ਪੁਸਤਕਾਲਾਭਾਗ ੨੧

੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ

ਸੋ ਪੁਰਖ ਨਿਰੰਜਣ ਸੂਰਾ ਸਰਬੰਗ, ਹਰਿ ਕਰਤਾ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਵਸਣਹਾਰਾ ਸੰਗ, ਨਿਰਗੁਣ ਨਿਰਵੈਰ ਦੇਵੇ ਸਚ ਅਨੰਦ, ਅਨੰਦ ਆਪਣਾ ਆਪ ਪ੍ਰਗਟਾਈਆ। ਏਕੰਕਾਰ ਦੀਨ ਦਿਆਲ ਬਣ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਆਦਿ ਨਿਰੰਜਣ ਨੂਰ ਅਲਾਹੀ ਪ੍ਰਕਾਸ਼ ਚੰਦ, ਜੋਤੀ ਜੋਤ ਜੋਤ ਰੁਸ਼ਨਾਈਆ। ਸ੍ਰੀ ਭਗਵਾਨ ਮੇਟਣਹਾਰਾ ਅੰਧੇਰ ਅੰਧ, ਬੇਪ੍ਰਵਾਹ ਅਗੰਮ ਅਥਾਹ ਆਪਣੀ ਦਇਆ ਕਮਾਈਆ। ਅਬਿਨਾਸ਼ੀ ਕਰਤਾ ਅੰਮ੍ਰਿਤ ਧਾਰ ਵਹਾਵਣਹਾਰਾ ਅਗੰਮੀ ਗੰਗ, ਗਹਿਰ ਗੰਭੀਰ ਬੇਨਜ਼ੀਰ ਆਪਣੀ ਕਲ ਵਰਤਾਈਆ। ਪਤਿਪਰਮੇਸ਼ਵਰ ਲੇਖਾ ਜਾਣ ਆਦਿ ਜੁਗਾਦਿ ਜੁਗ ਚੌਕੜੀ ਸਰਗੁਣ ਨਿਰਗੁਣ ਕਰੇ ਕੰਮ, ਪੁਰਖ ਅਕਾਲਾ ਦੀਨ ਦਿਆਲਾ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣੀ ਕਲ ਵਰਤਾਈਆ। ਸਤਿ ਸਤਿਵਾਦੀ ਹਰਿ ਕਰਤਾਰਾ, ਹਰਿ ਵੱਡਾ ਵਡ ਵਡਿਆਈਆ। ਨੂਰ ਨੂਰ ਕਰ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਸੁਹਾਵਣਹਾਰਾ ਸਚਖੰਡ ਸੱਚਾ ਦਰਬਾਰਾ, ਦਰਗਾਹ ਸਾਚੀ ਸੋਭਾ ਪਾਈਆ। ਨਿਰਗੁਣ ਨੂਰ ਜੋਤ ਕਰ ਉਜਿਆਰਾ, ਆਦਿ ਜੁਗਾਦਿ ਡਗਮਗਾਈਆ। ਸ਼ਬਦ ਅਗੰਮੀ ਆਪਣੀ ਧਾਰ ਬੋਲ ਜੈਕਾਰਾ, ਨਾਦ ਅਨਾਦਾ ਆਪ ਸੁਣਾਈਆ। ਤਖ਼ਤ ਨਿਵਾਸੀ ਸ਼ਾਹੋ ਭੂਪ ਬਣ ਸਿਕਦਾਰਾ, ਆਪਣਾ ਖੇਲ ਆਪ ਪ੍ਰਗਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਰੂਪ ਅਨੂਪ ਸ਼ਾਹੋ ਭੂਪ ਆਪ ਪ੍ਰਗਟਾਈਆ। ਸ਼ਾਹੋ ਭੂਪ ਹਰਿ ਸੁਲਤਾਨਾ, ਵੱਡਾ ਵਡ ਵਡਿਆਈਆ। ਸਚਖੰਡ ਦਵਾਰੇ ਬੈਠ ਅਗੰਮ ਮਕਾਨਾ, ਬਿਨ ਤੇਲ ਬਾਤੀ ਦੀਪਕ ਜੋਤ ਕਰੇ ਰੁਸ਼ਨਾਈਆ।

❋

❋

ਜੋ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਪਹਿਰੇ ਬਾਣਾ, ਨਿਰਵੈਰ ਪੁਰਖ ਨਿਰਾਕਾਰ ਨਿਰੰਕਾਰ ਆਪਣੀ ਕਾਰ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਣਹਾਰਾ ਸਾਚਾ ਦਾਨਾ, ਸਚ ਸਵਾਮੀ ਅੰਤਰਜਾਮੀ ਆਪਣੀ ਦਾਤ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਖੇਲ ਖਿਲਾਏ ਵਿਚ ਜਹਾਨਾ, ਪ੍ਰਿਥਮੀ ਆਕਾਸ਼ ਬ੍ਰਹਮ ਪ੍ਰਕਾਸ਼ ਆਪ ਕਰਾਈਆ। ਨਾਦ ਧੁਨ ਸ਼ਬਦ ਸੁਣਾਏ ਅਗੰਮੀ ਗਾਣਾ, ਅਨਬੋਲਤ ਆਪਣੀ ਧਾਰ ਪ੍ਰਗਟਾਈਆ। ਜਿਸ ਦਾ ਲੇਖਾ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨਾਂ ਦੋ ਜਹਾਨਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਚ ਕਰਨੀ ਕ਼ਾਦਰ ਰਿਹਾ ਕਰ, ਹਰਿ ਕਰਤਾ ਬੇਪ੍ਰਵਾਹੀਆ । ਜਿਸ ਤੋਂ ਮੰਗਦੇ ਅਵਤਾਰ ਪੈਗ਼ੰਬਰ ਗੁਰ ਵਰ, ਵਿਸ਼ਨ ਬ੍ਰਹਮਾ ਸ਼ਿਵ ਖੜ੍ਹੇ ਦਰ ਸੀਸ ਝੁਕਾਈਆ। ਜੋ ਨਿਰਗੁਣ ਨਿਰਾਕਾਰ ਸਭ ਦਾ ਘਾੜਨ ਦਏ ਘੜ, ਭੰਨਣਹਾਰ ਆਪ ਹੋ ਜਾਈਆ। ਹੱਕ ਮੁਕਾਮ ਦਰਗਾਹ ਸਾਚੀ ਬੈਠਾ ਚੜ੍ਹ, ਚਾਰ ਕੁੰਟ ਦਹਿ ਦਿਸ਼ਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਸਾਚੀ ਕਰਨੀ ਪੁਰਖ ਅਕਾਲ, ਹਰਿ ਕਰਤਾ ਆਪ ਜਣਾਈਆ। ਦੀਨਾ ਬੰਧਪ ਦੀਨ ਦਿਆਲ, ਦਇਆਨਿਧ ਵਡ ਵਡਿਆਈਆ। ਸੰਮਤ ਸ਼ਹਿਨਸ਼ਾਹੀ ਵੇਖ ਚੌਥਾ ਸਾਲ, ਸਾਲ ਗਿਰਹ ਸਭ ਦੀ ਫੋਲ ਫੁਲਾਈਆ। ਸਚ ਦਵਾਰਾ ਸੁਤ ਦੁਲਾਰਾ ਸ਼ਬਦੀ ਉਠਾ ਅਗੰਮਾ ਲਾਲ, ਧੁਰ ਫ਼ਰਮਾਨਾ ਇਕੋ ਇਕ ਜਣਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਬਦਲਣੀ ਚਾਲ, ਚਾਲ ਨਿਰਾਲੀ ਇਕ ਪ੍ਰਗਟਾਈਆ। ਸਚ ਦਵਾਰਾ ਦੱਸ ਸੱਚੀ ਧਰਮਸਾਲ, ਦਰ ਇਕੋ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਭੇਵ ਅਭੇਦਾ ਰੱਖੇ ਆਪਣੇ ਹੱਥ, ਹਰਿ ਕਰਤਾ ਵਡ ਵਡਿਆਈਆ। ਕਰੇ ਖੇਲ ਪੁਰਖ ਸਮਰਥ, ਪਰਵਰਦਿਗਾਰ ਧੁਰਦਰਗਾਹੀਆ। ਜਿਸ ਦਾ ਚਾਰ ਜੁਗ ਗੌਂਦੇ ਆਏ ਜਸ, ਸਿਫਤ ਸਲਾਹਾਂ ਵਿਚ ਵਡਿਆਈਆ। ਸ਼ਾਸਤਰ ਸਿਮਰਤ ਵੇਦ ਪੁਰਨ ਅੰਜੀਲ ਕ਼ੁਰਾਨ ਖਾਣੀ ਬਾਣੀ ਕ਼ਲਮ ਦੁਆਰਾ ਦੱਸੇ ਸਚ, ਸਤਿ ਸਤਿਵਾਦੀ ਇਕ ਪੜ੍ਹਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਗਿਆ ਵਸ, ਬੇਪ੍ਰਵਾਹ ਆਪਣਾ ਡੇਰਾ ਲਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੇ ਚਰਨ ਕਵਲ ਗਿਆ ਢੱਠ, ਬਿਨ ਸੀਸ ਜਗਦੀਸ਼ ਝੁਕਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਸ਼ਾਹ ਹਕੀਰ ਕਰ ਕੇ ਇਕੱਠ, ਸ਼ਹਿਨਸ਼ਾਹ ਵੇਖੇ ਚਾਈਂ ਚਾਈਂਆ। ਸਤਿਜੁਗ ਤ੍ਰੇਤਾ ਦੁਆਪਰ ਗਿਆ ਨੱਠ, ਕਲਜੁਗ ਅੰਤਮ ਵੇਲਾ ਦਏ ਦੁਹਾਈਆ। ਸਤਿ ਧਰਮ ਦਾ ਰਿਹਾ ਕੋਈ ਨਾ ਹੱਟ, ਮੰਦਰ ਮੱਠ ਸ਼ਿਵਦੁਵਾਲੇ ਗੁਰੂਦਵਾਰ ਰਹੇ ਕੁਰਲਾਈਆ। ਫਿਰੀ ਦਰੋਹੀ ਅੱਠ ਸੱਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੇਤਰ ਨੈਣਾ ਨੀਰ ਵਹਾਈਆ। ਘਟ ਘਟ ਅੰਦਰ ਮਨ ਕਾਮਨਾ ਰਹੀ ਨੱਚ, ਕਾਮ ਕਰੋਧ ਲੋਭ ਹੰਕਾਰ ਸ੍ਰਿਸ਼ਟ ਦ੍ਰਿਸ਼ਟ ਹਲਕਾਈਆ। ਨਾੜ ਬਹੱਤਰ ਉਬਲੀ ਰੱਤ, ਸਾਂਤਕ ਸਤਿ ਨਾ ਕੋਇ ਕਰਾਈਆ। ਸਤਿ ਧਰਮ ਦੀ ਭੁੱਲੀ ਮਤਿ, ਗੁਰਮਤ ਬੈਠੀ ਮੁਖ ਛੁਪਾਈਆ। ਧੀਰਜ ਰਿਹਾ ਕੋਈ ਨਾ ਜਤ, ਸਾਧ ਸੰਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਦਰ ਠਾਂਡਾ ਕਹੇ ਪ੍ਰਭੂ ਤੇਰਾ ਦਰਬਾਰਾ, ਦੋ ਜਹਾਨਾਂ ਸਚ ਨਜ਼ਰੀ ਆਇੰਦਾ। ਤੇਰਾ ਖੇਲ ਅਗੰਮ ਅਪਾਰਾ, ਅਲਖ ਅਗੋਚਰ ਭੇਵ ਕੋਇ ਨਾ ਪਾਇੰਦਾ। ਸਦੀ ਚੌਧਵੀਂ ਵੇਖ ਕਿਨਾਰਾ, ਈਸਾ

❋

❋

ਮੂਸਾ ਮੁਹੰਮਦ ਸੀਸ ਝੁਕਾਇੰਦਾ। ਨਾਨਕ ਗੋਬਿੰਦ ਉਚੀ ਕੂਕ ਕਰੇ ਪੁਕਾਰਾ, ਤੇਈ ਅਵਤਾਰ ਹਾਹਾਕਾਰ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰੋਵੇ ਜ਼ਾਰੋ ਜ਼ਾਰਾ, ਕਰੋੜ ਤੇਤੀਸਾ ਨੇਤਰ ਨੈਣਾ ਨੀਰ ਵਹਾਇੰਦਾ। ਸਤਿ ਧਰਮ ਦਾ ਰਿਹਾ ਨਾ ਕੋਇ ਜੈਕਾਰਾ, ਜਾਗਰਤ ਜੋਤ ਨਾ ਕੋਇ ਡਗਮਗਾਇੰਦਾ। ਭਰਮੇ ਭੁੱਲਾ ਸਰਬ ਸੰਸਾਰਾ, ਸਰਬ ਕਲਾ ਸਮਰਥ ਸਵਾਮੀ ਤੇਰਾ ਦਰਸ ਕੋਇ ਨਾ ਪਾਇੰਦਾ। ਮੰਦਰ ਚੜ੍ਹ ਨਿਰਮਲ ਨੂਰ ਜੋਤ ਕਰੇ ਨਾ ਕੋਇ ਦੀਦਾਰਾ, ਦੀਦ ਈਦ ਨਾ ਕੋਇ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਇੰਦਾ। ਤੇਰਾ ਦਰ ਠਾਂਡਾ ਸੀਤ, ਹਰਿ ਕਰਤੇ ਵਡ ਵਡਿਆਈਆ। ਸ਼ਬਦ ਗੁਰੂ ਤੇਰਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਝਗੜਾ ਮੁਕਾ ਦੇ ਮੰਦਰ ਮਸੀਤ, ਕਾਇਆ ਕਾਅਬਾ ਕਰ ਰੁਸ਼ਨਾਈਆ। ਸਤਿਜੁਗ ਸਾਚੀ ਦੱਸ ਦੇ ਰੀਤ, ਕਲਜੁਗ ਕੂੜੀ ਰੀਤੀ ਰਹੇ ਨਾ ਰਾਈਆ। ਧਾਮ ਵਖਾ ਇਕ ਅਨਡੀਠ, ਜਲਵਾਗਰ ਨੂਰ ਰੁਸ਼ਨਾਈਆ। ਚਾਰ ਵਰਨ ਅਠਾਰਾਂ ਬਰਨ ਕਿਉਂ ਸੁੱਤਾ ਕਰ ਕੇ ਪੀਠ, ਕਰਵਟ ਆਪਣੀ ਲੈ ਬਦਲਾਈਆ। ਕਿਉਂ ਸਚ ਸਵਾਮੀ ਧੁਰ ਦੇ ਮੀਤ, ਮਿਤ੍ਰ ਪਿਆਰਾ ਗੋਬਿੰਦ ਗਿਆ ਸਮਝਾਈਆ। ਲੇਖਾ ਰਹੇ ਨਾ ਊਚ ਨੀਚ, ਜ਼ਾਤ ਪਾਤ ਨਾ ਕੋਇ ਲੜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਕਰਾਏ ਭੈ ਭੀਤ, ਭਾਂਡਾ ਭਰਮ ਭੌ ਭੰਨਾਈਆ। ਗੁਰ ਅਵਤਾਰ ਪੈਗ਼ੰਬਰ ਸਦੀ ਚੌਧਵੀਂ ਸਾਰੇ ਕਰਨ ਤਸਦੀਕ, ਸ਼ਹਾਦਤ ਇਕੋ ਵਾਰ ਭੁਗਤਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਜਗਦੀਸ਼, ਜਗਦੀਸ਼ਰ ਤੇਰੇ ਹੱਥ ਵਡਿਆਈਆ। ਤੇਰੇ ਛਤਰ ਝੁੱਲੇ ਸੀਸ, ਸ਼ਾਸਤਰ ਸਿਮਰਤ ਵੇਦ ਪੁਰਾਨ ਦਏ ਗਵਾਹੀਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਕਰ ਬਖ਼ਸ਼ੀਸ਼, ਰਹਿਮਤ ਆਪਣੀ ਇਕ ਕਮਾਈਆ। ਝਗੜਾ ਮੇਟ ਹਸਤ ਕੀਟ, ਊਚ ਨੀਚ ਡੇਰਾ ਢਾਹੀਆ। ਸਾਚਾ ਕਲਮਾ ਦੱਸ ਹਦੀਸ, ਧੁਰ ਦੇ ਹਜ਼ਰਤ ਕਰ ਪੜ੍ਹਾਈਆ। ਸਦੀ ਬੀਸਵੀਂ ਰਹੀ ਬੀਤ, ਬਾਤਨ ਪਰਦਾ ਦੇ ਉਠਾਈਆ। ਜਨ ਭਗਤ ਤੇਰੇ ਅਜ਼ੀਜ਼, ਗੁਰਮੁਖ ਗੁਰਸਿਖ ਗੋਦੀ ਲੈ ਉਠਾਈਆ। ਸਾਚੇ ਨਾਮ ਦੀ ਦੇ ਤਮੀਜ਼, ਦੂਜੀ ਅਵਰ ਨਾ ਕੋਇ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਸਾਰੇ ਗੌਣ ਗੀਤ, ਗੋਬਿੰਦ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਆਸਾ ਪੂਰ ਕਰਾਈਆ। ਸਭ ਦੀ ਆਸਾ ਪੂਰੀ ਕਰ ਦੇ ਮਨਸਾ, ਮਿਹਰਵਾਨ ਤੇਰੀ ਸਰਨਾਈਆ। ਗੁਰਮੁਖ ਹਰਿ ਸੰਤ ਬਣਾ ਦੇ ਹੰਸਾ, ਸੋਹੰ ਮੋਤੀ ਚੋਗ ਚੁਗਾਈਆ । ਚਾਰ ਵਰਨ ਅਠਾਰਾਂ ਬਰਨ ਤੇਰਾ ਬੰਸਾ, ਖੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਮਨ ਹੰਕਾਰੀ ਮਾਰ ਦੇ ਕੰਸਾ, ਸੋਈ ਸੁਰਤੀ ਆਪ ਉਠਾਈਆ। ਸਤਿਜੁਗ ਸਚ ਬਣਾ ਦੇ ਬਣਤਾ, ਘੜਨ ਭੰਨਣਹਾਰ ਤੇਰੀ ਸਰਨਾਈਆ। ਤੇਰਾ ਖੇਲ ਜੁਗ ਚੌਕੜੀ ਆਦਿਨ ਅੰਤਾ, ਨਿਤ ਨਵਿਤ ਵੇਸ ਵਟਾਈਆ। ਮਿਹਰਵਾਨ ਮਿਹਰ ਕਰ ਦੇ ਉਪਰ ਸੰਗਤਾ, ਸਤਿ ਸਤਿਵਾਦੀ ਆਪਣਾ ਰਾਹ ਜਣਾਈਆ। ਤੇਰਾ ਭਗਤ ਦੂਜੇ ਦਰ ਹੋਵੇ ਨਾ ਮੰਗਤਾ, ਭਿੱਖਕ ਹੋ ਕੇ ਝੋਲੀ ਤੇਰੇ ਅੱਗੇ ਡਾਹੀਆ। ਤੂੰ ਲੱਖ ਚੁਰਾਸੀ ਆਤਮ ਪਰਮਾਤਮ ਸਾਚਾ ਕੰਤਾ, ਕੰਤੂਹਲ ਤੇਰੀ ਵਡਿਆਈਆ। ਕੂੜਾ ਮੋਹ ਮੇਟ ਦੇ ਮਮਤਾ, ਵਿਕਾਰ ਹੰਕਾਰ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਦਰ ਤੇਰੇ ਅਲਖ ਮਹਿਬੂਬ, ਮੁਹੱਬਤ ਵਿਚ ਸਰਨਾਈਆ। ਵਖਾ ਇਕ ਅਰਸ਼ ਅਰੂਜ, ਜਲਵਾਗਰ ਡਗਮਗਾਈਆ। ਕਲਜੁਗ ਕੂੜੀ ਕਿਰਿਆ ਮੇਟ ਹਦੂਦ, ਗ੍ਰਹਿ ਮੰਦਰ ਇਕ ਸੁਹਾਈਆ। ਤੇਰਾ ਨਜ਼ਰ

❋

❋

ਨਾ ਆਏ ਕੋਈ ਵਜੂਦ, ਜਿਸਮ ਜ਼ਮੀਰ ਦੇ ਬਦਲਾਈਆ । ਤੇਰਾ ਖੇਲ ਪੰਜ ਭੂਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸੋਭਾ ਪਾਈਆ। ਨਿਰਗੁਣ ਜੋਤ ਬਿਨ ਵਰਨ ਗੋਤ ਪੁਰਖ ਅਕਾਲ ਆਪਣਾ ਦੇ ਸਬੂਤ, ਸਾਹਿਬ ਸਵਾਮੀ ਪਰਦਾ ਆਪ ਉਠਾਈਆ। ਹਰ ਘਟ ਵਸੇਂ ਮੌਜੂਦ, ਗੁਰਮੁਖਾਂ ਲਏਂ ਤਰਾਈਆ। ਤੇਰੀ ਮੰਜ਼ਲ ਇਕ ਮਕਸੂਦ, ਮੁਕਾਮੇ ਹੱਕ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕ ਦੇਣਾ ਧੁਰ ਦਾ ਵਰ, ਦਰ ਠਾਂਡੇ ਵੱਜੇ ਵਧਾਈਆ। ਦਰ ਠਾਂਡਾ ਦਿਸੇ ਏਕ, ਏਕੰਕਾਰ ਵੱਜੇ ਵਧਾਈਆ। ਸ੍ਰਿਸ਼ਟ ਸਬਾਈ ਦੱਸ ਦੇ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਦੀਨ ਦੁਨੀ ਦੀ ਬੁੱਧੀ ਕਰ ਬਿਬੇਕ, ਦੁਰਮਤ ਮੈਲ ਕਰ ਸਫ਼ਾਈਆ। ਨਿਜ ਨੇਤਰ ਤੈਨੂੰ ਲੈਣ ਵੇਖ, ਲੋਚਨ ਅੰਦਰੋਂ ਕਰ ਰੁਸ਼ਨਾਈਆ। ਝਗੜਾ ਰਹੇ ਨਾ ਮੁੱਲਾ ਸ਼ੇਖ਼, ਪੰਡਤ ਪਾਂਧਾ ਨਾ ਕੋਇ ਪੜ੍ਹਾਈਆ। ਸਾਢੇ ਤਿੰਨ ਹੱਥ ਖੋਲ੍ਹ ਭੇਤ, ਨੌ ਦੁਆਰ ਡੇਰਾ ਢਾਹੀਆ। ਆਤਮ ਪਰਮਾਤਮ ਦੱਸ ਹੇਤ, ਸੁਰਤੀ ਸ਼ਬਦੀ ਜੋੜ ਜੁੜਾਈਆ। ਪੰਚ ਵਿਕਾਰਾ ਕਰ ਖੇਤ, ਹਉਮੇ ਹੰਗਤਾ ਗੜ੍ਹ ਤੁੜਾਈਆ। ਨਜ਼ਰੀ ਆਏਂ ਨੇਤਨ ਨੇਤ, ਨਿਰਵੈਰ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰ ਦੇ ਲੇਖ, ਭਵਿਖਤਾਂ ਵਿਚ ਤੇਰੀ ਆਸ ਤਕਾਈਆ। ਨੌ ਸੌ ਚੁਰਾਨਵੇ ਚੌਕੜੀ ਤੂੰ ਬੈਠਾ ਰਿਹੋਂ ਸਚਖੰਡ ਆਪਣੇ ਦੇਸ, ਦਰਗਾਹ ਸਾਚੀ ਸੋਭਾ ਪਾਈਆ। ਭਗਤਾਂ ਕਾਰਨ ਹੁੰਦਾ ਰਿਹੋਂ ਪੇਸ਼, ਪੇਸ਼ੀਨਗੋਈ ਸਭ ਦੀ ਦਏ ਗਵਾਹੀਆ। ਤੂੰ ਰਹਿਣ ਵਾਲਾ ਹਮੇਸ਼, ਜੰਮਣ ਮਰਨ ਰੂਪ ਨਾ ਕੋਇ ਬਦਲਾਈਆ। ਤੇਰਾ ਮੁੱਛ ਦਾੜ੍ਹੀ ਨਾ ਕੋਈ ਕੇਸ, ਚੋਟੀ ਮੂੰਡ ਨਾ ਕੋਇ ਮੁੰਡਾਈਆ। ਤੇਰਾ ਅੰਤ ਅਖ਼ੀਰ ਗੁਰੂ ਦਸ ਦਸਮੇਸ਼, ਦਹਿ ਦਿਸ਼ਾ ਕਰ ਕੇ ਗਿਆ ਪੜ੍ਹਾਈਆ। ਆਪ ਆਪਾ ਕਰ ਕੇ ਭੇਟ, ਬੰਸ ਸਰਬੰਸ ਤੇਰੇ ਲੇਖੇ ਲਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਖੇਵਟ ਖੇਟ, ਤਟ ਕਿਨਾਰਾ ਦੂਜਾ ਨਜ਼ਰ ਕੋਇ ਨਾ ਆਈਆ। ਨਿਰਵੈਰ ਹੋ ਕੇ ਸ੍ਰਿਸ਼ਟ ਸਬਾਈ ਵੇਖ, ਦੀਨਾਂ ਮਜ਼੍ਹਬਾਂ ਪਰਦਾ ਦੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸਾ ਮਨਸਾ ਪੂਰ ਕਰਾਈਆ। ਸੰਮਤ ਕਹੇ ਮੈਂ ਚੌਥਾ ਆਇਆ, ਨਿਰਗੁਣ ਨਿਰਵੈਰ ਤੇਰੀ ਸਰਨਾਈਆ। ਕਲਜੁਗ ਕੂੜੀ ਕਿਰਿਆ ਬਦਲ ਦੇ ਮਾਇਆ, ਮਮਤਾ ਮੋਹ ਵਿਕਾਰ ਗੁਆਈਆ। ਤੂੰ ਸਾਹਿਬ ਸੱਜਣ ਸੁਖਦਾਇਆ, ਸ਼ਹਿਨਸ਼ਾਹ ਧੁਰਦਰਗਾਹੀਆ। ਲੱਖ ਚੁਰਾਸੀ ਰਚਨ ਰਚਾਇਆ, ਚਾਰੇ ਖਾਣੀ ਵੰਡ ਵੰਡਾਈਆ। ਚਾਰੇ ਬਾਣੀ ਰਾਗ ਅਲਾਇਆ, ਚਾਰੇ ਕੂਟਾਂ ਕਰ ਸ਼ਨਵਾਈਆ। ਚਾਰੇ ਜੁਗ ਖੇਲ ਰਚਾਇਆ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਕਲ ਧਰਾਈਆ। ਅਵਤਾਰ ਪੈਗ਼ੰਬਰ ਗੁਰੂ ਵੇਸ ਵਟਾਇਆ, ਨਿਤ ਨਵਿਤ ਆਪਣੀ ਕਾਰ ਕਮਾਈਆ। ਪਾਰਬ੍ਰਹਮ ਤੇਰਾ ਭੇਵ ਕਿਸੇ ਨਾ ਆਇਆ, ਪਰਦਾ ਸਕਿਆ ਨਾ ਕੋਇ ਚੁਕਾਈਆ। ਸਭ ਨੇ ਝੁਕ ਝੁਕ ਤੈਨੂੰ ਸੀਸ ਝੁਕਾਇਆ, ਸੱਯਦਿਆਂ ਵਿਚ ਲੋਕਾਈਆ। ਰਸਨਾ ਜਿਹਵਾ ਬੱਤੀ ਦੰਦ ਢੋਲਾ ਗਾਇਆ, ਚਾਰ ਜੁਗ ਕਰੀ ਜਗਤ ਪੜ੍ਹਾਈਆ। ਕ਼ਲਮ ਸ਼ਾਹੀ ਲੇਖ ਲਿਖਾਇਆ, ਕਾਗ਼ਜ਼ ਬਣਤ ਬਣਾਈਆ। ਗੁਰ ਅਵਤਾਰ ਪੈਗ਼ੰਬਰ ਜੁਗ ਜੁਗ ਆਪਣਾ ਫੇਰਾ ਪਾਇਆ, ਪਾਰਬ੍ਰਹਮ ਤੇਰੀ ਓਟ ਤਕਾਈਆ। ਅੰਤ ਸੰਦੇਸ਼ਾ ਤੇਰਾ ਇਕ ਸੁਣਾਇਆ, ਢੋਲਾ ਸੋਹਲਾ ਰਾਗ ਅਲਾਈਆ। ਜਿਸ ਵੇਲੇ ਕਲਜੁਗ ਵੇਲਾ ਅੰਤਮ ਆਇਆ, ਕਲ ਕਲਕੀ ਵੇਸ ਵਟਾਈਆ। ਜਿਸ ਨੂੰ ਜਨਮੇ ਕੋਇ ਨਾ ਮਾਇਆ, ਗੋਦੀ ਗੋਦ ਨਾ ਕੋਇ ਸੁਹਾਈਆ। ਜਿਸ ਨੂੰ ਖਿਲਾਏ ਕੋਈ ਨਾ ਦਾਇਆ, ਦਰ ਦਵਾਰ ਨਾ ਕੋਇ ਸੁਹਾਈਆ। ਤੂੰ ਖ਼ਾਲਕ ਖ਼ਲਕ ਬੇਪ੍ਰਵਾਹ ਨੂਰ ਰੁਸ਼ਨਾਇਆ, ਨੂਰੋ ਨੂਰ ਡਗਮਗਾਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਦੇ ਉਠਾਈਆ। ਸੰਮਤ ਕਹੇ ਮੈਂ ਸਾਲ ਚੌਥਾ ਆਇਆ ਜਗ, ਜਗਜੀਵਣ ਦਾਤਾ ਦਏ ਵਡਿਆਈਆ । ਚਾਰ ਕੁੰਟ ਲੱਗੀ ਅੱਗ, ਤ੍ਰਿਸ਼ਨਾ ਜਗਤ ਨਾ ਕੋਇ ਬੁਝਾਈਆ। ਹੰਸ ਬੁੱਧੀ ਹੋਈ ਕੱਗ, ਸ੍ਰਿਸ਼ਟੀ ਦ੍ਰਿਸ਼ਟੀ ਤੇਰਾ ਨਾਮ ਨਾ ਕੋਇ ਧਿਆਈਆ। ਮੋਹ ਹੰਕਾਰ ਵਿਕਾਰ ਗਿਆ ਵਧ, ਕਾਮ ਕਰੋਧ ਕਰੇ ਲੜਾਈਆ। ਸਾਧ ਸੰਤ ਜੀਵ ਜੰਤ ਤੇਰਾ ਪ੍ਰੇਮ ਗਏ ਛੱਡ, ਆਤਮ ਪਰਮਾਤਮ ਨਾਤਾ ਨਾ ਕੋਇ ਜੁੜਾਈਆ। ਖ਼ਾਲੀ ਦਿਸਣ ਸਾਢੇ ਤਿੰਨ ਹੱਥ ਕਾਇਆ ਮਾਟੀ ਹੱਡ, ਤੇਰੀ ਹੱਦ ਪਾਰ ਨਾ ਕੋਇ ਕਰਾਈਆ। ਏਸੇ ਕਰ ਕੇ ਅਵਤਾਰ ਪੈਗ਼ੰਬਰ ਗੁਰੂ ਤੈਨੂੰ ਗਏ ਸੱਦ, ਹੋਕਾ ਨਾਮ ਵਾਲਾ ਸੁਣਾਈਆ। ਤੂੰ ਸਾਹਿਬ ਸੂਰਾ ਸਰਬਗ, ਸ਼ਹਿਨਸ਼ਾਹ ਧੁਰਦਰਗਾਹੀਆ। ਤੇਰਾ ਨਾਮ ਅਗੰਮਾ ਨਦ, ਦੋ ਜਹਾਨਾਂ ਕਰੇ ਸ਼ਨਵਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹੇ ਭੱਜ, ਸੰਸਾਰੀ ਭੰਡਾਰੀ ਸੰਘਾਰੀ ਸੇਵ ਕਮਾਈਆ। ਤੇਰਾ ਖੇਲ ਪੁਰਖ ਸਮਰਥ, ਕਲ ਤੇਰੇ ਹੱਥ ਵਡਿਆਈਆ। ਕਲਜੁਗ ਅੰਤਮ ਹੋ ਪ੍ਰਗਟ, ਪ੍ਰਗਟ ਆਪਣੀ ਕਲ ਧਰਾਈਆ। ਸਤਿ ਧਰਮ ਦਾ ਖੋਲ੍ਹ ਦੇ ਹੱਟ, ਹੱਟਵਾਣਾ ਇਕੋ ਨਜ਼ਰੀ ਆਈਆ। ਤੂੰ ਮੇਰਾ ਮੈਂ ਤੇਰਾ ਸਾਰੇ ਗਾਵਣ ਜਸ, ਸਿਫ਼ਤਾਂ ਵਿਚ ਤੇਰਾ ਨਾਮ ਸਾਲਾਹੀਆ। ਜਨ ਭਗਤਾਂ ਅੰਦਰੋਂ ਖੋਲ੍ਹ ਦੇ ਅੱਖ, ਨਿਜ ਨੇਤਰ ਕਰ ਰੁਸ਼ਨਾਈਆ। ਸਚ ਸਵਾਮੀ ਹੋ ਪ੍ਰਤੱਖ, ਪਾਰਖੂ ਗੁਰਮੁਖ ਲੈ ਉਪਜਾਈਆ। ਅੱਗੇ ਹੋਵੀਂ ਕਦੇ ਨਾ ਵਖ, ਵਖਰਾ ਘਰ ਸੁਹਾਈਆ। ਕੁਛ ਲਹਿਣਾ ਦੱਸ ਕੇ ਗਿਆ ਰਾਮਾ ਬੇਟਾ ਦਸਰਥ, ਵਸ਼ਿਸ਼ਟ ਨਾਲ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਜਿਸ ਵੇਲੇ ਕ੍ਰਿਸ਼ਨ ਚਲਾਇਆ ਰਥ, ਰਥਵਾਹੀ ਹੋ ਕੇ ਆਪਣੀ ਕਾਰ ਕਮਾਈਆ। ਚੌਥਾ ਸਾਲ ਕਹੇ ਮੇਰੇ ਪਰਮ ਪੁਰਖ ਅਬਿਨਾਸ਼ੀ, ਹਰਿ ਕਰਤੇ ਤੇਰੀ ਸਰਨਾਈਆ। ਤੇਰਾ ਖੇਲ ਵੇਖਿਆ ਮੰਡਲ ਰਾਸੀ, ਗਗਨ ਗਗਨੰਤਰ ਵੱਜੀ ਵਧਾਈਆ। ਗੁਰ ਅਵਤਾਰ ਪੈਗ਼ੰਬਰ ਵੇਖੇ ਤੇਰੇ ਸਾਥੀ, ਜੁਗ ਜੁਗ ਤੇਰੀ ਸੇਵ ਕਮਾਈਆ। ਦੇਵਤ ਸੁਰ ਮੰਨਦੇ ਆਖੀ, ਗਣ ਗੰਧਰਬ ਰਾਗ ਅਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਵੇਖੀ ਤੇਰੀ ਪਾਤੀ, ਸੰਦੇਸੇ ਸ਼ਬਦ ਵਾਲੇ ਜਣਾਈਆ। ਤੂੰ ਪਾਰਬ੍ਰਹਮ ਪਤਿਪਰਮੇਸ਼ਵਰ ਆਤਮ ਤੇਰੀ ਜ਼ਾਤੀ, ਜਾਗਰਤ ਜੋਤ ਡਗਮਗਾਈਆ। ਨਿਰਗੁਣ ਹੋ ਕੇ ਕਰ ਰਾਖੀ, ਸਰਗੁਣ ਮੇਲਾ ਮੇਲ ਸਹਿਜ ਸੁਭਾਈਆ। ਕੀ ਲੇਖਾ ਦੱਸ ਕੇ ਗਿਆ ਗੋਬਿੰਦ ਇਕ ਸੱਤ ਪੰਜ ਛੇ ਦੀ ਵਸਾਖੀ, ਵਾਸਤਾ ਤੇਰੇ ਅੱਗੇ ਪਾਈਆ। ਓਹ ਲਹਿਣਾ ਦੇਣਾ ਵੇਖ ਬਾਕੀ, ਬਾਕੀ ਨਵੀਸ ਫੋਲ ਫੁਲਾਈਆ। ਪੁਰਖ ਅਕਾਲ ਤੇਰਾ ਤਨ ਵਜੂਦ ਨਹੀਂ ਕੋਈ ਖ਼ਾਕੀ, ਤੱਤਾਂ ਵਿਚ ਨਾ ਕੋਇ ਚਤੁਰਾਈਆ। ਸਦੀ ਚੌਧਵੀਂ ਅੰਧੇਰੀ ਰਾਤੀ, ਕਲਜੁਗ ਕੂੜ ਕਿਰਿਆ ਹਲਕਾਈਆ। ਧਰਮ ਦਾ ਰਿਹਾ ਕੋਈ ਨਾ ਪਾਠੀ, ਤਿਲਕ ਲਲਾਟ ਨਾ ਕੋਇ ਲਗਾਈਆ। ਬਗ਼ਲ ਕ਼ੁਰਾਨ ਰਖਾਏ ਨਾ ਕੋਈ ਸਾਚੀ, ਮਸਲਾ ਹੱਕ ਨਾ ਕੋਇ ਸੁਣਾਈਆ । ਜੀਵਣ ਬਦਲੇ ਨਾ ਕੋਇ ਹਯਾਤੀ, ਸੰਤ ਕੰਤ ਨਾ ਕੋਇ ਮਿਲਾਈਆ। ਕਿਰਪਾ ਕਰ ਕਮਲਾਪਤੀ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਤੂੰ ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਸੂਰਬੀਰ ਹਾਠੀ, ਜੋਧਾ ਇਕੋ ਧੁਰਦਰਗਾਹੀਆ। ਸਾਚੀ ਮੰਜ਼ਲ ਚੜ੍ਹਾ ਦੇ ਘਾਟੀ, ਘਾਟਾ ਸਭ ਦਾ ਪੂਰ ਕਰਾਈਆ। ਸਦੀ ਵੀਹਵੀਂ ਪੂਰੀ ਕਰ ਦੇ ਵਾਟੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਹੇ ਸੁਣ ਸੰਮਤ ਮੇਰੇ ਚਾਰ, ਚੌਥੇ ਜੁਗ ਦਿਆਂ ਵਡਿਆਈਆ। ਉਠ ਵੇਖ ਮਾਤ ਸੰਸਾਰ, ਲੱਖ ਚੁਰਾਸੀ ਅੰਤਰ ਖੋਜ ਖੁਜਾਈਆ।

❋

❋

ਸਾਚਾ ਰਿਹਾ ਨਾ ਕੋਈ ਪਿਆਰ, ਮੁਹੱਬਤ ਵਿਚ ਮਹਿਬੂਬ ਨਾ ਕੋਇ ਮਿਲਾਈਆ। ਸਾਚਾ ਆਤਮ ਪਰਮਾਤਮ ਨਾਤਾ ਜੁੜਿਆ ਨਾ ਕੰਤ ਭਤਾਰ, ਆਤਮ ਸੇਜ ਨਾ ਕੋਇ ਸੁਹਾਈਆ। ਰਸਨਾ ਜਿਹਵਾ ਕਥਨੀ ਕਹਿ ਕਹਿ ਸਾਰੇ ਰਹੇ ਉਚਾਰ, ਹਿਰਦੇ ਹਰਿ ਨਾ ਕੋਇ ਸੁਹਾਈਆ। ਮੈਂ ਤੇਰੇ ਸੰਮਤ ਵਿਚ ਸਭ ਨੂੰ ਕਰ ਦੇਵਾਂ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਹੁਕਮ ਦੇਵਾਂ ਪੈਗ਼ੰਬਰ ਗੁਰੂ ਅਵਤਾਰ, ਅਵਤਰਾ ਆਪਣੀ ਕਾਰ ਕਮਾਈਆ। ਜਾ ਕੇ ਵੇਖੋ ਆਪਣੀ ਵਾਰ, ਨਿਰਗੁਣ ਸਰਗੁਣ ਪਰਦਾ ਲਾਹੀਆ। ਜੋ ਦੱਸ ਕੇ ਆਏ ਵਿਹਾਰ, ਭਰਮੇ ਭੁੱਲੀ ਕੂੜ ਲੋਕਾਈਆ। ਕੀ ਕਰਨੀ ਕਮੌਂਦੇ ਕਾਰ, ਕਰਤਾ ਪੁਰਖ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਦਏ ਬਣਾਈਆ। ਪੁਰਖ ਅਕਾਲ ਕਿਹਾ ਗੁਰ ਅਵਤਾਰ ਆਓ ਅਗੇ, ਅਗਲਾ ਲੇਖਾ ਦਿਆਂ ਵਖਾਈਆ। ਹੁਕਮੇ ਅੰਦਰ ਸਭ ਨੂੰ ਰਿਹਾ ਸੱਦੇ, ਧੁਰ ਫ਼ਰਮਾਨਾ ਇਕ ਜਣਾਈਆ। ਕਿਉਂ ਮਾਤਲੋਕ ਵਿਚੋਂ ਆਏ ਭੱਜੇ, ਭਜਨ ਬੰਦਗੀ ਆਪਣਾ ਨਾਮ ਦ੍ਰਿੜਾਈਆ। ਸਵਾਧਾਨ ਹੋਵੇ ਬੁੱਢੇ ਨੱਢੇ, ਨੌਜਵਾਨ ਲਵੋ ਅੰਗੜਾਈਆ। ਤੁਸੀਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵਾਰੋ ਵਾਰੀ ਗਏ ਕਦੇ ਕਦੇ, ਕ਼ਦੀਮ ਦਾ ਲੇਖਾ ਦਿਆਂ ਮੁਕਾਈਆ। ਦੀਨ ਮਜ਼੍ਹਬ ਦੇ ਚਖਦੇ ਰਹੇ ਮਜ਼ੇ, ਮਾਨਸ ਮਾਨਸ ਨਾਲ ਲੜਾਈਆ। ਚੜੌਂਦੇ ਰਹੇ ਅਪਣੀ ਮੰਜ਼ਲ ਆਪਣੀ ਹੱਦੇ, ਮਹਿਬੂਬ ਮੁਹੱਬਤ ਵਿਚ ਨਾ ਕੋਇ ਸਮਾਈਆ। ਕਿਸੇ ਯਾਦ ਨਾ ਆਈ ਕਿਹੜੀ ਪੁਸ਼ਤ ਕਿਹੜੀ ਯੱਦੇ, ਯਕੇ ਬਾਦ ਦੀਗਰੇ ਸਾਰੇ ਕਰ ਕੇ ਗਏ ਸ਼ਨਵਾਈਆ। ਸਦੀ ਚੌਧਵੀਂ ਸਾਬਤ ਸਿਦਕ ਕਿਸੇ ਨਾ ਲੱਭੇ, ਸੂਫ਼ੀ ਫ਼ਕੀਰ ਰਹੇ ਕੁਰਲਾਈਆ। ਲੇਖੇ ਸਾਧਾਂ ਸੰਤਾਂ ਦਿਸਣ ਨਾ ਬੱਗੇ, ਦੁਰਮਤ ਮੈਲ ਨਾ ਕੋਇ ਧਵਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਗ੍ਰੰਥਾਂ ਪੰਥਾਂ ਭਾਰ ਬੱਧੇ, ਬੰਧਨ ਸਕੇ ਨਾ ਕੋਇ ਤੁੜਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਧਾਰ ਕਿਸੇ ਨਾ ਲੱਭੇ, ਅੰਦਰ ਬਹਿ ਬਹਿ ਸਾਰੇ ਰਹੇ ਧਿਆਈਆ। ਸ਼ਬਦ ਸੰਦੇਸ਼ਾ ਨਰ ਨਰੇਸ਼ਾ ਮੂਲ ਕਿਸੇ ਨਾ ਘੱਲੇ, ਘਾਇਲ ਹੋਈ ਖ਼ਲਕ ਖ਼ੁਦਾਈਆ। ਨਿਰਗੁਣ ਨੂਰ ਜ਼ਹੂਰ ਵਿਚ ਕਦੇ ਨਾ ਰਲੇ, ਰੌਲਾ ਪਵੇ ਥਾਉਂ ਥਾਈਂਆ। ਬਿਨ ਜਨ ਭਗਤਾਂ ਸਦੀ ਚੌਧਵੀਂ ਕੋਈ ਨਾ ਫਲੇ, ਪੱਤ ਡਾਲੀ ਫੁੱਲ ਰੁੱਖ ਲਹਿਰਾਈਆ। ਜਿਨ੍ਹਾਂ ਨੂੰ ਆਪ ਫੜਾਏ ਪੱਲੇ, ਪੱਲੂ ਆਪਣੀ ਗੰਢ ਬੰਧਾਈਆ। ਸਚ ਦੁਵਾਰ ਉਨ੍ਹਾਂ ਨੇ ਮੱਲੇ, ਜਿਥੇ ਵਸੇ ਧੁਰਦਰਗਾਹੀਆ। ਝਗੜਾ ਮੁਕ ਜਾਏ ਜਲੇ ਥਲੇ, ਅਸਗਾਹਾਂ ਵਿਚ ਨਾ ਕੋਇ ਭਵਾਈਆ। ਸਚਖੰਡ ਦਵਾਰੇ ਜੋਤ ਅਗੰਮੀ ਬਲੇ, ਦੀਵਾ ਬਾਤੀ ਨਾ ਕੋਇ ਰੁਸ਼ਨਾਈਆ। ਸੋਹਣਾ ਸੁਹੰਜਣਾ ਇਕ ਮਹੱਲੇ, ਮਹਿਬੂਬ ਇਕੋ ਨਜ਼ਰੀ ਆਈਆ। ਜਿਸ ਦੇ ਨਾ ਕੋਈ ਉਪਰ ਨਾ ਕੋਈ ਥੱਲੇ, ਮਧ ਸਮਝ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਵੇਖੋ ਖੋਲ੍ਹ ਕੇ ਤਾਕੀ, ਪਰਦਾ ਧਰਮ ਉਠਾਈਆ। ਤੁਹਾਡਾ ਦਿਸੇ ਕੋਈ ਨਾ ਸਾਥੀ, ਸੱਜਣ ਸੰਗ ਨਾ ਕੋਇ ਬਣਾਈਆ। ਊਚ ਨੀਚ ਨਜ਼ਰ ਨਾ ਆਏ ਕੋਇ ਪਾਕੀ, ਪਤਤ ਹੋਈ ਜਗਤ ਲੋਕਾਈਆ। ਚਾਰੋਂ ਕੁੰਟ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਤੁਹਾਡਾ ਬਣਿਆ ਨਾ ਕੋਇ ਜਮਾਤੀ, ਜੁਮਲਾ ਅੱਖਰ ਨਾ ਕੋਇ ਸਮਝਾਈਆ। ਜੋ ਸੰਦੇਸ਼ਾ ਦੇ ਕੇ ਆਏ ਕਾਗ਼ਜ਼ਾਤੀ, ਕ਼ਲਮ ਸ਼ਾਹੀ ਨਾਲ ਲਿਖਾਈਆ। ਓਹ ਸਮਝੇ ਨਾ ਇਲਮ ਸਫ਼ਾਤੀ, ਸਫਾ ਸਭ ਦੀ ਰਿਹਾ ਉਠਾਈਆ। ਪ੍ਰਭ ਦਾ ਖੇਲ ਵੇਖੋ ਇਤਫ਼ਾਕੀ, ਇਤਫ਼ਾਕੀਆ ਆਪਣੀ ਕਾਰ ਕਮਾਈਆ। ਜੋ ਤੁਹਾਨੂੰ ਭੇਜਦਾ ਰਿਹਾ ਬਹੁ ਬਿਧ ਭਾਤੀ,

❋

❋

ਭਾਵਨਾ ਆਪਣੇ ਨਾਲ ਮਿਲਾਈਆ। ਆਪਣਾ ਦੀਨ ਮਜ਼੍ਹਬ ਵੇਖੋ ਪ੍ਰਾਂਤੀ, ਪਰਮ ਪੁਰਖ ਰਿਹਾ ਦ੍ਰਿੜਾਈਆ। ਅੰਦਰ ਵੇਖੋ ਪਵਣ ਸਵਾਸੀ, ਹਰ ਹਿਰਦਾ ਫੋਲ ਫੁਲਾਈਆ। ਜਿਨ੍ਹਾਂ ਦੇ ਪਿਛੇ ਚੜ੍ਹ ਕੇ ਆਏ ਫਾਸੀ, ਤੱਤਾਂ ਨਾਲੋਂ ਤਤ ਕਰ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਰਿਹਾ ਉਠਾਈਆ। ਗੁਰ ਅਵਤਾਰ ਪੈਗ਼ੰਬਰੋ ਸੁਣੋ ਅਗੰਮੀ ਫ਼ਰਮਾਨ, ਜੋਧੇ ਸੂਰਬੀਰ ਬਣੋ ਜੁਆਨ, ਮਰਦ ਮਰਦਾਨ ਦਏ ਵਡਿਆਈਆ। ਆਪਣੇ ਗੁਰਮੁਖ ਸੰਤ ਸੁਹੇਲੇ ਸੂਫ਼ੀ ਲਓ ਪਛਾਣ, ਚੁਰਾਸੀ ਵਿਚੋਂ ਫੋਲ ਫੁਲਾਈਆ। ਜਿਨ੍ਹਾਂ ਨੂੰ ਅੱਖਰਾਂ ਦਾ ਦਿਤਾ ਗਿਆਨ, ਨਿਰਅੱਖਰ ਲਓ ਮਿਲਾਈਆ। ਚੜ੍ਹਾਓ ਓਸ ਬਿਬਾਨ, ਜਿਸ ਨੂੰ ਦੋ ਜਹਾਨ ਨਾ ਕੋਇ ਅਟਕਾਈਆ। ਝਗੜਾ ਮੁੱਕੇ ਪਵਣ ਮਸਾਣ, ਤਤ ਵਜੂਦ ਕਰੋ ਸਫ਼ਾਈਆ। ਮਿਲਾਓ ਧੁਰ ਦੇ ਕਾਹਨ, ਜੋ ਸਖ਼ੀਆਂ ਸੰਗ ਨਿਭਾਈਆ। ਵਖਾਓ ਓਸ ਰਾਮ, ਜੋ ਰਾਮ ਰਾਮਾ ਰਿਹਾ ਪ੍ਰਗਟਾਈਆ। ਜੋ ਪੈਗ਼ੰਬਰਾਂ ਕਰੇ ਪਹਿਚਾਣ, ਕਲਮਾ ਕਾਇਨਾਤ ਜਣਾਈਆ। ਜਿਸ ਨੇ ਦੱਸਿਆ ਸਤਿਨਾਮ, ਨਾਨਕ ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਜੋ ਫ਼ਤਹਿ ਡੰਕ ਵਜਾਏ ਆਣ, ਗੋਬਿੰਦ ਹੁਕਮ ਸੁਣਾਈਆ। ਸੋ ਸੂਰਾ ਸਾਹਿਬ ਸੁਲਤਾਨ, ਸਚਖੰਡ ਸਾਚੇ ਸੋਭਾ ਪਾਈਆ। ਸਭ ਨੂੰ ਕਰ ਕੇ ਸਵਾਧਾਨ, ਸੁਤਿਆਂ ਰਿਹਾ ਉਠਾਈਆ। ਕਲਜੁਗ ਸ਼ਰਅ ਹੋਈ ਸ਼ੈਤਾਨ, ਧਰਮ ਧੀਰ ਨਾ ਕੋਇ ਧਰਾਈਆ। ਜੋ ਨਾਮ ਕਲਮਾ ਦੇ ਕੇ ਆਏ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਵਿਚ ਸਮਝਾਈਆ। ਓਹ ਮਿਲਿਆ ਨਾ ਕਿਸੇ ਮਕਾਮ, ਮਕਾਮੇ ਹੱਕ ਨਾ ਕੋਇ ਸਹਾਈਆ। ਕਲਜੁਗ ਕੂੜ ਚੜ੍ਹਿਆ ਤੁਫ਼ਾਨ, ਘਰ ਘਰ ਅੰਦਰ ਰਿਹਾ ਰੁੜ੍ਹਾਈਆ। ਕਿਉਂ ਤੁਹਾਨੂੰ ਮੰਨਣ ਵਾਲੇ ਹੋਏ ਬੇਈਮਾਨ, ਬੇਵਾ ਦਿਸੇ ਲੋਕਾਈਆ । ਜਿਨ੍ਹਾਂ ਨੇ ਮਸਲੇ ਪੜ੍ਹੇ ਕ਼ੁਰਾਨ, ਕਾਇਆ ਕਾਅਬੇ ਦਰਸ ਕੋਇ ਨਾ ਪਾਈਆ। ਜਿਨ੍ਹਾਂ ਵਾਚੇ ਸ਼ਾਸਤਰ ਸਿਮਰਤ ਵੇਦ ਪੁਰਾਨ, ਪੂਰਬ ਜਨਮ ਦਾ ਲੇਖਾ ਨਾ ਕੋਇ ਮੁਕਾਈਆ। ਜਿਹੜੇ ਰਸਨਾ ਗੌਂਦੇ ਸਤਿਨਾਮ, ਕਿਉਂ ਨਹੀਂ ਅੰਦਰੋਂ ਹੁੰਦੀ ਸਫ਼ਾਈਆ। ਜਿਹੜੇ ਫ਼ਤਹਿ ਜੈਕਾਰਾ ਕਹਿਣ ਨਾਲ ਜ਼ਬਾਨ, ਕਿਉਂ ਪਿੱਠਾਂ ਰਹੇ ਵਢਾਈਆ। ਗੁਰ ਅਵਤਾਰ ਪੈਗ਼ੰਬਰੋ ਸਦੀ ਚੌਧਵੀਂ ਤੁਹਾਡੀ ਧਰਮ ਦੀ ਲੁੱਟੀ ਗਈ ਦੁਕਾਨ, ਦਾਅਵੇਦਾਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸਮਝਾਈਆ। ਚੌਥੇ ਸਾਲ ਕਰ ਲੈ ਸੋਝੀ, ਸਮਝ ਦਿਆਂ ਸਮਝਾਈਆ। ਸਾਬਤ ਰਿਹਾ ਕੋਈ ਨਾ ਜੋਗੀ, ਜੁਗੀਸ਼ਰ ਰਹੇ ਕੁਰਲਾਈਆ। ਸੰਤ ਰਿਹਾ ਨਾ ਕੋਇ ਸੰਜੋਗੀ, ਮੇਲਾ ਮੇਲ ਨਾ ਕੋਇ ਕਰਾਈਆ। ਦੀਨ ਦੁਨੀ ਹੋਈ ਕਾਮ ਦੀ ਭੋਗੀ, ਭਗਵਨ ਰੰਗ ਨਾ ਕੋਇ ਰੰਗਾਈਆ। ਕਿਸੇ ਕੰਮ ਨਾ ਆਈ ਜੰਞੂ ਨਾਲ ਬੋਦੀ, ਤਿਲਕ ਤਰਸੂਲ ਨਾਲ ਵਡਿਆਈਆ। ਕਿਸੇ ਲੇਖੇ ਨਾ ਲੱਗੀ ਮੁੰਨੀ ਹੋਈ ਠੋਡੀ, ਲਬਾਂ ਦਾ ਕੱਟਿਆ ਕਟਾਕਸ਼ ਤੀਰ ਨਾ ਕੋਇ ਚਲਾਈਆ। ਭੁੱਲ ਗਈ ਸਿਖਿਆ ਵੇਦੀ ਸੋਢੀ, ਸੂਰਬੀਰ ਰਣਖੇਤ ਆਪਣਾ ਆਪ ਨਾ ਕੋਇ ਮਿਟਾਈਆ। ਜੇ ਕੋਈ ਭਗਤ ਸੁਹੇਲਾ ਬਚਿਆ ਉਹ ਵੀ ਪ੍ਰਭ ਦੇ ਪ੍ਰੇਮ ਪਿਆਰ ਦੀ ਵਿਚ ਡੋਡੀ, ਜਿਸ ਦਾ ਪਰਦਾ ਨਾ ਕੋਇ ਖੁਲ੍ਹਾਈਆ। ਕਿਉਂ ਸ੍ਰਿਸ਼ਟੀ ਹੋਈ ਹਉਮੇ ਦੀ ਰੋਗੀ, ਗੁਰ ਅਵਤਾਰ ਪੈਗ਼ੰਬਰੋ ਦਿਓ ਜਣਾਈਆ । ਜਾਂ ਕਹੋ ਅਸੀਂ ਨਹੀਂ ਅੰਦਰ ਦੇ ਧੋਬੀ, ਸਕੀਏ ਨਾ ਕਰ ਸਫ਼ਾਈਆ। ਫਿਰ ਖੇਲ ਕਰੇ ਪ੍ਰਭ ਠਾਕਰ ਧੁਰਦਰਗਾਹੀ ਮੌਜੀ, ਮੌਜੂਦਾ ਹੋ ਕੇ ਵੇਖ ਵਖਾਈਆ। ਜਿਸ ਨੂੰ ਆਦਿ ਜੁਗਾਦਿ ਦੀਨ ਮਜ਼੍ਹਬ ਦਾ ਹਿਰਸ ਨਹੀਂ ਉਹ ਕਲਮਿਆਂ ਦਾ ਨਹੀਂ ਲੋਭੀ, ਜਮਾਤਾਂ ਵੰਡ ਨਾ ਕੋਇ ਵੰਡਾਈਆ। ਜਿਥੇ ਰਮਜ਼ ਕਿਸੇ ਨਹੀਂ ਪਹੁੰਚੀ, ਸਾਰੇ

❋

❋

ਗਏ ਸੁਣਾਈਆ। ਓਸ ਪ੍ਰਭੂ ਦੀ ਕੁਲ ਗੁਰ ਅਵਤਾਰ ਪੈਗ਼ੰਬਰੋ ਕਦੇ ਨਾ ਔਂਤੀ, ਜਨ ਭਗਤ ਸੁਹੇਲੇ ਜੁਗ ਜੁਗ ਲਏ ਪ੍ਰਗਟਾਈਆ। ਜਿਸ ਵਡਿਆਈ ਦਿਤੀ ਰਵਦਾਸ ਚਮਾਰੇ ਮੋਚੀ, ਮਿਹਰਵਾਨ ਮਿਹਰ ਨਜ਼ਰ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਆਪ ਜਣਾਈਆ। ਸੰਮਤ ਚਾਰ ਕਹੇ ਗੁਰ ਅਵਤਾਰ ਪੈਗ਼ੰਬਰੋ ਲੋਕਮਾਤ ਮਾਰੋ ਆਪਣਾ ਦੱਬਾ, ਭੈ ਦਿਓ ਵਖਾਈਆ। ਜ਼ੋਰ ਲਾਓ ਚੋਟੀ ਪੱਬਾਂ, ਪਾਰਬ੍ਰਹਮ ਦਿਓ ਦ੍ਰਿੜਾਈਆ। ਜਿਹੜਾ ਸਾਹਿਬ ਕਿਸੇ ਨਹੀਂ ਲੱਭਾ, ਓਹ ਨੇਤਰਾਂ ਦਿਓ ਵਖਾਈਆ। ਜਿਸ ਦੇ ਹੁਕਮੇ ਅੰਦਰ ਬ੍ਰਹਿਮੰਡ ਖੰਡ ਬੱਝਾ, ਪੁਰੀ ਲੋਅ ਸੀਸ ਨਿਵਾਈਆ। ਜਿਸ ਦੀ ਹਰ ਘਟ ਅੰਦਰ ਜਗਹ, ਘਰ ਘਰ ਅੰਦਰ ਡੇਰਾ ਲਾਈਆ। ਜੋ ਵਸੇ ਉਪਰ ਸ਼ਾਹ ਰਗਾ, ਨੌ ਦੁਆਰੇ ਡੇਰਾ ਢਾਹੀਆ। ਜੋ ਨਾਮ ਪਿਆਵੇ ਮਧਾ, ਖ਼ੁਮਾਰੀ ਇਕ ਚੜ੍ਹਾਈਆ। ਜੋ ਸ਼ਬਦੀ ਦੇਵੇ ਸੱਦਾ, ਧੁਰ ਫ਼ਰਮਾਨਾ ਇਕ ਸੁਣਾਈਆ। ਜੋ ਜੁਗ ਚੌਕੜੀ ਫਿਰ ਫਿਰ ਭੱਜਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਓਸ ਦੇ ਹੁਕਮ ਦੀ ਲੱਭ ਲਓ ਵਜਹ, ਵਜ਼ਾਹਤ ਨਾਲ ਦ੍ਰਿੜਾਈਆ। ਕਿਉਂ ਬੋਦੀ ਟੋਪੀ ਸੀਸ ਰਖਾਈ ਪੱਗਾ, ਪਗੜੀ ਦੇਵੇ ਨਾ ਕੋਇ ਸਫ਼ਾਈਆ। ਕਲਜੁਗ ਅੰਤਮ ਸਭ ਦੇ ਨਾਲ ਕਰ ਕੇ ਦਗ਼ਾ, ਦਾਗ਼ ਸਭ ਨੂੰ ਦਿਤਾ ਲਗਾਈਆ। ਕਿਸੇ ਨੇ ਸੂਰ ਖਾਧਾ ਕਿਸੇ ਨੇ ਗਾਂ ਵੱਛਾ ਢੱਗਾ, ਬਚਿਆ ਰਹਿਣ ਕੋਇ ਨਾ ਪਾਈਆ। ਕਿਸੇ ਨੇ ਅਲਿਫ਼ ਪੜ੍ਹੀ ਕਿਸੇ ਨੇ ਊੜਾ ਐੜਾ ਬੱਬਾ, ਬਾਹੋਂ ਫੜ ਕੇ ਪਾਰ ਨਾ ਕੋਇ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਆਪਣੀ ਕਲ ਦ੍ਰਿੜਾਈਆ। ਚੌਥਾ ਸੰਮਤ ਕਹੇ ਗੁਰ ਅਵਤਾਰ ਪੈਗ਼ੰਬਰੋ ਕਿਉਂ ਤੁਸੀਂ ਸੁੱਤੇ, ਸਚਖੰਡ ਲਓ ਅੰਗੜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਦੁਖੇ, ਦਰਦਾਂ ਵਿਚ ਦੁਹਾਈਆ। ਗ਼ਰੀਬ ਨਿਮਾਣੇ ਮਰਦੇ ਭੁੱਖੇ, ਭੁੱਖਿਆਂ ਨਾ ਕੋਇ ਰਜਾਈਆ। ਭਗਤ ਜੰਮੇ ਕਿਸੇ ਨਾ ਕੁੱਖੇ, ਜਣੇਂਦੀ ਕੰਮ ਕਿਸੇ ਨਾ ਆਈਆ। ਲਹਿਣਾ ਮੁਕੇ ਨਾ ਉਲਟੇ ਰੁੱਖੇ, ਦਸ ਦਸ ਮਾਸ ਨਾ ਅਗਨ ਬੁਝਾਈਆ। ਸਦੀ ਚੌਧਵੀਂ ਕਿਉਂ ਸਾਰੇ ਬੈਠੇ ਚੁੱਪੇ, ਚੁਪ ਚੁਪੀਤੇ ਲਓ ਅੰਗੜਾਈਆ। ਜਗਤ ਮਾਤ ਸੁਹਾਓ ਰੁੱਤੇ, ਰੁਤੜੀ ਪ੍ਰਭ ਦੇ ਨਾਮ ਮਹਿਕਾਈਆ। ਭਾਗ ਲਗਾਓ ਕਾਇਆ ਬੁੱਤੇ, ਪੰਜ ਤਤ ਹੋਏ ਰੁਸ਼ਨਾਈਆ। ਕਿਉਂ ਗੁਰਮੁਖਾਂ ਨਾਲ ਹੋਏ ਗ਼ੁੱਸੇ, ਗਿਲਾ ਅੰਦਰੋਂ ਦਿਓ ਗੁਆਈਆ। ਕਿਉਂ ਆਪਣੇ ਪ੍ਰੇਮ ਦੇ ਹਥਿਆਰ ਸੁੱਟੇ, ਸ਼ਸਤਰਧਾਰੀ ਹੋ ਕੇ ਆਪਣਾ ਬਲ ਵਧਾਈਆ । ਕਿਉਂ ਮੁਹੱਬਤ ਵਿਚ ਟੁੱਟੇ, ਟੁੱਟਿਆਂ ਲਓ ਜੁੜਾਈਆ। ਕਿਉਂ ਨਹੀਂ ਗਾਨੇ ਬੰਨ੍ਹਦੇ ਪਿਆਰ ਦੇ ਗੁੱਟੇ, ਸਾਚਾ ਸਗਨ ਮਨਾਈਆ । ਸਦੀ ਚੌਧਵੀਂ ਸੁਹਾਓ ਰੁੱਤੇ, ਰੁਤ ਧੁਰ ਦੀ ਦਿਓ ਵਖਾਈਆ। ਸਾਰੇ ਗਾਓ ਮੁਝੇ, ਮੁਸ਼ਕਲ ਦੀਨ ਦੁਨੀ ਪਾਰ ਕਰਾਈਆ। ਚੌਥਾ ਸੰਮਤ ਤੁਹਾਨੂੰ ਪੁਛੇ, ਪੇਸ਼ੀਨਗੋਈ ਦਿਓ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੂੰ ਆਇਆ ਚਾਰ ਸੰਮਤ, ਸਮੇਂ ਮਿਲੀ ਵਡਿਆਈਆ। ਸਾਡੀ ਰਹੀ ਕੋਈ ਨਾ ਹਿੰਮਤ, ਹਰਿ ਹੌਸਲਾ ਦਿਤਾ ਢਾਹੀਆ। ਜਾਈਏ ਕਿਹੜੀ ਸਿੰਮਤ, ਚਾਰੇ ਕੁੰਟ ਦੁਹਾਈਆ। ਜਿਹੜੇ ਵਿਦਵਾਨ ਓਹੋ ਬਣ ਗਏ ਨਿੰਦਕ, ਪੰਡਤਾਂ ਮੁੱਲਾ ਮੁੱਲ ਲਿਆ ਚੁਕਾਈਆ। ਝਗੜਾ ਵੇਖਿਆ ਜੇਰਜ ਅੰਡਜ, ਉਤਭੁਜ ਸੇਤਜ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਦੱਸੀਏ ਅਗੰਮੀ ਬਾਤ, ਬਾਤਨ ਭੇਵ ਖੁਲ੍ਹਾਈਆ। ਸਚਖੰਡ ਵਿਚ ਸਾਡੀ ਸਭ ਦੀ ਇਕ

❋

❋

ਜਮਾਤ, ਇਕੋ ਇਕ ਪੜ੍ਹਾਈਆ। ਖੇਲ ਕੀਤਾ ਕੀ ਲੋਕਮਾਤ, ਧਰਨੀ ਧਰਤ ਧਵਲ ਵੇਖ ਵਖਾਈਆ। ਪ੍ਰਭ ਦੀ ਵਖਰੀ ਵਖਰੀ ਦੱਸ ਕੇ ਯਾਦ, ਨਾਮ ਨਾਮ ਦਿਤਾ ਬਦਲਾਈਆ। ਭੇਵ ਖੁਲੌਂਦੇ ਰਹੇ ਬੋਧ ਅਗਾਧ, ਬੁੱਧੀ ਤੋਂ ਪਰੇ ਕਰ ਪੜ੍ਹਾਈਆ। ਪਰ ਸਮਝਿਆ ਨਹੀਂ ਕਿਸੇ ਓਸ ਦਾ ਰਾਜ਼, ਜੋ ਰਾਜ਼ਕ਼ ਰਹੀਮ ਅਖਵਾਈਆ। ਕਰਦਾ ਰਿਹਾ ਆਪਣਾ ਨਾਜ਼, ਨਿਰਵੈਰ ਪੁਰਖ ਧੁਰਦਰਗਾਹੀਆ। ਸਾਡੀ ਖੁਲ੍ਹਣ ਨਾ ਦਿਤੀ ਜਾਗ, ਚਾਰ ਕੁੰਟ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਅਸੀਂ ਵੇਖਣਾ ਓਸ ਦਾ ਭਾਗ, ਜੋ ਭਾਗ ਹਿੱਸਾ ਸਭ ਦੀ ਝੋਲੀ ਪਾਈਆ। ਸਾਡਾ ਗੁੱਲ ਹੋਇਆ ਚਰਾਗ਼, ਚਸ਼ਮ ਦੀਦ ਨਾ ਕੋਇ ਰੁਸ਼ਨਾਈਆ। ਅੰਤ ਓਸ ਦੇ ਹੱਥ ਫੜੌਣੀ ਵਾਗ, ਜੋ ਵਾਰਸ ਦੀਨ ਦੁਨੀ ਦਾ ਨਜ਼ਰੀ ਆਈਆ। ਜਿਸ ਗੋਬਿੰਦ ਦਾ ਸ਼ਰਅ ਤੋਂ ਪਰੇ ਉਡਿਆ ਬਾਜ਼, ਬਾਜ਼ਾਂ ਵਾਲਾ ਨਾਉਂ ਪ੍ਰਗਟਾਈਆ। ਓਸ ਦਾ ਧਰਮ ਦਾ ਵੇਖਣਾ ਰਾਜ, ਰਈਅਤ ਦੋ ਜਹਾਨ ਲਏ ਪ੍ਰਗਟਾਈਆ। ਭਵਿਖਤਾਂ ਵਿਚ ਮਾਰ ਕੇ ਆਏ ਆਵਾਜ਼, ਸੰਦੇਸ਼ਿਆਂ ਵਿਚ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਤੂੰ ਸਭ ਦਾ ਕਰਨਾ ਕਾਜ, ਕਰਤੇ ਪੁਰਖ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਪੂਰਾ ਹੋ ਗਿਆ ਸਮਾਂ, ਸਮਾਪਤ ਦਿਤਾ ਕਰਾਈਆ। ਪੁਰਖ ਅਕਾਲ ਦਾ ਖੇਲ ਹੋਣਾ ਨਵਾਂ, ਨਵ ਨੌ ਚਾਰ ਦਏ ਗਵਾਹੀਆ । ਸ੍ਰਿਸ਼ਟੀ ਦ੍ਰਿਸ਼ਟੀ ਦੁਖੀ ਹੋਣੀ ਬਿਨ ਦਮਾ, ਦਾਮਨਗੀਰ ਨਾ ਕੋਇ ਅਖਵਾਈਆ। ਪੁਰਖ ਅਕਾਲ ਦੀਨ ਦਿਆਲ ਕੂੜਾ ਲਾਲਚ ਮਿਟੌਣੀ ਤਮਅ, ਤਾਅਬੇਦਾਰੀ ਇਕ ਬਨਾਈਆ। ਜਿਸ ਵੇਲੇ ਪੰਜਵਾਂ ਸਾਲ ਹੋਣਾਂ ਰਵਾਂ, ਰਾਮ ਕ੍ਰਿਸ਼ਨ ਸੀਸ ਨਿਵਾਈਆ। ਚਰਨ ਚੁੰਮੇ ਜਗਤ ਮਾਈ ਹਵਾ, ਆਦਮ ਆਦਮ ਦਾ ਖੇਲ ਵਖਾਈਆ। ਦੀਨ ਮਜ਼੍ਹਬ ਦਾ ਜਿਸ ਨੇ ਤੋੜਨਾ ਬੰਨਾ, ਬਾਵਨ ਬਲ ਦਏ ਵਡਿਆਈਆ। ਜਨ ਭਗਤਾਂ ਲੇਖਾ ਮਿਟੌਣਾ ਜਮਾਂ, ਰਾਏ ਧਰਮ ਨਾ ਦਏ ਸਜ਼ਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਭ ਨੇ ਹੁਕਮ ਓਸ ਦਾ ਮੰਨਾ, ਸਿਰ ਸਕਿਆ ਨਾ ਕੋਇ ਉਠਾਈਆ। ਜਿਸ ਦਾ ਪ੍ਰਕਾਸ਼ ਨੂਰੀ ਧਾਰ ਗੋਬਿੰਦ ਚੰਨਾ, ਚੰਨ ਚਾਂਦਨੀ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਆਪ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਬਦਲ ਦੇਣੀ ਆਦਤ, ਹਰਿ ਕਰਤੇ ਹੱਥ ਵਡਿਆਈਆ। ਸ੍ਰਿਸ਼ਟ ਸਬਾਈ ਦੱਸ ਇਕ ਇਬਾਦਤ, ਅਮਲ ਇਕੋ ਇਕ ਜਣਾਈਆ। ਮਨ ਦੀ ਰਹੇ ਨਾ ਕੋਈ ਅਦਾਵਤ, ਅਦਲ ਇਨਸਾਫ਼ ਨਾ ਕੋਇ ਦ੍ਰਿੜਾਈਆ। ਕੂੜੀ ਕਿਰਿਆ ਕਰ ਮਮਾਨਤ, ਸਤਿ ਸਚ ਦਏ ਪ੍ਰਗਟਾਈਆ। ਜਨ ਭਗਤਾਂ ਦੀ ਦੇ ਕੇ ਨਾਮ ਜ਼ਮਾਨਤ, ਦੋ ਜਹਾਨਾਂ ਹੋਏ ਸਹਾਈਆ। ਜਿਹੜੇ ਸੰਤ ਸੁਹੇਲੇ ਚਾਰ ਜੁਗ ਦੀ ਸਾਂਭ ਕੇ ਰੱਖੇ ਅਮਾਨਤ, ਸੋ ਕਲਜੁਗ ਅੰਤ ਦਏ ਪ੍ਰਗਟਾਈਆ। ਧੁਰ ਦੀ ਦੇ ਕੇ ਨਾਮ ਨਿਆਮਤ, ਤੋਫ਼ਾ ਅਗੰਮ ਅਥਾਹ ਦ੍ਰਿੜਾਈਆ। ਅਗਨੀ ਤਤ ਬੁਝਾ ਕੇ ਕਰੇ ਸਾਂਤ ਸਾਂਤਕ, ਰਜੋ ਤਮੋ ਸਤੋ ਨਾ ਕੋਇ ਵਡਿਆਈਆ। ਕੂੜੀ ਕਿਰਿਆ ਰਹਿਣ ਨਾ ਦੇਵੇ ਨਾਸਤਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸੰਮਤ ਚੌਥਾ ਕਹੇ ਗੁਰ ਅਵਤਾਰ ਪੈਗ਼ੰਬਰੋ ਇਕ ਵਾਰ ਲਾਵੋ ਜ਼ੋਰ, ਜੋਰੂ ਜ਼ਰ ਵੇਖ ਵਖਾਈਆ। ਤੁਸੀਂ ਹੋਰ ਪ੍ਰਭ ਨਹੀਂ ਕੋਈ ਹੋਰ, ਦੂਜਾ ਨਜ਼ਰ ਕੋਇ ਨਾ ਆਈਆ। ਕਿਉਂ ਤੁਹਾਡਾ ਇਸ਼ਟ ਮੰਨਣ ਵਾਲੇ ਬਣੇ ਚੋਰ, ਠੱਗੀ ਤੁਹਾਡੇ ਨਾਲ ਕਮਾਈਆ। ਤੁਸੀਂ ਸਚਖੰਡ ਬੈਠੇ ਉਨ੍ਹਾਂ ਦੀ ਅੰਦਰੋਂ ਖਿੱਚੋ ਡੋਰ, ਸੁਰਤੀ ਆਪਣੇ ਨਾਲ ਮਿਲਾਈਆ।

❋

❋

ਤੁਸਾਂ ਕਿਹੜਾ ਚੜ੍ਹ ਕੇ ਜਾਣਾ ਉਪਰ ਘੋੜ, ਲੋਆਂ ਪੁਰੀਆਂ ਪੈਂਡਾ ਪੰਧ ਮੁਕਾਈਆ। ਚਾਰ ਕੁੰਟ ਨਾ ਕਰਨੀ ਪਏ ਦੌੜ, ਕ਼ਦਮ ਕ਼ਦਮ ਨਾ ਕੋਇ ਉਠਾਈਆ। ਸਭ ਦੇ ਮਨ ਦੇ ਫ਼ੁਰਨੇ ਦਾ ਅੰਦਰੋਂ ਮਿਟਾ ਦਿਓ ਸ਼ੋਰ, ਛੋਹਰ ਹੋ ਕੇ ਵੇਖ ਵਖਾਈਆ। ਸਾਰੇ ਤੱਕ ਕੇ ਵੇਖੋ ਨਾਲ ਗ਼ੌਰ, ਗਹਿਰ ਗੰਭੀਰ ਰਿਹਾ ਸਮਝਾਈਆ। ਸਦੀ ਚੌਧਵੀਂ ਸਾਧਾਂ ਸੰਤਾਂ ਬਦਲ ਗਏ ਤੌਰ, ਤਬਾ ਤਬੀਅਤ ਤਬੀਬ ਨਾ ਕੋਇ ਬਦਲਾਈਆ। ਰਸਨਾ ਬਚਨ ਕਰਦੇ ਕੌੜ, ਕੂੜੀ ਕਿਰਿਆ ਨਾਲ ਵਡਿਆਈਆ। ਸਚਖੰਡ ਲੱਗਾ ਨਾ ਕਿਸੇ ਦਾ ਪੌੜ, ਪੌੜੀ ਚੜ੍ਹਨ ਕੋਇ ਨਾ ਪਾਈਆ । ਗ੍ਰੰਥ ਪੜ੍ਹ ਕੇ ਮਾਰਨ ਫੌੜ, ਨਾਤਾ ਜਗਤ ਨਾਲ ਰਖਾਈਆ। ਬਿਨਾ ਸ਼ਬਦ ਗੁਰੂ ਤੋਂ ਕਿਸੇ ਦੇ ਸੀਸ ਨਾ ਝੁੱਲੇ ਚੌਰ, ਪਵਣ ਚਵਰ ਨਾ ਕੋਇ ਕਰਾਈਆ। ਕਿਸੇ ਦੇ ਕੋਲ ਅੰਤਰ ਨੂਰ ਨਹੀਂ ਭੋਰ, ਭਾਂਡਾ ਭਰਮ ਨਾ ਕੋਇ ਭੰਨਾਈਆ। ਬਾਹਰੋਂ ਜਗਤ ਗੁਰੂ ਬਣੇ ਬਤੌਰ, ਬਾਤਨ ਪਰਦਾ ਨਾ ਕੋਇ ਉਠਾਈਆ। ਮੰਤਰ ਫੁਰੇ ਨਾ ਕਿਸੇ ਫੋਰ, ਫ਼ੁਰਨਾ ਮਨ ਨਾ ਕੋਇ ਗੁਆਈਆ। ਕਾਇਆ ਵੜ ਕੇ ਡੂੰਘੀ ਗੋਰ, ਆਪ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਚੌਥਾ ਸੰਮਤ ਕਹੇ ਗੁਰ ਅਵਤਾਰ ਪੈਗ਼ੰਬਰੋ ਤੁਸੀਂ ਫੇਰ ਪਹਿਨੋ ਤਨ ਖ਼ਾਕੀ, ਲੋਕਮਾਤ ਵੇਸ ਵਟਾਈਆ। ਕਿਉਂ ਤੁਹਾਡੇ ਹੋਏ ਤੁਹਾਥੋਂ ਆਕੀ, ਅਕਲ ਬੁੱਧੀ ਦਿਓ ਸਮਝਾਈਆ। ਤੁਹਾਡੀ ਰਮਜ਼ ਕਿਸੇ ਨਾ ਜਾਤੀ, ਜਾਗਰਤ ਜੋਤ ਨਾ ਕੋਇ ਜਗਾਈਆ। ਜੇ ਤੁਸੀਂ ਪੁਰਾਣੇ ਹੋ ਗਏ ਵਾਗੀ, ਫਿਰ ਸ਼ਬਦ ਡੰਗੋਰੇ ਹੱਥੋਂ ਦਿਓ ਸੁਟਾਈਆ। ਪ੍ਰਭ ਨੂੰ ਇਕ ਵਾਰ ਕਹਿ ਦਿਓ ਤੇਰੀ ਸ੍ਰਿਸ਼ਟੀ ਸਾਥੋਂ ਨਹੀਂ ਜਾਂਦੀ ਸਾਂਭੀ, ਜਾਹ ਸੰਬਲ ਵਿਚ ਆਪਣਾ ਡੇਰਾ ਲਾਈਆ। ਤੇਰੀ ਦ੍ਰਿਸ਼ਟੀ ਦੀਨ ਦੁਨੀ ਭੁਲਾਇਆ ਭਰਮ ਸੋਨੇ ਚਾਂਦੀ, ਰੂਪਾ ਰੂਪ ਨਾਲ ਵਡਿਆਈਆ। ਨਾਮ ਧਰਮ ਦੀ ਦਿਸੇ ਕੋਈ ਨਾ ਬਾਂਦੀ, ਬੰਦਨ ਸਾਰੇ ਗਏ ਭੁਲਾਈਆ। ਚਾਰੋਂ ਕੁੰਟ ਕੂੜ ਦੀ ਆਂਧੀ, ਜੜ੍ਹ ਸਭ ਦੀ ਰਹੇ ਉਖੜਾਈਆ। ਬੇਸ਼ਕ ਬਾਹਰੋਂ ਦੁਨੀਆ ਸਾਰੀ ਨਹਾਂਦੀ, ਅੰਦਰ ਕਰੇ ਨਾ ਕੋਇ ਸਫ਼ਾਈਆ। ਤੇਰਾ ਨਾਮ ਰਾਗਾਂ ਨਾਦਾਂ ਵਿਚ ਗਾਂਦੀ, ਅਨਹਦ ਨਾਦ ਨਾ ਕੋਇ ਸ਼ਨਵਾਈਆ। ਪਵਣ ਮਿਲੇ ਨਾ ਕਿਸੇ ਠਾਂਡੀ, ਅਗਨੀ ਅੱਗ ਨਾ ਕੋਇ ਬੁਝਾਈਆ। ਮੁਸਾਫ਼ਰ ਬਣੇ ਪਾਂਧੀ, ਮੰਜ਼ਲ ਹੱਕ ਨਾ ਕੋਇ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦੇ ਜਣਾਈਆ। ਗੁਰ ਅਵਤਾਰ ਪੈਗ਼ੰਬਰ ਭਰ ਕੇ ਲੰਮਾ ਹੌਕਾ, ਹਾਏ ਕਰ ਸੁਣਾਈਆ । ਕਲਜੁਗ ਅੰਤਮ ਡੁੱਬਣ ਵਾਲੀ ਨੌਕਾ, ਨਈਆ ਪਾਰ ਨਾ ਕੋਇ ਕਰਾਈਆ। ਜਿਸ ਗੋਬਿੰਦ ਛੱਡਿਆ ਪਟਨਾ ਪੌਂਟਾ, ਪਾਟਲ ਹੋ ਕੇ ਵੇਸ ਵਟਾਈਆ। ਇਕ ਢਈਏ ਦਾ ਲਾ ਕੇ ਢੌਂਕਾ, ਕਲਜੁਗ ਅੰਤਮ ਲਏ ਅੰਗੜਾਈਆ। ਦੀਨ ਦੁਨੀ ਨੂੰ ਵੇਖੇ ਨਾਲ ਸ਼ੌਂਕਾ, ਚਾਰੋਂ ਕੁੰਟ ਫੋਲ ਫੁਲਾਈਆ। ਆਪਣਾ ਆਪਣੇ ਹੱਥ ਰੱਖੇ ਮੌਕਾ, ਮੁਕੰਮਲ ਆਪਣੀ ਕਾਰ ਕਮਾਈਆ। ਬੇਖ਼ਬਰੀ ਵਿਚ ਕਦੇ ਨਾ ਕਰੇ ਧੋਖਾ, ਸੁਤਿਆਂ ਲਏ ਉਠਾਈਆ। ਪਰਦਾ ਲਾਹ ਕੇ ਕਾਇਆ ਕੋਠਾ, ਕੱਪੜ ਗੜ੍ਹ ਕਰੇ ਸਫ਼ਾਈਆ। ਜਨ ਭਗਤ ਉਠਾ ਕੇ ਪੁਰਖ ਅਕਾਲ ਦਾ ਪੋਤਾ, ਗੋਬਿੰਦ ਪਿਤਾ ਦਏ ਵਡਿਆਈਆ। ਸਿੱਧਾ ਮੇਲ ਮਿਲਾ ਕੇ ਨਾਲ ਨਿਰਮਲ ਜੋਤਾ, ਜੋਤੀ ਜੋਤ ਵਿਚ ਰਖਾਈਆ। ਚੁਰਾਸੀ ਵਿਚ ਮਾਰਨ ਨਾ ਦੇਵੇ ਗੋਤਾ, ਡੂੰਘੇ ਵਹਿਣ ਨਾ ਕੋਇ ਵਹਾਈਆ। ਕਲਜੁਗ ਜੀਵ ਰਹਿਣ ਨਾ ਦੇਵੇ ਖੋਟਾ, ਖੋਟੇ ਖਰੇ ਫੋਲ ਫੁਲਾਈਆ। ਸਾਚੇ ਨਾਮ ਦਾ ਸਚ ਦਵਾਰੇ ਨਹੀਂ ਕੋਈ ਤੋਟਾ, ਅਤੋਟ ਅਤੁਟ ਦਏ ਵਰਤਾਈਆ । ਸਾਚਾ ਮਾਰਗ ਦੱਸ ਕੇ ਸੌਖਾ, ਮੰਜ਼ਲ ਇਕੋ ਇਕ ਚੜ੍ਹਾਈਆ।

❋

❋

ਜਿਥੇ ਪੜ੍ਹਨਾ ਪਏ ਨਾ ਪੋਥਾ, ਬਗ਼ਲ ਕ਼ੁਰਾਨ ਨਾ ਕੋਇ ਉਠਾਈਆ । ਰੱਖਣਾ ਪਏ ਕੋਈ ਨਾ ਰੋਜ਼ਾ, ਰਾਜ਼ਕ਼ ਰਿਜ਼ਕ਼ ਰਹੀਮ ਦਏ ਸਰਨਾਈਆ। ਜੋ ਗੁਰਮੁਖ ਹੋ ਗਿਆ ਪ੍ਰਭ ਦੇ ਜੋਗਾ, ਜੁਗਤ ਆਪਣੀ ਦਏ ਸਮਝਾਈਆ। ਅੰਦਰੋਂ ਕੱਢਕੇ ਹਉਮੇ ਰੋਗਾ, ਹੰ ਬ੍ਰਹਮ ਦਏ ਵਖਾਈਆ। ਪਰਦਾ ਲਾਹ ਕੇ ਚੌਦਾਂ ਲੋਕਾ, ਚੌਦਾਂ ਤਬਕਾਂ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਇਕ ਸੁਹਾਈਆ। ਅਵਤਾਰ ਕਹਿਣ ਅਸੀਂ ਮਾਤਲੋਕ ਤੇਈ, ਤ੍ਰੈ ਪੰਜ ਵਿਚ ਸਮਾਈਆ। ਅਗਲੀ ਖੇਲ ਵੇਖਣੀ ਨਈ, ਨਰ ਨਿਰੰਕਾਰ ਦਏ ਵਡਿਆਈਆ। ਕੁਛ ਬਚਨ ਸੁਣਾਇਆ ਰਾਮ ਚੰਦ ਕੈਕਈ, ਅਯੁੱਧਿਆ ਰਸਨਾ ਗਾਈਆ। ਤੂੰ ਨਹੀਂ ਮਾਂ ਮਤਰੇਈ, ਮਤਿ ਤੇਰੀ ਮੋਹੇ ਭਾਈਆ। ਜਿਸ ਵੇਲੇ ਪੁਰਖ ਅਕਾਲ ਆਇਆ ਬਣ ਕੇ ਬੜ੍ਹੈਈ, ਰੂਪ ਅਨੂਪ ਆਪ ਵਟਾਈਆ। ਉਸ ਦੀ ਸਭ ਅਵਤਾਰ ਪੈਗ਼ੰਬਰਾਂ ਗੁਰੂਆਂ ਪੌਣੀ ਸਹੀ, ਸ਼ਹਾਦਤ ਇਕ ਭੁਗਤਾਈਆ। ਜਿਸ ਦਾ ਲੇਖਾ ਲਿਖਿਆ ਨਹੀਂ ਜਾਂਦਾ ਉਤੇ ਬਹੀ, ਵਾਹਦ ਮਾਲਕ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਆਪ ਉਠਾਈਆ। ਪੈਗ਼ੰਬਰ ਕਹਿੰਦੇ ਅਸੀਂ ਓਸ ਦਾ ਅਗੰਮਾ ਨੂਰ, ਨੂਰ ਨੂਰ ਵਿਚੋਂ ਪ੍ਰਗਟਾਈਆ। ਜਿਸ ਨੇ ਦਿਤਾ ਸਚ ਜ਼ਹੂਰ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਉਹਦਾ ਕਲਮਾ ਕਰਨ ਆਏ ਮਸ਼ਹੂਰ, ਮਸ਼ਵਰਾ ਇਕ ਪਕਾਈਆ। ਜਿਸ ਦਾ ਸਿਫ਼ਤਾਂ ਵਾਲਾ ਦਸਤੂਰ, ਦਸਤ ਦਸਤ ਨਾਲ ਮਿਲਾਈਆ। ਉਹਦਾ ਸੱਯਦਾ ਕਰ ਮਨਜ਼ੂਰ, ਸੀਸ ਰਹੇ ਨਿਵਾਈਆ। ਜਿਸ ਦਾ ਝਗੜਾ ਨਾਲ ਕੂੜ, ਕੂੜੀ ਕਿਰਿਆ ਕਰੇ ਸਫ਼ਾਈਆ। ਸੁਘੜ ਬਣਾਏ ਮੂਰਖ ਮੂੜ੍ਹ, ਮੁਫ਼ਲਿਸਾਂ ਦਏ ਤਰਾਈਆ। ਕ਼ਦਮਾਂ ਦੀ ਦੇ ਕੇ ਧੂੜ, ਕ਼ਦੀਮ ਦੇ ਵਿਛੜੇ ਜੋੜ ਜੁੜਾਈਆ। ਮਾਟੀ ਵਜੂਦ ਚਾੜ੍ਹ ਕੇ ਰੰਗ ਗੂੜ੍ਹ, ਰੰਗਤ ਆਪਣੀ ਇਕ ਚਮਕਾਈਆ। ਮਿਹਰ ਨਿਗਾਹ ਨਾਲ ਬਖ਼ਸ਼ ਦੇਵੇ ਹਜ਼ੂਰ, ਕਲਮੇ ਰੋਜ਼ੇ ਦੀ ਲੋੜ ਰਹੇ ਨਾ ਰਾਈਆ। ਸੂਫ਼ੀਆਂ ਰਹਿਣ ਨਾ ਦੇਵੇ ਮਗ਼ਰੂਰ, ਫ਼ਕੀਰਾਂ ਫ਼ਿਕਰਾ ਇਕ ਜਣਾਈਆ। ਸਭ ਦਾ ਤੋੜ ਕੇ ਮਾਣ ਗ਼ਰੂਰ, ਗ਼ੁਰਬਤ ਅੰਦਰੋਂ ਦਏ ਕਢਾਈਆ। ਉਹਦਾ ਹੁਕਮ ਫ਼ਰਮਾਨਾ ਸਭ ਨੂੰ ਕਰਨਾ ਪਏ ਮਨਜ਼ੂਰ, ਜਿਸ ਦੇ ਪਿਛੇ ਸੂਲੀ ਚੜ੍ਹਿਆ ਮਨਸੂਰ, ਮਨਸਾ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਈਆ। ਪੈਗ਼ੰਬਰ ਕਹਿਣ ਅਸੀਂ ਓਸ ਦੇ ਨਜ਼ਦੀਕੀ, ਜੋ ਨੇਰਨ ਨੇਰਾ ਨਜ਼ਰੀ ਆਈਆ। ਜਿਸ ਦੀ ਸ਼ਰਅ ਨਹੀਂ ਸ਼ਰੀਕੀ, ਸ਼ਿਰਕਤ ਦਏ ਮਿਟਾਈਆ। ਜਿਸ ਦੀ ਮੁਹੱਬਤ ਵਿਚ ਤੌਫ਼ੀਕ਼ੀ, ਤੁਆਰਫ ਕਰੇ ਖ਼ਲਕ ਖ਼ੁਦਾਈਆ। ਜਿਸ ਦੇ ਚਰਨ ਕਵਲ ਅਜ਼ੀਜ਼ੀ, ਕ਼ਦਮ ਬੋਸੀ ਰਹਿਮਤ ਖ਼ੁਦਾਈਆ। ਜੋ ਦੇਵੇ ਹੱਕ ਤਮੀਜ਼ੀ, ਤਮਅ ਤਮੰਨਾ ਦਏ ਗਵਾਈਆ। ਜਿਸ ਦੀ ਚੌਦਾਂ ਲੋਕ ਬਗ਼ੀਚੀ, ਚੌਦਾਂ ਤਬਕ ਵੇਖ ਵਖਾਈਆ। ਓਸ ਦਾ ਕਲਮਾ ਗਾਈਏ ਹਕ਼ੀਕ਼ੀ, ਨਗਮਾ ਧੁਰ ਦਾ ਰਿਹਾ ਦ੍ਰਿੜਾਈਆ। ਸਭ ਦੀ ਆਸਾ ਮਨਸਾ ਪੂਰੀ ਕਰੇ ਉਮੀਦੀ, ਆਮਦ ਆਪਣੀ ਇਕ ਜਣਾਈਆ। ਹਜ਼ਰਤ ਕਰਨ ਆਏ ਤਾਈਦੀ, ਤਾਕੀਦ ਧੁਰਦਰਗਾਹੀਆ। ਜਿਸ ਦੀ ਸਿਫ਼ਤ ਕਰੇ ਕ਼ੁਰਾਨ ਮਜੀਦੀ, ਮਜਮੂਹਾ ਅੱਖਰਾਂ ਵਾਲਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਬਣਾਈਆ। ਪੈਗ਼ੰਬਰ ਕਹਿਣ ਮੂਸਾ ਵੇਖ ਆਪਣਾ ਮਸਲਾ, ਮੁਸ਼ਕਲ ਹੱਲ ਕਵਣ ਕਰਾਈਆ। ਈਸਾ ਵੇਖ ਆਪਣਾ ਅਸਲਾ, ਅਸਲੀਅਤ ਦੇ ਦ੍ਰਿੜਾਈਆ। ਮੁਹੰਮਦ ਚੌਧਵੀਂ ਸਦੀ ਦਾ ਕੀ ਮਸਲਾ, ਸਾਹਿਬ ਮੁਸਾਹਿਬ ਕੀ ਸਮਝਾਈਆ । ਕਿਹੜਾ ਕਲਮਾ ਪਰਵਰਦਿਗਾਰ ਨੇ ਦੱਸਣਾ, ਕਲਮਿਆਂ ਤੋਂ ਬਾਹਰ

❋

❋

ਕਰ ਪੜ੍ਹਾਈਆ। ਕਿਹੜਾ ਜੀਂਵਦਿਆਂ ਗੌਣਾ ਰਸਨਾ, ਰਸਨਾ ਦਏ ਵਖਾਈਆ। ਜਿਸ ਦੇ ਕ਼ਦਮਾਂ ਅੰਦਰ ਵਸਣਾ, ਸੱਯਦਿਆਂ ਵਿਚ ਸੀਸ ਝੁਕਾਈਆ। ਮੁਹੰਮਦ ਕਿਹਾ ਮੈਂ ਓਸ ਅਮਾਮ ਨੂੰ ਸੱਦਣਾ, ਜੋ ਨਬੀਆਂ ਦਾ ਨਬੀ ਰਸੂਲਾਂ ਦਾ ਰਸੂਲ ਮਾਕੂਲ ਨਜ਼ਰੀ ਆਈਆ। ਜਿਸ ਦਾ ਅੱਗਾ ਅੱਗੇ ਵਧਣਾ, ਵਹਦਤ ਵਿਚ ਲੋਕਾਈਆ। ਜਿਸ ਦੀ ਵਾਹਦ ਹੋਣੀ ਬੰਦਨਾ, ਬੰਦਗੀ ਇਕ ਦ੍ਰਿੜਾਈਆ। ਚੜ੍ਹ ਕੇ ਆਪਣੀ ਮੰਜ਼ਲਾ, ਮਹਿਬੂਬ ਹੋ ਕੇ ਪਰਦਾ ਦਏ ਉਠਾਈਆ। ਉਸ ਦਾ ਚਰਾਗ਼ ਦੀਪਕ ਇਕੋ ਜਗਣਾ, ਜਗਹ ਜਗਹ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਦਸ ਗੁਰੂ ਕਹਿਣ ਓਹ ਸਭ ਦਾ ਇਕ ਖ਼ਾਵੰਦ, ਖ਼ਸਮ ਨਾਨਕ ਕਹਿ ਕੇ ਗਾਈਆ। ਜਿਸ ਦੇ ਹੁਕਮੇ ਅੰਦਰ ਪਾਬੰਦ, ਪਾਰਬ੍ਰਹਮ ਬੇਪ੍ਰਵਾਹੀਆ। ਜਿਸ ਦੀ ਮਹਿੰਮਾ ਗੌਂਦੇ ਛੰਦ, ਢੋਲੇ ਸਿਫ਼ਤ ਸਾਲਾਹੀਆ। ਜਿਸ ਦਾ ਲੇਖਾ ਅੰਤਮ ਪੁਰੀ ਅਨੰਦ, ਅਨੰਦ ਗੋਬਿੰਦ ਵਿਚ ਪ੍ਰਗਟਾਈਆ। ਜਲਵਾ ਨੂਰ ਚਾੜ੍ਹ ਕੇ ਚੰਦ, ਜ਼ਹੂਰ ਦਏ ਚਮਕਾਈਆ। ਤਨ ਵਜੂਦ ਕਰ ਕੇ ਖੰਡ, ਖੰਡਾ ਖੜਗ ਇਕ ਉਠਾਈਆ। ਅਸਵ ਘੋੜੇ ਕਸੇ ਤੰਗ, ਵੇਖੇ ਸਰਬ ਲੋਕਾਈਆ। ਗੁਰਮੁਖਾਂ ਦੇ ਕੇ ਸੰਗ, ਸਗਲਾ ਸੰਗ ਨਿਭਾਈਆ। ਅੰਤਮ ਹੋ ਕੇ ਮਾਤ ਵਿਚੋਂ ਨੰਗ, ਨੰਗੀ ਪੈਰੀਂ ਮਾਛੂਵਾੜੇ ਡੇਰਾ ਲਾਈਆ। ਪੁਰਖ ਅਕਾਲ ਤੋਂ ਮੰਗੇ ਮੰਗ, ਸੱਥਰ ਯਾਰੜਾ ਇਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰਦਰਗਾਹੀਆ। ਦਸ ਗੁਰੂ ਕਹਿਣ ਨਾਨਕ ਨਿਰਗੁਣ ਧਾਰ, ਨਿਰਵੈਰ ਵਿਚ ਸਮਾਈਆ। ਤਨ ਵਜੂਦ ਆਕਾਰ, ਹੱਡ ਮਾਸ ਨਾੜੀ ਜੋੜ ਜੁੜਾਈਆ। ਜੋਤ ਨੂਰ ਉਜਿਆਰ, ਸ਼ਬਦ ਧਾਰ ਸ਼ਨਵਾਈਆ। ਖੇਲ ਅਗੰਮ ਅਪਾਰ, ਅਲਖ ਅਗੋਚਰ ਆਪ ਸਮਝਾਈਆ। ਮੰਜ਼ਲ ਚੜ੍ਹ ਦੁਸ਼ਵਾਰ, ਦਰ ਸਾਚੇ ਵੱਜੇ ਵਧਾਈਆ। ਹੁਕਮ ਧੁਰ ਦਰਬਾਰ, ਸੰਦੇਸ਼ਾ ਇਕ ਅਲਾਈਆ। ਕਲ ਕਲਕੀ ਲਏ ਅਵਤਾਰ, ਨਿਹਕਲੰਕ ਨਾਉਂ ਪ੍ਰਗਟਾਈਆ। ਕਲਜੁਗ ਕੂੜੀ ਕਿਰਿਆ ਕਰੇ ਖ਼ੁਆਰ, ਖ਼ਾਲਸ ਆਪ ਜਣਾਈਆ। ਜੀਵਣ ਜੁਗਤ ਜਾਣੇ ਜੁਗ ਚਾਰ, ਚੌਕੜੀ ਪਰਦਾ ਦਏ ਉਠਾਈਆ। ਵੇਲਾ ਵਕ਼ਤ ਲਏ ਸੰਭਾਲ, ਸੰਬਲ ਆਪਣਾ ਆਸਣ ਲਾਈਆ। ਸਾਢੇ ਤਿੰਨ ਹੱਥ ਕਾਇਆ ਮੰਦਰ ਕਰ ਤਿਆਰ, ਬੰਕ ਸੁਹੰਜਣਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਨਾਨਕ ਗੋਬਿੰਦ ਕਹੇ ਤੂੰ ਧੁਰ ਦਾ ਕਮਲਾਪਾਤੀ, ਪਤਿਪਰਮੇਸ਼ਵਰ ਨਜ਼ਰੀ ਆਈਆ। ਜੋ ਆਦਿ ਜੁਗਾਦਿ ਭਗਤਾਂ ਸਾਥੀ, ਸਗਲਾ ਸੰਗ ਨਿਭਾਈਆ। ਜਿਨ੍ਹਾਂ ਨੂੰ ਚੌਦਾਂ ਰਤਨਾਂ ਵਿਚੋਂ ਸੀਸ ਨਿਵੌਂਦਾ ਐਰਾਪਤ ਹਾਥੀ, ਗਜ ਦਿਤੀ ਮਾਣ ਵਡਿਆਈਆ। ਜਿਸ ਦੀ ਚਾਰ ਜੁਗ ਗੁਰ ਅਵਤਾਰ ਪੈਗ਼ੰਬਰ ਗੌਂਦੇ ਸਾਖੀ, ਸਾਖਿਆਤ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਸਤਿ ਧਰਮ ਦੀ ਖੋਲ੍ਹੇ ਹਾਟੀ, ਵਣਜ ਵਣਜਾਰਾ ਇਕੋ ਦਏ ਸਮਝਾਈਆ। ਕਲਜੁਗ ਅੰਤਮ ਮੇਟ ਅੰਧੇਰੀ ਰਾਤੀ, ਸਤਿਜੁਗ ਸਾਚਾ ਚੰਦ ਚਮਕਾਈਆ। ਰਾਮ ਨਾਮ ਦੀ ਦੇ ਕੇ ਗਾਥੀ, ਮੰਤਰ ਇਕੋ ਦਏ ਸਿਖਾਈਆ। ਸਚ ਸੁਨੇਹੜਾ ਜਣਾਵੇ ਪਾਤੀ, ਪਤਣ ਇਕੋ ਇਕ ਵਖਾਈਆ। ਜਿਥੇ ਗੁਰਮੁਖ ਆਤਮਾ ਹੰਸ ਸਰੋਵਰ ਨਹਾਤੀ, ਦੁਰਮਤ ਮੈਲ ਰਹੇ ਨਾ ਰਾਈਆ। ਮਨਸਾ ਮਨ ਰਹੇ ਨਾ ਨਾਰ ਕਮਜ਼ਾਤੀ, ਕੁਲੱਖਣੀ ਕੂੜ ਦਏ ਗੁਆਈਆ। ਸੁਰਤੀ ਸਦਾ ਰਹੇ ਜਾਗੀ, ਆਲਸ ਨਿੰਦਰਾ ਦਏ ਮਿਟਾਈਆ। ਪ੍ਰੇਮ ਪਿਆਰ ਦੇ ਵੈਰਾਗੀ, ਵੈਰੀ ਅੰਦਰੋਂ ਬਾਹਰ ਕਢਾਈਆ। ਗੁਰਮੁਖ ਦੀਨ ਦੁਨੀ ਦਾ ਬਣਾ ਕੇ ਤਿਆਗੀ, ਘਰ ਇਕੋ ਦਏ ਸਮਝਾਈਆ। ਅੰਤਮ

❋

❋

ਹਾਰਨੀ ਨਾ ਪਏ ਬਾਜ਼ੀ, ਬਾਜ਼ਾਂ ਵਾਲਾ ਗੋਦ ਉਠਾਈਆ। ਜਿਹੜੇ ਅੰਤਮ ਕਲਜੁਗ ਹੋ ਗਏ ਬਾਗ਼ੀ, ਬਾਹਰ ਮਿਲੇ ਸਜ਼ਾਈਆ। ਜਿਨ੍ਹਾਂ ਦੇ ਅੰਦਰ ਨਾਨਕ ਨਿਰਗੁਣ ਰਬਾਬੀ, ਤਾਰ ਸਿਤਾਰ ਰਿਹਾ ਹਿਲਾਈਆ। ਓਹ ਮਿਲ ਗਏ ਨਾਲ ਪੁਰਖ ਅਬਿਨਾਸ਼ੀ ਆਦੀ, ਜੋ ਅੰਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਸੰਮਤ ਕਹੇ ਮੇਰਾ ਭਾਦਰੋਂ ਆਇਆ ਮਹੀਨਾ, ਗੁਰ ਅਵਤਾਰ ਪੈਗ਼ੰਬਰ ਵੇਖ ਵਖਾਈਆ। ਪ੍ਰਭ ਦਾ ਭਗਤ ਵੇਖੋ ਨਗੀਨਾ, ਜਿਸ ਦੀ ਕ਼ੀਮਤ ਕੋਇ ਨਾ ਪਾਈਆ। ਜਿਨ੍ਹਾਂ ਹਰਿ ਕਾ ਨਾਮ ਚੀਨਾ, ਚਿੰਤਾ ਅੰਦਰੋਂ ਗਏ ਗੁਆਈਆ। ਕੂੜ ਵਿਕਾਰ ਓਨ੍ਹਾਂ ਤੋਂ ਛੀਨਾ, ਛਿੰਨ ਭੰਗਰ ਕਰੇ ਜਣਾਈਆ। ਲੇਖਾ ਮੁਕਾ ਕੇ ਲੋਕ ਤੀਨਾ, ਤ੍ਰੈਭਵਨ ਧਨੀ ਦਏ ਸਰਨਾਈਆ। ਤੜਫਣ ਦੇਵੇ ਨਾ ਵਾਂਗ ਜਲ ਮੀਨਾ, ਅੰਮ੍ਰਿਤ ਜਾਮ ਪਿਆਈਆ। ਜਿਨ੍ਹਾਂ ਨੂੰ ਪੈਦਲ ਚਲਦਿਆਂ ਆਇਆ ਪਸੀਨਾ, ਪੁਸ਼ਤ ਪਨਾਹ ਉਨ੍ਹਾਂ ਦੀ ਹੱਥ ਟਿਕਾਈਆ। ਗੁਰਮੁਖ ਨਾ ਕੋਇ ਕਮੀਨਾ, ਕਾਮਲ ਮੁਰਸ਼ਦ ਦਏ ਗਵਾਹੀਆ। ਜਿਸ ਨੂੰ ਮੁਹੰਮਦ ਕਿਹਾ ਆਮੀਨਾ, ਸੱਯਦਿਆਂ ਵਿਚ ਸੀਸ ਝੁਕਾਈਆ। ਉਹ ਦੇਵਣ ਆਇਆ ਸਚ ਤਾਲੀਮਾ, ਗੁਰਮੁਖ ਤੁਲਬਿਆਂ ਕਰੇ ਪੜ੍ਹਾਈਆ। ਜਿਸ ਦਾ ਕਿਸੇ ਨਹੀਂ ਸਮਝਿਆ ਜ਼ਮੀਮਾ, ਜ਼ਰਾ ਜ਼ਰਾ ਨਾ ਵੰਡ ਵੰਡਾਈਆ। ਉਸ ਦਾ ਲੇਖਾ ਹੱਕ ਤਖ਼ਮੀਨਾ, ਤਮਅ ਕੂੜ ਨਾ ਕੋਇ ਗਵਾਈਆ। ਜੋ ਖੇਲ ਖੇਲਦਾ ਅਸਮਾਨਾਂ ਤੋਂ ਉਤੇ ਥੱਲੇ ਜ਼ਮੀਨਾ, ਜ਼ਾਮਨ ਧੁਰਦਰਗਾਹੀਆ । ਗੁਰਮੁਖਾਂ ਠੰਡਾ ਕਰੇ ਸੀਨਾ, ਕਲਜੁਗ ਅਗਨੀ ਅੱਗ ਬੁਝਾਈਆ। ਜੋ ਮਾਲਕ ਵਡ ਪ੍ਰਬੀਨਾ, ਪਰਬਤਾਂ ਦਾ ਖਹਿੜਾ ਰਿਹਾ ਛੁਡਾਈਆ । ਜਨ ਭਗਤੋ ਪ੍ਰਭ ਦੇ ਚਰਨ ਦਵਾਰੇ ਜੀਣਾ, ਦੂਜਾ ਜੀਵਣ ਕੰਮ ਕਿਸੇ ਨਾ ਆਈਆ। ਆਬੇਹਯਾਤ ਅੰਮ੍ਰਿਤ ਪੀਣਾ, ਰਸਨਾ ਰਸ ਦੇਣਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਚੌਥਾ ਸਾਲ ਕਹੇ ਮੇਰਾ ਭਾਦੋਂ ਆਇਆ ਭਲਾ ਭੱਦਰ, ਭਾਵਨਾ ਸਭ ਦੀ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰੋ ਤੁਹਾਡੀਆਂ ਉਮਤਾਂ ਵਿਚ ਪੈਣਾ ਗ਼ਦਰ, ਗਦਾਗਰ ਬਣੇ ਲੋਕਾਈਆ। ਕਿਸੇ ਦੀ ਪੂਰੀ ਹੋਣੀ ਨਹੀਂ ਕੋਈ ਸੱਧਰ, ਸਦਮੇ ਵਿਚ ਦਿਸੇ ਲੋਕਾਈਆ। ਕਲਮਿਆਂ ਦੀ ਪਵੇ ਕੋਈ ਨਾ ਕਦਰ, ਕਾਇਨਾਤ ਦਏ ਦੁਹਾਈਆ। ਬਿਨਾ ਪਰਵਰਦਿਗਾਰ ਤੋਂ ਕਰੇ ਕੋਈ ਨਾ ਅਦਲ, ਇਨਸਾਫ਼ ਰਹਿਣ ਕੋਇ ਨਾ ਪਾਈਆ। ਤੁਹਾਡੇ ਵੱਸ ਵਿਚ ਤੁਹਾਡਾ ਮਜ਼੍ਹਬ ਰਿਹਾ ਕੋਈ ਨਾ ਟੱਬਰ, ਪੁੱਤਰ ਧੀ ਮਾਣ ਨਾ ਕੋਇ ਰਖਾਈਆ। ਹੁਣ ਸਾਰੇ ਕਰ ਲਓ ਸਬਰ, ਸ਼ੁਕਰਾਨੇ ਵਿਚ ਸੀਸ ਨਿਵਾਈਆ। ਪੁਰਖ ਅਕਾਲ ਦਾ ਸ਼ਬਦੀ ਜੋਧਾ ਸ਼ੇਰ ਬੱਬਰ, ਭਬਕ ਆਪਣੀ ਲਏ ਲਗਾਈਆ। ਗੁਰ ਅਵਤਾਰ ਪੈਗ਼ੰਬਰੋ ਮਹਿਰਮ ਹੋਏ ਨਾ ਕਿਸੇ ਵਿਚ ਕ਼ਬਰ, ਮਕ਼ਬਰਾ ਦਏ ਨਾ ਕੋਇ ਦੁਹਾਈਆ। ਤੁਹਾਡਾ ਲੇਖਾ ਲਿਖਿਆ ਕੋਈ ਕਰ ਨਾ ਸਕੇ ਰਬੜ, ਭਵਿਖਤਾਂ ਵਿਚ ਭੇਖ ਬਦਲਾਈਆ। ਕਲਜੁਗ ਜੀਵ ਬਾਹਰੋਂ ਹੋ ਗਏ ਬਗਲੇ ਬਪੜ, ਅੰਦਰੋਂ ਨੂਰ ਨਾ ਕੋਇ ਚਮਕਾਈਆ। ਅਠਸਠ ਤੀਰਥ ਬਣ ਗਏ ਛੱਪੜ, ਦੁਰਮਤ ਮੈਲ ਨਾ ਕੋਇ ਧੁਆਈਆ। ਸਦੀ ਚੌਧਵੀਂ ਸੰਤ ਫ਼ਕੀਰ ਦਰਗਾਹ ਸਾਚੀ ਕੋਈ ਨਾ ਸਕੇ ਅੱਪੜ, ਅੱਧਵਾਟੇ ਸਾਰੇ ਬੈਠੇ ਮਾਰਨ ਧਾਈਆ। ਮਾਇਆ ਮਮਤਾ ਵਾਲੇ ਫੱਕੜ, ਫ਼ਿਕਰੇ ਢੋਲੇ ਤੁਹਾਡੇ ਰਹੇ ਗਾਈਆ। ਦੁਨੀਆ ਵਿਚ ਮਾਰ ਕੇ ਚੱਕਰ, ਚੱਕਰਵਰਤੀ ਰਹੇ ਅਖਵਾਈਆ। ਘਿਓ ਖੰਡ ਖਾ ਕੇ ਕਰਨ ਸ਼ੁਕਰ, ਸ਼ੁਕਰੀਆ ਜਗਤ ਦਾ ਰਹੇ ਕਰਾਈਆ। ਨਾਲੇ ਸਾਧ ਤੇ ਸਚ ਦੇ ਨਾਲ ਲਾਵਣ ਟੱਕਰ, ਟੁਕੜੇ ਮੰਗ ਕੇ ਝਟ ਲੰਘਾਈਆ। ਕੋਈ ਨਹੀਂ ਦਿਸਦਾ ਜਿਹੜਾ

❋

❋

ਪਹੁੰਚਿਆ ਹੋਵੇ ਪਤਣ, ਕਿਨਾਰੇ ਬੈਠਾ ਸੋਭਾ ਪਾਈਆ। ਰਾਮ ਅੱਲਾ ਵਾਹਿਗੁਰੂ ਗਾਡ ਕਹਿ ਕੇ ਆਪਣਾ ਕਰਦੇ ਯਤਨ, ਯਥਾਰਥ ਮਿਲੇ ਨਾ ਧੁਰਦਰਗਾਹੀਆ। ਓਹ ਸੰਤ ਨਹੀਂ ਉਹ ਭਗਤ ਨਹੀਂ ਉਹ ਅਵਤਾਰ ਨਹੀਂ ਉਹ ਗੁਰ ਨਹੀਂ ਉਹ ਪੈਗ਼ੰਬਰ ਨਹੀਂ ਜਿਹੜੇ ਮਿੰਨਤਾਂ ਕਰ ਕੇ ਪ੍ਰਭ ਦਾ ਨਾਮ ਜਪਣ, ਨਿਉਂ ਨਿਉਂ ਸੀਸ ਨਿਵਾਈਆ। ਜਿਨ੍ਹਾਂ ਦੀ ਪੈਜ ਆਪ ਆਵੇ ਪ੍ਰਭ ਰੱਖਣ, ਉਹ ਉਠ ਉਠ ਵੇਖਣ ਚਾਈਂ ਚਾਈਂਆ। ਇਕੋ ਚਰਨ ਦਵਾਰੇ ਨੱਸਣ, ਆਪਣਾ ਪੰਧ ਮੁਕਾਈਆ। ਪ੍ਰਭ ਦਾ ਦਰਸ਼ਨ ਕਰ ਕੇ ਹੱਸਣ, ਬਹੁਤਿਆਂ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਚੌਥਾ ਸਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਭਾਦੋਂ ਮਹੀਨਾ ਪ੍ਰਭ ਦਾ ਭੁਜੰਗੀ, ਹਰਿ ਭੁਜੰਗਮ ਵੇਖ ਵਖਾਈਆ। ਸੂਰਬੀਰ ਬਹਾਦਰ ਨੌਜਵਾਨ ਜੋਧਾ ਜੰਗੀ, ਜੰਗਜੂ ਇਕੋ ਇਕ ਵਡਿਆਈਆ। ਤੁਸੀਂ ਵੇਖੋ ਸਾਰੇ ਸ੍ਰਿਸ਼ਟੀ ਅੰਦਰ ਤੰਗੀ, ਤੰਗਦਸਤ ਦਿਸੇ ਲੋਕਾਈਆ। ਦੀਨਾਂ ਮਜ਼੍ਹਬਾਂ ਦੀ ਤੁਸਾਂ ਨੇ ਪਾਈ ਕੰਧੀ, ਹੱਦਾਂ ਵੰਡ ਵੰਡਾਈਆ। ਪ੍ਰਭ ਦੇ ਸਿਫ਼ਤੀ ਨਾਮ ਦੀ ਦੱਸ ਕੇ ਡੰਡੀ, ਰਾਮ ਕ੍ਰਿਸ਼ਨ ਅੱਲਾ ਵਾਹਿਗੁਰੂ ਸਤਿਨਾਮ ਦੀ ਕੀਤੀ ਲੜਾਈਆ। ਵਰਭੰਡ ਵਿਚ ਪਾ ਕੇ ਭੰਡੀ, ਪ੍ਰਭ ਨੂੰ ਭੰਡਿਆ ਥਾਉਂ ਥਾਈਂਆ। ਕਲਮੇ ਗਾ ਕੇ ਆਪਣੇ ਦੰਦੀ, ਦਾਨਸ਼ਮੰਦ ਦਿਤੇ ਭੁਲਾਈਆ। ਹੁਣ ਵੇਖੋ ਮਾਤਲੋਕ ਤੁਹਾਡੀ ਕਿਹੜੀ ਸਭਾ ਚੰਗੀ, ਮਜਲਸ ਕਵਣ ਵਡਿਆਈਆ। ਗੁਰ ਅਵਤਾਰ ਪੈਗ਼ਬਰ ਜਾਂ ਤੱਕਣ ਸਭ ਦੀ ਪਿਠ ਨੰਗੀ, ਓਢਣ ਸੀਸ ਨਾ ਕੋਇ ਟਿਕਾਈਆ। ਅੰਦਰੋ ਕਹਿਣ ਆਤਮ ਅੰਧੀ, ਕੰਤ ਕੰਤੂਹਲ ਨਾ ਕੋਇ ਹੰਢਾਈਆ। ਬਾਹਰੋਂ ਕਹਿਣ ਵਿਦਵਾਨਾਂ ਦੀ ਲੱਗੀ ਮੰਡੀ, ਪੁਸਤਕਾਂ ਦੀ ਕਰਨ ਪੜ੍ਹਾਈਆ। ਵਿਦਿਆ ਦੇ ਬਣ ਪਾਖੰਡੀ, ਪਾਰਬ੍ਰਹਮ ਨਾ ਕੋਇ ਮਿਲਾਈਆ । ਕਲਜੁਗ ਖੇਲ ਕੀਤੀ ਬਹੁਰੰਗੀ, ਰੰਗਤ ਆਪਣੀ ਦਿਤੀ ਵਖਾਈਆ। ਰਸਨਾ ਕਰ ਕੇ ਗੰਦੀ, ਕੂੜੀ ਕਿਰਿਆ ਵਿਚ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਚੌਥਾ ਸਾਲ ਕਹੇ ਵੇਖੋ ਭਾਦਰੋਂ ਆਇਆ ਭੱਜਾ, ਭਾਜੜ ਦਿਸੇ ਜਗਤ ਲੋਕਾਈਆ। ਗੁਰ ਅਵਤਾਰ ਪੈਗ਼ੰਬਰੋ ਆਪਣਾ ਹੱਥ ਅਗੇ ਕਰੋ ਸੱਜਾ, ਹਰਿ ਸਾਜਣ ਵੇਖ ਵਖਾਈਆ । ਸਭ ਦੀ ਤਲੀ ਦੇ ਵਿਚ ਦਾਗ਼ ਲੱਗਾ, ਮੁਹੰਮਦ ਦਏ ਗਵਾਹੀਆ। ਸਦੀ ਚੌਧਵੀਂ ਗੁਰੂਆਂ ਨਾਲ ਚੇਲਿਆਂ ਕਰਨਾ ਦਗ਼ਾ, ਮੁਰੀਦ ਮੁਰਸ਼ਦਾਂ ਸੀਸ ਨਾ ਕੋਇ ਨਿਵਾਈਆ। ਜਗਤ ਵਿਕਾਰ ਹੀਂਗਣਾ ਵਾਂਗ ਗਧਾ, ਗਦਾਗਰ ਕਰੇ ਸ਼ਨਵਾਈਆ। ਮਾਇਆ ਰਸ ਦਾ ਕੌੜਾ ਸਭ ਨੇ ਲੈਣਾ ਮਜ਼ਾ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਮੰਦਰ ਮਸਜਿਦ ਸ਼ਿਵਦੁਆਲਾ ਮੱਠ ਗੁਰੂਦੁਆਰ ਪਵਿਤ੍ਰ ਰਹੇ ਕੋਈ ਨਾ ਜਗਹ, ਨੇਤਰਹੀਣ ਦਿਸੇ ਜਗਤ ਲੋਕਾਈਆ। ਹੰਸ ਬੁੱਧੀ ਹੋਵੇ ਕੱਗਾ, ਕਾਗ ਵਾਂਗ ਕੁਰਲਾਈਆ। ਓਸ ਵੇਲੇ ਸਭ ਨੇ ਕਹਿਣਾ ਹਾਏ ਅੱਲਾ ਦਰੋਹੀ ਰੱਬਾ, ਅੱਬਾ ਨਜ਼ਰ ਕੋਇ ਨਾ ਆਈਆ। ਕਿਸੇ ਨੇ ਕਹਿਣਾ ਪੁਰਖ ਅਕਾਲ ਸੂਰਾ ਸਰਬਗਾ, ਬਗ਼ਲਗੀਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਆਪਣਾ ਦਏ ਖੁਲ੍ਹਾਈਆ । ਭਾਦਰੋਂ ਕਹੇ ਮੈਂ ਮਹੀਨਾ ਬੇਸ਼ਕ ਜਗ, ਜੁਗ ਚੌਕੜੀ ਸਾਲ ਬਸਾਲਾ ਮੈਨੂੰ ਗਾਈਆ। ਮੇਰੇ ਵਿਚ ਕੀਤਾ ਕਿਸੇ ਨਾ ਹੱਜ, ਹਾਜੀ ਰੁਤ ਨਾ ਕੋਇ ਸੁਹਾਈਆ। ਜਗਤ ਜਗਿਆਸੂਓ ਲਓ ਭੱਜ, ਭੱਜਿਆਂ ਪਾਰ ਨਾ ਕੋਇ ਲੰਘਾਈਆ। ਸਭ ਦਾ ਮਾਲਕ ਇਕ ਸਮਰਥ, ਹਰਿ ਕਰਤਾ ਵਡ ਵਡਿਆਈਆ। ਜਿਸ ਦੇ ਕੋਲ ਧੁਰ ਦਾ ਹੱਕ, ਹਕ਼ੀਕ਼ਤ ਇਕ ਸਮਝਾਈਆ। ਕਰ ਕੇ ਕੱਖੋਂ ਲੱਖ, ਕੱਖੋਂ ਦਏ ਵਡਿਆਈਆ। ਜਿਉਂ ਭਾਵੇ ਤਿਉਂ ਲਏ ਰੱਖ, ਮਿਹਰ ਨਜ਼ਰ ਉਠਾਈਆ।

❋

❋

ਸਦੀ ਚੌਧਵੀਂ ਸਭ ਨੇ ਹੋਣਾ ਭੱਠ, ਬਚਿਆ ਰਹਿਣ ਕੋਇ ਨਾ ਪਾਈਆ। ਝਗੜਾ ਮਿਟਣਾ ਅਠਸਠ, ਤੀਰਥ ਤੱਟ ਰਹੇ ਕੁਰਲਾਈਆ। ਮਾਣ ਰਹੇ ਨਾ ਮੰਦਰ ਮਠ, ਸ਼ਿਵਦੁਆਲੇ ਮਸੀਤਾਂ ਹਾਲ ਦੁਹਾਈਆ। ਚਾਰ ਵਰਨ ਹੰਕਾਰੀ ਬੁਰਜ ਜਾਣਾ ਢੱਠ, ਹਉਮੇ ਹੰਗਤਾ ਗੜ੍ਹ ਤੁੜਾਈਆ। ਅੰਤ ਪ੍ਰਭ ਦਾ ਹੋਣਾ ਇਕੱਠ, ਜੁਗ ਜਨਮ ਦੇ ਵਿਛੜਿਆਂ ਲਏ ਮਿਲਾਈਆ। ਇਕੋ ਨਾਮ ਢੋਲਾ ਗੀਤ ਸਭ ਨੇ ਲੈਣਾ ਰਟ, ਪਿਛਲਾ ਰੱਟਾ ਦੇਣਾ ਮੁਕਾਈਆ। ਸਵਾਮੀ ਨਜ਼ਰੀ ਔਣਾ ਕਮਲਾਪਤ, ਪਤਿਪਰਮੇਸ਼ਵਰ ਨੂਰ ਖ਼ੁਦਾਈਆ। ਜਨ ਭਗਤੋ ਭਾਦਰੋਂ ਕਹੇ ਮੈਂ ਦੱਸਣ ਆਇਆ ਸਚ, ਸੁਨੇਹੜਾ ਇਕ ਸੁਣਾਈਆ। ਕਿਸੇ ਕੰਮ ਨਹੀਂ ਔਣਾ ਕਾਇਆ ਮਾਟੀ ਕੱਚ, ਕੰਚਨ ਗੜ੍ਹ ਨਾ ਕੋਇ ਵਡਿਆਈਆ। ਓਸ ਪ੍ਰਭੂ ਦੀ ਚਰਨੀ ਜਾਓ ਢੱਠ, ਜੋ ਢੱਠਿਆਂ ਲਏ ਉਠਾਈਆ। ਜਿਸ ਦਾ ਵੱਡਾ ਛੋਟਾ ਨਹੀਂ ਕੱਦ, ਕ਼ਦੀਮ ਤੋਂ ਕ਼ੁਦਰਤ ਦਾ ਮਾਲਕ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਭਾਦੋਂ ਕਹੇ ਮੈਨੂੰ ਵੇਖ ਕੇ ਔਂਦੀ ਹਾਸੀ, ਖ਼ੁਸ਼ੀਆਂ ਵਿਚ ਜਣਾਈਆ। ਸਾਚੇ ਮੰਡਲ ਪਵੇ ਕੋਈ ਨਾ ਰਾਸੀ, ਗੋਪੀ ਕਾਹਨ ਨਾਚ ਨਾ ਕੋਇ ਨਚਾਈਆ। ਨੂਰ ਚਮਕੇ ਨਾ ਪ੍ਰਿਥਮੀ ਆਕਾਸ਼ੀ, ਗਗਨ ਮੰਡਲ ਨਾ ਕੋਇ ਰੁਸ਼ਨਾਈਆ। ਸਾਚੀ ਦਿਸੇ ਨਾ ਕੋਇ ਦਾਸੀ, ਹੰਕਾਰ ਵਿਚ ਦੁਹਾਈਆ। ਕਿਉਂ ਮੂਸਾ ਚੜ੍ਹਿਆ ਉਪਰ ਘਾਟੀ, ਮੂੰਹ ਦੇ ਭਾਰ ਸੁਟਾਈਆ। ਕਿਉਂ ਈਸਾ ਲਟਕਿਆ ਫਾਸੀ, ਸਲੀਬ ਗਲ ਛੁਹਾਈਆ। ਕਿਉਂ ਮੁਹੰਮਦ ਕੱਟੀ ਵਾਟੀ, ਜੰਗਲਾਂ ਵਿਚ ਦੁਹਾਈਆ । ਕਿਉਂ ਨਾਨਕ ਨਿਰਗੁਣ ਸਰਗੁਣ ਬਣਿਆ ਸਾਥੀ, ਸਗਲਾ ਸੰਗ ਨਿਭਾਈਆ। ਕਿਉਂ ਗੋਬਿੰਦ ਚਾਰ ਵਰਨ ਬਣਾਇਆ ਜਮਾਤੀ, ਇਕੋ ਰੰਗ ਰੰਗਾਈਆ। ਕਿਉਂ ਤੇਈ ਅਵਤਾਰਾਂ ਮੰਨੀ ਪ੍ਰਭ ਦੀ ਆਖੀ, ਹੁਕਮੇ ਵਿਚ ਸੀਸ ਨਿਵਾਈਆ। ਕਿਉਂ ਕਲਜੁਗ ਅੰਤਮ ਰੱਖੀ ਆਸੀ, ਆਸ਼ਾ ਇਕ ਪ੍ਰਗਟਾਈਆ। ਸਦੀ ਚੌਧਵੀਂ ਪ੍ਰਗਟ ਹੋਵੇ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਵੇਸ ਵਟਾਈਆ। ਜੋ ਦੀਨ ਦੁਨੀ ਦੀ ਵੇਖੇ ਗੁਸਤਾਖੀ, ਕਾਇਆ ਮੰਦਰ ਅੰਦਰ ਫੋਲ ਫੁਲਾਈਆ। ਜਨ ਭਗਤਾਂ ਸੰਤਾਂ ਕਰੇ ਰਾਖੀ, ਰੱਖਕ ਹੋ ਕੇ ਦਏ ਵਡਿਆਈਆ। ਜਾਗਰਤ ਜੋਤ ਦੱਸ ਕੇ ਧੁਰ ਦੀ ਜਾਤੀ, ਆਤਮ ਪਰਮਾਤਮ ਲਏ ਮਿਲਾਈਆ। ਕਰ ਪ੍ਰਕਾਸ਼ ਅੰਧੇਰੇ ਦੀਵਾ ਬਾਤੀ, ਨੂਰੋ ਨੂਰ ਡਗਮਗਾਈਆ। ਗੁਰਮੁਖਾਂ ਬਦਲ ਕੇ ਜਗਤ ਹਯਾਤੀ, ਜਨਮ ਸਤਿਗੁਰ ਘਰ ਵਖਾਈਆ। ਝਗੜਾ ਰਹਿਣ ਨਾ ਦੇਵੇ ਕਾਗ਼ਜ਼ਾਤੀ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਬਕਾਇਆ ਰਹੇ ਕੋਈ ਨਾ ਬਾਕੀ, ਲੇਖਾ ਸਭ ਦਾ ਸਾਫ਼ ਕਰਾਈਆ। ਸਚ ਪ੍ਰੇਮ ਦੀ ਦੇ ਕੇ ਪਾਤੀ, ਪਤਣ ਅਗਲਾ ਪਾਰ ਕਰਾਈਆ। ਜਿਥੇ ਵਸੇ ਸ਼ਾਹ ਪਾਤਸ਼ਾਹ ਹਰ ਘਟ ਨਿਵਾਸੀ, ਨਿਵਾਸ ਅਸਥਾਨ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕ ਖੁਲ੍ਹਾਈਆ । ਭਾਦਰੋਂ ਕਹੇ ਮੈਂ ਦੱਸਾਂ ਹੁਕਮ ਖੁਲ੍ਹਾ, ਖ਼ਾਲਕ ਖ਼ਲਕ ਰਿਹਾ ਦ੍ਰਿੜਾਈਆ। ਜਨ ਭਗਤੋ ਪ੍ਰਭ ਦਵਾਰੇ ਲੱਗੇ ਕੋਈ ਨਾ ਮੁੱਲਾ, ਕ਼ੀਮਤ ਕਰਤਾ ਨਾ ਕੋਇ ਪਾਈਆ। ਜਨ ਭਗਤ ਕਦੇ ਨਾ ਰੁਲਾ, ਰੁਲਦਿਆਂ ਲਏ ਉਠਾਈਆ। ਭਾਵੇਂ ਤੁਸੀਂ ਜਾਪ ਕਰਿਓ ਕਦੇ ਨਾ ਨਾਲ ਬੁੱਲਾਂ, ਹਿਰਦੇ ਅੰਦਰ ਲੈਣਾ ਵਸਾਈਆ। ਸਾਹਿਬ ਸਤਿਗੁਰ ਕਦੇ ਨਾ ਭੁੱਲਾ, ਜੁਗ ਜੁਗ ਭੁੱਲਿਆਂ ਲਏ ਸਮਝਾਈਆ। ਜਿਹੜਾ ਸਤਿਗੁਰ ਦੇ ਕੰਢੇ ਤੋਲ ਤੁਲਾ, ਅਨਮੋਲ ਅਤੁਲ ਬਣਾਈਆ। ਉਹਦਾ ਚਰਾਗ਼ ਨਹੀਂ ਹੋਣਾ ਗੁੱਲਾ, ਦੀਪਕ ਜੋਤ ਸਦਾ ਰੁਸ਼ਨਾਈਆ। ਸਾਚੇ ਗੁਲਸ਼ਨ ਵਿਚ ਜਨ ਭਗਤ ਸੁਹੇਲਾ ਗੁੰਚੇ ਤੋਂ ਬਾਹਰ ਗੁਲਾ, ਫੂਲ

❋

❋

ਡਾਲੀ ਆਪ ਮਹਿਕਾਈਆ। ਜਿਸ ਦਾ ਫੁੱਲ ਕਦੇ ਨਾ ਹੁੱਲਾ, ਓਹ ਆਪਣਾ ਕਲਮਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਭਾਦਰੋਂ ਕਹੇ ਜਨ ਭਗਤੋ ਇਕ ਦੀ ਕਰ ਲਓ ਪੂਜਾ, ਸੀਸ ਜਗਦੀਸ਼ ਝੁਕਾਈਆ। ਬਿਨਾ ਪੁਰਖ ਅਕਾਲ ਤੋਂ ਅਵਰ ਨਹੀਂ ਕੋਈ ਦੂਜਾ, ਦੁਤੀਆ ਭਾਉ ਦੇਣਾ ਗਵਾਈਆ। ਜੋ ਬੰਦ ਹੋਇਆ ਤੁਹਾਡੇ ਕਾਇਆ ਅੰਦਰ ਕੁੱਜਾ, ਸਾਢੇ ਤਿੰਨ ਹੱਥ ਡੇਰਾ ਲਾਈਆ। ਜਿਸ ਨੇ ਇਸ਼ਾਰਾ ਦਿਤਾ ਮਹਾਤਮਾ ਬੁੱਧਾ, ਬੜ੍ਹ ਬੋਹੜ ਦਏ ਦੁਹਾਈਆ। ਭੇਵ ਖੁਲ੍ਹਾਇਆ ਗੁੱਝਾ, ਰਮਜ਼ ਇਕ ਜਣਾਈਆ। ਕਲਜੁਗ ਅੰਤਮ ਮੇਰਾ ਨੂਰ ਰਹਿਣਾ ਨਹੀਂ ਲੁਕਾ, ਲੋਕ ਪ੍ਰਲੋਕ ਹੋਵੇ ਰੁਸ਼ਨਾਈਆ। ਸਦਾ ਪ੍ਰਭੂ ਪ੍ਰੇਮ ਦਾ ਭੁੱਖਾ, ਬਿਦਰ ਦਏ ਗਵਾਹੀਆ। ਰਵਦਾਸ ਦਾ ਖਾ ਕੇ ਟੁੱਕਰ ਰੁੱਖਾ, ਸੁਖ ਸਾਗਰ ਵਿਚ ਸਮਾਈਆ। ਨਾਮੇ ਦਾ ਮੇਟ ਕੇ ਦੁੱਖਾ, ਦਿਹੁਰਾ ਦਿਤਾ ਭੁਆਈਆ। ਧੰਨੇ ਦਾ ਗੁਆ ਕੇ ਗ਼ੁੱਸਾ, ਬਜਰ ਵਿਚੋਂ ਸੱਧਰ ਪੂਰ ਕਰਾਈਆ। ਲਹਿਣਾ ਮੁਕਾ ਕੇ ਕੱਛ ਮੱਛਾ, ਕਸ਼ਮਕਸ਼ ਵੇਖੇ ਜਗਤ ਲੋਕਾਈਆ। ਜਨ ਭਗਤੋ ਤੁਸਾਂ ਬਚਨ ਮੰਨਣਾ ਸੱਚਾ, ਚਲਣਾ ਇਕ ਰਜ਼ਾਈਆ। ਗੁਰਮੁਖੋ ਰਿਹੋ ਕੋਈ ਨਾ ਕੱਚਾ, ਕੱਚਾ ਤੰਦ ਕੰਮ ਕਿਸੇ ਨਾ ਆਈਆ। ਰਸਨਾ ਨਾਲ ਕਹੋ ਨਾ ਅੱਛਾ, ਅੰਦਰੋਂ ਆਤਮ ਲੈਣਾ ਮਨਾਈਆ। ਜੋ ਪ੍ਰਭੂ ਦਾ ਬਣ ਗਿਆ ਬੱਚਾ, ਬਚਪਨ ਆਪਣੀ ਝੋਲੀ ਪਾਈਆ। ਦੇਵੇ ਘਰ ਹਕ਼ੀਕ਼ੀ ਹੱਕਾ, ਹਕ਼ੀਕ਼ਤ ਇਕ ਦਰਸਾਈਆ। ਤੁਹਾਡੇ ਅੰਦਰ ਮਦੀਨਾ ਮੱਕਾ, ਕਾਅਬੇ ਤੋਂ ਪਰੇ ਨੂਰ ਖ਼ੁਦਾਈਆ। ਤੁਹਾਡੇ ਮੰਦਰ ਵੇਖੋ ਸਜਾ, ਆਤਮ ਸੇਜਾ ਡੇਰਾ ਲਾਈਆ। ਕਾਇਆ ਦਵਾਰਾ ਵੇਖੋ ਜਗਹ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਾਚੇ ਨਾਮ ਦਾ ਦੇ ਕੇ ਸੱਦਾ, ਭਗਤਾਂ ਲਿਆ ਉਠਾਈਆ। ਸਾਚੇ ਪ੍ਰੇਮ ਦਾ ਲੈ ਲਓ ਮਜ਼ਾ, ਤੁਹਾਨੂੰ ਮਜ਼ਾਕ਼ ਕਰੇ ਲੋਕਾਈਆ। ਜਿਨ੍ਹਾਂ ਦੇ ਸਿਰ ਤੇ ਕੂਕਦੀ ਕ਼ਜ਼ਾ, ਕਲਜੁਗ ਕਸਾਈ ਛੁਰੀ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਪੂਰ ਕਰਾਈਆ । ਭਾਦੋਂ ਕਹੇ ਜਨ ਭਗਤੋ ਬਣ ਜਾਓ ਜੋਬਨਵੰਤੇ, ਘਰ ਘਰ ਵੱਜੇ ਵਧਾਈਆ। ਮੰਨੋ ਇਕ ਸ੍ਰੀ ਭਗਵੰਤੇ, ਜੋ ਸਭ ਦਾ ਪਿਤਾ ਮਾਈਆ। ਚਾਰ ਵਰਨ ਰੂਪ ਧਰੋ ਹਰਿ ਸੰਗਤੇ, ਦਵੈਤ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲ ਆਪੇ ਤੁਹਾਡੇ ਚੋਲੇ ਰੰਗ ਦਏ, ਰੰਗਣ ਇਕ ਚੜ੍ਹਾਈਆ। ਜਿਥੇ ਗੁਰ ਅਵਤਾਰ ਪੈਗ਼ੰਬਰ ਮੰਗਦੇ, ਉਹ ਦੇਵਣਹਾਰ ਗੁਸਾਈਂਆ। ਤੁਸੀਂ ਸਾਥੀ ਉਹਦੇ ਅੰਗ ਦੇ, ਅੰਗੀਕਾਰ ਆਪ ਹੋ ਜਾਈਆ। ਦਿਨ ਥੋੜ੍ਹੇ ਹੋਰ ਮੰਗ ਦੇ, ਮੰਗਣੀ ਸਭ ਦੀ ਦਏ ਗੁਆਈਆ। ਵੇਖੋ ਵਿਸ਼ਨ ਬ੍ਰਹਮਾ ਸ਼ਿਵ ਹੱਥ ਬੰਨ੍ਹਦੇ, ਸੀਸ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲਾ ਸਾਂਝਾ ਲਏ ਮਿਲਾਈਆ । ਭਾਦਰੋਂ ਕਹੇ ਜਨ ਭਗਤੋ ਸੁਣਿਓ ਮੇਰੀ ਅਰਦਾਸ, ਬੇਨੰਤੀ ਇਕ ਜਣਾਈਆ। ਸਾਹਿਬ ਸਤਿਗੁਰ ਤੁਹਾਡੇ ਪਾਸ, ਅੰਦਰ ਬੈਠਾ ਡੇਰਾ ਲਾਈਆ। ਜਿਸ ਦਾ ਨੂਰ ਜੋਤ ਪ੍ਰਕਾਸ਼, ਬ੍ਰਹਮ ਕਰੇ ਰੁਸ਼ਨਾਈਆ। ਮੰਡਲ ਪਾ ਕੇ ਰਾਸ, ਸੁਰਤੀ ਸ਼ਬਦੀ ਨਾਚ ਨਚਾਈਆ । ਘਰ ਵਖਾਏ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਦਏ ਜਣਾਈਆ। ਲੇਖੇ ਲਾਏ ਪਵਣ ਸਵਾਸ, ਸਾਹ ਸਾਹ ਵਿਚ ਵਡਿਆਈਆ । ਤੁਹਾਡੀ ਪੂਰੀ ਕਰ ਕੇ ਜਾਵੇ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਝਗੜਾ ਮੁਕਾ ਕੇ ਜਗਤ ਜਾਤ, ਜਾਗਰਤ ਜੋਤ ਵਿਚ ਸਮਾਈਆ। ਚਰਨ ਪ੍ਰੀਤੀ ਜੋੜ ਕੇ ਨਾਤ, ਨਾਤਾ ਬਿਧਾਤਾ ਲਏ ਬੰਧਾਈਆ। ਮੰਜ਼ਲ ਚਾੜ੍ਹ ਕੇ ਔਖੇ ਘਾਟ, ਘਾਟਾ ਸਭ ਦਾ ਪੂਰ ਕਰਾਈਆ। ਜਨਮ ਜਨਮ ਦੀ ਮੇਟ ਕੇ ਵਾਟ, ਵਟਨਾ ਮਲੇ ਚਾਈਂ

❋

❋

ਚਾਈਂਆ। ਆਤਮ ਸੇਜਾ ਬਹਿ ਕੇ ਖਾਟ, ਖਟਕਾ ਅੰਦਰੋਂ ਦਏ ਕਢਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਈਆ। ਅੰਤ ਅਖ਼ੀਰੀ ਜਾਵਾਂ ਆਖ, ਸੰਦੇਸਾ ਸਚ ਸਮਝਾਈਆ। ਜਨ ਭਗਤ ਰਹੇ ਨਾ ਕੋਈ ਗੁਸਤਾਖ, ਗ਼ੁੱਸਾ ਅੰਦਰੋਂ ਬਾਹਰ ਕਢਾਈਆ। ਗੁਰ ਅਵਤਾਰ ਪੈਗ਼ੰਬਰਾਂ ਦਾ ਪੂਰਾ ਕਰਨਾ ਭਵਿਖਤ ਵਾਕ, ਵਾਕਿਆ ਵੇਖੇ ਚਾਈਂ ਚਾਈਂਆ। ਸਾਚੇ ਸੰਤਾਂ ਦਾ ਬਣ ਕੇ ਚਾਕ, ਚਾਕਰ ਹੋ ਕੇ ਸੇਵ ਕਮਾਈਆ। ਗੁਰਮੁਖਾਂ ਚਰਨ ਧੂੜੀ ਦੇ ਕੇ ਖ਼ਾਕ, ਮਸਤਕ ਟਿੱਕੇ ਦੇਣੇ ਰਮਾਈਆ। ਪ੍ਰੇਮ ਪ੍ਰੀਤੀ ਦਾ ਬਖ਼ਸ਼ ਇਤਫ਼ਾਕ਼, ਨਿਫ਼ਾਕ਼ ਅੰਦਰੋਂ ਦੇਣਾ ਕਢਾਈਆ। ਤੁਸੀਂ ਓਸ ਪ੍ਰਭੂ ਦੇ ਸਾਕ, ਜਿਥੋਂ ਹੋਵੇ ਨਾ ਕਦੇ ਜੁਦਾਈਆ। ਬਿਨਾ ਸੱਯਦਿਆਂ ਤੋਂ ਸਭ ਨੂੰ ਕਰੇ ਪਾਕ, ਪਤਤ ਪੁਨੀਤ ਦਏ ਕਰਾਈਆ। ਭਾਦਰੋਂ ਕਹੇ ਮੇਰੀ ਸ਼ਹਿਨਸ਼ਾਹੀ ਸੰਮਤ ਦੀ ਪਹਿਲੀ ਰਾਤ, ਸਗਣਾਂ ਨਾਲ ਮਨਾਈਆ। ਜਨ ਭਗਤਾਂ ਪਏ ਨਾ ਜਮ ਕੀ ਫਾਸ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਭਾਦਰੋਂ ਕਹੇ ਮੇਰਾ ਭਗਵਾਨ, ਭਗਵਨ ਇਕ ਅਖਵਾਈਆ। ਜਿਸ ਦਾ ਆਦਿ ਜੁਗਾਦਿ ਧਰਮ ਨਿਸ਼ਾਨ, ਦੋ ਜਹਾਨਾਂ ਆਪ ਝੁਲਾਈਆ। ਸਭ ਨੂੰ ਦੇਵਣਹਾਰਾ ਦਾਨ, ਨਾਮ ਅਨਮੁੱਲਾ ਝੋਲੀ ਪਾਈਆ। ਸਚਖੰਡ ਦਾ ਹੁਕਮਰਾਨ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਅਵਤਾਰ ਪੈਗ਼ੰਬਰ ਕਰ ਪ੍ਰਵਾਨ, ਗੁਰੂਆਂ ਵੇਖ ਵਖਾਈਆ। ਲੇਖਾ ਜਾਣ ਜੀਵ ਜਹਾਨ, ਜਾਗਰਤ ਜੋਤ ਕਰੇ ਰੁਸ਼ਨਾਈਆ। ਹੁਕਮ ਸੰਦੇਸ਼ਾ ਦੇ ਫ਼ਰਮਾਨ, ਸ਼ਬਦੀ ਸ਼ਬਦ ਪੜ੍ਹਾਈਆ। ਕਲਮੇ ਦੱਸ ਕਲਾਮ, ਕਾਇਨਾਤ ਸਿਖਲਾਈਆ। ਅੰਤ ਹੋ ਪ੍ਰਧਾਨ, ਡੰਕਾ ਇਕ ਵਜਾਈਆ। ਕੂੜੀ ਕਿਰਿਆ ਮੇਟ ਸ਼ੈਤਾਨ, ਕਲਜੁਗ ਸ਼ਰਅ ਦਏ ਬਦਲਾਈਆ। ਸਤਿਜੁਗ ਸਤਿ ਬਣਾ ਵਿਧਾਨ, ਵਾਅਦਾ ਸਭ ਦਾ ਪੂਰ ਕਰਾਈਆ। ਸ਼ਾਹੋ ਭੂਪ ਬਣ ਸੁਲਤਾਨ, ਧੁਰ ਫ਼ਰਮਾਨਾ ਇਕ ਉਪਜਾਈਆ। ਲੱਖ ਚੁਰਾਸੀ ਗੋਪੀ ਬਣਕੇ ਕਾਹਨ, ਨਾਮ ਸ਼ਬਦ ਧੁਨ ਸੁਣਾਈਆ। ਸੀਤਾ ਸੁਰਤੀ ਪਰਨਾ ਕੇ ਰਾਮ, ਰਮਈਆ ਰਾਮ ਵੇਖ ਵਖਾਈਆ। ਅਮਾਮ ਹੋ ਕੇ ਦੇਵੇ ਪੈਗ਼ਾਮ, ਪੈਗ਼ੰਬਰਾਂ ਕਰੇ ਪੜ੍ਹਾਈਆ। ਧਰਮ ਦੱਸ ਸਚ ਇਸਲਾਮ, ਇਸਮ ਆਜ਼ਮ ਇਕ ਵਖਾਈਆ। ਸੱਯਦਿਆਂ ਨਾਲ ਪ੍ਰਨਾਮ, ਨਮਸਤੇ ਵਿਚ ਵਡਿਆਈਆ। ਪ੍ਰਗਟਾ ਕੇ ਧੁਰ ਮਕਾਨ, ਮੁਕ਼ਾਮ ਇਕੋ ਇਕ ਜਣਾਈਆ। ਜਿਥੇ ਵਸੇ ਨਾ ਕੋਇ ਇਨਸਾਨ, ਤੱਤਾਂ ਵਾਲਾ ਨਜ਼ਰ ਕੋਇ ਨਾ ਆਈਆ। ਇਕੋ ਦੀਪਕ ਜੋਤ ਜਗੇ ਮਹਾਨ, ਨੂਰੋ ਨੂਰ ਨੂਰ ਰੁਸ਼ਨਾਈਆ। ਜਿਥੇ ਕੋਈ ਅਵਤਾਰ ਪੈਗ਼ੰਬਰ ਗੁਰੂ ਦੇਵੇ ਨਾ ਕੋਈ ਬਲੀਦਾਨ, ਤਨ ਸੀਸ ਨਾ ਕੋਇ ਕਟਾਈਆ। ਓਹ ਧਾਮ ਲਾਮੁਕ਼ਾਮ, ਬੇਮੁਕ਼ਾਮ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਖੇਲ ਰਚਾਈਆ। ਭਾਦਰੋਂ ਕਹੇ ਜਨ ਭਗਤੋ ਨਿਰਮਲ ਕਰ ਲਓ ਬੁੱਧੀ, ਬੁੱਧ ਬਬੇਕ ਕਰਾਈਆ। ਲੇਖਾ ਰਹਿਣਾ ਨਹੀਂ ਵਦੀ ਸੁਦੀ, ਕਿਸ਼ਨਾ ਸ਼ੁਕਲਾ ਪੱਖ ਨਾ ਕੋਇ ਜਣਾਈਆ। ਪੁਰਖ ਅਕਾਲ ਦਾ ਔਣਾ ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਜੁਗੀ, ਜੁਗ ਜੁਗ ਗੁਰੂ ਅਵਤਾਰ ਪੈਗ਼ੰਬਰ ਸੇਵ ਕਮਾਈਆ। ਇਹ ਖੇਲ ਨਹੀਂ ਕੋਈ ਗੁੱਝੀ, ਰਮਜ਼ ਇਸ਼ਾਰੇ ਨਾਲ ਦ੍ਰਿੜਾਈਆ। ਜਿਸ ਨੇ ਧਾਰ ਮਿਟੌਣੀ ਦੂਜੀ, ਦੂਆ ਏਕੇ ਵਿਚ ਸਮਾਈਆ। ਜਨ ਭਗਤਾਂ ਮੰਜ਼ਲ ਰੱਖਣੀ ਸੌਖੀ, ਦੁੱਖੀਆਂ ਦੁੱਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮੰਜ਼ਲ ਚਾੜ੍ਹ ਦਏ ਉਚੀ, ਜਿਥੇ ਉਚ ਅਗੰਮ ਅਥਾਹ ਆਪਣਾ ਡੇਰਾ ਲਾਈਆ।

❋

❋