ਪੁਸਤਕਾਲਾਭਾਗ ੨੧

੧੫ ਅੱਸੂ ਸ਼ਹਿਨਸ਼ਾਹੀ ਸੰਮਤ ੪ ਅਮਰਾਉ ਸਿੰਘ ਦੇ ਗ੍ਰਹਿ ਪਿੰਡ ਬਲ ਜ਼ਿਲਾ ਗੁਰਦਾਸਪੁਰ

ਪੰਥ ਖ਼ਾਲਸਾ ਗੋਬਿੰਦ ਧਾਰ, ਧਰਮ ਰੂਪ ਵਡਿਆਈਆ। ਚਾਰ ਵਰਨ ਇਕ ਪਿਆਰ, ਖੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਨਿਝਰ ਅੰਮ੍ਰਿਤ ਰਸ ਦੇਵੇ ਠਾਰ, ਬੂੰਦ ਸਵਾਂਤੀ ਇਕ ਚੁਆਈਆ। ਅੰਤਰ ਖੋਲ੍ਹੇ ਇਕ ਕਿਵਾੜ, ਬਜਰ ਕਪਾਟੀ ਪਰਦਾ ਲਾਹੀਆ। ਮਾਇਆ ਮਮਤਾ ਮੋਹ ਮੇਟ ਕੇ ਧੂੰਆਧਾਰ, ਅੰਧ ਅੰਧੇਰਾ ਦਏ ਚੁਕਾਈਆ। ਦੀਆ ਬਾਤੀ ਕਮਲਾਪਾਤੀ ਨਿਰਗੁਣ ਨੂਰ ਜੋਤ ਕਰ ਉਜਿਆਰ, ਨੂਰੋ ਨੂਰ ਕਰੇ ਰੁਸ਼ਨਾਈਆ। ਸਾਚਾ ਮੰਦਰ ਧੁਰ ਦਾ ਇਕ ਵਖਾਲ, ਬਿਨ ਅੱਖਾਂ ਅੱਖ ਖੁਲ੍ਹਾਈਆ। ਦੀਨਾਂ ਬੰਧਪ ਹੋ ਕੇ ਦੀਨ ਦਿਆਲ, ਦਇਆਨਿਧ ਆਪਣੀ ਦਇਆ ਕਮਾਈਆ। ਇਕੋ ਰੰਗ ਰੰਗਾ ਕੇ ਸ਼ਾਹ ਕੰਗਾਲ, ਊਚਾਂ ਨੀਚਾਂ ਡੇਰਾ ਢਾਹੀਆ। ਗੁਰਮੁਖ ਬਣਾ ਕੇ ਧੁਰ ਦੇ ਲਾਲ, ਲਾਲਨ ਆਪਣਾ ਰੰਗ ਚੜ੍ਹਾਈਆ। ਵਸਤ ਅਮੋਲਕ ਦੇ ਕੇ ਮਾਲ, ਧੰਨ ਦੌਲਤ ਨਾਮ ਖ਼ਜ਼ਾਨਾ ਝੋਲੀ ਪਾਈਆ। ਪ੍ਰਗਟ ਹੋ ਕੇ ਵੇਖੇ ਮੁਰੀਦਾਂ ਹਾਲ, ਮੁਰਸ਼ਦ ਬਣ ਕੇ ਨੂਰ ਖ਼ੁਦਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਿਨ੍ਹਾਂ ਪੋਹ ਨਾ ਸਕੇ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਦਿਵਸ ਰੈਣ ਕਰੇ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਈਆ। ਸੋ ਗੁਰਮੁਖ ਸਾਚੇ ਬਾਲ, ਬਾਲ ਅੰਞਾਣੇ ਗੋਦ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਈਆ। ਗੋਬਿੰਦ ਦਾ ਖ਼ਾਲਸਾ ਆਦਿ ਜੁਗਾਦੀ ਖ਼ਾਲਸ, ਧਰਮ ਦੁਵਾਰਾ ਮਿਲੇ ਵਡਿਆਈਆ। ਮਾਇਆ ਮਮਤਾ ਨਹੀਂ ਕੋਈ ਲਾਲਸ, ਕਲਪਣਾ ਵਿਚ ਨਾ ਕੋਇ ਕੁਰਲਾਈਆ। ਗ਼ਫ਼ਲਤ ਨਿੰਦਰਾ ਨਹੀਂ ਕੋਈ ਆਲਸ, ਮਨੂਆ ਮਨ ਨਾ ਕੋਇ ਭੁਵਾਈਆ। ਪ੍ਰੇਮ ਪ੍ਰੀਤੀ ਦਾ ਬਣ ਕੇ ਬਾਲਕ, ਸੀਸ ਜਗਦੀਸ਼ ਇਕ ਝੁਕਾਈਆ। ਪ੍ਰਭ ਮਿਲਣ ਦੀ ਸੱਚੀ ਹੋਵੇ ਆਦਤ, ਅੰਤਰ ਅੰਤਰ ਧਿਆਨ ਰਖਾਈਆ। ਤੂੰ ਮੇਰਾ ਮੈਂ ਤੇਰਾ ਗਾਵੇ ਇਬਾਦਤ, ਢੋਲਾ ਇਕੋ ਇਕ ਸੁਣਾਈਆ। ਸਭ ਤੋਂ ਉਤਮ ਸ਼੍ਰੇਸ਼ਟ ਹੋਵੇ ਨਾਜ਼ਕ, ਮਲੂਕ ਸੋਹਣਾ ਨਜ਼ਰੀ ਆਈਆ। ਕੂੜ ਮਾਰੇ ਕੋਈ ਨਾ ਸਾਜ਼ਸ਼, ਹਰ ਹਿਰਦੇ ਅੰਦਰ ਹੋਏ ਸਫ਼ਾਈਆ। ਅਗਨੀ ਤੱਤ ਨਾ ਤਪਾਏ ਆਤਸ਼, ਮਮਤਾ ਮੋਹ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਰੰਗਾਈਆ। ਗੋਬਿੰਦ ਖ਼ਾਲਸਾ ਅਗੰਮੀ ਪੰਥ, ਜਿਨ੍ਹਾਂ ਸਿਖਿਆ ਧੁਰਦਰਗਾਹੀਆ। ਜਿਸ ਦੀ ਸੇਵਕ ਗੁਰ ਅਵਤਾਰ ਪੈਗ਼ੰਬਰ ਅਸੰਖ, ਗਿਣਤੀ ਗਿਣਤ ਨਾ ਕੋਇ ਗਿਣਾਈਆ। ਜਿਸ ਦੀ ਮਹਿੰਮਾ ਸਿਫ਼ਤ ਕਰਦਾ ਗੁਰੂ ਗ੍ਰੰਥ, ਅਕਾਵਨ ਬਾਵਨ ਆਪਣਾ ਰਾਹ ਚਲਾਈਆ। ਸੋ ਦੀਨ ਦਿਆਲਾ ਹਰਿਜਨ ਬਣਾ ਆਪਣੇ ਹੰਸ, ਬੁੱਧੀ ਕਾਗ ਦਏ ਬਦਲਾਈਆ। ਮੇਲ ਮਿਲਾ ਕੇ ਕੋਟਾਂ ਵਿਚੋਂ ਸਹੰਸ, ਹਰਿਜਨ ਆਪਣਾ ਜੋੜ ਜੁੜਾਈਆ। ਸਤਿ ਧਰਮ ਬਣਾ ਕੇ ਬਣਤ, ਘੜਨ ਭੰਨਣਹਾਰ ਵੇਖ ਵਖਾਈਆ। ਸੋ ਗੁਰਮੁਖ ਸੱਚਾ ਸੰਤ, ਜੋ ਸਤਿਗੁਰ ਵਿਚ ਸਮਾਈਆ। ਗੜ੍ਹ ਤੁੱਟੇ ਅੰਦਰੋਂ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਗੋਬਿੰਦ ਸੂਰਾ ਬੋਧ ਅਗਾਧਾ ਬਣ ਕੇ ਪੰਡਤ, ਨਿਰਗੁਣ ਵਿਦਿਆ ਇਕ ਪੜ੍ਹਾਈਆ। ਝਗੜਾ ਮੁਕਾਵੇ ਸਵਰਗ ਬਹਿਸ਼ਤ ਜੱਨਤ, ਚਰਨ ਕਵਲ ਇਕ ਸਰਨਾਈਆ। ਨੇੜੇ ਰਹਿਣ ਨਾ ਦੇਵੇ ਕੋਈ ਨਿੰਦਕ, ਦੁਸ਼ਟ ਦੁਰਾਚਾਰ ਵਿਕਾਰ ਹੰਕਾਰ ਕਰੇ ਸਫ਼ਾਈਆ। ਮਨੂਆ ਮਨ ਵੇਖੇ ਕੋਈ ਨਾ ਇੱਲਤ, ਇਲਮ ਆਲਮਾਂ ਇਕ ਜਣਾਈਆ। ਸਚ ਪ੍ਰੇਮ ਦੀ ਦੇ ਕੇ ਹਿੰਮਤ, ਹੌਸਲੇ ਧੁਰ ਦੇ ਦਏ ਵਧਾਈਆ। ਗੋਬਿੰਦ ਖ਼ਾਲਸਾ ਚਾਰ ਕੁੰਟ

❋

❋

ਹੋਣਾ ਸਾਚੀ ਸਿੰਮਤ, ਹਿੱਸਾ ਵੰਡ ਨਾ ਕੋਇ ਵੰਡਾਈਆ। ਸਰਗੁਣ ਨਿਰਗੁਣ ਧਾਰ ਦੋਹਾਂ ਦੀ ਮਿਲਤ, ਮਿਲਾਪ ਆਪ ਜਾਪ ਵਿਚੋਂ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਦ੍ਰਿੜਾਈਆ। ਗੋਬਿੰਦ ਖ਼ਾਲਸਾ ਸਤਿ ਨਿਰਾਲਾ, ਨਿਰਾਕਾਰ ਦਏ ਵਡਿਆਈਆ। ਜਿਸ ਨੂੰ ਓਟ ਇਕ ਅਕਾਲਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਸਤਿ ਸਚ ਦੀ ਘਾਲੇ ਘਾਲਾ, ਸੇਵਕ ਹੋ ਕੇ ਸੇਵ ਕਮਾਈਆ। ਤਿਸ ਦਾ ਹੋਵੇ ਆਪ ਰਖਵਾਲਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਫਲ ਲਗਾ ਕੇ ਆਪਣੇ ਡਾਲਾ, ਪੱਤ ਡਾਲੀ ਆਪ ਮਹਿਕਾਈਆ। ਸਾਚਾ ਸਭ ਦਾ ਹੱਲ ਕਰੇ ਸਵਾਲਾ, ਪੂਰਬ ਲੇਖਾ ਫੋਲ ਫੁਲਾਈਆ। ਝਗੜਾ ਮੁਕਾ ਕੇ ਕਾਲ ਮਹਾਂਕਾਲਾ, ਮਿਹਰਵਨ ਮਹਿਬੂਬ ਆਪਣੀ ਮੁਹੱਬਤ ਵਿਚ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਪ੍ਰਗਟਾਈਆ। ਸਾਚਾ ਗੁਰਮੁਖ ਮਤਿ ਹੋਵੇ ਨਾ ਥੋਥੀ, ਕੂੜੀ ਕਿਰਿਆ ਨਾ ਕੋਇ ਰਖਾਈਆ। ਜਿਸ ਗੋਬਿੰਦ ਨਾਮ ਦੀ ਪੜ੍ਹੀ ਅਗੰਮੀ ਪੋਥੀ, ਪੁਸਤਕਾਂ ਤੋਂ ਪੱਲੂ ਜਾਏ ਛੁਡਾਈਆ। ਓਸ ਨੇ ਮੰਜ਼ਲ ਇਕੋ ਸੋਚੀ, ਜਿਥੇ ਮਿਲੇ ਬੇਪ੍ਰਵਾਹੀਆ। ਜਿਥੇ ਪੁੱਜ ਗਏ ਰਵਦਾਸ ਚਮਾਰੇ ਵਰਗੇ ਮੋਚੀ, ਕਬੀਰ ਜੁਲਾਹਾ ਡੇਰਾ ਲਾਈਆ। ਰੁੱਖੀ ਸੁੱਖੀ ਖਾ ਕੇ ਰੋਟੀ, ਪ੍ਰੇਮ ਪ੍ਰੀਤੀ ਵਿਚ ਝਟ ਲੰਘਾਈਆ। ਚੜ੍ਹ ਕੇ ਅਗੰਮੀ ਚੋਟੀ, ਚੋਟ ਤਨ ਨਗਾਰੇ ਇਕ ਸੁਣਾਈਆ। ਅੰਦਰੋਂ ਕੱਢਕੇ ਵਾਸਨਾ ਖੋਟੀ, ਪ੍ਰੇਮ ਪ੍ਰੀਤੀ ਵਿਚ ਪਰਮ ਪੁਰਖ ਇਕ ਮਨਾਈਆ। ਪਰਮਾਤਮਾ ਦਾ ਬਣ ਕੇ ਗੋਤੀ, ਆਤਮਾ ਆਪਣਾ ਸੰਗ ਜਣਾਈਆ। ਜਿਥੇ ਜਗੇ ਬਿਨ ਤੇਲ ਬਾਤੀ ਜੋਤੀ, ਨਿਰਾਕਾਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਏ ਵਡਿਆਈਆ। ਗੋਬਿੰਦ ਖ਼ਾਲਸਾ ਪੀਵੇ ਅੰਮ੍ਰਿਤ ਨੀਰ, ਰਸ ਇਕੋ ਇਕ ਜਣਾਈਆ। ਜਿਸ ਨਾਲ ਬਦਲ ਜਾਵੇ ਤਕ਼ਦੀਰ, ਜੀਵਨ ਜੀਵਨ ਵਿਚੋਂ ਵਟਾਈਆ। ਪ੍ਰਕਾਸ਼ ਹੋਵੇ ਕਾਇਆ ਮਾਟੀ ਤਤ ਸ਼ਰੀਰ, ਤਨ ਵਜੂਦ ਵੱਜੇ ਵਧਾਈਆ। ਝਗੜਾ ਰਹੇ ਨਾ ਸ਼ਾਹ ਹਕੀਰ, ਅਮੀਰ ਗ਼ਰੀਬ ਨਾ ਕੋਇ ਵਖਾਈਆ। ਸਾਚੇ ਧਰਮ ਦੀ ਸਮਝ ਤਦਬੀਰ, ਤਰੀਕਾ ਇਕੋ ਲੈਣ ਅਪਣਾਈਆ। ਕੂੜੀ ਕਿਰਿਆ ਜਗਤ ਛੱਡ ਲਕੀਰ, ਰਸਤਾ ਆਪਣਾ ਲੈਣਾ ਬਦਲਾਈਆ । ਸਾਚੇ ਸੰਤ ਬਣ ਫ਼ਕੀਰ, ਢੋਲੇ ਸੂਫ਼ੀਆਂ ਵਾਲੇ ਗਾਈਆ। ਵੇਖ ਖੇਲ ਬੇਨਜ਼ੀਰ, ਨਜ਼ਰ ਆਪਣੀ ਇਕ ਉਠਾਈਆ। ਜਿਥੇ ਸ਼ਰਅ ਦੀ ਨਹੀਂ ਕੋਈ ਸ਼ਮਸ਼ੀਰ, ਕਟਾਕਸ਼ ਤੀਰ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਨ੍ਹਾਂ ਅੰਦਰੋਂ ਬਦਲੇ ਜ਼ਮੀਰ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਗੋਬਿੰਦ ਖ਼ਾਲਸਾ ਤੱਕੇ ਵਿਚ ਖ਼ਲਕਤ, ਖ਼ਾਲਕ ਮਖ਼ਲੂਕ ਖੋਜ ਖੁਜਾਈਆ। ਜਿਨ੍ਹਾਂ ਦੇ ਅੰਤਰ ਨਿਰੰਤਰ ਨਿਰਗੁਣ ਨਿਰਾਕਾਰ ਕਰੇ ਹਰਕਤ, ਨੂਰ ਨੁਰਾਨਾ ਆਪਣੀ ਕਾਰ ਕਮਾਈਆ। ਮਾਇਆ ਮਮਤਾ ਮੋਹ ਵਿਕਾਰ ਮੇਟੇ ਹਸਰਤ, ਹਸਦ ਅੰਦਰੋਂ ਦਏ ਕਢਾਈਆ। ਨਾਤਾ ਤੋੜ ਕੇ ਐਸ਼ੋ ਇਸ਼ਰਤ, ਆਸਾ ਮਨਸਾ ਆਪਣੇ ਨਾਲ ਮਿਲਾਈਆ। ਜ਼ਾਹਿਰਾ ਦਰਸ ਦਿਖਾਏ ਅਗੰਮਾ ਹਜ਼ਰਤ, ਹਜ਼ੂਰ ਨੂਰ ਕਰੇ ਰੁਸ਼ਨਾਈਆ। ਜਿਸ ਦੇ ਨਾਲੋਂ ਗੁਰਸਿਖ ਕੋਈ ਨਾ ਜਾਏ ਵਿਛੜਤ, ਬਿਛਰਤ ਸਭ ਨੂੰ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਮੇਲੇ ਸਹਿਜ ਸੁਭਾਈਆ। ਗੋਬਿੰਦ ਖ਼ਾਲਸਾ ਆਤਮ ਬ੍ਰਹਮ ਚੰਗਾ, ਤਨ ਵਜੂਦ ਕਰੇ ਸਫ਼ਾਈਆ। ਨ੍ਹਾਵਣ ਜਾਏ ਕਦੇ ਨਾ ਗੰਗਾ, ਜਮਨਾ ਸੁਰਸਤੀ ਗੋਦਾਵਰੀ ਰਾਹ ਨਾ ਕੋਇ ਤਕਾਈਆ। ਲੱਭਣ ਜਾਏ ਕੋਇ ਨਾ ਪੰਡਾ, ਜਗਤ ਵਿਦਿਆ ਨਾ ਕੋਇ ਵਡਿਆਈਆ । ਇਕੋ ਮਾਣੇ

❋

❋

ਸਚ ਅਨੰਦਾ, ਨਿਜਾਨੰਦ ਵਿਚ ਰਸਾਈਆ। ਸ਼ਬਦੀ ਪੌੜੀ ਚੜ੍ਹ ਕੇ ਡੰਡਾ, ਡੰਡਾਵਤ ਵਿਚ ਸੀਸ ਝੁਕਾਈਆ। ਜਿਥੇ ਪਹੁੰਚਿਆ ਨਹੀਂ ਕੋਈ ਬੰਦਾ, ਬੰਦੀਖ਼ਾਨਾ ਨਜ਼ਰ ਕੋਇ ਨਾ ਆਈਆ। ਉਥੇ ਰੂਪ ਇਕ ਅਗੰਮਾ, ਜੋਤੀ ਜੋਤ ਨੂਰ ਰੁਸ਼ਨਾਈਆ। ਪੁਰਖ ਅਕਾਲ ਦੀ ਧਾਰੋਂ ਗੋਬਿੰਦ ਜ਼ਰੀਏ ਪੰਥ ਖ਼ਾਲਸਾ ਜੰਮਾ, ਜਿਸ ਦੀ ਜੰਮਣ ਵਾਲੀ ਇਕੋ ਮਾਈਆ। ਜਿਸ ਦੇ ਅੰਦਰ ਹੋਏ ਕੋਈ ਨਾ ਤਮਅ, ਲਾਲਚ ਕੂੜ ਨਾ ਕੋਇ ਜਣਾਈਆ। ਹਰਖ ਸੋਗ ਨਾ ਹੋਵੇ ਗ਼ਮਾ, ਚਿੰਤਾ ਚਿਖਾ ਨਾ ਕੋਇ ਤਪਾਈਆ। ਪੁਰਖ ਅਕਾਲ ਧਿਆਵੇ ਦਮ ਦਮਾ, ਦਾਮਨਗੀਰ ਇਕੋ ਲਏ ਬਣਾਈਆ। ਝਗੜਾ ਛੱਡ ਕੇ ਕਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਅੰਦਰੋਂ ਲਏ ਬਦਲਾਈਆ। ਸੋ ਪ੍ਰਗਟ ਹੋਵੇ ਨਾਲ ਸਮਾਂ, ਸਮਾਪਤ ਪਿਛਲਿਆਂ ਦਏ ਕਰਾਈਆ। ਇਹ ਖੇਲ ਅਨੋਖਾ ਨਵਾਂ, ਨਰ ਨਰਾਇਣ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਡ ਵੱਡਾ ਵਡ ਵਡਿਆਈਆ। ਗੋਬਿੰਦ ਖ਼ਾਲਸਾ ਸੋਹਣਾ ਹੋਵੇ ਰੂਪ, ਅਨੂਪ ਦਏ ਵਡਿਆਈਆ। ਸ਼ਬਦੀ ਧਾਰ ਉਪਜੇ ਪੂਤ, ਪਿਤਾ ਪੁਰਖ ਅਕਾਲ ਮਨਾਈਆ। ਤਾਣਾ ਪੇਟਾ ਇਕੋ ਹੋਵੇ ਸੂਤ, ਸੂਤਰਧਾਰੀ ਖੋਜ ਖੁਜਾਈਆ। ਫਿਰੇ ਦਰੋਹੀ ਚਾਰੇ ਕੂਟ, ਡੰਕਾ ਵੱਜੇ ਥਾਉਂ ਥਾਈਂਆ। ਲੇਖਾ ਮੇਟੇ ਜੂਠ ਝੂਠ, ਸਚ ਸੁਚ ਲਏ ਪ੍ਰਗਟਾਈਆ। ਕੂੜ ਕੁੜਿਆਰਾ ਰਹਿਣ ਨਾ ਦੇਵੇ ਕਪੂਤ, ਕੁਲੱਖਣੀ ਰਹੇ ਨਾ ਜੰਮਣ ਵਾਲੀ ਮਾਈਆ। ਸ਼ਬਦ ਅਗੰਮਾ ਭੇਜ ਕੇ ਦੂਤ, ਦੁਤੀਆ ਭਾਓ ਦਏ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਚ ਦਾ ਰੰਗ ਚੜ੍ਹਾਈਆ। ਗੋਬਿੰਦ ਖ਼ਾਲਸਾ ਚਾਰ ਵਰਨ ਦੀ ਧਾਰ, ਧਰਨੀ ਧਰਤ ਧਵਲ ਵੱਜੇ ਵਧਾਈਆ। ਸਾਂਝਾ ਬੋਲੇ ਇਕ ਜੈਕਾਰ, ਧੁਰ ਦਾ ਢੋਲਾ ਅਗੰਮ ਅਥਾਹੀਆ। ਇਕੋ ਇਸ਼ਟ ਮੰਨੇ ਨਿਰੰਕਾਰ, ਦੂਸਰ ਓਟ ਨਾ ਕੋਇ ਤਕਾਈਆ। ਇਕੋ ਮੰਦਰ ਵੇਖ ਦਵਾਰ, ਇਕੋ ਆਸਣ ਸਿੰਘਾਸਣ ਸੋਭਾ ਪਾਈਆ। ਇਕੋ ਪਿਔਣਾ ਅੰਮ੍ਰਿਤ ਠੰਡਾ ਠਾਰ, ਅਗਨੀ ਅੱਗ ਤਤ ਬੁਝਾਈਆ। ਸੋ ਖ਼ਾਲਸਾ ਗੋਬਿੰਦ ਗੋਬਿੰਦ ਕਰੇ ਤਿਆਰ, ਗੋਬਿੰਦ ਗੋਬਿੰਦ ਵਿਚੋਂ ਪ੍ਰਗਟਾਈਆ। ਜੋ ਜੂਏ ਜਨਮ ਨਾ ਜਾਏ ਹਾਰ, ਮਾਣਸ ਮਾਨਵ ਮਾਨੁੱਖ ਆਪਣਾ ਰੰਗ ਰੰਗਾਈਆ। ਸਾਚਾ ਮਾਰਗ ਦੱਸੇ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵੇਖਣ ਚਾਈਂ ਚਾਈਂਆ। ਸੋ ਖ਼ਾਲਸਾ ਜਿਸ ਖ਼ਾਲਸ ਕਰੇ ਆਪ ਕਰਤਾਰ, ਕਰਨੀ ਦਾ ਕਰਤਾ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ, ਰਸਤਾ ਮਾਰਗ ਪੰਥ ਰਾਹ ਜੁਗ ਜੁਗ ਆਪ ਜਣਾਈਆ।

੧੫ ਅੱਸੂ ਸ਼ਹਿਨਸ਼ਾਹੀ ਸੰਮਤ ੪ ਅਜੀਤ ਸਿੰਘ ਦੇ ਗ੍ਰਹਿ ਪਿੰਡ ਬਲ ਜ਼ਿਲਾ ਗੁਰਦਾਸਪੁਰ

ਸਦੀ ਚੌਧਵੀਂ ਕਹੇ ਪ੍ਰਭ ਥੱਕੇ ਗੁਰ ਅਵਤਾਰ ਪੈਗ਼ੰਬਰ ਸਾਰੇ, ਮਹਾਂਸਾਰਥੀ ਵੇਖ ਥਾਉਂ ਥਾਈਂਆ। ਫ਼ਲਕ ਉਤੇ ਰੋਵਣ ਨੇਤਰ ਨੈਣ ਸਿਤਾਰੇ, ਸਤਹ ਜ਼ਿਮੀਂ ਜ਼ਮਾ ਨਾ ਕੋਇ ਵਡਿਆਈਆ। ਨਬੀ ਨੂਹ ਕਰੇ ਇਸ਼ਾਰੇ, ਅਗੰਮੀ ਸੈਨਤ ਨਾਲ ਸਮਝਾਈਆ । ਕਲਜੁਗ ਨਈਆ ਆਈ ਓਸ ਕਿਨਾਰੇ, ਜਿਥੇ ਖੇਵਟ ਖੇਟਾ ਸਕੇ ਨਾ ਕੋਇ ਬਚਾਈਆ। ਵਿਸ਼ਨ ਬ੍ਰਹਮਾ ਸ਼ਿਵ ਕੱਢਣ ਹਾੜੇ, ਮਿੰਨਤਾਂ ਵਿਚ ਸੀਸ ਜਗਦੀਸ਼ ਝੁਕਾਈਆ। ਚਾਰ

❋

❋

ਵਰਨ ਅਠਾਰਾਂ ਬਰਨ ਦਿਸਣ ਕੂੜ ਅਖਾੜੇ, ਮਾਇਆ ਮਮਤਾ ਆਪਣਾ ਨਾਚ ਨਚਾਈਆ। ਫਿਰੀ ਦਰੋਹੀ ਜੰਗਲ ਜੂਹ ਵਿਚ ਪਹਾੜੇ, ਸਮੁੰਦ ਸਾਗਰ ਡੂੰਘੇ ਵਹਿਣ ਨਾ ਕੋਇ ਸਹਾਈਆ। ਝਗੜਾ ਪਿਆ ਪੁਰਖ ਨਾਰੇ, ਨਾਰ ਕੰਤ ਸੁਹਾਗ ਨਾ ਕੋਇ ਹੰਢਾਈਆ। ਸਾਚੀ ਮੰਜ਼ਲ ਤੇਰੀ ਚੜ੍ਹੇ ਨਾ ਕੋਈ ਨਿਰੰਕਾਰੇ, ਨੌ ਦਵਾਰੇ ਸ੍ਰਿਸ਼ਟੀ ਦ੍ਰਿਸ਼ਟੀ ਰਹੀ ਕੁਰਲਾਈਆ। ਅਲਖ ਅਗੋਚਾਰ ਤੇਰਾ ਖੇਲ ਅਗੰਮ ਅਪਾਰੇ, ਅਪਰੰਪਰ ਸਵਾਮੀ ਨਜ਼ਰ ਕਿਸੇ ਨਾ ਆਈਆ। ਕਾਇਨਾਤ ਮਖ਼ਲੂਕਾਤ ਖ਼ਾਲਕ ਖ਼ਲਕ ਤੇਰੇ ਸਹਾਰੇ, ਸਾਹਿਬ ਸੁਲਤਾਨ ਮਿਹਰਵਾਨ ਤੇਰੀ ਬੇਪਵਾਹੀਆ। ਬੀਤ ਗਏ ਪਿਛਲੇ ਜੁਗ ਸਾਰੇ, ਸਤਿਜੁਗ ਤ੍ਰੇਤਾ ਦੁਆਪਰ ਆਪਣਾ ਪੰਧ ਮੁਕਾਈਆ। ਕਲਜੁਗ ਅੰਤਮ ਦਿਸੇ ਧੂੰਆਂਧਾਰੇ, ਨਿਰਗੁਣ ਸੂਰੀਆ ਚੰਦ ਨਾ ਕੋਇ ਚੜ੍ਹਾਈਆ। ਸਾਚੀ ਰਹੇ ਨਾ ਕਿਸੇ ਯਾਦਗਾਰੇ, ਯਾਦਾਸ਼ਤ ਤੇਰੀ ਬੈਠੇ ਭੁਲਾਈਆ। ਕਿਰਪਾ ਕਰ ਮੇਰੇ ਪਰਵਰਦਿਗਾਰੇ, ਮਹਿਬੂਬ ਮੁਹੱਬਤ ਵਿਚ ਤੇਰੇ ਕ਼ਦਮਾਂ ਸਿਰ ਸਰ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦੇਣਾ ਜਣਾਈਆ। ਸਦੀ ਚੌਧਵੀਂ ਕਹੇ ਮੈਂ ਝੁਕ ਝੁਕ ਕਰਾਂ ਸਲਾਮ, ਕ਼ਦਮ ਬੋਸੀ ਵਿਚ ਦੁਹਾਈਆ। ਪੈਗ਼ੰਬਰਾਂ ਦਾ ਲੇਖਾ ਵੇਖ ਪੈਗ਼ਾਮ, ਸੰਦੇਸਿਆਂ ਵਿਚ ਸ਼ਨਵਾਈਆ। ਤੇਰੀ ਦੀਨ ਦੁਨੀ ਦਾ ਵਿਗੜ ਗਿਆ ਨਿਜ਼ਾਮ, ਨੌਬਤ ਹੱਕ ਨਾ ਕੋਇ ਵਜਾਈਆ । ਜਗਤ ਵਿਸ਼ਿਆਂ ਸ੍ਰਿਸ਼ਟੀ ਹੋਈ ਗ਼ੁਲਾਮ, ਜ਼ੰਜੀਰ ਕੂੜ ਨਾ ਕੋਇ ਤੁੜਾਈਆ। ਨਜ਼ਰੀ ਆ ਧੁਰ ਅਮਾਮ, ਅਮਲ ਵੇਖ ਖ਼ਲਕ ਖ਼ੁਦਾਈਆ। ਤੂੰ ਆਦਿ ਜੁਗਾਦੀ ਹਰ ਘਟ ਜਾਣੀ ਜਾਣ, ਲੱਖ ਚੁਰਾਸੀ ਵੇਖ ਵਖਾਈਆ। ਗੁਰਮੁਖ ਭਗਤ ਸੁਹੇਲੇ ਕਰ ਪਹਿਚਾਨ, ਬੇਪਹਿਚਾਨ ਆਪਣਾ ਪੜਦਾ ਦੇ ਉਠਾਈਆ। ਤੂੰ ਆਤਮ ਧਾਰ ਪਰਮਾਤਮ ਸਭ ਦਾ ਕਾਹਨ, ਗੋਪੀ ਗੋਪ ਗੋਪਾਲੇ ਲੈ ਪ੍ਰਨਾਈਆ। ਸੀਤਾ ਸੁਰਤੀ ਵੇਖ ਆਪਣੀ ਰਾਮ, ਰਮਈਆ ਰਾਮ ਰਮਿਆ ਹੋ ਕੇ ਪੜਦਾ ਦੇਣਾ ਚੁਕਾਈਆ। ਹੱਕ ਖ਼ੁਦਾ ਹਕ਼ੀਕ਼ਤ ਵਿਚ ਹੋ ਮਿਹਰਵਾਨ, ਮਹਿਵ ਆਪਣਾ ਫੇਰਾ ਪਾਈਆ। ਜਿਸ ਤੇਰਾ ਪੜ੍ਹਿਆ ਮੰਤਰ ਸਤਿ ਨਾਮ, ਸੋ ਸਤਿ ਵਿਚ ਤੇਰਾ ਰਾਹ ਤਕਾਈਆ। ਜਿਸ ਫ਼ਤਿਹ ਡੰਕਾ ਵਜਾਇਆ ਵਿਚ ਜਹਾਨ, ਜੈ ਜੈਕਾਰ ਇਕ ਕਰਾਈਆ। ਓਹ ਆਸਾ ਤੇਰੀ ਰੱਖੇ ਸ੍ਰੀ ਭਗਵਾਨ, ਭਗਵਨ ਭਾਗ ਹਿੱਸਾ ਆਪਣਾ ਝੋਲੀ ਦੇਣਾ ਪਾਈਆ। ਤੇਰਾ ਭਗਤ ਖ਼ਾਲਸਾ ਹੋਵੇ ਬਲਵਾਨ, ਬਲਧਾਰੀ ਇਕ ਪ੍ਰਗਟਾਈਆ। ਜਿਸ ਦੇ ਹੱਥ ਹੋਵੇ ਧਰਮ ਨਿਸ਼ਾਨ, ਚਾਰ ਕੁੰਟ ਦਹਿ ਦਿਸ਼ਾ ਦਏ ਝੁਲਾਈਆ। ਸੱਯਦੇ ਕਰਨ ਜ਼ਿਮੀਂ ਅਸਮਾਨ, ਲੋਕ ਪ੍ਰਲੋਕ ਡੰਡਾਵਤ ਵਿਚ ਆਪਣਾ ਆਪ ਮਿਟਾਈਆ। ਤੇਰੇ ਨਾਮ ਦੀ ਹੋਵੇ ਕਲਿਆਣ, ਸਭ ਦੀ ਸਾਂਝੀ ਹੋਵੇ ਜ਼ਬਾਨ, ਬੇਜ਼ਬਾਨਾਂ ਆਪਣਾ ਨਾਮ ਦੇਣਾ ਦ੍ਰਿੜਾਈਆ। ਮਾਨਵ ਜ਼ਾਤੀ ਬਣੌਣੀ ਇਨਸਾਨ, ਸਦੀ ਚੌਧਵੀਂ ਅੰਤ ਕਰਨਾ ਇਕ ਅਹਿਸਾਨ, ਬਖ਼ਸ਼ਿਸ਼ ਵਿਚ ਰਹਿਮਤ ਝੋਲੀ ਪਾਈਆ। ਇਹ ਜੀਓ ਪਿੰਡ ਸਭ ਤੇਰਾ ਤਤ ਪ੍ਰਾਣ, ਸਵਾਸ ਸਾਹ ਤੇਰਾ ਨਜ਼ਰੀ ਆਈਆ। ਫ਼ਨਾਹ ਹੋਣ ਵਾਲਾ ਮਕਾਨ, ਮੁਕ਼ਾਮ ਆਪਣਾ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਸੁਣ ਮੇਰੇ ਗੁਰੂ, ਵਾਹਵਾ ਤੇਰੀ ਵਜਦੀ ਰਹੇ ਵਧਾਈਆ। ਧਰਮ ਖ਼ਾਲਸਾ ਹੋਵੇ ਸ਼ੁਰੂ, ਸ਼ਰੀਅਤ ਸ਼ਰਅ ਦੀ ਲੋੜ ਨਾ ਕੋਇ ਰਖਾਈਆ। ਗੋਬਿੰਦ ਹੁਕਮ ਅੰਦਰ ਤੁਰੂ, ਤੁਰੀਆ ਤੋਂ ਪਰੇ ਤੇਰਾ ਦਰਸ਼ਨ ਪਾਈਆ। ਸਾਚੇ ਮਾਰਗ ਤੋਂ ਕਦੇ ਨਾ ਮੁੜੂ, ਚਲੇ ਵਾਹੋ ਦਾਹੀਆ। ਆਤਮ ਹੋ ਕੇ ਪਰਮਾਤਮ ਨਾਲ ਜੁੜੂ, ਜੋੜੀ ਆਪਣੀ ਲਏ ਬਣਾਈਆ। ਮੰਤਰ ਤੇਰਾ ਅਗੰਮ ਨਿਰੰਤਰ ਹੋ ਕੇ ਫੁਰੂ, ਫ਼ੁਰਨੇ ਮਨ ਦੇ ਬੰਦ ਕਰਾਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਝੋਲੀ ਪਾਈਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਪੰਥ ਸਚੇ ਦੀ ਖ਼ਸੂਸੀਅਤ, ਘਰ ਘਰ ਕਾਇਆ ਮੰਦਰ ਅੰਦਰ ਫੋਲ ਫੁਲਾਈਆ। ਕਿਸ ਬਿਧ ਗੋਬਿੰਦ ਧਾਰ ਅਸਲੀਅਤ, ਅਸਲ ਵਸਲ ਯਾਰ ਕਰ ਕੇ ਆਪਣੀ ਖ਼ੁਸ਼ੀ ਮਨਾਈਆ। ਕਿਸ ਨੂੰ ਯਾਦ ਬਿਨ ਅੱਖਰਾਂ ਵਾਲੀ ਵਸੀਅਤ, ਵਸੀਹ ਵਿਸ਼ਾਲ ਵੇਖ ਵਖਾਈਆ। ਜਿੰਨਾਂ ਚਿਰ ਗੁਰਸਿਖ ਪੁਰਖ ਅਕਾਲ ਦੀ ਸਾਚੀ ਨਾ ਸਮਝਣ ਵਲਦੀਅਤ, ਜਗਤ ਵਲਦ ਵਾਲਦਾ ਕੰਮ ਕਿਸੇ ਨਾ ਆਈਆ। ਬਿਨਾ ਤਿਆਗ ਭਗਤੀ ਤੋਂ ਧਰਮ ਦੀ ਨਹੀਂ ਕੋਈ ਅਹਿਮੀਅਤ, ਅਮਲ ਅਮਰ ਨਾ ਕੋਇ ਕਰਾਈਆ। ਸਾਚੀ ਧਾਰ ਦੀ ਖੇਲ ਨਵ ਨਵੀਅਤ, ਨਵ ਖੰਡ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਦੇਣਾ ਉਠਾਈਆ। ਸਦੀ ਚੌਧਵੀਂ ਕਹੇ ਮੇਰੇ ਨੇਤਰ ਆਵੇ ਸ਼ਰਮ, ਨੈਣ ਅੱਖ ਨਾ ਕੋਇ ਖੁਲ੍ਹਾਈਆ। ਸਾਚਾ ਦਿਸੇ ਕੋਇ ਨਾ ਧਰਮ, ਧਰਮਾਤਮਾ ਧਰਮ ਨਾ ਕੋਇ ਕਮਾਈਆ। ਜਗਤ ਮਮਤਾ ਸਭ ਨੇ ਬਣਾਇਆ ਆਪਣਾ ਕਰਮ, ਕਰਮ ਕਾਂਡ ਦਾ ਭੇਵ ਨਾ ਕੋਇ ਖੁਲ੍ਹਾਈਆ। ਪਿਆਰ ਲੱਗਾ ਕਾਇਆ ਮਾਟੀ ਚੰਮ ਚਰਮ, ਚੰਮ ਦ੍ਰਿਸ਼ਟੀ ਨਾ ਕੋਇ ਬਦਲਾਈਆ। ਭਾਵੇਂ ਸਿੱਖਾਂ ਦੇ ਘਰ ਸਿੱਖਾਂ ਦਾ ਹੁੰਦਾ ਜਰਮ, ਬਿਨਾ ਗੋਬਿੰਦ ਮਿਲਣ ਤੋਂ ਸਿੱਖ ਨਾ ਕੋਇ ਅਖਵਾਈਆ । ਇਹੋ ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿਚ ਭਰਮ, ਜੋ ਬਿਨਾ ਗੋਬਿੰਦ ਦੇ ਪੜਦਾ ਨਾ ਸਕੇ ਉਠਾਈਆ। ਭਾਵੇਂ ਨਿਤ ਗੁਰਦੁਆਰਿਆਂ ਵਿਚ ਵੜਨ, ਨਿਜ ਨੇਤਰ ਦਰਸ ਕੋਇ ਨਾ ਪਾਈਆ। ਜਿੰਨਾਂ ਚਿਰ ਮਸਤਕ ਧੂੁੜੀ ਲੱਗੇ ਨਾ ਗੋਬਿੰਦ ਚਰਨ, ਚਰਨੋਦਕ ਜਾਮ ਅੰਮ੍ਰਿਤ ਹੱਥ ਕਿਸੇ ਨਾ ਆਈਆ। ਝਗੜਾ ਮੁਕੇ ਨਾ ਵਰਨ ਬਰਨ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਇਕ ਰੰਗ ਨਾ ਕੋਇ ਰੰਗਾਈਆ। ਕੋਟਨ ਕੋਟ ਸਿੱਖ ਜੰਮ ਕੇ ਫੇਰ ਮਰਨ, ਮਰ ਕੇ ਫੇਰ ਜੂਨੀਆਂ ਵਿਚ ਆਪਣਾ ਆਪ ਭਵਾਈਆ। ਜਿਹੜੇ ਗੁਰਸਿਖ ਗੋਬਿੰਦ ਦੇ ਪੌੜੇ ਚੜ੍ਹਨ, ਓਹ ਸਚਖੰਡ ਦੁਵਾਰੇ ਵੜਨ, ਜਿਥੇ ਪੁਰਖ ਅਕਾਲ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਗੋਬਿੰਦ ਨੇ ਪੰਥ ਪਾਇਆ ਪੁਰਖ ਅਕਾਲ ਦੀ ਝੋਲੀ, ਸਹਾਰਾ ਇਕੋ ਦਿਤਾ ਸਮਝਾਈਆ। ਧੁਰ ਦੇ ਸ਼ਬਦ ਦੀ ਦੱਸ ਕੇ ਬੋਲੀ, ਅਨਬੋਲਤ ਰਾਗ ਅਲਾਈਆ। ਕਿਸੇ ਕੰਮ ਨਹੀਂ ਔਣੀ ਪੰਜ ਤਤ ਕਾਇਆ ਮਾਟੀ ਚੋਲੀ, ਬਿਨ ਚੋਜੀ ਪ੍ਰੀਤਮ ਸਿਰ ਹੱਥ ਨਾ ਕੋਇ ਟਿਕਾਈਆ। ਗੋਬਿੰਦ ਕਿਹਾ ਗੁਰਸਿੱਖੋ ਮੈਂ ਤੁਹਾਡਾ ਸੇਵਕ ਤੇ ਤੁਹਾਡੀ ਗੋਲੀ, ਚਾਕਰ ਹੋ ਕੇ ਸੇਵ ਕਮਾਈਆ। ਮੈਂ ਧਰਮ ਨਗਾਰੇ ਦਾ ਬਣ ਕੇ ਆਇਆ ਢੋਲੀ, ਹੋਕਾ ਦੇਵਾਂ ਥਾਉਂ ਥਾਈਂਆ। ਜਿਸ ਪ੍ਰਭੂ ਨੇ ਮੇਰੀ ਹੱਟ ਖੋਲ੍ਹੀ, ਅੰਮ੍ਰਿਤ ਜਾਮ ਦਿਤਾ ਟਿਕਾਈਆ। ਓਹ ਭਾਗ ਲਗਾਵੇ ਉਪਰ ਧੌਲੀ, ਧਰਨੀ ਧਰਤ ਵੱਜੇ ਵਧਾਈਆ । ਓਸ ਵਿਚ ਦੀਨ ਦੁਨੀ ਵਿਚ ਪਏ ਰੌਲੀ, ਮਜ਼੍ਹਬ ਮਜ਼੍ਹਬ ਨਾਲ ਲੜਾਈਆ। ਕਿਸੇ ਦੇ ਕੋਲ ਮੇਰੀ ਅੰਮ੍ਰਿਤ ਧਾਰ ਰਹੇ ਨਾ ਪਾਹੁਲੀ, ਅੰਮ੍ਰਿਤ ਛਕ ਕੇ ਜੂਠ ਝੂਠ ਨਾਲ ਆਪਣਾ ਝਟ ਲੰਘਾਈਆ। ਇਹ ਖੇਲ ਹੋਵੇ ਅਨਹੋਣੀ ਜਿਸ ਨੂੰ ਸਮਝੇ ਕੋਇ ਨਾ ਰਾਈਆ। ਚਾਰ ਵਰਨਾਂ ਨੇਤਰ ਅੱਖ ਰੋਣੀ, ਨੈਣਾ ਨੀਰ ਵਹਾਈਆ। ਬਿਨ ਸਤਿਗੁਰ ਗੋਬਿੰਦ ਦੁਰਮਤ ਮੈਲ ਕਿਸੇ ਨਾ ਧੋਣੀ, ਧੋਬੀ ਧਾਰ ਰੂਪ ਨਾ ਕੋਇ ਬਦਲਾਈਆ। ਇਹ ਦੁਨੀਆ ਚਾਰ ਦਿਨ ਦੀ ਪਰੌਹਣੀ, ਝਟ ਆਪਣਾ ਰਹੀ ਲੰਘਾਈਆ। ਜਿਸ ਦੀ ਆਤਮਾ ਪਰਮਾਤਮਾ ਨਾਲ ਛੋਹਣੀ, ਓਹ ਛੋਹਰਾ ਬਾਂਕਾ ਗੁਰਮੁਖ ਨਜ਼ਰੀ ਆਈਆ। ਜਿਸ ਨੇ ਅਚਰਜ ਖੇਲ ਰਚੌਣੀ, ਚਾਰ ਜੁਗ ਦਾ ਲੇਖਾ ਵੇਖ ਵਖਾਈਆ। ਚਾਰ ਵਰਨ ਦੀ ਹਰਿ ਸੰਗਤ ਇਕ ਬਣੌਣੀ, ਫੜ

❋

❋

ਬਾਹੋਂ ਮੇਲ ਮਿਲਾਈਆ। ਕੂੜੀ ਕਿਰਿਆ ਸ਼ਬਦੀ ਭਾਰ ਨਾਲ ਦਬੌਣੀ, ਮੜ੍ਹੀ ਗੋਰ ਵਿਚ ਟਿਕਾਈਆ। ਸਾਚੀ ਰੀਤ ਇਕ ਚਲੌਣੀ, ਬਿਨਾ ਮੰਦਰ ਮਸੀਤ ਕਰੇ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਜੋਤ ਇਕ ਜਗੌਣੀ, ਜਾਗਰਤ ਜੋਤ ਡਗਮਗਾਈਆ।

੧੫ ਅੱਸੂ ਸ਼ਹਿਨਸ਼ਾਹੀ ਸੰਮਤ ੪ ਬਖ਼ਸ਼ੀਸ਼ ਸਿੰਘ ਦੇ ਗ੍ਰਹਿ ਕ਼ਾਦਰਾਬਾਦ ਜ਼ਿਲਾ ਅੰਮ੍ਰਿਤਸਰ

ਗੁਰੂ ਗੋਬਿੰਦ ਸਤਿਗੁਰ ਪੂਰਾ, ਪੂਰ ਰਿਹਾ ਸਰਬ ਥਾਈਂਆ। ਗੁਰਸਿਖ ਬਚਨ ਹੋਣ ਨਾ ਦੇਵੇ ਅਧੂਰਾ, ਹਾਜ਼ਰ ਹੋ ਕੇ ਵੇਖ ਵਖਾਈਆ। ਅੰਤਰ ਦੇ ਕੇ ਆਤਮ ਨੂਰਾ, ਜੋਤੀ ਜੋਤ ਕਰੇ ਰੁਸ਼ਨਾਈਆ। ਨਾਤਾ ਤੋੜ ਕੇ ਜਗਤ ਕੂੜਾ, ਤਨ ਵਜੂਦ ਕਰੇ ਸਫ਼ਾਈਆ। ਸਾਚੀ ਲਾ ਕੇ ਮਸਤਕ ਧੂੜਾ, ਟਿੱਕਾ ਖ਼ਾਕ ਨਾਮ ਰਮਾਈਆ। ਸੇਵਕ ਹੋ ਕੇ ਸਚ ਮਜ਼ਦੂਰਾ, ਸੀਸ ਤਲੀ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰਦਰਗਾਹੀਆ। ਗੋਬਿੰਦ ਸਤਿਗੁਰ ਸਭ ਦਾ ਸਾਂਝਾ, ਮਿਤ੍ਰ ਪਿਆਰਾ ਇਕ ਅਖਵਾਈਆ। ਗੁਰਮੁਖਾਂ ਦੇ ਪ੍ਰੇਮ ਅੰਦਰ ਬਾਂਧਾ, ਬੰਦਗੀ ਵਿਚ ਬੰਦੇ ਰਿਹਾ ਬਣਾਈਆ। ਗੁਰਸਿੱਖਾਂ ਦੇ ਢੋਲੇ ਸਦਾ ਗਾਂਦਾ, ਗੁਰਮੁਖਾਂ ਦਏ ਮਾਣ ਵਡਿਆਈਆ। ਗੁਰਮੁਖਾਂ ਦਾ ਪ੍ਰੇਮ ਪਿਆਰ ਪੀਂਦਾ ਖਾਦਾ, ਆਪਣੀ ਆਸ ਨਾ ਕੋਇ ਰਖਾਈਆ। ਗੁਰਸਿੱਖਾਂ ਦੇ ਅੰਦਰ ਬਾਹਰ ਔਂਦਾ ਜਾਂਦਾ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਗੋਬਿੰਦ ਸਤਿਗੁਰ ਸਦਾ ਸਾਥੀ, ਸਗਲਾ ਸੰਗ ਨਿਭਾਈਆ। ਗੁਰਮੁਖ ਪੂਰੀ ਕਰੇ ਆਖੀ, ਆਖ਼ਰ ਆਪਣਾ ਜੋੜ ਜੁੜਾਈਆ। ਸਵਾ ਪਹਿਰ ਕਰਦਾ ਰਿਹਾ ਰਾਖੀ, ਪੈਦਲ ਨਾਲ ਚਲਿਆ ਚਾਈਂ ਚਾਈਂਆ। ਸਤਿ ਧਰਮ ਦੀ ਖੋਲ੍ਹ ਕੇ ਹਾਟੀ, ਵਸਤ ਆਪਣਾ ਨਾਮ ਵਰਤਾਈਆ। ਤੂੰ ਮੇਰਾ ਮੈਂ ਤੇਰੀ ਜ਼ਾਤੀ, ਦੂਜਾ ਨਜ਼ਰ ਨਾ ਕੋਇ ਵਖਾਈਆ। ਨਾਮ ਸੰਦੇਸ਼ਾ ਦੇਵੇ ਪਾਤੀ, ਪਤ੍ਰਕਾ ਇਕ ਜਣਾਈਆ। ਜਿਸ ਵੇਲੇ ਆਵੇ ਕਲਜੁਗ ਅੰਧੇਰੀ ਰਾਤੀ, ਚਾਰੋਂ ਕੁੰਟ ਅੰਧੇਰਾ ਛਾਈਆ। ਸਾਚੀ ਪੜ੍ਹੇ ਕੋਈ ਨਾ ਗਾਥੀ, ਹਿਰਦੇ ਹਰਿ ਨਾ ਕੋਇ ਵਸਾਈਆ। ਓਸ ਵੇਲੇ ਮੈਂ ਗੁਰਮੁਖਾਂ ਦੀ ਚੜ੍ਹਾਂ ਉਪਰ ਛਾਤੀ, ਸ਼ਹਿਨਸ਼ਾਹ ਹੋ ਕੇ ਦਇਆ ਕਮਾਈਆ। ਤੇਰਾ ਪੰਧ ਮੁਕਾਵਾਂ ਵਾਟੀ, ਕ਼ਦਮ ਕ਼ਦਮ ਨਾਲ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਿੱਖ ਕਿਹਾ ਗੋਬਿੰਦ ਇਹ ਮੇਰਾ ਮਨ ਤਨ ਧਨ, ਤੇਰੀ ਝੋਲੀ ਪਾਈਆ। ਮੈਂ ਸੇਵਾ ਕਰਨ ਵਾਲਾ ਤੇਰਾ ਜਨ, ਜੰਮਣ ਵਾਲੀ ਨਜ਼ਰ ਆਏ ਕੋਈ ਨਾ ਮਾਈਆ। ਆਪਣੀ ਕਿਰਪਾ ਬੇੜਾ ਬੰਨ੍ਹ, ਸਿਰ ਆਪਣਾ ਹੱਥ ਰਖਾਈਆ। ਗੋਬਿੰਦ ਹੱਸ ਕੇ ਕਿਹਾ ਤੂੰ ਮੇਰਾ ਲਾਡਲਾ ਚੰਨ, ਮੈਂ ਤੇਰੀ ਕਰਾਂ ਵਡਿਆਈਆ । ਤੇਰਾ ਬੇੜਾ ਦੇਵਾਂ ਬੰਨ੍ਹ, ਬੰਧਨ ਜਗਤ ਵਾਲਾ ਤੁੜਾਈਆ। ਗੁਰਸਿਖ ਰਸਨਾ ਕਹੇ ਧੰਨ ਧੰਨ, ਵਾਹਵਾ ਤੇਰੀ ਬੇਪ੍ਰਵਾਹੀਆ। ਗੋਬਿੰਦ ਕਿਹਾ ਸਿਰ ਕੱਟਿਆ ਤੇ ਗੁਰਮੁਖ ਮੇਰੇ ਘਰ ਗਿਆ ਜੰਮ, ਗੋਦੀ ਆਪਣੀ ਲਵਾਂ ਰਖਾਈਆ। ਗੁਰਸਿਖ ਤਾਰਨਾ ਮੇਰਾ ਕੰਮ, ਬਾਣ ਧੁਰ ਦੀ ਬਣੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵੱਡੀ ਵਡਿਆਈਆ। ਗੋਬਿੰਦ ਚਾਰ ਕੁੰਟ ਦਹਿ ਦਿਸ਼ਾ

❋

❋

ਫਿਰਦਾ, ਦਿਵਸ ਰੈਣ ਆਲਸ ਨਿੰਦਰਾ ਨਾ ਕੋਇ ਰਖਾਈਆ। ਗੁਰਮੁਖਾਂ ਦਾ ਵੇਂਹਦਾ ਫਿਰਦਾ ਹਿਰਦਾ, ਘਟ ਘਟ ਅੰਦਰ ਖੋਜ ਖੁਜਾਈਆ। ਜਿਹੜਾ ਪਿਛਲਿਆਂ ਚਹੁੰ ਜੁਗਾਂ ਦਾ ਵਿਛੜਿਆ ਚਿਰ ਦਾ, ਓਨ੍ਹਾਂ ਵੀ ਲਏ ਮਿਲਾਈਆ। ਬਿਨਾ ਗੋਬਿੰਦ ਤੋਂ ਮਾਣਸ ਜਨਮ ਪੈਂਡਾ ਕਿਸੇ ਨਾ ਨਿਬੜਦਾ, ਪਾਂਧੀ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਸਮਝਾਈਆ। ਗੁਰੂ ਗੋਬਿੰਦ ਸਭ ਦਾ ਪਿਆਰਾ ਮੀਤ, ਮਿਤ੍ਰ ਇਕੋ ਨਜ਼ਰੀ ਆਈਆ। ਗੁਰਸਿਖਾਂ ਦੱਸ ਸਾਚੀ ਰੀਤ, ਰੀਤੀਵਾਨ ਦਿਆਂ ਜਣਾਈਆ। ਗੁਰਸਿਖੋ ਮੇਰੇ ਹੱਥ ਉਤੇ ਸਭ ਦਾ ਸੀਸ, ਸਚ ਦਿਆਂ ਸਰਨਾਈਆ। ਤੁਹਾਨੂੰ ਮਿਲਾਵਾਂ ਨਾਲ ਓਸ ਜਗਦੀਸ਼, ਜੋ ਜਗਦੀਸ਼ਰ ਧੁਰਦਰਗਾਹੀਆ। ਜਿਹੜਾ ਤੁਹਾਡੇ ਵਸਿਆ ਬੀਚ, ਅੰਦਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡੀ ਵਡਿਆਈਆ । ਗੋਬਿੰਦ ਕਹੇ ਮੇਰਾ ਗੁਰਸਿਖ ਜਾਏ ਭੱਜਾ, ਭਜਨ ਬਿਨ ਰਸਨਾ ਰਿਹਾ ਚਲਾਈਆ। ਵਾਹਵਾ ਗੁਰੂ ਬਿਨ ਰਸਨਾ ਦੇਵੇ ਸੱਦਾ, ਨਾਅਰਾ ਅਕਾਲ ਅਕਾਲ ਸੁਣਾਈਆ। ਉਸ ਦਾ ਖੇਲ ਕਰਾਇਆ ਹੱਥ ਖੱਬਾ ਸੱਜਾ, ਸਾਜਣ ਹੋ ਕੇ ਵੇਖ ਵਖਾਈਆ। ਉਹਨੂੰ ਪੁਚਾਇਆ ਓਸ ਜਗਹ, ਜਿਥੇ ਬੈਠਾ ਧਿਆਨ ਲਗਾਈਆ। ਜਿਥੇ ਬਗਲਾ ਬਪੜਾ ਹੰਸ ਹੋਵੇ ਬੱਗਾ, ਸਰ ਸਰੋਵਰ ਅੰਮ੍ਰਿਤ ਇਕ ਨੁਹਾਈਆ। ਗੋਬਿੰਦ ਗੁਰਸਿਖ ਨਾਲ ਕਦੇ ਕਰੇ ਨਾ ਦਗ਼ਾ, ਦਾਗ਼ ਦੁਰਮਤ ਮੈਲ ਸਦਾ ਧੁਆਈਆ। ਜੇ ਕਿਰਪਾ ਨਾ ਕਰਦਾ ਤੇ ਗੋਬਿੰਦ ਦਾ ਕਦੇ ਨਾ ਵਧਦਾ ਅੱਗਾ, ਸਿੱਖ ਸਾਰੇ ਜਾਂਦੇ ਮੂੰਹ ਭੁਆਈਆ। ਇਹੋ ਹੀ ਪੰਥ ਵਧਣ ਦੀ ਵਜਹ, ਗੋਬਿੰਦ ਅੰਦਰ ਵੜ ਕੇ ਵੇਖੇ ਚਾਈਂ ਚਾਈਂਆ। ਆਪਣੇ ਅੰਮ੍ਰਿਤ ਰਸ ਦਾ ਦੇਵੇ ਮਜ਼ਾ, ਨਿਰੰਤਰ ਅੰਤਰ ਇਕ ਚਖਾਈਆ। ਓਨ੍ਹਾਂ ਦੇ ਨੇੜ ਨਾ ਆਵੇ ਕ਼ਜ਼ਾ, ਲਾੜੀ ਮੌਤ ਨਾ ਸਕੇ ਪ੍ਰਨਾਈਆ। ਸਤਿਗੁਰ ਦੀ ਗੁਰਸਿਖ ਦਵਾਰੇ ਹੱਦਾ, ਗੁਰਸਿਖ ਹੱਦ ਸਤਿਗੁਰ ਵਿਚ ਸੀਸ ਟਿਕਾਈਆ। ਪਰ ਇਹ ਖੇਲ ਹੁੰਦਾ ਕਦੇ ਕਦਾ, ਕ਼ਦੀਮ ਦੀ ਰੀਤੀ ਚਲੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰੇ ਹਰਿਜਨ ਦੇਵੇ ਸਦਾ ਸੱਦਾ, ਸਧਨਾ ਸੈਣ ਸ਼ਹਾਦਤ ਰਹੇ ਭੁਗਤਾਈਆ।

੧੬ ਅੱਸੂ ਸ਼ਹਿਨਸ਼ਾਹੀ ਸੰਮਤ ੪ ਚੰਨਣ ਸਿੰਘ ਦੇ ਗ੍ਰਹਿ ਪਿੰਡ ਕ਼ਾਦਰਾਬਾਦ ਜ਼ਿਲਾ ਅੰਮ੍ਰਿਤਸਰ

ਸਦੀ ਚੌਧਵੀਂ ਕਹੇ ਮੈਂ ਵੇਖੀ ਦੁਨੀਆ ਖ਼ਾਕੀ, ਖ਼ਾਕ ਛਾਣੀ ਥਾਉਂ ਥਾਈਂਆ। ਚਾਰੋਂ ਕੁੰਟ ਤੱਕੀ ਅੰਧੇਰੀ ਰਾਤੀ, ਨਿਰਗੁਣ ਚੰਦ ਨਾ ਕੋਇ ਚਮਕਾਈਆ। ਗੋਬਿੰਦ ਵਾਲੀ ਪੜ੍ਹ ਕੇ ਵੇਖੀ ਪਾਤੀ, ਜੋ ਪਤ੍ਰਕਾ ਗਿਆ ਸਮਝਾਈਆ। ਗੁਰੂਆਂ ਦੀ ਸੁਣੀ ਭਵਿਖਤ ਵਾਲੀ ਸਾਖੀ, ਜੋ ਸਾਖਿਆਤ ਦਏ ਗਵਾਹੀਆ। ਪੈਗ਼ੰਬਰਾਂ ਦਾ ਜੀਵਣ ਵੇਖਿਆ ਹਯਾਤੀ, ਜਨਮ ਜਨਮ ਖੋਜ ਖੁਜਾਈਆ। ਜਿਸ ਨੇ ਮੈਨੂੰ ਬਣਾਇਆ ਦਾਸੀ, ਹੁਕਮ ਦਿਤਾ ਧੁਰਦਰਗਾਹੀਆ। ਮੈਂ ਸੂਫ਼ੀ ਸੰਤ ਫ਼ਕੀਰ ਚੜ੍ਹਦੇ ਵੇਖੇ ਫਾਸੀ, ਫ਼ੈਸਲਾ ਹੱਕ ਨਾ ਕੋਇ ਕਮਾਈਆ। ਏਸੇ ਕਰ ਕੇ ਮੈਨੂੰ ਅੰਤ ਅਖ਼ੀਰ ਵਰ ਮਿਲਿਆ ਪੁਰਖ ਅਬਿਨਾਸ਼ੀ, ਨਾਤੇ ਕੂੜੇ ਦਿਤੇ ਤੁੜਾਈਆ। ਜੋ ਸਚਖੰਡ ਦਵਾਰ ਦਾ ਸੱਚਾ ਵਾਸੀ, ਵਾਸਤਾ ਭਗਤਾਂ ਨਾਲ ਰਖਾਈਆ। ਜਿਸ ਨੂੰ ਲੱਭੇ

❋

❋

ਕੋਈ ਨਾ ਪੰਡਤ ਕਾਸ਼ੀ, ਮੁੱਲਾ ਸ਼ੇਖ਼ ਰਹੇ ਕੁਰਲਾਈਆ । ਓਹ ਕਰੇ ਖੇਲ ਅਲੱਖਣਾ ਅਲਾਖੀ, ਅਲਖ ਅਗੋਚਰ ਵਡ ਵਡਿਆਈਆ। ਮੈਂ ਰਾਹ ਤੱਕਦੀ ਜਗਤ ਤਕ਼ਦੀਰ ਵਾਲੀ ਵਿਸਾਖੀ, ਵਸਾਹ ਕੇ ਗੋਬਿੰਦ ਫੇਰਾ ਪਾਈਆ। ਜਿਸ ਵਿਚ ਪੁਰਖ ਅਕਾਲ ਹੋਣਾ ਪ੍ਰਤਾਪੀ, ਪ੍ਰਤਾਪ ਆਪਣਾ ਦਏ ਦ੍ਰਿੜਾਈਆ। ਕਲਜੁਗ ਦੀ ਪੁਸ਼ਤ ਪਨਾਹ ਤੇ ਲਾ ਕੇ ਥਾਪੀ, ਥੱਪੜ ਮਾਰ ਕੇ ਲਏ ਉਠਾਈਆ। ਉਠ ਵੇਖ ਲੈ ਆਪਣੇ ਪਾਪੀ, ਪਾਰਬ੍ਰਹਮ ਦਏ ਜਣਾਈਆ । ਜਿਨ੍ਹਾਂ ਤੇਰੀ ਮੰਨੀ ਆਖੀ, ਮੇਰਾ ਨਾਉਂ ਗਏ ਭੁਲਾਈਆ। ਕਲਜੁਗ ਕਹਿਣਾ ਇਹ ਪ੍ਰਭੂ ਮੇਰੀ ਨਹੀਂ ਗੁਸਤਾਖੀ, ਹੁਕਮ ਤੇਰਾ ਪੂਰ ਕਰਾਈਆ। ਜੇ ਤੇਰੀ ਨਿਰਗੁਣ ਨੂਰ ਜੋਤ ਪ੍ਰਕਾਸ਼ੀ, ਪ੍ਰਕਾਸ਼ਵਾਨ ਹੋ ਕੇ ਵੇਖ ਵਖਾਈਆ। ਬਾਕੀ ਝਗੜਾ ਮੁਕਾ ਲਹਿਣਾ ਦੇਣਾ ਬਾਕੀ, ਹਿਸਾਬ ਲੇਖਾ ਸਾਚਾ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਹਿਜ ਸਹਿਜ ਤੇਰੀ ਸਰਨਾਈਆ। ਸਦੀ ਚੌਧਵੀਂ ਕਹੇ ਮੈਂ ਵੇਖੇ ਜਗਤ ਨਿਮਾਜ਼ੀ, ਨਿਵਾਜ਼ਸ਼ ਵਾਲਾ ਨਜ਼ਰ ਕੋਇ ਨਾ ਆਈਆ। ਜਗਤ ਜਹਾਨ ਵੇਖੇ ਹਾਜੀ, ਹਜ਼ਰਤ ਤੇਰਾ ਦਰਸ ਕੋਇ ਨਾ ਪਾਈਆ। ਮੇਰੀ ਅੰਤ ਅਖ਼ੀਰ ਕਲ ਕਾਤੀ ਨਾਲ ਬਾਜ਼ੀ, ਬਾਜ਼ਾਂ ਵਾਲਾ ਵੇਖ ਵਖਾਈਆ। ਜੋ ਪ੍ਰਭ ਦੇ ਭਾਣੇ ਅੰਦਰ ਸਦਾ ਰਾਜ਼ੀ, ਰਜ਼ਾ ਵਿਚ ਚਲਕੇ ਆਪਣੀ ਖ਼ੁਸ਼ੀ ਬਣਾਈਆ। ਓਥੇ ਸ਼ਰਅ ਪੋਹ ਨਾ ਸਕੇ ਕ਼ਾਜ਼ੀ, ਕ਼ਜ਼ਾ ਦਾ ਝਗੜਾ ਦਏ ਮੁਕਾਈਆ। ਖੇਲ ਖੇਲੇ ਪਰੇ ਇਸ਼ਕ ਹਕ਼ੀਕ਼ੀ ਤੇ ਮਜਾਜ਼ੀ, ਮਜ਼੍ਹਬਾਂ ਦਾ ਮਹਿਬੂਬ ਡੇਰਾ ਢਾਹੀਆ। ਸਾਚੇ ਭਗਤਾਂ ਦਾ ਬਣਿਆ ਰਹੇ ਇਮਦਾਦੀ, ਮਦਦ ਵਿਚ ਅਦਦ ਆਪਣੇ ਵੰਡ ਵੰਡਾਈਆ। ਨਿਰਗੁਣ ਜੋਤ ਜਗਾ ਮਹਿਤਾਬੀ, ਆਫ਼ਤਾਬ ਦਾ ਲੇਖਾ ਦਏ ਮੁਕਾਈਆ। ਮਨਸਾ ਆਸਾ ਪੂਰ ਕਰਾਏ ਨਾਨਕ ਨਿਰਗੁਣ ਬਗ਼ਦਾਦੀ, ਬਗ਼ਲਗੀਰ ਦਸਤਗੀਰ ਸ਼ਾਹ ਹਕੀਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜ ਕੁੜਿਆਰ ਰਹਿਣ ਨਾ ਦੇਵੇ ਨਾਜ਼ੀ, ਨਾਜ਼ਕ ਵੇਲਾ ਆਪਣਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੈਂ ਕੀ ਦੱਸਾਂ ਹਾਲ, ਹਰਫ਼ ਬਹਰਫ਼ ਜਣਾਈਆ। ਜਿਸ ਦੀ ਕਰਦੇ ਰਹੇ ਭਾਲ, ਲੱਭਣ ਥਾਉਂ ਥਾਈਂਆ। ਜਿਸ ਦੀ ਧਾਰ ਸ਼ਾਹ ਕੰਗਾਲ, ਕੋਝੇ ਕਮਲੇ ਰੂਪ ਬਦਲਾਈਆ। ਸੋ ਪੁਰਖ ਅਕਾਲਾ ਦੀਨ ਦਿਆਲ, ਦਇਆਨਿਧ ਆਪ ਹੋ ਜਾਈਆ। ਤ੍ਰੈਗੁਣ ਮਾਇਆ ਤੋੜਨਹਾਰ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਗੁਰ ਦਰ ਮੰਦਰ ਜਿਸ ਦੀ ਧਰਮਸਾਲ, ਮਠ ਦੇਹੁਰੇ ਮਸੀਤਾਂ ਦਏ ਵਡਿਆਈਆ। ਉਸ ਦਾ ਖੇਲ ਵੇਖਣਾ ਕਮਾਲ, ਜੋ ਕਰਨੀ ਦਾ ਕਰਤਾ ਆਪ ਕਰਾਈਆ। ਜਨ ਭਗਤਾਂ ਦੇਵੇ ਨਾਮ ਸੱਚਾ ਧਨ ਮਾਲ, ਦੌਲਤ ਦੌਲਤਖ਼ਾਨਾ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਹੁਕਮ ਕਰੇ ਹਰ ਸਾਲ, ਅਰਸਾ ਵਿਰਸਾ ਆਪਣੇ ਹੱਥ ਰਖਾਈਆ।

੧੬ ਅੱਸੂ ਸ਼ਹਿਨਸ਼ਾਹੀ ਸੰਮਤ ੪ ਕਰਨੈਲ ਸਿੰਘ ਦੇ ਗ੍ਰਹਿ ਕ਼ਾਦਰਾਬਾਦ ਜ਼ਿਲਾ ਅੰਮ੍ਰਿਤਸਰ

ਸਦੀ ਚੌਧਵੀਂ ਕਹੇ ਮੈਨੂੰ ਆ ਮਿਲੀ ਜਮਨਾ ਸੁਰਸਤੀ ਗੋਦਾਵਰੀ ਗੰਗੀ, ਗੰਗੋਤਰੀ ਆਪਣਾ ਪੰਧ ਮੁਕਾਈਆ। ਹੱਸ ਕੇ ਕਹਿਣ ਨਹਾ ਧੋ ਸੀਸ ਵਾਹ ਕੰਘੀ, ਮੇਂਢੀ ਸਗਣਾਂ ਵਾਲੀ ਲੈ ਗੁੰਦਾਈਆ। ਸਾਚਾ ਵਟਣਾ ਮਲ ਹੋ ਕੇ ਨੰਗੀ, ਤਨ ਵਜੂਦ ਕਰ ਸਫ਼ਾਈਆ। ਵੇਖ ਮੁਹੰਮਦ ਦੀ

❋

❋

ਆਸਾ ਜੋ ਆਸ ਵਿਚ ਮੰਗ ਮੰਗੀ, ਪਰਵਰਦਿਗਾਰ ਅੱਗੇ ਝੋਲੀ ਡਾਹੀਆ। ਸਦੀ ਚੌਧਵੀਂ ਕਿਹਾ ਮੈਂ ਤੱਕਣਾ ਨੂਰ ਨੁਰਾਨਾ ਚੰਦੀ, ਚੌਧਵੀਂ ਦਾ ਨੂਰ ਨਜ਼ਰੀ ਆਈਆ। ਮੈਨੂੰ ਐਂ ਜਾਪਦਾ ਮੈਂ ਪੈ ਗਈ ਟੇਢੀ ਡੰਡੀ, ਭੱਜ ਭੱਜ ਥੱਕੀ ਵਾਹੋ ਦਾਹੀਆ। ਉਮਤ ਦੀ ਮਨਸਾ ਹੋ ਗਈ ਗੰਦੀ, ਸੁੰਨਤ ਕੰਮ ਕਿਸੇ ਨਾ ਆਈਆ। ਜਾਂ ਪਲਕ ਚੁੱਕੀ ਤਾਂ ਵੇਖਿਆ ਗੋਬਿੰਦ ਸੂਰਾ ਜੰਗੀ, ਜੰਗਜੂ ਬਹਾਦਰ ਇਕੋ ਨਜ਼ਰੀ ਆਈਆ। ਜਿਸ ਦੀ ਤਲਵਾਰ ਧਾਰ ਬਹੁ ਰੰਗੀ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਓਹ ਫਿਰਦਾ ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਕੰਢੀ, ਚਲੇ ਚਾਈਂ ਚਾਈਂਆ। ਸਭ ਦੇ ਉਤੇ ਲੌਂਦਾ ਜਾਏ ਪਾਬੰਦੀ, ਅਵਤਾਰ ਪੈਗ਼ੰਬਰਾਂ ਰਿਹਾ ਡਰਾਈਆ। ਛੁਡੌਂਦਾ ਜਾਏ ਮਜ਼੍ਹਬਾਂ ਦੀ ਹੱਦਬੰਦੀ, ਬੰਦਗੀ ਵਿਚੋਂ ਬੰਦਗੀ ਰਿਹਾ ਬਦਲਾਈਆ। ਮੈਂ ਡਰਦੀ ਡਰਦੀ ਪੀਹਵਾਂ ਦੰਦੀ, ਦੰਦਾਸਾ ਮਲਿਆ ਕੰਮ ਕਿਸੇ ਨਾ ਆਈਆ। ਮੇਰੀ ਔਧ ਜਾਂਦੀ ਹੰਢੀ, ਅੰਤ ਅਖ਼ੀਰੀ ਵੇਖ ਵਖਾਈਆ। ਮੇਰੀ ਟੁੱਟੀ ਜਗਤ ਮੰਜੀ, ਪਾਵਾ ਚੂਲ ਨਾ ਕੋਇ ਸੁਹਾਈਆ। ਮੈਂ ਫਿਰ ਫਿਰ ਚਾਰੇ ਕੂਟ ਹੰਭੀ, ਕੂਟ ਕੁੰਟ ਵੇਖ ਵਖਾਈਆ। ਐਸ ਵੇਲੇ ਰਹੀ ਕੰਬੀ, ਡਰ ਅੰਤਰ ਮੇਰੇ ਛਾਈਆ। ਕਿਉਂ ਜਗਤ ਫ਼ਕੀਰ ਸੰਤ ਹੋ ਗਏ ਡੰਬੀ, ਹੱਕ ਵਿਚ ਹਕ਼ੀਕ਼ਤ ਨਾ ਕੋਇ ਸਮਝਾਈਆ। ਪਵਣ ਮਿਲੇ ਕੋਇ ਨਾ ਠੰਡੀ, ਅਗਨੀ ਤੱਤ ਰਹੀ ਤਪਾਈਆ। ਟੁੱਟੀ ਸਕੇ ਕੋਇ ਨਾ ਗੰਢੀ, ਗੰਢਣਹਾਰ ਨਾ ਦਇਆ ਕਮਾਈਆ। ਫਿਰੀ ਦਰੋਹੀ ਵਿਚ ਵਰਭੰਡੀ, ਬ੍ਰਹਿਮੰਡ ਦੇਣ ਦੁਹਾਈਆ। ਦੀਨ ਦੁਨੀ ਹੋਈ ਅੰਧੀ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਮੈਂ ਹਾਰ ਥੱਕ ਕੇ ਅੰਤ ਇਕ ਦਵਾਰਾ ਲੰਘੀ, ਪਿਛਲਾ ਪੰਧ ਮੁਕਾਈਆ। ਜਿਥੇ ਬੈਠਾ ਸੂਰਾ ਸਰਬੰਗੀ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਓਥੇ ਵਾਸਨਾ ਦਿਸੇ ਕੋਈ ਨਾ ਮੰਦੀ, ਮੰਦ ਭਾਗਾਂ ਲਏ ਤਰਾਈਆ। ਧਾਰ ਰਹੇ ਨਾ ਕੋਇ ਦੋ ਰੰਗੀ, ਏਕਾ ਰੰਗ ਰਿਹਾ ਚੜ੍ਹਾਈਆ। ਜਿਸ ਦਾ ਗੋਬਿੰਦ ਸੂਰਾ ਭੁਯੰਗੀ, ਅਸ਼ਟਭੁਜ ਬੈਠੀ ਸੀਸ ਨਿਵਾਈਆ। ਰਵਦਾਸ ਚਮਾਰਾ ਛੱਡ ਕੇ ਆਰ ਰੰਬੀ, ਰੱਬੀ ਨੂਰ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਖੇਲ ਖਿਲਾਈਆ। ਸਦੀ ਚੌਧਵੀਂ ਕਹੇ ਮੈਂ ਨਹਾ ਧੋ ਕੇ ਧੋਤਾ ਮੂੰਹ, ਨੈਣ ਕੱਜਲ ਲਿਆ ਪਾਈਆ। ਆਪਣੀ ਪਾਕ ਕਰ ਕੇ ਰੂਹ, ਰਹਿਬਰ ਵਲ ਵੇਖ ਵਖਾਈਆ। ਕੀ ਹੁਕਮ ਦੇਵੇ ਸ਼ਬਦ ਗੁਰੂ, ਗੁਰਦੇਵ ਕੀ ਜਣਾਈਆ। ਕੀ ਆਸ਼ਾ ਦੱਸੇ ਧ੍ਰੂ, ਧਰਮ ਦੀ ਧਾਰ ਪ੍ਰਗਟਾਈਆ। ਕੀ ਮਾਰਗ ਹੋਣਾ ਸ਼ੁਰੂ, ਸ਼ਰਅ ਦਏ ਬਦਲਾਈਆ। ਕੀ ਮੰਤਰ ਮਾਤ ਫੁਰੂ, ਫ਼ੁਰਨੇ ਮਨ ਦੇ ਬੰਦ ਕਰਾਈਆ। ਕਿਸ ਬਿਧ ਪੁਰਖ ਅਕਾਲਾ ਮੁੜੂ, ਲੋਕਮਾਤ ਵੇਸ ਵਟਾਈਆ। ਕਿਸ ਬਿਧ ਭਗਤਾਂ ਨਾਲ ਜੁੜੂ, ਜੋੜੀ ਆਪਣੀ ਲਏ ਬਣਾਈਆ। ਕਿਸ ਬਿਧ ਕਲਜੁਗ ਕੂੜੀ ਕਿਰਿਆ ਬੇੜਾ ਰੁੜੂ, ਵਹਿਣ ਵਹਿਣ ਦਏ ਦੁਹਾਈਆ। ਕਿਸ ਬਿਧ ਮਾਲਕ ਖ਼ਾਲਕ ਹੋ ਕੇ ਤੁਰੂ, ਤੁਰਤ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਨੀ ਮੈਂ ਕੀ ਕਰਾਂ ਇਕੇਲੀ, ਕੱਲ੍ਹੀ ਸਮਝ ਕੁਛ ਨਾ ਆਈਆ। ਮੁਹੰਮਦਾ ਬਣ ਮੇਰੀ ਸਹੇਲੀ, ਸਖ਼ੀ ਹੋ ਕੇ ਸੰਗ ਨਿਭਾਈਆ। ਮੈਨੂੰ ਮਾਤਲੋਕ ਵਿਚੋਂ ਕਰ ਦੇ ਵੇਹਲੀ, ਪਿਛਲਾ ਪੈਂਡਾ ਦੇ ਮੁਕਾਈਆ। ਮੈਂ ਚੌਦਾਂ ਸੌ ਬਰਸ ਬਣੀ ਰਹੀ ਤੇਰੀ ਚੇਲੀ, ਸੇਵਕ ਹੋ ਕੇ ਸੇਵ ਕਮਾਈਆ। ਵੜੀ ਰਹੀ ਚੌਦਾਂ ਤਬਕਾਂ ਦੀ ਹਵੇਲੀ, ਹਵਾਲਾਤ ਨਜ਼ਰੀ ਆਈਆ। ਹੁਣ ਮੈਂ ਜੋਬਨਵੰਤੀ ਨੌਜਵਾਨ ਅਲਬੇਲੀ, ਆਪਣਾ ਬੇਲੀ ਲੱਭਣਾ ਚਾਈਂ ਚਾਈਂਆ। ਜਿਸ ਨੇ ਖੇਲ ਜੁਗੋ ਜੁਗ ਖੇਲੀ,

❋

❋

ਖ਼ਾਲਕ ਖ਼ਲਕ ਦਏ ਵਡਿਆਈਆ। ਸਗਨਾਂ ਦੀ ਧਾਰ ਲੈ ਕੇ ਜਾਵਾਂ ਮਿੱਠੀ ਭੇਲੀ, ਰਸ ਰਸ ਵਿਚੋਂ ਪ੍ਰਗਟਾਈਆ। ਭੇਟ ਚੜ੍ਹਾਵਾਂ ਮੁਹੱਬਤ ਵਾਲੀ ਛੇਲੀ, ਈਦ ਬਕਰੀਦ ਨਾ ਕੋਇ ਮਨਾਈਆ। ਚੌਦਾਂ ਬਰਸ ਦੀ ਮੈਂ ਸਡੌਲ ਗੇਲੀ, ਗਲੀ ਵੇਖਣੀ ਧੁਰ ਦੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ । ਸਦੀ ਚੌਧਵੀਂ ਕਹੇ ਮੈਂ ਨਹਾ ਧੋ ਕੇ ਪਾਇਆ ਬੁਰਕਾ, ਮੁਖ ਆਪਣਾ ਲਿਆ ਛੁਪਾਈਆ। ਪਹਿਲੋਂ ਫੇਰਾ ਮਾਰਾਂ ਵਿਚ ਤੁਰਕਾਂ, ਤੁਰਕੀ ਵਾਲੇ ਲਵਾਂ ਉਠਾਈਆ। ਫੇਰ ਅਰਬ ਖਾਵਾਂ ਫੁਲਕਾ, ਰੁੱਖੀ ਮਿੱਸੀ ਖਾ ਕੇ ਆਪਣਾ ਝਟ ਲੰਘਾਈਆ। ਫੇਰ ਖੇਲ ਕਰਾਂ ਦੀਵਾ ਗੁਲ ਕਾ, ਚੰਦ ਨੂਰ ਨਾ ਕੋਇ ਚਮਕਾਈਆ। ਰੰਗ ਵਖਾਵਾਂ ਆਪਣੇ ਬੁੱਲ ਕਾ, ਬੁਲਬੁਲ ਹੋ ਕੇ ਨਜ਼ਰੀ ਆਈਆ । ਲਹਿਣਾ ਦੇਣਾ ਮੁਕਾਵਾਂ ਮੁਹੰਮਦ ਵਾਲੀ ਕੁਲ ਦਾ, ਕੁੱਲ ਮਾਲਕ ਨਾਲ ਕਰਾਂ ਸਾਲਾਹੀਆ। ਧੂੰਆਂ ਧੁਖਦਾ ਰਹੇ ਨਾ ਕਿਸੇ ਚੁਲ੍ਹ ਦਾ, ਚੁਲੀ ਪਾਣੀ ਦਿਆਂ ਤੜਫਾਈਆ। ਲਹਿਣਾ ਮੁਕਾਵਾਂ ਅਲੀ ਦੇ ਦੁਲਦੁਲ ਦਾ, ਦੁਬਲੇ ਵੇਖਾਂ ਥਾਉਂ ਥਾਈਂਆ। ਉਮਤੀ ਬੂਟਾ ਵੇਖਾਂ ਹੁਲਦਾ, ਫਲ ਫੁੱਲ ਨਾ ਕੋਇ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਮੇਰਾ ਜੀ ਕਰਦਾ ਮੈਂ ਨੱਕ ਪਾਵਾਂ ਨੱਥ, ਬਲਾਕ ਸਾਢੇ ਤਿੰਨ ਟਿਕਾਈਆ। ਫੇਰ ਮੱਕੇ ਮਦੀਨਿਉਂ ਜਾਵਾਂ ਨਠ, ਪਗਲੀ ਹੋ ਕੇ ਭੱਜਾਂ ਵਾਹੋ ਦਾਹੀਆ। ਚੌਦਾਂ ਤਬਕਾਂ ਵੇਖਾਂ ਹੱਟ, ਆਪਣੀ ਅੱਖ ਖੁਲ੍ਹਾਈਆ। ਸਾਰੀ ਸ੍ਰਿਸ਼ਟੀ ਵੇਖਾਂ ਤੱਕ, ਕਿੱਥੋਂ ਮਿਲੇ ਨੂਰ ਖ਼ੁਦਾਈਆ। ਮੈਂ ਚਰਨੀ ਡਿੱਗਾਂ ਝਟ, ਖੁਲ੍ਹੇ ਝਾਟੇ ਸੀਸ ਨਿਵਾਈਆ। ਜਾਂ ਵੇਖਿਆ ਮੰਦਰ ਮਸਜਿਦ ਸ਼ਿਵਦਵਾਲੇ ਮਠ, ਗੁਰੂਦੁਵਾਰ ਖ਼ਾਲੀ ਨਜ਼ਰੀ ਆਈਆ। ਨੇਤਰ ਰੋਵਣ ਤੀਰਥ ਤਟ, ਕਿਨਾਰੇ ਦੇਣ ਦੁਹਾਈਆ। ਮੈਂ ਨਾਲੇ ਰੋਈ ਤੇ ਨਾਲੇ ਪਈ ਹੱਸ, ਦੋਵੇਂ ਵੇਸ ਵਟਾਈਆ। ਮੈਨੂੰ ਲੱਭੇ ਨਾ ਮੇਰਾ ਹੱਕ, ਹਕ਼ੀਕ਼ਤ ਭੇਵ ਨਾ ਕੋਇ ਖੁਲ੍ਹਾਈਆ। ਸਭ ਦੇ ਉਤੇ ਪਿਆ ਸ਼ੱਕ, ਸ਼ਿਕਵੇ ਵਿਚ ਦੁਹਾਈਆ। ਮੇਰੀ ਥੋੜ੍ਹੇ ਸਮੇਂ ਵਾਸਤੇ ਸੋਚਦਿਆਂ ਸੋਚਦਿਆਂ ਲੱਗ ਗਈ ਅੱਖ, ਆਲਸ ਨਿੰਦਰਾ ਵਿਚ ਸਮਾਈਆ। ਮੈਨੂੰ ਆਵਾਜ਼ ਕਿਸੇ ਸੁਣਾਈ ਨਾਅਰਾ ਹੱਕ, ਹੱਕ ਹੱਕ ਜਣਾਈਆ। ਓ ਕਮਲੀਏ ਜੇ ਨੂਰ ਮਿਲਣਾ ਮੁਹੰਮਦ ਦੀ ਧਾਰ ਦਾ ਸਚ, ਜਲਵਾਗਰ ਖ਼ੁਦਾਈਆ। ਓਹ ਵਸੇ ਵਿਚ ਸਾਢੇ ਤਿੰਨ ਹੱਥ, ਜਗਤ ਕਾਅਬੇ ਗਿਆ ਤਜਾਈਆ। ਓਹ ਨੌਜਵਾਨ ਗੋਬਿੰਦ ਸੂਰਾ ਸਰਬ ਕਲਾ ਸਮਰਥ, ਸਾਹਿਬ ਸਵਾਮੀ ਇਕ ਅਖਵਾਈਆ। ਜੇ ਲੋਕਾਂ ਤੋਂ ਪੁਛੇਂਗੀ ਤੇ ਤੈਨੂੰ ਦੱਸਣਗੇ ਜੱਟ, ਤੱਤਾਂ ਵਾਲਾ ਜਗਤ ਜਣਾਈਆ। ਵੇਖੀਂ ਸੁਣ ਕੇ ਪਿਛੇ ਨਾ ਆਵੀਂ ਹੱਟ, ਆਪਣੀ ਪਿੱਠ ਬਦਲਾਈਆ। ਸੁਣ ਕੇ ਜਾ ਧੁਰ ਦੀ ਮਤਿ, ਮਤਾ ਧੁਰ ਦਾ ਦਿਆਂ ਸੁਣਾਈਆ। ਉਹਦੇ ਚਰਨਾਂ ਜਾ ਕੇ ਢੱਠ, ਆਪਣਾ ਸੀਸ ਨਿਵਾਈਆ। ਜੇ ਕਿਰਪਾ ਕਰ ਕੇ ਤੈਨੂੰ ਲਏ ਰੱਖ, ਘਰ ਆਪਣੇ ਲਏ ਵਸਾਈਆ। ਸਚ ਪਿਆਰ ਦਾ ਦੇਵੇ ਰਸ, ਰਸਤਾ ਅਗਲਾ ਦਏ ਦ੍ਰਿੜਾਈਆ । ਫੇਰ ਤੈਨੂੰ ਚੌਦਾਂ ਤਬਕ ਦਿਸਣ ਖ਼ਾਲੀ ਕੱਖ, ਕ਼ੀਮਤ ਕਰਤਾ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਮੈਂ ਨਹਾ ਧੋ ਕੇ ਕੀਤੀ ਗੁੱਤ, ਸੋਹਣਾ ਆਪਣਾ ਰੂਪ ਬਣਾਈਆ। ਮੈਂ ਵੇਖਣਾ ਅਬਿਨਾਸ਼ੀ ਅਚੁਤ, ਪਰਵਰਦਿਗਾਰ ਨੂਰ ਖ਼ੁਦਾਈਆ। ਮੇਰੇ ਅੰਦਰ ਆਵਾਜ਼ ਆਈ ਹਾਏ ਉਫ਼, ਉਲਫ਼ਤ ਵਿਚ ਜਣਾਈਆ। ਨੀ ਮੁੱਖੋਂ ਕਰ ਚੁੱਪ, ਕਿਉਂ ਰਹੀ ਕੁਰਲਾਈਆ। ਜਿੰਨਾਂ ਚਿਰ ਪਹਿਲੋਂ ਮਿਲੇਂ ਨਾ ਪੁਰਖ ਅਕਾਲ ਦੇ ਗੋਬਿੰਦ ਸੁਤ, ਤੇਰੀ ਸੁੱਤੀ ਦੀ ਅੱਖ ਨਾ ਕੋਇ ਖੁਲ੍ਹਾਈਆ।

❋

❋

ਉਹਦੇ ਅੰਦਰ ਤੇਰਾ ਪਰਵਰਦਿਗਾਰ ਬੈਠਾ ਲੁਕ, ਲੁਕਿਆ ਨਜ਼ਰ ਕਿਸੇ ਨਾ ਆਈਆ। ਦੁਨੀਆ ਕਹੇ ਉਹ ਸੁੱਤਾ ਘੂਕ, ਨੀ ਓਹ ਵੇਖੇ ਸ੍ਰਿਸ਼ਟ ਸਬਾਈਆ। ਤੇਰਾ ਅੰਤ ਅਖ਼ੀਰੀ ਵੇਲਾ ਰਿਹਾ ਢੁਕ, ਸਾਲ ਬਸਾਲਾ ਦਏ ਦੁਹਾਈਆ। ਹੁਣ ਹਿੰਮਤ ਕਰ ਕੇ ਉਠ, ਆਪਣੀ ਲੈ ਅੰਗੜਾਈਆ। ਚਰਨ ਕਵਲ ਓਸ ਦੇ ਘੁੱਟ, ਜੇ ਘੁਟ ਆਬੇਹਯਾਤ ਦਏ ਪਿਆਈਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਚਾਰੇ ਰੁਖ਼, ਆਪਣੀ ਅੱਖ ਖੁਲ੍ਹਾਈਆ। ਜਾਂ ਤੱਕਿਆ ਈਸਾ ਮੂਸਾ ਮੁਹੰਮਦ ਓਸੇ ਦੇ ਕੋਲੋਂ ਰਹੇ ਪੁਛ, ਕੀ ਅਗਲੀ ਕਾਰ ਕਮਾਈਆ। ਕਿਉਂ ਹੋਇਆ ਅੰਧੇਰਾ ਘੁਪ, ਸਾਚਾ ਚੰਦ ਨਾ ਕੋਇ ਚਮਕਾਈਆ। ਮੈਂ ਹੈਰਾਨ ਹੋ ਗਈ ਮੁਹੰਮਦ ਦੀ ਕੱਟੀ ਵੇਖ ਕੇ ਮੁੱਛ, ਲਬਾਂ ਉਤੇ ਨੂਰ ਨਾ ਕੋਇ ਚਮਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਵਖਾਈਆ। ਸਦੀ ਚੌਧਵੀਂ ਕਹੇ ਮੈਂ ਮਹਿੰਦੀ ਦਾ ਲਾਇਆ ਸਗਨ, ਅਮਾਮ ਮਹਿੰਦੀ ਦਿਤਾ ਜਣਾਈਆ। ਮੈਂ ਵੇਖਣ ਲੱਗੀ ਉਤੇ ਗਗਨ, ਆਪਣੀ ਅੱਖ ਖੁਲ੍ਹਾਈਆ। ਕੁਛ ਅੰਦਰੋਂ ਲੱਗੀ ਮੰਗਣ, ਵਾਸਤਾ ਦਿਤਾ ਪਾਈਆ। ਧੁਰ ਹੁਕਮ ਹੋਇਆ ਓਸ ਦੇ ਕੋਲ ਜਾਹ ਜਿਸ ਦੇ ਹੱਥ ਨਾਲ ਸੋਹੇ ਧੁਰ ਦਾ ਕੰਗਣ, ਕੰਘਾ ਆਪਣੀ ਕਾਰ ਕਮਾਈਆ। ਓਹ ਪ੍ਰਭ ਦਾ ਨੂਰ ਚੰਦਨ, ਚਾਂਦਨੀ ਚੰਦ ਕਰੇ ਰੁਸ਼ਨਾਈਆ। ਡੰਡਾਵਤ ਕਰ ਬੰਦਨ, ਸੀਸ ਸੱਯਦਿਆਂ ਵਿਚ ਝੁਕਾਈਆ। ਜੇ ਕਿਰਪਾ ਕਰ ਕੇ ਲਾਵੇ ਤੈਨੂੰ ਅੰਗਣ, ਆਪਣੀ ਗੋਦੀ ਲਏ ਬਿਠਾਈਆ। ਉਸ ਦਾ ਤੱਤਾਂ ਵਾਲਾ ਨਾ ਵੇਖੀਂ ਬਦਨ, ਓਹੋ ਨੂਰ ਨੂਰ ਖ਼ੁਦਾਈਆ। ਅਲਾਹੀ ਜ਼ਾਤ ਅਲਾਹੀ ਰੱਬਨ, ਅਲਾਹ ਆਪਣੀ ਕਾਰ ਕਮਾਈਆ। ਔਹ ਵੇਖ ਗੁਰ ਅਵਤਾਰ ਪੈਗ਼ੰਬਰ ਓਸੇ ਨੂੰ ਜਪਣ, ਜਿਸ ਦਾ ਜਾਪ ਦੀਨ ਦੁਨੀ ਰਸਨਾ ਨਾਲ ਗਾਈਆ। ਤੇਰਾ ਫਲ ਲੱਗਾ ਪੱਕਣ, ਵੇਲਾ ਵਕ਼ਤ ਦਏ ਦੁਹਾਈਆ। ਜਗਤ ਸੰਸਾਰ ਲੱਗਾ ਤਪਣ, ਅਗਨੀ ਅੱਗ ਨਾ ਕੋਇ ਬੁਝਾਈਆ। ਓਹ ਇਕੋ ਆਇਆ ਸਭ ਨੂੰ ਰੱਖਣ, ਰੱਖਿਆ ਕਰੇ ਥਾਉਂ ਥਾਈਂਆ। ਜਿਸ ਦਾ ਇਕੋ ਕਿਨਾਰਾ ਘਾਟ ਪੱਤਨ, ਨਈਆ ਨੌਕਾ ਇਕੋ ਇਕ ਵਖਾਈਆ। ਓਥੇ ਕੋਟਨ ਕੋਟ ਬ੍ਰਹਿਮੰਡ ਖੰਡ ਤਬਕ ਟੱਪਣ, ਕ਼ਦਮ ਕ਼ਦਮ ਨਾਲ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਸਦੀ ਚੌਧਵੀਂ ਕਹੇ ਮੈਂ ਆਪਣੀ ਸੋਹਣੀ ਸੂਰਤ ਬਣਾਈ ਚਿੱਟੇ ਵੇਖਾਂ ਦੰਦ, ਦੰਦਾਸਾ ਧੁਰ ਦਾ ਇਕ ਲਗਾਈਆ। ਮੈਂ ਚੌਦਾਂ ਤਬਕਾਂ ਦੀ ਖਲੋ ਕੇ ਨਾਲ ਕੰਧ, ਆਪਣਾ ਪਾਸਾ ਲਿਆ ਰਗੜਾਈਆ। ਅੱਲਾ ਹੂ ਦਾ ਲਾ ਕੇ ਛੰਦ, ਨਾਅਰਾ ਲਿਆ ਸੁਣਾਈਆ। ਮੈਂ ਤੱਕਿਆ ਅਸਮਾਨ ਉਤੇ ਚੰਦ, ਤਾਰਿਆਂ ਵਿਚ ਸੋਭਾ ਪਾਈਆ। ਮੇਰਾ ਖ਼ੁਸ਼ੀ ਹੋ ਗਿਆ ਬੰਦ ਬੰਦ, ਬੰਦਗੀ ਕਰ ਕੇ ਸੀਸ ਨਿਵਾਈਆ। ਮੈਨੂੰ ਆਵਾਜ਼ ਆਈ ਉਚੀ ਪਵੇ ਡੰਡ, ਰੌਲਾ ਦੋ ਜਹਾਨ ਦਏ ਸੁਣਾਈਆ । ਨੀ ਤੇਰੀ ਚੌਧਵੀਂ ਸਦੀ ਰਹੀ ਹੰਢ, ਆਪਣਾ ਪੰਧ ਮੁਕਾਈਆ। ਅੱਗੇ ਬਿਨਾ ਗੋਬਿੰਦ ਤੋਂ ਦੇਣਾ ਨਹੀਂ ਕਿਸੇ ਨੇ ਅਨੰਦ, ਅਨੰਦ ਅਨੰਦ ਵਿਚੋਂ ਨਾ ਕੋਇ ਪ੍ਰਗਟਾਈਆ। ਓਹ ਛੁਪਣ ਵਾਲਾ ਨਹੀਂ ਚੰਦ, ਆਦਿ ਜੁਗਾਦਿ ਕਰੇ ਰੁਸ਼ਨਾਈਆ। ਕੁਝ ਓਸ ਦੇ ਕੋਲੋਂ ਮੰਗ, ਜੋ ਦੇਵਣਹਾਰ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਪੂਰਾ ਕਰੇ ਪੰਧ, ਰਸਤੇ ਸਕੇ ਨਾ ਕੋਇ ਅਟਕਾਈਆ।

❋

❋

ਪਹਿਲਾ ਇਸ਼ਟ ਸੀ ਨਾਨਕ ਗੋਬਿੰਦ ਧਾਰ, ਆਸ਼ਾ ਗੋਬਿੰਦ ਨਾਲ ਪ੍ਰਨਾਈਆ। ਪਿਛਲੇ ਜਨਮ ਤੂੰ ਪੁਰੀ ਅਨੰਦ ਸੇਵਾ ਕੀਤੀ ਸਾਲ ਚਾਰ, ਧੀਰਾ ਤੇਰਾ ਨਾਮ ਨਜ਼ਰੀ ਆਈਆ। ਤੇਰਾ ਜਨਮ ਘਰ ਸੀ ਜ਼ਿਮੀਂਦਾਰ, ਜੋ ਕੌਮ ਠਾਕਰ ਦਾ ਅਖਵਾਈਆ। ਤੇਰੇ ਅੰਤਰ ਉਪਜਿਆ ਇਕ ਪਿਆਰ, ਆਤਮ ਲਈ ਅੰਗੜਾਈਆ। ਮੈਂ ਜਨਮ ਲਵਾਂ ਸੁਧਾਰ, ਗੋਬਿੰਦ ਸੰਗ ਬਣਾਈਆ। ਜਿਹੜਾ ਦੁਖੀਆਂ ਦਾ ਯਾਰ, ਦਰਦੀਆਂ ਦਰਦ ਵੰਡਾਈਆ। ਤੂੰ ਛੱਡ ਕੇ ਘਰ ਬਾਹਰ, ਆਪਣਾ ਆਪ ਭੇਟ ਚੜ੍ਹਾਈਆ। ਹੋ ਕੇ ਸਿੱਖ ਤਿਆਰ, ਮੁੱਛ ਦਾੜ੍ਹੀ ਕੇਸ ਵਧਾਈਆ। ਰੋਜ਼ ਨੌ ਵੇਰਾਂ ਚਰਨਾਂ ਉਤੇ ਕਰਦਾ ਰਿਹਾ ਨਿਮਸਕਾਰ, ਚਾਰ ਸਾਲ ਸਾਚੀ ਸੇਵ ਕਮਾਈਆ। ਇਕ ਦਿਨ ਗੋਬਿੰਦ ਪੁਛਿਆ ਨਾਲ ਪਿਆਰ, ਪ੍ਰੇਮ ਨਾਲ ਬੁਲਾਈਆ। ਬੱਚਿਆ ਕੀ ਸੋਹਣਾ ਲੱਗੇ ਸੰਸਾਰ, ਕੀ ਚੰਗੀ ਜਗਤ ਵਡਿਆਈਆ। ਤੂੰ ਰੋ ਕੇ ਕਿਹਾ ਮੈਂ ਤੇਰਾ ਦਰਸ ਮੰਗਾਂ ਵਸਾਂ ਤੇਰੇ ਦਰਬਾਰ, ਦਰ ਤੇਰੀ ਆਸ ਰਖਾਈਆ। ਜੇ ਤੇਰਾ ਪਿਤਾ ਪੁਰਖ ਅਕਾਲ, ਮੈਨੂੰ ਵੀ ਲੈ ਜਾ ਆਪਣੇ ਨਾਲ, ਦਰਸ ਕਰੌਣਾ ਚਾਈਂ ਚਾਈਂਆ। ਗੋਬਿੰਦ ਕਿਹਾ ਤੇਰਾ ਪੂਰਾ ਕਰਾਂ ਸਵਾਲ, ਲੋਕਮਾਤ ਆਵਾਂ ਨਾਲ ਲੈ ਕੇ ਪੁਰਖ ਅਕਾਲ, ਮਨੁੱਸ਼ਾ ਜਨਮ ਵਿਚ ਤੇਰਾ ਜਨਮ ਬਦਲਾਈਆ। ਜਿਸ ਵੇਲੇ ਖੇਲ ਕਰਨਾ ਭਗਤ ਭਗਵਾਨ, ਤੈਨੂੰ ਪੰਜਾਂ ਤੱਤਾਂ ਦਾ ਦੇਵਾਂ ਦਾਨ, ਵਸਤ ਆਪਣੀ ਝੋਲੀ ਪਾਈਆ। ਤੇਰਾ ਸੁਹਾ ਕੇ ਪੰਜ ਤੱਤ ਮਕਾਨ, ਦਰਸ ਕਰਾਵਾਂ ਸ੍ਰੀ ਭਗਵਾਨ, ਜਿਥੇ ਝੁਲਦਾ ਇਕ ਨਿਸ਼ਾਨ, ਨਾਨਕ ਗੋਬਿੰਦ ਹੋਏ ਪਰਵਾਨ, ਪਹਿਰੇਦਾਰ ਗੋਬਿੰਦ ਆਪਣਾ ਰੂਪ ਵਟਾਈਆ । ਇਹ ਪਿਛਲਾ ਲੇਖਾ ਦਿਤਾ ਆਣ, ਲਹਿਣਾ ਦੇਣਾ ਮੁਕਾਇਆ ਜਗਤ ਚੁਕਾਈ ਕਾਣ, ਕਰਮ ਕਾਂਡ ਦਾ ਡੇਰਾ ਢਾਹੀਆ। ਫੇਰ ਦੱਸਿਆ ਓਹੋ ਗੋਬਿੰਦ ਜੋਤ ਸਰੂਪੀ ਧੁਰ ਦਾ ਪ੍ਰਗਟ ਹੋ ਵਿਚ ਇਨਸਾਨ, ਪੰਜ ਤਤ ਪੂਰਨ ਪੂਰਨ ਪੂਰਨ ਬ੍ਰਹਮ ਵਿਚ ਮਿਲਾਈਆ । ਓਹੋ ਮੰਜ਼ਲ ਤੇ ਓਹੋ ਮਕਾਨ, ਓਹੋ ਨਾਨਕ ਤੇ ਓਹੋ ਗੋਬਿੰਦ ਦੀ ਦੁਕਾਨ, ਸੌਦਾ ਇਕੋ ਹੱਟ ਵਿਕਾਈਆ। ਸਤਿ ਜੋਤ ਦੀ ਸਾਚੀ ਧਾਰ, ਜਿਸ ਨੂੰ ਕਹਿੰਦੇ ਅਗੰਮ ਅਪਾਰ, ਓਹੋ ਖੇਲ ਕਰੇ ਕਰਤਾਰ, ਕਰਨੀ ਦਾ ਕਰਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਦਾ ਲਹਿਣਾ ਜਗਤ ਜੁਗ ਵੇਖ ਵਖਾਈਆ। ਗੁਰਸਿਖ ਦਾ ਧਰਵਾਸ ਜੇ ਹੋਵੇ ਟੁੱਟਦਾ, ਜੋਗੇ ਵਾਂਗ ਲਏ ਬਚਾਈਆ। ਦੇ ਕੇ ਪਿਆਲਾ ਅੰਮ੍ਰਿਤ ਘੁਟ ਦਾ, ਅੰਦਰੋਂ ਕਰੇ ਸਫ਼ਾਈਆ। ਜੇ ਭਾਗ ਹੋਵੇ ਨਿਖੁਟ ਦਾ, ਮਿਹਰ ਨਜ਼ਰ ਨਾਲ ਤਰਾਈਆ। ਕਿਉਂ ਸਾਕ ਜੋ ਬਣ ਗਿਆ ਪਿਤਾ ਪੁਤ ਦਾ, ਨਾਤਾ ਸਕੇ ਨਾ ਕਦੇ ਛੁਡਾਈਆ। ਬੇਸ਼ਕ ਬੱਚਾ ਕੋਟਨ ਵਾਰ ਬਾਪ ਨਾਲੋਂ ਰੁਸਦਾ, ਓਹ ਰੁਸਿਆਂ ਗੋਦ ਬਿਠਾਈਆ। ਓਹ ਜਨਮ ਜਨਮ ਦੇ ਵਿਛੜਿਆਂ ਨੂੰ ਪੁਛਦਾ, ਪਸਚਾਤਾਪ ਵਿਚੋਂ ਬਾਹਰ ਕਢਾਈਆ। ਗੁਰਸਿਖੋ ਤੁਹਾਡਾ ਲਹਿਣਾ ਦੇਣਾ ਕਦੇ ਨਹੀਂ ਮੁਕਦਾ, ਜੁਗ ਚੌਕੜੀ ਚਲਿਆ ਆਈਆ। ਤੁਹਾਨੂੰ ਨਜ਼ਾਰਾ ਦੇਣਾ ਓਸ ਸੱਚੇ ਸੁਖ ਦਾ, ਜਿਸ ਸੁਖ ਵਿਚ ਗੋਬਿੰਦ ਆਸਣ ਲਾਈਆ। ਏਸੇ ਕਾਰਨ ਜਾਮਾ ਦਿਤਾ ਮਨੁੱਖ ਦਾ, ਚੁਰਾਸੀ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕ਼ੀਮਤ ਪਾਏ ਆਪਣੇ ਨਾਮ ਦੀ ਇਕ ਤੁਕ ਦਾ, ਤੁਖ਼ਮ ਤਾਅਸੀਰ ਸ਼ਾਹ ਹਕੀਰ ਦਏ ਬਦਲਾਈਆ।

❋

❋