੧ ਸਾਵਣ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ
ਗੋਬਿੰਦ ਸ਼ਬਦ ਕਹੇ ਪ੍ਰਭ ਸੰਮਤ ਚੌਥਾ ਰਿਹਾ ਲੰਘ, ਲੰਗੜਾ ਲੂਲ੍ਹਾ ਵੇਖ ਵਖਾਈਆ। ਪੁਰਖ ਅਕਾਲ ਦੀਨ ਦਿਆਲ ਨਿਰਗੁਣ ਧਾਰ ਵੇਖ ਸਚਖੰਡ, ਦਰਗਾਹ ਸਾਚੀ ਪੜਦਾ ਆਪ ਚੁਕਾਈਆ। ਨਿਰਵੈਰ ਨਿਰਾਕਾਰ ਨਿਰੰਕਾਰ ਸੁੱਤਾ ਰਹੀਂ ਨਾ ਸੇਜ ਪਲੰਘ, ਆਸਣ ਸਿੰਘਾਸਣ ਅਬਿਨਾਸ਼ਣ
❋
❋
ਡੇਰਾ ਲਾਈਆ। ਸੁਤ ਦੁਲਾਰਾ ਤੇਰਾ ਚੰਦ, ਆਦਿ ਜੁਗਾਦੀ ਸੇਵ ਕਮਾਈਆ। ਚਰਨ ਕਵਲਾਂ ਮੰਗਾਂ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਜਗਤ ਪਿਆਰ ਨਾ ਕੋਈ ਅਨੰਦ, ਕੂੜੀ ਕਿਰਿਆ ਦਿਤੀ ਤਜਾਈਆ। ਧੁਰ ਦਾ ਮੇਲਾ ਮੰਗਾਂ ਸੰਗ, ਸਗਲਾ ਸੰਗ ਰਖਾਈਆ। ਕਲਜੁਗ ਕੂੜ ਮੇਟ ਦੇ ਗੰਦ, ਕੁਕਰਮਾਂ ਡੇਰਾ ਢਾਹੀਆ। ਧੁਰ ਸੰਦੇਸ਼ਾ ਜਣਾ ਛੰਦ, ਅਗੰਮੀ ਰਾਗ ਅਲਾਈਆ। ਮਮਤਾ ਮੋਹ ਮੇਟ ਦੇ ਪੰਧ, ਮੰਜ਼ਲ ਇਕੋ ਇਕ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਗੋਬਿੰਦ ਸ਼ਬਦ ਕਹੇ ਮੇਰੇ ਧੁਰ ਦੇ ਅਗੰਮੀ ਨੂਰੇ, ਨੁਰਾਨੇ ਸੀਸ ਝੁਕਾਈਆ। ਕੌਲ ਇਕ਼ਰਾਰ ਕਰ ਦੇ ਪੂਰੇ, ਪੂਰਨ ਬ੍ਰਹਮ ਦੇ ਦ੍ਰਿੜਾਈਆ। ਤੇਰੇ ਵਾਜੇ ਅਨਹਦ ਤੂਰੇ, ਤੁਰਤ ਆਪਣਾ ਨਾਦ ਕਰ ਸ਼ਨਵਾਈਆ। ਕਲਜੁਗ ਨਾਤੇ ਤੋੜ ਕੂੜੇ, ਕੂੜੀ ਕਿਰਿਆ ਦੇ ਮਿਟਾਈਆ। ਸਾਚੇ ਰੰਗ ਚਾੜ੍ਹ ਗੂੜ੍ਹੇ, ਅੰਤਰ ਬਾਹਰ ਆਪ ਰੰਗਾਈਆ। ਚਤੁਰ ਸੁਘੜ ਬਣਾ ਮੂੜ੍ਹੇ, ਮੂਰਖਾਂ ਆਪਣੇ ਘਰ ਬਹਾਈਆ। ਸਮਰਥ ਸਰਬ ਕਲਾ ਭਰਪੂਰੇ, ਪਾਰਬ੍ਰਹਮ ਤੇਰੀ ਸਰਨਾਈਆ। ਗੁਰ ਅਵਤਾਰ ਪੈਗ਼ੰਬਰਾਂ ਬਚਨ ਨਾ ਹੋਣ ਅਧੂਰੇ, ਹਜ਼ਰਤਾਂ ਹੋ ਸਹਾਈਆ। ਤੇਰੀ ਲੋੜ ਪਈ ਜ਼ਰੂਰੇ, ਜ਼ਰੂਰਤ ਸਭ ਦੀ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਹੋਏ ਮਜਬੂਰੇ, ਮੁਸ਼ਕਲ ਹਲ ਨਾ ਕੋਇ ਕਰਾਈਆ । ਸਭ ਦਾ ਤੁੱਟਾ ਮਾਣ ਗ਼ਰੂਰੇ, ਗ਼ੁਰਬਤ ਨਜ਼ਰ ਕੋਇ ਨਾ ਆਈਆ। ਇਕੋ ਨਾਮ ਕਰ ਮਸ਼ਹੂਰੇ, ਮਸ਼ਵਰਾ ਇਕੋ ਦੇ ਸਲਾਹੀਆ । ਲੱਖ ਚੁਰਾਸੀ ਤੇਰਾ ਸ਼ੁਕਰ ਕਰੇ ਮਸ਼ਕੂਰੇ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਇਕੋ ਮਸਤਕ ਲੱਗੇ ਧੂੜੇ, ਟਿੱਕਾ ਤੇਰਾ ਨਾਮ ਖ਼ਾਕ ਰਮਾਈਆ। ਝਗੜਾ ਰਹੇ ਨਾ ਬੋਦੀ ਜੂੜੇ, ਸੰਮਤ ਸਮਾਂ ਦੇਣਾ ਬਦਲਾਈਆ। ਸਚ ਚੜ੍ਹਾ ਸ਼ਬਦ ਪੰਘੂੜੇ, ਪਲੰਘ ਰੰਗੀਲਾ ਇਕ ਵਖਾਈਆ। ਲੇਖਾ ਮੁਕ ਜਾਏ ਜਲਵਾ ਕੋਹਤੂਰੇ, ਫਾਸੀ ਗਲ ਨਾ ਕੋਇ ਲਟਕਾਈਆ। ਸਰਗੁਣ ਧਾਰ ਕੋਈ ਨਾ ਘੂਰੇ, ਨਿਰਗੁਣ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਤਿਗੁਰ ਸ਼ਬਦ ਕਹੇ ਤੇਰਾ ਸੰਮਤ ਚੌਥਾ ਜਾਂਦਾ ਭੱਜਾ, ਭਜਨ ਬੰਦਗੀ ਵੇਖ ਵਖਾਈਆ। ਪਵਿਤ੍ਰ ਰਹੀ ਕੋਈ ਨਾ ਜਗਹ, ਜਾਗਰਤ ਜੋਤ ਨਾ ਕੋਇ ਵਖਾਈਆ। ਹੰਸ ਰੂਪ ਹੋਏ ਕੱਗਾ, ਮਾਣਕ ਚੋਗ ਨਾ ਕੋਇ ਚੁਗਾਈਆ। ਗੁਰੂ ਚੇਲੇ ਇਕ ਦੂਜੇ ਨਾਲ ਕਰਦੇ ਦਗ਼ਾ, ਫ਼ਰੇਬਾਂ ਵਿਚ ਸ੍ਰਿਸ਼ਟ ਹਲਕਾਈਆ। ਤੇਰਾ ਨੂਰ ਕਿਸੇ ਨਾ ਲੱਭਾ, ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਕੁਰਲਾਈਆ। ਦੀਨਾਂ ਮਜ਼੍ਹਬਾਂ ਮੇਟ ਦੇ ਹੱਦਾ, ਹਦੂਦ ਇਕੋ ਦੇ ਜਣਾਈਆ। ਸ੍ਰਿਸ਼ਟ ਸਬਾਈ ਬਣ ਅੱਬਾ, ਪਿਤਾ ਪੁਰਖ ਅਕਾਲ ਬੇਪ੍ਰਵਾਹੀਆ। ਝਗੜਾ ਮੁਕਾ ਦੇ ਗੁਰ ਅਵਤਾਰ ਪੈਗ਼ੰਬਰ ਕੋਈ ਉਚਾ ਲੰਮਾ ਨਜ਼ਰ ਨਾ ਆਵੇ ਕੱਦਾ, ਕ਼ਦੀਮ ਦੇ ਮਾਲਕ ਆਪਣਾ ਭੇਵ ਖੁਲ੍ਹਾਈਆ। ਸਤਿ ਦਵਾਰੇ ਦੇ ਦੇ ਸੱਦਾ, ਸਦੀਆਂ ਦਾ ਲੇਖਾ ਦੇ ਮੁਕਾਈਆ। ਤੇਰਾ ਨਾਮ ਬੇਪਹਿਚਾਨ ਕੋਈ ਵਜ਼ਨ ਭਾਰ ਚੁੱਕਣ ਵਾਲਾ ਨਹੀਂ ਗਧਾ, ਗਦਾਗਰ ਵੇਖ ਥਾਉਂ ਥਾਈਂਆ। ਬਿਨ ਤੇਰੀ ਕਿਰਪਾ ਦੁਰਮਤ ਮੈਲ ਧੋਵੇ ਕੋਈ ਨਾ ਧੱਬਾ, ਧੋਬੀ ਧਾਰ ਨਾ ਕੋਇ ਲਗਾਈਆ। ਸਾਚਾ ਵਧੇ ਕਿਸੇ ਨਾ ਅੱਗਾ, ਕੂੜੀ ਕਿਰਿਆ ਜਗਤ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਗੋਬਿੰਦ ਸ਼ਬਦ ਕਹੇ ਤੇਰਾ ਸ਼ਹਿਨਸ਼ਾਹੀ ਸੰਮਤ ਮਾਰਦਾ ਫਿਰੇ ਕੂਕਾਂ, ਕੂਕ ਕੂਕ ਸੁਣਾਈਆ। ਮੈਂ ਕਿਹੜੀ ਕੂਟ ਫੂਕਾਂ, ਫੁੰਕਾਰੇ ਰਿਹਾ ਲਗਾਈਆ। ਮੈਂ ਕਿਸ ਦਵਾਰੇ ਜਾ
❋
❋
ਕੇ ਚੂਕਾਂ, ਚੁੱਕੰਨੀ ਕਰਾਂ ਖ਼ਲਕ ਖ਼ੁਦਾਈਆ। ਕਵਣ ਦਿਸ਼ਾ ਜਾ ਕੇ ਸੂਤਾਂ, ਸੂਤਰਧਾਰੀ ਨਜ਼ਰ ਕੋਇ ਨਾ ਆਈਆ। ਝਗੜਾ ਵੇਖਾਂ ਪੰਜ ਭੂਤਾ, ਤਨ ਵਜੂਦ ਫੋਲ ਫੁਲਾਈਆ। ਖ਼ਾਲੀ ਕਰਾਂ ਠੂਠਾ, ਠੋਕਰ ਦਿਆਂ ਲਗਾਈਆ। ਗੁਰ ਅਵਤਾਰ ਪੈਗ਼ੰਬਰ ਬਿਨਾ ਹੱਥਾਂ ਤੋਂ ਲਾਵਣ ਆਪਣਾ ਅੰਗੂਠਾ, ਅਖ਼ੀਰੀ ਨਿਸ਼ਾਨ ਦੇਣਾ ਜਣਾਈਆ। ਜਿਹੜਾ ਖੇਲ ਕਿਸੇ ਨਹੀਂ ਸੂਝਾ, ਉਹ ਸਮਝ ਦਿਆਂ ਸਮਝਾਈਆ। ਜਿਸ ਦੀ ਯਾਦ ਵਿਚ ਸਾਢੇ ਤਿੰਨ ਸਾਲ ਰੋਂਦਾ ਰਿਹਾ ਬੁੱਧਾ, ਨੇਤਰ ਨੈਣਾਂ ਨੀਰ ਵਹਾਈਆ। ਨੌ ਮਹੀਨੇ ਨੌ ਦਿਨ ਨਾਨਕ ਗੋਡਾ ਕਰ ਕੇ ਮੂਧਾ, ਸਵਾ ਪਹਿਰ ਝਟ ਲੰਘਾਈਆ। ਇਕ ਦਿਨ ਨਜ਼ਾਰਾ ਵੇਖਿਆ ਬਾਬੇ ਬੁੱਢਾ, ਅਰਜਨ ਅੱਖ ਖੁਲ੍ਹਾਈਆ। ਗੋਬਿੰਦ ਤਿੰਨ ਵਾਰ ਬਣਿਆ ਡੁੱਡਾ, ਸਾਢੇ ਬਾਰਾਂ ਰਾਤ ਚਲ ਕੇ ਨੌ ਨੌਂ ਪੰਧ ਮੁਕਾਈਆ । ਪੰਜਾਂ ਪਿਆਰਿਆਂ ਕੋਲੋਂ ਬਿਕ੍ਰਮੀ ਸਤਾਰਾਂ ਸੌ ਸੱਠ ਬਣਾਇਆ ਗੁੱਡਾ, ਗੁੱਡੀ ਰੰਗ ਨਾਲ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਦਏ ਜਣਾਈਆ। ਸਤਿਗੁਰ ਸ਼ਬਦ ਕਹੇ ਤੇਰਾ ਸੰਮਤ ਸ਼ਹਿਨਸ਼ਾਹੀ ਕਰੇ ਹਾਲ ਹਾਲ, ਦੇਵਣਹਾਰ ਦੁਹਾਈਆ। ਪੁਰਖ ਅਬਿਨਸ਼ੀ ਘਟ ਨਿਵਾਸੀ ਬਦਲ ਦੇ ਆਪਣੀ ਚਾਲ, ਚਾਲ ਨਿਰਾਲੀ ਦੇ ਜਣਾਈਆ। ਜੁਗ ਚੌਕੜੀ ਜਿਨ੍ਹਾਂ ਸ਼ਬਦੀ ਘਾਲੀ ਘਾਲ, ਘਾਲ ਉਨ੍ਹਾਂ ਲੇਖੇ ਪਾਈਆ। ਅਵਤਾਰ ਪੈਗ਼ੰਬਰ ਜਿਨ੍ਹਾਂ ਬਣੇ ਦਲਾਲ, ਗੁਰੂ ਵਿਚੋਲੇ ਲੈ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖ ਹਾਲ, ਹਾਲਤ ਵਿਗੜੀ ਜਗਤ ਲੋਕਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਅੱਗੇ ਹੋ ਨਾ ਕੋਇ ਬਚਾਈਆ। ਸਚ ਦਵਾਰਾ ਰਿਹਾ ਨਾ ਕੋਈ ਧਰਮਸਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਸਤਿਗੁਰ ਸ਼ਬਦ ਕਹੇ ਚੌਥੇ ਸੰਮਤ ਦੇ ਮਾਲਕ, ਮਲਬਾ ਵੇਖ ਜਗਤ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਨਿੱਕੇ ਨਿੱਕੇ ਬਾਲਕ, ਬਾਲ ਅੰਞਾਣੇ ਸੀਸ ਨਿਵਾਈਆ। ਕਲਜੁਗ ਕੂੜੀ ਕਿਰਿਆ ਮੇਟ ਦੇ ਨਾਲਸ਼, ਮਾਇਆ ਮਮਤਾ ਮੋਹ ਗਵਾਈਆ। ਜਗਤ ਫ਼ਰੇਬ ਰਹੇ ਨਾ ਸਾਜ਼ਸ਼, ਸਾਜਣਹਾਰੇ ਤੇਰੇ ਅੱਗੇ ਦੁਹਾਈਆ। ਆਪਣੀ ਕੂਟੇ ਲਾ ਆਤਸ਼, ਲਹਿੰਦਾ ਪਹਾੜ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਓ ਪ੍ਰਭੂ ਦੇਵਣ ਵਾਲੇ ਲਾਰੇ, ਵੇਲਾ ਤੇਰਾ ਗਿਆ ਆਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਹਾਰੇ, ਹਰਿਜੂ ਤੇਰੀ ਓਟ ਤਕਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰਾ ਵੇਖਣ ਇਕ ਅਖਾੜੇ, ਖੰਡਾ ਖੜਗ ਹੱਥ ਨਾ ਕੋਇ ਰਖਾਈਆ। ਸਾਰੇ ਬੋਲੇ ਨਹੀਂ ਡਰਦੇ ਤੇਰੇ ਕੋਲ ਸਤਾਰਾਂ ਹਾੜੇ, ਹਾੜਾ ਕਢਕੇ ਪੱਲੂ ਗਏ ਛੁਡਾਈਆ। ਜਿਹੜੇ ਔਂਦੇ ਰਹੇ ਲੋਕਮਾਤ ਬਣ ਕੇ ਲਾੜੇ, ਅੰਤ ਲਾੜੀ ਮੌਤ ਉਨ੍ਹਾਂ ਗਈ ਪ੍ਰਨਾਈਆ। ਤੱਤਾਂ ਵਾਲੇ ਗੁਰੂ ਸੁੱਤੇ ਵਿਚ ਉਜਾੜੇ, ਮਸਾਣ ਮਕ਼ਬਰਿਆਂ ਵਿਚ ਡੇਰਾ ਲਾਈਆ। ਚਾਰ ਦਿਨ ਕੱਟਕੇ ਗਏ ਦਿਹਾੜੇ, ਦਿਹਾੜੀ ਤੇਰਾ ਨਾਮ ਸੇਵ ਕਮਾਈਆ। ਠਰਦੇ ਰਹੇ ਵਿਚ ਜਾੜੇ, ਗਰਮੀਆਂ ਵਿਚ ਅਗਨੀ ਅੱਗ ਲਗਾਈਆ। ਬਣਦੇ ਰਹੇ ਤੇਰੇ ਵਣਜਾਰੇ, ਚਾਰ ਕੁੰਟ ਭੱਜੇ ਵਾਹੋ ਦਾਹੀਆ। ਸਾਰੇ ਵਸ ਕੇ ਤੇਰੇ ਸਹਾਰੇ, ਸਾਹਿਬ ਓਟ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਦਰ ਸਚ ਦੁਆਰਾ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਸ਼ਹਿਨਸ਼ਾਹੀ ਸੰਮਤ ਵੇਖ ਲੈ ਚੌਥੇ ਜੁਗ, ਆਪਣਾ ਧਿਆਨ ਲਗਾਈਆ। ਦਰੋਹੀ ਸਾਡੀ ਔਧ ਗਈ ਪੁਗ, ਗੁਰ ਅਵਤਾਰ ਪੈਗ਼ੰਬਰ ਗਏ ਜਣਾਈਆ। ਪੁਰਖ ਅਕਾਲ ਨਿਰਵੈਰ
❋
❋
ਹੋ ਕੇ ਕੁੱਦ, ਕ਼ਦਮ ਆਪਣਾ ਇਕ ਉਠਾਈਆ। ਹਾਜ਼ਰ ਹੋ ਕੇ ਨੇਤਰ ਰੋਵੇ ਬੁੱਧ, ਬੁੱਧੀ ਤੋਂ ਪਰੇ ਰਿਹਾ ਜਣਾਈਆ। ਤੇਰਾ ਲਹਿਣਾ ਦੇਣਾ ਆਸਾ ਮਨਸਾ ਸਭ ਦੀ ਬੁਝ, ਘਟ ਘਟ ਅੰਤਰ ਵੇਖ ਵਖਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਅੰਤ ਅਖ਼ੀਰੀ ਨਾ ਜਾਈਂ ਲੁਕ, ਪੜਦਾ ਆਪਣਾ ਦੇ ਚੁਕਾਈਆ। ਹੁਕਮੇ ਅੰਦਰ ਮੂਲ ਨਾ ਰੁਕ, ਰੁੱਕੇ ਸਭ ਦੇ ਹੱਥ ਫੜਾਈਆ। ਗੁਰ ਅਵਤਾਰ ਪੈਗ਼ੰਬਰ ਪਹਿਲੋਂ ਪੜ੍ਹਨ ਤੇਰੀ ਇਕੋ ਤੁਕ, ਫਿਰ ਦੋ ਜਹਾਨ ਧੁਰ ਦਾ ਢੋਲਾ ਗਾਈਆ। ਸ਼ਬਦ ਗੁਰੂ ਕਹੇ ਪ੍ਰਭੂ ਅੱਜ ਤੋਂ ਕਿਸੇ ਦੇ ਕੋਲ ਰਹੇ ਨਾ ਕੁਛ, ਖ਼ਾਲੀ ਕੱਛਾਂ ਬਗ਼ਲਾਂ ਸਭ ਦੀਆਂ ਦੇ ਕਰਾਈਆ। ਖੜ੍ਹੀ ਰਹੇ ਕਿਸੇ ਨਾ ਮੁੱਛ, ਮੁਸ਼ਕਲ ਵਿਚ ਪਵੇ ਲੋਕਾਈਆ । ਲੁਕਿਆ ਰਵੀਂ ਨਾ ਕਿਸੇ ਗੁੱਠ, ਪੜਦਿਆਂ ਅੰਦਰ ਪੜਦਾ ਪਾਈਆ। ਹੁਣ ਸ਼ਬਦ ਗੁਰੂ ਨਹੀਂ ਕਰਨਾ ਚੁਪ, ਬਿਨਾ ਜ਼ਬਾਨ ਤੋਂ ਚਾਰੇ ਕੁੰਟ ਕਰੇ ਦੁਹਾਈਆ। ਜਨ ਭਗਤਾਂ ਰਹਿਣ ਨਹੀਂ ਦੇਣਾ ਅੰਧੇਰੇ ਘੁਪ, ਸਾਚਾ ਚੰਦ ਕਰ ਰੁਸ਼ਨਾਈਆ। ਤੂੰ ਕੋਈ ਤਨ ਵਜੂਦ ਨਹੀਂ ਤੱਤਾਂ ਵਾਲਾ ਕੁੱਪ, ਅੰਤਰ ਮੰਤਰ ਨਜ਼ਰ ਕੋਇ ਨਾ ਪਾਈਆ। ਸਚ ਸਵਾਮੀ ਬਦਲ ਦੇ ਰੁਖ਼, ਰੁਖ਼ਸਤ ਦੇ ਕੇ ਗੁਰ ਅਵਤਾਰ ਪੈਗ਼ੰਬਰ ਛੁੱਟੀ ਆਪਣੇ ਘਰ ਘਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਤਿਗੁਰ ਸ਼ਬਦ ਕਹੇ ਸ਼ਹਿਨਸ਼ਾਹੀ ਸੰਮਤ ਦੇ ਰਾਖੇ, ਰੱਖਕ ਹੋ ਕੇ ਦੇ ਵਖਾਈਆ। ਚਾਰ ਜੁਗ ਤੱਤਾਂ ਵਾਲਾ ਗੁਰੂ ਤੈਨੂੰ ਕੋਈ ਨਾ ਆਖੇ, ਰਸਨਾ ਨਾਲ ਕਹਿਣ ਕੋਇ ਨਾ ਪਾਈਆ। ਤੇਰੇ ਨਾਮ ਦੇ ਕਹਿੰਦੇ ਗਏ ਸਾਕੇ, ਸਿਫ਼ਤਾਂ ਵਿਚ ਸਾਲਾਹੀਆ। ਤੈਨੂੰ ਅੱਲਾ ਵਾਹਿਗੁਰੂ ਰਾਮ ਖ਼ੁਦਾ ਗਾਡ ਕਹਿ ਕੇ ਤੇਰੇ ਬਣੌਂਦੇ ਗਏ ਖ਼ਾਕੇ, ਅੰਤ ਖ਼ਾਕ ਵਿਚ ਮਿਲਾਈਆ। ਤੇਰਾ ਹਿਸਾਬ ਲੌਂਦੇ ਰਹੇ ਏਕਾ ਸਿਫ਼ਰਾ ਬਣਾ ਕੇ ਦਹਾਕੇ, ਦਸਮ ਦਵਾਰੀ ਵਿਚ ਸ੍ਰਿਸ਼ਟੀ ਦਿਤੀ ਭੁਆਈਆ। ਜਿਹੜੇ ਅਵਤਾਰ ਪੈਗ਼ੰਬਰ ਗੁਰੂ ਤੇਰੇ ਕਾਕੇ, ਕਰਮਾਂ ਦਾ ਲੇਖਾ ਗਏ ਸਮਝਾਈਆ। ਤੇਰਾ ਨਾਮ ਸੰਦੇਸਾ ਕਾਇਆ ਮੰਦਰ ਅੰਦਰ ਵਾਚੇ, ਵਾਚਕ ਹੋ ਕੇ ਕਰ ਕੇ ਗਏ ਪੜ੍ਹਾਈਆ। ਤੱਤਾਂ ਵਾਲੇ ਸਰੀਰ ਬੰਧਨ ਪਾ ਕੇ ਨਾਤੇ, ਨਾਤਾ ਜਗਤ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰਾ ਵੇਖ ਵਖਾਈਆ। ਸ਼ਬਦ ਗੁਰੂ ਗੋਬਿੰਦ ਤੇਰਾ ਸ਼ਹਿਨਸ਼ਾਹੀ ਸੰਮਤ ਤੱਕੇ, ਗਿਆਨ ਧਿਆਨ ਇਕ ਦ੍ਰਿੜਾਈਆ। ਪਰਵਰਦਿਗਾਰ ਖ਼ੁਦਾ ਸਾਂਝੇ ਯਾਰ ਮਾਰ ਧਿਆਨ ਮਦੀਨੇ ਮੱਕੇ, ਮਕ਼ਬਰਿਆਂ ਉਤੋਂ ਝੰਡੀਆਂ ਦੇ ਉਠਾਈਆ। ਹਜ਼ਰਤਾਂ ਦੇ ਪੈਰਾਂ ਥੱਲੋਂ ਕੱਢ ਦੇ ਟਕੇ, ਟਕਿਆਂ ਦੀ ਲੋੜ ਰਹੇ ਨਾ ਰਾਈਆ। ਸਾਚੀ ਮੰਜ਼ਲ ਕੋਈ ਨਾ ਦੱਸੇ, ਦਹਿ ਦਿਸ਼ਾ ਨਾ ਕੋਇ ਸਮਝਾਈਆ। ਕਲਜੁਗ ਵੇਖ ਵੇਖ ਹੱਸੇ, ਹਸਤੀ ਮਿਟੀ ਬੇਪਰਵਾਹੀਆ। ਦੀਨਾਂ ਮਜ਼੍ਹਬਾਂ ਵਿਚ ਜਗਤ ਜਹਾਨ ਫਸੇ, ਫਾਸੀ ਗਲੋਂ ਨਾ ਕੋਇ ਕਟਾਈਆ। ਜਿਨ੍ਹਾਂ ਪੈਗ਼ੰਬਰਾਂ ਨੂੰ ਬੱਧਾ ਨਾਲ ਰੱਸੇ, ਉਹ ਰਸਤਿਆਂ ਦੇ ਇਸ਼ਾਰੇ ਗਏ ਕਰਾਈਆ। ਜਿੰਨਾਂ ਚਿਰ ਨੂਰੀ ਨੂਰ ਖ਼ੁਦਾ ਨਾ ਲੱਭੇ, ਜਲਵਾਗਰ ਗੁਸਾਈਂਆ। ਦੀਪਕ ਜੋਤ ਕੋਈ ਨਾ ਜਗੇ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਪ੍ਰਭੂ ਤੇਰਾ ਖੇਲ ਹੁੰਦਾ ਜੁਗ ਚੌਕੜੀ ਕਦੇ, ਕ਼ਦੀਮ ਦੇ ਕ਼ਾਦਰ ਦਇਆ ਕਮਾਈਆ। ਤੇਰੇ ਅੱਗੇ ਦਸਤ ਬੱਧੇ, ਦਸਤਗੀਰ ਤੇਰੀ ਸਰਨਾਈਆ। ਚਾਰੋਂ ਕੁੰਟ ਹਲੂਣਾ ਲੱਗੇ, ਹਿੱਲੇ ਸਰਬ ਲੋਕਾਈਆ। ਸਦੀ ਚੌਧਵੀਂ ਦੇਦੇ ਮਜ਼ੇ, ਮਜ਼ਾਕ਼ ਵੇਖ ਖ਼ਲਕ ਖ਼ੁਦਾਈਆ। ਤੇਰੇ ਹੁਕਮੇ ਅੰਦਰ ਕ਼ਜ਼ੇ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਖੇੜਾ ਦੇ ਵਸਾਈਆ। ਸ਼ਬਦ ਗੁਰੂ ਕਹੇ ਚੌਥੇ ਸੰਮਤ ਦੇ ਸਾਂਝੇ ਪਿਆਰੇ ਮੀਤ, ਮਿਤ੍ਰ
❋
❋
ਪਿਆਰੇ ਦੇ ਦ੍ਰਿੜਾਈਆ। ਤੇਰੀ ਕਿਸ ਦੇ ਨਾਲ ਪ੍ਰੀਤ, ਪ੍ਰੀਤਮ ਹੋ ਕੇ ਦੇ ਸਮਝਾਈਆ। ਤੂੰ ਕਿਸ ਦੇ ਵਸੇਂ ਬੀਚ, ਆਪਣਾ ਆਪ ਛੁਪਾਈਆ। ਕਵਣ ਸੁਣਾਏਂ ਗੀਤ, ਢੋਲਾ ਧੁਰਦਰਗਾਹੀਆ। ਬਦ ਕੀਤੀ ਸ੍ਰਿਸ਼ਟੀ ਨੀਤ, ਨੀਤੀਵਾਨ ਵਡ ਵਡਿਆਈਆ । ਝਗੜਾ ਮੁਕਾਈਂ ਹਸਤ ਕੀਟ, ਊਚ ਨੀਚ ਨਾ ਕੋਇ ਵਖਾਈਆ। ਪੜਦਾ ਖੋਲ੍ਹ ਸਾਹਿਬ ਅਨਡੀਠ, ਅਨਡਿੱਠੜੀ ਕਾਰ ਕਮਾਈਆ । ਕਿਰਪਾ ਨਿਧਾਨ ਬਦਲ ਲੈ ਪੀਠ, ਸਨਮੁਖ ਹੋ ਕੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇਣਾ ਸਮਝਾਈਆ। ਸਤਿਗੁਰ ਸ਼ਬਦ ਕਹੇ ਮੈਂ ਗੋਬਿੰਦ ਵੇਖਾਂ ਸੱਜਣ, ਸੱਜਣ ਤੇਰੀ ਵਡਿਆਈਆ। ਚਾਰੇ ਕੂਟਾਂ ਚਲਿਆ ਲੱਭਣ, ਫੋਲਾਂ ਥਾਉਂ ਥਾਈਂਆ। ਗੁਰ ਅਵਤਾਰ ਪੈਗ਼ੰਬਰਾਂ ਚਲਿਆ ਕੱਢਣ, ਫੜ ਬਾਹੋਂ ਲਵਾਂ ਉਠਾਈਆ। ਆਓ ਵੇਖੋ ਤੁਹਾਡਾ ਸੁਆਹ ਮਿੱਟੀ ਹੋਇਆ ਬਦਨ, ਬਦਲਾ ਦਿਓ ਚੁਕਾਈਆ। ਸਦੀ ਚੌਧਵੀਂ ਕਿਹੜਾ ਕਰਨਾ ਯਤਨ, ਯਥਾਰਥ ਦਿਓ ਦ੍ਰਿੜਾਈਆ। ਪਿਛਲਾ ਵੇਖੋ ਆਪਣਾ ਵਤਨ, ਜਿਸ ਵਿਚੋਂ ਹੋਈ ਜੁਦਾਈਆ। ਨੇਤਰ ਲੋਚਨ ਵੇਖੋ ਅੱਖਣ, ਚਾਰ ਕੁੰਟ ਦਿਆਂ ਭੁਆਈਆ। ਸਾਚਾ ਦਿਸੇ ਕੋਈ ਨਾ ਪਤਣ, ਨਈਆ ਨੌਕਾ ਨਾਮ ਨਾ ਕੋਇ ਚੜ੍ਹਾਈਆ। ਸਦੀ ਚੌਧਵੀਂ ਸਾਰੇ ਹੋ ਗਏ ਸ਼ੱਕਣ, ਸ਼ਿਕਵਾ ਸਕੇ ਨਾ ਕੋਇ ਗਵਾਈਆ। ਨੇਤਰ ਰੋ ਰੋ ਸਾਰੇ ਦੱਸਣ, ਕੂਕ ਕੂਕ ਸੁਣਾਈਆ। ਬਿਨਾ ਪ੍ਰਭੂ ਤੇਰੇ ਕੋਈ ਨਾ ਆਵੇ ਰੱਖਣ, ਹੋਏ ਨਾ ਅੰਤ ਸਹਾਈਆ। ਅਸੀਂ ਗੁਰ ਅਵਤਾਰ ਪੈਗ਼ੰਬਰ ਖਾਵਣ ਵਾਲੇ ਮੱਖਣ, ਬਿਸਤਰਿਆਂ ਸੇਜ ਹੰਢਾਈਆ। ਤੁਧ ਬਿਨ ਕੋਈ ਨਾ ਆਵੇ ਚੁਰਾਸੀ ਕੱਟਣ, ਕਾਂਟਿਆਂ ਭਰੀ ਲੋਕਾਈਆ। ਸਚ ਦਵਾਰ ਖੋਲ੍ਹ ਦੇ ਹੱਟਣ, ਗ੍ਰਹਿ ਇਕੋ ਇਕ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਤੇਰਾ ਨਾਮ ਜਪਣ, ਸਾਹ ਸਾਹ ਵਡਿਆਈਆ। ਕਲਜੁਗ ਰੈਣ ਮਿਟੇ ਅੰਧੇਰੀ ਮੱਸਣ, ਨਿਰਗੁਣ ਨੂਰ ਚੰਦ ਕਰ ਰੁਸ਼ਨਾਈਆ। ਤੇਰੇ ਫਲ ਗੁਰਮੁਖ ਸਾਚੇ ਪੱਕਣ, ਫੁੱਲ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਜੋਗੀ ਮੇਲ ਮਿਲਾਈਆ। ਸਤਿਗੁਰ ਸ਼ਬਦ ਕਹੇ ਚੌਥੇ ਸੰਮਤ ਕੀ ਤੇਰਾ ਨਾਤਾ ਗੋਬਿੰਦ, ਗੋਬਿੰਦ ਦੇ ਜਣਾਈਆ। ਪੁਰਖ ਅਕਾਲ ਕਿਹਾ ਮੈਂ ਆਪਣੀ ਕਰ ਕੇ ਰਹਿਮਤ, ਰਹਿਮ ਵਿਚ ਸਹਿਮ ਦਿਤਾ ਗਵਾਈਆ। ਜੋਤੀ ਸ਼ਬਦ ਧਾਰ ਹੋ ਕੇ ਸਹਿਮਤ, ਸਮਾਂ ਦਿਤਾ ਬਦਲਾਈਆ। ਜਨ ਭਗਤ ਰਹਿਣ ਦੇਣਾ ਨਹੀਂ ਕੋਈ ਅਹਿਮਕ਼, ਮੂਰਖ ਮੁਗਧ ਨਾ ਕੋਇ ਅਖਵਾਈਆ। ਕਿਸੇ ਦੀ ਧੋਤੀ ਕਿਸੇ ਦੀ ਤਹਿਮਤ, ਤੰਬਿਆਂ ਵਾਲੇ ਪਾਰ ਕਰਾਈਆ। ਚੁਰਾਸੀ ਦੀ ਰਹਿਣ ਨਾ ਦੇਵਾਂ ਜ਼ਹਿਮਤ, ਆਵਣ ਜਾਵਣ ਪੰਧ ਕਟਾਈਆ। ਜਿਸ ਨੂੰ ਸ਼ਬਦ ਇਸ਼ਾਰੇ ਦੀ ਲਾਈ ਸੈਨਤ, ਸੁਤਿਆਂ ਲਿਆ ਉਠਾਈਆ। ਚਾਰ ਜੁਗ ਦੀ ਝੋਲੀ ਪਾਵਾਂ ਪਿਛਲੀ ਮਿਹਨਤ, ਮਜ਼ਦੂਰੀ ਮਜ਼ਾ ਦਿਆਂ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਘਰ ਵਖਾਈਆ। ਸ਼ਬਦ ਗੁਰੂ ਕਹੇ ਦੱਸ ਅਗੰਮੀ ਬਾਪ, ਆਪਣੀ ਕਲ ਧਰਾਈਆ। ਜੇ ਸਭ ਕੁਛ ਤੂੰ ਆਪੇ ਆਪ, ਆਪਣੀ ਬਣਤ ਬਣਾਈਆ। ਹਰ ਘਟ ਹੋ ਸਾਖਿਆਤ, ਨਿਰਗੁਣ ਨੂਰ ਕਰ ਰੁਸ਼ਨਾਈਆ। ਕਿਉਂ ਤੱਤਾਂ ਦਾ ਦੇਵੇਂ ਸਾਥ, ਸਗਲਾ ਸੰਗ ਬਣਾਈਆ। ਪੁਰਖ ਅਕਾਲ ਕਹੇ ਗੋਬਿੰਦ ਅੰਤ ਅਖ਼ੀਰੀ ਗਿਆ ਆਖ, ਆਖ਼ਰ ਆਸ ਰਖਾਈਆ। ਮੇਰੇ ਸਾਹਿਬ ਪੁਰਖ ਅਬਿਨਾਸ਼, ਤੇਰੀ ਵਡ ਵਡਿਆਈਆ। ਮੇਰੇ ਅੰਦਰ ਤੇਰਾ ਹੋਵੇ ਵਾਸ, ਵਾਸਤਾ ਮੇਰੇ ਨਾਲ ਜੁੜਾਈਆ। ਤੇਰਾ ਨੂਰ ਮੇਰਾ ਹੋਵੇ ਪ੍ਰਕਾਸ਼, ਤੇਰੀ ਜੋਤ ਸ਼ਬਦ ਧੁਨ ਮੇਰੀ ਸ਼ਨਵਾਈਆ। ਸਦਾ ਵਸਾਂ ਪਾਸ, ਨਿਰਗੁਣ ਹੋ ਕੇ ਨਿਰਗੁਣ
❋
❋
ਵੇਖ ਵਖਾਈਆ। ਨਜ਼ਰ ਨਾ ਆਵਾਂ ਪ੍ਰਿਥਮੀ ਆਕਾਸ਼, ਗਗਨ ਮੰਡਲ ਡੇਰਾ ਢਾਹੀਆ। ਗੋਬਿੰਦ ਮਿਲ ਕੇ ਪਾਵਾਂ ਰਾਸ, ਸਾਚੀ ਖ਼ੁਸ਼ੀ ਇਕ ਪ੍ਰਗਟਾਈਆ। ਜਗਤ ਦਾ ਖੇਲ ਤਮਾਸ਼, ਸ੍ਰਿਸ਼ਟੀ ਦਿਆਂ ਵਖਾਈਆ। ਪ੍ਰਗਟ ਕਰ ਕੇ ਆਪਣਾ ਆਪ, ਆਪਣੇ ਵਿਚ ਟਿਕਾਈਆ। ਜਿਸ ਗੋਬਿੰਦ ਦਾ ਬਣਿਆ ਬਾਪ, ਓਸ ਗੋਬਿੰਦ ਮਿਲੇ ਵਡਿਆਈਆ। ਤਨ ਮਾਟੀ ਖ਼ਾਕ ਸਦਾ ਰਹੇ ਪਾਕ, ਪੱਤਤ ਪੁਨੀਤ ਆਪ ਕਰਾਈਆ। ਸ੍ਰਿਸ਼ਟੀ ਤੋਂ ਓਹਲਾ ਰਖ ਕੇ ਸਾਖਿਆਤ, ਹਰਿਜਨ ਸੱਜਣ ਮੇਲ ਮਿਲਾਈਆ। ਭੇਦ ਖੁਲ੍ਹਾ ਕੇ ਨਾਲ ਕ਼ਲਮ ਦੁਆਤ, ਕਾਇਨਾਤ ਦਾ ਕਲਮਾ ਦਏ ਬਦਲਾਈਆ। ਵਿਦਵਾਨਾਂ ਪਾ ਕੇ ਭਰਮ ਭਰਾਂਤ, ਅਕਲ ਬੁੱਧੀ ਦੀ ਚੱਲਣ ਨਾ ਦੇਵੇ ਕੋਇ ਚਤੁਰਾਈਆ। ਗੁਰਮੁਖਾਂ ਦੇ ਕੇ ਦਰਸ ਇਕਾਂਤ, ਇਕ ਇਕ ਫੜ ਕੇ ਲਏ ਉਠਾਈਆ। ਸਭ ਦਾ ਪਿਛਲਾ ਫੋਲ ਕੇ ਖਾਤ, ਜਿਨ੍ਹਾਂ ਦੀ ਖ਼ਾਤਰ ਫੇਰਾ ਪਾਈਆ। ਝਗੜਾ ਮੁਕਾ ਕੇ ਜ਼ਾਤ ਪਾਤ, ਪਤਣ ਆਪਣਾ ਇਕ ਸਮਝਾਈਆ। ਨਾਮ ਸ਼ਬਦ ਦੀ ਦੇ ਕੇ ਦਾਤ, ਦਇਆਵਾਨ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰ ਸਕੇ ਕੋਈ ਨਾ ਝਾਕ, ਨੇਤਰ ਅੱਖ ਨਾ ਕੋਇ ਉਠਾਈਆ। ਜਿਸ ਤਰਾ ਪੂਰਾ ਕਰਨਾ ਭਵਿਖਤ ਵਾਕ, ਪੂਰਨ ਵਿਚ ਪੂਰਨ ਹੋ ਕੇ ਡੇਰਾ ਲਾਈਆ। ਥੋੜ੍ਹਾ ਸਮਾਂ ਸ੍ਰਿਸ਼ਟੀ ਦੀ ਦ੍ਰਿਸ਼ਟੀ ਵਾਲਾ ਛੱਡ ਜਾਣਾ ਸਾਕ, ਸਾਕਾ ਅਗਲਾ ਦੇਣਾ ਬਦਲਾਈਆ। ਜਿਸ ਵਲ ਨਿਗਹ ਕਰ ਕੇ ਲਿਆ ਝਾਕ, ਪੜਦਾ ਸਹਿਜੇ ਦੇਣਾ ਖੁਲ੍ਹਾਈਆ। ਆਤਮਾ ਪਰਮਾਤਮਾ ਦਾ ਮੇਲ ਕਰ ਕੇ ਇਤਫ਼ਾਕ, ਇਤਫ਼ਾਕੀਆ ਆਪਣਾ ਜੋੜ ਜੁੜਾਈਆ। ਜਨਮ ਕਰਮ ਦੀ ਮੈਲ ਦੇਣੀ ਕਾਟ, ਕੁਟੀਆ ਕਾਇਆ ਗੜ੍ਹ ਸੁਹਾਈਆ। ਜਿਹੜੇ ਚਰਨ ਕਵਲ ਪੰਧ ਮਾਰ ਕੇ ਔਂਦੇ ਵਾਟ, ਉਨ੍ਹਾਂ ਦੀ ਵਾਟ ਅਗਲੀ ਦੇਣੀ ਮੁਕਾਈਆ। ਇਹ ਪੂਰਨ ਨਹੀਂ ਪੁਰੀਆਂ ਤੋਂ ਪਰੇ ਤੁਹਾਡਾ ਘਾਟ, ਤੱਤਾਂ ਵਾਲਾ ਵੇਖ ਕੇ ਭੁੱਲ ਨਾ ਕੋਇ ਕਮਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਸ਼ਾਖ਼, ਸਾਖਿਆਤ ਬੈਠਾ ਸੋਭਾ ਪਾਈਆ। ਪਿਛੇ ਯਾਦ ਕਰੌਣਾ ਗੋਬਿੰਦ ਨੇ ਸਿੱਖੀ ਬਣਾਈ ਪਹਿਲੀ ਵਿਸਾਖ, ਗੁਰਮੁਖਾਂ ਦੀ ਸਿੱਖੀ ਸਦਾ ਦੇਣੀ ਬਣਾਈਆ। ਤੁਸੀਂ ਦੂਰ ਰਿਹੋ ਮੈਂ ਵਸਾਂ ਤੁਹਾਡੇ ਪਾਸ, ਰਾਤੀਂ ਸੁਤਿਆਂ ਫੜ ਫੜ ਲਵਾਂ ਉਠਾਈਆ। ਫੇਰ ਦੱਸਾਂ ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸਾਂਝਾ ਜਾਪ, ਦੂਜਾ ਨਜ਼ਰ ਕੋਇ ਨਾ ਆਈਆ। ਗੋਦੀ ਵਿਚ ਚੁੱਕਕੇ ਕਹਾਂ ਉਹ ਤੁਹਾਡਾ ਬਾਪ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਵੇਖ ਵਖਾਈਆ। ਸੰਮਤ ਕਹੇ ਸ਼ਬਦ ਗੁਰੂ ਮੈਂ ਆਇਆ ਚੌਥਾ, ਚੌਥੇ ਜੁਗ ਵੇਸ ਵਟਾਈਆ। ਸਭ ਤੇ ਵਕ਼ਤ ਔਣਾ ਔਖਾ, ਔਖੀ ਘੜੀ ਦਏ ਗਵਾਹੀਆ। ਕਿਸੇ ਕੰਮ ਨਹੀਂ ਔਣਾ ਪੜ੍ਹਿਆ ਪੋਥਾ, ਪੁਸਤਕ ਰਹੇ ਕੁਰਲਾਈਆ। ਨੇਤਰ ਰੋਵਣ ਚੌਦਾਂ ਲੋਕਾ, ਚੌਦਾਂ ਤਬਕ ਦੇਣ ਦੁਹਾਈਆ। ਸਾਬਤ ਰਹੇ ਨਾ ਕਿਸੇ ਜਗਤ ਸਾਧ ਦਾ ਕੋਠਾ, ਤਨ ਮਾਟੀ ਖ਼ਾਕ ਨਾ ਕੋਇ ਵਡਿਆਈਆ। ਸਭ ਦਾ ਖ਼ਾਲੀ ਹੋਣਾ ਲੋਟਾ, ਲੁਟੀਆ ਸਭ ਦੀ ਦੇਣੀ ਰੁੜ੍ਹਾਈਆ। ਕੋਈ ਮੰਜ਼ਲ ਚੜ੍ਹ ਨਾ ਸਕੇ ਪੋਟਾ, ਪੁੱਟਕੇ ਜੜ੍ਹ ਬੂਟੇ ਦੇਣੇ ਸੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸੱਜਣ ਦਏ ਵਡਿਆਈਆ। ਸੰਮਤ ਕਹੇ ਮੈਨੂੰ ਮਾਰੋ ਨਾ ਮੂਲ ਤਾਅਨਾ, ਸਚ ਦਿਆਂ ਸਮਝਾਈਆ। ਜਨ ਭਗਤੋ ਪਹਿਲੋਂ ਗੋਬਿੰਦ ਨਾਲ ਜੋੜ ਕੇ ਯਰਾਨਾ, ਯਾਰੀ ਸਾਚੀ ਇਕ ਬਣਾਈਆ। ਰਹਿਣ ਦੇਵਾਂ ਨਾ ਕੋਇ ਬੇਗਾਨਾ, ਦਰ ਠਾਂਡੇ ਮੇਲ ਮਿਲਾਈਆ। ਫੇਰ ਮਿਲਾ ਕੇ ਨਾਲ ਸ੍ਰੀ ਭਗਵਾਨਾ, ਭਾਗ ਸਭ ਦਾ ਦਿਤਾ ਜਣਾਈਆ। ਜਿਹੜਾ ਲੱਖ ਚੁਰਾਸੀ ਦਾ ਕਾਹਨਾ, ਸੋ ਸਾਹਿਬ ਸਵਾਮੀ ਤੁਹਾਡੀ ਸੇਵ ਕਮਾਈਆ।
❋
❋
ਵੇਖਣਹਾਰਾ ਦੋ ਜਹਾਨਾਂ, ਦੋਹਰੀ ਆਪਣੀ ਕਾਰ ਕਮਾਈਆ। ਜਿਸ ਨੇ ਬਦਲ ਦੇਣਾ ਜ਼ਮਾਨਾ, ਜ਼ਿਮੀਂ ਅਸਮਾਨ ਕੁਰਲਾਈਆ। ਲੱਖ ਚੁਰਾਸੀ ਨਾਪੇ ਇਕ ਪੈਮਾਨਾ, ਪੈਮਾਇਸ਼ ਕਰੇ ਖ਼ਲਕ ਖ਼ੁਦਾਈਆ। ਸੋਇਆ ਰਹੇ ਨਾ ਕੋਇ ਨਿਧਾਨਾ, ਨੇਤਰ ਅੱਖ ਦਏ ਜਣਾਈਆ। ਸਭ ਨੂੰ ਮੰਨਣਾ ਪਏ ਭਾਣਾ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਨੇ ਜੋਤ ਸਰੂਪੀ ਪਹਿਰਿਆ ਬਾਣਾ, ਬਾਣ ਅਣਿਆਲਾ ਤੀਰ ਚਲਾਈਆ। ਸੋ ਵਸੇ ਸਚਖੰਡ ਸੱਚੇ ਮਕਾਨਾ, ਦਰਗਾਹ ਸਚੀ ਸੋਭਾ ਪਾਈਆ। ਨਿਰਗੁਣ ਧਾਰ ਹੋ ਪ੍ਰਧਾਨਾ, ਦੋ ਜਹਾਨਾਂ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਧਾ ਸੂਰਬੀਰ ਬਣ ਬਲਵਾਨਾ, ਬਲਧਾਰੀ ਆਪਣੀ ਖੇਲ ਖਿਲਾਈਆ। ਸੰਮਤ ਕਹੇ ਮੈਂ ਸਮੇਂ ਦਾ ਸਮੀਪ ਸਵਿਸ ਸੇਸ, ਸਹਸ ਸਾਹਿਬ ਗੋਬਿੰਦ ਗਿਆ ਜਣਾਈਆ। ਚਾਰ ਜੁਗ ਜਿਸ ਦੀ ਹੁੰਦੀ ਰਹੀ ਬਹਿਸ, ਚਾਰ ਜੁਗ ਦੇ ਸ਼ਾਸਤਰ ਦੇਣ ਦੁਹਾਈਆ। ਜਿਸ ਦੀ ਸਮਝ ਨਾ ਸਕਿਆ ਕੋਈ ਰਹਾਇਸ਼, ਆਸਣ ਸਿੰਘਾਸਣ ਨਾ ਕੋਇ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰਾਂ ਜੋ ਦੇਂਦਾ ਰਿਹਾ ਤੈਸ਼, ਗ਼ੁੱਸੇ ਨਾਮ ਵਿਚ ਲੜਾਈਆ। ਮਾਤ ਗਰਭ ਕਰ ਕੇ ਓਨ੍ਹਾਂ ਦੀ ਪੈਦਾਇਸ਼, ਤੱਤ ਵਜੂਦ ਵਿਚ ਵਡਿਆਈਆ। ਹੁਕਮੇ ਅੰਦਰ ਕਰ ਕੇ ਕ਼ੈਦ, ਹੁਕਮੀ ਹੁਕਮ ਲਿਆ ਮਨਾਈਆ। ਆਪਣੇ ਆਪ ਨੂੰ ਦੱਸ ਕੇ ਵਾਹਿਦ, ਵਾਹਵਾ ਕਲਮਾ ਦਿਤਾ ਪੜ੍ਹਾਈਆ। ਅੰਤ ਅਖ਼ੀਰ ਕਰ ਕੇ ਅਹਿਦ, ਕੌਲ ਇਕ਼ਰਾਰ ਇਕ ਜਣਾਈਆ। ਸਭ ਨੂੰ ਦੱਸਿਆ ਗੁਰ ਅਵਤਾਰ ਪੈਗ਼ੰਬਰੋ ਤੁਸੀਂ ਸਮਝਿਓ ਆਵਾਂ ਸ਼ਾਇਦ, ਸ਼ਹਿਨਸ਼ਾਹ ਭੇਵ ਨਾ ਕੋਇ ਜਣਾਈਆ। ਤੱਤਾਂ ਨਾਲੋਂ ਕਰ ਕੇ ਅਲਾਇਦ, ਆਅਲਾ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਜਾਇਜ਼, ਜਾਇਜ਼ਾ ਲੈ ਨਾ ਕੋਇ ਸਮਝਾਈਆ। ਸੰਮਤ ਚੌਥਾ ਕਹੇ ਗੁਰ ਸ਼ਬਦ ਨਾ ਐਵੇਂ ਮਾਰ ਧੱਕਾ, ਆਪਣਾ ਬਲ ਵਖਾਈਆ। ਜਾਹ ਵੇਖ ਆਪਣਾ ਮਦੀਨਾ ਮੱਕਾ, ਮਕ਼ਬਰਿਆਂ ਫੋਲ ਫੁਲਾਈਆ। ਓਹ ਪੜ੍ਹ ਲੈ ਆਪਣਾ ਕੱਕਾ ਖੱਖਾ, ਛੇ ਖੱਖੇ ਦੇਣ ਦੁਹਾਈਆ। ਓਹ ਵੇਖ ਲੈ ਸੜਦੇ ਕੱਖਾਂ, ਜਿਹੜੇ ਤੇਰੇ ਕਲਮੇ ਢੋਲੇ ਗਾਈਆ। ਓਹ ਤੱਕ ਲੈ ਨਾਲ ਅੱਖਾਂ, ਜਿਹੜੇ ਆਖ਼ਰ ਮੰਜ਼ਲ ਚੜ੍ਹ ਕੇ ਦੇਣ ਦੁਹਾਈਆ। ਓਹ ਵੇਖ ਲੈ ਖ਼ਾਲੀ ਹੱਥਾਂ, ਖੰਡਾ ਖੜਗ ਕਟਾਰ ਨਜ਼ਰ ਕੋਇ ਨਾ ਆਈਆ। ਓਹ ਵੇਖ ਲੈ ਚੌਦਾਂ ਹੱਟਾਂ, ਚੌਦਾਂ ਤਬਕ ਰਹੇ ਕੁਰਲਾਈਆ। ਓਹ ਵੇਖ ਲੈ ਗੁਰ ਅਵਤਾਰ ਪੈਗ਼ੰਬਰ ਹੱਥ ਮਾਰਦੇ ਉਤੇ ਪੱਟਾਂ, ਪਟਨੇ ਵਾਲਾ ਰਿਹਾ ਸਮਝਾਈਆ। ਓਹ ਵੇਖ ਲੈ ਜਿਨ੍ਹਾਂ ਨੇ ਦੀਨ ਮਜ਼੍ਹਬ ਦਾ ਲਾਇਆ ਠੱਪਾ, ਠੋਕਰ ਸਾਰੇ ਰਹੇ ਖਾਈਆ। ਓਹ ਵੇਖ ਲੈ ਜੋ ਪੁਰਖ ਅਕਾਲ ਦਾ ਬਣ ਕੇ ਗਿਆ ਪੱਠਾ, ਪੂਜਾ ਪਾਠ ਜਗਤ ਸਮਝਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਨਿਰਗੁਣ ਧਾਰ ਨਿਰੰਕਾਰ ਜੋਤ ਸਰੂਪ ਕੀਤਾ ਇਕੱਠਾ, ਬਚਿਆ ਰਹਿਣ ਕੋਇ ਨਾ ਪਾਈਆ। ਸਭ ਦਾ ਸਮਾਂ ਪੂਰਾ ਹੋਇਆ ਜੋ ਲੋਕਮਾਤ ਦਾ ਪਟਾ, ਪੱਟੇਦਾਰੀ ਸਭ ਦੀ ਵੇਖ ਵਖਾਈਆ। ਅੱਗੇ ਪ੍ਰਭੂ ਦੇ ਨਾਮ ਦਾ ਮੁੱਲ ਪਏ ਕੋਈ ਨਾ ਟਕਾ, ਹੱਟਾਂ ਵਿਚ ਨਾ ਕੋਇ ਵਿਕਾਈਆ। ਜਿਸ ਦਾ ਭੇਵ ਸਮਝ ਨਹੀਂ ਆਇਆ ਰਤਾ, ਸੋ ਰਤਨ ਅਮੋਲਕ ਗੁਰਮੁਖ ਲਏ ਉਪਜਾਈਆ। ਸਾਂਝਾ ਦੱਸ ਕੇ ਜਸਾ, ਚਾਰ ਵਰਨ ਕਰੇ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਇਕੋ ਜਾਪ ਅਗੰਮੀ ਜਪਾ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਜਿਸ ਅੱਖਰ ਰੂਪ ਨਿਰਵੈਰ ਬਣਾਇਆ ਪੱਪਾ, ਸੋ ਪੂਰ ਰਿਹਾ ਸਭ ਥਾਈਂਆ। ਓਸ ਨੂੰ ਕਿਆ ਕੋਈ ਦੇਵੇ ਮੱਤਾਂ, ਜਿਸ ਦੀ ਸਮਝ ਨਾ ਕੋਇ ਸਮਝਾਈਆ। ਉਹਦਾ ਖੇਲ ਆਪਣਾ ਨਾਲ ਤੱਤਾਂ, ਤਤਵ
❋
❋
ਤਤ ਆਪਣੀ ਧਾਰ ਵਖਾਈਆ। ਤੱਕ ਸੱਕਣ ਨਾ ਜਗਤ ਨੇਤਰ ਅੱਖਾਂ, ਲੋਚਨ ਦੋ ਨਾ ਕੋਇ ਵਡਿਆਈਆ। ਉਹਦਾ ਨਾਤਾ ਆਦਿ ਜੁਗਾਦਿ ਜੁਗ ਚੌਕੜੀ ਭਗਤਾਂ ਨਾਲ ਪੱਕਾ, ਪਕਵਾਨ ਪਿਛੇ ਭਗਵਾਨ ਫੇਰਾ ਕਦੇ ਨਾ ਪਾਈਆ। ਜੇ ਕੋਈ ਕਹੇ ਵਡਿਆਈ ਵਿਚ ਪ੍ਰਭੂ ਅੱਛਾ, ਅੱਛੇ ਦੀ ਲੋੜ ਨਾ ਕੋਇ ਰਖਾਈਆ। ਜੇ ਅੱਛਾ ਬਣਨਾ ਹੁੰਦਾ ਕਿਉਂ ਵੇਸ ਵਟਾਉਂਦਾ ਕੱਛਾਂ ਮੱਛਾਂ, ਬ੍ਰਾਹ ਨਾਮ ਧਰਾਈਆ। ਕਿਉਂ ਗਵਾਲਾ ਬਣ ਕੇ ਚਾਰਦਾ ਗਾਈਂ ਵੱਛਾ, ਬੰਸਰੀ ਜਗਤ ਧੁੰਨ ਸ਼ਨਵਾਈਆ। ਕਿਉਂ ਧੋਤੀ ਤਹਿਮਤ ਛੱਡਕੇ ਤੇੜ ਪੌਂਦਾ ਕੱਛਾ, ਕਿਸ਼ਨ ਬਿਸ਼ਨ ਤੋਂ ਪੱਲੂ ਆਪ ਛੁਡਾਈਆ। ਕਿਉਂ ਸਭ ਨੂੰ ਦੇ ਪਿਛਾ, ਲੁਕਿਆ ਅਗੰਮ ਥਾਈਂਆ। ਜਦ ਚਾਹੇ ਤੇ ਭਗਤਾਂ ਕਰੇ ਰੱਛਾ, ਰੱਛਕ ਹੋ ਕੇ ਵੇਖ ਵਖਾਈਆ। ਜੇ ਲੱਭੋ ਹੱਥ ਨਾ ਆਵੇ ਕਿਸੇ ਦਿਸ਼ਾ, ਉੱਤਰ ਪੂਰਬ ਪੱਛਮ ਦੱਖਣ ਸਭ ਭੱਜਣ ਵਾਹੋ ਦਾਹੀਆ। ਜੇ ਪ੍ਰੇਮ ਕਰੋ ਤੇ ਸਭ ਦੀ ਪੂਰੀ ਕਰੇ ਇੱਛਾ, ਮਨਸਾ ਆਪਣੇ ਨਾਲ ਮਿਲਾਈਆ। ਜੇ ਰਸਨਾ ਨਾਲ ਮਨ ਕਲਪਣਾ ਵਿਚ ਕਹਿੰਦੇ ਜਾਓ ਵਾਹਵਾ ਗੁਰੂ ਅੱਛਾ, ਸੋਹਣਾ ਬਾਂਕਾ ਨਜ਼ਰੀ ਆਈਆ। ਫੇਰ ਓਹ ਕਦੀ ਨਾ ਬਣਾਵੇ ਆਪਣਾ ਬੱਚਾ, ਗੋਦੀ ਗੋਦ ਨਾ ਕੋਇ ਉਠਾਈਆ। ਜੇ ਪ੍ਰੀਤੀ ਅੰਦਰ ਨੀਤੀ ਅੰਦਰ ਇਕੋ ਗਾ ਲਓ ਸੋਹੰ ਟੱਪਾ, ਟਾਪੂਆਂ ਤੋਂ ਪਰੇ ਦਏ ਲੰਘਾਈਆ। ਜਿਥੇ ਨਿਰਗੁਣ ਧਾਰ ਨਾਤਾ ਜੁੜੇ ਪੱਕਾ, ਪਤਿਪਰਮੇਸ਼ਵਰ ਆਪਣਾ ਮੇਲ ਮਿਲਾਈਆ। ਜੇ ਕੋਈ ਜਾਣੇ ਅਸੀਂ ਗੁਰੂ ਨਾਲ ਮਿਲਾਈਆਂ ਅੱਖਾਂ, ਅੱਖਾਂ ਵਿਚ ਅੱਖ ਰਖਾਈਆ। ਉਹ ਸੜਦਾ ਵੇਖੋ ਕੱਖਾਂ, ਗੁਰੂ ਦਾ ਨੇਤਰ ਜਗ ਨੇਤਰ ਨਜ਼ਰ ਕਦੇ ਨਾ ਆਈਆ। ਇਹ ਜਗਤ ਸਾਧਾਂ ਦੀਆਂ ਵੱਟਾਂ, ਜਿਨ੍ਹਾਂ ਪੁਜਾਏ ਪੱਥਰ ਇੱਟਾਂ, ਪੱਥਰਾਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਠਾਂਡੇ ਹੋਏ ਸਹਾਈਆ। ਸੰਮਤ ਕਹੇ ਸਤਿਗੁਰ ਸ਼ਬਦ ਨਾ ਕਰੀਂ ਸੌਦੇਬਾਜ਼ੀ, ਬਾਜ਼ੀਗਰ ਆਪਣਾ ਸਵਾਂਗ ਵਰਤਾਈਆ। ਵੇਖੀਂ ਕਿਤੇ ਡੰਡਾਵਤ ਬੰਦਨਾ ਵਿਚ ਸੱਯਦਿਆਂ ਵਾਲੇ ਤੈਨੂੰ ਕਰ ਲੈਣ ਨਾ ਰਾਜ਼ੀ, ਰਿਜ਼ਕ ਰਹੀਮ ਤੇਰੀ ਘਰ ਘਰ ਵਡਿਆਈਆ। ਬੇਸ਼ਕ ਤੂੰ ਖੇਲ ਜਾਣਦਾ ਆਦੀ, ਜੁਗ ਜੁਗਾਦੀ ਵੇਖ ਵਖਾਈਆ। ਪਰ ਯਾਦ ਕਰ ਲੈ ਕੀ ਅੰਤ ਅਖ਼ੀਰੀ ਬਚਨ ਜੋਰਾਵਰ ਸਿੰਘ ਨੂੰ ਆਖਿਆ ਗੁਜਰੀ ਦਾਦੀ, ਦਾਅਵੇ ਨਾਲ ਜਣਾਈਆ। ਬੱਚਿਓ ਗੋਬਿੰਦ ਦੇ ਗੁਰਮੁਖਾਂ ਦੀ ਬਹੁਤੀ ਵਧਣੀ ਨਹੀਂ ਆਬਾਦੀ, ਅਨਗਿਣਤਾਂ ਵਿਚੋਂ ਥੋੜ੍ਹੇ ਨਜ਼ਰੀ ਆਈਆ। ਜਿਨ੍ਹਾਂ ਦੇ ਅੰਦਰੋਂ ਸੁਰਤੀ ਹੋਣੀ ਜਾਗੀ, ਸੁਤਿਆਂ ਆਪ ਉਠਾਈਆ। ਓਨ੍ਹਾਂ ਛੱਡ ਦੇਣੀ ਨਹੌਣੀ ਵਿਸਾਖੀ ਮਾਘੀ, ਮਗਨ ਆਪਣੇ ਸੰਗ ਰਖਾਈਆ। ਸਤਿਗੁਰ ਹੋ ਕੇ ਓਨ੍ਹਾਂ ਦਾ ਬਣਿਆ ਰਹੇ ਵਾਗੀ, ਨੀਲੇ ਵਾਲੀ ਵਾਗ ਦੇਣੀ ਤਜਾਈਆ। ਲਹਿਣਾ ਪੂਰਾ ਕਰਨਾ ਨਾਨਕ ਵਾਲਾ ਬਗ਼ਦਾਦੀ, ਬਗ਼ਲਗੀਰ ਆਪ ਬਣਾਈਆ। ਨੂਰ ਦਾ ਨੂਰ ਹੋਵੇ ਇਮਦਾਦੀ, ਦੂਜੀ ਲੋੜ ਨਾ ਕੋਇ ਵਖਾਈਆ। ਝਗੜਾ ਰਹੇ ਨਾ ਕੋਇ ਸਮਾਜੀ, ਸਾਚੀ ਸਮਝ ਦੇਣੀ ਦ੍ਰਿੜਾਈਆ। ਧੁਰ ਦਾ ਮਾਲਕ ਬਣ ਕੇ ਗਾਡੀ, ਗਾਰਡੀਅਨ ਸਾਰੇ ਦੇਣੇ ਹਟਾਈਆ। ਜਿਹੜਾ ਮਾਲਕ ਧੁਰ ਦਾ ਆਦੀ, ਅੰਤ ਓਹੋ ਵੇਖ ਵਖਾਈਆ। ਜਨ ਭਗਤੋ ਭਗਵਾਨ ਨਾਲ ਤੁਹਾਡੀ ਸਦਾ ਸਦੀਵ ਦੀ ਹੋ ਗਈ ਸ਼ਾਦੀ, ਸ਼ਾਦਿਆਨੇ ਸਦਾ ਦੇ ਦਏ ਵਜਾਈਆ। ਬਿਨਾ ਪੂਰਨ ਤੋਂ ਪੂਰੀ ਮੌਜ ਨਹੀਂ ਲੱਭਣੀ ਜਗਤ ਬਹਾਰ ਬਾਗ਼ੀਂ, ਬਾਗ਼ਬਾਨ ਦੂਜਾ ਨਜ਼ਰ ਕੋਇ ਨਾ ਆਈਆ। ਗੋਬਿੰਦ ਨੇ ਕੌਲ ਕੀਤਾ ਮਹਾਂ ਸਿੰਘ ਦੇ ਨਾਲ ਉਤੇ ਢਾਬੀ, ਸਿਰ ਪੱਟਾਂ ਉਤੇ ਰਖਾਈਆ। ਪੁਸ਼ਤ ਪਨਾਹ ਮਾਰ ਕੇ ਥਾਪੀ, ਥੱਪੜ ਸਹਿਜੇ ਨਾਲ ਮੁਖ ਉਤੇ ਲਗਾਈਆ। ਕਮਰਕੱਸੇ ਵਿਚੋਂ ਕੱਢ ਕੇ ਕਾਪੀ, ਕੁਛ ਲਿਖਣ
❋
❋
ਲੱਗਾ ਨਾਲ ਕ਼ਲਮ ਸ਼ਾਹੀਆ। ਮਹਾਂ ਸਿੰਘ ਨੇ ਅਰਜ਼ ਕੀਤੀ ਗੋਬਿੰਦ ਮੈਨੂੰ ਨਾ ਤਾਰੀਂ ਤਾਰੀਂ ਮੇਰੇ ਪਾਪੀ, ਪਾਪੀਆਂ ਪਾਰ ਕਰਾਈਆ। ਮੈਂ ਮੰਗਾਂ ਤੂੰ ਗੁਰਮੁਖਾਂ ਦੀ ਸਦਾ ਕਰੀਂ ਰਾਖੀ, ਰਾਖਾ ਹੋ ਕੇ ਵੇਖ ਵਖਾਈਆ। ਕੁਛ ਲਹਿਣਾ ਦੇਣਾ ਲੈਣਾ ਨਹੀਂ ਬਾਕੀ, ਬਾਕੀ ਲੇਖਾ ਤੇਰੀ ਝੋਲੀ ਪਾਈਆ। ਜਿਸ ਵੇਲੇ ਕਲਜੁਗ ਅੰਤ ਹੋਵੇ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਤੇਰੀ ਮੰਨੇ ਕੋਈ ਨਾ ਆਖੀ, ਗੋਬਿੰਦ ਤੇਰਾ ਦਰਸ ਕੋਇ ਨਾ ਪਾਈਆ। ਓਸ ਵੇਲੇ ਸਚ ਦੁਆਰ ਦੀ ਖੋਲ੍ਹੀਂ ਹਾਟੀ, ਘਰ ਇਕੋ ਲੈਣਾ ਪ੍ਰਗਟਾਈਆ। ਗ਼ਰੀਬ ਨਿਮਾਣਿਆਂ ਨੂੰ ਦੇਣੀ ਹਯਾਤੀ, ਜੀਵਣ ਜੀਵਣ ਵਿਚੋਂ ਬਦਲਾਈਆ। ਜਿਹੜੇ ਅੱਜ ਤੱਕ ਤੇਰੇ ਨਾਲੋਂ ਵਿਛੜੇ ਗੁਰਮੁਖ ਤੇਰੇ ਸਾਥੀ, ਓਹ ਸਾਰੇ ਲੈਣੇ ਮਿਲਾਈਆ। ਇਹੋ ਮੇਰੀ ਮੰਜ਼ਲ ਇਹੋ ਮੇਰੀ ਵਾਟੀ, ਇਹੋ ਪੰਧ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸੰਮਤ ਕਹੇ ਮੈਂ ਚੌਥਾ ਫਿਰਾਂ ਚਾਰ ਚੁਫੇਰਾ, ਚਾਰੋਂ ਕੁੰਟ ਧਿਆਨ ਲਗਾਈਆ। ਜਿਥੇ ਗੁਰਮੁਖ ਗੌਂਦਾ ਹੋਵੇ ਤੂੰ ਮੇਰਾ ਮੈਂ ਤੇਰਾ, ਵੇਖਾਂ ਚਾਈਂ ਚਾਈਂਆ। ਅੰਦਰ ਵੜ ਕੇ ਘਰ ਦੱਸਾਂ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਜਨਮ ਮਰਨ ਚੁਕਾ ਕੇ ਗੇੜਾ, ਗੇੜਾ ਗੇੜੇ ਵਿਚੋਂ ਭੁਆਈਆ। ਸਚ ਦਵਾਰੇ ਬੰਨ੍ਹ ਕੇ ਬੇੜਾ, ਪਤਣ ਇਕੋ ਦਿਆਂ ਵਖਾਈਆ। ਜਿਥੇ ਸਾਹਿਬ ਸਵਾਮੀ ਅੰਤਰਜਾਮੀ ਕਰਦਾ ਹੋਵੇ ਮਿਹਰਾ, ਮਹਿਬੂਬ ਮੁਹੱਬਤ ਵਿਚ ਸਮਾਈਆ। ਗੁਰਮੁਖੋ ਦਰਸ਼ਨ ਕਰ ਲਓ ਇਕ ਵਾਰ ਕੇਰਾਂ, ਕਿਰਨ ਕਿਰਨ ਵਿਚੋਂ ਪ੍ਰਗਟਾਈਆ। ਸੰਮਤ ਕਹੇ ਇਹ ਕੋਈ ਜਨ ਭਗਤ ਕਰੇ ਜੇਰਾ, ਜੋ ਜੇਰਜ ਅੰਡਜ ਦਾ ਲੇਖਾ ਦਏ ਚੁਕਾਈਆ। ਬੜਾ ਔਖਾ ਕੋਲ ਔਣਾ ਸ਼ੇਰਾ, ਸ਼ੇਰ ਦੀ ਭਬਕ ਸੁਣ ਕੇ ਭੱਜਣ ਵਾਹੋ ਦਾਹੀਆ । ਜਿਨ੍ਹਾਂ ਦਾ ਆਪ ਵਸਾਏ ਖੇੜਾ, ਖਿੜਕੀ ਅੰਦਰੋਂ ਆਪ ਖੁਲ੍ਹਾਈਆ। ਓਹ ਗੁਰਮੁਖ ਪਿਛੇ ਰਹਿ ਜਾਏ ਕਿਹੜਾ, ਮਾਤ ਪਿਤ ਭਾਈ ਭੈਣ ਸਾਕ ਸੱਜਣ ਜਾਏ ਤਜਾਈਆ। ਉਹਨੂੰ ਚੰਗਾ ਲੱਗੇ ਪ੍ਰਭ ਚਰਨ ਕਵਲ ਦਾ ਡੇਰਾ, ਵੇਖੇ ਇਕੋ ਗ੍ਰਹਿ ਮਿਲੇ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਸਤਕ ਵੇਖ ਵਖਾਈਆ। ਸੰਮਤ ਚੌਥਾ ਕਹੇ ਸ਼ਬਦ ਗੁਰੂ ਅੱਗੇ ਚਲਣ ਨਾ ਦੇਵੀਂ ਚਲਾਕੀ, ਚਾਰੋਂ ਕੁੰਟ ਧਿਆਨ ਲਗਾਈਆ। ਝਗੜਾ ਵੇਖ ਲੈ ਤਤ ਵਜੂਦ ਖ਼ਾਕੀ, ਖ਼ਾਲਸ ਨਜ਼ਰ ਕੋਇ ਨਾ ਆਈਆ। ਘਰ ਘਰ ਮਨੂਆ ਹੋਇਆ ਆਕੀ, ਕੂੜ ਤਮੰਨਾ ਨਾ ਕੋਇ ਮਿਟਾਈਆ। ਸਾਚੀ ਦੇਵੇ ਕੋਈ ਨਾ ਦਾਤੀ, ਦਾਤਾਰ ਦਇਆ ਨਾ ਕੋਇ ਕਮਾਈਆ। ਸੰਮਤ ਚੌਥਾ ਕਹੇ ਮੈਨੂੰ ਯਾਦ ਆਇਆ ਜਿਹੜੀ ਅੰਤ ਅਖ਼ੀਰ ਕ੍ਰਿਸ਼ਨ ਅਰਜਨ ਨੂੰ ਗੱਲ ਆਖੀ, ਸੰਦੇਸਾ ਧੁਰ ਦਾ ਇਕ ਦ੍ਰਿੜਾਈਆ। ਜਿਸ ਵੇਲੇ ਗੀਤਾ ਗਿਆਨ ਦਾ ਰਿਹਾ ਕੋਈ ਨਾ ਪਾਠੀ, ਪਾਠਸ਼ਾਲਾ ਨਾ ਕੋਇ ਵਡਿਆਈਆ। ਓਸ ਵੇਲੇ ਖੇਲ ਕਰਨਾ ਪੁਰਖ ਅਬਿਨਾਸ਼ੀ, ਨਿਰਗੁਣ ਆਪਣਾ ਵੇਸ ਵਟਾਈਆ। ਚਾਰ ਜੁਗ ਦੇ ਭਗਤ ਬਣੌਣੇ ਸਾਥੀ, ਸਭ ਦੇ ਲੇਖੇ ਪੂਰ ਕਰਾਈਆ। ਕਲਜੁਗ ਪੂਰੀ ਕਰ ਕੇ ਮੰਜ਼ਲ ਵਾਟੀ, ਵਾਇਦੇ ਸਭ ਦੇ ਖੋਜ ਖੁਜਾਈਆ। ਅੱਗੇ ਧਾਰ ਦੱਸ ਕੇ ਸਾਚੀ, ਸਤਿਜੁਗ ਸਾਚਾ ਦਏ ਪ੍ਰਗਟਾਈਆ। ਇਕੋ ਮੰਡਲ ਪਾਵੇ ਰਾਸੀ, ਨਿਰਗੁਣ ਨਿਰਗੁਣ ਆਪਣੀ ਰਾਸ ਰਚਾਈਆ। ਹਰ ਘਟ ਅੰਦਰ ਹੋ ਕੇ ਵਾਸੀ, ਵਾਸਤਾ ਆਪਣੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸ਼ਬਦ ਗੁਰੂ ਗੁਰੂ ਸ਼ਬਦ ਦੋਹਾਂ ਦੀ ਇਕ ਜਮਾਤੀ, ਅਗਲੀ ਪੱਟੀ ਬਿਨ ਪਟਨੇ ਵਾਲੇ ਨਾ ਕੋਇ ਪੜ੍ਹਾਈਆ।
❋
❋
ਪੱਟੀ ਕਹੇ ਮੈਂ ਸਭ ਦੇ ਪੱਟੇ ਕਰੌਣੇ ਤਸਦੀਕ਼, ਸ਼ਹਾਦਤ ਹੱਕ ਭੁਗਤਾਈਆ। ਜਿਹੜੇ ਕਲਮਿਆਂ ਦੀ ਕਰਦੇ ਗਏ ਤਬਲੀਕ, ਤਮਅ ਵਿਚ ਪ੍ਰਭ ਦਾ ਨਾਮ ਵਡਿਆਈਆ। ਅੰਤ ਸਭ ਤੇ ਫੇਰਨੀ ਲੀਕ, ਲਾਈਨ ਐਣ ਦੇਣੀ ਲਗਾਈਆ। ਸਾਂਝਾ ਦੱਸ ਕੇ ਢੋਲਾ ਗੀਤ, ਗੀਦੀ ਸ਼ੇਰ ਦੇਣੇ ਬਣਾਈਆ। ਝਗੜਾ ਛੱਡ ਜਾਣ ਮੰਦਰ ਮਸੀਤ, ਮਸਲਾ ਸਭ ਦਾ ਹਲ ਕਰਾਈਆ। ਸਭ ਦੀ ਲੱਗੇ ਇਕ ਨਾਲ ਪ੍ਰੀਤ, ਪ੍ਰੀਤਮ ਇਕੋ ਨਜ਼ਰੀ ਆਈਆ। ਸਭ ਨੂੰ ਪਤਾ ਲੱਗ ਜਾਵੇ ਪਰਮਾਤਮਾ ਵੜਿਆ ਕਿਸ ਦੇ ਬੀਚ, ਕਵਣ ਦਵਾਰੇ ਬਹਿ ਕੇ ਝਟ ਲੰਘਾਈਆ। ਪੰਜਵੇਂ ਸੰਮਤ ਨੂੰ ਸਭ ਨੂੰ ਧੁਰ ਖ਼ਬਰ ਦੀ ਦੇ ਦੇਵੇ ਰਸੀਦ, ਸੰਦੇਸ਼ਾ ਸਚ ਇਕ ਸੁਣਾਈਆ। ਖੁਲ੍ਹ ਜਾਏ ਜਗਤ ਦੀ ਨੀਂਦ, ਆਲਸ ਦਏ ਮਿਟਾਈਆ। ਕੋਈ ਮਾਰ ਨਾ ਸਕੇ ਡੀਂਗ, ਨਾਮ ਦਾ ਨਾਮ ਨਾ ਕੋਇ ਸਮਝਾਈਆ। ਹੁਲਾਰੇ ਚੜ੍ਹੀ ਸਭ ਦੀ ਟੁੱਟ ਜਾਏ ਪੀਂਘ, ਪੀਂਘੀ ਹੋਰ ਨਾ ਕੋਇ ਅਲਾਹੀਆ। ਬਿੰਗ ਕਸਾਈਆਂ ਦਾ ਗੋਬਿੰਦ ਦਾ ਕਹਿਣਾ ਬੀਂਗ, ਜਿਸ ਪਿਆਲੇ ਦੀ ਸਾਰ ਕੋਇ ਨਾ ਪਾਈਆ। ਸ਼ਬਦ ਗੁਰੂ ਮਨਸਾ ਆਸਾ ਪੂਰੀ ਹੋਵੇ ਉਮੀਦ, ਆਮਦ ਵਿਚ ਵੱਜੇ ਵਧਾਈਆ। ਜਗਤ ਵਾਲੀ ਜਗਤ ਭੁੱਲ ਜਾਏ ਈਦ, ਈਦ ਦੀ ਆਦਤ ਇਬਾਦਤ ਅੰਦਰੋਂ ਦਏ ਬਦਲਾਈਆ । ਸਤਿਗੁਰ ਸ਼ਬਦ ਕਰੇ ਤਰਦੀਦ, ਤਾਈਦ ਵਿਚ ਗੁਰ ਅਵਤਾਰ ਪੈਗ਼ੰਬਰ ਤਾਲੀਆਂ ਦੇਣ ਲਗਾਈਆ। ਗੁਰਮੁਖੋ ਭਗਤੋ ਖੰਡੇ ਖੜਗ ਨਾਲ ਹੋਣ ਨਹੀਂ ਦੇਣਾ ਕਿਸੇ ਸ਼ਹੀਦ, ਸ਼ਹਿਨਸ਼ਾਹ ਹੋ ਕੇ ਧੁਰ ਦੀ ਦੌਲਤ ਪ੍ਰੇਮ ਵਿਚ ਵਰਤਾਈਆ। ਹੈਰਾਨ ਨਾ ਹੋਇਓ ਕਿ ਵਕਤ ਗਿਆ ਬੀਤ, ਬੀਤੀ ਕਹਾਣੀ ਨਾ ਕੋਇ ਦੁਹਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਸ਼ਹਿਨਸ਼ਾਹੀ ਸੰਮਤ ਕਹੇ ਸ਼ਬਦ ਗੁਰੂ ਤੂੰ ਨਹੀਂ ਕੋਈ ਭੁੱਖਾ ਨੰਗਾ, ਭਿਖਾਰੀ ਰੂਪ ਵਟਾਈਆ। ਚਾਰ ਜੁਗ ਤੂੰ ਕਰੌਂਦਾ ਰਿਹੋਂ ਦੰਗਾ, ਦਗ਼ੇ ਫ਼ਰੇਬਾਂ ਵਿਚ ਗੁਰ ਅਵਤਾਰ ਪੈਗ਼ੰਬਰ ਲੜਾਈਆ। ਮੌਲੀ ਤੰਦ ਦਾ ਬੰਨ੍ਹ ਕੇ ਤੱਗਾ, ਗਾਨੇ ਦਿਤੇ ਸਜਾਈਆ। ਕਿਸੇ ਗੁਰ ਅਵਤਾਰ ਪੈਗ਼ੰਬਰ ਦਾ ਵਧਣ ਨਹੀਂ ਦਿਤਾ ਅੱਗਾ, ਪੁਤ ਪੋਤਰੇ ਜੋਤ ਨਾ ਕੋਇ ਹੰਢਾਈਆ। ਆਪ ਬਣ ਕੇ ਸ਼ੇਰ ਬੱਗਾ, ਸ਼ਰਅ ਵਿਚ ਸਾਰੇ ਦਿਤੇ ਫਸਾਈਆ। ਥੋੜ੍ਹਾ ਜਿਹਾ ਨਾਮ ਦਾ ਦੇ ਕੇ ਮਜ਼ਾ, ਅੰਤਰ ਅੰਮ੍ਰਿਤ ਰਸ ਚਖਾਈਆ । ਥਾਪੀ ਦੇ ਕੇ ਧਰਤੀ ਉਤੇ ਜਗਹ, ਭੂਮਿਕਾ ਦਿਤੀ ਸੁਹਾਈਆ। ਆਪਣੇ ਨਾਮ ਦੀ ਅੰਦਰ ਲਗਾ ਕੇ ਅੱਗਾ, ਦਵੈਤ ਵਿਚ ਦਿਤਾ ਲੜਾਈਆ। ਕਿਸੇ ਨੂੰ ਟੋਪੀ ਕਿਸੇ ਨੂੰ ਬੋਦੀ ਕਿਸੇ ਦੇ ਸੀਸ ਬੰਨ੍ਹਾ ਕੇ ਪੱਗਾ, ਆਪਣਾ ਭੇਵ ਨਾ ਕੋਇ ਖੁਲ੍ਹਾਈਆ। ਕਿਸੇ ਨੂੰ ਅਲਿਫ਼ ਕਿਸੇ ਨੂੰ ਯੇ ਕਿਸੇ ਨੂੰ ਊੜਾ ਘੇਰਾ ਪਾ ਕੇ ਸਾਰਿਆਂ ਨੂੰ ਵਿਚ ਘੱਗਾ, ਘਰਾਂ ਦੇ ਘੁਰੇ ਦਿਤੇ ਬਣਾਈਆ। ਕਿਸੇ ਨੂੰ ਨਹੀਂ ਦੱਸਿਆ ਖੇਲ ਕੀਤਾ ਕਿਸ ਵਜਹ, ਬਿਧੀ ਬਿਧ ਨਾ ਕੋਇ ਦ੍ਰਿੜਾਈਆ। ਆਪਣੇ ਹੁਕਮ ਦਾ ਰੱਖਕੇ ਦੱਬਾ, ਗੁਰ ਅਵਤਾਰ ਪੈਗ਼ੰਬਰ ਲਏ ਡਰਾਈਆ। ਕਿਸੇ ਨੇ ਪਿਤਾ ਕਿਹਾ ਕਿਸੇ ਨੇ ਕਿਹਾ ਅੱਬਾ, ਕੋਈ ਬਾਪ ਕਹਿ ਕੇ ਸੀਸ ਨਿਵਾਈਆ। ਕਿਸੇ ਰਾਮ ਕਿਹਾ ਕਿਸੇ ਕ੍ਰਿਸ਼ਨ ਕਿਹਾ ਕਿਸੇ ਅੱਲਾ ਵਾਹਿਗੁਰੂ ਕਿਹਾ ਰੱਬਾ, ਰਾਹ ਸਭ ਦੇ ਦਿਤੇ ਬਦਲਾਈਆ। ਕਿਸੇ ਦਾ ਧਰਮ ਕਿਸੇ ਦਾ ਈਮਾਨ ਜਗਤ ਨਿਸ਼ਾਨਾ ਗੱਡਾ, ਗਾਡੀ ਗੱਡਿਆਂ ਵਾਲੇ ਬਣਾਈਆ। ਨਿੱਕਾ ਜਿਹਾ ਮਜ਼੍ਹਬ ਦਾ ਦੇ ਕੇ ਡੱਬਾ, ਵਿਚ ਸਹਿਜੇ ਦਿਤਾ ਟਿਕਾਈਆ। ਓਨ੍ਹਾਂ ਦੁਨੀ ਨੂੰ ਕਿਹਾ ਸਾਨੂੰ ਇਕੋ ਇਕ ਲੱਭਾ, ਜੋ ਲਬਾਂ ਤੋਂ ਪਿਛੇ ਬੈਠਾ ਆਸਣ ਲਾਈਆ। ਹੁਕਮੇ ਅੰਦਰ ਦੇਵੇ ਸੱਦਾ, ਸੰਦੇਸ਼ਾ ਰਿਹਾ ਸੁਣਾਈਆ। ਜਿਸ ਦੀ ਸਰਨਾਈ ਗੁਰ ਅਵਤਾਰ ਪੈਗ਼ੰਬਰ ਰਹਿਬਰ ਹੋ ਕੇ ਲੱਗਾ, ਨਿਉਂ ਨਿਉਂ ਸੀਸ ਝੁਕਾਈਆ। ਓਹ ਪ੍ਰਭੂ ਵੇਖੋ ਕਿਸੇ ਦਾ ਬਣਿਆ
❋
❋
ਨਹੀਂ ਸਕਾ, ਸਭ ਦੇ ਲੇਖੇ ਵੇਖ ਵਖਾਈਆ। ਆਪਣੇ ਹੁਕਮੇ ਅੰਦਰ ਪੱਕਾ, ਜੁਗ ਚੌਕੜੀ ਪੈਂਡਾ ਰਿਹਾ ਮੁਕਾਈਆ। ਸਿਫ਼ਤੀ ਨਾਮ ਦਾ ਜੁਗ ਜੁਗ ਦੱਸ ਕੇ ਟੱਪਾ, ਬੱਚਿਆਂ ਵਾਲੀ ਕਰੀ ਪੜ੍ਹਾਈਆ। ਨਾਲੇ ਧੌਲ ਮਾਰੇ ਨਾਲੇ ਮਾਰੇ ਧੱਫਾ, ਨਾਲੇ ਹੁਕਮੇਂ ਵਿਚ ਭੁਲਾਈਆ। ਭੋਰਾ ਨਾਮ ਦੇ ਕੇ ਕਿਹਾ ਬੱਚਿਓ ਤੁਹਾਨੂੰ ਦਿਤਾ ਗੱਫ਼ਾ, ਛਕੋ ਛਕਾਓ ਚਾਈਂ ਚਾਈਂਆ। ਫੇਰ ਓਸ ਨੂੰ ਕਰ ਕੇ ਰਫ਼ਾ ਦਫ਼ਾ, ਦਫ਼ਾ ਆਪਣੀ ਨਾਲ ਹੁਕਮ ਦਿਤਾ ਬਦਲਾਈਆ। ਸੰਮਤ ਚੌਥਾ ਕਹੇ ਪ੍ਰਭੂ ਸੱਤਾਂ ਵਰਕਿਆਂ ਵਿਚੋਂ ਹੁਣ ਪਹਿਲਾ ਪਰਤ ਲੈ ਸਫ਼ਾ, ਸਫ਼ਾ ਮਲੇਛਾਂ ਦੇ ਉਠਾਈਆ। ਗੁਰ ਅਵਤਾਰ ਪੈਗ਼ੰਬਰ ਤੇਰਾ ਹੋ ਗਿਆ ਖ਼ਫ਼ਾ, ਸਾਂਤਕ ਸਤਿ ਨਾ ਕੋਇ ਵਰਤਾਈਆ। ਕਿਸੇ ਦੀਨ ਮਜ਼੍ਹਬ ਕੋਲ ਤੇਰੇ ਨਾਮ ਦਾ ਰਿਹਾ ਨਹੀਂ ਨਫ਼ਾ, ਘਾਟੇ ਵਿਚ ਲੋਕਾਈਆ। ਦੀਨ ਦੁਨੀ ਹੋਈ ਬੇਵਫ਼ਾ, ਵਫ਼ਾਦਾਰ ਨਾ ਕੋਇ ਦਿਸਾਈਆ। ਐਂਵੇਂ ਕਹਿੰਦੇ ਪਾਣੀ ਢੋਵਾਂ ਫੇਰਾਂ ਪੱਖਾ, ਸੇਵਾ ਸੇਵ ਕਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਪੜ੍ਹ ਕੇ ਕਹਿੰਦੇ ਤੇਰਾ ਨਾਮ ਜਪਾ, ਜਪੁਜੀ ਪੜ੍ਹ ਕੇ ਝਟ ਲੰਘਾਈਆ। ਕਿਸੇ ਨੂੰ ਲੱਗਾ ਤੇਰਾ ਨਾ ਪਤਾ, ਪਤਿਪਰਮੇਸ਼ਵਰ ਸਮਝ ਕੋਇ ਨਾ ਪਾਈਆ। ਤੂੰ ਮਿਹਰਵਾਨ ਹੋ ਕੇ ਆਪਣੇ ਨਾਮ ਭੰਡਾਰੇ ਵਿਚੋਂ ਗੁਰਮੁਖਾਂ ਥੋੜ੍ਹਿਆਂ ਦਿਤਾ ਫੱਕਾ, ਜੋ ਮੰਗਣ ਤੇਰੇ ਦਰ ਤੇ ਆਈਆ। ਮਾਤ ਗਰਭ ਲੱਗੇ ਨਾ ਧੱਬਾ, ਜੂਨੀ ਜੂਨ ਨਾ ਕੋਇ ਭੁਆਈਆ। ਸਚ ਦੁਆਰੇ ਵਸਾ, ਬਸਤੀ ਤੇਰੀ ਡੇਰਾ ਲਾਈਆ। ਜਿਥੇ ਤੱਕਣ ਵਾਲੀਆਂ ਨਹੀਂ ਕੋਈ ਅੱਖਾਂ, ਜੋਤੀ ਜੋਤ ਜੋਤ ਸਮਾਈਆ। ਤੂੰ ਸਵਾਮੀ ਸਤਿਗੁਰ ਸਖ਼ਾ, ਸਖ਼ੀ ਸਹੇਲੀ ਜੋੜ ਜੁੜਾਈਆ। ਸਤਿਗੁਰ ਸ਼ਬਦ ਤੇਰੀਆਂ ਸਭ ਨੂੰ ਰੱਖਾਂ, ਪੰਜਾਬੀ ਬੋਲੀ ਵਿਚ ਵਡਿਆਈਆ। ਜਨ ਭਗਤਾਂ ਦੇਵੇ ਕੋਈ ਨਾ ਮੱਤਾਂ, ਮਤਿਆਂ ਵਿਚੋਂ ਬਾਹਰ ਕਢਾਈਆ। ਸਾਚੇ ਪ੍ਰੇਮ ਰੰਗ ਵਿਚ ਰੱਤਾ, ਰਤਨ ਅਮੋਲਕ ਹੀਰਾ ਨਜ਼ਰੀ ਆਈਆ। ਜਿਸ ਨੇ ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਜਪਾ, ਜਗਜੀਵਣ ਦਾਤਾ ਦਏ ਵਡਿਆਈਆ। ਸੰਮਤ ਚੌਥਾ ਕਹੇ ਚੌਥੇ ਜੁਗ ਬਿਨ ਸਤਿਗੁਰ ਸ਼ਬਦ ਤੋਂ ਝੂਠੀਆਂ ਸਭ ਦੀਆਂ ਗੱਪਾਂ, ਧੁਰ ਦਾ ਗਾਹਕ ਨਜ਼ਰ ਕੋਇ ਨਾ ਆਈਆ। ਅੰਤ ਅਖ਼ੀਰ ਸਭ ਨੂੰ ਨੱਪਾਂ, ਸਿਰ ਸਕੇ ਨਾ ਕੋਇ ਉਠਾਈਆ। ਬਿਨ ਖੰਡੇ ਕਟਾਰ ਸਭ ਨੂੰ ਕੱਪਾਂ, ਕਪੀਨ ਹੱਥ ਨਾ ਕੋਇ ਉਠਾਈਆ। ਅੱਖੀਂ ਵੇਂਹਦਿਆਂ ਸਭ ਦੇ ਅੰਦਰ ਛੁਪਾਂ, ਛੱਪਰ ਛੰਨ ਨਾ ਕੋਇ ਵਖਾਈਆ। ਭਗਤ ਸੁਹੇਲਿਆਂ ਅੰਦਰ ਵੜ ਕੇ ਪੁਛਾਂ, ਪੋਸ਼ੀਦਾ ਪੜਦਾ ਲਾਹੀਆ। ਗੁਰ ਅਵਤਾਰ ਪੈਗ਼ੰਬਰਾਂ ਵਾਂਗੂ ਆਓ ਤੁਹਾਨੂੰ ਗੋਦ ਉਠਾਵਾਂ ਵਾਂਗ ਪੁੱਤਾਂ, ਧੁਰ ਦੀ ਬਣਾਂ ਜਣੇਂਦੀ ਮਾਈਆ। ਸੋਹਣੀ ਵੇਖਾਂ ਸੁਹੰਜਣੀ ਰੁਤਾ, ਰੁਤੜੀ ਆਪਣੇ ਨਾਲ ਮਹਿਕਾਈਆ। ਜਨਮ ਕਰਮ ਦਾ ਰਹੇ ਨਾ ਕੋਇ ਵਿਗੁਤਾ, ਵਿਗੜੀ ਦਿਆਂ ਬਣਾਈਆ। ਮਾਤ ਗਰਭ ਲਟਕੇ ਕੋਈ ਨਾ ਪੁੱਠਾ, ਜੋ ਦਰ ਠਾਂਡੇ ਸੀਸ ਨਿਵਾਈਆ। ਸੰਮਤ ਚੌਥਾ ਕਹੇ ਜਨ ਭਗਤੋ ਪ੍ਰੇਮ ਪਿਆਰ ਦੀਆਂ ਲੁੱਟ ਲਓ ਲੁੱਟਾਂ, ਲੁੱਟੀ ਜਾਣੀ ਕੂੜ ਲੋਕਾਈਆ। ਸ੍ਰਿਸ਼ਟੀ ਭਰੀ ਨਾਲ ਦੁੱਖਾਂ, ਸਾਂਤਕ ਸਤਿ ਨਾ ਕੋਇ ਕਰਾਈਆ। ਪੱਤ ਝੜਨੇ ਨਾਲੋਂ ਰੁੱਖਾਂ, ਰੁੱਖੀ ਸੁੱਖੀ ਹੱਥ ਕਿਸੇ ਨਾ ਆਈਆ। ਕੀ ਹਾਲ ਹੋਏ ਮਨੁੱਖਾਂ, ਮਾਨਵ ਹੋਏ ਦੁਹਾਈਆ। ਸਤਿਗੁਰ ਸ਼ਬਦ ਕਹੇ ਸੰਮਤ ਚੌਥੇ ਮੈਂ ਪਿਆਰ ਵਿਚ ਮੁਹੱਬਤ ਵਿਚ ਉਨ੍ਹਾਂ ਭਗਤਾਂ ਝੁਕਾਂ, ਜੋ ਝੁਕ ਝੁਕ ਪ੍ਰਭ ਨੂੰ ਸੀਸ ਨਿਵਾਈਆ। ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਪੜ੍ਹ ਲਈਆਂ ਤੁਕਾਂ, ਤੁਖ਼ਮ ਤਾਅਸੀਰ ਦਿਆਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰੇਮ ਪ੍ਰੀਤੀ ਅੰਦਰ ਭੁੱਖਾ, ਭੁੱਖਿਆਂ ਭੁੱਖ ਦਏ ਗਵਾਈਆ।
❋
❋
੭ ਸਾਵਣ ਸ਼ਹਿਨਸ਼ਾਹੀ ਸੰਮਤ ੪ ਦੀਦਾਰ ਸਿੰਘ ਦੇ ਗ੍ਰਹਿ ਸ਼ਫ਼ੀ ਪੁਰ ਜ਼ਿਲਾ ਅੰਮ੍ਰਿਤਸਰ
ਸੁਣ ਗੋਬਿੰਦ ਸ਼ਬਦ ਸੂਰੇ ਸਰਬੰਗੇ, ਪੁਰਖ ਅਕਾਲ ਇਕ ਦ੍ਰਿੜਾਈਆ। ਲੱਖ ਚੁਰਾਸੀ ਅੰਤਰ ਨਿਰੰਤਰ ਨਿਰਗੁਣ ਹੋ ਕੇ ਵੇਖਾਂ ਜੰਗੇ, ਜਾਗਰਤ ਜੋਤ ਬਿਨ ਵਰਨ ਗੋਤ ਡਗਮਗਾਈਆ। ਸੰਤ ਸੁਹੇਲੇ ਜਨ ਭਗਤ ਲੱਭਾਂ ਧੁਰ ਦੇ ਬੰਦੇ, ਬੰਦਗੀ ਵਿਚ ਮਸ਼ੰਦਗੀ ਅਵਰ ਨਾ ਕੋਇ ਰਖਾਈਆ। ਕੂੜ ਕੁੜਿਆਰ ਵਖਾਇਆ ਜੀਵਣ ਜੁਗਤ ਜਗਤ ਧੰਦੇ, ਤਨ ਵਜੂਦ ਮਾਟੀ ਖ਼ਾਕ ਫੋਲ ਫੋਲਾਈਆ। ਪ੍ਰੀਤਮ ਹੋ ਕੇ ਪ੍ਰੇਮੀਆਂ ਦੇਵੇ ਇਕ ਅਨੰਦੇ, ਅਨੰਦ ਆਤਮ ਪਰਮਾਤਮ ਪਰਮਾਤਮ ਆਤਮ ਇਕ ਜਣਾਈਆ। ਸਤਿ ਸਵਾਮੀ ਅੰਤਰਜਾਮੀ ਹੋ ਕੇ ਵਸਾਂ ਸੰਗੇ, ਸਗਲਾ ਸੰਗ ਬਹੁਰੰਗ ਆਪਣਾ ਆਪ ਜਣਾਈਆ। ਜੋ ਸਚ ਸਰਨਾਈ ਸਾਹਿਬ ਸਤਿਗੁਰ ਲੱਗੇ, ਲਗ ਮਾਤਰ ਦਾ ਲੇਖਾ ਦਿਆਂ ਮੁਕਾਈਆ। ਤ੍ਰੈਗੁਣ ਮਾਇਆ ਅਗਨੀ ਤਤ ਕੋਈ ਨਾ ਤਪੇ, ਤਾਮਸ ਤ੍ਰਿਸ਼ਨਾ ਦਿਆਂ ਮਿਟਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਨਾਮ ਜਪੇ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਦਰਗਾਹ ਸਾਚੀ ਸਚਖੰਡ ਦਵਾਰ ਸ਼ਬਦੀ ਧਾਰ ਦੇਵਾਂ ਪਤੇ, ਪਤਿਪਰਮੇਸ਼ਵਰ ਹੋ ਕੇ ਪੜਦਾ ਉਹਲਾ ਦਿਆਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਏਕ ਏਕੰਕਾਰਾ ਇਕੋ ਇਕ ਜਣਾਈਆ। ਪੁਰਖ ਅਕਾਲ ਕਹੇ ਗੋਬਿੰਦ ਦੇਵਾਂ ਨਾਮ ਅਗੰਮਾ ਸਚ, ਸਾਜਣ ਧੁਰ ਦਾ ਇਕ ਦ੍ਰਿੜਾਈਆ। ਭਾਗ ਲਗਾਵਾਂ ਕਾਇਆ ਮਾਟੀ ਕੱਚ, ਕੰਚਨ ਗੜ੍ਹ ਅੰਦਰ ਵੜ ਦਿਆਂ ਵਖਾਈਆ। ਮਨ ਕਲਪਨਾ ਕੋਈ ਨਾ ਸਕੇ ਨੱਚ, ਦਹਿ ਦਿਸ਼ਾ ਉਠ ਨਾ ਕੋਇ ਧਾਈਆ। ਆਤਮ ਪਰਮਾਤਮ ਧੀਰਜ ਦੇ ਕੇ ਸਤਿ, ਸਤਿ ਧਰਮ ਦਾ ਮਾਰਗ ਇਕ ਦ੍ਰਿੜਾਈਆ। ਨਾੜ ਬਹੱਤਰ ਕਿਸੇ ਨਾ ਉਬਲੇ ਰੱਤ, ਰਤਨ ਅਮੋਲਕ ਹੀਰਾ ਨਾਮ ਧੁਰ ਦਾ ਝੋਲੀ ਪਾਈਆ। ਤੂੰ ਮੇਰਾ ਮੈਂ ਤੇਰਾ ਪਾਰਬ੍ਰਹਮ ਬ੍ਰਹਮ ਸਾਚਾ ਹੋਵੇ ਜਸ, ਦੂਸਰ ਸਿਫ਼ਤ ਨਾ ਕੋਇ ਸਾਲਾਹੀਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਹੋਵੇ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਖੇਲ ਵੇਖਾਂ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਪੜਦਾ ਦਿਆਂ ਉਠਾਈਆ। ਜਨ ਭਗਤਾਂ ਲੇਖੇ ਲਾਏ ਸਵਾਸ ਸਵਾਸ, ਪਵਣ ਪਵਣਾ ਅਵਣ ਗਵਣਾ ਗੇੜਾ ਦਿਆਂ ਮੁਕਾਈਆ। ਨਿਰਗੁਣ ਨੂਰ ਜੋਤ ਜੋਤ ਕਰ ਪ੍ਰਕਾਸ਼, ਪ੍ਰਕਾਸ਼ਤ ਹੋ ਕੇ ਵੇਖਾਂ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਨਰ ਨਰਾਇਣ ਇਕੋ ਇਕ ਦ੍ਰਿੜਾਈਆ। ਸੁਣ ਗੋਬਿੰਦ ਸ਼ਬਦ ਦੁਲਾਰੇ, ਧੁਰਦਰਗਾਹੀ ਦਿਆਂ ਜਣਾਈਆ। ਪਿਛਲੇ ਬੀਤੇ ਜੁਗ ਚਾਰੇ, ਚਾਰੇ ਖਾਣੀ ਖੋਜ ਖੁਜਾਈਆ। ਚਾਰੇ ਬਾਣੀ ਵਾਜਾਂ ਮਾਰੇ, ਪਰਾ ਪਸੰਤੀ ਮਧਮ ਬੈਖਰੀ ਰੋ ਰੋ ਦਏ ਦੁਹਾਈਆ। ਕਿਰਪਾ ਕਰ ਆਪ ਨਿਰੰਕਾਰੇ, ਨਿਰਵੈਰ ਤੇਰੀ ਸਰਨਾਈਆ। ਸਦੀ ਚੌਧਵੀਂ ਸਾਰੇ ਹਾਰੇ, ਹਿਰਦੇ ਹਰਿ ਨਾ ਕੋਇ ਵਸਾਈਆ। ਬਿਨਾ ਤੇਰੀ ਕਿਰਪਾ ਡੁਬਦੇ ਪਾਥਰ ਕੋਈ ਨਾ ਤਾਰੇ, ਪਾਹਨ ਪਾਰ ਨਾ ਕੋਇ ਕਰਾਈਆ। ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਦੀਨ ਦੁਨੀ ਤੇਰੇ ਸਹਾਰੇ, ਸਹਾਇਕ ਨਾਇਕ ਦੂਜਾ ਨਜ਼ਰ ਕੋਇ ਨਾ ਆਈਆ। ਦੀਨਨ ਦੀਨ ਦਿਆਲ ਦਰ ਤੇਰੇ ਸਰਬ ਪੁਕਾਰੇ, ਪੁਨਹ ਪੁਨਹ ਸੀਸ ਸਰਬ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਸਚਖੰਡ ਦਵਾਰੇ ਏਕੰਕਾਰੇ ਤੇਰੀ ਆਸ ਰਖਾਈਆ। ਗੋਬਿੰਦ ਸ਼ਬਦ ਸੁਣ ਧੁਰ ਦੇ ਮੀਤੇ, ਮਿਤ੍ਰ ਪਿਆਰੇ ਦਿਆਂ ਦ੍ਰਿੜਾਈਆ। ਕਲਜੁਗ ਅੰਦਰ ਸਤਿਜੁਗ ਬਦਲ ਦੇ ਰੀਤੇ, ਰੀਤੀਵਾਨ ਵੇਖ ਵਖਾਈਆ।
❋
❋
ਝਗੜਾ ਮੁਕੇ ਮੰਦਰ ਮਸੀਤੇ, ਕਾਇਆ ਕਾਅਬੇ ਹੋਏ ਰੁਸ਼ਨਾਈਆ। ਘਰ ਵਖਾ ਇਕ ਅਨਡੀਠੇ, ਗ੍ਰਹਿ ਮੰਦਰ ਦੇ ਸੁਹਾਈਆ। ਜਿਥੇ ਨਾਮ ਨਿਧਾਨ ਅੰਮ੍ਰਿਤ ਰਸ ਜਾਣ ਪੀਤੇ, ਸਰ ਸਰੋਵਰ ਇਕੋ ਸੋਭਾ ਪਾਈਆ। ਪੜ੍ਹਨੀ ਪਏ ਕੋਇ ਨਾ ਗੀਤੇ, ਅੱਖਰ ਵੱਖਰ ਨਾ ਵੰਡ ਵੰਡਾਈਆ। ਝਗੜਾ ਰਹੇ ਨਾ ਊਚ ਨੀਚੇ, ਜ਼ਾਤ ਪਾਤ ਨਾ ਕੋਇ ਲੜਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮਿਲ ਕੇ ਹੋਵਣ ਠਾਂਡੇ ਸੀਤੇ, ਅਗਨੀ ਤਤ ਨਾ ਕੋਇ ਤਪਾਈਆ। ਪੰਚ ਵਿਕਾਰ ਤਨ ਵਜੂਦ ਮਾਟੀ ਖ਼ਾਕੀ ਹੋਣ ਭੈ ਭੀਤੇ, ਕਾਮ ਕਰੋਧ ਲੋਭ ਮੋਹ ਹੰਕਾਰ ਸਿਰ ਸਕੇ ਨਾ ਕੋਇ ਉਠਾਈਆ। ਕਰੇ ਖੇਲ ਸਮਰਥ ਸਵਾਮੀ ਤ੍ਰੈਗੁਣ ਅਤੀਤੇ, ਤ੍ਰੈਭਵਣ ਧਨੀ ਮਿਹਰਵਾਨ ਮਿਹਰ ਨਜ਼ਰ ਇਕ ਤਕਾਈਆ। ਕਿਸੇ ਤਪਣਾ ਪਏ ਨਾ ਵਿਚ ਅੰਗੀਠੇ, ਗੋਬਿੰਦ ਅੰਤਮ ਲੇਖਾ ਗਿਆ ਮੁਕਾਈਆ। ਏਕਾ ਤਾਜ ਸੋਹੇ ਸੀਸ ਜਗਦੀਸ਼ੇ, ਦੋ ਜਹਾਨ ਨੌਜਵਾਨ ਮਰਦ ਮਰਦਾਨ ਆਪਣਾ ਹੁਕਮ ਵਰਤਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਦੀ ਚੌਧਵੀਂ ਅੰਤ ਅਖ਼ੀਰ ਸਾਰੇ ਜਾਣ ਬੀਤੇ, ਬਾਤਨ ਪੜਦਾ ਸਕੇ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਤੇਰੀ ਓਟ ਤਕਾਈਆ। ਗੋਬਿੰਦ ਸ਼ਬਦ ਸੁਣ ਸੂਰਬੀਰ ਬਹਾਦਰ, ਜੋਧੇ ਧੁਰ ਦੇ ਦਿਆਂ ਜਣਾਈਆ । ਕਰੇ ਖੇਲ ਕਰੀਮ ਕਰਤਾ ਕਾਦਰ, ਕ਼ੁਦਰਤ ਕਾਇਨਾਤ ਸ੍ਰਿਸ਼ਟੀ ਵੇਖ ਵਖਾਈਆ। ਦੋ ਜਹਾਨ ਕਰੇ ਅਗੰਮਾ ਆਦਲ, ਇਨਸਾਫ਼ ਵੇਖੇ ਥਾਉਂ ਥਾਈਂਆ। ਝਗੜਾ ਮੁਕਾਏ ਮਕ਼ਤੂਲ ਕ਼ਾਤਲ, ਕ਼ਤਲਗਾਹ ਬੇਪ੍ਰਵਾਹ ਪੜਦਾ ਦਏ ਉਠਾਈਆ। ਮੁਕੱਦਸ ਜਣਾਏ ਧਾਮ ਬਾਤਲ, ਬੈਤੁਲਮੁਕੱਦਸ ਇਕ ਵਖਾਈਆ। ਚਾਰ ਵਰਨ ਅਠਾਰਾਂ ਬਰਨ ਧਰਮ ਦਵਾਰ ਹੋਵੇ ਪਾਤਣ, ਨਈਆ ਨੌਕਾ ਇਕਾ ਨਾਮ ਚੜ੍ਹਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਦਾ ਹੋਵੇ ਪੂਜਾ ਪਾਠਨ, ਸਿਮਰਨ ਜੋਗ ਅਭਿਆਸ ਇਕੋ ਦਏ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਅੰਤ ਅਖ਼ੀਰ ਬੇਨਜ਼ੀਰ ਸ਼ਾਹ ਹਕੀਰ ਜੋ ਮਿਲ ਕੇ ਆਖਣ, ਆਖ਼ਰ ਲਹਿਣਾ ਦੇਣਾ ਸਭ ਦੀ ਝੋਲੀ ਪਾਈਆ। ਪੜਦਾ ਉਹਲਾ ਬਣ ਵਿਚੋਲਾ ਖੋਲ੍ਹੇ ਬਾਤਨ, ਬੇਵਤਨਾਂ ਵਤਨ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਵੈਰ ਬਣ ਕੇ ਸਾਥਨ, ਧੁਰ ਦਾ ਸੰਗੀ ਆਪਣਾ ਸੰਗ ਨਿਭਾਈਆ । ਗੋਬਿੰਦ ਸ਼ਬਦ ਸੁਣ ਹੁਕਮਰਾਨ, ਸੰਦੇਸਾ ਧੁਰਦਰਗਾਹੀਆ। ਕਲਜੁਗ ਕੂੜੀ ਕਿਰਿਆ ਹੋਵੇ ਵੈਰਾਨ, ਵੈਰੀ ਮਿਤ੍ਰ ਇਕੋ ਰੰਗ ਵਖਾਈਆ। ਦੀਨ ਦੁਨੀ ਬਦਲ ਜਾਏ ਵਿਧਾਨ, ਵਾਅਦੇ ਵਿਚ ਵਾਹਦ ਦੱਸੇ ਜਗਤ ਲੋਕਾਈਆ। ਸਿਦਕ ਸਬੂਰੀ ਸਾਬਤ ਕਰ ਈਮਾਨ, ਅਮਲ ਇਕੋ ਦਏ ਜਣਾਈਆ। ਧਰਮ ਦਵਾਰ ਰਹੇ ਨਾ ਕੋਈ ਬੇਈਮਾਨ, ਬੇਵਾ ਰੂਪ ਨਾ ਕੋਇ ਦੁਹਾਈਆ। ਉਤਮ ਸ੍ਰੇਸ਼ਟ ਸ੍ਰਿਸ਼ਟੀ ਦ੍ਰਿਸ਼ਟੀ ਬੁੱਧੀ ਤੋਂ ਪਰੇ ਜਨ ਭਗਤਾਂ ਹੋਵੇ ਖ਼ਾਨਦਾਨ, ਭਗਵਨ ਨਾਤਾ ਆਪਣੇ ਨਾਲ ਜੁੜਾਈਆ। ਪੰਜ ਤਤ ਦੇ ਬ੍ਰਹਮ ਮਤਿ ਨਿਰਗੁਣ ਨਿਰਗੁਣ ਦੇਵੇ ਪਹਿਚਾਨ, ਸਰਗੁਣ ਮੇਲਾ ਸਹਿਜ ਸੁਭਾਈਆ। ਚਾਰ ਕੁੰਟ ਦਹਿ ਦਿਸ਼ਾ ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝਾ ਯਾਰ ਢੋਲਾ ਇਕੋ ਗਾਣ, ਕਲਮਾ ਕਾਇਨਾਤ ਕ਼ਾਇਮ ਹੋ ਕੇ ਦਏ ਜਣਾਈਆ। ਸਾਚੀ ਮੰਜ਼ਲ ਦਰਗਾਹ ਸਾਚੀ ਹੱਕ ਦੱਸ ਆਸਾਨ, ਅਹਿਸਾਨ ਸਿਰ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਪਰਮਾਤਮ ਆਤਮ ਪਾਰਬ੍ਰਹਮ ਬ੍ਰਹਮ ਦੇਵੇ ਜੀਵ ਜੰਤ ਦਾਨ, ਜਗਤ ਜੁਗਤ ਜੋਗ ਜਾਗਰਤ ਜੀਵ ਈਸ਼ ਦਏ ਦ੍ਰਿੜਾਈਆ।
❋
❋