੫ ਜੇਠ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦੁਆਰ ਜੇਠੂਵਾਲ
ਕਲਜੁਗ ਕਹੇ ਪ੍ਰਭ ਮੈਂ ਤੇਰਾ ਅੰਤ ਦੁਲਾਰਾ ਸੂਰ, ਸੂਰਬੀਰ ਇਕ ਅਖਵਾਈਆ। ਹਰਿ ਹਿਰਦੇ ਅੰਦਰੋਂ ਕੱਢਿਆ ਤੇਰਾ ਨਾਮ ਹਜ਼ੂਰ, ਤੇਰੇ ਹਜ਼ੂਰੀਆਂ ਦੀ ਚਲਣ ਦਿਤੀ ਨਾ ਕੋਇ ਚਤੁਰਾਈਆ। ਆਪਣਾ ਹੁਕਮ ਕਰ ਮਸ਼ਹੂਰ, ਚਾਰ ਕੁੰਟ ਦਿਤਾ ਸੁਣਾਈਆ । ਸ੍ਰਿਸ਼ਟ ਸਬਾਈ ਨਾਤਾ ਜੋੜ ਕੇ ਨਾਲ ਕੂੜ, ਸਤਿ ਧਰਮ ਦਾ ਪੱਲੂ ਦਿਤਾ ਛੁਡਾਈਆ। ਚਤੁਰ ਸੁਘੜ ਬਣਾ ਮੂਰਖ ਮੂੜ੍ਹ, ਮਾਇਆ ਮਮਤਾ ਵਿਚ ਰੁਲਾਈਆ। ਕਿਸੇ ਮਸਤਕ ਲੱਗਣ ਨਾ ਦੇਵਾਂ ਤੇਰੀ ਧੂੜ, ਧੂੜੀ ਟਿੱਕਾ ਖ਼ਾਕ ਨਾ ਕੋਇ ਰਮਾਈਆ। ਨਿਜ ਲੋਚਨ ਪਰਸੇ ਕੋਇ ਨਾ ਨੂਰ, ਅੰਧ ਅੰਧੇਰਾ ਕੀਤਾ ਲੋਕਾਈਆ। ਗ੍ਰਹਿ ਗ੍ਰਹਿ ਵੇਖ ਹਉਮੇ ਹੰਗਤਾ ਗੜ੍ਹ ਗ਼ਰੂਰ, ਨਿਵਣ ਸੁ ਅੱਖਰ ਨਾ ਕੋਇ ਜਣਾਈਆ। ਮੈਂ ਸੱਚੀ ਸੇਵਾ ਕਰਾਂ ਜ਼ਰੂਰ, ਜ਼ਰੂਰਤ ਆਪਣੀ ਵੇਖ ਵਖਾਈਆ। ਹੇ ਪ੍ਰਭੂ ਤੂੰ ਜੁਗ ਚੌਕੜੀ ਬਣਿਆ ਪਹਿਲੋਂ ਮਜ਼ਦੂਰ, ਲੋਕਮਾਤ ਹੱਥ ਕਿਸੇ ਨਾ ਆਈਆ। ਪੈਂਡਾ ਦੱਸਦਾ ਰਿਹੋਂ ਦੂਰਨ ਦੂਰ, ਨੇਰਨ ਨੇਰ ਪੰਧ ਨਾ ਕੋਇ ਚੁਕਾਈਆ। ਸ਼ਬਦੀ ਦੱਸਦਾ ਰਿਹੋਂ ਅਨਾਦੀ ਤੂਰ, ਤੁਰੀਆ ਪਦ ਇਕ ਵਡਿਆਈਆ। ਨਿਰਗੁਣ ਸਰਗੁਣ ਪੌਂਦਾ ਰਿਹੋਂ ਫ਼ਤੂਰ, ਫ਼ਤਵੇ ਕਲਮੇ ਵਾਲੇ ਲਾਈਆ। ਤੇਰੇ ਹੁਕਮ ਅੰਦਰ ਮੈਂ ਸਾਫ਼ ਰਹਿਣ ਨਹੀਂ ਦਿਤਾ ਕੋਇ ਕਾਫੂਰ, ਕਪੂਰ ਰੂਪ ਨਾ ਕੋਇ ਵਟਾਈਆ । ਜੋਤੀ ਜੋਤ
❋
❋
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਖੇਲ ਵੇਖ ਜ਼ਰੂਰ, ਜ਼ਾਹਰ ਜ਼ਹੂਰ ਤੇਰੀ ਸੇਵ ਕਮਾਈਆ। ਕਲਜੁਗ ਕਹੇ ਪ੍ਰਭ ਮੈਂ ਸੇਵਾ ਕੀਤੀ ਵੱਡੀ, ਪ੍ਰਭ ਵੱਡੇ ਦੇ ਵਡਿਆਈਆ। ਮਨੁੱਸ਼ਾਂ ਖਾ ਕੇ ਮੱਛੀ ਡੱਡੀ, ਤੇਰੀ ਡੰਡਾਵਤ ਦਿਤੀ ਭੁਲਾਈਆ । ਜ਼ਬਾਨ ਨਾਲ ਰਸ ਚੂਸਦੇ ਹੱਡੀ, ਤੇਰਾ ਅੰਮ੍ਰਿਤ ਰਸ ਰਸ ਨਾ ਕੋਇ ਚਖਾਈਆ। ਧਰਮ ਦੁਆਰਿਆਂ ਵਧੀ ਬਦੀ, ਬਦਕਾਰੀ ਵਿਚ ਦਿਸੇ ਲੋਕਾਈਆ। ਮੈਨੂੰ ਖ਼ੁਸ਼ੀ ਮੁਹੰਮਦ ਦੀ ਬੀਤ ਰਹੀ ਸਦੀ, ਚੌਧਵੀਂ ਆਪਣਾ ਪੰਧ ਮੁਕਾਈਆ। ਤੇਰੇ ਹੁਕਮ ਨਾਲ ਗੁਰ ਅਵਤਾਰ ਪੈਗ਼ੰਬਰਾਂ ਰਹਿਣ ਨਹੀਂ ਦੇਣੀ ਗੱਦੀ, ਗਦਾਗਰ ਸਾਰੇ ਦੇਣੇ ਬਣਾਈਆ। ਜਿਹੜੀ ਧਰਤੀ ਪਾਪਾਂ ਕਾਰਨ ਦੱਬੀ, ਪਤਤ ਪੁਨੀਤ ਨਾ ਕੋਇ ਵਖਾਈਆ। ਇਹ ਮੇਰੀ ਖੇਲ ਅੱਛੀ, ਜੋ ਅੱਛੀ ਤਰਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗ੍ਰਹਿ ਇਕ ਵਡਿਆਈਆ। ਕਲਜੁਗ ਕਹੇ ਮੈਨੂੰ ਕੋਈ ਨਾ ਕਹੇ ਕਮਲਾ ਕੋਝਾ, ਮਿਹਰਵਾਨ ਤੇਰੀ ਵਡਿਆਈਆ। ਮੈਂ ਕਰਮਾਂ ਦਾ ਸਭ ਦੇ ਉਤੇ ਲੱਦਿਆ ਬੋਝਾ, ਭਾਰ ਹੇਠ ਸਾਰੇ ਦੇਣ ਦੁਹਾਈਆ। ਸਾਚਾ ਰਾਹ ਕਿਸੇ ਨਾ ਸੋਧਾ, ਸੁਦੀ ਵਦੀ ਪੰਧ ਨਾ ਕੋਇ ਮੁਕਾਈਆ। ਬਿਨ ਭਗਤਾਂ ਕੋਈ ਹੋਇਆ ਨਾ ਪੁਰਖ ਅਕਾਲ ਜੋਗਾ, ਜੋਗੀ ਜੁਗੀਸ਼ਰ ਤਪੀਸ਼ਰ ਮੁਨੀਸ਼ਰ ਸਾਰੇ ਰਹੇ ਕੁਰਲਾਈਆ। ਜਗਤ ਤ੍ਰਿਸ਼ਨਾ ਸਭ ਨੇ ਭੋਗ ਭੋਗਾ, ਭਸਮੜ ਰੂਪ ਨਾ ਕੋਇ ਬਦਲਾਈਆ। ਹਉਮੇ ਮਿਟੇ ਕੋਇ ਨਾ ਰੋਗਾ, ਹੰਗਤਾ ਵਿਚ ਸਰਬ ਕੁਰਲਾਈਆ। ਮੈਂ ਦੁਹਾਈ ਫੇਰੀ ਵਿਚ ਚੌਦਾਂ ਲੋਕਾ, ਚੌਦਾਂ ਵਿਦਿਆ ਰਹੀ ਕੁਰਲਾਈਆ । ਸਾਚਾ ਗਾਇਣ ਨਾ ਦਿਤਾ ਨਾਮ ਸਲੋਕਾ, ਸੋਹਲਿਆਂ ਵਾਲੇ ਦਿਤੇ ਭੁਲਾਈਆ। ਬਿਨ ਤੇਰੇ ਨਾਮ ਤੋਂ ਖ਼ਾਲੀ ਦਿਸਣ ਲੋਥਾਂ, ਤਨ ਵਜੂਦ ਵੱਜੇ ਨਾ ਕੋਇ ਵਧਾਈਆ। ਜੀਵ ਜੰਤ ਹੋਇਆ ਥੋਥਾ, ਕਰਤੇ ਕੀਮਤ ਨਾ ਕੋਇ ਚੁਕਾਈਆ। ਮੈਂ ਪੈ ਗਿਆ ਵਿਚ ਸੋਚਾਂ, ਸੋਚ ਸਮਝ ਕੇ ਤੈਨੂੰ ਦਿਆਂ ਜਣਾਈਆ। ਪੁਰਖ ਅਕਾਲ ਦੀਨ ਦਿਆਲ ਤੈਨੂੰ ਮੇਰੇ ਵਰਗਾ ਇਕੋ ਸੂਰਮਾ ਪੁੱਤ ਬਹੁਤਾ, ਜਿਨ੍ਹ ਚਾਰ ਜੁਗ ਦੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਸਾਰੇ ਦਿਤੇ ਭੁਲਾਈਆ। ਕਿਸੇ ਨਾਲ ਨਹੀਂ ਕਰਦਾ ਧੋਖਾ, ਅੰਦਰ ਵੜ ਕੇ ਅੰਦਰੋਂ ਦਿਆਂ ਉਠਾਈਆ। ਮੇਰਾ ਰੂਪ ਕੋਈ ਪਗੜੀ ਟੋਪੀ ਵਾਲਾ ਨਹੀਂ ਕੋਈ ਬੋਦਾ, ਬੋਦੀਆਂ ਵਾਲੇ ਮਨ ਮਤ ਬੁਧ ਨਾ ਕੋਇ ਰਖਾਈਆ। ਮੈਂ ਇਕੋ ਵਾਰ ਪੁਰਖ ਅਕਾਲ ਤੇਰਾ ਅਰਦਾਸਾ ਸੋਧਾ, ਸੁਧ ਸਭ ਦੀ ਦਿਤੀ ਭੁਲਾਈਆ । ਅਠਸਠ ਤੀਰਥ ਲੌਂਦੇ ਵੇਖੇ ਡੋਬਾ, ਡੁਬਕੀਆਂ ਦੇ ਕੇ ਸਾਰੇ ਚੁਰਾਸੀ ਵਿਚ ਭੁਆਈਆ। ਤੇਰੇ ਨਾਮ ਦਾ ਚਾਰ ਜੁਗ ਜਿਹੜੇ ਉਡੌਂਦੇ ਰਹੇ ਗੋਗਾ, ਗਹਿਰ ਗੰਭੀਰ ਧਿਆਨ ਲਗਾਈਆ। ਉਨ੍ਹਾਂ ਦਾ ਅੰਤਮ ਵੇਖਿਆ ਮੌਕਾ, ਮੁਕੰਮਲ ਤੇਰੀ ਸੇਵ ਕਮਾਈਆ। ਸਭ ਦਾ ਪੋਚਿਆ ਰਹਿ ਗਿਆ ਚੌਂਕਾ, ਚੌਕੜੀ ਅੰਤਮ ਦਏ ਦੁਹਾਈਆ। ਗੋਬਿੰਦ ਦਾ ਪੂਰਾ ਹੋਇਆ ਢੌਂਕਾ, ਢਈਆ ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਪੈਗ਼ਬਰ ਭਰਨ ਹੌਕਾ, ਸਾਹ ਸਾਹ ਵਿਚ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਧੁਰ ਦਾ ਵਰ, ਦਰ ਤੇਰੇ ਵਜਦੀ ਰਹੇ ਵਧਾਈਆ। ਕਲਜੁਗ ਕਹੇ ਪ੍ਰਭ ਮੈਨੂੰ ਸਦਾ ਯਾਦ ਰੱਖੀਂ, ਰੱਖਿਆ ਕਰੀਂ ਥਾਉਂ ਥਾਈਂਆ। ਮੈਂ ਤੇਰੇ ਕਾਹਨ ਦੀ ਸਾਬਤ ਰਹਿਣ ਨਹੀਂ ਦਿਤੀ ਕੋਈ ਸਖ਼ੀ, ਸਤਿ ਧਰਮ ਨਾ ਕੋਇ ਵਡਿਆਈਆ। ਚਾਰ ਕੁੰਟ ਦਹਿ ਦਿਸ਼ਾ ਖੇਲ ਵੇਖ ਆਪਣੀ ਅੱਖੀਂ, ਆਖ਼ਰ ਬੇਨੰਤੀ ਦਿਤੀ ਜਣਾਈਆ। ਤੈਨੂੰ ਕਿਸੇ ਦਾ ਬਣਿਆ ਰਹਿਣ ਨਹੀਂ ਦਿਤਾ ਪਤੀ, ਪਤਿਪਰਮੇਸ਼ਵਰ ਤੇਰਾ ਨਾਤਾ ਸ੍ਰਿਸ਼ਟੀ ਨਾਲੋਂ ਤੁੜਾਈਆ। ਸਾਧ ਸੰਤ ਫ਼ਕੀਰ ਕੋਈ ਰਹਿਣ ਨਹੀਂ ਦਿਤਾ ਯਤੀ, ਯਥਾਰਥ
❋
❋
ਸਾਰੇ ਦਿਤੇ ਭੁਲਾਈਆ। ਕਿਸੇ ਨੂੰ ਪੜ੍ਹਨ ਨਹੀਂ ਦਿਤੀ ਤੇਰੀ ਨਿਰਅੱਖਰ ਧਾਰ ਪੱਟੀ, ਬਿਨ ਪਟਨੇ ਵਾਲੇ ਸਭ ਦੀ ਕੀਤੀ ਸਫ਼ਾਈਆ। ਮੈਂ ਤੇ ਸਤਿਜੁਗ ਤਰੇਤਾ ਦੁਆਪਰ ਵਾਂਗ ਨਹੀਂ ਚਲਦਾ ਚਾਲ ਮੱਠੀ, ਹੌਲੀ ਹੌਲੀ ਪੰਧ ਮੁਕਾਈਆ। ਮੈਂ ਤੇਰੇ ਹੁਕਮ ਨਾਲ ਅਗਨੀ ਅੱਗ ਤਪਾ ਕੇ ਭੱਠੀ, ਸ੍ਰਿਸ਼ਟੀ ਦ੍ਰਿਸ਼ਟੀ ਦਿਤੀ ਜਲਾਈਆ। ਗੁਰ ਅਵਤਾਰ ਪੈਗ਼ੰਬਰ ਭਰਨ ਚੱਟੀ, ਚਟਕ ਹੋ ਕੇ ਚੇਟਕ ਦਿਤੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਕਲਜੁਗ ਕਹੇ ਪ੍ਰਭ ਮੈਨੂੰ ਬਣਾ ਲੈ ਆਪਣਾ ਸੁਤ ਜੇਠਾ, ਸਤਿਜੁਗ ਸੁੱਤਾ ਨਾ ਲਏ ਅੰਗੜਾਈਆ। ਮੈਂ ਸ਼ਾਹ ਸੁਲਤਾਨਾਂ ਰੱਖਾਂ ਤੇਰੇ ਚਰਨਾਂ ਹੇਠਾ, ਸਿਰ ਸਕੇ ਨਾ ਕੋਇ ਉਠਾਈਆ। ਮੈਂ ਤੇਰਾ ਬਣਿਆ ਸੁਤ ਦੁਲਾਰਾ ਬੇਟਾ, ਬੇਟੀ ਬੇਟੇ ਸਾਰੇ ਵੇਖ ਵਖਾਈਆ। ਧਰਨੀ ਧਰਤ ਧਵਲ ਦਾ ਵੇਖਾਂ ਪੇਟਾ, ਅੰਦਰੋਂ ਬਾਹਰੋਂ ਫੋਲ ਫੁਲਾਈਆ। ਅੰਤ ਅਖ਼ੀਰੀ ਦੱਸ ਕੇ ਸਭ ਨੂੰ ਇਕੋ ਨੇਤਾ, ਨੇਤਰ ਅੰਤਰ ਦਿਆਂ ਵਖਾਈਆ। ਕੁਛ ਕੌਲ ਇਕ਼ਰਾਰ ਯਾਦ ਕਰ ਲੈ ਚੇਤਾ, ਪਾਰਬ੍ਰਹਮ ਤੇਰੀ ਵਡ ਵਡਿਆਈਆ। ਜਿਸ ਵੇਲੇ ਗੁਰ ਅਵਤਾਰ ਪੈਗ਼ੰਬਰਾਂ ਨੂੰ ਦਿਤਾ ਠੇਕਾ, ਬੋਲੀ ਅਨਬੋਲਤ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਘਰ ਵਖਾਈਆ। ਕਲਜੁਗ ਕਹੇ ਪ੍ਰਭ ਮੇਰਾ ਵੇਖ ਸਫ਼ਰ, ਜਲਦੀ ਜਲਦੀ ਰਿਹਾ ਮੁਕਾਈਆ। ਪੈਗ਼ੰਬਰਾਂ ਦੇ ਵੇਖ ਕਫ਼ਨ, ਮੁਰਸ਼ਦ ਦੇਣ ਦੁਹਾਈਆ। ਜਿਹੜੇ ਮਕ਼ਬਰਿਆਂ ਵਿਚ ਹੋ ਗਏ ਦਫ਼ਨ, ਉਨ੍ਹਾਂ ਦੀ ਲੱਗੀ ਦਫ਼ਾ ਕੰਮ ਕਿਸੇ ਨਾ ਆਈਆ। ਜਿਹੜੇ ਆ ਕੇ ਚਲੇ ਗਏ ਤੇਰੇ ਵਤਨ, ਮੁੜ ਕੇ ਫੇਰਾ ਕੋਇ ਨਾ ਪਾਈਆ। ਉਨ੍ਹਾਂ ਦੀ ਯਾਦ ਫ਼ਜ਼ੂਲ ਜਗਤ ਵਾਲਾ ਯਤਨ, ਜਿਹੜੇ ਯਤੀਮ ਤੇਰੇ ਵਿਚ ਗਏ ਸਮਾਈਆ। ਮੈਂ ਚਾਹੁੰਦਾ ਤੇਰਾ ਸਾਚਾ ਇਕੋ ਹੋਵੇ ਪਤਨ, ਦਰ ਘਰ ਸਾਚੇ ਵੱਜੇ ਵਧਾਈਆ। ਤੂੰ ਆਪੇ ਹੋਵੇਂ ਪੈਜ ਰੱਖਣ, ਰੱਖਿਆ ਕਰੇਂ ਥਾਉਂ ਥਾਈਂਆ। ਜਨ ਭਗਤ ਸੁਹੇਲਾ ਰਹੇ ਕੋਈ ਨਾ ਸੱਖਣ, ਖ਼ਾਲੀ ਭੰਡਾਰੇ ਦਏਂ ਭਰਾਈਆ। ਸਚ ਪ੍ਰੀਤੀ ਜੋੜ ਕੇ ਨੱਤਨ, ਨਾਤਾ ਆਪਣੇ ਨਾਲ ਰਖਾਈਆ। ਧੁਰ ਸੰਦੇਸਾ ਆਵੇਂ ਦੱਸਣ, ਨਾਮ ਨਿਧਾਨਾ ਇਕ ਜਣਾਈਆ। ਮੇਰਾ ਇਕੋ ਮੰਨ ਲੈ ਬਚਨ, ਬੱਚਾ ਹੋ ਕੇ ਸੀਸ ਨਿਵਾਈਆ। ਵੇਖੀਂ ਚੌਧਵੀਂ ਸਦੀ ਦੇਵੀਂ ਨਾ ਟੱਪਣ, ਟੱਪਿਆਂ ਦਾ ਝਗੜਾ ਦੇਣਾ ਮੁਕਾਈਆ। ਅਗਨੀ ਜੇਠ ਵਾਂਗ ਗੁਰਮੁਖ ਭਗਤ ਕਦੇ ਨਾ ਤਪਣ, ਤਪਦੇ ਹਿਰਦੇ ਸ਼ਾਂਤ ਕਰਾਈਆ। ਇਕੋ ਤੇਰਾ ਨਾਮ ਜਪਣ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਸਦਾ ਸਰਨ ਸਰਨਾਈ ਤੇਰੀ ਵਸਣ, ਨਾਤਾ ਤੋੜ ਕੂੜ ਲੋਕਾਈਆ। ਪੁਰਖ ਅਕਾਲੇ ਤੇਰਾ ਪਿਆਰਾ ਨਾਮ ਜਪਣ, ਜਗਜੀਵਤ ਰੂਪ ਵਟਾਈਆ। ਸਚ ਦੁਆਰਾ ਧੁਰ ਦਾ ਲੱਭਣ, ਭੱਜਣ ਵਾਹੋ ਦਹੀਆ। ਖ਼ੁਸ਼ੀਆਂ ਵਿਚ ਮਿਲ ਕੇ ਹੱਸਣ, ਹਸਤੀ ਹਸਤੀ ਵਿਚੋਂ ਬਦਲਾਈਆ। ਧੰਨ ਭਾਗ ਜੇ ਅਇਉਂ ਪੈਜ ਰੱਖਣ, ਰੱਖਕ ਹੋ ਕੇ ਰੱਖਿਆ ਕਰੇਂ ਥਾਉਂ ਥਾਈਂਆ। ਪਰ ਮੇਰੇ ਅੱਗੇ ਕਿਸੇ ਦਾ ਚਲਿਆ ਨਹੀਂ ਕੋਈ ਯਤਨ, ਜੁਗਤੀ ਕੰਮ ਕੋਇ ਨਾ ਆਈਆ। ਮੇਰਾ ਖੇਲ ਵੇਖ ਚਾਰੋਂ ਕੁੰਟ ਅੰਧੇਰਾ ਕੀਤਾ ਮੱਸਣ, ਮਸਤੀ ਸਭ ਦੀ ਦਿਤੀ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਕਲਜੁਗ ਕਹੇ ਪ੍ਰਭ ਮੈਨੂੰ ਸਾਰੇ ਕਹਿੰਦੇ ਸ਼ਰਅ ਬੁਰੀ, ਬੁਰਿਆਈ ਸਿਰ ਨਾ ਕੋਇ ਉਠਾਈਆ। ਮੇਰੇ ਅੰਤਰ ਵਾਸਨਾ ਇਕ ਫੁਰੀ, ਫ਼ੁਰਨੇ ਵਿਚ ਦਿਆਂ ਜਣਾਈਆ। ਜਿਸ ਵੇਲੇ ਗੋਬਿੰਦ ਛੱਡੀ ਅਨੰਦ ਪੁਰੀ, ਪੁਰ ਅਨੰਦ ਦਿਤਾ ਤਜਾਈਆ। ਓਸ ਵੇਲੇ ਬਚਨ ਕੀਤਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ
❋
❋
ਹੋਣੀ ਨਗੁਰੀ, ਸਤਿਗੁਰ ਸ਼ਬਦ ਨਾ ਕੋਇ ਮਨਾਈਆ। ਸੁਰਤ ਸਵਾਣੀ ਸੁਹਾਗਣ ਬਣੌਣੀ ਨਹੀਂ ਕਿਸੇ ਕੁੜੀ, ਨਰ ਹਰਿ ਕੰਤ ਭਗਵੰਤ ਨਾ ਕੋਇ ਮਨਾਈਆ। ਸਭ ਦੀ ਜਗਤ ਵਾਸਨਾ ਹੋਣੀ ਬੁਰੀ, ਸਤਿ ਧਰਮ ਨਾ ਕੋਇ ਕਮਾਈਆ। ਗ਼ਰੀਬ ਨਿਮਾਣਿਆਂ ਉਤੇ ਫਿਰਨੀ ਛੁਰੀ, ਸ਼ਰਅ ਜ਼ੰਜੀਰ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਵਾਸਨਾ ਤ੍ਰਿਸ਼ਨਾ ਮੇਟ ਕੂੜੀ, ਕੂੜ ਕੁਟੰਬ ਕ਼ੁਦਰਤ ਦੇ ਮਾਲਕ ਦੇਣਾ ਖਪਾਈਆ।
੯ ਜੇਠ ਸ਼ਹਿਨਸ਼ਾਹੀ ਸੰਮਤ ੪ ਗੁਰਸ਼ਰਨ ਸਿੰਘ ਸੁਰਜੀਤ ਸਿੰਘ ਦੇ ਗ੍ਰਹਿ ਨੰਗਲ ਜ਼ਿਲਾ ਹੁਸ਼ਿਆਰਪੁਰ
ਅੱਖਰ ਬਾਣੀ ਪਰਮ ਪੁਰਖ ਦੀ ਸਿਫ਼ਤ, ਗੁਰ ਅਵਤਾਰ ਪੈਗ਼ੰਬਰ ਰਸਨਾ ਢੋਲੇ ਗਾਈਆ। ਸ਼ਾਸਤਰ ਸਿਮਰਤ ਗੁਰੂ ਗ੍ਰੰਥ ਮਹਿੰਮਾ ਵਾਲੀ ਲਿਖਤ, ਨਾਮ ਬਾਣੀ ਰਹੇ ਜਣਾਈਆ। ਭੇਵ ਅਭੇਦਾ ਖੋਲ੍ਹ ਦ੍ਰਿਸ਼ਟ ਵਾਲੀ ਸ੍ਰਿਸ਼ਟ, ਏਕੰਕਾਰਾ ਰਿਹਾ ਜਣਾਈਆ। ਜੁਗ ਚੌਕੜੀ ਨਿਤ ਨਵਿਤ ਗੁਰ ਅਵਤਾਰਾਂ ਛੋਟੀ ਛੋਟੀ ਸਭ ਦੀ ਰਖਦਾ ਰਿਹਾ ਫ਼ਰਿਸਤ, ਫ਼ਾਰ ਫ਼ਾਰ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣੀ ਕਾਰ ਕਮਾਈਆ। ਗੁਰੂ ਗ੍ਰੰਥ ਕਲਜੁਗ ਬਾਣੀ, ਵਾਹਿਗੁਰੂ ਅੱਖਰ ਛੱਤੀ ਜੁਗ ਵਡਿਆਈਆ। ਨਾਮ ਸਤਿ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਅੰਤਰ ਇਕ ਸਮਝਾਈਆ। ਸਤਿਗੁਰ ਸ਼ਬਦ ਜੁਗ ਚੌਕੜੀ ਖੇਲ ਮਹਾਨੀ, ਗੁਰ ਅਵਤਾਰ ਪੈਗ਼ੰਬਰਾਂ ਕਰੇ ਪੜ੍ਹਾਈਆ। ਪੁਰਖ ਅਕਾਲ ਦੀਨ ਦਿਆਲ ਵਾਲੀ ਦੋ ਜਹਾਨੀ, ਨਿਰਗੁਣ ਸਰਗੁਣ ਆਪਣਾ ਹੁਕਮ ਵਰਤਾਈਆ। ਆਦਿ ਜੁਗਾਦਿ ਲੱਖ ਚੁਰਾਸੀ ਜੀਵ ਜੰਤ ਹਰ ਘਟ ਅੰਤਰਜਾਮੀ, ਘਟ ਨਿਵਾਸੀ ਪੁਰਖ ਅਬਿਨਾਸ਼ੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਪੜਦਾ ਓਹਲਾ ਆਪ ਉਠਾਈਆ। ਜਿਸ ਪੁਰਖ ਅਕਾਲ ਨੂੰ ਗੁਰ ਅਵਤਾਰ ਪੈਗ਼ੰਬਰ ਕਹਿ ਕੇ ਗਏ ਬੇਅੰਤ, ਅੰਤ ਕਹਿਣ ਕੋਇ ਨਾ ਪਾਈਆ। ਉਚੀ ਕੂਕ ਸੁਣੌਂਦੇ ਗਏ ਸੰਤ, ਸੋਹਲੇ ਢੋਲੇ ਰਾਗਾਂ ਵਿਚ ਗਾਈਆ। ਜਿਸ ਦੀ ਸਾਰੇ ਕਰਦੇ ਗਏ ਮਿੰਨਤ, ਦਰ ਦਰਵੇਸ਼ ਸੀਸ ਜਗਦੀਸ਼ ਝੁਕਾਈਆ। ਸਤਿ ਅੱਗੇ ਸਤਿ ਦੀ ਰਹੀ ਕੋਈ ਨਾ ਹਿੰਮਤ, ਹੌਸਲਾ ਸਕੇ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਪੜਦਾ ਆਪ ਉਠਾਈਆ। ਗੁਰੂ ਗ੍ਰੰਥ ਨਿੱਕੀ ਜਿਹੀ ਗਾਥ, ਗੁਰੂ ਅਰਜਨ ਸਹਿਜੇ ਦਿਤਾ ਸਮਝਾਈਆ। ਇਸ ਤੋਂ ਪਰੇ ਪੁਰਖ ਸਮਰਾਥ, ਜੋ ਨਿਰਅੱਖਰ ਧਾਰ ਵਿਚੋਂ ਅੱਖਰ ਰਿਹਾ ਸਮਝਾਈਆ। ਜਿਸ ਦਾ ਆਦਿ ਜੁਗਾਦਿ ਪ੍ਰਕਾਸ਼, ਰਵਿਆ ਹਰ ਘਟ ਥਾਈਂਆ। ਕਦੇ ਨਾ ਹੋਵੇ ਨਾਸ਼, ਅਬਿਨਾਸ਼ੀ ਕਰਤਾ ਬੇਪ੍ਰਵਾਹੀਆ। ਬਾਣੀ ਓਸ ਸਿਫ਼ਤ ਦੀ ਦੱਸੇ ਗਾਥ, ਕਥਨੀ ਕਥ ਕਥ ਵਡਿਆਈਆ। ਅਗਲਾ ਲੇਖਾ ਨਾ ਸਕੇ ਆਖ, ਪੜਦਾ ਭਵਰ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਪਾਰਬ੍ਰਹਮ ਬੇਅੰਤ ਬੇਪ੍ਰਵਾਹ, ਪਰਵਰਦਿਗਾਰ ਵੱਡੀ ਵਡਿਆਈਆ। ਜੁਗ ਜੁਗ ਹੁਕਮ ਦਏ ਬਦਲਾ, ਬਦਲੀ ਅਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਪ੍ਰਗਟਾਈਆ। ਅੱਖਰਾਂ ਵਿਚ ਸਥਰਾਂ ਵਿਚ ਪੱਥਰਾਂ ਵਿਚ ਪ੍ਰਭ ਨੂੰ ਬੰਦ ਸਕੇ ਨਾ ਕੋਇ ਕਰਾ, ਅੰਕੜਿਆਂ ਵਿਚ ਹਿਸਾਬ ਨਾ ਕੋਇ ਲਗਾਈਆ। ਕੋਟਨ ਕੋਟ ਜੁਗ ਚੌਕੜੀ ਗਏ ਵਿਹਾ, ਅਨਗਿਣਤ ਗੁਰ ਅਵਤਾਰ ਪੈਗ਼ੰਬਰ ਨਿਤ ਨਵਿਤ ਸੇਵ ਕਮਾਈਆ। ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਨੂਰੀ ਖ਼ੁਦਾ, ਪੜਦਾ ਸਕੇ ਨਾ ਕੋਇ ਉਠਾਈਆ। ਕਲਮਾ ਕਾਇਨਾਤ ਅਲਿਫ਼ ਯੇ ਨਾਲ ਜਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਸਾਹਿਬ ਸੁਲਤਾਨ ਆਪਣਾ ਭੇਵ ਆਪਣੇ ਵਿਚ ਛੁਪਾਈਆ। ਗੁਰੂ ਗ੍ਰੰਥ ਬਾਣੀ ਗੁਰੂਆਂ ਵਾਲੀ ਪੂਰੀ, ਪੂਰਨ ਬ੍ਰਹਮ ਗਿਆਨ ਦ੍ਰਿੜਾਈਆ। ਇਸ ਤੋਂ ਅੱਗੇ ਜਲਵਾ ਨੂਰੀ, ਨੂਰ ਨੁਰਾਨਾ ਕਰੇ ਰੁਸ਼ਨਾਈਆ। ਕਲਜੁਗ ਅੰਤਮ ਆਸਾ ਕਰ ਕੇ ਪੂਰੀ, ਪੂਰਬ ਲੇਖਾ ਦਏ ਮੁਕਾਈਆ। ਸਤਿਜੁਗ ਸਤਿ ਬਖ਼ਸ਼ ਕੇ ਚਰਨ ਧੂੜੀ, ਮਸਤਕ ਟਿੱਕਾ ਖ਼ਾਕ ਰਮਾਈਆ। ਫ਼ਰਮਾਨਾ ਦੇ ਕੇ ਇਕ ਹਜ਼ੂਰੀ, ਹਰਿ ਹਜ਼ਰਤਾਂ ਕਰੇ ਪੜ੍ਹਾਈਆ। ਵੇਖੋ ਖੇਲ ਕਰੇ ਹਦੂਰੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਸਦਾ ਸਦਾ ਸਚ ਆਪਣਾ ਨਾਮ ਕਰੇ ਮਸ਼ਹੂਰੀ, ਮਸ਼ਵਰੇ ਵਾਲਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਚ ਸਤਿ ਇਕੋ ਰੰਗ ਵਖਾਈਆ। ਗੁਰੂ ਗ੍ਰੰਥ ਬਾਣੀ ਜਗਤ ਵਿਦਿਆ ਗੁਰਦੇਵ, ਬਾਣੀ ਪੈਂਤੀ ਬਾਵਨ ਸੋਭਾ ਪਾਈਆ। ਅਗਲਾ ਖੇਲ ਅਲਖ ਅਭੇਵ, ਅਲਖ ਅਗੋਚਰ ਵੱਡੀ ਵਡਿਆਈਆ। ਸਮੇਂ ਨਾਲ ਗੁਰ ਅਵਤਾਰ ਪੈਗ਼ੰਬਰਾਂ ਬਾਣੀ ਜਗਤ ਲਾਵੇ ਸੇਵ, ਸੇਵਕ ਰੂਪ ਦ੍ਰਿੜਾਈਆ। ਅੰਤਮ ਹੋ ਕੇ ਆਪ ਨਿਹਕੇਵ, ਨਿਹਚਲ ਧਾਮ ਆਪਣਾ ਹੁਕਮ ਜਣਾਈਆ। ਜਿਸ ਦਾ ਪਿੱਛੇ ਨਹੀਂ ਆਇਆ ਭੇਵ, ਅਗਲਾ ਭੇਵ ਆਪ ਖੁਲ੍ਹਾਈਆ। ਜਿਸ ਨੂੰ ਗਾ ਨਹੀਂ ਸਕੀ ਰਸਨਾ ਜਿਹਵ, ਬੱਤੀ ਦੰਦ ਆਪ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਗੁਰੂ ਗ੍ਰੰਥ ਪ੍ਰਭ ਦੀ ਮਹਿੰਮਾ ਕਰ ਨਾ ਸਕੇ ਅੰਤ, ਅੰਤਸ਼ਕਰਨ ਜੁਗ ਜੁਗ ਬਦਲੇ ਜਗਤ ਲੋਕਾਈਆ। ਪ੍ਰਭ ਮਾਲਕ ਖ਼ਾਲਕ ਧੁਰ ਦਾ ਕੰਤ, ਕੰਤ ਕੰਤੂਹਲ ਧੁਰ ਦੀ ਵਡੀ ਵਡਿਆਈਆ। ਜਿਉਂ ਜਿਉਂ ਅੱਗੇ ਜਗਤ ਵਿਚ ਭੇਜੇ ਆਪਣੇ ਸੰਤ, ਮਹਿੰਮਾ ਆਪਣੀ ਨਾਲ ਦ੍ਰਿੜਾਈਆ । ਦੱਸ ਅਗੰਮੀ ਮੰਤ, ਮੰਤਵ ਆਪਣਾ ਇਕ ਸਮਝਾਈਆ। ਜਿਸ ਦੀ ਕੋਈ ਗਣ ਨਾ ਸਕੇ ਗਣਤ, ਲੇਖਾ ਲਿਖ ਨਾ ਕੋਇ ਮੁਕਾਈਆ। ਏਸੇ ਕਰ ਕੇ ਨਿਰਗੁਣ ਨਾਨਕ ਸਰਗੁਣ ਨਾਨਕ ਨਾਲ ਮਿਲ ਕੇ ਕਿਹਾ ਬੇਅੰਤ, ਬੇਅੰਤ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਗੁਰੂ ਗ੍ਰੰਥ ਤੋਂ ਅੱਗੇ ਹੋਰ ਬੜਾ ਵਿਸਥਾਰ, ਜੋ ਪੁਰਖ ਅਕਾਲ ਆਪਣਾ ਆਪ ਜਣਾਈਆ। ਜਿਸ ਨੂੰ ਕਾਤਬ ਬਣ ਕੇ ਲਿਖ ਸਕਿਆ ਨਾ ਕੋਇ ਲਿਖਾਰ, ਲਿਖਤ ਭਵਿਖਤ ਨਾ ਕੋਇ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਗਏ ਹਾਰ, ਅੰਤ ਕਹਿਣ ਕੋਇ ਨਾ ਪਾਈਆ। ਜਿਸ ਵੇਲੇ ਕਲ ਕਲਕੀ ਆਵੇ ਅਵਤਾਰ, ਨਿਹਕਲੰਕ ਅਮਾਮ ਅਮਾਮਾ ਰੂਪ ਵਟਾਈਆ। ਓਹ ਧੁਰ ਫ਼ਰਮਾਨਾ ਦੇਵੇ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਸੱਚੀ ਸ਼ਹਿਨਸ਼ਾਹੀਆ। ਜਿਸ ਦੀ ਗੁਫ਼ਤ ਸ਼ਨੀਦ ਗੁਫ਼ਤਾਰ, ਬਿਨ ਰਸਨਾ ਜਿਹਵਾ ਰਾਗ ਅਲਾਈਆ। ਸੋ ਮਰਦ ਮਰਦਾਨਾ ਨੌਜੁਆਨਾ ਹੋਵੇ ਖ਼ਬਰਦਾਰ, ਬੇਖਬਰਾਂ ਖ਼ਬਰ ਸੁਣਾਈਆ। ਜਿਸ ਦਾ ਆਦਿ ਜੁਗਾਦਿ ਅੰਤ ਨਾ ਪਾਰਾਵਾਰ, ਪਾਰਬ੍ਰਹਮ ਪ੍ਰਭ ਆਪਣਾ ਪੜਦਾ ਲਾਹੀਆ।
❋
❋
ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਗੀਤਾ ਗਿਆਨ ਖਾਣੀ ਬਾਣੀ ਮਹਾਂਸਾਰਥੀ ਵਿਦਿਆਰਥੀ ਗੁਰ ਅਵਤਾਰ, ਆਪਣੇ ਲਏ ਬਣਾਈਆ। ਉਸ ਦੀ ਅੱਗੇ ਅਗੰਮੜੀ ਕਾਰ, ਜੋਤੀ ਸ਼ਬਦੀ ਧਾਰ ਅਪਾਰ, ਵਿਦਿਆ ਅੱਖਰ ਸਕੇ ਨਾ ਕੋਇ ਵਿਚਾਰ, ਖਾਣੀ ਬਾਣੀ ਤੋਂ ਵਸੇ ਬਾਹਰ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ । ਜਿਸ ਨੂੰ ਕਹਿੰਦੇ ਦੀਨਾਂ ਦਾ ਦਾਤਾਰ, ਚੁਰਾਸੀ ਦਾ ਸਿਰਜਣਹਾਰ, ਮੁਰੀਦਾਂ ਦਾ ਪਰਵਰਦਿਗਾਰ, ਦਰਗਾਹ ਸਾਚੀ ਮੁਕਾਮੇ ਹੱਕ ਸਚਖੰਡ ਨਿਰਵੈਰ ਸੋਭਾ ਪਾਈਆ । ਸਦਾ ਸਦਾ ਸਦ ਉਸ ਦੇ ਅਖ਼ਤਿਆਰ, ਜਿਸ ਵੇਲੇ ਚਾਹਵੇ ਆਪਣੇ ਨਾਮ ਦੀ ਮਹਿੰਮਾ ਫੇਰ ਦਏ ਉਚਾਰ, ਗ੍ਰੰਥਾਂ ਵਿਚ ਹਦੂਦ ਬੰਦ ਨਾ ਕੋਇ ਕਰਾਈਆ। ਇਹ ਬੁੱਧੀ ਦਾ ਵਿਚਾਰ, ਅਨੁਭਵ ਇਸ ਤੋਂ ਪਰੇ ਧਾਰ, ਜੋ ਖੇਲ ਸਮਝ ਸਕੇ ਨਿਰੰਕਾਰ, ਜਿਸ ਦਾ ਸਾਰੇ ਕਰਨ ਵਿਸਥਾਰ, ਮਹਿੰਮਾ ਵਿਚ ਸਿਫ਼ਤ ਰਹੇ ਸੁਣਾਈਆ। ਕਾਗਦ ਕ਼ਲਮ ਸੇਵਾਦਰ, ਸ਼ਾਹੀ ਬਣ ਕੇ ਖ਼ਿਦਮਤਗਾਰ, ਰਸਨਾ ਜਿਹਵਾ ਦਾ ਵਿਵਹਾਰ, ਅਨਬੋਲਤ ਬੋਲ ਆਪਣਾ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਆਰਾ ਏਕੰਕਾਰਾ, ਧੁਰਦਰਗਾਹੀ ਬਣ ਵਰਤਾਰਾ, ਨਾਮ ਸ਼ਬਦ ਬਾਣੀ ਧਰਮ ਭੰਡਾਰਾ, ਨਿਤ ਨਵਿਤ ਜੁਗ ਚੌਕੜੀ ਆਪਣਾ ਆਪਣੇ ਹੁਕਮ ਵਿਚੋਂ ਹੁਕਮ ਹੁਕਮ ਨਾਲ ਬਦਲਾਈਆ।
੧੦ ਜੇਠ ਸ਼ਹਿਨਸ਼ਾਹੀ ਸੰਮਤ ੪ ਜਾਗੀਰ ਸਿੰਘ ਦੇ ਗ੍ਰਹਿ ਰੰਗੀਲ ਪੁਰ ਜ਼ਿਲਾ ਅੰਬਾਲਾ
ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਖੇਲ ਵੇਖ ਕਲਜੁਗ ਕਲ ਦੀ, ਚਾਰ ਕੁੰਟ ਦਹਿ ਦਿਸ਼ਾ ਨਵ ਸੱਤ ਪਈ ਦੁਹਾਈਆ। ਅੰਮ੍ਰਿਤ ਧਾਰ ਰਹੀ ਨਾ ਜਲ ਥਲ ਦੀ, ਮਹੀਅਲ ਰੋ ਰੋ ਮਾਰੇ ਧਾਹੀਂਆ। ਕੂੜ ਵਿਕਾਰਾ ਅਗਨੀ ਬਲਦੀ, ਹਉਮੇ ਹੰਗਤਾ ਕਰੇ ਲੜਾਈਆ। ਕਿਸੇ ਖ਼ਬਰ ਨਹੀਂ ਅਗਲੇ ਪਲ ਦੀ, ਪਲਕਾਂ ਪਿਛੇ ਬੈਠਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਗੁਰ ਅਵਤਾਰ ਕਹਿਣ ਮੇਰੇ ਭਗਵੰਤ, ਪਾਰਬ੍ਰਹਮ ਤੇਰੀ ਇਕ ਸਰਨਾਈਆ। ਸਦੀ ਚੌਧਵੀਂ ਪਰਵਰਦਿਗਾਰ ਸਾਂਝੇ ਯਾਰ ਨੂਰ ਖ਼ੁਦਾਈ ਕਰ ਅੰਤ, ਬੇਅੰਤ ਤੇਰੇ ਅੱਗੇ ਮੰਗ ਮੰਗਾਈਆ। ਮਨ ਵਿਕਾਰ ਕੂੜੀ ਕਿਰਿਆ ਤੋੜ ਹਉਮੇ ਹੰਗਤ, ਹੰ ਬ੍ਰਹਮ ਇਕ ਦ੍ਰਿੜਾਈਆ। ਰਾਹ ਤੱਕਦੇ ਨਿਜ ਨੇਤਰ ਲੋਚਨ ਤੇਰੇ ਸੰਤ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਤੇਰਾ ਰਾਹ ਤਕਾਈਆ। ਦਰ ਦਰਵੇਸ਼ ਦਰ ਠਾਂਡੇ ਕਰਦੇ ਮਿੰਨਤ, ਨਿਉਂ ਨਿਉਂ ਬੰਦਨਾ ਸੀਸ ਜਗਦੀਸ਼ ਇਕ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਸਾਚੇ ਖ਼ੁਸ਼ੀ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਿਰਪਾ ਕਰ ਬੇਨਜ਼ੀਰ, ਨਜ਼ਰੀਆ ਸਭ ਦਾ ਦੇ ਬਦਲਾਈਆ। ਤੇਰੇ ਹੱਥ ਦੋ ਜਹਾਨਾਂ ਤਕ਼ਦੀਰ, ਤਕੱਬਰ ਕੂੜਾ ਦੇ ਮਿਟਾਈਆ। ਲੇਖਾ ਵੇਖ ਸ਼ਾਹ ਹਕੀਰ, ਮਰਦ ਮਰਦਾਨਾ ਖੋਜ ਖੁਜਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਵਡ ਪੀਰਨ ਪੀਰ, ਪੈਗ਼ੰਬਰ ਸੱਯਦਿਆਂ ਵਿਚ ਸੀਸ ਨਿਵਾਈਆ। ਮੰਗਾਂ ਮੰਗਦੇ ਗਏ ਅੰਤ ਅਖ਼ੀਰ, ਖ਼ਾਲਕ ਖ਼ਲਕ ਤੇਰੀ ਓਟ ਤਕਾਈਆ। ਤੇਰੇ ਕੋਲ ਅਗੰਮੀ ਸ਼ਮਸ਼ੀਰ, ਜਿਸ ਦੀ ਬਾਡੀ ਬਣਤ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਏਕਾ ਦੇਣਾ ਧੁਰ ਦਾ ਵਰ, ਦਰ ਘਰ ਸਾਚੇ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਲਜੁਗ ਵੇਖ ਅੰਧੇਰੀ ਰੈਣ, ਪਰਮ ਪੁਰਖ ਪਰਮਾਤਮ ਪਰਦਾ ਆਪ ਉਠਾਈਆ। ਕੂੜੀ ਕਿਰਿਆ ਵਹਿੰਦਾ ਵਹਿਣ, ਸਤਿ ਧਰਮ ਨਜ਼ਰ ਕੋਇ ਨਾ ਆਈਆ। ਮਾਇਆ ਮਮਤਾ ਖਾਵੇ ਡੈਣ, ਅੱਗੇ ਹੋ ਨਾ ਕੋਇ ਬਚਾਈਆ। ਨਾਤਾ ਤੁੱਟਾ ਭਾਈ ਭੈਣ, ਪਿਤਾ ਪੂਤ ਸੰਗ ਨਾ ਕੋਇ ਨਿਭਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਤ੍ਰਫ਼ੈਣ, ਤੁਰੀਆ ਪਦ ਤੇਰਾ ਦਰਸ ਕਰੇ ਕੋਇ ਨਾ ਰਾਈਆ। ਨਿਜ ਨੇਤਰ ਖੁਲ੍ਹੇ ਕੋਈ ਨਾ ਨੈਣ, ਪ੍ਰਤੱਖ ਮਿਲੇ ਨਾ ਕੋਇ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰਾ ਇਕ ਸੁਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਲਜੁਗ ਅੰਤਮ ਵੇਖ ਸਾਖੀ, ਸਾਖਿਆਤ ਨਜ਼ਰੀ ਆਈਆ। ਮਨ ਕਲਪਣਾ ਜਗਤ ਵਿਕਾਰ ਕਰੇ ਗੁਸਤਾਖੀ, ਮਮਤਾ ਮੋਹ ਨਾ ਕੋਇ ਮਿਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੇ ਨਾਮ ਦੀ ਸੰਦੇਸ਼ੇ ਵਿਚ ਦੇ ਕੇ ਆਏ ਪਾਤੀ, ਪਤ੍ਰਕਾ ਭੂਮਿਕਾ ਉਪਰ ਦ੍ਰਿੜਾਈਆ। ਕਾਗ਼ਜ਼ ਕ਼ਲਮ ਸ਼ਾਹੀ ਲਿਖ ਲਿਖ ਥੱਕੀ ਗਾਥੀ, ਸੋਹਲੇ ਢੋਲੇ ਰਾਗਾਂ ਨਾਦਾਂ ਵਿਚ ਕਰੇ ਸ਼ਨਵਾਈਆ। ਕਲਮਾ ਕਾਇਨਾਤ ਤੇਰਾ ਦੱਸੇ ਇਲਮ ਸਫ਼ਾਤੀ, ਅਲਿਫ਼ ਯੇ ਮੰਜ਼ਲ ਹੱਕ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਦਰ ਠਾਂਡੇ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦਈਏ ਤੇਰਾ ਸੱਦਾ, ਹੋਕਾ ਤੇਰਾ ਨਾਮ ਜਣਾਈਆ। ਦੀਨ ਦੁਨੀ ਤੇਰੇ ਨਾਮ ਨਾਲ ਕਰੇ ਦਗ਼ਾ, ਕੂੜ ਫ਼ਰੇਬਾਂ ਵਿਚ ਦੁਹਾਈਆ। ਮਾਇਆ ਮਮਤਾ ਮੋਹ ਵਿਕਾਰ ਲੈਂਦੇ ਮਜ਼ਾ, ਅੰਤਰ ਆਤਮ ਨਿਝਰ ਝਿਰਨਾ ਨਾ ਕੋਇ ਝਿਰਾਈਆ। ਚਾਰ ਕੁੰਟ ਦਹਿ ਦਿਸ਼ਾ ਅਸੀਂ ਕਰ ਕੇ ਵੇਖਿਆ ਗਦਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜੋ ਤੱਕਿਆ ਸੋ ਤੇਰੇ ਹੁਕਮ ਅੰਦਰ ਬੱਧਾ, ਬਚਿਆ ਰਹਿਣ ਕੋਇ ਨਾ ਪਾਈਆ। ਮਨ ਕਲਪਣਾ ਰੋਵੇ ਬੁੱਢਾ ਨੱਢਾ, ਨੌਜੁਆਨਾ ਨੌਬਤ ਹੱਕ ਨਾ ਕੋਇ ਸੁਣਾਈਆ। ਤੇਰਾ ਨੂਰ ਨਜ਼ਰ ਨਾ ਆਇਆ ਸਾਹਿਬ ਸੂਰੇ ਸਰਬੱਗਾ, ਨਿਰੰਤਰ ਅੰਤਰ ਜੋਤ ਨਾ ਕੋਇ ਰੁਸ਼ਨਾਈਆ। ਅਸੀਂ ਸਾਰੇ ਚਲਦੇ ਵਿਚ ਤੇਰੀ ਰਜ਼ਾ, ਰਾਜ਼ਕ ਰਹੀਮ ਤੇਰੀ ਬੇਪ੍ਰਵਾਹੀਆ। ਸਦੀ ਚੌਧਵੀਂ ਹੁਕਮੇ ਅੰਦਰ ਬੇਅਸੂਲੀ ਦੀ ਸਭ ਨੂੰ ਦੇ ਦੇ ਸਜ਼ਾ, ਅਸੂਲ ਨਾਲ ਅਸਲੀਅਤ ਦੇਣੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਨ, ਤੇਰਾ ਲੇਖਾ ਹਰ ਘਟ ਅੰਤਰ ਨਿਰੰਤਰ ਉਪਰ ਸ਼ਾਹ ਰਗਾ, ਰਹਿਬਰ ਹੋ ਕੇ ਰਸਤਾ ਆਪਣਾ ਦੇਣਾ ਜਣਾਈਆ।
੧੧ ਜੇਠ ਸ਼ਹਿਨਸ਼ਾਹੀ ਸੰਮਤ ੪ ਤਾਰਾ ਸਿੰਘ ਦੇ ਗ੍ਰਹਿ ਜਗਾਧਰੀ
ਸਾਧ ਸੰਗਤ ਗੁਰ ਵਿਚ ਨਹੀਂ ਕੋਈ ਭੇਤ, ਭੇਵ ਨਜ਼ਰ ਕੋਇ ਨਾ ਆਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸਾਚਾ ਦੱਸਦਾ ਹੇਤ, ਪ੍ਰੇਮ ਪਿਆਰ ਵਿਚ ਮਹਿਬੂਬ ਦਏ ਵਡਿਆਈਆ। ਦਰਸ ਦਿਖਾਏ ਨਿਜ ਨੇਤਰ ਨੇਤ, ਲੋਚਨ ਅੱਖ ਇਕ ਖੁਲ੍ਹਾਈਆ। ਰੁਤ ਬਸੰਤੀ ਮਹਿਕੇ ਸਦਾ ਚੇਤ, ਫੁਲ ਫੁਲਵਾੜੀ ਆਪ ਮਹਿਕਾਈਆ। ਨਾਮ ਸੰਦੇਸ਼ਾ ਕਾਇਆ ਮੰਦਰ ਅੰਦਰ ਦਏ ਭੇਜ, ਭਜਨ ਬੰਦਗੀ ਇਕ ਦ੍ਰਿੜਾਈਆ। ਭਾਗ ਲਗਾ
❋
❋
ਕੇ ਆਤਮ ਸੁਹੰਜਣੀ ਸੇਜ, ਸੋਭਾਵੰਤ ਆਪ ਸੁਹਾਈਆ। ਜੋਤੀ ਜਲਵਾ ਦੇ ਕੇ ਤੇਜ, ਜਲਵਾ ਨੂਰ ਕਰੇ ਰੁਸ਼ਨਾਈਆ। ਹਰ ਘਟ ਅੰਤਰ ਲਏ ਵੇਖ, ਵੇਖਣਹਾਰਾ ਬੇਪ੍ਰਵਾਹੀਆ। ਜਨਮ ਜਨਮ ਦੀ ਕਰਮ ਕਰਮ ਦੀ ਬਦਲ ਦੇਵੇ ਰੇਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਗੁਰਸੰਗਤ ਗੁਰ ਕੋਈ ਨਾ ਓਹਲਾ, ਪੜਦਾ ਰਹਿਣ ਕੋਇ ਨਾ ਪਾਈਆ। ਸਤਿਗੁਰ ਵੇਖਣਹਾਰਾ ਕਾਇਆ ਮਾਟੀ ਚੋਲਾ, ਚੋਲੀ ਆਪਣੇ ਨਾਮ ਰੰਗਾਈਆ। ਧੁਰ ਸੰਦੇਸ਼ਾ ਨਾਮ ਜਣਾਏ ਅਗੰਮੀ ਬੋਲਾ, ਅਨਰਾਗੀ ਰਾਗ ਦ੍ਰਿੜਾਈਆ। ਸਰਗੁਣ ਨਿਰਗੁਣ ਬਣ ਵਿਚੋਲਾ, ਵਿਚਲਾ ਭੇਵ ਦਏ ਖੁਲ੍ਹਾਈਆ। ਮਨੂਆ ਮਨ ਨਾ ਪਾਏ ਰੌਲਾ, ਸੁਰਤੀ ਸ਼ਬਦੀ ਜੋੜ ਜੁੜਾਈਆ। ਨਾਭੀ ਕਵਲ ਕਰ ਕੇ ਉਲਟਾ ਕੌਲਾ, ਨਿਝਰ ਝਿਰਨਾ ਇਕ ਝਿਰਾਈਆ। ਲੇਖਾ ਜਾਣੇ ਧਰਨੀ ਧਰਤ ਧੌਲਾ, ਧਰਮ ਦੁਆਰ ਇਕ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਘਰ ਮੇਲਾ ਸਹਿਜ ਸੁਭਾਈਆ। ਸਤਿਗੁਰ ਸੰਗਤ ਨਾ ਵਸੇ ਦੂਰ ਨੇੜੇ, ਪਾਂਧੀ ਪੰਧ ਨਾ ਕੋਇ ਪੁਆਈਆ। ਸਦ ਭਾਗ ਲੱਗੇ ਕਾਇਆ ਮਾਟੀ ਖੇੜੇ, ਕਾਇਆ ਮਾਟੀ ਬਜਰ ਕਪਾਟੀ ਦਏ ਖੁਲ੍ਹਾਈਆ। ਪੰਚ ਵਿਕਾਰਾ ਕਰੇ ਢੇਰੇ, ਹਉਮੇ ਗੜ੍ਹ ਆਪ ਤੁੜਾਈਆ। ਜਨਮ ਕਰਮ ਦਾ ਲਹਿਣਾ ਦੇਣਾ ਨਬੇੜੇ, ਲੱਖ ਚੁਰਾਸੀ ਫੰਦ ਕਟਾਈਆ। ਸਾਹਿਬ ਸਤਿਗੁਰ ਦੀਨ ਦਿਆਲ ਕਰੇ ਮਿਹਰੇ, ਮਹਿਬੂਬ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦੀ ਵਸਤ ਆਪ ਵਰਤਾਈਆ। ਸਤਿਗੁਰ ਸੰਗਤ ਨਾ ਕੋਇ ਵਿਛੋੜਾ, ਸਦ ਵਿਛੜੇ ਮੇਲ ਮਿਲਾਈਆ। ਭੇਵ ਖੁਲ੍ਹਾ ਕੇ ਤੋਰਾ ਮੋਰਾ, ਆਤਮ ਪਰਮਾਤਮ ਪੜਦਾ ਲਾਹੀਆ। ਸਚ ਸੰਦੇਸ਼ ਸੁਣਾ ਕੇ ਦੋਹਰਾ, ਦੂਈ ਦਵੈਤ ਬਾਹਰ ਕਢਾਈਆ। ਕਾਇਆ ਮਾਟੀ ਸਾਫ਼ ਕਰ ਕੇ ਚੋਲਾ, ਪਤਤ ਪੁਨੀਤ ਦਏ ਕਰਾਈਆ। ਧਰਮ ਦੁਆਰ ਬਣਾ ਕੇ ਗੋਲਾ, ਸੇਵਾ ਸਾਚੀ ਸਚ ਦ੍ਰਿੜਾਈਆ। ਧੁਰ ਦਾ ਮੇਲ ਮਿਲਾ ਕੇ ਮੌਲਾ, ਮਲਕੁਲ ਮੌਤ ਦਾ ਡੇਰਾ ਢਾਹੀਆ। ਦੂਜੇ ਦਰ ਬਣਨ ਨਾ ਦੇਵੇ ਗੋਲਾ, ਬਿਨ ਪੁਰਖ ਅਕਾਲ ਸੀਸ ਨਾ ਕੋਇ ਨਿਵਾਈਆ। ਸਤਿਗੁਰ ਸੰਗਤ ਸਦਾ ਸਦਾ ਸਦ ਇਕ ਦੁਆਰ ਖੋਲ੍ਹਾ, ਜਗਤ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਚ ਘਰ, ਜਿਸ ਗ੍ਰਹਿ ਹੋਵੇ ਰੁਸ਼ਨਾਈਆ। ਸਤਿਗੁਰ ਸੰਗਤ ਸਾਜਣ ਮੀਤ, ਮਿਤ੍ਰ ਪਿਆਰਾ ਹਰਿ ਹਰਿ ਨਜ਼ਰੀ ਆਈਆ। ਸਤਿ ਧਰਮ ਦੀ ਸਾਂਝੀ ਕਰ ਕੇ ਰੀਤ, ਰੀਤੀਵਾਨ ਦਏ ਵਡਿਆਈਆ। ਝਗੜਾ ਮੁਕਾ ਕੇ ਹਸਤ ਕੀਟ, ਊਚ ਨੀਚ ਰਾਓ ਰੰਕ ਇਕੋ ਦਰ ਬਹਾਈਆ। ਏਕਾ ਧਾਮ ਦੱਸ ਅਨਡੀਠ, ਸਚਖੰਡ ਦਵਾਰਾ ਦਏ ਜਣਾਈਆ। ਆਤਮ ਪਰਮਾਤਮ ਪਰਮਾਤਮ ਆਤਮ ਨਿਰਗੁਣ ਨਿਰਗੁਣ ਕਰ ਪ੍ਰੀਤ, ਪ੍ਰੀਤਮ ਹੋ ਕੇ ਤੋੜ ਨਿਭਾਈਆ। ਹਰਿਸੰਗਤ ਸਤਿਗੁਰ ਕਾਇਆ ਰੱਖੇ ਠਾਂਡੀ ਸੀਤ, ਅਗਨੀ ਤਤ ਨਾ ਕੋਇ ਜਲਾਈਆ। ਮਨ ਕਲਪਣਾ ਕਰ ਕੇ ਭੈ ਭੀਤ, ਭਾਂਡਾ ਭਰਮ ਦਏ ਭੰਨਾਈਆ। ਸਾਚੇ ਨਾਮ ਦੀ ਕਰ ਨਸੀਹਤ, ਅਸਲ ਵਸਲ ਇਕ ਵਖਾਈਆ। ਸਚ ਦਵਾਰਿਉਂ ਬਦਲਣ ਨਾ ਦੇਵੇ ਕਦੇ ਤਬੀਅਤ, ਤਬੀਬ ਹੋ ਕੇ ਵੇਖ ਵਖਾਈਆ। ਧਰਮ ਪਿਆਰ ਦੋਹਾਂ ਦੀ ਸਾਂਝੀ ਸਚ ਮਲਕੀਅਤ, ਕ਼ੀਮਤ ਅਵਰ ਨਾ ਕੋਇ ਰਖਾਈਆ। ਸਤਿਗੁਰ ਸੰਗਤ ਕਿਸੇ ਦੀ ਬਦਲਣ ਨਾ ਦੇਵੇ ਅੰਦਰੋਂ ਨੀਅਤ, ਵਿਕਾਰ ਹੰਕਾਰ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ
❋
❋
ਥਾਈਂਆ। ਸਤਿਗੁਰ ਸੰਗਤ ਆਦਿ ਜੁਗਾਦੀ ਸੰਗ, ਮੇਲਾ ਧੁਰਦਰਗਾਹੀਆ। ਨਾਮ ਪ੍ਰੀਤੀ ਚਾੜ੍ਹੇ ਰੰਗ, ਦੁਰਮਤ ਮੈਲ ਦਏ ਧੁਵਾਈਆ। ਅਨਹਦ ਨਾਦ ਵਜਾ ਮਰਦੰਗ, ਧੁਨ ਆਤਮਕ ਰਾਗ ਸੁਣਾਈਆ। ਪੰਚ ਵਿਕਾਰਾ ਦੇ ਕੇ ਡੰਨ, ਡੰਕਾ ਆਪਣਾ ਨਾਮ ਸ਼ਨਵਾਈਆ। ਭੁਲੇਖਾ ਭਰਮ ਮਿਟਾਵੇ ਜੰਨ, ਭਾਂਡਾ ਭੈ ਭੌ ਭੰਨਾਈਆ। ਧੁਰ ਦਾ ਰਾਗ ਸੁਣਾ ਕੇ ਕੰਨ, ਕਾਮ ਕਰੋਧ ਲੋਭ ਮੋਹ ਹੰਕਾਰ ਵਿਕਾਰ ਦਏ ਮਿਟਾਈਆ। ਨਿਰਗੁਣ ਨੂਰ ਜੋਤ ਚਾੜ੍ਹ ਕੇ ਚੰਨ, ਅੰਧ ਅੰਧੇਰਾ ਦਏ ਗੁਆਈਆ। ਸਤਿਗੁਰ ਸੰਗਤ ਮਾਤਲੋਕ ਬੇੜਾ ਬੰਨ੍ਹ, ਭਾਰ ਆਪਣੇ ਕੰਧ ਉਠਾਈਆ। ਰਾਏ ਧਰਮ ਦਾ ਲੱਗਣ ਨਾ ਦੇਵੇ ਡੰਨ, ਫਾਂਸੀ ਜਮ ਨਾ ਕੋਇ ਲਟਕਾਈਆ। ਚਿੰਤਾ ਸੋਗ ਮਿਟਾ ਕੇ ਗ਼ਮ, ਗ੍ਰਹਿ ਮੰਦਰ ਇਕ ਸੁਹਾਈਆ। ਜਿਥੇ ਨਿਰਗੁਣ ਨੂਰ ਬ੍ਰਹਮ, ਪਾਰਬ੍ਰਹਮ ਮਿਲਾਈਆ । ਸਤਿ ਸਚ ਦਾ ਹੋਵੇ ਧਰਮ, ਕੁਕਰਮ ਨਜ਼ਰ ਕੋਇ ਨਾ ਆਈਆ। ਸਚਖੰਡ ਦੁਆਰੇ ਦੇ ਕੇ ਆਪਣੀ ਸਰਨ, ਸਰਨਗਤ ਇਕ ਸਮਝਾਈਆ। ਸੰਗਤ ਸਤਿਗੁਰ ਜਗਤ ਰੀਤੀ ਕਦੇ ਨਾ ਦੇਵੇ ਮਰਨ, ਮਰ ਜੀਵਤ ਰੂਪ ਬਦਲਾਈਆ। ਸਾਚੀ ਮੰਜ਼ਲ ਚੜ੍ਹਨ, ਅੱਗੇ ਹੋ ਨਾ ਕੋਇ ਅਟਕਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਨ, ਆਤਮ ਪਰਮਾਤਮ ਵਜਦੀ ਰਹੇ ਵਧਾਈਆ। ਦਰਗਾਹ ਸਾਚੀ ਸਚਖੰਡ ਦੁਆਰੇ ਵੜਨ, ਜੋਤੀ ਜੋਤ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਗ੍ਰਹਿ ਵਸਾਈਆ। ਸਤਿਗੁਰ ਸੰਗਤ ਦੇਵੇ ਭੂਮਿਕਾ ਅਗੰਮ ਅਸਥਾਨ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਥੇ ਨਿਰਗੁਣ ਜੋਤ ਸਤਿ ਸਰੂਪ ਭਗਵਾਨ, ਪਾਰਬ੍ਰਹਮ ਬੇਪ੍ਰਵਾਹੀਆ। ਜਿਥੇ ਝੁਕਦੇ ਜ਼ਿਮੀਂ ਅਸਮਾਨ, ਚੌਦਾਂ ਲੋਕ ਚੌਦਾਂ ਤਬਕ ਸਿਰ ਸਕੇ ਨਾ ਕੋਇ ਉਠਾਈਆ। ਜਿਥੇ ਗੁਰ ਅਵਤਾਰ ਪੈਗ਼ੰਬਰ ਮੰਗਦੇ ਦਾਨ, ਖ਼ਾਲੀ ਝੋਲੀਆਂ ਰਹੇ ਭਰਾਈਆ। ਨਿਰਗੁਣ ਜੋਤ ਜੋਤੀ ਜੋਤ ਜਗੇ ਮਹਾਨ, ਮਹਿੰਮਾ ਕਥ ਨਾ ਕੋਇ ਸੁਣਾਈਆ। ਸਤਿਗੁਰ ਸੰਗਤ ਦਾ ਸਦਾ ਨਿਗਾਹਬਾਨ, ਬਿਨ ਅੱਖਾਂ ਵੇਖ ਵਖਾਈਆ। ਸੁਰਤੀ ਦਾ ਸ਼ਬਦੀ ਬਣ ਕੇ ਕਾਹਨ, ਧੁਰ ਦਾ ਰਾਮ ਲਏ ਮਿਲਾਈਆ। ਅੰਤ ਰਹਿਣ ਨਾ ਦੇਵੇ ਜਮ ਕੀ ਕਾਨ, ਚਾਰੇ ਖਾਣੀ ਪੰਧ ਮੁਕਾਈਆ। ਸਚ ਦੁਆਰਾ ਦੇ ਮਕਾਨ, ਮਕ਼ਬਰਿਆਂ ਵਿਚੋਂ ਬਾਹਰ ਕਢਾਈਆ। ਸੰਗਤ ਸਤਿਗੁਰ ਸਤਿਗੁਰ ਸੰਗਤ ਸ਼ਬਦੀ ਸੁਰਤ ਸੁਰਤ ਸ਼ਬਦੀ ਇਕ ਦੂਜੇ ਦੇ ਸਦਾ ਮਹਿਮਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਵਣ ਜਾਵਣ ਜਾਵਣ ਆਵਣ ਲੋਕਮਾਤ ਵੇਖ ਵਖਾਈਆ।
੧੨ ਜੇਠ ਸ਼ਹਿਨਸ਼ਾਹੀ ਸੰਮਤ ੪ ਸਰਮੈਲ ਸਿੰਘ ਜਗਜੀਤ ਸਿੰਘ ਦੇ ਗ੍ਰਹਿ ਮੇਰਠ ਕੈਂਂਟ
ਗੁਰ ਅਵਤਾਰ ਪੈਗ਼ੰਬਰ ਕਹਿਣ ਛੱਡਿਆ ਦੀਨ ਦੁਨੀ ਦਾ ਝੇੜਾ, ਝਗੜਾ ਕੂੜ ਕੁੜਿਆਰ ਰਹਿਣ ਨਾ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਸ਼ਬਦੀ ਹੱਥ ਰੱਖੇ ਕਿਹੜਾ, ਅਬਿਨਾਸ਼ੀ ਕਰਤੇ ਸ੍ਰੀ ਭਗਵਾਨ ਤੇਰੀ ਬੇਪ੍ਰਵਾਹੀਆ। ਸਦੀ ਚੌਧਵੀਂ ਸ਼ਾਹ ਸੁਲਤਾਨ ਨੌਜਵਾਨ ਮਰਦ ਮਰਦਾਨ ਵਕ਼ਤ ਆ ਗਿਆ ਨੇੜਾ, ਦੂਰ ਦੁਰਾਡੇ ਆਪਣਾ ਪੜਦਾ ਦੇਣਾ ਉਠਾਈਆ । ਜੁਗ ਚੌਕੜੀ ਗੁਰ ਅਵਤਾਰ ਪੈਗੰਬਰ ਤੇਰਾ ਭਾਣਾ ਮੋੜੇ ਕਿਹੜਾ, ਸੀਸ ਜਗਦੀਸ਼ ਸਕੇ ਨਾ ਕੋਇ ਉਠਾਈਆ। ਲੱਖ ਚੁਰਾਸੀ ਕਾਇਆ ਮਾਟੀ ਹਾਟੀ ਵੇਖ ਮਨੁੱਖੀ ਖੇੜਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਭੇਵ ਅਭੇਦਾ ਆਪ ਖੁਲ੍ਹਾਈਆ। ਸਤਿ ਧਰਮ ਵਿਚ ਰਿਹਾ ਨਾ ਕੋਇ ਗੁਰੂ ਚੇਰਾ, ਮੁਰੀਦ ਮੁਰਸ਼ਦ ਮਿਲਣ ਕੋਇ ਨਾ ਪਾਈਆ। ਕਲਜੁਗ
❋
❋
ਕੂੜ ਵਿਕਾਰ ਵਿਭਚਾਰ ਭਰਿਆ ਬੇੜਾ, ਨਈਆ ਨੌਕਾ ਮਮਤਾ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੇਰੇ ਅੱਗੇ ਅਰਜ਼ੋਈ, ਅਰਜ਼ ਬੰਦਨਾ ਇਕ ਜਣਾਈਆ । ਸਚ ਦੁਆਰ ਨਜ਼ਰ ਨਾ ਆਵੇ ਕੋਈ, ਕੋਟਾਂ ਵਿਚੋਂ ਗੁਰਮੁਖ ਰਹਿਣ ਕੋਇ ਨਾ ਪਾਈਆ। ਤੇਰਾ ਕਲਮਾ ਨਾਮ ਦਰੋਹੀ, ਤੋਬਾ ਤੋਬਾ ਸੀਸ ਝੁਕਾਈਆ। ਸਚ ਦੁਆਰੇ ਮਿਲੇ ਕਿਸੇ ਨਾ ਢੋਈ, ਚਰਨ ਕਵਲ ਨਾ ਕੋਇ ਸਰਨਾਈਆ। ਸੁਰਤੀ ਉਠੇ ਨਾ ਕੋਈ ਸੋਈ, ਸ਼ਬਦੀ ਨਾਦ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸੁਣ ਸਾਹਿਬ ਸੱਚੇ ਸੁਲਤਾਨ, ਦਰ ਠਾਂਡੇ ਸੀਸ ਨਿਵਾਈਆ। ਸਤਿ ਰਿਹਾ ਨਾ ਧਰਮ ਈਮਾਨ, ਅਮਾਨਤ ਨਾਮ ਨਾ ਕੋਇ ਟਿਕਾਈਆ। ਹੁਕਮੇ ਅੰਦਰ ਦਿਸੇ ਨਾ ਕੋਇ ਗ਼ੁਲਾਮ, ਗ਼ੁਰਬਤ ਘਰ ਘਰ ਡੇਰਾ ਲਾਈਆ। ਛਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਤੇਰਾ ਵਿਗੜ ਗਿਆ ਨਿਜ਼ਾਮ, ਨੌਬਤ ਨਾਮ ਹੱਕ ਨਾ ਕੋਇ ਸੁਣਾਈਆ। ਤਨ ਵਜੂਦ ਝਗੜਾ ਕਰੇ ਮਨ ਸ਼ੈਤਾਨ, ਸ਼ਰਅ ਸ਼ਰੀਅਤ ਵਿਚ ਦੁਹਾਈਆ। ਮੰਦਰ ਸੋਹੇ ਨਾ ਕੋਇ ਹੱਕ ਮਕਾਨ, ਮਿਹਰਵਾਨ ਮਹਿਬੂਬ ਤੇਰਾ ਦਰਸ ਕੋਇ ਨਾ ਪਾਈਆ। ਬੀਸ ਬੀਸੇ ਹਰਿ ਜਗਦੀਸ਼ੇ ਅਸੀਂ ਹੋਏ ਸਰਬ ਹੈਰਾਨ, ਹੈਰਾਨੀ ਅੰਤਰ ਨਿਰੰਤਰ ਨਜ਼ਰੀ ਆਈਆ। ਸਾਚੀ ਰਹੀ ਨਾ ਕੋਈ ਸੰਤਾਨ, ਸੁਤ ਅਪਰਾਧੀ ਦੇਣ ਦੁਹਾਈਆ। ਚਾਰੋਂ ਕੁੰਟ ਕੂੜ ਨਿਸ਼ਾਨ, ਗੜ੍ਹ ਹੰਕਾਰ ਰਿਹਾ ਲਹਿਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਚ ਬੇਨੰਤੀ ਸੁਣ ਭਗਵਾਨ, ਭਗਵਨ ਏਕਾ ਏਕ ਜਣਾਈਆ। ਜੋਧੇ ਸੂਰਬੀਰ ਬਲਵਾਨ, ਮਰਦ ਮਰਦਾਨੇ ਤੇਰੀ ਓਟ ਤਕਾਈਆ। ਵਸਤ ਅਮੋਲਕ ਦੇ ਦਾਨ, ਧੁਰ ਦੀ ਦਾਤ ਝੋਲੀ ਪਾਈਆ। ਸਤਿਜੁਗ ਸਾਚਾ ਆਪ ਉਠਾ ਨੌਜਵਾਨ, ਪੁਸ਼ਤ ਪਨਾਹ ਬੇਪ੍ਰਵਾਹ ਆਪਣਾ ਹੱਥ ਟਿਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਨਿਰਗੁਣ ਨਿਰਗੁਣ ਦੱਸ ਸਾਚਾ ਕਲਮਾ ਕਲਾਮ, ਕਾਇਨਾਤ ਇਕੋ ਘਰ ਕਰ ਪੜ੍ਹਾਈਆ। ਤੇਰੀ ਮੰਜ਼ਲ ਮਹਿਬੂਬ ਹੋਈ ਆਸਾਨ, ਬੇਪਹਿਚਾਨ ਪੜਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਵਜਦੀ ਰਹੇ ਵਧਾਈਆ। ਪੁਰਖ ਅਕਾਲ ਕਹੇ ਮੈਂ ਆਪਣਾ ਖੇਲ ਖਿਲਾਵਾਂਗਾ। ਗੁਰ ਅਵਤਾਰ ਪੈਗ਼ੰਬਰੋ ਨੇਤਰ ਲੋਚਨ ਨੈਣ ਪੜਦਾ ਸਰਬ ਆਪ ਉਠਾਵਾਂਗਾ। ਕੂੜੀ ਕਿਰਿਆ ਜਗਤ ਵਾਸਨਾ ਮੇਟ ਮੋਹ ਅਡੰਬਰ, ਡੰਕਾ ਧੁਰ ਦਾ ਇਕ ਵਜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਵਾਂਗਾ। ਕਲਜੁਗ ਕੂੜਾ ਕੂੜ ਮਿਟਾਏਗਾ। ਦੀਨ ਦਿਆਲ ਦਇਆ ਕਮਾਏਗਾ। ਸ਼ਾਹ ਪਾਤਸ਼ਾਹ ਵੇਸ ਵਟਾਏਗਾ। ਰਹਿਬਰ ਹੋ ਕੇ ਫੇਰਾ ਪਾਏਗਾ। ਨਿਰਗੁਣ ਨੂਰ ਜੋਤ ਡਗਮਗਾਏਗਾ। ਸ਼ਬਦ ਅਨਾਦੀ ਨਾਦ ਸੁਣਾਏਗਾ। ਕਲਜੁਗ ਕੂੜੀ ਕਿਰਿਆ ਝਗੜਾ ਮੇਟ ਮਿਟਾਏਗਾ। ਸਾਚਾ ਆਤਮ ਪਰਮਾਤਮ ਬੋਧ ਅਗਾਧ ਦ੍ਰਿੜਾਏਗਾ। ਮਨੂਆ ਮਨ ਰਹੇ ਨਾ ਅਨਾੜੀ, ਨਿਜ਼ਾਮ ਦੀਨ ਦੁਨੀ ਬਦਲਾਏਗਾ। ਲੇਖਾ ਵੇਖ ਕੇ ਮੁੱਲਾ ਕ਼ਾਜ਼ੀ, ਕਲਮਾ ਕਾਇਨਾਤ ਸਮਝਾਏਗਾ। ਨਾਮ ਨਿਧਾਨ ਸੁਣਾਏ ਪੰਡਤ ਪਾਂਧੀ, ਪੰਧ ਪਿਛਲਾ ਆਪ ਮੁਕਾਏਗਾ। ਸ੍ਰਿਸ਼ਟੀ ਦ੍ਰਿਸ਼ਟੀ ਜਾਏ ਸਾਧੀ, ਸਦਾ ਇਕੋ ਨਾਮ ਜਣਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਆਪ ਪ੍ਰਗਟਾਏਗਾ। ਸਤਿਜੁਗ ਸਾਚਾ ਆਪ ਪ੍ਰਗਟਾਵਾਂਗਾ। ਦੀਨ ਦੁਨੀ ਵੇਖ ਵਖਾਵਾਂਗਾ। ਰਿਖੀ ਮੁਨੀ ਝਗੜਾ
❋
❋
ਆਪ ਚੁਕਾਵਾਂਗਾ। ਬਣ ਕੇ ਗਹਿਰ ਗੰਭੀਰ ਗੁਣੀ, ਗੁਣਵੰਤਾ ਸੋਭਾ ਪਾਵਾਂਗਾ। ਭਾਗ ਲਗਾ ਕੇ ਕਾਇਆ ਕੁੱਲੀ, ਸੰਤ ਸੁਹੇਲੇ ਆਪ ਜਗਾਵਾਂਗਾ। ਦੇ ਕੇ ਨਾਮ ਵਸਤ ਅਨਮੁੱਲੀ, ਅਤੋਟ ਅਤੁੱਟ ਝੋਲੀ ਭਰਾਵਾਂਗਾ। ਖੇਲ ਦੱਸ ਕੇ ਸੁਲਹਕੁਲੀ, ਕੁਲ ਮਾਲਕ ਹੋ ਕੇ ਇਕੋ ਘਰ ਜਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਠਾਂਡਾ ਇਕ ਪ੍ਰਗਟਾਵਾਂਗਾ। ਦਰ ਠਾਂਡਾ ਇਕ ਪ੍ਰਗਟਾਏਗਾ। ਦੀਨ ਦਿਆਲ ਦਇਆ ਕਮਾਏਗਾ। ਭਗਤ ਸੁਹੇਲੇ ਮੇਲ ਮਿਲਾਏਗਾ। ਗੁਰ ਚੇਲੇ ਖੋਜ ਖੁਜਾਏਗਾ। ਕਲਜੁਗ ਕਿਰਿਆ ਕੂੜ ਗੁਆਏਗਾ। ਸਤਿ ਧਰਮ ਨਿਸ਼ਾਨ ਝੁਲਾਏਗਾ। ਸਚ ਦਵਾਰਾ ਏਕੰਕਾਰ ਇਕ ਪ੍ਰਗਟਾਏਗਾ। ਸਦਮਾ ਪਿਛਲਾ ਰਹਿਣ ਕੋਇ ਨਾ ਪਾਏਗਾ। ਕ਼ਦਮਾਂ ਉਤੇ ਦੀਨ ਦੁਨੀ ਸੀਸ ਨਿਵਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਖੇਲ ਦੱਸ ਉਚ ਅਗੰਮ ਅਥਾਹ, ਊਚੋ ਊਚ ਪਦਵੀ ਇਕ ਦ੍ਰਿੜਾਏਗਾ। ਊਚੋ ਊਚ ਪਦਵੀ ਇਕ ਦ੍ਰਿੜਾਵਾਂਗਾ। ਗੁਰ ਅਵਤਾਰ ਪੈਗ਼ੰਬਰ ਸਚ ਦੁਆਰੇ ਨਾਲ ਰਖਾਵਾਂਗਾ। ਚਾਰ ਕੁੰਟ ਦਹਿ ਦਿਸ਼ਾ ਕਰ ਕੇ ਮਿਹਰ ਨਜ਼ਰ, ਨਜ਼ਰੀਆ ਸਭ ਦਾ ਆਪ ਬਦਲਾਵਾਂਗਾ। ਕਲਜੁਗ ਕੂੜੀ ਕਿਰਿਆ ਮੇਟ ਕੇ ਗ਼ਦਰ, ਗਹਿਰ ਗੰਭੀਰ ਹੋ ਕੇ ਆਪਣਾ ਰੰਗ ਰੰਗਾਵਾਂਗਾ। ਸਤਿਜੁਗ ਤੇਰੀ ਆਸਾ ਮਨਸਾ ਪੂਰੀ ਕਰ ਕੇ ਸੱਧਰ, ਸਦਕੇ ਵਾਰੀ ਘੋਲ ਘੁਮਾਵਾਂਗਾ। ਸਚਖੰਡ ਤੇਰਾ ਕਰ ਕੇ ਕਦਰ, ਕਲਜੁਗ ਕ਼ਤਲਗਾਹ ਵਿਚੋਂ ਹਰਿਜਨ ਸਾਚੇ ਪਾਰ ਲੰਘਾਵਾਂਗਾ। ਜੁਗ ਚੌਕੜੀ ਕਰਨਹਾਰਾ ਅਦਲ, ਇਨਸਾਫ਼ ਇਕੋ ਇਕ ਪ੍ਰਗਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਇਕੋ ਰਾਗ ਢੋਲਾ ਗੀਤ ਕਲਮਾ ਕਾਇਨਾਤ ਜਣਾਵਾਂਗਾ। ਗੁਰ ਅਵਤਾਰ ਪੈਗ਼ੰਬਰੋ ਸੁਣੋ ਅਗੰਮੀ ਬਾਤ, ਹਰਿ ਕਰਤਾ ਆਪ ਦ੍ਰਿੜਾਈਆ। ਅੰਤ ਅਖ਼ੀਰੀ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਈਆ। ਸਭ ਨੂੰ ਗੌਣੀ ਪਏ ਇਕੋ ਗਾਥ, ਤੂੰ ਮੇਰਾ ਮੈਂ ਤੇਰਾ ਦੂਜਾ ਢੋਲਾ ਅਵਰ ਨਾ ਕੋਇ ਸੁਣਾਈਆ। ਝਗੜਾ ਰਹਿਣ ਨਾ ਦੇਣਾ ਜ਼ਾਤ ਪਾਤ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਸਭ ਦਾ ਨਿਰਗੁਣ ਜੋਤ ਜੁੜਨਾ ਨਾਤ, ਤੱਤਾਂ ਵਾਲਾ ਅੰਕ ਨਜ਼ਰ ਕੋਇ ਨਾ ਆਈਆ। ਮਨਮੁਖਤਾ ਕੁਲੱਖਣੀ ਰਹਿਣ ਨਹੀਂ ਦੇਣੀ ਨਾਰ ਕਮਜ਼ਾਤ, ਬੁੱਧ ਬਬੇਕ ਦੇਣੀ ਬਣਾਈਆ। ਜਨ ਭਗਤਾਂ ਦ੍ਰਿਸ਼ਟੀ ਦੇਣੀ ਸਾਖਿਆਤ, ਸਵੱਛ ਸਰੂਪੀ ਆਪਣਾ ਨੂਰ ਕਰ ਰੁਸ਼ਨਾਈਆ। ਸਚਖੰਡ ਦੁਆਰ ਏਕੰਕਾਰ ਪਰਵਰਦਿਗਰ ਸਾਂਝਾ ਯਾਰ ਮੰਜ਼ਲ ਦੱਸੇ ਅਗੰਮੀ ਘਾਟ, ਕਿਨਾਰਾ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਨਰ ਨਿਰੰਕਾਰਾ ਆਪ ਦ੍ਰਿੜਾਈਆ। ਗੁਰ ਅਵਤਾਰ ਪੇੈਗ਼ੰਬਰੋ ਜਾਣਾ ਜਾਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਮੇਟ ਕੇ ਦੁਰਮਤ ਦਾਗ਼, ਪਤਤ ਪੁਨੀਤ ਦਏ ਕਰਾਈਆ। ਨਿਰਗੁਣ ਨੂਰ ਜੋਤ ਜਗਾਏ ਚਿਰਾਗ਼, ਦੀਵਾ ਬਾਤੀ ਲੋੜ ਰਹੇ ਨਾ ਰਾਈਆ। ਮਾਇਆ ਮਮਤਾ ਮੋਹ ਮਿਟਾਏ ਆਗ, ਅੰਮ੍ਰਿਤ ਮੇਘ ਇਕ ਬਰਸਾਈਆ । ਜੋ ਹਿਰਦੇ ਅੰਦਰ ਪਰਮ ਪੁਰਖ ਪਰਮਾਤਮ ਰਹੇ ਅਰਾਧ, ਅਦਨਾ ਆਅਲਾ ਜੋੜ ਜੁੜਾਈਆ। ਸਚ ਦੁਆਰ ਬਣਾਏ ਸਾਧ, ਸੁਰ ਧੁਰ ਦੀ ਇਕ ਸੁਣਾਈਆ। ਸ਼ਬਦ ਸੁਣਾਏ ਬੋਧ ਅਗਾਧ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਭਾਗ ਲਗਾ ਕੇ ਕਾਇਆ ਮਾਟੀ ਹਾਡ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਭੇਵ ਖੁਲ੍ਹਾਵੇ ਸਚ ਕਰਤਾ ਵਾਹਦ, ਵਾਹਵਾ ਵਜਦੀ ਰਹੇ ਵਧਾਈਆ।
❋
❋
ਧੁਰ ਦਾ ਹੁਕਮ ਕਰੇ ਰਾਇਜ, ਨਾ ਕੋਈ ਮੇਟੇ ਮੇਟ ਮਿਟਾਈਆ। ਸਾਚੇ ਨਾਮ ਦਾ ਸ਼ੌਕ ਰਹੇ ਨਾ ਕੋਈ ਸ਼ਾਇਦ, ਸ਼ਨਾਖ਼ਤ ਆਪਣੀ ਦਏ ਕਰਾਈਆ। ਵਸਤ ਅਮੋਲਕ ਕਰ ਇਨਾਇਤ, ਧੁਰ ਦੀ ਦਾਤ ਝੋਲੀ ਪਾਈਆ। ਸਚ ਦੁਆਰੇ ਕਰ ਰਹਾਇਸ਼, ਪਰਦਾ ਉਹਲਾ ਆਪ ਉਠਾਈਆ। ਦੀਨ ਦੁਨੀ ਕਰ ਪੈਮਾਇਸ਼, ਲੇਖਾ ਜਾਣੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਠਾਂਡੇ ਦਏ ਵਡਿਆਈਆ। ਗੁਰ ਅਵਤਾਰ ਪੈਗ਼ੰਬਰੋ ਵੇਖਣਾ ਖੋਲ੍ਹ ਕੇ ਅੱਖ, ਹਰਿ ਕਰਤਾ ਆਪ ਜਣਾਈਆ। ਕਰਾਂ ਖੇਲ ਸ਼ਬਦ ਧਾਰ ਪ੍ਰਤੱਖ, ਪਾਰਬ੍ਰਹਮ ਬ੍ਰਹਮ ਲਵਾਂ ਮਿਲਾਈਆ। ਜਗਤ ਵਾਸਨਾ ਮੇਟ ਕੇ ਹੱਦ, ਹਦੂਦ ਇਕੋ ਦਿਆਂ ਸਮਝਾਈਆ। ਨਾਮ ਨਗਾਰਾ ਵਜਾਏ ਨਦ, ਜਗਤ ਨਾਦਾਨ ਦਿਆਂ ਜਗਾਈਆ। ਸੰਤ ਸੁਹੇਲੇ ਸੱਜਣ ਸੱਦ, ਸਤਿ ਦੁਆਰਾ ਦਿਆਂ ਵਖਾਈਆ। ਨਾਮ ਪਿਆਲਾ ਦੇ ਕੇ ਮਦ, ਸਚ ਖੁਮਾਰੀ ਦਿਆਂ ਚੜ੍ਹਾਈਆ। ਭਾਗ ਲਗਾ ਕੇ ਮਾਟੀ ਹੱਡ, ਕਾਇਆ ਕਾਅਬਾ ਵੱਜੇ ਵਧਾਈਆ। ਕਿਸੇ ਨੂੰ ਰਹਿਣ ਨਾ ਦੇਵਾਂ ਅਲਗ, ਵਖਰਾ ਗ੍ਰਹਿ ਨਾ ਕੋਇ ਵਸਾਈਆ। ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਇਕੋ ਨਾਮ ਲਏ ਜਪ, ਜਪ ਤਪ ਸੰਜਮ ਸੁਚ ਸਚ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ, ਮਹਿਮਾ ਬੋਧ ਅਗਾਧ ਅਕਥ, ਕਰਨੀ ਰੱਖੇ ਆਪਣੇ ਹੱਥ, ਕਰਤਾ ਕ਼ੁਦਰਤ ਆਪਣੇ ਹੁਕਮ ਵਿਚ ਰਖਾਈਆ।