ਪਹਿਲੀ ਕੱਤਕ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ
ਸਦੀ ਚੌਧਵੀਂ ਕਹੇ ਮੈਂ ਆਈ ਭੱਜੀ ਨੱਠੀ, ਬੰਦਗੀ ਬੰਦਿਆਂ ਵਾਲੀ ਤਜਾਈਆ। ਚੌਦਾਂ ਤਬਕਾਂ ਟੱਪੀ, ਪੱਲਾ ਆਈ ਛੁਡਾਈਆ । ਆਸ਼ਾ ਕਰ ਕੇ ਪੱਕੀ, ਪਹੁੰਚੀ ਚਾਈਂ ਚਾਈਂਆ। ਮੇਰੀ ਪ੍ਰੀਤ ਹੋਵੇ ਨਾ ਕੱਚੀ, ਕੱਚਾ ਤੰਦ ਨਾ ਰੂਪ ਵਖਾਈਆ। ਜੋ ਪਿਛਲੀ ਆਸਾ ਰੱਖੀ, ਸਹਿਜੇ ਪੂਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਕ਼ੀਕ਼ਤ ਹੱਕੀ, ਹੱਕ ਦਿਆਂ ਦ੍ਰਿੜਾਈਆ । ਸਦੀ ਚੌਧਵੀਂ ਕਹੇ ਮੈਂ ਆ ਗਈ ਨਾਲ ਚਾ, ਚਾਓ ਘਨੇਰਾ ਇਕ ਜਣਾਈਆ। ਮੈਂ ਭਗਤ ਦਵਾਰੇ ਅੱਗੇ ਲਿਆ ਸਾਹ, ਸਾਹ ਸਾਹ ਵਿਚੋਂ ਬਦਲਾਈਆ। ਪੰਜਾਂ ਪਿਆਰਿਆਂ ਕੋਲੋਂ ਮੰਗੀ ਪਨਾਹ, ਸੀਸ ਸੀਸ ਝੁਕਾਈਆ। ਮੇਰਾ ਪਿਛਲਾ ਬਖ਼ਸ਼ੋ ਗੁਨਾਹ, ਦੁਖੜਾ ਰਹੇ ਨਾ ਰਾਈਆ। ਮੁਹੱਬਤ ਵਿਚ ਕਰੋ ਹਾਂ, ਹਾਮੀ ਭਰੋ ਥਾਈਂ ਥਾਈਂਆ। ਮੈਂ ਵੀ ਜਾ ਕੇ ਦਰਸ਼ਨ ਕਰਾਂ, ਜੋ ਮਾਲਕ ਧੁਰਦਰਗਾਹੀਆ। ਜਿਸ ਨੇ ਜੀਵਣ ਦੇਣਾ ਨਵਾਂ, ਨਵ ਨੌ ਚਾਰ ਡੇਰਾ ਢਾਹੀਆ। ਮੇਰਾ ਪੂਰਾ ਹੋਇਆ ਸਮਾਂ, ਸਹਿਜ ਸਹਿਜ ਸੁਣਾਈਆ। ਮੈਂ ਓਸ ਦੀ ਚਰਨੀ ਪਵਾਂ, ਪਵਣ ਪਾਣੀ ਜਿਸ ਦੀ ਸੇਵ ਕਮਾਈਆ। ਓਸ ਦਵਾਰੇ ਬਹਵਾਂ, ਜਿਥੇ ਬੈਠਿਆਂ ਨਾ ਕੋਇ ਉਠਾਈਆ। ਮੈਨੂੰ ਜਗਤ ਦੀ ਨਹੀਂ ਕੋਈ ਤਮਅ, ਲਾਲਚ ਵਿਚ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਸਦੀ ਚੌਧਵੀਂ ਕਹੇ ਮੇਰਾ ਵੇਖੋ ਤਨ ਵਜੂਦ, ਅੰਦਰ ਬਾਹਰ ਵੱਜੇ ਵਧਾਈਆ। ਮਿਲਿਆ ਮਾਲਕ ਇਕ ਮਹਿਬੂਬ, ਮਹਵ ਨੂਰ ਖ਼ੁਦਾਈਆ। ਜਿਸ ਦਾ ਸਾਰੇ ਦੇਂਦੇ ਗਏ ਸਬੂਤ, ਭਵਿਖਤਾਂ ਵਿਚ ਲਿਖਾਈਆ। ਜਿਧਰ ਵੇਖਾਂ ਓਧਰ ਮੌਜੂਦ, ਚਾਰੋਂ ਕੁੰਟ ਨੂਰ ਰੁਸ਼ਨਾਈਆ। ਮੰਜ਼ਲ ਦੱਸ ਹੱਕ ਮਕ਼ਸੂਦ, ਦਰਗਾਹ ਸਾਚੀ ਇਕ ਵਡਿਆਈਆ। ਜਿਥੇ ਅੱਖਰ ਨਹੀਂ ਹਜ਼ਾਰਾ ਦਰੂਦ, ਬਸਰੀ ਇਸਮ ਨਾ ਕੋਇ ਸ਼ਨਵਾਈਆ। ਨਾ ਕੋਈ ਹੱਥਾਂ ਵਾਲੀ ਪੂਜ, ਨਾ ਕੋਈ ਸੱਯਦਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਮੈਂ ਆਈ ਭੱਜੀ ਦੌੜੀ, ਪਿਛਲਾ ਪੰਧ ਮੁਕਾਈਆ। ਚੌਦਾਂ ਤਬਕਾਂ ਲਾ ਕੇ ਪੌੜ੍ਹੀ, ਪੌੜ੍ਹੀ ਡੰਡੇ ਆਈ ਤਜਾਈਆ । ਉਮਤ ਅੰਤਮ ਵੇਖੀ ਕੌੜੀ, ਮਿੱਠਾ ਰਸ ਨਾ ਕੋਇ ਚਖਾਈਆ। ਮੇਰੀ ਦੁਹਾਈ ਬਹੁੜੀ ਬਹੁੜੀ, ਹੋਕਾ ਹੱਕ ਅਲਾਈਆ। ਮੈਂ ਵੇਖਣਾ ਤੱਕ ਕੇ ਗ਼ੌਰੀ, ਬਿਨ ਨੇਤਰ ਅੱਖ ਖੁਲ੍ਹਾਈਆ। ਨਜ਼ਰ ਆਇਆ ਅਵਰ ਦਾ ਔਰੀ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਮੈਂ ਆਈ ਦੂਰ ਦੁਰਾਡੀ ਨੱਸੀ, ਨਸਾਂ ਆਪਣੀਆਂ ਰਹੀ ਵਖਾਈਆ। ਚੌਦਾਂ ਵਾਰ ਮੈਂ ਚੌਦਾਂ ਤਬਕਾਂ ਵਿਚ ਫਸੀ, ਕੰਢੇ ਉਤੇ ਡਿੱਗ ਡਿੱਗ ਆਪਣਾ ਆਪ ਭੰਨਾਈਆ। ਸ਼ਰਅ ਦੀ ਤੋੜ ਕੇ ਸਹਿਜੇ ਰੱਸੀ, ਰਸਤਾ ਆਪਣਾ ਲਿਆ ਅਪਨਾਈਆ। ਮੈਂ ਹੈਰਾਨ ਹੋਈ ਜਿਸ ਵੇਲੇ ਚਾਰ ਕੁੰਟ ਵੇਖਿਆ ਆਪਣੀ ਅੱਖੀਂ, ਧੁਰ ਦੀ ਅੱਖ ਖੁਲ੍ਹਾਈਆ। ਪਰਵਰਦਿਗਾਰ ਦੀ ਦਿਸੇ ਕੋਈ ਨਾ ਸਖ਼ੀ, ਸਖ਼ਾਵਤ ਵਾਲਾ ਹੱਥ ਨਾ ਕੋਇ ਉਠਾਈਆ। ਮੁਹੰਮਦ ਰਿਹਾ ਕੋਇ ਨਾ ਹੱਠੀ, ਈਮਾਨ ਅਮਾਮ ਨਾ ਕੋਇ ਜਣਾਈਆ। ਸਾਰੇ ਅਲਿਫ਼ ਯੇ ਦੀ ਪੜ੍ਹਦੇ ਪੱਟੀ, ਅੱਖਰਾਂ ਵਾਲੀ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ । ਸਦੀ ਚੌਧਵੀਂ ਕਹੇ ਮੈਂ ਆਈ ਭਗਤ ਦਵਾਰ, ਪਿਛਲਾ
❋
❋
ਪੰਧ ਮੁਕਾਈਆ। ਮੈਂ ਛੱਡ ਕੇ ਚੌਦਾਂ ਤਬਕ ਚੁਬਾਰ, ਚਾਰੇ ਕੁੰਟਾਂ ਡੇਰਾ ਢਾਹੀਆ। ਮਸਤਕ ਧੂੜੀ ਲਾ ਕੇ ਸ਼ਾਰ, ਟਿੱਕੇ ਨੂਰ ਜੋਤ ਰੁਸ਼ਨਾਈਆ। ਦੂਰੋਂ ਕੱਢਦੀ ਆਈ ਹਾੜ, ਨਿਉਂ ਨਿਉਂ ਸੀਸ ਝੁਕਾਈਆ। ਤੇਰੀ ਦਰੋਹੀ ਮੇਰੇ ਪਰਵਰਦਿਗਾਰ, ਯਾਮੁਬੀਨ ਤੇਰੀ ਸਰਨਾਈਆ। ਜਿਸ ਨੇ ਮੇਰੇ ਲੇਖ ਵਿਚਾਰ, ਪੂਰਬਲੇ ਖੋਜ ਖੁਜਾਈਆ। ਦਰਸ ਕਰਾਇਆ ਪੰਜ ਪਿਆਰ, ਜੋ ਗੋਬਿੰਦ ਰੰਗ ਚੜ੍ਹਾਈਆ। ਜਿਨ੍ਹਾਂ ਦੇ ਹੱਥ ਤੇਜ਼ ਕਟਾਰ, ਮੇਰੇ ਪਾਪਾਂ ਕਰੀ ਸਫ਼ਾਈਆ। ਮੈਨੂੰ ਸੋਹਣੇ ਲੱਗੇ ਲਾੜ, ਜੋਬਨਵੰਤੇ ਨਜ਼ਰੀ ਆਈਆ। ਮੈਂ ਚਰਨ ਉਤੇ ਕਰ ਨਿਮਸਕਾਰ, ਆਪਣੀ ਆਸਾ ਪੂਰ ਬਣਾਈਆ। ਮੈਂ ਚਾਹੁੰਦੀ ਇੱਕੀ ਗੁਰਸਿਖ ਬੋਲਣ ਹੱਕ ਜੈਕਾਰ, ਜੈ ਜੈ ਕਾਰ ਕਰੇ ਲੋਕਾਈਆ। ਇਹ ਧੁਰ ਦੇ ਓਹ ਅਗੰਮੀ ਨਾਅਰ, ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਸੁਣਨ ਚਾਈਂ ਚਾਈਂਆ। ਵਿਸ਼ਨ ਬ੍ਰਹਮਾ ਸ਼ਿਵ ਖੜ੍ਹੇ ਪਨਿਹਾਰ, ਦਰ ਠਾਂਡੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਮੈਂ ਆ ਗਈ ਥੱਕੀ ਮਾਂਦੀ, ਬਲਹੀਣ ਦੁਹਾਈਆ। ਮੈਂ ਤੂੰ ਹੀ ਤੂੰ ਹੀ ਆਈ ਗਾਂਦੀ, ਇਕੋ ਤੇਰਾ ਨਾਮ ਧਿਆਈਆ। ਮੈਂ ਛੱਡ ਕੇ ਸੋਨਾ ਚਾਂਦੀ, ਲਾਲਚ ਦਿਤਾ ਮਿਟਾਈਆ। ਮੈਂ ਵੇਖੀ ਨਹੀਂ ਪਵਣ ਠਾਂਡੀ, ਅਗਨੀ ਤੱਤ ਨਾ ਕੋਇ ਤਪਾਈਆ। ਮੈਂ ਕਿਸੇ ਸਰੋਵਰ ਨਹੀਂ ਨਹਾਂਦੀ, ਜਲਧਾਰ ਨਾ ਕੋਇ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇਣਾ ਚੁਕਾਈਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਭਗਤ ਦਵਾਰਾ, ਜਿਥੇ ਮਿਲੇ ਮਾਣ ਵਡਿਆਈਆ। ਧੁਰ ਦਾ ਮਿਲੇ ਇਸ਼ਾਰਾ, ਐਸ਼ੋ ਇਸ਼ਰਤ ਡੇਰਾ ਢਾਹੀਆ। ਮੇਰਾ ਹੋ ਗਿਆ ਅੰਤ ਕਿਨਾਰਾ, ਨਈਆ ਨੌਕਾ ਰਹੀ ਡੁਲਾਈਆ। ਕੀ ਕਰੇ ਮੁਹੰਮਦ ਵਿਚਾਰਾ, ਵਿਚਰਕੇ ਦੱਸੇ ਨਾ ਕੋਇ ਸੁਣਾਈਆ। ਮੇਰਾ ਮਹਿਬੂਬ ਪਰਵਰਦਿਗਾਰਾ, ਜਲਵਾਗਰ ਨੂਰ ਇਲਾਹੀਆ। ਜਿਸ ਦਾ ਮੁਕਾਮੇ ਹੱਕ ਦਰਬਾਰਾ, ਦਰਗਾਹ ਸਾਚੀ ਵੱਜੇ ਵਧਾਈਆ। ਕਲਮਿਆਂ ਤੋਂ ਬਾਹਰ ਅਖਾੜਾ, ਬਿਨ ਰਸਨਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਸਮਝਾਈਆ। ਸਦੀ ਚੌਧਵੀਂ ਕਹੇ ਮੈਨੂੰ ਉਮਤ ਕਹਿੰਦੀ ਹੋ ਗਈ ਬੁੱਢੀ, ਆਪਣਾ ਰੂਪ ਬਦਲਾਈਆ। ਬੁੜ੍ਹਾਪੇ ਵਿਚ ਫਿਰੇ ਡੁੱਡੀ, ਚਲ ਸਕੇ ਨਾ ਰਾਈਆ। ਪਾ ਨਾ ਸਕੇ ਲੁੱਡੀ, ਕ਼ਦਮ ਕ਼ਦਮ ਨਾਲ ਉਠਾਈਆ। ਮੇਰੇ ਅੰਦਰ ਵਿਚਾਰ ਸੁੱਝੀ, ਆਸ਼ਾ ਲਈ ਪ੍ਰਗਟਾਈਆ। ਕੋਈ ਰਮਜ਼ ਮਾਰਦਾ ਗੁੱਝੀ, ਮੈਨੂੰ ਅੰਦਰੋਂ ਰਿਹਾ ਹਿਲਾਈਆ। ਜਿਸ ਨੇ ਸਭ ਦੀ ਬਦਲ ਦੇਣੀ ਬੁੱਧੀ, ਬੁੱਧੀਵਾਨ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੈਂ ਬੇਸ਼ਕ ਦੂਰ ਦੁਰਾਡੀ ਆਈ ਥੱਕੀ, ਥਕਾਵਟ ਵਿਚ ਦੁਹਾਈਆ। ਭਗਤ ਦਵਾਰੇ ਔਂਦੀ ਮੂਲ ਨਾ ਅੱਕੀ, ਅਕਲ ਬੁੱਧੀ ਤੋਂ ਪਰੇ ਦੱਸਾਂ ਪੜ੍ਹਾਈਆ। ਮੈਨੂੰ ਐਂ ਜਾਪਦਾ ਇਹ ਭਗਤਾਂ ਦੀ ਸੰਗਤ ਕੱਠੀ, ਗੁਰਮੁਖ ਧੁਰ ਦੇ ਨਜ਼ਰੀ ਆਈਆ। ਜਿਨ੍ਹਾਂ ਤੂੰ ਮੇਰਾ ਮੈਂ ਤੇਰਾ ਪੁਰਖ ਅਕਾਲ ਦੀ ਪੜ੍ਹ ਲਈ ਪੱਟੀ, ਪਟਨੇ ਵਾਲਾ ਵਿਚੋਲਾ ਇਕੋ ਮਾਹੀਆ। ਜਿਸ ਦੇ ਦਵਾਰੇ ਉਤੇ ਗੁਰ ਅਵਤਾਰ ਪੈਗ਼ੰਬਰ ਹੁੰਦੇ ਸਤੀ, ਸਤਿ ਸਤਿਵਾਦੀ ਕਹਿ ਕੇ ਸੀਸ ਨਿਵਾਈਆ। ਮੈਂ ਵੀ ਓਸ ਦੀ ਆਸਾ ਰੱਖੀ, ਜੋ ਰੱਖਿਆ ਕਰੇ ਥਾਈਂ ਥਾਈਂਆ। ਓਸ ਦੇ ਚਰਨਾਂ ਵਸੀ, ਜੋ ਵਾਸਤਾ ਆਪਣੇ ਨਾਲ ਜੁੜਾਈਆ। ਜਨ ਭਗਤੋ ਜੇ ਸਚ ਪੁਛੋ ਤੇ ਮੈਂ ਆਈ ਮਸੀ ਮਸੀ, ਚਾਰੋਂ ਕੁੰਟ ਠੋਕਰਾਂ ਖਾਈਆ । ਤਿੰਨ ਵੇਰਾਂ ਮੈਨੂੰ ਰਾਹ ਵਿਚ ਪੈ ਗਈ ਗਸ਼ੀ, ਮੁਖ ਵਿਚ ਜਲ ਨਾ ਕੋਇ
❋
❋
ਟਿਕਾਈਆ। ਪ੍ਰਭੂ ਦੇ ਪਿਆਰ ਵਿਚ ਹੁੰਦੀ ਰਹੀ ਅੱਛੀ, ਇਹੋ ਵੱਜਦੀ ਰਹੀ ਵਧਾਈਆ। ਮੈਨੂੰ ਵੇਖੋ ਮੈਂ ਸੁੱਕ ਕੇ ਹੋ ਗਈ ਪੱਛੀ, ਪੱਛਮ ਤੋਂ ਭੱਜੀ ਤੇ ਪੂਰਬ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਦਏ ਚੜ੍ਹਾਈਆ। ਜਨ ਭਗਤੋ ਮੈਂ ਜਨਮ ਕਰਮ ਦੀ ਮਾੜੀ, ਮੁੜ ਮੁੜ ਦਿਆਂ ਸੁਣਾਈਆ। ਮੈਂ ਚੌਦਾਂ ਸਦੀਆਂ ਬਣੀ ਨਹੀਂ ਕਿਸੇ ਦੀ ਲਾੜੀ, ਪਰਨਾਵਣ ਵਾਲਾ ਨਜ਼ਰ ਕੋਇ ਨਾ ਆਈਆ। ਮੈਂ ਨੌ ਵੇਰਾਂ ਗੋਬਿੰਦ ਦੀ ਤੱਕੀ ਦਾੜ੍ਹੀ, ਚੌਦਾਂ ਵੇਰਾਂ ਸੀਸ ਨਿਵਾਈਆ। ਤਿੰਨ ਵੇਰਾਂ ਮੁਹੰਮਦ ਦੇ ਸਿਰ ਤੇ ਰੱਖੀ ਖਾਰੀ, ਫੁੱਲਾਂ ਗੰਢ ਟਿਕਾਈਆ। ਇਹ ਮੇਰੀ ਖੇਲ ਨਿਆਰੀ, ਕਲਮੇ ਵਾਲੇ ਨਾ ਕਿਸੇ ਸਮਝਾਈਆ। ਸਚ ਪੁਛੋ ਮੈਂ ਖ਼ੁਦਾ ਤੋਂ ਬਿਨਾ ਹੁੰਦੀ ਰਹੀ ਦੁਖਿਆਰੀ, ਮੇਰਾ ਦਰਦ ਨਾ ਕੋਇ ਗੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪੜਦਾ ਦਏ ਉਠਾਈਆ। ਸਦੀ ਚੌਧਵੀਂ ਕਹੇ ਪੰਜ ਪਿਆਰੇ ਕਰੋ ਮਨਜ਼ੂਰ, ਮੈਂ ਨਿਉਂ ਨਿਉਂ ਸੀਸ ਝੁਕਾਈਆ। ਮੈਨੂੰ ਆਈ ਨੂੰ ਕਰੋ ਕ਼ਬੂਲ, ਤੁਹਾਡੇ ਕ਼ਦਮਾਂ ਦਿਆਂ ਦੁਹਾਈਆ। ਦਰਸ਼ਨ ਕਰ ਲੈਣ ਦਿਓ ਇਕ ਹਜ਼ੂਰ, ਜੋ ਦਾਤਾ ਧੁਰਦਰਗਾਹੀਆ। ਬਖ਼ਸ਼ੇ ਮੇਰੇ ਕ਼ਸੂਰ, ਕ਼ਸਮ ਖਾ ਕੇ ਦਿਆਂ ਸੁਣਾਈਆ। ਮੈਂ ਛੱਡ ਕੇ ਮਾਣ ਗ਼ਰੂਰ, ਬੈਠੀ ਵਾਸਤਾ ਪਾਈਆ। ਜੇ ਮਿਲ ਜਾਵੇ ਇਕ ਚਰਨ ਦੀ ਧੂੜ, ਟਿੱਕਾ ਲਵਾਂ ਛੁਹਾਈਆ। ਫੇਰ ਮੈਂ ਦੋ ਜਹਾਨਾਂ ਹੋ ਜਾਵਾਂ ਮਸ਼ਹੂਰ, ਮਸ਼ਵਰਾ ਤੁਹਾਡੇ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਦਏ ਮਿਲਾਈਆ। ਸਦੀ ਚੌਧਵੀਂ ਕਹੇ ਪੰਜ ਪਿਆਰਿਓ ਮੇਰੀ ਇਕ ਅਰਜ਼ੋਈ, ਅਰਜ਼ ਦਿਆਂ ਜਣਾਈਆ। ਬਿਨਾ ਗੋਬਿੰਦ ਤੋਂ ਕਿਸੇ ਨਾ ਮਿਲਦੀ ਢੋਈ, ਸੀਸ ਹੱਥ ਨਾ ਕੋਇ ਟਿਕਾਈਆ। ਮੇਰੀ ਇਕ ਹੱਕ ਖ਼ੁਦਾ ਦੀ ਦਰੋਹੀ, ਤੋਬਾ ਤੋਬਾ ਕਰ ਸੁਣਾਈਆ। ਮੈਨੂੰ ਆਣ ਮਿਲਾਵੇ ਕੋਈ, ਪ੍ਰੀਤਮ ਮੇਲਾ ਹੋਵੇ ਸਹਿਜ ਸੁਭਾਈਆ। ਮੈਂ ਆਪਣੀ ਪਤਿ ਖੋਹੀ, ਲੱਜਿਆ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਸਦੀ ਚੌਧਵੀਂ ਕਹੇ ਕੀ ਤੁਸੀਂ ਪਿਆਰੇ ਪੰਜੇ, ਇਕੋ ਰੂਪ ਬਣਾਈਆ। ਮੇਰਾ ਦੂਰ ਕਰੋਗੇ ਰੰਜੇ, ਰੰਜਸ਼ ਦਿਓ ਗੁਆਈਆ। ਮੈਂ ਜੀਵ ਜਹਾਨ ਵੇਖੇ ਅੰਧੇ, ਚਾਰੋਂ ਕੁੰਟ ਅੱਖ ਉਠਾਈਆ। ਚੁਰਾਸੀ ਵਿਚੋਂ ਥੋੜ੍ਹੇ ਦਿਸੇ ਬੰਦਗੀ ਵਾਲੇ ਬੰਦੇ, ਜੋ ਪ੍ਰਭ ਦਾ ਦਰਸ਼ਨ ਪਾਈਆ। ਮੈਂ ਆ ਗਈ ਓਸ ਆਪਣੇ ਕੰਢੇ, ਜਿਥੇ ਕੰਢੀ ਦਾ ਮਾਲਕ ਆਪਣਾ ਖੇਲ ਕਰਾਈਆ । ਹੁਣ ਇਕ ਵਾਰ ਸਾਰੀ ਸ੍ਰਿਸ਼ਟੀ ਤੇ ਕਰੌਣੇ ਦੰਗੇ, ਦਗ਼ਿਆਂ ਵਾਲੇ ਦੇਣੇ ਖਪਾਈਆ। ਗੋਬਿੰਦ ਨੇ ਜਿਥੇ ਲਾਏ ਪੰਜੇ, ਪੰਚ ਪਰਪੰਚ ਦੇਣਾ ਗੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਦੀ ਚੌਧਵੀਂ ਕਹੇ ਪੰਜ ਪਿਆਰਿਓ ਮੇਰੀ ਇਕ ਅਰਦਾਸ, ਖ਼ੁਸ਼ੀਆਂ ਨਾਲ ਜਣਾਈਆ। ਮੈਂ ਵੇਖਣਾ ਖੇਲ ਤਮਾਸ਼, ਪੜਦਾ ਦੇਣਾ ਉਠਾਈਆ। ਮੈਂਨੂੰ ਦਿਸਦਾ ਪੁਰਖ ਅਬਿਨਾਸ਼, ਜੋ ਅਬਿਨਾਸ਼ੀ ਆਪਣੀ ਕਲ ਵਰਤਾਈਆ। ਤੁਸੀਂ ਮੇਰਾ ਦਿਓ ਸਾਥ, ਅੱਗੇ ਚਲੋ ਚਾਈਂ ਚਾਈਂਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਏ ਵਖਾਈਆ। ਸਦੀ ਚੌਧਵੀਂ ਕਹੇ ਮੈਂ ਕੀ ਦੱਸਾਂ ਬਾਤ, ਕਹਾਣੀ ਕੀ ਜਣਾਈਆ। ਤੁਹਾਡੀ ਪੰਜਾਂ ਦੀ ਜਮਾਤ, ਸੋਹਣੀ ਨਜ਼ਰੀ ਆਈਆ। ਮੈਂ ਚਾਹੁੰਦੀ ਅੱਜ ਤੋਂ ਬਿਸ਼ਨ ਸਿੰਘ ਦਾ ਦੁੱਖੜਾ ਹੋ ਜਾਏ ਨਾਸ, ਦਰਦ ਰਹੇ ਨਾ ਰਾਈਆ। ਸੁਖਾਲਾ ਹੋਵੇ ਸ੍ਵਾਸ, ਰੰਗ ਚੜ੍ਹੇ ਇਕ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਮੇਰੀ ਆਸਾ ਪੂਰ ਕਰਾਈਆ। ਸਦੀ ਚੌਧਵੀਂ ਕਹੇ ਦਇਆ ਸਿੰਘ ਨਹੀਂ ਬੁੱਢਾ, ਸੂਰਬੀਰ ਨਜ਼ਰੀ ਆਈਆ । ਜਿਸ ਦਾ ਲਹਿਣਾ ਗੋਬਿੰਦ ਨਾਲ ਸੁੱਧਾ, ਵਦੀ ਸੁਦੀ ਨਾ ਕੋਇ ਸਮਝਾਈਆ। ਜਿਸ ਦਾ ਭਾਗ ਹੋਣਾ ਉਦਾ, ਨਿਰਗੁਣ ਨੂਰ ਡਗਮਗਾਈਆ। ਮੈਂ ਕੋਈ ਮੰਗਣ ਨਹੀਂ ਆਈ ਭੁੱਗਾ, ਹਿੱਸਾ ਵਿਚ ਨਾ ਕੋਇ ਜਣਾਈਆ। ਮੈਂ ਖ਼ੁਸ਼ ਹੋਈ ਜਿਸ ਵੇਲੇ ਭਗਤਾਂ ਦਾ ਭਗਤ ਦਵਾਰਾ ਵੇਖਿਆ ਝੁੱਗਾ, ਚੌਦਾਂ ਤਬਕ ਦੀ ਝੁੱਗੀ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਆਪਣੇ ਵੀਰੇ, ਜੋ ਸੋਹਣੇ ਨਜ਼ਰੀ ਆਈਆ। ਜਿਨ੍ਹਾਂ ਦੇ ਹੱਥਾਂ ਵਿਚ ਕਲੀਰੇ, ਅੱਗੇ ਆਵਣ ਚਾਈਂ ਚਾਈਂਆ। ਹੱਥ ਮਿਲਾਵਣ ਧੀਰੇ ਧੀਰੇ, ਪ੍ਰੇਮ ਪ੍ਰੀਤੀ ਇਕ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਵੱਜਦੀ ਰਹੇ ਵਧਾਈਆ। ਸਦੀ ਚੌਧਵੀਂ ਕਹੇ ਕੀ ਮੇਰੇ ਲਈ ਲਿਆਏ ਸੌਗ਼ਾਤ, ਵੀਰੋ ਮੈਨੂੰ ਦਿਓ ਜਣਾਈਆ। ਇਹ ਚੰਗੀ ਸੋਹਣੀ ਰਾਤ, ਭਿੰਨੜੀ ਖ਼ੁਸ਼ੀ ਬਣਾਈਆ। ਪਹਿਲੋਂ ਕਹੋ ਅਸੀਂ ਸਾਰੇ ਇਕ ਜਮਾਤ, ਦੂਜਾ ਨਜ਼ਰ ਕੋਇ ਨਾ ਆਈਆ। ਫੇਰ ਮੈਂ ਤੁਹਾਡੀ ਦਾਸ, ਸੇਵਕ ਹੋ ਕੇ ਸੇਵ ਕਮਾਈਆ । ਤੁਹਾਡੀ ਮੁਹੱਬਤ ਮੇਰਾ ਸਵਾਸ, ਸਾਹ ਸਾਹ ਸਮਾਈਆ। ਮੈਂ ਨਹੀਂ ਤੱਕਿਆ ਉਪਰ ਆਕਾਸ਼, ਖ਼ਾਕ ਉਤੇ ਖ਼ਾਕ ਧੂੜੀ ਟਿੱਕਾ ਮਸਤਕ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਠਾਂਡਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਵਖਾਓ ਕਿਹੜਾ ਸੱਤ ਰੰਗ, ਸੱਜੇ ਹੱਥ ਨਾਲ ਉਠਾਈਆ। ਓ ਗੁਰਮੁਖੋ ਇਹ ਤੇ ਮੇਰੀ ਪਹਿਲੀ ਮੰਗ, ਮੈਂ ਇਸ਼ਾਰੇ ਨਾਲ ਜਣਾਈਆ। ਭਗਤ ਦਵਾਰੇ ਔਣ ਦਾ ਬਣਾ ਕੇ ਢੰਗ, ਬੈਠੀ ਡੇਰਾ ਲਾਈਆ। ਇਹ ਪੰਜਾਂ ਦੀ ਪੰਜ ਪੰਜ ਵਾਰ ਗੰਢ, ਤੰਦਨ ਤੰਦ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਇਹ ਕਲੀਰੇ ਨਹੀਂ ਇਹ ਕਲਮੇ ਦੀ ਦਾਤ, ਕਲਾਮਾਂ ਵਾਲਿਆਂ ਦਿਆਂ ਸੁਣਾਈਆ। ਸੁਣੋ ਅਰਸ਼ ਫ਼ਰਸ਼ ਦੀ ਬਾਤ, ਬਾਤਨ ਦਿਆਂ ਦ੍ਰਿੜਾਈਆ। ਭਗਤਾਂ ਦੀ ਇਕ ਜਮਾਤ, ਇਕੋ ਨੂਰ ਨੂਰ ਰੁਸ਼ਨਾਈਆ। ਜੋ ਮੁਹੰਮਦ ਗਿਆ ਆਖ, ਸੋ ਪਰਵਰਦਿਗਾਰ ਆਸ਼ਾ ਪੂਰ ਕਰਾਈਆ। ਮੈਂ ਰਹਿਣਾ ਨਹੀਂ ਗੁਸਤਾਖ਼, ਗ਼ੁੱਸਾ ਗਿਲਾ ਦੇਣਾ ਗਵਾਈਆ। ਜਨ ਭਗਤੋ ਮੈਂ ਸਿੱਖਣ ਆਈ ਜਾਚ, ਯਾਚਕ ਹੋ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਮੈਨੂੰ ਬੰਨ੍ਹੋ ਹੱਥ ਕਲੀਰੇ, ਮੁਖੋਂ ਸੋਹੰ ਢੋਲਾ ਗਾਈਆ। ਸਦੀ ਚੌਧਵੀਂ ਕਹੇ ਮੈਂ ਪ੍ਰੇਮ ਕਲੀਰੇ ਬੰਨ੍ਹੇ, ਦਰਗਾਹ ਸਾਚੀ ਵੱਜੀ ਵਧਾਈਆ। ਮੈਂ ਚੌਦਾਂ ਤਬਕਾਂ ਫਿਰ ਕੇ ਆਈ ਬੰਨੇ, ਕੰਢੀ ਕੰਢੇ ਆਪਣਾ ਪੰਧ ਮੁਕਾਈਆ। ਮੈਂ ਹੁਕਮ ਸੁਣਦੀ ਆਈ ਆਪਣੇ ਕੰਨੇ, ਕੀ ਕਲਮਾ ਧੁਰਦਰਗਾਹੀਆ। ਜਿਹੜੀ ਸਦੀ ਮਾਤਾ ਕੁੱਖ ਵਿਚੋਂ ਨਾ ਜੰਮੇ, ਮਰਿਆਂ ਖ਼ਾਕ ਨਾ ਕੋਇ ਦਫ਼ਨਾਈਆ। ਉਸ ਦਾ ਬੇੜਾ ਮਾਲਕ ਇਕੋ ਬੰਨ੍ਹੇ, ਜੋ ਬੰਨ੍ਹਣਹਾਰ ਇਕ ਅਖਵਾਈਆ। ਧੰਨ ਵਡਿਆਈ ਜੇ ਮਹਿਬੂਬ ਮੇਰੀ ਮੰਨੇ, ਮਨਸਾ ਪਿਛਲੀ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਆਪਣੇ ਵਿਚ ਛੁਪਾਈਆ। ਸਦੀ ਚੌਧਵੀਂ ਕਹੇ ਮੇਰੇ ਅਲਫ਼ੋ ਜ਼ੁਲੀਓ ਉਮਤੇ ਨਜ਼ੀ ਸ਼ਾਜੋ ਕੁਜ਼ੂ ਕੁਲਜ਼ਾ ਅਜ਼ੀਂ ਮੁਹੰਮਦੇ ਸਹਾ ਕ਼ਬਰੇ ਕਲੂ ਦੁਆਏ ਖ਼ੁਦਾ, ਖ਼ਸੂਸੇਜਮਾਂ ਜ਼ੂਨੇ ਜ਼ਹੱਦ ਚਸਤੇ ਕਦੁਲ, ਦਸਤੇ ਬਜ਼ੂਲ, ਮਸਤੇ ਰਸੂਲ, ਇਸਲਾਮੇ ਦੁਆ, ਤੇਰੀ ਰਜ਼ਾ ਰਹਿਮਤੇ ਖ਼ੁਦਾ, ਖ਼ਾਦਮੇ
❋
❋
ਅਦਾ, ਨਾਦਾਨੇ ਨਦਾਂ, ਤੇਰੀ ਨਜ਼ਰੇ ਮਿਹਰ ਨਜ਼ਰੀ ਆਈਆ। ਮੈਂ ਸਖ਼ਤੇ ਸੁਖ਼ਨ, ਐਲੀ ਦੁਹਾਈ ਹੁਸਨ, ਹੁਸੱਨੇ ਜ਼ਕੁੱਲ ਮਹਿਬੂਬੇ ਹੱਕ ਤਨਵਲਜ਼ਜ਼ੀ ਮੌਜ਼ੁਖ਼ਲੀ ਜ਼ਖ਼ਤਾਨੂ ਕਿਸਤ ਕਨੂ ਕੁਦਰਤੇ ਕ਼ਾਦਰ ਕ਼ਾਦਰ ਕ਼ਰੀਮ ਨਜ਼ਰੀ ਆਈਆ। ਸਦੀ ਚੌਧਵੀਂ ਕਹੇ ਮੇਰਾ ਇਕੋ ਅੱਲ੍ਹਾ, ਅਲੀ ਰਸੂਲਾਂ ਰਿਹਾ ਬਣਾਈਆ। ਜਿਸ ਦਾ ਫੜਿਆ ਧੁਰ ਦਾ ਪੱਲਾ, ਪੱਲੂ ਸਭ ਤੋਂ ਲਿਆ ਛੁਡਾਈਆ। ਜਿਸ ਦਾ ਲੇਖਾ ਜਲਾਂ ਥਲਾਂ, ਦੋ ਜਹਾਨ ਰਿਹਾ ਚਲਾਈਆ। ਵਸੇ ਨਿਹਚਲ ਧਾਮ ਅਟੱਲਾ, ਸਚਖੰਡ ਬੈਠਾ ਡੇਰਾ ਲਾਈਆ। ਮੇਰਾ ਮੇਟੇ ਅੰਤਮ ਸੱਲਾ, ਸਲਲ ਹੋ ਕੇ ਆਪਣਾ ਨੂਰ ਦਏ ਚਮਕਾਈਆ। ਹਾਏ ਉਫ਼ ਮੇਰਾ ਮੁਹੰਮਦ ਰਹਿ ਗਿਆ ਇਕੱਲਾ, ਕਲਮਾ ਕਜ਼ੂ, ਕਿਸੇ ਦੀ ਰਹੀ ਨਾ ਕੋਇ ਰਜ਼ੂਹ, ਕੰਮ ਨਾ ਆਇਆ ਵੁਜ਼ੂ, ਵਜਹ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਰੰਗ ਦਏ ਬਦਲਾਈਆ। ਓਏ ਪ੍ਰਭੂ ਕਿਹੜਾ ਤੇਰਾ ਸੱਤ ਰੰਗਾ, ਸਤਿ ਸਤਿ ਦੇ ਸਮਝਾਈਆ । ਮੈਨੂੰ ਤੇ ਜਾਪਦਾ ਇਹ ਜੰਮੂ ਵਾਲਿਆਂ ਦਾ ਡੰਡਾ, ਜੋ ਡੰਡੌਤ ਸਭ ਨੂੰ ਦਏ ਸਮਝਾਈਆ। ਨੌ ਖੰਡ ਪ੍ਰਿਥਮੀ ਵਿਚ ਕੋਈ ਰਹਿਣ ਨਾ ਦੇਵੇ ਗੰਦਾ, ਕਲਮਾ ਸਭ ਨੂੰ ਦਏ ਪੜ੍ਹਾਈਆ। ਜਿਹੜਾ ਗੋਬਿੰਦ ਨੇ ਬਿਨਾ ਹੱਥਾਂ ਤੋਂ ਮਾਛੂਵਾੜੇ ਲਾਇਆ ਪੰਜਾ, ਪੰਜਾਂ ਦੀ ਸ਼ਹਾਦਤ ਦਏ ਭੁਗਤਾਈਆ। ਵੇਖੋ ਸਦੀ ਚੌਧਵੀਂ ਕਹੇ ਉਮਤ ਦਾ ਪਾਟਣ ਲੱਗਾ ਤੰਬਾ, ਟਾਕੀ ਫੇਰ ਨਾ ਕੋਇ ਲਗਾਈਆ। ਮੇਰਾ ਭਗਤੋ ਹੋਣ ਲੱਗਾ ਕਾਰਜ ਅਨੰਦਾ, ਅਨੰਦ ਇਕੋ ਦੇਵਾਂ ਸਮਝਾਈਆ। ਓਹ ਜਿਸ ਨੂੰ ਤੁਸੀਂ ਸਮਝਦੇ ਬੰਦਾ, ਓਹ ਮਾਲਕ ਨੂਰ ਅਲਾਹੀਆ। ਮੈਂ ਮੰਗਿਆ ਓਸ ਦਾ ਸੰਗਾ, ਸਗਲ ਸ੍ਰਿਸ਼ਟੀ ਦਿਤੀ ਤਜਾਈਆ। ਮੈਨੂੰ ਝੂਠਾ ਦਿਸੇ ਧੰਦਾ, ਧਰਮ ਦਾ ਮਾਰਗ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਖੇਲ ਰਿਹਾ ਬਣਾਈਆ। ਓਹ ਕਲੀਰੇ ਕਹਿਣ ਅਸੀਂ ਤੇਰੀਆਂ ਬਾਹਵਾਂ ਲਮਕੇ, ਲੰਮੀ ਆਯੂ ਰਹੇ ਵਖਾਈਆ। ਨੀ ਅਸੀਂ ਵੀ ਪ੍ਰਭ ਦੀ ਧਾਰੋਂ ਜੰਮ ਕੇ, ਸੱਤ ਰੰਗ ਲਏ ਬਦਲਾਈਆ। ਜੇ ਤੂੰ ਆਈ ਪੈਂਡਾ ਭੰਨ ਕੇ, ਭੱਜੀ ਵਾਹੋ ਦਾਹੀਆ। ਸੁਣ ਲੈ ਨਾਲ ਕੰਨ ਦੇ, ਬਿਨ ਕੰਨਾਂ ਦਈਏ ਸੁਣਾਈਆ । ਜੇ ਕੋਈ ਖੇਲ ਕੀਤੇ ਭਗਤਾਂ ਵਿਚ ਛਲ ਦੇ, ਅੱਖ ਲਈ ਮਟਕਾਈਆ। ਫੇਰ ਵੇਖੀਂ ਤੈਨੂੰ ਤੇਰੀਆਂ ਸੱਤਾਂ ਜ਼ਮੀਨਾਂ ਤੋਂ ਥੱਲੇ ਘੱਲਦੇ, ਅਸਮਾਨਾਂ ਉਤੇ ਨਾ ਕੋਇ ਚੜ੍ਹਾਈਆ। ਅਸੀਂ ਭਗਤ ਓਸ ਪ੍ਰਭ ਦੀ ਗੋਦੀ ਵਿਚ ਪਲਦੇ, ਜੋ ਪਲਕ ਵਿਚ ਕੋਟਨ ਕੋਟ ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਆਪਣੀ ਧਾਰ ਵਿਚੋਂ ਉਪਜਾਈਆ। ਅੱਜ ਲੇਖੇ ਮੁਕਣੇ ਓਹ ਦਵਾਰੇ ਬਲ ਦੇ, ਜਿਸ ਦੀ ਬਾਵਨ ਦਏ ਗਵਾਹੀਆ। ਓਹ ਸਦੀ ਚੌਧਵੀਂ ਕਮਲੀਏ ਤੂੰ ਤੇ ਚਲੀ ਅੱਜ ਤੇ ਭਗਤ ਜਨ ਕਹਿਣ ਅਸੀਂ ਚਲੇ ਕਲ੍ਹ ਦੇ, ਭੱਜ ਭੱਜ ਪੰਧ ਮੁਕਾਈਆ। ਜੇ ਤੂੰ ਸ਼ਰਅ ਰਖਣੀ ਅਸੀਂ ਨਹੀਂ ਤੇਰੇ ਵਿਚ ਰਲਦੇ, ਤੈਥੋਂ ਮੁਖ ਜਾਣਾ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਘਰ ਦੇਣਾ ਵਸਾਈਆ। ਸੱਤ ਰੰਗ ਕਹਿਣ ਅਸੀਂ ਹੋ ਗਏ ਇਕ ਦੂਜੇ ਦੇ ਸਾਥੀ, ਸੋਹਣਾ ਸੰਗ ਬਣਾਈਆ। ਹੁਣ ਮੰਨਣੀ ਪਊ ਤੈਨੂੰ ਆਖੀ, ਸੀਸ ਜਗਦੀਸ਼ ਝੁਕਾਈਆ। ਹੁਣ ਚਲਣੀ ਨਹੀਂ ਕੋਈ ਹਾਟੀ, ਹਿੱਸਾ ਵੰਡ ਨਾ ਕੋਇ ਵੰਡਾਈਆ। ਤੈਨੂੰ ਅੱਜ ਦੀ ਮਿਲੀ ਰਾਤੀ, ਆਪਣੀ ਰੁਤੜੀ ਲੈਣੀ ਮਹਿਕਾਈਆ। ਕੁੱਛ ਲੇਖਾ ਰਹਿ ਜਾਣਾ ਛੱਬੀ ਪੋਹ ਨੂੰ ਬਾਕੀ, ਬਾਕ਼ਾਇਦਾ ਦਈਏ ਦ੍ਰਿੜਾਈਆ। ਓਸ ਵੇਲੇ ਪੁਰਖ ਅਕਾਲ ਨੇ ਸਵਾ ਘੰਟਾ ਅਲਾਹੀ ਕਲਮੇ ਦਾ ਬਣਨਾ ਪਾਠੀ, ਜਿਸ ਨੂੰ ਨੌ ਸੌ ਚੁਰਾਨਵੇ ਚੌਕੜੀ ਜੁਗ ਵਿਚ ਫੇਰ ਕੋਈ ਨਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਮੇਰੇ ਕਲੀਰੇ ਸੋਹਣੇ ਫੱਬੇ, ਮੈਨੂੰ ਦਿਓ ਜਣਾਈਆ। ਇਹ ਸਮਾਂ ਮਿਲਦਾ ਕਦੇ ਕਦੇ, ਕ਼ਦੀਮ ਦੀ ਰੀਤੀ ਚਲੀ ਆਈਆ। ਜਿਸ ਵੇਲੇ ਪੁਰਖ ਅਕਾਲ ਦੀ ਜੋਤ ਜਗੇ, ਨਿਰਗੁਣ ਨੂਰ ਹੋਵੇ ਰੁਸ਼ਨਾਈਆ। ਓਸ ਵੇਲੇ ਭਗਤਾਂ ਨੂੰ ਔਂਦੇ ਮਜ਼ੇ, ਬਿਨਾ ਭਜਨ ਬੰਦਗੀ ਤੋਂ ਪਾਰ ਲੰਘਾਈਆ। ਕਿਸੇ ਨੂੰ ਟੇਕਣੇ ਨਹੀਂ ਪੈਂਦੇ ਮੱਥੇ, ਪੱਥਰਾਂ ਸੀਸ ਨਾ ਕੋਇ ਰਗੜਾਈਆ। ਚੜ੍ਹੌਣੇ ਨਹੀਂ ਪੈਂਦੇ ਟਕੇ, ਆਪਣੀ ਕ਼ੀਮਤ ਨਾ ਕੋਇ ਬਣਾਈਆ । ਜਿਸ ਵੇਲੇ ਸਾਰੀ ਸ੍ਰਿਸ਼ਟੀ ਦੀਨਾਂ ਮਜ਼੍ਹਬਾਂ ਵੇਦ ਸ਼ਾਸਤਰ ਪੁਰਾਨ ਕ਼ੁਰਾਨ ਅੰਜੀਲਾਂ ਤੋਂ ਅੱਕੇ, ਪੜ੍ਹ ਪੜ੍ਹ ਹੋਏ ਹਲਕਾਈਆ। ਓਸ ਵੇਲੇ ਆਵੇ ਪੁਰਖ ਸਮਰੱਥੇ, ਨਿਰਗੁਣ ਆਪਣਾ ਫੇਰਾ ਪਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਜਾਪ ਦੱਸੇ, ਦਹਿ ਦਿਸ਼ਾ ਦਾ ਡੇਰਾ ਢਾਹੀਆ। ਜਨ ਭਗਤਾਂ ਹਿਰਦੇ ਵਸੇ, ਹਰ ਹਿਰਦੇ ਕਰੇ ਸਫ਼ਾਈਆ। ਕਲਜੁਗ ਮੇਟੇ ਰੈਣ ਅੰਧੇਰੀ ਮੱਸੇ, ਕੂੜ ਕੁੜਿਆਰਾ ਡੇਰਾ ਢਾਹੀਆ। ਗੁਰ ਅਵਤਾਰ ਪੈਗ਼ੰਬਰਾਂ ਦੇ ਪੂਰੇ ਕਰ ਕੇ ਪੱਟੇ, ਪਿਛਲਾ ਲਹਿਣਾ ਝੋਲੀ ਪਾਈਆ। ਫੇਰ ਸਾਰੀ ਸ੍ਰਿਸ਼ਟੀ ਪ੍ਰਭੂ ਦਾ ਇਕੋ ਨਾਮ ਜਪੇ, ਜਗਜੀਵਣ ਦਾਤਾ ਇਸ਼ਟ ਮਨਾਈਆ। ਖੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਹਿੰਦੂ ਮੁਸਲਿਮ ਸਿੱਖ ਈਸਾਈ ਭੈਣ ਭਾਈ ਬਣਨ ਸਕੇ, ਦੂਜਾ ਨਾਤਾ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਨੈਣ ਨੈਣ ਦਏ ਚਮਕਾਈਆ। ਸਦੀ ਚੌਧਵੀਂ ਹੌਲੀ ਜਿਹੀ ਬੋਲੇ, ਬੁੱਲ ਹੌਲੀ ਹੌਲੀ ਹਿਲਾਈਆ। ਮੈਂ ਆਈ ਭਗਤਾਂ ਕੋਲੇ, ਕੋਇਲ ਵਾਂਗ ਕੂਕ ਕੁਰਲਾਈਆ। ਜਿਨ੍ਹਾਂ ਮਾਣ ਵਡਿਆਈ ਮਿਲੇ ਉਤੇ ਧੌਲੇ, ਧਵਲ ਵੱਜੇ ਵਧਾਈਆ। ਮੇਰੇ ਪੂਰੇ ਹੋਏ ਕੌਲ ਕਵਲੇ, ਕਵਲ ਨੈਣ ਦਏ ਵਡਿਆਈਆ। ਜਿਸ ਨੂੰ ਨਾਨਕ ਕਿਹਾ ਨੂਰ ਅਵਲੇ, ਆਲਮੀਨ ਬੇਪ੍ਰਵਾਹੀਆ। ਹਰ ਘਟ ਅੰਦਰ ਨੂਰੀ ਜੋਤ ਹੋ ਕੇ ਮੌਲੇ, ਮੌਲਾ ਰੂਪ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਸਦੀ ਚੌਧਵੀਂ ਕਹੇ ਕਿੱਥੇ ਕਿਸ਼ਨ ਸਿੰਘ ਸੂਰਬੀਰਾ, ਲਾਲੋ ਨਾਨਕ ਨਜ਼ਰੀ ਆਈਆ। ਮੇਰਾ ਹੱਥ ਨਾਲ ਡਾਹਵੇ ਪੀਹੜਾ, ਪੀਹੜੀ ਆਪਣੀ ਲਏ ਬਦਲਾਈਆ। ਜਿਸ ਦਾ ਗੋਬਿੰਦ ਬੰਨ੍ਹਣਾ ਬੀੜਾ, ਬੇੜਾ ਪੁਰਖ ਅਕਾਲ ਕੰਧ ਟਿਕਾਈਆ। ਜਿਸ ਦਾ ਲਾਲ ਰੰਗ ਦਾ ਚੀਰਾ, ਚਾਰ ਕੁੰਟ ਕਰੇ ਰੁਸ਼ਨਾਈਆ। ਪੂਰਬ ਜਨਮ ਦਾ ਮਰਿਆ ਵੇਖੋ ਕੀੜਾ, ਲਹਿਣਾ ਸਭ ਦੀ ਝੋਲੀ ਟਿਕਾਈਆ। ਜਿਸ ਦਾ ਉਧਾਰ ਦਾਣਾ ਜ਼ੀਰਾ, ਜ਼ੇਰ ਜ਼ਬਰ ਦਾ ਪੰਧ ਮੁਕਾਈਆ। ਚਾਰੋਂ ਤਰਫ਼ ਵੇਖੋ ਲਕੀਰਾ, ਆਪਣਾ ਰੰਗ ਰਹੀ ਚੜ੍ਹਾਈਆ। ਸਦੀ ਚੌਧਵੀਂ ਕਹੇ ਮੇਰਾ ਕਿੱਡਾ ਸੋਹਣਾ ਵੀਰਾ, ਜੋ ਮੇਰੇ ਸਗਣ ਰਿਹਾ ਬਣਾਈਆ। ਮੈਨੂੰ ਇਕ ਵੇਰਾਂ ਦੇਵੇ ਧੀਰਾ, ਧੀਰਜ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੈਂ ਫਿਰਾਂ ਪੁੱਠੀ ਪੈਰੀਂ, ਪਰਾ ਪਸੰਤੀ ਮਧਮ ਬੈਖਰੀ ਦੀ ਲੋੜ ਰਹੀ ਨਾ ਰਾਈਆ। ਮੈਂ ਚੌਦਾਂ ਸਦੀਆਂ ਤਹਿਰੀ, ਜਿਸ ਦੀ ਤਹਿਰੀਰ ਨਾ ਕੋਇ ਬਣਾਈਆ। ਮੇਰੇ ਪ੍ਰਭੂ ਦੀ ਰਮਜ਼ ਗਹਿਰੀ, ਗਹਿਰ ਗੰਭੀਰ ਨਾ ਕਿਸੇ ਜਣਾਈਆ। ਜਿਸ ਨੇ ਗੁਰ ਅਵਤਾਰ ਪੈਗ਼ੰਬਰ ਬਣਾਏ ਸ਼ਾਇਰੀ, ਸ਼ਰਅ ਕਲਮਿਆਂ ਵਾਲੀ ਦਿਤੀ ਸਿਖਾਈਆ। ਗਲ ਵਿਚ ਫਾਸੀ ਪਾ ਕੇ ਬੇੜੀ, ਜਗਤ ਦਿਤੇ ਲਟਕਾਈਆ। ਮੈਂ ਹੈਰਾਨ ਹੋ ਗਈ ਭਗਤ ਤਾਰਨ ਲੱਗਿਆਂ ਨਾ ਲਾਵੇ ਦੇਰੀ, ਡੇਰਾ ਗੁਰਮੁਖਾਂ ਵਿਚ ਲਗਾਈਆ। ਜਿਸ ਦੇ ਕੋਲ ਜਗਤ ਮੁਹਾਣਿਆਂ ਵਾਲੀ ਨਹੀਂ ਬੇੜੀ, ਚਪੂਆਂ ਵਾਲੀ ਕਾਰ ਨਾ ਕੋਇ ਕਮਾਈਆ। ਜਿਸ ਵਲ ਮਿਹਰ ਨਜ਼ਰ ਇਕ ਫੇਰੀ, ਫਿਰਦਿਆਂ
❋
❋
ਤੁਰਦਿਆਂ ਪਾਰ ਲੰਘਾਈਆ। ਸਦੀ ਚੌਧਵੀਂ ਕਹੇ ਮੈਂ ਵੀ ਬਣਨ ਆਈ ਓਸ ਦੀ ਚੇਰੀ, ਚਿਰੀ ਵਿਛੁੰਨੀ ਦਿਆਂ ਦੁਹਾਈਆ। ਜਿਸ ਨਿਰਗੁਣ ਹੋ ਕੇ ਮਾਰੀ ਫੇਰੀ, ਫਿਰ ਫਿਰ ਵੇਖੀ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਮੈਂ ਪਤਣਾਂ ਤੋਂ ਪਾਰ ਵੇਖਾਂ ਫ਼ਰੰਗੀ, ਫ਼ਾਰਸ ਪਰੇ ਦੁਹਾਈਆ। ਜਿਨ੍ਹਾਂ ਧਾਰ ਦੋ ਰੰਗੀ, ਈਸਾ ਦਏ ਗਵਾਹੀਆ। ਮੂਸਾ ਚੜ੍ਹ ਕੇ ਵੇਖੇ ਕੰਧੀ, ਆਪਣੀ ਅੱਖ ਉਠਾਈਆ। ਜਿਸ ਨੇ ਸਭ ਦੀ ਬਦਲ ਦੇਣੀ ਡੰਡੀ, ਰਸਤੇ ਦੇਣੇ ਉਲਟਾਈਆ। ਸਭ ਦੀ ਪਿੱਠ ਕਰਨੀ ਨੰਗੀ, ਪੁਸ਼ਤ ਪੁਨਾਹ ਹੱਥ ਨਾ ਕੋਇ ਰਖਾਈਆ। ਮਜ਼੍ਹਬ ਦੀ ਰਹਿਣ ਨਹੀਂ ਦੇਣੀ ਕੋਈ ਪਾਬੰਦੀ, ਸ਼ਰਅ ਜ਼ੰਜੀਰ ਕਟਾਈਆ। ਜਨ ਭਗਤਾਂ ਬਣ ਕੇ ਸੰਗੀ, ਸਗਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਨਾਤਾ ਲੈ ਜੁੜਾਈਆ। ਸਦੀ ਚੌਧਵੀਂ ਕਹੇ ਮੇਰਾ ਬਦਲਦਾ ਜਾਂਦਾ ਇਰਾਦਾ, ਹਿਰਦਿਉਂ ਦਿਆਂ ਜਣਾਈਆ। ਮੈਂ ਛੱਡ ਕੇ ਸੰਤਾਂ ਸਾਧਾਂ, ਸਿੱਧਾ ਇਕੋ ਰਾਹ ਤਕਾਈਆ। ਜਿਥੇ ਹੁਕਮ ਮਿਲੇ ਬੋਧ ਅਗਾਧਾ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਉਹਦੇ ਨਾਮ ਦਾ ਇਕੋ ਕੈਦਾ, ਕਾ ਖਾ ਨਾ ਕੋਇ ਵਡਿਆਈਆ। ਜਿਸ ਦੇ ਚਰਨ ਚੁੰਮਦੇ ਕ੍ਰਿਸ਼ਨਾ ਰਾਧਾ, ਸੀਤਾ ਰਾਮ ਸੀਸ ਝੁਕਾਈਆ। ਜਿਸ ਦਾ ਸਾਥੀ ਗੋਬਿੰਦ ਵਾਲਾ ਬਾਜਾਂ, ਬਾਜ਼ੀ ਆਪਣੇ ਨਾਲ ਜਣਾਈਆ। ਓਹ ਕਰੇ ਆਪਣਾ ਖੇਲ ਅਗੰਮੀ ਵਾਧਾ, ਵਾਧਲ ਕਰੇ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਰੰਗ ਦਏ ਬਦਲਾਈਆ। ਸਦੀ ਚੌਧਵੀਂ ਕਹੇ ਜੇ ਮੈਂ ਵੜ ਜਾਂ ਚਾਰ ਵਿਚ ਦੀਵਾਰੀ, ਨਿਮਾਣੀ ਹੋ ਕੇ ਦਿਆਂ ਸੁਣਾਈਆ। ਮੁਹੰਮਦ ਦੀ ਰਹਿਣੀ ਨਹੀਂ ਚਾਰ ਯਾਰੀ, ਯਾਰਾਨਾ ਸਭ ਨੇ ਜਾਣਾ ਤੁੜਾਈਆ। ਮੈਂ ਚਾਰ ਕੁੰਟ ਫਿਰ ਫਿਰ ਥੱਕੀ ਹਾਰੀ, ਹੌਕਿਆਂ ਨਾਲ ਸੁਣਾਈਆ। ਮੈਂ ਚੌਦਾਂ ਸਦੀਆਂ ਰਹੀ ਕੁਆਰੀ, ਨੇਤਰ ਨੈਣਾਂ ਨੀਰ ਵਹਾਈਆ। ਬਹੁੜੀ ਮੁਹੰਮਦ ਦੀ ਹੋ ਗਈ ਰੱਤੀ ਦਾੜ੍ਹੀ, ਮਹਿੰਦੀ ਰੰਗ ਰੰਗਾਈਆ। ਮੈਨੂੰ ਛੱਡ ਕੇ ਗਿਆ ਪਛਾੜੀ, ਪਿਛਾ ਗਿਆ ਬਦਲਾਈਆ। ਮੇਰੀ ਲੱਗ ਗਈ ਅੱਗ ਨਾੜੀ, ਨਾੜ ਨਾੜ ਰਹੀ ਕੁਰਲਾਈਆ। ਮੈਂ ਡਿਗਦੀ ਫਿਰੀ ਵਿਚ ਝਾੜੀ, ਝਾਟਾ ਖੁਲ੍ਹਾ ਦਿਆਂ ਦੁਹਾਈਆ । ਕਿੱਥੋਂ ਮਿਲੇ ਨੀ ਮੇਰਾ ਪਰਵਰਦਿਗਾਰੀ, ਜੋ ਪਰਵਰਿਸ਼ ਕਰੇ ਥਾਉਂ ਥਾਈਂਆ। ਜਾਂ ਵੇਖਿਆ ਉਸ ਦੀ ਖੇਲ ਨਿਆਰੀ, ਨਿਰੰਕਾਰ ਆਪਣਾ ਰੂਪ ਬਦਲਾਈਆ। ਸ਼ਬਦੀ ਹੁਕਮ ਧੁਰ ਦਾ ਸੱਦਾ ਦੇਵੇ ਵਿਚੋਂ ਆਪਣੀ ਧਾਰੀ, ਧਰਤੀ ਉਤੇ ਨਾ ਕਿਸੇ ਸਮਝਾਈਆ। ਸਦੀ ਚੌਧਵੀਂ ਤੂੰ ਸੇਵਾ ਕੀਤੀ ਭਾਰੀ, ਕਿਸੇ ਭਰਮ ਰਹੇ ਨਾ ਰਾਈਆ। ਏਸੇ ਕਰ ਕੇ ਲੱਗੇਂ ਪਿਆਰੀ, ਤੈਨੂੰ ਪਿਆਰਿਆਂ ਵਿਚ ਮਿਲਾਈਆ। ਛੱਬੀ ਪੋਹ ਨੂੰ ਸਾਢੇ ਤਿੰਨ ਘੰਟੇ ਦੇਵੀਂ ਏਥੇ ਬਹਾਰੀ, ਅੰਦਰ ਬਾਹਰ ਸੇਵ ਕਮਾਈਆ। ਫੇਰ ਦੱਸਾਂਗਾ ਤੇਰੇ ਮੁਹੰਮਦ ਦੀ ਕਿਹੋ ਜਿਹੀ ਆਵੇ ਹਾੜੀ, ਹਾਏ ਹਾਏ ਨਾਲ ਦੁਹਾਈਆ। ਮੇਰੇ ਕੋਲ ਹੁਕਮ ਦੀ ਲਾਉਣ ਵਾਲੀ ਚੰਗਿਆੜੀ, ਜੋ ਸਭ ਨੂੰ ਦਏ ਜਲਾਈਆ। ਵੇਖੀਂ ਕਿਤੇ ਭਗਤਾਂ ਨਾਲ ਨਾ ਕਰੀਂ ਗ਼ਦਾਰੀ, ਨਹੀਂ ਤੇ ਗਧੇ ਤੇ ਚਾੜ੍ਹ ਕੇ ਚਾਰੋਂ ਕੁੰਟ ਦਿਆਂ ਫਿਰਾਈਆ। ਅੱਗੇ ਇਕ ਦੀ ਹੋਣੀ ਸਿਕਦਾਰੀ, ਹੁਕਮ ਚਲੇ ਧੁਰਦਰਗਾਹੀਆ। ਗੁਰ ਅਵਤਾਰਾਂ ਪੈਗ਼ੰਬਰਾਂ ਦੇ ਗਲੋਂ ਦੀਨਾਂ ਮਜ਼੍ਹਬਾਂ ਦੀ ਲਾਹ ਦੇਣੀ ਪੰਜਾਲੀ, ਹੌਲਾ ਭਾਰ ਭਾਰ ਨਾ ਕੋਈ ਵਖਾਈਆ। ਇਕੋ ਦੀਪਕ ਜਗਣਾ ਸਭ ਦੇ ਕਾਇਆ ਮੰਦਰ ਵਿਚ ਥਾਲੀ, ਜੋ ਗਗਨ ਦਾ ਲੇਖਾ ਨਾਨਕ ਗਿਆ ਸਮਝਾਈਆ। ਓਹ ਪੁਰਖ ਅਕਾਲਾ ਦੀਨ ਦਿਆਲਾ, ਪਰਵਰਦਿਗਾਰ ਸਾਂਝਾ ਯਾਰ ਸ੍ਰਿਸ਼ਟ ਸਬਾਈ
❋
❋
ਦਾ ਬਣੇ ਇਕੋ ਹਾਲੀ, ਹਲਤ ਪਲਤ ਸਭ ਦਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਦਏ ਚੜ੍ਹਾਈਆ। ਸਦੀ ਚੌਧਵੀਂ ਕਹੇ ਮੈਂ ਬਹਵਾਂ ਉਤੇ ਪੀੜ੍ਹਾ, ਪੀੜ ਪਿਛਲੀ ਰਹੇ ਨਾ ਰਾਈਆ। ਉਤੇ ਲਵਾਂ ਲਾਲ ਲੀੜਾ, ਜੋ ਗੁਰਮੁਖਾਂ ਰੰਗ ਚੜ੍ਹਾਈਆ। ਮੇਰਾ ਸੋਹਣਾ ਫੱਬੇ ਕਲੀਰਾ, ਕਲੀਆਂ ਪੰਜ ਪੰਜ ਬਣਾਈਆ। ਜਿਹੜਾ ਮਰਿਆ ਨਿੱਕਾ ਜਿਹਾ ਕੀੜਾ, ਕੀਟ ਹਸਤ ਦਏ ਵਡਿਆਈਆ। ਜਿਹੜਾ ਸੋਹਣਾ ਦਾਣਾ ਜ਼ੀਰਾ, ਜ਼ੀਰੋ ਦਾ ਲੇਖਾ ਦੇਵੇ ਚੁਕਾਈਆ। ਮੈਂ ਤੱਕਾਂ ਲਾ ਕੇ ਆਪਣੀ ਨਜ਼ੀਰਾ, ਨਜ਼ਰ ਨਜ਼ਰ ਵਿਚੋਂ ਬਦਲਾਈਆ। ਕਿੱਥੇ ਮੇਰਾ ਲਾਲ ਲੀੜਾ, ਮੈਂ ਮੁਖ ਲਿਆਂ ਛੁਪਾਈਆ। ਆਹ ਵੇਖੋ ਸੱਜੇ ਪਾਸੇ ਆਣ ਬੈਠਾ ਕਬੀਰਾ, ਕਵੀਆਂ ਦਾ ਕਵੀ ਸੋਭਾ ਪਾਈਆ। ਮੈਨੂੰ ਕਹੇ ਇਕ ਅੱਖ ਚੋਂ ਵਹਾ ਦੇ ਨੀਰਾ, ਨੈਣਾਂ ਛਹਿਬਰ ਦੇ ਲਗਾਈਆ। ਮੈਂ ਹੱਸ ਕੇ ਕਿਹਾ ਨਾ ਹੋ ਦਿਲਗੀਰਾ, ਤੈਨੂੰ ਦਿਲਬਰ ਦਿਆਂ ਮਿਲਾਈਆ। ਜਿਸ ਦਾ ਤੂੰ ਰਾਹ ਦੱਸ ਕੇ ਗਿਉਂ ਭੀੜਾ, ਸਹਿਜੇ ਮਿਲਣ ਕੋਇ ਨਾ ਪਾਈਆ। ਵੇ ਕਬੀਰਾ ਸਹਿਜੇ ਮੁਖ ਤੋਂ ਲਾਹ ਦੇ ਲੀੜਾ, ਨਿਰਗੁਣ ਨੂਰ ਨਜ਼ਰੀ ਆਈਆ। ਜੋ ਸਭਦੀ ਬਦਲ ਦੇਵੇ ਤਕ਼ਦੀਰਾ, ਜਨਮਾਂ ਦਾ ਲੇਖਾ ਠੁੱਡਿਆਂ ਨਾਲ ਗੁਆਈਆ। ਜਿਸ ਦੇ ਹੱਥ ਸਚ ਨਾਮ ਦੀ ਸ਼ਮਸ਼ੀਰਾ, ਸ਼ਰਅ ਦੇ ਬੰਧਨ ਰਿਹਾ ਤੁੜਾਈਆ। ਜੇ ਸਚ ਪੁਛੇਂ ਉਹਦੇ ਕੋਲ ਭਗਤਾਂ ਦੇ ਪ੍ਰੇਮ ਦਾ ਗਡੀਰਾ, ਬੱਚਿਆਂ ਵਾਂਗ ਖੇਲਾਂ ਰਿਹਾ ਖਿਲਾਈਆ। ਚਲ ਓਏ ਮੇਰੇ ਮਾਲ ਜਗੀਰਾ, ਜਗਹ ਜਗਹ ਦਿਆਂ ਬਦਲਾਈਆ। ਜਿਹੜਾ ਫਿਰਦਾ ਵਾਂਗ ਫ਼ਕੀਰਾਂ, ਬਗ਼ਲੀ ਲੈ ਕੇ ਅੱਗੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, । ਸ਼ਹਿਨਸ਼ਾਹ ਤੇ ਨਾਲ ਕੰਗਾਲ ਦਿਸੇ, ਕੰਗਾਲੀ ਕੰਗਲਿਆਂ ਵਿਚ ਛੁਪਾਈ ਹੋਈ ਏ। ਫੇਰ ਤੱਕੋ ਤੇ ਪਾਤਸ਼ਾਹ ਗ਼ਰੀਬਾਂ ਦਾ ਰਖਵਾਲ ਦਿਸੇ, ਜੋੜੀ ਆਪਣੇ ਨਾਲ ਬਣਾਈ ਹੋਈ ਏ। ਫੇਰ ਵੇਖੋ ਤੇ ਦੀਨਾਂ ਦਾ ਦੀਨ ਦਿਆਲ ਦਿਸੇ, ਦਰਦੀਆਂ ਆਪਣਾ ਦਰਦ ਵੰਡਾਈ ਹੋਈ ਏ। ਫੇਰ ਵੇਖੋ ਤੇ ਸੁਰਤ ਸੰਭਾਲ ਦਿਸੇ, ਗਲਵਕੜੀ ਗਲ ਵਿਚ ਪਾਈ ਹੋਈ ਏ। ਫੇਰ ਵੇਖੋ ਯਾਰ ਦਾ ਯਾਰ ਦਿਸੇ, ਯਾਰੀ ਧੁਰ ਦੀ ਤੋੜ ਨਿਭਾਈ ਹੋਈ ਏ। ਫੇਰ ਵੇਖੋ ਤੇ ਜੋਤ ਅਕਾਲ ਦਿਸੇ, ਬੱਚਿਆਂ ਆਪਣੀ ਗੋਦ ਉਠਾਈ ਹੋਈ ਏ। ਫੇਰ ਵੇਖੋ ਤੇ ਸਚਖੰਡ ਸੱਚੀ ਧਰਮਸਾਲ ਦਿਸੇ, ਜਿਥੇ ਭੁੱਖਿਆਂ ਰੰਗ ਰੰਗਾਈ ਹੋਈ ਏ। ਫੇਰ ਵੇਖੋ ਤੇ ਜਗਤ ਤੋਂ ਵਖਰੀ ਚਾਲ ਦਿਸੇ, ਪਿਛਲੀ ਰੀਤੀ ਸਰਬ ਗਵਾਈ ਹੋਈ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਖੇਲ ਖਿਲਾਈ ਹੋਈ ਏ। ਫੇਰ ਵੇਖੋ ਆਪਣਾ ਰੰਗ ਰੰਗਾਈ ਜਾਂਦਾ। ਫੇਰ ਵੇਖੋ ਭਗਤਾਂ ਦੋ ਜਹਾਨਾ ਪਾਰ ਕਰਾਈ ਜਾਂਦਾ। ਫੇਰ ਵੇਖੋ ਸਚਖੰਡ ਦਵਾਰ ਬਠਾਈ ਜਾਂਦਾ। ਫੇਰ ਵੇਖੋ ਖ਼ੁਸ਼ੀਆਂ ਨਾਲ ਢੋਲੇ ਗਾਈ ਜਾਂਦਾ। ਫੇਰ ਵੇਖੋ ਭਗਤਾਂ ਦੀ ਛਾਤੀ ਉਤੇ ਆਸਣ ਲਾਈ ਜਾਂਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਹੜੀ ਕਿਸੇ ਨਹੀਂ ਕੀਤੀ ਓਹ ਕਰ ਕਰਕੇ ਵਖਾਈ ਜਾਂਦਾ। ਉਠ ਯਾਰ ਪੁਰਾਣੇ ਸੂਫ਼ੀ, ਸੁੱਤਿਆ ਦਿਆਂ ਜਗਾਈਆ। ਪਿਛਲੀ ਖੇਲ ਹੋਣੀ ਮਨਸੂਖ਼ੀ, ਮੁਸਲਸਲ ਦਿਆਂ ਦ੍ਰਿੜਾਈਆ । ਗੁਰਮੁਖ ਰਹਿਣ ਨਹੀਂ ਦੇਣਾ ਦੁਖੀ, ਦਰਦੀਆਂ ਦਰਦ ਵੰਡਾਈਆ। ਭਾਗ ਲਗੌਣਾ ਮਾਵਾਂ ਕੁੱਖੀ, ਜੋ ਭਗਤ ਜਣੇਂਦੀ ਮਾਈਆ। ਦੋ ਜਹਾਨਾਂ ਗੋਦੀ ਜਾਵਾਂ ਚੁੱਕੀ, ਚਾਰੋਂ ਕੁੰਟ ਸੇਵ ਕਮਾਈਆ। ਜਨ ਭਗਤੋ ਮੇਰੀ ਖੇਲ ਅਜੇ ਨਹੀਂ ਮੁੱਕੀ, ਅਗਲਾ ਲੇਖਾ ਦਿਆਂ ਸਮਝਾਈਆ। ਜਿਹੜੀ ਕਥਾ ਕਹਾਣੀ ਗੁਰ ਅਵਤਾਰ ਪੈਗ਼ੰਬਰਾਂ ਨਹੀਂ ਮੈਥੋਂ ਪੁਛੀ, ਓਹ ਸਭ ਨੂੰ ਦੇਣੀ ਸਮਝਾਈਆ। ਤੁਸੀਂ
❋
❋
ਮੇਰੇ ਜਜਮਾਨ ਮੈਂ ਤੁਹਾਡੀ ਕੱਟਣ ਆਇਆ ਬੁੱਤੀ, ਬੁਤਖ਼ਾਨਿਆਂ ਕਰਾਂ ਸਫ਼ਾਈਆ। ਤੁਸੀਂ ਮੇਰੇ ਸੋਹਣੇ ਸਚ ਮੁੱਖੀ, ਮੁਖੜੇ ਦਿਆਂ ਧੁਆਈਆ। ਤੁਹਾਡਾ ਲੇਖਾ ਮੁਕਿਆ ਉਲਟੇ ਰੁੱਖੀਂ, ਰੁਖ਼ਸਤ ਲੱਖ ਚੁਰਾਸੀ ਵਿਚੋਂ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਚੜ੍ਹਾਈਆ। ਓਹ ਯਾਰ ਪਿਆਰੇ ਸਾਂਝੇ, ਬਗ਼ਲੀ ਦੇ ਫੜਾਈਆ। ਤੁਸੀਂ ਚਾਰ ਜੁਗ ਦੇ ਸਾਰੇ ਥੱਕੇ ਮਾਂਦੇ, ਗੁਰਮੁਖ ਪਿਛਲੇ ਨਜ਼ਰੀ ਆਈਆ। ਜਨਮ ਜਨਮ ਰਹੇ ਜਸ ਗਾਂਦੇ, ਢੋਲਾ ਸਿਫ਼ਤ ਸਾਲਾਹੀਆ। ਹੁਣ ਕਿਹੜੀ ਗੱਲੋਂ ਸ਼ਰਮਾਂਦੇ, ਲੋਕ ਲੱਜਿਆ ਦੇਣੀ ਗਵਾਈਆ। ਮੈਂ ਕੋਈ ਚਾਰਨ ਨਹੀਂ ਆਇਆ ਢਾਂਡੇ, ਮੱਝੀਆਂ ਪਾਲ ਬਣ ਕੇ ਗਊਆਂ ਬਿੰਦਰਾਬਨ ਫਿਰਾਈਆ। ਮੈਂ ਚਾਹੁੰਦਾ ਤੁਸੀਂ ਰਹੋ ਪੀਂਦੇ ਖਾਂਦੇ, ਖ਼ੁਸ਼ੀਆਂ ਝਟ ਲੰਘਾਈਆ। ਮੈਂ ਤੁਹਾਡੇ ਰਹਵਾਂ ਪਰਾਂਦ ਸਰਾਂਦੇ, ਪੈਰਾਂ ਵਲ ਖਲੋ ਕੇ ਤੁਹਾਡੇ ਮੱਥੇ ਦਾ ਦਰਸ਼ਨ ਪਾਈਆ। ਜੇ ਤੁਸੀਂ ਇਕ ਸਰੋਵਰ ਨਹਾਂਦੇ, ਮੈਂ ਸਰੋਵਰ ਤੁਹਾਡਾ ਦਿਆਂ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਪੂਰ ਕਰਾਈਆ। ਆਹ ਲੈ ਬਗ਼ਲੀ ਆਪਣੀ ਫ਼ਕੀਰਾ, ਫ਼ਿਕਰ ਦਿਤਾ ਮੁਕਾਈਆ। ਜ਼ਰਾ ਆ ਜਾ ਅੱਗੇ ਸੰਗਲ ਵਾਲਿਆ ਪਾ ਕੇ ਜ਼ੰਜੀਰਾ, ਜ਼ੰਜੀਰੀ ਤੇਰੀ ਦਿਆਂ ਖਿਚਾਈਆ। ਤੂੰ ਪੀਤਾ ਦੁੱਧ ਮਾਤ ਦਾ ਸੀਰਾ, ਰਸਨਾ ਰਸ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦਏ ਵਖਾਈਆ। ਆਹ ਵੇਖ ਲਓ ਸ਼ਰਅ ਦਾ ਸੰਗਲ, ਸਗਲ ਦਿਆਂ ਜਣਾਈਆ। ਪ੍ਰਭ ਦੀ ਖ਼ਾਤਰ ਫਿਰਦੇ ਜੂਹਾਂ ਜੰਗਲ, ਟਿੱਲੇ ਪਰਬਤ ਧਿਆਨ ਲਗਾਈਆ। ਖਾ ਕੇ ਮੂਲ ਕੰਦਨ, ਆਪਣਾ ਝਟ ਲੰਘਾਈਆ। ਲਾ ਕੇ ਮੱਥੇ ਚੰਦਨ, ਤਰਸੂਲ ਰਹੇ ਬਣਾਈਆ। ਡੰਡਾਵਤ ਕਰ ਕੇ ਬੰਦਨ, ਮੱਥੇ ਰਹੇ ਘਸਾਈਆ। ਕਰ ਇਸ਼ਨਾਨ ਗੰਗਨ, ਸੂਰਜ ਦੇਵਤਾ ਪਾਣੀ ਚੜ੍ਹਾਈਆ। ਪੁਜ ਗੋਦਾਵਰੀ ਕੰਢਣ, ਪਾਣੀ ਨਾਸਾਂ ਵਿਚ ਟਿਕਾਈਆ। ਬਣ ਕੇ ਪੁਜਾਰੀ ਬ੍ਰਾਹਮਣ, ਨੈਣ ਨੈਣ ਰਹੇ ਸਮਝਾਈਆ। ਜਨ ਭਗਤੋ ਬਿਨਾ ਪ੍ਰਭੂ ਤੋਂ ਸਾਰੇ ਐਵੇਂ ਵੰਞਣ, ਬੇੜਾ ਪਾਰ ਨਾ ਕੋਇ ਕਰਾਈਆ। ਤੁਹਾਡਾ ਇਕੋ ਵਾਰ ਦਾ ਮਜਨ, ਮੰਜ਼ਲ ਦੋ ਜਹਾਨ ਚੁਕਾਈਆ। ਜਿਨ੍ਹਾਂ ਦਾ ਮਾਲਕ ਧੁਰ ਦਾ ਸੱਜਣ, ਸ਼ਹਿਨਸ਼ਾਹ ਨੂਰ ਅਲਾਹੀਆ। ਚਾੜ੍ਹ ਦੇਵੇ ਆਪਣੀ ਰੰਗਣ, ਰੰਗਤ ਇਕ ਰੰਗਾਈਆ। ਗੁਰਮੁਖ ਕਿਸੇ ਦਵਾਰੇ ਜਾਵੇ ਨਾ ਮੰਗਣ, ਮਾਂਗਤ ਹੋ ਨਾ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਓਹ ਸੰਗਲ ਵਾਲੇ ਦੱਸ ਕਿਹੜਾ ਖ਼ਰੀਦੋਗੇ ਸੰਗ, ਸੰਗੀ ਕਵਣ ਬਣਾਈਆ। ਕਿਹਦੇ ਕੋਲੋਂ ਮੰਗੋਂਗੇ ਮੰਗ, ਦੇਵਣਵਾਲਾ ਕਵਣ ਅਖਵਾਈਆ। ਵੇਖੋ ਪ੍ਰਭ ਦਾ ਸੋਹਣਾ ਢੰਗ, ਨਾਮ ਦਾ ਸੰਗਲ ਸਭ ਦੇ ਗਲ ਵਿਚ ਦੇਵੇ ਪਾਈਆ। ਜੇ ਤੁਸਾਂ ਪ੍ਰੇਮ ਤੋਂ ਹੋਣਾ ਤੰਗ, ਬਾਹਵਾਂ ਉਪਰ ਲਓ ਉਠਾਈਆ। ਜੇ ਸਚ ਪੁਛੋ ਮੈਨੂੰ ਭਗਤਾਂ ਨੂੰ ਮਿਲ ਕੇ ਪੈਂਦੀ ਠੰਡ, ਵੱਡੇ ਛੋਟੇ ਇਕੋ ਰੰਗ ਰੰਗਾਈਆ। ਕਿਤੇ ਹੈਰਾਨ ਨਾ ਹੋ ਜਾਇਓ ਇਸ ਨੇ ਚੰਗੇ ਕੀਤੇ ਪਿਆਰੇ ਪੰਜ, ਮੈਨੂੰ ਪੰਜਾਂ ਦਾ ਰੂਪ ਸਾਰੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਵੇਖ ਵਖਾਈਆ। ਸੰਗਲ ਕਹੇ ਮੈਂ ਸਗਲਾ ਸਾਥੀ, ਸਾਂਝਾ ਯਾਰ ਅਖਵਾਈਆ। ਜਿਸ ਵੇਲੇ ਤੇਰਾ ਐਰਾਪਤ ਹਾਥੀ, ਚੌਧਵੇਂ ਰਤਨ ਦਿਤੀ ਦੁਹਾਈਆ। ਜਿਸ ਵੇਲੇ ਗੋਬਿੰਦ ਨੇ ਨੀਲੇ ਉਤੇ ਪਾਈ ਕਾਠੀ, ਜ਼ੀਨ ਦਿਤੀ ਟਿਕਾਈਆ। ਓਸ ਵੇਲੇ ਸ਼ਬਦ ਅਗੰਮੀ ਬਾਣੀ ਆਖੀ, ਬਿਨਾ ਅੱਖਰਾਂ ਕਰ ਪੜ੍ਹਾਈਆ। ਜਿਸ ਵੇਲੇ ਮੇਰਾ ਆਇਆ ਪੁਰਖ ਅਬਿਨਾਸ਼ੀ, ਕਰਤਾ ਧੁਰਦਰਗਾਹੀਆ। ਗੁਰਮੁਖਾਂ ਦੇ ਗਲੋਂ
❋
❋
ਸਦਾ ਵਾਸਤੇ ਕੱਟ ਦੇਵੇ ਜਮਾਂ ਦੀ ਫਾਸੀ, ਸੰਗਲ ਆਪਣੇ ਹੱਥ ਤੁੜਾਈਆ। ਲਿਹਾਜ਼ ਕਰਦਾ ਨਹੀਂ ਕਿਸੇ ਸਾਕ ਸੱਜਣ ਸੈਣ ਭਾਈ ਭੈਣ ਤੇ ਫੁੱਫੀ ਮਾਸੀ, ਨਾਤਾ ਗੁਰਮੁਖਾਂ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਸੰਗਲ ਕਹੇ ਮੈਂ ਬਣਿਆ ਨਾਲ ਲੋਹਾ, ਮੇਰਾ ਘਾੜਨ ਦਿਤਾ ਘੜਾਈਆ। ਜਿਸ ਵੇਲੇ ਮੈਂ ਸੁਣਿਆ ਸੋਹੰ ਦੋਹਾ, ਦੁਹਾਈ ਦੇ ਕੇ ਦਿਆਂ ਜਣਾਈਆ। ਓਏ ਗੁਰਮੁਖੋ ਮੈਂ ਵੀ ਗਿਆ ਮੋਹਿਆ, ਮੋਹ ਮੇਰੇ ਅੰਦਰ ਉਪਜਾਈਆ। ਮੈਂ ਭੁੱਬਾਂ ਮਾਰ ਕੇ ਰੋਇਆ, ਦਿਤੀ ਹਾਲ ਦੁਹਾਈਆ। ਜੀਹਨੂੰ ਕਹਿੰਦੇ ਚੂੰਕੇ ਚੁੰਨਾਚੇ ਗੋਇਆ, ਸੋ ਮੜ੍ਹੀ ਗੋਰ ਦਾ ਲੇਖਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਵਖਾਈਆ। ਸੰਗਲ ਕਹੇ ਮੈਂ ਦੇਵਾਂ ਅੰਤ ਸੰਦੇਸ਼ਾ, ਸਦੀ ਚੌਧਵੀਂ ਨਾਲ ਦੁਹਾਈਆ। ਜਨ ਭਗਤੋ ਭਗਤ ਉਧਾਰਨਾ ਪ੍ਰਭ ਦਾ ਪੇਸ਼ਾ, ਪੇਸ਼ੀਨਗੋਈਆਂ ਵਿਚ ਸਾਰੇ ਗਏ ਸਮਝਾਈਆ। ਜਿਸ ਦਾ ਨਿਰਗੁਣ ਨੂਰ ਰੂਪ ਅਗੰਮੀ ਜੋਤਾ, ਜੋਤੀ ਜਾਤਾ ਇਕ ਅਖਵਾਈਆ। ਧੁਰ ਦਾ ਦੱਸ ਸਚ ਸਲੋਕਾ, ਨਾਮ ਨਿਧਾਨਾ ਰਿਹਾ ਪੜ੍ਹਾਈਆ । ਧੰਨ ਭਾਗ ਸੰਗਲ ਕਹੇ ਮੈਨੂੰ ਤੁਹਾਡੇ ਨਾਲ ਮਿਲ ਗਿਆ ਮੌਕਾ, ਮਿਲ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਵਖਾਈਆ। ਸੰਗਲ ਕਹੇ ਮੇਰਾ ਦੁੱਖ ਮਿਟਿਆ ਪੀੜਾ, ਦਰਦ ਰਿਹਾ ਨਾ ਰਾਈਆ। ਲੇਖਾ ਵੇਖਣਾ ਨੰਨ੍ਹੀ ਬੱਚੀ ਦਵਿੰਦਰ ਜਿਸ ਦੇ ਸਿਰ ਤੇ ਲਾਲ ਲੀੜਾ, ਅੱਗੇ ਹੋ ਕੇ ਸੀਸ ਨਿਵਾਈਆ। ਜਿਸ ਦਾ ਜਗਤ ਭਗਤ ਵਤੀਰਾ, ਵਿਤਕਰਾ ਵਿਚ ਨਾ ਕੋਇ ਬਣਾਈਆ। ਅੰਮ੍ਰਿਤ ਦੇਣਾ ਅੰਤਰ ਸੀਰਾ, ਰਸ ਦੇਣਾ ਚਖਾਈਆ। ਦੇ ਕੇ ਨਾਮ ਜਗੀਰਾ, ਜਾਗਰਤ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਰੰਗਾਈਆ। ਮੁਖੋਂ ਬੋਲ ਕੇ ਕਹੇ ਲਾਲ ਚੁੰਨੀ, ਚੁੰਨੀਆਂ ਵਾਲੀਆਂ ਦਿਆਂ ਜਣਾਈਆ। ਵੇਖੋ ਨਿੱਕੀ ਜਿਹੀ ਮੁੰਨੀ, ਜੋ ਮੁਨੀਆਂ ਮਾਣ ਤੁੜਾਈਆ। ਜਿਸ ਦੇ ਅੰਦਰ ਨਾਮ ਦੀ ਧੁਨੀ, ਧੁਰ ਦਾ ਰਾਗ ਇਕ ਅਲਾਈਆ। ਭਾਗ ਲੱਗਾ ਸਾਢੇ ਤਿੰਨ ਹੱਥ ਕੁਲੀ, ਕਾਇਆ ਵੱਜੇ ਵਧਾਈਆ। ਰਸ ਪ੍ਰੇਮ ਮੁਖ ਦਾ ਬੁੱਲੀਂ, ਚਸ਼ਮ ਦੀਦ ਚਮਕਾਈਆ। ਸਚ ਪ੍ਰੀਤੀ ਘੋਲ ਘੁਲੀ, ਮੁਹੰਮਦ ਦਏ ਗਵਾਹੀਆ। ਭਗਤ ਦਵਾਰੇ ਫਲੀ ਫੁੱਲੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਛੋਟੀ ਨੰਨ੍ਹੀ ਬਣੀ ਗਵਾਹ, ਸ਼ਹਾਦਤ ਦਏ ਭੁਗਤਾਈਆ। ਜਨ ਭਗਤੋ ਪ੍ਰਭੂ ਸਭ ਦਾ ਪਿਤਾ ਮਾਂ, ਬੱਚਿਆਂ ਵਾਂਗ ਗੋਦ ਉਠਾਈਆ। ਕਦੇ ਨਾ ਕਰੇ ਨਾਂਹ, ਜੋ ਚਰਨ ਦਵਾਰੇ ਸੀਸ ਝੁਕਾਈਆ। ਕੋਟ ਜਨਮ ਦੇ ਬਖ਼ਸ਼ ਗੁਨਾਹ, ਦੁਰਮਤ ਮੈਲ ਕਰੇ ਸਫ਼ਾਈਆ। ਮੇਰੀਆਂ ਫੜ ਕੇ ਦੋਵੇਂ ਬਾਂਹ, ਉਪਰ ਰਿਹਾ ਉਠਾਈਆ। ਲਾਲ ਚੀਰੇ ਵਾਲਿਆਂ ਲਏ ਉਠਾ, ਉਠੋ ਮੇਰੇ ਭਾਈਆ। ਇੱਕੀਆਂ ਵੇਖ ਲਓ ਰੰਗ ਦਿਤਾ ਰੰਗਾ, ਸਿਰ ਸਭ ਦੇ ਹੱਥ ਟਿਕਾਈਆ। ਇਨ੍ਹਾਂ ਤੋਂ ਵਖਰਾ ਹੋਰ ਕੋਈ ਨਾ, ਸੰਗਤ ਦਾ ਰੂਪ ਇਨ੍ਹਾਂ ਵਿਚ ਮਿਲਾਈਆ। ਜਨ ਭਗਤੋ ਅਸੀਂ ਸਾਰੇ ਭੈਣ ਭਰਾ, ਸੋਹੰ ਢੋਲਾ ਲਈਏ ਗਾਈਆ। ਹੁਣ ਸਾਰੇ ਬਹਿ ਜਾਓ ਨਾਲ ਚਾਅ, ਚਾਓ ਘਨੇਰਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਵੇਖੇ ਥਾਉਂ ਥਾਈਂਆ। ਸਦੀ ਚੌਧਵੀਂ ਕਹੇ ਹਜ਼ਰਤ ਕਿਉਂ ਹੁੰਦਾ ਜਾਏਂ ਉਦਾਸ, ਮੁਹੰਮਦ ਦੇ ਜਣਾਈਆ। ਮੁਹੰਮਦ ਕਹੇ ਮੈਂ ਮੰਗਿਆ ਪਾਣੀ ਦਾ ਗਲਾਸ, ਜੋ ਪਿਛਲਾ ਲੇਖਾ ਝੋਲੀ ਪਾਈਆ। ਮੇਰਾ ਮੇਰੇ ਕੋਲੋਂ ਹੁੰਦਾ ਜਾਏ ਨਾਸ, ਸਾਬਤ ਰਹਿਣ ਕੋਇ ਨਾ ਪਾਈਆ।
❋
❋
ਸ਼ੇਖ਼ ਰਿਹਾ ਕੋਈ ਨਾ ਪਾਕ, ਪਤਤ ਪੁਨੀਤ ਨਾ ਕੋਇ ਜਣਾਈਆ। ਸਦੀ ਚੌਧਵੀਂ ਕਹੇ ਮੈਂ ਧੂੜੀ ਲਾ ਕੇ ਮਸਤਕ ਖ਼ਾਕ, ਖ਼ਾਲੀ ਹੱਥ ਦਿਆਂ ਦੁਹਾਈਆ। ਹਜ਼ਰਤਾ ਮੇਰਾ ਓਸ ਦੇ ਨਾਲ ਹੋਇਆ ਮਿਲਾਪ, ਜੋ ਮਿਲਦਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਕਾਇਨਾਤ, ਕ਼ਾਇਮ ਮੁਕਾਮ ਹੱਕਾਮ ਖੋਜ ਖੁਜਾਈਆ। ਮੈਂ ਤੱਕਾ ਅਲਿਫ਼ ਯੇ ਦੀ ਲੁਗਾਤ, ਓ ਮੁਹੰਮਦਾ ਮੁਰਸ਼ਦ ਹੋ ਕੇ ਕਿਉਂ ਪਾ ਗਿਉਂ ਵਫਾਤ, ਵਫਾਦਾਰੀ ਤੋੜ ਨਾ ਕੋਇ ਨਿਭਾਈਆ । ਵੇਖ ਪ੍ਰਭ ਦੇ ਪਿਆਰਿਆਂ ਦੀ ਯਾਦ, ਯਾਦਾਸ਼ਤ ਸਭ ਨੂੰ ਰਿਹਾ ਕਰਾਈਆ। ਜਿਸ ਦੇ ਕੋਲ ਇਕ ਪਾਣੀ ਦਾ ਗਲਾਸ, ਚੌਦਾਂ ਸਦੀਆਂ ਦੀ ਬੱਚੀ ਨਜ਼ਰੀ ਆਈਆ। ਏਥੋਂ ਦੇਣਾ ਪ੍ਰਭ ਨੇ ਸਭ ਨੂੰ ਆਬੇਹਯਾਤ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਜੋ ਆ ਗਿਆ ਉਪਰ ਧਰਤੀ ਖ਼ਾਕ, ਖ਼ਾਕ ਖ਼ਾਕ ਵਿਚੋਂ ਉਠਾਈਆ। ਸਭ ਦਾ ਖੋਲ੍ਹ ਕੇ ਅੰਦਰੋਂ ਤਾਕ, ਪੜਦਾ ਦੇਣਾ ਚੁਕਾਈਆ। ਤੁਸੀਂ ਓਸ ਪ੍ਰਭੂ ਦੇ ਸਾਕ, ਜੋ ਸਭ ਦਾ ਪਿਤਾ ਮਾਈਆ। ਤੁਹਾਡੇ ਜਨਮ ਜਨਮ ਦੇ ਕੱਟ ਕੇ ਪਾਪ, ਪਤਤ ਪੁਨੀਤ ਦਿਤਾ ਬਣਾਈਆ। ਅੱਗੇ ਕੋਈ ਨਾ ਰਿਹੋ ਗੁਸਤਾਖ, ਗ਼ੁੱਸਾ ਗਿਲਾ ਦੇਣਾ ਗਵਾਈਆ। ਇਹ ਸੋਹਣੀ ਸੁਹੰਞਣੀ ਰਾਤ, ਰੁਤੜੀ ਇਕ ਮਹਿਕਾਈਆ। ਤੁਹਾਨੂੰ ਕਰਨਾ ਪਏ ਨਾ ਪੂਜਾ ਪਾਠ, ਲੇਖਾ ਸਭ ਦਾ ਦਿਤਾ ਮੁਕਾਈਆ। ਨਹੌਣਾ ਪਏ ਨਾ ਤੀਰਥ ਤਾਟ, ਤਟ ਕਿਨਾਰਾ ਨਾ ਕੋਇ ਵਡਿਆਈਆ। ਇਹ ਓਹ ਆਬੇਹਯਾਤ, ਜਿਸ ਨੂੰ ਕਰਬਲੇ ਵਾਲੇ ਤਰਸ ਤਰਸ ਕੇ ਆਪਣਾ ਨੀਰ ਵਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਸਦੀ ਚੌਧਵੀਂ ਕਹੇ ਜਿਸ ਵੇਲੇ ਆਬੇਹਯਾਤ ਮੁਹੰਮਦ ਦੇ ਲੱਗਾ ਨਾਲ ਲਬਾਂ, ਪਿਆਲਾ ਲਬਰੇਜ਼ ਨਜ਼ਰੀ ਆਈਆ। ਓਨ ਹੋ ਕੇ ਭਾਰ ਪੱਬਾਂ, ਪਬਲਕ ਨੂੰ ਦਿਤਾ ਸੁਣਾਈਆ। ਓ ਮੁਰੀਦੋ ਮੇਰਾ ਇਕੋ ਅੱਬਾ, ਮਾਲਕ ਧੁਰਦਰਗਾਹੀਆ। ਜਿਹੜਾ ਕਦੇ ਨਹੀਂ ਕਰਦਾ ਦਗ਼ਾ, ਦਰਦੀਆਂ ਦਰਦ ਵੰਡਾਈਆ। ਚੌਦਾਂ ਸਦੀਆਂ ਮੇਰਾ ਵਧੌਣਾ ਅੱਗਾ, ਅਗਲਾ ਭੇਵ ਆਪਣੇ ਵਿਚ ਛੁਪਾਈਆ। ਮੈਨੂੰ ਪਤਾ ਨਹੀਂ ਲਗਦਾ ਓਸ ਨੇ ਪ੍ਰਗਟ ਹੋਣਾ ਕਿਹੜੀ ਜਗਹ, ਕਵਣ ਧਾਮ ਵਡਿਆਈਆ। ਮੁਹੰਮਦ ਨੇ ਸਿਰ ਤੋਂ ਹੋ ਕੇ ਨੰਗਾ, ਪੁੱਠਾ ਹੋ ਕੇ ਸੱਯਦਾ ਦਿਤਾ ਕਰਾਈਆ। ਪਰਵਰਦਿਗਾਰ ਅੰਮ੍ਰਿਤ ਪਾ ਕੇ ਵਿਚ ਸ਼ਾਹਰਗਾ, ਰਗ ਰਗ ਕੀਤੀ ਰੁਸ਼ਨਾਈਆ। ਮੁਹੰਮਦ ਪੁਛਿਆ ਮੈਨੂੰ ਦੱਸ ਕੁਛ ਵਜਹ, ਵਜ਼ਾਹਤ ਨਾਲ ਸਮਝਾਈਆ। ਹੁਕਮ ਮਿਲਿਆ ਮੇਰੀ ਚਲਣਾ ਵਿਚ ਰਜ਼ਾ, ਰਮਜ਼ਾਨ ਦਾ ਮਹੀਨਾ ਭੁੱਖਾ ਰਹਿ ਕੇ ਝਟ ਲੰਘਾਈਆ। ਜਿਸ ਵੇਲੇ ਮੈਂ ਆਇਆ ਨਿਰਗੁਣ ਨੂਰ ਹੋ ਕੇ ਸ਼ੇਰ ਬੱਗਾ, ਸ਼ਹਿਨਸ਼ਾਹ ਇਕ ਅਖਵਾਈਆ। ਤੁਸੀਂ ਗੁਰ ਅਵਤਾਰ ਪੈਗ਼ੰਬਰ ਮੇਰੇ ਨਾਮ ਦਾ ਵਜਾਇਓ ਡੱਗਾ, ਤੇ ਡੁਗਡੁਗੀਆਂ ਮੇਰੇ ਨਾਮ ਦੀਆਂ ਹੱਥੋਂ ਦੇਣੀਆਂ ਸੁਟਾਈਆ। ਮੈਂ ਕੋਈ ਜਾਪ ਨਹੀਂ ਕਰਨਾ ਹੋ ਕੇ ਇਕ ਟੰਗਾ, ਅਸ਼ਟਭੁਜ ਦੇਵੀਆਂ ਵਾਲਾ ਨਾ ਰੂਪ ਬਦਲਾਈਆ। ਜਿਸ ਵੇਲੇ ਜਨ ਭਗਤ ਦੇਣ ਸੱਦਾ, ਫਿਰ ਲੋਕਮਾਤ ਕਰਾਂ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਚੜ੍ਹਾਈਆ। ਪਾਣੀ ਕਹੇ ਮੁਹੰਮਦ ਦੀ ਕਦੀ ਨਾ ਲਹੇ ਉਦਾਸੀ, ਉਦੇ ਅਸਤ ਦਿਆਂ ਦੁਹਾਈਆ। ਈਸਾ ਦੀ ਕੱਟੇ ਕੋਈ ਨਾ ਫਾਸੀ, ਫ਼ੈਸਲਾ ਹੱਕ ਸੁਣਾਈਆ। ਮੂਸਾ ਦੀ ਮੂੰਹ ਦੇ ਭਾਰ ਡਿੱਗਣ ਵਾਲੀ ਗਾਥੀ, ਸਾਰੇ ਰਹੇ ਗਾਈਆ। ਤੇਰੀ ਪ੍ਰਭੂ ਖੇਲ ਕਿਸੇ ਨਾ ਜਾਤੀ, ਜੋਤੀ ਜਾਤੇ ਤੇਰੀ ਬੇਪ੍ਰਵਾਹੀਆ। ਤੇਰਾ ਖੇਲ ਜੁਗ ਚੌਕੜੀ ਬਹੁ ਭਾਤੀ, ਪਾਰਬ੍ਰਹਮ ਤੇਰੀ ਵਡਿਆਈਆ। ਸਾਚੇ
❋
❋
ਮੰਡਲ ਤੇਰੀ ਰਾਸੀ, ਗੁਰ ਅਵਤਾਰ ਪੈਗ਼ੰਬਰ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰਾ ਲੇਖਾ ਝੋਲੀ ਪਾਈਆ। ਮੁਹੰਮਦ ਕਹੇ ਮੈਂ ਪੀਤਾ ਹਯਾਤ ਆਬੇ, ਅੱਵਲ ਦਿਤਾ ਪਿਆਈਆ। ਤੱਕਿਆ ਨੂਰ ਇਕ ਮਹਿਰਾਬੇ, ਜਲਵਾ ਹੱਕ ਰੁਸ਼ਨਾਈਆ। ਜਿਸ ਕਾਰਨ ਭੱਜਿਆ ਵਿਚੋਂ ਮੱਕੇ ਕਾਅਬੇ, ਕਾਇਆ ਲਈ ਬਦਲਾਈਆ। ਪਾਣੀ ਪੀਤਾ ਮਦੀਨੇ ਵਾਲੀ ਢਾਬੇ, ਚੁਲੀਆਂ ਸੱਤ ਸੱਤ ਕਰਾਈਆ। ਮੈਨੂੰ ਆਵਾਜ਼ ਦਿਤੀ ਆਦਮ ਮੇਰੇ ਬਾਬੇ, ਅੰਮਾਂ ਹਵਾ ਕੀਤੀ ਸ਼ਨਵਾਈਆ । ਸੁਣ ਨਗਮਾ ਅਗੰਮੀ ਰਾਗੇ, ਪੈਗ਼ਾਮ ਇਕ ਅਲਾਹੀਆ। ਜਿਸ ਵੇਲੇ ਮੁਹੱਬਤ ਰਹੀ ਨਾ ਇਸ਼ਕ ਹਕ਼ੀਕ਼ੀ ਮਜਾਜ਼ੇ, ਮਜਲਸ ਕੂੜ ਹੋਵੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਆਪਣੇ ਲੇਖੇ ਪਾਈਆ। ਮੁਹੰਮਦ ਕਹੇ ਮੇਰਾ ਸੱਯਦਾ ਡੰਡਾਵਤ ਨਿਮਸਕਾਰ, ਚਰਨ ਬੰਦਨਾ ਕਦਮਬੋਸੀ ਵਿਚ ਸੀਸ ਜਗਦੀਸ਼ ਝੁਕਾਈਆ। ਅੰਮ੍ਰਿਤ ਆਬੇਹਯਾਤ ਭਗਤਾਂ ਦੀ ਹਯਾਤੀ ਉਤੋਂ ਦੇਵੇ ਵਾਰ, ਵਾਰਸ ਹੋ ਕੇ ਵੇਖ ਵਖਾਈਆ। ਲਹਿਣਾ ਦੇਣਾ ਪੂਰਾ ਕ਼ਰਜ਼ਾ ਕਰੌਣਾ ਉਧਾਰ, ਉਦਰ ਦੇ ਵਿਚ ਵੇਖ ਵਖਾਈਆ। ਜੇ ਤੇਰਾ ਭਗਤਾਂ ਨਾਲ ਪਿਆਰ, ਪਾਰਬ੍ਰਹਮ ਹੋ ਕੇ ਆਪਣੀ ਸੇਵ ਕਮਾਈਆ। ਸਭ ਨੂੰ ਬੱਚਿਆਂ ਵਾਂਗ ਗੋਦ ਉਠਾਲ, ਛੋਟਾ ਵੱਡਾ ਰਹਿਣ ਕੋਇ ਨਾ ਪਾਈਆ। ਜਿਸ ਤਰਾ ਬਿਸ਼ਨ ਸਿੰਘ ਤੇਰਾ ਬਾਲ, ਬਚਪਨ ਆਪਣਾ ਰੰਗ ਚੜ੍ਹਾਈਆ। ਤੇਰੇ ਹੁੰਦਿਆਂ ਭਗਤਾਂ ਦੇ ਕੋਲ ਨਾ ਜਾਏ ਕਾਲ, ਫਿਰ ਤੈਨੂੰ ਸੀਸ ਨਾ ਕੋਇ ਝੁਕਾਈਆ। ਜੇ ਤੂੰ ਕਰ ਨਹੀਂ ਸਕਦਾ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਫਿਰ ਖੁਲ੍ਹੇ ਖੋਲ੍ਹ ਲੈ ਆਪਣੇ ਵਾਲ, ਦਰਵੇਸ਼ਾਂ ਵਾਲਾ ਰੂਪ ਵਟਾਈਆ। ਜਿਥੇ ਕਿਤੇ ਹੋਊਗਾ ਆਪਣੇ ਪਰਮਾਤਮਾ ਨੂੰ ਲਵਾਂਗੇ ਭਾਲ, ਤੇਰੀ ਲੋੜ ਰਹੇ ਨਾ ਰਾਈਆ। ਮੁਹੰਮਦ ਕਹੇ ਪ੍ਰਭ ਸਦੀ ਚੌਧਵੀਂ ਦੀ ਜਿਹੜੀ ਬਦਲਣ ਲੱਗਾ ਚਾਲ, ਗੋਬਿੰਦ ਮੇਲਾ ਸਹਿਜ ਸੁਭਾਈਆ। ਜਨ ਭਗਤੋ ਤੁਹਾਡੇ ਪ੍ਰੇਮ ਦੀ ਤੁਹਾਡੇ ਅੰਦਰੋਂ ਖਿੱਚ ਕੇ ਢਾਲ, ਆਪਣੇ ਹੱਥ ਲਏ ਟਿਕਾਈਆ। ਇਹ ਖੇਲ ਬੇਮਿਸਾਲ, ਭਗਤਾਂ ਨੂੰ ਕੰਨੋ ਫੜ ਕੇ ਚਾਰੋਂ ਕੁੰਟ ਲਏ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਆਪ ਰੰਗਾਈਆ। ਸਦੀ ਚੌਧਵੀਂ ਕਹੇ ਮੇਰੇ ਅੰਦਰ ਆਈ ਖ਼ੁਸ਼ਹਾਲੀ, ਸੋਹਣੀ ਖ਼ੁਸ਼ੀ ਬਣਾਈਆ। ਫਲ ਵੇਖਣ ਆਇਆ ਆਪਣੀ ਡਾਲੀ, ਪੱਤਾ ਪੱਤਾ ਫੋਲ ਫੁਲਾਈਆ। ਬੇਸ਼ਕ ਕਲਜੁਗ ਰੈਣ ਅੰਧੇਰੀ ਕਾਲੀ, ਕੱਲਿਆਂ ਕੱਲਿਆਂ ਨੂੰ ਲੱਖ ਚੁਰਾਸੀ ਵਿਚੋਂ ਲਿਆ ਉਠਾਈਆ। ਇਹ ਖੇਲ ਵੇਖੋ ਹਾਲੀ, ਮਾਜ਼ੀ ਦਾ ਲਹਿਣਾ ਦਿਆਂ ਮੁਕਾਈਆ। ਜਨ ਭਗਤੋ ਤੁਹਾਡੀ ਮੰਜ਼ਲ ਹੋ ਗਈ ਸੁਖਾਲੀ, ਸੁੱਖੀ ਸਾਂਦੀ ਆਪਣੇ ਘਰ ਲਏ ਪੁਚਾਈਆ। ਜਿਥੇ ਜਗੇ ਜੋਤ ਅਕਾਲੀ, ਅਕਲ ਕਲ ਬੈਠਾ ਬੇਪ੍ਰਵਾਹੀਆ। ਭਗਤ ਉਧਾਰਨਾ ਪ੍ਰਭ ਦੀ ਰਸਮ ਪੁਰਾਣੀ, ਪੁਰੀਆਂ ਲੋਆਂ ਤੋਂ ਪਰੇ ਡੇਰਾ ਲਾਈਆ। ਅੱਗੇ ਕਬੀਰ ਸਦਨੇ ਰਵਦਾਸ ਦੀ ਪੜ੍ਹਦੇ ਰਹੇ ਕਹਾਣੀ, ਹੁਣ ਭਗਤਾਂ ਗਣਤ ਨਾ ਕੋਇ ਗਿਣਾਈਆ। ਜਿਸ ਨੇ ਤਾਰ ਦੇਣੀ ਚਾਰੇ ਖਾਣੀ, ਖ਼ਾਨੇ ਸਭ ਦੇ ਵੇਖ ਵਖਾਈਆ। ਤੁਹਾਡੀ ਕ਼ਬੂਲ ਹੋ ਗਈ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦੀ ਪੜ੍ਹੀ ਬਾਣੀ, ਬਾਣ ਅਣਿਆਲਾ ਦਿਤਾ ਲਗਾਈਆ। ਏਸ ਨੰਨ੍ਹੀ ਬੱਚੀ ਦਾ ਪਾਣੀ, ਪਾਰਬ੍ਰਹਮ ਦਾ ਮੇਲਾ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਸਦੀ ਚੌਧਵੀਂ ਕਹੇ ਮੈਨੂੰ ਪੜ੍ਹ ਕੇ ਦੱਸੋ ਵਾਰਤਾ, ਕੀ ਮੈਂ ਆਈ ਸੁਣਾਈਆ। ਮੈਂ ਰੂਪ ਨਹੀਂ ਕੋਈ ਨਾਰ ਦਾ, ਤੱਤਾਂ ਵਾਲੀ ਨਾ ਵੰਡ ਵੰਡਾਈਆ।
❋
❋
ਮੈਂ ਦਰਸ਼ਨ ਕਰਨਾ ਅਗੰਮੀ ਯਾਰ ਦਾ, ਜੋ ਧੁਰ ਦਾ ਨੂਰ ਖ਼ੁਦਾਈਆ। ਜਾਮ ਪੀਣਾ ਹਕ਼ੀਕ਼ੀ ਪਿਆਰ ਦਾ, ਜੋ ਪ੍ਰੀਤਮ ਹੋ ਕੇ ਦਏ ਪਿਲਾਈਆ। ਮੇਰਾ ਰੋਗ ਮੇਟ ਦਏ ਚੌਦਾਂ ਸਦੀਆਂ ਵਿਛੋੜੇ ਵਾਲੇ ਬੀਮਾਰ ਦਾ, ਅੰਦਰੋਂ ਦੁੱਖ ਗਵਾਈਆ। ਫੇਰ ਮੈਂ ਕਹਾਂ ਇਹ ਅਮਾਮ ਮਹਿਦੀ ਰੂਪ ਕਲਗੀ ਅਵਤਾਰ ਦਾ, ਜੋ ਗੋਬਿੰਦ ਗਿਆ ਜਣਾਈਆ। ਜੋ ਡੁੱਬਿਆਂ ਦੇ ਬੇੜੇ ਤਾਰਦਾ, ਡਿਗਿਆਂ ਨੂੰ ਪਾਰ ਲੰਘਾਈਆ। ਜਨ ਭਗਤੋ ਸਮਝ ਲਓ ਹੁਣ ਵੇਲਾ ਰਹਿਣਾ ਹੁਸ਼ਿਆਰ ਦਾ, ਹੋਸ਼ ਆਪਣੀ ਨਾ ਲੈਣੀ ਗਵਾਈਆ। ਏਥੇ ਔਣਾ ਕੰਮ ਨਹੀਂ ਕਿਸੇ ਨਾਰ ਬਦਕਾਰ ਦਾ, ਬਦੀ ਵਾਲਾ ਬਦਨ ਨਾ ਕੋਇ ਵਖਾਈਆ। ਮੇਰਾ ਪ੍ਰਭੂ ਬਿਨਾ ਭਗਤਾਂ ਤੋਂ ਸਭ ਨੂੰ ਦੁਰਕਾਰਦਾ, ਵੇਖੋ ਦੁਰਗਾ ਤੁਹਾਡਿਆਂ ਚਰਨਾਂ ਵਿਚ ਸੀਸ ਨਿਵਾਈਆ। ਜੇ ਮੇਰਾ ਨਾਤਾ ਨਾ ਹੁੰਦਾ ਏਸ ਰਵਦਾਸ ਚਮਿਆਰ ਦਾ, ਮੁਖ ਚੁੰਮ ਕੇ ਕਿਸ ਨੂੰ ਗਲੇ ਲਗਾਈਆ। ਜੇ ਮੈਂ ਮਾਲਕ ਨਾ ਹੁੰਦਾ ਇਨ੍ਹਾਂ ਨਬੀਆਂ ਪਿਆਰਿਆਂ ਦੀ ਸਰਕਾਰ ਦਾ, ਸਦੀ ਦਾ ਡੇਰਾ ਕਵਣ ਢਾਹੀਆ। ਜੇ ਮੈਂ ਮਾਲੀ ਨਾ ਹੁੰਦਾ ਏਸ ਗੁਲਜ਼ਾਰ ਦਾ, ਇਹ ਗੁਲਸ਼ਨ ਕਵਣ ਮਹਿਕਾਈਆ। ਜਨ ਭਗਤੋ ਮੈਂ ਕੋਈ ਭੁੱਖਾ ਨਹੀਂ ਖਾਣ ਪੀਣ ਦੇ ਰੁਜ਼ਗਾਰ ਦਾ, ਖ਼ਾਲੀ ਹੱਥ ਤੁਹਾਡੀ ਸੇਵ ਕਮਾਈਆ। ਮੈਂ ਭਰਿਆ ਤੁਹਾਡੇ ਮਹਿਜ਼ ਪਿਆਰ ਦਾ, ਮੁਹੱਬਤ ਵਿਚ ਆਪਣਾ ਝਟ ਲੰਘਾਈਆ। ਤੁਹਾਨੂੰ ਪਤਾ ਨਹੀਂ ਕਿਉਂ ਨਾਨਕ ਨੇ ਨਾਮ ਜਪਿਆ ਸਤਿ ਕਰਤਾਰ ਦਾ, ਕਰਤਾ ਪੁਰਖ ਇਕ ਮਨਾਈਆ। ਕਿਉਂ ਜਾਮੇ ਦਸ ਆਪਣੇ ਰਿਹਾ ਧਾਰਦਾ, ਰੂਪ ਅਨੂਪ ਦਰਸਾਈਆ। ਓਹ ਭਗਤੋ ਤੁਹਾਡੀ ਪੈਜ ਰਿਹਾ ਸਵਾਰਦਾ, ਸਵਾਰਥ ਪਰਮਾਰਥ ਪ੍ਰਭ ਦੇ ਹੱਥ ਫੜਾਈਆ। ਤੁਹਾਡੇ ਪੰਜਾਂ ਤੱਤਾਂ ਨੂੰ ਰਿਹਾ ਸ਼ਿੰਗਾਰਦਾ, ਸੋਹਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਮੈਂ ਮੁਹੰਮਦ ਦੀ ਆਸਾ, ਅਹਿਸਾਨ ਸਿਰ ਨਾ ਕੋਇ ਚੜ੍ਹਾਈਆ। ਮੇਰੀ ਮਿਟ ਗਈ ਪਿਆਸਾ, ਤ੍ਰਿਖਾ ਦਿਤੀ ਗਵਾਈਆ। ਜਨ ਭਗਤੋ ਸਭ ਨੇ ਬੱਚਿਆਂ ਵਾਂਗ ਖ਼ੁਸ਼ੀਆਂ ਦਾ ਕਰਨਾ ਹਾਸਾ, ਹਸਤੀ ਆਪਣੇ ਅੰਦਰ ਲੈਣੀ ਵਸਾਈਆ। ਭਗਤਾਂ ਦਾ ਭਗਵਾਨ ਉਤੇ ਭਰਵਾਸਾ, ਬਿਨਾ ਭਗਤਾਂ ਤੋਂ ਭਗਵਾਨ ਕੰਮ ਕਿਸੇ ਨਾ ਆਈਆ। ਤੁਸੀਂ ਓਸ ਪ੍ਰਭੂ ਦੀਆਂ ਸ਼ਾਖ਼ਾਂ, ਜੋ ਸ਼ਨਾਖ਼ਤ ਕਰ ਕੇ ਚਾਰ ਕੁੰਟ ਵੇਖ ਕੇ ਸ੍ਰਿਸ਼ਟੀ ਵਿਚੋਂ ਬਾਹਰ ਕਢਾਈਆ। ਤੁਹਾਡਾ ਓਸ ਦੇ ਨਾਲ ਜੁੜਿਆ ਨਾਤਾ, ਜਿਸ ਨੂੰ ਨਰ ਨਰਾਇਣ ਕਹਿ ਕੇ ਸਾਰੇ ਰਹੇ ਗਾਈਆ। ਜੇ ਸਚ ਪੁੱਛੋ ਇਸ ਦੇ ਕੋਲ ਮੇਰਾ ਖਾਤਾ, ਜਿਸ ਦੇ ਕੋਲ ਅੱਖਰਾਂ ਵਾਲੀ ਕਰਾਂ ਪੜ੍ਹਾਈਆ। ਮੈਂ ਓਨ੍ਹਾਂ ਇੱਕੀਆਂ ਦਾ ਰਾਖਾ, ਜੋ ਛੁਹਾਰੇ ਮੁੱਠਾਂ ਵਿਚ ਬੰਦ ਕਰ ਕੇ ਬੈਠਣ ਚਾਈਂ ਚਾਈਂਆ। ਜ਼ਰਾ ਉਠ ਕੇ ਤਾੜੀ ਮਾਰ ਕੇ ਕਰੋ ਹਾਸਾ, ਸਗਣ ਪਾਇਆ ਧੁਰਦਰਗਾਹੀਆ। ਪਰ ਸਾਡਾ ਨਾਲ ਨਹੀਂ ਕੋਈ ਤਾਇਆ ਚਾਚਾ, ਭਾਈ ਭੈਣ ਨਜ਼ਰ ਕੋਇ ਨਾ ਆਈਆ। ਕਿਸੇ ਗਾਈ ਨਹੀਂ ਗਾਥਾ, ਥਾਲੀਆਂ ਵੇਲ ਨਾ ਕੋਇ ਉਲਟਾਈਆ। ਜੰਞ ਚੜ੍ਹੇ ਨਹੀਂ ਮਾਰ ਕੇ ਠਾਠਾਂ, ਧੌਣ ਮੋਢਿਆਂ ਉਤੇ ਅਕੜਾਈਆ। ਤੁਹਾਡੇ ਸਨਬੰਧੀਆਂ ਨੂੰ ਇਹੋ ਘਾਟਾ, ਸਾਡੇ ਤੋਂ ਬਿਨਾ ਪ੍ਰਭ ਨੇ ਆਪਣਿਆਂ ਨਾਲ ਕੀਤੀ ਕੁੜਮਾਈਆ। ਨਾਲੇ ਕਰਕੇ ਖੁਲ੍ਹਾ ਝਾਟਾ, ਵੇਸ ਆਪਣਾ ਲਿਆ ਬਦਲਾਈਆ। ਦੂਰੋਂ ਫ਼ਰੰਗੀਆਂ ਵਾਂਗ ਕਹਿ ਕੇ ਟਾ ਟਾ, ਸਮੁੰਦਰਾਂ ਤੋਂ ਪਾਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਸਦੀ ਚੌਧਵੀਂ ਕਹੇ ਜਿਹਦੀ ਪਿਠ ਵਿਚ ਕਾਲਾ ਦਾਗ਼, ਹੱਡੀ ਰੀੜ ਦਏ ਵਖਾਈਆ। ਜਿਸ ਦੇ ਅੰਦਰ ਇਕ ਦਾ ਰਾਗ, ਸਾਚਾ ਢੋਲਾ ਗਾਈਆ। ਸਿਰੋਂ ਗੰਜੀ ਤੇ ਫਿਰੇ
❋
❋
ਨਾਲ ਮਜਾਜ, ਆਕੜ ਰਿਹਾ ਵਖਾਈਆ। ਯਾਰ ਮੁਹੰਮਦ ਦਾ ਇਹ ਪ੍ਰਭ ਨੇ ਕੀਤਾ ਕਾਜ, ਬਿਨ ਕੱਜਲ ਨੈਣ ਲਿਆ ਚਮਕਾਈਆ। ਸਾਚੇ ਬੇੜੇ ਚਾੜ੍ਹ ਜਹਾਜ਼, ਪਤਣ ਦਿਤਾ ਵਖਾਈਆ। ਇਹ ਵੇਖੋ ਅਗਲਾ ਰਿਵਾਜ, ਭਗਤਾਂ ਨਾਲ ਕਰੇ ਕੁੜਮਾਈਆ। ਕਦੀ ਹੱਥ ਤੇ ਉਡਦਾ ਸੀ ਬਾਜ਼, ਕਦੀ ਗੁਰਮੁਖਾਂ ਨੂੰ ਗੋਦ ਟਿਕਾਈਆ। ਨਾਤਾ ਜੋੜ ਕੇ ਕੰਤ ਸੁਹਾਗ, ਸਵਰਗ ਬਹਿਸ਼ਤਾਂ ਦਾ ਡੇਰਾ ਢਾਹੀਆ। ਹੁਣ ਕੋਈ ਸੋਟੀ ਦਾ ਦੇ ਜਵਾਬ, ਡਾਂਗ ਵਾਲਾ ਨਜ਼ਰੀ ਆਈਆ। ਅੱਗੇ ਸਮਝ ਮੁਹੰਮਦ ਹੁਣ ਸੂਰਬੀਰ ਬਣਿਆ ਜਾਟ, ਜਟਾ ਜੂਟ ਕਰੇ ਸਫ਼ਾਈਆ। ਹੁਣ ਕਿਹੜਾ ਮਸੱਲਾ ਵਿਛੌਣਾ ਫੜ ਕੇ ਟਾਟ, ਲੋਟਾ ਵੁਜ਼ੂਆਂ ਵਾਲਾ ਹੱਥ ਉਠਾਈਆ। ਅੱਗੇ ਵਾਸਤੇ ਮੱਥੇ ਵਿਚ ਮਾਰ ਕੇ ਖੋਲ੍ਹ ਦੇਣਾ ਕਪਾਟ, ਕਵਲ ਨੈਣ ਦਿਆਂ ਮਿਲਾਈਆ। ਜ਼ਰਾ ਇਨ੍ਹਾਂ ਵਲ ਝਾਕ, ਆਪਣੀ ਦੇ ਸਫ਼ਾਈਆ। ਜਨ ਭਗਤੋ ਮੈਂ ਭੁੱਖਾ ਮੈਂ ਨੰਗਾ ਤੇ ਮੇਰੀ ਪੁੱਛੋ ਵਾਤ, ਵਾਕ਼ਫ਼ਕਾਰ ਪਿਛਲਾ ਨਜ਼ਰੀ ਆਈਆ। ਇਹ ਪਾਤਸ਼ਾਹ ਤੇ ਮੈਂ ਅਨਾਥ, ਅਨਾਥਾਂ ਦੀ ਨਾਥ ਸੇਵ ਕਮਾਈਆ। ਪਰ ਇਕ ਫ਼ਰਕ਼ ਇਹ ਸਰੀਰ ਸੜਨ ਵਾਲਾ ਵਿਚ ਕਾਠ, ਤੇ ਮੈਂ ਨਿਰਗੁਣ ਨੂਰ ਜੋਤ ਪ੍ਰਕਾਸ਼, ਮੈਨੂੰ ਜਨਮੇ ਕੋਈ ਨਾ ਮਾਤ, ਗਰਭ ਵਿਚ ਕਦੇ ਨਾ ਆਈਆ। ਜਦ ਦੇਵਾਂ ਭਗਤਾਂ ਨੂੰ ਨਾਮ ਦੀ ਦਾਤ, ਦਾਤਾ ਹੋ ਕੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਕਾਲਾ ਦਾਗ਼ ਕਹੇ ਮੇਰੀ ਹੋ ਗਈ ਚਿੱਟੀ ਚਰਬੀ, ਚਿਰਾਂ ਬਾਦ ਮਿਲੀ ਵਡਿਆਈਆ। ਅੱਗੇ ਮੈਂ ਸੁਣਦਾ ਸਾਂ ਆਵਾਜ਼ ਵਿਚ ਅਰਬੀ, ਅਰਬਾਂ ਦਾ ਲੇਖਾ ਰਿਹਾ ਮੁਕਾਈਆ। ਹੁਣ ਸੰਦੇਸ਼ਾ ਦੇਵੇ ਰਾਮ ਸਿੰਘ ਲਿਆਵੇ ਉਹ ਪਰਚੀ, ਜੋ ਪਰਚਾ ਬੱਧਕ ਵਾਲਾ ਜਣਾਈਆ। ਬਿਸ਼ਨ ਕੌਰ ਲਿਆਵੇ ਚਰਖੀ, ਜੋ ਬੱਧਕ ਵੇਲੇ ਦੀ ਇਸ ਦੀ ਪਿਛਲੀ ਮਾਈਆ। ਏਸੇ ਕਰ ਕੇ ਪ੍ਰਭੂ ਬਣਿਆ ਰਿਹਾ ਦਰਦੀ, ਜੁਗ ਜੁਗ ਦਾ ਲੇਖਾ ਝੋਲੀ ਪਾਈਆ। ਬਸੰਤ ਕੌਰ ਜਿਸ ਦੀ ਚਿੱਟੀ ਵਰਦੀ, ਉਠ ਕੇ ਦਏ ਗਵਾਹੀਆ। ਇਹਦੀ ਆਸ਼ਾ ਪ੍ਰਭ ਦੇ ਪਿਆਰ ਅੰਦਰ ਰਹੀ ਸੜਦੀ, ਦੁਆਪਰ ਜੁਗ ਦਏ ਗਵਾਹੀਆ। ਇਹਦਾ ਰੈਣ ਵਸੇਰਾ ਹੋਇਆ ਵਿਚ ਦਸੋਂਟਾ ਜਿਥੇ ਧਾਰ ਕਿਲ੍ਹੇ ਕੋਟ ਗੜ੍ਹ ਦੀ, ਪਾਂਡਵਾਂ ਸੰਗ ਵਡਿਆਈਆ। ਕ੍ਰਿਸ਼ਨ ਕ੍ਰਿਸ਼ਨ ਨੌ ਮਹੀਨੇ ਰਹੀ ਪੜ੍ਹਦੀ, ਦਰੋਪਤ ਮਿਲ ਕੇ ਖ਼ੁਸ਼ੀ ਮਨਾਈਆ। ਇਹ ਖੇਲ ਸਾਂਝੇ ਘਰ ਦੀ, ਪਿਛਲਿਆਂ ਸਾਰਿਆਂ ਰਿਹਾ ਜਣਾਈਆ। ਸ਼ਾਖ਼ ਮੇਟਣੀ ਚੋਟੀ ਜੜ੍ਹ ਦੀ, ਆਤਮ ਪਰਮਾਤਮ ਨਾਤਾ ਲੈਣਾ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਵੇਖ ਵਖਾਈਆ। ਰਾਮ ਸਿੰਘ ਦਾ ਕੀ ਖ਼ਾਲੀ ਕਹੇ ਪਰਚਾ, ਪ੍ਰਾਚੀਨ ਰਿਹਾ ਦ੍ਰਿੜਾਈਆ। ਤੇਰੇ ਕੋਲ ਪਿਛਲੇ ਜੁਗ ਦਾ ਖਰਚਾ, ਹਿਸਾਬ ਲੇਖਾ ਝੋਲੀ ਦੇਣਾ ਪਾਈਆ। ਮੈਂ ਕਰ ਕਰ ਥੱਕਾ ਅਰਜ਼ਾਂ, ਬਾਣ ਅਣਿਆਲਾ ਤੀਰ ਚਰਨ ਲਗਾਈਆ। ਮੈਨੂੰ ਤੇਰੇ ਮਿਲਣ ਦੀਆਂ ਗ਼ਰਜ਼ਾਂ, ਗ਼ਜ਼ਬ ਵਿਛੋੜਾ ਸਹਿ ਸਕਾਂ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਦੇਣਾ ਸੁਹਾਈਆ। ਪਰਚੀ ਕਹੇ ਮੇਰੀ ਲਿਖਤ ਇਕ ਇਲਾਹੀ, ਸਚ ਦਿਆਂ ਜਣਾਈਆ। ਬੱਧਕ ਦਾ ਇਕ ਵੇਰਾਂ ਮੇਲ ਹੋਇਆ ਸੀ ਸ਼ਾਂਤੀ ਨਾਲ ਇਤਫ਼ਾਕੀ, ਅਜੀਤ ਸਿੰਘ ਓਹੋ ਨਜ਼ਰੀ ਆਈਆ। ਇਹ ਫੜ ਲੈ ਆਪਣੇ ਦਸਤ ਹਾਥੀ, ਪ੍ਰੇਮ ਪਿਆਰ ਧੁਰ ਦਾ ਰਿਹਾ ਬੰਧਾਈਆ। ਸਭ ਤੋਂ ਵਖਰੀ ਪ੍ਰਭ ਨੇ ਰਵਿਦਾਸ ਦੇ ਹੱਥ ਫੜਾ ਦੇਣੀ ਕਾਪੀ, ਜਿਸ ਦੀ ਕਾਪੀ ਕਰਨ ਵਾਲਾ ਨਜ਼ਰ ਕੋਇ ਨਾ ਆਈਆ। ਜਿਸ ਨੇ ਉਧਾਰਨੇ ਜਨਮ ਕਰਮ ਦੇ ਪਾਪੀ, ਪਤਤ ਪੁਨੀਤ ਬਣਾਈਆ। ਸਦੀ ਚੌਧਵੀਂ ਕਰਨੀ ਰਾਖੀ, ਰੱਖਕ
❋
❋
ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਚੜ੍ਹਾਈਆ। ਸਦੀ ਚੌਧਵੀਂ ਕਹੇ ਮੈਂ ਗੱਲ ਕਰਾਂ ਯਕਤਰਫ਼ੀ, ਤਰਫ਼ਦਾਰੀ ਨਾ ਕੋਇ ਜਣਾਈਆ। ਗਰਧਾਰਾ ਸਿੰਘ ਲਿਆਵੇ ਬਰਫ਼ੀ, ਪੀੜ੍ਹੇ ਤੇ ਬੈਠੀ ਨੂੰ ਦਏ ਖੁਵਾਈਆ। ਚਰਨੀ ਹੱਥ ਲਿਆਵੇ ਕੜਛੀ, ਲੰਗਰ ਦੀ ਸੇਵਾ ਦਏ ਸਮਝਾਈਆ। ਮੈਂ ਪਿਛੇ ਰਹੀ ਡਰਦੀ, ਭਗਤਾਂ ਕੋਲੋਂ ਅੱਖ ਚੁਰਾਈਆ। ਜਿਸ ਵੇਲੇ ਪਤਾ ਲੱਗਾ ਇਨ੍ਹਾਂ ਦੇ ਅੰਦਰ ਧਾਰ ਨਰਾਇਣ ਨਰ ਦੀ, ਨਿਰਗੁਣ ਨੂਰ ਵਿਚ ਸਮਾਈਆ। ਮੈਂ ਖੇਲ ਵੇਖੀ ਘਰ ਘਰ ਦੀ, ਜੋ ਗੁਰਦਰਸ਼ਨ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਵਖਾਈਆ। ਸਦੀ ਚੌਧਵੀਂ ਕਹੇ ਮੇਰਾ ਸਾਹਿਬ ਹੋਵੇ ਰਾਜ਼ੀ, ਰਾਜ਼ਕ ਰਿਜ਼ਕ ਰਹੀਮ ਦਏ ਵਡਿਆਈਆ। ਮੈਂ ਪ੍ਰੇਮ ਨਾਲ ਰਿੰਨ੍ਹਾਂ ਭਾਜੀ, ਭਜਨ ਬੰਦਗੀ ਇਹੋ ਨਜ਼ਰੀ ਆਈਆ। ਜਨ ਭਗਤ ਹੋਵਣ ਸਾਥੀ, ਸਗਲਾ ਸੰਗ ਰਖਾਈਆ। ਮੈਂ ਮੰਨਾਂ ਸਭ ਦੀ ਆਖੀ, ਆਖ਼ਰ ਸੀਸ ਝੁਕਾਈਆ। ਜਨ ਭਗਤੋ ਘਰ ਬਾਹਰ ਛੱਡਣਾ ਸਭ ਤੋਂ ਔਖੀ ਘਾਟੀ, ਪੁਤਰ ਧੀਆਂ ਨਾਰ ਕੰਤ ਨਾ ਕੋਇ ਤਜਾਈਆ। ਜਿਸ ਨੇ ਪਰਮ ਪੁਰਖ ਮੰਨ ਲਿਆ ਇਕੋ ਕਮਲਾਪਾਤੀ, ਪਤਿਪਰਮੇਸ਼ਵਰ ਆਪਣਾ ਸੀਸ ਨਿਵਾਈਆ। ਉਹ ਜਨਮ ਕਰਮ ਧਰਮ ਦੀ ਬਣ ਕੇ ਸਾਚੀ, ਸਚ ਰਹੀ ਵਖਾਈਆ। ਓਸ ਦੀ ਸਾਹਿਬ ਸਤਿਗੁਰ ਸਿਰ ਹੱਥ ਦੇ ਕੇ ਆਪੇ ਕਰੇ ਰਾਖੀ, ਰੱਖਿਆ ਕਰੇ ਥਾਈਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸਦੀ ਚੌਧਵੀਂ ਕਹੇ ਮੈਂ ਕੜਛੀ ਨੂੰ ਦੇਵਾਂ ਆਦਰ, ਅਦਨੀ ਹੋ ਕੇ ਸੀਸ ਨਿਵਾਈਆ। ਹੁਣ ਮੈਂ ਵੇਖਣੀ ਓਹ ਚਾਦਰ, ਜਿਹੜੀ ਤ੍ਰਿਪਤ ਕੌਰ ਲੈ ਕੇ ਆਈਆ। ਬਖ਼ਸ਼ੀਸ਼ ਸਿੰਘ ਜਿਹੜਾ ਰਹਿੰਦਾ ਬਾਦ ਕ਼ਾਦਰ, ਕ਼ਾਦਰ ਦੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਚੜ੍ਹਾਈਆ। ਦੋਵੇਂ ਚਾਦਰ ਲੈਣ ਚੁੱਕ, ਚਾਰੇ ਕੰਨੀਆਂ ਹੱਥ ਉਠਾਈਆ। ਇਹ ਖੇਲ ਅਬਿਨਾਸ਼ੀ ਅਚੁੱਤ, ਪਾਰਬ੍ਰਹਮ ਰਿਹਾ ਕਰਾਈਆ। ਜਿਸ ਦੇ ਅੰਦਰ ਰਿਹਾ ਛੁੱਪ, ਛਪੰਜਾ ਕਰੋੜ ਸੀਸ ਝੁਕਾਈਆ। ਬ੍ਰਹਿਮੰਡ ਖੰਡ ਅੰਧੇਰਾ ਘੁਪ, ਸਾਚਾ ਨੂਰ ਨਾ ਕੋਇ ਚਮਕਾਈਆ। ਸਦੀ ਚੌਧਵੀਂ ਕਹੇ ਮੈਂ ਮੁਹੰਮਦ ਦੇ ਘਰੋਂ ਹੌਲੀ ਹੌਲੀ ਸਭ ਕੁਛ ਲਿਔਣਾ ਚੁਕ, ਬਿਸਤਰਿਆਂ ਥੱਲੋਂ ਕਰਾਂ ਸਫ਼ਾਈਆ। ਵੈਰਾਗਣ ਹੋ ਕੇ ਔਣਾ ਉਠ, ਨੀਵੀਂ ਨਜ਼ਰ ਆਪਣਾ ਮੁਖ ਛੁਪਾਈਆ। ਚੁਪਕੇ ਚੁਪਕੇ ਪੈਰ ਲੈਣਾ ਪੁੱਟ, ਆਹਟ ਸੁਣਨ ਕੋਇ ਨਾ ਪਾਈਆ। ਸੁੱਕਾ ਨਾਲ ਲੈ ਕੇ ਟੁੱਕ, ਇਕ ਡੰਗ ਦਾ ਬੋਝੇ ਵਿਚ ਟਿਕਾਈਆ। ਆਟੇ ਦੀ ਲੈ ਕੇ ਮੁੱਠ, ਮੂੰਹ ਲੈਣਾ ਰੰਗਾਈਆ। ਕੱਚਾ ਫੜ ਕੇ ਠੁੱਠ, ਕਿਨਾਰੀ ਬਗ਼ਲਾਂ ਵਿਚ ਛੁਪਾਈਆ। ਮੈਂ ਆ ਕੇ ਵੇਖਣੇ ਕਿੱਥੇ ਓਸ ਪ੍ਰਭੂ ਦੇ ਪੁਤ, ਜੋ ਬੈਠੇ ਡੇਰਾ ਲਾਈਆ। ਮੈਂ ਰਾਹ ਵਿਚ ਮੰਗਦੀ ਆਵਾਂ ਸੁਖ, ਵਾਸਤਾ ਇਕੋ ਅੱਗੇ ਰਖਾਈਆ। ਮੇਰਾ ਪੈਂਡਾ ਸਹਿਜੇ ਸਹਿਜੇ ਜਾਵੇ ਮੁਕ, ਮੁਕੰਮਲ ਮਿਲੇ ਮਾਣ ਵਡਿਆਈਆ। ਪਰ ਇਕ ਗੱਲ ਚੰਗੀ ਕੱਤਕ ਦੀ ਪਹਿਲੀ ਤੇ ਮੈਨੂੰ ਲੱਗੀ ਨਹੀਂ ਧੁੱਪ, ਪਿਆਸ ਰਾਹ ਵਿਚ ਨਾ ਕੋਇ ਸਤਾਈਆ। ਮੈਂ ਭਗਤ ਦਵਾਰੇ ਆ ਕੇ ਪੰਜਾਂ ਪਿਆਰਿਆਂ ਨੂੰ ਲਿਆ ਪੁਛ, ਕਿੱਥੇ ਦਿਸੇ ਤੁਹਾਡਾ ਧੁਰ ਗੁਸਾਈਂਆ। ਉਨ੍ਹਾਂ ਅੱਗੋਂ ਬਦਲ ਕੇ ਰੁਖ਼, ਸੀਸ ਦਿਤਾ ਝੁਕਾਈਆ। ਮੈਂ ਕਹਿ ਨਾ ਸਕੀ ਕੁਛ, ਪੀਰ ਪੈਗ਼ੰਬਰ ਕੱਛ ਮੱਛ ਮੇਰੇ ਨਾਲ ਜੋ ਚਲ ਕੇ ਆਏ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਰੰਗ ਰਿਹਾ ਵਖਾਈਆ। ਸਦੀ ਚੌਧਵੀਂ ਕਹੇ ਮੈਂ ਹੌਲੀ ਹੌਲੀ ਆ ਗਈ ਪੈਰੀਂ ਦੱਬੀ,
❋
❋
ਦਾਦਾ ਪੋਤਾ ਵੇਖਣ ਕੋਇ ਨਾ ਪਾਈਆ। ਜਿਸ ਵੇਲੇ ਵੇਖਿਆ ਨੂਰ ਰੱਬੀ, ਅਲਾਹ ਇਕ ਅਲਾਹੀਆ। ਉਹਦੀ ਮੈਨੂੰ ਸੋਹਣੀ ਲੱਗੀ ਗੱਦੀ, ਜੋ ਗਦਾਗਰਾਂ ਦਏ ਵਡਿਆਈਆ। ਮੇਰਾ ਸਿਰ ਤੇ ਭਾਰ ਬੋਝਲ ਹੋ ਗਈ ਡੱਗੀ, ਮੇਰੀ ਧੌਣ ਰਹੀ ਅਕੜਾਈਆ। ਮੇਰੀ ਦਰਦ ਕਰਨ ਲੱਗੀ ਹੱਡੀ, ਹੱਡੀ ਹੱਡੀ ਰਹੀ ਕੁਰਲਾਈਆ। ਮੇਰੀ ਦੁਖਣ ਲੱਗੀ ਅੱਡੀ, ਪੱਬਾਂ ਭਾਰ ਹੋ ਕੇ ਚਲੀ ਵਾਹੋ ਦਾਹੀਆ। ਜਾਂ ਮੈਨੂੰ ਪਤਾ ਲੱਗਾ ਮੈਂ ਮੁਹੰਮਦ ਦੀ ਚੌਧਵੀਂ ਸਦੀ, ਸੱਦੇ ਨਾਲ ਪ੍ਰਭ ਦੇ ਦਵਾਰੇ ਆਈਆ। ਮੈਂ ਖ਼ੁਸ਼ੀਆਂ ਵਿਚ ਹੱਸੀ, ਹਸਤੀ ਵੇਖੀ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਖੇਲ ਰਿਹਾ ਜਣਾਈਆ। ਸਦੀ ਚੌਧਵੀਂ ਕਹੇ ਮੈਂ ਆ ਗਈ ਨਾਲ ਮਜਾਜ, ਆਪਣਾ ਰੁਖ਼ ਬਦਲਾਈਆ। ਮੇਰੀ ਸੁੱਤੀ ਦੀ ਖੁਲ੍ਹ ਗਈ ਜਾਗ, ਨੈਣ ਅੱਖ ਮਟਕਾਈਆ। ਮੈਂ ਸੁਣੀ ਅਗੰਮੀ ਆਵਾਜ਼, ਢੋਲਾ ਧੁਰਦਰਗਾਹੀਆ। ਉਠ ਵੇਖ ਕਮਲੀਏ ਬਦਲਦਾ ਵੇਖ ਸਮਾਜ, ਸਮਾਂ ਰਿਹਾ ਕੁਰਲਾਈਆ। ਮੈਂ ਖ਼ੁਸ਼ੀਆਂ ਵਿਚ ਪਈ ਨਾਚ, ਅੱਡੀ ਪੈਰ ਵਾਲੀ ਬਦਲਾਈਆ। ਇਕ ਵਾਰੀ ਚੋਰੀ ਨਾਲ ਮੈਂ ਗੁਰਮਖਾਂ ਵਲ ਲਿਆ ਝਾਕ, ਟੇਢੀ ਅੱਖ ਜਣਾਈਆ। ਵਾਸਤਾ ਪਾਇਆ ਮੇਰੀ ਪਤ ਲਿਓ ਰਾਖ, ਤੁਹਾਡੇ ਹੱਥ ਵਡਿਆਈਆ। ਝਟ ਪੁਰਖ ਅਬਿਨਾਸ਼ੀ ਦਿਤਾ ਆਖ, ਏਥੇ ਮੇਰੀ ਇਕੋ ਸ਼ਹਿਨਸ਼ਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸੰਗ ਰਿਹਾ ਨਿਭਾਈਆ। ਸਦੀ ਚੌਧਵੀਂ ਕਹੇ ਮੈਨੂੰ ਆਖਿਆ ਨਾਲ ਪਿਆਰ, ਸਹਿਜ ਨਾਲ ਸਮਝਾਈਆ। ਓ ਕਮਲੀਏ ਭਗਤਾਂ ਤੋਂ ਘੁੰਡ ਦੇ ਉਤਾਰ, ਕਿਉਂ ਬੈਠੀ ਮੁਖ ਛੁਪਾਈਆ। ਬੇਸ਼ਕ ਤੂੰ ਚੌਦਾਂ ਸੌ ਸਾਲ ਪਿਛੋਂ ਅਜੇ ਮੁਟਿਆਰ, ਤੇਰਾ ਜੋਬਨ ਨਾ ਕੋਇ ਹੰਡਾਈਆ। ਆਹ ਵੇਖ ਆਪਣਾ ਕਰਤਾਰ, ਕ਼ੁਦਰਤ ਦਾ ਮਾਲਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਲੇਖੇ ਵਿਚ ਲਗਾਈਆ। ਸਦੀ ਚੌਧਵੀਂ ਕਹੇ ਮੈਂ ਭਾਗਾਂ ਭਰੀ ਸੁਹਾਗਣ, ਸੋਭਾਵੰਤ ਅਖਵਾਈਆ। ਮੈਂ ਪੀੜ੍ਹੇ ਉਤੇ ਆਈ ਬਿਰਾਜਣ, ਸੁਖਆਸਣ ਡੇਰਾ ਲਾਈਆ। ਵੇਖਣਾ ਧੁਰ ਦਾ ਕਾਜਣ, ਕੀ ਕਰਤਾ ਦਏ ਵਡਿਆਈਆ। ਕਵਣ ਭਗਤ ਸੁਹੇਲੇ ਜਾਗਣ, ਜੋ ਨੇਤਰ ਅੱਖ ਖੁਲ੍ਹਾਈਆ। ਬ੍ਰਿਹੋਂ ਵਿਚ ਵੈਰਾਗਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਜਣਾਈਆ। ਸਾਚਾ ਲੇਖਾ ਦੱਸੇ ਨਿਰੰਕਾਰ, ਹਰਿ ਵੱਡਾ ਵਡ ਵਡਿਆਈਆ। ਬਲ ਬਾਵਨ ਲੈ ਕੇ ਇਸ਼ਤਿਹਾਰ, ਪਿਛਲਾ ਲਹਿਣਾ ਰਹੇ ਵਖਾਈਆ। ਸਦੀ ਚੌਧਵੀਂ ਕਲ੍ਹ ਦੀ ਮਟਿਆਰ, ਜੋਬਨਵੰਤੀ ਭੱਜੇ ਚਾਈਂ ਚਾਈਂਆ। ਜਿਸ ਦਾ ਅੱਜੇ ਤਕ ਨਾ ਬਣਿਆ ਕੋਈ ਸ਼ਿੰਗਾਰ, ਰੰਗਤ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲਹਿਣਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੈਂ ਸੁਹਾਗਣ ਜੁਗ ਦੀ, ਜੁਗ ਚੌਕੜੀ ਦਏ ਗਵਾਹੀਆ। ਮੇਰੀ ਔਧ ਵੇਖ ਪੁਗਦੀ, ਪੰਜਾਬਣ ਹੋ ਕੇ ਦਿਆਂ ਵਖਾਈਆ। ਮੇਰੀ ਜੋਤੀ ਜਾਵੇ ਬੁਝਦੀ, ਲੋਚਨ ਨੂਰ ਨਾ ਕੋਇ ਰੁਸ਼ਨਾਈਆ। ਮੈਨੂੰ ਧਾਰ ਨਹੀਂ ਕੋਈ ਸੁਝਦੀ, ਬਹੁੜੀ ਕਰ ਕੇ ਦਿਆਂ ਦੁਹਾਈਆ। ਜੇ ਕੋਈ ਘੁਟ ਪਿਆਵੇ ਦੁੱਧ ਦੀ, ਸਵਾ ਪਾ ਗਲਾਸ ਹੱਥ ਫੜਾਈਆ। ਫਿਰ ਮੈਂ ਚਾਦਰ ਵਿਚ ਕਦੇ ਨੀਂ ਲੁਕਦੀ, ਪੱਲੂ ਮੁਖ ਨਾ ਕੋਇ ਰਖਾਈਆ। ਜਨ ਭਗਤਾਂ ਕੋਲੋਂ ਪੁਛਦੀ, ਵੇ ਵੀਰਾ ਕਿੱਥੇ ਮੇਰਾ ਮਾਹੀਆ। ਮੈਂ ਓਸ ਦਵਾਰੇ ਕਿਵੇਂ ਪੁਜਦੀ, ਘੁੰਗਟ ਅੱਖ ਨਾ ਕੋਇ ਖੁਲ੍ਹਾਈਆ। ਰਾਹ ਵਿਚ ਕਦੇ ਨਾ ਰੁਕਦੀ, ਅੱਗੇ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ।
❋
❋
ਸਦੀ ਚੌਧਵੀਂ ਕਹੇ ਆਹ ਮੈਂ ਦੁੱਧ ਘੁਟ ਪੀਤਾ, ਪੀਤ ਪੀਤੰਬਰ ਸੀਸ ਟਿਕਾਈਆ। ਪ੍ਰਭ ਦਾ ਗੁਰਮੁਖ ਰਹੇ ਜੀਤਾ, ਮੈਂ ਜੁਗਾਂ ਦੀ ਮੰਗ ਮੰਗਾਈਆ। ਇਨ੍ਹਾਂ ਦੀ ਸੁਰਤੀ ਓਸ ਰਾਮ ਦੀ ਹੋ ਜਾਏ ਸੀਤਾ, ਜਿਹੜਾ ਕਦੇ ਨਾ ਕਰੇ ਜੁਦਾਈਆ। ਜੋ ਆਤਮਾ ਪਰਮਾਤਮਾ ਦਾ ਸਾਚਾ ਮੀਤਾ, ਮਿਤ੍ਰ ਪਿਆਰਾ ਇਕ ਅਖਵਾਈਆ। ਜੇ ਕੋਈ ਬੱਚਿਆਂ ਵਾਂਗ ਸਾਫ਼ ਕਰ ਲਏ ਨੀਤਾ, ਸਚ ਦਵਾਰ ਮਿਲੇ ਵਡਿਆਈਆ। ਫਿਰ ਪੜ੍ਹਨੇ ਦੀ ਲੋੜ ਰਹੇ ਨਾ ਗੀਤਾ, ਪੁਰਾਨਾਂ ਵਰਕਾ ਨਾ ਕੋਇ ਉਲਟਾਈਆ। ਜਿਹੜਾ ਪੰਜਾਂ ਪਿਆਰਿਆਂ ਮੰਗਿਆ ਰਸ ਮੀਠਾ, ਉਹ ਸਭ ਨੂੰ ਦਿਤਾ ਚਖਾਈਆ। ਨਾਨਕ ਨੇ ਮਿੱਠਾ ਕੀਤਾ ਰੀਠਾ, ਪ੍ਰਭ ਗੁਰਮੁਖ ਰਿਹਾ ਬਣਾਈਆ। ਜਨ ਭਗਤ ਸਦਾ ਰਹੇ ਜਗ ਜੀਤਾ, ਰਵਦਾਸ ਚਮਾਰਾ ਕਰੇ ਲਿਖਾਈਆ। ਝਗੜਾ ਮੁਕ ਗਿਆ ਊਚਾਂ ਨੀਚਾਂ, ਹਿੰਦੂ ਮੁਸਲਿਮ ਵੰਡ ਨਾ ਕੋਇ ਵੰਡਾਈਆ। ਮਾਣ ਰਿਹਾ ਨਾ ਬੀਸ ਬੀਸਾ, ਸਦੀ ਬੀਸਵੀਂ ਰਹੀ ਕੁਰਲਾਈਆ। ਸਦੀ ਚੌਧਵੀਂ ਕਹੇ ਮੈਂ ਹੋਰ ਦੱਸਣੀ ਰੀਤਾ, ਸਾਹਿਬ ਸਤਿਗੁਰ ਅੱਗੇ ਵਾਸਤਾ ਪਾਈਆ। ਜੇ ਤੂੰ ਮਾਲਕ ਨੀਕਣ ਨੀਕਾ, ਵਡ ਵੱਡਾ ਆਪ ਅਖਵਾਈਆ। ਗੁਰਮੁਖਾਂ ਕਦੀ ਨਾ ਦੇਵੀਂ ਪੀਠਾ, ਪਿੱਛਾ ਨਾ ਜਾਣਾ ਬਦਲਾਈਆ। ਵੇਖੀਂ ਅਗਲੇ ਜਨਮ ਦੀ ਪਾਈਂ ਨਾ ਕੋਈ ਤਾਰੀਖਾ, ਏਸੇ ਜਨਮ ਵਿਚ ਖਹਿੜਾ ਦੇਣਾ ਛੁਡਾਈਆ। ਤੇਰੀ ਕਰ ਸਕਿਆ ਨਾ ਕੋਈ ਪਰੀਖਾ, ਗੁਰ ਅਵਤਾਰ ਪੈਗ਼ੰਬਰ ਸੀਸ ਝੁਕਾਈਆ। ਜਿਸ ਵੇਲੇ ਫਾਸੀ ਚੜ੍ਹਿਆ ਈਸਾ, ਖ਼ੁਦਾ ਨੇ ਦੁੱਧ ਗਲਾਸ ਦਿਤਾ ਵਖਾਈਆ । ਜਿਸ ਵੇਲੇ ਮੂਸਾ ਮੂੰਹ ਦੇ ਭਾਰ ਡਿੱਗਾ ਠੀਕਾ, ਓਸ ਵੇਲੇ ਦੁੱਧ ਦਿਤਾ ਪਿਆਈਆ। ਜਿਸ ਵੇਲੇ ਮੁਹੰਮਦ ਖ਼ੁਦਾ ਨੇ ਕਲਮਿਆਂ ਵਿਚ ਘਸੀਟਾ, ਬਦਨ ਖੱਲ ਨਾਲੋਂ ਲੁਹਾਈਆ। ਉਸ ਨੇ ਮੰਗ ਕੇ ਸਵਾ ਪਾ ਦੁੱਧ ਪੀਤਾ, ਮੁਖੋਂ ਕਿਹਾ ਜਾਂਗਜੰਦ ਮੁਜਰਾ ਆਪਣਾ ਦੇ ਵਖਾਈਆ। ਖ਼ੁਦਾ ਨੇ ਕਿਹਾ ਮੁਹੰਮਦਾ ਮੈਂ ਮਾਲਕ ਕੁੱਲ, ਆਲਮ ਮੇਰਾ ਨੂਰ ਰੁਸ਼ਨਾਈਆ। ਜਦ ਮੈਂ ਭਗਤਾਂ ਕ਼ੀਮਤ ਦੇਵਾਂ ਤੇ ਚੁਕਾਵਾਂ ਜਨਮ ਮਰਨ ਦਾ ਮੁੱਲ, ਅੰਮ੍ਰਿਤ ਰਸ ਮੁਖ ਚੁਆਈਆ। ਓਨ੍ਹਾਂ ਬੱਚਿਆਂ ਦਾ ਦੀਵਾ ਕਦੇ ਨਾ ਹੁੰਦਾ ਗੁਲ, ਜਿਨ੍ਹਾਂ ਦਾ ਓਢਣ ਸਿਰ ਤੇ ਨਜ਼ਰੀ ਆਈਆ। ਵੇਖਿਓ ਅੰਦਰੋਂ ਕੋਈ ਨਾ ਜਾਇਓ ਡੁੱਲ, ਅਡੁੱਲ ਸ਼ਬਦੀ ਧਾਰ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਚੜ੍ਹਾਈਆ। ਸਦੀ ਚੌਧਵੀਂ ਕਹੇ ਮੈਂ ਕਹਿ ਬੈਠੀ ਜੁਗਿੰਦਰ ਕੌਰ ਸਭ ਦੀ ਹਮਸ਼ੀਰਾ, ਭੈਣ ਭੈਣ ਨਜ਼ਰੀ ਆਈਆ। ਓਹ ਰਵਦਾਸ ਜਿਸ ਦੇ ਕੋਲ ਇਕ ਕਸੀਰਾ, ਬ੍ਰਾਹਮਣ ਰੰਗ ਚੜ੍ਹਾਈਆ । ਇਕ ਖੇਲ ਹੋਰ ਬੇਨਜ਼ੀਰਾ, ਨਜ਼ਰ ਵਿਚ ਨਾ ਕੋਇ ਟਿਕਾਈਆ। ਕੋਈ ਸਮਝੇ ਨਾ ਪ੍ਰਭੂ ਦੀ ਤਦਬੀਰਾ, ਤਰੀਕਾ ਢੰਗ ਨਾ ਕੋਇ ਦ੍ਰਿੜਾਈਆ। ਇਕ ਮਿੰਨਤ ਕੀਤੀ ਇਕ ਹਿੰਮਤ ਕੀਤੀ ਇਕ ਇੱਲਤ ਕੀਤੀ ਭਗਤ ਕਬੀਰਾ, ਕ਼ਬਰ ਵਿਚ ਜਾਣ ਤੋਂ ਪਹਿਲੋਂ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਵਖਾਈਆ। ਕਬੀਰ ਕਿਹਾ ਸੁਣ ਮੇਰੇ ਬੰਧੂ, ਬੰਦਨਾ ਵਿਚ ਜਣਾਈਆ। ਅਰਜਨ ਦਾ ਲੇਖਾ ਹੋਣਾ ਨਾਲ ਚੰਦੂ, ਚੰਦ ਸੂਰਜ ਦਏ ਗਵਾਹੀਆ। ਓਸ ਦਾ ਪ੍ਰੇਮੀ ਹੋਣਾ ਇਕ ਠੰਡੂ, ਜ਼ਾਤ ਖੱਤ੍ਰੀ ਵੰਡ ਵੰਡਾਈਆ। ਉਹਦਾ ਭਰਾਤਾ ਹੋਣਾ ਗੰਢੂ, ਨਾਮ ਪ੍ਰਭ ਦਾ ਢੋਲਾ ਗਾਈਆ। ਭਤੀਜਾ ਹੋਣਾ ਗੰਗੂ, ਜਮਨਾ ਜੰਮਣ ਵਾਲੀ ਮਾਈਆ। ਗਲ ਵਿਚ ਹੋਣਾ ਜੰਞੂ, ਤੰਦਾ ਤੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਚੜ੍ਹਾਈਆ। ਸਦੀ ਚੌਧਵੀਂ ਕਹੇ ਮੈਨੂੰ ਯਾਦ ਆ ਗਈ ਪਿਛਲਾ ਆ ਗਿਆ ਚੇਤਾ, ਚੇਤਨ ਹੋ ਕੇ ਦਿਆਂ ਜਣਾਈਆ। ਇਕ ਦਿਨ ਰਵਦਾਸ
❋
❋
ਨੂੰ ਹਰਿਜੂ ਮਿਲ ਗਿਆ ਵਿਚ ਖੇਤਾਂ, ਰਾਹ ਵਿਚ ਜਾਂਦਿਆਂ ਜੱਫੀ ਪਾਈਆ। ਕਿਹਾ ਚਮਿਆਰਾ ਮੇਰੇ ਕੋਲ ਦੁੱਧ ਦਾ ਠੇਕਾ, ਮੈਂ ਭਗਤਾਂ ਦਿਆਂ ਪਿਆਈਆ। ਰਵਦਾਸ ਕਿਹਾ ਪਹਿਲੋਂ ਬਦਲ ਦੇ ਮੇਰੀ ਰੇਖਾ, ਮੁਨੀਆਂ ਰਿਖੀਆਂ ਤੋਂ ਬਾਹਰ ਕਰ ਪੜ੍ਹਾਈਆ। ਫਿਰ ਉਂਗਲਾਂ ਮਾਰ ਕੇ ਵਿਚ ਕੇਸਾਂ, ਪੰਜ ਵਾਰ ਦਿਤਾ ਹਿਲਾਈਆ। ਜੇ ਤੂੰ ਮਾਲਕ ਰਹਿਣ ਵਾਲਾ ਹਮੇਸ਼ਾ, ਜੁਗ ਚੌਕੜੀ ਵੇਸ ਵਟਾਈਆ। ਮੈਨੂੰ ਦੱਸ ਕੀ ਤੇਰਾ ਲਹਿਣਾ ਹੋਣਾ ਨਾਲ ਗੁਰ ਦਸਮੇਸਾ, ਗੋਬਿੰਦ ਨਾਲ ਵਡਿਆਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਕੋਈ ਰਹੇ ਨਾ ਮੁੱਲਾ ਸ਼ੇਖਾ, ਸ਼ਕਤੀ ਅਸ਼ਟਭੁਜ ਨਾ ਕੋਇ ਵਖਾਈਆ। ਰਾਮ ਕ੍ਰਿਸ਼ਨ ਛੱਡ ਜਾਣ ਮਾਤਲੋਕ ਦਾ ਦੇਸਾ, ਪ੍ਰਦੇਸੀ ਹੋ ਕੇ ਡੇਰਾ ਲਾਈਆ। ਗੁਰੂ ਬਣਾਏ ਨਾ ਕੋਈ ਗੁਰਮੁਖ ਬੇਟਾ, ਗੋਦੀ ਗੋਦ ਨਾ ਕੋਇ ਟਿਕਾਈਆ। ਫੇਰ ਬਹੁਤੀ ਦੇਰ ਕਰਾਂ ਨਾ ਵੇਟਾ, ਵੀਟੋ ਆਪਣਾ ਅਧਿਕਾਰ ਲਵਾਂ ਜਮਾਈਆ । ਸਭ ਦਾ ਅੰਦਰ ਵੇਖਾਂ ਪੇਟਾ, ਪਟਨੇ ਵਾਲਾ ਨਾਲ ਜੁੜਾਈਆ। ਪ੍ਰਭ ਨੂੰ ਮਿਲਣ ਦਾ ਮੁਹੱਬਤ ਨਾਮ ਰੱਖ ਦੇਵਾਂ ਰੇਟਾ, ਕ਼ੀਮਤ ਵੱਧ ਘੱਟ ਨਾ ਕੋਇ ਕਰਾਈਆ। ਆਪ ਵਸਾਂ ਭਗਤਾਂ ਦੇ ਸਾਚੇ ਦੇਸਾ, ਦਿਸ਼ਾ ਅਵਰ ਨਾ ਕੋਇ ਸਮਝਾਈਆ। ਕਰਾਂ ਸਫ਼ਾਈ ਬਿਨ ਕੁਹਾੜੀ ਤੇਸਾ, ਦੁਰਮਤ ਮੈਲ ਦੇਵਾਂ ਧੁਆਈਆ। ਐਸਾ ਅੰਦਰ ਵੜ ਕੇ ਮਾਰਾਂ ਪੇਚਾ, ਜਿਸ ਦੀ ਗੰਢ ਨਾ ਕੋਇ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਵਖਾਈਆ। ਸਦੀ ਚੌਧਵੀਂ ਕਹੇ ਓਏ ਰਵਦਾਸ ਮੇਰਿਆ ਵੀਰਾ, ਵੀਰਨਾਂ ਦਿਆਂ ਜਣਾਈਆ। ਸਭ ਦੇ ਸਿਰ ਤੇ ਪ੍ਰੇਮ ਦਾ ਚੀਰਾ, ਚੀਰੇ ਵਾਲਾ ਵੇਖ ਵਖਾਈਆ। ਮੇਰਾ ਸੁਹਾਗਾਂ ਵਾਲਾ ਕਲੀਰਾ, ਕਲੀ ਕਲੀ ਰਿਹਾ ਮਹਿਕਾਈਆ। ਤੂੰ ਕੱਟ ਸ਼ਰਅ ਜ਼ੰਜੀਰਾ, ਸ਼ਾਇਦ ਫਿਰ ਮਿਲਣ ਕੋਇ ਨਾ ਆਈਆ। ਤੂੰ ਸਾਹਿਬ ਗੁਣੀ ਗਹੀਰਾ, ਗਵਰ ਤੇਰੀ ਵਡਿਆਈਆ। ਬਦਲ ਦੇ ਤਕ਼ਦੀਰਾ, ਤਦਬੀਰ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦੇ ਉਠਾਈਆ। ਸਦੀ ਚੌਧਵੀਂ ਕਹੇ ਕੀ ਨਾਨਕ ਕੋਲੋਂ ਜੁਗਿੰਦਰ ਰੱਖੀ ਤਾਂਘ, ਮੈਨੂੰ ਦੇ ਜਣਾਈਆ। ਜਿਸ ਵੇਲੇ ਮੰਬਰਾਂ ਮੁਨਾਰਿਆਂ ਤੇ ਚੜ੍ਹ ਕੇ ਤੇਰੀ ਦੇਂਦੇ ਬਾਂਗ, ਅੱਲਾ ਹੂ ਤੇਰਾ ਨਾਮ ਅਲਾਈਆ। ਮੈਂ ਵੇਖ ਅਗੰਮੀ ਸ੍ਵਾਂਗ, ਨਿਗਾਹ ਚਮਾਰ ਵੱਲ ਟਿਕਾਈਆ। ਤੂੰ ਵੀ ਜ਼ਰਾ ਜਾਗ, ਆਪਣੀ ਅੱਖ ਖੁਲ੍ਹਾਈਆ। ਦੁਨੀਆ ਹੋ ਗਈ ਕਾਗ, ਹੰਸ ਰੂਪ ਨਾ ਕੋਇ ਬਦਲਾਈਆ। ਹਾਏ ਕਿਹਦੇ ਹੱਥ ਫੜਾਈਏ ਵਾਗ, ਡੋਰੀ ਕਵਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਵਖਾਈਆ। ਰਵਦਾਸ ਕਿਹਾ ਸਦੀ ਚੌਧਵੀਂ ਖ਼ੁਸ਼ੀਆ ਵਾਲੀ ਰਾਤ, ਸਚ ਦਿਆਂ ਦ੍ਰਿੜਾਈਆ। ਪ੍ਰਭ ਦੇ ਕੋਲ ਅਗੰਮੀ ਸੌਗ਼ਾਤ, ਜਿਹੜੀ ਨਜ਼ਰ ਕਿਸੇ ਨਾ ਆਈਆ। ਓਹ ਬਣਾਈ ਸੱਤ ਧਾਤ, ਵਾਧਾ ਘਾਟਾ ਨਾ ਕੋਇ ਰਖਾਈਆ। ਨੰਨ੍ਹੀਆਂ ਬੱਚੀਆਂ ਦੀ ਦਿਸੇ ਜਮਾਤ, ਦੋ ਇਕ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਰਿਹਾ ਮਿਲਾਈਆ। ਰਵਦਾਸ ਕਹੇ ਓਹ ਵੇਖੋ ਬਿਸ਼ਨ ਸਿੰਘ ਦੀ ਧੀ, ਅਮਰਜੀਤ ਨਜ਼ਰੀ ਆਈਆ। ਜਿਸ ਨੇ ਤੇਰਾ ਅੰਮ੍ਰਿਤ ਲੈਣਾ ਪੀ, ਬੂੰਦਾਂ ਤ੍ਰੈ ਮੇਰੇ ਕੋਲੋਂ ਮੁਖ ਪੁਆਈਆ। ਇਹ ਮੇਰੇ ਪਾਟੇ ਚੀਥੜ ਦਰਜੀ ਦੀ ਬੇਟੀ ਲੈਂਦੀ ਸੀਂ, ਸੀਵਣ ਅਧਵਿਚਕਾਰ ਲਗਾਈਆ। ਮੈਂ ਦਿਤਾ ਨਹੀਂ ਸੀ ਕਦੇ ਕੁਛ ਉਹ ਸਦਾ ਮੈਨੂੰ ਕਹਿੰਦੀ ਸੀ ਜੀ, ਮੈਂ ਜੀ ਆਇਆਂ ਕਹਿ ਕੇ ਸਿਰ ਹੱਥ ਦੇਂਦਾ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਸਦੀ ਚੌਧਵੀਂ ਕਹੇ ਸਾਹਿਬ ਮੇਰੀ ਜੋਬਨ
❋
❋
ਭਰੀ ਜਵਾਨੀ, ਭਗਵੰਤ ਕੰਤ ਨਜ਼ਰੀ ਆਈਆ। ਤੈਥੋਂ ਜੁਗਿੰਦਰ ਮੰਗੀ ਇਕ ਨਿਸ਼ਾਨੀ, ਨਿਸ਼ਾਨਾ ਅੰਦਰ ਦਿਤਾ ਲਗਾਈਆ। ਤੂੰ ਹੁਣ ਕਰ ਦੇ ਮਿਹਰਵਾਨੀ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਆਪਣੇ ਨਾਲ ਕਰਾਈਆ। ਸਦੀ ਚੌਧਵੀਂ ਕਹੇ ਫੜਾ ਦੇ ਦੁੱਧ ਵਾਲਾ ਗਲਾਸ, ਤੇਰੀ ਬੇਪ੍ਰਵਾਹੀਆ। ਇੱਕੀਆਂ ਕੰਨਿਆਂ ਦੀ ਪੂਰੀ ਕਰ ਆਸ, ਤੇਰੇ ਹੱਥ ਵਡਿਆਈਆ। ਰਵਦਾਸ ਦਾ ਕਸੀਰਾ ਹੋ ਗਿਆ ਪਾਕ, ਪਵਿਤ੍ਰ ਰੂਪ ਬਣਾਈਆ। ਸੱਤਾਂ ਧਾਤਾਂ ਦੀ ਤੇਰੇ ਹੱਥ ਵਿਚ ਓਹ ਮੁੰਦਰੀ ਤੇ ਓਹ ਛਾਪ, ਇੱਕੀ ਵੇਖੋ ਨਜ਼ਰੀ ਆਈਆ। ਜਨ ਭਗਤੋ ਸਭ ਦੇ ਕੱਟੇ ਜਾਣੇ ਪਾਪ, ਪਤਤ ਪੁਨੀਤ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਇੱਕੀ ਕੰਨਿਆਂ ਉਠਣ ਇਕ ਧਾਰ, ਹਿਰਦੇ ਅੰਤਰ ਖ਼ੁਸ਼ੀ ਮਨਾਈਆ। ਵੀਹਵੀਂ ਸਦੀ ਦਾ ਵੀਹਾਂ ਨਾਲ ਵਿਹਾਰ, ਜੋ ਕੁਆਰ ਪ੍ਰਭ ਦਾ ਰੰਗ ਚੜ੍ਹਾਈਆ। ਇੱਕੀਵੀਂ ਧਰਮ ਦੀ ਧਾਰ, ਸਚ ਦਾ ਰਾਹ ਵਖਾਈਆ। ਵੱਡੇ ਛੋਟੇ ਇਕੋ ਰੰਗ ਰਹਿਣਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸੀਸ ਨਿਵਾਈਆ। ਜਿਸ ਦਾ ਲੇਖਾ ਜੁਗ ਚੌਕੜੀ ਚਾਰ, ਚਾਰ ਜੁਗ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਮੁੰਦਰੀ ਦਏ ਪਹਿਨਾਈਆ। ਸਾਚੀ ਮੁੰਦਰੀ ਨਾਮ ਦਾ ਮੁੰਦਰਾ, ਮੁੱਦਤ ਦਾ ਲੇਖਾ ਦਏ ਚੁਕਾਈਆ। ਪ੍ਰਭ ਨੂੰ ਲਭਣਾ ਪਏ ਨਾ ਵਿਚੋਂ ਕੁੰਦਰਾ, ਜੰਗਲਾਂ ਵਿਚ ਨਾ ਖੋਜਣ ਜਾਈਆ। ਸਭ ਦੀਆਂ ਪ੍ਰੇਮ ਪਿਆਰ ਵਾਲੀਆਂ ਉਂਗਲਾ, ਜੋ ਹਰਿ ਸੰਗਤ ਸੇਵ ਕਮਾਈਆ। ਅੰਦਰ ਰਹਿਣ ਨਾ ਦੇਵੇ ਗੁੰਝਲਾਂ, ਹਰ ਹਿਰਦੇ ਕਰੇ ਸਫ਼ਾਈਆ। ਇਹ ਖੇਲ ਅਖ਼ੀਰੀ ਇਹੋ ਖੇਲ ਮੁੱਢਲਾ, ਦੋਹਾਂ ਦਾ ਮਾਲਕ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ। ਸੱਤ ਧਾਤ ਦੀ ਸੋਹਣੀ ਦਿਸੇ ਅੰਗੂਠੀ, ਸਤਿ ਵਿਚ ਸਮਾਈਆ। ਇਹ ਪ੍ਰਭੂ ਦੇ ਨਾਮ ਦੀ ਬੂਟੀ, ਜੋ ਬੂਟਾ ਜਗਤ ਦਏ ਲਗਾਈਆ। ਦਰਸ਼ਨ ਹੋਵੇ ਨਿਰਵੈਰ ਤ੍ਰੈਕੁਟੀ, ਤ੍ਰੈਗੁਣ ਮਾਇਆ ਡੇਰਾ ਢਾਹੀਆ। ਸਚ ਸੁਹੰਜਣੀ ਹੋਵੇ ਰੁਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਦੇਵੇ ਮਾਣ ਵਡਿਆਈਆ। ਮੁੰਦਰੀ ਕਹੇ ਮੈਨੂੰ ਯਾਦ ਆ ਗਈ ਬਲ ਬਾਵਨ ਦੀ ਧਾਰ, ਧਰਨੀ ਧਰਤ ਧਵਲ ਜਣਾਈਆ। ਪੀੜ੍ਹਾ ਕਹੇ ਮੈਂ ਚੌਦਾਂ ਸਦੀਆਂ ਬਿਨਾ ਖ਼ਬਰਾਂ ਤੋਂ ਬਿਨਾ ਅੱਖਰਾਂ ਤੋਂ ਪੜ੍ਹਦਾ ਰਿਹਾ ਅਖ਼ਬਾਰ, ਬਿਨਾ ਨੈਣਾਂ ਤੋਂ ਨੈਣ ਮਿਲਾਈਆ। ਜਿਸ ਵਿਚ ਆਵਾਜ਼ ਔਂਦੀ ਰਹੀ ਅਗੰਮੀ ਯਾਰ, ਯਾਰ ਯਾਰਾਨੇ ਵਿਚ ਜਣਾਈਆ। ਕੀ ਹੋਣਾ ਅੰਤ ਵਿਹਾਰ, ਵਿਵਹਾਰੀ ਹੋ ਕੇ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਚੜ੍ਹਾਈਆ। ਲਾਲ ਸਿੰਘ ਅਲਫ਼ੀ ਲਿਆ ਦੇ ਕਾਲੀ, ਕਲਮੇ ਵਿਚ ਦੁਹਾਈਆ। ਜਿਹੜੀ ਸੇਵਾ ਚੌਦਾਂ ਸਦੀਆਂ ਘਾਲੀ, ਘਾਇਲ ਹੋ ਕੇ ਸੇਵ ਕਮਾਈਆ। ਮੈਥੋਂ ਮਿਹਨਤ ਕੀਤੀ ਨਹੀਂ ਜਾਂਦੀ ਬਾਹਲੀ, ਬਹੁੜੀ ਬਹੁੜੀ ਮੇਰੀ ਦੁਹਾਈਆ। ਮੈਂ ਕਿਸੇ ਦੇ ਅੱਗੇ ਨਹੀਂ ਹੋਣਾ ਸਵਾਲੀ, ਸਵਾਲ ਆਪਣਾ ਇਕ ਜਣਾਈਆ। ਮੈਂ ਕਹਿਣਾ ਤੂੰ ਪ੍ਰਭੂ ਜੀਉਂਦਾ ਸ਼ਾਹਲੀ, ਸ਼ਾਲ੍ਹਾ ਤੇਰੀ ਵਡਿਆਈਆ। ਮੈਂ ਕੀ ਤੱਕਿਆ ਅੱਜ ਤਰਕਾਲੀਂ, ਤਕਲੇ ਵਾਲੀ ਬੁੱਢੜੀ ਮਾਈਆ। ਜਿਸ ਦੀ ਫਲ ਲੱਗਾ ਸਚ ਡਾਲੀ, ਗੁਰਮੁਖ ਸੋਹਣੇ ਨਜ਼ਰੀ ਆਈਆ। ਕੋਈ ਦਵਾਰਿਉਂ ਜਾਏ ਨਾ ਖ਼ਾਲੀ, ਭੁੱਖਿਆਂ ਭੁੱਖ ਦੇ ਮਿਟਾਈਆ। ਪ੍ਰਭੂ ਦੁਨੀਆ ਦੀ ਦੀਵਿਆਂ ਵਾਲੀ ਦੀਵਾਲੀ, ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਕਿਰਪਾ ਕਰ, ਸਚ ਸਾਚੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਗੁਲਾਟੀ ਲਿਆ ਦੇ ਸਾਨੂੰ ਫੁੱਲੀਆਂ, ਮੁਹੰਮਦ ਖ਼ੁਸ਼ੀ ਮਨਾਈਆ। ਕਸ਼ਮੀਰੋ ਤੇਰੀਆਂ ਰੋਂਦੀਆਂ ਰਹਿੰਦੀਆਂ ਬੁੱਲੀਆਂ, ਬੱਚਾ ਨੰਨ੍ਹਾ ਦੇ ਵਖਾਈਆ। ਤੇਰੀਆਂ ਆਂਦਰਾਂ ਅੰਦਰੋਂ ਡੁੱਲੀਆਂ, ਧੀਰਜ ਧੀਰ ਨਾ ਕੋਇ ਧਰਾਈਆ। ਹੁਣ ਖ਼ੁਸ਼ੀਆਂ ਦੇਣੀਆਂ ਖੁਲ੍ਹੀਆਂ, ਮਿਹਰ ਨਜ਼ਰ ਟਿਕਾਈਆ। ਜਨ ਭਗਤੋ ਦਾਜਾਂ ਦੀਆਂ ਕੰਮ ਨਹੀਂ ਆਉਂਦੀਆਂ ਜੁਲੀਆਂ, ਜ਼ਰ ਜ਼ੇਵਰ ਨਾ ਕੋਇ ਵਡਿਆਈਆ। ਜਿਹੜੀਆਂ ਆਤਮਾ ਮੇਰੇ ਉਤੇ ਤੁਲੀਆਂ, ਤੋਲਾ ਬਣ ਕੇ ਦਿਆਂ ਵਖਾਈਆ। ਪ੍ਰਭ ਦੀਆਂ ਬੱਚੀਆਂ ਕਦੇ ਨਾ ਰੁਲੀਆਂ, ਸਚ ਦਵਾਰੇ ਦਿਆਂ ਵਡਿਆਈਆ। ਕਿਸੇ ਦੇ ਖਾਣ ਨਹੀਂ ਜਾਂਦੀਆਂ ਗੁਲੀਆਂ, ਜਗਤ ਭੁੱਖ ਨਾ ਕੋਇ ਬਣਾਈਆ। ਵਸਣ ਨਹੀਂ ਜਾਂਦੀਆਂ ਵਿਚ ਕੁੱਲੀਆਂ, ਭੈਣ ਭਰਾਵਾਂ ਕਰ ਜੁਦਾਈਆ। ਏਸ ਬੱਚੇ ਦੇ ਮੁਖ ਨੂੰ ਲਾਵਾਂ ਫੁੱਲੀਆਂ, ਜਿਸ ਦੀ ਜਗਤ ਹੋਣੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਦੀ ਚੌਧਵੀਂ ਕਹੇ ਸਾਰੇ ਰੱਖੋ ਇਕੇ ਤੇ ਭਰਵਾਸਾ, ਭਰਮ ਦਿਓ ਗਵਾਈਆ। ਜਿਸ ਦੇ ਕੋਲ ਜਨਮ ਕਰਮ ਦਾ ਖਾਤਾ, ਖ਼ਤਰੇ ਦਏ ਗਵਾਈਆ। ਲੈਣ ਦੇਣ ਦਾ ਨਹੀਂ ਕੋਈ ਘਾਟਾ, ਨਾਮ ਭੰਡਾਰੇ ਦਏ ਭਰਾਈਆ। ਜਿਨ੍ਹਾਂ ਪਿਛੇ ਸਤਿਜੁਗ ਤੋਂ ਕਲਜੁਗ ਅੰਤਮ ਮਾਰੀਆਂ ਵਾਟਾਂ, ਗੁਰਦਰਸ਼ਨ ਦਏ ਗਵਾਹੀਆ। ਜਿਸ ਨੇ ਮਾਘ ਮਹੀਨੇ ਵਿਚ ਸੋਈ ਜਾਣਾ ਸੀ ਉਤੇ ਕਹਾਰਾਂ ਵਾਲੀ ਖਾਟਾ, ਕਾਨ੍ਹੀਆਂ ਕੰਧ ਰਖਾਈਆ। ਓਸ ਦੇ ਪਿੱਛੇ ਰਣਜੀਤ ਕੌਰ ਦਾ ਖੁਲ੍ਹਾ ਕਰ ਕੇ ਝਾਟਾ, ਸਮਾਂ ਦਿਤਾ ਬਦਲਾਈਆ। ਸਦੀ ਚੌਧਵੀਂ ਤੈਨੂੰ ਮੰਨਣਾ ਪਏ ਆਖਾ, ਅੱਖ ਨਾ ਕੋਇ ਬਦਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਰ ਦਏ ਵਡਿਆਈਆ। ਸਦੀ ਚੌਧਵੀਂ ਕਹੇ ਪ੍ਰਭ ਤੇਰੇ ਖੇਲ ਨਿਆਰੇ, ਇਕੋ ਰੰਗ ਰੰਗਾਈਆ। ਜਾਓ ਆਪਣੇ ਦਵਾਰੇ, ਹੋਏ ਸਦਾ ਸਹਾਈਆ। ਉਠੋ ਦਸ ਵਿਆਹੇ ਦਸ ਕੁਆਰੇ, ਬਾਹਵਾਂ ਉਪਰ ਲਓ ਉਠਾਈਆ। ਇੱਕੀਵਾਂ ਰੰਡਾ ਹੋਵੇ ਨਾਲੇ, ਸੋਹਣਾ ਮੇਲ ਮਿਲਾਈਆ। ਵੇਖੋ ਸਭ ਦੀ ਸੁਰਤ ਸੰਭਾਲੇ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਦਵਾਰੇ ਦਏ ਵਡਿਆਈਆ। ਵਿਆਹੇ ਕੁਆਰੇ ਇਕੱਠੇ ਕੀਤੇ ਰੰਡੇ, ਇਕੋ ਰੰਗ ਰੰਗਾਈਆ। ਤੁਸੀਂ ਸਾਰੇ ਚੜ੍ਹੋ ਪ੍ਰਭੂ ਦੇ ਡੰਡੇ, ਡੰਡਾਵਤ ਇਕ ਜਣਾਈਆ। ਮਾੜੇ ਕੀਤੇ ਚੰਗੇ, ਮੇਰੇ ਚੰਦ ਨੂਰ ਰੁਸ਼ਨਾਈਆ। ਜਿਧਰ ਵੇਖੋ ਸਦਾ ਤੁਹਾਡੇ ਸੰਗੇ, ਆਪਣਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਅਲਫ਼ੀ ਕਹੇ ਮੈਂ ਕਾਲੀ ਕਿ ਗੋਰੀ, ਮੈਨੂੰ ਦਿਓ ਸਮਝਾਈਆ। ਮੈਂ ਸਾਹਮਣੇ ਆਵਾਂ ਕਿ ਚੋਰੀ, ਚੋਰਾਂ ਵਾਂਗ ਫੇਰਾ ਪਾਈਆ। ਕਿਸ ਦੇ ਨਾਲ ਬੰਨ੍ਹਾਂ ਡੋਰੀ, ਤੰਦ ਲਵਾਂ ਜੁੜਾਈਆ। ਮੈਂ ਕਿਸ ਦੇ ਨਾਲ ਜੋੜਾਂ ਜੋੜੀ, ਆਪਣਾ ਸੰਗ ਵਖਾਈਆ। ਨੀ ਸਖ਼ੀਓ ਜੇ ਕਿਤੇ ਪ੍ਰਭੂ ਨੂੰ ਚਾੜ੍ਹੋ ਪ੍ਰੇਮ ਦੀ ਘੋੜੀ, ਬਾਜਾਂ ਵਾਲਾ ਨਾਲ ਮਿਲਾਈਆ। ਮੈਂ ਫਿਰ ਹੋ ਜਾਵਾਂ ਹੋਰ ਦੀ ਹੋਰੀ, ਨੂਰ ਜੋਤ ਰੁਸ਼ਨਾਈਆ। ਮੈਨੂੰ ਸਾਰੇ ਤੱਕਣ ਇਹ ਚੌਦਾਂ ਸਦੀਆਂ ਦੀ ਬਾਂਕੀ ਛੋਹਰੀ, ਕਿੱਥੋਂ ਆਈ ਰੂਪ ਬਦਲਾਈਆ। ਜੇ ਤੁਸਾਂ ਭਗਤੋ ਮੇਰੀ ਸਫ਼ਾਰਸ਼ ਨਾ ਕੀਤੀ ਮੈਂ ਹੋ ਜਾਵਾਂਗੀ ਕੋਹੜੀ, ਚਲਿਆਂ ਪੰਧ ਨਾ ਕੋਇ ਮੁਕਾਈਆ। ਕਿਸੇ ਨੂੰ ਕਹਵਾਂਗੀ ਮੇਰੀ ਪਿੱਠ ਤੇ ਨਿਕਲੀ ਫੋੜੀ, ਦਰਦ ਰਹੀ ਸਤਾਈਆ। ਮੇਰੀ ਉਮਰ ਰਹਿ ਗਈ ਥੋੜ੍ਹੀ, ਬਾਰਾਂ ਸਾਲ ਨਜ਼ਰੀ ਆਈਆ। ਆਹ ਵੇ ਭਗਤੋ ਮੇਰੀ ਬਹੁੜੀ, ਦੁਹੱਥੜਾ ਮਾਰ ਕੇ ਦਿਆਂ ਸੁਣਾਈਆ। ਜੇ ਭਗਤ ਕਹਿ ਦੇਣ ਪ੍ਰੀਤ ਲੱਗ ਗਈ ਮੋਰੀ
❋
❋
ਤੋਰੀ, ਤੁਰਤ ਆਪਣਾ ਰੂਪ ਲਵਾਂ ਬਦਲਾਈਆ। ਪੀੜ੍ਹੇ ਉਤੇ ਬਹਿ ਜਾਵਾਂ ਕਹਾਂ ਨਵੀਂ ਨਕੌਰੀ, ਜੋਬਨਵੰਤੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਮਨਸਾ ਪੂਰ ਕਰਾਈਆ। ਅਲਫ਼ੀ ਕਹੇ, ਹਾ ਹਾਏ, ਮੈਨੂੰ ਕਹਿੰਦੇ ਅੱਲ੍ਹਾ ਰਾਣੀ ਦੀ ਗੋਲੀ, ਮੈਂ ਮੁਹੰਮਦ ਦੀ ਸੇਵ ਕਮਾਈਆ। ਮੈਂ ਚੁਪ ਕਰ ਕੇ ਕਦੇ ਨਾ ਬੋਲੀ, ਬੁੱਲਾਂ ਤੋਂ ਪਿਛੇ ਆਪਣੀ ਆਸਾ ਦਿਆਂ ਦਬਾਈਆ। ਮੈਨੂੰ ਬੜਾ ਚਾਅ ਕਦੀ ਮੈਂ ਵੀ ਬਹਵਾਂਗੀ ਡੋਲੀ, ਆਪਣਾ ਰੰਗ ਰੰਗਾਈਆ। ਫਿਰ ਸੁਣਿਆ ਚੌਦਾਂ ਤਬਕਾਂ ਪੈ ਗਈ ਰੌਲੀ, ਹਾਏ ਹਾਏ ਦਿਤੀ ਸੁਣਾਈਆ। ਮੁਹੰਮਦ ਕਿਹਾ ਓਹ ਕਿਉਂ ਪਈ ਏਂ ਤੌਲੀ, ਤੌਲੇ ਤੌਲੇ ਭੱਜੇਂ ਚਾਈਂ ਚਾਈਂਆ। ਮੈਨੂੰ ਚਾਅ ਆਉਂਦਾ ਜੇ ਰੁੜਕੇ ਵਾਲਿਓ ਤੰਦ ਲਿਆ ਦਿਓ ਮੌਲੀ, ਮੇਰਾ ਕਲੀਰਾ ਦਿਓ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਵੇਖ ਵਖਾਈਆ। ਵੇਖੋ ਰੁੜਕੇ ਵਾਲਿਆਂ ਦਾ ਵਿਹਾਰ, ਸ਼ਬਦੀ ਖੇਲ ਖਿਲਾਈਆ। ਚਲ ਕੇ ਆਏ ਦਰਬਾਰ, ਆਪਣਾ ਪੰਧ ਮੁਕਾਈਆ। ਜਗਤ ਵਾਲਾ ਵਿਹਾਰ, ਕਲੀਰਾ ਕੌਡੀਆਂ ਵਾਲਾ ਬੰਧਾਈਆ। ਕਿਤੇ ਰੁੱਸ ਨਾ ਜਾਏ ਸਦੀ ਚੌਧਵੀਂ ਮੁਟਿਆਰ, ਸਹੇਲੀਆਂ ਨੂੰ ਬਾਹਵਾਂ ਕਿਵੇਂ ਵਖਾਈਆ। ਇਕ ਰੁਪਈਆ ਤੇ ਇਕ ਪੈਸਾ ਇਹ ਸਗਣਾਂ ਦੀ ਕਾਰ, ਕਿਉਂਕਿ ਆਪੇ ਮੁੰਡਾ ਤੇ ਆਪੇ ਕੁੜੀ ਰੁਪਈਆ ਇਕੋ ਕੰਮ ਆਈਆ। ਓਹ ਗੁਰਸਿਖ ਲਾਗਿਉਂ ਇਕ ਪੈਸਾ ਮੁੰਡੇ ਕੁੜੀ ਦੇ ਉਤੋਂ ਦਿਤਾ ਵਾਰ, ਤੁਹਾਡੀ ਝੋਲੀ ਦਿਤੀ ਭਰਾਈਆ। ਜੇ ਇਕ ਰੁਪਈਆ ਨਾ ਅਉਂਦਾ ਤੇ ਗੁਰਦਰਸ਼ਨ ਕਦੀ ਨਾ ਜ਼ਿੰਦਾ ਰਹਿੰਦੀ ਵਿਚ ਸੰਸਾਰ, ਇਹ ਬਿਨ ਰਸਨਾ ਤੋਂ ਸ਼ਬਦ ਦੇ ਨਾਲ ਲਿਆ ਮੰਗਾਈਆ। ਲਛਮਣ ਸਿੰਘ ਤੇ ਤੇਜ ਕੌਰ ਦੋਹਾਂ ਦਾ ਨਾਤਾ ਅਪਰ ਅਪਾਰ, ਇਸ ਦੇ ਨਾਲ ਪਿਛਲਾ ਚਲਿਆ ਆਈਆ। ਇਹ ਵੇਖੋ ਖੇਲ ਸਚੀ ਸਰਕਾਰ, ਜਿਸ ਨੂੰ ਚਾਹੇ ਓਸੇ ਨੂੰ ਲਏ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਅਪਣਾ ਹੱਥ ਟਿਕਾਈਆ। ਇਹ ਰੁਪਈਆ ਬੜਾ ਚਿੱਟਾ, ਟਣਕ ਟਣਕ ਰਿਹਾ ਜਣਾਈਆ। ਕੁੜੀ ਮੁੰਡੇ ਦਾ ਸੋਹਣਾ ਨਿਕਲੇ ਸਿੱਟਾ, ਇਕ ਮੂਰਤੀ ਇਕੋ ਜੋਤ ਨਜ਼ਰੀ ਆਈਆ। ਇਕੋ ਦੋਹਾਂ ਦਾ ਸਾਂਝਾ ਚਿੱਠਾ, ਇਕੋ ਇਕ ਪੜ੍ਹਾਈਆ। ਇਕੋ ਦੋਹਾਂ ਦਾ ਧਾਮ ਅਨਡਿੱਠਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਕੁਛ ਹੋਰ ਲੱਭੀਏ ਜੇ ਵਿਚੋਂ ਕੁਛ ਨਿਕਲ ਆਵੇ ਸਿੱਟਾ, ਇਹ ਠੂਠੀ ਇਹ ਡੋਰੀ ਇਹ ਕੌਡੀ ਇਹ ਰਵਦਾਸ ਦਾ ਕਸੀਰਾ, ਪਰ ਮੁੰਡਾ ਲੱਭਾ ਓਹ ਵੀ ਬਿਨਾ ਚੀਰਾ, ਜੇ ਕੁੜੀ ਲੱਭੀ ਤੇ ਮੁੱਛਾਂ ਦਾੜ੍ਹੀ ਵਾਲੀ ਬੈਠੀ ਉਪਰ ਪੀੜ੍ਹਾ, ਜਿਸ ਦੀ ਪੀੜ੍ਹੀ ਪਿਛਲੀ ਨਾ ਕੋਇ ਸਮਝਾਈਆ। ਨਾ ਇਹ ਜੰਮਦੀ ਨਾ ਇਹ ਮਰਦੀ ਨਾ ਇਹ ਸੜਦੀ ਤੇ ਨਾ ਇਹਨੂੰ ਕ਼ਬਰਾਂ ਵਿਚ ਖਾਏ ਕੀੜਾ, ਮੜ੍ਹੀ ਗੋਰ ਨਾ ਕੋਇ ਦਬਾਈਆ। ਨਾ ਹੋਵੇ ਕਦੇ ਦਿਲਗੀਰਾ, ਨਾ ਖਾਵੇ ਮੰਡਾ ਸੀਰਾ, ਨਾਨਕ ਦਾਦਕ ਮਿਲਣ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਲੇਖਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੇਰੇ ਸਗਣ ਨਾਲ ਕੁਛ ਰੁਪਈਏ ਜਿਨ੍ਹਾਂ ਨੂੰ ਕਹਿੰਦੇ ਨੋਟ, ਕਾਗ਼ਜ਼ਾਂ ਵੰਡ ਵੰਡਾਈਆ। ਵੇ ਭਰਾਵੋ ਮੈਂ ਤੇ ਮਿਲਣਾ ਨਾਲ ਓਸ ਜੋਤ, ਜੋ ਜੋਤੀ ਜਾਤਾ ਇਕ ਅਖਵਾਈਆ। ਤੁਸੀਂ ਤੇ ਕਹਿੰਦੇ ਇਸ ਦੀ ਹੋਰ ਕੋਈ ਗੋਤ, ਤੇ ਮੈਨੂੰ ਐਂ ਦਿਸਦਾ ਸਾਰਿਆਂ ਗੋਤਾਂ ਦਾ ਮਾਲਕ ਨੂਰ ਖ਼ੁਦਾਈਆ। ਤੁਸੀਂ ਲੱਭਦੇ ਫਿਰਦੇ ਤੁਹਾਡੇ ਸਾਹਮਣੇ ਲੁਕ ਕੇ ਬਹਿ ਗਿਆ ਵਿਚ ਕਾਇਆ ਦੇ ਪੋਸ਼, ਕੋਸ਼ ਵਿਚ ਸਮਝ ਕਿਸੇ ਨਾ ਆਈਆ। ਜਿਸ ਦੀ ਆਸਾ ਰਹੇ ਲੋਚ, ਉਹ ਲੋਚਣਾਂ ਦੇ ਪਿੱਛੇ ਡੇਰਾ ਲਾਈਆ। ਜਿਥੇ ਸੰਤ ਨਾ ਸਕਣ
❋
❋
ਸੋਚ, ਅੱਖੀਂ ਮੀਟੀਆਂ ਅੱਖ ਨਾ ਕੋਇ ਚਮਕਾਈਆ। ਜ਼ਬਾਨ ਨਾਲ ਕਹਿੰਦੇ ਲੋਕ ਪ੍ਰਲੋਕ, ਸਲੋਕ ਢੋਲੇ ਰਹੇ ਗਾਈਆ। ਨਾਲੇ ਪਾਠ ਕਰਦੇ ਨਾਲੇ ਪੂਜਾ ਕਰਦੇ ਨਾਲੇ ਮਾਲਾ ਫੇਰਦੇ ਨਾਲੇ ਕਹਿੰਦੇ ਪ੍ਰਭੂ ਕਿਤੇ ਦੇ ਦੇ ਮੋਖ, ਮੁਕਤੀ ਮੰਗ ਕੇ ਆਪਣਾ ਝਟ ਲੰਘਾਈਆ। ਕਹਿੰਦੇ ਨਾਮ ਜਪਣਾ ਰੋਜ਼, ਇਹ ਰੋਜ਼ੀ ਸਵਾਸਾਂ ਦੀ ਬਣ ਆਈਆ। ਜਿਨ੍ਹਾਂ ਨੇ ਸਾਹਿਬ ਸਤਿਗੁਰ ਦੇ ਵੇਖੇ ਚੋਜ, ਚਰਨ ਲਗਦਿਆਂ ਹੀ ਪਾਰ ਕਰਾਈਆ । ਜਨਮ ਮਰਨ ਕਰਮ ਦਾ ਰਹੇ ਕੋਈ ਨਾ ਰੋਗ, ਧੁਰ ਦਾ ਸੰਜੋਗ ਆਪਣੇ ਨਾਲ ਕਰਾਈਆ। ਸਦੀ ਚੌਧਵੀਂ ਕਹੇ ਓਏ ਹਾਏ ਮੇਰਿਆ ਰਾਮਾ, ਰਾਮ ਦਏ ਜਣਾਈਆ। ਮੇਰੀ ਅਲਫ਼ੀ ਪਾ ਕੇ ਤੇੜੋਂ ਲਾਹ ਦੇ ਪਜਾਮਾ, ਪੁਨਹ ਪੁਨਹ ਸਰਨਾਈਆ। ਮੈਂ ਵੇਖਿਆ ਮੁਹੰਮਦ ਤੇਰਾ ਗ਼ੁਲਾਮਾ, ਸੱਯਦੇ ਸੀਸ ਨਿਵਾਈਆ। ਸੁਣ ਅਗੰਮੀ ਕਲਾਮਾ, ਕਲਮਾ ਰਿਹਾ ਭੁਲਾਈਆ। ਜੇ ਤੂੰ ਮਹਿਦੀ ਅਮਾਮਾ, ਅਮਲਾਂ ਤੋਂ ਬਾਹਰ ਨੂਰ ਖ਼ੁਦਾਈਆ। ਫੇਰ ਵਜਾ ਦੇ ਆਪਣੇ ਨਾਮ ਦਾ ਇਕ ਦਮਾਮਾ, ਦਾਮਨਗੀਰ ਹੋ ਕੇ ਆਪਣਾ ਪੱਲੂ ਲੈਣਾ ਫੜਾਈਆ। ਤੇਰਾ ਖੇਲ ਨਹੀਂ ਜਿਸਮਾਨਾ, ਅਸਮਾਨਾਂ ਤੋਂ ਪਰੇ ਤੇਰੀ ਰੁਸ਼ਨਾਈਆ। ਸਚ ਦੱਸ ਅਲਫ਼ੀ ਵਾਲੇ ਇਨ੍ਹਾਂ ਵਿਚੋਂ ਕਿਹੜਾ ਤੇਰਾ ਬੇਗਾਨਾ, ਕਿਹੜਾ ਦੁਸ਼ਮਨ ਨਜ਼ਰੀ ਆਈਆ। ਮੈਂ ਤੱਕਕੇ ਆਈ ਤੇਰਾ ਵੱਡਿਆਂ ਛੋਟਿਆਂ ਨਾਲ ਯਾਰਾਨਾ, ਯਾਰੀ ਸਭ ਦੇ ਨਾਲ ਰਖਾਈਆ। ਮੈਨੂੰ ਐਂ ਜਾਪਦਾ ਤੇਰਾ ਧਰਮ ਰਾਜ ਦੇ ਕੋਲ ਇਕ ਨਿੱਕਾ ਜਿਹਾ ਥਾਣਾ, ਪੁਲੀਸ ਅਬਲੀਸ ਦਿਤਾ ਬਹਾਈਆ । ਕਿਸੇ ਨੂੰ ਪੁਛਦਾ ਨਹੀਂ ਪੀਣਾ ਖਾਣਾ, ਖਾਹ ਮਖਾਹ ਸਭ ਨੂੰ ਦਏ ਸਜ਼ਾਈਆ। ਜਿਸ ਵੇਲੇ ਭਗਤਾਂ ਦਾ ਹੋਵੇ ਜਾਣਾ, ਅੰਦਰ ਵੜ ਕੇ ਆਪਣਾ ਆਪ ਜਣਾਈਆ। ਕਿਉਂ ਆਪਣਿਆਂ ਦੇ ਪਿਛੇ ਇਨ੍ਹਾਂ ਦਾ ਸਤਿਗੁਰ ਨੌਜਵਾਨਾ, ਸ਼ਬਦ ਦਾ ਰੂਪ ਸੋਭਾ ਪਾਈਆ। ਉਸ ਵੇਲੇ ਧਰਮ ਰਾਏ ਦਾ ਨਿਕਲ ਜਾਏ ਪਾਖਾਨਾ, ਭੈ ਵਿਚ ਆਪਣੀ ਸੁਰਤ ਭੁਲਾਈਆ। ਤੇ ਜਨ ਭਗਤ ਗੌਂਦਾ ਜਾਏ ਤਰਾਨਾ, ਸੋਹੰ ਢੋਲਾ ਗਾਈਆ। ਮੈਂ ਚਲਿਆ ਵਿਚ ਮੈਦਾਨਾ, ਦੋ ਜਹਾਨਾਂ ਪੰਧ ਮੁਕਾਈਆ। ਸਚਖੰਡ ਕਰਨਾ ਬਿਸਰਾਮਾ, ਜਿਥੇ ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਤੇ ਗੁਰੂ ਅਵਤਾਰ ਪੈਗ਼ੰਬਰ ਸੇਵਾ ਕਰਨ ਬਣ ਕੇ ਕਾਮਾ, ਕਾਮ ਵਾਲਾ ਗੁਰੂ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਦਏ ਵਸਾਈਆ। ਅਲਫ਼ੀ ਕਹੇ ਮੈਨੂੰ ਸਾਰੇ ਆਖੋ ਕਾਲੀ, ਕਾਲਾ ਰੰਗ ਰੰਗਾਈਆ। ਦੋਹਾਂ ਹੱਥਾਂ ਦੀ ਮਾਰੋ ਤਾਲੀ, ਸੋਹਣਾ ਤਾਲ ਬਣਾਈਆ। ਮੈਂ ਡਰ ਗਈ ਜਿਨ੍ਹਾਂ ਦੇ ਅੰਦਰ ਪ੍ਰਭ ਨੇ ਜੋਤ ਬਾਲੀ, ਬਾਲ ਬੁੱਢੇ ਇਕੋ ਰੰਗ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਮਨਸਾ ਪੂਰ ਕਰਾਈਆ। ਅਲਫ਼ੀ ਕਹੇ ਮੈਂ ਪੜ੍ਹਨੀ ਇਕੋ ਅਲਿਫ਼, ਗੁਰਮੁਖੋ ਦਿਓ ਪੜ੍ਹਾਈਆ। ਮੈਂ ਚੁੱਕਣ ਆਈ ਹਲਫ਼, ਕ਼ਸਮ ਖਾ ਕੇ ਦਿਆਂ ਸੁਣਾਈਆ। ਮੈਨੂੰ ਪਤਾ ਨਹੀਂ ਕਹਿੰਦੇ ਕਿਉਂ ਮੁਸ਼ੱਰਫ਼, ਮੁਸ਼ਕਲ ਦਏ ਤੁੜਾਈਆ। ਇਨ੍ਹਾਂ ਦੱਸਿਆ ਪ੍ਰਭ ਦੀ ਇਕੋ ਪੱਕੀ ਸ਼ਰਤ, ਸ਼ਰਅ ਤੋਂ ਬਾਹਰ ਕਢਾਈਆ। ਮੈਂ ਡਰਦੀ ਗਈ ਜਰਕ, ਤੋਬਾ ਤੋਬਾ ਮੇਰੀ ਦੁਹਾਈਆ। ਮੈਂ ਸਭ ਕੁਛ ਕਰ ਕੇ ਤਰਕ, ਤੁਰਤ ਭਗਤਾਂ ਸੀਸ ਨਿਵਾਈਆ। ਜਨ ਭਗਤੋ ਮੇਰੇ ਕੋਲ ਨਹੀਂ ਕੋਈ ਖਰਚ, ਪੱਲੇ ਗੰਢ ਨਾ ਕੋਇ ਵਖਾਈਆ । ਮੈਂ ਰਾਹ ਵਿਚ ਆਉਂਦੀ ਆਉਂਦੀ ਯਸੂ ਦੇ ਵੜ ਗਈ ਵਿਚ ਚਰਚ, ਚੁਗਲੀ ਵਾਲੇ ਸਾਰੇ ਨਜ਼ਰੀ ਆਈਆ। ਮੈਂ ਭੱਜ ਉਠੀ ਮੇਰੇ ਚੂਕਣੇ ਵਿਚ ਹੋਣ ਲੱਗਾ ਦਰਦ, ਦਾਰਾ ਸਿੰਹਾਂ ਡੁੱਡਿਆ ਓਏ ਉਠ ਮੇਰਾ ਸਾਥ ਦੇ ਵੰਡਾਈਆ। ਹੁਣ ਮੈਂ ਪ੍ਰਭ ਦੇ ਭੁੱਲਿਆਂ ਨੂੰ ਭਿਜਵਾ ਦੇਵਾਂਗੀ ਵਿਚ ਨਰਕ, ਸਵਰਗ ਦੀ ਆਸ
❋
❋
ਨਾ ਕੋਇ ਰਖਾਈਆ। ਜਿਨ੍ਹਾਂ ਨੇ ਸ਼ਰਅ ਦੀ ਫੇਰੀ ਕਰਦ, ਕ਼ਤਲ ਕੀਤੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਘਰ ਦਏ ਵਸਾਈਆ। ਅਲਫ਼ੀ ਕਹੇ ਮੈਨੂੰ ਦੱਸ ਦੇ ਮੇਰਾ ਸਬਕ, ਇੰਦਰ ਸਿੰਘ ਬਹੁਤਾ ਪੜ੍ਹਿਆ ਨਜ਼ਰੀ ਆਈਆ। ਜਾਂ ਵੇਖਿਆ ਦੁਹਾਈ ਦੁਹਾਈ ਦੁਹਾਈ ਚੌਦਾਂ ਤਬਕ, ਤੋਬਾ ਤੋਬਾ ਰਹੇ ਸੁਣਾਈਆ। ਫੇਰ ਵੇਖਿਆ ਭਗਤਾਂ ਦੇ ਅੰਦਰੋਂ ਦਿਸੀ ਚਮਕ, ਨੂਰ ਜ਼ਹੂਰ ਚਮਕਾਈਆ। ਮੈਨੂੰ ਭੁੱਲ ਗਿਆ ਤਬਰੇਜ਼ ਸ਼ਮਸ, ਮਨਸੂਰ ਸੂਲੀ ਉਤੇ ਦਏ ਦੁਹਾਈਆ। ਕਿਉਂ ਗੋਬਿੰਦ ਦੇ ਹੱਥ ਵਿਚ ਓਹ ਕਮਚ, ਜਿਸ ਨੂੰ ਖ਼ੰਜ਼ਰ ਕਹੇ ਲੋਕਾਈਆ। ਜੇ ਕੋਈ ਸਮਝ ਜਾਏ ਏਸ ਦੀ ਰਮਜ਼, ਤੇ ਰਮਜ਼ਾਨ ਦੇ ਰੋਜ਼ੇ ਕਰਾਏ ਖ਼ਤਮ, ਭੁੱਖਿਆਂ ਝਟ ਨਾ ਕੋਇ ਲੰਘਾਈਆ। ਜੇ ਪ੍ਰੇਮ ਪਿਆਰ ਦਾ ਦੇ ਦਏ ਇਕ ਚਮਚ, ਬੂੰਦ ਬੂੰਦ ਵਿਚੋਂ ਉਠਾਈਆ। ਫੇਰ ਬੁੱਧੀ ਵਿਚ ਆ ਜਾਏ ਸਮਝ, ਸਮਝ ਬੁੱਧੀ ਵਿਚ ਸਮਾਈਆ। ਫੇਰ ਇਹੋ ਇਹਦੀ ਮਿਹਰਬਾਨੀ ਇਹੋ ਇਹਦੀ ਸ਼ੈਤਾਨੀ ਇਹੋ ਕਰਦਾ ਗ਼ਜ਼ਬ, ਗ਼ਰਜ਼ ਸਭ ਦੇ ਨਾਲੋਂ ਤੁੜਾਈਆ। ਜਦੋਂ ਦਿਲ ਚਾਹੇ ਭਗਤਾਂ ਵਿਚ ਹੋ ਜਾਏ ਜਜ਼ਬ, ਜਜ਼ਬਾਤ ਸਭ ਦਏ ਬਦਲਾਈਆ। ਕਫ਼ਣੀ ਕਹੇ ਮੈਂ ਭੱਜੀ ਵਿਚੋਂ ਅਰਬ, ਅਰਬਾਨੀਆਂ ਅਲਬਾਨੀਆਂ ਐਲਾਨੀਆਂ ਸਾਰੇ ਆਈ ਤਜਾਈਆ। ਭਲਾ ਮੈਨੂੰ ਦਿਓ ਖਾਂ ਜ਼ਰਬ, ਲੰਮੀ ਚੌੜੀ ਪੜ੍ਹੇ ਲਿਖੇ ਮੇਰਾ ਤੂਲ ਅਰਜ਼ ਦਿਓ ਕਢਾਈਆ। ਜੇ ਕੋਈ ਸਾਰ ਪਾਸ਼ਾ ਜਾਨਣ ਵਾਲਾ ਦੱਸੋ ਮੇਰੀ ਨੱਟੀ ਕਿਉਂ ਪਵੇ ਨਰਦ, ਪੌਂ ਵਿਚੋਂ ਹਟਾਈਆ । ਮੇਰਾ ਰੰਗ ਕਾਲਾ ਕਿਤੇ ਸਮਝੋ ਨਾ ਜ਼ਰਦ, ਲਾਲ ਗੁਲਾਲ ਨਾ ਕੋਇ ਵਖਾਈਆ। ਮੈਂ ਤੇ ਗੁਰਮੁਖੋ ਅਜੇ ਪਹਿਲੀ ਵੇਰਾਂ ਕਰਨ ਆਈ ਅਰਜ਼, ਪਤਾ ਨਹੀਂ ਛੱਬੀ ਪੋਹ ਨੂੰ ਕੀ ਕੀ ਹਾਲ ਸੁਣਾਈਆ। ਜੇ ਮੈਨੂੰ ਪਤਾ ਲੱਗ ਗਿਆ ਕਿ ਇਹ ਮਰਦਾਨਾ ਮਰਦ, ਜਿਸ ਦੀ ਮਦਦ ਐਲੀ ਮੰਗ ਮੰਗਾਈਆ। ਮੈਨੂੰ ਡਰ ਲਗਦਾ ਕਿਤੇ ਮੈਂ ਹੋ ਨਾ ਜਾਵਾਂ ਗ਼ਰਕ਼, ਆਪਣਾ ਆਪ ਗਵਾਈਆ। ਸਚ ਪੁਛੋ ਮੁਹੰਮਦ ਨੇ ਮਾਰੀ ਅਰਕ, ਕੂਹਣੀਆਂ ਨਾਲ ਹਿਲਾਈਆ। ਵਿਚੋਂ ਅਬੂ ਨੂੰ ਆਇਆ ਹਰਖ, ਗ਼ੁੱਸੇ ਵਿਚ ਆਪਣਾ ਆਪ ਜਲਾਈਆ। ਇਕ ਸੂਫ਼ੀ ਭਰ ਕੇ ਆ ਗਿਆ ਚਰਸ, ਸੂਟਾ ਖਿੱਚੇ ਧੂੰਆਂ ਦਿਤਾ ਉਡਾਈਆ। ਓਧਰੋਂ ਮੇਘ ਪਿਆ ਬਰਸ, ਆਪਣੀ ਛਹਿਬਰ ਲਾਈਆ। ਮੁਹੰਮਦ ਨੇ ਕਰ ਕੇ ਅਰਜ਼, ਅੱਖਾਂ ਪੁਠੀਆਂ ਲਈਆਂ ਉਲਟਾਈਆ। ਖ਼ੁਦਾ ਨੇ ਰਾਗ ਅਲਾਇਆ ਨਖਤੂਸਨੋ ਸਨ ਮੇਰੀ ਤਰਜ਼, ਤੁਲ੍ਹਾ ਤੁਲਾਜ਼ੇ ਤਾਲਬ ਤੁਲਬਿਆਂ ਦਏ ਸਮਝਾਈਆ। ਵੇਖਿਓ ਕਿਤੇ ਕ਼ੁਰਾਨ ਸ਼ਰੀਫ਼ ਤੇ ਕ਼ੁਰਾਨ ਮਜੀਦ ਵਿਚੋਂ ਮੇਰੀ ਨਾ ਸਮਝੋ ਤਰਫ਼, ਕੋਨਿਆਂ ਕਿਨਾਰਿਆਂ ਵਿਚ ਰਹਿ ਕੇ ਝਟ ਨਾ ਕੋਇ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਨੀ ਭੈਣੋ ਇਕ ਗਾਓ ਸੁਹਾਗੀ ਗੀਤ, ਸਜ ਵਿਆਹੀ ਦੁਲ੍ਹਨ ਆਈਆ। ਕੋਈ ਕਹੋ ਬਾਹਮਣੀ ਕੋਈ ਕਹੋ ਮੁਸਲਮਾਨੀ ਕੋਈ ਕਹੋ ਨੀਚ, ਆਪੋ ਆਪਣੀ ਬੋਲੀ ਦਿਓ ਸਮਝਾਈਆ। ਕੋਈ ਕਹੋ ਸਲਵਾਰ ਜੰਪਰ ਪਾਈ ਕ਼ਮੀਜ਼, ਕੋਈ ਕਹੋ ਅਲਫ਼ੀ ਪਾ ਕੇ ਆਪਣਾ ਝਟ ਲੰਘਾਈਆ। ਕੋਈ ਕਹੋ ਪੜਦਾ ਚੁੱਕ ਕੇ ਮੁਖ ਵੇਖੀਏ ਲਾ ਕੇ ਨੀਝ, ਕਿਤੇ ਅੰਨ੍ਹੀ ਕਾਣੀ ਨਾ ਡੋਲੀ ਪਾਈਆ। ਸਾਰਿਆਂ ਕਹਿਣਾ ਓਦੋਂ ਵੇਖਾਂਗੀਆਂ ਜਦੋਂ ਪਾਣੀ ਵਾਰਾਂਗੇ ਜਦੋਂ ਲੰਘਣ ਲੱਗੀ ਦਹਿਲੀਜ਼, ਬੂਹੇ ਵਿਚ ਸਗਨ ਮਨਾਈਆ। ਪਰ ਹਾਏ ਨਾ ਇਹਦਾ ਕੋਈ ਸੌਹਰਾ ਤੇ ਨਾ ਕੋਈ ਸੱਸ ਤੇ ਨਾ ਇਹਦਾ ਕੋਈ ਤੱਤਾਂ ਵਾਲਾ ਖ਼ਸਮ ਕਿਹੜਾ ਕਰੇ ਰੀਝ, ਅੱਖਾਂ ਵੇਖ ਵੇਖ ਸਾਰਿਆਂ ਝਟ ਲੰਘਾਈਆ। ਨੀ ਨਾ ਇਹ ਡੋਲੀ ਬਹਿੰਦੀ ਮਾਰੇ ਚੀਕ, ਹਾਏ ਮਾਂ ਨਾ ਕਰ ਸੁਣਾਈਆ। ਖਬਰੇ ਇਸ ਨੇ ਕਿੱਥੋਂ ਸਿੱਖ ਲਈ
❋
❋
ਤਮੀਜ਼, ਜਦੋਂ ਬੋਲੇ ਤੇ ਬੋਲੇ ਕਿੱਥੇ ਗਿਆ ਮੇਰਾ ਧੁਰ ਦਾ ਮਾਹੀਆ। ਮੈਂ ਓਸ ਦੇ ਨਾਲ ਗਈ ਪਤੀਜ, ਪਤਿਪਰਮੇਸ਼ਵਰ ਇਕ ਹੰਢਾਈਆ। ਜੋ ਸਾਰਿਆਂ ਨੂੰ ਬਣਾ ਦਏ ਅਜ਼ੀਜ਼, ਆਅਲਾ ਅਦਨਾ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਰ ਦਏ ਵਡਿਆਈਆ । ਆਂਢਣਾਂ ਗਵਾਂਢਣਾਂ ਕਹਿਣ ਕਿੱਥੋਂ ਆਈ ਬਹੂ, ਬੇਟੀ ਕਿਸ ਦੀ ਜਾਈਆ। ਕਿਹੜੇ ਮੰਦਰ ਮੁਨਾਰੇ ਰਹੂ, ਕਵਣ ਦਵਾਰੇ ਡੇਰਾ ਲਾਈਆ। ਕਿਸ ਦਾ ਹੁਕਮ ਸਹੂ, ਸੀਸ ਕਿਸ ਝੁਕਾਈਆ। ਬੁੱਢੜੀਆਂ ਕਿਹਾ ਇਸ ਨੇ ਬੇਸਗਣਾਂ ਦਾ ਲੀੜਾ ਉਤੇ ਲਿਆ ਜਿਹੜਾ ਵਾਂਗ ਲਹੂ, ਸੂਹਾ ਰੰਗ ਨਾ ਕੋਇ ਰੰਗਾਈਆ। ਵਿਚੋਂ ਮਾਈ ਹੱਵਾ ਬੋਲੀ ਨੀ ਭੈਣੋ ਇਹਦੀ ਵਡਿਆਈ ਝੂਠਿਆਂ ਨੂੰ ਸਾਰਿਆਂ ਨੂੰ ਖਾਊ, ਡੈਣ ਬਣ ਕੇ ਕਿਧਰੋਂ ਆਈਆ। ਬਾਹਮਣੀਆਂ ਕਹਿਣ ਓਹੋ ਵੇਖੋ ਫਿਰਦੇ ਕੇਤੂ ਰਾਹੂ, ਆਪਣਾ ਨਖਤ੍ਰ ਰਹੇ ਬਦਲਾਈਆ। ਜੇ ਕੋਈ ਸਾਨੂੰ ਮਣਸ ਦੇਵੇ ਗਊ, ਪਿੰਡੀ ਧੋ ਕੇ ਠਾਕਰ ਲਈਏ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਇਕ ਆ ਗਈ ਬੁੱਢੜੀ ਸਵਾਣੀ, ਮੁਖ ਦੰਦ ਨਾ ਕੋਇ ਰਖਾਈਆ। ਚਲੋ ਵੇਖੀਏ ਬਹੂ ਰਾਣੀ, ਕਿਉਂ ਸਾਥੋਂ ਪੜਦਾ ਰਹੀ ਕਰਾਈਆ। ਇਹ ਜ਼ਰੂਰ ਅੱਖੋਂ ਹੋਵੇਗੀ ਕਾਣੀ, ਨੱਕ ਵੱਢੀ ਨਜ਼ਰੀ ਆਈਆ। ਬੁੱਲ ਚੀਰਿਆ ਹੋਵੇਗਾ ਵਾਂਗ ਮਧਾਣੀ, ਦੰਦ ਕੌਡੀਆਂ ਵਾਂਗ ਬਾਹਰ ਲਮਕਾਈਆ। ਸਾਡਾ ਮੁੰਡਾ ਨਹੀਂ ਏਸ ਦਾ ਹਾਣੀ, ਇਹ ਪਰਾਹੁਣੀ ਬੈਠੀ ਪੜਦਾ ਪਾਈਆ। ਨਾ ਕੋਈ ਗਲ ਵਿਚ ਗਾਨੀ, ਹੱਥੀਂ ਬਾਹਵਾਂ ਛੱਲੇ ਛਾਪਾਂ ਨਾ ਕੋਇ ਛਣਕਾਈਆ। ਸਾਰੀਆਂ ਕਹਿੰਦੀਆਂ ਬੇਬੇ ਇਹ ਜਦੋਂ ਬੋਲੇ ਬੋਲੇ ਅਗੰਮ ਦੀ ਬਾਣੀ, ਪ੍ਰੀਤ ਪ੍ਰਭ ਦੇ ਨਾਲ ਰਖਾਈਆ। ਜਿਹੜਾ ਜੁਲਾਹਾ ਤਣਦਾ ਸੀ ਤਾਣੀ, ਕਬੀਰ ਜੁਲਾਹਾ ਥੋੜ੍ਹੀ ਅੱਖ ਚੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਾਰੀਆਂ ਕਹਿਣ ਬੀਬੀ ਤੂੰ ਚੁੱਕ ਦੇ ਮੁਖ ਤੋਂ ਪੜਦਾ, ਸਾਰੀਆਂ ਦਰਸ਼ਨ ਲੈਣ ਪਾਈਆ। ਬੀਬੀ ਕਹੇ ਮੈਨੂੰ ਵਖਾਓ ਪਹਿਲੋਂ ਘਰ ਦਾ, ਜਿਹੜਾ ਸਹੇੜ ਕੇ ਲਿਆਇਆ ਚਾਈਂ ਚਾਈਂਆ। ਮੇਰਾ ਅੰਦਰੇ ਅੰਦਰ ਦਿਲ ਸੜਦਾ, ਦੁਖੀ ਹੋ ਕੇ ਰਹੀ ਸੁਣਾਈਆ। ਨੀ ਮੈਂ ਭੁੱਲ ਗਈ ਜਿਹੜਾ ਮੇਰਾ ਵਿਛੜਿਆ ਚੌਦਾਂ ਸੌ ਸਾਲ ਚਿਰ ਦਾ, ਚਿਰੀ ਵਿਛੁੰਨਿਆਂ ਨਾ ਕੋਇ ਮਿਲਾਈਆ । ਜੇ ਕਿਧਰੋਂ ਆ ਜਾਏ ਫਿਰਦਾ ਤੁਰਦਾ, ਮੈਂ ਪੜਦਾ ਦਿਆਂ ਉਠਾਈਆ। ਮੇਰਾ ਡਰ ਲਥ ਜਾਏ ਮੇਰਾ ਪਤੀ ਕਦੀ ਨਹੀਂ ਹੁੰਦਾ ਮੁਰਦਾ, ਮੁਦਤਾਂ ਦੇ ਮੇਲੇ ਲਏ ਕਰਾਈਆ। ਜਿਸ ਨੂੰ ਭੇਤ ਆ ਗਿਆ ਸੱਚੇ ਸਤਿਗੁਰ ਦਾ, ਓਹ ਸੰਤ ਸੁਆਣੀ ਦੂਜੇ ਮਿਲਣ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਥਾਉਂ ਥਾਈਂਆ। ਅਲਫ਼ੀ ਕਹੇ ਜਿਸ ਦੇ ਕੋਲ ਸ਼ਬਦ ਹੁਕਮ ਦੀ ਨਿਸ਼ਾਨੀ, ਅੱਗੇ ਦਿਓ ਟਿਕਾਈਆ। ਮੇਰੀ ਪੂਰੀ ਹੋਣ ਲੱਗੀ ਕ਼ੁਰਬਾਨੀ, ਕਰਬਲੇ ਦਾ ਪੰਧ ਮੁਕਾਈਆ । ਮੈਂ ਸ਼ਰਅ ਛਡਣੀ ਸ਼ੈਤਾਨੀ, ਸ਼ਰੀਅਤ ਲੈਣੀ ਬਦਲਾਈਆ। ਜਲਵਾ ਤਕਣਾ ਅਸਮਾਨੀ, ਨੂਰ ਇਕ ਖ਼ੁਦਾਈਆ। ਜੂਹ ਰਹਿਣ ਨਹੀਂ ਦੇਣੀ ਬੇਗਾਨੀ, ਬਗ਼ਲਗੀਰ ਦੇਣੇ ਵਖਾਈਆ। ਪਤਤ ਰਹੇ ਨਾ ਕੋਇ ਪਰਾਣੀ, ਪੁਰਾਨਾਂ ਵਾਲਿਆਂ ਦੇਣਾ ਸਮਝਾਈਆ। ਆਤਮ ਪਰਮਾਤਮ ਸਭ ਦੀ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਜਿਸ ਦਾ ਲੇਖਾ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਈਆ। ਸੋ ਆਦਿ ਜੁਗਾਦੀ ਧੁਰ ਦਾ ਬਾਨੀ, ਸਮਰਥ ਸਿਰ ਆਪਣਾ ਹੱਥ ਟਿਕਾਈਆ। ਲੇਖਾ ਪਾਰ ਕਰਾਏ ਆਲਮੇ ਜ਼ਾਬਦਾਨੀ, ਦਰਗਾਹ ਸਾਚੀ ਸਚ ਸਮਾਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਦਏ ਵਡਿਆਈਆ। ਜਿਸ ਦੇ ਕੋਲ ਸ਼ਬਦੀ ਧਾਰ ਦਾ ਪਟਕਾ, ਦੁਪੱਟਾ ਅੱਗੇ ਦਿਓ ਟਿਕਾਈਆ। ਸਦੀ ਚੌਧਵੀਂ ਕਹੇ ਮੈਂ ਅੰਤਮ ਸਭ ਦਾ ਕਰਨਾ ਝਟਕਾ, ਹਲਾਲੀ ਵਾਲੇ ਹਲਾਲ ਬਣਾਈਆ। ਚਾਰੋਂ ਕੁੰਟ ਪਏ ਖਟਕਾ, ਖੱਟੀ ਸਕੇ ਨਾ ਕੋਇ ਕਮਾਈਆ। ਮੈਦਾਨ ਦਿਸੇ ਰੱਤ ਕਾ, ਰੱਤੀ ਰੱਤ ਨਾ ਰੰਗ ਰੰਗਾਈਆ। ਇਹ ਖੇਲ ਕਮਲਾਪਤਿ ਦਾ, ਪਤਿਪਰਮੇਸ਼ਵਰ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਬਦਲਾ ਰਿਹਾ ਚੁਕਾਈਆ। ਪਟਕਾ ਕਹੇ ਮੈਂ ਆਇਆ ਥੱਲੇ ਪੈਰ, ਚਰਨ ਹੇਠ ਸਰਨਾਈਆ। ਵਰਤੇ ਸ੍ਰਿਸ਼ਟੀ ਕਹਿਰ, ਕਹਿਰ ਵਿਚ ਲੋਕਾਈਆ। ਮੈਂ ਭਗਤਾਂ ਦੀ ਮੰਗਾਂ ਖ਼ੈਰ, ਬੀਖ਼ੈਰ ਤੇਰੀ ਵਡਿਆਈਆ । ਕਲਜੁਗ ਕੂੜੀ ਕਿਰਿਆ ਮੇਟ ਦੇ ਲਹਿਰ, ਲਹਿਰ ਲਹਿਰ ਨਾਲ ਟਕਰਾਈਆ। ਤੇਰਾ ਭਗਤ ਦਵਾਰਾ ਦਿਸੇ ਸ਼ਹਿਰ, ਜਿਥੇ ਸ਼ਹਿਨਸ਼ਾਹ ਸੋਭਾ ਪਾਈਆ। ਦੂਈ ਦਵੈਤੀ ਰਹੇ ਕੋਈ ਨਾ ਜ਼ਹਿਰ, ਜ਼ਹਿਰੀਲਾਪਨ ਦੇਣਾ ਚੁਕਾਈਆ। ਅਲਫ਼ੀ ਕਹੇ ਸਦੀ ਚੌਧਵੀਂ ਕਹੇ ਮੈਂ ਦੱਸਣਾ ਕਿਸ ਤਰਾ ਵਰਤਣਾ ਕਹਿਰ ਸਵਾ ਪਹਿਰ, ਪਹਿਰੇਦਾਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟੀ ਦ੍ਰਿਸ਼ਟੀ ਦੇਵੇ ਭੇੜ, ਛੇੜ ਅੰਦਰੇ ਅੰਦਰ ਛਿੜਾਈਆ।