੨੪ ਚੇਤ ਸ਼ਹਨਸ਼ਾਹੀ ਸੰਮਤ ੪ ਪਿੰਡ ਦੜ ਜ਼ਿਲਾ ਜੰਮੂ ਪ੍ਰਕਾਸ਼ ਸਿੰਘ ਦੇ ਗ੍ਰਹਿ
ਵਿਸ਼ਨੂੰ ਕਹੇ ਮੈਨੂੰ ਦਿਤੀ ਪ੍ਰਭ ਨੇ ਥਾਪੀ, ਹੱਥ ਪੁਸ਼ਤ ਪਨਾਹ ਟਿਕਾਈਆ। ਬਣ ਕੇ ਵਡ ਪ੍ਰਤਾਪੀ, ਪ੍ਰਤਾਪ ਆਪਣਾ ਦਿਤਾ ਦਰਸਾਈਆ। ਇਕ ਰਮਜ਼ ਅਗੰਮੀ ਆਖੀ, ਬਿਨ ਅੱਖਰਾਂ ਕਰ ਪੜ੍ਹਾਈਆ। ਤੂੰ ਮੇਰਾ ਬਣਿਆ ਛੋਟਾ ਜਿਹਾ ਸਾਥੀ, ਸਗਲਾ ਸੰਗ ਨਿਭਾਈਆ। ਜੁਗ ਚੌਕੜੀ ਵਰਤੌਂਦਾ ਰਹੇਂ ਭਾਤੀ, ਭੰਡਾਰਾ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰਾਂ ਬਣਦਾ ਰਹੇਂ ਸਾਕੀ, ਸਾਚਾ ਸੰਗ ਰਖਾਈਆ। ਜਿਸ ਵੇਲੇ ਕਲਜੁਗ ਅੰਤ ਹੋਈ ਅੰਧੇਰੀ ਰਾਤੀ, ਨੂਰੀ ਚੰਦ ਨਾ ਕੋਇ ਚਮਕਾਈਆ। ਚਾਰ ਜੁਗ ਦੇ ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਮੰਨੇ ਕੋਇ ਨਾ ਆਖੀ, ਸਾਚਾ ਧਰਮ ਨਾ ਕੋਇ ਕਮਾਈਆ। ਝਗੜਾ ਪੈ ਜਾਏ ਤਨ ਵਜੂਦ ਮਾਟੀ ਖ਼ਾਕੀ, ਦੀਨ ਮਜ਼੍ਹਬ ਕਰੇ ਲੜਾਈਆ। ਸਤਿ ਧਰਮ ਨਜ਼ਰ ਨਾ ਆਏ ਸਾਖਿਆਤੀ, ਜੂਠ ਝੂਠ ਵੱਜੇ ਵਧਾਈਆ। ਧਰਨੀ ਧਰਤ ਧਵਲ ਰੋਵੇ ਲੋਕਮਾਤੀ, ਨੇਤਰ ਨੈਣਾਂ ਨੀਰ ਵਹਾਈਆ। ਲੱਖ ਚੁਰਾਸੀ ਅੰਤਰ ਆਈ ਉਦਾਸੀ, ਸੱਚੀ ਖ਼ੁਸ਼ੀ ਨਾ ਕੋਇ ਪ੍ਰਗਟਾਈਆ। ਧਰਮ ਦਾ ਰਹੇ ਨਾ ਕੋਇ ਪਾਠੀ, ਪੂਜਾ ਸਚ ਨਾ ਕੋਇ ਕਰਾਈਆ। ਪਵਿਤ੍ਰ ਰਹੇ ਨਾ ਤੀਰਥ ਤਾਟੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਦਏ ਦੁਹਾਈਆ। ਸਾਚਾ ਨਾਮ ਮਿਲੇ ਕਿਸੇ ਨਾ ਹਾਟੀ, ਵਣਜਾਰਾ ਵਣਜ ਨਾ ਕੋਇ ਕਰਾਈਆ। ਕਲਜੁਗ ਖੇਲ ਹੋਵੇ ਬਾਜ਼ੀਗਰ ਨਾਟੀ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਮੰਜ਼ਲ ਹਕ਼ੀਕ਼ੀ ਚੜ੍ਹੇ ਕੋਇ ਨਾ ਘਾਟੀ, ਸਾਚਾ ਪੰਧ ਨਾ ਕੋਇ ਮੁਕਾਈਆ। ਆਤਮ ਸੇਜਾ ਸੋਹੇ ਕੋਇ ਨਾ ਖਾਟੀ, ਸਿੰਘਾਸਣ ਸਚ ਨਾ ਕੋਇ ਵਡਿਆਈਆ। ਦੁਰਮਤ ਮੈਲ ਜਾਏ ਨਾ ਕਾਟੀ, ਪਤਤ ਪੁਨੀਤ ਨਾ ਕੋਇ ਕਰਾਈਆ। ਆਵਣ ਜਾਵਣ ਮੁਕੇ ਨਾ ਵਾਟੀ, ਲੱਖ ਚੁਰਾਸੀ ਪੈਂਡਾ ਨਾ ਕੋਇ ਮੁਕਾਈਆ। ਆਤਮ ਪਰਮਾਤਮ ਬਣੇ ਕੋਇ ਨਾ ਸਾਥੀ, ਪਾਰਬ੍ਰਹਮ ਬ੍ਰਹਮ ਜੋੜ ਨਾ ਕੋਇ ਜੁੜਾਈਆ। ਓਸ ਵੇਲੇ ਮੇਰਾ ਵੇਖਣਾ ਖੇਲ ਤਮਾਸ਼ੀ, ਪਾਰਬ੍ਰਹਮ ਪਤਿਪਰਮੇਸ਼ਵਰ ਰਿਹਾ ਵਖਾਈਆ। ਨਿਰਗੁਣ ਨੂਰ ਜੋਤ ਹੋ ਕੇ ਆਵਾਂ ਪੁਰਖ ਅਬਿਨਾਸ਼ੀ, ਧੁਰ ਦੀ ਕਰਨੀ ਕਾਰ ਕਮਾਈਆ। ਸਚ ਭਗਤ ਬਣਾ ਜਮਾਤੀ, ਪੱਟੀ ਇਕੋ ਨਾਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸਾਚਾ ਦੇਵਣਹਾਰਾ ਵਰ, ਸਚ ਸੁਲਤਾਨ ਰਿਹਾ ਸੁਣਾਈਆ। ਵਿਸ਼ਨੂੰ ਕਹੇ ਮੇਰੀ ਨਿਮਸਕਾਰ, ਪ੍ਰਭ ਤੇਰੀ ਬੇਪਰਵਾਹੀਆ। ਮੈਂ ਜੁਗ ਜੁਗ ਸੇਵਾਦਾਰ, ਨਿਤ ਨਿਤ ਸੇਵ ਕਮਾਈਆ। ਤੇਰਾ ਬਰਦਾ ਬਰਖ਼ੁਰਦਾਰ, ਬੱਚਾ ਨੰਨ੍ਹਾ ਨਜ਼ਰੀ ਆਈਆ। ਤੂੰ ਸਾਹਿਬ ਮੇਰਾ ਸਿਕਦਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਮੈਂ ਵੇਖਾਂ ਜੁਗ ਚੌਕੜੀ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਤੇਰੇ ਚਰਨ ਕਵਲ ਜਾਵਾਂ ਬਲਿਹਾਰ, ਨਿਉਂ ਨਿਉੇਂ ਲਾਗਾਂ ਪਾਈਂਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਕਰਨਾ ਪਿਆਰ, ਧੁਰ ਦਾ ਸਾਥੀ ਹੋ ਕੇ ਸੰਗ ਨਿਭਾਈਆ। ਓਸ ਵੇਲੇ ਮੈਨੂੰ ਕਰੀਂ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣਾਈਆ। ਮੈਂ ਤੱਕਾਂ ਤੇਰਾ
❋
❋
ਦੀਦਾਰ, ਨੇਤਰ ਲੋਚਨ ਨੈਣ ਅੱਖ ਉਠਾਈਆ। ਪੁਰਖ ਅਬਿਨਾਸ਼ੀ ਹੱਸ ਕੇ ਕਿਹਾ ਮੇਰੀ ਚਰਨ ਧੂੜ ਲੈ ਛਾਰ, ਮਸਤਕ ਟਿੱਕਾ ਇਕ ਲਗਾਈਆ। ਜਿਸ ਵੇਲੇ ਨਿਰਗੁਣ ਨੂਰ ਨਿਰਵੈਰ ਨਿਰਾਕਾਰ ਨਿਰੰਕਾਰ ਹੋ ਕੇ ਲਵਾਂ ਅਵਤਾਰ, ਜੋਤੀ ਜਾਮਾ ਵੇਸ ਵਟਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸੋਹੰ ਭਗਤਾਂ ਦੱਸ ਜੈਕਾਰ, ਦੋਹਾਂ ਮੇਲਾ ਸਹਿਜ ਸੁਭਾਈਆ। ਓਸ ਵੇਲੇ ਤੇਰਾ ਲਹਿਣਾ ਦੇਣਾ ਕ਼ਰਜ਼ ਦੇਵਾਂ ਉਤਾਰ, ਮੈਂ ਮਾਲਕ ਤੇ ਤੂੰ ਖ਼ਿਦਮਤਗਾਰ, ਖ਼ਾਦਮ ਆਪਣਾ ਰੰਗ ਰੰਗਾਈਆ। ਸ਼ਹਿਨਸ਼ਾਹ ਬਣ ਦੋ ਜਹਾਨਾਂ ਸਿਕਦਾਰ, ਨਾਮ ਨਿਧਾਨਾ ਬੋਲ ਜੈਕਾਰ, ਜੈ ਜੈਕਾਰ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਵਿਸ਼ਨੂੰ ਕਿਹਾ ਮੇਰੇ ਜਗਦੀਸ਼, ਤੇਰੀ ਬੇਪ੍ਰਵਾਹੀਆ। ਮੈਂ ਤੇਰਾ ਪੀਸਣ ਲਵਾਂ ਪੀਸ, ਚਾਕਰ ਹੋ ਕੇ ਸੀਸ ਨਿਵਾਈਆ। ਤੇਰੀ ਸੁਣ ਸਚ ਹਦੀਸ, ਹਿਰਦੇ ਅੰਤਰ ਵਸਾਈਆ। ਮੈਂ ਵੇਖਣਾ ਚਾਹੁੰਦਾ ਕਿਸ ਬਿਧ ਛਤਰ ਝੁੱਲੇ ਤੇਰੇ ਸੀਸ, ਸਚ ਦੁਆਰ ਵੱਜੇ ਵਧਾਈਆ। ਪੁਰਖ ਅਕਾਲ ਕਿਹਾ ਤੂੰ ਇਕੋ ਮਨਸਾ ਰੱਖੀਂ ਉਡੀਕ, ਆਪਣੀ ਆਸ ਬਣਾਈਆ। ਜਿਸ ਵੇਲੇ ਮੈਂ ਸਭ ਦੀ ਬਦਲ ਦੇਣੀ ਤਵਾਰੀਖ, ਤਾਰੀਖ ਆਪਣੀ ਦਿਆਂ ਸਮਝਾਈਆ। ਆਪਣੇ ਨਾਲ ਤੇਰੇ ਨਾਮ ਦੀ ਹੋਵੇ ਬਖ਼ਸ਼ੀਸ਼, ਬਖ਼ਸ਼ਿਸ਼ ਤੇਰੀ ਝੋਲੀ ਪਾਈਆ। ਜਿਥੇ ਪਰਮਾਤਮਾ ਆਤਮਾ ਦਾ ਹੋਵੇ ਗੀਤ, ਓਥੇ ਵਿਸ਼ਨੂੰ ਭਗਵਾਨ ਤੇਰਾ ਮੀਤ, ਇਕੋ ਡੋਰੀ ਤੰਦ ਬੰਧਾਈਆ। ਸ਼ਹਿਨਸ਼ਾਹ ਬਣ ਸਾਹਿਬ ਅਨਡੀਠ, ਅਨਡਿੱਠੜੀ ਕਾਰ ਕਮਾਈਆ। ਕਲਜੁਗ ਅੰਤਰ ਸਤਿਜੁਗ ਧਰਮ ਧਾਰ ਦੀ ਬਦਲ ਕੇ ਰੀਤ, ਕਰਮ ਕਾਂਡ ਦਾ ਡੇਰਾ ਢਾਹੀਆ। ਝਗੜਾ ਮੁਕਾ ਕੇ ਮੰਦਰ ਮਸੀਤ, ਜਨ ਭਗਤਾਂ ਕਾਇਆ ਕਾਅਬਾ ਧੁਰ ਦਾ ਮੰਦਰ ਇਕ ਸੁਹਾਈਆ। ਜਿਥੇ ਬੈਠਾ ਰਹਾਂ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਇਹੋ ਖੇਲ ਹੋਣਾ ਬੀਸ ਬੀਸ, ਹਰਿ ਜਗਦੀਸ਼ ਧਾਰ ਚਲਾਏ ਇਕੀਸ, ਏਕੰਕਾਰ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਲੇਖਾ ਜਾਣੇ ਲਹਿਣਾ ਵੇਖੇ ਜੋ ਪਿਛੇ ਗਿਆ ਬੀਤ, ਅੱਗੇ ਆਪਣਾ ਹੁਕਮ ਹੁਕਮ ਵਿਚ ਚਲਾਈਆ।
੨੪ ਚੇਤ ਸ਼ਹਿਨਸ਼ਾਹੀ ਸੰਮਤ ੪ ਪਿੰਡ ਦੜ ਜ਼ਿਲਾ ਜੰਮੂ ਈਸ਼ਰ ਸਿੰਘ ਦੇ ਗ੍ਰਹਿ
ਵਿਸ਼ਨੂੰ ਵੇਖ ਆਪਣਾ ਭਾਗ, ਭਗਵਨ ਦਿਤਾ ਬਣਾਈਆ। ਜਿਥੇ ਆਤਮਾ ਪਰਮਾਤਮਾ ਦਾ ਜਗੇ ਚਰਾਗ਼, ਨਿਰਗੁਣ ਜੋਤ ਹੋਵੇ ਰੁਸ਼ਨਾਈਆ। ਓਥੇ ਤੇਰਾ ਮੇਰਾ ਬਣਿਆ ਸਾਕ, ਸੱਜਣ ਇਕ ਅਖਵਾਈਆ। ਝਗੜਾ ਰਿਹਾ ਨਾ ਜ਼ਾਤ ਪਾਤ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਸਤਿ ਧਰਮ ਦਾ ਖੋਲ੍ਹਣਾ ਤਾਕ, ਪੜਦਾ ਇਕ ਉਠਾਈਆ। ਪੂਰਾ ਕਰਨਾ ਭਵਿਖਤ ਵਾਕ, ਸਭ ਦਾ ਲਹਿਣਾ ਝੋਲੀ ਪਾਈਆ। ਆਪਣੀ ਬਖ਼ਸ਼ ਕੇ ਧੂੜੀ ਖ਼ਾਕ, ਚਰਨ ਕਵਲ ਸਰਨਾਈਆ। ਮੰਜ਼ਲ ਚੜ੍ਹਾ ਅਗੰਮੀ ਵਾਟ, ਪੈਂਡਾ ਪੰਧ ਮੁਕਾਈਆ। ਸਚ ਦੁਆਰ ਕਰ ਨਿਵਾਸ, ਘਰ ਇਕੋ ਇਕ ਸੁਹਾਈਆ। ਜਿਥੇ ਸਦਾ ਰਹੇ ਪ੍ਰਕਾਸ਼, ਦਿਵਸ ਰੈਣ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਪੂਰੀ ਕਰੇ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ । ਵਿਸ਼ਨੂੰ ਵੇਖ ਤੇਰਾ ਲਹਿਣਾ, ਲਹਿਣੇਦਾਰ ਝੋਲੀ ਪਾਈਆ। ਜਿਥੇ ਆਤਮਾ ਪਰਮਾਤਮਾ ਮਿਲ
❋
❋
ਕੇ ਰਹਿਣਾ, ਓਥੇ ਤੈਨੂੰ ਮਿਲੇ ਵਡਿਆਈਆ। ਜਿਥੇ ਭਗਤ ਭਗਵਾਨ ਇਕ ਦੂਜੇ ਨੂੰ ਕਹਿਣਾ, ਢੋਲਾ ਤੇਰੇ ਨਾਲ ਮਿਲਾਈਆ। ਜਿਸ ਦਾ ਲੇਖਾ ਲਿਖ ਸਕਿਆ ਨਾ ਕੋਈ ਸ਼ਾਸਤਰ ਵਿਚ ਰਮਾਇਣਾ, ਗਿਆਨ ਵਿਚ ਗੁਣਵੰਤ ਨਾ ਕੋਇ ਸਮਝਾਈਆ। ਸੋ ਖੇਲ ਵਖਾਵੇ ਨੇਤਰ ਨੈਣਾਂ, ਲੋਚਨ ਲੋਇਨ ਆਪ ਖੁਲ੍ਹਾਈਆ। ਤੀਜਾ ਰਹੇ ਨਾ ਕੋਈ ਤਰਫ਼ੈਣਾ, ਦੋ ਇਕ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ ਦਰ ਘਰ ਸਾਚੇ ਦਏ ਵਡਿਆਈਆ। ਵਿਸ਼ਨੂੰ ਵੇਖ ਆਪਣੀ ਖ਼ੁਸ਼ੀ, ਖ਼ੁਸ਼ਾਮੰਦ ਮੇਰੇ ਨਾਲ ਨਜ਼ਰੀ ਆਈਆ। ਜਿਥੇ ਆਤਮ ਪਰਮਾਤਮ ਦੀ ਲੱਗੀ ਰੁਚੀ, ਮੇਲਾ ਸਹਿਜ ਸੁਭਾਈਆ। ਓਥੇ ਤੂੰ ਵੀ ਹੋਇਉਂ ਮੁੱਖੀ, ਵਡਿਆਈ ਦੇਵੇ ਧੁਰਦਰਗਾਹੀਆ। ਜਿਥੇ ਆਤਮਾ ਪਰਮਾਤਮਾ ਲੇਖਾ ਦੋ ਤੁਕੀ, ਏਕੰਕਾਰ ਆਪਣੇ ਰੰਗ ਰੰਗਾਈਆ। ਓਥੇ ਤੂੰ ਵੀ ਝੁਕੀਂ, ਨਿਉਂ ਨਿਉਂ ਸੀਸ ਨਿਵਾਈਆ। ਮੰਜ਼ਲ ਪੰਧ ਅਖ਼ੀਰੀ ਸਭ ਦੀ ਮੁਕੀ, ਗੁਰ ਅਵਤਾਰ ਪੈਗ਼ੰਬਰ ਦੇਣ ਦੁਹਾਈਆ। ਜਨ ਭਗਤਾਂ ਆਤਮਾ ਓਥੇ ਸੁੱਤੀ, ਸਵਾਧਾਨ ਦੇਣੀ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜਨਮ ਦਾ ਲਹਿਣਾ ਦੇਣਾ ਸਭ ਨੂੰ ਰਿਹਾ ਪੁਛੀ, ਪੂਰਬ ਦਾ ਪਿਛਲਾ ਪਿਛਲੇ ਤੋਂ ਅਗਲਾ ਨਾਲ ਮਿਲਾਈਆ।
੨੪ ਚੇਤ ਸ਼ਹਿਨਸ਼ਾਹੀ ਸੰਮਤ ੪ ਪਿੰਡ ਦੜ ਜ਼ਿਲਾ ਜੰਮੂ ਪ੍ਰਤਾਪ ਸਿੰਘ ਦੇ ਗ੍ਰਹਿ
ਵਿਸ਼ਨੂੰ ਕਹੇ ਮੇਰੇ ਸਮਰਥ, ਸਾਹਿਬ ਤੇਰੀ ਸਰਨਾਈਆ। ਤੇਰੀ ਮਹਿੰਮਾ ਮੇਰਾ ਜਸ, ਸਿਫ਼ਤਾਂ ਵਿਚ ਸਾਲਾਹੀਆ। ਤੂੰ ਪਰਮਾਤਮਾ ਆਤਮਾ ਤੇਰਾ ਰਸ, ਰਸਤਾ ਇਕੋ ਦਿਤਾ ਵਖਾਈਆ। ਚੌਥੇ ਜੁਗ ਕਰ ਇਕੱਠ, ਆਪ ਆਪਣਾ ਜੋੜ ਜੁੜਾਈਆ। ਅੱਗੇ ਮਾਰਗ ਲਾ ਸਚ, ਸਚ ਦੇਣਾ ਦਰਸਾਈਆ। ਭਾਗ ਲੱਗੇ ਕਾਇਆ ਮਾਟੀ ਕੱਚ, ਜਨ ਭਗਤ ਵੱਜੇ ਵਧਾਈਆ। ਤੀਰ ਅਣਿਆਲਾ ਮਾਰਨਾ ਕਸ, ਤਿੱਖੀ ਮੁੱਖੀ ਧਾਰ ਉਠਾਈਆ। ਜਗਤ ਵਿਕਾਰਾ ਹੋਵੇ ਭੱਠ, ਅਗਨੀ ਤਤ ਬੁਝਾਈਆ। ਅੰਮ੍ਰਿਤ ਰਸ ਦੇਣਾ ਝੱਟ, ਝਿਰਨਾ ਇਕ ਝਿਰਾਈਆ। ਜੈਕਾਰਾ ਬੋਲ ਅਲੱਖ, ਅਲਖ ਅਗੋਚਰ ਪੜਦਾ ਦੇਣਾ ਉਠਾਈਆ। ਤੇਰਾ ਨੂਰ ਨਜ਼ਰ ਆਏ ਪ੍ਰਤੱਖ, ਪਾਰਬ੍ਰਹਮ ਤੇਰੀ ਸਰਨਾਈਆ। ਤੇਰਾ ਤੈਥੋਂ ਰਹੇ ਕੋਈ ਨਾ ਵਖ, ਅੱਡਰਾ ਰਾਹ ਨਾ ਕੋਇ ਚਲਾਈਆ। ਤੇਰਾ ਫ਼ਰਮਾਨਾ ਸੁਣਿਆ ਯੱਕ, ਮੇਰੀ ਆਸਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੁਕਮ ਨਾਮ ਅੱਗੇ ਚਲਣਾ ਅਵੱਸ਼, ਅਵੱਸ਼ਕਤਾ ਅੱਗੇ ਰਹਿਣ ਕੋਇ ਨਾ ਪਾਈਆ।
੨੪ ਚੇਤ ਸ਼ਹਿਨਸ਼ਾਹੀ ਸੰਮਤ ੪ ਬਖ਼ਸ਼ੀ ਨਗਰ ਜੰਮੂ ਸ਼ਿਵ ਸਿੰਘ ਦੇ ਗ੍ਰਹਿ
ਵਿਸ਼ਨੂੰ ਕਹੇ ਪ੍ਰਭ ਤੇਰੇ ਮੇਰੇ ਨਾਮ ਦੀ ਪਈ ਗੰਢ, ਗੰਢਣਹਾਰ ਗੋਪਾਲ ਸੁਆਮੀ ਤੇਰੀ ਬੇਪ੍ਰਵਾਹੀਆ। ਮੈਂ ਵੇਖ ਹੈਰਾਨ ਹੋਇਆ ਦੰਗ, ਪਰੇਸ਼ਾਨੀ
❋
❋
ਵਿਚ ਤੇਰਾ ਧਿਆਨ ਲਗਾਈਆ। ਝਟ ਸਤਿਜੁਗ ਤਰੇਤਾ ਦੁਆਪਰ ਕਲਜੁਗ ਗਿਆ ਲੰਘ, ਚੌਕੜੀ ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਪੈਗ਼ੰਬਰ ਜੋਤ ਧਾਰ ਵੇਖ ਸਚਖੰਡ, ਤੇਰੇ ਤੇਰੇ ਵਿਚ ਸਮਾਈਆ। ਦੋ ਜਹਾਨਾਂ ਬਿਨ ਸਰਵਣ ਸੁਣੀ ਡੰਡ, ਕੂਕ ਕੂਕ ਦੁਹਾਈਆ। ਜਾਂ ਨਿਗਾਹ ਮਾਰੀ ਜੇਰਜ ਅੰਡ, ਉਤਭੁਜ ਸੇਤਜ ਰਹੀ ਕੁਰਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਨੰਗ, ਪੜਦਾ ਸਕੇ ਨਾ ਕੋਇ ਪਾਈਆ। ਸਾਹਿਬ ਸੁਆਮੀ ਅੰਤਰਜਾਮੀ ਕਿਉਂ ਦਿਤੀ ਕੰਡ, ਕਰਵਟ ਵਿਚ ਅਪਣਾ ਮੁਖ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਵਿਸ਼ਨੂੰ ਕਹੇ ਮੇਰੇ ਪ੍ਰੀਤਮ ਪਿਆਰੇ ਪਾਰਬ੍ਰਹਮ, ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਸਤਿ ਸਤਿਵਾਦੀ ਸਾਚਾ ਦੱਸ ਅਗੰਮ ਧਰਮ, ਧਰਨੀ ਧਰਤ ਧਵਲ ਮਿਲੇ ਵਡਿਆਈਆ। ਕੂੜੀ ਕਿਰਿਆ ਜਗਤ ਜਗਿਆਸੂ ਮੇਟ ਕੁਕਰਮ, ਨਿਹਕਰਮੀ ਆਪਣਾ ਕਰਮ ਕਮਾਈਆ। ਚਾਰ ਵਰਨ ਅਠਾਰਾਂ ਬਰਨ ਨਿਰਗੁਣ ਧਾਰ ਬਖ਼ਸ਼ ਆਪਣੀ ਸ਼ਰਨ, ਸਰਨਗਤ ਇਕੋ ਇਕ ਜਣਾਈਆ। ਦੋ ਜਹਾਨ ਮਰਦ ਮਰਦਾਨ ਨੌਜਵਾਨ ਪਰਸਣ ਤੇਰੇ ਚਰਨ, ਚਰਨ ਚਰਨੋਦਕ ਆਪਣਾ ਅਨਰਸ ਦੇ ਚਖਾਈਆ। ਤੇਰੀ ਮਿਹਰ ਮੁਹੱਬਤ ਅੰਦਰ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਢੋਲਾ ਪੜ੍ਹਨ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਤੇਰੀ ਮੰਜ਼ਲ ਅੰਤਰ ਨਿਰੰਤਰ ਹਕ਼ੀਕ਼ਤ ਵਾਲੀ ਹਕ਼ੀਕ਼ੀ ਚੜ੍ਹਨ, ਨਾਅਰਾ ਹੱਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਵੱਜੇ ਵਧਾਈਆ। ਵਿਸ਼ਨੂੰ ਕਹੇ ਮੇਰੇ ਸਾਹਿਬ ਸਤਿਗੁਰੂ ਪੁਰਖ ਅਕਾਲ ਦਇਆਨਿਧ, ਦੀਨ ਦਿਆਲ ਤੇਰੀ ਵਡਿਆਈਆ। ਨਿਰਗੁਣ ਧਾਰ ਕਾਰਜ ਕਰ ਸਿੱਧ, ਸਤਿ ਸਤਿਵਾਦੀ ਆਪਣਾ ਰੰਗ ਰੰਗਾਈਆ। ਨਵ ਨੌ ਚਾਰ ਦੱਸ ਆਪਣੀ ਬਿੱਧ, ਬਦਲਾ ਮੁਕੇ ਕੂੜ ਲੋਕਾਈਆ। ਆਤਮਾ ਪਰਮਾਤਮਾ ਸਭ ਦੀ ਨਾਮ ਅਣਿਆਲੇ ਤੀਰ ਨਾਲ ਵਿਧ, ਬ੍ਰਹਮ ਵਿਦਿਆ ਇਕ ਸਮਝਾਈਆ। ਸਾਚਾ ਮਾਰਗ ਦੱਸ ਸਿੱਧ, ਸਾਧ ਸਾਧਕ ਤੇਰੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਠਾਂਡਾ ਇਕ ਵਖਾਈਆ। ਘਰ ਠਾਂਡਾ ਦੱਸ ਦੇ ਆਪ, ਪ੍ਰਭ ਆਪਣੀ ਦਇਆ ਕਮਾਈਆ। ਨਾਮ ਸੰਦੇਸ਼ਾ ਦੇ ਸਾਚ, ਸਚ ਸਚ ਵਿਚੋਂ ਪ੍ਰਗਟਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਰੈਣ ਸੁਹੰਜਣੀ ਸੋਭਾ ਪਾਈਆ। ਸਤਿ ਸਚ ਕਰ ਪ੍ਰਕਾਸ਼, ਅੰਧ ਅੰਧੇਰਾ ਦੇ ਗਵਾਈਆ। ਜੋ ਗੁਰ ਅਵਤਾਰ ਪੈਗ਼ੰਬਰ ਗਏ ਆਖ, ਆਖ਼ਰ ਮੰਜ਼ਲ ਸਭ ਦੀ ਵੇਖ ਵਖਾਈਆ । ਮਨੂਆ ਰਹੇ ਨਾ ਕੋਇ ਗੁਸਤਾਖ਼, ਮਮਤਾ ਮੋਹ ਦੇ ਮਿਟਾਈਆ। ਸਚ ਦੁਆਰ ਖੋਲ੍ਹ ਕੇ ਤਾਕ, ਪੜਦਾ ਪੜਦਾਨਸ਼ੀਂ ਦੇ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਬਿਨ ਸਯਦਿਆਂ ਕਰ ਆਦਾਬ, ਅਦਬ ਵਿਚ ਸੀਸ ਜਗਦੀਸ਼ ਝੁਕਾਈਆ। ਵਿਸ਼ਨੂੰ ਕਹੇ ਮੇਰੇ ਸ਼ਹਿਨਸ਼ਾਹ ਸਵਾਮੀ, ਪਰਵਰਦਿਗਾਰ ਤੇਰੀ ਵਡਿਆਈਆ। ਘਟ ਨਿਵਾਸੀ ਅੰਤਰਜਾਮੀ, ਅੰਤਰ ਅੰਤਰ ਵੇਖ ਵਖਾਈਆ। ਚਾਰ ਜੁਗ ਦੀ ਸ਼ਹਾਦਤ ਤੇਰੀ ਬਾਣੀ, ਬਣੀਆਂ ਵਾਲੇ ਹੱਟ ਰਹੀ ਚਲਾਈਆ। ਤੇਰਾ ਖੇਲ ਦਿਸੇ ਦੋ ਜਹਾਨੀ, ਬ੍ਰਹਿਮੰਡ ਖੰਡ ਤੇਰੀ ਵੱਜੇ ਵਧਾਈਆ। ਕਲਜੁਗ ਅੰਤ ਸ੍ਰੀ ਭਗਵਾਨ ਆਪਣੀ ਕਰ ਮਿਹਰਵਾਨੀ, ਮਹਿਬੂਬ ਮੁਹੱਬਤ ਵਿਚ ਹੋ ਸਹਾਈਆ। ਜਨ ਭਗਤਾਂ ਮੰਜ਼ਲ ਦੇ ਇਕ ਰੁਹਾਨੀ, ਰੂਹ ਬੁਤ ਆਪਣੇ ਰੰਗ ਰੰਗਾਈਆ। ਤੇਰਾ ਦਰਸ ਧੁਰ ਦੀ ਮੰਜ਼ਲ ਪਦ ਨਿਰਬਾਣੀ, ਨਿਰਾਕਾਰ ਤੇਰੀ ਵਡਿਆਈਆ। ਤੂੰ ਲੱਖ ਚੁਰਾਸੀ ਜਾਣ ਜਾਣੀ, ਘਟ ਘਟ
❋
❋
ਵੇਖੇਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨਿਰਗੁਣ ਨੂਰ ਜੋਤ ਮਹਾਨੀ, ਜੋਤੀ ਜਾਤੇ ਪੁਰਖ ਬਿਧਾਤੇ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਏਕਾ ਏਕ ਏਕੰਕਾਰਾ ਸੋਭਾ ਪਾਈਆ।
੨੫ ਚੇਤ ਸ਼ਹਿਨਸ਼ਾਹੀ ਸੰਮਤ ੪ ਬਖ਼ਸ਼ੀ ਨਗਰ ਜੰਮੂ ਤੇਜ ਭਾਨ ਦੇ ਗ੍ਰਹਿ
ਵਿਸ਼ਨੂੰ ਭਗਵਾਨ ਧਰਮ ਧਾਰ ਦਾ ਸੰਗ, ਹਰਿ ਸੰਗੀ ਸੰਗ ਬਣਾਈਆ। ਸਤਿ ਸਚ ਸ਼ਬਦ ਨਾਮ ਵਜਾਏ ਮਰਦੰਗ, ਮਰਦਾਨਗੀ ਇਕ ਵਖਾਈਆ। ਧੁਰ ਧਾਮ ਦੱਸੇ ਅਨੰਦ, ਸੁਖ ਸਾਗਰ ਰੂਪ ਵਟਾਈਆ। ਨਿਰਾਕਾਰ ਪ੍ਰਕਾਸ਼ ਨੂਰ ਚੰਦ, ਅੰਧ ਅੰਧੇਰ ਗਵਾਈਆ । ਵਿਕਾਰ ਹੰਕਾਰ ਕਰੇ ਖੰਡ ਖੰਡ, ਖੰਡਾ ਖੜਗ ਨਾਮ ਚਮਕਾਈਆ। ਜਨ ਭਗਤਾਂ ਆਤਮ ਪਰਮਾਤਮ ਮੇਲਾ ਟੁੱਟੀ ਜਾਏ ਗੰਢ, ਸ਼ਬਦ ਡੋਰੀ ਧੁਰ ਦਾ ਤੰਦ ਜੁੜਾਈਆ। ਨਿਰਗੁਣ ਨਿਰਵੈਰ ਨਿਰੰਕਾਰ ਨਿਰਾਕਾਰ ਲਾਏ ਅੰਗ, ਅੰਗੀਕਾਰ ਮੇਲਾ ਮੇਲੇ ਸਹਿਜ ਸੁਭਾਈਆ। ਕੂੜ ਕੁੜਿਆਰਿਆਂ ਰਹੇ ਨਾ ਕੋਇ ਪਾਬੰਦ, ਪਾਬੰਦੀ ਆਪਣਾ ਹੁਕਮ ਸਮਝਾਈਆ। ਆਸਾ ਮਨਸਾ ਪੂਰੀ ਕਰ ਮੰਗ, ਦਾਤ ਦਾਤਾਰ ਇਕ ਵਰਤਾਈਆ। ਸਚ ਦੁਆਰ ਏਕੰਕਾਰ ਧੁਰ ਦਾ ਲੰਘ, ਪੈਂਡਾ ਪਿਛਲਾ ਪੰਧ ਚੁਕਾਈਆ। ਕਰ ਖੇਲ ਸੂਰਾ ਸਰਬੰਗ, ਸਤਿ ਸਵਾਮੀ ਪੜਦਾ ਲਾਹੀਆ। ਜਗਤ ਵਿਕਾਰ ਦੇ ਕੇ ਡੰਨ, ਡੰਕਾ ਇਕੋ ਇਕ ਸ਼ਨਵਾਈਆ। ਸਵਾਧਾਨ ਕਰ ਕੇ ਕੰਨ, ਸਰਵਣਾਂ ਸਮਝ ਸਮਝਾਈਆ। ਕਲਪਣਾ ਕੂੜ ਕੱਢਕੇ ਮਨ, ਮਮਤਾ ਪੁਰਖ ਅਕਾਲ ਵਧਾਈਆ। ਜਗਤ ਨਈਆ ਨੌਕਾ ਬੇੜਾ ਬੰਨ੍ਹ, ਸਈਆ ਸਾਹਿਬ ਆਪੇ ਰਿਹਾ ਚਲਾਈਆ। ਲੇਖਾ ਜਾਣ ਕਾਇਆ ਮਾਟੀ ਤਨ, ਤਤ ਵੇਤਾ ਖੋਜ ਖੁਜਾਈਆ। ਰੂਪ ਦਰਸਾ ਕੇ ਬ੍ਰਹਮ ਹੰ, ਬ੍ਰਹਮ ਪਾਰਬ੍ਰਹਮ ਵਡਿਆਈਆ। ਮੇਟ ਕੇ ਕੂੜੀ ਤ੍ਰਿਸ਼ਨਾ ਤਮ, ਤਾਮਸ ਤਮਅ ਵਿਚੋਂ ਬਾਹਰ ਕਢਾਈਆ। ਭਾਗ ਲਗਾ ਕੇ ਕਾਇਆ ਚੰਮ, ਮਾਟੀ ਹਾਟੀ ਵੱਜੇ ਵਧਾਈਆ। ਭੇਵ ਖੁਲ੍ਹਾ ਕੇ ਪਵਣ ਸਵਾਸ ਦਮ, ਦਾਮਨਗੀਰ ਹੋ ਕੇ ਦਇਆ ਕਮਾਈਆ। ਚਿੰਤਾ ਮੇਟ ਕੇ ਕੂੜਾ ਗ਼ਮ, ਰੋਗ ਸੋਗ ਡੇਰਾ ਢਾਹੀਆ। ਜੁਗ ਚੌਕੜੀ ਕਰਨਹਾਰਾ ਆਪਣਾ ਕੰਮ, ਕਾਮ ਕਰੋਧ ਲੋਭ ਮੋਹ ਹੰਕਾਰ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਆਪ ਚੜ੍ਹਾਈਆ। ਵਿਸ਼ਨੂੰ ਭਗਵਾਨ ਏਕਾ ਧਾਰ, ਇਕ ਇਕ ਨਾਲ ਜਣਾਈਆ। ਇਕ ਦਾ ਮੇਲਾ ਇਕ ਦੁਆਰ, ਇਕ ਇਕ ਘਰ ਵੱਜੇ ਵਧਾਈਆ। ਇਕ ਦਾ ਸਾਹਿਬ ਇਕ ਸਿਕਦਾਰ, ਇਕ ਇਕ ਹੁਕਮ ਮਨਾਈਆ। ਇਕ ਇਕ ਦਾ ਦੇਵਣਹਾਰ, ਝੋਲੀ ਇਕ ਇਕ ਭਰਾਈਆ। ਇਕ ਇਕ ਦਾ ਦਰਵੇਸ਼ ਭਿਖਾਰ, ਇਕ ਇਕ ਦਾ ਲੇਖਾ ਵੇਖੇ ਥਾਉਂ ਥਾਈਂਆ। ਇਕ ਇਕ ਦਾ ਵਣਜ ਵਪਾਰ, ਇਕ ਇਕ ਦਏ ਕਰਾਈਆ। ਪੁਰਖ ਅਕਾਲਾ ਦੀਨ ਦਿਆਲਾ ਸਤਿ ਸਚ ਕਰ ਪਿਆਰ, ਪ੍ਰੇਮ ਪ੍ਰੀਤੀ ਪਰਮ ਪੁਰਖ ਨਿਭਾਈਆ। ਵਿਸ਼ਨੂੰ ਭਗਵਾਨ ਨਾਲ ਹੋਇਆ ਉਜਿਆਰ, ਮਰੀਦ ਮੁਰਸ਼ਦ ਮਿਲ ਕੇ ਵੱਜੇ ਵਧਾਈਆ। ਭਗਤ ਭਗਵੰਤ ਇਕ ਅਧਾਰ, ਸਹਾਰਾ ਇਕੋ ਇਕ ਸਮਝਾਈਆ। ਲਹਿਣਾ ਦੇਣਾ ਸਭ ਦਾ ਦਏ ਨਿਵਾਰ, ਲੇਖਾ ਪੂਰਬ ਝੋਲੀ ਪਾਈਆ। ਵਿਸ਼ਨੂੰ ਭਗਵਾਨ ਆਤਮ ਪਰਮਾਤਮ ਦਾ ਇਕ ਜੈਕਾਰ, ਜੈ ਜੈ ਕਾਰ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਚਾਰ ਦਾ ਸਾਂਝਾ ਕਰ ਪਿਆਰ, ਇਕ ਦੋ ਦਾ ਰੂਪ ਆਪ ਨਿਰੰਕਾਰ, ਦੋ ਇਕ ਨਜ਼ਰ ਆਏ ਵਿਚ ਸੰਸਾਰ, ਸੰਸਾਰੀ ਭੰਡਾਰੀ ਹੁਕਮੇ ਅੰਦਰ ਸੀਸ ਨਿਵਾਈਆ।
੨੫ ਚੇਤ ਸ਼ਹਿਨਸ਼ਾਹੀ ਸੰਮਤ ੪ ਪਿੰਡ ਪੰਜ ਢੇਰਾ ਜ਼ਿਲਾ ਹੁਸ਼ਿਆਰਪੁਰ ਕਰਤਾਰ ਸਿੰਘ ਦੇ ਗ੍ਰਹਿ
ਸਤਿਗੁਰ ਸ਼ਬਦ ਕਹੇ ਮੈਂ ਦੱਸਾਂ ਭੇਵ ਅਵੱਲਾ, ਆਦਿ ਜੁਗਾਦੀ ਦਇਆ ਕਮਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਕਰੇ ਖੇਲ ਇਕ ਇਕੱਲਾ, ਏਕੰਕਾਰ ਪਰਵਰਦਿਗਾਰਾ ਧੁਰਦਰਗਾਹੀਆ। ਸਚ ਦੁਵਾਰਾ ਅਗੰਮ ਅਪਾਰਾ ਵਸੇ ਇਕ ਮਹੱਲਾ, ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਇਕ ਵਖਾਈਆ। ਜਿਸ ਗ੍ਰਹਿ ਦੀਪਕ ਜੋਤ ਨਿਰਗੁਣ ਧਾਰ ਇਕੋ ਬਲਾ, ਅਗਿਆਨ ਅੰਧੇਰਾ ਨਜ਼ਰ ਕੋਇ ਨਾ ਆਈਆ। ਮਨ ਕਲਪਣਾ ਦੂਈ ਦਵੈਤ ਰਹੇ ਨਾ ਕੋਇ ਸਲਾ, ਭਾਂਡਾ ਭਰਮ ਭੌ ਭੰਨਾਈਆ। ਭੇਵ ਖੁਲ੍ਹਾਏ ਦਇਆ ਕਮਾਏ ਜਲਾ ਥਲਾ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਪੈਂਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੁਆਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਕਰਨੀ ਦਾ ਕਰਤਾ ਕ਼ੁਦਰਤ ਦਾ ਮਾਲਕ ਆਪਣੀ ਦਇਆ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਾਂ ਖੇਲ ਸੂਰਬੀਰ ਸੁਲਤਾਨਾ, ਹਰਿ ਵੱਡਾ ਵਡ ਵਡਿਆਈਆ । ਲੇਖਾ ਜਾਣੇ ਏਥੇ ਓਥੇ ਦੋ ਜਹਾਨਾਂ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣੀ ਕਾਰ ਕਮਾਈਆ। ਨਵ ਨੌ ਚਾਰ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਭੇਵ ਅਭੇਦ ਖੋਲ੍ਹੇ ਆਪ ਮਹਾਨਾ, ਪੜਦਾ ਓਹਲਾ ਬਣ ਵਿਚੋਲਾ ਸਤਿ ਸਤਿਵਾਦੀ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਆਰਾ ਏਕੰਕਾਰਾ ਇਕੋ ਇਕ ਦ੍ਰਿੜਾਈਆ । ਸ਼ਬਦ ਗੁਰੂ ਕਹੇ ਮੈਂ ਦੱਸਾਂ ਸਚ ਸਤਿ ਸਤਿਵਾਦ, ਧੁਰ ਦੀ ਧਾਰ ਇਕ ਦ੍ਰਿੜਾਈਆ। ਕਰੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਵਡ ਵਡਿਆਈਆ। ਜੋ ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਮੰਡਲ ਖੋਜ ਖੁਜਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਪੂਰੀ ਕਰੇ ਆਸ, ਗੁਰ ਅਵਤਾਰ ਪੀਰ ਪੈਗ਼ੰਬਰ ਵੇਖੇ ਥਾਉਂ ਥਾਈਂਆ। ਲੱਖ ਚੁਰਾਸੀ ਜੀਵ ਜੰਤ ਤਨ ਵਜੂਦ ਮਾਟੀ ਖ਼ਾਕੀ ਪਾਵਣਹਾਰਾ ਸਾਰ, ਮਹਾਂਸਾਰਥੀ ਆਪਣੀ ਕਾਰ ਕਮਾਈਆ। ਸੋ ਸਾਹਿਬ ਸੁਲਤਾਨਾ ਨੌਜੁਆਨਾ ਮਰਦ ਮਰਦਾਨਾ ਜੋਤੀ ਜਾਤਾ ਪੁਰਖ ਬਿਧਾਤਾ ਹੋ ਉਜਿਆਰ, ਚਾਰ ਵਰਨ ਅਠਾਰਾਂ ਬਰਨ ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ ਨਰ ਨਰੇਸ਼ ਇਕ ਇਕੱਲਾ ਆਪ ਦ੍ਰਿੜਾਈਆ। ਸਤਿਗੁਰ ਸ਼ਬਦ ਕਹੇ ਮੈਂ ਦੱਸਾਂ ਧੁਰ ਫ਼ਰਮਾਨਾ, ਸੰਦੇਸ਼ਾ ਬੇਪਰਵਾਹੀਆ। ਪੁਰਖ ਅਕਾਲ ਦਾ ਸਭ ਨੂੰ ਮੰਨਣਾ ਪੈਣਾ ਭਾਣਾ, ਗੁਰ ਅਵਤਾਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਕਲਜੁਗ ਕੂੜੀ ਕਿਰਿਆ ਮੇਟੇ ਵਿਚ ਜਹਾਨਾ, ਸਤਿਜੁਗ ਸਾਚਾ ਸਤਿ ਸਚ ਕਰੇ ਰੁਸ਼ਨਾਈਆ। ਆਤਮ ਪਰਮਾਤਮ ਪਰਮਾਤਮ ਆਤਮ ਪੜਦਾ ਲਾਹੇ ਗੁਣ ਨਿਧਾਨਾ, ਅੰਧ ਅੰਧਿਆਰ ਰਹਿਣ ਕੋਇ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਲੱਖ ਚੁਰਾਸੀ ਜੀਵ ਜੰਤ ਗਾਵਣ ਗਾਣਾ, ਗਾ ਗਾ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਏਕੰਕਾਰਾ ਇਕ
❋
❋
ਇਕੱਲਾ ਦੋ ਜਹਾਨਾਂ ਇਕ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਪ੍ਰਭ ਦੀ ਦੱਸਣੀ ਸਾਚੀ ਰੀਤ, ਰੀਤੀਵਾਨ ਦਇਆ ਕਮਾਈਆ। ਤ੍ਰੈਗੁਣ ਮਾਇਆ ਕਰ ਅਤੀਤ, ਤ੍ਰੈਭਵਨ ਧਨੀ ਦੇਣਾ ਮਿਲਾਈਆ। ਜਨ ਭਗਤਾਂ ਕਾਇਆ ਮਾਟੀ ਕਰ ਕੇ ਠਾਂਡੀ ਸੀਤ, ਅਗਨੀ ਤਤ ਦੇਣਾ ਬੁਝਾਈਆ। ਕਾਇਆ ਕਾਅਬਾ ਵਖਾ ਕੇ ਹੱਕ ਮਸੀਤ, ਮਸਲਾ ਇਕੋ ਇਕ ਦ੍ਰਿੜਾਈਆ। ਦੂਰ ਦੁਰਾਡਾ ਨਜ਼ਰੀ ਆਏ ਇਕ ਨਜ਼ਦੀਕ, ਨੇਰਨ ਨੇਰਾ ਹੋ ਕੇ ਪੰਧ ਦਏ ਚੁਕਾਈਆ। ਪੁਰਖ ਅਕਾਲਾ ਦੀਨ ਦਿਆਲਾ ਆਦਿ ਜੁਗਾਦੀ ਸ਼ਬਦ ਅਨਾਦੀ ਧੁਰ ਦਾ ਮੀਤ, ਮਿਤ੍ਰ ਪਿਆਰਾ ਸਚ ਦਵਾਰਾ ਇਕੋ ਸੋਭਾ ਪਾਈਆ। ਲਹਿਣਾ ਦੇਣਾ ਚੁਕਾਏ ਹਸਤ ਕੀਟ, ਆਪਣਾ ਖੇਲ ਕਰੇ ਅਨਡੀਠ, ਜਗ ਨੇਤਰ ਜੀਵ ਜਹਾਨ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਆਰਾ ਵਿਚ ਸੰਸਾਰ ਏਕੰਕਾਰ ਇਕੋ ਇਕ ਪ੍ਰਗਟਾਈਆ। ਸਤਿਗੁਰ ਸ਼ਬਦ ਕਹੇ ਮੈਂ ਲਹਿਣਾ ਦੇਣਾ ਜਾਣਾਂ ਜੁਗ, ਜੁਗ ਚੌਕੜੀ ਵੇਖਾਂ ਧਿਆਨ ਲਗਾਈਆ। ਨਿਰਗੁਣ ਧਾਰੋਂ ਆਪੇ ਉਠ, ਨੂਰੀ ਨੂਰ ਕਰਾਂ ਰੁਸ਼ਨਾਈਆ। ਕਲਜੁਗ ਕੂੜ ਅੰਧੇਰਾ ਮੇਟਾਂ ਘੁਪ, ਰੈਣ ਅੰਧ ਰਹਿਣ ਨਾ ਪਾਈਆ। ਗੁਰਮੁਖ ਵੇਖਾਂ ਪ੍ਰਭ ਦੇ ਦੁਲਾਰੇ ਸੁਤ, ਅਪਰਾਧੀ ਅੰਗ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਜਾਣੇ ਅਬਿਨਾਸ਼ੀ ਅਚੁਤ, ਚਾਰ ਵਰਨ ਅਠਾਰਾਂ ਬਰਨ ਪਰਦਾ ਦਏ ਉਠਾਈਆ। ਸਤਿਗੁਰ ਸ਼ਬਦ ਕਹੇ ਮੈਂ ਦੇਣਾ ਅਗੰਮ ਹੋਕਾ, ਹੁਕਮ ਪ੍ਰਭ ਦਾ ਦੇਣਾ ਜਣਾਈਆ। ਲੱਖ ਚੁਰਾਸੀ ਜੀਵ ਜੰਤ ਨਿਰਗੁਣ ਧਾਰ ਮਿਲਣ ਦਾ ਮੌਕਾ, ਸਰਗੁਣ ਮਿਲ ਕੇ ਵੱਜੇ ਵਧਾਈਆ। ਇਕੋ ਪੁਰਖ ਅਕਾਲ ਇਕੋ ਓਟਾ, ਜੋ ਓੜਕ ਸਭ ਦਾ ਪਿਤਾ ਮਾਈਆ। ਜਿਸ ਦਾ ਪ੍ਰਕਾਸ਼ ਨਿਰਮਲ ਜੋਤਾ, ਘਰ ਘਰ ਕਰੇ ਰੁਸ਼ਨਾਈਆ। ਜੋ ਭੇਵ ਖੁਲ੍ਹਾਏ ਚੌਦਾਂ ਲੋਕਾ, ਚੌਦਾਂ ਤਬਕਾਂ ਡੇਰਾ ਢਾਹੀਆ। ਜਿਸ ਦਾ ਨਾਮ ਧਰਮ ਸਲੋਕਾ, ਸੋਹਲੇ ਢੋਲੇ ਰਾਗ ਨਾਦ ਸਿਫ਼ਤਾਂ ਵਿਚ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਾਂ ਖੇਲ ਅਪਾਰਾ, ਅਪਰੰਪਰ ਸੁਆਮੀ ਆਪ ਵਖਾਈਆ। ਲਹਿਣਾ ਦੇਣਾ ਜਾਣ ਗੁਰ ਅਵਤਾਰਾ, ਪੈਗ਼ੰਬਰਾਂ ਪੜਦਾ ਰਿਹਾ ਉਠਾਈਆ। ਸਦੀ ਚੌਧਵੀਂ ਲਹਿਣਾ ਦੇਣਾ ਜਾਣੇ ਵਿਚ ਸੰਸਾਰਾ, ਸਦੀਵੀ ਭੁੱਲ ਰਹੇ ਨਾ ਰਾਈਆ। ਕਰਨੀ ਦਾ ਕਰਤਾ ਧੁਰ ਦਾ ਮਾਲਕ ਕ਼ਦੀਮ ਦਾ ਕ਼ਾਦਰ ਕਰਨੀ ਦੇ ਕਰਨੇਹਾਰਾ, ਕਾਇਨਾਤ ਦਾ ਮਾਲਕ ਇਕ ਅਖਵਾਈਆ। ਜਿਸ ਦਾ ਸੰਦੇਸ਼ਾ ਦੇਂਦੇ ਆਏ ਵਿਚ ਸੰਸਾਰਾ, ਸੋ ਜੋਤੀ ਨੂਰ ਕਰ ਉਜਿਆਰਾ, ਦ੍ਰਿਸ਼ਟੀ ਸ੍ਰਿਸ਼ਟੀ ਪਾਏ ਸਾਰਾ, ਸਾਰਥੀ ਆਪਣੀ ਕਾਰ ਕਮਾਈਆ। ਜੋਤੀ ਜਾਤਾ ਹੋ ਉਜਿਆਰਾ, ਵਰਨ ਗੋਤੀ ਵਸੇ ਬਾਹਰਾ, ਕੋਟਨ ਕੋਟਾਂ ਕਰ ਉਜਿਆਰਾ, ਜਨ ਭਗਤਾਂ ਦੇਵਣਹਾਰ ਸਹਾਰਾ, ਬਖ਼ਸ਼ਣਹਾਰਾ ਚਰਨ ਦਵਾਰਾ, ਚਰਨ ਚਰਨੋਧਕ ਇਕੋ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਸ੍ਰੀ ਭਗਵੰਤ ਪਾਰਬ੍ਰਹਮ ਪਤਿਪਰਮੇਸ਼ਵਰ ਆਤਮ ਪਰਮਾਤਮ ਪਰਮਾਤਮ ਆਤਮ ਮੇਲ ਮਿਲਾਏ ਅਗੰਮ ਅਪਾਰਾ, ਅਲਖ ਅਗੋਚਰ ਅਗੰਮ ਅਥਾਹ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੱਸੇ ਇਕੋ ਰਾਹ, ਜੋਤੀ ਸ਼ਬਦੀ ਬਣ ਮਲਾਹ, ਖੇਵਟ ਖੇਟਾ ਨਈਆ ਨੌਕਾ ਨਾਉਂ ਨਿਰੰਕਾਰਾ ਇਕੋ ਇਕ ਚਲਾਈਆ।
❋
❋
੨੬ ਚੇਤ ਸ਼ਹਿਨਸ਼ਾਹੀ ਸੰਮਤ ੪ ਪਿੰਡ ਪੰਜ ਢੇਰਾ ਜ਼ਿਲਾ ਹੁਸ਼ਿਆਰਪੁਰ ਹਜ਼ਾਰਾ ਸਿੰਘ ਦੇ ਗ੍ਰਹਿ
ਪੁਰਖ ਅਕਾਲ ਕਹੇ ਸ਼ਬਦੀ ਧਾਰ ਗੋਬਿੰਦ ਵੇਖ ਜਲਦੀ, ਚਾਰ ਕੁੰਟ ਦਹਿ ਦਿਸ਼ਾ ਧਿਆਨ ਲਗਾਈਆ। ਕੂੜੀ ਕਿਰਿਆ ਨੌ ਖੰਡ ਪ੍ਰਿਥਮੀ ਅੱਗ ਬਲਦੀ, ਸਾਂਤਕ ਸਤਿ ਨਾ ਕੋਇ ਕਰਾਈਆ। ਹਾਲਤ ਵੇਖ ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਜਲ ਥਲ ਦੀ, ਮਈਅਲ ਮਹੀਪ ਖੋਜ ਖੁਜਾਈਆ। ਮਾਇਆ ਮਮਤਾ ਸਭ ਨੂੰ ਫਿਰੇ ਛਲਦੀ, ਘਰ ਘਰ ਵੇਸਵਾ ਨਾਚ ਨਚਾਈਆ। ਕੀ ਖੇਲ ਵਰਤੇ ਕਲਜੁਗ ਕਲ ਦੀ, ਕਲ ਕਲਕੀ ਦਇਆ ਕਮਾਈਆ। ਕਿਸੇ ਨੂੰ ਖ਼ਬਰ ਨਹੀਂ ਘੜੀ ਪਲ ਦੀ, ਪਲਕਾਂ ਦੇ ਪਿਛੇ ਪ੍ਰਭ ਨਜ਼ਰ ਕਿਸੇ ਨਾ ਆਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਨਿਰਗੁਣ ਧਾਰ ਆਤਮ ਕੋਇ ਨਾ ਮਲਦੀ, ਸਚ ਦੁਆਰੇ ਸੋਭਾ ਕੋਇ ਨਾ ਪਾਈਆ। ਵੇਖ ਲਹਿਰ ਕਾਮ ਕਰੋਧ ਲੋਭ ਮੋਹ ਹੰਕਾਰ ਕੂੜੇ ਦਲ ਦੀ, ਜਗਤ ਦਲਿਦ੍ਰੀ ਕੀਤੀ ਲੋਕਾਈਆ । ਕਿਸੇ ਸਾਰ ਨਾ ਪਾਈ ਨਿਹਚਲ ਧਾਮ ਅਟਲ ਦੀ, ਹਕ਼ੀਕ਼ੀ ਮੰਜ਼ਲ ਹੱਕ ਨਾ ਕੋਇ ਸਮਝਾਈਆ। ਦੂਈ ਦਵੈਤ ਸਭ ਨੂੰ ਅੰਦਰੋਂ ਸੱਲਦੀ, ਕੂੜ ਕੁੜਿਆਰਾ ਤੀਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਰਿਹਾ ਸੁਣਾਈਆ। ਸ਼ਬਦੀ ਧਾਰ ਗੋਬਿੰਦ ਵੇਖ ਦੀਨ ਦੁਨੀ ਦਾ ਹਾਲ, ਬੇਹਾਲ ਦਿਸੇ ਲੋਕਾਈਆ। ਅੰਮ੍ਰਿਤ ਸੋਹੇ ਕੋਇ ਨਾ ਤਾਲ, ਧੁਰ ਦਾ ਰਸ ਨਜ਼ਰ ਕੋਇ ਨਾ ਆਈਆ। ਸਭ ਦੇ ਸਿਰ ਤੇ ਕੂਕੇ ਕਾਲ, ਕਲਜੁਗ ਕੂੜ ਕੁੜਿਆਰਾ ਡੌਰੂ ਡੰਕ ਵਜਾਈਆ। ਧਰਮ ਰਿਹਾ ਨਾ ਕਿਸੇ ਧਰਮਸਾਲ, ਧਰਮ ਦਵਾਰਾ ਸੋਭਾ ਕੋਇ ਨਾ ਪਾਈਆ। ਤ੍ਰੈਗੁਣ ਮਾਇਆ ਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਕੰਗਾਲ, ਧੁਰ ਦਾ ਨਾਮ ਧਨ ਦੌਲਤ ਵਣਜ ਨਾ ਕੋਇ ਕਰਾਈਆ । ਜਾ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਰਿਹਾ ਸੁਣਾਈਆ। ਸ਼ਬਦੀ ਧਾਰ ਗੋਬਿੰਦ ਸੂਰੇ, ਪਰਮ ਪੁਰਖ ਦਏ ਸਮਝਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਬ ਲਹਿਣੇ ਹੋਏ ਪੂਰੇ, ਅੰਤ ਰਹਿਣ ਕੋਇ ਨਾ ਪਾਈਆ। ਇਕੋ ਕਰ ਪ੍ਰਕਾਸ਼ ਅਗੰਮੀ ਨੂਰੇ, ਅੰਧ ਅਗਿਆਨ ਅੰਧੇਰਾ ਦਏ ਚੁਕਾਈਆ। ਕਲਜੁਗ ਕਿਰਿਆ ਮੇਟੇ ਕੂੜੇ, ਸਤਿ ਸਚ ਡਗਮਗਾਈਆ। ਜਨ ਭਗਤਾਂ ਬਖ਼ਸ਼ ਅਗੰਮੀ ਧੂੜੇ, ਟਿੱਕੇ ਮਸਤਕ ਖ਼ਾਕ ਰਮਾਈਆ । ਚਤੁਰ ਸੁਘੜ ਬਣਨ ਮੂਰਖ ਮੂੜ੍ਹੇ, ਮਿਹਰ ਨਜ਼ਰ ਦੇਣੀ ਟਿਕਾਈਆ। ਗੁਰਮੁਖਾਂ ਰੰਗ ਚਾੜ੍ਹਨਾ ਗੂੜ੍ਹੇ, ਏਥੇ ਓਥੇ ਦੋ ਜਹਾਨ ਉਤਰ ਕਦੇ ਨਾ ਜਾਈਆ। ਨਾਮ ਅਗੰਮੀ ਦੇਣੇ ਤੂਰੇ, ਤੁਰੀਆ ਤੋਂ ਪਰੇ ਪੜਦਾ ਓਹਲਾ ਦੇਣਾ ਚੁਕਾਈਆ। ਪੰਧ ਰਹੇ ਨਾ ਨੇੜ ਦੂਰੇ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਹੁਕਮ ਦੇਵੇ ਸਮਰਥ ਪੁਰਖ ਸਰਬ ਕਲਾ ਭਰਪੂਰੇ, ਸਤਿ ਸਤਿਵਾਦੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਸ਼ਬਦੀ ਧਾਰ ਗੋਬਿੰਦ ਸ੍ਰਿਸ਼ਟੀ ਦ੍ਰਿਸ਼ਟੀ ਵੇਖ ਬੁਧ, ਮਨ ਮਤ ਰਹੀ ਕੁਰਲਾਈਆ। ਨਿਰਮਲ ਰਹੀ ਨਾ ਕਿਸੇ ਸੁਧ, ਸ਼ੁਧ ਆਤਮਾ ਨਾ ਕੋਇ ਜਣਾਈਆ। ਜਗਤ ਵਿਕਾਰ ਵਿਚ ਗਏ ਰੁਝ, ਅੰਤਸ਼ਕਰਨ ਨਾ ਕੋਇ ਸਫ਼ਾਈਆ। ਕੂੜੀ ਦ੍ਰਿਸ਼ਟੀ ਗਏ ਲੁਝ, ਇਸ਼ਟੀ ਨਜ਼ਰ ਕੋਇ ਨਾ ਆਈਆ। ਚਾਰ ਵਰਨ ਭਰਿਆ ਦੁੱਖ, ਸੁਖ ਸਚ ਨਾ ਕੋਇ ਕਮਾਈਆ। ਸੁਫਲ ਕਰੇ ਨਾ ਕੋਇ ਜਨਣੀ ਕੁੱਖ, ਭਗਤ ਭਗਵਾਨ ਮਿਲ ਕੇ ਵੱਜੇ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦੀ ਓਟ, ਮਿਹਰ ਨਜ਼ਰ ਇਕ ਉਠਾਈਆ। ਸ਼ਬਦੀ ਧਾਰ ਗੋਬਿੰਦ ਵੇਖ ਤਨ ਵਜੂਦ ਮਾਟੀ ਖ਼ਾਕੀ, ਖ਼ਾਲਕ ਖ਼ਲਕ ਫੋਲ ਫੁਲਾਈਆ। ਧੁਰ ਦਾ ਮਿਲੇ ਨਾ ਕੋਇ ਸਾਥੀ, ਸਗਲਾ ਸੰਗ ਨਾ ਕੋਇ ਵਖਾਈਆ। ਕਾਇਆ ਅੰਦਰ ਸਭ ਦੇ ਅੰਧੇਰੀ ਰਾਤੀ, ਨਿਰਗੁਣ ਨੂਰ ਜੋਤ ਨਾ ਕੋਇ ਰੁਸ਼ਨਾਈਆ। ਅੰਮ੍ਰਿਤ ਦੇਵੇ ਨਾ ਕੋਇ ਬੂੰਦ ਸਵਾਂਤੀ, ਨਿਝਰ ਰਸ ਨਾ ਕੋਇ ਝਿਰਾਈਆ। ਸ਼ਬਦ ਨਾਦ ਸੁਣੇ ਨਾ ਕੋਈ ਧੁਨ ਅਨਹਦ ਨਾਦੀ, ਅਗੰਮੀ ਆਵਾਜ਼ ਨਾ ਕੋਇ ਸੁਣਾਈਆ। ਮਨੂਆ ਸਭ ਦਾ ਹੋਇਆ ਬਾਗ਼ੀ, ਸੀਸ ਜਗਦੀਸ਼ ਨਾ ਕੋਇ ਝੁਕਾਈਆ। ਜਗਤ ਝਗੜਾ ਮੁੱਲਾ ਸ਼ੇਖ਼ ਪੰਡਤ ਕ਼ਾਜ਼ੀ, ਸ਼ਰਅ ਸ਼ਰੀਅਤ ਵਿਚ ਦੁਹਾਈਆ । ਸਚ ਦੁਆਰਾ ਏਕੰਕਾਰਾ ਬਣੇ ਕੋਇ ਨਾ ਦਾਸੀ, ਧੁਰ ਦੀ ਸੇਵਾ ਸਚ ਨਾ ਕੋਇ ਕਮਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਭਵਿਖਤਾਂ ਵਿਚ ਬਾਣੀ ਆਖੀ, ਆਖ਼ਰ ਓਹ ਪੂਰੀ ਦੇਣੀ ਕਰਾਈਆ। ਕਲਜੁਗ ਅੰਤ ਅਖ਼ੀਰ ਬੇਨਜ਼ੀਰ ਪੂਰੀ ਕਰੇ ਵਾਟੀ, ਪੈਂਡਾ ਪੰਧ ਮੁਕਾਈਆ । ਲੇਖਾ ਜਾਣੇ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰ ਦਾ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਗੋਬਿੰਦ ਸ਼ਬਦ ਸ਼ਬਦ ਗੋਬਿੰਦ ਨਿਰਗੁਣ ਨਿਰਗੁਣ ਨਿਰਗੁਣ ਸਾਥੀ, ਨਿਰਾਕਾਰ ਨਿਰਾਕਾਰ ਨਿਰਾਕਾਰ ਵਿਚ ਸਮਾਈਆ। ਪਰਮ ਪੁਰਖ ਆਤਮਾ ਪਰਮਾਤਮਾ ਬਣਾਵੇ ਆਪਣਾ ਹੱਕ ਸਮਾਜੀ, ਸਮਾਜ ਦਾ ਰਿਵਾਜ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਮੰਜ਼ਲ ਦੱਸੇ ਜਿਥੇ ਇਸ਼ਕ ਨਾ ਹਕ਼ੀਕ਼ੀ ਨਾ ਮਜਾਜ਼ੀ, ਮੁਹੱਬਤ ਕਰਨ ਵਾਲਾ ਤਨ ਵਜੂਦ ਖ਼ਾਕੀ ਕਾਇਆ ਮਾਟੀ ਚੰਮ ਦ੍ਰਿਸ਼ਟੀ ਨਜ਼ਰ ਕੋਇ ਨਾ ਆਈਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ੪ ਪਿੰਡ ਗਾਲ੍ਹੜੀ ਜ਼ਿਲਾ ਹੁਸ਼ਿਆਰਪੁਰ ਰਾਮ ਸਿੰਘ ਦੇ ਗ੍ਰਹਿ
ਧਰਨੀ ਕਹੇ ਮੈਂ ਆਸ਼ਾਵੰਤੀ, ਨਿਤ ਨਿਤ ਆਸ ਰਖਾਈਆ। ਸਚ ਸਵਾਮੀ ਸੁਣੀ ਬੇਨੰਤੀ, ਘਿਰ ਘਿਰ ਦਇਆ ਕਮਾਈਆ। ਚਾੜ੍ਹਿਆ ਰੰਗ ਬਸੰਤੀ, ਸਿਰ ਸਿਰ ਰੂਪ ਮਹਿਕਾਈਆ। ਸੁਣਾਈ ਅਗੰਮੀ ਪੰਗਤੀ, ਥਿਰ ਥਿਰ ਵੱਜੀ ਵਧਾਈਆ। ਲੇਖਾ ਵੇਖਿਆ ਸਨਦੀ, ਸਤਿ ਸਤਿ ਵਡਿਆਈਆ। ਧਾਰ ਵਖਾਈ ਅਗੰਮੇ ਚੰਨ ਦੀ, ਚੰਨ ਚੰਨ ਕਰ ਰੁਸ਼ਨਾਈਆ। ਘੜੀ ਮਿਟੀ ਚਿੰਤਾ ਗ਼ਮ ਦੀ, ਸੁਖ ਸੁਖ ਵਿਚੋਂ ਬਦਲਾਈਆ। ਧਾਰ ਪ੍ਰਗਟਾਈ ਪਾਰਬ੍ਰਹਮ ਦੀ, ਬ੍ਰਹਮ ਪੜਦਾ ਆਪ ਚੁਕਾਈਆ। ਲਹਿਰ ਵੇਖਾਂ ਸਚ ਧਰਮ ਦੀ, ਪਰਮਾਤਮ ਆਤਮ ਜੋੜ ਜੁੜਾਈਆ। ਇਹ ਖੇਲ ਓਸ ਅਗੰਮ ਦੀ, ਜੋ ਅਗੰਮ ਅਥਾਹ ਬੇਪ੍ਰਵਾਹ ਅਖਵਾਈਆ। ਵਡਿਆਈ ਰਹੀ ਨਾ ਕਿਸੇ ਮਨ ਦੀ, ਕਲ ਮਮਤਾ ਮੋਹ ਮਿਟਾਈਆ। ਧਰਨੀ ਕਹੇ ਮੈਂ ਨੇਤਰ ਨੀਰ ਆਪਣਾ ਥੰਮ੍ਹਦੀ, ਅੰਤਰ ਅੰਤਰ ਬਲ ਪ੍ਰਗਟਾਈਆ। ਧੁਰ ਫ਼ਰਮਾਨਾ ਇਕੋ ਮੰਨਦੀ, ਮਨਸਾ ਵਿਚ ਸੀਸ ਨਿਵਾਈਆ। ਜਿਹੜੀ ਧਾਰ ਕਦੇ ਨਹੀਂ ਜੰਮਦੀ, ਜੋਤ ਨੂਰ ਕਰੇ ਰੁਸ਼ਨਾਈਆ। ਭੁੱਖੀ ਨਹੀਂ ਲਾਲਚ ਤਮ ਦੀ, ਤ੍ਰਿਸ਼ਨਾ ਨਾ ਕੋਇ ਵਧਾਈਆ। ਸਦਾ ਪਿਆਸ ਜਨ ਭਗਤ ਪਿਰਮ ਦੀ, ਪ੍ਰੇਮ ਪ੍ਰੀਤੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲ੍ਹਾਈਆ। ਧਰਨੀ ਕਹੇ ਮੈਂ ਵੇਖਾਂ ਹਰਿ ਨਿਰੰਕਾਰਾ, ਨਿਰਾਕਾਰ ਸੋਭਾ ਪਾਈਆ। ਜਿਸ ਦਾ ਆਦਿ ਇਕ ਦਰਬਾਰਾ, ਅੰਤ ਇਕੋ ਇਕ ਸੁਹਾਈਆ। ਤਖ਼ਤ
❋
❋
ਨਿਵਾਸੀ ਬਣ ਸਿਕਦਾਰਾ, ਹੁਕਮੀ ਹੁਕਮ ਚਲਾਈਆ। ਸ਼ਾਹੋ ਭੂਪ ਸ਼ਾਹ ਪਾਤਸ਼ਾਹ ਹੋਏ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਚਾਰ ਕੁੰਟ ਦਹਿ ਦਿਸ਼ਾ ਚੌਥੇ ਜੁਗ ਦਏ ਸਹਾਰਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਨ ਭਗਤਾਂ ਦੇ ਕੇ ਇਕ ਅਧਾਰਾ, ਜਗਤ ਤ੍ਰਿਸ਼ਨਾ ਰਿਹਾ ਮਿਟਾਈਆ। ਧਰਨੀ ਕਹੇ ਮੇਰਾ ਭਾਗ ਮਥਾਰਾ, ਮਿਥਿਆ ਛੱਡਾਂ ਲੋਕਾਈਆ । ਮੂਰਖ ਮੁਗਧ ਰਹੇ ਨਾ ਕੋਇ ਵਿਚ ਸੰਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਸਿਕਦਾਰਾ, ਹੁਕਮੇ ਅੰਦਰ ਹੁਕਮ ਕਰੇ ਵਰਤਾਰਾ, ਵਾਰਤਾ ਇਬਾਰਤਾਂ ਵਿਚ ਜਣਾਈਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ੪ ਤਲਵਾੜਾ ਜੁਗਿੰਦਰ ਸਿੰਘ ਬੱਗਾ ਦੇ ਗ੍ਰਹਿ
ਸੂਈ ਨੱਕੇ ਧਾਰ ਵਿਚੋਂ ਜੋ ਲੰਘਦਾ, ਮੰਜ਼ਲ ਬਾਮੰਜ਼ਲ ਪੰਧ ਮੁਕਾਈਆ। ਸੋ ਖੇਲ ਵੇਖੇ ਸੂਰੇ ਸਰਬੰਗ ਦਾ, ਦਰ ਠਾਂਡੇ ਵੱਜੇ ਵਧਾਈਆ। ਜਿਥੇ ਪ੍ਰਕਾਸ਼ ਨਹੀਂ ਸੂਰਜ ਚੰਦ ਦਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਤਖ਼ਤ ਵੇਖੇ ਸੂਰੇ ਸਰਬੰਗ ਦਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਓਥੇ ਮੰਗਦਾ, ਦਰ ਠਾਂਡੇ ਝੋਲੀ ਡਾਹੀਆ। ਪ੍ਰੇਮ ਪ੍ਰੀਤੀ ਅੰਤਰ ਨਿਰੰਤਰ ਹੋ ਕੇ ਰੰਗਦਾ, ਰੰਗ ਅਗੰਮ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸੂਈ ਨੱਕਾ ਜੋ ਦਿਸੇ ਜਗਤ ਬਾਰੀਕ, ਨੇਤਰ ਨੈਣ ਧਿਆਨ ਲਗਾਈਆ। ਇਹ ਜਗਤ ਸ਼ਹਾਦਤ ਕਰੇ ਤਸਦੀਕ਼, ਹੁਕਮ ਇਕ ਦ੍ਰਿੜਾਈਆ। ਜਿਨ੍ਹਾਂ ਮਿਲਣਾ ਲਾਸ਼ਰੀਕ, ਪਰਵਰਦਿਗਾਰ ਬੇਪ੍ਰਵਾਹੀਆ। ਪਰਮ ਪੁਰਖ ਦੀ ਰਖਣੀ ਉਮੀਦ, ਆਸਾ ਤ੍ਰਿਸ਼ਨਾ ਵਿਚ ਵਧਾਈਆ। ਓਨ੍ਹਾਂ ਬਖ਼ਸ਼ੇ ਹੱਕ ਤੌਫ਼ੀਕ਼, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸੂਈ ਨੱਕਾ ਧਾਰ ਨਿੱਕੀ, ਨਿਹਕਰਮੀ ਆਪ ਜਣਾਇੰਦਾ। ਜਿਸ ਦੇ ਵਿਚ ਗੋਬਿੰਦ ਦੱਸੀ ਸਿੱਖੀ, ਸਿਖਿਆ ਅਗੰਮ ਅਥਾਹ ਦ੍ਰਿੜਾਇੰਦਾ। ਉਹਦੀ ਪੱਟੀ ਜਾਏ ਨਾ ਲਿਖੀ, ਕਾਤਬ ਕ਼ਲਮ ਨਾ ਕੋਇ ਉਠਾਇੰਦਾ। ਸਮਝ ਨਾ ਆਵੇ ਮਿਤੀ, ਵਾਰ ਥਿਤ ਨਾ ਵੰਡ ਵੰਡਾਇੰਦਾ। ਜਿਸ ਨਾਲ ਲੱਖ ਚੁਰਾਸੀ ਜਾਵੇ ਜਿੱਤੀ, ਜਨਮ ਮਰਨ ਗੇੜ ਮੁਕਾਇੰਦਾ । ਨੰਗੀ ਹੋਵੇ ਨਾ ਪਿੱਠੀ, ਪੁਸ਼ਤ ਪਨਾਹ ਹੱਥ ਟਿਕਾਇੰਦਾ। ਨਾਮ ਨਿਧਾਨ ਮਿਲੇ ਅਗੰਮੀ ਚਿੱਠੀ, ਧੁਰ ਸੰਦੇਸ਼ਾ ਫ਼ਰਮਾਨਾ ਇਕ ਦ੍ਰਿੜਾਇੰਦਾ। ਜਿਸ ਨੂੰ ਸਮਝੇ ਕੋਇ ਨਾ ਮੁਨੀ ਰਿਖੀ, ਰਖੀਸ਼ਰਾਂ ਹੱਥ ਕਦੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਇੰਦਾ। ਸੂਈ ਨੱਕਾ ਜੇ ਕੋਈ ਜਾਣੇ ਜਗਤ, ਜਗਜੀਵਣ ਦਾਤਾ ਦਏ ਦ੍ਰਿੜਾਈਆ। ਸੋ ਸੰਤ ਸੁਹੇਲਾ ਬਣੇ ਧੁਰ ਦਾ ਭਗਤ, ਭਗਵਨ ਮੇਲਾ ਸਹਿਜ ਸੁਭਾਈਆ। ਝਗੜਾ ਮੁਕੇ ਬੂੰਦ ਰਕਤ, ਤਨ ਵਜੂਦ ਨਾ ਕੋਇ ਲੜਾਈਆ। ਖੇਲ ਵੇਖੇ ਉਪਰ ਅਰਸ਼, ਫ਼ਰਸ਼ ਪੈਂਡਾ ਕੂੜ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ, ਇਕੋ ਇਕ ਸੁਣਾਈਆ। ਸੂਈ ਨੱਕਾ ਕਹੇ ਮੈਂ ਬਲਿਹਾਰੀ, ਵਾਰੀ ਘੋਲੀ ਘੋਲ ਘੁਮਾਈਆ। ਜਿਨ੍ਹਾਂ ਪਰਮ ਪੁਰਖ ਮਿਲਿਆ ਨਰ ਨਿਰੰਕਾਰੀ, ਨਰ
❋
❋
ਨਰਾਇਣ ਸੱਚਾ ਸ਼ਹਿਨਸ਼ਾਹੀਆ । ਮਾਨਸ ਜਨਮ ਪੈਜ ਜਾਏ ਸਵਾਰੀ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਕੂੜੀ ਕਿਰਿਆ ਅੰਦਰੋਂ ਕੱਢੇ ਬੀਮਾਰੀ, ਮਾਇਆ ਮਮਤਾ ਨਾ ਕੋਇ ਚੁਕਾਈਆ। ਜਗਤ ਦੁਆਰੇ ਪਾਰ ਉਤਾਰੀ, ਸੁਖਮਨ ਟੇਢੀ ਬੰਕ ਪੰਧ ਮੁਕਾਈਆ। ਅੰਮ੍ਰਿਤ ਰਸ ਦੇਵੇ ਠੰਡਾ ਠਾਰੀ, ਬੂੰਦ ਸਵਾਂਤੀ ਇਕ ਟਪਕਾਈਆ। ਸ਼ਬਦ ਅਨਹਦ ਨਾਦ ਜਣਾਏ ਧੁਰ ਦੀ ਧੁਨਕਾਰੀ, ਅਨਰਾਗੀ ਰਾਗ ਸੁਣਾਈਆ। ਨਿਰਗੁਣ ਜੋਤ ਬਿਨ ਵਰਨ ਗੋਤ ਕਰੇ ਉਜਿਆਰੀ, ਅੰਧ ਅੰਧੇਰਾ ਦਏ ਮਿਟਾਈਆ। ਆਤਮ ਸੇਜਾ ਸਚ ਸਿੰਘਾਸਣ ਵੇਖੇ ਆਪਣੀ ਧਾਰੀ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਭਗਤ ਸੁਹੇਲਾ ਇਕ ਅਕੇਲਾ ਸਾਜਣ ਮੀਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਸੂਈ ਨੱਕਾ ਕਹੇ ਸੁਣੋ ਧੁਰ ਸੰਦੇਸ਼, ਸਚ ਦਿਆਂ ਦ੍ਰਿੜਾਈਆ। ਜਿਸ ਨੇ ਬਦਲਣੀ ਆਪਣੀ ਰੇਖ, ਲੇਖਾ ਲਹਿਣਾ ਚੁਕਾਈਆ। ਓਹ ਇਸ਼ਟ ਮੰਨੋ ਏਕ, ਦ੍ਰਿਸ਼ਟ ਵਿਚ ਸਮਾਈਆ । ਆਪਾ ਕਰ ਕੇ ਭੇਟ, ਮਾਇਆ ਮਮਤਾ ਮੋਹ ਚੁਕਾਈਆ। ਪੁਰਖ ਅਕਾਲਾ ਵੇਖੋ ਖੇਵਟ ਖੇਟ, ਬੇੜਾ ਦੋ ਜਹਾਨਾਂ ਆਪਣੇ ਕੰਧ ਉਠਾਈਆ। ਜੋ ਦੋ ਜਹਾਨਾਂ ਲੈ ਕੇ ਜਾਏ ਆਪਣੇ ਦੇਸ, ਸਚ ਦੁਆਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਤਿਵਾਦੀ ਆਪਣੇ ਰੰਗ ਰੰਗਾਈਆ। ਸੂਈ ਨੱਕਾ ਕਹੇ ਮੈਂ ਦੱਸਾਂ ਬਾਤ ਅਨੋਖੀ, ਧੁਰ ਦੀ ਧਾਰ ਜਣਾਈਆ। ਜਿਨ੍ਹਾਂ ਮਿਲਣਾ ਪ੍ਰਭ ਦੀ ਜੋਤੀ, ਜੋਤ ਜੋਤ ਰੁਸ਼ਨਾਈਆ। ਉਨ੍ਹਾਂ ਝਗੜਾ ਮੁਕੇ ਵਰਨ ਗੋਤੀ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਓਹ ਚੜ੍ਹ ਗਏ ਓਸ ਚੋਟੀ, ਜਿਥੇ ਮਨ ਚੋਟਾ ਰਹਿਣ ਨਾ ਪਾਈਆ। ਅੰਤਰ ਵਾਸਨਾ ਰਹੇ ਨਾ ਖੋਟੀ, ਸਚ ਸੁਗੰਧੀ ਦਏ ਭਰਾਈਆ। ਓਹ ਏਕਾ ਗਾਵਣ ਸਲੋਕੀ, ਤੂੰ ਮੇਰਾ ਮੈਂ ਤੇਰਾ ਢੋਲਾ ਧੁਰਦਰਗਾਹੀਆ। ਉਨ੍ਹਾਂ ਝਗੜਾ ਮੁਕ ਜਾਏ ਰਸਨਾ ਜਿਹਵਾ ਪੜ੍ਹਨਾ ਪੋਥੀ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਜ਼ਲ ਰਹਿਣ ਨਾ ਦੇਵੇ ਕੋਈ ਔਖੀ, ਸਚ ਦੁਆਰਾ ਇਕ ਸੁਹਾਈਆ। ਸੂਈ ਨੱਕਾ ਕਹੇ ਮੈਂ ਦੇਵਾਂ ਸਚ ਸੰਦੇਸਾ, ਚਾਰ ਵਰਨ ਉਠਾਈਆ। ਪੁਰਖ ਅਕਾਲਾ ਦੀਨ ਦਿਆਲਾ ਮੰਨੋ ਇਕ ਨਰੇਸ਼ਾ, ਨਰ ਨਰਾਇਣ ਵੱਡੀ ਵਡਿਆਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਆਤਮ ਪਰਮਾਤਮ ਕਰੇ ਹੇਤਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਵਸਣਹਾਰਾ ਸਚਖੰਡ ਦੁਆਰੇ ਧੁਰ ਦੇ ਦੇਸਾ, ਦਰਗਾਹ ਸਾਚੀ ਸੋਭਾ ਪਾਈਆ। ਭਗਤ ਉਧਾਰਨਾ ਪੈਜ ਸੁਆਰਨਾ ਜਿਸ ਦਾ ਪੇਸ਼ਾ, ਪੱਛਮ ਦੱਖਣ ਵੇਖੇ ਥਾਉਂ ਥਾਈਂਆ। ਚਰਨ ਕਵਲ ਪ੍ਰੀਤੀ ਦੇਵੇ ਅਗੰਮੀ ਟੇਕਾ, ਟਿੱਕੇ ਮਸਤਕ ਧੂੜੀ ਨਾਮ ਰਮਾਈਆ। ਨਿਰੰਤਰ ਅੰਤਰ ਕਰੇ ਬੁੱਧ ਬਿਬੇਕਾ, ਮਨ ਕਲਪਣਾ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਦਰ ਘਰ ਠਾਂਡਾ ਇਕ ਪ੍ਰਗਟਾਈਆ। ਸੂਈ ਨੱਕਾ ਕਹੇ ਮੈਂ ਕੋਈ ਕਾਇਆ ਲਾਵਾਂ ਕਟਾਖ਼ਸ਼, ਕਟੜਾ ਇਕ ਸੁਹਾਈਆ। ਜਨ ਭਗਤਾਂ ਅੰਤਰ ਮਨੂਆ ਰੂਪ ਧਰੇ ਨਾ ਰਾਕਸ਼, ਦਹਿ ਦਿਸ਼ਾ ਨਾ ਉਠ ਉਠ ਧਾਈਆ। ਅਗਨੀ ਤਤ ਬੁਝਾਵਾਂ ਆਤਸ਼, ਮਿਹਰ ਮੇਘ ਬਰਸਾਈਆ। ਕਲਪਣਾ ਰਹੇ ਕੋਇ ਨਾ ਸਾਜ਼ਸ਼, ਝਗੜਾ ਕੂੜ ਨਾ ਕੋਇ ਵਡਿਆਈਆ। ਨਿਰੰਤਰ ਬਦਲਾਂ ਪ੍ਰੇਮ ਦੀ ਆਦਤ, ਸਚ ਸਚ ਜਣਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਚ ਇਬਾਰਤ, ਆਦਿ ਪੁਰਖ ਅਪਰੰਪਰ ਸਵਾਮੀ ਮੇਲਾ ਸਹਿਜ ਸੁਭਾਈਆ। ਸਚ ਪ੍ਰੀਤੀ ਬਖ਼ਸ਼ ਧੁਰ ਨਿਆਮਤ, ਵਸਤ ਅਮੋਲਕ ਝੋਲੀ
❋
❋
ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸੂਈ ਨੱਕਾ ਕਹੇ ਮੈਂ ਦੱਸਾਂ ਹੱਕ ਤਅਲੀਮ, ਤੁਆਰਫ਼ ਬੇਪਰਵਾਹੀਆ। ਜੋ ਮਾਲਕ ਖ਼ਾਲਕ ਪ੍ਰਿਤਪਾਲਕ ਆਲੀਸ਼ਾਨ ਅਜ਼ੀਮ, ਅਰਸ਼ ਫ਼ਰਸ਼ ਸੋਭਾ ਪਾਈਆ। ਸੋ ਲੇਖਾ ਜਾਣੇ ਜੁਗ ਚੌਕੜੀ ਕ਼ਦੀਮ, ਕ਼ੁਦਰਤ ਦਾ ਮਾਲਕ ਧੁਰਦਰਗਾਹੀਆ। ਜਿਸ ਨੇ ਸਤਿਜੁਗ ਤਰੇਤਾ ਦੁਆਪਰ ਕਲਜੁਗ ਕੀਤੀ ਤਕ਼ਸੀਮ, ਹਿੱਸੇ ਬੰਧਨਾ ਵਿਚ ਬੰਧਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਸਦੀ ਚੌਧਵੀਂ ਕਰਨ ਆਇਆ ਤਰਮੀਮ, ਧੁਰ ਫ਼ਰਮਾਨਾ ਹੁਕਮ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦੀ ਧਾਰ ਇਕ ਜਣਾਈਆ। ਸੂਈ ਨੱਕਾ ਕਹੇ ਮੈਂ ਦੱਸਣਾ ਕੀ ਜੋਗ, ਜੁਗਤੀ ਦਿਆਂ ਦ੍ਰਿੜਾਈਆ। ਆਤਮ ਰਸ ਸਾਚਾ ਭੋਗੋ ਭੋਗ, ਨਾਤਾ ਤੁੱਟੇ ਕੂੜ ਲੋਕਾਈਆ। ਘਰ ਸਵਾਮੀ ਵੇਖੋ ਨਿਰਗੁਣ ਜੋਤ, ਨਿਰਾਕਾਰ ਡਗਮਗਾਈਆ। ਜੋ ਸਭ ਦੀ ਮੇਟੇ ਚਿੰਤਾ ਸੋਗ, ਹਰਖ਼ ਗ਼ਮ ਨਾ ਕੋਇ ਰਖਾਈਆ। ਆਤਮ ਪਰਮਾਤਮ ਦੱਸੇ ਮੌਜ, ਮੁਹੱਬਤ ਵਿਚ ਮੇਲਾ ਲਏ ਮਿਲਾਈਆ। ਸੋਵਤ ਜਾਗਤ ਦਰਸ਼ਨ ਕਰੇ ਰੋਜ਼, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਬਾਹਰੋਂ ਕਰਨੀ ਪਏ ਨਾ ਖੋਜ, ਦਰ ਠਾਂਡੇ ਮਿਲ ਕੇ ਵੱਜੇ ਵਧਾਈਆ। ਓਸ ਪ੍ਰਭੂ ਦਾ ਸਾਚਾ ਚੋਜ, ਚੁਗਲੀ ਨਿੰਦਿਆ ਵਿਚੋਂ ਬਾਹਰ ਕਢਾਈਆ। ਕਦੇ ਹੋਣ ਨਾ ਦੇਵੇ ਵਿਜੋਗ, ਵਿਛੜਿਆਂ ਲਏ ਮਿਲਾਈਆ। ਸਦ ਦੇ ਕੇ ਦਰਸ ਅਮੋਘ, ਪ੍ਰਤੱਖ ਰੂਪ ਗੁਸਾਈਂਆ। ਝਗੜਾ ਮੁਕਾ ਕੇ ਲੋਕ ਪ੍ਰਲੋਕ, ਆਵਣ ਜਾਵਣ ਗੇੜ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸੂਈ ਨੱਕਾ ਕਹੇ ਮੈਂ ਉਠਾਵਾਂ ਸੁੱਤੇ, ਸੋਈ ਸੁਰਤ ਜਗਾਈਆ। ਵੇਖੋ ਖੇਲ ਅਬਿਨਾਸ਼ੀ ਅਚੁਤੇ, ਪਾਰਬ੍ਰਹਮ ਪ੍ਰਭ ਪੜਦਾ ਰਿਹਾ ਉਠਾਈਆ। ਜਿਸ ਦਾ ਨੂਰ ਕਦੇ ਨਾ ਮਿਟੇ, ਨਿਰਗੁਣ ਧਾਰ ਡਗਮਗਾਈਆ। ਸੋ ਭਗਤ ਸੁਹੇਲੇ ਸਾਚੇ ਪੁਛੇ, ਗ੍ਰਹਿ ਮੰਦਰ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਫੜ ਫੜ ਕੁੱਟੇ, ਨਾਮ ਖੰਡਾ ਖੜਗ ਚਮਕਾਈਆ। ਮਾਇਆ ਮਮਤਾ ਮੇਟੇ ਦੁੱਖੇ, ਦੀਨਾਂ ਅਨਾਥਾਂ ਦਰਦ ਮਿਟਾਈਆ। ਆਤਮ ਪਰਮਾਤਮ ਦੇਵੇ ਸੁਖੇ, ਸੁਖਸਾਗਰ ਵਿਚ ਸਮਾਈਆ। ਲੇਖੇ ਲਾਵੇ ਜਨਣੀ ਕੁੱਖੇ, ਜੋ ਚਲ ਆਇਣ ਸਰਨਾਈਆ। ਅੰਤਮ ਦੱਸ ਕੇ ਇਕ ਓਟੇ, ਓੜਕ ਆਪਣੇ ਨਾਲ ਮਿਲਾਈਆ। ਸੂਈ ਨੱਕੇ ਵਿਚੋਂ ਲੰਘ ਕੇ ਜਨ ਭਗਤ ਓਥੇ ਪਹੁੰਚੇ, ਜਿਥੇ ਮਿਲਦਾ ਧੁਰਦਰਗਾਹੀਆ। ਜਗਤ ਬੁੱਧੀ ਦੀ ਰਹੇ ਕੋਈ ਨਾ ਸੋਚੇ, ਮਨ ਚੰਚਲ ਨਾ ਕੋਇ ਚਤੁਰਾਈਆ। ਇਕੋ ਦਰਸ ਪ੍ਰਭੂ ਦਾ ਲੋਚੇ, ਲੋਚਣ ਅੱਖ ਖੁਲ੍ਹਾਈਆ। ਨੇਤਰ ਤੱਕੇ ਆਪਣੇ ਗੋਸ਼ੇ, ਪੜਦਾ ਪੜਦੇ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਅਗੰਮ ਘਰ, ਜਿਥੇ ਛੱਪਰ ਛੰਨ ਨਾ ਕੋਇ ਛੁਹਾਈਆ। ਸੂਈ ਨੱਕਾ ਕਹੇ ਮੇਰੀ ਅਰਦਾਸ, ਜਗਤ ਜੀਵ ਜਹਾਨ ਦ੍ਰਿੜਾਈਆ। ਸਾਚੇ ਮੰਡਲ ਵੇਖਾਂ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਆਤਮਾ ਪਰਮਾਤਮਾ ਇਕ ਦੂਜੇ ਦੇ ਵਸੋ ਪਾਸ, ਵਿਛੋੜਾ ਰਹਿਣ ਕੋਇ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਕਰ ਕੇ ਜਾਪ, ਸੋਹੰ ਢੋਲਾ ਧੁਰਦਰਗਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸਾਰੇ ਗਏ ਆਖ, ਗੁਰ ਅਵਤਾਰ ਪੈਗ਼ੰਬਰ ਸਿਫ਼ਤ ਸਾਲਾਹੀਆ। ਓਸੇ ਮੇਲ ਮੇਲਣਾ ਆਪਣੀ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਖਾਈਆ। ਪਾਰਬ੍ਰਹਮ ਬ੍ਰਹਮ ਮੇਲਾ ਧੁਰ ਜੋੜਨਾ ਨਾਤ, ਸਗਲਾ ਸੰਗ ਰਖਾਈਆ। ਸੋ ਸਵਾਮੀ ਕੰਤ ਕੰਤੂਹਲਾ ਦੇਵੇ ਆਪਣੀ ਦਾਤ, ਵਸਤ ਅਮੋਲਕ ਝੋਲੀ ਪਾਈਆ। ਕਲਜੁਗ ਮਾਨਵ ਸ੍ਰਿਸ਼ਟੀ
❋
❋
ਅੰਦਰ ਦ੍ਰਿਸ਼ਟੀ ਵਿਚੋਂ ਜਾਣਾ ਜਾਗ, ਜਾਗਰਤ ਜੋਤ ਹੋਵੇ ਰੁਸ਼ਨਾਈਆ। ਤਨ ਵਜੂਦ ਮਨ ਕਲਪਣਾ ਬੁਝੇ ਆਗ, ਅੰਮ੍ਰਿਤ ਮੇਘ ਇਕ ਬਰਸਾਈਆ। ਹਰਿ ਸਵਾਮੀ ਵੇਖੋ ਕੰਤ ਸੁਹਾਗ, ਜਿਸ ਦਾ ਰੰਡੇਪਾ ਰਹਿਣ ਕੋਇ ਨਾ ਪਾਈਆ। ਸਦਾ ਸੁਹੇਲਾ ਵਸੇ ਸਾਥ, ਇਕ ਇਕੇਲਾ ਤੋੜ ਨਿਭਾਈਆ। ਰੂਹ ਬੁਤ ਦੋਵੇਂ ਕਰ ਕੇ ਪਾਕ, ਪਤਤ ਪੁਨੀਤ ਦਏ ਵਡਿਆਈਆ। ਸੂਈ ਨੱਕਾ ਕਹੇ ਪ੍ਰਭ ਸਭ ਦੀ ਪੂਰੀ ਕਰੇ ਆਸ, ਤ੍ਰਿਸ਼ਨਾ ਤ੍ਰਿਪਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਲਹਿਣਾ ਦੇਣਾ ਲੇਖਾ ਸਭ ਦਾ ਪੂਰ ਕਰਾਈਆ। ਹੱਥ ਕਹਿਣ ਅਸੀਂ ਲੱਗੇ ਨਾਲ ਚਰਨ ਕਵਲ, ਕਵਲ ਚਰਨ ਮਿਲੇ ਸਰਨਾਈਆ। ਮਾਨਸ ਜਨਮ ਲੇਖੇ ਲੱਗੇ ਉਪਰ ਧਵਲ, ਧਰਨੀ ਧਰਤ ਧੌਲ ਸੋਭਾ ਪਾਈਆ। ਅੰਤਰ ਆਤਮ ਪਰਮਾਤਮ ਜਾਣਾ ਮਵਲ, ਮੌਲਾ ਰੂਪ ਨੂਰ ਖ਼ੁਦਾਈਆ। ਤੇਰਾ ਜਲਵਾ ਤੱਕੀਏ ਅੱਵਲ, ਨੂਰੋ ਨੂਰ ਅਲਾਹੀਆ। ਉਲਟਾ ਕਰ ਦੇ ਕਵਲ, ਨਾਭੀ ਮੇਘ ਬਰਸਾਈਆ। ਗੁਫ਼ਾ ਰਹੇ ਨਾ ਡੂੰਘੀ ਭਵਰ, ਭੌਰੇ ਵਾਂਗ ਲੈਣਾ ਉਡਾਈਆ। ਬਾਹਰ ਕੱਢ ਲੈਣਾ ਵਿਚੋਂ ਕਾਇਆ ਮਾਟੀ ਕ਼ਬਰ, ਮਕ਼ਬਰਿਆਂ ਵਿਚ ਨਾ ਕਦੇ ਫਿਰਾਈਆ। ਸਚ ਪ੍ਰੀਤੀ ਦੇਣਾ ਸਬਰ, ਸੰਤੋਖ ਤੇਰੀ ਸਰਨਾਈਆ। ਜਾਮ ਹਕ਼ੀਕ਼ੀ ਦੇਣਾ ਮਧੁਰ, ਰਸਨਾ ਰਸ ਚਖਾਈਆ। ਜੇ ਕਰਨ ਆਇਉਂ ਪ੍ਰਭ ਅਦਲ, ਇਨਸਾਫ਼ ਬੇਪਰਵਾਹੀਆ। ਫੇਰ ਅੰਦਰੋਂ ਜ਼ਮੀਰ ਦੇਣੀ ਬਦਲ, ਨਜ਼ਰੇ ਕਰਮ ਆਪ ਉਠਾਈਆ। ਆਸਾ ਮਨਸਾ ਪੂਰੀ ਕਰਨੀ ਸੱਧਰ, ਸਦਮਾ ਅੰਦਰ ਰਹਿਣ ਨਾ ਪਾਈਆ। ਲੇਖੇ ਲੌਣਾ ਝੁਕਿਆ ਕ਼ਦਮ, ਕ਼ਦੀਮ ਦਾ ਲੇਖਾ ਪੂਰ ਕਰਾਈਆ। ਝਗੜਾ ਮੁਕੌਣਾ ਪੰਜ ਤੱਤ ਕਾਇਆ ਮਾਟੀ ਖ਼ਾਕੀ ਬਦਨ, ਲੱਖ ਚੁਰਾਸੀ ਗੇੜ ਕਟਾਈਆ। ਅੰਤਮ ਆਤਮ ਪਰਮਾਤਮ ਜੋਤੀ ਜੋਤ ਵਿਚ ਰਚਨ, ਰਚਨਾ ਆਪਣੀ ਦੇ ਵਖਾਈਆ। ਅੱਜ ਦਾ ਕੌਲ ਅੱਗੇ ਦਾ ਬਚਨ, ਪੂਰਾ ਦੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਤੀਂ ਸੁਤਿਆਂ ਘਰ ਸਭ ਕੁਛ ਆਵੇ ਦੱਸਣ, ਰਸਨਾ ਪੁਛਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਖਾਵਣਹਾਰਾ ਘਰ ਵਿਚ ਘਰ, ਜਿਸ ਘਰ ਵਿਚ ਆਪਣਾ ਡੇਰਾ ਲਾਈਆ।
੨੭ ਚੇਤ ਸ਼ਹਿਨਸ਼ਾਹੀ ਸੰਮਤ ੪ ਤਲਵਾੜਾ ਨਰਾਇਣ ਸਿੰਘ ਦੇ ਗ੍ਰਹਿ
ਭਗਤ ਸੁਹੇਲਾ ਹਰਿਜਨ ਮੀਤਾ, ਮਿਤ੍ਰ ਪਿਆਰਾ ਇਕ ਅਖਵਾਇੰਦਾ। ਕਾਇਆ ਮਾਟੀ ਕਰੇ ਠਾਂਡੀ ਸੀਤਾ, ਅਗਨੀ ਤਤ ਬੁਝਾਇੰਦਾ। ਪ੍ਰੇਮ ਪਿਆਰ ਮੁਹੱਬਤ ਦੱਸੇ ਰੀਤਾ, ਪੜਦਾ ਉਹਲਾ ਆਪ ਉਠਾਇੰਦਾ। ਲੇਖਾ ਜਾਣੇ ਜੀਵ ਜੀ ਕਾ, ਜਾਗਰਤ ਜੋਤ ਡਗਮਗਾਇੰਦਾ। ਆਵਣ ਜਾਵਣ ਪੰਧ ਮੁਕਾਏ ਸਾਢੇ ਤਿੰਨ ਹੱਥ ਸੀਂ ਕਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੇ ਰੰਗ ਰੰਗਾਇੰਦਾ। ਝਗੜਾ ਰਹਿਣ ਨਾ ਦੇਵੇ ਊਚਾਂ ਨੀਚਾਂ, ਰਾਓ ਰੰਕ ਇਕੋ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਇੰਦਾ। ਭਗਤ ਜਨਾਂ ਪ੍ਰਭ ਚਾੜ੍ਹੇ ਰੰਗ, ਰੰਗਤ ਆਪਣੀ ਇਕ ਰੰਗਾਈਆ। ਨਾਮ ਨਿਧਾਨ ਵਜਾ ਮਰਦੰਗ, ਸੋਈ ਸੁਰਤ ਆਪ ਉਠਾਈਆ। ਨਿਜ ਆਤਮ ਦੇ ਨਿਝਰ ਰਸ ਅਨੰਦ,
❋
❋
ਸੁਖਸਾਗਰ ਵਿਚ ਸਮਾਈਆ। ਘਰ ਜੋਤ ਪ੍ਰਕਾਸ਼ ਕਰ ਚੰਦ, ਅੰਧ ਅੰਧੇਰਾ ਦਏ ਕਢਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦ, ਪਰਮਾਤਮ ਆਤਮ ਜੋੜ ਜੁੜਾਈਆ । ਮਨ ਕਲਪਨਾ ਰਹੇ ਨਾ ਕੋਇ ਜੰਗ, ਝਗੜਾ ਕੂੜ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੂਰਾ ਸਰਬੰਗ, ਸਚ ਸੰਦੇਸ ਇਕੋ ਇਕ ਸੁਣਾਈਆ। ਜਨ ਭਗਤਾਂ ਪ੍ਰਭ ਹੋਏ ਸਹਾਇਕ, ਜੁਗ ਚੌਕੜੀ ਦਇਆ ਕਮਾਈਆ। ਨਾਮ ਭੰਡਾਰਾ ਅਨਮੁਲ ਕਰੇ ਇਨਾਇਤ, ਬਖ਼ਸ਼ਿਸ਼ ਰਹਿਮਤ ਝੋਲੀ ਪਾਈਆ। ਏਥੇ ਓਥੇ ਦੋ ਜਹਾਨਾਂ ਹੋਏ ਸਹਾਇਕ, ਸਿਰ ਆਪਣਾ ਹੱਥ ਟਿਕਾਈਆ। ਮੁਗਧ ਅੰਜਾਣ ਬਣਾ ਕੇ ਲਾਇਕ, ਬੁੱਧ ਬਿਬੇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਘਰ ਸਾਚਾ ਮੇਲ ਮਿਲਾਈਆ। ਜਨ ਭਗਤਾਂ ਸੋ ਮੇਲੇ ਹਰਿ, ਹਰਿ ਵੱਡਾ ਵਡ ਵਡਿਆਈਆ। ਜਨਮ ਕਰਮ ਭੌ ਚੁਕਾਏ ਭੈ ਡਰ, ਭਵਸਾਗਰ ਪਾਰ ਕਰਾਈਆ। ਪਰਮਾਤਮ ਹੋ ਕੇ ਆਤਮ ਲਏ ਵਰ, ਨਾਰ ਕੰਤ ਸ੍ਰੀ ਭਗਵੰਤ ਆਪਣਾ ਜੋੜ ਜੁੜਾਈਆ। ਸਚ ਦਵਾਰਾ ਏਕੰਕਾਰਾ ਖੋਲ੍ਹ ਦਰ, ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਆਪਣਾ ਆਪ ਖੁਲ੍ਹਾਈਆ। ਅੰਮ੍ਰਿਤ ਬਣਾਏ ਧੁਰ ਦੇ ਸਰ, ਸਰ ਸਰੋਵਰ ਇਕੋ ਇਕ ਪ੍ਰਗਟਾਈਆ। ਜਿਥੇ ਨਾ ਜਨਮੇ ਨਾ ਜਾਏ ਮਰ, ਮਰ ਜੀਵਤ ਰੂਪ ਨਾ ਕੋਇ ਵਟਾਈਆ। ਸੋ ਸਾਹਿਬ ਦਿਆਲਾ ਪੁਰਖ ਅਕਾਲਾ ਭਗਤ ਸੁਹੇਲੇ ਸਾਜਣ ਲਏ ਫੜ, ਚੁਰਾਸੀ ਫਾਸੀ ਵਿਚੋਂ ਬਾਹਰ ਕਢਾਈਆ। ਕਰ ਪ੍ਰਕਾਸ਼ ਬਹੱਤਰ ਨੜ, ਨਾੜੀ ਨਾੜੀ ਡਗਮਗਾਈਆ। ਨਿਰਗੁਣ ਧਾਰ ਅੰਤਰ ਆਤਮ ਫੜਾਏ ਆਪਣਾ ਸ਼ਬਦ ਪੱਲੂ ਲੜ, ਸਾਚੀ ਮੰਜ਼ਲ ਦਏ ਚੜ੍ਹਾਈਆ। ਕਿਰਪਾ ਕਰੇ ਨਰਾਇਣ ਨਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰਾ ਏਕੰਕਾਰਾ ਏਕਾ ਓਹਲਾ ਪੜਦਾ ਦਏ ਉਠਾਈਆ। ਜਨ ਭਗਤਾਂ ਪ੍ਰਭ ਕਰੇ ਸਦਾ ਵੰਡ, ਵਰਭੰਡ ਵੇਖ ਵਖਾਈਆ। ਕੂੜੀ ਕਿਰਿਆ ਦੇਵੇ ਦੰਡ, ਡੰਡਾਵਤ ਬੰਦਨਾ ਇਕ ਸਮਝਾਈਆ। ਸਚ ਪ੍ਰੇਮ ਦਾ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦ, ਸਹਿੰਸਾ ਪਿਛਲਾ ਦਏ ਚੁਕਾਈਆ। ਜੋ ਸਚ ਦਵਾਰਾ ਏਕੰਕਾਰਾ ਆਏ ਲੰਘ, ਬਣ ਕੇ ਪਾਂਧੀ ਰਾਹੀਆ। ਓਸ ਦੀ ਸੇਜ ਸੁਹੰਜਣੀ ਹੋਵੇ ਆਤਮ ਪਲੰਘ, ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਜਿਸ ਸਿੰਘਾਸਣ ਸਚ ਬਿਰਾਜੇ ਪੁਰਖ ਅਬਿਨਾਸ਼ੀ ਧੁਰ ਦਾ ਅਨੰਦ, ਅਨਕ ਕਲਧਾਰੀ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਦੀਨ ਦਿਆਲ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਰਹਿਮਤ ਬਖ਼ਸ਼ਿਸ਼ ਇਕੋ ਘਰ ਵਰਤਾਈਆ।