੧੬ ਅੱਸੂ ਸ਼ਹਿਨਸ਼ਾਹੀ ਸੰਮਤ ੪ ਸਵਰਨ ਸਿੰਘ ਦੇ ਗ੍ਰਹਿ ਪਿੰਡ ਕਾਦਰਾਬਾਦ ਜ਼ਿਲਾ ਅੰਮ੍ਰਿਤਸਰ
ਸਦੀ ਚੌਧਵੀਂ ਕਹੇ ਮੈਂ ਨਿਸ਼ਾਨ ਲਾਇਆ ਉਤੇ ਆਪਣੀ ਠੋਡੀ, ਲਾਲ ਰੰਗ ਲਿਆ ਚੜ੍ਹਾਈਆ। ਮੈਂ ਬਹਿਣਾ ਓਸ ਦੀ ਗੋਦੀ, ਜੋ ਗੋਦਾਵਰੀ ਕੰਢੇ ਗਿਆ ਸਮਝਾਈਆ। ਮੈਂ ਛੱਡਣੇ ਸੁੰਨਤ ਬੋਦੀ, ਸੰਮਤ ਪ੍ਰਭ ਦਾ ਵੇਖ ਵਖਾਈਆ। ਮੈਂ ਚੌਦਾਂ ਸਦੀਆਂ ਮੁਹੰਮਦ ਦੀ ਖਾਣੀ ਰੋਜ਼ੀ, ਰਾਜ਼ਕ ਰਹੀਮ ਰਿਹਾ ਵਰਤਾਈਆ। ਫਿਰ ਮਿਲਣਾ ਪ੍ਰੀਤਮ ਚੋਜੀ, ਜੋ ਚੋਜ ਨਿਰਾਲੇ ਰਿਹਾ ਕਰਾਈਆ। ਹੰਗਤਾ ਦੀ ਰਹਿਣਾ ਨਹੀਂ ਫਿਰ ਰੋਗੀ, ਰੋਗ ਅੰਦਰੋ ਦੇਣਾ ਕਢਾਈਆ। ਸਾਚੇ ਦਰ ਦੀ ਪਾ ਕੇ ਸੋਝੀ, ਸਮਝ ਵਿਚੋਂ ਸਮਝ ਲੈਣੀ ਬਦਲਾਈਆ। ਖੋਜ ਕੇ ਧੁਰ ਦਾ ਧੋਬੀ, ਦੁਰਮਤ ਮੈਲ ਲੈਣੀ ਧੁਆਈਆ। ਬਣ ਕੇ ਕਮਲੀ ਕੋਝੀ, ਗਲ ਪੱਲੂ ਲੈਣਾ ਪਾਈਆ । ਜੇ ਤੇਰਾ ਖੇਲ ਵੇਦੀ ਸੋਢੀ, ਨਿਰਗੁਣ ਸਰਗੁਣ ਕਾਰ ਕਮਾਈਆ। ਮੇਰੀ ਪੁਗਦੀ ਵੇਖ ਔਧੀ, ਔਧ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਈਆ। ਸਦੀ ਚੌਧਵੀਂ ਕਹੇ ਮੈਂ ਬਦਲ ਦੇਣਾ ਵਰਤੀਰਾ, ਲਿਬਾਸ ਆਪਣਾ ਲੈਣਾ ਉਲਟਾਈਆ। ਮੈਂ ਹੋਈ ਬੜੀ ਦਿਲਗੀਰਾ, ਧੀਰਜ ਧੀਰ ਨਾ ਕੋਇ ਰਖਾਈਆ। ਮੈਂ ਲੱਭਦੀ ਓਹ ਹੀਰਾ, ਜੋ ਨਿਰਗੁਣ ਨੂਰ ਕਰੇ ਰੁਸ਼ਨਾਈਆ। ਜਿਸ ਦੇ ਸੀਸ ਹੋਵੇ ਸੋਹਣਾ ਚੀਰਾ, ਚੀਰੇ ਵਾਲਾ ਧੁਰ ਦਾ ਮਾਹੀਆ। ਫਿਰਦਾ ਹੋਵੇ ਵਾਂਗ ਫ਼ਕੀਰਾ, ਫ਼ਿਕਰੇ ਧੁਰ ਦੇ ਢੋਲੇ ਗਾਈਆ। ਮੈਂ ਪੁਛਾਂ ਵੇ ਗੁਰੂ ਮੇਰੇ ਵੀਰਾ, ਕੁਛ ਮੈਨੂੰ ਦੇ ਸਮਝਾਈਆ। ਜਿਹੜਾ ਦੇਂਦਾ ਅੰਮ੍ਰਿਤ ਸੀਰਾ, ਕਿਥੇ ਲੁਕਿਆ ਸ਼ਹਿਨਸ਼ਾਹੀਆ। ਜੋ ਸ਼ਰਅ ਦੀਆਂ ਕੱਟ ਜ਼ੰਜੀਰਾਂ, ਸ਼ਰੀਅਤ ਵਿਚੋਂ ਬਾਹਰ ਕਢਾਈਆ। ਓਹ ਪੈਗ਼ੰਬਰਾਂ ਦਾ ਪੈਗ਼ੰਬਰ ਪੀਰਨ ਦਾ ਪੀਰਾ, ਪਾਰਬ੍ਰਹਮ ਅਖਵਾਈਆ। ਜਿਸ ਨੂੰ ਸੱਯਦਾ ਕਰੇ ਕਬੀਰਾ, ਮਕ਼ਬਰਿਆਂ ਵਾਲੀ ਧੂੜੀ ਖ਼ਾਕ ਰਮਾਈਆ। ਜਿਸ ਦੇ ਕੋਲ ਸ਼ਬਦ ਅਗੰਮੀ ਤੀਰਾ, ਕਮਾਨ ਕੰਧ ਨਾਮ ਉਠਾਈਆ। ਜੋ ਪਾਰ ਕਰਾਏ ਮਾਰਗ ਰਸਤਾ ਭੀੜਾ, ਭੀੜੀ ਗਲੀ ਨਾ ਕੋਇ ਵਖਾਈਆ। ਮੈਂ ਚਾਹੁੰਦੀ ਉਹਦੇ ਦਰ ਤੇ ਮਿਲੇ ਰੰਗਲਾ ਪੀੜ੍ਹਾ, ਸੁਹਾਗਣ ਹੋ ਕੇ ਜਾਵਾਂ ਚਾਈਂ ਚਾਈਂਆ। ਮੇਰੀ ਬਦਲ ਦੇਵੇ ਤਕ਼ਦੀਰਾ, ਤਦਬੀਰ ਦਏ ਸਮਝਾਈਆ। ਖੇਲ ਵੇਖਾਂ ਸ਼ਾਹ ਹਕੀਰਾ, ਊਚਾਂ ਨੀਚਾਂ ਡੇਰਾ ਢਾਹੀਆ। ਸਦੀ ਚੌਧਵੀਂ ਕਹੇ ਮੈਂ ਮੰਗ ਮੰਗਾਂ ਗੁਰਮੁਖੋ ਜੇ ਇਕ ਇਕ ਮੈਨੂੰ ਲਿਆ ਦਿਓ ਕਲੀਰਾ, ਕਲੀਆਂ ਕੌਡੀਆਂ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਮੈਂ ਬਦਲ ਲੈਣਾ ਆਪਣਾ ਬਦਨ, ਬਦੀਆਂ ਵਿਚੋਂ ਬਾਹਰ ਡੇਰਾ ਲਾਈਆ। ਪ੍ਰਭ ਖੇਲ ਕਰਨ ਲੱਗਾ ਕੁਛ ਵਿਚ ਅਦਨ, ਤਮੱਦਨ ਵੇਖੇ ਥਾਉਂ ਥਾਈਂਆ। ਕੂੜੀ ਕਫ਼ਨੀ ਲੱਗਾ ਦੱਬਣ, ਅਲਫ਼ੀ ਸਚ ਇਕ ਪ੍ਰਗਟਾਈਆ। ਆ ਕੇ ਆਪਣੇ ਪਤਣ, ਹੋਕਾ ਰਿਹਾ ਸੁਣਾਈਆ। ਜੇ ਤੂੰ ਮੇਰਾ ਮੈਂ ਤੇਰਾ ਨਾਮ ਜਪਣ, ਤਿਨ੍ਹਾਂ ਮਿਲੇ ਵਡਿਆਈਆ। ਸਦੀ ਚੌਧਵੀਂ ਕਹੇ ਮੈਂ ਫਿਰ ਕੇ ਆਈ ਪਾਕ ਪਟਨ, ਪਟਨੇ ਵਾਲਾ ਓਥੇ ਰਿਹਾ ਸੁਣਾਈਆ। ਮੈਂ ਲਹਿੰਦੀ ਦਿਸ਼ਾ ਆਈ ਦੱਸਣ, ਦਹਿ ਦਿਸ਼ਾ ਕਹਿ ਸੁਣਾਈਆ। ਮੈਂ ਅੱਖੀਂ ਆਈ ਤੱਕਣ, ਵੇਖਾਂ ਥਾਉਂ ਥਾਈਂਆ। ਕਿੱਥੋਂ ਮੈਨੂੰ ਪ੍ਰਭ ਦਾ ਹੀਰਾ ਮਿਲਦਾ ਰਤਨ, ਹਰਿਜਨ ਸੋਹਣਾ ਰੂਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੈਂ ਬੁੱਲਾਂ ਲਾਈ ਸੁਰਖ਼ੀ, ਸਿਆਹ ਸੁਰਖ਼ ਲਏ ਬਣਾਈਆ। ਚੌਦਾਂ ਤਬਕਾਂ ਦੀ ਮੁਹੰਮਦ ਕੋਲੋਂ ਖੁੱਸਣ ਲੱਗੀ ਕੁਰਸੀ, ਅਰਸ਼
❋
❋
ਕੁਰਸ਼ ਦਏ ਦੁਹਾਈਆ। ਅੱਗੇ ਰੀਤੀ ਚਲਣੀ ਮਹਾਂਪੁਰਸ਼ ਦੀ, ਗੁਰ ਅਵਤਾਰ ਪੈਗ਼ੰਬਰ ਸੀਸ ਜਗਦੀਸ਼ ਝੁਕਾਈਆ। ਹੁਣ ਖੇਲ ਵਰਤਣੀ ਧੁਰ ਦੀ, ਜਿਸ ਨੂੰ ਨਾ ਕੋਈ ਮੇਟੇ ਮੇਟ ਮਿਟਾਈਆ। ਇਹ ਕਲਾ ਵਰਤਣੀ ਅਨੰਦਪੁਰ ਦੀ, ਪੁਰੀਆਂ ਤੋਂ ਬਾਹਰ ਡੇਰਾ ਲਾਈਆ। ਸਦੀ ਚੌਧਵੀਂ ਕਹੇ ਮੈਂ ਆਈ ਫਿਰਦੀ ਤੁਰਦੀ, ਚਲਾਂ ਚਾਈਂ ਚਾਈਂਆ। ਮੈਨੂੰ ਖ਼ਬਰ ਮਿਲੇ ਸੱਚੇ ਸਤਿਗੁਰ ਦੀ, ਢਹਿ ਢਹਿ ਲਾਗਾਂ ਪਾਈਆ। ਮੈਂ ਪਿਛੇ ਕਦੇ ਨਾ ਮੁੜਦੀ, ਭਾਵੇਂ ਮੁਹੰਮਦ ਵਰਗੇ ਕੋਟਾਂ ਰਾਹ ਵਿਚ ਬੈਠੇ ਡੇਰਾ ਲਾਈਆ। ਮੈਨੂੰ ਇਕੋ ਲੋੜ ਪ੍ਰਭ ਦਰਸ਼ਨ ਦੇ ਥੁੜ ਦੀ, ਜਿਹੜੀ ਪੂਰ ਨਾ ਕਦੇ ਕਰਾਈਆ। ਮੈਂ ਓਸ ਮੁਹੱਬਤ ਵਿਚ ਜੁੜਦੀ, ਜਿਥੇ ਕ਼ਾਅਬਿਆਂ ਵਾਲੇ ਆਪਣਾ ਆਪ ਗਏ ਗਵਾਈਆ। ਮੈਂ ਚੌਦਾਂ ਸਦੀਆਂ ਰਹੀ ਝੁਰਦੀ, ਹੌਕਿਆਂ ਵਿਚ ਆਪਣਾ ਝੱਟ ਲੰਘਾਈਆ। ਹੌਲੀ ਹੌਲੀ ਰਹੀ ਖੁਰਦੀ, ਖੁਰ ਖੁਰ ਕੇ ਆਪਣੀ ਖਲੜੀ ਲਈ ਲੁਹਾਈਆ। ਜਿਸ ਵੇਲੇ ਮੈਂ ਖ਼ਬਰ ਸੁਣੀ ਗੋਬਿੰਦ ਬਾਂਕੇ ਛੋਹਰ ਦੀ, ਸ਼ਹਿਨਸ਼ਾਹ ਆਇਆ ਧੁਰਦਰਗਾਹੀਆ। ਮੈਂ ਕੂਕ ਮਾਰੀ ਉਚੀ ਜ਼ੋਰ ਦੀ, ਚੀਖਾਂ ਨਾਲ ਕੁਰਲਾਈਆ। ਮੇਰੀ ਆਸਾ ਤੇਰੇ ਚਰਨਾਂ ਬਹੁੜ ਦੀ, ਬਹੁੜੀ ਬਹੁੜੀ ਦੁਹਾਈਆ। ਮੈਂ ਨੰਗੀ ਪੈਰੀਂ ਦੌੜਦੀ, ਟਿੱਲੇ ਪਰਬਤ ਸਮੁੰਦ ਸਾਗਰ ਤੱਕੇ ਚਾਈਂ ਚਾਈਂਆ। ਮੈਨੂੰ ਪਿਆਸ ਸੀ ਓਸ ਦੇ ਪ੍ਰੇਮ ਔੜ ਦੀ, ਓੜਕ ਓਸੇ ਦਾ ਰਾਹ ਤਕਾਈਆ। ਦੁਨੀਆ ਲੱਭੇ ਜ਼ਾਤ ਬ੍ਰਾਹਮਣ ਗੌੜ ਦੀ, ਜਿਸ ਦੀ ਸਮਝ ਨਾ ਕੋਇ ਸਮਝਾਈਆ। ਸਦੀ ਚੌਧਵੀਂ ਕਹੇ ਮੇਰੇ ਖ਼ੁਦਾ ਦੀ ਖੇਲ ਖੇਲੇ ਖੇਲ ਚੋਰ ਦੀ, ਚੋਰੀ ਚੋਰੀ ਭਗਤਾਂ ਰਿਹਾ ਮਿਲਾਈਆ। ਮੈਂ ਸਿਆਣੂ ਮੈਂ ਵਾਕ਼ਫ਼ ਓਸ ਦੀ ਤੋਰ ਦੀ, ਜੋ ਜੁਗ ਜੁਗ ਆਪਣਾ ਕਦਮ ਬਦਲਾਈਆ। ਮੈਂ ਨਿਸ਼ਾਨੀ ਰੱਖੀ ਰਵੀਦਾਸ ਵਾਲੀ ਦੋਹਰ ਦੀ, ਜਿਹੜੀ ਹੇਠਾਂ ਉਤੇ ਲਏ ਟਿਕਾਈਆ। ਮੈਂ ਕੋਈ ਖ਼ਾਹਿਸ਼ ਨਹੀਂ ਕਮਜ਼ੋਰ ਦੀ, ਮੁਹੰਮਦ ਨੇ ਹਮਦਲਿੱਲਾ ਕਹਿ ਕੇ ਮੈਨੂੰ ਲਿਆ ਪ੍ਰਗਟਾਈਆ। ਮੈਂ ਕੋਈ ਬਣੀ ਨਹੀਂ ਹਿਰਦੇ ਕਠੋਰ ਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੱਚਾ ਮਾਲਕ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੈਂ ਮੱਥੇ ਲਾ ਕੇ ਬਿੰਦੀ, ਬਿਟ ਬਿਟ ਵੇਖਾਂ ਜਗਤ ਲੋਕਾਈਆ। ਝਗੜਾ ਪਿਆ ਫ਼ਾਰਸੀ ਉਰਦੂ ਹਿੰਦੀ, ਗੁਰਮੁਖੀ ਗੁਰਮੁਖ ਨਾ ਕੋਇ ਜਣਾਈਆ। ਗੁਰ ਅਵਤਾਰ ਪੈਗ਼ੰਬਰਾਂ ਨੂੰ ਸਾਰੇ ਜਾਂਦੇ ਨਿੰਦੀ, ਨਿੰਦਕ ਹੋਈ ਲੋਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਗੁਰੂ ਗ੍ਰੰਥ ਨੂੰ ਵਿਕਾ ਕੇ ਵਿਚ ਟਾਕੀ ਚਿੰਦੀ, ਚੰਦੋਇਆ ਤਾਣ ਕੇ ਆਪਣਾ ਸੀਸ ਨਿਵਾਈਆ। ਕਿਸੇ ਧਾਰ ਨਾ ਜਾਣੀ ਪ੍ਰਭ ਦੀ ਧਾਰ ਸਿੰਧੀ, ਸਾਗਰਾਂ ਵਹਿਣ ਵਹਾਈਆ। ਦੀਨ ਦੁਨੀ ਹੋਈ ਟੇਢੀ ਵਿੰਗੀ, ਰਸਤਾ ਹੱਕ ਨਾ ਕੋਇ ਅਪਨਾਈਆ। ਸੁਫਲ ਹੋਏ ਨਾ ਕਿਸੇ ਦੀ ਜ਼ਿੰਦੀ, ਜ਼ਿੰਦਗੀ ਜੀਵਣ ਨਾ ਕੋਇ ਬਦਲਾਈਆ। ਧਰਮ ਦੀ ਪਿਆਰ ਦੀ ਵੱਜੇ ਕੋਈ ਨਾ ਕਿੰਗੀ, ਆਤਮਕ ਰਾਗ ਨਾ ਕੋਇ ਸੁਣਾਈਆ। ਰਸ ਮਾਣਦਾ ਜਗਤ ਸੰਸਾਰ ਨਿੰਦੀ, ਅੰਮ੍ਰਿਤ ਧਾਰ ਨਾ ਕੋਇ ਚੁਆਈਆ। ਸਦੀ ਚੌਧਵੀਂ ਕਹੇ ਮੈਂ ਉਮਰ ਭੋਗ ਲਈ ਇੰਨੀ, ਅੱਗੇ ਵਧੌਣ ਦੀ ਲੋੜ ਰਹੀ ਨਾ ਰਾਈਆ। ਮੈਂ ਪੋਟਿਆਂ ਉਤੇ ਰਹੀ ਗਿਣੀ, ਗਿਣ ਗਿਣ ਝਟ ਲੰਘਾਈਆ। ਮੇਰੇ ਸਾਹਿਬ ਨੇ ਖੇਲ ਕਰਨਾ ਲੋਕਮਾਤ ਵਿਚ ਦਿਨ ਤਿੰਨੀ, ਤਿੰਨਾਂ ਲੋਕਾਂ ਝਗੜਾ ਦੇਣਾ ਮੁਕਾਈਆ। ਸ੍ਰਿਸ਼ਟੀ ਵਧੀ ਦਿਨੀਂ, ਜਮਾਂ ਦੇ ਹੱਥ ਦੇਣੀ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਪ੍ਰਗਟਾਈਆ। ਸਦੀ ਚੌਧਵੀਂ ਕਹੇ ਮੈਂ ਮੱਥੇ ਪਾ ਕੇ ਟਿੱਕਾ, ਟਿਕਟਿਕੀ ਇਕੇ ਵਿਚ ਲਗਾਈਆ। ਜਿਸ ਨੇ ਲੇਖ ਧੁਰ ਦਾ ਲਿਖਾ,
❋
❋
ਮੁਹੰਮਦ ਦਿਤੀ ਵਡਿਆਈਆ। ਅੰਤ ਅਖ਼ੀਰ ਓਹ ਸਭ ਨੂੰ ਦੇਣ ਵਾਲਾ ਪਿੱਛਾ, ਆਪਣੀ ਕਰਵਟ ਲਏ ਬਦਲਾਈਆ। ਮੈਂ ਕੂਕ ਪੁਕਾਰਾਂ ਸੁਣ ਲੈ ਧੁਰ ਦਿਆ ਸਿੱਖਾ, ਸਚ ਸਚ ਸੁਣਾਈਆ। ਇਕੋ ਮੰਨ ਲੈ ਪੁਰਖ ਅਕਾਲ ਪਿਤਾ, ਪਤਿਪਰਮੇਸ਼ਵਰ ਇਕੋ ਮਾਈਆ। ਜਿਸ ਨੇ ਦੀਨ ਦੁਨੀ ਦਾ ਬਦਲ ਦੇਣਾ ਸਿੱਕਾ, ਸਿਕਮ ਵਿਚੋਂ ਝਗੜਾ ਦਏ ਉਠਾਈਆ। ਓਹਦਾ ਤੀਰ ਅਣਿਆਲਾ ਤਿੱਖਾ, ਤ੍ਰਿਖਾ ਵਿਚ ਦੋ ਜਹਾਨ ਤੜਫਾਈਆ। ਜਿਸ ਦਾ ਭਾਣਾ ਸਭ ਨੇ ਕਰ ਕੇ ਮੰਨਿਆ ਮਿੱਠਾ, ਸਿਰ ਸਕਿਆ ਨਾ ਕੋਇ ਉਠਾਈਆ। ਅੱਗੇ ਖੇਲ ਕਰਨਾ ਅਨਡਿੱਠਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਸਦੀ ਚੌਧਵੀਂ ਕਹੇ ਮੈਂ ਕਾਲੇ ਤੋਂ ਸਿਰ ਤੇ ਓਢਣ ਲੈਣਾ ਚਿੱਟਾ, ਚਿੱਟੀ ਧਾਰ ਗੁਰਮੁਖਾਂ ਨਾਲ ਮਿਲਾਈਆ। ਮੇਰੀ ਇਕੋ ਆਸਾ ਮਨਸਾ ਇੱਕਾ, ਇਕੋ ਦੀ ਸਰਨਾਈਆ। ਗੁਰਮੁਖੋ ਮੈਂ ਪਹਿਲੀ ਕੱਤਕ ਤੁਹਾਡੇ ਨਾਲ ਪੌਣ ਔਣਾ ਹਿੱਸਾ, ਹਿੱਸੇਦਾਰੀ ਲੈਣੀ ਬਣਾਈਆ। ਨਾਲੇ ਦੱਸਾਂਗੀ ਕੀ ਗੋਬਿੰਦ ਨੇ ਮੇਰੇ ਵਾਸਤੇ ਲਿਖਿਆ ਚਿੱਠਾ, ਸਰਸੇ ਵਿਚ ਗਿਆ ਦਬਾਈਆ। ਜਿਹੜਾ ਲੰਮਾ ਚੌੜਾ ਸੀ ਸਵਾ ਗਿੱਠਾ, ਚੌਦਾਂ ਸੌ ਅੱਖਰਾਂ ਵੰਡ ਵੰਡਾਈਆ। ਓਹਨੂੰ ਛੁਹਾ ਕੇ ਆਪਣੇ ਨਾਲ ਗਿੱਟਾ, ਫੇਰ ਚਰਨਾਂ ਨਾਲ ਦਿਤਾ ਦਬਾਈਆ। ਚੌਦਾਂ ਤਬਕਾਂ ਦੀ ਦਰਮਿਆਨੀ ਧਾਰ ਵੇਖ ਕੇ ਵਿੱਥਾ, ਦੋਹਾਂ ਦੇ ਵਿਚ ਦਿਤਾ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਗੁਰਮੁਖੋ ਜੇ ਤੁਸਾਂ ਬਣਨਾ ਮੇਰੇ ਵੀਰੇ, ਵੀਰਤਾ ਲੈਣੀ ਅਪਣਾਈਆ। ਮੇਲ ਕਰਨਾ ਜ਼ਾਹਿਰੇ ਪੀਰੇ, ਪਾਰਬ੍ਰਹਮ ਪ੍ਰਭ ਜੋੜ ਜੁੜਾਈਆ। ਮਾਝਾ ਮਾਲਵਾ ਦੁਆਬਾ ਜੰਮੂ ਵਾਲਿਓ ਨਾਲ ਲੈ ਕੇ ਔਣੇ ਕਲੀਰੇ, ਪੰਜ ਪੰਜ ਜੋੜ ਜੁੜਾਈਆ। ਇਹ ਖੇਲ ਕਰਨਾ ਦਸਤਗੀਰੇ, ਜੋ ਦਸਤ ਬਰਦਾਰ ਕਰੇ ਲੋਕਾਈਆ। ਮੈਂ ਬਹਿਣਾ ਓਸ ਰੰਗਲੇ ਪੀੜ੍ਹੇ, ਜਿਹੜਾ ਸਤਾਰਾਂ ਹਾੜ ਉਤੇ ਕਰਨਾਲ ਵਾਲੇ ਲੈ ਕੇ ਆਈਆ। ਇਕੱਠੇ ਕਰਨੇ ਸਰਬ ਫ਼ਕੀਰੇ, ਫੱਕੇ ਝੋਲੀਆਂ ਵਿਚ ਪਾਈਆ। ਵੇਖਿਓ ਅੱਗੇ ਰਿਹੋ ਨਾ ਕੋਇ ਖ਼ਮੀਰੇ, ਖ਼ਮੀਰ ਦੂਈ ਦਾ ਦੇਣਾ ਕਢਾਈਆ। ਪੁਰਖ ਅਕਾਲ ਬਦਲ ਦੇਵੇ ਜ਼ਮੀਰੇ, ਜ਼ਾਮਨ ਹੋ ਕੇ ਹੋਏ ਸਹਾਈਆ। ਸਦੀ ਚੌਧਵੀਂ ਕਹੇ ਮੇਰਾ ਖੇਲ ਸ਼ੁਰੂ ਹੋਣਾ ਧੀਰੇ ਧੀਰੇ, ਧਰਤੀ ਧਵਲ ਧੌਲ ਉਤੇ ਵੇਖ ਵਖਾਈਆ। ……
੧੬ ਅੱਸੂ ਸ਼ਹਿਨਸ਼ਾਹੀ ਸੰਮਤ ੪ ਬੂੜ ਸਿੰਘ ਦੇ ਗ੍ਰਹਿ ਕ਼ਾਦਰਾਬਾਦ ਜ਼ਿਲਾ ਅੰਮ੍ਰਿਤਸਰ
ਸਦੀ ਚੌਧਵੀਂ ਕਹੇ ਮੈਂ ਆਵਾਂ ਪੈਰ ਦੱਬੀ, ਹੌਲੀ ਹੌਲੀ ਪੰਧ ਮੁਕਾਈਆ। ਨੂਰ ਤਕਦੀ ਆਵਾਂ ਅਲਾਹੀ ਰੱਬੀ, ਰੱਬੀਉਲ ਅਮਾਮ ਸ਼ਹਿਨਸ਼ਾਹੀਆ। ਨਾਲ ਲੈ ਕੇ ਆਵਾਂ ਰਸੂਲ ਨਬੀ, ਪੈਗ਼ੰਬਰ ਪੀਰਾਂ ਨਾਲ ਮਿਲਾਈਆ। ਮੇਰੀ ਮੇਂਢੀ ਸੀਸ ਨੰਗੀ ਹੋਵੇ ਅੱਧੀ, ਅੱਧਾ ਓਢਣ ਨਾਲ ਢਕਾਈਆ। ਨਾਲੇ ਚੁੱਕੀ ਆਵਾਂ ਆਪਣੀ ਗੱਦੀ, ਜੋ ਲਿਖ ਕੇ ਦਿਤੀ ਧੁਰਦਰਗਾਹੀਆ। ਕ਼ਬਰਾਂ ਵਿਚੋਂ ਕੱਢ ਕੇ ਲਿਆਵਾਂ ਇਕ ਹੱਡੀ, ਜੋ ਸ਼ਾਹ ਰਗ ਦੀ ਘੰਡੀ ਰੂਪ ਵਟਾਈਆ। ਨਿਸ਼ਾਨੀ ਲਿਆਵਾਂ ਨਾਲ ਮੁਹੰਮਦ ਦੀ ਅੱਡੀ, ਸਵਾ ਇੰਚ ਵੇਖ ਵਖਾਈਆ। ਸੰਦੇਸ਼ਾ ਦੇ ਕੇ ਆਵਾਂ ਨੂਹ ਨਦੀ, ਹੁਕਮ ਧੁਰ ਦਾ ਇਕ ਜਣਾਈਆ। ਸਭ ਨੂੰ ਹੋਕਾ ਦੇ ਸੁਣਾਵਾਂ ਇਹ ਮਾਤਲੋਕ ਸਮਾਂ ਮਿਲਦਾ ਕਦੀ ਕਦੀ, ਜੁਗ ਚੌਕੜੀ ਨਜ਼ਰ ਕਿਸੇ ਨਾ ਆਈਆ। ਚਾਰ ਕੁੰਟ ਜਣੌਂਦੀ ਆਵਾਂ ਦੁਨੀਆਦਾਰੋ ਛੱਡ ਦਿਓ ਗੱਦੀ, ਬਦਲਾ ਦੇਣਾ ਪਏ ਧੁਰਦਰਗਾਹੀਆ। ਮੇਰੀ ਵੇਖੋ ਬੀਤਦੀ ਸਦੀ, ਸਦਮੇ ਘਰ ਘਰ
❋
❋
ਦੇਵਾਂ ਪਾਈਆ। ਮੇਰਾ ਸੰਦੇਸ਼ਾ ਸੁਟਿਓ ਨਾ ਕੋਇ ਵਿਚ ਰੱਦੀ, ਕੂੜ ਕਿਰਿਆ ਨਾ ਕੋਇ ਮਿਲਾਈਆ। ਜਿਸ ਨੇ ਗੋਬਿੰਦ ਦੇ ਸਿਰ ਤੇ ਪੱਗ ਬੱਧੀ, ਓਹ ਬੰਦਨਾ ਸਭ ਨੂੰ ਦਏ ਸਮਝਾਈਆ। ਉਹਦੀ ਜੋਤ ਇਕੋ ਜਗੀ, ਦੋ ਜਹਾਨਾਂ ਕਰੇ ਰੁਸ਼ਨਾਈਆ। ਮੈਨੂੰ ਵੀ ਅਜੇ ਚੰਗੀ ਤਰਾ ਨਹੀਂ ਲੱਭੀ, ਸੋਆਂ ਸੁਣ ਕੇ ਫਿਰਾਂ ਚਾਈਂ ਚਾਈਂਆ। ਮੈਨੂੰ ਹੁਣੇ ਓਸ ਦੀ ਅੰਦਰ ਲਗਨ ਲੱਗੀ, ਲਗਾਂ ਮਾਤਰਾਂ ਪਿਛਲੀ ਗਈ ਭੁਲਾਈਆ। ਮੇਰੇ ਅੰਦਰ ਪਵਣ ਵਗੀ ਠੰਡੀ, ਸਾਂਤਕ ਸਤਿ ਰਹੀ ਕਰਾਈਆ। ਮੈਨੂੰ ਐਂ ਜਾਪਦਾ ਓਹ ਸਾਰਿਆਂ ਨੂੰ ਇਕੋ ਧਾਰ ਨਾਲ ਰਿਹਾ ਗੰਢੀ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਮੈਂ ਹੈਰਾਨ ਹੋਈ ਉਹਨੂੰ ਸਾਰੇ ਕਹਿੰਦੇ ਪਖੰਡੀ, ਜਗਤ ਦਏ ਦੁਹਾਈਆ। ਓਨ ਮੇਰੇ ਅੰਤ ਤਕ ਸਾਰੇ ਪਾ ਦੇਣੇ ਇਕ ਡੰਡੀ, ਡੰਡਾ ਧੁਰ ਦਾ ਹੱਥ ਉਠਾਈਆ। ਗੁਰਮੁਖ ਆਤਮਾ ਰਹਿਣ ਦੇਣੀ ਨਹੀਂ ਕੋਈ ਰੰਡੀ, ਸੁਹਾਗੀ ਕੰਤ ਲੈਣਾ ਮਿਲਾਈਆ। ਇਕ ਫ਼ਰਮਾਨ ਦੀ ਲਾ ਪਾਬੰਦੀ, ਤੁਫ਼ਾਨ ਕੂੜਾ ਦੇਣਾ ਗੁਆਈਆ। ਓਹ ਜੋਧਾ ਸੂਰਬੀਰ ਜੰਗੀ, ਜੰਗਲ ਜੂਹ ਵੇਖ ਵਖਾਈਆ। ਤੇਰਾਂ ਸੌ ਨੜ੍ਹਿਨਵੇਂ ਤਕ ਸਭ ਦੇ ਉਤੇ ਔਂਦੀ ਜਾਣੀ ਤੰਗੀ, ਤੰਗ ਦਸਤ ਨਾ ਕੋਇ ਛੁਡਾਈਆ। ਮੈਂ ਅੱਜ ਤਕ ਕਿਸੇ ਨੂੰ ਗੱਲ ਦੱਸੀ ਨਹੀਂ ਕੋਈ ਚੰਗੀ, ਬੂੰਦ ਬੂੰਦ ਨਾਲੋਂ ਪ੍ਰਗਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਪ੍ਰਗਟਾਈਆ। ਸਦੀ ਚੌਧਵੀਂ ਕਹੇ ਗੁਰਮੁਖੋ ਆਇਓ ਨਾਲ ਰੀਝਾਂ, ਪਹਿਲੀ ਕੱਤਕ ਖ਼ੁਸ਼ੀ ਮਨਾਈਆ। ਮੈਂ ਤੁਹਾਨੂੰ ਦੱਸਣੀਆਂ ਆਪਣੀਆਂ ਈਦਾਂ, ਅਗਲੀਆਂ ਥਿਤਾਂ ਦਿਆਂ ਦ੍ਰਿੜਾਈਆ । ਤੁਸਾਂ ਵੇਖਣਾ ਲਾ ਕੇ ਨੀਝਾਂ, ਨੇਤਰ ਅੱਖ ਇਕ ਖੁਲ੍ਹਾਈਆ। ਮੇਰੀਆਂ ਆਸਾ ਮਨਸਾ ਪੂਰੀਆਂ ਹੋਣੀਆਂ ਉਮੀਦਾਂ, ਆਮਦ ਵਿਚ ਵੱਜੇ ਵਧਾਈਆ। ਸਭ ਦੇ ਅੰਦਰ ਔਣੀਆਂ ਤਮੀਜ਼ਾਂ, ਤਮਅ ਦੇਣੀ ਗੁਆਈਆ। ਤੁਹਾਨੂੰ ਵਖਾਵਾਂ ਤੁਹਾਡਾ ਪਿਤਾ ਪੁਰਖ ਅਕਾਲ ਤੇ ਮੇਰੇ ਵਲੋਂ ਤੁਹਾਡਾ ਜੀਜਾ, ਜਗ ਜੀਵਣ ਦਾਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਦਏ ਉਠਾਈਆ। ਸਦੀ ਚੌਧਵੀਂ ਕਹੇ ਮੈਂ ਲਾਣਾ ਹਾਰ ਸ਼ਿੰਗਾਰ, ਸੋਹਣਾ ਰੂਪ ਸੁਹਾਈਆ। ਮੈਂ ਪਰਨੌਣਾ ਇਕ ਪਰਵਰਦਿਗਾਰ, ਜਲਵਾਗਰ ਨੂਰ ਖ਼ੁਦਾਈਆ। ਜਿਸ ਦਾ ਸੱਚਾ ਹੋਵੇ ਪਿਆਰ, ਆਦਿ ਜੁਗਾਦਿ ਨਾ ਕੋਇ ਜੁਦਾਈਆ। ਬਣੀ ਰਹਵਾਂ ਸੇਵਾਦਾਰ, ਸਦ ਚਰਨਾਂ ਸੇਵ ਕਮਾਈਆ। ਹੋ ਕੇ ਖ਼ਿਦਮਤਗਾਰ, ਖ਼ਾਦਮ ਆਪਣਾ ਰੂਪ ਵਖਾਈਆ। ਕਰ ਕੇ ਨਿਮਸਕਾਰ, ਡੰਡਾਵਤ ਵਿਚ ਦੁਹਾਈਆ। ਕਿਰਪਾ ਕਰ ਸਾਂਝੇ ਯਾਰ, ਯਾਰੜਾ ਸੱਥਰ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਮੇਟ ਸੰਸਾਰ, ਸੰਸਾਰੀ ਭੰਡਾਰੀ ਚਲੇ ਨਾ ਕੋਇ ਚਤੁਰਾਈਆ। ਤੇਰਾ ਸੋਹਣਾ ਦਿਸੇ ਦਰਬਾਰ, ਦਰ ਦਵਾਰਾ ਇਕੋ ਇਕ ਵਖਾਈਆ। ਜਿਥੇ ਝੁਕਣ ਨਰ ਨਾਰ, ਨਰ ਨਰਾਇਣ ਵੱਜੇ ਵਧਾਈਆ। ਤੇਰਾ ਹੁਕਮ ਹੋਵੇ ਮੁਖ਼ਤਿਆਰ, ਮੁਖ਼ਤਾਰਨਾਮੇ ਸਭ ਦੇ ਪੂਰੇ ਦੇਣੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇਣਾ ਵਖਾਈਆ। ਸਦੀ ਚੌਧਵੀਂ ਕਹੇ ਮੈਂ ਬਣਨਾ ਜੋਬਨਵੰਤੀ, ਸੋਹਣਾ ਰੂਪ ਬਣਾਈਆ। ਮੈਂ ਵੇਖਣਾ ਰੰਗ ਬਸੰਤੀ, ਰੁਤ ਬਹਾਰ ਮਹਿਕਾਈਆ। ਮੈਂ ਪਰਨੌਣਾ ਧੁਰ ਦਾ ਕੰਤੀ, ਹਰਿ ਵੱਡਾ ਵਡ ਵਡਿਆਈਆ। ਜਿਸ ਦੇ ਨਾਮ ਦੀ ਇਕੋ ਪੰਗਤੀ, ਬਹੁਤਾ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਓਹ ਮਾਣ ਦੇਵੇ ਹਰਿ ਸੰਗਤੀ, ਸਚ ਸੱਜਣ ਨੂਰ ਖ਼ੁਦਾਈਆ। ਝਗੜਾ ਮੁਕਾ ਕੇ ਬਹਿਸ਼ਤ ਜੱਨਤੀ, ਸਵਰਗਾਂ ਡੇਰਾ ਢਾਹੀਆ। ਲੋੜ ਰਹੇ ਨਾ ਕਿਸੇ ਅੰਨ ਦੀ, ਤ੍ਰਿਖਾ ਤ੍ਰਿਸ਼ਨਾ ਨਾ ਕੋਇ ਤਪਾਈਆ। ਓਸ ਦਾ ਹੁਕਮ ਰਹਵਾਂ ਮੰਨਦੀ, ਨਿਉਂ ਨਿਉਂ ਸੀਸ
❋
❋
ਨਿਵਾਈਆ। ਸੂਰਤ ਵੇਖਾਂ ਓਸ ਚੰਨ ਦੀ, ਜੋ ਦੋ ਜਹਾਨ ਕਰੇ ਰੁਸ਼ਨਾਈਆ। ਉਹਦੀ ਮਹਿੰਮਾ ਹੋਵੇ ਧੰਨ ਧੰਨ ਦੀ, ਰਸਨਾ ਜਿਹਵਾ ਸਾਰੇ ਢੋਲੇ ਗਾਈਆ। ਸਰੋਤ ਮੁਕ ਜਾਏ ਸਰਵਣ ਕੰਨ ਦੀ, ਅਨਹਦ ਨਾਦੀ ਨਾਦ ਦਏ ਸੁਣਾਈਆ। ਚਿੰਤਾ ਰਹੇ ਨਾ ਹਰਖ ਸੋਗ ਗ਼ਮ ਦੀ, ਸਾਂਤਕ ਸਤਿ ਦਏ ਵਰਤਾਈਆ। ਲੇਖੇ ਲਾ ਲਏ ਧਾਰ ਪਵਣ ਸਵਾਸ ਦਮ ਦੀ, ਦਾਮਨਗੀਰ ਆਪ ਹੋ ਜਾਈਆ। ਸਦੀ ਚੌਧਵੀਂ ਕਹੇ ਮੈਂ ਨਿੱਜ ਮੁਹੰਮਦ ਦੇ ਘਰ ਜੰਮਦੀ, ਅੰਤਮ ਹੋਣੀ ਜੁਦਾਈਆ। ਮੇਰੀ ਕਾਇਆ ਨਹੀਂ ਕਿਸੇ ਕਾਇਆ ਮਾਟੀ ਚੰਮ ਦੀ, ਤਨ ਵਜੂਦ ਨਾ ਕੋਇ ਵਖਾਈਆ। ਮੈਂ ਓਸੇ ਦੀ ਧਾਰ ਵਿਚ ਪਲਦੀ, ਪਲਕ ਪਲਕ ਨਾ ਝੱਲਾਂ ਜੁਦਾਈਆ। ਮੇਰੇ ਅੰਦਰ ਓਸੇ ਦੀ ਜੋਤ ਬਲਦੀ, ਜਿਸ ਨੂੰ ਬਲੀਦਾਨ ਦੇ ਕੇ ਗੁਰ ਅਵਤਾਰ ਪੈਗ਼ੰਬਰ ਆਪਣਾ ਬੈਠੇ ਸੀਸ ਨਿਵਾਈਆ। ਇਹ ਖੇਲ ਓਸ ਅਛਲ ਅਛੱਲ ਦੀ, ਜੋ ਵਲ ਛਲਧਾਰੀ ਆਪਣੀ ਕਾਰ ਕਮਾਈਆ। ਮੈਂ ਧੁਰ ਸੰਦੇਸਾ ਘੱਲਦੀ, ਘੱਲੂਘਾਰਾ ਹੋਣਾ ਲੋਕਾਈਆ। ਪ੍ਰਭ ਦੀ ਖੇਲ ਕਦੇ ਨਾ ਟਲਦੀ, ਟੱਲੀਆਂ ਮੰਦਰ ਵਿਚ ਵਜਾ ਕੇ ਨਾ ਸਕਣ ਬਚਾਈਆ। ਕਿਸੇ ਨੂੰ ਖ਼ਬਰ ਨਹੀਂ ਘੜੀ ਪਲ ਦੀ, ਪਲਕਾਂ ਦੇ ਪਿੱਛੇ ਕੀ ਕੀ ਕਾਰ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਦਏ ਉਠਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਮੈਂ ਕਰਨੀ ਇਕ ਅਰਦਾਸ, ਬੇਨੰਤੀ ਦੇਣੀ ਜਣਾਈਆ। ਮੈਨੂੰ ਪੂਰਾ ਭਰੋਸਾ ਸਭ ਦੇ ਉਤੇ ਵਿਸ਼ਵਾਸ, ਵਿਸ਼ਾ ਆਪਣਾ ਦੇਣਾ ਜਣਾਈਆ। ਮੈਂ ਫਿਰਦੀ ਰਹੀ ਵਿਚ ਪ੍ਰਭਾਸ, ਜੰਗਲਾਂ ਵਿਚ ਦੁਹਾਈਆ। ਮੈਂ ਤਕਦੀ ਰਹੀ ਉਤੇ ਆਕਾਸ਼, ਕਾਸ਼ ਚੌਦਾਂ ਸਦੀਆਂ ਵਿਚ ਮੈਨੂੰ ਮਿਲਣ ਕਦੇ ਨਾ ਆਈਆ। ਮੈਨੂੰ ਲੱਗੀ ਰਹੀ ਪਿਆਸ, ਤ੍ਰਿਖਾ ਨਾ ਕੋਇ ਬੁਝਾਈਆ। ਜੇ ਜੁਝਾਰ ਨੂੰ ਗੋਬਿੰਦ ਦੇ ਦੇਂਦਾ ਇਕ ਗਲਾਸ, ਫੇਰ ਸਦੀ ਚੌਧਵੀਂ ਕਹੇ ਮੇਰੀ ਕ਼ੀਮਤ ਰਹਿੰਦੀ ਨਾ ਰਾਈਆ। ਮੈਂ ਏਸੇ ਕਰ ਕੇ ਰਹੀ ਭਾਜ, ਭੱਜਾਂ ਚਾਈਂ ਚਾਈਂਆ। ਜਿਸ ਨੇ ਬਦਲ ਦੇਣਾ ਸਮਾਜ, ਸਮਾਂ ਦੇਣਾ ਉਲਟਾਈਆ। ਮੇਰਾ ਓਸ ਦੇ ਨਾਲ ਹੋਵੇ ਕਾਜ, ਅਨੰਦ ਓਸੇ ਵਿਚੋਂ ਪ੍ਰਗਟਾਈਆ। ਨਾਲੇ ਕੰਤ ਕਹਾਂ ਨਾਲੇ ਭਗਵੰਤ ਕਹਾਂ ਨਾਲੇ ਕਹਾਂ ਗੁਰੂ ਮਹਾਰਾਜ, ਤੇਰੇ ਚਰਨਾਂ ਸੀਸ ਝੁਕਾਈਆ। ਅਗਲਾ ਲੇਖਾ ਮੈਂ ਫੇਰ ਦੱਸਾਂ ਜਿਸ ਵੇਲੇ ਸਿਰ ਤੇ ਲੱਗਾ ਵੇਖੂੰ ਤਾਜ, ਤਾਜਾਂ ਵਾਲਾ ਧੁਰਦਰਗਾਹੀਆ। ਉਹਦੇ ਹੱਥਾਂ ਉਤੇ ਗੁਰਮੁਖ ਉਡਦਾ ਹੋਵੇ ਬਾਜ਼, ਬਾਜਾਂ ਵਾਲਾ ਸੋਭਾ ਪਾਈਆ। ਸਦੀ ਚੌਧਵੀਂ ਕਹੇ ਮੈਂ ਫੇਰ ਓਹ ਸੁਣਾਊਂ ਰਾਗ, ਜਿਸ ਨੂੰ ਅੱਜ ਤਕ ਸਕਿਆ ਕੋਇ ਨਾ ਗਾਈਆ। ਜਿਸ ਦਾ ਮੁਹੰਮਦ ਮੁਹਤਾਜ, ਰੋਜ਼ਿਆਂ ਵਿਚ ਪੜ੍ਹੇ ਨਿਮਾਜ਼, ਭੁੱਖਾ ਰਹਿ ਕੇ ਝੱਟ ਲੰਘਾਈਆ। ਸਦੀ ਚੌਧਵੀਂ ਕਹੇ ਮੈਂ ਓਸ ਦੀ ਤੁਹਾਨੂੰ ਦੱਸਣੀ ਅਗੰਮੀ ਆਵਾਜ਼, ਜਿਹੜੀ ਕ਼ੁਰਾਨ ਸ਼ਰੀਫ ਵਿਚ ਅਲਿਫ ਯੇ ਦੇ ਨਾਲ ਨਾ ਕੋਇ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਦੀ ਚੌਧਵੀਂ ਕਹੇ ਗੁਰਮੁਖੋ ਮੈਂ ਆਵਾਂ ਨੀਵੀਂ, ਨੇਤਰ ਨੈਣਾਂ ਨੀਰ ਵਹਾਈਆ। ਮਸਤੀ ਵਿਚ ਹੋਵਾਂ ਖੀਵੀਂ, ਖ਼ਵਾਜਾ ਖ਼ਿਜ਼ਰ ਚਰਨ ਧੋਣ ਨੂੰ ਨਾਲ ਉਠਾਈਆ। ਇਹ ਸਦੀ ਹੋਣੀ ਵੀਹਵੀਂ, ਈਸਾ ਦਏ ਗਵਾਹੀਆ। ਮੈਨੂੰ ਉਮਤ ਵਾਲਿਆਂ ਕਹਿਣਾ ਓਹ ਸਦੀ ਚੌਧਵੀਂ ਓਸ ਦੀ ਬਣ ਗਈ ਬੀਵੀ, ਜਿਸ ਨੇ ਬੇਵਾ ਕਰਨੀ ਲੋਕਾਈਆ। ਮੈਨੂੰ ਕੋਈ ਡਰ ਨਹੀਂ ਭਾਵੇਂ ਲੱਖ ਚੁਰਾਸੀ ਕਹੇ ਪ੍ਰਭੂ ਦੀ ਤੀਵੀਂ, ਮੈਂ ਖ਼ੁਸ਼ੀਆਂ ਵਿਚ ਆਪਣਾ ਝਟ ਲੰਘਾਈਆ। ਮੈਂ ਚੌਦਾਂ ਸੌ ਬਰਸ ਓਸੇ ਦੇ ਆਸਰੇ ਉਤੇ ਜੀਵੀ, ਆਪਣਾ ਝਟ ਲਿਆ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ
❋
❋
ਲੇਖਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੈਂ ਆਵਾਂ ਨੇਤਰ ਰੋਂਦੀ, ਬਹੁੜੀ ਬਹੁੜੀ ਦੁਹਾਈਆ। ਢੋਲਾ ਆਵਾਂ ਗੌਂਦੀ, ਗਾ ਗਾ ਜਗਤ ਸੁਣਾਈਆ। ਮੈਨੂੰ ਲੋੜ ਨਹੀਂ ਕਿਸੇ ਮਾਂ ਪਿਓ ਦੀ, ਭੈਣ ਭਾਈ ਸਾਕ ਸੱਜਣ ਕੰਮ ਕਿਸੇ ਨਾ ਆਈਆ। ਮੈਨੂੰ ਪ੍ਰੀਤੀ ਓਸੇ ਦੇ ਨੇਹੋਂ ਦੀ, ਜੋ ਲੱਗੀ ਤੋੜ ਨਿਭਾਈਆ। ਮੈਂ ਨਿਆਜ਼ ਲਿਔਣੀ ਓਸ ਅਗੰਮੀ ਘਿਓ ਦੀ, ਜਿਸ ਘਿਰਤ ਨੂੰ ਜੋਤਾਂ ਵਾਲੀ ਹੱਥ ਕੋਇ ਨਾ ਪਾਈਆ। ਮੈਂ ਸੇਵਾ ਕਰਨੀ ਓਸ ਦਿਓ ਦੀ, ਜਿਸ ਨੂੰ ਮਸੀਹ ਕ਼ਦਮਾਂ ਵਿਚ ਝੁਕ ਕੇ ਸੀਸ ਨਿਵਾਈਆ। ਮੈਂ ਧਾਰ ਮੰਗਣੀ ਓਸ ਅੰਮ੍ਰਿਤ ਮੇਂਹੋਂ ਦੀ, ਜੋ ਬਿਨਾ ਰਸਨਾ ਰਸ ਚਖਾਈਆ। ਸਾਰੀ ਦੁਨੀਆ ਨੇ ਸਮਝਣਾ ਇਹ ਖੇਲ ਕਿਹੜੀ ਕਿਉਂ ਦੀ, ਕ਼ੀਮਤ ਕਰਤਾ ਕੋਇ ਨਾ ਪਾਈਆ। ਸਚ ਪੁੱਛੋ ਚੌਦਾਂ ਸੌ ਬਰਸ ਮੈਨੂੰ ਅੱਗ ਲੱਗੀ ਰਹੀ ਬਿਰਹੋਂ ਦੀ, ਵਿਛੋੜੇ ਵਿਚ ਤੜਪ ਤੜਪ ਕੇ ਆਪਣਾ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਦਏ ਸਰਨਾਈਆ। ਸਦੀ ਚੌਧਵੀਂ ਕਹੇ ਮੈਂ ਡਰਨਾ ਨਹੀਂ ਕਿਸੇ ਇਸਲਾਮ, ਪੈਗ਼ੰਬਰਾਂ ਭੈ ਨਾ ਕੋਇ ਰਖਾਈਆ। ਮੈਂ ਸੁਣਨੀ ਨਹੀਂ ਕਲਾਮ, ਕਲਮਿਆਂ ਦੇਣਾ ਤਜਾਈਆ। ਮੈਂ ਵੇਖਣਾ ਨਹੀਂ ਕੋਈ ਹਜਾਮ, ਮੁੱਛ ਦਾੜ੍ਹੀ ਦਏ ਕਟਾਈਆ। ਮੈਂ ਨਬੀ ਛੱਡਣੇ ਤਮਾਮ, ਚਾਰ ਯਾਰਾਂ ਨਾਲੋ ਯਾਰੀ ਲੈਣੀ ਤੁੜਾਈਆ। ਮੈਂ ਵੇਖਣਾ ਨਹੀਂ ਅਰਾਮ, ਸੁਖ ਕੰਮ ਕੋਇ ਨਾ ਆਈਆ। ਮੈਂ ਰਹਿਣਾ ਨਹੀਂ ਗ਼ੁਲਾਮ, ਸ਼ਰਅ ਜ਼ੰਜੀਰ ਦੇਣਾ ਕਟਾਈਆ। ਮੈਂ ਮੰਗਣਾ ਨਹੀਂ ਇਨਾਮ, ਝੋਲੀ ਅੱਗੇ ਨਾ ਕਿਸੇ ਫੈਲਾਈਆ। ਮੇਰੇ ਅੰਦਰ ਚਾਓ ਘਨੇਰਾ ਮੈਂ ਵੇਖਣਾ ਓਹ ਅਮਾਮ, ਜਿਸ ਨੂੰ ਪੈਗ਼ੰਬਰ ਸਾਰੇ ਸੀਸ ਨਿਵਾਈਆ। ਜਿਸ ਦੇ ਹੁਕਮ ਨਾਲ ਔਂਦੇ ਰਹੇ ਜਹਾਨ, ਲੋਕਮਾਤ ਢੋਲੇ ਗਾਈਆ । ਮੈਂ ਓਸ ਦਾ ਵੇਖਣਾ ਮਕਾਨ, ਜੋ ਮੁਕਾਮੇ ਹੱਕ ਸੋਭਾ ਪਾਈਆ। ਓਸ ਦਾ ਜਪਣਾ ਨਾਮ, ਜੋ ਨਾਉਂ ਨਿਰੰਕਾਰਾ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਮੇਰੀ ਆਸਾ ਮਨਸਾ ਆਪਣੇ ਵਿਚ ਮਿਲਾਈਆ। ਸਦੀ ਚੌਧਵੀਂ ਕਹੇ ਮੈਂ ਮੱਥੇ ਲੌਂਦੀ ਆਵਾਂ ਖ਼ਾਕ, ਖ਼ਾਕਸਾਰ ਰੂਪ ਵਟਾਈਆ। ਧੰਨ ਭਾਗ ਜੇ ਮਿਲਣ ਦਾ ਹੋਇਆ ਇਤਫ਼ਾਕ਼, ਇਤਫ਼ਾਕ਼ੀਆ ਮਿਲਿਆ ਬੇਪ੍ਰਵਾਹੀਆ। ਮਿਤ੍ਰ ਪਿਆਰਾ ਧੁਰ ਦਾ ਅਹਿਬਾਬ, ਸੱਜਣ ਮੀਤ ਸੋਭਾ ਪਾਈਆ। ਸਤਿ ਸਚ ਵਜਾਏ ਰਬਾਬ, ਜੋ ਤੂੰਹੀ ਤੂੰਹੀ ਰਾਗ ਅਲਾਈਆ। ਸਦੀ ਚੌਧਵੀਂ ਕਹੇ ਮੈਂ ਓਸ ਦੀ ਯਾਦ ਵਿਚ ਅਜੇ ਤਕ ਭੁੰਨ ਨਹੀਂ ਖਾਧਾ ਕਬਾਬ, ਰਸਨਾ ਰਸ ਨਾ ਕੋਇ ਚਖਾਈਆ। ਕਿਸੇ ਨਾਲ ਅੰਗ ਲਗਾ ਕੇ ਲਗਾਇਆ ਨਹੀਂ ਦਾਗ਼, ਦਗ਼ੇਬਾਜ਼ ਛੱਡੀ ਲੋਕਾਈਆ। ਨਾਤਾ ਤੋੜ ਦਿਤਾ ਸਮਾਜ, ਬੰਧਨ ਰਿਹਾ ਨਾ ਰਾਈਆ। ਮੈਂ ਮੰਗਦੀ ਓਸ ਦਾ ਰਾਜ, ਜੋ ਰਾਓ ਰੰਕਾਂ ਲਏ ਬਚਾਈਆ। ਜਿਸ ਨੇ ਖੇਲ ਕੀਤੀ ਆਦਿ, ਅੰਤ ਓਹੋ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਮੇਰੀ ਝੋਲੀ ਪਾਈਆ। ਸਦੀ ਚੌਧਵੀਂ ਕਹੇ ਮੈਂ ਆਯੂ ਵਿਚ ਲੰਮੀ, ਮਾਨਵਾਂ ਦਿਆਂ ਸੁਣਾਈਆ। ਮੈਂ ਮੁਹੰਮਦ ਦੀ ਆਸ਼ਾ ਵਿਚ ਜੰਮੀ, ਕਲਮੇ ਵਿਚ ਆਪਣਾ ਨਾਂ ਧਰਾਈਆ। ਧੁਰ ਦੇ ਹੁਕਮ ਨਾਲ ਮੰਨੀ, ਰਜ਼ਾ ਵਿਚ ਸੇਵ ਕਮਾਈਆ। ਸੁਖ਼ਨ ਸੁਣਿਆ ਆਪਣੀ ਕੰਨੀਂ, ਸੰਦੇਸ਼ਾ ਧੁਰਦਰਗਾਹੀਆ। ਸੁਣ ਮੇਰੀ ਲਾਡਲੀ ਚੰਨੀ, ਚੰਦ ਸਿਤਾਰਾ ਤੇਰੀ ਦਏ ਗਵਾਹੀਆ। ਚੌਦਾਂ ਸਦੀਆਂ ਉਮਤ ਧਾਰ ਬੰਨ੍ਹੀ, ਬੰਨਾ ਹੱਦ ਦਿਤਾ ਵਖਾਈਆ। ਜਿਸ ਵੇਲੇ ਕਾਇਨਾਤ ਹੋਣੀ ਅੰਨ੍ਹੀ, ਨੇਤਰਹੀਣ ਦਏ ਦੁਹਾਈਆ। ਮਿਤ੍ਰ ਪਿਆਰਾ ਰਿਹਾ ਕੋਇ ਨਾ ਤਨੀ, ਮੁੱਲਾ ਸ਼ੇਖ਼ ਮੁਸਾਇਕ ਪੱਲੂ ਜਾਣ ਛੁਡਾਈਆ। ਓਸ ਵੇਲੇ ਤੂੰ ਇਕ ਪਰਵਰਦਿਗਾਰ ਦੀ ਬਣੀ ਵੰਨੀ, ਖ਼ਾਵੰਦ
❋
❋
ਇਕ ਲੈਣਾ ਹੰਢਾਈਆ। ਜਿਸ ਦਾ ਵਸੇਰਾ ਨਹੀਂ ਛੱਪਰ ਛੰਨੀ, ਜੰਗਲ ਜੂਹ ਨਾ ਡੇਰਾ ਲਾਈਆ। ਪਿਆਰ ਮੁਹੱਬਤ ਵਿਚ ਤੇਰੇ ਨਾਲ ਬੰਨ੍ਹ ਲਏ ਆਪਣੀ ਕੰਨੀ, ਚੌਦਾਂ ਸੌ ਸਾਲ ਦੀ ਕੁਆਰੀ ਕੰਨਿਆ ਲਏ ਪ੍ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਮਿਤ੍ਰ ਪਿਆਰਾ ਧੁਰਦਰਗਾਹੀ ਤਨੀ, ਤਨ ਮਨ ਦਾ ਰਾਖਾ ਆਪ ਅਖਵਾਈਆ।
ਸਦੀ ਚੌਧਵੀਂ ਕਹੇ ਮੇਰਾ ਸੱਤ ਰੰਗ ਦਾ ਹੋਵੇ ਕਲੀਰਾ, ਹਿੱਸੇ ਪੰਜ ਪੰਜ ਬਣਾਈਆ। ਮਾਝੇ ਵਿਚੋਂ ਲਿਆਵੇ ਨਰੈਣ ਸਿੰਘ ਮੇਰਾ ਵੀਰਾ, ਪੁਰ ਗੁਮਾਨ ਸੋਭਾ ਪਾਈਆ। ਦੁਆਬੇ ਵਿਚੋਂ ਲਾਲ ਸਿੰਘ ਬਣ ਕੇ ਹੀਰਾ, ਹੱਥ ਆਪਣੇ ਲਏ ਟਿਕਾਈਆ। ਮਾਲਵੇ ਵਿਚੋਂ ਸੁਦਾਗਰ ਸਿੰਘ ਬੰਨ੍ਹ ਕੇ ਲਾਲ ਚੀਰਾ, ਧੁਰ ਦੀ ਸੇਵਾ ਲਏ ਕਮਾਈਆ। ਜੰਮੂ ਵਿਚੋਂ ਚੇਲਾ ਸਿੰਘ ਆਵੇ ਧੀਰਾ ਧੀਰਾ, ਧਰਮ ਦੀ ਧਾਰ ਰੂਪ ਬਦਲਾਈਆ। ਚੌਹਾਂ ਦਾ ਹੋਵੇ ਇਕ ਵਤੀਰਾ, ਹੱਥ ਹੱਥ ਨਾਲ ਮਿਲਾਈਆ। ਵੀਹਾਂ ਦਾ ਵੀਹਵੀਂ ਸਦੀ ਹੋਏ ਅਖ਼ੀਰਾ, ਵਾਹਵਾ ਵੱਜੇ ਵਧਾਈਆ। ਕਿਸ਼ਨ ਸਿੰਘ ਡਾਹਵੇ ਪੀਹੜਾ, ਢਾਈ ਗਜ਼ ਪੁਰਾਣਾ ਦੁਪੱਟਾ ਉਪਰ ਪਾਈਆ। ਮੇਰੇ ਲਾਗੇ ਥਾਂ ਨਾ ਹੋਵੇ ਭੀੜਾ, ਸੱਤ ਸੱਤ ਕ਼ਦਮ ਜਗਹ ਦੇਣੀ ਬਣਾਈਆ। ਇਕ ਫੜ ਕੇ ਕਾਲਾ ਕੀੜਾ, ਮਾਰ ਕੇ ਪੀਹੜੇ ਉਤੇ ਦੇਣਾ ਟਿਕਾਈਆ। ਇਕ ਦਾਣਾ ਲੈ ਕੇ ਜ਼ੀਰਾ, ਨਾਲ ਦੇਣਾ ਰਖਾਈਆ। ਸਵਾ ਪਾ ਦੁੱਧ ਹੋਵੇ ਸ਼ੀਰਾ, ਮਿੱਠਾ ਰਸ ਚਖਾਈਆ। ਇਕ ਕਿਰਪਾਨ ਦਾ ਹੋਵੇ ਬੀੜਾ, ਸ਼ਸਤਰ ਦੇਣਾ ਟਿਕਾਈਆ। ਲਾਲ ਰੰਗ ਦੀ ਮਾਰ ਲਕੀਰਾ, ਹੱਦ ਦੇਣੀ ਸੁਹਾਈਆ। ਕੇਅਰ ਸਿੰਘ ਬਣ ਕੇ ਹਾਲ ਫ਼ਕੀਰਾ, ਬਗ਼ਲੀ ਗਲ ਵਿਚ ਲਟਕਾਈਆ। ਆਸਾ ਸਿੰਘ ਸੰਗਲ ਗਲ ਪਾ ਜ਼ੰਜੀਰਾ, ਵਲ ਤਿੰਨ ਤਿੰਨ ਵਖਾਈਆ। ਭਜਨ ਸਿੰਘ ਲੈ ਕੇ ਇਕ ਗਡੀਰਾ, ਬੱਚਿਆਂ ਵਾਂਗ ਭੱਜੇ ਚਾਈਂ ਚਾਈਂਆ। ਦਵਿੰਦਰ ਲੈ ਕੇ ਲਾਲ ਲੀੜਾ, ਨੰਨ੍ਹੀ ਬੱਚੀ ਰੂਪ ਵਟਾਈਆ। ਜੁਗਿੰਦਰ ਸਭ ਦੀ ਬਣ ਹਮਸ਼ੀਰਾ, ਪਾਣੀ ਗਲਾਸ ਹੱਥ ਉਠਾਈਆ। ਪ੍ਰੀਤਮ ਸਿੰਘ ਦੁਆਬੇ ਵਾਲਾ ਆਪਣੀ ਨੰਗੀ ਕਰਕੇ ਹੱਡੀ ਰੀੜਾ, ਕਾਲਾ ਦਾਗ਼ ਲਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦਏ ਵਖਾਈਆ। ਸਦੀ ਚੌਧਵੀਂ ਕਹੇ ਕੋਲ ਹੋਵੇ ਇਕ ਗੂੰਗਾ, ਮੁਖ ਕਹਿਣ ਕੁਛ ਨਾ ਪਾਈਆ। ਅਮੀਰ ਚੰਦ ਗੁਲਾਟੀ ਫੁੱਲੀਆਂ ਦਾ ਲੈ ਕੇ ਆਵੇ ਝੂੰਗਾ, ਪਿਛਲਾ ਲਹਿਣਾ ਝੋਲੀ ਪਾਈਆ। ਨਾਲ ਛੋਟਾ ਬੱਚਾ ਹੋਵੇ ਮੁੰਡਾ, ਕੁੱਖ ਕਸ਼ਮੀਰੋ ਦਏ ਸੁਹਾਈਆ। ਗੁਰਸਿਖ ਇਕ ਲੱਤਾਂ ਤੋਂ ਹੋਵੇ ਟੁੰਡਾ, ਸਹਾਰਾ ਲਾਠੀ ਵਾਲਾ ਬਣਾਈਆ। ਰਣਜੀਤ ਕੌਰ ਕੰਨ ਵਿਚ ਪਾ ਕੇ ਬੁੰਦਾ, ਕੇਸ ਖੁਲ੍ਹੇ ਦਏ ਰਖਾਈਆ। ਅੱਗੇ ਵੇਖੋ ਖੇਲ ਕਿਹੜਾ ਫੇਰ ਹੁੰਦਾ, ਹਿੰਦੁਸਤਾਨ ਵਿਚ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਗਿਰਧਾਰੇ ਕੋਲ ਹੋਵੇ ਟੁੱਕੜਾ ਬਰਫ਼ੀ, ਹੱਥ ਸੱਜੇ ਵਿਚ ਉਠਾਈਆ। ਚਰਨੀ ਕੋਲ ਹੋਵੇ ਕੜਛੀ, ਜੋ ਘਰ ਬਾਹਰ ਛੱਡ ਕੇ ਪ੍ਰਭ ਦੀ ਸੇਵ ਕਮਾਈਆ। ਰਾਮ ਸਿੰਘ ਕੋਲ ਹੋਵੇ ਪਰਚੀ, ਬੱਧਕ ਦਾ ਲੇਖਾ ਦਏ ਚੁਕਾਈਆ। ਬਿਸ਼ਨ ਕੌਰ ਦੇ ਕੋਲ ਹੋਵੇ ਚਰਖੀ, ਸੂਤਰ ਤੰਦ ਇਕ ਵਖਾਈਆ। ਬਸੰਤ ਕੌਰ
❋
❋
ਦੀ ਚਿੱਟੀ ਹੋਵੇ ਵਰਦੀ, ਅੰਤ ਦਾ ਲੇਖਾ ਦਏ ਮੁਕਾਈਆ। ਹਰਬੰਸ ਕੌਰ ਪ੍ਰਭ ਦੀ ਬਾਣੀ ਹੋਵੇ ਪੜ੍ਹਦੀ, ਸ਼ਬਦੀ ਰਾਗ ਅਲਾਈਆ। ਸਭ ਦਾ ਮੁਖ ਹੋਣਾ ਦਿਸ਼ਾ ਚੜ੍ਹਦੀ, ਮਨਜੀਤ ਦਏ ਗਵਾਹੀਆ। ਲਹਿੰਦੀ ਦਿਸ਼ਾ ਵੇਖੋ ਲੜਦੀ, ਸਦੀ ਚੌਧਵੀਂ ਆਖ ਸੁਣਾਈਆ। ਇਹ ਖੇਲ ਆਪਣੇ ਘਰ ਦੀ, ਘਰ ਵਿਚ ਲੈਣੀ ਬਣਾਈਆ। ਸਦੀ ਚੌਧਵੀਂ ਕਹੇ ਮੈਨੂੰ ਆਈ ਹੱਕ ਵਿਚਾਰ, ਵਿਚਰ ਕੇ ਦਿਆਂ ਜਣਾਈਆ। ਮੈਂ ਔਣਾ ਭਗਤ ਦਵਾਰ, ਖ਼ੁਸ਼ੀਆਂ ਵਿਚ ਚਾਈਂ ਚਾਈਂਆ। ਬਾਹਰ ਕਰਾਂ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਨੌ ਦਾ ਵਕ਼ਤ ਲੈਣਾ ਵਿਚਾਰ, ਵੱਧ ਘੱਟ ਨਾ ਕੋਇ ਰਖਾਈਆ। ਪੰਜ ਪਿਆਰੇ ਮੈਨੂੰ ਮਿਲਣ ਪਹਿਲੀ ਵਾਰ, ਬਸਤਰ ਪੀਲੇ ਤਨ ਛੁਹਾਈਆ। ਨੰਗੀ ਕੱਢ ਕੇ ਹੱਥ ਕਟਾਰ, ਕਟਾਕਸ਼ ਧੁਰ ਦਾ ਦੇਣ ਲਗਾਈਆ। ਮੈਂ ਕਰ ਕੇ ਨਿਮਸਕਾਰ, ਸੀਸ ਦਿਆਂ ਝੁਕਾਈਆ। ਮੈਂ ਸੁਣਿਆ ਤੁਹਾਡਾ ਵਸੇ ਏਥੇ ਯਾਰ, ਕਰਤਾ ਧੁਰਦਰਗਾਹੀਆ। ਜੇ ਤੁਹਾਨੂੰ ਉਹਦੇ ਉਤੇ ਇਤਬਾਰ, ਮੈਨੂੰ ਦਿਓ ਮਿਲਾਈਆ। ਮੈਂ ਸਗਣ ਮਨੌਣਾ ਵਿਚ ਸੰਸਾਰ, ਸੰਸਾਰੀ ਭੰਡਾਰੀ ਨਾਲ ਰਖਾਈਆ। ਨਬੀ ਰਸੂਲ ਡਰਦੇ ਕੁਛ ਨਾ ਸਕਣ ਉਚਾਰ, ਭੈ ਵਿਚ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦਏ ਚੁਕਾਈਆ। ਸਦੀ ਚੌਧਵੀਂ ਕਹੇ ਮੈਂ ਵੇਖਣਾ ਉਹ ਆਸਣ, ਚਿਰਾਂ ਤੋਂ ਆਸ ਰਖਾਈਆ। ਜਿਥੇ ਬਹੇ ਪੁਰਖ ਅਬਿਨਾਸ਼ਨ, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਵਛੌਣੀ ਓਹ ਚਾਦਰ, ਜਿਹੜੀ ਕੌਰ ਤ੍ਰਿਪਤ ਦੀ ਸੇਵ ਲਗਾਈਆ। ਬਖ਼ਸ਼ੀਸ਼ ਸਿੰਘ ਹੋਵੇ ਨਾਲ ਸਾਥਨ, ਕੰਨੀ ਕੰਨੀ ਨਾਲ ਉਠਾਈਆ। ਸਦੀ ਚੌਧਵੀਂ ਕਹੇ ਮੈਂ ਦੁਹਾਈ ਦੇ ਕੇ ਕਹਾਂ ਮੈਂ ਸਦੀਆਂ ਦੀ ਪਾਪਣ, ਮੇਰਾ ਪਾਪ ਨਾ ਕੋਇ ਗਵਾਈਆ। ਜਿਸ ਵੇਲੇ ਮੁਹੰਮਦ ਦੀ ਉਮਤ ਲੱਗੀ ਗਵਾਚਣ, ਮੈਂ ਵਿਚੋਂ ਪੈਰ ਆਈ ਖ਼ਿਸਕਾਈਆ। ਮੇਰਾ ਸੁਖੀ ਹੋਇਆ ਸਵਾਸਨ, ਜਨ ਭਗਤਾਂ ਦਰਸ਼ਨ ਪਾਈਆ। ਮੁਨੀ ਮੁਨੀਸ਼ਰ ਸਾਰੇ ਆਖਣ, ਇਹੋ ਧੁਰਦਰਗਾਹੀਆ। ਅੱਜ ਮੇਰੀ ਲੇਖੇ ਲੱਗੀ ਸਗਨਾਂ ਵਾਲੀ ਕੀਤੀ ਦਾਤਣ, ਆਪਣਾ ਰੰਗ ਬਦਲਾਈਆ। ਮੈਨੂੰ ਸਾਰੇ ਅੰਦਰੋਂ ਪ੍ਰਭੂ ਦੇ ਪਿਆਰੇ ਜਾਪਣ, ਜੋ ਸੋਹੰ ਜਪ ਕੇ ਆਪਣਾ ਝਟ ਲੰਘਾਈਆ। ਜਿਹੜੇ ਇਕੋ ਅੱਖਰ ਵਾਚਣ, ਜਗਤ ਵਿਦਿਆ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਸਦੀ ਚੌਧਵੀਂ ਕਹੇ ਮੈਨੂੰ ਵਖਾਇਓ ਕਾਲੀ ਅਲਫ਼ੀ, ਅਲਿਫ਼ ਯੇ ਦਿਤੀ ਤਜਾਈਆ। ਮੇਰੇ ਖ਼ੁਦਾ ਦੀ ਚੌਥੀ ਬਰਸੀ, ਚੌਥਾ ਜੁਗ ਦਏ ਦੁਹਾਈਆ। ਜਨ ਭਗਤੋ ਮੈਂ ਤੁਹਾਡੇ ਵਿਚ ਹੋ ਜਾਣਾ ਭਰਤੀ, ਆਪਣਾ ਨਾਵਾਂ ਲੈਣਾ ਲਗਾਈਆ। ਫਿਰ ਤੁਹਾਡੇ ਅੱਗੇ ਕਰਾਂਗੀ ਅਰਜ਼ੀ, ਅਰਜ਼ ਦੇਣੀ ਸੁਣਾਈਆ। ਸਤਿਗੁਰ ਕਦੇ ਨਾ ਮੰਨਿਓ ਫ਼ਰਜ਼ੀ, ਜੋ ਜੰਮ ਕੇ ਫੇਰ ਮਰ ਜਾਈਆ। ਪੁਰਖ ਅਕਾਲ ਬਿਨਾ ਕੋਈ ਨਹੀਂ ਤੁਹਾਡਾ ਦਰਦੀ, ਮਾਤ ਪਿਤ ਭਾਈ ਭੈਣ ਝੂਠੇ ਨਾਤੇ ਜਾਣ ਛੁਡਾਈਆ। ਨਾਰ ਕੰਤ ਇਕ ਦੂਜੇ ਦੇ ਗ਼ਰਜ਼ੀ, ਅੰਤ ਤੋੜ ਨਾ ਕੋਇ ਨਿਭਾਈਆ। ਮੈਂ ਚਾਹੁੰਦੀ ਤੁਹਾਡੀ ਸਾਰਿਆਂ ਦੀ ਪ੍ਰਭ ਦੇ ਨਾਲ ਹੋ ਜਾਏ ਮਰਜ਼ੀ, ਜਨਮ ਮਰਨ ਦੀ ਮਰਜ਼ ਰਹੇ ਨਾ ਰਾਈਆ। ਜੇ ਤੁਸੀਂ ਰੋਕੋ ਪ੍ਰਭ ਦਰਸ਼ਨ ਤੋਂ ਮੈਂ ਨਹੀਂ ਰਹਿਣਾ ਵਰਜੀ, ਵਾਜਬ ਬਚਨ ਦਿਤਾ ਸੁਣਾਈਆ। ਮੇਰੇ ਵਾਸਤੇ ਸਾਢੇ ਤਿੰਨ ਗਜ਼ ਦੀ ਅਲਫ਼ੀ ਸੀਂ ਕੇ ਲਿਆਵੇ ਲਾਲ ਸਿੰਘ ਦਰਜ਼ੀ, ਜੋ ਯਾਰਾਨਾ ਪਿਛਲਾ ਮੁਹੰਮਦ ਨਾਲ ਰਖਾਈਆ। ਮੈਂ ਫਿਰ ਭੇਦ ਖੋਲ੍ਹਾਂਗੀ ਅਗਲੀ ਗੱਲ ਦੀ, ਕੀ ਆਸ਼ਾ ਹੋਰ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਚੜ੍ਹਾਈਆ। ਸਦੀ ਚੌਧਵੀਂ ਕਹੇ
❋
❋
ਇਕੋ ਮੇਰਾ ਅੱਬਾ, ਆਲਮੀਨ ਅਖਵਾਈਆ। ਜਿਸ ਦਾ ਦੋ ਜਹਾਨ ਦੱਬਾ, ਭੈ ਵਿਚ ਡਰਾਈਆ। ਓਹ ਲੱਭਿਆਂ ਕਿਸੇ ਨਾ ਲੱਭਾ, ਖੋਜੇ ਜਗਤ ਲੋਕਾਈਆ। ਵਸੇ ਆਪਣੀ ਹੱਦਾ, ਸਚਖੰਡ ਡੇਰਾ ਲਾਈਆ। ਸਭ ਤੋਂ ਵਖਰਾ ਅੱਡਾ, ਨਿਰਗੁਣ ਨੂਰ ਜੋਤ ਰੁਸ਼ਨਾਈਆ । ਜੇ ਭਗਤ ਦੇਵੇ ਓਹਨੂੰ ਸੱਦਾ, ਓਹ ਲੋਕਮਾਤ ਆਵੇ ਚਾਈਂ ਚਾਈਂਆ। ਜੁਗ ਚੌਕੜੀ ਪ੍ਰੇਮ ਪਿਆਰ ਦਾ ਬੱਧਾ, ਬੰਦਨਾ ਵਿਚ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਾਰਨਹਾਰਾ ਮੱਛ ਕੱਛ ਡੱਡਾਂ, ਡੰਡਾਵਤ ਵਿਚ ਮਨੌਤ ਆਪਣੀ ਇਕ ਜਣਾਈਆ।
ਗੁਰਮੁਖ ਇੱਕੀ ਲਾਲ ਬੰਨ੍ਹਣ ਦਸਤਾਰੇ, ਇੱਕੀਆਂ ਗੰਢ ਪੁਆਈਆ। ਦਸ ਵਿਆਹੇ ਦਸ ਕੁਆਰੇ, ਇੱਕੀਵਾਂ ਰੰਡਾਂ ਨਜ਼ਰੀ ਆਈਆ। ਸਾਰਿਆਂ ਦੇ ਹੱਥ ਵਿਚ ਹੋਣ ਪੰਜ ਪੰਜ ਛੁਹਾਰੇ, ਵੱਡਾ ਛੋਟਾ ਨਾ ਵੇਖ ਵਖਾਈਆ। ਇੱਕੀ ਇੱਕੀ ਬੋਲਣ ਜੈਕਾਰੇ, ਢੋਲਾ ਧੁਰਦਰਗਾਹੀਆ। ਸੁਰਜੀਤ ਸਿੰਘ ਹੋਵੇ ਵਿਚਕਾਰੇ, ਬੈਠਾ ਉਠਿਆ ਇਕੋ ਰੰਗ ਰੰਗਾਈਆ। ਜਿਸ ਦਾ ਵਿਆਹ ਹੋਣਾ ਸੀ ਦੁਬਾਰੇ, ਓਸਦਾ ਲਹਿਣਾ ਪੂਰ ਕਰਾਈਆ। ਗੁਰਦਰਸ਼ਨ ਦੇ ਥੋੜ੍ਹੇ ਦਿਨ ਰਹਿੰਦੇ ਸੀ ਵਿਚ ਸੰਸਾਰੇ, ਨੌ ਮਾਘ ਅੰਤ ਅਖ਼ੀਰ ਸਮਝਾਈਆ। ਓਸ ਨੂੰ ਜਨਮ ਦੇਣਾ ਫੇਰ ਵਿਚੋਂ ਆਪਣੀ ਧਾਰੇ, ਪਿਛਲੇ ਕਰਮ ਦਾ ਲੇਖ ਬਣਾਈਆ। ਬਾਵਨ ਬਲ ਬਲ ਬਾਵਨ ਦੋਵੇਂ ਕਰਨ ਨਿਮਸਕਾਰੇ, ਨਿਉਂ ਨਿਉਂ ਸੀਸ ਝੁਕਾਈਆ। ਤੇਰਾ ਖੇਲ ਸੱਚੀ ਸਰਕਾਰੇ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਇਹ ਖੇਲ ਪ੍ਰਭੂ ਮਹਾਨਾ, ਮੈਂ ਸਚ ਦਿਆਂ ਜਣਾਈਆ। ਜਿਹੜਾ ਪੀੜ੍ਹਾ ਮੰਗਾਇਆ ਸੀ ਨਾਲ ਬਹਾਨਾ, ਵਿਆਹ ਗੁਰਦਰਸ਼ਨ ਦਾ ਯਾਦ ਕਰਾਈਆ। ਅਜੇ ਤਕ ਓਸ ਨੂੰ ਹੁਕਮ ਨਹੀਂ ਦਿਤਾ ਤੇਰਾ ਏਸ ਉਤੇ ਮਾਲਕਾਨਾ, ਤੇਰੀ ਵੰਡ ਵੰਡਾਈਆ। ਓਹਨੂੰ ਰੱਖਿਆ ਕਰ ਬੇਗਾਨਾ, ਸਦੀ ਚੌਧਵੀਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਦਇਆ ਕਮਾਈਆ। ਗੁਰਦਰਸ਼ਨ ਦਾ ਲੇਖਾ ਪਿਛਲੇ ਸਤਿਜੁਗ ਦੀ ਧਾਰ, ਚਾਰ ਜੁਗ ਤੋਂ ਚਲੀ ਆਈਆ। ਸਦੀ ਚੌਧਵੀਂ ਕਲ ਹੋਈ ਤਿਆਰ, ਮੁਹੰਮਦ ਨਾਲ ਵਡਿਆਈਆ। ਖੇਲ ਕਰਨ ਵਾਲਾ ਕਰਤਾਰ, ਲੇਖਾ ਜਾਣੇ ਥਾਉਂ ਥਾਈਂਆ। ਜਿਸ ਕੰਨਿਆ ਨੇ ਘਰ ਘਰ ਭਗਤਾਂ ਦੇ ਦਵਾਰੇ ਭੋਗ ਦਾ ਕਰਾਇਆ ਵਿਹਾਰ, ਰਾਓ ਰੰਕ ਇਕੋ ਜੇਹੇ ਦਿਤੇ ਬਣਾਈਆ। ਓਸ ਦੀ ਜਗਹ ਸਦੀ ਚੌਧਵੀਂ ਨੂੰ ਪੀਹੜੇ ਉਤੇ ਦੇਣਾ ਬੈਠਾਲ, ਮੌਤ ਨਾਲ ਲਾੜੀ ਦੇਣੀ ਪ੍ਰਨਾਈਆ। ਪ੍ਰਭ ਦਾ ਖੇਲ ਕੋਈ ਨਾ ਜਾਣੇ ਸਾਰੇ ਜੀਵ ਬਾਲ, ਬਾਲੀ ਬੁਧ ਨਾ ਕੋਇ ਵਡਿਆਈਆ। ਬਿਨਾ ਵਕ਼ਤ ਤੋਂ ਪੁਰਖ ਅਕਾਲ ਕਦੇ ਨਹੀਂ ਕਰਦਾ ਇਕ਼ਬਾਲ, ਆਪਣਾ ਭੇਵ ਨਾ ਕਿਸੇ ਜਣਾਈਆ। ਬਲ ਵੇਲੇ ਦਾ ਸਵਰਨ ਸਿੰਘ ਏਸ ਘਰ ਦਾ ਇਕ ਨਿੱਕਾ ਜਿਹਾ ਬਾਲ, ਜੋ ਬਾਵਨ ਦਾ ਦਰਸ਼ਨ ਪਾਈਆ। ਏਸੇ ਕਰ ਕੇ ਏਥੇ ਖੋਲ੍ਹਿਆ ਹਾਲ, ਅਗਲਾ ਲੇਖਾ ਫੇਰ ਦਿਆਂ ਸਮਝਾਈਆ। ਪ੍ਰਭ ਦੀ ਮਰਜ਼ੀ ਜਿਸ ਨੂੰ ਚਾਹੇ ਮਾਰੇ ਜਿਸ ਨੂੰ ਚਾਹੇ ਦਏ ਜਵਾਲ, ਪੁਛਣ ਵਾਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ।
❋
❋