ਪੁਸਤਕਾਲਾਭਾਗ ੨੧

੨੭ ਚੇਤ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ

ਹਰਿ ਭਗਤ ਦਵਾਰੇ ਆ ਗਿਆ, ਸ਼ਬਦ ਦੀਵਾਨਾ ਮਸਤ। ਦੋ ਜਹਾਨਾਂ ਖੇਲ ਖਿਲਾ ਲਿਆ, ਲੇਖਾ ਜਾਣੇ ਉਦੇ ਅਸਤ। ਬ੍ਰਹਿਮੰਡ ਖੰਡ ਉਠਾ ਲਿਆ, ਹੁਕਮ ਸੰਦੇਸ਼ਾ ਦੇ ਦਸਤ। ਗੁਰ ਅਵਤਾਰ ਪੈਗ਼ੰਬਰ ਪੁਛ ਪੁਛਾ ਲਿਆ, ਨਾਮ ਅਨਮੁਲੀ ਧੁਰ ਦੀ ਵਸਤ। ਪੜਦਾ ਓਹਲਾ ਭੇਵ

❋

❋

ਖੁਲ੍ਹਾ ਲਿਆ, ਲੇਖਾ ਜਾਣ ਕੀਟ ਹਸਤ। ਨਿਰਗੁਣ ਜੋਤ ਧਾਰ ਧਰਮ ਕਮਾ ਲਿਆ, ਜਨ ਭਗਤਾਂ ਬਣ ਸਰਪ੍ਰਸਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਸਾਚਾ ਇਕ ਸੁਹਾ ਲਿਆ, ਸੋਭਾਵੰਤ ਉਪਰ ਅਰਸ਼। ਮਸਤ ਦੀਵਾਨਾ ਆਇਆ ਵਿਚ ਮਸਤੀ, ਮਸਤੀ ਸਭ ਦੀ ਦਏ ਮਿਟਾਈਆ। ਸਚ ਦੁਆਰਾ ਵਸਾ ਇਕ ਬਸਤੀ, ਬਿਸਤਰੇ ਸਭ ਦੇ ਗੋਲ ਕਰਾਈਆ। ਇਕੋ ਪ੍ਰਕਾਸ਼ ਕਰ ਧੁਰ ਦੀ ਹਸਤੀ, ਹਸਦ ਵਾਲਾ ਲੇਖਾ ਦਏ ਮੁਕਾਈਆ। ਭਾਗ ਲਗਾ ਕੇ ਉਪਰ ਧਰਤੀ, ਧਰਨੀ ਧਵਲ ਧੌਲ ਦਏ ਵਡਿਆਈਆ। ਕੂੜੀ ਖੇਲ ਮਿਟਾ ਦੇ ਕਲਜੁਗ ਕਲ ਦੀ, ਕਲ ਕਲਕੀ ਨਾਉਂ ਧਰਾਈਆ। ਕਰ ਖੇਲ ਅਛਲ ਅਛੱਲ ਦੀ, ਲੱਖ ਚੁਰਾਸੀ ਰਿਹਾ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਵਰਤਾਈਆ। ਮਸਤ ਦੀਵਾਨਾ ਪਰਮ ਪੁਰਖ ਪਰਮਾਤਮ, ਮਸਤੀ ਆਪਣੀ ਵਿਚ ਵਡਿਆਈਆ। ਪੜਦਾ ਰਾਜ਼ ਖੋਲ੍ਹ ਕੇ ਬਾਤਨ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਨ ਭਗਤਾਂ ਮੇਲਾ ਕਰ ਕੇ ਅੰਤਰ ਆਤਮ, ਲਹਿਣਾ ਦੇਣਾ ਲੇਖਾ ਦੇਵੇ ਥਾਉਂ ਥਾਈਂਆ। ਨਿਜ ਘਰ ਸਵਾਮੀ ਕਰ ਕੇ ਵਾਸਨ, ਵਾਸਤਾ ਆਪਣੇ ਨਾਲ ਜੁੜਾਈਆ। ਧੁਰ ਦਾ ਦੱਸ ਕੇ ਪੂਜਾ ਪਾਠਣ, ਕਾਇਆ ਪਾਠਸ਼ਾਲਾ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਝਗੜਾ ਮੇਟ ਕੇ ਜ਼ਾਤ ਪਾਤਨ, ਪਤਣ ਕਿਨਾਰਾ ਇਕੋ ਇਕ ਵਖਾਈਆ। ਮਸਤ ਦੀਵਾਨਾ ਫਿਰਿਆ ਆਪਣੀ ਧਾਰ, ਦੋ ਜਹਾਨਾਂ ਖੇਲ ਖਿਲਾਈਆ। ਹੁਕਮ ਵਿਚ ਹੁਕਮ ਸੱਚੀ ਸਰਕਾਰ, ਸ਼ਹਿਨਸ਼ਾਹ ਸ਼ਾਹ ਸੁਲਤਾਨ ਦਿਤਾ ਜਣਾਈਆ। ਬ੍ਰਹਿਮੰਡਾਂ ਖੰਡਾਂ ਕਰ ਖ਼ਬਰਦਾਰ, ਸੰਦੇਸ਼ ਨਰੇਸ਼ ਸਰਬ ਜਣਾਈਆ। ਜਨ ਭਗਤਾਂ ਦੇ ਅਧਾਰ, ਘਰ ਘਰ ਰਿਜ਼ਕ ਰਿਹਾ ਪੁਚਾਈਆ। ਮਾਣ ਵਡਿਆਈ ਦੇ ਕੇ ਵਿਚ ਸੰਸਾਰ, ਸਹਿੰਸੇ ਰੋਗਾਂ ਵਿਚੋਂ ਬਾਹਰ ਕਢਾਈਆ। ਫੜ ਫੜ ਬਾਹੋਂ ਆਇਆ ਤਾਰ, ਤਾਰਨਹਾਰਾ ਦਇਆ ਕਮਾਈਆ। ਪੂਰਨ ਪੁਰਖ ਪੁਰਖੋਤਮ ਪਾਰਬ੍ਰਹਮ ਆਪਣਾ ਕਰ ਵਿਹਾਰ, ਵਿਵਹਾਰੀ ਹੋ ਕੇ ਭੱਜਿਆ ਵਾਹੋ ਦਾਹੀਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਰਿਆ ਖ਼ਬਰਦਾਰ, ਗੁਰ ਅਵਤਾਰ ਪੈਗ਼ੰਬਰ ਨਾਲ ਮਿਲਾਈਆ। ਸਤਿ ਧਰਮ ਦਾ ਸਚ ਜੈਕਾਰ, ਸਤਿ ਸਤਿਵਾਦੀ ਆਪ ਸੁਣਾਈਆ। ਸਚਖੰਡ ਦਾ ਸਚ ਦਰਬਾਰ, ਭਗਤ ਦਵਾਰਾ ਇਕ ਪ੍ਰਗਟਾਈਆ। ਜਿਥੇ ਭਗਤ ਭਗਵਾਨ ਨਾਲ ਮਿਲ ਕੇ ਆਤਮ ਪਰਮਾਤਮ ਪਰਮਾਤਮ ਆਤਮ ਵੇਖਣ ਧਾਰ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਮਸਤ ਦੀਵਾਨਾ ਜਿਸ ਨੂੰ ਕਿਹਾ ਜਗ, ਜਗਜੀਵਣ ਦਾਤਾ ਵਡ ਵਡਿਆਈਆ। ਖੇਲ ਕਰੇ ਸੂਰਾ ਸਰਬਗ, ਅਲਪਗ ਖੋਜ ਖੁਜਾਈਆ। ਦੀਨ ਮਜ਼੍ਹਬ ਤੋੜ ਕੇ ਹੱਦ, ਬੇਹੱਦ ਵਿਚ ਸਮਾਈਆ। ਜਨ ਭਗਤਾਂ ਇਕੋ ਮੰਜ਼ਲ ਦੇ ਕੇ ਪਦ, ਪੈਂਡਾ ਅਗਲਾ ਪਿਛਲਾ ਦਿਤਾ ਮੁਕਾਈਆ। ਇਕੋ ਵਾਰ ਪੜਦਾ ਕੱਜ, ਸਿਰ ਸਭ ਦੇ ਹੱਥ ਟਿਕਾਈਆ। ਵਖਰਾ ਰਿਹਾ ਨਾ ਕੋਇ ਅਲਗ, ਜਨਮ ਜਨਮ ਦੇ ਵਿਛੜੇ ਮੇਲ ਮਿਲਾਈਆ। ਸਚ ਪ੍ਰੇਮ ਦਾ ਬੰਨ੍ਹ ਕੇ ਮੌਲੀ ਤਗ, ਤੰਦ ਆਪਣੇ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਮਸਤ ਦੀਵਾਨਾ ਚਾਰ ਜੁਗ ਦਾ ਲਾਹ ਕੇ ਆਇਆ ਕ਼ਰਜ਼ਾ, ਮਕ਼ਰੂਜ਼ ਹੋ ਕੇ ਆਪਣਾ ਖੇਲ ਖਿਲਾਈਆ। ਜਨ ਭਗਤਾਂ ਹੋਣ ਨਾ ਦਿਤਾ ਹਰਜਾ, ਹਰਜਾਨੇ ਤੋਂ ਪਹਿਲੇ ਹਾਜ਼ਰ ਹੋ ਕੇ ਆਪਣੀ ਦਇਆ ਕਮਾਈਆ।

❋

❋

ਜਨ ਭਗਤ ਬਣਾ ਕੇ ਆਪਣੇ ਵਰਗਾ, ਵਰਗ ਕੂੜਾ ਦਿਤਾ ਤੁੜਾਈਆ। ਮਾਣ ਦਵਾ ਕੇ ਆਪਣੇ ਘਰ ਦਾ, ਘਰ ਘਰ ਵਿਚ ਦਏ ਵਡਿਆਈਆ। ਖੇਲ ਕਰ ਅਗੰਮੇ ਹਰਿ ਦਾ, ਹਰ ਹਿਰਦਾ ਵੇਖ ਵਖਾਈਆ। ਭੇਵ ਖੁਲ੍ਹਾ ਸਾਚੇ ਦਰ ਦਾ, ਦਰ ਦਰਬਾਰ ਦਏ ਦ੍ਰਿੜਾਈਆ। ਜਿਥੇ ਨਰ ਨਰਾਇਣ ਨਿਰਾਕਾਰ ਆਤਮ ਪਰਮਾਤਮ ਵਰਦਾ, ਵਾਸਤਾ ਆਪਣੇ ਨਾਲ ਰਖਾਈਆ। ਨਾ ਜੀਵਤ ਨਾ ਕਦੇ ਮਰਦਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਾਚੀ ਮੰਜ਼ਲ ਆਪੇ ਚੜ੍ਹਦਾ, ਬਣ ਪਾਂਧੀ ਪੰਧ ਮੁਕਾਈਆ। ਜਨ ਭਗਤਾਂ ਪਿਛੇ ਉਹਦਾ ਢੋਲਾ ਆਪੇ ਪੜ੍ਹਦਾ, ਪੜ੍ਹਨ ਲਿਖਣ ਦਾ ਲੇਖਾ ਰਿਹਾ ਮੁਕਾਈਆ। ਜਿਨ੍ਹਾਂ ਉਤੇ ਕਿਰਪਾ ਕਰਦਾ, ਮਿਹਰ ਨਜ਼ਰ ਨੈਣ ਨਾਲ ਤਰਾਈਆ। ਇਸ਼ਨਾਨ ਕਰਾ ਕੇ ਚਰਨ ਧੂੜ ਸਰੋਵਰ ਸਰ ਦਾ, ਸਰਾਸਰ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਮਸਤ ਦੀਵਾਨਾ ਆ ਗਿਆ ਚਾੜ੍ਹ ਕੇ ਰੰਗ, ਰੰਗਤ ਇਕ ਰੰਗਾਈਆ। ਜਨ ਭਗਤਾਂ ਆਸਾ ਮਨਸਾ ਪੂਰੀ ਕਰ ਕੇ ਮੰਗ, ਮੰਗਤਿਆਂ ਝੋਲੀ ਆਇਆ ਭਰਾਈਆ। ਮਾਣ ਵਡਿਆਈ ਦੇ ਕੇ ਵਿਚ ਵਰਭੰਡ, ਬ੍ਰਹਿਮੰਡ ਖੰਡ ਪਾਰ ਲੰਘਾਈਆ। ਨਾਤਾ ਰਿਹਾ ਨਾ ਜੇਰਜ ਅੰਡ, ਉਤਭੁਜ ਸੇਤਜ ਡੇਰਾ ਢਾਹੀਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦ, ਸ਼ਹਿਨਸ਼ਾਹ ਹੋ ਕੇ ਜੋੜ ਜੁੜਾਈਆ। ਸਚ ਦੁਆਰਾ ਆਇਆ ਲੰਘ, ਸਚ ਪਲੰਘ ਸੋਭਾ ਪਾਈਆ । ਇਹ ਖੇਲ ਸੂਰਾ ਸਰਬੰਗ, ਹਰਿ ਕਰਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਖ਼ੁਸ਼ੀ ਕਰਾਏ ਬੰਦ ਬੰਦ, ਬੰਦਨਾ ਬੰਦਗੀ ਵਿਚ ਆਪਣੀ ਇਕ ਸਮਝਾਈਆ।

੧ ਵਿਸਾਖ ਸ਼ਹਿਨਸ਼ਾਹੀ ਸੰਮਤ ੪ ਪਿੰਡ ਮੈਣੀਆਂ ਜ਼ਿਲਾ ਅੰਮ੍ਰਿਤਸਰ ਗੁਰਦਿਆਲ ਸਿੰਘ ਦੇ ਗ੍ਰਹਿ

ਚੇਤ ਕਹੇ ਮੈਂ ਕੀਤਾ ਅੰਤ ਅਖ਼ੀਰ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ। ਮੈਂ ਤਕਦਾ ਰਿਹਾ ਸ਼ਾਹ ਹਕੀਰ, ਹਰ ਘਟ ਅੰਤਰ ਖੋਜ ਖੁਜਾਈਆ। ਵੇਖਦਾ ਰਿਹਾ ਸ਼ਹਿਨਸ਼ਾਹ ਫ਼ਕੀਰ, ਚਾਰ ਕੁੰਟ ਦਹਿ ਦਿਸ਼ਾ ਧਿਆਨ ਲਗਾਈਆ। ਇਕ ਆਵਾਜ਼ ਦਿਤੀ ਕਬੀਰ, ਸੰਦੇਸੇ ਵਿਚ ਸੁਣਾਈਆ। ਉਠ ਵੇਖ ਲਾਤਸਵੀਰ, ਜਿਸ ਦਾ ਨੂਰ ਜੋਤ ਰੁਸ਼ਨਾਈਆ। ਸ਼ਬਦ ਖੰਡਾ ਫੜ ਸ਼ਮਸ਼ੀਰ, ਸ਼ਰਅ ਸ਼ਰੀਅਤ ਰਿਹਾ ਤੁੜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਕਰ ਦਿਲਗੀਰ, ਚਾਰੋਂ ਕੁੰਟ ਹੁਕਮ ਵਰਤਾਈਆ। ਸਾਂਤਕ ਰਹੇ ਨਾ ਕੋਇ ਧੀਰ, ਧੀਰਜ ਧਰਮ ਨਾ ਕੋਇ ਵਡਿਆਈਆ। ਕੂੜ ਕੁੜਿਆਰਾ ਦਿਸੇ ਖ਼ਮੀਰ, ਖ਼ਾਲਸ ਰੰਗ ਨਾ ਕੋਇ ਰੰਗਾਈਆ। ਜਿਸ ਨੇ ਸਤਿਜੁਗ ਸਾਚਾ ਕਰਨਾ ਤਾਮੀਰ, ਤਮਅ ਤਮੰਨਾ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਰੰਗ ਦਏ ਰੰਗਾਈਆ। ਚੇਤ ਕਹੇ ਮੇਰਾ ਪੰਧ ਰਿਹਾ ਮੁਕ, ਆਪਣਾ ਪੰਧ ਮੁਕਾਈਆ। ਮੈਂ ਬੋਲਾਂ ਧੁਰ ਦੀ ਤੁਕ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਗਾਈਆ। ਪੁਰਖ ਅਬਿਨਸ਼ੀ ਮਿਹਰਵਾਨ ਹੋ ਕੇ ਮੇਟੇ ਸ੍ਰਿਸ਼ਟ ਸਬਾਈ ਦੁੱਖ, ਦਰਦੀਆਂ ਦਰਦ ਵੰਡਾਈਆ। ਜਨ ਭਗਤਾਂ ਸੁਫ਼ਲ ਕਰਾਏ ਜਨਣੀ ਕੁੱਖ, ਸਵੱਛ ਸਰੂਪੀ ਹੋਏ ਸਹਾਈਆ। ਸੰਤ ਸੁਹੇਲੇ ਉਠਾਵੇ ਆਪਣੇ ਸੁਤ, ਅਪਰਾਧੀ ਰਹਿਣ ਕੋਇ ਨਾ ਪਾਈਆ। ਕਿਰਪਾ ਕਰੇ ਅਬਿਨਾਸ਼ੀ ਅਚੁਤ, ਚੇਤਨ ਸਭ ਨੂੰ ਦਏ ਕਰਾਈਆ। ਜੋ ਆਤਮ ਧਾਰ ਪਰਮਾਤਮ

❋

❋

ਨਾਲੋਂ ਗਈ ਤੁੱਟ, ਤੁੱਟਿਆਂ ਲਏ ਮਿਲਾਈਆ। ਮਾਨਸ ਜਨਮ ਭਾਗ ਨਾ ਜਾਏ ਨਿਖੁਟ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਦਏ ਚੁਕਾਈਆ। ਚੇਤ ਕਹੇ ਮੇਰਾ ਪੂਰਾ ਹੋਇਆ ਪੰਧ, ਪਾਂਧੀ ਹੋ ਕੇ ਸੇਵ ਕਮਾਈਆ। ਅੰਤਮ ਪੜ੍ਹ ਕੇ ਇਕੋ ਛੰਦ, ਤੂੰ ਮੇਰਾ ਮੈਂ ਤੇਰਾ ਖ਼ੁਸ਼ੀ ਮਨਾਈਆ। ਅੱਗੇ ਹੋਰ ਅਗੰਮੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਕਿਰਪਾ ਕਰ ਸੂਰੇ ਸਰਬੰਗ, ਸ਼ਾਹ ਪਾਤਸ਼ਾਹ ਤੇਰੀ ਸ਼ਰਨਾਈਆ। ਕਲਜੁਗ ਕੂੜੀ ਕਿਰਿਆ ਮੇਟ ਅੰਧੇਰਾ ਅੰਧ, ਸਤਿਜੁਗ ਸਾਚਾ ਚੰਦ ਕਰ ਰੁਸ਼ਨਾਈਆ। ਦੀਨ ਮਜ਼੍ਹਬ ਦੀ ਰਹੇ ਕੋਈ ਨਾ ਕੰਧ, ਭਾਂਡਾ ਭਰਮ ਦੇਣਾ ਭੰਨਾਈਆ। ਚਾਰ ਵਰਨ ਅਠਾਰਾਂ ਬਰਨ ਲਗੌਣਾ ਅੰਗ, ਅੰਗੀਕਾਰ ਆਪ ਅਖਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰੇ ਬਖ਼ਸ਼ ਇਕ ਅਨੰਦ, ਅਨਰਸ ਰਸ ਧੁਰ ਦਾ ਦੇ ਵਖਾਈਆ।

੧ ਵਿਸਾਖ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ

ਹਾਜ਼ਰ ਹੋ ਕੇ ਵੇਖਣ ਪੈਗ਼ੰਬਰ ਗੁਰ ਅਗਤਾਰ, ਸਚ ਦੁਆਰੇ ਸੋਭਾ ਪਾਈਆ। ਵੇਖੋ ਖੇਲ ਅਗੰਮੀ ਹਰਿ ਨਿਰੰਕਾਰ, ਕਰਨੀ ਦਾ ਕਰਤਾ ਕ਼ੁਦਰਤ ਦਾ ਮਾਲਕ ਆਪ ਕਰਾਈਆ। ਜਿਸ ਦਾ ਰਾਹ ਤਕਦੇ ਰਹੇ ਸਦਾ ਜੁਗ ਚਾਰ, ਚੌਕੜੀ ਬਿਨ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਸਚ ਸੰਦੇਸ਼ਾ ਦੇਂਦੇ ਗਏ ਅਪਾਰ, ਸਿਫ਼ਤਾਂ ਵਿਚ ਢੋਲੇ ਰਾਗਾਂ ਨਾਦਾਂ ਵਿਚ ਗਾਈਆ। ਸੋ ਸਾਹਿਬ ਸੁਆਮੀ ਅੰਤਰਜਾਮੀ ਹੋਇਆ ਖ਼ਬਰਦਾਰ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਪੜਦਾ ਦਏ ਉਠਾਈਆ। ਜਿਸ ਨੇ ਲਹਿਣਾ ਦੇਣਾ ਚੁਕੌਣਾ ਚਾਰ ਲੱਖ ਬੱਤੀ ਹਜ਼ਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਸਚ ਦੁਆਰੇ ਬਹਿ ਬਹਿ ਹੱਸੇ, ਹਸਤੀ ਤੱਕਣ ਬੇਪ੍ਰਵਾਹੀਆ। ਖੇਲ ਤੱਕਣ ਪੁਰਖ ਸਮਰਥੇ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਚਲੋ ਵੇਖੀਏ ਆਪਣੀ ਨਿਰਗੁਣ ਧਾਰ ਅੱਖੇ, ਸਰਗੁਣ ਤਤ ਵਜੂਦ ਨਜ਼ਰ ਕੋਇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਜੀਵ ਜੰਤ ਕਿਸੇ ਨਾ ਲੱਭੇ, ਨਵ ਨੌ ਚਾਰ ਪਰਦਾ ਨਾ ਕੋਇ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਹੁਕਮ ਸੰਦੇਸ਼ੇ ਸੱਦੇ, ਧੁਰ ਸੰਦੇਸਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੋ ਖੇਲ ਅਵੱਲਾ, ਹਰਿ ਕਰਤਾ ਆਪ ਕਰਾਈਆ। ਜਿਸ ਨੂੰ ਕਹਿੰਦੇ ਆਏ ਨੂਰ ਅਲਾਹੀ ਅੱਲਾ, ਵਾਹਦ ਜਲਵਾਗਰ ਖ਼ੁਦਾਈਆ। ਜਿਸ ਦਾ ਸਚਖੰਡ ਦੁਆਰੇ ਫੜਦੇ ਰਹੇ ਪੱਲਾ, ਜੋਤੀ ਜਾਤਾ ਪੁਰਖ ਬਿਧਾਤਾ ਇਕ ਅਖਵਾਈਆ। ਜੋ ਵਸਣਹਾਰਾ ਜਲਾਂ ਥਲਾਂ, ਮਹੀਅਲ ਆਪਣਾ ਰੰਗ ਰੰਗਾਈਆ। ਜਿਸ ਨੇ ਸਤਿਜੁਗ ਤਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੈਗ਼ੰਬਰ ਘੱਲਾ, ਤਨ ਵਜੂਦ ਬਣ ਮਹਿਬੂਬ ਕਲਮਾ ਹਕ ਹਕ਼ੀਕ਼ਤ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਅਛਲ ਅਛੇਦਾ ਪੜਦਾ ਉਹਲਾ ਆਪ ਚੁਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੋ ਬਿਨਾ ਅੱਖਾਂ ਅਗੰਮ

❋

❋

ਨਜ਼ਾਰਾ, ਨਜ਼ਰੀਆ ਹਰਿਜੂ ਰਿਹਾ ਬਦਲਾਈਆ। ਲਹਿਣਾ ਦੇਣਾ ਪੂਰ ਕਰ ਗੁਰੂ ਅਵਤਾਰਾ, ਪੈਗ਼ੰਬਰਾਂ ਝੋਲੀ ਰਿਹਾ ਭਰਾਈਆ। ਧੁਰ ਦਾ ਹੁਕਮ ਦੇ ਸ਼ਬਦ ਅਗੰਮੀ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਅੱਖ ਖੁਲ੍ਹਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖੋ ਵਾਰੋ ਵਾਰਾ, ਵਾਰਸ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਇਆ ਧੁੰਦੂਕਾਰਾ, ਧੂੰਆਂਧਾਰ ਨਾ ਕੋਇ ਮਿਟਾਈਆ। ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਨਿਰਵੈਰ ਨਿਰਾਕਾਰ ਨਿਰੰਕਾਰ ਇਕੋ ਇਕ ਸੁਣਾਈਆ। ਸੁਣੋ ਸੰਦੇਸ਼ਾ ਅਗੰਮ ਅਥਾਹ, ਹਰਿ ਕਰਤਾ ਆਪ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਪੜਦਾ ਲਓ ਲਾਹ, ਓਹਲਾ ਰਹਿਣ ਕੋਇ ਨਾ ਪਾਈਆ। ਲੋਕਮਾਤ ਕਰੋ ਧਿਆਂ, ਬਿਨ ਅੱਖਾਂ ਅੱਖ ਉਠਾਈਆ। ਆਪਣੇ ਆਪਣੇ ਲਓ ਬਚਾ, ਬਚਪਨ ਆਪਣੇ ਨਾਲ ਸਮਝਾਈਆ। ਇਸ਼ਾਰੇ ਨਾਲ ਦਿਓ ਸਮਝਾ, ਕਵਣ ਗੁਰਮੁਖ ਸੋਭਾ ਪਾਈਆ। ਕਵਣ ਬੈਠਾ ਰੰਗ ਚੜ੍ਹਾ, ਅੰਤਰ ਆਤਮ ਵੱਜੀ ਵਧਾਈਆ। ਕਿਸ ਦੇ ਬਣੋ ਤੁਸੀਂ ਗੁਆਹ, ਸ਼ਹਾਦਤ ਇਕੋ ਵਾਰ ਭੁਗਤਾਈਆ। ਅੱਗੇ ਲੇਖਾ ਰਹੇ ਨਾ ਰਾ, ਰਾਓ ਰੰਕ ਦਾ ਝਗੜਾ ਦੇਣਾ ਗੁਆਈਆ। ਦੀਨ ਦੁਨੀ ਤੋਂ ਪੱਲੂ ਲਓ ਛੁਡਾ, ਨਾਤਾ ਤੁੱਟੇ ਕੂੜ ਲੋਕਾਈਆ। ਸਦਾ ਲਈ ਮੇਰੀ ਜੋਤ ਵਿਚ ਜਾਓ ਸਮਾ, ਜੋਤੀ ਜੋਤ ਡੇਰਾ ਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੇਰੇ ਚਰਨ ਪਨਾਹ, ਸਹਾਰਾ ਇਕੋ ਇਕ ਦ੍ਰਿੜਾਈਆ। ਅਸੀਂ ਕੀਤੀ ਹੱਕ ਸਲਾਹ, ਹਕ਼ੀਕ਼ਤ ਵਿਚ ਸਮਝਾਈਆ। ਪੂਰਬ ਲਹਿਣਾ ਦੇ ਚੁਕਾ, ਲਹਿਣਾ ਅਵਰ ਰਹੇ ਨਾ ਰਾਈਆ। ਤੂੰ ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਇਕ ਖ਼ੁਦਾ, ਖ਼ਾਦਮ ਹੋ ਕੇ ਤੇਰੇ ਅੱਗੇ ਸੀਸ ਝੁਕਾਈਆ। ਦਰ ਦਰਵੇਸ਼ ਦਰੇ ਦਰਬਾਰ ਮੰਗਣ ਦੁਆ, ਨਿਉਂ ਨਿਉਂ ਲਾਗਣ ਪਾਈਂਆ । ਤੇਰਾ ਨੂਰ ਜ਼ਹੂਰ ਅਲਾਹ, ਆਲਮੀਨ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦਵਾਰਾ ਇਕ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰੋ ਸੁਣੋ ਹਦੀਸਾ ਹੱਕ, ਹਰਿ ਕਰਤਾ ਆਪ ਜਣਾਈਆ। ਅੱਗੇ ਸ਼ਿਕਵਾ ਰਹੇ ਨਾ ਸ਼ੱਕ, ਸ਼ਰੀਕਤ ਦੇਣੀ ਗੁਆਈਆ। ਦੀਨ ਮਜ਼੍ਹਬ ਤੋੜਨੀ ਹੱਦ, ਹਦੂਦ ਇਕੋ ਲੈਣੀ ਬਣਾਈਆ। ਨੂਰੀ ਜੋਤ ਧਾਰ ਦੀ ਬਣੀ ਯੱਦ, ਦੂਜੀ ਵੰਡ ਨਾ ਕੋਇ ਵੰਡਾਈਆ। ਦੀਨ ਮਜ਼੍ਹਬ ਦਾ ਖਹਿੜਾ ਦਿਓ ਛਡ, ਅੱਗੇ ਹੋਏ ਨਾ ਕੋਇ ਸਹਾਈਆ । ਪਿਛਲੀ ਕੀਤੀ ਚਾਰ ਜੁਗ ਦੀ ਅੱਗੇ ਹੋਣੀ ਰੱਦ, ਹੁਕਮ ਚਲੇ ਧੁਰਦਰਗਾਹੀਆ। ਸਚ ਪ੍ਰੀਤ ਵਿਚ ਸਭ ਨੇ ਜਾਣਾ ਬੱਝ, ਪੱਲੂ ਸਕੇ ਨਾ ਕੋਇ ਛੁਡਾਈਆ। ਇਕੋ ਨਾਮ ਜੈਕਾਰਾ ਏਕੰਕਾਰਾ ਬੋਲਣਾ ਗੱਜ, ਗਹਿਰ ਗੰਭੀਰ ਬੇਨਜ਼ੀਰ ਧੁਰ ਸੰਦੇਸ਼ਾ ਦੇਣਾ ਦ੍ਰਿੜਾਈਆ । ਨਾਮ ਨਿਧਾਨਾ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਦੋ ਜਹਾਨਾਂ ਸੁਣਾਏ ਛੰਦ, ਢੋਲਾ ਇਕੋ ਇਕ ਅਲਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਪ੍ਰਗਟਾਈਆ। ਸਾਚਾ ਹੁਕਮ ਦੇ ਕਰਤਾਰ, ਕਰਨੀ ਦੇ ਕਰਤੇ ਦੇ ਵਡਿਆਈਆ। ਸਾਰੇ ਝੁਕਣ ਗੁਰੂ ਅਵਤਾਰ, ਪੈਗ਼ੰਬਰ ਸੀਸ ਨਿਵਾਈਆ। ਤੇਰਾ ਧੁਰ ਦਾ ਇਕ ਦਰਬਾਰ, ਦਰਗਾਹ ਸਾਚੀ ਸੋਭਾ ਪਾਈਆ। ਤੇਰੀ ਜੋਤ ਜਗੇ ਅਪਾਰ, ਅਪਰੰਪਰ ਸਵਾਮੀ ਤੇਰਾ ਨੂਰ ਨੂਰ ਰੁਸ਼ਨਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ, ਸਚਖੰਡ ਨਿਵਾਸੀ

❋

❋

ਸੋਭਾ ਪਾਈਆ। ਹਉਂ ਸੇਵਕ ਖ਼ਿਦਮਤਗਾਰ, ਖ਼ਾਦਮ ਦਰ ਤੇਰੇ ਅਲਖ ਜਗਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਖਿਆ ਵਿਚ ਸੰਸਾਰ, ਸੰਸਾਰੀ ਹੋ ਕੇ ਸੇਵ ਕਮਾਈਆ। ਅੰਤਮ ਗਏ ਹਾਰ, ਹਿਰਦੇ ਕਰੇ ਨਾ ਕੋਇ ਸਫ਼ਾਈਆ। ਤੇਰਾ ਹੁਕਮ ਹੋਇਆ ਦੁਸ਼ਵਾਰ, ਦੁਸ਼ਮਨ ਦਰ ਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਰਹੀ ਕੋਇ ਨਾ ਹਿੰਮਤ, ਹੌਸਲਾ ਨਜ਼ਰ ਕੋਇ ਨਾ ਆਈਆ। ਸਾਚੀ ਸਮਝੇ ਕੋਈ ਨਾ ਸਿੰਮਤ, ਦਰ ਗ੍ਰਹਿ ਨਾ ਕੋਇ ਖੁਲ੍ਹਾਈਆ। ਜਿਧਰ ਵੇਖੀਏ ਇਕ ਦੂਜੇ ਦੇ ਨਿੰਦਕ, ਸਤਿ ਸਚ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਦਰ ਮੰਗਤੇ, ਮਾਂਗਤ ਝੋਲੀ ਡਾਹੀਆ। ਗੜ੍ਹ ਤੋੜ ਦੇ ਹਉਮੇ ਹੰਗਤੇ, ਹੰ ਬ੍ਰਹਮ ਦੇ ਸਮਝਾਈਆ। ਕਲਜੁਗ ਜੀਵ ਸਾਨੂੰ ਨਾ ਮੰਨਦੇ, ਮਨ ਕਲਪਣਾ ਵਿਚ ਕੁਰਲਾਈਆ। ਹੁਕਮ ਭੁੱਲ ਗਏ ਗੁਜਰੀ ਚੰਨ ਦੇ, ਚਾਰੋਂ ਕੁੰਟ ਅੰਧੇਰਾ ਛਾਈਆ। ਰੂਪ ਨਜ਼ਰ ਨਾ ਆਵੇ ਕਿਸੇ ਸਾਚੇ ਜਨ ਦੇ, ਜਣੇਂਦੀ ਦਿਸੇ ਕੋਇ ਨਾ ਮਾਈਆ । ਵਿਕਾਰੀ ਭਾਂਡੇ ਹੋਏ ਮਾਟੀ ਚੰਮ ਦੇ, ਚੰਮ ਦ੍ਰਿਸ਼ਟੀ ਨਾ ਕੋਇ ਬਦਲਾਈਆ। ਵਣਜਾਰੇ ਹੋਏ ਹਰਖ਼ ਗ਼ਮ ਦੇ, ਕੂੜੀ ਕਿਰਿਆ ਨਾਲ ਦੁਹਾਈਆ। ਤੇਰਾ ਦਵਾਰਾ ਕੋਈ ਨਾ ਲੰਘਦੇ, ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਅੰਤ ਅਖ਼ੀਰ, ਆਖ਼ਰ ਦਈਏ ਜਣਾਈਆ। ਸਾਡੀ ਚਲੇ ਨਾ ਕੋਇ ਤਦਬੀਰ, ਤਕ਼ਦੀਰ ਸਕੇ ਨਾ ਕੋਇ ਮਿਟਾਈਆ। ਚਾਰ ਕੁੰਟ ਹੋਇਆ ਖ਼ਮੀਰ, ਖ਼ਾਲਸ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਦਿਲਗੀਰ, ਧੀਰਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਉਠਾ ਦੇ ਠਾਕਰ, ਗੁਰ ਅਵਤਾਰ ਪੈਗ਼ੰਬਰ ਧਿਆਨ ਲਗਾਈਆ। ਕਲਜੁਗ ਭਵਰੀ ਵੇਖ ਡੂੰਘਾ ਸਾਗਰ, ਨਵ ਨੌ ਚਾਰ ਖੋਜ ਖੁਜਾਈਆ। ਗੁਰ ਅਵਤਾਰ ਪੈਗ਼ੰਬਰ ਮਿਲੇ ਕਿਸੇ ਨਾ ਆਦਰ, ਅਦਲੀ ਅਦਲ ਨਾ ਕੋਇ ਕਮਾਈਆ। ਝਗੜਾ ਪਿਆ ਸਾਢੇ ਤਿੰਨ ਹੱਥ ਕਾਇਆ ਮਾਟੀ ਗਾਗਰ, ਗਹਿਰ ਗੰਭੀਰ ਮੇਲ ਨਾ ਕੋਇ ਮਿਲਾਈਆ। ਸਾਚਾ ਵਣਜ ਕਰੇ ਨਾ ਕੋਇ ਸੌਦਾਗਰ, ਅਮੋਲਕ ਵਸਤ ਹੱਥ ਨਾ ਕੋਇ ਫੜਾਈਆ। ਤੇਰਾ ਖੇਲ ਕਰੀਮ ਕ਼ਾਦਰ, ਕ਼ੁਦਰਤ ਦੇ ਮਾਲਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲੈਣਾ ਮਿਲਾਈਆ। ਪੁਰਖ ਅਕਾਲ ਕਹੇ ਸੁਣੋ ਅਵਤਾਰ ਗੁਰੂ ਪੈਗ਼ੰਬਰ ਸ਼ਹਿਜ਼ਾਦੇ, ਸ਼ਹਿਨਸ਼ਾਹ ਹੋ ਕੇ ਦਿਆਂ ਜਣਾਈਆ। ਕਿਉਂ ਤੁਸਾਂ ਸਾਫ਼ ਨਹੀਂ ਕੀਤੇ ਸ੍ਰਿਸ਼ਟੀ ਵਾਲੇ ਇਰਾਦੇ, ਇਰਾਦਾ ਆਪਣਾ ਦਿਓ ਜਣਾਈਆ। ਕਿਉਂ ਨਾ ਦੁਰਮਤ ਮੈਲ ਧੋਤੇ ਦਾਗ਼ੇ, ਪਤਤ ਪੁਨੀਤ ਕਰਾਈਆ। ਕਿਉਂ ਹੰਸ ਬੁੱਧੀ ਹੋਈ ਕਾਗੇ, ਕਾਗ ਵਾਂਗ ਕੁਰਲਾਈਆ। ਕਿਉਂ ਨਾ ਆਤਮ ਪਰਮਾਤਮ ਲਡਾ ਲਏ ਲਾਡੇ, ਬ੍ਰਹਮ ਪਾਰਬ੍ਰਹਮ ਮਿਲਾਈਆ। ਕਿਉਂ ਨਾ ਵਸੇ ਅੰਦਰ ਵੜ ਕੇ ਲਾਗੇ, ਲਾਗਤ ਨਾ ਮੂਲ ਚੁਕਾਈਆ। ਗੁਰ ਅਵਤਾਰ ਪੈਗ਼ੰਬਰੋ ਕਿਉਂ ਮੁਰੀਦਾਂ ਸਿੱਖਾਂ ਵਾਸਤੇ ਨਹੀਂ ਜਾਗੇ, ਗ਼ਫ਼ਲਤ ਵਿਚ ਆਪਣਾ ਵਕ਼ਤ ਲੰਘਾਈਆ। ਕਿਉਂ ਦਰ ਦੁਆਰੇ ਮੇਰੇ ਆਏ ਭਾਜੇ, ਭਜਨ ਬੰਦਗੀ ਮਾਤ ਦ੍ਰਿੜਾਈਆ। ਕਿਉਂ ਨਾ ਅੰਤਰ ਅਨਹਦ ਨਾਦ ਵਜਾਏ ਨਾਦੇ, ਮੈਨੂੰ ਦਿਓ ਜਣਾਈਆ।

❋

❋

ਕਿਉਂ ਸੁਣਾਉਂਦੇ ਆਏ ਸਿਫ਼ਤਾਂ ਵਾਲੇ ਰਾਗੇ, ਸ਼ਾਹਰਗ ਤੋਂ ਉਤੇ ਦਰਸ ਨਾ ਕੋਇ ਵਖਾਈਆ। ਕਿਉਂ ਖੜਕਾਉਂਦੇ ਆਏ ਢਾਡੇ, ਭੇਵ ਅਭੇਦਾ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਕਿਉਂ ਨਾ ਖੁਲ੍ਹੀ ਤੁਹਾਥੋਂ ਸੁਰਤੀ, ਸੂਰਤ ਸਚ ਨਾ ਕੋਇ ਦ੍ਰਿੜਾਈਆ। ਕਿਉਂ ਨਾ ਧਾਰ ਦੱਸੀ ਧੁਰ ਦੀ, ਧੁਰ ਮਸਤਕ ਲੇਖ ਬਣਾਈਆ। ਗੋਬਿੰਦ ਕਿਹਾ ਮੈਨੂੰ ਯਾਦ ਆ ਗਈ ਅਨੰਦ ਪੁਰ ਦੀ, ਪੁਰੀਆਂ ਲੋਆਂ ਤੋਂ ਬਾਹਰ ਸਮਝਾਈਆ। ਪੁਰਖ ਅਕਾਲ ਮੈਨੂੰ ਸ੍ਰਿਸ਼ਟੀ ਵਖਾਈ ਰੁੜ੍ਹਦੀ, ਮਲਾਹ ਨਜ਼ਰ ਕੋਇ ਨਾ ਆਈਆ। ਵਡਿਆਈ ਦਿਸੀ ਨਾ ਕਿਸੇ ਪੀਰ ਗੁਰ ਦੀ, ਅਵਤਾਰ ਸੰਗ ਨਾ ਕੋਇ ਨਿਭਾਈਆ। ਦਰੋਹੀ ਵੇਖੀ ਠਗ ਚੋਰ ਦੀ, ਹੰਕਾਰ ਵਿਕਾਰ ਵਿਚ ਲੜਾਈਆ। ਓਸ ਵੇਲੇ ਮੈਂ ਬੇਨੰਤੀ ਕੀਤੀ ਆਪਣੀ ਲੋੜ ਦੀ, ਪੁਰਖ ਅਕਾਲ ਦਿਤਾ ਜਣਾਈਆ। ਜਿਸ ਵੇਲੇ ਖੇਲ ਹੋਣੀ ਅੰਧ ਘੋਰ ਦੀ, ਸਾਚਾ ਨੂਰ ਨਾ ਕੋਇ ਰੁਸ਼ਨਾਈਆ। ਲੜੀ ਰਹਿਣੀ ਨਹੀਂ ਸਤਿ ਧਰਮ ਡੋਰ ਦੀ, ਟੁੱਟੀ ਗੰਢ ਨਾ ਕੋਇ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਜਣਾਈਆ। ਗੋਬਿੰਦ ਕਹੇ ਮੈਂ ਮੰਗਿਆ ਕੀ, ਭੇਵ ਅਭੇਦ ਜਣਾਈਆ। ਪੁਰਖ ਅਕਾਲ ਜਿਸ ਵੇਲੇ ਸ੍ਰਿਸ਼ਟੀ ਤੇਰੀ ਚਾਰ ਜੁਗ ਦੀ ਭੁੱਲੀ ਲੀਹ, ਰਸਤਾ ਹੱਕ ਨਾ ਕੋਇ ਵਖਾਈਆ। ਪਿਆਰ ਰਿਹਾ ਨਾ ਮਾਤਾ ਪਿਤਾ ਪੁੱਤਰ ਧੀ, ਸੱਜਣ ਸੈਣ ਸੰਗ ਨਾ ਕੋਇ ਨਿਭਾਈਆ। ਓਸ ਵੇਲੇ ਸੰਮਤ ਹੋਣਾ ਜਗਤ ਸ਼ਹਾਦਤ ਵਾਲਾ ਵੀਹ, ਦੂਆ ਸਿਫ਼ਰਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ । ਗੋਬਿੰਦ ਕਹੇ ਮੈਂ ਸੀਸ ਦਿਤਾ ਝੁਕਾ, ਨੇਤਰ ਨੈਣ ਬੰਦ ਕਰਾਈਆ। ਪੁਰਖ ਅਕਾਲ ਬੇਪ੍ਰਵਾਹ, ਕੀ ਤੇਰੀ ਵਡਿਆਈਆ। ਬਿਨ ਅੱਖਰਾਂ ਦੇ ਸਮਝਾ, ਧੁਰ ਦਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਪੁਰਖ ਅਕਾਲ ਕਿਹਾ ਸੁਣ ਗੋਬਿੰਦ ਸਚ ਦੁਲਾਰ, ਦੂਲ੍ਹੇ ਦਿਆਂ ਜਣਾਈਆ। ਮੇਰਾ ਖੇਲ ਸਦਾ ਜੁਗ ਚਾਰ, ਜੁਗ ਚੌਕੜੀ ਵੱਜੇ ਵਧਾਈਆ। ਸੇਵਾ ਕਰਨ ਪੈਗ਼ੰਬਰ ਅਵਤਾਰ, ਗੁਰ ਗੁਰ ਭੱਜਣ ਵਾਹੋ ਦਾਹੀਆ। ਤੂੰ ਹੋਣਾ ਖ਼ਬਰਦਾਰ, ਸੰਦੇਸਾ ਇਕ ਅਲਾਈਆ। ਜਿਸ ਨੂੰ ਸਮਝ ਵਿਚ ਕਰੇ ਨਾ ਕੋਇ ਵਿਚਾਰ, ਵੰਡਣ ਵੰਡ ਨਾ ਕੋਇ ਵੰਡਾਈਆ। ਚਰਨ ਧੂੜੀ ਲਾ ਛਾਰ, ਮਸਤਕ ਟਿੱਕਾ ਇਕ ਰਮਾਈਆ। ਫਿਰ ਲਹਿਣਾ ਦੱਸਾਂ ਜਗਤ ਸੰਸਾਰ, ਭਗਵਨ ਹੋ ਕੇ ਭੇਵ ਖੁਲ੍ਹਾਈਆ। ਤੇਰਾ ਜੀਵਣ ਜਿਸਮ ਵਾਲਾ ਦਿਨ ਚਾਰ, ਅੰਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਸੁਣਾਈਆ। ਸਾਚਾ ਹੁਕਮ ਇਕ ਸੁਣਾਵਾਂਗਾ। ਗੋਬਿੰਦ, ਅਗੰਮੜਾ ਭੇਵ ਖੁਲ੍ਹਾਵਾਂਗਾ। ਬਿਨ ਰਸਨਾ ਜਿਹਵਾ ਬੱਤੀ ਦੰਦ ਗਾਵਾਂਗਾ। ਤੈਥੋਂ ਛੁਡਾ ਕੇ ਪੁਰੀ ਅਨੰਦ, ਅਨੰਦ ਆਪਣਾ ਇਕ ਪ੍ਰਗਟਾਵਾਂਗਾ। ਤੇਰੇ ਬੰਸ ਸਰਬੰਸ ਦੀ ਕਰ ਕੇ ਵੰਡ, ਵੰਡਣ ਆਪਣੀ ਇਕ ਜਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਆਪਣਾ ਹੱਥ ਟਿਕਾਵਾਂਗਾ। ਗੋਬਿੰਦ ਕਿਹਾ ਪ੍ਰਭ ਪੁਰੀ ਅਨੰਦ ਦੀ ਨਹੀਂ ਲੋੜ, ਲੋੜੀਂਦਾ ਸੱਜਣ ਵੇਖ ਵਖਾਈਆ। ਮੈਨੂੰ ਆਪਣੇ ਨਾਲ ਜੋੜ, ਜੋੜੀ ਦੋ ਜਹਾਨ ਬਣਾਈਆ। ਆਦਿ ਅੰਤ ਨਿਭਾਵੀਂ ਤੋੜ, ਲੱਗੀ ਪ੍ਰੀਤ ਨਾ ਕੋਇ ਤੁੜਾਈਆ। ਜਿਸ ਵੇਲੇ ਕਲਜੁਗ ਅੰਧੇਰਾ ਹੋਵੇ ਘੋਰ, ਚਾਰ ਕੁੰਟ ਨੂਰ ਨਾ ਕੋਇ ਚਮਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਪਾਵੇ ਸ਼ੋਰ,

❋

❋

ਕਲਪਣਾ ਮਨ ਵਿਚ ਕੁਰਲਾਈਆ। ਓਸ ਵੇਲੇ ਗੁਰ ਅਵਤਾਰ ਪੈਗ਼ੰਬਰਾਂ ਤੇਰੀ ਪੈਣੀ ਲੋੜ, ਦੂਜਾ ਨਜ਼ਰ ਕੋਇ ਨਾ ਆਈਆ। ਸਾਧਾਂ ਸੰਤਾਂ ਦੇ ਅੰਦਰ ਵੜ ਜਾਣੇ ਚੋਰ, ਚੋਰੀ ਚੋਰੀ ਧਨ ਲੈਣ ਚੁਰਾਈਆ। ਸ਼ਾਹ ਪਾਤਸ਼ਾਹ ਹੋ ਜਾਣ ਹਰਾਮਖ਼ੋਰ, ਹਿਰਦੇ ਹਰਿ ਨਾ ਕੋਇ ਵਸਾਈਆ। ਸਤਿ ਵਸਤ ਰਹਿਣੀ ਕਿਸੇ ਨਹੀਂ ਕੋਲ, ਖ਼ਾਲੀ ਭੰਡਾਰੇ ਦੇਣ ਦੁਹਾਈਆ। ਮੈਨੂੰ ਐਂ ਜਾਪਦਾ ਤੂੰ ਪ੍ਰਗਟ ਹੋਣਾ ਉਪਰ ਧੌਲ, ਧਰਨੀ ਸੋਭਾ ਪਾਈਆ। ਮੇਰੇ ਨਾਲ ਕਰ ਲੈ ਕੌਲ, ਇਕ਼ਰਾਰ ਅਗਲਾ ਲੈਣਾ ਬਣਾਈਆ। ਮੈਂ ਤੇਰੇ ਅੰਮ੍ਰਿਤ ਨਾਮ ਦੀ ਨਿਝਰ ਦੇਵਾਂ ਪਾਹੁਲ, ਰਸ ਇਕੋ ਇਕ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਪੁਰਖ ਅਕਾਲ ਕਿਹਾ ਸੁਣ ਗੋਬਿੰਦ ਸ਼ਬਦ ਅਗੰਮੀ ਮੰਨਣੀ ਆਖੀ, ਆਖ਼ਰ ਦਿਆਂ ਦ੍ਰਿੜਾਈਆ। ਮੇਰੇ ਹੁਕਮ ਅੰਦਰ ਲਿਖਣੀ ਸੌ ਸਾਖੀ, ਸੌ ਸਾਖੀ ਵਿਚੋਂ ਇਕ ਸਮਝ ਕਿਸੇ ਨਾ ਆਈਆ। ਇਹ ਤੇਰੀ ਧੋਖੇ ਵਾਲੀ ਪਾਤੀ, ਪਤਣਾਂ ਉਤੇ ਸਭ ਨੂੰ ਦਏ ਭੁਆਈਆ। ਇਹ ਵਿਕਣੀ ਵਿਦਿਆ ਵਾਲੀ ਹਾਟੀ, ਅਨਭਵ ਪੜਦਾ ਨਾ ਕੋਇ ਉਠਾਈਆ। ਅਗਲਾ ਖੇਲ ਪੁਰਖ ਸਮਰਾਥੀ, ਹਰਿ ਕਰਤਾ ਆਪ ਜਣਾਈਆ। ਕਲਜੁਗ ਪੂਰੀ ਕਰੇ ਅੰਤਮ ਵਾਟੀ, ਪੈਂਡਾ ਪੰਧ ਦਏ ਚੁਕਾਈਆ। ਸਭ ਦਾ ਲਹਿਣਾ ਦੇਣਾ ਦੇਵੇ ਬਾਕੀ, ਬਚਿਆ ਨਜ਼ਰ ਕੋਇ ਨਾ ਆਈਆ। ਤੂੰ ਜਾਮ ਪਿਆਲਾ ਪਿਔਣਾ ਬਣ ਕੇ ਸਾਕੀ, ਸਾਖਿਆਤ ਬਣ ਕੇ ਰੰਗ ਰੰਗਾਈਆ। ਤੇਰਾ ਮੇਰਾ ਵਜੂਦ ਨਹੀਂ ਹੋਣਾ ਤਨ ਖ਼ਾਕੀ, ਜੋਤੀ ਸ਼ਬਦੀ ਧਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਧਾਰ ਆਪ ਜਣਾਈਆ । ਗੋਬਿੰਦ ਕਿਹਾ ਪ੍ਰਭ ਕਿਹੜਾ ਸਮਾਂ, ਸਹਿਜ ਨਾਲ ਸਮਝਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਕੋਈ ਗੁਰੂ ਨਹੀਂ ਹੋਣਾ ਵਾਲਾ ਦਮਾਂ, ਤੱਤਾਂ ਵਾਲਾ ਤੱਤ ਨਾ ਕੋਇ ਸਮਝਾਈਆ। ਸਾਚੀ ਜਗੇ ਕੋਈ ਨਾ ਸ਼ਮਅ, ਚਾਰੋਂ ਕੁੰਟ ਅੰਧੇਰਾ ਛਾਈਆ। ਓਸ ਵੇਲੇ ਖੇਲ ਕਰਨਾ ਨਵਾਂ, ਨੌ ਸੱਤ ਵੱਜੇ ਵਧਾਈਆ। ਨਿਰਗੁਣ ਧਾਰ ਆਵਾਂ ਭੰਨਾ, ਲੋਕਮਾਤ ਫੇਰਾ ਪਾਈਆ। ਤੈਨੂੰ ਨਾਲ ਮਿਲਾਵਾਂ ਚੰਨਾ, ਤੇਰਾ ਨੂਰ ਕਰਾਂ ਰੁਸ਼ਨਾਈਆ। ਸਚ ਸੰਦੇਸ਼ਾ ਇਕੋ ਕਹਵਾਂ, ਦੋ ਜਹਾਨ ਵਡਿਆਈਆ। ਦੀਨ ਮਜ਼੍ਹਬ ਦੀ ਸਾਨੂੰ ਦੋਹਾਂ ਨੂੰ ਹੋਣੀ ਨਹੀਂ ਕੋਈ ਤਮਅ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਨਾ ਕੋਈ ਹਰਖ਼ ਹੋਵੇ ਨਾ ਗ਼ਮਾ, ਚਿੰਤਾ ਰੋਗ ਨਾ ਕੋਇ ਸਤਾਈਆ। ਓਸ ਵੇਲੇ ਤੇਰਾ ਸਾਥ ਲਵਾਂ, ਮੇਲਾ ਮੇਲਾਂ ਸਹਿਜ ਸੁਭਾਈਆ। ਸਾਚੇ ਧਾਮ ਅਵਲੜੇ ਬਹਵਾਂ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਧੁਰ ਦਾ ਘਰ, ਗ੍ਰਹਿ ਮੰਦਰ ਇਕ ਵਡਿਆਈਆ। ਪੁਰਖ ਅਕਾਲ ਕਿਹਾ ਸੁਣ ਮੇਰੇ ਬਾਲ ਨਿਧਾਨੇ, ਨਿਰਵੈਰ ਹੋ ਕੇ ਦਿਆਂ ਜਣਾਈਆ। ਮੇਰਾ ਖੇਲ ਹੋਵੇ ਦੋ ਜਹਾਨੇ, ਬ੍ਰਹਿਮੰਡ ਖੰਡ ਹੁਕਮ ਵਰਤਾਈਆ। ਤੂੰ ਸੰਦੇਸ਼ਾ ਦੇਣਾ ਸ੍ਰਿਸ਼ਟ ਸਬਾਈ ਆਤਮ ਪਰਮਾਤਮ ਗੁਣ ਨਿਧਾਨੇ, ਗੁਣਵੰਤਾ ਗੁਣ ਜਣਾਈਆ। ਜਿਸ ਨੇ ਚਾਰ ਜੁਗ ਦੇ ਬਦਲ ਦੇਣੇ ਨਿਸ਼ਾਨੇ, ਨਿਸ਼ਾਨਾ ਆਪਣਾ ਇਕ ਪ੍ਰਗਟਾਈਆ। ਚੁਰਾਸੀ ਵਿਚੋਂ ਸੰਤ ਸੁਹੇਲੇ ਪਹਿਚਾਨੇ, ਹਰਿਜਨ ਆਪਣੇ ਰੰਗ ਰੰਗਾਈਆ। ਜੁਗ ਜਨਮ ਦੇ ਵਿਛੜੇ ਹੋਣ ਨਾ ਦੇਵੇ ਬੇਗਾਨੇ, ਬੇਪਰਵਾਹ ਆਪਣੀ ਗੋਦ ਉਠਾਈਆ। ਸਾਚਾ ਦਰ ਵਖਾ ਇਕ ਮਕਾਨੇ, ਮੰਦਰ ਇਕੋ ਇਕ ਸੁਹਾਈਆ। ਜਿਥੇ ਜਗੇ ਜੋਤ ਮਹਾਨੇ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਓਸ ਵੇਲੇ ਗੋਬਿੰਦ ਤੂੰ ਮੇਰਾ ਮੈਂ ਤੇਰਾ ਤੂੰ ਸਭ ਨੂੰ ਦੱਸਣੇ ਗਾਣੇ, ਗਾਵਤ ਗਾ ਗਾ ਵੱਜੇ ਵਧਾਈਆ। ਭਗਤ ਸੁਹੇਲੇ

❋

❋

ਹੋਣ ਮਸਤਾਨੇ, ਮਸਤ ਖ਼ੁਮਾਰੀ ਦੇਣੀ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਨਿਰਵੈਰ ਨਿਰਾਕਾਰ ਇਕ ਸੁਣਾਈਆ। ਗੋਬਿੰਦ ਕਿਹਾ ਮੇਰੇ ਪਰਮ ਪੁਰਖ ਕਰਤਾਰ, ਕ਼ੁਦਰਤ ਦੇ ਮਾਲਕ ਤੇਰੀ ਬੇਪਰਵਾਹੀਆ। ਓਹ ਸਮਾਂ ਮੈਨੂੰ ਪਹਿਲੋਂ ਦੇ ਵਖਾਲ, ਬਿਨ ਅੱਖਾਂ ਅੱਖ ਉਠਾਈਆ । ਮੈਂ ਤੇਰਾ ਤਤ ਦੁਲਾਰਾ ਲਾਲ, ਲਾਡਲਾ ਨਜ਼ਰੀ ਆਈਆ। ਕਿਸ ਬਿਧ ਕਲਜੁਗ ਅੰਤਮ ਕਰੇਂ ਕਾਲ, ਕਾਲਖ ਟਿੱਕਾ ਦਏਂ ਧੁਆਈਆ । ਸਤਿਜੁਗ ਸਚ ਵਖਾਏਂ ਸੱਚੀ ਧਰਮਸਾਲ, ਧਰਮ ਦਵਾਰਾ ਇਕ ਪ੍ਰਗਟਾਈਆ। ਜਿਥੇ ਭਗਤ ਸੁਹੇਲੇ ਬਹਿਣ ਆਣ, ਆਪ ਆਪਣਾ ਜੋੜ ਜੁੜਾਈਆ। ਚਰਨ ਦਵਾਰ ਏਕੰਕਾਰ ਦੇਵੇਂ ਮਾਣ, ਮਿਹਰ ਨਜ਼ਰ ਇਕ ਉਠਾਈਆ। ਅੱਗੋਂ ਹੱਸ ਕੇ ਕਿਹਾ ਸ੍ਰੀ ਭਗਵਾਨ, ਉਠ ਗੋਬਿੰਦ ਨੌਜਵਾਨ, ਤੈਨੂੰ ਦਿਆਂ ਵਖਾਈਆ। ਓਹ ਸ਼ਹਿਨਸ਼ਾਹ ਜਿਸ ਨੂੰ ਸਕੇ ਨਾ ਕੋਇ ਪਹਿਚਾਣ, ਦਹਿ ਦਿਸ਼ਾ ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੇਰਾ ਖੇਲ ਦੋ ਜਹਾਨ, ਧੁਰ ਦਾ ਦੇਵਾਂ ਅਗੰਮੀ ਦਾਨ, ਜੋਤੀ ਜਾਮਾ ਹੋ ਪ੍ਰਧਾਨ, ਸ਼ਬਦੀ ਨਾਦ ਦੇਵਾਂ ਧੁਨਕਾਨ, ਅਨਰਾਗੀ ਆਪਣਾ ਰਾਗ ਸੁਣਾਈਆ। ਬ੍ਰਹਿਮੰਡ ਖੰਡ ਕਰਨ ਧਿਆਨ, ਨੇਤਰ ਤੱਕਣ ਜ਼ਿਮੀਂ ਅਸਮਾਨ, ਲੋਆਂ ਪੁਰੀਆਂ ਨੈਣ ਸ਼ਰਮਾਈਆ। ਦੇਵਤ ਸੁਰ ਹੋਣ ਹੈਰਾਨ, ਵਿਸ਼ਨ ਬ੍ਰਹਮਾ ਸ਼ਿਵ ਪਛਤਾਣ, ਕੀ ਕਰੇ ਖੇਲ ਸ੍ਰੀ ਭਗਵਾਨ, ਭੇਵ ਸਮਝ ਕਿਸੇ ਨਾ ਆਈਆ। ਮੈਂ ਸਚ ਬਣਾਵਾਂ ਵਿਧਾਨ, ਸਚਖੰਡ ਦਵਾਰੇ ਕਰਾਂ ਪ੍ਰਵਾਨ, ਸੱਤ ਰੰਗ ਝੁਲਾਵਾਂ ਨਿਸ਼ਾਨ, ਗੁਰ ਅਵਤਾਰ ਪੈਗ਼ੰਬਰਾਂ ਪਹਿਲੋਂ ਦੇ ਕੇ ਗਿਆਨ, ਧੁਰ ਸੰਦੇਸ਼ਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਿਹਾ, ਗੋਬਿੰਦ ਸਾਚੀ ਬਣਤ ਬਣਾਵਾਂਗਾ। ਸਚਖੰਡ ਨਿਵਾਸੀ ਨਿਰਗੁਣ ਧਾਰ, ਜੋਤ ਅਗੰਮ ਜਗਾਵਾਂਗਾ। ਪੁਰਖ ਅਬਿਨਾਸ਼ੀ ਸਚ ਸਰਕਾਰ, ਧੁਰ ਦਾ ਹੁਕਮ ਇਕ ਮਨਾਵਾਂਗਾ । ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਜੈਕਾਰ, ਸੋਹੰ ਢੋਲਾ ਇਕ ਦ੍ਰਿੜਾਵਾਂਗਾ। ਸੱਤ ਰੰਗ ਨਿਸ਼ਾਨਾ ਦੋ ਜਹਾਨਾਂ ਸ਼ਬਦੀ ਚਾੜ੍ਹ, ਚਾਰੋਂ ਕੁੰਟ ਵੰਡ ਵੰਡਾਵਾਂਗਾ। ਚਾਰ ਵਰਨ ਅਠਾਰਾਂ ਬਰਨ ਵਖਾ ਕੇ ਇਕ ਦੁਆਰ, ਭਗਤ ਦਵਾਰ ਆਪ ਪ੍ਰਗਟਾਵਾਂਗਾ। ਸਤਿ ਧਰਮ ਦਾ ਮਾਰਗ ਦੱਸ ਸੁਖਾਲ, ਰਹਿਬਰ ਹੋ ਕੇ ਪਰਦਾ ਲਾਹਵਾਂਗਾ। ਮੇਲ ਮਿਲਾ ਕੇ ਸ਼ਾਹ ਕੰਗਾਲ, ਊਚਾਂ ਨੀਚਾਂ ਡੇਰਾ ਢਾਹਵਾਂਗਾ। ਜਨ ਭਗਤਾਂ ਵਸਾਂ ਸਦਾ ਨਾਲ, ਆਤਮ ਪਰਮਾਤਮ ਜੋੜ ਜੁੜਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਅਛਲ ਅਛੇਦਾ ਚਾਰ ਵੇਦਾਂ ਤੋਂ ਬਾਹਰ ਆਪ ਜਣਾਵਾਂਗਾ।

ਚਾਰ ਵੇਦ ਕੀ ਕਰਨ ਵਿਚਾਰੇ, ਪ੍ਰਭ ਦੀ ਸਾਰ ਕਿਸੇ ਨਾ ਆਈਆ। ਬ੍ਰਹਮੇ ਲਿਖੇ ਨਾਲ ਵਿਸਥਾਰੇ, ਜੋ ਪ੍ਰਭ ਨੇ ਦਿਤਾ ਜਣਾਈਆ। ਅੰਤਮ ਥੱਕ ਥੱਕ ਗਏ ਹਾਰੇ, ਪਾਂਧੀ ਹੋ ਕੇ ਪੰਧ ਮੁਕਾਈਆ। ਢਹਿ ਢਹਿ ਡਿੱਗੇ ਚਰਨ ਦਵਾਰੇ, ਨੇਤਰ ਨੈਣਾਂ ਨੀਰ ਵਹਾਈਆ। ਕਲਜੁਗ ਜੀਵ ਕੋਈ ਨਾ ਪਾਵੇ ਸਾਰੇ, ਪੜਦਾ ਸਕੇ ਨਾ ਕੋਇ ਉਠਾਈਆ। ਸਾਨੂੰ ਲਾ ਦੇ ਅੰਤ ਕਿਨਾਰੇ, ਨਈਆ ਆਪਣੀ ਵਿਚ ਟਿਕਾਈਆ। ਦਰ ਤੇਰੇ ਕੱਢੀਏ ਹਾੜੇ, ਹਾਹਾਕਾਰ ਕਰ ਸੁਣਾਈਆ। ਪੁਰਖ ਅਕਾਲ ਕਹੇ ਤੁਸੀਂ ਵੇਖੋ ਮੇਰੇ ਦੁਲਾਰੇ, ਜਨ ਭਗਤ ਸੁਹੇਲੇ ਸੋਭਾ ਪਾਈਆ। ਜਿਹੜੇ

❋

❋

ਬਿਨ ਪੌੜੀ ਡੰਡੇ ਚੜ੍ਹ ਗਏ ਮੇਰੇ ਮੁਨਾਰੇ, ਮੰਜ਼ਲ ਆਪਣੀ ਖ਼ਤਮ ਕਰਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਲੈਣੇ ਨਾ ਪਏ ਸਹਾਰੇ, ਓਟ ਇਕ ਅਕਾਲ ਤਕਾਈਆ। ਜਿਨ੍ਹਾਂ ਦੇ ਅੰਤਰ ਨਿਰੰਤਰ ਮੇਰਾ ਨੂਰ ਦਿਸੇ ਉਜਿਆਰੇ, ਅੰਧ ਅੰਧੇਰਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਅਗੰਮ ਘਰ, ਜਿਸ ਗ੍ਰਹਿ ਵਜਦੀ ਰਹੇ ਵਧਾਈਆ। ਵਧਾਈ ਕਹੇ ਮੈਨੂੰ ਚਾਓ ਘਨੇਰਾ, ਖ਼ੁਸ਼ੀਆਂ ਹਾਲ ਸੁਣਾਈਆ । ਧੰਨ ਵਡਿਆਈ ਜਿਨ੍ਹਾਂ ਗਾਇਆ ਤੇਰਾ ਮੇਰਾ, ਮੇਰਾ ਤੇਰਾ ਰਾਗ ਅਲਾਈਆ। ਉਨ੍ਹਾਂ ਇਕੋ ਰੰਗ ਹੋਇਆ ਸੰਞ ਸਵੇਰਾ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਓਨ੍ਹਾਂ ਨੂੰ ਇਹੋ ਮਾਨਸ ਜਨਮ ਬਥੇਰਾ, ਅੱਗੇ ਜਨਮ ਲੈਣ ਦੀ ਲੋੜ ਰਹੇ ਨਾ ਰਾਈਆ। ਪੁਰਖ ਅਕਾਲ ਚਾੜ੍ਹ ਕੇ ਆਪਣੇ ਬੇੜਾ, ਚੱਪੂ ਗੋਬਿੰਦ ਹੱਥ ਉਠਾਈਆ। ਜਿਨ੍ਹਾਂ ਦੇ ਕਾਰਨ ਮਾਰਿਆ ਫੇਰਾ, ਨਿਰਗੁਣ ਆਪਣਾ ਵੇਸ ਵਟਾਈਆ। ਓਨ੍ਹਾਂ ਦਾ ਕਰ ਕੇ ਹੱਕ ਨਬੇੜਾ, ਚੁਰਾਸੀ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਵਖਾਈਆ। ਸਾਚਾ ਰਾਹ ਦੱਸਿਆ ਇਕ ਰਸਤਾ, ਰਹਿਬਰ ਇਕ ਜਣਾਈਆ। ਜਨ ਭਗਤੋ ਪਿਛਲਾ ਬੰਦ ਕਰ ਦਿਓ ਬਸਤਾ, ਬਸਤੀ ਆਪਣੀ ਕਾਇਆ ਲੈਣੀ ਖੁਲ੍ਹਾਈਆ। ਜਿਥੇ ਪ੍ਰਭੂ ਦਾ ਨਾਮ ਮਿਲੇ ਸਸਤਾ, ਕ਼ੀਮਤ ਲੱਗੇ ਕੋਈ ਨਾ ਰਾਈਆ। ਸਦ ਅੰਮ੍ਰਿਤ ਮੇਘ ਹੋਵੇ ਵਰਸਾ, ਅਗਨੀ ਤਤ ਨਾ ਕੋਇ ਤਪਾਈਆ। ਤੁਸਾਂ ਸ੍ਰੀ ਭਗਵਾਨ ਤੋਂ ਪਿਛਲਾ ਲੈਣਾ ਕ਼ਰਜ਼ਾ, ਪੂਰਬ ਝੋਲੀ ਪਾਈਆ। ਵੇਖਿਓ ਗੁਰਮੁਖ ਕੋਇ ਰਿਹੋ ਨਾ ਡਰਦਾ, ਭੈ ਭੌ ਦੇਣਾ ਮਿਟਾਈਆ। ਜਨ ਭਗਤੋ ਭਗਵਾਨ ਪ੍ਰੀਤਮ ਤੁਹਾਡੇ ਘਰ ਦਾ, ਸਦਾ ਮਿਲ ਕੇ ਖ਼ੁਸ਼ੀ ਮਨਾਈਆ। ਸੰਤ ਸੁਹੇਲਾ ਉਸ ਨੂੰ ਵਰਦਾ, ਜੋ ਵਾਰਸ ਦੋ ਜਹਾਨ ਬਣ ਜਾਈਆ। ਗੁਰਮੁਖ ਓਸ ਦਵਾਰੇ ਤਰਦਾ, ਜੋ ਡੁਬਦਿਆਂ ਪਾਰ ਲੰਘਾਈਆ। ਗੁਰਸਿਖ ਓਸ ਦਾ ਪੱਲੂ ਫੜਦਾ, ਜਿਸ ਦਾ ਸਕੇ ਨਾ ਕੋਇ ਛੁਡਾਈਆ। ਜੋ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਢੋਲਾ ਪੜ੍ਹਦਾ, ਤਿਨ੍ਹਾਂ ਨੂੰ ਜਨਮੇ ਫੇਰ ਕੋਇ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗੋਬਿੰਦ ਕਹੇ ਪ੍ਰਭੂ ਜੋ ਤੇਰਾ ਹੁਕਮ ਮੰਨਣ ਆਖੀ, ਆਖ਼ਰ ਧਿਆਨ ਲਗਾਈਆ। ਪੁਰਖ ਅਕਾਲ ਕਿਹਾ ਗੋਬਿੰਦ ਉਨ੍ਹਾਂ ਦੀ ਸਦਾ ਤੇਰੀ ਅੰਮ੍ਰਿਤ ਧਾਰ ਵਾਲੀ ਵਸਾਖੀ, ਘੜੀ ਪਲ ਵਿਛੜ ਕਦੇ ਨਾ ਜਾਈਆ। ਉਨ੍ਹਾਂ ਦੇ ਅੰਦਰੋਂ ਸੁਰਤੀ ਜਾਗੀ, ਸ਼ਬਦ ਨਾਲ ਕੁੜਮਾਈਆ। ਸਦਾ ਖੁਲ੍ਹੀ ਰੱਖਾਂ ਤਾਕੀ, ਮਿਹਰ ਨਜ਼ਰ ਟਿਕਾਈਆ। ਮੰਜ਼ਲ ਚਾੜ੍ਹ ਕੇ ਆਪਣੀ ਘਾਟੀ, ਘਾਟੇ ਪਿਛਲੇ ਪੂਰ ਕਰਾਈਆ। ਲੇਖੇ ਲਾ ਚੁਰਾਸੀ ਵਾਟੀ, ਵਟਣਾ ਅੱਗੇ ਆਪਣਾ ਨਾਮ ਜਣਾਈਆ। ਰੂਹ ਬੁਤ ਕਰ ਕੇ ਪਾਕੀ, ਪਤਤ ਪੁਨੀਤ ਵਖਾਈਆ। ਸਾਚਾ ਜਾਮ ਹਕ਼ੀਕ਼ੀ ਦੇਵਾਂ ਬਣ ਕੇ ਸਾਕੀ, ਨਾਮ ਖ਼ੁਮਾਰੀ ਇਕ ਚੜ੍ਹਾਈਆ। ਕੋਟ ਜਨਮ ਨਾਲੋਂ ਉਨ੍ਹਾਂ ਦੀ ਇਕੋ ਬਥੇਰੀ ਅੱਜ ਦੀ ਰਾਤੀ, ਬਹੁੜ ਜਨਮ ਦੀ ਲੋੜ ਰਹੇ ਨਾ ਰਾਈਆ। ਜਿਨ੍ਹਾਂ ਦੇ ਅੰਦਰ ਦਾ ਪੁਰਖ ਅਕਾਲ ਬਣ ਗਿਆ ਪਾਠੀ, ਪੜ੍ਹਨ ਲਿਖਣ ਦਾ ਲੇਖਾ ਦਿਤਾ ਮੁਕਾਈਆ। ਜਨ ਭਗਤੋ ਤੁਹਾਡੇ ਪ੍ਰੇਮ ਦੀ ਪ੍ਰਭ ਦੇ ਕੋਲ ਉਹ ਨਕ਼ਲ ਤੇ ਉਹ ਕਾਪੀ, ਜਿਸ ਦੀ ਕਾਪੀ ਕਰ ਨਾ ਕੋਇ ਵਖਾਈਆ। ਤੁਹਾਡੇ ਨਾਲ ਓਹ ਵੀ ਤਰ ਗਿਆ ਜਿਹੜਾ ਜਨਮ ਕਰਮ ਦਾ ਆ ਗਿਆ ਪਾਪੀ, ਪਤਤ ਪੁਨੀਤਾ ਦਇਆ ਕਮਾਈਆ। ਗੋਬਿੰਦ ਕੋਲੋਂ ਦਵੌਣੀ ਓਹ ਥਾਪੀ, ਪੁਸ਼ਤ ਪਨਾਹ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਗੰਮ ਆਪ ਵਰਤਾਈਆ।

❋

❋

ਗੋਬਿੰਦ ਕਹੇ ਮੈਂ ਸ਼ਬਦੀ ਦੇਵਾਂ ਥਪਕ, ਪ੍ਰੇਮ ਪਿਆਰ ਜਣਾਈਆ। ਗੁਰਮੁਖੋ ਤੁਹਾਡਾ ਪੈਂਡਾ ਮੁਕਣਾ ਚੌਦਾਂ ਤਬਕ, ਚੌਦਾਂ ਲੋਕ ਚਰਨਾਂ ਹੇਠ ਦਬਾਈਆ। ਤੁਸਾਂ ਆਤਮਾ ਪਰਮਾਤਮਾ ਪੜ੍ਹਨਾ ਇਕੋ ਸਬਕ, ਸਿਖਿਆ ਧੁਰਦਰਗਾਹੀਆ। ਤੁਹਾਡੇ ਅੰਤਰ ਨੂਰ ਨੁਰਾਨੀ ਆਵੇ ਉਹ ਚਮਕ, ਜੋਤੀ ਜੋਤ ਜੋਤ ਰੁਸ਼ਨਾਈਆ । ਜਨ ਭਗਤ ਸੁਹੇਲਾ ਰਹੇ ਕੋਈ ਨਾ ਅਹਿਮਕ, ਮੂਰਖ ਮੁਗਧ ਚਤੁਰ ਸੁਘੜ ਦੇਵੇ ਬਣਾਈਆ। ਗੋਬਿੰਦ ਜਿਸ ਦੇ ਉਤੇ ਕਰ ਦਏ ਰਹਿਮਤ, ਰਹਿਮ ਨਾਲ ਪਾਰ ਕਰਾਈਆ। ਪ੍ਰੀਤੀ ਵਿਚ ਹੋ ਕੇ ਸਹਿਮਤ, ਸਹਿਮ ਅੰਦਰੋਂ ਦਏ ਕਢਾਈਆ। ਤੁਹਾਡੀ ਜਨਮ ਜਨਮ ਦੀ ਕੱਟ ਦੇਵੇ ਜਹਿਮਤ, ਕਰਮ ਕਰਮ ਦਾ ਰੋਗ ਗਵਾਈਆ। ਤੁਹਾਡੀ ਲੇਖੇ ਲਾਵੇ ਪਿਛਲੇ ਜਨਮ ਦੀ ਮਿਹਨਤ, ਮੁਸ਼ੱਕਤ ਸਭ ਦੀ ਝੋਲੀ ਪਾਈਆ। ਆਤਮਾ ਨਾਲ ਪਰਮਾਤਮਾ ਹੋਵੇ ਸਹਿਮਤ, ਸਹਿਜ ਸਹਿਜ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਦੇਵੇ ਵਡਿਆਈਆ। ਵਿਸਾਖ ਕਹੇ ਪ੍ਰਭ ਦਾ ਕੀ ਵਸਾਹ, ਅਛਲ ਅਛੱਲ ਵਖਾਈਆ। ਗੋਬਿੰਦ ਕਹੇ ਮੈਂ ਮੌਕਿਆਂ ਦਾ ਗਵਾਹ, ਸ਼ਹਾਦਤ ਇਕ ਭੁਗਤਾਈਆ। ਪੁਰਖ ਅਕਾਲ ਕਹੇ ਮੈਂ ਉਨ੍ਹਾਂ ਗੋਦੀ ਲਵਾਂ ਟਿਕਾ, ਆਪਣੇ ਅੰਗ ਲਗਾਈਆ। ਜਿਨ੍ਹਾਂ ਮੈਨੂੰ ਲਿਆ ਆਪਣਾ, ਮੇਰੇ ਵਿਚ ਸਮਾਈਆ। ਉਹਨਾਂ ਮਾਤਲੋਕ ਦਿਆਂ ਵਡਿਆ, ਲੋਕ ਪ੍ਰਲੋਕ ਵੱਜੇ ਵਧਾਈਆ। ਜਿਨ੍ਹਾਂ ਦੇ ਪਿਛੇ ਸਤਿਜੁਗ ਮਾਰਗ ਦੇਣਾ ਲਗਾ, ਕੂੜਾ ਪੰਧ ਮੁਕਾਈਆ। ਸਚ ਸੰਦੇਸ਼ਾ ਦੇਣਾ ਸੁਣਾ, ਫ਼ਰਮਾਨਾ ਧੁਰਦਰਗਾਹੀਆ। ਚਾਰੇ ਵਰਨਾਂ ਦੇਣਾ ਪੜ੍ਹਾ, ਅਠਾਰਾਂ ਬਰਨ ਸਰਬ ਜਸ ਗਾਈਆ। ਪੀਰ ਪੈਗ਼ੰਬਰ ਬੈਠਣ ਸੀਸ ਨਿਵਾ, ਸਿਰ ਸਕੇ ਨਾ ਕੋਇ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਮੰਨਣ ਰਜ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਵਿਸਾਖ ਕਹੇ ਜਨ ਭਗਤੋ ਪ੍ਰਭ ਦੇ ਬਣੋ ਗੋਤੀ, ਗੋਤਮ ਰੋ ਕੇ ਦਏ ਦੁਹਾਈਆ। ਚੜ੍ਹਿਓ ਮੰਜ਼ਲ ਚੋਟੀ, ਆਖ਼ਰ ਪੰਧ ਮੁਕਾਈਆ। ਤੱਕਿਓ ਨਿਰਮਲ ਜੋਤੀ, ਜੋਤ ਕਰੇ ਰੁਸ਼ਨਾਈਆ। ਤੁਹਾਨੂੰ ਅੰਮ੍ਰਿਤ ਦੀ ਥਾਂ ਖਵੌਣੀ ਅੱਜ ਓਹ ਸੁੱਕੀ ਰੋਟੀ, ਜਿਹੜੀ ਪ੍ਰਭ ਚਰਨ ਧੂੜ ਲੈ ਕੇ ਵਿਸ਼ਨੂੰ ਲਈ ਬਣਾਈਆ। ਇਸ ਨੂੰ ਲੱਭਦੇ ਗਏ ਕੋਟਨ ਕੋਟੀ, ਚਾਰ ਜੁਗ ਹੱਥ ਕਿਸੇ ਨਾ ਆਈਆ। ਰਾਹ ਤੱਕਣ ਲੋਕ ਪ੍ਰਲੋਕੀ, ਨੇਤਰ ਨੈਣ ਅੱਖ ਖੁਲ੍ਹਾਈਆ। ਕਿਸੇ ਦੀ ਆਸ ਓਥੇ ਨਾ ਪਹੁੰਚੀ, ਕਬੀਰ ਜੁਲਾਹਾ ਦਏ ਦੁਹਾਈਆ। ਗੁਰ ਅਵਤਾਰ ਪੈਗ਼ੰਬਰ ਸੋਚ ਨਾ ਸੋਚੀ, ਸਮਝ ਸਮਝ ਨਾ ਕੋਇ ਬਦਲਾਈਆ। ਕੁਛ ਇਸ਼ਾਰਾ ਕੀਤਾ ਰਵਦਾਸ ਚਮਾਰੇ ਮੋਚੀ, ਪ੍ਰਭ ਮੁਸ਼ਕਲ ਹੱਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਸਤ ਇਕ ਵਖਾਈਆ। ਰੋਟੀ ਕਹੇ ਮੇਰਾ ਰਸਨਾ ਵਾਲਾ ਨਹੀਂ ਸੁਆਦ, ਬੱਤੀ ਦੰਦ ਨਾ ਖ਼ੁਸ਼ੀ ਮਨਾਈਆ। ਮੈਨੂੰ ਪ੍ਰਭ ਨੇ ਬਣਾਇਆ ਆਦਿ, ਆਪਣੇ ਘਰ ਟਿਕਾਈਆ। ਗੁਰ ਅਵਤਾਰ ਪੈਗ਼ੰਬਰ ਮਾਰਦੇ ਰਹੇ ਆਵਾਜ਼, ਕੂਕ ਕੂਕ ਸੁਣਾਈਆ। ਮੈਂ ਚਾਰ ਜੁਗ ਨਾ ਖੋਲ੍ਹੀ ਜਾਗ, ਨੇਤਰ ਨੈਣ ਉਠਾਈਆ। ਮਾਣਦੀ ਰਹੀ ਅਗੰਮਾ ਰਾਜ, ਸਚ ਦੁਆਰੇ ਸੋਭਾ ਪਾਈਆ। ਸੁਣਦੀ ਰਹੀ ਪ੍ਰਭੂ ਦਾ ਓਹ ਢੋਲਾ ਸੰਦੇਸ਼ਾ ਜਿਸ ਵਿਚ ਖੁਲ੍ਹਣਾ ਰਾਜ਼, ਪੜਦਾ ਦਏ ਉਠਾਈਆ। ਸੋ ਵੇਲਾ ਵਕ਼ਤ ਸੁਹੰਜਣਾ ਦਿਸੇ ਆਜ, ਆਜਜ਼ ਹੋ ਕੇ ਸੀਸ ਨਿਵਾਈਆ। ਜਿਸ ਨੇ ਸਤਿ ਧਰਮ ਚਲੌਣਾ ਰਿਵਾਜ, ਬੇੜਾ ਆਪਣੇ ਕੰਧ ਉਠਾਈਆ। ਜਿਸ ਨੇ ਭਗਤ ਭਗਵਾਨ ਬਣੌਣਾ ਸਮਾਜ, ਆਤਮ ਪਰਮਾਤਮ ਰੰਗ ਰੰਗਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਕਰਨ ਆਇਆ ਕਾਜ, ਕਰਨੀ ਦਾ ਕਰਤਾ ਧੁਰਦਰਗਾਹੀਆ। ਜਨ ਭਗਤਾਂ

❋

❋

ਨੂੰ ਦੇਣਾ ਓਹ ਅਗੰਮਾ ਖਾਜ, ਜਿਸ ਨੂੰ ਖਾ ਕੇ ਖ਼ਾਲਸ ਪ੍ਰਭ ਦੇ ਵਿਚ ਸਮਾਈਆ। ਦੂਜੇ ਦਾ ਰਹੇ ਨਾ ਕੋਇ ਮੁਹਤਾਜ, ਲੋੜ ਸਭ ਦੀ ਦਏ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰ ਦਏ ਵਡਿਆਈਆ। ਰੋਟੀ ਕਹੇ ਮੈਨੂੰ ਖਾਵੇ ਕੌਣ, ਕਵਣ ਦਏ ਵਡਿਆਈਆ। ਅੱਗੇ ਰੋ ਕੇ ਕਿਹਾ ਉਨੰਜਾ ਪੌਣ, ਨੈਣਾਂ ਨੀਰ ਵਹਾਈਆ। ਜੇ ਪ੍ਰਭੂ ਸਾਨੂੰ ਲਾਵੇਂ ਵਰਤੌਣ, ਦੋ ਜਹਾਨ ਦਈਏ ਵਰਤਾਈਆ। ਓਧਰੋਂ ਗੋਬਿੰਦ ਆ ਗਿਆ ਹੁਕਮ ਸੁਣੌਣ, ਸੰਦੇਸ਼ਾ ਧੁਰਦਰਗਾਹੀਆ। ਇਹ ਤੇ ਪ੍ਰਭੂ ਨੇ ਰੱਖੀ ਵਾਸਤੇ ਬੱਚਿਆਂ ਪਰਚੌਣ, ਚਾਰ ਜੁਗ ਹੱਥ ਕਿਸੇ ਨਾ ਆਈਆ। ਕਿਸੇ ਗੁਰ ਅਵਤਾਰ ਪੈਗ਼ੰਬਰ ਨੂੰ ਵਖਾਈ ਨਹੀਂ ਇਹ ਤੌਣ, ਨੇਤਰ ਨਜ਼ਰ ਕੋਇ ਨਾ ਪਾਈਆ। ਕੋਈ ਸਵਾਣੀ ਇਹਨੂੰ ਲੱਗੀ ਨਹੀਂ ਸੀ ਪਕੌਣ, ਜੋਤੀ ਅਗਨੀ ਅੱਗ ਤਪਾਈਆ। ਇਹ ਕਿਸੇ ਦੇ ਹੱਥ ਨਹੀਂ ਆਇਆ ਫੜੌਣ, ਦੂਜਾ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਰੋਟੀ ਕਹੇ ਮੈਨੂੰ ਖਾਣ ਨਾਲ ਮਿਟ ਜਾਏ ਰੱਟਾ, ਭੋਰੀ ਭੋਰੀ ਰਸ ਵਖਾਈਆ। ਮੇਰੀ ਕ਼ੀਮਤ ਨਹੀਂ ਕੋਈ ਪੈਸਾ ਟਕਾ, ਜਗਤ ਧਨ ਨਾ ਕੋਇ ਵਖਾਈਆ। ਮੈਂ ਇਕੋ ਆਸਾ ਰੱਖਾਂ, ਧਿਆਨ ਧਿਆਨ ਵਿਚ ਪ੍ਰਗਟਾਈਆ। ਜੋ ਭਗਤ ਪ੍ਰਭੂ ਦਾ ਸਖ਼ਾ, ਮਿਤ੍ਰ ਪਿਆਰਾ ਸੋਭਾ ਪਾਈਆ। ਮੈਂ ਓਸ ਦਾ ਰਸ ਚੱਖਾਂ, ਦੂਜਾ ਮੁਖ ਨਾ ਕੋਇ ਛੁਹਾਈਆ। ਮੈ ਪੱਕਾ ਨਹੀਂ ਨਾਲ ਕੱਖਾਂ, ਅਗਨੀ ਅੱਗ ਮਿਲਾਈਆ। ਮੇਰਾ ਖੇਲ ਹਕ਼ੀਕ਼ਤ ਹੱਕਾ, ਹੱਕ ਹੱਕ ਮੇਰੀ ਵਡਿਆਈਆ। ਮੈਂ ਜੁਗ ਚੌਕੜੀ ਰਾਹ ਤੱਕਾਂ, ਬਿਨ ਅੱਖਾਂ ਅੱਖ ਉਠਾਈਆ। ਧੰਨ ਭਾਗ ਜੇ ਵੇਲਾ ਮਿਲ ਗਿਆ ਮਸਾਂ, ਸਮਾਂ ਗਿਆ ਆਈਆ। ਮੈਂ ਭਗਤਾਂ ਦੇ ਅੰਦਰ ਵੜ ਕੇ ਵੱਸਾਂ, ਘਰ ਸਾਚੇ ਡੇਰਾ ਲਾਈਆ। ਫਿਰ ਸ਼ਾਹਰਗ ਤੋਂ ਉਪਰ ਨੱਸਾਂ, ਜਗਤ ਦਵਾਰੇ ਪੰਧ ਮੁਕਾਈਆ। ਇਕ ਨਾਲ ਲਾ ਕੇ ਅੰਦਰੋਂ ਅੱਖਾਂ, ਇਕੇ ਦਾ ਦਰਸ਼ਨ ਪਾਈਆ। ਇਕੇ ਉਤੇ ਆਪਣੀ ਆਸਾ ਸੱਟਾਂ, ਦੂਜੀ ਓਟ ਨਾ ਕੋਇ ਤਕਾਈਆ। ਇਕ ਸੰਦੇਸ਼ਾ ਦੇਣਾ, ਰੋਟੀ ਕਹੇ, ਜਨ ਭਗਤੋ ਅੱਗੇ ਨੂੰ ਕੋਈ ਨਾ ਮੰਨਿਓ ਪੱਥਰ ਇੱਟਾਂ, ਬਿਨਾ ਪ੍ਰਭੂ ਤੋਂ ਸੀਸ ਨਾ ਕੋਇ ਨਿਵਾਈਆ। ਤੁਹਾਡਾ ਨਾਤਾ ਹੋਇਆ ਪੱਕਾ, ਲੋਕਮਾਤ ਨਾ ਕੋਇ ਤੁੜਾਈਆ। ਜਿਸ ਨੇ ਕੂੜੀ ਉਠੌਣੀ ਸਫ਼ਾ, ਮਲੇਛ ਰਹਿਣ ਕੋਇ ਨਾ ਪਾਈਆ। ਓਸ ਦੀ ਕਿਰਪਾ ਪਿਆਰ ਮੁਹੱਬਤ ਦਾ ਗੱਫ਼ਾ, ਵਿਸ਼ਨੂੰ ਦਾ ਵਿਸ਼ਵ ਭੰਡਾਰਾ ਤੁਹਾਡੇ ਅੰਦਰ ਟਿਕਾਈਆ। ਏਥੇ ਓਥੇ ਦੋ ਜਹਾਨ ਸਦਾ ਤੁਹਾਨੂੰ ਨਫ਼ਾ, ਘਾਟੇ ਵਿਚੋਂ ਬਾਹਰ ਦਿਤਾ ਕਢਾਈਆ। ਅੱਜ ਤੋਂ ਤੁਹਾਡਾ ਸਚਖੰਡ ਲਿਖਿਆ ਗਿਆ ਪਟਾ, ਮੋਹਰ ਧੁਰ ਦੀ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਰੋਟੀ ਕਹੇ ਮੈਂ ਹੋਣਾ ਰੁੱਖੀ ਸੁੱਖੀ, ਸੁਖ ਸਾਂਦ ਸਭ ਨੂੰ ਦਿਆਂ ਸਮਝਾਈਆ। ਮੈਨੂੰ ਖਾਣ ਨਾਲ ਤੁਹਾਡਾ ਉਜਲ ਹੋਣਾ ਮੁਖੀ, ਦਰਗਾਹ ਸਾਚੀ ਦਿਆਂ ਵਡਿਆਈਆ। ਚੁਰਾਸੀ ਭੋਗ ਕਰ ਕੇ ਰਹੇ ਕੋਈ ਨਾ ਦੁੱਖੀ, ਜੂਨੀ ਜੂਨ ਨਾ ਕੋਇ ਭੁਆਈਆ। ਜਿਨ੍ਹਾਂ ਦੇ ਮੈਂ ਅੰਦਰ ਵੜ ਗਈ ਕੁੱਖੀਂ, ਉਨ੍ਹਾਂ ਨੂੰ ਕੁੱਖ ਵਿਚ ਜਨਮ ਲੈਣ ਦੀ ਲੋੜ ਰਹੇ ਨਾ ਰਾਈਆ। ਮੈਂ ਜੁਗ ਚੌਕੜੀ ਰਹੀ ਸੁੱਤੀ, ਕਲਜੁਗ ਅੰਤ ਲਈ ਅੰਗੜਾਈਆ। ਹੁਕਮ ਨਾਲ ਪੰਜ ਚੇਤ ਨੂੰ ਉਠੀ, ਆਪਣਾ ਬਲ ਵਧਾਈਆ। ਫੇਰ ਲਟਕੀ ਰਹੀ ਪੁੱਠੀ, ਮੇਰਾ ਪਾਸਾ ਨਾ ਕੋਇ ਬਦਲਾਈਆ। ਅੱਜ ਮੇਰੀ ਆ ਗਈ ਓਹ ਵਦੀ ਸੁਦੀ, ਜਿਸ ਦਾ ਪੱਖ ਨਾ ਕੋਇ ਬਦਲਾਈਆ। ਜਨ ਭਗਤੋ ਤੁਹਾਡੀ ਨਿਰਮਲ ਕਰਨੀ ਬੁੱਧੀ, ਬਿਬੇਕ ਰੂਪ ਬਣਾਈਆ। ਤੁਹਾਡੀ ਬੇੜੀ

❋

❋

ਕਦੇ ਨਾ ਡੁੱਬੀ, ਡੁਬਦਿਆਂ ਪਾਰ ਲੰਘਾਾਈਆ । ਮੈਂ ਆ ਗਈ ਭਗਤ ਦਵਾਰੇ ਦੀ ਸਾਚੀ ਝੁੱਗੀ, ਝੁੱਗੇ ਗੁਰਮੁਖਾਂ ਦੇਣੇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਪੂਰ ਕਰਾਈਆ। ਮੇਰਾ ਲੇਖਾ ਪੂਰਨ ਕਰੇ ਆਪ, ਆਪਣੀ ਦਇਆ ਕਮਾਈਆ। ਬਣ ਕੇ ਧੁਰ ਦਾ ਬਾਪ, ਪਿਤਾ ਪੁਰਖ ਅਕਾਲ ਗੋਦ ਸੁਹਾਈਆ। ਦੱਸ ਕੇ ਸੋਹੰ ਜਾਪ, ਜਗਜੀਵਣ ਦਾਤੇ ਦਿਤੀ ਵਡਿਆਈਆ। ਮੇਰਾ ਤੋਲ ਪੂਰਾ ਕਰ ਕੇ ਨਾਪ, ਸਵਾ ਸੇਰ ਰੰਗ ਰੰਗਾਈਆ। ਮੈਂ ਰੂਹ ਬੁਤ ਕਰ ਕੇ ਜਾਣੇ ਪਾਕ, ਪਵਿਤ੍ਰ ਦਿਆਂ ਬਣਾਈਆ। ਜਨ ਭਗਤ ਬਣੌਣੇ ਸੱਜਣ ਸਾਕ, ਸਾਥੀ ਤੁਹਾਡੇ ਨਾਲ ਰਲਾਈਆ। ਵਡਿਆਈ ਵੇਖਣੀ ਤਨ ਖ਼ਾਕੀ ਖ਼ਾਕ, ਖ਼ਾਲਸ ਰੰਗ ਚੜ੍ਹਾਈਆ। ਅੰਤਰ ਖੋਲ੍ਹ ਕੇ ਤਾਕ, ਨਿਰੰਤਰ ਮੇਲਾ ਦੇਣਾ ਮਿਲਾਈਆ। ਦੱਸ ਅਗੰਮੀ ਬਾਤ, ਬਾਤਨ ਪੜਦਾ ਦੇਣਾ ਚੁਕਾਈਆ। ਲੇਖੇ ਲਾ ਕੇ ਸੁਹੰਜਣੀ ਰਾਤ, ਰੁਤ ਰੁਤੜੀ ਨਾਲ ਮਹਿਕਾਈਆ। ਕੋਈ ਨਾ ਲੱਭਿਓ ਮੇਰਾ ਸੁਆਦ, ਰਸਾਂ ਤੋਂ ਬਾਹਰ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਮੁਕਾਈਆ। ਮੇਰਾ ਲੇਖਾ ਮੁੱਕਣ ਲੱਗਾ ਜਗ, ਜਗ ਜੀਵਣ ਦਾਤਾ ਦਏ ਵਡਿਆਈਆ। ਜਨ ਭਗਤੋ ਮੈਨੂੰ ਖਾ ਕੇ ਜਾਇਓ ਅੱਜ, ਅਜ਼ਲ ਤੋਂ ਲਵਾਂ ਬਚਾਈਆ। ਮੈਂ ਓਸ ਪ੍ਰਭੂ ਦੀ ਯੱਦ, ਜਿਸ ਨੇ ਵਿਸ਼ਨ ਬ੍ਰਹਮਾ ਸ਼ਿਵ ਲਏ ਪ੍ਰਗਟਾਈਆ। ਮੈਂ ਜਦੋਂ ਵਸੀ ਤੇ ਵਸੀ ਵਿਚ ਪ੍ਰਭੂ ਦੀ ਹੱਦ, ਦੂਜੇ ਘਰ ਕਦੇ ਨਾ ਆਈਆ। ਜੇ ਮਾਤਲੋਕ ਆਇਆ ਤੇ ਮੈਨੂੰ ਲਿਆ ਸੱਦ, ਸੰਦੇਸ਼ਾ ਧੁਰ ਸੁਣਾਈਆ। ਮੈਂ ਨਿਮਾਣੀ ਹੋ ਕੇ ਆਈ ਭੱਜ, ਬੈਠੀ ਪੰਧ ਮੁਕਾਈਆ । ਮੇਰਾ ਅੰਦਰ ਰਿਹਾ ਹੱਸ, ਖ਼ੁਸ਼ੀਆਂ ਵਿਚ ਵਧਾਈਆ। ਮੇਰਾ ਨਾਤਾ ਜੁੜਿਆ ਜਿਹੜੇ ਪ੍ਰਭ ਦਾ ਗੌਂਦੇ ਜਸ, ਦੂਜਾ ਇਸ਼ਟ ਨਾ ਕੋਇ ਮਨਾਈਆ। ਸਨਮੁਖ ਦਰਸ਼ਨ ਕਰ ਕੇ ਅੱਖ, ਪ੍ਰਤੱਖ ਮਿਲਣ ਗੁਸਾਈਂਆ। ਮੈਂ ਉਨ੍ਹਾਂ ਦੇ ਅੰਤਰ ਨਿਰੰਤਰ ਜਾਣਾ ਵੱਸ, ਵਾਸਤਾ ਪ੍ਰੇਮ ਪ੍ਰੀਤ ਵਿਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਓਹ ਆਸ ਰੱਖੇ ਕਮਲੀਏ ਨਿੱਕੀ, ਪੁਰਖ ਅਕਾਲ ਦਏ ਦ੍ਰਿੜਾਈਆ। ਮੈਂ ਤੇਰੇ ਨਾਲ ਬਣੌਣੀ ਸਤਿਜੁਗ ਦੀ ਸਿੱਖੀ, ਚਾਰ ਵਰਨ ਜੋੜ ਜੁੜਾਈਆ। ਜਿਸ ਦਾ ਲਹਿਣਾ ਗੋਬਿੰਦ ਵਾਲੀ ਇੱਕੀ, ਏਕੰਕਾਰ ਪੂਰ ਕਰਾਈਆ । ਤੂੰ ਸਵਾ ਸੇਰ ਦੀ ਟਿੱਕੀ, ਟਿਕਟਿਕੀ ਭਗਤਾਂ ਦੇਣੀ ਜਣਾਈਆ। ਜਿਹੜੀ ਚਾਰ ਜੁਗ ਕਿਸੇ ਨਾ ਡਿੱਠੀ, ਸੋ ਗੁਰਮੁਖਾਂ ਝੋਲੀ ਪਾਈਆ। ਉਠ ਵੇਖ ਪੁਰਾਣੀ ਚਿੱਠੀ, ਤੈਨੂੰ ਦਿਆਂ ਦ੍ਰਿੜਾਈਆ। ਜਿਸ ਦੀ ਪੁੱਜ ਗਈ ਸੰਮਤ ਸ਼ਹਿਨਸ਼ਾਹੀ ਚਾਰ ਦੀ ਮਿਤੀ, ਮਿਤ੍ਰ ਪਿਆਰਾ ਮਿਲਿਆ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਕਰ ਕਰ ਹਿਤ, ਕਰੇ ਖੇਲ ਸਦਾ ਅਨਡਿੱਠ, ਸਤਿਜੁਗ ਤਰੇਤਾ ਦੁਆਪਰ ਕਲਜੁਗ ਅਵਤਾਰ ਪੈਗ਼ੰਬਰ ਗੁਰ ਦੀਨ ਦੁਨੀ ਜਗਤ ਜਹਾਨ ਲੋਕ ਪ੍ਰਲੋਕ ਬ੍ਰਹਿਮੰਡ ਖੰਡ ਜ਼ਿਮੀਂ ਅਸਮਾਨ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਰਮਜ਼ ਸਮਝ ਇਸ਼ਾਰਾ ਇਸ਼ਾਰੇ ਵਿਚੋਂ ਨਾ ਕੋਇ ਜਣਾਈਆ।

❋

❋