੧੩ ਜੇਠ ਸ਼ਹਿਨਸ਼ਾਹੀ ਸੰਮਤ ੪ ਬਿਸ਼ਨ ਸਿੰਘ ਦੇ ਗ੍ਰਹਿ ਗੁੜਗਾਉਂ
ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਲਹਿਣਾ ਦੇਣਾ ਤੇਰੇ ਹੱਥ ਬਾਕੀ, ਚੌਥੇ ਜੁਗ ਦਰ ਠਾਂਡੇ ਸੀਸ ਨਿਵਾਈਆ। ਲਹਿਣਾ ਦੇਣਾ ਵੇਖ ਤਨ ਵਜੂਦ ਮਾਟੀ ਖ਼ਾਕੀ, ਤ੍ਰੈ ਪੰਜ ਪੜਦਾ ਉਹਲਾ ਆਪ ਉਠਾਈਆ। ਮਨ ਵਿਕਾਰੀ ਹੰਕਾਰੀ ਹੋਇਆ ਸਭ ਤੋਂ ਆਕੀ, ਅਕਲ ਬੁੱਧੀ ਦੀ ਰਹਿਣ ਦੇਵੇ ਨਾ ਕੋਇ ਚਤੁਰਾਈਆ। ਅੰਮ੍ਰਿਤ ਜਾਮ ਦੇ ਕੇ ਬਦਲੇ ਨਾ ਕੋਇ ਹਯਾਤੀ, ਜੀਵਣ ਵਿਚ ਜੀਵਣ ਰੰਗ ਨਾ ਕੋਇ ਰੰਗਾਈਆ। ਅੰਤਰ ਨਿਰੰਤਰ ਮੰਜ਼ਲ ਚੜ੍ਹੇ ਨਾ ਕੋਇ ਘਾਟੀ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਮਿਹਰਵਾਨ ਮਹਿਬੂਬ ਆਪਣਾ ਪੜਦਾ ਖੋਲ੍ਹ ਤਾਕੀ, ਨਿਜ ਨੇਤਰ ਲੋਚਣ ਨੈਣ ਕਰ ਰੁਸ਼ਨਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸੁਆਂਤੀ ਪਿਆ ਬਣ ਕੇ ਸਾਕੀ, ਸਾਖਿਆਤ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਘਰ ਸਾਚੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਹਿਬ ਸਤਿਗੁਰ ਪੁਰਖ ਅਕਾਲ ਅਗੰਮ, ਅਲਖ ਅਗੋਚਰ ਅਥਾਹ ਤੇਰੀ ਵਡਿਆਈਆ। ਭਾਗ ਲਗਾ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਇਸ਼ਟੀ ਸ੍ਰਿਸ਼ਟੀ ਅੰਦਰੋਂ ਦੇ ਬਦਲਾਈਆ। ਕਲਜੁਗ ਕੂੜੀ ਕਿਰਿਆ ਹਰਖ ਸੋਗ ਮੇਟ ਗ਼ਮ, ਚਿੰਤਾ ਚਿਖਾ ਨਾ ਕੋਇ ਜਲਾਈਆ। ਸ਼ਬਦ ਅਨਾਦ ਸੁਣਾ ਨਾਮ ਨਿਧਾਨਾ ਏਕਾ ਕੰਨ, ਸਰਵਣ ਅੰਤਰ ਵੱਜੇ ਵਧਾਈਆ। ਪਵਣ ਸਵਾਸੀ ਸਾਹ ਸਾਹ ਲੇਖੇ ਲਾ ਦਮ, ਦਾਮਨਗੀਰ ਹੋ ਕੇ ਆਪਣਾ ਮੇਲ ਮਿਲਾਈਆ। ਨਿਰਗੁਣ ਨੂਰ ਜੋਤ ਪ੍ਰਕਾਸ਼ ਆਪਣਾ ਕਰ ਚੰਨ, ਅੰਧ ਅੰਧੇਰਾ ਸੰਝ ਸਵੇਰਾ ਇਕੋ ਦੇ ਵਖਾਈਆ। ਸਦੀ ਚੌਧਵੀਂ ਅੰਤ ਅਖ਼ੀਰ
❋
❋
ਬੇਨਜ਼ੀਰ ਬੇੜਾ ਦੇ ਬੰਨ੍ਹ, ਬੰਦਗੀ ਵਿਚ ਸੱਯਦਾ ਕਰ ਕੇ ਸਾਹਿਬ ਸੁਲਤਾਨ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਰਬਾਰੇ ਅਲਖ ਜਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਚਾਰ ਕੁੰਟ ਵੇਖ ਕਲ ਕਾਤੀ, ਕਲਮਾ ਹੱਕ ਨਾ ਕੋਇ ਜਣਾਈਆ। ਪ੍ਰਕਾਸ਼ ਮਿਲੇ ਨਾ ਕਿਸੇ ਧੁਰ ਦੀ ਬਾਤੀ, ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਨਜ਼ਰ ਆਏ ਨਾ ਕਮਲਾਪਾਤੀ, ਪਤਿਪਰਮੇਸ਼ਵਰ ਮਿਲਣ ਕੋਇ ਨਾ ਪਾਈਆ। ਝਗੜਾ ਪਿਆ ਜ਼ਾਤ ਪਾਤੀ, ਸਾਚੇ ਪਤਣ ਬਹਿ ਕੇ ਚਰਨ ਧੂੜ ਇਸ਼ਨਾਨ ਇਨਸਾਨ ਕਰ ਕੋਇ ਨਾ ਪਾਈਆ। ਦੁਰਮਤ ਮੈਲ ਨਾ ਉਤਰੇ ਨ੍ਹਾਤੀ, ਅੰਤਰ ਬ੍ਰਹਮ ਪੜਦਾ ਨਾ ਕੋਇ ਉਠਾਈਆ। ਸਾਹਿਬ ਸਤਿਗੁਰ ਪੁਰਖ ਅਕਾਲ ਦੀਨ ਦਿਆਲ ਕੂੜੀ ਕਿਰਿਆ ਮੇਟ ਬਦਮਾਸ਼ੀ, ਮੁਸ਼ਕਲ ਸਭ ਦੀ ਹੱਲ ਕਰਾਈਆ। ਏਕਾ ਨਾਮ ਸ਼ਬਦ ਧੁਨ ਦੇ ਅਨਾਦੀ, ਅਨਹਦ ਆਪਣਾ ਰਾਗ ਸੁਣਾਈਆ। ਆਤਮ ਪਰਮਾਤਮ ਹੋਏ ਵਿਸਮਾਦੀ, ਬਿਸਮਿਲ ਆਪਣਾ ਆਪ ਕਰਾਈਆ। ਬਿਨ ਤੇਰੀ ਕਿਰਪਾ ਸੋਈ ਸੁਰਤ ਕਿਸੇ ਨਾ ਜਾਗੀ, ਆਲਸ ਨਿੰਦਰਾ ਨਾ ਕੋਇ ਮਿਟਾਈਆ। ਕਿਰਪਾ ਕਰ ਪੁਰਖ ਵਡ ਭਾਗੀ, ਭਗਵਨ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਤਿਗੁਰ ਤੇਰੀ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਅੰਤ ਅਖ਼ੀਰੀ ਵੇਖ ਸੱਯਦਾ, ਸੀਸ ਜਗਦੀਸ਼ ਇਕ ਝੁਕਾਈਆ। ਭੇਵ ਪਾ ਘਰ ਘਰ ਦਾ, ਸਾਢੇ ਤਿੰਨ ਹੱਥ ਬੰਕ ਦੁਆਰਾ ਵੇਖ ਵਖਾਈਆ। ਜੋ ਸੰਤ ਸੁਹੇਲਾ ਹੋਵੇ ਤੇਰਾ ਬਰਦਾ, ਬੰਦਗੀ ਵਿਚ ਤੇਰਾ ਧਿਆਨ ਲਗਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਹੋਵੇ ਪੜਦਾ, ਪਾਰਬ੍ਰਹਮ ਪਤਿਪਰਮੇਸ਼ਵਰ ਪੜਦਾ ਦੇਣਾ ਉਠਾਈਆ । ਨੌਜਵਾਨ ਮਰਦ ਮਰਦਾਨ ਮੰਜ਼ਲ ਹਕ਼ੀਕ਼ੀ ਹੋਵੇ ਚੜ੍ਹਦਾ, ਜਗਤ ਦੁਆਰਾ ਕੂੜ ਕੁੜਿਆਰਾ ਪਾਰ ਕਰਾਈਆ। ਨਿਤ ਨਵਿਤ ਨਰ ਨਰਾਇਣ ਨਿਜ ਲੋਚਣ ਤੇਰਾ ਹੋਵੇ ਦਰਸ਼ਨ ਕਰਦਾ, ਆਤਮ ਬ੍ਰਹਮ ਵਜਦੀ ਰਹੇ ਵਧਾਈਆ। ਸੋ ਗੁਰਮੁਖ ਸੱਜਣ ਮੀਤ ਮੁਰਾਰ ਨਾ ਜਨਮੇ ਨਾ ਕਦੇ ਮਰਦਾ, ਅੰਤਮ ਜੋਤੀ ਜੋਤ ਸਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੀਨ ਦਿਆਲ ਪੁਰਖ ਅਕਾਲ ਏਕੰਕਾਰ ਵੇਖ ਲੇਖਾ ਕਲਜੁਗ ਕਲ ਦਾ, ਜੋ ਕਲਮਾ ਸਭ ਨੂੰ ਰਿਹਾ ਭੁਲਾਈਆ। ਸਾਧਾਂ ਸੰਤਾਂ ਵੇਖ ਛਲਦਾ, ਅਛਲ ਛਲਧਾਰੀ ਤੇਰਾ ਹੁਕਮ ਸੁਣਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਸਤਿ ਸੰਦੇਸ਼ਾ ਰਿਹਾ ਘੱਲਦਾ, ਨਾਮ ਨਿਧਾਨਾ ਇਕ ਵਰਤਾਈਆ। ਮੈਂ ਵੇਖਾਂ ਤੇਰਾ ਧਾਮ ਜਿਥੇ ਲੇਖਾ ਨਿਹਚਲ ਧਾਮ ਅਟਲ ਦਾ, ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਚਰਨ ਦਵਾਰਾ ਤੇਰਾ ਮੱਲਦਾ, ਮਾਲਕ ਖ਼ਾਲਕ ਹੋ ਕੇ ਆਪਣੀ ਗੋਦ ਉਠਾਈਆ।
੧੪ ਜੇਠ ਸ਼ਹਿਨਸ਼ਾਹੀ ਸੰਮਤ ੪ ਕੈਪਟਨ ਮਹਿੰਦਰ ਸਿੰਘ ਦੇ ਗ੍ਰਹਿ ਦਿੱਲੀ ਕੈਂਟ
ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਨਾਮ ਦੇ ਦੇ ਇਕ, ਏਕੰਕਾਰ ਪਰਵਰਦਿਗਾਰ ਦਰ ਠਾਂਡੇ ਮੰਗ ਮੰਗਾਈਆ। ਚਾਰ ਜੁਗ ਭਵਿਖਤਾਂ ਵਿਚ ਲੇਖਾ ਆਏ ਲਿਖ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਪੁਰਖ ਅਕਾਲੇ ਦੀਨ ਦਿਆਲੇ ਚਾਰ ਵਰਨ ਬਣਾ ਅਗੰਮੀ ਸਿੱਖ, ਸਿਖਿਆ ਧੁਰ ਦੀ ਇਕ ਦ੍ਰਿੜਾਈਆ। ਕਲਜੁਗ ਅੰਤ ਸ੍ਰੀ ਭਗਵੰਤ, ਲਹਿਣਾ ਦੇਣਾ ਲੈ ਨਜਿੱਠ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਤੇਰੀ ਓਟ ਤਕਾਈਆ।
❋
❋
ਮਨ ਕਲਪਨਾ ਕੂੜੀ ਕਿਰਿਆ ਸਭ ਦੀ ਜਿੱਤ, ਸ਼ਾਹ ਸੁਲਤਾਨਾ ਨੌਜਵਾਨਾ ਸਦ ਆਪਣਾ ਹੁਕਮ ਵਰਤਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਸਾਚਾ ਹਿਤ, ਹਿਤਕਾਰੀ ਨਿਰੰਕਾਰੀ ਹੋ ਕੇ ਵੇਖ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਏਕਾ ਨੂਰ ਆਵੇ ਦਿਸ, ਜੋਤੀ ਜੋਤ ਡਗਮਗਾਈਆ। ਕੂੜੀ ਕਿਰਿਆ ਬਦਲ ਦੇ ਪਿਠ, ਕਰਵਟ ਵਿਚ ਲੈ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੇ ਨਾਮ ਦੀ ਇਕੋ ਹੋਵੇ ਟੇਕ, ਟਿੱਕੇ ਮਸਤਕ ਧੂੜੀ ਦੇ ਲਗਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਨਿਰੰਤਰ ਕਰ ਬਿਬੇਕ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਸਚਖੰਡ ਦੁਆਰ ਇਕੋ ਘਰ ਵਖਾ ਆਪਣਾ ਦੇਸ, ਦਹਿ ਦਿਸ਼ਾ ਝਗੜਾ ਦੇ ਮੁਕਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਨਜ਼ਰੀ ਆ ਇਕ ਨਰੇਸ਼, ਨਰ ਨਰਾਇਣ ਤੇਰੇ ਹੱਥ ਵੱਡੀ ਵਡਿਆਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਤੇਰੇ ਦਰ ਤੇ ਹੋਏ ਪੇਸ਼, ਪੇਸ਼ੀਨਗੋਈ ਪਿਛਲੀ ਰਹੇ ਵਖਾਈਆ। ਸਾਡੇ ਬਦਲ ਦੇ ਲੇਖ, ਲੇਖਾ ਆਪਣਾ ਹੁਕਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਘਰ ਸਾਚੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਚਾ ਦੱਸ ਦੇ ਇਕੋ ਨਾਮ, ਅਕਲ ਕਲ ਤੇਰੀ ਸਰਨਾਈਆ। ਸਚ ਪ੍ਰੀਤੀ ਦੇ ਜਾਮ, ਅਮਿਉਂ ਰਸ ਇਕ ਚਖਾਈਆ। ਸ਼ਰਅ ਜ਼ੰਜੀਰ ਕੱਟ ਗ਼ੁਲਾਮ, ਗ਼ੁਰਬਤ ਅੰਦਰੋਂ ਦੇ ਕਢਾਈਆ। ਕਿਰਪਾ ਕਰ ਵਡ ਅਮਾਮ, ਮੈਹਦੀ ਤੇਰੀ ਸਰਨਾਈਆ। ਭਾਗ ਲਗਾ ਕਾਇਆ ਮਾਟੀ ਚਾਮ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਘਰ ਸੁਆਮੀ ਮਿਲ ਰਾਮ, ਰਮਤਾ ਰਮਤਾ ਫੇਰਾ ਪਾਈਆ। ਨਜ਼ਰੀ ਆ ਇਕੋ ਕਾਹਨ, ਘਨਈਆ ਨਈਆ ਇਕ ਚਲਾਈਆ। ਵਾਹਦ ਸੁਣਾ ਕਲਮਾ ਧੁਰ ਪੈਗ਼ਾਮ, ਹਦੀਸਾਂ ਵਿਚ ਜਣਾਈਆ। ਮੰਤਰ ਸੋਹੇ ਤੇਰਾ ਸੱਚਾ ਸਤਿਨਾਮ, ਵਾਹਵਾ ਗੁਰੂ ਵਜਦੀ ਰਹੇ ਵਧਾਈਆ। ਸਾਡਾ ਅੰਤ ਅਖ਼ੀਰ ਸੱਯਦਾ ਕ਼ਬੂਲ ਕਰ ਸਲਾਮ, ਨਮਸਤੇ ਨਮੋ ਕਰ ਬੰਦਨਾ ਡੰਡਾਵਤ ਇਕ ਦ੍ਰਿੜਾਈਆ। ਤੂੰ ਦਾਤਾ ਦਾਨੀ ਮਿਹਰਵਾਨ, ਮਹਿਬੂਬ ਮੁਹੱਬਤ ਵਿਚ ਸਮਾਈਆ। ਸਾਚਾ ਮਾਰਗ ਦੱਸ ਆਸਾਨ, ਅਸਲ ਆਪਣਾ ਭੇਵ ਖੁਲ੍ਹਾਈਆ। ਕਲਜੁਗ ਕੂੜੀ ਕਿਰਿਆ ਰਹੇ ਨਾ ਕੋਇ ਵਿਧਾਨ, ਸਤਿ ਸਚ ਪੜਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਓਟ ਇਕ ਤਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਚੀ ਸਿਖਿਆ ਦੇ ਸਾਖਿਆਤ, ਸਾਹਿਬ ਸਵਾਮੀ ਤੇਰੀ ਇਕ ਸਰਨਾਈਆ। ਕਲਜੁਗ ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਨਿਰਗੁਣ ਨੂਰੀ ਚੰਦ ਕਰ ਰੁਸ਼ਨਾਈਆ। ਚਾਰ ਵਰਨ ਬਣਾ ਇਕ ਜਮਾਤ, ਜੁਮਲਾ ਅੱਖਰ ਆਪਣਾ ਇਕ ਦ੍ਰਿੜਾਈਆ। ਝਗੜਾ ਰਹੇ ਨਾ ਕਾਗ਼ਜ਼ਾਤ, ਸਿਮਰਨ ਇਕੋ ਦੇਣਾ ਸਮਝਾਈਆ। ਅੰਤਰ ਪੜਦਾ ਖੋਲ੍ਹ ਰਾਜ਼, ਚਸ਼ਮ ਨੂਰ ਕਰ ਰੁਸ਼ਨਾਈਆ। ਪੰਧ ਮੁਕਾ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਲੇਖਾ ਦੇ ਮੁਕਾਈਆ। ਨਿਰਗੁਣ ਹੋ ਕੇ ਸਰਗੁਣ ਬਣ ਸਾਥ, ਸਗਲਾ ਸੰਗ ਨਿਭਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਸਾਚੀ ਗਾਥ, ਪਾਰਬ੍ਰਹਮ ਬ੍ਰਹਮ ਮੇਲਾ ਲੈਣਾ ਮਿਲਾਈਆ। ਕੂੜ ਕਿਰਿਆ ਵਿਚੋਂ ਅਗਨੀ ਤੱਤ ਬੁਝਾ ਆਗ, ਤ੍ਰੈਗੁਣ ਲੇਖਾ ਦੇ ਮੁਕਾਈਆ। ਘਰ ਮੇਲਾ ਮੇਲ ਕੰਤ ਸੁਹਾਗ, ਸਾਹਿਬ ਸਤਿਗੁਰ ਤੇਰੀ ਓਟ ਤਕਾਈਆ। ਬਿਨ ਤੇਰੀ ਕਿਰਪਾ ਸੋਈ ਸੁਰਤ ਨਾ ਸਕੇ ਜਾਗ, ਜੀਵਣ ਜੁਗਤ ਨਾ ਕੋਇ ਜਣਾਈਆ। ਕਾਇਆ ਮਾਟੀ ਲੱਗੇ ਕੋਇ ਨਾ ਭਾਗ, ਭਗਵਨ ਦਰਸ ਕੋਇ ਨਾ ਪਾਈਆ।
❋
❋
ਘਰ ਸਵਾਮੀ ਮਿਲੇ ਨਾ ਕੰਤ ਸੁਹਾਗ, ਠਾਕਰ ਹੋ ਕੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵੈਰਾਗ, ਵੈਰੀ ਅੰਦਰੋਂ ਦੇਣੇ ਕਢਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲੇ ਰਹੇ ਦੱਸ, ਦਸਤਗੀਰ ਤੇਰੀ ਇਕ ਸਰਨਾਈਆ। ਕਲਜੁਗ ਅੰਤ ਸਾਡਾ ਰਿਹਾ ਕੋਇ ਨਾ ਵੱਸ, ਵਸਲ ਯਾਰ ਮਿਲੇ ਨਾ ਨੂਰ ਖ਼ੁਦਾਈਆ। ਕਲਜੁਗ ਕੂੜੀ ਕਿਰਿਆ ਬਦਲੀ ਸਭ ਦੀ ਅੱਖ, ਆਖ਼ਰ ਮੰਜ਼ਲ ਚੜ੍ਹ ਕੇ ਤੇਰਾ ਦਰਸ ਕੋਇ ਨਾ ਪਾਈਆ। ਅੱਖਰਾਂ ਵਾਲਾ ਪੱਥਰਾਂ ਵਾਲਾ ਸ੍ਰਿਸ਼ਟੀ ਦ੍ਰਿਸ਼ਟੀ ਕਰੇ ਜਸ, ਅਨਹਦ ਨਾਦੀ ਨਾਦ ਸੁਣਨ ਕੋਇ ਨਾ ਪਾਈਆ। ਮੰਜ਼ਲ ਮਿਲੇ ਨਾ ਕੋਇ ਹਕ਼ੀਕ਼ੀ ਹੱਕ, ਦਰਗਾਹ ਸਾਚੀ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪਾਰਬ੍ਰਹਮ ਪਤਿਪਰਮੇਸ਼ਵਰ ਸਦ ਵਜਦੀ ਰਹੇ ਵਧਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰਾ ਖੇਲ ਪ੍ਰਭ ਅਨਡਿੱਠਾ, ਅਨਡਿੱਠੜੀ ਕਾਰ ਕਮਾਈਆ। ਅਸੀਂ ਸਾਰੇ ਦੇ ਗਏ ਪਿੱਛਾ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਬਿਨ ਤੇਰੇ ਜਗਤ ਜਹਾਨ ਕਰੇ ਕੋਈ ਨਾ ਰਿੱਛਾ, ਰੱਛਕ ਜਗਤ ਨਜ਼ਰ ਕੋਇ ਨਾ ਆਈਆ। ਕੋਟਾਂ ਵਿਚੋਂ ਜਨ ਭਗਤ ਸੁਹੇਲੇ ਮੰਗਣ ਭਿੱਛਾ, ਭਿੱਖਕ ਹੋ ਕੇ ਝੋਲੀ ਡਾਹੀਆ। ਉਹਨਾਂ ਨਿਜ ਨੇਤਰ ਜੋਤ ਪ੍ਰਕਾਸ਼ ਹੋ ਕੇ ਦਿਸਾ, ਦਹਿ ਦਿਸ਼ਾ ਵਜਦੀ ਰਹੇ ਵਧਾਈਆ। ਗੋਦ ਉਠਾ ਕੇ ਦਇਆ ਕਮਾ ਕੇ ਸਿਰ ਹੱਥ ਟਿਕਾਇਆ ਬਣ ਕੇ ਧੁਰ ਦਾ ਪਿਤਾ, ਪਤਿਪਰਮੇਸ਼ਵਰ ਦੀਨ ਦਿਆਲ ਆਪਣੀ ਦਇਆ ਕਮਾਈਆ। ਤੇਰਾ ਰੂਪ ਅਨੂਪ ਸਤਿ ਸਰੂਪ ਕੋਈ ਨਾ ਜਾਣੇ ਵੱਡਾ ਨਿੱਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਵਜਦੀ ਰਹੇ ਵਧਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਦੇ ਦੇ ਇਕ ਸੰਦੇਸ਼ਾ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਰਹੇ ਕੋਈ ਨਾ ਪੇਸ਼ਾ, ਪੇਸ਼ੀਨਗੋਈ ਸਭ ਦੀ ਵੇਖ ਵਖਾਈਆ। ਝਗੜਾ ਮੁਕਾ ਦੇ ਗਨਪਤ ਗਨੇਸ਼ਾ, ਗਹਿਰ ਗੰਭੀਰ ਆਪਣਾ ਪੜਦਾ ਦੇਣਾ ਉਠਾਈਆ। ਸਚਖੰਡ ਵਖਾ ਏਕੰਕਾਰ ਏਕਾ ਦੇਸਾ, ਦਿਸ਼ਾ ਅਵਰ ਨਾ ਕੋਇ ਜਣਾਈਆ। ਜਿਸ ਘਰ ਵਸਦਾ ਰਹੇ ਹਮੇਸ਼ਾ, ਪੜਦਾ ਉਹਲਾ ਦੇਣਾ ਉਠਾਈਆ। ਭਗਤ ਉਧਾਰਨਾ ਤੇਰਾ ਪੇਸ਼ਾ, ਪਾਰਬ੍ਰਹਮ ਤੇਰੀ ਇਕ ਸਰਨਾਈਆ। ਤੂੰ ਨਿਰਗੁਣ ਸਰਗੁਣ ਧਾਰ ਅਗੰਮੀ ਨੇਤਾ, ਨੇਤਰਾਂ ਪਿਛੇ ਬਹਿ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਡੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੇ ਹੱਥ ਸਭ ਦੀ ਡੋਰ, ਡੋਰੀ ਤੇਰੇ ਉਤੇ ਰਖਾਈਆ। ਸਾਥੋਂ ਕਲਜੁਗ ਜੀਵ ਹੋ ਗਏ ਚੋਰ, ਚੋਰੀ ਸਭ ਦੇ ਨਾਲ ਕਮਾਈਆ। ਝਗੜਾ ਵੇਖ ਅੰਧਘੋਰ, ਚਾਰੋਂ ਕੁੰਟ ਅੰਧੇਰਾ ਛਾਈਆ। ਬਿਨ ਸਾਹਿਬ ਸਤਿਗੁਰ ਕੋਈ ਨਾ ਸਕੇ ਬਹੁੜ, ਬਹੁੜੀ ਬਹੁੜੀ ਕਰੇ ਖ਼ਲਕ ਖ਼ੁਦਾਈਆ। ਨਾਮ ਪ੍ਰੀਤੀ ਨਿਭਾਵੇ ਕੋਈ ਨਾ ਤੋੜ, ਅਧਵਾਟੇ ਬੈਠੇ ਰੋਵਨ ਮਾਰਨ ਧਾਹੀਂਆ। ਜਿਨ੍ਹਾਂ ਉਪਰ ਪੁਰਖ ਅਬਿਨਾਸ਼ੀ ਕੀਤਾ ਗ਼ੌਰ, ਪੜਦਾ ਆਪ ਚੁਕਾਈਆ। ਓਨ੍ਹਾਂ ਦਾ ਮਾਨਸ ਜਨਮ ਗਿਆ ਸੌਰ, ਸੌਹਰੇ ਪੇਈਏ ਵਜਦੀ ਰਹੇ ਵਧਾਈਆ। ਜਗਤ ਵਾਸਨਾ ਰਹੇ ਨਾ ਕੌੜ, ਮਨ ਕੂੜ ਕਲਪਣਾ ਨਾ ਕੋਇ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਆਦਿ ਜੁਗਾਦੀ ਇਕੋ ਨੂਰ, ਨੂਰ ਨੁਰਾਨੇ ਸ਼ਾਹ ਸੁਲਤਾਨੇ ਨੌਜਵਾਨੇ ਮਰਦ ਮਰਦਾਨੇ ਵਾਲੀ ਦੋ ਜਹਾਨੇ ਜਹਾਂ ਤਹਾਂ ਤੇਰੀ ਆਸ ਰਖਾਈਆ।
❋
❋
੧੪ ਜੇਠ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਦਿੱਲੀ
ਭਗਤ ਦਵਾਰ ਕਹੇ ਇਹ ਕੀ ਖੇਲ ਬ੍ਰਹਿਮਣ ਗੌੜਾ, ਗਹਿਰ ਗੰਭੀਰ ਦੇਣਾ ਜਣਾਈਆ। ਕੀ ਮਾਰਗ ਤੇਰਾ ਲੰਬਾ ਚੌੜਾ, ਬੇਨਜ਼ੀਰ ਦੇਣਾ ਵਖਾਈਆ। ਕੀ ਨਿਰਗੁਣ ਸਰਗੁਣ ਧਾਰ ਲਗਾਏਂ ਪੌੜਾ, ਪਾਰਬ੍ਰਹਮ ਪਤਿਪਰਮੇਸ਼ਵਰ ਦੇਣਾ ਵਖਾਈਆ। ਕੀ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਕਰ ਕੇ ਵੇਖੇਂ ਗ਼ੌਰਾ, ਗਹਿਰ ਗਵਰ ਆਪਣੀ ਅੱਖ ਖੁਲ੍ਹਾਈਆ। ਕੀ ਚਾਰ ਕੁੰਟ ਦਹਿ ਦਿਸ਼ਾ ਫਿਰੇਂ ਦੌੜਾ, ਬ੍ਰਹਿਮੰਡ ਖੰਡ ਦੋ ਜਹਾਨਾਂ ਆਪਣਾ ਪੰਧ ਮੁਕਾਈਆ। ਕੀ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖੇਂ ਰਸ ਮਿੱਠਾ ਕੌੜਾ, ਅੰਤਰ ਨਿਰੰਤਰ ਹੋ ਕੇ ਖੋਜ ਖੁਜਾਈਆ। ਕੀ ਬੂੰਦ ਸਵਾਂਤੀ ਅੰਮ੍ਰਿਤ ਰਸ ਦੇਵੇਂ ਨਾਮ ਨਿਧਾਨਾ ਭੋਰਾ, ਜਗਤ ਭਵਰੀ ਪਰਦਾ ਆਪ ਚੁਕਾਈਆ। ਕੀ ਸਦੀ ਚੌਧਵੀਂ ਅੰਤ ਅਖ਼ੀਰ ਲੇਖ ਮੋਰਾ ਤੋਰਾ, ਤੁਰਤ ਸੁਰਤ ਨਿਰਤ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪੜਦਾ ਲਾਹੀਆ। ਪੜਦਾ ਕਹੇ ਚੁਕ ਦੇ ਮੇਰਾ ਆਂਚਲ, ਓਹਲਾ ਰਹੇ ਨਾ ਰਾਈਆ। ਭੇਵ ਖੁਲ੍ਹਾ ਦੇ ਬਾਤਨ, ਪੜਦਾਨਸ਼ੀਂ ਮੰਗ ਮੰਗਾਈਆ। ਸਾਚੇ ਹੁਕਮ ਦਾ ਦੱਸ ਮਹਾਤਮ, ਮਹਾਤਮ ਵੇਖ ਖ਼ਲਕ ਖ਼ੁਦਾਈਆ। ਧਰਮ ਰਹੇ ਨਾ ਕੋਈ ਸਨਾਤਨ, ਸਤਿ ਸਤਿ ਨਾ ਕੋਇ ਵਡਿਆਈਆ। ਕੂੜੀ ਕਿਰਿਆ ਜਗਤ ਹਾਟਨ, ਵਣਜਾਰੇ ਬੈਠੇ ਮੁਖ ਛੁਪਾਈਆ। ਥਿਰ ਦੱਸੇ ਕੋਈ ਨਾ ਆਸਨ, ਅਸਥਿਰ ਨਜ਼ਰ ਕੋਇ ਨਾ ਆਈਆ। ਕਿਰਪਾ ਕਰ ਪੁਰਖ ਅਬਿਨਾਸ਼ਨ, ਅਬਿਨਾਸ਼ੀ ਕਰਤੇ ਤੇਰੀ ਬੇਪਰਵਾਹੀਆ। ਜਗਤ ਕਿਨਾਰਾ ਵੇਖੋ ਪਾਤਣ, ਪਤ੍ਰਿਕਾ ਚਾਰ ਜੁਗ ਦੀ ਫੋਲ ਫੁਲਾਈਆ । ਦਰ ਦਰਵੇਸ਼ ਗੁਰ ਅਵਤਾਰ ਪੈਗ਼ੰਬਰ ਆਖਨ, ਬਿਨ ਰਸਨਾ ਜਿਹਵਾ ਦੇਣ ਦੁਹਾਈਆ। ਪੂਰਾ ਕਰ ਭਵਿਖਤ ਵਾਕਨ, ਵਾਹ ਵਾਹ ਇਕੋ ਵੱਜੇ ਵਧਾਈਆ। ਤੇਰਾ ਜਲਵਾ ਨੂਰ ਹੋਵੇ ਪ੍ਰਕਾਸ਼ਨ, ਅੰਧ ਅੰਧੇਰ ਦੇਣਾ ਗਵਾਈਆ। ਕਲਜੁਗ ਕੂੜੀ ਕਿਰਿਆ ਚੁੱਕੇ ਵਾਟਨ, ਧੰਦੇ ਨਾਮ ਦੇਣਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਸਾਚੇ ਵੱਜੇ ਵਧਾਈਆ। ਵਧਾਈ ਕਹੇ ਮੈਂ ਵੱਜਾਂ ਮਾਤਲੋਕ, ਦੱਸਣਾ ਤੇਰਾ ਨਾਮ ਸ਼ਨਵਾਈਆ। ਨਾਮ ਸੁਣਾਵਾਂ ਧੁਰ ਸਲੋਕ, ਸੋਹਲਾ ਇਕ ਦ੍ਰਿੜਾਈਆ। ਕਰ ਪ੍ਰਕਾਸ਼ ਨਿਰਮਲ ਜੋਤ, ਜੋਤੀ ਜੋਤ ਕਰਾਂ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਰਹਿਣ ਨਾ ਦੇਵਾਂ ਸੋਚ, ਸੋਚ ਸਮਝ ਦਿਆਂ ਬਦਲਾਈਆ। ਸਾਚੇ ਭਗਤਾਂ ਦੱਸ ਕੇ ਤੇਰੀ ਖੋਜ, ਖੋਜਤ ਖੋਜਤ ਵੇਖ ਵਖਾਈਆ। ਤੇਰੇ ਬ੍ਰਹਮ ਦੀ ਮਿਲੇ ਇਕੋ ਮੌਜ, ਮੁਹੱਬਤ ਵਿਚ ਧੁਰ ਦਾ ਰੰਗ ਚੜ੍ਹਾਈਆ। ਝਗੜਾ ਰਹੇ ਨਾ ਹਰਖ ਸੋਗ, ਚਿੰਤਾ ਗ਼ਮ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਵਜਦੀ ਰਹੇ ਵਧਾਈਆ। ਵਧਾਈ ਕਹੇ ਮੈਂ ਦੱਸਣਾ ਵਾਧਾ, ਭੇਵ ਅਭੇਵ ਖੁਲ੍ਹਾਈਆ। ਗੁਰਮੁਖੋ ਗੋਬਿੰਦ ਪਿਤਾ ਪੁਰਖ ਅਕਾਲ ਦਾਦਾ, ਦੀਦਾ ਦਾਨਿਸਤਾ ਦੋਹਾਂ ਇਕੋ ਨੂਰ ਟਪਕਾਈਆ। ਸੁਰਤੀ ਸ਼ਬਦੀ ਖੇਲ ਜਿਸ ਨੂੰ ਕਹਿੰਦੇ ਕ੍ਰਿਸ਼ਨਾ ਰਾਧਾ, ਸੀਤਾ ਰਾਮ ਨਾਲ ਵਡਿਆਈਆ । ਜਿਸ ਦੀ ਮਹਿੰਮਾ ਗੌਂਦੇ ਵਿਚ ਰਾਗਾਂ, ਨਾਦਾਂ ਵਿਚ ਸੁਣਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਇਕੋ ਜਾਗਾ, ਜਾਗਰਤ ਕਰੇ ਸਰਬ ਲੋਕਾਈਆ। ਜਨ ਭਗਤਾਂ ਧੋਏ ਦੁਰਮਤ ਮੈਲ ਦਾਗ਼ਾ, ਪਤਤ ਪੁਨੀਤ ਕਰਾਈਆ। ਗ੍ਰਹਿ ਮੰਦਰ ਅੰਦਰ ਹੋਵੇ ਰਾਖਾ, ਦਿਵਸ ਰੈਣ ਵੇਖ ਵਖਾਈਆ। ਜਿਨ੍ਹਾਂ ਮੰਨਿਆ ਧੁਰ ਦਾ ਆਖਾ, ਆਖ਼ਰ ਪ੍ਰਭ ਨੂੰ ਮਿਲ ਕੇ
❋
❋
ਖ਼ੁਸ਼ੀ ਮਨਾਈਆ। ਕਲਜੁਗ ਕੂੜੀ ਕਿਰਿਆ ਛੱਡਕੇ ਸਾਕਾ, ਸਾਖਿਆਤ ਇਕੋ ਵੇਖ ਵਖਾਈਆ। ਜੋ ਬ੍ਰਹਿਮੰਡ ਖੰਡਾਂ ਦਾ ਆਕਾ, ਅਕਲ ਬੁੱਧੀ ਤੋਂ ਪਰੇ ਡੇਰਾ ਲਾਈਆ। ਜਿਸ ਦਾ ਖਿੱਚ ਨਾ ਸਕੇ ਕੋਈ ਖ਼ਾਕਾ, ਤਸੱਵਰ ਕਰ ਨਾ ਕੋਇ ਦ੍ਰਿੜਾਈਆ। ਓਹ ਦੇਵਣਹਾਰਾ ਸਭ ਦਾ ਬਾਕਾ, ਪੂਰਬ ਲੇਖਾ ਝੋਲੀ ਪਾਈਆ। ਕਲਜੁਗ ਮੇਟੇ ਰੈਣ ਅੰਧੇਰੀ ਰਾਤਾ, ਨਿਰਗੁਣ ਨੂਰੀ ਚੰਦ ਕਰੇ ਰੁਸ਼ਨਾਈਆ। ਜੋ ਕਲਜੁਗ ਅੰਤ ਅੰਤਰ ਬਣਿਆ ਜੋਤੀ ਜਾਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਨਿਰਵੈਰ ਨਿਰਾਕਾਰ ਨਿਰੰਕਾਰ ਇਕ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਕਰਦੇ ਸੱਯਦੇ, ਸੀਸ ਜਗਦੀਸ਼ ਝੁਕਾਈਆ। ਪੁਰਖ ਅਕਾਲ ਤੇਰੇ ਬਰਦੇ, ਬੰਦਗੀ ਵਿਚ ਤੇਰਾ ਬੰਧਨ ਪਾਈਆ। ਖੇਲ ਵੇਖੀਏ ਤੇਰੇ ਘਰ ਦੇ, ਗ੍ਰਹਿ ਮੰਦਰ ਖ਼ੁਸ਼ੀ ਮਨਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਦੇ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਤੇਰੇ ਕ਼ਦਮਾਂ ਤੇਰੀ ਮੰਜ਼ਲ ਚੜ੍ਹਦੇ, ਚੜ੍ਹ ਕੇ ਵੇਖਿਆ ਨੂਰ ਅਲਾਹੀਆ। ਦਰਵੇਸ਼ ਤੇਰੇ ਦਰ ਦੇ, ਦਰੇ ਦਰਬਾਰ ਮੰਗ ਮੰਗਾਈਆ। ਤੇਰੇ ਖੇਲ ਅਗੰਮੀ ਨਰ ਦੇ, ਨਰਾਇਣ ਤੇਰੀ ਬੇਪਰਵਾਹੀਆ। ਕਲਜੁਗ ਕੂੜੀ ਕਿਰਿਆ ਲੋਕਮਾਤ ਸਾਰੇ ਵਿਚੋਂ ਕੱਢਦੇ, ਕੜੀ ਕੜੀ ਵਿਚੋਂ ਬਦਲਾਈਆ। ਸਚ ਧਰਮ ਨਿਸ਼ਾਨਾ ਇਕੋ ਗੱਡਦੇ, ਗਾਡ ਹੂ ਖ਼ੁਦਾ ਅਲਾਹ ਰਾਮ ਕ੍ਰਿਸ਼ਨ ਤੂੰਹੀ ਇਕੋ ਨੂਰ ਨਜ਼ਰੀ ਆਈਆ। ਦੀਨ ਮਜ਼੍ਹਬ ਦੇ ਝਗੜੇ ਛੱਡਦੇ, ਝਗੜਾ ਮਿਟੇ ਕੂੜ ਲੋਕਾਈਆ। ਜਨ ਭਗਤ ਸੁਹੇਲੇ ਸਦਾ ਤੇਰੇ ਦਰ ਦੇ ਬਰਦੇ, ਸਚ ਦੁਆਰੇ ਬਹਿ ਕੇ ਤੇਰਾ ਦਰਸ਼ਨ ਪਾਈਆ। ਜੰਗਲਾਂ ਵਿਚ ਕਦੇ ਨਾ ਲੱਭਦੇ, ਟਿੱਲੇ ਫਿਰਨ ਨਾ ਵਾਹੋ ਦਾਹੀਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਕਾਰਜ ਪੂਰੇ ਕਰੇਂ ਸਭ ਦੇ, ਹਰ ਘਟ ਥਾਂ ਵੇਖੇਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਝਗੜੇ ਮੁਕਾ ਦੇ ਆਤਮ ਪਰਮਾਤਮ ਰਹਿਣੇ ਅਲਗ ਦੇ, ਵਖਰਾ ਘਰ ਸੱਥਰਾਂ ਵਾਲਾ ਨਾ ਕੋਈ ਜਣਾਈਆ।
੧੬ ਜੇਠ ਸ਼ਹਿਨਸ਼ਾਹੀ ਸੰਮਤ ੪ ਮੰਗਲ ਸਿੰਘ ਦੇ ਗ੍ਰਹਿ ਭੂਪਾਲ ਸ਼ਹਿਰ ਮੱਧ ਪ੍ਰਦੇਸ਼
ਸਤਿਜੁਗ ਕਹੇ ਪ੍ਰਭ ਮੈਂ ਹਾਜ਼ਰ ਹਜ਼ੂਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਸਰਨਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਦੇ ਆਪਣਾ ਨੂਰ, ਨੂਰ ਨੁਰਾਨੇ ਕਰ ਰੁਸ਼ਨਾਈਆ। ਮਮਤਾ ਮੋਹ ਵਿਕਾਰ ਹੰਗਤਾ ਕਰ ਦੂਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਕਲਜੁਗ ਕੂੜ ਕੁੜਿਆਰਾ ਲੋਕਮਾਤ ਪਾਏ ਫ਼ਤੂਰ, ਫ਼ਤਵਾ ਗੁਰ ਅਵਤਾਰ ਪੈਗ਼ੰਬਰਾਂ ਉਤੇ ਲਾਈਆ। ਮਨ ਕਲਪਣਾ ਸ੍ਰਿਸ਼ਟੀ ਦ੍ਰਿਸ਼ਟੀ ਕਰੇ ਕ਼ਸੂਰ, ਸਤਿ ਸਚ ਨਜ਼ਰ ਕੋਇ ਨਾ ਆਈਆ। ਜਗਤ ਕਲਪਣਾ ਵੇਖ ਕੂੜ, ਮੇਰਾ ਅੰਤਰ ਲਏ ਅੰਗੜਾਈਆ । ਦੀਨ ਦੁਨੀ ਹੋਏ ਮੂਰਖ ਮੂੜ੍ਹ, ਬੁੱਧ ਬਬੇਕ ਨਾ ਕੋਇ ਕਰਾਈਆ। ਤੇਰੀ ਚਰਨ ਸਰਨ ਚਰਨ ਕਵਲ ਮਸਤਕ ਲੱਗੇ ਕਿਸੇ ਨਾ ਧੂੜ, ਮਸਤਕ ਟਿੱਕਾ ਖ਼ਾਕ ਨਾ ਕੋਇ ਰਮਾਈਆ। ਚਾਰ ਕੁੰਟ ਦਹਿ ਦਿਸ਼ਾ ਨਵ ਸੱਤ ਗੜ੍ਹ ਹੋਇਆ ਗ਼ਰੂਰ, ਗਹਿਰ ਗੰਭੀਰ ਬੇਨਜ਼ੀਰ ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਤਿਜੁਗ ਕਹੇ ਪ੍ਰਭ ਬਖ਼ਸ਼ ਅਗੰਮੀ ਦਾਤ, ਦਾਤੇ ਦਾਨੀ ਤੇਰੇ ਹੱਥ ਵਡਿਆਈਆ।
❋
❋
ਸਚ ਪ੍ਰੀਤੀ ਜੋੜ ਨਾਤ, ਨਾਤਾ ਬਿਧਾਤਾ ਆਪਣੇ ਨਾਲ ਰਖਾਈਆ। ਤੂੰ ਮੇਰਾ ਮੈਂ ਤੇਰਾ ਦੇ ਅਗੰਮੀ ਗਾਥ, ਸੋਹਲਾ ਢੋਲਾ ਇਕ ਸੁਣਾਈਆ। ਕਲਜੁਗ ਕੂੜੀ ਕਿਰਿਆ ਮੇਟਾਂ ਅੰਧੇਰੀ ਰਾਤ, ਸਤਿ ਧਰਮ ਸਾਚਾ ਨੂਰ ਕਰ ਰੁਸ਼ਨਾਈਆ। ਝਗੜਾ ਰਹਿਣ ਨਾ ਦੇਵਾਂ ਜ਼ਾਤ ਪਾਤ, ਦੀਨ ਮਜ਼੍ਹਬ ਏਕਾ ਰੰਗ ਰੰਗਾਈਆ। ਚਾਰ ਵਰਨ ਅਠਾਰਾਂ ਬਰਨ ਬਣਾਵਾਂ ਤੇਰੇ ਦਾਸ, ਦਾਸਤਾਨ ਤੇਰੀ ਇਕ ਸੁਣਾਈਆ। ਪੜਦਾ ਲਾਹਵਾਂ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਤੇਰਾ ਨੂਰ ਕਰਾਂ ਰੁਸ਼ਨਾਈਆ। ਅੱਖਰਾਂ ਵਾਲਾ ਝਗੜਾ ਰਹੇ ਨਾ ਕੋਇ ਲੁਗਾਤ, ਲਗ ਮਾਤਰ ਵੰਡ ਨਾ ਕੋਇ ਵੰਡਾਈਆ। ਤੇਰਾ ਨਾਮ ਨਿਧਾਨ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਲਏ ਵਾਚ, ਵਾਸਤਕ ਤੇਰਾ ਰੰਗ ਰੰਗਾਈਆ। ਭਾਗ ਲਗਾਵਾਂ ਕਾਇਆ ਮਾਟੀ ਕਾਚ, ਕੰਚਨ ਗੜ੍ਹ ਪੰਜ ਤੱਤ ਦਿਆਂ ਬਣਾਈਆ। ਨਿਜ ਨੇਤਰ ਖੋਲ੍ਹਾਂ ਆਂਖ, ਆਖ਼ਰ ਤੇਰਾ ਮੇਲ ਮਿਲਾਈਆ। ਤਨ ਵਜੂਦ ਮਾਟੀ ਖ਼ਾਕ ਰੂਹ ਬੁਤ ਕਰਾਂ ਪਾਕ, ਪਤਤ ਪੁਨੀਤ ਤੇਰੀ ਇਕ ਸਰਨਾਈਆ। ਗੁਰ ਅਵਤਾਰ ਪੈਗ਼ੰਬਰ ਪੂਰੀ ਹੋਵੇ ਆਸ, ਆਸਾ ਤ੍ਰਿਸ਼ਨਾ ਪਿਛਲੀ ਮੇਟ ਮਿਟਾਈਆ। ਲੱਖ ਚੁਰਾਸੀ ਅੰਦਰ ਵੇਖਾਂ ਤੇਰੀ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਵਜਦੀ ਰਹੇ ਵਧਾਈਆ। ਦੁਰਮਤ ਮੈਲ ਦੇਵਾਂ ਕਾਟ, ਕਟਾਕਸ਼ ਤੇਰਾ ਨਾਮ ਲਗਾਈਆ। ਮਨ ਕਲਪਣਾ ਕਰ ਕੇ ਘਾਤ, ਸਤਿ ਸਚ ਇਕ ਉਪਜਾਈਆ। ਚਰਨ ਪ੍ਰੀਤੀ ਦੇ ਵਿਸ਼ਵਾਸ, ਵਿਸ਼ਿਆਂ ਵਿਚੋਂ ਬਾਹਰ ਕਢਾਈਆ। ਕਲਜੁਗ ਕੂੜ ਕੁੜਿਆਰ ਖ਼ਾਲੀ ਕਰਾਂ ਲਾਸ਼, ਤੇਰਾ ਖੰਡਾ ਨਾਮ ਇਕ ਚਮਕਾਈਆ। ਧਰਨੀ ਧਰਤ ਧੌਲ ਹੋਵੇ ਪ੍ਰਕਾਸ਼, ਅੰਧ ਅੰਧੇਰਾ ਦਿਆਂ ਗਵਾਈਆ। ਸਾਚਾ ਹੁਕਮ ਦੇ ਖ਼ਾਸ, ਖ਼ਸਲਤ ਕੂੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਾਹ ਸਾਚੀ ਮੰਗ ਮੰਗਾਈਆ। ਸਤਿਜੁਗ ਕਹੇ ਪ੍ਰਭ ਦੇ ਦੇ ਨਾਮ ਨਿਧਾਨ, ਨਿਰਗੁਣ ਨਿਰਵੈਰ ਤੇਰੀ ਸਰਨਾਈਆ। ਸਤਿ ਸਚ ਦੇ ਨਿਸ਼ਾਨ, ਨਿਸ਼ਾਨਾ ਕੂੜ ਦੇਣਾ ਬਦਲਾਈਆ। ਨਾਮ ਮੰਤਰ ਦੇ ਗਿਆਨ, ਅਗਿਆਨ ਅੰਧੇਰ ਚੁਕਾਈਆ। ਅੰਮ੍ਰਿਤ ਰਸ ਦੇ ਪੀਣ ਖਾਣ, ਝਿਰਨਾ ਨਿਝਰ ਇਕ ਝਿਰਾਈਆ। ਜੋਤੀ ਨੂਰ ਦੇ ਮਹਾਨ, ਘਰ ਘਰ ਕਰਾਂ ਰੁਸ਼ਨਾਈਆ। ਨਾਮ ਸ਼ਬਦ ਦੇ ਧੁਨਕਾਨ, ਅਨਹਦ ਨਾਦੀ ਨਾਦ ਵਜਾਈਆ। ਕਿਰਪਾ ਕਰ ਪ੍ਰਭੂ ਮਿਹਰਵਾਨ, ਮਹਿਬੂਬ ਤੇਰੀ ਸ਼ਰਨਾਈਆ। ਵਸਤ ਅਮੋਲਕ ਦੇ ਦੇ ਦਾਨ, ਦਾਤੇ ਦਾਨੀ ਤੇਰੀ ਓਟ ਤਕਾਈਆ। ਸਤਿ ਧਰਮ ਕਰਾਂ ਪ੍ਰਧਾਨ, ਜੂਠ ਝੂਠ ਰਹੇ ਨਾ ਰਾਈਆ। ਤੇਰੀ ਮੰਜ਼ਲ ਦੱਸ ਆਸਾਨ, ਰਸਤਾ ਇਕੋ ਦਿਆਂ ਵਖਾਈਆ। ਜਿਥੇ ਬੈਠੇ ਸੀਤਾ ਰਾਮ, ਗੋਪੀ ਕਾਹਨ ਸੀਸ ਝੁਕਾਈਆ। ਸੱਯਦੇ ਕਰਨ ਪੈਗ਼ੰਬਰ ਆਣ, ਈਸਾ ਮੂਸਾ ਮੁਹੰਮਦ ਧੂੜੀ ਖ਼ਾਕ ਰਮਾਈਆ। ਗੁਰੂ ਗੁਰਦੇਵ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਧੁਰ ਦਾ ਹੁਕਮ ਦੇ ਹੁਕਮਰਾਨ, ਸੰਦੇਸ਼ ਨਰ ਨਰੇਸ਼ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਾਹ ਸਾਚੀ ਸਚਖੰਡ ਦੁਆਰ ਏਕੰਕਾਰ ਤੇਰੀ ਓਟ ਤਕਾਈਆ। ਸਤਿਜੁਗ ਕਹੇ ਪ੍ਰਭੂ ਦੇ ਦੇ ਨਾਮ ਖ਼ੁਮਾਰੀ, ਸਦ ਇਕੋ ਰੰਗ ਰੰਗਾਈਆ। ਕਲਜੁਗ ਕੂੜੀ ਕਿਰਿਆ ਤੋੜਾਂ ਯਾਰੀ, ਮਿਤ੍ਰ ਪਿਆਰਾ ਇਕੋ ਦਿਆਂ ਦਰਸਾਈਆ। ਤੇਰਾ ਨਿਰਗੁਣ ਨੂਰ ਜੋਤ ਕਰਾਂ ਉਜਿਆਰੀ, ਜੋਤੀ ਜਾਤੇ ਤੇਰੀ ਬੇਪ੍ਰਵਾਹੀਆ। ਜਨ ਭਗਤਾਂ ਸਾਚੇ ਸੰਤਾਂ ਰਹੇ ਨਾ ਕੋਇ ਖ਼ੁਆਰੀ, ਖ਼ਾਲਸ ਤੇਰਾ ਰੰਗ ਰੰਗਾਈਆ। ਧੁਰ ਦਾ ਨਾਮ ਦੱਸ ਜੈਕਾਰੀ, ਜੈ ਜੈਕਾਰ ਦਿਆਂ ਕਰਾਈਆ। ਲੇਖਾ ਲੇਖ ਵੇਖ ਪੈਗ਼ੰਬਰ ਗੁਰ ਅਵਤਾਰੀ, ਪੂਰਬ ਸਭ ਦਾ ਝੋਲੀ ਪਾਈਆ।
❋
❋
ਤੂੰ ਸਚਖੰਡ ਨਿਵਾਸੀ ਸ਼ਹਿਨਸ਼ਾਹ ਵਡ ਸਿਕਦਾਰੀ, ਸੀਸ ਜਗਦੀਸ਼ ਤਾਜ ਸੁਹਾਈਆ। ਕਲਜੁਗ ਅੰਤਮ ਵੇਖ ਵਾਰੀ, ਵਾਰਤਾ ਪਿਛਲੀ ਰਿਹਾ ਦੁਹਰਾਈਆ। ਬਿਨ ਤੇਰੀ ਕਿਰਪਾ ਅਗਨ ਬੁੱਝੇ ਕਿਸੇ ਨਾ ਬਹੱਤਰ ਨਾੜੀ, ਤਤਵ ਤਤ ਸਾਂਤ ਕਿਸੇ ਨਾ ਆਈਆ। ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ ਕਲਜੁਗ ਅੰਤ ਅਖ਼ੀਰ ਬੇਨਜ਼ੀਰ, ਸਤਿਜੁਗ ਕਹੇ, ਪ੍ਰਭ ਮੇਰੀ ਆਈ ਵਾਰੀ, ਵਾਰਸ ਹੋ ਕੇ ਆਪਣਾ ਹੁਕਮ ਦੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਅਗੰਮ ਅਪਾਰੀ, ਅਲਖ ਅਗੋਚਰ ਅਗੰਮ ਅਥਾਹ ਬੇਪ੍ਰਵਾਹ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਲਾਹ ਕਹਿਣ ਕੋਇ ਨਾ ਪਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੪ ਭਗਤ ਸਿੰਘ ਦੇ ਗ੍ਰਹਿ ਇਟਾਰਸੀ ਮੱਧ ਪ੍ਰਦੇਸ਼
ਸਤਿਜੁਗ ਕਹੇ ਪ੍ਰਭੂ ਮੈਂ ਤੇਰੇ ਚਰਨ ਢੱਠਾ, ਨਿਉਂ ਨਿਉਂ ਚਰਨ ਕਵਲ ਮੰਗਾਂ ਸ਼ਰਨਾਈਆ। ਕਿਰਪਾ ਕਰ ਪੰਜ ਤੱਤ ਤ੍ਰੈਗੁਣ ਮਾਇਆ ਅੱਠਾਂ, ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਦਿਵਸ ਰੈਣ ਤੇਰੇ ਪਿਆਰ ਅੰਦਰ ਨੱਠਾਂ, ਸਤਿ ਸਤਿਵਾਦੀ ਹੋ ਕੇ ਭੱਜਾਂ ਵਾਹੋ ਦਾਹੀਆ। ਕਲਜੁਗ ਅੰਤ ਅਖ਼ੀਰ ਬੇਨੰਤੀ ਇਕੋ ਦੱਸਾਂ, ਦਹਿ ਦਿਸ਼ਾ ਵੇਖ ਭੇਖ ਜਗਤ ਲੋਕਾਈਆ। ਸਾਬਤ ਰਹੀਆਂ ਨਾ ਕਿਸੇ ਦੀਆਂ ਅੱਖਾਂ, ਨੇਤਰ ਅੱਖ ਨਾ ਕੋਇ ਸ਼ਰਮਾਈਆ। ਤਨ ਮੰਦਰ ਅੰਦਰ ਕੂੜੀਆਂ ਢੱਕਾਂ, ਪੰਚ ਵਿਕਾਰਾ ਦਏ ਦੁਹਾਈਆ। ਮੈਂ ਤੇਰਾ ਖੇਲ ਅਗੰਮੀ ਤੱਕਾਂ, ਤਾਕ਼ਤਵਰ ਤੇਰੀ ਸ਼ਰਨਾਈਆ। ਪੁਰਖ ਅਕਾਲ ਦੀਨ ਦਿਆਲ ਸ਼ਬਦੀ ਡੋਰੀ ਪਾ ਨੱਥਾਂ, ਨਰ ਨਰਾਇਣ ਆਪਣਾ ਬਲ ਪ੍ਰਗਟਾਈਆ। ਦੀਨ ਮਜ਼੍ਹਬ ਦੀਆਂ ਰਹਿਣ ਨਹੀਂ ਦੇਣੀਆਂ ਵੱਟਾਂ, ਵਾਟ ਪਿਛਲੀ ਪੰਧ ਚੁਕਾਈਆ। ਝਗੜਾ ਮੁਕੌਣਾ ਤੀਰਥ ਅੱਠਾਂ ਸੱਠਾਂ, ਤਟ ਸਰੋਵਰ ਇਕੋ ਦੇਣਾ ਸੁਹਾਈਆ। ਝਗੜਾ ਰਹਿਣ ਨਹੀਂ ਦੇਣਾ ਮੂੰਡ ਮੁੰਡਾਏ ਸੀਸ ਜੂਟ ਜਟਾਂ, ਵੈਰਾਗੀ ਤਿਆਗੀ ਆਪਣਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਸਤਿਜੁਗ ਕਹੇ ਪ੍ਰਭ ਸੋਧ ਦੇ ਸਭ ਦੀ ਬੁੱਧੀ, ਬੁੱਧ ਅੰਤ ਅਖ਼ੀਰ ਗਿਆ ਜਣਾਈਆ। ਜਿਸ ਵੇਲੇ ਨਿਰਗੁਣ ਧਾਰ ਆਵੇ ਗੁੱਝੀ, ਅਲਖ ਅਗੋਚਰ ਆਪਣਾ ਫੇਰਾ ਪਾਈਆ। ਜਗਤ ਵਾਸਨਾ ਰਹਿਣ ਨਾ ਦੇਵੇ ਦੂਜੀ, ਏਕੰਕਾਰ ਏਕਾ ਰੰਗ ਰੰਗਾਈਆ। ਲਹਿਣਾ ਦੇਣਾ ਮੁਕਾਵੇ ਚੌਂਹ ਜੁਗੀ, ਜਗਤ ਜੁਗੀਸ਼ਰ ਬੈਠਣ ਸੀਸ ਨਿਵਾਈਆ । ਭਾਗ ਲਗਾਵੇ ਧਰਮ ਦਵਾਰ ਸਾਢੇ ਤਿੰਨ ਹੱਥ ਝੁੱਗੀ, ਝਗੜਾ ਅਵਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਅਗੰਮੀ ਵਰ, ਅਗੰਮੜੇ ਆਪਣੀ ਦਇਆ ਕਮਾਈਆ। ਸਤਿ ਧਰਮ ਕਹੇ ਪ੍ਰਭ ਦੇ ਦੇ ਧੁਰ ਦੀ ਹਿੰਮਤ, ਹਰਿ ਹੌਸਲਾ ਦੇ ਵਧਾਈਆ। ਮੈਂ ਵੇਖਾਂ ਤੇਰੀ ਸਿੰਮਤ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਰਹਿਣ ਨਾ ਦੇਵਾਂ ਕੋਈ ਨਿੰਦਕ, ਰਸਨਾ ਜਿਹਵਾ ਸਭ ਤੇਰਾ ਨਾਮ ਧਿਆਈਆ। ਮਨ ਵਾਸਨਾ ਕਰੇ ਕੋਈ ਨਾ ਇੱਲਤ, ਇਲਮ ਆਲਮਾਂ ਉਲਮਾ ਹੋ ਕੇ ਦਿਆਂ ਪੜ੍ਹਾਈਆ। ਜਨ ਭਗਤਾਂ ਮੇਟ ਕੇ ਸਗਲੀ ਚਿੰਤਕ, ਸਾਂਤਕ ਸਤਿ ਦਿਆਂ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਵੱਜੇ ਵਧਾਈਆ। ਸਤਿਜੁਗ ਕਹੇ ਪ੍ਰਭ ਸਾਚੇ ਨਾਮ ਦੀ ਦੇ
❋
❋
ਦੇ ਧਾਰ, ਧਰਨੀ ਧਰਤ ਧਵਲ ਦਿਆਂ ਵਰਤਾਈਆ। ਸ੍ਰਿਸ਼ਟ ਦ੍ਰਿਸ਼ਟ ਅੰਦਰ ਪੜਦਾ ਖੋਲ੍ਹਾਂ ਸਰਬ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸੋਇਆ ਰਹਿਣ ਕੋਇ ਨਾ ਪਾਈਆ। ਧੁਰ ਫ਼ਰਮਾਨੇ ਅੰਦਰ ਦੱਸਾਂ ਕਲ ਕਲਕੀ ਅਵਤਾਰ, ਇਕ ਇਕੱਲਾ ਸਚ ਮਹੱਲਾ ਏਕੰਕਾਰਾ ਇਕ ਸੁਹਾਈਆ। ਜਿਸ ਦਾ ਰਾਹ ਤਕਦੇ ਗਏ ਪੈਗ਼ੰਬਰ ਗੁਰ ਅਵਤਾਰ, ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਸਾਹਿਬ ਸੁਆਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਾਵਣਹਾਰਾ ਸਾਰ, ਮਹਾਂਸਾਰਥੀ ਆਪਣਾ ਪੜਦਾ ਆਪ ਉਠਾਈਆ। ਜਨ ਭਗਤਾਂ ਸਾਚੇ ਸੰਤਾਂ ਮੰਜ਼ਲ ਰਹਿਣ ਨਾ ਦੇਵੇ ਕੋਈ ਦੁਸ਼ਵਾਰ, ਦੂਤੀ ਦੁਸ਼ਮਣ ਦਰ ਠਾਂਡੇ ਕਾਇਆ ਮੰਦਰ ਅੰਦਰੋਂ ਬਾਹਰ ਕਢਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਮੇਲੇ ਮੀਤ ਮੁਰਾਰ, ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਕਾਲ ਦੀਨ ਦਿਆਲ ਆਪਣੇ ਘਰ ਵਸਾਈਆ। ਜਿਥੇ ਨਾ ਕੋਈ ਪੁਰਖ ਨਾ ਕੋਈ ਨਾਰ, ਜੋਤੀ ਜੋਤ ਜਗੇ ਅਗੰਮ ਅਪਾਰ, ਸਤਿ ਧਰਮ ਦੇਵੇ ਇਕ ਸਹਾਰ, ਇਕ ਇਕੱਲਾ ਵਸਣਹਾਰਾ ਨਿਹਚਲ ਧਾਮ ਅਟੱਲਾ, ਜਲਾਂ ਥਲਾਂ ਆਪਣਾ ਪੜਦਾ ਦਏ ਉਠਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੪ ਹਰਦਿਤ ਸਿੰਘ ਦੇ ਗ੍ਰਹਿ ਇਟਾਰਸੀ ਮੱਧ ਪ੍ਰਦੇਸ਼
ਸਤਿਜੁਗ ਕਹੇ ਪ੍ਰਭ ਤੇਰੇ ਨਾਮ ਦੀ ਦੱਸਾਂ ਸਾਚੀ ਜੁਗਤੀ, ਜਾਗਰਤ ਜੋਤ ਬਿਨ ਵਰਨ ਗੋਤ ਕਰਾਂ ਰੁਸ਼ਨਾਈਆ। ਅੰਤਰ ਨਿਰੰਤਰ ਸਦਾ ਖੁਲ੍ਹੀ ਰਖਾਵਾਂ ਸੁਰਤੀ, ਸ਼ਬਦ ਢੋਲਾ ਨਾਮ ਗੀਤ ਸੰਗੀਤ ਸੁਣਾਈਆ। ਧਾਰ ਪ੍ਰਗਟਾਵਾਂ ਜਣਾਵਾਂ ਖੇਲ ਸੱਚੇ ਸਤਿਗੁਰ ਦੀ, ਜੋ ਆਦਿ ਜੁਗਾਦੀ ਸਤਿ ਸਤਿਵਾਦੀ ਏਕੋ ਏਕ ਨਜ਼ਰੀ ਆਈਆ। ਜਿਸ ਦੀ ਖੇਲ ਏਥੇ ਓਥੇ ਦੋ ਜਹਾਨ ਅਗੰਮੇ ਘਰ ਦੀ, ਗ੍ਰਹਿ ਮੰਦਰ ਸਚਖੰਡ ਦੁਆਰ ਬੈਠਾ ਸੋਭਾ ਪਾਈਆ। ਜਿਸ ਦੇ ਸਿਫ਼ਤਾਂ ਵਾਲੇ ਢੋਲੇ ਸ੍ਰਿਸ਼ਟੀ ਦ੍ਰਿਸ਼ਟੀ ਮਨ ਬੁੱਧੀ ਰਸਨਾ ਜਿਹਵਾ ਪੜ੍ਹਦੀ, ਯਾਚਕ ਵਾਚਕ ਪਾਠਕ ਹੋ ਕੇ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਤਿਜੁਗ ਕਹੇ ਪ੍ਰਭ ਮੈਂ ਨਿਰਮਲ ਕਰਾਂ ਬੁੱਧੀ, ਬੰਦਨਾ ਤੇਰੀ ਇਕ ਦ੍ਰਿੜਾਈਆ। ਰਮਜ਼ ਰਹਿਣ ਨਾ ਦੇਵਾਂ ਗੁੱਝੀ, ਇਸ਼ਾਰਾ ਇਕੋ ਨਾਮ ਸਮਝਾਈਆ। ਧਾਰ ਰਹੇ ਕੋਇ ਨਾ ਦੂਜੀ, ਧਰਮ ਦਵਾਰ ਇਕ ਪ੍ਰਗਟਾਈਆ । ਭੇਵ ਚੁਕਾ ਕੇ ਵਦੀ ਸੁਦੀ, ਸਿੱਧਾ ਮਾਰਗ ਇਕ ਦਰਸਾਈਆ। ਮੰਜ਼ਲ ਦੱਸ ਹਕ਼ੀਕ਼ੀ ਉਚੀ, ਉਚ ਅਗੰਮ ਅਥਾਹ ਦਿਆਂ ਸਮਝਾਈਆ। ਆਤਮ ਪਰਮਾਤਮ ਲਗਾ ਕੇ ਰੁਚੀ, ਰਚਨਾ ਤੇਰੀ ਦਿਆਂ ਵਖਾਈਆ। ਜਨ ਭਗਤ ਸੁਹੇਲਾ ਵਿਛੋੜੇ ਵਿਚ ਰਹੇ ਕੋਇ ਨਾ ਦੁਖੀ, ਦਰਦੀ ਹੋ ਕੇ ਦਰਦੀਆਂ ਵੰਡ ਵੰਡਾਈਆ। ਭਾਗ ਲਗਾਵਾਂ ਕਾਇਆ ਮਾਟੀ ਤਨ ਵਜੂਦ ਕੁਟੀ, ਕੂੜ ਕੁਟੰਬ ਅੰਦਰੋਂ ਦਿਆਂ ਕਢਾਈਆ। ਸੁਰਤੀ ਰਹੇ ਕੋਇ ਨਾ ਸੁੱਤੀ, ਨਾਮ ਨਿਧਾਨਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰ ਵਜਦੀ ਰਹੇ ਵਧਾਈਆ। ਸਤਿਜੁਗ ਕਹੇ ਪ੍ਰਭ ਦੀਨ ਦੁਨੀ ਕਰਾਂ ਬਿਬੇਕ, ਪਾਰਬ੍ਰਹਮ ਬ੍ਰਹਮ ਪਰਦਾ ਦਿਆਂ ਉਠਾਈਆ। ਸਚਖੰਡ ਦਵਾਰਾ ਤੇਰੇ ਚਰਨ ਦੱਸਾਂ ਟੇਕ, ਟਿੱਕਾ ਚਰਨ ਧੂੜੀ ਮਸਤਕ ਨਾਮ ਖ਼ੁਮਾਰੀ ਇਕ ਵਖਾਈਆ। ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਦੱਸਾਂ ਏਕ, ਏਕੰਕਾਰ ਨਿਰੰਕਾਰ ਤੇਰੀ ਸਚ ਸਰਨਾਈਆ । ਕਲਜੁਗ ਕੂੜੀ ਕਿਰਿਆ ਮੇਟਾਂ ਭੇਖ, ਪਾਰਬ੍ਰਹਮ ਬ੍ਰਹਮ ਪੜਦਾ ਦਿਆਂ ਉਠਾਈਆ। ਝਗੜਾ
❋
❋
ਰਹਿਣ ਨਹੀਂ ਦੇਣਾ ਪੰਡਤ ਪਾਂਧਾ ਮੁੱਲਾ ਸ਼ੇਖ਼, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਕਰੇ ਨਾ ਕੋਇ ਲੜਾਈਆ। ਸਚਖੰਡ ਦਵਾਰਾ ਤੇਰਾ ਦੱਸਾਂ ਧੁਰ ਦਾ ਦੇਸ, ਦਰਗਾਹ ਸਾਚੀ ਮੁਕਾਮੇ ਹੱਕ ਜਿਥੇ ਵੱਜੇ ਹੱਕ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਕਲਜੁਗ ਕੂੜੀ ਕਿਰਿਆ ਬਦਲ ਦੇ ਰੇਖ, ਮਾਇਆ ਮਮਤਾ ਮੋਹ ਵਿਕਾਰ ਕੂੜ ਦੇਣਾ ਮਿਟਾਈਆ। ਸਤਿਜੁਗ ਕਹੇ ਧਰਮ ਦਵਾਰਾ ਤੇਰਾ ਦੇਵਾਂ ਖੋਲ੍ਹ, ਖ਼ਾਲਕ ਖ਼ਲਕ ਦਿਆਂ ਦ੍ਰਿੜਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਅਗੰਮਾ ਬੋਲ, ਅਨਬੋਲਤ ਤੇਰਾ ਰਾਗ ਸੁਣਾਈਆ। ਨਿਜ ਆਤਮ ਪਰਮਾਤਮ ਦਰਸਾਵਾਂ ਸਭ ਨੂੰ ਕੋਲ, ਨਿਜ ਘਰ ਬੈਠਾ ਸੋਭਾ ਪਾਈਆ। ਅਬਿਨਾਸ਼ੀ ਕਰਤੇ ਕਿਰਪਾ ਕਰ ਉਪਰ ਧੌਲ, ਧਰਨੀ ਧਰਤ ਧਵਲ ਮਿਲੇ ਮਾਣ ਵਡਿਆਈਆ। ਘਟ ਨਿਵਾਸੀ ਪੁਰਖ ਅਬਿਨਾਸ਼ੀ ਤਤ ਬ੍ਰਹਮ ਨਿਰਗੁਣ ਧਾਰ ਜਾਣਾ ਮੌਲ, ਮੌਲਾ ਹੋ ਕੇ ਆਪਣੀ ਖੇਲ ਖਿਲਾਈਆ। ਗੁਰ ਅਵਤਾਰ ਪੈਗ਼ੰਬਰ ਅੰਤ ਅਖ਼ੀਰੀ ਪੂਰਾ ਹੋਵੇ ਕੌਲ, ਇਕ਼ਰਾਰਨਾਮਾ ਸਭ ਦੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਤਿਜੁਗ ਕਹੇ ਮੈਂ ਕਰਾਂ ਸਾਫ਼ ਹਿਰਦਾ, ਹਰ ਹਿਰਦੇ ਤੇਰਾ ਨਾਮ ਦ੍ਰਿੜਾਈਆ। ਭਗਤ ਸੁਹੇਲਾ ਰਹੇ ਕੋਈ ਨਾ ਫਿਰਦਾ, ਫਿਰਤ ਫਿਰਤ ਤੇਰੇ ਨਾਲ ਮਿਲਾਈਆ। ਜੋ ਵਿਛੜਿਆਂ ਹੋਵੇ ਜੁਗ ਜਨਮ ਚਿਰ ਦਾ, ਜਨਮ ਜਨਮ ਦਾ ਕਰਮ ਕਰਮ ਦਾ ਲੇਖਾ ਦਿਆਂ ਬਦਲਾਈਆ। ਦਰਸ ਕਰਾਵਾਂ ਇਕੋ ਅਗੰਮੀ ਨਰ ਨਰਾਇਣ ਪਿਰ ਦਾ, ਪ੍ਰੀਤਮ ਪ੍ਰੀਤੀ ਅੰਦਰ ਤੇਰਾ ਨਾਤਾ ਦਿਆਂ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਦਰਵੇਸ਼ ਹੋ ਕੇ ਅਲਖ ਜਗਾਈਆ। ਸਤਿਜੁਗ ਕਹੇ ਮੈਂ ਤੇਰਾ ਬਣਾਂ ਧਰਮ ਦੀ ਧਾਰ ਯਾਚਕ, ਯਥਾਰਥ ਤੇਰੀ ਸੇਵ ਕਮਾਈਆ। ਜਗਤ ਵਿਚਾਰ ਦਾ ਰਹਿਣ ਨਾ ਦੇਵਾਂ ਕੋਈ ਵਾਚਕ, ਵਿਦਿਆ ਧੁਰ ਦੀ ਦਿਆਂ ਸਮਝਾਈਆ। ਤਨ ਵਜੂਦ ਮਾਟੀ ਖ਼ਾਕ ਰਹੇ ਕੋਈ ਨਾ ਆਸ਼ਕ, ਆਤਮ ਪਰਮਾਤਮ ਮੇਲਾ ਮੇਲਾਂ ਸਹਿਜ ਸੁਭਾਈਆ। ਸ੍ਰਿਸ਼ਟੀ ਦ੍ਰਿਸ਼ਟੀ ਰਹੇ ਕੋਈ ਨਾ ਨਾਸਤਕ, ਆਸਤਕ ਅੰਤਰ ਨਿਰੰਤਰ ਮੇਲ ਮਿਲਾਈਆ। ਭੇਵ ਅਭੇਦ ਖੁਲ੍ਹਾਵਾਂ ਵਾਸਤਕ, ਵਿਸ਼ਵ ਵਿਸ਼ੇਸ਼ ਤੇਰਾ ਪੜਦਾ ਦਿਆਂ ਉਠਾਈਆ। ਕਲਜੁਗ ਕੂੜੀ ਕਿਰਿਆ ਰਹਿਣ ਨਾ ਦੇਵਾਂ ਵਰਾਸਤ, ਮਾਇਆ ਮਮਤਾ ਮੋਹ ਮਿਟਾਈਆ। ਮੇਰੀ ਬੇਨੰਤੀ ਮੰਜ਼ੂਰ ਕਰ ਦਰਖ਼ਾਸਤ, ਅਰਜ਼ ਆਰਜ਼ੂ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਆਸਾ ਮੇਰੀ ਮਨਸਾ ਮੇਰੀ ਖ਼ਾਹਸ਼ ਤੇਰੇ ਅੱਗੇ ਕਰੇ ਸਫ਼ਾਰਸ਼, ਇਬਾਰਤ ਵਿਚ ਹੁਕਮ ਆਪਣਾ ਦੇ ਜਣਾਈਆ।
੨੦ ਜੇਠ ਸ਼ਹਿਨਸ਼ਾਹੀ ਸੰਮਤ ੪ ਕੌੜਾ ਮਲ ਸਦਨ ਮਲ ਦੇ ਗ੍ਰਹਿ ਇਟਾਰਸੀ ਮੱਧ ਪ੍ਰਦੇਸ਼
ਸਤਿਜੁਗ ਕਹੇ ਪ੍ਰਭ ਆਪਣਾ ਭਗਤ ਬਣਾਈਂ ਚੰਗਾ, ਚਾਰ ਜੁਗ ਦਾ ਕਾਲਖ ਟਿੱਕਾ ਦੇਣਾ ਮਿਟਾਈਆ। ਤੇਰੇ ਨੂਰ ਵਿਚੋਂ ਉਪਜਿਆ ਹੋਵੇ ਬੰਦਾ, ਬੰਦਗੀ ਆਪਣੀ ਦੇਣੀ ਸਮਝਾਈਆ। ਮਨ ਵਾਸਨਾ ਵਿਚ ਰਹੇ ਨਾ ਗੰਦਾ, ਗੰਦਗੀ ਅੰਦਰੋਂ ਦੇਣੀ ਚੁਕਾਈਆ। ਨਿਜ ਆਤਮ ਦੇ
❋
❋
ਕੇ ਪਰਮਾਨੰਦਾ, ਪਰਮ ਪੁਰਖ ਆਪਣਾ ਪੜਦਾ ਦੇਣਾ ਉਠਾਈਆ। ਮੰਜ਼ਲ ਪੌੜੀ ਚੜ੍ਹਾ ਅਗੰਮੀ ਡੰਡਾ, ਜਗਤ ਦਵਾਰੇ ਪੰਧ ਮੁਕਾਈਆ। ਓਸ ਦੇ ਚਰਨ ਚੁੰਮਦੀ ਹੋਵੇ ਗੰਗਾ, ਨਿਉਂ ਨਿਉਂ ਸੀਸ ਨਿਵਾਈਆ। ਤੇਰਾ ਪ੍ਰਕਾਸ਼ ਹੋਵੇ ਸੰਗਾ, ਸਗਲਾ ਸੰਗ ਵਖਾਈਆ। ਜਗਤ ਕੂੜ ਜਣਾ ਕੇ ਧੰਦਾ, ਧਰਮ ਆਪਣਾ ਦੇਣਾ ਦ੍ਰਿੜਾਈਆ। ਤਨ ਵਜੂਦ ਖ਼ਾਕੀ ਮਾਟੀ ਰਹੇ ਨਾ ਨੰਗਾ, ਓਢਣ ਸੀਸ ਜਗਦੀਸ਼ ਇਕੋ ਨਾਮ ਟਿਕਾਈਆ। ਸਚ ਦਵਾਰ ਦਰਗਾਹ ਸਾਚੀ ਬਣਾ ਆਪਣਾ ਫ਼ਰਜ਼ੰਦਾ, ਅਜ਼ੀਜ਼ ਤਮੀਜ਼ ਦੇਣੀ ਜਣਾਈਆ। ਭੇਵ ਰਹੇ ਨਾ ਹੰ ਬ੍ਰਹਮਾ, ਪਾਰਬ੍ਰਹਮ ਬ੍ਰਹਮ ਆਪਣਾ ਜੋੜ ਜੁੜਾਈਆ। ਨਾਤਾ ਤੋੜ ਕੇ ਕਾਇਆ ਮਾਟੀ ਚੰਮਾ, ਜੋਤੀ ਜੋਤ ਜੋਤ ਵਿਚ ਸਮਾਈਆ। ਪਵਣ ਸਵਾਸ ਲੇਖੇ ਲੌਣਾ ਦਮਾ, ਦਾਮਨਗੀਰ ਹੋ ਕੇ ਆਪਣਾ ਘਰ ਵਖਾਈਆ। ਜਨਮ ਮਰਨ ਦੀ ਰਹਿਣ ਨਹੀਂ ਦੇਣੀ ਤਮਅ, ਤਾਮਸ ਤ੍ਰਿਸ਼ਨਾ ਦੇਣੀ ਗਵਾਈਆ। ਹਰਖ ਸੋਗ ਮਿਟਾ ਕੇ ਗ਼ਮਾ, ਗ਼ਮਖ਼ਾਰ ਗ੍ਰਹਿ ਆਪਣਾ ਦੇਣਾ ਜਣਾਈਆ। ਜਿਥੇ ਤੇਰਾ ਨੂਰ ਪ੍ਰਕਾਸ਼ ਇਕੋ ਚੰਨਾ, ਸੂਰੀਆ ਚੰਨ ਹੋਵੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਤਿਜੁਗ ਕਹੇ ਪ੍ਰਭ ਜਨ ਭਗਤ ਦੇ ਆਪਣੀ ਸੋਝੀ, ਸੰਜਮ ਇਕੋ ਇਕ ਜਣਾਈਆ। ਹਉਮੇ ਦਾ ਰਹੇ ਕੋਈ ਨਾ ਰੋਗੀ, ਮਮਤਾ ਕੂੜ ਦੇਣੀ ਮਿਟਾਈਆ। ਆਪਣਾ ਖੇਲ ਵਖੌਣਾ ਚੋਜੀ, ਪ੍ਰੀਤਮ ਹੋ ਕੇ ਪ੍ਰੇਮ ਵਧਾਈਆ। ਮਨ ਕਲਪਣਾ ਰਹਿਣ ਨਾ ਦੇਣਾ ਕੋਇ ਭੋਗੀ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਤੇਰੇ ਪਿਆਰ ਦਾ ਬਣੇ ਸੱਚਾ ਜੋਗੀ, ਜੁਗਤ ਇਕੋ ਦੇਣੀ ਦ੍ਰਿੜਾਈਆ। ਇਕੋ ਰੰਗ ਰੰਗਾ ਕੇ ਵੇਦੀ ਸੋਢੀ, ਸ਼ੁਧ ਗੁਰਮੁਖ ਦੇਣੇ ਬਣਾਈਆ। ਪੁਰਖ ਅਕਾਲ ਚੁਕਣਾ ਗੋਦੀ, ਗੋਦਾਵਰੀ ਦਾ ਲਹਿਣਾ ਦੇਣਾ ਮੁਕਾਈਆ। ਮੇਰੇ ਧੁਰ ਦੇ ਠਾਕਰ ਮੌਜੀ, ਮਹਿਬੂਬ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਦ ਦੇਣੀ ਸਰਨਾਈਆ। ਸਤਿਜੁਗ ਕਹੇ ਪ੍ਰਭ ਭਗਤ ਬਖ਼ਸ਼ ਦੇ ਆਪਣਾ ਨੂਰ, ਜੋਤੀ ਜੋਤ ਕਰ ਰੁਸ਼ਨਾਈਆ। ਦਰਸ ਦਿਖਾ ਹਾਜ਼ਰ ਹਜ਼ੂਰ, ਹਰ ਹਿਰਦੇ ਨਜ਼ਰੀ ਆਈਆ। ਪੰਧ ਮੁਕਾ ਨੇੜਾ ਦੂਰ, ਕਾਇਆ ਮੰਦਰ ਸੋਭਾ ਪਾਈਆ। ਨਾਤਾ ਤੋੜ ਕਿਰਿਆ ਕੂੜ, ਕੂੜ ਕੁਟੰਬ ਦੇਣਾ ਛੁਡਾਈਆ। ਚਰਨ ਕਵਲ ਬਖ਼ਸ਼ ਆਪਣੀ ਧੂੜ, ਧੂਲ ਮਸਤਕ ਆਪ ਰਮਾਈਆ। ਚਤੁਰ ਸੁਘੜ ਬਣਾ ਮੂਰਖ ਮੂੜ੍ਹ, ਦੁਰਮਤ ਮੈਲ ਦੇਣੀ ਧੁਆਈਆ। ਸਾਚਾ ਮਾਰਗ ਦੱਸ ਜ਼ਰੂਰ, ਜ਼ਾਹਰ ਜ਼ਹੂਰ ਪੜਦਾ ਦੇ ਉਠਾਈਆ। ਮੈਂ ਤੇਰਾ ਹੋਵਾਂ ਮਸ਼ਕੂਰ, ਸ਼ੁਕਰੀਏ ਵਿਚ ਸੀਸ ਨਿਵਾਈਆ। ਜਨ ਭਗਤ ਰਹੇ ਨਾ ਕੋਇ ਮਗ਼ਰੂਰ, ਨਿਵਣ ਸੁ ਅੱਖਰ ਦੇਣਾ ਪੜ੍ਹਾਈਆ। ਪੰਜ ਤਤ ਨਾਮ ਧੁਨ ਵਜਦੀ ਰਹੇ ਤੰਬੂਰ, ਅਗੰਮ ਅਗੰਮੜਾ ਰਾਗ ਸੁਣਾਈਆ। ਜਨਮ ਕਰਮ ਦਾ ਬਖ਼ਸ਼ ਕ਼ਸੂਰ, ਕ਼ਿਸਮਤ ਬਦਲ ਕ਼ਿਸਮ ਆਪਣੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਆਸ ਰਖਾਈਆ। ਸਤਿਜੁਗ ਕਹੇ ਪ੍ਰਭ ਜਨ ਭਗਤਾਂ ਮੇਟ ਅੰਧੇਰਾ ਅੰਧ, ਅੰਤਰ ਨਿਰੰਤਰ ਬੂਝ ਬੁਝਾਈਆ। ਜਗਤ ਵਾਸਨਾ ਮੇਟ ਪੰਧ, ਪਾਂਧੀ ਪੰਧ ਨਾ ਕੋਇ ਵਖਾਈਆ। ਨੂਰ ਪ੍ਰਕਾਸ਼ ਦੇ ਚੰਦ, ਚੰਦ ਸੂਰਜ ਦੀ ਲੋੜ ਰਹੇ ਨਾ ਰਾਈਆ। ਆਤਮ ਪਰਮਾਤਮ ਟੁੱਟੀ ਗੰਢ, ਗੰਢਣਹਾਰ ਤੇਰੀ ਵਡਿਆਈਆ। ਜਗਤ ਅਗਨੀ ਪਾ ਠੰਡ, ਸਾਂਤਕ ਸਤਿ ਸਤਿ ਵਰਤਾਈਆ। ਧੁਰ ਦਾ ਨਾਮ ਦੱਸ ਛੰਦ, ਤੂੰ ਮੇਰਾ ਮੈਂ ਤੇਰਾ ਢੋਲਾ ਇਕ ਸੁਣਾਈਆ। ਅੰਗੀਕਾਰ ਹੋ ਕੇ ਲਾ ਅੰਗ, ਅੰਗਨ ਆਪਣਾ ਇਕ ਵਖਾਈਆ। ਸਚ
❋
❋
ਪ੍ਰੀਤੀ ਚਾੜ੍ਹ ਰੰਗ, ਰੰਗਤ ਪਿਛਲੀ ਦੇ ਬਦਲਾਈਆ। ਮਾਣਸ ਜਨਮ ਨਾ ਹੋਵੇ ਭੰਗ, ਭਾਂਡਾ ਭਰਮ ਦੇਣਾ ਭੰਨਾਈਆ। ਹੁਕਮੇ ਅੰਦਰ ਕਰ ਪਾਬੰਦ, ਬੰਦਗੀ ਇਕੋ ਇਕ ਜਣਾਈਆ। ਕਲਜੁਗ ਅੰਤ ਅਖ਼ੀਰ ਰਿਹਾ ਲੰਘ, ਸਤਿਜੁਗ ਸਾਚਾ ਤੇਰੀ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਵਰ, ਸਚ ਸਵਾਮੀ ਅੰਤਰਜਾਮੀ ਦਰ ਠਾਂਡੇ ਹੋਣਾ ਸਹਾਈਆ। ਸਤਿਜੁਗ ਕਹੇ ਪ੍ਰਭ ਭਗਤਾਂ ਪੂਰੀ ਕਰ ਦੇ ਆਸਾ, ਤ੍ਰਿਸ਼ਨਾ ਤ੍ਰਿਖਾ ਦੇ ਬੁਝਾਈਆ। ਚਰਨ ਕਵਲ ਬਖ਼ਸ਼ ਭਰਵਾਸਾ, ਧਰਨੀ ਧਵਲ ਵੱਜੇ ਵਧਾਈਆ। ਲੇਖੇ ਲਾ ਪਵਣ ਸਵਾਸਾ, ਸਮਰਥ ਸਵਾਮੀ ਤੇਰੀ ਵਡਿਆਈਆ। ਤੇਰੇ ਨਾਮ ਦੀ ਗਾਵਣ ਗਾਥਾ, ਗਹਿਰ ਗੰਭੀਰ ਇਕ ਸਰਨਾਈਆ। ਤੂੰ ਦੀਨ ਦਿਆਲਾ ਨਾਥ ਅਨਾਥਾ, ਦਇਆਨਿਧ ਧੁਰਦਰਗਾਹੀਆ। ਆਦਿ ਜੁਗਾਦਿ ਜੋਤੀ ਜਾਤਾ, ਜਾਗਰਤ ਜੋਤ ਡਗਮਗਾਈਆ। ਨਿਰਗੁਣ ਧਾਰ ਪਿਤਾ ਮਾਤਾ, ਪਤਿਪਰਮੇਸ਼ਵਰ ਇਕ ਅਖਵਾਈਆ। ਸਤਿਜੁਗ ਕਹੇ ਪ੍ਰਭ ਸਤਿ ਸਚ ਚਲਾ ਰਾਥਾ, ਰਥ ਰਥਵਾਹੀ ਹੋ ਕੇ ਸੇਵ ਕਮਾਈਆ। ਮੈਂ ਤੇਰਾ ਬਣਾਂ ਦਾਸੀ ਦਾਸਾ, ਨਿਉਂ ਨਿਉਂ ਲਾਗਾਂ ਪਾਈਆ। ਜਨ ਭਗਤ ਮੇਰਾ ਸਾਂਝਾ ਕਰ ਸਾਕਾ, ਨਾਤਾ ਆਪਣੇ ਨਾਲ ਜੁੜਾਈਆ। ਗੁਰ ਅਵਤਾਰ ਪੈਗ਼ੰਬਰ ਹੋਵੇ ਪੂਰਾ ਭਵਿਖਤ ਵਾਕਾ, ਵਾਕਿਫ਼ਕਾਰ ਤੇਰੀ ਵਡਿਆਈਆ। ਸ੍ਰਿਸ਼ਟੀ ਦ੍ਰਿਸ਼ਟੀ ਤੈਨੂੰ ਮੰਨੇ ਧੁਰ ਦਾ ਆਕਾ, ਅਕਲ ਬੁੱਧੀ ਦੀ ਚਲੇ ਨਾ ਕੋਇ ਚਤੁਰਾਈਆ। ਸਚ ਦਵਾਰ ਏਕੰਕਾਰ ਜਨ ਭਗਤ ਗ੍ਰਹਿ ਪ੍ਰਭ ਤੇਰੀ ਪਾਵੇ ਰਾਸਾ, ਰਸਤਾ ਵਾਬਸਤਾ ਹੋ ਕੇ ਆਪਣਾ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਧਰਮ ਦਾ ਖੇਲ ਤਮਾਸ਼ਾ, ਕੂੜ ਕੁਕਰਮ ਦਾ ਲੇਖਾ ਦੇਣਾ ਮਿਟਾਈਆ।
੨੦ ਜੇਠ ਸ਼ਹਿਨਸ਼ਾਹੀ ਸੰਮਤ ੪ ਜਸਵੰਤ ਸਿੰਘ ਦੇ ਗ੍ਰਹਿ ਇਟਾਰਸੀ ਮੱਧ ਪ੍ਰਦੇਸ਼
ਸਤਿਜੁਗ ਕਹੇ ਪ੍ਰਭ ਭਗਤ ਉਧਾਰੀ, ਉਦਰ ਦਾ ਲੇਖਾ ਦੇਣਾ ਮੁਕਾਈਆ। ਤੇਰੇ ਨਾਮ ਦੇ ਹੋਣ ਪੁਜਾਰੀ, ਪੂਜਾ ਇਕੋ ਦੇਣੀ ਸਮਝਾਈਆ। ਨਿਰਗੁਣ ਨੂਰ ਜੋਤ ਤੱਕਣ ਨਿਰੰਕਾਰੀ, ਨਿਰਵੈਰ ਦਰਸ਼ਨ ਪਾਈਆ। ਸਚ ਪ੍ਰੇਮ ਦੀ ਰਹੇ ਖ਼ੁਮਾਰੀ, ਅੰਮ੍ਰਿਤ ਰਸ ਦੇਣਾ ਚਖਾਈਆ। ਆਤਮ ਪਰਮਾਤਮ ਲੱਗੇ ਯਾਰੀ, ਯਾਰਾਨੇ ਕੂੜੇ ਦੇਣੇ ਤੁੜਾਈਆ। ਸ਼ਬਦੀ ਧਾਰ ਬਣ ਲਿਖਾਰੀ, ਲੇਖਾ ਲਿਖਤ ਵਿਚ ਵਡਿਆਈਆ। ਪੂਰਬ ਕ਼ਰਜ਼ਾ ਦੇ ਉਤਾਰੀ, ਮਕ਼ਰੂਜ਼ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਰਹੇ ਨਾ ਕੋਇ ਗ਼ਦਾਰੀ, ਗਦਾਗਰਾਂ ਦਾ ਲਹਿਣਾ ਦੇਣਾ ਚੁਕਾਈਆ। ਜੋ ਮੰਗ ਮੰਗੀ ਕ੍ਰਿਸ਼ਨ ਮੁਰਾਰੀ, ਮੁਰਲੀ ਮੁਹੱਬਤ ਵਿਚ ਵਜਾਈਆ। ਜੋ ਸੀਤਾ ਆਸਾ ਰੱਖੀ ਦੁਖਿਆਰੀ, ਰਾਮ ਦਿਤੀ ਦੁਹਾਈਆ। ਜੋ ਮੂਸਾ ਚਰਨ ਛੁਹਾਈ ਦਾੜ੍ਹੀ, ਧੂੜੀ ਖ਼ਾਕ ਰਮਾਈਆ। ਜੋ ਈਸਾ ਮੰਗੀ ਵਾੜੀ, ਸੱਯਦਿਆਂ ਸੀਸ ਨਿਵਾਈਆ। ਜੋ ਮੁਹੰਮਦ ਕੀਤਾ ਇਸ਼ਾਰੀ, ਇਸ਼ਾਰਿਆਂ ਵਿਚ ਜਣਾਈਆ। ਜੋ ਨਾਨਕ ਵਖਾਇਆ ਦਰਬਾਰੀ, ਦਰਗਾਹ ਭੇਵ ਮਿਟਾਈਆ। ਜੋ ਗੋਬਿੰਦ ਪੈਜ ਸੁਆਰੀ, ਪਾਰਬ੍ਰਹਮ ਪੜਦਾ ਦੇਣਾ ਉਠਾਈਆ। ਕਲਜੁਗ ਅੰਤਮ ਤੇਰੀ ਵਾਰੀ, ਵਾਰਤਾ ਪਿਛਲੀ ਵੇਖ ਵਖਾਈਆ। ਸਤਿਜੁਗ ਕਹੇ ਮੈਂ ਚਰਨ ਕਵਲ ਕਰਾਂ ਨਿਮਸਕਾਰੀ, ਨਿਉਂ ਨਿਉਂ ਲਾਗਾਂ ਪਾਈਂਆ।
❋
❋
ਜਨ ਭਗਤਾਂ ਸਾਚੀ ਮੰਜ਼ਲ ਜਾ ਚਾੜ੍ਹੀ, ਜਿਥੇ ਚੜ੍ਹ ਕੇ ਫੇਰ ਉਤਰ ਕੋਇ ਨਾ ਆਈਆ। ਸਦਾ ਪਿਛੇ ਰਹੀਂ ਅਗਾੜੀ, ਮਿਹਰਵਾਨ ਮਹਿਬੂਬ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਤਿਜੁਗ ਕਹੇ ਪ੍ਰਭ ਵੇਖ ਆਪਣਾ ਪਰਵਾਨਾ, ਪਰਮ ਪੁਰਖ ਧਿਆਨ ਲਗਾਈਆ। ਜਿਸ ਵਿਚ ਲੇਖਾ ਲਿਖਿਆ ਦੋ ਜਹਾਨਾਂ, ਵਿਸ਼ਨ ਬ੍ਰਹਮਾ ਸ਼ਿਵ ਦੇਣ ਗਵਾਹੀਆ। ਅਵਤਾਰ ਪੈਗ਼ੰਬਰ ਗੁਰ ਮੰਗਣ ਦਾਨਾ, ਨਿਉਂ ਨਿਉਂ ਸੀਸ ਝੁਕਾਈਆ। ਤੇਰਾ ਖੇਲ ਅਗੰਮ ਦੋ ਜਹਾਨਾਂ, ਜਹਾਂ ਤਹਾਂ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਜੋ ਝੁਲੌਂਦੇ ਗਏ ਤੇਰਾ ਨਿਸ਼ਾਨਾ, ਨਿਸ਼ਾਨਾ ਨਿਸ਼ਾਨੇ ਨਾਲ ਬਦਲਾਈਆ। ਤੈਨੂੰ ਦੱਸਦੇ ਗਏ ਉਪਰ ਅਸਮਾਨਾਂ, ਬੇਪਹਿਚਾਨ ਨੂਰ ਖ਼ੁਦਾਈਆ। ਮੁਹੱਬਤ ਵਿਚ ਕਹਿੰਦੇ ਗਏ ਰਹਿਮਾਨਾ, ਰਹਿਮਤ ਵਿਚ ਨੂਰ ਖ਼ੁਦਾਈਆ। ਜੁਗ ਚੌਕੜੀ ਬਦਲਦਾ ਆਇਆ ਜ਼ਮਾਨਾ, ਜ਼ਾਮਨ ਪੈਗ਼ੰਬਰ ਵਿਚ ਰਖਾਈਆ। ਕਲਜੁਗ ਅੰਤਮ ਤੈਨੂੰ ਕਹਿੰਦੇ ਸਾਰੇ ਇਕ ਅਮਾਮਾ, ਆਮਦ ਆਪਣੀ ਇਕ ਜਣਾਈਆ। ਸਾਚੇ ਨਾਮ ਦਾ ਵਜਾ ਦਮਾਮਾ, ਦਾਮਨਗੀਰ ਤੇਰੀ ਵਡਿਆਈਆ। ਖੇਲ ਵੇਖ ਕਾਇਆ ਮਕਾਨਾ, ਜਗਤ ਕਾਅਬਿਆਂ ਡੇਰਾ ਢਾਹੀਆ। ਤੇਰਾ ਭਗਤ ਰਹੇ ਨਾ ਕੋਇ ਬੇਗਾਨਾ, ਗਾਣਾ ਆਪਣਾ ਦੇਣਾ ਸੁਣਾਈਆ। ਤੇਰਾ ਖੇਲ ਦੋ ਜਹਾਨਾਂ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਸਤਿਜੁਗ ਕਹੇ ਪ੍ਰਭ ਮੈਂ ਤੇਰੇ ਦਰ ਕਰਾਂ ਸਲਾਮਾ, ਨਮਸਤੇ ਨਮੋਂ ਕਹਿ ਕੇ ਸੀਸ ਝੁਕਾਈਆ। ਤੂੰ ਆਦਿ ਜੁਗਾਦੀ ਸ਼ਾਹ ਸੁਲਤਾਨਾ, ਸ਼ਹਿਨਸ਼ਾਹ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ । ਸਤਿਜੁਗ ਕਹੇ ਪ੍ਰਭ ਆਪਣੀ ਧਾਰ ਕਲਾ, ਕਲਕਾਤੀ ਵੇਖ ਵਖਾਈਆ। ਤੇਰਾ ਲਹਿਣਾ ਪੂਰਾ ਹੋਣ ਵਾਲਾ ਅੱਲਾ, ਅਲਾਹ ਆਪਣਾ ਪੜਦਾ ਦੇਣਾ ਉਠਾਈਆ। ਜਗਤ ਜਹਾਨ ਛੁੱਟਣ ਵਾਲਾ ਪੱਲਾ, ਸਾਥੀ ਸੰਗ ਨਾ ਕੋਇ ਨਿਭਾਈਆ। ਜਗਤ ਵਿਕਾਰ ਚੜ੍ਹਿਆ ਦਲਾ, ਦਹਿ ਦਿਸ਼ਾ ਵੇਖ ਦੁਹਾਈਆ। ਦਵੈਤੀ ਮੇਟੇ ਕੋਇ ਨਾ ਸਲਾ, ਸੁਲਹਕੁਲ ਨਜ਼ਰ ਕੋਇ ਨਾ ਆਈਆ। ਜੋ ਸੰਦੇਸ਼ਾ ਜੁਗ ਚੌਕੜੀ ਘੱਲਾ, ਭਵਿਖਤਾਂ ਵਿਚ ਸਮਝਾਈਆ। ਓਸ ਦਾ ਸਭ ਨੂੰ ਦੇ ਦੇ ਫਲਾ, ਫਲੀਭੂਤ ਵੇਖ ਵਖਾਈਆ। ਤੇਰਾ ਜਗਤ ਜਹਾਨ ਹੋਇਆ ਝੱਲਾ, ਝਲਕ ਆਪਣੀ ਕਰ ਰੁਸ਼ਨਾਈਆ। ਤੇਰਾ ਭਗਤ ਰਹੇ ਨਾ ਇਕੱਲਾ, ਭਗਵਨ ਹੋ ਕੇ ਮੇਲਾ ਲੈਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲਹਿਣਾ ਦੇਣਾ ਲੇਖਾ ਜਲਾਂ ਥਲਾਂ, ਜਲ ਥਲ ਮਹੀਅਲ ਮਹਿਬੂਬ ਹੋ ਕੇ ਮਹਿਵ ਆਪਣਾ ਪੜਦਾ ਦੇਣਾ ਉਠਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ੪ ਸੁਰਿੰਦਰ ਸਿੰਘ ਦੇ ਗ੍ਰਹਿ ਇਟਾਰਸੀ ਮੱਧ ਪ੍ਰਦੇਸ਼
ਸਤਿਜੁਗ ਕਹੇ ਪ੍ਰਭ ਸਾਚਾ ਨਾਮ ਦੇ ਸਲੋਕ, ਸੁਲਹਕੁਲ ਤੇਰੇ ਹੱਥ ਵਡਿਆਈਆ। ਸਿਫ਼ਤਾਂ ਵਿਚ ਗਾਵਣ ਚੌਦਾਂ ਲੋਕ, ਚੌਦਾਂ ਤਬਕ ਰਾਗ ਅਲਾਈਆ। ਚੌਦਾਂ ਵਿਦਿਆ ਰਹੇ ਨਾ ਸੋਚ, ਚੌਦਸ ਚੌਦਾਂ ਚੰਦ ਕਰ ਰੁਸ਼ਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਮਿਟਾ ਹਰਖ ਸੋਗ, ਚਿੰਤਾ ਗ਼ਮ ਦੇਣਾ ਗੁਆਈਆ। ਹਉਮੇ ਹੰਗਤਾ ਰਹੇ ਕੋਈ ਨਾ ਰੋਗ, ਕੂੜ ਕੁੜਿਆਰਾ ਪੰਧ ਦੇਣਾ ਮੁਕਾਈਆ। ਜਨ ਭਗਤਾਂ ਕਟ ਵਿਜੋਗ, ਪੜਦਾ ਦੂਈ ਦੇਣਾ
❋
❋
ਉਠਾਈਆ। ਮੇਲਾ ਮੇਲ ਧੁਰ ਸੰਜੋਗ, ਆਤਮ ਪਰਮਾਤਮ ਗੰਢ ਪੁਆਈਆ। ਦੇਣੀ ਪਏ ਨਾ ਕਿਸੇ ਨੂੰ ਮੋਖ, ਮੁਫ਼ਤ ਆਪਣਾ ਰੰਗ ਰੰਗਾਈਆ। ਸਾਚੇ ਨਾਮ ਦੀ ਦੇ ਕੇ ਚੋਗ, ਚਾਰ ਵਰਨ ਬਣਾਣਾ ਭੈਣ ਭਾਈਆ। ਗੁਰਮੁਖਾਂ ਹਿਰਦਾ ਦੇਣਾ ਸੋਧ, ਵਦੀ ਸੁਦੀ ਲੇਖਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਵੱਜੇ ਵਧਾਈਆ। ਸਤਿਜੁਗ ਕਹੇ ਪ੍ਰਭ ਸਤਿ ਦਾ ਦੇ ਗਿਆਨ, ਅਗਿਆਨ ਅੰਧੇਰਾ ਦੇ ਮਿਟਾਈਆ। ਸੁਰਤੀ ਸ਼ਬਦ ਧਰੇ ਧਿਆਨ, ਮਨ ਚੰਚਲਤਾ ਚਲੇ ਨਾ ਕੋਇ ਚਤੁਰਾਈਆ। ਸੰਤ ਸੁਹੇਲਾ ਢੋਲਾ ਗਾਣ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੂਜਾ ਨਜ਼ਰ ਕੋਇ ਨਾ ਆਈਆ। ਸ਼ਰਅ ਰਹੇ ਨਾ ਕੋਇ ਸ਼ੈਤਾਨ, ਲੇਖਾ ਪਿਛਲਾ ਦੇਣਾ ਮੁਕਾਈਆ। ਤੇਰਾ ਜਲਵਾ ਨੂਰ ਹੋਵੇ ਮਹਾਨ, ਪ੍ਰਕਾਸ਼ ਤੱਕਾਂ ਖ਼ਲਕ ਖ਼ੁਦਾਈਆ। ਤੂੰ ਜੋਧਾ ਸੂਰਬੀਰ ਨੌਜਵਾਨ, ਮਰਦ ਮਰਦਾਨ ਇਕ ਅਖਵਾਈਆ। ਤੈਨੂੰ ਝੁਕਦੇ ਜ਼ਿਮੀਂ ਅਸਮਾਨ, ਬਿਨ ਸੱਯਦੇ ਸੀਸ ਨਿਵਾਈਆ। ਸਦੀ ਚੌਧਵੀਂ ਹੋ ਮਿਹਰਵਾਨ, ਨਿਗਾਹ ਮਿਹਰ ਇਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਏਕਾ ਘਰ ਵਸਾਈਆ। ਸਤਿਜੁਗ ਕਹੇ ਪ੍ਰਭ ਤੇਰੇ ਨਾਮ ਦਾ ਵੱਜੇ ਡੰਕਾ, ਖ਼ਬਰ ਦੋ ਜਹਾਨ ਸੁਣਾਈਆ। ਸਵਾਧਾਨ ਕਰ ਰਾਓ ਰੰਕਾ, ਸ਼ਾਹ ਸੁਲਤਾਨ ਲੈ ਉਠਾਈਆ। ਦੀਨ ਦੁਨੀ ਦਾ ਫੇਰ ਦੇ ਮਣਕਾ, ਮਮਤਾ ਮਨ ਰਹੇ ਨਾ ਰਾਈਆ। ਗੜ੍ਹ ਤੋੜ ਦੇ ਹਉਮੇ ਹੰਗਤਾ, ਹੰ ਬ੍ਰਹਮ ਦੇਣਾ ਸਮਝਾਈਆ । ਮਾਣ ਦਵੌਣਾ ਸਾਚੇ ਸੰਤਾ, ਜੋ ਮੰਗਣ ਤੇਰੀ ਸੱਚੀ ਸਰਨਾਈਆ। ਤੂੰ ਬੋਧ ਅਗਾਧਾ ਬਣ ਪੰਡਤਾ, ਪਾਰਬ੍ਰਹਮ ਬ੍ਰਹਮ ਨਿਰਅੱਖਰ ਸ਼ਬਦ ਕਰ ਸ਼ਨਵਾਈਆ। ਝਗੜਾ ਰਹੇ ਨਾ ਕੋਈ ਮਨ ਦਾ, ਮਨਸਾ ਮਨ ਹੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਡੰਕਾ ਵੱਜੇ ਤੇਰੇ ਜਸ ਦਾ, ਪੜਦਾ ਖੁਲ੍ਹ ਜਾਏ ਨੇਤਰ ਅੱਖ ਦਾ, ਪ੍ਰਤੱਖ ਸਵੱਛ ਤੇਰਾ ਨੂਰ ਨਜ਼ਰੀ ਆਈਆ।