੨੧ ਚੇਤ ਸ਼ਹਿਨਸ਼ਾਹੀ ਸੰਮਤ ੪ ਜੰਮੂ ਚੇਲਾ ਸਿੰਘ ਦੇ ਗ੍ਰਹਿ
ਪੁਰਖ ਅਕਾਲ ਕਹੇ ਸਤਿਗੁਰ ਸ਼ਬਦ ਕੀ ਵੇਖੀ ਦੀਨ ਦੁਨੀ, ਦੁਨੀਆਦਾਰ ਧਿਆਨ ਲਗਾਈਆ। ਕਵਣ ਤੱਕਿਆ ਰਿਖੀ ਮੁਨੀ, ਮਾਨਵ ਪੜਦਾ ਦੇਣਾ ਉਠਾਈਆ। ਕਿਸ ਕਿਸ ਦੀ ਪੁਕਾਰ ਸੁਣੀ, ਸਹਿਜ ਸਹਿਜ ਦੇਣਾ ਦ੍ਰਿੜਾਈਆ। ਕਿਸ ਦੇ ਅੰਦਰ ਅਗੰਮੀ ਧੁਨੀ, ਨਾਦੀ ਧੁਨ ਹੋਵੇ ਸ਼ਨਵਾਈਆ। ਕਵਣ ਸਤਿ ਧਰਮ ਦਾ ਗੁਣੀ, ਗਹਿਰ ਗੰਭੀਰ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਕਹੇ ਮੇਰੇ ਸਾਹਿਬ ਸੁਆਮੀ ਮੈਂ ਰਿਹਾ ਫਿਰਦਾ, ਦਿਵਸ ਰੈਣ ਭੱਜਿਆ ਵਾਹੋ ਦਾਹੀਆ। ਮੈਂ ਲੇਖਾ ਵੇਖਿਆ ਨੌ ਸੌ ਚੁਰਾਨਵੇ ਚੌਕੜੀ ਚਿਰ ਦਾ, ਵੇਦ ਸ਼ਾਸਤਰਾਂ ਬਾਹਰ ਧਿਆਨ ਲਗਾਈਆ। ਨਜ਼ਾਰਾ ਤੱਕਿਆ ਤੇਰਾ ਨਿਰ ਦਾ, ਨਿਰਵੈਰ ਨਿਰਾਕਾਰ ਨਿਰੰਕਾਰ ਤੇਰੀ ਵਡ ਵਡਿਆਈਆ। ਭੇਵ ਵੇਖਿਆ ਅਗੰਮੀ ਪਿਰ ਦਾ, ਪਤਿਪਰਮੇਸ਼ਵਰ ਜੋ ਦਿਤਾ ਵਖਾਈਆ। ਚੁਰਾਸੀ ਵਿਚੋਂ ਜਨ ਭਗਤ ਸੁਹੇਲਾ ਰਖੇ ਸਾਫ਼ ਹਿਰਦਾ, ਜੋ ਹਿਰਦੇ ਵਿਚ ਹਰਿ ਹਰਿ ਰਿਹਾ ਵਸਾਈਆ। ਬਾਕੀ ਸਭ ਦੇ ਅੰਦਰ ਇਸ਼ਟ ਦ੍ਰਿਸ਼ਟ ਦਾ ਗੇੜਾ ਗਿੜਦਾ, ਵਸ਼ਿਸ਼ਟ ਰੂਪ ਨਾ ਕੋਇ ਵਟਾਈਆ। ਆਤਮਾ ਪਰਮਾਤਮਾ ਤੱਕਿਆ ਨਹੀਂ ਮਿਲਦਾ, ਸੁਰਤ ਸ਼ਬਦ ਨਾ ਕੋਇ ਕੁੜਮਾਈਆ। ਮਨ ਕਲਪਨਾ ਅੰਤਰ ਜਗਤ ਜਹਾਨ ਹਿਲਦਾ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਬਿਨ ਗੁਰਮੁਖਾਂ ਅੰਮ੍ਰਿਤ ਝਿਰਨਾ ਕਿਤੇ ਨਾ
❋
❋
ਝਿਰਦਾ, ਬੂੰਦ ਸਵਾਂਤੀ ਮੇਘ ਨਾ ਕੋਇ ਟਪਕਾਈਆ। ਜਗਤ ਜਹਾਨ ਜੋ ਕਲਪਣਾ ਵਿਚ ਵੇਖਿਆ ਫਿਰਦਾ, ਚਾਰ ਕੁੰਟ ਦੁਹਾਈਆ। ਸਾਚੇ ਸੰਤਾਂ ਨਾਭੀ ਕਵਲ ਫੁੱਲ ਵੇਖਿਆ ਖਿੜਦਾ, ਖਿੜਕੀ ਤਾਕ ਕੁੰਡਾ ਅੰਦਰੋਂ ਦਿਤਾ ਖੁਲ੍ਹਾਈਆ। ਕਲਜੁਗ ਕੂੜ ਕੁੜਿਆਰਾ ਉਲਟਾ ਗੇੜਾ ਵੇਖਿਆ ਗਿੜਦਾ, ਅੱਗੇ ਹੋ ਨਾ ਕੋਇ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦੁਆਰਾ ਵੇਖ ਵਖਾਈਆ। ਪੁਰਖ ਅਕਾਲ ਕਹੇ ਸੁਣ ਸ਼ਬਦ ਦੁਲਾਰੇ ਸੁਤ, ਸਤਿਗੁਰ ਧੁਰ ਦੇ ਦਿਆਂ ਜਣਾਈਆ। ਉਠ ਮੇਰੇ ਲਾਡਲੇ ਪੁਤ, ਪਿਤਾ ਪੂਤ ਵੇਸ ਵਟਾਈਆ। ਭੇਵ ਖੁਲ੍ਹਾ ਅਬਿਨਾਸ਼ੀ ਅਚੁਤ, ਚੇਤਨ ਸਭ ਨੂੰ ਦੇ ਕਰਾਈਆ। ਸਾਚੀ ਸਦੀ ਦੀ ਮੌਲੇ ਰੁਤ, ਸੱਦੇ ਘਰ ਘਰ ਆਪ ਦ੍ਰਿੜਾਈਆ। ਪੁਰਖ ਅਕਾਲਾ ਰਿਹਾ ਪੁਛ, ਧੁਰ ਫ਼ਰਮਾਨਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਸਚ ਦੁਆਰੇ ਆਏ ਪੁੱਜ, ਆਪਣਾ ਪੰਧ ਮੁਕਾਈਆ। ਲੇਖਾ ਨਾਲ ਲੈ ਕੇ ਆਏ ਸਭ ਕੁਝ, ਪਿਛੇ ਵੰਡ ਨਾ ਕੋਇ ਵੰਡਾਈਆ। ਜਿਸ ਦੇ ਵਿਚ ਰਖਿਆ ਭੇਵ ਗੁੱਝ, ਅੱਖਰਾਂ ਵਿਚ ਨਾ ਸਿਫ਼ਤ ਸਾਲਾਹੀਆ। ਦੀਨ ਦੁਨੀ ਦਾ ਦੱਸਿਆ ਦੁੱਖ, ਦਰਦਾਂ ਵਿਚ ਦੁਹਾਈਆ। ਜਿਸ ਵਿਚ ਪ੍ਰਭ ਦਾ ਖੇਲ ਬਾਹਰ ਮਾਨਵ ਮਨੁੱਖ, ਨਿਰਗੁਣ ਆਪਣੀ ਕਾਰ ਕਮਾਈਆ। ਨਜ਼ਰੀ ਦਿਸੇ ਨਾ ਸੁਫਲ ਕਿਸੇ ਕੁੱਖ, ਜਨਣੀ ਜਣੇ ਨਾ ਜਣੇਂਦੀ ਮਾਈਆ। ਜੋ ਜੁਗ ਚੌਕੜੀ ਰਿਹਾ ਚੁੱਪ, ਖ਼ਾਮੋਸ਼ੀ ਵਿਚ ਸਮਾਈਆ। ਸੋ ਕਲਜੁਗ ਅੰਧੇਰਾ ਵੇਖ ਕੇ ਘੁਪ, ਪੜਦਾ ਉਹਲਾ ਸਭ ਤੋਂ ਰਿਹਾ ਉਠਾਈਆ। ਮਾਇਆ ਮਮਤਾ ਵੇਖ ਕੇ ਲੁੱਟ, ਸੂਰਬੀਰ ਲਏ ਅੰਗੜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਆਤਮ ਪਰਮਾਤਮ ਨਾਲੋਂ ਰਹੀ ਤੁੱਟ, ਟੁੱਟੀ ਗੰਢ ਨਾ ਕੋਇ ਪੁਆਈਆ । ਧਰਮ ਭੰਡਾਰਾ ਰਿਹਾ ਨਿਖੁੱਟ, ਜਗਤ ਵਣਜਾਰਾ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਫ਼ਰਮਾਨਾ ਇਕ ਸੁਣਾਈਆ। ਸਤਿਗੁਰ ਸ਼ਬਦ ਧੁਰ ਦੇ ਦੁਲਾਰੇ, ਦੂਲ੍ਹੇ ਤੈਨੂੰ ਦਿਆਂ ਵਡਿਆਈਆ । ਵੇਖ ਖੇਲ ਸਚ ਸੱਚੇ ਦਰਬਾਰੇ, ਦਰ ਘਰ ਵੱਜੇ ਇਕ ਵਧਾਈਆ। ਵਿਸ਼ਨ ਬ੍ਰਹਮਾ ਸ਼ਿਵ ਲਿਆ ਪਨਿਹਾਰੇ, ਪਨਘਟ ਡੇਰਾ ਇਕ ਦ੍ਰਿੜਾਈਆ। ਇਕੱਠੇ ਹੋਵਣ ਗੁਰ ਅਵਤਾਰੇ, ਪੈਗ਼ੰਬਰਾਂ ਮੇਲ ਮਿਲਾਈਆ। ਸਿਰ ਝੁਕੌਣ ਜੁਗ ਚਾਰੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੱਖ ਨਾ ਕੋਇ ਖੁਲ੍ਹਾਈਆ। ਤ੍ਰੈਗੁਣ ਮਾਇਆ ਪੰਜ ਤੱਤ ਨਿਉਂ ਨਿਉਂ ਕੱਢਣ ਹਾੜੇ, ਹਉਂਕਿਆਂ ਵਿਚ ਦੁਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਗੀਤਾ ਗਿਆਨ ਖਾਣੀ ਬਾਣੀ ਆਪਣੀ ਕਰੇ ਹਾਹਾਕਾਰੇ, ਹਉਕਿਆਂ ਵਿਚ ਸੁਣਾਈਆ । ਚਾਰੇ ਬਾਣੀ ਨੈਣ ਰੋਵੇ ਜ਼ਾਰੋ ਜ਼ਾਰੇ, ਜ਼ਾਹਰ ਜ਼ਹੂਰ ਅੱਖ ਨਾ ਕੋਇ ਖੁਲ੍ਹਾਈਆ। ਚਾਰੇ ਖਾਣੀ ਧਾਹਾਂ ਮਾਰੇ, ਦਰੋਹੀ ਤੇਰਾ ਨਾਮ ਖ਼ੁਦਾਈਆ। ਚਾਰੇ ਵਰਨ ਮੰਗਣ ਦੁਆਰੇ, ਦਰ ਠਾਂਡੇ ਅਲਖ ਜਗਾਈਆ। ਇਹ ਖੇਲ ਵੇਖੇ ਏਕਾ ਏਕ ਏਕੰਕਾਰੇ, ਇਕ ਇਕੱਲਾ; ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਚਾਰ ਜੁਗ ਦੇ ਇਕੱਠੇ ਕਰ ਸ੍ਰਿਸ਼ਟੀ ਕਿਰਦਾਰ, ਕ਼ੁਦਰਤ ਦਾ ਮਾਲਕ ਕ਼ਾਦਰ ਆਪ ਜਣਾਈਆ। ਕੀ ਖੇਲ ਹੋਵੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦਿਓ ਜਣਾਈਆ। ਕੀ ਹੁਕਮ ਵਰਤੇ ਗੁਰ ਅਵਤਾਰ, ਪੈਗ਼ੰਬਰ ਪੜਦਾ ਦਿਓ ਉਠਾਈਆ। ਕਵਣ ਹੁਕਮ ਸੰਦੇਸਾ ਦੇਵੇ ਵਾਰੋ ਵਾਰ, ਧੁਰ ਫ਼ਰਮਾਨਾ ਸ਼ਬਦ ਜਣਾਈਆ। ਗੁਰ ਅਵਤਾਰ ਪੈਗ਼ੰਬਰ ਕਰ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਤੇਰਾ ਖੇਲ ਅਗੰਮ ਅਪਾਰ, ਅਲਖ ਅਗੋਚਰ ਕਹਿਣ ਕੋਇ ਨਾ ਪਾਈਆ। ਤੂੰ
❋
❋
ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਕਲ ਕਲਕੀ ਅਵਤਾਰ, ਅਵਤਰ ਤੇਰੀ ਧਾਰ ਸਮਝ ਕਿਸੇ ਨਾ ਆਈਆ। ਜੁਗ ਚੌਕੜੀ ਨੇਤਰ ਰੋਂਦੇ ਜ਼ਾਰੋ ਜ਼ਾਰ, ਜ਼ਾਹਰਾ ਜ਼ਹੂਰ ਤੇਰੇ ਹੱਥ ਵਡੀ ਵਡਿਆਈਆ। ਸਮਝੇ ਨਾ ਕੋਇ ਗੁਫ਼ਤਾਰ, ਗੁਫ਼ਤ ਸ਼ਨੀਦ ਪੜਦਾ ਦੇਣਾ ਉਠਾਈਆ। ਜਗਤ ਵਿਦਿਆ ਵਿਚੋਂ ਦੀਨ ਦੁਨੀ ਨੂੰ ਕੱਢ ਦੇ ਬਾਹਰ, ਆਤਮ ਬ੍ਰਹਮ ਪਾਰਬ੍ਰਹਮ ਭੇਵ ਖੁਲ੍ਹਾਈਆ। ਏਥੇ ਬੁੱਧੀ ਦਾ ਨਹੀਂ ਵਿਸਥਾਰ, ਮਨ ਦਾ ਨਹੀਂ ਵਿਚਾਰ, ਸੁਰਤੀ ਸ਼ਬਦ ਅਗੰਮੀ ਧਾਰ, ਧਰਨੀ ਧਰਤ ਧਵਲ ਉਪਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਸਤਿਗੁਰ ਸ਼ਬਦ ਕਰ ਵਡ ਦਲੇਰੀ, ਦਿਲਬਰ ਹੋ ਕੇ ਦਿਆਂ ਦ੍ਰਿੜਾਈਆ। ਸਦੀ ਚੌਧਵੀਂ ਇਕ ਪੁਰਖ ਅਕਾਲ ਦੀ ਅਗੰਮੀ ਫੇਰੀ, ਫਿਰਤ ਫਿਰਤ ਵੇਖੇ ਜਗਤ ਲੋਕਾਈਆ। ਜੁਗ ਚੌਕੜੀ ਦੇਰ ਕੀਤੀ ਬਥੇਰੀ, ਸਮਾਂ ਸਮੇਂ ਵਿਚ ਲੰਘਾਈਆ। ਗੁਰ ਅਵਤਾਰ ਪੈਗ਼ੰਬਰ ਚਲੌਂਦੇ ਰਹੇ ਜਗਤ ਦੀ ਬੇੜੀ, ਮਲਾਹ ਨਈਆ ਨੌਕਾ ਵਾਲੇ ਨਜ਼ਰੀ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਉਲਟੀ ਲੱਠ ਗੇੜੀ, ਗੇੜਾ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਰੰਗਣ ਰਿਹਾ ਰੰਗਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਹਾਜ਼ਰ ਹਜ਼ੂਰ, ਸਾਹਿਬ ਸੁਲਤਾਨ ਸ੍ਰੀ ਭਗਵਾਨ ਤੇਰੀ ਇਕ ਸਰਨਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਨਿਰਗੁਣ ਧਾਰ ਵੇਖ ਜ਼ਰੂਰ, ਜ਼ਾਹਰ ਜ਼ਹੂਰ ਆਪਣਾ ਜਲਵਾ ਨੂਰ ਕਰ ਰੁਸ਼ਨਾਈਆ। ਸਤਿ ਸੁਆਮੀ ਅੰਤਰਜਾਮੀ ਘਟ ਨਿਵਾਸੀ ਤੇਰਾ ਬੇੜਾ ਭਰਿਆ ਪੂਰ, ਪਾਰਬ੍ਰਹਮ ਪਤਿਪਰਮੇਸ਼ਵਰ ਲਹਿਣਾ ਦੇਣਾ ਦੇਣਾ ਥਾਉਂ ਥਾਈਂਆ। ਤੇਰੇ ਨੂਰ ਦਾ ਚਮਕੇ ਇਕੋ ਨੂਰ, ਜੋਤੀ ਜੋਤ ਜੋਤ ਹੋਵੇ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਮੇਟ ਕੂੜ, ਕਰਮਾਂ ਦਾ ਡੇਰਾ ਦੇ ਢਾਹੀਆ। ਸਾਚੀ ਬਖ਼ਸ਼ ਅਗੰਮੀ ਧੂੜ, ਚਰਨ ਚਰਨੋਧਕ ਦੇ ਪਿਆਈਆ। ਚਤੁਰ ਸੁਘੜ ਬਣਾ ਮੂਰਖ ਮੂੜ੍ਹ, ਸਿਰ ਆਪਣਾ ਹੱਥ ਟਿਕਾਈਆ। ਮਨਸਾ ਰਹੇ ਨਾ ਕੋਇ ਗ਼ਰੂਰ, ਗ਼ੁਰਬਤ ਅੰਦਰੋਂ ਦੇ ਕਢਾਈਆ। ਸਾਡੀ ਬੇਨੰਤੀ ਕਰ ਮਨਜ਼ੂਰ, ਆਰਜ਼ੂ ਇਕੋ ਇਕ ਸੁਣਾਈਆ। ਬਖ਼ਸ਼ਣਹਾਰ ਕ਼ਸੂਰ, ਕਸਰ ਇਸ਼ਾਰੀਏ ਨਾਲ ਸਭ ਦੀ ਕਰੇ ਸਫ਼ਾਈਆ। ਭਗਤ ਉਧਾਰਨਾ ਤੇਰਾ ਦਸਤੂਰ, ਦਸਤ ਬਦਸਤ ਦਰ ਤੇਰੇ ਮੰਗ ਮੰਗਾਈਆ। ਮਿਹਰਵਾਨ ਮਿਹਬਾਨ ਕਰ ਮਨਜ਼ੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਸ੍ਰੀ ਭਗਵਾਨ ਕਹੇ ਸੁਣ ਸ਼ਬਦ ਦੁਲਾਰੇ ਮੇਰੇ, ਮਿਹਰਵਾਨ ਹੋ ਕੇ ਦਿਆਂ ਸੁਣਾਈਆ। ਜੁਗ ਚੌਕੜੀ ਵੇਖੇ ਬਥੇਰੇ, ਕੋਟਨ ਕੋਟ ਕਾਲ ਲੰਘਾਈਆ। ਗੁਰ ਅਵਤਾਰ ਪੈਗ਼ੰਬਰ ਕਰਦੇ ਗਏ ਝੇੜੇ, ਝੇੜਾ ਜਗਤ ਵਿਚ ਲੋਕਾਈਆ । ਵਸਦੇ ਉਜੜਦੇ ਰਹੇ ਖੇੜੇ, ਜੁਗ ਜੁਗ ਆਪਣੀ ਕਾਰ ਕਮਾਈਆ। ਉਡੀਕਦਿਆਂ ਉਡੀਕਦਿਆਂ ਸਮਾਂ ਕਲਜੁਗ ਅੰਤਮ ਆ ਗਿਆ ਨੇੜੇ, ਦੂਰ ਦੁਰਾਡਾ ਪੰਧ ਮੁਕਾਈਆ। ਜਨ ਭਗਤਾਂ ਦੇ ਅੰਤਰ ਨਿਰੰਤਰ ਵੇਖੇ ਜੇਰੇ, ਸਬਰ ਸਬੂਰੀ ਖੋਜ ਖੁਜਾਈਆ। ਜਿਨ੍ਹਾਂ ਨੇ ਢੋਲੇ ਗਾਏ ਤੇਰੇ ਮੇਰੇ, ਆਤਮ ਪਾਰਮਾਤਮ ਰਾਗ ਅਲਾਈਆ। ਉਨ੍ਹਾਂ ਚਾੜ੍ਹ ਕੇ ਆਪਣੇ ਬੇੜੇ, ਪਤਣ ਧੁਰ ਦਾ ਇਕ ਵਖਾਈਆ। ਜਿਥੇ ਦੀਨ ਮਜ਼੍ਹਬ ਦੇ ਨਹੀਂ ਝੇੜੇ, ਜ਼ਾਤ ਪਾਤ ਨਾ ਵੰਡ ਵੰਡਾਈਆ। ਜਗਤ ਜਗਿਆਸੂਆਂ ਨਹੀਂ ਡੇਰੇ, ਡੰਡਾਵਤ ਵਾਲਾ ਇਕੋ ਨਜ਼ਰੀ ਆਈਆ। ਜੋ ਆਦਿ ਅੰਤ ਜੁਗਾ ਜੁਗੰਤ ਹਕ਼ੀਕ਼ਤ
❋
❋
ਹੱਕ ਕਰੇ ਨਬੇੜੇ, ਅਦਲ ਇਨਸਾਫ਼ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਮੇਰੇ ਸਾਹਿਬ ਸੱਚੇ ਸੁਲਤਾਨ, ਹਰਿ ਕਰਤੇ ਵਡ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਦਰਬਾਨ, ਦਰ ਬਰਦੇ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਣ, ਨਿਉਂ ਨਿਉਂ ਲਾਗਣ ਪਾਈਆ। ਚਰਨ ਚੁੰਮਦੇ ਜ਼ਿਮੀਂ ਅਸਮਾਨ, ਬ੍ਰਹਿਮੰਡ ਖੰਡ ਧੂੜੀ ਖ਼ਾਕ ਰਮਾਈਆ। ਚਾਰ ਜੁਗ ਤੇਰੇ ਗ਼ੁਲਾਮ, ਸਿਰ ਸਕੇ ਨਾ ਕੋਇ ਉਠਾਈਆ। ਸ਼ਾਸਤਰ ਸਿਮਰਤ ਤੇਰੀ ਮਹਿੰਮਾ ਗਾਣ, ਸਿਫ਼ਤ ਸਿਫ਼ਤ ਵਿਚ ਸਾਲਾਹੀਆ। ਤੇਰਾ ਲੇਖਾ ਨੌਜਵਾਨ, ਮਰਦ ਮਰਦਾਨ ਨਾ ਕੋਇ ਦ੍ਰਿੜਾਈਆ। ਮੈਂ ਵੇਖ ਕੇ ਹੋਇਆ ਹੈਰਾਨ, ਹੈਰਾਨੀ ਮੇਰੇ ਅੰਤਰ ਛਾਈਆ। ਗੁਰ ਅਵਤਾਰ ਪੈਗ਼ੰਬਰ ਰਿਹਾ ਨਾ ਕੋਇ ਨੌਜਵਾਨ, ਨੌਬਤ ਡੰਕ ਨਾ ਕੋਇ ਸੁਣਾਈਆ। ਬੇਨੰਤੀ ਕਰਾਂ ਸ੍ਰੀ ਭਗਵਾਨ, ਨਮੋ ਨਮੋ ਸਰਨਾਈਆ। ਉਠ ਵੇਖ ਪ੍ਰਭੂ ਮਿਹਰਵਾਨ, ਮਹਿਬੂਬ ਤੇਰੀ ਵਡਿਆਈਆ। ਹਰਿਜਨ ਤੇਰਾ ਰਾਹ ਤਕਾਣ, ਵੇਖਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਭੇਵ ਅਭੇਦਾ ਖੋਲ੍ਹ ਦੇ ਆਪ, ਆਪ ਆਪਣੀ ਦਇਆ ਕਮਾਈਆ। ਤੇਰਾ ਮੇਲਾ ਹੋਵੇ ਨਾਲ ਇਤਫ਼ਾਕ਼, ਇਤਮੀਨਾਨ ਦੇ ਧਰਾਈਆ। ਹਰਿਜਨ ਰਹੇ ਨਾ ਕੋਇ ਗੁਸਤਾਖ਼, ਗ਼ੁੱਸਾ ਅੰਦਰੋਂ ਦੇ ਕਢਾਈਆ। ਜਨਮ ਕਰਮ ਦਾ ਕ਼ਸੂਰ ਕਰ ਮੁਆਫ਼, ਰਹਿਮਤ ਵਿਚ ਕਰ ਸਫ਼ਾਈਆ । ਤੂੰ ਧੁਰ ਦਾ ਮਾਈ ਬਾਪ, ਪਿਤਾ ਪੁਰਖ ਅਕਾਲ ਤੇਰੀ ਸਰਨਾਈਆ। ਜੋ ਗੁਰ ਅਵਤਾਰ ਪੈਗ਼ੰਬਰ ਗਏ ਆਖ, ਭਵਿਖਤਾਂ ਵਿਚ ਸੁਣਾਈਆ। ਉਸ ਦਾ ਲਹਿਣਾ ਦੇਣਾ ਦੇ ਹਿਸਾਬ, ਲੇਖਾ ਅਵਰ ਰਹੇ ਨਾ ਰਾਈਆ। ਬਿਨ ਅੱਖਰਾਂ ਵਾਲੀ ਖੋਲ੍ਹ ਕਿਤਾਬ, ਜਿਹੜੀ ਕੁਤਬਖ਼ਾਨੇ ਵਿਚੋਂ ਹੱਥ ਕਿਸੇ ਨਾ ਆਈਆ। ਤੇਰਾ ਵੇਖੀਏ ਖੇਲ ਤਮਾਸ਼, ਦੋ ਜਹਾਨ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਭੇਵ ਅਭੇਦਾ ਖੋਲ੍ਹ ਸਵਾਮੀ, ਸਮਾਂ ਸੁਹੰਜਣਾ ਦਏ ਗਵਾਹੀਆ। ਤੂੰ ਆਦਿ ਜੁਗਾਦੀ ਅੰਤਰਜਾਮੀ, ਘਟ ਭੀਤਰ ਰਿਹਾ ਸਮਾਈਆ। ਤੇਰੀ ਬੋਧ ਅਗਾਧ ਸ਼ਬਦੀ ਬਾਣੀ, ਬਾਣ ਅਣਿਆਲਾ ਤੀਰ ਦੇ ਲਗਾਈਆ। ਝਗੜਾ ਮੁਕਾ ਦੇ ਚਾਰੇ ਖਾਣੀ, ਚਾਰੋਂ ਕੁੰਟ ਕਰ ਸਫ਼ਾਈਆ। ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਤੇਰੇ ਚਰਨ ਕਵਲ ਵਿਟੋਂ ਕ਼ੁਰਬਾਨੀ, ਨਿਉਂ ਨਿਉਂ ਸੀਸ ਝੁਕਾਈਆ। ਤੇਰੇ ਨਾਮ ਦੀ ਨਰ ਨਿਰੰਕਾਰ ਮੰਗਣ ਇਕ ਨਿਸ਼ਾਨੀ, ਨਿਸ਼ਾਨੇ ਦੋ ਜਹਾਨ ਦੇਣੇ ਬਦਲਾਈਆ। ਆਪਣੀ ਮੰਜ਼ਲ ਦੱਸਣੀ ਇਕ ਆਸਾਨੀ, ਅਸਲ ਪੜਦਾ ਦੇਣਾ ਉਠਾਈਆ । ਸਾਚੀ ਰੰਗਤ ਨਾਮ ਨਿਧਾਨ ਦੇ ਜਵਾਨੀ, ਜੋਬਨਵੰਤੇ ਆਪਣੀ ਅੱਖ ਉਠਾਈਆ। ਸੂਰਬੀਰ ਸ਼ਾਹੋ ਭੂਪ ਕਲਜੁਗ ਲੇਖਾ ਵੇਖ ਵਿਚ ਮੈਦਾਨੀ, ਮਦਦ ਆਪਣੀ ਆਪ ਬੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਤੇਰਾ ਦਰ ਠੰਡਾ, ਅਗਨੀ ਤਤ ਵੰਡ ਨਾ ਕੋਇ ਵੰਡਾਈਆ। ਜਿਸ ਨੂੰ ਸਮਝੇ ਕੋਈ ਨਾ ਬੰਦਾ, ਬੰਦਗੀ ਵਾਲੇ ਬੈਠੇ ਮੁਖ ਛੁਪਾਈਆ। ਕਲਜੁਗ ਕੂੜੀ ਕਿਰਿਆ ਚਾਰੋਂ ਕੁੰਟ ਵਧਿਆ ਧੰਦਾ, ਧਰਨੀ ਧਰਤ ਧਵਲ ਧੌਲ ਦਏ ਦੁਹਾਈਆ। ਮਨ ਕਲਪਣਾ ਮਾਨਵ ਹੋਇਆ ਗੰਦਾ, ਸਚ ਸੁਗੰਧ ਨਾ ਕੋਇ ਪ੍ਰਗਟਾਈਆ। ਦੋਏ ਨੈਣ ਹੋਇਆ ਅੰਧਾ, ਨਿਜ ਨੈਣ ਨਾ ਕੋਇ ਰੁਸ਼ਨਾਈਆ। ਸਤਿ ਧਰਮ ਰਿਹਾ ਕੋਈ ਨਾ ਚੰਗਾ, ਚਾਰ ਕੁੰਟ ਕੁਰਲਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਵੇਖ ਦੰਗਾ, ਕਰਮ ਕੁਕਰਮ ਕਰੇ ਲੜਾਈਆ।
❋
❋
ਸਾਚੀ ਮੰਜ਼ਲ ਪੌੜੀ ਚੜ੍ਹੇ ਕੋਈ ਨਾ ਡੰਡਾ, ਡੰਡਾਵਤ ਆਪਣੀ ਦੇ ਸਮਝਾਈਆ। ਸਚ ਪਿਆਰ ਮੁਹੱਬਤ ਬਖ਼ਸ਼ ਅਗੰਮੀ ਅਨੰਦਾ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਤੇਰਾ ਨੂਰ ਤੱਕਣਾ ਜ਼ਹੂਰ ਵਾਲਾ ਚੰਦਾ, ਚੰਦ ਚਾਂਦਨੀ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰੇ ਗਹਿਰ ਗੰਭੀਰ, ਗਵਰ ਤੇਰੀ ਇਕ ਸਰਨਾਈਆ । ਕਿਰਪਾ ਕਰ ਸ਼ਾਹ ਸੁਲਤਾਨ ਸ਼ਰਅ ਕੱਟ ਜ਼ੰਜੀਰ, ਸ਼ਰੀਅਤ ਰਹਿਣ ਕੋਇ ਨਾ ਪਾਈਆ। ਸਤਿਜੁਗ ਸਾਚੀ ਸਤਿ ਸਤਿਵਾਦੀ ਦੱਸ ਤਦਬੀਰ, ਤਰੀਕਾ ਨੀਕਣ ਨੀਕਾ ਇਕ ਜਣਾਈਆ। ਸਦੀ ਚੌਧਵੀਂ ਅੰਤ ਅਖ਼ੀਰ, ਝਗੜਾ ਰਹੇ ਨਾ ਪੈਗ਼ੰਬਰ ਪੀਰ, ਬੇਨਜ਼ੀਰ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਸਤਿਗੁਰ ਸ਼ਬਦ ਕਹੇ ਮੇਰੀ ਅਰਜ਼ੋਈ, ਬੇਨੰਤੀ ਦਿਆਂ ਜਣਾਈਆ। ਤੇਰਾ ਨਾਮ ਦਰੋਹੀ, ਤੋਬਾ ਤੋਬ ਦੁਹਾਈਆ। ਤੇਰਾ ਭਗਤ ਪ੍ਰਭ ਕੋਈ ਕੋਈ, ਚੁਰਾਸੀ ਵਿਚੋਂ ਨਜ਼ਰੀ ਆਈਆ। ਬਾਕੀ ਸਭ ਨੇ ਪਤਿ ਖੋਈ, ਪਤਿਪਰਮੇਸ਼ਵਰ ਦਰਸ ਕੋਇ ਨਾ ਪਾਈਆ। ਦਰਗਾਹ ਸਾਚੀ ਮਿਲੇ ਕਿਸੇ ਨਾ ਢੋਈ, ਦਰ ਠਾਂਡਾ ਨਾ ਕੋਇ ਵਖਾਈਆ। ਸਭ ਦੀ ਆਸਾ ਅੰਤਰ ਰਹੀ ਰੋਈ, ਰੁਦਨ ਵਿਚ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਤੇਰਾ ਹੁਕਮ ਅਲਾਹੀ ਏਕ, ਏਕਾ ਏਕ ਵਡਿਆਈਆ। ਸਭ ਨੇ ਦੱਸੀ ਤੇਰੀ ਟੇਕ, ਟਿੱਕੇ ਮਸਤਕ ਲਾਈਆ। ਭਾਗ ਲਗਾ ਦੇ ਆਪਣੇ ਦੇਸ, ਦੇਸ ਦੇਸੰਤਰ ਖੋਜ ਖੁਜਾਈਆ। ਤੇਰਾ ਜੋਤ ਸਰੂਪੀ ਵੇਸ, ਜਗ ਨੇਤਰ ਨੈਣ ਨਜ਼ਰ ਕਿਸੇ ਨਾ ਆਈਆ । ਤੇਰਾ ਸ਼ਬਦੀ ਧਾਰ ਦਸਮੇਸ਼, ਭੱਜੇ ਵਾਹੋ ਦਾਹੀਆ। ਤੇਰਾ ਸੰਬਲ ਧਾਮ ਏਕ, ਸਾਢੇ ਤਿੰਨ ਹੱਥ ਵਜਦੀ ਰਹੇ ਵਧਾਈਆ। ਤੇਰਾ ਬੋਧ ਅਗਾਧਾ ਲੇਖ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਤੂੰ ਸਦਾ ਰਹੇਂ ਹਮੇਸ਼, ਨਿਰਗੁਣ ਨੂਰ ਜੋਤ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਵੇਖ ਕਲੇਸ਼, ਰਾਮਾ ਕ੍ਰਿਸ਼ਨਾ ਰਹੇ ਸਮਝਾਈਆ। ਸਾਰੇ ਦਵਾਰੇ ਤੇਰੇ ਹੋਏ ਪੇਸ਼, ਪੇਸ਼ੀਨਗੋਈਆਂ ਹੱਥਾਂ ਵਿਚ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਓਹ ਵੇਖ ਗੋਈ ਪੇਸ਼ੀਨ, ਪੇਸ਼ਤਰ ਧਿਆਨ ਲਗਾਈਆ। ਹਿਕਮਤ ਰਹੇ ਨਾ ਕਿਸੇ ਮਦੀਨ, ਮੁੱਦਾ ਸਭ ਨੂੰ ਰਿਹਾ ਦ੍ਰਿੜਾਈਆ । ਝਗੜਾ ਵੇਖੇ ਜਗਤ ਜ਼ਮੀਨ, ਜ਼ਾਮਨ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਤੇਰੀ ਸਮਝੇ ਨਾ ਕੋਇ ਤਾਅਲੀਮ, ਤਾਲਬ ਇਲਮ ਨਾ ਕੋਇ ਵਡਿਆਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਗ਼ਮਗੀਨ, ਗ਼ਮੀ ਗ਼ਮਖ਼ਾਰ ਨਾ ਕੋਇ ਬਦਲਾਈਆ। ਤੇਰਾ ਲੇਖਾ ਵਡ ਰਹੀਮ, ਰਹਿਮਤ ਵਿਚ ਨਾ ਕੋਇ ਜਣਾਈਆ। ਤੇਰਾ ਹੁਕਮ ਆਦਿ ਕ਼ਦੀਮ, ਧੁਰ ਦਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਸਤਿਗੁਰ ਭੇਵ ਅਭੇਦਾ ਖੋਲ੍ਹ ਕੇ ਦੱਸ, ਦਹਿ ਦਿਸ਼ਾ ਦੇ ਸਮਝਾਈਆ। ਕੀ ਲਹਿਣਾ ਹੱਥੋ ਹੱਥ, ਜੁਗ ਚੌਕੜੀ ਵੇਖ ਵਖਾਈਆ। ਕੀ ਮਹਿੰਮਾ ਸ਼ਬਦ ਅਕਥ, ਬੋਧ ਅਗਾਧ ਪੜ੍ਹਾਈਆ। ਕੀ ਕਲਜੁਗ ਚਲੇ ਰਥ, ਆਪਣਾ ਪੰਧ ਮੁਕਾਈਆ। ਕੀ ਸ਼ਬਦ ਅਗੰਮੀ ਵੱਜੇ ਸੱਟ, ਸੁਤਿਆਂ ਦਏ ਉਠਾਈਆ। ਕੀ ਨਾਮ ਨਿਧਾਨਾ ਖੋਲ੍ਹਿਆ ਹੱਟ, ਵਣਜਾਰਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਸ੍ਰੀ ਭਗਵਾਨ ਕਹੇ ਸੁਣ ਸ਼ਬਦ ਅਗੰਮੇ ਆਦੀ, ਅਦਲ
❋
❋
ਨਾਲ ਜਣਾਈਆ। ਗੁਰ ਅਵਤਾਰ ਪੈਗ਼ੰਬਰਾਂ ਲੋਕਮਾਤ ਵਧਾਈ ਅਬਾਦੀ, ਬਹੁ ਗਿਣਤੀ ਵਿਚ ਵਡਿਆਈਆ। ਤਨ ਵਜੂਦ ਕਰੌਂਦੇ ਰਹੇ ਸ਼ਾਦੀ, ਸ਼ਾਦਿਆਨਿਆਂ ਵਿਚ ਖ਼ੁਸ਼ੀ ਮਨਾਈਆ। ਕਲਜੁਗ ਅੰਤਮ ਏਸੇ ਕਾਰਨ ਹੁੰਦੀ ਬਰਬਾਦੀ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਧਰਮ ਦਾ ਧੁਰ ਸੰਦੇਸ਼ਾ ਦੇਵੇ ਕੋਈ ਨਾ ਰਾਗੀ, ਅਨਰਾਗੀ ਰਾਗ ਸੁਣਾਈਆ। ਸੋਈ ਸੁਰਤ ਕਿਸੇ ਨਾ ਜਾਗੀ, ਜਾਗਰਤ ਰੂਪ ਨਾ ਕੋਇ ਵਟਾਈਆ। ਮਾਨਵ ਬਣੇ ਨਾ ਕੋਇ ਤਿਆਗੀ, ਮਮਤਾ ਮੋਹ ਚੁਕਾਈਆ। ਚਾਰੋਂ ਕੁੰਟ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਅੰਮ੍ਰਿਤ ਵੇਲਾ ਨਾ ਕਿਸੇ ਪ੍ਰਭਾਤੀ, ਪ੍ਰਭ ਮਿਲਣ ਕੋਇ ਨਾ ਆਈਆ। ਨਿਰਗੁਣ ਜੋਤ ਜਗੇ ਨਾ ਬਾਤੀ, ਕਮਲਾਪਾਤੀ ਨਾ ਕੋਇ ਵਡਿਆਈਆ। ਸਾਚੀ ਮੰਨੇ ਕੋਇ ਨਾ ਆਖੀ, ਆਖ਼ਰ ਪ੍ਰਭ ਨੂੰ ਗਏ ਭੁਲਾਈਆ। ਜਿਸ ਦਾ ਖੇਲ ਸਦਾ ਬਹੁਭਾਤੀ, ਭਾਵਨਾ ਵੇਖੇ ਥਾਉਂ ਥਾਈਂਆ। ਭਗਤ ਉਧਾਰਨਾ ਜਿਸ ਦੀ ਵਾਦੀ, ਵਾਇਦੇ ਨਾਲ ਹੋਏ ਸਹਾਈਆ। ਓਸ ਦੀ ਕਲਾ ਅਗੰਮੀ ਡਾਹਢੀ, ਡੰਡਾਵਤ ਸਭ ਨੂੰ ਦਏ ਸਮਝਾਈਆ। ਜਿਸ ਦਾ ਰਾਗ ਗਾਵੇ ਕੋਈ ਨਾ ਢਾਡੀ, ਤਾਲਾਂ ਵਿਚ ਨਾ ਕੋਇ ਸੁਣਾਈਆ। ਓਹ ਸਭ ਦਾ ਬਣ ਕੇ ਬਾਡੀ, ਬਣਤ ਧੁਰ ਦੀ ਇਕ ਦ੍ਰਿੜਾਈਆ। ਮਨੂਆ ਰਹਿਣ ਨਾ ਦੇਵੇ ਬਾਗ਼ੀ, ਗੜ੍ਹ ਹੰਕਾਰ ਤੁੜਾਈਆ। ਜਨ ਭਗਤਾਂ ਆਤਮ ਜਾਵੇ ਸਾਧੀ, ਸਾਧਨਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸ਼ਬਦ ਗੁਰੂ ਕਹੇ ਪ੍ਰਭ ਤੇਰਾ ਇਕੋ ਦਾਅਵਾ, ਲੇਖਾ ਮੇਰੇ ਨਾਲ ਜਣਾਈਆ। ਜਨ ਭਗਤਾਂ ਆਤਮ ਸੇਜ ਰਾਵਾਂ, ਕੰਤ ਕੰਤੂਹਲ ਹੋ ਕੇ ਸੋਭਾ ਪਾਈਆ। ਸਚ ਅਗੰਮੀ ਦੇ ਕੇ ਨਾਵਾਂ, ਨਾਉਂ ਨਿਰੰਕਾਰਾ ਇਕ ਦ੍ਰਿੜਾਈਆ। ਗੁਰਮੁਖ ਰਹਿਣ ਨਾ ਦੇਵਾਂ ਕੋਈ ਨਿਥਾਵਾਂ, ਦਵਾਰਾ ਇਕੋ ਇਕ ਸੁਹਾਈਆ। ਗ਼ਰੀਬ ਨਿਮਾਣਿਆਂ ਪਕੜ ਕੇ ਬਾਹਵਾਂ, ਫੜ ਬਾਹੋਂ ਗੋਦ ਉਠਾਈਆ। ਧੁਰ ਦੇ ਨਾਮ ਦੀ ਦੇ ਕੇ ਛਾਵਾਂ, ਅਗਨੀ ਤਤ ਗਵਾਈਆ। ਝਗੜਾ ਮੁਕਾ ਕੇ ਧੁਰ ਗਰਾਵਾਂ, ਦਰਗਾਹ ਸਾਚੀ ਘਰ ਸੁਹਾਈਆ। ਜਿਥੇ ਭਗਤ ਭਗਵਾਨ ਦਾ ਤੋਲ ਹੋਵੇ ਸਾਵਾਂ, ਵਜ਼ਨ ਇਕੋ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਤੇਰਾ ਇਕ ਸਹਾਰਾ, ਓਟ ਓਟ ਤਕਾਈਆ। ਲੇਖਾ ਮੁਕਿਆ ਗੁਰੂ ਅਵਤਾਰਾ, ਪੈਗ਼ੰਬਰ ਪੰਧ ਮੁਕਾਈਆ। ਤੇਰਾ ਭਗਤ ਮੰਗੇ ਤੇਰਾ ਚਰਨ ਦਵਾਰਾ, ਦੂਜੀ ਓਟ ਨਾ ਕੋਇ ਰਖਾਈਆ। ਗੁਰ ਅਵਤਾਰ ਪੈਗ਼ੰਬਰ ਤੇਰਾ ਕਰਦੇ ਗਏ ਇਸ਼ਾਰਾ, ਜੁਗ ਚੌਕੜੀ ਧਿਆਨ ਲਗਾਈਆ। ਤੂੰ ਗੋਬਿੰਦ ਧਾਰ ਸਰਗੁਣ ਤੋਂ ਨਿਰਗੁਣ ਹੋ ਕੇ ਆਇਉਂ ਦੁਬਾਰਾ, ਏਕੰਕਾਰਾ ਨਾਲ ਮਿਲਾਈਆ। ਤੇਰਾ ਧੁਰ ਦਾ ਇਕ ਜੈਕਾਰਾ, ਏਕਾ ਸ਼ਬਦ ਸ਼ਨਵਾਈਆ। ਰਵਦਾਸ ਦਾ ਮੰਨ ਲੈ ਹਾੜਾ, ਦੇਵੇ ਸਚ ਦੁਹਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰਾ ਸਾਂਝਾ ਯਾਰਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ਼ਬਦ ਗੁਰੂ ਕਹੇ ਓਹ ਵੇਖ ਭਗਤ ਦੀ ਦਰਖ਼ਾਸਤ, ਦਰਦਾਂ ਵਿਚ ਦੁਹਾਈਆ। ਕੂੜੀ ਕਿਰਿਆ ਕਰ ਬਰਖ਼ਾਸਤ, ਬਰਖ਼ੁਰਦਾਰ ਆਪਣੇ ਲੈ ਬਣਾਈਆ । ਗੁਰਮੁਖ ਰਹੇ ਨਾ ਕੋਇ ਨਾਸਤਕ, ਕੂੜੀ ਕਿਰਿਆ ਡੇਰਾ ਢਾਹੀਆ। ਸਚ ਦੁਆਰੇ ਬਣਾ ਆਸਤਕ, ਆਤਮ ਪਰਮਾਤਮ ਜੋੜ ਜੁੜਾਈਆ। ਤੇਰਾ ਨੂਰ ਅਗੰਮੀ ਵਾਸਤਕ, ਵਾਅਦਾ ਆਪਣੇ ਘਰ ਸਮਝਾਈਆ। ਝਗੜਾ ਰਹੇ ਨਾ ਕਿਸੇ ਸ਼ਾਸਤਰ, ਸ਼ਰਅ ਜ਼ੰਜੀਰ ਦੇਣਾ ਕਟਾਈਆ। ਜੋਤੀ ਜੋਤ
❋
❋
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲੈਣਾ ਮਿਲਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਵੇਖ ਖੇਲ ਹਾਲਾ, ਹਾਲਾਤ ਦਿਆਂ ਜਣਾਈਆ। ਬਾਕੀ ਨਿਕਲਿਆ ਅੰਤ ਦਵਾਲਾ, ਹਿਸਾਬ ਬੇਬਾਕ ਨਾ ਕੋਇ ਜਣਾਈਆ। ਸਾਧਾਂ ਸੰਤਾਂ ਅੰਦਰ ਲਾ ਦੇ ਤਾਲਾ, ਬਿਨ ਤੇਰੀ ਕਿਰਪਾ ਕੁੰਜੀ ਹੱਥ ਕਿਸੇ ਨਾ ਆਈਆ। ਦੁਰਮਤ ਮੈਲ ਧੋ ਕੇ ਦਾਗ਼ ਕਾਲਾ, ਪਤਤ ਪੁਨੀਤ ਨਾ ਕੋਇ ਕਰਾਈਆ। ਸਤਿ ਧਰਮ ਰਹੇ ਨਾ ਕਿਸੇ ਧਰਮਸਾਲਾ, ਚਾਰੋਂ ਕੁੰਟ ਦੁਹਾਈਆ। ਫਲ ਫੁੱਲ ਰਹੇ ਨਾ ਡਾਲਾ, ਪੱਤ ਡਾਲੀ ਦਏ ਦੁਹਾਈਆ। ਜੋ ਇਸ਼ਾਰਾ ਕੀਤਾ ਨਾਨਕ ਬਾਲਾ, ਬਾਲੀ ਬੁਧ ਵਖਾਈਆ। ਜਿਸ ਦਾ ਅਵਤਾਰਾਂ ਦਿਤਾ ਅਹਿਵਾਲਾ, ਪੈਗ਼ੰਬਰ ਸਿਫ਼ਤ ਸਾਲਾਹੀਆ। ਜਿਸ ਨੂੰ ਝੁਕੀ ਜੋਤ ਜਵਾਲਾ, ਅਸ਼ਟਭੁਜ ਸਰਨਾਈਆ। ਜਿਸ ਦਾ ਨੂਰ ਨੂਰ ਉਜਾਲਾ, ਨਿਰਗੁਣ ਸਰਗੁਣ ਡਗਮਗਾਈਆ। ਸੋ ਖੇਲੇ ਖੇਲ ਕਮਾਲਾ, ਕਾਮਲ ਮੁਰਸ਼ਦ ਧੁਰਦਰਗਾਹੀਆ। ਖੋਜਿਆਂ ਹੱਥ ਨਾ ਆਵੇ ਭਾਲਾ, ਬ੍ਰਹਿਮੰਡ ਖੰਡ ਰੋਵਣ ਮਾਰਨ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਤੇਰੀ ਕਰਨੀ ਦਿਸੇ ਸ਼ਦੀਦ, ਸ਼ਿੱਦਤ ਵਿਚ ਲੋਕਾਈਆ। ਸਭ ਦੀ ਆਸਾ ਮਨਸਾ ਪੂਰੀ ਕਰ ਉਮੀਦ, ਆਮਦ ਆਪਣੀ ਦੇ ਦ੍ਰਿੜਾਈਆ। ਮੈਂ ਸਦਾ ਕਰਾਂ ਤਾਈਦ, ਤਾਕੀਦ ਤੇਰੀ ਨਜ਼ਰੀ ਆਈਆ। ਸੰਤ ਸਹੇਲੇ ਵੇਖ ਅਜ਼ੀਜ਼, ਆਲੀਜਾਹ ਖੋਜ ਖੁਜਾਈਆ। ਜਿਨ੍ਹਾਂ ਤੇਰੇ ਮਿਲਣ ਦੀ ਰੀਝ, ਜਗ ਬੈਠੇ ਧਿਆਨ ਲਗਾਈਆ। ਜਗ ਨੇਤਰ ਕਰਨ ਉਡੀਕ, ਅੱਖ ਪ੍ਰਤੱਖ ਤੱਕਣ ਇਕ ਗੁਸਾਈਂਆ। ਤੂੰ ਓਸ ਦਵਾਰੇ ਬਣ ਵਸਨੀਕ, ਜਿਥੇ ਵਸਲ ਅਸਲ ਦੇਵੇ ਯਾਰ ਖ਼ੁਦਾਈਆ। ਜਨ ਭਗਤਾਂ ਬਦਲ ਦੇ ਤਬੀਅਤ, ਤਬਅ ਕੂੜ ਰਹਿਣ ਨਾ ਪਾਈਆ। ਆਪਣੇ ਘਰ ਵਖਾ ਅਸਲੀਅਤ, ਪੜਦਾ ਉਹਲਾ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਵਦਾਸ ਕਹੇ ਮੈਂ ਤੇਰੀ ਕਿਰਪਾ ਨਾਲ ਲਿਖਦਾ, ਸ਼ਬਦ ਗੁਰੂ ਸਮਝਾਈਆ। ਪੁਰਖ ਅਕਾਲ ਸਭ ਨੂੰ ਰੂਪ ਦੇ ਦੇ ਸਾਚੇ ਸਿੱਖ ਦਾ, ਸਿਖਿਆ ਇਕ ਸਮਝਾਈਆ। ਲਹਿਣਾ ਚੁਕਾ ਦੇ ਗੋਬਿੰਦ ਵਾਲੀ ਚਿੱਟ ਦਾ, ਜਿਸ ਦਾ ਅੱਖਰ ਵੰਡ ਨਾ ਕੋਇ ਵੰਡਾਈਆ। ਭਾਗ ਪੂਰਾ ਕਰ ਦੇ ਰਵਦਾਸ ਵਾਲੀ ਇੱਟ ਦਾ, ਇੱਟਾਂ ਪੱਥਰਾਂ ਦੀ ਲੋੜ ਰਹੇ ਨਾ ਰਾਈਆ। ਝਗੜਾ ਮੁਕਾ ਦੇ ਕੂੜ ਕੁੜਿਆਰ ਨਿਤ ਦਾ, ਨਵਿਤ ਆਪਣਾ ਫੇਰਾ ਪਾਈਆ। ਤੂੰ ਸਾਹਿਬ ਸੁਲਤਾਨ ਇਕੋ ਦਿਸਦਾ, ਦੋ ਜਹਾਨ ਸੋਭਾ ਪਾਈਆ। ਤੇਰੀ ਹਕੂਮਤ ਕੋਈ ਨਾ ਜਿੱਤਦਾ, ਵੈਰੀ ਸ਼ਤਰੂ ਮੀਤ ਨਿਉਂ ਨਿਉਂ ਸੀਸ ਨਿਵਾਈਆ। ਤੂੰ ਲਹਿਣੇ ਦੇਣੇ ਆਦਿ ਜੁਗਾਦਿ ਨਜਿੱਠਦਾ, ਤੇਰੇ ਹੱਥ ਵਡਿਆਈਆ। ਭੇਵ ਖੋਲ੍ਹ ਦੇ ਆਪਣੇ ਨੂਰ ਅਲਾਹੀ ਇਕ ਦਾ, ਏਕੰਕਾਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਿਰ ਆਪਣਾ ਹੱਥ ਰਖਾਈਆ। ਸਤਿਗੁਰ ਸ਼ਬਦ ਕਹੇ ਅਰਜ਼ੀ ਉਤੇ ਕੀ ਤਹਿਰੀਰ, ਤਕ਼ਰੀਰ ਨਾਲ ਸੁਣਾਈਆ। ਪ੍ਰਭ ਕਲਜੁਗ ਅੰਤਮ ਵਾਟ ਅਖ਼ੀਰ, ਆਖ਼ਰ ਧਿਆਨ ਲਗਾਈਆ। ਜਨ ਭਗਤਾਂ ਬਦਲ ਦੇ ਤਕ਼ਦੀਰ, ਕਰਮਾਂ ਦਾ ਗੇੜ ਆਪ ਕਟਾਈਆ। ਸ਼ਰਅ ਦਾ ਰਹੇ ਨਾ ਕੋਇ ਜ਼ੰਜੀਰ, ਸ਼ਰੀਅਤ ਲੇਖਾ ਦੇਣਾ ਮੁਕਾਈਆ। ਭਰਮ ਰਹੇ ਨਾ ਗ਼ਰੀਬ ਅਮੀਰ, ਊਚ ਨੀਚ ਨਾ ਕੋਇ ਜਣਾਈਆ। ਸਭ ਦੀ ਬਦਲ ਦੇ ਤਦਬੀਰ, ਤਕ਼ਦੀਰ ਤੋਂ ਪਰੇ ਤਅਲੀਮ ਆਪਣੀ ਇਕ ਸਮਝਾਈਆ। ਧੁਰ ਦੀ ਫੇਰਦੇ ਆਪ ਲਕੀਰ, ਲਾਈਨ ਨਰਾਇਣ ਹੋ ਕੇ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ
❋
❋
ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਮੈਨੂੰ ਆਈ ਯਾਦ, ਕਥਾ ਪਿਛਲੀ ਦਿਆਂ ਸੁਣਾਈਆ। ਜਿਸ ਵੇਲੇ ਚੌਥੇ ਜੁਗ ਤੋਂ ਜਗਤ ਹੋਵੇ ਆਜ਼ਾਦ, ਆਜ਼ਾਦੀ ਅੰਦਰ ਦੀਨ ਦੁਨੀ ਵਡਿਆਈਆ। ਜਗਤ ਕਲਪਣਾ ਦਾ ਰਹੇ ਕੋਈ ਨਾ ਸਾਧ, ਵਿਦਿਆ ਵਾਲੀ ਨਾ ਕੋਇ ਚਤੁਰਾਈਆ। ਸੰਖਾਂ ਵਾਲਾ ਵੱਜੇ ਕੋਇ ਨਾ ਨਾਦ, ਧੁਨ ਧਾਰ ਨਾ ਕੋਇ ਵਡਿਆਈਆ। ਅੱਲਾ ਵਾਹਿਗੁਰੂ ਸਤਿਨਾਮ ਓਮ ਵੰਡ ਹੋਵੇ ਕੋਈ ਨਾ ਗਾਡ, ਨਾਅਰਾ ਇਕੋ ਇਕ ਜਣਾਈਆ। ਬੁੱਧੀ ਰਹੇ ਨਾ ਕੋਈ ਡਾਗ, ਕਾਗ ਵਾਂਗ ਕੁਰਲਾਈਆ। ਸ਼ਬਦ ਡੰਡਾ ਅਗੰਮੀ ਰਾਡ, ਧੁਰ ਫ਼ਰਮਾਨਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਸਚ ਦਏ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਸੁਣ ਬੇਨੰਤੀ ਇਕ, ਆਰਜ਼ੂ ਵਡ ਵਡਿਆਈਆ। ਪੁਰਖ ਅਬਿਨਾਸ਼ੀ ਕਰ ਹਿਤ, ਹਿਤਕਾਰੀ ਹੋ ਕੇ ਦਇਆ ਕਮਾਈਆ। ਤੇਰੇ ਭਗਤ ਸੁਹੇਲੇ ਸਦਾ ਨਿਤ, ਜੁਗ ਚੌਕੜੀ ਸੇਵ ਕਮਾਈਆ। ਕਲਜੁਗ ਅੰਤਮ ਲਾ ਖਿੱਚ, ਅੰਦਰੇ ਅੰਦਰ ਮੇਲ ਮਿਲਾਈਆ। ਧਾਮ ਵਖਾ ਇਕ ਅਨਡਿੱਠ, ਅਨਡਿਠੜੀ ਕਾਰ ਕਮਾਈਆ। ਯਾਦ ਕਰ ਲੈ ਪ੍ਰਹਿਲਾਦ ਵਾਲੀ ਚਿੱਟ, ਜੋ ਬਿਨ ਚਿੱਠੀ ਰਸੈਣ ਦਿਤੀ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਕਹੇ ਪ੍ਰਹਿਲਾਦ ਨਾਲ ਕੀਤਾ ਇਕ਼ਰਾਰ, ਸਚ ਸਚ ਸਮਝਾਈਆ। ਦੇ ਸ਼ਬਦ ਧੁਨਕਾਰ, ਅਗੰਮ ਆਵਾਜ਼ ਲਗਾਈਆ। ਬੋਲ ਇਕ ਜੈਕਾਰ, ਸੋਹਲਾ ਦਿਤਾ ਸੁਣਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਇਕੋ ਧਾਰ, ਦੂਜਾ ਨਜ਼ਰ ਕੋਇ ਨਾ ਆਈਆ। ਪ੍ਰਭ ਕਿਰਪਾ ਕਰ ਮੇਰੇ ਨਿਰੰਕਾਰ, ਨਿਰਵੈਰ ਤੇਰੀ ਸਰਨਾਈਆ। ਜੇ ਭਗਤਾਂ ਦਾ ਤੇਰੇ ਵਿਚ ਪਿਆਰ, ਪ੍ਰੇਮੀ ਹੋ ਕੇ ਤੋੜ ਨਿਭਾਈਆ। ਮੇਰੇ ਵਾਂਗ ਨਾ ਕਰੀਂ ਖ਼ੁਆਰ, ਗੇੜਾ ਗੇੜੇ ਵਿਚ ਵਖਾਈਆ। ਆਪ ਬਹੁਰੂਪੀਆ ਹੋ ਕੇ ਆਵੇਂ ਵਿਚ ਸੰਸਾਰ, ਨਰ ਸਿੰਘ ਨਰ ਨਰਾਇਣ ਹੋ ਕੇ ਦੇਹ ਤਜਾਈਆ। ਤੂੰ ਸ਼ਹਿਨਸ਼ਾਹ ਸਿਕਦਾਰ, ਵਾਲੀ ਦੋ ਜਹਾਨ ਅਖਵਾਈਆ। ਜਦ ਆਵੇਂ ਤੇ ਆਵੀਂ ਜੋਤੀ ਜਾਮਾ ਧਾਰ, ਨੂਰ ਨੂਰ ਰੁਸ਼ਨਾਈਆ। ਸਾਚਿਆਂ ਭਗਤਾਂ ਲਈਂ ਉਠਾਲ, ਅੰਦਰ ਵੜ ਕੇ ਆਪ ਜਗਾਈਆ। ਤੇਰੀ ਇਹੋ ਸੱਚੀ ਧਰਮਸਾਲ, ਸਚ ਦੁਆਰੇ ਵੱਜੀ ਵਧਾਈਆ । ਅੱਗੋਂ ਹੱਸ ਕੇ ਕਿਹਾ ਪੁਰਖ ਅਕਾਲ, ਇਸ਼ਾਰੇ ਨਾਲ ਦ੍ਰਿੜਾਈਆ। ਪ੍ਰਹਿਲਾਦ ਕਲਜੁਗ ਅੰਤਮ ਮਾਰ ਧਿਆਨ, ਬਿਨ ਅੱਖਾਂ ਅੱਖ ਉਠਾਈਆ। ਜਾਂ ਤੱਕਿਆ ਤੇ ਹੋਇਆ ਹੈਰਾਨ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਸਚ ਪ੍ਰੇਮ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਿਤਾ ਚੁਕਾਈਆ। ਪ੍ਰਹਿਲਾਦ ਕਹੇ ਪ੍ਰਭ ਵਖਾਇਆ ਕੀ, ਸਚ ਦੇ ਦ੍ਰਿੜਾਈਆ। ਨਿਰਮਲ ਵੇਖਿਆ ਕੋਇ ਨਾ ਜੀਅ, ਕੂੜ ਕਿਰਿਆ ਰਹੀ ਕੁਰਲਾਈਆ। ਅੰਮ੍ਰਿਤ ਰਸ ਕੋਈ ਰਿਹਾ ਨਾ ਪੀ, ਅਗਨੀ ਅੱਗ ਨਾ ਕੋਇ ਬੁਝਾਈਆ। ਸੰਸਾਰ ਕਲਪਣਾ ਪੁੱਤਰ ਧੀ, ਮਾਇਆ ਮਮਤਾ ਵਿਚ ਹਲਕਾਈਆ। ਰਵਦਾਸ ਤੱਕਿਆ ਜਿਸ ਆਸ ਰਖਾਈ ਸਾਢੇ ਤਿੰਨ ਹੱਥ ਸੀਂ, ਜਗਤ ਵਾਸਨਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਲੈਣੀ ਉਠਾਈਆ। ਪ੍ਰਹਿਲਾਦ ਕਹੇ ਮੈਂ ਕਲਜੁਗ ਵੇਖਿਆ ਕੂੜਾ, ਪ੍ਰਭੂ ਕਾਹਨੂੰ ਦਿਤਾ ਵਖਾਈਆ। ਮੈਂ ਮੰਗਣ ਵਾਲਾ ਤੇਰੀ ਚਰਨ ਧੂੜਾ, ਬਿਨ ਤੇਰੇ ਦਰਸ ਕੋਇ ਨਾ ਪਾਈਆ। ਤੂੰ ਮੈਨੂੰ ਵਖਾ ਦਿਤਾ ਲੋਕੀ ਮੰਨਦੇ ਐੜਾ ਊੜਾ, ਅੱਖਰਾਂ ਪੱਥਰਾਂ ਸੀਸ ਨਿਵਾਈਆ। ਪੁਰਖ ਅਕਾਲ ਤੈਨੂੰ ਬਣਾ ਕੇ ਚੂੜ੍ਹਾ, ਘਰ ਵਿਚੋਂ ਸਭ ਨੇ ਦਿਤਾ ਕਢਾਈਆ। ਤੇਰਾ ਤੱਕਕੇ ਖ਼ੁਸ਼ ਨਹੀਂ ਕੋਈ ਨੂਰਾ, ਪੜ੍ਹ
❋
❋
ਪੜ੍ਹ ਵਿਦਿਆ ਢੋਲੇ ਜਗਤ ਸੁਣਾਈਆ। ਇਕ ਰਵਦਾਸ ਵੇਖਿਆ ਜੋ ਬੈਠਾ ਉਪਰ ਟੁੱਟੀ ਫੂੜ੍ਹਾ, ਪਾਨਹਾ ਗੰਢ ਕੇ ਖ਼ੁਸ਼ੀ ਮਨਾਈਆ। ਪ੍ਰਹਿਲਾਦ ਕਹੇ ਮੈਂ ਜਾਂ ਤਕਿਆ ਮਾਇਆ ਰਾਣੀ ਘਰ ਘਰ ਪਾ ਕੇ ਰੰਗਲਾ ਚੂੜਾ, ਜੋਬਨਵੰਤੀ ਭੱਜੇ ਵਾਹੋ ਦਾਹੀਆ। ਸਾਧ ਸੰਤ ਜਿਸ ਦਾ ਹੋਇਆ ਵੇਖਿਆ ਮਸ਼ਕੂਰਾ, ਸ਼ੁਕਰੀਆ ਕਰ ਕਰ ਸੀਸ ਨਿਵਾਈਆ। ਸਾਚਾ ਰੰਗ ਚੜ੍ਹੇ ਕਿਸੇ ਨਾ ਗੂੜ੍ਹਾ, ਦੁਰਮਤ ਮੈਲ ਨਾ ਕੋਇ ਧੁਆਈਆ। ਮਨ ਕਲਪਨਾ ਝੂਟਦੇ ਸਾਰੇ ਪੰਘੂੜਾ, ਆਤਮ ਸੇਜ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਪ੍ਰਹਿਲਾਦ ਕਹੇ ਮੇਰੇ ਅੰਤਰ ਆਈ ਹੈਰਾਨੀ, ਹੈਰਤ ਵਿਚ ਸੁਣਾਈਆ। ਸਚ ਧਰਮ ਦੀ ਦਿਸੀ ਨਾ ਕੋਇ ਨਿਸ਼ਾਨੀ, ਨਿਸ਼ਾਨੇ ਸਾਰੇ ਗਏ ਭੁਲਾਈਆ। ਰੋਂਦੀ ਵੇਖੀ ਚਾਰੇ ਖਾਣੀ, ਖ਼ਾਨੇ ਵਿਚੋਂ ਬਾਹਰ ਨਾ ਕੋਇ ਕਢਾਈਆ। ਝਗੜਾ ਵੇਖਿਆ ਚਾਰੇ ਬਾਣੀ, ਬਾਣ ਨਿਰਾਲਾ ਤੀਰ ਨਾ ਕੋਇ ਲਗਾਈਆ। ਰਸ ਰਿਹਾ ਨਾ ਕਿਸੇ ਪਾਣੀ, ਸਰੋਵਰ ਸਰ ਨਾ ਕੋਇ ਵਡਿਆਈਆ। ਪੁਰਖ ਅਕਾਲ ਕਰ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਰਨੀ ਵੇਖ ਵਖਾਈਆ। ਸ੍ਰੀ ਭਗਵਾਨ ਕਹੇ ਸੁਣ ਮੇਰੇ ਦੁਲਾਰੇ ਪ੍ਰਹਿਲਾਦ, ਪਰਮ ਪੁਰਖ ਹੋ ਕੇ ਦਿਆਂ ਜਣਾਈਆ। ਤੂੰ ਹਰਨਾਖ਼ਸ਼ ਦੀ ਔਲਾਦ, ਭਗਤਾਂ ਵਿਚੋਂ ਭਗਤ ਦਿਤੀ ਵਡਿਆਈਆ। ਜਿਸ ਵੇਲੇ ਕਲਜੁਗ ਅੰਤ ਕਲ ਧਾਰਾ ਗਈ ਜਾਗ, ਲੋਕਮਾਤ ਲਏ ਅੰਗੜਾਈਆ। ਓਸ ਵੇਲੇ ਸਾਚਾ ਰਹਿਣਾ ਨਹੀਂ ਕੋਈ ਸਾਧ, ਸਾਧਨਾ ਸਚ ਨਾ ਕੋਇ ਕਮਾਈਆ। ਸੁਰਤੀ ਜਾਏ ਕੋਈ ਨਾ ਜਾਗ, ਸ਼ਬਦੀ ਮੇਲ ਨਾ ਕੋਇ ਮਿਲਾਈਆ। ਮਨ ਕਲਪਣਾ ਹੋਵੇ ਰਾਜ, ਬੁੱਧੀ ਬਲਹੀਣ ਹੋ ਜਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਬਣ ਕੇ ਦਾਮਾਦ, ਦਰ ਦਰ ਡੇਰਾ ਲਾਈਆ। ਸਾਚੀ ਸੁਣੇ ਨਾ ਕੋਇ ਆਵਾਜ਼, ਜੂਠ ਝੂਠ ਕੁਰਲਾਈਆ। ਧਰਮ ਦੀ ਦੇਵੇ ਨਾ ਕੋਇ ਆਵਾਜ਼, ਕਰਮ ਕਾਂਡ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਹੇ ਜਿਸ ਵੇਲੇ ਕਲਜੁਗ ਸ੍ਰਿਸ਼ਟੀ ਦਿਸੀ ਫ਼ਾਨੀ, ਫ਼ੈਸਲਾ ਹੱਕ ਨਾ ਕੋਇ ਸੁਣਾਈਆ। ਮੰਜ਼ਲ ਰਹੇ ਨਾ ਕੋਇ ਰੁਹਾਨੀ, ਰਹਿਮਤ ਰਾਮ ਨਾ ਕੋਇ ਕਮਾਈਆ। ਦੀਨ ਦੁਨੀ ਹੋਏ ਬੇਗਾਨੀ, ਸਿਰ ਹੱਥ ਨਾ ਕੋਇ ਟਿਕਾਈਆ। ਸਤਿ ਧਰਮ ਦੀ ਦਿਸੇ ਨਾ ਕੋਇ ਨਿਸ਼ਾਨੀ, ਨਿਸ਼ਾਨਾ ਹੱਕ ਨਾ ਕੋਇ ਝੁਲਾਈਆ। ਚਾਰ ਕੁੰਟ ਹੋਏ ਬੇਈਮਾਨੀ, ਬੇਵਾ ਹੋਵੇ ਖ਼ਲਕ ਖ਼ੁਦਾਈਆ। ਮੰਜ਼ਲ ਰਹੇ ਨਾ ਕੋਇ ਰੁਹਾਨੀ, ਨੂਰ ਨੂਰ ਨਾ ਕੋਇ ਰੁਸ਼ਨਾਈਆ। ਸਾਚੀ ਕ਼ਲਮ ਰਹੇ ਨਾ ਕਾਨੀ, ਕਾਤਬ ਕਰੇ ਨਾ ਕੋਇ ਵਡਿਆਈਆ। ਓਸ ਵੇਲੇ ਪ੍ਰਭ ਜਨ ਭਗਤਾਂ ਦਵਾਰੇ ਖਾਵਣ ਆਵੇ ਮਹਿਮਾਨੀ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਵਸਤ ਅਮੋਲਕ ਦੇਵੇ ਬਣ ਕੇ ਦਾਨੀ, ਧੁਰ ਦੀ ਦਾਤ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਪ੍ਰਹਿਲਾਦ ਕਹੇ ਕੀ ਦੇਵੇਂ ਦਾਤ, ਸਾਹਿਬ ਦੇ ਸਮਝਾਈਆ। ਪੁਰਖ ਅਕਾਲ ਕਿਹਾ ਮੈਂ ਦਰਸ਼ਨ ਦੇਵਾਂ ਆਪ, ਆਪਣਾ ਭੇਵ ਚੁਕਾਈਆ। ਪ੍ਰਹਿਲਾਦ ਕਿਹਾ ਕੀ ਦੱਸੇਂ ਜਾਪ, ਵਿਦਿਆ ਕਵਣ ਪੜ੍ਹਾਈਆ। ਪੁਰਖ ਅਕਾਲ ਕਿਹਾ ਮੈਂ ਆਤਮ ਪਰਮਾਤਮ ਬਣਾ ਕੇ ਸਾਕ, ਸੱਜਣ ਹੋ ਕੇ ਵੇਖ ਵਖਾਈਆ। ਪ੍ਰਹਿਲਾਦ ਕਿਹਾ ਕੀ ਖੋਲ੍ਹੇਂ ਤਾਕ, ਪੜਦਾ ਕਵਣ ਚੁਕਾਈਆ। ਪੁਰਖ ਅਕਾਲ ਕਿਹਾ ਮੈਂ ਨਿਰਗੁਣ ਨੂਰ ਜੋਤ ਕਰ ਪ੍ਰਕਾਸ਼, ਅੰਧ ਅੰਧੇਰਾ ਦਿਆਂ ਮਿਟਾਈਆ। ਪ੍ਰਹਿਲਾਦ ਕਿਹਾ
❋
❋
ਕੀ ਬਚਨ ਦੇਵੇਂ ਸਾਫ਼, ਵਲੀਏ ਛਲੀਏ ਦੇ ਦ੍ਰਿੜਾਈਆ। ਪੁਰਖ ਅਕਾਲ ਕਿਹਾ ਮੈਂ ਜਨਮ ਜਨਮ ਦੇ ਕਰਮ ਕਰਮ ਦੇ ਕ਼ਸੂਰ ਕਰ ਕੇ ਮੁਆਫ਼, ਸਾਫ਼ ਸੁਥਰੇ ਦਿਆਂ ਬਣਾਈਆ। ਪ੍ਰਹਿਲਾਦ ਹੱਸ ਕੇ ਕਿਹਾ ਪ੍ਰਭੂ ਲਿਖ ਦੇ ਨਾਲ ਕ਼ਲਮ ਦਵਾਤ, ਪ੍ਰੇਮ ਪ੍ਰੀਤੀ ਜੋੜ ਜੁੜਾਈਆ। ਸ੍ਰੀ ਭਗਵਾਨ ਕਿਹਾ ਆਪਣਾ ਅੱਗੇ ਰੱਖ ਦੇ ਪ੍ਰੇਮ ਭਗਤੀ ਦਾ ਕਾਟ, ਜਿਸ ਨੂੰ ਲਿਖਾਂ ਬਿਨ ਕ਼ਲਮ ਸ਼ਾਹੀਆ । ਪ੍ਰਹਿਲਾਦ ਕਿਹਾ ਇਹ ਪੁਰਾਣਾ ਚੋਲਾ ਖ਼ਰੀਦਿਆ ਨਹੀਂ ਆਜ, ਨਵਾਂ ਨਕੋਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਦ੍ਰਿੜਾਈਆ। ਪ੍ਰਹਿਲਾਦ ਕਿਹਾ ਮੈਨੂੰ ਲਿਖ ਦੇ ਲੇਖ, ਤੇਰਾ ਲੇਖਾ ਬੇਪਰਵਾਹੀਆ। ਜਿਸ ਵੇਲੇ ਕਲਜੁਗ ਅੰਤਮ ਧਾਰੇਂ ਭੇਖ, ਭੇਖਾਧਾਰੀ ਭੇਖ ਵਟਾਈਆ। ਜਨ ਭਗਤਾਂ ਜਾਵੇਂ ਦੇਸ, ਆਪਣਾ ਪੰਧ ਮੁਕਾਈਆ। ਓਨ੍ਹਾਂ ਲਵੇਂ ਵੇਖ, ਬਿਨ ਅੱਖਾਂ ਅੱਖ ਉਠਾਈਆ। ਓਸ ਵੇਲੇ ਜਨਮ ਕਰਮ ਦੀ ਬਦਲ ਦੇਵੇਂ ਰੇਖ, ਮੇਰੀ ਲਿਖਤ ਵਿਚ ਗਵਾਹੀਆ। ਪੁਰਖ ਅਕਾਲ ਕਿਹਾ ਮੈਂ ਨਹੀਂ ਇਹ ਲਹਿਣਾ ਹੱਥ ਦਸ ਦਸਮੇਸ਼, ਗੋਬਿੰਦ ਵਡ ਵਡਿਆਈਆ। ਜਿਸ ਨੇ ਭਗਤ ਸੁਹੇਲੇ ਮੇਰੇ ਕਰਨੇ ਪੇਸ਼, ਪੇਸ਼ਤਰ ਆਪਣਾ ਹੁਕਮ ਸੁਣਾਈਆ। ਨਿਰਗੁਣ ਧਾਰ ਕਰਾਂ ਫਿਰ ਹੇਤ, ਹਿਤਕਾਰੀ ਹੋ ਕੇ ਮੇਲ ਮਿਲਾਈਆ। ਓਹ ਇਹੋ ਮਹੀਨਾ ਤੇ ਇਹੋ ਦਿਵਸ ਇੱਕੀ ਚੇਤ, ਚੇਤਨ ਸਰਬ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪ੍ਰਹਿਲਾਦ ਕਹੇ ਪ੍ਰਭੂ ਮੇਰੀ ਨਿਸ਼ਾਨੀ ਕਾਟ, ਜਿਸ ਨੂੰ ਕਾਰਡ ਕਹੇ ਲੋਕਾਈਆ। ਜਨ ਭਗਤਾਂ ਦੀ ਅਗਲੀ ਮੇਟ ਦੇ ਵਾਟ, ਪਿਛਲਾ ਲੇਖ ਰਹੇ ਨਾ ਰਾਈਆ। ਕ਼ੀਮਤ ਪਾ ਲੈ ਆਪਣੇ ਹਾਟ, ਦੂਜਾ ਦਰ ਨਾ ਕੋਇ ਵਖਾਈਆ। ਤੇਰਾ ਲਹਿਣਾ ਦੇਣਾ ਬਿਨਾ ਕ਼ਲਮ ਦਵਾਤ, ਬਿਨ ਅੱਖਰਾਂ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਉਠਾ ਦੇ ਅਭੀ, ਅਬਚਲ ਵਾਸੀ ਦਇਆ ਕਮਾਈਆ। ਤੇਰੀ ਪਰਤ ਕੇ ਆਈ ਸਦੀ, ਸਦਕੇ ਵਾਰੀ ਘੋਲ ਘੁਮਾਈਆ। ਭਗਤਾਂ ਦਾ ਕਾਟ ਸੁੱਟੀਂ ਵਿਚ ਕਦੇ ਨਾ ਰੱਦੀ, ਰੱਦੀਖ਼ਾਨੇ ਨਾ ਕੋਇ ਵਡਿਆਈਆ। ਇਸ ਦੇ ਉਤੇ ਤੁਹਾਨੂੰ ਸਚਖੰਡ ਦੀ ਦਿਤੀ ਗੱਦੀ, ਗਦਾਗਰ ਰਹਿਣ ਕੋਇ ਨਾ ਪਾਈਆ। ਤੁਹਾਡੀ ਆਤਮਾ ਪਰਮਾਤਮਾ ਆਪਣੇ ਨਾਲ ਬੱਧੀ, ਬਦੀਆਂ ਤੋਂ ਲਏ ਬਚਾਈਆ। ਤੁਹਾਡੀ ਲੇਖੇ ਲਾ ਕੇ ਜਨਮ ਵਾਲੀ ਸਦੀ, ਸਦੀਆਂ ਦੇ ਵਿਛੜੇ ਜੋੜ ਜੁੜਾਈਆ। ਤੁਹਾਡੀ ਜੋਬਨ ਵਾਲੀ ਜਵਾਨੀ ਮਸਤਾਨੀ ਨਿਰਮਾਣਤਾ ਵਿਚ ਨੱਢੀ, ਨਰ ਨਿਰੰਕਾਰਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਇਕ ਰੰਗਾਈਆ। ਕਾਟ ਕਹੇ ਮੇਰੇ ਉਤੇ ਪਾ ਸ਼ਹਾਦਤ, ਸ਼ਹਿਨਸ਼ਾਹ ਤੇਰੀ ਵਡਿਆਈਆ। ਜਿਨ੍ਹਾਂ ਤੇਰੀ ਕੀਤੀ ਅਬਾਦਤ, ਅਮਲਾਂ ਤੋਂ ਰਹਿਤ ਕਰਾਈਆ। ਉਨ੍ਹਾਂ ਦੀ ਕਰੇ ਨਾ ਕੋਈ ਮਜ਼੍ਹਾਮਤ, ਝਗੜੇ ਵਿਚ ਨਾ ਕੋਇ ਲੋਕਾਈਆ। ਸਾਚੇ ਨਾਮ ਦੀ ਬਖ਼ਸ਼ ਨਿਆਮਤ, ਵਸਤ ਅਗੰਮ ਇਕ ਵਰਤਾਈਆ। ਜਿਨ੍ਹਾਂ ਨੇ ਮੁਹੱਬਤ ਵਿਚ ਕੀਤੀ ਤੇਰੀ ਦਾਅਵਤ, ਮਹਿਮਾਨੀ ਦਿਤੀ ਖੁਆਈਆ। ਉਨ੍ਹਾਂ ਦੀ ਕੂੜੀ ਕਿਰਿਆ ਮੇਟ ਅਲਾਮਤ, ਆਲਮਾਂ ਤੋਂ ਅੱਗੇ ਕਰ ਪੜ੍ਹਾਈਆ। ਏਥੇ ਓਥੇ ਰੱਖ ਸਹੀ ਸਲਾਮਤ, ਸਵਾਲ ਜਵਾਬ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਹੇ ਮੈਂ ਰਹੀ ਝਾਕ, ਝਾਕੀ ਦੋ ਜਹਾਨ ਲਗਾਈਆ। ਮੈਨੂੰ ਸੁਹੰਜਣੀ ਦਿਸੇ ਅੱਜ ਦੀ ਰਾਤ, ਭਗਤ ਭਗਵਾਨ ਵੱਜੇ ਵਧਾਈਆ। ਜਿਨ੍ਹਾਂ ਦਾ ਲੇਖਾ ਬਣਿਆ ਬਿਨ ਕ਼ਲਮ ਦਵਾਤ, ਕਲਮਿਆਂ
❋
❋
ਤੋਂ ਬਾਹਰ ਪੜ੍ਹਾਈਆ। ਮਿਲੀ ਅਗੰਮ ਸੌਗ਼ਾਤ, ਵਸਤ ਧੁਰਦਰਗਾਹੀਆ। ਓਧਰ ਓਹ ਨੇਤਰ ਰੋ ਕੇ ਕਹੇ ਪਰਾਤ, ਜਲਧਾਰਾ ਵਿਚ ਦੁਹਾਈਆ। ਮੇਰਾ ਖੇਲ ਅਗੰਮ ਤਮਾਸ਼, ਸਚ ਦੇਣਾ ਦ੍ਰਿੜਾਈਆ। ਜਿਸ ਦਿਨ ਗੋਬਿੰਦ ਨੇ ਹੱਥ ਉਤੇ ਬਹਾਇਆ ਸੀ ਬਾਜ਼, ਬਾਜ਼ਾਂ ਵਾਲਾ ਨਾਉਂ ਰਖਾਈਆ। ਆਪਣੇ ਅੰਦਰ ਸਤਿ ਬਣਾਇਆ ਰਾਜ, ਰਈਅਤ ਸਚ ਪ੍ਰਗਟਾਈਆ। ਓਸ ਵੇਲੇ ਭਰ ਕੇ ਪਾਣੀ ਦੇ ਇੱਕੀ ਗਲਾਸ, ਇਕ ਪਰਾਤ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰਦਰਗਾਹੀਆ। ਪਰਾਤ ਕਹੇ ਜਿਸ ਵੇਲੇ ਮੈਨੂੰ ਭਰਿਆ, ਮਿਲੀ ਮਾਣ ਵਡਿਆਈਆ। ਗੋਬਿੰਦ ਦਾ ਬਾਜ਼ ਖ਼ੁਸ਼ੀ ਨਾਲ ਮੇਰੇ ਵਿਚ ਤਰਿਆ, ਕ਼ਦਮ ਤਿੰਨ ਤਿੰਨ ਉਠਾਈਆ। ਮੈਂ ਹੱਸ ਕੇ ਕਿਹਾ ਅੜਿਆ, ਕੀ ਤੇਰੀ ਵਡਿਆਈਆ। ਮੈਂਨੂੰ ਸਚ ਦੱਸ ਕੀ ਗੋਬਿੰਦ ਕੋਲੋਂ ਅੱਖਰ ਪੜ੍ਹਿਆ, ਜਿਹੜਾ ਵਿਦਿਆ ਦਏ ਬਦਲਾਈਆ। ਉਸ ਰੋ ਕੇ ਕਿਹਾ ਮੈਂ ਤੇ ਇਕੋ ਚਰਨ ਕਵਲ ਸੀਸ ਧਰਿਆ, ਦੂਜੀ ਮੰਗ ਨਾ ਕੋਇ ਮੰਗਾਈਆ। ਮੈਂ ਓਸੇ ਲਈ ਜੀਂਦਾ ਮਰਿਆ, ਆਪਣੀ ਵੰਡ ਨਾ ਕੋਇ ਵੰਡਾਈਆ। ਫੜ ਕੇ ਇਕੋ ਪੱਲੂ ਮੰਜ਼ਲ ਚੜ੍ਹਿਆ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਾਜ਼ ਕਹੇ ਸੁਣ ਜਲ ਵਾਲੀ ਪਰਾਤੇ, ਪ੍ਰਾਤਾਕਾਲ ਦਿਆਂ ਜਣਾਈਆ। ਤੂੰ ਕਮਲੀਏ ਵੇਖੇਂ ਸੁਭਹ ਪ੍ਰਬਾਤੇ, ਸਰਘੀ ਵੇਲੇ ਸਮਝਾਈਆ। ਇਕ ਹੁਕਮ ਦੇਣਾ ਧੁਰ ਦੇ ਦਾਤੇ, ਦਰਗਾਹ ਵਿਚੋਂ ਸੁਣਾਈਆ। ਸਚ ਸੰਦੇਸ਼ਾ ਅਗੰਮੀ ਆਖੇ, ਧਰਮ ਦੀ ਧਾਰ ਪੜ੍ਹਾਈਆ। ਜਿਸ ਵੇਲੇ ਕਲਜੁਗ ਦੀ ਅੰਤਮ ਆਵੇ ਰਾਤੇ, ਚਾਰੋਂ ਕੁੰਟ ਅੰਧੇਰਾ ਛਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਛੁਟਣੇ ਨਾਤੇ, ਸਾਚਾ ਜੋੜ ਨਾ ਕੋਇ ਜੁੜਾਈਆ। ਵਸਤ ਰਹਿਣੀ ਨਾ ਕਿਸੇ ਹਾਟੇ, ਵਣਜਾਰਾ ਵਣਜ ਨਾ ਕੋਇ ਕਰਾਈਆ। ਸਭ ਦੇ ਚੀਥੜ ਹੋਣੇ ਪਾਟੇ, ਓਢਣ ਸੀਸ ਨਾ ਕੋਇ ਟਿਕਾਈਆ। ਪ੍ਰਭ ਦੀ ਜਾਗ ਕੋਈ ਨਾ ਜਾਗੇ, ਆਲਸ ਨਿੰਦਰਾ ਵਿਚ ਲੋਕਾਈਆ। ਝਗੜਾ ਪਏ ਮਜ਼੍ਹਬ ਸਮਾਜੇ, ਦੀਨ ਦੁਨੀ ਲੜਾਈਆ। ਕਰੇ ਖੇਲ ਪੁਰਖ ਅਬਿਨਾਸ਼ੇ, ਆਪਣਾ ਵੇਸ ਵਟਾਈਆ। ਬਾਜ਼ ਕਿਹਾ ਕਮਲੀਏ ਓਸ ਔਣਾ ਦੇਸ ਮਾਝੇ, ਮਜਲਸ ਭਗਤਾਂ ਨਾਲ ਰਖਾਈਆ। ਓਸ ਨੇ ਪਾਣੀ ਪੀਣਾ ਭਗਤਾਂ ਦੀ ਢਾਬੇ, ਸਮੁੰਦ ਸਾਗਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਪਰਾਤ ਕਹੇ ਵੇ ਮੈਂ ਪਾਣੀ ਭਰੀ, ਸੋਹਣੀ ਨਜ਼ਰੀ ਆਈਆ। ਬਾਜ਼ ਕਿਹਾ ਤੂੰ ਓਸ ਪ੍ਰਭੂ ਤੋਂ ਡਰੀਂ, ਜੋ ਸਾਹਿਬ ਧੁਰਦਰਗਾਹੀਆ। ਪਰਾਤ ਕਿਹਾ ਮੈਂ ਸੇਵਾ ਕਰਨੀ ਬੜੀ, ਅਪਣਾ ਬਲ ਵਧਾਈਆ। ਬਾਜ਼ ਕਿਹਾ ਹੰਕਾਰ ਵਿਚ ਕਰੀਂ ਨਾ ਅੜੀ, ਹੰਗਤਾ ਕੰਮ ਕਿਸੇ ਨਾ ਆਈਆ। ਪਰਾਤ ਕਿਹਾ ਮੈਂ ਵਿਛੋੜੇ ਵਿਚ ਮਰੀ, ਆਪਣਾ ਆਪ ਤਜਾਈਆ। ਬਾਜ਼ ਕਿਹਾ ਉਠ ਨਿਗਾਹ ਮਾਰ ਜ਼ਰੀ, ਜ਼ੱਰੇ ਜ਼ੱਰੇ ਵਿਚ ਸਮਾਈਆ। ਇਕ ਖ਼ਬਰ ਦੇਵਾਂ ਜੋ ਸਭ ਨੂੰ ਕਰੇ ਬਰੀ, ਬਰੀਖ਼ਾਨਾ ਇਕ ਦਰਸਾਈਆ। ਜਾਂ ਵੇਲਾ ਆਵੇ ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹੀਂ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲ ਲਏ ਮਿਲਾਈਆ। ਪਰਾਤ ਕਹੇ ਜਨ ਭਗਤੋ ਮੈਂ ਪੜ੍ਹਦੀ ਅਗੰਮੀ ਤੁਕ, ਸੋਹੰ ਢੋਲਾ ਗਾਈਆ। ਸੱਯਦਾ ਕਰਾਂ ਝੁਕ, ਨਿਉਂ ਨਿਉਂ ਲਾਗਾਂ ਪਾਈਂਆ। ਜੇ ਤੁਸੀਂ ਲੈਣਾ ਚਾਹੁੰਦੇ ਓਸ ਦਾ ਸੁਖ, ਸੁਖਮਨ ਟੇਢੀ ਬੰਕ ਡੇਰਾ ਢਾਹੀਆ। ਸਿੱਧੇ ਬਣ ਜਾਓ ਓਸ ਦੇ ਪੁਤ, ਪਿਤਾ ਪੁਰਖ ਅਕਾਲ ਮਨਾਈਆ। ਆਪੇ ਮੇਟੇ ਅੰਧੇਰਾ ਘੁਪ, ਤੁਹਾਡੇ ਅੰਦਰ ਕਰੇ ਰੁਸ਼ਨਾਈਆ। ਜਗਤ ਵਿਛੜਿਆਂ
❋
❋
ਲਏ ਪੁਛ, ਫੜ ਬਾਹੋਂ ਗੋਦ ਬਹਾਈਆ। ਅਬਿਨਾਸ਼ੀ ਕਰਤਾ ਕਦੇ ਨਾ ਜਾਵੇ ਰੁਸ, ਰੁਸਿਆਂ ਲਏ ਜੁੜਾਈਆ। ਤੁਹਾਡਾ ਵੇਲਾ ਵਕ਼ਤ ਗਿਆ ਢੁਕ, ਇੱਕੀ ਚੇਤ ਦਏ ਗਵਾਹੀਆ। ਪੜਦਾ ਉਹਲਾ ਰਹੇ ਨਾ ਲੁਕ, ਭੇਵ ਅਭੇਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਚੜ੍ਹਾਈਆ। ਸਾਚਾ ਰੰਗ ਚਾੜ੍ਹੇ ਅਗੰਮਾ, ਹਰਿ ਕਰਤਾ ਆਪ ਰੰਗਾਈਆ। ਨਾਤਾ ਤੋੜ ਕੇ ਕਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਲੇਖੇ ਲਾ ਕੇ ਪਵਣ ਸੁਆਸ ਦਮਾਂ, ਦਾਮਨਗੀਰ ਆਪ ਹੋ ਜਾਈਆ। ਜਨ ਭਗਤੋ ਤੁਹਾਡਾ ਮਾਰਗ ਜਗਤ ਵਿਚ ਨਵਾਂ, ਸ੍ਰਿਸ਼ਟ ਸਬਾਈ ਕਹੇ ਲੋਕਾਈਆ। ਅੱਗੇ ਬਦਲ ਦੇਣਾ ਸਮਾਂ, ਸਮਝ ਸਮਝ ਵਿਚੋਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਇੱਕੀ ਚੇਤ ਕਹੇ ਇੱਕੀ ਸਿੱਖਾਂ ਦੀ ਅਰਦਾਸ, ਦੋ ਇਕ ਵੱਜੇ ਵਧਾਈਆ। ਭਗਤ ਸੁਹੇਲਾ ਜਨ ਭਗਤਾਂ ਵਸੇ ਪਾਸ, ਪਾਸਾ ਸਕੇ ਨਾ ਕੋਇ ਬਦਲਾਈਆ। ਚਰਨ ਪ੍ਰੀਤੀ ਦੇ ਧਰਵਾਸ, ਮਨ ਬਦਮਾਸ਼ ਡੇਰਾ ਢਾਹੀਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥ, ਧੁਰ ਸੰਦੇਸ਼ਾ ਇਕ ਸੁਣਾਈਆ। ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਬਣਾ ਜਮਾਤ, ਸਿਖਿਆ ਧੁਰ ਦੀ ਇਕ ਪੜ੍ਹਾਈਆ। ਦੀਨਾਂ ਮਜ਼੍ਹਬਾਂ ਵਿਚੋਂ ਕਰ ਆਜ਼ਾਦ, ਆਤਮ ਪਰਮਾਤਮ ਜੋੜ ਜੁੜਾਈਆ। ਪ੍ਰੇਮ ਪ੍ਰੀਤੀ ਅੰਦਰ ਕਰ ਵਿਸਮਾਦ, ਕੂੜੀ ਕਿਰਿਆ ਦਏ ਮਿਟਾਈਆ। ਭੇਵ ਖੁਲ੍ਹਾ ਕੇ ਬੋਧ ਅਗਾਧ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਗੁਰਮੁਖੋ ਜਿਸ ਕਾਰਨ ਅੱਜ ਦੀ ਰਾਤ ਗਏ ਜਾਗ, ਜਾਗਰਤ ਜੋਤ ਘਰ ਘਰ ਦਰਸ ਦਿਖਾਈਆ। ਹੰਸ ਰੂਪ ਬਣਾਏ ਕਾਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਤੁਹਾਡਾ ਸਚ ਦਾ ਇਕ ਸਮਾਜ, ਘਰ ਸਮਗਰੀ ਬੇਪ੍ਰਵਾਹੀਆ। ਜੋ ਬੇਨੰਤੀ ਕੀਤੀ ਪ੍ਰਹਿਲਾਦ, ਆਦਿ ਅਨਾਦੀ ਮੰਗ ਮੰਗਾਈਆ। ਉਸ ਦਾ ਲਹਿਣਾ ਦੇਣਾ ਪੂਰਾ ਕਰ ਹਿਸਾਬ, ਹਾਸਲ ਜ਼ਰਬ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਲੋਕਮਾਤ ਕਰ ਕੇ ਆਬਾਦ, ਮਿਹਰਬਾਨ ਮਹਿਬੂਬ ਮੁਹੱਬਤ ਵਿਚ ਸਿਰ ਆਪਣਾ ਹੱਥ ਟਿਕਾਈਆ।
੨੨ ਚੇਤ ਸ਼ਹਿਨਸ਼ਾਹੀ ਸੰਮਤ ੪ ਗਾਂਧੀ ਨਗਰ ਜੰਮੂ ਹਰਸੱਜਣ ਸਿੰਘ ਦੇ ਗ੍ਰਹਿ
ਬਖ਼ਸ਼ਿਸ਼ ਕਰੇ ਸਤਿਗੁਰ ਸ਼ਬਦ ਅਗੰਮੀ ਮੀਤਾ, ਥਿਰ ਘਰ ਵਾਸੀ ਦਇਆ ਕਮਾਈਆ। ਜਿਸ ਦਾ ਮਾਲਕ ਪੁਰਖ ਅਕਾਲ ਸਚਖੰਡ ਨਿਵਾਸੀ ਠਾਂਡਾ ਸੀਤਾ, ਦੋ ਜਹਾਨ ਵੇਖ ਵਖਾਈਆ। ਸੋ ਸਾਹਿਬ ਸਮਰਥ ਸਾਚਾ ਦੇਵੇ ਨਾਮ ਅਨਡੀਠਾ, ਨਿਰਗੁਣ ਨਿਰਵੈਰ ਨਿਰੰਕਾਰ ਨਿਰਾਕਾਰ ਆਪਣਾ ਰੰਗ ਰੰਗਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਹੋ ਕੇ ਵਸੇ ਕਾਇਆ ਮੰਦਰ ਅੰਦਰ ਚੀਤਾ, ਮਨ ਚੰਚਲ ਚਿਤ ਠਗੌਰੀ ਰਹਿਣ ਕੋਇ ਨਾ ਪਾਈਆ। ਜਗਤ ਵਾਸਨਾ ਕੂੜੀ ਕਿਰਿਆ ਬਦਲ ਦੇਵੇ ਨੀਤਾ, ਤ੍ਰੈਗੁਣ ਅਤੀਤਾ, ਸਿਰ ਆਪਣਾ ਹੱਥ ਰਖਾਈਆ। ਦੂਰ ਦੁਰਾਡਾ ਜੋਤੀ ਜਾਤਾ ਵਸੇ ਕਾਇਆ ਮੰਦਰ ਅੰਦਰ ਨਜ਼ਦੀਕਾ, ਏਥੇ ਓਥੇ ਦੋ ਜਹਾਨਾਂ ਪੰਧ ਮੁਕਾਈਆ। ਜੁਗ ਚੌਕੜੀ ਨਿਤ ਨਵਿਤ ਗੁਰਮੁਖ ਸੰਤ ਸੁਹੇਲੇ ਹਰਿਜਨ ਆਪਣਾ ਵੇਖੇ ਲੋਕਮਾਤ ਬਗ਼ੀਚਾ, ਫੁੱਲ ਫੁਲਵਾੜੀ ਪੱਤ ਟਹਿਣੀ ਏਕਾ ਏਕ ਮਹਿਕਾਈਆ। ਲਹਿਣਾ ਦੇਣਾ ਲੱਖ ਚੁਰਾਸੀ ਜੀਵ ਜੰਤ ਜਾਣੇ ਜੀ ਕਾ, ਜਾਗਰਤ ਜੋਤ ਬਿਨ
❋
❋
ਵਰਨ ਗੋਤ ਭੇਵ ਅਭੇਦਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਈਆ। ਬਖ਼ਸ਼ਿਸ਼ ਕਰੇ ਦੀਨ ਦਿਆਲ, ਦਇਆਨਿਧ ਵੱਡੀ ਵਡਿਆਈਆ। ਭਾਗ ਲਗਾਏ ਕਾਇਆ ਮਾਟੀ ਸੱਚੀ ਧਰਮਸਾਲ, ਸਾਢੇ ਤਿੰਨ ਹੱਥ ਦੇਵੇ ਮਾਣ ਵਡਿਆਈਆ। ਜਨਮ ਕਰਮ ਦਾ ਪੂਰਬ ਲੇਖਾ ਕਰੇ ਬਹਾਲ, ਰਹਿਮਤ ਵਿਚ ਆਪਣਾ ਤਰਸ ਕਮਾਈਆ। ਜਗਤ ਮੰਗ ਬਖ਼ਸ਼ੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਵਸਤ ਅਮੋਲਕ ਦੇਵੇ ਨਾਮ ਸੱਚਾ ਧਨ ਮਾਲ, ਅਗੰਮ ਅਥਾਹ ਬੇਪ੍ਰਵਾਹੀਆ। ਪੜਦਾ ਉਹਲਾ ਦਏ ਚੁਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਵੇਖ ਵਖਾਈਆ। ਬਖ਼ਸ਼ਿਸ਼ ਕਰੇ ਸਾਹਿਬ ਸਮਰਥ, ਹਰਿ ਵੱਡਾ ਵਡ ਵਡਿਆਈਆ। ਜੋ ਦੇਵਣਹਾਰਾ ਧੁਰ ਦੀ ਵਥ, ਨਾਦ ਅਨਾਦੀ ਦਇਆ ਕਮਾਈਆ। ਮਿਹਰਵਾਨ ਮੁਹੱਬਤ ਵਿਚ ਮਹਿਬੂਬ ਲਹਿਣਾ ਦੇਣਾ ਚੁਕਾਏ ਹੱਥੋ ਹੱਥ, ਦਸਤ ਬਦਸਤ ਲੇਖਾ ਦਏ ਚੁਕਾਈਆ। ਸਚ ਪ੍ਰੇਮ ਨਿਜ ਨੇਤਰ ਨੈਣ ਖੋਲ੍ਹ ਕੇ ਅੱਖ, ਪ੍ਰਤੱਖ ਆਪਣਾ ਦਰਸ ਕਰਾਈਆ। ਹਕ਼ੀਕ਼ਤ ਵਿਚੋਂ ਦੇਵਣਹਾਰਾ ਹੱਕ, ਲਾਸ਼ਰੀਕ ਸ਼ਿਰਕਤ ਜਗਤ ਦਏ ਮਿਟਾਈਆ। ਸ਼ਤਰੂ ਦੁਸ਼ਮਨ ਮਿਤ੍ਰ ਕਰ ਕੇ ਵੱਸ, ਵਾਸਤਾ ਸਚ ਨਾਲ ਜੁੜਾਈਆ। ਜੀਵਣ ਵਿਚ ਜਗਤ ਪਤਿ ਲਏ ਰੱਖ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਧੀਰਜ ਦੇਵੇ ਸੰਤੋਖ ਧੁਰ ਦਾ ਹੱਠ, ਅਗਨੀ ਤੱਤ ਨਾ ਕੋਇ ਤਪਾਈਆ। ਜਗਤ ਜੰਜਾਲਾ ਦੇਵੇ ਕੱਟ, ਕਟਾਕਸ਼ ਆਪਣਾ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਬਖ਼ਸ਼ਿਸ਼ ਕਰੇ ਪਾਰਬ੍ਰਹਮ ਪ੍ਰਭ ਅੰਤਰਜਾਮੀ, ਅੰਤਸ਼ਕਰਨ ਵੇਖ ਵਖਾਈਆ। ਜੋ ਲੱਖ ਚੁਰਾਸੀ ਜੀਵ ਜੰਤ ਹਰ ਘਟ ਜਾਣ ਜਾਣੀ, ਘਟ ਨਿਵਾਸੀ ਅੰਤਰਜਾਮੀ ਭੇਵ ਅਭੇਦਾ ਆਪ ਖੁਲ੍ਹਾਈਆ । ਜਿਸ ਦਾ ਨਾਮ ਨਿਧਾਨ ਅਗੰਮੀ ਬਾਣੀ, ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰ ਸਿਫ਼ਤਾਂ ਵਿਚ ਸਾਲਾਹੀਆ। ਸੋ ਅੰਤਰ ਨਿਰੰਤਰ ਆਤਮ ਪਰਮਾਤਮ ਮੰਜ਼ਲ ਜਣਾਵੇ ਰੁਹਾਨੀ, ਰੂਹ ਬੁਤ ਅਬਿਨਾਸ਼ੀ ਅਚੁਤ ਵੇਖ ਵਖਾਈਆ। ਕਲਜੁਗ ਝਗੜਾ ਕੂੜ ਮੇਟੇ ਜਿਸਮਾਨੀ, ਜਿਸਮ ਇਸਮ ਜ਼ਮੀਰ ਜ਼ਾਹਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਬਖ਼ਸ਼ਿਸ਼ ਕਰੇ ਦੀਨਾ ਬੰਧਪ ਦੀਨਾਨਾਥ, ਦਇਆਨਿਧ ਦਇਆ ਕਮਾਈਆ। ਗੁਰਮੁਖਾਂ ਵਸੇ ਸਦਾ ਸਾਥ, ਹਰਿਜਨ ਸਾਚਾ ਸੰਗ ਨਿਭਾਈਆ। ਭਾਗ ਲਗਾ ਕੇ ਕਾਇਆ ਮਾਟੀ ਕਾਚ, ਪੰਜ ਤਤ ਦੇਵੇ ਮਾਣ ਵਡਿਆਈਆ । ਤ੍ਰੈਗੁਣ ਮਾਇਆ ਪੋਹ ਨਾ ਸਕੇ ਆਂਚ, ਅੰਮ੍ਰਿਤ ਮੇਘ ਇਕ ਬਰਸਾਈਆ। ਮਿਹਰਵਾਨ ਹੋ ਕੇ ਲਵੇ ਰਾਖ, ਸੀਸ ਜਗਦੀਸ਼ ਆਪਣਾ ਹੱਥ ਟਿਕਾਈਆ। ਜਨਮ ਕਰਮ ਦਾ ਪੂਰਾ ਕਰੇ ਵਾਕ, ਵਾਕ਼ਫ਼ਕਾਰ ਪਿਛਲਾ ਪੜਦਾ ਦਏ ਉਠਾਈਆ। ਕੁਛ ਲਹਿਣਾ ਦੇਣਾ ਗੁਜਰੀ ਚੰਦ ਗੋਬਿੰਦ ਸਾਥ, ਗੜ੍ਹੀ ਚਮਕੌਰ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਬਖ਼ਸ਼ਿਸ਼ ਕਰੇ ਗੋਬਿੰਦ ਗੁਰਦੇਵ, ਗੋਬਿੰਦ ਵਡ ਵਡਿਆਈਆ। ਜਿਸ ਦੀ ਤ੍ਰੇਸਠ ਦਿਨ ਕੀਤੀ ਸੇਵ, ਸੇਵਕ ਹੋ ਕੇ ਸੇਵ ਕਮਾਈਆ। ਚੌਦਾਂ ਹਜ਼ਾਰ ਦਫ਼ਾ ਰੋਜ਼ ਰਸਨਾ ਗਾਉਂਦੀ ਜਿਹਵ, ਗੁਣਵੰਤ ਗੁਣ ਨਿਧਾਨ ਧਿਆਨ ਲਗਾਈਆ । ਇਹ ਅਗੰਮਾ ਭੇਦ, ਜਗਤ ਬੁੱਧੀ ਨਾ ਕੋਇ ਸਮਝਾਈਆ। ਜਿਸ ਦਾ ਲਹਿਣਾ ਦੇਣਾ ਨਿਹਚਲ ਧਾਮ ਨਾਲ ਨਿਹਕੇਵ, ਨਿਹਕਰਮੀ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ
❋
❋
ਹੱਥ ਟਿਕਾਈਆ। ਬਖ਼ਸ਼ਿਸ਼ ਕਰੇ ਦਾਤਾ ਸੂਰਬੀਰ, ਸਾਹਿਬ ਸੁਲਤਾਨ ਸੱਚੀ ਸਰਨਾਈਆ। ਸੇਵਾ ਵਿਚ ਚੁਕਦਾ ਰਿਹਾ ਗੋਬਿੰਦ ਦੇ ਤੀਰ, ਭੱਥਾ ਹੱਥਾਂ ਵਿਚ ਉਠਾਈਆ। ਖ਼ੁਸ਼ੀ ਨਾਲ ਪਿਆਉਂਦਾ ਰਿਹਾ ਸੀਰ, ਸੁਰਤ ਸਤਿਗੁਰ ਚਰਨ ਟਿਕਾਈਆ। ਆਸਾ ਰੱਖੀ ਅੰਤ ਅਖ਼ੀਰ, ਬੇਨੰਤੀ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਸਚ ਬੇਨੰਤੀ ਕੀਤੀ ਅਰਦਾਸ, ਬਖ਼ਸ਼ਿਸ਼ ਵਿਚ ਮੰਗ ਮੰਗਾਈਆ। ਗੋਬਿੰਦ ਪੁਰਖ ਅਕਾਲ ਤਕਣਾ ਤੇਰਾ ਬਾਪ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਓਹ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਾਥ, ਸਗਲਾ ਸੰਗ ਬਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਜਿਸ ਦੀ ਗਾਉਂਦੀ ਗਾਥ, ਅੱਖਰਾਂ ਵਿਚ ਵੰਡ ਵੰਡਾਈਆ। ਜਿਸ ਨੇ ਗੁਰ ਅਵਤਾਰ ਪੈਗ਼ੰਬਰ ਭੇਜੇ ਤ੍ਰੈਲੋਕੀ ਨਾਥ, ਲੋਕ ਪ੍ਰਲੋਕ ਆਪਣਾ ਹੁਕਮ ਵਰਤਾਈਆ। ਮੈਂ ਵੇਖਣਾ ਓਸ ਦਾ ਖੇਲ ਤਮਾਸ਼, ਜੋ ਖ਼ਾਲਕ ਖ਼ਲਕ ਵਿਚ ਸਮਾਈਆ। ਗੋਬਿੰਦ ਹੱਸ ਕੇ ਪੁਸ਼ਤ ਪਨਾਹ ਲਾਈ ਥਾਪ, ਥਪਕੀ ਇਕ ਥਪਕਾਈਆ। ਜਿਸ ਵੇਲੇ ਨਿਰਗੁਣ ਨੂਰ ਜੋਤ ਹੋਵੇ ਪ੍ਰਕਾਸ਼, ਪਾਰਬ੍ਰਹਮ ਪਤਿਪਰਮੇਸ਼ਵਰ ਵੇਸ ਵਟਾਈਆ। ਮੈਂ ਸ਼ਬਦੀ ਯੋਧਾ ਸਦਾ ਹੋਵਾਂ ਸਾਥ, ਵਿਛੋੜਾ ਰਹਿਣ ਕੋਇ ਨਾ ਪਾਈਆ। ਤੇਰਾ ਲਹਿਣਾ ਦੇਣਾ ਲੇਖਾ ਲਿਖਾਂ ਬਿਨ ਅੱਖਰਾਂ ਵਾਲੀ ਕਿਤਾਬ, ਜਿਸ ਕਾਗ਼ਜ਼ ਦਾ ਪੰਨਾ ਨਜ਼ਰ ਕਿਸੇ ਨਾ ਆਈਆ । ਕਲਜੁਗ ਅੰਤ ਸਦੀ ਚੌਧਵੀਂ ਦੇ ਖ਼ਿਤਾਬ, ਮੁਖ਼ਾਤਬ ਹੋ ਕੇ ਆਪ ਦ੍ਰਿੜਾਈਆ। ਇਸ਼ਾਰੇ ਨਾਲ ਦਿਤਾ ਆਖ, ਆਖ਼ਰ ਇਕੋ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵੱਡੀ ਵਡਿਆਈਆ। ਬਖ਼ਸ਼ਿਸ਼ ਕੀਤੀ ਦਾਤ, ਦੌਲਤ ਧੁਰ ਦੀ ਝੋਲੀ ਪਾਈਆ। ਜਿਸ ਵੇਲੇ ਕਲ ਹੋਵੇ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਜੂਠ ਝੂਠ ਵਧੇ ਪ੍ਰਤਾਪ, ਸਚ ਸੁਚ ਬੈਠੇ ਮੁਖ ਛੁਪਾਈਆ। ਓਸ ਵੇਲੇ ਗੁਰਮੁਖ ਤੇਰੀ ਖੋਲ੍ਹਾਂ ਜਾਗ, ਜਾਗਰਤ ਜੋਤ ਕਰ ਰੁਸ਼ਨਾਈਆ। ਦੁਰਮਤ ਮੈਲ ਧੋ ਦਾਗ਼, ਪਤਤ ਪੁਨੀਤ ਦਿਆਂ ਕਰਾਈਆ। ਕਾਇਆ ਮੰਦਰ ਅੰਦਰ ਸ਼ਬਦ ਸੁਰਤੀ ਦੇ ਆਵਾਜ਼, ਆਲਸ ਨਿੰਦਰਾ ਦਿਆਂ ਮਿਟਾਈਆ। ਇਹ ਖੇਲ ਗੋਬਿੰਦ ਦੀ ਧਾਰ ਸ਼ਬਦੀ ਸਤਿਗੁਰ ਕਰੇ ਆਪ, ਆਪਣਾ ਰੰਗ ਵਖਾਈਆ। ਬਖ਼ਸ਼ਿਸ਼ ਵਿਚ ਰਹਿਮਤ ਵਿਚ ਦੀਨ ਦਿਆਲਾ ਅੰਦਰ ਬਾਹਰ ਗੁਪਤ ਜ਼ਾਹਰ ਦੇਵੇ ਸਾਥ, ਸਗਲਾ ਸੰਗ ਰਖਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਸੁਰਤ ਸ਼ਬਦ ਇਕੋ ਜ਼ਾਤ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬਖ਼ਸ਼ਿਸ਼ ਵਿਚ ਬਖ਼ਸ਼ੀਸ਼, ਜਗਦੀਸ਼ ਸਚ ਪ੍ਰੀਤੀ ਝੋਲੀ ਪਾਈਆ।