ਪੁਸਤਕਾਲਾਭਾਗ ੨੧

੧੭ ਹਾੜ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ

ਪੁਰਖ ਅਕਾਲ ਸ਼ਬਦ ਅਗੰਮੀ ਕਹਿਣਾ, ਬਿਨ ਅੱਖਰ ਨਿਰਅੱਖਰ ਧਾਰ ਵਿਚੋਂ ਪ੍ਰਗਟਾਈਆ। ਗੋਬਿੰਦ ਵੇਖ ਆਪਣੇ ਨੈਣਾਂ, ਜਿਸ ਲੋਚਨ ਨੂੰ ਸਮਝੇ ਕੋਇ ਨਾ ਰਾਈਆ। ਅਬਿਨਾਸ਼ੀ ਕਰਤੇ ਤੇਰਾ ਦੇਣਾ, ਨਿਰਵੈਰ ਪੁਰਖ ਝੋਲੀ ਪਾਈਆ। ਸਾਚੇ ਭਗਤਾਂ ਗੁਰਮੁਖਾਂ ਸੰਗ ਰਹਿਣਾ, ਹਰਿਜਨ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵੱਡੀ ਵਡਿਆਈਆ। ਗੋਬਿੰਦ ਵੇਖ ਅਗੰਮੀ ਧਾਰ,

❋

❋

ਹਰਿ ਕਰਤਾ ਆਪ ਦ੍ਰਿੜਾਈਆ। ਚਰਨ ਝੁਕਦੇ ਵੇਖ ਤੇਈ ਅਵਤਾਰ, ਬਿਨ ਸੀਸ ਜਗਦੀਸ਼ ਸੀਸ ਨਿਵਾਈਆ। ਨਿਉਂ ਨਿਉਂ ਸੱਯਦੇ ਕਰਨ ਈਸਾ ਮੂਸਾ ਮੁਹੰਮਦ ਬਰਖ਼ੁਰਦਾਰ, ਹਕ਼ੀਕ਼ਤ ਵਿਚ ਹਕ਼ੀਕ਼ੀ ਰਾਹ ਜਣਾਈਆ। ਨਿਰਗੁਣ ਨਾਨਕ ਸਰਗੁਣ ਨਾਤਾ ਤੋੜ ਸੰਸਾਰ, ਦਰ ਠਾਂਡੇ ਸੋਭਾ ਪਾਈਆ। ਭਗਤ ਸੁਹੇਲੇ ਧੁਰ ਦੀ ਧੂੜੀ ਚਰਨ ਲਾਵਣ ਛਾਰ, ਮਸਤਕ ਆਪਣਾ ਆਪ ਛੁਹਾਈਆ। ਸੂਫ਼ੀ ਸੰਤ ਫ਼ਕੀਰ ਕਰਨ ਦੀਦਾਰ, ਬਿਨ ਦੀਦ ਈਦ ਚੰਦ ਰੁਸ਼ਨਾਈਆ। ਸਾਚਾ ਵਕ਼ਤ ਸੁਹੰਜਣਾ, ਸਾਹਿਬ ਸੁਆਮੀ ਸੁਹਾਏ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦਰ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਰਿਹਾ ਵਖਾਈਆ। ਗੋਬਿੰਦ ਵੇਖ ਲੈ ਆਪਣਾ ਲੇਖਾ, ਲਿਖਤ ਵਿਚ ਕਦੇ ਨਾ ਆਈਆ। ਇਹ ਖੇਲ ਪੁਰਖ ਅਬਿਨਾਸ਼ੀ ਕਰੇ ਕਰਾਏ ਜੋ ਵਸੇ ਸਚਖੰਡ ਦੇਸਾ, ਦਿਸ਼ਾ ਵੰਡ ਨਾ ਕੋਇ ਵੰਡਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਨਿਤ ਨਵਿਤ ਸਰਗੁਣ ਨਿਰਗੁਣ ਜਿਸ ਨੇ ਰੱਖਿਆ ਚੇਤਾ, ਚੇਤਨ ਸਭ ਨੂੰ ਰਿਹਾ ਕਰਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਅਬਿਨਾਸ਼ੀ ਕਰਤਾ ਬਣ ਕੇ ਖੇਵਟ ਖੇਟਾ, ਨਈਆ ਨੌਕਾ ਜਗਤ ਦੁਨੀ ਵੇਖ ਵਖਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਸਾਂਝਾ ਯਾਰ ਲੋਕਮਾਤ ਸਭ ਦਾ ਪੂਰਾ ਕਰੇ ਠੇਕਾ, ਅੱਗੇ ਮੁਣਿਆਦ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਪੁਰਖ ਅਕਾਲ ਕਹੇ ਮੇਰੇ ਗੋਬਿੰਦ ਸੁਤ, ਦੁਲਾਰੇ ਦਿਆਂ ਜਣਾਈਆ। ਉਠ ਵੇਖ ਤੇਰੀ ਮੌਲੀ ਰੁਤ, ਜਿਸ ਨੂੰ ਜਗ ਨੇਤਰ ਵੇਖਣ ਕੋਇ ਨਾ ਪਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਮੈਂ ਹਰ ਘਟ ਅੰਦਰ ਲੇਖਾ ਰਖਿਆ ਲੁਕ, ਪਤਿਪਰਮੇਸ਼ਵਰ ਹੋ ਕੇ ਆਪਣਾ ਨੂਰ ਨਾ ਕੋਇ ਚਮਕਾਈਆ। ਜੁਗ ਚੌਕੜੀ ਅਵਤਾਰ ਪੈਗ਼ੰਬਰ ਗੁਰ ਮੈਨੂੰ ਰਹੇ ਝੁਕ, ਸੱਯਦਿਆਂ ਵਿਚ ਸੀਸ ਸੀਸ ਨਿਵਾਈਆ। ਅੰਤ ਵੇਖ ਆਪਣਾ ਦੇਸ ਪਰਦੇਸੀਆਂ ਦਾ ਪੈਂਡਾ ਗਿਆ ਮੁਕ, ਤੱਤਾਂ ਵਾਲਾ ਗੁਰੂ ਰਹਿਣ ਕੋਇ ਨਾ ਪਾਈਆ। ਇਕੋ ਸਤਿਗੁਰ ਸ਼ਬਦ ਅਗੰਮੀ ਤੇਰੀ ਧਾਰ ਜਾਵੇ ਉਠ, ਜੋਤੀ ਜੋਤ ਡਗਮਗਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਤਮ ਪਰਮਾਤਮ ਹੋ ਕੇ ਲਏ ਪੁਛ, ਪਾਰਬ੍ਰਹਮ ਬ੍ਰਹਮ ਪੜਦਾ ਦਏ ਚੁਕਾਈਆ। ਅੰਮ੍ਰਿਤ ਰਸ ਨਿਝਰ ਧਾਰ ਬੂੰਦ ਸਵਾਂਤੀ ਬਿਨਾ ਜਗਤ ਪਿਆਲੇ ਦੇਵੇ ਉਹ ਘੁਟ, ਨਾਮ ਖ਼ੁਮਾਰੀ ਧੁਰ ਦੀ ਆਪ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਏਕੰਕਾਰਾ ਪਰਵਰਦਿਗਾਰਾ ਸਾਂਝਾ ਯਾਰਾ ਨਰ ਨਿਰੰਕਾਰਾ ਆਪ ਦ੍ਰਿੜਾਈਆ। ਗੋਬਿੰਦ ਕਹੇ ਪੁਰਖ ਅਕਾਲ ਮੇਰੇ ਪਿਤਾ ਪੁਰਖ, ਪੁਰਖੋਤਮ ਦਿਆਂ ਜਣਾਈਆ। ਬਿਨਾ ਸਾਚਿਆਂ ਗੁਰਮੁਖਾਂ ਤੋਂ ਕਿਤੇ ਨਹੀਂ ਮਿਲਦਾ ਸੁਖ, ਦੋ ਜਹਾਨ ਕੰਮ ਕਿਸੇ ਨਾ ਆਈਆ। ਮੈਂ ਇਨ੍ਹਾਂ ਪਿਆਰਿਆਂ ਨੂੰ ਗੋਦੀ ਲਵਾਂ ਚੁਕ, ਬੱਚੇ ਨੀਹਾਂ ਹੇਠ ਦਬਾਈਆ। ਤੇਰੇ ਚਰਨ ਕਵਲਾਂ ਵਿਚ ਦੇਵਾਂ ਸੁਟ, ਜਿਥੇ ਕਦੇ ਨਾ ਹੋਵੇ ਜੁਦਾਈਆ। ਜੇ ਕਦੀ ਗੋਬਿੰਦ ਤੋਂ ਫੇਰ ਲਵੇਂ ਪੁਛ, ਤੈਨੂੰ ਅਗਲਾ ਭੇਵ ਦਿਆਂ ਸਮਝਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਮੇਰੇ ਵਾਸਤੇ ਮੇਰੇ ਸਿੱਖ ਸਭ ਕੁਛ, ਦੂਜਾ ਨਜ਼ਰ ਕੁਛ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਪੁਰਖ ਅਕਾਲ ਕਹੇ ਸੁਣ ਗੋਬਿੰਦ ਮੀਤੇ, ਮਿਤ੍ਰ ਪਿਆਰੇ ਦਿਆਂ ਦ੍ਰਿੜਾਈਆ। ਮੇਰੇ ਆਦਿ ਜੁਗਾਦੀ ਠਾਂਡੇ ਸੀਤੇ, ਸ਼ਬਦੀ ਧਾਰ ਤੇਰੀ ਵਡਿਆਈਆ । ਗੁਰ ਅਵਤਾਰ ਪੈਗ਼ੰਬਰ ਬਣਾਏ ਨੀਕੇ, ਨੰਨ੍ਹੇ ਨੰਨ੍ਹੇ ਬਾਲ ਸੁਹਾਈਆ।

❋

❋

ਹੁਕਮ ਸੰਦੇਸ਼ੇ ਨਾਮ ਕਲਮੇ ਦੇਂਦਾ ਰਿਹਾ ਵਿਚ ਹਦੀਸੇ, ਹਜ਼ਰਤਾਂ ਕਰ ਪੜ੍ਹਾਈਆ। ਅੰਤਮ ਸਭ ਦਾ ਲੇਖਾ ਸਦੀ ਚੌਧਵੀਂ ਬੀਤੇ, ਅੱਗੇ ਹੋਰ ਨਾ ਕੋਇ ਵਧਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਸਭ ਥਾਈਂ ਕਰੇ ਆਪ ਤਸਦੀਕੇ, ਜਗਤ ਵਸੀਕਾ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਗੋਬਿੰਦ ਕਹੇ ਮੇਰੇ ਪਰਮ ਪੁਰਖ ਪ੍ਰਭ ਦਿਆਲ, ਦੀਨਨ ਹੋ ਕੇ ਦਿਆਂ ਜਣਾਈਆ। ਮੈਨੂੰ ਵੇਖ ਲੈਣ ਦੇ ਆਪਣੇ ਲਾਲ, ਚਾਰੋਂ ਕੁੰਟ ਅੱਖ ਉਠਾਈਆ। ਤੇਰੇ ਭਗਤ ਸੁਹੇਲੇ ਲਵਾਂ ਭਾਲ, ਜੁਗ ਜਨਮ ਦੇ ਵਿਛੜੇ ਮੇਲ ਮਿਲਾਈਆ। ਜਿਨ੍ਹਾਂ ਨੂੰ ਕਦੇ ਪੋਹ ਨਾ ਸਕੇ ਕਾਲ, ਚੁਰਾਸੀ ਵਿਚ ਨਾ ਕੋਇ ਭੁਆਈਆ। ਜਦ ਵਸਣ ਵਸਣ ਸਚਖੰਡ ਤੇਰੀ ਧਰਮਸਾਲ, ਸਚ ਦੁਆਰੇ ਸੋਭਾ ਪਾਈਆ। ਜੇ ਤੂੰ ਨਿਰਗੁਣ ਸਰਗੁਣ ਹੋ ਕੇ ਆਵੇਂ ਤੇ ਮਾਤਲੋਕ ਆਵਣ ਤੇਰੇ ਨਾਲ, ਜਗਤ ਜੁਗ ਜੁਗਤ ਦੇਣੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਾਹ ਸਾਚੀ ਆਸ ਰਖਾਈਆ। ਗੋਬਿੰਦ ਕਹੇ ਦਰਗਾਹ ਸਾਚੀ ਦੇ ਪਰਵਰਦਿਗਾਰ, ਪਰਮ ਪੁਰਖ ਤੇਰੀ ਵਡਿਆਈਆ। ਜੇ ਤੂੰ ਸਭ ਦਾ ਸਾਂਝਾ ਯਾਰ, ਲਾਸ਼ਰੀਕ ਇਕ ਅਖਵਾਈਆ। ਜਲਵਾਗਰ ਨੂਰ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਤੇਰਾ ਸਿਫ਼ਤਾਂ ਵਿਚ ਇਜ਼ਹਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਗੀਤਾ ਗਿਆਨ ਰਹੀ ਦ੍ਰਿੜਾਈਆ। ਜ਼ਰਾ ਖੋਲ੍ਹ ਕੇ ਵੇਖ ਆਪਣਾ ਕਿਵਾੜ, ਬੰਦ ਤਾਕੀ ਕੁੰਡਾ ਲਾਹੀਆ। ਕਿਉਂ ਪ੍ਰਭੂ ਤੇਰੇ ਭਗਤ ਸੜਨ ਵਿਚ ਅਗਨੀ ਹਾੜ, ਅੰਮ੍ਰਿਤ ਮੇਘ ਦੇ ਬਰਸਾਈਆ। ਜੇ ਗੋਬਿੰਦ ਤੇਰਾ ਸੱਚਾ ਸੁੱਤ ਦੁਲਾਰ, ਸ਼ਬਦੀ ਜੋਤੀ ਹੋ ਕੇ ਖ਼ੁਸ਼ੀ ਮਨਾਈਆ। ਮੇਰਿਆਂ ਪਿਆਰਿਆਂ ਸਿੱਖਾਂ ਨੂੰ ਬਿਨ ਹੱਥਾਂ ਲੈ ਉਠਾਲ, ਬਾਹਵਾਂ ਦੀ ਲੋੜ ਰਹੇ ਨਾ ਰਾਈਆ। ਗੁਰਮੁਖ ਨਾ ਕੋਈ ਸ਼ਾਹ ਨਾ ਕੋਈ ਕੰਗਾਲ, ਪ੍ਰੇਮ ਪਿਆਰਾ ਨਜ਼ਰੀ ਆਈਆ। ਐ ਪ੍ਰਭ ਮੇਰੇ ਗੁਰਸਿੱਖਾਂ ਦਾ ਬਣ ਦਲਾਲ, ਤੱਤਾਂ ਵਾਲੇ ਗੁਰੂ ਦੀ ਲੋੜ ਰਹੇ ਨਾ ਰਾਈਆ। ਨਿਰਗੁਣ ਹੋ ਕੇ ਆਤਮਾ ਦਾ ਮਾਲਕ ਹੋ ਕੇ ਪਰਮਾਤਮਾ ਕਰ ਸੰਭਾਲ, ਸਭ ਥਾਈਂ ਲਹਿਣਾ ਦੇਣਾ ਦੇ ਚੁਕਾਈਆ। ਤ੍ਰੈਗੁਣ ਮਾਇਆ ਰਹੇ ਨਾ ਕੋਇ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਬੇਪ੍ਰਵਾਹੀਆ। ਚਾਰੋਂ ਕੁੰਟ ਕੂਕੇ ਕਾਲ, ਦਹਿ ਦਿਸ਼ਾ ਦਏ ਦੁਹਾਈਆ। ਕੋਈ ਸਕੇ ਨਾ ਸੁਰਤ ਸੰਭਾਲ, ਸਾਧ ਸੰਤ ਤੇਰੀ ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਸਾਚਾ ਦਿਸੇ ਨਾ ਧਨ ਮਾਲ, ਨਾਮ ਖ਼ਜ਼ਾਨਾ ਹੱਥ ਕਿਸੇ ਨਾ ਆਈਆ। ਪਰਮ ਪੁਰਖ ਪਰਮਾਤਮ ਆਪਣਿਆਂ ਭਗਤਾਂ ਦੇ ਅੰਦਰ ਆਪਣਾ ਦੀਪਕ ਬਾਲ, ਜੋਤੀ ਜੋਤ ਕਰ ਰੁਸ਼ਨਾਈਆ। ਗੁਰਮੁਖ ਮੇਰੇ ਨਾ ਹੋਣ ਬੇਹਾਲ, ਬਿਹਬਲ ਸਾਰੇ ਲੈਣੇ ਕਰਾਈਆ। ਚਾਰ ਜੁਗ ਤੋਂ ਵਖਰੀ ਚਲਦੇ ਚਾਲ, ਪਿਛਲਾ ਲਹਿਣਾ ਦੇ ਮੁਕਾਈਆ। ਅੰਤਰ ਨਿਰੰਤਰ ਨਿਰਗੁਣ ਨਿਰਗੁਣ ਹੋ ਨਿਹਾਲ, ਸਰਗੁਣ ਸਰਗੁਣ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਵੇਖ ਵਖਾਈਆ। ਪੁਰਖ ਅਕਾਲ ਕਿਹਾ ਗੋਬਿੰਦ ਮੈਂ ਵੇਖ ਹੋਇਆ ਹੈਰਾਨ, ਹੈਰਾਨੀ ਇਕ ਆਈਆ। ਚਾਰ ਜੁਗ ਦਾ ਭੁੱਲ ਗਿਆਨ, ਵਿਦਿਆ ਕੂੜ ਜਗਤ ਲੋਕਾਈਆ। ਨਿਜ ਆਤਮ ਧਰੇ ਨਾ ਕੋਈ ਧਿਆਨ, ਰਸਨਾ ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਪੰਡਤ ਪਾਂਧੇ ਮੁੱਲਾ ਸ਼ੇਖ਼ ਬਣੇ ਸ਼ੈਤਾਨ, ਸ਼ਰਅ ਕਰੇ ਲੜਾਈਆ। ਨਿਰਗੁਣ ਨੂਰ ਜੋਤ ਜਗੇ ਨਾ ਕੋਈ ਮਹਾਨ, ਅੰਧ

❋

❋

ਅੰਧੇਰ ਨਾ ਕੋਇ ਗਵਾਈਆ। ਸ਼ਬਦ ਨਾਦ ਸੁਣੇ ਨਾ ਕੋਈ ਧੁਨਕਾਨ, ਅਨਹਦ ਨਾਦੀ ਨਾਦ ਨਾ ਕੋਇ ਸੁਣਾਈਆ। ਆਤਮਾ ਦੀ ਕਰੇ ਨਾ ਕੋਇ ਪਹਿਚਾਨ, ਪਰਮਾਤਮਾ ਦਰਸ ਕੋਇ ਨਾ ਪਾਈਆ। ਸਾਢੇ ਤਿੰਨ ਹੱਥ ਕਾਇਆ ਧਰਤੀ ਸਭ ਦੀ ਹੋਈ ਬੀਆਬਾਨ, ਹਰੀ ਸਿੰਚ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ। ਗੋਬਿੰਦ ਕਹੇ ਇਹ ਨਹੀਂ ਮਨਜ਼ੂਰ, ਸਚ ਦਿਆਂ ਜਣਾਈਆ। ਸਾਰਿਆਂ ਵਿਚ ਨਹੀਂ ਕ਼ਸੂਰ, ਕਿਉਂ ਫ਼ਤਵਾ ਰਿਹਾ ਲਾਈਆ। ਉਠ ਵੇਖ ਤੇਰੇ ਭਗਤ ਤੇਰੇ ਮਜ਼ਦੂਰ, ਜੋ ਚਾਕਰੀ ਤੇਰਾ ਨਾਮ ਸੇਵ ਕਮਾਈਆ। ਜਿਨ੍ਹਾਂ ਦੇ ਅੰਦਰ ਤੇਰੇ ਨਾਮ ਦੀ ਤੂਰ, ਤੁਰੀਆ ਨੂੰ ਥੱਲੇ ਛੱਡਕੇ, ਦਸਮ ਦੁਆਰੀ ਨੂੰ ਪੈਰਾਂ ਥੱਲੇ ਦੱਬਕੇ, ਤੇਰੇ ਸ਼ਬਦ ਦੀ ਮੰਜ਼ਲ ਚੜ੍ਹ ਕੇ, ਤੇਰੀ ਜੋਤ ਵਿਚ ਸਮਾਈਆ। ਓਹ ਨਾ ਮੂਰਖ ਨਾ ਮੂੜ੍ਹ, ਜਿਨ੍ਹਾਂ ਨੇ ਨੇਤਰ ਨੈਣ ਤੱਕਿਆ ਓਨ੍ਹਾਂ ਨੂੰ ਮਿਲਿਆ ਪ੍ਰਕਾਸ਼ ਜ਼ਰੂਰ, ਜੋ ਤੁਰਤ ਤੇਰਾ ਦਰਸ਼ਨ ਪਾਈਆ। ਤੂੰ ਸਾਹਿਬ ਹਾਜ਼ਰ ਹਜ਼ੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰੇ ਹੱਥ ਵਡਿਆਈਆ। ਗੋਬਿੰਦ ਕਹੇ ਪ੍ਰਭ ਕਲਜੁਗ ਅੰਤ ਸਾਰੇ ਨਹੀਂ ਝੂਠੇ, ਸ਼ਬਦੀ ਧਾਰ ਜਣਾਈਆ। ਚੁਰਾਸੀ ਵਿਚੋਂ ਗੁਰਮੁਖ ਮੇਰੇ ਬੂਟੇ, ਜੋ ਤੇਰੇ ਚਰਨਾਂ ਵਿਚ ਲਗਾਈਆ। ਤੇਰੇ ਨਾਮ ਦੇ ਲੈਂਦੇ ਹੂਟੇ, ਹੁਲਾਰਾ ਪ੍ਰੇਮ ਰਸ ਰਖਾਈਆ। ਤੈਨੂੰ ਤੱਕਣ ਹਰ ਕੂਟੇ, ਹਰ ਘਟ ਰਮਿਆ ਨਜ਼ਰੀ ਆਈਆ। ਉਨ੍ਹਾਂ ਦੇ ਅੰਦਰ ਇਕੋ ਸੂਝੇ, ਜਗਤ ਸਮਝ ਦਿਤੀ ਗੁਆਈਆ। ਨਿਰਗੁਣ ਧਾਰ ਅਗੰਮੀ ਬੂਝੇ, ਬੁਝਿਆ ਦੀਪਕ ਰਹੇ ਜਗਾਈਆ। ਓਹ ਬੇਸ਼ਕ ਵਸਦੇ ਸਾਢੇ ਤਿੰਨ ਹੱਥ ਕਾਇਆ ਮਾਟੀ ਕੂਜੇ, ਮੰਦਰ ਤੇਰੇ ਸੋਭਾ ਪਾਈਆ। ਉਨ੍ਹਾਂ ਦੇ ਅੰਦਰ ਭਾਉ ਨਹੀਂ ਕੋਈ ਦੂਜੇ, ਦੁਤੀਆ ਧਾਰ ਨਾ ਕੋਇ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਪੁਰਖ ਅਕਾਲ ਕਹੇ ਮੇਰੇ ਦੁਲਾਰੇ ਬੱਚੇ, ਸਚ ਦਿਆਂ ਸਮਝਾਈਆ। ਜਿਹੜੇ ਪ੍ਰੇਮ ਤੇਰੇ ਵਿਚ ਰੱਤੇ, ਰਤਨ ਅਮੋਲਕ ਦਿਆਂ ਵਖਾਈਆ। ਭਾਗ ਲਗਾ ਕੇ ਪੰਜ ਤੱਤੇ, ਤ੍ਰੈਗੁਣ ਡੇਰਾ ਦੇਵਾਂ ਢਾਹੀਆ। ਉਨ੍ਹਾਂ ਨੂੰ ਦਰਸ ਦੇਵਾਂ ਨਿਜ ਅੱਖੇ, ਦੋਏ ਲੋਚਨ ਬੰਦ ਕਰਾਈਆ। ਆਤਮ ਪਰਮਾਤਮ ਨਾਤੇ ਜੋੜ ਕੇ ਸਕੇ, ਸਗਲਾ ਸੰਗ ਨਿਭਾਈਆ। ਉਨ੍ਹਾਂ ਦੀ ਪੈਜ ਤੇਰਾ ਪਿਤਾ ਆਪੇ ਰੱਖੇ, ਗੋਬਿੰਦ ਤੇਰੇ ਸੁਤ ਦੁਲਾਰੇ ਗੁਰਮੁਖ ਆਪਣੀ ਗੋਦ ਉਠਾਈਆ। ਉਹ ਭਾਂਡੇ ਤਨ ਰਹਿਣ ਨਾ ਕੱਚੇ, ਕੰਚਨ ਗੜ੍ਹ ਦਏ ਵਡਿਆਈਆ। ਜਿਨ੍ਹਾਂ ਦੇ ਅੰਦਰ ਲੂੰ ਲੂੰ ਰਚੇ, ਸਾਢੇ ਤਿੰਨ ਕਰੋੜ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸੁਣ ਕੇ ਬਾਤ ਗੁਫ਼ਤ ਸ਼ਨੀਦ, ਵੱਜੀ ਹੱਕ ਵਧਾਈਆ। ਗੁਰ ਅਵਤਾਰ ਪੈਗ਼ੰਬਰ ਕਰਨ ਦੀਦ, ਦੀਦਾ ਦਾਨਿਸਤਾ ਦਰਸ਼ਨ ਪਾਈਆ। ਜਿਸ ਦੀ ਸਿਫ਼ਤਾਂ ਵਿਚ ਕਰਦੇ ਆਏ ਤਮਹੀਦ, ਸੋਹਲਿਆਂ ਵਿਚ ਗਾਈਆ। ਜਿਸ ਦੇ ਬਣੇ ਜਗਤ ਅਜ਼ੀਜ਼, ਨੰਨ੍ਹੇ ਬੱਚੇ ਰੂਪ ਵਖਾਈਆ। ਜਿਸ ਨੇ ਨਾਮ ਕਲਮਾ ਦਿਤੀ ਤਮੀਜ਼, ਤਬੀਅਤ ਦਿਤੀ ਬਦਲਾਈਆ। ਜੋ ਦੱਸਦਾ ਰਿਹਾ ਹਦੀਸ, ਹਜ਼ਰਤਾਂ ਕਰੇ ਪੜ੍ਹਾਈਆ। ਉਹ ਖੇਲ ਕਰੇ ਜਗਦੀਸ਼, ਜਾਗਰਤ ਜੋਤ ਨੂਰ ਰੁਸ਼ਨਾਈਆ। ਜਿਸ ਨੂੰ ਗੋਬਿੰਦ ਤੱਕਿਆ ਬੀਸ ਬੀਸ, ਬੀਸ ਬੀਸਾ ਬੇਪ੍ਰਵਾਹੀਆ। ਜੋ ਲੱਖ ਚੁਰਾਸੀ ਜਾਣੇ ਨੀਤ, ਘਟ ਘਟ ਅੰਦਰ ਖੋਜ ਖੁਜਾਈਆ। ਜਿਸ ਝਗੜਾ ਪੁਆਇਆ ਮੰਦਰ ਮਸੀਤ, ਸ਼ਿਵਦੁਵਾਲੇ ਮਠ ਗੁਰੂਦਵਾਰ ਵੰਡ ਵੰਡਾਈਆ। ਸੋ ਲੇਖਾ ਜਾਣੇ ਹਸਤ ਕੀਟ, ਚਾਰੇ

❋

❋

ਖਾਣੀ ਫੋਲ ਫੁਲਾਈਆ। ਜਨ ਭਗਤਾਂ ਕਦੇ ਨਾ ਦੇਵੇ ਪੀਠ, ਕਰਵਟ ਆਪਣੀ ਲਏ ਬਦਲਾਈਆ। ਗੋਬਿੰਦ ਧਾਮ ਵਖਾਵਾਂ ਉਹ ਅਨਡੀਠ, ਜਿਸ ਨੂੰ ਜਗ ਨੇਤਰ ਵੇਖਣ ਕੋਇ ਨਾ ਪਾਈਆ। ਜਿਥੇ ਇਕੋ ਢੋਲਾ ਇਕੋ ਨਾਮ ਇਕੋ ਕਲਮਾ ਹੋਵੇ ਗੀਤ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਦਏ ਵਖਾਈਆ। ਗੋਬਿੰਦ ਕਿਹਾ ਪ੍ਰਭ ਮੈਂ ਤੇਰਾ ਆਦਿ ਜੁਗਾਦੀ ਭੇਤੀ, ਸ਼ਬਦੀ ਗੁਰ ਅਖਵਾਈਆ। ਮੈਂ ਜੁਗ ਚੌਕੜੀ ਤੇਰੀ ਜਾਣਾ ਨੇਕੀ, ਜੋ ਨਿੱਕਿਆਂ ਵੱਡਿਆਂ ਨਾਲ ਕਰਾਈਆ। ਉਹ ਸਭ ਦਾ ਮਾਲਕ ਗੁਰ ਅਵਤਾਰ ਪੈਗ਼ੰਬਰ ਬਣਾ ਪ੍ਰਦੇਸੀ, ਲੋਕਮਾਤ ਸੇਵ ਕਮਾਈਆ। ਕਿਸੇ ਦੇ ਮੋਢੇ ਧਰ ਕੇ ਖੇਸੀ, ਕਿਸੇ ਨੂੰ ਜੰਗਲਾਂ ਵਿਚ ਭੁਆਈਆ । ਕਿਸੇ ਦਾ ਖੇਲ ਕਿਸੇ ਦਾ ਮੇਲ ਕਿਸੇ ਦਾ ਹੇਤੀ, ਕਿਸੇ ਦਾ ਨੇਤੀ, ਕਿਸੇ ਆਪਣਾ ਨਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਾਹਵਾ ਦਰ ਤੇਰੇ ਵਜਦੀ ਰਹੇ ਵਧਾਈਆ। ਪੁਰਖ ਅਕਾਲ ਕਹੇ ਮੇਰਾ ਸੰਮਤ ਆਇਆ ਚਾਰ, ਚਾਰ ਜੁਗ ਦਾ ਲੇਖ ਵੇਖ ਵਖਾਈਆ। ਦਰ ਝੁਕਦੇ ਤੇਈ ਅਵਤਾਰ, ਖ਼ਾਲੀ ਝੋਲੀ ਅੱਗੇ ਡਾਹੀਆ । ਪੈਗ਼ੰਬਰ ਕਰਨ ਪੁਕਾਰ, ਨੇਤਰ ਨੈਣਾਂ ਨੀਰ ਵਹਾਈਆ। ਵਿਸ਼ਨ ਬ੍ਰਹਮਾ ਸ਼ਿਵ ਚਰਨ ਧੂੜੀ ਲਾਵਣ ਛਾਰ, ਸ਼ਹਿਨਸ਼ਾਹ ਓਟ ਰਖਾਈਆ। ਦੇਵਤ ਸੁਰ ਹਾਹਾਕਾਰ, ਗਣ ਗੰਧਰਬ ਰਹੇ ਕੁਰਲਾਈਆ। ਦੋ ਜਹਾਨ ਵੇਖਣ ਆਪਣੀ ਧਾਰ, ਬ੍ਰਹਿਮੰਡ ਖੰਡ ਰਾਹ ਰਹੇ ਤਕਾਈਆ। ਕੀ ਖੇਲ ਕਰੇ ਨਿਰੰਕਾਰ, ਹਰਿ ਕਰਤਾ ਵਡ ਵਡਿਆਈਆ। ਧੁਰ ਸੰਦੇਸ਼ਾ ਦੇਵੇ ਆਪਣੀ ਧਾਰ, ਸੋ ਪੁਰਖ ਨਿਰੰਜਣ ਆਪਣਾ ਆਪ ਪ੍ਰਗਟਾਈਆ। ਹਰਿ ਪੁਰਖ ਨਿਰੰਜਣ ਮੀਤ ਮੁਰਾਰ, ਏਕੰਕਾਰ ਆਪਣਾ ਰੰਗ ਰੰਗਾਈਆ। ਆਦਿ ਨਿਰੰਜਣ ਜੋਤ ਕਰੇ ਉਜਿਆਰ, ਅਬਿਨਾਸ਼ੀ ਕਰਤਾ ਪੜਦਾ ਲਾਹੀਆ। ਸ੍ਰੀ ਭਗਵਾਨ ਦੇ ਦੀਦਾਰ, ਪਾਰਬ੍ਰਹਮ ਬ੍ਰਹਮ ਆਪਣਾ ਮੇਲ ਮਿਲਾਈਆ। ਸਚਖੰਡ ਦੁਆਰਾ ਕਰ ਤਿਆਰ, ਥਿਰ ਘਰ ਸਾਚਾ ਦਏ ਸਮਝਾਈਆ। ਭਗਤ ਸੁਹੇਲੇ ਲਏ ਉਠਾਲ, ਨੌ ਖੰਡ ਪ੍ਰਿਥਮੀ ਸੱਤ ਦੀਪ ਫੋਲ ਫੁਲਾਈਆ। ਚੁਰਾਸੀ ਵਿਚੋਂ ਕਰੇ ਪਿਆਰ, ਚਾਰੇ ਖਾਣੀ ਆਪਣਾ ਭੇਵ ਚੁਕਾਈਆ। ਨੌ ਦਸ ਯਾਰਾਂ ਬੀਸ ਤੀਸ ਚਾਰ ਦਰ ਰਹੇ ਨਾ ਕੋਇ ਹਿਸਾਬ, ਲੇਖਾ ਸਭ ਦਾ ਪੂਰ ਕਰਾਈਆ। ਨਿਰਅੱਖਰ ਧਾਰ ਵਿਚੋਂ ਵੇਖੇ ਉਹ ਬਾਬ, ਜਿਸ ਦਾ ਹਿੱਸਾ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਪੁਰਖ ਅਕਾਲ ਕਹੇ ਗੋਬਿੰਦ ਉਠ ਵੇਖ ਖੋਲ੍ਹਕੇ ਤਾਕੀ, ਤਕਵਾ ਇਕੋ ਦਿਆਂ ਜਣਾਈਆ। ਤੇਰਾ ਲਹਿਣਾ ਦੇਣਾ ਅੰਤ ਅਖ਼ੀਰ ਬਾਕੀ, ਦੀਨ ਦਿਆਲ ਹੋ ਕੇ ਝੋਲੀ ਪਾਈਆ। ਜੋ ਧੁਰ ਦੀ ਧਾਰ ਸ਼ਬਦ ਅਗੰਮੀ ਆਖੀ, ਆਖ਼ਰ ਪੂਰੀ ਦਿਆਂ ਕਰਾਈਆ। ਕਲਜੁਗ ਮੇਟ ਅੰਧੇਰੀ ਰਾਤੀ, ਸਤਿਜੁਗ ਸਾਚਾ ਚੰਦ ਕਰਾਂ ਰੁਸ਼ਨਾਈਆ। ਤੇਰੇ ਪਿਆਰ ਦੀ ਨਾਮ ਸੌਗ਼ਾਤੀ, ਚਾਰ ਵਰਨਾਂ ਦਿਆਂ ਵਰਤਾਈਆ। ਮਨਮਤ ਰਹਿਣ ਨਾ ਦਿਆਂ ਨਾਰ ਕਮਜ਼ਾਤੀ, ਕੁਲੱਖਣੀ ਘਰ ਘਰ ਅੰਦਰੋਂ ਦਿਆਂ ਕਢਾਈਆ। ਝਗੜਾ ਰਹਿਣ ਨਾ ਦੇਵਾਂ ਜ਼ਾਤ ਪਾਤੀ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਇਕੋ ਕਲਮਾ ਦੇਣਾ ਸਫ਼ਾਤੀ, ਸਫ਼ਾ ਮਲੇਛਾਂ ਦਿਆਂ ਉਠਾਈਆ। ਮੇਰੀ ਯਾਦ ਕਰ ਲੈ ਬਿਨ ਅੱਖਰਾਂ ਵਾਲੀ ਪਾਤੀ, ਜੋ ਪਤ੍ਰਿਕਾ ਬਿਨ ਕਾਗ਼ਜ਼ ਤੈਨੂੰ ਵਖਾਈਆ। ਧੁਰ ਸੰਦੇਸ਼ਾ ਨਾਮ ਅਗੰਮੀ ਬਾਤੀ, ਬਾਤਨ ਦਿਤੀ ਦ੍ਰਿੜਾਈਆ। ਸ਼ਬਦੀ ਰੂਪ ਤੇਰੀ ਹਯਾਤੀ, ਇਕੋ ਜੋਤ ਜੋਤ ਸਮਾਈਆ। ਮੰਜ਼ਲ ਵੇਖ ਅਗੰਮੀ ਘਾਟੀ, ਜਿਸ ਦਾ ਅੰਤ ਕੋਇ ਨਾ ਪਾਈਆ।

❋

❋

ਬਿਨ ਪੁਰਖ ਅਕਾਲ ਦੀਨ ਦਿਆਲ ਦੂਜਾ ਦਿਸੇ ਕੋਈ ਨਾ ਸਾਥੀ, ਸਗਲਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ। ਗੋਬਿੰਦ ਕਹੇ ਲਹਿਣਾ ਦੇਣਾ ਜਗ, ਜਗਜੀਵਣ ਦਾਤੇ ਤੇਰੀ ਵਡਿਆਈਆ। ਮੈਂ ਮੰਗ ਮੰਗਣੀ ਅੱਜ, ਹਾੜ ਸਤਾਰਾਂ ਦਏ ਗਵਾਹੀਆ। ਪਹਿਲੋਂ ਦੀਨ ਦੁਨੀ ਵਿਚ ਕਲਜੁਗ ਕੂੜੀ ਕਿਰਿਆ ਮੇਟ ਦੇ ਹੱਦ, ਮਾਇਆ ਮਮਤਾ ਮੋਹ ਵਿਕਾਰ ਰਹਿਣ ਨਾ ਪਾਈਆ। ਚਾਰ ਵਰਨ ਅਠਾਰਾਂ ਬਰਨ ਮਾਨਵ ਜ਼ਾਤੀ ਬਣਾ ਆਪਣੀ ਯੱਦ, ਆਤਮ ਪਰਮਾਤਮ ਦੇ ਸਮਝਾਈਆ। ਦੀਨ ਮਜ਼੍ਹਬ ਦਾ ਝਗੜਾ ਹਰ ਹਿਰਦੇ ਵਿਚੋਂ ਕੱਢ, ਦਹਿ ਦਿਸ਼ਾ ਨਾ ਕੋਇ ਲੜਾਈਆ। ਤੂੰ ਮੇਰਾ ਮੈਂ ਤੇਰਾ ਸਾਰੀ ਸ੍ਰਿਸ਼ਟੀ ਗਾਵੇ ਛੰਦ, ਸਹਿੰਸਾ ਰੋਗ ਰਹੇ ਨਾ ਰਾਈਆ। ਕਰਵਟ ਬਦਲ ਕੇ ਆਪਣੀ ਕੰਡ, ਕੰਢਾ ਕਲਜੁਗ ਪਾਰ ਕਰਾਈਆ। ਜਨ ਭਗਤਾਂ ਪਾ ਦੇ ਆਪਣੀ ਠੰਡ, ਅੰਦਰ ਵੜ ਕੇ ਮੰਦਰ ਚੜ੍ਹ ਕੇ ਆਪਣਾ ਦਰਸ ਦਿਖਾਈਆ। ਜੇ ਗੋਬਿੰਦ ਨਾਲ ਤੇਰੀ ਗੰਢ, ਤੇ ਮੇਰਾ ਲੇਖਾ ਯਾਦ ਕਰ ਪੁਰੀ ਅਨੰਦ, ਸਰਸੇ ਵਾਲੀ ਦੁਹਾਈਆ। ਓਹ ਮੇਰੇ ਲਾਡਲੇ ਚੰਦ, ਜਿਨ੍ਹਾਂ ਦਾ ਖ਼ੁਸ਼ੀ ਬੰਦ ਬੰਦ, ਚੁਰਾਸੀ ਵਾਲਾ ਮੇਟ ਕੇ ਪੰਧ, ਦਰ ਤੇਰੇ ਸੋਭਾ ਪਾਈਆ। ਇਨ੍ਹਾਂ ਦੇ ਚਰਨਾਂ ਥੱਲੇ ਵਹਿੰਦੀ ਗੋਦਾਵਰੀ ਗੰਗ, ਜਮਨਾ ਸੁਰਸਤੀ ਨੈਣਾਂ ਨੀਰ ਵਹਾਈਆ। ਵਿਸ਼ਨ ਬ੍ਰਹਮਾ ਸ਼ਿਵ ਇਨ੍ਹਾਂ ਤੋਂ ਮੰਗਾਂ ਰਹੇ ਮੰਗ, ਪ੍ਰਭ ਦਾ ਦਰਸ਼ਨ ਦਿਓ ਕਰਾਈਆ। ਇਨ੍ਹਾਂ ਦੇ ਅੰਤਰ ਰੋਵਣ ਪੰਜ, ਕਾਮ ਕਰੋਧ ਲੋਭ ਮੋਹ ਹੰਕਾਰ ਕੂਕ ਕੂਕ ਸੁਣਾਈਆ। ਤ੍ਰੈਗੁਣ ਮਾਇਆ ਹੋਈ ਦੰਗ, ਰਜੋ ਤਮੋ ਸਤੋ ਦਰ ਤੋਂ ਬਾਹਰ ਬੈਠੀ ਵੇਖ ਵਖਾਈਆ। ਗੋਬਿੰਦ ਕਹੇ ਪੁਰਖ ਅਕਲ ਮੈਂ ਤੇਰੇ ਪਿਛੇ ਖੰਡੇ ਵਾਲਾ ਕੀਤਾ ਜੰਗ, ਖੜਗ ਕਟਾਰ ਹੱਥ ਉਠਾਈਆ। ਅਕਾਲ ਅਕਾਲ ਪੁਆਈ ਡੰਡ, ਡੰਕਾ ਦੋ ਜਹਾਨ ਵਜਾਈਆ। ਹੁਣ ਕਿਉਂ ਨਹੀਂ ਹੁੰਦਾ ਭਗਤਾਂ ਸੰਗ, ਆਪਣਾ ਰੰਗ ਰੰਗਾਈਆ । ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸਾਂਝਾ ਪਿੰਡ, ਦੂਜਾ ਨਗਰ ਨਾ ਕੋਇ ਦਿਸਾਈਆ। ਤਤ ਸ਼ਰੀਰ ਪੰਜ ਮਾਤ ਪਿਤਾ ਦੀ ਬਿੰਦ, ਆਤਮ ਤੇਰਾ ਰੂਪ ਨਜ਼ਰੀ ਆਈਆ। ਕਿਉਂ ਨਹੀਂ ਵਜੌਂਦਾ ਆਪਣੇ ਨਾਮ ਦੀ ਘਰ ਘਰ ਕਿੰਗ, ਤੱਤਾਂ ਤੋਂ ਪਰੇ ਆਪਣੇ ਪਰਪੰਚ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਪੂਰ ਕਰਾਈਆ। ਪੁਰਖ ਅਕਾਲ ਕਹੇ ਮੈਂ ਪੂਰਾ ਕਰਾਂ ਇਕ਼ਰਾਰ, ਦਾਅਵੇ ਨਾਲ ਜਣਾਈਆ। ਗੁਰ ਅਵਤਾਰ ਪੈਗ਼ੰਬਰ ਕਰੇ ਨਾ ਕੋਇ ਤਕਰਾਰ, ਇਸਰਾਰ ਵਿਚ ਨਾ ਕੋਇ ਆਈਆ। ਸਭ ਦੇ ਅੰਦਰੇ ਅੰਦਰ ਦੇਵਾਂ ਅਗੰਮੀ ਗੁਫ਼ਤਾਰ, ਗੁਫ਼ਤ ਸ਼ਨੀਦ ਕਰਾਂ ਸ਼ਨਵਾਈਆ। ਨਿਰਗੁਣ ਨੂਰ ਮਿਲਾਵਾਂ ਸਾਂਝਾ ਯਾਰ, ਜੋ ਜਲਵਾਗਰ ਖ਼ੁਦਾਈਆ। ਜੋ ਵਸੇ ਸਚ ਮਹੱਲ ਅਟਲ ਉਚ ਮੁਨਾਰ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਰਵ ਸਸ ਸੂਰਜ ਚੰਦ ਨਾ ਕੋਇ ਉਜਿਆਰ, ਮੰਡਲ ਮੰਡਪ ਨਜ਼ਰ ਕੋਇ ਨਾ ਆਈਆ। ਏਕਾ ਨੂਰ ਏਕਾ ਜੋਤ ਏਕਾ ਖੇਲ ਅਗੰਮ ਅਪਾਰ, ਅਲਖ ਅਗੋਚਰ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਰੰਗ ਰੰਗਾਈਆ। ਗੋਬਿੰਦ ਕਹੇ ਪ੍ਰਭੂ ਕੀ ਰੰਗ ਰੰਗਾਵੇਂਗਾ, ਮੈਨੂੰ ਦੇ ਜਣਾਈਆ। ਕੀ ਮੇਰੇ ਗੁਰਮੁਖ ਗੋਦ ਬਹਾਵੇਂਗਾ, ਆਪਣੀ ਗੋਦ ਟਿਕਾਈਆ। ਕੀ ਜੁਗ ਜਨਮ ਦੇ ਵਿਛੜੇ ਮੇਲ ਮਿਲਾਵੇਂਗਾ, ਮਾਨਸ ਮਾਨੁਖ ਲੇਖੇ ਲਾਈਆ। ਕੀ ਸਾਚੀ ਮੰਜ਼ਲ ਇਕ ਚੜ੍ਹਾਵੇਂਗਾ, ਜਿਥੇ ਨਜ਼ਰ ਕੋਇ ਨਾ ਆਈਆ। ਕੀ ਜੋਤੀ ਜੋਤ ਮਿਲਾਵੇਂਗਾ, ਅੰਧ ਅੰਧੇਰ ਮਿਟਾਈਆ। ਕੀ ਸ਼ਬਦੀ ਧੁਨ ਸੁਣਾਵੇਂਗਾ, ਅਨਹਦ ਰਾਗ ਅਲਾਈਆ। ਕੀ ਅੰਮ੍ਰਿਤ ਜਾਮ ਪਿਆਵੇਂਗਾ, ਬਿਨ ਬੁੱਲਾਂ

❋

❋

ਰਸ ਚਖਾਈਆ। ਕੀ ਦਰਗਾਹ ਸਾਚੀ ਬਹਾਵੇਂਗਾ, ਸਚਖੰਡ ਸਾਚੇ ਸੋਭਾ ਪਾਈਆ। ਪੁਰਖ ਅਕਾਲ ਕਿਹਾ ਗੋਬਿੰਦ, ਸੋ ਮੰਨਾ ਜੋ ਮੰਨਾਵੇਂਗਾ, ਮਨਸਾ ਤੇਰੀ ਪੂਰ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਆਪ ਵਖਾਈਆ। ਗੋਬਿੰਦ ਕਹੇ ਪ੍ਰਭੂ ਮੈਂ ਕੋਈ ਕਰਨਾ ਨਹੀਂ ਝੇੜਾ, ਝਗੜਾ ਅਵਰ ਨਾ ਹੋਰ ਵਖਾਈਆ। ਚੁਰਾਸੀ ਵਾਲਾ ਬਦਲ ਦੇ ਗੇੜਾ, ਆਪਣਾ ਹੁਕਮ ਵਰਤਾਈਆ। ਜਿਹੜਾ ਹੁਕਮ ਕੀਤਾ ਨੰਦੇੜਾ, ਅੰਤ ਦਿਆਂ ਸੁਣਾਈਆ। ਉਸ ਦਾ ਕਰਨਾ ਪਏ ਨਬੇੜਾ, ਕੂੜੀ ਵੰਡ ਨਾ ਕੋਇ ਜਣਾਈਆ। ਮੈਂ ਢਈਆ ਕਰ ਕੇ ਬੈਠਾ ਰਿਹਾ ਜੇਰਾ, ਜ਼ੇਰ ਜ਼ਬਰ ਨਾ ਕੋਇ ਜਣਾਈਆ। ਜਿਸ ਕਾਰਨ ਪਾਇਆ ਫੇਰਾ, ਆਪਣਾ ਵੇਸ ਵਟਾਈਆ। ਹੁਣ ਪੁਰਖ ਅਕਾਲ ਕਰ ਦੇ ਮਿਹਰਾ, ਮਿਹਰਵਾਨ ਤੇਰੀ ਸਰਨਾਈਆ। ਦੀਨ ਦਿਆਲ ਸਦੀ ਚੌਧਵੀਂ ਚਾਰ ਕੁੰਟ ਵੇਖ ਅੰਧੇਰਾ, ਸਾਚਾ ਚੰਦ ਨਾ ਕੋਇ ਚਮਕਾਈਆ। ਕਲਜੁਗ ਕੂੜੀ ਕਿਰਿਆ ਭਰਿਆ ਬੇੜਾ, ਕੰਢੀ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਪੁਰਖ ਅਕਾਲ ਕਹੇ ਗੋਬਿੰਦ ਮੈਂ ਅਵਤਾਰ ਪੈਗ਼ੰਬਰਾਂ ਦੇਣ ਲੱਗਾ ਸੱਦਾ, ਸਦੀ ਚੌਧਵੀਂ ਵਿਚ ਜਣਾਈਆ। ਨਿਰਗੁਣ ਧਾਰ ਉਠੋ ਜਿਸ ਧਾਰ ਵਿਚੋਂ ਤੁਹਾਡਾ ਦੀਪਕ ਜਗਾ, ਜੋਤ ਨੂਰ ਹੋਇਆ ਰੁਸ਼ਨਾਈਆ। ਕਲਜੁਗ ਅੰਤਮ ਮਾਰੋ ਨਿਗਾਹ, ਬਿਨ ਅੱਖਾਂ ਅੱਖ ਖੁਲ੍ਹਾਈਆ। ਜਿਹੜੀ ਮੇਰੇ ਮਿਲਣ ਦੀ ਦੱਸ ਕੇ ਆਏ ਬਿੱਧਾ, ਓਸ ਮਾਰਗ ਤੇ ਚਲੇ ਕੋਈ ਨਾ ਸਿੱਧਾ, ਸਾਚੀ ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਜਗਤ ਵਿਕਾਰ ਹੰਕਾਰ ਵਿਭਚਾਰ ਦੁਰਾਚਾਰ ਅੰਦਰ ਮੁੱਲਾ ਸ਼ੇਖ਼ ਮੁਸਾਇਕ ਵਿਕਾ, ਆਪਣੀ ਕ਼ੀਮਤ ਗਏ ਗੁਆਈਆ। ਬਚਿਆ ਰਿਹਾ ਨਾ ਕੋਈ ਵੱਡਾ ਨਿੱਕਾ, ਕਾਮ ਕਰੋਧ ਵਿਚ ਹਲਕਾਈਆ। ਜੋ ਕਲਮਿਆਂ ਵਾਲਾ ਬਦਲਦਾ ਰਿਹਾ ਸਿੱਕਾ, ਨਾਮ ਵਾਲੀ ਮੋਹਰ ਲਗਾਈਆ। ਉਹਦੀ ਰਹੀ ਕੋਈ ਨਾ ਦਿਸ਼ਾ, ਸਾਚੀ ਵੰਡ ਨਾ ਕੋਇ ਵੰਡਾਈਆ। ਸਭ ਨੂੰ ਭੁੱਲ ਗਿਆ ਪੁਰਖ ਅਕਾਲ ਸਭ ਦਾ ਪਿਤਾ, ਇਕੋ ਜਣੇਂਦੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਭੇਵ ਅਭੇਦਾ ਸਚ ਖੁਲ੍ਹਾਵਾਂਗਾ। ਚਾਰੇ ਵੇਦਾਂ ਪੰਧ ਮੁਕਾਵਾਂਗਾ। ਅਛਲ ਅਛੇਦਾ ਹੋ ਕੇ ਵੇਖ ਵਖਾਵਾਂਗਾ, ਜਿਨ੍ਹਾਂ ਦਾ ਅੰਦਰੋਂ ਬਦਲਿਆ ਦੀਦਾ, ਨਿਗਾਹ ਉਨ੍ਹਾਂ ਦੀ ਆਪ ਬਦਲਾਵਾਂਗਾ। ਜਿਨ੍ਹਾਂ ਨੇ ਕੂੜੀ ਰਸਨਾ ਖਾਧਾ ਸੀਧਾ, ਤਿਨ੍ਹਾਂ ਨੂੰ ਚੁਰਾਸੀ ਵਿਚ ਭੁਆਵਾਂਗਾ। ਜਿਨ੍ਹਾਂ ਗੋਬਿੰਦ ਤੇਰੇ ਪਿਆਰ ਦਾ ਬੀਜ ਬੀਜਾ, ਫਲ ਤਿਨ੍ਹਾਂ ਫੁਲਵਾੜੀ ਆਪ ਲਗਵਾਂਗਾ। ਮੈਨੂੰ ਭਗਤਾਂ ਪਾਲਣ ਦੀ ਸਦਾ ਰੀਝਾ, ਪਾਲ ਕੇ ਲੋਕਮਾਤ ਵਖਾਵਾਂਗਾ। ਸਾਚੀ ਅੰਦਰ ਦੇਵਾਂ ਤਮੀਜ਼ਾ, ਬਿਨ ਵਿਦਿਆ ਆਪ ਦ੍ਰਿੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਵਾਂਗਾ। ਸੁਣ ਕੇ ਸ਼ਬਦ ਅਗੰਮੀ ਬੋਲੇ ਸੱਤ ਰੰਗ, ਪ੍ਰਭ ਤੇਰੀ ਕੀ ਵਡਿਆਈਆ । ਅਸੀਂ ਗੋਬਿੰਦ ਵੇਖਿਆ ਪੁਰੀ ਅਨੰਦ, ਮਾਛੂਵਾੜੇ ਧਿਆਨ ਲਗਾਈਆ। ਜਿਸ ਦੇ ਨਾਲ ਸਾਡਾ ਸੰਗ, ਸੰਗਤ ਬਣ ਕੇ ਝਟ ਲੰਘਾਈਆ। ਉਹ ਵੰਡਦਾ ਗਿਆ ਵੰਡ, ਹਿੱਸੇ ਧੁਰ ਦੇ ਤੇਰੀ ਝੋਲੀ ਪਾਈਆ। ਸਾਡਾ ਨਾਤਾ ਜੋੜ ਕੇ ਤੋੜ ਕੇ ਜੇਰਜ ਅੰਡ, ਉਤਭੁਜ ਸੇਤਜ ਨਾਲੋਂ ਤੁੜਾਈਆ। ਇਕੋ ਤੇਰੀ ਸੇਜ ਵਿਛਾ ਕੇ ਪਲੰਘ, ਸਚ ਸਿੰਘਾਸਣ ਗਿਆ ਸੁਹਾਈਆ। ਜਿਸ ਵੇਲੇ ਅੰਤ ਅਖ਼ੀਰ ਨੀਲੇ ਦਾ ਖੋਲ੍ਹਿਆ ਤੰਗ, ਪਾਖਰ ਜ਼ੀਨ ਫੇਰ ਨਾ ਪਾਈਆ। ਦੋਵੇਂ ਹੱਥ ਜੋੜ ਕੇ ਸੀਸ ਨਿਵਾਇਆ ਵਰਭੰਡ, ਨਿਉਂ ਨਿਉਂ ਤੇਰੇ ਅੱਗੇ ਵਾਸਤਾ ਪਾਈਆ। ਮੈਂ ਪੁਰਖ ਅਕਾਲ ਤੇਰਾ ਸੁਤ ਦੁਲਾਰਾ

❋

❋

ਅਗੰਮੀ ਚੰਦ, ਗੁਰਮੁਖ ਮੇਰੇ ਚੰਦ ਨਜ਼ਰੀ ਆਈਆ। ਜੇ ਮੈਂ ਤੇਰਾ ਦੁਆਰਾ ਜਾਵਾਂ ਲੰਘ, ਗੁਰਮੁਖ ਮੇਰੇ ਪਿਛੇ ਆਵਣ ਚਾਈਂ ਚਾਈਂਆ। ਇਨ੍ਹਾਂ ਦਾ ਵਿਛੋੜਾ ਮੈਂ ਸਹਿ ਨਾ ਸਕਾਂ ਰੰਡ, ਅਕੇਲਾ ਰਹਿਣ ਕਦੇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਰਿਹਾ ਸੁਣਾਈਆ। ਪੁਰਖ ਅਕਾਲ ਧੁਰ ਦਾ ਸ਼ਬਦ ਸੁਣਾ ਬੋਲੀ, ਅਨਬੋਲਤ ਰਾਗ ਅਲਾਈਆ। ਗੋਬਿੰਦ ਵੇਖ ਅਗੰਮੀ ਡੋਲੀ, ਬਿਨ ਕਹਾਰਾਂ ਰਿਹਾ ਪ੍ਰਗਟਾਈਆ। ਜਿਥੇ ਪਾਵੇ ਕੋਇ ਨਾ ਰੌਲੀ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਨਜ਼ਰ ਆਵੇ ਕੋਈ ਨਾ ਧੌਲੀ, ਧਰਨੀ ਧਰਤ ਧਵਲ ਨਾ ਕੋਇ ਵਖਾਈਆ। ਸਗਨ ਬੰਨ੍ਹੇ ਕੋਈ ਨਾ ਮੌਲੀ, ਰੰਗਣ ਰੰਗ ਨਾ ਕੋਇ ਰੰਗਾਈਆ। ਪੜਦਾ ਰਹੇ ਕੋਈ ਨਾ ਉਹਲੀ, ਭੇਵ ਅਭੇਦ ਰਿਹਾ ਖੁਲ੍ਹਾਈਆ। ਤੂੰ ਸਦੀ ਚੌਧਵੀਂ ਆਪਣੀ ਰੁਤ ਵੇਖੀਂ ਮੌਲੀ, ਮੌਲਾ ਵਿਚ ਮਿਲ ਕੇ ਮੌਲਾ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗੋਬਿੰਦ ਕਹੇ ਕੀ ਗੁਰਮੁਖ ਮੇਰੇ ਤਾਰੇਂਗਾ, ਤਾਰਨਹਾਰ ਦੇਣਾ ਜਣਾਈਆ। ਕੀ ਉਨ੍ਹਾਂ ਪੈਜ ਸੁਆਰੇਂਗਾ, ਬਿਨ ਤੱਤਾਂ ਪਾਰ ਕਰਾਈਆ। ਕੀ ਉਨ੍ਹਾਂ ਜੋਤ ਉਜਿਆਰੇਂਗਾ, ਅੰਧ ਅੰਧੇਰ ਮਿਟਾਈਆ। ਕੀ ਓਨ੍ਹਾਂ ਸ਼ਬਦ ਅਨਾਦੀ ਧੁਨ ਧੁਨਕਾਵੇਂਗਾ, ਅੰਤਰ ਰਾਗ ਸੁਣਾਈਆ। ਕੀ ਉਨ੍ਹਾਂ ਅੰਮ੍ਰਿਤ ਰਸ ਨਿਝਰ ਝਿਰਨਾ ਧੁਰ ਦੀ ਧਾਰ ਝਿਰਾਵੇਂਗਾ, ਬੂੰਦ ਬੂੰਦ ਵਿਚੋਂ ਟਪਕਾਈਆ। ਕੀ ਉਨ੍ਹਾਂ ਦਾ ਖੇੜਾ ਮੰਦਰ ਇਕ ਉਸਾਰੇਂਗਾ, ਜਿਸ ਦੀ ਨੀਂਹ ਨਾ ਕੋਇ ਉਖੜਾਈਆ। ਕੀ ਚਾਰ ਵਰਨਾਂ ਅਠਾਰਾਂ ਬਰਨਾਂ ਆਪਣੇ ਦਰ ਬਹਾਵੇਂਗਾ, ਬਹੁੜੀ ਬਹੁੜੀ ਕਰੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਗੋਬਿੰਦ, ਸਚ ਸ਼ਬਦ ਸੁਣੌਂਦਾ ਹਾਂ। ਭੇਵ ਅਭੇਦ ਖੁਲੌਂਦਾ ਹਾਂ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛਲਾ ਲੇਖ ਵੇਖ ਵਖੌਂਦਾ ਹਾਂ। ਗੁਰ ਅਵਤਾਰ ਪੈਗ਼ੰਬਰ ਜੋ ਧਰਦਾ ਰਿਹਾ ਭੇਖ, ਨਿਰਗੁਣ ਸਰਗੁਣ ਵੇਸ ਵਟੌਂਦਾ ਹਾਂ। ਸ਼ਾਸਤਰ ਸਿਮਰਤ ਵੇਦ ਪੁਰਾਨ ਜੋ ਲਿਖਦਾ ਰਿਹਾ ਲੇਖ, ਨਿਰਅੱਖਰ ਵਿਚੋਂ ਅੱਖਰ ਵੰਡ ਵੰਡੌਂਦਾ ਹਾਂ। ਲੋਕਮਾਤ ਵਖੌਂਦਾ ਰਿਹਾ ਦੇਸ, ਲੱਖ ਚੁਰਾਸੀ ਅੰਦਰ ਸੋਭਾ ਪੌਂਦਾ ਹਾਂ। ਆਦਿ ਜੁਗਾਦੀ ਰਹਾਂ ਹਮੇਸ਼, ਸਤਿਜੁਗ ਤਰੇਤਾ ਦੁਆਪਰ ਕਲਜੁਗ ਵੰਡ ਵੰਡੌਂਦਾ ਹਾਂ। ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਗਣੇਸ਼, ਸੇਵਕ ਸੇਵਾ ਸਚ ਲਗੌਂਦਾ ਹਾਂ। ਆਪਣਾ ਦੱਸਿਆ ਕਿਸੇ ਨਾ ਭੇਤ, ਬੇਅੰਤ ਬੇਅੰਤ ਬੇਅੰਤ ਅਖਵੌਂਦਾ ਹਾਂ। ਜਿਸ ਨੂੰ ਕਿਰਪਾ ਕੀਤੀ ਓਸ ਨੇ ਲਿਆ ਚੇਤ, ਸਭ ਨੂੰ ਯਾਦ ਵਿਚ ਅਲੌਂਦਾ ਹਾਂ। ਜਿਸ ਵੇਲੇ ਸਾਚੇ ਭਗਤ ਦੇਵਾਂ ਭੇਜ, ਓਸ ਵੇਲੇ ਲੋਕਮਾਤ ਆਪਣਾ ਆਪ ਪ੍ਰਗਟੌਂਦਾ ਹਾਂ। ਉਨ੍ਹਾਂ ਦੇ ਅੰਦਰ ਮਾਣਾ ਸੇਜ, ਕਾਇਆ ਕਾਅਬੇ ਡੇਰਾ ਲੌਂਦਾ ਹਾਂ। ਜੋਤੀ ਜਲਵਾ ਦੇ ਕੇ ਤੇਜ, ਅੰਧ ਅੰਧੇਰ ਗਵੌਂਦਾ ਹਾਂ। ਆਤਮ ਪਰਮਾਤਮ ਦੱਸ ਕੇ ਭੇਤ, ਬਜਰ ਕਪਾਟੀ ਕੁੰਡਾ ਲਾਹੁੰਦਾ ਹਾਂ। ਘਰ ਸੁਆਮੀ ਲੈਣਾ ਵੇਖ, ਬਾਹਰਲੀ ਭਟਕਨਾ ਜਗਤ ਮਿਟੌਂਦਾ ਹਾਂ। ਜਨਮ ਕਰਮ ਦੀ ਬਦਲ ਕੇ ਰੇਖ, ਘਰ ਆਪਣਾ ਇਕ ਦ੍ਰਿੜੌਂਦਾ ਹਾਂ। ਨਜ਼ਰੀ ਆਵਾਂ ਨੇਤਨ ਨੇਤ, ਨਿਜ ਆਤਮ ਪਰਮਾਤਮ ਹੋ ਕੇ ਸੋਭਾ ਪੌਂਦਾ ਹਾਂ। ਓਨ੍ਹਾਂ ਦਾ ਕਾਇਆ ਖੇੜਾ ਕਦੇ ਨਾ ਹੋਵੇ ਖੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਅਪਣਾ ਪੜਦਾ ਲਾਹੁੰਦਾ ਹਾਂ। ਗੋਬਿੰਦ ਕਹੇ ਕੀ ਪਰਦਾ ਪ੍ਰਭੂ ਲਾਹਵੇਂਗਾ। ਦੀਨ ਦਿਆਲ ਦਇਆ ਕਮਾਵੇਂਗਾ। ਜਿਨ੍ਹਾਂ ਦੀ ਮੈਂ ਕਰਦਾ ਰਿਹਾ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਗੋਦ ਉਠਾਵੇਂਗਾ। ਸਚਖੰਡ ਵਸਾ ਕੇ ਸੱਚੀ ਧਰਮਸਾਲ, ਸੱਚੀ

❋

❋

ਦਰਗਾਹ ਇਕ ਜਣਾਵੇਂਗਾ। ਜਿਥੇ ਨਾ ਕੋਈ ਸ਼ਾਹ ਨਾ ਕੰਗਾਲ, ਜ਼ਾਤ ਪਾਤ ਨਾ ਵੰਡ ਵੰਡਾਵੇਂਗਾ। ਜਿਧਰ ਵੇਖਾਂ ਓਧਰ ਦਿਸੇਂ ਨਾਲ, ਹਰ ਘਟ ਰਮਿਆ ਨਜ਼ਰੀ ਆਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪ ਲਿਖਾਵੇਂਗਾ। ਗੋਬਿੰਦ, ਚੌਥੇ ਜੁਗ ਦਾ ਆਇਆ ਹਾੜ੍ਹ, ਹਾੜਾ ਕੱਢੇ ਲੋਕਾਈਆ। ਫਿਰੀ ਦਰੋਹੀ ਜੰਗਲ ਜੂਹ ਉਜਾੜ, ਟਿੱਲੇ ਪਰਬਤ ਪਹਾੜ ਰਹੇ ਕੁਰਲਾਈਆ। ਸਾਂਤਕ ਸਤਿ ਨਾ ਦਿਸੇ ਕੋਈ ਪੁਰਖ ਨਾਰ, ਨੇਤਰ ਨੈਣ ਨੀਰ ਰਹੇ ਵਹਾਈਆ। ਮੁਹੱਬਤ ਵਿਚ ਦਿਸੇ ਨਾ ਕੋਈ ਯਾਰ, ਯਾਰਾਨੇ ਕੂੜੇ ਕੂੜ ਲੋਕਾਈਆ। ਗੁਰ ਚੇਲੇ ਦਾ ਰਿਹਾ ਨਾ ਕੋਈ ਪਿਆਰ, ਠੱਗੀ ਚੋਰੀ ਘਰ ਘਰ ਡੇਰਾ ਲਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਹਾਹਾਕਾਰ, ਗੁਰੂਦੁਆਰ ਰੋਵਣ ਮਾਰਨ ਧਾਈਂਆ। ਸ਼ਾਸਤਰ ਸਿਮਰਤ ਵੇਦ ਪੁਰਾਨ ਸੁਣੇ ਨਾ ਕੋਈ ਗੁਫ਼ਤਾਰ, ਅੰਜੀਲ ਕ਼ੁਰਾਨ ਕਾਇਆ ਕੁਰ੍ਹਾ ਪੜਦਾ ਨਾ ਕੋਇ ਉਠਾਈਆ। ਮਨ ਮਮਤਾ ਮੋਹ ਚਲਿਆ ਵਿਕਾਰ, ਹੰਕਾਰ ਗੜ੍ਹ ਨਾ ਕੋਇ ਤੁੜਾਈਆ। ਧੁਰ ਦੀ ਮੰਜ਼ਲ ਜਗਤ ਹੋਈ ਦੁਸ਼ਵਾਰ, ਦੁਸ਼ਮਣ ਅੰਦਰੋਂ ਬਾਹਰ ਨਾ ਕੋਇ ਕਢਾਈਆ। ਜੋ ਲਿਖਤ ਦੇ ਕੇ ਆਏ ਗੁਰੂ ਅਵਤਾਰ, ਪੈਗ਼ੰਬਰ ਪੈਰ੍ਹਿਆਂ ਵਿਚ ਸੁਣਾਈਆ। ਉਹ ਭੁੱਲਿਆ ਸਰਬ ਸੰਸਾਰ, ਸੁੰਞੀ ਦਿਸੇ ਲੋਕਾਈਆ। ਹੁਣ ਸੁਤ ਦੁਲਾਰਾ ਸ਼ਬਦੀ ਕਰਨਾ ਤਿਆਰ, ਤ੍ਰੈਗੁਣ ਅਤੀਤਾ ਆਪ ਪ੍ਰਗਟਾਈਆ। ਜਿਸ ਨੇ ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਵੇਖਣੀ ਚਾਰ ਕੁੰਟ ਦਹਿ ਦਿਸ਼ਾ ਆਪਣੀ ਵਾਰ, ਵਾਰਤਾ ਸਭ ਦੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਪੁਰਖ ਅਕਾਲ ਕਹੇ ਗੋਬਿੰਦ ਤੂੰ ਤੱਤਾਂ ਵਾਲਾ ਨਹੀਂ ਸ਼ਰੀਰ, ਤਨ ਵਜੂਦ ਨਜ਼ਰ ਕੋਇ ਨਾ ਆਈਆ। ਤੂੰ ਕੋਈ ਅੱਖਰਾਂ ਵਾਲਾ ਨਹੀਂ ਪੀਰ, ਪੈਗ਼ੰਬਰਾਂ ਵਾਲੀ ਨਾ ਕੋਇ ਪੜ੍ਹਾਈਆ। ਤੇਰੀ ਕੋਈ ਤੱਤਾਂ ਵਾਲੀ ਨਹੀਂ ਤਸਵੀਰ, ਤਸਬੀ ਮਾਲਾ ਨਜ਼ਰ ਕੋਇ ਨਾ ਆਈਆ। ਤੇਰੀ ਕੋਈ ਵਿਦਿਆ ਵਾਲੀ ਨਹੀਂ ਜ਼ਮੀਰ, ਬੁੱਧੀ ਵਾਲੀ ਨਾ ਕੋਇ ਚਤੁਰਾਈਆ। ਤੇਰੀ ਕੋਈ ਸ੍ਰਿਸ਼ਟੀ ਵਾਲੀ ਨਹੀਂ ਤਕ਼ਦੀਰ, ਹਰਫ਼ਾਂ ਵਾਲੀ ਤਹਿਰੀਰ ਬਣਾਈਆ। ਤੂੰ ਕੋਈ ਸ਼ਹਿਨਸ਼ਾਹ ਨਹੀਂ ਅਮੀਰ, ਮਾਇਆ ਮਮਤਾ ਵਿਚ ਹਲਕਾਈਆ। ਤੂੰ ਕੋਈ ਚਿੰਤਾ ਵਾਲਾ ਨਹੀਂ ਦਿਲਗੀਰ, ਗ਼ਮੀ ਵਿਚ ਕਦੇ ਨਾ ਆਈਆ। ਤੂੰ ਕੋਈ ਟੁੱਕੜੇ ਮੰਗਣ ਵਾਲਾ ਨਹੀਂ ਫ਼ਕੀਰ, ਘਰ ਘਰ ਅਲਖ ਜਗਾਈਆ। ਤੂੰ ਕੋਈ ਗੋਬਿੰਦ ਕਾਗ਼ਜ਼ਾਂ ਵਾਲੀ ਨਹੀਂ ਬੀੜ, ਸਿਰ ਤੇ ਚੁੱਕ ਕੇ ਭੱਜਣ ਵਾਹੋ ਦਾਹੀਆ। ਤੂੰ ਕੋਈ ਦਵੈਤ ਵਾਲੀ ਨਹੀਂ ਪੀੜ, ਦੀਨ ਮਜ਼੍ਹਬ ਦਾ ਝਗੜਾ ਦੇਵੇਂ ਪਾਈਆ। ਤੂੰ ਕੋਈ ਫੁੱਟਣ ਵਾਲੀ ਨਹੀਂ ਖ਼ਮੀਰ, ਸਦ ਆਪਣਾ ਰੰਗ ਰੰਗਾਈਆ। ਦ੍ਰਿਸ਼ਟ ਖੋਲ੍ਹ ਕੇ ਬੋਲ ਗਿਆ ਕਬੀਰ, ਤੋਬਾ ਤੋਬਾ ਤੇਰਾ ਨਾਮ ਖ਼ੁਦਾਈਆ। ਜੇ ਤੂੰ ਦੀਨ ਦੁਨੀ ਦੀ ਬਦਲ ਦੇਵੇਂ ਤਕ਼ਦੀਰ, ਤਦਬੀਰ ਆਪਣੀ ਦਏਂ ਸਮਝਾਈਆ। ਪੁਰਖ ਅਕਾਲ ਜੇ ਤੂੰ ਪਾਤਸ਼ਾਹ ਤੇ ਗੋਬਿੰਦ ਤੇਰਾ ਵਜ਼ੀਰ, ਬਿਨਾ ਗੋਬਿੰਦ ਤੋਂ ਤੇਰਾ ਲੋਕਮਾਤ ਦਾ ਮਸਲਾ ਹੱਲ ਨਾ ਕੋਇ ਕਰਾਈਆ। ਵੇਖ ਜੂਠਿਆਂ ਝੂਠਿਆਂ ਦੀ ਵਧੀ ਭੀੜ, ਗੁਰੂਆਂ ਅਵਤਾਰਾਂ ਪੈਗ਼ੰਬਰਾਂ ਦੀ ਸਿਖਿਆ ਕੰਮ ਕਿਸੇ ਨਾ ਆਈਆ। ਅੱਗੇ ਵਾਸਤੇ ਦੀਨ ਮਜ਼੍ਹਬ ਉਤੇ ਮਾਰ ਦੇ ਲਕੀਰ, ਝਗੜਾ ਊਚ ਨੀਚ ਰਹੇ ਨਾ ਰਾਈਆ। ਸ਼ਰਅ ਦੀ ਕੱਟ ਜ਼ੰਜੀਰ, ਆਤਮ ਪਰਮਾਤਮ ਦੇ ਸਮਝਾਈਆ। ਤੇਰੇ ਕੋਲ ਨਾਮ ਦਾ ਖੰਡਾ ਸ਼ਬਦੀ ਸ਼ਮਸ਼ੀਰ, ਹੁਕਮ ਤੇਰਾ ਧੁਰਦਰਗਾਹੀਆ। ਸਦੀ ਚੌਧਵੀਂ ਏਥੇ ਕਰ ਦੇ ਅਖੀਰ, ਅੱਗੇ ਵਧਣ ਕੋਇ ਨਾ ਪਾਈਆ। ਸਤਿਜੁਗ ਸਾਚਾ ਕਰ ਤਾਮੀਰ, ਮਤਾ ਭਗਤਾਂ ਨਾਲ ਰਖਾਈਆ। ਗੁਰਸਿਖ ਗੋਬਿੰਦ

❋

❋

ਦੇ ਬਗ਼ਲਗੀਰ, ਯਾਰ ਧੁਰ ਦੇ ਲੈ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਲਏ ਮਿਲਾਈਆ। ਗੋਬਿੰਦ ਕਹੇ, ਪੁਰਖ ਅਕਾਲ ਚਾਰ ਜੁਗ ਤੂੰ ਰਿਹੋਂ ਲੁਕਦਾ, ਨਿਰਗੁਣ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਤੈਥੋਂ ਮਿੰਨਤਾਂ ਵਿਚ ਤੇਰਾ ਨਾਮ ਰਿਹਾ ਪੁਛਦਾ, ਖ਼ਾਲੀ ਝੋਲੀ ਅੱਗੇ ਡਾਹੀਆ। ਤੂੰ ਇਸ਼ਾਰਾ ਦੇਂਦਾ ਰਿਹੋਂ ਇਕ ਛੋਟੀ ਛੋਟੀ ਤੁੱਕ ਦਾ, ਨਾਮ ਨਾਮ ਵਿਚੋਂ ਬਦਲਾਈਆ। ਤੇਰਾ ਭੇਵ ਕੋਇ ਨਾ ਬੁਝਦਾ, ਸਾਰੇ ਢੋਲੇ ਗਏ ਗਾਈਆ। ਤਤ ਸ਼ਰੀਰ ਵਜ਼ੂਦ ਅੰਦਰ ਆ ਕੇ ਤੇਰੇ ਪਿਆਰ ਵਿਚ ਰੁਝਦਾ, ਨਾਤਾ ਜਗਤ ਨਾਲ ਕਰਾਈਆ। ਤੂੰ ਫੇਰ ਕਰੇਂ ਖੇਲ ਹੋਰ ਦਾ ਹੋਰ ਕੁਝ ਕੁਝ ਦਾ, ਪੜਦਾ ਪੜਦਿਆਂ ਵਿਚੋਂ ਚੁਕਾਈਆ। ਕਿਸੇ ਗੁਰ ਅਵਤਾਰ ਪੈਗ਼ੰਬਰ ਨੂੰ ਸਮਝ ਨਹੀਂ ਦਿਤੀ ਕਿਸ ਤਰਾ ਲੇਖਾ ਮੁਕਣਾ ਅੰਤਮ ਕਲਜੁਗ ਦਾ, ਇਸ਼ਾਰਿਆਂ ਵਿਚ ਸਾਰੇ ਗਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੜਦਾ ਉਹਲਾ ਦੇ ਚੁਕਾਈਆ। ਪੁਰਖ ਅਕਾਲ ਕਹੇ ਗੋਬਿੰਦ ਮੈਂ ਬੜਾ ਵਲ ਛਲ ਧਾਰੀ, ਅਛਲ ਅਛੱਲ ਅਖਵਾਈਆ। ਮੈਂ ਨਿਰਗੁਣ ਨੂਰ ਜੋਤ ਨਿਰੰਕਾਰੀ, ਨਿਰਵੈਰ ਵਡ ਵਡਿਆਈਆ। ਮੈਂ ਜੁਗ ਜੁਗ ਸਰਗੁਣ ਤਤ ਨਾਲ ਲਾਵਾਂ ਯਾਰੀ, ਅੰਤਰ ਨਾਤਾ ਨਾ ਕੋਇ ਤੁੜਾਈਆ। ਜੇ ਪਰਤ ਕੇ ਆਵਾਂ ਦੂਜੀ ਵਾਰੀ, ਤੇ ਨਾਮ ਆਪਣਾ ਲਵਾਂ ਬਦਲਾਈਆ। ਇਹ ਖੇਲ ਅਪਰ ਅਪਾਰੀ, ਸ਼ਾਸਤਰ ਸਿਮਰਤ ਕਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਮੇਰੇ ਦਰ ਦੇ ਜਗਤ ਪਨਿਹਾਰੀ, ਨਿਤ ਨਵਿਤ ਸੇਵ ਕਮਾਈਆ। ਕਿਸੇ ਦੀ ਬੋਦੀ ਕਿਸੇ ਦੀ ਕਟਾਈ ਮੁੱਛ ਦਾੜ੍ਹੀ, ਕਿਸੇ ਨੂੰ ਕੇਸਾਂ ਨਾਲ ਵਡਿਆਈਆ। ਸਾਰਿਆਂ ਦਾ ਲੇਖਾ ਅੰਤਮ ਏਸੇ ਸਤਾਰਾਂ ਹਾੜੀ, ਹਾੜਾ ਕੱਢਕੇ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਪ੍ਰਗਟਾਈਆ। ਗੋਬਿੰਦ ਕਹੇ ਪ੍ਰਭ ਮੇਰਾ ਵੇਖ ਬਗ਼ੀਚਾ, ਗੁਰਮੁਖ ਗੁਰਸਿਖ ਨਜ਼ਰੀ ਆਈਆ। ਜਿਥੇ ਝਗੜਾ ਨਹੀਂ ਊਚਾਂ ਨੀਚਾਂ, ਰਾਓ ਰੰਕ ਨਾ ਵੰਡ ਵੰਡਾਈਆ। ਜਿਥੇ ਵਡਿਆਈ ਨਹੀਂ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ, ਗ੍ਰੰਥਾਂ ਹਿੱਸਾ ਨਾ ਕੋਇ ਵੰਡਾਈਆ। ਓਨ੍ਹਾਂ ਦਾ ਅੰਤਰ ਨਿਰੰਤਰ ਤੇਰੇ ਨਾਮ ਨਾਲ ਹੋਇਆ ਠਾਂਡਾ ਸੀਤਾ, ਉਹ ਜਗਤ ਵਾਲੀ ਛੱਡ ਗਏ ਪੜ੍ਹਾਈਆ। ਜਿਨ੍ਹਾਂ ਨੇ ਅੰਮ੍ਰਿਤ ਰਸ ਮੇਰੇ ਪ੍ਰੇਮ ਦਾ ਪੀਤਾ, ਅਠਸਠ ਤੀਰਥ ਡੇਰਾ ਗਏ ਢਾਹੀਆ। ਓਨ੍ਹਾਂ ਦੇ ਅੰਦਰ ਇਕੋ ਹਦੀਸਾ, ਹਜ਼ਰਤ ਨੂੰ ਮਿਲ ਕੇ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖ ਤ੍ਰੈਗੁਣ ਅਤੀਤਾ, ਤ੍ਰੈਭਵਨ ਧਨੀ ਤੈਨੂੰ ਦਿਆਂ ਵਖਾਈਆ। ਪੁਰਖ ਅਕਾਲ ਵੇਖ ਲਾਲ ਦੁਲਾਰੇ, ਲਾਲਨ ਦਿਆਂ ਜਣਾਈਆ। ਜਿਹੜੇ ਚਾਰ ਜੁਗ ਰਹੇ ਕੁਆਰੇ, ਬਿਨਾ ਪਰਮਾਤਮ ਦੇ ਆਤਮ ਨਾ ਸਕੇ ਪ੍ਰਨਾਈਆ। ਓਹ ਛੱਡ ਗਏ ਕਾਇਆ ਮਹੱਲ ਮੁਨਾਰੇ, ਜਗਤ ਲੋਭ ਨਾ ਕੋਇ ਹਲਕਾਈਆ। ਓਨ੍ਹਾਂ ਜਨਮ ਲਿਆ ਵਿਚ ਸੰਸਾਰੇ, ਸਰਸੇ ਦਾ ਲੇਖਾ ਦੇ ਮੁਕਾਈਆ। ਓਨ੍ਹਾਂ ਕੋਈ ਕੱਢਣੇ ਨਹੀਂ ਤੇਰੇ ਅੱਗੇ ਹਾੜੇ, ਮਿੰਨਤਾਂ ਵਿਚ ਨਾ ਕੋਇ ਮਨਾਈਆ। ਗੋਬਿੰਦ ਦੇ ਸਿੱਖ ਗੋਬਿੰਦ ਦੇ ਲਾੜੇ, ਦਰ ਗੋਬਿੰਦ ਦੇ ਸੋਭਾ ਪਾਈਆ। ਜਿਥੇ ਨਾ ਕੋਈ ਪੁਰਖ ਨਾ ਕੋਈ ਨਾਰੇ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਤੇਈ ਅਵਤਾਰਾਂ ਦੇ ਇਸ਼ਾਰੇ, ਈਸਾ ਮੂਸਾ ਮੁਹੰਮਦ ਅੱਖ ਉਠਾਈਆ। ਨਾਨਕ ਬਣ ਕੇ ਗਿਆ ਲਿਖਾਰੇ, ਲੇਖਾ ਲਿਖਿਆ ਬੇਪ੍ਰਵਾਹੀਆ। ਜਿਸ ਵੇਲੇ ਅਰਜਨ ਨੇ ਸਤਿਨਾਮ ਲਿਖਿਆ ਨਿਰਅੱਖਰ ਦੀ ਧਾਰੇ, ਅੱਖਰ ਵਿਚ ਬਦਲਾਈਆ। ਓਸ ਨੂੰ ਨਜ਼ਰੀ ਆਇਆ ਨੂਰ ਜੋਤ ਨਿਰੰਕਾਰੇ, ਜਿਸ ਦਾ

❋

❋

ਭੇਵ ਕੋਇ ਨਾ ਪਾਈਆ। ਗੋਬਿੰਦ ਕਿਹਾ ਪੁਰਖ ਅਕਾਲ ਮੈਂ ਇਕੋ ਮੰਗਣ ਵਾਲਾ ਤੇਰੇ ਦੁਆਰੇ, ਦੂਜਾ ਸੰਗ ਨਾ ਕੋਇ ਨਿਭਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਿਗਾਹ ਇਕ ਉਠਾਈਆ। ਗੋਬਿੰਦ ਕਹੇ ਪ੍ਰਭ ਵੇਖ ਲੈ ਮੇਰੇ ਦੂਲ੍ਹੇ, ਜਿਨ੍ਹਾਂ ਦੁਲਹਨ ਤੇਰੀ ਜੋਤ ਪ੍ਰਨਾਈਆ। ਓਹ ਤੇਰੇ ਸ਼ਬਦ ਦੇ ਝੂਲਦੇ ਝੂਲੇ, ਜੋ ਤਨ ਮਾਟੀ ਖ਼ਾਕ ਵਿਚ ਰਖਾਈਆ। ਮੇਰੇ ਕੌਲ ਕਦੇ ਨਾ ਭੂਲੇ, ਅਭੁੱਲ ਭੁੱਲ ਵਿਚ ਕਦੇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਆਪਣਾ ਬਦਲ ਦੇ ਅਸੂਲੇ, ਅਸਲੀਅਤ ਤੈਨੂੰ ਦਿਆਂ ਸਮਝਾਈਆ। ਜਿੰਨਾਂ ਚਿਰ ਸਾਚੇ ਸਿਖ ਦਰਗਾਹ ਸਾਚੀ ਨਾ ਕ਼ਬੂਲੇਂ, ਆਪਣੀ ਖ਼ੁਸ਼ੀ ਬਣਾਈਆ । ਚਰਨ ਧੂੜੀ ਨਾ ਦੇਵੇਂ ਧੂਲੇ, ਧੌਲ ਧਵਲ ਨਾ ਕੋਇ ਵਡਿਆਈਆ। ਤੂੰ ਸਾਹਿਬ ਸੁਆਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਏਕੰਕਾਰ ਕੰਤ ਕੰਤੂਹਲੇ, ਕ਼ਾਦਰ ਕਰਤਾ ਨਜ਼ਰੀ ਆਈਆ। ਕੀ ਹੋਇਆ ਜੇ ਗੋਬਿੰਦ ਤੇਰੇ ਕੋਲੋਂ ਆਪਣਾ ਲਹਿਣਾ ਦੇਣਾ ਵਸੂਲੇ, ਝਗੜਾ ਅਵਰ ਨਾ ਕੋਇ ਰਖਾਈਆ। ਦੀਨ ਦਿਆਲ ਆਪਣਾ ਸ਼ਬਦ ਹੁਕਮ ਦੇ ਮਾਕੂਲੇ, ਮਹਿਬੂਬ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਗੋਬਿੰਦ ਕਹੇ ਵੇਖ ਗੁਰਮੁਖ ਸੋਹਣੇ ਸਜੇ, ਸੱਜਣ ਧੁਰ ਦੇ ਦਿਆਂ ਜਣਾਈਆ। ਜਿਨ੍ਹਾਂ ਦੇ ਪੜਦੇ ਲੈਣੇ ਕੱਜੇ, ਕੱਜਲ ਧਾਰ ਰਹੇ ਵਖਾਈਆ। ਨਿਰਗੁਣ ਤੇਰਾ ਔਣਾ ਕਦੇ ਕਦੇ, ਨੌ ਸੌ ਚੁਰਾਨਵੇ ਚੌਕੜੀ ਜੁਗ ਸਮਝ ਕਿਸੇ ਨਾ ਆਈਆ। ਪਰਮ ਪੁਰਖ ਪਰਮਾਤਮ ਗੁਰ ਅਵਤਾਰ ਪੈਗ਼ੰਬਰ ਤੇਰੇ ਹੁਕਮ ਅੰਦਰ ਬੱਧੇ, ਬੰਦਨਾ ਵਿਚ ਡੰਡਾਵਤ ਵਿਚ ਸੱਯਦਿਆਂ ਵਿਚ ਤੈਨੂੰ ਸੀਸ ਨਿਵਾਈਆ। ਕੋਟਾਂ ਵਿਚੋਂ ਭਗਤ ਸੁਹੇਲੇ ਤੇਰੇ ਪ੍ਰੇਮ ਵਿਚ ਮੱਧੇ, ਮਧੁਰ ਧੁਨ ਉਨ੍ਹਾਂ ਦੇ ਸੁਣਾਈਆ। ਮੈਂ ਚਾਹੁੰਦਾ ਗੁਰਮੁਖਾਂ ਦੇ ਅੰਦਰ ਤੇਰੀ ਜੋਤ ਜਗੇ, ਦਿਵਸ ਰੈਣ ਹੋਵੇ ਰੁਸ਼ਨਾਈਆ। ਤੈਨੂੰ ਮਿਲ ਕੇ ਫੇਰ ਕੋਈ ਨਾ ਭੱਜੇ, ਭਜਨ ਬੰਦਗੀ ਆਪਣਾ ਨਾਮ ਦੇਣਾ ਦ੍ਰਿੜਾਈਆ। ਚਾਰ ਜੁਗ ਵਿਚ ਗੁਰ ਅਵਤਾਰ ਪੈਗ਼ੰਬਰਾਂ ਮਨੁੱਸ਼ਾਂ ਦੇ ਰੰਗ ਕਰ ਦਿਤੇ ਡੱਬੇ, ਮਜ਼੍ਹਬਾਂ ਵਾਲੀ ਵੰਡ ਵੰਡਾਈਆ। ਦੀਨਾਂ ਵਾਲੀ ਹੱਦ ਕੋਈ ਨਾ ਟੱਪੇ, ਰੁੜ੍ਹਦੀ ਵੇਖ ਲੋਕਾਈਆ। ਸਦੀ ਚੌਧਵੀਂ ਸਭ ਨੇ ਵੇਖ ਲਏ ਮਜ਼ੇ, ਮਜ਼ਾਕ਼ ਤੇਰਾ ਨਾਮ ਉਡਾਈਆ। ਸਾਧ ਸੰਤ ਸਮਝ ਸਕੇ ਕੋਈ ਨਾ ਵਜਹੇ, ਪੜਦਾ ਅੱਗੇ ਨਾ ਕੋਇ ਉਠਾਈਆ। ਜਿਧਰ ਵੇਖੇ ਸਾਰੇ ਕਰਦੇ ਦਗ਼ੇ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਕਿਸੇ ਅੰਦਰ ਨਾ ਲੱਭੇਂ, ਇਹ ਤੇਰੀ ਬੇਪਰਵਾਹੀਆ। ਜੇ ਤੂੰ ਆਇਉਂ ਜੋਤ ਸਰੂਪ ਲੋਕਮਾਤ ਪੈਰ ਦੱਬੇ, ਖਟਕਾ ਕਰਨ ਕੋਇ ਨਾ ਪਾਈਆ। ਵੇਖੀਂ ਹੁਣ ਖੇਲ ਰਹਿਣ ਨਹੀਂ ਦੇਣਾ ਗੱਭੇ, ਦੁਆਬੇ ਵਾਲੇ ਰਹੇ ਜਣਾਈਆ। ਜਿਸ ਕਾਰਨ ਮਾਝੇ ਵਾਲੇ ਸੱਦੇ, ਲੇਖਾ ਪਿਛਲਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੋਬਿੰਦ ਕਹੇ ਪ੍ਰਭ ਇਨ੍ਹਾਂ ਦਾ ਆਪਣੇ ਘਰ ਵਿਚ ਲਾ ਲੈ ਨਾਵਾਂ, ਨਾਮ ਨਿਧਾਨ ਦੇ ਜਣਾਈਆ। ਜਿਨ੍ਹਾਂ ਨੇ ਸੱਤਾਂ ਰੰਗਾਂ ਨਾਲ ਸਜਾਈਆ ਬਾਹਵਾਂ, ਬਾਹਵਾਂ ਮੈਨੂੰ ਰਹੇ ਵਖਾਈਆ। ਜੋ ਤੂੰ ਗੋਬਿੰਦ ਨਾਲ ਲਈਆਂ ਲਾਵਾਂ, ਗੁਰਮੁਖ ਗੋਬਿੰਦ ਲੈ ਪ੍ਰਨਾਈਆ। ਅੱਜ ਤੋਲ ਕਰ ਦੇ ਸਾਵਾਂ, ਕਾਣੀ ਵੰਡ ਨਾ ਕੋਇ ਰਖਾਈਆ। ਮੇਰਾ ਕੌਲ ਇਕ਼ਰਾਰ ਪੂਰਾ ਹੋਵੇ ਨਾਲ ਚਾਵਾਂ, ਚਾਉ ਘਨੇਰਾ ਦੇਣਾ ਪ੍ਰਗਟਾਈਆ। ਮੇਰਾ ਤੇਰੇ ਉਤੇ ਦਾਅਵਾ, ਦਾਅਵੇ ਨਾਲ ਸੁਣਾਈਆ। ਇਨ੍ਹਾਂ ਗੁਰਮੁਖਾਂ ਇਨ੍ਹਾਂ ਭਗਤਾਂ ਨਾਤੇ ਛੱਡ ਦਿਤੇ ਪੁੱਤਰਾਂ ਮਾਵਾਂ, ਤੇਰੀ ਗੋਦ ਵੇਖ ਵਖਾਈਆ। ਹੰਸ ਬਣਾ ਦੇ ਬੰਸ ਬਣਾ ਦੇ ਬੁੱਧੀ ਰਹੇ ਨਾ ਵਾਂਗ ਕਾਵਾਂ,

❋

❋

ਮਾਣਕ ਮੋਤੀ ਚੋਗ ਚੁਗਾਈਆ। ਤੇਰੇ ਚਰਨਾਂ ਬਲ ਬਲ ਜਾਵਾਂ, ਗੁਰਮੁਖ ਰਹੇ ਨਾ ਕੋਇ ਨਿਥਾਵਾਂ, ਦਰਗਾਹ ਸਾਚੀ ਦੇ ਵਡਿਆਈਆ। ਜਿਸ ਤਰਾ ਪ੍ਰਭੂ ਮੈਂ ਤੇਰੀ ਸੇਜ ਰਾਵਾਂ, ਗੁਰਮੁਖਾਂ ਨੂੰ ਓਸੇ ਥਾਂ ਬਹਾਵਾਂ, ਜਿਥੇ ਇਕੋ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਗੋਬਿੰਦ ਕਹੇ ਪ੍ਰਭੂ ਆਹ ਵੇਖ ਅਗੰਮੀ ਹੰਸ, ਗੁਰਮੁਖ ਸੋਹਣੇ ਨਜ਼ਰੀ ਆਈਆ। ਇਹ ਜੋਤ ਧਾਰ ਦਾ ਬੰਸ, ਸ਼ਬਦ ਨਾਲ ਕੁੜਮਾਈਆ। ਮਨ ਹੰਕਾਰੀ ਰਹੇ ਨਾ ਕੰਸ, ਰਾਵਣ ਕਰੋਧ ਦੇਣਾ ਕਢਾਈਆ। ਕੀ ਹੋਇਆ ਜੇ ਤੇਰਾ ਨਾਮ ਗਾਇਆ ਜਿਹਵਾ ਨਾਲ ਸਹੰਸ, ਦੋਏ ਸਹੰਸਰ ਕੰਮ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਪੂਰ ਕਰਾਈਆ। ਗੋਬਿੰਦ ਕਹੇ ਆਹ ਵੇਖ ਉਹ ਗੁਰਮੁਖ ਸੱਜਣ, ਜਿਹੜੇ ਧੁਰ ਦੇ ਨਜ਼ਰੀ ਆਈਆ। ਜਿਨ੍ਹਾਂ ਬਿਨਾ ਪੁਰਖ ਅਕਾਲ ਤੋਂ ਕਰਨਾ ਨਹੀਂ ਹੋਰ ਭਜਨ, ਪਿਛਲੀ ਬੰਦਗੀ ਝੋਲੀ ਪਾਈਆ। ਇਨ੍ਹਾਂ ਦਾ ਲੇਖੇ ਲੌਣਾ ਬਦਨ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਬਿਨਾ ਤੇਲ ਬਾਤੀ ਤੋਂ ਦੀਪਕ ਜਗਣ, ਜੋਤ ਨੂਰ ਹੋਵੇ ਰੁਸ਼ਨਾਈਆ। ਜੇ ਪੁਰਖ ਅਕਾਲ ਅੱਜ ਨਾ ਪਾਵੇਂ ਸਗਣ, ਸਚ ਪ੍ਰੇਮ ਨਾ ਕਰੇਂ ਕੁੜਮਾਈਆ। ਘਰ ਘਰ ਨਾ ਵਾਜੇ ਵੱਜਣ, ਅਨਹਦ ਨਾਦ ਨਾ ਕੋਇ ਸ਼ਨਵਾਈਆ। ਇਨ੍ਹਾਂ ਪਿਆਰਿਆਂ ਨੇ ਜੰਗਲਾਂ ਵਿਚ ਨਹੀਂ ਜਾਣਾ ਲੱਭਣ, ਮੰਦਰ ਮਸੀਤਾਂ ਫੇਰਾ ਕੋਇ ਨਾ ਪਾਈਆ। ਰਾਤੀਂ ਸੁੱਤਿਆਂ ਦਿਨੇ ਜਾਗਦਿਆਂ ਚਾੜ੍ਹ ਰੰਗਣ, ਰੰਗ ਆਪਣਾ ਦੇਣਾ ਰੰਗਾਈਆ। ਇਨ੍ਹਾਂ ਨਹਾਵਣ ਨਹੀਂ ਜਾਣਾ ਗੰਗਾ ਜਮਨ, ਗੋਦਾਵਰੀ ਸੁਰਸਤੀ ਫੇਰਾ ਕੋਇ ਨਾ ਪਾਈਆ। ਜੇ ਮੈਂ ਗੋਬਿੰਦ ਤੇ ਪਿਛਲਾ ਦੁਸ਼ਟ ਦਮਨ, ਦਮਾਂ ਦਾ ਲੇਖਾ ਰਹੇ ਨਾ ਰਾਈਆ। ਇਨ੍ਹਾਂ ਦੀ ਆਪਣੀ ਜੋਤ ਵਿਚ ਮਿਲਾ ਲੈ ਪਵਣ, ਸੁਵਾਸ ਸੁਵਾਸ ਵਿਚ ਮਿਲਾਈਆ। ਜੇ ਕੋਈ ਮੈਨੂੰ ਪੁਛੇ ਪੁਰਖ ਅਕਾਲ ਕਵਣ, ਘਟ ਘਟ ਰਮਿਆਂ ਦਿਆਂ ਵਖਾਈਆ। ਇਨ੍ਹਾਂ ਦੇ ਉਤੇ ਮੇਘ ਬਰਸ ਦੇ ਸਵਣ, ਅਗਨੀ ਤਤ ਦੇ ਗਵਾਈਆ। ਕੂੜੀ ਕਿਰਿਆ ਕਰ ਦੇ ਦਮਨ, ਆਪਣੇ ਵਿਚ ਛੁਪਾਈਆ। ਇਹ ਗੋਬਿੰਦ ਦਾ ਚਮਨ, ਕਲੀ ਕਲੀ ਮਹਿਕਾਈਆ । ਹੁਣ ਮੈਂ ਕੋਈ ਨੈਣਾਂ ਦੇਵੀ ਕਰਨ ਨਹੀਂ ਜਾਣਾ ਹਵਨ, ਧੂਣੀ ਅੱਗ ਨਾ ਕੋਇ ਤਪਾਈਆ। ਕੁਛ ਲੇਖਾ ਵੇਖ ਬਾਵਨ, ਬਲ ਰਿਹਾ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਵੇਖ ਵਖਾਈਆ। ਗੋਬਿੰਦ ਕਹੇ ਵੇਖ ਮੇਰੇ ਪ੍ਰੇਮੀ, ਪ੍ਰੀਤਮ ਦਿਆਂ ਜਣਾਈਆ। ਜਿਹੜੇ ਅੰਦਰੋਂ ਧੁਰ ਦੇ ਨੇਮੀ, ਨਿਮਰਤਾ ਵਿਚ ਸੀਸ ਨਿਵਾਈਆ। ਸਾਚੇ ਸਾਕ ਸੈਣੀ, ਮਿਤ੍ਰ ਰਹੇ ਅਖਵਾਈਆ। ਅੱਜ ਦਰਸ ਕਰ ਲੈ ਬਿਨਾ ਨੈਣੀ, ਨੈਣ ਮੁੰਧਾਰੀ ਤੈਨੂੰ ਦਿਆਂ ਦ੍ਰਿੜਾਈਆ। ਇਹ ਕਥਾ ਕਹਾਣੀ ਫੇਰ ਗੋਬਿੰਦ ਨਹੀਂ ਸੁਣੌਣੀ, ਸ਼ਬਦ ਸ਼ਬਦ ਨਾ ਕੋਇ ਸੁਣਾਈਆ। ਵੇਖੀਂ ਕਿਸ ਬਿਧ ਕੂੜੀ ਕਿਰਿਆ ਧਾਰ ਵਹਿਣੀ, ਰੁੜ੍ਹਦੀ ਦਿਸੇ ਲੋਕਾਈਆ। ਕਿਸੇ ਕੰਮ ਨਹੀਂ ਆਉਣਾ ਨਹਾਵਣ ਕੀਤਾ ਤ੍ਰਿਬੈਣੀ, ਤ੍ਰੈਗੁਣ ਲੇਖਾ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਦੇ ਮੁਕਾਈਆ। ਗੋਬਿੰਦ ਕਹੇ ਸੁਣ ਪੁਰਖ ਅਕਾਲ ਵੇਖ ਲੈ ਗੁਰਮੁਖ ਚੰਗੇ ਮੰਦੇ, ਸਾਹਿਬ ਦਿਆਂ ਸੁਣਾਈਆ। ਬਾਹਰੋਂ ਦਿਸਦੇ ਤੱਤਾਂ ਵਾਲੇ ਬੰਦੇ, ਜਗਤ ਮਨੁੱਸ਼ ਨਜ਼ਰੀ ਆਈਆ। ਜੇ ਅੰਦਰੋਂ ਤੱਕੇਂ ਤੇਰੇ ਪ੍ਰੇਮ ਵਿਚ ਰੰਗੇ, ਤੂੰਹੀ ਤੂੰਹੀ ਢੋਲਾ ਗਾਈਆ। ਦੀਨ ਮਜ਼੍ਹਬ ਦੀ ਮੰਜ਼ਲ ਲੰਘੇ, ਜ਼ਾਤ ਪਾਤ ਦਾ ਡੇਰਾ ਢਾਹੀਆ। ਇਹ ਫਿਰਦੇ ਤੇਰੇ ਵਿਚ ਬ੍ਰਹਿਮੰਡੇ, ਜੀਉ ਪਿੰਡ ਦਾ ਲੇਖਾ ਦੇ ਮੁਕਾਈਆ। ਇਨ੍ਹਾਂ ਦੀ ਲਾਜ ਰੱਖਣੀ

❋

❋

ਜਿਨ੍ਹਾਂ ਨੇ ਸੀਸ ਰਖਾਏ ਕੰਘੇ, ਮੁੱਛ ਦਾਹੜੀ ਨਾਲ ਵਡਿਆਈਆ। ਜਿਹੜੇ ਚਲ ਕੇ ਆਏ ਪੈਰੀਂ ਨੰਗੇ, ਤੇਰੇ ਪ੍ਰੇਮ ਵਿਚ ਸਮਾਈਆ। ਨੇਤਰਹੀਣ ਨਾ ਹੋਵਣ ਅੰਧੇ, ਨਿਜ ਲੋਚਣ ਨੈਣ ਦੇਣਾ ਖੁਲ੍ਹਾਈਆ। ਗੋਬਿੰਦ ਆਪਣੀ ਵਸਤ ਕੋਈ ਨਾ ਮੰਗੇ, ਬਿਨ ਗੁਰਮੁਖਾਂ ਵਸਤ ਕੋਇ ਨਾ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲੈਣਾ ਮਿਲਾਈਆ। ਗੋਬਿੰਦ ਕਹੇ ਇਹ ਵੇਖ ਵੱਡੇ ਛੋਟੇ, ਬਾਲੇ ਨੱਢੇ ਨਜ਼ਰੀ ਆਈਆ। ਜਿਨ੍ਹਾਂ ਪਿਛੇ ਮੈਂ ਵਾਰੇ ਜਿਗਰ ਦੇ ਟੋਟੇ, ਨੀਹਾਂ ਹੇਠ ਦਬਾਈਆ। ਮੇਰੇ ਗੁਰਸਿਖ ਕਦੇ ਨਾ ਹੋਵਣ ਖੋਟੇ, ਖੋਟਿਉਂ ਖਰੇ ਬਣਾਈਆ। ਜਿਨ੍ਹਾਂ ਦੇ ਵਾਸਤੇ ਧਰਮ ਦੇ ਆ ਗਏ ਲੰਗੋਟੇ, ਤੇਲ ਮਾਲਸ਼ ਵਾਲਾ ਸੁਹਾਈਆ। ਤੇਰੇ ਪਿਆਰ ਵਿਚ ਮਾਰਨ ਗੋਤੇ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਮੇਰੇ ਭਗਵਾਨ ਪੁਰਖ ਅਕਾਲ, ਗੋਬਿੰਦ ਬਿਨਾ ਗੁਰਮੁਖਾਂ ਸੋਚ ਕੋਈ ਨਾ ਸੋਚੇ, ਸਮਝ ਅਵਰ ਨਾ ਕੋਇ ਰਖਾਈਆ। ਜਿਹੜੇ ਹੋ ਗਏ ਤੇਰੇ ਮੇਰੇ ਜੋਗੇ, ਗਿਣਤੀ ਉਨ੍ਹਾਂ ਦਿਤੀ ਸਮਝਾਈਆ। ਅੱਜ ਲੇਖਾ ਬਾਕੀ ਰਹੇ ਨਾ ਕਾਇਆ ਚੋਗੇ, ਜਨਮ ਜਨਮ ਦਾ ਗੇੜਾ ਦੇਣਾ ਮੁਕਾਈਆ। ਓਨ੍ਹਾਂ ਦੇ ਹਿਰਦੇ ਜਾਣ ਸੋਧੇ, ਸਿੱਧੀ ਆਪਣੀ ਦੇਣੀ ਵਖਾਈਆ। ਝਗੜਾ ਮੁਕ ਜਾਏ ਲੋਕ ਪ੍ਰਲੋਕੇ, ਬ੍ਰਹਿਮੰਡ ਖੰਡ ਪੰਧ ਮੁਕਾਈਆ। ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੜ੍ਹਿਆ ਸਲੋਕੇ, ਸੁਲਹਕੁਲ ਤੇਰੇ ਨਾਲ ਮਿਲ ਕੇ ਆਪਣਾ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਿਹਾ ਗੋਬਿੰਦ ਤਖ਼ਲੱਲੇ ਖੱਲਲ ਖ਼ੁਦਾ ਖ਼ਾਦਮ ਖ਼ਦੂ ਖ਼ੁਦੀ ਮੌਜ਼ੂ ਜ਼ਾਹਿਰਾ ਵਜ਼ਲ ਜ਼ਿਮੀ ਜ਼ਮਾਨੇ ਅਸਮਾਨੇ ਜ਼ਵਲ ਨਾਦ ਸ਼ਨਵਾਈਆ। ਤਮੀਜ਼ੇ ਰੋ ਮਹਿਬੂਬੇ ਮਜ਼ਾ ਗਜ਼ਾਨੇ ਜ਼ਾਹਿਰੇ ਜੋਹਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਤੇਰਾ ਲਹਿਣਾ ਤੇਰੀ ਝੋਲੀ ਪਾਈਆ। ਲਹਿਣਾ ਤੂੰ ਪਾ ਦੇ ਝੋਲੀ, ਸਾਹਿਬ ਸਵਾਮੀਆਂ। ਤੇਰੀ ਅੰਤਰ ਦੀ ਗੋਲੀ, ਪ੍ਰਭ ਅੰਤਰਜਾਮੀਆਂ। ਬਦਲ ਦੇ ਕਲਜੁਗ ਬੋਲੀ, ਸ਼ਬਦੀ ਧੁਨ ਬਾਣੀਆਂ। ਖੇਡ ਦੇ ਸਾਚੀ ਹੋਲੀ, ਵੇਖਾਂ ਮੈਂ ਚਾਰੇ ਖਾਣੀਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਘਰ ਵਸਾਣੀਆਂ। ਪੁਰਖ ਅਕਾਲ ਕਹੇ ਕੀ ਹੋਲੀ ਵੇਖੇਂਗਾ, ਗੋਬਿੰਦ ਦਿਆਂ ਵਖਾਈਆ। ਗੋਬਿੰਦ ਕਿਹਾ ਕੀ ਖੇਲ ਅਗੰਮੀ ਖੇਡੇਂਗਾ, ਮੇਰੇ ਖ਼ਾਲਕ ਖ਼ਲਕ ਨੂਰ ਖ਼ੁਦਾਈਆ। ਪੁਰਖ ਅਕਾਲ ਕਿਹਾ ਕੀ ਮੇਰਾ ਸ਼ਬਦ ਸੰਦੇਸ਼ ਭੇਜੇਂਗਾ, ਚਾਰੋਂ ਕੁੰਟ ਥਾਉਂ ਥਾਈਂਆ। ਗੋਬਿੰਦ ਕਿਹਾ ਕੀ ਫਿਰ ਵੀ ਆਪਣਾ ਨਾਮ ਵੇਚੇਂਗਾ, ਜੁਗ ਜੁਗ ਜਗਤ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦੇ ਉਠਾਈਆ। ਗੋਬਿੰਦ ਕਹੇ ਮੈਂ ਕਿਉਂ ਤੈਨੂੰ ਕਿਹਾ ਅਕਾਲ, ਤੇਰਾ ਨਾਮ ਵਡਿਆਈਆ। ਮੈਂ ਕਿਉਂ ਨਹੀਂ ਕਹੀ ਚੰਗੀ ਧਰਮਸਾਲ, ਗ੍ਰੰਥਾਂ ਵਾਲੀ ਪੜ੍ਹਾਈਆ। ਮੈਂ ਕਿਉਂ ਨਹੀਂ ਕਿਹਾ ਦਿਆਲ ਤੇ ਕਾਲ, ਦੋਵੇਂ ਰੂਪ ਵਟਾਈਆ। ਮੈਂ ਕਿਉਂ ਨਹੀਂ ਬਦਲੀ ਆਪਣੀ ਚਾਲ, ਨਾਅਰਾ ਨਾਮ ਸੁਣਾਈਆ। ਮੈਂ ਜਾਂ ਤੱਕਿਆ ਤੂੰ ਸਭ ਦੀ ਸੁਰਤ ਰਿਹੋਂ ਸੰਭਾਲ, ਗੁਰ ਅਵਤਾਰ ਪੈਗ਼ੰਬਰ ਤੇਰੇ ਨੰਨ੍ਹੇ ਬੱਚੇ ਤੇਰੇ ਚਰਨਾਂ ਵਿਚ ਸੀਸ ਨਿਵਾਈਆ। ਮੈਂ ਜਾਣਿਆ ਤੂੰ ਵਲ ਛਲ ਕੀਤਾ ਵਿਚ ਜਹਾਨ, ਅਛਲ ਛਲਧਾਰੀ ਤੇਰੀ ਬੇਪ੍ਰਵਾਹੀਆ। ਕਿਸੇ ਨੂੰ ਬਣਾ ਕੇ ਰਾਮ, ਕਿਸੇ ਨੂੰ ਬਣਾ ਕੇ ਕਾਹਨ, ਬੰਸਰੀਆਂ ਦੀ ਧੁਨ ਦਿਤੀ ਸੁਣਾਈਆ। ਕਿਸੇ ਨੂੰ ਅੱਲਾ ਕਿਸੇ ਨੂੰ ਸਤਿਨਾਮ ਦਾ ਦੱਸਿਆ ਇੰਤਜ਼ਾਮ, ਕਿਸੇ ਨੂੰ ਵਾਹਵਾ ਗੁਰੂ ਦਿਤਾ ਸਮਝਾਈਆ। ਪ੍ਰਭੂ ਤੇਰੇ ਨਾਮ ਨੇ ਤੇਰੇ ਪਿਆਰਿਆਂ ਦਾ ਕੀਤਾ ਕ਼ਤਲੇਆਮ, ਸੂਫ਼ੀਆਂ ਨੂੰ

❋

❋

ਸੂਲੀਆਂ ਉਤੇ ਚੜ੍ਹਾਈਆ। ਤੇਰਾ ਬਦਲਣ ਵਾਲਾ ਨਾਮ, ਤੈਨੂੰ ਕਰਦਾ ਰਿਹਾ ਬਦਨਾਮ, ਬਦਲਾ ਸਕਿਆ ਨਾ ਕੋਇ ਮੁਕਾਈਆ। ਗੁਰ ਅਵਤਾਰ ਪੈਗ਼ੰਬਰ ਬਣਾਏ ਭੇਜੇ ਬਣਾ ਕੇ ਗ਼ੁਲਾਮ, ਸੱਯਦਿਆਂ ਵਿਚ ਤੈਨੂੰ ਸੀਸ ਝੁਕਾਈਆ। ਅੱਖਰਾਂ ਵਾਲੀ ਦੱਸ ਕੇ ਕਲਾਮ, ਕਾਇਨਾਤ ਵਿਚ ਭਟਕਾਈਆ। ਮੈਂ ਗੋਬਿੰਦ ਨਿਰਗੁਣ ਧਾਰ ਸ਼ਬਦ ਅਮਾਮ, ਮਹਦੀ ਮੈਂਹਦੀ ਤੇਰਾ ਨਾਮ ਰੰਗਾਈਆ। ਮੈਨੂੰ ਕਹਿੰਦੇ ਕਲ ਕਲਕੀ ਤੇ ਉਸ ਦਾ ਤੇਰੇ ਸਿਰ ਨਾ ਕੋਇ ਇਲਜ਼ਾਮ, ਜ਼ੁਲਮ ਜਗਤ ਨਾ ਕੋਇ ਕਮਾਈਆ। ਮਜ਼੍ਹਬਾਂ ਵਾਲਾ ਕਰੇ ਨਾ ਕੋਇ ਘਮਸਾਨ, ਘੁੰਮਣ ਘੇਰ ਵਿਚ ਨਾ ਪਾਏ ਲੋਕਾਈਆ। ਜੇ ਪਰਗਟ ਹੋਵਾਂ ਤੇ ਪ੍ਰਗਟ ਹੋਵਾਂ ਸ਼ਰੇਆਮ, ਕਾਗ਼ਜ਼ਾਂ ਵਾਲੀ ਸਿਫ਼ਤ ਮੋਹੇ ਨਾ ਭਾਈਆ। ਹੁਣ ਮੈਂ ਰਾਮ ਨਹੀਂ ਜੰਗਲਾਂ ਵਿਚ ਕੱਟਾਂ ਬਨਬਾਸ, ਸੀਤਾ ਪਿਛੇ ਰੋ ਰੋ ਨੀਰ ਵਹਾਈਆ। ਮੈਂ ਕ੍ਰਿਸ਼ਨ ਨਹੀਂ ਮੁਕਟ ਬੈਣ ਨਹੀਂ ਕਵਲ ਨੈਣ ਨਹੀਂ ਸਖ਼ੀਆਂ ਤੋਂ ਕਰੌਣ ਵਾਲਾ ਇਸ਼ਨਾਨ, ਗਊਆਂ ਪਿਛੇ ਪਾਲੀ ਬਣ ਕੇ ਬਿੰਦਰਾਬਨ ਫੇਰਾ ਪਾਈਆ। ਮੈਂ ਮੂਸਾ ਨਹੀਂ ਮੂੰਹ ਪਰਨੇ ਡਿੱਗ ਕੇ ਆਪਣਾ ਆਪ ਨਾ ਸਕਾਂ ਥਾਮ, ਜੋਤ ਦੀ ਝਲਕ ਪਲਕ ਨਾ ਕੋਇ ਸਮਝਾਈਆ। ਮੈਂ ਈਸਾ ਨਹੀਂ ਫਾਸੀ ਦਾ ਤੇਰਾ ਸੁਣ ਪੈਗ਼ਾਮ, ਫਿਰ ਵੀ ਤੇਰਾ ਢੋਲਾ ਗਾਈਆ। ਮੈਂ ਮੁਹੰਮਦ ਨਹੀਂ ਕਰ ਕੇ ਕ਼ਤਲੇਆਮ, ਕ਼ਤਲਗਾਹ ਤੇਰੀ ਦਰ ਘਰ ਦਿਆਂ ਬਣਾਈਆ। ਮੈਂ ਨਾਨਕ ਨਹੀਂ ਫੜ ਕੇ ਸਤਿਨਾਮ, ਭੱਜਾਂ ਥਾਉਂ ਥਾਈਂਆ। ਮੈਂ ਗੋਬਿੰਦ ਨਹੀਂ ਪਾ ਕੇ ਕਿਰਪਾਨ, ਖੰਡਾ ਖੜਕ ਜਗਤ ਝਟਕਾਈਆ। ਮੈਂ ਤੇਰਾ ਸ਼ਬਦ ਸੁਤ ਬਲਵਾਨ, ਜਿਸ ਦਾ ਦਿਸੇ ਨਾ ਕੋਇ ਨਿਸ਼ਾਨ, ਨਜ਼ਰ ਆਵੇ ਨਾ ਵਿਚ ਜਹਾਨ, ਰਸਨਾ ਕਰੇ ਨਾ ਕੋਇ ਵਖਾਨ, ਬਾਣੀ ਦੇਵੇ ਨਾ ਕੋਇ ਗਿਆਨ, ਬੁੱਧੀਵਾਨ ਨਾ ਕੋਇ ਵਡਿਆਈਆ। ਮੈਂ ਲੱਭਾਂ ਨਾ ਉਤੇ ਅਸਮਾਨ, ਜ਼ਿਮੀਂ ਉਤੇ ਨਹੀਂ ਕੋਈ ਦੁਕਾਨ, ਬ੍ਰਹਿਮੰਡਾਂ ਖੰਡਾਂ ਵਿਚ ਨਹੀਂ ਕੋਈ ਕਾਨ, ਮੰਗਣ ਵਾਲਾ ਨਹੀਂ ਕੋਈ ਦਾਨ, ਪੂਜਣ ਵਾਲਾ ਨਹੀਂ ਕੋਈ ਪੱਥਰਾਂ ਵਾਲਾ ਭਗਵਾਨ, ਤਿਲਕਾਂ ਵਾਲੀ ਲੋੜ ਨਾ ਕੋਇ ਰਖਾਈਆ। ਪ੍ਰਭੂ ਇਕ ਤੇਰਾ ਸ਼ਬਦ ਸੁਤ ਬਲਵਾਨ, ਬਿਰਧ ਬਾਲ ਰੂਪ ਨਾ ਕੋਇ ਵਟਾਈਆ। ਜਿਸ ਨੂੰ ਮਾਈ ਜੰਮੇ ਨਾ ਕੋਈ ਆਣ, ਪਿਤਾ ਗੋਦ ਨਾ ਕੋਇ ਸੁਹਾਈਆ। ਕਦੇ ਨਾ ਜਾਏ ਵਿਚ ਮਸਾਣ, ਪੈਗ਼ੰਬਰਾਂ ਵਾਂਗ ਕ਼ਬਰਾਂ ਵਿਚ ਨਾ ਕੋਇ ਦਬਾਈਆ। ਅੱਖਰਾਂ ਵਿਚ ਗਾਏ ਨਾ ਕੋਈ ਗਾਣ, ਸਿਫ਼ਤਾਂ ਵਿਚ ਨਾ ਕੋਇ ਵਡਿਆਈਆ। ਪ੍ਰਭੂ ਨਾ ਮੈਂ ਬਣਿਆ ਕਿਸੇ ਦਾ ਜਜਮਾਨ, ਨਾ ਮੰਗਤਾ ਹੋ ਕੇ ਝੋਲੀ ਡਾਹੀਆ। ਜਦ ਦੇਵਾਂ ਦੇਵਾਂ ਤੇਰਾ ਹੁਕਮ ਫ਼ਰਮਾਨ, ਧੁਰ ਸੰਦੇਸਾ ਇਕ ਸੁਣਾਈਆ। ਜੁਗ ਚੌਕੜੀ ਬਦਲਣਾ ਇਹ ਮੇਰਾ ਇੰਤਜ਼ਾਮ, ਤੇਰੇ ਹੁਕਮ ਵਿਚ ਹੁਕਮ ਬਦਲਾਈਆ। ਕਿਆ ਕੋਈ ਜਾਣੇ ਇਹ ਤੱਤਾਂ ਵਾਲਾ ਇਨਸਾਨ, ਤੱਤਾਂ ਵਿਚ ਮਤਿ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਇਕੋ ਦੇਣਾ ਜਣਾਈਆ। ਗੋਬਿੰਦ ਕਹੇ ਪ੍ਰਭੂ ਮੈਂ ਨਹੀਂ ਤੇਰਾ ਮੰਗਤਾ, ਮੰਗਣ ਦੀ ਲੋੜ ਰਹੀ ਨਾ ਰਾਈਆ। ਮੈਂ ਪਿਆਰ ਮੰਗਿਆ ਤੇਰੀਆਂ ਸੰਗਤਾਂ, ਨਾਤਾ ਭਗਤਾਂ ਨਾਲ ਜੁੜਾਈਆ। ਇਨ੍ਹਾਂ ਦੇ ਅੰਦਰੋਂ ਕੱਢ ਦੇ ਹਉਮੇ ਹੰਗਤਾ, ਹੰ ਬ੍ਰਹਮ ਦੇ ਸਮਝਾਈਆ। ਉਨ੍ਹਾਂ ਨੂੰ ਕੋਈ ਆਸ ਨਾ ਰਹੇ ਸਵਰਗ ਬਹਿਸ਼ਤ ਜੱਨਤਾਂ, ਜੱਨਤ ਬਹਿਸ਼ਤ ਇਨ੍ਹਾਂ ਦੇ ਚਰਨਾਂ ਹੇਠਾਂ ਦੇਣੇ ਦਬਾਈਆ। ਤੇਰੇ ਦੁਆਰੇ ਰਹੇ ਕੋਈ ਨਾ ਭੁੱਖਾ ਨੰਗਤਾ, ਨਾਮ ਭੰਡਾਰ ਦੇਣਾ ਭਰਾਈਆ। ਤੂੰ ਬੋਧ ਅਗਾਧਾ ਪੰਡਤਾ, ਬੁੱਧੀ ਤੋਂ ਪਰੇ ਦੇਣਾ ਸਮਝਾਈਆ। ਜੇ ਪੂਜਣ ਤੇ ਇਕੋ ਕਰਨ ਤੇਰੀ ਮੰਨਤਾ, ਜੰਮਣ ਮਰਨ ਵਾਲੇ ਗੁਰੂ ਨੂੰ ਸੀਸ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ

❋

❋

ਵੇਖ ਵਖਾਈਆ। ਪੁਰਖ ਅਕਾਲ ਕਹੇ ਤੇਰੀ ਆਸਾ ਬਹੁ ਵੱਡੀ, ਵੱਡੇ ਨਾਲ ਵਡਿਆਈਆ। ਜਿਸ ਨੇ ਸ੍ਰਿਸ਼ਟੀ ਦ੍ਰਿਸ਼ਟੀ ਆਪਣੇ ਪ੍ਰੇਮ ਨਾਲ ਬੱਧੀ, ਇਸ਼ਟੀ ਸਭ ਦਾ ਆਪ ਅਖਵਾਈਆ। ਗੋਬਿੰਦ ਪੂਰੀ ਹੋ ਲੈਣ ਦੇ ਚੌਧਵੀਂ ਸਦੀ, ਬਾਰਾਂ ਸਾਲ ਲੰਘਦਿਆਂ ਦੇਰ ਲੱਗੇ ਨਾ ਰਾਈਆ। ਮੈਂ ਕੋਈ ਰਹਿਣ ਨਹੀਂ ਦੇਣਾ ਜਿਹੜਾ ਖਾਂਦਾ ਵੱਛੀ ਢੱਗੀ, ਸਾਰੇ ਧਰਮ ਰਾਏ ਦੀ ਚਾੜ੍ਹਨੇ ਗੱਡੀ, ਗਾਡ ਅੱਲਾ ਵਾਹਿਗੁਰੂ ਰਾਮ ਕ੍ਰਿਸ਼ਨ ਇਕੋ ਨਾਮ ਦੇਣਾ ਸਮਝਾਈਆ। ਨਿਰਗੁਣ ਜੋਤ ਨਿਰੰਕਾਰ ਦੀ ਜਗੀ, ਅੰਧ ਅੰਧੇਰ ਦਏ ਮਿਟਾਈਆ। ਸਭ ਨੂੰ ਮੰਨਣਾ ਪਏ ਪਤਿਪਰਮੇਸ਼ਵਰ ਕਮਲਾਪਤੀ, ਪਾਰਬ੍ਰਹਮ ਬੇਪ੍ਰਵਾਹੀਆ। ਜਿਨ੍ਹਾਂ ਨੂੰ ਨਾਮ ਨਹੀਂ ਮਿਲਿਆ ਰਤੀ, ਓਨ੍ਹਾਂ ਦੇ ਭੰਡਾਰੇ ਦੇਣੇ ਭਰਾਈਆ। ਗੁਰਮੁਖੋ ਕਿਸੇ ਨੂੰ ਦੂਜੇ ਕੋਲ ਜਾਣ ਨਹੀਂ ਦੇਣਾ ਵਾਸਤੇ ਗਤੀ, ਆਵਣ ਜਾਵਣ ਦਾ ਪੰਧ ਦੇਣਾ ਮੁਕਾਈਆ। ਕਿਸੇ ਸਾਧ ਸੰਤ ਵਿਚ ਜਗਣੀ ਨਹੀਂ ਮੋਮਬੱਤੀ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਜਿਧਰ ਵੇਖੋ ਵਾ ਵਗਣੀ ਤੱਤੀ, ਤੱਤਾਂ ਦਏ ਤਪਾਈਆ। ਇਹ ਕਲਜੁਗ ਦੀ ਅੰਤ ਅਖ਼ੀਰੀ ਭੱਠੀ, ਪਟਨੇ ਵਾਲਾ ਰਿਹਾ ਜਲਾਈਆ। ਜਿਸ ਦੀ ਪੁਰਖ ਅਕਾਲ ਨਾਲ ਪੈ ਗਈ ਪੱਤੀ, ਹਿੱਸੇਦਾਰ ਅਖਵਾਈਆ। ਇਹ ਉਸ ਨੂੰ ਖੇਲ ਲੱਗੀ ਅੱਛੀ, ਅੱਛੀ ਤਰਾ ਦ੍ਰਿੜਾਈਆ। ਜਿਹੜੀ ਦੁਨੀਆ ਕਾਇਨਾਤ ਮਨ ਵਾਸਨਾ ਫਿਰੇ ਭੱਜੀ, ਚਾਰੋਂ ਕੁੰਟ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਗੋਬਿੰਦ ਕਹੇ ਮੇਰੇ ਸਾਹਿਬ ਸਰਬੰਗ, ਦੀਨ ਤੇਰੀ ਸਰਨਾਈਆ। ਸਾਚਾ ਦੇ ਅਗੰਮਾ ਅਨੰਦ, ਅਗੰਮੜਾ ਭੇਵ ਖੁਲ੍ਹਾਈਆ। ਨੂਰੀ ਵਖਾ ਆਪਣਾ ਚੰਦ, ਚੰਦ ਨੂਰ ਹੋਵੇ ਰੁਸ਼ਨਾਈਆ। ਜਿਹੜੇ ਸੰਤ ਸੁਹੇਲੇ ਗੁਰਮੁਖ ਤੇਰੇ ਪਿਆਰ ਦੇ ਹੋਏ ਪਾਬੰਦ, ਆਪਾ ਭੇਟ ਕਰਾਈਆ। ਅੱਜ ਉਨ੍ਹਾਂ ਨੂੰ ਕੁਛ ਵੰਡ, ਆਪਣੀ ਗੰਢ ਖੁਲ੍ਹਾਈਆ । ਜਨਮ ਜਨਮ ਦੇ ਸੜਦਿਆਂ ਪਾ ਠੰਡ, ਤੱਤੀ ਵਾ ਨਾ ਲੱਗੇ ਰਾਈਆ। ਨਿਜ ਆਤਮ ਦੇ ਅਨੰਦ, ਪਰਮਾਨੰਦ ਵਿਚ ਸਮਾਈਆ। ਜੋ ਤੇਰਾ ਗੌਂਦੇ ਛੰਦ, ਗੋਬਿੰਦ ਤੂੰ ਹੀ ਪਿਤਾ ਮਾਈਆ। ਕਾਇਆ ਚੋਲੀ ਦੇਣੀ ਰੰਗ, ਜਗਤ ਲਲਾਰੀ ਲੋੜ ਰਹੇ ਨਾ ਰਾਈਆ । ਭੇਵ ਖੁਲ੍ਹਾ ਦੇ ਬ੍ਰਹਮ ਹੰ, ਹੰ ਬ੍ਰਹਮ ਆਪ ਦ੍ਰਿੜਾਈਆ। ਜਿਹੜੇ ਭਗਤ ਸੁਹੇਲੇ ਤੇਰੇ ਘਰ ਪਏ ਜੰਮ, ਭਗਤ ਦੁਆਰੇ ਸੋਭਾ ਪਾਈਆ। ਇਨ੍ਹਾਂ ਦਾ ਲੇਖੇ ਲਾ ਲੈ ਦਮ, ਦਾਮਨਗੀਰ ਆਪ ਹੋ ਜਾਈਆ। ਝਗੜਾ ਰਹੇ ਨਾ ਮਾਟੀ ਚੰਮ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਜਨਮ ਮਰਨ ਦਾ ਰਹੇ ਕੋਈ ਨਾ ਗ਼ਮ, ਗ਼ਮਖ਼ਾਰ ਹੋਣਾ ਸਹਾਈਆ। ਚੁਰਾਸੀ ਵਿਚੋਂ ਬੇੜਾ ਬੰਨ੍ਹ, ਭਵਜਲ ਪਾਰ ਕਰਾਈਆ। ਜੋ ਤੇਰੇ ਪ੍ਰੇਮ ਨਾਲ ਗਏ ਮੰਨ, ਮਨ ਉਨ੍ਹਾਂ ਦੇਣਾ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਆਇਆਂ ਗੁਰਮੁਖਾਂ ਸਾਚਿਆਂ ਸਿੱਖਾਂ ਭਗਤਾਂ ਸੰਤਾਂ ਹੁਣ ਖਾ ਲੈਣ ਦੇ ਅੰਨ, ਅੰਨਦਾਤੇ ਤੇਰੀ ਵਡ ਵਡਿਆਈਆ। ਫੇਰ ਸਾਰਿਆਂ ਦੇ ਫੜ ਕੇ ਕੰਨ, ਸਵਾਧਾਨ ਲੈਣੇ ਕਰਾਈਆ। ਆਓ ਤੁਹਾਨੂੰ ਵਖਾਵਾਂ ਉਹ ਚੰਨ, ਜਿਸ ਨੂੰ ਗੁਜਰੀ ਚੰਨ ਕਹੇ ਲੋਕਾਈਆ। ਬ੍ਰਹਿਮੰਡ ਖੰਡ ਕਰਨ ਧੰਨ ਧੰਨ, ਧਰਨੀ ਧਰਤ ਧਵਲ ਧੌਲ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸੇਰਾ ਰੱਖੇ ਬਿਨ ਸਦਾ ਛੱਪਰੀ ਛੰਨ, ਮੰਦਰ ਮਹੱਲ ਅਟਲ ਉਚ ਮਨਾਰ ਜਗਤ ਸੰਸਾਰ ਨਜ਼ਰ ਕਿਸੇ ਨਾ ਆਈਆ।

❋

❋

ਗੋਬਿੰਦ ਕਿਹਾ ਸ਼ਿਵਾ ਵਰ ਮੋਹੇ ਦਿਓ, ਦਿਓ ਦੇਵ ਵਡਿਆਈਆ। ਨਿਰਗੁਣ ਨਿਰਗੁਣ ਲੱਗੇ ਨੇਹੋਂ, ਨਿਰੰਕਾਰ ਤੇਰੀ ਸ਼ਰਨਾਈਆ। ਪੁਰਖ ਅਕਲ ਬਣਿਆ ਪਿਓ, ਮਾਤ ਇਕ ਹੋ ਜਾਈਆ। ਜੋ ਆਦਿ ਜੁਗਾਦਿ ਰਹਿਓ, ਰਹਿਬਰ ਨੂਰ ਖ਼ੁਦਾਈਆ। ਅੰਮ੍ਰਿਤ ਬਰਖੇ ਮੇਂਹੋਂ, ਸੀਤਲ ਧਾਰ ਵਹਾਈਆ। ਨਿਰਮਲ ਕਰੇ ਜੀਉ, ਪਤਤ ਪੁਨੀਤ ਬਣਾਈਆ। ਦਾਤਾ ਅਲਖ ਅਭੇਉ, ਭੈ ਭੰਜਨ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਵਰ ਦਿਓ ਮੋਹੇ ਮੇਰੇ ਦਾਤਾ, ਦਿਆਲ ਦਇਆ ਕਮਾਈਆ। ਨੂਰ ਅਲਾਹੀ ਹੋਵੇ ਨਾਤਾ, ਨਿਧਾਨ ਤੇਰੀ ਸਰਨਾਈਆ। ਵੇਖਾਂ ਖੇਲ ਇਕਾਂਤਾ, ਅਕਲ ਕਲ ਬੇਪ੍ਰਵਾਹੀਆ। ਭਰਮ ਨਾ ਰਹੇ ਭਰਾਂਤਾ, ਭੈ ਭੌ ਚੁਕਾਈਆ। ਵਖਾ ਅਗੰਮੀ ਖਾਤਾ, ਪੜਦਾ ਇਕ ਉਠਾਈਆ। ਤੂੰ ਸੁਆਮੀ ਸਾਹਿਬ ਬਿਧਾਤਾ, ਪਾਰਬ੍ਰਹਮ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਮੇਲ ਮਿਲਾਈਆ। ਸਾਚਾ ਦੇ ਵਰ ਮੋਹੇ ਮੇਰੇ ਮਹਿਬੂਬ, ਮੁਹੱਬਤ ਵਿਚ ਸਰਨਾਈਆ। ਮੈਂ ਮੰਗਾਂ ਤੇਰਾ ਅਰਸ਼ ਅਰੂਜ, ਸ਼ਾਹ ਸੁਲਤਾਨ ਤੇਰੀ ਵਡਿਆਈਆ। ਮੈਨੂੰ ਹੱਦ ਵਿਚ ਨਾ ਕਰੀਂ ਮਹਿਦੂਦ, ਬੰਧਨ ਬੰਦ ਨਾ ਕੋਇ ਕਰਾਈਆ। ਚਾਰੋਂ ਕੁੰਟ ਹੋਣਾ ਮੌਜੂਦ, ਹਰ ਘਟ ਨਜ਼ਰੀ ਆਈਆ। ਤੇਰੀ ਮੰਜ਼ਲ ਇਕ ਮਕ਼ਸੂਦ, ਅਗੰਮ ਅਥਾਹ ਵਡਿਆਈਆ। ਤੇਰੇ ਪਿਆਰ ਵਿਚ ਜਾਵਾਂ ਝੂਜ, ਦੂਜੀ ਓਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਰੰਗਾਈਆ। ਦੇ ਦੇ ਦਾਤ ਮੇਰੇ ਪਾਰਬ੍ਰਹਮ, ਏਕਾ ਮੰਗ ਮੰਗਾਈਆ। ਸ਼ੁਭ ਕਰਮ ਮੇਰਾ ਅਗੰਮੀ ਧਰਮ, ਜਿਸ ਧਰਮ ਦੀ ਸਾਰ ਕਿਸੇ ਨਾ ਪਾਈਆ। ਲੇਖਾ ਰਹੇ ਨਾ ਮਾਟੀ ਚਰਮ, ਤਤਵ ਤਤ ਨਾ ਕੋਇ ਵਡਿਆਈਆ। ਭੁਲੇਖਾ ਮੇਟ ਦੂਈ ਦਾ ਭਰਮ, ਭੈ ਭੌ ਚੁਕਾਈਆ। ਮੇਰਾ ਤੇਰੇ ਘਰ ਦਾ ਜਨਮ, ਗੁਜਰੀ ਤੱਤਾਂ ਵਾਲੀ ਮਾਈਆ। ਮੈਂ ਝਗੜਾ ਛੱਡਿਆ ਮਰਨ ਜਨਮ, ਆਵਣ ਜਾਵਣ ਪੰਧ ਮੁਕਾਈਆ। ਇਕੋ ਤੱਕਕੇ ਤੇਰੀ ਸਰਨ, ਦਰ ਠਾਂਡੇ ਸੀਸ ਝੁਕਾਈਆ। ਬਿਨਾ ਤੇਰੇ ਤੋਂ ਵਿਦਿਆ ਹੋਰ ਨਾ ਜਾਵਾਂ ਪੜ੍ਹਨ, ਸਿਖਿਆ ਸਮਝ ਨਾ ਕੋਇ ਸਮਝਾਈਆ। ਤੇਰੀ ਮੰਜ਼ਲ ਆਵਾਂ ਚੜ੍ਹਨ, ਹੱਕ ਮੁਕਾਮੇ ਡੇਰਾ ਲਾਈਆ। ਮਜ਼ਲੂਮਾਂ ਪਿਛੇ ਆਵਾਂ ਲੜਨ, ਆਪਣੀ ਆਸ ਨਾ ਕੋਇ ਬਣਾਈਆ। ਝਗੜਾ ਮੇਟ ਕੇ ਵਰਨ ਬਰਨ, ਜ਼ਾਤ ਪਾਤੀ ਡੇਰਾ ਢਾਹੀਆ। ਤੂੰ ਕਰਨੀ ਦਾ ਕਰਤਾ ਕਰਨ, ਕ਼ੁਦਰਤ ਦਾ ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮੇਲਾ ਲੈਣਾ ਮਿਲਾਈਆ। ਗੋਬਿੰਦ ਕਿਹਾ ਮੈਂ ਕਰਾਂ ਸ਼ੁਭ ਕਰਮਾ, ਨਿਹਕਰਮੀ ਦੇਣਾ ਵਖਾਈਆ। ਮੇਰਾ ਤੇਰੇ ਨਾਲ ਪਰਨਾ, ਪਰਮ ਪੁਰਖ ਤੇਰੀ ਵਡਿਆਈਆ। ਮੈਂ ਖੇਲ ਅਗੰਮੀ ਕਰਨਾ, ਜਿਹਨੂੰ ਸਮਝੇ ਕੋਇ ਨਾ ਰਾਈਆ। ਸਾਚੀ ਘਾੜਤ ਘੜਨਾ, ਘੜਿਆਲ ਤੇਰੀ ਵੱਜੇ ਵਧਾਈਆ। ਮੇਰੇ ਸਾਹਿਬ ਸੁਆਮੀ ਅੰਤਰਜਾਮੀ ਤੂੰ ਮੇਰਾ ਲੜ ਫੜਨਾ, ਮੈਂ ਪੱਲੁੂ ਤੇਰਾ ਫੜ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਮਿਹਰ ਮਿਹਰ ਨਿਗਾਹ ਇਕ ਉਠਾਈਆ। ਪੁਰਖ ਅਕਾਲ ਕਹੇ ਸੁਣ ਗੋਬਿੰਦ ਦੁਲਾਰੇ ਸੁਤ, ਸਤਿ ਦਿਆਂ ਜਣਾਈਆ। ਨਿਰਗੁਣ ਧਾਰ ਹੋ ਅਬਿਨਾਸ਼ੀ ਅਚੁਤ, ਚਾਤ੍ਰਕ ਤ੍ਰਿਖਾ ਦਿਆਂ ਗਵਾਈਆ। ਧੁਰ ਦਾ ਦੇ ਅਗੰਮਾ ਸੁਖ, ਸੁਖ ਸਾਗਰ ਵਿਚ ਸਮਾਈਆ। ਤੂੰ ਜੰਮਿਉਂ ਮੇਰੀ ਅਗੰਮੀ ਕੁੱਖ, ਜਿਥੇ ਜੋਤ ਨੂਰ ਰੁਸ਼ਨਾਈਆ। ਸਚਖੰਡ ਦਾ ਬੂਟਾ ਲੋਕਮਾਤ ਲਾਇਆ ਪੁੱਟ, ਪਟਨੇ ਵੱਜੀ ਵਧਾਈਆ। ਤੇਰਾ ਨਾਤਾ ਕਦੇ ਨਾ ਜਾਵੇ ਤੁੱਟ, ਧੁਰ ਦੀ ਗੰਢ

❋

❋

ਵਖਾਈਆ। ਜੋਧਾ ਸੂਰਬੀਰ ਬਣ ਕੇ ਉਠ, ਸ਼ਬਦੀ ਰੂਪ ਪ੍ਰਗਟਾਈਆ। ਜਾਮ ਪਿਆਲਾ ਪੀ ਘੁਟ, ਰਸ ਰਸੀਆ ਦੇਵਾਂ ਚਖਾਈਆ। ਕੂੜੀ ਕਿਰਿਆ ਲੈ ਲੁੱਟ, ਮਾਇਆ ਮਮਤਾ ਮੋਹ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਟਿਕਾਈਆ। ਪੁਰਖ ਅਕਾਲ ਕਿਹਾ ਮੈਥੋਂ ਲੈ ਲਾ ਵਰ, ਵਰ ਦਾਤਾ ਦਇਆ ਕਮਾਈਆ। ਇਕੋ ਵਸਣਾ ਘਰ, ਗ੍ਰਹਿ ਮੰਦਰ ਵੱਜੇ ਵਧਾਈਆ। ਤੇਰਾ ਮੇਲਾ ਨਰਾਇਣ ਨਰ, ਪੁਰਖ ਪੁਰਖੋਤਮ ਸੋਭਾ ਪਾਈਆ। ਨਾਮ ਖੰਡਾ ਲੈ ਫੜ, ਦੋ ਜਹਾਨਾਂ ਭੈ ਜਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਨਾਲ ਲੜ, ਆਪਣਾ ਬਲ ਵਧਾਈਆ। ਤੇਰਾ ਨਾਮ ਤੀਰ ਚਲੇ ਕੜ ਕੜ, ਤਿੱਖੀ ਮੁੱਖੀ ਧਾਰ ਸੁਹਾਈਆ। ਨਾ ਜਨਮੇ ਨਾ ਜਾਏ ਮਰ, ਮੜ੍ਹੀ ਗੋਰ ਨਾ ਕੋਇ ਦਬਾਈਆ। ਨੁਹਾ ਲਾ ਇਕੋ ਸਰ, ਸਰੋਵਰ ਧੁਰਦਰਗਾਹੀਆ। ਭਾਣਾ ਲੈਣਾ ਜਰ, ਜਰਵਾਣੇ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਤੇਰੀ ਮੇਰੀ ਧਾਰ ਸ਼ਿਵ ਸ਼ਕਤੀ, ਦੂਜਾ ਨਜ਼ਰ ਕੋਇ ਨਾ ਆਈਆ। ਮੈਂ ਮਾਲਕ ਧੁਰ ਅਰਸ਼ੀ, ਪ੍ਰੀਤਮ ਬੇਪ੍ਰਵਾਹੀਆ। ਤੇਰਾ ਖੇਲ ਉਪਰ ਧਰਤੀ, ਧਰਨੀ ਧਵਲ ਦਏ ਗਵਾਹੀਆ। ਆਹ ਲੈ ਮੇਰੇ ਪਿਆਰ ਦੀ ਪਰਚੀ, ਪਰਚਾ ਦੋ ਜਹਾਨ ਵਖਾਈਆ। ਕੂੜੀ ਮੇਟ ਅੰਧੇਰ ਗਰਦੀ, ਝਗੜਾ ਦੁਨੀ ਦੇ ਚੁਕਾਈਆ। ਗੋਬਿੰਦ ਫੇਰ ਕੀਤੀ ਅਰਜ਼ੀ, ਸੀਸ ਜਗਦੀਸ਼ ਨਿਵਾਈਆ। ਵੇਖੀਂ ਪ੍ਰਭੂ, ਕਿਤੇ ਬਾਪ ਨਾ ਬਣੀ ਫ਼ਰਜ਼ੀ, ਧੋਖਾ ਮੇਰੇ ਨਾਲ ਕਰਾਈਆ। ਪੁਰਖ ਅਕਾਲ ਕਹੇ ਗੋਬਿੰਦ ਮੈਂ ਤੇਰਾ ਗ਼ਰਜ਼ੀ, ਨਾਤਾ ਸੱਚਾ ਲਿਆ ਜੁੜਾਈਆ। ਏਥੇ ਓਥੇ ਬਣ ਕੇ ਦਰਦੀ, ਦੋ ਜਹਾਨਾਂ ਵੇਖ ਵਖਾਈਆ। ਇਹ ਖੇਲ ਮੇਰੇ ਆਪਣੇ ਘਰ ਦੀ, ਬੇਗਾਨਾ ਨਜ਼ਰ ਕੋਇ ਨਾ ਆਈਆ। ਤੇਰੀ ਕਲਾ ਰੱਖਾਂ ਚੜ੍ਹਦੀ, ਸੀਸ ਜਗਦੀਸ਼ ਆਪਣਾ ਹੱਥ ਟਿਕਾਈਆ। ਤੇਰੀ ਧਾਰ ਮੇਰਾ ਨਾਮ ਹੋਵੇ ਪੜ੍ਹਦੀ, ਦੂਜਾ ਰਾਗ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸ਼ਿਵ ਸ਼ਕਤੀ ਮੇਰਾ ਰੂਪ, ਦੂਜਾ ਨਜ਼ਰ ਕੋਇ ਨਾ ਆਈਆ। ਮੈਂ ਮਾਲਕ ਸਤਿ ਸਰੂਪ, ਸਾਹਿਬ ਸੁਲਤਾਨ ਧੁਰਦਰਗਾਹੀਆ। ਉਚ ਅਗੰਮਾ ਭੂਪ, ਪੁਰੀਆਂ ਲੋਆਂ ਹੁਕਮ ਵਰਤਾਈਆ। ਵਸਾਂ ਚਾਰੇ ਕੂਟ, ਦਹਿ ਦਿਸ਼ਾ ਸੋਭਾ ਪਾਈਆ। ਮੇਟਾਂ ਜੂਠ ਝੂਠ, ਕੂੜੀ ਕਿਰਿਆ ਬਾਹਰ ਕਢਾਈਆ। ਗੋਬਿੰਦ ਮੈਂ ਤੇਰੇ ਉਤੇ ਗਿਆ ਤੁੱਠ, ਮਿਹਰ ਨਜ਼ਰ ਉਠਾਈਆ। ਫਿਰ ਪੁਰਖ ਅਕਾਲ ਨੇ ਫੜ ਕੇ ਗੁਟ, ਖੰਡਾ ਹੱਥ ਦਿਤਾ ਚਮਕਾਈਆ। ਉਠ ਜ਼ੁਲਮ ਨਾਲ ਜੁਟ, ਆਪਣਾ ਬਲ ਦ੍ਰਿੜਾਈਆ। ਹੰਕਾਰ ਵਿਕਾਰ ਫੜ ਕੇ ਕੁੱਟ, ਕਾਇਆ ਕੁਟੀਆ ਕਰ ਸਫ਼ਾਈਆ। ਗੋਬਿੰਦ ਤੇਰਾ ਧਨ ਕੋਇ ਨਾ ਲਏ ਲੁੱਟ, ਤੇਰੇ ਅੰਦਰ ਦਿਤਾ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ਼ਿਵ ਸ਼ਕਤੀ ਨਿਰਗੁਣ ਧਾਰ ਪੁਰਖ ਅਕਾਲ, ਅਕਲ ਕਲ ਸਚ ਜਣਾਈਆ। ਜੋ ਮੇਰਾ ਨਾਮ ਬੋਲੇ ਸੋ ਨਿਹਾਲ, ਅੰਤਰ ਅੰਤਰ ਵੱਜੇ ਵਧਾਈਆ। ਸਤਿ ਨਾਲ ਸ੍ਰੀ ਸ੍ਰੀ ਨਾਲ ਅਕਾਲ, ਅਕਾਲ ਸ੍ਰੀ ਸਤਿ ਬਿਨਾ ਸਮਝ ਕਿਸੇ ਨਾ ਆਈਆ। ਜਿਸ ਕਾਰਨ ਇਹ ਸ਼ਬਦ ਲਿਆ ਰਚ, ਰਚਨਾ ਏਸੇ ਵਿਚ ਜਣਾਈਆ। ਪੜ੍ਹ ਪੜ੍ਹ ਸ੍ਰਿਸ਼ਟੀ ਦੀ ਦ੍ਰਿਸ਼ਟੀ ਗਈ ਥੱਕ, ਰਸਨਾ ਕੂਕ ਕੂਕ ਸੁਣਾਈਆ। ਹਕ਼ੀਕ਼ਤ ਲੱਭੀ ਕਿਸੇ ਨਾ ਹੱਕ, ਮਹਿਬੂਬ ਪੜਦਾ ਨਾ ਕੋਇ ਉਠਾਈਆ। ਇਹ ਖੇਲ ਪੁਰਖ ਸਮਰਥ, ਸ਼ਹਿਨਸ਼ਾਹ ਆਪਣੇ ਵਿਚ ਸਮਾਈਆ। ਇਕ ਸੰਦੇਸ਼ਾ ਨਰ ਨਰੇਸ਼ਾ ਗੋਬਿੰਦ ਓਸ ਵੇਲੇ ਦਿਤਾ ਦੱਸ, ਜਿਸ ਨੂੰ ਲਿਖਣ ਵਿਚ ਵੰਡ ਨਾ ਕੋਇ ਵੰਡਾਈਆ।

❋

❋

ਸ਼ਬਦੀ ਧਾਰ ਪਿਆ ਹੱਸ, ਜੋਤੀ ਜੋਤ ਡਗਮਗਾਈਆ। ਜਿਸ ਵੇਲੇ ਤੇਰੀ ਮੇਰੀ ਵੇਖਣ ਵਾਲੀ ਹੋ ਗਈ ਅੱਖ, ਤੱਤਾਂ ਵਾਲਾ ਨਜ਼ਰ ਕੋਇ ਨਾ ਆਈਆ। ਲੋੜ ਰਹੇ ਨਾ ਕਿਸੇ ਭੱਟ, ਗਾਵਤ ਗਾ ਗਾ ਨਾ ਕੋਇ ਜਣਾਈਆ। ਸਚ ਧਰਮ ਦੇ ਦੇ ਹੱਟ, ਵਸਤ ਅਮੋਲਕ ਧੁਰਦਰਗਾਹੀਆ। ਚਾਰ ਵਰਨ ਲਾਹਾ ਲੈਣ ਖੱਟ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਖ਼ੁਸ਼ੀ ਮਨਾਈਆ। ਤੇਰਾ ਪ੍ਰੇਮ ਹੋਵੇ ਸਤਿ, ਸਤਿ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਸ਼ਿਵ ਸ਼ਕਤੀ ਕਹੇ ਗੋਬਿੰਦ ਮੈਂ ਤੇਰੀ ਦਾਸੀ, ਦਾਸਤਾਨ ਸਮਝ ਕਿਸੇ ਨਾ ਆਈਆ। ਈਸਾ ਨੇ ਆਹ ਮਾਰੀ ਜਿਸ ਵੇਲੇ ਲਟਕਿਆ ਨਾਲ ਫਾਸੀ, ਉਚੀ ਕੂਕ ਕੂਕ ਸੁਣਾਈਆ। ਓ ਮੇਰੇ ਮਾਲਕ ਖ਼ੁਦਾ ਅਬਿਨਾਸ਼ੀ, ਤੇਰੀ ਬੇਪ੍ਰਵਾਹੀਆ। ਪਹਿਲੋਂ ਮੈਨੂੰ ਬਣਾ ਕੇ ਆਪਣੀ ਜ਼ਾਤੀ, ਜਲਵਾ ਨੂਰ ਕੀਤਾ ਰੁਸ਼ਨਾਈਆ। ਹੁਣ ਬਣ ਗਿਉਂ ਵੱਡਾ ਘਾਤੀ, ਘਾਓ ਮੇਰੇ ਉਤੇ ਲਗਾਈਆ । ਮੇਰੀ ਜਗਾ ਕੇ ਅੰਦਰੋਂ ਬਾਤੀ, ਜੋਤ ਆਪਣੇ ਵਿਚ ਰਲਾਈਆ। ਮੈਂ ਬਚਨ ਦੱਸਾਂ ਸਾਚੀ, ਸਚ ਖ਼ੁਦਾਏ ਤੈਨੂੰ ਇਕ ਦ੍ਰਿੜਾਈਆ । ਜਿਸ ਵੇਲੇ ਗੋਬਿੰਦ ਆਇਆ ਤੇਰਾ ਸੂਰਬੀਰ ਸੁਤ ਹਾਠੀ, ਬਲਧਾਰੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਸਾਚਾ ਦਏ ਉਠਾਈਆ। ਸ਼ਿਵੋਮ ਸ਼ਕਤ ਕਹੇ ਮੈਂ ਸੇਵਾਦਾਰ, ਸੇਵਕ ਨਜ਼ਰੀ ਆਈਆ। ਮੇਰਾ ਸਾਰੇ ਕਰਦੇ ਗਏ ਇੰਤਜ਼ਾਰ, ਸਿਫ਼ਤਾਂ ਵਿਚ ਸਾਲਾਹੀਆ। ਮੇਰੇ ਨਾਲ ਕਰਿਆ ਨਾ ਕਿਸੇ ਪਿਆਰ, ਮੁਹੱਬਤ ਵਿਚ ਜੋੜ ਨਾ ਕੋਇ ਜੁੜਾਈਆ । ਮੈਂ ਟੇਢੀ ਅੱਖੇ ਵੇਂਹਦੀ ਰਹੀ ਸੰਸਾਰ, ਦੀਨ ਦੁਨੀ ਖੋਜ ਖੁਜਾਈਆ। ਮੈਂ ਇਸ਼ਾਰਿਆਂ ਵਿਚ ਲੰਘਾ ਦਿਤੇ ਤੇਈ ਅਵਤਾਰ, ਆਪਣੀ ਬਾਂਹ ਨਾ ਕਿਸੇ ਫੜਾਈਆ। ਮੂਸਾ ਨੂੰ ਸੁੱਟ ਕੇ ਮੂੰਹ ਦੇ ਭਾਰ, ਸ਼ੁਧੀ ਸੁੱਧ ਵਿਚੋਂ ਕਢਾਈਆ। ਈਸਾ ਨੂੰ ਅਸਮਾਨਾਂ ਦੇ ਉਤੇ ਚਾੜ੍ਹ, ਫੇਰ ਤਖ਼ਤਿਆਂ ਉਤੇ ਲਟਕਾਈਆ। ਸ਼ਿਵੋਮ ਸ਼ਕਤੀ ਕਹੇ ਮੈਂ ਕਿਸੇ ਦੀ ਬਣੀ ਨਹੀਂ ਯਾਰ, ਯਾਰਾਨਾ ਲਾਣ ਕਦੇ ਨਾ ਆਈਆ। ਕਰਾਂ ਸਭ ਨੂੰ ਖ਼ਬਰਦਾਰ, ਬੇਖ਼ਬਰਾਂ ਖ਼ਬਰ ਜਣਾਈਆ। ਮੈਨੂੰ ਭਾਵੇਂ ਸ਼ਕਤੀ ਸਮਝੋ ਭਾਵੇਂ ਪੁਰਖ ਅਕਾਲ, ਮੇਰੀ ਕਲਾ ਦੀ ਸਾਰ ਕਿਸੇ ਨਾ ਪਾਈਆ। ਗੋਬਿੰਦ ਜੇ ਤੈਨੂੰ ਮੇਰੀ ਭਾਲ, ਮੈਂ ਬਿਨਾ ਭਾਲਿਆਂ ਤੇਰੇ ਵਿਚ ਸਮਾਈਆ। ਉਠ ਜ਼ਰਾ ਅੱਗੇ ਕਰ ਖ਼ਿਆਲ, ਤੈਨੂੰ ਦਿਆਂ ਦ੍ਰਿੜਾਈਆ। ਉਠ ਵੇਖ ਆਪਣੇ ਲਾਲ, ਸੁਤ ਦੁਲਾਰੇ ਧਿਆਨ ਲਗਾਈਆ। ਜਿਹੜੇ ਨੀਹਾਂ ਹੇਠਾਂ ਦੇਣੇ ਸੰਭਾਲ, ਦਾਦੀ ਗੁਜਰੀ ਦਏ ਦੁਹਾਈਆ। ਜਿਨ੍ਹਾਂ ਕਰਨਾ ਜਗਤ ਕਮਾਲ, ਚਮਕੌਰ ਸੋਭਾ ਪਾਈਆ। ਜੇ ਹੋਰ ਪੁਛਣਾ ਈ ਹਾਲ, ਨੰਗੀ ਪੈਂਰੀਂ ਦਿਆਂ ਫਿਰਾਈਆ। ਹੋਰ ਦੱਸਾਂ ਕਮਾਲ, ਤਨ ਚੀਥੜ ਲੀਰੋ ਲੀਰ ਵਖਾਈਆ। ਸੂਲਾਂ ਦੀ ਸੇਜਾ ਦੇਵਾਂ ਸਵਾਲ, ਇਹ ਮੇਰੀ ਬੇਪ੍ਰਵਾਹੀਆ। ਸਰਹਾਣਾ ਕੋਈ ਨਾ ਤਕੀਆ ਕੋਈ ਨਾ ਜਿਹੜਾ ਥੱਲਿਉਂ ਸਿਰ ਦਏ ਉਠਾਲ, ਘਾਸ ਤਿਨਕਾ ਸੋਭਾ ਪਾਈਆ। ਤੈਨੂੰ ਓਥੇ ਭੋਜਨ ਦੇਵੇ ਨਾ ਕੋਈ ਖੁਵਾਲ, ਪ੍ਰੇਮੀ ਪਿਆਰਾ ਸਿੱਖ ਨਜ਼ਰ ਕੋਇ ਨਾ ਆਈਆ। ਇਕ ਕੀੜੀ ਦਾ ਪਿਆਰ, ਤੇਰੇ ਚਰਨ ਸੀਸ ਨਿਵਾਈਆ। ਓਹ ਆ ਕੇ ਕਹੇ ਗੁਜਰੀ ਦੇ ਲਾਲ, ਤੂੰ ਸ਼ਹਿਨਸ਼ਾਹ ਧੁਰਦਰਗਾਹੀਆ। ਤੈਨੂੰ ਕਿਸ ਨੇ ਏਥੇ ਦਿਤਾ ਸਵਾਲ, ਸੋਹਣਾ ਆਸਣ ਵਿਛਾਈਆ। ਤੂੰ ਮੇਰੇ ਘਰ ਦਾ ਮਹਿਮਾਨ, ਬਾਂਕੇ ਸੂਰੇ ਨਜ਼ਰੀ ਆਈਆ। ਅੱਜ ਤੈਨੂੰ ਦੇਵਾਂ ਕੁਝ ਖੁਵਾਲ, ਤੇਰਾ ਪੇਟ ਭਰਾਈਆ। ਮੈਂ ਰਿਧੀ ਨਹੀਂ ਕੋਈ ਦਾਲ, ਜਗਤ ਸਵਾਦ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਰੰਗ ਇਕ ਵਖਾਈਆ। ਸ਼ਿਵੋਮ ਸ਼ਕਤੀ ਕਹੇ ਦਰ ਮੇਰੇ ਦਹਿਲੀਜ਼ੇ, ਦਹਿਲੀਜ਼ ਦਿਆਂ ਲੰਘਾਈਆ।

❋

❋

ਜਿਹੜਾ ਮੇਰੇ ਉਪਰ ਪਤੀਜੇ, ਪਤਿਪਰਮੇਸ਼ਵਰ ਕਹਿ ਕੇ ਸੀਸ ਨਿਵਾਈਆ। ਮੈਂ ਓਸ ਦੀ ਪੂਰੀ ਕਰਾਂ ਰੀਝੇ, ਮਨਸਾ ਵਿਚ ਵਡਿਆਈਆ। ਘਰ ਮਿਲਾਵਾਂ ਸਹਿਜੇ, ਅੱਗੇ ਹੋ ਨਾ ਕੋਇ ਅਟਕਾਈਆ। ਜ਼ਰਾ ਮਾਰ ਕੇ ਵੇਖ ਨੀਝੇ, ਤੈਨੂੰ ਦਿਆਂ ਵਖਾਈਆ। ਜਿਹੜੇ ਗੋਬਿੰਦ ਤੇਰੇ ਬਗ਼ੀਚੇ, ਗੁਰੁਮੁਖ ਸੋਹਣੇ ਨਜ਼ਰੀ ਆਈਆ। ਉਨ੍ਹਾਂ ਦਾ ਵਕ਼ਤ ਅਖ਼ੀਰੀ ਬੀਤੇ, ਲੋਕਮਾਤ ਸਮਝਾਈਆ। ਕਰੇ ਖੇਲ ਤ੍ਰੈਗੁਣ ਅਤੀਤੇ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦੇ ਉਠਾਈਆ। ਸ਼ਵੈਮ ਸ਼ਕਤੀ ਕਹੇ ਮੈਂ ਬੜੀ ਚਾਲਾਕ, ਨਜ਼ਰ ਕਿਸੇ ਨਾ ਆਈਆ। ਜੋ ਗੁਰ ਅਵਤਾਰ ਪੈਗ਼ੰਬਰ ਉਪਜਾਏ ਫੇਰ ਮਿਲਾਏ ਵਿਚ ਖ਼ਾਕ, ਤਨ ਮਾਟੀ ਸਵਾਹ ਕਰਾਈਆ। ਨਿੱਕੇ ਨਿੱਕੇ ਖੋਲ੍ਹ ਕੇ ਤਾਕ, ਪੜਦੇ ਅੰਦਰੇ ਅੰਦਰ ਉਠਾਈਆ। ਨਿਰਗੁਣ ਨਾਲ ਬਣਾ ਕੇ ਸਾਕ, ਸੱਜਣ ਲੋਕਮਾਤ ਸਮਝਾਈਆ। ਸ਼ਬਦ ਸੰਦੇਸ਼ੇ ਦੇ ਕੇ ਵਾਕ, ਵਾਕ਼ਫ਼ਕਾਰ ਆਪ ਹੋ ਜਾਈਆ। ਅੰਤਮ ਲੇਖਾ ਸਭ ਦਾ ਕਰ ਬੇਬਾਕ, ਲਹਿਣਾ ਰਹਿਣ ਕੋਇ ਨਾ ਪਾਈਆ। ਯਾਦ ਕਰ ਲਈਂ ਮਾਛੂਵਾੜੇ ਵਾਲੀ ਰਾਤ, ਸੱਥਰ ਸੇਜ ਹੰਢਾਈਆ। ਓਹ ਸੋਹਣੀ ਚੰਗੀ ਪ੍ਰਭਾਤ, ਜਿਸ ਵਿਚ ਮਿਲਿਆ ਧੁਰਦਰਗਾਹੀਆ। ਓਸ ਕੱਢਕੇ ਬਿਨ ਅੱਖਰਾਂ ਤੋਂ ਕਿਤਾਬ, ਗੋਬਿੰਦ ਦਿਤੀ ਵਖਾਈਆ। ਆਹ ਵੇਖ ਲੈ ਅਗਲਾ ਹਿਸਾਬ, ਜਿਸ ਦਾ ਅੰਕੜਾ ਨਾ ਕੋਇ ਜਣਾਈਆ। ਤੇਰਾ ਸਭ ਤੋਂ ਉਤੇ ਸਭ ਤੋਂ ਹੇਠਾਂ ਅਹਿਬਾਬ, ਬਾਬ ਵੰਡ ਨਾ ਕੋਇ ਵੰਡਾਈਆ। ਜਾਂ ਤੱਕ ਲੈ ਤੇ ਦਿਸੇ ਆਜ਼ਾਦ, ਆਜ਼ਾਦੀ ਤੇਰੇ ਨਾਲ ਰਲਾਈਆ। ਗੋਬਿੰਦ ਪਹਿਲੋਂ ਤੇਰਾ ਜਗਤ ਖੇੜਾ ਕਰਨਾ ਬਰਬਾਦ, ਘਰਾਨਾ ਜਗਤ ਨਜ਼ਰ ਨਾ ਆਈਆ। ਗੋਬਿੰਦ ਹੋ ਕੇ ਸ਼ਾਦ, ਖ਼ੁਸ਼ੀਆਂ ਤਾਲੀ ਦਿਤੀ ਲਗਾਈਆ। ਫਿਰ ਆਈ ਅਗੰਮੀ ਆਵਾਜ਼, ਪੁਰਖ ਅਕਾਲ ਦਿਤਾ ਸੁਣਾਈਆ। ਗੋਬਿੰਦ ਆਖਿਆ ਮੇਰਾ ਖੁਲ੍ਹਿਆ ਰਾਜ਼, ਰਹਿਮਤ ਤੇਰੀ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਸ਼ਿਵ ਸ਼ਕਤੀ ਕਹੇ ਮੇਰਾ ਵਰ ਚੰਗਾ, ਚੰਗਿਆਂ ਦਿਆਂ ਜਣਾਈਆ । ਗੋਬਿੰਦ ਹੁਣ ਤੂੰ ਕਰ ਜੰਗਾ, ਜੰਗ ਜੂ ਰੂਪ ਵਖਾਈਆ। ਬਾਹਰੋਂ ਦਿਸੇਂ ਤੱਤਾਂ ਵਾਲਾ ਬੰਦਾ, ਅੰਦਰ ਜਲਵਾ ਨੂਰ ਰੁਸ਼ਨਾਈਆ । ਤੇਰਾ ਖੇਲ ਜਹਾਨ ਸੰਗਾ, ਸਗਲਾ ਦਿਆਂ ਬਣਾਈਆ। ਪੁਰਖ ਅਕਾਲ ਦੇ ਨਾਮ ਦਾ ਵਜਾ ਮਰਦੰਗਾ, ਡੰਕਾ ਇਕੋ ਇਕ ਸ਼ਨਵਾਈਆ। ਜਿਸ ਵੇਲੇ ਕਲਜੁਗ ਅੰਤਮ ਆਵੇ ਕੰਢਾ, ਪੈਂਡਾ ਪੰਧ ਮੁਕਾਈਆ। ਤੇਰਾ ਸਾਹਿਬ ਹੋਵੇ ਬਖ਼ਸ਼ਿੰਦਾ, ਵਡ ਦਾਤਾ ਬੇਪ੍ਰਵਾਹੀਆ। ਤੈਥੋਂ ਛੁਡਾ ਕੇ ਪੁਰੀ ਅਨੰਦਾ, ਅਨੰਦ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਗੋਬਿੰਦ ਕਿਹਾ ਵਰ ਤੇਰਾ ਦਾਤਾਰ, ਮੋਹੇ ਸਦਾ ਭਾਈਆ। ਤੂੰ ਸੁਆਮੀ ਏਕ ਨਿਰੰਕਾਰ, ਨਿਰਵੈਰ ਤੇਰੀ ਵਡਿਆਈਆ। ਜੁਗ ਚੌਕੜੀ ਤੇਰੀ ਧਾਰ, ਸਤਿ ਸਤਿਵਾਦੀ ਚਲੀ ਆਈਆ। ਤੇਰਾ ਖੇਲ ਸਦਾ ਜੁਗ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਵਜਦੀ ਰਹੇ ਵਧਾਈਆ। ਮੈਂ ਨਿਉਂ ਨਿਉਂ ਕਰਾਂ ਨਿਮਸਕਾਰ, ਚਰਨ ਚਰਨ ਸਰਨਾਈਆ। ਤੇਰਾ ਘਰ ਸੱਚਾ ਘਰ ਬਾਹਰ, ਧੁਰ ਦਰਬਾਰਾ ਸੋਭਾ ਪਾਈਆ। ਜਿਥੇ ਜੋਤ ਜਗੇ ਅਪਾਰ, ਦੀਵਾ ਬਾਤੀ ਲੋੜ ਰਹੀ ਨਾ ਰਾਈਆ । ਸ਼ਬਦੀ ਨਾਦ ਵੱਜੇ ਧੁਨਕਾਰ, ਸੁਨ ਸਮਾਧੀ ਦਿਤੀ ਗੁਆਈਆ। ਤੇਰਾ ਖੇਲ ਅਪਰ ਅਪਾਰ, ਅਪਰੰਪਰ ਸੁਆਮੀ ਵੇਖ ਵਖਾਈਆ । ਬੇਸ਼ਕ ਮੇਰਾ ਘਰਾਨਾ ਦੇ ਉਜਾੜ, ਪੁੱਤਰਾਂ ਪਿਆਰ ਨਾ ਕੋਇ ਵਧਾਈਆ। ਪਰ ਯਾਦ ਰੱਖੀਂ ਨਿਰੰਕਾਰ, ਤੈਨੂੰ ਦਿਆਂ ਜਣਾਈਆ। ਮੇਰਿਆਂ ਸਿੱਖਾਂ ਦਾ ਅਧਾਰ,

❋

❋

ਜੁਗ ਚੌਕੜੀ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਸ਼ਿਵ ਸ਼ਕਤੀ ਕਹੇ ਓ ਗੋਬਿੰਦ ਵੇਖ ਲੈ ਮੇਰਾ ਸਪਨਾ, ਖ਼ੁਆਬ ਖ਼ੁਦਾ ਦਾ ਦਿਆਂ ਜਣਾਈਆ। ਤੂੰ ਸ਼ਰੀਰ ਵਿਚੋਂ ਅੰਤ ਲੰਘਣਾ, ਜਗਤ ਨਜ਼ਰ ਕਿਸੇ ਨਾ ਆਈਆ। ਤੇਰਾ ਖਾਣਾ ਪੀਣਾ ਮੁਕਣਾ, ਤਨ ਨਾ ਕੋਇ ਵਡਿਆਈਆ । ਤੂੰ ਓਸ ਦਵਾਰੇ ਪੁਜਣਾ, ਜਿਥੇ ਵਸੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਵਖਾਈਆ। ਗੋਬਿੰਦ ਕਹੇ ਮੇਰਾ ਸੁਫ਼ਨਾ ਅਨੋਖਾ, ਪਰਮ ਪੁਰਖ ਦਿਤਾ ਜਣਾਈਆ। ਮੈਂ ਪ੍ਰਭੂ ਦਾ ਪੁਤ ਤੇ ਗੁਰਸਿਖ ਬਣੇ ਓਸ ਦਾ ਪੋਤਾ, ਨਾਤਾ ਜਗਤ ਜੁੜਾਈਆ। ਝਗੜਾ ਮੁਕ ਜਾਏ ਚੌਦਾਂ ਲੋਕਾ, ਚੌਦਾਂ ਤਬਕਾਂ ਡੇਰਾ ਢਾਹੀਆ। ਮੈਂ ਛੱਡ ਜਾਣਾ ਪਟਨਾ ਪੌਂਟਾ, ਪਟੇਦਾਰੀ ਰਹਿਣ ਕੋਇ ਨਾ ਪਾਈਆ। ਸ਼ਬਦੀ ਧਾਰ ਮਾਰਨਾ ਗੋਤਾ, ਜੋਤੀ ਲਹਿਰ ਵਿਚ ਸਮਾਈਆ। ਗੁਰਮੁਖ ਚਾੜ੍ਹ ਕੇ ਨਾਮ ਦੀ ਨੌਕਾ, ਖੇਵਟ ਖੇਟਾ ਇਕੋ ਦੇਣਾ ਵਖਾਈਆ। ਜਿਸ ਨੂੰ ਚੁਰਾਸੀ ਵਿਚੋਂ ਇਕੋ ਵਾਰ ਮਿਲਣ ਦਾ ਮਿਲਦਾ ਮੌਕਾ, ਮੁੜ ਕੇ ਮਿਲਣ ਕੋਇ ਨਾ ਆਈਆ। ਸਾਚਾ ਮਾਰਗ ਦੱਸਣਾ ਸੌਖਾ, ਰਸਤਾ ਇਕੋ ਇਕ ਜਣਾਈਆ। ਜਿਥੇ ਪੜ੍ਹਨਾ ਪਏ ਕੋਈ ਨਾ ਪੋਥਾ, ਪੁਸਤਕ ਬਗ਼ਲ ਨਾ ਕੋਇ ਉਠਾਈਆ। ਪੋਚਣਾ ਪਏ ਕੋਈ ਨਾ ਚੌਂਕਾ, ਤਿਲਕ ਲਲਾਟ ਨਾ ਕੋਇ ਲਗਾਈਆ। ਲੱਭਣਾ ਪਏ ਨਾ ਕਿਸੇ ਮੰਦਰ ਮਸਜਿਦ ਕੋਠਾ, ਸ਼ਿਵਦਵਾਲੇ ਫੋਲ ਨਾ ਕੋਇ ਫੁਲਾਈਆ। ਪ੍ਰੇਮ ਪ੍ਰੀਤੀ ਅੰਦਰ ਗੁਰਮੁਖ ਮਿਲਾ ਕੇ ਆਪਣੀ ਜੋਤਾ, ਜੋਤੀ ਜੋਤ ਜੋਤ ਸਮਾਈਆ। ਸ਼ਬਦੀ ਸ਼ਬਦ ਜਣਾ ਕੇ ਹੋਕਾ, ਹੁਕਮ ਧੁਰ ਦਾ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਗੋਬਿੰਦ ਕਿਹਾ ਮੈਂ ਸੁਣੀ ਅਗੰਮੀ ਤੁਕਾ, ਹਰਿ ਸਾਹਿਬ ਦਿਤਾ ਦ੍ਰਿੜਾਈਆ। ਮੈਂ ਫਿਰ ਕੇ ਵੇਖਿਆ ਮਦੀਨਾ ਮੱਕਾ, ਮਕ਼ਬਰਿਆਂ ਵਿਚੋਂ ਮੁਰਸ਼ਦ ਫੋਲ ਫੁਲਾਈਆ। ਜੋ ਮਿੱਟੀ ਅੰਦਰ ਢੱਕਾ, ਪੜਦਿਆਂ ਵਿਚ ਲੁਕਾਈਆ। ਜੋ ਸੜ ਗਿਆਂ ਨਾਲ ਕੱਖਾਂ, ਗੁਰ ਅਵਤਾਰ ਧਿਆਨ ਲਗਾਈਆ। ਮੈਂ ਹੱਥ ਮਾਰਿਆ ਉਤੇ ਪੱਟਾਂ, ਬਹੁੜੀ ਦਿਤੀ ਦੁਹਾਈਆ। ਪੁਰਖ ਅਕਾਲ ਇਹ ਕੀ ਤੇਰੀਆਂ ਵੱਟਾਂ, ਅਵਤਾਰਾਂ ਪੈਗ਼ੰਬਰਾਂ ਨੂੰ ਵੰਡਾਂ ਵਿਚ ਭੁਆਈਆ । ਕੀ ਤੂੰ ਆਪਣੀ ਧਾਰ ਨਾਲ ਕਰਦਾ ਏਂ ਠੱਠਾ, ਧੋਖਿਆਂ ਵਿਚ ਫਸਾਈਆ। ਕਿਸੇ ਨੂੰ ਚੌਦਾਂ ਸਦੀਆਂ ਦਾ ਦਿਤਾ ਪਟਾ, ਹੁਕਮ ਧੁਰ ਦਾ ਇਕ ਦ੍ਰਿੜਾਈਆ। ਤੇਰਾ ਖੇਲ ਤੱਤਾਂ ਅੱਠਾਂ, ਪੰਜ ਤਿੰਨ ਵੱਜੇ ਵਧਾਈਆ। ਮੈਂ ਤੇਰੇ ਹੁਕਮ ਅੰਦਰ ਇਕ ਮਾਛੂਵਾੜੇ ਰਾਤ ਕੱਟਾਂ, ਫੇਰ ਕੱਟਣ ਦੀ ਲੋੜ ਰਹੇ ਨਾ ਰਾਈਆ। ਮੈਂ ਚਾਰ ਜੁਗ ਦੀ ਮੰਜ਼ਲ ਟੱਪਾਂ, ਭੱਜਾ ਵਾਹੋ ਦਾਹੀਆ। ਬਣਿਆ ਰਹਾਂ ਤੇਰਾ ਬੱਚਾ, ਬਚਪਨ ਤੇਰੀ ਝੋਲੀ ਪਾਈਆ। ਫੇਰ ਸ਼ਬਦ ਗੁਰੂ ਹੋਵਾਂ ਕਦੇ ਨਾ ਬਣਾ ਤੱਤਾਂ ਵਾਲਾ ਕੱਚਾ, ਕਾਚੀ ਗਗਰੀਆ ਨਾ ਕੋਇ ਸੁਹਾਈਆ। ਐਂਵੇਂ ਹਾਂ ਵਿਚ ਹਾਂ ਕਰਾਂ ਨਾ ਅੱਛਾ, ਭੈ ਵਿਚ ਸੀਸ ਨਾ ਕਦੇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਹੇ ਮੈਂ ਸੁਫ਼ਨੇ ਵਿਚ ਤੱਕਿਆ ਕੀ ਜਗ, ਜਗਜੀਵਣ ਦਾਤੇ ਦਿਤਾ ਦ੍ਰਿੜਾਈਆ। ਜਿਧਰ ਵੇਖਾਂ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਬਿਨ ਹਰਿ ਨਾਮੇ ਖ਼ਾਲੀ ਦਿਸਣ ਹੱਡ, ਹਿਰਦੇ ਹਰਿ ਨਾ ਕੋਇ ਵਸਾਈਆ। ਕੋਈ ਚੜ੍ਹੇ ਨਾ ਉਪਰ ਸ਼ਾਹਰਗ, ਸਾਧ ਸੰਤ ਰਹੇ ਕੁਰਲਾਈਆ। ਧੁਨ ਆਤਮਕ ਸੁਣੇ ਕੋਈ ਨਾ ਨਦ, ਅਨਹਦ ਨਾਦੀ ਨਾਦ ਨਾ ਕੋਈ ਵਜਾਈਆ। ਕੂੜੀ ਪੀ ਪਿਆਲੇ ਵਾਲੀ ਮਦਿ, ਮਧੁਰ ਰਸ ਨਾ ਕੋਇ ਚਖਾਈਆ। ਬਾਹਰੋਂ ਹੋ ਕੇ

❋

❋

ਬਪੜੇ ਬਗ, ਅੰਤਰ ਕਾਗ ਵਾਂਗ ਕੁਰਲਾਈਆ। ਸਾਚਾ ਮਿਲੇ ਕਿਸੇ ਨਾ ਹੱਜ, ਹੁਜਰਾ ਹੱਕ ਨਾ ਕੋਇ ਸੁਹਾਈਆ। ਮਨ ਵਾਸਨਾ ਰਹੇ ਭੱਜ, ਭਟਕਣਾ ਵਿਚ ਲੋਕਾਈਆ। ਜੀਆਂ ਕਰ ਰਹੇ ਬੱਧ, ਸੂਰ ਗਾਂ ਰਹੀ ਕੁਰਲਾਈਆ। ਧਰਮ ਰਾਏ ਦਾ ਸਾਰੇ ਦਿਸਣ ਵੱਗ, ਵਾਲੀ ਵਾਰਸ ਗੁਰ ਅਵਤਾਰ ਪੈਗ਼ੰਬਰ ਬੈਠੇ ਮੁਖ ਛੁਪਾਈਆ। ਕੂੜ ਨਗਾਰਾ ਰਿਹਾ ਵੱਜ, ਡੰਕਾ ਕਾਲ ਰਿਹਾ ਸੁਣਾਈਆ। ਆਤਮਾ ਪਰਮਾਤਮਾ ਹੋ ਕੇ ਅੱਡ, ਵਖਰਾ ਘਰ ਬੈਠਾ ਬਣਾਈਆ। ਹੰਕਾਰ ਨਿਸ਼ਾਨਾ ਰਹੇ ਗੱਡ, ਸ਼ਾਹ ਸੁਲਤਾਨ ਕਰਨ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦੇ ਜਣਾਈਆ। ਗੋਬਿੰਦ ਕਹੇ ਮੇਰਾ ਸੁਫਨਾ ਹਕ਼ੀਕ਼ੀ, ਹਿਕਮਤ ਸਮਝ ਕਿਸੇ ਨਾ ਆਈਆ। ਕਰੇ ਖੇਲ ਲਾਸ਼ਰੀਕੀ, ਸ਼ਰਕਤ ਵਿਚ ਲੜਾਈਆ। ਜਿਸ ਦੇ ਵਿਚ ਹੱਕ ਤੌਫ਼ੀਕ਼ੀ, ਤੋਅਫ਼ੇ ਘਰ ਘਰ ਰਿਹਾ ਪੁਚਾਈਆ। ਸਚ ਪਿਆਰ ਰਹੇ ਅਜ਼ੀਜ਼ੀ, ਮੁਹੱਬਤ ਵਿਚ ਮੇਲ ਨਾ ਕੋਇ ਮਿਲਾਈਆ। ਸਾਚੀ ਕਰੇ ਨਾ ਕੋਇ ਤਮੀਜ਼ੀ, ਤੋਹਮਤ ਕਰੇ ਜਗਤ ਲੋਕਾਈਆ। ਗੋਬਿੰਦ ਕਹੇ ਮੈਂ ਫਿਰ ਚਾਰ ਕੁੰਟ ਤੱਕਿਆ ਮੈਨੂੰ ਗੁਰਮੁਖਾਂ ਦੀ ਨਜ਼ਰੀ ਆਈ ਥੋੜ੍ਹੀ ਬਗ਼ੀਚੀ, ਜਿਸ ਦਾ ਪਾਲਕ ਬੇਪਰਵਾਹੀਆ। ਫੇਰ ਆਪਣਾ ਲਹੂ ਕੱਢਿਆ ਵਿਚੋਂ ਚੀਚੀ, ਖ਼ੂਨ ਦਿਤਾ ਵਹਾਈਆ। ਕਲਜੁਗ ਇਹ ਖੇਲ ਪ੍ਰਭੂ ਨੇ ਕੀਤੀ, ਕ਼ੁਦਰਤ ਕ਼ਾਦਰ ਰਿਹਾ ਵਡਿਆਈਆ। ਕਲਧਾਰ ਹੋਏ ਅਨਡਿੱਠੀ, ਅਨਡਿੱਠੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇ ਵਖਾਈਆ। ਗੋਬਿੰਦ ਕਹੇ ਮੇਰਾ ਸੁਫ਼ਨਾ ਕੀ ਕਹਿੰਦਾ, ਕਹਿ ਕਹਿ ਰਿਹਾ ਸੁਣਾਈਆ। ਮੈਂ ਵੇਖਿਆ ਚੜ੍ਹਦਾ ਲਹਿੰਦਾ, ਉੱਤਰ ਪੂਰਬ ਪੱਛਮ ਦੱਖਣ ਫੋਲ ਫੁਲਾਈਆ। ਤੇਰਾ ਭਾਣਾ ਰਿਹਾ ਸਹਿੰਦਾ, ਨਿਉਂ ਨਿਉਂ ਸੀਸ ਨਿਵਾਈਆ। ਜਿਸ ਦੀ ਚਰਨੀ ਰਿਹਾ ਢਹਿੰਦਾ, ਨਮੋ ਨਮੋ ਦੁਹਾਈਆ। ਦਵਾਰੇ ਰਿਹਾ ਬਹਿੰਦਾ, ਆਸਣ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਵੇਖ ਵਖਾਈਆ। ਗੋਬਿੰਦ ਮੇਰੇ ਸੁਫ਼ਨੇ ਕਿਹਾ ਤੇਰਾ ਅੰਤ ਅਖ਼ੀਰ ਨੰਦੇੜ, ਦੱਖਣ ਦਿਸ਼ਾ ਦ੍ਰਿੜਾਈਆ। ਪੁਰਖ ਅਕਾਲ ਕਰੇ ਮਿਹਰ, ਮਿਹਰਵਾਨ ਹੋਏ ਸਹਾਈਆ। ਅੰਤ ਵੇਲੇ ਨਾ ਲਾਵੇ ਦੇਰ, ਦੂਰ ਦੁਰਾਡਾ ਚਲ ਕੇ ਆਈਆ। ਤੇਰਾ ਬਣਾ ਕੇ ਸੋਹਣਾ ਢੇਰ, ਅਗਨੀ ਅੱਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ । ਗੋਬਿੰਦ ਨੇ ਵੇਖਿਆ ਖੇਲ ਅਪਾਰ, ਹਰਿ ਕਰਤੇ ਦਿਤਾ ਵਖਾਈਆ। ਅੰਗੀਠੇ ਦੇ ਤਪੇ ਅੰਗਿਆਰ, ਅਗਨੀ ਅੱਗ ਦੁਹਾਈਆ। ਵਿਚੋਂ ਰੋ ਪਏ ਸੱਤ ਰੁਮਾਲ, ਨੇਤਰ ਨੈਣਾਂ ਨੀਰ ਵਹਾਈਆ। ਕਿਰਪਾ ਕਰ ਦੀਨ ਦਿਆਲ, ਤੇਰੇ ਹੱਥ ਵਡਿਆਈਆ। ਗੋਬਿੰਦ ਕਿਹਾ ਮੈਂ ਤੁਹਾਡੀ ਕਰਾਂ ਪ੍ਰਿਤਪਾਲ, ਆਪਣੇ ਨਾਲ ਮਿਲਾਈਆ। ਓਹ ਵੇਖ ਖੇਲ ਦੀਨ ਦਿਆਲ, ਜੋ ਦਇਆਨਿਧ ਅਖਵਾਈਆ। ਕਲਜੁਗ ਅੰਤ ਬਦਲ ਕੇ ਚਾਲ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜਨ ਭਗਤਾਂ ਕਰ ਸੰਭਾਲ, ਸੰਬਲ ਬਹਿ ਕੇ ਖੇਲ ਖਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਖਿਲਾਈਆ। ਸੁਫ਼ਨਾ ਕਹੇ ਗੋਬਿੰਦ ਵੇਖ ਅੰਤ ਅਖ਼ੀਰ, ਆਖ਼ਰ ਦਿਆਂ ਜਣਾਈਆ। ਤੱਕਿਆ ਪੀਰਾਂ ਦਾ ਪੀਰ, ਪੈਗ਼ੰਬਰ ਧੁਰਦਰਗਾਹੀਆ। ਜਿਸ ਨੇ ਕੱਟੇ ਸ਼ਰਅ ਜ਼ੰਜੀਰ, ਤਰਿਪਤ ਦਏ ਕਰਾਈਆ। ਸੀਰਤ ਦੇ ਕੇ ਸੀਰ, ਗੁਰਮੁਖ ਬੱਚੇ ਗੋਦ ਉਠਾਈਆ। ਬਦਲ ਕੇ ਤਕ਼ਦੀਰ, ਤਦਬੀਰ ਦਿਤੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਵਖਾਈਆ। ਲੇਖਾ ਕਹੇ ਮੈਂ ਲੇਖ ਲਿਖਦਾ, ਲਿਖ

❋

❋

ਲਿਖ ਖ਼ੁਸ਼ੀ ਮਨਾਈਆ। ਲਹਿਣਾ ਦੇਣਾ ਗੋਬਿੰਦ ਸਿੱਖ ਦਾ, ਸਿਖਿਆ ਵਿਚ ਵਡਿਆਈਆ। ਜੋ ਪੁਤ ਹੋ ਗਿਆ ਇਕ ਪਿਤ ਦਾ, ਪੁਰਖ ਅਕਾਲ ਮਨਾਈਆ। ਮਾਨਸ ਜਨਮ ਜਾਵੇ ਜਿੱਤਦਾ, ਲੱਖ ਚੁਰਾਸੀ ਡੇਰਾ ਢਾਹੀਆ। ਵੇਖੋ ਨਬੇੜਾ ਹੋਣਾ ਹਿਤ ਦਾ, ਹਿਤ ਵਿਚ ਸਮਾਈਆ। ਚੁਰਾਸੀ ਵਿਚ ਨਹੀਂ ਪਿਸਦਾ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਧੁਰ ਸੰਦੇਸਾ ਕਹੇ ਸੱਤ ਰੰਗੇ, ਤੈਨੂੰ ਦਿਆਂ ਵਡਿਆਈਆ। ਆਹ ਵੇਖ ਮੇਰੇ ਭਗਤ ਚੰਗੇ, ਸੋਹਣੇ ਸੋਭਾ ਪਾਈਆ। ਜਿਨ੍ਹਾਂ ਨਾਲ ਤੈਨੂੰ ਮਿਲਿਆ ਸੰਗੇ, ਸਗਲਾ ਸੰਗ ਰਖਾਈਆ। ਵੇਖੀਂ ਭਗਤਾਂ ਦੇ ਹੱਥ ਹੋਣ ਨਾ ਦੇਵੀਂ ਗੰਦੇ, ਜਿਨ੍ਹਾਂ ਨਾਲ ਬੰਨ੍ਹ ਕੇ ਤੇਰਾ ਮੇਰਾ ਢੋਲਾ ਗਾਈਆ। ਕਿਸੇ ਕੋਲ ਨਾ ਜਾਵੀਂ ਪੰਡੇ, ਹਿੱਸੇ ਹੱਦ ਮੰਗਣ ਕਿਸੇ ਨਾ ਜਾਈਆ। ਇਹ ਟੁੱਟੀ ਪਿਛਲੀ ਗੰਢੇ, ਅੱਗੇ ਨਾ ਕੋਇ ਤੁੜਾਈਆ। ਸਭ ਦਾ ਯਾਰਾਨਾ ਸਾਂਝਾ ਹੰਢੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸੱਤ ਰੰਗ ਕਹਿਣ ਅਸੀਂ ਬੱਝ ਗਏ ਨਾਲ ਗੁਟ, ਗੰਢ ਉਤੇ ਲਈ ਪੁਆਈਆ। ਜਿਸ ਦਾ ਗੋਬਿੰਦ ਸਾਚਾ ਸੁਤ, ਤੁਹਾਨੂੰ ਬੱਚੇ ਲੈਣਾ ਬਣਾਈਆ। ਸਾਡੇ ਕੋਲ ਨਹੀਂ ਕੁਛ, ਖ਼ਾਲੀ ਹੱਥ ਦਈਏ ਦੁਹਾਈਆ। ਤੇਰੀ ਮੰਜ਼ਲ ਗਏ ਪੁੱਜ, ਆਪਣਾ ਪੰਧ ਮੁਕਾਈਆ। ਰਾਹ ਤੱਕੇ ਤਿੰਨ ਜੁਗ, ਧੰਨ ਭਾਗ ਜੇ ਵੇਲਾ ਗਿਆ ਆਈਆ। ਸੁੱਖਣਾ ਰਹੇ ਸੁੱਖ, ਤੇਰਾ ਰਾਹ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਵਖਾਈਆ। ਸੱਤ ਰੰਗ ਕਹਿਣ ਸਾਡੀ ਲੱਗੀ ਰਹੇ ਪ੍ਰੀਤ, ਪ੍ਰੀਤਮ ਜਿਸ ਦਾ ਵਿਚੋਲਾ ਬਣਿਆ ਸ਼ਬਦੀ ਗੁਰ ਅਖਵਾਈਆ । ਅੱਜ ਤੋਂ ਤੇਰੀ ਸੰਗਤ ਵਿਚ ਕੋਇ ਨਾ ਰਹਿਆ ਨੀਚ, ਗੁਰਮੁਖ ਸਾਚੇ ਸੋਭਾ ਪਾਈਆ। ਪਿਛਲਾ ਲੇਖਾ ਪਿਛੇ ਗਿਆ ਬੀਤ, ਅੱਗੇ ਦਏ ਮਾਣ ਵਡਿਆਈਆ। ਜਿਹੜੇ ਗੌਂਦੇ ਤੇਰਾ ਗੀਤ, ਸੋਹੰ ਢੋਲਾ ਰਾਗ ਅਲਾਈਆ। ਜਿਸ ਦਾ ਰੰਗ ਜਾਣੇ ਹਸਤ ਕੀਟ, ਇਕੋ ਘਰ ਲੈਣਾ ਵਸਾਈਆ। ਇਕੋ ਝੁਕੇ ਤੇਰੇ ਦਰ ਤੇ ਸੀਸ, ਦੂਸਰ ਡੰਡੌਤ ਨਾ ਕੋਇ ਵਖਾਈਆ। ਜਿਹੜਾ ਲੇਖਾ ਆਪਣੇ ਨਾਲ ਬਣਾਂਦਾ, ਰੰਗ ਕਹਿਣ, ਅਸੀਂ ਭਗਤਾਂ ਦੇ ਸਾਥੀ, ਸੋਹਣੇ ਨਜ਼ਰੀ ਆਈਆ। ਗੋਬਿੰਦ ਵੇਖ ਜੇ ਅਸਾਂ ਤੇਰੀ ਮੰਨ ਲਈ ਆਖੀ, ਸੇਵਕ ਬਣ ਕੇ ਸੇਵ ਕਮਾਈਆ। ਹੁਣ ਆਪੇ ਕਰੀਂ ਰਾਖੀ, ਵੇਖੀਂ ਥਾਉਂ ਥਾਈਂਆ। ਅਸੀਂ ਚਾਹੁੰਦੇ ਤੇਰੇ ਸਿੱਖ ਅੱਗੇ ਕਰ ਨਾ ਜਾਣ ਗੁਸਤਾਖੀ, ਗ਼ੁੱਸੇ ਵਿਚ ਜਦੋਂ ਆਵੇਂ ਆਣ ਕੇ ਤਾਰੇਂ ਪਾਪੀ, ਪੱਤਤਾਂ ਪੁਨੀਤ ਕਰਾਈਆ। ਹੁਣ ਸਾਨੂੰ ਦੇ ਦੇ ਥਾਪੀ, ਪੁਸ਼ਤ ਪਨਾਹ ਹੱਥ ਰਖਾਈਆ। ਪਿਛਲੇ ਹਿਸਾਬ ਦੀ ਆਪਣੀ ਨਾ ਦੇਵੀਂ ਕਾਪੀ, ਨੰਬਰ ਦੇਣਾ ਗੁਆਈਆ। ਝਗੜਾ ਰਹੇ ਨਾ ਕਿਸੇ ਜ਼ਾਤੀ, ਦੀਨ ਮਜ਼੍ਹਬ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਨੂੰ ਕਥਾ ਕਹਾਣੀ ਦੱਸ ਸਾਚੀ, ਸਚ ਸਚ ਸਮਝਾਈਆ। ਸੱਤ ਰੰਗ ਕਹਿਣ ਅਸੀਂ ਰੁਮਾਲ ਹੋ ਗਏ ਟੋਟੇ, ਟੁਕੜੇ ਟੁਕੜੇ ਨਜ਼ਰੀ ਆਈਆ । ਥੋੜ੍ਹਿਆਂ ਤੋਂ ਹੋ ਕੇ ਬਹੁਤੇ, ਆਪਣਾ ਅੰਕ ਵਧਾਈਆ। ਗੁਰਮੁਖੋ ਤੁਸੀਂ ਨਾ ਰਿਹੋ ਸੋਤੇ, ਸੁਤਿਆਂ ਦਈਏ ਜਗਾਈਆ । ਚੁਰਾਸੀ ਵਿਚੋਂ ਵੇਖੋ ਬੜੇ ਥੋੜ੍ਹੇ ਕੋਈ ਨਹੀਂ ਚੋਖੇ, ਗਿਣਤੀ ਦੇ ਨਜ਼ਰੀ ਆਈਆ। ਬਾਕੀ ਰਾਏ ਧਰਮ ਦਰ ਝੋਕੇ, ਜਿਹੜੇ ਮਸਤਕ ਨਾ ਸੀਸ ਨਿਵਾਈਆ। ਕਾਇਆ ਦੇ ਖ਼ਾਲੀ ਦਿਸਣ ਖੋਖੇ, ਵਸਤ ਵਿਚ ਨਾ ਕੋਇ ਰਖਾਈਆ। ਭਾਵੇਂ ਕਿੰਨੇ ਪੜ੍ਹਨ ਪੋਥੇ, ਪ੍ਰਭ ਦਾ ਦਰਸ ਕੋਇ ਨਾ ਪਾਈਆ। ਸਚ ਦੁਆਰੇ ਕੋਇ ਨਾ ਪਹੁੰਚੇ, ਜੋਤੀ ਜੋਤ ਸਰੂਪ

❋

❋

ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਦਏ ਵਡਿਆਈਆ। ਸੱਤ ਰੰਗ ਕਹਿਣ ਅਸੀਂ ਗੁੱਟਾਂ ਨਾਲ ਨਿਸ਼ਾਨਾ, ਨਿਸ਼ਾਨ ਗੋਬਿੰਦ ਰਿਹਾ ਜਣਾਈਆ। ਗੁਰਸਿਖ ਰਹੇ ਨਾ ਕੋਇ ਬੇਗਾਨਾ, ਘਰ ਮਿਲਣਾ ਬੇਪਰਵਾਹੀਆ। ਜਿਸ ਨੇ ਕੂੜਾ ਤੁੜੌਣਾ ਯਾਰਾਨਾ, ਹੱਥੋਂ ਲਾਹ ਕੇ ਸਾਨੂੰ ਦਿਤਾ ਸੁਟਾਈਆ। ਜਿਨ੍ਹਾਂ ਨੇ ਮੰਨਣਾ ਇਕ ਸ੍ਰੀ ਭਗਵਾਨਾ, ਹੱਥ ਉਪਰ ਦੇਣਾ ਉਠਾਈਆ। ਹੁਣ ਛੱਡਿਆ ਰਿਵਾਜ ਪੁਰਾਣਾ, ਪੁਰਾਨਾਂ ਵਾਲੀ ਨਾ ਕੋਇ ਪੜ੍ਹਾਈਆ। ਨਾਪਣ ਵਾਲਾ ਗਿਆ ਪੈਮਾਨਾ, ਪੈਮਾਇਸ਼ ਆਪਣੇ ਹੱਥ ਰਖਾਈਆ। ਹੁਣ ਮਾਲਾ ਮਣਕਿਆਂ ਵਾਲਾ ਨਹੀਂ ਜ਼ਮਾਨਾ, ਜ਼ਾਮਨ ਇਕੋ ਨਜ਼ਰੀ ਆਈਆ। ਜਿਹੜਾ ਸ਼ਹਿਨਸ਼ਾਹ ਸ਼ਾਹਾਨਾ, ਪਾਤਸ਼ਾਹ ਧੁਰਦਰਗਾਹੀਆ। ਮਸਤੀ ਵਿਚ ਕਰੇ ਮਸਤਾਨਾ, ਨਾਮ ਖ਼ੁਮਾਰੀ ਇਕ ਚੜ੍ਹਾਈਆ। ਗੁਰਮੁਖ ਬਣਿਆ ਰਹੇ ਦੀਵਾਨਾ, ਨਾਤਾ ਤੁੱਟੇ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਸੱਤ ਰੰਗ ਕਹਿਣ ਗਰਮੁਖੋ ਜੇ ਨਹੀਂ ਕਰਨੀ ਸਚ ਪ੍ਰੀਤ, ਮੈਨੂੰ ਦਿਓ ਜਣਾਈਆ। ਓਹ ਰਹੇ ਨਾ ਸੰਗਤ ਬੀਚ, ਪੱਲੂ ਜਾਏ ਛੁਡਾਈਆ। ਸੋਹੰ ਰਸਨਾ ਨਾ ਗਾਏ ਸੁਹਾਗੀ ਗੀਤ, ਢੋਲਾ ਧੁਰਦਰਗਾਹੀਆ। ਜਿਸ ਨੂੰ ਚਾਹੀਦੀ ਨਹੀਂ ਇਹ ਬਖ਼ਸ਼ੀਸ਼, ਓਹ ਮੁਖੜਾ ਲਓ ਭੁਆਈਆ। ਫਿਰ ਵੀ ਜਾਂਦਿਆਂ ਦੀ ਦੇਵੇ ਠੋਕ ਪੀਠ, ਸ਼ਾਬਾਸ਼ ਕਹਿ ਕੇ ਦਏ ਸੁਣਾਈਆ। ਤੁਹਾਡਾ ਨਿਸ਼ਾਨਾ ਉਕਿਆ ਠੀਕ, ਠਾਕਰ ਨਾਲੋਂ ਹੋਈ ਜੁਦਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਗੋਬਿੰਦ ਪੁਰਖ ਅਕਾਲ ਨਾਲ ਤੁਹਾਡੀ ਭੁਗਤਣ ਆਇਆ ਤਾਰੀਖ, ਤਵਾਰੀਖ਼ ਪਿਛਲੀ ਦਏ ਬਦਲਾਈਆ। ਅੰਦਰੋਂ ਕਰ ਕੇ ਠੰਡੇ ਸੀਤ, ਅਗਨੀ ਅੱਗ ਦਏ ਬੁਝਾਈਆ। ਕੋਈ ਨਾ ਮੰਗੇ ਫ਼ੀਸ, ਪੂਜਾ ਪਾਠ ਨਾ ਕੋਇ ਕਰਾਈਆ। ਜਿਸ ਦਾ ਇਕ ਵੇਰਾਂ ਝੁਕ ਜਾਏ ਸੀਸ, ਫੜ ਬਾਹੋਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਦਏ ਵਸਾਈਆ। ਸੱਤ ਰੰਗ ਕਹਿਣ ਜਨ ਭਗਤੋ ਜਿਸ ਨੇ ਜਾਣਾ ਛੱਡ, ਹੱਥ ਦਿਓ ਉਠਾਈਆ। ਜਿਸ ਨੇ ਖਾਣੀ ਮੱਛੀ ਡੱਡ, ਓਹ ਮੂੰਹ ਲਓ ਖੁਲ੍ਹਾਈਆ। ਜਿਸ ਨੇ ਚੁਰਾਸੀ ਵਿਚ ਫਿਰਨਾ ਜਗ, ਓਹ ਅੰਦਰੋਂ ਸੀਸ ਨਾ ਕੋਇ ਨਿਵਾਈਆ। ਜਿਸ ਨੇ ਮਾਤ ਗਰਭ ਵਿਚ ਸੜਨਾ ਅੱਗ, ਓਹ ਅੱਖਾਂ ਲਓ ਬਦਲਾਈਆ। ਜਿਸ ਨੇ ਬਣਨਾ ਕੱਗ, ਓਹ ਨਿੰਦਿਆ ਲਓ ਕਰਾਈਆ। ਇਹ ਵੇਲਾ ਜੇ ਅੱਜ, ਕਲ੍ਹ ਨੂੰ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸੱਤ ਰੰਗ ਕਹਿਣ ਅਸੀਂ ਬੱਧੇ ਨਹੀਂ ਗਾਨੇ, ਗੁੱਟਾਂ ਨਾਲ ਸੁਹਾਈਆ। ਅਸੀਂ ਤੁਹਾਡੇ ਨਾਲ ਪੌਣ ਆਏ ਯਾਰਾਨੇ, ਯਾਰੀ ਇਕ ਬਣਾਈਆ। ਹੁਣ ਛੱਡਣੇ ਘਰ ਬੇਗਾਨੇ, ਘਰ ਆਪਣੇ ਸੋਭਾ ਪਾਈਆ। ਜਿਥੇ ਮਿਲੇ ਸ੍ਰੀ ਭਗਵਾਨੇ, ਨਿਰਗੁਣ ਨੂਰ ਇਲਾਹੀਆ। ਕਿਸੇ ਨੇ ਉਹਨੂੰ ਕਿਹਾ ਵਸੇ ਦੇਸ ਅਨਾਮੇ, ਅਨਾਮੀ ਦੇਸ ਕਹਿਣ ਵਾਲੇ ਸਮਝ ਕਿਸੇ ਨਾ ਪਾਈਆ। ਓਹ ਨਾਪਦੇ ਰਹੇ ਸੁਰਤੀ ਵਾਲੇ ਪੈਮਾਨੇ, ਸ਼ਬਦ ਵਿਚ ਛੁਪਾਈਆ। ਅਕਾਲ ਪੁਰਖ ਕਰਦਾ ਰਿਹਾ ਬਹਾਨੇ, ਥੋੜ੍ਹੇ ਥੋੜ੍ਹੇ ਦੀਪਕ ਡਗਮਗਾਈਆ। ਅੱਖਰਾਂ ਵਾਲੇ ਮਨਾ ਕੇ ਫ਼ਰਮਾਨੇ, ਪੜਦਾ ਲਏ ਬਣਾਈਆ। ਹੁਕਮ ਦੇ ਲਾ ਕੇ ਕਾਮੇ, ਕਮਾਲ ਮਜ਼੍ਹਬ ਵਿਚ ਫਸਾਈਆ। ਵਜੌਂਦੇ ਰਹੇ ਵੱਖੋ ਵੱਖਰੇ ਦਮਾਮੇ, ਆਪਣਾ ਡੰਕਾ ਹੱਥ ਨਾ ਕਿਸੇ ਫੜਾਈਆ। ਬਹਿੰਦੇ ਰਹੇ ਲਾ ਕੇ ਸ਼ਾਮਿਆਨੇ, ਆਸਣ ਡੇਰੇ ਲਾਈਆ। ਕਰਦੇ ਰਹੇ ਧਿਆਨੇ, ਅੰਤਰ ਵੇਖ ਵਖਾਈਆ। ਸੁਣਦੇ ਰਹੇ ਤਰਾਨੇ, ਸ਼ਬਦ ਨਾਦ ਸ਼ਨਵਾਈਆ। ਜਾਂ ਤੱਕਿਆ ਗੋਬਿੰਦ ਨੇ ਜਿਸ ਵੇਲੇ ਸੂਲਾਂ ਦੀ ਸੇਜ ਤੇ ਬਾਂਹ ਦਿਤੀ ਸਰ੍ਹਾਣੇ, ਸਾਹਿਬ ਨਜ਼ਰੀ

❋

❋

ਆਈਆ। ਪੁਰਖ ਅਕਾਲ ਨੇ ਫੜ ਕੇ ਕਾਨੇ, ਚਾਰੋਂ ਕੁੰਟ ਦਿਤਾ ਭੁਆਈਆ। ਗੋਬਿੰਦ ਵੇਖ ਲੈ ਕਿਤੇ ਫੇਰ ਨਾ ਕਰੀਂ ਬਹਾਨੇ, ਬਹਾਨੇ ਵਾਲਾ ਸਾਥ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਰਿਹਾ ਚੁਕਾਈਆ। ਸੱਤ ਰੰਗ ਕਹਿਣ ਸਾਡੇ ਰੰਗ ਵੇਖੋ ਵਖਰੇ, ਅੱਡੋ ਅੱਡੀ ਨਜ਼ਰੀ ਆਈਆ। ਸਾਡੇ ਤੱਕੋ ਨਖ਼ਰੇ, ਸੋਹਣਾ ਖੇਲ ਖਿਲਾਈਆ। ਗੋਬਿੰਦ ਦੇ ਯਾਦ ਕਰ ਲਓ ਸੱਥਰੇ, ਸੱਥਰ ਕੀ ਵਡਿਆਈਆ। ਧੰਨੇ ਦੇ ਵੇਖ ਲਓ ਪੱਥਰੇ, ਪੱਥਰਾਂ ਸੋਭਾ ਪਾਈਆ। ਸੱਤ ਰੰਗ ਕਹਿਣ ਗੁਰਸਿਖੋ ਹੁਣ ਨਾ ਬਣਿਓ ਮਕਰੇ, ਫ਼ਰੇਬ ਦੇਣਾ ਗਵਾਈਆ। ਜਿਨ੍ਹਾਂ ਨੇ ਖਾਧੇ ਬੱਕਰੇ ਛੱਤਰੇ, ਗੋਬਿੰਦ ਓਨ੍ਹਾਂ ਨੂੰ ਦਏ ਸਜ਼ਾਈਆ। ਕਿਉਂ ਓਸ ਛੱਡ ਦਿਤੇ ਪਟਨੇ, ਪੌਂਟੇ ਪਟਨੇ ਵਾਲੀ ਪਿਛਲੀ ਰੀਤੀ ਨਾ ਕੋਇ ਰਖਾਈਆ। ਹੁਣ ਸਭ ਦੇ ਲੇਖੇ ਕੱਟਣੇ, ਪਿਛਲਾ ਬਚਿਆ ਰਹਿਣ ਕੋਇ ਨਾ ਪਾਈਆ। ਬਿਨਾ ਭਗਤਾਂ ਤੋਂ ਘਰ ਕੋਈ ਨਹੀਂ ਵਸਣੇ, ਉਜੜੀ ਦਿਸੇ ਲੋਕਾਈਆ। ਸਭ ਦੇ ਆਸਣ ਸਖਣੇ, ਖ਼ਾਲੀ ਠੂਠੇ ਰਹੇ ਵਖਾਈਆ। ਗੁਰਮੁਖਾਂ ਦੇ ਦੀਪਕ ਜਗਣੇ, ਗੋਬਿੰਦ ਕਰੇ ਰੁਸ਼ਨਾਈਆ। ਤੁਸੀਂ ਮੇਰੇ ਮੁੱਖ ਮੁੱਖਣੇ, ਜਿਹੜੇ ਸਵਾ ਲੱਖ ਨਾਲ ਲੜਾਈਆ। ਹੁਣ ਤੂੰ ਓਸ ਦੇਸ ਢੱਕਣੇ, ਜਿਥੇ ਦਿਸੇ ਧੁਰਦਰਗਾਹੀਆ। ਹੁਣ ਪਾਲੇ ਨਾਲ ਮੱਖਣੇ, । ਚਲੋ ਚਲੀਏ ਓਸ ਵਤਨੇ, ਜਿਥੋਂ ਫੇਰ ਨਾ ਕੋਇ ਕਢਾਈਆ। ਚੌਦਾਂ ਲੋਕ ਤੁਸੀਂ ਖ਼ੁਸ਼ੀਆਂ ਨਾਲ ਟੱਪਣੇ, ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ ਬਣ ਕੇ ਰਸਤੇ ਰਾਹ ਤਕਾਈਆ। ਗੁਰ ਅਵਤਾਰ ਪੈਗ਼ੰਬਰ ਤੁਹਾਨੂੰ ਵੇਖ ਕੇ ਹੱਸਣੇ, ਦੋਹਾਂ ਹੱਥਾਂ ਦੀ ਤਾਲੀ ਦੇਣੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਸੱਤ ਰੰਗ ਕਹਿਣ ਅਸੀਂ ਇੰਚ ਨੌ ਨੌਂ, ਨੌ ਦਵਾਰੇ ਵੇਖ ਵਖਾਈਆ। ਸਾਰੀ ਦ੍ਰਿਸ਼ਟੀ ਰਹੇ ਭੌਂ, ਸ੍ਰਿਸ਼ਟੀ ਖੋਜ ਖੁਜਾਈਆ। ਵੇਖਿਓ ਕੋਈ ਅਜੇ ਨਾ ਜਾਇਓ ਸੌਂ, ਸੁਤਿਆਂ ਵਕ਼ਤ ਲੰਘਾਈਆ। ਤੁਹਾਡੇ ਪਿਛੇ ਗੋਬਿੰਦ ਨੇ ਖਾਧਾ ਸੀ ਇਕ ਇਕ ਜੌਂ, ਨੌ ਦਿਨ ਝਟ ਲੰਘਾਈਆ। ਅੱਜ ਦੀ ਰਾਤ ਵਿਚ ਕਰ ਲਓ ਆਪਣੇ ਬਾਰਾਂ ਪੌਂ, ਨੱਟੀ ਵਾਲੀ ਨਰਦ ਦਿਓ ਗੁਆਈਆ । ਸਚਖੰਡ ਵੱਲ ਸਿੱਧਾ ਕਰ ਲਓ ਰੌਂ, ਅੱਗੇ ਹੋ ਨਾ ਕੋਇ ਅਟਕਾਈਆ। ਹੁਣ ਪ੍ਰਭ ਨੂੰ ਤੁਹਾਡਾ ਗਉਂ, ਤੁਹਾਡੀ ਫੜਨ ਆਇਆ ਬਾਹੋਂ, ਆਪਣਾ ਫੇਰਾ ਪਾਈਆ। ਜੇ ਪ੍ਰਭੂ ਤੁਹਾਡਾ ਬਣੇ ਪਿਤਾ ਮਾਉਂ, ਤੁਸੀਂ ਕਿਉਂ ਨਾ ਬੱਚੇ ਬਣ ਕੇ ਗੋਦ ਸੁਹਾਈਆ। ਅੱਜ ਤੋਂ ਤੁਹਾਡਾ ਬਦਲ ਗਿਆ ਨਾਉਂ, ਨਿਰੰਕਾਰਾ ਦਏ ਵਡਿਆਈਆ। ਤੁਸੀਂ ਹੰਸ ਬਣ ਗਏ ਕਾਉਂ, ਕਾਗ ਬੁੱਧੀ ਨਾ ਕੋਇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਚੜ੍ਹਾਈਆ। ਸੱਤ ਰੰਗ ਕਹਿਣ ਅਸੀਂ ਲਾਲ ਲਾਲੇ, ਲਾਲਾਂ ਦਈਏ ਵਡਿਆਈਆ। ਅੱਜ ਤੋਂ ਬਦਲੋ ਆਪਣੀ ਚਾਲੇ, ਪਿਛਲੀ ਮਤਿ ਦੇਣੀ ਗੁਆਈਆ। ਓਸ ਦੇ ਬਣ ਜਾਓ ਬਾਲੇ, ਜੋ ਬਾਲਮ ਇਕ ਅਖਵਾਈਆ। ਜਿਹੜਾ ਸਦਾ ਕਰੇ ਪ੍ਰਿਤਪਾਲੇ, ਸਿਰ ਆਪਣਾ ਹੱਥ ਟਿਕਾਈਆ। ਕੁਛ ਯਾਦ ਕਰ ਲਓ ਕੀ ਨਾਨਕ ਕਿਹਾ ਬਾਲੇ, ਸਹਿਜ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਮੇਲਾ ਲਏ ਮਿਲਾਈਆ। ਸੱਤ ਰੰਗ ਕਹਿਣ ਅਸੀਂ ਰੰਗ ਅਪਾਰ, ਅਪਰੰਪਰ ਸਵਾਮੀ ਦਿਤੀ ਵਡਿਆਈਆ। ਜਨ ਭਗਤੋ ਤੁਹਾਡੀ ਵੇਖਣ ਆਏ ਬਹਾਰ, ਬਸੰਤੀ ਸੋਹਣੀ ਸੋਭਾ ਪਾਈਆ। ਜਿਸ ਵਿਚ ਤੁਸੀਂ ਗੁਲ ਤੇ ਗੁਲਸ਼ਨ ਸੋਹਣੀ ਖਿਲੀ ਗੁਲਜ਼ਾਰ, ਮਹਿਕ ਮਹਿਕ ਵਿਚ ਮਹਿਕਾਈਆ। ਜਿਹੜਾ ਝੁਕ ਗਿਆ ਪੁਰਖ ਤੇ ਨਾਰ, ਗੁਰਮੁਖ ਇਕੋ ਰੰਗ ਸਮਾਈਆ। ਆਤਮ ਦਾ ਕਰ

❋

❋

ਵਿਚਾਰ, ਪਰਮਾਤਮ ਵੱਜੇ ਵਧਾਈਆ। ਜੇ ਬਾਹਰੋਂ ਕਰੋ ਸ਼ਿੰਗਾਰ, ਕੱਜਲ ਨੈਣ ਮਟਕਾਈਆ। ਅੰਦਰੋਂ ਰੱਖੋ ਧੂੰਆਂਧਾਰ, ਇਹ ਪ੍ਰੀਤ ਕਦੇ ਨਾ ਭਾਈਆ। ਬਾਹਰੋਂ ਭਾਵੇਂ ਪਾਟੇ ਚੀਥੜ ਦਿਉ ਵਖਾਲ, ਭੁੱਖੇ ਨੰਗੇ ਨਜ਼ਰੀ ਆਈਆ। ਅੰਦਰੋਂ ਬਣ ਜਾਓ ਓਸ ਦੇ ਲਾਲ, ਜਿਹੜਾ ਲਾਲ ਤੁਹਾਡੇ ਉਤੋਂ ਭੇਟ ਗਿਆ ਕਰਾਈਆ। ਇਹ ਦੁਨੀਆ ਜਗਤ ਦਿਹਾੜੇ ਚਾਰ, ਸਦਾ ਰਹਿਣ ਕੋਇ ਨਾ ਪਾਈਆ। ਕਿੱਥੇ ਗਏ ਤੁਹਾਡੇ ਯਾਰ, ਪਿਓ ਦਾਦਾ ਸੰਗ ਨਾ ਕੋਇ ਨਿਭਾਈਆ। ਕਿਉਂ ਇਹ ਘੜਨ ਭੰਨਣ ਵਾਲਾ ਵੱਡਾ ਘੁਮਿਆਰ, ਠੱਠਿਆਰ ਧੁਰਦਰਗਾਹੀਆ। ਜਿਨ੍ਹ ਠੋਕ ਵਜਾ ਕੇ ਵੇਖਣਾ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦੀ ਚਲੇ ਨਾ ਕੋਇ ਚਤੁਰਾਈਆ। ਹੁਣ ਆਈ ਤੁਹਾਡੀ ਵਾਰ, ਵਾਰਤਾ ਪਿਛਲੀ ਦਿਆਂ ਸਮਝਾਈਆ। ਜਿਸ ਵੇਲੇ ਗੋਬਿੰਦ ਅੰਗੀਠੇ ਵਿਚ ਅਗਨੀ ਦਿਤੀ ਬਾਲ, ਆਪਣਾ ਆਪ ਭੇਟ ਕਰਾਈਆ। ਪੁਰਖ ਅਕਾਲ ਅੱਗੇ ਕੀਤਾ ਸਵਾਲ, ਸਵਾਲੀ ਹੋ ਕੇ ਅੱਗੇ ਝੋਲੀ ਡਾਹੀਆ। ਪ੍ਰਭੂ ਹੁਣ ਆਵਾਂ ਤੇਰੇ ਨਾਲ, ਨਿਰਗੁਣ ਹੋ ਕੇ ਫੇਰਾ ਪਾਈਆ। ਓਸ ਵੇਲੇ ਮੇਰੇ ਸਿੱਖ ਵਖਾਵੀਂ ਬਾਲ, ਬਾਲੇ ਨੱਢੇ ਨਾਲ ਰਲਾਈਆ। ਗੁਰਮੁਖੋ ਇਹ ਵੇਲਾ ਲਓ ਸੰਭਾਲ, ਸੰਬਲ ਵਿਚ ਬੈਠਾ ਆਪਣਾ ਖੇਲ ਕਰਾਈਆ। ਜਿਸ ਨੂੰ ਸਾਰੇ ਰਹੇ ਭਾਲ, ਕੂਚਾ ਗਲੀ ਹੱਥ ਕਿਸੇ ਨਾ ਆਈਆ। ਪੁਛਣ ਆਇਆ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਦਏ ਸੁਹਾਈਆ। ਸੱਤ ਰੰਗ ਕਹਿਣ ਓਏ ਆਪਣੇ ਅੰਦਰ ਵੇਖੋ ਪਿਤਾ, ਤੱਤਾਂ ਪੜਦਿਆਂ ਵਿਚੋਂ ਪਰਦਾ ਲਓ ਉਠਾਈਆ। ਤੁਸਾਂ ਕੀ ਲੈਣਾ ਕੋਲੋਂ ਪੱਥਰ ਇੱਟਾਂ, ਕੰਧਾਂ ਸੀਸ ਝੁਕਾਈਆ। ਬਿਨਾ ਗੋਬਿੰਦ ਤੋਂ ਕਿਸੇ ਨਹੀਂ ਕਰਨਾ ਹਿੱਤਾ, ਸਾਫ਼ ਹਿਸਾਬ ਨਾ ਕੋਇ ਕਰਾਈਆ। ਸਾਰਿਆਂ ਅੰਤ ਦੇ ਜਾਣੀਆਂ ਪਿੱਠਾਂ, ਅਗਲਾ ਸੰਗ ਨਾ ਕੋਇ ਨਿਭਾਈਆ। ਗੁਰਮੁਖੋ ਵੇਲਾ ਪ੍ਰਭ ਦਾ ਚਰਨ ਧੂੜੀ ਲਾ ਲਓ ਟਿੱਕਾ, ਟਕਿਆਂ ਦੀ ਲੋੜ ਰਹੇ ਨਾ ਰਾਈਆ। ਗੋਬਿੰਦ ਦਾ ਸੀਰ ਕਦੇ ਨਾ ਫਿਟਾ, ਅੰਮ੍ਰਿਤ ਰਸ ਅਗੰਮਾ ਦਏ ਚਖਾਈਆ। ਫੇਰ ਜਗਤ ਦੀ ਕਹਾਣੀ ਸ਼ਾਸਤਰ ਵਾਲਾ ਚਿੱਠਾ, ਚਿੱਠੀਆਂ ਪੜ੍ਹ ਪੜ੍ਹ ਕੇ ਚਾਰ ਜੁਗ ਦੇ ਸ਼ਾਸਤਰ ਸਿਮਰਤ ਵੇਦ ਪੁਰਾਨ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਸੱਤ ਰੰਗ ਕਹਿਣ ਓਏ ਗੁਰਮੁਖੋ ਮੇਰਿਓ ਵੀਰੋ, ਵੀਰਨਾਂ ਦਿਆਂ ਜਣਾਈਆ। ਜ਼ਰਾ ਅਪਣਾ ਸੀਨਾ ਚੀਰੋ, ਚਿਰ ਦੇ ਵਿਛੁੰਨਿਉਂ ਦਿਆਂ ਜਣਾਈਆ। ਸਾਰੀ ਦੁਨੀਆ ਦਾ ਲੇਖਾ ਹੋ ਗਿਆ ਜ਼ੀਰੋ, ਤੁਹਾਨੂੰ ਇਕ ਦਾ ਅੰਕ ਲਿਆ ਬਣਾਈਆ। ਇਹ ਖੇਲ ਆਖ਼ਰ ਅਖ਼ੀਰੋ, ਆਖ਼ਰ ਦਿਤਾ ਸਮਝਾਈਆ। ਕਿਸੇ ਕੰਮ ਨਹੀਂ ਔਣੀ ਧਰਤੀ ਧਨ ਮਾਲ ਜਗੀਰੋ, ਮਹੱਲ ਅਟਲ ਨਾ ਕੋਇ ਵਡਿਆਈਆ। ਗੁਰਮੁਖੋ ਬਣ ਜਾਓ ਸਾਚੇ ਹੀਰੋ, ਦਰ ਸਾਚੇ ਸੋਭਾ ਪਾਈਆ। ਵੈਰਾਗ ਅੰਦਰ ਵਹਾਓ ਸਦਾ ਨੀਰੋ, ਨੈਣਾਂ ਛਹਿਬਰ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਰ ਦਏ ਵਖਾਈਆ। ਸੱਤ ਰੰਗ ਕਹਿਣ ਓਏ ਆਪਣਾ ਆਪ ਕਰ ਲਓ ਸਫ਼ੈਦ, ਚਿੱਟਾ ਨਜ਼ਰੀ ਆਈਆ। ਪੁਰਖ ਅਕਾਲ ਤੇ ਗੋਬਿੰਦ ਦਾ ਵੇਖੋ ਅਹਿਦ, ਅਹਿਦਨਾਮਾ ਦਿਆਂ ਵਖਾਈਆ। ਭਗਤੋ ਧਰਮ ਰਾਏ ਦੀ ਵਿਚ ਨਾ ਵੜਨਾ ਕ਼ੈਦ, ਬੰਦੀਖ਼ਾਨੇ ਨਾ ਕੋਇ ਭੁਆਈਆ। ਬਿਨਾ ਸਤਿਗੁਰ ਸ਼ਬਦ ਕਿਸੇ ਕੰਮ ਨਹੀਂ ਔਣਾ ਕਵਾਇਦ, ਪੜ੍ਹਿਆਂ ਹੱਥ ਕੁਛ ਨਾ ਆਈਆ। ਜੇ ਤੁਹਾਨੂੰ ਮਿਲ ਗਿਆ ਸਬੱਬ ਨਾਲ ਧੁਰ ਦਾ ਵੈਦ, ਅੰਦਰੋਂ ਰੋਗ ਲਓ ਗਵਾਈਆ। ਹੁਣ ਅੱਖਰਾਂ ਵਾਲੀ ਛੱਡ ਦਿਓ ਬਹਿਸ, ਝਗੜੇ ਵਿਚ ਨਾ ਕੋਇ

❋

❋

ਲੜਾਈਆ। ਜਿਨ੍ਹਾਂ ਨੇ ਸਚਖੰਡ ਕਰਨੀ ਰਿਹਾਇਸ਼, ਬਾਹਵਾਂ ਉਪਰ ਦਿਓ ਉਠਾਈਆ। ਤੁਸੀਂ ਚੁਰਾਸੀ ਵਿਚੋਂ ਥੋੜ੍ਹੇ ਮਿਲੀ ਨੁਮਾਇਸ਼, ਨੁਮਾਇੰਦੇ ਆਪਣੇ ਲਏ ਬਣਾਈਆ । ਤੁਹਾਡੀ ਝੋਲੀ ਪਾ ਕੇ ਨਾਮ ਕੈਸ਼, ਕੈਸ਼ੀਅਰ ਧੁਰ ਦੇ ਦਿਤੇ ਬਣਾਈਆ। ਵੇਖਿਓ ਕਿਤੇ ਆ ਨਾ ਜਾਇਓ ਵਿਚ ਤੈਸ਼, ਗ਼ੁੱਸੇ ਵਿਚ ਝਟ ਲਓ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸੱਤ ਰੰਗ ਕਹਿਣ ਸਾਰੇ ਕਰ ਲਓ ਸਲਾਹ, ਅੰਦਰੇ ਅੰਦਰ ਧਿਆਨ ਲਗਾਈਆ। ਅੱਗੇ ਕਰੀਏ ਨਾ ਕੋਈ ਗੁਨਾਹ, ਪ੍ਰਭ ਨੂੰ ਦਿਓ ਬਤਲਾਈਆ । ਭਾਵੇਂ ਕਿੰਨਾਂ ਗ਼ੁੱਸੇ ਹੋਵੇ ਪਿਤਾ ਮਾਂ, ਫਿਰ ਵੀ ਪ੍ਰਭੂ ਦੇ ਚਰਨ ਛੱਡਿਓ ਨਾ, ਨਾਨਕ ਦਾਦਕ ਭਾਵੇਂ ਸਾਰੇ ਜਾਣ ਤਜਾਈਆ। ਆਪਣਾ ਦਰਗਾਹ ਵਿਚ ਲਵਾਂ ਲਓ ਨਾਂ, ਨਾਨਕ ਗੋਬਿੰਦ ਦਏ ਵਡਿਆਈਆ। ਵੇਖਿਓ ਭੁੱਲਕੇ ਕਦੀ ਨਾ ਖਾਇਓ ਸੂਰ ਗਾਂ, ਸੁੱਤਿਆਂ ਰਿਹਾ ਜਗਾਈਆ। ਜਿਨ੍ਹਾਂ ਮਾਨਣੀ ਠੰਡੀ ਛਾਂ, ਸੀਸ ਦਿਓ ਝੁਕਾਈਆ। ਵਸਣਾ ਸਾਚੇ ਗਰਾਂ, ਸਚਖੰਡ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਰਮ ਭੁਲੇਖਾ ਦਏ ਕਢਾਈਆ। ਸੱਤ ਰੰਗ ਕਹਿਣ ਜਨ ਭਗਤੋ ਸਾਡੀ ਮੰਨੋ ਅਰਦਾਸ, ਅਰਦਾਸਿਆਂ ਵਿਚ ਜਣਾਈਆ। ਇਹ ਧੁਰ ਦਾ ਵਿਹਾਰ ਖ਼ਾਸ, ਖ਼ਾਲਸ ਰਿਹਾ ਕਰਾਈਆ। ਜਿਸ ਤਰਾ ਗੋਬਿੰਦ ਪੁਰਖ ਅਕਾਲ ਦਿਸੇ ਉਪਰ ਆਕਾਸ਼, ਜੋਤ ਸ਼ਬਦ ਵਡ ਵਡਿਆਈਆ। ਓਸੇ ਤਰਾ ਧਰਤੀ ਉਤੇ ਆਇਆ ਤੁਹਾਡੇ ਪਾਸ, ਪਾਸਾ ਰਿਹਾ ਬਦਲਾਈਆ। ਅੱਗੇ ਤੱਤਾਂ ਦੀ ਪੈਂਦੀ ਰਾਸ, ਹੁਣ ਨਿਰਗੁਣ ਨਿਰਗੁਣ ਖ਼ੁਸ਼ੀ ਮਨਾਈਆ। ਜੇ ਸਮਝ ਲਓ ਨਿੱਕੀ ਜਿਹੀ ਬਾਤ, ਬਾਤਨ ਪੜਦਾ ਇਕ ਉਠਾਈਆ। ਪਤਾ ਲੱਗ ਜਾਏ ਪੁਰਖ ਅਕਾਲ ਇਕੋ ਸਭ ਦਾ ਬਾਪ, ਦੂਜਾ ਹੋਰ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਸੱਤ ਰੰਗ ਕਹਿਣ ਗੁਰਮੁਖੋ ਕੀ ਅੰਤਰ ਆਈ ਦਲੀਲ, ਸਚ ਦੇਣੀ ਸੁਣਾਈਆ। ਜੇ ਕੋਈ ਕਰਨਾ ਚਾਹੁੰਦਾ ਅਪੀਲ, ਉਠ ਕੇ ਦਿਓ ਸੁਣਾਈਆ। ਜੇ ਕੋਈ ਕਰਨਾ ਚਾਹੁੰਦਾ ਵਕੀਲ, ਗੁਰ ਅਵਤਾਰ ਪੈਗ਼ੰਬਰ ਲਓ ਮੰਗਾਈਆ। ਜੇ ਕੋਈ ਜਾਣਾ ਚਾਹੁੰਦਾ ਵਿਚ ਤਹਿਸੀਲ, ਮਨ ਮਨੂਆ ਲਓ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਸੁਣਾਈਆ। ਸੱਤ ਰੰਗ ਕਹਿਣ ਸਾਡੇ ਵਿਚ ਨਹੀਂ ਕੋਈ ਧੱਬਾ, ਇਕੋ ਰੰਗ ਵਖਾਈਆ। ਜਨ ਭਗਤੋ ਸਭ ਦਾ ਸਾਂਝਾ ਹੋਇਆ ਅੱਬਾ, ਪੁਰਖ ਅਕਾਲ ਲੈਣਾ ਮਨਾਈਆ। ਤੁਸੀਂ ਵੀ ਬਦਲ ਦਿਓ ਅੰਦਰੋਂ ਤਬਅ, ਤਬੀਅਤ ਲੈਣੀ ਬਦਲਾਈਆ। ਫੇਰ ਨਾ ਕਿਹੋ ਹਾਏ ਰੱਬਾ, ਜਗਤ ਰਿਹੋਂ ਸਤਾਈਆ। ਜੁਗ ਚੌਕੜੀ ਲੱਭਿਆਂ ਕਿਸੇ ਨਾ ਲੱਭਾ, ਮਿਹਰ ਨਜ਼ਰ ਮੇਲ ਮਿਲਾਈਆ। ਤੁਹਾਨੂੰ ਦੇ ਕੇ ਸੱਦਾ, ਸੰਮਤ ਚੌਥੇ ਲਿਆ ਜੁੜਾਈਆ। ਭਗਤ ਦਵਾਰ ਦੇ ਕੇ ਜਗਹ, ਸਚ ਦਵਾਰੇ ਸੋਭਾ ਪਾਈਆ। ਸਵਾਰ ਲਓ ਆਪਣਾ ਅੱਗਾ, ਮਿਲੇ ਮਾਣ ਵਡਿਆਈਆ। ਮਨ ਕਲਪਣਾ ਕਰਿਓ ਕੋਇ ਨਾ ਦਗ਼ਾ, ਫ਼ਰੇਬਾਂ ਵਿਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਰ ਦਏ ਵਸਾਈਆ। ਸੱਤ ਰੰਗ ਕਹਿਣ ਜਨ ਭਗਤੋ ਚੁਰਾਸੀ ਵਿਚੋਂ ਲੈ ਲਓ ਛੁੱਟੀ, ਛੁਟਕਾਰਾ ਲਓ ਕਰਾਈਆ। ਪੰਧ ਮੁਕਾ ਲਓ ਤ੍ਰੈਕੁਟੀ, ਈੜਾ ਪਿੰਗਲ ਸੁਖਮਨ ਦੀ ਲੋੜ ਰਹੇ ਨਾ ਰਾਈਆ। ਅਸੀਂ ਬੱਝ ਗਏ ਤੁਹਾਡੀ ਗੁੱਟੀਂ, ਸੱਤੇ ਮੰਜ਼ਲਾਂ ਪਾਰ ਕਰਾਈਆ। ਜਿਥੇ ਇਕੋ ਜੋਤ ਦੀ ਪੋਹ ਫੁੱਟੀ, ਸੂਰਜ ਚੰਨ ਨਜ਼ਰ ਕੋਇ ਨਾ ਆਈਆ। ਭਗਤਾਂ ਦੀ ਪ੍ਰੀਤ ਕਦੇ ਨਾ ਟੁੁੱਟੀ, ਟੁੱਟਿਆਂ ਰਿਹਾ ਜੁੜਾਈਆ। ਭਾਗ

❋

❋

ਲੱਗਾ ਉਨ੍ਹਾਂ ਕੁੱਖੀਂ, ਜੋ ਜਨਮ ਜਨਮ ਦੀ ਟੁੱਟੀ ਰਹੇ ਜੁੜਾਈਆ। ਸਦਾ ਰਹੋ ਸੁਖੀ, ਸੁਖ ਸਾਗਰ ਵਿਚ ਸਮਾਈਆ। ਬਣੇ ਰਹੋ ਵਡ ਮੁੱਖੀ, ਗੁਰਮੁਖ ਨਜ਼ਰੀ ਆਈਆ। ਗਾਂਦੇ ਰਹੋ ਦੋ ਤੁੱਕੀ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਅੰਤ ਸਭ ਦੀ ਮੰਜ਼ਲ ਰਹੀ ਮੁਕੀ, ਮੁਕੰਮਲ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਦੁਆਰਾ ਇਕ ਸੁਹਾਈਆ। ਸੱਤ ਰੰਗ ਕਹਿਣ ਸਾਰੇ ਹੋ ਗਏ ਇਕੱਠੇ, ਮਿਲੀ ਮਾਣ ਵਡਿਆਈਆ। ਅੱਗੇ ਇਕ ਦੂਜੇ ਨੂੰ ਕਰਦੇ ਰਹੇ ਠੱਠੇ, ਵੱਡੇ ਛੋਟੇ ਕਹਿ ਕਹਿ ਰਹੇ ਸਤਾਈਆ। ਪਿਛਲੀ ਮੰਜ਼ਲ ਟੱਪੇ, ਸਦ ਇਕੋ ਵੇਖ ਵਖਾਈਆ। ਜਿਥੇ ਭਗਤ ਰਹੇ ਭਾਈ ਭੈਣ ਸਕੇ, ਗੁਰਮੁਖ ਸੋਹਣਾ ਸੋਭਾ ਪਾਈਆ। ਪ੍ਰੇਮ ਪ੍ਰੀਤੀ ਅੰਦਰ ਪੱਕੇ, ਨਾਤਾ ਕੂੜ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮ ਕਾਂਡ ਸਦਾ ਦਏ ਸੁਹਾਈਆ। ਸੱਤ ਰੰਗ ਕਹਿਣ ਸਚਖੰਡ ਬੈਠੇ ਲਾ ਕੇ ਡੇਰਾ, ਘਰ ਇਕੋ ਸੋਭਾ ਪਾਈਆ। ਜਿਥੇ ਢੋਲਾ ਤੇਰਾ ਮੇਰਾ, ਇਕੋ ਸਿਫ਼ਤ ਸਾਲਾਹੀਆ। ਪਿਛਲਾ ਹੋਵੇ ਨਬੇੜਾ, ਸੋਹਣਾ ਵਸੇ ਖੇੜਾ, ਨਿਰਗੁਣ ਦੀਪਕ ਜੋਤ ਰੁਸ਼ਨਾਈਆ। ਪੁਰਖ ਅਕਾਲ ਕਰੇ ਮਿਹਰਾ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਦਏ ਵਡਿਆਈਆ। ਸੱਤ ਰੰਗ ਕਹਿਣ ਜਿਸ ਕਾਰਨ ਗੋਬਿੰਦ ਪੁਰਖ ਅਕਾਲ ਮਾਰਿਆ ਫੇਰਾ, ਆਪਣਾ ਵੇਸ ਵਟਾਈਆ। ਸੋ ਤੁਹਾਡਾ ਕਰ ਕੇ ਹੱਕ ਨਬੇੜਾ, ਪਿਛਲਾ ਲਹਿਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਖ਼ਸ਼ਣ ਲੱਗਿਆਂ ਨਾ ਲਾਵੇ ਦੇਰਾ, ਦੇਰ ਦੇ ਵਿਛੜੇ ਜੋੜ ਜੁੜਾਈਆ।