੧੬ ਚੇਤ ਸ਼ਹਿਨਸ਼ਾਹੀ ਸੰਮਤ ੪ ਕਰਤਾਰ ਸਿੰਘ ਦੇ ਗ੍ਰਹਿ ਮਹੱਲਾ ਜੱਟ ਪੁਰਾ ਕਪੂਰਥਲਾ
ਨਿਰਗੁਣ ਧਾਰ ਸ਼ਬਦ ਜੋਤ ਅਗੰਮੀ ਅਰਸਾ, ਦਿਵਸ ਰੈਣ ਘੜੀ ਪਲ ਮਾਸ ਬਰਖ ਜਗਤ ਵੰਡ ਨਾ ਕੋਇ ਵੰਡਾਈਆ। ਸਚਖੰਡ ਦਵਾਰ ਏਕੰਕਾਰ ਗੁਰੂਦੁਆਰ ਪੈਗ਼ੰਬਰਾਂ ਨਾਲ ਕਰੇ ਚਰਚਾ, ਭੇਵ ਭਾਓ ਭੌ ਆਪਣਾ ਆਪ ਜਣਾਈਆ। ਅਗਲੇ ਸਾਲ ਸਭ ਤੇ ਪੈ ਜਾਣਾ ਪਰਚਾ, ਪ੍ਰਾਚੀਨ ਦਾ ਲੇਖਾ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰਾਂ ਸਚਖੰਡ ਦਵਾਰਿਉਂ ਚਾਰ ਕੁੰਟ ਦਾ ਲੈਣਾ ਖਰਚਾ, ਵਸਤ ਅਮੋਲਕ ਧੁਰ ਦੀ ਦਾਤ ਹਰਿ ਦਏ ਵਰਤਾਈਆ। ਸਤਿ ਧਰਮ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੇ ਨਾਮ ਦਾ ਹੋਣ ਨਾ ਦੇਵੇ ਹਰਜਾ, ਹਰਜਾਨੇ ਪੂਰਬ ਪੂਰ ਕਰਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਜੋ ਕਰਦੇ ਆਏ ਅਰਜ਼ਾਂ, ਬੇਨੰਤੀ ਵਿਚ ਆਪਣੀ ਖ਼ਾਹਿਸ਼ ਦ੍ਰਿੜਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਓਨ੍ਹਾਂ ਵੰਡੇ ਦਰਦਾਂ, ਦਰਦੀ ਹੋ ਕੇ ਦਰਦ ਵੰਡਾਈਆ। ਸਤਿ ਸੁਆਮੀ ਅੰਤਰਜਾਮੀ ਭਗਤ ਸੁਹੇਲਾ ਬਣ ਕੇ ਧੁਰ ਦਾ ਬਰਦਾ, ਮਿਹਰ ਨਜ਼ਰ ਇਕ ਉਠਾਈਆ। ਅਰਸਾ ਕਹੇ ਮੈਂ ਕਰਾਂ ਹੱਕ ਅਰਜ਼ੋਈ, ਸਤਿ ਸਚ ਦ੍ਰਿੜਾਈਆ। ਪੁਰਖ ਅਬਿਨਾਸ਼ੀ ਦੇਵੇ ਢੋਈ, ਦਰ ਠਾਂਡੇ ਮਾਣ ਵਡਿਆਈਆ। ਜਿਸ ਦਾ ਖੇਲ ਨਾ ਜਾਣੇ ਕੋਈ, ਕ਼ਬਰਾਂ ਵਿਚ ਮੁਰਸ਼ਦ ਦੇਣ ਦੁਹਾਈਆ। ਓਸੇ ਦੇ ਨਾਮ ਦੀ ਇਕ ਦਰੋਹੀ, ਤੋਬਾ ਤੋਬਾ ਕਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਟਿਕਾਈਆ। ਅਰਸਾ ਕਹੇ ਮੈਂ ਖ਼ਾਦਮ ਹੋ ਅਧੀਨ, ਆਅਲਾ ਅਦਨਾ ਨਜ਼ਰ ਕੋਇ ਨਾ ਆਈਆ। ਦਰ ਠਾਂਡੇ ਬਣ ਮਸਕੀਨ, ਨਿਉਂ ਨਿਉਂ ਲਾਗਾਂ ਪਾਈਂਆ। ਪੁਰਖ ਅਕਾਲ ਦੇ ਤਾਲੀਮ, ਸਾਚੀ ਸਿਖਿਆ ਇਕ ਪੜ੍ਹਾਈਆ। ਕਲਜੁਗ ਅੰਤ ਵੇਖ ਗ਼ਮਗੀਨ, ਗ਼ਮੀ ਖ਼ੁਸ਼ੀ ਨਾ ਕੋਇ ਬਦਲਾਈਆ। ਤੇਰਾ ਨੂਰੇ ਨਜ਼ਰ ਨਾ ਆਏ ਸੀਨ, ਜਲਵਾਗਰ ਜੋਤ ਨਾ ਕੋਇ ਰੁਸ਼ਨਾਈਆ। ਝਗੜਾ ਵੇਖ ਖ਼ਾਕੇ ਜ਼ਮੀਨ, ਖ਼ਾਲਸ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਪ੍ਰਗਟਾਈਆ। ਅਰਸਾ ਕਹੇ ਮੁਹੰਮਦੇ ਜ਼ਲੂ ਜ਼ਵੀਨੇ ਜ਼ਗਜ਼ ਤਜ਼ੀ ਜ਼ੋਤੇ ਮਜਾਜੇ ਨਜ਼ੂ ਜਾਇਜ਼ੇ ਜ਼ਜਾ ਆਸਮਾਨੇ ਰਹਿਮਾਨ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦਏ ਚੁਕਾਈਆ। ਅਰਸਾ ਕਹੇ ਮੈਂ ਕ਼ਦਮੇ ਕ਼ਦੀਮ ਨਿਵਾਸੇ ਯਕੀਨ ਨਾਜ਼ੋਗਲ ਜ਼ਸੀ ਜ਼ਾਮਿਜ਼ੇ ਮੁਬੀ ਚਾਗ਼ਿਸਤੇ ਗਜ਼ੀ ਭਾਵਿਸਤੇ ਤਬੀ ਦੋ ਜਹਾਨਾ ਦਇਆਵਾਨਾ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਅਰਸਾ ਕਹੇ ਮੈਂ ਦੇਵਾਂ ਸਚ ਰਿਪੋਰਟ, ਧੁਰ ਦਾ ਹੁਕਮ ਇਕ ਜਣਾਈਆ। ਸਦੀ ਚੌਧਵੀਂ ਅੰਤ ਅਖ਼ੀਰੀ ਸਾਲ ਲੱਗਣੀ ਚੋਟ, ਨਗਾਰਾ ਨਰ ਨਿਰੰਕਾਰ ਵਜਾਈਆ। ਓਸ ਵੇਲੇ ਚਾਰ ਕੁੰਟ ਦਹਿ ਦਿਸ਼ਾ ਧੁਰ ਦੇ ਨਾਮ ਦੀ ਘਰ ਘਰ ਹੋਣੀ ਤੋਟ, ਕਾਇਆ ਮਹਿਬੂਬ ਮਿਲਣ ਕੋਇ ਨਾ ਪਾਈਆ। ਖ਼ਾਲੀ ਹੋਣੇ ਬੰਕ ਦਵਾਰੇ ਕੋਟ, ਕੁਟੀਆ ਅੰਦਰ ਨਾ ਕੋਇ ਸੁਹਾਈਆ। ਨੇਤਰ ਰੋਣੇ ਚੌਦਾਂ ਲੋਕ, ਚੌਦਾਂ ਤਬਕ ਬਿਨ ਸਬਕ ਕੁਰਲਾਈਆ। ਚਾਰ ਕੁੰਟ ਦਹਿ ਦਿਸ਼ਾ ਹੁਕਮੇ ਅੰਦਰ ਫਿਰੇ ਮਲਕੁਲਮੌਤ, ਕਾਲ ਮਹਾਂਕਾਲ ਆਪਣੀ ਖੇਲ ਖਿਲਾਈਆ। ਮੁਹੰਮਦ ਦਾ ਪੂਰਾ ਕਰ ਕੇ ਸ਼ੌਕ, ਸ਼ੱਕ ਸ਼ਕੂਕ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਅਰਸਾ ਕਹੇ ਮੇਰੀ ਮੁਹੰਮਦ ਨਾਲ ਲੱਗੀ ਆਦਿ ਪ੍ਰੀਤ, ਇਸ਼ਟ ਦੇਵ ਜਣਾਈਆ। ਉਨ੍ਹਾਂ ਦੀ ਫ਼ਿਕਰਿਆਂ ਤੋਂ ਬਾਹਰ ਵਸੀਅਤ,
❋
❋
ਜਿਸ ਵਿਚ ਵਸਲੇ ਯਾਰ ਹੱਕ ਖ਼ੁਦਾਈਆ। ਕਿਸੇ ਹੱਥ ਨਾ ਆਈ ਅਸਲੀਅਤ, ਭੇਵ ਸਕਿਆ ਨਾ ਕੋਇ ਜਣਾਈਆ। ਜਿਸ ਨੇ ਸਭ ਦੀ ਬਦਲ ਦੇਣੀ ਤਬੀਅਤ, ਤਾਬਿਆਦਾਰ ਕਰੇ ਖ਼ਲਕ ਖ਼ੁਦਾਈਆ। ਸਾਚਾ ਸ਼ਬਦ ਪੜ੍ਹ ਕੇ ਓਸ ਨਵੀਅਤ, ਡੰਕਾ ਇਕੋ ਇਕ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਸਦੀ ਚੌਧਵੀਂ ਤੋਂ ਬਾਦ ਪਹਿਲੇ ਸਾਲ ਸਭ ਦੀ ਇਕੋ ਕਰ ਦੇਣੀ ਵਲਦੀਅਤ, ਵਾਲਦ ਵਾਲਦਾ ਹਰਿ ਕਰਤਾ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਓਸੇ ਤਾਰੀਖ਼ ਨੂੰ ਦੇਣ ਅਹਿਮੀਅਤ, ਜੋ ਤਵਾਰੀਖ਼ ਦਏ ਬਦਲਾਈਆ। ਜਿਸ ਦੀ ਸਭ ਤੋਂ ਵੱਖਰੀ ਕੌਮੀਅਤ, ਸ਼ਖ਼ਸੀਅਤ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਵਖਾਈਆ। ਅਰਸਾ ਕਹੇ ਮੈਂ ਕਿਸੇ ਦਾ ਨਹੀਂ ਗ਼ੁਲਾਮ, ਉਚੀ ਕੂਕ ਕੂਕ ਸੁਣਾਈਆ। ਮੈਂ ਹੁਕਮ ਮੰਨਣਾ ਇਕ ਅਮਾਮ, ਜਿਸ ਨੂੰ ਪੈਗ਼ੰਬਰ ਵੇਖਣ ਚਾਈਂ ਚਾਈਆ। ਜਿਸ ਦੇ ਧਰਮ ਦਾ ਹੋਣਾ ਇਸਲਾਮ, ਇਸਮ ਆਜ਼ਮ ਨੂਰ ਅਲਾਹੀਆ। ਹਕ਼ੀਕ਼ਤ ਦਾ ਦਏ ਪੈਗ਼ਾਮ, ਕਲਮਿਆਂ ਤੋਂ ਬਾਹਰ ਪੜ੍ਹਾਈਆ। ਅੰਮ੍ਰਿਤ ਦਾ ਪਿਲਾਏ ਜਾਮ, ਬਿਨ ਰਸਨਾ ਰਸ ਚਖਾਈਆ। ਚੌਦਾਂ ਲੋਕ ਚੌਦਾਂ ਵਿਦਿਆ ਚੌਦਾਂ ਸਾਲ ਨੂੰ ਸਭ ਦਾ ਕਰ ਲਏ ਇੰਤਜ਼ਾਮ, ਬੇਇੰਤਜ਼ਾਮੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਦਾ ਕਰਤਾ ਸ੍ਰੀ ਭਗਵਾਨ ਭਾਗ ਹਿੱਸਾ ਵੰਡ ਨਾ ਕੋਇ ਵੰਡਾਈਆ। ਚੇਤ ਕਹੇ ਪ੍ਰਭ ਮੇਰੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਸਾਹਿਬ ਸੁਲਤਾਨ ਸੂਰੇ ਸਰਬੰਗ, ਸ਼ਾਹ ਪਾਤਸ਼ਾਹ ਤੇਰੀ ਸ਼ਰਨਾਈਆ। ਨਾਮ ਨਿਧਾਨਾ ਦੇ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਜੋਤ ਅਕਾਲਣ ਚਾੜ੍ਹ ਚੰਦ, ਕਲਜੁਗ ਕੂੜ ਅੰਧੇਰ ਮਿਟਾਈਆ। ਧਰਮ ਜੈਕਾਰ ਹੋਵੇ ਛੰਦ, ਰਸਨਾ ਜਿਹਵਾ ਸਿਫ਼ਤ ਸਾਲਾਹੀਆ। ਅੰਮ੍ਰਿਤ ਧਾਰ ਵਹੇ ਗੰਗ, ਸਰ ਸਰੋਵਰ ਇਕ ਵਹਾਈਆ। ਕਰ ਪ੍ਰਕਾਸ਼ ਬੰਦ ਬੰਦ, ਬੰਦੀਖ਼ਾਨਾ ਦੇ ਤੁੜਾਈਆ। ਤੇਰਾ ਨੂਰ ਬ੍ਰਹਮ ਹੰ, ਆਤਮ ਪਰਮਾਤਮ ਮੇਲ ਮਿਲਾਈਆ। ਝਗੜਾ ਮੁਕਾ ਦੇ ਕਾਇਆ ਮਾਟੀ ਚੰਮ, ਕੰਚਨ ਗੜ੍ਹ ਇਕ ਸੁਹਾਈਆ। ਲੇਖੇ ਲਾ ਪਵਣ ਸੁਆਸੀ ਦਮ, ਦਾਮਨ ਹੋ ਕੇ ਪਾਰ ਕਰਾਈਆ। ਭਟਕਨਾ ਰਹੇ ਨਾ ਮਨੂਆ ਮਨ, ਮਨਸਾ ਮੋਹ ਦੇ ਗੁਆਈਆ। ਕਰ ਪ੍ਰਕਾਸ਼ ਕਾਇਆ ਮਾਟੀ ਤਨ, ਤਤਵ ਤਤ ਆਪ ਸਮਝਾਈਆ। ਸੁਣਾ ਰਾਗ ਬਿਨਾ ਕੰਨ, ਸੰਦੇਸ਼ਾ ਇਕ ਅਲਾਈਆ। ਕਲਜੁਗ ਅੰਤਮ ਬੇੜਾ ਬੰਨ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਚੇਤ ਕਹੇ ਪ੍ਰਭ ਧੁਰ ਦੀ ਦੇ ਅਗੰਮੀ ਸ਼ਕਤੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਧੁਰ ਦਾ ਅਰਸ਼ੀ, ਅਰਸ਼ੀ ਪ੍ਰੀਤਮ ਨੂਰ ਅਲਾਹੀਆ। ਜਨ ਭਗਤ ਸੁਹੇਲੇ ਵੇਖ ਉਪਰ ਧਰਤੀ, ਧਰਨੀ ਧਵਲ ਧੌਲ ਫੋਲ ਫੁਲਾਈਆ। ਸਭ ਦੀ ਆਸਾ ਮਨਸਾ ਖ਼ਾਹਿਸ਼ ਪੂਰੀ ਕਰ ਮਰਜ਼ੀ, ਮਰੀਜ਼ਾਂ ਤਬੀਬ ਹੋ ਕੇ ਸ਼ਫ਼ਾ ਦੇ ਕਰਾਈਆ । ਗੁਰਮੁਖ ਰਹੇ ਨਾ ਕੋਇ ਖ਼ੁਦਗ਼ਰਜ਼ੀ, ਗ਼ਰਜ਼ ਆਪਣੇ ਨਾਲ ਜੁੜਾਈਆ। ਤੇਰੀ ਖੇਲ ਨਰਾਇਣ ਨਰ ਦੀ, ਨਰ ਹਰਿ ਆਪਣਾ ਪੜਦਾ ਉਹਲਾ ਦੇ ਉਠਾਈਆ। ਤੇਰੀ ਆਤਮਾ ਤੇਰਾ ਨਾਮ ਹੋਵੇ ਪੜ੍ਹਦੀ, ਦੂਜੀ ਸਿਖਿਆ ਨਾ ਕੋਈ ਪੜ੍ਹਾਈਆ। ਤੇਰੀ ਮੰਜ਼ਲ ਅਗੰਮ ਅਥਾਹ ਬੇਪ੍ਰਵਾਹ ਹੋਵੇ ਚੜ੍ਹਦੀ, ਅੱਗੇ ਹੋ ਨਾ ਕੋਇ ਅਟਕਾਈਆ। ਨਿਰਭੈ ਕਿਸੇ ਕੋਲੋਂ ਨਾ ਹੋਵੇ ਡਰਦੀ, ਮੰਜ਼ਲ ਪੈਂਡਾ ਆਪਣਾ ਪੰਧ ਮੁਕਾਈਆ। ਸਿੱਧੀ ਸਚਖੰਡ ਦਵਾਰੇ ਹੋਵੇ ਵੜਦੀ, ਦਰਗਾਹ ਸਾਚੀ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਸਵਾਮੀ
❋
❋
ਅੰਤਰਜਾਮੀ ਘਟ ਨਿਵਾਸੀ ਤੇਰੀ ਬੇਪਰਵਾਹੀਆ। ਜਨ ਭਗਤ ਸੁਹੇਲੇ ਵੇਖ ਆਪਣੇ ਆਪ, ਪ੍ਰਭ ਆਪਣੀ ਦਇਆ ਕਮਾਈਆ। ਤੂੰ ਅੰਤਰ ਆਤਮ ਧੁਰ ਦਾ ਬਣ ਸਾਕ, ਸੱਜਣ ਇਕੋ ਨਜ਼ਰੀ ਆਈਆ। ਚਰਨ ਧੂੜੀ ਸਰਨ ਸਰਨਾਈ ਦੇ ਖ਼ਾਕ, ਮਸਤਕ ਧੂੜੀ ਟਿੱਕੇ ਲੈਣ ਰਮਾਈਆ। ਕਲਜੁਗ ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਨਿਰਗੁਣ ਨੂਰ ਚੰਦ ਕਰ ਰੁਸ਼ਨਾਈਆ। ਤੂੰ ਸਾਹਿਬ ਸੁਹੇਲਾ ਇਕ ਅਕੇਲਾ ਸਚ ਦਵਾਰੇ ਬਖ਼ਸ਼ ਦਾਤ, ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਈਆ। ਸਾਚੇ ਮੰਡਲ ਵਖਾ ਅਗੰਮੀ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਾਚ ਨਚਾਈਆ। ਲੇਖੇ ਲਾ ਘਟ ਪਵਣ ਸੁਆਸ, ਸਾਹ ਸਾਹ ਤੇਰੀ ਇਕ ਵਡਿਆਈਆ। ਤੇਰੇ ਦਵਾਰੇ ਜਾਏ ਨਾ ਕੋਇ ਨਿਰਾਸ, ਨਿਰਾਸਾ ਵਿਚ ਆਸਾ ਦੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਦਵਾਰੇ ਠਾਂਡੇ ਦਰਬਾਰ, ਹਰਿ ਕਰਤੇ ਮੰਗ ਮੰਗਾਈਆ। ਚੇਤ ਕਹੇ ਮੈਂ ਮੰਗਾਂ ਡਾਹ ਕੇ ਝੋਲੀ, ਭਿਖਕ ਹੋ ਕੇ ਆਸ ਰਖਾਈਆ। ਜਨ ਭਗਤ ਸੁਹੇਲੇ ਬਣਾ ਆਪਣੇ ਘਰ ਦੀ ਗੋਲੀ, ਸੇਵਾ ਸਚ ਸਚ ਸਮਝਾਈਆ। ਬਿਨ ਰੰਗ ਰੰਗਤ ਚਾੜ੍ਹ ਦੇ ਕਾਇਆ ਚੋਲੀ, ਏਥੇ ਓਥੇ ਉਤਰ ਕਦੇ ਨਾ ਜਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਬੋਲੀ, ਧੁਰ ਸੰਦੇਸਾ ਆਪਣਾ ਰਾਗ ਸੁਣਾਈਆ। ਤੂੰ ਸ਼ਬਦ ਗੁਰੂ ਪ੍ਰਭ ਬ੍ਰਹਿਮੰਡਾਂ ਖੰਡਾਂ ਬਣ ਅਗੰਮਾ ਢੋਲੀ, ਡੰਕਾ ਦੇ ਵਜਾਈਆ। ਚਾਰ ਕੁੰਟ ਦਹਿ ਦਿਸ਼ਾ ਫਿਰੇ ਦਰੋਹੀ ਤੇਰੇ ਨਾਮ ਦੀ ਰੌਲੀ, ਕੂਕ ਕੂਕ ਸਰਬ ਕੁਰਲਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਦੀ ਚੌਧਵੀਂ ਜਗਤ ਕੁੜਿਆਰ ਖੇਲ ਦੇ ਹੋਲੀ, ਹੌਲੀ ਹੌਲੀ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਚੇਤ ਕਹੇ ਮੈਂ ਜਗਾਵਾਂ ਅਲਖ, ਅਲੱਖ ਅਗੋਚਰ ਅਗੰਮ ਅਥਾਹ ਦਿਆਂ ਜਣਾਈਆ। ਜਨ ਭਗਤਾਂ ਮੇਲਾ ਕਰ ਪ੍ਰਤੱਖ, ਸਾਖਿਆਤ ਜੋੜ ਜੁੜਾਈਆ। ਸਦਾ ਲਈ ਖੋਲ੍ਹ ਦੇ ਅੱਖ, ਨਿਜ ਨੇਤਰ ਕਰ ਰੁਸ਼ਨਾਈਆ। ਨਾਮ ਭੰਡਾਰਾ ਵਖਾ ਦੇ ਹੱਟ, ਹਟਵਾਣਾ ਇਕੋ ਨਜ਼ਰੀ ਆਈਆ। ਗ਼ਰੀਬ ਨਿਮਾਣਿਆਂ ਆਤਮ ਝੋਲੀ ਦੇ ਘੱਤ, ਭੋਰੀ ਭੋਰੀ ਮਜ਼ਾ ਆਪ ਚਖਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਪੁਰਖ ਅਕਾਲ ਤੇਰਾ ਔਣਾ ਹੋਵੇ ਵਤ, ਬੇਵਤਨਾਂ ਵਤਨ ਦੇ ਸਮਝਾਈਆ। ਜਿਥੇ ਇਕੋ ਤੇਰੀ ਗਾਥ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਮੰਜ਼ਲ ਚਾੜ੍ਹ ਅਗੰਮੇ ਘਾਟ, ਘਾਟਾ ਜਨਮ ਕਰਮ ਪੂਰ ਕਰਾਈਆ। ਮਾਨਸ ਜਨਮ ਅੱਗੇ ਰਹੇ ਕੋਇ ਨਾ ਵਾਟ, ਲੱਖ ਚੁਰਾਸੀ ਨਾ ਕੋਇ ਭੁਆਈਆ। ਤੂੰ ਸ਼ਹਿਨਸ਼ਾਹ ਸੁਲਤਾਨ ਧੁਰ ਦਾ ਕਮਲਾਪਾਤ, ਪਤਿਪਰਮੇਸ਼ਵਰ ਬੇਪਰਵਾਹੀਆ। ਸਭ ਦੀ ਪੂਰੀ ਕਰ ਦੇ ਆਸ, ਮਨਸਾ ਆਪਣੇ ਵਿਚ ਮਿਲਾਈਆ । ਧੀਰਜ ਧਰਮ ਦੇ ਧਰਵਾਸ, ਭਾਂਡਾ ਭਰਮ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡਾ ਇਕ ਵਖਾਈਆ। ਚੇਤ ਕਰੇ ਮੈਂ ਨਿਉਂ ਨਿਉਂ ਲਾਗਾਂ ਪਗ, ਨਿਉਂ ਨਿਉਂ ਸੀਸ ਝੁਕਾਈਆ। ਕਿਰਪਾ ਕਰ ਸੂਰੇ ਸਰਬਗ, ਸਾਹਿਬ ਤੇਰੀ ਸਰਨਾਈਆ। ਕਲਜੁਗ ਕੂੜੀ ਕਿਰਿਆ ਬੁਝਾ ਅੱਗ, ਚਾਰ ਕੁੰਟ ਨਾ ਕੋਇ ਖਪਾਈਆ। ਹੱਕ ਦਵਾਰ ਦੱਸ ਹੱਜ, ਹਾਜਤ ਸਭ ਦੀ ਵੇਖ ਵਖਾਈਆ। ਤੂੰ ਨੂਰ ਅਲਾਹੀ ਅਗੰਮੀ ਰੱਬ, ਯਾਮਬੀਨ ਤੇਰੀ ਸਰਨਾਈਆ। ਜਗਤ ਜੁਗਤ ਮੇਟ ਦੇ ਹੱਦ, ਗ੍ਰਹਿ ਮੰਦਰ ਵੱਜੇ ਵਧਾਈਆ। ਭਗਤ ਸੁਹੇਲੇ ਉਪਜਾ ਆਪਣੀ ਯੱਦ, ਪੁਸ਼ਤ ਪਨਾਹ ਹੱਥ ਟਿਕਾਈਆ। ਮੈਂ ਉਚੀ ਕੂਕ ਪੁਕਾਰਾਂ ਗੱਜ, ਗਜ ਵਾਂਗ ਹੋ ਸਹਾਈਆ। ਤੇਰੇ ਸੰਤ ਸੁਹੇਲੇ ਤੇਰਾ
❋
❋
ਦਰਸ਼ਨ ਕਰਨ ਰੱਜ, ਰਜੋ ਤਮੋ ਸਤੋ ਸਤਿ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ । ਚੇਤ ਕਹੇ ਮੈਂ ਦਰ ਤੇਰੇ ਦਾ ਮੰਗਤਾ, ਭਿਖਾਰੀ ਨਜ਼ਰੀ ਆਈਆ। ਗੜ੍ਹ ਤੋੜ ਦੇ ਹਉਮੇ ਹੰਗਤਾ, ਹੰ ਬ੍ਰਹਮ ਦੇ ਸਮਝਾਈਆ । ਬੋਧ ਅਗਾਧਾ ਬਣ ਪੰਡਤਾ, ਸਤਿ ਸਤਿਵਾਦੀ ਦੇ ਸਮਝਾਈਆ। ਤੇਰੇ ਦਰ ਤੇ ਕਰਾਂ ਮਿੰਨਤਾ, ਨਿਉਂ ਨਿਉਂ ਸੀਸ ਝੁਕਾਈਆ। ਮਨੂਆ ਕਰੇ ਕੋਈ ਨਾ ਇਲਤਾ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਜੋ ਜੁਗ ਜੁਗ ਲੇਖਾ ਰਿਹਾ ਲਿਖਦਾ, ਉਹ ਪੂਰਾ ਦੇਣਾ ਕਰਾਈਆ। ਝਗੜਾ ਰਹੇ ਨਾ ਪੱਥਰ ਇੱਟ ਦਾ, ਮਾਟੀ ਖ਼ਾਕ ਨਾ ਕੋਇ ਲੜਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਗਹਿਰ ਗੰਭੀਰ ਆਤਮ ਪਰਮਾਤਮ ਰਹੇਂ ਦਿਸਦਾ, ਨਿਜ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਪਿਆਰ ਪਾ ਕੇ ਧੁਰ ਦੇ ਪਿਤ ਦਾ, ਪਤਿਪਰਮੇਸ਼ਵਰ ਗੋਦ ਉਠਾਈਆ। ਅੱਗੇ ਮਾਰਗ ਦੱਸਣਾ ਇਕ ਦਾ, ਏਕੰਕਾਰ ਜਣਾਈਆ। ਜੋ ਮਾਨਵ ਰੂਪ ਨਿਰਾਲੇ ਸਿਖ ਦਾ, ਸਤਿਗੁਰ ਹੋ ਕੇ ਵਿਚ ਜਾਣਾ ਸਮਾਈਆ। ਉਹਦਾ ਝਗੜਾ ਮਿਟ ਜਾਏ ਨਿਤ ਦਾ, ਆਵਣ ਜਾਵਣ ਰਹੇ ਨਾ ਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਚੇਤ ਕਹੇ ਮੇਰੇ ਦਿਆਲ, ਦੀਨਨ ਵੇਖ ਵਖਾਈਆ। ਸਦੀ ਚੌਧਵੀਂ ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਨਗਾਰਾ ਡੰਕ ਵਜਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਹੋ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਸਚ ਪ੍ਰੀਤੀ ਦੇਦੇ ਦਾਨ, ਦਰਦੀ ਹੋ ਕੇ ਝੋਲੀ ਪਾਈਆ। ਸਚ ਦੁਆਰ ਕਰੀਂ ਪ੍ਰਵਾਨ, ਪਰਮ ਪੁਰਖ ਤੇਰੀ ਸਰਨਾਈਆ। ਤੇਰੀ ਕਿਰਪਾ ਤੋਂ ਪਰੇ ਨਹੀਂ ਕੋਇ ਗਿਆਨ, ਮਿਲਾਵਣ ਵਾਲਾ ਨਜ਼ਰ ਕੋਇ ਨਾ ਆਈਆ। ਮਿਹਰ ਕਰ ਕੇ ਲੋਕਮਾਤ ਜਨ ਭਗਤਾਂ ਵੇਖੀਂ ਆਣ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਧੁਰ ਦੇ ਕਾਹਨ, ਸਚ ਸਰਨਾਈ ਦੇਣਾ ਮਾਣ, ਅਭਿਮਾਨ ਰਹਿਣ ਕੋਇ ਨਾ ਪਾਈਆ।
੧੭ ਚੇਤ ਸ਼ਹਿਨਸ਼ਾਹ ਸੰਮਤ ੪ ਪਿੰਡ ਦਾਉਦਪੁਰ ਜ਼ਿਲਾ ਕਪੂਰਥਲਾ ਡਾ੦ ਪਾਲ ਸਿੰਘ ਦੇ ਗ੍ਰਹਿ
ਗੋਬਿੰਦ ਪਿਆਰ ਦੀ ਛੋਟੀ ਕਰਦ, ਕ਼ਦਰ ਗੁਰਮੁਖਾਂ ਰਹੀ ਪਾਈਆ। ਗ਼ਰੀਬ ਨਿਮਾਣਿਆਂ ਵੰਡੇ ਦਰਦ, ਜਗ ਦੁਖੀਆਂ ਵੇਖ ਵਖਾਈਆ। ਡੱਲੇ ਦੀ ਅੰਦਰੇ ਅੰਦਰ ਦੀ ਅਰਜ਼, ਬੇਨੰਤੀ ਸਚ ਸੁਣਾਈਆ। ਜਿਸ ਨੂੰ ਹਉਮੇ ਦੀ ਹੋਵੇ ਮਰਜ਼, ਹੰਗਤਾ ਕੂੜ ਲੋਕਾਈਆ। ਗੋਬਿੰਦ ਫੇਰ ਤੇਰਾ ਕੀ ਫ਼ਰਜ਼, ਸਚ ਸਚ ਦੇ ਜਣਾਈਆ। ਗੋਬਿੰਦ ਹੱਸ ਕੇ ਕਿਹਾ ਜਿਸ ਵੇਲੇ ਕਲਜੁਗ ਹੋਵੇ ਅੰਧੇਰਾ ਗਰਦ, ਚਾਰ ਕੁੰਟ ਅੰਧੇਰਾ ਛਾਈਆ। ਮੈਂ ਨਿਰਗੁਣ ਧਾਰ ਪ੍ਰਗਟ ਹੋਵਾਂ ਜੋਧਾ ਸੂਰਬੀਰ ਮਰਦਾਨਾ ਮਰਦ, ਨਿਰਾਕਾਰ ਨਿਰੰਕਾਰ ਆਪਣਾ ਸੰਗ ਬਣਾਈਆ। ਖੇਲ ਵੇਖਾਂ ਫ਼ਰਸ਼ ਅਰਸ਼, ਅਰਸ਼ ਫ਼ਰਸ਼ ਆਪਣੀ ਕਾਰ ਕਮਾਈਆ। ਜਨ ਭਗਤਾਂ ਜਨਮ ਜਨਮ ਦੀ ਮੇਟਾਂ ਹਰਸ, ਪੂਰਬ ਹਵਸ ਪੂਰ ਕਰਾਈਆ। ਜੋਤੀ ਸ਼ਬਦੀ ਧਾਰ ਦੇਵਾਂ ਦਰਸ, ਆਦਰਸ਼ ਆਪਣਾ ਇਕ ਜਣਾਈਆ। ਉਹ ਸੰਮਤ ਸੁਹਾਵਣਾ ਸੰਮਤ ਸ਼ਹਿਨਸ਼ਾਹੀ ਦੇ ਚੌਥੇ ਬਰਸ, ਚੌਥੇ ਜੁਗ ਪੜਦਾ ਲਾਹੀਆ। ਚਾਰ ਕੁੰਟ ਦਹਿ
❋
❋
ਦਿਸ਼ਾ ਚਾਰ ਵਰਨ ਅਠਾਰਾਂ ਬਰਨ ਪੁੱਠੀ ਕਰਾਂ ਨਰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਛੋਟੀ ਕਰਦ ਕਹੇ ਮੈਂ ਜੁਗ ਜੁਗ ਵੇਖੀ ਕ਼ਤਲਗਾਹ, ਕ਼ਾਤਲ ਮਕ਼ਤੂਲ ਧਿਆਨ ਲਗਾਈਆ। ਗੁਰ ਅਵਤਾਰ ਪੈਗ਼ੰਬਰ ਹਿਰਦੇ ਵਿਚ ਰਾ, ਰਹਿਬਰ ਬਣ ਕੇ ਭੱਜਣ ਵਾਹੋ ਦਾਹੀਆ। ਸ਼ਬਦੀ ਸ਼ਬਦ ਸੰਦੇਸੇ ਦੇਂਦੇ ਰਹੇ ਸਲਾਹ, ਕਲਮਿਆਂ ਵਿਚ ਵਡਿਆਈਆ। ਨਾਉਂ ਨਿਰੰਕਾਰਾ ਗਏ ਜਣਾ, ਸ਼ਾਹ ਸਿਕਦਾਰਾ ਇਕ ਦਰਸਾਈਆ। ਭਵਿਖਤਾਂ ਵਿਚ ਗਏ ਲਿਖਾ, ਇਸ਼ਟਾਂ ਦਾ ਡੇਰਾ ਢਾਹੀਆ। ਜਿਸ ਵੇਲੇ ਜਲਵਾਗਰ ਆਵੇ ਆਪ ਖ਼ੁਦਾ, ਜਗਤ ਤਕੱਬਰੀ ਦਏ ਮਿਟਾਈਆ। ਲੇਖਾ ਜਾਣੇ ਦੋ ਜਹਾਂ, ਜਹਾਲਤ ਵੇਖੇ ਖ਼ਲਕ ਖ਼ੁਦਾਈਆ। ਸਾਹਿਬ ਸੁਆਮੀ ਫੇਰਾ ਪਾ, ਅੰਤਰਜਾਮੀ ਪੜਦਾ ਲਾਹੀਆ। ਨਾਮ ਖੰਡਾ ਬ੍ਰਹਿਮੰਡਾਂ ਇਕੋ ਦਏ ਚਮਕਾ, ਦੋ ਜਹਾਨਾਂ ਨਜ਼ਰ ਕਿਸੇ ਨਾ ਆਈਆ। ਮਨ ਕਲਪਣਾ ਕੂੜੀ ਕਿਰਿਆ ਦੰਗਾ ਦਏ ਮਿਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਾਰ ਆਪ ਸਮਝਾਈਆ। ਕਰਦ ਕਹੇ ਮੈਂ ਵੇਖਿਆ ਕ਼ਾਦਰ, ਕ਼ੁਦਰਤ ਦਾ ਕਰਤਾ ਨਜ਼ਰੀ ਆਈਆ। ਦੋ ਜਹਾਨਾਂ ਜੋਧਾ ਸੂਰਬੀਰ ਬਹਾਦਰ, ਬਲਧਾਰੀ ਧੁਰਦਰਗਾਹੀਆ। ਜੋ ਗੁਰ ਅਵਤਾਰ ਪੈਗ਼ੰਬਰਾਂ ਬਣੌਂਦਾ ਰਿਹਾ ਸੌਦਾਗਰ, ਜਗਤ ਵਣਜਾਰੇ ਰੂਪ ਵਟਾਈਆ। ਦਰਗਾਹ ਸਾਚੇ ਸਚ ਦੁਆਰੇ ਦੇਂਦਾ ਰਿਹਾ ਆਦਰ, ਮਿਹਰਵਾਨ ਮਹਿਬੂਬ ਮਿਹਰ ਨਜ਼ਰ ਟਿਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦੀਨ ਦੁਨੀ ਸਭ ਦੇ ਕਰਮ ਕਰਦਾ ਰਿਹਾ ਉਜਾਗਰ, ਉਜਰਤ ਅੱਗੇ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਦਰਸਾਈਆ। ਛੋਟੀ ਕਰਦ ਕਹੇ ਮੈਂ ਦੱਸਾਂ ਹਾਲ ਕ਼ਦੀਮ, ਕ਼ੁਦਰਤ ਦਾ ਮਾਲਕ ਦਇਆ ਕਮਾਈਆ। ਜਿਸ ਦਾ ਵਸੇਰਾ ਮਹਲ ਅਟਲ ਉਚ ਮਕਾਨ ਅਜ਼ੀਮ, ਆਲੀਸ਼ਾਨ ਸੋਭਾ ਪਾਈਆ। ਜੁਗ ਚੌਕੜੀ ਕਰਦਾ ਰਿਹਾ ਤਕ਼ਸੀਮ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਗੁਰ ਅਵਤਾਰ ਪੈਗ਼ੰਬਰ ਬਣੌਂਦਾ ਰਿਹਾ ਮੁਨੀਮ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਰਾਹ ਪ੍ਰਗਟਾਈਆ। ਨਿਰਗੁਣ ਸਰਗੁਣ ਦੱਸਦਾ ਰਿਹਾ ਸੀਨ, ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਪੜਦਾ ਆਪ ਉਠਾਈਆ। ਖੇਲ ਖਲੌਂਦਾ ਰਿਹਾ ਲੱਖ ਚੁਰਾਸੀ ਨਰ ਮਦੀਨ, ਤਨ ਵਜੂਦ ਮਹਿਬੂਬ ਆਪਣਾ ਹੁਕਮ ਵਰਤਾਈਆ। ਹੁਕਮ ਦਿੰਦਾ ਰਿਹਾ ਸ਼ਬਦ ਅਗੰਮੀ ਗੋਈਪੇਸ਼ੀਨ, ਪੇਸ਼ਤਰ ਆਪਣੀ ਕਾਰ ਕਮਾਈਆ। ਮਾਰਗ ਦੱਸਦਾ ਰਿਹਾ ਨਵੀਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਆਪ ਚੁਕਾਈਆ। ਕਰਦ ਕਹੇ ਮੈਂ ਸਭ ਤੋਂ ਨਿੱਕੀ, ਨਿੱਕਿਉਂ ਵੱਡੇ ਦਏ ਬਣਾਈਆ। ਮੈਂ ਜਾਚ ਸ਼ਬਦ ਖੰਡੇ ਤੋਂ ਸਿਖੀ, ਜੋ ਸਚਖੰਡ ਸੋਭਾ ਪਾਈਆ। ਮੇਰੀ ਵਾਰਤਾ ਚਾਰ ਜੁਗ ਕਿਸੇ ਨਾ ਡਿੱਠੀ, ਕਾਤਬ ਕ਼ਲਮ ਨਾ ਕੋਇ ਉਠਾਈਆ। ਕਲਜੁਗ ਅੰਤਮ ਮਾਰ ਦੁਹੱਥੜ ਪਿੱਟੀ, ਦਰਗਾਹ ਸਾਚੀ ਹਾਲ ਸੁਣਾਈਆ। ਪ੍ਰਭੂ ਮੈਂ ਮਿਲ ਗਈ ਵਿਚ ਮਿੱਟੀ, ਮੈਨੂੰ ਮਿਲੀ ਨਾ ਮਾਣ ਵਡਿਆਈਆ। ਆਹ ਲੈ ਅਸ਼ਟਭੁਜ ਵਾਲੀ ਚਿੱਠੀ, ਜੋ ਤੇਰੀ ਦੇਵਾ ਦੁਰਗਾ ਫੜਾਈਆ। ਜਿਸ ਦੇ ਪਿਛੇ ਬਣੀ ਟਿੱਪੀ, ਟੱਪਾ ਅੱਗੇ ਨਾ ਕੋਇ ਦ੍ਰਿੜਾਈਆ। ਤੇਰੀ ਧਾਰ ਅੱਗੇ ਕੋਇ ਨਾ ਦਿਸੀ, ਦਹਿ ਦਿਸ਼ਾ ਫੋਲ ਫੁਲਾਈਆ। ਸਦੀ ਚੌਧਵੀਂ ਆਈ ਵਿੱਚੀ, ਦੁੱਖਾਂ ਵਿਚ ਕੁਰਲਾਈਆ। ਤੇਰੀ ਬਦਲ ਕੇ ਆ ਗਈ ਮਿਤੀ, ਮਿਤ੍ਰ ਪਿਆਰਾ ਦਏ ਗਵਾਹੀਆ। ਜਨ ਭਗਤਾਂ ਅੰਤਰ ਧਾਰ ਦੇ ਮਿੱਠੀ, ਰਸ ਆਪਣਾ ਆਪ ਚਖਾਈਆ। ਖੇਲ ਵਖਾ ਜਗਤ ਅਨਡਿੱਠੀ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਜੋ ਆਤਮਾ ਤੇਰੇ ਦੁਆਰੇ ਵਿਕੀ, ਕ਼ੀਮਤ
❋
❋
ਉਨ੍ਹਾਂ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਪੜਦਾ ਦੇ ਉਠਾਈਆ। ਕਰਦ ਕਹੇ ਮੈਂ ਸਭ ਦਾ ਕਰਾਂ ਕ਼ਦਰ, ਕ਼ੁਦਰਤ ਤੇਰੀ ਵੇਖ ਵਖਾਈਆ। ਪ੍ਰਭ ਮੇਰੀ ਪੂਰੀ ਕਰ ਦੇ ਸੱਧਰ, ਸਧਨਾ ਸਾਫ਼ ਹੋ ਕੇ ਦਏ ਦੁਹਾਈਆ। ਜਿਹੜਾ ਕਰਦਾ ਸੀ ਬੱਕਰੇ ਕ਼ਤਲ, ਕ਼ਤਲਗਾਹ ਬਣਾਈਆ। ਜਿਸ ਵੇਲੇ ਵਖਾਇਆ ਤੂੰ ਓਸ ਨੂੰ ਆਪਣਾ ਵਤਨ, ਪੜਦਾ ਅੰਤਰ ਉਠਾਈਆ। ਉਸ ਕਰ ਕੇ ਪ੍ਰੇਮ ਦੀ ਬੰਦਨ, ਬੇਨੰਤੀ ਤੇਰੇ ਚਰਨਾਂ ਵਿਚ ਟਿਕਾਈਆ। ਤੂੰ ਖ਼ੁਸ਼ੀਆਂ ਨਾਲ ਲੱਗੋਂ ਹੱਸਣ, ਤਾਲੀ ਦਿਤੀ ਵਜਾਈਆ। ਪ੍ਰੇਮ ਨਾਲ ਕੀਤਾ ਬਚਨ, ਧੁਰ ਫ਼ਰਮਾਨਾ ਇਕ ਸੁਣਾਈਆ। ਜਿਸ ਵੇਲੇ ਕਲਜੁਗ ਕੂੜੀ ਕਿਰਿਆ ਸ੍ਰਿਸ਼ਟ ਸਬਾਈ ਲੱਗੀ ਫਸਣ, ਧਰਮ ਧਾਰ ਨਾ ਕੋਇ ਪ੍ਰਗਟਾਈਆ। ਸੰਤ ਸੁਹੇਲੇ ਕੂੜ ਕੁੜਿਆਰੇ ਪ੍ਰਭ ਚਰਨ ਦੁਆਰਿਉਂ ਲੱਗੇ ਨੱਠਣ, ਭੱਜਣ ਵਾਹੋ ਦਾਹੀਆ। ਜਗਤ ਆਸਾ ਕਾਰਨ ਪ੍ਰਭ ਦਾ ਨਾਮ ਸਾਰੇ ਜਪਣ, ਨਿਰਇਛਤ ਨਜ਼ਰ ਕੋਇ ਨਾ ਆਈਆ। ਕਾਇਆ ਮਾਟੀ ਭਾਂਡੇ ਹੋਏ ਸੱਖਣ, ਵਸਤ ਹੱਕ ਨਾ ਕੋਇ ਵਖਾਈਆ। ਤ੍ਰੈਗੁਣ ਮਾਇਆ ਅੱਗ ਲੱਗੀ ਮੱਚਣ, ਚਾਰ ਕੁੰਟ ਨਾ ਕੋਇ ਬੁਝਾਈਆ। ਗੁਰ ਅਵਤਾਰ ਪੈਗ਼ੰਬਰ ਪਤ ਨਾ ਰੱਖਣ, ਸਿਰ ਹੱਥ ਨਾ ਕੋਇ ਟਿਕਾਈਆ। ਮਨ ਕਲਪਣਾ ਸਾਰੇ ਟੱਪਣ, ਕੂਕ ਕੂਕ ਦੁਹਾਈਆ। ਕਿਸ ਬਿਧ ਓਸ ਵੇਲੇ ਭਗਤਾਂ ਆਵੇਂ ਪੈਜ ਰੱਖਣ, ਨਿਰਗੁਣ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਧਨੇ ਉਹ ਵੇਖ ਕਰਦ ਛੁਰੀ, ਸਾਚੀ ਸ਼ਰਅ ਦਿਆਂ ਦ੍ਰਿੜਾਈਆ। ਜਿਸ ਵੇਲੇ ਕਲਜੁਗ ਜੀਵਾਂ ਆਸਾ ਹੋਈ ਬੁਰੀ, ਬੁਰਿਆਰ ਦਿਸੇ ਲੋਕਾਈਆ। ਸਭ ਦੀ ਮਨਸਾ ਹੋਈ ਨਿਗੁਰੀ, ਸਤਿਗੁਰ ਸ਼ਬਦ ਨਾ ਕੋਇ ਸ਼ਨਵਾਈਆ। ਮਾਇਆ ਮਮਤਾ ਵਿਚ ਜਾਏ ਰੁੜ੍ਹੀ, ਨਾਮ ਮੁਹਾਣਾ ਵੰਝ ਨਾ ਕੋਇ ਵਖਾਈਆ। ਪਿਤਾ ਤੱਕੇ ਆਪਣੀ ਕੁੜੀ, ਨੇਤਰ ਅੱਖ ਉਠਾਈਆ। ਸੁਰਤੀ ਰਹੇ ਕਿਸੇ ਨਾ ਜੁੜੀ, ਸ਼ਬਦ ਰੰਗ ਨਾ ਕੋਇ ਰੰਗਾਈਆ। ਦੀਨ ਦੁਨੀ ਜਾਵੇ ਰੁੜ੍ਹੀ, ਅੱਗੇ ਹੋ ਨਾ ਕੋਇ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਪੁਰਖ ਅਕਾਲ ਕਹੇ ਸਧਨੇ ਤੱਕ ਲੈ ਆਪਣੀ ਕਰਦ ਓਹੋ ਹਕ਼ੀਕ਼ੀ, ਹੱਕ ਦਿਆਂ ਜਣਾਈਆ। ਜਿਸ ਵਿਚ ਰਹੀ ਨਾ ਕਿਸੇ ਕੋਈ ਤੌਫ਼ੀਕ਼ੀ, ਤੋਹਫ਼ਾ ਦੇਵੇ ਨਾ ਧੁਰ ਖ਼ੁਦਾਈਆ। ਦੀਨ ਮਜ਼੍ਹਬ ਬਣੇ ਸ਼ਰੀਕੀ, ਲਾਸ਼ਰੀਕ ਮੇਲ ਨਾ ਕੋਇ ਮਿਲਾਈਆ। ਓਸ ਵੇਲੇ ਸਦੀ ਚੌਧਵੀਂ ਜਾਣੀ ਬੀਤੀ, ਆਪਣਾ ਪੰਧ ਮੁਕਾਈਆ। ਪੁਰਖ ਅਕਾਲ ਸਭ ਦੀ ਬਦਲ ਦੇਵੇ ਰੀਤੀ, ਰੀਤੀਵਾਨ ਵੇਖ ਵਖਾਈਆ। ਝਗੜਾ ਮੁਕਾ ਕੇ ਮੰਦਰ ਮਸੀਤੀ, ਮਸਲਾ ਇਕੋ ਦਏ ਸਮਝਾਈਆ। ਵੇਖੋ ਖੇਲ ਜਗਤ ਅਨਡੀਠੀ, ਅਨਡਿੱਠੜੀ ਕਾਰ ਕਮਾਈਆ। ਜਨ ਭਗਤਾਂ ਲਾ ਇਕ ਬਗ਼ੀਚੀ, ਮਾਲੀ ਹੋ ਕੇ ਸੇਵ ਕਮਾਈਆ। ਜਿਹੜੀ ਗੋਬਿੰਦ ਖ਼ੂਨ ਧਾਰ ਕੱਢੇ ਆਪਣੀ ਵਿਚੋਂ ਚੀਚੀ, ਮਸਤਕ ਟਿੱਕੇ ਧੁਰ ਦਾ ਰੰਗ ਰੰਗਾਈਆ। ਸਾਚਾ ਕਲਮਾ ਦੱਸ ਨਾਮ ਹਕ਼ੀਕ਼ੀ, ਸਚ ਸਚ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਧੁਰ ਦਾ ਘਰ, ਗ੍ਰਹਿ ਮੰਦਰ ਅੰਦਰ ਪੜਦਾ ਆਪ ਉਠਾਈਆ। ਸਧਨਾ ਕਹੇ ਮੈਂ ਕਰਦ ਕੀ ਤੱਕਾਂ, ਨੇਤਰ ਅੱਖ ਖੁਲ੍ਹਾਈਆ। ਮੈਂ ਤੇਰਾ ਵਿਕਾਰੀ ਬੱਚਾ, ਵਿਭਚਾਰੀ ਨਜ਼ਰੀ ਆਈਆ। ਤੂੰ ਸਾਹਿਬ ਸੁਆਮੀ ਸੱਚਾ, ਸਚ ਤੇਰੀ ਸਰਨਾਈਆ। ਮੇਰੀਆਂ ਸ਼ਰਮਾਵਣ ਤੈਥੋਂ ਅੱਖਾਂ, ਨੇਤਰ ਨੈਣ ਨਾ ਕੋਇ ਉਠਾਈਆ। ਤੇਰੇ ਚਰਨ ਕਵਲ ਢੱਠਾਂ, ਮੰਗਾਂ ਇਕ ਸਰਨਾਈਆ। ਪ੍ਰਭੂ ਸਦਾ ਗ਼ਲਤੀਆਂ ਹੁੰਦੀਆਂ ਪੰਜਾਂ ਤੱਤਾਂ ਅੱਠਾਂ, ਸਾਫ਼ ਨਜ਼ਰ ਕੋਇ ਨਾ
❋
❋
ਆਈਆ। ਤੇਰੇ ਅੱਗੇ ਵਾਸਤਾ ਘੱਤਾਂ, ਨਿਉਂ ਨਿਉਂ ਲਾਗਾਂ ਪਾਈਆ। ਸਦੀ ਚੌਧਵੀਂ ਸਭ ਦੀਆਂ ਮਾਰੀਆਂ ਜਾਣੀਆਂ ਮੱਤਾਂ, ਬੁੱਧੀ ਬਬੇਕ ਨਾ ਕੋਇ ਰਖਾਈਆ। ਵਾਸਤਾ ਪਾਵਾਂ ਜੋੜ ਕੇ ਹੱਥਾਂ, ਨਿਉਂ ਨਿਉਂ ਲਾਗਾਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਦਏ ਖੁਲ੍ਹਾਈਆ। ਸਧਨਾ ਕਹੇ ਮੇਰੇ ਮਿਹਰਵਾਨ, ਮਹਿਬਾਨ ਤੇਰੀ ਸਰਨਾਈਆ। ਮੈਂ ਮੰਗਾਂ ਮੰਗ ਬਣ ਅਨਜਾਣ, ਬੁਧਹੀਣ ਅਖਵਾਈਆ। ਕਲਜੁਗ ਅੰਤਮ ਵੇਖ ਮਾਰ ਧਿਆਨ, ਤੇਰੀ ਬੇਪ੍ਰਵਾਹੀਆ। ਚਾਰੋਂ ਕੁੰਟ ਸ਼ਰਅ ਸ਼ੈਤਾਨ, ਸ਼ਰੀਅਤ ਕਰੇ ਲੜਾਈਆ। ਸਤਿ ਧਰਮ ਤੇ ਦਿਸੇ ਨਾ ਕੋਈ ਇਨਸਾਨ, ਇਨਸਾਨੀਅਤ ਨਾਤਾ ਗਈ ਤੁੜਾਈਆ। ਤੇਰੇ ਸੰਤ ਸੁਹੇਲੇ ਜਨ ਭਗਤ ਅੰਤਰ ਅੰਤਰ ਕੁਰਲਾਣ, ਕੂਕ ਕੂਕ ਸੁਣਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਣ, ਗਾਵਤ ਗਾ ਗਾ ਵੱਜੇ ਵਧਾਈਆ। ਉਨ੍ਹਾਂ ਕਿਸ ਬਿਧ ਮਿਲਿਆ ਆਣ, ਹਰਿ ਪ੍ਰਭ ਸਾਚੇ ਦੇ ਦ੍ਰਿੜਾਈਆ। ਅਬਿਨਾਸ਼ੀ ਕਰਤਾ ਕਹੇ ਸਧਨੇ ਕਰ ਧਿਆਨ, ਸਦਾ ਇਕ ਸੁਣਾਈਆ। ਮੈਂ ਖ਼ਾਲਕ ਪ੍ਰਿਤਪਾਲਕ ਵਾਲੀ ਦੋ ਜਹਾਨ, ਲੱਖ ਚੁਰਾਸੀ ਫੋਲ ਫੁਲਾਈਆ। ਜਿਸ ਵੇਲੇ ਮੇਰਾ ਵੇਲਾ ਵਕ਼ਤ ਪਹੁੰਚਿਆ ਆਣ, ਘੜੀ ਪਲ ਆਪਣੀ ਵੰਡ ਵਖਾਈਆ। ਓਸ ਵੇਲੇ ਪ੍ਰਗਟ ਹੋਵਾਂ ਨਿਰਗੁਣ ਧਾਰ ਨੌਜਵਾਨ, ਜੋਤੀ ਜਾਤਾ ਫੇਰਾ ਪਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰਮੁਖ ਲਵਾਂ ਪਛਾਣ, ਲੱਖ ਚੁਰਾਸੀ ਵਿਚੋਂ ਫੋਲ ਫੁਲਾਈਆ। ਦਰ ਘਰ ਠਾਂਡੇ ਸਵਾਮੀ ਹੋ ਕੇ ਅੰਤਜਾਮੀ ਹੋ ਕੇ ਮਿਲਾਂ ਆਣ, ਆਪ ਅਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪਰਦਾ ਰਿਹਾ ਉਠਾਈਆ। ਪੜਦਾ ਚੁੱਕਕੇ ਮਿਟਾਵਾਂ ਉਹਲਾ, ਭੇਵ ਰਹੇ ਨਾ ਰਾਈਆ। ਕਰ ਪ੍ਰਕਾਸ਼ ਕਾਇਆ ਚੋਲਾ, ਚੋਲਾ ਚੋਲੇ ਵਿਚੋਂ ਬਦਲਾਈਆ। ਪ੍ਰਗਟ ਹੋ ਕੇ ਉਪਰ ਧੌਲਾ, ਧਰਨੀ ਧਰਤ ਧਵਲ ਸੁਹਾਈਆ। ਨਿਰਗੁਣ ਧਾਰ ਹੋ ਕੇ ਮੌਲਾ, ਹਰ ਘਟ ਵੇਖਾਂ ਚਾਈਂ ਚਾਈਂਆ। ਕਲਜੁਗ ਕੂੜੀ ਕਿਰਿਆ ਤੱਕੋ ਰੌਲਾ, ਦਹਿ ਦਿਸ਼ਾ ਫੋਲ ਫੁਲਾਈਆ। ਜਨ ਭਗਤਾਂ ਭਾਰ ਕਰਾਂ ਹੌਲਾ, ਕਰਮਾਂ ਗੰਢ ਨਾ ਕੋਇ ਉਠਾਈਆ। ਇਕੋ ਦੱਸਾਂ ਧੁਰ ਦਾ ਢੋਲਾ, ਤੂੰ ਮੇਰਾ ਮੈਂ ਤੇਰਾ ਦੂਜੀ ਵੰਡ ਨਾ ਕੋਇ ਵੰਡਾਈਆ। ਤੇਰਾ ਪੂਰਾ ਕਰਾਂ ਇਕ਼ਰਾਰ ਕੌਲਾ, ਕੀਤਾ ਕੌਲ ਭੁਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਵਖਾਈਆ। ਸਧਨੇ ਏਸੇ ਤੇਰੀ ਕਰਦ ਨੂੰ ਲਾਵਾਂ ਧੱਕਾ, ਜੋ ਹੱਥੋਂ ਦਿਤੀ ਸੁਟਾਈਆ। ਕਸਾਈ ਕੋਈ ਰਹਿਣ ਨਾ ਦੇਵਾਂ ਮਦੀਨਾ ਮੱਕਾ, ਮਕ਼ਬਰਿਆਂ ਵਾਲੇ ਨਾਲ ਮਿਲਾਈਆ। ਜਨ ਭਗਤਾਂ ਦਾ ਨਾਤਾ ਕਰਾਂ ਪੱਕਾ, ਨਾ ਕੋਈ ਤੋੜੇ ਤੋੜ ਤੁੜਾਈਆ। ਆਤਮ ਪਰਮਾਤਮ ਬਣਾ ਸਕਾ, ਸੱਜਣ ਇਕੋ ਇਕ ਅਖਵਾਈਆ। ਲਹਿਣਾ ਦੇਣਾ ਦੇਵਾਂ ਹੱਥੋ ਹੱਥਾ, ਜਗਤ ਉਧਾਰ ਨਾ ਕੋਇ ਵਖਾਈਆ। ਸਭ ਦੇ ਅੰਤਰ ਨਿਰੰਤਰ ਆਪਣੇ ਨਾਮ ਦੀ ਭਰ ਕੇ ਸੱਤਾ, ਸਤਿ ਸਤਿਵਾਦੀ ਹੋ ਕੇ ਦਇਆ ਕਮਾਈਆ। ਨਿਜ ਨੇਤਰ ਖੋਲ੍ਹ ਕੇ ਅੱਖਾਂ, ਘਰ ਘਰ ਕਰਾਂ ਰੁਸ਼ਨਾਈਆ। ਭਗਤਾਂ ਦੇ ਅੰਦਰ ਬਹਿ ਕੇ ਵਸਾਂ, ਵਾਸਤਾ ਆਪਣੇ ਨਾਲ ਜੁੜਾਈਆ। ਕਲਜੁਗ ਰੈਣ ਅੰਧੇਰੀ ਮੇਟਾਂ ਮੱਸਾ, ਅਮਾਵਸ ਪੜਦਾ ਆਪ ਉਠਾਈਆ। ਧੁਰ ਦਾ ਮਾਰਗ ਇਕੋ ਦੱਸਾਂ, ਦਹਿ ਦਿਸ਼ਾ ਕਰ ਪੜ੍ਹਾਈਆ। ਜਨ ਭਗਤ ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸਾਂਝਾ ਜਾਪ ਜਪਾ, ਨਾਮ ਇਕੋ ਇਕ ਵਡਿਆਈਆ। ਧੁਰਦਰਗਾਹੀ ਦੇ ਕੇ ਅਗੰਮੀ ਗੱਫ਼ਾ, ਸ਼ਬਦ ਭੰਡਾਰੇ ਨਾਲ ਭਰਾਈਆ। ਪਿਛਲੀ ਕਿਰਿਆ ਕਰ ਕੇ ਰਫ਼ਾ, ਰਫ਼ਾਕ਼ਤ ਇਕੋ ਨਾਲ ਜੁੜਾਈਆ। ਤੇਰੀ ਨਿੱਕੀ ਕਰਦ ਦਾ ਨਫ਼ਾ, ਜਨ ਭਗਤਾਂ ਦੀ ਝੋਲੀ ਪਾਈਆ। ਫੇਰ ਉਠ ਜਾਏ
❋
❋
ਮਲੇਛ ਦੀ ਸਫ਼ਾ, ਕੂੜੀ ਕਿਰਿਆ ਕਰੇ ਸਫ਼ਾਈਆ। ਧੁਰ ਦੀ ਧਾਰ ਹੁਕਮ ਲਗਾ ਕੇ ਦਫ਼ਾ, ਜਿਸ ਦੀ ਹਿੰਦਸਾ ਵੰਡ ਨਾ ਕੋਇ ਰਖਾਈਆ। ਪੁਰਖ ਅਕਾਲ ਕਦੇ ਨਾ ਹੋਵੇ ਖ਼ਫ਼ਾ, ਕਰਮਾਂ ਦੀ ਸਜ਼ਾ ਦਏ ਭੁਗਤਾਈਆ। ਓਨਾਂ ਚਿਰ ਲੱਗੇ ਨਾ ਕਿਸੇ ਨੂੰ ਪਤਾ, ਜਿੰਨਾਂ ਚਿਰ ਨਾ ਆਪ ਸਮਝਾਈਆ । ਭੇਵ ਪਾਏ ਨਾ ਕੋਈ ਤਪਾ, ਤਪੀਸ਼ਰ ਅੱਖ ਨਾ ਕੋਇ ਖੁਲ੍ਹਾਈਆ। ਜਿਸ ਵੇਲੇ ਗੁਰ ਅਵਤਾਰ ਪੈਗ਼ੰਬਰਾਂ ਦਾ ਕਲਜੁਗ ਲਹਿਣੇ ਦਾ ਖ਼ਤਮ ਕੀਤਾ ਟੱਪਾ, ਅੱਗੇ ਮੁਨਿਆਦ ਨਾ ਕੋਇ ਵਧਾਈਆ। ਚਾਰ ਜੁਗ ਦਾ ਲੇਖਾ ਠੱਪਾ, ਮੋਹਰ ਆਪਣੀ ਨਾਮ ਲਗਾਈਆ । ਅੱਗੇ ਭਗਤਾਂ ਮਾਰਗ ਦੱਸ ਕੇ ਸੱਚਾ, ਸਚ ਸਚ ਜਣਾਈਆ। ਕਰ ਪ੍ਰਕਾਸ਼ ਕਾਇਆ ਮਾਟੀ ਕੋਠਾ ਕੱਚਾ, ਕੰਚਨ ਗੜ੍ਹ ਸੁਹਾਈਆ । ਸਤਿ ਧਰਮ ਦਾ ਖੋਲ੍ਹ ਕੇ ਹੱਟਾ, ਇਕੋ ਵਣਜ ਵਖਾਈਆ। ਪ੍ਰਭ ਦੇ ਨਾਮ ਦਾ ਪੂਜਾ ਪਾਠ ਵਿਚ ਅੱਗੇ ਲਏ ਨਾ ਕੋਈ ਪੈਸਾ ਟਕਾ, ਰੀਤੀ ਨੀਤੀ ਦੇਣੀ ਸਮਝਾਈਆ। ਜਿਹੜਾ ਮੁਲਾ ਸ਼ੇਖ਼ ਮੁਸਾਇਕ ਪੰਡਤਾਂ ਪ੍ਰਭ ਦੇ ਨਾਮ ਉਤੇ ਗੱਫ਼ਾ ਛਕਾ, ਸਭ ਨੂੰ ਦੇਣੀ ਸਜ਼ਾਈਆ। ਰਾਏ ਧਰਮ ਉਨ੍ਹਾਂ ਦੀਆਂ ਬੰਨ੍ਹੇ ਨਸਾਂ, ਬੰਦੀਖ਼ਾਨਾ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਸਮਝਾਈਆ। ਕਰਦ ਕਹੇ ਸੁਣ ਮੇਰੇ ਭਗਵੰਤ, ਹਰਿ ਕਰਤੇ ਦਿਆਂ ਜਣਾਈਆ। ਮੈਂ ਵੀ ਵੇਖਾਂ ਤੇਰਾ ਕਲਜੁਗ ਅੰਤ, ਅੰਤਸ਼ਕਰਨ ਪੜਦਾ ਦਿਆਂ ਉਠਾਈਆ। ਮੈਂ ਪਹਿਲੋਂ ਕੱਟਣੇ ਜਿਹੜੇ ਤੇਰੇ ਨਾਮ ਦੇ ਝੂਠੇ ਸੰਤ, ਸਤਿ ਸਤਿ ਨਾ ਕੋਇ ਸਮਾਈਆ। ਪੜ੍ਹ ਕੇ ਪੁਸਤਕ ਧੋਖੇ ਦਿੰਦੇ ਜੰਤ, ਜੁਗਤ ਸਕੇ ਨਾ ਕੋਇ ਵਖਾਈਆ। ਜਿਨ੍ਹਾਂ ਤਕਿਆ ਨਹੀਂ ਤੂੰ ਸਵਾਮੀ ਕੰਤ, ਮਿਲਾਵਾ ਮੇਲ ਨਾ ਕੋਇ ਮਿਲਾਈਆ। ਓਹ ਰਹਿਣ ਨਹੀਂ ਦੇਣੇ ਪੰਡਤ, ਜਿਹੜੇ ਅੱਖਰਾਂ ਦੀ ਕਰਨ ਪੜ੍ਹਾਈਆ। ਓਹ ਗ੍ਰੰਥੀ ਨਹੀਂ ਰਹਿਣ ਦੇਣੇ ਜਿਹੜੇ ਪਾਠ ਦੇ ਹੋਵਣ ਮੰਗਤ, ਗੁਰਮੁਖਾਂ ਅੱਗੇ ਝੋਲੀਆਂ ਡਾਹੀਆ। ਸਭ ਤੋਂ ਉਤੱਮ ਸ੍ਰੇਸ਼ਟ ਗੁਰਮੁਖਾਂ ਦੀ ਬਣੌਣੀ ਸੰਗਤ, ਚਾਰ ਵਰਨ ਅਠਾਰਾਂ ਬਰਨ ਖੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਜ਼ਰ ਕੋਇ ਨਾ ਆਈਆ। ਕਰਦ ਕਹੇ ਪ੍ਰਭ ਮੇਰੀ ਮਿੰਨਤ, ਨਿਉਂ ਨਿਉਂ ਸੀਸ ਝੁਕਾਈਆ। ਕੂੜ ਕਲਪਨਾ ਮੇਟ ਦੇ ਇੱਲਤ, ਸ਼ਰਅ ਨਾ ਕੋਇ ਲੜਾਈਆ। ਧਰਤੀ ਉਤੇ ਰਹੇ ਨਾ ਕੋਈ ਤੇਰਾ ਨਿੰਦਕ, ਦੁਸ਼ਟ ਦੁਰਾਚਾਰ ਦੇ ਖਪਾਈਆ। ਮੈਂ ਸਦਾ ਮੰਗਦੀ ਤੇਰੇ ਭਗਤਾਂ ਦੀ ਮਿੱਲਤ, ਮਿਲ ਮਿਲ ਖ਼ੁਸ਼ੀ ਮਨਾਈਆ। ਧੰਨ ਭਾਗ ਮੈਂ ਤਕੀ ਧੁਰ ਦੀ ਇਕੋ ਸਿੰਮਤ, ਜਿਸ ਦਾ ਰੁਖ਼ ਨਾ ਕੋਇ ਉਲਟਾਈਆ। ਮੇਰਾ ਸੰਸਾ ਮਿਟਿਆ ਦੂਰ ਹੋਈ ਚਿੰਤ, ਗ਼ਮੀ ਗ਼ਮਖ਼ਾਰ ਦਿਤੀ ਗੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿਵਾਦ ਤੇਰੇ ਧਰਮ ਦਾ ਹੋਵੇ ਸਿਦਕ, ਸਬਰ ਵਿਚ ਸਾਬਰ ਹੋ ਕੇ ਇਕੋ ਨਜ਼ਰੀ ਆਈਆ।
੧੮ ਚੇਤ ਸ਼ਹਿਨਸ਼ਾਹੀ ਸੰਮਤ ੪ ਪਿੰਡ ਬਲੋ ਵਾਲੀ ਜ਼ਿਲਾ ਅੰਮ੍ਰਿਤਸਰ ਗਿਰਧਾਰਾ ਸਿੰਘ ਦੇ ਗ੍ਰਹਿ
ਚੇਤ ਕਹੇ ਮੈਂ ਫਿਰਦਾ ਚਾਰ ਕੂਟ, ਦਹਿ ਦਿਸ਼ਾ ਭੱਜਾਂ ਵਾਹੋ ਦਾਹੀਆ। ਪਰਮ ਪੁਰਖ ਦਾ ਲੱਭਦਾ ਫਿਰਾਂ ਸਬੂਤ, ਲੱਖ ਚੁਰਾਸੀ ਜੀਵ ਜੰਤ ਫੋਲ ਫੁਲਾਈਆ। ਰਾਹ ਤੱਕਾਂ ਹੱਕ ਮਹਿਬੂਬ, ਪਾਰਬ੍ਰਹਮ ਪਤਿਪਰਮੇਸ਼ਵਰ ਧਿਆਨ ਲਗਾਈਆ। ਨਿਰਗੁਣ ਸਰਗੁਣ ਪਾਰ ਕਰ ਹਦੂਦ, ਘਰ ਇਕੋ ਵੇਖ ਵਖਾਈਆ। ਜਿਥੇ ਨਹੀਂ ਦਵੈਤ ਦੂਜ, ਦੁਤੀਆ ਭਾਉ ਨਾ ਕੋਇ ਬਣਾਈਆ। ਸਚ ਸਵਾਮੀ ਜਾਏ ਸੂਝ, ਅੰਤਰਜਾਮੀ ਸੋਭਾ ਪਾਈਆ।
❋
❋
ਮੰਜ਼ਲ ਮਿਲੇ ਹੱਕ ਮਕ਼ਸੂਦ, ਦਰਗਾਹ ਸਾਚੀ ਵੱਜੇ ਵਧਾਈਆ। ਕਲਜੁਗ ਕੂੜੀ ਕਿਰਿਆ ਕਰਾਵੇ ਕੂਚ, ਕੂਚਾ ਗਲੀ ਕਰੇ ਸਫ਼ਾਈਆ। ਭਾਗ ਲਗਾ ਕੇ ਕਾਇਆ ਮਾਟੀ ਪੰਜ ਭੂਤ, ਅਦਭੁਤ ਆਪਣਾ ਰੂਪ ਵਖਾਈਆ। ਸ਼ਬਦ ਅਗੰਮਾ ਉਠਾਏ ਦੂਤ, ਧੁਰ ਦਾ ਹੁਕਮ ਇਕ ਜਣਾਈਆ। ਨਿਰਵੈਰ ਪੁਰਖ ਹੋਵੇ ਮੌਜੂਦ, ਮਜਲਸ ਭਗਤਾਂ ਨਾਲ ਰਖਾਈਆ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਕਰੇ ਨੇਸਤੋਨਾਬੂਦ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਮਾਤ ਪ੍ਰਗਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਦਏ ਖੁਲ੍ਹਾਈਆ। ਚੇਤ ਕਹੇ ਮੈਂ ਉਠ ਉਠ ਨੱਠਾਂ, ਭੱਜਾਂ ਵਾਹੋ ਦਾਹੀਆ। ਚਾਰ ਵਰਨ ਅਠਾਰਾਂ ਬਰਨ ਖੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਦੱਸਾਂ, ਦਹਿ ਦਿਸ਼ਾ ਹੁਕਮ ਵਰਤਾਈਆ। ਸਾਧ ਸੰਤ ਜਗਤ ਫ਼ਕੀਰ ਸ਼ਾਹ ਹਕੀਰ ਨਿਜ ਨੇਤਰ ਖੋਲ੍ਹੋ ਅੱਖਾਂ, ਆਖ਼ਰ ਪੜਦਾ ਦਿਆਂ ਚੁਕਾਈਆ। ਭੇਵ ਖੁਲ੍ਹਾਵਾਂ ਨਿਰਗੁਣ ਧਾਰ ਤੀਰਥ ਤੱਟਾਂ, ਅੱਠ ਸੱਠਾਂ ਪੜਦਾ ਲਾਹੀਆ। ਜਨ ਭਗਤਾਂ ਅੰਤਰ ਨਿਰੰਤਰ ਹੋ ਕੇ ਵਸਾਂ, ਰੂਪ ਰੰਗ ਰੇਖ ਸਮਝ ਕੋਇ ਨਾ ਪਾਈਆ। ਸੁਨੇਹੜੇ ਵਿਚ ਨਾਤਾ ਕਰਾਂ ਪੱਕਾ, ਆਤਮ ਪਰਮਾਤਮ ਮੇਲ ਮਿਲਾਈਆ। ਜਗਤ ਵਾਸਨਾ ਰਹੇ ਕੋਈ ਨਾ ਰੱਟਾ, ਝਗੜਾ ਦਿਸੇ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸਾ ਨਰ ਨਰੇਸ਼ਾ ਏਕੰਕਾਰਾ ਅਗੰਮ ਅਪਾਰਾ ਆਪਣਾ ਆਪ ਜਣਾਈਆ। ਚੇਤ ਕਹੇ ਮੈਂ ਚਾਰ ਕੁੰਟ ਰਿਹਾ ਨੱਸ, ਬਣ ਪਾਂਧੀ ਪੰਧ ਮੁਕਾਈਆ। ਹੁਕਮ ਸੰਦੇਸ਼ਾ ਰਿਹਾ ਦੱਸ, ਅਗੰਮ ਨਾਦ ਸ਼ਨਵਾਈਆ। ਪ੍ਰੇਮ ਪ੍ਰੀਤੀ ਮੁਹੱਬਤ ਦੇਵਾਂ ਰਸ, ਰਸਤਾ ਇਕੋ ਇਕ ਪ੍ਰਗਟਾਈਆ। ਵੇਖੋ ਖੇਲ ਪੁਰਖ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਜੋ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਾਵੇ ਰਥ, ਬਣ ਰਥਵਾਹੀ ਆਪਣਾ ਹੁਕਮ ਵਰਤਾਈਆ। ਸੋ ਦੀਨ ਦਿਆਲਾ, ਪੁਰਖ ਅਕਾਲਾ ਜੋਤੀ ਜਾਤਾ ਹੋ ਪ੍ਰਗਟ, ਧਰਮ ਦੁਆਰਾ ਹੱਟ ਇਕ ਖੁਲ੍ਹਾਈਆ। ਦੁਰਮਤ ਮੈਲ ਜਗਤ ਜਗਿਆਸੂ ਦੇਵੇ ਕੱਟ, ਕਟਾਕਸ਼ ਆਪਣਾ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਠਾਂਡਾ ਇਕ ਸਮਝਾਈਆ। ਦਰ ਠਾਂਡਾ ਵੇਖੋ ਅਗੰਮ, ਹਰਿ ਵੱਡਾ ਵਡ ਵਡਿਆਈਆ। ਹਰਖ ਸੋਗ ਰਹੇ ਨਾ ਗ਼ਮ, ਚਿੰਤਾ ਚਿਖਾ ਨਾ ਕੋਇ ਜਲਾਈਆ। ਝਗੜਾ ਮੁਕੇ ਪਵਣ ਸੁਆਸੀ ਦਮ, ਦਾਮਨਗੀਰ ਇਕੋ ਬੇਪਰਵਾਹੀਆ। ਸਤਿ ਸਚ ਦਾ ਦੇਵੇ ਅਗੰਮਾ ਧਨ, ਨਾਉਂ ਨਿਰੰਕਾਰਾ ਇਕ ਦ੍ਰਿੜਾਈਆ। ਹੱਡ ਮਾਸ ਝਗੜਾ ਰਹੇ ਨਾ ਚੰਮ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਚਾਰ ਵਰਨ ਅਠਾਰਾਂ ਬਰਨ ਬੇੜਾ ਦੇਵੇ ਬੰਨ੍ਹ, ਖੇਵਟ ਖੇਟਾ ਧੁਰਦਰਗਾਹੀਆ। ਨੇਤਰ ਨੈਣ ਰਹੇ ਕੋਇ ਨਾ ਅੰਨ੍ਹ, ਨਿਜ ਲੋਚਨ ਨੈਣ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਠਾਂਡਾ ਇਕ ਪ੍ਰਗਟਾਈਆ। ਦਰ ਠਾਂਡਾ ਵੇਖੋ ਹਰਿ ਕਾ ਦੁਆਰ, ਗ੍ਰਹਿ ਮੰਦਰ ਵੱਜੇ ਵਧਾਈਆ । ਜਿਸ ਗ੍ਰਹਿ ਬੈਠਾ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਾਹੋ ਭੂਪ ਸੋਭਾ ਪਾਈਆ। ਕਰਨੀ ਦਾ ਕਰਤਾ ਕ਼ੁਦਰਤ ਦਾ ਮਾਲਕ ਖੇਲ ਕਰੇ ਅਗੰਮ ਅਪਾਰ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਦਿਤਾ ਨਿਵਾਰ, ਕਲਜੁਗ ਅੰਤਮ ਲਹਿਣਾ ਦਏ ਮੁਕਾਈਆ। ਲੇਖਾ ਲੈ ਗੁਰੂ ਅਵਤਾਰ, ਪੈਗ਼ੰਬਰਾਂ ਆਪਣਾ ਹੁਕਮ ਮਨਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਦਰ ਭਿਖਾਰ, ਦਰ ਠਾਂਡੇ ਬੈਠੇ ਅਲਖ ਜਗਾਈਆ। ਹੁਕਮ ਦੇਵੇ ਹਾਕਮ ਆਪਣੀ ਧਾਰ, ਧਰਨੀ ਧਰਤ ਧਵਲ ਧੌਲ ਮਿਲੇ ਵਡਿਆਈਆ।
❋
❋
ਨਾਮ ਡੰਕਾ ਰਾਓ ਰੰਕਾਂ ਸ੍ਰਿਸ਼ਟ ਸਬਾਈ ਕਰੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਜਣਾਈਆ। ਸਵਾਮੀ ਮੀਤਾ ਠਾਂਡਾ ਸੀਤਾ ਤ੍ਰੈਗੁਣ ਅਤੀਤਾ ਤ੍ਰੈਭਵਨ ਦੇਵੇ ਉਠਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਆਰਾ ਏਕੰਕਾਰਾ ਵਡ ਭੰਡਾਰੀ ਆਪ ਭਰਾਈਆ। ਚੇਤ ਕਹੇ ਮੈਂ ਰਿਹਾ ਤਕ, ਤਾਕ਼ਤ ਅਵਰ ਰਹੀ ਨਾ ਰਾਈਆ। ਚਾਰ ਜੁਗ ਗਏ ਥੱਕ, ਬਣ ਬਣ ਪਾਂਧੀ ਰਾਹੀਆ। ਕ਼ੀਮਤ ਮਿਲੇ ਕਿਸੇ ਨਾ ਹੱਕ, ਅਸਲੀਅਤ ਅਸਲ ਨਾ ਕੋਇ ਵਡਿਆਈਆ । ਧਰਮ ਦੁਆਰ ਰਿਹਾ ਨਾ ਹੱਟ, ਹਟਵਾਣੇ ਬੈਠੇ ਮੁਖ ਛੁਪਾਈਆ। ਦੁਰਮਤ ਮੈਲ ਸਕੇ ਕੋਈ ਨਾ ਕੱਟ, ਕਟਾਕਸ਼ ਨਿਰਾਲਾ ਤੀਰ ਨਾ ਕੋਇ ਚਲਾਈਆ। ਕਰੇ ਖੇਲ ਪੁਰਖ ਸਮਰੱਥ, ਹਰਿ ਕਰਤਾ ਵਡ ਵਡਿਆਈਆ। ਨਿਰਗੁਣ ਜੋਤ ਕਰ ਪ੍ਰਗਟ, ਊਚੋ ਊਚ ਪੜਦਾ ਦਏ ਉਠਾਈਆ। ਸ਼ਬਦ ਅਗੰਮੀ ਲਾ ਕੇ ਸੱਟ, ਸੋਈ ਸੁਰਤੀ ਲਏ ਜਗਾਈਆ। ਕਰ ਪ੍ਰਕਾਸ਼ ਲਟ ਲਟ, ਅੰਧ ਅੰਧੇਰ ਦਏ ਮਿਟਾਈਆ। ਬਹੱਤਰ ਨਾੜ ਨਾ ਉਬਲੇ ਰਤ, ਗੁਰਮੁਖ ਰਤਨ ਅਮੋਲਕ ਹੀਰੇ ਲਏ ਪ੍ਰਗਟਾਈਆ। ਅੰਤਰ ਨਿਰੰਤਰ ਦੇ ਕੇ ਧੀਰਜ ਸਤਿ, ਸਤਿ ਸੰਤੋਖ ਇਕ ਸਮਝਾਈਆ। ਪ੍ਰੇਮ ਪ੍ਰੀਤੀ ਅੰਦਰ ਬਖ਼ਸ਼ ਬ੍ਰਹਮ ਮਤਿ, ਬ੍ਰਹਮ ਪੜਦਾ ਦਏ ਉਠਾਈਆ। ਸ਼ਬਦ ਅਨਰਾਗ ਸੁਣਾਏ ਅਨਹਦ, ਨਾਦੀ ਧੁਨ ਆਪ ਉਪਜਾਈਆ। ਦਇਆ ਕਮਾਏ ਦਰਸ ਵਖਾਏ ਉਪਰ ਸ਼ਾਹ ਰਗ, ਜਗਤ ਦੁਆਰੇ ਡੇਰਾ ਢਾਹੀਆ। ਲੱਖ ਚੁਰਾਸੀ ਵਿਚੋਂ ਭਗਤ ਸੁਹੇਲੇ ਗੁਰਮੁਖ ਕੱਢ, ਸੰਤ ਸੁਹੇਲੇ ਆਪਣੇ ਰੰਗ ਰੰਗਾਈਆ । ਲੇਖੇ ਲਾ ਕੇ ਕਾਇਆ ਮਾਟੀ ਹੱਡ, ਕੰਚਨ ਗੜ੍ਹ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੂਰਾ ਸਰਬਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਚੇਤ ਕਹੇ ਮੈਂ ਚਾਰ ਕੁੰਟ ਕਰਿਆ ਪੰਧ, ਪਾਂਧੀ ਹੋ ਕੇ ਫੇਰਾ ਪਾਈਆ। ਜਗਤ ਅੰਧੇਰਾ ਦਿਸਿਆ ਧੁੰਦ, ਧੁੰਦੂਕਾਰ ਨਾ ਕੋਇ ਮਿਟਾਈਆ। ਮਨ ਕਲਪਣਾ ਕੂੜੀ ਕਿਰਿਆ ਵੇਖੀ ਗੰਦ, ਸੁਗੰਧ ਰੂਪ ਨਾ ਕੋਇ ਬਣਾਈਆ। ਸਚ ਦੁਆਰ ਚੜ੍ਹਿਆ ਕੋਈ ਨਾ ਚੰਦ, ਨੂਰੀ ਨੂਰ ਨਾ ਕੋਇ ਰੁਸ਼ਨਾਈਆ। ਦੀਨ ਮਜ਼੍ਹਬ ਦੀ ਦੁਨੀ ਹੋਈ ਪਾਬੰਦ, ਪਾਰਬ੍ਰਹਮ ਮਿਲਣ ਕੋਇ ਨਾ ਪਾਈਆ। ਝਗੜਾ ਪਿਆ ਜੇਰਜ ਅੰਡ, ਉਤਭੁਜ ਸੇਤਜ ਕਰੇ ਲੜਾਈਆ। ਸਚ ਦੁਆਰਾ ਏਕੰਕਾਰਾ ਮੰਜ਼ਲ ਹਕ਼ੀਕ਼ੀ ਲਾਸ਼ਰੀਕੀ ਜਾਏ ਕੋਈ ਨਾ ਲੰਘ, ਦਰਵਾਜ਼ਾ ਬੰਦ ਨਾ ਕੋਇ ਖੁਲ੍ਹਾਈਆ। ਸਾਚਾ ਮਿਲੇ ਨਾ ਕਿਸੇ ਅਨੰਦ, ਨਿਜਾਨੰਦ ਨਾ ਕੋਇ ਰਸਾਈਆ। ਟੁੱਟੀ ਸਕੇ ਕੋਈ ਨਾ ਗੰਢ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਹਰਿ ਕਰਤਾ ਆਪ ਦ੍ਰਿੜਾਈਆ। ਚੇਤ ਕਹੇ ਮੈਂ ਦੱਸਾਂ ਅਗੰਮ ਕਹਾਣੀ, ਕਹਾਵਤ ਰਹੇ ਨਾ ਰਾਈਆ। ਕਰੇ ਖੇਲ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਧੁਰਦਰਗਾਹੀਆ। ਲਹਿਣਾ ਦੇਣਾ ਵੇਖੇ ਦੋ ਜਹਾਨੀ, ਨਿਰਗੁਣ ਸਰਗੁਣ ਫੋਲ ਫੁਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖੇ ਅੰਮ੍ਰਿਤ ਰਸ ਪਾਣੀ, ਗ੍ਰਹਿ ਮੰਦਰ ਅੰਦਰ ਪੜਦਾ ਆਪ ਚੁਕਾਈਆ। ਕਵਣ ਗੁਰਮੁਖ ਸੰਤ ਸੁਹੇਲਾ ਮੰਜ਼ਲ ਚੜ੍ਹਿਆ ਰੁਹਾਨੀ, ਅਸਮਾਨੀ ਮਹਿਬਾਨੀ ਪੰਧ ਮੁਕਾਈਆ। ਕਵਣ ਭਗਤ ਸੁਹੇਲਾ ਪ੍ਰਭ ਦੇ ਨਾਲ ਕਰੇ ਬੇਈਮਾਨੀ, ਮਾਇਆ ਮਮਤਾ ਮੋਹ ਵਿਕਾਰ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਚੁਕਾਈਆ। ਚੇਤ ਕਹੇ ਮੈਂ ਦੱਸਾਂ ਮਿਤ੍ਰ ਮਿਤ੍ਰ ਪਿਆਰੇ ਅਹਿਬਾਬ, ਕਲਕਾਤੀ ਦਰਸਾਈਆ। ਪਰਵਰਦਿਗਾਰ ਧੁਰ ਅਹਿਬਾਬ, ਮਿਤ੍ਰ ਪਿਆਰਾ ਨਜ਼ਰੀ ਆਈਆ।
❋
❋
ਸਦੀ ਚੌਧਵੀਂ ਲੇਖਾ ਵੇਖੇ ਹਿਸਾਬ, ਅੰਕੜੇ ਫੋਲ ਫੁਲਾਈਆ। ਪੈਗ਼ੰਬਰਾਂ ਕਰ ਲਾਜਵਾਬ, ਨੇਤਰ ਨੈਣ ਅੱਖ ਭੁਆਈਆ । ਧੁਰ ਦਾ ਕਲਮਾ ਬਦਲ ਅਦਾਬ, ਰੂਪ ਆਪਣਾ ਇਕ ਜਣਾਈਆ। ਝਗੜਾ ਚੁਕੇ ਮਜ਼੍ਹਬ ਮਜ਼੍ਹਾਬ, ਮਜਲਸ ਇਕੋ ਹੱਕ ਸੁਣਾਈਆ । ਖ਼ਤਾ ਵਿਚੋਂ ਦੇਵੇ ਖਤਾਬ, ਖਾਤਰ ਆਪਣੀ ਇਕ ਜਣਾਈਆ। ਕੂੜੀ ਕਿਰਿਆ ਬਦਲ ਮਿਜ਼ਾਜ, ਮਿਸਲ ਆਪਣੀ ਇਕ ਸਮਝਾਈਆ । ਮਹਿਬੂਬ ਮੁਹੱਬਤ ਕਰੋ ਆਦਾਬ, ਸੱਯਦਾ ਸਿਰ ਨਿਵਾਈਆ। ਜਿਹੜਾ ਕਦੀ ਨਾ ਹੋਵੇ ਗ਼ਾਇਬ, ਨੂਰ ਨਜ਼ਰ ਨਾ ਕੋਇ ਬਦਲਾਈਆ । ਫਸੇ ਵਿਚ ਨਾ ਕਿਸੇ ਐਬ, ਗੁਨਾਹ ਨਾ ਵੰਡ ਵੰਡਾਈਆ। ਸਦ ਭਗਤਾਂ ਕਰੇ ਹਮਾਇਤ, ਹਮਸਾਜਣ ਨਜ਼ਰੀ ਆਈਆ। ਨਾਮ ਨਿਧਾਨ ਦੇ ਇਨਾਇਤ, ਮਿਹਰ ਨਜ਼ਰ ਉਠਾਈਆ। ਸੋ ਕਲਜੁਗ ਅੰਤਮ ਪੂਰਾ ਕਰੇ ਫ਼ਰਾਇਜ਼, ਫ਼ਰਦ ਜੁਰਮ ਲੱਗੇ ਉਪਰ ਲੋਕਾਈਆ। ਗੁਰ ਅਵਤਾਰ ਪੈਗ਼ੰਬਰਾਂ ਮੰਨ ਅਰਾਇਜ਼, ਅਰਜ਼ੀ ਪਿਛਲੀ ਵੇਖ ਵਖਾਈਆ। ਜਿਸ ਦਾ ਸਦੀ ਚੌਧਵੀਂ ਅੰਤ ਅਖ਼ੀਰ ਨਿਕਲਣਾ ਨਤਾਇਜ, ਨਤੀਜਾ ਵੇਖੇ ਥਾਉਂ ਞਾਈਂਆ। ਜੋ ਕਰਨਾ ਸੋ ਪ੍ਰਭ ਨੇ ਕਰਨਾ ਜਾਇਜ਼, ਨਾਜਾਇਜ਼ ਵਿਚ ਕਦੇ ਨਾ ਆਈਆ। ਹੁਕਮ ਦੇਣਾ ਇਕੋ ਵਾਹਦ, ਵਾਹਦ ਕਲਮਾ ਇਕ ਪੜ੍ਹਾਈਆ। ਧਰਮ ਦੀ ਧਾਰ ਸਚ ਹਦਾਇਤ, ਹਦੀਸ ਇਕ ਸੁਣਾਈਆ। ਕੂੜੀ ਕਿਰਿਆ ਕਰੇ ਨਾ ਕੋਇ ਰਿਆਇਤ, ਧੁਰ ਦੇ ਹੁਕਮ ਨਾਲ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਗ੍ਰਹਿ ਪੜਦਾ ਇਕ ਚੁਕਾਈਆ। ਚੇਤ ਕਹੇ ਕਲ ਵੇਖਾਂ ਪ੍ਰਭ ਦੀ ਰੀਤ, ਰੀਤੀਵਾਨ ਦਇਆ ਕਮਾਈਆ। ਜੋ ਆਤਮ ਪਰਮਾਤਮ ਦੱਸੇ ਗੀਤ, ਗਹਿਰ ਗੰਭੀਰ ਪੜਦਾ ਲਾਹੀਆ। ਜਨ ਭਗਤਾਂ ਕਰੇ ਤ੍ਰੈਗੁਣ ਅਤੀਤ, ਤ੍ਰੈਭਵਨ ਧਨੀ ਵੇਖ ਵਖਾਈਆ। ਕਾਇਆ ਮਾਟੀ ਕਰ ਕੇ ਠਾਂਡੀ ਸੀਤ, ਕਲਜੁਗ ਕੂੜੀ ਅੱਗ ਬੁਝਾਈਆ। ਝਗੜਾ ਮੁਕਾ ਕੇ ਮੰਦਰ ਮਸੀਤ, ਆਤਮ ਬ੍ਰਹਮ ਜਣਾਈਆ। ਲੇਖਾ ਰਹੇ ਨਾ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗੀਤ, ਗਹਿਰ ਗੰਭੀਰ ਪੜਦਾ ਰਿਹਾ ਉਠਾਈਆ। ਦੀਨ ਮਜ਼੍ਹਬ ਦੇ ਉਤੇ ਫੇਰ ਕੇ ਲੀਕ, ਜਗਤ ਹੱਦ ਰਿਹਾ ਗਵਾਈਆ। ਮੇਲ ਮਿਲਾਵੇ ਨਾਲ ਲਾਸ਼ਰੀਕ, ਸ਼ਰਕਤ ਅੰਦਰੋਂ ਦਏ ਕਢਾਈਆ। ਜਿਸ ਦੇ ਵਿਚ ਹੱਕ ਤੌਫ਼ੀਕ਼, ਮਹਿਬਾਨ ਬੀਦੋ ਅਖਵਾਈਆ। ਦਰਗਾਹ ਸਾਚੀ ਦਾ ਵਸਨੀਕ, ਸਚਖੰਡ ਦਵਾਰੇ ਬੈਠਾ ਡਗਮਗਾਈਆ। ਜਨ ਭਗਤਾਂ ਕਰੇ ਹੱਕ ਪ੍ਰੀਤ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਜਿਸ ਦੀ ਸਦੀ ਰਹੀ ਜਗ ਬੀਤ, ਬੀਤਿਆ ਲੇਖਾ ਦਏ ਚੁਕਾਈਆ। ਝਗੜਾ ਮੁਕਾ ਕੇ ਊਚ ਨੀਚ, ਰਾਓ ਰੰਕ ਇਕੋ ਨਜ਼ਰੀ ਆਈਆ। ਜਿਸ ਦੀ ਗੁਰ ਅਵਤਾਰ ਕਰਨ ਤਸਦੀਕ, ਸ਼ਹਾਦਤ ਇਕੋ ਦਰ ਭੁਗਤਾਈਆ। ਕਰੇ ਖੇਲ ਸਾਹਿਬ ਅਨਡੀਠ, ਅਨਡਿਠੜਾ ਹੁਕਮ ਵਰਤਾਈਆ। ਜਨ ਭਗਤੋ ਕਰਵਟ ਵਿਚ ਬਦਲ ਕੇ ਪੀਠ, ਸਨਮੁਖ ਹੋ ਕੇ ਨਜ਼ਰੀ ਆਈਆ। ਮਾਨਸ ਜਨਮ ਸਭ ਨੇ ਲੈਣਾ ਜੀਤ, ਜਿਨ੍ਹਾਂ ਮਿਲੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਇਕ ਸੁਹਾਈਆ। ਚੇਤ ਕਹੇ ਮੈਂ ਵੇਖਾਂ ਖੇਲ ਸੁਹੰਜਣਾ, ਸੋਭਾਵੰਤ ਸੁਹਾਇੰਦਾ। ਭੇਵ ਖੁਲ੍ਹਾਏ ਆਦਿ ਨਿਰੰਜਣਾ, ਨਿਰਵੈਰ ਦਇਆ ਕਮਾਇੰਦਾ। ਭਗਤਾਂ ਵੇਖੇ ਦਰਦ ਦੁੱਖ ਭੈ ਭੰਜਣਾ, ਭਵਸਾਗਰ ਪੰਧ ਚੁਕਾਇੰਦਾ। ਨੇਤਰ ਪਾਏ ਨਾਮ ਅੰਞਣਾ, ਅੰਧ ਅੰਧੇਰਾ ਦੂਰ ਕਰਾਇੰਦਾ। ਸਚ ਦੁਆਰਾ ਦੱਸੇ ਮੰਗਣਾ, ਜਿਥੇ ਪੁਰਖ ਅਕਾਲਾ ਦੀਨ ਦਿਆਲਾ ਸੋਭਾ ਪਾਇੰਦਾ। ਸਚ ਦੁਆਰਾ ਦੱਸੇ ਲੰਘਣਾ, ਜਿਥੇ ਅੱਗੇ ਹੋ ਨਾ ਕੋਇ ਅਟਕਾਇੰਦਾ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਨੀ ਧਰਤ ਧਵਲ ਦਇਆ ਕਮਾਇੰਦਾ। ਚੇਤ ਕਹੇ ਜਨ ਭਗਤੋ ਸੰਦੇਸ਼ਾ ਦੇਵਾਂ ਸਤਿ, ਸਚ ਸਚ ਦ੍ਰਿੜਾਈਆ। ਜਿਸ ਭਾਗ ਲਗੌਣਾ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦਏ ਵਡਿਆਈਆ। ਧੁਰ ਦਾ ਮਾਰਗ ਦੇਵੇ ਦੱਸ, ਦਹਿ ਦਿਸ਼ਾ ਕਰ ਪੜ੍ਹਾਈਆ। ਸਭ ਦੀ ਪੂਰੀ ਕਰੇ ਆਸ, ਮਨਸਾ ਮਨਸਾ ਵਿਚ ਮਿਲਾਈਆ। ਸਚ ਭੰਡਾਰਾ ਦੇ ਕੇ ਦਾਤ, ਦਾਤਾ ਦਾਨੀ ਦਇਆ ਕਮਾਈਆ। ਕਲਜੁਗ ਕੂੜੀ ਕਿਰਿਆ ਮੇਟੇ ਅੰਧੇਰੀ ਰਾਤ, ਰੁਤੜੀ ਆਪਣੇ ਨਾਲ ਮਹਿਕਾਈਆ । ਜਨ ਭਗਤ ਸੁਹੇਲਿਆਂ ਪੁਛੇ ਵਾਤ, ਦਾਤਾ ਦਾਨੀ ਵੇਖੇ ਥਾਉਂ ਥਾਈਂਆ। ਸਤਿ ਸਤਿਵਾਦੀ ਦੱਸ ਅਗੰਮੀ ਗਾਥ, ਅਲਖ ਅਗੋਚਰ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕੂੜੀ ਕਿਰਿਆ ਅਗਨੀ ਬੁਝਾਏ ਆਂਚ, ਅੰਚਲ ਉਹਲੇ ਹੋ ਕੇ ਪੜਦਾ ਆਪਣਾ ਆਪ ਉਠਾਈਆ।