ਪੁਸਤਕਾਲਾਭਾਗ ੨੧

੧੧ ਚੇਤ ਸ਼ਹਿਨਸ਼ਾਹੀ ਸੰਮਤ ੪ ਪਿੰਡ ਨਾਥੇਵਾਲ ਜ਼ਿਲਾ ਫ਼ਿਰੋਜ਼ਪੁਰ ਬੂੜ ਸਿੰਘ ਦੇ ਗ੍ਰਹਿ ਹਰਿ ਸੰਗਤ

ਰੋਟੀ ਕਹੇ ਮੈਂ ਸਵਾ ਸੇਰ, ਜੁਗ ਚੌਕੜੀ ਸੇਵ ਕਮਾਈਆ। ਪੁਰਖ ਅਕਾਲ ਦੀਨ ਦਿਆਲ ਕਰੇ ਮਿਹਰ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਜੁਗ ਚੌਕੜੀ ਵੇਖਦੀ ਰਹੀ ਫੇਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਅੱਖ ਉਠਾਈਆ। ਧਰਮ ਦੁਆਰਾ ਤਕਦੀ ਰਹੀ

❋

❋

ਗੇੜ, ਚਾਰੋਂ ਕੁੰਟ ਧਿਆਨ ਲਗਾਈਆ। ਗੁਰ ਅਵਤਾਰ ਪੈਗੰਬਰਾਂ ਵੇਖਦੀ ਰਹੀ ਖੇਡ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਮੈਂ ਦੱਸਾਂ ਆਪਣੀ ਆਸਾ, ਆਸ਼ਾ ਇਕ ਪ੍ਰਗਟਾਈਆ। ਇਹੋ ਖੇਲ ਪੁਰਖ ਅਬਿਨਾਸ਼ਾ, ਹਰਿ ਕਰਤਾ ਕਾਰ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਕੇ ਦਾਸਾ, ਸੇਵਕ ਸੇਵਾ ਇਕ ਸਮਝਾਈਆ। ਸਦਾ ਮੰਨਣਾ ਅਗੰਮੀ ਆਖਾ, ਸ਼ਬਦ ਸੁਨੇਹੜਾ ਇਕ ਸੁਣਾਈਆ। ਨੂਰ ਇਲਾਹੀ ਦੇ ਕੇ ਦਾਤਾਂ, ਵਡ ਭੰਡਾਰੀ ਭੰਡਾਰਾ ਦਿਤਾ ਭਰਾਈਆ। ਪ੍ਰਭ ਦੀ ਚਰਨ ਧੂੜ ਦਾ ਆਟਾ, ਪੀਸਣ ਪੀਸ ਸੇਵ ਨਾ ਕੋਇ ਕਮਾਈਆ। ਜਿਸ ਦਾ ਸਚਖੰਡ ਦੁਆਰ ਖਾਤਾ, ਦੂਜਾ ਦਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਰੋਟੀ ਕਹੇ ਮੈਂ ਦੱਸਾਂ ਬਾਤ, ਬਾਤਨ ਦਿਆਂ ਜਣਾਈਆ। ਜਿਸ ਵੇਲੇ ਵਿਸ਼ਨੂੰ ਮਿਲੀ ਦਾਤ, ਹਰਿ ਕਰਤੇ ਦਇਆ ਕਮਾਈਆ। ਓਸ ਨੇ ਚਰਨ ਕਵਲ ਕੀਤੇ ਸਾਫ਼, ਸੇਵਕ ਹੋ ਕੇ ਸੇਵ ਕਮਾਈਆ। ਜਿਹੜੀ ਪ੍ਰੇਮ ਦੀ ਉਤੋਂ ਲੱਥੀ ਰਾਖ, ਧੂੜ ਧੂਲ ਨਜ਼ਰ ਕਿਸੇ ਨਾ ਆਈਆ। ਓਹ ਰੱਖੀ ਗਈ ਨਾ ਵਿਚ ਕਿਸੇ ਪਰਾਤ, ਬਰਤਨ ਹੱਥ ਨਾ ਕੋਇ ਉਠਾਈਆ। ਲੇਖਾ ਲਿਖਿਆ ਨਾ ਕਾਗ਼ਜ਼ਾਤ, ਕ਼ਲਮ ਸ਼ਾਹੀ ਨਾ ਵੰਡ ਵੰਡਾਈਆ। ਨਜ਼ਰ ਆਈ ਨਾ ਕਿਸੇ ਜ਼ਾਤ, ਰੂਪ ਅਨੂਪ ਨਾ ਕੋਇ ਦਰਸਾਈਆ। ਇਹ ਅਗੰਮਾ ਖੇਲ ਤਮਾਸ਼, ਹਰਿ ਕਰਤਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਹੁਕਮ ਦ੍ਰਿੜਾਈਆ। ਪ੍ਰਭ ਚਰਨਾਂ ਦੀ ਸਚ ਪ੍ਰੇਮ ਦੀ ਧੂੜ, ਧੂਲ ਨਾਲ ਵਡਿਆਈਆ। ਜਿਸ ਦਾ ਖੇਲ ਅਗੰਮ ਜ਼ਰੂਰ, ਜ਼ਰੂਰਤ ਆਪਣੀ ਨਾਲ ਕਰਾਈਆ। ਸਤਿ ਸਤਿਵਾਦੀ ਕਰ ਭਰਪੂਰ, ਆਪਣਾ ਦਰ ਭਰਾਈਆ। ਜਲਵਾ ਦੇ ਕੇ ਧੁਰ ਦਾ ਨੂਰ, ਜ਼ਹੂਰ ਇਕ ਵਖਾਈਆ। ਵਸਤ ਅਮੋਲਕ ਕਰ ਮਨਜ਼ੂਰ, ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਸਾਚੀ ਧੂੜ ਅਮੋਲਕ ਵਸਤ ਅਗੰਮ, ਹਰਿ ਕਰਤਾ ਆਪ ਪ੍ਰਗਟਾਈਆ। ਜਿਹੜੀ ਲੱਥੀ ਨਹੀਂ ਉਤੋਂ ਕਿਸੇ ਚੰਮ, ਹੱਡ ਮਾਸ ਨਾੜੀ ਨਾ ਕੋਇ ਰਗੜਾਈਆ। ਜਿਸ ਦੀ ਸੇਵਾ ਕੀਤੀ ਨਹੀਂ ਕਿਸੇ ਪਵਣ ਸਵਾਸ ਦਮ, ਤਨ ਵਜੂਦ ਨਜ਼ਰ ਕੋਇ ਨਾ ਆਈਆ। ਕਰਨੀ ਦੇ ਕਰਤੇ ਆਪੇ ਕਰ ਕੇ ਆਪਣੇ ਕੰਮ, ਕਾਮਨਾ ਆਪਣੇ ਨਾਲ ਰਖਾਈਆ। ਆਪੇ ਸੇਵਕ ਸਾਜਣ ਬਣ ਕੇ ਹਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਆਪ ਵਰਤਾਈਆ। ਧੂੜ ਕਹੇ ਜਦ ਹੋਈ ਮਿਹਰ, ਚਰਨ ਕਵਲ ਸਰਨਾਈਆ। ਪ੍ਰਭ ਦਾ ਵਜ਼ਨ ਆਦਿ ਤੋਂ ਸਵਾ ਸੇਰ, ਜੁਗਾਦਿ ਵਿਚ ਰਖਾਈਆ। ਜਿਸ ਦਾ ਲਹਿਣਾ ਸਕੇ ਨਾ ਕੋਇ ਨਬੇੜ, ਅੰਤ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਸਵਾ ਸੇਰ ਚਰਨ ਧੂੜ ਅਪਾਰ, ਹਰਿ ਕਰਤੇ ਆਪ ਪ੍ਰਗਟਾਈਆ। ਹੁਕਮ ਦਿਤਾ ਧੁਰ ਦਰਬਾਰ, ਧੁਰ ਦਰਬਾਰੀ ਆਪ ਸੁਣਾਈਆ। ਸ਼ਬਦ ਦੁਲਾਰਾ ਕਰ ਖ਼ਬਰਦਾਰ, ਬੇਖ਼ਬਰ ਖ਼ਬਰ ਉਠਾਈਆ। ਇਹਦਾ ਚਲਣਾ ਇਕ ਵਿਵਹਾਰ, ਵਿਵਹਾਰੀ ਹੋ ਕੇ ਆਪ ਜਣਾਈਆ। ਇਸ ਨੂੰ ਕਰ ਤਿਆਰ, ਅੰਮ੍ਰਿਤ ਜਲ ਵਿਚ ਛੁਹਾਈਆ। ਦੋਹਾਂ ਦਾ ਵਿਹਾਰ, ਨਿਰਗੁਣ ਸਰਗੁਣ ਵੰਡ ਵੰਡਾਈਆ। ਜੋਤੀ ਜੋਤ ਅਗੰਮੀ ਬਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਈਆ।

❋

❋

ਸ਼ਬਦ ਗੁਰ ਸੁਣ ਸੰਦੇਸ਼ਾ ਹੱਕ, ਹਰਿ ਕਰਤਾ ਆਪ ਜਣਾਈਆ। ਬਿਨਾ ਨਿਗਾਹ ਨੈਣ ਤੱਕ, ਤੈਨੂੰ ਦਿਆਂ ਵਖਾਈਆ। ਫ਼ਰਮਾਨਾ ਹੋਵੇ ਯੱਕ, ਇਕੋ ਏਕ ਦ੍ਰਿੜਾਈਆ। ਇਹ ਪਕਵਾਨ ਜਾਏ ਪੱਕ, ਜਿਸ ਦੀ ਸਮਝ ਕਿਸੇ ਨਾ ਆਈਆ। ਪਹਿਲੋਂ ਸ਼ਬਦ ਧਾਰ ਲੈਣਾ ਛਕ, ਫਿਰ ਵਿਸ਼ਨ ਬ੍ਰਹਮਾ ਸ਼ਿਵ ਭੋਰਾ ਦੇਣਾ ਚਖਾਈਆ। ਮੇਰੇ ਚਰਨ ਕਵਲ ਸਚਖੰਡ ਦੁਆਰੇ ਦੇਣਾ ਰਖ, ਜਿਥੇ ਨਜ਼ਰ ਕੋਇ ਨਾ ਪਾਈਆ। ਪ੍ਰੇਮ ਪ੍ਰੀਤੀ ਅੰਦਰ ਦੇਣਾ ਢਕ, ਓਢਨ ਉਪਰ ਨਾ ਕੋਇ ਟਿਕਾਈਆ। ਮੈਂ ਕਰਨਾ ਖੇਲ ਹੋ ਕੇ ਪੁਰਖ ਸਮਰਥ, ਮਹਿੰਮਾ ਅਕਥ ਕਥ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਹੁਕਮ ਦੇ ਕੇ ਵੱਖ ਵੱਖ, ਹੁਕਮਰਾਨ ਦੇਣੇ ਉਪਜਾਈਆ। ਤ੍ਰੈਗੁਣ ਮਾਇਆ ਝੋਲੀ ਘੱਤ, ਪੰਚਮ ਤਤ ਮਾਇਆ ਜੋੜ ਜੁੜਾਈਆ। ਵੰਡ ਵੰਡੌਣ ਚੁਰਾਸੀ ਲੱਖ, ਚਾਰੇ ਖਾਣੀ ਖੇਲ ਖਿਲਾਈਆ। ਚਾਰੇ ਬਾਣੀ ਕਰ ਪ੍ਰਗਟ, ਨਾਮ ਡੰਕਾ ਦੇਣਾ ਵਜਾਈਆ। ਪੰਜਾਂ ਤੱਤਾਂ ਖੋਲ੍ਹ ਕੇ ਹੱਟ, ਕਾਇਆ ਮਾਟੀ ਸੋਭਾ ਪਾਈਆ। ਆਪਣੀ ਨੂਰ ਜੋਤ ਕਰ ਪ੍ਰਤੱਖ, ਲੋਕਮਾਤ ਸੋਭਾ ਪਾਈਆ। ਅਵਤਾਰ ਪੈਗ਼ੰਬਰ ਆਪਣਾ ਨਾਮ ਦੱਸ, ਕਰਾਂ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਰੋਟੀ ਪੱਕੀ ਤੇਰੀ ਜੋਤੀ ਅੱਗ, ਦੂਜੀ ਅਗਨ ਨਾ ਕੋਇ ਤਪਾਈਆ। ਤੂੰ ਵੇਖ ਸੂਰੇ ਸਰਬਗ, ਬੇਪ੍ਰਵਾਹ ਤੇਰੀ ਵਡਿਆਈਆ । ਮੈਂ ਸਭ ਤੋਂ ਰੱਖਾਂ ਅਲਗ, ਹੱਥ ਨਾ ਕਿਸੇ ਫੜਾਈਆ। ਤੇਰੇ ਚਰਨ ਕਵਲ ਦੇਵਾਂ ਢਕ, ਰਹਿਮਤ ਤੇਰੀ ਵਿਚ ਛੁਪਾਈਆ। ਕੁਛ ਆਪਣਾ ਭੇਵ ਦੱਸ, ਪੁਰਖ ਅਕਾਲ ਪੜਦਾ ਲਾਹੀਆ। ਅਬਿਨਾਸ਼ੀ ਕਰਤਾ ਪਿਆ ਹੱਸ, ਸੋਹਣਾ ਰਾਗ ਸੁਣਾਈਆ। ਮੇਰੇ ਵਲ ਖੋਲ੍ਹ ਕੇ ਅੱਖ, ਨੈਣਾਂ ਨੈਣ ਲੈਣਾ ਤਕਾਈਆ। ਮੈਂ ਕਰਨਾ ਖੇਲ ਅਗੰਮੀ ਜਗ, ਜਾਗਰਤ ਜੋਤ ਡਗਮਗਾਈਆ। ਚੁਰਾਸੀ ਅੰਦਰ ਜਾਣਾ ਵੱਸ, ਆਤਮ ਪਰਮਾਤਮ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਆਪ ਚੁਕਾਈਆ। ਸ਼ਬਦ ਕਹੇ ਰੋਟੀ ਸੋਹਣੀ ਹਰਿ ਜੂ ਵੇਖ, ਤੇਰੇ ਦਰ ਟਿਕਾਈਆ। ਸਾਂਭ ਕੇ ਰੱਖੀਂ ਆਪਣੇ ਦੇਸ, ਸੁਹੰਜਣੇ ਘਰ ਵਡਿਆਈਆ। ਜਿਸ ਦਾ ਕੋਈ ਨਾ ਸਮਝੇ ਭੇਤ, ਪੜਦਾ ਨਾ ਕੋਇ ਚੁਕਾਈਆ। ਮੈਂ ਮੰਗਾਂ ਵਰ ਏਕ, ਏਕੰਕਾਰਾ ਝੋਲੀ ਡਾਹੀਆ। ਤੂੰ ਬਖ਼ਸ਼ੀਂ ਸਾਚੀ ਟੇਕ, ਟਿੱਕਾ ਮਸਤਕ ਧੂੜੀ ਖ਼ਾਕ ਰਮਾਈਆ। ਕਿਸ ਬਿਧ ਧਾਰੇਂ ਲੋਕਮਾਤ ਭੇਸ, ਆਪਣਾ ਆਪ ਬਦਲਾਈਆ। ਪੁਰਖ ਅਕਾਲ ਕਿਹਾ ਮੈਂ ਧੁਰ ਦਾ ਬਣ ਨਰੇਸ਼, ਨਰ ਨਰਾਇਣ ਅਖਵਾਈਆ। ਸ਼ਬਦੀ ਸੁਤ ਲੋਕਮਾਤ ਤੈਨੂੰ ਦੇਵਾਂ ਭੇਜ, ਭਜਨ ਬੰਦਗੀ ਤੇਰੀ ਝੋਲੀ ਪਾਈਆ। ਜੋਤੀ ਜਲਵਾ ਦੇ ਕੇ ਤੇਜ, ਨਿਰਗੁਣ ਨੂਰ ਕਰਾਂ ਰੁਸ਼ਨਾਈਆ। ਸਦਾ ਤੇਰੀ ਮਾਣਾਂ ਸੇਜ, ਘਰ ਸਾਚੇ ਵੱਜੇ ਵਧਾਈਆ। ਮੇਰਾ ਰੂਪ ਰੰਗ ਨਾ ਕੋਈ ਰੇਖ, ਚੱਕਰ ਚਿੰਨ੍ਹ ਨਜ਼ਰ ਨਾ ਆਈਆ। ਤੇਰੀ ਸਦਾ ਬਾਲ ਜਵਾਨੀ ਅਲ੍ਹੜ ਰੱਖਾਂ ਵਰੇਸ, ਬਿਰਧ ਰੂਪ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਤਿਗੁਰ ਸ਼ਬਦ ਕਹੇ ਇਹ ਰੋਟੀ ਸੋਹਣੀ ਸੁਹੰਜਣੀ, ਸੋਭਾਵੰਤ ਵਡਿਆਈਆ। ਇਹ ਕਿਸ ਦਵਾਰੇ ਰਖਣੀ, ਕਵਣ ਬਿਧ ਖੁਆਈਆ। ਪੁਰਖ ਅਕਾਲ ਕਹੇ ਪਹਿਲੋਂ ਤੂੰ ਮੈਂ ਚੱਖਣੀ, ਰਸੀਆ ਰਸ ਨਾ ਕੋਇ ਬਣਾਈਆ । ਫੇਰ ਅਗੰਮ ਦਵਾਰੇ ਟੰਗਣੀ, ਜਿਥੋਂ ਸਕੇ ਨਾ ਕੋਇ ਉਠਾਈਆ। ਜਿਸ ਵੇਲੇ ਮੈਂ ਨਿਰਗੁਣ ਧਾਰ ਸਰਗੁਣ ਨਾਲ ਆਤਮ ਸ਼ਬਦ ਜੋਤ ਕਰਾਂ ਮੰਗਣੀ, ਗੁਰ ਅਵਤਾਰ ਪੈਗ਼ੰਬਰ ਰੂਪ ਬਣਾਈਆ। ਉਨ੍ਹਾਂ ਜਾਣ ਤੋਂ ਪਹਿਲੋਂ ਸਚਖੰਡ ਦਵਾਰੇ ਮੇਰੇ ਕੋਲੋਂ ਮੰਗਣੀ, ਭੋਰਾ

❋

❋

ਭੋਰਾ ਚਾਰ ਜੁਗ ਖੁਆਈਆ। ਜਿਸ ਦਾ ਖੇਲ ਹੋਣਾ ਵਿਚ ਵਰਭੰਡਣੀ, ਬ੍ਰਹਿਮੰਡ ਫੋਲ ਫੁਲਾਈਆ। ਉਹ ਦੇਵੇ ਸਚ ਅਨੰਦਨੀ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ । ਪੁਰਖ ਅਬਿਨਾਸ਼ੀ ਦਇਆ ਕਮੌਂਦਾ ਏ। ਸੁਤ ਦੁਲਾਰੇ ਸਚ ਦ੍ਰਿੜੌਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਉਠੌਂਦਾ ਏ। ਭੋਰਾ ਭੋਰਾ ਸਰਬ ਚਖੌਂਦਾ ਏ। ਅਗਲੀ ਲੋੜ ਆਪ ਦ੍ਰਿੜੌਂਦਾ ਏ। ਗੁਰ ਅਵਤਾਰ ਪੈਗ਼ੰਬਰ ਨਾਲ ਮਿਲੌਂਦਾ ਏ। ਸਚ ਸੁਅੰਬਰ ਮਾਤ ਰਚੌਂਦਾ ਏ। ਜੁਗ ਚੌਕੜੀ ਮੇਟ ਕੇ ਅਡੰਬਰ, ਕੂੜੀ ਕਿਰਿਆ ਦੂਰ ਕਰੌਂਦਾ ਏ। ਸਰਬ ਕਲਾ ਭਰਤੰਬਰ, ਭਰਪੂਰ ਆਪ ਅਖਵੌਂਦਾ ਏ। ਜਿਸ ਵੇਲੇ ਕਲਜੁਗ ਅੰਤਮ ਕੂੜੀ ਵਾਸਨਾ ਹੋਵੇ ਮਨ ਬੰਦਰ, ਦਹਿ ਦਿਸ਼ਾ ਆਪ ਭਟਕੌਂਦਾ ਏ। ਅੰਦਰੋਂ ਖੁਲ੍ਹੇ ਕਿਸੇ ਨਾ ਜੰਦਰ, ਜੀਵਨ ਜੁਗਤ ਨਾ ਕੋਇ ਜਣੌਂਦਾ ਏ। ਹਰਿ ਕਾ ਮੰਦਰ ਦਿਸੇ ਖੰਡਰ, ਖੰਡਾ ਖੜਗ ਨਾ ਕੋਇ ਚਮਕੌਂਦਾ ਏ। ਲੇਖਾ ਮੁਕੇ ਨਾ ਜੇਰਜ ਅੰਡਜ, ਉਤਭੁਜ ਸੇਤਜ ਪੰਧ ਨਾ ਕੋਇ ਮੁਕੌਂਦਾ ਏ। ਨਜ਼ਰੀ ਆਏ ਨਾ ਕੋਈ ਪੰਡਤ, ਬ੍ਰਹਮ ਵਿਦਿਆ ਨਾ ਕੋਇ ਪੜ੍ਹੌਂਦਾ ਏ। ਮੁੱਲਾ ਸ਼ੇਖ਼ ਦਿਸਣ ਨੰਗਤ, ਓਢਣ ਸੀਸ ਨਾ ਕੋਇ ਟਿਕੌਂਦਾ ਏ। ਸ੍ਰਿਸ਼ਟੀ ਦ੍ਰਿਸ਼ਟੀ ਹੋਵੇ ਹਉਮੇ ਹੰਗਤ, ਹੰ ਬ੍ਰਹਮ ਨਾ ਕੋਇ ਮਿਲੌਂਦਾ ਏ। ਗੁਰ ਅਵਤਾਰ ਪੈਗ਼ੰਬਰ ਓਸ ਵੇਲੇ ਪ੍ਰਭ ਦਰ ਤੇ ਕਰਨ ਮਿੰਨਤ, ਸੀਸ ਜਗਦੀਸ਼ ਸਰਬ ਨਿਵੌਂਦਾ ਏ। ਅਖ਼ੀਰੀ ਰਹੇ ਕੋਈ ਨਾ ਹਿੰਮਤ, ਹੌਸਲੇ ਸਰਬ ਢੌਂਦਾ ਏ। ਮਨ ਮਨੂਆ ਕਰੇ ਇੱਲਤ, ਧੀਰਜ ਧੀਰ ਨਾ ਕੋਇ ਧਰੌਂਦਾ ਏ। ਗੁਰ ਅਵਤਾਰ ਪੈਗ਼ੰਬਰਾਂ ਦੇ ਸਾਰੇ ਹੋਵਣ ਨਿੰਦਕ, ਇਕ ਦੂਜੇ ਨੂੰ ਸਿਫ਼ਤ ਨਾ ਕੋਇ ਸਲੌਂਹਦਾ ਏ। ਓਸ ਵੇਲੇ ਪੁਰਖ ਅਕਾਲਾ ਵਖਾਵੇ ਆਪਣੀ ਸਿੰਮਤ, ਰਹਿਬਰ ਇਕੋ ਰਾਹ ਜਣੌਂਦਾ ਏ। ਜਨ ਭਗਤਾਂ ਮੇਟੇ ਚਿੰਤ, ਦੁਖੜਾ ਦਰਦ ਵੰਡੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣੌਂਦਾ ਏ। ਧੁਰ ਫ਼ਰਮਾਨਾ ਇਕ ਸੁਣਾਵਾਂਗਾ। ਦਰਗਾਹ ਸਾਚੀ ਸਚ ਕਮਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਉਠਾਵਾਂਗਾ। ਗੁਰ ਅਵਤਾਰ ਪੈਗ਼ੰਬਰ ਖੇਲ ਖਿਲਾਵਾਂਗਾ । ਸ੍ਰਿਸ਼ਟ ਸਬਾਈ ਰਚ ਸਵੰਬਰ, ਆਤਮ ਪਰਮਾਤਮ ਜੋੜ ਜੁੜਾਵਾਂਗਾ। ਜੁਗ ਚੌਕੜੀ ਮੇਟ ਅਡੰਬਰ, ਕਲਜੁਗ ਕੂੜੀ ਕਿਰਿਆ ਵੇਖ ਵਖਾਵਾਂਗਾ। ਲੱਖ ਚੁਰਾਸੀ ਵੇਖਾਂ ਅੰਦਰ, ਕਾਇਆ ਮਾਟੀ ਪੜਦਾ ਲਾਹਵਾਂਗਾ। ਮਨੂਆ ਦਹਿ ਦਿਸ਼ਾ ਜੋ ਭੱਜੇ ਬੰਦਰ, ਮਨ ਕਲਪਣਾ ਖੋਜ ਖੁਜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਵਾਂਗਾ। ਧੁਰ ਦੀ ਕਰਨੀ ਕਾਰ ਕਮਾਏਗਾ। ਪੁਰਖ ਅਬਿਨਾਸ਼ੀ ਵੇਖ ਵਖਾਏਗਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਾਰ ਕਰਾਏਗਾ । ਕਲਜੁਗ ਕੂੜ ਕੁੜਿਆਰ ਚਾਰੋਂ ਕੁੰਟ ਡੰਕ ਵਜਾਏਗਾ। ਲੇਖਾ ਲਿਖਣ ਗੁਰੂ ਅਵਤਾਰ, ਭਵਿਖਤਾਂ ਵੰਡ ਵੰਡਾਏਗਾ। ਧੁਰ ਦੀ ਰੋਟੀ ਦਾ ਸਾਰੇ ਕਰਨ ਸਵਾਲ, ਸਵਾਲੀ ਬਚਿਆ ਰਹਿਣ ਕੋਇ ਨਾ ਪਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਏਗਾ। ਧੁਰ ਦਾ ਹੁਕਮ ਸੁਣਾਵੇਗਾ। ਪੁਰਖ ਅਬਿਨਾਸ਼ੀ ਦਇਆ ਕਮਾਵੇਗਾ। ਘਟ ਨਿਵਾਸੀ ਵੇਖ ਵਖਾਵੇਗਾ। ਸ਼ਾਹੋ ਸ਼ਾਬਾਸ਼ੀ ਫੇਰਾ ਪਾਵੇਗਾ। ਧੁਰ ਦਾ ਸਾਥੀ ਰੰਗ ਰੰਗਾਵੇਗਾ। ਜੋ ਆਦਿ ਕਥਾ ਆਖੀ, ਅੰਤ ਓਸੇ ਪੂਰ ਕਰਾਵੇਗਾ। ਜਿਹੜੀ ਗੁਰ ਅਵਤਾਰ ਪੈਗ਼ੰਬਰਾਂ ਰੋਟੀ ਖਾਧੀ, ਖਾਣ ਤੋਂ ਪਹਿਲੋਂ ਓਨ੍ਹਾਂ ਆਪਣਾ ਨੂਰ ਚਮਕਾਵੇਗਾ। ਇਹ ਵਸਤ ਅਮੋਲਕ ਕਿਸੇ ਨਾ ਲਾਧੀ, ਜਗਤ ਜਹਾਨ ਨਾ ਕੋਇ ਵਰਤਾਵੇਗਾ। ਇਕ ਵਾਰ ਨਜ਼ਰੀ ਆਏ ਜੋ ਗੋਬਿੰਦ ਦੇ ਬੱਚਿਆਂ ਦੀ ਦਾਦੀ, ਗੁਜਰੀ ਅੱਖ

❋

❋

ਦਰਸਾਈਆ। ਜਿਸ ਦੇ ਨਾਲ ਪੱਕੀ ਨਹੀਂ ਕੋਈ ਹਾਂਡੀ, ਰਸਨਾ ਰਸ ਨਾ ਕੋਇ ਚਖਾਈਆ। ਉਹ ਓਸੇ ਵੇਲੇ ਬੁਰਜ ਅੰਦਰ ਗਾਂਦੀ, ਸਰਹੰਦ ਦਏ ਦੁਹਾਈਆ। ਕਿਸੇ ਕੰਮ ਨਹੀਂ ਔਣਾ ਸੋਨਾ ਚਾਂਦੀ, ਜਗਤ ਮਾਇਆ ਨਾ ਕੋਇ ਵਡਿਆਈਆ। ਤਿੰਨ ਵੇਰਾਂ ਉਠ ਕੇ ਸਰਹਾਣਿਉਂ ਹੋਈ ਪਵਾਂਦੀ, ਪਵਾਂਦਿਉਂ ਸਰਹਾਣਾ ਆਪ ਬਦਲਾਈਆ। ਤੂੰ ਹੀ ਤੂੰ ਹੀ ਢੋਲਾ ਗਾਂਦੀ, ਪੁਰਖ ਅਕਾਲ ਇਕ ਮਨਾਈਆ। ਹੱਥ ਜੋੜ ਕੇ ਹੋਈ ਬਾਂਦੀ, ਬੰਦਨਾ ਸੀਸ ਨਿਵਾਈਆ। ਪ੍ਰਭੂ ਤੇਰੀ ਖੇਲ ਕਿਸ ਤਰਾ ਦੀ, ਮੈਨੂੰ ਅੱਗੇ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਜਰੀ ਸੁਣ ਪੁਕਾਰ, ਪੁਰਖ ਅਕਾਲ ਦਿਤੀ ਵਡਿਆਈਆ। ਉਠ ਵੇਖ ਆਪਣਾ ਲਾਲ, ਜੋ ਲਾਲਾਂ ਘੋਲ ਘੁਮਾਈਆ । ਅੰਤ ਆਪਣੀ ਬਦਲ ਕੇ ਚਾਲ, ਗੋਦਾਵਰੀ ਕੰਢਾ ਸੁਹਾਈਆ। ਜੋਤੀ ਮਿਲ ਕੇ ਪੁਰਖ ਅਕਾਲ, ਸ਼ਬਦੀ ਰੂਪ ਵਟਾਈਆ। ਜਿਸ ਵੇਲੇ ਮੁਰਸ਼ਦ ਹੋ ਕੇ ਮੁਰੀਦਾਂ ਪੁਛੇ ਹਾਲ, ਨਿਰਗੁਣ ਵੇਸ ਵਟਾਈਆ। ਆਪਣੀ ਪਿਛਲੀ ਲੇਖੇ ਲਾਵੇ ਘਾਲ, ਅੱਗੇ ਚਲੇ ਹੱਕ ਰਜ਼ਾਈਆ। ਇਹ ਵਸਤ ਅਮੋਲਕ ਰੱਖੇ ਨਾਲ, ਧੁਰ ਦੀ ਧਾਰ ਵਿਚੋਂ ਵਖਾਈਆ। ਭਗਤ ਸੁਹੇਲੇ ਹੋਵਣ ਬਾਲ, ਗੁਰਮੁਖ ਰੰਗ ਰੰਗਾਈਆ। ਜਿਸ ਵੇਲੇ ਗੁਰਮੁਖਾਂ ਨੂੰ ਰੋਟੀ ਖਾਣ ਨਾ ਦੇਵੇ ਵਿਚ ਕਿਸੇ ਥਾਲ, ਖ਼ਾਲੀ ਹੱਥ ਫੜਾਈਆ। ਇਹੋ ਖੇਲ ਸਚਖੰਡ ਸੱਚੀ ਧਰਮਸਾਲ, ਜਿਸ ਧਾਰ ਵਿਚ ਗੁਰ ਅਵਤਾਰ ਪੈਗ਼ੰਬਰ ਚਖ ਕੇ ਆਪਣੀ ਖ਼ੁਸ਼ੀ ਬਣਾਈਆ। ਓਥੇ ਖਾਣਾ ਢਕਿਆ ਨਹੀਂ ਜਾਂਦਾ ਨਾਲ ਕਿਸੇ ਰੁਮਾਲ, ਪ੍ਰਭ ਦੀ ਕਿਰਪਾ ਸਚ ਪ੍ਰਸ਼ਾਦ ਅਖਵਾਈਆ। ਸਦਾ ਨਿੱਕੇ ਨਿੱਕੇ ਗੁਰ ਅਵਤਾਰ ਪੈਗ਼ੰਬਰ ਖਾਂਦੇ ਰਹਿੰਦੇ ਬਾਲ, ਬਿਨ ਰਸਨਾ ਜਿਹਵਾ ਮੁਖ ਮੁਖ ਲਗਾਈਆ। ਜਿਸ ਨੂੰ ਖਾ ਕੇ ਕਦੀ ਨਾ ਹੁੰਦੇ ਕੰਗਾਲ, ਕੰਗਾਲੀ ਨਜ਼ਰ ਕੋਇ ਨਾ ਆਈਆ। ਜਿਸ ਨੇ ਖਾਧਾ ਓਹ ਦੋ ਜਹਾਨਾਂ ਬਣਿਆ ਦਲਾਲ, ਦਲਾਲੀ ਸ਼ਬਦ ਧਾਰ ਕਮਾਈਆ। ਇਹ ਖੇਲ ਸਚਖੰਡ ਸੱਚੀ ਧਰਮਸਾਲ, ਜੋ ਲੋਕਮਾਤ ਦਿਤਾ ਵਖਾਈਆ। ਸਵਾ ਸੇਰ ਕਹੇ ਮੈਂ ਨੌ ਸੌ ਚੁਰਾਨਵੇ ਚੌਕੜੀ ਜੁਗ ਘਾਲੀ ਘਾਲ, ਜੁਗ ਜੁਗ ਰਾਹ ਤਕਾਈਆ। ਕਵਣ ਵੇਲਾ ਆਵੇ ਦੀਨ ਦਿਆਲ, ਦਇਆਨਿਧ ਦਇਆ ਕਮਾਈਆ। ਸਾਚੇ ਭਗਤਾਂ ਕਰੇ ਸੰਭਾਲ, ਸੰਬਲ ਵਿਚ ਆਪਣਾ ਡੇਰਾ ਲਾਈਆ। ਲੇਖੇ ਲਾ ਕੇ ਸ਼ਾਹ ਕੰਗਾਲ, ਇਕੋ ਰੰਗ ਰੰਗਾਈਆ। ਸਚ ਭੰਡਾਰਾ ਦਏ ਖਵਾਲ, ਭੁੱਖਿਆਂ ਭੁੱਖ ਮਿਟਾਈਆ। ਮੁਹੱਬਤ ਵਿਚ ਹੋਵੇ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਸਤਿ ਧਰਮ ਦਾ ਸਚ ਲਗਾਵੇ ਨਿਸ਼ਾਨ, ਨਿਸ਼ਾਨਾ ਇਕੋ ਇਕ ਝੁਲਾਈਆ। ਧੁਰ ਸੰਦੇਸ਼ਾ ਦੇਵੇ ਆਣ, ਅਨਕ ਕਲ ਧਾਰੀ ਆਪ ਦ੍ਰਿੜਾਈਆ। ਜਨ ਭਗਤਾਂ ਦਾ ਲੇਖੇ ਲਾਏ ਪਕਵਾਨ, ਪਰਮ ਪੁਰਖ ਪ੍ਰਭ ਬੇਪਰਵਾਹੀਆ। ਸਵਾ ਸੇਰ ਦੀ ਰੋਟੀ ਕਹੇ ਮੈਂ ਜਗਤ ਵਾਲਾ ਨਹੀਂ ਅੰਨ, ਉਤਭੁਜ ਰੂਪ ਨਾ ਕੋਇ ਵਟਾਈਆ । ਮੈਂ ਪ੍ਰਭ ਦੀ ਚਰਨ ਧੂੜ ਦਾ ਦਾਨ, ਜੋ ਵਿਸ਼ਨੂੰ ਝੋਲੀ ਪਾਈਆ। ਮੈਂ ਢਕਿਆ ਓਸ ਮਕਾਨ, ਜਿਥੇ ਨਿਰਗੁਣ ਨੂਰ ਜੋਤ ਰੁਸ਼ਨਾਈਆ । ਸਿਰਫ਼ ਮਾਤਲੋਕ ਆਈ ਭਗਤਾਂ ਨੂੰ ਸਮਝਾਣ, ਆਪਣਾ ਰੂਪ ਬਦਲਾਈਆ। ਗੁਰਮੁਖੋ ਕਿਸੇ ਕੰਮ ਨਹੀਂ ਔਂਦਾ ਪੀਣ ਖਾਣ, ਜਿੰਨਾਂ ਚਿਰ ਮਿਲੇ ਨਾ ਧੁਰਦਰਗਾਹੀਆ। ਨੇਤਰ ਖੋਲ੍ਹ ਕੇ ਵੇਖੋ ਮਾਰ ਧਿਆਨ, ਧਰਨੀ ਧਰਤ ਧਵਲ ਵੇਖ ਵਖਾਈਆ। ਜੋ ਭਗਤਾਂ ਦੀ ਲੌਣ ਆਇਆ ਮੀਜ਼ਾਨ, ਜੁਗ ਵਿਛੜੇ ਜੋੜ ਜੁੜਾਈਆ। ਕਲਜੁਗ ਕੂੜੀ ਕਿਰਿਆ ਮੇਟੇ ਤਮਾਮ, ਤਮਾਂ ਦੀ ਤਮੰਨਾ ਦਏ ਗਵਾਈਆ। ਸਚ ਦਵਾਰੇ ਬਖ਼ਸ਼ੇ ਇਕ ਬਿਸਰਾਮ, ਬਿਸਤਰ ਅਵਰ ਨਾ ਕੋਇ ਰਖਾਈਆ। ਜਿਥੇ ਆਤਮਾ

❋

❋

ਪਰਮਾਤਮਾ ਮਿਲ ਕੇ ਖ਼ੁਸ਼ੀ ਮਨਾਣ, ਨੂਰ ਨੂਰ ਵਿਚ ਸਮਾਈਆ। ਗੁਰਮੁਖੋ ਅੰਤ ਅਖ਼ੀਰੀ ਤੁਹਾਡਾ ਉਹ ਮਕਾਨ, ਜਿਥੇ ਦੀਆ ਬਾਤੀ ਕਮਲਾਪਾਤੀ ਇਕ ਰੁਸ਼ਨਾਈਆ। ਓਹ ਸਾਹਿਬ ਸੁਹੇਲਾ ਇਕ ਇਕੇਲਾ ਦੁਹੇਲਾ ਕਰੇ ਜਗਤ ਜਹਾਨ, ਵੇਲਾ ਵਕ਼ਤ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨੌਜਵਾਨ, ਦੇਵਣਹਾਰਾ ਧੁਰ ਦਾ ਦਾਨ, ਦਾਤਾ ਦਾਨੀ ਦਇਆਵਾਨ ਦਇਆਨਿਧ ਠਾਕਰ ਸਵਾਮੀ ਅੰਤਰਜਾਮੀ ਅਬਿਨਾਸ਼ੀ ਕਰਤਾ ਦੁੱਖ ਦਰਦ ਹਰਤਾ ਮਰਦਾਨਾ ਮਰਦਾ ਵੰਡੇ ਦਰਦਾ ਦੀਨਾਂ ਨਾਥ ਦਇਆਨਿਧ ਇਕ ਅਖਵਾਈਆ।

੧੨ ਚੇਤ ਸ਼ਹਿਨਸ਼ਾਹੀ ਸੰਮਤ ੪ ਨਿਰੰਜਣ ਸਿੰਘ ਦੇ ਗ੍ਰਹਿ ਹਰਿ ਸੰਗਤ ਲੁਧਿਆਣਾ

ਚਿੱਟਾ ਪੋਣਾ ਕਹੇ ਮੈਂ ਸਭ ਦਾ ਪੜਦਾ ਢਕਦਾ, ਓਢਣ ਜਗਤ ਜਗਦੀਸ਼ ਜਣਾਈਆ। ਲਹਿਣਾ ਦੇਣਾ ਆਦਿ ਜੁਗਾਦਿ ਸੁਣਾਵਾਂ ਹੱਕ ਦਾ, ਹਕ਼ੀਕ਼ਤ ਵਿਚੋਂ ਨਿਰਗੁਣ ਸਰਗੁਣ ਫੋਲ ਫੁਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਆਇਆ ਤਕਦਾ, ਬਿਨ ਅੱਖਾਂ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਪਰਮ ਪੁਰਖ ਪਰਮਾਤਮ ਚਾਰ ਕੁੰਟ ਦਹਿ ਦਿਸ਼ਾ ਆਇਆ ਲੱਭਦਾ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਨਾਮ ਸੰਦੇਸ਼ਾ ਦੋ ਜਹਾਨਾਂ ਮਰਦ ਮਰਦਾਨਾ ਦੇਂਦਾ ਆਇਆ ਸਚ ਦਾ, ਸਤਿ ਸਤਿਵਾਦੀ ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਇਕ ਦ੍ਰਿੜਾਈਆ। ਨਿਤ ਨਵਿਤ ਬਣ ਕੇ ਪਾਂਧੀ ਆਇਆ ਨਚਦਾ, ਆਪ ਆਪਣਾ ਪੰਧ ਮੁਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਖੇਲ ਵਖਾਵੇ ਪੁਰਖ ਸਮਰਥ ਦਾ, ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਆਪਣੀ ਕਲ ਵਰਤਾਈਆ। ਝਗੜਾ ਮੁਕੇ ਕੂੜ ਕੁੜਿਆਰੇ ਰਥ ਦਾ, ਅਗਨੀ ਤੱਤ ਅਗਨੀ ਅੱਗ ਜਲਾਈਆ। ਇਕੋ ਢੋਲਾ ਗੀਤ ਸੰਗੀਤ ਦੋ ਜਹਾਨ ਸ੍ਰਿਸ਼ਟ ਸਬਾਈ ਅੰਤਰ ਆਤਮ ਹੋਵੇ ਜਪਦਾ, ਜਗ ਜੀਵਣ ਦਾਤਾ ਧਿਆਈਆ। ਸਚਖੰਡ ਦਵਾਰਾ ਭਗਤ ਸੁਹੇਲਾ ਸਦ ਰਹੇ ਵਸਦਾ, ਦੂਜੀ ਓਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੋਣਾ ਕਹੇ ਮੈਂ ਸਭ ਦਾ ਢਕਣਾ ਪੜਦਾ, ਲਿਖਣ ਪੜ੍ਹਣ ਦੀ ਲੋੜ ਰਹੇ ਨਾ ਰਾਈਆ। ਮੈਂ ਸਚ ਦਵਾਰੇ ਮੰਜ਼ਲ ਇਕੋ ਚੜ੍ਹਦਾ, ਜਿਸ ਦੀ ਪੌੜੀ ਡੰਡਾ ਨਜ਼ਰ ਕਿਸੇ ਨਾ ਆਈਆ। ਬਿਨ ਨੇਤਰ ਲੋਚਣ ਨੈਣ ਮੈਂ ਦਰਸ ਇਕੋ ਦਾ ਕਰਦਾ, ਜੋ ਨਿਰਾਕਾਰ ਸਾਕਾਰ ਆਪਣੀ ਖੇਲ ਖਿਲਾਈਆ। ਸਤਿ ਦਵਾਰੇ ਸੀਸ ਜਗਦੀਸ਼ ਚਰਨ ਕਵਲ ਧਰਦਾ, ਧਰਨੀ ਧਰਤ ਧਵਲ ਧਰਮ ਦਵਾਰਾ ਵੇਖ ਵਖਾਈਆ। ਨਾ ਜੰਮਦਾ ਨਾ ਕਦੇ ਮਰਦਾ, ਜੀਵਣ ਮਰਨ ਵਿਚ ਕਦੇ ਨਾ ਆਈਆ। ਅੰਤਮ ਖੇਲ ਵੇਖਾਂ ਕਲਜੁਗ ਕਲ ਦਾ, ਕੂੜੀ ਕਿਰਿਆ ਫੋਲ ਫੁਲਾਈਆ। ਜਗਤ ਸੰਸਾਰ ਮਾਇਆ ਮਮਤਾ ਅਗਨੀ ਵਿਚ ਜਲਦਾ, ਤਤਵ ਤਤ ਸਾਂਤਕ ਸਤਿ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਇਕੋ ਇਕ ਦ੍ਰਿੜਾਈਆ। ਪੋਣਾ ਕਹੇ ਮੇਰੀ ਪ੍ਰਨਾਮ, ਨਮੋ ਨਮੋ ਸੀਸ ਝੁਕਾਈਆ। ਸਚਖੰਡ ਨਿਵਾਸੀ ਸ੍ਰੀ ਭਗਵਾਨ, ਭਗਵਨ ਤੇਰਾ ਰਾਹ ਤਕਾਈਆ। ਥਿਰ ਘਰ ਨਿਵਾਸੀ ਵਡ ਬਲਵਾਨ, ਸ਼ਬਦੀ ਦਾਤੇ ਲੈ ਅੰਗੜਾਈਆ। ਸੋ

❋

❋

ਪੁਰਖ ਨਿਰੰਜਣ ਹੋ ਪ੍ਰਧਾਨ, ਹਰਿ ਪੁਰਖ ਨਿਰੰਜਣ ਫੇਰਾ ਪਾਈਆ। ਏਕੰਕਾਰੇ ਧੁਰ ਦੇ ਕਾਹਨ, ਆਦਿ ਨਿਰੰਜਣ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤੇ ਖੇਲ ਮਹਾਨ, ਸ੍ਰੀ ਭਗਵਾਨ ਪੜਦਾ ਉਹਲਾ ਦੇ ਉਠਾਈਆ। ਪਾਰਬ੍ਰਹਮ ਬ੍ਰਹਮ ਲੇਖਾ ਵੇਖ ਜਹਾਨ, ਲੱਖ ਚੁਰਾਸੀ ਫੋਲ ਫੁਲਾਈਆ। ਧੁਰ ਦਾ ਹੁਕਮ ਸੰਦੇਸਾ ਦੇ ਆਣ, ਆਨਨ ਫ਼ਾਨਨ ਆਪਣੀ ਕਾਰ ਕਮਾਈਆ। ਚਾਰ ਜੁਗ ਦਾ ਝਗੜਾ ਮੁਕੇ ਤਮਾਮ, ਤਮਾਂ ਤਮੰਨਾ ਕੂੜੀ ਦੇ ਗੁਆਈਆ। ਸਾਚਾ ਮਾਰਗ ਦੱਸ ਆਸਾਨ, ਅਹਿਸਾਨ ਸਿਰ ਨਾ ਕੋਇ ਰਖਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਤੇਰਾ ਨਾਮ ਗਾਣ, ਇਕੋ ਢੋਲਾ ਬਣ ਵਿਚੋਲਾ ਦੇ ਸਮਝਾਈਆ। ਤੂੰ ਆਤਮ ਪਰਮਾਤਮ ਧੁਰ ਦਾ ਕਾਹਨ, ਸੀਤਾ ਸੁਰਤੀ ਆਪ ਪ੍ਰਨਾਈਆ। ਮਨੂਆ ਮਨ ਨਾ ਰਹੇ ਸ਼ੈਤਾਨ, ਸ਼ਰਅ ਦਾ ਲੇਖਾ ਦੇਣਾ ਮੁਕਾਈਆ। ਕਾਇਆ ਮੰਦਰ ਭਾਗ ਲਗੌਣਾ ਮਕਾਨ, ਕਾਅਬਾ ਇਕੋ ਇਕ ਵਖਾਈਆ। ਜਿਥੇ ਦੀਵਾ ਬਾਤੀ ਜਗੇ ਮਹਾਨ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਅੰਮ੍ਰਿਤ ਆਤਮ ਪਰਮਾਤਮ ਰਸ ਦੇ ਪੀਣ ਖਾਣ, ਜਗਤ ਤ੍ਰਿਸ਼ਨਾ ਲੇਖ ਰਹੇ ਨਾ ਰਾਈਆ। ਦਰਗਾਹ ਸਾਚੀ ਠਾਂਡੇ ਦਰ ਕਰ ਪ੍ਰਵਾਨ, ਪਰਮ ਪੁਰਖ ਪ੍ਰਤੱਖ ਤੇਰੀ ਓਟ ਤਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹੋਵੇ ਗਾਨ, ਦੂਜੀ ਵਿਦਿਆ ਅਵਰ ਨਾ ਕੋਇ ਪੜ੍ਹਾਈਆ। ਗੁਰ ਅਵਤਾਰ ਪੈਗ਼ੰਬਰ ਸੱਯਦਿਆਂ ਵਿਚ ਸਾਰੇ ਸੀਸ ਝੁਕਾਣ, ਨਮੋ ਨਮੋ ਨਮਸਤੇ ਡੰਡਾਵਤ ਵਿਚ ਆਪਣਾ ਆਪ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਨਰ ਨਰੇਸ਼ਾ ਇਕੋ ਇਕ ਸੁਣਾਈਆ। ਪੋਣਾ ਕਹੇ ਮੈਂ ਪਰਮ ਪੁਰਖ ਦੀ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਟਾਈਆ। ਮੈਂ ਸਚ ਸੰਦੇਸ਼ਾ ਦੇਵਾਂ ਆਖ, ਆਖ਼ਰ ਇਕੋ ਹੁਕਮ ਸੁਣਾਈਆ। ਕਲਜੁਗ ਕੂੜੀ ਕਿਰਿਆ ਮੇਟਣੀ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਜਲਵਾ ਨੂਰ ਕਰ ਰੁਸ਼ਨਾਈਆ। ਪਰਮ ਪੁਰਖ ਪਰਮਾਤਮ ਆਪਣਾ ਖੇਲੇ ਖੇਲ ਤਮਾਸ਼, ਖ਼ਾਲਕ ਖ਼ਲਕ ਫ਼ਲਕ ਅਰਸ਼ ਕੁਰਸ਼ ਸਾਰੇ ਖੋਜ ਖੁਜਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖਣਹਾਰਾ ਗੋਪੀ ਕਾਹਨ ਰਾਸ, ਮੰਡਲ ਮੰਡਪ ਪੜਦਾ ਦਏ ਉਠਾਈਆ। ਸਰ ਸਰੋਵਰ ਅੰਤਰ ਆਤਮ ਨਿਰੰਤਰ ਹੋ ਕੇ ਵੇਖੇ ਤੀਰਥ ਤਾਟ, ਘਾਟ ਕਿਨਾਰਾ ਇਕੋ ਸੋਭਾ ਪਾਈਆ। ਜਨ ਭਗਤਾਂ ਜੁਗ ਚੌਕੜੀ ਜਨਮ ਕਰਮ ਦੇ ਵਿਛੜਿਆਂ ਪੂਰੀ ਕਰੇ ਆਸ, ਆਸਾ ਮਨਸਾ ਆਪਣੇ ਰੰਗ ਰੰਗਾਈਆ। ਤੂੰ ਮੇਰਾ ਮੈਂ ਤੇਰਾ ਸਚ ਦਵਾਰੇ ਸਦਾ ਵਸੇ ਪਾਸ, ਜਗਤ ਵਿਛੋੜਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਸਤਿ ਸਤਿਵਾਦੀ ਇਕ ਸੁਣਾਈਆ। ਸਵਾ ਗਜ਼ ਕਹੇ ਮੈਨੂੰ ਕਹਿਣ ਸਵਾਇਆ, ਸਦ ਸਦ ਢੋਲਾ ਗਾਈਆ। ਇਕ ਇਕ ਮੇਰਾ ਖੇਲ ਵਖਾਇਆ, ਭੇਵ ਅਭੇਦਾ ਆਪ ਜਣਾਈਆ। ਇਕ ਦਾ ਸਵਾ ਨਿਰਗੁਣ ਸਰਗੁਣ ਵੰਡ ਵੰਡਾਇਆ, ਦੂਜੀ ਧਾਰ ਨਾ ਕੋਇ ਬਣਾਈਆ। ਜਿਸ ਵਿਚ ਗੁਰ ਅਵਤਾਰ ਪੈਗ਼ੰਬਰ ਆਪ ਟਿਕਾਇਆ, ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਏਸੇ ਵਿਚ ਸਮਾਈਆ। ਜਿਸ ਲੱਖ ਚੁਰਾਸੀ ਵੰਡ ਵੰਡਾਇਆ, ਤ੍ਰੈਗੁਣ ਮਾਇਆ ਪੰਜ ਤੱਤ ਅਗੰਮੀ ਘਾੜਤ ਲਏ ਘੜਾਈਆ। ਜੋ ਜੋਤੀ ਜਾਤਾ ਪੁਰਖ ਬਿਧਾਤਾ ਆਪ ਅਖਵਾਇਆ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਪੜਦਾ ਆਪ ਚੁਕਾਈਆ। ਸਵਾ ਗਜ਼ ਕਹੇ ਮੈਂ ਅਗੰਮ ਦੁਪੱਟਾ, ਤਾਣਾ ਪੇਟਾ ਨਜ਼ਰ ਕੋਇ ਨਾ ਆਈਆ। ਕਿਸੇ ਹੱਥ ਨਾ ਆਵਾਂ ਚੌਦਾਂ ਤਬਕਾਂ ਚੌਦਾਂ ਲੋਕਾਂ ਹੱਟਾਂ, ਚਾਰ ਕੁੰਟ ਦਹਿ ਦਿਸ਼ਾ ਫੋਲ ਫੁਲਾਈਆ।

❋

❋

ਮੈਂ ਓਸ ਦਵਾਰੇ ਵਸਾਂ, ਜਿਥੇ ਵਸਲ ਮਿਲੇ ਨੂਰ ਅਲਾਹੀਆ। ਸਭ ਕੁਛ ਨਜ਼ਰ ਆਵੇ ਬਿਨਾ ਅੱਖਾਂ, ਚਾਰੋਂ ਕੁੰਟ ਖੋਜ ਖੁਜਾਈਆ। ਵੇਖਾਂ ਖੇਲ ਪੁਰਖ ਸਮਰਥਾ, ਜੋ ਕਰਨੀ ਦਾ ਕਰਤਾ ਆਪ ਕਰਾਈਆ। ਕਿਸ ਬਿਧ ਕਲਜੁਗ ਅੰਤਮ ਜਨ ਭਗਤਾਂ ਲਹਿਣਾ ਦੇਣਾ ਦੇਵੇ ਹੱਥੋ ਹੱਥਾ, ਪੂਰਬ ਪੂਰਬ ਖੋਜ ਖੁਜਾਈਆ। ਜਿਨ੍ਹਾਂ ਦਾ ਭਾਗ ਬਦਲੇ ਮਸਤਕ ਮੱਥਾ, ਧੂੜੀ ਖ਼ਾਕ ਰੇਣ ਚਰਨ ਕਵਲ ਛੁਹਾਈਆ। ਨਿਜ ਆਤਮ ਪਰਮਾਤਮ ਦੇਵੇ ਆਪਣਾ ਰਸਾ, ਰਸੀਆ ਹੋ ਕੇ ਆਪ ਚਖਾਈਆ। ਭਗਤਾਂ ਦੇ ਅੰਦਰ ਪ੍ਰੇਮ ਪ੍ਰੀਤੀ ਅੰਦਰ ਵਸਾ, ਘਟ ਘਟ ਬੈਠਾ ਸੋਭਾ ਪਾਈਆ। ਨਿਰਗੁਣ ਧਾਰ ਨਿਰਵੈਰ ਹੋ ਕੇ ਸਦੀ ਚੌਧਵੀਂ ਫਿਰੇ ਨੱਠਾ, ਭੱਜੇ ਵਾਹੋ ਦਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਸਵਾ ਗਜ਼ ਕਹੇ ਮੇਰੀ ਵਖਰੀ ਧਾਰ, ਧਰਨੀ ਧਵਲ ਸਮਝ ਕੋਇ ਨਾ ਪਾਈਆ। ਮੇਰੀ ਆਸਾ ਰੱਖਕੇ ਗਏ ਤੇਈ ਅਵਤਾਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਆਪਣੀ ਕਾਰ ਕਮਾਈਆ। ਜਗ ਨੇਤਰ ਨਜ਼ਰ ਨਾ ਆਵੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸਾਰੇ ਬੈਠੇ ਸੀਸ ਨਿਵਾਈਆ। ਸੋ ਖੇਲ ਕਰੇ ਆਪ ਕਰਤਾਰ, ਕ਼ੁਦਰਤ ਦਾ ਕਰਤਾ ਕਾਰ ਕਮਾਈਆ। ਜਿਸ ਨੂੰ ਲੱਭਦੇ ਰਹੇ ਸਦਾ ਜੁਗ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਨੇਤਰ ਅੱਖ ਖੁਲ੍ਹਾਈਆ। ਸੋ ਜੋਤੀ ਜਾਤਾ ਪੁਰਖ ਬਿਧਾਤਾ ਸਤਿ ਸਵਾਮੀ ਅੰਤਰਜਾਮੀ ਹੋ ਉਜਿਆਰ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਕਾਰ ਕਮਾਈਆ। ਅੰਦਰ ਬਾਹਰ ਗੁਪਤ ਜ਼ਾਹਰ ਨਿਰਗੁਣ ਸਰਗੁਣ ਪਾਵੇ ਸਾਰ, ਮਹਾਂਸਾਰਥੀ ਆਪਣੀ ਸੇਵ ਕਮਾਈਆ। ਜਿਸ ਦਾ ਲੇਖਾ ਲਿਖਿਆ ਨਾ ਜਾਏ ਜਗਤ ਇਬਾਰਤੀ, ਉਤਾਰੀ ਜਾਏ ਨਾ ਕਿਸੇ ਤੋਂ ਆਰਤੀ, ਖੇਲ ਕਰੇ ਨਾ ਪੁਰਖ ਨਾਰ ਦੀ, ਤੱਤਾਂ ਵਾਲੀ ਵੰਡ ਨਾ ਕੋਇ ਵੰਡਾਈਆ। ਇਹ ਰਮਜ਼ ਸੱਚੀ ਸਰਕਾਰ ਦੀ, ਜੋ ਜੁਗ ਚੌਕੜੀ ਲੱਖ ਚੁਰਾਸੀ ਜਨਮ ਕਰਮ ਵਿਚਾਰਦੀ, ਭਰਮਾਂ ਦਾ ਭਰਮ ਦਏ ਮਿਟਾਈਆ। ਓਹ ਵਾਟ ਤੱਕੇ ਖ਼ੁਸ਼ੀਆਂ ਵਾਲੇ ਸਤਾਰਾਂ ਹਾੜ ਦੀ, ਹਰ ਹਿਰਦਾ ਵੇਖ ਵਖਾਈਆ। ਜਨ ਭਗਤਾਂ ਮੁਹੱਬਤ ਦੇਵੇ ਅਗੰਮੇ ਯਾਰ ਦੀ, ਜਿਸ ਦਾ ਯਾਰਾਨਾ ਨਾ ਕੋਇ ਤੁੜਾਈਆ। ਜਗਤ ਸ੍ਰਿਸ਼ਟੀ ਵੇਖਣੀ ਹਾਰਦੀ, ਲਹਿਣਾ ਦੇਣਾ ਅੰਤ ਮੁਕਾਈਆ। ਠੋਕਰ ਵੇਖਣੀ ਅਗੰਮੇ ਠਠਿਆਰ ਦੀ, ਜੋ ਸਾਢੇ ਤਿੰਨ ਹੱਥ ਕਾਇਆ ਮਾਟੀ ਭਾਂਡੇ ਲਏ ਠੁਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸਵਾ ਗਜ਼ ਕਹੇ ਮੇਰੀ ਪਿਛਲੀ ਵੇਖੋ ਮਿਣਤੀ, ਮਿੰਨਤਾਂ ਵਿਚ ਜਣਾਈਆ। ਮੇਰਾ ਵਕ਼ਤ ਲੰਘਿਆ ਕਰ ਕਰ ਗਿਣਤੀ, ਸਦੀ ਚੌਧਵੀਂ ਫੇਰਾ ਪਾਈਆ। ਮੈਂ ਝਗੜਾ ਛੱਡਾਂ ਸਿੰਮਤੀ, ਸਮੇਂ ਨੂੰ ਸੀਸ ਨਿਵਾਈਆ। ਗੁਰ ਅਵਤਾਾਰ ਪੈਗ਼ੰਬਰ ਰਿਹਾ ਕੋਈ ਨਾ ਹਿੰਮਤੀ, ਬਲਹੀਣ ਜਗਤ ਲੋਕਾਈਆ। ਸਾਚੇ ਧਰਮ ਦੀ ਕਰੇ ਕੋਈ ਨਾ ਮਿਣਤੀ, ਪੈਮਾਨਾ ਹੱਥ ਨਾ ਕੋਇ ਰਖਾਈਆ। ਸ਼ਰਅ ਵਿਚ ਸਭ ਦਾ ਮਨ ਹੋਇਆ ਇਲਤੀ, ਇਲਮ ਇਲਮ ਨਾਲ ਕਰੇ ਲੜਾਈਆ। ਰਮਜ਼ ਸਮਝੇ ਨਾ ਕੋਈ ਸੂਫ਼ੀਆਂ ਵਾਲੇ ਦਿਲ ਦੀ, ਦਿਲਬਰ ਦਿਲਦਾਰ ਨਾ ਕੋਇ ਮਿਲਾਈਆ। ਹੁਣ ਪ੍ਰਭ ਨੇ ਖੇਲ ਨਹੀਂ ਰਹਿਣ ਦੇਣੀ ਢਿਲ ਦੀ, ਧੁਰ ਦੀ ਕਰਨੀ ਕਾਰ ਭੁਗਤਾਈਆ। ਵੇਖਣੀ ਖੇਲ ਅੰਬਰ ਨੀਲ ਦੀ, ਨੀਲੇ ਵਾਲਾ ਆਪਣਾ ਹੁਕਮ ਵਰਤਾਈਆ। ਗੁੰਜਾਇਸ਼ ਰਹਿਣ ਨਹੀਂ ਦੇਣੀ ਕਿਸੇ ਅਪੀਲ ਦੀ, ਅਪਰੰਪਰ ਸਵਾਮੀ ਆਪਣਾ ਹੁਕਮ ਵਰਤਾਈਆ। ਖ਼ਾਹਿਸ਼ ਬਦਲੇ ਨਾ ਕੋਇ ਦਲੀਲ ਦੀ, ਬੁਧੀ ਚਲੇ ਨਾ ਕੋਇ ਚਤੁਰਾਈਆ। ਦੁਨੀਆ ਉਤੇ ਘੜੀ ਔਣੀ ਜ਼ਲੀਲ ਦੀ, ਜ਼ਿੱਲਤ ਵਿਚ ਲੋਕਾਈਆ। ਇਹ ਖੇਲ ਓਹੋ ਅਰਜਨ ਭੀਲ ਦੀ, ਮਿਲੇ

❋

❋

ਮਾਣ ਵਡਿਆਈਆ। ਧਾਰ ਪ੍ਰਗਟਣੀ ਛੈਲ ਛਬੀਲ ਦੀ, ਬਾਂਕਾ ਇਕੋ ਨਜ਼ਰੀ ਆਈਆ। ਕੁਛ ਆਸਾ ਕਹੇ ਕਬੀਰ ਦੀ, ਕ਼ਬਰਾਂ ਤੋਂ ਬਾਹਰ ਦਏ ਦੁਹਾਈਆ। ਸਦੀ ਚੌਧਵੀਂ ਮੰਜ਼ਲ ਰਹੀ ਨਾ ਕਿਸੇ ਫ਼ਕੀਰ ਦੀ, ਫ਼ਿਕਰਾ ਸਚ ਨਾ ਕੋਇ ਸੁਣਾਈਆ। ਪੁਰਖ ਅਕਾਲ ਨੂੰ ਲੋੜ ਪਈ ਸਤਿਜੁਗ ਵਾਲੀ ਤਾਮੀਰ ਦੀ, ਕਲਜੁਗ ਕੂੜੀ ਜੜ੍ਹ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦਏ ਉਠਾਈਆ। ਸਵਾ ਗਜ਼ ਕਹੇ ਮੈਂ ਲੰਮਾ ਚੌੜਾ, ਜੁਗ ਚੌਕੜੀ ਖੇਲ ਵਖਾਈਆ। ਮੇਰਾ ਸਮਝੇ ਕੋਈ ਨਾ ਪੌੜਾ, ਡੰਡਾ ਹੱਥ ਕਿਸੇ ਨਾ ਆਈਆ। ਜਗਤ ਵਾਸਨਾ ਦੋ ਜਹਾਨ ਫਿਰੇ ਦੌੜਾ, ਭੱਜੇ ਵਾਹੋ ਦਾਹੀਆ। ਕਾਇਆ ਅੰਮ੍ਰਿਤ ਰਸ ਸਭ ਦਾ ਹੋਇਆ ਕੌੜਾ, ਮਿੱਠਾ ਰਸ ਨਾ ਕੋਇ ਚਖਾਈਆ। ਗ੍ਰਹਿ ਮੰਦਰ ਹੋਇਆ ਅੰਧਘੋਰਾ, ਨੂਰੀ ਚੰਦ ਨਾ ਕੋਇ ਚਮਕਾਈਆ। ਝਗੜਾ ਪਾਇਆ ਪੰਜਾਂ ਚੋਰਾਂ, ਚੋਰੀ ਚੋਰੀ ਲੁਕਣ ਥਾਉਂ ਥਾਈਂਆ। ਮਾਇਆ ਮਮਤਾ ਪਾਇਆ ਲੋਹੜਾ, ਬਹੁੜੀ ਬਹੁੜੀ ਕਰੇ ਖ਼ਲਕ ਖ਼ੁਦਾਈਆ। ਕਿਸੇ ਸਮਝ ਨਾ ਆਈ ਕਿਉਂ ਸੱਸੇ ਉੱਪਰ ਲੱਗਾ ਹੋੜਾ, ਨਿਰਗੁਣ ਆਪਣੀ ਕਾਰ ਕਮਾਈਆ। ਕਿਉਂ ਹੰ ਬ੍ਰਹਮ ਭੇਵ ਚੁਕਾਏ ਤੋਰਾ ਮੋਰਾ, ਤੁਰਤ ਦਏ ਦ੍ਰਿੜਾਈਆ। ਕੂੜ ਕੁੜਿਆਰਾ ਜਵਾਬ ਦੇ ਕੇ ਕੋਰਾ, ਕਾਇਆ ਕੁਰ੍ਹਾ ਦਏ ਬਦਲਾਈਆ। ਸਤਿਜੁਗ ਸਚ ਸੁਣਾ ਕੇ ਦੋਹਰਾ, ਦੋਵੇਂ ਰੂਪ ਦਏ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਵਾ ਗਜ਼ ਕਹੇ ਮੇਰਾ ਨਜ਼ਰ ਨਾ ਆਇਆ ਕਿਸੇ ਰੰਗ, ਰੰਗਤ ਸਚ ਨਾ ਕੋਇ ਜਣਾਈਆ। ਮੇਰੀ ਵਿਸ਼ਨੂੰ ਮੰਗੀ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਮੇਰਾ ਬ੍ਰਹਮੇ ਮੰਗਿਆ ਸੰਗ, ਸਗਲਾ ਸੰਗ ਬਣਾਈਆ। ਮੇਰੇ ਨਾਲ ਸ਼ੰਕਰ ਢਕਿਆ ਨੰਗ, ਓਢਣ ਤਨ ਟਿਕਾਈਆ। ਤੇਈ ਅਵਤਾਰਾਂ ਵੰਡੀ ਵੰਡ, ਧੁਰ ਦੀ ਆਸ ਰਖਾਈਆ। ਮੈਨੂੰ ਮੂਸੇ ਚੁਕਿਆ ਕੰਧ, ਆਪਣਾ ਭਾਰ ਬਣਾਈਆ। ਮੇਰੇ ਉਤੋਂ ਦੀ ਈਸਾ ਗਿਆ ਲੰਘ, ਕ਼ਦਮ ਕ਼ਦਮ ਨਾਲ ਬਦਲਾਈਆ। ਮੈਨੂੰ ਮੁਹੰਮਦ ਨੇ ਬੰਨ੍ਹਿਆ ਘੋੜੇ ਦੀ ਤੰਗ, ਰਾਸਾਂ ਨਾਲ ਛੁਹਾਈਆ। ਮੇਰੀ ਨਾਨਕ ਦਿੱਤੀ ਗੰਢ, ਬਗ਼ਦਾਦ ਦਏ ਗਵਾਹੀਆ। ਮੈਨੂੰ ਅਰਜਨ ਪਾਈ ਠੰਡ, ਰਾਵੀ ਕੰਢੇ ਡੇਰਾ ਲਾਈਆ। ਮੈਨੂੰ ਤੇਗ਼ ਬਹਾਦਰ ਕੀਤਾ ਬੰਦ, ਗਠੜੀ ਕਰਮਾਂ ਵਾਲੀ ਟਿਕਾਈਆ। ਮੇਰਾ ਗੋਬਿੰਦ ਢਕਿਆ ਨੰਗ, ਆਸਣ ਪਲਾਣੇ ਉਤੇ ਛੁਹਾਈਆ। ਉਤੇ ਬੈਠਾ ਸੂਰਾ ਸਰਬੰਗ, ਖੰਡਾ ਖੜਗ ਇਕ ਖੜਕਾਈਆ। ਪੁਰਖ ਅਕਾਲ ਦੀ ਮੰਗੀ ਮੰਗ, ਵਡ ਤੇਰੀ ਬੇਪ੍ਰਵਾਹੀਆ।ਜਿਸ ਵੇਲੇ ਸਦੀ ਸਦੀਵੀਂ ਗਈ ਲੰਘ, ਕਲਜੁਗ ਅੰਤਮ ਵੇਲਾ ਆਈਆ। ਦੀਨ ਦੁਨੀ ਹੋਈ ਨੰਗ, ਸਿਰ ਹੱਥ ਨਾ ਕੋਇ ਟਿਕਾਈਆ। ਨਾਮ ਝਗੜਾ ਪਏ ਵਿਚ ਵਰਭੰਡ, ਵਰਭੰਡੀ ਕੂੜ ਲੋਕਾਈਆ। ਮਨ ਕਲਪਣਾ ਵਧੇ ਗੰਦ, ਰਸਨਾ ਜਿਹਵਾ ਹਲਕਾਈਆ। ਸਾਚਾ ਗਾਵੇ ਕੋਈ ਨਾ ਛੰਦ, ਸਹਿੰਸਾ ਕੂੜ ਨਾ ਕੋਇ ਮਿਟਾਈਆ। ਆਤਮ ਮਿਲੇ ਨਾ ਪਰਮਾਨੰਦ, ਨਿਜਾਨੰਦ ਨਾ ਕੋਇ ਸਮਾਈਆ। ਨਿਰਗੁਣ ਜੋਤ ਚੜ੍ਹੇ ਨਾ ਚੰਦ, ਘਰ ਵਿਚ ਘਰ ਨਾ ਕੋਇ ਰੁਸ਼ਨਾਈਆ। ਝਗੜਾ ਮਿਟੇ ਨਾ ਜਗਤ ਖੰਡ, ਨਵ ਨੌ ਚਾਰ ਨਾ ਡੇਰਾ ਢਾਹੀਆ। ਪੈਂਡਾ ਮੁਕੇ ਨਾ ਜੇਰਜ ਅੰਡ, ਉਤਭੁਜ ਸੇਤਜ ਲੇਖਾ ਨਾ ਕੋਇ ਮੁਕਾਈਆ। ਨੇਤਰ ਰੋਵੇ ਗੋਦਾਵਰੀ ਗੰਗ, ਜਮਨਾ ਸੁਰਸਤੀ ਦਏ ਦੁਹਾਈਆ । ਮੰਦਰ ਮਸਜਿਦ ਸ਼ਿਵਦਵਾਲੇ ਮੱਠ ਹੋਵਣ ਰੰਡ, ਗੁਰੂਦੁਆਰ ਹਾਹਾਕਾਰ ਸੁਣਾਈਆ। ਸਚ ਦੁਆਰ ਜਾਏ ਕੋਈ ਨਾ ਲੰਘ, ਮੰਜ਼ਲ ਹੱਕ ਨਾ ਕੋਇ ਵਖਾਈਆ। ਗੋਬਿੰਦ ਕਿਹਾ ਪੁਰਖ ਅਕਾਲ ਦੀਨ ਦਿਆਲ ਓਸ ਵੇਲੇ ਮੈਂ ਮੰਗਾਂ ਇਹੋ ਮੰਗ, ਮਾਂਗਤ ਹੋ ਕੇ

❋

❋

ਝੋਲੀ ਡਾਹੀਆ। ਸਵਾ ਗਜ਼ ਦੀ ਤੇਰੀ ਧਾਰ ਜਨ ਭਗਤਾਂ ਦੀ ਆਤਮ ਸੇਜ ਵਿਛਾ ਪਲੰਘ, ਜਗਤ ਸਿੰਘਾਸਣ ਦੀ ਲੋੜ ਰਹੇ ਨਾ ਰਾਈਆ। ਓਹ ਸਦਾ ਗਾਵਣ ਤੂੰ ਮੇਰਾ ਮੈਂ ਤੇਰਾ ਛੰਦ, ਖ਼ੁਸ਼ੀ ਹੋਵੇ ਬੰਦ ਬੰਦ, ਬੰਦਗੀ ਇਕੋ ਇਕ ਦ੍ਰਿੜਾਈਆ। ਤੇਰੇ ਨਾਲ ਜਾਵਾਂ ਹੰਢ, ਝਗੜਾ ਛਡ ਖੰਡ ਬ੍ਰਹਿਮੰਡ, ਸਚਖੰਡ ਦਵਾਰ ਜਾਵਾਂ ਲੰਘ, ਜਿਥੇ ਤੇਰਾ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਸਵਾ ਗਜ਼ ਕਹੇ ਮੈਂ ਭਗਤਾਂ ਬਣਾਂ ਅਗੰਮੀ ਸੇਜ, ਸੁਹੰਜਣਾ ਵਕ਼ਤ ਸੁਹਾਈਆ। ਸਚਖੰਡ ਨਿਵਾਸੀ ਹੁਕਮੇ ਅੰਦਰ ਮੈਨੂੰ ਦਿਤਾ ਭੇਜ, ਭਜਨ ਬੰਦਗੀ ਇਕ ਦ੍ਰਿੜਾਈਆ। ਸੰਤ ਸੁਹੇਲੇ ਜਾ ਕੇ ਵੇਖ, ਗੁਰਮੁਖ ਧਿਆਨ ਲਗਾਈਆ। ਜਿਨ੍ਹਾਂ ਦੇ ਅੰਦਰੋਂ ਬਦਲਦੀ ਰੇਖ, ਬਾਹਰੋਂ ਕਰਨੀ ਨਾ ਪਏ ਪੜ੍ਹਾਈਆ। ਕਾਇਆ ਮੰਦਰ ਚੁਕਾਵਾਂ ਭੇਤ, ਪੜਦਾ ਆਪ ਉਠਾਈਆ। ਨਜ਼ਰੀ ਆਵਾਂ ਨੇਤਨ ਨੇਤ, ਨਿਜ ਨੈਣ ਕਰਾਂ ਰੁਸ਼ਨਾਈਆ। ਸਾਚਾ ਕਰਾਂ ਹੇਤ, ਮਿਲ ਮਿਲ ਵੱਜੇ ਵਧਾਈਆ। ਸਵਾਮੀ ਰਹਾਂ ਹਮੇਸ਼, ਵਿਛੜ ਕਦੇ ਨਾ ਜਾਈਆ। ਵਖਾਵਾਂ ਆਪਣਾ ਦੇਸ, ਸਚਖੰਡ ਦੁਆਰਾ ਸੋਭਾ ਪਾਈਆ। ਜਿਥੇ ਬੈਠਾ ਇਕ ਨਰੇਸ਼, ਨਰ ਨਰਾਇਣ ਨਜ਼ਰੀ ਆਈਆ। ਨਾ ਮੁੱਛ ਦਾੜ੍ਹੀ ਨਾ ਕੋਈ ਕੇਸ, ਨਾ ਕੋਈ ਮੂੰਡ ਮੁੰਡਾਈਆ। ਜੋ ਖੇਲ ਕਰੇ ਹਮੇਸ਼, ਜੁਗ ਜੁਗ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਈਆ। ਸਵਾ ਗਜ਼ ਭਗਤਾਂ ਅੰਤਰ ਵਿਛੌਣਾ, ਵਿਸ਼ਿਆਂ ਤੋਂ ਬਾਹਰ ਰਖਾਈਆ । ਨਿਰਗੁਣ ਆਪਣਾ ਰੰਗ ਰੰਗੌਣਾ, ਅਗੰਮ ਅਥਾਹ ਵਡਿਆਈਆ। ਸਾਚੀ ਸੇਵ ਲਗੌਣਾ, ਲਗ ਮਾਤਰ ਨਾ ਕੋਇ ਸਮਝਾਈਆ। ਘਰ ਸੁਹੰਞਣਾ ਇਕ ਸੁਹੌਣਾ, ਘਰ ਘਰ ਵਿਚ ਸੋਭਾ ਪਾਈਆ। ਧੁਰ ਦਾ ਦੀਪਕ ਇਕ ਜਗੌਣਾ, ਨਿਰਗੁਣ ਨੂਰ ਕਰ ਰੁਸ਼ਨਾਈਆ । ਭਗਤ ਸੁਹੇਲਾ ਉਪਰ ਬਹੌਣਾ, ਫੜ ਬਾਹੋਂ ਆਪ ਟਿਕਾਈਆ। ਸਤਿਜੁਗ ਸਾਚਾ ਧਰਮ ਚਲੌਣਾ, ਕਲਜੁਗ ਕੂੜਾ ਚਲਿੱਤ੍ਰ ਗੁਵਾਈਆ। ਆਤਮ ਪਰਮਾਤਮ ਇਕੋ ਨਜ਼ਰੀ ਔਣਾ, ਦੂਜਾ ਰੰਗ ਨਾ ਕੋਇ ਵਖਾਈਆ। ਤੂੰ ਮੇਰਾ ਮੈਂ ਤੇਰਾ ਸਭ ਨੇ ਗੌਣਾ, ਗਾਵਣ ਗਾ ਗਾ ਖ਼ੁਸ਼ੀ ਬਣਾਈਆ। ਧਰਮ ਦਵਾਰਾ ਇਕ ਵਸੌਣਾ, ਵਾਹਵਾ ਵਜਦੀ ਰਹੇ ਵਧਾਈਆ। ਜਿਥੇ ਲੇਖਾ ਮੁਕੇ ਉਨੰਜਾ ਪੌਣਾ, ਬਿਨ ਪਵਣਾਂ ਚਵਰ ਝੁਲਾਈਆ। ਧੁਰ ਦੇ ਗੁਰਮੁਖਾਂ ਰੰਗ ਰੰਗੌਣਾ, ਭਗਤਾਂ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਧੁਰ ਦਾ ਦਾਨ, ਆਤਮ ਪਰਮਾਤਮ ਕਰ ਪ੍ਰਵਾਨ, ਸਚ ਸਿੰਘਾਸਣ ਸੁਹਾਏ ਸ੍ਰੀ ਭਗਵਾਨ, ਅਬਿਨਾਸ਼ੀ ਕਰਤਾ ਕਰਨੀ ਦਾ ਮਾਲਕ, ਖ਼ਲਕ ਦਾ ਖ਼ਾਲਕ, ਹਰਿਜਨ ਸਾਚੇ ਜਿਉ ਪਿੰਡ ਤਨ ਕਾਚੇ, ਲਹਿਣੇ ਦੇਣੇ ਚੁਕਾਏ ਮਸਤਕ ਮਾਥੇ, ਮਸਤ ਖ਼ੁਮਾਰੀ ਨਾਮ ਇਕ ਰਖਾਈਆ।