ਪੁਸਤਕਾਲਾਭਾਗ ੨੧

੨ ਅੱਸੂ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ

ਪੁਰਖ ਅਕਾਲ ਸਭ ਦਾ ਪੂਰਾ ਕਰੇ ਕੌਲ, ਕਾਲ ਮਹਾਂਕਾਲ ਬੈਠੇ ਸੀਸ ਨਿਵਾਈਆ। ਲੇਖਾ ਜਾਣੇ ਉਪਰ ਧਰਨੀ ਧਰਤ ਧੌਲ, ਧਵਲ ਵੇਖਣਹਾਰਾ ਬੇਪ੍ਰਵਾਹੀਆ। ਜੋ ਹਰ ਘਟ ਅੰਦਰ ਰਿਹਾ ਮੌਲ, ਮੌਲਾ ਹੋ ਕੇ ਦਇਆ ਕਮਾਈਆ। ਜਿਸ ਗੋਬਿੰਦ ਨੇ ਅੰਮ੍ਰਿਤ ਧਾਰ ਬਖ਼ਸ਼ੀ ਪਾਹੁਲ, ਬਿਨਾ ਰਸਨਾ ਰਸ ਚਖਾਈਆ। ਜਿਸ ਖੇਲ ਖੇਲਿਆ ਸਾਵਲ ਸੁੰਦਰ ਸੌਲ, ਮੁਕੰਦ ਮਨੋਹਰ ਲਖ਼ਮੀ ਨਰਾਇਣ ਨਾਉਂ ਧਰਾਈਆ। ਓਸ ਦਾ ਭੇਵ ਜਾਣੇ ਕੋਈ ਨਾ ਪੰਡਤ ਪਾਂਧਾ ਰੌਲ, ਸ਼ਾਸਤਰ ਸਿਮਰਤ ਵੇਦ ਪੁਰਾਨ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪੜਦਾ ਦਏ ਉਠਾਈਆ। ਧੁਰ ਦਾ ਪੜਦਾ ਕਹੇ ਮੈਂ ਜਾਣਾ ਲੱਥ, ਹਰਿ ਦੇਵੇ ਮਾਣ ਵਡਿਆਈਆ। ਲਹਿਣਾ ਦੇਣਾ ਪੂਰਾ ਕਰੇ ਪੁਰਖ ਸਮਰਥ, ਪਾਰਬ੍ਰਹਮ ਪਤਿਪਰਮੇਸ਼ਵਰ ਬੇਪ੍ਰਵਾਹੀਆ। ਜਿਸ ਦੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੌਂਦੇ ਆਏ ਗਥ, ਗੁਰ ਅਵਤਾਰ ਪੈਗ਼ੰਬਰ ਸੋਹਲਿਆਂ ਢੋਲਿਆਂ ਰਾਗਾਂ ਨਾਦਾਂ ਵਿਚ ਸੁਣਾਈਆ। ਸੋ ਸਵਾਮੀ ਅੰਤਰਜਾਮੀ ਖੇਲ ਕਰੇ ਦੋ ਜਹਾਨਾਂ ਸਚ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣਾ ਹੁਕਮ ਵਰਤਾਈਆ। ਕਲਜੁਗ ਕੂੜੀ ਕਿਰਿਆ ਪਾਰ ਕਰ ਕੇ ਹੱਦ, ਹਦੂਦ ਇਕੋ ਇਕ ਦਏ ਸਮਝਾਈਆ। ਧਰਮ ਦਵਾਰ ਏਕੰਕਾਰ ਸੰਤ ਸੁਹੇਲੇ ਸੱਜਣ ਸੱਦ, ਸੂਫ਼ੀ ਸੰਤਾਂ ਜੋੜ ਜੁੜਾਈਆ। ਦੀਨ ਦੁਨੀ ਨਾਲੋਂ ਕਰ ਕੇ ਅੱਡ, ਮਾਰਗ ਆਪਣਾ ਇਕ ਵਖਾਈਆ। ਜਿਥੇ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਵੇ ਜਸ, ਵੇਦ ਪੁਰਾਨਾਂ ਲੋੜ ਰਹੇ ਨਾ ਰਾਈਆ। ਜਗਤ ਸਮਾਜ ਸਮਗਰੀ ਹੋਵੇ ਬਸ, ਬਸਤਾ ਵਿਦਿਆ ਪੁਸਤਕ ਦਏ ਬੰਧਾਈਆ। ਇਕੋ ਨਾਮ ਨਿਧਾਨ ਸ੍ਰੀ ਭਗਵਾਨ ਲਏ ਰਟ, ਦੂਜੀ ਅਵਰ ਨਾ ਕੋਇ ਸਿਖਲਾਈਆ। ਨਾੜ ਬਹੱਤਰ ਉਬਲੇ ਕੋਈ ਨਾ ਰੱਤ, ਰਤਨ ਅਮੋਲਕ ਹੀਰੇ ਲਏ ਉਪਜਾਈਆ। ਨਿਰਮਲ ਬਬੇਕ ਬੁੱਧੀ ਕਰ ਕੇ ਮਤਿ, ਮਸਤ ਮਸਤਾਨੇ ਲਏ ਬਣਾਈਆ। ਅੰਤਰ ਬਾਹਰ ਗ੍ਰਹਿ ਭੀਤਰ ਜਾਣੇ ਮਿਤ ਗਤ, ਗਹਿਰ ਗੰਭੀਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਠਾਂਡੇ ਵੇਖ ਵਖਾਈਆ। ਦਰ ਠੰਡਾ ਕਹੇ ਮੈਂ ਆਦਿ ਜੁਗਾਦੀ ਏਕ, ਏਕੰਕਾਰ ਦਏ ਵਡਿਆਈਆ। ਸਚਖੰਡ ਦਵਾਰੇ ਸਾਚੀ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਦਰਗਾਹ ਸਾਚੀ ਵੇਖਾਂ ਅਗੰਮਾ ਦੇਸ, ਦੂਜੀ ਦਿਸ਼ਾ ਵੰਡ ਨਾ ਕੋਇ ਵੰਡਾਈਆ। ਜਿਥੇ ਪਰਮ ਪੁਰਖ ਪਰਮਾਤਮ ਰਹੇ ਹਮੇਸ਼, ਸਚ ਸਿੰਘਾਸਣ ਬੈਠਾ ਸੋਭਾ ਪਾਈਆ। ਤਿਸ ਨਿਉਂ ਨਿਉਂ ਕਰਾਂ ਆਦੇਸ, ਡੰਡਾਵਤ ਬੰਦਨਾ ਸੱਯਦਾ ਕਹਿ ਕੇ ਆਪਣੀ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਗੰਮੀ ਆਪ ਵਰਤਾਈਆ। ਵਸਤ ਅਗੰਮੀ ਕਹੇ ਮੇਰਾ ਨਾ

❋

❋

ਕੋਈ ਰੂਪ, ਰੰਗ ਰੇਖ ਸਮਝ ਕੋਇ ਨਾ ਆਈਆ। ਮੇਰਾ ਖੇਲ ਸਤਿ ਸਰੂਪ, ਸਤਿ ਸਤਿਵਾਦੀ ਲਏ ਪ੍ਰਗਟਾਈਆ। ਮੇਰਾ ਮਾਲਕ ਸ਼ਾਹੋ ਭੂਪ, ਹਰਿ ਸ਼ਹਿਨਸ਼ਾਹ ਅਖਵਾਈਆ। ਮੈਂ ਫਿਰਾਂ ਚਾਰੇ ਕੂਟ, ਉੱਤਰ ਪੂਰਬ ਪੱਛਮ ਦੱਖਣ ਭੱਜਾਂ ਵਾਹੋ ਦਾਹੀਆ। ਲਹਿਣਾ ਦੇਣਾ ਮੈਂ ਚੁਕਾਵਾਂ ਪੰਜ ਭੂਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੜਦਾ ਦਿਆਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਰੰਗ ਸਾਚਾ ਦੇਣਾ ਰੰਗਾਈਆ। ਰੰਗ ਕਹੇ ਮੇਰਾ ਰੰਗ ਅਨੋਖਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੁਗ ਚੌਕੜੀ ਪੁਰਖ ਅਕਾਲ ਦੇਵੇ ਕਦੇ ਕਿਸੇ ਨਾ ਧੋਖਾ, ਧਰਮ ਦੀ ਧਾਰ ਇਕ ਪ੍ਰਗਟਾਈਆ। ਆਪਣਾ ਮਾਰਗ ਦੱਸ ਕੇ ਸੌਖਾ, ਹਰਿਜਨ ਸਾਚੇ ਲਏ ਮਿਲਾਈਆ। ਪੜ੍ਹਨਾ ਪਏ ਕੋਈ ਨਾ ਪੋਥਾ, ਜਗਤ ਵਿਦਿਆ ਨਾ ਕੋਇ ਹਲਕਾਈਆ। ਕਰ ਪ੍ਰਕਾਸ਼ ਨਿਰਮਲ ਜੋਤਾ, ਅੰਧ ਅੰਧੇਰ ਦਏ ਮਿਟਾਈਆ। ਦੁਰਮਤ ਮੈਲ ਪਾਪ ਜਾਏ ਧੋਤਾ, ਪਤਤ ਪੁਨੀਤ ਆਪ ਕਰਾਈਆ। ਸੰਤ ਸੁਹੇਲਾ ਰਹੇ ਕੋਈ ਨਾ ਖੋਟਾ, ਖੋਟੇ ਖਰੇ ਆਪ ਬਣਾਈਆ । ਜੀਂਵਦਿਆਂ ਜਗ ਦੇਣਾ ਪਏ ਨਾ ਕਿਸੇ ਮਹੋਛਾ, ਮਰਿਆਂ ਭੇਟ ਨਾ ਕੋਇ ਕਰਾਈਆ। ਝਗੜਾ ਮੁਕਾ ਕੇ ਮਾਤਲੋਕਾ, ਪ੍ਰਲੋਕ ਆਪਣਾ ਰੰਗ ਰੰਗਾਈਆ। ਸਾਚਾ ਦੇ ਕੇ ਨਾਮ ਸਲੋਕਾ, ਆਤਮ ਪਰਮਾਤਮ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਸੋਭਾ ਪਾਈਆ। ਦਰ ਘਰ ਸਾਚਾ ਸੋਭਾਵੰਤ, ਸਚਖੰਡ ਦਵਾਰ ਵੱਜੇ ਵਧਾਈਆ। ਜਿਥੇ ਆਤਮ ਪਰਮਾਤਮ ਮੇਲ ਮਿਲੇ ਨਾਰ ਕੰਤ, ਕੰਤੂਹਲ ਇਕੋ ਨਜ਼ਰੀ ਆਈਆ। ਝਗੜਾ ਰਹੇ ਨਾ ਬਹਿਸ਼ਤ ਜੱਨਤ, ਸਵਰਗ ਸੰਗ ਨਾ ਕੋਇ ਨਿਭਾਈਆ। ਇਕੋ ਨਾਮ ਨਿਧਾਨਾ ਗਾ ਕੇ ਮੰਤ, ਮੰਤਵ ਆਪਣਾ ਹੱਲ ਕਰਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਗੁਰਮੁਖ ਸੱਜਣ ਬਣਾ ਕੇ ਸੰਤ, ਸਤਿ ਸਤਿਵਾਦੀ ਵੇਖ ਵਖਾਈਆ। ਗੜ੍ਹ ਤੋੜ ਕੇ ਹਉਂਮੇ ਹੰਗਤ, ਹੰ ਬ੍ਰਹਮ ਇਕ ਉਪਜਾਈਆ। ਜਗਤ ਪਿਆਰ ਬਣਾ ਕੇ ਬਣਤ, ਬਸਨ ਬਨਵਾਰੀ ਵੇਖ ਵਖਾਈਆ। ਬੋਧ ਅਗਾਧਾ ਬਣ ਕੇ ਪੰਡਤ, ਜਗਤ ਵਿਦਿਆ ਤੋਂ ਪਰੇ ਕਰੇ ਪੜ੍ਹਾਈਆ। ਜਿਸ ਦੇ ਕੋਲ ਚਾਰ ਜੁਗ ਦੀ ਸਨਦ, ਭਗਤ ਸੁਹੇਲੇ ਲਏ ਉਠਾਈਆ। ਦੇ ਕੇ ਨਾਮ ਨਿਧਾਨ ਅੰਤ, ਅਨਨ ਕਲਧਾਰੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਘਰ ਸਾਚਾ ਇਕ ਸੁਹਾਈਆ। ਦਰ ਘਰ ਸਾਚਾ ਸਚ ਸੁਹੰਜਣਾ, ਸੋਭਾਵੰਤ ਸੁਹਾਈਆ। ਕਿਰਪਾ ਕਰ ਪੁਰਖ ਨਿਰੰਜਣਾ, ਨਿਰਵੈਰ ਵੇਖ ਵਖਾਈਆ। ਦਾਤਾ ਦਾਨੀ ਬਣ ਦਰਦ ਦੁੱਖ ਭੰਜਨਾ, ਭਵ ਸਾਗਰ ਪਾਰ ਕਰਾਈਆ । ਨਾਉਂ ਨਾਮ ਨਿਰੰਕਾਰਾ ਪਾ ਕੇ ਅੰਜਨਾ, ਨੇਤਰ ਅੱਖ ਖੁਲ੍ਹਾਈਆ। ਸਤਿਗੁਰ ਸਾਹਿਬ ਬਣ ਕੇ ਸੱਜਣਾ, ਗੁਰਮੁਖ ਮੇਲਾ ਲਏ ਮਿਲਾਈਆ। ਰੰਗ ਅਨਡਿੱਠ ਚਾੜ੍ਹ ਕੇ ਰੰਗਣਾ, ਰੰਗਤ ਇਕੋ ਦਏ ਪ੍ਰਗਟਾਈਆ। ਪੁਰਖ ਅਕਾਲ ਦੱਸ ਕੇ ਆਪਣੀ ਬੰਦਨਾ, ਬੰਧਨ ਸ਼ਰਅ ਦਏ ਤੁੜਾਈਆ। ਜੋਤੀ ਨੂਰ ਚਾੜ੍ਹ ਕੇ ਚੰਦਨਾ, ਅੰਧ ਅਗਿਆਨ ਦਏ ਗਵਾਈਆ। ਸਾਚੀ ਗੋਦੀ ਚੁੱਕਕੇ ਅੰਗਣਾ, ਅੰਗੀਕਾਰ ਆਪ ਅਖਵਾਈਆ। ਦੂਈ ਦਵੈਤੀ ਢਾਹ ਕੇ ਕੰਧਣਾ, ਭਾਂਡਾ ਭਰਮ ਭਉ ਭੰਨਾਈਆ। ਆਤਮ ਪਰਮਾਤਮ ਸਚ ਦਵਾਰੇ ਜਿਸ ਦਾ ਹੋਵੇ ਮੰਗਣਾ, ਤਨ ਵਜੂਦ ਮਾਟੀ ਖ਼ਾਕ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੂਰਾ ਸਰਬੰਗਣਾ, ਸੂਰਬੀਰ ਧੁਰਦਰਗਾਹੀਆ। ਸਾਹਿਬ ਸਤਿਗੁਰ ਸੂਰਬੀਰਾ, ਹਰਿ ਸੱਜਣ ਇਕ ਅਖਵਾਈਆ। ਜਿਸ

❋

❋

ਦਾ ਨਜ਼ਰ ਨਾ ਆਵੇ ਬਸਤਰ ਤਨ ਕੋਈ ਚੀਰਾ, ਚਾਰੋਂ ਕੁੰਟ ਖੇਲ ਖਿਲਾਈਆ। ਜੋ ਬਦਲ ਦੇਵੇ ਜਨਮ ਮਰਨ ਤਕ਼ਦੀਰਾ, ਤਦਬੀਰ ਆਪਣੀ ਇਕ ਦ੍ਰਿੜਾਈਆ। ਗੁਰਮੁਖ ਸਿੱਖ ਬਣਾਏ ਹੀਰਾ, ਮਾਣਕ ਆਪਣਾ ਆਪ ਉਪਜਾਈਆ। ਅੰਮ੍ਰਿਤ ਰਸ ਦੇ ਕੇ ਸੀਰਾ, ਅਗਨੀ ਤੱਤ ਦਏ ਗਵਾਈਆ। ਸਾਚੇ ਸਗਣ ਦਾ ਪਾ ਕਲੀਰਾ, ਕਾਇਨਾਤ ਵਿਚੋਂ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਰਮ ਦਾ ਬੰਨ੍ਹ ਕੇ ਬੀੜਾ, ਬੇੜਾ ਵੇਖੇ ਥਾਉਂ ਥਾਈਂਆ। ਬੇੜਾ ਕਹੇ ਮੈਂ ਜੁਗ ਜੁਗ ਬੱਝਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਈਆ। ਜਗਤ ਵਾਸਨਾ ਲੈਂਦਾ ਰਿਹਾ ਮਜ਼ਾ, ਮਜ਼ਾਕ਼ ਵਿਚ ਵੇਖੀ ਖ਼ਲਕ ਖ਼ੁਦਾਈਆ। ਸਭ ਦੇ ਸਿਰ ਤੇ ਕੂਕਦੀ ਕ਼ਜ਼ਾ, ਕਾਲ ਕਸਾਈ ਡੰਕ ਰਿਹਾ ਵਜਾਈਆ। ਗੁਰਮੁਖ ਵਿਰਲਾ ਚਲੇ ਪ੍ਰਭ ਦੀ ਰਜ਼ਾ, ਰਾਜ਼ਕ਼ ਰਹੀਮ ਇਕੋ ਲਏ ਮਨਾਈਆ। ਮਾਇਆ ਮਮਤਾ ਕੂੜੀ ਕਿਰਿਆ ਛੱਡੇ ਦਗ਼ਾ, ਦਾਗ਼ ਤਨ ਵਜੂਦ ਦਏ ਵਖਾਈਆ। ਓਨ੍ਹਾਂ ਗੁਰਮੁਖਾਂ ਦੋ ਜਹਾਨ ਵਧੇ ਅੱਗਾ, ਆਗਮਨ ਵਿਚ ਗੁਰ ਅਵਤਾਰ ਪੈਗ਼ੰਬਰ ਖ਼ੁਸ਼ੀ ਮਨਾਈਆ। ਦਰ ਸੋਹੇ ਉਪਰ ਸ਼ਾਹਰਗਾ, ਨੌ ਦੁਵਾਰੇ ਡੇਰਾ ਢਾਹੀਆ। ਸਚ ਦਵਾਰ ਏਕੰਕਾਰ ਦੇਵੇ ਅਗੰਮੀ ਜਗਹ, ਅਸਥਾਨ ਭੂਮਿਕਾ ਧੁਰ ਦੀ ਨਜ਼ਰੀ ਆਈਆ। ਜਿਸ ਦੀ ਕੋਈ ਸਮਝ ਨਾ ਸਕੇ ਵਜਹ, ਵਜ਼ਾਹਤ ਵਿਚ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਿਨ੍ਹਾਂ ਨਾਮ ਨਿਧਾਨਾ ਗਾਨਾ ਬੱਧਾ, ਸਗਨ ਧੁਰ ਦਾ ਇਕ ਮਨਾਈਆ। ਸਗਨ ਕਹੇ ਮੈਂ ਧੁਰ ਦਾ ਮੀਤਾ, ਹਰਿ ਕਰਤਾ ਦਏ ਵਡਿਆਈਆ। ਜਿਸ ਕਲਜੁਗ ਵਿਚ ਸਤਿਜੁਗ ਬਦਲੀ ਰੀਤਾ, ਰਾਤੀ ਰੁਤੜੀ ਵੇਖ ਵਖਾਈਆ। ਪਿਛਲਾ ਲਹਿਣਾ ਦੇਣਾ ਗੁਰ ਅਵਤਾਰ ਪੈਗ਼ੰਬਰਾਂ ਨਾਲ ਬੀਤਾ, ਬੀਤੀ ਕਹਾਣੀ ਨਾ ਕੋਇ ਦ੍ਰਿੜਾਈਆ। ਅੱਗੇ ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝਾ ਯਾਰ ਆਪਣਾ ਹੁਕਮ ਚਲਾਵੇ ਠੀਕਾ, ਠਾਕਰ ਹੋ ਕੇ ਵੇਖ ਵਖਾਈਆ। ਮਾਰਗ ਪੰਥ ਦੱਸੇ ਨੀਕਣ ਨੀਕਾ, ਨਿਰਵੈਰ ਹੋ ਕੇ ਆਪਣੀ ਖੇਲ ਖਿਲਾਈਆ। ਭੇਵ ਜਾਣੇ ਸਾਧ ਸੰਤ ਜੀਵ ਜੀ ਕਾ, ਘਟ ਘਟ ਅੰਦਰ ਫੋਲ ਫੁਲਾਈਆ। ਸਤਿ ਸਚ ਬਖ਼ਸ਼ੇ ਆਪਣੀ ਪ੍ਰੀਤਾ, ਪ੍ਰੀਤਮ ਹੋ ਕੇ ਦਇਆ ਕਮਾਈਆ। ਨਾਮ ਰਸ ਨਿਝਰ ਬਰਸੇ ਮੀਠਾ, ਅਨਡਿੱਠ ਆਪਣੀ ਖੇਲ ਖਿਲਾਈਆ। ਕਰਵਟ ਲੈ ਬਦਲ ਲਏ ਪੀਠਾ, ਸਨਮੁਖ ਹੋ ਕੇ ਨਜ਼ਰੀ ਆਈਆ। ਸਾਚੇ ਨਾਮ ਦੀ ਦੇ ਹਦੀਸਾ, ਹਰਿ ਹਜ਼ਰਤ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸਾ ਮਨਸਾ ਸਭ ਦੀ ਪੂਰੀ ਕਰੇ ਉਮੀਦਾ, ਨਿਰਾਸਾ ਨਜ਼ਰ ਕੋਇ ਨਾ ਆਈਆ। ਉਮੀਦ ਕਹੇ ਮੈਂ ਆਸਾ ਤੱਕੀ, ਤਕਵਾ ਇਕ ਰਖਾਈਆ। ਦਰਸ ਪਾਵਾਂ ਸਾਹਿਬ ਸੁਲਤਾਨ ਹੱਕੀ, ਜੋ ਹਕ਼ੀਕ਼ਤ ਦਏ ਸਮਝਾਈਆ। ਸਦੀ ਚੌਧਵੀਂ ਸ੍ਰਿਸ਼ਟ ਸਬਾਈ ਹੋ ਗਈ ਸ਼ੱਕੀ, ਸ਼ਿਕਵਾ ਸਕੇ ਨਾ ਕੋਇ ਚੁਕਾਈਆ। ਮੈਂ ਚਾਰ ਕੁੰਟ ਦਹਿ ਦਿਸ਼ਾ ਨਿਰਗੁਣ ਧਾਰ ਹੋ ਕੇ ਨੱਸੀ, ਭੱਜੀ ਵਾਹੋ ਦਾਹੀਆ। ਸਾਚੀ ਮੰਜ਼ਲ ਇਸ਼ਾਰੇ ਨਾਲ ਕਿਸੇ ਨਾ ਦੱਸੀ, ਪੜਦਾ ਸਕਿਆ ਨਾ ਕੋਇ ਉਠਾਈਆ। ਦੀਨਾਂ ਮਜ਼੍ਹਬਾਂ ਜ਼ਾਤਾਂ ਪਾਤਾਂ ਵਿਚ ਦੀਨ ਦੁਨੀ ਫਸੀ, ਫ਼ੈਸਲਾ ਹੱਕ ਨਾ ਕੋਇ ਸੁਣਾਈਆ । ਏਸੇ ਕਰ ਕੇ ਜੂਨ ਪ੍ਰਗਟ ਹੋ ਕੇ ਵਧਦੀ ਜਾਏ ਇਕ ਲੱਖ ਹਜ਼ਾਰ ਅੱਸੀ, ਹਾਕਣ ਡਾਕਣ ਵੇਸ ਵਟਾਈਆ। ਜਿਹੜੀ ਰੀਤ ਨਾਨਕ ਨਿਰਗੁਣ ਧਾਰ ਦੱਸੀ, ਸਾਚੀ ਪ੍ਰਭ ਦੇ ਨਾਲ ਕੁੜਮਾਈਆ। ਓਹ ਸਮਝ ਕਿਸੇ ਨਾ ਲੱਗੀ ਅੱਛੀ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਜਿੰਨਾਂ ਚਿਰ ਪਾਰਬ੍ਰਹਮ ਪਤਿਪਰਮੇਸ਼ਵਰ ਮਿਲੇ ਨਾ ਕਮਲਾਪਤੀ, ਜਗਤ ਸੰਤ ਕੰਤ ਮਿਲੇ ਨਾ ਕੋਇ ਵਡਿਆਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰੇ ਦਏ ਵਡਿਆਈਆ। ਸਚ ਦਵਾਰਾ ਹਰਿ ਵੇਖੇ ਆਪ, ਧੁਰ ਕਰਤਾ ਵਡ ਵਡਿਆਈਆ। ਜਨ ਭਗਤਾਂ ਦੱਸ ਕੇ ਅਗੰਮਾ ਜਾਪ, ਜਗਜੀਵਣ ਦਾਤਾ ਵੇਖ ਵਖਾਈਆ। ਕੂੜੀ ਕਿਰਿਆ ਮਿਟੇ ਸੰਤਾਪ, ਸਤਿ ਸਾਚਾ ਚੰਦ ਚਮਕਾਈਆ। ਜੋ ਗੁਰ ਅਵਤਾਰ ਪੈਗ਼ੰਬਰ ਗਏ ਆਖ, ਮਨਸਾ ਸਭ ਦੀ ਪੂਰ ਕਰਾਈਆ। ਆਤਮ ਪਰਮਾਤਮ ਸ੍ਰਿਸ਼ਟ ਸਬਾਈ ਸਾਂਝਾ ਕਰ ਕੇ ਪਾਠ, ਪਾਠਸ਼ਾਲਾ ਇਕੋ ਲਏ ਪ੍ਰਗਟਾਈਆ। ਸਤਿ ਧਰਮ ਦਾ ਖੋਲ੍ਹ ਕੇ ਹਾਟ, ਨਾਮ ਭੰਡਾਰਾ ਦੇਵੇ ਚਾਈਂ ਚਾਈਂਆ। ਮੇਲ ਮਿਲਾ ਕੇ ਲੋਕਮਾਤ, ਧਰਨੀ ਧਰਤ ਧਵਲ ਖ਼ੁਸ਼ੀ ਮਨਾਈਆ। ਸਚ ਦਵਾਰਾ ਗੁਰਮੁਖਾਂ ਦਾ ਸਾਚਾ ਸਾਕ, ਮਨਮੁਖ ਸੰਗ ਨਾ ਕੋਇ ਰਖਾਈਆ। ਪਿਆਰ ਮੁਹੱਬਤ ਵਿਚ ਇਕ ਦੂਜੇ ਦੇ ਰਹਿਣ ਦਾਸ, ਸੇਵਕ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦਾ ਸਾਚਾ ਦੇ ਵਿਸ਼ਵਾਸ਼, ਵਿਸ਼ਾ ਕੂੜਾ ਦਏ ਗਵਾਈਆ।

੩ ਅੱਸੂ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦੁਵਾਰ ਜੇਠੂਵਾਲ

ਕੋਟਨ ਕੋਟ ਅੱਸੂ ਬੀਤੇ, ਬਾਤਨ ਧਿਆਨ ਇਕ ਲਗਾਈਆ। ਰਾਹ ਤਕਦੇ ਗਏ ਹਰਿ ਜਗਦੀਸ਼ੇ, ਜਗਦੀਸ਼ਰ ਮਿਲੇ ਬੇਪ੍ਰਵਾਹੀਆ। ਨੌ ਸੌ ਚੁਰਾਨਵੇ ਚੌਕੜੀ ਜੁਗ ਬੀਤੇ, ਆਸਾ ਮਨਸਾ ਨਾਲ ਵਧਾਈਆ। ਨਿਰਗੁਣ ਧਾਰ ਕਰਦੇ ਰਹੇ ਉਡੀਕੇ, ਰਾਹ ਰਹਿਬਰ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਜੋ ਦੱਸ ਕੇ ਗਏ ਤਰੀਕੇ, ਤਰਾ ਤਰਾ ਨਾਲ ਜਣਾਈਆ। ਭੇਵ ਭਾਓ ਖੁਲ੍ਹੌਂਦੇ ਰਹੇ ਹਰੀ ਕੇ, ਹਰਿ ਮੰਤਰ ਨਾਮ ਦ੍ਰਿੜਾਈਆ। ਲੇਖ ਦੱਸਦੇ ਗਏ ਜੀਵ ਜੀਅ ਕੇ, ਕਰਮ ਧਰਮ ਜਨਮ ਵਿਚ ਸਮਝਾਈਆ। ਨਾਮ ਕਲਮਾ ਪੜ੍ਹੌਂਦੇ ਗਏ ਹਦੀਸੇ, ਧੁਰ ਸੰਦੇਸਾ ਇਕ ਸੁਣਾਈਆ। ਇਸ਼ਾਰਾ ਦੇਂਦੇ ਗਏ ਬੀਸ ਬੀਸੇ, ਬਹਿਸ ਵਿਚ ਨਾਮ ਸ਼ਬਦ ਸ਼ਨਵਾਈਆ। ਪੁਰਖ ਅਕਾਲ ਆਵੇ ਨੀਚੇ, ਨਿਰਵੈਰ ਨਿਰਾਕਾਰ ਵੇਸ ਵਟਾਈਆ। ਲੱਖ ਚੁਰਾਸੀ ਜੀਵ ਜੰਤ ਵੇਖੇ ਬਗ਼ੀਚੇ, ਚਾਰੇ ਖਾਣੀ ਫੋਲ ਫੁਲਾਈਆ। ਜਨ ਭਗਤਾਂ ਚਾੜ੍ਹੇ ਰੰਗ ਮਜੀਠੇ, ਨਿਰਗੁਣ ਧਾਰ ਉਤਰ ਕਦੇ ਨਾ ਜਾਈਆ। ਭੇਵ ਖੁਲ੍ਹਾਏ ਸਾਹਿਬ ਅਨਡੀਠੇ, ਅਨਡਿੱਠੜੀ ਕਾਰ ਕਮਾਈਆ। ਗੋਬਿੰਦ ਦਾ ਲਹਿਣਾ ਦੇਣਾ ਪੂਰਾ ਕਰੇ ਕੌਲ ਅੰਤ ਇਕ਼ਰਾਰ ਅੰਗੀਠੇ, ਅਗਨੀ ਤੱਤ ਅਗਨ ਵਡਿਆਈਆ। ਸਾਚੇ ਨਾਮ ਦਾ ਸ਼ਬਦੀ ਧਾਰ ਕਰੇ ਟੀਕੇ, ਟੀਕਾ ਟਿਪਣੀ ਰਹਿਣ ਕੋਇ ਨਾ ਪਾਈਆ। ਝਗੜਾ ਮੁਕਾਵੇ ਸਿਲ ਪੱਥਰ ਪਾਹਨ ਈਂਟੇ, ਛੱਪਰ ਛੰਨ ਨਾ ਕੋਇ ਵਡਿਆਈਆ। ਲਹਿਣਾ ਦੇਣਾ ਲੇਖੇ ਲਾਵੇ ਤੀਰਥ ਤੀਟੇ, ਤਟ ਕਿਨਾਰੇ ਮਿਲੇ ਵਡਿਆਈਆ। ਜਨ ਭਗਤਾਂ ਨਾਲ ਪ੍ਰੇਮ ਪ੍ਰੀਤੀ ਗੰਢ ਪੀਚੇ, ਪੇਚੀਦਾ ਆਪਣਾ ਰਾਜ਼ ਸਮਾਂਈਆ। ਲੱਖ ਚੁਰਾਸੀ ਜੀਵ ਜੰਤ ਚੀਕੇ, ਚਾਰ ਕੁੰਟ ਕੁਰਲਾਈਆ। ਸ਼ਾਹ ਸੁਲਤਾਨਾਂ ਖ਼ਾਲੀ ਹੋਵਣ ਖ਼ੀਸੇ, ਖ਼ਾਲਸ ਨਜ਼ਰ ਕੋਇ ਨਾ ਆਈਆ। ਜਗਤ ਜਹਾਨ ਦੀ ਬੰਦ ਕਰੇ ਫ਼ੀਸੇ, ਸਤਿਗੁਰ ਨਾਮ ਹੱਟ ਨਾ ਕੋਇ ਵਿਕਾਈਆ। ਦੀਨ ਦੁਨੀ ਕੂੜ ਕੁੜਿਆਰ ਪੀਸੇ, ਪੱਛਮ ਦੱਖਣ ਵੇਖ ਵਖਾਈਆ। ਸਾਚਾ ਛਤਰ ਝੁੱਲੇ ਇਕ ਜਗਦੀਸ਼ੇ, ਚਾਰ ਕੁੰਟ ਵੱਜੇ ਵਧਾਈਆ। ਸ੍ਰਿਸ਼ਟੀ

❋

❋

ਦ੍ਰਿਸ਼ਟੀ ਹੋਵੇ ਭੈ ਭੀਤੇ, ਭੈ ਭੌ ਇਕੋ ਵੇਖ ਵਖਾਈਆ। ਲਹਿਣਾ ਦੇਣਾ ਚੁਕਾਵੇ ਪਿਛਲੇ ਜੁਗ ਬੀਤੇ, ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਲਹਿਣਾ ਦੇਣਾ ਦੇਵੇ ਜਨਮ ਕਰਮ ਜੋ ਕੀਤੇ, ਕ਼ੁਦਰਤ ਦਾ ਮਾਲਕ ਵੇਖ ਵਖਾਈਆ। ਸਾਚਾ ਨਾਮ ਪ੍ਰਗਟਾਏ ਅਗੰਮੀ ਗੀਤੇ, ਗਹਿਰ ਗੰਭੀਰ ਆਪ ਸੁਣਾਈਆ। ਝਗੜਾ ਮੁਕਾ ਕੇ ਮੰਦਰ ਮਸੀਤੇ, ਹਰਿ ਭਗਤ ਦਵਾਰੇ ਨੂਰ ਕਰੇ ਰਸ਼ਨਾਈਆ । ਤ੍ਰੈਗੁਣ ਮਾਇਆ ਹੋ ਅਤੀਤੇ, ਤ੍ਰੈਭਵਣ ਧਨੀ ਆਪਣੀ ਖੇਲ ਖਿਲਾਈਆ। ਸਤਿ ਧਰਮ ਦੀ ਸਚ ਚਲਾਏ ਰੀਤੇ, ਰੀਤੀ ਧੁਰ ਦੀ ਆਪ ਪ੍ਰਗਟਾਈਆ। ਗੁਰਮੁਖ ਸਾਚੇ ਕਰੇ ਠਾਂਡੇ ਸੀਤੇ, ਅਗਨੀ ਤਤ ਨਾ ਕੋਇ ਜਲਾਈਆ। ਦੀਨ ਦੁਨੀ ਵੇਖੇ ਚੁਪ ਚੁਪੀਤੇ, ਚਾਰੋਂ ਕੁੰਟ ਫੋਲ ਫੁਲਾਈਆ। ਹਰਿਜਨ ਬਣ ਕੇ ਧੁਰ ਦੇ ਮੀਤੇ, ਮਾਤਰ ਭੂਮੀ ਹੋਏ ਸਹਾਈਆ। ਥਾਨ ਸੁਹਾਏ ਬਿਨ ਜਗਤ ਕਾਲੀਨ ਗਲੀਚੇ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਚਰਨ ਟਿਕਾਏ ਓਸ ਦਹਿਲੀਜ਼ੇ, ਜਿਥੇ ਨੂਰ ਕਰੇ ਰੁਸ਼ਨਾਈਆ। ਹਰਿ ਭਗਤ ਬਣਾ ਆਪਣੇ ਅਜ਼ੀਜ਼ੇ, ਬਾਲ ਅੰਜਾਣੇ ਗੋਦ ਟਿਕਾਈਆ। ਸਾਚੇ ਨਾਮ ਦੀ ਦੇ ਤਮੀਜ਼ੇ, ਤਮਅ ਅੰਦਰੋਂ ਦਏ ਗਵਾਈਆ । ਨਿਜ ਨੇਤਰ ਲਾਵੇ ਨੀਝੇ, ਨਿਰਅੱਖਰ ਕਰ ਪੜ੍ਹਾਈਆ। ਮਾਰਗ ਦੱਸੇ ਧੁਰ ਦੇ ਸੀਧੇ, ਸਿਧ ਸਾਧਨਾ ਇਕ ਅਖਵਾਈਆ। ਜਗਤ ਹਯਾ ਮਿਟਾਏ ਨੈਣ ਦੀਦੇ, ਦੀਦਾ ਦਾਨਿਸਤਾ ਨਜ਼ਰੀ ਆਈਆ। ਸਾਚਾ ਨੂਰ ਚੰਦ ਚਮਕੇ ਅਗੰਮੀ ਈਦੇ, ਅਦਮ ਤਸ਼ੱਦਦ ਝਗੜਾ ਦਏ ਮੁਕਾਈਆ। ਲਹਿਣਾ ਦੇਣਾ ਪੂਰਾ ਕਰੇ ਕ਼ੁਰਾਨ ਮਜੀਦੇ, ਸ਼ਰੀਫ਼ ਸ਼ੁਰਫ਼ਾ ਵੇਖ ਵਖਾਈਆ। ਨਿਰਗੁਣ ਧਾਰ ਵਸ ਨਜ਼ਦੀਕੇ, ਨਿਰਵੈਰ ਪੜਦਾ ਆਪ ਉਠਾਈਆ। ਝਗੜਾ ਮਿਟਾ ਕੇ ਹਸਤ ਕੀਟੇ, ਕਾਇਆ ਕੁਟੀਆ ਲਏ ਬਦਲਾਈਆ। ਮਿੱਠੇ ਕਰੇ ਕੌੜੇ ਰੀਠੇ, ਰਸ ਅੰਮ੍ਰਿਤ ਨਾਮ ਭਰਾਈਆ। ਹਰਿਜਨ ਰਹਿਣ ਸਦਾ ਸਦ ਜੀਤੇ, ਜਨਮ ਮਰਨ ਕਟਾਈਆ। ਜਗਤ ਵਿਕਾਰ ਚੜ੍ਹੇ ਕੋਈ ਨਾ ਚਿਖਾ ਚੀਤੇ, ਚੇਤਨ ਸਭ ਨੂੰ ਆਪ ਕਰਾਈਆ। ਅੰਮ੍ਰਿਤ ਨਾਮ ਰਸ ਜਿਨ੍ਹਾਂ ਪਿਆਲੇ ਪੀਤੇ, ਪ੍ਰੀਤਮ ਹੋ ਕੇ ਲਏ ਉਠਾਈਆ। ਜਿਸ ਦੀ ਯਾਦ ਵਿਚ ਨੌ ਸੌ ਚੁਰਾਨਵੇ ਚੌਕੜੀ ਜੁਗ ਬੀਤੇ, ਬਾਤਨ ਲੇਖਾ ਵੇਖੇ ਥਾਉਂ ਥਾਈਂਆ। ਜਿਸ ਦੀ ਧਾਰ ਬਾਰੀਕੇ, ਪਤਿਪਰਮੇਸ਼ਵਰ ਆਪਣੀ ਕਾਰ ਕਮਾਈਆ। ਕਲਜੁਗ ਕੂੜੀ ਕਿਰਿਆ ਮੇਟ ਸ਼ਰੀਕੇ, ਸ਼ਿਰਕਤ ਅੰਦਰੋਂ ਦਏ ਗਵਾਈਆ। ਚਾਰ ਜੁਗ ਦੇ ਪਿਛਲੇ ਵੇਖੇ ਵਸੀਕੇ, ਪੜਦਾ ਉਹਲਾ ਆਪ ਉਠਾਈਆ। ਗੁਰ ਅਵਤਾਰ ਪੈਗ਼ੰਬਰ ਜੋ ਦੱਸ ਕੇ ਗਏ ਠੀਕੇ, ਠਾਕਰ ਹੋ ਕੇ ਪੂਰ ਕਰਾਈਆ। ਜੋ ਚਾਰ ਜੁਗ ਕਾਗਜ਼ ਕੋਰੇ ਰੱਖੇ ਚੀਟੇ, ਲੇਖ ਅਗੰਮਾ ਦਏ ਲਿਖਾਈਆ। ਸਦੀ ਚੌਧਵੀਂ ਜਗਤ ਵਿਦਿਆ ਰਹੀ ਪੀਟੇ, ਪਟਨੇ ਵਾਲੇ ਅੱਗੇ ਇਕ ਦੁਹਾਈਆ। ਗੁਰਮੁਖ ਦੁੱਧ ਕਦੇ ਨਾ ਫੀਟੇ, ਫੁਟਕਲ ਦਿਸੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੇਰੀ ਵਜਦੀ ਰਹੇ ਵਧਾਈਆ। ਕੋਟਨ ਕੋਟ ਅੱਸੂ ਲੰਘੇ, ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਪੈਗ਼ੰਬਰ ਦੇਂਦੇ ਰਹੇ ਸੰਗੇ, ਸਮਾਂ ਸਮੇਂ ਨਾਲ ਸੁਹਾਈਆ। ਜੁਗ ਚੌਕੜੀ ਰਹੇ ਮੰਗੇ, ਖ਼ਾਲੀ ਝੋਲੀ ਅੱਗੇ ਡਾਹੀਆ। ਕਿਰਪਾ ਕਰ ਸੂਰੇ ਸਰਬੰਗੇ, ਤੇਰੀ ਬੇਪ੍ਰਵਾਹੀਆ। ਤੇਰਾ ਖੇਲ ਵੇਖਿਆ ਗੋਬਿੰਦ ਧਾਰ ਪੁਰੀ ਅਨੰਦੇ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਅੰਮ੍ਰਿਤ ਰਸ ਚੱਖਿਆ ਵਿਚੋਂ ਖੰਡੇ, ਖੜਗ ਖੰਡਾ ਸੋਭਾ ਪਾਈਆ। ਮੰਜ਼ਲ ਤੇਰੀ ਚੜ੍ਹੇ ਡੰਡੇ, ਡੰਡਾਵਤ ਇਕੋ ਦਿਤੀ ਜਣਾਈਆ। ਜਿਸ ਵੇਲੇ ਕਲਜੁਗ ਆਵੇ ਅੰਤਮ ਕੰਢੇ, ਕਿਨਾਰੇ ਮਿਲੇ ਨਾ ਕੋਇ ਵਡਿਆਈਆ। ਵੇਖੇ ਖੇਲ ਵਿਚ ਵਰਭੰਡੇ, ਬ੍ਰਹਿਮੰਡ ਫੋਲ ਫੁਲਾਈਆ। ਜਨ ਭਗਤਾਂ ਭਾਰ ਚੁੱਕੇ ਆਪਣੇ

❋

❋

ਕੰਧੇ, ਬੋਝਲ ਕੂੜੀ ਦਿਸੇ ਲੋਕਾਈਆ। ਨਾਮ ਨਿਧਾਨਾ ਦੱਸੇ ਧੁਰ ਦਾ ਚੰਦੇ, ਸੋਹੰ ਢੋਲਾ ਇਕ ਸਮਝਾਈਆ। ਅੰਮ੍ਰਿਤ ਧਾਰ ਵਹਾਏ ਗੰਗੇ, ਗਹਿਰ ਗੰਭੀਰ ਪੜਦਾ ਆਪ ਉਠਾਈਆ। ਮਾਣ ਰਖਾਏ ਗੋਬਿੰਦ ਕੰਘੇ, ਕਾਲ ਮਹਾਂਕਾਲ ਬੈਠਣ ਸੀਸ ਨਿਵਾਈਆ। ਲੇਖੇ ਲਾਵੇ ਨੀਲੇ ਮੰਗੇ, ਆਸਣ ਪਲਾਣਾ ਸਿੰਘਾਸਣ ਦਏ ਵਡਿਆਈਆ। ਲਹਿਣਾ ਦੇਣਾ ਚੁਕਾਏ ਤਾਰਾ ਚੰਦੇ, ਸਤ੍ਹਾ ਸਿਤਾਰ ਵੇਖ ਵਖਾਈਆ। ਜਨ ਭਗਤਾਂ ਬਜਰ ਕਪਾਟੀ ਖੋਲ੍ਹੇ ਜਿੰਦੇ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਸੰਤ ਸੁਹੇਲੇ ਕਰ ਕੇ ਬੰਦੇ, ਬੰਦਗੀ ਡੰਡੌਤ ਇਕ ਜਣਾਈਆ। ਸਾਚੇ ਨਾਮ ਦਾ ਦੇ ਕੇ ਪਰਮਾਨੰਦੇ, ਪਰਮ ਪੁਰਖ ਖੋਜ ਖੁਜਾਈਆ। ਝਗੜਾ ਰਹਿਣ ਨਾ ਦੇਵੇ ਹੰ ਬ੍ਰਹਮੇ, ਬ੍ਰਹਮ ਹੰ ਮੇਲ ਮਿਲਾਈਆ। ਨੇਤਰਹੀਣ ਗੁਰਮੁਖ ਮੂਲ ਰਹਿਣ ਨਾ ਅੰਧੇ, ਅੰਧ ਅੰਧੇਰਾ ਦਏ ਚੁਕਾਈਆ। ਕਾਇਆ ਮਾਟੀ ਭਾਂਡੇ ਤਨ ਵਜੂਦ ਚੋਲੀ ਰੰਗੇ, ਰੰਗਤ ਆਪਣੀ ਇਕ ਚੜ੍ਹਾਈਆ। ਚਾਰ ਕੁੰਟ ਕਰਾਏ ਦੰਗੇ, ਦੰਗਲ ਵੇਖੇ ਕੂੜ ਲੋਕਾਈਆ। ਮਾਣ ਮਿਟਾਏ ਜਗਤ ਤਰੰਗੇ, ਸੱਤ ਰੰਗੇ ਆਪਣੇ ਰੰਗ ਰੰਗਾਈਆ। ਗੁਰਸਿਖ ਰਹਿਣ ਨਾ ਦੇਵੇ ਦੋ ਰੰਗੇ, ਧਰਮ ਦੀ ਧਾਰ ਇਕ ਜਣਾਈਆ। ਦੂਜਾ ਦਰ ਕਦੀ ਨਾ ਮੰਗੇ, ਮਾਂਗਤ ਹੋ ਨਾ ਝੋਲੀ ਡਾਹੀਆ। ਲੇਖ ਮੁਕਾਵੇ ਵਿਦਿਆ ਪੰਡੇ, ਬੋਧ ਅਗਾਧ ਕਰੇ ਸ਼ਨਵਾਈਆ। ਧਰਮ ਨਿਸ਼ਾਨਾ ਇਕੋ ਟੰਗੇ, ਦੋ ਜਹਾਨਾਂ ਲਹਿਰ ਲਹਿਰਾਈਆ। ਮੰਜ਼ਲ ਪੌੜੀ ਚਾੜ੍ਹ ਕੇ ਡੰਡੇ, ਡਰ ਭੈ ਭੌ ਦਏ ਮਿਟਾਈਆ। ਸਚ ਦਵਾਰਾ ਇਕੋ ਲੰਘੇ, ਸਚ ਸਿੰਘਾਸਣ ਡੇਰਾ ਲਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਥੇ ਰਹਿੰਦੇ, ਕਿਰਤ ਕਰ ਕਰ ਖ਼ੁਸ਼ੀ ਮਨਾਈਆ। ਓਥੇ ਕਲਜੁਗ ਜੀਵ ਰਹਿਣ ਨਾ ਦੇਵੇ ਮੂਰਖ ਮੂੜ ਦਰਿੰਦੇ, ਦਰ ਦਵਾਰੇ ਦਏ ਹਟਾਈਆ। ਮਾਣ ਰਹੇ ਨਾ ਕਿਸੇ ਪਰਿੰਦੇ, ਗੋਬਿੰਦ ਬਾਜ਼ ਦਏ ਗਵਾਹੀਆ। ਪੁਰਖ ਅਕਾਲ ਕੋਈ ਨਾ ਨਿੰਦੇ, ਨਿੰਦਕ ਨਈਆ ਨੌਕਾ ਦਏ ਡੁਬਾਈਆ। ਕਰੇ ਪ੍ਰਕਾਸ਼ ਜੀਓ ਪਿੰਡੇ, ਪੰਜ ਭੂਤਕ ਸੋਭਾ ਪਾਈਆ। ਜੋ ਸੰਤ ਸੁਹੇਲੇ ਗੁਰਮੁਖ ਜੁਗ ਜੁਗ ਦੇ ਖਿੰਡੇ, ਫੜ ਫੜ ਬਾਹੋਂ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਾਚੀ ਕਾਰ ਕਮਾਈਆ। ਅੱਸੂ ਕਹੇ ਕੋਟਨ ਕੋਟ ਅੱਸੂ ਮੁਕੇ, ਮੁਕੰਮਲ ਭੇਵ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਦੇ ਕੇ ਗਏ ਰੁੱਕੇ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਅੱਖਰਾਂ ਨਾਲ ਲਿਖਾਈਆ। ਏਕੇ ਉਤੇ ਮਾਰਦੇ ਗਏ ਦੁੱਕੇ, ਦੂਆ ਏਕਾ ਕਰੇ ਲੜਾਈਆ। ਪੁਰਖ ਅਕਾਲ ਲੁਕਿਆ ਰਿਹਾ ਗੁੱਠੇ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੈਗ਼ੰਬਰਾਂ ਪਾ ਕੇ ਰਾਹ ਪੁੱਠੇ, ਆਪਣੇ ਨਾਮ ਨਾਲ ਨਾਮ ਦਿਤਾ ਟਕਰਾਈਆ। ਪ੍ਰੇਮ ਖ਼ੁਮਾਰੀ ਦੇ ਕੇ ਘੁਟੇ, ਘਾਟ ਅਗਲਾ ਦਿਤਾ ਜਣਾਈਆ। ਜਿਥੇ ਪ੍ਰੀਤ ਕੋਈ ਨਾ ਟੁੱਟੇ, ਗੰਢਣਹਾਰ ਆਪ ਹੋ ਜਾਈਆ। ਖੇਲ ਕਰੇ ਅਬਿਨਾਸ਼ੀ ਅਚੁੱਤੇ, ਪਾਰਬ੍ਰਹਮ ਮੇਲ ਮਿਲਾਈਆ। ਜਿਸ ਵੇਲੇ ਚਾਹਵੇ ਬਦਲ ਦੇਵੇ ਰੁਖ਼ੇ, ਰਸਤੇ ਬਸਤਿਆਂ ਵਿਚ ਬੰਧਾਈਆ। ਭਾਗ ਲਗਾਵੇ ਰਸਨਾ ਜਿਹਵਾ ਮੁੱਖੇ, ਮੁਖ ਤੋਂ ਬਾਣੀ ਸਿਫ਼ਤਾਂ ਨਾਲ ਸਾਲਾਹੀਆ। ਸੰਤ ਮਨੀ ਸਿੰਘ ਨੌ ਦਿਨ ਰੋਂਦਾ ਰਿਹਾ ਪਿੰਡ ਬੜੁੱਖੇ, ਨੇਤਰ ਨੈਣਾਂ ਨੀਰ ਵਹਾਈਆ। ਪੁਰਖ ਅਕਾਲ ਹੁੰਦਾ ਰਿਹਾ ਗ਼ੁੱਸੇ, ਧੁਰ ਸੰਦੇਸਾ ਇਕ ਜਣਾਈਆ। ਮੇਰਾ ਭਾਰ ਕਵਣ ਚੁੱਕੇ, ਕੰਧਾ ਲਏ ਉਠਾਈਆ। ਮਨੀ ਸਿੰਘ ਚਰਨ ਕਵਲ ਘੁੱਟੇ, ਨਿਉਂ ਨਿਉਂ ਸੀਸ ਝੁਕਾਈਆ। ਸੂਰਬੀਰ ਦਿਸੇ ਨਾ ਕੋਈ ਬਿਨਾ ਤੇਰੇ ਗੋਬਿੰਦ ਸੁੱਤੇ, ਸਾਡੀ ਚਲੇ ਨਾ ਕੋਇ ਚਤੁਰਾਈਆ। ਅਸੀਂ ਸਾਧ ਸੰਤ ਨਾਮ ਪੰਜਾਲੀ ਫੜ ਕੇ ਜੁਤੇ, ਜੋਤਰੇ ਵਾਲਾ ਹੱਲ ਮੈਥੋਂ ਕ਼ਲਮ ਰਿਹਾ

❋

❋

ਚਲਾਈਆ। ਜੇ ਮੈਨੂੰ ਸਚ ਪੁਛੇਂ, ਪਾਰਬ੍ਰਹਮ ਤੇਰਾ ਭੇਵ ਕੋਇ ਨਾ ਪਾਈਆ। ਪੁਰਖ ਅਕਾਲ ਕਿਹਾ ਮਨੀ ਸਿੰਘ ਜਿਸ ਵੇਲੇ ਮੈਂ ਆਇਆ ਗੋਬਿੰਦ ਜੁੱਸੇ, ਜਿਸਮ ਇਸਮ ਬਦਲਾਈਆ। ਜਗਤ ਜਨਮ ਦੇ ਵਿਛੜੇ ਮੇਲਾਂ ਰੁੱਸੇ, ਰੱਸੀ ਡੋਰੀ ਨਾਮ ਬੰਧਾਈਆ। ਓਧਰੋਂ ਭੌਂਕ ਪਏ ਦੋ ਕੁੱਤੇ, ਕੂਕ ਕੂਕ ਸੁਣਾਈਆ। ਪ੍ਰਭੂ ਸਾਡੀ ਡੋਰ ਤੇਰੇ ਨਾਲੋਂ ਨਾ ਟੁੱਟੇ, ਸਾਡੇ ਹਿਰਦੇ ਲਈ ਅੰਗੜਾਈਆ। ਧਰਮ ਰਾਏ ਟੰਗੇ ਕੋਈ ਨਾ ਪੁੱਠੇ, ਅੱਗੇ ਮਿਲੇ ਨਾ ਕੋਇ ਸਜ਼ਾਈਆ। ਐਸ ਜਨਮ ਵਿਚ ਗਏ ਲੁੱਟੇ, ਅੱਗੇ ਹੋਣਾ ਆਪ ਸਹਾਈਆ। ਜੇ ਗੁਰਮੁਖ ਕਰਨੇ ਇਕ ਮੁੱਠੇ, ਸਾਨੂੰ ਲੈਣਾ ਨਾਲ ਮਿਲਾਈਆ। ਤੇਰੀ ਧਾਰ ਵਿਚ ਪਰੋਤੇ, ਪਰਾਹੁਣੇ ਆਪਣੇ ਲੈਣਾ ਬਣਾਈਆ। ਪੁਰਖ ਅਕਾਲ ਕਿਹਾ ਮੈਂ ਔਣਾ ਜਗਤ ਰੁੱਤ ਬਰੁੱਤੇ, ਛੇ ਰੁੱਤ ਭੇਵ ਕੋਇ ਨਾ ਪਾਈਆ। ਕਿਸੇ ਸਮਝ ਨਹੀਂ ਔਣੀ ਚੋਟੀ ਗੁੱਤੇ, ਗੌਤਮ ਰੋ ਕੇ ਦਏ ਦੁਹਾਈਆ। ਜਿਹੜੇ ਮਾਰਗ ਰਸਤਿਉਂ ਘੁੱਸੇ, ਮੰਜ਼ਲ ਪੰਧ ਨਾ ਕੋਇ ਚੁਕਾਈਆ। ਗੁਰਮੁਖਾਂ ਦੇ ਕੇ ਸਾਚਾ ਸੁੱਖੇ, ਸੁਖ ਸਾਗਰ ਵਿਚ ਟਿਕਾਈਆ। ਖਾ ਕੇ ਟੁੱਕਰ ਰੁੱਖੇ, ਰਸਤਾ ਵੇਖਣ ਚਾਈਂ ਚਾਈਂਆ। ਦੋ ਜਹਾਨ ਓਥੇ ਝੁਕੇ, ਸਿਰ ਸਰ ਇਕ ਨਿਵਾਈਆ। ਚਰਨ ਕਵਲ ਪ੍ਰਭ ਛੋਹ ਕੇ, ਸ਼ਹਿਨਸ਼ਾਹ ਮਿਲ ਕੇ ਮਿਲੇ ਵਡਿਆਈਆ। ਨਿਰਗੁਣ ਧਾਰ ਸਰਗੁਣ ਹੋ ਕੇ, ਸਰਗੁਣ ਨਿਰਗੁਣ ਵੇਖ ਵਖਾਈਆ। ਜਨ ਭਗਤਾਂ ਦੁਰਮਤ ਮੈਲ ਧੋ ਕੇ, ਪਤਤ ਪੁਨੀਤ ਆਪ ਕਰਾਈਆ। ਜਿਹੜੇ ਮਾਤਲੋਕ ਗਏ ਰੋ ਕੇ, ਉਨ੍ਹਾਂ ਦਾ ਲਹਿਣਾ ਝੋਲੀ ਪਾਈਆ। ਜੋ ਜਗ ਨੇਤਰ ਗਏ ਸੌਂ ਕੇ, ਅੱਖ ਪ੍ਰਤੱਖ ਨਾ ਕੋਇ ਖੁਲ੍ਹਾਈਆ। ਝਗੜੇ ਮੁਕਾ ਦੇ ਇਕ ਦੋ ਕੇ, ਤੂੰ ਮੇਰਾ ਮੈਂ ਤੇਰਾ ਸਚ ਜਣਾਈਆ। ਸਾਚਾ ਅੰਮ੍ਰਿਤ ਜਾਵੇ ਚੋ ਕੇ, ਰਸ ਨਿਝਰ ਇਕ ਵਹਾਈਆ। ਸਭ ਦੇ ਕੋਲੋਂ ਨਾਮ ਭੰਡਾਰਾ ਜਾਵੇ ਖੋਹ ਕੇ, ਧਰਮ ਦਵਾਰਾ ਇਕੋ ਇਕ ਪ੍ਰਗਟਾਈਆ। ਜਨ ਭਗਤਾਂ ਕੋਲੋਂ ਕੁਛ ਨਾ ਰੱਖੇ ਲਕੋ ਕੇ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਦੇਵੇ ਨੇਤਰ ਆਪਣੀ ਲੋ ਦੇ, ਲੋਚਨ ਅੰਦਰੋਂ ਇਕ ਖੁਲ੍ਹਾਈਆ। ਜੈਕਾਰੇ ਦੱਸ ਕੇ ਸੋਹੰ ਸੋ ਦੇ, ਸੁਤਿਆਂ ਲਏ ਜਗਾਈਆ। ਝਗੜੇ ਮੁਕਾ ਦੇ ਜੋਜਨ ਜਗਤ ਕੋਹ ਦੇ, ਕੋਹਤੂਰ ਡੇਰਾ ਢਾਹੀਆ। ਜਨ ਭਗਤਾਂ ਦੇ ਸਨਮੁਖ ਖਲੋ ਕੇ, ਖੁਲ੍ਹੇ ਦਰਸ਼ਨ ਦਏ ਕਰਾਈਆ। ਸਾਚਾ ਬੀਜ ਜਾਵੇ ਬੋ ਕੇ, ਪੱਤ ਟਹਿਣੀ ਫਲ ਫੁੱਲ ਆਪ ਮਹਿਕਾਈਆ। ਸਾਚੇ ਤਾਗੇ ਜਾਏ ਪਰੋ ਕੇ, ਪ੍ਰੀਤਮ ਹੋ ਕੇ ਜੋੜ ਜੁੜਾਈਆ। ਦੁਰਮਤ ਮੈਲ ਜਾਵੇ ਧੋ ਕੇ, ਪਤਤ ਪੁਨੀਤ ਆਪ ਕਰਾਈਆ। ਜਨ ਭਗਤਾਂ ਜਿਹਾ ਹੋ ਕੇ, ਹੋਕਾ ਨਾਮ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਢੋਆ ਦੇਵੇ ਢੋ ਕੇ, ਢੋਲ ਮਰਦੰਗ ਅਨੰਦ ਆਪਣਾ ਨਾਮ ਜਣਾਈਆ।

੭ ਅੱਸੂ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ

ਗੁਰਮੁਖ ਸਾਚਾ ਨਾਮ ਕਰਨ ਗ੍ਰਹਿਣ, ਗ੍ਰਹਿਣ ਸੂਰੀਆ ਨਾ ਕੋਇ ਵਡਿਆਈਆ। ਮਿਟੇ ਅੰਦਰੋਂ ਅੰਧੇਰੀ ਰੈਣ, ਚੰਦ ਅੰਧੇਰ ਨਾ ਕੋਇ ਵਖਾਈਆ। ਨੇਤਰ ਪੇਖਣ ਆਪਣੇ ਨੈਣ, ਨਿਜ ਨੇਤਰ ਅੱਖ ਖੁਲ੍ਹਾਈਆ। ਦਰਸ਼ਨ ਹੋਵੇ ਨਰ ਨਰਾਇਣ, ਨਿਹਕਰਮੀ ਪਰਦਾ ਲਾਹੀਆ। ਭਰਮ

❋

❋

ਰਹੇ ਨਾ ਕੋਇ ਹਿੰਦਵੈਣ, ਹਿੰਦੂ ਹਿੰਦਸਾ ਇਕ ਜਣਾਈਆ। ਬਾਲਮੀਕ ਇਸ਼ਾਰਾ ਕੀਤਾ ਵਿਚ ਰਮਾਇਣ, ਰਾਮਾ ਰਾਹ ਤਕਾਈਆ। ਕ੍ਰਿਸ਼ਨ ਅਰਜਨ ਲੱਗਾ ਕਹਿਣ, ਨਾਮ ਸੰਦੇਸਾ ਇਕ ਦ੍ਰਿੜਾਈਆ। ਜੋ ਪਰਮ ਪੁਰਖ ਤੋਂ ਹੋਏ ਤ੍ਰਫ਼ੈਣ, ਨਾਤਾ ਭਗਵਨ ਨਾਲੋਂ ਤੁੜਾਈਆ। ਓਨ੍ਹਾਂ ਅੰਮ੍ਰਿਤ ਰਸ ਮਿਲੇ ਨਾ ਕੋਇ ਕਾਮਧੇਨ, ਐਰਾਪਤ ਨਾ ਕੋਇ ਚਤੁਰਾਈਆ। ਭੇਵ ਖੁਲ੍ਹੇ ਨਾ ਕੋਇ ਐਨ, ਰਸਾਇਨ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗ੍ਰਹਿਣ ਸੂਰੀਆ ਉਪਰ ਸਾਯਾ, ਸਾਏਬਾਨ ਉਪਰ ਫ਼ਲਕ ਨਜ਼ਰੀ ਆਈਆ। ਇਹ ਖੇਲ ਬੇਪ੍ਰਵਾਹਿਆ, ਪਾਰਬ੍ਰਹਮ ਆਪ ਕਰਾਈਆ। ਜਿਨ੍ਹਾਂ ਤੋੜੇ ਨਾਤਾ ਤ੍ਰੈਗੁਣ ਮਾਇਆ, ਮਮਤਾ ਮੋਹ ਚੁਕਾਈਆ। ਸਾਚਾ ਨਾਮ ਦਏ ਸੁਣਾਇਆ, ਸੁਨ ਸਮਾਧੀ ਵਿਚੋਂ ਬਾਹਰ ਕਢਾਈਆ। ਆਪਣਾ ਗ੍ਰਹਿ ਦਏ ਵਖਾਇਆ, ਘਰ ਮੰਦਰ ਵੱਜੇ ਵਧਾਈਆ। ਜਿਥੇ ਸੂਰੀਆ ਚੰਦ ਨਜ਼ਰ ਕੋਇ ਨਾ ਆਇਆ, ਨਛੱਤਰ ਵੰਡ ਨਾ ਕੋਇ ਵੰਡਾਈਆ। ਮੰਡਲ ਮੰਡਪ ਪੰਧ ਮੁਕਾਇਆ, ਗਗਨ ਗਗਨੰਤਰ ਲੇਖਾ ਆਪ ਮੁਕਾਈਆ। ਜਿਸ ਗ੍ਰਹਿ ਗੁਰਮੁਖ ਰਿਹਾ ਵਸਾਇਆ, ਵਸਤ ਆਪਣੀ ਇਕ ਜਣਾਈਆ। ਓਥੇ ਗ੍ਰਹਿਣ ਗ੍ਰਹਾ ਵਿਚ ਕਦੇ ਨਾ ਆਇਆ, ਨੇਤਰ ਅੱਖ ਨਾ ਕੋਇ ਦਰਸਾਈਆ। ਜਗਤ ਵਿਦਿਆ ਲੇਖਾ ਦਿਸੇ ਪਰਾਇਆ, ਪਾਰਬ੍ਰਹਮ ਪ੍ਰਭ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੱਖਾਂ ਜਗਤ ਵੰਡ ਵੰਡਾਈਆ । ਸਚ ਗ੍ਰਹਿਣ ਜੋ ਗ੍ਰਹਿਣ ਕਰੇ ਹਰਿਦੇਵ, ਹਰਿ ਕਰਤਾ ਨਜ਼ਰੀ ਆਈਆ। ਇਹ ਧਰਨੀ ਦੀ ਸੇਵ, ਧਵਲ ਵਿਚ ਦੁਹਾਈਆ। ਬ੍ਰਹਮਾ ਦੀ ਕਥਨੀ ਜਿਹਵ, ਵੇਦਾਂ ਵਿਚ ਵਡਿਆਈਆ। ਪੁਰਖ ਅਕਾਲ ਲੇਖਾ ਸਦਾ ਨਿਹਕੇਵ, ਨਿਹਚਲ ਆਸਣ ਇਕ ਵਖਾਈਆ । ਜਿਸ ਨੂੰ ਗਾ ਨਾ ਸਕੇ ਰਸਨਾ ਜਿਹਵ, ਬੱਤੀ ਦੰਦ ਨਾ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਚ ਗ੍ਰਹਿਣ ਜਗਤ ਦੀ ਧੁਜ, ਧੁਰਾ ਧਰਮ ਨਾ ਕੋਇ ਵਡਿਆਈਆ। ਜਗਤ ਵਿਦਿਆ ਖੇਲ ਜੁਗ, ਜੁਗ ਚੌਕੜੀ ਮਾਤ ਚਲੀ ਆਈਆ। ਜਿਸ ਧਾਰੋਂ ਸਾਰੇ ਰਹੇ ਉਗ, ਉਗਣ ਆਥਣ ਵੱਜੇ ਵਧਾਈਆ। ਉਸ ਦੀ ਸਮਝ ਦੱਸੇ ਨਾ ਕੋਈ ਕੁਝ, ਪੜਦਾ ਭੇਵ ਨਾ ਕੋਇ ਖੁਲ੍ਹਾਈਆ। ਨੌ ਵਾਰ ਗ੍ਰਹਿਣ ਵੇਖ ਕੇ ਰੋਇਆ ਬੁੱਧ, ਨੇਤਰ ਨੈਣਾਂ ਨੀਰ ਵਹਾਈਆ। ਮੇਰੇ ਅੰਤਰ ਲੱਗਾ ਦੁੱਖ, ਦਰਦ ਦਏ ਦੁਹਾਈਆ। ਪੁਰਖ ਅਕਾਲ ਮੈਥੋਂ ਪੁਛ, ਸਚ ਦਿਆਂ ਸੁਣਾਈਆ। ਕਿਉਂ ਜਗਤ ਕਲੰਕ ਨੂੰ ਸਾਰੇ ਰਹੇ ਝੁਕ, ਤੈਨੂੰ ਸੀਸ ਨਾ ਕੋਇ ਨਿਵਾਈਆ। ਕਿਸੇ ਕੋਲ ਨਹੀਂ ਕੁਛ, ਸੂਰੀਆ ਨੇਤਰ ਰੋ ਕੇ ਮਾਰੇ ਧਾਹੀਆ। ਚੰਦਰ ਚੰਦ ਨਾ ਸਕੇ ਉਠ, ਪੜਦਾ ਪਰੇ ਨਾ ਕੋਇ ਹਟਾਈਆ। ਤੇਰੀ ਧਾਰਾ ਖੇਲ ਉਲਟ, ਸਿੱਧੀ ਸਾਧ ਨਾ ਕੋਇ ਵਡਿਆਈਆ। ਤੇਰਾ ਖੇਲ ਕ਼ਦੀਮੀ ਮੁੱਢ, ਭੇਵ ਸਕਿਆ ਕੋਇ ਨਾ ਪਾਈਆ। ਜਗਤ ਨਿਗਾਹ ਅਸਮਾਨਾਂ ਵਿਚ ਰਹੀ ਉਡ, ਅੰਤਰ ਨਿਰੰਤਰ ਤੇਰਾ ਦਰਸ ਕੋਇ ਨਾ ਪਾਈਆ। ਮਸੀਹ ਗ੍ਰਹਿਣ ਵੇਖ ਕੇ ਕਿਹਾ ਗੁੱਡ, ਗੌਡ ਗੋਲਡਨ ਤੇਰੀ ਇਕ ਸਰਨਾਈਆ । ਜਿਹੜੇ ਸੜਦੇ ਨਾਲ ਵੁੱਡ, ਵਿਡੋ ਦਿਸੇ ਜਗਤ ਲੋਕਾਈਆ। ਬੀਤੇ ਪਿਛੇ ਜੁਗ, ਝਗੜਿਆਂ ਵਿਚ ਦੁਹਾਈਆ। ਕਰਦੇ ਰਹੇ ਯੁੱਧ, ਯੁਧਿਸ਼ਟਰ ਗਿਆ ਸੁਣਾਈਆ। ਕ੍ਰਿਸ਼ਨ ਉਪਰ ਕਰ ਕੇ ਮੁਖ, ਰਸਨਾ ਦਿਤਾ ਸੁਣਾਈਆ। ਇਹ ਖੇਲ ਕਾਰਨ ਟੁਕ, ਬੁੱਧੀਵਾਨਾਂ ਵੰਡ ਵੰਡਾਈਆ। ਟੁਕ ਦੇ ਬਦਲੇ ਜਿਨ੍ਹਾਂ ਪੈਣੀ ਕੁੱਟ, ਕਾਇਆ ਕੁਟੀਆਂ ਮਿਲੇ ਸਜ਼ਾਈਆ। ਖਾਲੀ ਭਾਂਡੇ ਵੇਖਣੇ ਠੁੱਠ,

❋

❋

ਠਾਕਰ ਠੂਠੇ ਫੋਲ ਫੁਲਾਈਆ। ਜਿਸ ਦੀ ਸਿਫ਼ਤ ਕਰਦੇ ਬੱਤੀ ਦੰਦ ਬੁੱਲ੍ਹਾਂ ਨਾਲ ਬੁੱਟ, ਮਹਿੰਮਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਜਗਤ ਵਿਚਾਰ ਗ੍ਰਹਿਣ ਵਸੀਹ, ਧਰਮ ਧਰਮ ਵਿਚ ਦੁਹਾਈਆ। ਕੁਛ ਧਿਆਨ ਕਰ ਕੇ ਗਿਆ ਮੂਸਾ ਮੁਸਲਸਲ ਇਕ ਵਸੀਹ, ਵਾਸਤਾ ਪ੍ਰਭ ਦੇ ਨਾਲ ਰਖਾਈਆ। ਐ ਨੂਰ ਇਲਾਹੀ ਰੱਬੀ, ਰਬੀਉਲ ਅਮਾਮ ਤੇਰੀ ਵਡਿਆਈਆ। ਕਿਉਂ ਸੂਰੀਆ ਚੰਦ ਰਿਹਾ ਦੱਬੀ, ਭਾਰ ਨਿਰਾਲਾ ਉਪਰ ਪਾਈਆ। ਕਿਉਂ ਖੇਲ ਤੇਰਾ ਕਾਇਆ ਮਾਟੀ ਹੱਡੀ, ਨਾੜੀ ਮਾਸ ਜਣਾਈਆ। ਇਕ ਜ਼ਿਮੀਂ ਤੇ ਮਾਰ ਕੇ ਅੱਡੀ, ਵਾਸਤਾ ਦਿਤਾ ਪਾਈਆ। ਸਚ ਖ਼ੁਦਾ ਕਿਉਂ ਤੇਰੀ ਸਭ ਤੋਂ ਛੁੱਟੀ ਗੱਦੀ, ਗਦਾਗਰ ਦਿਸੇ ਲੋਕਾਈਆ। ਤੂੰ ਆਵੇਂ ਕਦੀ ਕਦੀ, ਕ਼ਦੀਮ ਦੇ ਮਾਲਕ ਧੁਰਦਰਗਾਹੀਆ। ਕਿਉਂ ਪਾਣੀ ਪੂਜਾ ਹੁੰਦੀ ਨਦੀ, ਵਹਿਣਾਂ ਵਿਚ ਵਹਾਈਆ। ਮੈਨੂੰ ਦਿਸਦਾ ਤੇਰਾ ਲੇਖਾ ਵੀਹਵੀਂ ਸਦੀ, ਸਦਮਾ ਸਭ ਨੂੰ ਰਿਹਾ ਵਖਾਈਆ। ਕਿਸੇ ਨੂੰ ਪਤਾ ਨਹੀਂ ਕਿਹੜੀ ਕੀਤੀ ਬਦੀ, ਬਦਲਾ ਵੇਖੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਖੁਲ੍ਹਾਈਆ। ਜਗਤ ਗ੍ਰਹਿਣ ਜਗਤ ਅੰਧੇਰਾ, ਅੰਧਲਾ ਅੰਧ ਵਖਾਈਆ। ਮੁਹੰਮਦ ਬਿਨ ਕਾਅਬਿਉਂ ਲਾ ਕੇ ਡੇਰਾ, ਸਫ਼ਾ ਸੂਫ਼ੀਆਂ ਵਾਲੀ ਵਿਛਾਈਆ। ਚੌਦਾਂ ਤਬਕਾਂ ਕਿਹੜਾ ਗੇੜਾ, ਸਦੀ ਚੌਧਵੀਂ ਦਏ ਦੁਹਾਈਆ। ਪਿਛੇ ਭਰਮ ਰਿਹਾ ਬਥੇਰਾ, ਭੁਲੇਖਿਆਂ ਵਿਚ ਲੋਕਾਈਆ। ਪ੍ਰਭੂ ਕਿਸੇ ਇਸ਼ਟ ਨਾ ਮੰਨਿਆ ਤੇਰਾ, ਦੇਵੀ ਦੇਵਤਿਆਂ ਸੀਸ ਨਿਵਾਈਆ। ਸੂਰੀਆ ਚੰਦ ਕਰੇ ਨਾ ਕੋਇ ਨਬੇੜਾ, ਮੰਜ਼ਲ ਹੱਕ ਨਾ ਕੋਇ ਪੁਚਾਈਆ। ਸਾਹਿਬ ਸਵਾਮੀ ਕਰ ਹੱਕ ਨਿਬੇੜਾ, ਨਿਰਵੈਰ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਰੰਗਾਈਆ। ਜਗਤ ਗ੍ਰਹਿਣ ਜਗਤ ਜਗਿਆਸੂ, ਜੁਗੀਸ਼ਰ ਦਿਤੀ ਵਡਿਆਈਆ। ਨਾਲੇ ਪੂਜਾ ਕਰਦੇ ਨਾਲੇ ਪੀਂਦੇ ਤਮਾਕੂ, ਰਾਮ ਕਾਮ ਦੋਵੇਂ ਕੰਮ ਕਿਸੇ ਨਾ ਆਈਆ। ਜਗਤ ਵਿਦਿਆ ਬਣ ਕੇ ਡਾਕੂ, ਡਾਵਾਂਡੋਲ ਕੀਤੀ ਲੋਕਾਈਆ। ਲੇਖਾ ਲਿਖਿਆ ਮੁਨੀਸ਼ਰ ਬਾਸੂ, ਵਾਸਦੇਵ ਹੁਕਮ ਸੁਣਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਜਗਤ ਭਰਮ ਗ੍ਰਹਿਣ ਸਭ ਦਾ ਸਾਕੂ, ਸੱਜਣ ਰਿਸ਼ੀਆਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦਏ ਉਠਾਈਆ। ਜਗਤ ਗ੍ਰਹਿਣ ਗ੍ਰਹਿਸਤੀ ਧਾਰ, ਰਿਸ਼ੀਆਂ ਵਡ ਵਡਿਆਈਆ। ਸੂਰੀਆ ਚੰਦ ਕਰਨ ਪੁਕਾਰ, ਧਰਨੀ ਧਰਤ ਧਵਲ ਵੇਖ ਵਖਾਈਆ। ਸਾਚਾ ਹੋਏ ਸੁਧਾਰ, ਸੁਦੀ ਵਦੀ ਨਾ ਵੰਡ ਵੰਡਾਈਆ। ਕਿਰਪਾ ਕਰੇ ਕਰਤਾਰ, ਕ਼ੁਦਰਤ ਦਾ ਮਾਲਕ ਦਇਆ ਕਮਾਈਆ। ਜਿਸ ਦੇ ਹੁਕਮ ਅੰਦਰ ਜੁਗ ਚਾਰ, ਮੰਜ਼ਲ ਮੰਜ਼ਲ ਆਪਣਾ ਪੰਧ ਮੁਕਾਈਆ। ਸੋ ਖੇਲ ਕਰੇ ਕਰਤਾਰ, ਕਰਨੀ ਦਾ ਕਰਤਾ ਆਪ ਹੋ ਜਾਈਆ। ਜਗਤ ਗ੍ਰਹਿਣ ਜਗ ਵਿਚਾਰ, ਵਿਚਰ ਕੇ ਗਏ ਸੁਣਾਈਆ। ਗੁਰਮੁਖ ਗੁਰਸਿਖ ਸੰਤ ਸੁਹੇਲੇ ਗ੍ਰਹਿਣ ਅਰਥ ਤੋਂ ਸਦਾ ਬਾਹਰ, ਅਰਥਾਤ ਅਥਵਾ ਜਿਸ ਨੂੰ ਇਕੋ ਦਿਤਾ ਜਣਾਈਆ। ਜਿਥੇ ਸਚਖੰਡ ਦਰਬਾਰ ਜੋਤ ਜਗੇ ਏਕੰਕਾਰ, ਦੀਆ ਬਾਤੀ ਨਾ ਕੋਇ ਉਜਿਆਰ, ਗੁਰ ਪੈਗ਼ੰਬਰ ਨਾ ਕੋਇ ਅਵਤਾਰ, ਸੂਰੀਆ ਚੰਦ ਨਾ ਕੋਇ ਚਮਤਕਾਰ, ਧਰਨੀ ਧਰਤ ਧਵਲ ਨਾ ਕੋਇ ਆਕਾਰ, ਦਾਨੀ ਮੰਗਤਾ ਨਾ ਕੋਇ ਭਿਖਾਰ, ਰਸਨਾ ਬੋਲੇ ਨਾ ਕੋਇ ਉਚਾਰ, ਜਿਹਵਾ ਕਰੇ ਨਾ ਕੋਇ ਗੁਫ਼ਤਾਰ, ਦਿਨੇ ਹੋਏ ਨਾ ਕੋਇ ਗ੍ਰਿਫ਼ਤਾਰ, ਪੜਦਾ ਸਕੇ ਨਾ ਕੋਈ ਡਾਰ, ਪੰਡਤ ਪਾਂਧਾ ਪਾਵੇ ਕੋਈ ਨਾ ਸਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਜਾਨਣਹਾਰ,

❋

❋

ਜਿਸ ਦਰ ਬੈਠੇ ਆਪ ਸੱਚੀ ਸਰਕਾਰ, ਸਰੋਵਰ ਸਰਾਸਰ ਜਨ ਭਗਤਾਂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਆਪ ਕਰਤਾਰ, ਕਰਨੀ ਦਾ ਕਰਤਾ ਏਕਾ ਏਕ ਅਖਵਾਈਆ।