੨੨ ਜੇਠ ਸ਼ਹਿਨਸ਼ਾਹੀ ਸੰਮਤ ੪ ਟੋਪਨ ਰਾਮ ਦੇ ਗ੍ਰਹਿ ਇਟਾਰਸੀ ਮੱਧ ਪ੍ਰਦੇਸ਼
ਪੁਰਖ ਅਕਾਲ ਕਹੇ ਸੁਣ ਦਸਰਥ ਬੇਟੇ ਰਾਮ, ਰਮਤੇ ਦਿਆਂ ਜਣਾਈਆ। ਲਹਿਣਾ ਲੇਖਾ ਵੇਖ ਕਾਮ, ਕਰਨੀ ਦਾ ਕਰਤਾ ਆਪ ਸਮਝਾਈਆ। ਧਰਨੀ ਧਵਲ ਵੇਖ ਗਰਾਮ, ਬਿਨ ਅੱਖਾਂ ਅੱਖ ਉਠਾਈਆ। ਆਪਣੇ ਮਿਤ੍ਰ ਪਿਆਰੇ ਪਹਿਚਾਣ, ਪੜਦਾ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਜਣਾਈਆ। ਪੁਰਖ ਅਕਾਲ ਕਹੇ ਵੇਖ ਬਨਬਾਸੀ ਪੰਚਬਟੀ, ਰਾਮ ਰਾਮੇ ਦਿਆਂ ਜਣਾਈਆ। ਧਰਨੀ ਧਵਲ ਕਹੇ ਜਿਥੇ ਉਦਾਸੀ ਦੀ ਹੁੰਦੀ ਸੀ ਹੱਟੀ, ਵੈਰਾਗੀ ਤਿਆਗੀ ਨਾਲ ਮਿਲਾਈਆ। ਧਰਮ ਦੀ ਕਰਦੇ ਖੱਟੀ, ਖਟਕਾ ਅੰਦਰੋਂ ਬਾਹਰ ਕਢਾਈਆ। ਇਹ ਖੇਲ ਅਗੰਮੀ ਅੱਛੀ, ਅੱਛੀ ਤਰਾ ਪ੍ਰਭੂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਪੁਰਖ ਅਕਾਲ ਕਿਹਾ ਰਾਮ ਵੇਖ ਆਪਣਾ ਟਿਕਾਣਾ, ਰਮਣੀਕ ਦਿਆਂ ਜਣਾਈਆ। ਜਿਸ ਨੂੰ ਕਹਿੰਦੇ ਬੀਆਬਾਨਾ, ਬੀਜ ਨਜ਼ਰ ਕੋਇ ਨਾ ਆਈਆ। ਹੁੰਦਾ ਸੀ ਸੁੰਞ ਮਸਾਣਾ, ਆਸਣ ਸਚ ਨਾ ਕੋਇ ਸੁਹਾਈਆ। ਖੇਲ ਅਗੰਮ ਮਹਾਨਾ, ਲੇਖ ਲਿਖਤ ਨਾ ਕੋਇ
❋
❋
ਵਡਿਆਈਆ। ਦੱਸੇ ਨਾ ਕੋਇ ਨਿਸ਼ਾਨਾ, ਪੜਦਾ ਸਕੇ ਨਾ ਕੋਇ ਉਠਾਈਆ। ਇਹ ਖੇਲ ਸ੍ਰੀ ਭਗਵਾਨਾ, ਪਰਮ ਪੁਰਖ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਪੁਰਖ ਅਕਾਲ ਕਹੇ ਸੁਣ ਰਾਮ ਆਰਸ, ਅਰਸ਼ੀ ਹੋ ਕੇ ਦਿਆਂ ਜਣਾਈਆ। ਧਰਨੀ ਧਰਤ ਧਵਲ ਕਰੇ ਸਫ਼ਾਰਸ਼, ਸ਼ਹਾਦਤ ਵਿਚ ਗਵਾਹੀਆ। ਸ਼ਬਦੀ ਲੇਖ ਦੱਸੇ ਇਬਾਰਤ, ਹੁਕਮੀ ਹੁਕਮ ਇਕ ਦ੍ਰਿੜਾਈਆ। ਤਿੰਨਾਂ ਕੋਲ ਹੁੰਦਾ ਸੀ ਇਕ ਪਾਰਸ, ਵੈਰਾਗੀ ਤਿਆਗੀ ਮਿਲ ਕੇ ਵੱਜੇ ਵਧਾਈਆ । ਇਕ ਦਿਨ ਆਂਧੀ ਆਈ ਨਾਲ ਬਾਰਸ਼, ਹਵਾ ਜ਼ੋਰ ਨਾਲ ਚਲਾਈਆ। ਮਹਾਂ ਖੇਲ ਹੋਇਆ ਭਿਆਨਕ, ਪ੍ਰਭੂ ਆਪਣਾ ਹੁਕਮ ਵਰਤਾਈਆ। ਉਨ੍ਹਾਂ ਦੀ ਰਸੈਣ ਗੁੰਮੀ ਅਚਾਨਕ, ਲੱਭਿਆਂ ਹੱਥ ਕਿਸੇ ਨਾ ਆਈਆ। ਜਿਸ ਨੂੰ ਰਖਦੇ ਹੱਥ ਅਮਾਨਤ, ਪੱਲੂ ਗਈ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਪੁਰਖ ਅਕਾਲ ਕਹੇ ਰਾਮ ਵੇਖ ਪਿਛਲੀ ਲੀਲਾ, ਬਿਨ ਲਾਲਚ ਦਿਆਂ ਜਣਾਈਆ। ਤੂੰ ਛੱਡ ਜਗਤ ਕ਼ਬੀਲਾ, ਭੱਜਿਆ ਵਾਹੋ ਦਾਹੀਆ। ਪੈਂਡਾ ਪੰਧ ਮੁਕਾ ਕੇ ਮੀਲਾਂ, ਕੋਸਾਂ ਯੋਜਨਾਂ ਡੇਰਾ ਢਾਹੀਆ। ਛੱਡ ਜ਼ਿਲੇ ਤਹਿਸੀਲਾਂ, ਆਇਆ ਵਾਹੋ ਦਾਹੀਆ। ਏਥੇ ਬਿਸਰਾਮ ਕੀਤਾ ਇਕ ਮਹੀਨਾ, ਸੀਆ ਲਕਸ਼ਮਣ ਨਾਲ ਵਡਿਆਈਆ। ਸੋਹਣਾ ਬਣਾਇਆ ਜੀਣਾ, ਜੀਵਣ ਜਗਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਓਧਰ ਪਾਰਸ ਗਿਆ ਗੁੰਮ, ਆਂਧੀ ਛੱਪਰ ਛੰਨ ਹਿਲਾਈਆ। ਸਾਧੂ ਤਿੰਨੇ ਰਹੇ ਘੁੰਮ, ਮਮਤਾ ਮਨ ਲਲਚਾਈਆ। ਲੈ ਗਿਆ ਕਵਣ, ਸਮਝ ਕੋਇ ਨਾ ਪਾਈਆ। ਉਡਿਆ ਕਿਹੜੀ ਪਵਣ, ਆਪਣਾ ਰੂਪ ਬਦਲਾਈਆ। ਕਿਸ ਨੇ ਕੀਤਾ ਦਮਨ, ਆਪਣੇ ਵਿਚ ਛੁਪਾਈਆ। ਖਲੋਤੇ ਵਿਚ ਚਮਨ, ਬਗ਼ੀਚਾ ਇਕ ਸੁਹਾਈਆ। ਅੰਦਰ ਨਾ ਆਵੇ ਅਮਨ, ਕਲਪਨਾ ਵਿਚ ਕੁਰਲਾਈਆ। ਪ੍ਰਭ ਦੇ ਕੋਲੋਂ ਸਾਰੇ ਮੰਗਣ, ਅੰਤਰ ਅੰਤਰ ਧਿਆਨ ਰਖਾਈਆ। ਬਿਨਾ ਪਾਰਸ ਤੋਂ ਸਾਰੇ ਹੋ ਗਏ ਨਗਨ, ਵਸਤ ਕੋਲ ਰਹੀ ਨਾ ਰਾਈਆ। ਜਾਂ ਵੇਖਿਆ ਨਿਰਗੁਣ ਜੋਤੀ ਲੱਗੀ ਜਗਣ, ਨੂਰ ਹੋਇਆ ਰੁਸ਼ਨਾਈਆ। ਤਿੰਨੇ ਹੋ ਗਏ ਮਗਨ, ਮਸਤੀ ਵਿਚ ਵਡਿਆਈਆ। ਰਾਮ ਦਾ ਕੀਤਾ ਭਜਨ, ਭਜਨ ਵਿਚ ਰਾਮ ਨਜ਼ਰੀ ਆਈਆ। ਜਿਸ ਨੇ ਅੰਤਰ ਨਿਰੰਤਰ ਪਾਰਸ ਦਾ ਵਖਾਇਆ ਵਜ਼ਨ, ਲਗ ਮਾਤਰ ਨਾ ਕੋਇ ਰਖਾਈਆ। ਕੰਬਣ ਲੱਗਾ ਬਦਨ, ਨੇਤਰ ਨੈਣ ਦੁਹਾਈਆ। ਕਿਹੜਾ ਕਰੀਏ ਯਤਨ, ਪਾਰਸ ਲੱਭੀਏ ਕਿਹੜੀ ਥਾਈਂਆ। ਓਧਰੋਂ ਰਾਮ ਆ ਗਿਆ, ਨੇੜੇ ਆ ਕੇ ਲੱਗਾ ਹੱਸਣ, ਤਾਲੀ ਦਿਤੀ ਵਜਾਈਆ। ਆਪਣੀ ਕਾਇਆ ਦਾ ਖੋਲ੍ਹ ਕੇ ਵੇਖੋ ਕੱਫ਼ਨ, ਪਾਰਸ ਕਿਸ ਦੇ ਅੰਦਰ ਨਜ਼ਰ ਆਈਆ। ਜਾਂ ਤਿੰਨਾਂ ਤੱਕਿਆ ਇਕ ਦੂਜੇ ਦੇ ਅੰਤਰ ਨਿਰੰਤਰ ਵੇਖਣ, ਆਪਣਾ ਨਜ਼ਰ ਕਿਸੇ ਨਾ ਆਈਆ। ਗ਼ੁੱਸੇ ਵਿਚ ਰਾਮ ਦੇ ਚਰਨਾਂ ਉਤੇ ਲੱਗੇ ਲੇਟਣ, ਰੋ ਰੋ ਦਿਤੀ ਦੁਹਾਈਆ। ਰਾਮ ਨੇ ਕਿਹਾ ਇਕ ਦੂਜੇ ਦੇ ਕੱਢੋ ਵਿਚੋਂ ਪੇਟਣ, ਸਹਿਜ ਨਾਲ ਸਮਝਾਈਆ। ਮੈਂ ਆਇਆ ਪਰਦੇਸੀ ਪਰਦੇਸਣ, ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਰੰਗਾਈਆ। ਇਕ ਨੇ ਤੱਕਿਆ ਪਾਰਸ ਦੂਜੇ ਦੇ ਅੰਦਰ, ਸੋਹਣਾ ਨਜ਼ਰੀ ਆਈਆ। ਦੂਜੇ ਨੇ ਤੱਕਿਆ ਤੀਜੇ ਲੁਕਾਇਆ ਆਪਣੀ ਕੰਦਰ, ਬੈਠਾ ਤਨ ਵਿਚ ਛੁਪਾਈਆ। ਤੀਜੇ ਨੇ ਵੇਖਿਆ ਸਾਨੂੰ ਮੂਰਖ ਬਣਾ ਕੇ ਡੰਗਰ, ਆਪਣੇ ਪੇਟ ਰਿਹਾ ਟਿਕਾਈਆ। ਇਕ ਪਾਰਸ ਹੁਣ
❋
❋
ਅਸੀਂ ਤਿੰਨੇ ਲੱਗੇ ਵੰਡਣ, ਲੱਭਿਆਂ ਹੱਥ ਕਿਸੇ ਨਾ ਆਈਆ। ਇਕ ਦੂਜੇ ਨੂੰ ਲੱਗੇ ਫੰਡਣ, ਕੀਤੀ ਮਾਰ ਕੁਟਾਈਆ। ਰਾਮ ਪਰੇ ਹੋ ਕੇ ਖਲੋ ਗਿਆ ਬੂਟੇ ਕੋਲ ਚੰਦਨ, ਪਾਸਾ ਗਿਆ ਬਦਲਾਈਆ। ਜਿਸ ਵੇਲੇ ਲੜ ਲੜ ਕੇ ਲੱਗੇ ਕੰਬਣ, ਆਪਣਾ ਬਲ ਗੁਆਈਆ। ਕੁੱਟ ਕੁੱਟ ਕੇ ਲੱਗੇ ਹੰਬਣ, ਬਾਹਵਾਂ ਲਈਆਂ ਥਕਾਈਆ। ਦੰਦੀਆਂ ਲੱਗੇ ਚੱਬਣ, ਦੰਦ ਦੰਦਾਂ ਉਤੇ ਘਸਾਈਆ। ਨਿਸ਼ਾਨ ਪੈ ਗਏ ਉਤੇ ਬਦਨ, ਖੱਲ ਲਹੂ ਨਾਲ ਭਰਾਈਆ। ਗ਼ੁੱਸੇ ਵਿਚ ਲੱਗੇ ਅਗਨ, ਅਗਨੀ ਤਤ ਜਲਾਈਆ। ਇਕ ਦੂਜੇ ਨੂੰ ਲੱਗੇ ਵੱਢਣ, ਸਾਧੂ ਮਤਿ ਦਿਤੀ ਗੁਆਈਆ । ਇਕ ਦੂਜੇ ਦੇ ਪਿਛੇ ਲੱਗੇ ਭੱਜਣ, ਨੱਠਣ ਵਾਹੋ ਦਾਹੀਆ। ਇਹ ਵੇਖ ਕੇ ਸੀਤਾ ਲੱਗੀ ਹੱਸਣ, ਇਸ਼ਾਰਾ ਰਾਮ ਵਲ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣੇ ਹੱਥ ਰਖਾਈਆ। ਰਾਮ ਕਿਹਾ ਸੀਤਾ ਕਰ ਧਿਆਨ, ਤੈਨੂੰ ਦਿਆਂ ਜਣਾਈਆ। ਇਹ ਭਗਤੀ ਵਾਲੇ ਜਵਾਨ, ਘਰ ਬਾਹਰ ਛੱਡਕੇ ਬੈਠੇ ਆਸਣ ਲਾਈਆ। ਤੂੰ ਵੇਖ ਹੋ ਹੈਰਾਨ, ਕੀ ਕੀ ਕਾਰ ਵਰਤਾਈਆ। ਇਨ੍ਹਾਂ ਅੰਦਰ ਮਮਤਾ ਦਾ ਸ਼ੈਤਾਨ, ਸਭ ਨੂੰ ਰਿਹਾ ਲੜਾਈਆ। ਕਾਇਆ ਮਾਇਆ ਦੀ ਬਣਾ ਦੁਕਾਨ, ਪਾਰਸ ਅੰਦਰ ਬੈਠੇ ਛੁਪਾਈਆ। ਕਰ ਸਕੇ ਨਾ ਕੋਇ ਪਹਿਚਾਣ, ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਵਖਾਈਆ। ਸੀਤਾ ਵੇਖ ਸੰਸਾਰ ਜਗਤ, ਜਗਤ ਦਿਆਂ ਜਣਾਈਆ। ਸੀਤਾ ਕਿਹਾ ਪ੍ਰਭੂ ਜੋ ਤੇਰਾ ਨਾਮ ਜਪਦੇ ਫੇਰ ਵੀ ਤੇਰੇ ਭਗਤ, ਕਿਉਂ ਭਰਮਾਂ ਵਿਚ ਭੁਲਾਈਆ। ਜਿਨ੍ਹਾਂ ਤੇਰਾ ਤੇਰੇ ਕੋਲ ਆ ਕੇ ਕੀਤਾ ਦਰਸ, ਕਿਉਂ ਅਗਨੀ ਅੱਗ ਲਗਾਈਆ। ਕਿਉਂ ਨਹੀਂ ਕਰਦਾ ਤਰਸ, ਮਿਹਰਵਾਨ ਆਪਣੀ ਦਇਆ ਕਮਾਈਆ। ਜਿਸ ਕਾਰਨ ਰਹੇ ਭਟਕ, ਓਹ ਸੰਸਾ ਦੇ ਚੁਕਾਈਆ। ਰਾਮ ਨੇ ਤੱਕਿਆ ਉਪਰ ਅਰਸ਼, ਨਿਗਾਹ ਲਈ ਉਠਾਈਆ। ਫੇਰ ਨਿਉਂ ਕੇ ਉਪਰ ਫ਼ਰਸ਼, ਸੀਸ ਦਿਤਾ ਝੁਕਾਈਆ। ਸੀਤਾ ਇਹ ਮੇਰਾ ਨਹੀਂ ਦਿਸਦਾ ਫ਼ਰਜ਼, ਇਨ੍ਹਾਂ ਦੀ ਅੰਦਰੋਂ ਕਰਾਂ ਸਫ਼ਾਈਆ। ਤੇਰੀ ਮੰਜ਼ੂਰ ਕਰ ਕੇ ਅਰਜ਼, ਰਾਮ ਦੇ ਰਾਮ ਕੋਲ ਦਿਆਂ ਪੁਚਾਈਆ। ਜਿਸ ਵੇਲੇ ਕਲਜੁਗ ਅੰਤ ਆਪ ਆਵੇ ਉਤੇ ਧਰਤ, ਧੌਲ ਉਤੇ ਡੇਰਾ ਲਾਈਆ। ਇਨ੍ਹਾਂ ਦਾ ਲਹਿਣਾ ਦੇਵਾਂ ਲੇਖਾ ਪੂਰਾ ਕਰਾਂ ਕ਼ਰਜ਼, ਮਿਹਰਵਾਨ ਸਿਰ ਆਪਣੇ ਹੱਥ ਟਿਕਾਈਆ। ਸੀਤਾ ਕਿਹਾ ਰਾਮ ਕੀ ਖੇਲ ਦੱਸਿਆ ਅਚਰਜ, ਅਸਚਰਜ ਦੇ ਜਣਾਈਆ। ਪ੍ਰਭ ਨੂੰ ਪੈਣੀ ਗ਼ਰਜ਼, ਕਿਸ ਕਾਰਨ ਫੇਰਾ ਪਾਈਆ। ਰਾਮ ਕਿਹਾ ਉਸ ਦੇ ਕੋਲ ਜੁਗ ਜੁਗ ਭਗਤਾਂ ਦੀ ਫ਼ਰਦ, ਕਲਜੁਗ ਅੰਤ ਸਭ ਦਾ ਲੇਖਾ ਦਏ ਮੁਕਾਈਆ। ਸੀਤਾ ਫੇਰ ਕੀਤੀ ਅਰਜ਼, ਮਸਤਕ ਚਰਨਾਂ ਉਤੇ ਟਿਕਾਈਆ। ਕਿਸ ਬਿਧ ਏਥੇ ਆਵੇ ਪਰਤ, ਪਤਿਪਰਮੇਸ਼ਵਰ ਬੇਪਰਵਾਹੀਆ। ਰਾਮ ਕਿਹਾ ਲਹਿਣਾ ਦੇਣਾ ਪੂਰਾ ਕਰਨਾ ਇਹ ਉਸ ਦੀ ਆਪਣੀ ਗ਼ਰਜ਼, ਗ਼ਰਜ਼ ਸਭ ਦੀ ਵੇਖ ਵਖਾਈਆ। ਕਿਸੇ ਦਾ ਹੋਣ ਨਾ ਦੇਵੇ ਹਰਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸੀਤਾ ਕਹੇ ਰਾਮ ਇਹ ਤੇਰਾ ਨਾਮ ਪੜ੍ਹਦੇ, ਨਾਲੇ ਰਾਮ ਰਾਮ ਦੁਹਾਈਆ। ਤੇਰੇ ਸਾਹਮਣੇ ਕਿਉਂ ਲੜਦੇ, ਕਿਉਂ ਪੜਦਾ ਬੈਠਾ ਪਾਈਆ। ਕਿਉਂ ਝਗੜੇ ਪੁਆਏ ਇਨ੍ਹਾਂ ਦੇ ਘਰ ਦੇ, ਕਾਇਆ ਮੰਦਰ ਅੰਦਰ ਪਾਰਸ ਇਕ ਦੂਜੇ ਦੇ ਅੰਦਰ ਦਿਤਾ ਵਖਾਈਆ। ਰਾਮ ਕਿਹਾ ਇਹ ਲਹਿਣਾ ਦੇਵੇ ਕਲਜੁਗ ਕਲ ਦੇ, ਪੁਰਖ ਅਕਾਲ ਰਿਹਾ ਦ੍ਰਿੜਾਈਆ। ਕੁਝ ਲੇਖੇ ਦਿਸਦੇ ਬਾਵਨ ਦਵਾਰੇ ਬਲ ਦੇ, ਭੇਵ ਅਭੇਦਾ ਆਪਣੇ ਵਿਚ ਛੁਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ
❋
❋
ਲੇਖਾ ਦੇ ਜਣਾਈਆ। ਸੀਤਾ ਕਹੇ ਰਾਮ ਇਨ੍ਹਾਂ ਨੂੰ ਦੇ ਮਤਿ, ਅਗਨੀ ਤਤ ਬੁਝਾਈਆ। ਰਾਮ ਕਿਹਾ ਤੂੰ ਵੇਖ ਮਾਰ ਝਾਤ, ਪੜਦਾ ਪੜਦੇ ਵਿਚੋਂ ਚੁਕਾਈਆ। ਜਾਂ ਤੱਕਿਆ ਕਲਜੁਗ ਦਿਸਦੀ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਨਾ ਕੋਇ ਚਮਕਾਈਆ। ਰਾਮ ਦਾ ਦਿਸੇ ਕੋਈ ਨਾ ਦਾਸ, ਰਮਿਆ ਰਾਮ ਨਜ਼ਰ ਕੋਇ ਨਾ ਆਈਆ। ਸਾਧ ਸੰਤ ਦਿਸੇ ਬਦਮਾਸ਼, ਬਦੀ ਸਾਰੇ ਰਹੇ ਕਮਾਈਆ। ਫੇਰ ਸੀਤਾ ਨੇ ਤੱਕਿਆ ਉਪਰ ਆਕਾਸ਼, ਨਿਗਾਹ ਨਿਗਾਹ ਵਿਚੋਂ ਬਦਲਾਈਆ। ਧੁਰ ਹੁਕਮ ਦਿਤਾ ਪੁਰਖ ਅਬਿਨਾਸ਼, ਸਚ ਸੰਦੇਸ਼ਾ ਇਕ ਜਣਾਈਆ। ਸੀਤਾ ਇਨ੍ਹਾਂ ਤਿੰਨਾਂ ਦਾ ਸ਼ਰੀਰ ਹੋਣਾ ਹੁਣ ਨਾਸ਼, ਰਾਮ ਸੁਆਸ ਸੁਆਸ ਮੇਰੇ ਵਿਚ ਟਿਕਾਈਆ। ਫੇਰ ਜਨਮ ਹੋਣਾ ਲੋਕਮਾਤ, ਕਲਜੁਗ ਅੰਤਮ ਵੇਖ ਵਖਾਈਆ । ਓਸ ਵੇਲੇ ਲਹਿਣਾ ਦੇਣਾ ਲੇਖਾ ਮੇਟਾਂ ਸਰਬ ਹਿਸਾਬ, ਗਿਣਤੀ ਗਣਤ ਸਮਝ ਕੋਇ ਨਾ ਪਾਈਆ। ਬਿਨ ਅੱਖਰਾਂ ਤੋਂ ਮੇਰੇ ਚਰਨ ਰਹੇ ਕਿਤਾਬ, ਕੁਤਬਖ਼ਾਨਿਆਂ ਵਿਚ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਬਣਾਈਆ। ਸੀਤਾ ਕਹੇ ਕਿਸ ਬਿਧ ਪ੍ਰਭ ਦੇਵੇਂ ਸੌਗ਼ਾਤ, ਨਾਮ ਆਪਣਾ ਦਇਆ ਕਮਾਈਆ। ਪੁਰਖ ਅਕਾਲ ਕਿਹਾ ਇਹ ਸਭ ਕੁਛ ਮੇਰੇ ਹਾਥ, ਅੰਦਰ ਬਾਹਰ ਵੇਖ ਵਖਾਈਆ। ਫੇਰ ਵੇਖਾਂ ਇਹ ਪ੍ਰਭਾਸ, ਜੰਗਲ ਜੂਹਾਂ ਡੇਰਾ ਲਾਈਆ। ਕਲਜੁਗ ਹੋਵੇ ਅੰਧੇਰੀ ਰਾਤ, ਨਿਰਗੁਣ ਨੂਰ ਕਰਾਂ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਦਏ ਚੁਕਾਈਆ। ਸੀਤਾ ਕਿਹਾ ਰਾਮ ਸੁਣੀ ਅਕਥ ਕਹਾਣੀ, ਕਹਿਣ ਕਿਛ ਨਾ ਪਾਈਆ। ਆਈ ਅਗੰਮੀ ਬਾਣੀ, ਬਾਣ ਨਿਰਾਲਾ ਦਿਤਾ ਲਗਾਈਆ। ਜਿਥੇ ਤਰੇਤੇ ਸੁੰਞ ਮਸਾਣੀ, ਮਾਨਵ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤਮ ਪ੍ਰਭ ਖੇਲ ਕਰੇ ਮਹਾਨੀ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਇਨ੍ਹਾਂ ਤਿੰਨਾਂ ਦੀ ਤ੍ਰੈਗੁਣ ਨਾਲ ਪ੍ਰਗਟਾਵੇ ਨਿਸ਼ਾਨੀ, ਮਾਇਆ ਮੋਹ ਵਿਚ ਵਡਿਆਈਆ। ਇਹ ਪਾਰਸ ਆਪਣੀ ਕਰੇ ਸ਼ੈਤਾਨੀ, ਤਨ ਵਜੂਦ ਵੇਖ ਵਖਾਈਆ। ਅੰਤਰ ਨਿੰਰਤਰ ਸਭ ਦੀ ਜਣਾਏ ਬੇਈਮਾਨੀ, ਸਾਬਤ ਸਮਝ ਕੋਇ ਨਾ ਪਾਈਆ। ਫੇਰ ਕਾਰ ਕਰੇ ਪਾਰਬ੍ਰਹਮ ਪਤਿਪਰਮੇਸ਼ਵਰ ਮਹਿਬੂਬ ਹੋ ਕੇ ਮਿਹਰਵਾਨੀ, ਮਹਿਵ ਆਪਣਾ ਰੰਗ ਰੰਗਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਲੱਖ ਚੁਰਾਸੀ ਜਾਣ ਜਾਣੀ, ਘਟ ਘਟ ਵੇਖੇ ਥਾਉਂ ਥਾਈਂਆ। ਉਹਦਾ ਲਹਿਣਾ ਦੇਣਾ ਲੇਖਾ ਬਾਹਰ ਕ਼ਲਮ ਕਾਨੀ, ਸ਼ਾਹੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਰਾਮ ਕਿਹਾ ਸੀਤਾ ਵੇਖ ਅਗੰਮੀ ਚਿੰਨ੍ਹ, ਚਰਨਾਂ ਵਿਚ ਧਿਆਨ ਲਗਾਈਆ। ਸੁਭਾਗ ਦਿਹਾੜਾ ਬਾਈ ਜੇਠ ਦਾ ਦਿਨ, ਰਾਮ ਸੀਤਾ ਦਿਤਾ ਸਮਝਾਈਆ। ਪੁਰਖ ਅਕਾਲ ਜਿਸ ਖੇਲ ਕਰਨਾ ਭਿੰਨ ਭਿੰਨ, ਭਿੰਨੜੀ ਰੈਣ ਵਡਿਆਈਆ। ਤਰੇਤਾ ਦੁਆਪਰ ਕਲਜੁਗ ਤੀਜੇ ਜੁਗ ਝਗੜਾ ਰਖਣਾ ਤਿੰਨ ਦਿਨ, ਦਿਵਸ ਰੈਣ ਵੇਖ ਵਖਾਈਆ। ਪੂਰਬਲਾ ਲੇਖਾ ਜਨਮ ਦਾ ਕਰਮ ਗਿਣ, ਲਹਿਣਾ ਦੇਵੇ ਥਾਉਂ ਥਾਈਂਆ। ਨਾਮ ਪੈਮਾਨਾ ਸਾਚਾ ਨਾਮ ਲਏ ਮਿਣ, ਮਿਣਤੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਰਾਮ ਕਿਹਾ ਸੀਤਾ ਹੁਣ ਰਾਮ ਦਾ ਬਨਬਾਸ, ਬਸਤੀ ਨਜ਼ਰ ਕੋਇ ਨਾ ਆਈਆ। ਫੇਰ ਖੇਲ ਪੁਰਖ ਅਬਿਨਾਸ਼, ਨਿਰਗੁਣ ਨੂਰ ਜੋਤ ਰੁਸ਼ਨਾਈਆ। ਹੁਣ ਪਾਰਸ ਦਾ ਖ਼ਵਾਬ, ਫੇਰ ਮਾਇਆ ਵਿਚ ਲੜਾਈਆ। ਦੋਹਾਂ ਦਾ ਹਿਸਾਬ, ਆਪਣੇ ਹੱਥ ਰਖਾਈਆ। ਭਗਤਾਂ ਦਾ ਸਾਧੂਆਂ ਤੋਂ ਬਦਲ ਕੇ ਰਿਵਾਜ, ਰਵਾਦਾਰ
❋
❋
ਏਕਾ ਲਏ ਕਰਾਈਆ। ਅੰਤਰ ਖੋਲ੍ਹ ਕੇ ਜਾਗ, ਆਲਸ ਬਾਹਰੋਂ ਦਏ ਮਿਟਾਈਆ। ਓਸੇ ਦਾ ਹਿੱਸਾ ਓਸੇ ਦਾ ਭਾਗ, ਓਸੇ ਦੇ ਹੱਥ ਫੜਾਈਆ। ਜੋ ਲਹਿਣਾ ਦੇਣਾ ਲੇਖਾ ਅੰਤ ਸਭ ਦਾ ਕਰੇ ਬੇਬਾਕ, ਬਾਕੀ ਨਜ਼ਰ ਕੋਇ ਨਾ ਆਈਆ। ਤਨ ਵਜੂਦ ਮਾਟੀ ਲੇਖੇ ਲਾਏ ਖ਼ਾਸ, ਖ਼ਾਲਸ ਆਪਣੇ ਰੰਗ ਰੰਗਾਈਆ। ਸੀਤਾ ਹੁਣ ਤੇਰੇ ਵੇਂਹਦਿਆਂ ਇਹ ਸਾਧੂ ਛੱਡ ਗਏ ਸਵਾਸ, ਫੇਰ ਜੀਉਂਦਿਆਂ ਬਖ਼ਸ਼ ਕੇ ਇਤਫ਼ਾਕ, ਮਾਰਗ ਆਪਣਾ ਇਕ ਚਲਾਈਆ। ਰਾਮ ਕਿਹਾ ਮੇਰਾ ਰਾਮ ਮੇਰਾ ਕਰੇ ਭਵਿਖਤ ਵਾਲਾ ਪੂਰਾ ਵਾਕ, ਭਗਵਾਨ ਨਾਲ ਨਾਤਾ ਜੋੜ ਕੇ ਆਪਣਾ ਭਗਤੀ ਸਾਕ, ਸੱਜਣ ਹੋ ਕੇ ਦਇਆ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਦੇਣਾ ਲੇਖਾ ਪੂਰਾ ਕਰ ਹਿਸਾਬ, ਜਗਤ ਜੁਗ ਦੇ ਵੇਖ ਖਾਤੇ ਤੇ ਰੋਕੜ, ਪਹਿਲੇ ਦਿਨ ਸਾਫ਼ ਕਰਾਈਆ।
੨੩ ਜੇਠ ਸ਼ਹਿਨਸ਼ਾਹੀ ਸੰਮਤ ੪ ਸੰਤ ਸਿੰਘ ਦੇ ਗ੍ਰਹਿ ਇਟਾਰਸੀ ਮੱਧ ਪ੍ਰਦੇਸ਼
ਕਰਮ ਕਹੇ ਪ੍ਰਭ ਮਿਲੇ ਏਕ ਨਿਹਕਰਮੀ, ਕਰਮ ਕਾਂਡ ਦਾ ਲੇਖਾ ਦਏ ਮੁਕਾਈਆ। ਸਚ ਦੁਆਰ ਦੀ ਬਖ਼ਸ਼ੇ ਸਰਨੀ, ਚਰਨ ਧੂਲ ਵਡਿਆਈਆ। ਧੁਰ ਦੇ ਨਾਮ ਦੀ ਪੱਟੀ ਦੱਸੇ ਪੜ੍ਹਨੀ, ਸਿਖਿਆ ਅਗੰਮ ਸੁਣਾਈਆ। ਮੰਜ਼ਲ ਨਿਰਗੁਣ ਦੱਸੇ ਚੜ੍ਹਨੀ, ਜਗਤ ਪੰਧ ਮੁਕਾਈਆ। ਨੇਤਰ ਖੋਲ੍ਹੇ ਹਰਨੀ ਫਰਨੀ, ਫ਼ੁਰਨੇ ਮਨ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਕਰਮ ਕਹੇ ਪ੍ਰਭ ਮਿਲੇ ਏਕ ਨਿਹਕਾਮੀ, ਨਿਹਕਰਮਣ ਰਹਿਣ ਕੋਇ ਨਾ ਪਾਈਆ। ਨਾਮ ਨਿਧਾਨ ਦੇਵੇ ਅਗੰਮੀ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਅੰਮ੍ਰਿਤ ਰਸ ਦੇ ਕੇ ਠੰਡਾ ਪਾਣੀ, ਅਗਨੀ ਅੱਗ ਦਏ ਬੁਝਾਈਆ। ਸਤਿ ਧਰਮ ਦੀ ਦੇ ਨਿਸ਼ਾਨੀ, ਨਿਸ਼ਾਨਾ ਅਗਲਾ ਦਏ ਜਣਾਈਆ। ਜਿਥੇ ਜਗੇ ਜੋਤ ਨੁਰਾਨੀ, ਨੂਰ ਨੁਰਾਨਾ ਡਗਮਗਾਈਆ। ਮੰਜ਼ਲ ਹੱਕ ਦਿਸੇ ਆਸਾਨੀ, ਪੜਦਾ ਮਹਿਬੂਬ ਦਏ ਉਠਾਈਆ। ਝਗੜਾ ਰਹੇ ਨਾ ਕੋਇ ਜਿਸਮਾਨੀ, ਜਿਸਮ ਜ਼ਮੀਰ ਦਏ ਬਦਲਾਈਆ। ਬੋਧ ਅਗਾਧ ਦੱਸ ਅਕਥ ਕਹਾਣੀ, ਧੁਨ ਰਾਗ ਇਕ ਉਪਜਾਈਆ। ਝਗੜਾ ਮੁਕਾ ਕੇ ਚਾਰੇ ਖਾਣੀ, ਖ਼ਾਲਸ ਆਪਣਾ ਰੰਗ ਰੰਗਾਈਆ। ਹਰ ਘਟ ਅੰਤਰ ਹੋ ਕੇ ਜਾਣ ਜਾਣੀ, ਹਰਿਜਨ ਆਪਣੇ ਮੇਲ ਮਿਲਾਈਆ। ਏਕਾ ਦੇਵੇ ਧੁਰ ਦਾ ਪਦ ਨਿਰਬਾਣੀ, ਨਿਰਵੈਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਲਏ ਮਿਲਾਈਆ। ਕਰਮ ਕਹੇ ਪ੍ਰਭ ਮਿਲੇ ਪਰਮ ਪੁਰਖ ਜਗ ਮੀਤਾ, ਜੀਵਣ ਜੁਗਤ ਦਏ ਬਦਲਾਈਆ। ਨਾਮ ਨਿਧਾਨ ਦਏ ਅਨਡੀਠਾ, ਸੰਦੇਸ਼ਾ ਇਕੋ ਇਕ ਜਣਾਈਆ। ਅੰਦਰੋਂ ਬਦਲ ਮਨ ਦੀ ਰੀਤਾ, ਰਸਤਾ ਰਹਿਬਰ ਦਏ ਵਖਾਈਆ। ਜਗਤ ਵਾਸਨਾ ਮਨ ਜਾਏ ਜੀਤਾ, ਚੰਚਲ ਚਿਤ ਠਗੌਰੀ ਰਹਿਣ ਕੋਇ ਨਾ ਪਾਈਆ। ਸਾਚਾ ਨਾਮ ਦੱਸ ਹਦੀਸਾ, ਹਜ਼ਰਤ ਹਰਿਜੂ ਕਰੇ ਪੜ੍ਹਾਈਆ। ਰੰਗਤ ਚਾੜ੍ਹ ਰੰਗ ਮਜੀਠਾ, ਸਿਰ ਆਪਣਾ ਹੱਥ ਟਿਕਾਈਆ। ਸਾਢੇ ਤਿੰਨ ਹੱਥ ਤਪਣ ਨਾ ਦੇਵੇ ਅੰਗੀਠਾ, ਅੰਮ੍ਰਿਤ ਮੇਘ ਇਕ ਬਰਸਾਈਆ। ਸਤਿ ਧਰਮ ਦੀ ਦੱਸ ਕੇ ਰੀਤਾ, ਰਸਤਾ ਇਕੋ ਦਏ ਵਖਾਈਆ। ਜਿਥੇ ਨਾ ਕੋਈ ਮੰਦਰ ਨਾ ਮਸੀਤਾ, ਮਸਲਾ ਪੜ੍ਹ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ
❋
❋
ਦਏ ਵਡਿਆਈਆ। ਕਰਮ ਕਹੇ ਪ੍ਰਭ ਮਿਲੇ ਨਰ ਨਰੇਸ਼ਾ, ਨਰ ਨਰਾਇਣ ਵੱਡੀ ਵਡਿਆਈਆ। ਜੋ ਆਦਿ ਜੁਗਾਦਿ ਰਹੇ ਹਮੇਸ਼ਾ, ਨਿਤ ਨਵਿਤ ਆਪਣੀ ਕਾਰ ਕਮਾਈਆ। ਜਨ ਭਗਤਾਂ ਦੇਵੇ ਨਾਮ ਸੰਦੇਸ਼ਾ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਜਨਮ ਜਨਮ ਦਾ ਮੇਟ ਕੇ ਲੇਖਾ, ਕਰਮ ਕਰਮ ਦਾ ਗੇੜ ਕਟਾਈਆ। ਸਚ ਦੁਆਰ ਦਾ ਬਣ ਕੇ ਨੇਤਾ, ਨੇਤਰ ਅੰਦਰੋਂ ਦਏ ਖੁਲ੍ਹਾਈਆ। ਸਚ ਦਵਾਰ ਵਖਾਏ ਆਪਣਾ ਦੇਸਾ, ਜਿਥੇ ਇਕੋ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਪੜਦਾ ਆਪ ਉਠਾਈਆ। ਕਰਮ ਕਹੇ ਜੇ ਮਿਲ ਜਾਏ ਪਾਰਬ੍ਰਹਮ ਪ੍ਰਭ ਦਾਤਾ, ਦਇਆਵਾਨ ਦਇਆ ਕਮਾਈਆ। ਚਰਨ ਕਵਲ ਬੰਧਾਏ ਨਾਤਾ, ਸਗਲਾ ਸੰਗ ਰਖਾਈਆ। ਪੂਰੀ ਕਰੇ ਆਸਾ, ਜਨ ਭਗਤਾਂ ਦਏ ਵਡਿਆਈਆ। ਰਹੇ ਨਾ ਕੋਇ ਨਿਰਾਸਾ, ਨਿਹਚਲ ਧਾਮ ਸੁਹਾਈਆ। ਕਰ ਜੋਤ ਪ੍ਰਕਾਸ਼ਾ, ਅੰਧ ਅੰਧੇਰ ਮਿਟਾਈਆ। ਮੈਂ ਸਤਿ ਸਚ ਕਰ ਕੇ ਆਖਾਂ, ਕਰਮ ਕਹੇ, ਬਿਨ ਪੁਰਖ ਅਕਾਲ ਕਰਮ ਦਾ ਕਰਮ ਨਾ ਕੋਇ ਮਿਟਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਓਸੇ ਦੀ ਗਾਵੇ ਗਾਥਾ, ਸਿਫ਼ਤਾਂ ਵਿਚ ਦਿਵਸ ਰੈਣ ਢੋਲੇ ਗਾਈਆ। ਸੋ ਸਾਹਿਬ ਸੁਆਮੀ ਪੁਰਖ ਸਮਰਾਥਾ, ਅੰਤਰਜਾਮੀ ਵਡ ਵਡਿਆਈਆ। ਸਦਾ ਸਹਾਈ ਨਾਥ ਅਨਾਥਾ, ਗ਼ਰੀਬ ਨਿਮਾਣਿਆਂ ਗੋਦ ਉਠਾਈਆ। ਜਾਗਰਤ ਸੋਵਤ ਕਰੇ ਬਾਤਾ, ਸ਼ਬਦੀ ਸ਼ਬਦ ਹੁਕਮ ਵਰਤਾਈਆ। ਸੋ ਕਲਜੁਗ ਅੰਤ ਮੇਟੇ ਅੰਧੇਰੀ ਰਾਤਾ, ਰੁਤੜੀ ਆਪਣੇ ਨਾਲ ਮਹਿਕਾਈਆ। ਜਿਨ੍ਹਾਂ ਗੁਰਮੁਖਾਂ ਪ੍ਰੇਮ ਪ੍ਰੀਤੀ ਅੰਦਰ ਮੰਨਿਆ ਆਖਾ, ਕਰਮ ਕੁਕਰਮ ਦਾ ਲੇਖਾ ਦਏ ਮੁਕਾਈਆ। ਚਰਨ ਕਵਲ ਦੇ ਭਰਵਾਸਾ, ਭਾਂਡਾ ਭਰਮ ਭੌ ਭੰਨਾਈਆ। ਅੰਤਰ ਆਤਮ ਦੇ ਸ਼ਾਬਾਸ਼ਾ, ਸਿਰ ਆਪਣਾ ਹੱਥ ਰਖਾਈਆ। ਕਰਮ ਕਹੇ ਮੈਂ ਵੀ ਨਿਉਂ ਨਿਉਂ ਟੇਕਾਂ ਮਾਥਾ, ਮਸਤਕ ਚਰਨ ਕਵਲ ਛੁਹਾਈਆ। ਜਿਨ੍ਹਾਂ ਸਾਹਿਬ ਸਤਿਗੁਰ ਪੁਰਖ ਅਕਾਲ ਮਿਲਿਆ ਛੈਲ ਛਬੀਲ ਬਾਂਕਾ, ਪਾਰਬ੍ਰਹਮ ਪਤਿਪਰਮੇਸ਼ਵਰ ਧੁਰਦਰਗਾਹੀਆ। ਤਿਨ੍ਹਾਂ ਕੋਈ ਤੋੜ ਨਾ ਸਕੇ ਨਾਤਾ, ਨਾਤਵਾਂ ਹੋ ਕੇ ਨਰ ਨਰਾਇਣ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪਿਛੇ ਲੋਕਮਾਤ ਮਾਰਨ ਆਇਆ ਵਾਟਾ, ਵਟਾਂਦਰੇ ਵਿਚ ਗੁਰ ਅਵਤਾਰ ਪੈਗ਼ਬਰਾਂ ਲੇਖਾ ਦਏ ਮੁਕਾਈਆ।
੨੩ ਜੇਠ ਸ਼ਹਿਨਸ਼ਾਹੀ ਸੰਮਤ ੪ ਕਰਤਾਰ ਸਿੰਘ ਦੇ ਗ੍ਰਹਿ ਇਟਾਰਸੀ ਮੱਧ ਪ੍ਰਦੇਸ਼
ਅੰਤ ਬੇਨੰਤੀ ਸੁਣੇ ਅਰਦਾਸ, ਲੇਖਾ ਅਰਧ ਉਰਧ ਮੁਕਾਈਆ। ਕਿਰਪਾ ਕਰ ਸਰਬ ਗੁਣਤਾਸ, ਗਹਿਰ ਗੰਭੀਰ ਦਇਆ ਕਮਾਈਆ। ਗੋਬਿੰਦ ਬੂਟੇ ਦੀ ਸ਼ਾਖ਼, ਨਿੱਕੀ ਜਿਹੀ ਨਜ਼ਰੀ ਆਈਆ। ਜਿਸ ਨੇ ਪੁਰ ਅਨੰਦ ਦਿਤਾ ਸਾਥ, ਅੰਤ ਮਾਝੇ ਵਾਲਿਆਂ ਨਾਲ ਗਿਆ ਮੁਖ ਭੁਆਈਆ। ਅਖ਼ੀਰੀ ਗਿਆ ਆਖ, ਅੰਤਰ ਅੰਤਰ ਅੰਦਰ ਇਕ ਜਣਾਈਆ। ਗੋਬਿੰਦ ਜੋੜ ਕੇ ਦੋਵੇਂ ਹਾਥ, ਦੂਰੋਂ ਸੀਸ ਦਿਤਾ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਿਹਾ ਮੇਰਾ ਤੱਤਾਂ ਵਾਲਾ ਵਿਛੋੜਾ, ਵਿਛੜ ਵਿਛੜ ਆਪਣਾ ਪੰਧ ਮੁਕਾਈਆ। ਜਿਸ ਵੇਲੇ ਪੁਰਖ ਅਕਾਲ ਦਾ ਮੇਰੇ ਨਾਲ ਬਣਿਆ ਜੋੜਾ, ਜੋਤੀ ਸ਼ਬਦੀ ਖੇਲ ਖਿਲਾਈਆ। ਓਸ ਵੇਲੇ ਭੁਲਿਆਂ ਨੂੰ ਫੇਰ ਮੋੜਾਂ,
❋
❋
ਆਪਣੇ ਰੰਗ ਰੰਗਾਈਆ। ਤੁਸੀਂ ਛੱਡ ਕੇ ਚਲੇ ਕਲਗੀ ਤੋੜਾ, ਬਾਜ਼ਾਂ ਵਾਲਾ ਬਾਜ਼ ਨਜ਼ਰ ਨਾ ਆਈਆ। ਜਿਸ ਵੇਲੇ ਖੇਲ ਕੀਤਾ ਦੋਹਰਾ, ਨਿਰਗੁਣ ਹੋ ਕੇ ਨਿਰਗੁਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਿੱਖ ਕਿਹਾ ਤੇਰੇ ਨਾਲ ਝੱਲਿਆ ਦੁੱਖ, ਦੁੱਖਾਂ ਵਿਚ ਦੁਹਾਈਆ। ਝੱਲੀ ਨਾ ਜਾਏ ਭੁੱਖ, ਭੁੱਖਿਆਂ ਨਾ ਕੋਇ ਰਜਾਈਆ। ਮੋੜ ਕੇ ਤੈਥੋਂ ਮੁਖ, ਭੱਜੇ ਵਾਹੋ ਦਾਹੀਆ। ਓਟ ਰੱਖ ਅਬਿਨਾਸ਼ੀ ਅਚੁਤ, ਆਸਾ ਹੋਰ ਵਧਾਈਆ। ਗੋਬਿੰਦ ਹੱਸ ਕੇ ਕਿਹਾ ਤੁਸੀਂ ਆਤਮ ਦੇ ਮੇਰੇ ਪੁਤ, ਪਰਮੇਸ਼ਵਰ ਦਾ ਮੇਲਾ ਸਹਿਜ ਸੁਭਾਈਆ। ਤੁਹਾਡਾ ਲਹਿਣਾ ਦੇਣਾ ਨਾਲ ਰਖਾਵਾਂ ਅਬਿਨਾਸ਼ੀ ਅਚੁਤ, ਚੇਤਨ ਹੋ ਕੇ ਦਿਆਂ ਜਣਾਈਆ। ਤੁਹਾਨੂੰ ਔਣਾ ਪਏ ਫੇਰ ਮਾਤਾ ਕੁੱਖ, ਰਕਤ ਬੂੰਦ ਵੰਡ ਵੰਡਾਈਆ। ਗੋਬਿੰਦ ਤੁਹਾਥੋਂ ਰਹੇ ਲੁਕ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਅਬਿਨਾਸ਼ੀ ਕਰਤਾ ਅੰਤ ਅਖ਼ੀਰ ਆਪਣੀ ਗੋਦੀ ਲਏ ਚੁਕ, ਚੰਮ ਦ੍ਰਿਸ਼ਟੀ ਦਾ ਡੇਰਾ ਦੇਵੇ ਢਾਹੀਆ। ਅਪਰਾਧੀ ਰਹਿਣ ਨਾ ਦੇਵੇ ਕੋਇ ਸੁਤ, ਸੁਤਿਆਂ ਆਪ ਉਠਾਈਆ। ਉਜਲ ਕਰ ਕੇ ਮੁਖ, ਦੁਰਮਤ ਮੈਲ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। ਗੋਬਿੰਦ ਕਿਹਾ ਤੁਸੀਂ ਦੇ ਕੇ ਚਲੇ ਪਿਛਾ, ਪਿੱਛਾ ਯਾਦ ਕਿਸੇ ਨਾ ਆਈਆ। ਕੁਛ ਲੇਖਾ ਵੇਖੋ ਸੁਗਰੀਵ ਨਾਲ ਤੁਹਾਡੀ ਇੱਛਾ, ਰਾਮਾ ਲੇਖ ਜਣਾਈਆ । ਅਗਲਾ ਭੇਵ ਕਿਸੇ ਨਾ ਦਿਸਾ, ਪੱਲੂ ਰਹੇ ਛੁਡਾਈਆ। ਗੋਬਿੰਦ ਖੇਲ ਨਹੀਂ ਕੋਈ ਨਿੱਕਾ, ਬੱਚਿਆਂ ਵਾਲੀ ਵੰਡ ਨਾ ਕੋਇ ਵੰਡਾਈਆ। ਤੁਹਾਡਾ ਮੇਰੇ ਨਾਲ ਪੈ ਗਿਆ ਹਿੱਸਾ, ਗੁਰਸਿਖ ਹੋ ਕੇ ਕੰਡ ਬਦਲਾਈਆ। ਜਿਸ ਵੇਲੇ ਮੇਰੇ ਨਾਲ ਆਵੇ ਪੁਰਖ ਅਕਾਲ ਧੁਰ ਦਾ ਪਿਤਾ, ਪਤਿਪਰਮੇਸ਼ਵਰ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੋਬਿੰਦ ਕਿਹਾ ਗੁਰਸਿਖ ਰਹੇ ਨਾ ਕੋਇ ਭੁਲੇਖਾ, ਭੁਲਿਆਂ ਦੇਵਾਂ ਜਣਾਈਆ। ਪੁਰਖ ਅਕਾਲ ਜਾਣੇ ਧੁਰ ਦਾ ਲੇਖਾ, ਦੂਸਰ ਸਮਝ ਕਿਸੇ ਨਾ ਆਈਆ। ਮਾਝੇ ਵਾਲਿਓ ਜਿਸ ਵੇਲੇ ਪ੍ਰਗਟ ਹੋਇਆ ਮਾਝੇ ਦੇਸਾ, ਨਿਰਗੁਣ ਨੂਰ ਕਰ ਰੁਸ਼ਨਾਈਆ। ਫੇਰ ਵੇਖੇ ਦੇਸ ਪ੍ਰਦੇਸਾ, ਚਾਰੋਂ ਕੁੰਟ ਖੋਜ ਖੁਜਾਈਆ। ਪੂਰਬ ਰੱਖੇ ਚੇਤਾ, ਅਭੁਲ ਭੁਲ ਕਦੇ ਨਾ ਜਾਈਆ। ਅੰਤ ਅਖ਼ੀਰੀ ਕਰ ਕੇ ਹੇਤਾ, ਹਿਤਕਾਰੀ ਆਪਣੇ ਰੰਗ ਰੰਗਾਈਆ। ਸ਼ਬਦੀ ਧਾਰ ਬਣ ਕੇ ਖੇਵਟ ਖੇਟਾ, ਜਗਤ ਸਾਗਰ ਪਾਰ ਕਰਾਈਆ। ਜੋ ਗੋਬਿੰਦ ਦਾ ਗੁਰਸਿਖ ਬਣ ਕੇ ਬਣਿਆ ਬੇਟਾ, ਨਾਤਾ ਪਿਤਾ ਪੂਤ ਜਣਾਈਆ। ਓਸ ਦਾ ਅੰਤਮ ਲਾ ਕੇ ਲੇਖਾ, ਲੇਖੇ ਵਿਚ ਟਿਕਾਈਆ। ਲਾਜ ਰੱਖਕੇ ਮੁੱਛ ਦਾੜ੍ਹੀ ਕੇਸਾ, ਕ਼ਿਸਮਤ ਕ਼ਿਸਮਤ ਵਿਚੋਂ ਬਦਲਾਈਆ। ਆਤਮ ਧਾਰ ਵਖਾ ਕੇ ਸਚਖੰਡ ਸਾਚਾ ਦੇਸਾ, ਘਰ ਇਕੋ ਇਕ ਸੁਹਾਈਆ। ਜਿਥੇ ਗੋਬਿੰਦ ਰਹੇ ਹਮੇਸ਼ਾ, ਨਾ ਮਰੇ ਨਾ ਜਾਈਆ। ਕਰਤਾਰ ਸਿੰਘ ਖੱਤਰੀ ਪੁੱਤ ਪਿਛਲਾ ਵੱਡੇ ਘਰ ਦਾ ਸੇਠਾ, ਭੈ ਵਿਚ ਪੱਲੂ ਆਇਆ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕੋ ਬਣ ਕੇ ਧੁਰ ਦਾ ਨੇਤਾ, ਨਿਤ ਦੇ ਵਿਛੜੇ ਮੇਲ ਮਿਲਾਈਆ।
❋
❋
੨੩ ਜੇਠ ਸ਼ਹਿਨਸ਼ਾਹੀ ਸੰਮਤ ੪ ਤਿਵਾਰੀ ਲਾਲ ਦੇ ਗ੍ਰਹਿ ਇਟਾਰਸੀ ਮੱਧ ਪ੍ਰਦੇਸ਼
ਗੋਬਿੰਦ ਕਹੇ ਮੇਰੀ ਧਰਮ ਦੀ ਧਾਰ ਸ਼ਰਤ, ਸ਼ਰੀਅਤ ਨਜ਼ਰ ਕੋਇ ਨਾ ਆਈਆ। ਨਵਿਤ ਆਵਾਂ ਪਰਤ, ਪਤਿਪਰਮੇਸ਼ਵਰ ਮੇਲ ਮਿਲਾਈਆ। ਭਾਗ ਲਗਾਵਾਂ ਧਰਨੀ ਧਰਤ, ਧਵਲ ਧਾਰ ਦ੍ਰਿੜਾਈਆ। ਖੇਲ ਕਰਾਂ ਅਸਚਰਜ, ਆਪਣੀ ਕਾਰ ਕਮਾਈਆ । ਸੂਰਬੀਰ ਮਰਦਾਨਾ ਬਣਾਂ ਮਰਦ, ਮਦਦ ਅਵਰ ਨਾ ਕੋਇ ਰਖਾਈਆ। ਪਿਛਲੇ ਜਨਮ ਦੀ ਕੱਢਕੇ ਫਰਦ, ਫ਼ੈਸਲਾ ਧੁਰ ਦਾ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਸੋ ਕਹੇ ਮੇਰਾ ਲੇਖਾ ਸਦਾ ਅਨਾਦੀ, ਅਨਦ ਬਨੋਦੀ ਆਪ ਕਰਾਈਆ। ਮੇਰੀ ਧਾਰ ਹੋਵੇ ਸਾਦੀ, ਸਿੱਧ ਸਾਧਕ ਵੇਖ ਵਖਾਈਆ। ਮੇਰਾ ਨਾਮ ਹੋਵੇ ਰਾਗੀ, ਅਨਰਾਗੀ ਰਾਗ ਸੁਣਾਈਆ। ਮੇਰੀ ਮੁਹੱਬਤ ਹੋਵੇ ਸ਼ਾਦੀ, ਆਤਮ ਪਰਮਾਤਮ ਜੋੜ ਜੁੜਾਈਆ। ਮੇਰਾ ਜੈਕਾਰਾ ਹੋਵੇ ਢਾਡੀ, ਧੁਰ ਦਾ ਤਾਲ ਵਜਾਈਆ। ਮੇਰਾ ਰਖਵਾਲਾ ਹੋਵੇ ਗਾਡੀ, ਜਿਸ ਨੂੰ ਗਾਡ ਕਹੇ ਲੋਕਾਈਆ। ਝਗੜਾ ਮੁਕਾਵਾਂ ਮਾਜ਼ੀ, ਪੂਰਬ ਵੇਖ ਵਖਾਈਆ। ਲੇਖਾ ਜਾਣਾਂ ਕ਼ਾਜ਼ੀ, ਕੁਤਬਾਂ ਡੇਰਾ ਢਾਹੀਆ। ਧਰਨੀ ਵੇਖਾਂ ਅਰਾਜ਼ੀ, ਜ਼ਿਮੀਂ ਖ਼ਾਕ ਫੋਲ ਫੁਲਾਈਆ। ਜੁਗ ਜੁਗ ਵੇਖਾਂ ਬਾਜ਼ੀ, ਬਾਜ਼ਾਂ ਵਾਲਾ ਵੇਸ ਵਟਾਈਆ। ਅਸਵ ਸੋਹੇ ਤਾਜੀ, ਤਾਜਾਂ ਵਾਲੇ ਦਏ ਖਪਾਈਆ । ਮਨੂਆ ਰਹੇ ਕੋਇ ਨਾ ਗ਼ਾਜ਼ੀ, ਗ਼ਜ਼ਬ ਵੇਖੇ ਜਗਤ ਲੋਕਾਈਆ। ਸਚ ਦਵਾਰੇ ਦਾ ਬਣ ਕੇ ਹਾਜੀ, ਹਜ਼ਰਤ ਹੋ ਕੇ ਫੋਲ ਫੁਲਾਈਆ। ਮਾਣਸ ਧਾਰ ਬਣ ਨਿਮਾਜ਼ੀ, ਸੀਸ ਜਗਦੀਸ਼ ਇਕ ਝੁਕਾਈਆ। ਸੱਯਦਾ ਦੱਸ ਆਦਾਬੀ, ਅਦਬ ਨਾਲ ਵਡਿਆਈਆ । ਤਾਰ ਸਿਤਾਰ ਰਬਾਬੀ, ਅਹਿਬਾਬ ਇਕ ਜਣਾਈਆ। ਲਹਿਣਾ ਦੇਣਾ ਤੋੜ ਇਸ਼ਕ ਹਕ਼ੀਕ਼ੀ ਮਜਾਜ਼ੀ, ਮਜ਼ਾ ਇਕੋ ਨਾਮ ਚਖਾਈਆ । ਗੁਰਮੁਖ ਰਹਿਣ ਦੇਵਾਂ ਨਾ ਕੋਈ ਦਾਗ਼ੀ, ਦੁਰਮਤ ਮੈਲ ਕਰਾਂ ਸਫ਼ਾਈਆ। ਮੇਰਾ ਖੇਲ ਪ੍ਰਭ ਦੇ ਨਾਲ ਆਦੀ, ਅੰਤ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡਾ ਵੇਖ ਵਖਾਈਆ। ਗੋਬਿੰਦ ਕਹੇ ਇਹ ਧਰਤੀ ਭੂਮੀ, ਭੂਮਿਕਾ ਇਕ ਸਰਨਾਈਆ। ਏਥੇ ਰਹਿੰਦਾ ਸੀ ਇਕ ਨਜੂਮੀ, ਸ਼ਾਸਤਰ ਗਿਆਤਾ ਆਪ ਅਖਵਾਈਆ। ਰਾਮ ਨਾਮ ਦਾ ਬਣ ਕਾਨੂੰਨੀ, ਕਾਇਦਾ ਜਗਤ ਵਿਚ ਵਡਿਆਈਆ। ਸਿਫ਼ਤ ਲਿਖਦਾ ਸੀ ਮਜ਼ਮੂਨੀ, ਮਜਮੂਆ ਅੱਖਰਾਂ ਵਾਲਾ ਬਣਾਈਆ। ਉਹਨੂੰ ਝਲਕ ਮਿਲੀ ਮਾਮੂਲੀ, ਬੇਪ੍ਰਵਾਹ ਦਿਤੀ ਵਖਾਈਆ। ਵੇਖ ਖੇਲ ਅਸੂਲੀ, ਅਸਲ ਰੰਗ ਰੰਗਾਈਆ। ਜਿਸ ਦਾ ਹੁਕਮ ਨਾ ਕਦੇ ਅਦੂਲੀ, ਨਿਉਂ ਨਿਉਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ । ਨਜੂਮੀ ਸੀ ਇਕ ਬ੍ਰਾਹਮਣ ਬੁੱਢਾ, ਨਾਮ ਸ਼ੀਘਾ ਨਜ਼ਰੀ ਆਈਆ। ਦੋਹਾਂ ਪੈਰਾਂ ਤੋਂ ਸੀ ਡੁੱਢਾ, ਊਂਧਾ ਹੋ ਕੇ ਝਟ ਲੰਘਾਈਆ । ਛੋਟਾ ਜਿਹਾ ਸੀ ਝੁੱਗਾ, ਨੌ ਸੱਤ ਹੱਥ ਵੰਡ ਵੰਡਾਈਆ। ਉਹਦੇ ਵਿਚ ਸੀ ਮੂਰਤ ਬੁੱਧਾ, ਬੁੱਧੇ ਸੀਸ ਨਿਵਾਈਆ। ਰਾਹ ਲੱਭੇ ਗੁੱਝਾ, ਅੰਤਰ ਧਿਆਨ ਲਗਾਈਆ। ਅਚਾਨਕ ਗੋਬਿੰਦ ਆ ਗਿਆ ਭੁੱਖਾ, ਖਾਣ ਪੀਣ ਨਾ ਮੁਖ ਲਗਾਈਆ। ਨੇੜੇ ਆ ਕੇ ਵੇਖਿਆ ਦੁੱਖਾ, ਦਰਦ ਵਿਚ ਕੁਰਲਾਈਆ। ਨਜੂਮੀ ਕਿਹਾ ਕੁਛ ਮੈਥੋਂ ਪੁਛ ਲੈ ਪੁੱਛਾ, ਤੈਨੂੰ ਦਿਆਂ ਸਮਝਾਈਆ। ਕਿਉਂ ਰੱਖੀ ਦਾੜ੍ਹੀ ਮੁੱਛਾ, ਕੇਸਾਂ ਨਾਲ ਵਡਿਆਈਆ। ਤੇਰਾ ਸੋਹਣਾ ਸੁਸ਼ੀਲ ਜੁੱਸਾ, ਸਡੌਲ ਸੋਭਾ ਪਾਈਆ। ਕਿਸ ਕਾਰਨ ਏਥੇ ਪੁੱਜਾ, ਭੱਜਿਆ ਵਾਹੋ ਦਾਹੀਆ। ਮੈਥੋਂ ਭੇਵ ਲੈ ਲੈ ਗੁੱਝਾ, ਪਰਦਾ ਦਿਆਂ ਉਠਾਈਆ। ਜੇ ਤੂੰ
❋
❋
ਸਤਿਗੁਰ ਹੋਵੇਂ ਉਘਾ, ਉਗਣ ਆਥਣ ਤੇਰੀ ਸਰਨਾਈਆ। ਮੈਨੂੰ ਟੁੱਕਰ ਦੇ ਦੇ ਸੁੱਕਾ, ਕਿਉਂ ਭੁੱਖਿਆ ਭੁੱਖਿਆਂ ਰਿਹਾ ਸਤਾਈਆ। ਜਾਂ ਮੈਨੂੰ ਹੱਸ ਕੇ ਕਹਿ ਦੇ ਤੂੰ ਬੁੱਢਾ ਨਹੀਂ ਮੇਰਾ ਪੁੱਤਾ, ਬੱਚਿਆਂ ਵਾਂਗ ਗੋਦ ਟਿਕਾਈਆ। ਵੇਖੀਂ ਮੇਰੇ ਬਚਨ ਦਾ ਕਰੀਂ ਕਦੇ ਨਾ ਗ਼ੁੱਸਾ, ਗ਼ੁੱਸੇ ਵਾਲੀ ਨਾ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਗੋਬਿੰਦ ਕਹੇ ਕੀ ਕਹਿੰਦੀ ਤੇਰੀ ਪੱਤਰੀ, ਪਾਤਰ ਦੇ ਬਤਾਈਆ। ਮੈਨੂੰ ਦੱਸ ਮੈਂ ਬ੍ਰਹਿਮਣ ਕੇ ਖੱਤ੍ਰੀ, ਕਿ ਸ਼ੂਦਰ ਵੈਸ਼ ਨਜ਼ਰੀ ਆਈਆ। ਮੈਂ ਕਿਹੜੀ ਚਲਾਵਾਂ ਹੱਟੜੀ, ਕਵਣ ਵਸਤ ਟਿਕਾਈਆ। ਕਵਣ ਉਠਾਵਾਂ ਗੱਠੜੀ, ਬੋਝਲ ਸੀਸ ਟਿਕਾਈਆ। ਕਵਣ ਤੋਲਾਂ ਤੱਕੜੀ, ਤਰਾਜ਼ੂ ਦੇਣਾ ਸਮਝਾਈਆ। ਨਜੂਮੀ ਕਿਹਾ ਮੈਂ ਸਮਝ ਗਿਆ ਤੇਰੇ ਬਚਨੀਂ, ਜੋ ਅਮੋਲਕ ਰਿਹਾ ਸੁਣਾਈਆ । ਆਹ ਲੈ ਮੇਰੀ ਰੱਖੜੀ, ਤੇਰੇ ਹੱਥ ਤੰਦ ਬੰਧਾਈਆ। ਤੂੰ ਜਾਣਾ ਦੇਸ ਦੱਖਣੀ, ਆਪਣਾ ਪੰਧ ਮੁਕਾਈਆ। ਵੇਖੀਂ ਇਹ ਭੂਮੀ ਨਾ ਰਹਿ ਜਾਏ ਸੱਖਣੀ, ਚਰਨ ਧੂੜ ਦੇਣੀ ਸ਼ਾਹੀਆ। ਨਜੂਮੀ ਲਕੀਰ ਖਿੱਚ ਕੇ ਕਿਹਾ ਕੌਲ ਦੇ ਕੇ ਫੇਰ ਟੱਪਣੀ, ਅੱਗੇ ਕ਼ਦਮ ਨਾ ਕੋਇ ਉਠਾਈਆ। ਗੋਬਿੰਦ ਕਿਹਾ ਮੈਂ ਜ਼ਰੂਰ ਤੇਰੀ ਪੈਜ ਰੱਖਣੀ, ਸਿਰ ਆਪਣਾ ਹੱਥ ਟਿਕਾਈਆ। ਤੇਰੇ ਪਿਛੇ ਇਹ ਨਗਰੀ ਇਕ ਵਸਣੀ, ਆਪਣਾ ਰੰਗ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਈਆ। ਗੋਬਿੰਦ ਕਿਹਾ ਇਹ ਨਗਰ ਵਸੇ ਖੇੜਾ, ਖਿੜਕੀ ਤੇਰੀ ਦਿਆਂ ਖੁਲ੍ਹਾਈਆ। ਜਿਸ ਥਾਂ ਤੇ ਤੇਰਾ ਡੇਰਾ, ਫੇਰ ਆਵਾਂ ਚਾਈਂ ਚਾਈਂਆ। ਇਕ ਢਈਏ ਦਾ ਵਿਚ ਗੇੜਾ, ਲੇਖਾ ਦੀਨ ਦੁਨੀ ਬਣਾਈਆ। ਫੇਰ ਕਰਾਂ ਹੱਕ ਨਬੇੜਾ, ਪੂਰਬ ਲੇਖਾ ਝੋਲੀ ਪਾਈਆ। ਨਾਲ ਪੁਰਖ ਅਕਾਲ ਹੋਵੇ ਮੇਰਾ, ਮਹਿਬੂਬ ਧੁਰਦਰਗਾਹੀਆ। ਕਲਜੁਗ ਕੂੜ ਹੋਵੇ ਅੰਧੇਰਾ, ਸਾਚਾ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਨਜੂਮੀ ਕਿਹਾ ਮੈਂ ਸੁਣੀ ਕਥਾ ਕਹਾਣੀ, ਰਸਨਾ ਸੋਹਣੀ ਜਿਹਵਾ ਗਾਈਆ। ਮੈਨੂੰ ਦਿਸੇ ਅਗੰਮੀ ਕਹਾਣੀ, ਧੁਰ ਦਾ ਰਾਜ਼ ਜਣਾਈਆ। ਮੈਂ ਬੁੱਢਾ ਬਿਰਧ ਜਗਤ ਜੀਵ ਪ੍ਰਾਣੀ, ਪਰਾਨ ਛੱਡ ਕੇ ਨਾਤਾ ਤੱਤਾਂ ਹੋਵੇ ਜੁਦਾਈਆ। ਕੋਈ ਮੰਜ਼ਲ ਦੱਸ ਆਸਾਨੀ, ਸਹਿਜ ਨਾਲ ਸਮਝਾਈਆ। ਜਿਸ ਵੇਲੇ ਮੇਰਾ ਲੇਖਾ ਮੁੱਕੇ ਜਿਸਮ ਜਿਸਮਾਨੀ, ਕਿਸ ਬਿਧ ਅਸਮਾਨੀ ਮਿਲੇ ਨੂਰ ਅਲਾਹੀਆ। ਮੈਂ ਚਾਹੁੰਦਾ ਜੇ ਫੇਰ ਮਿਲੇ ਤੇ ਮੇਰੀ ਬਿਰਧ ਤੋਂ ਹੋਵੇ ਜਵਾਨੀ, ਜੋਬਨਵੰਤਾ ਨਜ਼ਰੀ ਆਈਆ। ਗੋਬਿੰਦ ਕਿਹਾ ਮਸਤਕ ਧੂੜ ਦੀ ਲਾ ਨਿਸ਼ਾਨੀ, ਨਿਸ਼ਾਨ ਆਪਣਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਗੋਬਿੰਦ ਕਿਹਾ ਸੁਣ ਇਕ ਅਖ਼ੀਰੀ ਬਾਤੀ, ਬਾਤਨ ਦਿਆਂ ਜਣਾਈਆ। ਇਹ ਖੇਲ ਪੁਰਖ ਅਬਿਨਾਸ਼ੀ, ਜੋ ਮੈਥੋਂ ਰਿਹਾ ਕਰਾਈਆ। ਜਿਸ ਵੇਲੇ ਹੋਵੇ ਅੰਧੇਰੀ ਰਾਤੀ, ਕਲਜੁਗ ਆਪਣਾ ਰੰਗ ਰੰਗਾਈਆ। ਤੇਰਾ ਜਨਮ ਹੋਵੇ ਫੇਰ ਲੋਕਮਾਤੀ, ਧਰਨੀ ਧਰਤ ਧਵਲ ਵਡਿਆਈਆ। ਤੇਰਾ ਲਹਿਣਾ ਦੇਣਾ ਮੇਰੇ ਨਾਲ ਮੇਟੇ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਝੋਲੀ ਪਾਈਆ । ਏਸੇ ਧਰਤੀ ਨੂੰ ਲੱਗੇ ਭਾਗ, ਭਗਤ ਭਗਵਾਨ ਨਜ਼ਰੀ ਆਈਆ। ਜਿਥੇ ਜਗਦਾ ਨਹੀਂ ਕੋਈ ਚਰਾਗ਼, ਚਰਾਗਾਹਾਂ ਵਿਚ ਹੋਏ ਰੁਸ਼ਨਾਈਆ। ਉਸ ਦਾ ਲਹਿਣਾ ਦੇਣਾ ਪੂਰਬ ਦੇਣਾ ਆਜ, ਆਜਿਜ਼ਾਂ ਵੇਖੇ ਥਾਉਂ ਥਾਈਂਆ। ਨਜੂਮੀ ਬਿਰਧ ਦਾ ਤੱਤਾਂ ਵਾਲਾ ਬਦਲ ਕੇ ਸਮਾਜ, ਸਿਖਿਆ ਆਪਣੀ ਇਕ ਸਮਝਾਈਆ। ਤੂੰ ਮੇਰਾ ਮੈਂ ਤੇਰਾ ਇਕੋ ਲੈਣਾ ਅਰਾਧ, ਦੂਜੀ ਲੋੜ ਰਹੇ ਨਾ ਰਾਈਆ।
❋
❋
ਤੇਰੀ ਸਾਧਨਾਂ ਲਵਾਂ ਸਾਧ, ਸਤਿ ਸਤਿ ਵਿਚ ਸਮਾਈਆ। ਪਿਛਲੇ ਜਨਮ ਦੀ ਦਾਦ, ਪੂਰਬ ਰਿਹਾ ਵਰਤਾਈਆ। ਨਜੂਮੀ ਦਾ ਨਾਤ, ਤਿਵਾਰੀ ਦਾ ਸਾਕ, ਸ਼ਬਦ ਦੀ ਗਾਥ, ਕਰਮ ਦੀ ਆਸ, ਧਰਮ ਦੀ ਰਾਸ, ਗੋਬਿੰਦ ਦੀ ਸ਼ਾਖ਼, ਲੇਖੇ ਲਾ ਸਰਬ ਗੁਣਤਾਸ, ਗੁਣਵੰਤਾ ਦੇਵੇ ਮਾਣ ਵਡਿਆਈਆ।
੨੩ ਜੇਠ ਸ਼ਹਿਨਸ਼ਾਹੀ ਸੰਮਤ ੪ ਜੁਗਿੰਦਰ ਸਿੰਘ ਦੇ ਗ੍ਰਹਿ ਇਟਾਰਸੀ ਮੱਧ ਪ੍ਰਦੇਸ਼
ਮਿਲੇ ਵਡਿਆਈ ਸਾਹਿਬ ਹਰਿ ਸੰਗਤ, ਪੁਰਖ ਅਕਾਲ ਦੀਨ ਦਿਆਲ ਦਇਆ ਕਮਾਈਆ। ਨਾਮ ਅਗੰਮੀ ਚਾੜ੍ਹੇ ਧੁਰ ਦੀ ਰੰਗਤ, ਪਾਰਬ੍ਰਹਮ ਪਤਿਪਰਮੇਸ਼ਵਰ ਧੁਰ ਦਾ ਰੰਗ ਰੰਗਾਈਆ। ਜਗਤ ਵਾਸਨਾ ਕੱਟਕੇ ਭੁੱਖ ਨੰਗਤ, ਨਾਮ ਨਿਧਾਨ ਵਸਤ ਅਮੋਲਕ ਝੋਲੀ ਆਪ ਭਰਾਈਆ। ਕੂੜੀ ਕਿਰਿਆ ਗੜ੍ਹ ਤੋੜ ਕੇ ਹਉਮੇ ਹੰਗਤ, ਪਾਰਬ੍ਰਹਮ ਬ੍ਰਹਮ ਮੇਲਾ ਲਏ ਮਿਲਾਈਆ। ਜਨ ਭਗਤ ਸੁਹੇਲੇ ਉਪਜਾ ਕੇ ਧੁਰ ਦੇ ਸੰਤ, ਗੁਰਮੁਖਾਂ ਗੁਰ ਗੁਰ ਗੋਦ ਟਿਕਾਈਆ। ਧਰਮ ਮਿਲਾਵਾ ਨਾਰ ਕੰਤ, ਆਤਮ ਸੇਜ ਸੁਹੰਜਣੀ ਸੋਭਾ ਪਾਈਆ। ਜਿਥੇ ਤੂੰ ਮੇਰਾ ਮੈਂ ਤੇਰਾ ਇਕੋ ਛੰਤ, ਸੋਹੰ ਰਾਗ ਅਨਾਦ ਸੁਣਾਈਆ। ਸਤਿ ਧਰਮ ਬਣਾਏ ਬਣਤ, ਕੂੜੀ ਕਿਰਿਆ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਕਰਨੀ ਕਾਰ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਜਿਸ ਦਾ ਖੇਲ ਸਦਾ ਜੁਗ ਚਾਰ, ਚੌਕੜੀ ਆਪਣਾ ਹੁਕਮ ਚਲਾਈਆ। ਨਿਰਗੁਣ ਸਰਗੁਣ ਲੈ ਅਵਤਾਰ, ਤਨ ਵਜੂਦ ਵੱਜੇ ਵਧਾਈਆ। ਸੰਤ ਸੁਹੇਲਾ ਕਰ ਕੇ ਖ਼ਬਰਦਰ, ਬੇਖ਼ਬਰਾਂ ਆਪਣੀ ਖ਼ਬਰ ਜਣਾਈਆ। ਪੂਰਬ ਜਨਮ ਦਾ ਦੇ ਉਧਾਰ, ਲੇਖਾ ਆਪ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਰੰਗ ਰੰਗਾਈਆ। ਹਰਿ ਸੰਗਤ ਹੋਏ ਵਡ ਵਡ ਭਾਗ, ਵਡ ਭਾਗੀ ਪੁਰਖ ਨਿਰੰਜਨ ਪਾਈਆ। ਮਾਤ ਦੀਪਕ ਬੁਝਾ ਜਗਾਏ ਚਿਰਾਗ਼, ਨਿਰਗੁਣ ਨਿਰਵੈਰ ਨੂਰ ਕਰ ਰੁਸ਼ਨਾਈਆ। ਜਨ ਭਗਤ ਮੇਟ ਕੇ ਕੂੜਾ ਪਾਪ, ਪਤਤ ਪਾਪੀ ਗੋਦ ਉਠਾਈਆ। ਸਾਚੇ ਮੰਡਲ ਦੱਸ ਕੇ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰ ਕੇ ਭਵਿਖਤ ਵਾਕ, ਲਹਿਣਾ ਦੇਣਾ ਧੁਰ ਦਾ ਖੋਜ ਖੁਜਾਈਆ। ਕਰੇ ਖੇਲ ਪੁਰਖ ਅਬਿਨਾਸ਼, ਹਰਿ ਕਰਤਾ ਵਡ ਵਡਿਆਈਆ। ਕਲਜੁਗ ਕੂੜੀ ਕਿਰਿਆ ਕਰੇ ਘਾਤ, ਨਾਮ ਖੰਡਾ ਇਕ ਚਮਕਾਈਆ। ਜਨ ਭਗਤ ਪੂਰੀ ਕਰੇ ਆਸ, ਤ੍ਰਿਸ਼ਨਾ ਕੂੜੀ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਲੱਖ ਚੁਰਾਸੀ ਪਵਣ ਸਵਾਸ, ਗਰਾਸ ਗਰਾਸ ਗਿਣਤੀ ਧੁਰ ਦੀ ਵਿਚ ਜਣਾਈਆ।
੨੪ ਜੇਠ ਸ਼ਹਿਨਸ਼ਾਹੀ ਸੰਮਤ ੪ ਕਿਰਪਾਲ ਸਿੰਘ ਦੇ ਗ੍ਰਹਿ ਆਗਰਾ
ਹੱਥ ਜੋੜ ਕਰੀ ਨਮੱਸਤੇ, ਨਮੋ ਨਮੋ ਸਰਨਾਈਆ। ਪੁਰਖ ਅਕਾਲ ਪਾ ਅਗੰਮੇ ਰਸਤੇ, ਮਾਰਗ ਇਕੋ ਦੇਣਾ ਦਰਸਾਈਆ। ਜਿਥੇ ਗੁਰ ਅਵਤਾਰ ਪੈਗ਼ੰਬਰ ਵਸਦੇ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਇਕੋ ਤੇਰਾ ਨਾਮ ਜਪਦੇ, ਦੂਜਾ ਰਾਗ ਨਾ ਕੋਇ ਸੁਣਾਈਆ। ਇਸ਼ਾਰੇ ਨਹੀਂ
❋
❋
ਕੋਈ ਓਥੇ ਅੱਖ ਦੇ, ਧੁਨ ਧੁਨ ਵਿਚੋਂ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਚ ਦੇਣਾ ਵਖਾਈਆ। ਹੱਥ ਜੋੜ ਅੰਤਰ ਕੀਤਾ ਧਿਆਨ, ਧਿਆਨ ਧਿਆਨ ਵਿਚ ਲਗਾਈਆ। ਕਿਰਪਾ ਕਰ ਸ੍ਰੀ ਭਗਵਾਨ, ਪਾਰਬ੍ਰਹਮ ਤੇਰੀ ਸਰਨਾਈਆ। ਸ਼ਬਦ ਨਾਦ ਦੇ ਧੁਨਕਾਨ, ਅਨਰਾਗੀ ਰਾਗ ਸੁਣਾਈਆ। ਭਾਗ ਲੱਗੇ ਕਾਇਆ ਸਚ ਮਕਾਨ, ਕਾਅਬਾ ਇਕੋ ਦੇਣਾ ਸੁਹਾਈਆ। ਤੇਰਾ ਨੂਰ ਮਿਲੇ ਮਹਾਨ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਚੜ੍ਹਾਈਆ। ਹੱਥ ਜੋੜ ਕੀਤੀ ਬੰਦਨਾ, ਡੰਡਾਵਤ ਬੇਪ੍ਰਵਾਹੀਆ। ਪੁਰਖ ਅਕਾਲ ਦੇ ਅਨੰਦਨਾ, ਆਤਮ ਪਰਮਾਤਮ ਵਿਚ ਸਮਾਈਆ। ਨੂਰੀ ਜੋਤ ਚਮਕੇ ਚੰਦਨਾ, ਅੰਧ ਅੰਧੇਰ ਰਹੇ ਨਾ ਰਾਈਆ। ਸਤਿ ਦਵਾਰਾ ਮਿਲੇ ਲੰਘਣਾ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦੇਣਾ ਉਠਾਈਆ। ਹੱਥ ਕਹਿਣ ਅਸਾਂ ਕੀਤੀ ਡੰਡਾਵਤ, ਸੀਸ ਜਗਦੀਸ਼ ਝੁਕਾਈਆ। ਮਨ ਰਹੇ ਨਾ ਬਗ਼ਾਵਤ, ਕਲਪਨਾ ਕੂੜ ਰਹੇ ਨਾ ਰਾਈਆ। ਸਾਹਿਬ ਸਵਾਮੀ ਸਾਚਾ ਨਾਮ ਕਰ ਸਖ਼ਾਵਤ, ਵਸਤ ਅਮੋਲਕ ਇਕ ਵਰਤਾਈਆ। ਤਤ ਵਿਕਾਰ ਰਹੇ ਨਾ ਅਦਾਵਤ, ਝਗੜਾ ਕੂੜ ਦੇਣਾ ਚੁਕਾਈਆ। ਆਤਮ ਤੇਰੀ ਅਮਾਨਤ, ਪੰਜਾਂ ਤੱਤਾਂ ਵਿਚ ਰਖਾਈਆ। ਕਿਰਪਾ ਕਰ ਸਹੀ ਸਲਾਮਤ, ਤੇਰੀ ਓਟ ਤਕਾਈਆ। ਕੂੜੀ ਰਹੇ ਨਾ ਕੋਇ ਅਲਾਮਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਬਖ਼ਸ਼ ਇਕ ਸਰਨਾਈਆ। ਹੱਥ ਜੋੜ ਕਹਿਣ ਅਸੀਂ ਕੀਤਾ ਸੱਯਦਾ, ਪਰਵਰਦਿਗਾਰ ਨੂਰ ਖ਼ੁਦਾਈਆ। ਜਿਸ ਦਾ ਦੋ ਜਹਾਨ ਬਰਦਾ, ਬੰਦਗੀ ਵਿਚ ਬੰਦੇ ਰਿਹਾ ਬਣਾਈਆ। ਸੋ ਲੇਖਾ ਜਾਣੇ ਕਾਇਆ ਮਾਟੀ ਘਰ ਦਾ, ਗ੍ਰਹਿ ਗਹਿ ਖੋਜ ਖੁਜਾਈਆ। ਸੁਖ ਦੇ ਕੇ ਅੰਮ੍ਰਿਤ ਸਰੋਵਰ ਸਾਚੇ ਸਰ ਦਾ, ਦੁਰਮਤ ਮੈਲ ਦਏ ਧੁਆਈਆ। ਮਾਇਆ ਮਮਤਾ ਮੋਹ ਵਿਕਾਰ ਚੁੱਕੇ ਪੜਦਾ, ਹਉਮੇ ਹੰਗਤਾ ਗੜ੍ਹ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਸੁਹਾਈਆ। ਹੱਥ ਕਹੇ ਅਸੀਂ ਜੁੜਿਆ ਵੇਖਿਆ ਘਰ ਸੁਹੰਞਣਾ, ਵੱਜੀ ਹਕ਼ੀਕ਼ਤ ਹੱਕ ਵਧਾਈਆ। ਲੇਖਾ ਜਾਣੇ ਆਦਿ ਨਿਰੰਜਣਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੇ ਹੱਥ ਰਖੇ ਵਡਿਆਈਆ। ਘਟ ਨਿਵਾਸੀ ਪੁਰਖ ਅਬਿਨਾਸ਼ੀ ਦੀਨਾਂ ਨਾਥਾਂ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਈਆ। ਏਥੇ ਓਥੇ ਦੋ ਜਹਾਨਾਂ ਨਿਰਗੁਣ ਧਾਰ ਬਣੇ ਸੱਜਣਾ, ਸਚ ਸਵਾਮੀ ਵੇਖ ਵਖਾਈਆ। ਚਰਨ ਧੂੜ ਅੰਮ੍ਰਿਤ ਰਸ ਦੇਵੇ ਬਿਨ ਰਸਨਾ ਚੱਖਣਾ, ਜਿਹਵਾ ਗੁਣ ਨਾ ਕੋਇ ਜਣਾਈਆ। ਓਨ੍ਹਾਂ ਦੀ ਲੇਖੇ ਲੱਗੇ ਬੰਦਨਾ, ਜਿਨ੍ਹਾਂ ਨੇ ਇਕੋ ਦੁਆਰਾ ਮੰਗਣਾ, ਪਾਰਬ੍ਰਹਮ ਪਤਿਪਰਮੇਸ਼ਵਰ ਸੀਸ ਜਗਦੀਸ਼ ਝੁਕਾਈਆ। ਹੱਥ ਕਹਿਣ ਅਸੀਂ ਜੁੜ ਕੇ ਕੀਤੀ ਸਲਾਹ, ਮਸ਼ਵਰਾ ਇਕ ਪਕਾਈਆ। ਵੇਖੋ ਖੇਲ ਬੇਪ੍ਰਵਾਹ, ਕੀ ਕਰਤਾ ਕਾਰ ਕਮਾਈਆ। ਕਿਰਪਾਲ ਵਿਚ ਬਣਾ ਗਵਾਹ, ਜੋ ਸ਼ਹਾਦਤ ਦਏ ਭੁਗਤਾਈਆ । ਕਿਰਪਾ ਕਰੇ ਆਪ ਮਿਹਰਵਾਂ, ਮਹਿਬੂਬ ਨੂਰ ਅਲਾਹੀਆ। ਜੋ ਦਰ ਤੇ ਗਏ ਆ, ਆਜਿਜ਼ ਬਣ ਕੇ ਸੋਭਾ ਪਾਈਆ। ਤਿਨ੍ਹਾਂ ਕ਼ਬੂਲ ਹੋਵੇ ਦੁਆ, ਰਹਿਮ ਵਿਚ ਵਡਿਆਈਆ। ਸੁਤਿਆਂ ਜਗਤ ਜਾਗਦਿਆਂ ਸਭ ਨੂੰ ਦਰਸ ਦਏ ਦਿਖਾ, ਜੋ ਨੇਤਰ ਲੋਚਨ ਦਰਸ਼ਨ ਪਾਈਆ। ਹੱਥ ਕਹਿਣ ਸਾਡਾ ਮਸਤਕ ਨਾਲ ਨਾਤਾ ਲਿਆ ਬਣਾ, ਅਗਲਾ ਸੰਗ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਹੱਥ ਕਹਿਣ ਸਾਡੀ ਅੰਤਰ ਇਕੋ ਆਸ, ਆਹਿਸਤਾ ਆਹਿਸਤਾ ਦਈਏ
❋
❋
ਸੁਣਾਈਆ। ਜੋ ਦਰ ਤੇ ਆਏ ਸਭ ਦਾ ਦੁਖੜਾ ਕਰਨਾ ਨਾਸ, ਰੋਗੀ ਰਹਿਣ ਕੋਇ ਨਾ ਪਾਈਆ। ਇਕ ਲੱਖ ਅੱਸੀ ਹਜ਼ਾਰ ਭੂਤ ਪ੍ਰੇਤ ਤੇਰੇ ਦਾਸ, ਚੁਰਾਸੀ ਵਿਚੋਂ ਵੰਡ ਵੰਡਾਈਆ। ਸਭ ਦਾ ਲੇਖੇ ਲੌਣਾ ਸਵਾਸ ਸਵਾਸ, ਪੌਣ ਪਵਣਾਂ ਨਾਲ ਜੁੜਾਈਆ। ਹੱਥ ਕਹਿਣ ਸੁਹੰਜਣੀ ਦਿਸੇ ਅੱਜ ਦੀ ਰਾਤ, ਰੁੱਤੜੀ ਪ੍ਰਭ ਦੇ ਨਾਲ ਮਹਿਕਾਈਆ। ਜਿਸ ਆਤਮ ਪਰਮਾਤਮ ਬਣਾਈ ਆਪਣੀ ਜ਼ਾਤ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਪੁਰਖ ਅਬਿਨਸ਼ੀ ਆਸਾ ਮਨਸਾ ਸਭ ਦੀ ਪੂਰ ਕਰਾਈਆ।
੨੫ ਜੇਠ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਦਿੱਲੀ
ਸਤਿਜੁਗ ਕਹੇ ਪ੍ਰਭ ਦੱਸ ਅਗੰਮ ਸਲੋਕ, ਸੋਹਲਾ ਸੋਹਲਿਆਂ ਵਿਚੋਂ ਵਡਿਆਈਆ। ਮੈਂ ਸੁਣਾਵਾਂ ਲੋਕ ਪ੍ਰਲੋਕ, ਪਰਮ ਪੁਰਖ ਤੇਰੀ ਵਡਿਆਈਆ। ਝਗੜਾ ਮੁਕ ਜਾਏ ਚਰਚ ਪੋਪ, ਪੇਚੀਦਾ ਪੋਸ਼ੀਦਾ ਰਾਜ਼ ਦੇਣਾ ਖੁਲ੍ਹਾਈਆ। ਕਿਉਂ ਬਣਿਆ ਰਿਹੋਂ ਰੂਪੋਸ਼, ਜੁਗ ਚੌਕੜੀ ਹੱਥ ਕਿਸੇ ਨਾ ਆਈਆ। ਸਾਚੀ ਨਾਮ ਖ਼ੁਮਾਰੀ ਦੇ ਮਦਹੋਸ਼, ਮਧੁਰ ਤੇਰੀ ਕਾਰ ਕਮਾਈਆ। ਕੂੜੀ ਸਮਝ ਰਹੇ ਨਾ ਸੋਚ, ਬੁੱਧ ਵਿਸ਼ੇਸ਼ ਦੇਣੀ ਵਡਿਆਈਆ। ਜੋ ਤੇਰਾ ਦਰਸ਼ਨ ਰਹੇ ਲੋਚ, ਲੋਚਨ ਨੈਣਾ ਨਾਲ ਮਿਲਾਈਆ। ਪਿਆਰ ਮੁਹੱਬਤ ਦੇ ਕੇ ਮੌਜ, ਮੌਜੂਦਾ ਹੋ ਕੇ ਮੇਲ ਮਿਲਾਈਆ। ਹਉਮੇ ਹੰਗਤਾ ਰਹੇ ਕੋਈ ਨਾ ਰੋਗ, ਦੁਖੀਆਂ ਦਰਦ ਦੇਣਾ ਵੰਡਾਈਆ। ਬਿਨ ਤੇਰੀ ਚਰਨ ਧੂੜੀ ਅਵਰ ਰਹੇ ਕੋਇ ਨਾ ਜੋਗ, ਜੁਗਤੀ ਦੋ ਜਹਾਨ ਜਣਾਈਆ। ਨਿਰਗੁਣ ਧਾਰ ਬਖ਼ਸ਼ ਕੇ ਓਟ, ਓੜਕ ਸਾਰੇ ਲੈ ਮਿਲਾਈਆ। ਚਾਰ ਕੁੰਟ ਦਹਿ ਦਿਸ਼ਾ ਤੇਰੇ ਨਾਮ ਦੀ ਲੱਗੇ ਚੋਟ, ਚੋਟੀ ਚੜ੍ਹ ਕੇ ਲੈ ਉਠਾਈਆ। ਕੂੜੀ ਕਿਰਿਆ ਕੱਢ ਖੋਟ, ਖਰੇ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਸਤਿਜੁਗ ਕਹੇ ਪ੍ਰਭ ਖੋਲ੍ਹ ਦੇ ਆਪਣਾ ਜੰਦਰ, ਦਿਲਬਰ ਭੰਡਾਰਾ ਦੇ ਵਰਤਾਈਆ। ਪੜਦਾ ਲਾਹ ਦੇ ਅੰਦਰ, ਅੰਤਸ਼ਕਰਨ ਦੇ ਬਦਲਾਈਆ। ਸਾਚਾ ਤਨ ਸੁਹਾ ਕੇ ਮੰਦਰ, ਮਨ ਮੰਦਰ ਡੇਰਾ ਲਾਈਆ। ਤੇਰਾ ਪ੍ਰਕਾਸ਼ ਹੋਵੇ ਅੰਧੇਰੀ ਕੰਦਰ, ਨਿਰਗੁਣ ਨੂਰ ਕਰ ਰੁਸ਼ਨਾਈਆ। ਜਨ ਭਗਤਾਂ ਜਾਣਾ ਪਏ ਨਾ ਵਿਚ ਜੰਗਲ, ਜੂਹ ਖੋਜ ਨਾ ਕੋਇ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਰ ਦੇ ਵਡਿਆਈਆ। ਸਤਿਜੁਗ ਕਹੇ ਪ੍ਰਭ ਤੇਰਾ ਹੋਵੇ ਇਕੋ ਗੀਤ, ਗੀਤਾ ਗਿਆਨ ਲੋੜ ਰਹੇ ਨਾ ਰਾਈਆ। ਝੁਕਣਾ ਪਏ ਨਾ ਕਿਸੇ ਮਸੀਤ, ਮਸਲਾ ਹੱਕ ਦੇਣਾ ਸੁਣਾਈਆ। ਤੇਰੇ ਚਰਨ ਲੱਗੇ ਪ੍ਰੀਤ, ਪ੍ਰੀਤਮ ਹੋ ਕੇ ਦੇਣੀ ਵਡਿਆਈਆ। ਸਭ ਦੀ ਬਦਲ ਦੇ ਨੀਤ, ਨੀਤੀਵਾਨ ਇਕ ਹੋ ਜਾਈਆ। ਝਗੜਾ ਮੁਕਾ ਦੇ ਹਸਤ ਕੀਟ, ਕਟਾਕਸ਼ ਆਪਣਾ ਨਾਮ ਰਖਾਈਆ। ਦੀਨ ਦੁਨੀ ਹੋਵੇ ਭੈ ਭੀਤ, ਭੈ ਭੌ ਚਾਰੋਂ ਕੁੰਟ ਨਜ਼ਰੀ ਆਈਆ। ਪਿਛਲੀ ਕੂੜ ਦੀ ਮੇਟ ਦੇ ਲੀਕ, ਲਾਈਨ ਆਪਣੀ ਦੇ ਵਖਾਈਆ। ਗੁਰ ਅਵਤਾਰ ਪੈਗ਼ੰਬਰਾਂ ਬਦਲ ਦੇ ਤਵਾਰੀਖ, ਤਾਰੀਖ ਆਪਣੀ ਇਕ ਸਮਝਾਈਆ। ਤੇਰੇ ਦਰ ਤੇ ਮੰਗਦਾ ਭੀਖ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰੀ ਆਸਾ ਮਨਸਾ ਪੂਰੀ ਕਰ ਉਮੀਦ, ਆਮਦ ਵਿਚ ਅਮਲ ਦੇ ਦ੍ਰਿੜਾਈਆ। ਤੂੰ ਵਸਣਹਾਰ
❋
❋
ਸਦਾ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਤੇਰਾ ਨਾਮ ਕਲਮਾ ਹੋਵੇ ਇਕੋ ਲਾਸ਼ਰੀਕ, ਸ਼ਿਰਕਤ ਜਗਤ ਦੇਣੀ ਮਿਟਾਈਆ। ਤੇਰੇ ਅੰਤਰ ਸਚ ਤੌਫ਼ੀਕ਼, ਦਾਅਵੇਦਾਰ ਇਕ ਅਖਵਾਈਆ। ਸਾਚਾ ਦਰਸ ਦੇ ਦੀਦ, ਨੇਤਰ ਲੋਚਨ ਅੱਖ ਖੁਲ੍ਹਾਈਆ। ਤੇਰੇ ਪਿਆਰ ਦੀ ਰਹੇ ਈਦ, ਈਦੁਲ ਫ਼ਿਤਰ ਨਾ ਕੋਇ ਵਡਿਆਈਆ। ਜਨ ਭਗਤ ਸੁਹੇਲੇ ਬਣਾ ਅਜ਼ੀਜ਼, ਪਿਆਰੇ ਪ੍ਰੀਤਮ ਮੇਲ ਮਿਲਾਈਆ। ਸਾਚੀ ਸਿਖਿਆ ਦੇ ਤਮੀਜ਼, ਤਮਅ ਕੂੜ ਦੇਣੀ ਗਵਾਈਆ। ਏਕਾ ਛਤਰ ਝੁੱਲੇ ਤੇਰੇ ਸੀਸ, ਸਾਹਿਬ ਸੁਲਤਾਨ ਤੇਰੀ ਸ਼ਰਨਾਈਆ। ਤੂੰ ਪਰਵਰਦਿਗਾਰ ਠਾਕਰ ਸਵਾਮੀ ਜਗਦੀਸ਼, ਜਗਦੀਸ਼ਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੜਦਾ ਲਾਹ ਖੇਲ ਜਗਤ ਅਨਡੀਠ, ਅਨਡਿਠ ਆਪਣਾ ਹੁਕਮ ਇਕ ਵਰਤਾਈਆ।
੨੬ ਜੇਠ ਸ਼ਹਿਨਸ਼ਾਹੀ ਸੰਮਤ ੪ ਗੁਰਮੇਜ ਸਿੰਘ ਦੇ ਗ੍ਰਹਿ ਕਰਨਾਲ
ਸਤਿਜੁਗ ਕਹੇ ਪ੍ਰਭ ਕਿਰਪਾ ਕਰ ਸਾਹਿਬ ਸਤਿਗੁਰ ਸਾਗਰ, ਗਹਿਰ ਗੰਭੀਰ ਬੇਨਜ਼ੀਰ ਤੇਰੀ ਸ਼ਰਨਾਈਆ। ਨਿਰਗੁਣ ਧਾਰ ਜੋਧੇ ਸੂਰਬੀਰ ਬਹਾਦਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਮਿਹਰਵਾਨ ਮਹਿਬੂਬ ਦੀਨ ਦੁਨੀ ਦੇ ਕ਼ਾਦਰ, ਕਰਤੇ ਕਰੀਮ ਤੇਰੀ ਸ਼ਰਨਾਈਆ। ਜਨ ਭਗਤ ਸੁਹੇਲੇ ਬਾਲ ਅੰਞਾਣੇ ਧੁਰ ਦੇ ਆਜਿਜ਼, ਅਜ਼ੀਜ਼ ਤਮੀਜ਼ ਦੇਣੀ ਜਣਾਈਆ। ਧੁਰ ਸੰਦੇਸ਼ਾ ਹੁਕਮ ਦੇ ਵਾਜਬ, ਵਾਹਦ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਜੁਗ ਕਹੇ ਸੁਣ ਸਾਹਿਬ ਪੁਰਖ ਸਮਰਥ, ਕਥਾ ਅਕਥ ਦਿਆਂ ਜਣਾਈਆ। ਜਿਥੇ ਬਲ ਟੇਕ ਕੇ ਆਪਣਾ ਮੱਥ, ਮਸਤਕ ਲਿਆ ਰਗੜਾਈਆ। ਜਿਥੇ ਸਪਤ ਰਿਖੀ ਚਰਨ ਗਏ ਝੱਸ, ਭਾਰਦਵਾਜ ਨਾਲ ਵਡਿਆਈਆ। ਜਿਥੇ ਯੁਧਿਸ਼ਟਰ ਚਰਨ ਗਿਆ ਢੱਠ, ਧੂੜੀ ਮਸਤਕ ਖ਼ਾਕ ਰਮਾਈਆ। ਜਿਥੇ ਪਿਆਰ ਮੁਹੱਬਤ ਦਾ ਹੁੰਦਾ ਸੀ ਹੱਟ, ਜਗਤ ਜਹਾਨ ਵੱਜੇ ਵਧਾਈਆ। ਸੋ ਖੇਲ ਅਗੰਮਾ ਰਿਹਾ ਦੱਸ, ਦਹਿ ਦਿਸ਼ਾ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਸਤਿਜੁਗ ਕਹੇ ਏਥੇ ਰਹਿੰਦਾ ਸੀ ਵਣਜਾਰਾ, ਵਣਜ ਸਤਿ ਸਤਿ ਕਮਾਈਆ। ਮੰਦਰ ਬਣੌਂਦਾ ਸੀ ਇੱਟਾਂ ਗਾਰਾ, ਠਾਕਰ ਆਪਣੇ ਹੱਥ ਟਿਕਾਈਆ। ਸਦਾ ਕਰਦਾ ਸੀ ਨਿਮਸਕਾਰਾ, ਨਿਉਂ ਨਿਉਂ ਸੀਸ ਨਿਵਾਈਆ। ਬਸਤਰ ਭੂਸ਼ਣ ਪਹਿਨਾਏ ਅਪਾਰਾ, ਤਨ ਵਜੂਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਤਿਜੁਗ ਕਹੇ ਪ੍ਰਭ ਇਹ ਧਰਨੀ ਕੀ ਕਹਿੰਦੀ, ਕਹਿ ਕਹਿ ਰਹੀ ਸੁਣਾਈਆ। ਜ਼ਰਾ ਵੇਖ ਦਿਸ਼ਾ ਲਹਿੰਦੀ, ਬਿਨ ਲੋਚਨ ਨੈਣ ਅੱਖ ਉਠਾਈਆ। ਜਿਸ ਨੂੰ ਕਹਿੰਦੇ ਅਮਾਮ ਮਹਿੰਦੀ, ਅਮਾਮ ਅਮਾਮਾ ਵੇਸ ਵਟਾਈਆ। ਸਭ ਦੀ ਕਲਾ ਕਰੇ ਢਹਿੰਦੀ, ਸਦੀ ਚੌਧਵੀਂ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਧਰਨੀ ਕਹੇ ਏਥੇ ਹੁੰਦਾ ਸੀ ਇਕ ਆਰਫ਼, ਬਿਨ ਅਲਿਫ਼ ਯੇ ਪੜ੍ਹਾਈਆ। ਨੂਰੀ ਨੂਰ ਕਰੇ ਤੁਆਰਫ਼, ਤਸਬੀ ਮਾਲਾ ਨਾ ਕੋਇ ਰਖਾਈਆ।
❋
❋
ਬਿਨ ਕਲਮਿਉਂ ਕਰੇ ਜ਼ਿਆਰਤ, ਜ਼ਾਹਰ ਜ਼ਹੂਰ ਰੁਸ਼ਨਾਈਆ। ਸੰਦੇਸ਼ਾ ਪੜ੍ਹੇ ਸੁਣੇ ਬਿਨਾ ਇਬਾਰਤ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਆਪਣੀ ਵੇਖ ਕੇ ਤਨ ਵਜੂਦ ਇਮਾਰਤ, ਅਸਲ ਵਸਲ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਧਰਨੀ ਕਹੇ ਏਥੇ ਨੌ ਦਿਨ ਕੱਟੇ ਫ਼ਰੀਦ, ਫ਼ਾਕਾ ਫ਼ਿਕਰ ਵਿਚ ਰਖਾਈਆ। ਬਿਨ ਲੋਚਨ ਕਰ ਕੇ ਦੀਦ, ਦਰਸ ਦੀਦਾਰ ਰੁਸ਼ਨਾਈਆ। ਅੰਤਸ਼ਕਰਨ ਕਰ ਉਮੀਦ, ਆਮਦ ਵਿਚ ਵਡਿਆਈਆ। ਕਲਮਾ ਸਿਫ਼ਤ ਤਮਹੀਦ, ਰਹਿਮਤ ਨੂਰ ਅਲਾਹੀਆ। ਜੋ ਕਦੇ ਨਾ ਪੜ੍ਹੇ ਕ਼ੁਰਾਨ ਮਜੀਦ, ਨਗ਼ਮਾ ਧੁਰ ਦਾ ਇਕ ਸੁਣਾਈਆ। ਉਸ ਦਾ ਖੇਲ ਇਕ ਅਸਲੀਅਤ, ਅਸਲ ਨੂਰ ਅਲਾਹੀਆ। ਜਿਸ ਨੇ ਸਭ ਦੀ ਬਦਲ ਦੇਣੀ ਤਬੀਅਤ, ਤਬੀਬ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਧਰਨੀ ਕਹੇ ਜਿਸ ਵੇਲੇ ਯੁਧਿਸ਼ਟਰ ਉਤਰਿਆ ਉਤੋਂ ਰਥ, ਅੱਖ ਕ੍ਰਿਸ਼ਨ ਨਾਲ ਮਿਲਾਈਆ। ਕ੍ਰਿਸ਼ਨ ਮਾਰ ਕੇ ਦੋਵੇਂ ਹੱਥ, ਮਿੱਟੀ ਖ਼ਾਕ ਦਿਤੀ ਮਿਲਾਈਆ। ਸਹਿਜ ਸੁਭਾਓ ਪਿਆ ਹੱਸ, ਹਸਤੀ ਆਪਣੀ ਦਿਤੀ ਸਮਝਾਈਆ। ਧਰਮ ਸੁਤ ਖੋਲ੍ਹ ਕੇ ਵੇਖ ਅੱਖ, ਆਖ਼ਰ ਦਿਆਂ ਜਣਾਈਆ। ਕਲਜੁਗ ਅੰਤਮ ਖੇਲ ਵੇਖ ਪ੍ਰਤੱਖ, ਪਰਮਾਤਮ ਪੜਦਾ ਲਾਹੀਆ। ਜੋ ਨਿਰਗੁਣ ਧਾਰ ਹੋਏ ਪ੍ਰਗਟ, ਜੋਤੀ ਜਾਤਾ ਵੇਸ ਵਟਾਈਆ। ਜਿਸ ਸ਼ੰਭੂ ਦਾ ਏਥੇ ਹੱਟ, ਝੌਪੜੀ ਕੱਖਾਂ ਵਾਲੀ ਸੁਹਾਈਆ। ਓਹ ਜਾਮਾ ਫੇਰ ਆਵੇ ਪਲਟ, ਮਾਣਸ ਮਾਣਸ ਰੂਪ ਧਰਾਈਆ। ਕਿਰਪਾ ਕਰੇ ਪੁਰਖ ਸਮਰਥ, ਪਾਰਬ੍ਰਹਮ ਪ੍ਰਭ ਆਪਣਾ ਪੜਦਾ ਲਾਹੀਆ। ਤੂੰ ਮੇਰਾ ਮੈਂ ਤੇਰਾ ਧੁਰ ਦਾ ਨਾਮ ਦੱਸ, ਸਚ ਸੰਦੇਸ਼ਾ ਨਾਮ ਸੁਣਾਈਆ। ਭਾਗ ਲਗਾ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦਏ ਵਡਿਆਈਆ। ਜਗਤ ਦਵਾਰਾ ਆਏ ਛੱਡ, ਮਿਟੇ ਨਾਤਾ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਧਰਨੀ ਕਹੇ ਜਿਸ ਦੀ ਨਿੱਕੀ ਜਿਹੀ ਦੁਕਾਨ, ਵਸਤੂ ਜਗ ਨਾ ਕੋਇ ਵਿਕਾਈਆ। ਕਿਰਪਾ ਕਰੇ ਕਾਹਨ, ਕਾਹਨ ਭਗਵਾਨ ਧੁਰਦਰਗਾਹੀਆ। ਧੁਰ ਦਾ ਲਾ ਨਿਸ਼ਾਨ, ਨਿਸ਼ਾਨਾ ਗਿਆ ਸੁਹਾਈਆ। ਬੋਲ ਕੇ ਨਾਲ ਜ਼ਬਾਨ, ਜ਼ਮਾਨਾ ਗਿਆ ਬਦਲਾਈਆ। ਜਿਸ ਵੇਲੇ ਕਲ ਅੰਤ ਆਵੇ ਸ੍ਰੀ ਭਗਵਾਨ, ਭਗਵਨ ਆਪਣਾ ਵੇਸ ਵਟਾਈਆ। ਇਹ ਧਰਨੀ ਵੇਖੇ ਆਣ, ਧਵਲ ਖੋਜ ਖੁਜਾਈਆ। ਤੇਰਾ ਲਹਿਣਾ ਦੇਣਾ ਚੁਕਾਵੇ ਵਿਚ ਜਹਾਨ, ਜਹਾਂ ਤਹਾਂ ਹੋਏ ਸਹਾਈਆ। ਸਾਚੇ ਦਰ ਕਰ ਪ੍ਰਵਾਨ, ਪ੍ਰਵਾਨਾ ਧੁਰ ਦਾ ਹੱਥ ਫੜਾਈਆ। ਭਾਗ ਲਗਾ ਕੇ ਵਿਚ ਬੀਆਬਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਧਰਨੀ ਕਹੇ ਮੇਰਾ ਪੂਰਾ ਹੋਇਆ ਵਰ, ਵਾਰਤਾ ਦਿਤੀ ਦੁਹਰਾਈਆ। ਨਿਰਗੁਣ ਧਾਰ ਪਾਇਆ ਘਰ, ਗ੍ਰਹਿ ਮੰਦਰ ਵੱਜੀ ਵਧਾਈਆ। ਨਹਾ ਕੇ ਸਾਚੇ ਸਰ, ਦੁਰਮਤ ਮੈਲ ਲਈ ਧੁਆਈਆ। ਨਿਰਅੱਖਰ ਧਾਰ ਲਿਆ ਪੜ੍ਹ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਮੰਜ਼ਲ ਹਕ਼ੀਕ਼ੀ ਗਈ ਚੜ੍ਹ, ਸਚ ਮੁਨਾਰੇ ਸੋਭਾ ਪਾਈਆ। ਜਿਥੇ ਭਗਤ ਭਗਵਾਨ ਰਹੇ ਖੜ੍ਹ, ਦੂਜੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਧਰਨੀ ਕਹੇ ਮੇਰਾ ਜਾਗਿਆ ਭਾਗ, ਭਗਵਾਨ ਦਿਤੀ ਵਡਿਆਈਆ। ਜਿਥੇ ਗੁਰਮੁਖ ਉਪਜੇ ਚਰਾਗ਼, ਚਰਾਗਾਹਾਂ ਕਰੇ ਰੁਸ਼ਨਾਈਆ। ਹਰਿ ਸੰਗਤ ਬਣੇ ਸਮਾਜ, ਵਰਨ ਬਰਨ ਦਾ ਡੇਰਾ ਢਾਹੀਆ। ਦੁਰਮਤ ਰਹੇ ਨਾ ਕੋਇ ਦਾਗ਼, ਪਾਪਾਂ ਕਰੇ ਸਫ਼ਾਈਆ। ਮਾਇਆ ਡੱਸੇ ਨਾ
❋
❋
ਡਸਨੀ ਨਾਗ, ਮਮਤਾ ਮੋਹ ਦਏ ਚੁਕਾਈਆ। ਹੰਸ ਬਣਾਏ ਫੜ ਕੇ ਕਾਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਸ਼ਬਦ ਅਗੰਮੀ ਮਾਰ ਕੇ ਆਵਾਜ਼, ਸੋਈ ਸੁਰਤ ਲਈ ਉਠਾਈਆ। ਖੋਲ੍ਹ ਕੇ ਆਪਣਾ ਰਾਜ਼, ਰਾਜ਼ਕ਼ ਰਹੀਮ ਰਿਹਾ ਜਣਾਈਆ। ਜਿਸ ਥਾਂ ਫ਼ਰੀਦ ਨੇ ਪੜ੍ਹੀ ਨਿਮਾਜ਼, ਸੱਯਦਿਆਂ ਵਿਚ ਸੀਸ ਝੁਕਾਈਆ। ਉਸ ਦਾ ਲਹਿਣਾ ਦੇਣਾ ਦਿਤਾ ਆਜ, ਅਦਦ ਤਸ਼ੱਦਦ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਬਖ਼ਸ਼ ਪ੍ਰੇਮ ਵੈਰਾਗ, ਵੈਰੀ ਅੰਦਰੋਂ ਦਏ ਕਢਾਈਆ। ਆਤਮ ਪਰਮਾਤਮ ਮੇਲ ਮਿਲਾ ਕੇ ਕੰਤ ਸੁਹਾਗ, ਦਰਗਾਹ ਸਾਚੀ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਧਰਨੀ ਕਹੇ ਮੇਰੇ ਅੰਤਰ ਚਾਓ ਘਨੇਰਾ, ਖ਼ੁਸ਼ੀਆਂ ਵਿਚ ਜਣਾਈਆ। ਪਰਮ ਪੁਰਖ ਠਾਕਰ ਮਿਲਿਆ ਮੇਰਾ, ਮਮਤਾ ਮੋਹ ਰਿਹਾ ਮਿਟਾਈਆ। ਜਿਸ ਕਲਜੁਗ ਅੰਤ ਦੇਣਾ ਗੇੜਾ, ਲੱਖ ਚੁਰਾਸੀ ਵੇਖ ਵਖਾਈਆ। ਜਨ ਭਗਤਾਂ ਉਤੇ ਕਰ ਕੇ ਮਿਹਰਾ, ਮਹਿਬੂਬ ਮੁਹੱਬਤ ਵਿਚ ਦੇਣਾ ਦ੍ਰਿੜਾਈਆ। ਨਿਜ ਘਰ ਨਿਜ ਗ੍ਰਹਿ ਨਿਜ ਆਤਮ ਦਿਸਣਾ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਜਿਸ ਥਾਂ ਤੇ ਹੱਟੀ ਵਾਲੇ ਦਾ ਵਸੇਰਾ, ਕ੍ਰਿਸ਼ਨ ਲੇਖੇ ਵਿਚ ਵਡਿਆਈਆ। ਓਸੇ ਦਾ ਬੰਨ੍ਹਣ ਆਇਆ ਬੇੜਾ, ਜੋ ਜਨਮ ਵਿਚੋਂ ਜਨਮ ਗਿਆ ਬਦਲਾਈਆ। ਗੁਰਮੇਜ਼ ਸਿੰਘ ਤੇਰਾ ਬਣਾਵੇ ਡੇਰਾ, ਡੇਰਾ ਆਪਣੇ ਵਿਚ ਰਖਾਈਆ। ਕੌਲ ਇਕ਼ਰਾਰ ਪਿਛਲਾ ਕੀਤਾ ਜਿਹੜਾ, ਪੂਰਬ ਜਨਮ ਰਿਹਾ ਚੁਕਾਈਆ। ਵੀਹ ਸੌ ਪੰਦਰਾਂ ਬਿਕ੍ਰਮੀ ਥਾਨੇਸਰ ਦਾ ਲੇਖਾ ਲਿਖਿਆ ਬਥੇਰਾ, ਜਗ੍ਹਾ ਭੂਮਿਕਾ ਅੱਜ ਮਿਲੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਜਨ ਭਗਤਾਂ ਏਥੇ ਓਥੇ ਦੋ ਜਹਾਨਾਂ ਬੰਨ੍ਹੇ ਬੇੜਾ, ਖੇਵਟ ਖੇਟਾ ਹੋ ਕੇ ਭਾਰ ਆਪਣੇ ਕੰਧ ਉਠਾਈਆ।