ਪੁਸਤਕਾਲਾਭਾਗ ੨੧

੧ ਹਾੜ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ

ਸ਼ਬਦ ਕਹੇ ਸੁਣ ਪੁਰਖ ਅਕਾਲ ਬਾਪੂ, ਬਾਬਤ ਤੇਰੀ ਦਿਆਂ ਜਣਾਈਆ। ਆਦਿ ਜੁਗਾਦੀ ਧੁਰ ਦੇ ਡਾਕੂ, ਤੇਰਾ ਪੜਦਾ ਦਿਆਂ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਉਠਾ ਕੇ ਤੇਰੇ ਕਾਕੂ, ਨਿੱਕਿਆਂ ਵੱਡਿਆਂ ਅੱਖ ਖੁਲ੍ਹਾਈਆ। ਦੱਸਾਂ ਅਗੰਮੀ ਅਨੋਖੀ ਬਾਤੂ, ਬਾਤਨ ਦਿਆਂ ਜਣਾਈਆ। ਮੇਰੇ ਵਲ ਕੋਇ ਨਾ ਝਾਕੂ, ਨੇਤਰ ਨੈਣ ਨਾ ਅੱਖ ਉਠਾਈਆ। ਨਿਰਗੁਣ ਰੂਪ ਸਰਗੁਣ ਦੇ ਸਾਕੂ, ਸਗਲੇ ਸੰਗੀ ਤੇਰੀ ਬੇਪ੍ਰਵਾਹੀਆ। ਮੈਂ ਅੰਤ ਅਖ਼ੀਰੀ ਤੈਨੂੰ ਆਖੂੰ, ਕਹਿ ਕਹਿ ਦਿਆਂ ਜਣਾਈਆ। ਕੀ ਸੰਦੇਸਾ ਦੇਂਦਾ ਰਿਹਾ ਪਾਤੂ, ਪਤ੍ਰਿਕਾ ਮਾਤ ਵਡਿਆਈਆ। ਸ਼ਰਅ ਵਿਚ ਬਣਿਆ ਰਿਹੋਂ ਅਫ਼ਲਾਤੂ, ਫ਼ਲਾਸਫ਼ੀ ਤੇਰੀ ਹੱਥ ਕਿਸੇ ਨਾ ਆਈਆ। ਕਿਉਂ ਅੰਮ੍ਰਿਤ ਨਾਲ ਛਕਾਇਆ ਤਮਾਕੂ, ਤਬਾ ਦਿਤੀ ਬਦਲਾਈਆ। ਕੀ ਤੇਰਾ ਭੇਵ ਅਵੱਲੜਾ ਭਾਖੂ, ਪੜਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਸੀਸ ਨਿਵਾਈਆ। ਸਤਿਗੁਰ ਸ਼ਬਦ ਕਹੇ ਮੇਰੇ ਪੁਰਖ ਅਕਾਲ ਅੱਬਾ, ਅੰਮੀ ਨਜ਼ਰ ਕੋਇ ਨਾ ਆਈਆ। ਐਂਵੇਂ ਦੋ ਜਹਾਨ ਰੱਖਦਾ ਰਿਹੋਂ ਦੱਬਾ, ਭੈ ਆਪਣਾ ਇਕ ਸਮਝਾਈਆ। ਵੇਖਿਆਂ ਨੇਤਰ ਕਿਸੇ ਨਾ ਲੱਭਾ, ਲਬਾਂ ਉਤੇ ਸਭ ਨੂੰ ਰਿਹਾ ਭੁਆਈਆ। ਜੁਗ ਚੌਕੜੀ ਬਣਿਆ ਰਿਹੋਂ ਕੱਬਾ, ਸਾਚਾ ਰਾਹ ਨਾ ਕੋਇ ਚਲਾਈਆ। ਤੇਰਾ ਖੇਲ ਸੱਜਾ ਖੱਬਾ, ਖੈਰਖਾਹੀ ਨਾ ਕੋਇ ਕਮਾਈਆ। ਲੇਖਾ ਰਖਿਆ ਵਿਚ ਮੱਧਾ, ਅੱਗਾ ਪਿੱਛਾ ਨਾ ਕੋਇ ਸਮਝਾਈਆ। ਹੁਕਮੇਂ ਅੰਦਰ ਸਭ ਨੂੰ ਬੱਧਾ, ਬੰਦਗੀ ਵਿਚ ਲਈ ਵਡਿਆਈਆ । ਗੁਰ ਅਵਤਾਰ ਪੈਗ਼ੰਬਰ ਤੇਰੀ ਸਰਨੀ ਲੱਗਾ, ਲਗ ਮਾਤਰ ਢੋਲੇ ਗਏ ਸੁਣਾਈਆ। ਤੇਰਾ ਸਮਝਿਆ ਕਿਸੇ ਨਾ ਅੱਗਾ, ਪਿਛਲੀ ਕਹਾਣੀ ਰਹੇ ਬਤਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦੇਣਾ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਿਆ ਤੇਰਾ ਜ਼ੋਰ, ਜੋਰੂ ਜ਼ਰ ਦੁਹਾਈਆ। ਤੂੰ ਜੁਗ ਚੌਕੜੀ ਬਣਿਆ ਰਿਹਾ ਚੋਰ, ਚੋਰੀ ਘਰ ਘਰ ਆਪ ਕਮਾਈਆ। ਆਪਣੀ ਖਿੱਚ ਕੇ ਪਿਛੇ ਡੋਰ, ਤੰਦੀ ਗੁਰ ਅਵਤਾਰ ਪੈਗ਼ੰਬਰਾਂ ਨਾਲ ਜੁੜਾਈਆ। ਸਤਿ ਨਾਲ ਕਰ ਕੇ ਖੋਰ, ਝੂਠ ਨਾਲ ਦਿਤਾ ਟਕਰਾਈਆ। ਚਾਰ ਕੁੰਟ ਅੰਧੇਰਾ ਕਰ ਘੋਰ, ਘੁਰਨੇ ਵੜ ਕੇ ਆਪਣਾ ਮੁਖ ਛੁਪਾਈਆ। ਕਿਸੇ ਤੇਰਾ ਵਕ਼ਤ ਨਾ ਸਮਝਿਆ ਭੋਰ, ਅੰਮ੍ਰਿਤ ਵੇਲਾ ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸ਼ਬਦੀ ਦੱਸ ਕੇ ਮੰਤਰ ਫੋਰ, ਫ਼ੁਰਨਿਆਂ ਵਿਚ ਆਪਣੀ ਕਲ ਵਰਤਾਈਆ। ਆਪ ਬਣ ਕੇ ਨਿਰਗੁਣ ਹੋਰ, ਸਰਗੁਣ ਹੋਰ ਰਿਹਾ ਸਮਝਾਈਆ। ਨਾਲੇ ਵਸ ਕੇ ਸਦਾ ਕੋਲ, ਕੁੱਲੀ ਵਿਚ ਡੇਰਾ ਲਾਈਆ। ਨਾਦ ਧੁਨ ਵਜਾ ਕੇ ਢੋਲ, ਨਾਮ ਕਰੇਂ ਸ਼ਨਵਾਈਆ। ਜੁਗ ਚੌਕੜੀ ਬਦਲਦਾ ਆਇਉਂ ਬੋਲ, ਅਨਬੋਲਤ ਆਪ ਜਣਾਈਆ। ਜੋਤੀ ਜੋਤ ਸਰੂਪ

❋

❋

ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਸ਼ਬਦ ਸੁਤ ਕਹੇ ਪ੍ਰਭ ਧੁਰ ਦੇ ਸੁੱਤੇ, ਸੁਤਿਆ ਲੈ ਅੰਗੜਾਈਆ। ਜੁਗ ਚੌਕੜੀ ਤੈਨੂੰ ਕੋਈ ਨਾ ਪੁਛੇ, ਭੈ ਵਿਚ ਸਾਰੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਹੰਢਾ ਕੇ ਗਏ ਜੁੱਸੇ, ਇਸਮ ਜਿਸਮ ਵਿਚ ਵਖਾਈਆ। ਬੰਕ ਦੁਆਰੇ ਰਹੇ ਲੁਕੇ, ਅੰਦਰ ਵੜ ਕੇ ਝਟ ਲੰਘਾਈਆ। ਕਿਉਂ ਨਾਮ ਦੀ ਧਾਰ ਨਾਲ ਮੁਖ ਰਸਨਾ ਲਗਾਏ ਹੁੱਕੇ, ਹੁਕਮ ਦੇਣਾ ਜਣਾਈਆ। ਕਿਉਂ ਦੀਨ ਮਜ਼੍ਹਬ ਲੇਖੇ ਕੁੱਟੇ , ਮਾਨਵ ਝਗੜਾ ਦਿਤਾ ਪੁਆਈਆ। ਕਿਉਂ ਗਾਨੇ ਬੰਨ੍ਹਦਾ ਰਿਹੋਂ ਗੁੱਟੇ, ਸਗਨਾਂ ਵੰਡ ਵੰਡਾਈਆ। ਕਿਉਂ ਲੁਕਦਾ ਰਿਹੋਂ ਗੁੱਠੇ, ਆਪਣਾ ਆਪ ਛੁਪਾਈਆ। ਕਿਉਂ ਹੁੰਦਾ ਰਿਹੋਂ ਗ਼ੁੱਸੇ, ਭੈ ਵਿਚ ਸਰਬ ਡਰਾਈਆ। ਕੀ ਖੇਲ ਤੇਰਾ ਕਾਇਆ ਬੁੱਤੇ, ਬੁਤਖ਼ਾਨੇ ਕੀ ਵਡਿਆਈਆ। ਕੀ ਸੁਹੌਂਦਾ ਰਿਹੋਂ ਰੁਤੇ, ਰੁਤੜੀ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਜਣਾਈਆ। ਸਤਿਗੁਰ ਸ਼ਬਦ ਕਹੇ ਕਿਉਂ ਕਰੌਂਦਾ ਰਿਹੋਂ ਇਸ਼ਨਾਨ, ਜਲਧਾਰਾ ਨਾਲ ਵਡਿਆਈਆ। ਕਿਉਂ ਚਖੌਂਦਾ ਰਿਹੋਂ ਪਾਨ, ਰੰਗਤ ਰੰਗ ਵਡਿਆਈਆ। ਕਿਉਂ ਸੁਣੌਂਦਾ ਰਿਹੋਂ ਗਾਨ, ਅਨੁਰਾਗੀ ਰਾਗ ਜਣਾਈਆ। ਕਿਉਂ ਬਣੌਂਦਾ ਰਿਹੋਂ ਰਾਮ, ਰਮਤੇ ਰਾਮ ਦੁਹਾਈਆ। ਕਿਉਂ ਵਡਿਔਂਦਾ ਰਿਹੋਂ ਕਾਹਨ, ਸਖ਼ੀਆਂ ਸੰਗ ਬਣਾਈਆ। ਕਿਉਂ ਪੈਗ਼ੰਬਰਾਂ ਦੇਂਦਾ ਰਿਹੋਂ ਦਾਨ, ਦਾਨਸ਼ਮੰਦਾਂ ਨਾਲ ਲੜਾਈਆ। ਕਿਉਂ ਸਖੌਂਦਾ ਰਿਹੋਂ ਪ੍ਰਨਾਮ, ਸੱਯਦੇ ਸੀਸ ਝੁਕਾਈਆ। ਕਿਉਂ ਸੁਣੌਂਦਾ ਰਿਹੋਂ ਕਲਾਮ, ਕਲਮਾ ਕਾਇਨਾਤ ਅਲਾਹੀਆ। ਕਿਉਂ ਬਦਲੌਂਦਾ ਰਿਹੋਂ ਵਿਧਾਨ, ਨਾਨਕ ਨਿਰਗੁਣ ਦਏ ਗਵਾਹੀਆ। ਕਿਉਂ ਪਹਿਨੌਂਦਾ ਰਿਹੋਂ ਕਿਰਪਾਨ, ਕਿਰਪਾਨਿਧ ਸਮਝਾਈਆ। ਕਿਉਂ ਤੱਤ ਮਿਟੌਂਦਾ ਰਿਹੋਂ ਨਿਸ਼ਾਨ, ਜਗ ਰਹਿਣ ਕੋਇ ਨਾ ਪਾਈਆ। ਭੇਵ ਖੋਲ੍ਹ ਕੇ ਦੱਸ ਸ੍ਰੀ ਭਗਵਾਨ, ਹਰਿ ਕਰਤੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਦੇਣਾ ਸਮਝਾਈਆ। ਸਤਿਗੁਰ ਸ਼ਬਦ ਕਹੇ ਕਿਉਂ ਬਣਾਇਆ ਜੰਞੂ ਬੋਦੀ, ਚੋਟੀ ਸੀਸ ਸੁਹਾਈਆ। ਕਿਉਂ ਵੰਡ ਵੰਡਾਈ ਵੇਦੀ ਸੋਢੀ, ਬੰਸਾਂ ਵਿਚ ਵਧਾਈਆ। ਕਿਉਂ ਗੁਰ ਅਵਤਾਰ ਪੈਗ਼ੰਬਰਾਂ ਦਿਤੀ ਆਪਣੀ ਸੋਝੀ, ਰਮਜ਼ ਸਮਝ ਵਿਚ ਲਗਾਈਆ। ਕਿਉਂ ਬਣਾਏ ਵੈਰਾਗੀ ਜੋਗੀ, ਤਪੀਆਂ ਅਗਨ ਤਪਾਈਆ। ਕਿਉਂ ਰਸੀਆ ਬਣਿਉਂ ਭੋਗੀ, ਪੜਦਾ ਦੇਣਾ ਉਠਾਈਆ। ਕਿਉਂ ਸਾਹਿਬ ਹੋਇਉਂ ਸੰਜੋਗੀ, ਸਾਚਾ ਮੇਲ ਮਿਲਾਈਆ। ਕਿਉਂ ਬੋਧ ਅਗਾਧਾ ਬਣਿਉਂ ਬੋਧੀ, ਬੁੱਧੀ ਤੋਂ ਪਰੇ ਪੜ੍ਹਾਈਆ। ਕਿਉਂ ਹਰ ਘਟ ਬਣਿਉਂ ਗੋਝੀ, ਗ੍ਰਹਿ ਗ੍ਰਹਿ ਵੇਖ ਵਖਾਈਆ। ਕਿਉਂ ਰਚਨਾ ਰਚੀ ਲੋਕ ਪ੍ਰਲੋਕੀ, ਪਾਰਬ੍ਰਹਮ ਦੇਣਾ ਸੁਣਾਈਆ। ਕਿਉਂ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਗੀਤਾ ਗਿਆਨ ਅੱਖਰਾਂ ਵਾਲੀ ਬਣਾਈ ਪੋਥੀ, ਪੁਸਤਕ ਕੀ ਵਡਿਆਈਆ। ਕਿਉਂ ਬਣਾਏ ਜਟਾ ਜੂਟੀ, ਹਰਿ ਸ਼ਬਦੀ ਮੰਗ ਮੰਗਾਈਆ। ਕਿਉਂ ਵੰਡ ਵੰਡਾਈ ਦਿਸ਼ਾ ਕੂਟੀ, ਚਾਰ ਕੁੰਟ ਸੁਹਾਈਆ। ਕਿਉਂ ਖੇਲ ਖਿਲਾਇਆ ਜੂਠ ਝੂਠ, ਸਚ ਸੁੱਚ ਸਮਾਈਆ। ਕਿਉਂ ਭਰਮ ਬਣਾਇਆ ਦੂਖ, ਦਰਦੀ ਦਰਦ ਸੁਣਾਈਆ। ਕਿਉਂ ਰਚਨ ਰਚਾਇਆ ਪੰਜ ਭੂਤ, ਪੰਚਮ ਨਾਲ ਮਹਿਕਾਈਆ। ਕਿਉਂ ਖੇਲਿਆ ਖੇਲ ਵੱਡਾ ਮਜ਼ਬੂਤ, ਜਿਸ ਨੂੰ ਸਕੇ ਨਾ ਕੋਇ ਬਦਲਾਈਆ। ਕਿਉਂ ਹਰ ਘਟ ਹੋਇਉਂ ਮੌਜੂਦ, ਘਰ ਘਰ ਡੇਰਾ ਲਾਈਆ। ਪੁਰਖ ਅਕਾਲ ਦੀਨ ਦਿਆਲ ਤੂੰ ਆਪਣਾ ਦੇ ਨਾ ਸਕਿਉਂ ਕੋਈ ਸਬੂਤ, ਤੇਰੀ ਸਾਬਤ ਸੂਰਤ ਨਾ ਕੋਇ ਕਰਾਈਆ। ਜਿਸ ਨੂੰ ਮਾਣ ਦਿਤਾ ਸੋਈ ਤਨ ਵਖਾਇਆ ਫੂਕ, ਤਤ ਰਹਿਣ ਕੋਇ ਨਾ ਪਾਈਆ। ਆਪ ਸੁੱਤਾ ਰਿਹੋਂ

❋

❋

ਘੂਕ, ਸਚਖੰਡ ਸਾਚੇ ਡੇਰਾ ਲਾਈਆ। ਬਣਿਆ ਰਿਹੋਂ ਸੋਹਲ ਮਲੂਕ, ਛੈਲ ਛਬੀਲਾ ਨਾਉਂ ਉਪਜਾਈਆ। ਸਤਿਗੁਰ ਸ਼ਬਦ ਕਹੇ ਮੈਨੂੰ ਯਾਦ ਜੋ ਗੁਰ ਅਵਤਾਰ ਪੈਗ਼ੰਬਰਾਂ ਨਾਲ ਕੀਤਾ ਸਲੂਕ, ਸ਼ਰਅ ਵਿਚ ਦਿਤੇ ਲੜਾਈਆ। ਦਵੈਤ ਵਿਚ ਸਭ ਨੂੰ ਫੂਕ, ਫ਼ਤਵਾ ਸਭ ਦੇ ਉਤੇ ਲਗਾਈਆ। ਸਭ ਨੂੰ ਵਖਰੀ ਵਖਰੀ ਦੱਸ ਕੇ ਪੂਜ, ਪੂਜਨਯੋਗ ਆਪਣਾ ਮੁਖ ਛੁਪਾਈਆ। ਕੀ ਹੋਇਆ ਜੇ ਤੇਰੇ ਉਤੋਂ ਗਏ ਝੂਜ, ਝੂਜਣ ਵਾਲਾ ਸਤਿਗੁਰ ਥਿਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਦੇਣਾ ਵਖਾਈਆ। ਸਤਿਗੁਰ ਸ਼ਬਦ ਕਹੇ ਕਿਉਂ ਜਗਤ ਰੱਖੀ ਸੁੰਨਤ, ਲਬਾਂ ਨਾਲ ਕਟਾਈਆ। ਕੀ ਲੱਭਾ ਤੈਨੂੰ ਵਿਚੋਂ ਉਮਤ, ਅਮਲ ਦਿਤਾ ਬਦਲਾਈਆ। ਕਿਉਂ ਦਵੈਤ ਦੀ ਭੇਜ ਕੇ ਕੁਮਕ, ਪੈਗ਼ੰਬਰਾਂ ਅੰਦਰ ਦਿਤਾ ਭਰਾਈਆ। ਕਿਉਂ ਮਮਤਾ ਮੋਹ ਦੀ ਦੇ ਕੇ ਹਿੰਮਤ, ਹੌਸਲਾ ਦਿਤਾ ਵਧਾਈਆ। ਜੇ ਤੂੰ ਰਾਮ ਤੋਂ ਅੱਲਾ ਹੋ ਕੇ ਬਣਿਉਂ ਨਿੰਦਕ, ਨਿੰਦਿਆ ਵਿਚ ਪੈਗ਼ੰਬਰ ਦਿਤੇ ਲਗਾਈਆ। ਮੈਂ ਹੈਰਾਨ ਪ੍ਰਭੂ ਤੇਰੇ ਨਾਮ ਦੀ ਵੈਰੀ ਕਿੱਡੀ ਕੀਤੀ ਹਿੰਮਤ, ਹੌਸਲਾ ਆਪ ਵਧਾਈਆ। ਰਾਮ ਕ੍ਰਿਸ਼ਨ ਦੀ ਬਦਲ ਕੇ ਸਿੰਮਤ, ਸਿਮਰਨ ਦਾ ਸਮਾਂ ਦਿਤਾ ਚੁਕਾਈਆ। ਤੈਨੂੰ ਵੱਡਾ ਕਹਿ ਕੇ ਤੇਰੇ ਨਾਲ ਗਏ ਚਿਮਟ, ਚਿਮਟਾ ਉਮਤ ਹੱਥ ਫੜਾਈਆ। ਜ਼ਰਾ ਨਿਗਾਹ ਮਾਰ ਆਪਣੇ ਵਕ਼ਤ ਵਿਚੋਂ ਇਕ ਮਿੰਟ, ਮਿੰਨਤ ਨਾਲ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਕਹੇ ਪੁਰਖ ਅਕਾਲ ਕਿਉਂ ਰੱਖੀ ਮੁੱਛ ਦਾਹੜੀ, ਕੇਸਾਂ ਕੀ ਵਡਿਆਈਆ। ਕਿਉਂ ਅਗਲੀ ਪਿਛਲੀ ਖੇਲ ਵਿਗਾੜੀ, ਧੁਰ ਦਾ ਹੁਕਮ ਸੁਣਾਈਆ। ਕੀ ਮੌਜ ਦਿਸੇ ਬਹਾਰੀ, ਕੀ ਰਸ ਰਿਹਾ ਚਖਾਈਆ। ਕੀ ਪਿਛੇ ਤੇਰੇ ਨਾਲ ਲਾ ਸਕਿਆ ਕੋਈ ਨਾ ਯਾਰੀ, ਯਾਰਾਨੇ ਵਾਲਾ ਨਜ਼ਰ ਕੋਇ ਨਾ ਆਈਆ। ਭੇਵ ਖੋਲ੍ਹ ਜੋਤ ਨਿਰੰਕਾਰੀ, ਨਿਰਵੈਰ ਦੇਣਾ ਸਮਝਾਈਆ। ਕੀ ਖੇਲ ਅੱਗੇ ਅਗਾੜੀ, ਕੀ ਕਰਨੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਕਿਉਂ ਬੰਨ੍ਹੀ ਪਗੜੀ ਟੋਪੀ, ਨੰਗਾ ਸਿਰ ਕਿਉਂ ਰਖਾਈਆ। ਕਿਉਂ ਸਖ਼ੀ ਬਣਾਈ ਗੋਪੀ, ਬਣ ਜੰਗਲਾਂ ਵਿਚ ਵਡਿਆਈਆ। ਕਿਉਂ ਤੇੜ ਬੰਧਾਈ ਧੋਤੀ, ਕੀ ਸਿਫ਼ਤਾਂ ਸਿਫ਼ਤ ਸਾਲਾਹੀਆ। ਕਿਉਂ ਥਾਲਾਂ ਵਿਚ ਰਖਾਈ ਜੋਤੀ, ਦੀਪਕ ਘਿਰਤ ਨਾਲ ਸੁਹਾਈਆ। ਕਿਉਂ ਭੇਟਾ ਆਪਣੀ ਕਰਦਾ ਰਿਹੋਂ ਪਕਵਾਨ ਬਣਾ ਕੇ ਰੋਟੀ, ਦੁੱਧਾਧਾਰੀ ਆਪ ਅਖਵਾਈਆ। ਕਿਉਂ ਹਰ ਘਟ ਅੰਦਰ ਵਾਸਨਾ ਰੱਖੀ ਖੋਟੀ, ਖੋਲ੍ਹ ਕੇ ਦੇਣਾ ਸਮਝਾਈਆ। ਕਿਉਂ ਆਤਮ ਬਣਾ ਕੇ ਆਪਣਾ ਗੋਤੀ, ਪੜਦਿਆਂ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸਹਿੰਸਾ ਦੇਣਾ ਮਿਟਾਈਆ। ਸਤਿਗੁਰ ਸ਼ਬਦ ਕਹੇ ਕਿਉਂ ਫੜਿਆ ਤੀਰ ਕਮਾਨ, ਕਿਉਂ ਤੁਰੰਗਾ ਲਿਆ ਦੁੜਾਈਆ। ਕਿਉਂ ਵਸਿਆ ਬੀਆਬਾਨ, ਜੰਗਲਾਂ ਵਿਚ ਕੁਰਲਾਈਆ। ਕਿਉਂ ਲੜਿਆ ਵਿਚ ਮੈਦਾਨ, ਨਿਰਗੁਣ ਸਰਗੁਣ ਰੂਪ ਬਦਲਾਈਆ। ਕਿਉਂ ਰਥ ਚਲਾਇਆ ਵਿਚ ਜਹਾਨ, ਮਹਾਂਸਾਰਥੀ ਕੀ ਤੇਰੀ ਬੇਪਰਵਾਹੀਆ। ਕਿਉਂ ਫਾਸੀ ਚੜ੍ਹਿਆ ਆਣ, ਕਿਉਂ ਮੂਸਾ ਮੁਸ਼ਕਾਂ ਬੰਧ ਬੰਧਾਈਆ। ਕਿਉਂ ਕੀਤੀ ਕ਼ਤਲੇਆਮ, ਮੁਹੰਮਦ ਕੀ ਸੁਣਾਈਆ। ਕਿਉਂ ਨਾਨਕ ਦਿਤਾ ਨਾਮ, ਅਲਾ ਤੋਂ ਸਤਿਨਾਮ ਬਦਲਾਈਆ। ਸਤਿਨਾਮ ਦਾ ਬਦਲ ਵਿਧਾਨ, ਵਹਿਗੁਰੂ ਜੋੜ ਜੁੜਾਈਆ। ਕਿਉਂ ਅੰਮ੍ਰਿਤ ਕੀਤਾ ਪਾਨ, ਪਾਨਾਂ ਦਾ ਰਸ ਗੁਆਈਆ। ਕੀ ਖੇਲ ਤੇਰਾ ਭਗਵਾਨ, ਸਚ ਦੇਣਾ ਦ੍ਰਿੜਾਈਆ। ਮੈਂ ਜੁਗ ਚੌਕੜੀ ਹੁੰਦਾ ਰਿਹਾ

❋

❋

ਹੈਰਾਨ, ਸ਼ਬਦ ਧਾਰ ਕਹੇ ਤੇਰੀ ਬੇਪ੍ਰਵਾਹੀਆ। ਜੇ ਪ੍ਰਭ ਤੇਰੇ ਵਲ ਛਲਾਂ ਦੀ ਲਾਵਾਂ ਮੀਜ਼ਾਨ, ਅਨਗਿਣਤ ਦਿਆਂ ਜਣਾਈਆ। ਜੇ ਬੇਨੰਤੀ ਕਰੇਂ ਪ੍ਰਵਾਨ, ਪ੍ਰਵਾਨਾ ਤੇਰਾ ਦਿਆਂ ਸੁਣਾਈਆ। ਜੇ ਸਾਹਿਬ ਹੋਵੇਂ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਜੇ ਸਚ ਪੁਛੇਂ ਮੈਂ ਅੱਜ ਤਕ ਸ਼ਬਦ ਕਹੇ ਤੈਨੂੰ ਕਿਹਾ ਨਹੀਂ ਸ੍ਰੀ ਭਗਵਾਨ, ਸ੍ਰੀ ਭਗਵਾਨ ਤੇਰਾ ਨਾਉਂ ਨਾ ਕੋਇ ਦ੍ਰਿੜਾਈਆ। ਤੇਰੇ ਸਿਫ਼ਤੀ ਨਾਵਾਂ ਨੂੰ ਕਰ ਕੇ ਪ੍ਰਧਾਨ, ਪਰਚੀਆਂ ਗੁਰ ਅਵਤਾਰਾਂ ਪੈਗ਼ੰਬਰਾਂ ਹੱਥ ਫੜਾਈਆ। ਪਿੱਠ ਠੋਕ ਕੇ ਕਹਿੰਦਾ ਰਿਹਾ ਲੋਕਮਾਤ ਜਾਓ ਜੁਆਨ, ਪੁਸ਼ਤ ਪਨਾਹ ਦੇ ਵਡਿਆਈਆ। ਨਾਲ ਸ਼ਰਅ ਦਾ ਦੱਸ ਈਮਾਨ, ਅਮਲ ਦਿਤਾ ਦ੍ਰਿੜਾਈਆ। ਉਨ੍ਹਾਂ ਪ੍ਰਭੂ ਤੇਰੇ ਪਹਿਲੇ ਨਾਮ ਨੂੰ ਕਰ ਬਦਨਾਮ, ਆਪਣਾ ਨਾਮ ਨਵਾਂ ਦਿਤਾ ਜਣਾਈਆ। ਤੂੰ ਕਰੌਂਦਾ ਰਿਹੋਂ ਕ਼ਤਲੇਆਮ, ਜਗਤ ਕ਼ਤਲਗਾਹ ਬਣਾਈਆ। ਝਗੜਾ ਪੁਆ ਕੇ ਪੈਗ਼ੰਬਰਾਂ ਅਵਤਾਰਾਂ ਵਿਚ ਸ਼ਰੇਆਮ, ਸ਼ਰਅ ਵਿਚ ਲੜਾਈਆ। ਇਹ ਖੇਲ ਤੇਰਾ ਤਮਾਮ, ਤਮੰਨਾ ਵਿਚ ਲੜਾਈਆ। ਮੈਂ ਏਸੇ ਕਰਕੇ ਤੈਨੂੰ ਅਜੇ ਤਕ ਨਹੀਂ ਕਿਹਾ ਭਗਵਾਨ, ਕਿਉਂ ਤੂੰ ਆਪਣਾ ਭੇਤ ਨਾ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇ ਵਖਾਈਆ। ਸਤਿਗੁਰ ਸ਼ਬਦ ਕਹੇ ਬਹੁੜੀ ਬਾਪੂ ਤੇਰੀਆਂ ਵੰਡਾਂ, ਪਿਤਾ ਹੋ ਕੇ ਬੱਚਿਆਂ ਦਿਤਾ ਲੜਾਈਆ। ਮੈਂ ਰੋ ਕੇ ਪਾਵਾਂ ਡੰਡਾਂ, ਕੂਕ ਕੂਕ ਸੁਣਾਈਆ। ਮੈਂ ਤੇਰਾ ਪੜਦਾ ਕਰਨਾ ਨੰਗਾ, ਖੋਲ੍ਹ ਕੇ ਦਿਆਂ ਸੁਣਾਈਆ। ਮੈਂ ਹੈਰਾਨ ਹੋਇਆ ਤੂੰ ਆਪਣਾ ਅੰਮ੍ਰਿਤ ਛੱਡ ਕੇ ਸੰਸਾਰ ਨੂੰ ਨਹੌਂਦਾ ਵਿਚ ਜਮਨਾ ਗੰਗਾ, ਸੁਰਸਤੀ ਗੋਦਾਵਰੀ ਵਿਚ ਭੁਆਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਬਣਾ ਕੇ ਵਿਚ ਕਰਾਇਆ ਦੰਗਾ, ਦੰਗਲ ਦਿਤਾ ਲੜਾਈਆ। ਗੁਰ ਅਵਤਾਰ ਪੈਗ਼ੰਬਰਾਂ ਸ਼ਰਅ ਲੜਾਈ ਦੇ ਕੇ ਧੰਦਾ, ਧਰਮ ਦਾ ਧੜਾ ਦਿਤਾ ਵਖਾਈਆ। ਜੇ ਪ੍ਰਭੂ ਤੂੰ ਵੀ ਹੋਵੇਂ ਪੰਜਾਂ ਤੱਤਾਂ ਵਾਲਾ ਬੰਦਾ, ਤੈਨੂੰ ਬੰਧਨ ਵਿਚ ਫਸਾਈਆ। ਮੈਂ ਹੈਰਾਨ ਹੋਇਆ ਕਿਸੇ ਨੂੰ ਧੋਤੀ ਕਿਸੇ ਦੇ ਤੇੜ ਪੁਆਇਆ ਤੰਬਾ, ਕਿਸੇ ਨੂੰ ਤਹਿਮਤ ਨਾਲ ਸਮਝਾਈਆ। ਇਹ ਖੇਲ ਤੇਰਾ ਅਚੰਭਾ, ਅਛੱਲ ਤੇਰੀ ਵਡਿਆਈਆ। ਅਜੇ ਤਕ ਕਿਸੇ ਨੂੰ ਵਖਾਇਆ ਨਹੀਂ ਆਪਣਾ ਕੰਢਾ, ਪਾਰ ਕਿਨਾਰਾ ਨਾ ਕੋਇ ਦ੍ਰਿੜਾਈਆ। ਤੇਰਾ ਸਫ਼ਰ ਸਾਰੇ ਦੱਸ ਕੇ ਗਏ ਲੰਬਾ, ਨੇਰਨ ਨੇਰ ਨਾ ਕੋਇ ਵਖਾਈਆ। ਮੈਂ ਤੇਰੀ ਖੇਲ ਵੇਖ ਕੇ ਕੰਬਾ, ਕੰਬਣੀ ਗਈ ਆਈਆ। ਪ੍ਰਭ ਦੇ ਕੋਲ ਕਿੱਡਾ ਫ਼ਰੇਬਾਂ ਵਾਲਾ ਮੰਬਾ, ਜੁਗ ਜੁਗ ਸਭ ਨੂੰ ਦਏ ਭੁਲਾਈਆ। ਕੀ ਤੈਨੂੰ ਪ੍ਰਾਪਤ ਹੋਇਆ ਕੇਸਾਂ ਵਿਚ ਰਖਾ ਕੇ ਕੰਘਾ, ਕਿਉਂ ਕੰਗਣ ਹੱਥ ਪੁਆਈਆ। ਕਿਉਂ ਖੜਗ ਫੜਾਇਆ ਟੰਬਾ, ਸ਼ੱਤਰੂ ਰੂਪ ਬਦਲਾਈਆ। ਕਿਉਂ ਤਨ ਕੱਛ ਲਗਾਇਆ ਅੰਗਾ, ਕੱਪੜਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇਣਾ ਜਣਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਤੇਰੀ ਵੇਖੀ ਚਲਾਕੀ, ਚਾਲ ਨਿਰਾਲੀ ਨਜ਼ਰੀ ਆਈਆ। ਤੇਰਾ ਖੇਲ ਨੁਰਾਨੀ ਖ਼ਾਕੀ, ਆਪਣੀ ਵੰਡ ਵੰਡਾਈਆ । ਤੇਰਾ ਮੇਲਾ ਨਾਰ ਕਮਲਾਪਾਤੀ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਤੂੰ ਸਾਹਿਬ ਸਵਾਮੀ ਜੋਤ ਜਾਤੀ, ਜਾਗਰਤ ਨਜ਼ਰੀ ਆਈਆ। ਸਚ ਦੱਸ ਦੇ ਪੁਰਖ ਅਕਾਲ ਕੀ ਸੰਦੇਸ਼ਾ ਦਿਤਾ ਗੋਬਿੰਦ ਅੰਤ ਅਖ਼ੀਰੀ ਰਾਤੀ, ਮਾਤਲੋਕ ਸਮਝਾਈਆ। ਕੀ ਲਹਿਣਾ ਦੇਣਾ ਰੱਖਿਆ ਬਾਕੀ, ਪੰਜਾਂ ਕੱਕਿਆਂ ਵਿਚ ਨਾ ਆਈਆ। ਤੇਰੀ ਜੋਤ ਪੁਰਖ ਅਕਾਲ ਓਹ ਫੱਫੇ ਕੁਟਣੀ ਜਿਹੜੀ ਬਿਨ ਅਸਮਾਨਾਂ ਲਾਵੇ ਟਾਕੀ, ਟਾਕਰੇ ਵਾਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇ ਮੁਕਾਈਆ।

❋

❋

ਸ਼ਬਦ ਗੁਰੂ ਕਹੇ ਸੁਣ ਸਾਹਿਬ ਮੇਰੇ ਹਜ਼ੂਰ, ਤੇਰਾ ਹਜ਼ੂਰੀਆ ਨਜ਼ਰ ਕੋਇ ਨਾ ਆਈਆ। ਹੁਣ ਬਿਨ ਤੇਰੇ ਲੱਭਾਂ ਕਿਹਨੂੰ ਜ਼ਰੂਰ, ਜ਼ਰੂਰਤ ਵਾਲੇ ਬੈਠੇ ਮੁਖ ਛੁਪਾਈਆ। ਪਿਛਲਾ ਜੁਗ ਚੌਕੜੀ ਦਾ ਤੂੰ ਵੀ ਦਿਸੇਂ ਮਫ਼ਰੂਰ, ਲੱਭਿਆਂ ਹੱਥ ਕਿਸੇ ਨਾ ਆਈਆ। ਜੁਗ ਚੌਕੜੀ ਬੇੜੇ ਚੜ੍ਹਦੇ ਵੇਖੇ ਤੇਰੇ ਪੂਰ, ਪੁਰੀਆਂ ਲੋਆਂ ਸਮਝ ਕਿਸੇ ਨਾ ਆਈਆ। ਪਤਾ ਨਹੀਂ ਤੂੰ ਊਣਾ ਕਿ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਥਾਈਂਆ। ਮੈਨੂੰ ਐਂ ਦਿਸਦਾ ਤੈਥੋਂ ਡਰਦੇ ਗੁਰ ਅਵਤਾਰ ਪੈਗ਼ੰਬਰ ਤੈਨੂੰ ਸਿਫ਼ਤਾਂ ਵਿਚ ਕਰ ਕੇ ਗਏ ਮਸ਼ਹੂਰ, ਤੇਰੇ ਮਿਲਣ ਦਾ ਮਸਲਾ ਹੱਲ ਨਾ ਕੋਇ ਕਰਾਈਆ। ਓਏ ਧੁਰ ਦੇ ਝਗੜਾਲੂ ਤੂੰ ਲੋਕਮਾਤ ਪਾ ਕੇ ਫ਼ਤੂਰ, ਫ਼ਤਿਹ ਦਾ ਟਿੱਕਾ ਮਸਤਕ ਨਾ ਕਿਸੇ ਵਖਾਈਆ। ਜੋ ਆਇਆ ਸੋ ਤੇਰੇ ਨਾਮ ਦਾ ਮਜ਼੍ਹਬੀ ਕਰ ਗ਼ਰੂਰ, ਜਗਤ ਵਿਚ ਵਡਿਆਈਆ। ਮਾਨਵ ਲੜਾ ਕੇ ਤੇਰਾ ਹੋਇਆ ਮਸ਼ਕੂਰ, ਸ਼ੁਕਰੀਆ ਕਹਿ ਕੇ ਸੀਸ ਨਿਵਾਈਆ। ਪ੍ਰਭੂ ਇਹ ਕੀ ਤੇਰਾ ਦਸਤੂਰ, ਦੂਸਰ ਨਾਲੋਂ ਦੂਜਾ ਦੂਜੇ ਨਾਲੋਂ ਤੀਜਾ ਤੀਜੇ ਨਾਲੋਂ ਚੌਥਾ ਚੌਥੇ ਜੁਗ ਵਿਚ ਸਭ ਆਪਣਾ ਆਪਣਾ ਮਾਣ ਰਹੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੇਰੇ ਚਰਨ ਮਿਲੇ ਸਰਨਾਈਆ। ਪੁਰਖ ਅਕਾਲ ਕਹੇ ਸ਼ਬਦ ਬੱਚੇ ਕਰ ਨਾ ਸ਼ੈਤਾਨੀ, ਕਿਉਂ ਸਹਿਜ ਸਹਿਜ ਸੁਣਾਈਆ। ਮੇਰੀ ਖੇਲ ਦੋ ਜਹਾਨੀ, ਦੋਹਰੀ ਧਾਰ ਪ੍ਰਗਟਾਈਆ। ਮੇਰਾ ਜਲਵਾ ਨੂਰ ਅਸਮਾਨੀ, ਜੋਤੀ ਡਗਮਗਾਈਆ। ਜੇ ਮੈਂ ਹੁਕਮ ਵਿਚ ਨਾ ਕਰਾਂ ਬੇਈਮਾਨੀ, ਬੇਵਾ ਕਦੇ ਨਾ ਹੋਏ ਲੋਕਾਈਆ। ਮੈਂ ਜੁਗ ਜੁਗ ਗੁਰ ਅਵਤਾਰ ਪੈਗ਼ੰਬਰਾਂ ਦੀ ਬਦਲ ਦੇਵਾਂ ਖ਼ਾਨਦਾਨੀ, ਖ਼ਾਨਦਾਨ ਆਪਣਾ ਨਾਮ ਨਾਮ ਸਮਝਾਈਆ। ਕਿਸੇ ਦੀ ਕ਼ਾਇਮ ਰਹਿਣ ਨਾ ਦੇਵਾਂ ਜਵਾਨੀ, ਜੋਬਨ ਸਦਾ ਨਾ ਕੋਇ ਹੰਢਾਈਆ। ਜਿਸ ਨੂੰ ਮਾਤਲੋਕ ਭੇਜਾਂ ਉਸ ਨੂੰ ਦੱਸਾਂ ਇਹ ਤੇਰੀ ਜੂਹ ਬੇਗਾਨੀ, ਦਾਅਵੇਦਾਰ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਜਣਾਈਆ। ਪੁਰਖ ਅਕਾਲ ਕਹੇ ਮੇਰੇ ਸ਼ਬਦ ਦੁਲਾਰੇ ਹੱਟੇ ਕੱਟੇ, ਨੌਜਵਾਨ ਦਿਆਂ ਜਣਾਈਆ । ਪ੍ਰਭ ਦੀ ਵਿਦਿਆ ਸਭ ਤੋਂ ਵਖਰੇ ਹਿਸਾਬ ਵਾਲੇ ਬਟੇ, ਜਿਸ ਦੀ ਹਾਸਲ ਜ਼ਰਬ ਸਮਝ ਕਿਸੇ ਨਾ ਆਈਆ। ਗੁਰ ਅਵਤਾਰ ਪੈਗ਼ੰਬਰਾਂ ਦੱਸ ਕੇ ਨਿੱਕੇ ਨਿੱਕੇ ਟੱਪੇ, ਟਾਪੂਆਂ ਵਿਚ ਦਿਤਾ ਟਿਕਾਈਆ। ਬਿਨਾ ਦਸਖ਼ਤਾਂ ਤੋਂ ਦੇ ਕੇ ਪਟੇ, ਲੋਕਮਾਤ ਮੁਜਾਰੇ ਦਿਤੇ ਵਖਾਈਆ। ਅੰਤ ਸਾਰੇ ਹੋ ਗਏ ਨਾਮ ਕਟੇ, ਹੁਕਮ ਮਿਲਿਆ ਧੁਰਦਰਗਾਹੀਆ। ਜੋ ਧੁਰ ਦੇ ਲੇਖ ਲਿਖੇ ਸੋ ਪੂਰੇ ਕਰਨੇ ਸੱਚੇ, ਸਚ ਦਿਆਂ ਸਮਝਾਈਆ। ਕੀਤੇ ਕੌਲ ਨਹੀਂ ਹੋਣੇ ਕੱਚੇ, ਕੰਚਨਗੜ੍ਹ ਦਿਆਂ ਵਡਿਆਈਆ। ਗੁਰ ਅਵਤਾਰ ਪੈਗ਼ੰਬਰਾਂ ਜੋ ਹੁਕਮੇ ਲੇਖ ਲਿਖੇ, ਲਿਖਤ ਵਿਚ ਸਾਲਾਹੀਆ। ਸੋ ਪੂਰੇ ਕਰਨੇ ਇੱਕੇ, ਏਕੰਕਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸ਼ਬਦ ਗੁਰੂ ਕਹੇ ਪ੍ਰਭ ਕਿਉਂ ਰੱਖਦਾ ਓਹਲਾ, ਸਚ ਦੇ ਦ੍ਰਿੜਾਈਆ । ਕੀ ਅੰਤ ਗੋਬਿੰਦ ਨਾਲ ਬੋਲ ਬੋਲਾ, ਅਨਬੋਲਤ ਦੇਣਾ ਸਮਝਾਈਆ। ਓਹ ਨਿਸ਼ਾਨੀ ਦੇਦੇ ਜਿਹੜੀ ਗੋਬਿੰਦ ਨੂੰ ਦਿਤੀ ਛੱਡਣ ਲੱਗਿਆਂ ਚੋਲਾ, ਓਹ ਤੇਰਾ ਉਧੇੜ ਨਾ ਕੋਇ ਕਰਾਈਆ। ਜਿਥੇ ਨਾ ਕੋਈ ਕਹਾਰ ਚੁੱਕਣ ਵਾਲਾ ਡੋਲਾ, ਕਾਹਨੀ ਕੰਧ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਦੇਣਾ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਕੀ ਗੋਬਿੰਦ ਮੰਗੀ ਮੰਗ, ਜਿਸ ਵੇਲੇ ਅਖ਼ੀਰੀ ਸਾਸ ਆਈਆ। ਕੀ ਬਖ਼ਸ਼ਿਆ ਤੂੰ ਅਨੰਦ, ਇਹ ਵੀ ਦੇਣਾ ਜਣਾਈਆ। ਵੇਖੀਂ ਪੁਰਖ

❋

❋

ਅਕਾਲ ਹੁਣ ਨਾ ਹੋਵੀਂ ਦੰਗ, ਹੈਰਾਨੀ ਦੀ ਲੋੜ ਰਹੇ ਨਾ ਰਾਈਆ। ਜਿਨ੍ਹ ਸਭ ਕੁਛ ਤੇਰੇ ਪਿਛੇ ਦਿਤਾ ਵੰਡ, ਵਰਭੰਡ ਵਿਚ ਲੁਟਾਈਆ। ਜਿਸ ਨੂੰ ਸ੍ਰਿਸ਼ਟੀ ਕਹੇ ਗੁਜਰੀ ਚੰਦ, ਤੇ ਗੋਬਿੰਦ ਕਹੇ ਮੇਰਾ ਪੁਰਖ ਅਕਾਲ ਪਿਤਾ ਮਾਈਆ। ਮੈਂ ਬੋਲਣਾ ਨਹੀਂ ਨਾਲ ਰਸਨਾ ਦੰਦ, ਜਿਹਵਾ ਜਗਤ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਗੋਬਿੰਦ ਬੈਠਾ ਚੰਨਣ ਚੌਕੀ, ਚੌਕੜਾ ਇਕ ਲਗਾਈਆ। ਮੈਨੂੰ ਖ਼ਬਰ ਅਗੰਮੀ ਪਹੁੰਚੀ, ਭੱਜਿਆ ਵਾਹੋ ਦਾਹੀਆ। ਉਹ ਘੜੀ ਬੜੀ ਸੀ ਸੌਖੀ, ਸੋਹਣੀ ਨਜ਼ਰੀ ਆਈਆ। ਮੈਂ ਗੋਬਿੰਦ ਦੇ ਚਾਰ ਚੁਫੇਰੇ ਫਿਰ ਕੇ ਲਾਂਵ ਲਈ ਚੌਥੀ, ਚੌਥੇ ਜੁਗ ਕੁੜਮਾਈਆ। ਗੋਬਿੰਦ ਤੇਰੀ ਸਿੱਖੀ ਨਾ ਜਾਵੇ ਔਂਤੀ, ਔਂਤੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਤੇਰਾ ਹੋਏ ਸਹਾਈਆ। ਗੋਬਿੰਦ ਕਿਹਾ ਜੇ ਤੂੰ ਮੇਰਾ ਬਾਪ, ਪਿਤਾ ਇਕ ਅਖਵਾਈਆ। ਮੈਨੂੰ ਸਮਝਾ ਆਪਣਾ ਆਪ, ਦੂਜੀ ਵੰਡ ਨਾ ਕੋਇ ਵੰਡਾਈਆ। ਮੈਂ ਇਕੋ ਬਚਨ ਜਾਣਾ ਆਖ, ਜਿਸ ਨੂੰ ਸਮਝੇ ਨਾ ਕੋਇ ਲੋਕਾਈਆ। ਭਾਵੇਂ ਮੈਂ ਲੜਾਕਾ ਪੁਤ ਤੇਰਾ ਗੁਸਤਾਖ਼, ਗ਼ੁੱਸੇ ਵਾਲਾ ਅਖਵਾਈਆ। ਮੈਂ ਫਿਰ ਵੀ ਤੇਰੇ ਸਿੱਖ ਬਣਾਏ ਤੇਰੀ ਸ਼ਾਖ਼, ਤੇਰੇ ਹੱਥ ਫੜਾਈਆ। ਮੇਰਾ ਲੇਖਾ ਨਾ ਕੋਈ ਜਿਸਤ ਨਾ ਕੋਈ ਟਾਂਕ, ਟਕਿਆਂ ਵਾਲੀ ਵੰਡ ਨਾ ਕੋਇ ਵੰਡਾਈਆ। ਗੋਬਿੰਦ ਅੰਤ ਅਖ਼ੀਰ ਮਸਤਕ ਉਤੇ ਦੋਵੇਂ ਰੱਖੇ ਹਾਥ, ਅੱਖਾਂ ਲਈਆਂ ਦਬਾਈਆ। ਮੈਂ ਸਭ ਕੁਛ ਤੈਨੂੰ ਦਿਤਾ ਬਾਂਟ, । ਪੁਰਖ ਅਕਾਲ ਕਹੇ ਜਿਸ ਵੇਲੇ ਮੈਂ ਵੇਖਿਆ ਝਾਕ, ਝਾਕੀ ਇਕ ਲਗਾਈਆ। ਗੋਬਿੰਦ ਦਾ ਖੁਲ੍ਹ ਗਿਆ ਤਾਕ, ਮੇਰੀ ਜੋਤ ਹੋਵੇ ਰੁਸ਼ਨਾਈਆ। ਓਸ ਦੀ ਪੂਰੀ ਕੀਤੀ ਆਸ, ਹਰਿ ਸਾਚੇ ਬੇਪ੍ਰਵਾਹੀਆ। ਅਗਨੀ ਦੀ ਨਿਕਲੀ ਲਾਟ, ਧੂੰਆਂਧਾਰ ਸਮਾਈਆ। ਮੈਂ ਪੰਧ ਮੇਟੀ ਵਾਟ, ਵਟਨਾ ਦਿਤਾ ਲਗਾਈਆ। ਗੋਬਿੰਦ ਤੇਰੀ ਮੇਰੀ ਇਕ ਜ਼ਾਤ, ਪਿਛਲੀ ਕੀਤੀ ਸਫ਼ਾਈਆ। ਮੈਂ ਤੇਰੀ ਮੰਨਾਂ ਬਾਤ, ਪੜਦਾ ਦਿਆਂ ਚੁਕਾਈਆ। ਗੋਬਿੰਦ ਤੇਰਾ ਹੋਵੇ ਸਾਥ, ਸਦਾ ਸਦਾ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਗੋਬਿੰਦ ਚੌਂਕੀ ਉਤੇ ਟੇਕ ਦਿਤੇ ਗੁਟਨੇ, ਗੁਟ ਹੱਥ ਹੱਥ ਵਿਚ ਫੜਾਈਆ। ਪ੍ਰਭੂ ਕਿਉਂ ਜਨਮ ਦਿਤਾ ਪਟਨੇ, ਮਾਤਾ ਦੇ ਪੱਟਾਂ ਵਿਚ ਟਿਕਾਈਆ। ਜਿਸ ਗੋਦੀ ਤੋਂ ਗੋਬਿੰਦ ਹੋਇਆ ਸਖਣੇ, ਮਾਤਾ ਗੁਜਰੀ ਨਜ਼ਰ ਕੋਇ ਨਾ ਆਈਆ। ਅੱਗੇ ਵਾਸਤੇ ਮੈਂ ਇਹੋ ਜਿਹੇ ਮਾਤ ਪਿਤਾ ਨਹੀਂ ਰੱਖਣੇ, ਜੋ ਜਨਮ ਕੇ ਮਰ ਜਾਈਆ। ਹੁਣ ਜਾਣਾਂ ਤੇਰੇ ਵਤਨੇ, ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਗੋਬਿੰਦ ਕਹੇ ਮੇਰਾ ਇਕ ਅਖ਼ੀਰੀ ਸੰਦੇਸਾ, ਸਤਿ ਸਤਿਵਾਦੀ ਦਿਆਂ ਜਣਾਈਆ। ਮੇਰਾ ਅੰਤ ਅਖ਼ੀਰੀ ਲੇਖਾ, ਤੱਤਾਂ ਹੋਣੀ ਜੁਦਾਈਆ। ਮੇਰਾ ਅੰਤ ਅਖ਼ੀਰੀ ਰੱਖੀਂ ਚੇਤਾ, ਚੇਤਨ ਦਿਆਂ ਦ੍ਰਿੜਾਈਆ। ਮੈਂ ਤੇਰਾ ਸੂਰਬੀਰ ਬੇਟਾ, ਮਰਨ ਜੰਮਣ ਵਿਚ ਫੇਰਾ ਕਦੇ ਨਾ ਪਾਈਆ। ਜਦ ਵਸਾਂ ਤੇਰੇ ਚਰਨਾਂ ਹੇਠਾਂ, ਆਪਣਾ ਆਸਣ ਲਾਈਆ। ਪ੍ਰਭ ਜੇ ਤੈਨੂੰ ਲੋੜ ਹੋਵੇ ਤੇ ਤੈਨੂੰ ਆਪ ਟਿਕਾਵਾਂ ਆਪਣੇ ਪੇਟਾ, ਆਪਣੇ ਪੇਟ ਵਿਚ ਛੁਪਾਈਆ। ਫੇਰ ਅੰਦਰ ਵੜ ਕੇ ਤੈਨੂੰ ਵੇਖਾਂ, ਉਤੇ ਲੱਭਣ ਦੀ ਲੋੜ ਰਹੇ ਨਾ ਰਾਈਆ। ਮੈਨੂੰ ਸਦਾ ਰੱਖੀਂ ਥੱਲੇ ਆਪਣਿਆਂ ਕੇਸਾਂ, ਤੇਰੀ ਕ਼ਿਸਮ ਦਿਆਂ ਬਦਲਾਈਆ। ਅੱਗੇ ਤੂੰ ਗੁਰ ਅਵਤਾਰ ਪੈਗ਼ੰਬਰਾਂ ਨੂੰ ਦੇਂਦਾ ਰਿਹੋਂ ਠੇਕਾ, ਬੋਲੀ ਲੋਕਮਾਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

❋

❋

ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਿਹਾ ਮੈਂ ਚਲਿਆ ਛੱਡ ਜਗਤ, ਪ੍ਰਭ ਤੇਰੀ ਸੇਵ ਕਮਾਈਆ। ਅੰਤ ਅਖ਼ੀਰੀ ਵਕ਼ਤ, ਤੇਰੇ ਵਿਚ ਸਮਾਈਆ। ਕੌਲ ਕਰ ਪ੍ਰਭ ਦੋਵੇਂ ਆਈਏ ਪਰਤ, ਪਤ੍ਰਿਕਾ ਦੇ ਲਿਖਾਈਆ । ਪਿਤਾ ਪੂਤ ਦੀ ਇਕੋ ਹੋਵੇ ਸ਼ਰਤ, ਸ਼ਰਅ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲ ਥੋੜ੍ਹਾ ਗਿਆ ਅਟਕ, ਖ਼ਾਮੋਸ਼ੀ ਵਿਚ ਸਮਾਈਆ। ਗੋਬਿੰਦ ਨੇ ਖੜਗ ਕੱਢੀ ਝਟਕ, ਹੱਥ ਵਿਚ ਉਠਾਈਆ। ਜੇ ਮੈਂ ਤੇਰਾ ਜਿਗਰੇ ਲਖ਼ਤ, ਲਿਖ ਕੇ ਦੇ ਫੜਾਈਆ । ਜੇ ਤੂੰ ਮੈਨੂੰ ਬਣਾਇਆ ਸਖ਼ਤ, ਨਰਮੀ ਵਿਚ ਕਦੇ ਨਾ ਆਈਆ। ਓ ਬਾਪ, ਕਦੀ ਬੱਚਿਆਂ ਤੋਂ ਕਰ ਕੇ ਰੱਖੀਂ ਨਾ ਕੋਈ ਬਚਤ, ਵਖਰਾ ਘਰ ਸੁਹਾਈਆ। ਮੈਂ ਮਾਤਲੋਕ ਤੱਕਿਆ ਹੁਣ ਵੇਖਣਾ ਤੈਨੂੰ ਉਤੇ ਅਰਸ਼, ਫ਼ਰਸ਼ ਦੇਣਾ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਗੋਬਿੰਦ ਕਿਹਾ ਮੇਰੀ ਆਸਾ ਇਕ ਅੰਤ, ਅੰਤ ਦਿਆਂ ਜਣਾਈਆ। ਤੂੰ ਸਾਹਿਬ ਮੇਰਾ ਭਗਵੰਤ, ਪ੍ਰਭੂ ਤੇਰੀ ਵਡਿਆਈਆ। ਤੂੰ ਸਚ ਸਵਾਮੀ ਕੰਤ, ਸਾਹਿਬ ਤੇਰੀ ਸਰਨਾਈਆ। ਮੈਂ ਕੋਈ ਕਰਨੀ ਨਹੀਂ ਮਿੰਨਤ, ਖ਼ੁਸ਼ੀਆਂ ਵਿਚ ਜਣਾਈਆ। ਅੱਗੇ ਵਸਣਾ ਤੇਰੀ ਸਿੰਮਤ, ਕੂੜ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਧੁਰ ਦੀ ਦੇਣੀ ਵਖਾਈਆ। ਪੁਰਖ ਅਕਾਲ ਕਿਹਾ, ਗੋਬਿੰਦ ਆਪਣੀ ਹੱਥ ਫੇਰ ਕੇ ਦਾਹੜੀ, ਦਾਅਵੇ ਨਾਲ ਜਣਾਈਆ। ਹੁਣ ਛੱਡ ਦੇ ਸਰੀਰ ਤੇ ਨਾਤਾ ਟੁੱਟ ਜਾਏ ਨਾੜੀ, ਚਿਖਾ ਵਿਚ ਸਮਾਈਆ। ਮੈਂ ਲੇਖਾ ਦੱਸਾਂ ਅਗਾੜੀ, ਭੇਵ ਅਭੇਦ ਖੁਲ੍ਹਾਈਆ। ਜਿਸ ਵੇਲੇ ਤੇਰੇ ਮੇਰੇ ਸੰਮਤ ਦੀ ਆਵੇ ਚੌਥੀ ਹਾੜੀ, ਚਾਰ ਕੁੰਟ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਮਨਸਾ ਪੂਰ ਕਰਾਈਆ। ਗੋਬਿੰਦ ਕਹੇ ਪ੍ਰਭੂ ਲਾ ਲੈ ਘੁੱਟ ਕੇ ਅੰਗ, ਅੰਗੀਕਾਰ ਅਖਵਾਈਆ। ਓਹ ਵੇਖ ਗੁਰਮੁਖ ਮੇਰੇ ਚੰਦ, ਤੇਰੀ ਜੋਤ ਰੁਸ਼ਨਾਈਆ। ਜਿਨ੍ਹਾਂ ਨੂੰ ਛੱਡ ਗਿਆ ਪੁਰੀ ਅਨੰਦ, ਸਰਸੇ ਦਿਤੇ ਰੁੜ੍ਹਾਈਆ। ਸਚਖੰਡ ਦਿਤੇ ਟੰਗ, ਤੇਰੇ ਦਰ ਸੁਹਾਈਆ। ਮੈਂ ਉਨ੍ਹਾਂ ਦਾ ਮੰਗਦਾ ਸੰਗ, ਛੱਡੀ ਜਗਤ ਲੋਕਾਈਆ। ਉਨ੍ਹਾਂ ਪਿਛੇ ਫੇਰ ਮਾਰਨਾ ਪੰਧ, ਲੋਕਮਾਤ ਜਨਮ ਦੁਆਈਆ। ਪਰ ਯਾਦ ਰੱਖੀਂ, ਮੈਂ ਫਿਰ ਨੀਲੇ ਦਾ ਕਸਣਾ ਨਹੀਂ ਤੰਗ, ਪਾਖਰ ਜ਼ੀਨ ਨਾ ਕੋਇ ਸੁਹਾਈਆ। ਮੈਂ ਫਿਰਨਾ ਵਿਚ ਬ੍ਰਹਿਮੰਡ, ਬਿਨ ਲੱਤਾਂ ਬਾਹਵਾਂ ਵਾਹੋ ਦਾਹੀਆ। ਮਾਨਣਾ ਇਕ ਅਨੰਦ, ਰਸ ਤੇਰਾ ਸੋਭਾ ਪਾਈਆ। ਖੜਗ ਖੰਡੇ ਦਾ ਕਰਨਾ ਨਹੀਂ ਜੰਗ, ਸ਼ਬਦੀ ਆਪਣੀ ਧਾਰ ਦੇਣੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮੇਰਾ ਸੰਗ ਰਖਾਈਆ। ਗੋਬਿੰਦ ਕਹੇ ਗੁਰ ਅਵਤਾਰ ਪੈਗ਼ੰਬਰਾਂ ਬੱਧੇ ਗਾਨੇ, ਮੌਲੀ ਤੰਦ ਸੁਹਾਈਆ। ਪ੍ਰਭੂ ਇਹ ਸਾਰੇ ਸਗਣ ਪੁਰਾਣੇ, ਅੱਗੇ ਮੈਨੂੰ ਮੂਲ ਨਾ ਭਾਈਆ। ਜਿਸ ਤਰਾ ਤੇਰੇ ਮੇਰੇ ਨਾਲ ਯਾਰਾਨੇ, ਸਚਖੰਡ ਬਹਿ ਕੇ ਖ਼ੁਸ਼ੀ ਮਨਾਈਆ। ਏਸੇ ਤਰਾ ਤੇਰੇ ਭਗਤ ਮੇਰੇ ਮਹਿਮਾਨੇ, ਪ੍ਰਾਹੁਣੇ ਧੁਰ ਦੇ ਨਜ਼ਰੀ ਆਈਆ। ਜਿਨ੍ਹਾਂ ਨੇ ਵਸਣਾ ਹੇਠਾਂ ਸੱਤ ਰੰਗ ਨਿਸ਼ਾਨੇ, ਨਿਸ਼ਾਨੇ ਪਿਛਲੇ ਦੇਣੇ ਗੁਆਈਆ। ਪੁਰਖ ਅਕਾਲ ਉਨ੍ਹਾਂ ਦੇ ਪਿਛੇ ਸਾਨੂੰ ਔਣਾ ਪਏ ਨਾਲ ਬਹਾਨੇ, ਦੂਜਾ ਰਾਹ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਈਆ । ਸੱਤ ਰੰਗ ਬੋਲਿਆ ਝਟ, ਗੋਬਿੰਦ ਦਿਤਾ ਸੁਣਾਈਆ। ਕਿਉਂ ਸੂਰੇ ਮਾਰਿਆ ਫੱਟ, ਅਣਿਆਲਾ ਤੀਰ ਚਲਾਈਆ। ਮੈਨੂੰ ਦੱਸ ਦੇ ਕੁਝ ਝਟ, ਸਹਿਜੇ ਪੁਛ ਪੁਛਾਈਆ। ਤੁਹਾਡਾ ਕਿਹੜਾ ਖੁਲ੍ਹਣਾ ਹੱਟ, ਦਵਾਰਾ ਕਵਣ ਸੁਹਾਈਆ। ਮੈਂ ਵੀ ਉਥੇ ਆਵਾਂ ਨੱਠ,

❋

❋

ਆਪਣਾ ਪੰਧ ਮੁਕਾਈਆ। ਵੇਖਾਂ ਖੇਲ ਜਗ, ਜਾਗਰਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦੇਣਾ ਮੁਕਾਈਆ। ਗੋਬਿੰਦ ਕਿਹਾ ਮੇਰੇ ਸਿੱਖ ਧੁਰ ਦੇ ਧਰਮੀ, ਪੁਰਖ ਅਕਾਲ ਸਰਨਾਈਆ। ਜੋੜ ਜੁੜਿਆ ਨਾਲ ਨਿਹਕਰਮੀ, ਕਰਮ ਕਾਂਡ ਦਾ ਡੇਰਾ ਢਾਹੀਆ। ਅੰਤ ਉਨ੍ਹਾਂ ਨੇ ਔਣਾ ਏਸ ਦੀ ਸਰਨੀ, ਚਰਨ ਕਵਲ ਸਰਨਾਈਆ। ਝਗੜਾ ਮੁਕਣਾ ਮਰਨੀ ਡਰਨੀ, ਭੈ ਭੌ ਨਾ ਕੋਇ ਵਖਾਈਆ। ਇਕੋ ਤੁਕ ਅਗੰਮੀ ਪੜ੍ਹਨੀ, ਛੱਡਣੀ ਜਗਤ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸੁਣ ਕੇ ਬਚਨ ਸੱਤ ਰੰਗ ਗਿਆ ਡਿੱਗ, ਚਰਨੀ ਸੀਸ ਨਿਵਾਈਆ। ਜੇ ਤੇਰਾ ਪੁਰਖ ਅਕਾਲ ਇਕ, ਇਕੋ ਪਿਤਾ ਮਾਈਆ। ਜੇ ਤੇਰੇ ਲਾਡਲੇ ਸਿੱਖ, ਮੈਨੂੰ ਵੀ ਆਪਣਾ ਸਿੱਖ ਲੈ ਬਣਾਈਆ। ਗੋਬਿੰਦ ਕਿਹਾ ਹੁਣ ਨਹੀਂ ਅੱਗੇ ਦੇਵਾਂ ਲਿਖ, ਬਿਨ ਅੱਖਰਾਂ ਅੱਖਰ ਵਖਾਈਆ। ਤੇਰਾ ਸਾਂਝਾ ਕਰ ਕੇ ਹਿੱਤ, ਨਾਤਾ ਭਗਤਾਂ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਵੇਖ ਵਖਾਈਆ। ਸੱਤ ਰੰਗ ਸੁਣ ਮੇਰਾ ਹੋਰ ਵਿਚਾਰ, ਤੈਨੂੰ ਦਿਆਂ ਜਣਾਈਆ। ਤੂੰ ਰਹਿਣਾ ਖ਼ਬਰਦਾਰ, ਆਲਸ ਨਿੰਦਰਾ ਬਾਹਰ ਕਢਾਈਆ। ਜਿਸ ਵੇਲੇ ਮੇਰੇ ਪੁਰਖ ਅਕਾਲ ਦਾ ਸੰਮਤ ਆਵੇ ਚਾਰ, ਚਾਰ ਕੁੰਟ ਦੁਹਾਈਆ। ਤੈਨੂੰ ਭਗਤਾਂ ਦਾ ਬਣਾਵਾਂ ਯਾਰ, ਸਾਚਾ ਜੋੜ ਜੁੜਾਈਆ। ਲਹਿਣਾ ਦੇਣਾ ਪੂਰਾ ਕਰਾਂ ਉਧਾਰ, ਕ਼ਰਜ਼ਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਗੋਬਿੰਦ ਕਿਹਾ ਸੱਤ ਰੰਗ ਤੂੰ ਮੰਗੀ ਮੰਗ ਕਮਾਲ, ਕਮਲਾਪਤ ਦਏ ਦ੍ਰਿੜਾਈਆ । ਉਠ ਸੋਹਣੇ ਖ਼ੁਸ਼ੀਆਂ ਨਾਲ ਪਾ ਧਮਾਲ, ਨੱਚ ਟੱਪ ਕੇ ਦੇ ਵਖਾਈਆ। ਗੋਬਿੰਦ ਨੇ ਅੰਤ ਅਖ਼ੀਰ ਅੰਤਮ ਸਾਸ ਆਪਣੇ ਕੱਢਕੇ ਸੱਤ ਰੁਮਾਲ, ਕਮਰਕਸੇ ਵਿਚੋਂ ਚਿਖਾ ਉਤੇ ਦਿਤੇ ਟਿਕਾਈਆ। ਸਤਿ ਜੋਤ ਦਾ ਹੋਇਆ ਜਮਾਲ, ਜੋਤ ਜੋਤ ਵਿਚ ਰੁਸ਼ਨਾਈਆ । ਨੂਰ ਚਮਕਿਆ ਉਤੇ ਅਸਮਾਨ, ਬ੍ਰਹਿਮੰਡ ਖੰਡ ਡਗਮਗਾਈਆ। ਤਾੜੀ ਲਾ ਕੇ ਕਿਹਾ ਸ੍ਰੀ ਭਗਵਾਨ, ਦੋ ਜਹਾਨਾਂ ਤੇਰੀ ਸਿਫ਼ਤ ਸਾਲਾਹੀਆ। ਗੋਬਿੰਦ ਕਿਹਾ ਔਹ ਚਿੱਲਾ ਤੇ ਗਈ ਕਮਾਨ, ਕਮਾਨ ਇਕੋ ਹੱਥ ਰਖਾਈਆ। ਜਿਸ ਨੂੰ ਸਕੇ ਨਾ ਕੋਇ ਪਹਿਚਾਨ, ਜਗ ਨੇਤਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਗੋਬਿੰਦ ਕਿਹਾ ਸੱਤ ਰੰਗ, ਤੈਨੂੰ ਭਗਤਾਂ ਨਾਲ ਮਿਲਾਵਾਂਗਾ। ਜਿਸ ਵੇਲੇ ਮੇਰੇ ਚਮਕੇ ਉਹ ਚੰਦ, ਚਾਂਦਨੀ ਤੇਰੇ ਉਤੇ ਪਵਾਵਾਂਗਾ । ਸੋਹਣਾ ਬਣਾ ਕੇ ਸੰਗ, ਆਪੇ ਵੇਖ ਵਖਾਵਾਂਗਾ। ਮੇਰੇ ਕੋਲ ਅਨੋਖਾ ਢੰਗ, ਧੁਰ ਦਾ ਹੁਕਮ ਇਕ ਜਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਦਵਾਰਾ ਇਕ ਸੁਹਾਵਾਂਗਾ। ਸੱਤ ਰੰਗ ਕਹਿਣ ਸਾਡਾ ਪ੍ਰੇਮੀ ਪਹਿਲਾ ਲਾਲ, ਲਾਲ ਰੰਗ ਵਡਿਆਈਆ। ਗੋਬਿੰਦ ਕਿਹਾ ਮੈਂ ਹੋ ਕੇ ਦੀਨ ਦਿਆਲ, ਦਇਆ ਆਪ ਕਮਾਈਆ। ਸਿਖਿਆ ਸਚ ਸਿਖਾਲ, ਸਮਝ ਦਿਆਂ ਦ੍ਰਿੜਾਈਆ। ਜਿਸ ਵੇਲੇ ਸ਼ਹਿਨਸ਼ਾਹੀ ਚੌਥਾ ਆਵੇ ਸਾਲ, ਸੰਮਤ ਸੋਭਾ ਪਾਈਆ। ਓਸ ਵੇਲੇ ਮਾਝੇ ਵਾਲਿਆਂ ਬੰਨ੍ਹਣੇ ਲਾਲ ਰੁਮਾਲ, ਗੁਟ ਸੱਜੇ ਨਾਲ ਸੋਭਾ ਪਾਈਆ। ਖ਼ੁਸ਼ੀਆਂ ਨਾਲ ਪੌਂਦੇ ਔਣ ਧਮਾਲ, ਗੋਬਿੰਦ ਤੂੰ ਹੀ ਪਿਤਾ ਮਾਈਆ। ਅਸੀਂ ਤੇਰੇ ਲਾਡਲੇ ਬਾਲ, ਹੋਏ ਨਾ ਕਦੇ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਵੇਖ ਵਖਾਈਆ। ਕੰਚਨ

❋

❋

ਰੰਗ ਕਹੇ ਗੋਬਿੰਦ ਮੈਨੂੰ ਦੱਸ ਤਰੀਕਾ, ਤਰੀਕ ਦੇ ਸਮਝਾਈਆ। ਗੋਬਿੰਦ ਕਿਹਾ ਓਹ ਤੇਰਾ ਬਾਵਨ ਬਲ ਤੇ ਪਿਛਲਾ ਰਿਸ਼ੀਆਂ ਨਾਲ ਸ਼ਰੀਕਾ, ਸਾਥੀਆਂ ਦਿਆਂ ਮਿਲਾਈਆ। ਤੇਰੇ ਨਾਲ ਉਨ੍ਹਾਂ ਦੀ ਹੋਵੇ ਪ੍ਰੀਤਾ, ਜਿਨ੍ਹਾਂ ਨੂੰ ਪ੍ਰੀਤਮ ਮੇਲ ਮਿਲਾਈਆ। ਪਰ ਯਾਦ ਰੱਖੀਂ ਉਨ੍ਹਾਂ ਵਿਚੋਂ ਇਕ ਦੇ ਹੱਥ ਵਿਚ ਹੋਣੀ ਗੀਤਾ, ਨਵੀਂ ਨਕੋਰ ਸੋਭਾ ਪਾਈਆ। ਉਹਦੇ ਉਤੇ ਸਵਾ ਇੰਚ ਦਾ ਫੀਤਾ, ਕੰਚਨ ਦੇਣਾ ਲਗਾਈਆ। ਬਾਕੀ ਸਭ ਨੇ ਰੁਮਾਲ ਬੰਨ੍ਹਣੇ ਠੀਕਾ, ਗੁਟ ਖੱਬੇ ਨਾਲ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੰਮੂ ਵਾਲੇ ਜਮਾ ਲਏ ਕਰਾਈਆ। ਸੂਹਾ ਲਾਲ ਕਹੇ ਸੁਣ ਗੋਬਿੰਦ ਮੇਰੇ ਸੋਹਣੇ, ਸੋਹਣਿਆ ਦਿਆਂ ਜਣਾਈਆ। ਜਿਸ ਨੇ ਸਭ ਦੇ ਧੋਣ ਧੋਣੇ, ਦੁਰਮਤ ਮੈਲ ਗਵਾਈਆ। ਗੋਬਿੰਦ ਕਿਹਾ ਮੈਂ ਸਭ ਦੇ ਪਿਛਲੇ ਲੇਖੇ ਖੋਹਣੇ, ਬਚਿਆ ਰਹਿਣ ਕੋਇ ਨਾ ਪਾਈਆ। ਪ੍ਰਭ ਨੂੰ ਭੁੱਲੇ ਸਾਰੇ ਰੋਣੇ, ਰੋਂਦਿਆਂ ਚੁਪ ਨਾ ਕੋਇ ਕਰਾਈਆ। ਓਹ ਸੂਹੇ ਰੰਗ ਤੇਰੇ ਜਗਤ ਨੇ ਬਣੌਣੇ ਪੋਣੇ, ਚੀਥੜ ਪਾਟੇ ਵੇਖ ਵਖਾਈਆ। ਪਰ ਤੇਰੇ ਲੇਖ ਦੁਆਬੇ ਵਾਲਿਆਂ ਨਾਲ ਪਰੋਣੇ, ਪ੍ਰਾਹੁਣੇ ਬਣ ਕੇ ਆਵਣ ਚਾਈਂ ਚਈਂਆ। ਸਭ ਦੇ ਖੁਲ੍ਹੇ ਹੋਣ ਲੋਇਣੇ, ਨੇਤਰ ਅੱਖ ਸੁਰਮੇ ਸੰਗ ਮਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਤੇਰੇ ਲੇਖੇ ਪਾਈਆ। ਚਿੱਟਾ ਕਹੇ ਵਾਹ ਮੇਰੇ ਸੂਰਬੀਰ ਸੁਲਤਾਨ, ਗੋਬਿੰਦ ਤੇਰੀ ਬੇਪ੍ਰਵਾਹੀਆ। ਗੋਬਿੰਦ ਕਿਹਾ ਮੇਰੇ ਪਿਛਲੇ ਓਹ ਮਹਿਮਾਨ, ਤੈਨੂੰ ਦਿਆਂ ਦ੍ਰਿੜਾਈਆ। ਜਿਨ੍ਹਾਂ ਵਿਚੋਂ ਡੱਲੇ ਕੀਤੀ ਪਹਿਚਾਣ, ਬੇਪਹਿਚਾਣ ਆਪ ਸਮਝਾਈਆ। ਤੇਰਾ ਲੇਖਾ ਉਨ੍ਹਾਂ ਨਾਲ, ਨਾਲ ਨਾਲ ਵਡਿਆਈਆ। ਝਗੜਾ ਰਹੇ ਨਾ ਸ਼ਾਹ ਕੰਗਾਲ, ਇਕੋ ਰੰਗ ਦੇਣੇ ਰੰਗਾਈਆ। ਨੌ ਨੌਂ ਇੰਚ ਦੇ ਹੋਣ ਰੁਮਾਲ, ਵੱਡਾ ਛੋਟਾ ਨਾ ਕੋਇ ਬਣਾਈਆ। ਖੱਬੇ ਹੱਥ ਹੋਵਣ ਪ੍ਰਵਾਨ, ਪਾਰਬ੍ਰਹਮ ਵੇਖ ਵਖਾਈਆ। ਇੱਕੀ ਕ਼ਦਮ ਚਲ ਕੇ ਹੱਥ ਰੱਖਕੇ ਉਤੇ ਕਾਨ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈਕਾਰਾ ਦੇਣ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ। ਪੀਲਾ ਰੰਗ ਕਹੇ ਮੈਂ ਗੋਬਿੰਦ ਤੇਰੀ ਪੋਸ਼ਾਕ, ਦਿਵਸ ਰੈਣ ਤੇਰੀ ਸੇਵ ਕਮਾਈਆ। ਜ਼ਰਾ ਮੇਰੇ ਵਲ ਝਾਕ, ਮੈਂ ਆਪਣਾ ਆਪ ਵਖਾਈਆ। ਗੋਬਿੰਦ ਕਿਹਾ ਓ ਮੈਂ ਨਹੀਂ ਮੇਰੇ ਸਿੱਖ ਤੇਰੇ ਸਾਕ, ਸਨਬੰਧੀ ਦਿਤੇ ਬਣਾਈਆ। ਓਹ ਮੇਰੇ ਨਾਲੋਂ ਪਾਕ, ਪਵਿੱਤਰ ਵੇਖ ਵਖਾਈਆ। ਮੈਨੂੰ ਨਾ ਸਮਝੀਂ ਗੋਬਿੰਦ ਇਹ ਤੱਤਾਂ ਵਾਲੀ ਖ਼ਾਕ, ਜਿਸ ਵੇਲੇ ਗੋਬਿੰਦ ਆਇਆ ਗੋਬਿੰਦ ਵਿਚ ਸਮਾਈਆ। ਨਾ ਕੋਈ ਸੇਵਕ ਤੇ ਨਾ ਕੋਈ ਚਾਕ, ਮੇਲਾ ਮੇਲਾਂ ਨਾਲ ਇਤਫ਼ਾਕ਼, ਨਫ਼ਾਕ਼ ਅੰਦਰੋਂ ਬਾਹਰ ਕਢਾਈਆ। ਓਹ ਪੀਲਿਆ ਰੰਗਾ ਗੋਬਿੰਦ ਨਾਲ ਛੂਹ ਕੇ ਹੋ ਨਾ ਜਾਵੀਂ ਗੁਸਤਾਖ਼, ਗੁਸਤਾਖ਼ੀ ਮੋਹੇ ਕਦੇ ਨਾ ਭਾਈਆ। ਤੈਨੂੰ ਫਿਰੌਣਾ ਸ਼ੰਕਰ ਦੀ ਜੂਹ, ਪਰਸ ਰਾਮ ਦੀ ਹੂ, ਕ੍ਰਿਸ਼ਨ ਦੀ ਰਜੂਹ, ਕਰਨਾਲ ਵਾਲਿਆਂ ਜੋੜ ਜੁੜਾਈਆ। ਤੇਰਾ ਖੇਲ ਸੱਜੇ ਹੱਥ ਤੋਂ ਹੋਣਾ ਸ਼ੁਰੂ, ਸ਼ਹਿਨਸ਼ਾਹ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨੀਲਾ ਰੰਗ ਕਹੇ ਮੇਰੇ ਨੀਲੇ ਵਾਲੇ ਬਾਂਕੇ, ਤੇਰੀ ਬੇਪ੍ਰਵਾਹੀਆ। ਗੋਬਿੰਦ ਕਿਹਾ ਭੁੱਲ ਜਾਓ ਪਿਛਲੇ ਸਾਕੇ, ਅਗਲਾ ਲੇਖਾ ਦਿਆਂ ਦ੍ਰਿੜਾਈਆ। ਜੋ ਕੁਛ ਮੇਰਾ ਪਿਤਾ ਪੁਰਖ ਅਕਾਲ ਆਖੇ, ਓਹੋ ਰਿਹਾ ਸੁਣਾਈਆ। ਜਿਸ ਦਾ ਖੇਲ ਹੋਣਾ ਸਾਚੇ, ਵੱਜਣੀ ਸਚ ਵਧਾਈਆ। ਹੁਣ ਗੋਬਿੰਦ ਤਨ ਵੇਖੋ ਸੜਦਾ ਆਂਚੇ, ਅਗਨੀ ਰਹੀ ਤਪਾਈਆ। ਫਿਰ ਆਵਾਂ ਤੇ ਆਵਾਂ ਨਾਲ ਆਪਣੇ

❋

❋

ਬਾਪੇ, ਦੂਜਾ ਸੰਗ ਨਾ ਕੋਇ ਬਣਾਈਆ। ਭਰ ਭਰ ਕੇ ਟੋਹ ਟੋਹ ਕੇ ਲੱਭ ਲੱਭ ਕੇ ਆਪਣੇ ਲੱਭ ਲਾਂ ਸਾਥੇ, ਗੁਰਮੁਖ ਜੋੜ ਜੁੜਾਈਆ। ਕਿਉਂ ਪੁਰਖ ਅਕਾਲ ਦੀ ਸਲਾਹ ਨਾਲ ਸ਼ਬਦ ਗੁਰੂ ਨੇ ਲਿਖਿਆ ਜਿਨ੍ਹਾਂ ਲੇਖਾ ਮਸਤਕ ਧੁਰ ਦੇ ਮਾਥੇ, ਉਨ੍ਹਾਂ ਹੋਵੇ ਆਪ ਸਹਾਈਆ। ਇਹ ਮੰਤ ਕੋਈ ਨਾ ਵਾਚੇ, ਸੰਤ ਸਮਝ ਕਿਸੇ ਨਾ ਆਈਆ। ਜਿਹੜੇ ਮਿਲ ਗਏ ਗੁਰ ਤੇਗ਼ ਬਹਾਦਰ ਨੂੰ ਚਾਂਦਨੀ ਚੌਂਕ ਦਿੱਲੀ ਵਾਲੇ ਅਹਾਤੇ, ਓਨ੍ਹਾਂ ਨੂੰ ਓਸੇ ਥਾਂ ਪ੍ਰਗਟਾਈਆ । ਓਹ ਨੀਲੇ ਰੁਮਾਲ ਬੰਨ੍ਹ ਕੇ ਔਣਗੇ ਖੱਬੇ ਹਾਥੇ, ਸਦੀ ਚੌਧਵੀਂ ਦੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕਾਲਾ ਰੰਗ ਕਹੇ ਗੋਬਿੰਦ ਤੂੰ ਵੀ ਬੱਧੀ ਸੀ ਇਕ ਦਿਨ ਤਹਿਮਤ, ਕਾਲੇ ਰੰਗ ਰੰਗਾਈਆ। ਮੈਂ ਤੇਰੇ ਨਾਲ ਹੋ ਕੇ ਸਹਿਮਤ, ਸੋਹਣੀ ਸੇਵ ਕਮਾਈਆ। ਦੁਨੀਆ ਤੈਨੂੰ ਕਿਹਾ ਅਹਿਮਕ, ਜੋ ਉਚ ਦਾ ਪੀਰ ਵੇਸ ਵਟਾਈਆ। ਪੁਰਖ ਅਕਾਲ ਨੇ ਕੀਤੀ ਰਹਿਮਤ, ਧੁਰ ਸੰਦੇਸ਼ਾ ਦਿਤਾ ਸੁਣਾਈਆ। ਓਹ ਯਾਦ ਕਰ ਲੈ ਜਿਸ ਵੇਲੇ ਅੱਖ ਨਾਲ ਲਾਈ ਸੈਨਤ, ਇਸ਼ਾਰਾ ਸਿੱਖਾਂ ਵਲ ਕਰਾਈਆ। ਤੇਰੀ ਜ਼ਰੂਰ ਲੇਖੇ ਲਾਵਾਂ ਕੀਤੀ ਮਿਹਨਤ, ਮਜ਼ਦੂਰੀ ਸਭ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੋਬਿੰਦ ਕਿਹਾ ਓ ਕਾਲੇ ਰੰਗ ਤੈਨੂੰ ਬੰਨ੍ਹਣਗੇ ਸਿੱਖ ਨੌ, ਬਹੁਤੀ ਵੰਡ ਨਾ ਕੋਇ ਵੰਡਾਈਆ। ਤੇਰੀ ਕੰਨੀ ਬੰਨ੍ਹ ਕੇ ਰੱਖਣਗੇ ਇਕ ਇਕ ਦਾਣਾ ਜੌਂ, ਜਿਸ ਦਾ ਭੇਵ ਨਾ ਕੋਇ ਖੁਲ੍ਹਾਈਆ। ਜਿਸ ਵੇਲੇ ਪਾਰਬ੍ਰਹਮ ਪਤਿਪਰਮੇਸ਼ਵਰ ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਆਵੇ ਭੌਂ, ਭੂਮਿਕਾ ਵੇਖ ਵਖਾਈਆ। ਓਸ ਵੇਲੇ ਮੈਨੂੰ ਦਿਸਦਾ ਆਪਣਾ ਇਕ ਨਾਉਂ, ਨਿਰੰਕਾਰ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਗੋਬਿੰਦ ਕਿਹਾ ਸੁਣ ਕਾਲੇ ਰੰਗ ਸਾਲਸੀ, ਤੈਨੂੰ ਦਿਆਂ ਜਣਾਈਆ। ਜਿਸ ਵੇਲੇ ਮੈਂ ਪਹਿਲੇ ਦਿਨ ਪੜ੍ਹੀ ਸੀ ਫ਼ਾਰਸੀ, ਪਹਿਲਾ ਅੱਖਰ ਰਸਨਾ ਨਾਲ ਗਾਈਆ। ਪਹਿਲਾ ਹਰਫ਼ ਲਿਖਿਆ ਸੀ ਇਬਾਰਤੀ, ਕ਼ਲਮ ਸ਼ਾਹੀ ਜੋੜ ਜੁੜਾਈਆ। ਓਸ ਵੇਲੇ ਸਮਝ ਦਿਤੀ ਸੀ ਆਰਫ਼ੀ, ਆਰਫ਼ਾਂ ਮਾਣ ਵਡਿਆਈਆ। ਫੇਰ ਨਜ਼ਾਰਾ ਤੱਕਿਆ ਜਿਹੜੀ ਨਾਨਕ ਨੇ ਕੀਤੀ ਆਰਤੀ, ਦੀਪਕ ਸੋਹਣੇ ਵੇਖ ਵਖਾਈਆ। ਫੇਰ ਵੇਖਿਆ ਜੋਤ ਅਗੰਮੀ ਓਸ ਪਰਵਰਦਿਗਾਰ ਦੀ, ਜੋ ਪਰਵਰਿਸ਼ ਕਰੇ ਲੋਕਾਈਆ। ਫੇਰ ਸੁਣੀ ਆਵਾਜ਼ ਓਸ ਸਰਕਾਰ ਦੀ, ਜੋ ਹੁਕਮ ਹੁਕਮ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਗੋਬਿੰਦ ਕਿਹਾ ਕਾਲੇ ਰੰਗ ਤੇਰਾ ਰੰਗ ਅਪਾਰਾ, ਅਪਰੰਪਰ ਸੁਆਮੀ ਤੇਰੀ ਵਡਿਆਈਆ। ਤੇਰਾ ਲੇਖਾ ਕਲਜੁਗ ਅੰਤ ਕਿਨਾਰਾ, ਅਗਲਾ ਭੇਵ ਕੋਇ ਨਾ ਪਾਈਆ। ਗੋਬਿੰਦ ਤੇਰਾ ਬਣ ਸਹਾਰਾ, ਸਚ ਦੇਵੇ ਮਾਣ ਵਡਿਆਈਆ। ਜਿਨ੍ਹਾਂ ਗੁਰਮੁਖਾਂ ਦੇ ਅੰਦਰ ਪਿਆਰਾ, ਪ੍ਰੇਮ ਪ੍ਰੀਤੀ ਤੋੜ ਨਿਭਾਈਆ। ਜਿਨ੍ਹਾਂ ਦਾ ਭਾਰਤ ਵਿਚ ਅਖਾੜਾ, ਦਿਵਸ ਰੈਣ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਜੇ ਹੱਥ ਤੇਰਾ ਮੇਲ ਮਿਲਾਈਆ। ਸੱਤ ਰੰਗ ਕਹਿਣ ਅਸੀਂ ਉਠੇ ਸੁੱਤੇ, ਸੁੱਤਿਆਂ ਲਈ ਅੰਗੜਾਈਆ। ਪੂਰਬ ਲੇਖੇ ਚੁਕੇ, ਚੁਕੇ ਰੈਣ ਪੜ੍ਹਾਈਆ। ਵੇਖੀਏ ਪੁਰਖ ਅਬਿਨਾਸ਼ੀ ਅਚੁਤੇ, ਪਾਰਬ੍ਰਹਮ ਬੇਪ੍ਰਵਾਹੀਆ। ਲਹਿਣੇ ਮੂਲ ਰਹੇ ਨਾ ਲੁਕੇ, ਪੜਦਾ ਦੇਣਾ ਉਠਾਈਆ। ਗੁਰਮੁਖੋ ਸੱਤ ਰੰਗ ਕਹਿਣ ਸਾਡੇ ਨਾਲ ਨਾ ਰਿਹੋ ਗ਼ੁੱਸੇ, ਪਿਛਲਾ ਗਿਲਾ ਦੇਣਾ ਗੁਆਈਆ। ਅਸਾਂ ਲੱਗਣਾ ਨਾਲ ਤੁਹਾਡੇ ਜੁੱਸੇ, ਜਿਸਮ ਜਮੀਰ ਇਕ ਬਣਾਈਆ। ਫਿਰ ਆਪੇ

❋

❋

ਸਤਾਰਾਂ ਹਾੜ ਨੂੰ ਗੋਬਿੰਦ ਸਾਨੂੰ ਪੁਛੇ, ਕਿਸ ਬਿਧ ਆਏ ਚਾਈਂ ਚਾਈਂਆ। ਸਭ ਦੇ ਸੱਜੇ ਖੱਬੇ ਹੱਥ ਅੱਗੇ ਜਾਣ ਝੁਕੇ, ਝੁਕ ਝੁਕ ਸੀਸ ਨਿਵਾਈਆ। ਸਭ ਨੇ ਕਹਿਣਾ ਅਸੀਂ ਓਸ ਦੁਆਰੇ ਪੁੱਜੇ, ਜਿਥੋਂ ਹੋਵੇ ਨਾ ਕਦੇ ਜੁਦਾਈਆ। ਜਿਸ ਨੇ ਉਜਾੜ ਕੇ ਆਪਣੇ ਝੁੱਗੇ, ਗੁਰਮੁਖਾਂ ਦੇ ਘਰਾਨੇ ਦਿਤੇ ਵਸਾਈਆ। ਓਸ ਦਿਨ ਨੂੰ ਸਭ ਦੇ ਪਿਆਰ ਹੋ ਜਾਣੇ ਸਮੁੱਚੇ, ਸਾਂਝਾ ਜੋੜ ਜੁੜਾਈਆ। ਸੱਤ ਰੰਗ ਕਹਿਣ ਅਸੀਂ ਤਾਅ ਦਈਏ ਮੁੱਛੇ, ਪ੍ਰਭੂ ਮੁਸ਼ਕਲ ਹੱਲ ਕਰਾਈਆ। ਧੰਨ ਭਾਗ ਜੇ ਤੂੰ ਸਾਨੂੰ ਪੁਛੇਂ, ਅਗਲਾ ਲੇਖਾ ਦਏਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਗੋਦੀ ਆਪਣੀ ਚੁੱਕੇ, ਚਾਕਰ ਹੋ ਕੇ ਸੇਵ ਕਮਾਈਆ।

੨ ਹਾੜ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ

ਸੱਤ ਰੰਗ ਕਹਿਣ ਅਸੀਂ ਬੱਝਣਾ ਨਾਲ ਗੁਟ, ਸੱਜੇ ਖੱਬੇ ਸੋਭਾ ਪਾਈਆ। ਧੁਰ ਦਾ ਨਾਤਾ ਨਾ ਜਾਏ ਤੁੱਟ, ਤੁੱਟਿਆਂ ਨਾਲ ਗੰਢ ਪੁਆਈਆ। ਉਜਲ ਹੋਵੇ ਮੁਖ, ਮੁੱਖੀਏ ਗੁਰਮੁਖ ਨਜ਼ਰੀ ਆਈਆ। ਵਿਛੋੜੇ ਵਾਲਾ ਮਿਟੇ ਦੁੱਖ, ਘਰ ਸਾਚੇ ਵੱਜੇ ਵਧਾਈਆ। ਜੁਗ ਚੌਕੜੀ ਰਹੇ ਚੁਪ, ਆਪਣਾ ਹਾਲ ਨਾ ਕਿਸੇ ਸੁਣਾਈਆ। ਕਲਜੁਗ ਵੇਖ ਅੰਧੇਰਾ ਘੁਪ, ਆਪਣੀ ਲਈ ਅੰਗੜਾਈਆ। ਜਿਸ ਨੇ ਗੋਬਿੰਦ ਬਣਾਇਆ ਸੁਤ, ਤਿਸ ਅਬਿਨਾਸ਼ੀ ਅਚੁਤ, ਚਰਨ ਕਵਲ ਸਰਨਾਈਆ। ਜੋ ਸਰਗੁਣ ਤੋਂ ਨਿਰਗੁਣ ਬਦਲ ਕੇ ਆਇਆ ਰੁਖ਼, ਭੇਵ ਅਭੇਦਾ ਆਪ ਖੁਲ੍ਹਾਈਆ। ਸੋ ਸਾਨੂੰ ਦੇਵੇ ਸੁਖ, ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸੱਤ ਰੰਗ ਕਹਿਣ ਕਿਉਂ ਸਾਨੂੰ ਗੁਟ ਨਾਲ ਕੀਤਾ ਇਸ਼ਾਰਾ, ਆਸ਼ਾ ਦਿਆਂ ਜਣਾਈਆ। ਇਹ ਸ਼ਬਦੀ ਖੇਲ ਦੱਸਦਾ ਰਿਹਾ ਤੇਈ ਅਵਤਾਰਾ, ਤਰਾ ਤਰਾ ਨਾਲ ਦ੍ਰਿੜਾਈਆ। ਈਸਾ ਮੂਸਾ ਮੁਹੰਮਦ ਵੇਖਦਾ ਰਿਹਾ ਨਜ਼ਾਰਾ, ਨਿਜ ਨੈਣ ਅੱਖ ਖੁਲ੍ਹਾਈਆ। ਨਾਨਕ ਗੋਬਿੰਦ ਜਣੌਂਦਾ ਗਿਆ ਲਾਰਾ, ਹੁਕਮ ਸੰਦੇਸ਼ਾ ਇਕ ਸੁਣਾਈਆ। ਇਹ ਖੇਲ ਅਗੰਮ ਅਪਾਰਾ, ਅਲਖ ਅਗੋਚਰ ਆਪ ਕਰਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਚੌਵੀਵਾਂ ਅਵਤਾਰਾ, ਚਾਰ ਜੁਗ ਦਾ ਲੇਖਾ ਦਏ ਮੁਕਾਈਆ। ਜਨ ਭਗਤਾਂ ਨਾਲ ਬੰਨ੍ਹ ਪਿਆਰਾ, ਪ੍ਰੀਤਮ ਹੋ ਕੇ ਵੇਖ ਵਖਾਈਆ। ਸਤਿ ਧਰਮ ਦਾ ਖੋਲ੍ਹ ਦਵਾਰਾ, ਚਾਰੇ ਵਰਨਾਂ ਦਏ ਵਡਿਆਈਆ। ਸੱਤ ਰੰਗ ਕਹਿਣ ਸਭ ਨੇ ਕਰਨੀ ਇਕ ਨਿਮਸਕਾਰਾ, ਸੀਸ ਇਕ ਜਗਦੀਸ਼ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰੁਮਾਲ ਕਹਿਣ ਅਸੀਂ ਛੋਹਣਾ ਤਨ ਵਜੂਦ, ਸਤ ਰੰਗ ਸਾਚਾ ਸੋਭਾ ਪਾਈਆ। ਸਭ ਦਾ ਇਕੱਠਾ ਹੋਣਾ ਇਕ ਮਹਿਬੂਬ, ਮੁਹੱਬਤ ਵਿਚ ਆਪਣਾ ਮੇਲ ਮਿਲਾਈਆ। ਦੀਨ ਮਜ਼੍ਹਬ ਦੀ ਕੱਟ ਹਦੂਦ, ਸ਼ਰਅ ਜ਼ੰਜੀਰ ਦੇਣੀ ਕਟਾਈਆ। ਝਗੜਾ ਮੁਕਾ ਕੇ ਊਚ ਨੀਚ, ਜ਼ਾਤ ਪਾਤ ਆਤਮ ਬ੍ਰਹਮ ਸਮਝਾਈਆ। ਸਚ ਧਰਮ ਦੀ ਦੱਸ ਕੇ ਸੂਚ, ਸਿਖਿਆ ਇਕੋ ਦੇਣੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਸੱਤ ਰੰਗ ਕਹਿਣ ਅਸੀਂ ਖ਼ੁਸ਼ੀਆਂ ਵਿਚ ਹਸਦੇ, ਹਸਤੀ ਤੱਕ ਬੇਪ੍ਰਵਾਹੀਆ। ਇਹ ਖੇਲ ਅਲੱਖਣਾ ਅਲਖ ਦੇ, ਲੇਖਾ ਲੇਖ ਨਾ ਕੋਇ ਮੁਕਾਈਆ। ਨਜ਼ਾਰੇ ਵੇਖਣੇ ਪੁਰਖ ਸਮਰਥ ਦੇ, ਜੋ ਸਾਹਿਬ ਸਵਾਮੀ

❋

❋

ਸੋਭਾ ਪਾਈਆ। ਵੇਸ ਤਕਣੇ ਨਰੇਸ਼ ਅੱਖ ਦੇ, ਪਾਰਬ੍ਰਹਮ ਪ੍ਰਭ ਨਜ਼ਰੀ ਆਈਆ। ਭੰਡਾਰੇ ਵੇਖਣੇ ਧਰਮ ਦੁਆਰੇ ਹੱਟ ਦੇ, ਜੋ ਹਰਿ ਕਰਤਾ ਆਪ ਵਰਤਾਈਆ। ਸੱਤ ਰੰਗ ਕਹਿਣ ਅਸੀਂ ਆਈਏ ਟੱਪਦੇ ਨੱਚਦੇ, ਨਾਚ ਖ਼ੁਸ਼ੀਆਂ ਵਾਲਾ ਵਖਾਈਆ। ਜੈਕਾਰੇ ਬੋਲ ਪੁਰਖ ਅਲਖ ਦੇ, ਉਚੀ ਕੂਕ ਕੂਕ ਸੁਣਾਈਆ। ਸਾਰੇ ਇਕੋ ਘਰ ਵਸਦੇ, ਦੂਜਾ ਦਰ ਨਾ ਕੋਇ ਬਣਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸੋਹੰ ਜਾਪ ਜਪਦੇ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਝਗੜੇ ਮੁਕ ਜਾਵਣ ਆਵਣ ਜਾਵਣ ਜਨਮ ਕਰਮ ਪੱਪ ਦੇ, ਪੱਤਤ ਪੁਨੀਤ ਦਏ ਕਰਾਈਆ। ਲਹਿਣਾ ਮੁਕਾ ਦੇ ਜਗਤ ਤ੍ਰਿਸ਼ਨਾ ਮਨਮਤ ਦੇ, ਬੁੱਧ ਬਿਬੇਕੀ ਆਪ ਕਰਾਈਆ। ਹਿਸਾਬ ਕਿਤਾਬ ਪੂਰੇ ਕਰਨੇ ਜੋ ਲੇਖੇ ਬਿਨਾ ਦਸਖ਼ਤ ਦੇ, ਖਾਤੇ ਸਭ ਦੇ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾਏ ਸਚ ਦੁਆਰ ਇਕੱਠ ਦੇ, ਇਕੱਠੇ ਹੋ ਕੇ ਕਾਠ ਕੂੜਾ ਅਗਨੀ ਦੇਣਾ ਜਲਾਈਆ।

੨ ਹਾੜ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੁਵਾਲ

ਸਤਿਗੁਰ ਸ਼ਬਦ ਕਹੇ ਓ ਹਾੜੂ ਸਭ ਕੁਛ ਕਰ ਜਾ ਹੜੱਪ, ਆਪਣਾ ਪੇਟ ਭਰਾਈਆ। ਗੁਰ ਅਵਤਾਰ ਪੈਗ਼ੰਬਰ ਰਹੇ ਤੜਪ, ਧੜਕਣ ਨਾ ਕੋਇ ਮਿਟਾਈਆ। ਦੀਨ ਮਜ਼ਬ ਰਹੇ ਭਟਕ, ਅਗਨੀ ਅੱਗ ਲਗਾਈਆ। ਆਪਣਾ ਖੇਲ ਕਰ ਚਟਕ, ਚਾਰ ਕੁੰਟ ਫੋਲ ਫੁਲਾਈਆ। ਸ੍ਰਿਸ਼ਟੀ ਵੇਖ ਹੋਈ ਬੇਖਟਕ, ਖਟਕਾ ਰਿਹਾ ਨਾ ਰਾਈਆ। ਚਾਰ ਕੁੰਟ ਚੜ੍ਹਿਆ ਕਟਕ, ਕਟਾਕਸ਼ ਕੂੜ ਨਾ ਕੋਇ ਮਿਟਾਈਆ। ਮਨੂਆ ਮਨ ਹੋਇਆ ਕਮਬਖ਼ਤ, ਕਾਮਨਾ ਵਿਚ ਦੁਹਾਈਆ। ਗੁਰ ਅਵਤਾਰ ਪੈਗ਼ੰਬਰਾਂ ਚੁਕਣਾ ਵਕ਼ਤ, ਵੇਲਾ ਦਏ ਗਵਾਹੀਆ। ਤੇਰਾ ਹੁਕਮ ਇਕੋ ਫ਼ਕਤ, ਫ਼ਿਕਰੇ ਸਾਰੇ ਦਏ ਭੁਲਾਈਆ। ਨੇਤਰ ਰੋਵੇ ਧਰਨੀ ਧਰਤ, ਧੌਲ ਦਏ ਦੁਹਾਈਆ। ਜੇ ਸਾਹਿਬ ਆਇਆ ਪਰਤ, ਪਤਿਪਰਮੇਸ਼ਵਰ ਵੇਸ ਵਟਾਈਆ। ਮੇਰੀ ਪੂਰੀ ਕਰੇ ਸ਼ਰਤ, ਸ਼ਰਅ ਜ਼ੰਜੀਰ ਕਟਾਈਆ। ਕਾਮਨਾ ਰਹੇ ਕੋਈ ਨਾ ਹਰਸ, ਹਵਸ ਦੇਵੇ ਗੁਆਈਆ। ਬੇਨੰਤੀ ਮਨਜ਼ੂਰ ਕਰੇ ਅਰਜ਼, ਆਰਜ਼ੂ ਸ਼ਹਿਨਸ਼ਾਹੀਆ। ਆਪਣਾ ਪੂਰਾ ਕਰੇ ਫ਼ਰਜ਼, ਫ਼ੈਸਲਾ ਹੱਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਇਕ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਹਾੜ ਆਪਣੀ ਲਾ ਦੇ ਚੋਟ, ਚੋਟੀ ਵਾਲੇ ਵੇਖ ਵਖਾਈਆ। ਸਭ ਦੀ ਨੱਟੀ ਪਾ ਦੇ ਗੋਟ, ਸਾਰ ਪਾਸਾ ਦਏ ਦੁਹਾਈਆ। ਜੀਵਾਂ ਬੁੱਧੀ ਵੇਖ ਖੋਟ, ਕੁਕਰਮ ਕਾਂਡ ਹਲਕਾਈਆ। ਇਕੋ ਤੱਕ ਨਿਰਮਲ ਜੋਤ, ਜੋਤ ਜੋਤ ਰੁਸ਼ਨਾਈਆ। ਕੂੜੀ ਮੇਟੇ ਕੋਈ ਨਾ ਸੋਚ, ਸਚ ਸੁੱਚ ਨਾ ਕੋਇ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਹਾੜ ਤੇਰਾ ਇਕ ਅੜਿੱਕਾ, ਅਟਕਣ ਧੁਰ ਦੀ ਨਜ਼ਰੀ ਆਈਆ। ਜਨ ਭਗਤ ਸੁਹੇਲਾ ਵਿਛੜਿਆ ਚਿਰ ਕਾ, ਚਿਰੀ ਵਿਛੁੰਨੇ ਮੇਲ ਮਿਲਾਈਆ। ਲਹਿਣਾ ਦੇਣਾ ਪੂਰਾ ਕਰ ਬਾਪ ਪਿਰ ਕਾ, ਪਤਿਪਰਮੇਸ਼ਵਰ ਹੋ ਸਹਾਈਆ। ਘਰ ਸੁਹੰਞਣਾ ਕਰ ਥਿਰ ਕਾ, ਥਿਰ ਦਰਬਾਰ ਵੱਜੇ ਵਧਾਈਆ। ਜਨ ਭਗਤਾਂ ਮਾਰੇ ਕੋਈ ਨਾ ਝਿੜਕਾਂ, ਝੰਜਟ ਕੂੜਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

❋

❋

ਕਰ, ਸਦ ਆਪਣਾ ਮੇਲ ਮਿਲਾਈਆ । ਸਤਿਗੁਰ ਸ਼ਬਦ ਕਹੇ ਹਾੜ ਨਾ ਬਣ ਨਾਬੀਨਾ, ਨਬੀਆਂ ਲੈ ਉਠਾਈਆ। ਹਸਨ ਹੁਸੈਨ ਦਾ ਵੇਖ ਪਸੀਨਾ, ਐਲੀ ਨਾਲ ਗਵਾਹੀਆ । ਲੇਖਾ ਜਾਣ ਜਗਤ ਜ਼ਮੀਨਾ, ਜ਼ਾਮਨ ਹੋ ਕੇ ਫੇਰਾ ਪਾਈਆ। ਤੇਰੇ ਹੁਕਮ ਦਾ ਚੜ੍ਹਿਆ ਉਹ ਮਹੀਨਾ, ਜਿਸ ਵਿਚ ਮਹਿਬੂਬ ਮੁਹੱਬਤ ਵਿਚ ਸਮਾਈਆ। ਹਾੜ ਕਹੇ ਮੁਹੰਮਦ ਅਹਿਮਦ ਦਾ ਵੇਖਿਆ ਇਕ ਆਈਨਾ, ਐਨ ਆਈਨਾ ਨਜ਼ਰੀ ਆਈਆ। ਜਾਂ ਤੱਕਿਆ ਵਜੂਦ ਹੈ ਨਾ, ਵਜਹ ਸਕਿਆ ਨਾ ਕੋਇ ਸਮਝਾਈਆ। ਧੁਰ ਕਲਮੇ ਨਾਲ ਕਿਹਾ ਕੀ ਕਹਿਣਾ, ਕਹਿ ਕੇ ਦੇ ਜਣਾਈਆ। ਮੁਹੰਮਦ ਕਿਹਾ ਮੈਂ ਤੈਥੋਂ ਸਭ ਕੁਛ ਲੈਣਾ, ਲੈ ਕੇ ਖ਼ੁਸ਼ੀ ਬਣਾਈਆ। ਪਰਵਰਦਿਗਾਰ ਕਿਹਾ ਆਹ ਅਗੰਮੀ ਲੈ ਗਹਿਣਾ, ਤਨ ਵਜੂਦ ਨਾਲ ਛੁਹਾਈਆ। ਤੇਰੀ ਸੇਵਾ ਕਰੇ ਕੁਛ ਸੈਨਾ, ਸੈਨਾਪਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਹਾੜ ਕਹੇ ਮੈਂ ਮੁਹੰਮਦ ਅਹਿਮਦ ਤੱਕਿਆ ਇਕ, ਇਕ ਇਕ ਵਿਚ ਸਮਾਈਆ। ਦੋਹਾਂ ਨੇ ਲਿਖਿਆ ਧੰਨ ਪ੍ਰਭੂ ਤੇਰਾ ਸਿੱਖ, ਜੋ ਸਿੱਖ ਸਿੱਖ ਵਿਚ ਵਡਿਆਈਆ। ਪ੍ਰੇਮ ਤੋਂ ਬਾਹਰ ਹਿਤ, ਹਿਤ ਹਿਤ ਵਿਚ ਨਵਿਤ ਨਿਤ ਰਿਹਾ ਸਮਾਈਆ। ਜਗਤ ਜੁਆਨੀ ਜਿੱਤ, ਭਾਰ ਲਾਹ ਕੇ ਪਿੱਠ, ਪੰਧ ਮੁਕਾ ਕੇ ਸਵਾ ਗਿੱਠ, ਝਗੜਾ ਮੁਕਾ ਕੇ ਪੱਥਰ ਇੱਟ, ਪਾਤਣ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਹਾੜ ਕਹੇ ਮੈਂ ਜੁਗ ਚੌਕੜੀ ਰਿਹਾ ਗੁੰਗਾ, ਮੁਖ ਬਚਨ ਨਾ ਕੋਇ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਦੀਨ ਮਜ਼੍ਹਬ ਦਾ ਲੈਂਦੇ ਰਹੇ ਭੁੰਗਾ, ਲਬ ਵਿਚ ਆਪਣੀ ਵੰਡ ਵੰਡਾਈਆ। ਏਸੇ ਕਾਰਨ ਹੋਇਆ ਕਲਜੁਗ ਅੰਧੇਰ ਧੁੰਦਾ, ਕੂੜੀ ਧੁੰਦ ਨਾ ਕੋਇ ਮਿਟਾਈਆ। ਸ਼ਰਅ ਵਿਚ ਰਹੇ ਕੋਈ ਨਾ ਗੁੰਡਾ, ਗਰਦਸ਼ ਆਪਣੀ ਸਰਬ ਗੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਘਰ ਵਸਾਈਆ। ਹਾੜ ਕਹੇ ਮੇਰੇ ਅੰਦਰ ਗੋਬਿੰਦ ਕੱਢਿਆ ਹਾੜਾ, ਹਾੜ੍ਹੀ ਅੰਤ ਵੇਖ ਵਖਾਈਆ। ਪੁਰਖ ਅਕਾਲ ਤੱਕਿਆ ਲਾੜਾ, ਲਾੜੀ ਨਾਲ ਨਾ ਕੋਇ ਸੁਹਾਈਆ। ਸੋਹਣਾ ਲਾਵੇ ਅਖਾੜਾ, ਸੁਰਤੀ ਸ਼ਬਦ ਕਾਹਨ ਨਚਾਈਆ। ਜਨ ਭਗਤਾਂ ਰੰਗ ਚਾੜ੍ਹੇ ਗਾੜ੍ਹਾ, ਅੱਗੇ ਪਿਛੇ ਰੁਕ ਕਦੇ ਨਾ ਜਾਈਆ। ਸਭ ਦਾ ਪੂਰਾ ਕਰ ਕੇ ਹਾੜਾ, ਹਰ ਹਿਰਦਾ ਖੋਜ ਖੁਜਾਈਆ। ਕਰ ਪ੍ਰਕਾਸ਼ ਬਹੱਤਰ ਨਾੜਾ, ਨਾੜੀ ਨਾੜੀ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਦੇ ਕੇ ਇਕ ਇਸ਼ਾਰਾ, ਇਸ਼ਾਰੇ ਦਾ ਸਹਾਰਾ ਆਪ ਅਖਵਾਈਆ।