੧੪ ਚੇਤ ਸ਼ਹਿਨਸ਼ਾਹੀ ਸੰਮਤ ੪ ਲਛਮਣ ਸਿੰਘ ਗੁਰਮੇਜ ਸਿੰਘ ਦੇ ਗ੍ਰਹਿ ਪਿੰਡ ਰੁੜਕਾ ਕਲਾਂ ਜ਼ਿਲਾ ਜਲੰਧਰ
ਢਾਈ ਇੰਚ ਲਕੜੀ ਦੀ ਗਿੱਟੀ, ਚਾਰ ਕੁੰਟ ਤੂਲ ਅਰਜ਼ ਨਾ ਵੰਡ ਵੰਡਾਈਆ। ਇਹ ਗੁਰ ਅਵਤਾਰ ਪੈਗ਼ੰਬਰਾਂ ਦੀ ਧਾਰ ਅਨਡਿੱਠੀ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਇਹਦੇ ਉਤੇ ਲਿਖੀ ਜਾਂਦੀ ਓਹ ਚਿੱਠੀ, ਜਿਸ ਦੇ ਹਰਫ਼ ਹਰੂਫ਼ ਨਾ ਕੋਇ ਬਣਾਈਆ। ਇਹਦੀ ਸਮਝ ਨਾ ਆਵੇ ਕੋਈ ਮਿਤੀ, ਸਨਦ ਵੰਡ ਨਾ ਕੋਇ ਵੰਡਾਈਆ। ਗੁਰ ਅਵਤਾਰ ਪੈਗ਼ੰਬਰਾਂ ਏਸੇ ਵਿਚੋਂ ਅਗੰਮੀ ਸਿਖਿਆ ਸਿੱਖੀ, ਜੋ ਸਿਖ਼ਰ ਚੋਟੀ ਚੜ੍ਹ ਕੇ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਖਿਲਾਈਆ। ਢਾਈ ਇੰਚ ਦੀ ਗਿੱਟੀ ਕਹੇ ਮੈਂ ਦੱਸਾਂ ਆਪਣੀ ਬਾਤ, ਬਾਤਨ ਦਿਆਂ ਜਣਾਈਆ। ਜਿਥੇ ਨਹੀਂ ਕੋਈ ਕਲਮ ਦਵਾਤ, ਕਾਗ਼ਜ਼ ਨਜ਼ਰ ਕੋਇ ਨਾ ਆਈਆ। ਕਾਤਬ ਲਿਖੇ ਨਾ ਕੋਇ ਕਿਤਾਬ, ਅੱਖਰ ਵੰਡ ਨਾ ਕੋਇ ਵੰਡਾਈਆ। ਲਹਿਣਾ ਜਾਣੇ ਨਾ ਕੋਇ ਹਿਸਾਬ, ਨਿਸਬਤ ਸਮਝ ਕੋਇ ਨਾ ਆਈਆ। ਹਿੱਸਾ ਵੰਡੇ ਨਾ ਕੋਈ ਬਾਬ, ਬਾਬਤ ਪ੍ਰਭ ਦੇ ਭੇਵ ਨਾ ਕੋਇ ਖੁਲ੍ਹਾਈਆ। ਸੱਯਦਾ ਦਿਸੇ ਨਾ ਕੋਈ ਅਦਾਬ, ਡੰਡਾਵਤ ਸੀਸ ਨਾ ਕੋਇ ਝੁਕਾਈਆ। ਮਹਲ ਅਟਲ ਨਾ ਕੋਇ ਮਹਿਰਾਬ, ਮਹਿਬੂਬ ਨਜ਼ਰ ਕੋਇ ਨਾ ਆਈਆ। ਜਿਥੇ ਨਹੀਂ ਨਾਦ ਆਵਾਜ਼, ਰਾਗਨੀ ਰਾਗ ਨਾ ਕੋਇ ਸੁਣਾਈਆ। ਝਗੜਾ ਨਹੀਂ
❋
❋
ਸਵਾਲ ਜਵਾਬ, ਜਵਾਬ ਤਲਬੀ ਨਾ ਕੋਇ ਵਖਾਈਆ। ਓਥੇ ਖੇਲ ਪ੍ਰਭੂ ਮਹਾਰਾਜ, ਰਾਜਨ ਰਾਜ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਦਏ ਖੁਲ੍ਹਾਈਆ। ਢਾਈ ਇੰਚ ਕਹੇ ਮੈਂ ਲੰਮੀ ਚੌੜੀ ਦਿਸਾਂ ਲੱਕੜੀ, ਲੱਕੜਹਾਰਾ ਸਮਝ ਨਾ ਕੋਇ ਪਾਈਆ। ਤੋਲ ਤੁਲੀ ਨਾ ਕਿਸੇ ਤੱਕੜੀ, ਤਰਾਜੂ ਵੰਡ ਨਾ ਕੋਇ ਵੰਡਾਈਆ। ਮੇਰੀ ਸਮਝ ਨਾ ਆਈ ਕਿਸੇ ਸ਼ੂਦਰ ਵੈਸ਼ ਬ੍ਰਾਹਮਣ ਖੱਤਰੀ, ਛਤਰਧਾਰੀ ਗਏ ਫੇਰੀਆਂ ਪਾਈਆ। ਲੇਖਾ ਜਾਣੇ ਕੋਈ ਨਾ ਪੱਤਰੀ, ਪਤ੍ਰਕਾ ਦੱਸੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਢਾਈ ਇੰਚ ਕਹੇ ਮੇਰੀ ਵੇਖੋ ਅਗੰਮੀ ਗਿੱਟੀ, ਗਿਟੀਆਂ ਗਿਣਨ ਦੀ ਲੋੜ ਰਹੇ ਨਾ ਰਾਈਆ। ਸਾਧ ਸੰਤ ਫ਼ਕੀਰਾਂ ਅੰਦਰ ਇਕ ਅੰਗੁਸ਼ਟ ਧਾਰ ਢਕੀ, ਹੱਦ ਹੱਦ ਵਿਚ ਬੰਧਾਈਆ। ਗੁਰ ਅਵਤਾਰ ਪੈਗ਼ੰਬਰਾਂ ਢਾਈ ਇੰਚ ਇਕ ਪ੍ਰਕਾਸ਼ ਵਾਲੀ ਧਾਰ ਰੱਖੀ, ਜੋ ਕਾਇਆ ਮੰਦਰ ਅੰਦਰ ਕਰੇ ਰੁਸ਼ਨਾਈਆ। ਇਸ ਦੇ ਚਾਰ ਕੁੰਟ ਸ਼ਰਅ ਜ਼ੰਜੀਰ ਦੀ ਰੱਸੀ, ਜੋ ਪੁਰਖ ਅਕਾਲ ਦਿਤੀ ਬੰਧਾਈਆ। ਸ਼ਬਦੀ ਹੁਕਮ ਨਾਲ ਕਸੀ, ਗੰਢ ਉਤੇ ਨਾ ਕੋਇ ਸਮਝਾਈਆ। ਬਿਨਾ ਗੋਬਿੰਦ ਤੋਂ ਹੋਰ ਕਿਸੇ ਨਾ ਦੱਸੀ, ਇਸ਼ਾਰਾ ਸਮਝ ਕੋਇ ਨਾ ਪਾਈਆ। ਜਿਸ ਵੇਲੇ ਬੇਈਮਾਨ ਹੋਵੇ ਜੀਵ ਲੱਖ ਚਾਰ ਅੱਸੀ, ਅਸਲ ਰਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਹੋਏ ਬੇਬਸੀ, ਆਪਣਾ ਬਲ ਨਾ ਕੋਇ ਧਰਾਈਆ। ਸਾਚੀ ਦਿਸੇ ਕੋਈ ਨਾ ਹੱਟੀ, ਸਾਚਾ ਵਣਜ ਨਾ ਕੋਇ ਕਰਾਈਆ। ਗੁਰ ਅਵਤਾਰ ਪੈਗ਼ੰਬਰਾਂ ਪਿਛਲੀ ਲੇਖੇ ਲਾਵੇ ਖੱਟੀ, ਖਟਕਾ ਅਗਲਾ ਦਏ ਚੁਕਾਈਆ। ਢਾਈ ਇੰਚ ਦੀ ਥਾਂ ਪੁਰਖ ਅਕਾਲ ਆਪਣੀ ਜੋਤ ਪ੍ਰਗਟਾਵੇ ਸਮਰਥੀ, ਜਿਸ ਦਾ ਅੱਗਾ ਪਿੱਛਾ ਨਜ਼ਰ ਕੋਇ ਨਾ ਆਈਆ। ਦੋ ਜਹਾਨ ਪੜ੍ਹਾਏ ਧੁਰ ਦੀ ਪੱਟੀ, ਪਟਨੇ ਵਾਲਾ ਨਾਲ ਮਿਲਾਈਆ। ਭਗਤਾਂ ਲੋੜ ਰਹੇ ਨਾ ਗਤੀ, ਸਵਰਗ ਬਹਿਸ਼ਤ ਨਾ ਕੋਇ ਸਮਝਾਈਆ। ਕਥਾ ਕਹਾਣੀ ਧੁਰ ਦੀ ਦੱਸ ਕੇ ਸੱਚੀ, ਸੁਚ ਸੰਜਮ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਇਕ ਵਖਾਈਆ । ਗੱਟੀ ਕਹੇ ਮੇਰਾ ਢਾਈ ਇੰਚ ਦਾ ਨੁਕ਼ਤਾ, ਦਸਮ ਦੁਆਰੀ ਤੋਂ ਅੱਗੇ ਨਜ਼ਰੀ ਆਈਆ। ਜਿਥੇ ਸੰਤਾਂ ਭਗਤਾਂ ਦਾ ਪੈਂਡਾ ਮੁਕਦਾ, ਅੱਗੇ ਮੰਜ਼ਲ ਬੇਪ੍ਰਵਾਹੀਆ। ਜਿਥੇ ਗੁਰ ਅਵਤਾਰ ਪੈਗ਼ੰਬਰ ਝੁਕਦਾ, ਨਿਉਂ ਨਿਉਂ ਲਾਗਣ ਪਾਈਂਆ। ਓਥੇ ਜੈਕਾਰਾ ਇਕੋ ਤੁਕ ਦਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਦੀਨ ਮਜ਼੍ਹਬ ਦਾ ਝਗੜਾ ਹੋਵੇ ਚੁਕਦਾ, ਕਲਮਾ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲਾ ਦੀਨ ਦਿਆਲਾ ਘਰ ਸੁਹੰਜਣਾ ਸੁਹਾਏ ਸੁਖ ਦਾ, ਧੁਰ ਦਾ ਨੂਰ ਕਰ ਰੁਸ਼ਨਾਈਆ। ਲੇਖਾ ਮੁਕਾ ਕੇ ਕਾਇਆ ਬੁਤ ਦਾ, ਜੋਤੀ ਜੋਤ ਡਗਮਗਾਈਆ। ਚਾਰ ਜੁਗ ਦੀ ਕੂੜੀ ਕਿਰਿਆ ਪੁੱਟਦਾ, ਬੂਟਾ ਕੂੜ ਰਹਿਣ ਨਾ ਪਾਈਆ। ਸਤਿ ਧਰਮ ਦਾ ਬੀਜ ਅਗੰਮੀ ਸੁੱਟਦਾ, ਧਰਨੀ ਧਰਤ ਧਵਲ ਧੌਲ ਉਪਜਾਈਆ। ਲਹਿਣਾ ਜਾਣ ਮਾਨਸ ਮਨੁੱਖ ਦਾ, ਭੇਵ ਅਭੇਦਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਆਪ ਉਠਾਈਆ। ਗੱਟੀ ਕਹੇ ਮੈਂ ਢਾਈ ਇੰਚ ਚਾਰ ਚੌਂਹ ਤਰਫ਼, ਸੋਹਣਾ ਰੰਗ ਵਖਾਈਆ। ਮੈਂ ਵਿਦਿਆ ਪੜ੍ਹੀ ਨਹੀਂ ਕੋਈ ਹਰਫ਼, ਅੱਖਰਾਂ ਵੰਡ ਨਾ ਕੋਇ ਵੰਡਾਈਆ। ਮੈਂ ਵੇਖਾਂ ਜੋ ਨਿਰਗੁਣ ਧਾਰ ਆਇਆ ਪਰਤ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਜਿਸ ਦੀ ਸਭ ਦੇ ਨਾਲ ਸ਼ਰਤ, ਸ਼ਰਅ ਰਿਹਾ ਬਦਲਾਈਆ। ਭਾਗ ਲਗਾ ਕੇ ਉਤੇ ਫ਼ਰਸ਼, ਫ਼ੈਸਲਾ ਹੱਕ ਸੁਣਾਈਆ। ਲੇਖਾ ਜਾਣ ਅਰਸ਼,
❋
❋
ਅਰਸ਼ੀ ਪ੍ਰੀਤਮ ਦਇਆ ਕਮਾਈਆ। ਸਭ ਦਾ ਲਹਿਣਾ ਦੇਣਾ ਪੂਰ ਕਰ ਕੇ ਕ਼ਰਜ਼, ਆਪਣਾ ਪੰਧ ਚੁਕਾਈਆ। ਸਦੀ ਚੌਧਵੀਂ ਗੁਰ ਅਵਤਾਰ ਪੈਗ਼ੰਬਰਾਂ ਵੇਖੇ ਫ਼ਰਜ਼, ਨਿਰਗੁਣ ਨਿਰਗੁਣ ਲਏ ਉਠਾਈਆ। ਕੂੜੀ ਕਿਰਿਆ ਰਹਿਣ ਨਾ ਦੇਵੇ ਅੰਧੇਰ ਗਰਦ, ਗਰਦਸ਼ ਮੇਟੇ ਜਗਤ ਲੋਕਾਈਆ। ਗਿੱਟੀ ਕਹੇ ਇਹ ਖੇਲ ਅਸਚਰਜ, ਜੋ ਅਚਰਜ ਲੀਲਾ ਰਿਹਾ ਵਰਤਾਈਆ। ਬਣ ਕੇ ਦਾਤਾ ਜੋਧਾ ਸੂਰਬੀਰ ਮਰਦਾਨਾ ਮਰਦ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰਾਂ ਮੰਨ ਕੇ ਅਰਜ਼, ਆਰਜ਼ੂ ਸਭ ਦੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗਿੱਟੀ ਕਹੇ ਮੈਂ ਦੱਸਣ ਆਈ ਵਾਕ, ਵਾਕ਼ਫ਼ਕਾਰ ਜਗਤ ਲੋਕਾਈਆ। ਮੈਂ ਵਿਚੋਲਣ ਬਣਨਾ ਜਿਸ ਵੇਲੇ ਮੁਹੰਮਦ ਉਮਤ ਨੂੰ ਦੇਣਾ ਤਲਾਕ, ਨਾਤਾ ਛੁੱਟੇ ਕੂੜ ਲੋਕਾਈਆ। ਖੇਲ ਵੇਖਣੀ ਉਪਰ ਧਰਤੀ ਖ਼ਾਕ, ਖ਼ਾਲਕ ਹੋ ਕੇ ਖੋਜ ਖੁਜਾਈਆ। ਮੈਂ ਸੰਦੇਸਾ ਦੇਵਾਂ ਆਜ, ਧੁਰ ਦੀ ਧਾਰ ਧਰਮ ਦ੍ਰਿੜਾਈਆ । ਪੁਰਖ ਅਕਾਲ ਬਦਲ ਦੇਣਾ ਸਮਾਜ, ਸਮਾਂ ਸਮੇਂ ਵਿਚੋਂ ਬਦਲਾਈਆ। ਜਨ ਭਗਤੋ ਜਾਣਾ ਜਾਗ, ਜਾਗਰਤ ਜੋਤ ਡਗਮਗਾਈਆ । ਤਨ ਕਾਇਆ ਬੁਝੌਣੀ ਆਗ, ਮਮਤਾ ਮੋਹ ਮਿਟਾਈਆ। ਘਰ ਸੁਆਮੀ ਜਗਾਵੇ ਚਰਾਗ਼, ਅੰਧ ਅੰਧੇਰ ਰਹੇ ਨਾ ਰਾਈਆ। ਹੰਸ ਬੁੱਧੀ ਬਣੌਣੀ ਕਾਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਏਕੰਕਾਰਾ ਇਕੋ ਲਓ ਅਰਾਧ, ਸਿਮਰਨ ਸਿਮਰਨ ਵਿਚ ਸਮਾਈਆ । ਜਿਸ ਨੂੰ ਮਾਲਕ ਕਹਿੰਦੇ ਵਾਹਦ, ਪੈਗ਼ੰਬਰ ਨੂਰ ਅਲਾਹੀਆ। ਓਹ ਖੇਲ ਕਰੇ ਸ਼ਾਹਦ, ਸ਼ਹਾਦਤ ਆਪਣੀ ਆਪ ਭੁਗਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਵਖਾਈਆ। ਗਿੱਟੀ ਕਹੇ ਮੈਂ ਵਿਚ ਰਹਿਣ ਦੇਣਾ ਨਹੀਂ ਕੋਈ ਗੱਟਾ, ਅੜਚਨ ਨਜ਼ਰ ਕੋਇ ਨਾ ਆਈਆ। ਗੁਰਮੁਖੋ ਪੂਜਣਾ ਨਹੀਂ ਪੱਥਰ ਵੱਟਾ, ਪੱਥਰਾਂ ਸੀਸ ਨਾ ਕੋਇ ਨਿਵਾਈਆ। ਕਿਧਰੇ ਚੜ੍ਹੌਣਾ ਨਹੀਂ ਪੈਸਾ ਟਕਾ, ਟਿਕਟਿਕੀ ਇਕੋ ਨਾਲ ਲਗਾਈਆ। ਸਭ ਦਾ ਲੇਖਾ ਲਹਿਣਾ ਦੇਣਾ ਇਕੱਠਾ, ਬਚਿਆ ਰਹਿਣ ਕੋਇ ਨਾ ਪਾਈਆ। ਤੁਹਾਡਾ ਝਗੜਾ ਮੁਕਣਾ ਅੱਠਾਂ ਸੱਠਾਂ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨਹਾਵਣ ਕੋਇ ਨਾ ਜਾਈਆ। ਨਿਜ ਧਾਰ ਨਿਰਾਕਾਰ ਨਰ ਨਰਾਇਣ ਖੋਲ੍ਹੇ ਅੱਖਾਂ, ਆਖ਼ਰ ਪੜਦਾ ਲਾਹੀਆ। ਸਚ ਸੁਨੇਹੜਾ ਧੁਰ ਦਾ ਦੱਸਾਂ, ਦਹਿ ਦਿਸ਼ਾ ਕਰ ਪੜ੍ਹਾਈਆ। ਚਾਵਾਂ ਵਿਚ ਚਾਰ ਕੁੰਟ ਭੱਜਾਂ ਨੱਸਾਂ, ਨੱਸ ਨੱਸ ਆਪਣੀ ਸੇਵ ਕਮਾਈਆ। ਸਾਧਾਂ ਸੰਤਾਂ ਭਗਤਾਂ ਸੂਫ਼ੀ ਫ਼ਕੀਰਾਂ ਕਹਾਂ ਅੱਖਾਂ ਵਾਲਿਉ ਖੋਲ੍ਹ ਲਓ ਅੱਖਾਂ, ਨੇਤਰ ਨੈਣ ਨੈਣ ਉਠਾਈਆ। ਪੁਰਖ ਅਕਾਲਾ ਦੀਨ ਦਿਆਲਾ ਆਇਆ ਹੱਕਾ, ਹਕ਼ੀਕ਼ਤ ਦਏ ਜਣਾਈਆ। ਜਿਸ ਨੂੰ ਲੱਭਦੇ ਮਦੀਨਾ ਮੱਕਾ, ਮਕ਼ਬਰਿਆਂ ਉਤੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦਏ ਚੁਕਾਈਆ। ਗਿੱਟੀ ਕਹੇ ਮੈਂ ਇਕ ਨਿਸ਼ਾਨ ਸਰਬ ਡਿੱਠਾ, ਜਗਤ ਜਹਾਨ ਨਜ਼ਰੀ ਆਈਆ। ਜਿਸ ਦਾ ਨਿਕਲਣ ਵਾਲਾ ਸਿੱਟਾ, ਸਿੱਟੇਬਾਜ਼ੀ ਜਗਤ ਲੋਕਾਈਆ। ਜਨ ਭਗਤੋ ਝਗੜਾ ਰਹਿਣਾ ਨਹੀਂ ਪੱਥਰ ਇੱਟਾਂ, ਪੱਤਨ ਸਭ ਦਾ ਦੇਣਾ ਬਦਲਾਈਆ। ਧੁਰ ਦਾ ਦੱਸ ਅਗੰਮੀ ਚਿੱਠਾ, ਸਚ ਫ਼ਰਮਾਨਾ ਇਕ ਸਮਝਾਈਆ। ਜਿਥੇ ਲਿਖਿਆ ਗੋਬਿੰਦ ਨੇ ਗੁਰਸਿਖ ਆ ਮੇਰਿਆ ਪੁੱਤਾ, ਪਤਿਪਰਮੇਸ਼ਵਰ ਵਿਚ ਸਮਾਈਆ। ਓਥੇ ਭੇਵ ਰਹੇ ਨਾ ਲੁਕਾ, ਓਹਲਾ ਨਜ਼ਰ ਕੋਇ ਨਾ ਆਈਆ। ਜਨ ਭਗਤੋ ਪਿਛੇ ਤੁਸੀਂ ਪ੍ਰਭ ਤੇ ਸਾਰੇ ਕਰਦੇ ਆਏ ਗ਼ੁੱਸਾ, ਰੁੱਸ ਰੁੱਸ ਵਕ਼ਤ ਲੰਘਾਈਆ। ਦੀਨ ਦਿਆਲ ਦਾ ਭੇਤ ਸਦਾ ਗੁੱਝਾ, ਜੁਗ ਜੁਗ ਵੇਲਾ ਵਕ਼ਤ ਆਪਣੀ ਵੰਡ
❋
❋
ਵੰਡਾਈਆ। ਜਿਹੜਾ ਸਦਾ ਪ੍ਰੇਮ ਪਿਆਰ ਦਾ ਭੁੱਖਾ, ਪ੍ਰੀਤੀ ਵਿਚ ਸਮਾਈਆ। ਓਹ ਵਸੇ ਅਗੰਮੇ ਤਨ ਵਜੂਦ ਜੁੱਸਾ, ਜਿਸ ਜੁੱਸੇ ਦਾ ਜਿਸਮ ਜ਼ਮੀਰ ਆਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗਿੱਟੀ ਕਹੇ ਮੇਰਾ ਜੋਤ ਨੂਰ ਪ੍ਰਕਾਸ਼, ਕਾਇਆ ਮੰਦਰ ਸੋਭਾ ਪਾਈਆ। ਢਾਈ ਇੰਚ ਤੋਂ ਬਹੁਤੀ ਨਹੀਂ ਦਿਤੀ ਦਾਤ, ਪੁਰਖ ਅਕਾਲੇ ਆਪਣੇ ਹੱਥ ਰਖੀ ਵਡਿਆਈਆ। ਇਸ ਤੋਂ ਅੱਗੇ ਮਿਲਾ ਕੇ ਆਪਣੀ ਜ਼ਾਤ, ਜੋਤ ਵਿਚ ਸਮਾਈਆ। ਜਿਥੇ ਨਾ ਕੋਈ ਕਲਮਾ ਨਾ ਕੋਈ ਬਾਤ, ਨਾ ਕੋਈ ਬਾਤਨ ਕਰੇ ਪੜ੍ਹਾਈਆ । ਨਾ ਕੋਈ ਢੋਲਾ ਗੀਤ ਨਾ ਕੋਈ ਸ਼ਬਦ ਧੁਨ ਨਾਦ, ਨਾ ਕੋਈ ਸ਼ਰਅ ਆਵਾਜ਼ ਸੁਣਾਈਆ। ਨਾ ਕੋਈ ਮਮਤਾ ਮੋਹ ਵਿਕਾਰ ਆਗ, ਅੰਮ੍ਰਿਤ ਧਾਰ ਮੇਘ ਨਾ ਕੋਇ ਬਰਸਾਈਆ। ਨਾ ਕੋਈ ਸੇਵਕ ਚੇਲਾ ਗੁਰ ਨਾ ਕੋਈ ਦਿਸੇ ਦਾਸ, ਮੁਰੀਦ ਮੁਰਸ਼ਦ ਵੰਡ ਨਾ ਕੋਇ ਵੰਡਾਈਆ। ਨਾ ਕੋਈ ਪ੍ਰਿਥਮੀ ਨਾ ਕੋਈ ਆਕਾਸ਼, ਨਾ ਕੋਈ ਟੁਕੜਾ ਕਰੇ ਫਾਸ਼, ਨਾ ਕੋਈ ਤਨਾ ਨਾ ਕੋਈ ਸ਼ਾਖ਼, ਨਾ ਕੋਈ ਢੋਲਾ ਨਾ ਕੋਈ ਰਿਹਾ ਆਖ, ਨਾ ਕੋਈ ਵਿਦਿਆ ਨਾ ਕੋਈ ਰਿਹਾ ਭਾਖ, ਜਿਧਰ ਤੱਕਾਂ ਪੁਰਖ ਅਬਿਨਾਸ਼, ਦੂਜਾ ਨਜ਼ਰ ਕੋਇ ਨਾ ਆਈਆ। ਗਿੱਟੀ ਕਹੇ ਮੇਰੀ ਸੁਹੰਜਣੀ ਦਿਸੇ ਰਾਤ, ਚੌਦਾਂ ਤਬਕ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਗਿੱਟੀ ਕਹੇ ਜਿਸ ਵੇਲੇ ਕਿਰਪਾ ਕਰੀ ਭਗਵਾਨ, ਗੋਬਿੰਦ ਦਿਤੀ ਵਡਿਆਈਆ। ਪਹਿਲੋਂ ਵਖਾ ਕੇ ਸਚ ਨਿਸ਼ਾਨ, ਜਲਵਾ ਨੂਰ ਕਰ ਰੁਸ਼ਨਾਈਆ। ਫਿਰ ਸਾਚੇ ਅੰਮ੍ਰਿਤ ਕਰਾ ਇਸ਼ਨਾਨ, ਕਾਇਆ ਕੁੰਭ ਦਿਤਾ ਭਰਾਈਆ। ਸ਼ਬਦ ਸੰਦੇਸ਼ਾ ਦਿਤਾ ਨਾਲ ਜ਼ਬਾਨ, ਬਿਨ ਅੱਖਰਾਂ ਆਪ ਸੁਣਾਈਆ। ਕਲਜੁਗ ਅੰਤਮ ਵੇਖ ਮਾਰ ਧਿਆਨ, ਚਾਰੋਂ ਕੁੰਟ ਫੋਲ ਫੁਲਾਈਆ। ਗੁਰ ਅਵਤਾਰ ਪੈਗ਼ੰਬਰਾਂ ਦਾ ਰਿਹਾ ਨਾ ਕੋਇ ਗਿਆਨ, ਸਤਿ ਧਰਮ ਨਾ ਕੋਇ ਦ੍ਰਿੜਾਈਆ । ਗੋਬਿੰਦ ਵੇਖ ਕੇ ਹੋਇਆ ਹੈਰਾਨ, ਹੈਰਤ ਵਿਚ ਸਮਾਈਆ। ਫਿਰ ਤੱਕਕੇ ਉਪਰ ਅਸਮਾਨ, ਸਚ ਸੰਦੇਸ਼ਾ ਦਿਤਾ ਸੁਣਾਈਆ। ਸ਼ਾਹ ਪਾਤਸ਼ਾਹ ਧੁਰ ਸੁਲਤਾਨ, ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗਿੱਟੀ ਕਹੇ ਜਿਸ ਵੇਲੇ ਗੋਬਿੰਦ ਨਹਾਤਾ, ਮਿਲੀ ਮਾਣ ਵਡਿਆਈਆ। ਕਿਰਪਾ ਕਰੇ ਪਰਮ ਪੁਰਖ ਦਾਤਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਚ ਸੰਦੇਸ਼ਾ ਇਕੋ ਆਖਾ, ਆਖ਼ਰ ਇਕ ਜਣਾਈਆ। ਜਿਸ ਵੇਲੇ ਕਲਜੁਗ ਆਵੇ ਅੰਧੇਰੀ ਰਾਤਾ, ਚਾਰੋਂ ਕੁੰਟ ਅੰਧੇਰਾ ਛਾਈਆ। ਓਸ ਵੇਲੇ ਗੋਬਿੰਦ ਅੰਮ੍ਰਿਤ ਰਹੇ ਕਿਸੇ ਨਾ ਬਾਟਾ, ਪੰਚਮ ਪੰਚ ਨਾ ਕੋਇ ਵਡਿਆਈਆ । ਕਲਜੁਗ ਕੂੜ ਕੁੜਿਆਰਾ ਮਾਰੇ ਠਾਠਾਂ, ਲਹਿਰ ਲਹਿਰ ਵਿਚੋਂ ਉਠਾਈਆ। ਓਸ ਵੇਲੇ ਆਵਾਂ ਨਾਠਾ, ਭੱਜਾਂ ਵਾਹੋ ਦਾਹੀਆ। ਗੋਬਿੰਦ ਕਿਹਾ ਮੈਨੂੰ ਟੇਕ ਲੈਣ ਦੇ ਮਾਥਾ, ਨਿਉਂ ਨਿਉਂ ਸੀਸ ਨਿਵਾਈਆ। ਮੇਰੀ ਸੁਣ ਲੈ ਇਕੋ ਬਾਤਾ, ਪ੍ਰੇਮ ਨਾਲ ਜਣਾਈਆ । ਤੇਰਾ ਖੇਲ ਪੁਰਖ ਅਬਿਨਾਸ਼ਾ, ਤੇਰੇ ਵਿਚ ਸਮਾਈਆ। ਸਾਚੇ ਸੰਤਾਂ ਦਾ ਪੂਰਾ ਕਰੀਂ ਘਾਟਾ, ਊਣਤਾ ਰਹਿਣ ਕੋਇ ਨਾ ਪਾਈਆ । ਓਨ੍ਹਾਂ ਦਾ ਕਾਇਆ ਮਾਟੀ ਵੇਖੀਂ ਭਾਂਡਾ ਕਾਚਾ, ਸਾਢੇ ਤਿੰਨ ਹੱਥ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਪ੍ਰਭ ਕਿਉਂ ਮੈਨੂੰ ਰਿਹਾ ਟੁੰਬ, ਹੌਲੀ ਹੌਲੀ ਉਠਾਈਆ। ਮੈਨੂੰ ਯਾਦ ਆ ਗਿਆ ਜਿਸ ਵੇਲੇ ਲਹਿਣਾ ਦੇਣਾ ਮੁਕਾਇਆ ਸੁੰਭ ਨਿਸੁੰਭ, ਦੁਰਗਾ ਧਾਰ ਪ੍ਰਗਟਾਈਆ। ਓਸ ਵੇਲੇ ਅੰਮ੍ਰਿਤ ਧਾਰ ਅਗੰਮੀ
❋
❋
ਸਤਿ ਸਰੂਪੀ ਲਿਆਂਦੀ ਆਪਣੇ ਕੁੰਭ, ਜਗਤ ਮਾਟੀ ਨਜ਼ਰ ਕੋਇ ਨਾ ਆਈਆ। ਤੇਰੀ ਧਾਰ ਨੇ ਤੇਰਾ ਚਰਨ ਲਿਆ ਚੁੰਮ, ਰਸ ਤੇਰੇ ਵਿਚੋਂ ਪ੍ਰਗਟਾਈਆ। ਫੇਰ ਚਾਰ ਕੁੰਟ ਘੁੰਮ, ਪਰਦੱਖਣਾ ਵਿਚ ਸੀਸ ਨਿਵਾਈਆ। ਤੂੰ ਸੰਦੇਸ਼ਾ ਦੱਸਿਆ ਆਪਣਾ ਗੁਣ, ਸਹਿਜ ਨਾਲ ਦ੍ਰਿੜਾਈਆ। ਜਿਸ ਵੇਲੇ ਕਲਜੁਗ ਅੰਤਮ ਸ੍ਰਿਸ਼ਟੀ ਦੀ ਦ੍ਰਿਸ਼ਟੀ ਨੂੰ ਮਨ ਕਲਪਣਾ ਦਾ ਖਾ ਗਿਆ ਘੁਣ, ਸਾਬਤ ਰਹਿਣ ਕੋਇ ਨਾ ਪਾਈਆ। ਨਜ਼ਰ ਨਾ ਆਏ ਕੋਈ ਰਿਖ ਮੁਨ, ਮਾਨਵ ਸਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਇਹ ਕੁੰਭ ਨਹੀਂ ਉਹ ਘੜਾ, ਜੋ ਘਾੜਤ ਪ੍ਰਹਿਲਾਦ ਲਈ ਬਣਾਈਆ। ਏਸੇ ਵਿਚ ਪ੍ਰਭੂ ਬਿੱਲੀ ਦਾ ਬੱਚਾ ਹੋ ਕੇ ਵੜਾ, ਭਗਤਾਂ ਹੋਇਆ ਸਹਾਈਆ। ਓਦੋਂ ਦਾ ਕੌਲ ਇਕ਼ਰਾਰ ਕੀਤਾ ਕੜਾ, ਚਾਰ ਜੁਗ ਦਿਤੇ ਲੰਘਾਈਆ। ਹੁਣ ਸਮਾਂ ਬੀਤਿਆ ਬੜਾ, ਬਹੁੜੀ ਬਹੁੜੀ ਕਰ ਰਹੇ ਕੁਰਲਾਈਆ। ਜਨ ਭਗਤੋ ਤੁਸਾਂ ਨੇ ਪੂਜਣਾ ਨਹੀਂ ਕੋਈ ਮੜ੍ਹੀ ਥੜਾ, ਸੀਸ ਨਾ ਕੋਇ ਨਿਵਾਈਆ। ਤੁਹਾਡੀ ਸ਼ਹਾਦਤ ਦੇਵੇ ਮਾਟੀ ਭਾਂਡਾ ਸਾਹਮਣੇ ਤੁਹਾਡੇ ਖੜ੍ਹਾ, ਸੰਦੇਸ਼ਾ ਇਕ ਜਣਾਈਆ। ਗੁਰਮੁਖੋ ਮੇਰੇ ਵਿਚ ਬਾਹਰੋਂ ਭਰ ਦਿਓ ਜਲਾ, ਪਾਣੀ ਨਾਲ ਸੁਹਾਈਆ। ਮੈਨੂੰ ਐਂ ਦਿਸਦਾ ਪੁਰਖ ਅਬਿਨਾਸ਼ੀ ਤੁਹਾਡੇ ਅੰਦਰ ਰਲਾ, ਤ੍ਰਿਸ਼ਨਾ ਅਗਨੀ ਦਏ ਮਿਟਾਈਆ। ਇਹੋ ਨਾਨਕ ਜਲ ਕੁੰਭ ਦੀ ਦੱਸੀ ਕਲਾ, ਇਸ਼ਾਰਾ ਕਲਾਧਾਰੀ ਲਗਾਈਆ। ਮੈਂ ਜ਼ਾਮਨ, ਤੁਹਾਡਾ ਓਸ ਨੇ ਫੜਿਆ ਪੱਲਾ, ਜੋ ਪੱਲੂ ਨਾ ਸਕੇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੂਰਬ ਲੇਖਾ ਸਭ ਦਾ ਵੇਖ ਵਖਾਈਆ। ਘੜਾ ਕਹੇ ਮੇਰਾ ਹੋਰ ਸਾਥੀ, ਗੁੱਲੀ ਡੰਡਾ ਨਜ਼ਰੀ ਆਈਆ। ਜਿਸ ਵੇਲੇ ਪੁਰਖ ਅਕਾਲ ਤੇ ਸ਼ਬਦ ਦੁਲਾਰਾ ਇਕ ਦੂਜੇ ਦੇ ਬਣੇ ਸਾਥੀ, ਦਰਗਾਹ ਸਾਚੀ ਸਚਖੰਡ ਥਿਰ ਘਰ ਵੱਜੀ ਵਧਾਈਆ। ਦੋਹਾਂ ਨੇ ਆਪਣੀ ਲਾਈ ਬਾਜ਼ੀ, ਖੇਲ ਇਕ ਵਰਤਾਈਆ। ਪੁਰਖ ਅਕਾਲ ਕਿਹਾ ਮੈਂ ਡੰਡਾ ਵੱਡਾ ਸ਼ਾਹ ਤਾਜੀ, ਸ਼ਹਿਨਸ਼ਾਹ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਡੰਡਾ ਕਹੇ ਮੈਂ ਪੁਰਖ ਸੁਲਤਾਨ, ਸਚਖੰਡ ਨਿਵਾਸੀ ਨਜ਼ਰੀ ਆਈਆ। ਗੁੱਲੀ ਕਹੇ ਮੈਂ ਬਾਲ ਅੰਞਾਣ, ਸ਼ਬਦੀ ਸੁਤ ਸੋਭਾ ਪਾਈਆ । ਮੇਰੇ ਦੋਵੇਂ ਸਿਰੇ ਤਿੱਖੇ ਸੋਹਣੇ ਆਪਣਾ ਦੱਸਣ ਨਿਸ਼ਾਨ, ਨਿਸ਼ਾਨਾ ਸਚ ਜਣਾਈਆ। ਗੁੱਲੀ ਕਹੇ ਜਿਸ ਵੇਲੇ ਮੈਨੂੰ ਡੰਡਾ ਲੱਗੇ ਸ੍ਰੀ ਭਗਵਾਨ, ਮੈਂ ਭੱਜਾਂ ਵਾਹੋ ਦਾਹੀਆ। ਮੇਰਾ ਨਿਸ਼ਾਨਾ ਸ੍ਰੀ ਭਗਵਾਨ, ਦੋ ਜਹਾਨਾਂ ਫੋਲ ਫੁਲਾਈਆ। ਇਹੋ ਡੰਡਾ ਤੇ ਇਹੋ ਗੁੱਲੀ ਪ੍ਰਭ ਨੇ ਵਿਸ਼ਨੂੰ ਦਿਤਾ ਦਾਨ, ਹੱਥ ਇਕੇ ਵਾਰ ਫੜਾਈਆ। ਓਸ ਤੋਂ ਲੈ ਕੇ ਫੇਰ ਬ੍ਰਹਮੇ ਲੱਗਾ ਪਰਚਾਣ, ਬੱਚਿਆਂ ਵਾਂਗ ਖਿਲਾਈਆ। ਬ੍ਰਹਮੇ ਤੋਂ ਲੈ ਕੇ ਸ਼ੰਕਰ ਦਿਤਾ ਦਾਨ, ਹੱਥਾਂ ਦੋਹਾਂ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਗੁੱਲੀ ਕਹੇ ਮੈਂ ਕੀ ਦੱਸਾਂ ਹਾਲ, ਡੰਡਾ ਦਏ ਜਣਾਈਆ। ਜਿਸ ਵੇਲੇ ਪ੍ਰਭ ਨਿਰਗੁਣ ਸਰਗੁਣ ਬਦਲਣ ਲੱਗਾ ਚਾਲ, ਆਪਣੀ ਕਾਰ ਕਮਾਈਆ। ਆਪਣੇ ਵਿਚੋਂ ਧਾਰ ਕੱਢੀ ਜਿਸ ਨੂੰ ਬਣੌਣਾ ਅਵਤਾਰ, ਅਵਤਰੀ ਰੂਪ ਵਟਾਈਆ। ਓਸ ਨੂੰ ਦੂਰੋਂ ਦਿਤਾ ਵਖਾਲ, ਹੱਥ ਨਾ ਕਿਸੇ ਫੜਾਈਆ। ਪੈਗ਼ੰਬਰਾਂ ਵਖਾਇਆ ਆਪਣੇ ਨਾਲ, ਬਿਨ ਅੱਖਾਂ ਅੱਖ ਖੁਲ੍ਹਾਈਆ। ਨਾਨਕ ਗੋਬਿੰਦ ਦਸਾਈ ਚਾਲ, ਚਲਤ ਆਪਣਾ ਭੇਵ ਚੁਕਾਈਆ। ਫੇਰ ਟੰਗ ਕੇ ਸਚਖੰਡ ਸੱਚੀ ਧਰਮਸਾਲ, ਉਪਰ ਨੀਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
❋
❋
ਸਾਚਾ ਖੇਲ ਰਿਹਾ ਵਖਾਈਆ। ਡੰਡਾ ਕਹੇ ਮੈਂ ਸਭ ਨੂੰ ਦੱਸਦਾ ਰਿਹਾ ਡੰਡਾਵਤ, ਧੁਰ ਦਾ ਹੁਕਮ ਸੁਣਾਈਆ। ਗੁੱਲੀ ਕਹੇ ਮੈਂ ਵੇਖਦੀ ਰਹੀ ਬਨਾਵਟ, ਦੋ ਜਹਾਨਾਂ ਭੱਜੀ ਵਾਹੋ ਦਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਰਹੇ ਸਖ਼ਾਵਤ, ਵਸਤ ਅਮੋਲਕ ਜਗਤ ਵਰਤਾਈਆ। ਇਕ ਦਿਨ ਗੁੱਲੀ ਕਹੇ ਮੈਂ ਕਿਹਾ ਪ੍ਰਭੂ ਕੁਛ ਮੈਨੂੰ ਦੇ ਨਿਆਮਤ, ਵਸਤ ਅਮੋਲਕ ਝੋਲੀ ਪਾਈਆ। ਓਸ ਹੱਸ ਕੇ ਕਿਹਾ ਕਮਲੀਏ ਜਿਸ ਵੇਲੇ ਗੁਰ ਅਵਤਾਰ ਪੈਗ਼ੰਬਰਾਂ ਲੋਕਮਾਤ ਪਾਈ ਬਗ਼ਾਵਤ, ਬਗ਼ਲਗੀਰ ਨਜ਼ਰ ਕੋਇ ਨਾ ਆਈਆ। ਦੀਨ ਮਜ਼੍ਹਬ ਧਰਮ ਕਿਸੇ ਦੀ ਦੇਵੇ ਨਾ ਕੋਇ ਜ਼ਮਾਨਤ, ਬਦੀਆਂ ਵਿਚੋਂ ਬਰੀ ਨਾ ਕੋਇ ਕਰਾਈਆ। ਓਸ ਵੇਲੇ ਮੈਂ ਆਵਾਂ ਸਹੀ ਸਲਾਮਤ, ਨਿਰਗੁਣ ਨੂਰ ਕਰ ਰੁਸ਼ਨਾਈਆ। ਤੇਰਾ ਖੇਲ ਕਰ ਦੇਵਾਂ ਅਚਾਨਕ, ਚਾਰ ਜੁਗ ਦਾ ਸ਼ਾਸਤਰ ਸਮਝ ਕੋਇ ਨਾ ਪਾਈਆ। ਤੇਰਾ ਪਿਆਰ ਬਣਾ ਕੇ ਭਗਤਾਂ ਦੀ ਅਮਾਨਤ, ਧੁਰ ਦਾ ਸਾਥ ਦਿਆਂ ਵਖਾਈਆ। ਜਿਹੜੇ ਗੁਰਮੁਖ ਹੋਏ ਅਨਜਾਣਤ, ਓਨ੍ਹਾਂ ਦੇਵਾਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁੱਲੀ ਕਹੇ ਪ੍ਰਭੂ ਮੈਨੂੰ ਜ਼ੋਰ ਨਾਲ ਲਾ ਦੇ ਫ਼ਾਕਾ, ਫ਼ੈਸਲਾ ਦੇ ਮੁਕਾਈਆ। ਮੈਂ ਚਾਰ ਕੁੰਟ ਮਾਰ ਕੇ ਆਵਾਂ ਹਾਕਾ, ਸੁਤਿਆਂ ਦਿਆਂ ਉਠਾਈਆ । ਪੀਰੋ ਫ਼ਕੀਰੋ ਪੈਗ਼ੰਬਰੋ ਉਠੋ ਵੇਖੋ ਆਪਣਾ ਅਗੰਮੀ ਆਕਾ, ਅਕਲਾਂ ਵਾਲਿਓ ਅੱਖ ਖੁਲ੍ਹਾਈਆ। ਸਭ ਦਾ ਖੋਲ੍ਹਾਂ ਤਾਕਾ, ਕਰਾਂ ਹਿਸਾਬ ਬੇਬਾਕਾ, ਤੇਰਾ ਸੰਦੇਸ਼ਾ ਕਮਲਾਪਾਤਾ, ਪਤਿਪਰਮੇਸ਼ਵਰ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁੱਲੀ ਕਹੇ ਇਕ ਵੇਰੀ ਮੇਰੀ ਲਹਿੰਦੇ ਨੂੰ ਦੇ ਦੇ ਰਾਭ, ਗੁੱਲੀ ਡੰਡੇ ਨਾਲ ਉਡਾਈਆ। ਫੇਰ ਮੈਂ ਸਭ ਦਾ ਲੇਖਾ ਵੇਖਾਂ ਹਿਸਾਬ, ਖਾਤੇ ਫੋਲ ਫੁਲਾਈਆ। ਤੇਰੀ ਖ਼ਬਰ ਦੇਵਾਂ ਜਨਾਬ, ਜਨਾਬੇ ਆਲੀ ਦੇਣਾ ਸਮਝਾਈਆ। ਕੂਕ ਸੁਣਾਵਾਂ ਵੇਖੋ ਪੁਰਖ ਅਕਾਲਾ ਆਇਆ ਆਪ, ਆਪ ਆਪਣਾ ਫੇਰਾ ਪਾਈਆ। ਜਿਸ ਨੇ ਕਲਜੁਗ ਕੂੜੀ ਕਿਰਿਆ ਕਰਨੀ ਸਾਫ਼, ਸਫ਼ਰ ਸਭ ਦਾ ਪੂਰ ਕਰਾਈਆ। ਬਿਨਾ ਭਗਤਾਂ ਤੋਂ ਕਿਸੇ ਨੂੰ ਕਰੇ ਨਾ ਕਦੇ ਮੁਆਫ਼, ਗੁਸਤਾਖ਼ਾਂ ਨੂੰ ਮਿਲੇ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਵਖਾਈਆ। ਗੁੱਲੀ ਕਹੇ ਪ੍ਰਭੂ ਮੇਰੀ ਇਕ ਅਰਜ਼, ਇਹ ਵੀ ਦਿਆਂ ਜਣਾਈਆ। ਜਿਸ ਵੇਲੇ ਤੇਰਾ ਭਗਤ ਭਗਤਾਂ ਦੇ ਘਰ ਜੰਮੇ ਜੋਧਾ ਮਰਦ, ਤਨ ਮਾਟੀ ਮਿਲੇ ਵਡਿਆਈਆ। ਓਸ ਦੀ ਵੰਡਣੀ ਦਰਦ, ਸਹਾਇਤਾ ਵਿਚ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲੈਣਾ ਮਿਲਾਈਆ। ਗੁੱਲੀ ਡੰਡਾ ਕਹੇ ਅਸੀਂ ਵੇਖੇ ਪੰਜ ਜੁੱਟ, ਪੰਜ ਤੱਤ ਨਜ਼ਰੀ ਆਈਆ। ਜਿਹੜੇ ਪ੍ਰਭ ਦੀ ਧਾਰੋਂ ਪਏ ਫੁੱਟ, ਧੁਰ ਦੀ ਲੈ ਅੰਗੜਾਈਆ। ਨਿਰਾਕਾਰ ਨਾਲੋਂ ਛੁੱਟ, ਰਚਨਾ ਵਿਚ ਸਮਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਰਹੇ ਝੁਕ, ਆਪਣਾ ਹਾਲ ਨਾ ਕੋਇ ਸੁਣਾਈਆ। ਰਹੇ ਅੰਧੇਰੇ ਘੁੱਪ, ਪੜਦਾ ਨਾ ਕੋਇ ਉਠਾਈਆ। ਜਿਸ ਵੇਲੇ ਗੁਜ਼ਰੀ ਘਰ ਗੋਬਿੰਦ ਜੰਮਿਆ ਸੁਤ, ਓਸ ਵੇਲੇ ਪ੍ਰਭੂ ਨੇ ਸਗਣ ਲਿਆ ਮਨਾਈਆ। ਪੰਜਾਂ ਤੱਤਾਂ ਨੂੰ ਪਿਆਰ ਨਾਲ ਲਿਆ ਘੁੱਟ, ਫੇਰ ਗੋਬਿੰਦ ਨੂੰ ਕਿਹਾ ਤੱਤਾਂ ਵਾਲਾ ਮੇਰਾ ਪੁਤ, ਜਿਹਦੇ ਵਿਚ ਅਬਿਨਾਸ਼ੀ ਅਚੁਤ, ਜਿਸ ਦੀ ਦੂਜੀ ਵਾਰ ਮੌਲਣੀ ਰੁਤ, ਰੁਤੜੀ ਜਗਤ ਵਿਚ ਮਹਿਕਾਈਆ। ਮੈਂ ਆਪਣਾ ਆਪ ਉਹਦੇ ਅੰਦਰ ਰਖ ਦੇਣਾ ਸਭ ਕੁਛ, ਕਲਮਿਆਂ ਤੋਂ ਪਰੇ ਕਲਮਾ ਦੇਣਾ ਪੜ੍ਹਾਈਆ । ਸੋ ਵੇਲਾ ਵਕ਼ਤ ਪਹੁੰਚਿਆ ਢੁੱਕ, ਪੁਰਖ ਅਕਾਲਾ ਵੇਖ ਵਖਾਈਆ। ਜੋਤ ਨਿਰੰਕਾਰ ਨਿਰਾਕਾਰ ਸਭ ਦੇ
❋
❋
ਵੇਂਹਦਿਆਂ ਪੰਜਾਂ ਤੱਤਾਂ ਵਿਚ ਰਿਹਾ ਛੁਪ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਪੂਰ ਕਰਾਈਆ। ਜੁੱਟ ਕਹੇ ਸਾਡੇ ਨਾਲ ਬਦਾਮ ਛੁਹਾਰੇ, ਸ਼ਹਿਨਸ਼ਾਹ ਦਿਤੀ ਵਡਿਆਈਆ। ਚਾਰ ਜੁਗ ਜਨ ਭਗਤ ਲੋਕਮਾਤ ਰਹੇ ਕੁਆਰੇ, ਪ੍ਰਗਟ ਹੋ ਕੇ ਕੰਤ ਨਾ ਕੋਇ ਹੰਢਾਈਆ। ਜਿਹਨੂੰ ਦਿਤੇ ਸ਼ਬਦ ਜੋਤ ਵਾਲੇ ਇਸ਼ਾਰੇ, ਸਨਮੁਖ ਹੋ ਕੇ ਸੋਭਾ ਕਦੇ ਨਾ ਪਾਈਆ। ਇਕ ਛਿੰਨ ਵਿਚ ਪ੍ਰਹਿਲਾਦ ਧ੍ਰੂ ਵਰਗੇ ਤਾਰੇ, ਸਦਨਾ ਸੈਣ ਛਿੰਨ ਭੰਗਰ ਪਾਰ ਕਰਾਈਆ। ਉਨ੍ਹਾਂ ਸਾਰਿਆਂ ਦੇ ਅੰਤ ਅਖ਼ੀਰੀ ਹਾੜੇ, ਜੋ ਮਿੰਨਤਾਂ ਕਰ ਕਰ ਗਏ ਸੁਣਾਈਆ। ਜੇ ਪ੍ਰਭੂ ਲੋਕਮਾਤ ਆਵੇਂ ਆਪਣੀ ਵਾਰੇ, ਵਾਰਤਾ ਪਿਛਲੀ ਦੇਣੀ ਬਦਲਾਈਆ। ਜਨ ਭਗਤਾਂ ਨੂੰ ਚੁੱਕੀਂ ਆਪਣੇ ਕੰਧਾੜੇ, ਮੋਢਿਆਂ ਉਤੇ ਲੈਣਾ ਟਿਕਾਈਆ। ਤੂੰ ਉਨ੍ਹਾਂ ਦਾ ਪਿਤਾ ਉਹ ਤੇਰੇ ਦੂਲ੍ਹੇ ਦੁਲਾਰੇ ਲਾੜੇ, ਦਰਗਾਹ ਸਾਚੀ ਸੋਭਾ ਪਾਈਆ। ਉਨ੍ਹਾਂ ਦੇ ਸਗਨ ਗਿਰੀਆਂ ਬਦਾਮ ਛੁਹਾਰੇ, ਜਿਸ ਦਾ ਲੇਖ ਨਾ ਕੋਇ ਵਿਚਾਰੇ, ਵਿਚਰਕੇ ਸਕੇ ਨਾ ਕੋਇ ਸਮਝਾਈਆ। ਬਦਾਮ ਕਹਿਣ ਸਾਡੇ ਨਾਲ ਮੌਲੀ ਦਾ ਤੰਦ, ਤੰਦਨ ਤੰਦ ਜੁੜਾਈਆ। ਜਿਸ ਨੂੰ ਚਰਨ ਛੁਹਾ ਕੇ ਗਿਆ ਗੁਜ਼ਰੀ ਦਾ ਚੰਦ, ਸੱਜੇ ਅੰਗੂਠੇ ਨਾਲ ਵਡਿਆਈਆ। ਜਿਸ ਵੇਲੇ ਪਹਿਲੇ ਦਿਨ ਚੜ੍ਹਿਆ ਸੀ ਜੰਗ, ਕਮਰਕੱਸਾ ਤਨ ਬੰਧਾਈਆ। ਇਹ ਕੌਲ ਇਕ਼ਰਾਰ ਕੀਤਾ ਪੁਰੀ ਅਨੰਦ, ਅਨੰਦ ਅਨੰਦ ਵਿਚੋਂ ਜਣਾਈਆ। ਜਿਸ ਵੇਲੇ ਫੇਰ ਪੁਰਖ ਅਕਾਲ ਨੂੰ ਲੈ ਕੇ ਆਵਾਂ ਸੰਗ, ਧੁਰ ਦਾ ਸਾਥ ਬਣਾਈਆ। ਜਨ ਭਗਤਾਂ ਦੀ ਆਤਮ ਸੇਜ ਮਾਣਾ ਪਲੰਘ, ਸਚ ਸਿੰਘਾਸਣ ਸੋਭਾ ਪਾਈਆ। ਚਿੱਟਾ ਤੇ ਲਾਲ ਦੋਵੇਂ ਚਾੜ੍ਹ ਦੇਵਾਂ ਰੰਗ, ਦਸਮ ਦੁਆਰੀ ਤੋਂ ਅੱਗੇ ਸਚਖੰਡ ਮੰਜ਼ਲ ਇਕ ਬਣਾਈਆ। ਮੁਹੱਬਤ ਵਿਚ ਬੰਨ੍ਹ ਜਾਵਾਂ ਤੰਦ, ਜਿਹੜਾ ਤੰਦ ਤੰਦੂਆ ਕੱਟਕੇ ਗਜ ਦਾ ਹੋਇਆ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਮੌਲੀ ਤੰਦ ਕਹੇ ਮੇਰਾ ਸਾਥੀ ਹੋਰ ਕੇਸਰ, ਕ਼ਿਸਮਤ ਦਏ ਬਦਲਾਈਆ। ਇਹ ਕੌਲ ਇਕ਼ਰਾਰ ਯੁਧਿਸ਼ਟਰ ਦੇ ਨਾਲ ਕ੍ਰਿਸ਼ਨ ਦਾ ਵਿਚ ਥਾਨੇਸਰ, ਅਸ਼ਵਥਾਮਾ ਨਿਉਂ ਨਿਉਂ ਸੀਸ ਝੁਕਾਈਆ । ਜਿਸ ਵੇਲੇ ਕਲਜੁਗ ਅੰਤ ਕਾਹਨਾ ਦਾ ਕਾਹਨ ਆਵੇ ਸ੍ਰਿਸ਼ਟੀ ਨਾਲੋਂ ਭਗਤ ਉਠਾਵੇ ਪੇਸ਼ਤਰ, ਪੇਸ਼ੀਨਗੋਈ ਸਭ ਦੀ ਵੇਖ ਵਖਾਈਆ । ਯੁਧਿਸ਼ਟਰ ਕਿਹਾ ਕਿਹੜੀ ਰੁਤ ਮੈਨੂੰ ਲਿਖ ਦੇ ਉਤੇ ਪੇਪਰ, ਅੰਕੜੇ ਦੇ ਬਦਲਾਈਆ। ਕ੍ਰਿਸ਼ਨ ਕਿਹਾ ਪ੍ਰਭ ਦਾ ਸੰਮਤ ਸ਼ਹਿਨਸ਼ਾਹੀ ਚੌਥਾ ਜੁਗ ਚੌਥਾ ਸਾਲ ਮਹੀਨਾ ਹੋਵੇ ਚੇਤਰ, ਤੇ ਕਲਜੁਗ ਦੀ ਚੌਦਸ ਤੇ ਚੌਧਵੀਂ ਵਾਲਾ ਚੰਦ ਕਰੇ ਸਫ਼ਾਈਆ। ਆਪਣਿਆਂ ਭਗਤਾਂ ਆਵੇ ਵੇਖਣ, ਨਿਰਗੁਣ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤਿਲਕ ਲਲਾਟੀ ਇਕ ਚਮਕਾਈਆ। ਕੇਸਰ ਕਹੇ ਮੈਂ ਜਿਸ ਨੂੰ ਤਿਲਕ ਲਗਾਵਾਂ, ਦਿਆਂ ਮਾਣ ਵਡਿਆਈਆ। ਉਸ ਦੇ ਪੱਲੇ ਬੰਨ੍ਹਾਂ ਧੁਰ ਦਾ ਨਾਵਾਂ, ਇਕ ਜ਼ੀਰੋ ਇਕ ਮਾਇਆ ਵਲੋਂ ਇਕ ਸੌ ਇਕ ਗੰਢ ਦਿਆਂ ਬੰਨ੍ਹਾਈਆ। ਜਿੰਨਾਂ ਚਿਰ ਇਕ ਜ਼ੀਰੋ ਨਾ ਹੋਵੇ ਇਕ, ਓਨਾਂ ਚਿਰ ਗੋਬਿੰਦ ਦਾ ਬਣੇ ਕੋਈ ਨਾ ਸਿੱਖ, ਭਾਵੇਂ ਕੋਟਨ ਕੋਟ ਸ਼ਾਸਤਰ ਸਿਮਰਤ ਵੇਦ ਪੁਰਾਨ ਗਏ ਲਿਖ, ਲਿਖਿਆਂ ਪੜ੍ਹਿਆਂ ਪ੍ਰਭ ਨੂੰ ਮਿਲਣ ਕੋਇ ਨਾ ਪਾਈਆ। ਜਿਸ ਮਿਲਿਆ ਤਿਸ ਕਰਿਆ ਆਪਣਾ ਹਿਤ, ਹਿਤਕਾਰੀ ਹੋ ਕੇ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਸੌਗੀ ਕਹੇ ਮੈਂ ਸੱਗਾਰਿਤੀ, ਕ਼ਬੀਲੇ ਦਿਆਂ ਬਣਾਈਆ। ਮੇਰੇ ਪ੍ਰਭੂ
❋
❋
ਦੀ ਆ ਗਈ ਮਿਤੀ, ਮੈਂ ਮਿਤਰਾਂ ਦਿਆਂ ਜੁੜਾਈਆ। ਮੈਂ ਰਾਮ ਕੋਲੋ ਸਿਖਿਆ ਸਿੱਖੀ, ਜਿਸ ਵੇਲੇ ਬਣ ਵਿਚ ਰਾਮ ਨੇ ਸੀਤਾ ਨੂੰ ਆਪਣੀ ਚੀਚੀ ਦਿਤੀ ਫੜਾਈਆ। ਓਸ ਜ਼ੋਰ ਨਾਲ ਖਿੱਚੀ, ਰਾਮ ਨੇ ਚੀਕ ਮਾਰੀ ਨਿੱਕੀ, ਸੀਤਾ ਨੂੰ ਸਿੱਖੀ ਦਿਸੀ ਇੱਕੀ, ਇੱਕੀਆਂ ਦਾ ਏਕਾ ਰੂਪ ਦਰਸਾਈਆ। ਉਸ ਨੇ ਆਪਣੀ ਧੌਣ ਪੁੱਠੀ ਰਾਮ ਦੇ ਚਰਨਾਂ ਉਤੇ ਸੁੱਟੀ, ਨੇਤਰ ਉਪਰ ਲਏ ਉਠਾਈਆ। ਰਾਮ ਨੇ ਦੋਵੇਂ ਹੱਥ ਥੱਲੇ ਰੱਖਕੇ ਓਸ ਦੀ ਉਪਰ ਗਿੱਚੀ, ਥੋੜਾ ਲਿਆ ਉਠਾਈਆ। ਓਸ ਨੂੰ ਉਹ ਕਲਾ ਦਿਸੀ, ਜੋ ਹਰ ਘਟ ਕਰੇ ਰੁਸ਼ਨਾਈਆ। ਫੇਰ ਰਾਮ ਨੇ ਉਹਦੇ ਮਸਤਕ ਉਤੇ ਲਕੀਰ ਖਿੱਚੀ, ਜ਼ੋਰ ਨਾਲ ਦਬਾਈਆ। ਉਹਨੂੰ ਬਿਨਾ ਅੱਖਰਾਂ ਤੋਂ ਦਿਸੀ ਚਿੱਠੀ, ਜੋ ਸਦੀ ਚੌਧਵੀਂ ਰਹੀ ਸਮਝਾਈਆ। ਓਸ ਵਿਚ ਕੀ ਦਿਸਿਆ ਨਾ ਸੱਸਾ ਨਾ ਹਾਹਾ ਇਕ ਪ੍ਰਭ ਦੇ ਨਾਮ ਦੀ ਟਿੱਪੀ, ਜੋ ਟੱਪੇ ਸਾਰੇ ਰਹੀ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਰੰਗਾਈਆ। ਸੌਗੀ ਕਹੇ ਮੈਂ ਕੀ ਦੱਸਾਂ ਸੁਆਦ, ਰਸੀਆ ਰਸ ਜਣਾਈਆ । ਜਿਸ ਵੇਲੇ ਬਿਦਰ ਦਾ ਅਲੂਣਾ ਖਾਧਾ ਸਾਗ, ਕ੍ਰਿਸ਼ਨ ਨੇ ਕੜਛੀ ਚੱਟ ਕੇ ਖ਼ੁਸ਼ੀ ਬਣਾਈਆ। ਇਕ ਥੋੜ੍ਹਾ ਜਿਹਾ ਵਿਚ ਸੀ ਕਾਲਾ ਦਾਗ਼, ਓਸ ਉਤੇ ਨੱਕ ਦਿਤਾ ਘਸਾਈਆ। ਜਿਸ ਪੰਛੀ ਨੇ ਭਗਤ ਦੇ ਘਰ ਸੇਵਾ ਕੀਤੀ ਆਜ, ਤੱਤੀ ਹਾਂਡੀ ਵਿਚ ਵੜ ਕੇ ਆਪਣਾ ਆਪ ਤਪਾਈਆ। ਇਸ ਨੂੰ ਜ਼ਰੂਰ ਕਰਾਂ ਸਾਫ਼, ਦੁਰਮਤ ਮੈਲ ਧੁਆਈਆ। ਝਟ ਕੜਛੀ ਨੇ ਮੁਖ ਵਿਚੋਂ ਕੱਢਿਆ ਵਾਕ, ਸਹਿਜ ਨਾਲ ਸੁਣਾਈਆ। ਉਹ ਕਾਹਨਾ ਇਕ ਦਾ ਦੇ ਕੇ ਸਾਥ, ਕੀ ਤੇਰੀ ਵਡਿਆਈਆ। ਜ਼ਰਾ ਕਲਜੁਗ ਅੰਤਮ ਝਾਕ, ਦੁਨੀਆ ਵੇਖ ਵਖਾਈਆ। ਰਾਮ ਕ੍ਰਿਸ਼ਨ ਗੁਰ ਅਵਤਾਰ ਪੈਗ਼ੰਬਰਾਂ ਦੇ ਹੁੰਦਿਆਂ ਸਭ ਨੇ ਕਰਨਾ ਪਾਪ, ਬਚਿਆ ਰਹਿਣ ਕੋਇ ਨਾ ਪਾਈਆ। ਪਹਿਲੋਂ ਤੁਹਾਡੀ ਗੀਤਾ ਦਾ ਕਰਨ ਪਾਠ, ਫੇਰ ਤੁਹਾਡੇ ਸਰੋਵਰ ਨਹਾਵਣ ਤਾਟ, ਫੇਰ ਮੂਰਤੀਆਂ ਨੂੰ ਉਪਰ ਵੇਖਣ ਘਾਟ, ਟੱਲਾਂ ਦੀ ਖੜਕਾਵਣ ਆਵਾਜ਼, ਰਾਜ਼ ਸਮਝ ਕੋਇ ਨਾ ਪਾਈਆ। ਗੋਪੀਆਂ ਵਾਲੀ ਵੇਖਣ ਰਾਸ, ਬਣ ਕੇ ਕਾਹਨ ਤੇ ਕਾਹਨ ਹੋਣ ਬਦਮਾਸ਼, ਤੁਸੀਂ ਕੁਝ ਨਾ ਸਕੋ ਆਖ, ਇਹ ਮੇਰਾ ਅਗੰਮੀ ਵਾਕ, ਵਾਕਿਆ ਦਿਆਂ ਸੁਣਾਈਆ। ਮੈਨੂੰ ਦੱਸ ਆਪਣੀ ਕੁਝ ਬਾਤ, ਜਿਸ ਵੇਲੇ ਹੋਈ ਅੰਧੇਰੀ ਰਾਤ, ਕੋਈ ਨਾ ਦੇਵੇ ਸਾਥ, ਕੀ ਖੇਲ ਕਰੇ ਅਬਿਨਾਸ਼, ਕਰਨੀ ਦਾ ਕਰਤਾ ਵਡ ਵਡਿਆਈਆ। ਕ੍ਰਿਸ਼ਨ ਨੇ ਫੜ ਕੇ ਵਿਚ ਹਾਥ, ਲਾ ਕੇ ਨਾਲ ਮਾਥ, ਦੇ ਕੇ ਧੁਰ ਦੀ ਦਾਤ, ਬਚਨ ਦਿਤਾ ਸਾਚ, ਜਿਸ ਵੇਲੇ ਹੋਵੇ ਅੰਧੇਰੀ ਰਾਤ, ਪੁਰਖ ਅਕਾਲ ਆਵੇ ਆਪ, ਆਪਣਿਆਂ ਭਗਤਾਂ ਦਾ ਬਣੇ ਬਾਪ, ਤੂੰ ਮੇਰਾ ਮੈਂ ਤੇਰਾ ਦੱਸ ਕੇ ਜਾਪ, ਰੂਹ ਬੁਤ ਦੋਵੇਂ ਕਰ ਕੇ ਪਾਕ, ਜਨਮ ਕਰਮ ਕਰ ਕੇ ਮੁਆਫ਼, ਅਗਲਾ ਲੇਖਾ ਵਖਾ ਕੇ ਸਾਫ਼, ਸੁਹਣੇ ਸੁਥਰੇ ਗੋਦ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਕੜਛੀ ਕਹੇ ਕਾਹਨ ਮੈਨੂੰ ਦੱਸੀਂ ਸਾਚ, ਸਚ ਸਚ ਸਮਝਾਈਆ। ਤੂੰ ਵਲੀਆ ਛਲੀਆ ਬੜਾ ਚਲਾਕ, ਚਲਾਕੀ ਵਿਚ ਨਾ ਦੇਣਾ ਭਰਮਾਈਆ। ਕਾਹਨ ਕਿਹਾ ਨਹੀਂ ਇਹ ਭਵਿਖਤ ਦਾ ਵਾਕ, ਨਾ ਕੋਈ ਮੇਟੇ ਮੇਟ ਮਿਟਾਈਆ। ਪੁਰਖ ਅਕਾਲਾ ਦੀਨ ਦਿਆਲਾ ਪ੍ਰਗਟ ਹੋਵੇ ਸਾਖ਼ਿਆਤ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਚਰਨ ਪ੍ਰੀਤੀ ਜੋੜ ਕੇ ਨਾਤ, ਰੰਗ ਧੁਰ ਦਾ ਦਏ ਬਣਾਈਆ। ਲੇਖ ਬਣਾ ਕੇ ਨਾਲ ਕ਼ਲਮ ਦਵਾਤ, ਦਰਦੀਆਂ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਧੁਰ ਦਾ ਵੇਖ ਵਖਾਈਆ। ਕੜਛੀ ਕਹੇ ਮੈਨੂੰ ਦਿਸਦੀ ਹੋਰ
❋
❋
ਨਿਸ਼ਾਨੀ, ਨਿਸ਼ਾਨਾ ਦਿਆਂ ਜਣਾਈਆ। ਜਿਹੜੀ ਸ਼ੰਕਰ ਦੀ ਸੁਆਣੀ, ਪਾਰਬਤੀ ਸੋਭਾ ਪਾਈਆ। ਓਹ ਇਕ ਦਿਨ ਬੈਠੀ ਸੀ ਵਿਚ ਮਸਾਣੀ, ਘੁੰਗਟ ਟੇਢੀ ਅੱਖ ਰਖਾਈਆ। ਸ਼ੰਕਰ ਮੇਰੀ ਬਦਲ ਦੇ ਜਵਾਨੀ, ਜੋਬਨ ਵਿਚ ਵਖਾਈਆ। ਓਸ ਨੇ ਮਾਰ ਕੇ ਕਾਨੀ, ਕਾਇਨਾਤ ਦਿਤਾ ਦ੍ਰਿੜਾਈਆ । ਕਮਲੀਏ ਇਹ ਪੰਜ ਤੱਤ ਫ਼ਾਨੀ, ਰਹਿਣ ਕੋਇ ਨਾ ਪਾਈਆ। ਤੂੰ ਅੱਜ ਮੇਰੀ ਤੇ ਫੇਰ ਬੇਗਾਨੀ, ਧੁਰ ਦਾ ਸਾਥ ਨਾ ਕੋਇ ਨਿਭਾਈਆ । ਉਸ ਨੂੰ ਹੋਈ ਹੈਰਾਨੀ, ਨਿਉਂ ਕੇ ਸੀਸ ਝੁਕਾਈਆ। ਸ਼ੰਕਰ ਕਿਹਾ ਤੱਕ ਉਪਰ ਅਸਮਾਨੀ, ਜੋਤੀ ਜਾਤਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰੰਗਾਈਆ। ਪਾਰਬਤੀ ਕਹੇ ਸੋਹਣਾ ਸੁਹੰਜਣਾ ਦੁਪੱਟਾ, ਨੈਣ ਮੁੰਧਾਰੀ ਵੇਖ ਵਖਾਈਆ। ਸ਼ੰਕਰ ਅੱਜ ਖ਼ੁਸ਼ੀ ਨਾਲ ਮੇਰਾ ਮੁਖ ਵੇਖ ਲੈ ਮੇਰੇ ਹੱਥ ਵਿਚ ਦੇਦੇ ਕੁਝ ਟਕਾ, ਮਾਇਆ ਝੋਲੀ ਪਾਈਆ। ਸ਼ੰਕਰ ਮਾਰ ਕੇ ਹੱਥ ਪੱਟਾਂ, ਖ਼ਾਲੀ ਹੱਥ ਵੇਖ ਵਖਾਈਆ। ਉਠ ਵੇਖ ਜੋਤੀ ਨੂਰ ਲਟ ਲਟਾ, ਨਿਰਗੁਣ ਨਿਰਾਕਾਰ ਕਰੇ ਰੁਸ਼ਨਾਈਆ। ਜਿਸ ਨੇ ਚਾਰ ਜੁਗ ਕੂੜ ਮਾਇਆ ਦਾ ਖੋਲ੍ਹਣਾ ਹੱਟਾ, ਜਗਤ ਜੀਵ ਹਲਕਾਈਆ। ਪਾਰਬਤੀ ਜੇ ਤੂੰ ਚਾਹੁੰਦੀ ਪ੍ਰਭੂ ਦੇ ਚਰਨਾ ਇਕੱਠਾ ਕਰ ਲੈ ਘੱਟਾ, ਇਸ ਤੋਂ ਵੱਡੀ ਦੌਲਤ ਨਜ਼ਰ ਕੋਇ ਨਾ ਆਈਆ। ਓਹ ਵੇਖ ਜਿਸ ਧੂੜੀ ਨਾਲ ਚਾਰ ਜੁਗ ਦਾ ਲਿਖਦਾ ਪੱਟਾ, ਪਟੇਦਾਰੀ ਗੁਰ ਅਵਤਾਰ ਪੈਗ਼ੰਬਰਾਂ ਲਈ ਬਣਾਈਆ। ਫੇਰ ਕਿਹਾ ਨਾਲ ਮਖ਼ੌਲ ਠੱਠਾ, ਕੰਨੋਂ ਫੜ ਕੇ ਦਿਤੀ ਹਿਲਾਈਆ। ਪਾਰਬਤੀ ਤੇਰਾ ਸ਼ੰਕਰ ਬਣ ਜਾਣਾ ਵੱਟਾ, ਮੇਰੀ ਕ਼ੀਮਤ ਰਹਿਣੀ ਨਹੀਂ ਕੋਈ ਟਕਾ, ਪਰਬਤਾਂ ਉਤੋਂ ਫੜ ਕੇ ਮੈਨੂੰ ਸੀਸ ਦੇਣ ਨਿਵਾਈਆ। ਜੁਗ ਚੌਕੜੀ ਬਾਦ ਫੇਰ ਕਰਨਾ ਖੇਲ ਸਮਰਥਾ, ਸਭ ਦਾ ਲਹਿਣਾ ਦੇਣਾ ਚੁਕਾਏ ਹੱਥੋ ਹੱਥਾ, ਓਸ ਵੇਲੇ ਗੁਰ ਅਵਤਾਰ ਪੈਗ਼ੰਬਰਾਂ ਦੀ ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲ ਕੇ ਸ਼ਰਮੌਣੀ ਅੱਖਾ, ਮੁਖ ਘੁੰਗਟ ਉਠਾ ਕੇ ਕਲਜੁਗ ਕੂੜੀ ਕਿਰਿਆ ਤੋਂ ਨੈਣ ਸ਼ਰਮਾਈਆ। ਪਾਰਬਤੀ ਕਿਹਾ ਭੋਲੇ ਨਾਥ ਕੀ ਇਹ ਬਚਨ ਸੱਚਾ, ਸਚ ਸਚ ਦੇ ਸਮਝਾਈਆ। ਓਸ ਕਿਹਾ ਇਹ ਧੁਰ ਦਾ ਹੁਕਮ ਹੱਕਾ, ਹਕ਼ੀਕ਼ਤ ਵਿਚ ਸੁਣਾਈਆ। ਜ਼ਰੂਰ ਅਬਿਨਾਸ਼ੀ ਕਰਤਾ ਨਵ ਨੌਂ ਚਾਰ ਪਿਛੋਂ ਆਵੇ ਨੱਠਾ, ਬਣ ਕੇ ਪਾਂਧੀ ਰਾਹੀਆ। ਓਸ ਵੇਲੇ ਸਾਨੂੰ ਸਭ ਨੂੰ ਹੋਵੇ ਠੱਠਾ, ਜਗਤ ਮਜ਼ਾਕ਼ ਵਿਚ ਦੁਹਾਈਆ। ਅਬਿਨਾਸ਼ੀ ਕਰਤੇ ਚਾਰ ਜੁਗ ਦਾ ਵਿਛੜਿਆ ਭਗਤ ਸੁਹੇਲਾ ਕਰਨਾ ਇਕੱਠਾ, ਗੁਰਮੁਖ ਆਪਣੀ ਗੋਦ ਬਹਾਈਆ। ਤੂੰ ਮੇਰਾ ਮੈਂ ਤੇਰਾ ਪੜ੍ਹਾ ਕੇ ਟੱਪਾ, ਦੋ ਜਹਾਨ ਦੇ ਟਾਪੂਆਂ ਤੋਂ ਬਾਹਰ ਦੇਣਾ ਲੰਘਾਈਆ। ਜਿਥੇ ਸ਼ਰਮ ਵਿਚ ਨਾ ਸ਼ਰਮਾਵਣ ਅੱਖਾਂ, ਜੋਤੀ ਨੂਰ ਲਟ ਲਟਾ, ਜ਼ਹੂਰ ਜ਼ਹੂਰ ਵਿਚ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਰਿਹਾ ਦ੍ਰਿੜਾਈਆ। ਦੁਪੱਟਾ ਕਹੇ ਮੈਂ ਸਭ ਦੇ ਉਤੇ ਪਾਵਾਂ ਪੜਦਾ, ਸੇਵਾ ਧੁਰ ਦੀ ਮਾਤ ਕਮਾਈਆ। ਜੋ ਪ੍ਰਭ ਦਾ ਹੋਵੇ ਬਰਦਾ, ਉਸ ਦੇ ਨਿਉਂ ਨਿਉਂ ਲਾਗਾਂ ਪਾਈਂਆ। ਇਹ ਖੇਲ ਓਸ ਦੇ ਘਰ ਦਾ, ਜੋ ਭਗਤ ਘਰਾਨੇ ਰਿਹਾ ਵਸਾਈਆ। ਜਨ ਭਗਤੋ ਨੌ ਦਿਨ ਤੋਂ ਬਾਦ ਇਹ ਵਿਹਾਰ ਵੇਖੋ ਵਖਰਾ ਵਖਰਾ, ਵਖਰੀ ਕਾਰ ਕਮਾਈਆ। ਜੋ ਆਪਣਾ ਆਪ ਆਦਿ ਜੁਗਾਦੀ ਬਦਲਣਹਾਰਾ ਪੱਤਰਾ, ਸ਼ਬਦ ਸ਼ਬਦ ਵਿਚੋ ਉਲਟਾਈਆ। ਜਿਸ ਤੋਂ ਸਭ ਨੂੰ ਬਣਿਆ ਰਹੇ ਖ਼ਤਰਾ, ਖ਼ਾਤਰ ਵਿਚ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਜੁਗ ਦੇ ਭਵਿਖਤ ਵਾਕ ਪੂਰੇ ਕਰੇ ਬਚਨਾਂ, ਕੌਲ ਇਕ਼ਰਾਰ ਕੀਤਾ ਭੁੱਲ ਕਦੇ ਨਾ ਜਾਈਆ।
❋
❋
੧੫ ਚੇਤ ਸ਼ਹਿਨਸ਼ਾਹੀ ਸੰਮਤ ੪ ਲਛਮਣ ਸਿੰਘ ਦੇ ਗ੍ਰਹਿ ਪਿੰਡ ਰੁੜਕਾ ਕਲਾਂ ਜ਼ਿਲਾ ਜਲੰਧਰ
ਸ੍ਰੀ ਭਗਵਾਨ ਕਹੇ ਸੁਣ ਚੇਤ ਚਾਤ੍ਰਿਕ, ਚਾਤ੍ਰਿਕ ਗੁਰਮੁਖ ਦੇ ਬਣਾਈਆ। ਮਨ ਕਲਪਣਾ ਰਹੇ ਨਾ ਕੋਇ ਨਾਸਤਕ, ਕੂੜ ਕੁੜਿਆਰਾ ਦੇਣਾ ਗੁਆਈਆ। ਪ੍ਰੇਮ ਪ੍ਰੀਤੀ ਅੰਤਰ ਕਰ ਆਸਤਕ, ਇਸ਼ਾਰਾ ਧੁਰ ਦਾ ਨਾਮ ਲਗਾਈਆ। ਇਕੋ ਨਾਤਾ ਜੁੜੇ ਪਰਮ ਪੁਰਖ ਵਾਸਤਕ, ਵਾਸਤਾ ਇਕੋ ਨਾਲ ਰਖਾਈਆ। ਵਿਸ਼ਨੂੰ ਲੈ ਅੰਗੜਾਈ ਉਤੇ ਸੇਜਾ ਬਾਸ਼ਕ, ਸਾਂਗੋ ਪਾਂਗ ਭੇਵ ਖੁਲ੍ਹਾਈਆ । ਚਾਰ ਜੁਗ ਦਾ ਲੇਖਾ ਵੇਖਣਾ ਜੋ ਅੱਜ ਤਕ, ਸਤਿਜੁਗ ਤਰੇਤਾ ਦੁਆਪਰ ਕਲਜੁਗ ਫੋਲ ਫੁਲਾਈਆ। ਆਦਿ ਦਾ ਸਗਣ ਜੋ ਸਾਂਭ ਕੇ ਰਖਿਆ ਚੌਦਸ ਦੀ ਰਾਤ, ਚੌਦਾਂ ਲੋਕ ਚੌਦਾਂ ਤਬਕ ਧੁਰ ਦਾ ਭੇਵ ਦ੍ਰਿੜਾਈਆ। ਲੱਖ ਚੁਰਾਸੀ ਅੰਦਰ ਵੇਖਣਾ ਖੇਲ ਹਾਲ ਤਕ ਹਾਲਤ, ਜਹਾਲਤ ਕੀ ਦੀਨ ਦੁਨੀਆ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਚੇਤਰ ਹੋ ਚੇਤੰਨ, ਚੰਚਲਤਾ ਦੇ ਮਿਟਾਈਆ। ਸ਼ਬਦ ਸੁਨੇਹੜਾ ਸੁਣ ਅਗੰਮੀ ਕੰਨ, ਹਰਿ ਕਰਤਾ ਆਪ ਜਣਾਈਆ। ਕਲਜੁਗ ਕੂੜੀ ਕਿਰਿਆ ਮੇਟਣੀ ਮਨਸਾ ਮਨ, ਮਨਸਾ ਮੋਹ ਵਿਕਾਰ ਗੁਆਈਆ। ਲਾਲਚ ਝੂਠ ਰਹੇ ਨਾ ਧਨ, ਧਰਮ ਦੁਆਰ ਦਏ ਪ੍ਰਗਟਾਈਆ। ਝਗੜਾ ਮੁਕਾ ਕੇ ਖ਼ੁਸ਼ੀ ਗ਼ਮ, ਇਕੋ ਰੰਗ ਦੇਣਾ ਰੰਗਾਈਆ। ਪੜਦਾ ਰਹੇ ਨਾ ਮਾਟੀ ਤਨ, ਤਤਵ ਤਤ ਦੇਣਾ ਸਮਝਾਈਆ। ਸਚ ਪ੍ਰਕਾਸ਼ ਕਰ ਕੇ ਨੂਰੀ ਚੰਨ, ਅੰਧ ਅੰਧੇਰ ਦੇਣਾ ਮਿਟਾਈਆ। ਭੇਵ ਖੁਲ੍ਹਾ ਕੇ ਬ੍ਰਹਮ ਹੰ, ਪਾਰਬ੍ਰਹਮ ਮੇਲਾ ਲੈਣਾ ਮਿਲਾਈਆ। ਜਨ ਭਗਤ ਸੁਹੇਲਾ ਅਬਿਨਾਸ਼ੀ ਕਰਤੇ ਘਰ ਪਏ ਜੰਮ, ਦੂਜੀ ਅਵਰ ਨਾ ਕੋਈ ਜਣੇਂਦੀ ਮਾਈਆ। ਲੇਖੇ ਲਾਵੇ ਸਵਾਸ ਦਮ, ਦਾਮਨਗੀਰ ਇਕੋ ਨਜ਼ਰੀ ਆਈਆ। ਨਿਹਕਰਮੀ ਕਰੇ ਆਪਣਾ ਕੰਮ, ਕਰਮ ਕਾਂਡ ਦਾ ਡੇਰਾ ਢਾਹੀਆ। ਲੇਖਾ ਮੁਕਾ ਕੇ ਵਰਨ ਬਰਨ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਘਰ ਵਸਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਸਭ ਦਾ ਇਕੋ ਹੋਵੇ ਧਰਮ, ਧਰਮ ਆਤਮਾ ਪਰਮਾਤਮਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਹੇ ਸੁਣ ਚੇਤ ਧੁਰ ਦਾ ਲੇਖਾ ਚਿਤਵਿਤ, ਠਗੋਰੀ ਮਨ ਰਹੇ ਨਾ ਰਾਈਆ। ਜੋ ਪੁਰਖ ਅਕਾਲ ਖੇਲ ਕਰੇ ਨਿਤ ਨਵਿਤ, ਜੁਗ ਜੁਗ ਵੇਸ ਵਟਾਈਆ। ਜਗ ਨੇਤਰ ਕਿਸੇ ਨਾ ਆਵੇ ਦਿਸ, ਲੋਚਨ ਵੇਖਣ ਕੋਇ ਨਾ ਪਾਈਆ। ਕਰਵਟ ਵਿਚ ਬਦਲੇ ਕਦੇ ਨਾ ਪਿਠ, ਸਨਮੁਖ ਰੂਪ ਨਾ ਕੋਈ ਸੁਹਾਈਆ। ਬਿਨ ਸਾਚੇ ਭਗਤਾਂ ਕਦੇ ਨਾ ਕਰੇ ਹਿਤ, ਹਿਤਕਾਰੀ ਵੇਸ ਨਾ ਕੋਇ ਵਟਾਈਆ। ਜੋ ਗੁਰ ਅਵਤਾਰ ਪੈਗ਼ੰਬਰ ਗਏ ਲਿਖ, ਭਵਿਖਤਾਂ ਵਿਚ ਵਡਿਆਈਆ। ਸੋ ਲਹਿਣਾ ਦੇਣਾ ਲਏ ਨਜਿੱਠ, ਦੋ ਜਹਾਨਾਂ ਹੋਏ ਸਹਾਈਆ। ਜਿਸ ਦਾ ਪ੍ਰਕਾਸ਼ ਅੰਤਰ ਨਿਰੰਤਰ ਸਵਾ ਗਿਠ, ਦੂਸਰ ਵੰਡ ਨਾ ਕੋਇ ਵੰਡਾਈਆ। ਖੇਲ ਕਰੇ ਅਗੰਮੀ ਅਨਡਿਠ, ਬਾਤਨ ਆਪਣਾ ਖੇਲ ਖਿਲਾਈਆ । ਸੋ ਸਾਹਿਬ ਸਵਾਮੀ ਅੰਤਰਜਾਮੀ ਜਨ ਭਗਤਾਂ ਬਣ ਕੇ ਧੁਰ ਦਾ ਪਿਤ, ਪਤਿਪਰਮੇਸ਼ਵਰ ਹੋ ਕੇ ਵੇਖ ਵਖਾਈਆ। ਜਿਸ ਦੀ ਮੌਲਣ ਵਾਲੀ ਥਿਤ, ਰੁਤ ਤੇਰੇ ਨਾਲ ਵਡਿਆਈਆ। ਗੁਰਮੁਖਾਂ ਅੰਤਰ ਆਤਮ ਲਾਵੇ ਖਿੱਚ, ਸੁਰਤੀ ਸ਼ਬਦ ਤਾਰ ਹਿਲਾਈਆ। ਮਿਹਰ ਮੁਹੱਬਤ ਕਾਰਨ ਵੜੇ ਵਿਚ, ਨਿਰਗੁਣ ਨਿਰਗੁਣ ਮੇਲਾ ਸਹਿਜ ਸੁਭਾਈਆ। ਸੰਤ ਸੁਹੇਲੇ ਬਣਾ ਅਗੰਮੀ ਰਿਖ, ਰਿਖੀਆਂ ਮੁਨੀਆਂ ਪੈਂਡਾ ਦਏ ਮੁਕਾਈਆ। ਜੋ ਪ੍ਰਭ ਦੀ ਸਿਖਿਆ ਲਏ ਸਿਖ, ਸੋ ਸਿਖ ਸਤਿਗੁਰ
❋
❋
ਵਿਚ ਸਮਾਈਆ। ਮਾਨਸ ਜਨਮ ਲਏ ਜਿੱਤ, ਆਵਣ ਜਾਵਣ ਪੰਧ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸ਼ਾ ਅਗੰਮੀ ਦੇਵੇ ਚਿਟ, ਫ਼ਰਮਾਨੇ ਵਿਚੋਂ ਰਾਣਾ ਆਪਣਾ ਹੁਕਮ ਸੁਣਾਈਆ। ਪੁਰਖ ਅਕਾਲ ਕਹੇ ਸੁਣ ਚੇਤਰ ਖੋਲ੍ਹ ਕੇ ਨੈਣ ਅੱਖ, ਬਿਨ ਅੱਖਾਂ ਅੱਖ ਖੁਲ੍ਹਾਈਆ। ਪ੍ਰਭ ਦਾ ਖੇਲ ਵੇਖ ਪ੍ਰਤੱਖ, ਪਾਰਬ੍ਰਹਮ ਰਿਹਾ ਦ੍ਰਿੜਾਈਆ। ਜੁਗ ਚੌਕੜੀ ਜੋ ਕਰ ਕੇ ਬੈਠੇ ਰਹੇ ਹੱਠ, ਸਤਿ ਸੰਤੋਖ ਵਿਚ ਸਮਾਈਆ। ਦਿਵਸ ਰੈਣ ਰਹੇ ਰਟ, ਰੱਟਾ ਮੇਟ ਜਗਤ ਲੋਕਾਈਆ। ਅੰਤਰ ਅੰਤਰ ਵਾਸਤਾ ਰਹੇ ਘੱਤ, ਨਿਉਂ ਨਿਉਂ ਸੀਸ ਝੁਕਾਈਆ। ਬਿਰਹੋਂ ਵੈਰਾਗ ਵਿਚ ਉਬਲਦੀ ਰਹੀ ਰਤ, ਅਗਨੀ ਅੱਗ ਨਾ ਕੋਇ ਲਗਾਈਆ। ਸਦਾ ਬੋਲਦੇ ਰਹੇ ਸਚ, ਤੂੰਹੀ ਤੂੰਹੀ ਰਾਗ ਸੁਣਾਈਆ। ਖੇਲ ਵੇਖਦੇ ਰਹੇ ਕਾਇਆ ਮਾਟੀ ਕੱਚ, ਕੰਚਨ ਗੜ੍ਹ ਧਿਆਨ ਲਗਾਈਆ । ਜੇ ਪੁਰਖ ਅਕਾਲ ਦੀਨ ਦਿਆਲ ਹਿਰਦੇ ਅੰਦਰ ਜਾਵੇ ਵਸ, ਵਾਸਤਾ ਆਪਣੇ ਨਾਲ ਰਖਾਈਆ। ਨਿਝਰ ਝਿਰਨਾ ਅੰਮ੍ਰਿਤ ਦੇਵੇ ਰਸ, ਰਸਨਾ ਰਸ ਦੇਵੇ ਮੁਕਾਈਆ। ਸ਼ਬਦ ਅਨਾਦ ਸੁਣਾ ਅਨਹਦ, ਨਾਦੀ ਧੁਨ ਦਏ ਉਪਜਾਈਆ। ਜੋਤੀ ਜੋਤ ਕਰ ਪ੍ਰਕਾਸ਼, ਅੰਧ ਅੰਧੇਰ ਦਏ ਮਿਟਾਈਆ। ਆਤਮ ਪਰਮਾਤਮ ਦੇਵੇ ਸਾਥ, ਸਗਲਾ ਸੰਗ ਬਣਾਈਆ। ਤੂੰ ਮੇਰਾ ਮੈਂ ਤੇਰਾ ਦੱਸੇ ਗਾਥ, ਸੋਹੰ ਆਦਿ ਅੰਤ ਸ਼ਬਦ ਪੜ੍ਹਾਈਆ। ਸੰਤ ਸੁਹੇਲੇ ਬਠਾਏ ਇਕ ਜਮਾਤ, ਦੂਜੀ ਵੰਡ ਨਾ ਕੋਇ ਵੰਡਾਈਆ। ਇਕੋ ਧਰਮ ਬਣਾਏ ਕਾਇਨਾਤ, ਕਲਮਾ ਹੱਕ ਹੱਕ ਸੁਣਾਈਆ। ਇਕੋ ਮਹਿਬੂਬ ਮਿਲੇ ਸਾਚ, ਮਹਿਰਾਬ ਮੁਹੱਬਤ ਵਿਚ ਵਡਿਆਈਆ। ਇਕੋ ਸੰਦੇਸ਼ਾ ਦੇਵੇ ਖ਼ਤਾਬ, ਖ਼ਤੂਤਾਂ ਦੀ ਲੋੜ ਰਹੇ ਨਾ ਰਾਈਆ। ਇਕੋ ਸਯਦਾ ਦੱਸੇ ਆਦਾਬ, ਨਮਸਤੇ ਬੰਦਨਾ ਡੰਡਾਵਤ ਇਕੋ ਦਏ ਸਮਝਾਈਆ। ਇਕੋ ਨਾਮ ਮਧਾਣਾ ਆਵਾਜ਼, ਰਾਜ ਇਕੋ ਦਏ ਹਿਲਾਈਆ। ਇਕੋ ਨੇਤਰ ਸਾਰੇ ਜਾਵਣ ਜਾਗ, ਜਿਨ੍ਹਾਂ ਉਪਰ ਰਹਿਮਤ ਆਪ ਕਮਾਈਆ। ਇਕੋ ਰੋਜ਼ਾ ਨਿਮਾਜ਼ ਦੱਸੇ ਬਾਂਗ, ਅਜ਼ਾਂ ਇਕੋ ਇਕ ਦਏ ਸਮਝਾਈਆ। ਇਕੋ ਉਪਜਾਏ ਆਪਣਾ ਵੈਰਾਗ, ਵੈਰੀ ਅੰਦਰੋਂ ਦਏ ਕਢਾਈਆ। ਇਕੋ ਖੇਲ ਵਖਾਏ ਤ੍ਰਬੈਣੀ ਅਯੁੱਧਿਆ ਪਰਾਗ, ਪਰਾ ਪਸੰਤੀ ਮਧਮ ਬੈਖਰੀ ਰਾਗ ਸੁਣਾਈਆ। ਇਕੋ ਦੀਪਕ ਜੋਤ ਜਗਾਏ ਚਰਾਗ਼, ਚਰਾਗਾਹਾਂ ਵਿਚ ਲੋੜ ਰਹੇ ਨਾ ਰਾਈਆ। ਇਕੋ ਤ੍ਰੈਗੁਣ ਅਤੀਤਾ ਬੁਝਾਏ ਕੂੜ ਦੀ ਆਗ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਗਵਾਈਆ। ਇਕੋ ਸਾਹਿਬ ਸਤਿਗੁਰ ਦੀਨ ਦੁਨੀ ਦਾ ਬਦਲ ਦੇਵੇ ਸਮਾਜ, ਸਚ ਸਮਗਰੀ ਆਪਣੀ ਆਪ ਵਰਤਾਈਆ। ਸਤਿ ਧਰਮ ਦਾ ਸਤਿ ਸਤਿਵਾਦ ਬਣਾ ਕੇ ਰਾਜ, ਰਈਅਤ ਵੇਖੇ ਚਾਰ ਕੁੰਟ ਦਹਿ ਦਿਸ਼ਾ ਥਾਉਂ ਥਾਈਂਆ। ਗੁਰਮੁਖਾਂ ਹੰਸ ਬੁੱਧੀ ਬਣਾਏ ਕਾਗ, ਵਿਸ਼ਟਾ ਕੂੜ ਨਾ ਕੋਇ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਖੇਲ ਆਦਿ ਜੁਗਦਿ, ਜੁਗ ਚੌਕੜੀ ਦੇਵਣਹਾਰਾ ਦਾਤ, ਦਾਤਾ ਦਾਨੀ ਗਹਿਰ ਗੰਭੀਰ ਬੇਨਜ਼ੀਰ ਇਕੋ ਨਜ਼ਰੀ ਆਈਆ।
੧੫ ਚੇਤ ਸ਼ਹਿਨਸ਼ਾਹੀ ਸੰਮਤ ੪ ਲਾਲ ਸਿੰਘ ਦੇ ਗ੍ਰਹਿ ਪਿੰਡ ਹੇਰ ਜ਼ਿਲਾ ਜਲੰਧਰ
ਧਰਮ ਧਾਰ ਕਹੇ ਮੈਂ ਧੁਰ ਦੀ ਟਿੱਪੀ, ਟੀਕਾ ਟਿਪਣੀ ਵੇਖਾਂ ਜਗਤ ਲੋਕਾਈਆ। ਕਲਜੁਗ ਵਿਚੋਂ ਸਤਿਜੁਗ ਪ੍ਰਭ ਦੇ ਨਾਮ ਦੀ ਬਦਲ
❋
❋
ਦੇਣੀ ਲਿਪੀ, ਧੁਰ ਫ਼ਰਮਾਨਾ ਇਕ ਸਮਝਾਈਆ। ਚਾਰ ਵਰਨ ਅਠਾਰਾਂ ਬਰਨ ਦੀ ਵੇਖਣੀ ਧਰਮ ਦੀ ਸਿੱਖੀ, ਸਾਖ਼ਿਆਤ ਸੋਭਾ ਪਾਈਆ। ਜਿਹੜੀ ਧਾਰ ਗੁਰ ਅਵਤਾਰ ਪੈਗ਼ੰਬਰ ਲਿਖੀ, ਲੇਖਾ ਬਣਿਆ ਕ਼ਲਮ ਸ਼ਾਹੀਆ। ਗੋਬਿੰਦ ਵਾਲੀ ਖੋਲ੍ਹ ਕੇ ਚਿੱਠੀ, ਬਿਨ ਅੱਖਰਾਂ ਖੋਲ੍ਹ ਕੇ ਦੇਣਾ ਦ੍ਰਿੜਾਈਆ। ਜਿਸ ਦੀ ਧਾਰ ਸਦਾ ਸਦ ਨਿੱਕੀ, ਨਿੱਕਿਉਂ ਵੱਡੇ ਦਏ ਬਣਾਈਆ। ਸਮਝੇ ਕੋਇ ਨਾ ਮੁਨੀ ਰਿਖੀ, ਵਿਦਿਆਵਾਨ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਟਿੱਪੀ ਕਹੇ ਮੇਰੀ ਕ਼ੀਮਤ ਪਾਈ ਰਵਦਾਸ ਟਕਾ, ਪ੍ਰਭ ਦੇ ਹੱਥ ਫੜਾਈਆ। ਮੈਂ ਆਤਮ ਪਰਮਾਤਮ ਬਣਾਵਾਂ ਸਕਾ, ਸੱਜਣ ਸਚ ਮਿਲਾਈਆ। ਜਨ ਭਗਤਾਂ ਖੋਲ੍ਹਾਂ ਅੱਖਾਂ, ਆਖ਼ਰ ਦਿਆਂ ਦ੍ਰਿੜਾਈਆ। ਧੁਰ ਸੰਦੇਸ਼ਾ ਦੇਵਾਂ ਹੱਕਾ, ਸਚ ਸਚ ਸਮਝਾਈਆ। ਚਾਰ ਕੁੰਟ ਦਹਿ ਦਿਸ਼ਾ ਤੱਕਾਂ, ਦੋ ਜਹਾਨ ਵੇਖ ਵਖਾਈਆ। ਕਿਸ ਵੇਲੇ ਪੁਰਖ ਅਕਾਲ ਆਵੇ ਨੱਸਾ, ਬਣ ਬਣ ਪਾਂਧੀ ਰਾਹੀਆ। ਜਨ ਭਗਤਾਂ ਗਲੋਂ ਤੁੜਾਵੇ ਫਾਸੀ ਰੱਸਾ, ਚੁਰਾਸੀ ਰਹਿਣ ਕੋਇ ਨਾ ਪਾਈਆ। ਸਚ ਪ੍ਰੀਤੀ ਦੇਵੇ ਗੱਫ਼ਾ, ਅਨਮੁਲੀ ਦਾਤ ਵਰਤਾਈਆ। ਟਿੱਪੀ ਕਹੇ ਜੇ ਕੋਈ ਪਰਮ ਪੁਰਖ ਦਾ ਸਮਝ ਜਾਵੇ ਪੱਪਾ, ਪੰਨੇ ਲਿਖਣ ਦੀ ਲੋੜ ਰਹੇ ਨਾ ਰਾਈਆ। ਇਕੋ ਬਿਨਾ ਨੰਬਰ ਤੋਂ ਲੱਗ ਜਾਏ ਠੱਪਾ, ਠੋਕਰ ਦੋ ਜਹਾਨ ਲਗਾਈਆ। ਕਲਜੁਗ ਕੂੜੀ ਕਿਰਿਆ ਮਿਟ ਜਾਏ ਸਫ਼ਾ, ਮਲੇਛ ਰਹਿਣ ਕੋਇ ਨਾ ਪਾਈਆ। ਚਾਰ ਜੁਗ ਦਾ ਹੁਕਮ ਹੋਵੇ ਰਫ਼ਾ, ਸਤਿਜੁਗ ਸਚ ਵੱਜੇ ਵਧਾਈਆ। ਦੀਨ ਮਜ਼੍ਹਬ ਹੋਏ ਕੋਈ ਨਾ ਖ਼ਫ਼ਾ, ਗ਼ੁੱਸਾ ਗ਼ਮ ਨਾ ਕੋਇ ਵਖਾਈਆ। ਬਿਨ ਭਗਤਾਂ ਕਿਸੇ ਹੱਥ ਨਹੀਂ ਔਣਾ ਨਫ਼ਾ, ਘਾਟੇ ਵਿਚ ਜਗਤ ਲੋਕਾਈਆ। ਟਿੱਪੀ ਕਹੇ ਜਿਨ੍ਹਾਂ ਨੇ ਹਾਹਾ ਟਿੱਪੀ ਵਾਲਾ ਸੱਸਾ ਹੋੜੇ ਨਾਲ ਮਿਲਾ ਕੇ ਸੋਹੰ ਜਪਾ, ਰਸਨਾ ਗੀਤ ਅਲਾਈਆ। ਉਨ੍ਹਾਂ ਤਨ ਵਜੂਦ ਕਦੇ ਨਾ ਤਪਾ, ਤ੍ਰੈਗੁਣ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਮਿਲੇ ਸਕਾ, ਹਰਿ ਸੱਜਣ ਧੁਰਦਰਗਾਹੀਆ । ਆਤਮ ਪਰਮਾਤਮ ਨਾਤਾ ਜੋੜੇ ਪੱਕਾ, ਪਾਰਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਕਲਜੁਗ ਕੂੜੀ ਕਿਰਿਆ ਮਮਤਾ ਮੋਹ ਵਿਕਾਰ ਕਰੇ ਇਕੱਠਾ, ਵਹਿੰਦੇ ਵਹਿਣ ਦਏ ਰੁੜ੍ਹਾਈਆ। ਸੋ ਗੁਰਮੁਖ ਸੂਰਾ ਨੌਜਵਾਨ ਸੱਚਾ, ਬੱਚਾ ਪ੍ਰਭ ਦਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਟਿੱਪੀ ਕਹੇ ਮੇਰਾ ਆਤਮਾ ਦੇ ਨਾਲ ਨਿਸ਼ਾਨ, ਚੱਕਰ ਆਪਣਾ ਦਿਆਂ ਵਖਾਈਆ। ਜਿਸ ਦੀ ਧਾਰ ਖੇਲ ਮਹਾਨ, ਮਹਿੰਮਾ ਅਕਥ ਨਾ ਕੋਇ ਦ੍ਰਿੜਾਈਆ। ਟਿੱਪੀ ਕਹੇ ਮੇਰਾ ਰੂਪ ਗੋਬਿੰਦ ਦੀ ਕਮਾਨ, ਜੋ ਚਿੱਲਾ ਚੜ੍ਹਾਏ ਸ਼ਹਿਨਸ਼ਾਹੀਆ। ਜਿਸ ਦੀ ਮਹਿੰਮਾ ਕਰੇ ਨਾ ਕੋਇ ਜ਼ਬਾਨ, ਰਸਨਾ ਗੀਤ ਨਾ ਕੋਇ ਸੁਣਾਈਆ। ਮੈਂ ਸਰਬ ਆਤਮਾ ਉਤੇ ਕਰਾਂ ਕਮਾਨ, ਹੁਕਮ ਮੰਨ ਕੇ ਧੁਰਦਰਗਾਹੀਆ। ਇਹੋ ਰੂਪ ਮੁਹੰਮਦ ਨੂੰ ਚੰਦ ਵਖਾਇਆ ਉਤੇ ਅਸਮਾਨ, ਜੋ ਚੰਦ ਚੰਦ ਸਤਾਰ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਟਿੱਪੀ ਕਹੇ ਮੈਨੂੰ ਵੇਖੋ ਹਾਹੇ ਉਤੇ, ਹੰ ਬ੍ਰਹਮ ਰੂਪ ਵਟਾਈਆ। ਮੈਂ ਭਗਤ ਸੁਹੇਲੇ ਉਠਾਵਾਂ ਸੁੱਤੇ, ਜਾਗਰਤ ਜੋਤ ਕਰ ਰੁਸ਼ਨਾਈਆ। ਗੁਰਮੁਖ ਰਹਿਣ ਨਾ ਦੇਵਾਂ ਲੁਕੇ, ਪੜਦਿਆਂ ਵਿਚੋਂ ਬਾਹਰ ਕਢਾਈਆ। ਜਿਨ੍ਹਾਂ ਦੇ ਜਨਮ ਜਨਮ ਦੇ ਪੈਂਡੇ ਮੁਕੇ, ਉਨ੍ਹਾਂ ਮੇਲਾ ਸਹਿਜ ਸੁਭਾਈਆ। ਜੋ ਜੁਗ ਚੌਕੜੀ ਰੁੱਸੇ, ਤਿਨ੍ਹਾਂ ਲਵਾਂ ਮਿਲਾਈਆ। ਜਿਹੜੇ ਪੁਰਖ ਅਕਾਲ ਝੁਕੇ, ਤਿਨ੍ਹਾਂ ਦਰ ਦਰਵਾਜ਼ਾ ਦਿਆਂ ਸੁਹਾਈਆ। ਜੋ ਸਵਾਧਾਨ ਹੋ ਕੇ ਉਠੇ, ਆਪਣੀ ਲੈ ਅੰਗੜਾਈਆ। ਓਨ੍ਹਾਂ ਦਾ ਪ੍ਰੇਮ
❋
❋
ਕਦੇ ਨਾ ਟੁੱਟੇ, ਟੁਟਿਆਂ ਪ੍ਰਭ ਦੇ ਨਾਲ ਜੁੜਾਈਆ। ਟਿੱਪੀ ਕਹੇ ਜਿਹੜੇ ਗਾਨੇ ਰਾਵੀ ਦੇ ਕੰਢੇ ਬੰਨ੍ਹੇ ਚਿੱਟੇ, ਗੁੱਟਾਂ ਨਾਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਵਰਤਾਈਆ। ਟਿੱਪੀ ਕਹੇ ਮੈਂ ਭਗਤ ਜਨਾਂ ਦੀ ਟੋਪੀ, ਸੀਸ ਤਾਜ ਸੁਹਾਈਆ। ਜਿਸ ਵੇਲੇ ਕ੍ਰਿਸ਼ਨ ਖੇਲ ਕੀਤਾ ਸੀ ਨਾਲ ਰਾਧਾ ਗੋਪੀ, ਪ੍ਰੇਮ ਪਿਆਰ ਜਣਾਈਆ । ਓਸ ਵੇਲੇ ਉਸ ਨੇ ਖੇਲ ਅਗੰਮੀ ਸੋਚੀ, ਆਪਣਾ ਧਿਆਨ ਲਗਾਈਆ। ਕਲਜੁਗ ਵੇਖਿਆ ਔਣਾ ਰਵਦਾਸ ਚਮਾਰਾ ਮੋਚੀ, ਜ਼ਾਤਹੀਣ ਵਡਿਆਈਆ। ਭੁੱਖੇ ਰਹਿਣਾ ਜਿਸ ਦੀ ਕਾਰ ਗੁਜ਼ਾਰੀ ਰੋਜ਼ੀ, ਰਾਜ਼ਕ ਰਿਜ਼ਕ ਰਹੀਮ ਵੇਖ ਵਖਾਈਆ। ਉਸ ਸੰਦੇਸ਼ਾ ਦਿਤਾ ਪ੍ਰੀਤਮ ਚੋਜੀ, ਗੋਬਿੰਦ ਗੁਰ ਵਡਿਆਈਆ। ਲੇਖ ਲਿਖੌਣਾ ਪਰੇ ਬੋਧੀ, ਬੁੱਧੀ ਸਮਝ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਟਿੱਪੀ ਕਹੇ ਮੈਂ ਦੀਨ ਮਜ਼੍ਹਬ ਦੇ ਵੇਖਾਂ ਟਾਪੂ, ਹਿੱਸੇ ਮਾਨਵ ਮਾਨਵ ਪਾਈਆ। ਮੈਂ ਜਗਤ ਵੰਗਾਰ ਕੇ ਅੰਤਮ ਆਖੂੰ, ਦੋ ਜਹਾਨ ਸੁਣਾਈਆ। ਵੇਖੋ ਊੜਾ ਐੜਾ ਈੜੀ ਸੱਸਾ ਅਲਿਫ਼ ਯੇ ਬਣਾਣ ਵਾਲਾ ਇਕੋ ਬਾਪੂ, ਪਿਤਾ ਪੁਰਖ ਅਕਾਲ ਬੇਪਰਵਾਹੀਆ। ਜੋ ਕਲਜੁਗ ਅੰਦਰ ਸਤਿਜੁਗ ਥਾਪਣਾ ਥਾਪੂ, ਥਿਰ ਘਰ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕੋ ਆਖੂ, ਆਖ਼ਰ ਇਕੋ ਕਰ ਪੜ੍ਹਾਈਆ। ਟਿੱਪੀ ਕਹੇ ਮੈਂ ਕਿਉਂ ਅੱਧੀ ਗੋਲ, ਅੱਧਾ ਰੂਪ ਵਟਾਈਆ। ਮੇਰਾ ਤੋਲੇ ਕੋਈ ਨਾ ਤੋਲ, ਤਰਾਜ਼ੂ ਨਾ ਕੋਇ ਟਿਕਾਈਆ । ਮੈਂ ਕੂਕ ਸੁਣਾਵਾਂ ਬੋਲ, ਨਾਅਰਾ ਹੂ ਹੂ ਲਾਈਆ। ਮੇਰਾ ਪੂਰਾ ਹੋਣ ਲੱਗਾ ਕੌਲ, ਇਕ਼ਰਾਰ ਗਿਆ ਆਈਆ। ਲੇਖਾ ਚੁੱਕਣ ਲੱਗਾ ਧੌਲ, ਧਰਨੀ ਧਰਤ ਸੁਹਾਈਆ। ਜਿਸ ਦਾ ਲੇਖਾ ਸਮਝੇ ਕੋਈ ਨਾ ਰੌਲ, ਪੰਡਤ ਪਾਂਧਾ ਨਾ ਕੋਇ ਮੁਕਾਈਆ। ਸੋ ਸਵਾਮੀ ਵਸਣ ਲੱਗਾ ਭਗਤਾਂ ਕੋਲ, ਦੂਰ ਨੇੜਾ ਪੰਧ ਮੁਕਾਈਆ। ਸਚ ਦਵਾਰਾ ਏਕਾ ਖੋਲ੍ਹ, ਘਰ ਮੰਦਰ ਇਕ ਪ੍ਰਗਟਾਈਆ। ਧੁਰ ਧਰਮ ਵਜਾ ਕੇ ਢੋਲ, ਡੰਕਾ ਕਰੇ ਸ਼ਨਵਾਈਆ। ਜੋ ਆਤਮ ਪਰਮਾਤਮ ਜਾਏ ਮੌਲ, ਮੌਲਾ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਇਕ ਰੰਗਾਈਆ। ਟਿੱਪੀ ਕਹੇ ਮੈਂ ਬੈਠੀ ਉਤੇ ਟਾਪ, ਮੰਜ਼ਲ ਵੇਖ ਵਖਾਈਆ। ਖੋਲ੍ਹਾਂ ਸਭ ਦੇ ਤਾਕ, ਤਾਕ਼ਤਵਰ ਇਕ ਅਖਵਾਈਆ। ਝਗੜਾ ਮੁਕਾ ਕੇ ਮਾਟੀ ਖ਼ਾਕ, ਖ਼ਾਲਸ ਰੰਗ ਰੰਗਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਵੇਖਾਂ ਆਸ, ਆਹਿਸਤਾ ਆਹਿਸਤਾ ਦਿਆਂ ਜਣਾਈਆ। ਪੁਰਖ ਅਕਾਲ ਦਾ ਖੇਲ ਹੋਣਾ ਖ਼ਾਸ, ਖ਼ਸੂਸੀਅਤ ਧੁਰ ਦੀ ਦੇਣੀ ਦ੍ਰਿੜਾਈਆ। ਜਨ ਭਗਤਾਂ ਦੇ ਵਿਸ਼ਵਾਸ, ਚਾਰ ਜੁਗ ਦਾ ਲਹਿਣਾ ਦੇਣਾ ਕਰ ਬਰਖ਼ਾਸਤ, ਦਰਖ਼ਾਸਤ ਸਭ ਦੀ ਵੇਖ ਵਖਾਈਆ। ਸੰਤ ਸੁਹੇਲਾ ਰਹੇ ਨਾ ਕੋਇ ਨਿਰਾਸ, ਨਿਰਾਸਤਾ ਸਭ ਦੀ ਦਏ ਮਿਟਾਈਆ। ਜਨ ਭਗਤਾਂ ਦੇਣੀ ਆਪ ਸ਼ਾਬਾਸ਼, ਸਿਰ ਸਭ ਦੇ ਹੱਥ ਟਿਕਾਈਆ। ਗੁਰਮੁਖੋ ਸਦੀ ਚੌਧਵੀਂ ਮਨੂਆ ਹੋਏ ਗੁਸਤਾਖ਼, ਮਨ ਵਿਕਾਰ ਨਾ ਕੋਇ ਦਰਸਾਈਆ। ਦੋ ਜਹਾਨਾਂ ਪ੍ਰਭ ਦੇ ਹੱਥ ਕਰਾਮਾਤ, ਕਰਮਾਂ ਦਾ ਗੇੜਾ ਦਏ ਚੁਕਾਈਆ। ਜਿਸ ਚਾਰ ਵਰਨ ਬਣੌਣੀ ਇਕ ਜਮਾਤ, ਸ਼ੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਸਤਿ ਧਰਮ ਪ੍ਰਗਟਾਵੇ ਧੁਰ ਸਮਾਜ, ਬਦਲੀ ਕੂੜ ਲੋਕਾਈਆ। ਟਿੱਪੀ ਕਹੇ ਮੈਂ ਵੇਖਣ ਆਈ ਮਾਤ, ਧਰਨੀ ਧਰਤ ਧੌਲ ਧਿਆਨ ਲਗਾਈਆ। ਜਾਂ ਤਕਿਆ ਚਾਰੋਂ ਕੁੰਟ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਕਰਿਆ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਦਇਆ ਕਮਾਈਆ। ਮੇਰੀ
❋
❋
ਪੂਰੀ ਕੀਤੀ ਆਸ, ਅਸਲ ਆਪਣਾ ਆਪ ਸਮਝਾਈਆ। ਖੇਲ ਵੇਖ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਖੋਜ ਖੁਜਾਈਆ। ਗੁਰਮੁਖ ਹੋਣ ਨਾ ਦੇਵਾਂ ਕੋਈ ਉਦਾਸ, ਕਲਪਣਾ ਅੰਦਰੋਂ ਦਿਆਂ ਕਢਾਈਆ। ਟਿੱਪੀ ਕਹੇ ਜਨ ਭਗਤੋ ਮੈਂ ਸਭ ਨੂੰ ਕਰਾਵਾਂ ਪਾਸ, ਮਿਸਲ ਦੀ ਫ਼ਾਈਲ ਪ੍ਰਭ ਹੱਥ ਨਾ ਕੋਇ ਉਠਾਈਆ। ਤੁਸੀਂ ਇਕ ਤੇ ਕਰਿਓ ਵਿਸਵਾਸ਼, ਜੋ ਵਿਸ਼ਵ ਰੰਗ ਰੰਗਾਈਆ। ਜਿਸ ਦਾ ਨੂਰ ਜੋਤ ਪ੍ਰਕਾਸ਼, ਨਿਰਵੈਰ ਡਗਮਗਾਈਆ। ਤੂੰ ਮੇਰਾ ਮੈਂ ਤੇਰਾ ਜਪਾ ਕੇ ਜਾਪ, ਪ੍ਰਤਾਪ ਆਪਣਾ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਟਿੱਪੀ ਕਹੇ ਜਿਸ ਵੇਲੇ ਮੈਨੂੰ ਅੰਗਦ ਨੇ ਉਲੀਕਾ, ਉਂਗਲੀ ਸੱਜਾ ਹੱਥ ਛੁਹਾਈਆ। ਪ੍ਰਭ ਨੇ ਦੱਸਿਆ ਧੁਰ ਤਰੀਕਾ, ਭੇਵ ਦਿਤਾ ਖੁਲ੍ਹਾਈਆ। ਤੇਰਾ ਕਿਸੇ ਦੇ ਨਾਲ ਨਹੀਂ ਸ਼ਰੀਕਾ, ਮਜ਼੍ਹਬੀ ਵੰਡ ਨਾ ਕੋਇ ਵੰਡਾਈਆ। ਤੂੰ ਇਕ ਦੇ ਨਾਲ ਰੱਖੀਂ ਪ੍ਰੀਤਾ, ਜੋ ਪ੍ਰੀਤਮ ਬੇਪ੍ਰਵਾਹੀਆ। ਜਿਸ ਦਾ ਕਲਮਾ ਹੱਕ ਹਦੀਸਾ, ਹਜ਼ਰਤਾਂ ਕਰੇ ਪੜ੍ਹਾਈਆ। ਤੇਰੀ ਆਸਾ ਮਨਸਾ ਪੂਰੀ ਕਰੇ ਉਮੀਦਾ, ਨਿਰਗੁਣ ਦਾਤਾ ਧੁਰਦਰਗਾਹੀਆ। ਜਿਸ ਵੇਲੇ ਕਲਜੁਗ ਅੰਤ ਗੁਰ ਅਵਤਾਰ ਪੈਗ਼ੰਬਰ ਰਿਹਾ ਨਾ ਕੋਇ ਨਜ਼ਦੀਕਾ, ਦੂਰ ਦੁਰਾਡਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪੜਦਾ ਦਏ ਉਠਾਈਆ। ਟਿੱਪੀ ਕਹੇ ਮੈਂ ਟਿੱਪੀ ਨਹੀਂ ਕੋਈ ਚੱਕਰ, ਚਕਰਵਰਤੀ ਦਿਆਂ ਹਿਲਾਈਆ। ਕੂੜ ਫ਼ਕੀਰ ਰਹਿਣ ਨਾ ਦੇਵਾਂ ਕੋਈ ਫ਼ੱਕਰ, ਫ਼ਾਕ਼ੇ ਵੇਖਾਂ ਜਗਤ ਲੋਕਾਈਆ। ਜਿਸ ਦੀ ਨਜ਼ਰ ਔਂਦੀ ਨਹੀਂ ਕੋਈ ਸ਼ਕਲ, ਜਲਵਾਗਰ ਧੁਰਦਰਗਾਹੀਆ। ਓਸ ਦੇ ਕੋਲੋਂ ਕਲਜੁਗ ਜੀਵਾਂ ਪੁੱਠੀ ਕਰੌਣੀ ਅਕਲ, ਹੱਕੁਲਯਕੀਨ ਨਾ ਕੋਇ ਕਰਾਈਆ। ਚਾਰੋਂ ਕੁੰਟ ਅੰਧੇਰਾ ਤੱਕਣ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਮਨ ਕਲਪਣਾ ਸਾਰੇ ਨੱਸਣ, ਭੱਜਣ ਵਾਹੋ ਦਾਹੀਆ। ਤ੍ਰੈਗੁਣ ਮਾਇਆ ਸਾਧ ਸੰਤ ਫਸਣ, ਬਚਿਆ ਰਹਿਣ ਕੋਇ ਨਾ ਪਾਈਆ। ਅੰਮ੍ਰਿਤ ਰਸ ਕੋਈ ਨਾ ਆਵੇ ਚੱਟਣ, ਹਰਿਆ ਸਿੰਚ ਨਾ ਕੋਇ ਕਰਾਈਆ। ਸੱਜਣ ਮੀਤ ਸਾਰੇ ਨੱਠਣ, ਪੱਲੂ ਜਗਤ ਛੁਡਾਈਆ। ਓਸ ਵੇਲੇ ਸਾਹਿਬ ਸਵਾਮੀ ਅੰਤਰਜਾਮੀ ਧੁਰ ਦਾ ਨਾਮ ਆਵੇ ਦੱਸਣ, ਸਚ ਸੁਨੇਹੜਾ ਇਕ ਜਣਾਈਆ। ਜਨ ਭਗਤਾਂ ਦੇ ਕਾਇਆ ਮੰਦਰ ਅੰਦਰ ਆਵੇ ਵੱਸਣ, ਵਾਸਤਾ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਟਿੱਪੀ ਕਹੇ ਮੇਰਾ ਕਿਉਂ ਨਹੀਂ ਹੇਠਲਾ ਹਿੱਸਾ ਅੱਧ, ਅੱਧਿਆਂ ਦਿਆਂ ਜਣਾਈਆ। ਉਤੇ ਆਤਮਾ ਥੱਲੇ ਪਰਮਾਤਮਾ ਦੋਹਾਂ ਦੀ ਸਾਂਝੀ ਯਦ, ਦੂਜੀ ਵੰਡ ਨਾ ਕੋਇ ਵੰਡਾਈਆ। ਭਗਤੋ ਟਿੱਪੀ ਕਾਇਆ ਦੇ ਮੰਦਰ ਦੀ ਅਖ਼ੀਰੀ ਹੱਦ, ਇਸ ਦੇ ਅੰਦਰ ਸਾਰੇ ਛੰਦ, ਅੰਤਮ ਏਸੇ ਦੀ ਧਾਰ ਸਾਲਾਹੀਆ। ਜਿਸ ਦਾ ਲੰਮਾ ਚੌੜਾ ਨਹੀਂ ਕੋਈ ਕਦ, ਖੰਡਾ ਖੜਗ ਕਰ ਸਕੇ ਕੋਈ ਨਾ ਬੱਧ, ਧਰਨੀ ਖ਼ਾਕ ਰੱਖੇ ਕੋਈ ਨਾ ਦੱਬ, ਜਿਸ ਦਾ ਲਹਿਣਾ ਦੇਣਾ ਆਤਮ ਧਾਰ ਸਭ, ਸੋ ਸੰਤ ਸੁਹੇਲੇ ਗੁਰਮੁਖ ਭਗਤ ਲਏ ਲੱਭ, ਦੇਵੇ ਵਡਿਆਈ ਮਾਣ ਵਿਚ ਜਗ, ਭਰਮ ਮਿਟਾਏ ਦਰਸ ਦਿਖਾਏ ਉਪਰ ਸ਼ਾਹਰਗ, ਗੁਰਮੁਖ ਉਪਜਾਏ ਧੁਰ ਦੇ ਹੀਰੇ ਅਗੰਮੀ ਨਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨ, ਚਾਰ ਯੁਗ ਦੇ ਗੁਰ ਅਵਤਾਰ ਪੈਗ਼ੰਬਰਾਂ ਵੇਖ ਬਿਆਨ, ਚਾਰੇ ਖਾਣੀ ਕਰ ਧਿਆਨ, ਸਭ ਦਾ ਲਹਿਣਾ ਦੇਣਾ ਚੁਕਾਏ ਆਣ, ਪਾਵੇ ਸਾਰ ਜ਼ਿਮੀਂ ਅਸਮਾਨ, ਪਵਣ ਪਾਣੀ ਹੋਣ ਹੈਰਾਨ, ਟਿੱਪੀ ਕਹੇ ਮੇਰਾ ਨਿੱਕਾ ਜਿਹਾ ਬਿਆਨ, ਬਿਆਨਾ ਸਤਿਜੁਗ ਰਿਹਾ ਜਣਾਈਆ।
❋
❋