੧੭ ਸਾਵਣ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ
ਧੁਰ ਦਾ ਹੁਕਮ ਸ੍ਰੀ ਭਗਵਾਨ, ਭਗਵਨ ਆਪਣਾ ਦਏ ਜਣਾਈਆ। ਮਨ ਵਾਸਨਾ ਸਾਰੇ ਕੁਰਲਾਣ, ਅੰਤਰ ਪ੍ਰੇਮ ਨਾ ਕੋਇ ਰਖਾਈਆ। ਜਗਤ ਵਿਕਾਰ ਕੀਤਾ ਬੇਈਮਾਨ, ਧਰਮ ਦੀ ਧਾਰ ਨਾ ਕੋਇ ਵਡਿਆਈਆ। ਸ਼ਰਅ ਵਿਚ ਬਣ ਸ਼ੈਤਾਨ, ਕੂੜ ਕਰਨ ਵਡਿਆਈਆ। ਪੁਰਖ ਅਬਿਨਾਸ਼ੀ ਜਾਣੀ ਜਾਣ, ਹਰ ਘਟ ਬੈਠਾ ਵੇਖ ਵਖਾਈਆ। ਜੁਗ ਚੌਕੜੀ ਖੇਲੇ ਖੇਲ ਵਿਚ ਜਹਾਨ, ਨਿਰਗੁਣ ਸਰਗੁਣ ਫੇਰਾ ਪਾਈਆ। ਮੇਲ ਮਿਲੌਂਦਾ ਰਹੇ ਭਗਤ ਭਗਵਾਨ, ਧੁਰ ਦੀ ਆਪਣੀ ਕਾਰ ਕਮਾਈਆ। ਵਿਸ਼ਨੂੰ ਵੇਖ ਹੋਇਆ ਹੈਰਾਨ, ਬ੍ਰਹਮਾ ਨੇਤਰ ਅੱਖ ਸ਼ਰਮਾਈਆ। ਸ਼ੰਕਰ ਮਸਤਕ ਟਿੱਕੇ ਲੱਗਾ ਲਾਹਣ, ਬਹੁੜੀ ਬਹੁੜੀ ਕੁਰਲਾਈਆ। ਮਨਜੀਤ ਮਾਰਿਆ ਧਿਆਨ, ਛੋਟਾ ਬਾਲਾ ਅੱਖ ਉਠਾਈਆ। ਵੇਖ ਜਗਦੀਸ਼ ਨੌਜਵਾਨ, ਸੂਰਬੀਰ ਲੈ ਅੰਗੜਾਈਆ। ਪਾਲ ਸਿੰਘ ਲੱਗਾ ਤਕਾਣ, ਬਿਨ ਅੱਖ ਅੱਖ ਉਠਾਈਆ। ਗੁਰਦਿਆਲ ਲੱਗਾ ਸੁਣਾਣ, ਚੇਤ ਬੇਪ੍ਰਵਾਹੀਆ। ਸਵਰਨ ਲੱਗਾ ਗਾਣ, ਬਿਨ ਕਾਨ ਖੇਲ ਵਖਾਈਆ। ਬ੍ਰਾਹਮਣ ਹੋ ਪ੍ਰਧਾਨ, ਸਭ ਨੂੰ ਦਿਤਾ ਜਣਾਈਆ। ਲੋਕਮਾਤ ਮਾਰੋ ਧਿਆਨ, ਧਰਨੀ ਧਰਤ ਧਵਲ ਵੇਖ ਵਖਾਈਆ। ਜਿਸ ਨੂੰ ਸਚਖੰਡ ਬੈਠੇ ਕਹਿੰਦੇ ਅਸੀਂ ਭਗਵਾਨ, ਉਸ ਨੂੰ ਮਾਤਲੋਕ ਮਿਲੇ ਨਾ ਕੋਇ ਵਡਿਆਈਆ। ਮਤਾ ਪਕਾਈਏ ਇਕੱਠੇ ਹੋ ਆਣ, ਮਸ਼ਵਰਾ ਇਕ ਦ੍ਰਿੜਾਈਆ। ਪ੍ਰਭੂ ਛੱਡ ਦੇ ਝੂਠਾ ਜਹਾਨ, ਕਲਜੁਗ ਅੰਤਰ ਸਚਖੰਡ ਆਜਾ ਚਾਈਂ ਚਾਈਂਆ। ਰੋਂਦਾ ਰਹੇ ਇਨਸਾਨ, ਆਂਸੂ ਨੈਣਾਂ ਵਾਲੇ ਵਹਾਈਆ। ਸਾਨੂੰ ਦਰ ਕਰ ਪ੍ਰਵਾਨ, ਪ੍ਰਵਾਨੇ ਧੁਰ ਦੇ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਗਦੀਸ਼ ਕਹੇ ਸੁਣ ਮਨਜੀਤ ਕਾਕਾ, ਵੀਰ ਛੋਟੇ ਦਿਆਂ ਜਣਾਈਆ। ਪੁਰਖ ਅਕਾਲ ਸਾਡਾ ਆਕਾ, ਓਹੋ ਪਿਤਾ ਮਾਈਆ। ਬੇਨੰਤੀ ਕਰੀਏ ਛੱਡ ਦੇ ਦੁਨੀਆ ਵਾਲਾ ਸਾਕਾ, ਲੋਕਮਾਤ ਲੇਖਾ ਦੇ ਮੁਕਾਈਆ। ਅਗੇ ਸਾਡਾ ਦੇ ਸਾਥਾ, ਸਚਖੰਡ ਰਹਿ ਕੇ ਖ਼ੁਸ਼ੀ ਮਨਾਈਆ। ਤੇਰੇ ਵਿਛੋੜੇ ਦਾ ਪਏ ਨਾ ਘਾਟਾ, ਪੰਚਮ ਹੋ ਕੇ ਸੀਸ ਨਿਵਾਈਆ। ਤੇਰਾ ਭੁੱਲ ਗਿਆ ਗੋਬਿੰਦ ਬਾਟਾ, ਤੈਨੂੰ ਜਲ ਪਾਣੀ ਨਾ ਕੋਇ ਪਿਆਈਆ। ਕੂੜ ਸ੍ਰਿਸ਼ਟੀ ਕੂੜੀ ਰਾਸਾ, ਕੂੜ ਕੂੜਾ ਰੂਪ ਬਣਾਈਆ। ਅਗੇ ਬਦਲ ਦੇ ਪਾਸ਼ਾ, ਬਾਜ਼ੀ ਆਪਣੀ ਦੇ ਉਲਟਾਈਆ। ਸਚਖੰਡ ਨਿਵਾਸੀ ਸਚਖੰਡ ਦਵਾਰੇ ਕਰ ਲੈ ਵਾਸਾ, ਕਾਇਆ ਤਤ ਦੇ ਤਜਾਈਆ। ਤੇਰਾ ਨੂਰ ਸਦਾ ਹੋਵੇ ਪ੍ਰਕਾਸ਼ਾ, ਪ੍ਰਕਾਸ਼ ਵਿਚ ਮਿਲ ਕੇ ਸਾਡੀ ਵਜਦੀ ਰਹੇ ਵਧਾਈਆ। ਤੂੰ ਹੀ ਸਾਡਾ ਸਾਂਝਾ ਬਾਪਾ, ਤੇਰੇ ਚਰਨ ਓਟ ਤਕਾਈਆ। ਤੈਨੂੰ ਕਿਹੜਾ ਕੋਈ ਚੜ੍ਹਨਾ ਤਾਪਾ, ਆਪਾ ਆਪਣੇ ਵਿਚੋਂ ਲੈ ਕੇ ਸਾਡੇ ਕੋਲ ਆਈਆ। ਸਚਖੰਡ ਬਹਿ ਕੇ ਸਭ ਦਾ ਬਣ ਜਾ ਰਾਖਾ, ਤੈਨੂੰ ਪ੍ਰਿਆ ਜਗਤ ਦੀ ਲੋੜ ਰਹੇ ਨਾ ਰਾਈਆ। ਤੈਨੂੰ ਭੋਜਨ ਖਾਣਾ ਨਾ ਪੀਹਣਾ ਪਏ ਆਟਾ, ਜਗਤ ਤ੍ਰਿਸ਼ਨਾ ਨਾ ਕੋਇ ਵਖਾਈਆ। ਤੇਰੀ ਚਰਨ ਧੂੜੀ ਮੰਗੇ ਜੋਤ ਜਵਾਲਾ ਵਾਲੀ ਲਾਟਾ, ਸੇਵਕ ਹੋ ਕੇ ਸੇਵ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਦਾਸੀ ਦਾਸਾ, ਗੁਰ ਅਵਤਾਰ ਪੈਗ਼ੰਬਰ ਤੇਰੇ ਚਰਨਾਂ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡੀ ਆਸਾ ਪੂਰ ਕਰਾਈਆ। ਮਨਜੀਤ ਜਗਦੀਸ਼ ਤੁਹਾਨੂੰ ਰਹੇ ਸੱਦ, ਵਾਰੀ ਸਾਡੀ ਦੇਣੀ ਆਈਆ। ਉਨ੍ਹਾਂ ਨੂੰ ਆਵੀਂ ਛੱਡ, ਜਿਹੜੇ ਨਾਤਾ ਰਹੇ ਤੁੜਾਈਆ। ਸਚਖੰਡ ਦਵਾਰੇ ਬਹਿ ਸਜ, ਸੱਜਣ ਹੋ ਕੇ ਧੁਰਦਰਗਾਹੀਆ। ਆਪਣੇ ਨਾਮ ਦਾ ਵਜੌਂਦਾ
❋
❋
ਰਹੇ ਨਦ, ਦੋ ਜਹਾਨਾਂ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਖੇੜਾ ਦਏ ਸੁਹਾਈਆ। ਜਗਦੀਸ਼ ਕਹੇ ਸੁਣ ਮੇਰੇ ਨੰਨ੍ਹੇ ਵੀਰ, ਵਾਰਤਾ ਦਿਆਂ ਸੁਣਾਈਆ। ਇਕ ਵਾਰ ਉਠਾਈਏ ਸਾਰੇ ਅਵਤਾਰ ਪੈਗ਼ੰਬਰ ਗੁਰ ਪੀਰ, ਵਾਸਤਾ ਦੇਣਾ ਪਾਈਆ। ਪੁਰਖ ਅਕਾਲ ਘਤ ਕੇ ਆ ਵਹੀਰ, ਨਾਤਾ ਜਗਤ ਨਾਲੋਂ ਤੁੜਾਈਆ। ਫਿਰ ਆਪੇ ਤੇਰੀ ਲਭਦੇ ਰਹਿਣ ਤਸਵੀਰ, ਖੋਜਿਆਂ ਹੱਥ ਕਿਸੇ ਨਾ ਆਈਆ। ਤੂੰ ਕੋਈ ਮੰਗਤਾ ਨਹੀਂ ਪਾਣੀ ਨੀਰ, ਸਮੁੰਦ ਸਾਗਰ ਤੇਰੀ ਬੇਪ੍ਰਵਾਹੀਆ। ਕੋਈ ਦਰਵੇਸ਼ ਨਹੀਂ ਫ਼ਕੀਰ, ਬਗ਼ਲੀ ਹੱਥ ਉਠਾਈਆ। ਤੂੰ ਸ਼ਾਹ ਪਾਤਸ਼ਾਹ ਅਸੀਂ ਤੇਰੇ ਅਜ਼ੀਜ਼, ਸਚਖੰਡ ਬੈਠੇ ਸੀਸ ਨਿਵਾਈਆ। ਜੇ ਚੌਵੀ ਸਾਲ ਵਿਚ ਕਿਸੇ ਨੂੰ ਆਈ ਨਹੀਂ ਤਮੀਜ਼, ਚੌਵੀਏਂ ਅਵਤਾਰ ਆਪਣੀ ਚਾਲ ਲੈ ਬਦਲਾਈਆ। ਸ਼ਰੀਰ ਛਡਣਾ ਤੇਰਾ ਇਕ ਛੋਟਾ ਪਾਟਾ ਹੋਇਆ ਕ਼ਮੀਜ਼, ਨਾਤਾ ਦੀਨ ਦੁਨੀ ਤੁੜਾਈਆ। ਅਸੀਂ ਬੈਠੇ ਰੱਖਕੇ ਤੇਰੀ ਉਮੀਦ, ਆਸਾ ਵਿਚ ਰਾਹ ਤਕਾਈਆ। ਮੁਹੰਮਦ ਕਹੇ ਮੇਰੀ ਵੇਖ ਕ਼ੁਰਾਨ ਮਜੀਦ, ਮੁਜੱਸਮ ਰਹੀ ਦ੍ਰਿੜਾਈਆ। ਈਸਾ ਕਹੇ ਮੇਰੀ ਇਹੋ ਤਮਹੀਦ, ਤਮਅ ਤੋਂ ਬਾਹਰ ਰਖਾਈਆ। ਮੂਸਾ ਕਹੇ ਮੇਰੀ ਸੱਯਦੇ ਵਾਲੀ ਮਜ਼ੀਦ, ਨਿਸਬਤ ਵੰਡ ਨਾ ਕੋਇ ਵੰਡਾਈਆ। ਨਾਨਕ ਕਿਹਾ ਗ਼ਰੀਬ, ਇਹੋ ਦੇ ਕੇ ਆਇਆ ਦੁਹਾਈਆ। ਗੋਬਿੰਦ ਕਿਹਾ ਤੇਰੀ ਸਮਝੇ ਨਾ ਕੋਇ ਤਰਕੀਬ, ਬੇਪ੍ਰਵਾਹ ਤੇਰੀ ਬੇਪ੍ਰਵਾਹੀਆ। ਸਭ ਦੀ ਆਸਾ ਮਨਸਾ ਪੂਰੀ ਕਰ ਲਿਖਤੀ ਲੈ ਰਸੀਦ, ਧੁਰ ਫ਼ਰਮਾਨਾ ਹੁਕਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪਣਾ ਦੇ ਸਮਝਾਈਆ। ਮਨਜੀਤ ਕਹੇ ਜਗਦੀਸ਼ ਪ੍ਰਭੂ ਨੂੰ ਕਹੀਏ ਆ ਜਾ ਛੇਤੀ, ਬੱਚੇ ਤੇਰਾ ਧਿਆਨ ਲਗਾਈਆ। ਤੂੰ ਸਭ ਦਾ ਅੰਤਰ ਭੇਤੀ, ਸਚਖੰਡ ਤੇਰੀ ਵੱਜੇ ਵਧਾਈਆ। ਤੈਨੂੰ ਬਾਹਰੋਂ ਜਗਤ ਵਾਸਨਾ ਮੱਥਾ ਰਹੇ ਟੇਕੀ, ਅੰਦਰੋਂ ਪ੍ਰੇਮ ਨਾ ਕੋਇ ਰਖਾਈਆ। ਕ਼ਦਮਾਂ ਉਤੇ ਰਹੇ ਲੇਟੀ, ਚਰਨ ਧੂੜ ਨਾ ਕੋਇ ਰਮਾਈਆ। ਕਿਉਂ ਸਾਹਿਬ ਹੋਇਉਂ ਪ੍ਰਦੇਸੀ, ਸਚਖੰਡ ਸਾਚਾ ਦੇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਮੇਲਾ ਲੈ ਮਿਲਾਈਆ । ਜਗਦੀਸ਼ ਕਹੇ ਮਨਜੀਤ ਆ ਵੇਖ ਜਗਤ ਅੰਧੇਰੀ ਰਾਤ, ਰਾਤੀਂ ਦਿਆਂ ਜਣਾਈਆ। ਸਭ ਨੂੰ ਭੁੱਲੀ ਮਾਨਸ ਜ਼ਾਤ, ਮਾਨਵ ਰੂਪ ਨਾ ਕੋਇ ਜਣਾਈਆ। ਜਿਸ ਸਾਹਿਬ ਤੋਂ ਗੁਰੂ ਅਵਤਾਰ ਪੈਗ਼ੰਬਰ ਮੰਗਦੇ ਆਬੇਹਯਾਤ, ਉਸ ਨੂੰ ਪਾਣੀ ਜਲ ਹੱਥ ਨਾ ਕੋਇ ਫੜਾਈਆ। ਕੁਛ ਲੇਖਾ ਲਿਖ ਦੇ ਨਾਲ ਕ਼ਲਮ ਦਵਾਤ, ਕਾਇਨਾਤ ਵਿਚ ਹੁਕਮ ਵਰਤਾਈਆ। ਇਹ ਖੇਲ ਸਾਖਿਆਤ, ਪੜਦਿਆਂ ਵਿਚ ਨਾ ਕੋਇ ਛੁਪਾਈਆ। ਇਕ ਹੋਰ ਅਗੰਮੀ ਬਾਤ, ਤੈਨੂੰ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਦ੍ਰਿੜਾਈਆ। ਮਨਜੀਤ ਕਹੇ ਇਕ ਆਵਾਜ਼ ਅਗੰਮੀ ਵੱਜੀ, ਵਜਹ ਦਿਆਂ ਸਮਝਾਈਆ। ਜ਼ਰਾ ਵੇਖ ਤਰਫ਼ ਸੱਜੀ, ਹਰਿ ਸੱਜਣ ਰਿਹਾ ਦ੍ਰਿੜਾਈਆ। ਜਿਸ ਦੀ ਜੋਤ ਮਾਤ ਜਗੀ, ਅੰਤਮ ਓਹੋ ਰਿਹਾ ਬੁਝਾਈਆ। ਜਿਸ ਦੀ ਸਮਝੇ ਕੋਈ ਨਾ ਸੁਦੀ ਵਦੀ, ਸੁਧੀ ਸੁਧ ਨਾ ਕੋਇ ਬਣਾਈਆ। ਹੁਕਮੇ ਅੰਦਰ ਸ੍ਰਿਸ਼ਟੀ ਬੱਧੀ, ਦ੍ਰਿਸ਼ਟੀ ਦਏ ਗਵਾਹੀਆ। ਜਿਸ ਨੇ ਸਭ ਦੀ ਕਰਨੀ ਕੀਤੀ ਰੱਦੀ, ਮਾਣ ਵਡਿਆਈ ਨਾ ਕੋਇ ਰਖਾਈਆ। ਓਹ ਨਾਤਾ ਤੋੜ ਦੇਵੇ ਆਪਣਾ ਤਨ ਵਜੂਦ ਹੱਡੀ, ਜੋਤ ਦੀ ਬਖ਼ਸ਼ ਦੇਵੇ ਆਪਣੀ ਗੱਦੀ, ਗਦਾਗਰਾਂ ਸ਼ਹਿਨਸ਼ਾਹ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਜਗਦੀਸ਼ ਕਹੇ ਮਨਜੀਤ ਕੀ ਸੁਣਿਆ ਤਾਰਾ ਸਿੰਘ
❋
❋
ਕਹੇ ਹਾਏ ਪਾਣੀ, ਪਾਣੀ ਹੱਥ ਕੋਇ ਨਾ ਆਈਆ। ਇਕ ਸੌ ਸੈਂਤੀ ਦਿਨ ਏਸੇ ਪਾਣੀ ਦੀ ਚਲਦੀ ਰਹੀ ਕਹਾਣੀ, ਕਹਾਵਤ ਸਭ ਨੂੰ ਰਿਹਾ ਦ੍ਰਿੜਾਈਆ। ਸਾਰੇ ਸਮਝਦੇ ਰਹੇ ਸ਼ੈਤਾਨੀ, ਅੰਤਰ ਭੇਵ ਨਾ ਕੋਇ ਖੁਲ੍ਹਾਈਆ। ਹੁਣ ਹੋਣ ਲਗੀ ਹੈਰਾਨੀ, ਜਿਸ ਵੇਲੇ ਤੱਤਾਂ ਦੀ ਹੋਣੀ ਜੁਦਾਈਆ। ਜੀਵ ਛਡਦੇ ਤਨ ਵਜੂਦ ਪ੍ਰਾਣੀ, ਪ੍ਰਾਣ ਪ੍ਰਾਣਪਤਿ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਈਆ। ਜਗਦੀਸ਼ ਕਹੇ ਮਨਜੀਤ ਕਰ ਦੇ ਹਾਂ, ਮੇਰੀ ਹਾਂ ਨਾਲ ਮਿਲਾਈਆ। ਓਹ ਵੇਖ ਆ ਗਿਆ ਨਾਂ, ਬਿਨਾ ਅੱਖਰਾਂ ਤੋਂ ਨਜ਼ਰੀ ਆਈਆ। ਤੂੰ ਦੋ ਸਾਲ ਤਰੇਠ ਦਿਨ ਪਹਿਲੇ ਕਿਹਾ ਮੈਂ ਬਣਾਵਾ ਥਾਂ, ਸੋਹਣਾ ਸੁਥਰਾ ਇਕ ਸੁਹਾਈਆ। ਫੇਰ ਆਵੇ ਮੇਰੀ ਰਣਜੀਤ ਕੌਰ ਮਾਂ, ਸਚਖੰਡ ਜਾਵੇ ਚਾਈਂ ਚਾਈਂਆ। ਸੋ ਵਕ਼ਤ ਪਹੁੰਚਿਆ ਆ, ਘੜੀ ਪਲ ਦਿਆਂ ਦ੍ਰਿੜਾਈਆ। ਅਠਾਰਾਂ ਸਾਵਣ ਸਾਢੇ ਨੌ ਦਾ ਰਾਤ ਦਾ ਵਕ਼ਤ ਦੇਣਾ ਸੁਹਾ, ਨਾਤਾ ਤਤ ਸ਼ਰੀਰ ਤੁੜਾਈਆ। ਤੂੰ ਮਿਲੀਂ ਨਾਲ ਚਾਅ, ਸਚਖੰਡ ਸਾਚੇ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਇਕ ਦ੍ਰਿੜਾਈਆ। ਮਨਜੀਤ ਕਿਹਾ ਮੇਰੀ ਮਾਤਾ ਆਵੇ ਵਿਚੋਂ ਲੋਕਮਾਤ, ਮਾਤਰ ਭੂਮੀ ਜਗਤ ਤਜਾਈਆ। ਸਿਰਫ਼ ਅੱਜ ਦੀ ਕੱਟਣੀ ਓਸ ਨੇ ਰਾਤ, ਫਿਰ ਤਤ ਸ਼ਰੀਰ ਰਹੇ ਨਾ ਰਾਈਆ। ਤੂੰ ਖੋਲ੍ਹ ਕੇ ਤੱਕੀਂ ਤਾਕ, ਪੜਦਾ ਲੈਣਾ ਉਠਾਈਆ। ਤੈਨੂੰ ਆ ਕੇ ਦੇਵੇ ਸ਼ਾਬਾਸ਼, ਪਿਆਰ ਨਾਲ ਆਪਣੇ ਗਲੇ ਲਗਾਈਆ। ਤੇਰਾ ਸੋਹਣੇ ਧਾਮ ਵਾਸ, ਸਚ ਦਵਾਰਾ ਸੋਭਾ ਪਾਈਆ। ਜਿਥੇ ਇਕੋ ਨੂਰ ਜੋਤ ਪ੍ਰਕਾਸ਼, ਅੰਧ ਅੰਧੇਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਈਆ। ਮਨਜੀਤ ਕਹੇ ਇਹ ਲੇਖਾ ਕਿਧਰੋਂ ਆਇਆ ਲੇਖ, ਕਵਣ ਰਿਹਾ ਵਖਾਈਆ। ਜਗਦੀਸ਼ ਕਿਹਾ ਇਹ ਸ਼ਬਦ ਅਗੰਮੀ ਮਿਲੇ ਸੰਦੇਸ਼, ਦੇਵੇ ਧੁਰਦਰਗਾਹੀਆ। ਉਸ ਦੇ ਅੱਗੇ ਹੋ ਜਾ ਪੇਸ਼, ਆਪਣੀ ਲੈ ਅੰਗੜਾਈਆ। ਜੋ ਮਾਲਕ ਇਕ ਨਰੇਸ਼, ਨਰ ਨਰਾਇਣ ਇਕ ਅਖਵਾਈਆ। ਸਦਾ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਮਨਜੀਤ ਕਹੇ ਮੇਰੇ ਸ਼ਬਦ ਗੁਰਦੇਵ ਸਵਾਮੀ, ਸਾਹਿਬ ਤੇਰੀ ਵਡਿਆਈਆ । ਤੂੰ ਆਦਿ ਜੁਗਾਦੀ ਅੰਤਰਜਾਮੀ, ਜੁਗ ਚੌਕੜੀ ਵੇਖ ਵਖਾਈਆ। ਤੂੰ ਵਸੇਂ ਸਚ ਦਵਾਰ ਅਨਾਮੀ, ਦਰਗਾਹ ਸਾਚੀ ਸੋਭਾ ਪਾਈਆ । ਤੂੰ ਵੇਖ ਜੂਹ ਬੇਗਾਨੀ, ਲੋਕਮਾਤ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਦੇ ਚੁਕਾਈਆ। ਮਨਜੀਤ ਕਹੇ ਸ਼ਬਦ ਗੁਰਦੇਵ ਮੇਰਾ ਇਕ ਸਵਾਲ, ਸਵਾਲੀ ਹੋ ਕੇ ਦਿਆਂ ਜਣਾਈਆ। ਕੁਛ ਪਿਛਲਾ ਵੇਖ ਅਹਿਵਾਲ, ਭਰਮ ਦਿਆਂ ਕਢਾਈਆ। ਮੇਰੀ ਮਾਤਾ ਦਾ ਹੋਣ ਲੱਗਾ ਸੀ ਜ਼ਵਾਲ, ਨਾਤਾ ਤਤ ਨਾਲੋਂ ਤੁੜਾਈਆ। ਓਸ ਵੇਲੇ ਹੁਕਮ ਕੀਤਾ ਸੀ ਮਿਹਰਵਾਨ, ਸ਼ਬਦ ਇਕ ਸੁਣਾਈਆ। ਤੈਨੂੰ ਜੀਵਣ ਦਾ ਦਿਤਾ ਦਾਨ, ਜ਼ਿੰਦਗੀ ਵਿਚ ਵਡਿਆਈਆ। ਮੈਂ ਵੇਖ ਹੋਇਆ ਹੈਰਾਨ, ਮੈਨੂੰ ਜਗਦੀਸ਼ ਦਿਤਾ ਦ੍ਰਿੜਾਈਆ। ਕਿਸ ਬਿਧ ਮੇਰੀ ਮਾਤਾ ਦਾ ਸਮਾਂ ਪਹੁੰਚਿਆ ਆਣ, ਮੈਨੂੰ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਸੁਣ ਮਨਜੀਤ ਧੁਰ ਦੁਲਾਰੇ, ਦੂਲ੍ਹੇ ਦਿਆਂ ਸੁਣਾਈਆ। ਜਗ ਜੀਵਣ ਦਿਨ ਚਾਰੇ, ਆਯੂ ਕੰਮ ਕਿਸੇ ਨਾ ਆਈਆ। ਜੋ ਆਏ ਸਚਖੰਡ ਦਵਾਰੇ, ਦਰਗਾਹ ਸਾਚੀ ਸੋਭਾ ਪਾਈਆ। ਸਦ ਵਸੇ ਇਕ ਮਹੱਲ ਅਟਲ ਮੁਨਾਰੇ, ਜਿਥੇ ਵਜਦੀ ਹੋਏ ਵਧਾਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਦਏ ਸੁਹਾਈਆ। ਮਨਜੀਤ ਕਹੇ ਮੇਰੀ ਬੇਨੰਤੀ ਇਕ ਅਰਦਾਸ, ਅਰਜ਼ ਦਿਆਂ ਸੁਣਾਈਆ। ਮੇਰਾ ਪ੍ਰਭ ਦੇ ਉਤੇ ਵਿਸ਼ਵਾਸ, ਵਾਸਤਾ ਓਸੇ ਨਾਲ ਜੁੜਾਈਆ। ਜੋ ਕਦੇ ਨਾ ਕਰੇ ਨਿਰਾਸ਼, ਆਸਾ ਵਿਚ ਰਖਾਈਆ। ਜੋ ਪਿਛਲਾ ਲੇਖਾ ਲਿਖਿਆ ਨਾਲ ਕ਼ਲਮ ਦਵਾਤ, ਦਾਅਵੇ ਨਾਲ ਓਹੋ ਪੂਰ ਕਰਾਈਆ। ਪਿਛਲੇ ਪਾੜ ਦੇ ਕਾਗ਼ਜ਼ਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦੇਣਾ ਵਰਤਾਈਆ। ਮਨਜੀਤ ਕਹੇ ਮੈਂ ਆਇਆ ਸਭ ਤੋਂ ਨਿੱਕਾ, ਨਿੱਕਿਆਂ ਵੱਡਿਆਂ ਦਿਆਂ ਜਣਾਈਆ। ਮੇਰਾ ਇਕੋ ਧੁਰ ਦਾ ਪਿਤਾ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਨੇ ਬਦਲ ਦੇਣਾ ਜੁੱਸਾ, ਤਤ ਵਜੂਦ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਇਕ ਵਖਾਈਆ। ਮਨਜੀਤ ਕਹੇ ਸਾਹਿਬ ਸਤਿਗੁਰ ਮਾਰ ਝਾਕੀ, ਤੇਰਾ ਧਿਆਨ ਲਗਾਈਆ। ਵੇਖ ਜਿਸਮ ਖ਼ਾਕੀ, ਖ਼ਾਕ ਵਿਚ ਸਮਾਈਆ। ਰਹੇ ਕੋਈ ਨਾ ਆਕੀ, ਚਲੇ ਨਾ ਕੋਇ ਚਤੁਰਾਈਆ। ਬਖ਼ਸ਼ ਅਗੰਮੀ ਦਾਤੀ, ਦਾਤਾਰ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਮਨਜੀਤ ਕਹੇ ਤੂੰ ਪ੍ਰਭੂ ਸਭ ਦਾ ਬਾਪਾ, ਪਿਤਾ ਪੁਰਖ ਅਕਾਲ ਤੇਰੀ ਸਰਨਾਈਆ। ਮੈਂ ਮੰਨਿਆ ਤੇਰਾ ਆਖਾ, ਤੈਨੂੰ ਆਪਣੇ ਆਖੇ ਲੈਣਾ ਲਗਾਈਆ। ਤੇਰੇ ਸਚਖੰਡ ਦਵਾਰੇ ਵਿਚ ਤੇਰਿਆਂ ਭਗਤਾਂ ਕੀਤਾ ਸਿਆਪਾ, ਨੇਤਰ ਨੈਣਾਂ ਨੀਰ ਵਹਾਈਆ। ਸਭ ਦਾ ਖੁਲ੍ਹਾ ਵੇਖ ਝਾਟਾ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਤੇਰੀ ਅੰਤ ਅਖ਼ੀਰੀ ਬਾਤਾ, ਬਾਤਨ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਨਜੀਤ ਕਹੇ ਪ੍ਰਭੂ ਤੇਰਾ ਕਰੌਣਾ ਵਿਹਾਰ, ਨੇਤਰ ਨੈਣਾਂ ਨੀਰ ਵਹਾਈਆ। ਸਭ ਨੇ ਕੀਤਾ ਗਿਰਿਆਜ਼ਾਰ, ਹਾਹਾਕਾਰ ਨਾਲ ਦੁਹਾਈਆ। ਤੂੰ ਬਖ਼ਸ਼ ਇਕ ਵਾਰ, ਵਾਰਤਾ ਪਿਛਲੀ ਦੇ ਬਦਲਾਈਆ । ਮੇਰਾ ਤੱਤਾਂ ਵਾਲਾ ਨਹੀਂ ਪਿਆਰ, ਮੁਹੱਬਤ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਤੇਰੇ ਹੱਥ ਨਜ਼ਰੀ ਆਈਆ। ਮਨਜੀਤ ਕਹੇ ਮੇਰੀ ਆਸਾ ਤੇਰਾ ਰੰਗ, ਰੰਗਤ ਦੇ ਚੜ੍ਹਾਈਆ। ਮੈਂ ਨਿੱਕੇ ਬੱਚੇ ਮੰਗੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰੀ ਮਾਤਾ ਦਾ ਸ਼ਰੀਰ ਹੋਣ ਨਾ ਦੇਵੀਂ ਭੰਗ, ਜਗਤ ਹੋਵੇ ਨਾ ਤਤ ਜੁਦਾਈਆ। ਆਪਣੇ ਲਿਖੇ ਹੁਕਮ ਪੂਰੇ ਸਾਲ ਲੈਣ ਦੇ ਲੰਘ, ਫੇਰ ਖੇਲ ਦੇਣਾ ਵਰਤਾਈਆ। ਝਗੜਾ ਕਰਾਂ ਨਾ ਫੇਰ ਵਰਭੰਡ, ਬ੍ਰਹਿਮੰਡ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਤੇਰੇ ਹੱਥ ਫੜਾਈਆ। ਮਨਜੀਤ ਕਹੇ ਮੈਂ ਆਖਾਂ ਨਾਲ ਹਾਸੀ, ਹੱਸ ਹੱਸ ਦਿਆਂ ਜਣਾਈਆ। ਪਰਮ ਪੁਰਖ ਮੈਂ ਤੇਰਾ ਸਾਥੀ, ਤੇਰਾ ਸੰਗ ਨਿਭਾਈਆ। ਤੂੰ ਵੇਖ ਖੇਲ ਮਾਤੀ, ਲੋਕਮਾਤ ਨੈਣ ਉਠਾਈਆ। ਜਿਸ ਦੀ ਨੇੜੇ ਆਈ ਵਾਟੀ, ਓਸ ਦੀ ਵਾਟ ਦੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲਹਿਣਾ ਦਿਆਂ ਚੁਕਾਈਆ। ਪੁਰਖ ਅਕਾਲ ਕਹੇ ਸੁਣ ਬਾਲ ਬਾਲੇ, ਬਾਲੀ ਬੁਧ ਦਿਆਂ ਜਣਾਈਆ। ਮੇਰੇ ਖੇਲ ਸਦਾ ਨਿਰਾਲੇ, ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਜੇ ਇਕ ਵੇਰਾਂ ਕਹਿ ਦੇਵੇ ਸਿੰਘ ਪਾਲੇ, ਰਸਨਾ ਆਵਾਜ਼ ਲਗਾਈਆ। ਪਿਛਲੀ ਕੀਤੀ ਦਾ ਦੇ ਕੇ ਅਹਿਵਾਲੇ, ਅਹਿਵਾਲ ਇਕ ਦ੍ਰਿੜਾਈਆ। ਫਿਰ ਲੇਖੇ ਲਾਵਾਂ ਘਾਲੇ, ਕੀਤੀ ਘਾਲ ਲੇਖੇ ਪਾਈਆ। ਜਗਤ ਮ੍ਰਿਤੂ ਫੇਰ ਜਵਾਲੇ, ਜਵਾਲਾ ਅਗਨ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮਨਜੀਤ ਕਹੇ ਮੇਰੀ ਅੰਤ ਅਖ਼ੀਰੀ ਨਿਮਸਕਾਰ, ਚਰਨ ਕਵਲ ਸਰਨਾਈਆ। ਮੰਗਤਾ ਬਣ ਭਿਖਾਰ, ਝੋਲੀ ਦਿਤੀ ਡਾਹੀਆ। ਬਖ਼ਸ਼ ਦੇ ਇਕ ਵਾਰ, ਏਕੰਕਾਰ ਤੇਰੀ ਸਰਨਾਈਆ। ਫੇਰ ਹੋਵੇ ਸਚ ਵਿਵਹਾਰ, ਵਿਵਹਾਰੀ ਲੈਣਾ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਹਿਬੂਬ ਤੇਰੇ ਹੱਥ ਵਡਿਆਈਆ। ਜਗਦੀਸ਼ ਕਿਹਾ ਮਨਜੀਤ ਨਾ ਕਰ ਏਨੀ ਮਿੰਨਤ, ਸਚ ਦਿਆਂ ਸਮਝਾਈਆ। ਆਪਣੇ ਪਿਅਰ ਦੀ ਕਰ ਹਿੰਮਤ, ਮੈਨੂੰ ਨਾਲ ਮਿਲਾਈਆ। ਪ੍ਰਭ ਦੀ ਬਦਲ ਦਈਏ ਸਿੰਮਤ, ਚਰਨ ਕਵਲ ਸੀਸ ਝੁਕਾਈਆ। ਅਸੀਂ ਕਿਹੜੇ ਤੇਰੇ ਨਿੰਦਕ, ਤੇਰੇ ਹੁਕਮੇ ਅੰਦਰ ਸਚਖੰਡ ਬੈਠੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਦੇਣਾ ਚੁਕਾਈਆ। ਮਨਜੀਤ ਕਹੇ ਅਸੀਂ ਹੋਈਏ ਦੋਵੇਂ ਇਕੱਠੇ, ਇਕੋ ਵਾਰ ਜਣਾਈਆ। ਪ੍ਰਭ ਤੇਰੀ ਸਰਨ ਢੱਠੇ, ਢਹਿ ਪਏ ਸਰਨਾਈਆ। ਅਸੀਂ ਆਏ ਪਿਆਰ ਦੇ ਵੱਟੇ, ਮੁਹੱਬਤ ਵਿਚ ਤੇਰੀ ਝੋਲੀ ਪਾਈਆ। ਤੇਰਾ ਲੇਖਾ ਲੇਖ ਕੋਈ ਨਾ ਕੱਟੇ, ਕਟਾਕਸ਼ ਅਵਰ ਨਾ ਕੋਇ ਲਗਾਈਆ। ਜਿਹੜਾ ਵਿਕ ਗਿਆ ਤੇਰੇ ਹੱਟੇ, ਦੂਸਰ ਤੋਲ ਨਾ ਕੋਇ ਤੁਲਾਈਆ। ਅਸੀਂ ਦੋਵੇਂ ਭਾਈ ਸਕੇ, ਸਚਖੰਡ ਦਵਾਰੇ ਬਹਿ ਕੇ ਖ਼ੁਸ਼ੀ ਮਨਾਈਆ। ਤੇਰੇ ਦਰਸ਼ਨ ਕਰ ਕੇ ਹੱਸੇ, ਹਸਤੀ ਵੇਖੀ ਧੁਰਦਰਗਾਹੀਆ। ਏਸੇ ਕਰ ਕੇ ਫਿਰਦੇ ਨੱਸੇ, ਕੱਲ ਨੂੰ ਸਾਡੀ ਮਾਤਾ ਦੀ ਤੱਤਾਂ ਨਾਲੋਂ ਹੋਣੀ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਪੂਰਬ ਵੇਖ ਵਖਾਈਆ। ਮਨਜੀਤ ਕਹੇ ਅਸੀਂ ਦੋਵੇਂ ਛੋਟੇ ਵੱਡੇ, ਵੱਡਾ ਛੋਟਾ ਨਜ਼ਰ ਕੋਇ ਨਾ ਆਈਆ। ਇਕੇ ਹੁਕਮ ਅੰਦਰ ਬੱਧੇ, ਬੰਦਨਾ ਇਕੋ ਸੀਸ ਨਿਵਾਈਆ। ਕਿਸੇ ਨਾਲ ਨਹੀਂ ਕੀਤੇ ਦਗ਼ੇ, ਬਾਲ ਅਵਸਥਾ ਦੀਨ ਦੁਨੀ ਦਿਤੀ ਤਜਾਈਆ। ਦੋ ਜਹਾਨ ਰਹੇ ਸੱਚੇ, ਸਚ ਸੁਚ ਮਿਲੀ ਵਡਿਆਈਆ। ਹੁਣ ਭਾਂਡੇ ਨਹੀਂ ਕੱਚੇ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਪੁਰਖ ਅਕਾਲ ਤੇਰੇ ਬੱਚੇ, ਬੱਚੇ ਹੋ ਕੇ ਸੀਸ ਝੁਕਾਈਆ। ਤੂੰ ਮਿਹਰ ਕਰ ਦੇ ਰਤੇ, ਰਹਿਮ ਆਪਣਾ ਸਾਡੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਪੁਰਖ ਅਕਾਲ ਕਹੇ ਬੱਚਿਓ ਤੁਹਾਨੂੰ ਕਿੱਥੋਂ ਆਈ ਯਾਦ, ਕਵਣ ਯਾਦ ਕਰਾਈਆ। ਕਿਉਂ ਕਰੋ ਫ਼ਰਿਆਦ, ਉਚੀ ਕੂਕ ਸੁਣਾਈਆ। ਮਨਜੀਤ ਕਿਹਾ ਮੈਂ ਤੇਰਿਆਂ ਭਗਤਾਂ ਦਾ ਜਗਦੀਸ਼ ਨਾਲ ਮਿਲ ਕੇ ਖੇੜਾ ਕਰ ਕੇ ਆਇਆ ਆਬਾਦ, ਲੋਕਮਾਤ ਸੋਭਾ ਪਾਈਆ। ਜਿਥੇ ਤੇਰੇ ਨਾਮ ਦਾ ਵੱਜੇ ਨਾਦ, ਹੋਵੇ ਸਚ ਸ਼ਨਵਾਈਆ। ਅਸੀਂ ਓਸ ਮਾਤਾ ਦੀ ਦਾਦ, ਜਿਸ ਨੇ ਜਨਮ ਦੇ ਕੇ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਰੰਗਾਈਆ। ਮਨਜੀਤ ਕਹੇ ਸਾਨੂੰ ਯਾਦ ਕਿਉਂ ਆਈ ਮਾਤਾ, ਮਾਤਰ ਭੂਮੀ ਵੇਖ ਵਖਾਈਆ। ਇਹ ਜੁਗ ਚੌਕੜੀ ਗਾਥਾ, ਨਿਰਗੁਣ ਸਰਗੁਣ ਵਜਦੀ ਰਹੇ ਵਧਾਈਆ। ਧੁਰ ਦਾ ਬਣਿਆ ਸਾਥਾ, ਸਗਲਾ ਸੰਗ ਬਣਾਈਆ। ਛੱਡਿਆ ਤਤ ਆਠਾ, ਨੌਵਾਂ ਪੰਧ ਮੁਕਾਈਆ। ਮੰਜ਼ਲ ਮੁਕੀ ਵਾਟਾ, ਘਰ ਪਾਇਆ ਧੁਰਦਰਗਾਹੀਆ। ਜਿਥੇ ਜਨਮ ਨਹੀਂ ਕੋਈ ਘਾਟਾ, ਕਰਮ ਨਾ ਕੋਇ ਚਤੁਰਾਈਆ। ਵੇਖ ਕੇ ਤੇਰਾ ਖਾਤਾ, ਬੇਨੰਤੀ ਦਿਤੀ ਸੁਣਾਈਆ। ਮਿਹਰਵਾਨ ਦੇ ਦੇ ਦਾਤਾਂ, ਦਾਤਾਰ ਤੇਰੀ ਸ਼ਰਨਾਈਆ। ਤੂੰ ਸਾਹਿਬ ਸਤਿਗੁਰ ਸਾਚਾ, ਸੱਜਣ ਇਕ ਅਖਵਾਈਆ। ਨਾ ਭੰਨੀ ਤਨ ਕਾਚਾ, ਮਾਟੀ ਖ਼ਾਕ ਮਿਲਾਈਆ। ਜਿਸ ਦਾ ਲੇਖਾ ਅਜੇ ਬਾਕਾ, ਤੇਰੀ ਲਿਖਤ ਦਏ
❋
❋
ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਂਡਾ ਭਰਮ ਦੇਣਾ ਭੰਨਾਈਆ। ਪੁਰਖ ਅਕਾਲ ਕਹੇ ਬੱਚਿਓ ਸਚ ਪ੍ਰੀਤ, ਪ੍ਰੀਤਮ ਹੋ ਕੇ ਦਿਆਂ ਜਣਾਈਆ। ਤੁਸਾਂ ਮਾਤ ਬਣਾਈ ਮੇਰੀ ਰੀਤ, ਧੁਰ ਦਾ ਰੰਗ ਚੜ੍ਹਾਈਆ। ਨਾਤਾ ਛੱਡਕੇ ਮੰਦਰ ਮਸੀਤ, ਭਗਤ ਦਵਾਰਾ ਦਿਤਾ ਪ੍ਰਗਟਾਈਆ। ਜਿਥੇ ਸਾਹਿਬ ਵਸੇ ਠੀਕ, ਠਾਕਰ ਹੋ ਕੇ ਡੇਰਾ ਲਾਈਆ। ਤੁਸਾਂ ਵੇਲੇ ਸਿਰ ਬਦਲ ਲਈ ਤਰੀਕ, ਤਾਰੀਖ ਦਿਆਂ ਬਦਲਾਈਆ। ਜਿਸ ਨੂੰ ਸਾਰੇ ਰਹੇ ਉਡੀਕ, ਓਸ ਦਾ ਸਮਾਂ ਦਿਆਂ ਵਧਾਈਆ। ਪਾ ਕੇ ਝੋਲੀ ਭੀਖ, ਭਿਛਿਆ ਇਕ ਵਰਤਾਈਆ। ਸਾਚੇ ਨਾਮ ਦੀ ਕਰ ਤਸਦੀਕ਼, ਸ਼ਹਾਦਤ ਦਿਆਂ ਭੁਗਤਾਈਆ । ਆਸਾ ਕਰ ਮਨਸਾ ਵਿਚੋਂ ਉਮੀਦ, ਖ਼ੁਸ਼ੀ ਵਿਚੋਂ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਮਨਜੀਤ ਖ਼ੁਸ਼ੀਆਂ ਨਾਲ ਪਿਆ ਹੱਸ, ਚਰਨ ਕਵਲ ਸੀਸ ਨਿਵਾਈਆ। ਜਗਦੀਸ਼ ਨੂੰ ਮਾਰ ਕੇ ਅੱਖ, ਬਿਨ ਅੱਖ ਦਿਤਾ ਸਮਝਾਈਆ। ਸਾਡਾ ਪੂਰਾ ਹੋਇਆ ਹੱਠ, ਹੱਠ ਲਿਆ ਨਿਭਾਈਆ। ਸਚ ਦਵਾਰੇ ਕਰ ਇਕੱਠ, ਪ੍ਰਭੂ ਲਿਆ ਮਨਾਈਆ। ਜਿਹੜਾ ਬੁਰਜ ਜਾਣਾ ਸੀ ਢੱਠ, ਨਾਤਾ ਤੱਤਾਂ ਨਾਲੋਂ ਤੁੜਾਈਆ। ਓਹ ਬਣਿਆ ਰਹੇ ਹੱਟ, ਪ੍ਰਭ ਰਹਿਮਤ ਆਪ ਕਰਾਈਆ। ਹੁਣ ਖ਼ੁਸ਼ੀਆਂ ਨਾਲ ਜਾਈਏ ਵਸ, ਸਚਖੰਡ ਸਾਚੇ ਸੋਭਾ ਪਾਈਆ। ਪੁਰਖ ਅਕਾਲ ਲੋਕਮਾਤ ਜਾਣਾ ਨੱਸ, ਬਿਨ ਕ਼ਦਮਾਂ ਕ਼ਦਮ ਉਠਾਈਆ। ਪੁਰੀ ਲੋਅ ਬ੍ਰਹਿਮੰਡ ਖੰਡ ਜਾਣਾ ਟੱਪ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਮਨਜੀਤ ਕਹੇ ਅਸੀਂ ਬਾਲੇ ਨੱਢੇ ਅੰਞਾਣ, ਸਾਹਿਬ ਸਤਿਗੁਰ ਦੇਣਾ ਜਣਾਈਆ। ਨੌ ਦਿਨ ਸ਼ਰੀਰ ਦਾ ਕਿਸੇ ਕੋਲੋਂ ਨਹੀਂ ਕਰੌਣਾ ਇਸ਼ਨਾਨ, ਸੇਵਾ ਜਗਤ ਨਾ ਕੋਇ ਵਖਾਈਆ। ਨੌ ਦਿਨ ਕਿਸੇ ਦੇ ਹੱਥੋਂ ਜਲ ਨਹੀਂ ਕਰਨਾ ਪਾਨ, ਰਸਨਾ ਰਸ ਨਾ ਕੋਇ ਵਖਾਈਆ। ਨੌ ਦਿਨ ਕੋਈ ਚਰਨ ਝੁਕੇ ਨਾ ਆਣ, ਸੀਸ ਜਗਦੀਸ਼ ਨਾ ਕੋਇ ਨਿਵਾਈਆ। ਇਹ ਸਭ ਨੂੰ ਕਰਨਾ ਪੈਣਾ ਪ੍ਰਵਾਨ, ਹੁਕਮ ਧੁਰ ਦਾ ਇਕ ਸੁਣਾਈਆ। ਏਥੇ ਓਥੇ ਦੋ ਜਹਾਨ ਖੇਲੇ ਖੇਲ ਮਹਾਨ, ਮਹਿੰਮਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਤਾ ਛੱਡ ਜਗਤ ਜਹਾਨ, ਖੇਲ ਵੇਖ ਜ਼ਿਮੀਂ ਅਸਮਾਨ, ਆਪ ਹੋ ਕੇ ਬੇਪਹਿਚਾਨ, ਮਿਹਬਾਨ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ।
੧੮ ਸਾਵਣ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ
ਮਨਜੀਤ ਕਹੇ ਮੈਂ ਤੇਰਾ ਛੋਟਾ ਬਾਲਾ, ਬੱਚਾ ਧੁਰ ਦਾ ਨਜ਼ਰੀ ਆਈਆ। ਤੂੰ ਪਿਤਾ ਪੁਰਖ ਮੇਰਾ ਦੀਨ ਦਿਆਲਾ, ਦਇਆਨਿਧ ਤੇਰੀ ਵਡਿਆਈਆ। ਮੈਂ ਰਾਤੀਂ ਵੇਖ ਹੋਇਆ ਬੇਹਾਲਾ, ਬਿਹਬਲ ਹੋ ਕੇ ਦਿਤੀ ਦੁਹਾਈਆ। ਹੁਕਮ ਦਿਤਾ ਛਿਆਨਵੇਂ ਕਰੋੜ ਮੇਘ ਮਾਲਾ, ਤੇਰਾ ਫਰਮਾਨਾ ਇਕ ਜਣਾਈਆ। ਜਾਓ ਸੇਵਾ ਕਰੋ ਵਿਚ ਜਹਾਨਾ, ਮਾਤਲੋਕ ਰਾਹ ਵਖਾਈਆ। ਬੂੰਦ ਬੂੰਦ ਭਰ ਦਿਓ ਪਿਆਲਾ, ਆਪਣਾ ਬਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਲੇਖੇ ਲਾਈਆ। ਮਨਜੀਤ ਕਹੇ ਮੈਂ ਤੇਰਾ ਇੰਦ ਇੰਦਰਾਸਨ, ਸਿੰਘਾਸਣ ਤੇਰੇ ਮਿਲੀ ਵਡਿਆਈਆ।
❋
❋
ਮੈਂ ਤੇਰਾ ਨੂਰ ਪ੍ਰਕਾਸ਼ਣ, ਪਰਮ ਜੋਤ ਅਖਵਾਈਆ। ਹੋ ਕੇ ਦਾਸ ਦਾਸਨ, ਸੇਵਕ ਸੇਵਾ ਸਚ ਰਖਾਈਆ। ਮੈਂ ਹੈਰਾਨ ਹੋਇਆ ਉਤੇ ਆਕਾਸ਼ਨ, ਧਰਨੀ ਧਰਤ ਧਵਲ ਵੇਖ ਵਖਾਈਆ। ਤੇਰਾ ਖੇਲ ਖੇਲ ਤਮਾਸ਼ਨ, ਦੋ ਜਹਾਨ ਤੇਰੀ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੈਣਾ ਲਗਾਈਆ। ਮਨਜੀਤ ਕਹੇ ਮੈਂ ਸੇਵਾ ਕਰਨੀ ਨਿੱਕੀ, ਨਿੱਕੀ ਦਿਆਂ ਜਣਾਈਆ। ਮੈਂ ਬਣਨਾ ਤੇਰੀ ਓਹ ਸਿੱਖੀ, ਜਿਸ ਨੂੰ ਸਿਖਿਆ ਦਿਤੀ ਸਮਝਾਈਆ। ਤੇਰੇ ਚਰਨ ਦਵਾਰ ਦੀ ਧਾਰ ਤਿੱਖੀ, ਤਿੱਖੀ ਧਾਰ ਮੁਖ ਸ਼ਰਮਾਈਆ। ਤੇਰੀ ਲੇਖ ਲੇਖਨੀ ਲਿਖੀ, ਨਾ ਕੋਈ ਮੇਟੇ ਮੇਟ ਮਿਟਾਈਆ। ਤੇਰਾ ਵਸੇਰਾ ਨਹੀਂ ਪੱਥਰ ਇੱਟੀ, ਸਚ ਦਵਾਰੇ ਸੋਭਾ ਪਾਈਆ। ਚਾਰ ਜੁਗ ਦੀ ਆਸ਼ਾ ਸਾਚੇ ਦਰ ਤੇ ਰੋ ਕੇ ਪਿੱਟੀ, ਗੁਰ ਅਵਤਾਰ ਪੈਗ਼ੰਬਰ ਰਹੇ ਕੁਰਲਾਈਆ। ਤੇਰੀ ਵੇਖ ਕੇ ਸੰਮਤ ਵਾਲੀ ਮਿਤੀ, ਸਮਾਂ ਰਿਹਾ ਕੁਰਲਾਈਆ। ਹੋਕਾ ਦੇਵੇ ਗੋਬਿੰਦ ਵਾਲੀ ਚਿੱਠੀ, ਹਰਫ਼ ਬਹਰਫ਼ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮੇਰੇ ਵਿਚੋਂ ਲੇਖਾ ਪਾਈਆ। ਮਨਜੀਤ ਕਹੇ ਮੈਂ ਲੈ ਕੇ ਆਵਾਂ ਪ੍ਰੇਮ ਪਾਣੀ, ਪਤਿਪਰਮੇਸ਼ਵਰ ਸੇਵ ਕਮਾਈਆ। ਨਾਲ ਲੈ ਕੇ ਗੁਰਮੁਖ ਤੇਰਾ ਹਾਣੀ, ਭੱਜਿਆ ਵਾਹੋ ਦਾਹੀਆ। ਭਗਤ ਦਵਾਰ ਦੀ ਵੇਖ ਨਿਸ਼ਾਨੀ, ਨੇਤਰ ਨੈਣ ਅੱਖ ਖੁਲ੍ਹਾਈਆ। ਝਗੜਾ ਮੁਕਾ ਕੇ ਚਾਰੇ ਖਾਣੀ, ਦਰ ਇਕੋ ਸੋਭਾ ਪਾਈਆ। ਤੂੰ ਸਾਹਿਬ ਸਤਿਗੁਰ ਜਾਣ ਜਾਣੀ, ਜਾਨਣਹਾਰ ਤੇਰੀ ਵਡਿਆਈਆ। ਮੈਂ ਚੜ੍ਹ ਕੇ ਗਿਆ ਤੇਰੇ ਸ਼ਬਦ ਬਬਾਣੀ, ਦੋ ਜਹਾਨਾਂ ਪੰਧ ਮੁਕਾਈਆ। ਮੇਰੇ ਅੰਦਰ ਆਈ ਹੈਰਾਨੀ, ਹੈਰਤ ਵਿਚ ਦੁਹਾਈਆ। ਕੋਈ ਭਗਤ ਨਹੀਂ ਕੋਈ ਸਿੱਖ ਨਹੀਂ ਜਿਹੜਾ ਮੇਰੇ ਸਾਹਿਬ ਨੂੰ ਦੇਵੇ ਪਾਣੀ, ਸੇਵਾ ਸਚ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਮੇਰੇ ਸਾਹਿਬ ਸਤਿਗੁਰ ਧੁਰ ਦੇ ਪਿਤਾ, ਪਤਿਪਰਮੇਸ਼ਵਰ ਸੀਸ ਨਿਵਾਈਆ। ਬੇਸ਼ਕ ਮੈਂ ਬਾਲਾ ਤੇਰਾ ਨਿੱਕਾ, ਨਿੱਕਿਆਂ ਵੱਡਿਆਂ ਦਿਆਂ ਸਮਝਾਈਆ। ਰਾਤੀ ਸੰਦੇਸ਼ਾ ਮੈਨੂੰ ਦਿਤਾ, ਮੈਂ ਸੁਣਿਆ ਚਾਈਂ ਚਾਈਂਆ। ਮੈਂ ਕਰਿਆ ਤੇਰਾ ਪਿੱਛਾ, ਭੱਜਿਆ ਵਾਹੋ ਦਾਹੀਆ। ਤੂੰ ਕਰੀਂ ਮੇਰੀ ਰੱਛਾ, ਸਿਰ ਮੇਰੇ ਹੱਥ ਟਿਕਾਈਆ। ਜਲ ਪਾਣੀ ਦਾ ਕੱਢਕੇ ਜਾਵਾਂ ਸਿੱਟਾ, ਲੇਖਾ ਸਭ ਦਾ ਵੇਖ ਵਖਾਈਆ। ਜੇ ਹੁਕਮ ਦੇਵੇਂ ਨੌਵਾਂ ਦਿਨਾਂ ਵਿਚ ਸਾਰੀ ਸ੍ਰਿਸ਼ਟੀ ਡੋਬ ਦੇਵਾਂ ਕਿਸੇ ਦੀ ਨਜ਼ਰ ਨਾ ਆਵੇ ਪਿੱਠਾ, ਪਾਣੀ ਪਾਣੀ ਵਿਚ ਰੁੜ੍ਹਾਈਆ। ਤੇਰਾ ਅੰਮ੍ਰਿਤ ਰਸ ਮਿੱਠਾ, ਬਿਨ ਤੇਰੀ ਕਿਰਪਾ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਪੂਰ ਕਰਾਈਆ। ਮਨਜੀਤ ਕਹੇ ਮੈਂ ਹੁਕਮ ਦਿੱਤਾ ਤੇਰਾ ਧੁਰ ਦੀ ਧਾਰ, ਧਾਰ ਧਾਰ ਵਿਚੋਂ ਪ੍ਰਗਟਾਈਆ। ਮੇਘ ਮਾਲਾ ਤੇਰੀ ਪਨਿਹਾਰ, ਸੇਵਕ ਸੇਵਾ ਵਿਚ ਰਖਾਈਆ। ਸੱਤ ਸਾਗਰ ਜਲ ਧਾਰ, ਪਵਣ ਹਵਾ ਵਿਚ ਉਡਾਈਆ। ਟਿੱਲੇ ਪਰਬਤ ਟੱਕਰਾਂ ਮਾਰਨ ਵਾਰੋ ਵਾਰ, ਸਿਰ ਸਕੇ ਨਾ ਕੋਇ ਨਿਵਾਈਆ। ਤੇਰਾ ਖੇਲ ਅਗੰਮ ਅਪਾਰ, ਅਪਰੰਪਰ ਤੇਰੀ ਬੇਪ੍ਰਵਾਹੀਆ। ਮੈਂ ਸੁਤ ਦੁਲਾਰਾ ਤੇਰਾ ਤੇਰੇ ਚਰਨ ਦਵਾਰ, ਸੇਵਕ ਹੋ ਕੇ ਸੇਵ ਕਮਾਈਆ। ਤੇਰੀ ਕਿਰਪਾ ਅੰਦਰ ਮੇਘ ਬਰਸਾਂ ਬਰਖਾਧਾਰ, ਬੂੰਦ ਬੂੰਦ ਤੇਰੇ ਚਰਨ ਕਵਲ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੇਰਾ ਨਾਮ ਮਿਲੇ ਵਡਿਆਈਆ। ਮਨਜੀਤ ਕਹੇ ਪ੍ਰਭੂ ਮੈਂ ਤੇਰਾ ਬੱਚਾ ਨਹੀਂ ਕੋਈ ਭੁੱਖਾ ਨੰਗਾ, ਮਾਂਗਤ ਨਜ਼ਰ ਕੋਇ ਨਾ ਆਈਆ। ਕੋਟਨ ਕੋਟ ਮੇਰੇ ਚਰਨਾਂ ਹੇਠਾਂ ਵਹਿੰਦੀ ਗੰਗਾ, ਸਾਹਿਬ ਦਿਤੀ ਵਡਿਆਈਆ।
❋
❋
ਸੰਸਾਰੀ ਤੈਨੂੰ ਸਮਝਦੇ ਬੰਦਾ, ਤੱਤਾਂ ਵਾਲਾ ਵੇਖ ਕੇ ਆਪਣੀ ਅੱਖ ਬਦਲਾਈਆ। ਮੈਂ ਚੜ੍ਹ ਕੇ ਉਤੇ ਬ੍ਰਹਿਮੰਡਾਂ, ਨਜ਼ਾਰਾ ਤੱਕਿਆ ਚਾਈਂ ਚਾਈਂਆ। ਜਿਸ ਦਾ ਕਿਸੇ ਨਜ਼ਰ ਨਾ ਆਇਆ ਕੰਢਾ, ਓਥੇ ਬੈਠਾ ਸਹਿਜ ਸੁਭਾਈਆ। ਸਚ ਪ੍ਰੇਮ ਦਾ ਲੈ ਕੇ ਅਨੰਦਾ, ਅਨੰਦ ਤੇਰੇ ਵਿਚ ਸਮਾਈਆ। ਇਕੋ ਮੰਗ ਅਖ਼ੀਰੀ ਮੰਗਾਂ, ਦਰਵੇਸ਼ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਵੇਖ ਵਖਾਈਆ। ਮਨਜੀਤ ਕਹੇ ਪ੍ਰਭ ਮੇਰੇ ਵਲ ਵੇਖ ਨਾਲ ਅੱਖ, ਬਿਨ ਅੱਖਾਂ ਅੱਖ ਉਠਾਈਆ। ਮੇਰੇ ਪ੍ਰੇਮ ਦਾ ਪਾਣੀ ਚੱਖ, ਮੇਰੀ ਮਨਸਾ ਤੇਰੇ ਵਿਚ ਨਜ਼ਰੀ ਆਈਆ। ਤੇਰੇ ਚਰਨ ਜਾਵਾਂ ਢੱਠ, ਡਿਗਿਆਂ ਲੈਣਾ ਉਠਾਈਆ। ਜੇ ਕਹੇਂ ਤੇ ਰੱਖਾਂ ਏਸੇ ਤਰਾ ਦਿਨ ਅੱਠ, ਜਿਉਂਦਾ ਨਜ਼ਰ ਕੋਇ ਨਾ ਆਈਆ। ਨਾ ਕੋਈ ਦਵਾਰਾ ਰਹੇ ਨਾ ਮਠ, ਮਨੁਸ਼ ਮਨੁਸ਼ ਕਰਾਂ ਸਫ਼ਾਈਆ। ਤੇਰੇ ਪ੍ਰੇਮ ਦਾ ਵੇਖਾਂ ਹੱਕ, ਤੇਰੀ ਵਸਤ ਧੁਰਦਰਗਾਹੀਆ। ਜਿਹੜੇ ਤੇਰੇ ਹੋ ਕੇ ਤੈਨੂੰ ਜਾਣ ਛੱਡ, ਉਨ੍ਹਾਂ ਦਿਆਂ ਸਜ਼ਾਈਆ। ਕਿਸੇ ਕੰਮ ਨਹੀਂ ਔਣਾ ਮਾਸ ਹੱਡ, ਨਾੜੀ ਨਾੜੀ ਦਿਆਂ ਤਪਾਈਆ। ਭਗਤ ਭਗਵਾਨ ਸਚ ਨਿਸ਼ਾਨਾ ਦੇਵਾਂ ਗੱਡ, ਗਾਡ ਤੇਰੀ ਓਟ ਰਖਾਈਆ। ਜੇ ਤੇਰਾ ਤਤ ਪਿਆਸਾ ਹੋਵੇ ਜਗ, ਜਗਜੀਵਣ ਦਾਤੇ ਸਾਡਾ ਜੀਵਣ ਕੰਮ ਕਿਸੇ ਨਾ ਆਈਆ। ਮੈਂ ਧੁਰਦਰਗਾਹ ਬੈਠਾ ਸਜ, ਤੇਰੇ ਹੁਕਮ ਅੰਦਰ ਆਪਣਾ ਸੀਸ ਝੁਕਾਈਆ। ਮੇਰਾ ਮੇਘ ਤੇਰਾ ਅੰਮ੍ਰਿਤ ਤੇਰਾ ਨੀਰ ਤੂੰ ਸਾਹਿਬ ਪੀ ਲੈ ਰੱਜ ਰੱਜ, ਦਿਵਸ ਰੈਣ ਮੁਕ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਲੇਖੇ ਲਾਈਆ। ਮਨਜੀਤ ਕਹੇ ਜੇ ਕਹੇਂ ਤੇ ਰੱਖਾਂ ਬੂੰਦਾ ਬਾਂਦੀ, ਬਾਦਲ ਘਨਘੋਰ ਘਟਾ ਛਾਈਆ। ਜੇ ਕਹੇਂ ਤੇ ਤੇਰੇ ਹੁਕਮ ਦੀ ਚਲਾ ਦੇਵਾਂ ਆਂਧੀ, ਅੰਧੀ ਕਰਾਂ ਜਗਤ ਲੋਕਾਈਆ। ਜਿਹੜੀ ਦੁਨੀਆ ਪੀਂਦੀ ਖਾਂਦੀ, ਅੱਠਾਂ ਦਿਨਾਂ ਅੰਦਰ ਕਰਾਂ ਸਫ਼ਾਈਆ। ਕਿਸੇ ਕੰਮ ਨਾ ਆਵੇ ਸੋਨਾ ਚਾਂਦੀ, ਮਾਇਆ ਮਮਤਾ ਨਾ ਕੋਇ ਵਡਿਆਈਆ। ਦੋ ਜਹਾਨ ਤੇਰੀ ਬਾਂਦੀ, ਬੰਦਨਾ ਵਿਚ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਆਪਣੇ ਦਰ ਰਖਾਈਆ। ਸਾਹਿਬ ਸਵਾਮੀ ਮੇਰਾ ਪੀ ਲੈ ਅੰਮ੍ਰਿਤ ਤੇਰਾ ਪਿਆਰ ਰਸ, ਰਸਨਾ ਰਸ ਦੇ ਤਜਾਈਆ। ਜੇ ਕਹਿ ਦੇਵੇਂ ਇਕ ਵਾਰ ਬਸ, ਬਸਤੇ ਸਭ ਦੇ ਦਿਆਂ ਬੰਧਾਈਆ। ਤੂੰ ਬਚਨ ਕੀਤਾ ਨੌ ਦਿਨ ਜਲ ਨਹੀਂ ਲੈਣਾ ਛਕ, ਏਸੇ ਕਰ ਕੇ ਮੈਂ ਉਤੋਂ ਭੱਜਿਆ ਵਾਹੋ ਦਾਹੀਆ। ਜੋੜ ਕੇ ਦੋਵੇਂ ਹੱਥ, ਸੀਸ ਰਿਹਾ ਨਿਵਾਈਆ। ਤੇਰੀ ਖੇਲ ਅਕਥ, ਵਡ ਵੱਡੇ ਤੇਰੀ ਵਡਿਆਈਆ। ਤੂੰ ਸਰਬ ਕਲਾ ਸਮਰਥ, ਦਾਤਾ ਧੁਰਦਰਗਾਹੀਆ। ਸਦ ਤੇਰਾ ਗਾਵਾਂ ਜਸ, ਸਿਫ਼ਤਾਂ ਵਿਚ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਦੇਣੀ ਕਰਾਈਆ। ਐ ਪ੍ਰਭੂ ਨੌ ਦਿਨ ਦਾ ਕੀਤਾ ਕਿਉਂ ਹੱਠ, ਹਠੀਏ ਦੇ ਦ੍ਰਿੜਾਈਆ। ਕਿਉਂ ਗੇੜਨ ਲੱਗਾ ਉਲਟੀ ਲੱਠ, ਤਬਾ ਰਿਹਾ ਬਦਲਾਈਆ। ਬਿਨ ਤੇਰੀ ਕਿਰਪਾ ਤੇਰੇ ਕੋਲੋਂ ਸਾਰੇ ਜਾਣ ਨਠ, ਸੇਵਾਦਾਰ ਰਹਿਣ ਕੋਇ ਨਾ ਪਾਈਆ। ਤੂੰ ਇਕੱਲਾ ਤੇ ਇਕੱਲਾ ਤੇਰਾ ਹੱਟ, ਵਣਜਾਰਨ ਵੇਖੀ ਖ਼ਲਕ ਖ਼ੁਦਾਈਆ। ਮੈਂ ਪੁਰੀਆਂ ਲੋਆਂ ਆਇਆ ਟੱਪ, ਟੱਪੇ ਢੋਲੇ ਗੌਂਦਾ ਫਿਰਾਂ ਚਾਈਂ ਚਾਈਂਆ। ਤੂੰ ਕਰਨਹਾਰਾ ਕਿਛ ਸਭ, ਸਾਹਿਬ ਸੁਲਤਾਨ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦੇਣੀ ਮਾਣ ਵਡਿਆਈਆ। ਮਨਜੀਤ ਕਹੇ ਮੇਰੇ ਹੁੰਦਿਆਂ ਤੂੰ ਕਿਉਂ ਰਹੇਂ ਪਿਆਸਾ, ਜੋ ਪਿਆਸ ਸਭ ਦੀ ਦਏ ਬੁਝਾਈਆ। ਤੂੰ ਸਭ ਦੀ ਪੂਰੀ ਕੀਤੀ ਆਸਾ, ਤ੍ਰਿਸ਼ਨਾ ਦਿਤੀ ਗੁਆਈਆ। ਮੈਂ ਬਣ
❋
❋
ਕੇ ਦਾਸੀ ਦਾਸਾ, ਸੇਵਕ ਸੇਵਾ ਸਚ ਕਮਾਈਆ। ਮੰਨ ਕੇ ਤੇਰਾ ਆਖਾ, ਆਇਆ ਚਾਈਂ ਚਾਈਂਆ। ਤੂੰ ਮੇਰਾ ਹੋਣਾ ਰਾਖਾ, ਰੱਛਿਆ ਕਰਨੀ ਥਾਉਂ ਥਾਈਂਆ। ਮੈਨੂੰ ਤੇਰਾ ਇਕ ਭਰਵਾਸਾ, ਸੱਤ ਮਹੀਨੇ ਤਿੰਨ ਦਿਨ ਤੇਰੀ ਸੇਵ ਕਮਾਈਆ। ਮੈਂ ਲੈਣ ਆਇਆ ਸ਼ਾਬਾਸ਼ਾ, ਸ੍ਰਿਸ਼ਟੀ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਈਆ। ਮਨਜੀਤ ਕਹੇ ਮੈਂ ਸੇਵਾ ਕਰਾਂ ਦਿਵਸ ਰੈਣ, ਵਕ਼ਤ ਵਕ਼ਤ ਨਾਲ ਸੁਹਾਈਆ। ਜਿਸ ਵੇਲੇ ਤੇਰਾ ਹੁਕਮ ਆਵੇ ਚਿੱਠੀ ਰਸੈਣ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਓਸੇ ਵੇਲੇ ਜਲ ਜਲ ਵਹਾ ਦਿਆਂ ਵਹਿਣ, ਥਲਾਂ ਦਿਆਂ ਰੁੜ੍ਹਾਈਆ। ਤੇਰਾ ਹੁਕਮ ਮੰਨਾਂ ਐਨ, ਤੇਰਾ ਹੋ ਕੇ ਤੇਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਇਕ ਰੰਗਾਈਆ। ਮਨਜੀਤ ਕਹੇ ਮੇਰੇ ਅੰਤਰ ਆਈ ਖ਼ੁਸ਼ਹਾਲੀ, ਖ਼ੁਸ਼ੀਆਂ ਵਿਚ ਵਡਿਆਈਆ। ਮੇਰੀ ਵੇਖ ਕੇ ਬੁੱਧ ਬਾਲੀ, ਬਾਲ ਲਿਆ ਉਠਾਈਆ। ਚਾੜ੍ਹੀ ਮਸਤਕ ਲਾਲੀ, ਲਾਲ ਗੁਲਾਲਾ ਰੰਗ ਰੰਗਾਈਆ। ਜੋਤ ਜਗਾਈ ਇਕ ਅਕਾਲੀ, ਅਕਲ ਕਲ ਆਪ ਅਖਵਾਈਆ। ਲਹਿਣਾ ਵੇਖਿਆ ਮਾਜ਼ੀ ਹਾਲੀ, ਪੜਦਾ ਅੰਤਰ ਬਾਹਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲੈਣਾ ਮਿਲਾਈਆ। ਮਨਜੀਤ ਕਹੇ ਅਸੀਂ ਤੇਰੇ ਤਲਬਗਾਰ, ਤਾਲਬ ਤੁਲਬੇ ਨਜ਼ਰੀ ਆਈਆ। ਤੂੰ ਸਾਹਿਬ ਪਰਵਰਦਿਗਾਰ, ਪਾਰਬ੍ਰਹਮ ਅਖਵਾਈਆ। ਅਸੀਂ ਹਾਜ਼ਰ ਵਿਚ ਦਰਬਾਰ, ਦਰ ਠਾਂਡੇ ਖ਼ੁਸ਼ੀ ਬਣਾਈਆ। ਤੇਰੇ ਹੁਕਮ ਦਾ ਸਦਾ ਕਰਦੇ ਰਹੀਏ ਇੰਤਜ਼ਾਰ, ਇੰਤਸ਼ਾਰ ਨਾ ਕੋਇ ਰਖਾਈਆ। ਸੁਣਦੇ ਰਹੀਏ ਗੁਫ਼ਤਾਰ, ਗੁਫ਼ਤ ਸ਼ਨੀਦ ਧਿਆਨ ਲਗਾਈਆ। ਰਾਤੀਂ ਸੁਭਾਵਿਕ ਕੀਤਾ ਖ਼ਬਰਦਾਰ, ਬੇਖ਼ਬਰਾਂ ਖ਼ਬਰ ਦ੍ਰਿੜਾਈਆ। ਵੇਖਿਆ ਵਿਚ ਸੰਸਾਰ, ਸੰਸਾਰੀ ਭੰਡਾਰੀ ਨਾਲ ਮਿਲਾਈਆ। ਜਿਹੜੇ ਤੇਰੇ ਨਾਲ ਬਾਹਰੋਂ ਕਰਦੇ ਪਿਆਰ, ਅੰਦਰ ਪ੍ਰੇਮ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਮਨਸਾ ਪੂਰ ਕਰਾਈਆ। ਮਨਜੀਤ ਕਹੇ ਨਾ ਕੋਈ ਸੋਗ ਨਾ ਕੋਈ ਹਰਖਾ, ਚਿੰਤਾ ਗ਼ਮ ਨਾ ਕੋਇ ਵਡਿਆਈਆ। ਤੇਰੇ ਪ੍ਰੇਮ ਦੀ ਹੋਵੇ ਬਰਖਾ, ਛਹਿਬਰ ਖ਼ੁਸ਼ੀ ਮਨਾਈਆ। ਮਿਟੇ ਮੇਰੀ ਹਰਸਾ, ਹਵਸ ਦਿਆਂ ਗੁਆਈਆ। ਤੇਰਾ ਹੱਲ ਕਰੇ ਨਾ ਕੋਈ ਪਰਚਾ, ਪ੍ਰਾਚੀਨ ਤੋਂ ਰੀਤੀ ਚਲੀ ਆਈਆ। ਜਗਤ ਵਿਵਹਾਰਾਂ ਵਿਚ ਹੁੰਦੀ ਚਰਚਾ, ਚਰਚਾਂ ਵਿਚ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ। ਮਨਜੀਤ ਕਹੇ ਜਗਦੀਸ਼ ਮਾਰ ਨਿਗਾਹ, ਨਿਗਾਹਵਾਨ ਰਿਹਾ ਦ੍ਰਿੜਾਈਆ। ਜਿਸ ਦਾ ਮਾਰਗ ਇਕ ਸਿੱਧਾ, ਸਿਧ ਸਾਧਕ ਸੀਸ ਨਿਵਾਈਆ। ਉਹਦੀ ਕੌਣ ਜਾਣੇ ਬਿੱਧਾ, ਭੇਵ ਅਭੇਦ ਕਵਣ ਖੁਲ੍ਹਾਈਆ। ਬੇਸ਼ਕ ਮੈਂ ਉਮਰ ਵਿਚ ਨਿੱਕਾ, ਸੱਤ ਮਹੀਨੇ ਤਿੰਨ ਦਿਨ ਅਖਵਾਈਆ। ਮੇਰਾ ਲੇਖਾ ਪ੍ਰਭੂ ਨੇ ਲਿਖਾ, ਨਾ ਕੋਈ ਮੇਟੇ ਮੇਟ ਮਿਟਾਈਆ। ਮੈਂ ਸਭ ਨੂੰ ਦੇਣੀ ਸਿਖਾ, ਸਿਖਿਆ ਇਕ ਦ੍ਰਿੜਾਈਆ। ਵੇਖੋ ਖੇਲ ਪ੍ਰਭੂ ਦੀ ਇੱਛਾ, ਨਿਰਇੱਛਤ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੇਮ ਦੀ ਪਾ ਦੇ ਭਿੱਛਾ, ਭਿਛਕ ਹੋ ਕੇ ਮੰਗ ਮੰਗਾਈਆ। ਜਗਦੀਸ਼ ਕਹੇ ਮਨਜੀਤ ਪ੍ਰੇਮ ਵਿਚ ਨਾ ਹੋਏ ਕਰੋਪੀ, ਛਹਿਬਰ ਜਗਤ ਅਧਾਰ ਵਹਾਈਆ। ਜਿਹੜੀ ਸੇਵਾ ਪ੍ਰਭ ਨੇ ਸੌਂਪੀ, ਸਹਿਜ ਸਹਿਜ ਲੈਣੀ ਕਮਾਈਆ। ਜਿਹੜੀ ਖ਼ਬਰ ਸ਼ਬਦ ਸੰਦੇਸੇ ਵਿਚ ਪਹੁੰਚੀ, ਤੈਨੂੰ ਦਿਤੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰਾਹ ਵਖਾਈਆ।
❋
❋
ਜਗਦੀਸ਼ ਕਹੇ ਮੈਂ ਬਚਨ ਕਹਿਵਾਂ ਸੱਚਾ, ਸਚ ਦਿਆਂ ਦ੍ਰਿੜਾਈਆ। ਤੂੰ ਜਗਤ ਜਵਾਨੀ ਵਿਚ ਬੱਚਾ, ਬਚਨ ਵਿਚ ਵਡਿਆਈਆ । ਸ੍ਰਿਸ਼ਟੀ ਨਾਲ ਕਰੀਂ ਨਾ ਧੱਕਾ, ਵਹਿਣਾ ਵਹਿਣ ਵਹਾਈਆ। ਪਹਿਲੋਂ ਕੁਛ ਖੇਲ ਹੋ ਲੈਣ ਦੇ ਮਦੀਨਾ ਮੱਕਾ, ਮਕ਼ਬਰਿਆਂ ਵਿਚ ਪਏ ਦੁਹਾਈਆ। ਫੇਰ ਹੁਕਮ ਆਵੇ ਸੱਚਾ, ਧੁਰ ਫ਼ਰਮਾਨ ਇਕ ਜਣਾਈਆ। ਲਹਿੰਦੀ ਦਿਸ਼ਾ ਪਾਣੀ ਲੱਭੇ ਨਾ ਕਿਸੇ ਨਾਲ ਲੱਪਾ, ਲਬਾਂ ਪਿਆਸ ਨਾ ਕੋਇ ਬੁਝਾਈਆ। ਪੂਰਨ ਦਾ ਪ੍ਰਗਟ ਹੋਵੇ ਇਕੋ ਪੱਪਾ, ਪੱਪੂ ਪਾਪਾ ਦੋਵੇਂ ਦੇਣ ਦੁਹਾਈਆ। ਸਾਹਿਬ ਸਤਿਗੁਰ ਬਿਨ ਪਿਆਰ ਭਗਤ ਭਗਤੀ ਕਿਸੇ ਦਾ ਨਹੀਂ ਸਕਾ, ਸੱਜਣ ਸਚ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਪ੍ਰੇਮ ਦਾ ਅੰਮ੍ਰਿਤ ਮੇਘਾ ਰਸਾ, ਰਸਤਾ ਬਾਵਸਤਾ ਦੇਣਾ ਸੁਣਾਈਆ।
੨੧ ਸਾਵਣ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ
ਪ੍ਰਦੇਸੀ ਪਹਿਲੇ ਜਨਮ ਦਾ ਅਰੋੜਾ, ਪਿੰਡ ਸਭਰਾ ਸੋਭਾ ਪਾਈਆ। ਕੋਲ ਕਾਗ਼ਜ਼ ਰਖਦਾ ਸੀ ਕੋਰਾ, ਕ਼ਲਮ ਸ਼ਾਹੀ ਨਾਲ ਲੇਖ ਬਣਾਈਆ। ਪ੍ਰਸ਼ਾਦ ਰਖਦਾ ਸੀ ਥੋੜ੍ਹਾ, ਪੰਜਾਂ ਪੈਸਿਆਂ ਗੰਢ ਬੰਧਾਈਆ। ਮੋਢੇ ਰਖਦਾ ਸੀ ਦੋਹਰਾ, ਦੋਹਰੀ ਧਰ ਉਠਾਈਆ। ਇਕ ਦਿਨ ਘੇਰ ਲਿਆ ਚੋਰਾਂ, ਰਾਹ ਵਿਚ ਅਟਕਾਈਆ। ਮਾਰਿਆ ਥੋੜ੍ਹਾ ਥੋੜ੍ਹਾ, ਭੈ ਵਿਚ ਡਰਾਈਆ। ਰੈਣ ਦਾ ਅੰਧੇਰ ਘੋਰਾ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਚਲੇ ਕੋਈ ਨਾ ਜ਼ੋਰਾ, ਨੇਤਰ ਨੈਣਾ ਨੀਰ ਵਹਾਈਆ। ਕੋਈ ਸਹਾਇਕ ਹੋਵੇ ਮੋਰਾ, ਮਿਹਰ ਨਜ਼ਰ ਉਠਾਈਆ। ਸਤਾਰਾਂ ਸੌ ਅਠਵਿੰਜਾ ਬਿਕ੍ਰਮੀ ਇੱਕੀ ਸਾਵਣ ਗੋਬਿੰਦ ਚੜ੍ਹਾਏ ਸ਼ਬਦੀ ਘੋੜਾ, ਸਨਮੁਖ ਹੋ ਕੇ ਦਇਆ ਕਮਾਈਆ। ਦੇ ਕੇ ਦਰਸ ਭੋਰਾ, ਜਲਵਾਗਰ ਰੁਸ਼ਨਾਈਆ। ਬਣ ਕੇ ਬਾਂਕਾ ਛੋਹਰਾ, ਆਪਣਾ ਰੂਪ ਦਿਤਾ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪਾਇਆ ਦਰਸ ਆਸਾ ਵਧੀ, ਖ਼ੁਸ਼ੀ ਵਿਚ ਵਡਿਆਈਆ। ਓਧਰੋਂ ਰਾਤ ਬੀਤੀ ਸੀ ਅੱਧੀ, ਸਮਾਂ ਰੁਤ ਸੁਹਾਈਆ। ਸਤਾਰਵੀਂ ਸਦੀ, ਸਦਕੇ ਵਾਰੀ ਘੋਲ ਘੁਮਾਈਆ। ਬਿਆਸਾ ਦੀ ਵਗਦੀ ਨਦੀ, ਸਤਲੁਜ ਵਿਚ ਰਲਾਈਆ। ਗੋਬਿੰਦ ਧਾਰ ਇਕ ਲੱਧੀ, ਨਿਰਵੈਰ ਰੂਪ ਚਮਕਾਈਆ । ਪ੍ਰਕਾਸ਼ ਰੂਪ ਜਗੀ, ਨੂਰ ਡਗਮਗਾਈਆ। ਪਵਣ ਠੰਡੀ ਵਗੀ, ਸੋਹਣੀ ਰੁਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਸਮਝਾਈਆ। ਰੋੜੇ ਪਾਇਆ ਦਰਸ ਅਨੋਖਾ, ਨਾਮ ਸ਼ਾਮੂ ਵੱਜੀ ਵਧਾਈਆ। ਗੋਬਿੰਦ ਮਿਲਣ ਦਾ ਮਿਲਿਆ ਮੌਕਾ, ਮੁਕੰਮਲ ਵੇਖ ਵਖਾਈਆ। ਜਿਸ ਦੇ ਹੱਥ ਵਿਚ ਸਤਿ ਧਰਮ ਦਾ ਸੋਟਾ, ਭੈ ਠੱਗਾਂ ਚੋਰਾਂ ਰਿਹਾ ਵਖਾਈਆ । ਸੁਣਾਇਆ ਇਕ ਸਲੋਕਾ, ਨਾਮ ਸ਼ਬਦ ਸਮਝਾਈਆ। ਮੈਂ ਮਾਰਨ ਨਹੀਂ ਦੇਂਦਾ ਕਿਸੇ ਬੇਦੋਸ਼ਾ, ਦੋਸ਼ੀਆਂ ਦੇਵਾਂ ਸਜ਼ਾਈਆ। ਤੂੰ ਮੇਰੀ ਅੰਤਰ ਕੀਤੀ ਲੋਚਾ, ਹਾਜ਼ਰ ਹੋ ਕੇ ਹੋਇਆ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਸ਼ਾਮੂ ਕਿਹਾ ਵੇਖੀ ਸ਼ਮਅ, ਨੂਰ ਵਿਚ ਰੁਸ਼ਨਾਈਆ। ਮੈਨੂੰ ਭੁਲਿਆ ਵਣਜ ਵਪਾਰ ਦਾ ਤਮਅ, ਧਿਆਨ ਗੋਬਿੰਦ ਚਰਨ ਲਗਾਈਆ। ਮੈਨੂੰ ਭੁੱਲ ਗਈ ਜੰਮਣ ਵਾਲੀ ਅੰਮਾ, ਪਿਤਾ
❋
❋
ਨਜ਼ਰ ਕੋਇ ਨਾ ਆਈਆ। ਮੈਂ ਹੱਥ ਜੋੜ ਕੇ ਆਵਾਜ਼ ਕੱਢੀ ਆਪਣੇ ਦਮਾਂ, ਦਾਮਨਗੀਰ ਲੈਣਾ ਬਚਾਈਆ। ਤੇਰੇ ਚਰਨਾਂ ਨਾਲ ਰਵ੍ਹਾਂ, ਚਰਨ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਚੋਰਾਂ ਵਿਚੋਂ ਇਕ ਚੋਰ ਸਮਝਦਾਰ, ਜਿਸ ਨੂੰ ਧੀਂਦਾ ਕਹਿ ਬੁਲਾਈਆ। ਵਣਜ ਵਪਾਰ ਦਾ ਕਰੇ ਵਿਹਾਰ, ਠੱਗਾਂ ਚੋਰਾਂ ਯਾਰਾਂ ਨਾਲ ਸਲਾਹ ਪਕਾਈਆ। ਓਸ ਵੇਖਿਆ ਨੂਰੀ ਚਮਤਕਾਰ, ਜਗੀ ਜੋਤ ਅਲਾਹੀਆ। ਗੋਬਿੰਦ ਸ਼ਬਦੀ ਆਵਾਜ਼ ਮਾਰ, ਨੇੜੇ ਲਿਆ ਬੁਲਾਈਆ। ਓਸ ਕਰ ਨਿਮਸਕਾਰ, ਚਰਨ ਧੂੜ ਖ਼ਾਕ ਰਮਾਈਆ। ਗੋਬਿੰਦ ਦੋਹਾਂ ਨੂੰ ਬਣਾ ਕੇ ਯਾਰ, ਸਾਂਝਾ ਨਾਤਾ ਦਿਤਾ ਵਖਾਈਆ। ਦੋਨਾਂ ਦੇ ਅੰਦਰ ਆਈ ਵਿਚਾਰ, ਕੀ ਖੇਲ ਦਿਤੀ ਰਚਾਈਆ। ਗੋਬਿੰਦ ਇਕ ਨੂਰ ਦਾ ਦੇ ਕੇ ਚਮਤਕਾਰ, ਅੰਧ ਅੰਧੇਰਾ ਦਿਤਾ ਗੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਈਆ। ਧੀਂਦਾ ਕਹੇ ਓਹ ਸ਼ਾਮੂ ਕੁਝ ਜਾਣ, ਤੈਨੂੰ ਦਿਆਂ ਜਣਾਈਆ। ਗੋਬਿੰਦ ਨੌਜਵਾਨ, ਸੂਰਬੀਰ ਬੇਪ੍ਰਵਾਹੀਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਬ੍ਰਹਿਮੰਡ ਖੰਡ ਧੂੜੀ ਖ਼ਾਕ ਰਮਾਈਆ। ਮੇਲਾ ਮਿਲਾਇਆ ਆਣ, ਹੋਇਆ ਸਚ ਸਹਾਈਆ। ਕੁਛ ਮੰਗੀਏ ਇਸ ਤੋਂ ਦਾਨ, ਵਪਾਰੀ ਹੋ ਕੇ ਆਪਣਾ ਵਣਜ ਬਣਾਈਆ। ਇਹ ਦੇਵਣਹਾਰਾ ਮਿਹਰਵਾਨ, ਦੇ ਕੇ ਖ਼ੁਸ਼ੀ ਬਣਾਈਆ। ਦੋਹਾਂ ਅਰਜ਼ ਕੀਤੀ ਚਰਨ ਕਵਲ ਕਰ ਧਿਆਨ, ਨੈਣਾਂ ਨੀਰ ਵਹਾਈਆ। ਗੋਬਿੰਦ ਨੇ ਉਂਗਲ ਕੀਤੀ ਅਸਮਾਨ, ਇਸ਼ਾਰਾ ਦਿਤਾ ਕਰਾਈਆ। ਜਿਸ ਵੇਲੇ ਮੈਂ ਤੇ ਮੇਰੇ ਨਾਲ ਆਇਆ ਭਗਵਾਨ, ਨਿਰਗੁਣ ਨਿਰਗੁਣ ਹੋ ਕੇ ਖੇਲ ਖਿਲਾਈਆ। ਫਿਰ ਲਹਿਣਾ ਦੇਣਾ ਚੁਕਾਵਾਂ ਵਿਚ ਜਹਾਨ, ਲੇਖਾ ਪੂਰਬ ਝੋਲੀ ਪਾਈਆ। ਮਾਨਸ ਵਿਚੋਂ ਤੁਹਾਨੂੰ ਮਾਨਸ ਜਨਮ ਦੇਵਾਂ ਇਨਸਾਨ, ਦੂਜੀ ਜੂਨੀ ਵਿਚ ਨਾ ਕੋਇ ਭਵਾਈਆ। ਸਮੇਂਂ ਨਾਲ ਕਰਾਂ ਪਹਿਚਾਨ, ਇਹ ਮੇਰੇ ਹੱਥ ਵਡਿਆਈਆ। ਦੋਹਾਂ ਮਿਲ ਕੇ ਗਾਇਆ ਗਾਣ, ਤੂੰਹੀ ਤੂੰਹੀ ਰਾਗ ਅਲਾਈਆ। ਅਸੀਂ ਦੋਵੇਂ ਬੜੇ ਅੰਜਾਣ, ਸਾਨੂੰ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਵੇਖ ਵਖਾਈਆ। ਪਿਛਲਾ ਲੇਖਾ ਨਾਂ ਧੀਂਦਾ ਹੁਣ ਅਮੀਰ ਚੰਦ ਗੁਲਾਟੀ, ਆਵਾਜ਼ ਏਸੇ ਕਰ ਕੇ ਲਗਾਈਆ। ਵੇਖ ਲੈ ਆਪਣਾ ਸਾਥੀ, ਗੋਬਿੰਦ ਦਿਤਾ ਮਿਲਾਈਆ। ਮਨੂਆ ਰਹੇ ਕੋਈ ਨਾ ਆਕੀ, ਮਮਤਾ ਮੋਹ ਮਿਟਾਈਆ। ਆਪਣਾ ਅੰਮ੍ਰਿਤ ਜਾਮ ਦੇਵੇ ਬਣ ਕੇ ਸਾਕੀ, ਧੁਰ ਪਿਆਲਾ ਹੱਥ ਉਠਾਈਆ । ਅੰਦਰੋਂ ਖੋਲ੍ਹ ਕੇ ਬੰਦ ਤਾਕੀ, ਪੜਦਾ ਦਏ ਚੁਕਾਈਆ। ਨਿਰਗੁਣ ਜੋਤ ਜਗੇ ਬਾਤੀ, ਨੂਰ ਜ਼ਹੂਰ ਕਰੇ ਰੁਸ਼ਨਾਈਆ। ਤੁਸਾਂ ਪਿਛੇ ਇਕੱਠੀ ਸੁਣੀ ਆਖੀ, ਹੁਣ ਅੱਖਾਂ ਨਾਲ ਅੱਖ ਲਓ ਮਿਲਾਈਆ। ਤੁਹਾਡੀ ਪਹਿਲੀ ਸਾਂਭ ਕੇ ਰੱਖੀ ਪਾਤੀ, ਜਿਸ ਉਤੇ ਹਰਫ਼ ਨਾ ਕੋਇ ਬਣਾਈਆ। ਅੱਜ ਮੇਲ ਮਿਲਾਇਆ ਮੁਕੀ ਵਾਟੀ, ਪੰਧ ਪੰਧ ਮੁਕਾਈਆ। ਮੰਜ਼ਲ ਚੜ੍ਹੀ ਘਾਟੀ, ਵਿਸ਼ਨ ਬ੍ਰਹਮਾ ਸ਼ਿਵ ਅੱਖ ਉਠਾਈਆ। ਸਾਹਿਬ ਸਤਿਗੁਰ ਕਰੇ ਰਾਖੀ, ਰੱਖਕ ਹੋਵੇ ਥਾਉਂ ਥਾਈਂਆ। ਜਿਸ ਦੀ ਜੋਤ ਜਗੇ ਓਸੇ ਦੀ ਬਾਤੀ, ਜਾਗਰਤ ਜੋਤ ਵੇਖ ਵਖਾਈਆ। ਲਹਿਣਾ ਦੇਣਾ ਚੁਕਾਏ ਲੋਕਮਾਤੀ, ਸਚਖੰਡ ਦੇਵੇ ਮਾਣ ਵਡਿਆਈਆ। ਮੇਲ ਮਿਲਾਏ ਨਾਲ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪਿਛਲਾ ਪਿਆਰ ਤਾਰ ਤੂੰਬੀ, ਤੂੰਹੀ ਤੂੰਹੀ ਰਾਗ ਅਲਾਈਆ। ਇਹ ਰਸਨਾ ਨਾਲ ਨਹੀਂ ਕੂੰਦੀ, ਕੂਕ ਕੂਕ ਸੁਣਾਈਆ। ਇਹ ਵੇਖੇ ਖੇਲ ਜੂਹ
❋
❋
ਦੀ, ਜੰਗਲ ਉਜਾੜ ਪਹਾੜ ਖੋਜ ਖੁਜਾਈਆ। ਇਹ ਵਣਜਾਰਨ ਬੁਤ ਵਿਚ ਰੂਹ ਦੀ, ਰੂਹ ਰੂਹ ਨਾਲ ਮਿਲਾਈਆ। ਇਹ ਖੇਲ ਸਚੇ ਸਤਿਗੁਰੂ ਦੀ, ਵਿਛੜਿਆਂ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਲੇਖੇ ਲਾਈਆ। ਪ੍ਰਦੇਸੀ ਕਿਉਂ ਆਇਆ ਭੱਜਾ, ਭੱਜਿਆ ਵਾਹੋ ਦਾਹੀਆ। ਗੁਲਾਟੀ ਨੂੰ ਕਿਉਂ ਦਿਤਾ ਸੱਦਾ, ਸਹਿਜੇ ਲਿਆ ਬੁਲਾਈਆ। ਏਸ ਦੀ ਓਹ ਜਾਣੇ ਵਜਹ, ਜੋ ਵਜੂਦ ਦੇ ਅੰਦਰ ਬੈਠਾ ਡੇਰਾ ਲਾਈਆ। ਜੋ ਆਦਿ ਜੁਗਾਦੀ ਸਭ ਦਾ ਅੱਬਾ, ਪਿਤਾ ਪੁਰਖ ਅਕਾਲ ਬੇਪ੍ਰਵਾਹੀਆ। ਜਗਤ ਲੱਭਿਆਂ ਕਦੇ ਨਾ ਲੱਭਾ, ਖੋਜਿਆਂ ਹੱਥ ਕਿਸੇ ਨਾ ਆਈਆ। ਜਿਨ੍ਹਾਂ ਵੇਖੇ ਪੂਰਬ ਹੱਕਾ, ਹਕ਼ੀਕ਼ਤ ਵਾਲੇ ਲਏ ਮਿਲਾਈਆ। ਆਪਣੇ ਪ੍ਰੇਮ ਦਾ ਦੇ ਕੇ ਰਸਾ, ਰਸਤਾ ਦਏ ਸਮਝਾਈਆ। ਜੋ ਹਰਿ ਹਿਰਦੇ ਅੰਦਰ ਵਸਾ, ਵਾਸਤਾ ਆਪਣੇ ਨਾਲ ਜੁੜਾਈਆ। ਹੁਣ ਖ਼ੁਸ਼ੀਆਂ ਵਿਚ ਮਾਰਦੇ ਰਹੋ ਕੱਛਾਂ, ਕੱਛ ਮੱਛ ਦਾ ਲੇਖਾ ਦਿਤਾ ਮੁਕਾਈਆ। ਏਥੇ ਓਥੇ ਦੋ ਜਹਾਨਾਂ ਕਰੇ ਰੱਛਾ, ਸਿਰ ਆਪਣਾ ਹੱਥ ਟਿਕਾਈਆ। ਤੁਹਾਡਾ ਪਿਛਲਾ ਟਿਕਾਣਾ ਪਿਛਲਾ ਗ੍ਰਹਿ ਸੁਭਦ੍ਰਾ ਵਾਲਾ ਪਤਾ, ਪੀੜ੍ਹੀ ਯਾਰਵੀਂ ਅਜੇ ਵੀ ਚਲਦੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖ ਵਖਾਏ ਬਿਨ ਜਗਤ ਨੇਤਰ ਅੱਖਾਂ, ਸਖ਼ਾ ਸਖਾਈ ਆਪਣੇ ਰੰਗ ਰੰਗਾਈਆ।