੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਭਾਦਰੋਂ ਕਹੇ ਮੇਟਾਂ ਭਰਮ, ਭਰਮੀਆਂ ਭਰਮ ਗਵਾਈਆ। ਝਗੜਾ ਮੇਟਾਂ ਮਾਟੀ ਚਰਮ, ਚੰਮ ਦ੍ਰਿਸ਼ਟੀ ਦਿਆਂ ਬਦਲਾਈਆ। ਸਤਿ ਸਚ ਦੱਸਾਂ ਧਰਮ, ਧਰਮ ਆਤਮਾ ਇਕ ਸਮਝਾਈਆ। ਨਿਹਕਰਮੀ ਦਾ ਵੇਖਾਂ ਕਰਮ, ਜੋ ਨਿਹਕਰਮਣ ਲਏ ਤਰਾਈਆ। ਬਖ਼ਸ਼ੇ ਸਾਚੀ ਸਰਨ, ਸਰਨਗਤ ਇਕ ਵਖਾਈਆ। ਜਨ ਭਗਤਾਂ ਆਇਆ ਫੜਨ, ਫੜ ਬਾਹੋਂ ਲਏ ਉਠਾਈਆ। ਸਾਚਾ ਢੋਲਾ ਨਾਮ ਪੜ੍ਹਨ, ਆਤਮ ਪਰਮਾਤਮ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਸਾਚਾ ਮੇਲਾ ਕਰ ਮਿਲਾਪ, ਮਿਲਣਹਾਰ ਜਗਦੀਸ਼ ਕਰਾਇੰਦਾ। ਸਭ ਦਾ ਮਾਲਕ ਬਣ ਕੇ ਆਪ, ਆਪਣੇ ਘਰ ਵਸਾਇੰਦਾ। ਤੂੰ ਮੇਰਾ ਮੈਂ ਤੇਰਾ ਦੱਸ ਕੇ ਜਾਪ, ਜਗ ਜੀਵਣ ਦਾਤਾ ਜੋਤ ਜਗਾਇੰਦਾ। ਕੂੜੀ ਕਿਰਿਆ ਮੇਟ ਸੰਤਾਪ, ਸਹਿਸਾ ਅੰਦਰੋਂ ਬਾਹਰ ਕਢਾਇੰਦਾ। ਰੂਹ ਬੁਤ ਕਰ ਕੇ ਪਾਕ, ਪਤਤ ਪੁਨੀਤ ਵੇਖ ਵਖਾਇੰਦਾ। ਪੂਰਾ ਕਰ ਕੇ ਆਪਣਾ ਵਾਕ, ਵਾਕ਼ਫਕਾਰ ਹੋ ਕੇ ਖੇਲ ਖਿਲਾਇੰਦਾ। ਸ੍ਰਿਸ਼ਟ ਸਬਾਈ ਬਣਾ ਕੇ ਦਾਸੀ ਦਾਸ, ਸਿਰ ਆਪਣਾ ਹੱਥ ਟਿਕਾਇੰਦਾ। ਜਨ ਭਗਤਾਂ ਦੇ ਕੇ ਪੂਰਾ ਵਿਸ਼ਵਾਸ, ਵਿਸ਼ਾ ਇਕੋ ਇਕ ਦਰਸਾਇੰਦਾ। ਜਿਸ ਦਾ ਨੂਰ ਜੋਤ ਪ੍ਰਕਾਸ਼, ਪ੍ਰਕਾਸ਼ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡਾ ਇਕ ਸੁਹਾਇੰਦਾ। ਦਰ ਠਾਂਡਾ ਹੋਏ ਸਾਂਤਕ ਸਤਿ, ਸਚ ਮਿਲੇ ਵਡਿਆਈਆ। ਪੂਰਨ ਵਿਦਿਆ ਦੇ ਕੇ ਬ੍ਰਹਮ ਮਤ, ਪਾਰਬ੍ਰਹਮ ਕਰੇ ਪੜ੍ਹਾਈਆ। ਸਤਿ ਸੰਤੋਖ ਦੇ ਕੇ ਧੀਰਜ ਜਤ, ਯਥਾਰਥ ਆਪਣਾ ਪਰਦਾ ਦਏ ਉਠਾਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਲੋਚਨ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ, ਨਾਮ ਮਹਿਮਾ ਦੱਸ ਅਕਥ, ਭੇਵ ਅਭੇਦਾ ਆਪਣਾ ਦਏ ਖੁਲ੍ਹਾਈਆ।
੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੪ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਦੇ ਵਡਿਆਈ ਪ੍ਰਭੂ ਜਨ ਭਗਤ, ਭਗਵਨ ਆਪਣੀ ਦਇਆ ਕਮਾਈਆ। ਗੁਰਮੁਖ ਪ੍ਰਗਟ ਕਰ ਸਾਚੇ ਸੰਤ, ਸਤਿ ਸਤਿਵਾਦੀ ਵੇਖ ਵਖਾਈਆ। ਆਤਮ ਪਰਮਾਤਮ ਮੇਲਾ ਕਰਨਾ ਹਰਿ ਕੰਤ, ਸਚ ਸਵਾਮੀ ਅੰਤਰਜਾਮੀ ਆਪ ਸੁਹਾਈਆ। ਗੜ੍ਹ ਤੋੜੀਂ ਹਉਮੇ ਹੰਗਤ, ਹੰ ਬ੍ਰਹਮ ਆਪ ਸਮਝਾਈਆ। ਬੋਧ ਅਗਾਧਾ ਬਣ ਧੁਰ ਦਾ ਪੰਡਤ, ਨਿਰਅੱਖਰ ਨਿਰਵੈਰ ਦੇ ਸਮਝਾਈਆ। ਚਾਰ ਵਰਨ ਬਣਾ ਧਰਮ ਦੀ ਸੰਗਤ, ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਤੇਰੇ ਦੁਆਰੇ ਨਿਉਂ ਨਿਉਂ ਕਰਾਂ ਮਿੰਨਤ, ਸੀਸ ਜਗਦੀਸ਼ ਝੁਕਾਈਆ। ਪੁਰਖ ਅਕਾਲੇ ਦੀਨ ਦਿਆਲੇ ਹਰ ਘਟ ਅੰਤਰ ਬਖ਼ਸ਼ ਆਪਣੀ ਹਿੰਮਤ, ਹੌਸਲਾ ਦੇ ਵਧਾਈਆ। ਚਾਰ ਕੁੰਟ ਦਹਿ ਦਿਸ਼ਾ ਤੇਰੀ ਦਿਸੇ ਸਿੰਮਤ, ਨਵ ਨੌ ਚਾਰ ਵੱਜੇ ਵਧਾਈਆ। ਮਨੂਆ ਮਨ ਕਰੇ ਨਾ ਇੱਲਤ, ਕੂੜੀ ਕਿਰਿਆ ਦੇ ਗਵਾਈਆ। ਮਾਨਸ ਰਹੇ ਕੋਈ ਨਾ ਨਿੰਦਕ, ਗੜ੍ਹ ਹੰਕਾਰੀ ਦੇਣਾ ਤੁੜਾਈਆ। ਜਗਤ ਵਿਕਾਰਾ ਮੇਟ ਦੇ ਚਿੰਨਤ, ਚਿੰਤਾ ਚਿਖਾ ਨਾ ਕੋਈ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵੇਖ ਵਖਾਈਆ। ਜਨ ਭਗਤਾਂ ਦੇਦੇ ਸਾਚੀ
❋
❋
ਸਿਖਿਆ, ਧੁਰ ਦੀ ਕਰ ਪੜ੍ਹਾਈਆ। ਦੀਨ ਦੁਨੀ ਸਮਝ ਮਿਥਿਆ, ਥਿਰ ਰਹਿਣ ਕੋਈ ਨਾ ਪਾਈਆ। ਤਨ ਵਜੂਦ ਜਾਏ ਨਾ ਭਿਟਿਆ, ਜਿਸ ਅੰਤਰ ਵਸੇ ਹਰਿ ਰਘੁਰਾਈਆ। ਝਗੜਾ ਮਿਟਾ ਦੇ ਕਾਇਆ ਬੁਤਿਆ, ਊਚੋ ਊਚ ਤੇਰੀ ਸਰਨਾਈਆ । ਆਤਮ ਪਰਮਾਤਮ ਬਣ ਮਿਤਿਆ, ਮੀਤ ਮੁਰਾਰੇ ਵੇਖ ਵਖਾਈਆ। ਘਰ ਵਖਾ ਅਗੰਮ ਅਨਡਿਠਿਆ, ਜਿਸ ਘਰ ਬੈਠਾ ਸੋਭਾ ਪਾਈਆ। ਲੇਖਾ ਸਭ ਦਾ ਕਰ ਦੇ ਚਿੱਟਿਆ, ਦੁਰਮਤ ਮੈਲ ਧੁਆਈਆ। ਜੋ ਸੰਤ ਸੁਹੇਲਾ ਤੇਰੇ ਚਰਨ ਕਵਲ ਵਿਕਿਆ, ਕ਼ੀਮਤ ਕਰਤਾ ਦਏ ਚੁਕਾਈਆ। ਰਸਨਾ ਰਸ ਰਹੇ ਨਾ ਫਿਕਿਆ, ਅੰਮ੍ਰਿਤ ਜਾਮ ਦੇਣਾ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਦੇਣਾ ਰੰਗਾਈਆ। ਜਨ ਭਗਤਾਂ ਦੇਦੇ ਸ਼ਬਦ ਗਿਆਨ, ਵਿਦਿਆ ਅਵਰ ਨਾ ਕੋਇ ਪੜ੍ਹਾਈਆ। ਨਿਰੰਤਰ ਅੰਤਰ ਦੇ ਧਿਆਨ, ਆਤਮ ਪਰਮਾਤਮ ਮੇਲ ਮਿਲਾਈਆ। ਅੰਮ੍ਰਿਤ ਰਸ ਕਰਾ ਇਸ਼ਨਾਨ, ਨਿਝਰ ਝਿਰਨਾ ਆਪ ਝਿਰਾਈਆ। ਸ਼ਬਦ ਅਨਾਦ ਸੁਣਾ ਧੁਨਕਾਨ, ਅਨਹਦ ਨਾਦੀ ਨਾਦ ਵਜਾਈਆ। ਘਰ ਵਿਚ ਘਰ ਵਖਾ ਮਕਾਨ, ਬਿਨ ਤੇਲ ਬਾਤੀ ਦੀਪਕ ਜੋਤ ਕਰ ਰੁਸ਼ਨਾਈਆ। ਪੁਰਖ ਅਕਾਲੇ ਮਿਹਰਵਾਨ, ਮਹਿਬੂਬ ਤੇਰੀ ਓਟ ਤਕਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਵਾਲੀ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਵੇਸ ਵਟਾਈਆ। ਤੇਰੀ ਮਹਿਮਾ ਕਰਦੇ ਸ਼ਾਸਤਰ ਸਿਮਰਤ ਵੇਦ ਪੁਰਾਨ, ਗੁਰ ਅਵਤਾਰ ਪੈਗ਼ੰਬਰ ਤੇਰਾ ਢੋਲਾ ਗਾਈਆ। ਸਤਿ ਧਰਮ ਦਾ ਤੇਰਾ ਇਕ ਵਿਧਾਨ, ਜਿਸ ਦੀ ਤਰਮੀਮ ਕਰੇ ਨਾ ਕੋਇ ਵਿਚ ਲੋਕਾਈਆ। ਝਗੜਾ ਵੇਖ ਜ਼ਿਮੀਂ ਅਸਮਾਨ, ਬੇਪਹਿਚਾਨ ਫੇਰਾ ਪਾਈਆ। ਜੀਵ ਜੰਤ ਸਰਬ ਕੁਰਲਾਣ, ਨੇਤਰ ਰੋਵਣ ਮਾਰਨ ਧਾਈਂਆ। ਸਾਚਾ ਦਿਸੇ ਨਾ ਕੋਈ ਅਮਾਮ, ਅਮਲ ਹੱਕ ਨਾ ਕੋਈ ਕਮਾਈਆ। ਮਨ ਮਮਤਾ ਕੀਤੇ ਗ਼ੁਲਾਮ, ਗ਼ੁਰਬਤ ਘਰ ਘਰ ਡੇਰਾ ਲਾਈਆ। ਤੇਰਾ ਕਲਮਾ ਭੁੱਲਿਆ ਕਲਾਮ, ਕਾਇਨਾਤ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਸਦੀ ਚੌਧਵੀਂ ਵਿਗੜ ਗਿਆ ਨਜ਼ਾਮ, ਭੈ ਭੌ ਨਾ ਕੋਇ ਵਖਾਈਆ। ਤੇਰਾ ਨਾਮ ਹੋਇਆ ਬਦਨਾਮ, ਬਦੀ ਵਿਚ ਬਦਲਾ ਰਹੇ ਚੁਕਾਈਆ। ਕਿਰਪਾ ਕਰ ਸ੍ਰੀ ਭਗਵਾਨ, ਮਿਹਰਵਾਨ ਵੇਖ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਆਪ ਪਹਿਚਾਨ, ਕਰਮ ਕੁਕਰਮ ਦਾ ਲੇਖਾ ਫੋਲ ਫੁਲਾਈਆ। ਸਤਿ ਧਰਮ ਦੀ ਦਿਸੇ ਨਾ ਕੋਈ ਦੁਕਾਨ, ਮੰਦਰ ਮਸਜਿਦ ਸ਼ਿਵਦਵਾਲੇ ਮਠ ਕਾਅਬੇ ਦੇਣ ਦੁਹਾਈਆ। ਤੂੰ ਹਰ ਘਟ ਜਾਣੀ ਜਾਣ, ਜਾਨਣਹਾਰ ਤੇਰੀ ਸਰਨਾਈਆ। ਜਨ ਭਗਤਾਂ ਦੇ ਦੇ ਨਾਮ ਦਾਨ, ਦਾਤਾ ਹੋ ਕੇ ਆਪ ਵਰਤਾਈਆ। ਚਰਨ ਪ੍ਰੀਤੀ ਬਖ਼ਸ਼ ਧਿਆਨ, ਪਦ ਨਿਰਬਾਨ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਵਡਿਆਈਆ। ਜਨ ਭਗਤਾਂ ਦੇ ਦੇ ਆਪਣਾ ਜੋਗ, ਜੁਗਤੀ ਧੁਰ ਦੀ ਆਪ ਦ੍ਰਿੜਾਈਆ। ਆਤਮ ਪਰਮਾਤਮ ਕਰ ਸੰਜੋਗ, ਸੱਜਣ ਮੇਲਾ ਲੈਣਾ ਮਿਲਾਈਆ। ਆਤਮ ਸੇਜਾ ਕਰ ਭੋਗ, ਭਸਮੜ ਆਪਣਾ ਖੇਲ ਵਖਾਈਆ। ਸਭ ਦਾ ਹਿਰਦਾ ਲੈਣਾ ਸੋਧ, ਸੁਦੀ ਵਦੀ ਨਾ ਵੰਡ ਵੰਡਾਈਆ। ਹਉਮੇ ਹੰਗਤਾ ਕੱਢਣਾ ਰੋਗ, ਹੰ ਬ੍ਰਹਮ ਦੇਣਾ ਜਣਾਈਆ। ਸਾਚੇ ਨਾਮ ਦਾ ਦੇ ਕੇ ਚੋਗ, ਚੁਗਲੀ ਨਿੰਦਿਆ ਤੋਂ ਲੈਣਾ ਬਚਾਈਆ। ਭਾਗ ਲਗਾ ਕੇ ਕਾਇਆ ਕੋਟ, ਕਾਮ ਕਰੋਧ ਲੋਭ ਮੋਹ ਹੰਕਾਰ ਕੂੜ ਕੁਟੰਬ ਦੇਣਾ ਛੁਡਾਈਆ। ਸਾਚੇ ਸ਼ਬਦ ਦੀ ਲਾ ਕੇ ਚੋਟ, ਚੋਟੀ ਚੜ੍ਹ ਕੇ ਵੇਖ ਵਖਾਈਆ। ਭਗਤ ਭਗਵਾਨ ਤੇਰੀ ਗੋਤ, ਦੂਜਾ ਨਜ਼ਰ ਕੋਇ ਨਾ ਆਈਆ। ਝਗੜਾ ਮੁਕਾ ਦੇ ਚੌਦਾਂ ਲੋਕ,
❋
❋
ਚੌਦਾਂ ਤਬਕ ਚਾਰ ਕੁੰਟ ਦੁਹਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਇਕ ਸਲੋਕ, ਸੋਹਲਾ ਧੁਰ ਦਾ ਦੇਣਾ ਪੜ੍ਹਾਈਆ। ਚਰਨਾਂ ਹੇਠ ਰੁਲਾਦੇ ਭਗਤਾਂ ਦੇ ਮੁਕਤੀ ਮੋਖ, ਮੁਫ਼ਤ ਆਪਣੀ ਦਇਆ ਕਮਾਈਆ। ਆਵਣ ਜਾਵਣ ਝਗੜਾ ਰਹੇ ਨਾ ਸੋਚ, ਚਿੰਤਾ ਅੰਦਰੋਂ ਦੇਣੀ ਮੁਕਾਈਆ। ਪੁਰਖ ਅਕਾਲ ਦੀਨ ਦਿਆਲ ਤੇਰਾ ਦਰਸ਼ਨ ਕਰਨ ਰੋਜ਼, ਰੋਜ਼ਾ ਨਿਮਾਜ਼ ਬਾਂਗ ਦਾ ਖਹਿੜਾ ਦੇਣਾ ਛੁਡਾਈਆ। ਮੁਹੱਬਤ ਵਿਚ ਕਰ ਅਗੰਮੀ ਚੋਜ, ਚਾਰੋਂ ਕੁੰਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਦੇਦੇ ਮੌਜ, ਮਜਲਸ ਆਪਣੇ ਨਾਲ ਬਣਾਈਆ। ਜਨ ਭਗਤਾਂ ਦੇ ਦੇ ਨਾਮ ਅਗੰਮਾ ਰਸ, ਰਸਤਾ ਅੰਦਰੋਂ ਦੇ ਵਖਾਈਆ। ਮਨੂਆ ਮਨ ਕਰ ਕੇ ਵਸ, ਵਸਲ ਦੱਸ ਯਾਰ ਖ਼ੁਦਾਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਨਰ ਨਰਾਇਣ ਦੇ ਚਮਕਾਈਆ। ਸ਼ਬਦ ਅਗੰਮੀ ਮਾਰ ਕੇ ਸੱਟ, ਸੋਈ ਸੁਰਤੀ ਲੈ ਉਠਾਈਆ। ਨਾਮ ਭੰਡਾਰਾ ਵਖਾ ਕੇ ਹੱਟ, ਵਸਤ ਅਮੋਲਕ ਝੋਲੀ ਪਾਈਆ। ਝਗੜਾ ਮੁਕਾ ਕੇ ਤੀਰਥ ਤਟ, ਆਤਮ ਸਰੋਵਰ ਦੇਣਾ ਨੁਹਾਈਆ। ਜਨ ਭਗਤਾਂ ਅੰਤਰ ਮੈਲ ਕੱਟ, ਬਾਹਰੋਂ ਕਰਨ ਹੱਕ ਸਫ਼ਾਈਆ। ਤੇਰਾ ਨਾਮ ਪੁਰਖ ਸਮਰਥ, ਸ਼ਹਿਨਸ਼ਾਹ ਧੁਰਦਰਗਾਹੀਆ। ਸਦੀ ਚੌਧਵੀਂ ਸਭ ਕੁਛ ਤੇਰੇ ਹੱਥ, ਸਿਰ ਸਕੇ ਨਾ ਕੋਇ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਨੌਜਵਾਨ ਮਰਦ ਮਰਦਾਨ ਨੱਠ, ਜ਼ਿਮੀਂ ਅਸਮਾਨਾਂ ਵੇਖ ਵਖਾਈਆ। ਤੇਰਾ ਖੇਲ ਅਨੋਖਾ ਲੱਖ ਚੁਰਾਸੀ ਘਟ, ਘਟ ਭੀਤਰ ਪਰਦਾ ਦੇ ਉਠਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸ੍ਰਿਸ਼ਟ ਸਬਾਈ ਗਾਵੇ ਜਸ, ਸਿਫ਼ਤਾਂ ਵਿਚ ਤੇਰੀ ਸਿਫ਼ਤ ਸਾਲਾਹੀਆ। ਸਾਚਾ ਮਾਰਗ ਸਚ ਸਵਾਮੀ ਅੰਤਰਜਾਮੀ ਏਕ ਏਕੰਕਾਰ ਏਕੰਕਾਰੇ ਏਕਾ ਦੱਸ, ਦਹਿ ਦਿਸ਼ਾ ਲੇਖਾ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਦੇ ਧੀਰਜ ਯਤ, ਸਤਿ ਸੰਤੋਖ ਸਤਿ ਸਤਿਵਾਦ ਆਪ ਪ੍ਰਗਟਾਈਆ।
੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੪ ਹਰਦੀਪ ਸਿੰਘ ਦੇ ਘਰ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਸੰਮਤ ਕਹੇ ਪ੍ਰਭ ਸੰਤ ਕੋਲ ਰਹੀ ਨਾ ਕੁੰਜੀ, ਕ਼ੁਫ਼ਲ ਸਕੇ ਨਾ ਕੋਇ ਖੁਲ੍ਹਾਈਆ। ਜਗਤ ਮਾਇਆ ਦਵਾਰ ਬਣ ਗਏ ਮਹਿਸੂਲ ਖਾਨਾ ਚੁੰਗੀ, ਚੁਗਲੀ ਨਿੰਦਿਆ ਵਿਚ ਵਡਿਆਈਆ। ਜੂਠ ਝੂਠ ਚਖਦੇ ਨਾਲ ਚੁੰਝੀ, ਚਾਰ ਕੁੰਟ ਭੱਜਣ ਵਾਹੋ ਦਾਹੀਆ। ਸਚ ਨਾਮ ਦੀ ਰਹੇ ਕੋਇ ਨਾ ਪੂੰਜੀ, ਪੰਚਮ ਪੰਚ ਨਾ ਕੋਈ ਸ਼ਨਵਾਈਆ। ਕਵਲ ਨਾਭ ਨਾ ਹੋਈ ਊਂਧੀ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਮਨ ਕਲਪਣਾ ਸਭ ਦੀ ਕੂੰਦੀ, ਕੂਕ ਕੂਕ ਸੁਣਾਈਆ। ਸਮਝ ਆਈ ਨਾ ਸ਼ਬਦ ਸਤਿਗੁਰੂ ਦੀ, ਗੁਰਦੇਵ ਸਵਾਮੀ ਸੀਸ ਨਾ ਕੋਈ ਝੁਕਾਈਆ। ਧਾਰ ਜਾਣ ਨਾ ਸਕੇ ਸ਼ੁਰੂ ਦੀ, ਸ਼ਰਅ ਵਿਚ ਪਈ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲੈਣਾ ਮਿਲਾਈਆ। ਸੰਮਤ ਕਹੇ ਸਾਚਾ ਰਹਿਆ ਕੋਈ ਨਾ ਰਸ, ਰਸਤਾ ਭੁੱਲੀ ਜਗਤ ਲੋਕਾਈਆ। ਜਗਤ ਵਿਦਿਆ ਵਿਚ ਰਹੇ ਵਸ, ਵਾਸਤਾ ਅੱਖਰਾਂ ਨਾਲ ਬਣਾਈਆ। ਸਿਫ਼ਤਾਂ ਵਿਚ ਰਹੇ ਫਸ, ਸਾਲਾਹ ਸਿਫ਼ਤ ਨਾ ਕੋਈ ਸਮਝਾਈਆ। ਨੇਤਰ ਲੋਚਣ ਨਾ ਖੁਲ੍ਹੀ ਅੱਖ, ਆਖ਼ਰ ਮੰਜ਼ਲ ਚੜ੍ਹਨ ਕੋਈ ਨਾ ਪਾਈਆ। ਮਾਨਸ
❋
❋
ਜਨਮ ਕੌਡੀ ਹੋਇਆ ਕੱਖ, ਕ਼ੀਮਤ ਅੱਗੇ ਨਾ ਕੋਈ ਟਿਕਾਈਆ। ਮਹਿਬੂਬ ਮਿਲੇ ਕਿਸੇ ਨਾ ਹੱਕ, ਹਕ਼ੀਕ਼ਤ ਲਾਸ਼ਰੀਕ ਨਾ ਕੋਇ ਪਾਈਆ। ਮੈਂ ਫਿਰ ਕੇ ਵੇਖਿਆ ਨੱਠ, ਚਾਰੋਂ ਕੁੰਟ ਧਿਆਨ ਲਗਾਈਆ। ਨੇਤਰ ਰੋਵਣ ਅੱਠ ਸੱਠ, ਮੰਦਰ ਮਸਜਿਦ ਸ਼ਿਵਦਵਾਲੇ ਮਠ ਰਹੇ ਕੁਰਲਾਈਆ। ਸਭ ਦਾ ਖੇੜਾ ਹੁੰਦਾ ਦਿਸੇ ਭੱਠ, ਭਠਿਆਲੇ ਅਗਨੀ ਦੇਣੀ ਬੁਝਾਈਆ। ਕਿਰਪਾ ਕਰ ਮਹਿਬੂਬ ਮਿਹਰਵਾਨ ਝੱਟ, ਝਟਕੇ ਹਲਾਲੀ ਵਾਲਿਆਂ ਦੇ ਮੁਕਾਈਆ। ਕਲਜੁਗ ਰੈਣ ਅੰਧੇਰੀ ਧਾਰ ਛਤ, ਛਤਰਧਾਰੀ ਹੋ ਸਹਾਈਆ। ਦੁਨੀ ਦੀਨ ਦੀ ਸਾਂਝੀ ਕਰ ਮਤ, ਮਨਮਤ ਕੂੜੀ ਬਾਹਰ ਕਢਾਈਆ। ਤੂੰ ਸਾਹਿਬ ਸਵਾਮੀ ਕਮਲਾਪਤ, ਪਤਿਪਰਮੇਸ਼ਵਰ ਇਕ ਅਖਵਾਈਆ। ਤੇਰੇ ਚਰਨ ਕਵਲਾਂ ਅੱਗੇ ਢੱਠ, ਢਹਿ ਢਹਿ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਨਾਮ ਦਾ ਇਕੋ ਹੋਵੇ ਹੱਟ, ਹਟਵਾਣਾ ਦੂਜਾ ਨਜ਼ਰ ਕੋਇ ਨਾ ਆਈਆ।
੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੪ ਕੁੰਦਨ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਸੰਮਤ ਕਹੇ ਸਾਚੇ ਨਾਮ ਦੀ ਰਹੇ ਨਾ ਕੋਈ ਲਿਆਕ਼ਤ, ਲਾਇਕ਼ ਨਜ਼ਰ ਕੋਇ ਨਾ ਆਈਆ। ਧਰਮ ਦਵਾਰਿਆਂ ਫਿਰੇ ਸਿਆਸਤ, ਸਿਆਹ ਕਾਲਾ ਆਪਣਾ ਰੰਗ ਰੰਗਾਈਆ। ਤੇਰੇ ਨਾਮ ਦੀ ਖੁੱਸੀ ਸਰਬ ਵਿਰਾਸਤ, ਵਿਸ਼ਿਆਂ ਵਿਚ ਦੁਨੀ ਹਲਕਾਈਆ । ਮਾਇਆ ਕਾਰਨ ਹੋਏ ਇਬਾਦਤ, ਹਿਰਦੇ ਨਾਮ ਨਾ ਕੋਇ ਵਸਾਈਆ। ਸਾਚੇ ਹੁਜਰੇ ਕਰੇ ਨਾ ਕੋਈ ਜ਼ਿਆਰਤ, ਨੂਰ ਜ਼ਹੂਰ ਨਾ ਕੋਇ ਚਮਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਲੈਂਦੇ ਆੜ੍ਹਤ, ਧੜਤ ਵੱਟਾ ਮਾਇਆ ਮਮਤਾ ਨਾਲ ਮਿਲਾਈਆ। ਸਿਫ਼ਤਾਂ ਵਿਚ ਵੇਖ ਤੇਰੀ ਇਬਾਰਤ, ਪੜ੍ਹ ਪੜ੍ਹ ਰਸਨਾ ਜਿਹਵਾ ਖ਼ੁਸ਼ੀ ਮਨਾਈਆ। ਕਲਜੁਗ ਕੂੜੀ ਕਿਰਿਆ ਸਭ ਨੂੰ ਦੇਵੇ ਲਾਨਤ, ਲਹਿੰਦਾ ਚੜ੍ਹਦਾ ਦੱਖਣ ਪਹਾੜ ਖੋਜ ਖੁਜਾਈਆ। ਸਦੀ ਚੌਧਵੀਂ ਦਿਸੇ ਕ਼ਿਆਮਤ, ਕ਼ਾਇਮ ਮੁਕਾਮ ਨਜ਼ਰ ਕੋਇ ਨਾ ਆਈਆ। ਕਿਰਪਾ ਕਰ ਮਿਹਰਵਾਨ ਮੁਹੱਬਤ ਵਿਚ ਕਰ ਸਖ਼ਾਵਤ, ਸੁਖ਼ਨ ਗੁਰ ਅਵਤਾਰ ਪੈਗ਼ੰਬਰਾਂ ਪੂਰ ਕਰਾਈਆ। ਸਤਿ ਧਰਮ ਬਣਾ ਬਣਾਵਟ, ਬੰਧਨ ਦੀਨ ਮਜ਼੍ਹਬ ਦੇ ਤੁੜਾਈਆ। ਨਾਮ ਨਿਧਾਨਾ ਇਕੋ ਦੇ ਨਿਆਮਤ, ਨਰ ਨਰਾਇਣ ਤੇਰੀ ਸਰਨਾਈਆ। ਬੋਦੀ ਟਿੱਕਾ ਜੰਞੂ ਸੁਨਤ ਵੇਖ ਹਜਾਮਤ, ਹਾਜ਼ਰ ਹੋ ਕੇ ਖੋਜ ਖੁਜਾਈਆ। ਸ਼ਬਦੀ ਧਾਰ ਜਗਤ ਮਮਾਨਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਸਾਰੇ ਵੇਖਣ ਆਮਦ, ਖ਼ੁਸ਼ਾਮਦ ਵਿਚ ਆਪਣਾ ਰੰਗ ਰੰਗਾਈਆ।
੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੪ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਸੰਮਤ ਕਹੇ ਗੁਰਮੁਖ ਕਦੇ ਨਾ ਮਰਦਾ, ਗੁਰਮੁਖ ਗੁਰ ਗੁਰ ਦਇਆ ਕਮਾਈਆ। ਸਾਚੀ ਮੰਜ਼ਲ ਅਗੰਮੀ ਚੜ੍ਹਦਾ, ਪੈਂਡਾ ਪਿਛਲਾ ਮਾਤ
❋
❋
ਚੁਕਾਈਆ। ਸਚ ਦਵਾਰੇ ਇਕੋ ਵੜਦਾ, ਜਿਥੇ ਮਿਲੇ ਮਾਣ ਵਡਿਆਈਆ। ਪੁਰਖ ਅਕਾਲ ਦਰਸ਼ਨ ਕਰਦਾ, ਦੀਨ ਦਿਆਲ ਹੋਏ ਸਹਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਦਾ, ਵਜਦੀ ਰਹੇ ਵਧਾਈਆ। ਝਗੜਾ ਮੁਕਾ ਕੇ ਜਗਤ ਦਰ ਦਾ, ਘਰ ਸਾਚਾ ਇਕ ਸੁਹਾਈਆ। ਜਿਥੇ ਦੀਪਕ ਨੂਰ ਨੁਰਾਨਾ ਜਗਦਾ, ਜੋਤੀ ਜੋਤ ਡਗਮਗਾਈਆ। ਲੇਖਾ ਮੁਕਿਆ ਸੜਨਾ ਅਗਨੀ ਅੱਗ ਦਾ, ਤਨ ਵਜੂਦ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦੇਵੇ ਮਾਣ ਵਡਿਆਈਆ। ਗੁਰਮੁਖ ਕਹੇ ਮੇਰਾ ਪੂਰਾ ਹੋਇਆ ਜਰਮ, ਜਨਮ ਮਿਲੀ ਵਡਿਆਈਆ। ਪਿਛਲਾ ਮਿਟਿਆ ਭਰਮ, ਭਰਮ ਦਿਤਾ ਗਵਾਈਆ। ਆਇਆ ਸਾਚੀ ਸਰਨ, ਸਾਹਿਬ ਦਿਤੀ ਸਰਨਾਈਆ। ਲੇਖੇ ਲੱਗਾ ਮਰਨ, ਪਾਰਬ੍ਰਹਮ ਮੇਲ ਮਿਲਾਈਆ। ਝੂਠਾ ਨਾਤਾ ਕਾਇਆ ਮਾਟੀ ਚਰਮ, ਚੰਮਦ੍ਰਿਸ਼ਟੀ ਵਿਚ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗੁਰਮੁਖ ਕਹੇ ਵੱਡਾ ਜਿਗਰਾ ਮੇਰੇ ਗੁਰ ਦਾ, ਗੁਰਦੇਵ ਮਿਲੀ ਵਡਿਆਈਆ। ਰਾਹ ਤੱਕਿਆ ਦੇਵਤ ਸੁਰ ਦਾ, ਮੁਨ ਜਨ ਬੈਠੇ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖਿਆ ਤੁਰਦਾ, ਭੱਜੇ ਵਾਹੋ ਦਾਹੀਆ। ਨਜ਼ਾਰਾ ਤੱਕਿਆ ਅੰਧ ਘੋਰ ਦਾ, ਘੋਰੀ ਬੈਠੇ ਸੀਸ ਨਿਵਾਈਆ। ਝਗੜਾ ਮੁਕਾਇਆ ਠਗ ਚੋਰ ਦਾ, ਯਰਾਨੇ ਕੂੜੇ ਦਿਤੇ ਤਜਾਈਆ। ਨਾਤਾ ਛੱਡਿਆ ਜੋਰੂ ਜ਼ਰ ਜੋਰ ਦਾ, ਜ਼ੋਰਾਵਰ ਮਿਲ ਕੇ ਖ਼ੁਸ਼ੀ ਬਣਾਈਆ। ਖੇਲ ਵੇਖਿਆ ਅਗੰਮ ਹੋਰ ਹੋਰ ਦਾ, ਹੋਕਾ ਦੇ ਕੇ ਦਿਆਂ ਸੁਣਾਈਆ। ਜਿਨ੍ਹਾਂ ਨੂੰ ਸਾਹਿਬ ਸਤਿਗੁਰ ਮਾਤਲੋਕ ਵਿਚੋਂ ਤੋਰਦਾ, ਤੁਰਤ ਆਪਣੇ ਨਾਲ ਮਿਲਾਈਆ। ਪ੍ਰਭ ਮਾਲਕ ਆਤਮਾ ਦੀ ਡੋਰ ਦਾ, ਟੁੱਟਿਆਂ ਗੰਢ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਪਿਛੇ ਜੁਗ ਚੌਕੜੀ ਨਿਰਧਾਰ ਧਾਰ ਸਦਾ ਰਹਿਆ ਦੌੜਦਾ, ਮਰਦ ਮਰਦਾਨਾ ਭੱਜੇ ਵਾਹੋ ਦਾਹੀਆ।
੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੪ ਸਰਮੁਖ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਸੰਮਤ ਕਹੇ ਮੈਂ ਚੌਥੇ ਜੁਗ ਪਿਛੋਂ ਆਇਆ ਮਾਤ ਚਹਾਰਮ, ਚਵਿਸਤਾ ਵੇਖ ਵਖਾਈਆ। ਹੁਕਮ ਸੰਦੇਸ਼ਾ ਧੁਰ ਦਾ ਲੈ ਕੇ ਆਇਆ ਸਾਲਮ, ਸ਼ਾਹ ਪਾਤਸ਼ਾਹ ਦਿਤਾ ਦ੍ਰਿੜਾਈਆ। ਦੇਵਾਂ ਫ਼ਰਮਾਨ ਸ੍ਰਿਸ਼ਟ ਸਬਾਈ ਆਲਮ, ਉਲਮਾ ਉਲਮ ਮਜ਼ਮੂਨ ਇਕ ਜਣਾਈਆ। ਗੁਰ ਅਵਤਾਰ ਪੈਗ਼ੰਬਰਾਂ ਦੇ ਵੇਖ ਕੇ ਆਇਆ ਕਾਲਮ, ਇਨਡੈਕਸਾਂ ਫੋਲ ਫੁਲਾਈਆ। ਮਾਨਵ ਧਾਰ ਵੇਖ ਕੇ ਆਇਆ ਜ਼ਾਲਮ, ਜ਼ੁਲਮ ਸਿਤਮ ਨਾਲ ਦੁਹਾਈਆ। ਪੀਆ ਪ੍ਰੀਤਮ ਦਿਸੇ ਕਿਸੇ ਨਾ ਬਾਲਮ, ਬਲੀਦਾਨ ਨਾ ਕੋਇ ਕਰਾਈਆ। ਚਾਰ ਜੁਗ ਦਾ ਲਹਿਣਾ ਦੇਣਾ ਵੇਖਿਆ ਸਾਲਮ, ਸਹੀ ਸਲਾਮਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦੇਣਾ ਇਕ ਸੁਹਾਈਆ। ਸੰਮਤ ਕਹੇ ਮੈਂ ਚੌਥਾ ਆਇਆ ਚੌਂਹ ਜੁਗੀ, ਜੁਗ ਜੁਗ ਵੇਖ ਵਖਾਈਆ। ਪੁਰਖ ਅਕਾਲ ਧਾਰ ਮਰ ਕਿਸੇ ਨਾ ਬੁੱਝੀ, ਬੁਝਾ ਦੀਪਕ ਨਾ ਕੋਇ ਜਗਾਈਆ। ਜਗਤ ਵਡਿਆਈ ਵਿਚ ਬੁੱਧੀ, ਬੁੱਧੀ ਬੁਧਹੀਣ ਦੁਨੀ ਦਿਤੀ ਬਣਾਈਆ। ਮਾਇਆ ਵਹਿਣ ਵਿਚ ਡੁੱਬੀ, ਡੁਬਕਣੀ ਪਾਰ ਨਾ ਕੋਇ ਕਰਾਈਆ। ਕੂੜ ਕੁੜਿਆਰ
❋
❋
ਚਿੱਕੜ ਗਾਰ ਖੁੱਭੀ, ਖ਼ੂਬਸੂਰਤ ਰੰਗ ਨਾ ਕੋਇ ਰੰਗਾਈਆ। ਸ਼ਾਹ ਸੁਲਤਾਨ ਰੋਂਦੇ ਵੇਖੇ ਭੁੱਬੀ, ਭਬਕ ਸ਼ੇਰ ਨਾ ਕੋਇ ਸੁਣਾਈਆ। ਆਤਮਾ ਪਰਮਾਤਮਾ ਹੋਈ ਜੁਦੀ, ਸਾਚਾ ਮੇਲ ਨਾ ਕੋਈ ਮਿਲਾਈਆ। ਸਤਿ ਅਸਤਿ ਦੀ ਖੇਲ ਵੇਖ ਕੇ ਦੂਜੀ, ਦੋਹਰਾ ਡੰਕਾ ਦਿਤਾ ਵਜਾਈਆ। ਕਾਲ ਕਲਪਣਾ ਹਰ ਘਟ ਅੰਦਰ ਕੁੱਦੀ, ਭੱਜੀ ਵਾਹੋ ਦਾਹੀਆ। ਸਾਚੀ ਰਮਜ਼ ਕਿਸੇ ਨਾ ਸੁੱਝੀ, ਸੂਰਜ ਚੰਦ ਸ਼ਹਾਦਤ ਦੇਣ ਗਵਾਹੀਆ। ਅੰਤਮ ਔਧ ਦਿਸੇ ਮੁੱਕੀ, ਮੁਕੰਮਲ ਕਰੇ ਧੁਰਦਰਗਾਹੀਆ। ਭਾਗ ਲੱਗੇ ਕਿਸੇ ਨਾ ਕੁੱਖੀ, ਕਲਜੁਗ ਕੂੜ ਹੋਏ ਕੁੜਮਾਈਆ। ਦੀਨ ਦੁਨੀ ਹੋਈ ਦੁਖੀ, ਦਰਦੀ ਦਰਦ ਨਾ ਕੋਇ ਵੰਡਾਈਆ। ਬਿਨਾ ਭਗਤਾਂ ਤੋਂ ਆਤਮ ਦਾ ਦਿਸੇ ਕੋਈ ਨਾ ਸੁਖੀ, ਸੁਖ ਸਾਗਰ ਵਿਚ ਸਮਾਈਆ। ਸੰਮਤ ਕਹੇ ਮੈਂ ਕੂਕ ਪੁਕਾਰਾਂ ਉਚੀ, ਊਚ ਅਗੰਮ ਅਥਾਹ ਦਿਆਂ ਸੁਣਾਈਆ। ਮਨ ਵਾਸਨਾ ਹਰ ਘਟ ਅੰਦਰੋਂ ਕੱਢ ਦੇ ਲੁੱਚੀ, ਲੋਚਣ ਆਪਣਾ ਦੇ ਖੁਲ੍ਹਾਈਆ। ਅੰਤ ਅਖ਼ੀਰ ਕਲਜੁਗ ਔਧ ਪੁੱਜੀ, ਪੂਜਾ ਪਾਠ ਦਾ ਲੇਖਾ ਦੇ ਬਦਲਾਈਆ। ਤੇਰੀ ਨਾਮ ਧਾਰਨਾ ਹੋਵੇ ਉਘੀ, ਉਗਣ ਆਥਣ ਵੱਜੇ ਵਧਾਈਆ। ਭਗਤਾਂ ਰਸਨਾ ਰਹੇ ਨਾ ਗੁੰਗੀ, ਗੋਬਿੰਦ ਮੇਲਾ ਲੈਣਾ ਮਿਲਾਈਆ। ਤੇਰੇ ਨਾਮ ਦਾ ਖ਼ਾਨਾ ਰਹੇ ਕੋਈ ਨਾ ਚੁੰਗੀ, ਹਿੱਸਾ ਵੰਡ ਨਾ ਕੋਈ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰ ਕਿਨਾਰਾ ਕਰ ਦੇ ਵਿਚੋਂ ਲਹਿਰ ਡੂੰਘੀ, ਕਹਿਰ ਵਿਚ ਸ਼ਹਿਰ ਸ਼ੌਹਰ ਆਪਣਾ ਦੇ ਵਖਾਈਆ।
੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੪ ਕਰਮ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਚੌਥਾ ਸੰਮਤ ਕਹੇ ਮੈਂ ਵੇਖੇ ਕਪੜੇ ਗੇਰੂ, ਗਿਰਵਰ ਗਿਰਧਾਰ ਨਜ਼ਰ ਕੋਇ ਨਾ ਆਈਆ। ਮਨ ਵਾਸਨਾ ਜਗਤ ਬਣੇ ਪੰਖੇਰੂ, ਚਾਰ ਕੁੰਟ ਦਹਿ ਦਿਸ਼ਾ ਭੱਜਣ ਵਾਹੋ ਦਾਹੀਆ। ਸਾਚੀ ਮੰਜ਼ਲ ਚੜ੍ਹੇ ਨਾ ਕੋਇ ਬੇੜੂ, ਮਲਾਹ ਬੇਪ੍ਰਵਾਹ ਸੰਗ ਨਾ ਕੋਇ ਨਿਭਾਈਆ। ਕਾਇਆ ਭਾਗ ਨਾ ਲੱਗਾ ਖੇੜੂ, ਖਿੜਕੀ ਬੰਦ ਨਾ ਕੋਇ ਖੁਲ੍ਹਾਈਆ। ਬਿਨ ਸਾਹਿਬ ਤੇਰੇ ਕੋਇ ਕਰੇ ਨਾ ਮਿਹਰੂ, ਨਿਗਾਹ ਨਜ਼ਰ ਨਾ ਕੋਇ ਬਦਲਾਈਆ। ਕਲਜੁਗ ਸਤਿਜੁਗ ਜੂਠ ਝੂਠ ਧਰਮ ਕਰੇ ਭੇੜੂ, ਟੱਕਰ ਨਿਰਗੁਣ ਸਰਗੁਣ ਆਪ ਵਖਾਈਆ। ਸਚ ਸੁਆਮੀ ਦਿਸੇ ਨਾ ਕਿਸੇ ਨੇੜੂ, ਨਰ ਨਰਾਇਣ ਦਰਸ਼ਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸਾਚਾ ਮੇਲਾ ਲੈਣਾ ਮਿਲਾਈਆ। ਸੰਮਤ ਕਹੇ ਮੈਂ ਬਸਤਰ ਭੂਸ਼ਨ ਵੇਖੇ ਬਸੰਤੀ, ਬਸੰਤ ਰੁੱਤ ਨਾ ਕੋਇ ਮਹਿਕਾਈਆ। ਤੇਰੇ ਨਾਮ ਦਾ ਮਿਲੇ ਨਾ ਕੋਇ ਮਹੰਤੀ, ਮਸਤਕ ਸਾਰੇ ਰਹੇ ਰਗੜਾਈਆ। ਖ਼ੁਸ਼ੀਆਂ ਵਿਚ ਮਨਾਉਂਦੇ ਜੰਨਤੀ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਹੋਇਆ ਵਿਛੋੜਾ ਧੁਰ ਦੇ ਕੰਤੀ, ਕੰਤੂਹਲ ਤੇਰਾ ਦਰਸ ਕੋਇ ਨਾ ਪਾਈਆ। ਜਗਤ ਭਿਖਾਰਨ ਵਾਸਨਾ ਹੋਈ ਮੰਗਤੀ, ਭੁਖਿਆਂ ਭੁੱਖ ਨਾ ਕੋਇ ਗਵਾਈਆ। ਮੰਜ਼ਲ ਮਿਲੀ ਨਾ ਕਿਸੇ ਅਨੰਦ ਦੀ, ਅਨੰਦ ਅਨੰਦ ਨਾ ਕੋਇ ਮਹਿਕਾਈਆ। ਡੋਰ ਕੱਚੀ ਦਿਸੇ ਤੰਦ ਦੀ, ਬੰਧਨ ਹੱਕ ਨਾ ਕੋਇ ਬੰਧਾਈਆ। ਵਾਸਨਾ ਕੂੜੀ ਭਰੀ ਗੰਦ ਦੀ, ਅੰਮ੍ਰਿਤ ਜਾਮ ਨਾ ਕੋਇ ਪਿਆਈਆ। ਕਲਜੁਗ ਘੜੀ ਰਹੀ ਲੰਘਦੀ, ਮੰਜ਼ਲ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਰਮਜ਼ ਸਾਚੇ ਛੰਦ ਦੀ, ਛਿੰਦੇ ਗੁਰਮੁਖ ਆਪ ਬਣਾਈਆ।
❋
❋
੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੪ ਗੁਰਬਚਨ ਸਿੰਘ ਦੇ ਘਰ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਸੰਮਤ ਕਹੇ ਸੁਣ ਮੇਰੇ ਸਾਹਿਬ ਚਾਵੀਜ਼ਾ, ਚਾਵਗੁਨ ਚਾਰ ਚਾਰ ਤੇਰੀ ਸਰਨਾਈਆ। ਤੇਰਾ ਖੇਲ ਸਮਝੇ ਨਾ ਕੋਇ ਜ਼ਾਵੀਜ਼ਾ, ਹਜ਼ੂਰ ਹਾਜ਼ਰ ਨਜ਼ਰ ਕਿਸੇ ਨਾ ਆਈਆ। ਗੋਬਿੰਦ ਧਾਰ ਬਦਲ ਗਵੀਜ਼ਾ, ਗ਼ਰਜ਼ ਸਭ ਦੀ ਫੋਲ ਫੁਲਾਈਆ। ਬੰਦਗੀ ਬਦਲ ਨਵੀਜ਼ਾ, ਨਾਉਂ ਨਿਰਵੈਰ ਇਕ ਦ੍ਰਿੜਾਈਆ। ਦਰ ਕਿਸੇ ਨਾ ਦਿਸੇ ਤਮੀਜ਼ਾ, ਤਮੰਨਾ ਤਦਰ ਜਗਤ ਲੋਕਾਈਆ। ਮਜ਼੍ਹਬ ਰਿਹਾ ਨਾ ਕੋਇ ਅਜ਼ੀਜ਼ਾ, ਜ਼ਾਮਨ ਪੱਲੂ ਗਏ ਛੁਡਾਈਆ। ਅੱਖਰਾਂ ਵਾਲੀ ਗਈ ਹਦੀਸਾ, ਹਜ਼ਰਤ ਨਹਿਵਿਜ਼ ਹਵਜ਼ ਨਾ ਕੋਇ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਠਾਂਡਾ ਵੇਖ ਵਖਾਈਆ। ਸੰਮਤ ਕਹੇ ਮੇਰੇ ਸਾਹਿਬ ਸਤਿਗੁਰ ਲਵਜ਼ੀਨੇ, ਲਵ ਮੁਹੱਬਤ ਰਹਿਣ ਕੋਇ ਨਾ ਪਾਈਆ। ਭਰਮੇ ਭੁੱਲੇ ਜਗਤ ਲਵਜ਼ੀਨੇ, ਜਿਹਵਾ ਰਸ ਨਾ ਕੋਇ ਵਖਾਈਆ। ਤਸਬੀ ਮਾਲਾ ਹੋਈ ਨਜ਼ਮੀਨੇ, ਜ਼ਮੀਮੇ ਜਗਤ ਵਿਦਿਆ ਨਾ ਕੋਇ ਵਡਿਆਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਹੋਏ ਲਗਜ਼ੀਨੇ, ਨਿਯਮ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਵੇਖ ਵਖਾਈਆ। ਸੰਮਤ ਕਹੇ ਮੇਰੇ ਪਰਵਰਦਿਗਾਰ ਅਲਜ਼ਜ਼ੂ, ਵਾਹਿਦ ਕਲਮਾ ਸਮਝ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਫ਼ਰਮਾਨੇ ਨਜ਼ੀਜ਼ੇ ਮਮਨੂ, ਮਜ਼ਾ ਮਜ਼੍ਹਬ ਨਾ ਕੋਇ ਚਖਾਈਆ। ਪਵਿਤ੍ਰ ਦਿਸੇ ਨਾ ਕੋਈ ਪਰਵਰਦਿਗਾਰ ਪਾਕੀਜ਼ੇ ਰੂਹ, ਰਾਹਜ਼ਨ ਬਣੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਵੇਖ ਵਖਾਈਆ। ਸੰਮਤ ਕਹੇ ਪ੍ਰਭ ਕਲਜੁਗ ਕਾਲਾ ਕਾਲਜ਼ਵਿਤ, ਕਲਾ ਆਪਣੀ ਰਿਹਾ ਵਰਤਾਈਆ। ਮੁਰੀਦ ਮੁਰਸ਼ਦ ਹਿਤ ਰਿਹਾ ਨਹੀਂ ਨਵਜ਼ਿਤ, ਤਬੀਬ ਯਤੀਮ ਦਿਸੇ ਲੋਕਾਈਆ। ਕਲਮਾ ਗਾਏ ਨਾ ਕੋਇ ਹੱਕ ਮਲਜ਼ਿਤ, ਮਲਕੀਅਤ ਅਸਲੀਅਤ ਨਜ਼ਰ ਕਿਸੇ ਨਾ ਆਈਆ। ਤੇਰਾ ਖੇਲ ਮਹਾਨੀ ਅਸਮਾਨੀ ਰੂਹਾਨੀ ਨਵਜ਼ਲਇਤ, ਇਤਆਦਿਕ ਤੇਰੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਕਲਮੇ ਜ਼ਜ਼ੂਖੇ ਜਵਿੰਨੇ ਜ਼ਜ਼ਜਿਤ, ਸੀਨਾ ਜੀਨਾ ਸਭ ਦਾ ਵੇਖ ਵਖਾਈਆ।
੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੪ ਸੁਖਦੇਵ ਰਾਜ ਦੇ ਘਰ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਜੀਵ ਇਸ ਤਰੀਕੇ ਢੰਗ ਨਾਲ ਵਿਰਚੇ ਬੱਚੇ, ਬਚਪਨ ਸਤਿਗੁਰ ਝੋਲੀ ਪਾਈਆ। ਪੁਰਖ ਅਕਾਲ ਦੀਨ ਦਿਆਲ ਸਾਹਿਬ ਸਵਾਮੀ ਮਿਲੇ ਸੱਚੇ, ਸਚ ਸਾਜਣ ਇਕੋ ਨਜ਼ਰੀ ਆਈਆ। ਜੋ ਭਾਗ ਲਗਾਵੇ ਕਾਇਆ ਮਾਟੀ ਕੱਚੇ, ਕੰਚਨ ਗੜ੍ਹ ਦਏ ਸੁਹਾਈਆ। ਮਿਹਰਵਾਨ ਮਹਿਬੂਬ ਹੋ ਕੇ ਲੂੰ ਲੂੰ ਅੰਦਰ ਰਚੇ, ਰਚਨਾ ਆਪਣੀ ਦਏ ਵਖਾਈਆ। ਆਤਮ ਪਰਮਾਤਮ ਮੇਲ ਮਿਲਾਵੇ ਨਾਤਾ ਜੋੜੇ ਸਕੇ, ਗਹਿਰ ਗੰਭੀਰ ਬੇਨਜ਼ੀਰ ਆਪਣਾ ਰੰਗ ਰੰਗਾਈਆ। ਨਿਜ ਨੇਤਰ ਲੋਚਣ ਦਰਸ਼ਨ ਦੇਵੇ ਅੱਖੇ, ਆਖ਼ਰ ਮੰਜ਼ਲ ਚੜ੍ਹ ਕੇ ਪਰਦਾ ਦਏ ਉਠਾਈਆ। ਧਰਮ ਦਵਾਰੇ ਦੱਸੇ ਪਤੇ, ਪਤਿਪਰਮੇਸ਼ਵਰ ਹੋ ਕੇ ਵੇਖ ਵਖਾਈਆ। ਨਾਮ ਨਿਧਾਨਾ ਦੇ ਕੇ ਆਪਣੀ ਅਮੋਲਕ ਸਤੇ, ਕੂੜੀ ਕਿਰਿਆ ਕਰੇ ਸਫ਼ਾਈਆ। ਜਿਸ ਵੇਲੇ
❋
❋
ਕਾਇਆ ਮਾਟੀ ਬੁਤ ਢੱਠੇ, ਤੱਤਾਂ ਹੋਏ ਜੁਦਾਈਆ । ਓਸ ਵੇਲੇ ਨਿਰਗੁਣ ਧਾਰ ਹੋ ਕੇ ਗੁਰਮੁਖ ਆਪਣੀ ਗੋਦੀ ਚੁੱਕੇ, ਚਾਕਰ ਹੋ ਕੇ ਸਾਚੀ ਸੇਵ ਕਮਾਈਆ। ਦੋ ਜਹਾਨ ਰਹਿ ਜਾਣ ਹੱਕੇ ਬੱਕੇ, ਗੁਰ ਅਵਤਾਰ ਪੈਗ਼ੰਬਰ ਵੇਖਣ ਅੱਖ ਉਠਾਈਆ। ਸਚਖੰਡ ਦਵਾਰੇ ਚਰਨ ਕਵਲ ਆਪਣੇ ਘੱਤੇ, ਜਿਥੇ ਘਾਓ ਅਵਰ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਜੀਵ, ਬਚਣ ਦਾ ਸੁਣ ਲਓ ਢੰਗ, ਤਰੀਕਾ ਇਕ ਜਣਾਈਆ। ਸਚ ਦਵਾਰੇ ਮੰਗੋ ਮੰਗ, ਮਿੰਨਤ ਅਗੇ ਕਰੋ ਧੁਰਦਰਗਾਹੀਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਨੂਰੀ ਚਮਕਿਆ ਚੰਦ, ਜੋਤੀ ਜੋਤ ਰੁਸ਼ਨਾਈਆ। ਸੋ ਦੀਨ ਦਿਆਲ ਸਦਾ ਬਖ਼ਸ਼ੰਦ, ਮਿਹਰਵਾਨ ਮਹਿਬੂਬ ਆਪਣੀ ਮੁਹੱਬਤ ਵਿਚ ਸਮਾਈਆ। ਆਤਮ ਪਰਮਾਤਮ ਬਣਾਏ ਸੱਚਾ ਸੰਗ, ਸਗਲਾ ਸੰਗ ਆਪ ਕਰਾਈਆ। ਪਰਦਾ ਲਾਹ ਕੇ ਹੰ ਬ੍ਰਹਮ, ਪਾਰਬ੍ਰਹਮ ਮੇਲਾ ਲਏ ਮਿਲਾਈਆ। ਝਗੜਾ ਰਹੇ ਨਾ ਕਾਇਆ ਮਾਟੀ ਚੰਮ, ਚੰਮਦ੍ਰਿਸ਼ਟੀ ਦਏ ਬਦਲਾਈਆ। ਸਤਿਗੁਰ ਦੇ ਘਰ ਪਓ ਜੰਮ, ਜਨਮ ਜਨਮ ਦਾ ਗੇੜਾ ਦਏ ਮੁਕਾਈਆ। ਨਾਤਾ ਤੋੜ ਕੇ ਤ੍ਰਿਸ਼ਨਾ ਤਮ, ਰਜੋ ਸਤੋ ਤਮੋ ਦੀ ਕਰੇ ਸਫ਼ਾਈਆ। ਲੇਖੇ ਲਾਵੇ ਪਵਣ ਸਵਾਸ ਦਮ, ਦਾਮਨਗੀਰ ਹੋ ਕੇ ਆਪਣਾ ਪੱਲੂ ਨਾਮ ਫੜਾਈਆ। ਬਿਨ ਰਸਨਾ ਜਿਹਵਾ ਰਾਗ ਸੁਣਾਏ ਕੰਨ, ਅਨਹਦ ਨਾਦੀ ਨਾਦ ਵਜਾਈਆ। ਸੰਤ ਸੁਹੇਲੇ ਬਣੋ ਜਨ, ਜੰਗਲ ਜੂਹ ਉਜਾੜ ਪਹਾੜ ਪੈਂਡਾ ਦਏ ਮੁਕਾਈਆ। ਭਾਗ ਲਗਾਏ ਕਾਇਆ ਮਾਟੀ ਤਨ, ਵਜੂਦ ਮਿਲੇ ਚਾਈਂ ਚਾਈਂਆ। ਜੀਵਣ ਜੀਵਣ ਜੁਗਤ ਬੇੜਾ ਦਏ ਬੰਨ੍ਹ, ਬੰਧਨ ਅਗਲਾ ਪਿਛਲਾ ਦਏ ਕਟਾਈਆ। ਗੁਰਮੁਖ ਗੁਰ ਸਤਿਗੁਰ ਸਚਖੰਡ ਦਵਾਰ ਪੁਚਾਏ ਆਪਣਾ ਚੰਨ, ਸੂਰੀਆ ਚੰਨ ਜਿਸ ਨੂੰ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੈਗ਼ੰਬਰ ਕਹਿਣ ਧੰਨ ਧੰਨ, ਪ੍ਰਭੂ ਧੰਨ ਤੇਰੀ ਬੇਪ੍ਰਵਾਹੀਆ। ਜੋ ਪ੍ਰੇਮ ਪ੍ਰੀਤੀ ਅੰਦਰ ਏਕਾ ਬਚਨ ਜਾਏ ਮੰਨ, ਮਨਸਾ ਮਨ ਦੀ ਪੂਰ ਕਰਾਈਆ। ਮੁੜ ਕੇ ਮਾਤ ਗਰਭ ਫਿਰ ਕਦੇ ਨਾ ਪਏ ਜੰਮ, ਜਨਣੀ ਗੋਦ ਨਾ ਕੋਇ ਰਖਾਈਆ। ਹਰਸ਼ ਸੋਗ ਮਿਟਾ ਕੇ ਗ਼ਮ, ਗਹਿਰ ਗੰਭੀਰ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਦਏ ਸੁਹਾਈਆ। ਜੀਵ ਸੁਣ ਲੈ ਕਿਸ ਬਿਧ ਹੋਵੇ ਛੁਟਕਾਰਾ, ਛੁੱਟੀ ਲੱਖ ਚੁਰਾਸੀ ਵਿਚੋਂ ਪਾਈਆ। ਸਾਚਾ ਮੰਦਰ ਮਿਲੇ ਧੁਰਦਰਬਾਰਾ, ਦਰਗਾਹ ਸਾਚੀ ਸਦ ਸੁਹਾਈਆ। ਜਿਥੇ ਦੀਆ ਦੀਪਕ ਇਕ ਉਜਿਆਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸੱਯਦੇ ਕਰਨ ਗੁਰੂ ਅਵਤਾਰਾ, ਪੈਗ਼ੰਬਰ ਸੀਸ ਜਗਦੀਸ਼ ਝੁਕਾਈਆ। ਤਨ ਵਜੂਦ ਨਾ ਕੋਇ ਸਹਾਰਾ, ਮਾਟੀ ਖ਼ਾਕ ਨਾ ਸੋਭਾ ਪਾਈਆ। ਲੇਖਾ ਜਾਣੇ ਧੁਰ ਦਰਬਾਰਾ, ਧੁਰ ਦਰਬਾਰੀ ਵੇਖ ਵਖਾਈਆ। ਕਲਜੁਗ ਅੰਤਮ ਬਣ ਸਹਾਰਾ, ਸਾਹਿਬ ਸੁਲਤਾਨ ਹੋਏ ਸਹਾਈਆ। ਜਿਨ੍ਹਾਂ ਨੂੰ ਦੱਸਿਆ ਏਕਾ ਨਾਮ ਜੈਕਾਰਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰੀ ਪੜ੍ਹਾਈਆ। ਸੋ ਉਤਰੇ ਪਾਰ ਕਿਨਾਰਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਇਹ ਖੇਲ ਗੁਪਤ ਨਹੀਂ ਪ੍ਰਗਟ ਕੀਤਾ ਜ਼ਾਹਰਾ, ਜ਼ਾਹਰ ਜ਼ਹੂਰ ਵਡੀ ਵਡਿਆਈਆ। ਵੇਖੋ ਓਸ ਸਾਹਿਬ ਦਾ ਕਿਨਾਰਾ, ਜਿਸ ਦਾ ਘਾਟ ਪਤਣ ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਪ੍ਰਭ ਬਣੇ ਆਪ ਸਹਾਰਾ, ਸਹਾਇਕ ਹੋ ਕੇ ਆਪਣੀ ਦਇਆ ਕਮਾਈਆ। ਜਗਤ ਬਚਨ, ਬਿਨ ਸਤਿਗੁਰ ਚਰਨ ਹੋਰ ਨਹੀਂ ਕੋਈ ਚਾਰਾ, ਚਾਰ ਵੇਦ ਦੇਣ ਗਵਾਹੀਆ। ਸ਼ਬਦੀ ਧਾਰ ਨਿਰਗੁਣ ਇਕ ਇਸ਼ਾਰਾ, ਇਸ਼ਾਰੀਆ ਆਪਣਾ ਨਾ ਕਿਸੇ ਸਮਝਾਈਆ।
❋
❋
ਜੋ ਪੁਰਖ ਅਕਾਲ ਦੀਨ ਦਿਆਲ ਦੇ ਢਹਿ ਪਿਆ ਦਵਾਰਾ, ਫੜ ਬਾਹੋਂ ਪਾਰ ਲੰਘਾਈਆ। ਕਦੇ ਨਾ ਕਰੇ ਉਧਾਰਾ, ਲਹਿਣਾ ਦੇਣਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੌਵੀਆਂ ਅਵਤਾਰ ਜਿਸ ਦੀ ਗੁਰ ਅਵਤਾਰ ਪੈਗ਼ੰਬਰ ਗਾਵਣ ਵਾਰਾ, ਵਾਰਸ ਹੋ ਕੇ ਲਾਵਾਰਸਾਂ ਆਪਣੇ ਘਰ ਵਸਾਈਆ।
੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੪ ਸੋਹਣ ਸਿੰਘ ਦੇ ਘਰ ਤਰਨਤਾਰਨ ਜ਼ਿਲਾ ਅੰਮ੍ਰਿਤਸਰ
ਚੌਥਾ ਸੰਮਤ ਕਹੇ ਪ੍ਰਭ ਦਾ ਸਾਚਾ ਇਕੋ ਸੋਹਲਾ, ਸੋ ਪੁਰਖ ਨਿਰੰਜਣ ਆਪ ਦ੍ਰਿੜਾਈਆ। ਨਿਰਗੁਣ ਨਿਰਵੈਰ ਦੱਸੇ ਆਪਣਾ ਢੋਲਾ, ਢੋਆ ਦੇਵੇ ਬੇਪ੍ਰਵਾਹੀਆ। ਪ੍ਰੇਮ ਪ੍ਰੀਤੀ ਅੰਦਰ ਬਣਾ ਕੇ ਗੋਲਾ, ਗੋਲਕ ਵਿਚ ਵਸਤ ਅਮੋਲਕ ਇਕ ਟਿਕਾਈਆ। ਮਨ ਵਾਸਨਾ ਮੇਟੇ ਰੌਲਾ, ਕਲਪਨਾ ਕੂੜ ਨਾ ਕੋਇ ਸਤਾਈਆ। ਨਿਰਗੁਣ ਧਾਰ ਨਜ਼ਰੀ ਆਏ ਮੌਲਾ, ਮਲਕੁਲਮੌਤ ਨਾ ਦਏ ਸਜ਼ਾਈਆ। ਵਿਛੋੜੇ ਵਿਚ ਨਾ ਪਾਉਣਾ ਪਏ ਰੌਲਾ, ਦੋਹਰਾ ਧੁਰ ਦਾ ਇਕ ਦ੍ਰਿੜਾਈਆ। ਗੁਰਮੁਖਾਂ ਭਾਰ ਕਰੇ ਹੌਲਾ, ਗੱਠੜੀ ਸੀਸ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਵੇਖ ਵਖਾਈਆ। ਸੰਮਤ ਕਰੇ ਮੇਰੇ ਅੰਤਰ ਆਵੇ ਹੈਰਾਨੀ, ਹਰ ਘਟ ਹਿਰਦਾ ਵੇਖ ਵਖਾਈਆ। ਪਰਦਾ ਲਾਹਵਾਂ ਜੂਹ ਬੇਗਾਨੀ, ਨੂਰੀ ਜੋਤ ਕਰ ਰੁਸ਼ਨਾਈਆ। ਖੇਲ ਵੇਖਾਂ ਸ੍ਰਿਸ਼ਟ ਅਸਮਾਨੀ, ਇਸਮ ਆਜ਼ਮ ਇਕ ਜਣਾਈਆ। ਕਲਮਾ ਸੁਣਾਵਾਂ ਧੁਰ ਕਲਾਮੀ, ਕਾਇਨਾਤ ਅਗੰਮ ਪੜ੍ਹਾਈਆ। ਜਗਤ ਕੂੜ ਮੇਟਾਂ ਬੇਈਮਾਨੀ, ਬੇਪ੍ਰਵਾਹ ਹੋ ਕੇ ਵੇਖ ਵਖਾਈਆ। ਗੁਰਮੁਖਾਂ ਲੇਖੇ ਲਾਵਾਂ ਦਰ ਸਚ ਜੁਆਨੀ, ਜਗਤ ਜਵਾਨੀ ਖਹਿੜਾ ਦਿਆਂ ਛੁਡਾਈਆ। ਦੇਣੀ ਪਏ ਨਾ ਕੋਇ ਕ਼ੁਰਬਾਨੀ, ਕਰਬਲਿਆਂ ਦਾ ਪੰਧ ਦਿਆਂ ਮੁਕਾਈਆ। ਧੁਰ ਦਾ ਬਣ ਕੇ ਦਾਨੀ, ਦਾਤਾਰ ਹੋ ਕੇ ਝੋਲੀ ਦਿਆਂ ਭਰਾਈਆ। ਲੇਖਾ ਮੁਕਾ ਕੇ ਚਾਰੇ ਖਾਣੀ, ਖਾਨਗਾਹਾਂ ਦੀ ਕਰਾਂ ਸਫ਼ਾਈਆ। ਮੰਜ਼ਲ ਦੱਸ ਕੇ ਇਕ ਰੁਹਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਆਪਣਾ ਹੱਥ ਰਖਾਈਆ। ਸੰਮਤ ਕਹੇ ਮੈਂ ਕੋਈ ਵੇਖਿਆ ਨਹੀਂ ਜਗਤ ਸੌਦਾਗਰ, ਸੌਦਾ ਹੱਟ ਨਾ ਕੋਇ ਰਖਾਈਆ । ਭਾਗ ਲੱਗਾ ਕਾਇਆ ਗਾਗਰ, ਗਹਿਰ ਗੰਭੀਰ ਵੇਖ ਵਖਾਈਆ। ਜੋ ਦੇਵਣਹਾਰਾ ਸਾਚਾ ਆਦਰ, ਆਦਰਸ਼ ਆਪਣਾ ਦਏ ਵਖਾਈਆ। ਕਰਨੀ ਦਾ ਕਰਤਾ ਕ਼ੁਦਰਤ ਦਾ ਕ਼ਾਦਰ, ਕ਼ਦੀਮ ਅਜ਼ੀਮ ਇਕ ਦ੍ਰਿੜਾਈਆ। ਸਦੀ ਚੌਧਵੀਂ ਬਣ ਕੇ ਆਵੇ ਸਾਜਣ, ਸੱਜਣ ਸਾਹਿਬ ਧੁਰਦਰਗਾਹੀਆ। ਗੁਰਮੁਖ ਸੰਤ ਸਹੇਲੇ ਜਾਗਣ, ਆਲਸ ਨਿੰਦਰਾ ਪਰੇ ਕਰਾਈਆ। ਸੋ ਸਾਹਿਬ ਸਵਾਮੀ ਮਾਰੇ ਆਵਾਜ਼ਣ, ਰਸਨਾ ਜਿਹਵਾ ਨਾ ਕੋਇ ਹਲਕਾਈਆ। ਸਤਿ ਸਚ ਦਾ ਕਰੇ ਕਾਜਣ, ਨਾਤਾ ਇਕੋ ਨਾਲ ਜੁੜਾਈਆ। ਪਰਮ ਪੁਰਖ ਕੋਈ ਬਣੀਆ ਨਹੀਂ ਮਹਾਜਨ, ਬੇਪ੍ਰਵਾਹ ਬੇਪ੍ਰਵਾਹੀ ਆਪਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹੋ ਭੂਪ ਵਡ ਰਾਜ ਰਾਜਨ, ਝਗੜਾ ਮੁਕਾਵੇ ਜਗਤ ਸਮਾਜਨ, ਸਮੇਂ ਦਾ ਸਾਥ ਸਵਾਮੀ ਰਘੁਨਾਥ ਆਪਣਾ ਪੂਰ ਕਰਾਈਆ।
❋
❋
੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੪ ਮੱਖਣ ਸਿੰਘ ਦੇ ਗ੍ਰਹਿ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਸੰਮਤ ਕਹੇ ਮੇਰੇ ਚਾਰ ਜੁਗ ਦੇ ਮਾਲਕ, ਪਾਰਬ੍ਰਹਮ ਤੇਰੀ ਸਰਨਾਈਆ। ਆਦਿ ਜੁਗਾਦੀ ਧੁਰ ਦੇ ਖ਼ਾਲਕ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਦੋ ਜਹਾਨਾਂ ਬਣ ਸਾਲਸ, ਪਰਵਰਦਿਗਾਰ ਆਪਣੀ ਦਇਆ ਕਮਾਈਆ। ਨਾਮ ਨਿਧਾਨਾ ਮਰਦ ਮਰਦਾਨਾ ਨੌਜਵਾਨਾ ਬਣ ਕੇ ਦੇ ਖ਼ਾਲਸ, ਖ਼ਸੂਸੀਅਤ ਵਿਚ ਅਸਲੀਅਤ ਦੇ ਦ੍ਰਿੜਾਈਆ । ਮਾਇਆ ਮਮਤਾ ਮੋਹ ਵਿਕਾਰ ਬੁਝਾ ਆਤਸ਼, ਤ੍ਰੈਗੁਣ ਅਤੀਤੇ ਠਾਂਡੇ ਸੀਤੇ ਆਪਣਾ ਰੰਗ ਰੰਗਾਈਆ। ਵਰਨ ਬਰਨ ਜ਼ਾਤ ਪਾਤ ਦੀਨ ਮਜ਼੍ਹਬ ਰਾਓ ਰੰਕ ਰਹੇ ਕੋਈ ਨਾ ਸਾਜ਼ਸ਼, ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਦਾ ਦੇ ਉਠਾਈਆ। ਤੇਰਾ ਨਾਮ ਕਲਮਾ ਬੰਦਗੀ ਡੰਡਾਵਤ ਇਕੋ ਹੋਏ ਹਕ਼ੀਕ਼ੀ ਇਬਾਦਤ, ਚਾਰ ਕੁੰਟ ਦਹਿ ਦਿਸ਼ਾ ਢੋਲਾ ਸੋਹੰ ਤੇਰਾ ਨਾਮ ਵਡਿਆਈਆ। ਚਾਰ ਵਰਨ ਅਠਾਰਾਂ ਬਰਨ ਨੌ ਖੰਡ ਪ੍ਰਿਥਮੀ ਸੱਤ ਦੀਪ ਨਿਰਗੁਣ ਧਾਰ ਬਦਲ ਦੇ ਆਦਤ, ਅਦਲ ਇਨਸਾਫ਼ ਨਿਰਗੁਣ ਨਿਰਵੈਰ ਆਪ ਕਮਾਈਆ। ਮਨ ਕਲਪਣਾ ਕੂੜ ਰਹੇ ਨਾ ਕੋਇ ਬਗ਼ਾਵਤ, ਸ਼ਰਅ ਸ਼ਰੀਅਤ ਲੇਖਾ ਦੇਣਾ ਚੁਕਾਈਆ। ਤੇਰਾ ਨਾਉਂ ਨਿਰੰਕਾਰਾ ਤੂੰ ਸਦਾ ਸਾਹਿਬ ਸਹੀ ਸਲਾਮਤ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸੰਮਤ ਕਹੇ ਮੇਰੇ ਪੁਰਖ ਅਬਿਨਾਸ਼ੀ, ਪਤਿਪਰਮੇਸ਼ਵਰ ਤੇਰੇ ਹੱਥ ਵਡਿਆਈਆ। ਨੌ ਸੌ ਚੁਰਾਨਵੇ ਨਵ ਨੌ ਚਾਰ ਵੇਖ ਮੰਡਲ ਰਾਸੀ, ਮਿਹਰਵਾਨ ਮਹਿਬੂੁਬ ਮੁਹੱਬਤ ਵਿਚ ਫੇਰਾ ਪਾਈਆ। ਵਸਤ ਅਮੋਲਕ ਨਾਮ ਧਾਰ ਮਿਲੇ ਕੋਈ ਨਾ ਸਾਚੀ, ਸਾਚੇ ਸੱਜਣ ਤੇਰੀ ਰੀਤ ਮੰਦਰ ਮਸੀਤ ਗਏ ਭੁਲਾਈਆ। ਮਨ ਕਲਪਣਾ ਕੂੜੀ ਕਿਰਿਆ ਸਭ ਦਾ ਦੇਵੇ ਸਾਥੀ, ਨਵ ਨੌ ਕੂੜੀ ਕਿਰਿਆ ਵੱਜੇ ਵਧਾਈਆ। ਆਦਿ ਨਿਰੰਜਣ ਦਰਦ ਦੁੱਖ ਭੰਜਨ, ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰ ਆਖੀ, ਆਖ਼ਰ ਮੰਜ਼ਲ ਚੜ੍ਹ ਕੇ ਸਚ ਦਵਾਰੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਸਭ ਦਾ ਵੇਖ ਵਖਾਈਆ। ਸੰਮਤ ਕਹੇ ਪ੍ਰਭ ਵੇਖ ਵਿਸ਼ਨ ਬ੍ਰਹਮਾ ਸ਼ਿਵ ਧਾਰ, ਸ਼ਹਿਨਸ਼ਾਹ ਬਿਨ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਲਹਿਣਾ ਦੇਣਾ ਜਾਣ ਤੇਈ ਅਵਤਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਪੜਦਾ ਆਪ ਚੁਕਾਈਆ। ਭਰਮ ਭੁਲੇਖਾ ਰਹੇ ਨਾ ਮੂਸਾ ਈਸਾ ਮੁਹੰਮਦ ਚਾਰ ਯਾਰ, ਚਾਰ ਯਾਰੀ ਨਕ਼ਾਬ ਨਜ਼ਰ ਕੋਇ ਨਾ ਆਈਆ। ਉਹਲਾ ਕਾਇਆ ਚੋਲਾ ਵੇਖ ਗੁਰੂ ਗੁਰ ਧਾਰ, ਦਹਿ ਦਿਸ਼ਾ ਪਰਦਾ ਆਪ ਉਠਾਈਆ। ਚਾਰ ਕੁੰਟ ਹੋਈ ਹਾਹਾਕਾਰ, ਹਰਿ ਹਰਿ ਤੇਰੇ ਨਾਮ ਦੁਹਾਈਆ। ਤੇਰੀ ਮੰਜ਼ਲ ਮਹਿਬੂਬ ਹੋਈ ਦੁਸ਼ਵਾਰ, ਹੱਕ ਹਕ਼ੀਕ਼ਤ ਚੜ੍ਹਨ ਕੋਇ ਨਾ ਪਾਈਆ। ਆਬੇਹਯਾਤ ਅੰਮ੍ਰਿਤ ਰਸ ਸਤਿ ਮਿਲੇ ਨਾ ਠੰਡੀ ਠਾਰ, ਅਗਨੀ ਤਤ ਨਾ ਕੋਇ ਬੁਝਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਤੇਰਾ ਖੇਲ ਅਗੰਮ ਅਪਾਰ, ਅਲਖ ਅਗੋਚਰ ਤੇਰੀ ਬੇਪ੍ਰਵਾਹੀਆ। ਹਉਂ ਬਾਲਕ ਸੇਵਕ ਤੇਰਾ ਸੇਵਾਦਾਰ, ਜੁਗ ਜੁਗ ਧੁਰ ਦੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸੰਮਤ ਕਹੇ ਮੇਰੇ ਸਾਹਿਬ ਸਤਿਗੁਰ ਸੁਲਤਾਨਾ, ਸਤਿ ਸਚ ਤੇਰੀ ਸਰਨਾਈਆ। ਤੇਰਾ ਖੇਲ ਵੇਖਿਆ ਦੋ ਜਹਾਨਾਂ, ਬ੍ਰਹਿਮੰਡ ਖੰਡ ਵੱਜੇ ਵਧਾਈਆ। ਤੇਰਾ ਨਾਉਂ ਪ੍ਰਗਟ ਹੋਵੇ ਗੁਣ ਨਿਧਾਨਾ, ਡੰਕਾ ਚਾਰੋਂ ਕੂਟ ਮਹਿਬੂਬ ਕਰ ਸ਼ਨਵਾਈਆ ।
❋
❋
ਸੰਦੇਸ਼ ਨਰੇਸ਼ ਹਮੇਸ਼ ਤੇਰਾ ਸੁਣਾਵਾਂ ਗਾਣਾ, ਗਹਿਰ ਗੰਭੀਰ ਪਰਦਾ ਆਪ ਚੁਕਾਈਆ। ਤੂੰ ਜੋਧਾ ਸੂਰਬੀਰ ਮਰਦ ਮਰਦਾਨਾ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਤੇਰਾ ਹੁਕਮ ਫ਼ਰਮਾਨ ਸੰਦੇਸ਼ ਕਰਨ ਪਰਵਾਨਾ, ਪਰਮ ਪੁਰਖ ਤੇਰੀ ਬੇਪ੍ਰਵਾਹੀਆ। ਸਾਚਾ ਕਲਮਾ ਸ਼ਬਦ ਅਗੰਮੀ ਦੇ ਕਲਾਮਾ, ਕਾਇਨਾਤ ਅਮਾਮ ਅਮਾਮਾ ਆਪ ਸੁਣਾਈਆ। ਕਲ ਕਲਕੀ ਨਿਹਕਲੰਕ ਜੋਤੀ ਨੂਰ ਤੇਰਾ ਜਾਮਾ, ਤਨ ਵਜੂਦ ਨਜ਼ਰ ਕਿਸੇ ਨਾ ਆਈਆ। ਸ਼ਬਦ ਅਗੰਮੀ ਤੀਰ ਤੇਰਾ ਨਿਸ਼ਾਨਾ, ਨੌਜਵਾਨਾ ਵੇਖ ਖ਼ੁਸ਼ੀ ਮਨਾਈਆ। ਝਗੜਾ ਮੁਕਾ ਜ਼ਿਮੀਂ ਅਸਮਾਨਾ, ਪਾਰਬ੍ਰਹਮ ਪਤਿਪਰਮੇਸ਼ਵਰ ਹੋ ਮਿਹਰਵਾਨਾ, ਪਰਵਰਦਿਗਾਰ ਸਾਂਝੇ ਯਾਰ ਤੇਰੀ ਓਟ ਤਕਾਈਆ। ਤੈਨੂੰ ਝੁਕਦੇ ਜ਼ਿਮੀਂ ਅਸਮਾਨਾ, ਚਰਨ ਕਵਲ ਦੇ ਸਰਨਾਈਆ। ਪੈਗ਼ੰਬਰ ਤੈਥੋਂ ਮੰਗਦੇ ਦਾਨਾ, ਗੁਰੂ ਗੁਰਦੇਵ ਅੰਮ੍ਰਿਤ ਰਸ ਪੀਵਣ ਮਹਾਨਾ, ਦਰ ਠਾਂਡੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਦਵਾਰ ਏਕੰਕਾਰ ਕਲ ਆਪਣੀ ਆਪ ਪ੍ਰਗਟਾਈਆ। ਸੰਮਤ ਕਹੇ ਮੇਰੀ ਨਮੋਂ ਨਮੋਂ ਨਿਮਸਕਾਰ, ਡੰਡਾਵਤ ਬੰਦਨਾ ਇਕ ਜਣਾਈਆ। ਕਿਰਪਾ ਕਰ ਧੁਰ ਦੇ ਯਾਰ, ਯਾਦ ਤੇਰੀ ਰਹੀ ਸਤਾਈਆ। ਸਦੀ ਚੌਧਵੀਂ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਆਈ ਹਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਵਧਿਆ ਕਾਮ ਕਰੋਧ ਲੋਭ ਮੋਹ ਹੰਕਾਰ, ਤ੍ਰਿਸ਼ਨਾ ਕੂੜ ਕਰੇ ਲੜਾਈਆ। ਮੰਜ਼ਲ ਚੜ੍ਹੇ ਨਾ ਕੋਇ ਦੁਸ਼ਵਾਰ, ਨੌ ਦਵਾਰੇ ਪੰਧ ਨਾ ਕੋਇ ਮੁਕਾਈਆ। ਸੁਰਤੀ ਸ਼ਬਦ ਕਰੇ ਨਾ ਕੋਇ ਪਿਆਰ, ਗੋਬਿੰਦ ਮਿਲੇ ਨਾ ਸੱਚਾ ਮਾਹੀਆ। ਘਰ ਠਾਕਰ ਸਵਾਮੀ ਜੋਤੀ ਦੀਪਕ ਦੇਵੇ ਕੋਈ ਨਾ ਬਾਲ, ਅੰਧ ਅੰਧੇਰ ਨਾ ਕੋਇ ਗੁਆਈਆ। ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਦਾਤੇ ਤੇਰੀ ਵਡ ਵਡਿਆਈਆ। ਸਦੀ ਚੌਧਵੀਂ ਚਾਰ ਵਰਨ ਅਠਾਰਾਂ ਬਰਨ ਦੀਨ ਦੁਨੀ ਤ੍ਰੈਗੁਣ ਮਾਇਆ ਮਹਾਂ ਜੰਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਨੇਤਰ ਰੋਂਦੇ ਸ਼ਾਹ ਕੰਗਾਲ, ਦੀਨ ਦੁਨੀ ਦਏ ਦੁਹਾਈਆ। ਫਲ ਰਿਹਾ ਨਾ ਕਿਸੇ ਡਾਲ, ਸਿੰਮਲ ਮਾਨਵ ਰਹੇ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਘਟ ਹੋ ਵਾਸੀ ਤੇਰੀ ਆਸਾ ਓਟ ਇਕੋ ਇਕ ਤਕਾਈਆ। ਸੰਮਤ ਕਹੇ ਮੇਰੀ ਮਨਜ਼ੂਰ ਕਰ ਅਰਜ਼ੀ, ਅਰਜ਼ ਬੇਨੰਤੀ ਦਿਤੀ ਜਣਾਈਆ। ਜਨ ਭਗਤਾਂ ਆਸਾ ਮਨਸਾ ਪੂਰੀ ਕਰ ਗ਼ਰਜ਼ੀ, ਗ਼ਰੀਬ ਨਿਮਾਣੇ ਵੇਖ ਵਖਾਈਆ। ਧੁਰ ਦੇ ਨਾਮ ਦੀ ਬਦਲ ਤਰਜ਼ੀ, ਤਰੀਕਾ ਨਾਮ ਦੇ ਜਣਾਈਆ। ਝਗੜਾ ਮੁਕਾ ਦੇ ਸ਼ਰਅ ਛੁਰੀ ਕਰਦੀ, ਯੱਕ ਹੁਕਮ ਦੇ ਸਮਝਾਈਆ। ਚਾਰ ਵਰਨਾਂ ਵੰਡ ਦਰਦੀ, ਦੀਨਾਂ ਅਨਾਥਾਂ ਗੋਦ ਉਠਾਈਆ। ਤੇਰਾ ਅੰਤ ਕੀ ਹਰਜੀ, ਹਰਜਾਨੇ ਸਾਰੇ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦੀਨ ਦਿਆਲ ਦਇਆ ਕਮੌਂਦਾ ਏ। ਪੁਰਖ ਅਕਾਲ ਸ਼ਬਦ ਅਗੰਮ ਅਲੌਂਦਾ ਏ। ਵਿਸ਼ਨ ਬ੍ਰਹਮਾ ਨੂੰ ਆਪ ਦ੍ਰਿੜੌਂਦਾ ਏ। ਕਰੋੜ ਤੇਤੀਸਾ ਸੁਰ ਨਰ ਮੁਨ ਜਨ ਭੇਵ ਅਭੇਦ ਖੁਲੌਂਦਾ ਏ। ਗੁਰ ਅਵਤਾਰ ਪੈਗ਼ੰਬਰ ਨਿਰਗੁਣ ਸਰਗੁਣ ਧਾਰ ਆਪ ਪੜ੍ਹੌਂਦਾ ਏ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੋਇਆ ਆਪ ਉਠੌਂਦਾ ਹੇ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ, ਖਾਣੀ ਬਾਣੀ ਪੜਦਾ ਆਪ ਲਾਹੁੰਦਾ ਏ। ਨਾਮ ਨਿਧਾਨ ਸ੍ਰੀ ਭਗਵਾਨ, ਮਿਹਰਵਾਨ ਆਪ ਪ੍ਰਗਟੌਂਦਾ ਏ। ਧਰਨੀ ਧਰਤ ਧਵਲ ਧੌਲ ਦੇ ਕੇ ਦਾਨ, ਦਇਆਨਿਧ ਠਾਕਰ ਸਵਾਮੀ ਆਪਣੀ ਖੇਲ ਆਪ ਵਖੌਂਦਾ ਏ। ਕਿਰਪਾਲ ਦਿਆਲ ਕਿਰਪਾ ਨਿਧਾਨ, ਏਕਾ ਡੰਕਾ ਸ਼ਬਦ ਵਜੌਂਦਾ ਏ।
❋
❋
ਅੰਮ੍ਰਿਤ ਆਤਮ ਰਸ ਸਭ ਨੂੰ ਕਰਾ ਪਾਨ, ਪਾਰਬ੍ਰਹਮ ਪਤਿਪਰਮੇਸ਼ਵਰ ਨਿਝਰ ਝਿਰਨਾ ਇਕ ਝਿਰੌਂਦਾ ਏ। ਤੂੰ ਮੇਰਾ ਮੈਂ ਤੇਰਾ ਦੇ ਕੇ ਸਚ ਗਿਆਨ, ਬੋਧ ਅਗਾਧਾ ਸ਼ਬਦੀ ਨਾਦ ਆਪ ਸੁਣੌਂਦਾ ਏ। ਸਾਚਾ ਮੰਦਰ ਵਖਾ ਮਹਾਨ, ਮਹਿੰਮਾ ਅਕਥ ਕਥ ਦ੍ਰਿੜੌਂਦਾ ਏ। ਦੀਆ ਬਾਤੀ ਕਮਲਾਪਾਤੀ ਜੋਤ ਜਗਾ ਮਹਾਨ, ਅੰਧ ਅੰਧੇਰ ਕੂੜ ਬਾਹਰ ਕਢੌਂਦਾ ਏ। ਚਰਨ ਪ੍ਰੀਤੀ ਸਾਚੀ ਰੀਤੀ ਬਖ਼ਸ਼ ਕੇ ਧੁਰ ਦਾ ਦਾਨ, ਦਾਤਾ ਦਾਨੀ ਆਪਣੀ ਗੋਦ ਉਠੌਂਦਾ ਏ। ਭਾਗ ਲਗਾ ਕੇ ਕਾਇਆ ਕਾਅਬੇ ਮੰਦਰ ਹੱਕ ਮਕਾਨ, ਮਹਿਬੂਬ ਮੁਹੱਬਤ ਵਿਚ ਆਪਣਾ ਮੇਲ ਮਿਲੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ, ਨਰ ਨਿਰੰਕਾਰਾ ਇਕੋ ਇਕ ਦ੍ਰਿੜੌਂਦਾ ਏ। ਪੁਰਖ ਅਕਾਲ ਕਹੇ ਸੁਣ ਸੰਮਤ ਮੇਰੇ ਮੀਤ, ਮਿਤ੍ਰ ਪਿਆਰੇ ਦਿਆਂ ਬਣਾਈਆ। ਸਤਿਜੁਗ ਬਦਲ ਦੇਵਾਂ ਰੀਤ, ਕੂੜੀ ਕਿਰਿਆ ਰਹਿਣ ਨਾ ਪਾਈਆ। ਝਗੜਾ ਮੇਟ ਕੇ ਮੰਦਰ ਮਸੀਤ, ਕਾਇਆ ਕਾਅਬਾ ਦਿਆਂ ਸਮਝਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗੀਤ, ਗਹਿਰ ਗੰਭੀਰ ਮੇਲਾ ਸਹਿਜ ਸੁਭਾਈਆ। ਏਕਾ ਰੰਗ ਰੰਗਾਏ ਹਸਤ ਕੀਟ, ਊਚਾਂ ਨੀਚਾਂ ਡੇਰਾ ਢਾਹੀਆ। ਘਰ ਵਖਾ ਆਪਣਾ ਅਨਡੀਠ, ਘਰ ਘਰ ਮੰਦਰ ਅੰਦਰ ਕਰਾਂ ਰੁਸ਼ਨਾਈਆ। ਪਾਰਬ੍ਰਹਮ ਪ੍ਰੇਮ ਦਸਾਏ ਆਪਣੀ ਪ੍ਰੀਤ, ਪ੍ਰੀਤਮ ਹੋ ਕੇ ਵੇਖ ਵਖਾਈਆ। ਸ਼ਬਦੀ ਗੁਰੂ ਗੁਰੂ ਗੁਰਦੇਵ ਹੋਏ ਕਰਾਂ ਤਸਦੀਕ਼, ਸ਼ਹਾਦਤ ਗੁਰ ਅਵਤਾਰ ਪੈਗ਼ੰਬਰ ਦਿਆਂ ਭੁਗਤਾਈਆ। ਕਲਜੁਗ ਵੇਲਾ ਵਕ਼ਤ ਅੰਤ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਖੇਲੇ ਖੇਲ ਹਰਿ ਲਾਸ਼ਰੀਕ, ਸ਼ਿਰਕਤ ਵੇਖੇ ਖ਼ਲਕ ਖ਼ੁਦਾਈਆ। ਸਾਚਾ ਨਾਮ ਦੱਸ ਹਦੀਸ, ਹਜ਼ੂਰ ਹਜ਼ਰਤਾਂ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਝੋਲੀ ਪਾਈਆ। ਪੁਰਖ ਅਕਾਲ ਕਹੇ ਸੁਣ ਸੰਮਤ ਬਾਲੇ ਨੱਢੇ, ਬੱਚਿਆ ਦਿਆਂ ਜਣਾਈਆ। ਗੁਰ ਅਵਤਾਰ ਪੈਗ਼ੰਬਰਾਂ ਦਿਤੇ ਸੱਦੇ, ਹੁਕਮੇ ਨਾਲ ਉਠਾਈਆ। ਹੁਕਮ ਵਿਚ ਤਬਦੀਲੀ ਦੀ ਕਿਹੜੀ ਵਜ੍ਹੇ, ਵਜ਼ਾਹਤ ਨਾਲ ਦਿਓ ਦ੍ਰਿੜਾਈਆ। ਕਿਉਂ ਨਾ ਤੁਹਾਡਾ ਦੀਪਕ ਜਗੇ, ਦੀਨ ਮਜ਼੍ਹਬ ਹੋਏ ਰੁਸ਼ਨਾਈਆ। ਮਨ ਕਲਪਣਾ ਸਾਰੇ ਲੈਂਦੇ ਮਜ਼ੇ, ਆਤਮ ਰਸ ਨਾ ਕੋਇ ਚਖਾਈਆ। ਭਾਗ ਲੱਗੇ ਨਾ ਕਾਇਆ ਹੱਡੇ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਸਚ ਦਵਾਰੇ ਆਓ ਭੱਜੇ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਸਾਚੇ ਸੰਮਤ ਗੁਰ ਅਵਤਾਰ ਪੈਗ਼ੰਬਰ ਔਣਗੇ। ਚਾਰ ਜੁਗ ਦੀ ਕਰਨੀ ਹਰਿ ਕਰਤੇ ਅੱਗੇ ਟਿਕੌਣਗੇ। ਕਿਉਂ ਝਗੜਾ ਵਰਨੀ ਬਰਨੀ, ਬਿਨ ਰਸਨਾ ਬੋਲ ਸੁਣੌਣਗੇ। ਕਿਉਂ ਲੱਗਣ ਨਾ ਹਰਿ ਦੀ ਚਰਨੀ, ਚਾਰੇ ਵਰਨ ਭੇਵ ਖੁਲ੍ਹੌਣਗੇ। ਕਿਉਂ ਤੁਕ ਅਗੰਮੀ ਪੜ੍ਹਨੀ, ਸਾਚਾ ਰਾਗ ਅਲੌਣਗੇ। ਕਿਸ ਬਿਧ ਮੰਜ਼ਲ ਪੌੜੀ ਚੜ੍ਹਨੀ, ਸਚ ਦਵਾਰ ਸੁਹੌਣਗੇ। ਸਭ ਨੇ ਢਹਿਣਾ ਇਕੋ ਸਰਨੀ, ਸਰਨਗਤ ਇਕ ਦਰਸੌਣਗੇ। ਪੁਰਖ ਅਕਾਲ ਆਪਣੀ ਖੇਲ ਕਰਨੀ, ਕਰਨੀ ਦੇ ਕਰਤੇ ਅਗੇ ਆਪਣੀ ਕਾਰ ਕਮੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਸਾਚਾ ਇਕ ਸੁਹੌਣਗੇ। ਗੁਰ ਅਵਤਾਰ ਪੈਗ਼ੰਬਰ ਕਹਿਣ ਦਰ ਸਾਚਾ ਸਚ ਸੁਹਾਵਾਂਗੇ। ਚਾਰ ਜੁਗ ਦਾ ਲੇਖਾ ਲੇਖ ਲਿਖਾਵਾਂਗੇ। ਸਦੀ ਚੌਧਵੀਂ ਭਰਮ ਭੁਲੇਖਾ, ਭਰਮਾਂ ਵਿਚੋਂ ਬਾਹਰ ਕਢਾਵਾਂਗੇ। ਜੋ ਕਰ ਕੇ ਆਏ ਲੋਕਮਾਤ ਆਦੇਸਾ, ਦਿਸ਼ਾ ਆਪਣੀ ਆਪ ਸਮਝਾਵਾਂਗੇ। ਕਿਉਂ ਮਜ਼੍ਹਬ ਦੀਨ ਚਲਾਇਆ ਪੇਸ਼ਾ, ਪੇਸ਼ੀਨਗੋਈ ਵਿਚ ਸੁਣਾਵਾਂਗੇ। ਕਿਉਂ ਮੂੰਡ ਮੁੰਡਾਈ ਬੋਦੀ ਜੰਞੂ ਲਬਾਂ ਕਟਾਈਆਂ
❋
❋
ਵੇਸ ਵਟਾਇਆ ਧਾਰੀ ਕੇਸਾ, ਕ਼ਿਸਮ ਕ਼ਿਸਮ ਨਾਲ ਪ੍ਰਗਟਾਵਾਂਗੇ। ਕੀ ਲਹਿਣਾ ਦੇਣਾ ਗੋਬਿੰਦ ਦਸ ਦਸਮੇਸ਼ਾ, ਦਹਿ ਦਿਸ਼ਾ ਆਖ ਸੁਣਾਵਾਂਗੇ। ਪੁਰਖ ਅਕਾਲਾ ਦੀਨ ਦਿਆਲਾ ਆਦਿ ਜੁਗਾਦਿ ਜੁਗ ਚੌਕੜੀ ਰਹੇ ਹਮੇਸ਼ਾ, ਵਾਸਤਾ ਓਸ ਦੇ ਅੱਗੇ ਪਾਵਾਂਗੇ। ਜਿਸ ਸਤਿਜੁਗ ਤ੍ਰੇਤਾ ਦੁਆਪਰ ਬਦਲੀ ਰੇਖਾ, ਕਲਜੁਗ ਅੰਤ ਅਖ਼ੀਰ ਓਸੇ ਹੱਥ ਫੜਾਵਾਂਗੇ। ਜੇੋ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਖੇਵਟ ਖੇਟਾ, ਦੋ ਜਹਾਨ ਮਲਾਹ ਇਕ ਪ੍ਰਗਟਾਵਾਂਗੇ। ਜਿਸ ਦਾ ਸ਼ਬਦੀ ਧਾਰ ਗੋਬਿੰਦ ਸੁਤ ਬੇਟਾ, ਪਾਰਬ੍ਰਹਮ ਪੁਰਖ ਅਕਾਲ ਇਕੋ ਇਕ ਮਨਾਵਾਂਗੇ। ਪਿਛਲਾ ਚਾਰ ਜੁਗ ਦਾ ਕਰ ਕੇ ਚੇਤਾ, ਚੇਤਨ ਸਭ ਨੂੰ ਆਪ ਕਰਾਵਾਂਗੇ। ਸਭ ਦਾ ਬਣਨਾ ਇਕੋ ਨੇਤਾ, ਨਰ ਨਰਾਇਣ ਸਰਬ ਦ੍ਰਿੜਾਵਾਂਗੇ। ਜਿਸ ਨੇ ਸਤਿਜੁਗ ਖੋਲ੍ਹਣਾ ਭੇਤਾ, ਭਾਂਡਾ ਭਰਮ ਸਰਬ ਭੰਨਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਸਾਚੀ ਖੇਲ ਦਰਸਾਵਾਂਗੇ। ਸੰਮਤ ਕਹੇ ਮੇਰੇ ਅੰਤਰ ਚੜ੍ਹਦੀ ਲਾਲੀ, ਲਾਲਨ ਲਾਲ ਦਏ ਵਡਿਆਈਆ। ਜਿਨ੍ਹਾਂ ਨੇ ਪੂਰਬ ਘਾਲ ਘਾਲੀ, ਘਰ ਸਾਚੇ ਸੋਭਾ ਪਾਈਆ। ਲਹਿਣਾ ਦੇਣਾ ਚੁਕਾਵੇ ਧੁਰ ਦਾ ਮਾਲੀ, ਹਰਿ ਕਰਤਾ ਵਡ ਵਡਿਆਈਆ। ਦਰ ਤੋਂ ਜਾਵੇ ਕੋਈ ਨਾ ਖ਼ਾਲੀ, ਖ਼ਾਲੀ ਝੋਲੀ ਦਏ ਭਰਾਈਆ। ਗੁਰ ਅਵਤਾਰ ਪੈਗ਼ੰਬਰ ਬਣ ਸਵਾਲੀ, ਮੰਗਣ ਇਕੋ ਮੰਗ ਮੰਗਾਈਆ । ਤੂੰ ਨਿਰਗੁਣ ਸ਼ਬਦ ਜੋਤ ਅਕਾਲੀ, ਅਕਲ ਕਲ ਅਖਵਾਈਆ। ਲੱਭਿਆਂ ਹੱਥ ਨਾ ਆਵੇਂ ਭਾਲੀ, ਚਾਰੋਂ ਕੁੰਟ ਦੁਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਭ ਦੀ ਪੂਰੀ ਕਰ ਦਲਾਲੀ, ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲੈਣਾ ਮਿਲਾਈਆ। ਸਾਚਾ ਮੇਲਾ ਕਰ ਮਿਲਾਪ, ਮਿਲਣੀ ਹਰਿ ਜਗਦੀਸ਼ ਕਰਾਈਆ। ਦੋ ਜਹਾਨਾਂ ਤੇਰਾ ਅਗੰਮਾ ਜਾਪ, ਜਗਜੀਵਣ ਦਾਤੇ ਦੇਣਾ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਕਰ ਸਾਫ਼, ਦੁਰਮਤ ਮੈਲ ਧੁਆਈਆ। ਘਰ ਘਰ ਅੰਦਰੋਂ ਕੱਢ ਪਾਪ, ਪਤਤ ਪੁਨੀਤ ਦੇ ਬਣਾਈਆ। ਪ੍ਰਗਟ ਹੋ ਸਾਖਿਆਤ, ਨਿਰਗੁਣ ਨੂਰ ਕਰ ਰੁਸ਼ਨਾਈਆ। ਲੱਖ ਚੁਰਾਸੀ ਆਤਮ ਤੇਰੀ ਜ਼ਾਤ, ਅਜ਼ਾਤੀ ਨਜ਼ਰ ਕੋਇ ਨਾ ਆਈਆ। ਤੂੰ ਸਭ ਦਾ ਪਿਤਾ ਮਾਈ ਬਾਪ, ਖ਼ਾਲਕ ਖ਼ਲਕ ਤੇਰੀ ਵਡਿਆਈਆ। ਰੂਹ ਬੁਤ ਕਰ ਦੇ ਪਾਕ, ਪਾਕੀਜ਼ਾ ਤੇਰਾ ਨੂਰ ਕਰੇ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਜੋ ਭਵਿਖਤਾਂ ਵਿਚ ਗਏ ਆਖ, ਆਖ਼ਰ ਲਹਿਣਾ ਦਏ ਚੁਕਾਈਆ। ਕਲਜੁਗ ਮੇਟ ਅੰਧੇਰੀ ਰਾਤ, ਨਿਰਗੁਣ ਨੂਰ ਚੰਦ ਕਰ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੱਸ ਦੇ ਜਾਪ, ਰਸਨਾ ਜਿਹਵਾ ਢੋਲੇ ਸਿਫ਼ਤਾਂ ਨਾਲ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰੇ ਦਰ ਤੇਰੀ ਵਜਦੀ ਰਹੇ ਵਧਾਈਆ। ਸੰਮਤ ਕਹੇ ਤੇਰੇ ਨਾਮ ਦਾ ਹੋਵੇ ਵਾਧਾ, ਵਾਹਦ ਇਕ ਦੇ ਜਣਾਈਆ। ਗਰਮੁਖਾਂ ਦਾ ਗੋਬਿੰਦ ਪਿਤਾ ਤੇ ਪੁਰਖ ਅਕਾਲ ਦਾਦਾ, ਦਾਅਵੇ ਨਾਲ ਦ੍ਰਿੜਾਈਆ। ਭੇਵ ਖੋਲ੍ਹ ਦੇ ਬੋਧ ਅਗਾਧਾ, ਬ੍ਰਹਮ ਵਿਦਿਆ ਇਕ ਸਮਝਾਈਆ। ਤ੍ਰੈਗੁਣ ਮਾਇਆ ਬੁਝਾ ਦੇ ਆਗਾ, ਤਤਵ ਤਤ ਨਾ ਕੋਇ ਤਪਾਈਆ। ਸਤਿਜੁਗ ਹਿੱਸਾ ਦੇ ਦੇ ਭਾਗਾ, ਭਗਵਨ ਆਪਣੀ ਦਇਆ ਕਮਾਈਆ। ਗੁਰਮੁਖਾਂ ਅੰਤਰ ਨਿਰਮਲ ਜੋਤ ਜਗਾ ਚਰਾਗਾ, ਤੇਲ ਬਾਤੀ ਦੀ ਲੋੜ ਰਹੇ ਨਾ ਰਾਈਆ। ਸਦੀ ਚੌਧਵੀਂ ਸ੍ਰਿਸ਼ਟ ਸਬਾਈ ਬਦਲ ਸਮਾਜਾ, ਸਮਝ ਸਮਝ ਵਿਚ ਸਮਝਾਈਆ। ਗੁਰਮੁਖ ਹੰਸ ਰਹੇ ਕੋਈ ਨਾ ਕਾਗਾ, ਕਾਗੋਂ ਹੰਸ ਬਣਾਈਆ। ਧੁਨ ਆਤਮਕ ਰਾਗ ਅਨਹਦ ਸੁਣਾ ਨਾਦਾ, ਨਾਦੀ
❋
❋
ਆਪ ਵਜਾਈਆ। ਤੇਰੇ ਨਾਮ ਦਾ ਹੋਵੇ ਵਾਧਾ, ਵਾਹਵਾ ਤੇਰੀ ਵਡ ਵਡਿਆਈਆ। ਪ੍ਰਗਟ ਹੋਵੇ ਤੇਰਾ ਗੋਬਿੰਦ ਜਿਸ ਨੂੰ ਕਹਿੰਦੇ ਵਾਲਾ ਬਾਜ਼ਾ, ਬਾਜ਼ੀ ਦੀਨ ਦੁਨੀ ਵਖਾਈਆ। ਕਿਰਪਾ ਕਰ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤੇ ਤੇਰੀ ਸ਼ਰਨਾਈਆ। ਤੇਰਾ ਖੇਲ ਸਦਾ ਉਤੇ ਆਕਾਸ਼ਾ, ਧਰਨੀ ਧਰਤ ਧਵਲ ਭਾਗ ਲਗਾਈਆ। ਕੂੜੀ ਮੇਟ ਰੈਣ ਅੰਧੇਰੀ ਰਾਤਾ, ਰੁਤੜੀ ਆਪਣੀ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਜੁਗ ਚੌਕੜੀ ਆਦਿ ਜੁਗਾਦਾ, ਨਵ ਨੌ ਚਾਰ ਦਾ ਲੇਖਾ ਦੇਣਾ ਮੁਕਾਈਆ।