ਪੁਸਤਕਾਲਾਭਾਗ ੨੧

੧੯ ਚੇਤ ਸ਼ਹਿਨਸ਼ਾਹੀ ਸੰਮਤ ੪ ਬਟਾਲਾ ਅਜੀਤ ਸਿੰਘ ਦੇ ਗ੍ਰਹਿ

ਨਿਮਸਕਾਰ ਕਰ ਕੇ ਹਟੇ ਦੋਵੇਂ ਹੱਥ, ਬੰਦਨਾ ਡੰਡਾਵਤ ਜਗਦੀਸ਼ ਸਰਨ ਸਰਨਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸਾਹਿਬ ਸਦਾ ਸਮਰਥ, ਦੋ ਜਹਾਨਾਂ ਮਾਲਕ ਖ਼ਾਲਕ ਧੁਰ ਦਾ ਸ਼ਹਿਨਸ਼ਾਹੀਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਮਹਿੰਮਾ ਸਕੇ ਕੋਈ ਨਾ ਕਥ, ਕਾਤਬ ਲੇਖ ਨਾ ਕੋਇ ਸਮਝਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਲੇਖਾ ਜਾਣੇ ਹਰ ਘਟ, ਘਟ ਨਿਵਾਸੀ ਵੇਖ ਵਖਾਈਆ। ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਆਤਮ ਪਰਮਾਤਮ ਚਲਾਵਣਹਾਰਾ ਰਥ, ਧੁਰ ਰਥਵਾਹੀ ਇਕੋ ਨਜ਼ਰੀ ਆਈਆ। ਜਿਸ ਦਾ ਰਸਨਾ ਜਿਹਵਾ ਬੱਤੀ ਦੰਦ ਸੋਹਲੇ ਢੋਲੇ ਰਾਗ ਕਲਮੇ ਗੌਂਦੇ ਜਸ, ਸਿਫ਼ਤਾਂ ਵਿਚ ਸਿਫ਼ਤ ਸਾਲਾਹੀਆ। ਓਹ ਨੇਤਰ ਲੋਚਨ ਨੈਣ ਨਿਰਗੁਣ ਧਾਰ ਏਕੰਕਾਰ ਇਕ ਇਕੱਲਾ ਅਗੰਮੀ ਖੋਲ੍ਹੇ ਅੱਖ, ਪ੍ਰਤੱਖ ਆਪਣਾ ਨੂਰ ਕਰੇ ਰੁਸ਼ਨਾਈਆ। ਸਚ ਦਵਾਰਾ ਏਕਕਾਰਾ ਖੋਲ੍ਹ ਆਪਣਾ ਹੱਟ, ਵਸਤ ਅਮੋਲਕ ਏਕਾ ਏਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਆਪ ਚੁਕਾਈਆ। ਹੱਥ ਕਹਿਣ ਅਸੀਂ ਜੁਗ ਜੁਗ ਜੁੜਦੇ, ਆਪਣਾ ਕਰਮ ਕਮਾਈਆ। ਨਿਰਮਾਣਤਾ ਵਿਚ ਸਦਾ ਤੁਰਦੇ, ਭੱਜੀਏ ਚਾਈਂ ਚਾਈਂਆ। ਦਰਸ਼ਨ ਕਰੀਏ ਓਸ ਸਤਿਗੁਰ ਦੇ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਢੋਲੇ ਪੜ੍ਹੀਏ ਉਹਦੇ ਧੁਰ ਦੇ, ਜੋ ਜੁਗ ਜੁਗ ਕਲਮਾ ਦਏ ਦ੍ਰਿੜਾਈਆ। ਜਿਸ ਦੇ ਪ੍ਰੇਮ ਨਾਲ ਜੀਵਤ ਹੋਵਣ ਮੁਰਦੇ, ਤਨ ਮਾਟੀ ਖ਼ਾਕੀ ਵੱਜੇ ਵਧਾਈਆ। ਰਾਗ ਸੁਣਾਏ ਅਗੰਮੀ ਸੁਰ ਦੇ, ਸੁਰਤੀ ਸ਼ਬਦ ਵਿਚ ਮਿਲਾਈਆ। ਪ੍ਰਕਾਸ਼ ਦੇਵੇ ਅਗੰਮੇ ਨੂਰ ਦੇ, ਜੋਤੀ ਜੋਤ ਜੋਤ ਰੁਸ਼ਨਾਈਆ। ਦਰਸ਼ਨ ਤੱਕੀਏ ਓਸ ਹਜ਼ੂਰ ਦੇ, ਜੋ ਹਜ਼ਰਤਾਂ ਕਰੇ ਪੜ੍ਹਾਈਆ। ਜਿਸ ਪੈਂਡੇ ਮੁਕਾਏ ਨੇੜੇ ਦੂਰ ਦੇ, ਨਿਜ ਆਤਮ ਪਰਮਾਤਮ ਮੇਲ ਮਿਲਾਈਆ। ਕਲਜੁਗ ਝਗੜੇ ਮੁਕਾਏ ਕਿਰਿਆ ਕੂੜ ਦੇ, ਜੂਠ ਝੂਠ ਡੇਰਾ ਢਾਹੀਆ। ਹੱਥ ਕਹਿਣ ਅਸੀਂ ਵਣਜਾਰੇ ਪ੍ਰਭ ਚਰਨ ਧੂੜ ਦੇ, ਨਿਉਂ ਨਿਉਂ ਲਾਗੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਹੱਥ ਕਹਿਣ ਅਸੀਂ ਦੋਵੇਂ ਇਕੱਠੇ, ਮਤਾ

❋

❋

ਧੁਰ ਦਾ ਲਿਆ ਪਕਾਈਆ। ਸਚ ਸਰਨਾਈ ਏਕਾ ਏਕੰਕਾਰ ਢੱਠੇ, ਦੂਜਾ ਇਸ਼ਟ ਨਾ ਕੋਇ ਮਨਾਈਆ। ਧੁਰ ਦਰਬਾਰੇ ਕੌਲ ਇਕ਼ਰਾਰ ਕਰਨੇ ਸੱਚੇ, ਸੰਜਮ ਸਚ ਇਕੋ ਨਜ਼ਰੀ ਆਈਆ। ਭਾਗ ਲਗੌਣਾ ਕਾਇਆ ਮਾਟੀ ਕੱਚੇ, ਕੰਚਨ ਗੜ੍ਹ ਵਡਿਆਈਆ। ਪੁਰਖ ਅਕਾਲ ਦੀਨ ਦਿਆਲ ਮਿੰਨਤਾਂ ਕਰ ਕਰ ਰਹੇ ਸੱਦੇ, ਨਿਉਂ ਨਿਉਂ ਸੀਸ ਝੁਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕੱਢ ਦੇ ਦਗ਼ੇ, ਮਨ ਠਗੌਰੀ ਰਹਿਣ ਕੋਇ ਨਾ ਪਾਈਆ। ਗੁਰਮੁਖ ਗੁਰਸਿਖ ਦਰ ਦਵਾਰੇ ਆਏ ਤੇਰੇ ਬੱਚੇ, ਬਚਪਨ ਆਪਣਾ ਆਪਣੀ ਝੋਲੀ ਪਾਈਆ। ਪ੍ਰੇਮ ਪਿਆਰ ਦੇ ਨਾਤੇ ਕਰ ਦੇ ਪੱਕੇ, ਏਥੇ ਓਥੇ ਦੋ ਜਹਾਨ ਨਾ ਕੋਇ ਤੁੜਾਈਆ। ਵਸਤ ਅਮੋਲਕ ਕਾਇਆ ਗੋਲਕ ਦੇਦੇ ਆਪਣੇ ਹੱਟੇ, ਸਚ ਭੰਡਾਰਾ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਹੱਥ ਕਹਿਣ ਅਸੀਂ ਦੋਵੇਂ ਹਸਤ, ਹਸਤੀ ਤਕਣੀ ਬੇਪ੍ਰਵਾਹੀਆ। ਨਾਮ ਖ਼ੁਮਾਰੀ ਵਿਚ ਹੋਣਾ ਮਸਤ, ਗ਼ਫ਼ਲਤ ਨਿੰਦਰਾ ਰਹੇ ਨਾ ਰਾਈਆ। ਨੂਰ ਨੁਰਾਨਾ ਤਕਣਾ ਉਪਰ ਅਰਸ਼, ਅਰਸ਼ ਦਾ ਮਾਲਕ ਫ਼ਰਸ਼ ਸੋਭਾ ਪਾਈਆ। ਜੋ ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਵੰਡੇ ਦਰਦ, ਦੀਨਾਂ ਅਨਾਥਾਂ ਹੋਏ ਸਹਾਈਆ। ਦੂਈ ਦਵੈਤੀ ਬਜਰ ਕਪਾਟੀ ਅੰਦਰੋਂ ਲਾਹ ਕੇ ਪੜਦ, ਪੜਦਾ ਉਹਲਾ ਨਿਝਰ ਦਏ ਚੁਕਾਈਆ। ਸ਼ਬਦ ਅਨਾਦ ਸੁਣਾਏ ਅਗੰਮੀ ਤਰਜ, ਤੁਰੀਆਂ ਤੋਂ ਪਰੇ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਵਖਾਈਆ। ਹੱਥ ਕਹਿਣ ਪ੍ਰਭ ਕਮਲਾਪਾਤੀ, ਪਤਿਪਰਮੇਸ਼ਵਰ ਨਜ਼ਰੀ ਆਈਆ। ਜੋ ਸੁਹਾਵਣ ਆਇਆ ਭਗਤ ਸੁਹੇਲਿਆਂ ਅੱਜ ਦੀ ਰਾਤੀ, ਰੁਤੜੀ ਆਪਣੇ ਨਾਮ ਮਹਿਕਾਈਆ। ਦੇਵਣਹਾਰ ਧੁਰ ਸੰਦੇਸਾ ਅਗੰਮੀ ਬਾਤੀ, ਬੋਧ ਅਗਾਧ ਕਰੇ ਪੜ੍ਹਾਈਆ। ਜਨ ਭਗਤ ਸੁਹੇਲੇ ਗੁਰਮੁਖ ਸੱਜਣ ਮੀਤ ਮੁਰਾਰ ਸਚ ਧਰਮ ਦੇ ਬਣਾ ਕੇ ਇਕ ਜਮਾਤੀ, ਇਕੋ ਵਿਦਿਆ ਅੰਦਰ ਦਏ ਟਿਕਾਈਆ। ਜਨਮ ਜਨਮ ਦੀ ਕਰਮ ਕਰਮ ਦੀ ਪੂਰੀ ਕਰੇ ਆਸੀ, ਆਸਾ ਤ੍ਰਿਸ਼ਨਾ ਰਹੇ ਨਾ ਕੋਇ ਲੋਕਾਈਆ। ਮਨ ਕਲਪਣਾ ਮੋਹ ਵਿਕਾਰ ਦੁਰਮਤ ਮੈਲ ਅੰਦਰੋਂ ਜਾਏ ਲਾਥੀ, ਤਨ ਵਜੂਦ ਰਹਿਣ ਨਾ ਪਾਈਆ। ਜੋ ਸਤਿਗੁਰ ਸ਼ਬਦੀ ਅੰਤਰ ਆਤਮ ਮੰਨਣ ਆਖੀ, ਆਖ਼ਰ ਮੰਜ਼ਲ ਦਏ ਚੜ੍ਹਾਈਆ। ਜਿਥੇ ਮਿਲੇ ਪੁਰਖ ਅਬਿਨਾਸ਼ੀ, ਦਰਗਾਹ ਸਾਚੀ ਸੋਭਾ ਪਾਈਆ। ਆਵਣ ਜਾਵਣ ਲੱਖ ਚੁਰਾਸੀ ਮੇਟੇ ਵਾਟੀ, ਪਾਂਧੀ ਪੰਧ ਨਾ ਕੋਇ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚੋਂ ਵੇਖ ਵਖਾਈਆ। ਹੱਥ ਕਹਿਣ ਹੱਥ ਜੋੜਦੇ ਗੁਰੂ ਪੀਰ ਅਵਤਾਰ, ਪੈਗ਼ੰਬਰ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਦਰ ਭਿਖਾਰ, ਦਰ ਠਾਂਡੇ ਝੋਲੀਆਂ ਡਾਹੀਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਖੇ ਪਿਆਰ, ਤ੍ਰੈ ਪੰਜ ਚਰਨ ਕਵਲ ਸਰਨਾਈਆ। ਨਾਦ ਸ਼ਬਦ ਧੁਨ ਗਾਵਣ ਵਾਰੋ ਵਾਰ, ਵਾਰਤਾ ਬੇਪ੍ਰਵਾਹੀਆ। ਪੁਰਖ ਅਬਿਨਾਸ਼ੀ ਸ਼ਾਹੋ ਸ਼ਾਬਾਸ਼ੀ ਧੁਰ ਫ਼ਰਮਾਨਾ ਕਰੇ ਉਜਿਆਰ, ਨਾਮ ਸੰਦੇਸ਼ਾ ਇਕ ਦ੍ਰਿੜਾਈਆ। ਮੇਰਾ ਖੇਲ ਅਗੰਮ ਅਪਾਰ, ਅਲਖ ਅਗੋਚਰ ਕਹਿਣ ਕੋਇ ਨਾ ਪਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਕਰਾਂ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਹੁਕਮੇ ਵਿਚ ਭੁਆਈਆ। ਕਲਜੁਗ ਅੰਤ ਸ੍ਰੀ ਭਗਵੰਤ ਜੋਤੀ ਜਾਤਾ ਪੁਰਖ ਬਿਧਾਤਾ ਹੋ ਉਜਿਆਰ, ਲਹਿਣਾ ਦੇਣਾ ਲੇਖਾ ਜਾਣੇ ਥਾਉਂ ਥਾਈਂਆ। ਗੁਰਮੁਖ ਸੰਤ ਸੁਹੇਲੇ ਸੋਏ ਲਏ ਉਠਾਲ, ਸ਼ਬਦ ਹਲੂਣਾ ਇਕ ਲਗਾਈਆ। ਉਠੋ ਵੇਖੋ ਸਚ ਸੱਚੀ ਧਰਮਸਾਲ, ਜਿਥੇ ਬੈਠਾ ਬੇਪਰਵਾਹੀਆ। ਨਾਮ ਖ਼ਜ਼ਾਨਾ ਦੇਵੇ ਧੁਰ ਦਾ ਮਾਲ, ਦੌਲਤ ਅਨਮੁਲੀ ਝੋਲੀ ਪਾਈਆ। ਪ੍ਰਭ ਸਰਨਾਈ

❋

❋

ਆ ਰਹੇ ਨਾ ਕੋਈ ਕੰਗਾਲ, ਕੰਗਾਲਾਂ ਸ਼ਾਹ ਦਏ ਬਣਾਈਆ। ਸ਼ਬਦ ਵਿਚੋਲਾ ਦੋ ਜਹਾਨਾਂ ਬਣ ਦਲਾਲ, ਏਥੇ ਓਥੇ ਕਰੇ ਸਫ਼ਾਈਆ। ਮੁਰਸ਼ਦ ਹੋ ਕੇ ਪੁਛੇ ਮੁਰੀਦਾਂ ਹਾਲ, ਮਿਹਰਵਾਨ ਮਹਿਬੂਬ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਦੋਏ ਹੱਥ ਕਹਿਣ ਪ੍ਰੇਮ ਪ੍ਰੀਤੀ ਬਣਿਆ ਰੰਗ, ਰੰਗਤ ਬੇਪ੍ਰਵਾਹੀਆ। ਜਨ ਭਗਤੋ ਆਤਮ ਪਰਮਾਤਮ ਨਿਭਾਉਣਾ ਸੰਗ, ਵਿਛੋੜਾ ਨਜ਼ਰ ਕੋਇ ਨਾ ਆਈਆ। ਤੂੰ ਮੇਰਾ ਮੈਂ ਤੇਰਾ ਇਕੋ ਗਾਉਣਾ ਛੰਦ, ਸੋਹਲਾ ਰਾਗ ਵੱਜੇ ਵਧਾਈਆ। ਨਿਜ ਘਰ ਆਪਣਾ ਲੈਣਾ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਘਰ ਜੋਤੀ ਨੂਰ ਵੇਖਣਾ ਚੰਦ, ਅੰਧ ਅੰਧੇਰ ਦਏ ਮਿਟਾਈਆ। ਅੰਤਰ ਆਤਮ ਦੇਵੇ ਠੰਡ, ਨਿਝਰ ਝਿਰਨਾ ਰਸ ਝਿਰਾਈਆ। ਸ਼ਬਦ ਨਾਦ ਸੁਣਨਾ ਅਨਹਦ, ਨਾਦੀ ਨਾਦ ਜਣਾਈਆ। ਨੇਤਰ ਖੋਲ੍ਹ ਅਗੰਮੀ ਅੱਖ, ਲੋਚਨ ਲੋਚ ਕਰੇ ਰੁਸ਼ਨਾਈਆ। ਸੰਤ ਸੁਹੇਲੇ ਬਣੋ ਪ੍ਰਭੂ ਦੀ ਯਦ, ਪੁਸ਼ਤ ਪਨਾਹ ਹੱਥ ਟਿਕਾਈਆ। ਮਨ ਕਲਪਣਾ ਕੂੜੀ ਕਿਰਿਆ ਦਿਉ ਛੱਡ, ਜਗਤ ਤ੍ਰਿਸ਼ਨਾ ਨਾ ਕੋਇ ਹਲਕਾਈਆ। ਅਗਨੀ ਤਤ ਬੁਝਾਉਣੀ ਅੱਗ, ਮਮਤਾ ਮੋਹ ਮਿਟਾਈਆ। ਬਿਨ ਮਕਿਉਂ ਬਿਨ ਕਾਅਬਿਉਂ ਕਰਾਏ ਹੱਜ, ਹੁਜਰਾ ਇਕੋ ਹੱਕ ਸੁਹਾਈਆ। ਸਚਖੰਡ ਦਵਾਰੇ ਬਹਿਣਾ ਸਜ, ਚੌਕੜੀ ਸਚ ਸਿੰਘਾਸਣ ਉਪਰ ਲਗਾਈਆ। ਗੁਰਮੁਖੋ ਤੁਹਾਡੀ ਬਦਲੇ ਕਦੇ ਨਾ ਅੱਖ, ਨਿੰਦਰਾ ਵਿਚ ਕਦੇ ਨਾ ਆਈਆ। ਜੋ ਬਾਹਰੋਂ ਅੱਖ ਨੇਤਰ ਨਿਗਾਹ ਰਹੀ ਤੱਕ, ਚਮਕ ਸ਼ੱਕ ਵਾਲੀ ਲੁਕਾਈਆ। ਜਿਹੜੇ ਇਹ ਮੰਜ਼ਲ ਗਏ ਟੱਪ, ਉਨ੍ਹਾਂ ਦੀ ਸੁਰਤੀ ਗ਼ਫ਼ਲਤ ਵਿਚ ਕਦੇ ਨਾ ਆਈਆ। ਜਗਤ ਜਹਾਨੋਂ ਹੋ ਕੇ ਅੱਡ, ਸਚ ਦਵਾਰੇ ਡੇਰਾ ਲਾਈਆ। ਜਿਥੇ ਵਸੇ ਪੁਰਖ ਸਮਰਥ, ਨਿਰਗੁਣ ਦਾਤਾ ਨੂਰ ਇਲਾਹੀਆ। ਓਥੇ ਫੇਰ ਨਹੀਂ ਜੁੜਦੇ ਹੱਥ, ਹੱਥ ਨਜ਼ਰ ਕੋਇ ਨਾ ਆਈਆ। ਸਵਾਦ ਤੋਂ ਪਰੇ ਓਹ ਰਸ, ਜਿਸ ਨੂੰ ਰਸਨਾ ਚਖ ਨਾ ਕੋਇ ਸਮਝਾਈਆ। ਭਗਤ ਭਗਵਾਨ ਇਕੱਠੇ ਹੋ ਕੇ ਜਾਣਾ ਵਸ, ਵਾਸਤਾ ਇਕੋ ਨਾਲ ਰਖਾਈਆ। ਜਗਤ ਜਹਾਨ ਦੀ ਮੰਜ਼ਲ ਜਾਣਾ ਟਪ, ਮੰਜ਼ਲ ਪਿਛਲਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਦਏ ਵਖਾਈਆ। ਹੱਥ ਕਹਿਣ ਅਸੀਂ ਜੁੜ ਜੁੜ ਥੱਕੇ, ਥਕਾਵਟ ਵਿਚ ਵਖਾਈਆ। ਅਸੀਂ ਲਭਦੇ ਫਿਰੇ ਮਦੀਨੇ ਮੱਕੇ, ਕਾਅਬਿਆਂ ਵਿਚ ਦੁਹਾਈਆ। ਮੰਦਰ ਮਸਜਿਦ ਸ਼ਿਵਦੁਵਾਲੇ ਫਿਰੇ ਨੱਠੇ, ਭੱਜੇ ਵਾਹੋ ਦਾਹੀਆ। ਪੰਧ ਮੁਕਾਏ ਤੀਰਥ ਤੱਟੇ, ਗੰਗਾ ਗੋਦਾਵਰੀ ਜਮਨਾ ਸੁਰਸਤੀ ਵੇਖ ਵਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾਂ ਵਰਕੇ ਬੜੇ ਉਲੱਟੇ, ਸਫ਼ਿਆਂ ਨੂੰ ਬ੍ਰਿੜਾਈਆ। ਜਗਤ ਸਨਿਆਸੀਆਂ ਵੈਰਾਗੀਆਂ ਤਿਆਗੀਆਂ ਸਾਧੂਆਂ ਦੇ ਕ਼ਦਮ ਬੜੇ ਚੱਟੇ, ਹੱਥਾਂ ਨਾਲ ਕੀਤੀ ਸਫ਼ਾਈਆ। ਦੇਂਦੇ ਰਹੇ ਪੱਥਰ ਵੱਟੇ, ਆਪਣੀ ਅੱਖ ਖੁਲ੍ਹਾਈਆ। ਬਿਨਾ ਸਾਹਿਬ ਸਤਿਗੁਰ ਸੰਗਤ ਹਿੱਤ ਸਾਚਾ ਮਾਰਗ ਕੋਇ ਨਾ ਦੱਸੇ, ਮੰਜ਼ਲ ਹੱਕ ਨਾ ਕੋਇ ਚੜ੍ਹਾਈਆ। ਸਭ ਦੇ ਧੰਨ ਭਾਗ ਅੱਛੇ, ਜੋ ਆਤਮ ਪਰਮਾਤਮ ਬੂਝ ਬੁਝਾਈਆ। ਧੁਰ ਦੀ ਧਾਰ ਦੇਵੇ ਪਤੇ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਹੱਥ ਕਹਿਣ ਅਸੀਂ ਸਦਾ ਰਹੀਏ ਬੱਧੇ, ਬੰਦਨਾ ਵਿਚ ਸੀਸ ਨਿਵਾਈਆ। ਜੋ ਜਨਮ ਕਰਮ ਦੇ ਸਾਡੇ ਮੇਟੇ ਧੱਬੇ, ਕੂੜ ਵਿਕਾਰਾ ਦਏ ਧੁਆਈਆ। ਜਿਧਰ ਵੇਖੀਏ ਓਧਰ ਲੱਭੇ, ਹਰ ਘਟ ਨਜ਼ਰੀ ਆਈਆ । ਜਾਂ ਵੇਖੀਏ ਆਤਮ ਸੇਜ ਸਿੰਘਾਸਣ ਫੱਬੇ, ਸੋਹਣਾ ਬਾਂਕਾ ਨਜ਼ਰੀ ਆਈਆ। ਸਾਡਾ ਵਿਛੋੜਾ ਹੋਵੇ ਨਾ ਕਦੇ, ਕ਼ਦੀਮ ਦੇ ਵਿਛੜੇ ਲਏ ਮਿਲਾਈਆ। ਸਚ ਪ੍ਰੇਮ ਮੁਹੱਬਤ ਦੇਵੇ ਮਜ਼ੇ, ਮਜ਼ਾਕ਼ ਜਗਤ ਰਹੇ ਨਾ ਰਾਈਆ। ਅੰਤ ਨੇੜ ਨਾ ਆਏ ਕ਼ਜ਼ੇ, ਰਾਏ ਧਰਮ

❋

❋

ਨਾ ਦਏ ਸਜ਼ਾਈਆ। ਜੋ ਸਾਹਿਬ ਸਰਨਾਈ ਲੱਗੇ, ਨਾਤਾ ਕੂੜ ਜਗਤ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਹੱਥ ਕਹਿਣ ਅਸੀਂ ਜੁੜ ਕਰੀਏ ਅਰਦਾਸ, ਬੇਨੰਤੀ ਇਕ ਸੁਣਾਈਆ। ਨਿਰਗੁਣ ਰੂਪ ਪ੍ਰਭ ਸਦ ਵਸੀਂ ਭਗਤਾਂ ਪਾਸ, ਨਿਰਗੁਣ ਆਤਮਾ ਸਰਗੁਣ ਤਤ ਲੈਣਾ ਮਿਲਾਈਆ। ਗ਼ਰੀਬ ਨਿਮਾਣਿਆਂ ਆਸਾ ਮਨਸਾ ਪੂਰੀ ਕਰੀਂ ਖ਼ਾਹਸ਼, ਖ਼ਾਲਸ ਆਪਣਾ ਪੜਦਾ ਲਾਹੀਆ। ਤੇਰੀ ਕਰਨੀ ਨਾ ਪਏ ਤਲਾਸ਼, ਘਰ ਘਰ ਵਿਚ ਨਜ਼ਰੀ ਆਈਆ। ਤੇਰੀ ਕਿਰਪਾ ਨਾਲ ਜਾਈਏ ਜਾਗ, ਆਲਸ ਨਿੰਦਰਾ ਦੇਣੀ ਮਿਟਾਈਆ। ਮਿਹਰਵਾਨ ਹੋ ਕੇ ਦੇਣਾ ਓਹ ਵੈਰਾਗ, ਜਿਸ ਦੇ ਨਾਲ ਵੈਰੀ ਅੰਦਰੋਂ ਦੇਈਏ ਭਜਾਈਆ। ਕੂੜੀ ਕਿਰਿਆ ਦਾ ਹੋਵੇ ਤਿਆਗ, ਤੇਰਾ ਮੇਲਾ ਕੰਤ ਸੁਹਾਗ, ਘਰ ਵੱਜੇ ਸਚ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਲੈਣਾ ਮਿਲਾਈਆ। ਹੱਥ ਕਹਿਣ ਸਾਡੀ ਧੁਰ ਦੀ ਜੋੜੀ, ਜੋੜੀ ਜਗਤ ਵਡਿਆਈਆ। ਪੁਰਖ ਅਕਾਲਾ ਦੀਨ ਦਿਆਲਾ ਕਿਰਪਾ ਕਰ ਕੇ ਚਾੜ੍ਹੇ ਸ਼ਬਦ ਘੋੜੀ, ਮੇਲਾ ਮੇਲੇ ਸਹਿਜ ਸੁਭਾਈਆ। ਜਨ ਭਗਤਾਂ ਦੀ ਜਗਿਆਸੂਆਂ ਨਾਲੋਂ ਚੰਗੀ ਚੋਰੀ, ਚੋਰੀ ਚੋਰੀ ਅੰਦਰੇ ਅੰਦਰ ਪ੍ਰਭ ਨੂੰ ਰਹੇ ਪਾਈਆ। ਇਨ੍ਹਾਂ ਨੂੰ ਸੁੱਟ ਲਓ ਆਪਣੀ ਕਾਇਆ ਵਾਲੀ ਬੋਰੀ, ਸਾਢੇ ਤਿੰਨ ਹੱਥ ਲੰਮੀ ਨਜ਼ਰੀ ਆਈਆ। ਫੇਰ ਝੁਕ ਕੇ ਚੜ੍ਹ ਗਏ ਓਸ ਪੌੜੀ, ਜਿਸ ਦਾ ਪੌੜੀ ਡੰਡਾ ਨਾ ਕੋਇ ਵਖਾਈਆ। ਭਾਰ ਰੱਖ ਲਿਆ ਆਪਣੀ ਮੌਰੀਂ, ਭੱਜਣ ਚਾਈਂ ਚਾਈਂਆ। ਇਨ੍ਹਾਂ ਦਾ ਸਤਿਗੁਰ ਬੜਾ ਘੋਰੀ, ਸ਼ਬਦੀ ਹੋ ਕੇ ਅੰਦਰ ਵੇਖ ਵਖਾਈਆ। ਗੁਰਮੁਖੋ ਕਰਿਓ ਨਾ ਬਹੁੜੀ ਬਹੁੜੀ, ਬਹੁੜ ਲਿਆ ਮਿਲਾਈਆ। ਤੁਹਾਡੀ ਅੰਤਰ ਨਿਰੰਤਰ ਜਗਤ ਧਾਰ ਰਹੇ ਨਾ ਕੌੜੀ, ਅਨਰਸ ਮਿੱਠਾ ਦਿਆਂ ਵਖਾਈਆ। ਪਰਮ ਪੁਰਖ ਪਰਮਾਤਮਾ ਦਾ ਆਤਮਾ ਸਾਚਾ ਜੌਹਰੀ, ਹੀਰੇ ਨਗ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਹੱਥ ਕਹਿਣ ਇਹ ਕਲਜੁਗ ਦੀ ਚਲਦੀ ਰੇਲ, ਮੁਸਾਫ਼ਰ ਗੁਰਮੁਖ ਮਨਮੁਖ ਨਜ਼ਰੀ ਆਈਆ। ਜਿਨ੍ਹਾਂ ਦਾ ਜਗਤ ਘਾਟ ਤੇ ਮੇਲ, ਕਿਨਾਰੇ ਇਕਾ ਡੇਰਾ ਲਾਈਆ। ਸਾਰਿਆਂ ਦੇ ਡੱਬਿਆਂ ਵਿਚ ਵਿਹਲ, ਖ਼ਾਲੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਰੰਗਾਈਆ। ਹੱਥ ਕਹਿਣ ਗੁਰਮੁਖ ਵੱਡਾ ਸੇਠ, ਲਾਲ ਆਤਮ ਪ੍ਰਭ ਨੇ ਦਿਤਾ ਟਿਕਾਈਆ। ਮਨਮੁਖ ਵੱਡਾ ਢੀਠ, ਆਪਣੀ ਵਸਤ ਹੱਥ ਨਾ ਆਈਆ। ਦੋਹਾਂ ਦਾ ਸਫ਼ਰ ਰਿਹਾ ਬੀਤ, ਸਦੀ ਚੌਧਵੀਂ ਦਏ ਗਵਾਹੀਆ। ਜਿਸ ਵੇਲੇ ਆਤਮਾ ਦਾ ਪਰਮਾਤਮਾ ਕੋਲ ਬੰਦੇ ਵਾਲਾ ਸਟੇਸ਼ਨ ਆਇਆ ਠੀਕ, ਠਾਕਰ ਹੋ ਕੇ ਵੇਖ ਵਖਾਈਆ। ਓਹ ਨਿਰਗੁਣ ਲਾਲ ਦਿਸੇ ਅਤੀਤ, ਤ੍ਰੈਗੁਣ ਵਿਚ ਨਾ ਕਦੇ ਲੁਟਾਈਆ। ਜਗਤ ਕੁੜਿਆਰਾ ਸਦਾ ਵੇਖੇ ਲਾ ਕੇ ਨੀਝ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਜਿਸ ਦੀ ਸਤਿ ਸਚ ਤਸਦੀਕ਼, ਸ਼ਹਾਦਤ ਇਕ ਭੁਗਤਾਈਆ। ਮਿਸਲ ਮਿਸਾਲਾਂ ਸਾਰੀਆਂ ਠੀਕ, ਬਿਨਾ ਠਾਕਰ ਦੇ ਤੋੜ ਨਾ ਕੋਇ ਨਿਭਾਈਆ। ਜਨ ਭਗਤੋ ਇਕ ਦੀ ਇਕ ਨਾਲ ਰਹੇ ਪ੍ਰੀਤ, ਇਕ ਵਿਚ ਸ੍ਰਿਸ਼ਟ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਹੱਥ ਕਹਿਣ ਸਾਡੀ ਡੰਡਾਵਤ, ਪੋਟੇ ਉਂਗਲੀਆਂ ਦੇਣ ਗਵਾਹੀਆ। ਪੁਰਖ ਅਕਾਲੇ ਕਰ ਸਖ਼ਾਵਤ, ਵਸਤ ਅਮੋਲਕ ਇਕ ਵਰਤਾਈਆ। ਮਨੂਆ ਮਨ ਨਾ ਕਰੇ ਬਗ਼ਾਵਤ, ਕਾਇਆ ਗ੍ਰਹਿ ਨਾ ਕੋਇ ਲੜਾਈਆ। ਦੂਈ

❋

❋

ਰਹੇ ਨਾ ਕੋਇ ਅਦਾਵਤ, ਝਗੜਾ ਕੂੜ ਦੇਣਾ ਮਿਟਾਈਆ। ਤੇਰੇ ਪ੍ਰੇਮ ਦਾ ਰਸ ਮਿਲੇ ਅਗੰਮੀ ਨਿਆਮਤ, ਧੁਰ ਵਸਤ ਦੇਣੀ ਵਰਤਾਈਆ। ਬੁੱਧੀ ਸਵੱਛ ਕਰਨੀ ਲਿਆਕਤ, ਅਕ਼ਲ ਅਕ਼ਲ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਹੱਥ ਕਹਿਣ ਪ੍ਰਭ ਸਭ ਦੀ ਮੁਕਾ ਦੇ ਵਾਟ, ਆਪਣੀ ਦਇਆ ਕਮਾਈਆ। ਜਿਹੜਾ ਮਨ ਬੈਠਾ ਇੰਦ੍ਰੀਆਂ ਦੇ ਘਾਟ, ਵਿਸ਼ਿਆਂ ਵਿਚ ਵਿਹਾਈਆ। ਰਸਨਾ ਰਸ ਰਿਹਾ ਚਾਟ, ਚੇਟਕ ਕੂੜ ਲੋਕਾਈਆ। ਕਰੀ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ । ਕਲਪਣਾ ਵਾਲੀ ਖ਼ਾਹਸ਼, ਮਮਤਾ ਵਿਚ ਹਲਕਾਈਆ। ਦੀਨ ਦੁਨੀ ਕੀਤੀ ਨਾਸ, ਨਾਸਤਕ ਕਰੇ ਖ਼ਲਕ ਖ਼ੁਦਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਤੇਰੀ ਬੇਪ੍ਰਵਾਹੀਆ। ਬੁੱਧੀ ਕਰੇ ਪ੍ਰਕਾਸ਼, ਪੜਦਾ ਰਹੇ ਨਾ ਰਾਈਆ। ਆਤਮ ਤੇਰੀ ਜ਼ਾਤ, ਜਲਵਾਗਰ ਦਇਆ ਕਮਾਈਆ। ਆਪਣਾ ਵੇਖ ਖੇਲ ਤਮਾਸ਼, ਗ੍ਰਹਿ ਮੰਦਰ ਡੇਰਾ ਲਾਈਆ। ਸੇਜ ਸੁਹੰਜਣੀ ਸੋਭਾਵੰਤ ਮਿਲ ਕੇ ਕਰ ਬਾਤ, ਬਾਤਨ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲਾ ਧੁਰ ਦਾ ਲੈਣਾ ਕਰਾਈਆ। ਹੱਥ ਕਹਿਣ, ਮਨ ਇੰਦ੍ਰੀਆਂ ਦੇ ਘਾਟ ਕਿਉਂ ਹੋਇਆ ਵੱਸ, ਇੰਦ੍ਰੀਆਂ ਮਨ ਦੇ ਵੱਸ ਕਿਉਂ ਕਰਾਈਆ। ਕਿਉਂ ਬੁੱਧੀ ਹੋਈ ਬੱਸ, ਬਸਤਾ ਬੰਨ੍ਹ ਕੇ ਆਪਣਾ ਆਪ ਛੁਪਾਈਆ। ਕਿਉਂ ਆਤਮਾ ਦੂਰ ਦੁਰਾਡਾ ਰਿਹਾ ਨੱਸ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਕਿਰਪਾ ਕਰ ਪੁਰਖ ਸਮਰਥ, ਦਰ ਤੇਰੇ ਮੰਗ ਮੰਗਾਈਆ। ਸ਼ਬਦ ਅਗੰਮੀ ਇਕੋ ਮਾਰ ਸੱਟ, ਸੋਈ ਸੁਰਤੀ ਦੇ ਜਗਾਈਆ। ਜਗਤ ਵਿਕਾਰ ਜਾਏ ਨੱਠ, ਆਤਮ ਪ੍ਰਕਾਸ਼ ਹੋਵੇ ਝਟ, ਏਕਾ ਨੂਰ ਡਗਮਗਾਈਆ। ਸਾਚਾ ਪਤਣ ਸਾਚਾ ਘਾਟ ਸਾਚਾ ਮਾਰਗ ਉਪਰ ਹੋਏ ਇਕੋ ਬੱਸ, ਦਹਿ ਦਿਸ਼ਾ ਕਰ ਰੁਸ਼ਨਾਈਆ। ਹੱਥ ਕਹਿਣ ਅਸੀਂ ਬੋਲ ਕੇ ਕਹੀਏ ਹੱਸ, ਖ਼ੁਸ਼ੀਆਂ ਨਾਲ ਜਣਾਈਆ। ਕੂੜੀ ਕਿਰਿਆ ਮੇਟ ਅੰਧੇਰੀ ਮੱਸ, ਸਤਿ ਸਚ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦੇ ਉਠਾਈਆ। ਹੱਥ ਕਹਿਣ ਮਨ ਦੀ ਕੀ ਮਨਸਾ, ਮਮਤਾ ਕੀ ਵਡਿਆਈਆ। ਕਿਉਂ ਹੰਕਾਰੀ ਬਣਿਆ ਕੰਸਾ, ਕੂੜ ਬਲ ਪ੍ਰਗਟਾਈਆ। ਅਪਰਾਧ ਉਠਾਇਆ ਧਨੁਸ਼ਾ, ਰਾਵਣ ਰਟ ਸਮਝਾਈਆ। ਗੜ੍ਹ ਬਣਾਇਆ ਹੰਗਤਾ, ਹਉਮੇ ਨਾਲ ਚਤੁਰਾਈਆ। ਕੁਕਰਮ ਕਰਨੋਂ ਮੂਲ ਨਾ ਸੰਗਦਾ, ਭੱਜੇ ਵਾਹੋ ਦਾਹੀਆ। ਵਿਸ਼ਾ ਵਿਕਾਰ ਨਿਤ ਨਵਿਤ ਮੰਗਦਾ, ਮਨਸਾ ਮਨਸਾ ਵਿਚੋਂ ਪ੍ਰਗਟਾਈਆ । ਪ੍ਰਭੂ, ਕਿਉਂ ਨਹੀਂ ਭੇਵ ਖੁਲ੍ਹਾਉਂਦਾ ਹੰ ਬ੍ਰਹਮ ਦਾ, ਪੜਦਾ ਇਕ ਚੁਕਾਈਆ। ਜਿਹੜਾ ਆਤਮਾ ਤੇਰੀ ਧਾਰ ਵਿਚੋਂ ਜੰਮਦਾ, ਜਣਨੀ ਕੁੱਖ ਨਾ ਕੋਇ ਟਿਕਾਈਆ। ਜਿਸ ਨੂੰ ਸਹਾਰਾ ਤੇਰੇ ਪ੍ਰੇਮ ਦਾ, ਪ੍ਰੇਮ ਪ੍ਰੀਤੀ ਲੈਣੀ ਬਣਾਈਆ। ਤੂੰ ਵਣਜਾਰਾ ਇਕ ਨੇਮ ਦਾ, ਹੰ ਵਿਚ ਆਪਣੀ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡਾ ਦੇਣਾ ਵਖਾਈਆ। ਹੱਥ ਕਹਿਣ ਅਸੀਂ ਹਸਤ ਕਵਲ, ਹਸਤੀ ਵੇਖੀ ਧੁਰਦਰਗਾਹੀਆ। ਜਿਸ ਦਾ ਲਹਿਣਾ ਦੇਣਾ ਉਪਰ ਧਵਲ, ਧਰਨੀ ਧੌਲ ਧਰਤ ਦਏ ਦ੍ਰਿੜਾਈਆ। ਜਿਸ ਨੂੰ ਨੂਰ ਖ਼ੁਦਾਈ ਕਹਿੰਦੇ ਅਵਲ, ਆਲਮੀਨ ਬੇਪ੍ਰਵਾਹੀਆ। ਸੋ ਸਭ ਘਟ ਰਿਹਾ ਮਵਲ, ਨੂਰ ਨੁਰਾਨਾ ਡਗਮਗਾਈਆ। ਕਿਰਪਾ ਕਰ ਕੇ ਘਟ ਘਟ ਅੰਤਰ ਨਿਰੰਤਰ ਉਲਟਾ ਕਰ ਦੇ ਨਾਭ ਕਵਲ, ਬੂੰਦ ਸਵਾਂਤੀ ਇਕ ਟਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਹੇ

❋

❋

ਸੁਣ ਹੱਥ ਪਿਆਰੇ, ਸਚ ਦਿਆਂ ਸੁਣਾਈਆ। ਵੇਖਾਂ ਖੇਲ ਸ੍ਰਿਸ਼ਟ ਦ੍ਰਿਸ਼ਟ ਸੰਸਾਰੇ, ਲੋਕ ਪ੍ਰਲੋਕ ਖੋਜ ਖੁਜਾਈਆ। ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ ਪਾਵਾਂ ਸਾਰੇ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਜੋ ਸੰਤ ਸੁਹੇਲੇ ਭਗਤ ਜਨ ਇਕ ਦੇ ਬੈਠੇ ਸਹਾਰੇ, ਇਸ਼ਟ ਦੇਵ ਇਕ ਮਨਾਈਆ। ਓਨ੍ਹਾਂ ਦੇ ਅੰਦਰ ਵੜ ਕੇ ਮੰਦਰ ਚੜ੍ਹ ਕੇ ਬਜਰ ਕਪਾਟੀ ਖੋਲ੍ਹਾਂ ਤਾਲੇ, ਜਿੰਦਾ ਰਹਿਣ ਕੋਇ ਨਾ ਪਾਈਆ। ਅੰਮ੍ਰਿਤ ਰਸ ਦੇ ਦਿਆਂ ਅਗੰਮ ਪਿਆਲੇ, ਤ੍ਰਿਸ਼ਨਾ ਜਗਤ ਜਹਾਨ ਮਿਟਾਈਆ। ਸ਼ਬਦ ਅਨਾਦੀ ਸੁਣਾਵਾਂ ਗਾਣੇ, ਅਨੁਰਾਗੀ ਰਾਗ ਅਲਾਈਆ। ਦੀਆ ਬਾਤੀ ਜੋਤ ਜਗਾਵਾਂ ਮਹਾਨੇ, ਨਿਰਗੁਣ ਨੂਰ ਕਰ ਰੁਸ਼ਨਾਈਆ। ਆਤਮਾ ਪਰਮਾਤਮਾ ਨਿਰਗੁਣ ਨਿਰਗੁਣ ਜੋਤ ਜੋਤ ਇਕ ਦੂਜੇ ਦੇ ਆਹਮਣੇ ਸਾਹਮਣੇ, ਸਨਮੁਖ ਮੇਲਾ ਆਪ ਕਰਾਈਆ। ਦੋਹਾਂ ਨੇ ਮਿਲ ਕੇ ਇਕ ਦੂਜੇ ਦੇ ਗੀਤ ਗਾਣੇ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਹੱਥੋ ਉਨ੍ਹਾਂ ਦੇ ਬਣੇ ਆਪ ਜ਼ਾਮਨੇ, ਜ਼ੁੰਮੇਵਾਰੀ ਆਪਣੇ ਉਤੇ ਰਖਾਈਆ। ਕੰਮ ਕਰਨ ਵਾਲੇ ਸਾਰੇ ਕਾਮਨੇ, ਕੰਮ ਕਰ ਕਰ ਥੱਕੀ ਲੋਕਾਈਆ । ਜਿਨ੍ਹਾਂ ਦੀ ਸਾਹਿਬ ਸਤਿਗੁਰ ਪੂਰੀ ਕਰੇ ਆਪ ਭਾਵਨੇ, ਭਾਵੀ ਨੇੜ ਕਦੇ ਨਾ ਆਈਆ। ਦਾਮਨਗੀਰ ਹੋ ਕੇ ਪਕੜੇ ਦਾਮਨੇ, ਪੱਲੂ ਸ਼ਬਦ ਨਾਮ ਫੜਾਈਆ। ਕਲਜੁਗ ਕੂੜੀ ਨੀਂਦ ਗ਼ਫ਼ਲਤ ਵਿਚੋਂ ਭਗਤ ਸੁਹੇਲੇ ਆਪ ਉਠਾਵਨੇ, ਅੰਦਰ ਵੜ ਕੇ ਦਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸਮਝਾਈਆ। ਪੁਰਖ ਅਕਾਲ ਕਹੇ ਹੱਥੋ ਤੁਹਾਡਾ ਜੋੜ ਅਨੋਖਾ, ਮੈਂ ਵੇਖ ਕੇ ਖ਼ੁਸ਼ੀ ਮਨਾਈਆ। ਦੀਨ ਦਿਆਲਾ ਕਦੇ ਕਰੇ ਨਾ ਕੋਇ ਧੋਖਾ, ਵਲ ਛਲ ਨਾ ਕੋਇ ਕਰਾਈਆ। ਭੇਵ ਖੁਲ੍ਹਾ ਕੇ ਚੌਦਾਂ ਲੋਕਾ, ਚੌਦਾਂ ਤਬਕਾਂ ਪੜਦਾ ਦਏ ਉਠਾਈਆ। ਨਾਮ ਜਣਾ ਕੇ ਇਕ ਸਲੋਕਾ, ਸੋਹਲਾ ਧੁਰ ਦਾ ਆਪ ਪੜ੍ਹਾਈਆ। ਜਿਨ੍ਹਾਂ ਨੂੰ ਪ੍ਰੇਮ ਪਿਆਰ ਵਿਚ ਦਰਸ਼ਨ ਕਰਨ ਦਾ ਦਿਤਾ ਮੌਕਾ, ਮੁਕੰਮਲ ਪ੍ਰਭ ਦੇ ਨਾਲ ਮਿਲਾਈਆ। ਓਨ੍ਹਾਂ ਦੇ ਅੰਤਰ ਜਣਾ ਕੇ ਇਕੋ ਓਟਾ, ਚੋਟ ਸ਼ਬਦ ਸ਼ਬਦ ਲਗਾਈਆ। ਭਗਤ ਸੁਹੇਲਾ ਰਹੇ ਨਾ ਕੋਇ ਖੋਟਾ, ਖੋਟਿਉਂ ਖਰੇ ਦਏ ਬਣਾਈਆ। ਜਿਨ੍ਹਾਂ ਦਾ ਦੁਰਮਤ ਮੈਲ ਪਾਪ ਆਪ ਧੋਤਾ, ਪਤਤ ਪੁਨੀਤ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਖ਼ੁਮਾਰੀ ਅੰਦਰ ਕਰੇ ਮਧਹੋਸ਼ਾ, ਮਧੁਰ ਧੁਨ ਅਗੰਮੀ ਸੁੰਨ ਸੁੰਨ ਤੋਂ ਪਰੇ ਆਪ ਬਣਾਈਆ । ਅਬਿਨਾਸ਼ੀ ਕਰਤਾ ਕਹੇ ਹੱਥੋ ਤੁਹਾਥੋਂ ਸਦਾ ਬਲਿਹਾਰੇ ਬਲਹਾਰੀ, ਬਲ ਬਲ ਦਿਆਂ ਵਡਿਆਈਆ। ਜਿਨ੍ਹਾਂ ਮਾਰਗ ਦੱਸਿਆ ਜੀਵ ਸੰਸਾਰੀ, ਨਿਰਮਾਣਤਾ ਨਿਮਰਤਾ ਦਿਤੀ ਜਣਾਈਆ। ਬਿਨਾ ਬੰਦਨਾ ਬੰਦਗੀ ਕੋਈ ਨਾ ਉਤਰੇ ਪਾਰੀ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਕਰਾਈਆ। ਜਿੰਨਾਂ ਚਿਰ ਕਿਰਪਾ ਕਰੇ ਨਾ ਆਪ ਨਿਰੰਕਾਰੀ, ਨਿਰਗੁਣ ਨਿਰਵੈਰ ਦਇਆ ਕਮਾਈਆ। ਓਨਾਂ ਚਿਰ ਸਾਚਾ ਵਣਜ ਕਰੇ ਨਾ ਕੋਇ ਵਪਾਰੀ, ਜਗਤ ਮਾਇਆ ਕੰਮ ਕਿਸੇ ਨਾ ਆਈਆ। ਭਗਤ ਭਗਵਾਨ ਦੋਵੇਂ ਮੁਹੱਬਤ ਦੇ ਖਿਲਾੜੀ, ਬਾਜ਼ੀ ਆਪਣੀ ਆਪਣੀ ਲਾਈਆ। ਕੋਟਾਂ ਵਿਚੋਂ ਸੰਤ ਸੁਹੇਲੇ ਗੁਰਮੁਖ ਵਿਰਲੇ ਆਵੇ ਵਾਰੀ, ਜਿਸ ਦਾ ਮੇਲਾ ਹੋਵੇ ਨਾਲ ਧੁਰਦਰਗਾਹੀਆ। ਹਸਤ ਕਵਲੋ, ਤੁਹਾਡੀ ਸਦਾ ਸਦਾ ਅਰਦਾਸ ਪ੍ਰਭੂ ਨੂੰ ਇਕ ਨਿਮਸਕਾਰੀ, ਜਿਸ ਨੂੰ ਨਮੋ ਨਮੋ ਨਮੋ ਕਰਨ ਪੈਗ਼ੰਬਰ ਗੁਰ ਅਵਤਾਰੀ, ਡੰਡਾਵਤ ਵਿਚ ਸੱਯਦਿਆਂ ਵਿਚ ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੀ ਪਰਮਾਤਮ ਹੋ ਕੇ ਕਰੇ ਸਦਾ ਦਾਰੀ, ਕਰਾਂ ਦਾ ਲੇਖਾ ਕਲ ਕਲਕੀ ਮੇਟ ਮਿਟਾਈਆ।

❋

❋

ਇਕੱਤੀ ਮਾਰਚ ਨੂੰ ਦੋ ਜਹਾਨਾਂ ਹਿਸਾਬ, ਵਹੀਖਾਤੇ ਸਭ ਦੇ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਦਿਓ ਜਵਾਬ, ਭੇਵ ਅਭੇਦ ਇਕ ਖੁਲ੍ਹਾਈਆ। ਮੁਰਸ਼ਦੋ ਕਿੰਨੇ ਮੁਰੀਦ ਕੀਤੇ ਆਜ਼ਾਦ, ਚੁਰਾਸੀ ਵਿਚੋਂ ਬਾਹਰ ਕਢਾਈਆ। ਗੁਰੂਓ ਕਿੰਨੇ ਘਰਾਨੇ ਕੀਤੇ ਆਬਾਦ, ਕਾਇਆ ਮਾਟੀ ਸੋਭਾ ਪਾਈਆ। ਅਵਤਾਰੋ ਕਿੰਨਿਆਂ ਨੂੰ ਦਿਤੀ ਇਮਦਾਦ, ਮੇਰਾ ਨਾਮ ਭੰਡਾਰ ਵਰਤਾਈਆ। ਕਿਸ ਦਾ ਮਨਜ਼ੂਰ ਕੀਤਾ ਆਦਾਬ, ਕੌਣ ਬੰਦਨਾ ਲੇਖੇ ਲਾਈਆ। ਕਿਸ ਦੀ ਮੰਜ਼ਲ ਚੜ੍ਹਿਆ ਹੱਕ ਜਨਾਬ, ਦਰਗਾਹ ਸਾਚੀ ਸੋਭਾ ਪਾਈਆ। ਕਿਤਨੇ ਪੜ੍ਹ ਕੇ ਪਾਸ ਹੋਏ ਤੁਹਾਡੀ ਅੱਖਰਾਂ ਵਾਲੀ ਕਿਤਾਬ, ਲੇਖਾ ਦੇਣਾ ਜਣਾਈਆ। ਕਿਤਨਿਆਂ ਦਾ ਅੰਦਰੋਂ ਬਦਲਿਆ ਮਜ਼ਾਜ, ਕਿਤਨੀ ਕੀਤੀ ਹੱਕ ਸਫ਼ਾਈਆ। ਕਿਤਨਿਆਂ ਦੇ ਭਾਗ ਲਗਾਇਆ ਮਹਿਰਾਬ, ਕਾਇਆ ਕਾਅਬਾ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰੋ ਖੋਲ੍ਹੋ ਆਪਣੇ ਬਸਤੇ, ਚਾਰ ਜੁਗ ਦਾ ਲੇਖਾ ਵੇਖ ਵਖਾਈਆ। ਜੋ ਲੋਕਮਾਤ ਧੁਰ ਸੰਦੇਸ਼ਾ ਰਹੇ ਦੱਸਦੇ, ਹੁਕਮਰਾਨ ਹੋ ਕੇ ਹੁਕਮ ਮਨਾਈਆ । ਧੁਰ ਫ਼ਰਮਾਨਾ ਰਹੇ ਪੜ੍ਹਦੇ, ਕਲਮਿਆਂ ਵਿਚ ਵਡਿਆਈਆ। ਲਿਖ ਲਿਖ ਕਾਗ਼ਜ਼ਾਂ ਉਤੇ ਰਹੇ ਧਰਦੇ, ਧਰਨੀ ਧਰਤ ਸੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਰਿਹਾ ਚੁਕਾਈਆ। ਗੁਰ ਅਵਤਾਰ ਪੈਗ਼ੰਬਰੋ ਵੇਖੋ ਆਪਣੀ ਪੱਟੀ, ਇਬਾਰਤ ਕਿਹੜੀ ਨਜ਼ਰੀ ਆਈਆ। ਕਿਹੜੀ ਕਥਾ ਕਹਾਣੀ ਸੱਚੀ, ਸਚ ਦਿਓ ਦ੍ਰਿੜਾਈਆ। ਕਿਉਂ ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿਚ ਅਗਨੀ ਮੱਚੀ, ਤਾਮਸ ਰਿਹਾ ਤਪਾਈਆ। ਕਿਉਂ ਮਾਇਆ ਮਮਤਾ ਰਹੀ ਨੱਸੀ, ਭੱਜੇ ਵਾਹੋ ਦਾਹੀਆ। ਕਿੱਥੇ ਗਈ ਤੁਹਾਡੇ ਪ੍ਰੇਮ ਵਾਲੀ ਰੱਸੀ, ਬੰਧਨ ਸਕੇ ਨਾ ਕੋਇ ਅਟਕਾਈਆ। ਕਿਧਰ ਗਈ ਤੁਹਾਡੀ ਸ਼ਾਸਤਰਾਂ ਵਾਲੀ ਹੱਟੀ, ਸੌਦਾ ਸਚ ਨਾ ਕੋਇ ਵਖਾਈਆ। ਸਚ ਦੱਸੋ ਤੁਹਾਡੇ ਨਾਮ ਤੋਂ ਕਿਤਨਿਆਂ ਨੇ ਖੱਟੀ ਖੱਟੀ, ਅੰਕੜਿਆਂ ਵਿਚ ਦੇਣਾ ਜਣਾਈਆ। ਨਹੀਂ ਤੇ ਸਭ ਨੂੰ ਭਰਨੀ ਪਏ ਚੱਟੀ, ਬਚਿਆ ਰਹਿਣ ਕੋਇ ਨਾ ਪਾਈਆ। ਨਿੱਕੀ ਨਿੱਕੀ ਜਗਣ ਨਹੀਂ ਦੇਣੀ ਮੋਮਬੱਤੀ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਮੈਂ ਜੁਗ ਚੌਕੜੀ ਭਵਿਖਤਾਂ ਵਿਚ ਤੁਹਾਡੇ ਨਾਲ ਕਰਦਾ ਆਇਆ ਪੱਕੀ, ਧੁਰ ਸੰਦੇਸ਼ਾ ਹੁਕਮ ਸੁਣਾਈਆ। ਮੈਂ ਲੇਖਾ ਜਾਣਾ ਲੱਖ ਚੁਰਾਸੀ ਜਿਹੜੀ ਮਮਤਾ ਵਿਚ ਫਸੀ, ਫਾਸੀ ਸਭ ਨੂੰ ਦਿਆਂ ਵਖਾਈਆ। ਮੈਂ ਗੁਰ ਅਵਤਾਰ ਪੈਗ਼ੰਬਰੋ ਤੁਹਾਨੂੰ ਧੁਰ ਦੀ ਕਹਾਣੀ ਰਿਹਾ ਦੱਸੀ, ਸਚ ਸੰਦੇਸ਼ਾ ਰਿਹਾ ਜਣਾਈਆ। ਤੁਹਾਡੀ ਸਿਫ਼ਤਾਂ ਵਾਲੀ ਮਹਿੰਮਾ ਵਾਲੀ ਗਾਥਾ ਜਿਹੜੀ ਛਪੀ, ਕਿਉਂ ਛੁੱਪ ਕੇ ਬੈਠੇ ਝਟ ਲੰਘਾਈਆ। ਦੁਨੀਆ ਆਪਣੀ ਹੱਦ ਤੋਂ ਟੱਪੀ, ਸਭ ਦੀ ਧਾਰ ਦਿਸੇ ਨੱਟੀ, ਸਾਚੀ ਡੋਰ ਗਈ ਕੱਟੀ, ਕਟਾਕਸ਼ ਨਾਮ ਨਾ ਕੋਇ ਲਗਾਈਆ। ਧੀਰਜ ਵਾਲਾ ਰਿਹਾ ਕੋਇ ਨਾ ਜਤੀ, ਨਾਰ ਰਹੀ ਨਾ ਕੋਈ ਵਰਤਾ ਪਤੀ, ਅੰਮ੍ਰਿਤ ਰਸ ਦਾ ਰਿਹਾ ਕੋਈ ਨਾ ਰਸੀ, ਮੰਜ਼ਲ ਚੜ੍ਹੇ ਕੋਈ ਨਾ ਸੱਚੀ, ਰਸਨ ਗਾਥਾ ਦਿਸੇ ਕੱਚੀ, ਮਨ ਕਲਪਣਾ ਰਹੀ ਨੱਚੀ, ਚਾਰ ਕੁੰਟ ਦਹਿ ਦਿਸ਼ਾ ਘਰ ਘਰ ਆਪਣਾ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਲੇਖਾ ਦਈਏ ਲਿਖ, ਲਿਖਣ ਪੜ੍ਹਨ ਵਿਚ ਕਦੇ ਨਾ ਆਈਆ । ਸਾਨੂੰ ਥੋੜ੍ਹੇ ਦਿਸਦੇ ਜਿਨ੍ਹਾਂ ਧੁਰ ਦੀ ਸਿਖਿਆ ਲਈ ਸਿਖ, ਸਾਖਿਆਤ ਤੇਰਾ ਦਰਸ਼ਨ ਪਾਈਆ। ਪੁਰਖ ਅਕਾਲ ਦੀਨ ਦਿਆਲ ਮੰਨਣ ਇਕੋ ਪਿਤ, ਪਤਿਪਰਮੇਸ਼ਵਰ ਤੇਰੀ ਗੋਦ ਬਹਿ ਕੇ ਖ਼ੁਸ਼ੀ ਮਨਾਈਆ।

❋

❋

ਸਚ ਘਰਾਣੇ ਰਹੇ ਟਿਕ, ਟਿਕਟਿਕੀ ਇਕੋ ਨਾਲ ਲਗਾਈਆ। ਬਾਕੀ ਸਭ ਦੀ ਸਾਡੀ ਧਰਮ ਦੀ ਧਾਰ ਗਈ ਫਿਟ, ਕਲਜੁਗ ਕੂੜੀ ਕਿਰਿਆ ਜਾਗ ਦਿਤੀ ਲਗਾਈਆ। ਸਾਚਾ ਰਿਹਾ ਨਾ ਕੋਇ ਮੁਨ ਰਿਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਸਾਡੀ ਹੋਈ ਬੱਸ, ਲੇਖਾ ਦੇਣ ਵਾਲਾ ਨਜ਼ਰ ਕੋਇ ਨਾ ਆਈਆ। ਅਸੀਂ ਸਾਰੇ ਤੇਰੇ ਅੱਗੇ ਜੋੜ ਕੇ ਹੱਥ, ਵਾਸਤਾ ਰਹੇ ਪਾਈਆ। ਪਾਰਬ੍ਰਹਮ ਪੁਰਖ ਸਮਰਥ, ਤੇਰੀ ਬੇਪਰਵਾਹੀਆ। ਜਿਉਂ ਭਾਵੇ ਤਿਉਂ ਲੈਣਾ ਰਖ, ਸਦੀ ਚੌਧਵੀਂ ਰਹੀ ਕੁਰਲਾਈਆ। ਅਸੀਂ ਲਹਿਣਾ ਦੇਣਾ ਤੇਰੇ ਉਤੇ ਰਹੇ ਛੱਡ, ਸਾਡੀ ਚਲੀ ਨਾ ਕੋਇ ਚਤੁਰਾਈਆ । ਦੀਨ ਦੁਨੀ ਨਾਲੋਂ ਹੋ ਕੇ ਅੱਡ, ਚਰਨ ਕਵਲ ਤੇਰੇ ਸੀਸ ਨਿਵਾਈਆ। ਸਾਡੇ ਹਿਸਾਬ ਕਿਤਾਬ ਵਾਲੀ ਨਹੀਂ ਕੋਈ ਹੱਦ, ਲੇਖਾ ਸਕੇ ਨਾ ਕੋਇ ਸਮਝਾਈਆ। ਤੇਰੀ ਦੁਨੀਆ ਤੇਰੀ ਸ੍ਰਿਸ਼ਟੀ ਪੁਰਖ ਅਕਾਲ ਰੁਲੇ ਤੇਰਾ ਜਗ, ਜਗਜੀਵਣ ਦਾਤੇ ਤੇਰੀ ਝੋਲੀ ਪਾਈਆ । ਅਸੀਂ ਉਚੀ ਕੂਕ ਪੁਕਾਰ ਕਹੀਏ ਗੱਜ, ਤੇਰਾ ਨਾਮ ਦੁਹਾਈਆ। ਸਚ ਸਰਨਾਈ ਤੇਰੀ ਗਏ ਢੱਠ, ਇਕੋ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਲੈਣਾ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੇ ਹਿਸਾਬ ਵਿਚੋਂ ਸਮਝਿਆ ਨਹੀਂ ਕੋਈ ਨੁਕ਼ਤਾ, ਭੇਵ ਕਵਣ ਖੁਲ੍ਹਾਈਆ। ਹੱਥ ਜੋੜ ਕੇ ਸਾਡਾ ਪੱਲੂ ਛੁੱਟਦਾ, ਇਹੋ ਦਰ ਮੰਗ ਮੰਗਾਈਆ। ਕਲਜੁਗ ਆਪੇ ਵੇਖ ਜ਼ਮਾਨਾ ਲੁਟਦਾ, ਲੁੱਟੀ ਜਾਏ ਲੋਕਾਈਆ। ਅੰਮ੍ਰਿਤ ਜਾਮ ਮਿਲੇ ਨਾ ਕਿਸੇ ਘੁਟ ਦਾ, ਸਾਂਤਕ ਸਤਿ ਨਾ ਕੋਇ ਕਰਾਈਆ। ਸਾਨੂੰ ਸਹਾਰਾ ਤੇਰੀ ਓਟ ਦਾ, ਓੜਕ ਸੀਸ ਜਗਦੀਸ਼ ਝੁਕਾਈਆ। ਅਸੀਂ ਸਾਰੇ ਪ੍ਰਕਾਸ਼ ਤਕਣਾ ਚਾਹੁੰਦੇ ਤੇਰੀ ਜੋਤ ਦਾ, ਤੱਤਾਂ ਵਾਲੀ ਨਾ ਕੋਇ ਲੜਾਈਆ। ਖੇਲ ਕਰਦੇ ਸ਼ਬਦ ਗੁਰੂ ਗੁਰ ਮੌਜ ਦਾ, ਮਜਲਸ ਦੋ ਜਹਾਨ ਲਗਾਈਆ । ਸਭ ਦਾ ਝਗੜਾ ਮੁਕ ਜਾਏ ਰੋਜ ਦਾ, ਰੋਜ਼ੀ ਆਪਣਾ ਨਾਮ ਪੁਚਾਈਆ। ਲੇਖਾ ਮੁਕਾ ਦੇ ਕੂੜ ਵਿਯੋਗ ਦਾ, ਧੁਰ ਸੰਜੋਗੀ ਮੇਲ ਮਿਲਾਈਆ। ਪੁਰਖ ਅਕਾਲ ਤੇਰੀ ਧਾਰ ਕੋਈ ਨਾ ਸੋਚਦਾ, ਸੋਚ ਵਿਚ ਸਮਝ ਵਿਚ ਬੁੱਧੀ ਵਿਚ ਅਕਲ ਵਿਚ ਆਕਲ ਭੇਵ ਕੋਇ ਨਾ ਪਾਈਆ। ਵਿਦਵਾਨ ਨਹੀਂ ਕੋਈ ਦਿਸਦਾ ਤੇਰੇ ਕੋਸ਼ ਕੋਚ ਦਾ, ਅੱਖਰਾਂ ਦੀ ਤਫ਼ਸੀਲ ਦਲੀਲ ਨਾਲ ਨਾ ਕੋਇ ਦ੍ਰਿੜਾਈਆ । ਤੂੰ ਮਾਲਕ ਲੱਖ ਚੁਰਾਸੀ ਕਾਇਆ ਕੋਟ ਦਾ, ਘਰ ਘਰ ਬੈਠਾ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰ ਸਾਂਝੇ ਯਾਰ ਅੰਤਮ ਲਹਿਣਾ ਦੇਣਾ ਝਗੜਾ ਮੁਕਾ ਦੇ ਹਰਖ ਸੋਗ ਦਾ, ਚਿੰਤਾ ਗ਼ਮ ਗ਼ਮਖ਼ਾਰ ਹੋ ਕੇ ਆਪਣੀ ਝੋਲੀ ਪਾਈਆ।

੨੦ ਚੇਤ ਸ਼ਹਿਨਸ਼ਾਹੀ ਸੰਮਤ ੪ ਜੰਮੂ ਚੇਲਾ ਸਿੰਘ ਦੇ ਗ੍ਰਹਿ

ਵੀਹ ਚੇਤ ਕਹੇ ਦੂਏ ਨਾਲ ਵੇਖੋ ਜ਼ੀਰੋ, ਜ਼ੇਰ ਜ਼ਬਰ ਦੀ ਲੋੜ ਰਹੇ ਨਾ ਰਾਈਆ। ਚਾਰ ਯੁਗ ਦੇ ਗੁਰ ਅਵਤਾਰ ਪੈਗ਼ੰਬਰ ਪੀਰੋ, ਪਰਾ ਪਸੰਤੀ ਮਧਮ ਬੈਖ਼ਰੀ ਪਰੇ ਧਿਆਨ ਲਗਾਈਆ। ਅੱਠ ਸੱਠ ਤੀਰਥ ਤੱਟ ਕਿਨਾਰੇ ਛੱਡ ਨੀਰੋ, ਨਿਰਵੈਰ ਨਿਰਾਕਾਰ ਨਿਰੰਕਾਰ ਵੇਖੋ ਖੇਲ ਖ਼ਲਕ

❋

❋

ਖ਼ੁਦਾਈਆ। ਪੁਰਖ ਅਕਾਲਾ ਦੀਨ ਦਿਆਲਾ ਸਾਹਿਬ ਸੁਲਤਾਨਾ ਵਾਲੀ ਦੋ ਜਹਾਨਾਂ ਤੱਕੋ ਇਕ ਹੀਰੋ, ਜੋ ਆਦਿ ਜੁਗਾਦਿ ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਕੂੜੀ ਕਿਰਿਆ ਛੱਡੋ ਸੂਫ਼ੀ ਸੰਤ ਫ਼ਕੀਰੋ, ਫ਼ਿਕਰਾ ਇਕੋ ਏਕੰਕਾਰ ਲੈਣਾ ਪ੍ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਰਿਹਾ ਦ੍ਰਿੜਾਈਆ। ਬੀਸ ਕਹੇ ਮੈਂ ਦੂਆ ਜ਼ੀਰੋ ਸਿਫ਼ਰਾ, ਸਿਫ਼ਤੀ ਸਿਫ਼ਤ ਦਿਆਂ ਸਾਲਾਹੀਆ। ਸਾਚੇ ਨਾਮ ਦਾ ਦੱਸਾਂ ਇਕੋ ਫ਼ਿਕਰਾ, ਫ਼ਿਕਰਾਂ ਵਿਚੋਂ ਬਾਹਰ ਕਢਾਈਆ। ਜਿਸ ਦਾ ਜੁਗ ਚੌਕੜੀ ਕਰਦੇ ਆਏ ਜ਼ਿਕਰਾ, ਢੋਲਿਆਂ ਸੋਹਲਿਆਂ ਵਿਚ ਸੁਣਾਈਆ । ਸੋ ਸਵਾਮੀ ਅੰਤਰਜਾਮੀ ਨਿਰਗੁਣ ਧਾਰ ਜੋਤ ਵਿਚੋਂ ਆਪੇ ਨਿਕਲਾ, ਜੰਮਣ ਵਾਲੀ ਦਿਸੇ ਕੋਈ ਨਾ ਮਾਈਆ। ਜਿਸ ਨੇ ਚਾਰ ਵਰਨ ਅਠਾਰਾਂ ਬਰਨ ਇਕੱਠਾ ਕੀਤਾ ਵਿਛੜਾ, ਜਨ ਭਗਤ ਸੁਹੇਲੇ ਬਿਛਰਤ ਆਪ ਮਿਲਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਦੂਰ ਕਰਨਾ ਦੁਖੜਾ, ਦਰਦਵੰਦ ਹੋ ਕੇ ਦਰਦੀਆਂ ਦਰਦ ਵੰਡਾਈਆ। ਸੰਤ ਸੁਹੇਲਾ ਰਹਿਣ ਨਹੀਂ ਦੇਣਾ ਕੋਈ ਲੁਕਿਆ ਵਿਚ ਨੁਕਰਾ, ਚਾਰ ਕੁੰਟ ਦਹਿ ਦਿਸ਼ਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਬੀਸ ਕਹੇ ਮੈਨੂੰ ਸਾਰੇ ਕਹਿੰਦੇ ਬੀਸ ਬੀਸਾ, ਸਰਗੁਣ ਜ਼ੀਰੋ ਰੂਪ ਸਮਾਈਆ। ਲੇਖਾ ਜਾਣੇ ਨਾ ਕੋਇ ਹਰਿ ਜਗਦੀਸ਼ਾ, ਜਗਦੀਸ਼ਰ ਆਪਣੀ ਕੀ ਕੀ ਕਾਰ ਕਮਾਈਆ। ਜੋ ਦੋ ਜਹਾਨਾਂ ਮਰਦ ਮਰਦਾਨਾ ਦੇਵੇ ਇਕ ਹਦੀਸਾ, ਹਜ਼ਰਤਾਂ ਦਾ ਹਜ਼ੂਰ ਹੋ ਕੇ ਕਰੇ ਪੜ੍ਹਾਈਆ। ਲਹਿਣਾ ਦੇਣਾ ਚੁਕਾਵੇ ਹਸਤ ਕੀਟਾ, ਊਚਾਂ ਨੀਚਾਂ ਪੜਦਾ ਲਾਹੀਆ । ਅਗਲਾ ਮਾਰਗ ਦੱਸੇ ਇਕ ਅਨਡੀਠਾ, ਜਿਸ ਨੂੰ ਜਗਤ ਨੈਣ ਨਾ ਕੋਇ ਤਕਾਈਆ। ਲਹਿਣਾ ਦੇਣਾ ਪੂਰ ਕਰਾਏ ਗੋਬਿੰਦ ਵਾਲਾ ਅੰਗੀਠਾ, ਭੇਵ ਅਭੇਦਾ ਅਛਲ ਅਛੇਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਰਮ ਚਲਾ ਕੇ ਅਗੰਮੀ ਰੀਤਾ, ਰੀਤੀਵਾਨ ਏਕਾ ਹੁਕਮ ਦਏ ਸੁਣਾਈਆ। ਬੀਸ ਕਹੇ ਮੈਂ ਵੇਖਾਂ ਹੋ ਕੇ ਵਿਸਮਾਦ, ਬਿਸਮਿਲ ਕੀ ਕੀ ਕਾਰ ਕਮਾਈਆ। ਜਿਸ ਰਚਨਾ ਰਚੀ ਆਦਿ, ਜੁਗ ਚੌਕੜੀ ਖੇਲ ਖਿਲਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਦੇਵੇ ਦਾਦ, ਵਸਤ ਅਮੋਲਕ ਝੋਲੀ ਪਾਈਆ। ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਰਹੇ ਅਰਾਧ, ਨਿਉਂ ਨਿਉਂ ਲਾਗਣ ਪਾਈਂਆ। ਜਿਸ ਨੂੰ ਭਗਤ ਸੁਹੇਲੇ ਜੁਗ ਚੌਕੜੀ ਕਰਨ ਯਾਦ, ਸੋਹਲੇ ਢੋਲਿਆਂ ਵਿਚ ਗਾਈਆ। ਓਹ ਖੇਲੇ ਖੇਲ ਤਮਾਸ਼, ਕਰਨੀ ਦਾ ਕਰਤਾ ਬੇਪ੍ਰਵਾਹੀਆ। ਨਿਰਮਲ ਨੂਰ ਜੋਤ ਕਰ ਪ੍ਰਕਾਸ਼, ਅੰਧ ਅੰਧੇਰਾ ਦਏ ਚੁਕਾਈਆ। ਜਨ ਭਗਤਾਂ ਦੇਵੇ ਧੁਰ ਦਾ ਸਾਥ, ਸਗਲਾ ਸੰਗ ਨਿਭਾਈਆ। ਜੋ ਨਿਰਗੁਣ ਸਰਗੁਣ ਧਾਰ ਗੁਰ ਅਵਤਾਰ ਗਏ ਆਖ, ਆਖ਼ਰ ਸਭ ਦਾ ਲਹਿਣਾ ਝੋਲੀ ਪਾਈਆ। ਧੁਰ ਦਾ ਹੁਕਮ ਕੋਈ ਨਾ ਸਕੇ ਵਾਚ, ਵਾਚਕ ਗਿਆਨੀ ਵਜ਼ਾ ਨਾ ਕੋਇ ਸਮਝਾਈਆ। ਜਿਧਰ ਤੱਕਾਂ ਓਧਰ ਨਫ਼ਾਕ਼, ਇਤਫ਼ਾਕ ਵੰਡ ਨਾ ਕੋਇ ਵੰਡਾਈਆ। ਸਭ ਦੀ ਉਡਦੀ ਦਿਸੇ ਖ਼ਾਕ, ਖ਼ਾਲਸ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦਏ ਚੁਕਾਈਆ। ਬੀਸ ਚੇਤ ਕਹੇ ਮੈਂ ਕਹਾਂ ਤੇਈ ਅਵਤਾਰ, ਹੁਕਮ ਇਕ ਸੁਣਾਈਆ। ਮੂਸਾ ਈਸਾ ਮੁਹੰਮਦ ਕਰਾਂ ਖ਼ਬਰਦਾਰ, ਬੇਖ਼ਬਰਾਂ ਖ਼ਬਰ ਜਣਾਈਆ। ਨਾਨਕ ਨਿਰਗੁਣ ਗੋਬਿੰਦ ਸ਼ਬਦੀ ਧਾਰ ਉਠਾਲ, ਜੋਤੀ ਜੋਤ ਜੋਤ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਜਣਾਵਾਂ ਨਾਲ, ਬਚਿਆ ਰਹਿਣ ਕੋਇ ਨਾ ਪਾਈਆ। ਝਗੜਾ ਵੇਖੋ ਸ਼ਾਹ ਕੰਗਾਲ, ਦੀਨ

❋

❋

ਦੁਨੀ ਦਏ ਦੁਹਾਈਆ। ਵਿਸ਼ਨੂੰ ਕਰ ਨਾ ਸਕੇ ਪ੍ਰਿਤਪਾਲ, ਬ੍ਰਹਮਾ ਬ੍ਰਹਮ ਪੜਦਾ ਨਾ ਕੋਇ ਉਠਾਈਆ। ਸ਼ੰਕਰ ਲੇਖੇ ਲਾ ਨਾ ਸਕੇ ਘਾਲ, ਕੂੜ ਚੰਡਾਲ ਨਾ ਮੇਟ ਮਿਟਾਈਆ। ਗੁਰ ਅਵਤਾਰ ਪੈਗ਼ੰਬਰ ਚੁਰਾਸੀ ਵਿਚੋਂ ਕਰੇ ਨਾ ਕੋਇ ਬਹਾਲ, ਜਮ ਕੀ ਫਾਸੀ ਨਾ ਕੋਇ ਤੁੜਾਈਆ। ਸਾਚਾ ਦੇਵੇ ਨਾ ਕੋਇ ਧਨ ਮਾਲ, ਵਸਤ ਅਮੋਲਕ ਨਾਮ ਨਾ ਕੋਇ ਵਖਾਈਆ। ਚਾਰ ਕੁੰਟ ਸਭ ਦੇ ਸਿਰ ਤੇ ਕੂਕੇ ਕਾਲ, ਕੂੜ ਨਗਾਰਾ ਰਿਹਾ ਵਜਾਈਆ। ਜ਼ਮਾਨਾ ਬਦਲੇ ਕੋਈ ਨਾ ਹਾਲ, ਮਾਜ਼ੀ ਦਾ ਲੇਖਾ ਸਰਬ ਸੁਣਾਈਆ। ਸ਼ਾਸਤਰਾਂ ਦੀ ਦੇਣ ਮਿਸਾਲ, ਮਸਲਾ ਅਗਲਾ ਨਾ ਕੋਇ ਪੜ੍ਹਾਈਆ। ਬੀਸ ਕਹੇ ਮੈਂ ਚਾਰ ਕੁੰਟ ਵੇਖਿਆ ਕੂੜਾ ਵਜਦਾ ਤਾਲ, ਸਾਚੀ ਸਚ ਕਰੇ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਬੀਸ ਕਹੇ ਮੈਂ ਵਾਰ ਥਿਤ ਨਹੀਂ ਕੋਈ ਚੇਤ, ਚੇਤਨ ਸਭ ਨੂੰ ਦਿਆਂ ਕਰਾਈਆ। ਜਨ ਭਗਤੋ ਪਾਰਬ੍ਰਹਮ ਪਤਿਪਰਮੇਸ਼ਵਰ ਤੱਕੋ ਨੇਤ, ਨਿਜ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਜੋ ਵਸੇ ਤੁਹਾਡੇ ਦੇਸ, ਕਾਇਆ ਮੰਦਰ ਸੋਭਾ ਪਾਈਆ। ਆਤਮਾ ਪਰਮਾਤਮਾ ਕਰੇ ਹੇਤ, ਹਿਤਕਾਰੀ ਹੋ ਕੇ ਦਇਆ ਕਮਾਈਆ। ਜਨਮ ਕਰਮ ਦੀ ਬਦਲ ਦੇਵੇ ਰੇਖ, ਲੇਖਾ ਆਪਣੇ ਨਾਲ ਮਿਲਾਈਆ। ਮਿਹਰ ਕਰੇ ਧੁਰ ਦਾ ਨਰੇਸ਼, ਨਰ ਨਰਾਇਣ ਵੱਡੀ ਵਡਿਆਈਆ। ਤੁਸੀਂ ਆਦਿ ਅੰਤ ਦੇ ਏਕ, ਵਿਛੋੜਾ ਰਹਿਣ ਕੋਇ ਨਾ ਪਾਈਆ। ਸਤਿਗੁਰ ਸ਼ਬਦ ਸਾਚੀ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਅੰਦਰ ਵੜ ਕੇ ਤੁਹਾਡੀ ਬੁੱਧੀ ਕਰੇ ਬਿਬੇਕ, ਦੁਰਮਤ ਮੈਲ ਧੁਆਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਅੱਗ ਨਾ ਕੋਇ ਜਲਾਈਆ। ਸਾਹਿਬ ਸਮਰਥ ਸਦ ਰੱਖੇ ਆਪਣੀ ਸਾਇਆ ਹੇਠ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰੰਗ ਇਕ ਰੰਗਾਈਆ। ਬੀਸ ਕਹੇ ਏਕਾ ਵੇਖੋ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜਿਸ ਨੂੰ ਕਹਿੰਦੇ ਜਲਵਾਗਰ ਖ਼ੁਦਾ, ਖ਼ੁਦੀ ਤਕੱਬਰ ਦਏ ਮਿਟਾਈਆ। ਜਿਸ ਦਾ ਲੇਖਾ ਲਹਿਣਾ ਦੇਣਾ ਦੋ ਜਹਾਂ, ਪੁਰੀ ਲੋਅ ਬ੍ਰਹਿਮੰਡ ਖੰਡ ਖੋਜ ਖੁਜਾਈਆ। ਸੋ ਸ਼ਾਹ ਪਾਤਸ਼ਾਹ, ਦਾਤਾ ਧੁਰਦਰਗਾਹੀਆ। ਕਲਜੁਗ ਅੰਤਮ ਲੇਖਾ ਦਏ ਮੁਕਾ, ਮੁਕੰਮਲ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਰਖ ਗਵਾਹ, ਸ਼ਹਾਦਤ ਸਭ ਦੀ ਦਏ ਭੁਗਤਾਈਆ। ਪੂਰਬ ਲਹਿਣਾ ਦੇਣਾ ਝੋਲੀ ਪਾ, ਪਿਛਲਾ ਲੇਖਾ ਰਹੇ ਨਾ ਰਾਈਆ। ਅੱਗੇ ਸਤਿਜੁਗ ਸਾਚਾ ਮਾਰਗ ਇਕ ਲਗਾ, ਲਗ ਮਾਤਰ ਦਾ ਖਹਿੜਾ ਦਏ ਛੁਡਾਈਆ। ਤਖ਼ਤ ਨਿਵਾਸੀ ਇਕੋ ਹੁਕਮ ਦਏ ਚਲਾ, ਚਾਰ ਕੁੰਟ ਚਾਰ ਵਰਨ ਚਾਰੇ ਖਾਣੀ ਚਾਰੇ ਬਾਣੀ ਸੀਸ ਨਿਵਾਈਆ। ਇਕੋ ਦੱਸੇ ਸਲਾਮ ਦੁਆ, ਸੱਯਦਾ ਇਕੋ ਇਕ ਸਰਨਾਈਆ। ਇਕੋ ਡੰਡਾਵਤ ਬੰਦਨਾ ਦਏ ਦ੍ਰਿੜਾ, ਨਮੋ ਨਮੋ ਇਕ ਸਮਝਾਈਆ। ਇਕੋ ਵਿਦਿਆ ਦਏ ਪੜ੍ਹਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਸਾਚੀ ਮੰਜ਼ਲ ਦਏ ਚੜ੍ਹਾ, ਅੰਤਰ ਆਤਮ ਵੇਖ ਵਖਾਈਆ। ਸਿਰ ਆਪਣਾ ਹੱਥ ਦਏ ਟਿਕਾ, ਟਿੱਕੇ ਮਸਤਕ ਧੂੜੀ ਨਾਮ ਲਗਾਈਆ। ਰਹਿਮਤ ਵਿਚ ਰਹਿਮ ਦਏ ਕਮਾ, ਮਿਹਰਵਾਨ ਮਿਹਰ ਨਜ਼ਰ ਨਜ਼ਰੀਏ ਵਿਚੋਂ ਬਦਲਾਈਆ। ਸੰਤ ਸੁਹੇਲੇ ਲਏ ਮਿਲਾ, ਮਿਲਣੀ ਹਰਿ ਜਗਦੀਸ਼ ਕਰਾਈਆ। ਦਰ ਦਰਵਾਜ਼ਾ ਲਏ ਖੁਲ੍ਹਾ, ਮੰਦਰ ਇਕੋ ਵੱਜੇ ਵਧਾਈਆ। ਨਿਰਮਲ ਨੂਰ ਜੋਤ ਕਰ ਰੁਸ਼ਨਾ, ਅੰਧ ਅੰਧੇਰਾ ਦਏ ਗਵਾਈਆ। ਅਨਹਦ ਨਾਦੀ ਧੁਨ ਸੁਣਾ, ਸੁਨ ਅਗੰਮ ਝਗੜਾ ਦਏ ਚੁਕਾਈਆ। ਅੰਮ੍ਰਿਤ ਆਤਮ ਰਸ ਦਏ ਪਿਆ, ਜਾਮ ਹਕ਼ੀਕ਼ੀ ਇਕ

❋

❋

ਵਖਾਈਆ। ਆਵਣ ਜਾਵਣ ਲੱਖ ਚੁਰਾਸੀ ਗੇੜਾ ਦਏ ਕਟਾ, ਕਟਾਕਸ਼ ਆਪਣਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਜੁਗ ਚੌਕੜੀ ਸਦਾ ਮਿਹਰਵਾਨ, ਸੰਤ ਸੁਹੇਲੇ ਗੁਰੂ ਗੁਰ ਚੇਲੇ ਮੇਲਾ ਮੇਲੇ ਸਹਿਜ ਸੁਭਾਈਆ। ਬੀਸ ਕਹੇ ਮੈਂ ਦੱਸਣੀ ਇਕੋ ਬਸਤੀ, ਦੂਜਾ ਨਗਰ ਨਜ਼ਰ ਕੋਇ ਨਾ ਆਈਆ। ਜਿਸ ਗ੍ਰਹਿ ਵਸੇ ਪਰਮ ਪੁਰਖ ਦੀ ਹਸਤੀ, ਹਸਤ ਕੀਟਾਂ ਆਪਣੀ ਗੋਦ ਉਠਾਈਆ। ਨਾਮ ਖ਼ੁਮਾਰੀ ਦੇਵੇ ਮਸਤੀ, ਦੁਰਮਤ ਮੈਲ ਅੰਦਰੋਂ ਦਏ ਕਢਾਈਆ। ਸੂਝ ਬੂਝ ਦੇਵੇ ਆਪਣੇ ਘਰ ਦੀ, ਗ੍ਰਹਿ ਮੰਦਰ ਅੰਦਰ ਕੁੰਡਾ ਦਏ ਖੁਲ੍ਹਾਈਆ। ਆਤਮਾ ਪਰਮਾਤਮਾ ਹੋਵੇ ਵਰਦੀ, ਨਾਰ ਕੰਤ ਮੇਲਾ ਮੇਲੇ ਸਹਿਜ ਸੁਭਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਹੋਵੇ ਪੜ੍ਹਦੀ, ਤੂੰਹੀ ਤੂੰਹੀ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਬੀਸ ਚੇਤ ਕਹੇ ਸੁਣੋ ਸਦਾ ਹਉ ਸਦਕੇ ਵਾਰੀ, ਵਾਰਤਾ ਦਿਆਂ ਜਣਾਈਆ। ਖੇਲ ਵੇਖਣ ਪੈਗ਼ੰਬਰ ਗੁਰ ਅਵਤਾਰੀ, ਅਵਤਰ ਆਪਣਾ ਫੇਰਾ ਪਾਈਆ। ਕਲ੍ਹ ਨੂੰ ਇੱਕੀ ਓਸ ਚੇਤ ਦੀ ਵਾਰੀ, ਜਿਸ ਨੇ ਲਾਜ ਰੱਖੀ ਗੋਬਿੰਦ ਦਾੜ੍ਹੀ, ਮੌਤ ਲਾੜੀ ਗੁਰਮੁਖਾਂ ਪ੍ਰਨੌਣ ਕਦੇ ਨਾ ਆਈਆ। ਭੇਦ ਖੋਲ੍ਹਣਾ ਕਿਸ ਬਿਧ ਭਗਤਾਂ ਦੀ ਭਗਵਾਨ ਨਾਲ ਲਗਦੀ ਯਾਰੀ, ਆਤਮਾ ਮਾਤ ਨਾ ਹੋਏ ਕੁਆਰੀ, ਦੂਜੇ ਘਰ ਨਾ ਹੋਵੇ ਖ਼ੁਆਰੀ, ਮੇਲਾ ਮਿਲੇ ਜੋਤ ਨਿਰੰਕਾਰੀ, ਨਿਰਾਕਾਰ ਆਪਣੇ ਵਿਚ ਸਮਾਈਆ। ਲੇਖਾ ਸੋਹਣਾ ਲਿਖੇ ਲਿਖਾਰੀ, ਗੁਰ ਅਵਤਾਰ ਪੈਗ਼ੰਬਰੋ ਤੁਹਾਨੂੰ ਦੱਸਣੀ ਤਾਬਿਆਦਾਰੀ, ਦੀਨ ਮਜ਼੍ਹਬ ਦੀ ਰਹੇ ਨਾ ਕੋਇ ਸਿਕਦਾਰੀ, ਸਿਕਦਾਰ ਨਿਰੰਕਾਰ ਇਕੋ ਇਕ ਸੋਭਾ ਪਾਈਆ। ਜਿਹੜੇ ਕਲਜੁਗ ਕੂੜ ਕੁੜਿਆਰੇ ਹੋਏ ਇਸ਼ਤਿਹਾਰੀ, ਉਨ੍ਹਾਂ ਦੇ ਸ਼ਬਦੀ ਵਰੰਟ ਕੱਢੇ ਹੁਕਮ ਨਾਲ ਕਰੇ ਜਾਰੀ, ਜਰਾਇਮ ਵਾਲਾ ਰਹਿਣ ਕੋਇ ਨਾ ਪਾਈਆ। ਦੋ ਜਹਾਨਾਂ ਵੇਖੇ ਮਾਰ ਉਡਾਰੀ, ਚੌਦਾਂ ਤਬਕਾਂ ਪੜਦਾ ਰਿਹਾ ਉਤਾਰੀ, ਚੌਦਾਂ ਲੋਕ ਏਕਾ ਨੂਰ ਕਰ ਉਜਿਆਰੀ, ਉਜਾਲਾ ਗੋਪਾਲਾ ਦਿਆਲਾ ਨਿਰਗੁਣ ਨਿਰਵੈਰ ਨਿਰਾਕਾਰ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਦ੍ਰਿੜਾਈਆ। ਵੀਹ ਚੇਤ ਕਹੇ ਮੈਂ ਦੱਸ ਦੱਸ ਥੱਕਾ, ਥਕਾਵਟ ਮੇਰੇ ਵਿਚ ਆਈਆ। ਮੈਂ ਹੁਕਮ ਸੁਣਾਵਾਂ ਹੱਕਾ, ਹਕ਼ੀਕ਼ਤ ਧੁਰਦਰਗਾਹੀਆ। ਝਗੜਾ ਪੈਣ ਲੱਗਾ ਮਦੀਨਾ ਮੱਕਾ, ਕਾਅਬੇ ਕਰਬਲਿਆਂ ਵਾਲੇ ਅੱਖ ਉਠਾਈਆ। ਨਾਤੇ ਤੁੱਟਣ ਮੁਹੰਮਦ ਮੂਸਾ ਰਹੇ ਨਾ ਸਕਾ, ਮਿਤ੍ਰ ਪਿਆਰਾ ਅੰਗ ਨਾ ਕੋਇ ਲਗਾਈਆ। ਕਰੇ ਖੇਲ ਪੁਰਖ ਸਮਰਥਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਲਹਿਣਾ ਦੇਣਾ ਸਭ ਦਾ ਮੁਕਾਵੇ ਹੱਥੋ ਹੱਥਾ, ਜੁਗ ਚੌਕੜੀ ਪੂਰਬ ਲੇਖਾ ਵੇਖ ਵਖਾਈਆ। ਸਦੀ ਚੌਧਵੀਂ ਸਭ ਨੇ ਚਖਣਾ ਮਜ਼ਾ, ਮਜ਼ਾਕ਼ ਕੂੜਾ ਦੇਣਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਇਕ ਪ੍ਰਗਟਾਈਆ। ਬੀਸ ਕਹੇ ਮੈਂ ਕੀ ਦੱਸਾਂ ਬੋਲ, ਅਨਬੋਲਤ ਆਪਣਾ ਹੁਕਮ ਵਰਤਾਈਆ। ਜਿਸ ਦਾ ਨਾਦ ਅਗੰਮ ਅਗੰਮਾ ਢੋਲ, ਸ਼ਬਦੀ ਧੁਨ ਕਰੇ ਸ਼ਨਵਾਈਆ। ਸਚ ਦੁਆਰਾ ਦੇਵੇ ਖੋਲ੍ਹ, ਖ਼ਾਲਕ ਖ਼ਲਕ ਪੜਦਾ ਇਕ ਉਠਾਈਆ। ਭੰਡਾਰਾ ਰਖ ਵਸਤ ਨਾਮ ਅਨਤੋਲ, ਅਨਮੁਲੜੀ ਆਪ ਟਿਕਾਈਆ। ਗੁਰ ਅਵਤਾਰ ਪੈਗ਼ੰਬਰਾਂ ਭਵਿਖ ਕਹਿ ਕੇ ਬੋਲ, ਕੌਲ ਪਿਛਲਾ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਵੀਹ ਚੇਤ ਕਹੇ ਗੁਰਸਿੱਖੋ ਤੁਹਾਨੂੰ ਦੱਸਾਂ ਇਕ ਅਗੰਮੀ ਬਾਤ, ਬਾਤਨ ਦਿਆਂ ਦ੍ਰਿੜਾਈਆ।

❋

❋

ਜਿਸ ਵੇਲੇ ਆਵੇ ਇੱਕੀ ਚੇਤ ਦੀ ਰਾਤ, ਰਾਤੀ ਰੁੱਤੀ ਸੋਭਾ ਪਾਈਆ। ਤੁਸਾਂ ਸਭ ਨੇ ਖਾਣੀ ਭਾਤ, ਅੰਨ ਰਸਨ ਨਾ ਕੋਇ ਲਗਾਈਆ। ਸਾਢੇ ਬਾਰਾਂ ਵਜੇ ਤਕ ਜਾਣਾ ਜਾਗ, ਨੇਤਰ ਅੱਖ ਨਾ ਕੋਇ ਬਦਲਾਈਆ। ਸਭ ਦੀ ਜੇਬ ਵਿਚ ਇਕ ਇਕ ਕਾਗ਼ਜ਼ ਦਾ ਹੋਣਾ ਕਾਟ, ਕਾਗ਼ਜ਼ ਰਫ਼ ਵੰਡ ਵੰਡਾਈਆ। ਇਕ ਜਲ ਦੀ ਭਰ ਕੇ ਰਖਣੀ ਪਰਾਤ, ਪ੍ਰਾਤਾਕਾਲ ਵੇਖ ਵਖਾਈਆ। ਇਕ ਅੱਖਰਾਂ ਵਾਲੀ ਕੋਲ ਰਖਣੀ ਲੁਗਾਤ, ਜਿਸ ਦੀ ਤਰਮੀਮ ਨਾ ਕੋਇ ਸਮਝਾਈਆ। ਨਾਲ ਰਵਦਾਸ ਨੇ ਲਿਖਣੀ ਦਰਖ਼ਾਸਤ, ਵਾਸਤਾ ਪ੍ਰਭ ਦੇ ਅੱਗੇ ਪਾਈਆ। ਬੇਨੰਤੀ ਕਰਨੀ ਪ੍ਰਭ ਜਨ ਭਗਤ ਰਹੇ ਨਾ ਕੋਇ ਬਦਮਾਸ਼, ਬਦੀ ਸਭ ਦੇ ਅੰਦਰੋਂ ਦੇਣੀ ਕਢਾਈਆ। ਬਜਰ ਕਪਾਟੀ ਖੋਲ੍ਹ ਦੇ ਤਾਕ, ਪੜਦਾ ਉਹਲਾ ਰਹੇ ਨਾ ਰਾਈਆ। ਹਰਿਜਨ ਸੋਇਆ ਜਾਏ ਜਾਗ, ਜਾਗਰਤ ਜੋਤ ਕਰ ਰੁਸ਼ਨਾਈਆ। ਮੁਹੱਬਤ ਵਿਚ ਦੇ ਇਕ ਵੈਰਾਗ, ਵੈਰੀ ਅੰਦਰੋਂ ਬਾਹਰ

ਕਢਾਈਆ। ਹੰਸ ਬੁੱਧੀ ਨਾ ਰਹੇ ਕਾਗ, ਕਾਗ ਹੰਸ ਦਏ ਬਣਾਈਆ। ਦੁਰਮਤ ਮੈਲ ਧੋ ਕੇ ਦਾਗ਼, ਪੱਤਤ ਪੁਨੀਤ ਕਰ ਵਖਾਈਆ। ਤੇਰੀ ਜੋਤ ਦਾ ਜਗੇ ਸਚ ਚਰਾਗ, ਚਰਾਗਾਹਾਂ ਵਿਚੋਂ ਲੱਭਣ ਦੀ ਲੋੜ ਰਹੇ ਨਾ ਰਾਈਆ। ਤੇਰੇ ਨਾਮ ਦੀ ਸੁਣਨ ਇਕ ਆਵਾਜ਼, ਢੋਲਾ ਧੁਰਦਰਗਾਹੀਆ। ਸਭ ਨੇ ਹਿਰਦੇ ਅੰਦਰ ਤੂੰ ਮੇਰਾ ਮੈਂ ਤੇਰਾ ਕਰਨਾ ਜਾਪ, ਰਸਨਾ ਜਿਹਵਾ ਬੱਤੀ ਦੰਦ ਬੋਲਣ ਰਹੇ ਨਾ ਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬਣ ਕੇ ਧੁਰ ਦਾ ਸੁਹੇਲਾ ਸਾਥ, ਸਾਕੀ ਹੋ ਕੇ ਆਪਣਾ ਨਾਮ ਜਾਮ ਪਿਆਈਆ।