖਾ, ਧੁਰ ਦਾ ਸੰਦੇਸ਼ਾ ਸੁਣੋ ਪੱਕਾ, ਪਾਰਬ੍ਰਹਮ ਪ੍ਰਭ ਆਪ ਜਣਾਈਆ। ਖ਼ਿਦਮਤਗਾਰੋ ਤੁਹਾਡੇ ਨਾਲ ਕਰੇ ਕੋਈ ਨਾ ਧੱਕਾ, ਪੂਰਬ ਲੇਖਾ ਪੂਰ ਕਰਾਈਆ। ਅੱਗੇ ਛਡਣਾ ਪਏ ਮਦੀਨਾ ਮੱਕਾ, ਕਾਅਬਿਆਂ ਵਿਚ ਨਾ ਕੋਇ ਵਡਿਆਈਆ। ਚਾਰ ਕੁੰਟ ਦਹਿ ਦਿਸ਼ਾ ਨਿਰਗੁਣ ਧਾਰ ਫਿਰੇ ਨੱਠਾ, ਸ਼ਿਵਦਵਾਲੇ ਮੱਠਾਂ ਪੰਧ ਮੁਕਾਈਆ। ਝਗੜਾ ਰਹਿਣ ਨਾ ਦੇਵੇ ਤੀਰਥ ਤੱਟਾਂ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਦੇਵਤ ਸੁਰ ਨੇਤਰ ਰੋਵਣ ਹੱਥ ਮਾਰ ਕੇ ਉਤੇ ਪੱਟਾਂ, ਪਟਨੇ ਵਾਲਾ ਕਰੇ ਸਰਬ ਸਫ਼ਾਈਆ। ਇਸ਼ਟ ਰਹਿਣ ਨਹੀਂ ਦੇਣਾ ਕੋਈ ਪੱਥਰ ਇੱਟਾਂ, ਸਿਲ ਪੂਜਸ ਨਜ਼ਰ ਕੋਇ ਨਾ ਆਈਆ। ਸਭ ਦਾ ਲਹਿਣਾ ਕਰਨਾ ਚਿੱਟਾ, ਚੇਟਕ ਦੇਣਾ ਗੁਆਈਆ। ਸ਼ਬਦ ਗੁਰੂ ਗੁਰਦੇਵ ਸਵਾਮੀ ਮਸਤਕ ਲਾ ਕੇ ਟਿੱਕਾ, ਦੋ ਜਹਾਨ ਦੇਣੀ ਵਡਿਆਈਆ। ਜਿਸ ਦਾ ਪੁਰਖ ਅਕਾਲ ਇਕੋ ਪਿਤਾ, ਪਤਿਪਰਮੇਸ਼ਵਰ ਨਜ਼ਰੀ ਆਈਆ। ਸੋ ਭਗਤਾਂ ਕਰੇ ਹਿਤਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਜਿਸ ਦਾ ਖੇਲ ਨਿਤ ਨਵਿਤਾ, ਜੁਗ ਚੌਕੜੀ ਫੇਰਾ ਪਾਈਆ। ਓਹ ਕਰਵਟ ਵਿਚ ਬਦਲੇ ਆਪਣੀ ਪਿੱਠਾ, ਸਨਮੁਖ ਹੋ ਕੇ ਸੋਭਾ ਪਾਈਆ। ਸਚ ਪ੍ਰੀਤੀ ਬਿਨਾ ਕਿਸੇ ਦੁਆਰ ਕਦੇ ਨਾ ਵਿਕਾ, ਕ਼ੀਮਤ ਸਕੇ ਨਾ ਕੋਇ ਚੁਕਾਈਆ। ਧੁਰ ਦੇ ਪ੍ਰੇਮ ਅੰਦਰ ਨਿੱਕਾ, ਨਿੱਕਿਉਂ ਨਿੱਕਾ ਆਪ ਦਰਸਾਈਆ। ਜਿਹੜਾ ਚਾਰ ਕੁੰਟ ਨਹੀਂ ਦਿਸਾ, ਜਗ ਨੈਣ ਨਾ ਕੋਇ ਰੁਸ਼ਨਾਈਆ। ਉਹ ਭਗਤਾਂ ਦਾ ਪੂਰਾ ਕਰੇ ਪਿਛਾ, ਲੇਖਾ ਪੂਰਬ ਝੋਲੀ ਪਾਈਆ। ਸਭ ਦੀ ਮਨਸਾ ਦੇ ਕੇ ਇੱਛਾ, ਨਿਰਇਛਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਰੰਗ ਰੰਗਾਈਆ। ਕਾਲੇ ਬਸਤਰ ਕਹਿਣ ਇਹ ਗੋਬਿੰਦ ਦੀ ਮੰਗ, ਉਚ ਪੀਰ ਵਡਿਆਈਆ। ਨੀਲੀ ਧਾਰ ਚੋਂ ਧਾਰ ਲੰਘ, ਨੰਗੀ ਪੈਰ ਸੇਵ ਕਮਾਈਆ। ਸਚ ਸਿੰਘਾਸਣ ਛਡ ਪਲੰਘ, ਮਾਛੂਵਾੜਾ ਸੇਜ ਸੁਹਾਈਆ। ਇਕ ਇਕ ਦਾ ਲੈ ਅਨੰਦ, ਅਨੰਦ ਅਨੰਦ ਵਿਚ ਜਣਾਈਆ। ਨਿਰਗੁਣ ਨਿਰਵੈਰ ਭਗਤਾਂ ਸੰਗ, ਸਗਲਾ ਸੰਗ ਨਿਭਾਈਆ। ਓਸ ਵੇਲੇ ਸ਼ਬਦ ਅਗੰਮੀ ਪੁਰਖ ਅਕਾਲ ਸੁਣਾਇਆ ਬਿਨਾ ਦੰਦ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਗੋਬਿੰਦ ਤੇਰਾ ਮੇਰਾ ਲੇਖਾ ਬਾਹਰ ਚਾਰ ਖਾਣੀ ਸੇਤਜ ਉਤਭੁਜ ਜੇਰਜ ਅੰਡ, ਤੱਤਾਂ ਵਿਚ ਬੰਦ ਨਾ ਕੋਇ ਕਰਾਈਆ। ਜਿਸ ਵੇਲੇ ਕਲਜੁਗ ਕੂੜੀ ਕਿਰਿਆ ਢੌਣੀ ਕੰਧ, ਭਾਂਡਾ ਭਰਮ ਦੇਣਾ ਭੰਨਾਈਆ। ਸਭ ਦਾ ਸਾਂਝਾ ਕਰਨਾ ਛੰਦ, ਸੋਹਲਾ ਧੁਰਦਰਗਾਹੀਆ । ਓਸ ਵੇਲੇ ਇਕ ਦਵਾਰਾ ਲੰਘ, ਸਾਚਾ ਦਰ ਦੇਣਾ ਸੁਹਾਈਆ। ਜਨ ਭਗਤਾਂ ਚਾੜ੍ਹ ਕੇ ਰੰਗ, ਰੰਗਤ ਪਿਛਲੀ ਦੇਣੀ ਬਦਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕਾਲੇ ਕਪੜੇ ਕਹਿਣ ਅਸੀਂ ਜਗਤ ਦੇ ਕਾਲੇ ਬਸਤਰ, ਬਸਤੀ ਵੇਖੀਏ ਕੂੜ ਲੋਕਾਈਆ। ਜਿਸ ਵੇਲੇ ਗੋਬਿੰਦ ਨੇ ਖੋਲ੍ਹੇ ਸੀ ਸ਼ਸਤਰ, ਭੱਥਾ ਜ਼ਿਮੀਂ ਉਤੇ ਟਿਕਾਈਆ । ਇਕ ਪ੍ਰੇਮ ਚਲਾਇਆ ਅਸਤਰ, ਹਸਤ ਹਸਤ ਨਾਲ ਛੁਹਾਈਆ। ਓਸ ਵੇਲੇ ਹਾਜ਼ਰ ਹੋਇਆ ਬੇਟਾ ਰਾਮ ਦਸਰਥ, ਆਪਣੀ ਆਸ ਪੁਚਾਈਆ। ਗੋਬਿੰਦ ਅੱਗੇ ਲਹਿਣਾ ਲੇਖਾ ਕਿਸ ਦਵਾਰੇ ਕਰਨਾ ਬਸਰਤ, ਬਿਛਰਤ ਕਵਣ ਮਿਲਾਈਆ। ਇਹ ਮੇਰੀ ਤਰੇਤੇ ਜੁਗ ਦੀ ਹਸਰਤ, ਸਹਿਜ ਦੇਣਾ ਸਮਝਾਈਆ। ਤੂੰ ਜੋਧਾ ਸੂਰਬੀਰ ਬਹਾਦਰ ਕਿਹੜੀ ਕਰਦਾ ਕਸਰਤ, ਕਵਣ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

❋

❋

ਕਰ, ਭੇਵ ਅਭੇਦਾ ਰਿਹਾ ਦ੍ਰਿੜਾਈਆ। ਗੋਬਿੰਦ ਕਹੇ ਸੁਣ ਰਾਮ ਪਿਆਰੇ, ਰਾਮ ਦੇ ਰਾਮ ਵਡਿਆਈਆ। ਮੇਰੇ ਪ੍ਰਭ ਦੇ ਖੇਲ ਨਿਆਰੇ, ਜੁਗ ਚੌਕੜੀ ਆਪ ਵਖਾਈਆ। ਮੈਂ ਆਦਿ ਓਸ ਦੇ ਸਹਾਰੇ, ਅੰਤ ਓਸੇ ਵਿਚ ਸਮਾਈਆ। ਓਹ ਵੇਖ ਮੇਰੇ ਜਗਤ ਵਾਲੇ ਦੁਲਾਰੇ, ਜੋ ਨਾਤਾ ਗਏ ਤੁੜਾਈਆ। ਆਹ ਵੇਖ ਸ਼ਬਦ ਨਾਲ ਇਸ਼ਾਰੇ, ਗੁਰਮੁਖ ਦਿਆਂ ਜਣਾਈਆ। ਜਿਨ੍ਹਾਂ ਦੇ ਕਾਇਆ ਮੰਦਰ ਅੰਦਰ ਮੇਰੇ ਉਹ ਚੁਬਾਰੇ, ਜਿਸ ਦੀ ਇੱਟ ਨਜ਼ਰ ਕੋਇ ਨਾ ਆਈਆ । ਜੋ ਮੇਰਾ ਮੈਂ ਉਸ ਦੇ ਸਦਾ ਦੁਆਰੇ, ਦੂਰ ਦੁਰਾਡੇ ਪੰਧ ਮੁਕਾਈਆ। ਇਹੋ ਹੁਕਮ ਸੱਚੀ ਸਰਕਾਰੇ, ਪੁਰਖ ਅਕਾਲ ਦਿਤਾ ਸਮਝਾਈਆ। ਰਾਮ ਕਿਹਾ ਮੈਂ ਤੈਥੋਂ ਬਲਿਹਾਰੇ, ਸਦਕੇ ਘੋਲ ਘੁਮਾਈਆ। ਗੋਬਿੰਦ ਕਿਹਾ ਓਹ ਵੇਖ ਜੋਤ ਨਿਰੰਕਾਰੇ, ਜੋਤੀ ਨੂਰ ਕਰੇ ਰੁਸ਼ਨਾਈਆ। ਕੁਛ ਸ਼ਬਦੀ ਬੋਲ ਸੁਣਾਏ ਜੈਕਾਰੇ, ਕਰੇ ਅਗੰਮ ਪੜ੍ਹਾਈਆ। ਜਿਸ ਵੇਲੇ ਚੌਥਾ ਜੁਗ ਆਵੇ ਕਿਨਾਰੇ, ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਪੂਰੇ ਕਰੇ ਲਾਰੇ, ਲਹਿਣਾ ਮੂਲ ਚੁਕਾਈਆ। ਨਿਰਗੁਣ ਨਿਰਵੈਰ ਆਪ ਆਵੇ ਵਿਚ ਸੰਸਾਰੇ, ਜੋਤੀ ਜਾਮਾ ਵੇਸ ਵਟਾਈਆ। ਗੋਬਿੰਦ ਕਿਹਾ ਮੈਂ ਕਲਗ਼ੀ ਵਾਲਾ ਉਹ ਕਲਕੀ ਅਵਤਾਰੇ, ਜਿਸ ਦੀ ਕਲਾ ਸਮਝ ਕਿਸੇ ਨਾ ਆਈਆ। ਓਹ ਵਸੇ ਸਦਾ ਭਗਤਾਂ ਦੁਆਰੇ, ਦੂਜੇ ਦਰ ਨਜ਼ਰ ਨਾ ਆਈਆ। ਅਸਾਂ ਸਾਰਿਆਂ ਓਸ ਦੇ ਹੋਣਾ ਪਨਿਹਾਰੇ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਇਕ ਸਮਝਾਈਆ। ਰਾਮ ਕਿਹਾ ਗੋਬਿੰਦ ਇਹ ਖੇਲ ਨਿਰਾਲਾ, ਹਰਿ ਕਰਤਾ ਆਪ ਕਰਾਈਆ। ਗੋਬਿੰਦ ਕਿਹਾ ਜੁਗ ਚੌਕੜੀ ਬਦਲੇ ਚਾਲਾ, ਰਾਮ ਕ੍ਰਿਸ਼ਨ ਰਹਿਣ ਕੋਇ ਨਾ ਪਾਈਆ। ਰਾਮ ਕਿਹਾ ਮੈਂ ਵੇਖਾਂ ਖੇਲ ਸਚੀ ਧਰਮਸਾਲਾ, ਧਰਮ ਦਵਾਰਿਉਂ ਨਜ਼ਰੀ ਆਈਆ। ਗੋਬਿੰਦ ਕਿਹਾ ਮੈਂ ਓਸ ਦਾ ਨੱਢਾ ਬਾਲਾ, ਨਨ੍ਹਾ ਸੋਭਾ ਪਾਈਆ। ਜਿਸ ਕਲਜੁਗ ਅੰਤ ਸਭ ਦਾ ਕੱਢਣਾ ਦਵਾਲਾ, ਲੇਖਾ ਮੰਗੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਹੇ ਮੈਂ ਬਸਤਰ ਤੱਕੇ ਉਹ, ਬਿਨ ਅੱਖਾਂ ਅੱਖ ਖੁਲ੍ਹਾਈਆ। ਜਿਸ ਦੁਨੀਆ ਭਾਰ ਮਿਟੌਣਾ ਦੋ, ਦੂਆ ਏਕੇ ਵਿਚ ਸਮਾਈਆ । ਸਤਿਜੁਗ ਸਾਚੀ ਕਰਨੀ ਲੋ, ਲੋਆਂ ਪੂਰੀਆਂ ਪੜਦਾ ਲਾਹੀਆ। ਜਨ ਭਗਤਾਂ ਕੂੜੀ ਕਿਰਿਆ ਵਿਚੋਂ ਕਰ ਨਿਰਮੋਹ, ਮੁਹੱਬਤ ਇਕੋ ਨਾਲ ਜੁੜਾਈਆ। ਪਰਮਾਤਮ ਹੋ ਕੇ ਆਤਮ ਜਾਵੇ ਛੋਹ, ਸੁਰਤੀ ਸ਼ਬਦ ਨਾਲ ਮਿਲਾਈਆ। ਕਿਸੇ ਨਾਲ ਨਾ ਕਰੇ ਧਰੋਹ, ਜ਼ੁਲਮ ਸਿਤਮ ਨਾ ਕੋਇ ਢਾਹੀਆ। ਗੁਰਮੁਖਾਂ ਦੇ ਅੰਦਰੋਂ ਕੂੜੀ ਕਿਰਿਆ ਦੇ ਕੱਢੇ ਗ੍ਰੋਹ, ਪਤਤ ਪੁਨੀਤ ਬਣਾਈਆ। ਨਿਝਰ ਰਸ ਅੰਮ੍ਰਿਤ ਬੂੰਦ ਸਵਾਂਤੀ ਦੇਵੇ ਚੋ, ਲੋਚਣ ਨੈਣ ਇਕ ਖੁਲ੍ਹਾਈਆ। ਭਗਤ ਭਗਵਾਨ ਇਕ ਰੂਪ ਜਾਵਣ ਹੋ, ਇਕੋ ਰੰਗ ਰੰਗਾਈਆ। ਦੁਰਮਤ ਮੈਲ ਦੇਵੇ ਧੋ, ਪਤਤ ਪੁਨੀਤ ਬਣਾਈਆ। ਧੁਰ ਦੀ ਵਸਤ ਨਾਮ ਨਿਧਾਨਾ ਢੋਆ ਦੇਵੇ ਢੋਅ, ਹਰਿ ਕਰਤਾ ਆਪ ਵਰਤਾਈਆ। ਜਿਸ ਦਾ ਭੇਤ ਨਾ ਜਾਣੇ ਕੋ, ਪੜਦਾ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜ ਕੁੜਿਆਰਾ ਦਏ ਮਿਟਾਈਆ। ਕਾਲੇ ਕਪੜੇ ਕਹਿਣ ਅਸੀਂ ਕਾਲੀ ਧਾਰ ਰਹਿਣ ਨਹੀਂ ਦੇਣੀ ਨਿੰਦਕ, ਨਾਤਾ ਕੂੜ ਦੇਣਾ ਤੁੜਾਈਆ। ਸਤਿ ਧਰਮ ਦਾ ਦੇ ਕੇ ਸਿਦਕ, ਸਬੂਰੀ ਸਬਰ ਦੇਣੀ ਜਣਾਈਆ। ਪ੍ਰੇਮ ਪਿਆਰ ਦੀ ਦੱਸ ਕੇ ਮਿਲਤ, ਮਿਲਣੀ ਹਰਿ ਜਗਦੀਸ਼ ਕਰਾਈਆ। ਮਨ ਕਲਪਣਾ ਰਹਿਣ ਨਹੀਂ ਦੇਣੀ ਇੱਲਤ, ਇਲਮ ਆਲਮ ਨਾ ਕੋਇ ਲੜਾਈਆ। ਸਚ ਧਰਮ ਦੀ ਦੇਣੀ

❋

❋

ਹਿੰਮਤ, ਬੁੱਧ ਬਬੇਕ ਜਣਾਈਆ। ਜਨ ਭਗਤਾਂ ਦੱਸਣੀ ਪ੍ਰਭੂ ਦੀ ਸਿੰਮਤ, ਮਾਰਗ ਇਕ ਉਪਜਾਈਆ। ਜਿਸ ਦੀ ਮਹਿੰਮਾ ਚਾਰ ਜੁਗ ਦੇ ਗ੍ਰੰਥ ਲਿਖਤ, ਭਵਿਖਤ ਵਿਚ ਵਡਿਆਈਆ। ਉਹ ਦੀਨ ਦਿਆਲਾ ਆਦਿ ਜੁਗਾਦੀ ਇਸ਼ਟ, ਜਿਸ ਨੂੰ ਸਕੇ ਨਾ ਕੋਇ ਬਦਲਾਈਆ। ਸੋ ਮਹਿਬੂਬ ਮੁਹੱਬਤ ਵਿਚ ਗੁਰਮੁਖਾਂ ਖੋਲ੍ਹੇ ਦ੍ਰਿਸ਼ਟ, ਦ੍ਰਿਸ਼ਟੀ ਆਪਣੀ ਉਤੇ ਪਾਈਆ। ਆਤਮ ਪਰਮਾਤਮ ਪਰਮਾਤਮ ਆਤਮ ਦੱਸ ਕੇ ਸਾਚਾ ਗ੍ਰਹਿਸਤ, ਗਹਿਰ ਗੰਭੀਰ ਦਏ ਸਰਨਾਈਆ। ਜਿਸ ਦੇ ਕੋਲ ਜੁਗ ਚੌਕੜੀ ਸਭ ਦੀ ਸਦਾ ਫ਼ਰਿਸਤ, ਅਭੁਲ ਭੁਲ ਕਦੇ ਨਾ ਜਾਈਆ। ਗੁਰਮੁਖੋ ਤੁਹਾਡੇ ਚਰਨਾਂ ਹੇਠ ਰੋਲ ਕੇ ਸਵਰਗ ਬਹਿਸ਼ਤ, ਸਚ ਦਵਾਰਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਧਰਮ ਇਕ ਜਣਾਈਆ। ਕਾਲੇ ਕਪੜੇ ਕਹਿਣ ਕਾਲਾ ਰੰਗ ਅਪਾਰ, ਅਪਰੰਪਰ ਸਵਾਮੀ ਦਏ ਜਣਾਈਆ। ਜਿਸ ਦਾ ਲਹਿਣਾ ਸਦਾ ਜੁਗ ਚਾਰ, ਚੌਕੜੀ ਵੰਡ ਵੰਡਾਈਆ । ਓਹ ਵੇਖਣਹਾਰ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਨਿਰਗੁਣ ਨਿਰਵੈਰ ਹੋ ਕੇ ਉਜਿਆਰ, ਜਾਗਰਤ ਜੋਤ ਕਰੇ ਰੁਸ਼ਨਾਈਆ। ਖੇਲ ਕਰੇ ਵਿਚ ਸੰਸਾਰ, ਸਾਹਿਬ ਅੰਤਰਜਾਮੀ ਪੜਦਾ ਆਪ ਉਠਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਦਰ ਠਾਂਡੇ ਪਾਵੇ ਸਾਰ, ਅਗਨੀ ਤਤ ਬੁਝਾਈਆ। ਸੋਈ ਸੁਰਤੀ ਅਕਾਲ ਮੂਰਤੀ ਸ਼ਬਦ ਧੁਨ ਲਏ ਉਠਾਲ, ਸੁੰਨ ਮੁੰਨ ਡੇਰਾ ਢਾਹੀਆ । ਘਰ ਸਵਾਮੀ ਮੁਰੀਦਾਂ ਪੁਛੇ ਹਾਲ, ਮੁਰਸ਼ਦ ਹੋ ਕੇ ਧੁਰਦਰਗਾਹੀਆ। ਉਨ੍ਹਾਂ ਪੋਹ ਨਾ ਸਕੇ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਜਿਨ੍ਹਾਂ ਦੀ ਲੇਖੇ ਲਾਏ ਘਾਲ, ਕੀਤੀ ਘਾਲ ਝੋਲੀ ਪਾਈਆ। ਗੁਰਮੁਖਾਂ ਬਣਾ ਕੇ ਆਪਣੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਕਾਇਆ ਸੁਹਾ ਕੇ ਸੱਚੀ ਧਰਮਸਾਲ, ਧਰਮ ਦੁਆਰਾ ਇਕ ਵਖਾਈਆ। ਜਿਥੇ ਸਤਿਗੁਰ ਵਸੇ ਨਾਲ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਕਾਲੇ ਬਸਤਰ ਕਹਿਣ ਵੇਖਣਹਾਰਾ ਮੁਰੀਦਾਂ ਹਾਲ, ਮੁਰਸ਼ਦ ਨੂਰ ਇਲਾਹੀਆ। ਕਲਜੁਗ ਅੰਤ ਅਵੱਲੜੀ ਚਲ ਕੇ ਚਾਲ, ਚਾਲ ਨਿਰਾਲੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਹਰਿ ਵੱਡਾ ਦਾਤਾ ਬੇਪ੍ਰਵਾਹ, ਬੇਅੰਤ ਇਕ ਅਖਵਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਦਏ ਸਲਾਹ, ਹੁਕਮੇ ਹੁਕਮ ਸੁਣਾਈਆ। ਸੋ ਕਲਜੁਗ ਅੰਤਮ ਬਣੇ ਮਲਾਹ, ਖੇਵਟ ਖੇਟਾ ਨੂਰ ਖ਼ੁਦਾਈਆ। ਸਤਿ ਬੇੜਾ ਲਏ ਚਲਾ, ਨਈਆ ਨੌਕਾ ਨਾਮ ਪ੍ਰਗਟਾਈਆ। ਵਾਹਦ ਜਲਵਾ ਕਰ ਰੁਸ਼ਨਾ, ਖ਼ੁਦਾ ਖ਼ੁਦੀ ਦਏ ਗਵਾਈਆ। ਵਾਹਦ ਕਲਮਾ ਦਏ ਪੜ੍ਹਾ, ਅਬਾਦਤ ਇਕੋ ਦਏ ਸਮਝਾਈਆ। ਵਾਹਦ ਮੰਜ਼ਲ ਦਏ ਵਖਾ, ਅਰਸ਼ ਕੁਰਸ਼ ਡੇਰਾ ਢਾਹੀਆ। ਵਾਹਦ ਮਹਿਬੂਬ ਦਏ ਮਿਲਾ, ਮੇਲਾ ਇਕੋ ਨਾਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਕਾਲਾ ਬਸਤਰ ਕਹੇ ਜਿਸ ਵੇਲੇ ਮੁਹੰਮਦ ਰਖਿਆ ਵਿਚ ਕ਼ਬਰ, ਮਕ਼ਬਰਾ ਦਏ ਦੁਹਾਈਆ। ਜਾਮ ਹਕੀਕੀ ਪੀਤਾ ਮਲਕੁਲ ਮੌਤ ਸਬਰ, ਸਾਬਰ ਸਬਰ ਵਡਿਆਈਆ। ਛਡ ਉਮਤੀ ਕੂੜ ਕੁੜਿਆਰਾਂ ਵਾਲੇ ਟੱਬਰ, ਸੁਨਤ ਵਾਲੇ ਤਜਾਈਆ। ਵੇਖਿਆ ਜਲਵਾ ਇਕੋ ਨੂਰ ਸ਼ੇਰ ਬੱਬਰ, ਚੌਦਸ ਚੌਦਸ ਚੌਦਸ ਰੁਸ਼ਨਾਈਆ। ਮੁਹੰਮਦ ਚੁੰਮੇ ਏਕਾ ਕ਼ਦਮ, ਕ਼ਦਮ ਬੋਸੀ ਵਿਚ ਸੀਸ ਨਿਵਾਈਆ। ਸਚ ਦੁਆਰਾ ਲੱਗਾ ਲੱਭਣ, ਜਿਥੇ ਨੂਰ ਇਕ ਰੁਸ਼ਨਾਈਆ। ਇਕ ਮੁਹੱਬਤ ਵਿਚ ਹੋ ਕੇ ਮਗਨ, ਨਾਅਰਾ ਦਿਤਾ ਲਾਈਆ। ਪਰਵਰਦਿਗਰ ਸਾਂਝੇ ਯਾਰ ਕਿਸ ਵੇਲੇ ਕਰੇਂ ਆਪਣਾ ਅਦਲ, ਇਨਸਾਫ਼ ਸਚ ਕਮਾਈਆ।

❋

❋

ਨੂਰੀ ਅੱਲ੍ਹਾ ਕਹੇ ਜਿਸ ਵੇਲੇ ਸਦੀ ਚੌਧਵੀਂ ਦੇਵਾਂ ਬਦਲ, ਬਦਲਾਂ ਖ਼ਲਕ ਖ਼ੁਦਾਈਆ। ਕੂੜੀ ਕਿਰਿਆ ਕਰ ਕੇ ਕ਼ਤਲ, ਕ਼ਾਤਲ ਮਕ਼ਤੂਲ ਵੇਖ ਵਖਾਈਆ । ਸੂਫ਼ੀ ਫ਼ਕੀਰ ਉਠਾ ਕੇ ਰਤਨ, ਅਮੋਲਕ ਆਪ ਉਪਜਾਈਆ। ਸਾਚੇ ਬਹਿ ਕੇ ਪਤਣ, ਵੇਖਾਂ ਥਾਉਂ ਥਾਈਂਆ। ਮੁਹੰਮਦਾ ਤੈਨੂੰ ਫੇਰ ਵਖਾਵਾਂ ਕਾਅਬਿਆਂ ਵਾਲਾ ਵਤਨ, ਆਪਣਾ ਹੁਕਮ ਜਣਾਈਆ। ਜਿਥੇ ਤੇਰਾ ਕਲਮਾ ਦੱਸਿਆ ਹੋਇਆ ਜਪਣ, ਹੋਕਾ ਹੱਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਇਕ ਜਣਾਈਆ। ਧੁਰ ਦਾ ਲੇਖਾ ਲੈਣਾ ਸਮਝ, ਬਿਨ ਸਮਝ ਸਮਝ ਸਮਝਾਈਆ। ਬਿਨ ਕਲਮਿਉਂ ਬਿਨ ਨਾਮ ਨਿਧਾਨ ਬਿਨ ਨਾਦ ਧੁਨ ਬਿਨ ਆਵਾਜ਼ ਰਮਜ਼, ਰਹੀਮ ਰਹਿਮਾਨ ਲਗਾਈਆ। ਕੋਟਨ ਕੋਟ ਗੁਰ ਅਵਤਾਰ ਪੈਗ਼ੰਬਰ ਜੰਮਣ, ਤਨ ਵਜੂਦ ਹੰਢਾਈਆ। ਅੰਤ ਪੁਰਖ ਅਕਾਲਾ ਦੀਨ ਦਿਆਲਾ ਕੱਢਕੇ ਸਭ ਦੇ ਸੰਮਣ, ਹੁਕਮ ਨਾਲ ਆਪਣੇ ਦਰ ਬਹਾਈਆ। ਦਰਵੇਸ਼ ਹੋ ਕੇ ਹਮੇਸ਼ ਮੰਗਣ, ਗਲ ਪੱਲੂ ਵਾਸਤਾ ਪਾਈਆ। ਕ਼ਦਮਾਂ ਉਤੇ ਝੁਕ ਝੁਕ ਡਿੱਗਣ, ਸਿਰ ਸਕੇ ਨਾ ਕੋਇ ਉਠਾਈਆ। ਜੁਗ ਚੌਕੜੀ ਜਿਸ ਵੇਲੇ ਚਾਹਵਾਂ ਲੋਕਮਾਤ ਚਾੜ੍ਹ ਦੇਵਾਂ ਰੰਗਣ, ਤਤ ਵਜੂਦ ਵਡਿਆਈਆ। ਜਿਸ ਵੇਲੇ ਹੁਕਮ ਕਰਾਂ ਮੰਗਾ ਕੇ ਆਪਣੇ ਅੰਗਣ, ਆਪਣੇ ਵਿਚ ਸਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਮੁਹੰਮਦ ਕਹੇ ਮੇਰੀ ਤੋਬਾ ਅਮੀਨ, ਆਲਮੀਨ ਸਰਨਾਈਆ। ਮੋਹੇ ਤੋਹੇ ਯੱਕ ਯਕੀਨ, ਨਿਉਂ ਨਿਉਂ ਲਾਗਾਂ ਪਾਈਆ। ਤੇਰੇ ਹੁਕਮ ਦੀ ਸਚ ਤਾਲੀਮ, ਤੁਲਬੇ ਗੁਰ ਅਵਤਾਰ ਪੈਗ਼ੰਬਰ ਅਖਵਾਈਆ। ਤੇਰਾ ਘਰਾਨਾ ਉਚ ਅਜ਼ੀਮ, ਆਲੀਸ਼ਾਨ ਸੋਭਾ ਪਾਈਆ। ਤੂੰ ਮਾਲਕ ਸਦ ਕ਼ਦੀਮ, ਕ਼ੁਦਰਤ ਕ਼ਾਦਰ ਇਕ ਅਖਵਾਈਆ। ਅਸੀਂ ਸਦਾ ਤੇਰੇ ਅਧੀਨ, ਸਿਰ ਸਕੇ ਨਾ ਕੋਇ ਉਠਾਈਆ। ਤੇਰੀ ਸਿਫ਼ਤਾਂ ਰਹੇ ਚੀਨ, ਚਿੰਤਾ ਗ਼ਮ ਗੁਆਈਆ। ਤੈਨੂੰ ਕਹਿ ਕੇ ਇਕ ਮੋਬੀਨ, ਵਾਹ ਵਾਹ ਤੇਰੀ ਸਿਫ਼ਤ ਸਾਲਾਹੀਆ। ਤੇਰਾ ਖੇਲ ਉਤੇ ਜ਼ਮੀਨ, ਅਸਮਾਨ ਜਮਾਨ ਖੇਲ ਖਿਲਾਈਆ। ਤੂੰ ਸਾਹਿਬ ਸਦਾ ਪ੍ਰਬੀਨ, ਪਾਰਬ੍ਰਹਮ ਵਡਿਆਈਆ। ਤੇਰਾ ਲੇਖਾ ਨਹੀਂ ਨਰ ਮਦੀਨ, ਆਤਮ ਨੂਰ ਤੇਰੀ ਰੁਸ਼ਨਾਈਆ। ਤੂੰ ਸਾਹਿਬ ਨਹੀਂ ਮਸਕੀਨ, ਦੇਵਣਹਾਰ ਅਖਵਾਈਆ। ਜਿਸ ਵੇਲੇ ਕਲਜੁਗ ਅੰਤ ਪੈਗ਼ੰਬਰੋ ਤੁਹਾਡੀ ਹੋਈ ਤੌਹੀਨ, ਆਬਰੂ ਰਹਿਣ ਕੋਇ ਨਾ ਪਾਈਆ। ਫੇਰ ਮੈਂ ਲੇਖਾ ਮੁਕਾਵਾਂ ਪ੍ਰਾਚੀਨ, ਪਿਛਲਾ ਝਗੜਾ ਦਿਆਂ ਮੁਕਾਈਆ। ਨਵਾਂ ਨੂਰ ਵਖਾ ਕੇ ਸੀਨ, ਅਲਿਫ਼ ਯੇ ਦਾ ਡੇਰਾ ਢਾਹੀਆ। ਸ਼ਰਅ ਵਿਚ ਰਹਿਣ ਨਾ ਦੇਵਾਂ ਕੋਈ ਗ਼ਮਗੀਨ, ਗ਼ਮੀ ਵਿਚੋਂ ਖ਼ੁਸ਼ੀ ਦਿਆਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਧੁਰ ਦਾ ਘਰ, ਜਿਸ ਗ੍ਰਹਿ ਬੈਠਾ ਆਸਣ ਲਾਈਆ। ਕਾਲੇ ਕਪੜੇ ਵੇਖੋ ਕਾਲੀ ਧਾਰ, ਕਲਮਿਆਂ ਬਾਹਰ ਪੜ੍ਹਾਈਆ। ਮਜ਼ੀਉਲ ਮਜਾ ਰਵੀਉਲ ਅਜ਼ਾ ਨਬੀਉਲ ਜਹਾਂ ਸ਼ਾਮੇ ਨਮਾਂ ਰੋਸ਼ੇ ਅਵਾਂ ਸ਼ਾਇਰੇ ਸ਼ੁਰੂ ਨਵਜ਼ਲਕੇ ਰੁਹਿੰਦਗੀ ਨਾ ਆਫ਼ਤਾਬੇ ਤਲੂਹ ਜ਼ਾਹਰੇ ਨਗਾਂ ਅਜ਼ੀਨੇ ਅਸਮਾਂ ਸ਼ਾਨੇ ਸਜ਼ਗ ਲਹਿਜ਼ਤੇ ਜ਼ਵੱਗ ਸੂਰਾ ਸਰਬੱਗ ਪੁਰਖ ਸਮਰਥ ਮਹਿੰਮਾ ਅਕਥ ਕਥਨੀ ਕਥ ਨਾ ਸਕੇ ਰਾਈਆ। ਜਾਹੀਨੇ ਦਹਿੰਦ ਗੁਜ਼ੀਨੇ ਬਖ਼ਸ਼ਿੰਦ ਨਜ਼ੀਨੇ ਚਿੰਦ ਮਜ਼ੀਨੇ ਗੋਬਿੰਦ ਪੋਜ਼ੀਨੇ ਸ਼ਹਿੰਦ ਨਾਜ਼ੂਨੇ ਜ਼ਮੀਂ ਆਸਮਾਨੇ ਅਮਾਮ ਪੈਗ਼ੰਬਰੇ ਅਯਾਮ ਖ਼ਾਨਾ ਤਮਾਮ ਖ਼ੁਦਾਏ ਸਲਾਮ ਰਹਿਮਤੇ ਨਜ਼ਾਮ ਜ਼ਾਗੁਰਤੇ ਕਲਾਮ ਮੁਹੰਮਦੇ ਬੇਜ਼ਬਾਨ ਜ਼ਵੀਚਿਸਤ ਨਾਚੂਜ਼ੇ ਨਜ਼ਾਂ ਰਹੀਮ ਰਿਹਾ ਮਹਿਬਾਨ ਬੀਦੋ ਬੀ ਖੈਰੀਯਾ ਅਲਾਹ ਅਲਾਹੀ ਨੂਰ ਨਜ਼ਰੀ ਆਈਆ। ਕਾਲੇ ਬਸਤਰ ਕਹਿਣ ਇਹ ਖੇਲ ਪ੍ਰਭੂ ਦਾ ਨਵਾਂ, ਜਿਸ

❋

❋

ਨੇ ਬਦਲ ਦੇਣਾ ਸਮਾਂ, ਪੈਗ਼ੰਬਰਾਂ ਦੀ ਪੂਰੀ ਕਰਨੀ ਤਮਾਂ, ਸਭ ਦਾ ਲੇਖਾ ਹੋਣਾ ਜਮ੍ਹਾਂ, ਬਿਨਾ ਪਰਵਰਦਿਗਾਰ ਸਾਂਝੇ ਯਾਰ ਸਭ ਦੀ ਗੁਲ ਹੋਣੀ ਸ਼ਮਾ, ਸ਼ਮਾਦਾਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਹੁਕਮ ਹੋਣ ਲੱਗਾ ਰਵਾਂ, ਰਵਾਨਗੀ ਵਿਚ ਪ੍ਰਵਾਨਗੀ ਅਹਿਸਾਨਗੀ ਬੇਪਹਿਚਾਨਗੀ ਮਰਦ ਮਰਦਾਨਗੀ ਮਦਦ ਅਦਦ ਅਦਾਲਤ ਵਿਚ ਇਨਸਾਫ਼, ਕੂੜਾ ਰਹਿਣ ਨਾ ਦੇਵੇ ਕੋਈ ਗੁਸਤਾਖ਼, ਜਨ ਭਗਤਾਂ ਕਰ ਕੇ ਮੁਆਫ਼, ਅਗਲੇ ਪਿਛਲੇ ਲਹਿਣੇ ਦੇਣੇ ਲੇਖੇ ਕਰ ਕੇ ਸਾਫ਼, ਸਾਬਤ ਸਬੂਤ ਤਨ ਵਜੂਦ ਕਲਬੂਤ ਮਹਿਦੂਦ ਮੁਹੱਬਤ ਵਿਚ ਆਪਣੀ ਹੱਦ ਲਏ ਲੰਘਾਈਆ।

੧੦ ਚੇਤ ਸ਼ਹਿਨਸ਼ਾਹੀ ਸੰਮਤ ੪ ਸੁਦਾਗਰ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲ ਜ਼ਿਲਾ ਫ਼ਿਰੋਜ਼ਪੁਰ

ਸਿਆਹੀ ਕਹੇ ਮੈਂ ਦੱਸਾਂ ਭੇਵ ਸ਼ਹਿਨਸ਼ਾਹ, ਹਰਿ ਕਰਤਾ ਵਡ ਵਡਿਆਈਆ। ਆਦਿ ਜੁਗਾਦੀ ਬੇਪ੍ਰਵਾਹ, ਬੇਅੰਤ ਬੇਅੰਤ ਸਾਰੇ ਗਾਈਆ। ਸੋ ਪੁਰਖ ਨਿਰੰਜਣ ਆਪਣੀ ਖੇਲ ਰਿਹਾ ਖਿਲਾ, ਹਰਿ ਕਰਤਾ ਧੁਰਦਰਗਾਹੀਆ। ਏਕੰਕਾਰਾ ਹੁਕਮ ਵਰਤਾ, ਆਦਿ ਨਿਰੰਜਣ ਵੇਖ ਵਖਾਈਆ। ਅਬਿਨਾਸ਼ੀ ਕਰਤਾ ਹੋ ਸਹਾ, ਸ੍ਰੀ ਭਗਵਾਨ ਸੋਭਾ ਪਾਈਆ। ਪਾਰਬ੍ਰਹਮ ਪੜਦਾ ਲਾਹ, ਭੇਵ ਅਭੇਦ ਦਏ ਖੁਲ੍ਹਾਈਆ। ਨਿਰਗੁਣ ਨੂਰ ਜੋਤ ਕਰ ਰੁਸ਼ਨਾ, ਜਲਵਾਗਰ ਇਕ ਅਖਵਾਈਆ। ਸਚ ਸਿੰਘਾਸਣ ਸੋਭਾ ਪਾ, ਦਰ ਠਾਂਡੇ ਡੇਰਾ ਲਾਈਆ। ਸ਼ਬਦੀ ਸੁਤ ਦੁਲਾਰਾ ਜਾ, ਬਣੇ ਧੰਨ ਜਣੇਂਦੀ ਮਾਈਆ। ਵਿਸ਼ਨ ਬ੍ਰਹਮਾ ਸ਼ਿਵ ਉਪਜਾ, ਭੇਵ ਅਭੇਦਾ ਆਪ ਖੁਲ੍ਹਾਈਆ। ਧੁਰ ਸੰਦੇਸ਼ਾ ਇਕ ਸੁਣਾ, ਬ੍ਰਹਮੇ ਦਿਤਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦਿਤਾ ਚੁਕਾਈਆ। ਸਚ ਸੰਦੇਸ਼ਾ ਬ੍ਰਹਮੇ ਦਿਤਾ ਦੱਸ, ਬਿਨ ਅੱਖਰਾਂ ਅੱਖਰ ਜਣਾਈਆ। ਇਕ ਬਣੌਂਣੀ ਅਗੰਮੀ ਮਸ, ਲੇਖਾ ਤੇਰੇ ਨਾਲ ਪ੍ਰਗਟਾਈਆ। ਵੇਖ ਆਪਣੀ ਓਸ ਅੱਖ, ਜਿਸ ਅੱਖ ਮੇਰੀ ਰੁਸ਼ਨਾਈਆ। ਲੱਭੇ ਇਕ ਹਕ਼ੀਕ਼ਤ ਹੱਕ, ਦੂਜੀ ਵੰਡ ਨਾ ਕੋਇ ਵੰਡਾਈਆ। ਮਿਲੇ ਕਿਸੇ ਦੁਆਰੇ ਨਾ ਹੱਟ, ਖੋਜਿਆਂ ਹੱਥ ਕੋਇ ਨਾ ਆਈਆ। ਬ੍ਰਹਮਾ ਚਰਨ ਗਿਆ ਢੱਠ, ਸੀਸ ਜਗਦੀਸ਼ ਝੁਕਾਈਆ। ਪੁਰਖ ਅਕਾਲੇ ਆਪੇ ਦੇ ਦੱਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਿਹਾ ਸੁਣ ਮੇਰੇ ਸੁਤ ਦੁਲਾਰੇ, ਸ਼ਬਦੀ ਧਾਰ ਧਾਰ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਿਆਰੇ, ਤਿੰਨਾਂ ਮੇਲਾ ਸਹਿਜ ਸੁਭਾਈਆ। ਵੇਖੋ ਨੇਤਰ ਇਕ ਉਘਾੜੇ, ਅੱਖ ਪ੍ਰਤੱਖ ਗੁਸਾਈਂਆ। ਲੇਖਾ ਜਾਣ ਧੁਰ ਦਰਬਾਰੇ, ਭੇਵ ਅਭੇਦਾ ਦਏ ਖੁਲ੍ਹਾਈਆ। ਨਿਵਣ ਨਿਵਣ ਨਿਵਣ ਕਰ ਨਿਮਸਕਾਰੇ, ਨਮੋ ਨਮੋ ਡੰਡਾਵਤ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋਵੋ ਇਕੱਠੇ, ਆਪਣਾ ਬਲ ਧਰਾਈਆ। ਹਰਿ ਸਰਨਾਈ ਢੱਠੇ, ਢਹਿ ਢਹਿ ਖ਼ੁਸ਼ੀ ਬਣਾਈਆ। ਦੀਨ ਦਿਆਲਾ ਹਰਿ ਕਿਰਪਾਲਾ ਸਚ ਸੰਦੇਸ਼ਾ ਦੱਸੇ ਹੱਕੇ, ਹਕ਼ੀਕ਼ਤ ਇਕ ਜਣਾਈਆ। ਪ੍ਰੇਮ ਪ੍ਰੀਤੀ ਵਿਚ ਜਾਓ ਮੱਤੇ, ਵਿਸਮਾਦੀ ਹੋ ਕੇ ਬਿਸਮਿਲ ਆਪਣਾ ਆਪ ਕਰਾਈਆ। ਕੌਲ ਇਕ਼ਰਾਰ ਕਰੋ ਪੱਕੇ, ਅੱਗੇ ਸਕੇ ਨਾ ਕੋਇ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

❋

❋

ਕਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਦੇਵੇ ਬ੍ਰਹਮ, ਹਰਿ ਕਰਤਾ ਵਡ ਵਡਿਆਈਆ। ਧੁਰ ਦਾ ਹੁਕਮ ਅਗੰਮੀ ਕਰਮ, ਨਿਹਕਰਮੀ ਆਪ ਜਣਾਈਆ। ਸਚ ਦੁਆਰੇ ਕਰ ਪ੍ਰਨ, ਪ੍ਰਮਾਨੰਦ ਵਿਚ ਸਮਾਈਆ। ਕਿਸ ਕਾਰਨ ਮਸ ਨੂੰ ਦੇਣਾ ਜਰਮ, ਜਨਣੀ ਬਣੇ ਕੋਇ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਿਤਾ ਖੁਲ੍ਹਾਈਆ। ਪੁਰਖ ਅਕਾਲ ਕਿਹਾ ਤਿੰਨੇ ਝੁਕ ਜਾਓ ਵਾਰ ਏਕ, ਏਕੰਕਾਰ ਇਕ ਦ੍ਰਿੜਾਈਆ। ਇਕੋ ਨੂਰ ਅਗੰਮੀ ਟੇਕ, ਟਿੱਕੇ ਮਸਤਕ ਲਾਈਆ। ਇਕਾ ਨਿਗਾਹ ਲਓ ਵੇਖ, ਅੱਖ ਅੱਖ ਨਾ ਕੋਇ ਬਦਲਾਈਆ। ਇਕੋ ਤੱਕੋ ਸੱਚਾ ਦੇਸ, ਜਿਥੇ ਬੈਠਾ ਬੇਪ੍ਰਵਾਹੀਆ। ਇਕੋ ਸਦਾ ਰਹੇ ਹਮੇਸ਼, ਜੋਤੀ ਜਾਤਾ ਇਕ ਅਖਵਾਈਆ। ਜਿਸ ਦੇ ਅੱਗੇ ਹੋਏ ਪੇਸ਼, ਪੇਸ਼ੀਨਗੋਈ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਆਪ ਚੁਕਾਈਆ। ਪੁਰਖ ਅਕਾਲ ਕਿਹਾ ਚਰਨ ਕਵਲ ਜਾਓ ਲੱਗ, ਆਪਣਾ ਆਪ ਮਿਟਾਈਆ। ਵੇਖੇ ਖੇਲ ਸੂਰਾ ਸਰਬਗ, ਹਰਿ ਕਰਤਾ ਦਏ ਦ੍ਰਿੜਾਈਆ। ਜਿਹੜੀ ਰਚਨਾ ਰਚੌਣੀ ਜਗ, ਜਾਗਰਤ ਜੋਤ ਕਰ ਰੁਸ਼ਨਾਈਆ। ਉਸ ਦਾ ਲਹਿਣਾ ਦੇਵਾਂ ਅੱਜ, ਆਜ਼ਜ਼ ਹੋ ਕੇ ਝੋਲੀ ਡਾਹੀਆ। ਜਿਸ ਕਾਰਨ ਲਿਆ ਸੱਦ, ਸ਼ਬਦੀ ਧਾਰ ਪ੍ਰਗਟਾਈਆ। ਵਖਾਈ ਆਪਣੀ ਹੱਦ, ਪੜਦਾ ਦਿਤਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਧੁਰ ਦਾ ਹੁਕਮ ਦੇਵੇ ਹਜ਼ੂਰ, ਹਰਿ ਕਰਤਾ ਦਇਆ ਕਮਾਈਆ। ਬ੍ਰਹਮੇ ਕਰੇ ਆਸਾ ਪੂਰ, ਮਨਸਾ ਪੂਰ ਕਰਾਈਆ। ਆਹ ਲੈ ਚਰਨ ਕਵਲ ਧੂਲ, ਧੂੜ ਨਾ ਕੋਇ ਵਖਾਈਆ। ਜਿਸ ਦੇ ਨਾਲ ਸਭ ਦਾ ਬਣੇ ਮੂਲ, ਅਮੁੱਲ ਮੁੱਲ ਨਾ ਕੋਇ ਵਖਾਈਆ। ਫ਼ਰਮਾਨਾ ਦੱਸ ਅਸੂਲ, ਹੁਕਮ ਇਕ ਵਰਤਾਈਆ। ਦਰ ਠਾਂਡੇ ਕਰੋ ਕ਼ਬੂਲ, ਕਿਵਲ ਆਪ ਜਣਾਈਆ। ਕਰਨੀ ਦਾ ਕਰਤਾ ਕਾਰ ਕਰੇ ਮਾਅਕੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਸਾਚੀ ਵਸਤ ਹੋਈ ਵਸੂਲ, ਬ੍ਰਹਮੇ ਝੋਲੀ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਇਕ ਵਖਾਈਆ। ਬ੍ਰਹਮੇ ਮਿਲੀ ਧੂਲ ਚਰਨ, ਚਰਨ ਕਵਲ ਸਰਨਾਈਆ। ਅੰਤਰ ਅੰਤਰ ਲੱਗਾ ਪੜ੍ਹਨ, ਨਾਦ ਅਗੰਮੀ ਢੋਲੇ ਗਾਈਆ। ਨਿਰਗੁਣ ਦਰਸ਼ਨ ਲੱਗਾ ਕਰਨ, ਜੋਤ ਨੂਰ ਰੁਸ਼ਨਾਈਆ। ਸਚ ਦੁਆਰੇ ਲੱਗਾ ਖੜਨ, ਸਨਮੁਖ ਸੋਭਾ ਪਾਈਆ। ਭੈ ਵਿਚ ਲੱਗਾ ਡਰਨ, ਨਿਉਂ ਨਿਉਂ ਸੀਸ ਨਿਵਾਈਆ । ਤੂੰ ਕਰਤਾ ਕਰਨੀ ਕਰਨ, ਸਭ ਕੁਛ ਤੇਰੇ ਹੱਥ ਵਡਿਆਈਆ। ਨੇਤਰ ਹੰਝੂ ਲੱਗਾ ਕਿਰਨ, ਜਲ ਧਾਰ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਰਾਗ ਸੁਣਾਈਆ। ਬ੍ਰਹਮੇ ਤੁਸੀਂ ਤਿੰਨੇ ਵਹਾਓ ਨੀਰ, ਨੈਣਾਂ ਛਹਿਬਰ ਲਾਈਆ। ਇਕ ਖਿੱਚ ਕੇ ਅਗੰਮ ਲਕੀਰ, ਪੁਰਖ ਅਕਾਲ ਦਿਤੀ ਲਾਈਆ। ਤੁਹਾਡੇ ਅੰਤਰ ਮੇਰੀ ਤਦਬੀਰ, ਤਰੀਕਾ ਇਕ ਸਮਝਾਈਆ। ਜਿਸ ਦੇ ਨਾਲ ਬਦਲਾਂ ਤਾਮੀਰ, ਭੇਵ ਅਭੇਦ ਖੁਲ੍ਹਾਈਆ। ਜਿਹੜੀ ਮੇਰੀ ਸੁਣੋ ਤਕਰੀਰ, ਇਹ ਤਹਿਰੀਰ ਦੇਣੀ ਬਣਾਈਆ। ਮੈਂ ਪਾਤਸ਼ਾਹ ਤੁਸੀਂ ਮੇਰੇ ਵਜ਼ੀਰ, ਧੁਰ ਦਾ ਹੁਕਮ ਰਿਹਾ ਦ੍ਰਿੜਾਈਆ। ਆਦਿ ਜੁਗਾਦਿ ਰਹਿਣਾ ਅਧੀਨ, ਸਿਰ ਸਕੇ ਨਾ ਕੋਇ ਉਠਾਈਆ। ਸਤਿ ਭਰੋਸਾ ਸਤਿ ਯਕੀਨ, ਇਕ ਇਕੱਲਾ ਆਪ ਰਖਾਈਆ। ਵੇਖਿਓ ਕਦੇ ਨਾ ਹੋਇਓ ਗ਼ਮਗੀਨ, ਅੰਤਰ ਰੰਗ ਚੜ੍ਹਾਈਆ। ਜਿਸ ਵੇਲੇ ਖੇਲ ਕਰਾਂ ਅਸਮਾਨ ਜ਼ਮੀਨ, ਬ੍ਰਹਿਮੰਡ ਖੰਡ ਪ੍ਰਗਟਾਈਆ। ਤਿੰਨਾਂ ਦੇ ਕੇ ਇਕ ਤਾਲੀਮ, ਸਿਖਿਆ ਸਾਚੀ ਇਕ ਸਮਝਾਈਆ। ਦਵਾਰਾ ਦੱਸ

❋

❋

ਅਗੰਮ ਅਜ਼ੀਮ, ਆਲੀਸ਼ਾਨ ਸੁਹਾਈਆ। ਥੋੜ੍ਹੀ ਥੋੜ੍ਹੀ ਕਰ ਤਕ਼ਸੀਮ, ਹੁਕਮ ਹੁਕਮ ਵਿਚ ਜਣਾਈਆ। ਮੇਰਾ ਖੇਲ ਸਦਾ ਕ਼ਦੀਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਰਿਹਾ ਚੁਕਾਈਆ। ਪੁਰਖ ਅਕਾਲ ਕਿਹਾ ਬ੍ਰਹਮੇ ਚਰਨ ਧੂਲ ਦੀ ਮਸ, ਮਸਤੀ ਵਿਚ ਵਡਿਆਈਆ। ਇਹ ਤੇਰੇ ਫੜੌਣੀ ਹੱਥ, ਹਥੇਲੀ ਉਤੇ ਟਿਕਾਈਆ। ਓਧਰੋਂ ਵੈਰਾਗ ਦਿਤਾ ਝਟ, ਅੰਦਰੋਂ ਕਲ ਬਦਲਾਈਆ। ਵਿਸ਼ਨ ਬ੍ਰਹਮਾ ਸ਼ਿਵ ਗਏ ਢੱਠ, ਚਰਨਾਂ ਸੀਸ ਨਿਵਾਈਆ। ਕਰ ਪ੍ਰਕਾਸ਼ ਜੋਤ ਲਟ ਲਟ, ਨੂਰ ਨੁਰਾਨਾ ਡਗਮਗਾਈਆ। ਵਹਿੰਦੀ ਧਾਰ ਖੋਲ੍ਹ ਕੇ ਹੱਟ, ਵਸਤ ਅਗੰਮੀ ਇਕ ਵਰਤਾਈਆ। ਬ੍ਰਿਹੋਂ ਵੈਰਾਗ ਲਗਾਇਆ ਫੱਟ, ਨੇਤਰ ਰੋਵਣ ਨੈਣਾਂ ਨੀਰ ਵਹਾਈਆ। ਦੀਨ ਦਿਆਲ ਨੇ ਬ੍ਰਹਮੇ ਦੇ ਅੱਖਾਂ ਹੇਠਾਂ ਡਾਹਿਆ ਹੱਥ, ਮਸ ਜਿਸ ਉਤੇ ਟਿਕਾਈਆ। ਫੇਰ ਬਚਨ ਕੀਤਾ ਹੱਸ, ਖ਼ੁਸ਼ੀਆਂ ਨਾਲ ਜਣਾਈਆ। ਤੁਹਾਡਾ ਨੇਤਰ ਪਾਣੀ ਮੇਰੀ ਧੂੜ ਦਾ ਰਸ, ਰਸਤਾ ਅਗਲਾ ਦਏ ਬਣਾਈਆ। ਦੋਹਾਂ ਦਾ ਮੇਲ ਕਰੋ ਇਕੱਠ, ਵੱਖਰਾ ਰਹਿਣ ਕੋਇ ਨਾ ਪਾਈਆ। ਫਿਰ ਦੋਵੇਂ ਜੋੜ ਕੇ ਹੱਥ, ਸੀਸ ਦਿਓ ਝੁਕਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਲਓ ਰਟ, ਨਿਰਗੁਣ ਨਿਰਗੁਣ ਧਾਰ ਚਲਾਈਆ। ਇਹ ਧੂਲ ਨੀਰ ਨੂੰ ਸਾਂਭ ਕੇ ਲੈਣਾ ਰਖ, ਮਿਲਿਆ ਮੇਲ ਨਾ ਕੋਇ ਤੁੜਾਈਆ। ਜਿਸ ਵੇਲੇ ਬ੍ਰਹਮਾ ਸ਼ਬਦ ਸੁਨੇਹੜਾ ਦੇਵਾਂ ਸਚ, ਹੁਕਮ ਇਕ ਸੁਣਾਈਆ। ਓਸ ਵੇਲੇ ਇਸ ਨੂੰ ਸੱਜੇ ਪੱਟ ਉਤੇ ਲਈਂ ਰਖ, ਸਹਿਜ ਸਹਿਜ ਨਾਲ ਟਿਕਾਈਆ। ਵਿਚੋਂ ਪ੍ਰਕਾਸ਼ ਹੋਵੇ ਝਟ, ਨੂਰ ਨੂਰ ਡਗਮਗਾਈਆ। ਤੇਰੀ ਰਾਣ ਤੇ ਲੱਗੇ ਫੱਟ, ਮੁਕਾਮ ਨਜ਼ਰ ਕੋਇ ਨਾ ਆਈਆ । ਜੋ ਤੇਰੀ ਮਿਲਾਵੇ ਵਿਚ ਰੱਤ, ਰੱਤੀ ਰੱਤ ਵਿਚ ਛੁਪਾਈਆ। ਫੇਰ ਮੇਰਾ ਫ਼ਰਮਾਨਾ ਲਿਖਣਾ ਖ਼ੁਸ਼ਖ਼ਤ, ਖਤੋ ਕਤਾਬਤ ਜਗਤ ਵਲ ਕਰਾਈਆ। ਇਹ ਖੇਲ ਪੁਰਖ ਸਮਰਥ, ਸਚ ਸਵਾਮੀ ਦਿਤੀ ਦ੍ਰਿੜਾਈਆ। ਸਾਚਾ ਦੇ ਕੇ ਹੱਕ, ਹਕ਼ੀਕ਼ਤ ਦਿਤੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਆਪ ਵਖਾਈਆ। ਧੂੜ ਨੂਰ ਦਾ ਬਣਿਆ ਅਗੰਮ ਮਿਲਾਪ, ਮਿਲਣੀ ਹਰਿ ਕਰਾਈਆ। ਦੋਹਾਂ ਦਾ ਰਿਹਾ ਨਾ ਆਪਾ ਆਪ, ਆਪਾ ਆਪਣੇ ਵਿਚ ਮਿਲਾਈਆ। ਪੁਰਖ ਅਕਾਲ ਮੰਨ ਕੇ ਬਾਪ, ਸੀਸ ਦਿਤਾ ਝੁਕਾਈਆ। ਤੇਰਾ ਖੇਲ ਤੇਰਾ ਪ੍ਰਤਾਪ, ਤੇਰੀ ਬੇਪ੍ਰਵਾਹੀਆ। ਧੂਲ ਨੀਰ ਨੇ ਜਪਿਆ ਸੋਹੰ ਜਾਪ, ਬਿਨ ਰਸਨਾ ਜਿਹਵਾ ਗਾਈਆ। ਪੁਰਖ ਅਕਾਲ ਅਗੰਮੀ ਦੱਸ ਬਾਤ, ਬਾਤਨ ਦਿਤਾ ਦ੍ਰਿੜਾਈਆ। ਤੁਹਾਨੂੰ ਹੁਣ ਪੌਣਾ ਵਿਚ ਦਵਾਤ, ਹਿਸਿਆਂ ਵਿਚ ਵੰਡ ਵੰਡਾਈਆ। ਤੁਹਾਡੀ ਮਿਟ ਗਈ ਆਪਣੀ ਜ਼ਾਤ, ਦੀਨ ਦੁਨੀ ਦੀ ਜ਼ਾਤ ਦੇਣੀ ਪ੍ਰਗਟਾਈਆ। ਤੁਹਾਡਾ ਲੇਖਾ ਕਾਗ਼ਜ਼ਾਤ, ਕ਼ਲਮ ਨਾਲ ਬਣਾਈਆ। ਗੁਰ ਅਵਤਾਰ ਪੈਗ਼ੰਬਰ ਬਣਾ ਕੇ ਭੇਜਾਂ ਦਾਸ, ਸੇਵਕ ਸੇਵਾ ਰੂਪ ਵਟਾਈਆ। ਓਹ ਕਾਤਬ ਬਣ ਕੇ ਮੇਰਾ ਲੇਖਾ ਲਿਖਣ ਹਿਸਾਬ, ਜਗਤ ਜੁਗਤ ਦ੍ਰਿੜਾਈਆ। ਵਿਦਿਆ ਵਾਲੀ ਨਹੀਂ ਕਿਤਾਬ, ਕਰਤਬ ਧੁਰ ਦਾ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਮਸ ਕਹੇ ਪ੍ਰਭ ਬੇਪ੍ਰਵਾਹੀ, ਤੇਰੀ ਵਡ ਵਡਿਆਈਆ। ਦਰ ਬੇਨੰਤੀ ਇਕ ਸੁਣਾਈ, ਨਿਉਂ ਨਿਉਂ ਸੀਸ ਝੁਕਾਈਆ। ਸੰਦੇਸ਼ਾ ਪੁਛਾਂ ਚਾਈਂ ਚਾਈਂ, ਪੜਦਾ ਦੇਣਾ ਉਠਾਈਆ। ਕਿਸ ਕਾਰਨ ਮੈਨੂੰ ਰਿਹਾ ਉਪਜਾਈ, ਕਿਉਂ ਇਹ ਬਣਤ ਬਣਾਈਆ। ਪੁਰਖ ਅਕਾਲ ਕਹੇ ਮੈਂ ਦਿਆਂ ਵਧਾਈ, ਸਿਰ ਤੇਰੇ ਹੱਥ ਟਿਕਾਈਆ। ਬਿਨ ਤੇਰੇ ਮੇਰੀ ਚਲੇ ਕੋਈ ਨਾ ਸ਼ਾਹੀ, ਸ਼ਹਿਨਸ਼ਾਹ ਸਕੇ ਨਾ ਕੋਇ ਪ੍ਰਗਟਾਈਆ। ਚਾਰ

❋

❋

ਜੁਗ ਦੀ ਤੇਰੀ ਸੇਵਾ ਲਾਈ, ਸਿਰ ਆਪਣਾ ਹੱਥ ਰਖਾਈਆ। ਬਿਨਾ ਤੇਰੇ ਮੇਰੀ ਯਾਦ ਨਾ ਕੋਇ ਜਣਾਈ, ਹਰਿ ਕਾ ਨਾਮ ਨਾ ਕੋਇ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਔਣੇ ਵਾਹੋ ਦਾਹੀ, ਯਕੇ ਬਾਦ ਦੀਗਰੇ ਪੰਧ ਮੁਕਾਈਆ। ਜਿਨ੍ਹਾਂ ਤੇਰੇ ਨਾਲ ਕਰਨੀ ਇਕ ਵਡਿਆਈ, ਧੁਰ ਦਾ ਢੋਲਾ ਸਿਫ਼ਤ ਸਾਲਾਹੀਆ। ਤੇਰੀ ਸ਼ਹਾਦਤ ਜਗਤ ਗ੍ਰੰਥ ਗਵਾਹੀ, ਗਵਾਹ ਸ਼ੁਦ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਬਣਤ ਰਿਹਾ ਬਣਾਈਆ। ਸ਼ਾਹੀ ਕਹੇ ਕੀ ਮੈਂ ਮੇਟਾਂ ਜੁਗ ਜੁਗ ਸ਼ਾਹੀ, ਸ਼ਾਹ ਪਾਤਸ਼ਾਹ ਰਹਿਣ ਕੋਇ ਨਾ ਪਾਈਆ। ਕੀ ਮੈਂ ਭੱਜਾਂ ਵਾਹੋ ਦਾਹੀ, ਨਿਤ ਨਿਤ ਪੰਧ ਮੁਕਾਈਆ। ਕੀ ਮੈਂ ਗੁਰ ਅਵਤਾਰ ਪੈਗ਼ੰਬਰ ਤਕਾਂ ਰਾਹੀ, ਰਹਿਬਰ ਹੋ ਕੇ ਸੇਵ ਕਮਾਈਆ। ਕੀ ਮੈਂ ਤੇਰਾ ਨਾਮ ਸੰਦੇਸ਼ਾ ਦੇਵਾਂ ਜਣਾਈ, ਜਗ ਜੀਵਣ ਦਾਤੇ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪੜਦਾ ਦੇਣਾ ਉਠਾਈਆ। ਪੁਰਖ ਅਕਾਲ ਕਹੇ ਤੇਰੀ ਮੇਰੇ ਨਾਲ ਜ਼ਾਤ, ਅਜ਼ਾਤੀ ਦਿਆਂ ਜਣਾਈਆ। ਤੇਰਾ ਰਹਿਣਾ ਵਿਚ ਦਵਾਤ, ਸਚ ਘਰਾਨਾ ਇਕ ਦਸਾਈਆ। ਜੁਗ ਚੌਕੜੀ ਧੁਰ ਦੀ ਦੱਸਾਂ ਗਾਥ, ਬੋਧ ਅਗਾਧ ਪੜ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਵਾਂ ਸਾਥ, ਸਗਲਾ ਸੰਗ ਬਣਾਈਆ। ਗੁਰ ਅਵਤਾਰ ਪੈਗ਼ੰਬਰ ਜੋ ਜਾਇਣ ਆਖ, ਅੱਖਰਾਂ ਵਿਚ ਵਡਿਆਈਆ। ਲਹਿਣਾ ਦੇਣਾ ਵੇਖੀਂ ਸਾਖਿਆਤ, ਬਿਨ ਸ਼ਾਹੀ ਨੈਣਾਂ ਅੱਖ ਉਠਾਈਆ। ਜਿਸ ਵੇਲੇ ਕਲਜੁਗ ਆਵੇ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਸਤਿ ਧਰਮ ਦਾ ਤੁੱਟੇ ਨਾਤ, ਕੂੜ ਕੁੜਿਆਰਾ ਡੰਕ ਵਜਾਈਆ। ਸਤਿਗੁਰ ਦਿਸੇ ਕੋਈ ਨਾ ਮਾਤ, ਧਰਨੀ ਧਰਤ ਧਵਲ ਦੁਹਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵਿਗੜੇ ਹਲਾਤ, ਹੱਲ ਸੁਆਲ ਨਾ ਕੋਇ ਕਰਾਈਆ। ਮਨ ਮਨੂਆ ਹੋਏ ਬਦਮਾਸ਼, ਬਦੀ ਨਾਲ ਚਤੁਰਾਈਆ। ਪਰਮ ਪੁਰਖ ਹੱਥ ਨਾ ਆਵੇ ਕੀਤਿਆਂ ਤਲਾਸ਼, ਖੋਜੀ ਖੋਜ ਨਾ ਕੋਇ ਖੁਜਾਈਆ। ਤੇਰੀ ਸੇਵਾ ਇਕ ਖ਼ਾਸ, ਹਰਿ ਖ਼ਾਲਸ ਦਏ ਵਡਿਆਈਆ। ਸ਼ਬਦ ਅਗੰਮੀ ਹੁਕਮ ਸੰਦੇਸ਼ਾ ਦੇਵੇ ਆਪ, ਹਰਿ ਕਰਤਾ ਧੁਰਦਰਗਾਹੀਆ। ਤੂੰ ਨਿਰਗੁਣ ਸਰਗੁਣ ਦੇਣਾ ਸਾਥ, ਸਗਲਾ ਸੰਗ ਬਣਾਈਆ। ਤੂੰ ਝਗੜਾ ਮੁਕੌਣਾ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਸਚ ਦੁਆਰੇ ਬਣ ਕੇ ਦਾਸ, ਧੁਰ ਦੀ ਸੇਵ ਦੇਣੀ ਕਮਾਈਆ। ਜੋ ਗੋਬਿੰਦ ਜਾਏ ਆਖ, ਸੂਲਾਂ ਸੱਥਰ ਸੇਜ ਹੰਢਾਈਆ। ਓਹ ਲਹਿਣਾ ਕਾਗ਼ਜ਼ਾਤ, ਕਲਮਿਆਂ ਤੋਂ ਬਾਹਰ ਦੇਣਾ ਸਮਝਾਈਆ। ਸਾਚਾ ਸੱਯਦਾ ਕਰ ਅਦਾਬ, ਨਮੋ ਸੀਸ ਝੁਕਾਈਆ। ਧੁਰ ਦਾ ਹੁਕਮ ਲਿਖਣਾ ਭਾਗ, ਭਗਵਨ ਇਕੋ ਇਕ ਸਮਝਾਈਆ। ਇਕੋ ਨੂਰ ਜੋਤ ਚਰਾਗ਼, ਅੰਧ ਅੰਧੇਰ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦਏ ਉਠਾਈਆ। ਸ਼ਾਹੀ ਕਹੇ ਤੇਰਾ ਲੇਖਾ ਅਗੰਮ ਅਪਾਰ, ਅਪਰੰਪਰ ਬੇਪਰਵਾਹੀਆ। ਲਿਖਦੇ ਰਹੇ ਗੁਰੂ ਅਵਤਾਰ, ਪੈਗ਼ੰਬਰ ਸੇਵ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗਏ ਹਾਰ, ਭੱਜੇ ਵਾਹੋ ਦਾਹੀਆ। ਸਦੀ ਚੌਧਵੀਂ ਕਿਸੇ ਦਾ ਰਿਹਾ ਨਾ ਕੋਈ ਅਖ਼ਤਿਆਰ, ਮੁਖ਼ਤਾਰਨਾਮੇ ਸਭ ਦੇ ਮਨਸੂਖ਼ ਕਰਾਈਆ। ਤੇਰਾ ਲੇਖਾ ਵੇਖਣਾ ਤੇਰੀ ਧਾਰ, ਧਰਨੀ ਧਰਤ ਧੌਲ ਨਾ ਕੋਈ ਵਡਿਆਈਆ। ਕੀ ਕਰਨੀ ਕਰਤੇ ਕਰਨੀ ਕਾਰ, ਕ਼ੁਦਰਤ ਦੇ ਮਾਲਕ ਦੇ ਵਡਿਆਈਆ। ਕੀ ਹੁਕਮ ਲਿਖੌਣਾ ਆਪਣੀ ਵਾਰ, ਵਾਰਤਾ ਪਿਛਲੀ ਮੇਟ ਮਿਟਾਈਆ। ਦਰ ਖੜ੍ਹੀ ਤੇਰੇ ਦਰਬਾਰ, ਦਰਗਾਹ ਸਾਚੀ ਸੀਸ ਨਿਵਾਈਆ। ਮੇਰਾ ਪੂਰਾ ਕਰ ਕੌਲ ਇਕ਼ਰਾਰ, ਵੇਲਾ ਵਕ਼ਤ ਦਏ ਗਵਾਹੀਆ। ਕਲਜੁਗ

❋

❋

ਕੂੜੀ ਕਿਰਿਆ ਕਰਾਂ ਖ਼ੁਆਰ, ਤੇਰਾ ਨਾਮ ਸ਼ਬਦ ਸ਼ਨਵਾਈਆ। ਸਤਿਜੁਗ ਸਾਚੇ ਕਰਾਂ ਪਿਆਰ, ਮੈਂ ਲਿਖ ਲਿਖ ਲੇਖ ਦਿਆਂ ਬਣਾਈਆ। ਜਨ ਭਗਤ ਸੁਹੇਲੇ ਭਗਤ ਪਕੜ ਉਠਾਵਾਂ ਦੁਲਾਰ, ਦੂਲ੍ਹੇ ਧੁਰ ਦੇ ਮੇਲ ਮਿਲਾਈਆ। ਸਦਾ ਸਦਾ ਸਦ ਜਾਵਾਂ ਬਲਿਹਾਰ, ਬਲਹਾਰੀ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ਼ਾਹੀ ਕਹੇ ਮੈਂ ਲਿਖ ਕੇ ਦਿਆਂ ਸ਼ਹਾਦਤ, ਚਾਰ ਜੁਗ ਦੇ ਸ਼ਬਦਾਂ ਨਾਲ ਮਿਲਾਈਆ। ਪਰਮ ਪੁਰਖ ਪ੍ਰਭ ਬਦਲ ਦੇ ਆਪਣੀ ਅਬਾਦਤ, ਅਦਲ ਇਨਸਾਫ਼ ਇਕ ਕਮਾਈਆ। ਸਭ ਦੇ ਅੰਦਰ ਦੇ ਲਿਆਕਤ, ਬੁਧ ਬਬੇਕ ਕਰਾਈਆ। ਸਚ ਦੁਆਰੇ ਬਖ਼ਸ਼ ਸਦਾਕਤ, ਮਿਹਰ ਨਜ਼ਰ ਇਕ ਉਠਾਈਆ। ਮੁਹੱਬਤ ਵਿਚ ਕਰ ਰਫ਼ਾਕ਼ਤ, ਫ਼ਿਰਕਾ ਰਹਿਣ ਕੋਇ ਨਾ ਪਾਈਆ। ਮਨੂਆ ਮਨ ਨਾ ਕਰੇ ਅਦਾਵਤ, ਝਗੜਾ ਦੀਨ ਨਾ ਕੋਇ ਲੜਾਈਆ। ਤੇਰੇ ਨਾਮ ਦੀ ਹੋਏ ਸਖ਼ਾਵਤ, ਰਹਿਮਤ ਆਪ ਕਮਾਈਆ। ਮੇਰੇ ਨਾਲ ਲਿਖ ਕੇ ਬਿਨਾ ਮਚਲਕਿਉਂ ਲੈ ਲਾ ਜ਼ਮਾਨਤ, ਬਰੀਖ਼ਾਨਾ ਆਪ ਵਖਾਈਆ। ਜੀਵ ਜੰਤ ਤੇਰੀ ਅਮਾਨਤ, ਗੁਰ ਅਵਤਾਰ ਪੈਗ਼ੰਬਰ ਤੇਰੀ ਝੋਲੀ ਪਾਈਆ। ਤੂੰ ਸਾਹਿਬ ਸਹੀ ਸਲਾਮਤ, ਜਨਮ ਮਰਨ ਵਿਚ ਨਾ ਆਈਆ। ਤੇਰੇ ਹੁਕਮੇ ਅੰਦਰ ਕਿਆਮਤ, ਕਲਮੇ ਵਾਲੇ ਦੇਣ ਦੁਹਾਈਆ। ਸਦੀ ਚੌਧਵੀਂ ਸਾਰੇ ਹੋਏ ਅਨਜਾਨਤ, ਸੋਚ ਸਮਝ ਨਾ ਕੋਈ ਵਖਾਈਆ। ਸ਼ਾਹੀ ਕਹੇ ਮੈਂ ਤੈਨੂੰ ਭੁਲਿਆਂ ਸਭ ਨੂੰ ਦਿਆਂ ਲਾਅਨਤ, ਲਮਹਾ ਲਮਹਾ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦੇਣਾ ਚੁਕਾਈਆ। ਸ਼ਾਹੀ ਕਹੇ ਮੈਂ ਲੇਖਾ ਲਿਖਾਂ ਅਨੋਖਾ, ਨਿਰਗੁਣ ਨਿਰਵੈਰ ਨਿਰੰਕਾਰ ਦੇਣਾ ਦ੍ਰਿੜਾਈਆ। ਕਿਸੇ ਨਾਲ ਕਰੀਂ ਕਦੇ ਨਾ ਧੋਖਾ, ਅਛਲ ਛਲ ਆਪਣੀ ਕਾਰ ਕਮਾਈਆ। ਲੱਖ ਚੁਰਾਸੀ ਤੇਰਾ ਨੂਰ ਜੋਤਾ, ਘਟ ਘਟ ਨਜ਼ਰੀ ਆਈਆ। ਮਿਹਰਵਾਨ ਹੋ ਕੇ ਸਭ ਨੂੰ ਆਪਣੇ ਮਿਲਣ ਦਾ ਦੇ ਮੌਕਾ, ਲੱਖ ਚੁਰਾਸੀ ਵਿਚੋਂ ਮਾਨਸ ਲੈ ਤਰਾਈਆ। ਆਤਮਾ ਪਰਮਾਤਮਾ ਬਖ਼ਸ਼ ਓਟਾ, ਓੜਕ ਆਪਣਾ ਪੜਦਾ ਲਾਹੀਆ। ਸਭ ਜੀਵ ਜੰਤ ਤੇਰਾ ਖਰਾ ਖੋਟਾ, ਖੋਟੇ ਖਰੇ ਲੈ ਬਣਾਈਆ। ਤੇਰੇ ਕੋਲ ਕਿਹੜਾ ਨਾਮ ਦਾ ਟੋਟਾ, ਅਤੁੱਟ ਭੰਡਾਰ ਦੇ ਭਰਾਈਆ। ਕਿਉਂ ਇਹ ਲਿਖ ਕੇ ਗਿਆ ਗੁਰੂ ਗੋਬਿੰਦ ਸਭ ਤੋਂ ਅੰਤ ਅਖ਼ੀਰੀ ਗੁਰੂ ਆਯੂ ਵਿਚ ਛੋਟਾ, ਮੁਹੱਬਤ ਵਿਚ ਵੱਡਾ ਨਜ਼ਰੀ ਆਈਆ। ਜੋ ਸਿੱਧਾ ਹੋ ਗਿਆ ਗੁਰਮੁਖਾਂ ਜੋਗਾ, ਬੱਚਿਆਂ ਨੀਹਾਂ ਹੇਠ ਦਬਾਈਆ। ਸਾਚੇ ਅੰਮ੍ਰਿਤ ਦਾ ਦੇ ਕੇ ਚੋਗਾ, ਚੁਗਲੀ ਨਿੰਦਿਆ ਤੋਂ ਗਿਆ ਬਚਾਈਆ। ਹਉਮੇ ਰਹੇ ਕੋਈ ਨਾ ਰੋਗਾ, ਜਗਤ ਸੰਤਾਪ ਨਾ ਕੋਇ ਸਤਾਈਆ। ਓਹਨਾ ਦਾ ਲੇਖਾ ਪਾਰ ਕਰ ਦੇ ਚੌਦਾਂ ਲੋਕਾ, ਚੌਦਾਂ ਤਬਕਾਂ ਪੰਧ ਮੁਕਾਈਆ। ਜਿਨ੍ਹਾਂ ਤੇਰੇ ਨਾਮ ਦਾ ਗਾਇਆ ਇਕ ਸਲੋਕਾ, ਸੋਹਲਾ ਧੁਰਦਰਗਾਹੀਆ। ਓਹਨਾਂ ਨਾਲ ਕਰੀਂ ਨਾ ਰੋਸਾ, ਜੁਗ ਜਨਮ ਦਿਆਂ ਰੁਸਿਆਂ ਲਈਂ ਮਨਾਈਆ। ਤੇਰਾ ਇਕੋ ਲੇਖ ਲਿਖਿਆ ਪ੍ਰਭ ਜੀ ਬਹੁਤਾ, ਬਹੁਤਾ ਲਿਖਣ ਦੀ ਲੋੜ ਰਹੇ ਨਾ ਰਾਈਆ। ਕਿਉਂ ਗੁਰਮੁਖਾਂ ਦਾ ਗੋਬਿੰਦ ਗੁਰੂ ਪਿਤਾ ਪੁਰਖ ਅਕਾਲ ਗੁਰਸਿਖ ਤੇਰਾ ਪੋਤਾ, ਦੂਜਾ ਨਜ਼ਰ ਕੋਇ ਨਾ ਆਈਆ। ਤੇਰਾ ਉਨ੍ਹਾਂ ਨਾਲ ਕਾਹਦਾ ਰੋਸਾ, ਜਿਨ੍ਹਾਂ ਨੂੰ ਆਪੇ ਰਿਹਾ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਰੰਗਾਈਆ। ਸ਼ਾਹੀ ਕਹੇ ਮੈਂ ਮਾਟੀ ਖ਼ਾਕ, ਪ੍ਰਭ ਧੂਲ ਤੇਰੀ ਸਰਨਾਈਆ। ਤਿੰਨਾਂ ਨੀਰ ਕੀਤਾ ਪਾਕ, ਪੁਨੀਤ ਦਿਤਾ ਬਣਾਈਆ। ਮੈਂ ਪੈ ਕੇ ਵਿਚ ਦਵਾਤ, ਕਾਨਾ ਕ਼ਲਮ ਕਟਾਈਆ। ਤੇਰੀ ਸਿਫ਼ਤਾਂ ਦੀ ਲਿਖ ਕਿਤਾਬ, ਕੁਤਬਖ਼ਾਨੇ ਦਿਤੇ ਭਰਾਈਆ। ਤੇਰਾ ਬਦਲਦੀ ਰਹੀ ਰਿਵਾਜ਼,

❋

❋

ਜੁਗ ਜੁਗ ਸੇਵ ਕਮਾਈਆ। ਬਖ਼ਸ਼ਦੀ ਰਹੀ ਤਾਜ, ਰਾਜ ਰਾਜਾਨਾਂ ਵਡ ਵਡਿਆਈਆ। ਲਗੌਂਦੀ ਰਹੀ ਆਗ, ਸ੍ਰਿਸ਼ਟੀ ਦ੍ਰਿਸ਼ਟੀ ਵਿਚ ਤਪਾਈਆ। ਮਿਲੌਂਦੀ ਰਹੀ ਕੰਤ ਸੁਹਾਗ, ਹਰਿ ਕਰਤਾ ਧੁਰਦਰਗਾਹੀਆ। ਲਿਖ ਲਿਖ ਦੀਨ ਦੁਨੀ ਦਾ ਬਦਲਦੀ ਰਹੀ ਸਮਾਜ, ਸਮੇਂ ਨਾਲ ਟਕਰਾਈਆ। ਅਗਲਾ ਲੇਖਾ ਦੱਸ ਆਜ, ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਕਿਸ ਬਿਧ ਕਲਜੁਗ ਕੂੜੀ ਕਿਰਿਆ ਨਈਆ ਨੌਕਾ ਡੋਬੇ ਜਹਾਜ਼, ਕੂੜੀ ਜਹਾਲਤ ਬਾਹਰ ਕਢਾਈਆ। ਆਪਣੇ ਸ਼ਬਦ ਦੀ ਦੇ ਆਵਾਜ਼, ਮੈਂ ਲਿਖਾਂ ਨਾਲ ਸਫ਼ਾਈਆ। ਜਿਸ ਦੀ ਝੱਲੇ ਕੋਈ ਨਾ ਤਾਬ, ਨੇਤਰ ਅੱਖ ਨਾ ਕੋਇ ਉਠਾਈਆ। ਮੈਂ ਓਸ ਦੇ ਹੱਥ ਫੜੌਣੀ ਵਾਗ, ਜੋ ਵਾਗ ਸਭ ਦੀ ਰਿਹਾ ਭੁਆਈਆ। ਜਿਸ ਦੇ ਹੱਥ ਉਤੇ ਉਡਦਾ ਰਿਹਾ ਬਾਜ਼, ਕਲਗੀ ਸੀਸ ਸੁਹਾਈਆ। ਓਸੇ ਨੇ ਇਕ ਬਣੌਣਾ ਸਮਾਜ, ਜੋ ਪੁਰਖ ਅਕਾਲ ਤੇਰਾ ਇਸ਼ਟ ਮਨਾਈਆ। ਫਲ ਫੁਲਵਾੜੀ ਮਹਿਕਣਾ ਬਾਗ਼, ਗੁਰਮੁਖ ਬੂਟੇ ਸੋਹਣੇ ਲਾਈਆ। ਜਿਸ ਨੂੰ ਸਮਝੇ ਨਾ ਕੋਈ ਦਿਮਾਗ਼, ਬੁਧੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸ਼ਾਹੀ ਕਹੇ ਮੈਂ ਹੋਈ ਮੰਗਤੀ, ਦਰਵੇਸ਼ੀ ਰੂਪ ਵਟਾਈਆ। ਮੈਂ ਲਿਖਾਂ ਇਕੋ ਪੰਗਤੀ, ਪੰਡਤ ਪਾਂਧੇ ਦੀ ਲੋੜ ਰਹੇ ਨਾ ਰਾਈਆ। ਮੈਂ ਤੇਰਾ ਭਾਣਾ ਰਹੀ ਮੰਨਦੀ, ਜੁਗ ਜੁਗ ਸੀਸ ਨਿਵਾਈਆ। ਵੇਂਹਦੀ ਰਹੀ ਤਨ ਦੀ, ਝਗੜਾ ਜਗਤ ਲੋਕਾਈਆ। ਮੈਂ ਤੱਕੀ ਖੇਲ ਗੁਜ਼ਰੀ ਚੰਨ ਦੀ, ਜੋ ਚੰਦ ਚਾਂਦਨੀ ਇਕ ਚਮਕਾਈਆ। ਉਹਦੇ ਅੰਦਰੋਂ ਆਵਾਜ਼ ਸੁਣੀ ਧੰਨ ਧੰਨ ਦੀ, ਧੰਨ ਵਿਚ ਤੇਰਾ ਸ਼ੁਕਰ ਮਨਾਈਆ। ਓਹੋ ਜਿਹਾ ਸੁਤ ਦੁਲਾਰਾ ਜਨਣੀ ਹੋਰ ਕੋਇ ਨਾ ਜਣਦੀ, ਗੋਦੀ ਗੋਦ ਨਾ ਕੋਇ ਸੁਹਾਈਆ। ਜਿਸ ਨੇ ਕੂੜੀ ਕਿਰਿਆ ਮੇਟਣੀ ਕਲਜੁਗ ਕਲ ਦੀ, ਓਹ ਸ਼ਬਦੀ ਸ਼ਬਦ ਸ਼ਬਦ ਆਪਣੀ ਖੇਲ ਖਿਲਾਈਆ। ਮੇਰੀ ਸੇਵਾ ਲੇਖੇ ਲਾਏ ਵਿਸ਼ਨ ਬ੍ਰਹਮਾ ਨੀਰ ਜਲ ਦੀ, ਜੋ ਰੋ ਰੋ ਦਿਤਾ ਵਹਾਈਆ। ਮੈਂ ਤੇਰਾ ਵਿਛੋੜਾ ਮੂਲ ਨਾ ਝਲਦੀ, ਵਖਰਾ ਰਹਿਣ ਕਦੇ ਨਾ ਪਾਈਆ। ਮੈਂ ਕਥਾ ਕਹਾਣੀ ਪਾ ਜਲ ਦੀ, ਕੀ ਬਾਵਨ ਆਇਆ ਦ੍ਰਿੜਾਈਆ। ਕਿਸੇ ਨੂੰ ਖ਼ਬਰ ਨਹੀਂ ਅੱਗੇ ਪਲ ਦੀ, ਪਲਕਾਂ ਦੇ ਪਿਛੇ ਬੈਠਾ ਕੀ ਕੀ ਹੁਕਮ ਵਰਤਾਈਆ। ਸ੍ਰਿਸ਼ਟੀ ਭੁੱਖੀ ਦਿਸੇ ਅੰਨ ਦੀ, ਭੁੱਖਿਆਂ ਅੱਖ ਨਾ ਕੋਇ ਖੁਲ੍ਹਾਈਆ। ਦੁਨੀਆ ਸੁਵਾਦੀ ਹੋ ਗਈ ਕੰਨ ਦੀ, ਅਨਾਦੀ ਨਾਦ ਨਾ ਕੋਇ ਵਜਾਈਆ। ਪੁਜਾਰਨ ਹੋ ਗਈ ਕਾਇਆ ਮਾਟੀ ਤਨ ਦੀ, ਤੱਤਵ ਤੱਤ ਨਾ ਕੋਇ ਦ੍ਰਿੜਾਈਆ। ਸ਼ਾਹੀ ਕਹੇ ਮੈਂ ਪਿਛਲੇ ਲੇਖੇ ਭੰਨਦੀ, ਘੜਨ ਭੰਨਣਹਾਰ ਤੇਰੇ ਨਾਲ ਮਿਲ ਕੇ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਧਾਰ ਪ੍ਰਗਟਾ ਅਗੰਮੀ ਆਪਣੇ ਨਾਮ ਦੀ, ਨਾਉਂ ਨਿਰੰਕਾਰ ਇਕ ਜਣਾਈਆ।