ਪੁਸਤਕਾਲਾਭਾਗ ੨੧

੨ ਵਿਸਾਖ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦੁਆਰ ਜੇਠੂਵਾਲ

ਸਚਖੰਡ ਨਿਵਾਸੀ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਵਾਲੀ ਦੋ ਜਹਾਨ ਤੇਰੀ ਸਰਨਾਈਆ। ਨਿਉਂ ਨਿਉਂ ਨਮਸਤੇ ਕਰਨ ਤੇਈ ਅਵਤਾਰ, ਨਮੋ ਨਮੋ ਸੀਸ ਜਗਦੀਸ਼ ਝੁਕਾਈਆ। ਪੈਗ਼ੰਬਰ ਖ਼ਾਦਮ ਹੋ ਕੇ ਸੱਯਦਿਆਂ ਵਿਚ ਕਰਨ ਇਜ਼ਹਾਰ, ਪਰਵਰਦਿਗਾਰ ਸਾਂਝੇ ਯਾਰ ਤੇਰੀ ਸਰਨਾਈਆ। ਗੁਰੂ ਗੁਰਦੇਵ ਸਵਾਮੀ ਚਰਨ ਧੂੜੀ ਮੰਗਣ ਛਾਰ, ਮਸਤਕ ਟਿੱਕੇ ਅਗੰਮੇ ਖ਼ਾਕ ਰਮਾਈਆ। ਵਿਸ਼ਨ ਬ੍ਰਹਮਾ ਸ਼ਿਵ ਦਰ ਭਿਖਾਰ, ਉਚੀ ਕੂਕ ਕੂਕ ਸੁਣਾਈਆ। ਤ੍ਰੈਗੁਣ ਮਾਇਆ ਪੰਜ ਤੱਤ ਨੇਤਰ ਰੋਵਣ ਜ਼ਾਰੋ ਜ਼ਾਰ, ਬਿਨ ਨੈਣਾਂ ਨੀਰ ਵਹਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗਲ ਪੱਲੂ ਰਹੇ ਡਾਰ, ਵਿਕਾਰ ਹੰਕਾਰ ਨਜ਼ਰ ਕੋਇ ਨਾ ਆਈਆ । ਕਿਰਪਾ ਕਰ ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ, ਦਰ ਤੇਰੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਦਵਾਰੇ ਅਲਖ ਜਗਾਈਆ। ਗੁਰ ਅਵਤਾਰ ਪੈਗ਼ੰਬਰ ਨਿਰਗੁਣ ਧਾਰ ਦੇਣ ਬਿਆਨ, ਪੁਰਖ ਅਕਾਲ ਤੇਰੀ ਵਡਿਆਈਆ। ਲਹਿਣਾ ਦੇਣਾ ਦੋ ਜਹਾਨ, ਬ੍ਰਹਿਮੰਡ ਖੰਡ ਤੇਰੀ ਓਟ ਤਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖ ਮਾਰ ਧਿਆਨ, ਅਨਭਵ ਪੜਦਾ ਆਪਣਾ ਲਾਹੀਆ। ਜੁਗ ਚੌਕੜੀ ਅਸੀਂ ਦੇ ਕੇ ਆਏ ਗਿਆਨ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਜੀਵ ਜੰਤ ਸਰਬ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਾਹ ਸਾਚੀ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪਰਮ ਪੁਰਖ ਤੇਰਾ ਰਾਜ, ਦਰਗਾਹ ਸਾਚੀ ਸਚਖੰਡ ਦਵਾਰੇ ਸੋਭਾ ਪਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਤੇਰਾ ਕਾਜ, ਕਰਨੀ ਕਰਤੇ ਭੇਵ ਅਭੇਦਾ ਦੇਣਾ ਖੁਲ੍ਹਾਈਆ। ਜੁਗ ਚੌਕੜੀ ਤੇਰਾ ਵੇਖਦੇ ਰਹੇ ਸਮਾਜ, ਸਤਿਜੁਗ ਤਰੇਤਾ ਦੁਆਪਰ ਕਲਜੁਗ ਮਾਨਵ ਮਾਨਵ ਵੰਡ ਵੰਡਾਈਆ। ਤੇਰਾ ਧੁਰ ਸੰਦੇਸ਼ਾ ਨਾਮ ਅਗੰਮਾ ਗੌਂਦੇ ਰਹੇ ਗਾਥ, ਕਲਮਿਆਂ ਵਿਚ ਪੜ੍ਹਾਈਆ। ਤਨ ਵਜੂਦ ਮਾਟੀ ਖ਼ਾਕੀ ਸਰੀਰ ਬਣੌਂਦੇ ਰਹੇ ਸਾਥ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਸਭ ਦੇ ਖ਼ਾਲੀ ਹੋਏ ਹਾਥ, ਵਸਤ ਅਮੋਲਕ ਨਜ਼ਰ ਕੋਇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਦਿਸੇ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਚਾਰ ਵਰਨ ਅਠਾਰਾਂ ਬਰਨ ਛਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਬਣਾਏ ਨਾ ਕੋਈ ਇਕ ਜਮਾਤ, ਹਿੰਦੂ ਮੁਸਲਿਮ ਸਿੱਖ ਈਸਾਈ ਸ਼ਰਅ ਵਿਚ ਕਰਨ ਲੜਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਝਗੜਾ ਮੇਟ ਕਾਇਨਾਤ, ਦੀਨ ਦੁਨੀ ਦਰਦੀ ਹੋ ਕੇ ਦਰਦ ਵੰਡਾਈਆ। ਜੋ ਭਵਿਖਤਾਂ ਵਿਚ ਲਿਖਤਾਂ ਵਿਚ ਇਸ਼ਟਾਂ ਵਿਚ ਦ੍ਰਿਸ਼ਟਾਂ ਵਿਚ ਗੁਰ ਅਵਤਾਰ ਪੈਗ਼ੰਬਰ ਗਏ ਆਖ, ਧੁਰ ਸੰਦੇਸ਼ਾ ਤੇਰਾ ਹੁਕਮ ਸੁਣਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਨਿਰਗੁਣ ਨੂਰ ਜੋਤ ਕਰ ਪ੍ਰਕਾਸ਼, ਸ਼ਬਦੀ ਡੰਕਾ ਰਾਓ ਰੰਕਾਂ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਿਰਪਾ ਕਰ ਦੀਨ ਦਿਆਲ, ਦਇਆਨਿਧ ਤੇਰੀ ਸਰਨਾਈਆ। ਕਲਜੁਗ ਕੂੜੀ ਕਿਰਿਆ ਰਹੇ ਨਾ ਕਾਇਆ ਮਾਟੀ ਸਚ ਸੱਚੀ ਧਰਮਸਾਲ, ਮਮਤਾ ਮੋਹ ਵਿਕਾਰ ਦੇਣਾ ਗੁਆਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਵੇਖ ਆਪਣੇ ਲਾਲ, ਭਗਤ ਭਗਵੰਤ ਆਪਣਾ

❋

❋

ਜੋੜ ਜੁੜਾਈਆ। ਸਦੀ ਚੌਧਵੀਂ ਦੀਨ ਦੁਨੀ ਹੋਈ ਬੇਹਾਲ, ਬਿਹਬਲ ਹੋ ਕੇ ਰਹੀ ਕੁਰਲਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਆਪਣਾ ਡੋਰੂ ਡੰਕ ਵਜਾਈਆ । ਸਚ ਪ੍ਰੀਤੀ ਕਿਸੇ ਦਿਸੇ ਨਾ ਤੇਰੇ ਨਾਲ, ਪੁਰਖ ਅਕਾਲ ਤੇਰੀ ਓਟ ਨਾ ਕੋਇ ਤਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਪੜ੍ਹ ਪੜ੍ਹ ਥੱਕੇ ਜੀਵ ਜਹਾਨ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਘਰ ਸਵਾਮੀ ਠਾਕਰ ਮਿਲੇ ਕੋਈ ਨਾ ਆਣ, ਗ੍ਰਹਿ ਮੰਦਰ ਪੜਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਦਵਾਰ ਏਕੰਕਾਰ ਇਕ ਇਕੱਲਾ ਆਪਣੀ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਮੇਰੇ ਸਾਹਿਬ ਸੱਚੇ ਪਰਮਾਤਮ, ਪਰਵਰਦਿਗਾਰ ਤੇਰੀ ਵਡਿਆਈਆ। ਸਤਿਜੁਗ ਸਾਚਾ ਮੇਲਾ ਕਰ ਧੁਰ ਦੇ ਆਤਮ, ਬ੍ਰਹਮ ਪਾਰਬ੍ਰਹਮ ਲੇਖਾ ਆਪਣੇ ਹੱਥ ਰਖਾਈਆ। ਭੇਵ ਅਭੇਦਾ ਖੋਲ੍ਹ ਅਗੰਮਾ ਬਾਤਨ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਕਰ ਰੁਸ਼ਨਾਈਆ। ਦਰ ਤੇਰੇ ਠਾਂਡੇ ਚਾਰ ਜੁਗ ਦੇ ਭਿਖਾਰੀ ਆਖਣ, ਦਰ ਦਰਵੇਸ਼ ਹੋ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਦੇਣਾ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਸਤਿਜੁਗ ਸਾਚੀ ਬਦਲ ਦੇ ਰੀਤ, ਕਲਜੁਗ ਕੂੜੀ ਕਿਰਿਆ ਰਹਿਣ ਕੋਇ ਨਾ ਪਾਈਆ। ਤੂੰ ਹਰ ਘਟ ਵਸੇਂ ਵੀਚ, ਗ੍ਰਹਿ ਗ੍ਰਹਿ ਅੰਦਰ ਡੇਰਾ ਲਾਈਆ। ਝਗੜਾ ਮੁਕਾ ਦੇ ਮੰਦਰ ਮਸੀਤ, ਕਾਇਆ ਕਾਅਬਾ ਇਕ ਸਮਝਾਈਆ। ਆਤਮ ਪਰਮਾਤਮ ਢੋਲਾ ਹੋਵੇ ਤੇਰਾ ਗੀਤ, ਸੋਹੰ ਸਚ ਪੜ੍ਹਾਈਆ। ਝਗੜਾ ਰਹੇ ਨਾ ਊਚ ਨੀਚ, ਜ਼ਾਤ ਪਾਤ ਨਾ ਵੰਡ ਵੰਡਾਈਆ। ਮਾਨਵ ਮਾਣਸ ਮਾਨੁੱਖ ਸਾਚਾ ਨਾਮ ਦੱਸ ਹਦੀਸ, ਕਲਮਾ ਇਕੋ ਇਕ ਪੜ੍ਹਾਈਆ। ਤੂੰ ਠਾਕਰ ਸਵਾਮੀ ਨਜ਼ਰੀ ਆਵੇਂ ਨੀਕਨ ਨੀਕ, ਗਹਿਰ ਗੰਭੀਰ ਬੇਨਜ਼ੀਰ ਪੜਦਾ ਦੇਣਾ ਉਠਾਈਆ। ਪਿਛਲੀ ਬਦਲ ਦੇ ਤਵਾਰੀਖ, ਤਰੀਕਾ ਅਗਲਾ ਇਕ ਜਣਾਈਆ। ਇਕੋ ਰੰਗ ਰੰਗਾ ਦੇ ਹਸਤ ਕੀਟ, ਰਾਓ ਰੰਕ ਭੇਵ ਦੇਣਾ ਮਿਟਾਈਆ। ਸਾਚੀ ਦੱਸ ਆਤਮ ਪ੍ਰੀਤ, ਪਰਮਾਤਮ ਹੋ ਕੇ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਰੰਗਾਈਆ। ਪੁਰਖ ਅਕਾਲ ਕਹੇ ਸੁਣੋ ਗੁਰ ਅਵਤਾਰ ਪੈਗ਼ੰਬਰ ਬੱਚੇ, ਸਚ ਦਿਆਂ ਦ੍ਰਿੜਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੁਸੀਂ ਫਿਰੇ ਨੱਸੇ, ਲੋਕਮਾਤ ਭੱਜੇ ਵਾਹੋ ਦਾਹੀਆ। ਮੇਰੇ ਸਿਫ਼ਤਾਂ ਵਾਲੇ ਨਾਮ ਅਨੇਕ ਦੱਸੇ, ਰਾਮ ਕ੍ਰਿਸ਼ਨ ਅੱਲਾ ਵਾਹਿਗੁਰੂ ਨਾਮ ਸਤਿ ਕਹਿ ਕੇ ਢੋਲੇ ਗਾਈਆ। ਦੀਨਾਂ ਮਜ਼੍ਹਬਾਂ ਪਾਏ ਰੱਟੇ, ਝਗੜਾ ਜਣਾਇਆ ਜਗਤ ਲੋਕਾਈਆ। ਅੰਤਮ ਪਤਿ ਕੋਈ ਨਾ ਰੱਖੇ, ਸਿਰ ਹੱਥ ਨਾ ਕੋਇ ਟਿਕਾਈਆ। ਅੰਤ ਅਖ਼ੀਰੀ ਇਕ ਸਰਨਾਈ ਢੱਠੇ, ਪ੍ਰਭ ਚਰਨ ਓਟ ਤਕਾਈਆ। ਕਲਜੁਗ ਕੂੜੀ ਕਿਰਿਆ ਮੇਟ ਰੱਟੇ, ਝਗੜਾ ਮਿਟੇ ਖ਼ਲਕ ਖ਼ੁਦਾਈਆ। ਸਾਡਾ ਮਾਣ ਕੋਈ ਨਾ ਰੱਖੇ, ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਪਈ ਦੁਹਾਈਆ। ਤੇਰਾ ਖੇਲ ਪੁਰਖ ਸਮਰਥੇ, ਦੋ ਜਹਾਨ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਪੁਰਖ ਅਕਾਲ ਕਹੇ ਸੁਣ ਮੇਰੇ ਸੁਤ ਦੁਲਾਰੇ, ਸਤਿ ਸਚ ਦਿਆਂ ਦ੍ਰਿੜਾਈਆ। ਕਲਜੁਗ ਆਇਆ ਅੰਤ ਕਿਨਾਰੇ, ਨਈਆ ਨੌਕਾ ਰਿਹਾ ਰੁੜ੍ਹਾਈਆ। ਸਤਿਜੁਗ ਸਚ ਹੋਏ ਉਜਿਆਰੇ, ਧਰਨੀ ਧਰਤ ਧੌਲ ਸੁਹਾਈਆ। ਕਰੇ ਖੇਲ ਅਗੰਮ ਅਪਾਰੇ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਸਾਚਾ ਮਾਰਗ ਦੱਸੇ ਇਕ ਸੰਸਾਰੇ,

❋

❋

ਛਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਪਰਮਾਤਮ ਆਤਮ ਨਾਤਾ ਜੋੜ ਸੱਚੀ ਸਰਕਾਰੇ ਮੇਲਾ ਅਗੰਮ ਲਏ ਮਿਲਾਈਆ। ਤਤ ਵਜੂਦ ਫੇਰ ਸ਼ਿੰਗਾਰੇ, ਤਨ ਮਾਟੀ ਖ਼ਾਕੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਚਲਾਈਆ। ਸਤਿਜੁਗ ਚਲੇ ਸਾਚਾ ਰਾਹ, ਹਰਿ ਰਹਿਬਰ ਆਪ ਚਲਾਇੰਦਾ। ਖੇਲ ਖੇਲੇ ਬੇਪ੍ਰਵਾਹ, ਬੇਪ੍ਰਵਾਹੀ ਵਿਚ ਵੇਖ ਵਖਾਇੰਦਾ। ਹਿੰਦੂ ਮੁਸਲਿਮ ਸਿੱਖ ਈਸਾਈ ਏਕਾ ਰੰਗ ਰੰਗਾ, ਦੁਤੀਆ ਭਾਉ ਨਾ ਕੋਇ ਜਣਾਇੰਦਾ। ਜਗਤ ਸ਼ਰਅ ਦਾ ਬੰਧਨ ਦਏ ਕਟਾ, ਸ਼ਰੀਅਤ ਵੰਡ ਨਾ ਕੋਇ ਵੰਡਾਇੰਦਾ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਚ ਦਾ ਕਰ ਵਿਵਾਹ, ਤਨ ਵਜੂਦ ਮਾਟੀ ਖ਼ਾਕ ਸ੍ਰਿਸ਼ਟੀ ਦ੍ਰਿਸ਼ਟੀ ਨਾਲ ਜੁੜਾਇੰਦਾ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਸਿਰ ਆਪਣਾ ਹੱਥ ਟਿਕਾ, ਸੰਤ ਸੁਹੇਲੇ ਆਪਣੇ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਪੜਦਾ ਆਪ ਉਠਾਇੰਦਾ। ਸਤਿ ਸਤਿਵਾਦੀ ਪੜਦਾ ਖੋਲ੍ਹ, ਹਰਿ ਕਰਤਾ ਕਿਰਪਾ ਆਪ ਕਰਾਈਆ। ਸਤਿ ਧਰਮ ਦੇ ਕੰਡੇ ਤੋਲ, ਸਤਿ ਸਤਿਵਾਦੀ ਵੇਖ ਵਖਾਈਆ। ਦੇਵੇ ਵਸਤ ਨਾਮ ਅਨਮੋਲ, ਅਨਮੁਲੜੀ ਝੋਲੀ ਪਾਈਆ। ਸਚ ਸਵਾਮੀ ਵਸੇ ਕੋਲ, ਘਰ ਬੈਠਾ ਕਾਇਆ ਸੋਭਾ ਪਾਈਆ। ਮਿਲੇ ਵਡਿਆਈ ਉਪਰ ਧੌਲ, ਧਰਨੀ ਧਰਤ ਵੱਜੇ ਵਧਾਈਆ। ਪੂਰਾ ਕਰੇ ਗੁਰ ਅਵਤਾਰ ਪੈਗ਼ੰਬਰਾਂ ਕੌਲ, ਪਿਛਲਾ ਲਹਿਣਾ ਝੋਲੀ ਪਾਈਆ। ਅੱਗੇ ਦੱਸ ਕੇ ਧੁਰ ਦਾ ਬੋਲ, ਅਨਰਾਗੀ ਆਪਣਾ ਰਾਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਰੇ ਨਿਰੰਕਾਰ, ਹਰਿ ਵੱਡਾ ਵਡ ਵਡਿਆਈਆ। ਸਤਿਜੁਗ ਸੱਚਾ ਖੇਲ ਅਪਰ ਅਪਾਰ, ਅਪਰੰਪਰ ਸੁਆਮੀ ਆਪ ਸਮਝਾਈਆ। ਚਾਰ ਜੁਗ ਦਾ ਲਹਿਣਾ ਦੇਣਾ ਕ਼ਰਜ਼ ਉਤਾਰ, ਪਿਛਲਾ ਲੇਖਾ ਝੋਲੀ ਪਾਈਆ। ਅੱਗੇ ਹੁਕਮ ਏਕਾ ਏਕੰਕਾਰ, ਦੂਜੀ ਚਲੇ ਨਾ ਕੋਇ ਚਤੁਰਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਬੰਨ੍ਹਣੀ ਧੁਰ ਦੀ ਧਾਰ, ਧਰਮ ਦਵਾਰਾ ਇਕ ਪ੍ਰਗਟਾਈਆ। ਸ਼ਰਅ ਜ਼ੰਜੀਰ ਨਾ ਰਹੇ ਸੰਸਾਰ, ਸ਼ਰੀਅਤ ਵਿਚੋਂ ਬਾਹਰ ਕਢਾਈਆ। ਤੂੰ ਮੇਰਾ ਮੈਂ ਤੇਰਾ ਬੋਲ ਕੇ ਸਚ ਜੈਕਾਰ, ਨਾਤਾ ਧੁਰ ਦਾ ਦਏ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਨਰ ਹਰਿ ਇਕੋ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਤੇਰਾ ਹੁਕਮ ਪ੍ਰਵਾਨ, ਨਿਉਂ ਨਿਉਂ ਸੀਸ ਨਿਵਾਈਆ। ਬੁੱਧੀ ਤੋਂ ਪਰੇ ਸ਼ਬਦ ਗਿਆਨ, ਅਨਭਵ ਪੜਦਾ ਦੇਣਾ ਉਠਾਈਆ। ਪੜ੍ਹਨ ਲਿਖਣ ਤੋਂ ਪਰੇ ਤੇਰਾ ਧਿਆਨ, ਨਿਜ ਨੇਤਰ ਅੱਖ ਦੇਣੀ ਖੁਲ੍ਹਾਈਆ। ਤੇਰਾ ਮੰਦਰ ਸਚ ਮਕਾਨ, ਸਚਖੰਡ ਸਾਚਾ ਸੋਭਾ ਪਾਈਆ । ਜਿਥੇ ਇਕੋ ਨਾਦ ਧੁਨਕਾਨ, ਅਗੰਮੀ ਰਾਗ ਸੁਣਾਈਆ। ਦੀਆ ਬਾਤੀ ਕਮਲਾਪਾਤੀ ਜਗੇ ਜੋਤ ਮਹਾਨ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਤੂੰ ਤਖ਼ਤ ਨਿਵਾਸੀ ਆਦਿ ਜੁਗਾਦੀ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਦੇਂਦਾ ਰਿਹੋਂ ਦਾਨ, ਨਾਮ ਭੰਡਾਰਾ ਝੋਲੀ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਨੂਰ ਜੋਤ ਹੋ ਪ੍ਰਧਾਨ, ਸਚ ਪ੍ਰਧਾਨਗੀ ਆਪ ਕਮਾਈਆ। ਸਤਿਜੁਗ ਸਾਚਾ ਸਚ ਧਰਮ ਦਾ ਬਣਾ ਵਿਧਾਨ, ਹੁਕਮ ਇਕੋ ਇਕ ਸੁਣਾਈਆ। ਚਾਰ ਵਰਨਾਂ ਕਰਨਾ ਪਏ ਪ੍ਰਵਾਨ, ਨਵ ਸੱਤ ਵੱਜੇ ਵਧਾਈਆ। ਸਤਿ ਧਰਮ ਦਾ ਝੁਲਣਾ ਇਕ ਨਿਸ਼ਾਨ, ਦੋ ਜਹਾਨ ਵੇਖ ਵਖਾਈਆ। ਆਤਮ ਪਰਮਾਤਮ ਮੇਲਾ ਗੋਪੀ ਕਾਹਨ, ਸੁਰਤੀ

❋

❋

ਸ਼ਬਦ ਜੋੜ ਜੁੜਾਈਆ। ਤਨ ਵਜੂਦ ਓਸ ਦਾ ਨਿਸ਼ਾਨ, ਜੋ ਨਿਸ਼ਾਨਾ ਨਿਰਗੁਣ ਸਰਗੁਣ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ । ਗੁਰ ਅਵਤਾਰ ਪੈਗ਼ੰਬਰ ਸਾਰੇ ਕਹਿਣ ਤੇਰੀ ਖਾਈਏ ਕ਼ਸਮ, ਸੁਗੰਦ ਤੇਰੀ ਨਜ਼ਰੀ ਆਈਆ। ਸਤਿਜੁਗ ਸਾਚੀ ਚਲਾ ਰਸਮ, ਰਹਿਬਰ ਬਣ ਨੂਰ ਖ਼ੁਦਾਈਆ। ਖੇਲ ਕਰੇ ਆਪਣੇ ਦੀਦ ਚਸ਼ਮ, ਸਨਮੁਖ ਹੋ ਕੇ ਵਜੇ ਵਧਾਈਆ। ਨਾਤਾ ਜੋੜ ਪੰਜ ਤੱਤ ਮਾਟੀ ਜਿਸਮ, ਜ਼ਮੀਰ ਅੰਦਰੋਂ ਆਪ ਬਦਲਾਈਆ। ਤੇਰਾ ਨੂਰ ਅਲਾਹੀ ਇਸਮ, ਆਜ਼ਮ ਦੇਣਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਇਕੋ ਇਕ ਰਖਾਈਆ। ਇਕੋ ਮਾਰਗ ਤੇਰਾ ਰਸਤਾ ਠੀਕ, ਠਾਕਰ ਦੇਣਾ ਸਮਝਾਈਆ। ਸਤਿ ਧਰਮ ਦੀ ਸਤਿਜੁਗ ਚਲੇ ਰੀਤ, ਰੀਤੀਵਾਨ ਤੇਰੀ ਬੇਪ੍ਰਵਾਹੀਆ। ਤੂੰ ਬੈਠਾ ਰਹੇਂ ਅਤੀਤ, ਤ੍ਰੈਗੁਣ ਡੇਰਾ ਢਾਹੀਆ। ਜਨ ਭਗਤਾਂ ਕਾਇਆ ਮਾਟੀ ਕਰ ਦੇ ਠਾਂਡੀ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਅੰਤਰ ਨਿਰੰਤਰ ਤੇਰਾ ਗਾਵਣ ਗੀਤ, ਨਾਉਂ ਨਿਰੰਕਾਰ ਵੱਜੇ ਵਧਾਈਆ। ਤੂੰ ਰਹਿਮਤ ਵਿਚ ਸਾਚਾ ਨਾਮ ਕਰ ਬਖ਼ਸ਼ੀਸ਼, ਅਨਮੁਲੜੀ ਦਾਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਨਿਰਗੁਣ ਨਿਰਾਕਾਰ ਨਿਰੰਕਾਰ ਤੇਰੀ ਓਟ ਤਕਾਈਆ। ਪੁਰਖ ਅਕਾਲ ਕਹੇ ਹੁਕਮ ਦੇਵਾਂ ਧੁਰ ਦਰਬਾਰ, ਦਰਗਾਹ ਸਾਚੀ ਸਚ ਜਣਾਈਆ। ਸਤਿਜੁਗ ਸਾਚਾ ਕਰ ਤਿਆਰ, ਤ੍ਰੈਗੁਣ ਲੇਖਾ ਦਿਆਂ ਮੁਕਾਈਆ। ਆਤਮ ਪਰਮਾਤਮ ਦੇ ਅਧਾਰ, ਬ੍ਰਹਮ ਪਾਰਬ੍ਰਹਮ ਮਿਲਾਈਆ। ਸਾਚਾ ਮਾਰਗ ਦੱਸ ਸੰਸਾਰ, ਸੋਈ ਸੁਰਤ ਦਿਆਂ ਉਠਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਆਵੇ ਵਿਚਾਰ, ਬੁੱਧ ਬਿਬੇਕ ਆਪ ਬਣਾਈਆ। ਮਨ ਕਲਪਣਾ ਕਰੇ ਨਾ ਕੋਇ ਖ਼ੁਆਰ, ਗੜ੍ਹ ਹੰਕਾਰ ਦਿਆਂ ਤੁੜਾਈਆ। ਚਾਰ ਵਰਨਾਂ ਦੱਸ ਕੇ ਇਕ ਦੁਆਰ, ਮੰਦਰ ਇਕੋ ਇਕ ਵਖਾਈਆ। ਜਿਥੇ ਵਸੇ ਇਕੋ ਪੁਰਖ ਅਕਾਲ, ਦੀਨ ਦਿਆਲ ਸੋਭਾ ਪਾਈਆ। ਸੋ ਸਚ ਸੱਚੀ ਧਰਮਸਾਲ, ਸਚਖੰਡ ਸਾਚੇ ਵੱਜੇ ਵਧਾਈਆ। ਓਥੇ ਪੋਹ ਨਾ ਸਕੇ ਕਾਲ, ਮਹਾਕਾਲ ਨਾ ਕੋਇ ਵਡਿਆਈਆ। ਇਕੋ ਨੂਰ ਜੋਤ ਜਮਾਲ, ਜਲਵਾਗਰ ਕਰੇ ਰੁਸ਼ਨਾਈਆ। ਸ੍ਰਿਸ਼ਟੀ ਨਾਤਾ ਵੇਖ ਦੀਨ ਦਿਆਲ, ਦਇਆਨਿਧ ਦਇਆ ਕਮਾਈਆ। ਸਾਚਾ ਮਾਰਗ ਦਏ ਵਖਾਲ, ਭੇਵ ਅਭੇਦਾ ਦਏ ਖੁਲ੍ਹਾਈਆ। ਰਾਓ ਰੰਕ ਊਚ ਨੀਚ ਦੀਨ ਮਜ਼੍ਹਬ ਜ਼ਾਤ ਪਾਤ ਸ਼ਰਅ ਵਿਚੋਂ ਕਰ ਬਹਾਲ, ਮਾਨਵ ਮਾਨਵ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵੇਖੇ ਸੰਤ ਸੁਹੇਲੇ ਆਪਣੇ ਲਾਲ, ਲਾਲ ਗੁਲਾਲਾ ਦੀਨ ਦਿਆਲਾ ਸਾਹਿਬ ਸਤਿਗੁਰ ਬਣ ਰਖਵਾਲਾ, ਏਥੇ ਓਥੇ ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਸਿਰ ਆਪਣਾ ਹੱਥ ਟਿਕਾਈਆ।

ਕੀਤੀ ਅਰਦਾਸ ਮੁਨੀ ਅਗੱਸਤ, ਗਸ਼ਤ ਚਾਰ ਕੁੰਟ ਲਗਾਈਆ। ਵਸਤ ਅਮੋਲਕ ਦੇ ਵਸਤ, ਵਸਤ ਵਸਤ ਵਿਚੋਂ ਪ੍ਰਗਟਾਈਆ। ਖ਼ਾਲੀ ਭੰਡਾਰਾ ਭਰ ਦਸਤ, ਦਸਤ ਦਸਤ ਨਾਲ ਮਿਲਾਈਆ। ਮੇਰੀ ਆਸਾ ਮਨਸਾ ਪੂਰੀ ਕਰ ਹਰਸ, ਹਰਸ ਹਵਸ ਪੰਧ ਮੁਕਾਈਆ। ਮਿਹਰਵਾਨ

❋

❋

ਹੋ ਕੇ ਕਰ ਤਰਸ, ਤਰਸ ਵਿਚ ਰਹਿਮਤ ਆਪ ਕਮਾਈਆ। ਅੰਮ੍ਰਿਤ ਮੇਘ ਅਗੰਮਾ ਬਰਸ, ਬਰਖਾ ਧੁਰ ਦੀ ਇਕ ਬਰਸਾਈਆ। ਤੇਰੇ ਵਿਛੋੜੇ ਵਿਚ ਰਿਹਾ ਤੜਫ, ਤੜਫਨਾ ਦੇ ਗੁਆਈਆ। ਸਚ ਮੁਹੱਬਤ ਰਿਹਾ ਭਟਕ, ਭਟਕਨਾ ਅਵਰ ਦੇ ਚੁਕਾਈਆ। ਜਗਤ ਵਿਵਹਾਰ ਨਾ ਰਹੇ ਕੋਈ ਕਟਕ, ਕਟਾਖ਼ਸ਼ ਆਪਣਾ ਇਕ ਲਗਾਈਆ। ਤੇਰਾ ਮੇਲ ਹੋਏ ਬੇਖਟਕ, ਖਟਕਾ ਕੂੜ ਦੇਣਾ ਚੁਕਾਈਆ। ਸਚ ਦੁਆਰ ਪੁਜਿਆ ਨਿਧੱੜਕ, ਅੱਗੇ ਹੋ ਨਾ ਕੋਇ ਅਟਕਾਈਆ। ਅਗੋਂ ਪੁਰਖ ਅਕਾਲ ਕਿਹਾ ਕੜਕ, ਸ਼ਬਦ ਅਗੰਮੀ ਆਵਾਜ਼ ਸੁਣਾਈਆ। ਮੇਰੀ ਚਾਲ ਨਿਰਾਲੀ ਵਖਰੀ ਜੁਗ ਜੁਗ ਮਟਕ, ਭੇਵ ਆਪਣਾ ਆਪ ਖੁਲ੍ਹਾਈਆ। ਜੋ ਜੁਗ ਚੌਕੜੀ ਰਹੇ ਲਟਕ, ਪੱਲੂ ਆਸ਼ਾ ਗੰਢ ਪੁਆਈਆ। ਇਕੋ ਲੋਚਨ ਨੈਣ ਵੇਖਣ ਦਰਸ, ਆਦਰਸ਼ ਇਕੋ ਧਿਆਨ ਲਗਾਈਆ। ਉਨ੍ਹਾਂ ਦਾ ਲਹਿਣਾ ਵੇਖਣਾ ਉਤੇ ਅਰਸ਼, ਫ਼ਰਸ਼ ਆਪਣਾ ਖੇਲ ਖਿਲਾਈਆ। ਜਿਸ ਵੇਲੇ ਨਿਰਗੁਣ ਧਾਰ ਆਵਾਂ ਪਰਤ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਚਾਰ ਜੁਗ ਦਾ ਲੇਖਾ ਵੇਖਾਂ ਫ਼ਰਦ, ਪੜਦਾ ਉਹਲਾ ਆਪ ਚੁਕਾਈਆ। ਸਾਚੇ ਸੰਤਾਂ ਵੰਡਾਂ ਦਰਦ, ਦੀਨਾਂ ਆਪਣੇ ਗਲੇ ਲਗਾਈਆ। ਛੁਰੀ ਰਹੇ ਕੋਈ ਨਾ ਕਰਦ, ਕ਼ਾਤਲ ਮਕ਼ਤੂਲ ਰੂਪ ਨਾ ਕੋਇ ਬਣਾਈਆ । ਕੂੜੀ ਕਿਰਿਆ ਮੇਟਾਂ ਗਰਦ, ਗਰਦਿਸ਼ ਵੇਖਾਂ ਜਗਤ ਲੋਕਾਈਆ। ਸੂਰਬੀਰ ਜੋਧਾ ਬਣ ਕੇ ਆਵਾਂ ਮਰਦ, ਮੱਦਦ ਮੰਗ ਨਾ ਕੋਇ ਮੰਗਾਈਆ। ਜਨ ਭਗਤਾਂ ਵੰਡਾਂ ਦਰਦ, ਦੀਨਾਂ ਅਨਾਥਾਂ ਹੋ ਸਹਾਈਆ। ਇਕੋ ਨਾਮ ਸੁਣਾਵਾਂ ਤਰਜ਼, ਤਰਾਜ਼ੂ ਕੰਡੇ ਆਪਣੇ ਤੋਲ ਤੁਲਾਈਆ। ਤੇਰੀ ਓਸ ਵੇਲੇ ਪੂਰੀ ਕਰਾਂ ਅਰਜ਼, ਬੇਨੰਤੀ ਝੋਲੀ ਪਾਈਆ। ਜਨ ਭਗਤਾਂ ਮਿਲਣ ਦੀ ਇਕੋ ਗ਼ਰਜ਼, ਗ਼ਰੀਬ ਨਿਮਾਣੇ ਗੋਦ ਉਠਾਈਆ। ਕਿਸੇ ਦਾ ਹੋਣ ਨਾ ਦੇਵਾਂ ਹਰਜ, ਹਰਜਾਨੇ ਸਭ ਦੇ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਇਕੋ ਹੁਕਮ ਵਰਤਾਈਆ। ਮੁਨੀ ਅਗੱਸਤ ਕਹੇ ਮੇਰੇ ਮੁਨੀਰ, ਮੁਜ਼ੱਕਰ ਮੁਅੱਨਸ ਤੇਰੀ ਸਮਝ ਕੋਇ ਨਾ ਆਈਆ। ਕਿਹੜੀ ਦੱਸੀ ਤਕ਼ਰੀਰ, ਤਰੀਕਾ ਕੀ ਦ੍ਰਿੜਾਈਆ। ਫੇਰ ਮਾਰ ਕੇ ਇਕ ਲਕੀਰ, ਨਿਸ਼ਾਨਾ ਦਿਤਾ ਵਖਾਈਆ। ਜਿਸ ਵੇਲੇ ਇਹ ਮੰਜ਼ਲ ਲੰਘਿਆ ਕਬੀਰ, ਕ਼ਬਰਾਂ ਦਾ ਡੇਰਾ ਢਾਹੀਆ। ਫੇਰ ਗੋਬਿੰਦ ਫੜੀ ਸ਼ਮਸ਼ੀਰ, ਖੰਡਾ ਇਕੋ ਇਕ ਚਮਕਾਈਆ। ਦੋ ਜਹਾਨਾਂ ਵੇਖ ਜਾਗੀਰ, ਜਾਗਰਤ ਜੋਤ ਕਰੇ ਰੁਸ਼ਨਾਈਆ। ਫੇਰ ਨਾਤਾ ਛਡ ਸਰੀਰ, ਜੋਤੀ ਸ਼ਬਦੀ ਧਾਰ ਸਮਾਈਆ। ਫੇਰ ਚੋਟੀ ਚੜ੍ਹ ਅਖ਼ੀਰ, ਆਖ਼ਰ ਮੰਜ਼ਲ ਖੋਜ ਖੁਜਾਈਆ। ਦਰਸ਼ਨ ਦੇਵੇ ਬੇਨਜ਼ੀਰ, ਨਜ਼ਰੀਆ ਨਜ਼ਰ ਵਿਚੋਂ ਬਦਲਾਈਆ। ਲਹਿਣਾ ਵੇਖ ਸ਼ਾਹ ਹਕੀਰ, ਰਾਓ ਰੰਕ ਦਏ ਵਡਿਆਈਆ। ਜਨ ਭਗਤਾਂ ਹੋਣ ਨਾ ਦਏ ਦਿਲਗੀਰ, ਨਿੰਦਰਾ ਆਲਸ ਨਾ ਕੋਇ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਸਮਝਾਈਆ । ਮੁਨੀ ਅਗੱਸਤ ਕਹੇ ਪੁਰਖ ਅਕਾਲ ਤੂੰ ਨਹੀਂ ਕੋਈ ਮਨੁੱਖ, ਮਾਨਵ ਦੇਵ ਨਾ ਕੋਇ ਵਡਿਆਈਆ। ਮੈਂ ਤੇਰੀ ਸੁਗੰਧੀ ਸੁੱਖਣਾ ਲਵਾਂ ਸੁੱਖ, ਪਾਬੰਦੀ ਅਵਰ ਨਾ ਕੋਇ ਜਣਾਈਆ। ਤੂੰ ਨਿਰਗੁਣ ਧਾਰੋਂ ਪੈਣਾ ਉਠ, ਜੋਤੀ ਜੋਤ ਜੋਤ ਰੁਸ਼ਨਾਈਆ। ਜਨ ਭਗਤ ਸੁਹੇਲੇ ਬਣੌਣੇ ਧੁਰ ਦੇ ਸੁਤ, ਸਾਜਣ ਹੋ ਕੇ ਗੋਦ ਟਿਕਾਈਆ। ਮਿਹਰਵਾਨ ਹੋ ਕੇ ਲੈਣਾ ਪੁਛ, ਮਿਹਰ ਨਜ਼ਰ ਆਪਣੀ ਆਪ ਕਰਾਈਆ। ਸਤਿ ਧਰਮ ਦੇਣਾ ਸੁਚ, ਸੰਜਮ ਇਕੋ ਦੇਣਾ ਜਣਾਈਆ। ਧੁਰ ਦੀ ਮੌਲੇ ਅਗੰਮੀ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਸਭ ਦਾ ਪੈਂਡ ਜਾਣਾ ਮੁਕ, ਅੰਤ ਅਖ਼ੀਰ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

❋

❋

ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰੰਗ ਇਕ ਰੰਗਾਈਆ। ਮੁਨੀ ਅਗੱਸਤ ਕਹੇ ਤੇਰਾ ਖੇਲ ਸਦਾ ਆਹਿਸਤਾ, ਹੌਲੀ ਹੌਲੀ ਵੱਜੇ ਵਧਾਈਆ। ਮੈਂ ਵੇਖਣਾ ਓਹ ਫ਼ਰਿਸ਼ਤਾ, ਜਿਹੜਾ ਪੈਗ਼ੰਬਰਾਂ ਹੁਕਮ ਸੁਣਾਈਆ। ਜਗ ਨੇਤਰ ਕਿਸੇ ਨਾ ਦਿਸਦਾ, ਜਗਤ ਮੁਹੱਬਤ ਵਿਚ ਕੁਰਲਾਈਆ। ਇਹ ਖੇਲ ਹੋਣਾ ਅਗੰਮੀ ਇਕ ਦਾ, ਏਕੰਕਾਰ ਵੱਡੀ ਵਡਿਆਈਆ। ਜੋ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਜਿੱਤਦਾ, ਬਲ ਭੈ ਆਪਣਾ ਆਪ ਪ੍ਰਗਟਾਈਆ। ਓਹ ਜਨ ਭਗਤਾਂ ਝਗੜਾ ਮੁਕਾਵੇ ਨਿਤ ਦਾ, ਜਨਮ ਮਰਨ ਦਾ ਲੇਖਾ ਰਹੇ ਨਾ ਰਾਈਆ। ਮੇਲ ਦੱਸੇ ਆਪਣੇ ਹਿਤ ਦਾ, ਹਿਤਕਾਰੀ ਹੋ ਕੇ ਖੋਜ ਖੁਜਾਈਆ। ਗੁਰਮੁਖਾਂ ਝਗੜਾ ਮੁਕਾ ਕੇ ਨਿਤ ਦਾ, ਨਵਿਤ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਕਰ ਕੇ ਹਿੱਤ ਧੁਰ ਦਾ ਪਿਤ ਜਨ ਭਗਤਾਂ ਸਾਚੇ ਲੇਖ ਲਿਖਦਾ, ਜਿਸ ਦਾ ਲਿਖਿਆ ਲੇਖ ਅੱਗੇ ਸਕੇ ਨਾ ਕੋਇ ਮਿਟਾਈਆ।

੨੯ ਵਿਸਾਖ ਸ਼ਹਿਨਸ਼ਾਹੀ ਸੰਮਤ ੪ ਦਲੀਪ ਸਿੰਘ ਦੇ ਗ੍ਰਹਿ ਬਾਬੂ ਪੁਰ ਜ਼ਿਲਾ ਗੁਰਦਾਸਪੁਰ

ਆਦਿ ਜੁਗਾਦਿ ਪੁਰਖ ਅਕਾਲ ਵਡ ਪ੍ਰਤਾਪੀ, ਤਾਬਿਆਦਾਰੀ ਸਭ ਦੀ ਵੇਖ ਵਖਾਈਆ। ਧੁਰ ਸੰਦੇਸ਼ਾ ਦੇਵੇ ਧੁਰ ਦੀ ਅਗੰਮੀ ਰਾਤੀ, ਜਿਸ ਰੈਣ ਦੀ ਚਾਰ ਜੁਗ ਵੰਡ ਨਾ ਕਿਸੇ ਵੰਡਾਈਆ। ਜੋਧਾ ਸੂਰਬੀਰ ਬਹਾਦਰ ਨਿਰਗੁਣ ਸਰਗੁਣ ਧਾਰ ਮਾਰ ਥਾਪੀ, ਬਲਧਾਰੀ ਆਪਣਾ ਬਲ ਪ੍ਰਗਟਾਈਆ। ਗੁਰ ਅਵਤਾਰ ਪੈਗ਼ੰਬਰ ਨਿਰਅੱਖਰ ਧਾਰ ਵੇਖੋ ਆਪਣੀ ਕਾਪੀ, ਜਿਸ ਦੀ ਕਾਪੀ ਜਗਤ ਵਿਦਿਆ ਨਾ ਕੋਇ ਸਮਝਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਿਨ ਕਿਨ ਕਿਤਨੇ ਤਾਰੇ ਪਾਪੀ, ਪਤਤ ਪੁਨੀਤ ਬਣਾਈਆ। ਕੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਰਹਿੰਦਾ ਬਾਕੀ, ਲੇਖਾ ਸਭ ਦਾ ਦਿਓ ਦ੍ਰਿੜਾਈਆ। ਕੀ ਖੇਲ ਕਰਾਇਆ ਕਾਇਆ ਮਾਟੀ ਤਨ ਖ਼ਾਕੀ, ਵਜੂਦ ਮਹਿਬੂਬ ਵੇਖ ਵਖਾਈਆ। ਕੀ ਜਾਮ ਪਿਆਇਆ ਬਣ ਕੇ ਧੁਰ ਦੇ ਸਾਕੀ, ਰਸ ਅੰਮ੍ਰਿਤ ਇਕ ਚੁਆਈਆ। ਕੀ ਮੰਦਰ ਅੰਦਰ ਖੋਲ੍ਹਿਆ ਬੰਦ ਕਿਵਾੜਾ ਤਾਕੀ, ਭੇਵ ਅਭੇਦਾ ਦਿਤਾ ਖੁਲ੍ਹਾਈਆ। ਸਚ ਦੱਸੋ, ਕਿਉਂ ਮਨੂਆ ਹਰ ਘਟ ਅੰਦਰ ਹੋਇਆ ਆਕੀ, ਮਮਤਾ ਮੋਹ ਵਿਚ ਹਲਕਾਈਆ। ਕਿਉਂ ਝਗੜਾ ਪਾਇਆ ਜ਼ਾਤ ਪਾਤੀ, ਦੀਨ ਮਜ਼੍ਹਬ ਵੰਡ ਵੰਡਾਈਆ। ਕੀ ਖੇਲ ਕੀਤਾ ਪ੍ਰਿਥਮੀ ਆਕਾਸ਼ੀ, ਗਗਨ ਗਗਨੰਤਰ ਦੇਣਾ ਜਣਾਈਆ। ਕੀ ਹੁਕਮ ਮੰਨਿਆ ਪੁਰਖ ਅਬਿਨਾਸ਼ੀ, ਹਰਿ ਜਗਦੀਸ਼ ਜੋ ਜਣਾਈਆ। ਕੀ ਮੰਜ਼ਲ ਚੜ੍ਹੇ ਘਾਟੀ, ਕੌਣ ਦਵਾਰੇ ਵੱਜੀ ਵਧਾਈਆ। ਕੀ ਪਦਾਰਥ ਨਾਮ ਦਿਤਾ ਦਾਤੀ, ਦੌਲਤ ਧੁਰ ਦੀ ਇਕ ਵਰਤਾਈਆ। ਕੀ ਕਥਾ ਕਹਾਣੀ ਦੱਸੀ ਗਾਥੀ, ਕਲਮਾ ਕਾਇਨਾਤ ਦ੍ਰਿੜਾਈਆ। ਕੀ ਸੁਰਤੀ ਸੋਵਤ ਧਾਰ ਜਾਗੀ, ਜਾਗਰਤ ਆਪਣਾ ਰੰਗ ਰੰਗਾਈਆ। ਕਿਉਂ ਦੀਨ ਦੁਨੀ ਹੋਈ ਬਾਗ਼ੀ, ਵੈਰਾਗੀ ਨਜ਼ਰ ਕੋਇ ਨਾ ਆਈਆ। ਵਿਸ਼ਨ ਬ੍ਰਹਮਾ ਸ਼ਿਵ ਬਣਿਆ ਕੌਣ ਬਾਡੀ, ਘਾੜਤ ਕਿਸ ਬਿਧ ਰਿਹਾ ਘੜਾਈਆ। ਕੀ ਰਸਨਾ ਜਿਹਵਾ ਬੱਤੀ ਦੰਦ ਗਾਇਨ ਸੋਹਲੇ ਢੋਲੇ ਕੇਤੇ ਢਾਡੀ, ਜਗਤ ਰਾਗਾਂ ਵਿਚ ਅਲਾਈਆ। ਕਿਉਂ ਝਗੜਾ ਪਾਇਆ ਮਾਨਵ ਮਾਨਵ ਸਮਾਜੀ, ਸਮਾਂ ਸਮਝ ਨਾ ਕੋਇ ਸਮਝਾਈਆ। ਧੁਰ ਦਾ ਹੁਕਮ ਇਕ ਜਵਾਬੀ, ਜਵਾਬ ਮੰਗੇ ਥਾਉਂ ਥਾਈਂਆ। ਕੀ

❋

❋

ਸੱਯਦਾ ਦੱਸੇ ਆਦਾਬੀ, ਨਮਸਤੇ ਕੌਣ ਵਡਿਆਈਆ। ਕੀ ਖੇਲ ਵਖਾਇਆ ਮਹਿਰਾਬੀ, ਮੰਦਰਾਂ ਵੱਜੇ ਵਧਾਈਆ। ਕੀ ਨਾਦ ਸੁਣਾਏ ਨਾਦੀ, ਅਨਹਦ ਨਾਦੀ ਧੁਨ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਫ਼ਰਮਾਨਾ ਇਕ ਦ੍ਰਿੜਾਈਆ । ਗੁਰ ਅਵਤਾਰ ਪੈਗ਼ੰਬਰ ਵੇਖੋ ਆਪੋ ਆਪਣਾ ਹਿਸਾਬ, ਅੰਕੜੇ ਆਪਣੇ ਵਿਚੋਂ ਪ੍ਰਗਟਾਈਆ। ਜਿਸ ਦਾ ਇਕੋ ਵਾਰ ਜਵਾਬ, ਦੂਜਾ ਫਿਕਰਾ ਨਾ ਕੋਇ ਅਲਾਈਆ। ਕਵਣ ਸ਼ਾਹ ਕਵਣ ਸ਼ਹਿਨਸ਼ਾਹ ਕਵਣ ਪਾਤਸ਼ਾਹ ਨਵਾਬ, ਨੌਬਤ ਨਾਮ ਹੱਕ ਕਵਣ ਵਜਾਈਆ। ਕਵਣ ਨਿਰਗੁਣ ਸਰਗੁਣ ਦੇਂਦਾ ਰਿਹਾ ਖ਼ਤਾਬ, ਖ਼ਤੋ ਖ਼ਤਾਬਤ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਦਿਤੀ ਸਮਝਾਈਆ। ਕਵਣ ਦੇਂਦਾ ਰਿਹਾ ਅੰਮ੍ਰਿਤ ਰਸ ਅੰਮਿਉਂ ਸਵਾਦ, ਬਿਨ ਰਸਨਾ ਰਸ ਚਖਾਈਆ। ਕਵਣ ਦੱਸਦਾ ਰਿਹਾ ਆਪਣਾ ਨਾਮ ਅੱਲਾ ਵਾਹਿਗੁਰੂ ਰਾਮ ਗਾਡ, ਧੁਰ ਸੰਦੇਸਿਆਂ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਫ਼ਰਮਾਨਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਵੇਖੋ ਆਪਣਾ ਲੇਖਾ, ਲਿਖਤ ਸਕੇ ਨਾ ਕੋਇ ਸਮਝਾਈਆ। ਕੀ ਸੁਣਦੇ ਰਹੇ ਧੁਰ ਦਾ ਸੰਦੇਸ਼ਾ, ਜਿਸ ਦੀ ਸਨਦ ਲੋਕਮਾਤ ਹੱਥ ਕਿਸੇ ਨਾ ਆਈਆ। ਕਿਹੜਾ ਵੇਖਦੇ ਰਹੇ ਵੇਸਾ, ਕਵਣ ਦਵਾਰੇ ਵਜਦੀ ਰਹੀ ਵਧਾਈਆ। ਕਵਣ ਬਣਦਾ ਰਿਹਾ ਖੇਵਟ ਖੇਟਾ, ਨਈਆ ਸਈਆ ਇਕ ਵਖਾਈਆ । ਕਵਣ ਬਣੌਂਦਾ ਰਿਹਾ ਪਿਤਾ ਪੂਤ ਆਪਣਾ ਬੇਟਾ, ਨੂਰ ਨੂਰ ਵਿਚੋਂ ਚਮਕਾਈਆ। ਚਾਰ ਜੁਗ ਦਾ ਪਿਛਲਾ ਸਾਰੇ ਕਰ ਲਓ ਚੇਤਾ, ਚੇਤਨ ਆਪਣਾ ਹੁਕਮ ਉਪਜਾਈਆ। ਕਿਸ ਬਿਧ ਸਭ ਦਾ ਪੂਰਾ ਹੋਣਾ ਠੇਕਾ, ਠੇਕੇਦਾਰੀ ਰਹਿਣ ਕੋਇ ਨਾ ਪਾਈਆ। ਕਿਸ ਬਿਧ ਤੱਤਾਂ ਵਾਲੇ ਸਰੀਰ ਦੀ ਲੈਂਦੇ ਰਹੇ ਭੇਟਾ, ਧੁਰ ਦਾ ਨਾਮ ਅੱਖਰਾਂ ਵਿਚ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰੋ ਵੇਖੋ ਚੁੱਕਕੇ ਆਪਣਾ ਪੜਦਾ, ਓਹਲਾ ਰਹਿਣ ਕੋਇ ਨਾ ਪਾਈਆ। ਤੁਹਾਡਾ ਲਹਿਣਾ ਦੇਣਾ ਕੀ ਚੇਤਨ ਜੜ੍ਹ ਦਾ, ਸਹਿਜੇ ਦੇਣਾ ਸਮਝਾਈਆ। ਕਵਣ ਧਾਰ ਨਿਰਅੱਖਰ ਰਿਹਾ ਪੜ੍ਹਦਾ, ਅੱਖਰਾਂ ਕੀ ਵਡਿਆਈਆ। ਸਚ ਦੱਸੋ ਗੁਰ ਅਵਤਾਰ ਪੈਗ਼ੰਬਰ ਹੋ ਕੇ ਕਿਉਂ ਰਿਹਾ ਮਰਦਾ, ਤੱਤਾਂ ਵਾਲਾ ਸਰੀਰ ਤਜਾਈਆ। ਕਿਉਂ ਨਾ ਭੇਵ ਪਾਇਆ ਧੁਰ ਦੇ ਹਰਿ ਦਾ, ਸਦ ਹਰਿ ਹਰਿ ਵਿਚ ਸਮਾਈਆ। ਕਿਉਂ ਖੇਲ ਕਰਦੇ ਰਹੇ ਪਹਿਲੇ ਦੂਜੇ ਤੀਜੇ ਚੌਥੇ ਘਰ ਦਾ, ਹਿੱਸੇ ਬੱਚਿਆਂ ਵਾਲੇ ਵੰਡਾਈਆ। ਕਿਉਂ ਮਾਨਵ ਮਾਨਵ ਗੁਰ ਅਵਤਾਰ ਪੈਗ਼ੰਬਰੋ ਤੁਹਾਡੇ ਜ਼ਰੀਏ ਰਿਹਾ ਲੜਦਾ, ਦੀਨਾਂ ਮਜ਼੍ਹਬਾਂ ਵਿਚ ਲੜਾਈਆ। ਜਿਸ ਨੇ ਭੇਵ ਪਾਇਆ ਮੇਰੇ ਘਰ ਦਾ, ਨਾਤਾ ਦੀਨ ਦੁਨੀ ਗਿਆ ਤੁੜਾਈਆ । ਸ਼ਰਅ ਵਿਚ ਕਦੇ ਨਾ ਵੜਦਾ, ਹੱਕ ਮਹਿਬੂਬ ਮਿਲ ਕੇ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰੋ ਕਿਉਂ ਬਣੇ ਕੁਤਬਫ਼ਰੋਸ਼, ਕਾਤਬ ਕਲਮਾਂ ਵਾਲੇ ਅਖਵਾਈਆ। ਕਿਉਂ ਵੇਖੀ ਜਗਤ ਵਾਲੀ ਸੋਚ, ਬੁਧੀ ਨਾਲ ਵਡਿਆਈਆ। ਕਿਉਂ ਝਗੜਾ ਪਾਇਆ ਚੌਦਾਂ ਲੋਕ, ਚੌਦਾਂ ਤਬਕ ਦੇਣ ਦੁਹਾਈਆ। ਕਿਉਂ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕ਼ੁਰਾਨਾਂ ਵਾਲੀ ਦੱਸੀ ਖੋਜ, ਸਿਫ਼ਤਾਂ ਵਿਚ ਸਿਫ਼ਤੀ ਨਾਮ ਲੜਾਈਆ। ਕਿਉਂ ਸਤਿਗੁਰ ਹੋ ਕੇ ਅਵਤਾਰ ਹੋ ਕੇ ਪੈਗ਼ੰਬਰ ਹੋ ਕੇ ਗ਼ੁੱਸੇ ਵਿਚ ਚੜ੍ਹਦਾ ਰਿਹਾ ਜੋਸ਼, ਖੰਡੇ ਖੜਗ ਤੀਰ ਕਮਾਨ ਮੋਢਿਆਂ ਉਤੇ ਰਖਾਈਆ। ਕਿਉਂ

❋

❋

ਇਕ ਦੂਜੇ ਉਤੇ ਪੌਂਦੇ ਰਹੇ ਬੋਝ, ਭਾਰ ਮਜ਼੍ਹਬਾਂ ਵਾਲਾ ਬਣਾਈਆ। ਮੇਰੇ ਅੰਦਰ ਵੜ ਕੇ ਮੇਰਾ ਪੁਛ ਲੈਂਦਿਓ ਗੋਝ, ਪੜਦਾ ਉਹਲਾ ਰਹੇ ਨਾ ਰਾਈਆ। ਫੇਰ ਮੇਰੇ ਨਾਮ ਦਾ ਦੇਂਦਾ ਕੋਈ ਨਾ ਦੋਸ਼, ਨਾਮ ਦਾ ਨਾਮ ਕਰੇ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਸੁਣਾਈਆ। ਗੁਰ ਅਵਤਰ ਪੈਗ਼ੰਬਰੋ ਕਿਉਂ ਪੌਂਦੇ ਰਹੇ ਵੰਡਾਂ, ਆਪਣਾ ਡੰਕ ਵਜਾਈਆ। ਕਿਉਂ ਖੜਕਾਉਂਦੇ ਰਹੇ ਖੰਡਾ, ਖੜਗਾਂ ਹੱਥ ਵਿਚ ਚਮਕਾਈਆ। ਕਿਉਂ ਮਾਨਵ ਮਾਨਵ ਲੜੌਂਦੇ ਰਹੇ ਬੰਦਾ, ਬੰਦਗੀ ਵਿਚ ਬੰਦੇ ਕਿਉਂ ਨਾ ਬਣਾਈਆ। ਕਿਉਂ ਹਿੱਸੇ ਪਾਏ ਤਾਰਾ ਚੰਦਾ, ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਕਿਉਂ ਖੇਲ ਖੇਲਿਆ ਕੇਸ ਕੰਘਾ, ਬੋਦੀ ਜੰਞੂ ਨਾ ਕੋਇ ਵਡਿਆਈਆ। ਕਿਉਂ ਜੋਧੇ ਸੂਰਬੀਰ ਅਖਵਾ ਕੇ ਕੀਤਾ ਦੰਗਾ, ਕਿਉਂ ਜੰਗਲਾਂ ਵਿਚ ਬਣਾਂ ਵਿਚ ਆਪਣਾ ਆਪ ਭੁਆਈਆ। ਕਿਉਂ ਦੀਨ ਦੁਨੀ ਵੇਖਿਆ ਦੰਗਾ, ਹੈਰਾਨੀ ਵਿਚ ਖ਼ਲਕ ਖ਼ੁਦਾਈਆ। ਕਿਉਂ ਨਾ ਮੇਰਾ ਵੇਖਿਆ ਧੁਰਦਰਗਾਹੀ ਡੰਡਾ, ਜਿਸ ਨੂੰ ਡੰਡਾਵਤ ਕਰ ਕੇ ਸਾਰੇ ਸੀਸ ਨਿਵਾਈਆ। ਜਿਥੇ ਦੀਨ ਦਿਆਲ ਪੁਰਖ ਅਕਾਲ ਇਕੋ ਬਖ਼ਸ਼ੰਦਾ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੁਨੇਹੜਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਵੇਖੋ ਆਪਣੀ ਪੁਸਤਕ, ਜੋ ਪੁਸ਼ਤ ਦਰ ਪੁਸ਼ਤ ਚਲੀ ਆਈਆ। ਜਿਸ ਦੇ ਵਿਚ ਅੱਖਰਾਂ ਵਿਚ ਸਿਫ਼ਤਾਂ ਵਾਲੀ ਪ੍ਰਭ ਦੀ ਉਸਤਤ, ਮਹਿੰਮਾ ਵਿਚ ਵਡਿਆਈਆ। ਕਿਉਂ ਨਹੀਂ ਇਕੋ ਨਾਮ ਤੇ ਇਕੋ ਮੰਨਿਆ ਮੁਰਸ਼ਦ, ਕਲਮਾ ਇਕ ਸਮਝਾਈਆ। ਕਿਉਂ ਦੀਨ ਦੁਨੀ ਵਲੋਂ ਕਰ ਕੇ ਬੈਠੇ ਰੁਖ਼ਸਤ, ਆਪਣਾ ਪੱਲੂ ਰਹੇ ਛੁਡਾਈਆ। ਜੈਕਾਰ ਕਰੋ ਵਿਵਹਾਰ ਕਰੋ ਫਿਰ ਸਦੀ ਚੌਧਵੀਂ ਕਿਸੇ ਨਾ ਮਿਲੇ ਫ਼ੁਰਸਤ, ਵੇਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰੋ ਵੇਖੋ ਆਪਣੀ ਕਰਨੀ, ਹਰਿ ਕਰਤਾ ਆਪ ਦ੍ਰਿੜਾਈਆ। ਕਿਉਂ ਝਗੜਾ ਵਰਨੀ ਬਰਨੀ, ਖੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਨਾ ਕੋਇ ਰੰਗਾਈਆ। ਕਿਉਂ ਨਾ ਪੁਰਖ ਅਕਾਲ ਦੀ ਦੱਸੀ ਧੁਰ ਦੀ ਸਰਨੀ, ਜਗਤ ਦੁਨੀ ਵੰਡ ਵੰਡਾਈਆ। ਕਿਉਂ ਨਾ ਇਕੋ ਤੁਕ ਦੱਸੀ ਪੜ੍ਹਨੀ, ਜੁਗ ਜੁਗ ਨਾਮ ਦਿਤੇ ਬਦਲਾਈਆ। ਕਿਉਂ ਨਾ ਇਕੋ ਮੰਜ਼ਲ ਦੱਸੀ ਚੜ੍ਹਨੀ, ਜਿਥੇ ਮਿਲੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦਈਏ ਕੀ ਜਵਾਬ, ਤੋਬਾ ਤੋਬਾ ਸੀਸ ਨਿਵਾਈਆ। ਤੇਰਾ ਖੇਲ ਹੱਕ ਜਨਾਬ, ਮਹਿਬੂਬ ਤੇਰੀ ਬੇਪਰਵਾਹੀਆ। ਜੁਗ ਜੁਗ ਸੱਯਦੇ ਕਰਦੇ ਆਏ ਆਦਾਬ, ਨਮਸਤੇ ਵਿਚ ਸੀਸ ਝੁਕਾਈਆ। ਤੇਰੇ ਪ੍ਰੇਮ ਦਾ ਲੈ ਕੇ ਖ਼ਤਾਬ, ਖ਼ੁਦ ਮਾਲਕ ਤੇਰੀ ਓਟ ਤਕਾਈਆ। ਕਲਜੁਗ ਦੁਆਪਰ ਤਰੇਤਾ ਸਤਿਜੁਗ ਦੱਸਦੇ ਆਏ ਆਦਾਬ, ਸੀਸ ਜਗਦੀਸ਼ ਇਕ ਨਿਵਾਈਆ। ਅੰਕੜਿਆਂ ਦਾ ਰੱਖਿਆ ਨਹੀਂ ਕੋਈ ਹਿਸਾਬ, ਲੇਖਾ ਵੰਡ ਨਾ ਕੋਇ ਵੰਡਾਈਆ। ਇਕੋ ਤੇਰੀ ਓਟ ਰੱਖਕੇ ਆਦਿ, ਅੰਤ ਤੇਰਾ ਰਾਹ ਤਕਾਈਆ। ਤੇਰੀ ਕਿਰਪਾ ਗਏ ਜਾਗ, ਅੰਤ ਤੇਰੇ ਵਿਚ ਸਮਾਈਆ। ਤੇਰਾ ਹੁਕਮ ਤੇਰਾ ਸਮਾਜ, ਦੀਨ ਦੁਨੀ ਤੇਰੀ ਵਡਿਆਈਆ। ਤੇਰਾ ਫ਼ਰਮਾਨਾ ਧੁਰ ਦਾ ਰਾਜ, ਰਈਅਤ ਵੇਖੀ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ

❋

❋

ਕਹਿਣ ਸਾਰੇ ਕਰੀਏ ਚੇਤਾ, ਪੂਰਬ ਧਿਆਨ ਲਗਾਈਆ। ਰਾਮ ਨੇ ਕਿਹਾ, ਵਸ਼ਿਸ਼ਟ ਨੇ ਦੱਸਿਆ ਮੈਨੂੰ ਮੇਰਾ ਨੇਤਾ, ਰਾਮ ਰਾਮ ਦਾ ਮਾਲਕ ਨਜ਼ਰੀ ਆਈਆ। ਜੋ ਆਦਿ ਜੁਗਾਦਿ ਸਭ ਨਾਲ ਕਰੇ ਹੇਤਾ, ਹਿਤਕਾਰੀ ਧੁਰਦਰਗਾਹੀਆ । ਉਨੱਤੀ ਵਿਸਾਖ ਵਸ਼ਿਸ਼ਟ ਸੁੱਤਾ ਸੀ ਵਿਚ ਖੇਤਾਂ, ਓਢਣ ਨਜ਼ਰ ਕੋਇ ਨਾ ਆਈਆ। ਚਰਨਾਂ ਵਿਚ ਸੀ ਲੇਟਾ, ਦਸਰਥ ਬੇਟਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਚੜ੍ਹਾਈਆ। ਵਸ਼ਿਸ਼ਟ ਕਿਹਾ ਸੁਣ ਰਾਮ ਰਾਮੇ, ਰਾਮ ਦਿਆਂ ਜਣਾਈਆ। ਅਵਤਾਰ ਪੈਗ਼ੰਬਰ ਜਿਸ ਦੇ ਕਾਮੇ, ਗੁਰੂ ਗੁਰਦੇਵ ਸੇਵ ਕਮਾਈਆ। ਜੁਗ ਜੁਗ ਬਦਲਦੇ ਰਹਿਣ ਜਾਮੇ, ਨਿਰਗੁਣ ਸਰਗੁਣ ਸੋਭਾ ਪਾਈਆ। ਡੰਕੇ ਸ਼ਬਦ ਵਜਦੇ ਰਹਿਣ ਦਮਾਮੇ, ਜਗਤ ਜਹਾਨ ਸ਼ਨਵਾਈਆ। ਢੋਲੇ ਗੌਂਦੇ ਰਹਿਣ ਹਰਿ ਨਾਮੇ, ਸਿਫ਼ਤਾਂ ਵਿਚ ਸਾਲਾਹੀਆ। ਕੀ ਤੱਕਣ ਦੋ ਜਹਾਨੇ, ਪੁਰੀ ਲੋਅ ਆਕਾਸ਼ ਵੇਖ ਵਖਾਈਆ। ਅੰਤਮ ਚਲਣ ਧੁਰ ਦੇ ਭਾਣੇ, ਸਿਰ ਸਕੇ ਨਾ ਕੋਇ ਉਠਾਈਆ। ਉਠ ਵੇਖ ਗੇਹੂੰ ਦੇ ਦੋ ਚਾਰ ਦਾਣੇ, ਜਿਸ ਨੂੰ ਗੰਦਮ ਕਹੇ ਲੋਕਾਈਆ। ਕੁਛ ਵੱਡੇ ਕੁਛ ਛੋਟੇ ਕੁਛ ਬੁੱਢੇ ਕੁਛ ਬਾਲ ਅੰਞਾਣੇ, ਕੁਛ ਕੱਚੇ ਪੱਕੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਦਏ ਜਣਾਈਆ। ਰਾਮ ਕਿਹਾ ਇਹ ਦਾਣਾ ਕਣਕ, ਵਸ਼ਿਸ਼ਟ ਕਿਹਾ ਕਣਕ ਕਾਮਨੀ ਦੋਵੇਂ ਦਏ ਤਜਾਈਆ। ਰਾਮ ਕਿਹਾ ਆਹ ਮੇਰਾ ਧਨੁਖ, ਵਸ਼ਿਸ਼ਟ ਕਿਹਾ ਧਨੁੱਸ਼ ਬਾਣ ਕੰਮ ਕਿਸੇ ਨਾ ਆਈਆ। ਰਾਮ ਕਿਹਾ ਆਹ ਮੇਰੇ ਅੰਤਰ ਅਣਖ, ਵਸ਼ਿਸ਼ਟ ਕਿਹਾ ਹੰਕਾਰ ਕੰਮ ਕਿਸੇ ਨਾ ਆਈਆ। ਰਾਮ ਕਿਹਾ ਆਹ ਮੇਰੇ ਕੋਲ ਸੰਖ, ਵਸ਼ਿਸ਼ਟ ਕਿਹਾ ਜਗਤ ਆਵਾਜ਼ ਨਾ ਕੋਇ ਸੁਣਾਈਆ। ਰਾਮ ਕਿਹਾ ਆਹ ਮੇਰਾ ਲੇਖਾ ਵੇਖ ਟੰਕ, ਚੌਦਾਂ ਭਾਰ ਸੋਭਾ ਪਾਈਆ। ਵਸ਼ਿਸ਼ਟ ਕਿਹਾ ਤੇਰਾ ਲਹਿਣਾ ਨਾਲ ਜਨਕ, ਜਾਨਕੀ ਦੇਵਣਹਾਰ ਵਡਿਆਈਆ। ਰਾਮ ਖੋਲ੍ਹ ਕੇ ਵੇਖੀ ਪਲਕ, ਨੇਤਰ ਨੈਣ ਉਠਾਈਆ। ਵਸ਼ਿਸ਼ਟ ਕਿਹਾ ਵਿਸ਼ਿਆਂ ਤੋਂ ਪਰੇ ਵੇਖ ਲੈ ਝਲਕ, ਜੋ ਝੱਲੇ ਸਭ ਨੂੰ ਰਹੀ ਬਣਾਈਆ। ਨੂਰੀ ਨੂਰ ਜਣਾ ਕੇ ਖ਼ਲਕ, ਖ਼ਾਲਕ ਮਖ਼ਲੂਕ ਦੋਵੇਂ ਪੜਦਾ ਲਾਹੀਆ। ਮਸਤਕ ਨਜ਼ਰ ਨਾ ਆਇਆ ਤਿਲਕ, ਲਲਾਟੀ ਜੋਤ ਨੂਰ ਰੁਸ਼ਨਾਈਆ। ਕਲਜੁਗ ਵਖਾਇਆ ਜੋ ਨੇਤਰ ਰੋ ਕੇ ਰਿਹਾ ਵਿਲਕ, ਬਹੁੜੀ ਬਹੁੜੀ ਦਏ ਦੁਹਾਈਆ। ਸਤਿ ਧਰਮ ਵਖਾਇਆ ਜੋ ਹਰ ਹਿਰਦਿਉਂ ਗਿਆ ਖਿਸਕ, ਤਨ ਮੰਦਰ ਅੰਦਰ ਨਜ਼ਰ ਨਾ ਆਈਆ। ਪ੍ਰੇਮ ਵਖਾਇਆ ਜੋ ਵਹਿੰਦੀ ਧਾਰ ਗਿਆ ਤਿਲਕ, ਸਚ ਦਵਾਰੇ ਸੋਭਾ ਕੋਇ ਨਾ ਪਾਈਆ। ਵਸ਼ਿਸ਼ਟ ਕਿਹਾ ਰਾਮ ਓਹ ਵੇਖ ਜਾਂ ਤੱਕਿਆ ਤੇ ਸ੍ਰਿਸ਼ਟੀ ਦਿਸੀ ਨਿੰਦਕ, ਨਿੰਦਿਆ ਵਿਚ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਵਸ਼ਿਸ਼ਟ ਕਿਹਾ ਇਹ ਰਾਮ ਕਿਸ ਦੀ ਖੇਤੀ, ਕਵਣ ਖ਼ਾਤਰ ਰਿਹਾ ਕਰਾਈਆ। ਅਸੀਂ ਦੋਵੇਂ ਪ੍ਰਦੇਸੀ, ਮਾਲਕ ਨਜ਼ਰ ਕੋਇ ਨਾ ਆਈਆ। ਵਸ਼ਿਸ਼ਟ ਕਿਹਾ ਜ਼ਰਾ ਨਿਗਾਹ ਮਾਰ ਕੇ ਵੇਖੀਂ, ਬਿਨ ਅੱਖਾਂ ਅੱਖ ਉਠਾਈਆ। ਜਾਂ ਤੱਕਿਆ ਇਕ ਨਜ਼ਰ ਆਈ ਨੌ ਸਾਲ ਦੀ ਬੇਟੀ, ਕੰਨਿਆ ਰੂਪ ਬਦਲਾਈਆ। ਚਾਰ ਕੁੰਟ ਰਹੀ ਵੇਖੀ, ਦਹਿ ਦਿਸ਼ਾ ਫੋਲ ਫੁਲਾਈਆ। ਨਾਲੇ ਹੱਸ ਕੇ ਕਿਹਾ ਰਾਮ ਵਸ਼ਿਸ਼ਟ ਤੇਰੀ ਕੀ ਸ਼ੇਖ਼ੀ, ਸ਼ਰਅ ਵਿਚ ਦਿਓ ਜਣਾਈਆ। ਕੀ ਦੁਨੀਆ ਦੀ ਰੇਖੀ, ਰਿਖੀਆਂ ਵਿਚ ਕੀ ਵਡਿਆਈਆ। ਕੀ ਕ਼ਲਮ ਕਾਤਬ ਵਾਲੀ ਲੇਖੀ, ਲਿਖਤ ਦਏ ਭੁਗਤਾਈਆ। ਜੇ ਤੁਸੀਂ ਦੋਵੇਂ ਪ੍ਰਦੇਸੀ, ਦੇਸ ਵਾਲਾ ਨਜ਼ਰ ਕੋਇ ਨਾ ਆਈਆ। ਏਸ ਭੁਲ ਦੀ ਪ੍ਰਭ ਦੇ ਕੋਲ ਭੁਗਤੋ ਪੇਸ਼ੀ, ਪੇਸ਼ਨਗੋਈ

❋

❋

ਦਿਆਂ ਜਣਾਈਆ। ਜਿਸ ਵੇਲੇ ਮਾਲਕ ਆਵੇ ਨਰ ਨਰੇਸ਼ੀ, ਨਰ ਨਰਾਇਣ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਜਣਾਈਆ। ਰਾਮ ਵਸ਼ਿਸ਼ਟ ਦੇ ਕੋਲ ਆ ਗਿਆ ਕਿਰਸਾਣ, ਖ਼ੁਸ਼ੀਆਂ ਪੰਧ ਮੁਕਾਈਆ। ਵੇਖਿਆ ਨਾਲ ਧਿਆਨ, ਪਲਕ ਅੱਖ ਬਦਲਾਈਆ। ਅੰਤਰ ਹੋਇਆ ਗਿਆਨ, ਵੱਜੀ ਸਚ ਵਧਾਈਆ। ਚਰਨੀ ਡਿੱਗਾ ਆਣ, ਸੀਸ ਸਰ ਨਿਵਾਈਆ। ਬੋਲ ਕੇ ਨਾਲ ਜ਼ਬਾਨ, ਬੇਨੰਤੀ ਇਕ ਸੁਣਾਈਆ। ਤੁਸੀਂ ਪ੍ਰਦੇਸੀ ਮੇਰੇ ਮਹਿਮਾਨ, ਭੋਜਨ ਦੇਵਾਂ ਚਖਾਈਆ। ਰਾਮ ਨੇ ਪਕੜ ਕੇ ਓਸ ਦਾ ਕਾਨ, ਚਾਰੋਂ ਕੁੰਟ ਦਿਤਾ ਭੁਆਈਆ। ਚਰਨ ਮਾਰਿਆ ਓਸ ਦੀ ਉਤੇ ਟਾਂਗ, ਬਦਨ ਦਿਤਾ ਹਿਲਾਈਆ। ਓਸ ਦੀ ਨਿਕਲ ਗਈ ਚਾਂਘ, ਰੋ ਕੇ ਦਿਤੀ ਦੁਹਾਈਆ। ਰਾਮ ਪ੍ਰੇਮ ਦੀ ਅੰਦਰ ਦਿਤੀ ਕਾਂਗ, ਅੰਮ੍ਰਿਤ ਮੇਘ ਬਰਸਾਈਆ। ਓਨ ਵੇਖਿਆ ਅਗੰਮੀ ਸਵਾਂਗ, ਹੈਰਾਨੀ ਵਿਚ ਆਪਣਾ ਆਪ ਬਦਲਾਈਆ। ਕੀ ਮੰਗਾਂ ਏਥੋਂ ਮਾਂਗ, ਇਛਿਆ ਇਕ ਪ੍ਰਗਟਾਈਆ। ਫੇਰ ਪੁੱਟ ਕੇ ਇਕ ਪਲਾਂਘ, ਅੱਗੇ ਹੋ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਵਡ ਵਡਿਆਈਆ। ਕਿਰਸਾਨ ਕਹੇ ਮੇਰੀ ਵੇਖੋ ਪਿਛਲੀ ਕਿਰਸ, ਸਹਿਜ ਨਾਲ ਸਮਝਾਈਆ। ਮੈਨੂੰ ਇਕ ਮਿਲਣ ਦੀ ਹਿਰਸ, ਹਵਸ ਦੇਣੀ ਬੁਝਾਈਆ। ਵੇਖਿਓ ਤੁਸੀਂ ਪ੍ਰਦੇਸੀ ਹੋ ਕੇ ਨਾ ਜਾਇਓ ਖਿਸਕ, ਪੱਲੂ ਨਾ ਜਾਣਾ ਛੁਡਾਈਆ। ਤੁਸੀਂ ਟਾਂਕ ਤੇ ਨਹੀਂ ਦੋਵੇਂ ਜਿਸਤ, ਰਾਮ ਵਸ਼ਿਸ਼ਟ ਸੋਭਾ ਪਾਈਆ। ਤੁਸੀਂ ਸਤਿਗੁਰੂ ਜਗਤ ਜਗਤ ਵਾਲਾ ਭੋਗੋ ਗ੍ਰਹਿਸਤ, ਗ੍ਰਹਿਸਤੀਆਂ ਵਿਚ ਲੋਕਾਈਆ। ਮੈਨੂੰ ਇਕ ਓਸ ਦਾ ਇਸ਼ਕ, ਜੋ ਆਸ਼ਕ ਮਾਸ਼ੂਕਾਂ ਤੋਂ ਪਰੇ ਡੇਰਾ ਲਾਈਆ। ਓ ਰਾਮ ਓ ਵਸ਼ਿਸ਼ਟ ਤੁਹਾਡੇ ਦੋਹਾਂ ਤੋਂ ਪਰੇ ਇਸ਼ਟ, ਓਸ ਇਸ਼ਟ ਦੀ ਆਸ਼ਾ ਮੈਂ ਤਕਾਈਆ। ਮੈਨੂੰ ਸਚ ਦੱਸੋ ਕਵਣ ਵੇਲੇ ਆਵੇ ਵਿਚ ਸ੍ਰਿਸ਼ਟ, ਨਿਰਗੁਣ ਹੋ ਕੇ ਫੇਰਾ ਪਾਈਆ। ਬਿਨ ਕ਼ਲਮ ਸ਼ਾਹੀ ਲਿਖ ਦਿਓ ਲਿਖਤ, ਲੇਖਾ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਵਸ਼ਿਸ਼ਟ ਕਿਹਾ ਸੁਣ ਕਿਰਸਾਣਾ, ਕਿਰਸ ਨਾਲ ਜਣਾਈਆ। ਕਰੇ ਖੇਲ ਸ੍ਰੀ ਭਗਵਾਨਾ, ਹਰਿ ਕਰਤਾ ਬੇਪ੍ਰਵਾਹੀਆ। ਜਿਸ ਵੇਲੇ ਤ੍ਰੇਤਾ ਦੁਆਪਰ ਕਲਜੁਗ ਅੰਤਮ ਹੋਵੇ ਜਹਾਨਾ, ਜਹਾਲਤ ਕੂੜ ਲੋਕਾਈਆ। ਸਾਚਾ ਪਿਆਰ ਨਾ ਰਹੇ ਕਿਸੇ ਰਾਮਾ, ਰਮਈਆ ਰਾਮ ਨਾ ਕੋਇ ਮਨਾਈਆ। ਓਸ ਵੇਲੇ ਪ੍ਰਭੂ ਪਹਿਰੇ ਅਗੰਮੀ ਜਾਮਾ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਖੇਲੇ ਖੇਲ ਦੋ ਜਹਾਨਾਂ, ਜਹਾਲਤ ਮੇਟੇ ਕੂੜ ਲੋਕਾਈਆ। ਪ੍ਰਗਟ ਹੋਵੇ ਵਡ ਅਮਾਮਾ, ਅਮਲਾਂ ਤੋਂ ਬਾਹਰ ਸੋਭਾ ਪਾਈਆ। ਜਿਸ ਦਾ ਝੁੱਲੇ ਇਕ ਨਿਸ਼ਾਨਾ, ਬ੍ਰਹਿਮੰਡ ਖੰਡ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਰਨ ਸਲਾਮਾਂ, ਨਮੋ ਨਮੋ ਕਹਿ ਕੇ ਚਰਨਾਂ ਖ਼ਾਕ ਰਮਾਈਆ। ਓਸ ਦਾ ਵੱਜਣਾ ਇਕ ਦਮਾਮਾ, ਡੰਕਾ ਧੁਰ ਦਾ ਕਰੇ ਸ਼ਨਵਾਈਆ। ਹਰ ਘਟ ਹੋਵੇ ਜਾਣੀ ਜਾਣਾ, ਲੱਖ ਚੁਰਾਸੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਚੜ੍ਹਾਈਆ। ਰਾਮ ਕਹੇ ਸੁਣ ਕਿਰਸਾਣ ਵੇਖ ਆਪਣੀ ਖੇਤੀ ਬਾੜੀ, ਖੇਤਰਪਾਲ ਸੇਵ ਕਮਾਈਆ। ਜਿਸ ਵੇਲੇ ਚੌਥੇ ਜੁਗ ਵਿਚ ਚੌਥੇ ਸੰਮਤ ਦੀ ਆਵੇ ਹਾੜੀ, ਹਾੜਾ ਤੇਰਾ ਵੇਖ ਵਖਾਈਆ। ਪ੍ਰਭ ਕਰੇ ਖੇਲ ਅਪਰ ਅਪਾਰੀ, ਅਪਰੰਪਰ ਸਵਾਮੀ ਧੁਰਦਰਗਾਹੀਆ। ਗੁਰ ਅਵਤਾਰ ਪੈਗ਼ੰਬਰਾਂ ਸਭ ਦੀ ਚੁੱਕੇ ਵਾਰੀ, ਵਾਰਸ ਰਹਿਣ ਕੋਇ ਨਾ ਪਾਈਆ। ਨਿਰਗੁਣ ਨੂਰ ਜੋਤ ਕਰੇ ਉਜਿਆਰੀ, ਨੂਰ ਨੁਰਾਨਾ ਡਗਮਗਾਈਆ।

❋

❋

ਤੇਰਾ ਲਹਿਣਾ ਦੇਣਾ ਮੁਕਾਵੇ ਵਡ ਸੰਸਾਰੀ, ਮਹਾਂਸਾਰਥੀ ਆਪ ਹੋ ਜਾਈਆ। ਧੁਰ ਦਾ ਹੁਕਮ ਬਣ ਲਿਖਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਵਸ਼ਿਸ਼ਟ ਕਹੇ ਮੈਂ ਦੱਸਾਂ ਵਿਸ਼ਾਲ, ਧੁਰ ਦਾ ਹੁਕਮ ਸਮਝਾਈਆ। ਕਿਰਪਾ ਕਰੇ ਦੀਨ ਦਿਆਲ, ਦਇਆਨਿਧ ਇਕ ਸਰਨਾਈਆ। ਜਿਸ ਵੇਲੇ ਗੁਰ ਅਵਤਾਰ ਪੈਗ਼ੰਬਰਾਂ ਦਾ ਚੁੱਕੇ ਕਾਲ, ਸਮਾਂ ਰਹਿਣ ਕੋਇ ਨਾ ਪਾਈਆ। ਸਭ ਦਾ ਲੇਖਾ ਪਿਛਲਾ ਕਰ ਬਹਾਲ, ਬਿਹਬਲ ਆਪਣੀ ਧਾਰ ਸਮਝਾਈਆ। ਭਗਤ ਸੁਹੇਲੇ ਉਪਜਾ ਲਾਲ, ਹਰਿਜਨ ਆਪਣੀ ਗੋਦ ਉਠਾਈਆ। ਸਾਚਾ ਮਾਰਗ ਦਏ ਸੁਖਾਲ, ਰਸਤਾ ਇਕੋ ਇਕ ਪ੍ਰਗਟਾਈਆ। ਜਿਥੇ ਚਲਣ ਸ਼ਾਹ ਕੰਗਾਲ, ਊਚ ਨੀਚ ਨਾ ਵੇਖ ਵਖਾਈਆ। ਓਸ ਵੇਲੇ ਤੇਰਾ ਪੂਰਾ ਹੋਵੇ ਸੁਆਲ, ਬੇਨੰਤੀ ਆਪਣੇ ਲੇਖੇ ਪਾਈਆ। ਅਸੀਂ ਵੀ ਵੇਖਣ ਆਈਏ ਸੁਹੰਜਣਾ ਸਮਾਂ ਅਗੰਮੀ ਹਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪੜਦਾ ਲਾਹੀਆ। ਰਾਮ ਵਸ਼ਿਸ਼ਟ ਦੋਹਾਂ ਕੀਤਾ ਇਕ਼ਰਾਰ, ਕੌਲ ਨਾਲ ਸਮਝਾਈਆ। ਰਸਨਾ ਵਾਲਾ ਨਹੀਂ ਤਕਰਾਰ, ਜਿਹਵਾ ਵਾਲੀ ਨਾ ਕੋਇ ਲੜਾਈਆ। ਇਹ ਹੁਕਮ ਸੱਚੀ ਸਰਕਾਰ, ਧੁਰ ਫ਼ਰਮਾਨਾ ਦਈਏ ਜਣਾਈਆ। ਜਿਸ ਵੇਲੇ ਆਵੇ ਕਲਜੁਗ ਅੰਤਮ ਵਾਰ, ਵਾਰਤਾ ਪਿਛਲੀ ਦਏ ਮੁਕਾਈਆ। ਸਾਚਾ ਨਾਮ ਕਰ ਉਜਿਆਰ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਸੰਤ ਸੁਹੇਲੇ ਲਏ ਉਠਾਲ, ਹਰਿਜਨ ਆਪ ਜਗਾਈਆ। ਸੁਰਤ ਲਏ ਸੰਭਾਲ, ਧੁਰ ਦਾ ਮੇਲ ਮਿਲਾਈਆ। ਵਖਾ ਇਕ ਧਰਮਸਾਲ, ਧਰਮ ਦਵਾਰ ਵੱਜੇ ਵਧਾਈਆ। ਬਦਲ ਕੇ ਆਪਣੀ ਚਾਲ, ਚਾਲ ਨਿਰਾਲੀ ਇਕ ਜਣਾਈਆ। ਪੁਛੇ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਪੂਰ ਕਰਾਈਆ। ਕਿਰਸਾਣ ਕਿਹਾ ਕੀ ਮੇਰਾ ਹੋਵੇ ਕਸਬ, ਸਚ ਦਿਓ ਸਮਝਾਈਆ। ਕੀ ਜ਼ਾਤੀ ਹੋਵੇ ਮਜ਼੍ਹਬ, ਪੜਦਾ ਦੇਣਾ ਉਠਾਈਆ। ਕਿਸ ਨੂੰ ਕਰਾਂ ਅਦਬ, ਕਿਸ ਨੂੰ ਸੀਸ ਨਿਵਾਈਆ। ਕਿਸ ਦੇ ਚੁੰਮਾਂ ਕ਼ਦਮ, ਧੂੜੀ ਖ਼ਾਕ ਰਮਾਈਆ। ਵਸ਼ਿਸ਼ਟ ਨੇ ਹੱਥ ਫੇਰਿਆ ਉਤੇ ਬਦਨ, ਬਦੀ ਅੰਦਰੋਂ ਦਿਤੀ ਕਢਾਈਆ। ਰਾਮ ਨੇ ਆਪਣੇ ਚਰਨ ਦੇ ਵਿਚੋਂ ਵਖਾਇਆ ਪਦਮ, ਪਦਮਾਂ ਜਨਮਾਂ ਦਾ ਲੇਖਾ ਦਿਤਾ ਮੁਕਾਈਆ। ਇਕ ਪ੍ਰੀਤੀ ਵਿਚ ਕਰ ਕੇ ਮਗਨ, ਸੁਰਤੀ ਸ਼ਬਦ ਜੁੜਾਈਆ। ਸਚ ਪ੍ਰੇਮ ਦੀ ਲਾ ਕੇ ਲਗਨ, ਲਗ ਮਾਤਰ ਦਿਤੀ ਮਿਟਾਈਆ। ਕਲਜੁਗ ਲੱਗੀ ਵਖਾਈ ਅਗਨ, ਚਾਰ ਕੁੰਟ ਦੁਹਾਈਆ। ਜਿਸ ਵੇਲੇ ਗੁਰ ਅਵਤਾਰ ਪੈਗ਼ੰਬਰਾਂ ਚਲੇ ਕੋਈ ਨਾ ਯਤਨ, ਯਥਾਰਥ ਹੁਕਮ ਨਾ ਕੋਇ ਵਰਤਾਈਆ। ਸਾਚਾ ਰਹੇ ਕੋਈ ਨਾ ਪਤਣ, ਪਤਿਪਰਮੇਸ਼ਵਰ ਮਿਲਣ ਕੋਇ ਨਾ ਪਾਈਆ। ਓਸ ਵੇਲੇ ਪੁਰਖ ਅਬਿਨਾਸ਼ੀ ਘਟ ਨਿਵਾਸੀ ਆਪਣੀ ਧਾਰੋਂ ਆਵੇ ਨਿਕਲ ਭਗਤਾਂ ਪੈਜ ਰੱਖਣ, ਜੋਤੀ ਜਾਤਾ ਵੇਸ ਵਟਾਈਆ। ਸੰਤ ਸੁਹੇਲੇ ਆਵੇ ਦੱਸਣ, ਗੁਰਮੁਖ ਗੁਰ ਗੁਰ ਜੋੜ ਜੁੜਾਈਆ। ਸਭ ਦੀ ਪੂਰੀ ਕਰੇ ਆਸਣ, ਇਛਿਆ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਪੂਰ ਕਰਾਈਆ। ਰਾਮ ਕਿਹਾ ਸੁਣ ਕਿਰਸਾਣ ਕਿਰਸਾਣੇ, ਕਿਰਿਆ ਕਰਮ ਦਿਆਂ ਦ੍ਰਿੜਾਈਆ। ਜਿਸ ਵੇਲੇ ਮਿਤ੍ਰ ਸੱਜਣ ਦੋਸਤ ਸਾਕ ਹੋਏ ਬੇਗਾਨੇ, ਪ੍ਰੇਮੀ ਨਜ਼ਰ ਕੋਇ ਨਾ ਆਈਆ। ਦੀਨ ਦੁਨੀ ਦੇਵੇ ਤਾਅਨੇ, ਝਗੜੇ ਵਿਚ ਲੋਕਾਈਆ। ਓਸ ਵੇਲੇ ਪ੍ਰਭ ਕਰੇ ਖੇਲ ਮਹਾਨੇ, ਮਿਹਰਵਾਨ ਵੇਸ ਵਟਾਈਆ। ਪੰਧ ਮੁਕਾ ਜ਼ਿਮੀਂ ਅਸਮਾਨੇ, ਦਰ ਘਰ ਸਾਚੇ ਸੋਭਾ ਪਾਈਆ। ਜਿਥੇ ਹਰਿਜਨ ਭਗਤ ਕਰੇ ਪ੍ਰਵਾਨੇ, ਪ੍ਰਵਾਨਾ

❋

❋

ਆਪਣਾ ਨਾਮ ਫੜਾਈਆ। ਵਸ਼ਿਸ਼ਟ ਰਾਮ ਕਿਹਾ ਸਾਡੇ ਕੋਲੋਂ ਬਣਾਵੇ ਬਹਾਨੇ, ਬਚਨ ਮੁਖ ਤੋਂ ਰਿਹਾ ਕਢਾਈਆ। ਵਾਲੀ ਦੋ ਜਹਾਨੇ, ਜੁਗ ਜੁਗ ਕਰਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਵਿਚ ਸਮਾਈਆ। ਵਸ਼ਿਸ਼ਟ ਕਿਹਾ ਆਹ ਵੇਖ ਮੇਰੀ ਥਾਪੀ, ਪੁਸ਼ਤ ਪਨਾਹ ਲਗਾਈਆ। ਕਲਜੁਗ ਅੰਤਮ ਆਵੇ ਵਡ ਪ੍ਰਤਾਪੀ, ਹਰਿ ਕਰਤਾ ਫੇਰਾ ਪਾਈਆ। ਜਿਸ ਮਿਹਰ ਨਿਗਾਹ ਨਾਲ ਤਾਰਨੇ ਪਾਪੀ, ਪਤਤ ਪੁਨੀਤ ਕਰਾਈਆ। ਜਨ ਭਗਤ ਬਣੌਣੇ ਧੁਰ ਦੇ ਜਾਪੀ, ਇਕੋ ਨਾਮ ਜਪਾਈਆ। ਜੇ ਤੁਹਾਡੇ ਕੋਲ ਨਹੀਂ ਓਸ ਪ੍ਰਭੂ ਦੇ ਕੋਲ ਭਗਤਾਂ ਦੀ ਕਾਪੀ, ਜੁਗ ਜੁਗ ਲੇਖਾ ਭੁੱਲ ਕਦੇ ਨਾ ਜਾਈਆ। ਇਹ ਓਹੋ ਦਿਨ ਉਨੱਤੀ ਵਿਸਾਖ ਦੀ ਰਾਤੀ, ਰਾਤੀ ਰੁਤੀ ਰੁਤ ਆਪਣੇ ਨਾਲ ਮਹਿਕਾਈਆ। ਕਿਰਸਾਣ ਪਿਛਲੇ ਕਿਰਸਾਣਾਂ ਦਾ ਸਾਥੀ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਪੂਰੀ ਕਰੇ ਆਖੀ, ਆਖੀ ਦਾ ਆਖ਼ਰ, ਸਰਬ ਦਾ ਠਾਕਰ, ਕਿਰਸਾਣਾਂ ਦਾ ਚਾਕਰ, ਸ਼ਬਦਾਂ ਦਾ ਪਾਤਰ, ਪ੍ਰੇਮ ਦਾ ਸਾਥਣ, ਵੇਖਣਹਾਰਾ ਖੇਲ ਤਮਾਸ਼ਣ, ਤਮਾਸ਼ਾ ਨਹੀਂ ਤਾਅਮੀਲ, ਖੇਲ ਨਹੀਂ ਸੁਣੀ ਅਪੀਲ, ਅਪੀਲ ਨਹੀਂ ਭਗਤ ਦੀ ਵੇਖੀ ਦਲੀਲ, ਦਲੀਲ ਦਾ ਮਾਲਕ, ਖ਼ਲਕ ਦਾ ਖ਼ਾਲਕ, ਧਰਮ ਦਾ ਸਾਲਸ, ਪਿਛਲਾ ਕਿਰਸਾਣ ਇਹ ਦਲੀਪ ਬਾਲਕ, ਬਾਲਿਆਂ ਦਾ ਬਾਲਮ ਇਕੋ ਨਜ਼ਰੀ ਆਈਆ।

੩੦ ਵਿਸਾਖ ਸ਼ਹਿਨਸ਼ਾਹੀ ਸੰਮਤ ੪ ਜਮਾਂਦਾਰ ਕਿਸ਼ਨ ਸਿੰਘ ਦੇ ਗ੍ਰਹਿ ਅੱਲੜ ਪਿੰਡੀ ਜ਼ਿਲਾ ਗੁਰਦਾਸ ਪੁਰ

ਅੱਖਰ ਕਹਿਣ ਕਿਉਂ ਸਾਡੀ ਪਾਈ ਵੰਡੀ, ਜੁਗ ਜੁਗ ਆਪਣਾ ਨਾਮ ਬਦਲਾਈਆ। ਸ਼ਰਅ ਮਜ਼ਬ ਲਾ ਕੇ ਪਾਬੰਦੀ, ਹਿੱਸਿਆਂ ਵਿਚ ਰਖਾਈਆ। ਗੁਰ ਅਵਤਾਰ ਪੈਗ਼ੰਬਰ ਬਣਾ ਕੇ ਜੰਗੀ, ਮਾਨਵ ਦਿਤਾ ਲੜਾਈਆ। ਆਪਣੀ ਸਿਫ਼ਤ ਨੂੰ ਕਰ ਪਖੰਡੀ, ਸਿਫ਼ਤ ਵਿਚ ਦੁਹਾਈਆ। ਕੀ ਇਹ ਖੇਲ ਤੇਰੀ ਚੰਗੀ, ਪੜਦਾ ਦੇਣਾ ਉਠਾਈਆ। ਅਛਲ ਛਲਧਾਰੀ ਕਿਉਂ ਸ੍ਰਿਸ਼ਟੀ ਕੀਤੀ ਅੰਧੀ, ਨੈਣ ਮੂੰਦ ਨੈਣ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਆਪਣਾ ਹੁਕਮ ਵਰਤਾਈਆ । ਅੱਖਰ ਕਹਿਣ ਕਿਉਂ ਅੱਖਰਾਂ ਵਿਚ ਕਰਦਾ ਰਿਹੋਂ ਬਦਲੀ, ਜੁਗ ਜੁਗ ਆਪਣਾ ਨਾਮ ਰਖਾਈਆ। ਕੀ ਇਨਸਾਫ਼ ਤੇਰਾ ਧੁਰ ਦੇ ਅਦਲੀ, ਸ਼ਾਹ ਸੁਲਤਾਨ ਦੇਣਾ ਸਮਝਾਈਆ। ਕੀ ਖੇਲ ਖਿਲਾਇਆ ਵੇਖ ਵਖਾਏਂ ਵਿਚ ਜੰਗਲੀਂ, ਜਗਹ ਜਗਹ ਤੇਰੀ ਦੁਹਾਈਆ । ਕਿਸੇ ਨੂੰ ਸਮਝ ਔਣ ਨਹੀਂ ਦਿਤੀ ਅਗਲੀ, ਪੜਦਾ ਭੇਵ ਨਾ ਕੋਇ ਚੁਕਾਈਆ। ਸਿਫ਼ਤੀ ਨਾਮ ਦੀ ਦੇ ਕੇ ਬਗ਼ਲੀ, ਧਰਨੀ ਧਰਤ ਧਵਲ ਉਤੇ ਦਿਤਾ ਫਿਰਾਈਆ। ਤੇਰੇ ਹੋ ਕੇ ਤੇਰੀ ਧਾਰ ਨੂੰ ਕਹਿੰਦੇ ਗਏ ਕਮਲੀ, ਕਾਮਲ ਮੁਰਸ਼ਦ ਕੀ ਤੇਰੀ ਚਤੁਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਆਪਣਾ ਖੇਲ ਵਖਾਈਆ। ਅੱਖਰ ਕਹਿਣ ਕਿਉਂ ਬਦਲਦਾ ਰਿਹਾ ਅਸੂਲ, ਅਸਲ ਦੇ ਜਣਾਈਆ। ਕਿਉਂ ਅਵਤਾਰ ਪੈਗ਼ੰਬਰ ਬਣਿਉਂ ਰਸੂਲ, ਰੂਪ ਅਨੂਪ ਧਰਾਈਆ। ਕਿਉਂ ਨਾ ਦੱਸਿਆ ਧੁਰ ਦਾ ਹੁਕਮ ਮਾਅਕੂਲ, ਏਕੰਕਾਰ ਇਕੋ ਵਾਰ ਜਣਾਈਆ। ਕਿਉਂ ਨਿਤ ਨਵਿਤ ਬਦਲਦਾ ਰਿਹੋਂ ਰੂਲ, ਫ਼ਰਮਾਨਾ ਰਾਣਾ ਇਕ ਸੁਣਾਈਆ। ਕਿਉਂ ਗੁਰ ਅਵਤਾਰਾਂ

❋

❋

ਪੈਗ਼ੰਬਰਾਂ ਤੈਨੂੰ ਕਿਹਾ ਕੰਤੂਹਲ, ਕੰਤ ਭਗਵੰਤ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਪੜਦਾ ਦੇ ਉਠਾਈਆ। ਅੱਖਰ ਕਹਿਣ ਜੁਗ ਜੁਗ ਸਾਡੀ ਹੁੰਦੀ ਰਹੀ ਬਦਨਾਮੀ, ਤੇਰੇ ਨਾਮ ਪਿਛੇ ਦੁਹਾਈਆ। ਦੀਨ ਦੁਨੀ ਵੇਖ ਬੇਇੰਤਜ਼ਾਮੀ, ਇੰਤਕ਼ਾਮ ਲੈਣ ਵਾਲਾ ਨਜ਼ਰ ਕੋਇ ਨਾ ਆਈਆ। ਤੇਰੀ ਸਿਫ਼ਤਾਂ ਵਾਲੀ ਸਲਾਮੀ, ਸਾਹਿਬ ਸਿਰਤਾਜ ਰਹੀ ਬਣਾਈਆ। ਅਸੀਂ ਗੁਰ ਅਵਤਾਰ ਪੈਗ਼ੰਬਰਾਂ ਦੀ ਕਟਦੇ ਰਹੇ ਗ਼ੁਲਾਮੀ, ਜ਼ੰਜੀਰ ਸ਼ਰਅ ਵਾਲੇ ਪੁਆਈਆ । ਤੂੰ ਮਾਲਕ ਇਕ ਅਸਮਾਨੀ, ਮੂਸਾ ਈਸਾ ਦਏ ਦੁਹਾਈਆ। ਮੁਹੰਮਦ ਕਰਬਲੇ ਵਾਲੀ ਕ਼ੁਰਬਾਨੀ, ਕਾਅਬਾ ਅੰਦਰੋਂ ਮਾਰੇ ਧਾਹੀਆ । ਅਵਤਾਰ ਜੰਗਲਾਂ ਵਾਲੀ ਨਿਸ਼ਾਨੀ, ਪਰਬਤਾਂ ਵਿਚ ਕੁਰਲਾਈਆ। ਗੁਰੂ ਦੱਸ ਤੇਰੀ ਕਹਾਣੀ, ਭੇਵ ਅਭੇਦ ਜਣਾਈਆ। ਕਿਉਂ ਨਿਰਗੁਣ ਧਾਰ ਝਗੜਾ ਪਾਇਆ ਜਿਸਮਾਨੀ, ਤਤ ਸ਼ਰੀਰ ਵੰਡ ਵੰਡਾਈਆ। ਕਿਉਂ ਨਾ ਮੰਜ਼ਲ ਇਕੋ ਰੱਖੀ ਰੁਹਾਨੀ, ਰਹਿਮਤ ਆਪ ਕਮਾਈਆ। ਅੱਖਰਾਂ ਵਿਚ ਸਾਡੀ ਪ੍ਰਗਟ ਹੁੰਦੀ ਰਹੀ ਬੇਈਮਾਨੀ, ਇਨਸਾਫ਼ ਅਦਲ ਨਾ ਕੋਇ ਕਮਾਈਆ। ਅਸੀਂ ਮੰਜ਼ਲ ਮੰਗਦੇ ਨਹੀਂ ਕੋਈ ਦਰਮਿਆਨੀ, ਦਰ ਦਰਬਾਰ ਇਕੋ ਵੱਜੇ ਵਧਾਈਆ। ਕਿਰਪਾ ਕਰ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਤੇਰੀ ਸਰਨਾਈਆ। ਧੁਰ ਦਾ ਮਾਰਗ ਦੱਸ ਆਸਾਨੀ, ਜਿਸ ਨੂੰ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪੜਦਾ ਲਾਹੀਆ। ਅੱਖਰ ਕਹਿਣ ਕਿਉਂ ਸਾਨੂੰ ਬਣੌਂਦਾ ਰਿਹੋਂ ਕਲਮਾ ਨਾਮ, ਸਿਫ਼ਤਾਂ ਵਿਚ ਸਾਲਾਹੀਆ। ਕਿਰਪਾ ਕਰ ਧੁਰ ਅਮਾਮ, ਪੜਦਾ ਦੇ ਉਠਾਈਆ। ਕਿਉਂ ਚਰਚਾਂ ਮਸਜਿਦਾਂ ਹੁੰਦਾ ਸਲਾਮ, ਮਠ ਮੰਦਰਾਂ ਸੀਸ ਨਿਵਾਈਆ। ਕਿਉਂ ਤੱਟਾਂ ਹੁੰਦਾ ਇਸ਼ਨਾਨ, ਪਾਣੀ ਨਾਲ ਸਫ਼ਾਈਆ। ਕਿਉਂ ਪੱਥਰਾਂ ਵਾਲੇ ਮੰਨਦੇ ਰਾਮ, ਸੱਥਰਾਂ ਵਾਲੇ ਕ੍ਰਿਸ਼ਨ ਤਾਜ ਪਹਿਨਾਈਆ। ਕਿਉਂ ਅੱਖਰਾਂ ਦੀ ਦੀਨ ਦੁਨੀ ਦੇ ਲਗਾਮ, ਰੁਖ਼ ਮਨੁੱਖ ਦਿਤਾ ਬਦਲਾਈਆ। ਤੇਰਾ ਭੇਵ ਸਮਝਿਆ ਨਾ ਕਿਸੇ ਜਾਣੀ ਜਾਣ, ਕਿਉਂ ਪੜਦਾ ਰਿਹਾ ਰਖਾਈਆ। ਅੱਖਰ ਪੜ੍ਹ ਪੜ੍ਹ ਸਾਰੇ ਹੋਏ ਹੈਰਾਨ, ਸੜ ਸੜ ਮਰੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਦੇਣਾ ਵਖਾਈਆ। ਅੱਖਰ ਕਹਿਣ ਪ੍ਰਭੂ ਅਸੀਂ ਤੇਰੇ ਮਜ਼ਦੂਰ, ਮਜ਼ਦੂਰੀ ਸਦ ਕਮਾਈਆ। ਕ਼ਲਮ ਸ਼ਾਹੀ ਲਿਖਣਾ ਜਗਤ ਬਣਾਇਆ ਦਸਤੂਰ, ਹੁਕਮ ਇਕ ਅਲਾਹੀਆ। ਅੱਖਰ ਕਹਿਣ ਸਾਡੇ ਪਿਛੇ ਪ੍ਰਭੂ ਤੈਨੂੰ ਭੁੱਲ ਗਏ ਹਜ਼ੂਰ, ਹਜ਼ੂਰ ਸਾਨੂੰ ਬੈਠੇ ਬਣਾਈਆ। ਅੱਖਰ ਕਹਿਣ ਅਸੀਂ ਜਾਣੀਏਂ ਤੇਰਾ ਨਹੀਂ ਤੇਰੇ ਅਵਤਾਰ ਪੈਗ਼ੰਬਰਾਂ ਦਾ ਕ਼ਸੂਰ, ਜਿਨ੍ਹਾਂ ਨੂੰ ਸ਼ਰਅ ਵਿਚ ਦਿਤਾ ਭੁਆਈਆ। ਉਨ੍ਹਾਂ ਤੇਰਾ ਭਾਣਾ ਮੰਨਿਆ ਕਿ ਦੁਨੀ ਵਿਚ ਪਾਇਆ ਫ਼ਤੂਰ, ਫ਼ਤਵੇ ਸਭ ਦੇ ਉਤੇ ਲਗਾਈਆ। ਤੇਰੇ ਨਾਮ ਨੂੰ ਬਦਲ ਕੇ ਹੁੰਦੇ ਰਹੇ ਮਸ਼ਹੂਰ, ਮਸ਼ਹੂਰੀ ਆਪਣੀ ਨਾਲ ਰਖਾਈਆ। ਜੇ ਸਮਝਦੇ ਅਸੀਂ ਸਾਰੇ ਤੇਰਾ ਨੂਰ, ਫੇਰ ਅੱਲ੍ਹਾ ਵਾਹਿਗੁਰੂ ਓਮ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਰਿਹਾ ਮਿਲਾਈਆ। ਅੱਖਰ ਕਹੇ ਕੀ ਪ੍ਰਭੂ ਤੂੰ ਵੜਿਆ ਵਿਚ ਅੱਖਰਾਂ, ਅੱਖਰਾਂ ਤੋਂ ਪਰੇ ਨਾ ਕੋਇ ਵਡਿਆਈਆ। ਕੀ ਲੱਭੇਂ ਵਿਚੋਂ ਪੱਥਰਾਂ, ਸਿਲ ਪੂਜਸ ਪਾਹਨ ਮਿਲੇ ਸਰਨਾਈਆ। ਕੀ ਵਸੇਂ ਵਿਚ ਲੱਕੜਾਂ, ਧੂਣੀਆਂ ਜਗਤ ਤਪਾਈਆ। ਕੀ ਖੇਲ ਤੇਰਾ ਵੱਖਰਾ, ਸਚ ਦੇਣਾ ਸਮਝਾਈਆ। ਜੁਗ ਚੌਕੜੀ ਕਰਦਾ ਰਿਹੋਂ ਨਖ਼ਰਾ, ਘੁੰਗਟ ਸਕਿਆ ਨਾ ਕੋਇ ਉਠਾਈਆ। ਕੀ ਖੇਲ ਖੇਲਦਾ ਰਿਹੋਂ ਮਥਰਾ, ਅਯੁਧਿਆ ਕੀ ਚਤੁਰਾਈਆ। ਕੀ ਲਹਿਣਾ ਬਗ਼ਦਾਦ ਬਸਰਾ, ਭੇਵ ਦੇਣਾ ਸਮਝਾਈਆ।

❋

❋

ਕਿਉਂ ਗੁਰ ਅਵਤਾਰ ਪੈਗ਼ੰਬਰ ਪਸਾਰਾ ਪਸਰਾ, ਨਾਤਾ ਜਗਤ ਜੁੜਾਈਆ। ਅੱਖਰ ਕਹਿਣ ਅਬਿਨਾਸ਼ੀ ਕਰਤੇ ਅਸੀਂ ਤੇ ਤੇਰਿਆਂ ਦਾ ਬਣੌਣ ਵਾਲੇ ਸ਼ਜਰਾ, ਸ਼ਰਅ ਵਿਚ ਸਾਰੇ ਦਿਤੇ ਲੜਾਈਆ। ਕਿਸੇ ਨੂੰ ਹੱਥ ਨਾ ਆਇਆ ਤੇਰਾ ਨੰਬਰ ਖ਼ਸਰਾ, ਜਿਸ ਨੰਬਰ ਵਿਚ ਕੋਟਨ ਕੋਟ ਅੰਬਰਾਂ ਦੇ ਸਵੰਬਰ ਦਿਤੇ ਰਚਾਈਆ। ਓਥੇ ਪਤਾ ਨਹੀਂ ਲਗਦਾ ਗੁਰ ਅਵਤਾਰਾਂ ਪੈਗ਼ੰਬਰਾਂ, ਅਨਗਿਣਤ ਤੇਰੇ ਵਿਚੋਂ ਨਿਕਲ ਕੇ ਤੇਰੇ ਵਿਚ ਸਮਾਈਆ। ਕੋਈ ਚੜ੍ਹਿਆ ਨਹੀਂ ਵੇਖਿਆ ਤੇਰੇ ਮੁਨਾਰੇ ਉਪਰ ਮਿੰਬਰਾ, ਆਵਾਜ਼ ਹੱਕ ਹੱਕ ਅਲਾਈਆ। ਅੱਖਰ ਕਹਿਣ ਅਸੀਂ ਜਿਹੜੇ ਵੇਖੀਏ ਓਹ ਅੰਤ ਸੁੱਤੇ ਵਿਚ ਮੜ੍ਹੀਆਂ ਕ਼ਬਰਾਂ, ਗੋਰਾਂ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲਹਿਣਾ ਰਿਹਾ ਵਖਾਈਆ। ਅੱਖਰ ਕਹਿਣ ਤੇਰੇ ਨਾਮ ਦੀ ਸਾਨੂੰ ਮਿਲਦੀ ਰਹੀ ਸ਼ਾਬਾਸ਼, ਗੁਰ ਅਵਤਾਰ ਪੈਗ਼ੰਬਰ ਦੇਣ ਵਡਿਆਈਆ। ਪ੍ਰਭੂ ਤੇਰਾ ਨਾਮ ਸਮਝਿਆ ਨਾ ਕਿਸੇ ਖ਼ਾਸ, ਏਸੇ ਕਰ ਕੇ ਤੇਰੇ ਅੱਗੇ ਦਈਏ ਦੁਹਾਈਆ । ਤੇਰੇ ਨਾਮ ਉਤੇ ਪੈਗ਼ੰਬਰਾਂ ਦਾ ਜਾਂਦਾ ਰਿਹਾ ਵਿਸ਼ਵਾਸ, ਗੁਰੂਆਂ ਗੁਰ ਦਿਤਾ ਬਦਲਾਈਆ। ਅਸੀਂ ਹੱਸਦੇ ਰਹੇ ਇਹ ਸਾਰੇ ਪ੍ਰਭ ਦੀ ਨਿੱਕੀ ਜਿਹੀ ਸ਼ਾਖ਼, ਸ਼ਨਾਖ਼ਤ ਕਰਨ ਵਾਲਾ ਨਜ਼ਰ ਕੋਇ ਨਾ ਆਈਆ। ਸਿਫ਼ਤਾਂ ਵਾਲੀ ਦੱਸ ਕੇ ਬਾਤ, ਕਥਾ ਕਹਾਣੀ ਗਏ ਸੁਣਾਈਆ। ਜੇ ਸਮਝਦੇ ਅਸੀਂ ਓਹੋ ਨੂਰ ਤੇ ਓਹੋ ਜ਼ਾਤ, ਫੇਰ ਅੱਖਰਾਂ ਦੀ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲ ਦੀਨ ਦਿਆਲ ਤੇਰੀ ਬਿਨ ਅੱਖਰਾਂ ਤੋਂ ਤੇਰੇ ਦੁਆਰੇ ਕਿਤਾਬ, ਕੁਤਬਖ਼ਾਨਿਆਂ ਵਿਚ ਨਾ ਕਦੇ ਟਿਕਾਈਆ। ਜਗਤ ਵਿਦਿਆ ਵਿਚ ਉਹਦਾ ਸਿਫ਼ਤਾਂ ਵਾਲਾ ਪ੍ਰਕਾਸ਼, ਤੇਰਾ ਨਾਉਂ ਬਦਲਦੇ ਰਹੇ ਗੁਰ ਅਵਤਾਰ ਪੈਗ਼ੰਬਰ ਪੰਜਾਂ ਤੱਤਾਂ ਵਾਲੀ ਲਾਸ਼, ਲਾਸ਼ਰੀਕ ਸ਼ਰੀਕ ਤੇਰੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਰੂਪ ਇਕੋ ਆਦਿ ਜੁਗਾਦਿ ਸਾਖਿਆਤ, ਕਾਗ਼ਜ਼ਾਤ ਵਿਚ ਬੰਦ ਨਾ ਕੋਇ ਕਰਾਈਆ।