ਪੁਸਤਕਾਲਾਭਾਗ ੨੧

੧੩ ਚੇਤ ਸ਼ਹਿਨਸ਼ਾਹੀ ਸੰਮਤ ੪ ਪਿੰਡ ਸੁਧਾਰ ਜ਼ਿਲਾ ਲੁਧਿਆਣਾ ਮਿਲਖਾ ਸਿੰਘ ਦੇ ਗ੍ਰਹਿ

ਤੇਰਾਂ ਚੇਤ ਕਹੇ ਸਭ ਨੇ ਕਰਨਾ ਸੁਧਾਰ, ਸੁਧਾਰ ਨਿਵਾਸੀਆਂ ਸਿਧ ਸੁਣਾਈਆ। ਏਕਾ ਸਤਿਗੁਰ ਸ਼ਬਦ ਕਰਨਾ ਪਿਆਰ, ਜੋ ਆਦਿ ਜੁਗਾਦਿ ਜੁਗ ਚੌਕੜੀ ਸੇਵ ਕਮਾਈਆ। ਜਿਸ ਦਾ ਖੇਲ ਪੈਗ਼ੰਬਰ ਗੁਰ ਅਵਤਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਸ ਵਟਾਈਆ। ਸੋ ਸਚ

❋

❋

ਸੰਦੇਸਾ ਦੇਵਾਂ ਆਪਣੀ ਧਾਰ, ਧੁਰ ਫ਼ਰਮਾਨਾ ਇਕ ਸੁਣਾਈਆ। ਚਾਰ ਕੁੰਟ ਦਹਿ ਦਿਸ਼ਾ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਕਰੇ ਖ਼ਬਰਦਾਰ, ਗਗਨ ਗਗਨੰਤਰ ਆਪ ਜਗਾਈਆ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ, ਦੂਜਾ ਨਜ਼ਰ ਕੋਇ ਨਾ ਆਈਆ। ਦੀਨ ਮਜ਼੍ਹਬ ਜ਼ਾਤ ਪਾਤ ਰਾਓ ਰੰਕ ਝਗੜਾ ਜਗਤ ਖ਼ੁਆਰ, ਸਾਚਾ ਰੰਗ ਦਏ ਰੰਗਾਈਆ। ਕਾਇਆ ਮੰਦਰ ਅੰਦਰ ਕਾਇਆ ਮਾਟੀ ਖੋਲ੍ਹ ਕੇ ਵੇਖੋ ਕਿਵਾੜ, ਬਜਰ ਕਪਾਟੀ ਕੁੰਡਾ ਲਾਹੀਆ। ਗੋਬਿੰਦ ਅੰਮ੍ਰਿਤ ਰਸ ਨਿਝਰ ਝਿਰਨਾ ਪੀਓ ਠੰਡਾ ਠਾਰ, ਅਗਨੀ ਤਤ ਰਹਿਣ ਨਾ ਪਾਈਆ। ਅਨਹਦ ਨਾਦੀ ਸ਼ਬਦ ਸੁਣੋ ਧੁਨਕਾਰ, ਆਤਮਕ ਰਾਗ ਸੁਣਾਈਆ। ਘਰ ਦੀਆ ਬਾਤੀ ਜੋਤ ਵੇਖੋ ਨਿਰੰਕਾਰ, ਗ੍ਰਹਿ ਮੰਦਰ ਕਰੇ ਰੁਸ਼ਨਾਈਆ। ਦਰ ਦਵਾਰਾ ਏਕੰਕਾਰਾ ਇਕੋ ਦਏ ਵਖਾਲ, ਜਿਸ ਘਰ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਏਕ, ਜੁਗ ਚੌਕੜੀ ਖੇਲ ਖਿਲਾਈਆ। ਗੁਰ ਅਵਤਾਰ ਪੈਗ਼ੰਬਰ ਦੇ ਕੇ ਟੇਕ, ਟਿੱਕੇ ਮਸਤਕ ਧੂੜੀ ਆਪ ਲਗਾਈਆ। ਧੁਰ ਫ਼ਰਮਾਨਾ ਦੇਂਦਾ ਰਹੇ ਹਮੇਸ਼, ਸਤਿ ਸਤਿਵਾਦੀ ਹੋ ਕੇ ਇਕ ਦ੍ਰਿੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਗੀਤਾ ਗਿਆਨ ਲਿਖੌਂਦਾ ਰਿਹਾ ਲੇਖ, ਅੱਖਰ ਅੱਖਰਾਂ ਨਾਲ ਜੁੜਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵਖੌਂਦਾ ਰਹਵਾਂ ਭੇਖ, ਰੂਪ ਰੰਗ ਰੇਖ ਆਪਣੇ ਵਿਚ ਸਮਾਈਆ। ਚਾਰ ਕੁੰਟ ਦਹਿ ਦਿਸ਼ਾ ਬਿਨ ਅੱਖਾਂ ਲਵਾਂ ਵੇਖ, ਨੂਰੋ ਨੂਰ ਨੂਰ ਕਰ ਰੁਸ਼ਨਾਈਆ। ਜਿਸ ਕਾਰਨ ਖੇਲ ਹੋਣਾ ਜਗਤ ਵਾਲੇ ਚੇਤ, ਚੇਤਨ ਸੁਰਤੀ ਸਭ ਦੀ ਦਿਆਂ ਕਰਾਈਆ। ਜੋ ਗੁਰ ਅਵਤਾਰ ਪੈਗ਼ੰਬਰ ਭਵਿਖਤਾਂ ਵਿਚ ਦੱਸ ਕੇ ਗਏ ਭੇਤ, ਪੜਦਾ ਉਹਲਾ ਆਪ ਚੁਕਾਈਆ। ਮਨ ਕਲਪਣਾ ਬੁੱਧੀ ਕਰੋ ਬਬੇਕ, ਸਵੱਛ ਸਰੂਪ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਰੰਗਾਈਆ। ਸਾਚਾ ਰੰਗ ਚਾੜ੍ਹੋ ਤਨ ਵਜੂਦ, ਮਾਟੀ ਖ਼ਾਕ ਮਿਲੇ ਵਡਿਆਈਆ। ਸਤਿਗੁਰ ਸ਼ਬਦ ਦੇਵੇ ਆਪਣਾ ਹੱਕ ਸਬੂਤ, ਜੋਤੀ ਜਾਤਾ ਭੇਵ ਖੁਲ੍ਹਾਈਆ। ਜਿਧਰ ਤੱਕੋ ਸਦਾ ਮੌਜੂਦ, ਹਰ ਘਟ ਰਿਹਾ ਸਮਾਈਆ। ਕੂੜੀ ਕਿਰਿਆ ਅੰਦਰੋਂ ਕੱਢੇ ਦੂਜ, ਦਵੈਤ ਰਹਿਣ ਕੋਇ ਨਾ ਪਾਈਆ। ਏਕੰਕਾਰ ਇਕੋ ਸਭ ਨੂੰ ਜਾਏ ਸੂਝ, ਆਤਮ ਪਰਮਾਤਮ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ । ਸਤਿਗੁਰ ਸ਼ਬਦ ਕਹੇ ਮੈਂ ਵੇਖਾਂ ਕਲਜੁਗ ਰਾਜ, ਸਦੀ ਚੌਧਵੀਂ ਖੋਜ ਖੁਜਾਈਆ। ਚਾਰੋਂ ਕੁੰਟ ਜਗਤ ਅਪਾਹਜ, ਧੁਰ ਦਾ ਭੇਵ ਨਾ ਕੋਇ ਖੁਲ੍ਹਾਈਆ। ਭਰਮੇ ਭੁੱਲਾ ਤ੍ਰੈਗੁਣ ਮਾਇਆ ਸਾਧ, ਪੰਜ ਤੱਤ ਲੜਾਈਆ। ਨਿਰਗੁਣ ਧਾਰ ਸਮਝੇ ਨਾ ਆਦਿ, ਨਿਰੰਤਰ ਅੰਤਰ ਪੜਦਾ ਨਾ ਕੋਇ ਲਾਹੀਆ। ਗੁਰ ਅਵਤਾਰ ਪੈਗ਼ੰਬਰ ਜੋ ਬਣਾ ਕੇ ਗਏ ਸਮਾਜ, ਰੀਤੀ ਨੀਤੀ ਮਾਤ ਰਖਾਈਆ। ਓਹ ਅਗੰਮੀ ਸਮਝੇ ਨਾ ਕੋਈ ਬਾਤ, ਬਾਤਨ ਭੇਵ ਨਾ ਕੋਇ ਚੁਕਾਈਆ। ਅੰਮ੍ਰਿਤ ਰਸ ਲਏ ਨਾ ਕੋਇ ਸੁਆਦ, ਜਿਹਵਾ ਜਗਤ ਹਲਕਾਈਆ। ਧੁਨ ਆਤਮਕ ਸੁਣੇ ਕੋਈ ਨਾ ਨਾਦ, ਸਾਜ ਬਾਹਰੋਂ ਰਹੇ ਖੜਕਾਈਆ। ਗੋਬਿੰਦ ਧਾਰ ਹੋਏ ਨਾ ਕੋਇ ਵਿਸਮਾਦ, ਬਿਸਮਿਲ ਆਪਣਾ ਆਪ ਕਰਾਈਆ। ਮਨ ਕਲਪਣਾ ਸਭ ਦੀ ਪਕੜੀ ਵਾਗ, ਦਹਿ ਦਿਸ਼ਾ ਰਹੀ ਭੁਆਈਆ। ਬਿਨ ਸਤਿਗੁਰ ਸ਼ਬਦ ਨਿਰਮਲ ਜੋਤ ਜਗਾਏ ਨਾ ਕੋਇ ਚਰਾਗ਼, ਅੰਧ ਅੰਧੇਰ ਨਾ ਕੋਇ ਮਿਟਾਈਆ। ਹੰਸ ਬੁੱਧੀ ਹੋਈ ਕਾਗ, ਮਾਣਕ ਮੋਤੀ ਚੋਗ ਨਾਮ ਨਾ ਕੋਇ ਚੁਗਾਈਆ। ਮਾਇਆ

❋

❋

ਕਾਰਨ ਕਰਨ ਵੈਰਾਗ, ਹਿਰਦੇ ਹਰਿ ਨਾ ਕੋਇ ਵਸਾਈਆ ਦੁਰਮਤ ਮੈਲ ਧੋਵੇ ਨਾ ਕੋਈ ਦਾਗ਼, ਪਤਤ ਪੁਨੀਤ ਨਾ ਕੋਇ ਜਣਾਈਆ। ਕਲਜੁਗ ਮਾਨਵ ਜਾਣਾ ਜਾਗ, ਆਲਸ ਨਿੰਦਰਾ ਦੇਣਾ ਗਵਾਈਆ। ਤੇਰਾ ਆਦਿ ਜੁਗਾਦੀ ਆਤਮ ਪਰਮਾਤਮ ਸਾਥ, ਸਗਲਾ ਸੰਗ ਲੈਣਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਇਕ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਮੀਤ, ਮਿਤ੍ਰ ਪਿਆਰਾ ਇਕ ਅਖਵਾਈਆ। ਸਤਿਜੁਗ ਤ੍ਰੇਤਾ ਦੁਆਪਰ ਬਦਲਦਾ ਆਇਆ ਰੀਤ, ਕਲਜੁਗ ਅੰਤਮ ਲੇਖਾ ਦਿਆਂ ਚੁਕਾਈਆ। ਖੇਲ ਅਗੰਮਾ ਦੱਸਾਂ ਅਨਡੀਠ, ਜਿਸ ਨੂੰ ਸ਼ਾਸਤਰ ਸਿਮਰਤ ਵੇਦ ਕਹਿਣ ਕੋਇ ਨਾ ਪਾਈਆ। ਪੜਦਾ ਲਾਹਵਾਂ ਬਿਨ ਮੰਦਰ ਮਸੀਤ, ਕਾਇਆ ਕਾਅਬਾ ਇਕ ਜਣਾਈਆ। ਜਿਥੇ ਝਗੜਾ ਰਹੇ ਨਾ ਹਸਤ ਕੀਟ, ਊਚ ਨੀਚ ਨਾ ਕੋਇ ਵਖਾਈਆ। ਦੀਨ ਮਜ਼੍ਹਬ ਦੀ ਨਹੀਂ ਕੋਈ ਲੀਕ, ਜ਼ਾਤ ਪਾਤ ਨਾ ਵੰਡ ਵਡਾਈਆ। ਓਥੇ ਨਾਨਕ ਗੋਬਿੰਦ ਕਰੇ ਤਸਦੀਕ, ਸ਼ਹਾਦਤ ਇਕ ਭੁਗਤਾਈਆ। ਪਰਵਰਦਿਗਾਰਾ ਲਾਸ਼ਰੀਕ, ਨੂਰ ਨੁਰਾਨਾ ਨਜ਼ਰੀ ਆਈਆ। ਜਿਸ ਦੇ ਵਿਚ ਹੱਕ ਤੌਫ਼ੀਕ਼, ਦੇਵਣਹਾਰ ਧੁਰਦਰਗਾਹੀਆ। ਸਭ ਦੀ ਆਸਾ ਮਨਸਾ ਕਰੇ ਪੂਰੀ ਉਮੀਦ, ਨਿਤ ਨਵਿਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਚੜ੍ਹਾਈਆ । ਸਤਿਗੁਰ ਸ਼ਬਦ ਕਹੇ ਸੁਣਿਉਂ ਧੁਰ ਫ਼ਰਮਾਨਾ, ਬ੍ਰਹਿਮੰਡਾਂ ਖੰਡਾਂ ਬਾਹਰ ਜਣਾਈਆ। ਕਰੇ ਖੇਲ ਸ੍ਰੀ ਭਗਵਾਨਾ, ਹਰਿ ਕਰਤਾ ਬੇਪਰਵਾਹੀਆ। ਜਿਸ ਦਾ ਇਕੋ ਸੁਤ ਦੁਲਾਰਾ ਸ਼ਬਦੀ ਗੋਬਿੰਦ ਨੌਜਵਾਨਾ, ਬਿਰਧ ਬਾਲ ਨਾ ਰੂਪ ਵਟਾਈਆ। ਲੇਖਾ ਜਾਣੇ ਜੀਵ ਜਹਾਨਾ, ਲੱਖ ਚੁਰਾਸੀ ਖੋਜ ਖੁਜਾਈਆ। ਸਚਖੰਡ ਦਵਾਰੇ ਹੋ ਪਰਧਾਨਾ, ਦਰਗਾਹ ਸਾਚੀ ਡੰਕ ਵਜਾਈਆ। ਸੰਦੇਸ਼ਾ ਦੇਵੇ ਤੇਈ ਅਵਤਾਰ ਨਿਗਾਹ ਮਾਰੋ ਜਗਤ ਜਹਾਨਾ, ਵੀਹਵੀਂ ਸਦੀ ਅੱਖ ਖੁਲ੍ਹਾਈਆ। ਈਸਾ ਮੂਸਾ ਮੁਹੰਮਦ ਹੋਵੇ ਨਿਗਾਹਬਾਨਾ, ਨੈਣ ਨੈਣ ਨਾਲ ਮਿਲਾਈਆ। ਨਾਨਕ ਗੋਬਿੰਦ ਜੋ ਦੇ ਕੇ ਆਇਆ ਪਰਵਾਨਾ, ਪਰਮ ਪੁਰਖ ਨਾਲ ਮਿਲਾਈਆ। ਸੋ ਨਾਤਾ ਤੁਟਿਆ ਕੂੜ ਜਹਾਨਾ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਮਾਣ ਰਿਹਾ ਨਾ ਸ਼ਾਸਤਰ ਸਿਮਰਤ ਵੇਦ ਪੁਰਾਨਾ, ਖਾਣੀ ਬਾਣੀ ਸੀਸ ਨਾ ਕੋਇ ਨਿਵਾਈਆ। ਮਨ ਮਨੂਆ ਬਣ ਕੇ ਸਭ ਦਾ ਰਾਣਾ, ਹੁਕਮ ਆਪਣਾ ਇਕ ਮਨਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਮਝੇ ਕੋਈ ਨਾ ਗਾਣਾ, ਨਿਰਗੁਣ ਨਿਰਗੁਣ ਮੇਲ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਇਕ ਖੁਲ੍ਹਾਈਆ। ਭੇਵ ਅਭੇਦਾ ਖੋਲ੍ਹੇ ਆਪ, ਹਰਿ ਕਰਤਾ ਵਡ ਵਡਿਆਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿਚੋਂ ਭੁੱਲਾ ਜਾਪ, ਗੁਰ ਅਵਤਾਰ ਪੈਗ਼ੰਬਰਾਂ ਸਿਖਿਆ ਗਏ ਭੁਲਾਈਆ। ਰੂਹ ਬੁਤ ਰਿਹਾ ਕੋਈ ਨਾ ਪਾਕ, ਪਤਤ ਪੁਨੀਤ ਨਾ ਕੋਇ ਬਣਾਈਆ। ਝਗੜਾ ਪਿਆ ਤਨ ਮਾਟੀ ਖ਼ਾਕ, ਹਿੰਦੂ ਮੁਸਲਿਮ ਸਿੱਖ ਈਸਾਈ ਪਾਰਸੀ ਬੋਧੀ ਜੈਨੀ ਕਰੇ ਲੜਾਈਆ। ਆਤਮ ਪਰਮਾਤਮ ਖੋਲ੍ਹ ਕੇ ਵੇਖੇ ਕੋਈ ਨਾ ਤਾਕ, ਜਲਵਾ ਨੂਰ ਨਾ ਕੋਇ ਰੁਸ਼ਨਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਦਾ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਜੋ ਭਵਿਖਤਾਂ ਵਿਚ ਲਿਖਤਾਂ ਵਿਚ ਇਸ਼ਟਾਂ ਵਿਚ ਦ੍ਰਿਸ਼ਟਾਂ ਵਿਚ ਗੁਰ ਅਵਤਾਰ ਪੈਗ਼ੰਬਰ ਗਏ ਆਖ, ਸੰਦੇਸ਼ਾ ਧੁਰ ਦ੍ਰਿੜਾਈਆ। ਸੋ ਪੂਰਾ ਪ੍ਰਭ ਕਰਨਾ ਵਾਕ, ਵਾਕਿਆ ਵੇਖੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਿਮੰਡ ਖੰਡ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਦੇਵਾਂ ਧੁਰ ਦਾ ਹੁਕਮ, ਹਰਿ ਕਰਤਾ ਆਪ ਜਣਾਈਆ। ਕਲਜੁਗ

❋

❋

ਰਹੀ ਧਰਮ ਨਾ ਸੁੱਚਮ, ਸੰਜਮ ਸੰਗ ਨਾ ਕੋਇ ਨਿਭਾਈਆ। ਨਿਰਮਲ ਆਤਮ ਦਿਸੇ ਕੋਈ ਨਾ ਉਤਮ, ਬੁਧ ਬਬੇਕ ਨਾ ਕੋਇ ਬਣਾਈਆ। ਜੀਵ ਜੰਤ ਸਾਧ ਸੰਤ ਇਕ ਦੂਜੇ ਨੂੰ ਲੁੱਟਣ, ਘਰ ਘਰ ਪਈ ਲੜਾਈਆ। ਸਦੀ ਚੌਧਵੀਂ ਮੁਹੰਮਦ ਦਾ ਵੇਲਾ ਆਇਆ ਮੁੱਕਣ, ਅੱਗੇ ਅਵਰ ਨਾ ਕੋਇ ਵਧਾਈਆ। ਮੂਸਾ ਈਸਾ ਧੁਰਦਰਗਾਹੇ ਝੁਕਣ, ਨਿਉਂ ਨਿਉਂ ਸੀਸ ਨਿਵਾਈਆ। ਤੇਈ ਅਵਤਾਰ ਆਪਣੀ ਅੰਗੜਾਈ ਲੈ ਕੇ ਉਠਣ, ਵੇਦ ਵਿਆਸਾ ਦਏ ਗਵਾਹੀਆ। ਨਾਨਕ ਗੋਬਿੰਦ ਧਾਰ ਸ਼ਬਦੀ ਰੂਪ ਸਭ ਨੂੰ ਆਏ ਪੁੱਛਣ, ਘਟ ਘਟ ਅੰਦਰ ਵੇਖ ਵਖਾਈਆ। ਕਿਸ ਬਿਧ ਜਗਿਆਸੂ ਪ੍ਰਭ ਤੋਂ ਰੁੱਸਣ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਕਰਾਈਆ। ਮਨ ਕਲਪਣਾ ਦੀਨ ਦੁਨੀ ਵਿਚ ਜੁੱਟਣ, ਝਗੜਾ ਕੂੜ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਜਗਤ ਵੇਖਾਂ ਥੱਕਾ ਮਾਂਦਾ, ਚਾਰ ਕੁੰਟ ਦਹਿ ਦਿਸ਼ਾ ਨਜ਼ਰੀ ਆਈਆ। ਕੂੜੀ ਕਿਰਿਆ ਅੰਦਰ ਬਾਂਧਾ, ਬੰਦਗੀ ਸਚ ਨਾ ਕੋਇ ਕਮਾਈਆ। ਮਨ ਵਿਕਾਰੀ ਤੀਰਥ ਨਹਾਂਦਾ, ਦੁਰਮਤ ਮੈਲ ਨਾ ਕੋਇ ਧੁਆਈਆ। ਬੇਸ਼ਕ ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਜਾਂਦਾ, ਕਾਇਆ ਕਾਅਬਾ ਦਰਸ ਕੋਇ ਨਾ ਪਾਈਆ। ਸਾਚਾ ਦਰ ਪ੍ਰਭ ਚਰਨ ਮਿਲੇ ਕਿਸੇ ਨਾ ਠਾਂਡਾ, ਅਗਨੀ ਅੱਗ ਨਾ ਕੋਇ ਬੁਝਾਈਆ। ਪੁਰਖ ਅਕਾਲਾ ਦੀਨ ਦਿਆਲਾ ਲੱਖ ਚੁਰਾਸੀ ਵੇਖਣਹਾਰਾ ਭਾਂਡਾ, ਕਾਇਆ ਮਾਟੀ ਖੋਜ ਖੁਜਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਔਂਦਾ ਜਾਂਦਾ, ਆਵਤ ਜਾਵਤ ਆਪਣੀ ਖੇਲ ਖਿਲਾਈਆ। ਜਿਸ ਦਾ ਲੇਖਾ ਸਮਝੇ ਕੋਈ ਨਾ ਪੰਡਤ ਪਾਂਧਾ, ਮੁੱਲਾ ਸ਼ੇਖ਼ ਭੇਵ ਨਾ ਆਏ ਰਾਈਆ। ਸੋ ਲਹਿਣਾ ਦੇਣਾ ਲੇਖਾ ਜਾਣੇ ਸਚਖੰਡ ਦਵਾਰ ਧੁਰਾਂ ਦਾ, ਦਰਗਾਹ ਸਾਚੀ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਰਿਹਾ ਵਖਾਈਆ। ਸਤਿਗੁਰ ਸ਼ਬਦ ਕਹੇ ਸੁਣੋ ਜਗਤ ਜਗ ਸੱਜਣ, ਹਰ ਹਿਰਦੇ ਦਿਆਂ ਸੁਣਾਈਆ। ਕਲਜੁਗ ਠੀਕਰ ਵੇਲਾ ਹੋਇਆ ਭੱਜਣ, ਅੰਤ ਰਹਿਣ ਕੋਇ ਨਾ ਪਾਈਆ। ਪ੍ਰਭ ਪ੍ਰੀਤੀ ਵਿਚ ਹੋਵੋ ਮਗਨ, ਸੁਰਤੀ ਸ਼ਬਦ ਜੁੜਾਈਆ। ਤ੍ਰੈਗੁਣ ਮਾਇਆ ਬੁਝੇ ਅਗਨ, ਤਤਵ ਤਤ ਨਾ ਕੋਇ ਜਲਾਈਆ। ਸਚ ਦਵਾਰਾ ਮਿਲੇ ਇਕੋ ਲੰਘਣ, ਪਾਂਧੀ ਪੰਧ ਗਵਾਈਆ। ਜਿਥੇ ਨਿਰਗੁਣ ਜੋਤ ਦੀਪਕ ਜਗਣ, ਦਿਵਸ ਰੈਣ ਹੋਏ ਰੁਸ਼ਨਾਈਆ। ਨਾਦ ਅਨਾਦੀ ਤਾਲ ਵੱਜਣ, ਢੋਲਕ ਛੈਣਾ ਨਾ ਕੋਇ ਖੜਕਾਈਆ। ਦਰਸ਼ਨ ਹੋਏ ਸੂਰੇ ਸਰਬੰਗਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਥੇ ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਦਰ ਠਾਂਡੇ ਮੰਗਣ, ਵਸਤ ਅਮੋਲਕ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਜਣਾਈਆ। ਧੁਰ ਦਾ ਸ਼ਬਦ ਕਹੇ ਤੇਈ ਅਵਤਾਰ ਵੇਖੋ ਮੰਗਦੇ, ਮਾਂਗਤ ਹੋ ਕੇ ਝੋਲੀ ਡਾਹੀਆ। ਸਚ ਦਵਾਰ ਬਹਿ ਬਹਿ ਮੂਲ ਨਾ ਸੰਗਦੇ, ਨੇਤਰ ਨੈਣ ਚਰਨ ਕਵਲ ਧਿਆਨ ਲਗਾਈਆ। ਜਿਨ੍ਹਾਂ ਦੇ ਖੇਲ ਅੰਦਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗਏ ਲੰਘ ਕੇ, ਆਪਣਾ ਪੰਧ ਮੁਕਾਈਆ। ਓਸੇ ਨੇ ਆਪਣੀ ਧਾਰ ਵਿਚੋਂ ਈਸਾ ਮੂਸਾ ਮੁਹੰਮਦ ਘੱਲੇ ਵੰਡ ਕੇ, ਧੁਰ ਦਾ ਕਲਮਾ ਝੋਲੀ ਪਾਈਆ। ਓਸੇ ਦੇ ਨੂਰ ਵਿਚੋਂ ਨਾਨਕ ਨਿਰਗੁਣ ਸਰਗੁਣ ਧੁਰ ਫ਼ਰਮਾਨਾ ਆਇਆ ਮੰਨ ਕੇ, ਮਨਸਾ ਸਭ ਦੀ ਪੂਰ ਕਰਾਈਆ। ਓਸੇ ਦੀ ਜੋਤ ਧਾਰ ਗੋਬਿੰਦ ਤਨ ਵਜੂਦ ਆਇਆ ਚਲ ਕੇ, ਕਾਇਆ ਮਾਟੀ ਸੋਭਾ ਪਾਈਆ। ਅੰਤ ਅਖ਼ੀਰ ਬੇਨਜ਼ੀਰ ਓਸੇ ਵਿਚ ਰਲ ਕੇ, ਜੋਤੀ ਸ਼ਬਦੀ ਰੂਪ ਸਮਾਈਆ। ਕਲਜੁਗ ਅੰਤਮ ਲੇਖਾ

❋

❋

ਜਾਣੇ ਜਲ ਥਲ ਕੇ, ਮਹੀਅਲ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਦਇਆ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਦੱਸਾਂ ਏਕੋ ਮਾਲਕ, ਹਰਿ ਕਰਤਾ ਵਡ ਵਡਿਆਈਆ। ਜੋ ਸ੍ਰਿਸ਼ਟੀ ਦ੍ਰਿਸ਼ਟੀ ਦਾ ਖ਼ਾਲਕ, ਖ਼ਲਕ ਵਿਚ ਸਮਾਈਆ। ਸਦੀ ਚੌਧਵੀਂ ਜਿਸ ਨੇ ਬਣਨਾ ਸਾਲਸ, ਸਾਹਿਬ ਸੁਲਤਾਨਾ ਨਜ਼ਰੀ ਆਈਆ। ਚਾਰ ਵਰਨ ਅਠਾਰਾਂ ਬਰਨ ਜਿਸ ਨੇ ਖ਼ਾਲਸਾ ਬਣੌਣਾ ਖ਼ਾਲਸ, ਦੁਰਮਤ ਮੈਲ ਅੰਦਰੋਂ ਦਏ ਧੁਆਈਆ। ਮਨ ਕਲਪਣਾ ਰਹਿਣ ਨਾ ਦੇਵੇ ਨਾਲਸ਼, ਸ਼ਬਦ ਖੰਡਾ ਇਕ ਚਮਕਾਈਆ। ਸੰਤ ਸੁਹੇਲੇ ਬਣਾਏ ਆਜਜ਼, ਗੁਰਮੁਖ ਗੁਰ ਗੁਰ ਬੂਝ ਬੁਝਾਈਆ। ਜੋਤੀ ਨੂਰ ਅਗਨੀ ਲਾ ਕੇ ਆਤਸ਼, ਕੂੜੀ ਕਿਰਿਆ ਦਏ ਜਲਾਈਆ। ਗੁਰਸਿਖ ਬਣਾ ਕੇ ਧੁਰ ਦੇ ਯਾਚਕ, ਗੋਬਿੰਦ ਸ਼ਬਦੀ ਜੋੜ ਜੁੜਾਈਆ। ਸਭ ਦੇ ਅੰਦਰ ਆਪੇ ਹੋਏ ਵਾਚਕ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਲੇਖਾ ਜਾਣੇ ਨਿੰਦਕ ਸਾਕਤ, ਸਾਖ਼ਿਆਤ ਭੇਵ ਦਏ ਖੁਲ੍ਹਾਈਆ। ਸਦੀ ਚੌਧਵੀਂ ਕਲਜੁਗ ਕੂੜੀ ਕਿਰਿਆ ਜ਼ੁਲਮ ਨਾ ਕਰੇ ਬਰਦਾਸ਼ਤ, ਦਰਗਾਹ ਸਾਚੀ ਵੇਖ ਵਖਾਈਆ। ਜਿਸ ਨੇ ਲੱਖ ਚੁਰਾਸੀ ਕੀਤੀ ਕਾਸ਼ਤ, ਅੰਤਮ ਆਪੇ ਕੱਟ ਵਖਾਈਆ। ਸ਼ਬਦ ਗੁਰੂ ਕਹੇ ਪ੍ਰਭ ਮੈਨੂੰ ਦੇਣ ਵਾਲਾ ਇਜਾਜ਼ਤ, ਧੁਰ ਦੀ ਧਾਰ ਹੁਕਮ ਸੁਣਾਈਆ। ਫੇਰ ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਧੁਰ ਦੇ ਹੁਕਮ ਦੀ ਹੋਵੇ ਆਫ਼ਤ, ਆਫ਼ਤਾਬ ਨਾ ਕੋਇ ਰੁਸ਼ਨਾਈਆ। ਮਨੂਆ ਮਨਸਾ ਵਿਚ ਕਰੇ ਬਗ਼ਾਵਤ, ਬਗ਼ਲਗੀਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਉਪਜਾਈਆ। ਸਤਿਗੁਰ ਸ਼ਬਦ ਕਹੇ ਮੈਂ ਝੁਕ ਕੇ ਪ੍ਰਭੂ ਦੇ ਕ਼ਦਮਾ, ਕ਼ਦੀਮ ਦਾ ਲੇਖਾ ਦਿਆਂ ਜਣਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀਆਂ ਗੌਂਦੇ ਗਏ ਨਜ਼ਮਾਂ, ਢੋਲੇ ਰਾਗਾਂ ਨਾਦਾਂ ਸ਼ਬਦਾਂ ਵਿਚ ਸ਼ਨਵਾਈਆ । ਓਸ ਦਾ ਤਨ ਵਜੂਦ ਮਾਟੀ ਖ਼ਾਕੀ ਨਹੀਂ ਬਦਨਾ, ਮਮਤਾ ਮੋਹ ਨਾ ਕੋਇ ਜਣਾਈਆ। ਆਤਮ ਪਰਮਾਤਮ ਬਣ ਕੇ ਸੱਜਣਾ, ਨਿਰਗੁਣ ਨਿਰਗੁਣ ਮੇਲਾ ਮੇਲੇ ਸਹਿਜ ਸੁਭਾਈਆ। ਜਿਸ ਦਾ ਦੀਪ ਪ੍ਰਕਾਸ਼ ਜੋਤ ਅਗੰਮੀ ਇਕੋ ਜਗਣਾ, ਜਾਗਰਤ ਜੋਤ ਕਰੇ ਰੁਸ਼ਨਾਈਆ ਜਿਸ ਨੇ ਸੰਤ ਸੁਹੇਲੇ ਗੁਰਮੁਖ ਹਰਿਭਗਤ ਦਵਾਰੇ ਸੱਦਣਾ, ਦਰ ਠਾਂਡਾ ਇਕ ਵਖਾਈਆ। ਜਿਸ ਦਾ ਫ਼ਤਿਹ ਡੰਕਾ ਨਾਮ ਨਗਾਰਾ ਨਵ ਨੌ ਚਾਰ ਵੱਜਣਾ, ਅੱਗੇ ਹੋ ਨਾ ਕੋਇ ਅਟਕਾਈਆ। ਸੋ ਖੇਲ ਕਰੇ ਸੂਰਾ ਸਰਬਗਨਾ, ਲੇਖਾ ਜਾਣੇ ਵਿਚ ਅਦਨਾ, ਅਦਲ ਇਨਸਾਫ਼ ਆਪਣੇ ਹੱਥ ਰਖਾਈਆ। ਕਲਜੁਗ ਕੂੜੀ ਕਿਰਿਆ ਭਾਂਡਾ ਭੱਜਣਾ, ਸਤਿਜੁਗ ਸਾਚਾ ਮਾਤ ਲੱਗਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕ਼ੁਦਰਤ ਦਾ ਕ਼ਾਦਰ ਬੇਪ੍ਰਵਾਹੀਆ। ਸਤਿਗੁਰ ਸ਼ਬਦ ਕਹੇ ਕਲਜੁਗ ਕੂੜੀ ਕਿਰਿਆ ਹਟੌਣਾ ਹੱਟ, ਕੂੜ ਵਣਜਾਰਾ ਰਹਿਣ ਕੋਇ ਨਾ ਪਾਈਆ। ਸਤਿ ਧਰਮ ਦਾ ਸਾਚਾ ਮਾਰਗ ਦੱਸ, ਚਾਰ ਵਰਨਾਂ ਕਰਨੀ ਇਕ ਪੜ੍ਹਾਈਆ। ਨਿਜ ਨੇਤਰ ਖੋਲ੍ਹ ਕੇ ਅੰਤਰ ਅੱਖ, ਨਿਰੰਤਰ ਪੜਦਾ ਦੇਣਾ ਉਠਾਈਆ। ਤੂੰ ਮੇਰਾ ਮੈੈਂ ਤੇਰਾ ਆਤਮ ਪਰਮਾਤਮ ਨਾਤਾ ਸਚ, ਤੱਤਾਂ ਵਾਲੀ ਨਾ ਕੋਇ ਲੜਾਈਆ। ਭਾਗ ਲਗੌਣਾ ਕਾਇਆ ਮਾਟੀ ਕੱਚ, ਨਿਰਗੁਣ ਜੋਤ ਕਰ ਰੁਸ਼ਨਾਈਆ। ਜਗਤ ਵਿਕਾਰ ਵਿਭਚਾਰ ਹੰਕਾਰ ਪਾਰ ਕਰਾ ਕੇ ਹੱਦ, ਹਦੂਦ ਧੁਰ ਦੀ ਦੇਣੀ ਵਖਾਈਆ। ਜਿਥੇ ਵੱਜੇ ਅਗੰਮੀ ਨਦ, ਅਨਹਦ ਨਾਦੀ ਨਾਦ ਸ਼ਨਵਾਈਆ। ਝਗੜਾ ਦਿਸੇ ਨਾ ਮਾਇਆ ਜਗ, ਜਾਗਰਤ ਜੋਤ ਡਗਮਗਾਈਆ। ਭਗਤ ਸੁਹੇਲੇ ਗੁਰਮੁਖ ਸੱਜਣ ਸੱਦ, ਸਦਮੇ

❋

❋

ਦੇਣੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟੀ ਦ੍ਰਿਸ਼ਟੀ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਾਂ ਸ੍ਰਿਸ਼ਟੀ, ਸਿਰਜਣਹਾਰ ਦਏ ਵਡਿਆਈਆ। ਚਾਰ ਜੁਗ ਦੇ ਗੁਰ ਅਵਤਾਰ ਪੈਗ਼ੰਬਰ ਵੇਖਾਂ ਇਸ਼ਟੀ, ਇਸ਼ਟ ਦੇਵ ਜੋ ਆਤਮ ਨਾਲ ਕਰਨ ਕੁੜਮਾਈਆ। ਧਰਮ ਦਵਾਰ ਬਣ ਗ੍ਰਹਿਸਤੀ, ਸੇਜ ਸੁਹੰਜਣੀ ਰਹੇ ਹੰਢਾਈਆ। ਉਨ੍ਹਾਂ ਦੀ ਧੁਰਦਰਗਾਹੇ ਇਕ ਫ਼ਰਿਸਤੀ, ਬਿਨ ਅੱਖਰਾਂ ਲੇਖ ਬਣਾਈਆ। ਜਗ ਨੇਤਰ ਕਿਸੇ ਨਾ ਦਿਸਦੀ, ਬੁਧੀਵਾਨ ਪੜ੍ਹਨ ਕੋਇ ਨਾ ਪਾਈਆ। ਓਥੇ ਝਗੜਾ ਨਹੀਂ ਸਵਰਗ ਬਹਿਸ਼ਤੀ, ਜੰਨਤ ਲੋੜ ਰਹੇ ਨਾ ਰਾਈਆ। ਸਾਚੀ ਖੇਲ ਨਰ ਨਿਰੰਕਾਰ ਇਕ ਦੀ, ਜੋ ਏਕੰਕਾਰ ਆਪਣੀ ਕਲ ਵਰਤਾਈਆ। ਉਸ ਨੇ ਪਿਠ ਠਕੋਰੀ ਕਲਜੁਗ ਸਿੱਖ ਦੀ, ਸਿਖਿਆ ਸਚ ਸਮਝਾਈਆ। ਬਿਨ ਤੇਰੇ ਮਨ ਕਲਪਨਾ ਕਿਸੇ ਨਾ ਜਿੱਤਦੀ, ਕੂੜਾ ਡੰਕ ਨਾ ਕੋਇ ਸੁਣਾਈਆ। ਟੱਕਰ ਲਵਾ ਦੇ ਪੱਥਰ ਇੱਟ ਦੀ, ਮੰਦਰ ਮਸੀਤਾਂ ਵੰਡ ਵੰਡਾਈਆ। ਕਿਸੇ ਨੂੰ ਸਮਝ ਨਾ ਆਵੇ ਅਗੰਮੀ ਧਾਰ ਓਸ ਚਿਟ ਦੀ, ਜੋ ਗੋਬਿੰਦ ਮਾਛੂਵਾੜੇ ਪੁਰਖ ਅਕਾਲ ਨਾਲ ਆਪਣੀ ਗੰਢ ਪੁਆਈਆ। ਸਦੀ ਚੌਧਵੀਂ ਦੀਨ ਦੁਨੀ ਸਾਰੀ ਪਿਟਦੀ, ਪਟਨੇ ਵਾਲਾ ਨਜ਼ਰ ਕਿਸੇ ਨਾ ਆਈਆ। ਕ਼ਲਮ ਸ਼ਾਹੀ ਲੇਖ ਲਿਖਦੀ, ਲਿਖਿਆ ਲੇਖ ਨਾ ਕੋਇ ਬਦਲਾਈਆ। ਜਿਸ ਨੇ ਖੇਲ ਮੁਕੌਣੀ ਕੂੜੀ ਕਿਰਿਆ ਨਿਤ ਦੀ, ਸਤਿ ਸਤਿ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਸੁਹਾਈਆ । ਸਤਿਗੁਰ ਸ਼ਬਦ ਕਹੇ ਮੈਂ ਦੱਸਾਂ ਗੋਬਿੰਦ ਦਾਤਾ, ਜੋ ਗਹਿਰ ਗੰਭੀਰ ਅਖਵਾਈਆ। ਜਿਸ ਨੇ ਮੇਟਣੀ ਕਲਜੁਗ ਅੰਤਮ ਅੰਧੇਰੀ ਰਾਤਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਉਸ ਨੂੰ ਜਨਮੇ ਕੋਈ ਨਾ ਮਾਤਾ, ਬਿਨਾ ਪਿਤਾ ਪੁਰਖ ਅਕਾਲ ਗੋਦ ਨਾ ਕੋਇ ਸੁਹਾਈਆ। ਉਹ ਗੁਰਮੁਖਾਂ ਦੇ ਅੰਤਰ ਆਤਮ ਰਖੇ ਨਾਤਾ, ਬ੍ਰਹਮ ਮੇਲਾ ਸਹਿਜ ਸੁਭਾਈਆ। ਧੁਰ ਦੀ ਸੁਣਾਏ ਅਨੋਖੀ ਗਾਥਾ, ਜਿਸ ਨੂੰ ਪੜ੍ਹਨ ਕੋਇ ਨਾ ਪਾਈਆ। ਲੱਖ ਚੁਰਾਸੀ ਮੇਟ ਕੇ ਵਾਟਾ, ਪੈਂਡਾ ਅਗਲਾ ਦਏ ਮੁਕਾਈਆ। ਮੇਲ ਮਿਲਾਵੇ ਨਾਲ ਪੁਰਖ ਸਮਰਾਥਾ, ਅੱਧਵਿਚਕਾਰ ਨਾ ਕੋਇ ਅਟਕਾਈਆ। ਇਕੋ ਨੂਰ ਇਕੋ ਜੋਤੀ ਇਕੋ ਜਾਤਾ, ਜੋਤੀ ਜੋਤ ਜੋਤ ਸਮਾਈਆ। ਸਦੀ ਚੌਧਵੀਂ ਸਭ ਦਾ ਵੇਖੇ ਖਾਤਾ, ਚੌਦਾਂ ਲੋਕ ਚੌਦਾਂ ਤਬਕ ਚੌਦਾਂ ਵਿਦਿਆ ਖੋਜ ਖੁਜਾਈਆ। ਸਾਚਾ ਦਿਸੇ ਕੋਈ ਨਾ ਆਕਾ, ਅਕਲ ਬੁਧੀ ਕਰੇ ਲੜਾਈਆ। ਅੰਤ ਅਖ਼ੀਰੀ ਚੀਥੜ ਦਿਸੇ ਪਾਟਾ, ਓਢਣ ਸੀਸ ਨਾ ਕੋਇ ਟਿਕਾਈਆ। ਜਿਸ ਨੇ ਚਾਰ ਵਰਨ ਅਠਾਰਾਂ ਬਰਨ ਅੰਮ੍ਰਿਤ ਧਾਰ ਪਿਆਇਆ ਆਪਣੇ ਬਾਟਾ, ਬਾਤਨ ਵੇਖੇ ਚਾਈਂ ਚਾਈਂਆ। ਓਸ ਨੇ ਕਲਜੁਗ ਕਰਨਾ ਖੇਲ ਤਮਾਸ਼ਾ, ਮੰਡਲ ਰਾਸ ਖੋਜ ਖੁਜਾਈਆ। ਜੋਤੀ ਸ਼ਬਦੀ ਧਾਰ ਪ੍ਰਕਾਸ਼ਾ, ਨੂਰ ਨੁਰਾਨਾ ਡਗਮਗਾਈਆ। ਬਿਨ ਸਤਿਗੁਰ ਸ਼ਬਦ ਖੋਲ੍ਹੇ ਨਾ ਕੋਈ ਖ਼ੁਲਾਸਾ, ਪੜਦਾ ਅੱਗੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਦਏ ਵਡਿਆਈਆ। ਸਤਿਗੁਰ ਸ਼ਬਦ ਦਾਤਾ ਸੂਰ, ਸੂਰਬੀਰ ਅਖਵਾਇੰਦਾ। ਜੋ ਸਚਖੰਡ ਵਸੇ ਸਦਾ ਹਜ਼ੂਰ, ਹਰਿ ਚਰਨੀ ਸੀਸ ਨਿਵਾਇੰਦਾ। ਥਿਰ ਘਰ ਦਵਾਰੇ ਹੋ ਮਸ਼ਕੂਰ, ਧੂੜੀ ਟਿੱਕੇ ਖ਼ਾਕ ਰਮਾਇੰਦਾ। ਜੁਗ ਚੌਕੜੀ ਪਾਰ ਕਰਾਵੇ ਪੂਰ, ਨਈਆ ਨੌਕਾ ਨਾਮ ਪ੍ਰਗਟਾਇੰਦਾ। ਸੋ ਕਲਜੁਗ ਅੰਤਮ ਕਿਰਿਆ ਮੇਟੇ ਕੂੜ, ਕੂੜ ਕੁਟੰਬ ਰਹਿਣ ਨਾ ਪਾਇੰਦਾ। ਸਤਿਜੁਗ ਸਚ ਧਰਮ ਕਰੇ ਜ਼ਰੂਰ, ਸਾਚੀ ਕਰਨੀ ਕਾਰ ਕਮਾਇੰਦਾ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਮੁਖ ਅੰਤਰ ਨਿਰੰਤਰ ਭੇਵ ਖੁਲ੍ਹਾਇੰਦਾ। ਹਉਮੇ ਹੰਗਤਾ ਗੜ੍ਹ ਤੋੜੇ ਗ਼ਰੂਰ, ਗ਼ੁਰਬਤ

❋

❋

ਮੇਟ ਮਿਟਾਇੰਦਾ। ਮਨੂਆ ਮਨ ਨਾ ਪਾਵੇ ਫ਼ਤੂਰ, ਫ਼ਤਵਾ ਦੀਨ ਮਜ਼੍ਹਬ ਸਮਝਾਇੰਦਾ । ਇਕੋ ਪੁਰਖ ਅਕਾਲਾ ਆਪਣਾ ਨਾਮ ਕਰੇ ਮਸ਼ਹੂਰ, ਮਸ਼ਵਰੇ ਗੁਰ ਅਵਤਾਰ ਪੈਗ਼ੰਬਰਾਂ ਨਾਲ ਸੁਣਾਇੰਦਾ। ਸੋ ਸਵਾਮੀ ਸਰਬ ਕਲਾ ਭਰਪੂਰ, ਸਮਰਥ ਆਪਣੀ ਖੇਲ ਖਿਲਾਇੰਦਾ। ਨਾ ਨੇੜੇ ਨਾ ਦਿਸੇ ਦੂਰ, ਘਟ ਘਟ ਅੰਤਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਇੰਦਾ। ਸਤਿਗੁਰ ਸ਼ਬਦ ਕਹੇ ਮੇਰਾ ਲਹਿਣਾ ਜਗਤ ਜਹਾਨ, ਜਗ ਜੀਵਣ ਦਾਤਾ ਰਿਹਾ ਜਣਾਈਆ। ਮੈਂ ਵੇਖਣਾ ਸਰਬ ਇਨਸਾਨ, ਕਾਇਆ ਮਾਟੀ ਫੋਲ ਫੁਲਾਈਆ। ਕਿਸ ਦੇ ਅੰਦਰ ਮਿਲਿਆ ਰਸ ਪੀਣ ਖਾਣ, ਵਸਤ ਅਮੋਲਕ ਸੋਭਾ ਪਾਈਆ। ਕਿਸ ਦਾ ਨੂਰ ਜੋਤ ਹੋਵੇ ਨੁਰਾਨ, ਕੌਣ ਨਿਜ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਕਵਣ ਸਾਚੀ ਸੇਜਾ ਸੁੱਤਾ ਬਣ ਜਵਾਨ, ਜਗਤ ਵਿਕਾਰਾ ਡੇਰਾ ਢਾਹੀਆ। ਕਿਸ ਨੂੰ ਗੋਬਿੰਦ ਕਰੇ ਪ੍ਰਵਾਨ, ਆਪ ਆਪਣੀ ਗੋਦ ਟਿਕਾਈਆ। ਕਿਸ ਦਾ ਲੇਖਾ ਵੇਖੇ ਸ੍ਰੀ ਭਗਵਾਨ, ਹਰਿ ਕਰਤਾ ਬੇਪ੍ਰਵਾਹੀਆ। ਕਿਸ ਦੇ ਅੰਦਰ ਫਿਰੇ ਸ਼ੈਤਾਨ, ਸ਼ਰਅ ਕਰੇ ਲੜਾਈਆ। ਕਵਣ ਮੰਜ਼ਲ ਚੜ੍ਹੇ ਮਹਾਨ, ਮਹਿਬੂਬ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਧੁਰ ਦਾ ਲੇਖਾ ਕਹੇ ਮੇਰੀ ਅਗੰਮੀ ਲਿਖਤ, ਅੱਖਰਾਂ ਵਿਚ ਵੰਡ ਨਾ ਕੋਇ ਵੰਡਾਈਆ। ਜਿਸ ਦੇ ਹੁਕਮ ਨਾਲ ਗੁਰ ਅਵਤਾਰ ਪੈਗ਼ੰਬਰਾਂ ਦੱਸਿਆ ਭਵਿਖਤ, ਭਵਿਸ਼ ਦਏ ਜਣਾਈਆ। ਜਿਸ ਦਾ ਅੱਗੇ ਇਕੋ ਸਾਂਝਾ ਹੋਣਾ ਇਸ਼ਟ, ਦੂਜਾ ਨਜ਼ਰ ਕੋਇ ਨਾ ਆਈਆ। ਇਹ ਸੰਦੇਸ਼ਾ ਦਿਤਾ ਤਰੇਤੇ ਰਾਮ ਵਸ਼ਿਸ਼ਟ, ਵਿਸ਼ਿਆਂ ਵਾਲਾ ਗੁਰੂ ਕਲਜੁਗ ਅੰਤਮ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਰ ਸ਼ਬਦ ਧੁਰ ਸਵਾਮੀ, ਸਵੰਬਰ ਲੱਖ ਚੁਰਾਸੀ ਵੇਖ ਵਖਾਈਆ। ਹਰ ਘਟ ਨਿਵਾਸੀ ਅੰਤਰਜਾਮੀ, ਅੰਤਰ ਆਤਮ ਪੜਦਾ ਲਾਹੀਆ। ਬੋਧ ਅਗਾਧ ਅਗੰਮੀ ਬੋਲ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਅੰਮ੍ਰਿਤ ਰਸ ਦੇ ਕੇ ਠਾਂਡਾ ਪਾਣੀ, ਨਿਝਰ ਆਪ ਝਿਰਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਸੇਵਾ ਲਾਏ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਜਿਸ ਦਾ ਤਨ ਵਜੂਦ ਖੇਲ ਜਗਤ ਦਵਾਰ ਅੰਦਰ ਰੁਹਾਨੀ, ਰਹਿਮਾਨੀ ਅਸਮਾਨੀ ਆਪਣੀ ਕਲ ਵਰਤਾਈਆ । ਸੋ ਪੁਰਖ ਨਿਰੰਜਣ ਸਤਿਜੁਗ ਅੰਦਰ ਕਲਜੁਗ ਮੇਟੇ ਕੂੜ ਨਿਸ਼ਾਨੀ, ਕਾਇਆ ਕੁਟੀਆ ਸਾਫ਼ ਕਰਾਈਆ। ਚਾਰ ਜੁਗ ਦਾ ਝਗੜਾ ਮੇਟ ਦੀਵਾਨੀ, ਧੁਰ ਦਾ ਹੁਕਮ ਇਕ ਉਪਜਾਈਆ। ਇਕੋ ਇਸ਼ਟ ਜੀਵ ਜਹਾਨੀ, ਸਾਹਿਬ ਸੁਲਤਾਨ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਧੁਰ ਦਾ ਘਰ, ਧਰਮ ਦੁਆਰਾ ਇਕ ਜਣਾਈਆ। ਸਤਿਗੁਰ ਸ਼ਬਦ ਕਹੇ ਮੈਂ ਖੋਲ੍ਹਾਂ ਭੇਵ ਗੁੱਝਾ, ਰਮਜ਼ ਆਪਣਾ ਨਾਮ ਲਗਾਈਆ। ਦੂਜਾ ਰਹੇ ਕੋਈ ਨਾ ਉਘਾ, ਉਗਣ ਆਥਣ ਵੇਖ ਵਖਾਈਆ। ਜੋ ਧਿਆਨ ਕਰ ਕੇ ਗਿਆ ਬੁੱਧਾ, ਬੁਧੀ ਤੋਂ ਪਰੇ ਪੜਦਾ ਲਾਹੀਆ। ਜੋ ਈਸਾ ਮੂਸਾ ਮੁਹੰਮਦ ਖੇਲ ਵਖਾਇਆ ਲੁਕਾ, ਨੂਰੇ ਨਜ਼ਰ ਨਜ਼ਰ ਰੁਸ਼ਨਾਈਆ। ਸ਼ਬਦੀ ਜੋਤੀ ਧਾਰ ਹਰਿ ਰਸਨਾ ਕਹਿਣਾ ਨਾਨਕ ਜੁੱਸਾ, ਜਿਸਮ ਇਸਮ ਇਕ ਪ੍ਰਗਟਾਈਆ। ਜੋ ਦਸਵੀਂ ਧਾਰ ਉਠਾ, ਗੋਬਿੰਦ ਗੁਰ ਵਡ ਵਡਿਆਈਆ। ਓਹ ਗੁਰਮੁਖਾਂ ਉਪਰ ਤੁਠਾ, ਮਿਹਰ ਨਜ਼ਰ ਉਠਾਈਆ। ਜਿਸ ਨੇ ਚਾਰ ਵਰਨ ਅਠਾਰਾਂ ਬਰਨ ਬਣੌਣੇ ਇਕੋ ਮੁਠਾ, ਅੱਗੇ ਵੰਡ ਰਹੇ ਨਾ ਰਾਈਆ। ਅਗੰਮਾ ਅੰਮ੍ਰਿਤ ਜਾਮ ਦੇਵੇ ਨਿਝਰ ਰਸ ਘੁੱਟਾ, ਸਵਾਂਤ ਸਵਾਂਤੀ ਬੂੰਦ ਟਪਕਾਈਆ।

❋

❋

ਸਭ ਨੂੰ ਕਹੇ ਆਓ ਮੇਰੇ ਪੁੱਤਾ, ਪਤਿਪਰਮੇਸ਼ਵਰ ਨਾਲ ਜੁੜਾਈਆ। ਜਿਸ ਦਾ ਨਿਸ਼ਾਨਾ ਤੀਰ ਕਦੇ ਨਾ ਉਕਾ, ਦੋ ਜਹਾਨਾਂ ਵੇਖ ਵਖਾਈਆ। ਓਸ ਦਾ ਖੇਲ ਹੋਣਾ ਜਗਤ ਜਹਾਨ ਜਿਸ ਦੀਆਂ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਦੇਂਦੇ ਆਏ ਪੁਛਾਂ, ਸੰਦੇਸਿਆਂ ਵਿਚ ਸੁਣਾਈਆ। ਜੋ ਸਚ ਪ੍ਰੇਮ ਪਿਆਰ ਭਗਤੀ ਦਾ ਭੁੱਖਾ, ਪਾਰਬ੍ਰਹਮ ਪਤਿਪਰਮੇਸ਼ਵਰ ਬੇਪ੍ਰਵਾਹੀਆ। ਉਸ ਨੇ ਕਲਜੁਗ ਕੂੜੀ ਕਿਰਿਆ ਰਹਿਣ ਨਹੀਂ ਦੇਣੀ ਲੁੱਟਾ, ਕੂੜ ਲੁਟੇਰੇ ਦੇਣੇ ਮਿਟਾਈਆ। ਜਿਹੜਾ ਆਤਮ ਪਰਮਾਤਮ ਨਾਲੋਂ ਤੁੱਟਾ, ਤੁੱਟੀ ਗੰਢ ਦੇਣੀ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਰਮੀ ਹੋ ਕੇ ਆਪਣੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਧੁਰ ਦਾ ਧਰਮ ਗ਼ੁਲਾਮ, ਸੇਵਾ ਸਚ ਕਮਾਈਆ। ਵੇਖਾਂ ਜ਼ਿਮੀ ਅਸਮਾਨ, ਗਗਨ ਗਗਨੰਤਰ ਫੋਲ ਫੁਲਾਈਆ। ਪੈਗ਼ੰਬਰਾਂ ਦੇਵਾਂ ਪੈਗ਼ਾਮ, ਸੁਨੇਹੜਾ ਸਚ ਸੁਣਾਈਆ। ਜਿਸ ਨੂੰ ਕਹਿੰਦੇ ਅਮਾਮ, ਅਮਲਾਂ ਤੋਂ ਰਹਿਤ ਨੂਰ ਖ਼ੁਦਾਈਆ। ਸਦੀ ਚੌਧਵੀਂ ਓਸੇ ਨੇ ਕਰਨਾ ਇੰਤਜ਼ਾਮ, ਨਵ ਨੌ ਚਾਰ ਵੇਖ ਵਖਾਈਆ। ਜਿਨ੍ਹਾਂ ਪਰਮ ਪੁਰਖ ਪਰਮਾਤਮ ਦਾ ਨਾਮ ਕੀਤਾ ਬਦਨਾਮ, ਬਦੀਆਂ ਦਾ ਡੇਰਾ ਢਾਹੀਆ। ਅੱਗੇ ਸਭ ਨੂੰ ਸਾਂਝਾ ਦੱਸਣਾ ਇਸਲਾਮ, ਇਸਮ ਆਜ਼ਮ ਇਕ ਦਰਸਾਈਆ। ਜਿਥੇ ਝੁਕ ਝੁਕ ਸੱਯਦਿਆਂ ਵਿਚ ਆਪਣਾ ਮੇਟਣਾ ਨਿਸ਼ਾਨ, ਨਿਸ਼ਾਨਾ ਕਲਮਾ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਲੇਖਾ ਦਏ ਵਖਾਈਆ। ਸਤਿਗੁਰ ਸ਼ਬਦ ਕਹੇ ਸੰਦੇਸ਼ਾ ਦੇਣਾ ਈਸਾ ਮੂਸਾ ਮੁਹੰਮਦ ਯਾਰ, ਮੁਸਲਸਲ ਦਿਆਂ ਜਣਾਈਆ। ਆਪਣਾ ਅਗਲਾ ਪਿਛਲਾ ਸੁਣੋ ਇਜ਼ਹਾਰ, ਕਲਮਿਆਂ ਵਾਲੀ ਖੋਜ ਖੁਜਾਈਆ । ਗੁਫ਼ਤ ਸ਼ੁਨੀਦ ਜਾਣੋ ਗੁਫ਼ਤਾਰ, ਬਿਨ ਰਸਨਾ ਜਿਹਵਾ ਰਾਗ ਅਲਾਈਆ। ਜਿਸ ਨੇ ਤੁਹਾਨੂੰ ਬਣਾਇਆ ਮੁਖ਼ਤਿਆਰ, ਲੋਕਮਾਤ ਦਿਤੀ ਵਡਿਆਈਆ। ਸੋ ਲਹਿਣਾ ਦੇਣਾ ਲੇਖਾ ਮੰਗੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਬਚਿਆ ਰਹਿਣ ਕੋਇ ਨਾ ਪਾਈਆ । ਆਪਣੀ ਉਮਤ ਵੇਖੋ ਵਾਰੋ ਵਾਰ, ਅੰਦਰ ਵੜ ਕੇ ਮੰਦਰ ਚੜ੍ਹ ਕੇ ਕਾਇਆ ਕਾਅਬਾ ਫੋਲ ਫੁਲਾਈਆ। ਕਵਣ ਮਿਲਿਆ ਪਰਵਰਦਿਗਾਰ, ਕੱਟ ਕੇ ਮੰਜ਼ਲ ਜਗਤ ਦੁਸ਼ਵਾਰ, ਜਗਤ ਸ਼ਰੀਅਤ ਹੋ ਕੇ ਸੂਫ਼ੀ ਸਫ਼ਾ ਕੂੜ ਉਠਾਈਆ। ਮੁਹੱਬਤ ਵਿਚ ਬਣ ਕੇ ਖ਼ਿਦਮਤਗਾਰ, ਸੇਵਾ ਕਰਨੀ ਅਪਰ ਅਪਾਰ, ਦਰਸ਼ਨ ਪਾਇਆ ਇਕ ਕਰਤਾਰ, ਕ਼ੁਦਰਤ ਦਾ ਕ਼ਾਦਰ ਜੋ ਅਖਵਾਈਆ। ਆਪਣਾ ਲੇਖਾ ਲਓ ਵਿਚਾਰ, ਸਦੀ ਚੌਧਵੀਂ ਮੁਕਣੀ ਧਾਰ, ਅੱਗੇ ਚਲਣਾ ਅਗੰਮ ਵਿਹਾਰ, ਜਿਸ ਦੀ ਪਾਵੇ ਕੋਈ ਨਾ ਸਾਰ, ਅੱਖਰਾਂ ਵਿਚ ਬਣਿਆ ਨਾ ਕੋਈ ਲਿਖਾਰ, ਕਾਤਬ ਹੋ ਕੇ ਕ਼ਲਮ ਨਾ ਕੋਇ ਚਲਾਈਆ। ਜਿਸ ਦਾ ਹੁਕਮ ਸਦਾ ਜੁਗ ਚਾਰ, ਓਹ ਖੇਲ ਕਰੇ ਨਿਰੰਕਾਰ, ਸ਼ਬਦੀ ਸੁਰਤ ਉਠਾਏ ਇਕ ਦਵਾਰ, ਜੋ ਕੂੜੀ ਕਿਰਿਆ ਦਏ ਨਿਵਾਰ, ਸਤਿ ਧਰਮ ਕਰੇ ਉਜਿਆਰ, ਸੰਤ ਸੁਹੇਲੇ ਲਏ ਉਠਾਈਆ। ਗੁਰ ਚੇਲੇ ਵੇਖੇ ਆਣ, ਸੁਰਤੀ ਸ਼ਬਦੀ ਕਰਾਏ ਧਿਆਨ, ਅਕਾਲ ਮੂਰਤੀ ਕਰੇ ਪ੍ਰਵਾਨ, ਨਾਮ ਤੂਰਤੀ ਇਕ ਨਿਧਾਨ, ਸ੍ਰਿਸ਼ਟੀ ਕੂੜੀ ਕਿਰਿਆ ਮੇਟੇ ਮਨੂਆ ਮਨ ਨਾ ਰਹੇ ਸ਼ੈਤਾਨ, ਸ਼ਰਅ ਦੀ ਸ਼ਰੀਅਤ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਲੱਖ ਚੁਰਾਸੀ ਅੰਤਰ ਅੰਤਰ ਨਿਰੰਤਰ ਹੋ ਕੇ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਦੱਸਾਂ ਅਗੰਮੀ ਹਸਤੀ, ਜੋ ਹਸਤ ਕਵਲਾਂ ਵਿਚ ਹੱਥ ਕਿਸੇ ਨਾ ਆਈਆ। ਜਿਸ ਨੂੰ ਕਹਿੰਦੇ ਮਾਲਕ ਅਰਸ਼ੀ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਸੋ ਸਚਖੰਡ ਦਵਾਰੇ ਚਾਰ ਜੁਗ ਦੀ ਪਿਛਲੀ ਵੇਖੇ ਅਰਜ਼ੀ, ਜੋ ਗੁਰ ਅਵਤਾਰ

❋

❋

ਪੈਗ਼ੰਬਰ ਆਏ ਸੁਣਾਈਆ। ਗ਼ਰੀਬ ਨਿਮਾਣਿਆਂ ਬਣੇ ਅੰਤਮ ਦਰਦੀ, ਦਰਦੀਆਂ ਦਰਦ ਵੰਡਾਈਆ। ਕਲਜੁਗ ਕੂੜੀ ਕਿਰਿਆ ਮੇਟੇ ਅੰਧੇਰਗਰਦੀ, ਚਾਰੋਂ ਕੁੰਟ ਰੁਸ਼ਨਾਈਆ। ਜਿਸ ਦੀ ਖੇਲ ਸਦਾ ਅਚਰਜ ਦੀ, ਅਸਚਰਜ ਲੀਲਾ ਆਪ ਵਰਤਾਈਆ। ਓਸੇ ਦੀ ਧਾਰ ਅਗੰਮੇ ਮਰਦ ਦੀ, ਮਰਦ ਮਰਦਾਨਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸ੍ਰਿਸ਼ਟੀ ਵਰ, ਦ੍ਰਿਸ਼ਟੀ ਇਸ਼ਟੀ ਇਕ ਵਖਾਈਆ। ਸਤਿਗੁਰ ਸ਼ਬਦ ਕਹੇ ਸਾਰੇ ਹੋ ਜਾਓ ਸ਼ੁੱਧ, ਸੁੱਧ ਸਿੱਧ ਸੁਧਾਰ ਜਣਾਈਆ। ਨਰਮ ਕਰ ਲਓ ਬੁੱਧ, ਬਿਬੇਕ ਰੂਪ ਵਟਾਈਆ। ਗੋਬਿੰਦ ਸ਼ਬਦ ਲਓ ਬੁਝ, ਜੋ ਆਦਿ ਜੁਗਾਦਿ ਖੇਲ ਖਿਲਾਈਆ। ਓਸੇ ਦੀ ਯਾਦ ਵਿਚ ਜਾਓ ਰੁਝ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜਿਸ ਦੇ ਕੋਲ ਸਭ ਕੁਝ, ਵਸਤ ਅਮੋਲਕ ਝੋਲੀ ਪਾਈਆ। ਆਵਣ ਜਾਵਣ ਪੈਂਡਾ ਜਾਏ ਮੁਕ, ਲੱਖ ਚੁਰਾਸੀ ਰਹੇ ਨਾ ਰਾਈਆ। ਜਿਸ ਦੀ ਇਕੋ ਨਾਮ ਦੀ ਧਾਰ ਤੁਕ, ਤੁਖ਼ਮ ਤਾਸੀਰ ਦਏ ਬਦਲਾਈਆ। ਜਨ ਭਗਤਾਂ ਉਜਲ ਕਰ ਕੇ ਮੁਖ, ਮੁੱਖੀਏ ਦੋ ਜਹਾਨ ਵਖਾਈਆ। ਅੰਮ੍ਰਿਤ ਜਾਮ ਦੇਵੇ ਘੁਟ, ਰਸ ਨਿਝਰ ਇਕ ਝਿਰਾਈਆ। ਸ਼ਬਦੀ ਧਾਰ ਪਏ ਫੁੱਟ, ਆਪਣੀ ਆਪ ਲਏ ਅੰਗੜਾਈਆ। ਕਰੇ ਪ੍ਰਕਾਸ਼ ਅੰਧੇਰੇ ਘੁੱਪ, ਨਿਰਗੁਣ ਨੂਰ ਕਰ ਰੁਸ਼ਨਾਈਆ। ਬਿਨਾ ਰਸਨਾ ਜਿਹਵਾ ਬੋਲਿਆਂ ਰਹੇ ਚੁਪ, ਚੁਪ ਚੁਪੀਤਾ ਸੋਭਾ ਪਾਈਆ। ਸਾਢੇ ਤਿੰਨ ਹੱਥ ਮੰਦਰ ਰਹੇ ਲੁਕ, ਬਾਹਰੋਂ ਨਜ਼ਰ ਕੋਇ ਨਾ ਆਈਆ। ਜੋ ਦੀਨ ਦੁਨੀ ਦਾ ਮੇਟੇ ਦੁੱਖ, ਚਿੰਤਾ ਗ਼ਮ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਮੰਦਰ ਇਕ ਸੁਹਾਈਆ। ਸਤਿਗੁਰ ਸ਼ਬਦ ਕਹੇ ਸੁਣੋ ਸੁਧਾਰ ਵਾਸੀ, ਗੋਬਿੰਦ ਗੋਬਿੰਦ ਗੋਬਿੰਦ ਸਰਨਾਈਆ। ਸਾਹਿਬ ਸਤਿਗੁਰ ਦੀ ਮੰਨੋ ਆਖੀ, ਜੋ ਅੱਖਰਾਂ ਤੋਂ ਬਾਹਰ ਕਰੇ ਪੜ੍ਹਾਈਆ। ਜੋ ਨਾਮ ਪਿਆਲਾ ਦੇਵੇ ਬਣ ਕੇ ਸਾਕੀ, ਰਸ ਅਗੰਮੀ ਇਕ ਚਖਾਈਆ। ਮਨੂਆ ਮਨ ਰਹਿਣ ਨਾ ਦੇਵੇ ਆਕੀ, ਗੜ੍ਹ ਹੰਕਾਰ ਤੁੜਾਈਆ। ਮੰਜ਼ਲ ਚੜ੍ਹ ਅਗੰਮੀ ਘਾਟੀ, ਘਰ ਸਾਚਾ ਇਕ ਵਖਾਈਆ। ਜਿਥੇ ਨਾ ਕੋਈ ਦਿਵਸ ਨਾ ਕੋਈ ਰਾਤੀ, ਘੜੀ ਪਲ ਨਾ ਵੰਡ ਵੰਡਾਈਆ। ਨਾ ਸੰਧਿਆ ਨਾ ਪ੍ਰਭਾਤੀ, ਵੇਲਾ ਵਕ਼ਤ ਨਾ ਕੋਇ ਵਖਾਈਆ। ਇਕੋ ਨੂਰ ਜੋਤ ਪ੍ਰਕਾਸ਼ੀ, ਕਮਲਾਪਾਤੀ ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦਾ ਗੋਬਿੰਦ ਸਦਾ ਸਾਥੀ, ਵਿਛੋੜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦਏ ਚੁਕਾਈਆ। ਤੇਰਾਂ ਚੇਤ ਕਹੇ ਸੁਣੋ ਸਚ ਸੰਦੇਸ਼, ਹਰਿਜਨ ਸਾਚੇ ਰਿਹਾ ਸੁਣਾਈਆ। ਪੁਰਖ ਅਕਾਲ ਕਰੋ ਆਦੇਸ, ਜੋ ਸਭ ਦਾ ਪਿਤਾ ਮਾਈਆ। ਜੋ ਬਦਲ ਦੇਵੇ ਰੇਖ, ਜਨਮ ਮਰਨ ਦਾ ਡੇਰਾ ਢਾਹੀਆ। ਅੰਤਰ ਖੋਲ੍ਹੇ ਭੇਤ, ਪੜਦਾ ਆਪ ਚੁਕਾਈਆ। ਆਤਮ ਪਰਮਾਤਮ ਕਰੇ ਹੇਤ, ਸਾਚਾ ਸੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਇਕ ਵਖਾਈਆ। ਤੇਰਾਂ ਚੇਤ ਕਹੇ ਵੇਖੋ ਘਰ ਸੁਹੰਜਣਾ, ਕਾਇਆ ਮਾਟੀ ਨਜ਼ਰੀ ਆਈਆ। ਜਿਥੇ ਜਗੇ ਜੋਤ ਆਦਿ ਨਿਰੰਜਣਾ, ਅੱਠੇ ਪਹਿਰ ਹੋਵੇ ਰੁਸ਼ਨਾਈਆ। ਮਿਲੇ ਦਾਤਾ ਦਾਨੀ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਈਆ। ਨਿਜ ਨੇਤਰ ਪਾਵੇ ਨਾਮ ਅੰਜਨਾ, ਅੰਧ ਅਗਿਆਨ ਮਿਟਾਈਆ। ਸਚ ਡੰਡਾਵਤ ਦੱਸੇ ਬੰਦਨਾ, ਨਮੋ ਨਮੋ ਨਮਸਤੇ ਸੱਯਦਾ ਸੀਸ ਝੁਕਾਈਆ। ਜਿਸ ਨੇ ਕਲਜੁਗ ਕੂੜੀ ਕਿਰਿਆ ਭਾਂਡਾ ਭੰਨਣਾ, ਠੋਕਰ ਆਪਣਾ ਨਾਮ ਲਗਾਈਆ। ਜਿਸ ਦਾ ਨੂਰ ਨੁਰਾਨਾ ਗੋਬਿੰਦ ਚੰਦ ਅਰਸ਼ਾਂ ਫ਼ਰਸ਼ਾਂ ਉਤੇ ਸਭ ਨੇ ਮੰਨਣਾ, ਆਖ਼ਰ ਰਹਿਣ ਕੋਇ ਨਾ ਪਾਈਆ। ਓਹ ਖੇਲ ਕਰੇ

❋

❋

ਬ੍ਰਹਿਮੰਡਣਾ, ਵਰਭੰਡਣ ਖੋਜ ਖੁਜਾਈਆ। ਜਿਸ ਦਾ ਨਾਮ ਤੇਜ ਚੰਡ ਪ੍ਰਚੰਡਣਾ, ਚੰਡਕਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦੇ ਦਰ, ਧੁਰ ਦੀ ਧਾਰ ਇਕ ਦਰਸਾਈਆ। ਸਤਿਗੁਰ ਸ਼ਬਦ ਕਹੇ ਸੁਣੋ ਨਗਰ ਨਿਵਾਸੀ, ਨਿਵਾਸ ਅਸਥਾਨ ਇਕ ਵਖਾਈਆ। ਜਿਥੇ ਪਰਮ ਪੁਰਖ ਜੋਤ ਪ੍ਰਕਾਸ਼ੀ, ਪ੍ਰਕਾਸ਼ਵਾਨ ਸੋਭਾ ਪਾਈਆ। ਜਿਸ ਦੀ ਧਾਰ ਨਾ ਕਦੇ ਵਿਨਾਸੀ, ਜਨਮ ਮਰਨ ਨਾ ਵੰਡ ਵੰਡਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਮੰਨਣ ਆਖੀ, ਹੁਕਮੇ ਅੰਦਰ ਭੱਜਣ ਵਾਹੋ ਦਾਹੀਆ। ਸੋ ਭਗਤ ਸੁਹੇਲਾ ਸਭ ਦਾ ਸਾਥੀ, ਸਗਲਾ ਸੰਗ ਨਿਭਾਈਆ। ਕਾਇਆ ਦੇ ਅੰਦਰ ਦਾ ਬਣੇ ਪਾਠੀ, ਸਿਮਰਨ ਇਕੋ ਇਕ ਦ੍ਰਿੜਾਈਆ। ਜਿਸ ਦੀ ਬਿਨ ਅੱਖਰਾਂ ਤੋਂ ਪੋਥੀ ਜਾਏ ਵਾਚੀ, ਲਿਖਣ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਉਹ ਕਲਜੁਗ ਅੰਤਮ ਮੇਟੇ ਅੰਧੇਰੀ ਰਾਤੀ, ਸਤਿਜੁਗ ਸਾਚਾ ਚੰਦ ਕਰੇ ਰੁਸ਼ਨਾਈਆ। ਚਾਰ ਵਰਨ ਸਾਂਝੀ ਬਣਾ ਕੇ ਜਮਾਤੀ, ਜੁਮਲਾ ਅੱਖਰ ਇਕੋ ਇਕ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਵੇਖਣ ਮਾਰ ਕੇ ਵਾਟੀ, ਅਗਲਾ ਪੰਧ ਮੁਕਾਈਆ। ਇਹ ਖੇਲ ਪੁਰਖ ਅਬਿਨਾਸ਼ੀ, ਹਰਿ ਕਰਤਾ ਆਪ ਕਰਾਈਆ। ਜਿਸ ਦਾ ਮੰਡਲ ਓਸੇ ਦੀ ਰਾਸੀ, ਬਿਨ ਗੋਪੀ ਕਾਹਨ ਨਾਚ ਨਚਾਈਆ। ਜਿਸ ਦੀ ਸ੍ਰਿਸ਼ਟ ਓਸੇ ਦੀ ਪ੍ਰਭਾਸੀ, ਬਿਨ ਸੀਤਾ ਰਾਮ ਲੱਖ ਚੁਰਾਸੀ ਸੁਰਤੀ ਸ਼ਬਦ ਨਾਲ ਵਡਿਆਈਆ। ਜਿਸ ਦਾ ਜੀਵਣ ਓਸੇ ਦੀ ਫਾਸੀ, ਈਸਾ ਦੇ ਕੇ ਗਿਆ ਦੁਹਾਈਆ। ਜਿਸ ਦਾ ਨੂਰ ਓਸੇ ਦੀ ਜ਼ਾਤੀ, ਮੂਸਾ ਮੂੰਹ ਦੇ ਭਾਰ ਸੁਟਾਈਆ। ਜਿਸ ਦਾ ਕਲਮਾ ਓਸੇ ਦੀ ਕਾਇਨਾਤੀ, ਮੁਹੰਮਦ ਹੂ ਹੂ ਨਾਅਰਾ ਲਾਈਆ। ਜਿਸ ਦੀ ਖੇਲ ਅਗੰਮੀ ਸਾਚੀ, ਸੋ ਸਾਜਣ ਸਤਿਗੁਰ ਨਾਨਕ ਗਿਆ ਦ੍ਰਿੜਾਈਆ। ਜਿਸ ਦੀ ਸਭ ਤੋਂ ਔਖੀ ਘਾਟੀ, ਸੋ ਗੋਬਿੰਦ ਪੂਰੀ ਕਰ ਵਖਾਈਆ। ਬੰਸ ਸਰਬੰਸ ਬੱਚਿਆਂ ਦੀ ਪ੍ਰਭ ਚਰਨ ਜੋੜ ਕੇ ਨਾਤੀ, ਨਾਤਾ ਜਗਤ ਨਾਲੋਂ ਤੁੜਾਈਆ। ਗੁਰਸਿੱਖਾਂ ਅੰਤ ਸੰਦੇਸ਼ਾ ਗਿਆ ਆਖੀ, ਸਚ ਸੁਨੇਹੜਾ ਇਕ ਸਮਝਾਈਆ। ਮੇਰਾ ਓਸ ਦੇ ਅੰਦਰ ਵਸੇਰਾ ਮੈਂ ਓਸੇ ਘਰ ਦਾ ਵਾਸੀ, ਜਿਥੇ ਜਨਮ ਮਰਨ ਰਹੇ ਨਾ ਰਾਈਆ। ਲੇਖਾ ਵੇਖਾਂ ਫੇਰ ਕਲਜੁਗ ਅੰਧੇਰੀ ਰਾਤੀ, ਢਈਆ ਢੌਂਕਾ ਇਕ ਲਗਾਈਆ। ਜਿਸ ਦੀ ਸਮਝ ਨਾ ਸਕੇ ਕੋਈ ਵਾਟੀ, ਪੈਂਡਾ ਪੰਧ ਨਾ ਕੋਇ ਦ੍ਰਿੜਾਈਆ। ਉਹ ਖੇਲ ਕਰੇ ਆਪ ਅਬਿਨਾਸ਼ੀ, ਕਰਨੀ ਦਾ ਕਰਤਾ ਮਿਲ ਕੇ ਧੁਰ ਦੀ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਦੇਵੇ ਵਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਾਏ ਹਰ, ਸੰਤ ਸੁਹੇਲੇ ਗੁਰਮੁਖ ਸੱਜਣ ਲੱਖ ਚੁਰਾਸੀ ਵਿਚੋਂ ਲਏ ਫੜ, ਚਰਨ ਧੂੜ ਕਰਾ ਕੇ ਮਜਨ, ਕਾਇਆ ਮੰਦਰ ਅੰਦਰ ਨਿਜ ਸਿੰਘਾਸਣ ਬਹੇ ਵੜ, ਦੂਜਾ ਧਾਮ ਧੁਰ ਦਾ ਰਾਮ ਅਗੰਮੀ ਕਾਹਨ ਹਕ਼ੀਕ਼ੀ ਪੈਗ਼ਾਮ ਸ਼ਬਦੀ ਤਰਾਨ ਵਿਚ ਜਹਾਨ ਨੌਜਵਾਨ ਸ੍ਰੀ ਭਗਵਾਨ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਏਕੰਕਾਰ ਇਕ ਇਕੱਲਾ ਸਚ ਮਹੱਲਾ ਸਚ ਸੰਦੇਸ਼ ਸਤਿ ਸਤਿ ਦ੍ਰਿੜਾਈਆ।

੧੩ ਚੇਤ ਸ਼ਹਿਨਸ਼ਾਹੀ ਸੰਮਤ ੪ ਨਿਰੰਜਣ ਸਿੰਘ ਦੇ ਗ੍ਰਹਿ ਲੁਧਿਆਣਾ

ਲਾਲ ਸੂਹਾ ਕੰਚਨ ਰੰਗ ਤਿੰਨ ਰੰਗ ਦੀ ਮਿੱਟੀ, ਖ਼ਾਕੀ ਖ਼ਾਕ ਖ਼ਾਕ ਬਦਲਾਈਆ। ਜਿਸ ਦੀ ਖੇਲ ਜੁਗ ਚੌਕੜੀ ਸਦਾ ਨਿੱਕੀ, ਜਗ ਨੇਤਰ ਨਜ਼ਰ ਕੋਇ ਨਾ ਆਈਆ। ਜਿਸ ਵੇਲੇ ਗੁਰ ਅਵਤਾਰ ਪੈਗ਼ੰਬਰਾਂ ਪ੍ਰਭ ਨਾਮ ਸੰਦੇਸਾ ਦੇਂਦਾ ਰਿਹਾ ਚਿੱਠੀ, ਧੁਰ ਫ਼ਰਮਾਨਾ ਇਕ ਸੁਣਾਈਆ।

❋

❋

ਓਸ ਵੇਲੇ ਤ੍ਰੈਗੁਣ ਮਾਇਆ ਪ੍ਰਭ ਦਵਾਰੇ ਦੁਹੱਥੜ ਮਾਰ ਕੇ ਪਿੱਟੀ, ਲੋਚਣ ਨੈਣਾਂ ਨੀਰ ਵਹਾਈਆ। ਜਗ ਨੇਤਰ ਦੋ ਜਹਾਨ ਕਿਸੇ ਨਾ ਦਿੱਸੀ, ਰੂਪ ਅਨੂਪ ਨਜ਼ਰ ਕੋਇ ਨਾ ਆਈਆ। ਜਿਸ ਦੀ ਧਾਰ ਕਿਸੇ ਨਾ ਲਿਖੀ, ਸ਼ਾਸਤਰ ਦੇਵੇ ਨਾ ਕੋਇ ਗਵਾਹੀਆ। ਜੁਗ ਚੌਕੜੀ ਸਮਝੇ ਕੋਈ ਨਾ ਮਿਤੀ, ਵਾਰ ਥਿਤ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਸੂਹਾ ਲਾਲ ਕੰਚਨ ਪ੍ਰਭ ਦੀ ਅਗੰਮੀ ਧਾਰ, ਧਰਨੀ ਧਰਤ ਧਵਲ ਸੁਹਾਈਆ। ਜਿਸ ਵੇਲੇ ਹੁਕਮ ਦੇਂਦਾ ਰਿਹਾ ਨਿਰੰਕਾਰ, ਨਿਰਗੁਣ ਨਿਰਵੈਰ ਆਪਣੀ ਕਾਰ ਕਮਾਈਆ । ਸਚਖੰਡ ਦਵਾਰੇ ਮਾਰਦਾ ਰਿਹਾ ਲਕਾਰ, ਤ੍ਰੈਭਵਣ ਧਨੀ ਤ੍ਰਲੋਕੀ ਤੋਂ ਪਾਰ ਦਏ ਸਮਝਾਈਆ। ਆਪਣਾ ਖੇਲ ਦੱਸਦਾ ਰਿਹਾ ਅਪਾਰ, ਅਪਰੰਪਰ ਸਵਾਮੀ ਪੜਦਾ ਲਾਹੀਆ। ਲਾਲ ਰੰਗ ਕਹੇ ਮੈਂ ਵੇਖਾਂ ਓਹ ਯਾਰ, ਜੋ ਯਰਾਨਾ ਧੁਰ ਲਗਾਈਆ। ਕੰਚਨ ਕਹੇ ਮੈਂ ਤਕਿਆ ਓਹ ਘਰ ਬਾਹਰ, ਜਿਥੇ ਨਜ਼ਰ ਨੂਰ ਅਲਾਹੀਆ। ਸੂਹਾ ਕਹੇ ਮੈਂ ਸੁਹਾਵਾਂ ਸਚ ਦਰਬਾਰ, ਜਿਥੇ ਦਰ ਦਰਬਾਨ ਨਜ਼ਰ ਕੋਇ ਨਾ ਆਈਆ। ਵਿਸ਼ਨ ਬ੍ਰਹਮਾ ਸ਼ਿਵ ਤਿੰਨੇ ਬਣੇ ਭਿਖਾਰ, ਦਰ ਠਾਂਡੇ ਸੀਸ ਨਿਵਾਈਆ। ਜਿਸ ਵੇਲੇ ਤ੍ਰੈਗੁਣ ਮਾਇਆ ਪੁਰਖ ਅਬਿਨਾਸ਼ੀ ਆਪਣੀ ਧਾਰੋਂ ਕੱਢੀ ਬਾਹਰ, ਜਨਮ ਵਾਲੀ ਨਾ ਕੋਇ ਮਾਈਆ। ਉਨ੍ਹਾਂ ਦੇ ਮਸਤਕ ਤਿਲਕ ਲਗਾਇਆ ਇਕ ਇਕੱਲੇ ਏਕਾ ਵਾਰ, ਦੂਜਾ ਸਮਝ ਕੋਇ ਨਾ ਪਾਈਆ। ਤਿੰਨੇ ਰੰਗ ਕਹਿਣ ਅਸੀਂ ਜਗਤ ਦਾ ਸ਼ਿੰਗਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਤਿੰਨੇ ਰੰਗ ਕਹਿਣ ਸਾਡਾ ਅਵੱਲਾ ਵੇਸ, ਸਚ ਦਈਏ ਜਣਾਈਆ । ਸਚ ਦਵਾਰੇ ਹੋਏ ਪੇਸ਼, ਦਰ ਠਾਂਡੇ ਸੀਸ ਨਿਵਾਈਆ। ਪੁਰਖ ਅਕਾਲ ਦਿਤਾ ਸੰਦੇਸ਼, ਧੁਰ ਫ਼ਰਮਾਨਾ ਇਕ ਸੁਣਾਈਆ। ਤੁਸੀਂ ਤਿੰਨੇ ਢੋਲਾ ਬੋਲੋ ਏਕ, ਇਕ ਆਵਾਜ਼ ਲਗਾਈਆ। ਦੂਜਾ ਰਹੇ ਨਾ ਕੋਈ ਭੇਖ, ਭਿਕਸ਼ੂ ਸਾਰੇ ਦੇਣੇ ਬਦਲਾਈਆ। ਵਿਸ਼ਨ ਬ੍ਰਹਮਾ ਸ਼ਿਵ ਤੱਕੇ ਨੇਤ, ਨੇਤ ਨੇਤ ਜਣਾਈਆ। ਜਿਸ ਕਾਰਨ ਤੁਹਾਡੇ ਨਾਲ ਕੀਤਾ ਹੇਤ, ਹਿਤਕਾਰੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਰੰਗਾਈਆ। ਮਿੱਟੀ ਕਹੇ ਮੇਰੇ ਤ੍ਰੈ ਰੰਗ, ਰੰਗਤ ਬੇਪ੍ਰਵਾਹੀਆ। ਜਿਸ ਵੇਲੇ ਵਿਸ਼ਨ ਬ੍ਰਹਮਾ ਸ਼ਿਵ ਪੂਰੀ ਹੋਈ ਮੰਗ, ਮਾਂਗਤ ਬੈਠੇ ਸੀਸ ਝੁਕਾਈਆ। ਸੁਣਿਆ ਫੇਰ ਅਗੰਮੀ ਮਰਦੰਗ, ਢੋਲਾ ਧੁਰਦਰਗਾਹੀਆ। ਸੁਣਿਆ ਧੁਰ ਦਾ ਛੰਦ, ਵੱਜੀ ਸਚ ਵਧਾਈਆ। ਆਇਆ ਇਕ ਅਨੰਦ, ਅਨੰਦ ਵਿਚ ਸਮਾਈਆ। ਤਕਿਆ ਨੂਰੀ ਚੰਦ, ਚੰਦ ਵਿਚ ਰੁਸ਼ਨਾਈਆ। ਤ੍ਰੈ ਤ੍ਰੈ ਵੇਖ ਕੇ ਪਈ ਠੰਡ, ਸਾਂਤਕ ਸਤਿ ਸਮਾਈਆ। ਓਧਰੋਂ ਹੁਕਮ ਦਿਤਾ ਸੂਰੇ ਸਰਬੰਗ, ਧੁਰ ਫ਼ਰਮਾਨਾ ਇਕ ਜਣਾਈਆ। ਆਪਣਾ ਆਪਣਾ ਅੰਗਣ ਵਖਾਓ ਅੰਗ, ਕੀ ਅੰਗੀਕਾਰ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਰਿਹਾ ਚੁਕਾਈਆ। ਮਿੱਟੀ ਕਹੇ ਮੇਰਾ ਰੰਗ ਵੱਖਰਾ, ਵੱਖਰਾ ਨਜ਼ਰੀ ਆਈਆ। ਮੇਰਾ ਲਹਿਣਾ ਨਹੀਂ ਅੱਖਰਾ, ਅੱਖਰਾਂ ਨਾ ਕੋਇ ਪੜ੍ਹਾਈਆ। ਮੇਰਾ ਲੇਖਾ ਨਹੀਂ ਸਤਰਾ, ਲਾਈਨਾਂ ਵਿਚ ਨਾ ਕੋਇ ਸਾਲਾਹੀਆ। ਮੇਰੀ ਵਡਿਆਈ ਨਹੀਂ ਨਾਲ ਪੱਥਰਾ, ਸਿਲ ਪੂਜਸ ਸਿਫ਼ਤ ਨਾ ਕੋਇ ਸਾਲਾਹੀਆ। ਮੈਂ ਵੇਖਣਾ ਨਹੀਂ ਕੋਈ ਪੱਤਰਾ, ਨਾਤਾ ਕ਼ਲਮ ਸ਼ਾਹੀਆ। ਮੈਨੂੰ ਨਹੀਂ ਕੋਈ ਖ਼ਤਰਾ, ਬੇਖ਼ਤਰ ਦਿਆਂ ਸੁਣਾਈਆ। ਮੇਰੇ ਵਿਚ ਉਹ ਪ੍ਰੇਮ ਪਿਆਰ ਦਾ ਨਖ਼ਰਾ, ਜਿਸ ਦਾ ਪੜਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਆਪ ਖੁਲ੍ਹਾਈਆ। ਮਿੱਟੀ

❋

❋

ਕਹੇ ਮੈਂ ਦੱਸਾਂ ਸਚ ਪੁਕਾਰ, ਕੂਕ ਕੂਕ ਸੁਣਾਈਆ। ਪੁਰਖ ਅਕਾਲ ਕੀਤਾ ਵਿਹਾਰ, ਬਿਵਹਾਰੀ ਕਾਰ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਟਿੱਕੇ ਲਾਏ ਆਪਣੀ ਧਾਰ, ਬਿਨਾ ਉਂਗਲ ਉਂਗਲ ਟਿਕਾਈਆ। ਸੁਰਸਤੀ ਲਕਸ਼ਮੀ ਪਾਰਬਤੀ ਉਧਾਰ, ਤਿੰਨਾਂ ਰੰਗਤ ਦਿਤੀ ਚੜ੍ਹਾਈਆ। ਓਨ ਖ਼ੁਸ਼ੀਆਂ ਨਾਲ ਬੋਲ ਜੈਕਾਰ, ਢੋਲਾ ਦਿਤਾ ਸੁਣਾਈਆ। ਤੂੰ ਮੇਰਾ ਮੈਂ ਤੇਰਾ ਆਧਾਰ, ਦੋਹਾਂ ਵਿਚੋਲਾ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਸਮਝਾਈਆ । ਤਿੰਨੇ ਰੰਗ ਕਹਿਣ ਜਿਸ ਵੇਲੇ ਤ੍ਰੈ ਤ੍ਰੈ ਲੱਗੇ ਮੱਥੇ, ਮਸਤਕ ਨਾਲ ਵਡਿਆਈਆ। ਪੁਰਖ ਅਕਾਲ ਵੇਖ ਆਪਣੀ ਅੱਖੇ, ਨੇਤਰ ਲੋਚਣ ਨੈਣ ਉਠਾਈਆ। ਅਸੀਂ ਤਿੰਨੇ ਖਿੜ ਖਿੜ ਹੱਸੇ, ਖ਼ੁਸ਼ੀਆਂ ਵੱਜੀ ਵਧਾਈਆ। ਫਿਰ ਰੋ ਕੇ ਹਾਲ ਦੱਸੇ, ਨੈਣਾਂ ਨੀਰ ਵਹਾਈਆ। ਪ੍ਰਭੂ ਜਿਸ ਤਰਾ ਵਿਸ਼ਨ ਬ੍ਰਹਮਾ ਸ਼ਿਵ ਫੱਬੇ, ਸੋਹਣਾ ਰੰਗ ਰੰਗਾਈਆ। ਸਾਡੀ ਬੇਨੰਤੀ ਤੇਰੇ ਅੱਗੇ, ਦਰ ਠਾਂਡੇ ਦੇਈਏ ਸੁਣਾਈਆ। ਜਿਸ ਵੇਲੇ ਤੇਰੀ ਜੋਤ ਨਿਰਗੁਣ ਸਰਗੁਣ ਧਾਰ ਜਗੇ, ਜਾਗਰਤ ਜੋਤ ਕਰੇ ਰੁਸ਼ਨਾਈਆ। ਸੰਤ ਸੁਹੇਲੇ ਭਗਤ ਲੱਭੇ, ਖੋਜੇ ਥਾਉਂ ਥਾਈਂਆ। ਸਚ ਪ੍ਰੇਮ ਅੰਦਰ ਬੱਧੇ, ਬੰਦਨਾ ਇਕ ਦ੍ਰਿੜਾਈਆ। ਅੰਮ੍ਰਿਤ ਨਾਮ ਦੇ ਦੇ ਕੇ ਮਜ਼ੇ, ਮਜ਼ਾਕ਼ ਕੂੜਾ ਦਏ ਮਿਟਾਈਆ। ਸਚ ਦਵਾਰੇ ਸੱਦੇ, ਹੋਕਾ ਹੱਕ ਸੁਣਾਈਆ। ਸਾਡੀ ਸੇਵਾ ਓਸ ਵੇਲੇ ਲੱਗੇ, ਖ਼ੁਸ਼ੀਆਂ ਨਾਲ ਆਪਣਾ ਰੰਗ ਚੜ੍ਹਾਈਆ। ਧੁਰ ਫ਼ਰਮਾਨ ਦਿਤਾ ਸੂਰੇ ਸਰਬੱਗੇ, ਸੰਦੇਸ਼ਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦਏ ਉਠਾਈਆ। ਪੁਰਖ ਅਕਾਲ ਕਿਹਾ ਸੁਣੋ ਰੰਗ ਤੀਨ, ਤ੍ਰੈਲੋਕ ਤੋਂ ਬਾਹਰ ਦਿਆਂ ਜਣਾਈਆ। ਤੁਸੀਂ ਸਾਰੇ ਕਹੋ ਆਮੀਨ, ਨਿਉਂ ਨਿਉਂ ਸੀਸ ਝੁਕਾਈਆ। ਸਾਚੀ ਸਿੱਖੋ ਇਕ ਤਾਅਲੀਮ, ਹੁਕਮ ਧੁਰਦਰਗਾਹੀਆ। ਖੇਲ ਵੇਖੋ ਨਰ ਮਦੀਨ, ਲੱਖ ਚੁਰਾਸੀ ਵੰਡ ਵੰਡਾਈਆ। ਧਾਮ ਸੁਹੰਜਣਾ ਰਹੇ ਕ਼ਦੀਮ, ਕ਼ੁਦਰਤ ਦਾ ਮਾਲਕ ਦਇਆ ਕਮਾਈਆ। ਜੁਗ ਚੌਕੜੀ ਖੇਲ ਵੇਖੋ ਨਵੀਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਸ ਵਟਾਈਆ। ਤੁਸੀਂ ਕਦੇ ਨਹੀਂ ਹੋਣਾ ਗ਼ਮਗੀਨ, ਚਿੰਤਾ ਨੇੜ ਕੋਇ ਨਾ ਆਈਆ। ਤਿੰਨੇ ਮੇਰੇ ਉਤੇ ਕਰੋ ਯਕੀਨ, ਭਰੋਸਾ ਇਕ ਸਮਝਾਈਆ। ਆਪਣਾ ਆਪ ਨਾ ਮੰਨਿਓ ਹੁਸੀਨ, ਗੜ੍ਹ ਹੰਕਾਰ ਨਾ ਕੋਇ ਬਣਾਈਆ। ਸਦਾ ਰਹਿਣਾ ਹੁਕਮ ਅਧੀਨ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਤਿੰਨ ਰੰਗ ਸੁਣੋ ਅਗੰਮੀ ਬਾਤ, ਹਰਿ ਬਾਤਨ ਦਏ ਜਣਾਈਆ। ਤੁਹਾਡੀ ਮੇਰੇ ਵਿਚੋਂ ਉਪਜੀ ਜ਼ਾਤ, ਨੂਰ ਨੂਰ ਵਿਚੋਂ ਪ੍ਰਗਟਾਈਆ। ਤੁਹਾਡਾ ਲੇਖਾ ਨਹੀਂ ਕਾਗ਼ਜ਼ਾਤ, ਕ਼ਲਮ ਸ਼ਾਹੀ ਨਾ ਜੋੜ ਜੁੜਾਈਆ। ਤੁਹਾਡਾ ਝਗੜਾ ਨਹੀਂ ਕਿਸੇ ਸਮਾਜ, ਸਚ ਸਮਗਰੀ ਇਕ ਵਰਤਾਈਆ। ਸਤਿ ਸਤਿਵਾਦੀ ਹੋ ਕੇ ਦੇਵਾਂ ਦਾਤ, ਪ੍ਰੇਮ ਪ੍ਰੀਤੀ ਝੋਲੀ ਪਾਈਆ। ਤਿੰਨਾਂ ਮਿਲ ਕੇ ਗੌਣੀ ਧੁਰ ਦੀ ਗਾਥ, ਸੋਹੰ ਸਚ ਪੜ੍ਹਾਈਆ। ਗੁਰ ਅਵਤਾਰ ਪੈਗ਼ੰਬਰਾਂ ਮਸਤਕ ਲੌਣਾ ਮਾਥ, ਟਿੱਕੇ ਨਾਮ ਛੁਹਾਈਆ। ਜਿਸ ਵੇਲੇ ਬੋਲਣ ਭਵਿਖਤ ਵਾਕ, ਉਂਗਲਾਂ ਉਤੇ ਉਂਗਲਾਂ ਨਾਲ ਘਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਇਕ ਸੁਣਾਈਆ। ਤਿੰਨ ਰੰਗ ਤੁਸਾਂ ਰਹਿਣਾ ਸਵਾਧਾਨ, ਹਰਿ ਕਰਤਾ ਆਪ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਖ਼ੁਸ਼ੀ ਮਨਾਣ, ਵਜਦੀ ਰਹੇ ਵਧਾਈਆ। ਜੁਗ ਚੌਕੜੀ ਵੇਖਣਾ ਖੇਲ ਮਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਤ ਹੰਢਾਈਆ। ਗੁਰ ਅਵਤਾਰ ਪੈਗ਼ੰਬਰ ਦੇਣ ਗਿਆਨ, ਸ੍ਰਿਸ਼ਟੀ ਦ੍ਰਿਸ਼ਟੀ ਹੁਕਮ ਵਰਤਾਈਆ।

❋

❋

ਕਲਮਿਆਂ ਵਿਚ ਕਰਨ ਕਲਿਆਣ, ਕਾਅਬਿਆਂ ਸੀਸ ਨਿਵਾਈਆ। ਭੇਵ ਦੱਸਣ ਸ੍ਰੀ ਭਗਵਾਨ, ਪਰਦਾ ਓਹਲਾ ਜਗਤ ਚੁਕਾਈਆ। ਸਚਖੰਡ ਦਵਾਰਿਉਂ ਆਪ ਰਹਿਣਾ ਅੰਜਾਣ, ਪ੍ਰਭ ਦਾ ਭੇਵ ਕੋਇ ਨਾ ਪਾਈਆ। ਸੱਯਦੇ ਝੁਕ ਝੁਕ ਕਰਨ ਸਲਾਮ, ਨਮੋ ਨਮੋ ਸੀਸ ਨਿਵਾਈਆ। ਬਰਦੇ ਬਣ ਗ਼ੁਲਾਮ, ਭੱਜਣ ਵਾਹੋ ਦਾਹੀਆ। ਮੰਗਤੇ ਹੋ ਕੇ ਮੰਗਣ ਦਾਨ, ਆਪਣੀ ਝੋਲੀ ਅੱਗੇ ਡਾਹੀਆ। ਕਿਰਪਾ ਕਰ ਧੁਰ ਅਮਾਮ, ਅਮਲਾਂ ਤੋਂ ਰਹਿਤ ਕਰੇ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਖਿਲਾਈਆ। ਤਿੰਨ ਰੰਗ ਕਹਿਣ ਪ੍ਰਭ ਹੋਈ ਹੈਰਾਨੀ, ਹੈਰਤ ਵਿਚ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਤੇਰੀ ਨਿਸ਼ਾਨੀ, ਨਿਰਗੁਣ ਸਰਗੁਣ ਸੋਭਾ ਪਾਈਆ। ਬਾਕੀ ਸ੍ਰਿਸ਼ਟੀ ਦਿਸੇ ਫ਼ਾਨੀ, ਤਤ ਰਹਿਣ ਕੋਇ ਨਾ ਪਾਈਆ। ਧਨ ਦੌਲਤ ਦਿਸੇ ਬੇਗਾਨੀ, ਹੱਕਦਾਰ ਨਾ ਕੋਇ ਅਖਵਾਈਆ। ਕੀ ਝਗੜਾ ਪਾਵੇਂ ਜਿਸਮਾਨੀ, ਤੱਤਾਂ ਵੰਡ ਵੰਡਾਈਆ। ਕੀ ਮੰਜ਼ਲ ਦੇਵੇਂ ਰੁਹਾਨੀ, ਰੂਹ ਬੁਤ ਜੋੜ ਜੁੜਾਈਆ। ਕੀ ਖੇਲ ਕਰੇਂ ਦਰਮਿਆਨੀ, ਪੜਦਾ ਸਕੇ ਨਾ ਕੋਇ ਉਠਾਈਆ। ਕੀ ਬੁੱਧ ਕਰੇਂ ਨਾਦਾਨੀ, ਦਵੈਤੀ ਰੂਪ ਨਾ ਕੋਇ ਵਟਾਈਆ। ਕੀ ਤੇਰੀ ਹੋਵੇ ਅਲ੍ਹੜ ਜਵਾਨੀ, ਜੋਬਨਵੰਤਾ ਸੋਭਾ ਪਾਈਆ। ਕੀ ਭਗਤਾਂ ਦੇਵੇ ਮਹਿਮਾਨੀ, ਵਸਤ ਅਮੋਲਕ ਕਾਇਆ ਗੋਲਕ ਦੇਵੇਂ ਟਿਕਾਈਆ। ਕੀ ਝਗੜਾ ਮੁਕਾਵੇਂ ਚਾਰੇ ਖਾਣੀ, ਚਾਰੇ ਬਾਣੀ ਰਾਗ ਅਲਾਈਆ। ਕੀ ਲੇਖਾ ਜਾਣੇ ਪੌਣ ਪਾਣੀ, ਬਸੰਤਰ ਫੋਲ ਫੁਲਾਈਆ। ਤਿੰਨ ਰੰਗ ਕਹਿਣ ਇਕ ਤੇਰੇ ਚਰਨ ਧਿਆਨੀ, ਧਰਮ ਦਵਾਰੇ ਸੀਸ ਨਿਵਾਈਆ। ਤੇਰਾ ਹੁਕਮ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਦੇਣਾ ਵਖਾਈਆ। ਤਿੰਨ ਰੰਗ ਕਹਿਣ ਅਸੀਂ ਲਗਦੇ ਰਹੇ ਲਲਾਟ, ਲਾਟਾਂ ਵਾਲੀ ਧਿਆਨ ਲਗਾਈਆ। ਵਿਕਦੇ ਰਹੇ ਤੇਰੇ ਹਾਟ, ਕ਼ੀਮਤ ਅਵਰ ਨਾ ਕੋਇ ਚੁਕਾਈਆ। ਸਾਡੀ ਪੁਛੇ ਕੋਈ ਨਾ ਵਾਤ, ਨਵਾਂ ਰੂਪ ਨਾ ਕੋਇ ਬਦਲਾਈਆ। ਅਸੀਂ ਮੰਗੀਏ ਮੰਗ ਖ਼ਾਸ, ਖ਼ਾਲੀ ਝੋਲੀ ਅੱਗੇ ਡਾਹੀਆ। ਜਿਹੜਾ ਤੇਰਾ ਪ੍ਰੇਮੀ ਤੈਨੂੰ ਗਾਵੇ ਸਵਾਸ ਸਵਾਸ, ਸਾਹ ਸਾਹ ਵਡਿਆਈਆ। ਓਸ ਦੀ ਪੂਰੀ ਕਰਨੀ ਆਸ, ਆਸਾ ਆਸਾ ਵਿਚੋਂ ਲੈਣੀ ਬਦਲਾਈਆ। ਜਗਤ ਜਹਾਨ ਕਰ ਤਲਾਸ਼, ਖੋਜਣਾ ਥਾਉਂ ਥਾਈਂਆ। ਪੁਰਖ ਅਕਾਲ ਕਿਹਾ ਸੁਣੋ ਅਗੰਮੀ ਬਾਤ, ਸਚ ਦਿਆਂ ਜਣਾਈਆ। ਜਿਸ ਵੇਲੇ ਕਲਜੁਗ ਆਵੇ ਅੰਧੇਰੀ ਰਾਤ, ਸਤਿਜੁਗ ਤ੍ਰੇਤਾ ਦੁਆਪਰ ਰਹਿਣ ਕੋਇ ਨਾ ਪਾਈਆ। ਓਸ ਵੇਲੇ ਵੇਖਾਂ ਖੇਲ ਤਮਾਸ਼, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਹੁਕਮ ਵਰਤਾਈਆ। ਪ੍ਰਗਟ ਹੋ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਹੋ ਕੇ ਰਾਹ ਤਕਾਈਆ। ਸਾਚੇ ਮੰਡਲ ਪਾ ਕੇ ਰਾਸ, ਬਣ ਗੋਪੀ ਕਾਹਨ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਤਿੰਨ ਰੰਗ ਕਹਿਣ ਅਸੀਂ ਨਹੀਂ ਕੋਈ ਮਿੱਟੀ ਘੱਟਾ, ਘਟੀਆ ਰੂਪ ਨਾ ਕੋਇ ਵਖਾਈਆ। ਸਾਨੂੰ ਸ਼ੰਕਰ ਸੁੱਟਿਆ ਵਿਚ ਆਪਣੀਆਂ ਜਟਾਂ, ਜਿਸ ਵੇਲੇ ਗੰਗਾ ਧਾਰ ਦਿਤੀ ਵਹਾਈਆ। ਸਾਨੂੰ ਛੁਹਾਇਆ ਅਸ਼ਟਭੁਜ ਸਿੰਘ ਸਵਾਰ ਜਿਸ ਵਧਾਈਆਂ ਲਿਟਾਂ, ਸੀਸ ਜਗਦੀਸ਼ ਗੁੰਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੇਵਾ ਇਕ ਸਮਝਾਈਆ। ਤਿੰਨ ਰੰਗ ਕਹਿਣ ਕੀ ਦੱਸੀਏ ਆਪਣਾ ਹਾਲ, ਪ੍ਰਭ ਤੇਰੇ ਹੱਥ ਵਡਿਆਈਆ। ਜਿਸ ਵੇਲੇ ਪਿਆਰ ਕੀਤਾ ਕਾਲ, ਮਹਾਂਕਾਲ ਦਏ ਵਡਿਆਈਆ। ਤਿੰਨੇ ਰੰਗ ਓਸ ਨੂੰ ਦਿਤੇ ਵਖਾਲ, ਬਿਨ ਅੱਖਾਂ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ,

❋

❋

ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਰਿਹਾ ਚੁਕਾਈਆ। ਤਿੰਨ ਰੰਗ ਕਹਿਣ ਅਸੀਂ ਮਿੱਟੀ ਨਹੀਂ ਖ਼ਾਕ, ਖ਼ਾਕੀ ਖ਼ਾਕ ਰੂਪ ਵਟਾਈਆ। ਜਿਸ ਵੇਲੇ ਪੈਗ਼ੰਬਰ ਗੁਰ ਅਵਤਾਰਾਂ ਮਿਲੇ ਦਾਤ, ਦਾਤਾ ਦਾਨੀ ਝੋਲੀ ਪਾਈਆ। ਓਸ ਵੇਲੇ ਸਾਨੂੰ ਰੱਖੇ ਸਾਥ, ਸਗਲਾ ਸੰਗ ਨਿਭਾਈਆ। ਹੌਲੀ ਜਿਹੀ ਦੇਵੇ ਆਖ, ਸੁਨੇਹੜੇ ਵਿਚ ਸਮਝਾਈਆ। ਵੇਖਿਓ ਵਿਕਿਓ ਕਿਸੇ ਨਾ ਹਾਟ, ਗੁਰ ਅਵਤਾਰ ਪੈਗ਼ੰਬਰ ਕ਼ੀਮਤ ਨਾ ਕੋਇ ਚੁਕਾਈਆ । ਇਕੋ ਪਰਮ ਪੁਰਖ ਦੀ ਰੱਖਿਓ ਆਸ, ਦੂਜਾ ਸੰਗ ਨਾ ਕੋਇ ਨਿਭਾਈਆ। ਜੁਗ ਚੌਕੜੀ ਰੱਖਕੇ ਪੂਰਾ ਵਿਸ਼ਵਾਸ, ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਤਿੰਨ ਰੰਗ ਕਹਿਣ ਅਸੀਂ ਸੋਹਣੇ ਚੰਗੇ, ਸੁਥਰੇ ਨਜ਼ਰੀ ਆਈਆ। ਇਹ ਲਹਿਣਾ ਦੇਣਾ ਗੋਦਾਵਰੀ ਗੰਗੇ, ਜਮਨਾ ਸੁਰਸਤੀ ਸੀਸ ਨਿਵਾਈਆ। ਜਿਸ ਵੇਲੇ ਪ੍ਰਭ ਨੇ ਉਤਭੁਜ ਸੇਤਜ ਖੇਲ ਖਲੌਣਾ ਜੇਰਜ ਅੰਡੇ, ਤ੍ਰੈਗੁਣ ਨਾਤਾ ਪੰਜ ਤੱਤ ਜੁੜਾਈਆ। ਲੱਖ ਚੁਰਾਸੀ ਵਿਚੋਂ ਮਾਨਸ ਜ਼ਾਤ ਬਣਾਈ ਬੰਦੇ, ਬੰਦਗੀ ਵਿਚ ਸਮਝਾਈਆ। ਸਤਿ ਧਰਮ ਦੇ ਲਾ ਕੇ ਧੰਦੇ, ਧਰਮ ਦਵਾਰਾ ਇਕ ਪ੍ਰਗਟਾਈਆ। ਸਚਖੰਡ ਦਵਾਰੇ ਰੰਗ ਕਹਿਣ ਅਸੀਂ ਪ੍ਰਭ ਚਰਨਾਂ ਵਿਚ ਟੰਗੇ, ਜਿਥੇ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਰਿਹਾ ਖੁਲ੍ਹਾਈਆ। ਤਿੰਨ ਰੰਗ ਕਹਿਣ ਅਸੀਂ ਕੀਤੀ ਅਰਦਾਸ, ਦਰ ਠਾਂਡੇ ਦਿਤੀ ਸੁਣਾਈਆ। ਪ੍ਰਭ ਤੇਰਾ ਖੇਲ ਤਮਾਸ਼, ਜੁਗ ਚੌਕੜੀ ਵੇਖ ਵਖਾਈਆ। ਕਦ ਸਾਡੀ ਪੂਰੀ ਕਰੇਂ ਆਸ, ਆਹਿਸਤਾ ਆਹਿਸਤਾ ਪੰਧ ਮੁਕਾਈਆ। ਅਸੀਂ ਚਾਹੁੰਦੇ ਤੇਰਾ ਜਗਤ ਵਿਚ ਦਈਏ ਸਾਥ, ਲੋਕਮਾਤ ਵਡਿਆਈਆ। ਚਰਨ ਪ੍ਰੀਤੀ ਬੱਝੇ ਨਾਤ, ਨਾ ਕੋਈ ਤੋੜੇ ਤੋੜ ਤੁੜਾਈਆ। ਚਾਰ ਵਰਨ ਬਣਾਈਏ ਇਕ ਜ਼ਾਤ, ਦੁਤੀਆ ਭਾਉ ਰਹੇ ਨਾ ਰਾਈਆ। ਜਿਧਰ ਤੱਕੀਏ ਤੇਰਾ ਵਾਸ, ਖ਼ਾਲੀ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਪਿੱਠ ਠੋਕ ਕੇ ਕਹੇ ਸ਼ਾਬਾਸ਼, ਵਾਹਵਾ ਵੱਡੀ ਵਡਿਆਈਆ। ਜਿਸ ਵੇਲੇ ਕਲਜੁਗ ਹੋਈ ਅੰਧੇਰੀ ਰਾਤ, ਨਿਰਗੁਣ ਨੂਰ ਕਰਾਂ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰਾਂ ਭੁੱਲੇ ਬਾਤ, ਗਾਥ ਸਚ ਨਾ ਕੋਇ ਦ੍ਰਿੜਾਈਆ। ਓਸ ਵੇਲੇ ਜਨ ਭਗਤਾਂ ਖੋਲ੍ਹਾਂ ਰਾਜ਼, ਪੜਦਾ ਆਪ ਚੁਕਾਈਆ। ਓਸ ਵੇਲੇ ਤੂੰ ਮੇਰਾ ਮੈਂ ਤੇਰਾ ਮਾਰ ਆਵਾਜ਼, ਸੋਏ ਜਗਤ ਉਠਾਈਆ। ਤਿੰਨੇ ਰੰਗ ਕਹਿਣ ਓਸ ਵੇਲੇ ਕੀ ਕਰੀਏ ਅਸੀਂ ਕਾਜ, ਕਰਨੀ ਦੇ ਦ੍ਰਿੜਾਈਆ। ਪੁਰਖ ਅਕਾਲ ਕਿਹਾ ਇਹ ਲੇਖਾ ਵਿਚ ਮਾਤ, ਧਰਨੀ ਧਰਤ ਧਵਲ ਵਡਿਆਈਆ। ਜਿਸ ਵੇਲੇ ਸਤਿਜੁਗ ਚਲੇ ਰਿਵਾਜ, ਧਰਮ ਦੀ ਧਾਰ ਬਦਲਾਈਆ। ਪੁਰਖ ਅਕਾਲਾ ਦੀਨ ਦਿਆਲਾ ਬਦਲ ਦੇਵੇ ਸਮਾਜ, ਸਮਗਰੀ ਧੁਰ ਦੀ ਵੰਡ ਵੰਡਾਈਆ। ਇਕ ਇਕੱਲਾ ਸੀਸ ਸੁਹਾਏ ਤਾਜ, ਤਾਜਾਂ ਵਾਲੇ ਖ਼ਾਕ ਮਿਲਾਈਆ। ਤੁਸਾਂ ਤਿੰਨਾਂ ਆਉਣਾ ਭਾਜ, ਭੱਜਣਾ ਵਾਹੋ ਦਾਹੀਆ। ਆਪਣਾ ਵੱਡਾ ਸਮਝਣਾ ਭਾਗ, ਹਿੱਸਾ ਲੈਣਾ ਝੋਲੀ ਡਾਹੀਆ। ਕਲਜੁਗ ਕੂੜੀ ਕਿਰਿਆ ਵੇਖਣੀ ਆਗ, ਅਗਨੀ ਤੱਤ ਤਪਾਈਆ। ਦੁਰਮਤ ਮੈਲ ਧੋਵੇ ਕੋਈ ਨਾ ਦਾਗ਼, ਪਤਤ ਪੁਨੀਤ ਨਾ ਕੋਇ ਕਰਾਈਆ। ਆਤਮ ਜੋਤ ਨਾ ਜਗੇ ਚਰਾਗ਼, ਅੰਧ ਅੰਧਿਆਰ ਨਾ ਕੋਇ ਮਿਟਾਈਆ। ਕੰਤ ਮਿਲੇ ਨਾ ਕਿਸੇ ਸੁਹਾਗ, ਜਗਤ ਰੰਡੇਪਾ ਨਾ ਕੋਇ ਕਟਾਈਆ। ਓਸ ਵੇਲੇ ਪ੍ਰਭ ਕਿਰਪਾ ਕਰੇ ਆਪ, ਆਪਣੀ ਦਇਆ ਕਮਾਈਆ। ਜਨ ਭਗਤਾਂ ਦੱਸ ਕੇ ਸੋਹੰ ਜਾਪ, ਤ੍ਰੈਗੁਣ ਨਾਤਾ ਦਏ ਤੁੜਾਈਆ। ਰੂਹ ਬੁਤ ਕਰੇ ਪਾਕ, ਪਤਤ ਪੁਨੀਤ ਬਣਾਈਆ। ਤੁਸੀਂ ਤਿੰਨੇ ਰੰਗ ਸੁਣ ਲਓ ਸਾਚ, ਸਚ ਦਿਆਂ ਸਮਝਾਈਆ।

❋

❋

ਚੌਥੇ ਜੁਗ ਦਾ ਚੌਥਾ ਸੰਮਤ ਜਿਸ ਵੇਲੇ ਮਹੀਨਾ ਚੜ੍ਹਿਆ ਵਿਸਾਖ, ਵਾਹਵਾ ਖ਼ੁਸ਼ੀ ਮਨਾਈਆ। ਤੁਹਾਡਾ ਲਹਿਣਾ ਦੇਣਾ ਕਰਾਂ ਬਿਬਾਕ, ਪਿਛਲਾ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਦੇਵਾਂ ਦਾਤ, ਅਨਮੁਲੜੀ ਦਾਤ ਵਰਤਾਈਆ। ਸੋਭਾਵੰਤ ਬਣਾ ਕੇ ਰਾਤ, ਮਸਤਕ ਟਿੱਕੇ ਦਿਆਂ ਛੁਹਾਈਆ। ਓਸ ਵੇਲੇ ਹਾਜ਼ਰ ਹੋਣ ਗੁਰ ਅਵਤਾਰ ਪੈਗ਼ੰਬਰ ਤ੍ਰੈਲੋਕੀ ਨਾਥ, ਨਾਥ ਅਨਾਥਾਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੰਗਤ ਇਕੋ ਦਏ ਰੰਗਾਈਆ। ਤਿੰਨ ਰੰਗ ਕਹਿਣ ਸਾਨੂੰ ਹੋਈ ਖ਼ੁਸ਼ੀ, ਖ਼ੁਸ਼ ਕ਼ਿਸਮਤ ਨਜ਼ਰੀ ਆਈਆ। ਸਾਡੀ ਔਧ ਰਹੀ ਮੁਕੀ, ਪ੍ਰਭ ਦੇਵੇ ਮਾਣ ਵਡਿਆਈਆ। ਅਸਾਂ ਮਿੱਟੀ ਨਹੀਂ ਰਹਿਣਾ ਸੁੱਕੀ, ਸਚ ਦਈਏ ਸਮਝਾਈਆ। ਜਿਥੋਂ ਅੰਮ੍ਰਿਤ ਧਾਰ ਫੁੱਟੀ, ਉਥੋਂ ਅੰਮ੍ਰਿਤ ਰਸ ਦੇਣਾ ਚਖਾਈਆ। ਸਾਡੀ ਪ੍ਰੀਤ ਅਜੇ ਨਾ ਟੁੱਟੀ, ਨੌ ਸੌ ਚੁਰਾਨਵੇ ਚੌਕੜੀ ਜੁਗ ਧਿਆਨ ਲਗਾਈਆ। ਪ੍ਰਭੂ ਤੇਰੇ ਗੁਰ ਅਵਤਾਰ ਪੈਗ਼ੰਬਰ ਕੱਟ ਕੇ ਗਏ ਬੁੱਤੀ, ਬੁਤਖ਼ਾਨੇ ਵਿਚ ਸਮਾਈਆ। ਧੰਨ ਭਾਗ ਮੇਰੀ ਤੇਰੇ ਨਾਲ ਮੌਲੀ ਰੁਤੀ, ਰੁਤ ਰੁਤੜੀ ਵੇਖ ਵਖਾਈਆ। ਸਚ ਤਿਉਹਾਰ ਸਾਥੋਂ ਪੁਛੀਂ, ਪੁਸ਼ਤ ਪਨਾਹ ਹੱਥ ਰਖਾਈਆ। ਅਸਾਂ ਹੁਣ ਬੰਦ ਨਹੀਂ ਰਹਿਣਾ ਵਿਚ ਗੁੱਠੀਂ, ਬਾਹਰ ਨਿਕਲ ਕੇ ਰੰਗ ਦੇਣਾ ਚੜ੍ਹਾਈਆ। ਭਗਤਾਂ ਦੀ ਅੰਤਰ ਮੈਲ ਕਰਨੀ ਸੁੱਚੀ, ਸੰਜਮ ਇਕ ਸਮਝਾਈਆ। ਸਾਚੀ ਵਸਤ ਜਾਏ ਨਾ ਲੁੱਟੀ, ਘਰੋਂ ਲੁਟੇਰੇ ਦੇਣੇ ਕਢਾਈਆ। ਭਾਗ ਲਗਾ ਕੇ ਕਾਇਆ ਕੁੱਟੀ, ਕੋਟ ਜਨਮ ਦਾ ਪੈਂਡਾ ਦੇਣਾ ਮੁਕਾਈਆ। ਜਨ ਭਗਤੋ ਲੱਖ ਚੁਰਾਸੀ ਵਿਚੋਂ ਤੁਹਾਨੂੰ ਛੁੱਟੀ, ਛੁਟਕਾਰਾ ਧੁਰ ਦਾ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਦੀ ਅੰਤ ਤਕ ਧਾਰ ਰਹਿਣ ਨਾ ਦੇਵੇ ਗੁੱਝੀ, ਗੁੱਝਾ ਭੇਦ ਅਭੇਦ ਅਭੇਵ ਸਾਰਾ ਦਏ ਖੁਲ੍ਹਾਈਆ।