ਪੁਸਤਕਾਲਾਭਾਗ ੨੧

੩੦ ਵਿਸਾਖ ਸ਼ਹਿਨਸ਼ਾਹੀ ਸੰਮਤ ੪ ਦਲੀਪ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ

ਅੱਖਰ ਕਹਿਣ ਤੇਰੇ ਨਾਮ ਦੀ ਤੇਰਾ ਨਾਮ ਕਰੇ ਤਸਦੀਕ਼, ਸ਼ਹਾਦਤ ਇਕੋ ਇਕ ਭੁਗਤਾਈਆ। ਅੱਖਰਾਂ ਵਿਚੋਂ ਅੱਖਰਾਂ ਦੀ ਬਦਲਦਾ ਰਿਹੋਂ ਤਵਾਰੀਖ, ਤਾਰੀਖ ਆਪਣੀ ਨਾ ਕਿਸੇ ਸਮਝਾਈਆ। ਅੱਖਰਾਂ ਵਿਚ ਅੱਖਰਾਂ ਦੀ ਦੇਂਦਾ ਰਿਹੋਂ ਭੀਖ, ਭਿਛਿਆ ਧੁਰਦਰਗਾਹੀਆ । ਅੱਖਰਾਂ ਵਿਚ ਅੱਖਰਾਂ ਦੀ ਕਰੌਂਦਾ ਰਿਹੋਂ ਰੀਸ, ਰਸਤਾ ਰਸਤੇ ਵਿਚੋਂ ਜਣਾਈਆ। ਅੱਖਰਾਂ ਵਿਚੋਂ ਅੱਖਰਾਂ ਦੀ ਜਣੌਂਦਾ ਰਿਹੋਂ ਹਦੀਸ, ਹਜ਼ਰਤਾਂ ਕਰ ਪੜ੍ਹਾਈਆ। ਅੱਖਰਾਂ ਵਿਚ ਆਪਣੀ ਦੱਸਦਾ ਰਿਹੋਂ ਉਮੀਦ, ਆਸ਼ਾ ਆਪ ਵਧਾਈਆ। ਅੱਖਰਾਂ ਨਾਲ ਅੱਖਰਾਂ ਦੀ ਕਰਦਾ ਰਿਹੋਂ ਤਾਈਦ, ਤਾਬਿਆਦਾਰੀ ਸਰਬ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਅਗੰਮ ਚੜ੍ਹਾਈਆ। ਅੱਖਰਾਂ ਵਿਚ ਅੱਖਰ ਦੇਣ ਸ਼ਹਾਦਤ, ਸ਼ਾਇਦ ਵਾਲਾ ਲੇਖਾ ਰਹੇ ਨਾ ਰਾਈਆ। ਅੱਖਰਾਂ ਨਾਲ ਅੱਖਰਾਂ ਦੀ ਬਦਲ ਦਿਤੀ ਇਬਾਦਤ, ਬੰਦਗੀ ਬੰਦਿਆਂ ਤਾਈਂ ਸਮਝਾਈਆ। ਅੱਖਰਾਂ ਨਾਲ ਅੱਖਰਾਂ ਲਾਈ ਅਲਾਮਤ, ਜੁਗ ਚੌਕੜੀ ਹੁਕਮ ਵਰਤਾਈਆ। ਅੱਖਰਾਂ ਨਾਲ ਸਮਝਾਇਆ ਸਹੀ ਸਲਾਮਤ, ਸਤਿ ਦਵਾਰੇ ਸੋਭਾ ਪਾਈਆ।

❋

❋

ਅੱਖਰਾਂ ਨਾਲ ਦੱਸੀ ਨਾਮ ਸਚ ਨਿਆਮਤ, ਵਸਤ ਅਮੋਲਕ ਇਕ ਦ੍ਰਿੜਾਈਆ। ਅੱਖਰਾਂ ਵਿਚ ਗੁਰ ਅਵਤਾਰ ਪੈਗ਼ੰਬਰਾਂ ਦਿਤੀ ਜ਼ਮਾਨਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਅੱਖਰ ਕਹਿਣ ਅਸੀਂ ਅੱਖਰ ਬਣੇ ਸਕੇ, ਨਾਤਾ ਕ਼ਲਮ ਸ਼ਾਹੀ ਤੁੜਾਈਆ। ਤੇਰੇ ਹੁਕਮ ਦੇ ਦਿਤੇ ਪਤੇ, ਪਤਿਪਰਮੇਸ਼ਵਰ ਤੇਰੀ ਸਿਫ਼ਤ ਸਾਲਾਹੀਆ। ਜੁਗ ਚੌਕੜੀ ਸੇਵਾ ਕਰ ਕਰ ਥੱਕੇ, ਭੱਜੇ ਵਾਹੋ ਦਾਹੀਆ। ਗੁਰ ਅਵਤਾਰ ਪੈਗ਼ੰਬਰਾਂ ਲੇਖ ਲਿਖਾਏ ਹੱਥੇ, ਦਿਵਸ ਰੈਣ ਸੇਵ ਕਮਾਈਆ। ਤੇਰੇ ਅਖਵੌਂਦੇ ਰਹੇ ਬੱਚੇ, ਬਚਪਨ ਤੇਰੀ ਝੋਲੀ ਪਾਈਆ। ਸਾਨੂੰ ਐਂ ਜਾਪਿਆ ਇਕ ਗੱਲ ਤੋਂ ਰਹਿ ਗਏ ਕੱਚੇ, ਜੋ ਤੇਰਾ ਨਾਮ ਅੱਖਰਾਂ ਵਾਲਾ ਅੱਖਰਾਂ ਵਿਚ ਉਲਟਾਈਆ। ਆਪਣੀ ਕਲਾਮ ਨੂੰ ਦੱਸਦੇ ਰਹੇ ਸੱਚੇ, ਸੱਚਾ ਹੁਕਮ ਦ੍ਰਿੜਾਈਆ। ਖੇਲ ਹੁੰਦਾ ਰਿਹਾ ਦੀਗਰੇ ਬਾਦ ਯੱਕੇ, ਨਿਤ ਨਵਿਤ ਵੇਖ ਵਖਾਈਆ। ਕਿਉਂ ਪੈਗ਼ੰਬਰਾਂ ਮਾਰੇ ਅਵਤਾਰਾਂ ਨੂੰ ਧੱਕੇ, ਕਿਉਂ ਗੁਰੂਆਂ ਪੈਗ਼ੰਬਰਾਂ ਨਾਲ ਕਰੀ ਲੜਾਈਆ। ਅੱਖਰਾਂ ਨਾਲ ਅੱਖਰ ਫਟੇ, ਫੱਟ ਘਾਓ ਦਿਤਾ ਵਖਾਈਆ। ਪੁਰਖ ਅਕਾਲ ਦੀਨ ਦਿਆਲ ਆਪਣੇ ਨਾਮ ਦੇ ਦੱਸ ਕੇ ਨਿੱਕੇ ਜਿਹੇ ਟੱਪੇ, ਟਾਪੂਆਂ ਵਿਚ ਸਾਰੇ ਬੰਦ ਕਰਾਈਆ। ਅਸੀਂ ਹੈਰਾਨ ਹੋਏ ਕਿਉਂ ਨਾ ਸ੍ਰਿਸ਼ਟੀ ਤੇਰਾ ਇਕੋ ਨਾਮ ਜਪੇ, ਜੁਗ ਜੁਗ ਇਕੋ ਢੋਲਾ ਗਾਈਆ। ਮਿਹਰਵਾਨ ਮਹਿਬੂਬ ਅੱਗੇ ਵਾਸਤੇ ਇਕ਼ਰਾਰ ਕਰ ਪੱਕੇ, ਪੱਕੀ ਸਾਡੇ ਨਾਲ ਪਕਾਈਆ। ਬਿਨ ਤੇਰੇ ਹਿਰਦੇ ਅਵਰ ਕੋਈ ਨਾ ਵਸੇ, ਦੂਜਾ ਨਜ਼ਰ ਕੋਇ ਨਾ ਆਈਆ। ਜੇ ਗਾਈਏ ਤੇ ਅਸੀਂ ਤੇਰਾ ਧੁਰ ਦਾ ਜੱਸੇ, ਸਿਫ਼ਤ ਸਲਾਹ ਤੇਰੀ ਸਰਨਾਈਆ। ਸੀਸ ਝੁਕਾਈਏ ਧੂੜੀ ਲਾਈਏ ਮਸਤਕ ਮੱਥੇ, ਖ਼ਾਕੀ ਖ਼ਾਕ ਰਮਾਈਆ। ਚਾਰ ਕੁੰਟ ਦਹਿ ਦਿਸ਼ਾ ਏਕਾ ਹੁਕਮ ਅੰਦਰ ਨੱਠੇ, ਭੱਜੀਏ ਵਾਹੋ ਦਾਹੀਆ। ਪਿਛਲੇ ਰਹਿਣ ਨਾ ਦੇਵੀਂ ਕੋਈ ਹਿੱਸਿਆਂ ਵਾਲੇ ਪੱਟੇ, ਪੱਟੇਦਾਰੀ ਦੇਣੀ ਗੁਆਈਆ। ਅੱਖਰਾਂ ਨੂੰ ਚੜ੍ਹਾਵੇ ਕੋਈ ਨਾ ਟਕੇ, ਟਕਿਆਂ ਵਾਲੀ ਕ਼ੀਮਤ ਨਾ ਕੋਇ ਰਖਾਈਆ। ਸਚ ਬੇਨੰਤੀ ਤੇਰੇ ਅੱਗੇ, ਬਿਰਹੋਂ ਦਿਤੀ ਸੁਣਾਈਆ। ਸਚ ਸਰਨਾਈ ਤੇਰੀ ਲੱਗੇ, ਸਰਨਗਤ ਇਕੋ ਨਜ਼ਰੀ ਆਈਆ। ਤੂੰ ਮੇਰਾ ਮੈਂ ਤੇਰਾ ਆਤਮਾ ਪਰਮਾਤਮਾ ਤੇਰਾ ਨੂਰ ਤੇਰਾ ਨਾਮ ਜਪੇ, ਦੂਜੀ ਲੋੜ ਰਹੇ ਨਾ ਰਾਈਆ। ਅੰਤ ਅਖ਼ੀਰ ਬੇਨਜ਼ੀਰ ਜੋ ਉਪਜਿਆ ਸੋ ਤੇਰੇ ਵਿਚ ਖਪੇ, ਵਖਰਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਨਾਮ ਦੀ ਹੋਵੇ ਇਕੋ ਸਤੇ, ਸਤਿ ਸਤਿ ਵਿਚ ਰਖਾਈਆ।

੩੦ ਵਿਸਾਖ ਸ਼ਹਿਨਸ਼ਾਹੀ ਸੰਮਤ ੪ ਦਲੀਪ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ

ਅੱਖਰ ਕਹਿਣ ਜੁਗ ਜੁਗ ਤੇਰੇ ਨਾਮ ਦੇ ਦੇਂਦੇ ਰਹੇ ਹੋਕੇ, ਹੁਕਮ ਫ਼ਰਮਾਨਾ ਇਕ ਸੁਣਾਈਆ। ਤੇਰੇ ਸਿਫ਼ਤੀ ਨਾਮ ਜਣਾਏ ਚੋਖੇ, ਚਾਰ ਕੁੰਟ ਚਾਰ ਜੁਗ ਵਜਦੀ ਰਹੀ ਵਧਾਈਆ। ਗੁਰ ਅਵਤਰ ਪੈਗ਼ੰਬਰ ਸਾਨੂੰ ਵੇਖਦੇ ਰਹੇ ਕਾਇਆ ਮਾਟੀ ਅੰਦਰ ਝਰੋਖੇ, ਨਿਗਾਹ ਨਿਗਾਹ ਵਿਚੋਂ ਬਦਲਾਈਆ। ਸਦਾ ਸੇਵਾ ਕਰਦੇ ਰਹੇ ਤੇਰੀ ਮੁਹੱਬਤ ਵਿਚ ਮੋਹ ਦੇ, ਪਿਆਰ ਨਾਲ ਪਿਆਰ ਬਣਾਈਆ। ਪ੍ਰਕਾਸ਼ ਦੱਸਦੇ ਰਹੇ ਤੇਰੀ ਲੋ ਦੇ, ਲੋਆਂ ਪੁਰੀਆਂ ਗਣਤ ਗਿਣਾਈਆ। ਸੰਦੇਸੇ ਦੇਂਦੇ ਰਹੇ ਤੇਰੀ ਸੋ ਦੇ, ਸਾਹਿਬ ਸੁਆਮੀ ਤੇਰੀ ਵਡ ਵਡਿਆਈਆ। ਪੈਂਡੇ ਮੁਕੌਂਦੇ ਰਹੇ ਯੋਜਨ ਕੋਹ

❋

❋

ਦੇ, ਪਾਂਧੀ ਰਸਤਿਆਂ ਵਿਚ ਭੁਆਈਆ। ਇਸ਼ਾਰੇ ਦੱਸਦੇ ਰਹੇ ਤੇਰੀ ਛੋਹ ਦੇ, ਸ਼ਹਿਨਸ਼ਾਹ ਤੇਰਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪੜਦਾ ਲਾਹੀਆ। ਅੱਖਰ ਕਹਿਣ ਤੇਰੀ ਗਾ ਗਾ ਥੱਕੇ ਬਾਣੀ, ਜੁਗ ਜੁਗ ਮਹਿੰਮਾ ਸਿਫ਼ਤ ਸਾਲਾਹੀਆ। ਤੇਰੀ ਦੱਸਦੇ ਰਹੇ ਕਹਾਣੀ, ਰਾਗਾਂ ਨਾਦਾਂ ਵੰਡ ਵੰਡਾਈਆ। ਤੇਰਾ ਖੇਲ ਜਣੌਂਦੇ ਰਹੇ ਦੋ ਜਹਾਨੀ, ਜੀਵ ਜਹਾਨ ਜਗਤ ਦ੍ਰਿੜਾਈਆ। ਸੇਵਕ ਹੋ ਕੇ ਭਰਦੇ ਰਹੇ ਤੇਰਾ ਪਾਣੀ, ਪਨਘਟ ਤੇਰਾ ਚਰਨ ਕਵਲ ਵਖਾਈਆ। ਤੇਰਾ ਮੇਲਾ ਮੇਲਦੇ ਰਹੇ ਨਾਲ ਚਾਰੇ ਖਾਣੀ, ਚਾਰੇ ਜੁਗ ਜੁਗਤ ਜਗਤ ਸਮਝਾਈਆ। ਗੁਰ ਅਵਤਾਰ ਪੈਗ਼ੰਬਰਾਂ ਤੂੰ ਬਣਿਆ ਰਿਹਾ ਦਾਨੀ, ਦਾਤਾ ਇਕ ਅਖਵਾਈਆ। ਅੱਖਰਾਂ ਵਿਚੋਂ ਅੱਖਰਾਂ ਵਾਲੀ ਮਾਰ ਕੇ ਕਾਨੀ, ਕਲਮਾ ਕਾਇਨਾਤ ਬਦਲਾਈਆ। ਅੰਤਮ ਸਾਰੇ ਦਿਸਦੇ ਫ਼ਾਨੀ, ਜਗਤ ਵਜੂਦ ਦਿਤੇ ਮਿਟਾਈਆ । ਤੇਰੀ ਮੰਜ਼ਲ ਕੀ ਰੁਹਾਨੀ, ਰਹਿਮਤ ਵਿਚ ਸਮਝਾਈਆ। ਅੱਖਰ ਕਹਿਣ ਚਾਰ ਜੁਗ ਤੇਰੀ ਅੱਖਰਾਂ ਵਾਲੀ ਰਹੀ ਨਿਸ਼ਾਨੀ, ਨਿਰਗੁਣ ਨੂਰ ਜੋਤ ਨਜ਼ਰ ਕਿਸੇ ਨਾ ਆਈਆ। ਜੁਗ ਚੌਕੜੀ ਝਗੜਾ ਚਲਿਆ ਰਿਹਾ ਦੀਵਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੰਗ ਦੇਣਾ ਸਮਝਾਈਆ। ਅੱਖਰ ਕਹਿਣ ਕਿਉਂ ਮਿਟਾਉਂਦਾ ਰਿਹੋਂ ਨਾਮ, ਵੱਟਾ ਆਪਣਾ ਆਪ ਲਗਾਈਆ। ਕਿਉਂ ਬਦਲੌਂਦਾ ਰਿਹੋਂ ਨਿਜ਼ਾਮ, ਹਕੂਮਤ ਧੁਰਦਰਗਾਹੀਆ। ਕਿਉਂ ਨਾਮ ਧਰੌਂਦਾ ਰਿਹੋਂ ਰਾਮ, ਕ੍ਰਿਸ਼ਨ ਕਹਿ ਕੇ ਗਾਈਆ। ਕਿਉਂ ਹੁੰਦਾ ਰਿਹੋਂ ਬਦਨਾਮ, ਬਦੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇ ਜਣਾਈਆ। ਕਿਉਂ ਧਰਿਆ ਨਾਮ ਮੂਸਾ, ਮੁਸ਼ਕਲ ਵਿਚ ਪਾਈ ਲੋਕਾਈਆ। ਕਿਉਂ ਪਹਿਨਿਆ ਕਾਲਾ ਸੂਸਾ, ਕੂੜੀ ਕਿਰਿਆ ਰੰਗ ਚੜ੍ਹਾਈਆ। ਕਿਉਂ ਖੇਲ ਖਿਲਾਇਆ ਮਸੀਹ ਈਸਾ, ਅਸਲ ਆਪਣਾ ਆਪ ਬਦਲਾਈਆ। ਕਿਉਂ ਮੁਹੰਮਦ ਦਿਤੀ ਹਦੀਸਾ, ਹਜ਼ਰਤ ਕਰ ਪੜ੍ਹਾਈਆ। ਜੇ ਸਭ ਨੂੰ ਇਕੋ ਆਪਣਾ ਸਾਫ਼ ਦੱਸ ਦੇਂਦੋਂ ਸ਼ੀਸ਼ਾ, ਸ਼ਰਅ ਵੰਡ ਨਾ ਕੋਇ ਵੰਡਾਈਆ। ਪੈਗ਼ੰਬਰ ਬਣ ਕੇ ਕਿਉਂ ਆਪਣੀ ਬਦਲਦਾ ਰਿਹੋਂ ਰੀਤਾ, ਰੀਤੀਵਾਨ ਹੋ ਕੇ ਆਪਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਦੇ ਸਮਝਾਈਆ। ਕਿਉਂ ਬਣਿਉਂ ਰਾਮ ਅੱਲਾ, ਇਲਾਹੀ ਦੇ ਜਣਾਈਆ। ਅੱਖਰਾਂ ਵਾਲਾ ਬਣਾ ਜਗਤ ਮਹੱਲਾ, ਖੇੜਾ ਦਿਤਾ ਜਣਾਈਆ। ਕਰ ਕੇ ਵਲ ਛਲਾ, ਸਭ ਨੂੰ ਦਿਤਾ ਭੁਲਾਈਆ। ਜੇ ਤੂੰ ਆਦਿ ਵਿਚ ਇਕੱਲਾ, ਮਧ ਇਕੱਲਾ ਕਿਉਂ ਨਾ ਅਖਵਾਈਆ। ਕਿਉਂ ਅੱਲ੍ਹਾ ਤੋਂ ਨਾਨਕ ਫੜਾਇਆ ਪੱਲਾ, ਨਾਮ ਸਤਿ ਦਿਤਾ ਸੁਣਾਈਆ। ਜਗਤ ਵਿਚ ਕਰ ਕੇ ਝੱਲਾ, ਝਲਕ ਵਿਚ ਝਿਲਮਿਲ ਦਿਤਾ ਚਮਕਾਈਆ। ਅੰਮ੍ਰਿਤ ਦੱਸ ਕੇ ਜਲਾ, ਅੰਮਿਉਂ ਰਸ ਇਕ ਚਖਾਈਆ। ਵਖਾ ਕੇ ਚਰਨ ਕਵਲ ਥੱਲਾ, ਜਲਾਂ ਥਲਾਂ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇ ਸੁਣਾਈਆ। ਅੱਖਰ ਕਹਿਣ ਕਿਉਂ ਬਦਲਾਇਆ ਆਪਣਾ ਤਤ, ਤੱਤਾਂ ਵਿਚ ਵਡਿਆਈਆ। ਕਿਉਂ ਉਬਲੀ ਜਗਤ ਰੱਤ, ਰਤਨ ਅਮੋਲਕ ਹੀਰੇ ਦੇ ਬਣਾਈਆ। ਕੀ ਵਡਿਆਈ ਵਿਚ ਨਾਮ ਸਤਿ, ਕਿਉਂ ਅੱਲਾ ਦਿਤਾ ਦੁਰਕਾਈਆ । ਕਿਉਂ ਨਾਮ ਸਤਿ ਦਿਤਾ ਛਡ, ਵਾਹਿਗੁਰੂ ਢੋਲਾ ਗਾਈਆ। ਕਿਉਂ ਬਦਲਦਾ ਰਿਹੋਂ ਹੱਡ, ਜੋਤੀ ਜੋਤ ਜੋਤ ਰੁਸ਼ਨਾਈਆ। ਕਿਉਂ ਗੋਬਿੰਦ ਨਿਸ਼ਾਨਾ ਦਿਤਾ ਗੱਡ, ਗਾਡ ਵਾਹਿਗੁਰੂ ਆਪਣਾ ਰੰਗ ਰੰਗਾਈਆ। ਅੱਖਰ ਕਹਿਣ ਕਿਉਂ ਗੁਰ ਅਵਤਾਰ ਪੈਗ਼ੰਬਰ ਬੰਨ੍ਹ ਕੇ ਰੱਖੇ ਵਿਚ ਆਪਣੀ ਡੱਬ,

❋

❋

ਡੱਬੀ ਨਿੱਕੀ ਜਿਹੀ ਵਿਚ ਟਿਕਾਈਆ। ਜਿਹੜੇ ਤੇਰੇ ਨਾਮ ਦੀ ਸਿਫ਼ਤ ਵਿਚ ਲੋਕਮਾਤ ਗਏ ਟੱਪ, ਟੱਪੇ ਤੇਰੇ ਨਾਮ ਸੁਣਾਈਆ। ਮਾਣਸ ਮਾਣਸ ਦਵੈਤੀ ਲਾ ਕੇ ਫੱਟ, ਫੱਟੜ ਕਰ ਕੇ ਗਏ ਲੋਕਾਈਆ। ਨਿੱਕਾ ਨਿੱਕਾ ਜਿਹਾ ਖੋਲ੍ਹ ਕੇ ਹੱਟ, ਹਟਵਾਣੇ ਬਣ ਕੇ ਹੱਟ ਚਲਾਈਆ। ਜਾਂ ਕਲਜੁਗ ਅੰਤ ਵੇਖਿਆ ਸਭ ਦੇ ਖ਼ਾਲੀ ਹੱਥ, ਦੋਵਾਂ ਹੱਥਾਂ ਦੇਣ ਦੁਹਾਈਆ। ਅੱਖਰ ਕਹਿਣ ਬਿਨਾ ਪੁਰਖ ਅਕਾਲ ਦੇ ਲੇਖੇ ਲੱਗਾ ਕਿਸੇ ਨਾ ਜਸ, ਵੇਦ ਪੁਰਾਨ ਸ਼ਾਸਤਰ ਪੜ੍ਹ ਪੜ੍ਹ ਰਸਨਾ ਜਿਹਵਾ ਜੀਵ ਜਗਤ ਹੋਏ ਹਲਕਾਈਆ। ਅਸੀਂ ਇਕੋ ਹੁਕਮ ਮੰਨਣਾ ਤੇਰਾ ਸਾਹਿਬ ਸਵਾਮੀ ਯੱਕ, ਦੂਜੀ ਲੋੜ ਰਹੇ ਨਾ ਰਾਈਆ। ਤੇਰਾ ਗ੍ਰਹਿ ਵੇਖਣਾ ਹੱਕ, ਹਕ਼ੀਕ਼ਤ ਵਿਚ ਸਮਾਈਆ। ਤੂੰ ਪਰਮਾਤਮਾ ਸ੍ਰਿਸ਼ਟ ਆਤਮਾ ਤੇਰੇ ਵਸ, ਗੁਰ ਅਵਤਾਰ ਪੈਗ਼ੰਬਰ ਚਾਕਰ ਬੈਠੇ ਸੇਵ ਕਮਾਈਆ। ਸੋ ਸਾਹਿਬ ਸਵਾਮੀ ਇਕੋ ਮਾਰਗ ਸਭ ਤੋਂ ਵਖਰਾ ਦੇ ਦੱਸ, ਦਹਿ ਦਿਸ਼ਾ ਕਰ ਪੜ੍ਹਾਈਆ । ਅੱਗੇ ਬਿਨਾ ਤੇਰੇ ਅਸੀਂ ਕਿਸੇ ਦਾ ਕਰਨਾ ਨਹੀਂ ਜਸ, ਜਿਸਮ ਇਸਮ ਰਹਿਣ ਕੋਇ ਨਾ ਪਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਪੁਰਖ ਅਕਾਲਾ ਦੀਨ ਦਿਆਲਾ ਸਰਬ ਕਲਾ ਸਮਰਥ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਸਭ ਕੁਛ ਤੇਰੇ ਵਸ, ਵਾਸਤਾ ਬਾਵਾਸਤਾ ਹੋ ਕੇ ਤੇਰੇ ਨਾਲ ਜੁੜਾਈਆ।

੩੦ ਵਿਸਾਖ ਸ਼ਹਿਨਸ਼ਾਹੀ ਸੰਮਤ ੪ ਜਾਗੀਰ ਸਿੰਘ ਦੇ ਗ੍ਰਹਿ ਪਿੰਡ ਸੋਹਲ ਜ਼ਿਲਾ ਗੁਰਦਾਸਪੁਰ

ਚੌਥਾ ਜੁਗ ਕਹੇ ਪ੍ਰਭ ਕਿਰਪਾ ਕਰ ਕੁਝ, ਕਰਨੀ ਦੇ ਕਰਤੇ ਤੇਰੀ ਬੇਪ੍ਰਵਾਹੀਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਬਖ਼ਸ਼ ਅਗੰਮੀ ਸੁਧ, ਕੂੜੀ ਕਿਰਿਆ ਮਾਇਆ ਮਮਤਾ ਮੋਹ ਵਿਕਾਰ ਹੰਕਾਰ ਮਿਟਾਈਆ। ਨਿਰੰਤਰ ਅੰਤਰ ਭੇਵ ਖੁਲ੍ਹਾ ਗੁੱਝ, ਘਟ ਨਿਵਾਸੀ ਪੁਰਖ ਅਬਿਨਾਸ਼ੀ ਆਪਣਾ ਪੜਦਾ ਦੇ ਉਠਾਈਆ। ਨਿਰਮਲ ਨਿਰਵੈਰ ਨਿਰਾਕਾਰ ਨਿਰੰਕਾਰ ਕਰ ਬੁਧ, ਬਿਬੇਕ ਟੇਕ ਇਕੋ ਇਕ ਸਮਝਾਈਆ। ਗਰਮੁਖ ਸੰਤ ਸੁਹੇਲੇ ਉਤਮ ਸ੍ਰੇਸ਼ਟ ਕਰ ਸੀਰ ਦੁੱਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਦਰ ਠਾਂਡਾ ਕਹੇ ਤੇਰਾ ਦਰਬਾਰ, ਦਰਗਾਹ ਸਾਚੀ ਸੋਭਾ ਪਾਈਆ । ਕਿਰਪਾ ਕਰ ਆਪ ਨਿਰੰਕਾਰ, ਨਿਰਵੈਰ ਤੇਰੀ ਸਰਨਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਰਾਹ ਤਕਾਈਆ। ਝੁਕਦੇ ਵੇਖ ਗੁਰੂ ਅਵਤਾਰ, ਪੈਗ਼ੰਬਰ ਸੱਯਦਿਆਂ ਵਿਚ ਧੂੜੀ ਖ਼ਾਕ ਰਮਾਈਆ। ਤੂੰ ਖ਼ਾਲਕ ਮਾਲਕ ਪ੍ਰਿਤਪਾਲਕ ਤੇਰਾ ਲੇਖਾ ਅਗੰਮ ਅਪਾਰ, ਅਗੋਚਰ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਦਰ ਤੇਰਾ ਠੰਡਾ ਸਾਹਿਬ ਸਰਬ ਸੁਲਤਾਨ, ਸਤਿ ਸਤਿਵਾਦੀ ਨਜ਼ਰੀ ਆਈਆ। ਹੁਕਮ ਸੰਦੇਸ਼ਾ ਦੇ ਹੁਕਮਰਾਨ, ਹਕੂਮਤ ਕਲਜੁਗ ਕੂੜੀ ਕਿਰਿਆ ਦੇ ਮਿਟਾਈਆ। ਸਤਿ ਧਰਮ ਤੇਰਾ ਝੁੱਲੇ ਇਕ ਨਿਸ਼ਾਨ, ਨੌਜਵਾਨ ਮਰਦ ਮਰਦਾਨ ਤੇਰੀ ਵੱਜੇ ਇਕ ਵਧਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਨਿਰਗੁਣ ਹੋ ਕੇ ਵੇਖ ਆਣ, ਸਰਗੁਣ ਪੜਦਾ ਆਪ ਉਠਾਈਆ। ਸਚ ਬੇਨੰਤੀ ਕਰ ਪ੍ਰਵਾਨ, ਪਰਮ ਪੁਰਖ ਪਰਮਾਤਮ ਆਤਮ ਲੇਖਾ ਦੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ

❋

❋

ਰਗਾਈਆ। ਸ੍ਰੀ ਭਗਵਾਨ ਕਹੇ ਸਤਿ ਸਤਿਵਾਦੀ ਰਖ ਧਰਵਾਸ, ਧਰਮ ਦੀ ਧਾਰ ਦਿਆਂ ਜਣਾਈਆ। ਨਿਰਗੁਣ ਨੂਰ ਜੋਤ ਕਰ ਪ੍ਰਕਾਸ਼, ਕਲਜੁਗ ਅੰਧ ਅੰਧੇਰ ਦਿਆਂ ਗੁਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਹੋ ਕੇ ਵਸਾਂ ਪਾਸ, ਪੁਸ਼ਤ ਪਨਾਹ ਹੱਥ ਟਿਕਾਈਆ। ਵੇਖਾਂ ਖੇਲ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਫੋਲ ਫੁਲਾਈਆ। ਸਾਚੇ ਮੰਡਲ ਵੇਖਾਂ ਰਾਸ, ਬਿਨ ਗੋਪੀ ਕਾਹਨ ਆਪਣਾ ਹੁਕਮ ਵਰਤਾਈਆ। ਸਾਚਾ ਹੁਕਮ ਸ਼ਬਦ ਅਗੰਮੀ ਖ਼ਾਸ, ਸੁਨੇਹੜਾ ਇਕ ਦ੍ਰਿੜਾਈਆ। ਚੌਥੇ ਜੁਗ ਜਨ ਭਗਤ ਦਵਾਰਿਉਂ ਨਿਰਮਲ ਦੁੱਧ ਦੇ ਮੰਗ ਕੇ ਚਾਰ ਗਲਾਸ, ਚਾਰ ਜੁਗ ਦਾ ਝਗੜਾ ਦਿਆਂ ਮੁਕਾਈਆ। ਮਾਨਸ ਜਨਮ ਜਨ ਭਗਤਾਂ ਕਰ ਕੇ ਰਾਸ, ਰਸਤਾ ਇਕੋ ਦਿਆਂ ਸਮਝਾਈਆ। ਗੁਰ ਅਵਤਾਰ ਪੈਗ਼ੰਬਰਾਂ ਆਸਾ ਮਨਸਾ ਸੱਧਰ ਪੂਰੀ ਕਰ ਦਰਖ਼ਾਸਤ, ਦੀਨਾਂ ਅਨਾਥਾਂ ਦੁਖੀਆਂ ਦਰਦ ਫੋਲ ਫੁਲਾਈਆ। ਜਿਹੜੀ ਵਸਤ ਅਮੋਲਕ ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਕਿਸੇ ਨਾ ਆਈ ਹਾਥ, ਦਸਤ ਬਦਸਤ ਨਾ ਕੋਇ ਫੜਾਈਆ। ਸੋ ਲੇਖਾ ਲਿਖਾ ਕੇ ਧੁਰ ਫ਼ਰਮਾਨਾ ਨਾਲ ਕ਼ਲਮ ਦਵਾਤ, ਸ਼ਾਹੀ ਸ਼ਹਿਨਸ਼ਾਹ ਦਏ ਬਦਲਾਈਆ। ਖੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਸਚ ਦੁਆਰ ਸੋਹੇ ਇਕ ਜਮਾਤ, ਜੁਮਲਾ ਅੱਖਰ ਇਕੋ ਇਕ ਪੜ੍ਹਾਈਆ। ਝਗੜਾ ਰਹੇ ਨਾ ਕੋਈ ਕਾਗ਼ਜ਼ਾਤ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਇਕੋ ਨਾਮ ਜਣਾਈਆ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਸਤਿ ਸਤਿਵਾਦੀ ਸਾਚਾ ਚੰਦ ਚਮਕਾਈਆ। ਸੰਤ ਸੁਹੇਲੇ ਜਾਵਣ ਜਾਗ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਹੰਸ ਬੁੱਧੀ ਬਣਾਏ ਕਾਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਨਿਰਮਲ ਨਿਰਵੈਰ ਨੂਰ ਜੋਤ ਕਰ ਪ੍ਰਕਾਸ਼, ਅੰਧ ਅੰਧੇਰ ਗਵਾਈਆ। ਦਰਸ ਦਿਖਾਏ ਸਾਖਿਆਤ, ਸਵੱਛ ਸਰੂਪੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਧੁਰਦਰਰਗਾਹੀਆ। ਧੁਰਦਰਗਾਹੀ ਮਾਲਕ ਏਕ, ਏਕੰਕਾਰ ਵੱਡੀ ਵਡਿਆਈਆ। ਚਾਰੇ ਵਰਨ ਕਰ ਬਿਬੇਕ, ਖੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਆਪਣਾ ਰੰਗ ਚੜ੍ਹਾਈਆ। ਚਾਰੇ ਗਲਾਸ ਦੱਸਣ ਭੇਤ, ਚਾਰੋਂ ਕੁੰਟ ਵੇਖ ਵਖਾਈਆ ਇਕੋ ਪੁਰਖ ਅਕਾਲ ਹੋਵੇ ਟੇਕ, ਟਿੱਕੇ ਮਸਤਕ ਧੂੜੀ ਆਪ ਰਮਾਈਆ। ਸਤਿ ਦਵਾਰ ਜਣਾ ਕੇ ਸਾਚੇ ਦੇਸ, ਪ੍ਰਦੇਸੀ ਪੜਦਾ ਦਏ ਉਠਾਈਆ। ਜੋ ਮਾਲਕ ਖ਼ਾਲਕ ਰਹੇ ਹਮੇਸ਼, ਹਮਸਾਜਣ ਹੋ ਕੇ ਮਿਲ ਕੇ ਵੱਜੇ ਵਧਾਈਆ। ਨਰ ਨਰਾਇਣ ਇਕ ਨਰੇਸ਼, ਧੁਰ ਫ਼ਰਮਾਨਾ ਇਕ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਇਕ ਦ੍ਰਿੜਾਈਆ। ਦੁੱਧ ਕਹੇ ਮੇਰਾ ਰੂਪ ਚਾਰ ਚਾਰ, ਚਾਰੇ ਖਾਣੀ ਦਿਆਂ ਜਣਾਈਆ। ਪੁਰਖ ਅਬਿਨਾਸ਼ੀ ਸਭ ਦਾ ਸਾਂਝਾ ਯਾਰ, ਮਿਤ੍ਰ ਪਿਆਰਾ ਧੁਰਦਰਗਾਹੀਆ। ਜਿਸ ਦੇ ਹੁਕਮੇ ਅੰਦਰ ਗੁਰ ਅਵਤਾਰ, ਪੈਗ਼ੰਬਰ ਭੱਜਣ ਵਾਹੋ ਦਾਹੀਆ। ਰਵ ਸਸ ਹੋਏ ਉਜਿਆਰ, ਮੰਡਲ ਮੰਡਪ ਸੋਭਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਨਿਤ ਨਵਿਤ ਸੇਵ ਕਮਾਈਆ। ਸੋ ਖੇਲ ਖੇਲੇ ਖੇਲਣਹਾਰ, ਖ਼ਾਲਕ ਖ਼ਲਕ ਫੋਲ ਫੁਲਾਈਆ। ਸਚ ਸੰਦੇਸ਼ਾ ਦੇਵੇ ਏਕਾ ਏਕੰਕਾਰ, ਅਕਲ ਕਲਧਾਰੀ ਆਪ ਪ੍ਰਗਟਾਈਆ। ਕਲਜੁਗ ਕੂੜੀ ਕਿਰਿਆ ਦੇਵੇ ਨਿਵਾਰ, ਮਾਇਆ ਮਮਤਾ ਮੋਹ ਮਿਟਾਈਆ। ਸਤਿਜੁਗ ਸਾਚਾ ਸਤਿ ਧਰਮ ਕਰ ਉਜਿਆਰ, ਜੋਤੀ ਜਾਤਾ ਡਗਮਗਾਈਆ। ਭਗਤ ਸੁਹੇਲਾ ਪਾਵੇ ਸਾਰ, ਸੰਤ ਸੁਹੇਲੇ ਆਪ ਉਠਾਈਆ। ਗੁਰਮੁਖਾਂ ਗੁਰ ਸਤਿਗੁਰ ਚਲੇ ਨਾਲ, ਨਾਲਿਸ਼ ਮਨ ਰਹਿਣ ਨਾ ਪਾਈਆ। ਝਗੜਾ ਮੁਕਾ ਕੇ ਸ਼ਾਹ ਕੰਗਾਲ, ਏਕੰਕਾਰਾ ਇਕੋ ਰੰਗ ਚੜ੍ਹਾਈਆ। ਅੰਦਰ ਬਾਹਰ ਗੁਪਤ

❋

❋

ਜ਼ਾਹਰ ਨਿਰਗੁਣ ਧਾਰ ਕਰੇ ਪ੍ਰਿਤਪਾਲ, ਪ੍ਰਿਤਪਾਲਕ ਖ਼ਾਲਕ ਆਪਣੀ ਦਇਆ ਕਮਾਈਆ। ਕਾਇਆ ਕਾਅਬਾ ਹੱਕ ਮਹਿਬੂਬ ਮੁਹੱਬਤ ਵਿਚ ਵਖਾਏ ਸੱਚੀ ਧਰਮਸਾਲ, ਧਰਮ ਦਵਾਰਾ ਏਕੰਕਾਰਾ ਇਕੋ ਇਕ ਜਣਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਬੇਮਿਸਾਲ, ਜਿਸ ਦੀ ਮਿਸਲ ਨਾ ਕੋਇ ਬਣਾਈਆ। ਆਪੇ ਵੇਖਣਹਾਰਾ ਮੁਰੀਦਾਂ ਹਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਰੰਗ ਰੰਗਾਈਆ। ਚਾਰ ਗਲਾਸ ਕਹਿਣ ਸਾਡੇ ਅੰਦਰ ਵਸਤ ਭਰੀ ਅਪਾਰ, ਰਾਮ ਵਸ਼ਿਸ਼ਟ ਦਏ ਗਵਾਹੀਆ। ਕਾਹਨਾ ਕ੍ਰਿਸ਼ਨਾ ਗਿਆ ਚਿਤਾਰ, ਸੁਦਾਮਾ ਮਿਲ ਕੇ ਵੱਜੇ ਵਧਾਈਆ। ਈਸਾ ਯੁਨਹਾ ਕਰ ਪਿਆਰ, ਕਲਮਾ ਸੰਦੇਸ਼ੇ ਵਿਚ ਸੁਣਾਈਆ। ਮੁਹੰਮਦ ਆਖ ਕੇ ਚਾਰ ਯਾਰ, ਪੜਦਾ ਉਹਲਾ ਇਕ ਉਠਾਈਆ। ਨਾਨਕ ਚਾਰ ਵਰਨਾਂ ਬੰਨ੍ਹ ਧਾਰ, ਖੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਜੋੜ ਜੁੜਾਈਆ। ਗੋਬਿੰਦ ਚਾਰੇ ਸੁਤ ਦੁਲਾਰੇ ਵਾਰ, ਵਾਰਤਾ ਅਵਰ ਵਖਾਈਆ। ਜਿਸ ਵੇਲੇ ਲੋਕਮਾਤ ਬੀਤੇ ਜੁਗ ਚਾਰ, ਚਾਰ ਕੁੰਟ ਵਿਹਾਈਆ। ਓਸ ਵੇਲੇ ਕਿਰਪਾ ਕਰੇ ਆਪ ਨਿਰੰਕਾਰ, ਨਿਰਵੈਰ ਧੁਰਦਰਗਾਹੀਆ। ਸਭ ਦਾ ਲਹਿਣਾ ਦੇਣਾ ਪੂਰਬ ਕ਼ਰਜ਼ ਦਏ ਉਤਾਰ, ਮਕ਼ਰੂਜ਼ ਆਪਣਾ ਹਿਸਾਬ ਬੇਬਾਕ ਕਰਾਈਆ। ਅੰਮ੍ਰਿਤ ਰਸ ਭਗਤਾਂ ਅੰਦਰ ਭਰ ਕੇ ਸਚ ਪ੍ਰੇਮ ਦੀ ਧਾਰ, ਦੂਧ ਦਾ ਦੂਧ ਦਏ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਦੂਧ ਕਹੇ ਕਿਉਂ ਚਾਰ ਗਲਾਸਾਂ ਭਰਿਆ, ਸਮਝ ਕਿਸੇ ਨਾ ਆਈਆ। ਕਿਉਂ ਜਗੀਰ ਸਿੰਘ ਹੱਥ ਫੜਿਆ, ਪੂਰਬ ਲਹਿਣਾ ਦੇਣਾ ਦ੍ਰਿੜਾਈਆ। ਜਿਸ ਕਾਰਨ ਕਰਤੇ ਵਰਿਆ, ਵਾਰਤਾ ਦੇਣੀ ਜਣਾਈਆ। ਕਿਉਂ ਜੀਵਤ ਹੋਇਆ ਮਰਿਆ, ਮਰ ਜੀਵਤ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਚ ਸਚ ਦ੍ਰਿੜਾਈਆ। ਪੁਰਖ ਅਕਾਲ ਕਹੇ ਸੁਣ ਦੂਧ ਪਿਆਰੇ ਚਿੱਟੇ, ਚਿੱਟੀ ਧਾਰੋਂ ਦਿਆਂ ਜਣਾਈਆ। ਗੋਬਿੰਦ ਦੀ ਨਿਸ਼ਾਨੀ ਗੁਰਮੁਖ ਦੇ ਸਿੱਟੇ, ਸਿੱਟੇ ਬਾਜ਼ੀ ਜਗਤ ਨਾ ਕੋਇ ਜਣਾਈਆ। ਜਿਸ ਦੇ ਲੇਖ ਕਿਸੇ ਨਹੀਂ ਲਿਖੇ, ਕ਼ਲਮ ਸ਼ਾਹੀ ਨਾ ਕੋਇ ਚਤੁਰਾਈਆ। ਓਹ ਪਰਮ ਪੁਰਖ ਦੇ ਹਿੱਸੇ, ਲੇਖੇ ਧੁਰ ਦੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਰਿਹਾ ਉਠਾਈਆ। ਪੁਰਖ ਅਕਾਲ ਕਿਹਾ; ਮੈਂ ਪੜਦਾ ਚੁੱਕਾਂ ਆਪ, ਓਹਲਾ ਆਪ ਉਠਾਈਆ। ਗੋਬਿੰਦ ਦਾ ਸਿੱਖ ਜ਼ਾਤ ਹੀਣੀ ਸਦਾ ਗੋਬਿੰਦ ਨੂੰ ਕਹਿੰਦਾ ਸੀ ਬਾਪ, ਦੂਜੀ ਆਵਾਜ਼ ਨਾ ਕੋਇ ਸੁਣਾਈਆ। ਇਕ ਦਿਨ ਗੋਬਿੰਦ ਹੱਸ ਕੇ ਉਹਦੀ ਪਿੱਠ ਤੇ ਰੱਖਿਆ ਹਾਥ, ਪੜਦਾ ਅੰਦਰੋਂ ਦਿਤਾ ਖੁਲ੍ਹਾਈਆ। ਪ੍ਰਕਾਸ਼ ਵਿਚ ਨਜ਼ਰ ਆਇਆ ਪੁਰਖ ਅਬਿਨਾਸ਼, ਨੂਰ ਨੂਰ ਵਿਚੋਂ ਚਮਕਾਈਆ। ਜਿਥੇ ਗੁਰ ਅਵਤਾਰ ਪੈਗ਼ੰਬਰ ਬੈਠੇ ਸੇਵਕ ਦਾਸ, ਸਿਰ ਸਕੇ ਨਾ ਕੋਇ ਉਠਾਈਆ। ਗੋਬਿੰਦ ਫਿਰ ਹੌਲੀ ਜਿਹੀ ਪਿੱਠ ਤੇ ਦਿਤੀ ਦਾਬ, ਉਂਗਲਾਂ ਨਾਲ ਦਬਾਈਆ। ਜਾਂ ਵੇਖਿਆ ਤੇ ਆਪਣਾ ਆਪ, ਨੂਰ ਜੋਤ ਰੁਸ਼ਨਾਈਆ। ਦਰਸ਼ਨ ਵੇਖਿਆ ਸਾਖਿਆਤ, ਜਲਵਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਦ੍ਰਿੜਾਈਆ। ਪੁਰਖ ਅਕਾਲ ਕਿਹਾ ਸੁਣ ਦੁੱਧ ਚਿੱਟੇ ਪਵਿਤਰ, ਪੁਨੀਤ ਦਿਆਂ ਬਣਾਈਆ। ਓਹ ਵੇਖ ਗੋਬਿੰਦ ਦਾ ਮਿਤ੍ਰ, ਮਿਤ੍ਰ ਪਿਆਰੇ ਦਿਆਂ ਸਮਝਾਈਆ। ਜਿਹੜਾ ਚੋਟੀ ਚੜ੍ਹਿਆ ਸਿਖ਼ਰ, ਸਿਖਿਆ ਧੁਰ ਦੀ ਇਕ ਦ੍ਰਿੜਾਈਆ। ਸੋ ਨਿਰਗੁਣ ਧਾਰੋਂ ਆਵੇ ਨਿਕਲ, ਜਨਮੇ ਕੋਈ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

❋

❋

ਭੇਵ ਅਭੇਦਾ ਦਏ ਖੁਲ੍ਹਾਈਆ। ਗੋਬਿੰਦ ਕਿਹਾ ਇਹ ਨੀਘਾ ਸਿੱਖ ਮੇਰੇ ਪਾਸ, ਪੂਰਬ ਪੂਰਬ ਨਜ਼ਰੀ ਆਈਆ। ਇਕ ਰੱਖ ਪ੍ਰੇਮ ਦੀ ਆਸ, ਚਰਨ ਕਵਲਾਂ ਸੀਸ ਨਿਵਾਈਆ। ਕਿਰਪਾ ਰੱਖ ਮੇਰੇ ਬਾਪ, ਦੋਏ ਜੋੜ ਬੇਨੰਤੀ ਦਿਤੀ ਸੁਣਾਈਆ। ਮੈਂ ਭਰ ਕੇ ਲਿਆਵਾਂ ਚਾਰ ਗਲਾਸ, ਦੁੱਧਾ ਧਾਰੀਆਂ ਦਿਆਂ ਪਿਆਈਆ। ਜਿਨ੍ਹਾਂ ਨੂੰ ਅਜੀਤ ਜੁਝਾਰ ਜ਼ੋਰਾਵਰ ਫ਼ਤਿਹ ਸਾਰੇ ਰਹੇ ਆਖ, ਰਸਨਾ ਜਿਹਵਾ ਨਾਲ ਸੁਣਾਈਆ। ਗੋਬਿੰਦ ਕਿਹਾ ਇਨ੍ਹਾਂ ਦਾ ਲਹਿਣਾ ਦੇਣਾ ਪੁਰਖ ਅਕਾਲ ਹਾਥ, ਦੂਸਰ ਹੱਥ ਨਾ ਕੋਇ ਵਡਿਆਈਆ। ਸਾਂਭ ਕੇ ਰਖ ਆਪਣੇ ਗਲਾਸ, ਕਲਜੁਗ ਅੰਤਮ ਲਹਿਣਾ ਦਿਆਂ ਚੁਕਾਈਆ । ਜਿਸ ਵੇਲੇ ਜੋਤੀ ਧਾਰ ਆਵੇ ਪੁਰਖ ਅਬਿਨਾਸ਼, ਗੋਬਿੰਦ ਸ਼ਬਦ ਰੂਪ ਵਟਾਈਆ। ਤੇਰਾ ਲਹਿਣਾ ਦੇਣਾ ਪੂਰਾ ਕਰਾਏ ਆਪ, ਆਪ ਆਪਣਾ ਰੰਗ ਰੰਗਾਈਆ। ਓਸ ਵੇਲੇ ਸਤਾਰਾਂ ਸੌ ਛਪੰਜਾ ਬਿਕ੍ਰਮੀ ਇਹੋ ਤੀਹ ਵਿਸਾਖ ਦੀ ਸੀ ਰਾਤ, ਰੁੱਤੜੀ ਆਪਣੇ ਰੰਗ ਰੰਗਾਈਆ। ਜਗੀਰ ਸਿੰਘ ਕੱਟ ਕੇ ਆ ਗਿਆ ਵਾਟ, ਜੋਤ ਜਨਮ ਜਨਮ ਜੋਤ ਗੁਰੂ ਵਿਚੋਂ ਬਦਲਾਈਆ। ਪੂਰਬ ਲਹਿਣਾ ਦੇਣਾ ਲੇਖਾ ਪੂਰਾ ਕੀਤਾ ਆਜ, ਸਮਾਜ ਦਾ ਝਗੜਾ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਨ, ਵੇਖਣਹਾਰਾ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣੀ ਖੇਲ ਖਿਲਾਈਆ।