ਪੁਸਤਕਾਲਾਭਾਗ ੨੧

੧੩ ਅੱਸੂ ਸ਼ਹਿਨਸ਼ਾਹੀ ਸੰਮਤ ੪ ਸੁਰਜੀਤ ਸਿੰਘ ਦੇ ਗ੍ਰਹਿ ਪਿੰਡ ਫ਼ੈਜ਼ਪੁਰ ਬਟਾਲਾ ਜ਼ਿਲਾ ਗੁਰਦਾਸਪੁਰ

ਸਤਿਗੁਰ ਸ਼ਬਦ ਚੌਧਵੀਂ ਚੰਦਾ, ਸਦੀ ਸਦੀ ਦਏ ਗਵਾਹੀਆ। ਨੂਰੀ ਇਸਮ ਦਿਸੇ ਕੋਈ ਨਾ ਬੰਦਾ, ਬੰਦਗੀ ਵਿਚ ਬੰਧਨ ਨਾ ਕੋਇ ਤੁੜਾਈਆ। ਮਾਨਵ ਰਿਹਾ ਕੋਈ ਨਾ ਚੰਗਾ, ਮਾਨੁੱਖ ਰੰਗ ਨਾ ਕੋਇ ਰੰਗਾਈਆ। ਮੁਹੰਮਦ ਧਾਰ ਅਖ਼ੀਰੀ ਕੰਢਾ, ਵੇਲਾ ਵਕ਼ਤ ਵੱਜੇ ਵਧਾਈਆ। ਬਿਨ ਪੁਰਖ ਅਕਾਲ ਕੂੜਾ ਧੰਦਾ, ਧਰਮ ਦੀ ਧਾਰ ਸਮਝ ਕਿਸੇ ਨਾ ਆਈਆ। ਕਲਜੁਗ ਜੀਵ ਜਗਤ ਜਹਾਨ ਨੰਗਾ, ਓਢਣ ਨਾਮ ਸੀਸ ਨਾ ਕੋਇ ਟਿਕਾਈਆ। ਗੋਬਿੰਦ ਘਰ ਨਾ ਆਏ ਕੋਈ ਖੰਡਾ, ਖੜਗ ਹੱਥ ਨਾ ਕੋਇ ਉਠਾਈਆ। ਸਾਚੀ ਮੰਜ਼ਲ ਚੜ੍ਹੇ ਕੋਈ ਨਾ ਡੰਡਾ, ਡੰਡਾਵਤ ਵਿਚ ਸੀਸ ਨਾ ਕੋਇ ਝੁਕਾਈਆ। ਬ੍ਰਹਮ ਵਿਦਿਆ ਰਿਹਾ ਕੋਈ ਨਾ ਪੰਡਾ, ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਕੁਰਲਾਈਆ। ਅੰਮ੍ਰਿਤ ਧਾਰ ਵਹੇ ਨਾ ਗੰਗਾ, ਜਲ ਥਲ ਮਹੀਅਲ ਨੇਤਰ ਰੋਵੇ ਮਾਰੇ ਧਾਹੀਆ। ਆਤਮ ਪਰਮਾਤਮ ਬਣਿਆ ਕੋਈ ਨਾ ਸੰਗਾ, ਸਤਿਗੁਰ ਮੇਲ ਨਾ ਕੋਇ ਮਿਲਾਈਆ। ਪਰਦਾ ਚੁਕਿਆ ਨਾ ਹੰ ਬ੍ਰਹਮਾ, ਪਾਰਬ੍ਰਹਮ ਪਤਿਪਰਮੇਸ਼ਵਰ ਰੰਗ ਨਾ ਕੋਇ ਰੰਗਾਈਆ। ਸ੍ਰਿਸ਼ਟ ਸਬਾਈ ਗੌਂਦੀ ਰਸਨਾ ਜਿਹਵਾ ਦੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਸਤਿਗੁਰ ਸ਼ਬਦ ਅਗੰਮੀ ਮੀਤਾ, ਮਿਤ੍ਰ ਪਿਆਰਾ ਨਜ਼ਰੀ ਆਈਆ। ਜੋ ਜੁਗ ਚੌਕੜੀ ਬਦਲੇ ਰੀਤਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਸ ਵਟਾਈਆ। ਜੋ ਭੇਵ ਜਾਣੇ ਲੱਖ ਚੁਰਾਸੀ ਜੀਵ ਜੀ ਕਾ, ਚਾਰ ਵਰਨ ਅਠਾਰਾਂ ਬਰਨ ਖੋਜ ਖੁਜਾਈਆ। ਧੁਰ ਦਾ ਕਲਮਾ ਦਏ ਹਦੀਸਾ, ਹਜ਼ਰਤਾਂ ਕਰੇ ਪੜ੍ਹਾਈਆ। ਲਹਿਣਾ ਦੇਣਾ ਜਾਣੇ ਬੀਸ ਬੀਸਾ, ਸਦੀ ਬੀਸਵੀਂ ਨਾਲ ਮਿਲਾਈਆ। ਜੋ ਕੌਲ ਇਕ਼ਰਾਰ ਪੁਰਖ ਅਕਾਲ ਗੋਬਿਦ ਨਾਲ ਕੀਤਾ, ਬਿਨ ਅੱਖਰਾਂ ਅੱਖਰ ਬਣਾਈਆ। ਜਗ ਨੇਤਰ ਨੈਣਾਂ ਕਿਸੇ ਨਾ ਡੀਠਾ, ਲੋਚਨ ਵੇਖਣ ਕੋਇ ਨਾ ਆਈਆ। ਓਹ ਕਰਨੀ ਕਰੇ ਹਰਿ ਜਗਦੀਸ਼ਾ, ਜਾਗਰਤ ਜੋਤ ਕਰ ਰੁਸ਼ਨਾਈਆ। ਜਿਹੜਾ ਪਿਛਲਾ ਲੇਖਾ ਬੀਤਾ, ਬਾਤਨ ਪੜਦਾ ਦਏ ਚੁਕਾਈਆ। ਸਾਚੀ ਕਰੇ ਨਾ ਕੋਇ ਪ੍ਰੀਤਾ, ਪ੍ਰੀਤਮ ਮਿਲਣ ਕੋਇ ਨਾ ਆਈਆ। ਝਗੜਾ ਰਿਹਾ ਹਸਤ ਕੀਟਾ, ਊਚਾਂ ਨੀਚਾਂ ਮਨ ਕਲਪਣਾ ਰਹੀ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਰਿਹਾ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੈਂ ਸਦਕੇ ਘੋਲੀ ਵਾਰੀ, ਸਤਿਗੁਰ ਸ਼ਬਦ ਮਿਲੇ ਵਡਿਆਈਆ। ਸਾਚੀ ਦਿਸੇ ਨਾ ਕੋਇ ਸਰਦਾਰੀ, ਸੀਸ ਤਾਜ ਨਾ ਕੋਇ ਟਿਕਾਈਆ। ਗੁਰੂਆਂ ਅਵਤਾਰਾਂ ਪੈਗ਼ੰਬਰਾਂ ਨਾਲ ਜਗਤ ਕਰੇ ਗਦਾਰੀ, ਧਰਮ ਦੀ ਧਾਰ ਨਜ਼ਰ ਕੋਇ ਨਾ ਆਈਆ। ਸਾਚੀ ਰਹੀ ਕੋਈ ਨਾ ਯਾਰੀ, ਯਾਰਾਨਾ ਤੋੜ ਨਾ ਕੋਇ ਨਿਭਾਈਆ। ਸਭ ਦੀ ਬਾਜ਼ੀ ਅੰਤਮ ਹਾਰੀ, ਬਾਜ਼ਾਂ ਵਾਲਾ ਵੇਖ ਵਖਾਈਆ। ਜਿਸ ਦਾ ਨਾਮ ਖੰਡਾ ਤੇਜ ਕਟਾਰੀ, ਖੜਗ ਸ਼ਬਦ ਨਾਮ ਚਮਕਾਈਆ। ਦੋ ਜਹਾਨਾਂ ਪਾਵੇ ਸਾਰੀ, ਬ੍ਰਹਿਮੰਡਾਂ ਖੰਡਾਂ ਵੇਖ ਵਖਾਈਆ। ਨੌ ਸੌ

❋

❋

ਚੁਰਾਨਵੇ ਚੌਕੜੀ ਜੁਗ ਪਿਛੋਂ ਆਈ ਜਿਸ ਦੀ ਵਾਰੀ, ਵਾਰਤਾ ਸਭ ਦੀ ਵੇਖ ਵਖਾਈਆ। ਕੂੜੀ ਕਿਰਿਆ ਮਾਇਆ ਮਮਤਾ ਮੋਹ ਵਿਕਾਰ ਹੰਕਾਰ ਕਰੇ ਕਾਰੀ, ਵਿਭਚਾਰ ਡੇਰਾ ਢਾਹੀਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਮੰਨਦੇ ਗਏ ਤਾਬਿਆਦਾਰੀ, ਨਿਉਂ ਨਿਉਂ ਸੱਯਦਾ ਸੀਸ ਝੁਕਾਈਆ। ਖੇਲ ਕਰੇ ਵਡ ਸੰਸਾਰੀ, ਸੰਸਾਰੀ ਭੰਡਾਰੀ ਸਾਰੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਡ ਦਾਤਾ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੇਰਾ ਸਾਰੇ ਕਰਦੇ ਸੌਦਾ, ਬਟਵਾਰੇ ਬੈਠੇ ਹੱਟ ਖੁਲ੍ਹਾਈਆ। ਝਗੜਾ ਪਾਇਆ ਪ੍ਰਭ ਦੇ ਨਾਉਂ ਦਾ, ਅੱਲਾ ਵਾਹਿਗੁਰੂ ਰਾਮ ਕਹਿ ਕੇ ਮਾਨਵ ਰਹੇ ਲੜਾਈਆ। ਖੇਲ ਵੇਖਿਆ ਭੈ ਭੌ ਕਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਜ਼ਾਤੀ ਪਾਤੀ ਬਾਜ਼ੀ ਵੇਖੀ ਜਗਤ ਦਾਓ ਕਾ, ਦਰ ਤੇਰੇ ਵਿਚੋਂ ਬਾਹਰ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਡ ਦਾਤਾ ਬੇਪਰਵਾਹੀਆ। ਸਦੀ ਚੌਧਵੀਂ ਕਹੇ ਮੈਂ ਰੋਂਦੇ ਵੇਖੇ ਸਾਧ ਸੰਤ, ਫ਼ਕੀਰ ਸੂਫ਼ੀ ਮਾਰਨ ਧਾਹੀਆ। ਸਾਚਾ ਮਿਲਿਆ ਕਿਸੇ ਨਾ ਕੰਤ, ਧੁਰ ਦਾ ਮੇਲ ਨਾ ਕੋਇ ਮਿਲਾਈਆ। ਹੋਇਆ ਵਿਛੋੜਾ ਜਗਤ ਭਗਵੰਤ, ਭਗਵਨ ਭਾਗ ਨਾ ਕੋਇ ਲਗਾਈਆ। ਗੜ੍ਹ ਬਣਿਆ ਹਉਮੇ ਹੰਗਤ, ਹੰ ਬ੍ਰਹਮ ਨਜ਼ਰ ਕਿਸੇ ਨਾ ਆਈਆ। ਬੋਧ ਅਗਾਧਾ ਬਣੇ ਕੋਇ ਨਾ ਪੰਡਤ, ਅੱਖਰਾਂ ਦੀ ਸਾਰੇ ਕਰਨ ਪੜ੍ਹਾਈਆ। ਚਾਰ ਵਰਨ ਅਠਾਰਾਂ ਬਰਨ ਸਾਚੀ ਬਣੇ ਕੋਈ ਨਾ ਸੰਗਤ, ਨਾਨਕ ਗੋਬਿੰਦ ਲੇਖਾ ਗਏ ਬਦਲਾਈਆ। ਸ਼ਾਹ ਸੁਲਤਾਨ ਰਾਜ ਰਾਜਾਨ ਸੰਤ ਭਿਖਾਰੀ ਹੋ ਕੇ ਮੰਗਣ, ਦਰ ਦਰ ਅਲਖ ਜਗਾਈਆ। ਸਾਚੇ ਨਾਮ ਦਾ ਹੱਥ ਦਿਸੇ ਕਿਸੇ ਨਾ ਕੰਗਣ, ਦੀਨ ਦਿਆਲ ਗਾਨਾ ਹੱਕ ਨਾ ਕੋਇ ਜਣਾਈਆ । ਧਰਮ ਦਵਾਰ ਕਰੇ ਨਾ ਕੋਈ ਬੰਦਨ, ਬੰਦਿਆਂ ਨੂੰ ਬੰਦਨਾ ਕਰ ਕੇ ਆਪਣਾ ਝਟ ਲੰਘਾਈਆ। ਸਭ ਦੀ ਆਸ਼ਾ ਹੋਈ ਨਗਨ, ਮਮਤਾ ਮੋਹ ਫਿਰੇ ਹਲਕਾਈਆ। ਝਗੜਾ ਪਿਆ ਵਿਕਾਰ ਭਜਨ, ਸਚ ਮੇਲਾ ਨਾ ਕੋਇ ਮਿਲਾਈਆ। ਨਜ਼ਰੀ ਆਏ ਨਾ ਦਾਤਾ ਦਰਦ ਦੁੱਖ ਭੈ ਭੰਜਨ, ਭਵ ਸਾਗਰ ਰੁੜ੍ਹਦੀ ਦਿਸੇ ਲੋਕਾਈਆ। ਨੇਤਰ ਨਾਮ ਪਾਏ ਕੋਈ ਨਾ ਅੰਜਣ, ਅੰਧ ਅੰਧੇਰ ਨਾ ਕੋਇ ਚੁਕਾਈਆ। ਬਿਨ ਸਤਿਗੁਰ ਸ਼ਬਦ ਸਾਚਾ ਰਿਹਾ ਕੋਈ ਨਾ ਸੱਜਣ, ਠਗ ਚੋਰ ਯਾਰ ਚਾਰੋਂ ਕੁੰਟ ਬੈਠੇ ਧੂਣੀਆਂ ਲਾਈਆ। ਆਤਮ ਪਰਮਾਤਮ ਦੇਵੇ ਨਾ ਕੋਈ ਅਨੰਦਨ, ਪਰਮਾਨੰਦ ਨਾ ਕੋਇ ਸਮਾਈਆ। ਸਤਿਗੁਰ ਧੂੜੀ ਟਿੱਕਾ ਮਸਤਕ ਲਾਏ ਕੋਈ ਨਾ ਚੰਦਨ, ਸੂਰੀਆ ਚੰਦ ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵੇਖ ਖੇਲ ਵਿਚ ਵਰਭੰਡਣ, ਬ੍ਰਹਿਮੰਡ ਪੜਦਾ ਆਪ ਉਠਾਈਆ। ਸਦੀ ਚੌਧਵੀਂ ਕਹੇ ਮੇਰਾ ਧੁਰਦਰਗਾਹ ਹੋਕਾ, ਹਕ਼ੀਕ਼ਤ ਹੱਕ ਦਿਆਂ ਦ੍ਰਿੜਾਈਆ। ਫਿਰੀ ਦੁਹਾਈ ਚੌਦਾਂ ਲੋਕਾ, ਚੌਦਾਂ ਤਬਕ ਰਹੇ ਕੁਰਲਾਈਆ। ਸਾਚਾ ਗਾਏ ਨਾ ਕੋਇ ਸਲੋਕਾ, ਸੋਹਲਾ ਰਾਗ ਨਾ ਕੋਇ ਵਡਿਆਈਆ। ਪ੍ਰਭ ਮਿਲਣ ਦਾ ਮਿਲੇ ਕਿਸੇ ਨਾ ਮੌਕਾ, ਜਗਤ ਜਗਿਆਸੂ ਨੇਤਰ ਨੈਣਾਂ ਦਰਸ ਕੋਇ ਨਾ ਪਾਈਆ। ਭਾਗ ਨਾ ਲੱਗੇ ਕਾਇਆ ਮਾਟੀ ਖੋਖਾ, ਸਾਢੇ ਤਿੰਨ ਹੱਥ ਨਾ ਵੱਜੇ ਵਧਾਈਆ। ਪ੍ਰਕਾਸ਼ ਦਿਸੇ ਨਾ ਨਿਰਮਲ ਜੋਤਾ, ਜਾਗਰਤ ਜੋਤ ਨਾ ਕਰੇ ਰੁਸ਼ਨਾਈਆ। ਮਾਇਆ ਮਮਤਾ ਵਿਚ ਸਾਰੇ ਮਾਰਨ ਗੋਤਾ, ਫੜ ਬਾਹੋਂ ਬਾਹਰ ਨਾ ਕੋਇ ਕਢਾਈਆ। ਮਨ ਬੁੱਧੀ ਦਾ ਲੇਖਾ ਹੋਇਆ ਥੋਥਾ, ਥਿਰ ਘਰ ਬੈਠਾ ਸਚ ਸਵਾਮੀ ਨਜ਼ਰ ਕਿਸੇ ਨਾ ਆਈਆ। ਸਦੀ ਚੌਧਵੀਂ ਕਹੇ ਮੈਂ ਲੇਖੇ ਲੌਣੀ ਨਹੀਂ ਕਿਸੇ ਦੀ ਲੋਥਾ, ਮਿੱਟੀ ਖ਼ਾਕ ਦੇਣੀ ਮਿਲਾਈਆ। ਜੋਤੀ

❋

❋

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਾਹਵਾ ਤੇਰੀ ਵਜਦੀ ਰਹੇ ਵਧਾਈਆ। ਸਦੀ ਚੌਧਵੀਂ ਕਹੇ ਆ ਬੀਸ ਬੀਸੇ, ਸਚ ਦਿਆਂ ਸਮਝਾਈਆ। ਪਿਛਲੇ ਚਾਰ ਜੁਗ ਲੋਕਮਾਤ ਬੀਤੇ, ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਦਏ ਗਵਾਹੀਆ। ਉਸ ਤੋਂ ਪਿਛਲਾ ਲੇਖ ਲਿਖੇ ਨਾ ਕੋਇ ਹਦੀਸੇ, ਹਜ਼ਰਤ ਸਮਝ ਕਿਸੇ ਨਾ ਆਈਆ। ਅੰਤਮ ਸਭ ਦੇ ਖ਼ਾਲੀ ਖੀਸੇ, ਨਾਮ ਭੰਡਾਰਾ ਹੱਥ ਨਾ ਕੋਇ ਰਖਾਈਆ। ਭੇਵ ਖੁਲ੍ਹੇ ਨਾ ਜੀਵ ਜੀ ਕੇ, ਜਾਗਰਤ ਜੋਤ ਨਾ ਕੋਇ ਜਗਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਲੋਕਮਾਤ ਕਰਨੀ ਕਰਮ ਕੀਤੇ, ਕਾਡਾਂ ਵਿਚ ਵੰਡ ਵੰਡਾਈਆ। ਹਰਿ ਹਰਿ ਨਾਉਂ ਰਸਨਾ ਜਿਹਵਾ ਬੱਤੀ ਦੰਦ ਗਾਇਆ ਗੀਤੇ, ਗਹਿਰ ਗੰਭੀਰ ਪੜਦਾ ਦਿਤਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਸਾਚਾ ਸੰਗ ਨਿਭਾਈਆ। ਸਦੀ ਚੌਧਵੀਂ ਕਹੇ ਮੇਰਾ ਚਾਰੋਂ ਕੁੰਟ ਫੇਰਾ, ਫਿਰ ਫਿਰ ਵੇਖਾਂ ਜਗਤ ਲੋਕਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਏਕੰਕਾਰ ਮਾਰ ਆਪਣਾ ਫੇਰਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਵੇਸ ਵਟਾਈਆ। ਝਗੜਾ ਪਿਆ ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦੁਵਾਰ ਦੇਹੁਰਾ, ਸਾਚਾ ਰੰਗ ਤੇਰਾ ਨਾਉਂ ਨਾ ਕੋਇ ਚੜ੍ਹਾਈਆ। ਸਾਧ ਸੰਤ ਜੀਵ ਜੰਤ ਮਨ ਬੁੱਧੀ ਪਾਇਆ ਝੇੜਾ, ਕਲਪਣਾ ਕੂੜ ਹੋਈ ਹਲਕਾਈਆ। ਚਾਰ ਵਰਨ ਅਠਾਰਾਂ ਬਰਨ ਦੇ ਦੇ ਗੇੜਾ, ਖੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਪੜਦਾ ਦੇ ਉਠਾਈਆ। ਤੇਰੀ ਯਾਦ ਵਿਚ ਸਮਾਂ ਬੀਤਿਆ ਬਥੇਰਾ, ਗੁਰ ਅਵਤਾਰ ਪੈਗ਼ੰਬਰ ਬੈਠੇ ਧਿਆਨ ਲਗਾਈਆ। ਭੇਵ ਖੁਲ੍ਹਾ ਗੁਰੂ ਗੁਰ ਚੇਰਾ, ਚੇਲਾ ਗੁਰ ਆਪਣਾ ਨਾਉਂ ਜਣਾਈਆ। ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਤੇਰਾ ਵੇਲਾ, ਵਾਹਵਾ ਤੇਰੇ ਨਾਮ ਦੀ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੁਰਖ ਅਕਾਲ ਦੀਨ ਦਿਆਲ ਦਇਆਨਿਧ ਤੇਰੀ ਬੇਪਰਵਾਹੀਆ। ਸਦੀ ਚੌਧਵੀਂ ਕਹੇ ਉਠ ਵੇਖ ਮਾਰ ਝਾਕੀ, ਪਰਦਾ ਦੋ ਜਹਾਨ ਉਠਾਈਆ। ਸਾਚਾ ਜਾਮ ਪਿਆਵੇ ਨਾ ਕੋਈ ਸਾਕੀ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਲਹਿਣਾ ਦੇਣਾ ਪੂਰਾ ਕਰ ਜੋ ਗੋਬਿੰਦ ਰੱਖਿਆ ਬਾਕੀ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਕਲਜੁਗ ਕੂੜੀ ਕਿਰਿਆ ਮੇਟ ਅੰਧੇਰੀ ਰਾਤੀ, ਸਤਿ ਧਰਮ ਸਤਿਜੁਗ ਸਾਚਾ ਚੰਦ ਚਮਕਾਈਆ। ਤੂੰ ਆਤਮ ਨੂਰ ਸਰਬ ਦਾ ਜ਼ਾਤੀ, ਜੋਤੀ ਜਾਤਾ ਇਕ ਅਖਵਾਈਆ। ਤੇਰੀ ਸਭ ਤੋਂ ਵਖਰੀ ਨਿਰਾਲੀ ਗਾਥੀ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਦੇ ਜਣਾਈਆ। ਦਿਵਸ ਰੈਣ ਅੱਠੇ ਪਹਿਰ ਤੇਰੇ ਪ੍ਰੇਮ ਦੀ ਹੋਵੇ ਪ੍ਰਭਾਤੀ, ਘੜੀ ਪਲ ਹਿੱਸਾ ਨਾ ਵੰਡ ਵੰਡਾਈਆ। ਝਗੜਾ ਮੁਕਾ ਕਾਗ਼ਜ਼ਾਤੀ, ਕ਼ਲਮ ਸ਼ਾਹੀ ਲਹਿਣਾ ਪੂਰ ਕਰਾਈਆ। ਮਾਨਵ ਮਾਨਵ ਦੀਨ ਮਜ਼੍ਹਬ ਵਿਚੋਂ ਚਾਰ ਕੁੰਟ ਲੈ ਆਜ਼ਾਦੀ, ਝਗੜਾ ਅਵਰ ਰਹੇ ਨਾ ਰਾਈਆ। ਪਾਰਬ੍ਰਹਮ ਬ੍ਰਹਮ ਆਤਮ ਪਰਮਾਤਮ ਕਰ ਸ਼ਾਦੀ, ਸ਼ਾਦਿਆਨਾ ਕਾਇਆ ਮੰਦਰ ਅੰਦਰ ਦੇ ਵਜਾਈਆ। ਤੈਨੂੰ ਨਿਰਗੁਣ ਧਾਰ ਸਰਗੁਣ ਰਹੇ ਅਰਾਧੀ, ਰਾਧਾ ਕ੍ਰਿਸ਼ਨ ਰਾਮ ਸੀਤਾ ਅੱਲ੍ਹਾ ਵਾਹਿਗੁਰੂ ਗੌਡ ਤੇਰੀ ਸਿਫਤ ਸਾਲਾਹੀਆ। ਬਿਨ ਤੇਰੀ ਕਿਰਪਾ ਕਾਇਆ ਮੰਦਰ ਅੰਦਰ ਸੁਰਤ ਕਿਸੇ ਨਾ ਜਾਗੀ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਗੋਬਿੰਦ ਧਾਰ ਬਣਿਆ ਕੋਇ ਨਾ ਸਾਥੀ, ਸਾਚਾ ਸਿੱਖ ਰੂਪ ਨਾ ਕੋਇ ਵਟਾਈਆ। ਪੰਚਮ ਮੀਤੇ ਮੰਨੇ ਕੋਇ ਨਾ ਆਖੀ, ਆਖ਼ਰ ਲੇਖਾ ਵੇਖ ਵਖਾਈਆ। ਜਗਤ ਵਿਦਿਆ ਦੇ ਸਾਰੇ ਬਣੇ ਪਾਠੀ, ਰਸਨਾ ਜਿਹਵਾ ਢੋਲਾ ਗਾਈਆ। ਸੁਣੇ ਸ਼ਬਦ ਨਾ ਕੋਇ ਅਨਾਦੀ, ਨਾਦੀ ਧੁਨ ਨਾ ਕੋਇ ਉਪਜਾਈਆ।

❋

❋

ਸਦੀ ਚੌਧਵੀਂ ਕਹੇ ਮੇਰੇ ਵਿਚ ਹੋਣੀ ਬਰਬਾਦੀ, ਚਾਰੋਂ ਕੁੰਟ ਨੇਤਰ ਰੋਵੇ ਮਾਰੇ ਧਾਹੀਂਆ। ਮੈਨੂੰ ਦੁੱਖ ਹੋਇਆ ਪੁਰਖ ਅਕਾਲ ਤੇਰੇ ਗੋਬਿੰਦ ਪੰਥ ਦਾ ਦਿਸੇ ਕੋਈ ਨਾ ਵਾਗੀ, ਵਾਗ ਨੂੰ ਹੱਥ ਨਾ ਕਿਸੇ ਫੜਾਈਆ। ਜਗਤ ਵਾਰਾਂ ਗੌਂਦੇ ਢਾਡੀ, ਢੋਲਕ ਛੈਣੇ ਰਹੇ ਖੜਕਾਈਆ। ਸਤਿ ਧਰਮ ਦੀ ਦਿਸੇ ਨਾ ਕੋਇ ਆਬਾਦੀ, ਆਬਰੂ ਸਾਰੇ ਗਏ ਗਵਾਈਆ। ਤੂੰ ਸਾਹਿਬ ਸਵਾਮੀ ਹਰ ਘਟ ਵਿਸਮਾਦੀ, ਬਿਸਮਿਲ ਆਪਣੀ ਖੇਲ ਖਿਲਾਈਆ। ਹੁਕਮੇ ਅੰਦਰ ਸਾਰੇ ਕਰ ਕੇ ਬਾਗ਼ੀ, ਬਗ਼ਲਗੀਰ ਨਜ਼ਰ ਕੋਇ ਨਾ ਆਈਆ। ਸਚ ਦਵਾਰ ਦਾ ਰਹੇ ਨਾ ਕੋਇ ਦਿਮਾਗ਼ੀ, ਦਮਾਂ ਵਿਚ ਦਮ ਮਿਲਾ ਕੇ ਦਾਮਨ ਸਭ ਨੂੰ ਰਹੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਦੀ ਚੌਧਵੀਂ ਕਹੇ ਮੈਂ ਚਾਰੋਂ ਕੁੰਟ ਨੱਸਾਂ, ਭੱਜਾਂ ਵਾਹੋ ਦਾਹੀਆ। ਮੈਂ ਤੱਕਾਂ ਤੇਰੀਆਂ ਅੱਖਾਂ, ਬਿਨ ਅੱਖਾਂ ਅੱਖ ਉਠਾਈਆ। ਮੈਂ ਵੇਖਾਂ ਅਰਬਾਂ ਪਦਮਾਂ ਕਰੋੜਾਂ ਲੱਖਾਂ, ਕੋਟਨ ਕੋਟ ਖੋਜ ਖੁਜਾਈਆ। ਪੁਰਖ ਅਬਿਨਾਸ਼ੀ ਸਚ ਸਚ ਤੈਨੂੰ ਦੱਸਾਂ, ਦਸਤ ਬਦਸਤ ਸੀਸ ਝੁਕਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਵਿਚੋਂ ਮੈਂ ਤੇਰਾ ਪਿਆਰ ਵੇਖਿਆ ਓਨ੍ਹਾਂ ਜੱਟਾਂ, ਜਿਨ੍ਹਾਂ ਨੂੰ ਜਟਾ ਜੂਟ ਸਮਝ ਵਿਚ ਨਾ ਕੋਇ ਰਖਾਈਆ। ਮੈਂ ਫਿਰੀ ਭੱਜੀ ਵਿਚ ਪੱਥਰਾਂ ਇੱਟਾਂ, ਟਿੱਲੇ ਪਰਬਤ ਵਾਹੋ ਦਾਹੀਆ। ਤੇਰੇ ਦੁਵਾਰੇ ਦੁਹੱਥੜ ਮਾਰ ਕੇ ਪਿੱਟਾਂ, ਨੇਤਰ ਨੈਣਾਂ ਨੀਰ ਵਹਾਈਆ। ਜੇ ਤੂੰ ਪੁਰਖ ਅਕਾਲ ਸਭ ਦਾ ਪਿਤਾ, ਪਤਿਪਰਮੇਸ਼ਵਰ ਨਜ਼ਰੀ ਆਈਆ। ਕਲਜੁਗ ਅੰਤ ਵੇਖ ਵੱਡਾ ਨਿੱਕਾ, ਚਾਰੋਂ ਕੁੰਟ ਵੇਖ ਵਖਾਈਆ। ਤੇਰਾ ਨੂਰ ਕਿਤੇ ਨਾ ਦਿਸਾ, ਦਹਿ ਦਿਸ਼ਾ ਅੰਧੇਰਾ ਛਾਈਆ। ਗ਼ਰੀਬ ਨਿਮਾਣਾ ਜਗਤ ਜਗਿਆਸੂ ਹੋ ਕੇ ਪਿਸਾ, ਫੜ ਬਾਹੋਂ ਗਲੇ ਨਾ ਕੋਇ ਲਗਾਈਆ। ਕਿਉਂ ਸਭ ਨੂੰ ਦਿਤਾ ਪਿਛਾ, ਉੱਤਰ ਪੁਰਬ ਪੱਛਮ ਦੱਖਣ ਕਰਵਟ ਲੈ ਬਦਲਾਈਆ। ਤੇਰਾ ਸਾਹਿਬ ਸਤਿਗੁਰ ਸ਼ਬਦ ਗੁਰੂ ਇਕੋ ਟਿਕਾ, ਜੋ ਧੁਰ ਦਾ ਨਜ਼ਰੀ ਆਈਆ। ਜਿਸ ਨੇ ਗੋਬਿੰਦ ਦਿਤਾ ਚਿੱਠਾ, ਸ਼ਬਦ ਅਗੰਮਾ ਇਕ ਸਮਝਾਈਆ। ਓਸ ਦਾ ਅੰਤ ਅਖ਼ੀਰੀ ਕੱਢ ਸਿੱਟਾ, ਸਿੱਟੇਬਾਜ਼ੀ ਮੇਟ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਚਾਰ ਕੁੰਟ ਫ਼ਰਕ਼, ਫ਼ਿਰਕੇ ਵਾਲੇ ਨਜ਼ਰੀ ਆਈਆ। ਸਚ ਦਵਾਰਾ ਕਰ ਗਏ ਤਰਕ, ਤੁਰਤ ਤੇਰਾ ਨਾਉਂ ਭੁਲਾਈਆ। ਮਧ ਮਾਇਆ ਵਿਚ ਹੋਏ ਗ਼ਰਕ਼, ਕਿਨਾਰਾ ਪਾਰ ਨਾ ਕੋਇ ਦਿਸਾਈਆ। ਮਾਨਵ ਮਾਨਵ ਖ਼ੁਸ਼ ਹੋਵੇ ਨਾ ਕੋਇ ਕਰ ਕੇ ਦਰਸ, ਦੀਦ ਈਦ ਨਾ ਕੋਇ ਮਨਾਈਆ। ਤੂੰ ਬੈਠਾ ਉਤੇ ਅਰਸ਼, ਫ਼ਰਸ਼ ਰਿਹਾ ਕੁਰਲਾਈਆ। ਪੁਰਖ ਅਕਾਲ ਵੇਖ ਪਰਤ, ਪਾਰਬ੍ਰਹਮ ਤੇਰੀ ਸਰਨਾਈਆ। ਨੇਤਰ ਰੋਵੇ ਧਰਨੀ ਧਰਤ, ਧਵਲ ਦਏ ਗਵਾਹੀਆ। ਤੇਰੀ ਗੋਬਿੰਦ ਨਾਲ ਸ਼ਰਤ, ਕਲਜੁਗ ਸ਼ਰਅ ਦੇ ਬਦਲਾਈਆ। ਝਗੜਾ ਮਿਟਾ ਮੰਦਰ ਮਸਜਿਦ ਚਰਚ, ਚਰਚਾ ਕੂੜ ਰਹੇ ਨਾ ਰਾਈਆ। ਗ਼ਰੀਬ ਨਿਮਾਣਿਆਂ ਉਤੇ ਕਰ ਤਰਸ, ਰਹਿਮਤ ਆਪ ਕਰਾਈਆ। ਸਭ ਦੀ ਮੇਟ ਹਰਸ, ਹਵਸ ਦੇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਰਖਾਈਆ । ਸਦੀ ਚੌਧਵੀਂ ਕਹੇ ਸਤਿਗੁਰ ਸ਼ਬਦ ਕਦੇ ਨਾ ਬੁੱਢਾ, ਨੱਢਾ ਨੌਜਵਾਨ ਨਜ਼ਰੀ ਆਈਆ। ਲੋਕਮਾਤ ਗੁਰਮੁਖਾਂ ਕਦੇ ਨਾ ਦੇਵੇ ਦਗ਼ਾ, ਦਗ਼ੇ ਫ਼ਰੇਬ ਵਿਚੋਂ ਬਾਹਰ ਕਢਾਈਆ। ਬਿਨਾ ਗੋਬਿੰਦ ਦੇ ਗੋਬਿੰਦ ਦਾ ਵਧੇ ਕਦੇ ਨਾ ਅੱਗਾ, ਇਹ ਪੁਰਖ ਅਕਾਲ ਤੇਰੇ ਹੱਥ ਵਡਿਆਈਆ। ਕਲਜੁਗ ਜੀਵ ਹੰਸ ਹੋਏ

❋

❋

ਕੱਗਾ, ਬੁੱਧੀ ਕਾਗ ਵਾਂਗ ਕੁਰਲਾਈਆ। ਬਾਹਰੋਂ ਬਣ ਕੇ ਬਗੜਾ ਬੱਪਾ, ਅੰਤਰ ਵਿਖ ਰਹੇ ਲੁਕਾਈਆ। ਤੇਰੇ ਧਰਮ ਦਾ ਰਿਹਾ ਕੋਇ ਨਾ ਸਕਾ, ਸਾਜਣ ਸੰਗ ਨਾ ਕੋਇ ਬਣਾਈਆ। ਮਾਇਆ ਮਮਤਾ ਅੰਦਰ ਵੜ ਗਈ ਦੇ ਕੇ ਧੱਕਾ, ਜੋਰੂ ਜ਼ਰ ਜ਼ੋਰ ਰਿਹਾ ਵਖਾਈਆ। ਤੇਰਾ ਅੰਮ੍ਰਿਤ ਰਸ ਸਚ ਪ੍ਰੇਮ ਕਿਸੇ ਨਾ ਛਕਾ, ਸ਼ਾਕਰ ਹੋ ਕੇ ਸੀਸ ਨਾ ਕੋਇ ਨਿਵਾਈਆ। ਸਤਿ ਧਰਮ ਦਾ ਪਹਿਨਿਆ ਕਿਸੇ ਨਾ ਕੱਛਾ, ਧੀਰਜ ਵੰਡ ਨਾ ਕੋਇ ਵੰਡਾਈਆ। ਮੁੱਛ ਦਾੜ੍ਹੀ ਕੇਸ ਸਭ ਨੇ ਰੱਖਾ, ਰੱਖਕ ਤੇਰਾ ਮਿਲ ਕੇ ਦਰਸ ਕੋਇ ਨਾ ਪਾਈਆ। ਕਿਰਪਾ ਕਰ ਪੁਰਖ ਸਮਰਥਾ, ਸਾਹਿਬ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਾਹਵਾ ਤੇਰੀ ਵਜਦੀ ਰਹੇ ਵਧਾਈਆ। ਸਦੀ ਚੌਧਵੀਂ ਕਹੇ ਮੈਂ ਆ ਡਿੱਗੀ ਦਰ, ਪਰਵਰਦਿਗਾਰ ਅਲਖ ਜਗਾਈਆ। ਕਿਰਪਾ ਕਰ ਅਗੰਮੀ ਹਰਿ, ਹਰ ਹਿਰਦਾ ਵੇਖ ਵਖਾਈਆ। ਸਚ ਨੁਹਾ ਇਕ ਸਰ, ਸਰੋਵਰ ਅੰਮ੍ਰਿਤ ਇਕ ਪ੍ਰਗਟਾਈਆ। ਜਿਥੇ ਬਹੇ ਨਰਾਇਣ ਨਰ, ਮੰਦਰ ਇਕੋ ਦੇ ਸਮਝਾਈਆ। ਝਗੜਾ ਮਿਟੇ ਚੋਟੀ ਜੜ੍ਹ, ਚੇਤਨ ਤੇਰੀ ਵੱਜੇ ਵਧਾਈਆ। ਸਚ ਦਵਾਰੇ ਆਪੇ ਖੜ੍ਹ, ਕਾਇਆ ਖਿੜਕੀ ਪਰਦਾ ਦੇ ਉਠਾਈਆ। ਸੰਤ ਸੁਹੇਲੇ ਗੁਰਮੁਖ ਲੈ ਫੜ, ਫੜ ਬਾਹੋਂ ਜੋੜ ਜੁੜਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਕਿਰਪਾ ਕਰ, ਕਿਰਪਾ ਨਿਧਾਨ ਤੇਰੀ ਸਰਨਾਈਆ। ਅਰਜ਼ ਬੰਦਨਾ ਬੰਦਗੀ ਦਰ ਦਰਵੇਸ਼ ਹੋ ਕੇ ਰਹੇ ਕਰ, ਕਰਨੀ ਦੇ ਕਰਤੇ ਕ਼ਾਦਰ ਦੇਣੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਜ਼ਿਮੀਂ ਅਸਮਾਨ, ਲੇਖਾ ਆਦਿ ਜੁਗਾਦੀ ਦੋ ਜਹਾਨ, ਗੁਰ ਅਵਤਾਰ ਪੈਗ਼ੰਬਰਾਂ ਦੇਵੇਂ ਦਾਨ, ਨਿਰਗੁਣ ਸਰਗੁਣ ਖੇਲੇਂ ਖੇਲ ਵਿਚ ਜਹਾਨ, ਜਾਗਰਤ ਜੋਤ ਬਿਨ ਵਰਨ ਗੋਤ ਕੋਟਨ ਕੋਟ ਆਪਣਾ ਰੂਪ ਅਨੂਪ ਬਦਲਾਈਆ।

੧੩ ਅੱਸੂ ਸ਼ਹਿਨਸ਼ਾਹੀ ਸੰਮਤ ੪ ਬਟਾਲਾ ਮੌਲਾਨਾ ਖ਼ਲੀਲਉਲ ਰਹਿਮਾਨ ਲੁਧਿਆਣਵੀ, ਜਾਮਾ ਮਸਜਿਦ ਫਗਵਾੜਾਕੂਚਾ ਰਹਿਮਾਨ
ਚਾਂਦਨੀ ਚੌਕ ਮਕਾਨ ਨੰ੦ ੫੨੯੬

ਆਪ ਨੇ ਪ੍ਰੇਮ ਪਿਆਰ ਮੁਹੱਬਤ ਦੀ ਬੜੀ ਕੀਤੀ ਤਸ਼ਰੀਹ, ਤਫ਼ਸੀਲ ਦਲੀਲ ਨਾਲ ਜਣਾਈਆ। ਜਿਸ ਖ਼ੁਦਾਵੰਦ ਕਰੀਮ ਦਾ ਸਿਹਨ ਵਡਾ ਵਸੀਹ, ਪੈਮਾਨਿਆਂ ਵਿਚ ਨਾਪ ਨਾ ਕੋਇ ਵਖਾਈਆ। ਓਹ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਸਦਾ ਦੇਵੇ ਤਰਜੀਹ, ਤਰਤੀਬ ਵਾਰ ਸਿਲਸਲਾ ਧੁਰ ਦਾ ਦਏ ਸਮਝਾਈਆ। ਜਲਵਾ ਨੂਰ ਦੇ ਕੇ ਰੱਬੀ, ਆਲਮੀਨ ਉਲਮਾ ਕਰੇ ਪੜ੍ਹਾਈਆ। ਕਾਇਨਾਤ ਮਾਨਵ ਅੰਦਰ ਵੇਖੇ ਨੇਕੀ ਬਦੀ, ਨੂਰੀ ਹੋ ਕੇ ਨੂਰ ਖੋਜ ਖੁਜਾਈਆ। ਜਹਾਲਤ ਹੋਈ ਚੌਧਵੀਂ ਸਦੀ, ਸਦਮਾ ਘਰ ਘਰ ਵੇਖੋ ਖ਼ਲਕ ਖ਼ੁਦਾਈਆ। ਜੋ ਫ਼ਰਮਾਨ ਧੁਰ ਕਲਮਾ ਸੰਦੇਸ ਦੇ ਕੇ ਗਏ ਨਬੀ, ਇਨਸਾਨ ਮਹਿਬਾਨ ਪੜਦਾ ਉਠਾਈਆ। ਓਸ ਦਾ ਖੇਲ ਹੋਣਾ ਯਦੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਹਜ਼ਰਤੇ ਹਜ਼ਰਾਨ ਧੁਰਦਰਗਾਹੀਆ। ਕੂੜ ਕੁੜਿਆਰ ਜੂਠ ਝੂਠ ਜਗਤ ਨਿਫ਼ਾਕ਼ ਦੀ ਜਿਸ ਮੇਟਣੀ ਗੱਦੀ, ਗਦਾਗਾਰ ਕਰੇ ਲੋਕਾਈਆ। ਸੋ ਨੂਰੇ ਅਲਾਹ ਖ਼ੁਦ ਖ਼ੁਦਾ ਬੇਪ੍ਰਵਾਹ ਸ੍ਰਿਸ਼ਟ ਸਬਾਈ ਦੇਵੇ ਪਨਾਹ, ਮਿਹਰਵਾਨ ਮਹਿਬਾਨ ਬੀਦੋ ਬੀਖ਼ੈਰਯਾ ਅਲਾਹ ਆਲਮੀਨ ਹੋਏ ਸਹਾਈਆ। ਆਪ ਨੇ ਬੜੀ ਕੀਤੀ ਸਿਫ਼ਤ ਸਲਾਹ, ਰਸਨਾ

❋

❋

ਜ਼ਬਾਨ ਕਲਾਮ ਸਚ ਜਣਾਈਆ। ਖੇਲ ਵੇਖੇ ਖ਼ਾਲਕ ਖ਼ਲਕ ਬੇਪ੍ਰਵਾਹ, ਖ਼ੁਦ ਖ਼ੁਦਾ ਨੂਰ ਅਲਾਹੀਆ। ਜੋ ਰਹਿਬਰ ਹੋ ਕੇ ਸਾਚਾ ਦੱਸੇ ਰਾਹ, ਰਾਸਤਾ ਬਰਾਸਤਾ ਆਪਣਾ ਹੁਕਮ ਜਣਾਈਆ। ਸੱਯਦਿਆਂ ਵਿਚ ਕਲਮਿਆਂ ਵਿਚ ਕਰਨੀ ਦੱਸੇ ਦੁਆ, ਅਬਾਰਤ ਵਿਚ ਆਦਤ ਦਏ ਬਦਲਾਈਆ। ਲੇਖਾ ਜਾਣੇ ਰੂਹੇ ਰਵਾਂ, ਬੇਨਜ਼ੀਰ ਲਾਸ਼ਰੀਕ ਸ਼ਿਰਕਤ ਅੰਦਰੋਂ ਬਾਹਰ ਕਢਾਈਆ। ਜਿਸ ਨੇ ਹਿੰਦੂ ਮੁਸਲਿਮ ਸਿੱਖ ਈਸਾਈ ਸਭ ਦਾ ਸਾਂਝਾ ਮਾਰਗ ਦੱਸਣਾ ਨਵਾਂ, ਚਾਰ ਵਰਨ ਅਠਾਰਾਂ ਬਰਨ ਭੈਣ ਭਾਈ ਭਾਈਆ। ਸੋ ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ ਲੇਖਾ ਜਾਣੇ ਸਭ ਦੇ ਪਵਣ ਸਵਾਸ ਦਮਾਂ, ਦਾਮਨਗੀਰ ਬੇਨਜ਼ੀਰ ਮਿਹਰ ਨਜ਼ਰ ਆਪ ਉਠਾਈਆ। ਦੀਨ ਦੁਨੀ ਝਗੜਾ ਮਿਟਾਵੇ ਕਾਇਆ ਮਾਟੀ ਚੰਮਾਂ, ਜਲਵਾ ਨੂਰ ਜ਼ਹੂਰ ਰੂਹੇ ਬੁਤ ਖ਼ਾਕੀ, ਪਾਕੀ ਪਾਕ ਆਪ ਜਣਾਈਆ। ਸਦੀ ਚੌਧਵੀਂ ਚਾਰ ਕੁੰਟ ਵੇਖੀ ਅੰਧੇਰੀ ਰਾਤੀ, ਨੂਰ ਨੁਰਾਨਾ ਨੂਰੀ ਚੰਦ ਆਪ ਚਮਕਾਈਆ। ਗੁਰ ਅਵਤਾਰ ਪੈਗ਼ੰਬਰ ਸਾਚੇ ਨਾਮ ਕਲਮੇ ਦੇ ਸਦਾ ਇਕ ਜਮਾਤੀ, ਤੁਲਬਿਆਂ ਵਾਲੀ ਵੰਡ ਨਾ ਕੋਇ ਵੰਡਾਈਆ। ਜਿਨ੍ਹਾਂ ਪੜ੍ਹਿਆ ਇਲਮ ਸਿਫ਼ਾਤੀ, ਓਨ੍ਹਾਂ ਬਦਲ ਗਈ ਹਯਾਤੀ, ਹਜ਼ਰਤ ਹਜ਼ੂਰ ਹਾਜ਼ਰ ਇਕੋ ਨਜ਼ਰੀ ਆਈਆ। ਜਿਸ ਦਾ ਲੇਖਾ ਅਲਿਫ਼ ਯੇ ਲਿਖ ਨਾ ਸਕੇ ਕ਼ਲਮ ਦਵਾਤੀ, ਕਾਤਬ ਭੇਵ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰਦਰਗਾਹੀਆ। ਆਪ ਨੇ ਸਿਫ਼ਤ ਕੀਤੀ ਜਿਹਵਾ ਨਾਲ ਕਲਾਮ, ਲਫ਼ਜ਼ ਬਲਫ਼ਜ਼ ਅਲਫ਼ਾਜ਼ ਸੋਹਣੇ ਜੋੜ ਜੁੜਾਈਆ। ਸਭ ਦਾ ਸਾਂਝਾ ਇਕ ਅਮਾਮ, ਅਮਲ ਵੇਖੇ ਖ਼ਲਕ ਖ਼ੁਦਾਈਆ। ਜਿਸ ਦੇ ਹੱਥ ਚੌਦਾਂ ਤਬਕਾਂ ਨਿਜ਼ਾਮ, ਦੀਨ ਦੁਨੀ ਆਪਣਾ ਹੁਕਮ ਮਨਾਈਆ। ਸੋ ਵਾਹਿਦ ਲਾਸ਼ਰੀਕ ਹੱਕ ਦਾ ਦਏ ਪੈਗ਼ਾਮ, ਹਕ਼ੀਕ਼ਤ ਦੇਵੇ ਥਾਉਂ ਥਾਈਂਆ। ਸਭ ਦਾ ਬਦਲ ਦੇਵੇ ਨਿਜ਼ਾਮ, ਜੂਠ ਝੂਠ ਕੂੜ ਕੁੜਿਆਰ ਦਏ ਮੁਕਾਈਆ। ਪਿਆਰ ਮੁਹੱਬਤ ਮਿਲਤ ਕਰੇ ਵਿਚ ਅਵਾਮ, ਅਮਨ ਦਾ ਜ਼ਾਮਨ ਇਕ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਉੱਤਰ ਪੂਰਬ ਪੱਛਮ ਦੱਖਣ ਇਕ ਇਕੱਲਾ ਕਰੇ ਇੰਤਜ਼ਾਮ, ਸਚ ਮਹੱਲਾ ਸ੍ਰਿਸ਼ਟੀ ਦਏ ਵਖਾਈਆ। ਜਿਸ ਦਾ ਨੂਰ ਇਕੋ ਜਿਹਾ ਸੁਬਹ ਸ਼ਾਮ, ਦਿਵਸ ਰੈਣ ਵੰਡ ਨਾ ਕੋਇ ਵੰਡਾਈਆ। ਸੋ ਮੇਟਣਹਾਰਾ ਬਦੀ ਖ਼ੁਦੀ ਹਰਾਮ, ਹਰ ਹਿਰਦੇ ਕਰੇ ਸਫ਼ਾਈਆ। ਸਚ ਪੈਗ਼ਾਮ ਬਿਨਾ ਰਸਨਾ ਸੁਣਾਏ ਬਣਾਏ ਕਾਨੇ ਇਲਹਾਮ, ਇਲਮ ਤੋਂ ਬਾਹਰ ਜਣਾਈਆ। ਕਾਇਆ ਕਾਅਬੇ ਸਚ ਮਹਿਬੂਬ ਮੁਹੱਬਤ ਵਿਚ ਕਰੇ ਕ਼ਿਆਮ, ਕ਼ਿਆਮਤ ਦਾ ਪੜਦਾ ਆਪ ਉਠਾਈਆ। ਮੇਲ ਮਿਲਾਏ ਇਨਸਾਨਾਂ ਨਾਲ ਇਨਸਾਨ, ਸਾਚੇ ਕਲਮੇ ਨਾਮ ਦੇ ਸੂਫ਼ੀ ਫ਼ਕੀਰ ਸੰਤ ਬਣਾਏ ਕਿਸਾਨ, ਇਸਮ ਜਿਸਮ ਅੰਦਰ ਆਪਣਾ ਇਕ ਸਮਝਾਈਆ। ਸੋ ਸਾਹਿਬ ਹੋਏ ਮਿਹਰਵਾਨ, ਜੋ ਵਾਲੀ ਦੋ ਜਹਾਨ, ਜਿਸ ਦਾ ਖੇਲ ਜਗਤ ਤਮਾਮ, ਦਾਮਨਗੀਰ ਸ਼ਾਹ ਹਕੀਰ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਨਾਤਾ ਸਭ ਦਾ ਲਏ ਜੁੜਾਈਆ। ਜ਼ਰੂਰਤ ਸਭ ਦੁਨੀਆ ਨੂੰ ਕਾਫ਼ੀ, ਕਾਫ਼ੀਆ ਕਾਫ਼ ਸਮਝ ਕਿਸੇ ਨਾ ਆਈਆ। ਮਨ ਸ਼ੈਤਾਨ ਸ਼ਰਅ ਕਰੇ ਗੁਸਤਾਖ਼ੀ, ਗ਼ੁੱਸਾ ਕਾਇਆ ਅੰਦਰ ਤਨ ਵਜੂਦ ਘਰ ਘਰ ਰਿਹਾ ਟਿਕਾਈਆ। ਪੈਗ਼ੰਬਰਾਂ ਗੁਰੂਆਂ ਅਵਤਾਰਾਂ ਦੀ ਮੰਨੇ ਕੋਈ ਨਾ ਆਖੀ, ਪੜ੍ਹ ਪੜ੍ਹ ਜਗਤ ਵਕ਼ਤ ਲੰਘਾਈਆ। ਸਾਚੀ ਮੰਜ਼ਲ ਚੜ੍ਹੇ ਕੋਈ ਨਾ ਘਾਟੀ, ਅੰਦਰ ਬੰਦ ਨਾ ਖੋਲ੍ਹੇ ਤਾਕੀ, ਤਕਵਾ ਇਕ ਨਾ ਕੋਈ ਰਖਾਈਆ। ਦਰਗਾਹ ਸਾਚੀ ਬਣੇ ਕੋਇ ਨਾ ਸਾਥੀ, ਮੁਕਾਮੇ ਹੱਕ ਡੇਰਾ ਕੋਇ ਨਾ ਲਾਈਆ। ਜਗਤ ਵਿਵਹਾਰ ਕਾਰ ਖੇਲ

❋

❋

ਬਾਜ਼ੀਗਰ ਨਾਟੀ, ਸਾਚਾ ਮਾਰਗ ਸਾਰੇ ਗਏ ਭੁਲਾਈਆ। ਸ਼ਮਅ ਨੂਰ ਸਚ ਖ਼ੁਦਾ ਜਗੇ ਕਿਸੇ ਨਾ ਰਾਤੀ, ਸਰਘੀ ਪ੍ਰਭਾਤੀ ਨੂਰੇ ਆਫ਼ਤਾਬ ਤਲੂਹ ਰੁਸ਼ਨਾ ਨਜ਼ਰ ਕਿਸੇ ਨਾ ਆਈਆ। ਜਿਧਰ ਵੇਖੋ ਦੀਨਾਂ ਮਜ਼੍ਹਬਾਂ ਇਖ਼ਤਲਾਫ਼ੀ, ਨਿਫ਼ਾਕ਼ ਅੰਦਰੋਂ ਨਾ ਕੋਇ ਕਢਾਈਆ। ਜਬ ਤਕ ਇਨਸਾਨ ਇਨਸਾਨ ਦਾ ਪ੍ਰੇਮ ਮੁਹੱਬਤ ਦਾ ਬਣਿਆ ਨਾ ਸਾਕੀ, ਸਾਕਾ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਾ ਹਰਿ, ਜਿਸ ਦਰਗਾਹ ਵਿਚ ਦਰਦਵੰਦ ਨੂਰੀ ਖ਼ੁਦਾ ਇਕੋ ਨਜ਼ਰੀ ਆਈਆ।

੧੪ ਅੱਸੂ ਸ਼ਹਿਨਸ਼ਾਹੀ ਸੰਮਤ ੪ ਸੁਰਜੀਤ ਸਿੰਘ ਦੇ ਗ੍ਰਹਿ ਫ਼ੈਜਪੁਰ ਬਟਾਲਾ ਜ਼ਿਲਾ ਗੁਦਾਸਪੁਰ

ਸਦੀ ਚੌਧਵੀਂ ਕਹੇ ਦੀਨ ਦੁਨੀ ਵੇਖ ਚਲਾਕੀ, ਚਾਰ ਕੁੰਟ ਧਿਆਨ ਲਗਾਈਆ। ਸ਼ਰਅ ਸ਼ੈਤਾਨ ਹੋਈ ਜਿਸਮ ਖ਼ਾਕੀ, ਖ਼ਾਕ ਪਾਕ ਰੂਪ ਨਾ ਕੋਇ ਬਦਲਾਈਆ। ਜਿਧਰ ਤੱਕਾਂ ਅੰਧੇਰੀ ਰਾਤੀ, ਨਿਰਗੁਣ ਚੰਦ ਨਾ ਕੋਇ ਚਮਕਾਈਆ। ਸੂਫ਼ੀ ਸੰਤ ਫ਼ਕੀਰ ਦਿਸੇ ਨਾ ਕੋਇ ਜਮਾਤੀ, ਸਾਚਾ ਅੱਖਰ ਵਿਦਿਆ ਨਾ ਕੋਇ ਜਣਾਈਆ। ਤੇਰਾ ਖੇਲ ਅਨੋਖਾ ਕਮਲਾਪਾਤੀ, ਪਤਿਪਰਮੇਸ਼ਵਰ ਸਮਝ ਨਾ ਕੋਇ ਸਮਝਾਈਆ। ਚਮਕੇ ਨੂਰ ਨਾ ਕੋਇ ਬਾਤੀ, ਦੀਪਕ ਦੀਆ ਨਾ ਕੋਇ ਰੁਸ਼ਨਾਈਆ। ਅੰਦਰ ਵੜ ਕੇ ਸਭ ਦੇ ਮਾਰ ਝਾਤੀ, ਪਰਦਾਨਸ਼ੀਂ ਪਰਦਾ ਆਪ ਉਠਾਈਆ। ਬੰਦ ਕਿਵਾੜਾ ਖੁਲ੍ਹੀ ਕਿਸੇ ਨਾ ਤਾਕੀ, ਸਾਧ ਸੰਤ ਰੋਵਣ ਮਾਰਨ ਧਾਈਂਆ। ਮਨ ਮਨੂਆ ਹਰ ਘਟ ਬਣਿਆ ਆਕੀ, ਅਕਲ ਬੁਧ ਦੀ ਚਲੇ ਨਾ ਕੋਇ ਚਤੁਰਾਈਆ। ਤੇਰੀ ਧਾਰ ਨਾ ਕਿਸੇ ਪਛਾਤੀ, ਉੱਤਰ ਪੂਰਬ ਪੱਛਮ ਦੱਖਣ ਭੇਵ ਕੋਇ ਨਾ ਪਾਈਆ। ਸਚ ਨਾਉਂ ਨਿਰੰਕਾਰ ਦੱਸ ਅਗੰਮੀ ਗਾਥੀ, ਗਾ ਗਾ ਆਪਣਾ ਰਾਗ ਅਲਾਈਆ। ਤੂੰ ਸਾਹਿਬ ਸਵਾਮੀ ਪੁਰਖ ਸਮਰਾਥੀ, ਗੁਣਵੰਤਾ ਧੁਰਦਰਗਾਹੀਆ। ਤੇਰੀ ਖੇਲ ਅਗੰਮੀ ਡਾਹਢੀ, ਡੰਡਾਵਤ ਬੰਦਨਾ ਜੀਵ ਜੰਤ ਦੇ ਸਮਝਾਈਆ। ਤੇਰੀ ਮਹਿੰਮਾ ਗਾ ਸਕੇ ਕੋਈ ਨਾ ਢਾਡੀ, ਢੋਲਕ ਛੈਣਾਂ ਨਾ ਕੋਇ ਖੜਕਾਈਆ। ਬਿਨ ਤੇਰੀ ਕਿਰਪਾ ਸੁਰਤੀ ਨਿਰੰਤਰ ਕਿਸੇ ਨਾ ਜਾਗੀ, ਅੰਤਰ ਅੱਖ ਨਾ ਕੋਇ ਖੁਲ੍ਹਾਈਆ। ਮੁਹੱਬਤ ਵਿਚ ਬਣਿਆ ਨਾ ਕੋਇ ਵੈਰਾਗੀ, ਵੈਰੀ ਅੰਦਰੋਂ ਨਾ ਬਾਹਰ ਕਰਾਈਆ। ਧੁਨ ਸੁਣੇ ਨਾ ਕੋਇ ਅਨਾਦੀ, ਅਨਹਦ ਨਾਦ ਨਾ ਕੋਇ ਸ਼ਨਵਾਈਆ। ਸ੍ਰਿਸ਼ਟੀ ਫਸੀ ਵਿਚ ਇਸ਼ਕ ਹਕ਼ੀਕ਼ੀ ਮਜਾਜ਼ੀ, ਦੋਹਾਂ ਤੋਂ ਪਰੇ ਤੇਰਾ ਨੂਰ ਨਾ ਕੋਇ ਚਮਕਾਈਆ। ਲਹਿਣਾ ਦੇਣਾ ਪੂਰਾ ਕਰ ਨਾਨਕ ਵਾਲਾ ਬਗ਼ਦਾਦੀ, ਕੌਲ ਇਕ਼ਰਾਰ ਪੂਰਾ ਆਪ ਕਰਾਈਆ। ਖੇਲ ਵੇਖ ਉਚ ਦੇ ਪੀਰ ਪੈਗ਼ੰਬਰ ਹਾਜੀ, ਹਜ਼ਰਤ ਆਪਣਾ ਧਿਆਨ ਲਗਾਈਆ। ਸ਼ਰਅ ਤੋਂ ਪਰੇ ਦੱਸ ਨਿਮਾਜ਼ੀ, ਨਵਾਜ਼ਿਸ਼ ਵਿਚ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕੂੜੀ ਕਿਰਿਆ ਵੇਖ ਬਾਜ਼ੀ, ਬਾਜ਼ਾਂ ਵਾਲੇ ਤੇਰੀ ਬੇਪਰਵਾਹੀਆ। ਹਰਿਜਨ ਜਨ ਭਗਤਾਂ ਬਣ ਇਮਦਾਦੀ, ਮਦਦ ਤੇਰੀ ਮੰਗ ਮੰਗਾਈਆ। ਅਛਲ ਅਛਲ ਪਿਛਲੀ ਛੱਡ ਵਾਦੀ, ਵਾਅਦਾ ਗੁਰ ਅਵਤਾਰ ਪੈਗ਼ੰਬਰਾਂ ਪੂਰਾ ਦੇ ਕਰਾਈਆ। ਸੰਤ ਸੁਹੇਲਾ ਤੇਰਾ ਰਹੇ ਕੋਈ ਨਾ ਦਾਗ਼ੀ, ਦਗ਼ਾ ਵੇਖ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੂੰ ਸਾਹਿਬ ਸੁਲਤਾਨ ਧੁਰ ਦਾ ਆਦੀ, ਆਦਿ ਪੁਰਖ ਤੇਰੀ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਨਿਗਾਹ ਮਾਰ ਚਾਰ ਕੁੰਟ, ਕੁਟੰਬ ਆਪਣਾ ਵੇਖ ਵਖਾਈਆ। ਸਵਾਧਾਨ ਹੋ ਨਿਵਾਸੀ ਬੈਕੁੰਠ, ਸਵਰਗ ਬਹਿਸ਼ਤ

❋

❋

ਚਰਨਾਂ ਹੇਠ ਦਬਾਈਆ। ਝਗੜਾ ਪਿਆ ਜੰਞੂ ਬੋਦੀ ਸੁੰਨਤ, ਮੁੱਛ ਦਾੜ੍ਹੀ ਕੇਸ ਕਰੇ ਲੜਾਈਆ। ਫਿਰੀ ਦਰੋਹੀ ਵਿਚ ਉਮਤ, ਆਲਮ ਇਲਮ ਨਾ ਕੋਇ ਸਮਝਾਈਆ। ਸਤਿ ਧਰਮ ਵਿਚ ਰਹੀ ਕੋਈ ਨਾ ਹਿੰਮਤ, ਹੌਸਲਾ ਸਾਰੇ ਬੈਠੇ ਢਾਹੀਆ। ਕਲਜੁਗ ਕੂੜਾ ਕਰੇ ਇੱਲਤ, ਜਗਤ ਸ਼ਰਅ ਰਿਹਾ ਲੜਾਈਆ। ਸ਼ਾਹ ਸੁਲਤਾਨਾਂ ਹੋਵੇ ਜ਼ਿੱਲਤ, ਖ਼ੁਆਰੀ ਘਰ ਘਰ ਵੇਖ ਵਖਾਈਆ। ਪੁਰਖ ਅਕਾਲ ਤੇਰੇ ਅੱਗੇ ਮਿੰਨਤ, ਸੀਸ ਜਗਦੀਸ਼ ਇਕ ਝੁਕਾਈਆ। ਧਰਨੀ ਕਹੇ ਮੇਰੇ ਉਤੇ ਰਹੇ ਕੋਈ ਨਾ ਨਿੰਦਕ, ਧੌਲ ਵੱਜੇ ਇਕ ਵਧਾਈਆ। ਮੇਰੀ ਸਗਲੀ ਮੇਟ ਚਿੰਨਤ, ਚਿੰਤਾ ਚਿਖਾ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਮੇਰੇ ਪੁਰਖ ਅਕਾਲੇ ਪਰਵਰਦਿਗਾਰ, ਪਰਾ ਪਸੰਤੀ ਮਧਮ ਬੈਖ਼ਰੀ ਤੇਰੀ ਸਿਫ਼ਤ ਸਾਲਾਹੀਆ। ਦੀਨ ਦੁਨੀ ਦੇ ਆਦਿ ਜੁਗਾਦੀ ਸਾਂਝੇ ਯਾਰ, ਯਾਰੜੇ ਸੱਥਰ ਵੇਖ ਜੋ ਗੋਬਿੰਦ ਲਿਆ ਵਿਛਾਈਆ। ਸੰਦੇਸ਼ਾ ਦਿਤਾ ਤੇਰੀ ਧਾਰ, ਧਰਮ ਦੀ ਧਾਰ ਇਕ ਪ੍ਰਗਟਾਈਆ। ਤੂੰ ਮੇਰਾ ਮੈਂ ਤੇਰਾ ਦੂਜਾ ਅਵਰ ਨਾ ਕੋਇ ਪਿਆਰ, ਪੀਆ ਪ੍ਰੀਤਮ ਇਕ ਮਨਾਈਆ। ਬੀਸ ਬੀਸਾ ਖੋਲ੍ਹ ਕਿਵਾੜ, ਬੰਦ ਤਾਕੀ ਆਪ ਖੁਲ੍ਹਾਈਆ। ਚਾਰੋਂ ਕੁੰਟ ਦਿਸੇ ਉਜਾੜ, ਧੂੰਆਂਧਾਰ ਦਿਸੇ ਲੋਕਾਈਆ। ਅੰਧੇਰਾ ਦਿਸੇ ਡੂੰਘੀ ਗਾਰ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਚਾਰ ਕੁੰਟ ਤੇਰੇ ਅਖਤਿਆਰ, ਦੋ ਜਹਾਨਾਂ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਰਹੇ ਨਾ ਕੋਇ ਮੁਖਤਿਆਰ, ਮੁੱਖੀਏ ਆਪਣੇ ਵਿਚ ਮਿਲਾਈਆ। ਤੇਰਾ ਹੁਕਮ ਹੋਵੇ ਗੁਫ਼ਤਾਰ, ਗੁਫ਼ਤਗੂ ਵੇਖੇ ਜਗਤ ਲੋਕਾਈਆ। ਤੇਰੇ ਕਲਮੇ ਦਾ ਇਜ਼ਹਾਰ, ਤੇਰਾ ਨਾਮ ਸਿਫ਼ਤ ਸਾਲਾਹੀਆ। ਤੂੰ ਕਲ ਕਲਕੀ ਅਵਤਾਰ, ਨਿਹਕਲੰਕਾ ਨਾਉਂ ਪ੍ਰਗਟਾਈਆ। ਅਮਾਮ ਅਮਾਮਾਂ ਦਾ ਸਿਕਦਾਰ, ਹਜ਼ਰਤ ਹੱਕ ਕਰੇ ਪੜ੍ਹਾਈਆ। ਸਦੀ ਚੌਧਵੀਂ ਕਹੇ ਮੇਰੀ ਤੇਰੇ ਚਰਨ ਕਵਲ ਨਿਮਸਕਾਰ, ਕ਼ਦਮਾਂ ਵਿਚ ਆਪਣਾ ਸੀਸ ਝੁਕਾਈਆ। ਤੂੰ ਕ਼ੁਦਰਤ ਦਾ ਕ਼ਾਦਰ ਕਰਨੀ ਦਾ ਕਰਨੇਹਾਰ, ਕਰੀਮ ਅਜ਼ੀਮ ਨਜ਼ਰੀ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਗਈ ਹਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਅਗੰਮ ਅਪਾਰ, ਅਲਖ ਅਗੋਚਰ ਤੇਰੀ ਬੇਪ੍ਰਵਾਹੀਆ।

੧੪ ਅੱਸੂ ਸ਼ਹਿਨਸ਼ਾਹੀ ਸੰਮਤ ੪ ਅਜੀਤ ਸਿੰਘ ਦੇ ਗ੍ਰਹਿ ਬਟਾਲਾ

ਸਦੀ ਕਹੇ ਮੇਰੇ ਵਾਸਤੇ ਰੋ ਕੇ ਗਿਆ ਸਧਨਾ, ਸਦਮਿਆਂ ਵਿਚ ਕੁਰਲਾਈਆ। ਓਸ ਝਗੜਾ ਤੱਕਿਆ ਆਅਲਾ ਅਦਨਾ, ਅਦਲ ਇਨਸਾਫ਼ ਨਾ ਕੋਇ ਕਮਾਈਆ। ਝਗੜਾ ਜਾਣਿਆ ਮਾਟੀ ਬਦਨਾ, ਤਨ ਵਜੂਦ ਦਿਸੇ ਲੜਾਈਆ। ਸ੍ਰਿਸ਼ਟ ਸਬਾਈ ਹੋਈ ਬੇਵਤਨਾ, ਘਰ ਸਚ ਨਾ ਕੋਇ ਮਿਲਾਈਆ। ਧਰਮ ਨਈਆ ਚੜ੍ਹੇ ਕੋਈ ਨਾ ਪਤਣਾ, ਜਗਤ ਨਾਮ ਵੰਝ ਮੁਹਾਣੇ ਕੰਮ ਕਿਸੇ ਨਾ ਆਈਆ। ਸਾਚਾ ਗੁਰਮੁਖ ਹੀਰਾ ਦਿਸੇ ਕੋਈ ਨਾ ਰਤਨਾ, ਅਮੋਲਕ ਆਪਣਾ ਰੂਪ ਵਟਾਈਆ। ਜਗਤ ਲਬਾਸ ਦਿਸੇ ਸਵਾਂਗੀ ਨਟਨਾ, ਨਟੂਆ ਕਲਜੁਗ ਨਾਲ ਰਲਾਈਆ। ਰੂਪ ਧਾਰੇ ਵਾਸੀ ਪਟਨਾ, ਪਟਾ ਆਪਣਾ ਵੇਖ ਵਖਾਈਆ। ਜਿਸ ਨੇ ਜਗਤ ਵਿਹਾਰ ਕਾਰ ਠੱਪਣਾ, ਠੱਪਾ ਪ੍ਰਭ ਦਾ ਨਾਮ ਲਗਾਈਆ। ਸਾਧ ਸੰਤ ਕਰੇ ਸੱਖਣਾ,

❋

❋

ਸਖੀ ਸੁਲਤਾਨ ਨਾ ਕੋਇ ਵਡਿਆਈਆ । ਹਭ ਕਿਛ ਵੇਖੇ ਆਪਣੀ ਅੱਖਨਾ, ਨੇਤਰ ਨੈਣ ਉਠਾਈਆ। ਸਤਿ ਸਰੂਪ ਹੋ ਪ੍ਰਤਖਣਾ, ਪਾਰਬ੍ਰਹਮ ਪ੍ਰਭ ਪੜਦਾ ਲਾਹੀਆ। ਕਿਸੇ ਦਾ ਚਲੇ ਕੋਈ ਨਾ ਯਤਨਾ, ਯਥਾਰਥ ਆਪਣੀ ਕਾਰ ਕਮਾਈਆ। ਗੁਰਮੁਖ ਵਿਰਲਾ ਓਸ ਨੇ ਰੱਖਣਾ, ਰੱਖਕ ਹੋ ਕੇ ਹੋਏ ਸਹਾਈਆ। ਸਚ ਦਵਾਰਾ ਇਕੋ ਵਸਣਾ, ਜਿਥੇ ਵਸਲ ਮਿਲੇ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਸੁਹੇਲਾ ਸਤਿ ਧਰਮ ਦਾ ਸੱਦਣਾ, ਸਦਾ ਆਪਣਾ ਨਾਮ ਸੁਣਾਈਆ।

੧੪ ਅੱਸੂ ਸ਼ਹਿਨਸ਼ਾਹੀ ਸੰਮਤ ੪ ਸਰਬ ਹਿੰਦ ਅਕਾਲੀ ਕਾਨਫ਼ਰੰਸ ਬਟਾਲਾ

ਪੰਥ ਖ਼ਾਲਸਾ ਕੋਈ ਨਹੀਂ ਤੈਨੂੰ ਖ਼ਤਰਾ, ਪੁਰਖ ਅਕਾਲ ਇਕ ਸਰਨਾਈਆ। ਆਪਣੇ ਕਾਇਆ ਮੰਦਰ ਅੰਦਰ ਆਪਣਾ ਉਲਟ ਦੇ ਪੱਤਰਾ, ਜੋ ਪਾਤੀ ਗੁਰ ਗੋਬਿੰਦ ਗਿਆ ਜਣਾਈਆ। ਜਿਸ ਨੇ ਮਾਛੂਵਾੜੇ ਤੁਹਾਡੇ ਪਿਛੇ ਹੰਢਾਈ ਸੇਜ ਸੱਥਰਾ, ਯਾਰੜਾ ਇਕ ਧਿਆਨ ਲਗਾਈਆ। ਓਹ ਗੋਬਿੰਦ ਤੁਹਾਥੋਂ ਕਦੇ ਰਹੇ ਨਾ ਵੱਖਰਾ, ਹਰ ਹਿਰਦੇ ਹੋਏ ਸਹਾਈਆ। ਤੁਸੀਂ ਆ ਗਏ ਹੁਣ ਓਸ ਕਿਨਾਰੇ ਪੱਤਨਾ, ਜਿਸ ਪਤਣ ਦਾ ਮਾਲਕ ਬੇਪ੍ਰਵਾਹੀਆ। ਭਾਵੇਂ ਦੂਤੀ ਦੁਸ਼ਮਣ ਕਿੰਨਾ ਕਰਨ ਯਤਨਾ, ਪੰਥ ਖ਼ਾਲਸ ਤੁਹਾਨੂੰ ਮਿਲੇ ਵਡਿਆਈਆ। ਅੱਜ ਖ਼ੁਸ਼ੀਆਂ ਨਾਲ ਸਾਂਝਾ ਲਾ ਕੇ ਜਾਇਓ ਵਟਣਾ, ਪ੍ਰੀਤ ਪਿਆਰ ਰੰਗ ਚੜ੍ਹਾਈਆ। ਜਿਹੜਾ ਪਹਿਲੋਂ ਪ੍ਰਗਟ ਹੋਇਆ ਵਿਚ ਪਟਨਾ, ਹੁਣ ਨਿਰਗੁਣ ਜੋਤ ਸਰੂਪ ਕਰੇ ਰੁਸ਼ਨਾਈਆ। ਗੁਰਸਿਖ ਗੋਬਿੰਦ ਪਿਆਰ ਨਾਲੋਂ ਕੋਈ ਰਿਹੋ ਨਾ ਸੱਖਣਾ, ਖ਼ਾਲੀ ਝੋਲੀ ਸਭ ਨੇ ਲੈਣੀ ਭਰਾਈਆ। ਇਕ ਦੋ ਮਿੰਟ ਵਿਚ ਏਨਾਂ ਕੁਛ ਪਿਆ ਦੱਸਣਾ।

੧੪ ਅੱਸੂ ਸ਼ਹਿਨਸ਼ਾਹੀ ਸੰਮਤ ੪ ਯੱਗਯਾਦੱਤ ਐਮ੦ ਪੀ੦ ਨਾਲ ਬਟਾਲਾ

ਯੱਗਯਾਦੱਤ ਜੀ ਧਰਮ ਕਸ਼ੇਤਰ ਦਾ ਸੱਚਾ ਯੱਗ, ਯੁਗਾਂ ਤੋਂ ਰਿਸ਼ੀਆਂ ਮੁਨੀਆਂ ਰੀਤੀ ਚਲੀ ਆਈਆ। ਜਿਸ ਨਾਲ ਮਿਲੇ ਸੂਰਾ ਸਰਬਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਦਰਸ਼ਨ ਦੇਵੇ ਉਪਰ ਸ਼ਾਹ ਰਗ, ਨਿਰਗੁਣ ਨਿਰਵੈਰ ਨੂਰ ਜੋਤ ਕਰ ਰੁਸ਼ਨਾਈਆ। ਸਦੀ ਚੌਧਵੀਂ ਕਲਜੁਗ ਕੂੜੀ ਮੇਟੇ ਅਗਨੀ ਅੱਗ, ਜੋ ਸ੍ਰਿਸ਼ਟੀ ਦ੍ਰਿਸ਼ਟੀ ਰਹੀ ਤਪਾਈਆ। ਮਾਨਵ ਮਾਨੁੱਖ ਹੋਇਆ ਕੱਗ, ਮਾਣਕ ਮੋਤੀ ਹੰਸ ਚੋਗ ਨਾ ਕੋਇ ਚੁਗਾਈਆ। ਕੂੜ ਵਿਕਾਰ ਹੰਕਾਰ ਵਿਭਚਾਰ ਕੁਕਰਮ ਅੰਧੇਰ ਰਿਹਾ ਵਗ, ਹੁਲਾਰਾ ਦੇਵੇ ਥਾਉਂ ਥਾਈਂਆ। ਜਗਤ ਸਿਆਸਤ ਸਤਿ ਧਰਮ ਤੋਂ ਸਭ ਦੇ ਖ਼ਾਲੀ ਕੀਤੇ ਹੱਡ, ਨਾੜੀ ਮਾਸ ਦਏ ਦੁਹਾਈਆ। ਧਰਮ ਮਰਿਆਦਾ ਗਏ ਛੱਡ, ਗੁਰ ਅਵਤਾਰ ਪੈਗ਼ੰਬਰਾਂ ਦਾ ਰਸਤਾ ਗਏ ਭੁਲਾਈਆ। ਕਿਸੇ ਨੂੰ ਸਮਝ ਨਹੀਂ ਕੀ ਖੇਲ ਹੋਣਾ ਕਦ, ਕ਼ਦੀਮ ਦਾ ਕ਼ਾਦਰ ਕ਼ੁਦਰਤ ਦਾ ਮਾਲਕ ਦਏ ਕਰਾਈਆ। ਜਿਸ ਦੀ ਚਾਰ ਵਰਨ ਅਠਾਰਾਂ ਬਰਨ ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਸਾਰੀ ਯੱਦ, ਆਤਮ ਪਰਮਾਤਮ ਆਪਣਾ ਰੰਗ ਵਖਾਈਆ। ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਰਾਓ ਰੰਕ ਦੀ ਮੇਟ ਕੇ ਹੱਦ, ਘਰ

❋

❋

ਸਾਂਝਾ ਇਕ ਵਖਾਈਆ। ਮਾਇਆ ਮਮਤਾ ਮੋਹ ਵਿਕਾਰ ਦੇਵੇ ਮਥ, ਮਧੁਰ ਧੁਨ ਨਾਮ ਖ਼ੁਮਾਰੀ ਇਕ ਸੁਣਾਈਆ। ਜੋ ਜਗਤ ਵਪਾਰ ਵਿਚ ਹੋਏ ਵੱਡ, ਵਖਰਾ ਵਖਰਾ ਰਾਹ ਚਲਾਈਆ। ਉਹਨਾਂ ਸਾਰਿਆਂ ਨੂੰ ਸਚ ਪ੍ਰੇਮੀ ਲੈਣ ਸੱਦ, ਸੱਦਾ ਮੁਹੱਬਤ ਵਾਲਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਹਿਰਦੇ ਕਰੇ ਸਫ਼ਾਈਆ। ਯੱਗਯਾਦੱਤ ਜੀ ਯਾਦ ਕਰੋ ਆਪਣਾ ਬਿਆਨ, ਜੋ ਰਸਨਾ ਜਿਹਵਾ ਆਏ ਸੁਣਾਈਆ। ਜਿਸ ਨੂੰ ਬੋਲਿਆ ਨਾਲ ਜ਼ਬਾਨ, ਅੱਖਰਾਂ ਵਿਚ ਸਿਫ਼ਤ ਸਾਲਾਹੀਆ। ਮੰਨਿਆ ਇਕ ਭਗਵਾਨ, ਪਤਿਪਰਮੇਸ਼ਵਰ ਨੂਰ ਖ਼ੁਦਾਈਆ। ਸਭ ਦੀ ਕਰੇ ਕਲਿਆਣ, ਕਾਇਨਾਤ ਖੋਜ ਖੁਜਾਈਆ । ਜੀਵਣ ਵਿਚ ਜ਼ਿੰਦਗੀ ਦਾ ਬਦਲ ਦਏ ਵਿਧਾਨ, ਵਾਹਵਾ ਕਰੇ ਹੱਕ ਪੜ੍ਹਾਈਆ। ਉਹ ਲੇਖਾ ਜਾਣੇ ਦੋ ਜਹਾਨ, ਪੁਰੀ ਲੋਅ ਬ੍ਰਹਿਮੰਡ ਖੰਡ ਖੋਜ ਖੁਜਾਈਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਲੋਕ ਪਰਲੋਕ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਮੇਂ ਦਾ ਮਾਲਕ ਇਕ ਅਖਵਾਈਆ। ਰਸਨਾ ਜਿਹਵਾ ਬੱਤੀ ਦੰਦ ਸਾਰੇ ਕਹਿੰਦੇ, ਕਹਿ ਕਹਿ ਰਹੇ ਜਣਾਈਆ। ਸਾਂਝੀ ਸਟੇਜ ਉਤੇ ਮਿਲ ਮਿਲ ਬਹਿੰਦੇ, ਕੰਧਾ ਕੰਧੇ ਨਾਲ ਮਿਲਾਈਆ। ਬਹੁਤੇ ਜਗਤ ਮਮਤਾ ਦੇ ਵਹਿਣ ਵਹਿੰਦੇ, ਮਾਇਆ ਵਿਚ ਹਲਕਾਈਆ। ਥੋੜ੍ਹੇ ਧਰਮ ਦੇ ਰਸਤੇ ਪੈਂਦੇ, ਜਿਨ੍ਹਾਂ ਛੱਡੀ ਕੂੜ ਲੋਕਾਈਆ। ਓਹ ਹੁਕਮ ਧੁਰ ਦਾ ਸਹਿੰਦੇ, ਸੀਸ ਜਗਦੀਸ਼ ਝੁਕਾਈਆ। ਓਹ ਵੇਖਣ ਚੜ੍ਹਦੇ ਲਹਿੰਦੇ, ਦੱਖਣ ਪਹਾੜ ਅੱਖ ਉਠਾਈਆ। ਪਿਠ ਲਾ ਕਦੀ ਨਾ ਢਹਿੰਦੇ, ਜੋ ਸੂਰਬੀਰ ਆਪਣਾ ਬਲ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਜਗਤ ਸਿਆਸਤ ਰਹੀ ਹਾਰ, ਸੌਦੇ ਬਾਜ਼ੀ ਨਜ਼ਰੀ ਆਈਆ। ਸਾਰੇ ਕਰਦੇ ਟਕਿਆਂ ਦਾ ਵਪਾਰ, ਮਾਇਆ ਮਮਤਾ ਨਾਲ ਵਡਿਆਈਆ। ਬਾਹਰੋਂ ਬਣ ਕੇ ਮਿਤ੍ਰ ਯਾਰ, ਅੰਦਰੋਂ ਦਗ਼ਾ ਰਹੇ ਕਮਾਈਆ। ਜੇ ਲੀਡਰ ਹੋ ਜਾਣ ਸਮਝਦਾਰ, ਸਮਝ ਸਮਝ ਵਿਚੋਂ ਉਲਟਾਈਆ। ਫਿਰ ਝਗੜਾ ਰਹੇ ਨਾ ਵਿਚ ਸੰਸਾਰ, ਦੀਨ ਮਜ਼੍ਹਬ ਕਰੇ ਨਾ ਕੋਇ ਲੜਾਈਆ। ਇਹ ਪ੍ਰਧਾਨਾਂ ਦਾ ਅਖਤਿਆਰ, ਇਖ਼ਤਲਾਫ਼ ਅੰਦਰੋਂ ਦੇਣ ਤਜਾਈਆ। ਸਾਰੇ ਪ੍ਰਭੂ ਦੇ ਬਣ ਜਾਣ ਬਰਖ਼ੁਰਦਾਰ, ਬੱਚੇ ਹੋ ਕੇ ਸੇਵ ਕਮਾਈਆ। ਰਾਮ ਕ੍ਰਿਸ਼ਨ ਓਮ ਅਲਾਹ ਵਾਹਿਗੁਰੂ ਗਾਡ ਉਸੇ ਨੂੰ ਕਹਿ ਕੇ ਕਰਨ ਨਿਮਸਕਾਰ, ਸੱਯਦਾ ਸੀਸ ਜਗਦੀਸ਼ ਝੁਕਾਈਆ। ਓਸੇ ਦੀ ਰਈਅਤ ਤੇ ਓਸੇ ਦੀ ਸਰਕਾਰ, ਓਸੇ ਦਾ ਹੁਕਮ ਓਸੇ ਦਾ ਪਰਚਾਰ, ਦੀਨ ਦੁਨੀ ਓਸੇ ਦੀ ਨਜ਼ਰੀ ਆਈਆ। ਜੇ ਅੰਦਰੋਂ ਨਿਕਲ ਜਾਵੇ ਹੰਕਾਰ, ਕੂੜੀ ਕਿਰਿਆ ਰਹੇ ਨਾ ਵਿਭਚਾਰ, ਦੁਰਾਚਾਰ ਕਰਮ ਨਾ ਕੋਇ ਕਮਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਧਰਮ ਦਾ ਇਕ ਪਿਆਰ, ਮਜ਼੍ਹਬ ਦਾ ਝਗੜਾ ਦੇਣ ਗਵਾਈਆ। ਜੇ ਸੰਤ ਸੁਹੇਲੇ ਉਠਣ ਪੰਜ ਸੱਤ ਦੋ ਚਾਰ, ਆਪਣਾ ਬਲ ਧਰਾਈਆ। ਭੈ ਰੱਖਣ ਨਾ ਸ਼ਰਅ ਦੀ ਕੋਈ ਕਟਾਰ, ਨਿਰਵੈਰ ਹੋ ਕੇ ਆਪਣੀ ਸੇਵ ਕਮਾਈਆ। ਓਨ੍ਹਾਂ ਨੂੰ ਕੋਈ ਕਰ ਨਾ ਸਕੇ ਗ੍ਰਿਫ਼ਤਾਰ, ਵਾਰੰਟ ਸਕੇ ਨਾ ਕੋਇ ਕਢਾਈਆ। ਜਿਨ੍ਹਾਂ ਦਾ ਧਰਮ ਦਾ ਬੋਲ ਸਚ ਦਾ ਜੈਕਾਰ, ਮੁਹੱਬਤ ਦਾ ਪਿਆਰ ਮਿਹਨਤ ਵਿਚ ਜਨਤਾ ਦੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਤਮਾ ਪਰਮਾਤਮਾ ਪਰਮਾਤਮਾ ਆਤਮਾ ਇਕੋ ਨੂਰ ਖ਼ਲਕ ਖ਼ੁਦਾਈਆ। ਯੱਗਯਾਦੱਤ ਜੀ ਜੇ ਸਾਰਿਆਂ ਲੀਡਰਾਂ ਨੂੰ ਮਿਲ ਜਾਏ ਸੱਚੀ ਦਾਤ, ਅੰਦਰ ਮਿਲ ਕੇ ਵੱਜੇ ਵਧਾਈਆ। ਬਾਹਰੋਂ ਮਿਟ ਜਾਏ ਅੰਧੇਰੀ ਰਾਤ, ਧਰਮ ਦਾ ਚੰਦ ਕਰੇ ਰੁਸ਼ਨਾਈਆ।

❋

❋

ਬਾਹਰੋਂ ਸੂਫ਼ੀਆਂ ਵਾਲੀ ਗੁਫ਼ਤਾਰ, ਅੰਦਰ ਮੂਰਖ ਮਤਿ ਰਖਾਈਆ। ਬਹੁਤੇ ਸਟੇਜ ਤੋਂ ਉਤਰ ਕੇ ਜਿਸ ਵੇਲੇ ਹੁੰਦੇ ਬਾਹਰ, ਫੇਰ ਆਪਣੇ ਮਨ ਦਾ ਡੰਕਾ ਦੇਂਦੇ ਵਜਾਈਆ। ਜੇ ਹਰ ਹਿਰਦੇ ਵਿਚ ਆ ਜਾਏ ਸਤਿ ਦੀ ਵਿਚਾਰ, ਧਰਮ ਦੇ ਨੇਤੇ ਬਣ ਕੇ ਸਭ ਦੀ ਕਰਨ ਅਗਵਾਈਆ। ਫੇਰ ਸੁਖਾਂ ਵਿਚ ਸੁਖ ਰੂਪ ਬਣ ਜਾਏ ਸੰਸਾਰ, ਦੁੱਖਾਂ ਦਾ ਦੁੱਖ ਦੇਣ ਗਵਾਈਆ । ਇਹ ਅਜੇ ਥੋੜ੍ਹੀ ਥੋੜ੍ਹੀ ਔਣ ਲੱਗੀ ਵਿਚਾਰ, ਜੋ ਵਿਚਰ ਕੇ ਲੀਡਰ ਰਹੇ ਸੁਣਾਈਆ। ਜਿਸ ਵੇਲੇ ਕਿਰਪਾ ਕਰੀ ਆਪ ਨਿਰੰਕਾਰ, ਹਰ ਹਿਰਦੇ ਕਰੇ ਸਫ਼ਾਈਆ। ਜਿਸ ਨੂੰ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਗੀਤਾ ਗਿਆਨ ਰਹੀ ਪੁਕਾਰ, ਭਵਿਖਤਾਂ ਵਿਚ ਗੁਰੂ ਅਵਤਾਰ ਪੈਗ਼ੰਬਰ ਰਾਹ ਤਕਾਈਆ। ਓਹ ਖੇਲ ਕਰੇ ਧੁਰਦਰਗਾਹੀ ਪਰਵਰਦਿਗਾਰ ਸਾਂਝਾ ਯਾਰ, ਹੱਕ ਹਕ਼ੀਕ਼ਤ ਵੇਖ ਵਖਾਈਆ। ਜਿਸ ਦਾ ਸਚਖੰਡ ਸਚਾ ਦਰਬਾਰ, ਸਦੀ ਚੌਧਵੀਂ ਪੂਰਾ ਕਰੇ ਕੌਲ ਇਕ਼ਰਾਰ, ਕਲ ਕਲਕੀ ਇਕ ਅਵਤਾਰ, ਅਮਾਮਾਂ ਦਾ ਅਮਾਮ ਚੌਦਾਂ ਤਬਕਾਂ ਦਾ ਸਿਕਦਾਰ, ਸਾਚੀ ਸਿਖਿਆ ਪਾ ਕੇ ਭਿਛਿਆ, ਪੂਰਬ ਮਸਤਕ ਦਾ ਦੇਵੇ ਲੇਖ ਲਿਖਿਆ, ਭਵਿਖਤ ਦਾ ਇਸ਼ਕ ਪ੍ਰੇਮ ਵਿਚ ਬਦਲਾਈਆ। ਯੱਗਯਾਦੱਤ ਜੀ ਸਟੇਜ ਉਤੇ ਬੋਲਣਾ ਯਥਾਰਥ, ਯਦੀ ਯਦੀ ਸਰਬ ਸਮਝਾਈਆ। ਜਿੰਨਾ ਚਿਰ ਆਪਣਾ ਨਾ ਛੱਡੇ ਸਵਾਰਥ, ਭਾਵਨਾ ਸੇਵਾ ਵਾਲੀ ਪ੍ਰਗਟਾਈਆ। ਓਨਾਂ ਚਿਰ ਧਰਮ ਦੀ ਬਣ ਨਾ ਸਕੇ ਕਦੇ ਵਜ਼ਾਰਤ, ਅਦਲ ਇਨਸਾਫ਼ ਨਾ ਕੋਇ ਕਮਾਈਆ। ਬਹੁਤੇ ਵਿਚੋਂ ਮਨ ਦੀ ਰਖਦੇ ਸ਼ਰਾਰਤ, ਥੋੜ੍ਹੇ ਸਾਫ਼ ਹਿਰਦੇ ਵਾਲੇ ਨਜ਼ਰੀ ਆਈਆ। ਸਟੇਜ ਉਤੇ ਸੰਤਾਂ ਦੀ ਥੋੜ੍ਹੀ ਜੇਹੀ ਸਾਫ਼ ਇਬਾਰਤ, ਬਾਕੀ ਮਨ ਦੀ ਮਮਤਾ ਵਿਚ ਹਲਕਾਈਆ। ਧਰਮ ਯੱਗ ਵਿਚ ਧਰਮ ਧਰਮ ਦੀ ਕਰੇ ਸਫ਼ਾਰਸ਼, ਦੂਜੀ ਆਸ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਤੁਹਾਡੀ ਸੋਹਣੀ ਸੁਣੀ ਤਕਰੀਰ, ਲਫ਼ਜ਼ ਬਲਫ਼ਜ਼ ਦਿਆਂ ਦੋਹਰਾਈਆ। ਨਾਨਕ ਗੋਬਿੰਦ ਭਾਵੇਂ ਛੱਡ ਕੇ ਗਏ ਸਰੀਰ, ਤੱਤਾਂ ਵਾਲਾ ਨਾਤਾ ਜਗਤ ਤੁੜਾਈਆ। ਰਾਮ ਕ੍ਰਿਸ਼ਨ ਦੀ ਓਹੋ ਤਸਵੀਰ, ਚਾਰੇ ਵੇਦ ਓਹੋ ਕਰਨ ਪੜ੍ਹਾਈਆ। ਪੁਰਾਨ ਸ਼ਾਸਤਰ ਦੱਸਣ ਸਚ ਤਦਬੀਰ, ਗੀਤਾ ਗਿਆਨ ਇਕ ਜਣਾਈਆ। ਜਿਥੇ ਏਕਤਾ ਦੀ ਪਿਆਰ ਮੁਹੱਬਤ ਦੀ ਫੜੀ ਜਾਏ ਸ਼ਮਸ਼ੀਰ, ਓਹ ਸ਼ਮਅ ਸਭ ਦੀ ਗੁਲ ਕਰਾਈਆ। ਝਗੜਾ ਮੁਕਾਵੇ ਸ਼ਾਹ ਹਕੀਰ, ਊਚ ਨੀਚ ਡੇਰਾ ਢਾਹੀਆ। ਬਿਨਾ ਸੱਚਿਆਂ ਪੁਰਸ਼ਾਂ ਤੋਂ ਦੀਨ ਦੁਨੀ ਦੀ ਕੋਈ ਬਦਲ ਨਾ ਸਕੇ ਤਕ਼ਦੀਰ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਸਾਰੇ ਕੱਠੇ ਹੋ ਕ਼ਰੀਬ, ਨੇਰਨ ਨੇਰ ਹੋ ਕੇ ਦੂਈ ਦਵੈਤ ਬਾਹਰ ਕਢਾਈਆ। ਸੱਜਣ ਮੀਤ ਬਣੋ ਰਕ਼ੀਬ, ਦੋਸਤ ਦਸਤ ਦਸਤ ਨਾਲ ਮਿਲਾਈਆ। ਸਾਰੀਆਂ ਪਾਰਟੀਆਂ ਦੀ ਸਾਂਝੀ ਹੋਵੇ ਤਰਤੀਬ, ਤਰੀਕਾ ਇਕ ਇਕ ਸਮਝਾਈਆ। ਹਿੰਦੂ ਸਿੱਖ ਪਿਆਰ ਮੁਹੱਬਤ ਵਿਚ ਭਾਈ ਭਾਈ ਇਕ ਦੂਜੇ ਦੇ ਅਜ਼ੀਜ਼, ਤਮੀਜ਼ ਅੰਦਰੋਂ ਦੇਣ ਜਣਾਈਆ। ਜਿਨ੍ਹਾਂ ਦੇ ਪਿੱਛੇ ਗੋਬਿੰਦ ਦੁਲਾਰੇ ਕੀਤੇ ਸ਼ਹੀਦ, ਸ਼ਹਾਦਤ ਪਿਤਾ ਵਾਲੀ ਭੁਗਤਾਈਆ। ਤੁਸਾਂ ਬੜੀ ਸੋਹਣੀ ਕੀਤੀ ਤਮਹੀਦ, ਨਾਨਕ ਦੀ ਨਗਰੀ ਦਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਧਰਮ ਦਾ ਸਾਚਾ ਏਕਾ, ਬਿਨ ਨੇਤਰ ਲੋਚਣ ਨੈਣ ਅੱਖਾਂ ਰਿਹਾ ਵਖਾ, ਹਰ ਹਿਰਦੇ ਅੰਦਰ ਨਿਰੰਤਰ ਹੋ ਕੇ ਵੇਖ ਵਖਾਈਆ। ਤੁਹਾਡੀ ਰਸਨਾ ਕਿਹਾ ਵਾਹ, ਵਾਹਵਾ ਵੱਜੇ ਵਧਾਈਆ । ਜੇ ਸਾਂਝੇ ਫ਼ਰੰਟ ਦਾ ਸਿੱਧਾ ਕਰ ਦਿਓ ਰਾਹ, ਰਹਿਬਰ ਹੋ ਕੇ ਕਰੋ ਅਗਵਾਈਆ। ਇਹ ਸਾਰੇ ਤੁਹਾਡੇ ਗਵਾਹ, ਸ਼ਹਾਦਤ ਇਕ ਭੁਗਤਾਈਆ।

❋

❋

ਤੁਹਾਡੀ ਮਨਜ਼ੂਰ ਹੋਵੇ ਦੁਆ, ਧੁਰ ਦਾ ਰਾਮ ਝੋਲੀ ਦਏ ਭਰਾਈਆ। ਕੂੜੀ ਕਿਰਿਆ ਮੇਟੋ ਵਬਾ, ਦੁੱਖ ਦਲਿਦ੍ਰ ਜਗਤ ਅੰਦਰੋਂ ਦੇਣਾ ਕਢਾਈਆ। ਸਭ ਦਾ ਇਕੋ ਇਕ ਖ਼ੁਦਾ, ਖ਼ੁਦੀ ਤਕੱਬਰ ਦਾ ਡੇਰਾ ਢਾਹੀਆ। ਜੋ ਮਿਲ ਕੇ ਆਵੇ ਮਜ਼ਾ, ਓਹ ਰਸ ਦੇਣਾ ਚਖਾਈਆ। ਦੂਈ ਦਵੈਤ ਦੀ ਰਹੇ ਕੋਈ ਨਾ ਕ਼ਜ਼ਾ, ਮਲਕੁਲ ਮੌਤ ਕੋਲੋਂ ਸਭ ਨੂੰ ਬਰੀ ਦੇਣਾ ਕਰਾਈਆ। ਸਭ ਦਾ ਮਾਣ ਕਰੋ ਜਗਹ ਜਗਹ, ਅਭਿਮਾਨ ਅੰਦਰੋਂ ਦੇਣਾ ਤਜਾਈਆ। ਆਪੇ ਇਕੱਠੇ ਹੋ ਜਾਣ ਸਾਰੇ ਵਿਛੜਨ ਦੀ ਰਹੇ ਕੋਈ ਨਾ ਵਜਹ, ਵਜੂਹਾਤ ਅਗਲਾ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਾਹਵਾ ਵਿਚ ਵਾਹਵਾ ਆਪੇ ਲੱਭਾ ਜੋ ਲਬਾਂ ਤੋਂ ਨਿਕਲੇ ਹੋਂਟਾਂ ਦੇ ਬਚਨ ਹਿਰਦੇ ਦੀ ਵਿਚਾਰ ਨਾਲ ਮਿਲਾਈਆ। ਪੂਰਬਲਾ ਜਨਮ ਬੜਾ ਦੂਰ, ਬਲ ਨਾਲ ਨਜ਼ਰੀ ਆਈਆ। ਇਹ ਸੇਵਾਦਾਰ ਮਜ਼ਦੂਰ, ਪਹਿਰੇਦਾਰ ਹੋ ਕੇ ਆਪਣੀ ਸੇਵ ਕਮਾਈਆ। ਜਿਸ ਵੇਲੇ ਬਾਵਨ ਆਇਆ ਹਜ਼ੂਰ, ਦੂਰ ਦੁਰਾਡਾ ਪੰਧ ਮੁਕਾਈਆ। ਏਨ ਬੰਦਨਾ ਕੀਤੀ ਨਾਲ ਦਸਤੂਰ, ਸੀਸ ਦਿਤਾ ਝੁਕਾਈਆ। ਓਸ ਖ਼ੁਸ਼ੀ ਨਾਲ ਕਿਹਾ ਤੇਰਾ ਮਾਣਸ ਜਨਮ ਹੋਇਆ ਮਨਜ਼ੂਰ, ਮਨਜ਼ੂਰੀ ਧੁਰ ਦੇ ਘਰ ਬਣਾਈਆ। ਰਾਮ ਕ੍ਰਿਸ਼ਨ ਨਾਲ ਤੇਰਾ ਚਲਦਾ ਰਹੇ ਪੂਰ, ਤ੍ਰੇਤਾ ਦੁਆਪਰ ਵਜਦੀ ਰਹੇ ਵਧਾਈਆ। ਜਿਸ ਵੇਲੇ ਕਲਜੁਗ ਸਦੀ ਚੌਧਵੀਂ ਲੋਕਮਾਤ ਵਧਿਆ ਕੂੜ, ਚਾਰੋਂ ਕੁੰਟ ਅੰਧੇਰਾ ਛਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਈ ਮੂਰਖ ਮੂੜ੍ਹ, ਹਉਮੇ ਹੰਗਤਾ ਵਿਚ ਕੁਰਲਾਈਆ। ਓਸ ਵੇਲੇ ਤੇਰੀ ਜੋਤ ਦਾ ਚਮਕੇ ਫੇਰ ਨੂਰ, ਪੰਜਾਂ ਤੱਤਾਂ ਸੋਭਾ ਪਾਈਆ। ਤੈਨੂੰ ਮੁਹੱਬਤ ਦਾ ਬਣੌਣਾ ਮਜ਼ਦੂਰ, ਜਨਤਾ ਦੀ ਸੇਵ ਲਗਾਈਆ। ਫੇਰ ਮਿਲੇ ਹਾਜ਼ਰ ਹਜ਼ੂਰ, ਹਰਿ ਕਰਤਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸਾ ਮਨਸਾ ਸਭ ਦੀ ਰਿਹਾ ਪੂਰ, ਪੂਰਨ ਬ੍ਰਹਮ ਦਏ ਦ੍ਰਿੜਾਈਆ। ਪਿਛਲਾ ਰਿਸ਼ਤਾ ਨਾਲ ਨਿਰੰਕਾਰ, ਬਾਵਨ ਦਏ ਗਵਾਹੀਆ। ਰਾਮ ਨਾਲ ਰਿਹਾ ਦਿਨ ਚਾਰ, ਪੰਚਵਟੀ ਮਿਲੀ ਵਡਿਆਈਆ। ਕ੍ਰਿਸ਼ਨ ਨਾਲ ਗਊਆਂ ਲਈਆਂ ਚਾਰ, ਸਾਢੇ ਤਿੰਨ ਸਾਲ ਨਾਲ ਭੱਜਿਆ ਵਾਹੋ ਦਾਹੀਆ। ਕਲਜੁਗ ਮਿਲਿਆ ਇਕ ਆਧਾਰ, ਜਨਮ ਜਨਮ ਵਿਚੋਂ ਬਦਲਾਈਆ। ਲਿਖਿਆ ਲੇਖ ਨਾ ਮੇਟੇ ਕੋਈ ਸੰਸਾਰ, ਬਿਧਨਾ ਬਿਧ ਆਪਣੀ ਆਪ ਸਮਝਾਈਆ। ਜਿਹੜੀ ਢਾਈ ਸਤਰਾਂ ਦੀ ਕਤਾਰ, ਜਿਸ ਦੇ ਅੱਖਰ ਦੋ ਪੰਜ ਸੱਤ ਚਾਰ, ਚਾਰ ਜੁਗ ਦਾ ਲੇਖਾ ਰਹੇ ਸਮਝਾਈਆ। ਓਸੇ ਕਾਰਨ ਜਨਮ ਲਿਆ ਧਾਰ, ਤਤ ਵਜੂਦ ਮਿਲੀ ਵਡਿਆਈਆ। ਹਿਰਦੇ ਅੰਦਰ ਵਸ ਕੇ ਆਪ ਕਰਤਾਰ, ਕਾਇਆ ਕਿਤਾ ਖੋਜ ਖੁਜਾਈਆ। ਜਿਥੇ ਆਤਮਾ ਪਰਮਾਤਮਾ ਬ੍ਰਹਮ ਪਾਰਬ੍ਰਹਮ ਦੀ ਧਾਰ, ਸ਼ਿਵ ਸ਼ਕਤੀ ਆਪਣਾ ਖੇਲ ਖਿਲਾਈਆ । ਅਸ਼ਟਭੁਜ ਦਾ ਅਧਾਰ, ਰਾਮਾ ਕ੍ਰਿਸ਼ਨਾ ਨੂਰ ਉਜਿਆਰ, ਵੇਦ ਵਿਆਸਾ ਦਏ ਅਧਾਰ, ਪਾਰਬ੍ਰਹਮ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਪਿਛਲਾ ਕ਼ਰਜ਼ਾ ਦਏ ਉਤਾਰ, ਜੋ ਮਿਲਿਆ ਤਿਸ ਮਿਲ ਕੇ ਮਿੱਲਤ ਵਿਚ ਮਨ ਦੀ ਇੱਲਤ ਦਏ ਗਵਾਈਆ।

❋

❋

੧੪ ਅੱਸੂ ਸ਼ਹਿਨਸ਼ਾਹੀ ਸੰਮਤ ੪ ਮੱਸਾ ਸਿੰਘ ਦੇ ਗ੍ਰਹਿ ਪਿੰਡ ਬਲ ਜ਼ਿਲਾ ਗੁਰਦਾਸਪੁਰ

ਸਦੀ ਚੌਧਵੀਂ ਕਹੇ ਮੈਂ ਫਿਰਾਂ ਨੱਠੀ, ਚੌਦਾਂ ਤਬਕ ਵੇਖਾਂ ਚਾਈਂ ਚਾਈਂਆ। ਚਾਰ ਕੁੰਟ ਤਪਣ ਵਾਲੀ ਭੱਠੀ, ਅਗਨੀ ਅੱਗ ਆਪਣਾ ਸ਼ੋਅਲਾ ਰਹੀ ਉਠਾਈਆ। ਉਮਤ ਨਬੀ ਰਸੂਲਾਂ ਦੀ ਹੱਦ ਟੱਪੀ, ਇਸਲਾਮ ਅਮਾਮ ਨਾ ਕੋਇ ਬਣਾਈਆ। ਜਿਹੜੀ ਇਬਾਰਤ ਦੱਸੀ ਪੱਟੀ, ਲਿਖਤ ਲੇਖ ਵਿਚ ਸਮਝਾਈਆ। ਓਸ ਤੋਂ ਖੱਟੀ ਕਿਸੇ ਨਾ ਖੱਟੀ, ਖਟਕੇ ਅੰਦਰ ਦਿਆਂ ਦੁਹਾਈਆ। ਸਭ ਨੂੰ ਭਰਨੀ ਪੈਣੀ ਚੱਟੀ, ਬਚਿਆ ਰਹਿਣ ਕੋਇ ਨਾ ਪਾਈਆ। ਮੇਰੀ ਲੁੱਟੀ ਜਾਣੀ ਹੱਟੀ, ਵਣਜਾਰੇ ਬੈਠੇ ਮੁਖ ਛੁਪਾਈਆ। ਮੇਰੀ ਤ੍ਰਿਸ਼ਨਾ ਜਾਣੀ ਫੱਟੀ, ਪਾਟੇ ਚੀਥੜ ਰਹੀ ਕੁਰਲਾਈਆ। ਮੇਰੀ ਫੋੜ ਦਿਤੀ ਮੱਟੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਸਦੀ ਚੌਧਵੀਂ ਕਹੇ ਮੈਂ ਫਿਰੀ ਭੱਜੀ, ਭਜਨ ਬੰਦਗੀ ਵੇਖਾਂ ਥਾਉਂ ਥਾਈਂਆ। ਮਨ ਵਾਸਨਾ ਦੀਨ ਦੁਨੀ ਨੱਚੀ, ਕੂੜ ਕਲਪਣਾ ਵਿਚ ਕੁਰਲਾਈਆ। ਕਥਾ ਕਹਾਣੀ ਦੱਸੇ ਕੋਇ ਨਾ ਸੱਚੀ, ਸਚ ਸੰਜਮ ਸਾਰੇ ਬੈਠੇ ਤਜਾਈਆ। ਮਾਇਆ ਮਮਤਾ ਮੋਹ ਵਿਕਾਰ ਅਗਨੀ ਮੱਚੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ । ਸਤਿ ਧਰਮ ਦੀ ਪਤ ਕਿਸੇ ਨਾ ਰੱਖੀ, ਕਲਮਾ ਕਾਇਨਾਤ ਨਾ ਕੋਇ ਵਡਿਆਈਆ। ਮੈਂ ਸਭ ਨੂੰ ਵੇਖ ਕੇ ਆਈ ਅੱਖੀਂ, ਆਖ਼ਰ ਰੋ ਰੋ ਰਹੀ ਜਣਾਈਆ। ਧੁਰ ਦਾ ਰਿਹਾ ਕੋਈ ਨਾ ਪੱਖੀ, ਪ੍ਰਭ ਦਾ ਮੇਲਾ ਸਚ ਦਵਾਰ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਮੈਂ ਭੱਜੀ ਦੌੜੀ, ਬਣ ਬਣ ਪਾਂਧੀ ਰਾਹੀਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਵੇਖੀ ਕੌੜੀ, ਕਲਪਣਾ ਕੂੜ ਵਿਚ ਹਲਕਾਈਆ। ਸਾਚੀ ਮੰਜ਼ਲ ਮਿਲੇ ਕੋਈ ਨਾ ਪੌੜ੍ਹੀ, ਡੰਡਾ ਡੰਡੌਤ ਵਾਲਾ ਹੱਥ ਨਾ ਕੋਇ ਫੜਾਈਆ। ਜੀਵ ਜੰਤ ਸਾਧ ਸੰਤ ਹੋਏ ਖੋਰੀ, ਹੰਕਾਰ ਵਿਕਾਰ ਕਰੇ ਲੜਾਈਆ। ਮੁੱਲਾ ਸ਼ੇਖ਼ ਮੁਸਾਇਕ ਕਰਨ ਚੋਰੀ, ਪੰਡਤ ਪਾਂਧਾ ਲੁੱਟੇ ਚਾਈਂ ਚਾਈਂਆ। ਬਿਨ ਪਰਵਰਦਿਗਾਰ ਸਾਂਝੇ ਯਾਰ ਮੇਰੀ ਫੜੇ ਕੋਇ ਨਾ ਡੋਰੀ, ਡਾਵਾਂ ਡੋਲ ਦਿਆਂ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਮੈਂ ਭੱਜ ਭੱਜ ਥੱਕੀ, ਥਕਾਵਟ ਮੇਰੇ ਅੰਦਰ ਆਈਆ। ਮਿਲਿਆ ਨਾ ਕੋਈ ਸਖ਼ਾਵਤ ਵਾਲਾ ਸਖੀ, ਵਸਤ ਅਮੋਲਕ ਝੋਲੀ ਕੋਇ ਨਾ ਪਾਈਆ। ਮੈਂ ਦੀਨ ਦੁਨੀ ਵੇਖੀ ਤੱਕੀ, ਤਾਕ਼ਤ ਸਾਰੇ ਬੈਠੇ ਗਵਾਈਆ। ਸਾਚੇ ਕਲਮੇ ਦੀ ਗਾਏ ਕੋਇ ਨਾ ਗਾਥੀ, ਨਾਅਰਾ ਹੱਕ ਨਾ ਕੋਇ ਸੁਣਾਈਆ। ਮੈਂ ਵੇਖ ਕੇ ਆਪਣੀ ਸਦੀ, ਸਦਮੇ ਵਿਚ ਰਹੀ ਕੁਰਲਾਈਆ। ਹੁਕਮੇ ਅੰਦਰ ਬੱਧੀ, ਬੰਦਨਾ ਕਰ ਕੇ ਸੀਸ ਝੁਕਾਈਆ। ਪਰਮ ਪੁਰਖ ਪਰਮਾਤਮ ਪਰਵਰਦਿਗਾਰ ਸਾਚੀ ਦਿਸੇ ਕੋਈ ਨਾ ਗੱਦੀ, ਗਦਾਗਾਰ ਹੋਈ ਲੋਕਾਈਆ। ਤੇਰੀ ਵੇਖਾਂ ਨੂਹ ਦੀ ਨਦੀ, ਲਹਿਰ ਲਹਿਰ ਵਿਚੋਂ ਪ੍ਰਗਟਾਈਆ। ਆਪਣਾ ਹੁਕਮ ਦੇ ਦੇ ਯਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਮੈਂ ਦੇਵਾਂ ਸਚ ਇਤਲਾਹ, ਬੇਖ਼ਬਰਾਂ ਖ਼ਬਰ ਸੁਣਾਈਆ। ਮੇਰੇ ਗੁਰ ਅਵਤਾਰ ਪੈਗ਼ੰਬਰ ਬਣਨ ਗਵਾਹ, ਸ਼ਹਾਦਤ ਧੁਰ ਦੀ ਦੇਣ ਭੁਗਤਾਈਆ। ਮੇਰੀ ਕਲਮੇ ਵਾਲੀ ਸਲਾਹ, ਨਗ਼ਮਾ ਨਾਮ ਕਰਾਂ ਸ਼ਨਵਾਈਆ। ਦੀਨ ਦੁਨੀ ਦਾ ਵੇਖੋ ਲੇਖਾ ਨਾਲ ਕ਼ਤਲਗਾਹ, ਕ਼ਿਆਮਤ ਸਭ ਦੇ ਸਿਰ ਤੇ ਛਾਈਆ। ਨੇਤਰ ਰੋ ਕੇ ਬਾਵਾ

❋

❋

ਆਦਮ ਕਹੇ ਹਵਾ, ਹਵਾਸ ਹਵਾਸ ਹਿਰਸ ਨਾ ਕੋਇ ਮਿਟਾਈਆ। ਸਚ ਪੈਗ਼ਾਮ ਦੇਵੇ ਆਪ ਖ਼ੁਦਾ, ਖ਼ੁਦੀ ਤਕੱਬਰ ਵੇਖੇ ਥਾਉਂ ਥਾਈਂਆ। ਹਜ਼ਰਤਾਂ ਦੀ ਮਨਜ਼ੂਰ ਕਰੇ ਦੁਆ, ਜੋ ਤੋਬਾ ਤੋਬਾ ਕਰ ਕੇ ਸੀਸ ਨਿਵਾਈਆ। ਵਾਅਦਤ ਵਿਚ ਵਾਹਦ ਕਲਮਾ ਦਏ ਪੜ੍ਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਸ੍ਰੀ ਭਗਵਾਨਾ ਇਕ ਜਣਾਈਆ। ਸਦੀ ਚੌਧਵੀਂ ਕਹੇ ਮੇਰੀ ਅੰਤ ਵੇਖੋ ਲਕੀਰ, ਲਾਈਨ ਦਿਤੀ ਲਗਾਈਆ। ਹਕ਼ੀਕ਼ਤ ਦਾ ਰਿਹਾ ਨਾ ਕੋਇ ਫ਼ਕੀਰ, ਫ਼ਿਕਰਾ ਹੱਕ ਨਾ ਕੋਇ ਸੁਣਾਈਆ। ਸ਼ਰਅ ਦਾ ਤੋੜੇ ਨਾ ਕੋਇ ਜ਼ੰਜੀਰ, ਸ਼ਰੀਅਤ ਵਿਚ ਦੇਣ ਦੁਹਾਈਆ। ਸਾਚੀ ਪੜ੍ਹੇ ਨਾ ਕੋਇ ਤਕਬੀਰ, ਤਦਬੀਰ ਸਕੇ ਨਾ ਕੋਇ ਜਣਾਈਆ। ਬਦਲੀ ਕਰੇ ਨਾ ਕੋਇ ਜ਼ਮੀਰ, ਜ਼ਾਮਨ ਹੋ ਕੇ ਮੁਰਸ਼ਦ ਦੇਵੇ ਨਾ ਕੋਇ ਗਵਾਹੀਆ। ਦੂਰ ਦਰਾਡਾ ਮੰਜ਼ਲ ਚੜ੍ਹਿਆ ਵੇਖੇ ਕਬੀਰ, ਕ਼ਬਰਾਂ ਅੰਦਰ ਫੋਲ ਫੁਲਾਈਆ। ਮੁਹੱਬਤ ਵਾਲਾ ਹੋਇਆ ਨਾ ਕੋਇ ਬਗ਼ਲਗੀਰ, ਦਸਤਗੀਰ ਦਸਤ ਨਾ ਕੋਇ ਮਿਲਾਈਆ। ਲੇਖਾ ਦੱਸ ਅੰਤ ਅਖ਼ੀਰ, ਆਖ਼ਰ ਇਕ ਜਣਾਈਆ। ਜਿਸ ਦੇ ਹੱਥ ਨਿਰਗੁਣ ਖੰਡਾ ਓਹ ਸ਼ਮਸ਼ੀਰ, ਜਿਸ ਦੀ ਧਾਰ ਸਕੇ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਵਜਦੀ ਰਹੇ ਵਧਾਈਆ। ਸਦੀ ਚੌਧਵੀਂ ਕਹੇ ਮੈਂ ਖੋਲ੍ਹ ਕੇ ਦੇਵਾਂ ਬਿਆਨ, ਕੂਕ ਕੂਕ ਸੁਣਾਈਆ। ਸਤਿ ਦਾ ਦਿਸੇ ਨਾ ਕੋਇ ਨਿਸ਼ਾਨ, ਨਿਸ਼ਾਨਾ ਧਰਮ ਨਾ ਕੋਇ ਝੁਲਾਈਆ। ਸਾਬਤ ਰਿਹਾ ਨਾ ਕੋਇ ਈਮਾਨ, ਅਮਲ ਛੱਡਿਆ ਖ਼ਲਕ ਖ਼ੁਦਾਈਆ। ਸ੍ਰਿਸ਼ਟੀ ਹੋਈ ਬੇਈਮਾਨ, ਬੇਵਾ ਆਪਣਾ ਰੂਪ ਵਟਾਈਆ। ਮੈਂ ਸੰਦੇਸ਼ਾ ਦੇਵਾਂ ਪੈਗ਼ਾਮ, ਪੈਗ਼ੰਬਰਾਂ ਤੋਂ ਪਰੇ ਕਰਾਂ ਸ਼ਨਵਾਈਆ। ਪੁਰਖ ਅਕਾਲ ਸਤਿਜੁਗ ਕਰਨ ਵਾਲਾ ਇੰਤਜ਼ਾਮ, ਇੰਤਕ਼ਾਮ ਆਪਣੇ ਹੱਥ ਰਖਾਈਆ। ਮੈਂ ਚਾਰ ਕੁੰਟ ਹੋਈ ਬਦਨਾਮ, ਬਦੀ ਮੇਰੀ ਝੋਲੀ ਸਭ ਨੇ ਦਿਤੀ ਪਾਈਆ। ਲੜਾਈ ਕਰੇ ਸ਼ਰਅ ਸ਼ੈਤਾਨ, ਸ਼ਰੀਅਤ ਰਹੀ ਕੁਰਲਾਈਆ। ਮੈਂ ਮੰਗੀ ਮੰਗ ਅੱਗੇ ਮਿਹਰਵਾਨ, ਮਹਿਬੂਬ ਕੋਲ ਵਾਸਤਾ ਪਾਈਆ। ਕਿਰਪਾ ਕਰ ਮੇਰੇ ਭਗਵਾਨ, ਭਗਵਨ ਹੋ ਕੇ ਵੇਖ ਵਖਾਈਆ। ਮੈਂ ਬਾਲੀ ਬੁੱਧ ਅੰਜਾਣ, ਮੇਰੀ ਚਲੇ ਨਾ ਕੋਇ ਚਤੁਰਾਈਆ। ਬਿਨ ਤੇਰੀ ਕਿਰਪਾ ਮੇਰਾ ਲੇਖਾ ਮੁਕੇ ਨਾ ਵਿਚ ਜਹਾਨ, ਜਹਾਲਤ ਸਕੇ ਨਾ ਕੋਇ ਕਢਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਦਾਤੇ ਦਾਨੀ ਦੇ ਦਾਨ, ਦੌਲਤਵੰਦ ਮੇਰੀ ਝੋਲੀ ਦੇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨੌਜਵਾਨ, ਸੂਰਬੀਰ ਸਚ ਸੁਲਤਾਨ, ਮਿਹਰਵਾਨ ਹੋ ਕੇ ਮਿਹਰ ਨਜ਼ਰ ਇਕ ਉਠਾਈਆ।

ਦੀਨ ਦਿਆਲ ਦਇਆਨਿਧ ਸਾਗਰ, ਗਹਿਰ ਗੰਭੀਰ ਇਕ ਅਖਵਾਇੰਦਾ। ਭਾਗ ਲਗਾ ਕੇ ਕਾਇਆ ਗਾਗਰ, ਸਾਢੇ ਤਿੰਨ ਹੱਥ ਆਪ ਸੁਹਾਇੰਦਾ। ਨਿਰਮਲ ਕਰਮ ਕਰ ਉਜਾਗਰ, ਜੁਗਤੀ ਜੋਗ ਜੁਗਤ ਦ੍ਰਿੜਾਇੰਦਾ। ਸਚ ਦਵਾਰੇ ਦੇਵੇ ਆਦਰ, ਆਦਰਸ਼ ਇਕੋ ਇਕ ਸਮਝਾਇੰਦਾ। ਸਾਹਿਬ ਕਰੀਮ ਹੋ ਕੇ ਕ਼ਾਦਰ, ਕ਼ੁਦਰਤ ਦਾ ਮਾਲਕ ਵੇਖ ਵਖਾਇੰਦਾ। ਜਗਤ ਸਾਂਝ ਸੱਚੀ ਕਰੇ ਸਾਬਤ, ਸਬੂਤ ਕਲਬੂਤ ਵਿਚ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਵਸਤ ਅਗੰਮੀ ਦਾਤ ਜਗਤ ਜੁਗ ਸੁਤ ਅਬਿਨਾਸ਼ੀ ਅਚੁਤ ਝੋਲੀ ਪਾਇੰਦਾ।

❋

❋