ਪੁਸਤਕਾਲਾਭਾਗ ੨੧

੨੨ ਚੇਤ ਸ਼ਹਿਨਸ਼ਾਹੀ ਸੰਮਤ ੪ ਛੰਬ ਜੰਮੂ ਗੁਰਦਿਤ ਸਿੰਘ ਦੇ ਘਰ

ਚੇਤ ਕਹੇ ਸੁਣ ਮੇਰੇ ਧੁਰ ਦੇ ਬਾਬਲ, ਪਿਤਾ ਪੁਰਖ ਅਕਾਲ ਦਿਆਂ ਜਣਾਈਆ। ਚੁਰਾਸੀ ਵਿਚੋਂ ਸੰਤ ਸੁਹੇਲੇ ਵੇਖਣੇ ਕਾਬਲ, ਵਲਦੀਅਤ ਵਿਚੋਂ ਅਸਲੀਅਤ ਲੈਣੀ ਪ੍ਰਗਟਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਕਰਨਾ ਇਕੋ ਆਦਲ, ਇਨਸਾਫ ਵਿਚ ਗੁਸਤਾਖ਼ ਰਹਿਣ ਕੋਇ ਨਾ ਪਾਈਆ। ਕੂੜੀ ਕਿਰਿਆ ਜਗਤ ਅੰਧੇਰ ਦੂਰ ਕਰਨਾ ਬਾਦਲ, ਨੂਰ ਨੁਰਾਨੇ ਸ਼ਾਹ ਸੁਲਤਾਨੇ ਏਕਾ ਜੋਤ ਕਰ ਰੁਸ਼ਨਾਈਆ। ਸ਼ਰਅ ਛੁਰੀ ਨਾ

❋

❋

ਰਹੇ ਕੋਇ ਮਕ਼ਤੂਲ ਕ਼ਾਤਲ, ਕ਼ਤਲਗਾਹ ਵੰਡ ਨਾ ਕੋਇ ਵੰਡਾਈਆ। ਭੇਵ ਅਭੇਦਾ ਖੋਲ੍ਹਣਾ ਬਾਤਨ, ਪੜਦਾ ਪੜਦਿਆਂ ਵਿਚੋਂ ਚੁਕਾਈਆ। ਸੰਦੇਸ਼ਾ ਦੇ ਕੇ ਧੁਰ ਅਬਿਨਾਸ਼ਨ, ਅਬਿਨਾਸ਼ੀ ਕਰਤੇ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਦਾਸੀ ਦਾਸਨ, ਦਰ ਠਾਂਡੇ ਸੀਸ ਝੁਕਾਈਆ। ਸੇਵਾ ਵਿਚ ਪ੍ਰਿਥਵੀ ਆਕਾਸ਼ਨ, ਕੋਟਨ ਬ੍ਰਹਿਮੰਡ ਖੰਡ ਭੱਜਣ ਵਾਹੋ ਦਾਹੀਆ। ਗੁਰ ਅਵਤਾਰ ਪੈਗ਼ੰਬਰ ਤੇਰੇ ਨਾਮ ਦਾ ਕਲਮਾ ਢੋਲਾ ਸੋਹਲਾ ਵਾਚਨ, ਪੜ੍ਹ ਪੜ੍ਹ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡਾ ਇਕ ਸੁਹਾਈਆ। ਚੇਤ ਕਹੇ ਪ੍ਰਭ ਵੇਖ ਆਪਣੀ ਖੇਲ ਨਿਰਾਲੀ, ਨਿਰਾਕਾਰ ਧਿਆਨ ਲਗਾਈਆ। ਤੇਰਾ ਨਿਰਗੁਣ ਨੂਰ ਜੋਤ ਅਕਾਲੀ, ਅਕਲ ਕਲਧਾਰੀ ਤੇਰੀ ਬੇਪ੍ਰਵਾਹੀਆ। ਤੇਰੇ ਦਰ ਤੇ ਖੜ੍ਹੇ ਅਨਕ ਸਵਾਲੀ, ਝੋਲੀ ਅਪਣੀ ਰਹੇ ਡਾਹੀਆ। ਬਿਨ ਤੇਰੀ ਕਿਰਪਾ ਤੇਰੀ ਕਰੇ ਨਾ ਕੋਇ ਦਲਾਲੀ, ਵਿਚੋਲਾ ਵਿਚਰ ਨਾ ਕੋਇ ਸਮਝਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਭਰ ਦੇ ਭੰਡਾਰੇ ਖ਼ਾਲੀ, ਖ਼ਾਲਕ ਖ਼ਲਕ ਦੇ ਮਾਣ ਵਡਿਆਈਆ। ਤੇਰੇ ਦਵਾਰੇ ਧੁਨਕਾਰ ਵੱਜੇ ਸਾਚੀ ਤਾਲੀ, ਤਾਬਿਆਦਾਰੀ ਸਭ ਨੂੰ ਦੇ ਦ੍ਰਿੜਾਈਆ । ਲਹਿਣਾ ਦੇਣਾ ਹਕ਼ੀਕ਼ਤ ਵੇਖ ਹਾਲੀ, ਹਰ ਘਟ ਵਸਣ ਵਾਲੇ ਧੁਰਦਰਗਾਹੀਆ। ਤੇਰਾ ਜਲਵਾ ਤੱਕੀਏ ਨੂਰ ਜਮਾਲੀ, ਜ਼ਾਹਰ ਜ਼ਹੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੋਭਾ ਪਾਈਆ । ਚੇਤ ਕਹੇ ਸਾਹਿਬ ਸੁਲਤਾਨ ਤੇਰਾ ਦਰ ਠੰਡਾ, ਠੰਡਕ ਦੂਜੀ ਨਜ਼ਰ ਕੋਇ ਨਾ ਆਈਆ। ਤੇਰਾ ਆਦਿ ਜੁਗਾਦੀ ਨੂਰੀ ਚੰਦਾ, ਚੰਦ ਚਾਂਦਨੀ ਕਰੇ ਰੁਸ਼ਨਾਈਆ। ਤੇਰਾ ਲੇਖਾ ਗਹਿਰ ਗੰਭੀਰ ਜੋਤੀ ਸ਼ਬਦੀ ਧਾਰ ਸੰਦਾ, ਸਨਦ ਸਭ ਦੀ ਵੇਖ ਵਖਾਈਆ । ਸਦੀ ਚੌਧਵੀਂ ਤੱਕ ਅਖ਼ੀਰੀ ਕੰਢਾ, ਕੰਢੀ ਵਾਲੇ ਆਪਣਾ ਰੰਗ ਰੰਗਾਈਆ। ਜਿਸ ਦੀ ਮਹਿੰਮਾ ਹੋ ਨਾ ਸਕੇ ਨਾਲ ਦੰਦਾ, ਰਸਨਾ ਵਿਚ ਰਸ ਨਾ ਕੋਇ ਚਖਾਈਆ। ਸੋ ਸਾਹਿਬ ਸਤਿਗੁਰ ਦੇਵਣਹਾਰਾ ਇਕ ਅਨੰਦਾ, ਅਨੰਦ ਅਨੰਦ ਵਿਚੋ ਪ੍ਰਗਟਾਈਆ। ਮੰਜ਼ਲ ਪੌੜੀ ਚੜ੍ਹਾ ਕੇ ਆਪਣਾ ਡੰਡਾ, ਡੰਡਾਵਤ ਇਕੋ ਦਏ ਸਮਝਾਈਆ। ਸ੍ਰੀ ਭਗਵਾਨ ਤੂੰ ਸਾਹਿਬ ਸਵਾਮੀ ਸਦਾ ਬਖ਼ਸ਼ੰਦਾ, ਬਖ਼ਸ਼ਿਸ਼ ਰਹਿਮਤ ਤੇਰੇ ਵਿਚ ਨਜ਼ਰੀ ਆਈਆ। ਹਰਿ ਸੰਤ ਸੁਹੇਲੇ ਲਗਾ ਆਪਣੇ ਅੰਗਾ, ਅੰਗੀਕਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦੁਨੀ ਕੂੜ ਕੁੜਿਆਰ ਮੇਟ ਦੇ ਦੰਗਾ, ਦਗ਼ੇਬਾਜ਼ੀ ਵਿਚ ਦਗ਼ਾ ਨਾ ਕੋਇ ਕਮਾਈਆ।

੨੩ ਚੇਤ ਸ਼ਹਿਨਸ਼ਾਹੀ ਸੰਮਤ ੪ ਛੰਬ ਜੰਮੂ ਫੁੰਮਣ ਸਿੰਘ ਭਾਗ ਕੌਰ ਦੇ ਗ੍ਰਹਿ

ਵਿਸ਼ਨੂੰ ਕਹੇ ਮੈਂ ਪ੍ਰਭ ਦੀ ਮਹਿੰਮਾ ਦੱਸਣੀ, ਹਰਿ ਵੱਡਾ ਵਡ ਵਡਿਆਈਆ। ਜਿਸ ਵੇਲੇ ਬ੍ਰਹਮੇ ਨੂੰ ਕਿਹਾ ਸ੍ਰਿਸ਼ਟੀ ਵਸਣੀ, ਹੁਕਮ ਅਗੰਮ ਸੁਣਾਈਆ। ਮੈਨੂੰ ਇਸ਼ਾਰਾ ਦਿਤਾ ਸਵਾਧਾਨ ਕਰ ਲਕਸ਼ਮੀ, ਚਰਨ ਕਵਲ ਲੈ ਅੰਗੜਾਈਆ। ਦੋਹਾਂ ਨੇ ਇਕੋ ਤੁੱਕ ਰਟਣੀ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਫਿਰ ਅੱਗੇ ਝੋਲੀ ਡਾਹੁਣੀ ਸਖਣੀ, ਮਿਹਰਵਾਨ ਹੋ ਕੇ ਦੇਣੀ ਭਰਾਈਆ। ਫਿਰ ਅੱਖ ਖੁਲ੍ਹਾਵਾਂ ਆਪਣੀ ਅੱਖਣੀ, ਆਖ਼ਰ

❋

❋

ਪੜਦਾ ਲਾਹੀਆ। ਸ਼ਬਦ ਇਸ਼ਾਰਾ ਰਮਜ਼ ਲਗਾਵਾਂ ਉੱਤਰ ਪੱਛਮ ਪੂਰਬ ਦੱਖਣੀ, ਚਾਰੇ ਕੁੰਟਾਂ ਫੋਲ ਫੁਲਾਈਆ। ਜਲਵਾ ਨੂਰ ਤੇਜ ਦੇ ਕੇ ਸੂਰੀਆ ਅਗਨੀ, ਪ੍ਰਕਾਸ਼ ਅੰਧ ਸੋਭਾ ਪਾਈਆ। ਨਿਰਗੁਣ ਜੋਤ ਕਰ ਬੇਵਤਨੀ, ਵਤਨ ਮਾਤਲੋਕ ਪ੍ਰਗਟਾਈਆ। ਧਾਰ ਬਖ਼ਸ਼ ਅਗੰਮ ਅਲੱਖਣੀ, ਅਲਖ ਅਗੋਚਰ ਦਿਆਂ ਸਮਝਾਈਆ। ਰੋਮ ਰੋਮ ਰਸ ਦੇ ਰਸਨੀ, ਰਸਤਾ ਆਪਣਾ ਇਕ ਵਖਾਈਆ। ਧਰਮ ਦਵਾਰਾ ਦੱਸ ਪੱਤਣੀ, ਪੱਤਰਾ ਪਤ੍ਰਕਾ ਇਕੋ ਇਕ ਪੜ੍ਹਾਈਆ। ਤੇਰੀ ਸੇਵਾ ਇਕੋ ਰੱਖਣੀ, ਸਚ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਵਿਸ਼ਨੂੰ ਕਹੇ ਜਿਸ ਵੇਲੇ ਪ੍ਰਭ ਰਚਨਾ ਲੱਗਾ ਰਚਣ, ਆਪ ਆਪਣੀ ਦਇਆ ਕਮਾਈਆ। ਮੇਰੇ ਨਾਲ ਕੀਤਾ ਅਗੰਮੀ ਬਚਨ, ਜਿਸ ਨੂੰ ਚਾਰ ਜੁਗ ਨਾ ਕੋਇ ਸਮਝਾਈਆ। ਖ਼ੁਸ਼ੀਆਂ ਵਿਚ ਲੱਗਾ ਹੱਸਣ, ਹਸਤੀ ਮਸਤੀ ਵਿਚੋਂ ਪ੍ਰਗਟਾਈਆ। ਮੈਨੂੰ ਲਾ ਕੇ ਪ੍ਰੇਮ ਦੀ ਲਗਨ, ਲਾਗੇ ਲਿਆ ਬਹਾਈਆ। ਫੇਰ ਅਗਨੀ ਵਾਂਗੂੰ ਲੱਗਾ ਮੱਚਣ, ਜੋਤੀ ਜੋਤ ਜੋਤ ਤਪਾਈਆ। ਮੈਂ ਉਠ ਕੇ ਲੱਗਾ ਭੱਜਣ, ਆਪਣਾ ਪੱਲੂ ਛੁਡਾਈਆ। ਪੁਰਖ ਅਕਾਲ ਕਿਹਾ ਆਹ ਲੈ ਚਰਨ ਧੂੜੀ ਮੱਜਨ, ਮਸਤਕ ਦਿਆਂ ਟਿਕਾਈਆ। ਨਾਲ ਇਸ਼ਾਰਾ ਕੀਤਾ ਬ੍ਰਹਮੇ ਸੱਜਣ, ਦੋਸਤ ਦਿਤਾ ਵਖਾਈਆ। ਸ਼ੰਕਰ ਪੜਦਾ ਲੱਗਾ ਕੱਜਣ, ਸਿਰ ਆਪਣਾ ਹੱਥ ਟਿਕਾਈਆ। ਇਕ ਅਗੰਮੀ ਨਗਾਰਾ ਲੱਗਾ ਵੱਜਣ, ਸ਼ਬਦੀ ਸ਼ਬਦ ਸ਼ਨਵਾਈਆ। ਬ੍ਰਹਿਮੰਡ ਖੰਡ ਲੱਗਾ ਵੱਸਣ, ਅਨਡਿੱਠੀ ਕਾਰ ਕਮਾਈਆ। ਸਾਡੀ ਪਲਕ ਲੱਗਾ ਝਮਕਣ, ਅੱਖ ਅੱਖ ਬਦਲਾਈਆ। ਚਾਰੋਂ ਕੁੰਟ ਤੇਜ ਲੱਗਾ ਚਮਕਣ, ਨੂਰੋ ਨੂਰ ਰੁਸ਼ਨਾਈਆ। ਅੰਮ੍ਰਿਤ ਮੇਘ ਲੱਗਾ ਬਰਸਣ, ਅਗੰਮੀ ਬਰਖਾ ਲਾਈਆ। ਫੇਰ ਸਾਨੂੰ ਪ੍ਰਭ ਦਾ ਨਿਰਗੁਣ ਧਾਰ ਹੋਇਆ ਦਰਸ਼ਨ, ਦੋ ਜਹਾਨ ਵੱਜੀ ਵਧਾਈਆ। ਅਸੀਂ ਤਿੰਨੇ ਲੱਗੇ ਤੜਫਣ, ਬਹੁੜੀ ਬਹੁੜੀ ਕਰ ਕੁਰਲਾਈਆ। ਸਾਡੇ ਅੰਦਰ ਲੱਗੀ ਭਟਕਣ, ਅੰਤਰ ਰਹੀ ਉਠਾਈਆ। ਇਕ ਅਗੰਮੀ ਆਵਾਜ਼ ਲੱਗੀ ਕੜਕਣ, ਜ਼ੋਰਦਾਰ ਜਣਾਈਆ। ਫੇਰ ਸਾਨੂੰ ਕਰ ਕੇ ਮਰਦਨ, ਨੇਤਰ ਅੱਖ ਖੁਲ੍ਹਾਈਆ। ਇਸ਼ਾਰਾ ਕਰ ਕੇ ਸਾਡੀ ਗਰਦਨ, ਗਰਦਸ਼ ਦਿਤੀ ਵਖਾਈਆ। ਫੇਰ ਵਖਾ ਅਗੰਮੀ ਬਰਤਨ, ਸ਼ਬਦ ਪਿਆਲਾ ਦਿਤਾ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਰਿਹਾ ਉਠਾਈਆ। ਵਿਸ਼ਨੂੰ ਕਹੇ ਮੈਨੂੰ ਕੋਲ ਬਹਾ ਕੇ ਨੇੜੇ, ਸਹਿਜ ਨਾਲ ਸਮਝਾਈਆ। ਫੇਰ ਪੁਛਿਆ ਕਿਹੜੇ ਕਿਹੜੇ, ਤੇਰਾ ਪੱਲੂ ਗੰਢ ਬੰਧਾਈਆ। ਵਿਸ਼ਨੂੰ ਬ੍ਰਹਮਾ ਸ਼ਿਵ ਢਹਿ ਕੇ ਹੋ ਗਏ ਢੇਰੇ, ਡੇਰਾ ਚਰਨਾਂ ਵਿਚ ਟਿਕਾਈਆ। ਪੁਰਖ ਅਕਾਲ ਅਸੀਂ ਤੇਰੇ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਅਬਿਨਾਸ਼ੀ ਕਰਤੇ ਕਿਹਾ ਮੈਨੂੰ ਤੁਸੀਂ ਤਿੰਨ ਬਥੇਰੇ, ਮੇਰੀ ਚਲਣਾ ਹੁਕਮ ਰਜ਼ਾਈਆ। ਸਤਿਗੁਰ ਸ਼ਬਦ ਦੇ ਰਹਿਣਾ ਘੇਰੇ, ਡੋਰੀ ਤੰਦ ਆਪ ਬੰਧਾਈਆ। ਜ਼ਰਾ ਨਿਗਾਹ ਮਾਰੋ ਅੰਧੇਰੇ, ਅੰਧ ਕੂਪ ਵਖਾਈਆ। ਫੇਰ ਸਭ ਦੇ ਉਤੇ ਉਂਗਲੀ ਫੇਰੇ, ਮਸਤਕ ਵਿਚ ਛੁਹਾਈਆ। ਫੇਰ ਉਲਟਾ ਚੱਕਰ ਫੇਰੇ, ਪਿਛੇ ਦਿਤਾ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਮੈਨੂੰ ਆਈ ਆਵਾਜ਼, ਜ਼ੋਰਦਾਰ ਸੁਣਾਈਆ। ਮੇਰਾ ਖੁਲ੍ਹ ਗਿਆ ਰਾਜ਼, ਪੜਦਾ ਰਿਹਾ ਨਾ ਰਾਈਆ। ਸਦਾ ਲਈ ਗਿਆ ਜਾਗ, ਆਲਸ ਨਿੰਦਰਾ ਨਾ ਰੂਪ ਵਟਾਈਆ। ਜਿੱਧਰ ਤੱਕਾਂ ਉਧਰ ਦਿਸੇ ਆਗ, ਅਗਨੀ ਤਤ ਤਪਾਈਆ। ਓਸੇ ਵੇਲੇ ਉਠਿਆ ਭਾਗ, ਭੱਜਿਆ ਵਾਹੋ ਦਾਹੀਆ। ਅੱਗੇ ਪੁਰਖ ਅਕਾਲ ਵਰਤਿਆ ਸ੍ਵਾਂਗ, ਸ੍ਵਾਂਗੀ ਆਪਣਾ ਰੂਪ

❋

❋

ਬਦਲਾਈਆ। ਸ਼ਬਦ ਅਗੰਮੀ ਲੈ ਕੇ ਡਾਂਗ, ਭੈ ਨਾਲ ਡਰਾਈਆ। ਮੇਰੀ ਭੱਜਣੋ ਰਹਿ ਗਈ ਟਾਂਗ, ਬਲ ਨਾ ਕੋਇ ਰਖਾਈਆ। ਮੇਰੀ ਰੋ ਕੇ ਨਿਕਲੀ ਚਾਂਗ, ਹੌਕਿਆਂ ਵਿਚ ਸੁਣਾਈਆ। ਅਬਿਨਾਸ਼ੀ ਕਰਤੇ ਕਿਹਾ ਆਹ ਵੇਖ ਵਖਾਵਾਂ ਤੇਰੀ ਤਾਂਘ, ਆਸਾ ਵਿਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਵਿਸ਼ਨੂੰ ਕਹੇ ਮੈਂ ਹੈਰਾਨੀ ਵਿਚ ਕੀਤੀ ਇੱਛਾ, ਆਸਾ ਸਮਝ ਕੋਇ ਨਾ ਆਈਆ। ਚਾਰ ਕੁੰਟ ਏਕਾ ਨੂਰ ਦਿਸਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜਿਧਰ ਵੇਖਾਂ ਉਧਰ ਪਿਛਾ, ਅੱਗੇ ਪਿਛੇ ਸੋਭਾ ਪਾਈਆ। ਪਿਆਰ ਵਿਚ ਕਰੇ ਹਿਤਾ, ਮੁਹੱਬਤ ਵਿਚ ਵਡਿਆਈਆ। ਖੇਲ ਅਗੰਮੀ ਡਿੱਠਾ, ਅਨਡਿੱਠੜੀ ਕਾਰ ਕਮਾਈਆ। ਫੇਰ ਪਾ ਕੇ ਆਪਣੀ ਭਿੱਛਾ, ਮੇਰੇ ਅੰਤਰ ਦਿਤੀ ਟਿਕਾਈਆ। ਇਕ ਧੁਰ ਦਾ ਦਿਤਾ ਚਿੱਠਾ, ਜਿਸ ਦਾ ਰੂਪ ਰੰਗ ਰੇਖ ਨਜ਼ਰ ਨਾ ਆਈਆ। ਉਸ ਦੇ ਉਤੇ ਤੂੰ ਮੇਰਾ ਮੈਂ ਤੇਰਾ ਨਾਮ ਲਿਖਾ, ਜਿਸ ਦੀ ਆਦਿ ਅੰਤ ਵਜਦੀ ਰਹੇ ਵਧਾਈਆ। ਫੇਰ ਵਖਾ ਕੇ ਲਹਿੰਦੀ ਦਿਸ਼ਾ, ਚਾਰ ਕੁੰਟ ਪੜਦਾ ਦਿਤਾ ਚੁਕਾਈਆ। ਫੇਰ ਰੂਪ ਧਾਰ ਕੇ ਨਿੱਕਾ, ਨਿਰਗੁਣ ਨਿਰਵੈਰ ਕਰੀ ਰੁਸ਼ਨਾਈਆ। ਫੇਰ ਹੁਕਮ ਦਾ ਚਲਾ ਕੇ ਸਿੱਕਾ, ਮੋਹਰ ਆਪਣਾ ਨਾਮ ਛੁਹਾਈਆ। ਫੇਰ ਪ੍ਰੇਮ ਪ੍ਰੀਤੀ ਅੰਦਰ ਵਿਕਾ, ਕ਼ੀਮਤ ਕਰਤਾ ਨਾ ਕੋਇ ਰਖਾਈਆ। ਫੇਰ ਸਾਰਾ ਰਸ ਕਰ ਕੇ ਫਿੱਕਾ, ਨਾਤਾ ਸਭ ਦੇ ਨਾਲੋਂ ਤੁੜਾਈਆ। ਫੇਰ ਸਭ ਦਾ ਵੰਡ ਕੇ ਹਿੱਸਾ, ਨਿਰਗੁਣ ਨਿਰਗੁਣ ਵੰਡ ਵੰਡਾਈਆ। ਫੇਰ ਮਹਿੰਮਾ ਦਾ ਦੱਸ ਕੇ ਕਿੱਸਾ, ਸਿਫ਼ਤਾਂ ਵਿਚ ਸਾਲਾਹੀਆ। ਫੇਰ ਬਣਾ ਕੇ ਚਿਖਾ, ਆਪਣਾ ਆਪ ਜਲਾਈਆ। ਫੇਰ ਸਰਬ ਸੁਆਮੀ ਬਣ ਕੇ ਪਿਤਾ, ਪਤਿਪਰਮੇਸ਼ਵਰ ਨਜ਼ਰੀ ਆਈਆ। ਫੇਰ ਕਰਵਟ ਬਦਲ ਕੇ ਦਿਤੀ ਪਿੱਠਾ, ਸਨਮੁਖ ਸੋਭਾ ਕੋਇ ਨਾ ਪਾਈਆ। ਫੇਰ ਲੇਖ ਵਖਾਇਆ ਪੱਥਰ ਇੱਟਾਂ, ਮਾਟੀ ਕੀਚੜ ਵੱਜੀ ਵਧਾਈਆ। ਫੇਰ ਦੁਹੱਥੜ ਮਾਰ ਕੇ ਪਿੱਟਾ, ਊਚੀ ਕੂਕ ਕੂਕ ਸੁਣਾਈਆ। ਫੇਰ ਖ਼ਾਲੀ ਵਖਾਇਆ ਖਿਟਾ, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਮੈਨੂੰ ਕੋਲ ਬਹਾ ਕੇ ਮਾਰੀ ਚਪੇੜ, ਸਹਿਜ ਸਹਿਜ ਲਗਾਈਆ। ਮੈਨੂੰ ਆ ਗਏ ਨੌ ਗੇੜ, ਚਿੱਕੜ ਚਿੱਕੜ ਵਿਚ ਭੁਆਈਆ। ਫੇਰ ਮਸਤਕ ਉਂਗਲੀ ਦਿਤੀ ਫੇਰ, ਪ੍ਰੇਮ ਨਾਲ ਛੁਹਾਈਆ। ਮੈਂ ਹੋ ਗਿਆ ਦਲੇਰ, ਸਬਰ ਸੰਤੋਖ ਮੇਰੇ ਵਿਚ ਟਿਕਾਈਆ। ਫੇਰ ਕੱਢਕੇ ਅੰਧੇਰ, ਨਿਰਗੁਣ ਨੂਰ ਦਿਤਾ ਚਮਕਾਈਆ। ਫੇਰ ਬਣਾ ਕੇ ਆਪਣਾ ਚੇਰ, ਧੁਰ ਦਾ ਹੁਕਮ ਦਿਤਾ ਸੁਣਾਈਆ। ਫਿਰ ਬਣ ਕੇ ਨਿਰਵੈਰ ਨਿਰਾਕਾਰ ਕੇਹਰ, ਭੈ ਵਿਚ ਡਰਾਈਆ। ਫਿਰ ਵਸਾ ਕੇ ਆਪਣਾ ਖੇੜ, ਘਰਾਨਾ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਵਿਸ਼ਨੂੰ ਕਹੇ ਮੈਨੂੰ ਦਿਤਾ ਹਲੂਣਾ, ਸਹਿਜ ਨਾਲ ਹਿਲਾਈਆ। ਫਿਰ ਦੱਸਿਆ ਕੂਣਾ, ਸ਼ਬਦ ਵਿਚ ਸਮਝਾਈਆ। ਫਿਰ ਬਲ ਦਿਤਾ ਦੂਣਾ, ਤਾਕ਼ਤ ਹੋਰ ਪ੍ਰਗਟਾਈਆ। ਫਿਰ ਹੱਸ ਕੇ ਕਿਹਾ ਮਾਸੂਮਾ, ਬੱਚਿਆਂ ਵਾਂਗ ਗੋਦ ਟਿਕਾਈਆ। ਫਿਰ ਹੁਕਮ ਦਿਤਾ ਨਾਮਾਲੂਮਾ, ਜਿਸ ਦੀ ਸਮਝ ਨਾ ਕੋਇ ਸਮਝਾਈਆ। ਫਿਰ ਬਣ ਕੇ ਵੱਡਾ ਸੂਮਾ, ਭੰਡਾਰਾ ਮੇਰੀ ਝੋਲੀ ਪਾਈਆ। ਫਿਰ ਮੰਗਤਾ ਬਣਿਆ ਵਾਂਗ ਡੂੰਮਾਂ, ਗ੍ਰਹਿ ਆਪਣੇ ਅਲਖ ਜਗਾਈਆ। ਫਿਰ ਆਪਣਾ ਕ਼ਦਮ ਆਪੇ ਚੂਮਾਂ, ਬਿਨ ਰਸਨਾ ਰਸ ਵਖਾਈਆ। ਫਿਰ ਆਪਣੀ ਜੋਤੀ ਧਾਰ ਆਪਣਾ ਆਪ ਭੂੰਨਾ, ਅਗਨੀ ਤਤ ਤਪਾਈਆ। ਫਿਰ ਆਪਣਾ ਚੋਟੀ ਸੀਸ ਮੁੰਨਾ, ਮੂੰਡ ਮੁੰਡਾਇਆ

❋

❋

ਸੋਭਾ ਪਾਈਆ। ਫਿਰ ਪ੍ਰੇਮੀ ਧਾਰ ਬਣਾ ਕੇ ਖਲ੍ਹਾ, ਕੁਲ ਆਲਮ ਖੇਲ ਬਣਾਈਆ । ਫਿਰ ਬਣ ਕੇ ਸੁਲਹਕੁਲਾ, ਸਿਰ ਮੇਰੇ ਹੱਥ ਟਿਕਾਈਆ। ਫਿਰ ਹੱਸ ਕੇ ਬਿਨਾ ਬੁੱਲਾਂ, ਖ਼ੁਸ਼ੀ ਦਿਤੀ ਪ੍ਰਗਟਾਈਆ। ਫਿਰ ਮੁਹੱਬਤ ਦਾ ਦੇ ਕੇ ਤੁਲਾ, ਬੇੜੇ ਉਤੇ ਚੜ੍ਹਾਈਆ। ਫਿਰ ਬ੍ਰਹਿਮੰਡ ਖੰਡ ਵਿਹੜਾ ਵਖਾ ਕੇ ਖੁਲ੍ਹਾ, ਚਾਰੋਂ ਕੁੰਟ ਦਿਤਾ ਭੁਆਈਆ। ਫਿਰ ਪੌਣ ਦਾ ਦੇ ਕੇ ਬੁੱਲ੍ਹਾ, ਹੁਲਾਰਿਆਂ ਵਿਚ ਭੁਆਈਆ। ਫਿਰ ਸੁਗੰਧੀ ਦੇ ਕੇ ਫੁੱਲਾਂ, ਲੱਖ ਚੁਰਾਸੀ ਕਵਲ ਧਾਰ ਪ੍ਰਗਟਾਈਆ। ਫਿਰ ਬਣ ਆਪ ਅਨਭੁੱਲਾ, ਭੁੱਲ ਸਭ ਦੇ ਅੰਦਰ ਵਖਾਈਆ। ਫਿਰ ਵਸਤ ਦੇ ਅਨਮੁੱਲਾ, ਨਾਮ ਨਿਧਾਨਾ ਇਕ ਵਰਤਾਈਆ। ਫਿਰ ਕਾਇਆ ਮਾਟੀ ਬਣਾ ਕੇ ਚੁੱਲ੍ਹਾ, ਅਗਨੀ ਤਤ ਤਪਾਈਆ। ਫਿਰ ਬਣਕੇ ਧੁਰ ਦਾ ਦੂਲ੍ਹਾ, ਆਪਣੀ ਦੱਸੇ ਮਾਣ ਵਡਿਆਈਆ । ਫਿਰ ਚੁਕਾ ਕੇ ਮੂਲਾ, ਆਦਿ ਦਾ ਪੜਦਾ ਦਿਤਾ ਉਠਾਈਆ। ਹੁਕਮ ਦਿਤਾ ਮਾਕ਼ੂਲਾ, ਸਹਿਜ ਨਾਲ ਸਮਝਾਈਆ। ਵਿਸ਼ਨੂੰ ਵੇਖ ਮੇਰਾ ਅਸੂਲਾ, ਅਸਲੀਅਤ ਪੜਦਾ ਦਿਆਂ ਉਠਾਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਨਿਰਵੈਰ ਨਿਰੰਕਾਰ ਨਿਰਾਕਾਰ ਸਭ ਦਾ ਬਣਿਆ ਰਹਾਂ ਕੰਤ ਕੰਤੂਹਲਾ, ਬਿਨਾ ਮੇਰੇ ਮਾਲਕ ਸੇਜ ਦਾ ਦੂਜਾ ਨਜ਼ਰ ਕੋਇ ਨਾ ਆਈਆ।

੨੩ ਚੇਤ ਸ਼ਹਿਨਸ਼ਾਹੀ ਸੰਮਤ ੪ ਛੰਬ ਜੰਮੂ ਸ਼ਾਹਣੀ ਦੇਵੀ ਦੇ ਗ੍ਰਹਿ

ਵਿਸ਼ਨੂੰ ਕਹੇ ਪ੍ਰਭ ਮੇਰੀ ਪਿੱਠ ਠਕੋਰੀ, ਠੋਕਰ ਪ੍ਰੇਮ ਲਗਾਈਆ। ਮੇਰੀ ਸਾਚੀ ਬਣ ਗਈ ਜੋੜੀ, ਆਪਣਾ ਜੋੜ ਜੁੜਾਈਆ । ਮੈਨੂੰ ਵਖਾਈ ਅਗੰਮੀ ਪੌੜ੍ਹੀ, ਜਿਹੜੀ ਮੰਜ਼ਲ ਦਏ ਪਹੁੰਚਾਈਆ। ਫੇਰ ਨਜ਼ਰ ਆਏ ਧੁਰ ਦੀ ਡੋਰੀ, ਜਿਸ ਦਾ ਆਕਾਰ ਨਜ਼ਰ ਕੋਇ ਨਾ ਆਈਆ। ਫਿਰ ਕਿਰਪਾ ਕੀਤੀ ਥੋੜ੍ਹੀ, ਪੜਦਾ ਦਿਤਾ ਚੁਕਾਈਆ। ਮੈਨੂੰ ਆਸਾ ਦਿਸੀ ਮੇਰੀ ਲੋੜੀ, ਖ਼ਾਹਸ਼ ਦਿਤੀ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰਿਹਾ ਰੰਗਾਈਆ। ਵਿਸ਼ਨੂੰ ਕਹੇ ਮੈਨੂੰ ਕੋਲ ਬਹਾ ਕੇ ਥੋੜ੍ਹਾ ਦਿਤਾ ਦੱਬ, ਉਪਰੋਂ ਥੱਲੇ ਰਿਹਾ ਨਪਾਈਆ। ਮੇਰਾ ਨੇਤਰ ਖੁਲ੍ਹਿਆ ਝੱਬ, ਜੋਤੀ ਜੋਤ ਰੁਸ਼ਨਾਈਆ। ਮੈਨੂੰ ਨਜ਼ਰੀ ਆਇਆ ਕੁਛ ਸਭ, ਸਬਬ ਨਾਲ ਦਿਤਾ ਦ੍ਰਿੜਾਈਆ। ਨਿਰਾਕਾਰ ਗਿਆ ਲੱਭ, ਨਿਰਵੈਰ ਕਰ ਰੁਸ਼ਨਾਈਆ। ਜਿਸ ਦਾ ਸਮਝ ਨਾ ਸਕਿਆ ਕ਼ਦ, ਵੱਡਾ ਛੋਟਾ ਨਾ ਕੋਇ ਵਡਿਆਈਆ। ਮੈਂ ਵੇਖਿਆ ਮੈਂ ਓਸੇ ਦੀ ਯਦ, ਮਾਲਕ ਇਕੋ ਨਜ਼ਰੀ ਆਈਆ। ਓਸੇ ਦੀ ਵਸਿਆ ਹੱਦ, ਘਰਾਨਾ ਇਕੋ ਸੋਭਾ ਪਾਈਆ। ਓਸੇ ਦਾ ਗਾਵਾਂ ਛੰਦ, ਢੋਲਾ ਅਗੰਮ ਅਥਾਹੀਆ। ਓਸੇ ਦਾ ਸੁਣਾਂ ਨਦ, ਧੁਰ ਸੰਦੇਸ਼ ਸੁਣਾਈਆ। ਓਸੇ ਦੀ ਰਚਨਾ ਵੇਖਾਂ ਜਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਓਸੇ ਦਾ ਖੇਲ ਤੱਕਾਂ ਅਲਗ, ਨਿਰਾਲਾ ਬੈਠਾ ਸੋਭਾ ਪਾਈਆ। ਓਸੇ ਦਾ ਰੂਪ ਵੇਖਾਂ ਸਰਬਗ, ਸ਼ਹਿਨਸ਼ਾਹ ਅਖਵਾਈਆ। ਓਹ ਹਰ ਘਟ ਰਿਹਾ ਰਚ, ਰਚਨਾ ਰਿਹਾ ਬਣਾਈਆ। ਵਿਸ਼ਨੂੰ ਕਹੇ ਮੈਂ ਵੇਖਿਆ ਖੇਲ ਸਚ, ਸਚ ਸਚ ਦਿਆਂ ਦ੍ਰਿੜਾਈਆ। ਜਿਸ ਨੇ ਸਾਥੋਂ ਭਾਂਡੇ ਬਣਾਉਣੇ ਕਾਇਆ ਮਾਟੀ ਕੱਚ, ਸੇਵਾ ਸਤਿ ਕਮਾਈਆ। ਆਪ ਲੂੰ ਲੂੰ ਅੰਦਰ ਜਾਵੇ ਰਚ, ਘਰ ਘਰ ਸੋਭਾ ਪਾਈਆ। ਸਾਡਾ ਇਸ਼ਾਰਾ ਇਕੋ ਅੱਖ, ਨੈਣ ਇਕੋ ਇਕ ਜਣਾਈਆ। ਆਪ ਉਸ ਤੋਂ ਅੱਗੇ ਜਾਏ ਵਸ, ਵਾਸਤਾ ਆਪਣੇ ਨਾਲ ਰਖਾਈਆ। ਫਿਰ ਮਾਰ ਕੇ ਪਿੱਠ ਮੇਰੀ ਉਤੇ ਹੱਥ, ਹਥੇਲੀ ਨਾਲ ਦਬਾਈਆ। ਜਾਂ ਵੇਖਿਆ ਪ੍ਰਕਾਸ਼ ਦੇਵਣ

❋

❋

ਰਵ ਸਸ, ਨੂਰ ਨੂਰ ਵਿਚੋਂ ਚਮਕਾਈਆ। ਫਿਰ ਕਿਰਪਾ ਕੀਤੀ ਝਟ, ਮੇਰੇ ਅੰਦਰ ਕੀਤੀ ਰੁਸ਼ਨਾਈਆ। ਬ੍ਰਹਿਮੰਡ ਖੰਡ ਖੁਲ੍ਹਿਆ ਵੇਖਿਆ ਹੱਟ, ਵੱਜੇ ਸਚ ਵਧਾਈਆ। ਆਪਣੇ ਚਰਨਾਂ ਦੀ ਧੂੜ ਲਾਹ ਕੇ ਝਟ, ਮੇਰੇ ਉਤੋਂ ਅੱਗੇ ਦਿਤੀ ਸੁਟਾਈਆ। ਧਰਨੀ ਧਰਤ ਧਵਲ ਓਸੇ ਧਾਰ ਵਿਚੋਂ ਗਈ ਵਸ, ਜਿਸ ਦੀ ਬਣਤ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਵਿਸ਼ਨੂੰ ਕਹੇ ਮੈਨੂੰ ਮਾਰਿਆ ਛੋਟਾ ਜਿਹਾ ਝਟਕਾ, ਸਹਿਜ ਨਾਲ ਹਿਲਾਈਆ। ਮੇਰੇ ਅੰਤਰ ਹੋਇਆ ਖਟਕਾ, ਭੈ ਵਿਚ ਧਿਆਨ ਲਗਾਈਆ। ਪੁਰਖ ਅਬਿਨਾਸ਼ੀ ਓਸੇ ਵੇਲੇ ਸਿਰ ਤੇ ਬੰਨ੍ਹ ਕੇ ਪਟਕਾ, ਬਹੁਰੂਪੀਆ ਰੂਪ ਵਟਾਈਆ। ਮਾਲਕ ਬਣ ਕੇ ਘਟ ਘਟ ਕਾ, ਆਪਣਾ ਘਟ ਸਮਝਾਈਆ। ਨਜ਼ਾਰਾ ਦੇ ਕੇ ਆਪਣੀ ਸਦ ਦਾ, ਸੁਤਿਆਂ ਲਿਆ ਜਗਾਈਆ। ਫਿਰ ਦੋ ਜਹਾਨ ਆਪਣੇ ਅੰਦਰ ਵੇਖਿਆ ਘਤਦਾ, ਲੱਖ ਚੁਰਾਸੀ ਰਿਹਾ ਛੁਪਾਈਆ। ਫਿਰ ਖੇਲ ਕੀਤਾ ਸਤਿ ਦਾ, ਸਤਿ ਸਤਿਵਾਦੀ ਪ੍ਰਗਟਾਈਆ। ਫਿਰ ਮੈਨੂੰ ਇਸ਼ਾਰਾ ਕੀਤਾ ਹੱਡ ਮਾਸ ਨਾੜੀ ਰੱਤ ਦਾ, ਤਤਵ ਤੱਤਾਂ ਰੰਗ ਚੜ੍ਹਾਈਆ। ਫਿਰ ਮੇਰਾ ਧਿਆਨ ਧਰਾਇਆ ਹੱਥ ਮੂੰਹ ਨੱਕ ਦਾ, ਕੰਨ ਅੱਖਾਂ ਵੰਡ ਵੰਡਾਈਆ। ਫਿਰ ਮੈਨੂੰ ਲੇਖ ਵਖਾਇਆ ਆਪਣੇ ਖ਼ੁਸ਼ਖ਼ਤ ਦਾ, ਜੋ ਬਿਨ ਹਰਫ਼ਾਂ ਹਰਫ਼ ਸਮਝਾਈਆ। ਫਿਰ ਪ੍ਰੇਮ ਦੱਸਿਆ ਸਚ ਦੁਆਰੇ ਚਰਨ ਕਵਲ ਨੱਤ ਦਾ, ਨਾਤਾ ਇਕ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਖੇਲ ਵਖਾਇਆ ਆਪਣੇ ਜਸ ਦਾ, ਸਿਫ਼ਤਾਂ ਵਿਚ ਬੇਸਿਫ਼ਤੀ ਢੋਲੇ ਗਾਈਆ।

੨੩ ਚੇਤ ਸ਼ਹਿਨਸ਼ਾਹੀ ਸੰਮਤ ਕੈਂਪ ਖ਼ੈਰੋਵਾਲੀ ਜ਼ਿਲਾ ਜੰਮੂ ਗਿਆਨ ਚੰਦ ਦੇ ਗ੍ਰਹਿ

ਵਿਸ਼ਨੂੰ ਕਹੇ ਮੈਨੂੰ ਪ੍ਰਭੂ ਨੇ ਲਿਆ ਚੁਕ, ਚੁਕੰਨਾ ਕਰ ਕੇ ਪ੍ਰਭ ਨੇ ਦਿਤਾ ਵਖਾਈਆ। ਫਿਰ ਸੰਦੇਸ਼ੇ ਵਿਚ ਕਿਹਾ ਝੁਕ, ਹੁਕਮ ਧੁਰਦਰਗਾਹੀਆ। ਫਿਰ ਹੁਕਮ ਕੀਤਾ ਅਗੰਮੇ ਮੁਖ, ਮੁਕੰਮਲ ਆਪਣਾ ਹੁਕਮ ਵਰਤਾਈਆ। ਇਸ਼ਾਰੇ ਵਿਚ ਦੱਸਿਆ ਤੱਤਾਂ ਅੰਦਰ ਕਿਹੜਾ ਦੁੱਖ, ਮਾਇਆ ਵਿਚ ਸਮਾਈਆ। ਕਿਹੜਾ ਅਹਾਰ ਦੇਣਾ ਟੁਕ, ਟੁਕੜਿਆਂ ਝੋਲੀ ਪਾਈਆ। ਕਿਹੜਾ ਅੰਮ੍ਰਿਤ ਦੇਣਾ ਘੁਟ, ਕਵਣ ਰਸ ਜਲ ਵਖਾਈਆ। ਕਿਸ ਬਿਧ ਉਪਜੌਣਾ ਸੁਖ, ਸਾਂਤਕ ਸਤਿ ਕਰਾਈਆ। ਕਿਸ ਵੇਲੇ ਪੈਂਡਾ ਜਾਵੇ ਮੁਕ, ਲੇਖਾ ਜਾਣੇ ਧੁਰਦਰਗਾਹੀਆ। ਕਵਣ ਵੇਲਾ ਪ੍ਰਭੂ ਹੋਵੇ ਖ਼ੁਸ਼, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਵਣ ਵਕ਼ਤ ਸਭ ਨੂੰ ਲਏ ਪੁਛ, ਪੂਰਬ ਲਹਿਣਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸ਼ੰਕਰ ਕਹੇ ਮੈਂ ਵੇਖਿਆ ਨਿਰਾਕਾਰ, ਵਿਸ਼ਨੂੰ ਕਿਹਾ ਨਹੀਂ ਨਿਰਾਕਾਰ ਦਾ ਆਕਾਰ ਦਿਆਂ ਜਣਾਈਆ। ਓਸ ਦੀ ਜੋਤ ਓਸ ਦੀ ਧਾਰ, ਧਾਰ ਤੋਂ ਬਿਨਾ ਨਾ ਕੋਇ ਰੁਸ਼ਨਾਈਆ। ਆਪਣਾ ਨੂਰ ਉਹਦਾ ਉਜਿਆਰ, ਉਜਾਲਾ ਆਪ ਪ੍ਰਗਟਾਈਆ। ਆਪਣੀ ਕਰਨੀ ਦਾ ਖ਼ੁਦਮੁਖ਼ਤਿਆਰ, ਮੁਖ਼ਤਿਆਰਨਾਮੇ ਆਪਣੇ ਹੱਥ ਫੜਾਈਆ। ਮੈਂ ਸਦਾ ਨਿਰਗੁਣ ਜੋਤ ਕਰਾਂ ਦੀਦਾਰ, ਨੂਰ ਵਿਚ ਸਮਾਈਆ। ਮੈਨੂੰ ਕਰ ਕੇ ਖ਼ਬਰਦਾਰ, ਬੇਖ਼ਬਰ ਖ਼ਬਰ ਦਿਤੀ ਸੁਣਾਈਆ। ਹੁਕਮੇ ਅੰਦਰ ਕਰ ਇਕ਼ਰਾਰ, ਵਾਅਦੇ ਵਿਚ ਵਡਿਆਈਆ। ਸ੍ਰਿਸ਼ਟੀ ਕਰਨੀ

❋

❋

ਤਿਆਰ, ਤ੍ਰੈਗੁਣ ਵੱਜੇ ਵਧਾਈਆ। ਪੰਜ ਤਤ ਪਰਿਵਾਰ, ਮੇਲਾ ਲੈਣਾ ਮਿਲਾਈਆ। ਵਿਸ਼ਨੂੰ ਸੇਵਾਦਾਰ, ਬਣ ਸੇਵਕ ਸਾਚੀ ਸੇਵ ਕਮਾਈਆ। ਭੰਡਾਰਾ ਅਗੰਮ ਦਿਤਾ ਵਖਾਲ, ਵਖਰੇ ਧਾਮ ਟਿਕਾਈਆ। ਜਿਥੇ ਵਸੇ ਦੀਨ ਦਿਆਲ, ਦਇਆਨਿਧ ਸੋਭਾ ਪਾਈਆ। ਸਦਾ ਰਖੇ ਸੰਭਾਲ, ਆਪਣੇ ਵਿਚ ਛੁਪਾਈਆ। ਜਿਸ ਨੂੰ ਖਾਣ ਸ਼ਾਹ ਕੰਗਾਲ, ਹਿੱਸਾ ਸਭ ਦੀ ਝੋਲੀ ਪਾਈਆ। ਅਗਲਾ ਲੇਖਾ ਬੇਮਿਸਾਲ, ਮਿਸਲ ਵਿਚ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਆਪਣੀ ਸਚਖੰਡ ਸੱਚੀ ਧਰਮਸਾਲ, ਧਰਮ ਦੁਆਰਾ ਇਕੋ ਇਕ ਸੁਹਾਈਆ।

੨੩ ਚੇਤ ਸ਼ਹਿਨਸ਼ਾਹੀ ਸੰਮਤ ੪ ਪਿੰਡ ਖ਼ੈਰੋਵਾਲੀ ਜੰਮੂ ਖੋਜੂ ਰਾਮ ਦੇ ਗ੍ਰਹਿ

ਵਿਸ਼ਨੂੰ ਕਹੇ ਮੇਰੇ ਅਵਤਰ ਦਿਤੀ ਖ਼ਬਰ, ਰੁਚੀ ਦਿਤੀ ਬਦਲਾਈਆ। ਸੰਤੋਖ਼ ਬਖ਼ਸ਼ ਸਬਰ, ਸਬਬ ਨਾਲ ਦ੍ਰਿੜਾਈਆ। ਹੋ ਕੇ ਗਹਿਰ ਗੰਭੀਰ ਗਵਰ, ਪੜਦਾ ਦਿਤਾ ਉਠਾਈਆ। ਹੁਕਮ ਦੱਸ ਕੇ ਅਵਰ, ਅਵਰੀ ਕਾਰ ਕਮਾਈਆ। ਲੱਖ ਚੁਰਾਸੀ ਜਣਾ ਆਪਣਾ ਟੱਬਰ, ਕੁਨਬਾ ਇਕ ਪ੍ਰਗਟਾਈਆ। ਭੈ ਦੇਣਾ ਤੂੰ ਪ੍ਰਭੂ ਪੈਗ਼ੰਬਰ, ਭਿਆਨਕ ਸੋਭਾ ਪਾਈਆ। ਨਜ਼ਾਰਾ ਦੇ ਉਪਰ ਅੰਬਰ, ਆਪਣਾ ਹੁਕਮ ਵਰਤਾਈਆ। ਨਿਰਗੁਣ ਧਾਰ ਰਚ ਸਵੰਬਰ, ਸਾਚਾ ਖੇਲ ਵਖਾਈਆ। ਵਿਸ਼ਨੂੰ ਵਿਸ਼ਿਆਂ ਵਾਲਾ ਵੇਖ ਅਡੰਬਰ, ਵਿਸ਼ੇਸ਼ਤਾ ਵਿਚ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਵਿਸ਼ਨੂੰ ਕਹੇ ਮੈਂ ਵੇਖਾਂ ਖੇਲ ਸਚ ਦਾ, ਸਚ ਸਚ ਦ੍ਰਿੜਾਈਆ। ਆਪਣੀ ਇਛਿਆ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਰਚਦਾ, ਮਾਇਆ ਤਤ ਗੁਣ ਵਡਿਆਈਆ। ਸਚ ਸਿੰਘਾਸਣ ਬਹਿ ਕੇ ਸਜਦਾ, ਤਖ਼ਤ ਨਿਵਾਸੀ ਧੁਰਦਰਗਾਹੀਆ। ਲੇਖ ਉਪਜਾ ਅਗੰਮੇ ਜਗ ਦਾ, ਜਾਗਰਤ ਜੋਤ ਕਰ ਰੁਸ਼ਨਾਈਆ। ਲਹਿਣਾ ਦੇਣਾ ਸੁਹਾ ਨਾੜੀ ਮਾਸ ਹੱਡ ਦਾ, ਆਪਣੀ ਕਲ ਵਰਤਾਈਆ। ਘਰ ਵਸੇਰਾ ਬਣਾ ਉਪਰ ਸ਼ਾਹ ਰਗ ਦਾ, ਗ੍ਰਹਿ ਮੰਦਰ ਸੋਭਾ ਪਾਈਆ। ਰਾਗ ਸੁਣਾ ਅਗੰਮੀ ਅਨਹਦ ਨਦ ਦਾ, ਨਾਦੀ ਨਾਦ ਜਣਾਈਆ। ਪ੍ਰਕਾਸ਼ ਹੋ ਕੇ ਜਗਦਾ, ਨੂਰੋ ਨੂਰ ਡਗਮਗਾਈਆ। ਆਕਾਰ ਹੋ ਕੇ ਵਧਦਾ, ਨਿਰਾਕਾਰ ਸੱਚੀ ਸ਼ਹਿਨਸ਼ਾਹੀਆ। ਲੇਖਾ ਜਾਣ ਆਪਣੀ ਹੱਦ ਦਾ, ਹਦੂਦ ਆਪਣੀ ਆਪ ਬਣਾਈਆ। ਖੇਲ ਕਰ ਅਲਗ ਦਾ, ਵਖਰੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਖੇਲ ਵਖਾਈਆ। ਵਿਸ਼ਨੂੰ ਕਹੇ ਮੈਂ ਵੇਖਿਆ ਏਕ ਇਕੱਲਾ, ਏਕੰਕਾਰਾ ਨਜ਼ਰੀ ਆਈਆ। ਜਿਸ ਦਾ ਵਸੇ ਸਚ ਮਹੱਲਾ, ਦਰ ਠਾਂਡਾ ਸੋਭਾ ਪਾਈਆ। ਜਿਥੇ ਲੋੜ ਨਹੀਂ ਜਲਾ ਥਲਾ, ਜਲ ਥਲ ਮਹੀਅਲ ਆਪਣੀ ਕਾਰ ਕਮਾਈਆ। ਸਚ ਦੁਆਰੇ ਆਪਣੀ ਜੋਤੀ ਧਾਰ ਬਲਾ, ਬਲਧਾਰੀ ਆਪਣਾ ਬਲ ਆਪ ਪ੍ਰਗਟਾਈਆ। ਨਿਰਗੁਣ ਨੂਰ ਆਪੇ ਰਲਾ, ਨੂਰ ਨੂਰ ਵਿਚ ਸਮਾਈਆ। ਘਰ ਵਖਾ ਕੇ ਇਕ ਨਿਹਚਲ ਅਟਲਾ, ਅਟਲ ਪਦਵੀ ਇਕ ਸਮਝਾਈਆ। ਜਿਥੇ ਵਿਛੋੜਾ ਨਾ ਹੋਵੇ ਪਲਾ, ਪਲਕ ਵਿਚ ਨਾ ਹੋਏ ਜੁਦਾਈਆ। ਵਿਸ਼ਨੂੰ ਕਹੇ ਮੈਂ ਵਿਸ਼ਵਾਸ ਵਿਚ ਫੜਿਆ ਪੱਲਾ, ਭਰੋਸੇ ਨਾਲ ਭਰੋਸਾ ਲਿਆ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦੁਆਰਾ ਏਕੰਕਾਰਾ ਇਕ ਏਕ ਹੋ ਕੇ ਖਲਾ, ਖ਼ਾਲਕ ਖ਼ਲਕ ਨਜ਼ਰ ਕਿਸੇ ਨਾ ਆਈਆ।

❋

❋

੨੩ ਚੇਤ ਸ਼ਹਿਨਸ਼ਾਹੀ ਸੰਮਤ ੪ ਕੈਂਪ ਮਨਾਵਰ ਜੰਮੂ ਰਸਾਲ ਸਿੰਘ ਦੇ ਗ੍ਰਹਿ

ਵਿਸ਼ਨੂੰ ਕਹੇ ਪ੍ਰਭ ਕਿਰਪਾ ਕੀਤੀ ਆਦੀ, ਅਦਲ ਇਨਸਾਫ਼ ਆਪਣਾ ਆਪ ਕਮਾਈਆ। ਚਰਨ ਕਵਲਾਂ ਵਿਚ ਲਗਾਈ ਮੇਰੀ ਸਮਾਧੀ, ਨੂਰ ਆਪਣੇ ਵਿਚ ਸਮਾਈਆ। ਮੇਰੀ ਸੁਰਤੀ ਸਦਾ ਲਈ ਜਾਗੀ, ਆਲਸ ਨਿੰਦਰਾ ਨਾ ਕੋਇ ਵਖਾਈਆ। ਮੈਂ ਹੋਇਆ ਵਡ ਵਡ ਭਾਗੀ, ਪ੍ਰਭ ਚਰਨ ਸੀਸ ਨਿਵਾਈਆ। ਫੇਰ ਸੁਣੀ ਅਗੰਮੀ ਆਵਾਜ਼ੀ, ਜੋ ਨਿਰਗੁਣ ਨਿਰਵੈਰ ਨਿਰੰਕਾਰ ਦਿਤੀ ਸੁਣਾਈਆ। ਵਿਸ਼ਨੂੰ ਤੇਰੀ ਸੇਵਾ ਲਾਵਾਂ ਡਾਹਢੀ, ਦਾਅਵਤ ਵਿਚ ਲੈਣਾ ਸੀਸ ਨਿਵਾਈਆ। ਜਿਹੜਾ ਖੇਲ ਖੇਲਿਆ ਬਣ ਕੇ ਬਾਡੀ, ਸਗਲਾ ਸੰਗ ਤੇਰਾ ਉਪਜਾਈਆ। ਤੂੰ ਇਕੋ ਇਕ ਏਕੰਕਾਰਾ ਅਰਾਧੀਂ, ਦੂਜੀ ਓਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਵਿਸ਼ਨੂੰ ਕਹੇ ਸਮਾਧੀ ਅੰਦਰ ਖੋਲ੍ਹਿਆ ਮੇਰਾ ਤਾਕ, ਓਹਲਾ ਰਹਿਣ ਕੋਇ ਨ ਪਾਈਆ। ਮੈਨੂੰ ਸੰਦੇਸ਼ਾ ਦਿਤਾ ਅਗੰਮੀ ਵਾਕ, ਸ੍ਰਿਸ਼ਟੀ ਤੋਂ ਪਹਿਲਾਂ ਦਿਤਾ ਜਣਾਈਆ। ਨਿਗਾਹ ਮਾਰ ਸਾਖਿਆਤ, ਸਾਹਿਬ ਸਵਾਮੀ ਰਿਹਾ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਦੇਵੇ ਸਾਥ, ਧੁਰ ਦਾ ਸੰਗ ਬਣਾਈਆ। ਤਿੰਨਾਂ ਬਣੌਣੀ ਇਕ ਜਮਾਤ, ਵਿਦਿਆ ਇਕੋ ਇਕ ਪੜ੍ਹਾਈਆ। ਅੰਤਰ ਕਰ ਨੂਰ ਪ੍ਰਕਾਸ਼, ਜੋਤੀ ਜੋਤ ਜੋਤ ਰੁਸ਼ਨਾਈਆ। ਫਿਰ ਦੱਸਣੀ ਅਗੰਮੀ ਅਨੋਖੀ ਬਾਤ, ਬਾਤਨ ਦਿਆਂ ਦ੍ਰਿੜਾਈਆ। ਤਿੰਨਾਂ ਮੇਰੇ ਚਰਨਾਂ ਦੇ ਹੇਠਾਂ ਰੱਖਣੇ ਹਾਥ, ਫਿਰ ਉਤੇ ਲੈਣੇ ਟਿਕਾਈਆ। ਇਨ੍ਹਾਂ ਪਿਛੇ ਸ੍ਰਿਸ਼ਟੀ ਵਿਚ ਬਣ ਜਾਏ ਦਿਨ ਰਾਤ, ਥਿਤ ਆਪਣੇ ਰੰਗ ਰੰਗਾਈਆ। ਮੇਰੇ ਨੂਰ ਵਿਚੋਂ ਨੂਰੀ ਨੂਰ ਹੋਵੇ ਪ੍ਰਕਾਸ਼, ਪ੍ਰਕਾਸ਼ ਆਕਾਸ਼ ਆਕਾਸ਼ ਵਿਸ਼ਵਾਸ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਵਿਸ਼ਨੂੰ ਕਹੇ ਸਮਾਧੀ ਅੰਦਰ ਕਿਹਾ ਸਚ ਦੁਲਾਰੇ ਸੁਤ, ਸਤਿ ਸਤਿਵਾਦੀ ਨਾਲ ਮਿਲਾਈਆ। ਫਿਰ ਹੋ ਗਿਆ ਚੁਪ, ਨਾਦ ਅਨਾਦ ਨਾ ਕੋਇ ਸ਼ਨਵਾਈਆ। ਫਿਰ ਖਲੋਤਾ ਉਠ, ਨਿਰਗੁਣ ਨਿਰਗੁਣ ਲਏ ਅੰਗੜਾਈਆ। ਫਿਰ ਵਖਾਇਆ ਅੰਧੇਰਾ ਘੁਪ, ਜੋਤੀ ਨੂਰ ਨਾ ਕੋਇ ਰੁਸ਼ਨਾਈਆ। ਫਿਰ ਵਖਾਇਆ ਸ੍ਰਿਸ਼ਟ ਸਬਾਈ ਦੁੱਖ, ਦਰਦਾਂ ਵਿਚ ਦੁਹਾਈਆ । ਫਿਰ ਵਖਾਇਆ ਸਭ ਦੇ ਅੰਦਰ ਬੈਠਾ ਲੁਕ, ਨਿਜ ਘਰ ਆਪਣਾ ਡੇਰਾ ਲਾਈਆ। ਫਿਰ ਵਖਾਇਆ ਉਜਲ ਕਰੇ ਮੁਖ, ਜਿਨ੍ਹਾਂ ਆਪਣਾ ਰੰਗ ਰੰਗਾਈਆ। ਫਿਰ ਵਖਾਇਆ ਜੁਗ ਚੌਕੜੀ ਰਹੇ ਲੁਕ, ਬਣ ਬਣ ਪਾਂਧੀ ਰਾਹੀਆ। ਫਿਰ ਵਖਾਇਆ ਆਪਣੇ ਨਾਲ ਸਾਂਝੀ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਦਿਤਾ ਜਣਾਈਆ। ਫਿਰ ਵਖਾਇਆ ਅੰਮ੍ਰਿਤ ਰਸ ਅਗੰਮਾ ਘੁਟ, ਜਾਮ ਹਕ਼ੀਕ਼ੀ ਇਕ ਜਣਾਈਆ। ਫਿਰ ਵਖਾਇਆ ਸ੍ਰਿਸ਼ਟੀ ਦ੍ਰਿਸ਼ਟੀ ਰਹੀ ਟੁੱਟ, ਟੁੱਟੀ ਗੰਢ ਨਾ ਕੋਇ ਪੁਆਈਆ। ਫਿਰ ਵਖਾਇਆ ਕੂੜ ਕੁੜਿਆਰ ਪਈ ਲੁੱਟ, ਧੀਰਜ ਧੀਰ ਨਾ ਕੋਇ ਰਖਾਈਆ। ਫਿਰ ਵਖਾਇਆ ਜੁਗ ਚੌਕੜੀ ਪੈਂਡਾ ਰਿਹਾ ਮੁਕ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਦਰ ਠਾਂਡੇ ਇਕ ਵਡਿਆਈਆ। ਵਿਸ਼ਨੂੰ ਕਹੇ ਸਮਾਧੀ ਅੰਦਰ ਤੱਕਿਆ, ਹਰਿ ਤੱਕਿਆ ਬੇਪ੍ਰਵਾਹ। ਜਿਸ ਭੰਡਾਰਾ ਆਪਣੇ ਅੰਦਰ ਰੱਖਿਆ, ਅੰਦਰੋਂ ਮੇਰੀ ਝੋਲੀ ਦਿਤਾ ਪਾ। ਮੈਂ ਅਨੋਖਾ ਭੋਰਾ ਚੱਖਿਆ, ਜੁਗ ਚੌਕੜੀ ਆਦਿ ਅੰਤ ਲਈ ਦਿਤਾ ਰਜਾ। ਮੈਂ ਬੜਾ ਖ਼ੁਸ਼ੀਆਂ ਨਾਲ ਹੱਸਿਆ, ਤੂੰ ਮੇਰਾ ਮੈਂ ਤੇਰਾ ਢੋਲਾ ਗਾ। ਪੁਰਖ ਅਕਾਲ ਕੁਛ ਅਗਲਾ ਦੱਸ

❋

❋

ਪਤਿਆ, ਪਤਿਪਰਮੇਸ਼ਵਰ ਪੜਦਾ ਦੇ ਉਠਾ। ਪੁਰਖ ਅਕਾਲ ਬਚਨ ਕੀਤਾ ਸੱਚਿਆ, ਸੁਣਾਇਆ ਸਹਿਜ ਸਭਾ। ਵਿਸ਼ਨੂੰ ਲੱਖ ਚੁਰਾਸੀ ਜੀਵ ਜੰਤ ਤੇਰੀ ਸੇਵਾ ਵਾਸਤੇ ਰੱਖਿਆ, ਬ੍ਰਹਮਾ ਤੇਰੇ ਨਾਲ ਮਿਲਾ। ਜੁਗ ਚੌਕੜੀ ਵੇਖ ਫਿਰਦਾ ਨੱਠਿਆ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾ । ਚਾਰੋਂ ਕੁੰਟ ਵੇਖ ਉਡਦਾ ਘੱਟਿਆ, ਧੂੰਆਂਧਾਰ ਸਕੇ ਨਾ ਕੋਇ ਮਿਟਾ। ਗੁਰ ਅਵਤਾਰ ਪੈਗ਼ੰਬਰ ਵੇਖ ਮੇਰਾ ਬੱਚਿਆ, ਸਾਚਾ ਬਚਪਨ ਦਿਆਂ ਸਮਝਾ। ਜੋ ਨਾਮ ਸੰਦੇਸ਼ਾ ਲੈ ਕੇ ਮਾਤਲੋਕ ਜਾਵੇ ਨੱਸਿਆ, ਪਾਂਧੀ ਹੋ ਕੇ ਚਲੇ ਅਪਣੇ ਰਾਹ। ਦੀਨਾਂ ਮਜ਼੍ਹਬਾਂ ਪਾਵੇ ਰੱਟਿਆ, ਮਾਨਵ ਜ਼ਾਤੀ ਵੰਡ ਵੰਡਾ। ਭਾਗ ਲਗਾਵੇ ਕਾਇਆ ਮੱਟਿਆ, ਸਾਢੇ ਤਿੰਨ ਹੱਥ ਭੇਵ ਖੁਲ੍ਹਾ। ਧੁਰ ਸੰਦੇਸ਼ਾ ਦੇ ਕੇ ਆਵੇ ਪੱਕਿਆ, ਨਾਮ ਸੁਨੇਹੜਾ ਇਕ ਜਣਾ। ਜਿਸ ਵੇਲੇ ਕਲਜੁਗ ਰੈਣ ਅੰਧੇਰੀ ਹੋਵੇ ਮੱਸਿਆ, ਸਾਚਾ ਨੂਰ ਨਾ ਕੋਇ ਰੁਸ਼ਨਾ। ਪੁਰਖ ਅਕਾਲ ਜੋਤੀ ਧਾਰ ਸ਼ਬਦ ਗੁਰੂ ਭੇਜੇ ਤਤ ਸਰੀਰ ਦੇ ਵਟਿਆ, ਅਦਲੀ ਵਿਚ ਬਦਲੀ ਕਰੇ ਖ਼ੁਦਾ। ਓਹ ਚਾਰ ਜੁਗ ਦੇ ਮੇਟੇ ਰੱਟਿਆ, ਝਗੜਾ ਦਏ ਗਵਾ। ਸਚ ਸੁਨੇਹੜਾ ਇਕੋ ਦੇਵੇ ਸੱਚਿਆ, ਸੰਤ ਸੁਹੇਲੇ ਗੁਰਮੁਖ ਆਪ ਜਗਾ। ਧੁਰ ਦੀ ਧਾਰ ਦੇ ਕੇ ਮੱਤਿਆ, ਮਨਮਤ ਖਹਿੜਾ ਦਏ ਛੁਡਾ। ਪ੍ਰੇਮ ਪ੍ਰੀਤੀ ਅੰਦਰ ਨਾਮ ਨਿਧਾਨ ਜਾਏ ਰੱਤਿਆ, ਰੰਗ ਅਗੰਮੜਾ ਇਕ ਚੜ੍ਹਾ। ਜਿਸ ਵੇਲੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵੇਲਾ ਵਕ਼ਤ ਜਾਏ ਟੱਪਿਆ, ਸਦੀ ਬੀਸਵੀਂ ਬਣੇ ਗਵਾਹ। ਓਸ ਵੇਲੇ ਇਕ ਏਕੰਕਾਰਾ ਕਰੇ ਖੇਲ ਪੁਰਖ ਸਮਰਥਿਆ, ਦੋ ਜਹਾਨਾ ਵੇਖੇ ਥਾਉਂ ਥਾਂ। ਨਿਰਗੁਣ ਨੂਰ ਜੋਤ ਕਰੇ ਪਰਵੇਸ਼ਿਆ, ਅੰਧ ਅੰਧੇਰਾ ਦਏ ਗਵਾ। ਲੋਕਮਾਤ ਵੇਖੇ ਵਾਕ਼ਿਆ, ਮੌਕੇ ਸਿਰ ਫੇਰਾ ਪਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਵਰਤਾ। ਵਿਸ਼ਨੂੰ ਕਹੇ ਸਮਾਧੀ ਅੰਦਰ ਵੇਖਿਆ ਅਬਿਨਾਸ਼ੀ ਅਚੁਤਾ, ਚੇਤਨ ਸਭ ਨੂੰ ਦਿਆਂ ਕਰਾਈਆ। ਸਤਿ ਸੁਹੰਜਣੀ ਸੁਹਾ ਕੇ ਆਪਣੀ ਰੁੱਤਾ, ਰੁਤੜੀ ਆਪਣੇ ਨਾਲ ਮਹਿਕਾਈਆ। ਗੁਰਮੁਖ ਸੰਤ ਸੁਹੇਲਾ ਵੇਖੇ ਜਗਤ ਜਨਮ ਦਾ ਰੁੱਸਾ, ਰੁਸਿਆਂ ਆਪ ਮਨਾਈਆ। ਗੋਬਿੰਦ ਧਾਰ ਬਣਾ ਕੇ ਸੁਤਾ, ਸੁਤ ਅਪਰਾਧੀ ਪਾਰ ਕਰਾਈਆ। ਜਿਹੜਾ ਆਤਮ ਪਰਮਾਤਮ ਧਾਰੋਂ ਟੁੱਟਾ, ਟੁੱਟਿਆਂ ਰਿਹਾ ਜੁੜਾਈਆ। ਜਿਸ ਦਾ ਨਾਤਾ ਸੁਰਤੀ ਸ਼ਬਦ ਨਾਲੋਂ ਛੁੱਟਾ, ਸ਼ਬਦੀ ਸੁਰਤੀ ਮੇਲਾ ਮੇਲੇ ਸਹਿਜ ਸੁਭਾਈਆ। ਲੇਖਾ ਜਾਣੇ ਕਾਇਆ ਮਾਟੀ ਮਾਤ ਕੁੱਖਾ, ਜਨਣ ਜਨਣੀ ਵੇਖ ਵਖਾਈਆ। ਸੰਤ ਸੁਹੇਲਾ ਰਹਿਣ ਨਾ ਦੇਵੇ ਕੋਈ ਸੁੱਤਾ, ਆਲਸ ਨਿੰਦਰਾ ਵਿਚੋਂ ਬਾਹਰ ਕਢਾਈਆ। ਦੁਰਮਤ ਮੈਲ ਧੋਵੇ ਸਾਚੇ ਮੁਖਾ, ਪਤਤ ਪੁਨੀਤ ਕਰਾਈਆ। ਦੂਈ ਦਵੈਤ ਮੇਟ ਕੇ ਦੁੱਖਾ, ਦਰਦੀਆਂ ਦਰਦ ਵੰਡਾਈਆ। ਪ੍ਰੇਮ ਪਿਆਰ ਦਾ ਟੁੱਕਰ ਖਾ ਕੇ ਰੁੱਖਾ, ਸੁਖ ਦੋ ਜਹਾਨਾਂ ਤੋਂ ਪਰੇ ਦਏ ਸਮਝਾਈਆ। ਸੋ ਵੇਲਾ ਵਕ਼ਤ ਵਿਸ਼ਨੂੰ ਵਿਸ਼ਵ ਧਾਰ ਢੁਕਾ, ਵਿਸ਼ੇਸ਼ਤਾ ਵਿਚ ਵਿਸ਼ਵ ਵਿਸ਼ਵ ਦ੍ਰਿੜਾਈਆ। ਜਿਸ ਨੇਤਰ ਇਕੋ ਪੁੱਟਾ, ਅੱਖ ਨੈਣ ਖੁਲ੍ਹਾਈਆ। ਓਹ ਬਦਲ ਕੇ ਆਪਣਾ ਰੁਖ਼ਾ, ਰੁਖ਼ਸਤ ਸਭ ਨੂੰ ਰਿਹਾ ਕਰਾਈਆ। ਵਿਸ਼ਨੂੰ ਕਹੇ ਸਮਾਧੀ ਅੰਦਰ ਆਦਿ ਤੋਂ ਅੰਤ ਤਕ ਕਲਜੁਗ ਸੁਝਾ, ਸਾਹਿਬ ਸੁਆਮੀ ਦਿਤਾ ਸਮਝਾਈਆ। ਬਿਨਾ ਭਗਤਾਂ ਤੋਂ ਸਾਚਾ ਦਿਸੇ ਨਾ ਕੋਇ ਝੁੱਗਾ, ਕਾਇਆ ਮੰਦਰ ਅੰਦਰ ਵੱਜੇ ਨਾ ਕੋਇ ਵਧਾਈਆ। ਜਿਸ ਕਾਰਨ ਨੱਚਿਆ ਟੱਪਿਆ ਬੁੱਢਾ, ਬੁਢੇਪੇ ਵਿਚ ਸ਼ਨਵਾਈਆ। ਪਿਛਲੇ ਜਨਮ ਦਾ ਨੌ ਸੌ ਤਰਿਆਸੀ ਬਰਸ ਏਥੇ ਕੁਛ ਇਹਦਾ ਲਹਿਣਾ ਦੇਣਾ ਲੁਕਾ, ਹਿਸਾਬ ਆਪਣਾ ਵੇਖ ਵਖਾਈਆ। ਸਾਢੀਆਂ ਨੌ ਅਸ਼ਰਫ਼ੀਆਂ ਦੱਬ ਕੇ ਗਿਆ ਵਿਚ ਕੁੱਜਾ, ਮੋਹਰ ਮੁਹੰਮਦ ਵਾਲੀ ਵਖਾਈਆ। ਜੋਤੀ ਜੋਤ ਸਰੂਪ ਹਰਿ,

❋

❋

ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਗਰਤ ਜੋਤ ਕਰੇ ਉਘਾ, ਬਿਨ ਵਰਨ ਗੋਤ ਆਪਣੇ ਰੰਗ ਰੰਗਾਈਆ।

੨੩ ਚੇਤ ਸ਼ਹਿਨਸ਼ਾਹੀ ਸੰਮਤ ੪ ਪਿੰਡ ਨਗਿਆਲ ਜ਼ਿਲਾ ਜੰਮੂ ਹੰਸਰਾਜ ਦੇ ਘਰ

ਵਿਸ਼ਨੂੰ ਕਹੇ ਸਮਾਧੀ ਵਿਚ ਦੱਸਿਆ ਅਗੰਮੀ ਰਾਜ਼, ਰਈਅਤ ਦੋ ਜਹਾਨ ਦਿਤੀ ਵਖਾਈਆ। ਸਤਿ ਸਚ ਦਾ ਦੱਸ ਕੇ ਕਾਜ, ਕਰਨੀ ਕਰਤਾ ਕਾਰ ਕਮਾਈਆ। ਵਸਤ ਅਮੋਲਕ ਦੇ ਕੇ ਦਾਦ, ਮੇਰਾ ਭੰਡਾਰਾ ਦਿਤਾ ਭਰਾਈਆ। ਬ੍ਰਹਮਾ ਸ਼ਿਵ ਨਾਲ ਬਣਾਇਆ ਸਮਾਜ, ਧੁਰ ਦਾ ਜੋੜ ਜੁੜਾਈਆ। ਫਿਰ ਰਖ ਸੀਸ ਤੇ ਤਾਜ, ਸਚਖੰਡ ਸਾਚੇ ਸੋਭਾ ਪਾਈਆ। ਮਾਰ ਅਗੰਮੀ ਆਵਾਜ਼, ਹੁਕਮ ਦਿਤਾ ਸੁਣਾਈਆ। ਕੁਛ ਅਗਲੀ ਸਿਖ ਲਓ ਜਾਚ, ਜਾਚਕ ਹੋ ਕੇ ਝੋਲੀ ਪਾਈਆ। ਜਿਸ ਖੇਲ ਖਿਲਾਉਣਾ ਕਾਇਆ ਮਾਟੀ ਕਾਚ, ਮੇਲਾ ਸਹਿਜ ਸੁਭਾਈਆ। ਕਿਸ ਬਿਧ ਹੋਵੇ ਕਾਜ, ਗ੍ਰਹਿ ਮੰਦਰ ਅੰਦਰ ਖੋਜ ਖੁਜਾਈਆ। ਕਿਸ ਬਿਧ ਚਲੇ ਪੌਣ ਸਵਾਸ, ਸਾਹ ਸਾਹ ਵਡਿਆਈਆ। ਕਿਸ ਬਿਧ ਰਸਨਾ ਜਿਹਵਾ ਲਏ ਭਾਖ, ਕਿਸ ਬਿਧ ਮਨਮਤ ਬੁਧ ਧਰਾਈਆ। ਕਿਸ ਬਿਧ ਅੰਤਰ ਜਾਵੇ ਰਾਚ, ਆਪਣਾ ਡੇਰਾ ਲਾਈਆ। ਕਿਸ ਬਿਧ ਆਤਮ ਬਖ਼ਸ਼ੇ ਆਪਣੀ ਜ਼ਾਤ, ਬ੍ਰਹਮ ਲੇਖਾ ਲੇਖੇ ਲਾਈਆ। ਕਿਸ ਬਿਧ ਨਿੰਦਰਾ ਦੇਵੇ ਜਾਗ, ਆਲਸ ਕਵਣ ਰੂਪ ਵਟਾਈਆ। ਕਵਣ ਅੰਤਰ ਰੱਖੇ ਵੈਰਾਗ, ਕਵਣ ਵੈਰੀ ਸ਼ਤਰੂ ਸੋਭਾ ਪਾਈਆ। ਕਵਣ ਤ੍ਰੈਗੁਣ ਮੇਟੇ ਆਗ, ਕਵਣ ਅੰਮ੍ਰਿਤ ਮੇਘ ਬਰਸਾਈਆ। ਕਵਣ ਬਖ਼ਸ਼ੇ ਸਵਾਲ ਜਵਾਬ, ਧੁਰ ਫ਼ਰਮਾਨਾ ਹੁਕਮ ਦ੍ਰਿੜਾਈਆ। ਵਿਸ਼ਨੂੰ ਕਹੇ ਮੈਂ ਨਿਉਂ ਕੇ ਟੇਕਿਆ ਮਾਥ, ਸੀਸ ਦਿਤਾ ਝੁਕਾਈਆ। ਪੁਰਖ ਅਕਾਲ ਸਭ ਕੁਛ ਤੇਰੇ ਹਾਥ, ਸਾਡੀ ਚਲੇ ਨਾ ਕੋਇ ਚਤੁਰਾਈਆ। ਹੁਕਮੇ ਅੰਦਰ ਜੁਗ ਚੌਕੜੀ ਚਲਾਏ ਰਾਥ, ਬਣ ਰਥਵਾਹੀ ਸੇਵ ਕਮਾਈਆ। ਜੋ ਸ਼ਬਦੀ ਧਾਰ ਦੇਵੇਂ ਆਖ, ਸੰਦੇਸ਼ਾ ਹੱਕ ਸੁਣਾਈਆ। ਓਸ ਨੂੰ ਲਈਏ ਵਾਚ, ਵਿਦਿਆ ਦੀ ਲੋੜ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਦਾ ਪੜਦਾ ਦੇਣਾ ਉਠਾਈਆ। ਵਿਸ਼ਨੂੰ ਕਹੇ ਸਮਾਧੀ ਅੰਦਰ ਦੱਸਿਆ ਏਕਾ ਰਾਹ, ਏਕੰਕਾਰ ਦਿਤਾ ਦ੍ਰਿੜਾਈਆ। ਸਾਚੀ ਸੇਵਾ ਦਿਤੀ ਲਗਾ, ਸੇਵਕ ਧੁਰ ਦਾ ਲਿਆ ਬਣਾਈਆ। ਸਚ ਭੰਡਾਰਾ ਦਿਤਾ ਭਰਾ, ਭੰਡਾਰੀ ਹੋ ਕੇ ਦਇਆ ਕਮਾਈਆ। ਪੜਦਾ ਉਹਲਾ ਦਿਤਾ ਚੁਕਾ, ਤ੍ਰੈ ਪੰਜ ਭਰਮ ਰਿਹਾ ਨਾ ਰਾਈਆ। ਲੱਖ ਚੁਰਾਸੀ ਜੀਵ ਜੰਤ ਦਿਤਾ ਵਖਾ, ਚਾਰੇ ਖਾਣੀ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰ ਰੂਪ ਦਿਤਾ ਬਦਲਾ, ਨਿਰਗੁਣ ਸਰਗੁਣ ਵੱਜੀ ਵਧਾਈਆ। ਨਾਮ ਸੰਦੇਸ਼ਾ ਢੋਲਾ ਦਿਤਾ ਸੁਣਾ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਵੇਖ ਵਖਾਈਆ। ਅੰਮ੍ਰਿਤ ਧਾਰ ਰਸ ਦਿਤਾ ਵਹਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਆਪਣੀ ਕਾਰ ਕਮਾਈਆ। ਭਗਤ ਸੁਹੇਲੇ ਦਿਤੇ ਪ੍ਰਗਟਾ, ਸਿਰ ਆਪਣਾ ਹੱਥ ਰਖਾਈਆ। ਦੋ ਜਹਾਨਾਂ ਵੇਖ ਵਖਾ, ਸ੍ਰੀ ਭਗਵਾਨਾ ਆਪਣਾ ਹੁਕਮ ਵਰਤਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੈਂਡੇ ਦਏ ਮੁਕਾ, ਪਾਂਧੀ ਨਜ਼ਰ ਕੋਇ ਨਾ ਆਈਆ। ਅੰਤ ਅਖ਼ੀਰ ਬੇਨਜ਼ੀਰ ਏਕਾ ਨੂਰ ਕਰ ਰੁਸ਼ਨਾ, ਜੋਤੀ ਜੋਤ ਜੋਤ ਰੁਸ਼ਨਾਈਆ।

❋

❋

ਤਨ ਵਜੂਦ ਰਿਹਾ ਨਾ ਰਾ, ਕਾਇਨਾਤ ਕਰੀ ਸਫ਼ਾਈਆ। ਗੁਰ ਅਵਤਾਰ ਪੈਗ਼ੰਬਰ ਰਿਹਾ ਨਾ ਕੋਇ ਗਵਾਹ, ਸ਼ਹਾਦਤ ਸਕੇ ਨਾ ਕੋਇ ਭੁਗਤਾਈਆ। ਦੀਨ ਮਜ਼੍ਹਬ ਜ਼ਾਤ ਪਾਤ ਹਿੱਸਾ ਨਾ ਕੋਇ ਪਾ, ਹਸਬੇਜ਼ੈਲ ਨਾ ਕੋਇ ਪਾਈਆ। ਸਭ ਦਾ ਲੇਖਾ ਆਪਣੇ ਹੱਥ ਰਖਾ, ਖ਼ਤੋ ਖ਼ਤਾਬਤ ਆਪਣੇ ਹੱਥ ਰਖਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਜੋਤੀ ਜਾਮਾ ਵੇਸ ਵਟਾ, ਜੁਗ ਚੌਕੜੀ ਵਾਟ ਮਿਟਾਈਆ। ਧੁਰ ਫ਼ਰਮਾਨਾ ਇਕ ਦ੍ਰਿੜਾ, ਸਚ ਸੰਦੇਸ਼ਾ ਲਿਆ ਸੁਣਾਈਆ। ਵਿਸ਼ਨੂੰ ਕਹੇ ਮੈਂ ਵੇਖਿਆ ਨਾਲ ਧਿਆਂ, ਦੂਰ ਦੁਰਾਡਾ ਰਾਹ ਤਕਾਈਆ। ਸਾਹਿਬ ਸੁਆਮੀ ਹੋ ਮਿਹਰਵਾਂ, ਮਿਹਰ ਨਜ਼ਰ ਇਕ ਉਠਾਈਆ। ਕਲਜੁਗ ਅੰਤ ਅਖ਼ੀਰ ਬੇਨਜ਼ੀਰ ਆਪਣੀ ਖੇਲ ਰਿਹਾ ਖਿਲਾ, ਭਗਵਨ ਆਪਣਾ ਰੰਗ ਰੰਗਾਈਆ। ਭਗਤ ਸੁਹੇਲੇ ਰਿਹਾ ਤਰਾ, ਤਾਰਨਹਾਰ ਇਕ ਅਖਵਾਈਆ। ਜੁਗ ਜਨਮ ਦੇ ਵਿਛੜੇ ਰਿਹਾ ਮਿਲਾ, ਮੇਲਾ ਮੇਲੇ ਸਹਿਜ ਸੁਭਾਈਆ। ਸਭ ਦਾ ਲਹਿਣਾ ਦੇਣਾ ਰਿਹਾ ਚੁਕਾ, ਨਾਤਾ ਛੁੱਟੇ ਕੂੜ ਲੋਕਾਈਆ। ਸਚ ਦੁਆਰਾ ਏਕੰਕਾਰਾ ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਰਿਹਾ ਰਖਾ, ਜਿਸ ਗ੍ਰਹਿ ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਅਭੇਦਾ ਰਿਹਾ ਚੁਕਾ, ਭਾਵ ਭਵਿਸ਼ ਆਪਣੇ ਨਾਲ ਮਿਲਾਈਆ।

੨੩ ਚੇਤ ਸ਼ਹਿਨਸ਼ਹੀ ਸੰਮਤ ਪਿੰਡ ਨਗਿਆਲ ਜ਼ਿਲਾ ਜੰਮੂ ਇੰਦਰੋ ਦੇਵੀ ਦੇ ਘਰ

ਸਮਾਧੀ ਅੰਦਰ ਦੱਸੀ ਸਾਧਨਾ, ਵਿਸ਼ਨੂੰ ਵਿਸ਼ਵ ਦਏ ਜਣਾਈਆ। ਇਕੋ ਪੁਰਖ ਅਕਾਲ ਅਰਾਧਨਾ, ਜੋ ਆਦਿ ਜੁਗਾਦਿ ਸਮਾਈਆ। ਜਿਸ ਨੇ ਸਚ ਦੀ ਕੀਤੀ ਸਾਜਨਾ, ਸਤਿ ਸਚ ਪ੍ਰਗਟਾਈਆ। ਨਾਮ ਸੁਣਾਇਆ ਨਾਦਨਾ, ਧੁਨ ਅਗੰਮ ਅਥਾਹੀਆ । ਨੂਰ ਕਰਾਇਆ ਪ੍ਰਕਾਸ਼ਨਾ, ਪ੍ਰਕਾਸ਼ਤ ਰੂਪ ਵਖਾਈਆ। ਨਿਰਗੁਣ ਦਿਤਾ ਸਾਥਨਾ, ਸਗਲਾ ਸੰਗ ਬਣਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥਨਾ, ਕੀਤੀ ਅਗੰਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਵਰਤਾਈਆ। ਵਿਸ਼ਨੂੰ ਕਹੇ ਸਮਾਧੀ ਅੰਦਰ ਦਿਤਾ ਸਮਝਾ, ਆਪਣਾ ਹੁਕਮ ਵਰਤਾਈਆ। ਸਦਾ ਚਲਣਾ ਮੇਰੀ ਇਕ ਰਜ਼ਾ, ਰਾਜ਼ਕ ਰਿਜ਼ਕ ਰਹੀਮ ਇਕੋ ਲੈਣਾ ਮਨਾਈਆ। ਮੇਰਾ ਨਾਮ ਇਲਾਹੀ ਖ਼ੁਦਾ, ਖ਼ੁਦ ਮਾਲਕ ਇਕ ਅਖਵਾਈਆ । ਜਿਸ ਦੇ ਨਾਲੋਂ ਨਹੀਂ ਹੋਣਾ ਜੁਦਾ, ਵਖਰੀ ਵੰਡ ਨਾ ਕੋਇ ਵੰਡਾਈਆ। ਮੇਰਾ ਨੂਰ ਹੋਣਾ ਆਦਮ ਹਵਾ, ਹਰਿ ਆਪਣੀ ਕਾਰ ਕਮਾਈਆ। ਨਿਰਗਣ ਸਰਗੁਣ ਖੇਲ ਕਰਨਾ ਰਵਾਂ, ਰਹਿਮਤ ਕਰੇ ਬੇਪ੍ਰਵਾਹੀਆ। ਸਾਜ ਸਾਜਣਾ ਹੁਕਮੇ ਅੰਦਰ ਕਹਵਾਂ, ਸੰਦੇਸ਼ਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਸਮਾਈਆ। ਸਮਾਧੀ ਅੰਦਰ ਦਿਤਾ ਇਸ਼ਾਰਾ, ਇਕੋ ਇਕ ਜਣਾਈਆ। ਆਦਿ ਅੰਤ ਦਾ ਵੇਖ ਨਜ਼ਾਰਾ, ਜੁਗ ਚੌਕੜੀ ਪੜਦਾ ਲਾਹੀਆ। ਨਿਰਗੁਣ ਤੋਂ ਸਰਗੁਣ ਖੇਲ ਖਿਲਾਵਾਂ ਦੁਬਾਰਾ, ਲੋਕਮਾਤ ਵੱਜੇ ਵਧਾਈਆ। ਸਰਗੁਣ ਤੋਂ ਕਰ ਕੇ ਆਪ ਕਿਨਾਰਾ, ਜੋਤੀ ਜੋਤ ਮਿਲਾਈਆ । ਜੁਗ ਚੌਕੜੀ ਦੇ ਅਧਾਰਾ, ਨਾਮ ਨਿਧਾਨਾ ਝੋਲੀ ਪਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਬੀਤੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਵੇਖੇ ਧਿਆਨ ਲਗਾਈਆ।

❋

❋

ਫਿਰ ਖੇਲ ਹੋਵੇ ਅਪਾਰਾ, ਅਪਰੰਪਰ ਦਿਆਂ ਸੁਣਾਈਆ। ਨਿਰਗੁਣ ਜੋਤ ਲਵਾਂ ਅਵਤਾਰਾ, ਪਰਵਰਦਿਗਾਰਾ ਰੂਪ ਵਟਾਈਆ। ਲੱਖ ਚੁਰਾਸੀ ਪਾਵਾਂ ਸਾਰਾ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਜੋ ਤੁਹਾਨੂੰ ਦੱਸਿਆ ਜੈਕਾਰਾ, ਇਹੋ ਭਗਤਾਂ ਦਿਆਂ ਪੜ੍ਹਾਈਆ। ਤੁਸਾਂ ਵੇਖਣਾ ਆ ਕੇ ਪ੍ਰਭੂ ਦਾ ਭਗਤ ਦੁਆਰਾ, ਜਿਥੇ ਭਗਵਨ ਵੱਜੇ ਵਧਾਈਆ। ਇਹ ਲੇਖਾ ਹੋਣਾ ਜੁਗ ਚੌਕੜੀ ਬਾਹਰਾ, ਚਾਰ ਜੁਗ ਸਮਝ ਨਾ ਕੋਇ ਸਮਝਾਈਆ। ਵਿਸ਼ਨੂੰ ਕਹੇ ਮੈਂ ਨਿਉਂ ਕੇ ਕੀਤੀ ਨਿਮਸਕਾਰਾ, ਸੀਸ ਦਿਤਾ ਨਿਵਾਈਆ। ਚਰਨ ਧੂੜ ਮਸਤਕ ਲਾ ਛਾਰਾ, ਟਿੱਕਾ ਇਕ ਰਮਾਈਆ। ਫਿਰ ਪ੍ਰਭ ਨੇ ਦੇਣਾ ਹੁਲਾਰਾ, ਸਹਿਜ ਨਾਲ ਉਠਾਈਆ। ਗੁਰ ਅਵਤਾਰ ਪੈਗ਼ੰਬਰ ਏਥੇ ਵਖਾ ਕੇ ਇਕ ਕਤਾਰਾ, ਕਤਰਾ ਕਤਰਾ ਜੋਤ ਸਭ ਦੇ ਅੰਦਰ ਟਿਕਾਈਆ। ਆਪ ਵਸ ਸਭ ਤੋਂ ਨਿਆਰਾ, ਨਿਆਂਕਾਰ ਆਪ ਹੋ ਜਾਈਆ। ਨਿਰਗੁਣ ਨੂਰ ਜੋਤੀ ਜਾਮਾ ਅਗੰਮ ਅਪਾਰਾ, ਅਲਖ ਅਗੋਚਰ ਖੇਲ ਖਿਲਾਈਆ। ਵਿਸ਼ਨੂੰ ਕਹੇ ਮੈਂ ਵੇਖਿਆ ਅਗੰਮ ਅਖਾੜਾ, ਪ੍ਰਭ ਅਗੰਮੜੇ ਦਿਤਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਭ ਦਾ ਇਕ ਸਹਾਰਾ, ਸਹਾਇਤਾ ਵਿਚ ਨਾਮ ਇਨਾਇਤ ਦਏ ਕਰਾਈਆ।

੨੩ ਚੇਤ ਸ਼ਹਿਨਸ਼ਾਹੀ ਸੰਮਤ ੪ ਪਿੰਡ ਨਗਿਆਲ ਜ਼ਿਲਾ ਜੰਮੂ ਪ੍ਰਕਾਸ਼ੋ ਦੇਵੀ ਦੇ ਗ੍ਰਹਿ

ਵਿਸ਼ਨੂੰ ਕਹੇ ਮੈਂ ਵੇਖਿਆ ਦੀਨ ਦਿਆਲ, ਦਇਆਨਿਧ ਅਖਵਾਈਆ। ਜਿਸ ਦਾ ਖੇਲ ਵਿਸ਼ੇਸ਼ ਵਿਸ਼ਾਲ, ਵਿਸ਼ਵ ਆਪਣੀ ਧਾਰ ਪ੍ਰਗਟਾਈਆ। ਮੈਨੂੰ ਬਣਾ ਕੇ ਆਪਣਾ ਲਾਲ, ਸਿਰ ਆਪਣਾ ਹੱਥ ਟਿਕਾਈਆ। ਜੋਤ ਦਾ ਦੇ ਜਮਾਲ, ਨੂਰ ਕੀਤਾ ਰੁਸ਼ਨਾਈਆ। ਮੈਂ ਨਿਉਂ ਕੇ ਕੀਤਾ ਸਵਾਲ, ਬੇਨੰਤੀ ਇਕ ਦ੍ਰਿੜਾਈਆ। ਕਿਰਪਾ ਕਰ ਪੁਰਖ ਅਕਾਲ, ਸਚ ਤੇਰੀ ਸਰਨਾਈਆ । ਕੀ ਖੇਲਣਾ ਖੇਲ ਕਮਾਲ, ਕਵਣ ਰੰਗ ਰੰਗਾਈਆ। ਕੀ ਸੇਵਾ ਲਵਾਂ ਘਾਲ, ਸੇਵਕ ਰੂਪ ਵਟਾਈਆ। ਕਿਸ ਵਸਾਂ ਧਰਮਸਾਲ, ਘਰ ਆਸਣ ਕਵਣ ਲਗਾਈਆ। ਕੀ ਕਰੇਂ ਮੇਰੀ ਪ੍ਰਿਤਪਾਲ, ਮੇਰੀ ਪਾਲਣਾ ਲੱਖ ਚੁਰਾਸੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦਏ ਸਮਝਾਈਆ। ਵਿਸ਼ਨੂੰ ਕਹੇ ਮੇਰੀ ਨਮਸਤੇ, ਨਮੋ ਨਮੋ ਸੀਸ ਨਿਵਾਈਆ । ਇਕ ਮਾਰਗ ਆਪਣਾ ਦੱਸ ਦੇ, ਸਹਿਜ ਨਾਮ ਸਮਝਾਈਆ। ਕਿਸ ਬਿਧ ਬ੍ਰਹਿਮੰਡ ਖੰਡ ਹੋਵਣ ਵਸਦੇ, ਪੁਰੀ ਲੋਆਂ ਸੋਭਾ ਪਾਈਆ। ਕਿਸ ਬਿਧ ਲੱਖ ਚੁਰਾਸੀ ਭਾਂਡੇ ਬਣਾਉਂਣੇ ਕੱਚ ਦੇ, ਤਨ ਵਜੂਦ ਸੁਹਾਈਆ। ਕਿਸ ਬਿਧ ਪ੍ਰਕਾਸ਼ ਹੋਣੇ ਅੱਖ ਦੇ, ਲੋਚਨ ਨੈਣ ਦ੍ਰਿੜਾਈਆ। ਕਿਸ ਬਿਧ ਆਤਮ ਪਰਮਾਤਮ ਹੋਣੇ ਵਸਦੇ, ਘਰ ਮੇਲਾ ਸਹਿਜ ਸੁਭਾਈਆ। ਕਿਸ ਬਿਧ ਮਨ ਬੁੱਧੀ ਹੋਣੇ ਨਚਦੇ, ਆਪਣਾ ਖੇਲ ਜਣਾਈਆ। ਪੁਰਖ ਅਕਾਲ ਬਚਨ ਕੀਤਾ ਹੱਸਦੇ, ਸਹਿਜ ਨਾਲ ਸੁਣਾਈਆ। ਪਹਿਲੋਂ ਅੰਮ੍ਰਿਤ ਲੈ ਮੇਰੇ ਰਸ ਦੇ, ਰਸਤਾ ਆਪੇ ਨਜ਼ਰੀ ਆਈਆ। ਤੁਸਾਂ ਢੋਲੇ ਗਾਉਣੇ ਮੇਰੇ ਜਸ ਦੇ, ਸਿਫ਼ਤਾਂ ਨਾਲ ਸਾਲਾਹੀਆ। ਅੱਗੇ ਖੇਲ ਪੁਰਖ ਸਮਰਥ ਦੇ, ਆਪਣੀ ਕਾਰ ਆਪੇ ਲਏ ਭੁਗਤਾਈਆ। ਜੁਗ ਚੌਕੜੀ ਵੇਖਿਓ ਨਠਦੇ, ਗੁਰ ਅਵਤਾਰ ਪੈਗ਼ੰਬਰ ਵੇਖਿਓ ਨਚਦੇ, ਸਿਫ਼ਤਾਂ ਵਾਲੇ ਢੋਲੇ ਗਾਈਆ। ਫਿਰ ਲਹਿਣੇ ਦੇਣੇ ਸਭ ਦੇ ਹੱਕ ਦੇ, ਹਕ਼ੀਕ਼ਤ ਵਿਚੋਂ ਖੋਜ ਖੁਜਾਈਆ। ਕਲਜੁਗ ਅੰਤ ਅਖ਼ੀਰ ਦੋ ਜਹਾਨ ਵੇਖਿਓ ਮੱਚਦੇ, ਬਿਨ ਮਾਚਸ ਅਗਨੀ ਦਿਆਂ

❋

❋

ਲਗਾਈਆ। ਇਹੋ ਕੌਲ ਇਕ਼ਰਾਰ ਵਿਸ਼ਨੂੰ ਪੱਕ ਦੇ, ਪਾਰਬ੍ਰਹਮ ਪਤਿਪਰਮੇਸ਼ਵਰ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਹੋਏ ਰਟਦੇ, ਤਿਨ੍ਹਾਂ ਰੱਟਾ ਅਵਰ ਰਹੇ ਨਾ ਰਾਈਆ।

੨੩ ਚੇਤ ਸ਼ਹਿਨਸ਼ਾਹੀ ਸੰਮਤ ੪ ਮਲਕ ਕੈਂਪ ਜ਼ਿਲਾ ਜੰਮੂ ਭਾਗ ਸਿੰਘ ਦੇ ਗ੍ਰਹਿ

ਵਿਸ਼ਨੂੰ ਕਹੇ ਪ੍ਰਭ ਦਿਤਾ ਅਗੰਮੀ ਰੰਗ, ਰਸੀਆ ਰਸ ਰਸਨਾ ਸਮਝ ਕੋਇ ਨਾ ਪਾਈਆ। ਪਰਮ ਪੁਰਖ ਜਣਾਇਆ ਆਪਣਾ ਪਰਮਾਨੰਦ, ਪ੍ਰੇਮ ਪਿਆਰ ਪ੍ਰੀਤੀ ਵਿਚੋਂ ਪ੍ਰਗਟਾਈਆ। ਨਿਰਗੁਣ ਨਿਰਵੈਰ ਆਪਣਾ ਜੋੜ ਜੁੜਾਈਆ। ਮੇਰੀ ਮਨਸਾ ਵੇਖ ਉਮੰਗ , ਆਸਾ ਦਿਤੀ ਸਮਝਾਈਆ। ਭੇਵ ਖੋਲ੍ਹ ਕੇ ਬ੍ਰਹਮ ਹੰ, ਆਤਮ ਅੰਤਰ ਨਿਰੰਤਰ ਦਿੱਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਦਏ ਉਠਾਈਆ। ਵਿਸ਼ਨੂੰ ਕਹੇ ਮੈਂ ਵੇਖੀ ਅਨੋਖੀ ਧਾਰ, ਧਰਨੀ ਧਰਤ ਧਵਲ ਧੌਲ ਸੋਭਾ ਪਾਈਆ। ਮੈਂ ਸੁਣੀ ਅਗੰਮੀ ਗੁਫ਼ਤਾਰ, ਜੋ ਗੁਫ਼ਤ ਸ਼ੁਨੀਦ ਦਏ ਕਰਾਈਆ। ਮੈਂ ਵੇਖੀ ਓਹ ਰਫ਼ਤਾਰ, ਜੋ ਰਫ਼ਤਾ ਰਫ਼ਤਾ ਸਭ ਦਾ ਪੰਧ ਮੁਕਾਈਆ। ਮੈਂ ਵੇਖੀ ਓਹ ਗੁਲਜ਼ਾਰ, ਜੋ ਗੁਲਸ਼ਨ ਗੁਰਦੇਵ ਸ਼ਬਦ ਸੁਆਮੀ ਆਪ ਮਹਿਕਾਈਆ। ਮੈਂ ਵੇਖੀ ਅਗੰਮ ਬਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਰਿਹਾ ਦ੍ਰਿੜਾਈਆ। ਵਿਸ਼ਨੂੰ ਕਹੇ ਮੈਨੂੰ ਦੇ ਕੇ ਅਗੰਮੀ ਝਲਕ, ਝੱਲਾ ਦਿਤਾ ਬਣਾਈਆ। ਨਜ਼ਾਰਾ ਦੇ ਕੇ ਖ਼ਲਕ, ਖ਼ਾਲਸ ਰੰਗ ਰੰਗਾਈਆ। ਪੜਦਾ ਲਾਹ ਕੇ ਉਪਰ ਫ਼ਲਕ, ਫ਼ਰਸ਼ ਦਏ ਸਮਝਾਈਆ। ਭੇਵ ਚੁਕਾ ਕੇ ਆਪਣੀ ਪਲਕ, ਪਤਿਪਰਮੇਸ਼ਵਰ ਪੜਦਾ ਰਿਹਾ ਉਠਾਈਆ। ਧੁਰ ਦਾ ਹੁਕਮ ਕਦੇ ਨਾ ਹੋਵੇ ਗ਼ਲਤ, ਸਚ ਸਚ ਵਿਚ ਸਮਾਈਆ। ਜਿਸ ਦਾ ਲੇਖਾ ਹਲਤ ਪਲਤ, ਦੋ ਜਹਾਨਾਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦਏ ਉਠਾਈਆ। ਵਿਸ਼ਨੂੰ ਕਹੇ ਮੈਂ ਵੇਖ ਕੇ ਅਗੰਮੀ ਪ੍ਰਭ ਦੀ ਧਾਰ, ਦਰ ਠਾਂਡੇ ਸੀਸ ਨਿਵਾਈਆ। ਤੇਰਾ ਖੇਲ ਅਗੰਮ ਅਪਾਰ, ਅਗੋਚਰ ਕਹਿਣ ਕੋਇ ਨਾ ਪਾਈਆ। ਹਉਂ ਬਾਲ ਅੰਞਾਣੇ ਨੱਢੇ ਤੇਰੇ ਸੇਵਾਦਰ, ਸੇਵਕ ਹੋ ਕੇ ਸੇਵ ਕਮਾਈਆ। ਤੇਰੀ ਮੌਲੇ ਰੁਤ ਖ਼ੁਸ਼ੀ ਵਖਾਏ ਬਸੰਤ ਬਹਾਰ, ਪੱਤ ਟਹਿਣੀ ਨਾਲ ਮਹਿਕਾਈਆ। ਲੱਖ ਚੁਰਾਸੀ ਚਾਰੇ ਖਾਣੀ ਤੇਰਾ ਲੇਖਾ ਪੁਰਖ ਨਾਰ, ਨਰ ਨਰਾਇਣ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ । ਪੁਰਖ ਅਕਾਲ ਕਹੇ ਸੁਣ ਸਾਜਣ ਧੁਰ ਦੇ ਮਿਤ੍ਰ, ਮਿਤਰਾ ਦਿਆਂ ਜਣਾਈਆ। ਜੋਤੀ ਧਾਰੋਂ ਆਵਾਂ ਨਿਕਲ, ਨਿਰਗੁਣ ਨੂਰ ਕਰ ਰੁਸ਼ਨਾਈਆ। ਸ੍ਰਿਸ਼ਟ ਸਬਾਈ ਕਰ ਕੇ ਸਿੱਥਲ, ਸੱਥਰ ਦਿਆਂ ਵਿਛਾਈਆ। ਕੂੜ ਮੁਲੰਮਾ ਲਾਹ ਕੇ ਪਿੱਤਲ, ਪਤਿਪਰਮੇਸ਼ਵਰ ਦਿਆਂ ਵਖਾਈਆ। ਜੁਗ ਚੌਕੜੀ ਜਗਤ ਜਹਾਨ ਬੀਤਨ, ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਪੈਗ਼ੰਬਰ ਉਡੀਕਣ, ਨਿਜ ਨੇਤਰ ਅੱਖ ਖੁਲ੍ਹਾਈਆ। ਕ਼ਾਗਜ਼ ਕ਼ਲਮ ਸ਼ਾਹੀ ਲਿਖ ਕੇ ਜਾਵਣ ਗੁਰ ਲੀਕਣ, ਭਵਿਖਤਾਂ ਵਿਚ ਦ੍ਰਿੜਾਈਆ। ਦੀਨ ਦੁਨੀ ਜੀਵ ਜੰਤ ਜਗਿਆਸੂ ਜਗ ਚੀਕਣ, ਹਾਹਾਕਾਰ

❋

❋

ਲੋਕਾਈਆ। ਜਗਤ ਸਾਧੂ ਬਿਨਾ ਸਾਧਨਾ ਤੋਂ ਅੱਖਾਂ ਮੀਟਣ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਝਗੜਾ ਪੈ ਜਾਏ ਹਸਤ ਕੀਟਣ, ਆਤਮ ਪਰਮਾਤਮ ਗਿਆਨ ਨਾ ਕੋਇ ਪ੍ਰਗਟਾਈਆ। ਕਲਜੁਗ ਕੂੜੀ ਕਿਰਿਆ ਜੀਵ ਪੀਸਣ, ਸਿਰ ਸਕੇ ਨਾ ਕੋਇ ਉਠਾਈਆ। ਨੇਤਰ ਰੋਵੇ ਮੁਹੰਮਦ ਈਸਣ ਮੂਸਣ, ਮੁਖ ਤੋਬਾ ਤੋਬ ਸੁਣਾਈਆ। ਅਗਨੀ ਅੱਗ ਲੱਗੇ ਪੰਜ ਭੂਤਨ, ਭੂਤ ਭਵਿਖਤ ਪਰਦਾ ਨਾ ਕੋਇ ਉਠਾਈਆ। ਫਿਰੀ ਦਰੋਹੀ ਚਾਰੇ ਕੂਟਣ, ਦਹਿ ਦਿਸ਼ਾ ਹੋਏ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਸੰਦੇਸ਼ਾ ਇਕ ਸੁਣਾਈਆ । ਵਿਸ਼ਨੂੰ ਕਹੇ ਮੈਂ ਕੁਛ ਕਹਿਣ ਨਹੀਂ ਯੋਗ, ਯੋਗਤਾ ਨਜ਼ਰ ਕੋਇ ਨਾ ਆਈਆ। ਮੈਂ ਮੰਗਾਂ ਧੁਰ ਸੰਜੋਗ, ਸੰਜੋਗੀ ਹੋ ਕੇ ਜੋੜ ਜੁੜਾਈਆ। ਆਦਿ ਜੁਗਾਦੀ ਤੇਰਾ ਚੋਜ, ਚੋਜੀ ਪ੍ਰੀਤਮ ਹੋ ਕੇ ਵੇਖ ਵਖਾਈਆ। ਜਨ ਭਗਤ ਸੁਹੇਲੇ ਲੈਣੇ ਖੋਜ, ਲੱਖ ਚੁਰਾਸੀ ਵਿਚੋਂ ਆਪ ਉਠਾਈਆ। ਆਤਮ ਪਰਮਾਤਮ ਦੇ ਕੇ ਮੌਜ, ਮਜਲਸ ਆਪਣੇ ਨਾਲ ਰਖਾਈਆ। ਹਉਮੇ ਹੰਗਤਾ ਰਹੇ ਨਾ ਰੋਗ, ਅਗਿਆਨ ਅੰਧੇਰਾ ਦਏ ਚੁਕਾਈਆ। ਚਿੰਤਾ ਗ਼ਮ ਰਹੇ ਨਾ ਸੋਗ, ਸੁਰਤੀ ਸ਼ਬਦ ਵਿਚ ਸਮਾਈਆ। ਜਨ ਭਗਤਾਂ ਬਖ਼ਸ਼ ਆਪਣੀ ਓਟ, ਓੜਕ ਆਪਣੇ ਘਰ ਵਸਾਈਆ। ਜਿਥੇ ਪ੍ਰਕਾਸ਼ ਨਿਰਮਲ ਜੋਤ, ਦੂਜਾ ਨਜ਼ਰ ਕੋਇ ਨਾ ਆਈਆ। ਪ੍ਰੇਮ ਪਿਆਰ ਮੁਹੱਬਤ ਵਿਚ ਮਹਿਬੂਬ ਤੇਰੇ ਨਾਲ ਹੋਵਾਂ ਮੋਹਤ, ਧਾਰ ਇਕੋ ਇਕ ਬੰਧਾਈਆ। ਆਤਮਾ ਪਰਮਾਤਮਾ ਪਰਮਾਤਮਾ ਆਤਮਾ ਆਦਿ ਜੁਗਾਦੀ ਸਚ ਦੀ ਗੋਤ, ਗੌਤਮ ਗੁਰ ਗੁਰ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਦੋ ਜਹਾਨਾਂ ਤੇਰੀ ਓਟ, ਨਿਓਟਿਆਂ ਓਟ ਦੇਣੀ ਬਣਾਈਆ।

੨੪ ਚੇਤ ਸ਼ਹਿਨਸ਼ਾਹੀ ਸੰਮਤ ੪ ਪਿੰਡ ਮਲਕ ਕੈਂਪ ਜ਼ਿਲਾ ਜੰਮੂ ਪੂਰਨ ਸਿੰਘ ਦੇ ਗ੍ਰਹਿ

ਵਿਸ਼ਨੂੰ ਕਹੇ ਮੈਂ ਵੇਖੀ ਚੋਟੀ, ਜਿਥੇ ਚੋਟੀ ਮੁੰਨੀ ਨਜ਼ਰ ਕੋਇ ਨਾ ਆਈਆ। ਇਕੋ ਪ੍ਰਕਾਸ਼ ਅਗੰਮੀ ਗੋਤੀ, ਗੋਤਾਂ ਵਾਲੀ ਵੰਡ ਨਾ ਕੋਇ ਵੰਡਾਈਆ। ਇਕੋ ਨਾਮ ਕਲਾਮ ਸਲੋਕੀ, ਸੋਹਲਾ ਸਚ ਸੁਣਾਈਆ। ਇਕੋ ਮੰਜ਼ਲ ਚੜ੍ਹਨੀ ਦਿਸੀ ਔਖੀ, ਅਗਲਾ ਪੰਧ ਨਾ ਕੋਇ ਚੁਕਾਈਆ। ਪੁਰਖ ਅਕਾਲ ਇਸ਼ਾਰਾ ਰਮਜ਼ ਦਿਤੀ ਸੌਖੀ, ਸਹਿਜ ਨਾਲ ਦ੍ਰਿੜਾਈਆ। ਖੇਲ ਵਖਾ ਕੋਟਨ ਕੋਟੀ, ਕੋਟਨ ਕੋਟਾਂ ਤੋਂ ਬਾਹਰ ਕੁਟੀਆ ਇਕ ਵਡਿਆਈਆ। ਫੇਰ ਵਖਾਈ ਅਗੰਮ ਦੀ ਰੋਟੀ, ਹਿੱਸਾ ਮੇਰਾ ਮੇਰੀ ਝੋਲੀ ਪਾਈਆ। ਮੈਂਨੂੰ ਸਭ ਕੁਛ ਪਿਆ ਸਮਝ ਅੱਗੇ ਪਿਛੇ ਦੀ ਆਈ ਸੋਝੀ, ਸੁਧ ਸ਼ੁੱਧ ਦਿਤੀ ਕਰਾਈਆ। ਮੈਂ ਪ੍ਰੇਮ ਪਿਆਰ ਅੰਦਰ ਗਿਆ ਰੁਝ, ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਵਿਸ਼ਨੂੰ ਕਹੇ ਮੈਂ ਤੱਕ ਤਕਵੇ ਵਾਲਾ ਪ੍ਰਕਾਸ਼, ਤਕਵਾ ਲਿਆ ਬੰਨ੍ਹਾਈਆ। ਰਖ ਆਪਣੀ ਆਸ, ਆਸਾ ਆਸਾ ਵਿਚ ਰਖਾਈਆ। ਹੋ ਕੇ ਸੇਵਕ ਦਾਸ, ਸੀਸ ਜਗਦੀਸ਼ ਝੁਕਾਈਆ। ਪੁਰਖ ਅਕਾਲਾ ਵੇਖਿਆ ਪਾਸ, ਸਾਥੀ ਧੁਰਦਰਗਾਹੀਆ। ਮੇਰਾ ਸਿਰ ਦੱਬ ਕੇ ਵਖਾ ਦਿਤੇ ਅਨਕ ਆਕਾਸ਼, ਕਣ ਕਿਣਕਾ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟੀ ਦ੍ਰਿਸ਼ਟੀ ਦਾ ਦੱਸਿਆ ਗਰਾਸ, ਧੀਰਜ ਧਰਵਾਸ ਨਾਲ ਬੰਧਾਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮੈਂ ਵੇਖ ਜੋਤ ਅਗੰਮੀ ਚਮਕ, ਦਮਕ ਵਿਚ ਗਿਆ ਸਮਝਾਈਆ। ਮੈਨੂੰ ਨਜ਼ਰੀ ਆਇਆ ਪੁਰਖ ਅਕਾਲ ਦਾ ਸੰਮਤ, ਜੋ ਸਮੇਂ ਰਿਹਾ ਬਦਲਾਈਆ। ਲੇਖਾ ਮੁਕਾਉਂਦਾ ਦਿਸਿਆ ਅਹਿਮਕ, ਸਹਿਮਤ ਆਪਣੇ ਨਾਲ ਕਰਾਈਆ। ਜੁਗ ਚੌਕੜੀ ਵੇਖਣ ਲੱਗਾ ਮਿਹਨਤ, ਮਿਹਰਵਾਨ ਦਇਆ ਕਮਾਈਆ। ਬੁੱਧੀ ਅਵਿਸ਼ਕਾਰ ਵੇਖੇ ਜ਼ਹਨੀਅਤ, ਦਿਮਾਗ਼ ਜ਼ਿਹਨ ਖੋਜ ਖੁਜਾਈਆ। ਸ਼ਬਦ ਇਸ਼ਾਰਾ ਕਰ ਕੇ ਸੈਨਤ, ਸੀਮਾ ਤੋਂ ਪਾਰ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਧੁਰਦਰਗਾਹੀਆ। ਵਿਸ਼ਨੂੰ ਕਹੇ ਮੈਂ ਵੇਖਿਆ ਪਰਮ ਪੁਰਖ ਬਣੌਂਦਾ ਮਾਟੋ, ਮੈਟੀਰੀਅਲ ਨਜ਼ਰ ਕੋਇ ਨਾ ਆਈਆ। ਵੰਡ ਕਰਦਾ ਦਿਵਸ ਰਾਤੋ, ਹੁਕਮ ਆਪਣਾ ਇਕ ਜਣਾਈਆ। ਖੇਲ ਵਖਾ ਧੁਰ ਦਾ ਸਾਚੋ, ਸਚ ਰਿਹਾ ਦ੍ਰਿੜਾਈਆ। ਹੌਲੀ ਜਿਹੀ ਲਾ ਇਕ ਤਮਾਚੋ, ਮੇਰੀ ਸੁਰਤੀ ਦਿਤੀ ਖੁਲ੍ਹਾਈਆ। ਫੇਰ ਗ਼ੁੱਸੇ ਵਿਚ ਕਿਹਾ ਤੂੰ ਮੇਰਾ ਮੈਂ ਤੇਰਾ ਢੋਲਾ ਆਖੋ, ਅੱਠੇ ਪਹਿਰ ਭੁੱਲ ਕਦੇ ਨਾ ਜਾਈਆ। ਇਸ ਦੇ ਵਿਚੋਂ ਮੇਰੀ ਅਸਲੀਅਤ ਵਾਚੋ, ਵਾਚਕ ਹੋ ਕੇ ਦਿਆਂ ਜਣਾਈਆ। ਰਾਹ ਤੱਕੋ ਲੋਕਮਾਤੋ, ਮਤਾ ਇਕੋ ਇਕ ਪਕਾਈਆ। ਮੇਰੇ ਨਾਮ ਦੀ ਦੱਸਣੀ ਗਾਥੋ, ਗਹਿਰ ਗੰਭੀਰ ਦ੍ਰਿੜਾਈਆ। ਹੁਕਮ ਅੰਦਰ ਜੁਗ ਚੌਕੜੀ ਨਾਠੋ, ਭੱਜੋ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਵਿਸ਼ਨੂੰ ਕਹੇ ਮੈਂ ਨਿਰਗੁਣ ਜੋਤ ਵੇਖਿਆ ਮਲਾਹ, ਬੇੜਾ ਧੁਰ ਦਾ ਕੰਧ ਉਠਾਈਆ। ਬੱਚਿਆਂ ਵਾਂਗ ਦਏ ਸਲਾਹ, ਸਹਿਜ ਸਹਿਜ ਸਮਝਾਈਆ। ਸ਼ਹਾਦਤ ਵਾਲੇ ਬਣਾ ਦੇ ਗਵਾਹ, ਅੰਤ ਹੁਕਮ ਨਾਲ ਭੁਗਤਾਈਆ। ਰਹਿਬਰ ਬਣ ਵਖਾਇਆ ਰਾਹ, ਨਿਸ਼ਾਨਾ ਇਕੋ ਇਕ ਦ੍ਰਿੜਾਈਆ। ਮੇਰੇ ਨੂਰ ਦਾ ਨੂਰ ਹੋਵੇ ਖ਼ੁਦਾ, ਖ਼ੁਦਾ ਖ਼ੁਦ ਆਪਣਾ ਹੁਕਮ ਵਰਤਾਈਆ। ਤੁਸਾਂ ਹੁੰਦੇ ਰਹਿਣਾ ਫ਼ਿਦਾ, ਸੇਵਕ ਸੇਵਕ ਸੇਵਾ ਵਿਚ ਸਮਾਈਆ। ਮੇਰੀ ਬਦਲਦੀ ਰਹੇ ਅਦਾ, ਜੁਗ ਚੌਕੜੀ ਵੰਡ ਵੰਡਾਈਆ। ਤੁਸਾਂ ਸੁਣਦੇ ਰਹਿਣਾ ਸਦਾ, ਸਦ ਆਪਣਾ ਹੁਕਮ ਵਰਤਾਈਆ। ਮੰਨਦੇ ਰਹਿਣਾ ਰਜ਼ਾ, ਸਿਰ ਸਕੇ ਨਾ ਕੋਇ ਉਠਾਈਆ। ਤੁਸੀਂ ਮੇਰੇ ਨਿੱਕੇ ਨਿੱਕੇ ਅਜਜ਼ਾ, ਹਿੱਸੇ ਆਪਣੇ ਲਏ ਪ੍ਰਗਟਾਈਆ। ਜਿਸ ਦੀ ਸਮਝੇ ਨਾ ਕੋਈ ਵਜਹ, ਵਜੂਹਾਤ ਨਾ ਕੋਇ ਦ੍ਰਿੜਾਈਆ। ਮੈਂ ਸਭ ਦਾ ਇਕੋ ਅੱਬਾ, ਆਲਮੀਨ ਨੂਰ ਖ਼ੁਦਾਈਆ। ਵੇਖਿਓ ਤੁਹਾਨੂੰ ਲੱਗ ਨਾ ਜਾਏ ਕਿਤੇ ਧੱਬਾ, ਪਾਪਾਂ ਮੈਲ ਧੁਆਈਆ। ਤੁਹਾਡਾ ਬੰਦ ਨਾ ਹੋਵੇ ਡੱਬਾ, ਇਕੋ ਰੰਗ ਚੜ੍ਹਾਈਆ। ਤੁਸਾਂ ਸੇਵਾ ਕਰਨੀ ਸਦਾ, ਨਿਤ ਨਵਿਤ ਸੀਸ ਝੁਕਾਈਆ। ਤੁਹਾਡੀ ਬਦਲ ਦੇਵਾਂ ਤਬਾ, ਤਬੀਅਤ ਵਿਚ ਕਰਾਂ ਸਫ਼ਾਈਆ। ਸਦਾ ਮਗਰ ਰਹੇ ਲੱਗਾ, ਹੁਕਮੀ ਹੁਕਮ ਹੁਕਮ ਦ੍ਰਿੜਾਈਆ। ਵਿਸ਼ਨੂੰ ਜਿਸ ਵੇਲੇ ਨਿਰਗੁਣ ਜੋਤ ਕਲਜੁਗ ਆਵਾਂ ਭੱਜਾ, ਆਪਣਾ ਪੰਧ ਮੁਕਾਈਆ। ਓਸ ਵੇਲੇ ਤੇਰੇ ਤਨ ਦਾ ਹੋਵੇ ਝੱਗਾ, ਓਢਣ ਨਜ਼ਰ ਕੋਇ ਨਾ ਆਈਆ। ਇਕੋ ਨਾਮ ਦਾ ਵੱਜੇ ਡੱਗਾ, ਡੰਡਾਵਤ ਸਭ ਨੂੰ ਦਿਆਂ ਦ੍ਰਿੜਾਈਆ। ਕਿਸੇ ਦੀ ਕ਼ੀਮਤ ਰਹੇ ਨਾ ਟਕਾ, ਟਕਾ ਰਵਦਾਸ ਦਾ ਲੇਖੇ ਪਾਈਆ। ਦੀਨ ਦੁਨੀ ਮਿਲੇ ਵਿਚ ਘੱਟਾ, ਘਾਟੀ ਚੜ੍ਹਨ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰਾਂ ਲੇਖਾ ਮੁੱਕੇ ਪਟਾ, ਪਟੇਦਾਰੀ ਦਏ ਤੁੜਾਈਆ। ਸਾਚੇ ਨਾਮ ਦਾ ਲਾ ਕੇ ਠੱਪਾ, ਮੋਹਰ ਇਕੋ ਇਕ ਵਖਾਈਆ। ਚਾਰ ਜੁਗ ਦੇ ਅੱਖਰਾਂ ਨਾਲੋਂ ਇਕੋ ਲੇਖੇ ਲੱਗੇ ਪੱਪਾ, ਜਿਸ ਪੱਪੇ ਵਿਚੋਂ ਪੂਰਨ ਪੂਰਨ ਵਿਚ ਸਮਾਈਆ। ਇਹ ਵੀ ਵਿਸ਼ਨੂੰ ਤੇਰੀ ਇੱਛਾ, ਤੈਨੂੰ ਦਿਆਂ ਦ੍ਰਿੜਾਈਆ। ਮੇਰੀ ਸਾਂਭ ਕੇ ਰਖ

❋

❋

ਭਿੱਛਾ, ਚਾਰ ਜੁਗ ਹੱਥ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਫ਼ਰਮਾਨ ਦੀ ਦੇਵਾਂ ਸਿਖਾ, ਸਿਖਿਆ ਵਿਚ ਆਪਣਾ ਹੁਕਮ ਸੁਣਾਈਆ।