੧੮ ਹਾੜ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ
ਸੱਤ ਰੰਗ ਕਹਿਣ ਸਾਡੀ ਇਕ ਅਪੀਲੇ, ਬੇਨੰਤੀ ਦਈਏ ਜਣਾਈਆ। ਜਨ ਭਗਤੋ ਬਣਿਓ ਮਾਤ ਵਸੀਲੇ, ਵਸਲ ਮਿਲੇ ਯਾਰ ਖ਼ੁਦਾਈਆ। ਬਣੀਏ ਸਚ ਕ਼ਬੀਲੇ, ਕ਼ਿਬਲ ਦਾ ਮਾਲਕ ਦਏ ਵਡਿਆਈਆ। ਬਦਲੇ ਨਾ ਕਦੇ ਦਲੀਲੇ, ਦਿਲਬਰ ਦਿਲਦਾਰ ਨਜ਼ਰੀ ਆਈਆ। ਕੌਲ ਇਕ਼ਰਾਰ ਹਾੜ ਮਹੀਨੇ, ਮਹਾਂ ਥਿਤ ਵੱਜੇ ਵਧਾਈਆ। ਰੰਗ ਚੜ੍ਹੇ ਰਹਿਣ ਭੀਨੇ, ਭਿੰਨੜੀ ਰੈਣ ਖ਼ੁਸ਼ੀ ਮਨਾਈਆ। ਝਗੜੇ ਮੁਕ ਜਾਣ ਲੋਕ ਤੀਨੇ, ਤ੍ਰੈਗੁਣ ਲੇਖਾ ਦੇਣਾ ਗੁਆਈਆ। ਸਾਹਿਬ ਯਾਦ ਰਖਿਓ ਸੀਨੇ, ਸੀਨਾ ਇਕੋ ਵੇਖ ਵਖਾਈਆ। ਜਗਤ ਵਿਕਾਰ ਨਾ ਬਣਿਉਂ ਕਮੀਨੇ, ਮਮਤਾ ਮੋਹ ਦੁਹਾਈਆ। ਝਗੜਾ ਛੱਡਿਓ ਨਰ ਮਦੀਨੇ, ਆਤਮ ਪਰਮਾਤਮ ਨਜ਼ਰੀ ਆਈਆ। ਤੁਹਾਡੇ ਲੇਖੇ ਲਗਣ ਪਸੀਨੇ, ਜੋ ਬਣੇ ਪਾਂਧੀ ਰਾਹੀਆ। ਸਚ ਦੁਆਰ ਰਹਿਣਾ ਅਧੀਨੇ, ਆਅਲਾ ਅਦਨਾ ਮਿਲੇ ਵਡਿਆਈਆ। ਹਿਰਦੇ ਹਰਿ ਹਰਿ ਲੈਣਾ ਚੀਨੇ, ਚਿੰਤਾ ਕੂੜੀ ਬਾਹਰ ਕਢਾਈਆ। ਤੁਹਾਡੇ ਸੁਫਲ ਹੋਵਣ ਜੀਣੇ, ਜੀਵਣ ਜੁਗਤ ਜਗਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸਾਥੀ ਦਇਆ ਕਮਾਈਆ। ਸੱਤ ਰੰਗ ਕਹਿਣ ਜਨ ਭਗਤੋ ਦੇਣਾ ਧੁਰ ਦਾ ਸਾਥ, ਸਗਲਾ ਸੰਗ ਨਿਭਾਈਆ। ਮਸਤਕ ਝੁਕਣਾ ਮਾਥ, ਮਿਲੀ ਮਾਣ ਵਡਿਆਈਆ। ਨਾਤਾ ਜੁੜਿਆ ਸੱਜੇ ਖੱਬੇ ਹਾਥ, ਸੀਸ ਹਥੇਲੀ ਉਤੇ ਟਿਕਾਈਆ। ਜੋ ਗੋਬਿੰਦ ਗਿਆ ਆਖ, ਪੁਰਖ ਅਬਿਨਾਸ਼ੀ ਪੂਰ ਕਰਾਈਆ। ਜ਼ਰਾ ਸਾਰੇ ਲਓ
❋
❋
ਝਾਕ, ਨੇਤਰ ਨੈਣ ਅੱਖ ਉਠਾਈਆ। ਨਿਰਗੁਣ ਧਾਰ ਲੱਭੋ ਸਾਕ, ਸੱਜਣ ਨੂਰ ਖ਼ੁਦਾਈਆ। ਸਾਂਝੀ ਕਰ ਲਓ ਜ਼ਾਤ, ਝਗੜਾ ਦੁਨੀ ਰਹੇ ਨਾ ਰਾਈਆ। ਤਨ ਵਜੂਦ ਕਰ ਲਓ ਪਾਕ, ਪਤਤ ਪੁਨੀਤ ਆਪ ਕਰਾਈਆ। ਸਚ ਦਵਾਰਿਉਂ ਮੰਗੋ ਦਾਤ, ਦਾਤਾ ਦਾਨੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਸੱਤ ਰੰਗ ਕਹਿਣ ਵੇਖੋ ਖੇਲ ਪੁਰਖ ਅਗੰਮਾ, ਅਗੰਮੜੀ ਕਾਰ ਕਮਾਈਆ। ਸਭ ਦਾ ਲੇਖੇ ਲਾਵੇ ਦਮਾ, ਦਾਮਨਗੀਰ ਆਪ ਹੋ ਜਾਈਆ। ਜਗਤ ਰਾਜ ਚਲਾਇਆ ਨਵਾਂ, ਨੌ ਖੰਡ ਵੱਜੇ ਵਧਾਈਆ। ਧੁਰ ਸੰਦੇਸ਼ਾ ਧੁਰ ਦਾ ਕਹਵਾਂ, ਧੁਰ ਦੀ ਧਾਰ ਧੁਰ ਪ੍ਰਗਟਾਈਆ। ਖ਼ੁਸ਼ੀਆਂ ਨਾਲ ਫਿਰਾਂ ਚਾਵਾਂ, ਭੱਜਾਂ ਵਾਹੋ ਦਾਹੀਆ। ਅੱਗੇ ਬਦਲਣ ਵਾਲਾ ਸਮਾਂ, ਸਾਹਿਬ ਸਵਾਮੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਰਿਹਾ ਮਿਲਾਈਆ। ਸੱਤ ਰੰਗ ਕਹਿਣ ਜਨ ਭਗਤੋ ਬਣ ਗਈ ਸਾਚੀ ਜੋੜੀ, ਹਰਿ ਸੱਜਣ ਲਿਆ ਜੁੜਾਈਆ। ਜੁਗ ਚੌਕੜੀ ਕਰਦੇ ਰਹੇ ਬਹੁੜੀ ਬਹੁੜੀ, ਨੇਤਰ ਨੈਣਾਂ ਨੀਰ ਵਹਾਈਆ। ਸਾਨੂੰ ਲੱਭੀ ਨਾ ਮੰਜ਼ਲ ਪੌੜੀ, ਪੈਂਡਾ ਪੰਧ ਨਾ ਕੋਇ ਮੁਕਾਈਆ। ਕਲਜੁਗ ਅੰਤਮ ਸਾਡੀ ਕਰਨੀ ਸੌਰੀ, ਸਾਹਿਬ ਸੁਲਤਾਨ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡਾ ਦਏ ਸੁਹਾਈਆ। ਸੱਤ ਰੰਗ ਕਹਿਣ ਭਗਤੋ ਸਾਚੇ ਬਣ ਜਾਓ ਜੋਗੀ, ਜੁਗੀਸ਼ਰਾਂ ਪੰਧ ਮੁਕਾਈਆ। ਹਉਮੇ ਦਾ ਰਹੇ ਕੋਈ ਨਾ ਰੋਗੀ, ਹੰਗਤਾ ਦੇਣੀ ਗਵਾਈਆ। ਹੱਕ ਹਕ਼ੀਕ਼ਤ ਬਣੋ ਭੋਗੀ, ਭਾਂਡਾ ਭਰਮ ਭੌ ਭੰਨਾਈਆ। ਆਤਮ ਪਰਮਾਤਮ ਹੋ ਸੰਜੋਗੀ, ਘਰ ਮੇਲਾ ਸਹਿਜ ਸੁਭਾਈਆ। ਨਾਮ ਗਾਓ ਸਲੋਕੀ, ਸੋਹੰ ਢੋਲਾ ਰਾਗ ਅਲਾਈਆ। ਝਗੜਾ ਮੁਕ ਜਾਏ ਨਾਥ ਤ੍ਰੈਲੋਕੀ, ਤਿੰਨਾਂ ਲੋਕਾਂ ਪੰਧ ਮੁਕਾਈਆ। ਸਚਖੰਡ ਦੇ ਬਣ ਜਾਓ ਮੌਜੀ, ਮਜਲਸ ਪ੍ਰਭ ਦੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦੇਵਣਹਾਰ ਸਰਨਾਈਆ। ਸੱਤ ਰੰਗ ਕਹਿਣ ਅਸੀਂ ਦੱਸਣ ਆਏ ਅਸਲੀਅਤ, ਅਸਲ ਦਈਏ ਸਮਝਾਈਆ। ਗੋਬਿੰਦ ਨੇ ਕੀਤੀ ਵਸੀਅਤ, ਸ਼ਬਦੀ ਹੁਕਮ ਸੁਣਾਈਆ। ਜਨ ਭਗਤਾਂ ਬਦਲ ਦਿਤੀ ਤਬੀਅਤ, ਤਬਅ ਕੂੜ ਰਹੇ ਨਾ ਰਾਈਆ। ਜਗਤ ਵਿਚ ਦਿਸਣ ਅਕਲੀਅਤ, ਅਕਲ ਕਲਧਾਰੀ ਵੇਖ ਵਖਾਈਆ। ਸਚਖੰਡ ਦੁਆਰ ਤੁਹਾਡੀ ਅਹਿਮੀਅਤ, ਅਹਿਮਕ਼ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਦਏ ਸੁਹਾਈਆ। ਸੱਤ ਰੰਗ ਕਹਿਣ ਜਨ ਭਗਤੋ ਤੁੱਟੇ ਨਾ ਨਾਤਾ, ਨਾਤਵਾਂ ਰਹਿਣ ਨਾ ਪਾਈਆ। ਧੁਰ ਦਾ ਬਣੇ ਸਾਕਾ, ਸੱਜਣ ਇਕ ਅਖਵਾਈਆ। ਦੋ ਜਹਾਨਾਂ ਰਾਖਾ, ਦਿਵਸ ਰੈਣ ਵੇਖ ਵਖਾਈਆ। ਸਾਂਝਾ ਬਣ ਕੇ ਆਕਾ, ਸੀਸ ਹੱਥ ਟਿਕਾਈਆ। ਤੁਸਾਂ ਇਕੋ ਸ਼ਬਦ ਹੁਕਮ ਮੰਨਣਾ ਆਖਾ, ਦੂਜੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਰਿਹਾ ਮਿਲਾਈਆ। ਸੱਤ ਰੰਗ ਕਹਿਣ ਅਸਾਂ ਤੱਕਿਆ ਸਿੰਘ ਸ਼ੇਰ, ਸ਼ਹਿਨਸ਼ਾਹ ਨਜ਼ਰੀ ਆਈਆ। ਜੋ ਤੁਹਾਡੇ ਉਤੇ ਕਰੇ ਮਿਹਰ, ਮਿਹਰਵਾਨ ਦਇਆ ਕਮਾਈਆ। ਸ੍ਰਿਸ਼ਟੀ ਨਾਲ ਕਰ ਕੇ ਹੇਰ ਫੇਰ, ਭਰਮਾਂ ਵਿਚ ਭੁਲਾਈਆ। ਭਗਤਾਂ ਵਸ ਕੇ ਨੇਰਨ ਨੇਰ, ਆਪਣਾ ਪੜਦਾ ਰਿਹਾ ਉਠਾਈਆ। ਦੀਨ ਦੁਨੀ ਪਾ ਕੇ ਵਿਚ ਗੇੜ, ਉਲਟੀ ਲੱਠ ਰਿਹਾ ਗਿੜਾਈਆ। ਕੂੜੀ ਕਿਰਿਆ ਛੇੜਾਂ ਛੇੜ, ਝਗੜਾ ਕਰੇ ਲੋਕਾਈਆ। ਗੋਬਿੰਦ ਦਾ ਲੇਖਾ ਵੇਖ ਨੰਦੇੜ, ਪੜਦਿਆਂ ਵਿਚੋਂ ਫੁਲਾਈਆ। ਅੰਤ ਰਿਹਾ ਨਬੇੜ, ਹਕ਼ੀਕ਼ਤ ਹੱਕ
❋
❋
ਝੋਲੀ ਪਾਈਆ। ਇਕੋ ਰੰਗ ਰੰਗਾ ਕੇ ਸੰਞ ਸਵੇਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਮੇਲ ਵਖਾਈਆ। ਸੱਤ ਰੰਗ ਕਹਿਣ ਅਸੀਂ ਵੇਖੀਏ ਤੱਤਾਂ ਵਾਲੇ ਸ਼ੇਰ ਸਿੰਘ ਦਾ ਪਰਵਾਰ, ਨਾਤਾ ਜਗਤ ਤਕਾਈਆ। ਜਿਨ੍ਹਾਂ ਨੂੰ ਅਜੇ ਤਕ ਨਹੀਂ ਆਇਆ ਇਤਬਾਰ, ਅੰਦਰੇ ਅੰਦਰ ਅੰਤਰ ਨਾ ਕੋਇ ਮਨਾਈਆ । ਰਸਨਾ ਕਰਦੇ ਰਹੇ ਪੁਕਾਰ, ਮਨ ਕਾ ਮਣਕਾ ਨਾ ਕੋਇ ਭੁਆਈਆ। ਸਿੱਖ ਬਣੇ ਨਾ ਵਿਚ ਸੰਸਾਰ, ਸਿਖਿਆ ਸਚ ਨਾ ਕੋਇ ਸਮਝਾਈਆ। ਇਹ ਖੇਲ ਅਪਰ ਅਪਾਰ, ਪਤਿਪਰਮੇਸ਼ਵਰ ਆਪ ਕਰਾਈਆ। ਗ਼ਫ਼ਲਤ ਵਿਚ ਹੋ ਖ਼ੁਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਸੱਤ ਰੰਗ ਕਹਿਣ ਸ਼ੇਰ ਸਿੰਘ ਦੇ ਵੇਖੇ ਬੱਚੇ, ਬੱਚਿਆਂ ਵਾਲੇ ਨਜ਼ਰੀ ਆਈਆ। ਤਨ ਭਾਂਡੇ ਦਿਸੇ ਅਜੇ ਕੱਚੇ, ਸਾਬਤ ਨਜ਼ਰ ਕੋਇ ਨਾ ਆਈਆ। ਚੋਰੀ ਚੋਰੀ ਚਾੜ੍ਹਦੇ ਭੱਠੇ, ਮਦਿ ਮਟਕਿਆਂ ਵਿਚ ਟਿਕਾਈਆ। ਉਹਦੇ ਵਟਦੇ ਟਕੇ, ਕ਼ੀਮਤ ਘਰਾਂ ਵਿਚ ਰਖਾਈਆ। ਅਜੇ ਤਕ ਨਾ ਬਣੇ ਸਕੇ, ਸਾਜਣ ਮਿਲਿਆ ਨਾ ਬੇਪ੍ਰਵਾਹੀਆ। ਮਨ ਵਾਸਨਾ ਨਾਲ ਬਣੌਂਦੇ ਮਤੇ, ਮਨ ਕਾ ਮਣਕਾ ਨਾ ਕੋਇ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਸੱਤ ਰੰਗ ਕਹਿਣ ਅਸੀਂ ਕਰਨਾ ਨਹੀਂ ਲਿਹਾਜ, ਸਭ ਨੂੰ ਦੇਣਾ ਜਣਾਈਆ। ਜਿਸ ਗੋਬਿੰਦ ਦੇ ਸਿਰ ਤਾਜ, ਓਹ ਹੁਕਮ ਰਿਹਾ ਸੁਣਾਈਆ। ਅਸੀਂ ਕੂਕ ਸੁਣੌਣੀ ਆਵਾਜ਼, ਢੋਲਾ ਬੇਪ੍ਰਵਾਹੀਆ। ਜਿਥੇ ਨਹੀਂ ਸਵਾਲ ਜਵਾਬ, ਹੁਕਮੀ ਹੁਕਮ ਵਿਚ ਵਰਤਾਈਆ। ਪੈਗ਼ੰਬਰ ਕਰਨ ਆਦਾਬ, ਸੱਯਦੇ ਸੀਸ ਝੁਕਾਈਆ। ਲਹਿਣਾ ਦੇਣਾ ਆਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸੱਤ ਰੰਗ ਕਹਿਣ ਇਹ ਚੌਥੇ ਸਾਲ ਦੀ ਹਾੜੀ, ਸਚ ਦਿਆਂ ਸੁਣਾਈਆ। ਤੱਤਾਂ ਵਾਲੇ ਸ਼ੇਰ ਸਿੰਘ ਦੇ ਬੱਚਿਓ ਅੱਗੇ ਕੋਈ ਨਾ ਕਟਾਇਓ ਮੁੱਛ ਦਾੜ੍ਹੀ, ਫ਼ਰਮਾਨਾ ਇਕੋ ਇਕ ਜਣਾਈਆ। ਚੌਵੀਆਂ ਸਾਲਾਂ ਪਿਛੋਂ ਤੁਹਾਡੀ ਆਈ ਵਾਰੀ, ਚੌਵੀਆਂ ਅਵਤਾਰ ਰਿਹਾ ਜਣਾਈਆ। ਇਹ ਖੇਲ ਅਗੰਮ ਅਪਾਰੀ, ਬੁੱਧੀ ਵਾਲੀ ਕਥਾ ਨਾ ਕੋਇ ਪ੍ਰਗਟਾਈਆ। ਪੁੱਤਰਾਂ ਨਾਲ ਕਿਸੇ ਦੀ ਨਹੀਂ ਯਾਰੀ, ਸਿੱਖਾਂ ਭਗਤਾਂ ਨਾਲ ਮਿਲ ਕੇ ਆਪਣੀ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ। ਜੇ ਮੁੱਛ ਦਾੜ੍ਹੀ ਲੈਣੀ ਕੱਟ, ਸਤ ਰੰਗ ਕਹਿਣ ਸਚ ਦਈਏ ਜਣਾਈਆ। ਫਿਰ ਬੇਸ਼ਕ ਭਗਤ ਦੁਆਰਿਉਂ ਪਿਛੇ ਜਾਣਾ ਹਟ, ਔਣ ਦੀ ਲੋੜ ਰਹੇ ਨਾ ਰਾਈਆ। ਜੇ ਮਦਿ ਪਿਆਲੇ ਪੀਣੇ ਗਟ ਗਟ, ਨਾਤਾ ਜਾਣਾ ਤੁੜਾਈਆ । ਜੇ ਵੇਖਣਾ ਸਾਚਾ ਹੱਟ, ਸੀਸ ਕ਼ਦਮਾਂ ਉਤੇ ਝੁਕਾਈਆ। ਓਹ ਤੱਤਾਂ ਵਾਲਾ ਪਿਓ ਸਭ ਨੂੰ ਗਿਆ ਛੱਡ, ਸਕਾ ਬਣ ਕੇ ਤੁਹਾਨੂੰ ਗੋਦ ਨਾ ਕੋਇ ਉਠਾਈਆ। ਇਹ ਖੇਲ ਪੁਰਖ ਸਮਰਥ, ਜੋ ਸਭ ਦਾ ਪਿਤਾ ਮਾਈਆ। ਜਿਹੜੇ ਗੁਰਮੁਖ ਸਚ ਸਰਨਾਈ ਗਏ ਢੱਠ, ਢਹਿ ਢਹਿ ਸੀਸ ਨਿਵਾਈਆ। ਓਹ ਸਚ ਦੁਆਰੇ ਰਹੇ ਸਜ, ਸੱਜਣ ਮਿਲਿਆ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਸੱਤ ਰੰਗ ਕਹਿਣ ਜੇ ਬਣਨਾ ਸ਼ੇਰ ਸਿੰਘ ਦੇ ਬੱਚੇ, ਸ਼ੇਰ ਹੋ ਕੇ ਦਿਓ ਵਖਾਈਆ। ਜੇ ਅੰਦਰੋਂ ਰਹਿਣਾ ਕੱਚੇ, ਮੁਖੜਾ ਲੈਣਾ ਭੁਆਈਆ। ਤੁਸੀਂ ਉਪਜੇ ਓਸ ਦੀ ਰੱਤੇ, ਜੋ ਰਤਨ ਅਮੋਲਕ ਗੁਰਮੁਖ ਰਿਹਾ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਲਿਖਾਈਆ। ਸੱਤ ਰੰਗ ਕਹਿਣ ਜੇ ਇਹ
❋
❋
ਬਚਨ ਹੋਵੇ ਮਨਜ਼ੂਰ, ਸਚ ਸਚ ਸੁਣਾਈਆ। ਫੇਰ ਪਿਛਲੇ ਬਖ਼ਸ਼ੇ ਜਾਣ ਕ਼ਸੂਰ, ਲੇਖਾ ਅਵਰ ਰਹੇ ਨਾ ਰਾਈਆ। ਅੱਗੇ ਭੰਡਾਰਾ ਕਰਾਂ ਭਰਪੂਰ, ਭੁੱਖਿਆਂ ਦਿਆਂ ਰਜਾਈਆ। ਜੇ ਰਹਿਣਾ ਮੂਰਖ ਮੂੜ੍ਹ, ਪੱਲੂ ਲਓ ਛੁਡਾਈਆ। ਭਗਤਾਂ ਨੂੰ ਉਧਾਰਨਾ ਗੁਰਸਿਖਾਂ ਨੂੰ ਤਾਰਨਾ ਇਹ ਆਦਿ ਜੁਗਾਦੀ ਦਸਤੂਰ, ਧੁਰ ਦੀ ਰੀਤੀ ਚਲੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਰੰਗਾਈਆ। ਸੱਤ ਰੰਗ ਕਹਿਣ ਸੁਣੋ ਇਕ ਅਰਦਾਸ, ਬੇਨੰਤੀ ਦਿਆਂ ਜਣਾਈਆ । ਸਤਾਰਾਂ ਹਾੜ ਦਿਹਾੜਾ ਖ਼ਾਸ, ਖ਼ਾਲਸ ਰੰਗ ਰੰਗਾਈਆ। ਜੇ ਪ੍ਰਭ ਦੇ ਹੋਣਾ ਦਾਸ, ਦਾਸੀ ਹੋ ਕੇ ਸੇਵ ਕਮਾਈਆ। ਅੰਦਰੋਂ ਕਰੋ ਵਿਸ਼ਵਾਸ, ਵਿਸ਼ਿਆਂ ਦਿਓ ਤਜਾਈਆ। ਮਾਨਸ ਜਨਮ ਹੋਵੇ ਰਾਸ, ਰਸਤਾ ਦੇਵੇ ਧੁਰਦਰਗਾਹੀਆ। ਪੂਰੀ ਕਰ ਦੇ ਘਾਟ, ਘਾਟਾ ਰਹੇ ਨਾ ਰਾਈਆ। ਮੰਜ਼ਲ ਵੇਖਿਓ ਘਾਟ, ਮੰਦਰ ਵੱਜੇ ਵਧਾਈਆ। ਸੁੱਤੇ ਪਓ ਜਾਗ, ਨੇਤਰ ਅੱਖ ਖੁਲ੍ਹਾਈਆ। ਸਤਿਗੁਰੂ ਦੁਆਰੇ ਸੱਚਾ ਇਕ ਸਮਾਜ, ਜੂਠ ਝੂਠ ਕੰਮ ਕਿਸੇ ਨਾ ਆਈਆ। ਜੇ ਮੁੱਛ ਦਾੜ੍ਹੀ ਦਾ ਸ਼ੇਰ ਸਿੰਘ ਦੇ ਘਰ ਹੋਵੇ ਰਿਵਾਜ, ਬਾਕੀ ਗੁਰਮੁਖ ਲੁਕਣ ਕਿਹੜੀ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਦਏ ਮਿਲਾਈਆ । ਸੱਤ ਰੰਗ ਕਹਿਣ ਅਸੀਂ ਕਹਿ ਕੇ ਜਾਣਾ ਦੱਸ, ਦਾਸਤਾਨ ਸੁਣਾਈਆ। ਇਹ ਖੇਲ ਪੁਰਖ ਸਮਰਥ, ਜੋ ਦਾਤਾ ਇਕ ਅਖਵਾਈਆ । ਮੁਹੱਬਤ ਵਿਚ ਕਰਦਾ ਵਸ, ਵਾਸਤਾ ਆਪਣੇ ਨਾਲ ਜੁੜਾਈਆ। ਜਗਤ ਵਾਲੀ ਬਦਲ ਲਓ ਅੱਖ, ਨਿਜ ਨੇਤਰ ਅੱਖ ਉਠਾਈਆ । ਜਗਤ ਵਿਕਾਰਾ ਦਿਓ ਸੱਟ, ਘਰੋਂ ਬਾਹਰ ਕਢਾਈਆ। ਨਾਮ ਭੰਡਾਰਾ ਲਓ ਝਟ, ਪੁਰਖ ਅਬਿਨਾਸ਼ੀ ਝੋਲੀ ਪਾਈਆ। ਮਦਿ ਵਾਲੇ ਭੰਨ ਦਿਓ ਮੱਟ, ਅਗਨੀ ਹੇਠ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਪੂਰ ਕਰਾਈਆ। ਸੱਤ ਰੰਗ ਕਹਿਣ ਕੀ ਲੈਣਾ ਵਿਚੋਂ ਸ਼ਰਾਬ, ਸ਼ਰਅ ਦਿਓ ਤਜਾਈਆ। ਘਰ ਲਓ ਹਯਾਤੇ ਆਬ, ਜੋ ਅੰਮ੍ਰਿਤ ਰਸ ਚਖਾਈਆ। ਮੁਖ ਤੋਂ ਲਾਹ ਦਿਓ ਨਕ਼ਾਬ, ਪੜਦਾ ਨਜ਼ਰ ਕੋਇ ਨਾ ਆਈਆ। ਅਗਲੀ ਕਰੋ ਯਾਦ, ਪਿਛਲਾ ਮੂਲ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਇਕ ਵਖਾਈਆ। ਸੱਤ ਰੰਗ ਕਹਿਣ ਮੋਤਾ ਸਿੰਘ ਜੇ ਘਰ ਦੀ ਕੱਢਣੀ ਗ਼ਰੀਬੀ, ਤੈਨੂੰ ਦਈਏ ਜਣਾਈਆ। ਸ਼ੇਰ ਸਿੰਘ ਦੇ ਘਰ ਕਿਉਂ ਆਈ ਬਦਨਸੀਬੀ, ਬੈਠੀ ਡੇਰਾ ਲਾਈਆ। ਸੋਹਣੀ ਸਵਾਣੀ ਬਣ ਕੇ ਬੀਬੀ, ਨਖ਼ਰਾ ਰਹੀ ਵਖਾਈਆ। ਜਿਸ ਤਰਾ ਤੁਹਾਡੀ ਉਤੋਂ ਉਤੋਂ ਗੌਂਦੀ ਜੀਭੀ, ਏਸੇ ਤਰਾ ਅੰਦਰੋਂ ਮਨ ਲਓ ਮਨਾਈਆ। ਫੇਰ ਗੰਢ ਜਾਏ ਪੀਚੀ, ਪੇਚਾ ਪ੍ਰਭ ਆਪਣਾ ਨਾਮ ਪਾਈਆ। ਅੱਜ ਤੋਂ ਰਲ ਜਾਓ ਭਗਤਾਂ ਵਾਲੀ ਵਿਚ ਬਗ਼ੀਚੀ, ਜੋ ਗੁਰਮੁਖ ਸੋਹਣੇ ਨਜ਼ਰੀ ਆਈਆ। ਇਹ ਸਤਿ ਧਰਮ ਦੀ ਰੀਤੀ, ਤੱਤਾਂ ਵਾਲਾ ਪਿਆਰ ਨਾ ਕੋਇ ਵਖਾਈਆ। ਸਭ ਦੀ ਬਦਲ ਜਾਏ ਨੀਤੀ, ਨੀਤੀਵਾਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਰਿਹਾ ਉਠਾਈਆ। ਸੱਤ ਰੰਗ ਕਹਿਣ ਰਲ ਜਾਓ ਨਾਲ ਵਿਚ ਸਿੱਖੀ, ਅੰਦਰੋਂ ਮਾਣ ਦਿਓ ਗੁਆਈਆ। ਪ੍ਰਭ ਦੀ ਧਾਰ ਸਭ ਨਾਲੋਂ ਤਿੱਖੀ, ਖੰਡੇ ਧਾਰ ਨਾ ਕੋਇ ਚਤੁਰਾਈਆ। ਇਹ ਲਿਖਤ ਤੁਹਾਡੀ ਅੰਤ ਅਖ਼ੀਰੀ ਚਿੱਠੀ, ਫੇਰ ਸਕੇ ਨਾ ਕੋਇ ਬਦਲਾਈਆ। ਜਿਹੜੀ ਧਾਰ ਅੰਦਰ ਟਿਕੀ, ਉਹਨੂੰ ਦਿਓ ਤਜਾਈਆ। ਵੇਖੋ ਪੂਰੀ ਹੋ ਗਈ ਮਿਤੀ, ਚੌਵੀ ਸਾਲ ਤੁਹਾਡੇ ਨਾਲ ਨਾ ਅੱਖ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰਦਰਗਾਹੀਆ। ਜੇ ਸਤਿਗੁਰ ਚਲੋ
❋
❋
ਭਾਓ, ਭੈ ਭੌ ਜਣਾਈਆ। ਚੋਰੀ ਚੋਰੀ ਕਦੇ ਨਾ ਲਾਇਓ ਦਾਓ, ਸਮਝਣਹਾਰ ਹਰ ਘਟ ਥਾਈਂਆ। ਕਰੇ ਸਚ ਨਿਆਉਂ, ਅਦਲ ਇਨਸਾਫ਼ ਇਕ ਕਮਾਈਆ। ਚਰਨੀ ਡਿਗਿਆਂ ਫੜੇ ਬਾਹੋਂ, ਫੜ ਬਾਹੋਂ ਗਲੇ ਲਗਾਈਆ। ਕਿਸੇ ਗੁਰਸਿਖ ਤੋਂ ਨਾ ਘੁਟਾਇਓ ਆਪਣੇ ਪਾਉਂ, ਗੁਰੂਆਂ ਵਾਲੀ ਰੀਤ ਨਾ ਕੋਇ ਚਲਾਈਆ। ਜੇ ਮੰਗਣੀ ਤੇ ਇਕੋ ਪਰਮ ਪੁਰਖ ਦੀ ਛਾਉਂ, ਜੋ ਸ਼ਹਿਨਸ਼ਾਹ ਮਾਲਕ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਰਿਹਾ ਬਣਾਈਆ । ਕਦੀ ਨਾ ਕਰਿਓ ਅੰਦਰ ਵਿਚਾਰ, ਸੱਤ ਰੰਗ ਰਹੇ ਜਣਾਈਆ। ਇਸ ਗੱਦੀ ਦੇ ਅਸੀਂ ਸਾਂ ਸਰਦਾਰ, ਪਿਤਾ ਸਾਡਾ ਨਜ਼ਰੀ ਆਈਆ। ਕਿਉਂ ਹੋ ਗਏ ਘਰ ਤੋਂ ਬਾਹਰ, ਮਿਲੀ ਨਾ ਮਾਣ ਵਡਿਆਈਆ। ਇਹ ਖੇਲ ਸੱਚੀ ਸਰਕਾਰ, ਜੋ ਸਭ ਨੂੰ ਰਿਹਾ ਵਖਾਈਆ। ਬਿਨਾ ਭਗਤਾਂ ਤੋਂ ਦੇਵਾਂ ਨਾ ਕਦੇ ਕਿਸੇ ਦੀਦਾਰ, ਜਗਤ ਬੱਚਿਆਂ ਅੰਕ ਦੇਣਾ ਲਾਈਆ। ਗੁਰਸਿੱਖਾਂ ਗੋਦੀ ਲਵਾਂ ਉਠਾਲ, ਇਹੋ ਮੇਰੀ ਬੇਪ੍ਰਵਾਹੀਆ। ਇਹ ਮੰਜ਼ਲ ਬੜੀ ਦੁਸ਼ਵਾਰ, ਬਿਨ ਕਿਰਪਾ ਚੜ੍ਹਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਜੇ ਕਹੋ ਪੂਰਨ ਸਿੰਘ ਕੀਤਾ ਦਗ਼ਾ, ਸੱਤ ਰੰਗ ਕਹਿਣ ਇਹ ਵੀ ਦਈਏ ਜਣਾਈਆ। ਬਿਨਾ ਪੂਰਨ ਤੋਂ ਪੂਰਨ ਪ੍ਰਭ ਦਾ ਚਲੇ ਕੋਈ ਨਾ ਅੱਗਾ , ਪਿਛਾ ਸਮਝ ਨਾ ਕਿਸੇ ਸਮਝਾਈਆ। ਇਹ ਏਥੇ ਓਥੇ ਸਦਾ ਇਕੋ ਲੈਂਦੇ ਮਜ਼ਾ, ਦੂਜਾ ਰਸ ਨਾ ਕੋਇ ਵਖਾਈਆ। ਹੁਣ ਲੋਕਮਾਤ ਦੀ ਕਰਨ ਆਏ ਗਜਾ, ਭਗਤਾਂ ਅੰਦਰ ਫਿਰ ਫਿਰ ਵੇਖ ਵਖਾਈਆ। ਬਿਨਾ ਪੂਰਨ ਤੋਂ ਪੂਰਨ ਪ੍ਰਭ ਨੂੰ ਲੱਭੀ ਕੋਈ ਨਾ ਜਗਹ, ਆਸਣ ਸੋਭਾ ਕੋਇ ਨਾ ਪਾਈਆ। ਛੱਡਕੇ ਦੀਨ ਦੁਨੀ ਦੀ ਹੱਦਾ, ਹਰਿਜੂ ਆਪਣੇ ਘਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਸੱਤ ਰੰਗ ਕਹਿਣ ਪੂਰਨ ਨਹੀਂ ਪਰਮੇਸ਼ਵਰ ਪੂਰਨ, ਪੂਰਨ ਪੂਰਨ ਵਿਚ ਸਮਾਈਆ। ਜਿਸ ਨੂੰ ਗੁਰੂ ਅਵਤਾਰ ਪੈਗ਼ੰਬਰ ਮੰਨਣ ਹਜ਼ੂਰਨ, ਹਜ਼ੂਰੀਏ ਸਾਰੇ ਲਏ ਬਣਾਈਆ। ਓਹ ਆਪਣੇ ਸਦਾ ਚਲੇ ਦਸਤੂਰਨ, ਹੁਕਮ ਹੁਕਮ ਵਿਚ ਪ੍ਰਗਟਾਈਆ। ਸਿੱਖ ਭਗਤ ਬਣੌਣ ਵਾਸਤੇ ਕਰੇ ਕਦੇ ਨਾ ਕਿਸੇ ਮਜਬੂਰਨ, ਮਜਬੂਰੀ ਵਿਚ ਨਾਤਾ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਸੱਤ ਰੰਗ ਕਹਿਣ ਅੱਜ ਦੀ ਘੜੀ ਸੁਲੱਖਣੀ, ਸੋਭਾਵੰਤ ਸੁਹਾਈਆ। ਜਨ ਭਗਤਾਂ ਪੈਜ ਰੱਖਣੀ, ਦੇਵੇ ਮਾਣ ਵਡਿਆਈਆ। ਨਾਤਾ ਜੋੜਨਾ ਪਤ ਪਤਨੀ, ਪਰਮ ਪੁਰਖ ਬਖ਼ਸ਼ਣੀ ਇਕ ਸਰਨਾਈਆ। ਮੇਲ ਮਿਲੌਣਾ ਧੁਰ ਦੇ ਵਤਨੀ, ਬੇਵਤਨਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਸੱਤ ਰੰਗ ਕਹਿਣ ਸਾਨੂੰ ਹੁਕਮ ਆਇਆ ਜਲਦੀ, ਸਚ ਦਈਏ ਸੁਣਾਈਆ। ਕੁਛ ਖੇਲ ਹੋਈ ਕਲ ਦੀ, ਕੀ ਕਲਾ ਪ੍ਰਭੂ ਵਰਤਾਈਆ। ਕਲਜੁਗ ਅੱਗ ਦਿਸੇ ਬਲਦੀ, ਬਲ ਰਾਜਾ ਦਏ ਦੁਹਾਈਆ। ਕੁਛ ਧਾਰ ਵਹਿਣੀ ਜਲ ਦੀ, ਵਰੁਣ ਰਿਹਾ ਕੁਰਲਾਈਆ। ਕਿਸੇ ਖ਼ਬਰ ਨਹੀਂ ਘੜੀ ਪਲ ਦੀ, ਪਲਕਾਂ ਪਿਛੇ ਧਿਆਨ ਨਾ ਕੋਇ ਲਗਾਈਆ। ਪ੍ਰਭ ਦੀ ਖੇਲ ਵਲ ਛਲ ਦੀ, ਅਛਲ ਛਲਧਾਰੀ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਰਿਹਾ ਚੁਕਾਈਆ। ਸੱਤ ਰੰਗ ਕਹਿਣ ਸ਼ੇਰ ਸਿੰਘ ਦੇ ਪਰਵਾਰ ਦੀ ਆਈ ਵਾਰੀ, ਦੂਜੀ ਵਾਰ ਆਪ ਰਖਾਈਆ। ਮੋਤਾ ਸਿੰਘ ਜ਼ਰਾ ਉਠ ਕੇ ਆ ਅਗਾੜੀ, ਹੁਕਮ ਦਿਆਂ ਸੁਣਾਈਆ। ਜਗਤ
❋
❋
ਜੁਗ ਆਈ ਵਾਰੀ, ਵਾਰਸ ਤੈਨੂੰ ਦਿਆਂ ਬਣਾਈਆ। ਬਚਨ ਕਰ ਲੈ ਕੌਲ ਇਕ਼ਰਾਰੀ, ਵਾਅਦਾ ਇਕ ਜਣਾਈਆ। ਏਸ ਪਰਵਾਰ ਵਿਚੋਂ ਮੁਨਾਇਓ ਕੋਈ ਨਾ ਦਾੜ੍ਹੀ, ਰੋਮ ਭੰਗ ਨਾ ਕੋਇ ਕਰਾਈਆ। ਫਿਰ ਪੈਜ ਜਾਏ ਸੁਆਰੀ, ਸਿਰ ਆਪਣਾ ਹੱਥ ਟਿਕਾਈਆ । ਹਰਿ ਸੰਗਤ ਨੂੰ ਬੋਲ ਕੇ ਦੱਸ ਦੇ ਤਿੰਨ ਤਿੰਨ ਵਾਰੀ, ਰਸਨਾ ਜਿਹਵਾ ਢੋਲਾ ਗਾਈਆ। ਜੇ ਕੋਈ ਭੁੱਲ ਗਿਆ ਫੇਰ ਏਥੇ ਔਣਾ ਨਹੀਂ ਦੂਜੀ ਵਾਰੀ, ਭਗਤਾਂ ਵਿਚ ਬਹਿਣ ਦੀ ਲੋੜ ਰਹੇ ਨਾ ਰਾਈਆ। ਜੇ ਮੰਨ ਜਾਓ ਪ੍ਰੇਮ ਦੀ ਦਿਆਂ ਖ਼ੁਮਾਰੀ, ਨਾਮ ਮਸਤੀ ਵਿਚ ਸਮਾਈਆ। ਇਹ ਅੰਤ ਅਖ਼ੀਰ ਜਗਤ ਦਾ ਵਿਹਾਰੀ, ਵਿਵਹਾਰ ਆਪਣਾ ਆਪ ਚਲਾਈਆ। ਵੇਖਿਓ ਕਿਤੇ ਭੁੱਲ ਕੇ ਬਣ ਨਾ ਜਾਇਓ ਇਸ਼ਤਹਾਰੀ, ਭਗੌੜੇ ਜਗਤ ਨਜ਼ਰੀ ਆਈਆ। ਇਹ ਸਿਖਿਆ ਨਰ ਨਾਰੀ, ਸਭ ਨੂੰ ਰਿਹਾ ਸਮਝਾਈਆ। ਭੱਠੀ ਉਤੇ ਸ਼ਰਾਬ ਵਾਲੀ ਤੌੜੀ ਫਿਰ ਕਦੇ ਨਾ ਜਾਵੇ ਚਾੜ੍ਹੀ, ਇਹ ਰੀਤੀ ਦੇਣੀ ਬਦਲਾਈਆ। ਆਹ ਫੇਰ ਨਹੀਂ ਔਣੀ ਹਾੜੀ, ਹਾੜਾ ਕੱਢਿਆ ਕੰਮ ਕਿਸੇ ਨਾ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਦਰਬਾਰੀ, ਚੌਵੀਆਂ ਸਾਲਾਂ ਪਿਛੋਂ ਤੁਹਾਡੀ ਮਿਸਲ ਇਕ ਵਾਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਸਚ ਦਵਾਰੀ, ਦਰ ਦਵਾਰ ਇਕੋ ਇਕ ਵਸਾਈਆ।
੧੯ ਹਾੜ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ
ਸੱਤ ਰੰਗ ਕਹਿਣ ਮੰਜ਼ਲ ਮਿਲੀ ਅਖ਼ੀਰੀ, ਅੱਖਰਾਂ ਤੋਂ ਬਾਹਰ ਦਿਤੀ ਵਡਿਆਈਆ। ਜੁਗ ਜਨਮ ਦੀ ਗਈ ਦਿਲਗੀਰੀ, ਚਿੰਤਾ ਗ਼ਮ ਨਾ ਕੋਇ ਸਤਾਈਆ। ਸ਼ਰਅ ਕੱਟੀ ਗਈ ਜ਼ੰਜੀਰੀ, ਜ਼ਾਹਰ ਜ਼ਹੂਰ ਮਿਲੀ ਸਰਨਾਈਆ। ਸਾਡੀ ਪੂਰੀ ਹੋਈ ਫ਼ਕੀਰੀ, ਫ਼ਿਕਰਾ ਸੁਣਿਆ ਧੁਰਦਰਗਾਹੀਆ। ਸਭ ਦੀ ਬਦਲ ਗਈ ਤਕ਼ਦੀਰੀ, ਮੁਕ਼ੱਦਰ ਲੇਖ ਦਿਤਾ ਬਦਲਾਈਆ। ਮਿਲ ਗਈ ਧੁਰ ਧਾਮ ਅਮੀਰੀ, ਅਮਰਾਪਦ ਸੋਭਾ ਪਾਈਆ। ਜਿਥੇ ਸ਼ਾਹੀ ਚਲੇ ਬਿਨਾ ਵਜ਼ੀਰੀ, ਤਖ਼ਤ ਨਿਵਾਸੀ ਇਕੋ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਨਿੱਕੀ ਜੇਹੀ ਪਨੀਰੀ, ਬੂਟੇ ਨੰਨ੍ਹੇ ਨੰਨ੍ਹੇ ਵੇਖ ਵਖਾਈਆ। ਪੰਧ ਰਿਹਾ ਨਾ ਗਲੀ ਭੀੜੀ, ਮੰਦਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਠਾਂਡਾ ਇਕ ਸੁਹਾਈਆ। ਸੱਤ ਰੰਗ ਕਹਿਣ ਮਿਲੀ ਧੁਰ ਦੀ ਸਰਨ, ਸਰਨਗਤ ਵਡਿਆਈਆ। ਪੂਰਾ ਹੋਇਆ ਪ੍ਰਨ, ਪਤਿਪਰਮੇਸ਼ਵਰ ਵੇਖ ਵਖਾਈਆ। ਝਗੜਾ ਚੁੱਕਿਆ ਮਰਨ, ਜੀਵਤ ਰੂਪ ਧਰਾਈਆ। ਝਗੜਾ ਗਿਆ ਬਰਨ, ਵਰਨ ਡੇਰਾ ਢਾਹੀਆ। ਇਕੋ ਢੋਲਾ ਲੱਗੇ ਪੜ੍ਹਨ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਸਾਚੀ ਮੰਜ਼ਲ ਲੱਗੇ ਚੜ੍ਹਨ, ਕਲਜੁਗ ਕੂੜਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਸੱਤ ਰੰਗ ਕਹਿਣ ਚੜ੍ਹ ਗਈ ਨਾਮ ਖ਼ੁਮਾਰੀ, ਖ਼ਿਮਾ ਪ੍ਰਭ ਦਿਤੀ ਕਮਾਈਆ। ਨਿਰਗੁਣ ਧਾਰ ਲਾ ਕੇ ਯਾਰੀ, ਸਰਗੁਣ ਮੇਲਾ ਲਿਆ ਮਿਲਾਈਆ। ਸੰਦੇਸਾ ਦੇਵੇ ਵਡ ਸੰਸਾਰੀ, ਸਹਿੰਸਾ ਅੰਦਰ ਰਹਿਣ ਨਾ ਪਾਈਆ। ਕਰ ਪ੍ਰਕਾਸ਼ ਜੋਤ ਨਿਰੰਕਾਰੀ, ਨਿਰਵੈਰ ਵੇਖ ਵਖਾਈਆ। ਜਨ ਭਗਤਾਂ ਪੈਜ ਜਾਏ ਸੁਆਰੀ, ਸੁਆਰਥ ਆਪਣਾ ਨਾ ਕੋਇ ਬਣਾਈਆ। ਪ੍ਰਗਟ ਹੋਇਆ ਆਪਣੀ
❋
❋
ਵਾਰੀ, ਵਾਰਤਾ ਸਭ ਦੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਇਕ ਸੁਹਾਈਆ। ਸੱਤ ਰੰਗ ਕਹਿਣ ਵੇਖਿਆ ਅਬਿਨਾਸ਼ੀ ਅਚੁਤਾ, ਹਰਿ ਕਰਤਾ ਬੇਪ੍ਰਵਾਹੀਆ। ਜਿਸ ਦਾ ਤਨ ਵਜੂਦ ਕੋਈ ਨਾ ਬੁੱਤਾ, ਬੁਤਖ਼ਾਨਿਆਂ ਕਰੇ ਸਫ਼ਾਈਆ। ਸਤਿ ਸਚ ਸੁਹਾਏ ਰੁੱਤਾ, ਰੁਤੜੀ ਆਪ ਮਹਿਕਾਈਆ। ਪਿਛਲਾ ਪੈਂਡਾ ਜਾਏ ਮੁੱਕਾ, ਮੁਕੰਮਲ ਆਪਣਾ ਹੁਕਮ ਵਰਤਾਈਆ। ਕਿਸੇ ਦੇ ਮੁਖ ਅੱਗੇ ਲੱਗਣ ਨਾ ਦੇਵੇ ਹੁੱਕਾ, ਗੁਰਮੁਖਾਂ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਇਕ ਵਖਾਈਆ। ਸੱਤ ਰੰਗ ਕਹਿਣ ਵੇਖਿਆ ਉਹ ਸੁਆਮੀ, ਜੋ ਸਮਾਂ ਰਿਹਾ ਬਦਲਾਈਆ। ਬਣ ਕੇ ਹਰ ਘਟ ਅੰਤਰਜਾਮੀ, ਲੱਖ ਚੁਰਾਸੀ ਖੋਜ ਖੁਜਾਈਆ। ਸ਼ਬਦ ਅਗੰਮੀ ਬੋਲ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਮਹਿੰਮਾ ਦੱਸ ਅਕਥ ਕਹਾਣੀ, ਪਰਦਾ ਉਹਲਾ ਰਿਹਾ ਉਠਾਈਆ। ਕੀ ਸਮਝੇ ਜੀਵ ਪਰਾਣੀ, ਵੇਦ ਪੁਰਾਨਾਂ ਸਮਝ ਕੋਇ ਨਾ ਆਈਆ। ਕਲਜੁਗ ਅੰਤਮ ਜੋਤ ਨੂਰਾਨੀ, ਨੂਰ ਨੁਰਾਨਾ ਡਗਮਗਾਈਆ। ਜਿਸ ਦਾ ਖੇਲ ਉਪਰ ਅਸਮਾਨੀ, ਧਰਨੀ ਧਰਤ ਧਵਲ ਆਪ ਸੁਹਾਈਆ। ਪੜਦਾ ਲਾਹਵੇ ਚਾਰੇ ਖਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਧੁਰ ਦਾ ਇਕ ਦ੍ਰਿੜਾਈਆ। ਚਾਰ ਚਾਰ ਦਾ ਮੇਲਾ ਸੱਤ ਰੰਗ, ਰੰਗ ਸੱਤ ਰਹੇ ਸੁਣਾਈਆ। ਤੇਰਾ ਖੇਲ ਪ੍ਰਭੂ ਦਾ ਰੰਗ, ਮਲੰਗ ਚਾਰੋਂ ਕੁੰਟ ਵੇਖ ਵਖਾਈਆ। ਸ੍ਰਿਸ਼ਟੀ ਅੰਦਰੋਂ ਕਰਕੇ ਨੰਗ, ਓਢਣ ਸੀਸ ਨਾ ਕੋਇ ਟਿਕਾਈਆ। ਕੂੜ ਵਿਕਾਰ ਵਹਾ ਕੇ ਕੰਗ, ਲੋਭ ਲਹਿਰ ਵਿਚ ਰੁੜ੍ਹਾਈਆ। ਭੰਡੀ ਪਾ ਕੇ ਵਿਚ ਵਰਭੰਡ, ਚਾਰ ਵਰਨ ਦਏ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਵਜਦੀ ਰਹੇ ਵਧਾਈਆ। ਸੱਤ ਰੰਗ ਕਹਿਣ ਅਸੀਂ ਵੇਖਿਆ ਸਾਰਾ ਜਗਤ, ਜਗਜੀਵਣ ਦਾਤੇ ਦਿਤਾ ਵਖਾਈਆ। ਫੇਰ ਵਖਾਏ ਆਪਣੇ ਭਗਤ, ਜੋ ਭਗਵਨ ਵਿਚ ਸਮਾਈਆ। ਸੋਹਣ ਉਤੇ ਧਰਤ, ਧਵਲ ਦਏ ਗਵਾਹੀਆ। ਵਸਣ ਉਤੇ ਅਰਸ਼, ਅਰਸ਼ੀ ਪ੍ਰੀਤਮ ਮੇਲ ਮਿਲਾਈਆ। ਅੱਗੇ ਰਹੇ ਨਾ ਕੋਈ ਹਰਸ, ਜਨਮ ਕਰਮ ਦਾ ਡੇਰਾ ਢਾਹੀਆ। ਆਪਣਾ ਪੂਰਾ ਕਰ ਕੇ ਫ਼ਰਜ਼, ਸੇਵਕ ਹੋ ਕੇ ਸੇਵ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਲਏ ਬਣਾਈਆ। ਰੁਮਾਲ ਕਹਿਣ ਅਸੀਂ ਸਤਰੰਗ ਦਾ ਰੂਪ, ਰੂਪ ਅਨੂਪ ਜਣਾਈਆ। ਸਭ ਦਾ ਸਾਂਝਾ ਇਕੋ ਭੂਪ, ਜਿਸ ਨੂੰ ਪੁਰੀਆਂ ਲੋਆਂ ਸੀਸ ਨਿਵਾਈਆ। ਵਸੇ ਅਰਸ਼ ਅਰੂਜ, ਦਰਗਾਹ ਸਾਚੀ ਡੇਰਾ ਲਾਈਆ। ਜਨ ਭਗਤਾਂ ਕਰੇ ਮਹਿਫ਼ੂਜ, ਅਗਨੀ ਅੱਗ ਨਾ ਕੋਇ ਤਪਾਈਆ। ਜਿਧਰ ਤੱਕਣ ਓਧਰ ਮੌਜੂਦ, ਹਰ ਘਟ ਵਸਿਆ ਨਜ਼ਰੀ ਆਈਆ। ਮੰਜ਼ਲ ਦੇ ਕੇ ਹੱਕ ਮਕਸੂਦ, ਸਚ ਦੁਆਰੇ ਦਏ ਟਿਕਾਈਆ। ਜਿਥੇ ਨਾਤਾ ਰਹੇ ਨਾ ਕੂੜੀ ਕਿਰਿਆ ਕੂੜ, ਕਿਰਿਆ ਕੂੜ ਜਨਮ ਨਾ ਕੋਇ ਵਖਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਧੰਦਾ ਆਪਣਾ ਨਾਮ ਲਗਾਈਆ। ਗੜ੍ਹ ਹੰਕਾਰੀ ਤੋੜ ਗ਼ਰੂਰ, ਗ਼ੁਰਬਤ ਅੰਦਰੋਂ ਦਏ ਕਢਾਈਆ। ਤਨ ਤਪੇ ਨਾ ਵਾਂਗ ਤੰਦੂਰ, ਅੰਮ੍ਰਿਤ ਮੇਘ ਮੇਘ ਬਰਸਾਈਆ। ਮਨੂਆ ਪਾਏ ਨਾ ਕੋਇ ਫ਼ਤੂਰ, ਫ਼ਤਵਾ ਸਭ ਦੇ ਉਤੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਸੱਤ ਰੰਗ ਕਹਿਣ ਅਸੀਂ ਸੋਹਣੇ ਸੱਤੇ, ਸਤਿ ਵਿਚ ਸਮਾਈਆ। ਗੋਬਿੰਦ ਭਗਤਾਂ ਦੇ ਦੱਸੇ ਪਤੇ, ਪਤਿਪਰਮੇਸ਼ਵਰ ਲਏ ਮਿਲਾਈਆ। ਜਿਸ ਦਾ ਇਕੋ ਡੰਕਾ ਵੱਜਣਾ ਫ਼ਤਹ, ਫ਼ਤਵਾ ਸਭ ਦੇ ਉਤੇ ਲਾਈਆ। ਸੰਤ
❋
❋
ਸੁਹੇਲੇ ਕੱਢੇ ਸੱਚੇ, ਸਚ ਪਿਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਸੱਤ ਰੰਗ ਕਹਿਣ ਸਾਡਾ ਰੰਗ ਸਦਾ ਪੱਕਾ, ਪੱਕੀ ਭਗਤਾਂ ਨਾਲ ਕਰਾਈਆ। ਛੱਡਿਆ ਮਦੀਨਾ ਮੱਕਾ, ਮਕ਼ਬਰਿਆਂ ਡੇਰਾ ਢਾਹੀਆ। ਪੜ੍ਹਿਆ ਇਕੋ ਟੱਪਾ, ਸੋਹੰ ਰਾਗ ਅਲਾਈਆ। ਅੱਖਰਾਂ ਵਿਚੋਂ ਮਨਜ਼ੂਰ ਹੋਇਆ ਇਕੋ ਪੱਪਾ, ਪੂਰਨ ਪਰਮੇਸ਼ਵਰ ਦੇਵੇ ਮਾਣ ਵਡਿਆਈਆ। ਜਿਸ ਨੇ ਸਾਰਿਆਂ ਦਾ ਧੋਣਾ ਧੱਪਾ, ਧੱਬਾ ਦਏ ਮਿਟਾਈਆ। ਦਿਵਸ ਰੈਣ ਫਿਰੇ ਨੱਠਾ, ਭੱਜੇ ਵਾਹੋ ਦਾਹੀਆ। ਸਾਰਿਆਂ ਨੂੰ ਕਰ ਇਕੱਠਾ, ਸਹਿਜੇ ਲਿਆ ਮਿਲਾਈਆ। ਜੋ ਗੋਬਿੰਦ ਦੀ ਚਰਨੀ ਢੱਠਾ, ਪੁਰਖ ਅਕਾਲ ਸੀਸ ਨਿਵਾਈਆ। ਉਨ੍ਹਾਂ ਦਾ ਸ਼ਬਦੀ ਧਾਰ ਬਣਾ ਕੇ ਜਥਾ, ਯਥਾਰਥ ਆਪਣਾ ਰੰਗ ਵਖਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਸ਼ਬਦ ਤੇ ਸੋਹੰ ਕਥਾ, ਕਹਾਣੀ ਅਵਰ ਨਾ ਕੋਇ ਬਣਾਈਆ। ਧੁਰ ਦੇ ਨਾਮ ਦਾ ਆਤਮ ਉਤੇ ਲਾ ਕੇ ਠੱਪਾ, ਠੱਪੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਹੋਏ ਸਹਾਈਆ। ਸੱਤ ਰੰਗ ਕਹੇ ਸਾਨੂੰ ਬਖ਼ਸ਼ਿਆ ਇਕ ਸੰਤੋਖ, ਧੀਰਜ ਧੀਰ ਧਰਾਈਆ। ਪ੍ਰੇਮ ਦੀ ਦੇ ਕੇ ਮੋਖ, ਮੁਫ਼ਤ ਲਿਆ ਬਚਾਈਆ। ਬਖ਼ਸ਼ ਕੇ ਨਿਰਮਲ ਜੋਤ, ਜੋਤ ਕਰੇ ਰੁਸ਼ਨਾਈਆ। ਬਣਾ ਕੇ ਆਤਮ ਗੋਤ, ਪਰਮਾਤਮ ਵਿਚ ਸਮਾਈਆ। ਭੁਲਾ ਕੇ ਪਿਛਲੀ ਸੋਚ, ਅਗਲੀ ਸਮਝ ਜਣਾਈਆ। ਜਿਸ ਦੇ ਦਰਸ਼ਨ ਨੂੰ ਰਹੇ ਲੋਚ, ਨਿਰਗੁਣ ਧਾਰ ਗੋਬਿੰਦ ਓਹੋ ਮਾਹੀਆ। ਜੋ ਸਭ ਦੇ ਕਾਇਆ ਮਾਟੀ ਭਾਂਡੇ ਦਏ ਪੋਚ, ਪੱਤਤ ਪੁਨੀਤ ਕਰਾਈਆ। ਅੱਗੇ ਕਦੇ ਨਾ ਹੋਵੇ ਫ਼ੌਤ, ਮਰਨ ਜਨਮ ਵਿਚ ਨਾ ਆਈਆ। ਸਭ ਦਾ ਸਾਂਝਾ ਬਣ ਕੇ ਖੌਂਤ, ਮਾਲਕ ਇਕ ਅਖਵਾਈਆ। ਗਲੋਂ ਕੂੜਾ ਲਾਹੇ ਤੌਂਕ, ਤਬਅ ਜ਼ਮੀਰ ਦਏ ਬਦਲਾਈਆ। ਜਿਸ ਨੂੰ ਭਗਤਾਂ ਮਿਲਣ ਦਾ ਸ਼ੌਂਕ, ਜੁਗ ਜੁਗ ਵੇਸ ਵਟਾਈਆ। ਓਸ ਦੁਆਰੇ ਗਏ ਪਹੁੰਚ, ਛੁੱਟੀ ਕੂੜੀ ਲੋਕਾਈਆ। ਸੱਤ ਰੰਗ ਕਹਿਣ ਜਨ ਭਗਤੋ ਰੱਖਿਓ ਨਾ ਕੋਈ ਅਦੌਤ, ਅਦਾਵਤ ਨਜ਼ਰ ਕੋਇ ਨਾ ਆਈਆ। ਸਤਿਗੁਰ ਭੁੱਲਣ ਨਾਲੋਂ ਚੰਗੀ ਮੌਤ, ਜੀਵਣ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚਾ ਵੇਖ ਵਖਾਈਆ। ਸੱਤ ਰੰਗ ਕਹਿਣ ਜਨ ਭਗਤੋ ਪ੍ਰਭ ਵੇਖੋ ਸੱਜੇ ਖੱਬੇ, ਦੋਵੇਂ ਹੱਥ ਦੇਣ ਦੁਹਾਈਆ। ਅੱਗੇ ਪਿਛੇ ਸਦਾ ਲੱਭੇ, ਜੋ ਲਬਾਂ ਤੋਂ ਪਿਛੇ ਰਹੇ ਧਿਆਈਆ। ਕਾਇਆ ਮੰਦਰ ਘਰ ਘਰ ਫਿਰਦਾ ਪੈਰ ਦੱਬੇ, ਚੋਰੀ ਚੋਰੀ ਪੰਧ ਮੁਕਾਈਆ। ਹੁਕਮ ਸੰਦੇਸਾ ਦੇ ਕੇ ਸੱਦੇ, ਸੁੱਤੇ ਲਏ ਉਠਾਈਆ। ਜਿਸ ਦੇ ਕਾਰਨ ਆਏ ਭੱਜੇ, ਆਪਣਾ ਪੰਧ ਮੁਕਾਈਆ। ਕਰ ਲਓ ਦਰਸ਼ਨ ਰੱਜੇ, ਰਜੋ ਤਮੋ ਡੇਰਾ ਢਾਹੀਆ। ਲੱਭਿਆਂ ਜਗਤ ਕਿਸੇ ਨਾ ਲੱਭੇ, ਮਿਹਰ ਨਜ਼ਰ ਨਾਲ ਮਿਲਾਈਆ। ਅੱਗੇ ਬਣ ਜਾਓ ਸ਼ੇਰ ਬੱਗੇ, ਸ਼ਰਅ ਜ਼ੰਜੀਰ ਤੁੜਾਈਆ। ਕਲਜੁਗ ਕੂੜੀ ਕਿਰਿਆ ਮੂਲ ਨਾ ਚੁਕਿਓ ਬਣ ਕੇ ਗਧੇ, ਕਾਗ ਹੰਸ ਰੂਪ ਬਦਲਾਈਆ। ਆਤਮ ਪਰਮਾਤਮ ਲੈ ਲਓ ਮਜ਼ੇ, ਮਜ਼ਾਕ਼ ਛੱਡੋ ਕੂੜ ਲੋਕਾਈਆ। ਤੁਹਾਡੇ ਨੇੜ ਨਾ ਆਵੇ ਕ਼ਜ਼ੇ, ਕੱਜਲ ਧਾਰ ਦੇਵੇ ਗਵਾਹੀਆ। ਇਕ ਦੂਜੇ ਨਾਲ ਕਰਨੇ ਛੱਡ ਦਿਓ ਦਗ਼ੇ, ਫ਼ਰੇਬੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਸੱਤ ਰੰਗ ਕਹਿਣ ਸੁਰਤੀ ਖੋਲ੍ਹੋ ਔਰਤ ਮਰਦ, ਸਭ ਨੂੰ ਦਿਆਂ ਜਣਾਈਆ। ਜਿਸ ਕਾਰਨ ਆਇਆ ਪਰਤ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਤੁਹਾਡਾ ਸਾਂਝਾ ਕਰੇ ਦਰਦ, ਦੁਖੀਆਂ ਦਰਦ ਵੰਡਾਈਆ। ਗੋਬਿੰਦ ਦੀ ਅੰਤ ਅਖ਼ੀਰੀ ਮਨਜ਼ੂਰ
❋
❋
ਕਰ ਕੇ ਅਰਜ਼, ਆਜਜ਼ ਲਏ ਬਣਾਈਆ। ਸਚਖੰਡ ਵਿਚੋਂ ਘੱਲ ਕੇ ਉਤੇ ਧਰਤ, ਧਵਲ ਦਿਤੀ ਵਡਿਆਈਆ। ਫੇਰ ਖੋਲ੍ਹ ਕੇ ਪਿਛਲੀ ਫ਼ਰਦ, ਲੇਖਾ ਲਿਆ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਰੰਗਾਈਆ। ਸੱਤ ਰੰਗ ਕਹਿਣ ਵੇਖੋ ਆਪਣਾ ਮਾਹੀ, ਮਿਹਰਵਾਨ ਵਖਾਈਆ। ਅਸੀਂ ਦੇਵਣ ਆਏ ਗਵਾਹੀ, ਸ਼ਹਾਦਤ ਦੇਣੀ ਭੁਗਤਾਈਆ। ਜਿਸ ਨੇ ਬੂਟਾ ਪੁੱਟਿਆ ਕਾਹੀ, ਓਹ ਤੁਹਾਡੀ ਜੜ੍ਹ ਲਗਾਈਆ। ਜਿਸ ਦੇ ਅੱਗੇ ਪੀਰ ਪੈਗ਼ੰਬਰ ਦੇਣ ਦੁਹਾਈ, ਉਹ ਗੋਬਿੰਦ ਤੁਹਾਡਾ ਪਿਤਾ ਮਾਈਆ। ਸਭ ਦੀਆਂ ਇਕੱਠੀਆਂ ਪਕੜੇ ਬਾਹੀਂ, ਅੱਗੇ ਹੋ ਨਾ ਕੋਇ ਛੁਡਾਈਆ। ਵੇਖੋ ਧੁਰ ਦਾ ਮਾਲਕ ਬਣਿਆ ਰਾਹੀ, ਰਹਿਬਰ ਹੋ ਕੇ ਵੇਖ ਵਖਾਈਆ। ਸੰਤ ਸੁਹੇਲੇ ਮੇਲੇ ਚਾਈਂ ਚਾਈਂ, ਚਾਉ ਘਨੇਰਾ ਇਕ ਜਣਾਈਆ। ਜਿਹੜੇ ਗੋਬਿੰਦ ਦੇ ਝੀਵਰ ਛੀਂਬੇ ਨਾਈ, ਭਗਤਾਂ ਨਾਲ ਲਏ ਮਿਲਾਈਆ। ਜਨ ਭਗਤੋ ਤੁਹਾਡੀ ਜ਼ਮੀਨ ਤੋਂ ਉਤੋਂ ਅਸਮਾਨਾਂ ਤੋਂ ਪਰੇ ਨਹੀਂ ਰਹਿਣੀ ਆਵਾਜਾਈ, ਅੱਗੇ ਹੋ ਨਾ ਕੋਇ ਅਟਕਾਈਆ। ਬਿਨਾ ਪ੍ਰਭੂ ਤੋਂ ਤੁਹਾਨੂੰ ਜੰਮਣ ਵਾਲੀ ਨਹੀਂ ਕੋਈ ਮਾਈ, ਜਮਾਂ ਦਾ ਲੇਖਾ ਦਿਤਾ ਮੁਕਾਈਆ। ਸਭ ਦਾ ਮਾਲਕ ਇਕ ਗੁਸਾਈਂ, ਗਹਿਰ ਗੰਭੀਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਰਿਹਾ ਸੁਹਾਈਆ। ਸੱਤ ਰੰਗ ਕਹਿਣ ਵੇਖੋ ਸੋਹਣਾ ਜੁੜਿਆ ਜੋੜਾ, ਜੋੜੀ ਆਪ ਬਣਾਈਆ। ਛੱਡਕੇ ਬਾਂਕਾ ਘੋੜਾ, ਘੋੜੀ ਚੜ੍ਹਿਆ ਬੇਪ੍ਰਵਾਹੀਆ। ਕਲਜੁਗ ਵੇਖ ਅੰਧ ਘੋਰਾ, ਭੱਜਿਆ ਥਾਉਂ ਥਾਈਂਆ। ਬਣ ਕੇ ਡਾਕੂ ਚੋਰਾ, ਚੋਰੀ ਘਰ ਘਰ ਰਿਹਾ ਕਮਾਈਆ। ਗੁਰਮੁਖ ਵੇਖ ਕੇ ਬਾਂਕਾ ਛੋਹਰਾ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਰਾਤੀਂ ਸੁੱਤਿਆਂ ਦਰਸ਼ਨ ਦੇ ਕੇ ਭੋਰਾ, ਭਰਮਾਂ ਵਿਚੋਂ ਬਾਹਰ ਕਢਾਈਆ। ਅੰਤਰ ਵੜ ਕੇ ਮਨ ਨੂੰ ਲਾਇਆ ਮੋੜਾ, ਦੀਨ ਦੁਨੀ ਦਿਤੀ ਭੁਲਾਈਆ । ਸੱਸੇ ਉਪਰ ਲਗਾ ਕੇ ਹੋੜਾ, ਹੋਕਾ ਦਿਤਾ ਜਣਾਈਆ। ਪ੍ਰੇਮ ਪਿਆਰ ਦਾ ਲਾ ਕੇ ਪੌੜਾ, ਮੰਜ਼ਲ ਪੰਧ ਮੁਕਾਈਆ। ਸੁਰਤੀ ਸ਼ਬਦ ਬੰਨ੍ਹ ਕੇ ਡੋਰਾ, ਤੰਦੀ ਆਪ ਖਿਚਾਈਆ। ਭਗਤ ਭਗਵਾਨ ਦੀ ਰੱਖਕੇ ਲੋੜਾ, ਲੋੜੀਂਦੇ ਸਾਜਣ ਲਏ ਮਿਲਾਈਆ। ਬਾਕੀ ਜਵਾਬ ਦੇ ਕੇ ਕੋਰਾ, ਗੁਰਮੁਖਾਂ ਦਾ ਕੋਰਮ ਪੂਰਾ ਲਿਆ ਕਰਾਈਆ। ਜਿਨ੍ਹਾਂ ਦਾ ਪਿਛਲਾ ਭਾਗ ਮਥੋਰਾ, ਮਿਥਿਆ ਦੱਸ ਸਰਬ ਲੋਕਾਈਆ। ਆਪਣਾ ਮੰਤਰ ਦੱਸ ਕੇ ਫੋਰਾ, ਫ਼ੁਰਨੇ ਪਿਛਲੇ ਦਿਤੇ ਤਜਾਈਆ। ਕਿਉਂ ਗੋਬਿੰਦ ਨੂੰ ਯਾਦ ਆਇਆ ਫ਼ਤਿਹ ਸਿੰਘ ਤੇ ਜੋਰਾ, ਜੋ ਜੋਰੂ ਜ਼ਰ ਗਏ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਵੇਖ ਵਖਾਈਆ। ਸੱਤ ਰੰਗ ਕਹਿਣ ਅਸੀਂ ਵੇਖ ਹੋਏ ਖ਼ੁਸ਼ਹਾਲ, ਖ਼ੁਸ਼ੀਆਂ ਵਿਚ ਦੁਹਾਈਆ। ਬਣ ਕੇ ਗੋਬਿੰਦ ਲਾਲ, ਲਾਲਨ ਵੇਖ ਵਖਾਈਆ। ਜਿਨ੍ਹਾਂ ਦੀ ਆਪ ਕੀਤੀ ਭਾਲ, ਖੋਜੇ ਥਾਉਂ ਥਾਈਂਆ। ਆਪ ਮੁੱਢ ਗੁਰਸਿੱਖ ਬਣਾ ਕੇ ਡਾਲ, ਬੂਟਾ ਇਕੋ ਰਿਹਾ ਸੁਹਾਈਆ। ਗੋਦੀ ਚੁੱਕਕੇ ਆਪਣੇ ਬਾਲ, ਬਚਪਨ ਆਪਣੇ ਲੇਖੇ ਲਾਈਆ। ਦੀਨਾ ਨਾਥ ਹੋ ਦਿਆਲ, ਦਇਆਨਿਧ ਦਇਆ ਕਮਾਈਆ। ਚਾਰ ਜੁਗ ਤੋਂ ਵਖਰੀ ਚਲ ਕੇ ਚਾਲ, ਚਾਲ ਨਿਰਾਲੀ ਇਕ ਦਰਸਾਈਆ। ਸਭ ਤੋਂ ਵਖਰੇ ਕੀਤੇ ਸ਼ਾਹ ਕੰਗਾਲ, ਭਗਤ ਸੁਹੇਲੇ ਰੂਪ ਵਟਾਈਆ। ਜਨਮ ਦੀ ਲੇਖੇ ਲਾ ਕੇ ਘਾਲ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਲਏ ਮਿਲਾਈਆ। ਸੱਤ ਰੰਗ ਕਹਿਣ ਤੱਕਿਆ ਅਜਬ ਨਜ਼ਾਰਾ, ਸੋਹਣਾ ਨਜ਼ਰੀ ਆਈਆ। ਮਿਲਿਆ ਮੀਤ ਮੁਰਾਰਾ, ਹਰਿ ਕਰਤਾ ਬੇਪਰਵਾਹੀਆ। ਧਰਮ ਲੱਗਾ
❋
❋
ਅਖਾੜਾ, ਗੁਰਮੁਖ ਰਿਹਾ ਨਚਾਈਆ। ਦੇ ਵਡਿਆਈ ਸਤਾਰਾਂ ਹਾੜਾ, ਹਾੜਾ ਸਭ ਦਾ ਪੂਰ ਕਰਾਈਆ। ਗੁਰਮੁਖ ਸਖ਼ੀਆਂ ਤੇ ਗੋਬਿੰਦ ਇਕੋ ਲਾੜਾ, ਗੁਰ ਗੁਰ ਵਜਦੀ ਦਿਸੇ ਵਧਾਈਆ। ਝਗੜਾ ਮੁਕਾ ਕੇ ਪੰਚਮ ਧਾੜਾ, ਧਾੜਵੀ ਸ਼ਬਦ ਗੋਦ ਉਠਾਈਆ। ਮਾਨਸ ਜਨਮ ਜਾਏ ਸਵਾਰਾ, ਹਰਿਜਨ ਦਏ ਵਡਿਆਈਆ। ਕਿਰਿਆ ਕੂੜ ਕਰ ਕਿਨਾਰਾ, ਨਈਆ ਨੌਕਾ ਦਏ ਡੁਬਾਈਆ। ਅੱਗੇ ਲੈ ਕੇ ਵੰਝ ਮੁਹਾਣਾ, ਨਾਮ ਨਿਧਾਨਾ ਦਏ ਵਖਾਈਆ। ਜਿਸ ਦਾ ਮਾਲਕ ਧੁਰ ਦਾ ਰਾਣਾ, ਸ਼ਹਿਨਸ਼ਾਹ ਬੇਪਰਵਾਹੀਆ। ਜਿਨ੍ਹਾਂ ਸੋਹੰ ਗਾਣਾ ਗਾਣਾ, ਗਾਵਤ ਖ਼ੁਸ਼ੀ ਮਨਾਈਆ। ਓਨ੍ਹਾਂ ਸਚਖੰਡ ਦੁਆਰੇ ਜਾਣਾ, ਅਗਲਾ ਪੰਧ ਮੁਕਾਈਆ। ਪੁਰਖ ਅਕਾਲ ਦਾ ਗੋਬਿੰਦ ਧਾਰ ਬਾਣਾ, ਪੁਰਾਣਾ ਖੇਲ ਨਾ ਕੋਇ ਵਖਾਈਆ। ਅਗਲਾ ਦੱਸ ਕੇ ਸਚ ਨਿਸ਼ਾਨਾ, ਨਿਸ਼ਾਨਾ ਆਪਣਾ ਇਕ ਝੁਲਾਈਆ। ਜਨ ਭਗਤ ਰਹੇ ਨਾ ਕੋਇ ਬੇਗਾਨਾ, ਵੈਰੀ ਵੈਰ ਨਾ ਕੋਇ ਕਮਾਈਆ। ਸੁਣੋ ਧਰਮ ਦਾ ਇਕ ਤਰਾਨਾ, ਤਾਰ ਸਿਤਾਰ ਰਿਹਾ ਹਿਲਾਈਆ। ਸੱਤ ਰੰਗ ਕਹਿਣ ਜਨ ਭਗਤੋ ਪ੍ਰਭ ਦੇ ਨਾਲ ਲਾਇਆ ਯਾਰਾਨਾ, ਯਾਰੀ ਧੁਰ ਦੀ ਤੋੜ ਨਿਭਾਈਆ। ਦੀਨ ਮਜ਼੍ਹਬ ਦਾ ਜਿਸ ਨੇ ਟਿੰਡ ਵਿਚ ਰਹਿਣ ਨਹੀਂ ਦੇਣਾ ਕਾਨਾ, ਕਾਇਨਾਤ ਕਰੇ ਸਫ਼ਾਈਆ। ਮੇਲ ਹੋਣਾ ਜਗਤ ਇਨਸਾਨਾਂ, ਹੈਵਾਨਾਂ ਪੜਦਾ ਆਪ ਚੁਕਾਈਆ। ਲੈ ਕੇ ਆਇਆ ਨਾਮ ਪੈਮਾਨਾ, ਨਾਪੇ ਖ਼ਲਕ ਖ਼ੁਦਾਈਆ। ਸੰਤ ਸੁਹੇਲਾ ਹੋਏ ਨਾ ਕੋਇ ਪਰੇਸ਼ਾਨਾ, ਸਾਂਤਕ ਸਤਿ ਦਏ ਕਰਾਈਆ । ਗੋਬਿੰਦ ਛੱਡਕੇ ਚਿੱਲਾ ਤੀਰ ਕਮਾਨਾ, ਜਗਤ ਖੰਡਾ ਨਾ ਕੋਇ ਉਠਾਈਆ। ਏਕਾ ਦੇ ਕੇ ਧੁਰ ਫ਼ਰਮਾਨਾ, ਫ਼ੁਰਨੇ ਸਭ ਦੇ ਬੰਦ ਕਰਾਈਆ। ਜੋਧਾ ਸੂਰਬੀਰ ਬਲਵਾਨਾ, ਸ਼ਬਦੀ ਨਾਉਂ ਪ੍ਰਗਟਾਈਆ। ਜਿਸ ਦੀ ਸੂਰਤ ਨਜ਼ਰ ਨਾ ਆਏ ਉਤੇ ਜਹਾਨਾ, ਚਿੰਨ੍ਹ ਜਗਤ ਨਾ ਕੋਇ ਜਣਾਈਆ। ਜਿਹੜਾ ਬਦਲ ਕੇ ਗੁਰ ਅਵਤਾਰ ਪੈਗ਼ੰਬਰਾਂ ਤੋਂ ਬਾਹਰ ਖ਼ਾਨਾ, ਜ਼ਿਮੀਂ ਅਸਮਾਨਾ ਆਪਣਾ ਡੇਰਾ ਲਾਈਆ। ਸ਼ਹਿਨਸ਼ਾਹ ਬਣ ਕੇ ਸ਼ਾਹ ਸ਼ਹਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਗਾਹ ਨਿਗਾਹ ਵਿਚੋਂ ਉਠਾਈਆ। ਜਿਸ ਕੂੜੀ ਮੇਟਣੀ ਬਗ਼ਾਵਤ, ਬਗ਼ਲਗੀਰ ਦੇਣੇ ਬਣਾਈਆ। ਸਾਚੇ ਨਾਮ ਦੀ ਦੇ ਸਖ਼ਾਵਤ, ਸਖ਼ੀ ਸੁਲਤਾਨ ਦੇਣੇ ਪ੍ਰਗਟਾਈਆ। ਕਲਜੁਗ ਕੂੜ ਦੀ ਲਾਹ ਅਲਾਮਤ, ਆਲਮ ਉਲਮਾ ਦੇਣੇ ਸਮਝਾਈਆ। ਮੁਹੱਬਤ ਮਿਹਰ ਬਖ਼ਸ਼ ਨਿਆਮਤ, ਤੋਹਫ਼ਾ ਘਰ ਘਰ ਦੇਣਾ ਪੁਚਾਈਆ। ਜਨ ਭਗਤ ਸੁਹੇਲਾ ਰੱਖਕੇ ਸਹੀ ਸਲਾਮਤ, ਸਮੇਂ ਵਿਚੋਂ ਪਾਰ ਕਰਾਈਆ। ਧਰਮ ਦੀ ਧਾਰ ਦੇ ਜ਼ਮਾਨਤ, ਜ਼ਾਹਰ ਜ਼ਹੂਰ ਲਏ ਜੁੜਾਈਆ। ਸਦੀ ਚੌਧਵੀਂ ਦੀ ਸਭ ਨੇ ਵੇਖਣੀ ਕਿਆਮਤ, ਕੀਮਿਆ ਹੋਵੇ ਜਗਤ ਲੋਕਾਈਆ। ਅੱਗੇ ਨੂੰ ਬੰਦ ਕਰਨੀ ਜਗਤ ਹਜਾਮਤ, ਹੁਕਮ ਹੱਕ ਹੱਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਲੇਖਾ ਵੇਖ ਵਖਾਈਆ। ਸੱਤ ਰੰਗ ਕਹੇ ਸਾਡਾ ਪੂਰਾ ਅਰਸਾ, ਅਰਸ਼ ਫ਼ਰਸ਼ ਦੁਹਾਈਆ। ਸੋਹਣਾ ਲੱਗਾ ਬਰਸਾ, ਬਰਸੀ ਵੱਜੀ ਵਧਾਈਆ। ਗੋਬਿੰਦ ਵਾਚਿਆ ਪਰਚਾ, ਪਰਾਚੀਨ ਖੋਜ ਖੁਜਾਈਆ। ਜਿਸ ਦੀ ਚਾਰ ਜੁਗ ਕਰਦੇ ਰਹੇ ਚਰਚਾ, ਚਰਚਾਂ ਵਿਚ ਦੁਹਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਖਰਚਾ, ਖਰਚਖਾਹ ਪੜਦਾ ਲਾਹੀਆ । ਜਿਸ ਦੀ ਸਮਝੇ ਕੋਇ ਨਾ ਆਰਜਾ, ਪੜਦਾ ਅੱਗੇ ਨਾ ਕੋਇ ਚੁਕਾਈਆ। ਓਹ ਸਭ ਤੋਂ ਲੈਣ ਲੱਗਾ ਚਾਰਜਾ, ਚਾਰਜ ਸਭ ਦੇ ਉਤੇ ਲਾਈਆ। ਸ਼ਬਦੀ ਲਾਵਣ ਲੱਗਾ ਗਾਰਦਾ, ਗਰਦਨ ਸਕੇ ਨਾ ਕੋਇ ਉਠਾਈਆ। ਖੇਲ ਹੋਣ ਲੱਗਾ ਪੁਰਖ ਸਰਕਾਰ ਦਾ, ਧੁਰ ਸਰਕਾਰ ਆਪ ਜਣਾਈਆ। ਝਗੜਾ ਮੁੱਕਣ ਲੱਗਾ ਲੱਖ
❋
❋
ਹਜ਼ਾਰ ਦਾ, ਕਰੋੜੀ ਗਣਤ ਨਾ ਕੋਇ ਗਣਾਈਆ। ਤੇਜ ਚਮਕਣ ਲੱਗਾ ਇਕੋ ਸੁਤ ਦੁਲਾਰ ਦਾ, ਜੋ ਸੂਰਬੀਰ ਅਖਵਾਈਆ। ਸਤਿਗੁਰ ਸ਼ਬਦ ਸਦਾ ਲਲਕਾਰਦਾ, ਭੈ ਭੌ ਵਿਚ ਡਰਾਈਆ । ਇਹ ਖ਼ੁਸ਼ੀ ਮਹੀਨਾ ਸੱਤ ਰੰਗ ਕਹਿਣ ਹਾੜ ਦਾ, ਹਰਿ ਆਪਣਾ ਮੰਦਰ ਵਖਾਈਆ। ਸਭ ਦਾ ਲੇਖਾ ਮੁਕਿਆ ਜੰਗਲ ਜੂਹ ਉਜਾੜ ਪਹਾੜ ਦਾ, ਜੂਹਾਂ ਵਿਚ ਨਾ ਕੋਇ ਭੁਆਈਆ। ਪੈਂਡਾ ਮੁਕਿਆ ਉੱਤਰ ਪੂਰਬ ਪੱਛਮ ਦੱਖਣ ਪਹਾੜ ਦਾ, ਪਾਰਬ੍ਰਹਮ ਪਿਛਲਾ ਪੰਧ ਮੁਕਾਈਆ। ਸੱਤ ਰੰਗ ਕਹਿਣ ਵੇਖੋ ਖੇਲ ਸੱਚੀ ਸਰਕਾਰ ਦਾ, ਜੋ ਸ਼ਰੇਆਮ ਰਿਹਾ ਭੁਗਤਾਈਆ। ਹੁਕਮ ਚਲਣਾ ਇਕ ਮੁਖ਼ਤਿਆਰ ਦਾ, ਹਿੱਸੇ ਵੰਡ ਨਾ ਕੋਈ ਵੰਡਾਈਆ। ਨਜ਼ਾਰਾ ਤਕਣਾ ਓਸ ਦਰਬਾਰ ਦਾ, ਜਿਥੇ ਧੁਰ ਦਰਬਾਰੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਮੇਲ ਮਿਲਾਈਆ। ਸੱਤ ਰੰਗ ਕਹਿਣ ਸਤਿ ਵਿਚ ਹੋ ਜਾਓ ਸਤੀ, ਸਤਿ ਵਿਚ ਸਮਾਈਆ। ਸਭ ਦਾ ਮਾਲਕ ਇਕੋ ਕਮਲਾਪਤੀ, ਪਤਿਪਰਮੇਸ਼ਵਰ ਨਜ਼ਰੀ ਆਈਆ। ਇਕੋ ਸਿਖਿਆ ਪੜ੍ਹ ਲਓ ਪੱਟੀ, ਪਟਨੇ ਨੂੰ ਛੱਡ ਕੇ ਘਟ ਵਿਚ ਕਰੇ ਪੜ੍ਹਾਈਆ। ਹੁਣ ਸਦੀ ਚੌਧਵੀਂ ਜਾਂਦੀ ਟੱਪੀ, ਟੱਪਿਆਂ ਦੇ ਗਾਵਿਆਂ ਦਾ ਲੇਖਾ ਦੇਣਾ ਮੁਕਾਈਆ। ਜਿਸ ਪ੍ਰਭ ਪਿਛੇ ਚਾਰ ਜੁਗ ਸ੍ਰਿਸ਼ਟੀ ਲੱਭ ਲੱਭ ਥੱਕੀ, ਖੋਜਿਆਂ ਹੱਥ ਕਿਸੇ ਨਾ ਆਈਆ। ਸੜ ਗਏ ਵਿਚ ਭੱਠੀ, ਅਗਨੀ ਅੱਗ ਜਲਾਈਆ। ਬਣਦੇ ਰਹੇ ਹਠੀ, ਹਠ ਯੋਗ ਪ੍ਰਗਟਾਈਆ। ਫਿਰਦੇ ਰਹੇ ਅੱਠ ਸੱਠੀ, ਤੱਟਾਂ ਉਤੇ ਕੁਰਲਾਈਆ। ਖੋਜਦੇ ਰਹੇ ਮੰਦਰ ਮਠੀ, ਸ਼ਿਵਦੁਵਾਲੇ ਰਾਹ ਤਕਾਈਆ। ਬਣਦੇ ਰਹੇ ਯਤੀ, ਨਾਰ ਕੰਤ ਜੁਦਾਈਆ। ਪ੍ਰਭ ਦਾ ਕਿਸੇ ਦਰਸ ਨਾ ਪਾਇਆ ਰਤੀ, ਕਾਇਆ ਰੰਗ ਨਾ ਕੋਇ ਰੰਗਾਈਆ। ਏਸ ਤਰਾ ਕਿਸੇ ਨਹੀਂ ਵੇਖਿਆ ਅੱਖੀਂ, ਚਾਰ ਜੁਗ ਦੇਣ ਦੁਹਾਈਆ। ਭਗਤਾਂ ਦੀ ਨਗਰੀ ਨਹੀਂ ਕਦੇ ਕੋਈ ਵੱਸੀ, ਭਗਤ ਦੁਆਰਾ ਨਾ ਕੋਇ ਬਣਾਈਆ। ਦੀਨਾਂ ਮਜ਼੍ਹਬਾਂ ਵਿਚ ਸ੍ਰਿਸ਼ਟੀ ਫਸੀ, ਫ਼ੈਸਲਾ ਹੱਕ ਨਾ ਕੋਇ ਸੁਣਾਈਆ। ਹੁਣ ਵੇਖੋ ਸਭ ਨੂੰ ਪੈਂਦੀ ਗਸ਼ੀ, ਕੀ ਪ੍ਰਭ ਖੇਲ ਵਰਤਾਈਆ। ਸਾਚੀ ਧਾਰ ਨਹੀਂ ਲੱਗਦੀ ਅੱਛੀ, ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਰਹੇ ਕੁਰਲਾਈਆ। ਭਾਵੇਂ ਓਸੇ ਨੂੰ ਰਹੇ ਜਪੀ, ਨਾਮ ਕਲਮਿਆਂ ਵਿਚ ਗਾਈਆ। ਰਸਨਾ ਨਾਲ ਰਹੇ ਦੱਸੀ, ਸਿਫ਼ਤਾਂ ਵਿਚ ਸਾਲਾਹੀਆ। ਅੰਤਰ ਪ੍ਰੀਤ ਕਿਸੇ ਨਹੀਂ ਲੱਗੀ, ਲੱਗੀ ਤੋੜ ਨਾ ਕੋਇ ਨਿਭਾਈਆ। ਜੇ ਕੁਛ ਲਹਿਣਾ ਵੇਖੋ ਪੂਰਬ ਬੱਧਕ ਹੁਣ ‘‘ਰਾਮ’’ ਨਾਮ ਦਾ ਜੱਗੀ, ਜਗਤ ਜੁਗਤ ਸਮਝਾਈਆ। ਸਾਰੇ ਹੈਰਾਨ ਹੋਣਾ ਹੁਣ ਪ੍ਰਭ ਨੇ ਮਾਣ ਨਹੀਂ ਦੇਣਾ ਵੱਛੀ ਢੱਗੀ, ਸੂਰਾਂ ਸਿਰ ਨਾ ਕੋਇ ਕਟਾਈਆ। ਅੰਮ੍ਰਿਤ ਰਹਿਣ ਨਹੀਂ ਦੇਣਾ ਵਿਚ ਕਿਸੇ ਨਦੀ, ਪਾਣੀ ਪਾਣੀ ਨਾ ਕੋਇ ਚਤੁਰਾਈਆ। ਬਿਨਾ ਪੁਰਖ ਅਕਾਲ ਤੋਂ ਸਾਚੀ ਸਰਨੀ ਰਹਿਣੀ ਨਹੀਂ ਕੋਈ ਚੰਗੀ, ਚੰਗੀ ਮਿਲੇ ਨਾ ਕੋਇ ਵਡਿਆਈਆ। ਦੀਨਾਂ ਮਜ਼੍ਹਬਾਂ ਵਾਲਿਆਂ ਹੋਣੀ ਤੰਗੀ, ਤੰਗ ਹੋ ਕੇ ਆਪੇ ਦੇਣ ਦੁਹਾਈਆ। ਘਰ ਘਰ ਹੋਣੀ ਖਾਨਾ ਜੰਗੀ, ਝਗੜਾ ਪਏ ਲੋਕਾਈਆ। ਖਾਣਾ ਪੀਣਾ ਇਕ ਇਕ ਡੰਗੀ, ਭੁੱਖਿਆਂ ਭੁੱਖ ਨਾ ਕੋਇ ਮਿਟਾਈਆ। ਚੜ੍ਹ ਲੈਣ ਦਿਓ ਸਾਲ ਬਿਕ੍ਰਮੀ ਵੀਹ ਸੌ ਪੰਝੀ, ਪੰਝੀ ਪੰਝੀ ਦਿਆਂ ਵਖਾਈਆ। ਸ੍ਰਿਸ਼ਟੀ ਸਿਰ ਤੋਂ ਹੋਣੀ ਨੰਗੀ, ਪੜਦਾ ਨਜ਼ਰ ਕੋਇ ਨਾ ਆਈਆ। ਜਿਹੜੇ ਆਸਣ ਲਾ ਕੇ ਬੈਠੇ ਉਤੇ ਮੰਜੀ, ਮਜਲਸ ਵਿਚ ਵਡਿਆਈਆ। ਓਹ ਸਾਰੇ ਖ਼ਤਮ ਕਰਨੇ ਦੰਬੀ, ਡੰਬੀ ਰਹਿਣ ਕੋਇ ਨਾ ਪਾਈਆ। ਧਰਨੀ ਧਰਤ ਰਹੀ ਕੰਬੀ, ਬਹੁੜੀ ਬਹੁੜੀ ਕੁਰਲਾਈਆ। ਹਾਏ ਹੁਣ ਨਹੀਂ ਰਹੀ ਸਭ ਦੀ ਅੰਮੀ, ਅੰਮੀ ਕਹਿ ਕੇ ਰਹੇ ਸੁਣਾਈਆ। ਕੀ ਖੇਲ ਹੋਣਾ ਵਿਚ ਕਾਇਆ ਮਾਟੀ
❋
❋
ਚੰਮੀ, ਚਮੜਿਆਂ ਵੰਡ ਵੰਡਾਈਆ। ਕਿਸੇ ਨੂੰ ਸਮਝ ਨਹੀਂ ਔਣੀ ਸਰਘੀ ਵੇਲਾ ਕੇ ਧੰਮੀ, ਧਮਾਕੇ ਵਿਚ ਦੁਹਾਈਆ। ਪ੍ਰਭ ਨੇ ਠੁੱਡ ਮਾਰ ਕੇ ਸਤਿ ਧਰਮ ਦੀ ਡੇਗ ਦੇਣੀ ਥੰਮੀ, ਥੰਮਣ ਵਾਲਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਜੋ ਸਭ ਨੂੰ ਸੁਣਾ ਕੇ ਕੰਨੀਂ, ਕੰਨਾ ਮੰਨਾ ਕੁਰਲ ਕਹਿ ਕੇ ਰਾਗ ਸੁਣਾਈਆ। ਓਹ ਪੜ੍ਹਦੇ ਸੁਣਦੇ ਵੇਂਹਦੇ ਵੇਖਦੇ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕਰਨੀ ਅੰਨ੍ਹੀ, ਨੇਤਰ ਨੈਣ ਨਾ ਕੋਇ ਉਠਾਈਆ । ਬਿਨ ਭਗਤਾਂ ਤੋਂ ਭਗਤ ਦਾ ਰਹੇ ਕੋਈ ਨਾ ਤਨੀ, ਨਾਤੇ ਛੁਟਨੇ ਜਗਤ ਲੋਕਾਈਆ। ਜਿਸ ਵੇਲੇ ਜਗਤ ਜਹਾਨ ਔਕੜ ਬਣੀ, ਬਣਾਂ ਵਿਚ ਸਾਰੇ ਦੇਣ ਦੁਹਾਈਆ। ਬਿਸੀਅਰ ਕਾਲੇ ਨਾਗ ਫਨੀ, ਫੁੰਕਾਰਾ ਨਾਲ ਤਪਾਈਆ। ਅੰਮ੍ਰਿਤ ਰਸ ਮਿਲੇ ਨਾ ਨਮੀਂ, ਨਮੋਂ ਨਮੋਂ ਨਾ ਕੋਈ ਵਡਿਆਈਆ। ਬਿਨਾ ਭਗਤਾਂ ਤੋਂ ਬਾਕੀ ਧਰਮ ਰਾਏ ਦੇ ਕੰਮੀ, ਸਚ ਦੁਆਰ ਨਾ ਕੋਈ ਸਹਾਈਆ। ਅੱਗੇ ਖੇਲ ਕਰਨੀ ਨਵੀਂ, ਨਵਾਂ ਜੁਗ ਬਦਲਾਈਆ। ਜਨ ਭਗਤੋ ਇਕੋ ਹੁਕਮ ਜਾਇਓ ਮੰਨੀ, ਦੂਜੀ ਲੋੜ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਝੋਲੀ ਪਾਈਆ। ਸੱਤ ਰੰਗ ਕਹਿਣ ਅਸੀਂ ਭੱਜੇ ਨੱਠੇ ਕੁੱਦੇ, ਅੰਗਨ ਅੰਗਨ ਵੇਖ ਵਖਾਈਆ। ਕੀ ਇਸ਼ਾਰੇ ਦਿਤੇ ਬੁੱਧੇ, ਅੰਤਰ ਅੰਤਰ ਇਕ ਜਣਾਈਆ। ਕਿਉਂ ਗੋਬਿੰਦ ਨੇ ਭੀਖਣ ਹੱਥ ਰਖਾਇਆ ਉਤੇ ਕੁੱਜੇ, ਆਪਣਾ ਆਪ ਜਣਾਈਆ। ਕਿਉਂ ਅਜੀਤ ਜੁਝਾਰ ਝੂਜੇ, ਖੰਡਾ ਖੜਗ ਤੇਗ਼ ਚਮਕਾਈਆ। ਕਿਉਂ ਖੇਲ ਨਿਰਗੁਣ ਸਰਗੁਣ ਧਾਰ ਦੂਜੇ, ਦੂਆ ਏਕਾ ਰੂਪ ਬਦਲਾਈਆ। ਕਿਉਂ ਸਭ ਦੇ ਭਾਂਡੇ ਕੀਤੇ ਮੂਧੇ, ਅੰਮ੍ਰਿਤ ਰਸ ਨਾ ਕੋਈ ਟਪਕਾਈਆ। ਕਿਉਂ ਜਨ ਭਗਤ ਕਿਤੇ ਨਾ ਢੂੰਡੇ, ਘਰ ਬੈਠਿਆਂ ਦਰਸ ਵਖਾਈਆ। ਇਹ ਬਚਨ ਕਿਹਾ ਸੀ ਨਾਨਕ ਜਿਸ ਵੇਲੇ ਮੋਢੇ ਖੇਸ ਤੇ ਹੱਥ ਵਿਚ ਖੂੰਡੇ, ਪਾਲੀ ਮੱਝੀਆਂ ਨਜ਼ਰੀ ਆਈਆ। ਇਹ ਗੋਬਿੰਦ ਕਿਹਾ ਜਿਸ ਵੇਲੇ ਹੱਥ ਰਖਾਇਆ ਗੁਰਸਿੱਖਾਂ ਉਤੇ ਚੂੰਡੇ, ਬੋਦੀਉਂ ਕੇਸ ਵਧਾਈਆ। ਇਹ ਖ਼ਬਰ ਸੁਣਾਈ ਹਰਿਕ੍ਰਿਸ਼ਨ ਗੂੰਗੇ, ਗੀਤਾ ਗਿਆਨ ਵਿਚੋਂ ਉਪਜਾਈਆ। ਹਰਿਕ੍ਰਿਸ਼ਨ ਦਾ ਮਿਤ੍ਰ ਤੇਜ ਭਾਨ ਲਿਆ ਢੂੰਡੇ, ਜੋ ਗੀਤਾ ਫੜ ਕੇ ਸੀਸ ਟਿਕਾਈਆ। ਇਹ ਭੇਵ ਬੜੇ ਨੇ ਡੂੰਘੇ, ਬਿਨਾ ਪੁਰਖ ਅਕਾਲ ਸਮਝ ਕੋਇ ਨਾ ਪਾਈਆ। ਜੋ ਗੁਰ ਅਵਤਾਰ ਪੈਗ਼ੰਬਰ ਆਏ ਰੋਂਦਿਆਂ ਦੇ ਅੱਥਰੂ ਗਏ ਪੂੰਝੇ, ਨਿਜ ਨੈਣ ਨਾ ਕੋਇ ਖੁਲ੍ਹਾਈਆ । ਅੱਲ੍ਹਾ ਵਾਹਿਗੁਰੂ ਰਾਮ ਸਤਿ ਸਤਿ ਕਹਿ ਕੇ ਰਹੇ ਕੂੰਦੇ, ਰਸਨਾ ਜਿਹਵਾ ਨਾਲ ਸਾਲਾਹੀਆ। ਬਿਨਾ ਭਗਤਾਂ ਤੋਂ ਪ੍ਰਭ ਦਾ ਰਸ ਕੋਈ ਨਾ ਚੂੰਘੇ, ਸਤਿ ਵਿਚ ਨਾ ਕੋਈ ਸਮਾਈਆ। ਜਨ ਭਗਤਾਂ ਖ਼ੁਸ਼ੀਆਂ ਨਾਲ ਮਾਰਨੇ ਹੂੰਗੇ, ਹੋਕਰ ਦੇਣੀ ਸੁਣਾਈਆ। ਅਸੀਂ ਓਸ ਪ੍ਰਭੂ ਦੀ ਬੂੰਦੇ, ਜੋ ਸਭ ਦਾ ਪਿਤਾ ਮਾਈਆ। ਪੁਰਖ ਅਕਾਲ ਦੀ ਝੋਲੀ ਪਾ ਗੋਬਿੰਦ ਨੇ ਸਾਨੂੰ ਵਿਚ ਝੂੰਗੇ, ਭੇਵ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਰੁਮਾਲ ਕਹਿਣ ਸੱਤ ਰੰਗ ਦਾ ਕਰਿਓ ਕੋਈ ਨਾ ਖਟਕਾ, ਖਟਕੇ ਵਿਚ ਲੋਕਾਈਆ। ਗੋਬਿੰਦ ਨੇ ਨਹੀਂ ਕਿਹਾ ਗੁਰਮੁਖੋ ਖਾਇਓ ਝਟਕਾ, ਝਟਕੇ ਵਾਲਾ ਗੁਰਮੁਖ ਰਹਿਣ ਕੋਇ ਨਾ ਪਾਈਆ। ਲਾਜ ਲਗਾਇਓ ਨਾ ਗੋਬਿੰਦ ਪਟਕਾ, ਪਟਨੇ ਦਾ ਮਾਲਕ ਗਿਆ ਦ੍ਰਿੜਾਈਆ। ਇਹ ਖੇਲ ਪੁਰਖ ਸਮਰਥ ਦਾ, ਗੋਬਿੰਦ ਸੇਵਾ ਵਿਚ ਸਮਾਈਆ। ਮੈਂ ਉਸ ਦੀ ਸਿਫ਼ਤ ਕਥਦਾ, ਜਿਸ ਨੂੰ ਕਥਨੀ ਸਕੇ ਕੋਇ ਨਾ ਗਾਈਆ । ਓਸਦੀ ਚਰਨੀ ਢੱਠਦਾ, ਜੋ ਮੇਰਾ ਪਿਤਾ ਮਾਈਆ। ਮੈਂ ਵਣਜਾਰਾ ਤਤ ਅੱਠ ਦਾ, ਅੰਤਮ ਹੋਏ ਜੁਦਾਈਆ। ਇਕ ਖੇਲ ਅਗੰਮਾ ਦੱਸਦਾ, ਦਹਿ ਦਿਸ਼ਾ ਤੋਂ ਬਾਹਰ ਪੜ੍ਹਾਈਆ।
❋
❋
ਜਿਥੇ ਮੇਰਾ ਸਾਹਿਬ ਸਵਾਮੀ ਵਸਦਾ, ਸਚਖੰਡ ਡੇਰਾ ਲਾਈਆ। ਓਥੇ ਇਸ਼ਾਰਾ ਨਹੀਂ ਕਿਸੇ ਅੱਖ ਦਾ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਇਕੋ ਜੋਤ ਨੁਰਾਨਾ ਦੀਪਕ ਜਗਦਾ, ਨੂਰ ਨੂਰ ਵਿਚੋਂ ਪ੍ਰਗਟਾਈਆ। ਜੇ ਮਾਤਲੋਕ ਨਾਤਾ ਜੁੜ ਜਾਏ ਸਚ ਦਾ, ਅੱਗੇ ਨਾ ਹੋਏ ਜੁਦਾਈਆ। ਜੋ ਆਤਮ ਪਰਮਾਤਮ ਤੂੰ ਮੇਰਾ ਮੈਂ ਤੇਰਾ ਢੋਲਾ ਜਪਦਾ, ਜਗਜੀਵਣ ਦਾਤਾ ਵੇਖ ਵਖਾਈਆ। ਝਗੜਾ ਮੁਕ ਜਾਏ ਸਾਢੇ ਤਿੰਨ ਹੱਥ ਦਾ, ਕਾਇਆ ਗੜ੍ਹ ਪਾਰ ਕਰਾਈਆ। ਇਹ ਖੇਲ ਪੁਰਖ ਸਮਰਥ ਦਾ, ਗੋਬਿੰਦ ਸਹਿਜੇ ਗਿਆ ਸਮਝਾਈਆ। ਬਿਨਾ ਭਗਤਾਂ ਪ੍ਰਭ ਦਾ ਖੇੜਾ ਕਦੇ ਨਾ ਵਸਦਾ, ਸੋਭਨੀਕ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ । ਸੱਤ ਰੰਗ ਕਹਿਣ ਜਨ ਭਗਤੋ ਕੀ ਤੁਹਾਡੀ ਖ਼ਾਹਿਸ਼, ਸਾਰੇ ਦਿਓ ਜਣਾਈਆ। ਪ੍ਰਭ ਤੋਂ ਬਿਨਾ ਹੋਰ ਕੀਹਦੀ ਕਰੋ ਤਲਾਸ਼, ਲੱਭੋ ਥਾਉਂ ਥਾਈਂਆ। ਗੋਬਿੰਦ ਨੇ ਨਹੀਂ ਕਿਹਾ ਮੇਰਾ ਗੁਰਸਿਖ ਖਾਵੇ ਮਾਸ, ਨਾਨਕ ਤੇਗ਼ ਬਹਾਦਰ ਦਏ ਦੁਹਾਈਆ। ਜੋ ਸਿੱਖ ਸੋ ਗਾਵੇ ਸਵਾਸ ਸਵਾਸ, ਸਾਹ ਸਾਹ ਸਮਾਈਆ। ਕੂੜ ਵਿਕਾਰਾ ਕਰੇ ਨਾਸ, ਮਮਤਾ ਮੋਹ ਮਿਟਾਈਆ। ਨਿਰਗੁਣ ਨੂਰ ਕਰੇ ਪ੍ਰਕਾਸ਼, ਜੋਤੀ ਜੋਤ ਜੋਤ ਰੁਸ਼ਨਾਈਆ। ਪੀਵੇ ਜਾਮ ਆਬੇਹਯਾਤ, ਹਯਾਤੀ ਲਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਹੋਏ ਸਹਾਈਆ। ਸੱਤ ਰੰਗ ਕਹਿਣ ਗੋਬਿੰਦ ਝਟਕਾਏ ਨਹੀਂ ਬੱਕਰੇ, ਸਚ ਦਿਆਂ ਸਮਝਾਈਆ। ਗੋਬਿੰਦ ਕਿਸੇ ਗ੍ਰੰਥ ਦੇ ਪੜ੍ਹੇ ਨਹੀਂ ਅੱਖਰੇ, ਵਰਕੇ ਨਾ ਕੋਇ ਉਲਟਾਈਆ। ਉਂਗਲ ਰੱਖੀ ਨਹੀਂ ਉਤੇ ਕਿਸੇ ਸਤਰੇ, ਸੱਜੇ ਖੱਬੇ ਚਲਾਈਆ। ਇਕੋ ਸੇਜ ਵਛਾਈ ਤੇ ਹੰਢਾਇਆ ਯਾਰ ਸੱਥਰੇ, ਦੂਜੀ ਲੋੜ ਨਾ ਕੋਇ ਰਖਾਈਆ। ਸਿੱਖ ਬਣਨ ਨਹੀਂ ਦਿਤੇ ਮਕਰੇ, ਝਟਕਾ ਕਰੇ ਨਾ ਕੋਇ ਕਸਾਈਆ। ਜਿਹੜਾ ਗੋਬਿੰਦ ਨਾਲ ਟੱਕਰੇ, ਟੱਕਰ ਜ਼ਿਮੀਂ ਨਾਲ ਲੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਰੰਗਾਈਆ। ਸੱਤ ਰੰਗ ਕਹੇ ਗੋਬਿੰਦ ਕਦੀ ਧਰਿਆ ਨਹੀਂ ਸੀ ਹੱਥ ਗਿੱਚੀ, ਪਿਛੇ ਹੱਥ ਨਾ ਕਦੇ ਰਖਾਈਆ। ਉਸ ਨੂੰ ਪ੍ਰਭ ਦੀ ਧਾਰ ਅਗੇ ਦਿਸੀ, ਜਿਸ ਦੇ ਅਗੇ ਝੋਲੀ ਡਾਹੀਆ। ਮੇਰੀ ਗੋਦੀ ਪਾ ਦੇ ਮੇਰੀ ਸਿੱਖੀ, ਇਹੋ ਮੰਗ ਮੰਗਾਈਆ। ਚੁਰਾਸੀ ਵਿਚੋਂ ਨਿੱਕੀ, ਨਿਕਿਉਂ ਵੱਡੇ ਦੇ ਬਣਾਈਆ। ਆਪਣੇ ਨਾਮ ਦੀ ਦੇ ਟਿੱਕੀ, ਭੁੱਖਿਆਂ ਦੇ ਰਜਾਈਆ। ਸੋਹਣੀ ਸੁਹਾ ਮਿਤੀ, ਥਿਤ ਵਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਵੇਖ ਵਖਾਈਆ। ਸੱਤ ਰੰਗ ਕਹੇ ਗੋਬਿੰਦ ਤਰਤਾਲੀ ਸਾਲ ਵਿਚ ਨੌ ਕੀਤੇ ਅਰਦਾਸੇ, ਰੋਜ਼ ਸੀਸ ਨਾ ਕੋਇ ਝੁਕਾਈਆ। ਅੰਦਰੇ ਅੰਦਰ ਕਰਦਾ ਬਾਤੇ, ਗੁਫ਼ਤਾਰ ਪਿਆਰ ਵਿਚ ਦੁਹਾਈਆ। ਕਦੀ ਅੱਖਾਂ ਖੋਲ੍ਹੀਆਂ ਨਹੀਂ ਸੀ ਅੰਮ੍ਰਿਤ ਵੇਲੇ ਪ੍ਰਭਾਤੇ, ਅੱਖਾਂ ਖੋਲ੍ਹ ਇਸ਼ਨਾਨ ਨਾ ਕਦੇ ਕਰਾਈਆ। ਕਦੀ ਫੋਲੇ ਨਹੀਂ ਸੀ ਖਾਤੇ, ਹਿਸਾਬ ਕਿਤਾਬ ਨਾ ਅੱਖ ਉਠਾਈਆ। ਵੇਖੇ ਨਹੀਂ ਸੀ ਵਾਧੇ ਘਾਟੇ, ਹਿੰਦਸੇ ਜੋੜ ਨਾ ਕੋਇ ਜੁੜਾਈਆ। ਜਦੋਂ ਤਕਦਾ ਸੀ ਗੁਰਮੁਖਾਂ ਦਾ ਲੰਗਰ ਤੇ ਪ੍ਰੇਮ ਵਾਲੇ ਆਟੇ, ਦੂਸਰ ਅੱਖ ਨਾ ਕਦੇ ਮਿਲਾਈਆ। ਇਕ ਵੇਰਾਂ ਵੇਖਿਆ ਝਾਕ ਕੇ ਵਿਚ ਬਾਟੇ, ਨਿਗਾਹ ਨੌ ਵਾਰ ਟਿਕਾਈਆ। ਫੇਰ ਪੁਛਿਆ ਪੁਰਖ ਅਬਿਨਾਸ਼ੇ, ਦੋਏ ਜੋੜ ਸੀਸ ਨਿਵਾਈਆ। ਮੇਰੇ ਦੀਨ ਦਿਆਲਾ ਮੇਰਾ ਸਿੱਖ ਕਦੀ ਨਾ ਜਾਵੇ ਵਿਚ ਘਾਟੇ, ਘਾਟਾ ਤੇਰੇ ਕੋਲੋਂ ਪੂਰ ਕਰਾਈਆ। ਜਿਨ੍ਹਾਂ ਪਿਛੇ ਮੈਂ ਫੇਰ ਮਾਰਨੀ ਵਾਟੇ, ਆਪਣਾ ਫੇਰਾ ਪਾਈਆ। ਅੱਗੋਂ ਪੁਰਖ ਅਕਾਲ ਕਿਹਾ ਦਾਤੇ, ਦਇਆਵਾਨ ਦਿਤਾ ਜਣਾਈਆ।
❋
❋
ਜੇ ਤੂੰ ਗੋਬਿੰਦ ਮੇਰੇ ਲੱਗਾ ਆਖੇ, ਆਖ਼ਰ ਮੇਲਾ ਲਵਾਂ ਮਿਲਾਈਆ। ਮੈਂ ਪ੍ਰਭੂ ਸਦਾ ਅਬਿਨਾਸ਼ੇ, ਜਨਮ ਮਰਨ ਵਿਚ ਨਾ ਆਈਆ। ਕੋਟਨ ਕੋਟ ਅਵਤਾਰ ਗੁਰ ਪੈਗ਼ੰਬਰ ਜਿਨ੍ਹਾਂ ਦੇ ਵੇਖਦਾ ਰਿਹਾ ਤਮਾਸ਼ੇ, ਸਰਗੁਣ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦਏ ਉਠਾਈਆ। ਸੱਤ ਰੰਗ ਕਹਿਣ ਗੋਬਿੰਦ ਨੌ ਵਾਰ ਆਪਣੇ ਚਰਨਾਂ ਤੋਂ ਲਾਹਿਆ ਜੋੜਾ, ਨੌ ਦਵਾਰੇ ਦੇਣ ਗਵਾਹੀਆ। ਨੌ ਵਾਰ ਨੀਲਾ ਹੱਥ ਵਿਚ ਫੜਿਆ ਘੋੜਾ, ਸੌ ਸੌ ਕ਼ਦਮ ਪੰਧ ਚਲਾਈਆ। ਨੌ ਵਾਰ ਸੋਹੰ ਸ਼ਬਦ ਪੜ੍ਹਦਾ ਸੀ ਢੋਲਾ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਨੌ ਵਾਰ ਰਾਤੀਂ ਸੁਤਿਆਂ ਛੱਡਕੇ ਸ਼ਰੀਰ ਦਾ ਚੋਲਾ, ਪੁਰਖ ਅਕਾਲ ਵਿਚ ਸਮਾਈਆ। ਨੌ ਵਾਰ ਪਰਤ ਕੇ ਫੇਰ ਵਿਚ ਬੋਲਾ, ਲਾਗੇ ਸੁਤਿਆਂ ਸਮਝ ਕਿਸੇ ਨਾ ਆਈਆ। ਨੌ ਵਾਰ ਸਚਖੰਡ ਦਾ ਦਵਾਰਾ ਆਪ ਖੋਲ੍ਹਾ, ਕੁੰਜੀ ਤਾਲਾ ਹੱਥ ਨਾ ਕੋਇ ਉਠਾਈਆ। ਨੌ ਵਾਰੀ ਪ੍ਰਭ ਦਾ ਬਣ ਕੇ ਗੋਲਾ, ਨਾਨਕ ਦਾ ਬੋਲਾ ਪੂਰ ਕਰਾਈਆ। ਨੌ ਵਾਰਾਂ ਸਾਰੇ ਜੀਵਨ ਵਿਚ ਪੜ੍ਹਿਆ ਕੀਰਤਨ ਸੋਹਲਾ, ਰਸਨਾ ਨਾਲ ਗਾਈਆ। ਨੌ ਵਾਰਾਂ ਖ਼ੁਸ਼ੀਆਂ ਵਾਲਾ ਖੇਲਿਆ ਹੋਲਾ, ਗੁਰਮੁਖਾਂ ਰੰਗ ਚੜ੍ਹਾਈਆ। ਨੌ ਵਾਰਾਂ ਹੱਥ ਵਿਚ ਤੱਕੜੀ ਫੜ ਕੇ ਬਣਿਆ ਤੋਲਾ, ਬਿਨਾ ਸੇਰ ਧੜੀ ਹੱਥ ਉਠਾਈਆ। ਨੌ ਵਾਰਾਂ ਆਪਣੇ ਪਲੰਘ ਦਾ ਬਣਾ ਕੇ ਡੋਲਾ, ਪੜਦਾ ਉਪਰ ਲਿਆ ਪਾਈਆ। ਨੌ ਵਾਰਾਂ ਆਪਣੀ ਰਸਨਾ ਨਾਲ ਕਿਹਾ ਤੂੰ ਹੈਂ ਮੇਰੇ ਕੋਲਾ, ਜਲਵਾਗਰ ਨੂਰ ਅਲਾਹੀਆ। ਨੌ ਵੇਰਾਂ ਕਹੇ ਪ੍ਰਭੂ ਤੈਥੋਂ ਕਲਜੁਗ ਅੰਤ ਜ਼ਰੂਰ ਪੁਵਾਣਾ ਰੌਲਾ, ਗੁਰ ਅਵਤਾਰ ਪੈਗ਼ੰਬਰਾਂ ਦੀ ਚਲੇ ਨਾ ਕੋਇ ਚਤੁਰਾਈਆ। ਨੌ ਵੇਰਾਂ ਗੋਬਿੰਦ ਨੇ ਖੱਬੇ ਹੱਥ ਨਾਲ ਆਪਣਾ ਪਕੜਿਆ ਸੀ ਡੌਲਾ, ਉਪਰ ਦਿਤਾ ਉਠਾਈਆ। ਨੌ ਵਾਰ ਪ੍ਰਭ ਦੇ ਨਾਲ ਕੀਤਾ ਕੌਲਾ, ਇਕ਼ਰਾਰਨਾਮਾ ਲਿਆ ਲਿਖਾਈਆ। ਨੌ ਵਾਰ ਮਨਾਇਆ ਤੈਨੂੰ ਔਣਾ ਪਏ ਉਪਰ ਧੌਲਾ, ਨਿਰਗੁਣ ਆਪਣਾ ਫੇਰਾ ਪਾਈਆ। ਨੌ ਵਾਰ ਗੋਬਿੰਦ ਕਿਹਾ ਪ੍ਰਭੂ ਤੂੰ ਮੇਰੀ ਸੇਜੇ ਸੌਣਾ, ਆਸਣ ਇਕ ਬਣਾਈਆ। ਨੌ ਵਾਰ ਗੋਬਿੰਦ ਨੂੰ ਪੱਖਾ ਝੱਲਿਆ ਪੌਣਾ, ਆਪਣੀ ਸੇਵ ਕਮਾਈਆ। ਨੌ ਵਾਰ ਪ੍ਰਭ ਨੇ ਦਰਸ਼ਨ ਦਿਤਾ ਸੀ ਦੁਸ਼ਟ ਦਮਨਾ, ਦਾਮਨ ਆਪਣਾ ਇਕ ਫੜਾਈਆ। ਨੌ ਵਾਰ ਗੋਬਿੰਦ ਕਿਹਾ ਪ੍ਰਭੂ ਮੇਰਾ ਖਿੜਿਆ ਰਹੇ ਚਮਨਾ, ਬਗ਼ੀਚਾ ਗੋਬਿੰਦ ਨਜ਼ਰੀ ਆਈਆ। ਨੌ ਵਾਰ ਕਿਹਾ ਮੈਂ ਇਕੋ ਤੇਰਾ ਦਵਾਰਾ ਮੰਗਣਾ, ਦੂਜੀ ਆਸ ਨਾ ਕੋਇ ਰਖਾਈਆ। ਨੌ ਵਾਰ ਕਿਹਾ ਸਾਚੇ ਭਗਤਾਂ ਚੜ੍ਹਾਵੀਂ ਰੰਗਣਾ, ਰੰਗ ਆਪ ਰੰਗਾਈਆ। ਨੌ ਵਾਰ ਕਿਹਾ ਗੁਰਮੁਖਾਂ ਦਾ ਆਪਣੇ ਨਾਲ ਕਰੀਂ ਮੰਗਣਾ, ਆਤਮ ਪਰਮਾਤਮ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੋਬਿੰਦ ਨੇ ਸਭ ਦੀ ਸਾਂਝੀ ਤੇ ਇਕੋ ਮੰਗੀ ਬੰਦਨਾ, ਬੰਦਿਆਂ ਨੂੰ ਬੰਦੀਖ਼ਾਨੇ ਵਿਚੋਂ ਦੇਣਾ ਛੁਡਾਈਆ।