ਪੁਸਤਕਾਲਾਭਾਗ ੨੧

੧ ਅੱਸੂ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ

ਅੱਸੂ ਕਹੇ ਮੈਂ ਆਸਾਵੰਦ, ਪੁਰਖ ਅਕਾਲ ਦੀਨ ਦਿਆਲ ਤੇਰੀ ਇਕ ਸਰਨਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਧੁਰ ਦੇ ਖ਼ਾਵੰਦ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਨਿਰਗੁਣ ਧਾਰ ਅਗੰਮੀ ਨੂਰ ਇਲਾਹੀ ਚੰਦ, ਨਿਰਵੈਰ ਪੁਰਖ ਤੇਰੀ ਸਿਫ਼ਤ ਸਾਲਾਹੀਆ। ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਦੇ ਅਨੰਦ, ਪਰਮਾਨੰਦ ਵਿਚ ਸਮਾਈਆ। ਏਥੇ ਓਥੇ ਦੋ ਜਹਾਨ ਸ੍ਰੀ ਭਗਵਾਨ ਨਿਰਗੁਣ ਧਾਰ ਨਿਰਗੁਣ ਨਾਲ ਗੰਢ, ਸਰਗੁਣ ਝਗੜਾ ਦੇ ਮੁਕਾਈਆ। ਅੰਮ੍ਰਿਤ ਰਸ ਨਿਝਰ ਧਾਰ ਸਤਿ ਸਤਿਵਾਦੀ ਪਾ ਠੰਡ, ਅਗਨੀ ਤਤ ਨਾ ਕੋਇ ਤਪਾਈਆ। ਮਨ ਵਿਕਾਰ ਕੂੜ ਹੰਕਾਰ ਕੱਢ ਗੰਦ, ਸਚ ਸੁਚ ਇਕ ਉਪਜਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੀਨ ਦੁਨੀ ਗਾਵੇ ਛੰਦ, ਸੋਹਲਾ ਢੋਲਾ ਇਕੋ ਰਾਗ ਅਲਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਹੁਕਮ ਹੋਵਣ ਪਾਬੰਦ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਅੱਸੂ ਕਹੇ ਮੈਂ ਆਇਆ ਮਾਤ, ਮਾਤਰ ਭੂਮੀ ਵੇਖ ਵਖਾਈਆ। ਤੇਰਾ ਖੇਲ ਪੁਰਖ ਅਬਿਨਾਸ਼, ਜੁਗ ਚੌਕੜੀ ਸਮਝ ਕੋਇ ਨਾ ਪਾਈਆ। ਕਾਤਬ ਲੇਖਾ ਲਿਖ ਨਾ ਸਕੇ ਖ਼ਾਸ, ਖ਼ਾਲਸ ਸਕਿਆ ਨਾ ਕੋਇ ਸਮਝਾਈਆ।

❋

❋

ਗੁਰ ਅਵਤਾਰ ਪੈਗ਼ੰਬਰਾਂ ਧਰਾਇਆ ਇਕ ਵਿਸ਼ਵਾਸ, ਵਿਸ਼ਾ ਤੇਰਾ ਨਾਮ ਧਿਆਈਆ। ਤੂੰ ਸਾਹਿਬ ਸਰਬ ਗੁਣਤਾਸ, ਗਹਿਰ ਗੰਭੀਰ ਬੇਨਜ਼ੀਰ ਇਕ ਅਖਵਾਈਆ। ਮੰਡਲ ਮੰਡਪ ਪਾ ਅਗੰਮੀ ਰਾਸ, ਤਨ ਵਜੂਦ ਨਾਚ ਨਾ ਕੋਇ ਨਚਾਈਆ। ਆਤਮ ਪਰਮਾਤਮ ਵੇਖ ਆਪਣੀ ਜ਼ਾਤ, ਅਜ਼ਾਤੀ ਝਗੜਾ ਦੇ ਗੁਆਈਆ। ਕਲਜੁਗ ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਰੁਤੜੀ ਆਪਣਾ ਨਾਮ ਮਹਿਕਾਈਆ। ਗੁਰ ਅਵਤਾਰ ਪੈਗ਼ੰਬਰ ਗਏ ਜੋ ਆਖ, ਆਖ਼ਰ ਲੇਖਾ ਪੂਰ ਕਰਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਪ੍ਰਗਟ ਹੋ ਸਾਖਿਆਤ, ਸਾਹਿਬ ਸਤਿਗੁਰ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਾਹ ਸਾਚੀ ਵੱਜੇ ਨਾਮ ਵਧਾਈਆ। ਅੱਸੂ ਕਹੇ ਮੈਂ ਮਾਂਗਤ ਹੋ ਕੇ ਮੰਗਾਂ ਮੰਗ, ਮਾਂਗਤ ਹੋ ਕੇ ਸੀਸ ਨਿਵਾਈਆ। ਕਿਰਪਾ ਕਰ ਸੂਰੇ ਸਰਬੰਗ, ਮਿਹਰਵਾਨ ਤੇਰੀ ਵਡਿਆਈਆ। ਮੈਂ ਬੋਲਾਂ ਬਿਨਾ ਜ਼ਬਾਨ ਦੰਦ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਜਿਸ ਕਾਰਨ ਗੋਬਿੰਦ ਛੱਡਿਆ ਪੁਰੀ ਅਨੰਦ, ਅਨੰਦ ਤੇਰੇ ਵਿਚ ਸਮਾਈਆ। ਸਦੀ ਚੌਧਵੀਂ ਰਹੀ ਹੰਢ, ਮੁਹੰਮਦ ਅਹਿਮਦ ਦਏ ਗਵਾਹੀਆ। ਜਗਤ ਵਿਕਾਰ ਕੂੜ ਹੰਕਾਰ ਢਾਹ ਕੰਧ, ਭਾਂਡਾ ਭਰਮ ਨਾ ਕੋਇ ਭੰਨਾਈਆ। ਮਨ ਵਾਸਨਾ ਪਾਏ ਕੋਈ ਨਾ ਡੰਡ, ਡੰਡਾਵਤ ਇਕੋ ਦੇ ਜਣਾਈਆ। ਚਾਰ ਵਰਨ ਅਠਾਰਾਂ ਬਰਨ ਖੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ਾਂ ਹੋਏ ਸੰਗ, ਸਗਲਾ ਸੰਗ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਅੱਸੂ ਕਹੇ ਮੇਰੇ ਸਵਾਮੀ, ਹਰਿ ਕਰਤੇ ਤੇਰੀ ਬੇਪ੍ਰਵਾਹੀਆ। ਤੂੰ ਆਦਿ ਅਨਾਦੀ ਅੰਤਰਜਾਮੀ, ਘਟ ਨਿਵਾਸੀ ਧੁਰਦਰਗਾਹੀਆ। ਬੋਧ ਅਗਾਧ ਸ਼ਬਦ ਅਗੰਮੀ ਤੇਰੀ ਬਾਣੀ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਸਿਫ਼ਤ ਸਾਲਾਹੀਆ। ਤੇਰਾ ਖੇਲ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਨਜ਼ਰੀ ਆਈਆ। ਆਤਮ ਨੂਰ ਤੇਰਾ ਨੁਰਾਨੀ, ਜਲਵਾਗਰ ਤੇਰੀ ਰੁਸ਼ਨਾਈਆ। ਤੇਰਾ ਲੇਖਾ ਲਹਿਣਾ ਦੇਣਾ ਦੋ ਜਹਾਨੀ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਪੜਦਾ ਦੇ ਉਠਾਈਆ। ਜਿਸ ਕਾਰਨ ਤੱਤੀ ਲੋਹ ਉਤੇ ਬੈਠਾ ਸੁਤ ਭਾਨੀ, ਭਾਣਾ ਆਪਣਾ ਦੇ ਵਖਾਈਆ। ਗੋਬਿੰਦ ਕਰ ਕੇ ਬੱਚਿਆਂ ਦੀ ਕ਼ੁਰਬਾਨੀ, ਕਰਬਲਾ ਦਾ ਲੇਖਾ ਗਿਆ ਮੁਕਾਈਆ। ਸਦੀ ਚੌਧਵੀਂ ਮੁਰੀਦਾਂ ਮੁਰਸ਼ਦਾਂ ਅੰਦਰ ਆਵੇ ਬੇਈਮਾਨੀ, ਬੇਵਾ ਹੋਵੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਅੱਸੂ ਕਹੇ ਸਚਖੰਡ ਦਵਾਰੇ ਮੇਰੀ ਪੁਕਾਰ, ਨਿਉਂ ਨਿਉਂ ਸੀਸ ਨਿਵਾਈਆ। ਕੀ ਆਸਾ ਰੱਖਕੇ ਗਏ ਤੇਰੀ ਅਵਤਾਰ, ਤਰਾ ਤਰਾ ਨਾਲ ਜਣਾਈਆ। ਕੀ ਪੈਗ਼ੰਬਰਾਂ ਕੀਤੀ ਗੁਫ਼ਤਾਰ, ਗੁਫ਼ਤ ਸ਼ਨੀਦ ਕੀ ਸਮਝਾਈਆ। ਕੀ ਗੁਰੂਆਂ ਕੀਤਾ ਇਜ਼ਹਾਰ, ਪੜਦਾ ਉਹਲਾ ਦੇ ਉਠਾਈਆ। ਕੀ ਭਗਤਾਂ ਕੀਤਾ ਤਕਰਾਰ, ਤਕਰਾਰਨਾਮਾ ਵੇਖ ਵਖਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ, ਦਏ ਦੁਹਾਈਆ। ਦੇਵਤ ਸੁਰ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਤੇਰਾ ਖੇਲ ਅਗੰਮ ਅਪਾਰ, ਅਲਖ ਅਗੋਚਰ ਤੇਰੇ ਹੱਥ ਵਡਿਆਈਆ। ਚਾਰ ਕੁੰਟ ਦਹਿ ਦਿਸ਼ਾ ਹਾਹਾਕਾਰ, ਧੀਰਜ ਧੀਰ ਨਾ ਕੋਇ ਰਖਾਈਆ। ਮਾਇਆ ਮਮਤਾ ਮੋਹ ਹੋਇਆ ਵਿਭਚਾਰ, ਕੁਕਰਮ ਧਰਮ ਕਰੇ ਲੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਸ੍ਰਿਸ਼ਟੀ ਪੜ੍ਹ ਪੜ੍ਹ ਗਈ ਹਾਰ, ਇਸ਼ਟੀ ਇਸ਼ਟ ਨਾ ਕੋਇ ਮਨਾਈਆ। ਤੇਰਾ ਲੇਖਾ ਸਭ ਤੋਂ ਬਾਹਰ, ਕ਼ੁਦਰਤ ਦੇ ਮਾਲਕ

❋

❋

ਤੇਰੀ ਬੇਪਰਵਾਹੀਆ। ਸਦੀ ਚੌਧਵੀਂ ਬੇਨਜ਼ੀਰ ਹੋ ਉਜਿਆਰ, ਉਜਾਲਾ ਆਪਣਾ ਇਕ ਕਰਾਈਆ। ਨਾਮ ਸੰਦੇਸ਼ਾ ਧੁਰ ਦਾ ਕਲਮਾ ਏਕਾ ਦੇ ਏਕੰਕਾਰ, ਇਕ ਇਕੱਲੇ ਆਪਣੀ ਦਇਆ ਕਮਾਈਆ। ਜਿਸ ਦਾ ਕਾਤਬ ਬਣੇ ਨਾ ਕੋਇ ਲਿਖਾਰ, ਕ਼ਲਮ ਸ਼ਾਹੀ ਨਾ ਕੋਇ ਵਡਿਆਈਆ । ਅਲਿਫ਼ ਯੇ ਨਾ ਪਾਵੇ ਸਾਰ, ਸਿਫ਼ਤਾਂ ਵਿਚ ਨਾ ਕੋਇ ਸਾਲਾਹੀਆ। ਮੇਰੀ ਮੰਗ ਤੇਰੇ ਦਰਬਾਰ, ਸਚਖੰਡ ਸਾਚੇ ਸੀਸ ਨਿਵਾਈਆ । ਤੂੰ ਕ਼ੁਦਰਤ ਦਾ ਕਰਤਾ ਕਰਨੀ ਦਾ ਕਰਤਾਰ, ਮਹਿਬਾਨ ਬੀਦੋ ਬੀਖੈਰ ਯਾ ਅਲਾਹ, ਜਲਵਾਗਰ ਨੂਰ ਇਲਾਹੀਆ। ਵੇਖ ਦੀਨ ਦੁਨੀ ਦਾ ਹਾਲ, ਮਾਜ਼ੀ ਕਰੇ ਨਾ ਕੋਇ ਖ਼ਿਆਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਇਕ ਅਰਜ਼ੋਈਆ। ਅੱਸੂ ਕਹੇ ਮੇਰੀ ਆਸਾ ਰਹੀ ਲੋੜ, ਲੋੜੀਂਦੇ ਸੱਜਣ ਦਿਆਂ ਦ੍ਰਿੜਾਈਆ। ਸਦੀ ਚੌਧਵੀਂ ਸਭ ਨੂੰ ਤੇਰੀ ਲੋੜ, ਘਟ ਘਟ ਅੰਤਰ ਤੇਰਾ ਨਾਮ ਦੁਹਾਈਆ। ਨਾਮ ਨਿਧਾਨ ਸ੍ਰੀ ਭਗਵਾਨ ਸਾਚਾ ਮੰਤਰ ਫ਼ੁਰਨਾ ਦੇ ਫ਼ੋਰ, ਫ਼ੌਰਨ ਆਪਣਾ ਹੁਕਮ ਵਰਤਾਈਆ। ਸ੍ਰਿਸ਼ਟੀ ਦ੍ਰਿਸ਼ਟੀ ਉਤੇ ਕਰ ਗ਼ੌਰ, ਗਹਿਰ ਗੰਭੀਰ ਖੋਜ ਖੁਜਾਈਆ। ਕੂੜੀ ਕਿਰਿਆ ਮਨ ਵਾਸਨਾ ਅੰਦਰੋਂ ਕੱਢ ਕੌੜ, ਗ਼ੁਰਬਤ ਅੰਦਰੋਂ ਦੇ ਕਢਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਮਾਤ ਬਹੁੜ, ਮਾਇਆਧਾਰੀ ਮਮਤਾ ਵਿਚ ਫਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ । ਪੁਰਖ ਅਕਾਲ ਕਿਹਾ ਸੁਣ ਅੱਸੂ ਮੇਰੇ ਪਿਆਰੇ, ਸਚ ਦਿਆਂ ਜਣਾਈਆ। ਆਦਿ ਜੁਗਾਦਿ ਜੁਗ ਚੌਕੜੀ ਮੇਰੇ ਖੇਲ ਨਿਆਰੇ, ਨਿਰਵੈਰ ਹੋ ਕੇ ਆਪਣੀ ਕਾਰ ਕਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਨਾ ਕੋਈ ਵਿਚਾਰੇ, ਅੱਖਰਾਂ ਤੋਂ ਬਾਹਰ ਤੇਰੀ ਪੜ੍ਹਾਈਆ । ਗੁਰ ਅਵਤਾਰ ਪੈਗ਼ੰਬਰ ਸਦਾ ਪਨਿਹਾਰੇ, ਨਿਤ ਨਵਿਤ ਸੇਵ ਕਮਾਈਆ। ਸਦੀ ਚੌਧਵੀਂ ਜੋ ਦੇ ਕੇ ਗਏ ਇਸ਼ਾਰੇ, ਧੁਰ ਦੇ ਕਲਮੇ ਨਾਲ ਸਮਝਾਈਆ। ਪ੍ਰਗਟ ਹੋਵੇ ਕਲ ਕਲਕੀ ਅਵਤਾਰੇ, ਨਿਹਕਲੰਕਾ ਨਿਰਗੁਣ ਨੂਰ ਕਰੇ ਰੁਸ਼ਨਾਈਆ। ਪਾਵੇ ਸਾਰ ਜੰਗਲ ਜੂਹ ਉਜਾੜ ਪਹਾੜੇ, ਟਿੱਲੇ ਪਰਬਤ ਫੋਲ ਫੁਲਾਈਆ। ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ ਚਾਰੇ ਬਾਣੀ ਆਪ ਸੰਭਾਲੇ, ਸੰਬਲ ਆਪਣਾ ਡੇਰਾ ਲਾਈਆ। ਗੋਬਿੰਦ ਸ਼ਬਦ ਸਤਿਗੁਰ ਪੂਰਾ ਹੋਵੇ ਨਾਲੇ, ਨਾਲਸ਼ ਮੇਟੇ ਕੂੜ ਲੋਕਾਈਆ। ਸਾਚੀ ਵਿਦਿਆ ਅੰਤਰ ਨਿਰੰਤਰ ਮੰਤਰ ਇਕ ਸਿਖਾਲੇ, ਸੰਦੇਸ਼ਾ ਦੇਵੇ ਧੁਰਦਰਗਾਹੀਆ। ਕੂੜਾ ਤੋੜ ਜਗਤ ਜੰਜਾਲੇ, ਜਾਗਰਤ ਜੋਤ ਕਰੇ ਰੁਸ਼ਨਾਈਆ। ਨੂਰ ਅਗੰਮਾ ਦੀਪਕ ਇਕੋ ਬਾਲੇ, ਦੋ ਜਹਾਨਾਂ ਡਗਮਗਾਈਆ। ਭਾਗ ਲਗਾਏ ਸਚਖੰਡ ਸੱਚੀ ਧਰਮਸਾਲੇ, ਧਰਮ ਦਵਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦਵਾਰੇ ਦਏ ਵਡਿਆਈਆ । ਅੱਸੂ ਸੁਣ ਨੰਨ੍ਹੇ ਬੱਚੇ, ਹਰਿ ਕਰਤਾ ਦਏ ਵਡਿਆਈਆ। ਕਲਜੁਗ ਜੀਵ ਭਾਂਡੇ ਕੱਚੇ, ਕੰਚਨ ਗੜ੍ਹ ਨਾ ਕੋਇ ਵਡਿਆਈਆ। ਗੁਰ ਅਵਤਾਰ ਪੈਗ਼ੰਬਰਾਂ ਜੋ ਮਾਰਗ ਦੱਸੇ, ਹੁਕਮੇ ਅੰਦਰ ਰਹਿਬਰ ਹੋ ਕੇ ਰਾਹ ਵਖਾਈਆ। ਓਹ ਸਦੀ ਚੌਧਵੀਂ ਚਾਰ ਵਰਨ ਲਗਦੇ ਅੱਛੇ, ਅੱਛੀ ਤਰਾ ਸਮਝ ਕਿਸੇ ਨਾ ਆਈਆ। ਮਨ ਕਲਪਣਾ ਕੂੜੀ ਕਿਰਿਆ ਤਨ ਵਜੂਦ ਮਾਟੀ ਅੰਦਰ ਨੱਚੇ, ਨੌ ਦਵਾਰ ਦਏ ਦੁਹਾਈਆ। ਸਾਰੇ ਸਤਿ ਦਵਾਰੇ ਹੋਵੋ ਇਕੱਠੇ, ਸਚ ਮਹੱਲਾ ਉਚ ਅਟਲਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਨਰ ਨਰਾਇਣ ਇਕ ਸੁਣਾਈਆ। ਅੱਸੂ ਸੁਣ ਦੇਵਾਂ ਸਚ ਦੁਲਾਰਾ, ਗੋਬਿੰਦ ਤੇਰਾ ਮੇਲ ਮਿਲਾਈਆ।

❋

❋

ਜਿਸ ਦਾ ਅਜੀਬ ਅਜਬ ਜਗਤ ਤੋਂ ਵਖਰਾ ਨਜ਼ਾਰਾ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਸਦੀ ਚੌਧਵੀਂ ਜਿਸ ਨੇ ਕਰਨਾ ਪਾਰ ਕਿਨਾਰਾ, ਕਲਜੁਗ ਕੂੜੀ ਕਿਰਿਆ ਨਈਆ ਸ਼ੌਹ ਦਰਿਆ ਰੁੜ੍ਹਾਈਆ। ਸਾਚਾ ਦੱਸ ਕੇ ਇਕ ਦਵਾਰਾ, ਚਾਰ ਵਰਨਾਂ ਲੈਣਾ ਮਿਲਾਈਆ। ਦੀਨ ਮਜ਼੍ਹਬ ਦਾ ਝਗੜਾ ਮੇਟੇ ਵਿਚ ਸੰਸਾਰਾ, ਹਿੰਦੂ ਮੁਸਲਿਮ ਸਿੱਖ ਈਸਾਈ ਨਾਤਾ ਜੋੜੇ ਥਾਉਂ ਥਾਈਂਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਰਹੇ ਨਾ ਕੋਇ ਗ਼ਦਾਰਾ, ਗ਼ਦਰ ਮਨ ਦਾ ਅੰਦਰੋਂ ਦੇਣਾ ਕਢਾਈਆ। ਜਿਸਦਾ ਲੇਖਾ ਲਿਖੇ ਰਵਿਦਾਸ ਚਮਾਰਾ, ਗੁਰਦਾਸ ਹਾਜ਼ਰ ਹੋ ਕੇ ਦਏ ਗਵਾਹੀਆ । ਨਾਨਕ ਨਿਰਗੁਣ ਸਰਗੁਣ ਖੇਲ ਕਰੇ ਅਪਰ ਅਪਾਰਾ, ਅਪਰੰਪਰ ਸਵਾਮੀ ਵੇਖ ਵਖਾਈਆ। ਸਾਧ ਸੰਤ ਜੀਵ ਜੰਤ ਜਗਤ ਵਿਦਿਆ ਚਲੇ ਕੋਇ ਨਾ ਚਾਰਾ, ਚਾਰੋਂ ਕੁੰਟ ਸਾਂਤਕ ਸਤਿ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰਵਾਨ ਮਹਿਬੂਬ ਇਕ ਅਖਵਾਈਆ। ਅੱਸੂ ਕਹੇ ਪ੍ਰਭ ਗੋਬਿੰਦ ਦੇਵੇ ਕਿਹੜੀ ਤਅਲੀਮ, ਤੁਲਬੇ ਕਵਣ ਪੜ੍ਹਾਈਆ। ਕਵਣ ਵਸੇ ਧਾਮ ਅਜ਼ੀਮ, ਅਰਸ਼ ਫ਼ਰਸ਼ ਤੋਂ ਪਰੇ ਦਏ ਸਮਝਾਈਆ। ਕਿਸ ਬਿਧ ਮੇਟੇ ਜਗਤ ਮਜ਼੍ਹਬ ਤਕ਼ਸੀਮ, ਦਵੈਤੀ ਦਏ ਗਵਾਈਆ। ਸਚ ਧਰਮ ਦਾ ਪ੍ਰਚਲਤ ਕਰੇ ਨੇਮ, ਨਰ ਨਿਰੰਕਾਰ ਤੇਰੇ ਨਾਲ ਮਿਲਾਈਆ। ਕੀ ਕਹਿ ਕੇ ਗਿਆ ਨਾਈ ਸੈਣ, ਸੈਨਤ ਨਾਲ ਸਮਝਾਈਆ। ਕੀ ਮੁਹੰਮਦ ਇਸ਼ਾਰਾ ਦਿਤਾ ਜਿਸ ਵੇਲੇ ਹਰਫ਼ ਲਿਖਿਆ ਐਨ, ਆਰਫ਼ ਸਮਝ ਕਿਸੇ ਨਾ ਆਈਆ। ਕੀ ਲੇਖ ਹੋਇਆ ਨਾਲ ਹਸਨ ਹੁਸੈਨ, ਹਸੀਨਾ ਲਾੜੀ ਮੌਤ ਦਏ ਗਵਾਹੀਆ। ਕੀ ਮੂਸਾ ਈਸਾ ਅਗੰਮੀ ਇਸ਼ਾਰੇ ਵਿਚ ਕਹਿਣ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਤੇਰਾ ਖੇਲ ਨਰ ਨਰਾਇਣ, ਨਰ ਨਾਰੀ ਸਮਝ ਕੋਇ ਨਾ ਪਾਈਆ। ਭੇਵ ਖੁਲ੍ਹਿਆ ਨਾ ਬਾਲਮੀਕ ਕੋਲੋਂ ਵਿਚ ਰਮਾਇਣ, ਰਾਮਾ ਦਸਰਥ ਬੇਟਾ ਲੇਖਾ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਦਰ ਤੇਰੀ ਵਜਦੀ ਰਹੇ ਵਧਾਈਆ। ਪੁਰਖ ਅਕਾਲ ਕਹੇ ਮੇਰਾ ਗੋਬਿੰਦ ਸੁਤ ਦੁਲਾਰਾ, ਦੂਲ੍ਹਾ ਧੁਰ ਦਾ ਨਜ਼ਰੀ ਆਈਆ। ਜਿਸ ਨੇ ਕਲਜੁਗ ਕਰਨਾ ਅੰਤ ਕਿਨਾਰਾ, ਕਾਇਨਾਤ ਵੇਖ ਵਖਾਈਆ। ਮੇਰੇ ਨਾਮ ਦਾ ਬੋਲ ਇਕ ਜੈਕਾਰਾ, ਜੈ ਜੈ ਕਾਰ ਦੋ ਜਹਾਨ ਸੁਣਾਈਆ। ਸ਼ਬਦੀ ਸ਼ਬਦ ਧਾਰ ਇਸ਼ਾਰਾ, ਐਸ਼ੋ ਇਸ਼ਰਤ ਵਿਚ ਕਦੇ ਨਾ ਆਈਆ। ਜਿਸ ਗੋਬਿੰਦ ਨੇ ਤਤ ਸਰੀਰ ਛੱਡਕੇ ਸ਼ਬਦੀ ਰੂਪ ਧਰਿਆ ਦੁਬਾਰਾ, ਨੂਰ ਨੂਰ ਵਿਚੋਂ ਚਮਕਾਈਆ। ਓਸ ਦਾ ਲੇਖਾ ਔਣਾ ਨਹੀਂ ਵਿਚ ਕਿਸੇ ਅਖ਼ਬਾਰਾ, ਅਡੀਟਰ ਔਡਿਟ ਵਿਚ ਨਾ ਕੋਇ ਲਿਆਈਆ। ਜਿਸ ਨੇ ਦੋ ਜਹਾਨ ਚਾਰੇ ਖਾਣੀ ਲੌਣਾ ਅਖਾੜਾ, ਚਾਰੇ ਬਾਣੀ ਡੰਕ ਵਜਾਈਆ। ਖੇਲ ਕਰਨਾ ਬਹੱਤਰ ਨਾੜਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਫੋਲ ਫੁਲਾਈਆ। ਉਸ ਦਾ ਹੁਕਮ ਸਭ ਤੋਂ ਨਿਆਰਾ, ਨਿਆਂਕਾਰੀ ਧੁਰਦਰਗਾਹੀਆ। ਸਭ ਦਾ ਮੀਤ ਪਿਆਰਾ, ਮਿਤ੍ਰ ਇਕ ਅਖਵਾਈਆ। ਸੋ ਕਲ ਕਲਕੀ ਲਏ ਅਵਤਾਰਾ, ਅਮਾਮ ਅਮਾਮਾ ਵੇਸ ਵਟਾਈਆ। ਨਿਰਗੁਣ ਨੂਰ ਕਰੇ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਸਭ ਦਾ ਪੀਰ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਮੈਂ ਪੁਰਖ ਅਕਾਲ ਦਾ ਜੋਧਾ, ਜੁਗ ਜੁਗ ਵੇਸ ਵਟਾਈਆ। ਮੈਂ ਆਦਿ ਜੁਗਾਦੀ ਗਿਆਨ ਬੋਧਾ, ਬੁੱਧੀ ਤੋਂ ਪਰੇ ਕਰਾਂ ਪੜ੍ਹਾਈਆ। ਮਾਇਆ ਮਮਤਾ ਮੇਟਾਂ ਰੋਗਾ, ਹਉਮੇ ਤ੍ਰਿਸ਼ਨਾ ਕੂੜ ਮਿਟਾਈਆ। ਹੁਕਮ

❋

❋

ਸੁਣਾਵਾਂ ਚੌਦਾਂ ਲੋਕਾ, ਚੌਦਾਂ ਤਬਕ ਕਰਾਂ ਸ਼ਨਵਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਬਣਾਵਾਂ ਪੋਥਾ, ਅੱਖਰਾਂ ਵੰਡ ਵੰਡਾਈਆ। ਕਰਾਂ ਪ੍ਰਕਾਸ਼ ਸਾਢੇ ਤਿੰਨ ਹੱਥ ਕਾਇਆ ਮਾਟੀ ਕੋਠਾ, ਛੱਪਰ ਛੰਨ ਨਾ ਕੋਇ ਛੁਹਾਈਆ। ਮੇਲ ਮਿਲਾਵਾਂ ਨਾਲ ਨਿਰਮਲ ਜੋਤਾ, ਜੋਤੀ ਜੋਤ ਵਿਚ ਸਮਾਈਆ। ਸਾਚੇ ਨਾਮ ਦਾ ਦੇਵਾਂ ਹੋਕਾ, ਹੁਕਮ ਦੱਸਾਂ ਧੁਰਦਰਗਹੀਆ। ਪਹਿਲੀ ਅੱਸੂ ਲੋਕਮਾਤ ਕਿਸੇ ਵਿਰਲੇ ਗੁਰਮੁਖ ਮਿਲੇ ਮੌਕਾ, ਲੱਖ ਚੁਰਾਸੀ ਅੱਖ ਨਾ ਕੋਇ ਖੁਲ੍ਹਾਈਆ। ਗੋਬਿੰਦ ਲਾ ਕੇ ਇਕੋ ਢੌਂਕਾ, ਢਈਏ ਪਿਛੋਂ ਲਏ ਅੰਗੜਾਈਆ। ਜਿਸ ਛੱਡਿਆ ਪਟਨਾ ਪੌਂਟਾ, ਮਾਛੂਵਾੜੇ ਸੇਜ ਸੁਹਾਈਆ। ਨੰਦੇੜ ਦੇ ਕੇ ਸਭ ਨੂੰ ਧੋਖਾ, ਅਗਨੀ ਤਤ ਆਪਣਾ ਆਪ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਪੁਰਖ ਅਕਾਲ ਕਹੇ ਸੁਣ ਅੱਸੂ ਜਗ ਦੇ ਮੀਤ, ਮਿਤ੍ਰ ਪਿਆਰੇ ਦਿਆਂ ਜਣਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਦੀ ਬਦਲੇ ਰੀਤ, ਰੀਤੀਵਾਨ ਮਿਹਰਵਾਨ ਇਕ ਅਖਵਾਈਆ। ਸੰਮਤ ਚੌਥਾ ਜਾਣ ਦੇ ਬੀਤ, ਬੀਤੀ ਕਹਾਣੀ ਨਾ ਕੋਇ ਦ੍ਰਿੜਾਈਆ। ਝਗੜਾ ਪੈਣਾ ਹਸਤ ਕੀਟ, ਰੰਕ ਰਾਜਾਨ ਕਰਨ ਲੜਾਈਆ। ਸਭ ਦੀ ਨੰਗੀ ਹੋਣੀ ਪੀਠ, ਓਢਣ ਸੀਸ ਨਾ ਕੋਇ ਟਿਕਾਈਆ। ਸਿਆਸਤ ਵਿਰਾਸਤ ਸਭ ਦੀ ਰਹਿਣੀ ਬੀਚ, ਪਾਰ ਕਿਨਾਰਾ ਨਾ ਕੋਇ ਦ੍ਰਿੜਾਈਆ। ਗੋਬਿੰਦ ਸ਼ਬਦ ਪੁਰਖ ਅਕਾਲ ਨਾਲ ਗੰਢ ਲੈਣੀ ਪੀਚ, ਪੇਚੀਦਾ ਪੇਚਾ ਆਪਣਾ ਲੈਣਾ ਪਾਈਆ। ਜਿਸ ਭਵਿਖਤ ਦੀ ਸਾਰੇ ਕਰਦੇ ਗਏ ਉਡੀਕ, ਓਹ ਵੇਲਾ ਨੇੜੇ ਆਈਆ। ਜਿਸ ਦੀ ਮਹਿੰਮਾ ਗਾ ਸਕੇ ਨਾ ਕੋਈ ਰਸਨਾ ਜੀਭ, ਜਿਹਵਾ ਨਾ ਕੋਇ ਸ਼ਨਵਾਈਆ। ਓਸ ਨੇ ਸਭ ਨੂੰ ਦੇਣੀ ਤਰਤੀਬ, ਹਿੰਦੂ ਮੁਸਲਿਮ ਸਿੱਖ ਈਸਾਈ ਲੈਣੇ ਸਮਝਾਈਆ। ਮਾਨਵ ਹੋ ਜਾਓ ਇਕ ਦੂਜੇ ਦੇ ਕ਼ਰੀਬ, ਕਾਇਆ ਕਾਅਬੇ ਸੋਭਾ ਪਾਈਆ। ਵੇਖੋ ਲੇਖਾ ਲਿਖਿਆ ਸਪਾਰੇ ਸਤਾਰਵੇਂ ਵਿਚ ਕ਼ੁਰਾਨ ਮਜੀਦ, ਮਜਲਸ ਮਹਿਬੂਬ ਨਾਲ ਕਰਾਈਆ। ਜਿਸ ਦੀ ਕਰ ਨਾ ਸਕਿਆ ਕੋਈ ਤਮਹੀਦ, ਤਹਿਰੀਰ ਤਕ਼ਰੀਰ ਵਿਚ ਨਾ ਕੋਇ ਜਣਾਈਆ। ਓਸ ਦੀ ਆਸਾ ਮਨਸਾ ਪੂਰੀ ਕਰੇ ਉਮੀਦ, ਆਮਦ ਵਿਚ ਵੱਜੇ ਵਧਾਈਆ। ਕਲਜੁਗ ਅੰਤ ਧੁਰ ਦੇ ਸ਼ਬਦ ਮਨੌਣੀ ਇਕੋ ਈਦ, ਆਦਤ ਇਬਾਦਤ ਵਿਚ ਬਦਲਾਈਆ। ਸਾਚੇ ਕਲਮੇ ਦੀ ਕਰ ਤਾਕੀਦ, ਤਰਫ਼ ਯਕਤਰਫ਼ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਇਕ ਰੰਗਾਈਆ। ਅੱਸੂ ਕਹੇ ਮੇਰੇ ਅੰਤਰ ਚਾਓ ਘਨੇਰਾ, ਵੱਜੇ ਨਾਮ ਵਧਾਈਆ। ਸ਼ਬਦ ਗੋਬਿੰਦ ਪਾਵੇ ਫੇਰਾ, ਚਾਰੋਂ ਕੁੰਟ ਵੇਖ ਵਖਾਈਆ। ਪੁਰਖ ਅਕਾਲ ਮੇਟੇ ਝੇੜਾ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਧਰਨੀ ਧਰਤ ਧਵਲ ਧੌਲ ਵਸੇ ਖੇੜਾ, ਗ੍ਰਹਿ ਮੰਦਰ ਇਕੋ ਸੋਭਾ ਪਾਈਆ। ਇਕੋ ਰੰਗ ਹੋਵੇ ਗੁਰੂ ਚੇਰਾ, ਚੇਲਾ ਗੁਰੂ ਵਿਚ ਸਮਾਈਆ। ਨਾਮ ਢੋਲਾ ਤੂੰ ਮੇਰਾ ਮੈਂ ਤੇਰਾ, ਦੂਜਾ ਰਹਿਣ ਕੋਇ ਨਾ ਪਾਈਆ । ਥੋੜ੍ਹੇ ਦਿਨ ਹੋਰ ਕਰ ਲਓ ਜੇਰਾ, ਜੇਰਜ ਅੰਡਜ ਦਏ ਦੁਹਾਈਆ। ਪੁਰਖ ਅਕਾਲ ਦਾ ਖੇਲ ਜਾਣੇ ਕਿਹੜਾ, ਜਗਤ ਸਿਆਸਤ ਸਮਝ ਕੋਇ ਨਾ ਪਾਈਆ। ਕਿਸ ਬਿਧ ਦੀਨ ਦੁਨੀ ਦਾ ਬੰਨ੍ਹੇ ਬੇੜਾ, ਬੇੜੇ ਆਪਣੇ ਨਾਲ ਚੜ੍ਹਾਈਆ। ਸਤਿ ਧਰਮ ਦਾ ਖੁਲ੍ਹਾ ਕਰੇ ਵਿਹੜਾ, ਵਹਿਮ ਅੰਦਰੋਂ ਦਏ ਕਢਾਈਆ। ਨਜ਼ਰੀ ਆਏ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਅੱਸੂ ਕਹੇ ਮੈਂ ਵੇਖਾਂ ਗੋਬਿੰਦ ਸੂਰਾ, ਸੂਰਬੀਰ ਵਡਿਆਈਆ । ਜਿਸ ਦਾ ਹੋਵੇ ਜੋਤੀ ਨੂਰਾ, ਨੂਰ

❋

❋

ਨੂਰ ਵਿਚੋਂ ਚਮਕਾਈਆ। ਬਚਨ ਦਾ ਹੋਵੇ ਪੂਰਾ, ਪੂਰਨ ਬ੍ਰਹਮ ਦਏ ਦ੍ਰਿੜਾਈਆ। ਸਾਚਾ ਨਾਮ ਕਰੇ ਮਸ਼ਹੂਰਾ, ਮਸ਼ਵਰਾ ਇਕੋ ਨਾਲ ਰਖਾਈਆ। ਜਿਸ ਦਾ ਖੇਲ ਨਾ ਹੋਵੇ ਅਧੂਰਾ, ਕੂੜੀ ਕਿਰਿਆ ਦਏ ਗਵਾਈਆ। ਗੁਰਮੁਖਾਂ ਬਖ਼ਸ਼ ਕੇ ਚਰਨ ਧੂੜਾ, ਦੁਰਮਤ ਮੈਲ ਦਏ ਧੁਆਈਆ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹਾ, ਸਾਚਾ ਰੰਗ ਇਕ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਅੱਸੂ ਕਹੇ ਮੈਨੂੰ ਗੋਬਿੰਦ ਚਾੜ੍ਹੇ ਮਸਤੀ, ਮਸਤ ਦੀਵਾਨਾ ਦਏ ਬਣਾਈਆ। ਪੁਰਖ ਅਕਾਲ ਜਿਸ ਦੀ ਵੇਖਾਂ ਹਸਤੀ, ਜੋ ਹਸਤ ਕੀਟ ਵਿਚ ਸਮਾਈਆ। ਜਿਸ ਭਾਗ ਲਗੌਣਾ ਸਾਢੇ ਤਿੰਨ ਹੱਥ ਕਾਇਆ ਬਸਤੀ, ਸੰਬਲ ਸੋਭਾ ਪਾਈਆ। ਕਿਰਪਾ ਕਰਨੀ ਅਗੰਮੇ ਅਰਸ਼ੀ, ਅਰਸ਼ੀ ਪ੍ਰੀਤਮ ਆਪਣੀ ਦਇਆ ਕਮਾਈਆ। ਸਭ ਦਾ ਲਹਿਣਾ ਦੇਣਾ ਬੇਬਾਕ ਕਰਨਾ ਕ਼ਰਜ਼ੀ, ਮਕ਼ਰੂਜ਼ ਝੋਲੀ ਸਰਬ ਭਰਾਈਆ। ਖੇਲ ਦੱਸੇ ਆਪਣੇ ਘਰ ਦੀ, ਜਿਥੇ ਗੁਰੂ ਅਵਤਾਰ ਪੈਗ਼ੰਬਰ ਨਿਉਂ ਨਿਉਂ ਸੀਸ ਨਿਵਾਈਆ। ਕੁਛ ਖੇਲ ਹੋਣੀ ਦਿਸ਼ਾ ਚੜ੍ਹਦੀ, ਚੜ੍ਹੇ ਤੁਫ਼ਾਨ ਬੇਪ੍ਰਵਾਹੀਆ। ਲਹਿੰਦੀ ਦਿਸ਼ਾ ਵੇਖੋ ਡਰਦੀ, ਡਰਪੋਕ ਪੋਪ ਰਹੇ ਜਣਾਈਆ। ਦੱਖਣ ਆਸ਼ਾ ਕੀ ਪੜ੍ਹਦੀ, ਪਰਾ ਪਸੰਤੀ ਤੋਂ ਪਰੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮਾ ਜਲਦੀ, ਜਲ ਧਾਰਾ ਰਹੀ ਕੁਰਲਾਈਆ। ਅੱਸੂ ਕਹੇ ਮੈਂ ਖ਼ੁਸ਼ੀਆਂ ਵਿਚ ਕਰਦਾ ਹਾਸਾ, ਹੱਸ ਹੱਸ ਰਿਹਾ ਜਣਾਈਆ। ਪੁਰਖ ਅਕਾਲ ਦਾ ਵੇਖਾਂ ਖੇਲ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਖੋਜ ਖੁਜਾਈਆ। ਜਿਸ ਨੇ ਦੀਨ ਦੁਨੀ ਦਾ ਬਦਲਣਾ ਪਾਸਾ, ਕਰਵਟ ਆਪਣੀ ਨਾਲ ਬਦਲਾਈਆ। ਕੂੜੀ ਕਿਰਿਆ ਮੇਟਣੀ ਸ਼ਾਖ਼ਾ, ਸ਼ਨਾਖ਼ਤ ਆਪਣੀ ਦੇਣੀ ਸਮਝਾਈਆ। ਸਭ ਦਾ ਮਾਲਕ ਇਕੋ ਨਜ਼ਰੀ ਆਵੇ ਆਕਾ, ਅਕਲ ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਜੋ ਸਭ ਦੀ ਜੋਤ ਸਰਬ ਦਾ ਜਾਤਾ, ਜਾਗਰਤ ਜੋਤ ਡਗਮਗਾਈਆ। ਗੋਬਿੰਦ ਓਸੇ ਦਾ ਦੇ ਕੇ ਗਿਆ ਭਰਵਾਸਾ, ਜਿਸ ਨੇ ਵੇਸ ਵਟਾਇਆ ਗੁਰੂ ਦਸ ਜਗਤ ਦਹਾਕਾ, ਦਹਿ ਦਿਸ਼ਾ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦਾ ਬਣ ਕੇ ਪਿਤਾ ਮਾਤਾ, ਪਤਿਪਰਮੇਸ਼ਵਰ ਆਪੇ ਵੇਖ ਵਖਾਈਆ। ਅੱਸੂ ਕਹੇ ਮੈਨੂੰ ਗੋਬਿੰਦ ਦਿਸੇ ਚੰਗਾ, ਚਾਰ ਕੁੰਟ ਰੁਸ਼ਨਾਈਆ। ਜਿਸ ਦੇ ਚਰਨ ਚੁੰਮੇ ਸੁਰਸਤੀ ਗੰਗਾ, ਗੋਦਾਵਰੀ ਸੀਸ ਨਿਵਾਈਆ। ਜਿਸ ਦਾ ਲੇਖਾ ਸੂਰਾ ਸਰਬੰਗਾ, ਸੂਰੀਆ ਚੰਨ ਸਿਰ ਨਾ ਕੋਇ ਉਠਾਈਆ। ਕਲਜੁਗ ਕੂੜੀ ਕਿਰਿਆ ਜਿਸ ਮੇਟਣਾ ਦੰਗਾ, ਦਗ਼ੇ ਤੋਂ ਲਏ ਬਚਾਈਆ। ਜਗਤ ਸਿਆਸਤ ਨਾਚ ਕਰੌਣਾ ਨੰਗਾ, ਚਾਰ ਕੁੰਟ ਵਖਾਈਆ। ਜਿਹੜੇ ਗੁਰਮੁਖ ਗੋਬਿੰਦ ਨਾਲ ਲੌਣਗੇ ਕੰਧਾ, ਫੜ ਬਾਹੋਂ ਲਏ ਉਠਾਈਆ। ਜੋ ਭੁੱਲ ਗਿਆ ਵਾਂਗ ਬੈਰਾਗੀ ਬੰਦਾ, ਬੰਦਗੀ ਵਿਚ ਦੁਹਾਈਆ। ਜਿਸ ਨਿਸ਼ਾਨ ਮਿਟੌਣਾ ਤਾਰਾ ਚੰਦਾ, ਇਕੋ ਜੋਤ ਕਰੇ ਰੁਸ਼ਨਾਈਆ। ਓਸ ਫੜ ਅਗੰਮੀ ਖੰਡਾ, ਖੰਡਾਂ ਬ੍ਰਹਿਮੰਡਾਂ ਦੇਣਾ ਹਿਲਾਈਆ। ਸਾਚੇ ਪ੍ਰੇਮ ਦਾ ਗੁਰਮੁਖਾਂ ਦੇ ਕੇ ਅਗੰਮ ਅਨੰਦਾ, ਅਨੰਦਪੁਰੀ ਦਾ ਲਹਿਣਾ ਦੇਣਾ ਮੁਕਾਈਆ। ਤੂੰ ਮੇਰਾ ਮੈਂ ਤੇਰਾ ਗੌਣਾ ਛੰਦਾ, ਨਾਤਾ ਜਗਤ ਨਾਲੋਂ ਤੁੜਾਈਆ। ਝਗੜਾ ਮੁਕਾ ਕੇ ਜੇਰਜ ਅੰਡਾ, ਉਤਭੁਜ ਸੇਤਜ ਲੇਖਾ ਰਹੇ ਨਾ ਰਾਈਆ। ਧੁਰ ਦੇ ਨਾਮ ਦਾ ਫੇਰ ਕੇ ਰੰਦਾ, ਕੂੜੀ ਕਿਰਿਆ ਸਾਫ਼ ਕਰਾਈਆ। ਸਤਿ ਧਰਮ ਚੜ੍ਹਾ ਕੇ ਡੰਡਾ, ਪੌੜਾ ਇਕੋ ਦੇਣਾ ਪ੍ਰਗਟਾਈਆ। ਜਿਥੇ ਵਸੇ ਸਾਹਿਬ ਬਖ਼ਸ਼ੰਦਾ, ਪੁਰਖ ਅਕਾਲ ਧੁਰ ਦਾ ਰਾਮ ਹੱਕ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ

❋

❋

ਰਿਹਾ ਵਖਾਈਆ। ਗੋਬਿੰਦ ਕਹੇ ਮੇਰੀ ਧਰਮ ਧਾਰ ਸਿਆਸਤ, ਸਿਆਹ ਨਜ਼ਰ ਕੋਇ ਨਾ ਆਈਆ। ਜਗਤ ਮਾਇਆ ਨਾ ਕੋਇ ਵਿਰਾਸਤ, ਮੋਹ ਵਿਚ ਨਾ ਕੋਇ ਵਡਿਆਈਆ। ਜਿਹੜਾ ਮੈਨੂੰ ਭੁੱਲਿਆ ਮੈਂ ਸਭ ਨੂੰ ਲੈਣਾ ਵਿਚ ਹਿਰਾਸਤ, ਬਚਿਆ ਰਹਿਣ ਕੋਇ ਨਾ ਪਾਈਆ। ਜੇ ਕੋਈ ਸਾਧ ਸੰਤ ਕਰੇ ਸ਼ਰਾਰਤ, ਸ਼ਰਅ ਵਿਚੋਂ ਦੇਣਾ ਕਢਾਈਆ। ਗੋਬਿੰਦ ਬਿਨ ਅੱਖਰਾਂ ਤੋਂ ਲਿਖ ਕੇ ਗਿਆ ਇਬਾਰਤ, ਬਿਨ ਹਰਫ਼ਾਂ ਹਰਫ਼ ਪ੍ਰਗਟਾਈਆ। ਜਿਸ ਨੇ ਦੀਨ ਦੁਨੀ ਦੀ ਬਦਲ ਦੇਣੀ ਆਦਤ, ਅਦਲ ਇਨਸਾਫ਼ ਇਕ ਕਮਾਈਆ। ਪੁਰਖ ਅਕਾਲ ਦੀ ਦੱਸ ਇਕ ਇਬਾਦਤ, ਝਗੜਾ ਦੁਨੀ ਦੇਣਾ ਮਿਟਾਈਆ। ਸਚ ਮੁਹੱਬਤ ਕਰ ਸਖ਼ਾਵਤ, ਸੁਖ਼ਨ ਪਿਛਲਾ ਪੂਰ ਕਰਾਈਆ। ਨਾਮ ਨਿਧਾਨ ਦੇ ਕੇ ਨਿਆਮਤ, ਨਾਉਂ ਨਿਰੰਕਾਰਾ ਦੇਣਾ ਜਣਾਈਆ। ਮਮਤਾ ਮੋਹ ਮੇਟ ਅਲਾਮਤ, ਆਲਮਾਂ ਇਲਮ ਦੇਣਾ ਸਮਝਾਈਆ। ਜਗਤ ਸਿਆਸਤ ਵੇਖੋ ਅਗਲੇ ਸਾਲ ਹੋਣੀ ਸ਼ਾਮਤ, ਸ਼ਮਅ ਨੂਰ ਨਾ ਕੋਇ ਰੁਸ਼ਨਾਈਆ। ਜਿਨ੍ਹਾਂ ਦੇ ਕੋਲ ਪ੍ਰਭ ਦੇ ਨਾਮ ਦੀ ਸਚੀ ਨਿਆਮਤ, ਅਮਲਾਂ ਵਿਚ ਵਡਿਆਈਆ । ਕੂੜੀ ਕਿਰਿਆ ਕਰੇ ਨਾ ਕੋਇ ਬਗ਼ਾਵਤ, ਬਗ਼ਲਗੀਰ ਕਰੇ ਖ਼ਲਕ ਖ਼ੁਦਾਈਆ। ਜਿਸ ਦਾ ਮਾਲਕ ਸਹੀ ਸਲਾਮਤ, ਸਾਹਿਬ ਸਵਾਮੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਅੱਸੂ ਕਹੇ ਜੇ ਮੇਰੇ ਵਿਚ ਪੰਥ ਖ਼ਾਲਸੇ ਕਰਨੀ ਕਾਨਫ਼ਰੰਸ, ਮਤਾ ਆਤਮ ਬ੍ਰਹਮ ਪਕਾਈਆ। ਸਾਰੇ ਗੁਰਮੁਖ ਰੂਪ ਬਣ ਜਾਓ ਹੰਸ, ਮਮਤਾ ਮੋਹ ਵਿਕਾਰ ਗੁਆਈਆ। ਸਚ ਧਰਮ ਦਾ ਨਜ਼ਰੀ ਆਓ ਬੰਸ, ਵੱਡਾ ਰੂਪ ਨਾ ਕੋਇ ਵਟਾਈਆ। ਮਨ ਹੰਕਾਰੀ ਮਾਰੋ ਕੰਸ, ਕਾਇਆ ਕਾਅਬੇ ਹੋਏ ਰੁਸ਼ਨਾਈਆ। ਜਿਸ ਨੇ ਤੁਹਾਡੀ ਬਣਾਈ ਬਣਤ, ਸੋ ਸਤਿਗੁਰ ਹੋਏ ਸਹਾਈਆ। ਪੁਰਖ ਅਕਾਲ ਮਿਲ ਕੇ ਬਣੋ ਸੰਤ, ਜਗਤ ਵਡਿਆਈ ਦੀ ਲੋੜ ਰਹੇ ਨਾ ਰਾਈਆ। ਨਰ ਨਿਰੰਕਾਰ ਮਿਲੋ ਕੰਤ, ਕੰਤੂਹਲ ਇਕੋ ਸੋਭਾ ਪਾਈਆ । ਜੋ ਚਾੜ੍ਹੇ ਸਭ ਨੂੰ ਰੰਗ ਬਸੰਤ, ਚੋਲੀ ਆਪਣੇ ਪ੍ਰੇਮ ਰੰਗਾਈਆ। ਭੇਵ ਖੁਲ੍ਹਾਵੇ ਜੀਵ ਜੰਤ, ਜਾਗਰਤ ਜੋਤ ਡਗਮਗਾਈਆ। ਫਿਰ ਸਾਂਝਾ ਹੋਵੇ ਫ਼ਰੰਟ, ਫ਼ੈਸਲਾ ਇਕੋ ਇਕ ਵਖਾਈਆ। ਪ੍ਰਭ ਦੇ ਨਾਮ ਦਾ ਝੂਠਾ ਰਹੇ ਨਾ ਕੋਇ ਏਜੰਟ, ਏਜੰਸੀ ਜਗਤ ਵਾਲੀ ਨਾ ਕੋਇ ਖੁਲ੍ਹਾਈਆ। ਜੇ ਤੁਸਾਂ ਧਰਮ ਦੇ ਲੌਣੇ ਟੈਂਟ, ਤੰਬੂ ਕਨਾਤਾਂ ਵਿਚ ਵਡਿਆਈਆ। ਜੇ ਇਕੱਠੇ ਕਰਨੇ ਧੋਤੀ ਬੋਦੀ ਕੇਸ ਮੁੱਛ ਦਾੜ੍ਹੀ ਵਾਲੇ ਜਿਨ੍ਹਾਂ ਹੈਟ ਟੋਪੀ ਪਹਿਨੀ ਪੈਂਟ, ਪ੍ਰੇਮ ਪ੍ਰੀਤੀ ਵਿਚ ਬੰਧਾਈਆ। ਫਿਰ ਸਤਿ ਦੀ ਸੁਹੌਣੀ ਓਹ ਕੈਂਟ, ਜਿਥੇ ਟ੍ਰੇਨਿੰਗ ਦੇਵੇ ਧੁਰਦਰਗਾਹੀਆ। ਬਿਨਾ ਪ੍ਰੇਮ ਤੋਂ ਸਾਚਾ ਦਿਸੇ ਕੋਈ ਨਾ ਏਜੰਟ, ਜਾਂਇੰਟ ਕਰੇ ਨਾ ਕੋਇ ਲੋਕਾਈਆ। ਬਾਹਰੋਂ ਭਾਵੇਂ ਕਿੰਨੇ ਲਾਓ ਸੈਂਟ, ਅੰਦਰੋਂ ਦੁਰਮਤ ਮੈਲ ਨਾ ਕੋਇ ਧੁਆਈਆ। ਗੋਬਿੰਦ ਧਾਰ ਬਣੋ ਮਹੰਤ, ਮਹਿੰਮਾ ਇਕੋ ਦੇਣੀ ਸੁਣਾਈਆ । ਲੀਡਰ ਜਗਤ ਦਿਸਣ ਸੰਤ, ਗੁਰਮੁਖ ਵਿਰਲੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਜੋ ਕਾਨਫ਼ਰੰਸ ਦਾ ਬਣੇ ਪ੍ਰਧਾਨ, ਪ੍ਰਧਾਨਗੀ ਹਰਿ ਕਮਾਈਆ। ਓਸੇ ਦੇ ਅੰਦਰ ਵਸਿਆ ਹੋਵੇ ਭਗਵਾਨ, ਸ਼ਬਦੀ ਸ਼ਬਦ ਕਰੇ ਪੜ੍ਹਾਈਆ। ਸਚ ਸੰਦੇਸ਼ਾ ਦੇਵੇ ਆਣ, ਜੋ ਗੋਬਿੰਦ ਗੁਰ ਜਣਾਈਆ। ਜੋ ਰਾਮ ਕ੍ਰਿਸ਼ਨ ਦੀ ਕਰੇ ਪਹਿਚਾਣ, ਬਿਨ ਅੱਖਾਂ ਅੱਖ ਮਿਲਾਈਆ। ਜੋ ਮੂਸਾ ਈਸਾ ਮੁਹੰਮਦ ਦਾ ਦੇਵੇ ਫ਼ਰਮਾਨ, ਫ਼ਰਮਾਂਦਾਰ ਦਏ ਦ੍ਰਿੜਾਈਆ। ਸਤਿ ਧਰਮ ਦੀ ਦੱਸ ਪਹਿਚਾਨ, ਬੇਪਹਿਚਾਨ ਦਏ ਮਿਲਾਈਆ। ਜੇ ਕੋਈ ਅੱਖਰ ਬੋਲੇ ਨਾਲ ਜ਼ਬਾਨ, ਓਹ ਵੀ ਧੁਰ ਦਾ

❋

❋

ਹੁਕਮ ਸੁਣਾਈਆ। ਜਗਤ ਵਿਦਿਆ ਦੀ ਕਲਿਆਣ, ਗੋਬਿੰਦ ਵੰਡ ਨਾ ਕੋਇ ਵੰਡਾਈਆ । ਜਿਸ ਪੰਥ ਦੀ ਪੁਰਖ ਅਕਾਲ ਨਾਲ ਮਿਲ ਕੇ ਸ਼ਾਨ, ਸ਼ਹਿਨਸ਼ਾਹ ਗੋਬਿੰਦ ਗਿਆ ਸਮਝਾਈਆ। ਓਸ ਦਾ ਹੁਕਮ ਹੋਵੇ ਪਰਵਾਨ, ਪਰਵਾਨੇ ਵੇਖਣੇ ਥਾਉਂ ਥਾਈਂਆ। ਸਰਬ ਸੰਮਤੀਆਂ ਵਾਲੇ ਇਕੱਠੇ ਹੋਵੋ ਆਣ, ਆਪਣਾ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਅੱਸੂ ਕਹੇ ਜਿਨ੍ਹਾਂ ਸਭ ਨੇ ਹੋਣਾ ਇਕੱਠਾ, ਮਤਾ ਇਕ ਪਕਾਈਆ। ਅੱਗੇ ਨੂੰ ਦੀਨ ਮਜ਼੍ਹਬ ਦਾ ਰਹੇ ਕੋਈ ਨਾ ਰੱਟਾ, ਝਗੜੇ ਵਿਚ ਨਾ ਕੋਇ ਦੁਹਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਵੇਖੋ ਗੁਰ ਅਵਤਾਰ ਪੈਗ਼ੰਬਰਾਂ ਜਿਹੜਾ ਪ੍ਰਭ ਦੇ ਕੋਲ ਲਿਖਿਆ ਪੱਟਾ, ਪਟਨੇ ਵਾਲਾ ਦਏ ਗਵਾਹੀਆ। ਚਾਰ ਜੁਗ ਦੇ ਅੰਤ ਅਖ਼ੀਰ ਬੇਨਜ਼ੀਰ ਧਰਮ ਦੀ ਧਾਰ ਜਣੌਣਾ ਟੱਪਾ, ਟਿੱਪੀ ਬਿੰਦੀ ਦਾ ਲੇਖਾ ਦਏ ਮੁਕਾਈਆ। ਜੋ ਕੌਲ ਇਕ਼ਰਾਰ ਵਿਚ ਸੰਸਾਰ ਨਿਰਗੁਣ ਧਾਰ ਜੋਤ ਨਿਰੰਕਾਰ ਕੀਤਾ ਪੱਕਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਕਹੇ ਨਾ ਕੋਇ ਚੂੰਕਿ ਚੁਨਾਚੇ ਅਲਬੱਤਾ, ਆਲਮ ਫ਼ਾਜ਼ਲ ਇਲਮ ਉਲੂਮ ਵਿਚ ਸਿਫ਼ਤ ਨਾ ਕੋਇ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕ ਸੁਣਾਈਆ। ਅੱਸੂ ਕਹੇ ਮੇਰਾ ਗੋਬਿੰਦ ਬਣਿਆ ਸੱਜਣ, ਹਰਿ ਮਿਲਿਆ ਧੁਰਦਰਗਾਹੀਆ। ਜੋ ਚਰਨ ਧੂੜ ਕਰਾਏ ਮਜਨ, ਦੁਰਮਤ ਮੈਲ ਧੁਆਈਆ। ਸਾਚੇ ਨਾਮ ਦੀ ਚਾੜ੍ਹੇ ਰੰਗਣ, ਰੰਗਤ ਇਕੋ ਦਏ ਵਖਾਈਆ। ਜੇ ਸਚ ਵਸਤ ਕੋਈ ਆਏ ਮੰਗਣ, ਮੰਗੋ ਮੇਲਾ ਹੋਵੇ ਨਾਲ ਧੁਰਦਰਗਾਹੀਆ। ਪੀਣ ਖਾਣ ਵਾਲੇ ਪਾਰ ਕਦੇ ਨਾ ਲੰਘਣ, ਦਰਗਾਹ ਸਚ ਨਾ ਕੋਇ ਪੁਚਾਈਆ। ਸੋਹਣੇ ਧਰਮ ਦੇ ਬਣੋ ਪ੍ਰਬੰਧਣ, ਪ੍ਰਬੰਧਕ ਆਪਣਾ ਨਾਉਂ ਦਿਸਾਈਆ। ਜਗਤ ਪ੍ਰੀਤੀ ਜੇ ਮਿਲ ਕੇ ਟੁੱਟੀ ਸਾਰੇ ਗੰਢਣ, ਗੰਢ ਪਵੇ ਥਾਉਂ ਥਾਈਂਆ। ਝਗੜਾ ਪਵੇ ਨਾ ਮਾਟੀ ਬਦਨ, ਤਨ ਵਜੂਦ ਨਾ ਕੋਇ ਲੜਾਈਆ। ਜੇ ਪ੍ਰੇਮ ਪ੍ਰੀਤੀ ਵਿਚ ਆਏ ਸੱਦਣ, ਸਦਕੇ ਵਾਰੀ ਘੋਲ ਘੁਮਾਈਆ। ਬਾਜਵੇ ਤਿੰਨ ਦਿਨ ਸਤਾਰਾਂ ਸੌ ਅਠਵੰਜਾ ਬਿਕ੍ਰਮੀ ਗੋਬਿੰਦ ਚਰਨ ਕਵਲ ਕੀਤਾ ਮਜਨ, ਧੂੜ ਮਸਤਕ ਨਾਲ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਵੇਖ ਵਖਾਈਆ। ਲੇਖਾ ਕਹੇ ਮੈਨੂੰ ਲੱਭੇ ਕੋਈ ਨਾ ਲਿਖਤ, ਲਿਖ ਲਿਖ ਥੱਕੀ ਕ਼ਲਮ ਸ਼ਾਹੀਆ। ਪੜਦਾ ਲਾਹਿਆ ਨਾ ਅੰਦਰੋਂ ਕਿਸੇ ਦ੍ਰਿਸ਼ਟ, ਦ੍ਰਿਸ਼ਟੀ ਦ੍ਰਿਸ਼ਟ ਨਾ ਕੋਇ ਖੁਲ੍ਹਾਈਆ। ਮੈਨੂੰ ਯਾਦ ਆਇਆ ਇਕ ਵੇਰਾਂ ਸਲਾਹ ਕੀਤੀ ਰਾਮ ਵਸ਼ਿਸ਼ਟ, ਮਤਾ ਗੁਰੂ ਗੁਰਦੇਵ ਬਣਾਈਆ। ਹਕ਼ੀਕ਼ੀ ਮਜਾਜ਼ੀ ਤੋਂ ਪਰੇ ਕਿਹੜਾ ਇਸ਼ਕ, ਜੋ ਤਨ ਵਜੂਦ ਤੋਂ ਬਿਨਾ ਲਿਆ ਹੰਢਾਈਆ। ਜਾਂ ਤੱਕਿਆ ਇਕੋ ਪੁਰਖ ਅਕਾਲ ਆਪਣੀ ਆਇਆ ਵਿਚ ਫ਼ਰਿਸਤ, ਦੂਜਾ ਨਜ਼ਰ ਕੋਇ ਨਾ ਆਈਆ। ਬਾਕੀ ਜੋ ਉਪਜਿਆ ਸੋ ਤਨ ਮਾਟੀ ਖ਼ਾਕ ਵਿਚੋਂ ਗ੍ਰਹਿਸਤ, ਗ੍ਰਹਿ ਮੰਦਰ ਇਕ ਵਡਿਆਈਆ। ਇਸ਼ਾਰਾ ਦੇ ਕੇ ਗਿਆ ਸਵਰਗ ਬਹਿਸ਼ਤ, ਸੁਖ ਸਾਗਰ ਮਾਤ ਸਮਝਾਈਆ। ਅੱਸੂ ਕਹੇ ਮੈਂ ਓਸ ਵੇਲੇ ਸਦਾ ਜਾਵਾਂ ਖ਼ਿਸਕ, ਆਪਣਾ ਪੱਲੂ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਪੂਰ ਕਰਾਈਆ। ਅੱਸੂ ਕਹੇ ਮੈਂ ਆਸ ਰਖਾਵਾਂਗਾ। ਘਟ ਨਿਵਾਸੀ ਵੇਖ ਵਖਾਵਾਂਗਾ। ਜੋਤ ਪ੍ਰਕਾਸ਼ੀ ਨੂਰ ਚਮਕਾਵਾਂਗਾ। ਬਣ ਕੇ ਦਾਸ ਦਾਸੀ, ਸੇਵ ਕਮਾਵਾਂਗਾ। ਫਿਰ ਕੇ ਪ੍ਰਿਥਮੀ ਆਕਾਸ਼ੀ, ਨਿਰਗੁਣ ਸਰਗੁਣ ਖੋਜ ਖੁਜਾਵਾਂਗਾ। ਜਿਹੜੀ ਕਥਾ ਚਾਰ ਜੁਗ ਕਿਸੇ ਨਹੀਂ ਵਾਚੀ, ਵਾਚਕ ਹੋ ਕੇ ਆਪ ਦ੍ਰਿੜਾਵਾਂਗਾ। ਜੋ ਅੰਤ ਅਖ਼ੀਰੀ ਗੋਬਿੰਦ

❋

❋

ਨੰਦੇੜ ਸ਼ਬਦ ਸੁਨੇਹੜੇ ਵਿਚ ਆਪਣੀ ਧਾਰ ਆਖੀ, ਆਖ਼ਰ ਅੱਖਰਾਂ ਵਿਚੋਂ ਪ੍ਰਗਟਾਵਾਂਗਾ। ਜਿਸ ਦਾ ਲੇਖ ਲੇਖਾ ਨਹੀਂ ਕਿਸੇ ਪਾਤੀ, ਪਤ੍ਰਕਾ ਸਭ ਨੂੰ ਓਹ ਜਣਾਵਾਂਗਾ। ਕਲਜੁਗ ਅੰਤ ਸ੍ਰੀ ਭਗਵੰਤ ਮੇਟੇ ਅੰਧੇਰੀ ਰਾਤੀ, ਰੁਤੜੀ ਨੂਰ ਚੰਦ ਚਮਕਾਵਾਂਗਾ। ਸਾਚੀ ਸੇਜ ਬਣਾ ਕੇ ਖਾਟੀ, ਆਤਮ ਬ੍ਰਹਮ ਭੇਵ ਚੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਰਮ ਦੀ ਪ੍ਰਗਟ ਕਰ ਪ੍ਰਭਾਤੀ, ਪ੍ਰਭ ਦਾ ਨਾਮ ਇਕ ਜਪਾਵਾਂਗਾ। ਜਪੋ ਨਾਮ ਪ੍ਰਭੂ ਪ੍ਰਭ ਏਕ, ਏਕੰਕਾਰ ਦ੍ਰਿੜਾਈਆ। ਸਤਿਜੁਗ ਸਾਚੀ ਬਖ਼ਸ਼ੇ ਟੇਕ, ਟਿੱਕੇ ਮਸਤਕ ਧੂੜੀ ਲਾਈਆ। ਬੁੱਧ ਕਰੇ ਬਿਬੇਕ, ਦੁਰਮਤ ਮੈਲ ਧੁਆਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤਤ ਬੁਝਾਈਆ। ਜਨਮ ਕਰਮ ਦੀ ਮੇਟ ਕੇ ਰੇਖ, ਲੇਖਾ ਅਗਲਾ ਦਏ ਵਖਾਈਆ। ਸਚਖੰਡ ਜਣਾ ਕੇ ਦੇਸ, ਪਿਛਲਾ ਖਹਿੜਾ ਦਏ ਛੁਡਾਈਆ। ਪ੍ਰਭ ਚਰਨ ਰਹੋ ਹਮੇਸ਼, ਦਾਨੀ ਦਾਤੇ ਸੀਸ ਨਿਵਾਈਆ। ਜਿਥੋਂ ਗੁਰ ਅਵਤਾਰ ਪੈਗ਼ੰਬਰ ਰਿਹਾ ਭੇਜ, ਭਗਤ ਭਗਵਾਨ ਲਏ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਸਾਚੇ ਮੇਲੇ ਦਾ ਦੇਵੇ ਸਮਾਂ, ਹਰਿ ਸਤਿਗੁਰ ਧੁਰਦਰਗਾਹੀਆ। ਜਿਸ ਨੇ ਜੁਗ ਬਦਲਣਾ ਨਵਾਂ, ਨਵ ਨੌ ਚਾਰ ਕਰੇ ਰੁਸ਼ਨਾਈਆ। ਨਾਮ ਜਪੌਣਾ ਦਮ ਦਮਾ, ਸਵਾਸ ਸਵਾਸਾਂ ਵਿਚੋਂ ਪ੍ਰਗਟਾਈਆ। ਭਾਗ ਲਗੌਣਾ ਕਾਇਆ ਮਾਟੀ ਚੰਮਾਂ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਵੇਖੋ ਕੀ ਲੇਖ ਲਿਖਿਆ ਚੌਦਾਂ ਸੌ ਤੀਹ ਅੰਕ ਪੰਨਾ, ਪਨਾਹ ਦੇਵੇ ਥਾਉਂ ਥਾਈਂਆ। ਜਿਸ ਭਾਗ ਲਗੌਣਾ ਕਾਇਆ ਮਾਟੀ ਤਨਾ, ਤਮਅ ਕੂੜੀ ਦਏ ਗਵਾਈਆ । ਸਚ ਪ੍ਰਕਾਸ਼ ਕਰ ਕੇ ਅਗੰਮੀ ਸ਼ਮਅ, ਸ਼ਮਾਂਦਾਨ ਸਾਢੇ ਤਿੰਨ ਹੱਥ ਸੁਹਾਈਆ। ਵੇਖਿਓ ਕੋਈ ਬਣਿਓ ਨਾ ਬ੍ਰਾਹਮਣ ਪੰਮਾ, ਧੋਖਾ ਗੋਬਿੰਦ ਨਾਲ ਰਖਾਈਆ। ਪੁਰਖ ਅਕਾਲ ਸਭ ਦਾ ਪਿਤਾ ਤੇ ਸਭ ਦੀ ਅੰਮਾ, ਜੰਮਣ ਵਾਲੀ ਇਕੋ ਮਾਈਆ। ਸਚ ਪ੍ਰੇਮ ਦਾ ਮਾਰਗ ਹੋਣ ਲੱਗਾ ਰਵਾਂ, ਰਮਤਾ ਰਮਤਾ ਮਿਲੇ ਵਡਿਆਈਆ। ਜਿਸ ਨੇ ਗਗਨ ਰਹਾਇਆ ਬਿਨਾ ਥੰਮਾ, ਥਾਨ ਥਨੰਤਰ ਵੇਖ ਵਖਾਈਆ। ਓਹ ਸ਼ਬਦ ਸੁਣਾਵੇ ਜਗਤ ਸਰੋਤੇ ਕੰਨਾਂ, ਜੋ ਕੰਨਾ ਗੋਬਿੰਦ ਆਪਣਾ ਗਿਆ ਲਗਾਈਆ। ਜਿਸ ਸ਼ਬਦ ਇਸ਼ਾਰਾ ਦਿਤਾ ਧੰਨਾ, ਬਜਰ ਕਪਾਟੀ ਪੱਥਰ ਤੋੜ ਤੁੜਾਈਆ। ਓਸ ਨੇ ਮੇਟਣਾ ਹੱਦ ਬੰਨਾ, ਵਟ ਰਹਿਣ ਕੋਇ ਨਾ ਪਾਈਆ। ਇਕ ਸਿਆਸੀ ਕੁਛ ਦੁਖੀ ਹੁੰਦਾ ਵਿਚ ਖੰਨਾ, ਮਨ ਕਲਪਣਾ ਵਿਚ ਕੁਰਲਾਈਆ। ਸਾਰੇ ਗੋਬਿੰਦ ਦੇ ਬਣੋ ਨੂਰੀ ਚੰਨਾ, ਚੰਦ ਨੂਰ ਕਰੋ ਰੁਸ਼ਨਾਈਆ। ਅੱਸੂ ਕਹੇ ਪੁਰਖ ਅਕਾਲ ਨੇ ਜ਼ਰੂਰ ਬਦਲਣਾ ਸਮਾਂ, ਸਮਝ ਸਮਝ ਵਿਚੋਂ ਬਦਲਾਈਆ। ਚਤੁਰਾਈ ਚਲੇ ਨਾ ਜਗਤ ਦੇ ਬ੍ਰਹਮਾ, ਵਿਸ਼ਨ ਸ਼ਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਮੇਲ ਮਿਲਾਈਆ। ਹਰਿਜਨ ਸਾਚੇ ਮੇਲਾ ਜਗਤ, ਹਰਿ ਜਗਦੀਸ਼ਰ ਆਪ ਕਰਾਈਆ। ਮੇਲ ਮਿਲਾਵੇ ਧੁਰ ਦੇ ਭਗਤ, ਭਗਵਨ ਆਪਣਾ ਰੰਗ ਚੜ੍ਹਾਈਆ। ਮਾਤਲੋਕ ਸੁਹਾਏ ਵੇਲਾ ਵਕ਼ਤ, ਘੜੀ ਪਲ ਵਾਰ ਥਿਤ ਦਏ ਦਰਸਾਈਆ। ਸਭ ਦੀ ਪੂਰੀ ਕਰੇ ਸ਼ਰਤ, ਸ਼ਰਅ ਦਾ ਮਾਲਕ ਵੇਖ ਵਖਾਈਆ। ਜੇ ਇਕੱਠ ਕਰਨਾ ਜਗਤ ਵਾਲਾ ਨਾ ਹੋਵੇ ਫ਼ਕ਼ਤ, ਫ਼ਿਕਰਾ ਗੋਬਿੰਦ ਦੇਣਾ ਦੁਹਰਾਈਆ। ਜਿਸ ਦਾ ਪ੍ਰਕਾਸ਼ ਹੋਣਾ ਉਤੇ ਫ਼ਰਸ਼, ਜ਼ਿਮੀਂ ਅਸਮਾਨ ਨੂਰ ਰੁਸ਼ਨਾਈਆ। ਓਹ ਸਭ ਨੂੰ ਦੇਣ ਵਾਲਾ ਆਪਣੇ ਨਾਮ ਪਿਆਰ ਦਾ ਖਰਚ, ਖ਼ਜ਼ਾਨਚੀ ਗੁਰਮੁਖ ਲਏ ਬਣਾਈਆ। ਜੋ ਧੁਰ ਦੇ ਦਵਾਰੇ ਉਤੇ ਹੋਏ ਦਰਜ, ਜਿਥੋਂ ਸਕੇ ਨਾ ਕੋਇ ਬਦਲਾਈਆ। ਸੰਸਾਰੀ ਰਖਿਓ

❋

❋

ਕੋਈ ਨਾ ਗ਼ਰਜ਼, ਗ਼ਰਜ਼ ਪ੍ਰੇਮ ਵਾਲੀ ਬਣਾਈਆ। ਕਿਉਂ ਪੁਰਖ ਅਕਾਲ ਕੋਲ ਆਦਿ ਜੁਗਾਦਿ ਜੁਗ ਚੌਕੜੀ ਸਭ ਦੀ ਫ਼ਰਦ, ਸੰਤ ਸੁਹੇਲੇ ਵੇਖੇ ਥਾਉਂ ਥਾਈਂਆ। ਸਟੇਜ ਬਣੌਣ ਤੋਂ ਪਹਿਲੋਂ ਪੰਜਾਂ ਪਿਆਰਿਆਂ ਕੋਲੋਂ ਕਰਾਇਓ ਅਰਜ਼, ਆਰਜ਼ੂ ਆਪਣੀ ਨਾਲ ਰਖਾਈਆ। ਜੇ ਤੂੰ ਜੋਧਾ ਸੂਰਬੀਰ ਮਰਦਾਨਾ ਮਰਦ, ਮਦਦ ਕਰ ਥਾਉਂ ਥਾਈਂਆ। ਗ਼ਰੀਬ ਨਿਮਾਣਿਆਂ ਨਾਲ ਵੰਡ ਦਰਦ, ਦੁਖੀਆਂ ਹੋ ਸਹਾਈਆ। ਸਿਆਸਤ ਛੁਰੀ ਸ਼ਰਅ ਕਿਸੇ ਉਤੇ ਨਾ ਚਲੇ ਕਰਦ, ਧਰਮ ਦਵਾਰ ਬਣੇ ਨਾ ਕੋਇ ਕਸਾਈਆ। ਕੂੜੀ ਕਿਰਿਆ ਮੇਟਿਓ ਅੰਧੇਰ ਗਰਦ, ਗਰਦਸ਼ ਝੂਠ ਰਹੇ ਨਾ ਰਾਈਆ। ਸਤਿ ਧਰਮ ਦੀ ਸਾਚੀ ਚੁਕਿਓ ਖੜਗ, ਖੰਡਾ ਖੈਰਖਾਹੀ ਵਾਲਾ ਉਠਾਈਆ। ਫੇਰ ਕਿਸੇ ਦਾ ਹੋਵੇ ਕੋਈ ਨਾ ਹਰਜ, ਹਰਜਾਨੇ ਪੂਰੇ ਹੋਵਣ ਥਾਉਂ ਥਾਈਂਆ। ਜਿਸ ਨੇ ਪੁੱਠੀ ਸਿੱਧੀ ਕਰਨੀ ਨਰਦ, ਨਾ ਉਹ ਨਰ ਤੇ ਨਾ ਮਦੀਨ ਨਰਾਂ ਦਾ ਨਰਾਇਣ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਭਗਤਨ ਹਿਤ ਕਰੇ ਖੇਲ ਸਦਾ ਅਸਚਰਜ, ਅਚਰਜ ਲੀਲਾ ਮਾਲਕ ਹੋ ਕੇ ਨੀਲਾ, ਨੀਲੇ ਵਾਲਾ ਆਪਣਾ ਹੁਕਮ ਵਰਤਾਈਆ।

ਬਾਜਵਾ ਗੋਬਿੰਦ ਕੋਲ ਫੇਰਦਾ ਹੁੰਦਾ ਸੀ ਮੂੰਗਲੀ, ਪਹਿਲਵਾਨ ਸਾਢੇ ਤਰਤਾਲੀ ਸਾਲ ਦਾ ਪਿਛਲਾ ਨਜ਼ਰੀ ਆਈਆ। ਇਕ ਦਿਨ ਗੋਬਿੰਦ ਪ੍ਰੇਮ ਵਿਚ ਲਾਈ ਉਂਗਲੀ, ਕੰਧਾ ਦਿਤਾ ਦਬਾਈਆ। ਰਮਜ਼ ਇਸ਼ਾਰੇ ਵਾਲੀ ਬੁੱਝ ਲਈ, ਤਨ ਮੰਦਰ ਦਿਤੀ ਦ੍ਰਿੜਾਈਆ। ਹੁਣ ਤੇਰੀ ਏਸ ਜਨਮ ਦੀ ਔਧ ਪੁੱਗ ਗਈ, ਨਾਤਾ ਜਾਣਾ ਤੁੜਾਈਆ। ਤੇਰਾ ਹਿੱਸਾ ਰਖਣਾ ਕਲਜੁਗ ਅੰਤਮ ਜੁਗ ਲਈ, ਜਗਤ ਵਿਚ ਮਿਲਾਈਆ। ਏਸੇ ਕਾਰਨ ਇਹ ਅੰਦਰੇ ਅੰਦਰ ਸੁੱਝ ਗਈ, ਸਮਝ ਦਿਤੀ ਸਮਝਾਈਆ। ਦਵੈਤ ਵਾਲੀ ਅਗਨੀ ਬੁੱਝ ਗਈ, ਮਮਤਾ ਕੂੜ ਦਿਤੀ ਛੁਡਾਈਆ। ਇਹ ਖੇਲ ਹੋਣੀ ਪ੍ਰੇਮ ਪਿਆਰ ਧਾਰ ਦੁੱਧ ਲਈ, ਸੀਰ ਸ਼ੀਰ ਇਕ ਉਪਜਾਈਆ। ਇਹ ਖੇਲ ਹੋਣੀ ਧਰਮ ਸਿਆਸਤ ਮੁੱਢ ਲਈ, ਜਗਤ ਵਿਚ ਵਧਾਈਆ। ਜੋ ਏਸ ਨਿਸ਼ਾਨਿਉਂ ਉਕ ਗਈ, ਗੋਬਿੰਦ ਅਣਿਆਲਾ ਤੀਰ ਨਾ ਕੋਇ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪਿਆਰ ਬੰਧਾਏ ਮਾਨਸ ਮਨੁੱਖ ਲਈ, ਦੁੱਖ ਦੂਈ ਵਾਲੇ ਕਢਾਈਆ। ਮਾਜ਼ੂਲਲੇ ਮਸੀਹ, ਹਜ਼ਰਤ ਮੁਹੰਮਦੇ ਜ਼ਵੀਹ, ਹਸਨ ਹੁਸੈਨੇ ਤਵਜ਼ੀਹ, ਖ਼ੁਦਾ ਉਲਜ਼ਵਾ, ਖ਼ਜ਼ੀਜ਼ਨ ਨਜ਼ਾ, ਜਮਵਿਸਤੇ ਫ਼ਿਜ਼ਾ, ਪਾਜ਼ਲ ਨਜ਼ੂਚੇ ਵਜ਼ਹਿਲਕਾ ਵਜ਼ੀਅਲ ਹਕੂਕੇ, ਹੁਕਮਰਾਨ ਇਕ ਦ੍ਰਿੜਾਈਆ। ਮਜ਼ਸਤ ਨਾਲਿਸਵਿਲ ਵਜਿੰਗ ਜੰਗ ਜੂਨੇ ਮੁਹੰਮਦੇ ਨਵਜ਼ੀ ਹਜ਼ਰਤੇ ਤਮਜ਼ੀਹ ਪੈਗ਼ੰਬਰੇ ਅਜ਼ੀ ਚਸ਼ਮਾਨੇ ਨਜ਼ੀ, ਰੌਸ਼ਆਨੇ ਵਜ਼ੀ, ਵਜ਼ੀਉਲ ਵਜ਼ਾ ਰਹਿਮਤ ਉਲ ਦਵਾ, ਮੁਕ਼ੱਦਸੇ ਖ਼ੁਦਾ, ਖ਼ੁਦੀ ਮਰਕੂਬੇ ਨਜ਼ੂ, ਨਜ਼ੀਮਾ ਨਿਜ਼ਾ, ਜ਼ਾਮੀਨੇ ਜਮਾ, ਆਸਮਾਨੇ ਕਿਸ਼ਾਂ, ਦਰਗਾਹ ਹਿਜ਼ਾਂ, ਆਲਮੀਨੇ ਅਮਾਂ, ਮਹਿਬਾਨ ਮਹਿਬੂਬ ਨਜ਼ਰੀ ਆਈਆ। ਮੁਹੰਮਦੇ ਦੁਆ, ਦਰੋਹੀ ਖ਼ੁਦਾ, ਵਨੋਹੀ ਸਦਰ, ਜੋਹੀ ਜਦਾ, ਅਜ਼ਰਬੇ ਅਦਾਖ, ਨੋਵਿਸਤੋ ਨਜ਼ਾਂ, ਚਾਜ਼ੀਨ ਚਾਜ਼ੂ ਚਜ਼ੇ ਚਵਿਜ਼ ਚਾਰ ਕੁੰਟ ਨਜ਼ਰੀ ਆਈਆ। ਕਰਬਲਾਏ ਖ਼ੁਦਾ, ਕਰਬਲਾਏ ਵਬਾ, ਕਰਬਲਾਏ ਰਬਾ, ਕਰਬਲਾਏ ਨੂਰਾ, ਕਰਬਲਾਏ ਸਵਾ, ਕਰਬਲਾਏ ਖ਼ਤਾ,

❋

❋

ਐਲੀਏ ਦੁਆ, ਹਜ਼ਰਤੇ ਜ਼ੁਰਾ, ਜ਼ਾਵੀਰ ਜ਼ੇਰ ਜ਼ਬਰ ਵਿਚ ਮਿਲਾਈਆ। ਗੋਬਿੰਦੇ ਕਸਸਤ, ਪੈਗ਼ਾਮ ਚਗਸਤ, ਦੀਯਾਮੇ ਚੀਸ਼ੇ ਨਵਸਤ ਚੌਜੂ ਚਾਰ ਵਰਨ ਵੇਖ ਵਖਾਈਆ। ਫ਼ਰਜ਼ੰਦੇ ਗੋਬਿੰਦ, ਨਾਖੰਦੇ ਨਾਹਿੰਦ, ਨਾਬੂਦੇ ਬੰਦੇਬਿੰਦ, ਬਦਨੇ ਜ਼ਮਾ, ਰਬੂਤਤੇ ਅਜ਼ਾਂ ਚਸ਼ਮੇ ਨੁਰਾਂ, ਕਲਮੇ ਕ਼ੁਰਾਂ ਦਸਮੇ ਗੁਰ ਵਡ ਵਡਿਆਈਆ। ਕਰਬਲਾ ਕੁਰਲਾਹਟ, ਮਾਨਵੇ ਸਨਾਹਟ, ਕ਼ਦਮੇ ਆਹਟ, ਕੁਨੋ ਕੁੰਨ ਕ਼ਜ਼ਾ ਕ਼ਜ਼ੀ ਵੇਖ ਵਖਾਈਆ। ਗੋਬਿੰਦੇ ਗੁਲੇਜ਼ਜ਼ ਜਿਸਤਾ ਪਰਵਰਦਿਗਾਰੇ ਨਿਸ਼ਚਾ, ਮੁਹੱਬਤੇ ਮਬਾ, ਪਿਆਰ ਸਿੱਖ ਦਾ, ਸਿੱਖ ਦੇ ਪਿੱਛੇ ਬੱਚੇ ਆਪਣੇ ਭੇਟ ਕਰਾਈਆ। ਭਰਵਾਸਾ ਇਕ ਦਾ, ਜੋ ਲੇਖ ਸਭ ਦੇ ਲਿਖਦਾ, ਅੱਖਾਂ ਨਾਲ ਨਹੀਂ ਜਗਤ ਦਿਸਦਾ, ਕਰੇ ਖੇਲ ਗੁਰ ਅਵਤਾਰ ਪੈਗ਼ੰਬਰਾਂ ਨਾਲ ਨਿਤ ਦਾ, ਜੁਗ ਚੌਕੜੀ ਸਭ ਦਾ ਜਨਮ ਜਿੱਤਦਾ, ਯਥਾਰਥ ਆਪਣਾ ਖੇਲ ਵਖਾਈਆ। ਗੋਬਿੰਦ ਪਿਆਰ ਨਹੀਂ ਕੀਤਾ ਕਿਸੇ ਇਕ ਦਾ, ਚਾਰ ਵਰਨਾਂ ਭੇਵ ਖੋਲ੍ਹਿਆ ਵਿਚ ਦਾ, ਜਿਥੇ ਪੁਰਖ ਅਕਾਲ ਤਨ ਵਜੂਦ ਵਿਚ ਟਿਕਦਾ, ਆਤਮਾ ਤੋਂ ਪਰਮਾਤਮਾ ਹੋ ਕੇ ਕਦੇ ਨਹੀਂ ਭਿਟਦਾ, ਜ਼ਾਤ ਪਾਤ ਦਾ ਝਗੜਾ ਦਿਤਾ ਮੁਕਾਈਆ । ਗੋਬਿੰਦ ਕਿਹਾ ਮੇਰਾ ਗੁਰਸਿਖ ਮੇਰਾ ਦੁੱਧ ਕਦੇ ਨਹੀਂ ਫਿਟਦਾ, ਫੁਟਕਲ ਰੂਪ ਨਾ ਕੋਇ ਵਟਾਈਆ। ਗੁਰੂ ਗੋਬਿੰਦ ਕੋਈ ਰੂਪ ਨਹੀਂ ਸੀ ਪੱਥਰ ਇੱਟ ਦਾ, ਇਕੋ ਜੋਤ ਜੋ ਪੁਰਖ ਅਕਾਲ ਵਿਚੋਂ ਪ੍ਰਗਟਾਈਆ। ਗੁਰਸਿੱਖਾਂ ਨਾਲ ਮੇਲਾ ਕਰ ਕੇ ਗਿਆ ਨਿਤ ਦਾ, ਜੁਗ ਚੌਕੜੀ ਦਾ ਡੇਰਾ ਢਾਹੀਆ। ਜੇ ਕੋਈ ਰੂਪ ਬਣ ਜਾਏ ਗੋਬਿੰਦ ਦੇ ਸੱਚੇ ਸਿੱਖ ਦਾ, ਗੋਬਿੰਦ ਓਸੇ ਵਿਚ ਸਮਾਈਆ । ਕਿਉਂ ਗੋਬਿੰਦ ਗੁਰਮੁਖ ਪ੍ਰੇਮ ਵਿਚ ਵਿਕਦਾ, ਜਗਤ ਵਣਜਾਰਿਆਂ ਹੱਥ ਕਿਸੇ ਨਾ ਆਈਆ। ਉਹਦਾ ਰੂਪ ਨਹੀਂ ਕਿਸੇ ਮੁਨ ਰਿਖ ਦਾ, ਜੋ ਮਾਲਾ ਮਣਕਿਆਂ ਵਾਲੇ ਭੁਆਈਆ। ਓਹ ਸੁਤ ਦੁਲਾਰਾ ਓਸ ਪੁਰਖ ਅਕਾਲ ਪਿਤ ਦਾ, ਜਿਸ ਨੂੰ ਪਤਿਪਰਮੇਸ਼ਵਰ ਕਹਿਕੇ ਗੁਰ ਅਵਤਾਰ ਪੈਗ਼ੰਬਰ ਰਹੇ ਗਾਈਆ। ਓਸ ਝਗੜਾ ਨਹੀਂ ਪਾਇਆ ਕੋਈ ਮਿੱਸ ਦਾ, ਖ਼ਾਲਸ ਚਾਰ ਵਰਨ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਮੁਹੰਮਦ ਨੇ ਹੱਕ ਸਲਾਮ ਦਾ ਦਿਤਾ ਹੋਕਾ, ਕੁਰਹ ਕ਼ੁਰਾਨ ਵਾਲਾ ਜਣਾਈਆ। ਗੋਬਿੰਦ ਨੇ ਸ਼ੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਨੂੰ ਇਕੱਠਾ ਦਿਤਾ ਮੌਕਾ, ਜੱਟ ਝੀਵਰ ਛੀਂਬੇ ਸਾਰੇ ਦਿਤੇ ਮਿਲਾਈਆ। ਇਕੋ ਪੁਰਖ ਅਕਾਲ ਦੀ ਦੱਸ ਕੇ ਜੋਤਾ, ਜਗਤ ਜੁਗੀਸ਼ਰਾਂ ਤੋਂ ਪਰੇ ਕੀਤੀ ਪੜ੍ਹਾਈਆ। ਜਿਸ ਦੀ ਬੁੱਧੀ ਵਿਚ ਕਰ ਨਾ ਸਕਿਆ ਕੋਈ ਸੋਚਾ, ਸਮਝ ਵਿਚ ਸਮਝ ਨਾ ਕੋਇ ਰਖਾਈਆ। ਗੋਬਿੰਦ ਨੇ ਗੁਰਮੁਖਾਂ ਪਿਛੇ ਆਪਣੇ ਬੱਚਿਆਂ ਦੀ ਭੇਟਾ ਕਰਕੇ ਲੋਥਾ, ਤਨ ਵਜੂਦ ਝਗੜਾ ਦਿਤਾ ਮੁਕਾਈਆ। ਗੁਰਸਿੱਖ ਦਾ ਸਾਚਾ ਸਰੀਰ ਸਮਝ ਕੇ ਕੋਠਾ, ਆਪਣਾ ਆਸਣ ਦਿਤਾ ਜਮਾਈਆ। ਏਸੇ ਕਰ ਕੇ ਪਹਿਲੋਂ ਅੰਮ੍ਰਿਤ ਪੰਜਾਂ ਪਿਆਰਿਆਂ ਦਿਤਾ ਬਹੁਤਾ, ਪ੍ਰੇਮ ਨਾਲ ਛਕਾਈਆ। ਫੇਰ ਹੋ ਕੇ ਉਨ੍ਹਾਂ ਜੋਗਾ, ਹੱਥ ਉਨ੍ਹਾਂ ਅੱਗੇ ਡਾਹੀਆ। ਗੁਰਸਿੱਖੋ ਮੈਂ ਪੁਰਖ ਅਕਾਲ ਦਾ ਸਿੱਖ ਤੇ ਗੁਰਸਿੱਖ ਹੋਵੇ ਓਸ ਦਾ ਪੋਤਾ, ਬੰਸ ਗੋਬਿੰਦ ਨਜ਼ਰੀ ਆਈਆ। ਗੋਬਿੰਦ ਕਿਹਾ ਗੁਰਸਿੱਖੋ ਕੋਈ ਰਖਣਾ ਨਹੀਂ ਰੋਜ਼ਾ, ਵੰਡ ਕੇ ਖਾਣਾ ਤੁਹਾਡੀ ਰੀਤੀ ਦਿਤੀ ਬਣਾਈਆ । ਨਿਰਗੁਣ ਧਾਰ ਬਦਲ ਕੇ ਚੋਗਾ, ਚੋਰਾਂ ਯਾਰਾਂ ਠੱਗਾਂ ਵੇਖ ਵਖਾਈਆ। ਮੇਰੇ ਸਿਰ ਤੇ ਕੋਈ ਚੋਟੀ ਵਾਲਾ ਨਹੀਂ ਹੋਣਾ ਬੋਦਾ, ਕ਼ਦਮ ਚਲ ਨਾ ਪੰਧ ਮੁਕਾਈਆ। ਨਿਰਮਲ ਧਾਰ ਹੋ ਕੇ ਜੋਤਾ, ਸ਼ਬਦੀ ਸ਼ਬਦ ਖੇਲ ਕਰਾਈਆ। ਸਾਚੇ ਪ੍ਰੇਮ ਦੀ ਦੇ ਕੇ ਓਟਾ, ਓੜਕ ਆਪਣਾ ਰੰਗ ਰੰਗਾਈਆ। ਗੁਰਸਿੱਖ ਰਹਿਣ ਨਾ ਦੇਵਾਂ ਕੋਈ ਖੋਟਾ, ਖੋਟੇ ਖਰੇ ਲਵਾਂ ਬਣਾਈਆ। ਸਭ

❋

❋

ਨੂੰ ਦੱਸਾਂ ਸਤਿਗੁਰ ਸ਼ਬਦ ਇਕੋ ਬਹੁਤਾ, ਬਹੁਤੇ ਗੁਰੂਆਂ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦਏ ਵਖਾਈਆ। ਕਰਬਲਾ ਕਹੇ ਮੇਰਾ ਖੇਲ ਵੇਖ ਗਏ ਘਬਰਾ, ਘਰ ਘਰ ਪਈ ਦੁਹਾਈਆ। ਗੜ੍ਹੀ ਚਮਕੌਰ ਕਹੇ ਗੋਬਿੰਦ ਮੇਰੇ ਵਿਚ ਕੀਤੀ ਦੁਆ, ਪੁਰਖ ਅਕਾਲ ਧਿਆਨ ਲਗਾਈਆ। ਤੇਰੀ ਅਮਾਨਤ ਤੇਰੇ ਦਰ ਦੇਵਾਂ ਪੁਚਾ, ਸਾਚੀ ਸੇਵਾ ਲੋਕਮਾਤ ਕਮਾਈਆ। ਮੁਹੰਮਦ ਕਿਹਾ ਮੇਰੇ ਖ਼ੁਦਾ, ਤੇਰਾ ਨਾਮ ਦੁਹਾਈਆ। ਕਿਉਂ ਪ੍ਰੇਮ ਵਾਲੇ ਕੀਤੇ ਜੁਦਾ, ਜੁਜ਼ ਹਿੱਸਾ ਵੰਡ ਵੰਡਾਈਆ। ਗੋਬਿੰਦ ਬੱਚੇ ਭੇਟ ਚੜ੍ਹਾ ਕੇ ਦੋ ਹੱਥਾਂ ਖ਼ਾਲੀ ਦਿੱਤਾ ਵਜਾ, ਵਾਹਵਾ ਤੇਰੀ ਬੇਪਰਵਾਹੀਆ। ਜੋ ਕੁਛ ਤੇਰਾ ਤੇਰੀ ਝੋਲੀ ਦਿਤਾ ਪਾ, ਆਪਣਾ ਪੱਲੂ ਲਿਆ ਛੁਡਾਈਆ। ਨਾ ਕੋਈ ਘਰ ਰਿਹਾ ਗਰਾਂ, ਨਾ ਕੋਈ ਮੰਦਰ ਮਕਾਨ ਦਿਸਾਈਆ । ਐ ਪ੍ਰਭੂ ਮੈਨੂੰ ਗੁਰਸਿੱਖਾਂ ਦੇ ਅੰਦਰ ਸੋਹਣਾ ਲੱਗੇ ਥਾਂ, ਜਿਥੇ ਆਸਣ ਲਾਈਆ। ਜੀਂਵਦਿਆਂ ਜਪਾਵਾਂ ਤੇਰਾ ਨਾਂ, ਮਰਨ ਤੋਂ ਪਿਛੋਂ ਆਤਮਾ ਤੇਰੇ ਵਿਚ ਮਿਲਾਈਆ। ਕਿਉਂ ਤੂੰ ਸਭ ਦਾ ਪਿਤਾ ਮਾਂ, ਗੁਰਮੁਖ ਤੇਰੀ ਗੋਦੀ ਦੇਣੇ ਟਿਕਾਈਆ। ਮੁਹੰਮਦ ਕਹਿ ਕੇ ਗਿਆ ਤੁਹਾਨੂੰ ਮਕ਼ਬਰਿਆਂ ਵਿਚ ਦੇਵਾਂ ਸੁਵਾ, ਕਫ਼ਨ ਕ਼ਬਰਾਂ ਵਾਲਾ ਟਿਕਾਈਆ। ਜਿਸ ਵੇਲੇ ਅੰਤ ਕ਼ਿਆਮਤ ਜਾਵੇ ਆ, ਕ਼ਿਆਮਗਾਹ ਬਣੇ ਲੋਕਾਈਆ। ਮੇਰਾ ਅਮਾਮ ਆਵੇ ਵੇਸ ਵਟਾ, ਜਲਵਾਗਰ ਵੇਸ ਵਟਾਈਆ। ਓਸ ਅੱਗੇ ਮੈਂ ਫੇਰ ਕਰਾਂ ਦੁਆ, ਦੋਏ ਜੋੜ ਵਾਸਤਾ ਪਾਈਆ। ਇਨ੍ਹਾਂ ਸੁਤਿਆਂ ਨੂੰ ਲੈ ਜਗਾ, ਮਿਹਰ ਨਜ਼ਰ ਇਕ ਉਠਾਈਆ। ਜਿਨ੍ਹਾਂ ਨੂੰ ਮੈਂ ਨਹੀਂ ਸਕਿਆ ਮਿਲਾ, ਤੂੰ ਆਪੇ ਆਪਣੇ ਵਿਚ ਰਖਾਈਆ। ਗੋਬਿੰਦ ਕਿਹਾ ਗੁਰਮੁਖਾਂ ਦੀ ਪਕੜਾਂ ਬਾਂਹ, ਧੁਰ ਦਾ ਸਾਥੀ ਆਪ ਹੋ ਜਾਈਆ। ਕੋਟ ਜਨਮ ਦੇ ਬਖ਼ਸ਼ ਗੁਨਾਹ, ਚੁਰਾਸੀ ਵਾਲਾ ਫੰਦ ਕਟਾਈਆ। ਸਚਖੰਡ ਦਵਾਰੇ ਦਿਆਂ ਬਹਾ, ਜਿਥੇ ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਸ ਨੇ ਪਿਆਰ ਮੁਹੱਬਤ ਵਿਚ ਕਹਿ ਦਿਤੀ ਹਾਂ, ਹਰਿ ਦੇ ਪੌੜੇ ਦਿਆਂ ਚੜ੍ਹਾਈਆ। ਨਿਥਾਵਿਆਂ ਦੇਵਾਂ ਥਾਂ, ਨਿਮਾਣਿਆਂ ਹੋਵਾਂ ਸਹਾਈਆ। ਪੱਤਤ ਪਾਪੀਆਂ ਦੇਵਾਂ ਤਰਾ, ਅਪਰਾਧੀਆਂ ਰੰਗ ਰੰਗਾਈਆ। ਜਿਸ ਪਿਆਰ ਮੁਹੱਬਤ ਵਿਚ ਇਕ ਵਾਰ ਸੀਸ ਦਿਤਾ ਨਿਵਾ, ਨੌਵਾਂ ਖੰਡਾਂ ਤੋਂ ਲੇਖਾ ਦਿਆਂ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਰੰਗਾਈਆ। ਕਰਬਲੇ ਵਿਚ ਹੋਈ ਹਾਹਾਕਾਰ, ਸਿਪਾ ਸਾਲਾਰ ਦੇਣ ਦੁਹਾਈਆ। ਗੋਬਿੰਦ ਦੇ ਸਿੰਘ ਮਾਰ ਕੇ ਲਲਕਾਰ, ਸ਼ਹੀਦੀ ਖ਼ੁਸ਼ੀਆਂ ਵਾਲੀ ਪਾਈਆ। ਜਿਸ ਵੇਲੇ ਝੂਜੇ ਅਜੀਤ ਜੁਝਾਰ, ਗੋਬਿੰਦ ਚਿੱਲਾ ਹੱਥ ਉਠਾਈਆ। ਫੇਰ ਰੱਖ ਕੇ ਦਸਤ ਉਤੇ ਕਟਾਰ, ਖੰਡਾ ਖੜਗ ਲਿਆ ਚਮਕਾਈਆ। ਆਹ ਵੇਖ ਮੇਰੇ ਨਿਰੰਕਾਰ, ਤੈਨੂੰ ਦਿਆਂ ਵਖਾਈਆ। ਜੇ ਕੋਈ ਮੇਰਾ ਇਕ ਸਿੱਖ ਕਰਦਾ ਹੋਵੇ ਗਿਰਿਆਜ਼ਾਰ, ਦੁੱਖਾਂ ਵਿਚ ਕੁਰਲਾਈਆ। ਅੱਗੇ ਤੋਂ ਮੈਂ ਗੁਰਸਿੱਖਾਂ ਨਾਲ ਕਦੇ ਨਾ ਕਰਾਂ ਪਿਆਰ, ਤੇਰੀ ਜੋਤ ਵਿਚ ਡੇਰਾ ਲਾਈਆ। ਮੈਂ ਅੰਮ੍ਰਿਤ ਦਿੱਤੀ ਓਹ ਧਾਰ, ਜਿਸ ਨੇ ਧਰਨੀ ਧਰਤ ਧਵਲ ਦਿਤੀ ਸੁਹਾਈਆ। ਪੁਰਖ ਅਕਾਲ ਕਿਹਾ ਗੋਬਿੰਦ ਇਹ ਗੁਰਮੁਖ ਥੋੜਾ ਚਿਰ ਰਹਿਣ ਵਿਚ ਸੰਸਾਰ, ਫੇਰ ਨੀਤੀ ਜਾਣ ਬਦਲਾਈਆ। ਅੰਮ੍ਰਿਤ ਛਕ ਕੇ ਕਰਨ ਦੁਰਾਚਾਰ, ਨਾਰ ਵੇਸਵਾ ਜਗਤ ਹੰਢਾਈਆ। ਧਰਮ ਦਵਾਰਿਆਂ ਵਿਚ ਕਰਨ ਵਿਭਚਾਰ, ਆਪਣੀ ਪਤਿ ਗੁਆਈਆ। ਗੋਬਿੰਦ ਕਿਹਾ ਪੁਰਖ ਅਕਾਲ ਮੈਂ ਫਿਰ ਆਵਾਂ ਦੂਜੀ ਵਾਰ, ਨਿਰਗੁਣ ਨੂਰ ਕਰਾਂ ਰੁਸ਼ਨਾਈਆ। ਆਪਣੇ ਨਾਮ ਦੀ ਮਾਰ ਕੇ ਮਾਰ, ਅੰਦਰੋਂ ਸਭ ਦੀ ਕਰਾਂ ਸਫ਼ਾਈਆ। ਇਹ ਖੇਲ ਅਗੰਮ ਅਪਾਰ, ਅਲਖ ਅਗੋਚਰ ਆਪਣੇ ਨਾਲ ਰਖਾਈਆ। ਮੁਹੰਮਦ

❋

❋

ਦਾ ਕਲਜੁਗ ਨਾਲ ਪਿਆਰ, ਗੋਬਿੰਦ ਦਾ ਲਹਿਣਾ ਪੁਰਖ ਅਕਾਲ, ਇਹ ਖੇਲ ਜਗਤ ਬੇਮਿਸਾਲ, ਜਿਸ ਦੀ ਮਿਸਲ ਅਸਲ ਵਿਚ ਨਾ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਜਗਤ ਬੁੱਧੀ ਤੋਂ ਦਿਸੇ ਬਾਹਰ, ਅਨਭਵ ਵਿਚ ਅਨਦ੍ਰਿਸ਼ਟ ਦ੍ਰਿਸ਼ਟੀ ਗਰਮੁਖਾਂ ਦਏ ਖੁਲ੍ਹਾਈਆ।