ਪੁਸਤਕਾਲਾਭਾਗ ੨੧

੧ ਜੇਠ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ

ਕਲਜੁਗ ਕਹੇ ਪ੍ਰਭ ਵੇਖ ਆਪਣੀ ਲਿਖਤ, ਦਰ ਠਾਂਡੇ ਸੀਸ ਨਿਵਾਈਆ। ਸਾਚਾ ਰਿਹਾ ਕਿਸੇ ਨਾ ਇਸ਼ਟ, ਗੁਰ ਅਵਤਾਰ ਪੈਗ਼ੰਬਰ ਭੈ ਨਾ ਕੋਇ ਜਣਾਈਆ। ਮਾਨਵ ਖੁਲ੍ਹੀ ਕਿਸੇ ਨਾ ਦ੍ਰਿਸ਼ਟ, ਅਨੁਭਵ ਤੇਰਾ ਭੇਵ ਕੋਇ ਨਾ ਪਾਈਆ। ਜੁਗ ਚੌਕੜੀ ਤੇਰੇ ਕੋਲ ਫ਼ਰਿਸਤ, ਨਾਮ ਬੇਨਾਮ ਖੋਜ ਖੁਜਾਈਆ। ਝਗੜਾ ਮੁਕਾ ਦੇ ਦੋਜ਼ਖ਼ ਬਹਿਸ਼ਤ, ਸਵਰਗ ਸੂਝ ਰਹੇ ਨਾ ਰਾਈਆ। ਸਚ ਸਬੂਰੀ ਦੇ ਸਿਦਕ, ਭਰੋਸਾ ਇਕ ਦ੍ਰਿੜਾਈਆ। ਮੇਰਾ ਲੇਖਾ ਮੁਕਾ ਕੂੜ ਕੁੜਿਆਰੇ ਨਿੰਦਕ, ਨਿਰਵੈਰ ਤੇਰੀ ਸਰਨਾਈਆ। ਸ਼ਬਦੀ ਧਾਰ ਕਰ ਹਿੰਮਤ, ਸਤਿਗੁਰ ਇਕੋ ਵੇਸ ਵਟਾਈਆ। ਚਾਰ ਜੁਗ ਦੇ ਗੁਰ ਅਵਤਾਰ ਪੈਗ਼ੰਬਰ ਜੋ ਭੋਗਦੇ ਗਏ ਗ੍ਰਹਿਸਤ, ਗ੍ਰਹਿਸਤੀਆਂ ਵਿਚ ਆਪਣਾ ਰੂਪ ਵਖਾਈਆ। ਉਨ੍ਹਾਂ ਦਾ ਲਹਿਣਾ ਦੇਣਾ ਪੂਰਾ ਹੋਇਆ ਭਵਿਖਤ, ਭਾਖਿਆ ਧੁਰ ਦੀ ਵਿਚ ਜਣਾਈਆ। ਲੇਖਾ ਰਹੇ ਨਾ ਟਾਂਕ ਜਿਸਤ, ਇਕੋ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚਾ ਵੇਖ ਵਖਾਈਆ। ਕਲਜੁਗ ਕਹੇ ਮੈਂ ਬੋਲਾਂ ਤੇਰਾ ਬੱਚਾ, ਧੁਰਦਰਗਾਹੀ ਸੀਸ ਨਿਵਾਈਆ। ਸਚ ਦਵਾਰੇ ਤੇਰੇ ਸੱਚਾ, ਸਚ ਸਚ ਦਿਆਂ ਦ੍ਰਿੜਾਈਆ। ਮੈਂ ਚਾਰ ਜੁਗ ਦਾ ਲੇਖਾ ਕੀਤਾ ਕੱਚਾ, ਸਾਬਤ ਨਜ਼ਰ ਕੋਇ ਨਾ ਆਈਆ। ਤੇਰੇ ਘਰ ਦਾ ਲੱਗਣ ਨਾ ਦਿਤਾ ਪਤਾ, ਪਤਿਪਰਮੇਸ਼ਵਰ ਜੀਵ ਜੰਤ ਦਿਤੇ ਭੁਲਾਈਆ। ਗੁਰੂ ਚੇਲਾ ਰਿਹਾ ਕੋਇ ਸਕਾ, ਸਾਜਣ ਮਿਲਣ ਕੋਇ ਨਾ ਆਈਆ। ਦੀਨਾਂ ਮਜ਼੍ਹਬਾਂ ਲਾ ਕੇ ਧੱਕਾ, ਚਾਰੋਂ ਕੁੰਟ ਦਿਤਾ ਹਿਲਾਈਆ। ਫਿਰੀ ਦਰੋਹੀ ਮੰਦਰ ਮਸਜਿਦ ਸ਼ਿਵਦੁਵਾਲੇ ਮੱਠਾ, ਗੁਰੂਦਵਾਰ ਰਹੇ ਕੁਰਲਾਈਆ। ਸਤਿ

❋

❋

ਰਹਿਣ ਨਾ ਦਿਤਾ ਤੀਰਥ ਤੱਟਾਂ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਨੈਣਾਂ ਨੀਰ ਵਹਾਈਆ। ਸਾਧਾਂ ਸੰਤਾਂ ਪਵਿਤ੍ਰ ਰਹਿਣ ਨਹੀਂ ਦਿਤੀਆਂ ਅੱਖਾਂ, ਸਾਂਤਕ ਸਤਿ ਨਾ ਕੋਇ ਰਾਈਆ। ਜਗਤ ਵਿਦਵਾਨਾਂ ਮਾਰੀਆਂ ਮੱਤਾਂ, ਬੁੱਧੀਵਾਨ ਨਾ ਕੋਇ ਚਤੁਰਾਈਆ। ਭਰਮ ਭੁਲਾਏ ਧਾਰੀ ਜਟਾਂ, ਜਟਾ ਜੂਟ ਰਹੇ ਕੁਰਲਾਈਆ। ਹਾਹਾਕਾਰ ਮਚਾਈ ਜਗਤ ਦਵਾਰੇ ਹੱਟਾਂ, ਸਾਚੀ ਵਸਤ ਨਾ ਕੋਇ ਵਿਕਾਈਆ। ਤੇਰਾ ਨਾਮ ਜੈਕਾਰਾ ਲੌਂਦੇ ਫਿਰਦੇ ਲੱਖਾਂ, ਪਰ ਤੇਰੇ ਮਿਲਣ ਵਾਲਾ ਨਜ਼ਰ ਕੋਇ ਨਾ ਆਈਆ। ਮੈਂ ਦਿਵਸ ਰੈਣ ਤੇਰੀ ਸੇਵਾ ਅੰਦਰ ਲੱਖ ਚੁਰਾਸੀ ਨੱਠਾਂ, ਭੱਜਾਂ ਵਾਹੋ ਦਾਹੀਆ। ਮੋਹ ਵਿਕਾਰ ਹੰਕਾਰ ਮਾਰ ਕੇ ਸੱਟਾਂ, ਜਗਤ ਜਗਿਆਸੂ ਦਿਤੇ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਕਲਜੁਗ ਕਹੇ ਮੇਰੀ ਸੁਣ ਇਕ ਅਰਦਾਸ, ਆਰਜ਼ੂ ਹਰਿ ਸੁਣਾਈਆ। ਤੂੰ ਸਾਹਿਬ ਸਵਾਮੀ ਸਰਬ ਗੁਣਤਾਸ, ਵਡ ਦਾਤਾ ਬੇਪ੍ਰਵਾਹੀਆ। ਮੇਰੀ ਪੂਰੀ ਕਰ ਦੇ ਆਸ, ਤ੍ਰਿਸ਼ਨਾ ਤੇਰੇ ਅੱਗੇ ਟਿਕਾਈਆ। ਮੈਂ ਸੇਵਾ ਕਰਦਾ ਖ਼ਾਸ, ਦਿਵਸ ਰੈਣ ਆਪਣੀ ਕਾਰ ਕਮਾਈਆ। ਕਿਸੇ ਦਾ ਰਹਿਣ ਨਹੀਂ ਦਿਤਾ ਤੇਰੇ ਉਤੇ ਵਿਸ਼ਵਾਸ, ਵਿਸ਼ਿਆਂ ਵਿਚ ਸਾਰੇ ਦਿਤੇ ਭੁਲਾਈਆ। ਨਾਮ ਭੰਡਾਰਾ ਮਿਲੇ ਕਿਸੇ ਨਾ ਸਾਚ, ਵਸਤ ਅਮੋਲਕ ਹੱਥ ਕਿਸੇ ਨਾ ਆਈਆ। ਮਨ ਮਨੂਏ ਅੰਦਰ ਸਾਰੇ ਰਹੇ ਨਾਚ, ਨਟੂਆ ਹੋ ਕੇ ਆਪਣਾ ਸਵਾਂਗ ਵਰਤਾਈਆ। ਚਾਰੋਂ ਕੁੰਟ ਅੰਧੇਰੀ ਰਾਤ, ਨਿਰਗੁਣ ਤੇਰਾ ਨੂਰ ਨਾ ਕੋਇ ਰੁਸ਼ਨਾਈਆ। ਸਤਿ ਧਰਮ ਦੀ ਰਹਿਣ ਨਹੀਂ ਦਿਤੀ ਕੋਈ ਜਮਾਤ, ਵਿਭਚਾਰ ਵਿਚ ਲੋਕਾਈਆ। ਜੋ ਗੁਰ ਅਵਤਾਰ ਪੈਗ਼ੰਬਰ ਦੱਸ ਕੇ ਗਏ ਗਾਥ, ਅੱਖਰਾਂ ਵਾਲੀ ਕਰ ਪੜ੍ਹਾਈਆ। ਮੈਂ ਸਭ ਦਾ ਕੀਤਾ ਘਾਤ, ਘਾਓ ਗਹਿਰਾ ਦਿਤਾ ਲਗਾਈਆ। ਝਗੜਾ ਪੁਵਾ ਕੇ ਜ਼ਾਤ ਪਾਤ, ਦੀਨਾਂ ਮਜ਼੍ਹਬਾਂ ਦਿਤਾ ਲੜਾਈਆ। ਸਭ ਦਾ ਪੂਰਾ ਕਰ ਕੇ ਭਵਿਖਤ ਵਾਕ, ਵਾਕਿਆ ਤੈਨੂੰ ਦੇਣਾ ਵਖਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਦਰ ਤੇਰੇ ਸੀਸ ਨਿਵਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਤੇਰੀ ਮੰਜ਼ਲ ਚੜ੍ਹਨ ਨਾ ਦਿਤਾ ਕੋਈ ਘਾਟ, ਅਧਵਾਟੇ ਵੇਖੀ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰਾ ਸੁਤ ਦੁਲਾਰਾ, ਦੂਲ੍ਹਾ ਧੁਰ ਦਾ ਨਜ਼ਰੀ ਆਈਆ। ਚੌਥੇ ਜੁਗ ਹੋ ਉਜਿਆਰਾ, ਚਾਰੋਂ ਕੁੰਟ ਡਗਮਗਾਈਆ। ਤੇਰਾ ਹੁਕਮ ਸੰਦੇਸਾ ਦੇ ਕੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਸੀਸ ਨਾ ਕੋਇ ਉਠਾਈਆ। ਕਰ ਖੇਲ ਅਗੰਮ ਅਪਾਰਾ, ਅਲਖ ਅਗੋਚਰ ਤੇਰੀ ਕਾਰ ਕਮਾਈਆ। ਚਾਰ ਕੁੰਟ ਕਰ ਅੰਧਿਆਰਾ, ਸਾਚਾ ਨੂਰ ਕਰੇ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਕਲਜੁਗ ਕਹੇ ਮੈਂ ਤੇਰਾ ਪੂਤ ਸਪੂਤਾ, ਸੁਤ ਦੁਲਾਰਾ ਨਜ਼ਰੀ ਆਈਆ। ਕਲਜੁਗ ਜੀਵ ਭੁਲਾਇਆ ਚਾਰੇ ਕੂਟਾ, ਦਹਿ ਦਿਸ਼ਾ ਨਾ ਕੋਇ ਸ਼ਨਵਾਈਆ। ਸਤਿ ਧਰਮ ਦਾ ਮੂਧਾ ਕਰ ਕੇ ਠੂਠਾ, ਖ਼ਾਲੀ ਸਾਰੇ ਦਿਤੇ ਕਰਾਈਆ। ਮਨ ਕਲਪਣਾ ਵਿਚ ਕਰ ਕੇ ਝੂਠਾ, ਮਮਤਾ ਮੋਹ ਜਗਤ ਹਲਕਾਈਆ। ਭਾਗ ਲੱਗੇ ਨਾ ਕਿਸੇ ਕਾਇਆ ਮਾਟੀ ਤਨ ਵਜੂਦ ਪੰਜ ਤੱਤ ਭੂਤਾ, ਪਤਿਪਰਮੇਸ਼ਵਰ ਤੇਰਾ ਦਰਸ ਕੋਇ ਨਾ ਪਾਈਆ। ਤੇਰਾ ਨੂਰ ਨਜ਼ਰ ਨਾ ਆਇਆ ਸਤਿ ਸਰੂਪਾ, ਸਤਿ ਸਤਿਵਾਦੀ ਤੇਰੀ ਸੇਵ ਨਾ ਕੋਇ ਕਮਾਈਆ। ਚਾਰ ਕੁੰਟ ਦਹਿ ਦਿਸ਼ਾ ਸਾਚਾ ਮਾਰਗ ਲੱਭਿਆ ਕਿਸੇ ਗਲੀ ਨਾ ਕੂਚਾ, ਕੁਟੀਆ ਸਮਝ ਕਿਸੇ ਨਾ ਆਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਵੇਖ ਵਖਾਈਆ । ਕਲਜੁਗ ਕਹੇ ਪ੍ਰਭੂ ਦੇ ਮੈਨੂੰ ਸ਼ਾਬਾਸ਼, ਦਰ ਤੇਰੇ ਸੀਸ ਨਿਵਾਈਆ। ਮੈਂ ਤੇਰਾ ਸੁਤ ਦੁਲਾਰਾ ਖ਼ਾਸ, ਖ਼ਸੂਸੀਅਤ ਦਿਆਂ ਦ੍ਰਿੜਾਈਆ । ਕਿਸੇ ਗੋਪੀ ਕਾਹਨ ਦੀ ਸੁਰਤੀ ਸ਼ਬਦੀ ਪੈਣ ਨਾ ਦੇਵਾਂ ਰਾਸ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਸਾਚੀ ਮੰਜ਼ਲ ਚੜ੍ਹੇ ਕੋਈ ਨਾ ਘਾਟ, ਸਾਧ ਸੰਤ ਫ਼ਕੀਰ ਸਦੀ ਚੌਧਵੀਂ ਤੇਰਾ ਨੂਰੀ ਦਰਸ ਕੋਇ ਨਾ ਪਾਈਆ। ਮੈਂ ਅੱਗੇ ਹੋ ਕੇ ਲੱਖ ਚੁਰਾਸੀ ਜੋਹ ਕੇ ਰਿਸ਼ੀਆਂ ਮੁਨੀਆਂ ਮੰਜ਼ਲ ਦਿਸਣ ਨਾ ਦਿਤੀ ਵਾਟ, ਵੱਟਾ ਸਭ ਨੂੰ ਦਿਤਾ ਲਗਾਈਆ। ਦੁਰਮਤ ਮੈਲ ਕੋਈ ਨਾ ਸਕੇ ਅੰਦਰੋਂ ਕਾਟ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਪੜ੍ਹਦਿਆਂ ਪਤਤ ਪੁਨੀਤ ਨਾ ਕੋਇ ਕਰਾਈਆ। ਮੈਂ ਸਚ ਸੰਦੇਸ਼ਾ ਧੁਰ ਨਰੇਸ਼ਾ ਦੇਵਾਂ ਆਖ, ਆਖ਼ਰ ਇਕ ਜਣਾਈਆ। ਜੂਠ ਝੂਠ ਦੀ ਤੇਰੀ ਬਖ਼ਸ਼ੀ ਹੋਈ ਦਾਤ, ਮੈਂ ਘਰ ਘਰ ਅੰਦਰ ਸਭ ਦੇ ਦਿਤੀ ਵਰਤਾਈਆ। ਸਭ ਨੂੰ ਭੁਲਾ ਕੇ ਤੂੰ ਧੁਰ ਦਾ ਬਾਪ, ਮੰਦਰ ਮਸਜਿਦ ਸ਼ਿਵਦੁਵਾਲੇ ਮੱਠਾਂ ਇੱਟਾਂ ਪੱਥਰਾਂ ਉਤੇ ਮਸਤਕ ਦਿਤੇ ਰਗੜਾਈਆ। ਤੇਰੇ ਨਾਮ ਦੀ ਮਹਿੰਮਾ ਦੱਸੇ ਗ੍ਰੰਥ ਉਨ੍ਹਾਂ ਦਾ ਕਰ ਕੇ ਪਾਠ, ਅੱਗੇ ਤੈਨੂੰ ਮਿਲਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਸਾਚੀ ਇਕ ਆਵਾਜ਼, ਜੋ ਆਵਾਜ਼ ਆਵਾਜ਼ ਵਿਚੋਂ ਬਦਲਾਈਆ। ਕਲਜੁਗ ਕਹੇ ਪ੍ਰਭੂ ਮੈਂ ਸੁਤ ਦੁਲਾਰਾ ਚੰਗਾ, ਸੋਹਣਾ ਨਜ਼ਰੀ ਆਈਆ। ਮੈਂ ਸਾਬਤ ਰਹਿਣ ਨਹੀਂ ਦਿਤਾ ਕੋਈ ਬੰਦਗੀ ਵਾਲਾ ਬੰਦਾ, ਬੰਧਨਾ ਵਿਚ ਸਾਰੇ ਦਿਤੇ ਫਸਾਈਆ। ਪਵਿਤ੍ਰ ਰਹਿਣ ਨਹੀਂ ਦਿਤਾ ਕੋਈ ਤੀਰਥ ਤਟ ਕਿਨਾਰਾ ਜਮਨਾ ਸੁਰਸਤੀ ਗੋਦਾਵਰੀ ਗੰਗਾ, ਕੂੜੀ ਕਿਰਿਆ ਕਰਮ ਕਾਂਡ ਸਭ ਦੀ ਝੋਲੀ ਪਾਈਆ। ਕੋਈ ਸੰਤ ਫ਼ਕੀਰ ਸ਼ਾਹ ਹਕੀਰ ਲਾਸ਼ਰੀਕ ਪਰਵਰਦਿਗਾਰ ਸਾਂਝੇ ਯਾਰ ਤੇਰੀ ਮੰਜ਼ਲ ਚੜ੍ਹੇ ਕੋਈ ਨਾ ਡੰਡਾ, ਕਲਜੁਗ ਕਹੇ ਪ੍ਰਭੂ ਇਹ ਮੇਰੀ ਵਡ ਵਡਿਆਈਆ। ਖਾਣ ਪੀਣ ਦਾ ਸਭ ਨੇ ਬਣਾਇਆ ਧੰਦਾ, ਜੇ ਅੰਦਰੋਂ ਵੇਖੇਂ ਆਪ ਜੋ ਬਾਹਰੋਂ ਸਾਫ਼ ਤੇ ਅੰਦਰੋਂ ਗੰਦਾ, ਨਿਰਮਲ ਨਜ਼ਰ ਕੋਇ ਨਾ ਆਈਆ। ਕਿਸੇ ਕ਼ਦਰ ਨਾ ਪਾਇਆ ਕਿਉਂ ਗੋਬਿੰਦ ਸੀਸ ਵਿਚ ਰਖਾਇਆ ਕੰਘਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਕਲਜੁਗ ਕਹੇ ਮੈਂ ਸੋਹਣਾ ਛੈਲ ਛਬੀਲਾ, ਬਾਂਕਾ ਜੋਬਨਵੰਤਾ ਨਜ਼ਰੀ ਆਈਆ। ਪੁਰਖ ਅਕਾਲੇ ਦੀਨ ਦਿਆਲੇ ਮੈਂ ਸਾਬਤ ਰਹਿਣ ਨਹੀਂ ਦਿਤਾ ਕੋਈ ਕ਼ਬੀਲਾ, ਕਾਮਲ ਮੁਰਸ਼ਦ ਤੈਨੂੰ ਮਿਲਣ ਕੋਇ ਨਾ ਆਈਆ। ਫ਼ੇਲ ਕਰ ਵਖਾਇਆ ਤੇਰੇ ਮਿਲਣ ਵਾਲਾ ਵਸੀਲਾ, ਤੇਰੇ ਸਿਫ਼ਤੀ ਨਾਮ ਦੀ ਚਲੇ ਨਾ ਕੋਇ ਚਤੁਰਾਈਆ। ਸਦੀ ਚੌਧਵੀਂ ਸੰਤ ਫ਼ਕੀਰ ਤੇਰੇ ਅੱਖਰਾਂ ਦਾ ਦੇਂਦੇ ਨਾਮ ਵਸੀਲਾ, ਵਸਲ ਯਾਰ ਨਾ ਕੋਇ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਸਾਚਾ ਹੁਕਮ ਦੇ ਕਰਤਾਰ, ਦਰ ਤੇਰੇ ਮੰਗ ਮੰਗਾਈਆ। ਮੈਂ ਤੇਰਾ ਛੋਟਾ ਸੁਤ ਦੁਲਾਰ, ਜੁਗ ਚੌਥਾ ਸੋਭਾ ਪਾਈਆ। ਮੇਰਾ ਖੇਲ ਵੇਖ ਵਿਚ ਸੰਸਾਰ, ਵਡ ਸੰਸਾਰੀ ਆਪਣੀ ਅੱਖ ਖੁਲ੍ਹਾਈਆ। ਚਾਰ ਕੁੰਟ ਕੀਤਾ ਵਿਭਚਾਰ ਸਤਿ ਧਰਮ ਨਾ ਕੋਇ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਗਏ ਹਾਰ, ਸਿਰ ਸਕੇ ਨਾ ਕੋਇ ਉਠਾਈਆ। ਮੁਰੀਦ ਮੁਰਸ਼ਦ ਰਹਿਣ ਨਹੀਂ ਦਿਤਾ ਕੋਈ ਇਤਬਾਰ, ਗੁਰੂ ਚੇਲਾ ਜੋੜ ਨਾ ਕੋਇ ਜੁੜਾਈਆ। ਕੂੜੀ ਕਿਰਿਆ ਤਨ ਵਜੂਦ ਕਰਾ ਸ਼ਿੰਗਾਰ, ਕਾਮ ਕਰੋਧ ਲੋਭ ਮੋਹ ਹੰਕਾਰ ਜਗਤ ਹਲਕਾਈਆ। ਤ੍ਰਿਸ਼ਨਾ ਵਿਚ ਰੋਵਣ ਜ਼ਾਰੋ ਜ਼ਾਰ, ਦੀਰਘ

❋

❋

ਰੋਗ ਨਾ ਕੋਇ ਗਵਾਈਆ। ਤੇਰਾ ਖੇਲ ਸੱਚੀ ਸਰਕਾਰ, ਸਾਹਿਬ ਸਵਾਮੀ ਦਿਤਾ ਭੁਗਤਾਈਆ। ਇਕ ਵਾਰ ਨਿਗਾਹ ਪ੍ਰਭ ਮਾਰ, ਨਿਜ ਲੋਚਨ ਨੈਣ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪੜਦਾ ਲਾਹੀਆ। ਪੁਰਖ ਅਕਾਲ ਕਹੇ ਸੁਣ ਕਲਜੁਗ ਬੱਚੇ ਨੰਨ੍ਹੇ, ਨਾਦਾਨ ਦਿਆਂ ਜਣਾਈਆ। ਜੇ ਅੰਤ ਅਖ਼ੀਰੀ ਇਕ ਬਚਨ ਮੰਨੇਂ, ਤੇਰੀ ਮਨਸਾ ਪੂਰ ਕਰਾਈਆ। ਜੇ ਏਸੇ ਸਾਲ ਵਿਚ ਸਤਿ ਰਹਿਣ ਨਾ ਦੇਵੇਂ ਕਿਸੇ ਤਨੇ, ਬੰਦਗੀ ਵਾਲਾ ਬੰਦਾ ਨਜ਼ਰ ਕੋਇ ਨਾ ਆਈਆ। ਵਿਦਵਾਨਾਂ ਵਿਕਾਰ ਹੰਕਾਰ ਅੰਦਰ ਬੰਨ੍ਹੇ, ਅਕਲ ਬੁੱਧੀ ਨਾ ਕੋਇ ਚਤੁਰਾਈਆ। ਮਾਇਆਧਾਰੀ ਕਰ ਦੇ ਅੰਨ੍ਹੇ, ਜੋ ਸੰਤ ਸਤਿਗੁਰ ਗਏ ਭੁਲਾਈਆ। ਉਨ੍ਹਾਂ ਫੜਨਾ ਓਸ ਕੰਨੇ, ਜਿਥੋਂ ਸਕੇ ਨਾ ਕੋਇ ਛੁਡਾਈਆ। ਅੱਗੇ ਆਪੇ ਪ੍ਰਭ ਡੰਨੇ, ਦਏ ਮਾਤ ਸਜ਼ਾਈਆ। ਸਤਿਜੁਗ ਵਿਚ ਕੂੜਾ ਸੰਤ ਫੇਰ ਕੋਈ ਨਾ ਜੰਮੇ, ਸਭ ਦਾ ਲੇਖਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਕਲਜੁਗ ਕਹੇ ਪ੍ਰਭੂ ਹਉਂ ਚਰਨ ਘੋਲ ਘੋਲੀ, ਆਪਣਾ ਆਪ ਘੋਲ ਘੁਮਾਈਆ। ਤੂੰ ਮੇਰਾ ਤਰਾਜ਼ੂ ਤੋਲੀਂ, ਤੋਲਣਹਾਰ ਤੇਰੀ ਸਰਨਾਈਆ। ਮੇਰੇ ਅੰਤਰ ਮਾਰੀ ਬੋਲੀ, ਅਨਬੋਲਤ ਦਿਤਾ ਜਣਾਈਆ। ਮੈਂ ਸਭ ਦੀ ਵੇਖਣੀ ਕਾਇਆ ਪਾਟੀ ਚੋਲੀ, ਮਾਨਵ ਅੰਦਰ ਖੋਜ ਖੁਜਾਈਆ। ਕਿਸੇ ਦੀ ਰਹਿਣ ਨਹੀਂ ਦੇਣੀ ਕੋਇਲ ਵਾਲੀ ਮਿੱਠੀ ਬੋਲੀ, ਕਾਗ ਅੰਦਰੋਂ ਦੇਣੇ ਬਣਾਈਆ। ਮਨ ਕਲਪਣਾ ਅੰਦਰ ਸਾਰੇ ਪਾਵਣ ਰੌਲੀ, ਝਗੜਾ ਵੇਖਣਾ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਲੱਜਿਆ ਲੈਣੀ ਰਖਾਈਆ। ਪੁਰਖ ਅਕਾਲ ਕਹੇ ਸੁਣ ਮੇਰੇ ਲਾਲ, ਲਾਲਣ ਦਿਆਂ ਜਣਾਈਆ। ਘਰ ਘਰ ਅੰਦਰ ਵੇਖੀਂ ਸ੍ਰਿਸ਼ਟੀ ਦ੍ਰਿਸ਼ਟੀ ਹਾਲ, ਇਸ਼ਟੀ ਰਹਿਣ ਕੋਇ ਨਾ ਪਾਈਆ। ਜਿਨ੍ਹਾਂ ਖਾਧਾ ਝਟਕਾ ਹਲਾਲ, ਪੜਦਾ ਉਹਨਾਂ ਦੇਣਾ ਉਠਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਬਚਿਆ ਰਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਕਰੇ ਨਾ ਕੋਇ ਸੰਭਾਲ, ਸਿਰ ਹੱਥ ਨਾ ਕੋਇ ਟਿਕਾਈਆ। ਸਭ ਨੂੰ ਪੌਣਾ ਮਾਇਆ ਮਮਤਾ ਜਾਲ, ਕੂੜੀ ਕਿਰਿਆ ਵਿਚ ਫਸਾਈਆ। ਸਤਿ ਧਰਮ ਫਲ ਰਹੇ ਕਿਸੇ ਨਾ ਡਾਲ, ਟਹਿਣੀ ਮਹਿਕ ਨਾ ਕੋਇ ਮਹਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਸਤਿਜੁਗ ਕਹੇ ਮੈਂ ਪ੍ਰਭੂ ਸੀਸ ਨਿਵਾਵਾਂਗਾ। ਦਰ ਠਾਂਡੇ ਤੇਰੇ ਮੰਗ ਮੰਗਾਵਾਂਗਾ। ਇਕ ਗੋਬਿੰਦ ਦੇਦੇ ਸੰਗ, ਸ਼ਬਦੀ ਜੋੜ ਜੁੜਾਵਾਂਗਾ। ਜੋ ਛੱਡਕੇ ਗਿਆ ਪੁਰੀ ਅਨੰਦ, ਅਨੰਦ ਤੇਰੇ ਵਿਚੋਂ ਪ੍ਰਗਟਾਵਾਂਗਾ। ਓਹ ਲਾ ਕੇ ਆਪਣੇ ਅੰਗ, ਅੰਗੀਕਾਰ ਅਖਵਾਵਾਂਗਾ। ਸ੍ਰਿਸ਼ਟੀ ਦ੍ਰਿਸ਼ਟੀ ਸਾਰੀ ਦੇ ਕੇ ਦੰਡ, ਡੰਡਾਵਤ ਤੇਰੀ ਇਕ ਸਮਝਾਵਾਂਗਾ। ਦੀਨ ਮਜ਼੍ਹਬ ਦੀ ਰਹਿਣ ਨਾ ਦੇਵਾਂ ਕੰਧ, ਭਾਂਡੇ ਭਰਮ ਭੰਨਾਵਾਂਗਾ। ਜਿਹੜਾ ਨਾ ਗਾਵੇ ਤੇਰਾ ਛੰਦ, ਨਾਤਾ ਧਰਮ ਰਾਏ ਦੇ ਨਾਲ ਜੁੜਾਵਾਂਗਾ। ਫਿਰ ਫਿਰ ਜੂਨੀ ਆਵੇ ਜੇਰਜ ਅੰਡ, ਉਤਭੁਜ ਸੇਤਜ ਆਪ ਵਖਾਵਾਂਗਾ। ਮੇਰੀ ਖੇਲ ਵੇਖ ਹੋਵੀਂ ਨਾ ਦੰਗ, ਹੈਰਾਨੀ ਸਭ ਦੇ ਅੰਦਰ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਵਾਂਗਾ। ਪੁਰਖ ਅਕਾਲ ਕਹੇ ਸੁਣ ਮੇਰੇ ਸੁਤ ਦੁਲਾਰੇ, ਚੌਥੇ ਜੁਗ ਦਿਆਂ ਵਡਿਆਈਆ। ਤੇਈ ਅਵਤਾਰ ਖੜ੍ਹੇ ਅੰਤ ਕਿਨਾਰੇ, ਲੇਖਾ ਸਭ ਦਾ ਰਿਹਾ ਮੁਕਾਈਆ। ਈਸਾ ਮੂਸਾ ਮੁਹੰਮਦ ਵੇਖਣ ਨੈਣ ਉਘਾੜੇ, ਅੱਖ ਅੱਖ ਵਿਚੋਂ ਬਦਲਾਈਆ। ਨਾਨਕ ਗੋਬਿੰਦ ਕਰ ਰਹੇ ਇਸ਼ਾਰੇ, ਬਿਨ ਸੈਨਤ ਰਮਜ਼ ਸਮਝ ਵਿਚ ਟਿਕਾਈਆ। ਕਿਰਪਾ

❋

❋

ਕਰੇ ਆਪ ਨਿਰੰਕਾਰੇ, ਨਿਰਵੈਰ ਧੁਰਦਰਗਹੀਆ। ਕੂੜੀ ਕਿਰਿਆ ਜਗਤ ਵਾਸਨਾ ਮਾਇਆ ਮਮਤਾ ਮੋਹ ਵਿਕਾਰ ਸਾੜੇ, ਅਗਨੀ ਤਤ ਤਤ ਜਲਾਈਆ। ਇਹ ਲੇਖਾ ਪੂਰ ਕਰੌਣਾ, ਤੇਰੇ ਕੋਲੋਂ ਸਤਾਰਾਂ ਹਾੜੇ, ਹਾੜਾ ਕੱਢੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਕਲਜੁਗ ਕਹੇ ਪ੍ਰਭੂ ਮੈਂ ਬੜਾ ਦਲੇਰ, ਦਰ ਤੇਰੇ ਸੀਸ ਨਿਵਾਈਆ। ਤੂੰ ਮੇਰੇ ਉਤੇ ਹੋਰ ਕਰੀਂ ਮਿਹਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮੈਂ ਸਭ ਨੂੰ ਦੇਵਾਂ ਉਲਟਾ ਗੇੜ, ਬਚਿਆ ਰਹਿਣ ਕੋਇ ਨਾ ਪਾਈਆ। ਸ਼ਾਹ ਸੁਲਤਾਨਾਂ ਦੇਵਾਂ ਭੇੜ, ਰਾਜ ਰਾਜਾਨਾਂ ਦਿਆਂ ਲੜਾਈਆ। ਤੇਰੇ ਨਾਮ ਦੀ ਭਬਕ ਭੈ ਵਾਲੀ ਸੁਣੇ ਨਾ ਕੋਈ ਕੇਹਰ, ਸੀਸ ਜਗਦੀਸ਼ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰਾ ਸੋਭਾ ਪਾਈਆ। ਪੁਰਖ ਅਕਾਲ ਕਹੇ ਸੁਣ ਮੇਰੇ ਲਾਲ ਲਾਲੇ, ਲਾਲਣ ਦਿਆਂ ਜਣਾਈਆ। ਕਿਸੇ ਸ਼ਕਤ ਰਹਿਣ ਨਾ ਦੇਵੀਂ ਜੋਤ ਜਵਾਲੇ, ਅਸ਼ਟਭੁਜ ਨਾ ਕੋਇ ਵਡਿਆਈਆ। ਤੇਈ ਅਵਤਾਰ ਮੇਰੇ ਨੰਨ੍ਹੇ ਬਾਲੇ, ਜੁਗ ਜੁਗ ਲੋਕਮਾਤ ਸੇਵ ਕਮਾਈਆ। ਈਸਾ ਮੂਸਾ ਮੁਹੰਮਦ ਸਦਾ ਬਣੇ ਰਹੇ ਕੰਗਾਲੇ, ਦਰਗਾਹ ਸਾਚੀ ਮੰਗ ਮੰਗਾਈਆ। ਨਾਨਕ ਗੋਬਿੰਦ ਰਹੇ ਭਾਲੇ, ਵੇਖਣਹਾਰ ਥਾਉਂ ਥਾਈਂਆ। ਜੁਗ ਜੁਗ ਜਿਨ੍ਹਾਂ ਮਾਰਗ ਦੱਸੇ ਸੁਖਾਲੇ, ਰਹਿਬਰ ਰਾਹ ਦ੍ਰਿੜਾਈਆ। ਮੇਰੇ ਨਾਮ ਦੀ ਮਹਿੰਮਾ ਲਿਖ ਲਿਖ ਭਰ ਛੱਡੇ ਜਗਤ ਵਿਦਿਆਲੇ, ਵਿਦਿਆ ਵਿਚ ਚਤੁਰਾਈਆ। ਮੇਰਾ ਲੇਖਾ ਕੋਈ ਨਾ ਸਮਝੇ ਹਾਲੇ, ਹਰਿ ਕਰਤਾ ਕੀ ਖੇਲ ਵਰਤਾਈਆ। ਥੋੜਾ ਇਸ਼ਾਰਾ ਦਿਤਾ ਨਾਨਕ ਬਾਲੇ, ਬਾਲਮ ਭੇਵ ਖੁਲ੍ਹਾਈਆ। ਗੋਬਿੰਦ ਕਲ ਕਲਕੀ ਦੇ ਦੇਕੇ ਗਿਆ ਅਹਿਵਾਲੇ, ਪੜਦਾ ਅਵਰ ਨਾ ਕੋਇ ਉਠਾਈਆ। ਜਿਸ ਨੇ ਸਭ ਦੇ ਬਦਲ ਦੇਣੇ ਚਾਲੇ, ਬਾਜ਼ੀ ਆਪਣੇ ਹੱਥ ਰਖਾਈਆ। ਓਹ ਖੇਲ ਕਰੇ ਨਿਰਾਲੇ, ਨਿਰਵੈਰ ਧੁਰਦਰਗਾਹੀਆ। ਜਿਸ ਦਾ ਹੱਲ ਨਾ ਹੋਇਆ ਸਵਾਲੇ, ਜਵਾਬ ਵਿਚ ਜਵਾਬ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕ ਉਪਜਾਈਆ। ਕਲਜੁਗ ਕਹੇ ਮੈਂ ਤੇਰਾ ਜੋਧਾ ਸੂਰਬੀਰ, ਪਰਮ ਪੁਰਖ ਸਰਨਾਈਆ। ਪ੍ਰਭੂ ਮੇਰਾ ਜੂਠ ਝੂਠ ਦਾ ਵੱਜਾ ਇਕੋ ਤੀਰ, ਘਾਇਲ ਕੀਤੀ ਸਰਬ ਲੋਕਾਈਆ। ਗੁਰ ਅਵਤਾਰ ਪੈਗ਼ੰਬਰਾਂ ਨੇ ਛੋਟੇ ਛੋਟੇ ਹਿੱਸੇ ਮਜ਼੍ਹਬਾਂ ਦੇ ਪਾਏ ਜ਼ੰਜੀਰ, ਬਾਕੀਆਂ ਦੀ ਤਕ਼ਦੀਰ ਸਕਿਆ ਨਾ ਕੋਇ ਬਦਲਾਈਆ। ਮੈਂ, ਵੇਖ ਲੈ, ਸਭ ਦਾ ਵੱਡਾ ਪੀਰ, ਮੁਰੀਦ ਕਲਜੁਗ ਜੀਵ ਲਏ ਬਣਾਈਆ। ਬਚਿਆ ਰਿਹਾ ਨਾ ਸ਼ਾਹ ਫ਼ਕੀਰ, ਉਚੀ ਬਾਂਹ ਕਰ ਕੇ ਨਾ ਕੋਇ ਸੁਣਾਈਆ। ਚਲਣ ਦਿਤੀ ਨਹੀਂ ਕਿਸੇ ਦੀ ਤਦਬੀਰ, ਤਸਵੀਰ ਤੇਰੀ ਨਜ਼ਰ ਕਿਸੇ ਨਾ ਆਈਆ। ਵਿਦਵਾਨਾਂ ਕੋਲੋਂ ਪੂਜਾ ਕਰਾ ਦਿਤੀ ਜੰਡ ਕਰੀਰ, ਝਗੜਾ ਪੁਆ ਦਿਤਾ ਵਿਚ ਤਨ ਸਰੀਰ, ਥੋੜ੍ਹੀ ਜਿਹੀ ਵਿਕਾਰ ਦੀ ਅੰਦਰ ਪਾ ਕੇ ਖ਼ਮੀਰ, ਗਹਿਰ ਗੰਭੀਰ ਤੇਰਾ ਪੜਦਾ ਦਿਤਾ ਰਖਾਈਆ। ਜੇ ਤੂੰ ਸੱਚਾ ਪਾਤਸ਼ਾਹ, ਕਲਜੁਗ ਕਹੇ, ਅੱਗੇ ਵਾਸਤੇ ਮੈਨੂੰ ਬਖ਼ਸ਼ ਦੇ ਸਾਰੀ ਜਗੀਰ, ਇਹੋ ਜਿਹਾ ਸੂਰਮਾ ਪੁਤ ਤੇਰਾ ਨਜ਼ਰ ਕੋਇ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਅਵਤਾਰਾਂ ਕੋਲੋਂ ਤੂੰ ਫੇਰ ਕਰਾ ਲਏਂ ਤਾਅਮੀਰ, ਨਾਮ ਨਿੱਕੇ ਨਿੱਕੇ ਝੋਲੀ ਪਾਈਆ। ਪ੍ਰਭੂ ਮੈਥੋਂ ਡਰਦੇ ਗਏ ਤੇਰੇ ਗੁਰੂ ਪੀਰ, ਭਵਿਖਤਾਂ ਵਿਚ ਦੇ ਕੇ ਗਏ ਦੁਹਾਈਆ। ਜਿੰਨਾਂ ਚਿਰ ਆਪ ਨਾ ਆਇਆ ਓਨਾਂ ਚਿਰ ਕਲਜੁਗ ਦੀ ਬਦਲੇ ਨਾ ਕੋਇ ਤਕ਼ਦੀਰ, ਅਗਲਾ ਰਾਹ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਦਰਵੇਸ਼ ਹੋ ਕੇ ਮੰਗ ਮੰਗਾਈਆ। ਕਲਜੁਗ ਕਹੇ ਪ੍ਰਭੂ ਮੈਂ ਇਕੋ ਸੁਤ ਦੁਲਾਰਾ ਤੇਰਾ ਬਹੁਤ, ਬਹੁਤਿਆਂ ਦੀ ਲੋੜ ਰਹੀ ਨਾ ਰਾਈਆ। ਮੈਂ ਓਸ ਮੰਜ਼ਲ ਤੇ ਗਿਆ ਪਹੁੰਚ, ਜਿਥੇ ਗੁਰ ਅਵਤਾਰ ਪੈਗ਼ੰਬਰ ਤੋਬਾ ਤੋਬਾ ਕਰ ਕੇ ਪੱਲੂ ਗਏ ਛੁਡਾਈਆ। ਮੇਰਾ ਭਾਣਾ ਸਕਿਆ ਕੋਈ ਨਾ ਰੋਕ, ਅੱਗੇ ਹੋ ਨਾ ਕੋਇ ਅਟਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹਨ ਵਾਲਿਆਂ ਦੀ ਚਲਣ ਨਾ ਦਿਤੀ ਸੋਚ, ਸਮਝ ਸਭ ਦੀ ਦਿਤੀ ਬਦਲਾਈਆ । ਜਿਹੜੇ ਅੰਮ੍ਰਿਤ ਵੇਲੇ ਉਠ ਕੇ ਬਾਹਰੋਂ ਕਾਇਆ ਭਾਂਡੇ ਰਹੇ ਪੋਚ, ਦਿਨ ਚੜ੍ਹਦਿਆਂ ਨੂੰ ਉਨ੍ਹਾਂ ਦੇ ਅੰਦਰ ਜੂਠ ਝੂਠ ਦਿਆਂ ਵਸਾਈਆ। ਭਾਵੇਂ ਕਿਸੇ ਨੇ ਸਿਰ ਤੇ ਪਗੜੀ ਬੰਨ੍ਹੀ ਭਾਵੇਂ ਰੱਖਿਆ ਟੋਪ, ਪੋਪ ਸਾਫ਼ ਨਜ਼ਰ ਕੋਇ ਨਾ ਆਈਆ। ਸਾਰੀ ਸ੍ਰਿਸ਼ਟੀ ਵਿਚੋਂ ਮੈਨੂੰ ਪੰਜ ਦਸ ਚੰਗਾ ਕਹਿੰਦੇ ਲੋਕ, ਬਾਕੀ ਸਾਰੇ ਮੇਰੇ ਵਿਚ ਰਲ ਕੇ ਆਪਣਾ ਰੰਗ ਰਹੇ ਵਖਾਈਆ। ਕਲਜੁਗ ਕਹੇ ਪ੍ਰਭੂ ਕਿੱਥੇ ਤੇਰਾ ਸ਼ਬਦ ਤੇ ਕਿੱਥੇ ਤੇਰੀ ਜੋਤ, ਕਿੱਥੇ ਤੇਰਾ ਬੰਕ ਕਿੱਥੇ ਤੇਰਾ ਕੋਟ, ਮੈਂ ਤੇਰਾ ਭਿਖਾਰੀ ਹੋ ਕੇ ਕਲਜੁਗ ਜੀਵਾਂ ਕੂੜੀ ਕਿਰਿਆ ਦਾ ਭੰਡਾਰਾ ਦਿਤਾ ਥੋਕ, ਤੇਰੇ ਨਾਮ ਪਰਚੂਨ ਦਾ ਖ਼ਰੀਦਦਾਰ ਨਜ਼ਰ ਕੋਇ ਨਾ ਆਈਆ। ਜਿਹੜੇ ਸੰਤ ਸਾਧੂ ਫ਼ਕੀਰ ਤੇਰਾ ਨਾਮ ਬਾਣੀ ਦਾ ਸਦਕਾ ਦੱਸਣ ਜਗਤ ਸਲੋਕ, ਸੋਹਲਾ ਰਸਨਾ ਨਾਲ ਗਾਈਆ। ਓਨ੍ਹਾਂ ਦੀ ਦਿਸ਼ਾ ਓਹ ਜਿਹੜੀ ਕਾਮਨੀ ਵਾਲੀ ਕੋਕ, ਓਹ ਕੋਕ ਪੰਡਤ ਤੇਰੇ ਦਰ ਤੇ ਪੜ੍ਹਨ ਕੋਇ ਨਾ ਆਈਆ। ਕਿਉਂ ਮੁਗਧ ਅੰਞਾਣ ਘੱਲੇ ਡਰਪੋਕ, ਜਿਹੜੇ ਅੱਖਰਾਂ ਪੜ੍ਹ ਕੇ ਝਟ ਲੰਘਾਈਆ। ਕਲਜੁਗ ਕਹੇ ਮੈਂ ਉਨ੍ਹਾਂ ਨੂੰ ਚੁਰਾਸੀ ਵਿਚ ਦੇਣਾ ਝੋਕ, ਪਿਛੋਂ ਫੜ ਨਾ ਕੋਇ ਖਿਚਾਈਆ। ਮੈਂ ਕਹਿਣਾ ਵਜਾ ਕੇ ਠੋਕ, ਆਪਣਾ ਬਲ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਕਲਜੁਗ ਕਹੇ ਪ੍ਰਭੂ ਮੈਂ ਬੜਾ ਬਲਧਾਰੀ, ਜੋਧਾ ਸੂਰਬੀਰ ਅਖਵਾਈਆ। ਮੇਰੇ ਅੰਤ ਅਖ਼ੀਰ ਵਿਚ ਜਾ ਮੈਨੂੰ ਲੱਭਦੇ ਆਪਣੀ ਕੋਈ ਗੁਰਮੁਖ ਨਾਰੀ, ਨਰ ਨਰਾਇਣ ਤੇਰਾ ਸੰਗ ਨਾ ਕੋਇ ਨਿਭਾਈਆ। ਜਿਧਰ ਤੱਕੇਂਗਾ ਓਧਰ ਦੁਨੀਆ ਦਿਸੂ ਵਿਭਚਾਰੀ, ਕੁਕਰਮਾਂ ਵਿਚ ਕੁਰਲਾਈਆ। ਜ਼ਰਾ ਨਿਗਾਹ ਮਾਰ ਕੇ ਵੇਖ ਲੈ ਜਿਨ੍ਹਾਂ ਨੂੰ ਜਗਤ ਕਹਿੰਦਾ ਸੰਤ ਓਹ ਅੰਤਰ ਕੰਨਿਆ ਨਹੀਂ ਕੁਆਰੀ, ਵਿਸ਼ਿਆਂ ਵਾਲੀ ਚੋਲੀ ਨਜ਼ਰੀ ਆਈਆ। ਮੇਰੀ ਰੁਤ ਬਸੰਤੀ ਵੇਖ ਮਹਿਕੀ ਇਕ ਬਹਾਰੀ, ਕੂੜ ਕੁੜਿਆਰਾ ਨਾਲ ਲਿਆਈਆ। ਪੁਰਖ ਅਕਾਲ ਤੇਰੇ ਨਾਲੋਂ ਤੋੜ ਕੇ ਯਾਰੀ, ਯਰਾਨੇ ਜਗਤ ਵਿਚ ਵਧਾਈਆ। ਮੇਰਾ ਬਲ ਅਜੇ ਹੋਰ ਵੇਖੀਂ ਆਹ ਲੰਘ ਜਾਣ ਦੇ ਹਾੜ੍ਹੀ, ਹਾਹਾਕਾਰ ਖ਼ਲਕ ਖ਼ੁਦਾਈਆ। ਚਾਰ ਜੁਗ ਦਾ ਨਾਮ ਕੋਈ ਕਰ ਨਾ ਸਕੇ ਦਾਰੀ, ਦਵੈਤ ਅੰਦਰੋਂ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੇਰੀ ਵਜਦੀ ਰਹੇ ਵਧਾਈਆ। ਪੁਰਖ ਅਕਾਲ ਕਿਹਾ ਕਲਜੁਗ ਵਾਹ, ਵਾਹਵਾ ਤੇਰੀ ਵਡਿਆਈਆ। ਏਸੇ ਕਰ ਕੇ ਗੋਬਿੰਦ ਵਾਹਿਗੁਰੂ ਗਿਆ ਗਾ, ਦੂਜੀ ਓਟ ਨਾ ਕੋਇ ਤਕਾਈਆ। ਬਿਨ ਅਬਿਨਾਸ਼ੀ ਕਰਤੇ ਤੇਰਾ ਲੇਖਾ ਜਾਣੇ ਕੋਈ ਨਾ, ਪੜਦਾ ਭੇਵ ਨਾ ਕੋਇ ਚੁਕਾਈਆ। ਤੈਨੂੰ ਸ਼ਾਬਾਸ਼ ਦਿਆਂ ਗੁਰ ਅਵਤਾਰਾਂ ਪੈਗ਼ੰਬਰਾਂ ਦੇ ਹੁੰਦਿਆਂ ਸਭ ਦੇ ਅੰਦਰ ਭਰਿਆ ਗੁਨਾਹ, ਬਚਿਆ ਰਹਿਣ ਕੋਇ ਨਾ ਪਾਈਆ। ਏਸੇ ਕਾਰਨ ਸਭ ਨੇ ਹੋਣਾ ਫ਼ਨਾਹ, ਫ਼ੈਸਲਾ ਹੱਕ ਦਏ ਦ੍ਰਿੜਾਈਆ। ਲੇਖਾ ਜਾਣੇ ਧੁਰ ਅਲਾਹ, ਅੱਲਾ ਆਲਮੀਨ ਵੇਖ ਵਖਾਈਆ। ਖ਼ੁਦਗ਼ਰਜ਼ ਮੇਟੇ ਆਪ ਖ਼ੁਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਕਲਜੁਗ ਕਹੇ ਮੈਂ ਤੱਕਕੇ

❋

❋

ਵੇਖਿਆ ਨਜ਼ਰੀ ਆਇਆ ਜੇਠ ਮਹੀਨਾ, ਹੈਰਾਨੀ ਮੇਰੇ ਅੰਦਰ ਆਈਆ। ਮੇਰੇ ਬਦਨ ਆਇਆ ਪਸੀਨਾ, ਪਸਚਾਤਾਪ ਵਿਚ ਦੁਹਾਈਆ। ਮੇਰਾ ਕੰਬਦਾ ਦਿਸਿਆ ਸੀਨਾ, ਸਾਹ ਸਾਹ ਵਿਚ ਹਲਕਾਈਆ। ਮੈਂ ਸਮਝਿਆ ਕਿਉਂ ਹੋਇਆ ਕਮੀਨਾ, ਆਪਣਾ ਆਪ ਛੁਪਾਈਆ। ਜਾਂ ਨਿਗਾਹ ਮਾਰੀ ਨਿਰਗੁਣ ਨੂਰ ਤੱਕਿਆ ਉਤੇ ਜ਼ਮੀਨਾ, ਫ਼ਰਸ਼ ਖ਼ਾਕੀ ਸੋਭਾ ਪਾਈਆ। ਜਿਸ ਦਾ ਸਮਝੇ ਨਾ ਕੋਈ ਜ਼ਮੀਮਾ, ਪੜਦਾ ਪੜਦਾ ਨਾ ਕੋਇ ਉਠਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਕਰਦਾ ਰਿਹਾ ਤਰਮੀਮਾਂ, ਦਰੁਸਤੀ ਆਪਣਾ ਨਾਮ ਸਮਝਾਈਆ। ਸਭ ਨੂੰ ਕਰੇ ਆਪ ਅਧੀਨਾ, ਆਅਲਾ ਅਦਨਾ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪੜਦਾ ਲਾਹੀਆ। ਕਲਜੁਗ ਕਹੇ ਮੈਂ ਜੇਠ ਤੱਕਿਆ, ਬਿਨ ਅੱਖਾਂ ਅੱਖ ਉਠਾਈਆ। ਖ਼ਾਲੀ ਹੋਇਆ ਮਦੀਨਾ ਮੱਕਿਆ, ਮਕ਼ਬਰੇ ਰਹੇ ਕੁਰਲਾਈਆ। ਈਸਾ ਮੂਸਾ ਮੁਹੰਮਦ ਫਿਰੇ ਨੱਸਿਆ, ਜੋਤੀ ਧਾਰ ਵਾਹੋ ਦਾਹੀਆ। ਚਾਰੋਂ ਕੁੰਟ ਅੰਧੇਰਾ ਮੱਸਿਆ, ਨੂਰੀ ਚੰਦ ਨਾ ਕੋਇ ਚਮਕਾਈਆ। ਜਿਨ੍ਹਾਂ ਕਲਮਾ ਨਬੀ ਰਸੂਲਾਂ ਜਪਿਆ, ਜਿਹਵਾ ਰਸਨਾ ਨਾਲ ਹਲਕਾਈਆ। ਨੂਰ ਇਲਾਹੀ ਅਗੰਮੀ ਤੱਕਿਆ, ਜੋਤੀ ਜਾਤਾ ਧੁਰਦਰਗਾਹੀਆ। ਓਹਨਾਂ ਪਿਛਲਾ ਲੇਖਾ ਛੱਡਿਆ, ਅੱਗੇ ਵੰਡ ਨਾ ਕੋਈ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਲੇਖ ਸਮਝਾਈਆ। ਕਲਜੁਗ ਕਹੇ ਮੈਂ ਤੱਕਿਆ ਇਕ ਨਜ਼ਾਰਾ, ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਜਿਸ ਨੂੰ ਕਹਿੰਦੇ ਚਵੀਆਂ ਅਵਤਾਰਾ, ਪਾਰਬ੍ਰਹਮ ਪਤਿਪਰਮੇਸ਼ਵਰ ਬੇਪ੍ਰਵਾਹੀਆ। ਜਿਸ ਦਾ ਲਹਿਣਾ ਦੇਣਾ ਅੰਤ ਸੰਸਾਰਾ, ਨਵ ਸੱਤ ਪੜਦਾ ਦਏ ਉਠਾਈਆ । ਸੋ ਜੋਤੀ ਜੋਤ ਉਜਿਆਰਾ, ਨੂਰੋ ਨੂਰ ਨੂਰ ਰੁਸ਼ਨਾਈਆ। ਮੈਨੂੰ ਦੇਵਣਹਾਰ ਸਹਾਰਾ, ਸਿਰ ਮੇਰੇ ਹੱਥ ਟਿਕਾਈਆ। ਮੈਂ ਰਹਿਣ ਨਹੀਂ ਦੇਣਾ ਮੰਦਰ ਮਸਜਿਦ ਮਠ ਸ਼ਿਵਦਵਾਲਾ ਗੁਰੂਦਵਾਰਾ, ਗੁਰੂ ਗੁਰਦੇਵ ਇਕੋ ਦੇਣਾ ਸਮਝਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਕਰਨ ਨਿਮਸਕਾਰਾ, ਸੀਸ ਜਗਦੀਸ਼ ਇਕ ਝੁਕਾਈਆ। ਸੋ ਸਭ ਦਾ ਮਿਤਰ ਪਿਆਰਾ, ਪਾਰਬ੍ਰਹਮ ਇਕ ਅਖਵਾਈਆ। ਲੇਖਾ ਜਾਣ ਧੁਰ ਦਰਬਾਰਾ, ਦਰਗਾਹ ਸਾਚੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਕਲਜੁਗ ਕਹੇ ਜੇਠ ਮਹੀਨਾ ਚੜ੍ਹਿਆ, ਚੜ੍ਹਦੀ ਕਲਾ ਦਿਆਂ ਦ੍ਰਿੜਾਈਆ। ਪੁਰਖ ਅਕਾਲ ਕਹੇ ਮੇਰਾ ਪੱਲੂ ਫੜਿਆ, ਧੁਰ ਦੀ ਗੰਢ ਪੁਆਈਆ। ਮੈਂ ਚਰਨ ਕਵਲ ਖੜ੍ਹਿਆ, ਸੀਸ ਜਗਦੀਸ਼ ਨਿਵਾਈਆ। ਕਿਰਪਾ ਕਰ ਮੇਰੇ ਅਵਤਰਿਆ, ਤਾਰਨਹਾਰ ਤੇਰੀ ਸਰਨਾਈਆ। ਕਲਜੁਗ ਬੇੜਾ ਵੇਖ ਭਰਿਆ, ਬਚਿਆ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰਾਂ ਕੋਲੋਂ ਕੋਇ ਨਾ ਡਰਿਆ, ਹਿਰਦੇ ਹਰਿ ਨਾ ਕੋਇ ਵਸਾਈਆ। ਜਿਨ੍ਹਾਂ ਨੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਢੋਲਾ ਨਗਮਾ ਪੜ੍ਹਿਆ, ਪੁਸਤਕਾਂ ਵਿਚ ਧਿਆਨ ਲਗਾਈਆ। ਓਹ ਜੀਵਤ ਜੀਵ ਕੋਇ ਨਾ ਮਰਿਆ, ਮਰ ਜੀਵਤ ਰੂਪ ਨਾ ਕੋਇ ਵਖਾਈਆ। ਤ੍ਰੈਗੁਣ ਮਾਇਆ ਅੰਦਰ ਸੜਿਆ, ਅਗਨੀ ਤੱਤ ਜਲਾਈਆ। ਤੇਰੀ ਮੰਜ਼ਲ ਹਕ਼ੀਕ਼ੀ ਕੋਈ ਨਾ ਚੜ੍ਹਿਆ, ਨਿਰਗੁਣ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਦੇਣਾ ਚੁਕਾਈਆ। ਪੁਰਖ ਅਕਾਲ ਕਹੇ ਕਲਜੁਗ ਇਹ ਜੇਠ ਜਗਤ ਦੀ ਧਾਰਾ, ਧਰਨੀ ਧਰਤ ਧਵਲ ਵੇਖ ਵਖਾਈਆ। ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਬੇਪ੍ਰਵਾਹੀਆ। ਜਿਸ ਦਾ ਚਾਰ ਜੁਗ ਮਿਲਦਾ ਰਿਹਾ ਇਸ਼ਾਰਾ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਨਿਰਗੁਣ

❋

❋

ਜੋਤ ਲਏ ਅਵਤਾਰਾ, ਲੱਖ ਚੁਰਾਸੀ ਵੇਖ ਵਖਾਈਆ। ਸੰਤ ਸੁਹੇਲਾ ਇਕ ਇਕੇਲਾ ਖੇਲੇ ਖੇਲ ਧੁਰ ਦਰਬਾਰਾ, ਦਰਗਾਹ ਸਾਚੀ ਸਚਖੰਡ ਵੱਜੇ ਵਧਾਈਆ। ਕਲਜੁਗ ਕੂੜੀ ਕਿਰਿਆ ਨਈਆ ਨੌਕਾ ਡੋਬੇ ਵਿਚ ਮੰਝਧਾਰਾ, ਪਾਰ ਕਿਨਾਰਾ ਨਜ਼ਰ ਕਿਸੇ ਨਾ ਆਈਆ। ਜੋ ਸਰਗੁਣ ਨਿਰਗੁਣ ਹੋ ਕੇ ਆਇਆ ਦੁਬਾਰਾ, ਦੋ ਜਹਾਨਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਸਮਝਾਈਆ। ਧੁਰ ਦਾ ਹੁਕਮ ਅਗੰਮਾ ਪੈਗ਼ਾਮ, ਪੈਗ਼ੰਬਰਾਂ ਦੇਣਾ ਜਣਾਈਆ। ਸਵਾਧਾਨ ਹੋਣਾ ਰਾਮ, ਕ੍ਰਿਸ਼ਨ ਕਾਹਨ ਅੱਖ ਖੁਲ੍ਹਾਈਆ। ਗੁਰੂ ਗੁਰਦੇਵ ਨਾ ਰਹਿਣਾ ਅੰਜਾਣ, ਚਤੁਰ ਸੁਜਾਨ ਦਏ ਜਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖੋ ਜੀਵ ਜਹਾਨ, ਚੁਰਾਸੀ ਅੰਤਰ ਨਿਰੰਤਰ ਖੋਜ ਖੁਜਾਈਆ। ਕਵਣ ਰਸਨਾ ਕਵਣ ਜਿਹਵਾ ਕਵਣ ਮਨ ਕਵਣ ਬੁੱਧੀ ਕਵਣ ਸੁਰਤੀ ਧੁਰ ਦਾ ਸ਼ਬਦੀ ਗਾਏ ਗਾਨ, ਗਹਿਰ ਗੰਭੀਰ ਵਿਚ ਸਮਾਈਆ। ਕਵਣ ਕਾਇਆ ਕਾਅਬਾ ਦੋ ਦੋਆਬਾ ਹੱਕ ਮਹਿਰਾਬਾ ਦੱਸੇ ਕਾਇਆ ਸਚ ਮਕਾਨ, ਹੁਜਰਾ ਇਕੋ ਇਕ ਸੁਹਾਈਆ। ਕਵਣ ਨਾਮ ਨਿਧਾਨਾ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨ, ਪੁਰਖ ਅਕਾਲ ਓਟ ਰਖਾਈਆ। ਕਵਣ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਮਿਲ ਕੇ ਗਾਏ ਗਾਣ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਕਲਜੁਗ ਸਾਚੇ ਕਾਇਆ ਮਾਟੀ ਵੇਖ ਭਾਂਡੇ ਕਾਚੇ ਤਤ ਵਜੂਦ ਹੱਕ ਮਹਿਬੂਬ ਕਿਸ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਏਕੰਕਾਰਾ ਇਕ ਇਕੱਲਾ ਆਪ ਦ੍ਰਿੜਾਈਆ। ਕਲਜੁਗ ਕਹੇ ਪ੍ਰਭੂ ਮੈਂ ਮਾਰ ਕੇ ਵੇਖਾਂ ਝਾਕੀ, ਤੇਰੀ ਝਲਕ ਖੋਜ ਖੁਜਾਈਆ। ਚੁਰਾਸੀ ਵਿਚੋਂ ਥੋੜ੍ਹੇ ਦਿਸੇ ਬਾਕੀ, ਜੋ ਬਕਾਇਆ ਤੇਰੇ ਹੱਥ ਰਖਾਈਆ। ਆਤਮ ਬ੍ਰਹਮ ਬਣ ਕੇ ਸਾਥੀ, ਪਾਰਬ੍ਰਹਮ ਤੇਰਾ ਸੰਗ ਨਿਭਾਈਆ। ਤੇਰਾ ਨੂਰ ਸਮਝ ਕੇ ਜ਼ਾਤੀ, ਝਗੜਾ ਦੀਨ ਦੁਨੀ ਗਵਾਈਆ। ਤੇਰੇ ਨਾਮ ਦੀ ਸੁਣ ਕੇ ਸਾਖੀ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜਗਤ ਮੰਜ਼ਲ ਮੁਕਾ ਕੇ ਵਾਟੀ, ਦਰ ਤੇਰੇ ਡੇਰਾ ਲਾਈਆ। ਜਿਥੇ ਵਸੇਂ ਪੁਰਖ ਅਬਿਨਾਸ਼ੀ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਨਾ ਕੋਈ ਦੀਵਾ ਨਾ ਕੋਈ ਬਾਤੀ, ਸੂਰੀਆ ਚੰਦ ਨਾ ਕੋਇ ਚਮਕਾਈਆ। ਨਾ ਕੋਈ ਵਿਦਿਆ ਨਾ ਕੋਈ ਪਾਠੀ, ਨਾ ਕੋਈ ਢੋਲੇ ਰਿਹਾ ਗਾਈਆ। ਨਾ ਕੋਈ ਦਿਵਸ ਨਾ ਕੋਈ ਰਾਤੀ, ਨਾ ਕੋਈ ਘੜੀ ਪਲ ਵੰਡ ਵੰਡਾਈਆ। ਨਾ ਕੋਈ ਰੂਹ ਬੁਤ ਦਿਸੇ ਖ਼ਾਕੀ, ਪੰਜ ਤੱਤ ਨਜ਼ਰ ਕੋਇ ਨਾ ਆਈਆ। ਨਾ ਕੋਈ ਜ਼ਿੰਦਗੀ ਨਾ ਕੋਈ ਜੀਵਣ ਨਾ ਕੋਈ ਹਯਾਤੀ, ਨਾ ਕੋਈ ਆਯੂ ਵੰਡ ਵੰਡਾਈਆ। ਜਾਂ ਤੱਕਿਆ ਤੇ ਕਮਲਾਪਾਤੀ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਪੁਰਖ ਅਕਾਲੇ ਕੋਟਾਂ ਵਿਚੋਂ ਥੋੜ੍ਹੇ ਮੰਨਦੇ ਤੇਰੀ ਆਖੀ, ਜੋ ਆਖ਼ਰ ਤੇਰੇ ਵਿਚ ਸਮਾਈਆ। ਕਲਜੁਗ ਕਹੇ ਮੈਂ ਵੀ ਉਨ੍ਹਾਂ ਦੀ ਕਰਨੀ ਰਾਖੀ, ਸੇਵਕ ਹੋ ਕੇ ਸੇਵ ਕਮਾਈਆ। ਮੈਂ ਸੰਦੇਸਾ ਦੇਵਾਂ ਪਾਤੀ, ਪਤ੍ਰਿਕਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦੇਣਾ ਚੁਕਾਈਆ। ਕਲਜੁਗ ਕਹੇ ਪ੍ਰਭੂ ਮੈਂ ਤੱਕਿਆ ਜਗਤ ਜਹਾਨ, ਜਹਾਲਤ ਵੇਖੀ ਖ਼ਲਕ ਖ਼ੁਦਾਈਆ। ਤੇਰੀ ਕਿਰਪਾ ਹੋਈ ਮਹਾਨ, ਮਿਹਰ ਨਜ਼ਰ ਉਠਾਈਆ। ਮੈਂ ਮਾਰਿਆ ਫੇਰ ਧਿਆਨ, ਚਾਰੋਂ ਕੁੰਟ ਖੋਜ ਖੁਜਾਈਆ। ਚੁਰਾਸੀ ਵਿਚੋਂ ਭਗਤ ਸੁਹੇਲੇ ਲੱਭੇ ਆਣ, ਚਾਰ ਵਰਨ ਨਾ ਵੰਡ ਵੰਡਾਈਆ। ਜਿਹੜੇ ਤੇਰਾ ਢੋਲਾ ਗੌਂਦੇ ਗਾਣ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਤੇਰੇ ਚਰਨ ਧੂੜ ਕਰਨ ਇਸ਼ਨਾਨ, ਅਠਸਠ

❋

❋

ਤੀਰਥ ਨਹਾਵਣ ਕੋਇ ਨਾ ਜਾਈਆ। ਤੇਰਾ ਜਲਵਾ ਨੂਰ ਤੱਕਣ ਮਹਾਨ, ਮਹਿੰਮਾ ਅਕਥ ਕਥ ਸੁਣਾਈਆ। ਇਕੋ ਦਰ ਤੇ ਮੰਗਦੇ ਦਾਨ, ਧੁਰਦਰਗਾਹੀ ਝੋਲੀ ਡਾਹੀਆ। ਇਕੋ ਵਸਤ ਅਮੋਲਕ ਦੇ ਮਹਾਨ, ਨਾਮ ਭੰਡਾਰਾ ਇਕ ਵਰਤਾਈਆ। ਬਾਲੀ ਬੁਧ ਨਾ ਰਹੇ ਅੰਞਾਣ, ਚਤੁਰ ਸੁਘੜ ਦੇਣੇ ਬਣਾਈਆ। ਤੇਰਾ ਵੇਖਣਾ ਧਰਮ ਨਿਸ਼ਾਨ, ਨਿਸ਼ਾਨੇ ਸਾਰੇ ਦੇਣੇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੱਲੂ ਆਪਣਾ ਲੈਣਾ ਫੜਾਈਆ। ਕਲਜੁਗ ਕਹੇ ਮੈਂ ਵੇਖ ਹੋਇਆ ਹੈਰਾਨ, ਹੈਰਤ ਅੰਦਰ ਦਿਆਂ ਦੁਹਾਈਆ। ਭਗਤ ਸੁਹੇਲੇ ਵੇਖੇ ਤੇਰੇ ਨਿਸ਼ਾਨ, ਨਿਸ਼ਾਨੇ ਤੇਰੇ ਨਾਲ ਮਿਲਾਈਆ। ਤੂੰ ਮੇਰਾ ਮੈਂ ਤੇਰਾ ਗੌਂਦੇ ਗਾਣ, ਕਰਨ ਅਗੰਮ ਪੜ੍ਹਾਈਆ। ਸਾਚਾ ਮੰਦਰ ਇਕ ਤਕਾਣ, ਜਿਥੇ ਵਸੇ ਸ਼ਹਿਨਸ਼ਾਹੀਆ। ਅਬਿਨਾਸ਼ੀ ਕਰਤਾ ਹੋਵੇ ਹੁਕਮਰਾਨ, ਧੁਰ ਦਰਬਾਰੀ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰ ਭਿਖਾਰੀ ਦਿਸਣ ਕਰਨ ਚਰਨ ਧਿਆਨ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚਾ ਇਕ ਸੁਹਾਈਆ। ਕਲਜੁਗ ਕਹੇ ਪ੍ਰਭੂ ਤੇਰਾ ਦਰ ਘਰ ਸੁਹੰਜਣਾ, ਸੋਭਾਵੰਤ ਤੇਰੀ ਵਡਿਆਈਆ। ਤੇਰਾ ਨੂਰ ਆਦਿ ਨਿਰੰਜਨਾ, ਜੁਗ ਜੁਗ ਨਿਰਗੁਣ ਸਰਗੁਣ ਜੋਤ ਕਰੇ ਰੁਸ਼ਨਾਈਆ। ਤੇਰਾ ਲੇਖਾ ਦੀਨਾ ਨਾਥ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਈਆ। ਕੋਟਾਂ ਵਿਚੋਂ ਥੋੜ੍ਹੇ ਵੇਖੇ ਤੇਰਾ ਕਰਦੇ ਚਰਨ ਧੂੜ ਮਜਨਾ, ਦੁਰਮਤ ਮੈਲ ਧੁਆਈਆ। ਜਿਨ੍ਹਾਂ ਦਾ ਡੰਕਾ ਧਰਮ ਦਾ ਵੱਜਣਾ, ਚਾਰ ਕੁੰਟ ਸ਼ਨਵਾਈਆ। ਝਗੜਾ ਰਹਿਣਾ ਨਹੀਂ ਆਅਲਾ ਅਦਨਾ, ਊਚ ਨੀਚ ਨਾ ਕੋਇ ਵਖਾਈਆ। ਸਚਖੰਡ ਦਵਾਰੇ ਜਿਨ੍ਹਾਂ ਨੂੰ ਸੱਦਣਾ, ਸੰਦੇਸ਼ਾ ਸ਼ਬਦ ਨਾਮ ਦ੍ਰਿੜਾਈਆ। ਉਨ੍ਹਾਂ ਤੇਰੇ ਚਰਨ ਕਵਲਾਂ ਵਿਚ ਵਸਣਾ, ਦਰਗਾਹ ਸਾਚੀ ਸੋਭਾ ਪਾਈਆ। ਖ਼ੁਸ਼ੀਆਂ ਵਿਚ ਬਹਿ ਬਹਿ ਹੱਸਣਾ, ਹਸਤੀ ਵੇਖ ਧੁਰਦਰਗਾਹੀਆ। ਪੁਰਖ ਅਕਾਲ ਦੀਨ ਦਿਆਲ ਨੇ ਉਨ੍ਹਾਂ ਨੂੰ ਪਿਆਰ ਨਾਲ ਕਹਿਣਾ ਓਹ ਭਗਤ ਦੁਲਾਰੇ ਮੱਖਣਾ, ਸੀਸ ਜਗਦੀਸ਼ ਹੱਥ ਟਿਕਾਈਆ। ਕਲਜੁਗ ਕਹੇ ਪੁਰਖ ਅਕਾਲ ਮੈਨੂੰ ਫੇਰ ਯਾਦ ਔਣਾ ਓਹ ਪਟਨਾ, ਜਿਥੇ ਗੋਬਿੰਦ ਪੱਟੀ ਲਿਖ ਕੇ ਗਿਆ ਸਮਝਾਈਆ। ਜਿਸ ਦੀ ਸਮਝੇ ਕੋਈ ਨਾ ਘਟਨਾ, ਘਾਟੇ ਵਿਚ ਲੋਕਾਈਆ। ਜਿਹੜਾ ਅੱਖੀਆਂ ਤੋਂ ਉਹਲੇ ਗੋਬਿੰਦ ਅਜੀਤ ਜੁਝਾਰ ਨੂੰ ਲਾਇਆ ਵਟਣਾ, ਨਾਮ ਧਰਮ ਸਗਣ ਮਨਾਈਆ। ਓਨ੍ਹਾਂ ਦੇ ਪਿਛੇ ਉਨ੍ਹਾਂ ਦਾ ਲੇਖਾ ਕੱਟਣਾ, ਜਿਨ੍ਹਾਂ ਦੀ ਸਰਸੇ ਹੋਈ ਜੁਦਾਈਆ। ਅੱਗੇ ਰਹਿਣ ਨਹੀਂ ਦੇਣਾ ਗੁਰਮੁਖ ਕੋਈ ਬੇਵਤਨਾ, ਵਤਨ ਸਭ ਨੂੰ ਦੇਣਾ ਵਖਾਈਆ। ਜਿਹੜਾ ਪੁਰਖ ਅਕਾਲ ਦੀਨ ਦਿਆਲ ਕਿਸੇ ਹੱਥ ਨਾ ਆਇਆ ਚਾਰ ਜੁਗ ਕਰਦੇ ਰਹੇ ਤਪਣਾ, ਯਥਾਰਥ ਓਹੋ ਦੇਣਾ ਮਿਲਾਈਆ। ਕਲਜੁਗ ਕਹੇ ਬਿਨਾ ਭਗਤ ਭਗਵਾਨ ਦੇ ਦੂਜਾ ਖੇੜਾ ਕੋਈ ਨਾ ਵਸਣਾ, ਸਚ ਦਵਾਰ ਵੱਜੇ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕਲਜੁਗ ਕਹੇ ਮੇਰੇ ਭਗਵੰਤ, ਪ੍ਰਭੂ ਦਿਆਂ ਜਣਾਈਆ। ਮੈਂ ਤੇਰੇ ਤੱਕੇ ਓਹ ਸੰਤ, ਜੋ ਸਤਿ ਵਿਚ ਸਮਾਈਆ। ਇਕੋ ਤੇਰੇ ਨਾਮ ਦਾ ਗੌਂਦੇ ਮੰਤ, ਬਾਕੀ ਛੱਡੀ ਸਰਬ ਪੜ੍ਹਾਈਆ। ਇਕੋ ਮੰਨਦੇ ਤੈਨੂੰ ਧੁਰ ਦਾ ਕੰਤ, ਕੰਤ ਕੰਤੂਹਲ ਤੇਰੀ ਸੇਜ ਹੰਢਾਈਆ। ਤੂੰ ਕਿਰਪਾ ਕਰਨੀ ਆਪ ਅੰਤ, ਅੰਤਸ਼ਕਰਨ ਸਭ ਦਾ ਵੇਖ ਵਖਾਈਆ। ਜਨ ਭਗਤਾਂ ਅੰਤਰ ਗੜ੍ਹ ਰਹੇ ਨਾ ਹਉਮੇ ਹੰਗਤ, ਹੰ ਬ੍ਰਹਮ ਦੇਣਾ ਸਮਝਾਈਆ। ਤੂੰ ਬੋਧ ਅਗਾਧਾ ਸ਼ਬਦ ਅਨਾਦਾ ਪੰਡਤ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ

❋

❋

ਦੇਣਾ ਵਖਾਈਆ। ਕਲਜੁਗ ਕਹੇ ਮੈਂ ਵੇਖਿਆ ਖੇਲ ਅਪਾਰ, ਅਪਰੰਪਰ ਧਿਆਨ ਲਗਾਈਆ। ਤੇਰੇ ਭਗਤ ਸੁਹੇਲੇ ਦੀਨ ਦੁਨੀ ਤੋਂ ਬਾਹਰ, ਪਿਛਲਾ ਲੇਖਾ ਗਏ ਮੁਕਾਈਆ। ਇਕੋ ਓਟ ਤੇਰੇ ਚਰਨ ਦਵਾਰ, ਦੂਜੀ ਆਸ ਨਾ ਕੋਇ ਰਖਾਈਆ। ਜਾਂ ਮੰਗਣ ਤੇ ਤੇਰਾ ਦਰਸ ਦੀਦਾਰ, ਦੂਸਰ ਮਿਲਣ ਕਦੇ ਨਾ ਜਾਈਆ। ਛੱਡਕੇ ਦੀਨ ਦੁਨੀ ਦੇ ਯਾਰ, ਯਾਰੜੇ ਤੇਰਾ ਸੱਥਰ ਹੰਢਾਈਆ। ਤੂੰ ਬਖ਼ਸ਼ ਅਗੰਮੀ ਪਿਆਰ, ਪ੍ਰੀਤੀ ਇਕੋ ਇਕ ਲਗਾਈਆ। ਤੂੰ ਸਾਹਿਬ ਸਵਾਮੀ ਧੁਰ ਦਾ ਪੁਰਖ ਗੁਰਮੁਖ ਤੇਰੀ ਸੁਹੰਜਣੀ ਨਾਰ, ਨਰ ਨਰਾਇਣ ਤੇਰੀ ਸਰਨਾਈਆ। ਤੇਰੀ ਕਿਰਪਾ ਕਰੇ ਨਾ ਕੋਇ ਵਿਭਚਾਰ, ਕਿਰਿਆ ਕੂੜ ਨਾ ਕੋਇ ਹਲਕਾਈਆ। ਸਾਚਾ ਮੰਦਰ ਇਕ ਵਖਾਲ, ਜਿਥੇ ਵਸੇ ਦੀਨ ਦਿਆਲ, ਪੋਹ ਸਕੇ ਕਦੇ ਨਾ ਕਾਲ, ਤ੍ਰੈਗੁਣ ਮਾਇਆ ਨਾ ਕੋਇ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਜਿਥੇ ਵਸਦੇ ਸ਼ਾਹ ਕੰਗਾਲ, ਆਪੇ ਵੇਖ ਮੁਰੀਦਾਂ ਹਾਲ, ਮੁਰਸ਼ਦ ਆਪਣੀ ਦਇਆ ਕਮਾਈਆ। ਤੇਰੇ ਅੱਗੇ ਇਕ ਸਵਾਲ, ਲੱਖ ਚੁਰਾਸੀ ਹੋਏ ਜ਼ਵਾਲ, ਤੇਰੇ ਭਗਤ ਸੋਹਣ ਤੇਰੇ ਨਾਲ, ਵਖਰਾ ਘਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਾਹ ਸਾਚੀ ਮੇਲ ਮਿਲਾਈਆ। ਦਰਗਾਹ ਸਾਚੀ ਮੇਲ ਮਿਲਾਵਾਂਗਾ। ਬਿਨ ਤੇਲ ਬਾਤੀ ਜੋਤ ਜਗਾਵਾਂਗਾ। ਬਿਨ ਵਰਨ ਗੋਤ ਆਪਣੇ ਰੰਗ ਰੰਗਾਵਾਂਗਾ। ਬਿਨ ਸਮਝ ਸੂਝ ਪੈਂਡਾ ਪੰਧ ਮੁਕਾਵਾਂਗਾ। ਝਗੜਾ ਮੁਕਾ ਕੇ ਲੋਕ ਪ੍ਰਲੋਕ, ਸਚ ਦਵਾਰ ਇਕ ਵਖਾਵਾਂਗਾ। ਜਿਥੇ ਜਗੇ ਨਿਰਮਲ ਜੋਤ, ਜੋਤੀ ਜੋਤ ਵਿਚ ਮਿਲਾਵਾਂਗਾ। ਗੁਰਮੁਖ ਕਦੇ ਨਾ ਆਲ੍ਹਣਿਉਂ ਡਿੱਗੇ ਬੋਟ, ਫੜ ਬਾਹੋਂ ਆਪ ਟਿਕਾਵਾਂਗਾ। ਜਿਥੇ ਸਕੇ ਕੋਈ ਨਾ ਰੋਕ, ਓਸ ਦਵਾਰੇ ਆਪ ਵਸਾਵਾਂਗਾ। ਮੇਰੇ ਪਿਆਰ ਦਾ ਹੋਵੇ ਕੋਟ, ਕੁਟੀਆ ਕਾਇਆ ਗੜ੍ਹ ਤੁੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਸੰਗ ਰਖਾਵਾਂਗਾ । ਜਨ ਭਗਤ ਸੰਗ ਰਹਿਣਗੇ। ਪੂਰਬ ਜਨਮ ਦਾ ਲਾਹਾ ਲੈਣਗੇ। ਸਚਖੰਡ ਦਵਾਰੇ ਬਹਿਣਗੇ। ਕੂੜੇ ਵਹਿਣ ਕਦੇ ਨਾ ਵਹਿਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਭਾਣਾ ਸਦਾ ਸਹਿਣਗੇ। ਸਦ ਭਾਣੇ ਵਿਚ ਰਖਾਵਾਂਗਾ। ਕਲਜੁਗ ਅੰਤਮ ਦਇਆ ਕਮਾਵਾਂਗਾ। ਫੜ ਬਾਹੋਂ ਗੋਦ ਬਿਠਾਵਾਂਗਾ। ਸਚਖੰਡ ਦੀ ਦੇ ਕੇ ਮੌਜ, ਮਜਲਸ ਆਪਣੇ ਨਾਲ ਰਖਾਵਾਂਗਾ। ਕਿਸੇ ਨੂੰ ਮੇਰੇ ਲੱਭਣ ਦੀ ਕਰਨੀ ਪਏ ਨਾ ਖੋਜ, ਦਿਨੇ ਜਾਗਦਿਆਂ ਰਾਤੀ ਸੁਤਿਆਂ ਫੜ ਉਠਾਵਾਂਗਾ। ਸੋਹੰ ਨਾਮ ਦੀ ਦੇ ਕੇ ਚੋਗ, ਚੁਗਲੀ ਨਿੰਦਿਆ ਤੋਂ ਬਾਹਰ ਕਢਾਵਾਂਗਾ। ਉਨ੍ਹਾਂ ਨੂੰ ਪੋਹ ਨਾ ਸਕੇ ਮੌਤ, ਜਿਨ੍ਹਾਂ ਨੂੰ ਮਤਲਬ ਆਪਣਾ ਨਾਮ ਦ੍ਰਿੜਾਵਾਂਗਾ। ਉਨ੍ਹਾਂ ਦਾ ਇਕੋ ਇਸ਼ਟ ਬਹੁਤ, ਪੱਲੂ ਸਭ ਦੇ ਕੋਲੋਂ ਛੁਡਾਵਾਂਗਾ। ਧੁਰ ਦਾ ਮਾਲਕ ਹੋ ਕੇ ਖੌਂਤ, ਖ਼ਸਮ ਹੋ ਕੇ ਡੋਰੀ ਆਪਣੇ ਹੱਥ ਜਣਾਵਾਂਗਾ। ਭਗਤ ਸੁਹੇਲਾ ਕਦੀ ਨਾ ਜਾਏ ਔਂਤ, ਸਚ ਦਵਾਰੇ ਸੋਭਾ ਪਾਵਾਂਗਾ। ਮਰਨ ਤੋਂ ਪਹਿਲਾਂ ਜ਼ਰੂਰ ਜਾਵਾਂ ਪਹੁੰਚ, ਅੰਤਮ ਆਪਣੇ ਨਾਲ ਲਿਜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਦ੍ਰਿੜਵਾਂਗਾ। ਕਲਜੁਗ ਮੇਰੇ ਭਗਤਾਂ ਕਰੀਂ ਨਿਮਸਕਾਰ, ਨਿਉਂ ਨਿਉਂ ਸੀਸ ਨਿਵਾਈਆ। ਜਿਨ੍ਹਾਂ ਛੱਡ ਜਗਤ ਸੰਸਾਰ, ਇਕੋ ਓਟ ਤਕਾਈਆ। ਬਣ ਕੇ ਦਰ ਭਿਖਾਰ, ਖ਼ਾਲੀ ਝੋਲੀ ਰਹੇ ਵਖਾਈਆ। ਕਿਰਪਾ ਕਰੇ ਆਪ ਨਿਰੰਕਾਰ, ਨਿਰਵੈਰ ਤੇਰੀ ਸਰਨਾਈਆ। ਦੀਨਾਂ ਮਜ਼੍ਹਬਾਂ ਤੋਂ ਹੋ ਕੇ ਬਾਹਰ, ਜ਼ਾਤ ਪਾਤ ਦਾ ਡੇਰਾ ਢਾਹੀਆ। ਇਕੋ ਮੰਗਦੇ ਸਚਖੰਡ ਦਵਾਰ, ਦੂਜੀ ਆਸ

❋

❋

ਨਾ ਕੋਇ ਵਧਾਈਆ। ਪੁਰਖ ਅਕਾਲ ਕਹੇ ਜਨ ਭਗਤ ਜਨਮੇ ਨਾ ਦੂਜੀ ਵਾਰ, ਤਨ ਵਜੂਦ ਨਾ ਕੋਇ ਹੰਢਾਈਆ। ਜੇ ਆਵਾਂ ਤੇ ਫੇਰ ਲਿਆਵਾਂ ਨਾਲ, ਸਦਾ ਨਾਤਾ ਆਪਣੇ ਨਾਲ ਰਖਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਸਿਖਿਆ ਗਏ ਸਿਖਾਲ, ਨਿਰਅੱਖਰ ਅੱਖਰਾਂ ਵਿਚ ਬਦਲਾਈਆ। ਸੋ ਸਾਹਿਬ ਸਵਾਮੀ ਜਨ ਭਗਤਾਂ ਕਰੇ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਖੋਜ ਖੁਜਾਈਆ। ਏਥੇ ਓਥੇ ਦੋ ਜਹਾਨਾਂ ਨਿਰਗੁਣ ਸਰਗੁਣ ਕਰੇ ਸੰਭਾਲ, ਸੰਬਲ ਦਾ ਮਾਲਕ ਖ਼ਲਕ ਦਾ ਖ਼ਾਲਕ ਗੋਬਿੰਦ ਦਾ ਸਾਲਸ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਠਾਂਡੇ ਆਪ ਟਿਕਾਈਆ। ਦਰ ਠਾਂਡਾ ਇਕ ਦਰਬਾਰਾ, ਅਗਨੀ ਤਤ ਨਜ਼ਰ ਕੋਇ ਨਾ ਆਈਆ। ਜਿਥੇ ਝੁਕਦੇ ਗੁਰ ਅਵਤਾਰਾ, ਪੈਗ਼ੰਬਰ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਭਿਖਾਰਾ, ਦਰ ਠਾਂਡੇ ਅਲਖ ਜਗਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਚਰਨ ਕਵਲ ਪਨਿਹਾਰਾ, ਪਨਘਟ ਬੈਠੇ ਰਾਹ ਤਕਾਈਆ। ਤਿਸ ਦਾ ਲੇਖਾ ਜਾਣੇ ਹਰਿ ਕਰਤਾ ਆਪ ਕਰਤਾਰਾ, ਕ਼ੁਦਰਤ ਦਾ ਮਾਲਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਹਰਿ ਕਰਤਾ ਵਡ ਵਡਿਆਈਆ। ਕਲਜੁਗ ਕਹੇ ਓ ਜੇਠ ਮਹੀਨੇ ਸਾਥੀ, ਮੇਰਾ ਸੰਗ ਨਿਭਾਈਆ। ਕੁਛ ਯਾਦ ਕਰ ਲੈ ਕੀ ਕਥਾ ਕਹਾਣੀ ਗੋਬਿੰਦ ਆਖੀ, ਆਖ਼ਰ ਗਿਆ ਦ੍ਰਿੜਾਈਆ। ਕਿਹੜੀ ਮੰਜ਼ਲ ਗੁਰਸਿੱਖ ਚੜ੍ਹੇ ਅਗੰਮੀ ਘਾਟੀ, ਘਾਟਾ ਰਹਿਣ ਕੋਇ ਨਾ ਪਾਈਆ। ਕਿਹੜਾ ਪੈਂਡਾ ਮੁਕੇ ਵਾਟੀ, ਰਾਹ ਵਿਚ ਨਾ ਕੋਇ ਫਿਰਾਈਆ। ਕਲਜੁਗ ਕਹੇ, ਗੋਬਿੰਦ ਕਿਹਾ, ਜੇ ਮੰਨਿਓ ਤੇ ਮੰਨਿਓ ਪੁਰਖ ਅਬਿਨਾਸ਼ੀ, ਬਿਨਾ ਪੁਰਖ ਅਕਾਲ ਦੇ ਸੀਸ ਨਾ ਕੋਇ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਜੋ ਜਨਮਿਆ ਸੋ ਅੰਤ ਵਿਨਾਸੀ, ਵਿਸ਼ਿਆਂ ਵਾਲਾ ਰਹਿਣ ਕੋਇ ਨਾ ਪਾਈਆ। ਚਾਰ ਜੁਗ ਦੇ ਸ਼ਾਸਤਰ ਗ੍ਰੰਥ ਇਹ ਨਿੱਕੀ ਪਤ੍ਰਕਾ ਪਾਤੀ, ਸੁਨੇਹੜੇ ਪ੍ਰਭ ਦੇ ਰਹੀ ਸੁਣਾਈਆ। ਜੇ ਕੋਈ ਮੰਨਦਾ ਗੋਬਿੰਦ ਦੀ ਆਖੀ, ਇੱਟਾਂ ਪੱਥਰਾਂ ਸੀਸ ਨਾ ਕੋਇ ਨਿਵਾਈਆ। ਤੂੰ ਮੇਰਾ ਮੈਂ ਤੇਰਾ ਆਤਮ ਸਮਝਦਾ ਓਸ ਦੀ ਜ਼ਾਤੀ, ਪਰਮਾਤਮ ਵਿਚ ਸਮਾਈਆ। ਝਗੜਾ ਛੁਟਦਾ ਤਨ ਖ਼ਾਕੀ, ਉਹਲਾ ਅਵਰ ਰਹੇ ਨਾ ਰਾਈਆ। ਜੇ ਕੋਈ ਗੋਬਿੰਦ ਦਾ ਜਾਮ ਪੀਂਦਾ ਜਿਸ ਨੂੰ ਪਿਆਉਂਦਾ ਬਣ ਕੇ ਸਾਕੀ, ਸਾਖਿਆਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇ ਲੇਖੇ ਪੂਰ ਕਰਾਈਆ। ਕਲਜੁਗ ਕਹੇ ਮੈਂ ਸੁਣ ਕੇ ਹੋਇਆ ਅਤੀਤ, ਤ੍ਰੈਭਵਨ ਤੇਰੀ ਸਰਨਾਈਆ। ਪਰਮ ਪੁਰਖ ਦੀ ਸਾਚੀ ਪ੍ਰੀਤ, ਪ੍ਰੀਤਮ ਧੁਰਦਰਗਾਹੀਆ। ਜਿਸ ਦੀ ਆਦਿ ਜੁਗਾਦੀ ਰੀਤ, ਜੁਗ ਚੌਕੜੀ ਖੇਲ ਖਿਲਾਈਆ। ਜਿਸ ਨੇ ਰਚਨ ਰਚਾਈ ਮੰਦਰ ਮਸੀਤ, ਸ਼ਿਵਦਵਾਲੇ ਮਠ ਗੁਰੂਦੁਆਰੇ ਵੰਡ ਵੰਡਾਈਆ। ਸੋ ਠਾਕਰ ਸਵਾਮੀ ਸਭ ਦੀ ਪਰਖੇ ਨੀਤ, ਨੀਤੀਵਾਨ ਵੇਖ ਵਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਦੱਸਣ ਆਇਆ ਇਕ ਹਦੀਸ, ਹਜ਼ਰਤਾਂ ਕਰੇ ਪੜ੍ਹਾਈਆ। ਸਭ ਦਾ ਲੇਖਾ ਪੂਰਾ ਬੀਸ ਇਕੀਸ, ਹਰਿ ਜਗਦੀਸ਼ ਆਪ ਜਣਾਈਆ। ਅੱਗੇ ਛਤ੍ਰ ਝੁਲਣਾ ਇਕ ਦੇ ਸੀਸ, ਸਾਹਿਬ ਸੁਲਤਾਨ ਸਰਬ ਸਰਨਾਈਆ। ਜਨ ਭਗਤਾਂ ਪਾਰ ਕੀਤੀ ਜਗਤ ਦੀ ਲੀਕ, ਜਗ ਨੇਤਰ ਜਿਹੜੀ ਨਜ਼ਰ ਕਿਸੇ ਨਾ ਆਈਆ। ਪੁਰਖ ਅਕਾਲ ਨੇ ਬਖ਼ਸ਼ੀ ਓਹ ਤੌਫ਼ੀਕ਼, ਤਾਕ਼ਤ ਦਿਤੀ ਧੁਰਦਰਗਾਹੀਆ। ਜੋ ਸਤਿਗੁਰ ਸ਼ਬਦ ਦੀ ਉਮੀਦ, ਆਦਿ ਮੱਧ ਰਾਹ ਤਕਾਈਆ। ਜਿਸ ਦੀ ਗੋਬਿੰਦ ਕਰ ਕੇ ਗਿਆ ਤਾਕੀਦ, ਫ਼ਰਮਾਨਾ ਇਕ ਦ੍ਰਿੜਾਈਆ। ਜਿਸ ਦੀ ਅਵਤਾਰ ਪੈਗ਼ੰਬਰ ਰਖਦੇ

❋

❋

ਗਏ ਉਡੀਕ, ਬਿਨ ਨੈਣਾਂ ਨੈਣ ਉਠਾਈਆ। ਸੋ ਕਲਜੁਗ ਅੰਤ ਅੰਧੇਰਾ ਮੇਟੇ ਤਾਰੀਕ, ਨਿਰਗੁਣ ਚੰਦ ਕਰੇ ਰੁਸ਼ਨਾਈਆ। ਜਨ ਭਗਤਾਂ ਨਾਮ ਕਰ ਬਖ਼ਸ਼ੀਸ਼, ਰਹਿਮਤ ਹੱਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਲੇਖਾ ਵੇਖੇ ਮਾਰ ਧਿਆਨ, ਧੰਨ ਵਡਿਆਈ ਤੇਰੀ ਜਿਨ੍ਹ ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿਚੋਂ ਕੱਢਿਆ ਗਿਆਨ, ਸਤਿ ਧਰਮ ਦਾ ਰਹਿਣ ਨਹੀਂ ਦਿਤਾ ਨਿਸ਼ਾਨ, ਦੀਨ ਦੁਨੀ ਕੀਤੀ ਬੇਈਮਾਨ, ਈਮਾਨ ਵਿਚ ਇਨਸਾਨ ਨਜ਼ਰ ਕੋਇ ਨਾ ਆਈਆ।

੨ ਜੇਠ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦੁਆਰ ਜੇਠੂਵਾਲ

ਗੋਬਿੰਦ ਸੀਸ ਰੱਖਿਆ ਕੰਘਾ, ਕੰਗਣ ਹੱਥ ਨਾਲ ਛੁਹਾਈਆ। ਇਹ ਮੰਗ ਮੰਗੀ ਨਿਰਮਾਣਤਾ ਵਿਚ ਗੰਗਾ, ਜਟਾ ਜੂਟ ਸ਼ੰਕਰ ਧਿਆਨ ਲਗਾਈਆ। ਨਿਰਗੁਣ ਧਾਰ ਸਰਗੁਣ ਮੇਲ ਸੰਗਾ, ਸਗਲਾ ਸੰਗ ਨਿਭਾਈਆ। ਜਿਸ ਮੰਜ਼ਲ ਤੇ ਬੰਦਗੀ ਵਾਲਾ ਪਹੁੰਚੇ ਕੋਈ ਬੰਦਾ, ਬੰਦਨਾ ਵਿਚ ਆਪਣੀ ਦਇਆ ਕਮਾਈਆ। ਸਾਢੇ ਤਿੰਨ ਹੱਥ ਚੋਟੀ ਸ਼ਰੀਰ ਦਾ ਵੇਖ ਕੇ ਕੰਢਾ, ਅੰਤ ਅਖ਼ੀਰ ਖੋਜ ਖੁਜਾਈਆ। ਮੰਜ਼ਲ ਟੋਹ ਅਗੰਮੀ ਡੰਡਾ, ਪਾਬੰਦੀ ਪੰਧ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਾਰ ਵੇਖ ਅਗੰਮੀ ਖੰਡਾ, ਖੜਗ ਆਪਣੀ ਕਾਰ ਕਮਾਈਆ। ਕੰਘਾ ਕਹੇ ਮੈਂ ਦੱਸਾਂ ਆਪਣੀ ਬਾਤ, ਬਾਤਨ ਦਿਆਂ ਜਣਾਈਆ। ਸ਼ੰਕਰ ਗਿਆ ਆਖ, ਬਿਨ ਅੱਖਰਾਂ ਲੇਖ ਦ੍ਰਿੜਾਈਆ। ਮੇਰੀ ਅਗੰਮੀ ਆਸ, ਆਸਾ ਵਿਚ ਵਧਾਈਆ। ਜੁਗ ਚੌਕੜੀ ਹੋਵੇ ਖੇਲ ਤਮਾਸ਼, ਪੁਰਖ ਅਬਿਨਾਸ਼ੀ ਆਪਣੀ ਕਾਰ ਕਮਾਈਆ। ਨਿਤ ਨਵਿਤ ਦੇਵੇ ਦਾਤ, ਵਸਤ ਅਗੰਮੀ ਆਪ ਵਰਤਾਈਆ। ਅੰਤਰ ਵੇਖੇ ਮਾਰ ਝਾਤ, ਪੜਦਾ ਹੱਕ ਉਠਾਈਆ। ਚਾਰੋਂ ਕੁੰਟ ਹੋਏ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਓਸ ਵੇਲੇ ਖੇਲ ਕਰੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਹੁਕਮ ਦ੍ਰਿੜਾਈਆ। ਸ਼ਬਦੀ ਸਤਿਗੁਰ ਤਨ ਵਜੂਦ ਕਰ ਪ੍ਰਕਾਸ਼, ਪ੍ਰਕਾਸ਼ ਆਪਣਾ ਆਪ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਕੰਘਾ ਕਹੇ ਮੈਨੂੰ ਆਖਿਆ ਕਿਉਂ ਕੰਘਾ, ਕੀ ਕਰਮ ਵਡਿਆਈਆ। ਸ਼ੰਕਰ ਜਟਾ ਧਾਰ ਵਿਚੋਂ ਜਿਸ ਵੇਲੇ ਚਰਨ ਛੋਹੇ ਗੰਗਾ, ਉਂਗਲੀ ਦਸ ਬੀਸ ਸੋਭਾ ਪਾਈਆ। ਜੋਤੀ ਧਾਰ ਨਿਕਲਿਆ ਮੰਬਾ, ਵਹਿਣ ਦਿਤਾ ਵਹਾਈਆ। ਸ਼ੰਕਰ ਸੀਸ ਧੜ ਉਤੋਂ ਨੰਗਾ, ਓਢਣ ਨਜ਼ਰ ਕੋਇ ਨਾ ਆਈਆ। ਛਾਰ ਕਾਰਨ ਸੀਸ ਹੋਇਆ ਗੰਦਾ, ਪਵਿਤ੍ਰ ਰੂਪ ਨਾ ਕੋਇ ਵਖਾਈਆ। ਇਹ ਖੇਲ ਅਗੰਮ ਅਚੰਭਾ, ਪੜਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ । ਧੁਰ ਦਾ ਹੁਕਮ ਦੱਸੇ ਆਪ, ਸ਼ਬਦੀ ਸ਼ਬਦ ਜਣਾਈਆ। ਸੀਸ ਵੇਖ ਜਟਾ ਜੂਟ ਧਾਰ, ਸ਼ੰਕਰ ਅੱਖ ਖੁਲ੍ਹਾਈਆ। ਕਿਉਂ ਮਾਟੀ ਖ਼ਾਕ ਪਾਈ ਛਾਰ, ਸਤਿ ਸਾਰ ਨਾ ਕੋਇ ਕਰਾਈਆ। ਸ਼ੰਕਰ ਕਹੇ ਖੇਲ ਤੇਰਾ ਅਪਾਰ, ਬੇਪ੍ਰਵਾਹ ਨਜ਼ਰੀ ਆਈਆ। ਤੇਰਾ ਖੇਲ ਹੋਣਾ ਜੁਗ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਹੁਕਮ ਵਰਤਾਈਆ। ਤੂੰ ਨਿਰਗੁਣ ਸਰਗੁਣ ਖੇਲ ਖੇਲਣਾ ਅਵਤਾਰ, ਪੈਗ਼ੰਬਰ ਗੁਰੂ ਰੂਪ ਵਟਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਪੂਰਾ ਕਰੇ ਨਾ ਕੋਇ ਉਧਾਰ, ਅੱਧਵਾਟੇ ਰਾਹ ਤਕਾਈਆ।

❋

❋

ਮੈਂ ਦੋਏ ਜੋੜ ਕਰਾਂ ਨਿਮਸਕਾਰ, ਨਮਸਤੇ ਵਿਚ ਸੀਸ ਝੁਕਾਈਆ। ਮੇਰੀ ਸਾਫ਼ ਕਰੇ ਛਾਰ, ਜਿਹੜਾ ਤੇਰਾ ਕਲਜੁਗ ਸੁਤ ਹੋਵੇ ਦੁਲਾਰ, ਗੋਬਿੰਦ ਸੂਰਾ ਨਾਉਂ ਧਰਾਈਆ। ਮੇਰੀ ਜਟਾ ਜੂਟ ਨਾਲ ਕਰੇ ਪਿਆਰ, ਵਖ ਵਖ ਕਰਾਏ ਇਕ ਇਕ ਵਾਲ, ਵਾਲੀ ਤੈਨੂੰ ਇਕ ਬਣਾਈਆ। ਅੱਗੇ ਲੇਖਾ ਕਰ ਬਹਾਲ, ਕਿਰਪਾ ਕਰੇ ਤੇਰਾ ਲਾਲ, ਜਿਸ ਦੀ ਮੰਜ਼ਲ ਇਕ ਸੁਖਾਲ, ਰਸਤਾ ਇਕੋ ਇਕ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸ਼ੰਕਰ ਕਹੇ ਗੋਬਿੰਦ ਧਾਰ ਕੰਘਾ ਵੰਡ ਇੱਕੀ, ਇੱਕੀ ਇੱਕੀ ਵੇਖ ਵਖਾਈਆ। ਮੇਰੇ ਲਹਿਣੇ ਪਿਛੇ ਗੋਬਿੰਦ ਨੇ ਸਿਰ ਤੋਂ ਸ਼ੁਰੂ ਕੀਤੀ ਸਿੱਖੀ, ਕੇਸ ਕੰਘੇ ਨਾਲ ਵਡਿਆਈਆ। ਨਾਮ ਧਾਰ ਕਟਾਰ ਕਰ ਕੇ ਤਿੱਖੀ, ਤਨ ਵਜੂਦ ਲਈ ਛੁਹਾਈਆ। ਕੜਾ ਖੇਲ ਦੱਸ ਕੇ ਨਿੱਕੀ, ਕੜੀ ਕਰਮ ਦਿਤੀ ਬਦਲਾਈਆ। ਕਛਹਿਰਾ ਧਰਮ ਯਤ ਦੀ ਚਿੱਠੀ, ਸੁਨੇਹੜਾ ਇਕ ਸੁਣਾਈਆ। ਸ਼ੰਕਰ ਕਹੇ ਫੇਰ ਪੰਚਮ ਹਾਹੇ ਉਤੇ ਵਖਾ ਕੇ ਟਿੱਪੀ, ਟੀਕਾ ਟਿਪਣੀ ਸਭ ਦੀ ਦਿਤੀ ਜਣਾਈਆ। ਇਸ਼ਾਰੇ ਨਾਲ ਕਿਹਾ ਜਿਹੜੀ ਵਾਰਤਾ ਕਿਸੇ ਨਹੀਂ ਲਿਖੀ, ਲੇਖਾ ਲੇਖ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪੜਦਾ ਆਪ ਉਠਾਈਆ। ਗੋਬਿੰਦ ਰੱਖਕੇ ਕੰਘਾ ਸ਼ੰਕਰ ਲਾਹਿਆ ਉਧਾਰ, ਪੂਰਬ ਲੇਖ ਚੁਕਾਈਆ। ਜਟਾ ਜੂਟ ਸੁਥਰੇ ਵਾਲ ਕਰ ਤਿਆਰ, ਤ੍ਰੈਗੁਣ ਝਗੜਾ ਦਿਤਾ ਮੁਕਾਈਆ। ਪ੍ਰੇਮ ਪ੍ਰੀਤੀ ਬੰਨ੍ਹ ਸਚ ਦਸਤਾਰ, ਦਾਸਤਾਂ ਅਗਲੀ ਆਪ ਜਣਾਈਆ। ਕੰਘੇ ਦਾ ਖੇਲ ਮਹਾਨ, ਕਾਂਗ ਨਾਮ ਵਾਲੀ ਚੜ੍ਹਾਈਆ। ਇਹ ਲੇਖਾ ਚੁਕਾਇਆ ਸ੍ਰੀ ਭਗਵਾਨ, ਭਗਵਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਹੋ ਕੇ ਭਾਗ ਸਭ ਦਾ ਆਪਣੇ ਹੱਥ ਰਖਾਈਆ।