ਪੁਸਤਕਾਲਾਭਾਗ ੨੧

੨ ਕੱਤਕ ਸ਼ਹਿਨਸ਼ਾਹੀ ਸੰਮਤ ੪ ਗਰਧਾਰਾ ਸਿੰਘ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ

ਸਿਰ ਗੰਜਾ ਵਾਲ ਦੋ ਚਾਰ, ਮਾਟੀ ਚਰਮ ਨਜ਼ਰੀ ਆਈਆ। ਤਿੰਨ ਸੌ ਸੱਠ ਹਾਡੀ ਸੋਭਾ ਬਹੱਤਰ ਨਾੜ, ਨਾੜੀ ਲੱਖ ਲੱਖ ਦੁਹਾਈਆ। ਤਨ ਵਜੂਦ ਬਣਿਆ ਕੰਡਿਆਂ ਝਾੜ, ਕਾਂਟੇ ਚੁੱਭਣ ਥਾਈਂ ਥਾਈਂਆ। ਪੈਂਰੀਂ ਪੰਧ ਨਾ ਮੁੱਕੇ ਵਾਟ, ਗੋਡੇ ਗਿੱਟੇ ਦੇਣ ਦੁਹਾਈਆ। ਤੂੰ ਸ਼ਬਦ ਭੁੱਲ ਗਿਆ ਜਿਹੜਾ ਸੁਤਿਆਂ ਦਿਤਾ ਰਾਤ, ਨਾਵਾਂ ਹਿੱਸਾ ਯਾਦ ਰਖਾਈਆ। ਇਕ ਸੌ ਸਤਾਰਾਂ ਵਾਰ ਇਸ ਤੋਂ ਪਹਿਲੋਂ ਤੈਨੂੰ ਪੁਛਿਆ, ਪੂਰਾ ਦੇ ਸੁਣਾਈਆ। ਨਾਲ ਦੁੱਖ ਕਦੇ ਨਾ ਮੁਕਿਆ, ਬਹਾਨੇ ਵਿਚ ਨਾ ਕਦੇ ਰਖਾਈਆ । ਤੇਰੇ ਅੰਦਰੋਂ ਨਿਸ਼ਾਨਾ ਉਕਿਆ, ਭਰਮ ਰਿਹਾ ਭਰਮਾਈਆ। ਸਤਾਈ ਵਾਰ ਤੈਨੂੰ ਚੜ੍ਹਿਆ ਗ਼ੁੱਸਿਆ, ਆਪਣਾ ਆਪ ਤਪਾਈਆ। ਅਜੇ ਦੁੱਖ ਤੇਰਾ ਨਹੀਂ ਮੁੱਕਿਆ, ਕਲੇਸ਼ ਕਰੇ ਲੜਾਈਆ। ਜਿਹੜਾ ਰਹਿਣਾ ਨਹੀਂ ਸੀ ਜੁਸਿਆ, ਜਿਸਮ ਤਨ ਨਜ਼ਰੀ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਕਰਤਾ ਖੇਲ ਕਰਾਈਆ। ਦੋ ਚਾਰ ਵਾਲ ਕਹਿਣ ਕਿਉਂ ਹੱਥ ਪੈਰ ਹੋਏ ਡੁੱਡੇ, ਡੁਗਡੁਗੀ ਰਹੇ ਵਜਾਈਆ। ਕਿਉਂ ਪੀੜ ਕਰਦੇ ਗੋਡੇ, ਦਰਦਾਂ ਵਿਚ ਦੁਹਾਈਆ। ਸਾਨੂੰ ਐਵੇਂ ਕਹਿੰਦੇ ਬੀਰ ਯੋਧੇ, ਯੁੱਧ ਕੀਤੀ ਨਾ ਕੋਇ ਲੜਾਈਆ। ਜੇ ਹੋ ਜਾਈਏ ਪ੍ਰਭੂ ਜੋਗੇ, ਜੁਗਤੀ ਆਪਣੀ ਨਾ ਕੋਇ ਚਤੁਰਾਈਆ। ਜੋ ਬਦਲ ਦੇਵੇ ਕਾਇਆ ਚੋਗੇ, ਚੰਗੇ ਘਰ ਦਏ ਵਸਾਈਆ। ਦੁੱਖ ਦਰਦ ਮੇਟੇ ਰੋਗੇ, ਰੋਗੀਆਂ ਵੇਖ ਵਖਾਈਆ। ਅਜੇ ਪੀੜ ਪੈਣੀ ਸੱਜੇ ਮੋਢੇ, ਦੁੱਖ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਖਿਲਾਈਆ । ਮੋਢਾ ਕਹੇ ਮੇਰੇ ਪੀੜ ਪੈਣੀ ਕੰਧੇ, ਕੁੰਦਨ ਰੂਪ ਨਾ ਕੋਇ ਵਖਾਈਆ। ਜਗਤ ਵਾਸਨਾ ਵੇਖਣੇ ਧੰਦੇ, ਧਰਨੀ ਧਰਤ ਧਵਲ ਖੋਜ ਖੁਜਾਈਆ। ਤੰਦਰੁਸਤੀਆਂ ਨਾਲ ਕਦੇ

❋

❋

ਨਾ ਹੁੰਦੇ ਚੰਗੇ, ਅੰਤਰ ਪ੍ਰੇਮ ਨਾ ਕੋਇ ਵਖਾਈਆ। ਜਿਹੜੇ ਸੂਲੀਆਂ ਉਤੇ ਟੰਗੇ, ਓਹ ਸਭ ਤੋਂ ਬਹੁਤਾ ਪ੍ਰਭ ਦਾ ਨਾਮ ਧਿਆਈਆ। ਅਜੇ ਤੇ ਰਾਹ ਵਖਾਇਆ ਅੱਗੇ ਹੋਰ ਚੜ੍ਹੌਣਾ ਡੰਡੇ, ਜਿਥੇ ਡਾਡਾਂ ਮਾਰ ਕੇ ਦਏਂ ਦੁਹਾਈਆ। ਓਥੇ ਦੁੱਖ ਕੋਈ ਨਾ ਵੰਡੇ, ਵੰਡਣਹਾਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦਏ ਵਖਾਈਆ। ਪੀੜ ਵਿਚ ਪੈਂਦੀਆਂ ਚੀਸਾਂ, ਚਸ਼ਮ ਨਜ਼ਰ ਕਿਛ ਨਾ ਆਈਆ। ਵੇਖਣ ਵਾਲਾ ਸੰਮਤ ਬੀਸਾ, ਬੀਸਵੀਂ ਸਦੀ ਨਾਲ ਦੁਹਾਈਆ। ਜੋ ਪਿਛਲਾ ਪੀਸਣ ਪੀਸਾ, ਓਹ ਲੇਖਾ ਦੇਵੇ ਥਾਉਂ ਥਾਈਂਆ। ਅਗਲੇ ਸੰਮਤ ਮਿੱਠਾ ਕਰ ਦੇਵੇ ਕੌੜਾ ਰੀਠਾ, ਕੂੜੀ ਵਿੱਖ ਗਵਾਈਆ। ਪੈਸਿਆਂ ਨਾਲ ਭਰ ਦਏ ਖੀਸਾ, ਘਸੁੰਨ ਮੁੱਕੀ ਤੋਂ ਲਏ ਛੁਡਾਈਆ। ਸ਼ਰੀਰ ਹੋਵੇ ਸ਼ੀਸ਼ਾ, ਸ਼ਮਅ ਨੂਰ ਚਮਕਾਈਆ। ਧੁਰ ਦਾ ਬਣ ਕੇ ਮੀਤਾ, ਮਿਤ੍ਰ ਹੋ ਕੇ ਹੋਏ ਸਹਾਈਆ। ਬੇਸ਼ਕ ਤੇਰੇ ਨਾਲ ਧੋਖਾ ਕੀਤਾ, ਲਾਰਿਆਂ ਵਿਚ ਵਕ਼ਤ ਲੰਘਾਈਆ। ਅੰਤਰ ਕਰੇ ਠਾਂਡਾ ਸੀਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖੇ ਲਾਵੇ ਦੋ ਚਾਰ ਵਾਲ, ਸਹਾਇਕ ਹੋ ਕੇ ਕਰੇ ਪ੍ਰਿਤਪਾਲ, ਨਾਇਕ ਹੋ ਕੇ ਹੋਵੇ ਰਖਵਾਲ, ਰੱਖਣਹਾਰਾ ਦਇਆ ਕਮਾਈਆ।

੪ ਕੱਤਕ ਸ਼ਹਿਨਸ਼ਾਹੀ ਸੰਮਤ ੪ ਸਾਧੂ ਸਿੰਘ ਸੂਫ਼ੀ ਕੋਟ ਮੁਹੰਮਦ ਖਾਂ ਵਾਲੇ ਨਾਲ ਵੇਦਾਂਤ ਸਮੇਲਨ ਅੰਮ੍ਰਿਤਸਰ

ਸੰਤ ਸਾਧੂ ਕਦੇ ਨਾ ਭੂਲੇ, ਭੁੱਲ ਵਿਚ ਕਦੇ ਨਾ ਆਈਆ। ਜਿਨ੍ਹਾਂ ਦਾ ਆਤਮ ਪਰਮਾਤਮ ਇਕੋ ਰੂਪ ਕੰਤ ਕੰਤੂਹਲੇ, ਸਾਚੀ ਸੇਜਾ ਸੋਭਾ ਪਾਈਆ। ਜਿਸ ਦਾ ਲਹਿਣਾ ਓਸ ਦਾ ਓਸੇ ਕੋਲੋਂ ਵਸੂਲੇ, ਰਾਜਾ ਭਿਖਾਰੀ ਵੰਡ ਨਾ ਕੋਇ ਵੰਡਾਈਆ। ਜਿਸ ਦਾ ਖੇਲ ਪੈਗ਼ੰਬਰ ਰਸੂਲੇ, ਗੁਰ ਅਵਤਾਰ ਪੜਦਾ ਲਾਹੀਆ। ਸਚ ਮੁਹੱਬਤ ਪ੍ਰੇਮ ਪਿਆਰ ਦਾ ਦੇ ਕੇ ਝੂਲੇ, ਝਲਕ ਪਲਕ ਖ਼ਲਕ ਤੋਂ ਪਰੇ ਦਏ ਵਖਾਈਆ। ਨਿਤ ਨਵਿਤ ਨਿਰਗੁਣ ਨਿਰਵੈਰ ਦਾ ਨਿਰਾਕਾਰ ਅਸੂਲੇ, ਨੇਮ ਵਿਚ ਨਿਆਂ ਇਕੋ ਇਕ ਸਮਝਾਈਆ। ਹੁਕਮ ਫ਼ੁਰਮਾਨ ਸੰਦੇਸਾ ਦੇਵੇ ਮਾਕੂਲੇ, ਮਹਿਰਮ ਹੋ ਕੇ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਤ ਨਵਿਤ ਆਪਣੀ ਖੇਲ ਖਿਲਾਈਆ। ਸੰਤ ਸੱਜਣ ਕਦੇ ਨਾ ਭੁੱਲਦਾ, ਸਿਖਿਆ ਦੇਵੇ ਜਗਤ ਲੋਕਾਈਆ। ਮਾਇਆ ਮਮਤਾ ਵਿਚ ਕਦੇ ਨਾ ਰੁਲਦਾ, ਹਉਮੇ ਹੰਗਤਾ ਨਾ ਕੋਇ ਬਣਾਈਆ। ਇਕੋ ਨਾਮ ਤਰਾਜ਼ੂ ਤੁਲਦਾ, ਸਾਚੇ ਕੰਡੇ ਚੜ੍ਹ ਕੇ ਆਪਣਾ ਵਜ਼ਨ ਬਣਾਈਆ। ਸੰਗ ਰੱਖ ਕੇ ਸੁਲਹਕੁਲ ਦਾ, ਸਹੀ ਸਲਾਮਤ ਵੇਖੇ ਥਾਉਂ ਥਾਈਂਆ। ਜਿਹੜਾ ਰੂਪ ਓਸ ਅਮੁੱਲ ਦਾ, ਜਿਸ ਦੀ ਕ਼ੀਮਤ ਨਾ ਕੋਇ ਚੁਕਾਈਆ। ਸੋ ਸਚ ਪ੍ਰੀਤੀ ਅੰਦਰ ਮੁਹੱਬਤ ਧਾਰ ਧੁਲਦਾ, ਕੂੜੀ ਕਿਰਿਆ ਡੇਰਾ ਢਾਹੀਆ। ਜਿਥੇ ਸੰਤਾਂ ਦਾ ਦਵਾਰਾ ਖੁਲ੍ਹਦਾ, ਜਗਤ ਜਗਿਆਸੂ ਸੋ ਚਰਨ ਪ੍ਰੀਤੀ ਘੋਲ ਘੁਲਦਾ, ਕਰਮ ਕਾਂਡ ਦਾ ਲੇਖਾ ਜਾਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰ ਇਕ ਅੰਦਰ ਬੈਠਾ ਵੜ, ਨਿਰਗੁਣ ਨਿਰਗੁਣ ਆਪਣਾ ਰੰਗ ਰੰਗਾਈਆ। ਸੰਤ ਸੂਫ਼ੀ ਹੱਕ ਕਲਾਮ, ਹਕ਼ੀਕ਼ਤ ਦਏ ਜਣਾਈਆ। ਜਿਥੇ ਨਾ ਕੋਈ ਸ਼ਰਅ ਨਾ ਕੋਈ ਮਜ਼੍ਹਬਾਂ ਵਾਲੀ ਸਲਾਮ, ਸੱਯਦਿਆਂ ਵਾਲਾ ਸੀਸ ਨਾ ਕੋਇ ਝੁਕਾਈਆ। ਨਾ ਕੋਈ ਅਲਿਫ਼

❋

❋

ਯੇ ਨਾ ਕੋਈ ਕ਼ਾਇਦਿਆਂ ਕਿਤਾਬਾਂ ਦਾ ਕਰਨ ਵਾਲਾ ਇੰਤਜ਼ਾਮ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਨਾ ਕੋਈ ਮੰਦਰ ਮਸਜਿਦ ਸ਼ਿਵਦੁਵਾਲਾ ਮੱਠ ਮਕਾਨ, ਦੇਹਰਾ ਹੁਜਰਾ ਨਜ਼ਰ ਕੋਇ ਨਾ ਆਈਆ। ਨਾ ਕੋਈ ਮੁਰੀਦ ਮੁਰਸ਼ਦ ਦਏ ਪੈਗ਼ਾਮ, ਇਲਹਾਮ ਇਲਮ ਆਲਮ ਨਾ ਕੋਇ ਦ੍ਰਿੜਾਈਆ। ਨਾ ਕੋਈ ਸਿਫ਼ਤੀ ਸਿਫ਼ਤਾਂ ਦਾ ਦਏ ਇਨਾਮ, ਨਾ ਕੋਈ ਗ੍ਰਹਿਸਤੀ ਪੜਦਾ ਲਾਹੀਆ। ਜਿਥੇ ਆਪ ਆਪਣਾ ਏਕਾ ਹੋਵੇ ਇਸ਼ਟੀ, ਕਾਇਨਾਤ ਰਹੇ ਨਾ ਦ੍ਰਿਸ਼ਟੀ, ਦ੍ਰਿਸ਼ਟਾਂਤ ਦਾ ਲੇਖਾ ਦਏ ਮੁਕਾਈਆ। ਓਹ ਧਾਰ ਸਾਧੂ ਇਕ ਦੀ, ਜਿਸ ਵਿਚ ਇਕ ਦਾ ਏਕਾ ਇਕੋ ਨਜ਼ਰੀ ਆਈਆ। ਏਸੇ ਕਾਰਨ ਸਾਧੂਆਂ ਅੰਦਰ ਭੁੱਲ ਨਾ ਦਿਸਦੀ, ਜੋ ਭੁੱਲਿਆਂ ਰਸਤੇ ਰਹੇ ਵਖਾਈਆ। ਸੰਤ ਮੁਹੱਬਤ ਕੋਈ ਵਾਸਨਾ ਨਹੀਂ ਫੁੱਲ ਦੀ, ਸੁੱਕ ਕੇ ਸੁਗੰਧੀ ਦੇਣ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਘਰ ਘਰ, ਕਾਇਆ ਮੰਦਰ ਅੰਦਰ ਆਪਣਾ ਨੂਰ ਚਮਕਾਈਆ। ਸੰਤ ਸੂਫ਼ੀ ਜ਼ਲੀਲੋ ਜ਼ਗ਼ਲ ਜ਼ੇਵਾ ਜ਼ਿਬਤੇ ਜ਼ਜਹੱਕ ਤਨਜ਼ੀਹ ਜ਼ੁਕਸ਼ਾ ਵਲੀਉਲ ਅਲਮਾ ਵਾਹਿਦੇ ਨੂਰ ਨੂਰ ਅਲਾਹੀਆ। ਕ਼ਦਮੇ ਬੋਸੀ ਕਜ਼ੂਤ ਮਹਿਬਾਨੇ ਰੁਹਾਨੇ ਅਜ਼ਾਨੇ ਜ਼ਵੀਨੇ ਜੋਚਿਸਤੇ ਕਾਇਆ ਮਾਟੀ ਖ਼ਾਕੀ ਬੁਤ ਬੁਤਖ਼ਾਨੇ ਡੇਰਾ ਢਾਹੀਆ। ਸੰਤ ਬਚਨ ਭੁੱਲ ਵਿਚ ਭਗਵਾਨ ਨਾਲੋਂ ਕਦੇ ਨਾ ਜਾਣ ਰੁਠ, ਰੁਠਿਆਂ ਜਗਤ ਮਨਾਈਆ। ਜੋ ਆਪਣੀ ਆਤਮ ਸੇਜਾ ਬੈਠਾ ਤੁਠ, ਆਪਣੇ ਅੰਦਰੋਂ ਪੀ ਕੇ ਅੰਮ੍ਰਿਤ ਆਪਣਾ ਘੁਟ, ਜਗਤ ਵਿਕਾਰ ਬਾਹਰ ਕੱਢੇ ਕੁਟ, ਕਾਇਆ ਕੁਟੀਆ ਅੰਦਰ ਨਿਰਗੁਣ ਜੋਤ ਬਿਨ ਵਰਨ ਗੋਤ ਦੀਆ ਬਾਤੀ ਕਮਲਾਪਾਤੀ ਸਚ ਸਵਾਮੀ ਅੰਤਰਜਾਮੀ ਘਟਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰ ਸਾਂਝਾ ਯਾਰ ਜਲਵਾਗਰ ਆਪਣਾ ਨੂਰ ਨੂਰ ਨੂਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਪਰਮਾਤਮਾ ਆਤਮਾ ਇਕੋ ਜ਼ਾਤੀ, ਜੋਤੀ ਦਾ ਜਾਤਾ ਆਪ ਅਖਵਾਈਆ। ਤੁਹਾਡੀ ਰਸਨਾ ਪਵਿਤ੍ਰ ਕਹੇ ਵਾਹ ਵਾਹ, ਵਾਹਵਾ ਵਜਦੀ ਰਹੇ ਵਧਾਈਆ। ਅੰਦਰੋਂ ਮਿਲੇ ਉਲਫ਼ਤ ਮੁਹੱਬਤ ਵਾਲਾ ਰਾਹ, ਰਹਿਬਰ ਹੋਵੇ ਨੂਰ ਖ਼ੁਦਾਈਆ। ਸਾਚੀ ਦੇਵੇ ਸ਼ਬਦ ਅਗੰਮੀ ਸਲਾਹ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਆਤਮਾ ਦਾ ਪਰਮਾਤਮਾ ਪਰਮਾਤਮਾ ਦਾ ਆਤਮਾ ਦੋਵੇਂ ਇਕ ਦੂਜੇ ਦੇ ਗੁਆਹ, ਦੂਜੀ ਸ਼ਹਾਦਤ ਨਾ ਕੋਇ ਭੁਗਤਾਈਆ। ਨਿਜ ਨੇਤਰ ਸਦਾ ਹੋਵੇ ਰੁਸ਼ਨਾ, ਦੋਏ ਲੋਚਨ ਵੰਡ ਨਾ ਕੋਇ ਵੰਡਾਈਆ। ਬਿਨਾ ਮੰਜ਼ਲ ਤੋਂ ਮੰਜ਼ਲ ਵੇਖੇ ਜਿਸ ਮੰਜ਼ਲ ਦਾ ਮਾਲਕ ਬੇਪਰਵਾਹ, ਜਿਸ ਨੂੰ ਖ਼ੁਦਾ ਕਹਿ ਕੇ ਸਾਰੇ ਰਹੇ ਗਾਈਆ। ਆਪੇ ਖ਼ੁਦਾ ਆਪੇ ਜੁਦਾ, ਜੁਦਾ ਖ਼ੁਦਾ ਵੰਡ ਵਿਚ ਕਦੇ ਨਾ ਆਈਆ। ਮਹਿਰਮ ਦਾ ਮਹਿਰਮ ਹੋਵੇ ਅਲਾਹ, ਤਨ ਰਬਾਬ ਬਿਨ ਤੰਦ ਸਿਤਾਰ ਹਿਲਾਈਆ। ਓਸੇ ਦਾ ਸੱਯਦਾ ਓਸੇ ਦਾ ਕਲਮਾ ਓਸੇ ਦੀ ਦੁਆ, ਓਸੇ ਦੇ ਅੰਤਰ ਓਸੇ ਦੇ ਨਿਰੰਤਰ ਓਸੇ ਦੀ ਝੋਲੀ ਪਾਈਆ। ਜਿਸ ਦੀ ਵਜਹ ਸਕੇ ਨਾ ਕੋਇ ਸਮਝਾ, ਵਜੂਦ ਤੋਂ ਬਾਹਰ ਲੱਭਣ ਮਹਿਬੂਬ ਏਸੇ ਕਰਕੇ ਹੱਥ ਕਿਸੇ ਨਾ ਆਈਆ। ਸੂਫ਼ੀਆਂ ਸੰਤਾਂ ਰਾਹ ਸਭ ਨੂੰ ਅੰਦਰੋਂ ਦੱਸਿਆ ਸਦਾ, ਨੌ ਦਵਾਰੇ ਚੜ੍ਹ ਕੇ ਦਸਮ ਦਵਾਰੀ ਸਹਿਜ ਵੜ ਕੇ, ਮਨ ਮਨਸਾ ਮਮਤਾ ਤਜ ਕੇ, ਨਿਰਗੁਣ ਧਾਰ ਵਿਚ ਸੱਜ ਕੇ, ਜੋਤੀ ਜਾਤਾ ਨਿਰਵੈਰ ਪੁਰਖ ਲੱਭ ਕੇ, ਆਪ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਦਾ ਹਕ਼ੀਕ਼ੀ ਹੱਕ ਦੇ, ਸ਼ਰੀਕਤ ਵਿਚ ਕਦੇ ਨਾ ਆਈਆ। ਆਦਿ ਜੁਗਾਦੀ ਵਿਸ਼ਨੂੰ ਭਗਵਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਜੈ ਜੈਕਾਰ ਕਰਾਈਆ। ਜੋ ਤ੍ਰੈਗੁਣ ਮਾਇਆ ਪੰਜ ਤਤ ਸੁਰਤੀ ਨਿਰਤੀ ਵਿਚੋਂ ਦੇਵਣਹਾਰਾ ਦਾਨ,

❋

❋

ਚਾਰੇ ਖਾਣੀ ਚਾਰੇ ਬਾਣੀ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰਾਂ ਸੰਦੇਸ਼ੇ ਦੇਵੇ ਧੁਰ ਫ਼ਰਮਾਨ, ਕਲਮਾ ਕਾਇਨਾਤ ਨਬੀ ਰਸੂਲ ਦ੍ਰਿੜਾਈਆ। ਭਗਤ ਭਗਵਾਨ ਪ੍ਰਗਟਾ ਕੇ ਅਗੰਮ ਨਿਸ਼ਾਨ, ਦੀਨ ਦੁਨੀ ਦਾ ਮਾਲਕ ਲਏ ਉਪਜਾਈਆ। ਤੂੰ ਮੇਰਾ ਮੈਂ ਤੇਰਾ ਆਤਮਾ ਪਰਮਾਤਮਾ ਦੋਹਾਂ ਦਾ ਇਕੋ ਗਾਨ, ਇਕੋ ਰਾਗ ਇਕੋ ਨਾਦ ਇਕੋ ਧੁਨ ਇਕੋ ਸਾਰ ਸ਼ਬਦ ਦੀ ਧਾਰ ਸਾਜ ਵਜਾਈਆ। ਇਕੋ ਮੰਦਰ ਇਕੋ ਮਕਾਨ, ਇਕੋ ਖੇਲੇ ਖੇਲ ਮਹਾਨ, ਇਕੋ ਰੂਪ ਧਰੇ ਧਿਆਨ, ਇਕੋ ਲੇਖਾ ਜਾਣੇ ਦੋ ਜਹਾਨ, ਇਕੋ ਘਟ ਘਟ ਰਵਿਆ ਨੌਜਵਾਨ, ਇਕੋ ਧਰਮ ਝੁਲਾਏ ਨਿਸ਼ਾਨ, ਇਕੋ ਪੈਗ਼ੰਬਰ ਗੁਰੂ ਅਵਤਾਰ ਬਣੇ ਮਹਿਮਾਨ, ਲੋਕਮਾਤ ਫੇਰਾ ਪਾਈਆ। ਇਕੋ ਦੇਵੇ ਨਾਮ ਸ਼ਬਦ ਦਾਨ, ਇਕੋ ਦੇਵੇ ਧਰਮ ਪੂਜਸ ਅਸਥਾਨ, ਇਕੋ ਦੀਆ

ਜੋਤੀ ਜਗਾਏ ਮਹਾਨ, ਗੋਤੀ ਘਰ ਘਰ ਸਭ ਦਾ ਨਜ਼ਰੀ ਆਈਆ। ਅੰਮ੍ਰਿਤ ਰਸ ਆਬੇਹਯਾਤ ਦੇਵੇ ਪੀਣ ਖਾਣ, ਇਕੋ ਆਤਮ ਸੇਜਾ ਬਿਸਤਰ ਦਿਸੇ ਜਿਥੇ ਸੁੱਤਿਆਂ ਆਵੇ ਆਰਾਮ, ਜਗਤ ਖਟੀਆ ਕੰਮ ਕਿਸੇ ਨਾ ਆਈਆ। ਇਕੋ ਸਭ ਨੂੰ ਦੇਵੇ ਅੰਮ੍ਰਿਤ ਰਸ, ਜਿਸ ਨਾਲ ਹੋਵੇ ਮਨ ਵੱਸ, ਦਹਿ ਦਿਸ਼ਾ ਨਾ ਜਾਵੇ ਨੱਸ, ਨਾਤਾ ਤੋੜ ਕੇ ਕੂੜੀ ਅੱਖ, ਪ੍ਰਤੱਖ ਘਰ ਵਿਚ ਘਰ ਮਿਲਾਏ ਆਪ ਗੁਸਾਈਂਆ। ਤੂੰ ਮੇਰਾ ਮੈਂ ਤੇਰਾ ਆਤਮਾ ਪਰਮਾਤਮਾ ਦੋਹਾਂ ਦਾ ਇਕੋ ਜੱਸ, ਵੱਖਰਾ ਰਹਿਣ ਕੋਇ ਨਾ ਪਾਈਆ। ਮੈਂ ਮਾਲਕ ਤਨ ਵਜੂਦ ਮਾਟੀ ਖ਼ਾਕ ਨੱਕ ਮੂੰਹ ਪੈਰ ਹੱਥ, ਇਹ ਸਾਰੇ ਸੇਵਾਦਾਰ ਲਏ ਬਣਾਈਆ। ਕਿਉਂ ਮੈਂ ਮੇਰਾ ਤੇ ਇਹ ਹੱਟ, ਜਿਸ ਦੇ ਵਿਚ ਵਸਤ ਬੇਪਰਵਾਹੀਆ। ਜਿਹੜਾ ਅੰਦਰ ਵੜਿਆ ਫੇਰ ਓਸੇ ਮੰਦਰ ਚੜ੍ਹਿਆ ਸਾਚਾ ਲਾਹਾ ਲਏ ਖੱਟ, ਜਗਤ ਖੱਟੀ ਕੂੜੀ ਰਹੇ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਇਕ ਦੂਜੇ ਦਾ ਨਾਮ ਲਏ ਰਟ, ਰੱਟਾ ਅਵਰ ਰਹੇ ਨਾ ਰਾਈਆ। ਮੈਂ ਆਤਮਾ ਸਚ ਤੂੰ ਪਰਮਾਤਮਾ ਸਚ ਤੇ ਦੋਹਾਂ ਦਾ ਪਿਆਰ ਕਾਇਆ ਮਾਟੀ ਕੱਚ, ਕੰਚਨ ਗੜ੍ਹ ਅੰਦਰ ਵੜ ਮੰਦਰ ਚੜ੍ਹ ਦੋਵੇਂ ਬੈਠੇ ਆਸਣ ਲਾਈਆ। ਜਗਤ ਨੇਤਰ ਸਾਨੂੰ ਕੋਈ ਨਾ ਸਕੇ ਫੜ, ਖੋਜਿਆਂ ਹੱਥ ਕਿਸੇ ਨਾ ਆਈਆ। ਆਦਿ ਜੁਗਾਦਿ ਕਦੇ ਨਾ ਜਾਈਏ ਮਰ, ਸਦ ਜੀਵਤ ਜੀਵਤ ਵਿਚ ਸਮਾਈਆ। ਕਿਉਂ ਦੋਹਾਂ ਦਾ ਇਕੋ ਜਿਹਾ ਘਰ, ਦੋਵੇਂ ਰੂਪ ਨਰ ਨਾਰੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਸੰਤ ਭੁੱਲ ਵਿਚ ਭੁਲੇਖਾ ਨਾ ਕਦੇ ਰਖਾਈਆ। ਧੰਨ ਧੰਨ ਇਕ ਸਵਾਮੀ, ਜੋ ਹਰ ਘਟ ਅੰਦਰ ਡੇਰਾ ਲਾਈਆ। ਲੱਖ ਚੁਰਾਸੀ ਦਾ ਅੰਤਰਜਾਮੀ, ਅੰਤਰ ਅੰਤਸ਼ਕਰਨ ਵੇਖ ਵਖਾਈਆ। ਜਿਸ ਦਾ ਹੁਕਮ ਫ਼ਰਮਾਨ ਗੁਰ ਅਵਤਾਰ ਪੈਗ਼ੰਬਰਾਂ ਗਾਈ ਬਾਣੀ, ਕਲਾਮ ਕਲਮਿਆਂ ਵਿਚ ਜਣਾਈਆ। ਉਹ ਸ਼ਹਿਨਸ਼ਾਹ ਸੁਲਤਾਨੀ, ਵੇਖੇ ਜਗਤ ਅਵਾਮੀ, ਖੇਲ ਕਰੇ ਤਮਾਮੀ, ਤਮਾਂ ਤੋਂ ਪਰੇ ਇਸਲਾਮੀ, ਸੰਤਾਂ ਦੀ ਤੋੜ ਗ਼ੁਲਾਮੀ, ਜਵਾਨੀ ਆਪਣੇ ਨਾਲ ਹੰਢਾਈਆ। ਵਿਦਿਆ ਤੋਂ ਬਾਹਰ ਵਿਦਵਾਨੀ, ਨਿਸ਼ਾਨਾਂ ਤੋਂ ਪਰੇ ਨਿਸ਼ਾਨੀ, ਪਰ ਹੈਰਾਨਗੀ ਕਿ ਜਦੋਂ ਆਵੇ ਤੇ ਆਵੇ ਵਿਚ ਜਿਸਮ ਜਿਸਮਾਨੀ, ਅਸਮਾਨੀ ਜ਼ਿਮੀ ਜਮਾਨੀ ਆਪਣੀ ਕਾਰ ਕਮਾਈਆ । ਜਲਵਾਗਰ ਨੂਰ ਨੁਰਾਨੀ, ਸੰਤਾਂ ਸਮਝੇ ਧਾਰ ਨਾ ਕਦੇ ਬੇਗਾਨੀ, ਪਿਆਰ ਵਿਚ ਆਪਣਾ ਪਿਆਰ ਵਖਾਈਆ। ਜਦੋਂ ਮੰਗੇ ਸਚ ਦੀ ਕੁਰਬਾਨੀ, ਸਦਾ ਵਖਾਏ ਆਲਮੇ ਜਾਵਦਾਨੀ, ਮੁਕਾਮੇ ਹੱਕ ਅਸਥਾਨੀ, ਦਰਗਾਹ ਸਾਚੀ ਸਚਖੰਡ ਸਚ ਦਵਾਰਾ ਸੋਭਾ ਪਾਈਆ । ਇਹ ਵੇਦਾਂਤ ਦੀ ਖੇਲ ਭਾਵੇਂ ਪੁਰਾਣੀ, ਵਿਦਵਾਨਾਂ ਦੀ ਵਿਦਵਾਨੀ ਸਦਾ ਚੜ੍ਹੇ ਵਿਚ ਨਵੀਂ ਜਵਾਨੀ, ਅਗਲੀ ਦਿਸੇ ਹੋਰ ਕਹਾਣੀ, ਜਿਸ ਨੂੰ ਪਹਿਲੀ ਬਾਣੀ ਨਾ ਕੋਇ ਸਮਝਾਈਆ। ਜਿਹੜੇ

❋

❋

ਚੜ੍ਹ ਗਏ ਮੰਜ਼ਲ ਰੁਹਾਨੀ, ਉਹ ਟੱਪ ਗਏ ਜ਼ਿਮੀਂ ਅਸਮਾਨੀ, ਛੱਡ ਗਏ ਅੰਜੀਲ ਕ਼ੁਰਾਨੀ, ਨਿਰਅੱਖਰ ਵਿਚੋਂ ਨਿਸ਼ਅੱਖਰ ਬਿਨ ਅੱਖਾਂ ਤੋਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਘਟ ਮੇਲਾ ਮੇਲੇ ਸਹਿਜ ਸੁਭਾਈਆ।

੪ ਕੱਤਕ ਸ਼ਹਿਨਸ਼ਾਹੀ ਸੰਮਤ ੪ ਵੇਦਾਂਤ ਸਮੇਲਨ ਸਵਾਮੀ ਹਰੀ ਗਿਰੀ ਬਕਲੋ ਵਾਲੇ ਨਾਲ ਅੰਮ੍ਰਿਤਸਰ

ਤੁਹਾਡਾ ਪ੍ਰੇਮ ਬੁਰਸ਼ ਦੀ ਦਾਤਨ, ਦਰ ਦਵਾਰ ਦਏ ਖੁਲ੍ਹਾਈਆ। ਜਿਥੇ ਨੂਰ ਨੂਰ ਦਾ ਸਾਥਣ, ਆਤਮ ਪਰਮਾਤਮ ਪਰਮਾਤਮ ਆਤਮ ਨਜ਼ਰੀ ਆਈਆ। ਉਪਜੇ ਅਗੰਮੀ ਨਾਦਨ, ਤੁਰੀਆ ਤੋਂ ਪਰੇ ਸਚ ਸ਼ਨਵਾਈਆ। ਖੇਲ ਵੇਖੇ ਬ੍ਰਹਮ ਬ੍ਰਹਿਮਾਦਨ, ਬ੍ਰਹਿਮਾਂਡ ਫੋਲ ਫੁਲਾਈਆ। ਭੇਵ ਖੁਲ੍ਹਾਏ ਬੋਧ ਅਗਾਧਣ, ਬੁੱਧੀ ਤੋਂ ਪਰੇ ਸਮਝਾਈਆ। ਲੇਖਾ ਜਾਣ ਆਦਿ ਜੁਗਾਦਣ, ਜੁਗ ਜੁਗ ਪਰਦਾ ਲਾਹੀਆ। ਵੇਖੇ ਖੇਲ ਅੰਧੇਰੀ ਰਾਤਨ, ਕੂੜੀ ਕਿਰਿਆ ਫੋਲ ਫੁਲਾਈਆ। ਪੜਦਾ ਲਾਹੁੰਦੇ ਬਾਤਨ, ਜਲਵਾਗਰ ਨੂਰ ਖ਼ੁਦਾਈਆ। ਜਿਸ ਤਰਾ ਦੰਦ ਸਾਫ਼ ਕਰੇ ਦਾਤਨ, ਆਪਣੀ ਸੇਵ ਕਮਾਈਆ। ਏਸੇ ਤਰਾ ਸੰਤ ਮਨ ਨੂੰ ਅੰਦਰੋਂ ਮਾਂਜਣ, ਮਜਨ ਧੂੜੀ ਇਸ਼ਨਾਨ ਕਰਾਈਆ। ਬ੍ਰਹਮ ਦਾ ਬ੍ਰਹਮ ਹੋਵੇ ਕਾਜਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਵੇਖੇ ਚਾਈਂ ਚਾਈਂਆ। ਦਾਤਨ ਕਹੇ ਮੇਰੀ ਸੇਵਾ ਅਪਾਰ, ਅਪਰੰਪਰ ਸਵਾਮੀ ਦਿਤੀ ਲਗਾਈਆ। ਮੈਂ ਆ ਗਿਆ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਖੋਜ ਖੁਜਾਈਆ। ਚਾਰੋਂ ਕੁੰਟ ਤੱਕਾਂ ਨੈਣ ਉਘਾੜ, ਬਿਨ ਅੱਖਾਂ ਅੱਖ ਤਕਾਈਆ। ਕਿਸ ਦੇ ਅੰਤਰ ਨਿਰੰਤਰ ਹੱਕ ਪਿਆਰ, ਮੁਹੱਬਤ ਵਿਚ ਮਹਿਬੂਬ ਮਿਲ ਕੇ ਖ਼ੁਸ਼ੀ ਮਨਾਈਆ। ਆਤਮਾ ਦਾ ਆਤਮਾ ਪਰਮਾਤਮਾ ਰੂਪ ਯਾਰ, ਬ੍ਰਹਮ ਪਰਮ ਆਤਮਾ ਪਰਮ ਪੁਰਖ ਸਿਫ਼ਤ ਸਾਲਾਹੀਆ। ਦੋਹਾਂ ਦਾ ਮੰਦਰ ਇਕ ਦਵਾਰ, ਕਾਇਆ ਬੰਕ ਸੋਭਾ ਪਾਈਆ। ਦੀਆ ਬਾਤੀ ਜਗੇ ਅਗੰਮ ਅਪਾਰ, ਅਗੰਮ ਅਥਾਹ ਕਰੇ ਰੁਸ਼ਨਾਈਆ। ਇਹ ਦਾਤਨ ਕਹੇ ਮੈਂ ਓਸ ਦੀ ਸਖ਼ੀ ਸਹੇਲੀ ਪਿਆਰੀ ਨਾਰ, ਜੋ ਨਰ ਨਰਾਇਣ ਨਰ ਹਰਿ ਹਰੀ ਗਿਰੀ ਹਰਿ ਦਾ ਰੂਪ ਵਟਾਈਆ। ਜਿਸ ਦੀ ਜਗਤ ਮੰਜ਼ਲ ਦੁਸ਼ਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗ੍ਰਹਿ ਮੰਦਰ ਵੇਖ ਵਖਾਈਆ। ਦਾਤਨ ਕਹੇ ਜਿਸ ਵੇਲੇ ਅੰਦਰ ਵੜਦੀ, ਆਪਣਾ ਜ਼ੋਰ ਲਗਾਈਆ। ਤੂੰ ਹੀ ਤੂੰ ਹੀ ਰਾਗ ਪੜ੍ਹਦੀ, ਦੂਜੀ ਅਲਖ ਨਾ ਕੋਇ ਜਗਾਈਆ। ਸਚ ਦਵਾਰੇ ਚੜ੍ਹਦੀ, ਆਪਣਾ ਪੰਧ ਮੁਕਾਈਆ। ਖੇਲ ਵੇਖਾਂ ਨਾੜ ਨਾੜ ਦੀ, ਹੱਡ ਮਾਸ ਖੋਜ ਖੁਜਾਈਆ। ਨਿਰਗੁਣ ਜੋਤ ਅਗੰਮੀ ਬਲਦੀ, ਘਰ ਮੰਦਰ ਹੋਏ ਰੁਸ਼ਨਾਈਆ। ਭੂਮਿਕਾ ਸੋਹੇ ਨਿਹਚਲ ਧਾਮ ਅਟਲ ਦੀ, ਸਤਿ ਸਤਿਵਾਦੀ ਆਪ ਸਮਝਾਈਆ। ਜਿਹੜੀ ਧਾਰ ਸ਼ਬਦ ਅਗੰਮੀ ਆਵਾਜ਼ ਕਾਇਆ ਮੰਦਰ ਅੰਦਰ ਘਲਦੀ, ਬਿਨ ਰਾਜ਼ ਰਮਜ਼ ਦਏ ਜਣਾਈਆ। ਜੇ ਮੇਰੀ ਲੇਖੇ ਲੱਗ ਜਾਵੇ ਸੇਵਾ ਘੜੀ ਪਲ ਦੀ, ਕਿਉਂ ਹਰੀ ਗਿਰੀ ਸਵਾਮੀ ਜੀ ਚਾਅ ਪਿਆਲੀ ਵਿਚ ਦਿਤਾ ਭਰਾਈਆ। ਦਾਤਨ ਕਹੇ ਮੈਂ ਭਰੀ ਵਿਚ ਪਿਆਲੀ, ਪਿਆਲਾ ਕਾਇਆ ਵੇਖ ਵਖਾਈਆ। ਜਿਸ ਦੇ ਨੂਰ ਜੋਤ ਅਗੰਮੀ ਲਾਲੀ, ਜਲਵਾਗਰ ਕਰੇ ਰੁਸ਼ਨਾਈਆ। ਸਾਢੇ ਤਿੰਨ ਹੱਥ ਦੀ ਧਰਮਸਾਲੀ, ਮੰਦਰ ਇਕੋ ਵੱਜੇ ਵਧਾਈਆ। ਤ੍ਰੈਗੁਣ ਮਾਇਆ ਤੁੱਟੇ ਜੰਜਾਲੀ, ਜਾਗਰਤ ਜੋਤ ਹੋਵੇ ਰੁਸ਼ਨਾਈਆ। ਮਨ ਮਨਸਾ ਰਹੇ ਨਾ ਕਾਲੀ, ਕਾਲਖ ਟਿੱਕਾ ਦਏ

❋

❋

ਧੁਆਈਆ। ਦਾਤਨ ਕਹੇ ਮੈਂ ਕੋਈ ਸੇਵਾ ਕੀਤੀ ਨਹੀਂ ਬਾਹਲੀ, ਥੋੜ੍ਹੇ ਸਮੇਂ ਵਿਚ ਸੰਤਾਂ ਨਾਲ ਮਿਲ ਕੇ ਆਪਣੀ ਖ਼ੁਸ਼ੀ ਬਣਾਈਆ। ਦਾਤਨ ਕਹੇ ਜਿਸ ਵੇਲੇ ਹਰੀ ਗਿਰੀ ਲਾਈ ਹਥੇਲੀ ਹੱਥ, ਉਂਗਲਾਂ ਵਿਚ ਦਬਾਈਆ। ਮੈਂ ਅੰਦਰੇ ਅੰਦਰ ਪਈ ਹੱਸ, ਹਸਤੀ ਵੇਖੀ ਬੇਪ੍ਰਵਾਹੀਆ। ਇਨ੍ਹਾਂ ਦੇ ਬੁੱਲਾਂ ਨਾਲੋਂ ਆਇਆ ਜਿਆਦਾ ਮੈਨੂੰ ਰਸ, ਕਿਉਂ ਮੈਨੂੰ ਅੰਦਰੋਂ ਰਸਤਾ ਦਿਤਾ ਸਮਝਾਈਆ। ਮੈਂ ਓਥੇ ਗਈ ਵਸ, ਜਿਥੇ ਆਤਮਾ ਦਾ ਆਤਮਾ ਬੇਲੀ ਨਜ਼ਰੀ ਆਈਆ। ਸੁਣੀ ਓਹ ਕਥਾ ਅਕਥ, ਜਿਸ ਨੂੰ ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਸੁਣਾਈਆ। ਮੇਰਾ ਨਾਤਾ ਛੁਟ ਗਿਆ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਤੋਂ ਪਰੇ ਬੈਠੀ ਡੇਰਾ ਲਾਈਆ। ਮੈਂ ਖ਼ੁਸ਼ੀ ਨਾਲ ਦੱਸਾਂ ਸਚ, ਦਾਤਨ ਉਠ ਕੇ ਲਏ ਅੰਗੜਾਈਆ। ਮੇਰੇ ਲੂੰ ਲੂੰ ਅੰਦਰ ਸਵਾਮੀ ਦਾ ਪਿਆਰ ਗਿਆ ਰਚ, ਕਿਉਂ ਏਨ ਮੈਨੂੰ ਰਚਨਾ ਪ੍ਰਭ ਦੀ ਦਿਤੀ ਵਖਾਈਆ। ਮੈਂ ਮੇਜ਼ ਓਤੇ ਪਈ ਨੱਚ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਨਹੀਂ ਕੋਈ ਵਖ, ਵਖਰਾ ਘਰ ਨਾ ਕੋਇ ਬਣਾਈਆ। ਬੇਸ਼ਕ ਮੇਰੀ ਵੇਖਣ ਵਾਲੀ ਨਹੀਂ ਅੱਖ, ਸ਼ਾਖ ਟਹਿਣੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਤਰ ਅੰਤਰ ਨਿਰੰਤਰ ਨਿਰੰਤਰ ਲਹਿਣਾ ਸਭ ਦਾ ਦਏ ਚੁਕਾਈਆ।

ਵੇਦਾਂਤ ਦਾ ਵਿਦਿਆ ਤੋਂ ਬਾਹਰ ਵਿਸ਼ਾ, ਵਿਸ਼ੇਸ਼ ਬ੍ਰਹਮ ਬ੍ਰਹਮ ਬ੍ਰਹਮ ਵਿਚ ਵਡਿਆਈਆ। ਇਹ ਕੋਈ ਕਥਾ ਕਹਾਣੀ ਨਹੀਂ ਕਿੱਸਾ, ਜੋ ਸਿਫ਼ਤਾਂ ਨਾਲ ਸਾਲਾਹੀਆ। ਇਹ ਕੋਈ ਜਗਤ ਵੰਡ ਨਹੀਂ ਹਿੱਸਾ, ਕਾਇਨਾਤ ਵਖਰਾ ਘਰ ਸਮਝਾਈਆ। ਇਹ ਦਾਤਨ ਵਜੂਦ ਨਹੀਂ ਕੋਈ ਨਿੱਕਾ, ਵੱਡਾ ਛੋਟਾ ਨਾ ਕੋਇ ਸਮਝਾਈਆ। ਜੇ ਸਮਝੋ ਵੇਦਾਂਤ ਸਾਰਿਆਂ ਦਾ ਪਿਤਾ, ਜਿਸ ਵਿਚੋਂ ਫ਼ਲਾਸਫ਼ੀ ਨਿਕਲ ਕੇ ਆਰਫ਼ਾਂ ਕਰੇ ਪੜ੍ਹਾਈਆ। ਅੰਤ ਨਿਰਗੁਣ ਦਾ ਨਿਰਗੁਣ ਦੇ ਨਾਲ ਸਿੱਟਾ, ਜਿਸ ਦੇ ਉਤੇ ਕਾਲਾ ਅੱਖਰ ਨਹੀਂ ਕੋਈ ਨਿਰਅੱਖਰ ਧਾਰ ਚਿੱਟਾ, ਅਲਿਫ਼ ਯੇ ਵੰਡ ਨਾ ਕੋਇ ਵੰਡਾਈਆ। ਸਰਬ ਦਾ ਪਿਆਰ ਤੇ ਸਰਬ ਨਾਲ ਕਰੇ ਹਿੱਤਾ, ਹਿਤਕਾਰੀ ਇਕੋ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਤਰ ਆਤਮ ਆਪਣਾ ਰੰਗ ਵਖਾਈਆ। ਸਵਾਮੀ ਕਿਹਾ ਬਹੁਤ ਸੁੰਦਰ, ਪਵਿਤ੍ਰ ਬਚਨ ਰਸਨਾ ਵਿਚੋਂ ਜਣਾਈਆ। ਕਿਰਪਾ ਕਰ ਕੇ ਖੋਲ੍ਹ ਦਿਓ ਗੁੰਝਲ, ਪੜਦਾ ਦਿਆਂ ਉਠਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਚੌਦਾਂ ਲੋਕ ਚੌਦਾਂ ਤਬਕ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਬਿਨ ਅੱਖਾਂ ਤੋਂ ਦਿਸਣ, ਗੁਰ ਅਵਤਾਰ ਪੈਗ਼ੰਬਰ ਜਿਸ ਦਰ ਬੈਠੇ ਡੇਰਾ ਲਾਈਆ। ਚਾਰ ਵੇਦ ਕਵਣ ਕਿਹੜੀ ਕ਼ਲਮ ਸ਼ਾਹੀ ਨਾਲ ਲਿਖਣ, ਕਵਣ ਧਾਰ ਅਗੰਮ ਅਪਾਰ ਨਿਰਅੱਖਰ ਕਰੇ ਪੜ੍ਹਾਈਆ। ਜਿਨ੍ਹਾਂ ਨਾਲ ਸਾਰੀ ਸ੍ਰਿਸ਼ਟੀ ਦਿਸੇ ਮਿਥਣ, ਮਿਥਿਆ ਦਿਸੇ ਲੋਕਾਈਆ। ਇਕ ਗੱਲ ਬ੍ਰਹਮ ਦੀ ਕਿਉਂ ਬ੍ਰਹਮ ਕੋਲੋਂ ਆਵੇ ਸਿੱਖਣ, ਇਹ ਪੜਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ।

❋

❋

੫ ਕੱਤਕ ਸ਼ਹਿਨਸ਼ਾਹੀ ਸੰਮਤ ੪ ਮਹਾਂ ਰਿਸ਼ੀ ਮਹੇਸ਼ ਜੋਗੀ ਦੇ ਨਾਲ ਬਚਨ ਅੰਮ੍ਰਿਤਸਰ

ਹਾਥ ਸੇ ਹਾਥ ਮਿਲ ਕੇ ਹੋਵੇ ਅਨੰਦ, ਅਨੰਦ ਆਤਮਾ ਦੇਣਾ ਜਣਾਈਆ। ਜਿਸ ਦਾ ਪ੍ਰਕਾਸ਼ ਪਰੇ ਸੂਰੀਆ ਚੰਦ, ਗਗਨ ਗਗਨੰਤਰ ਤੋਂ ਬਾਹਰ ਕਰੇ ਰੁਸ਼ਨਾਈਆ। ਪੜਦਾ ਰਹੇ ਨਾ ਕੋਈ ਬ੍ਰਹਮ, ਪਾਰਬ੍ਰਹਮ ਬ੍ਰਹਮਮਤ ਨਜ਼ਰੀ ਆਈਆ। ਜਗਤ ਮਿਟ ਜਾਏ ਤ੍ਰਿਸ਼ਨਾ ਤਮ, ਰਜੋ ਤਮੋ ਸਤੋ ਬੈਠੇ ਮੁਖ ਛੁਪਾਈਆ। ਚਿੰਤਾ ਰਹੇ ਨਾ ਹਰਖ ਸੋਗ ਗ਼ਮ, ਮਨ ਮਮਤਾ ਵਿਚ ਨਾ ਕੋਇ ਹਲਕਾਈਆ। ਹੋਵੇ ਪ੍ਰਕਾਸ਼ ਕਾਇਆ ਮਾਟੀ ਚੰਮ, ਅੰਤਰ ਨਿਰੰਤਰ ਦ੍ਰਿਸ਼ਟੀ ਦੇਣੀ ਬਦਲਾਈਆ। ਬਿਨਾ ਰਸਨਾ ਜਿਹਵਾ ਤੋਂ ਨਾਮ ਚਲੇ ਅਗੰਮ, ਨਿਰਵੈਰ ਨਿਰਾਕਾਰ ਨਿਰੰਕਾਰ ਇਕੋ ਨਜ਼ਰੀ ਆਈਆ। ਅੰਤਰ ਨਿਰੰਤਰ ਬਾਹਰ ਬਾਤਨ ਰਹੇ ਨਾ ਕੋਇ ਭਰਮ, ਸਤਿ ਸਤਿ ਸਤਿ ਵਿਚ ਸਮਾਈਆ। ਲੇਖੇ ਲੱਗੇ ਚੁਰਾਸੀ ਵਿਚੋਂ ਮਾਨਸ ਜਨਮ, ਜਨਮ ਦਾ ਦਾਤਾ ਕਰਮ ਕਰਮ ਦਾ ਬਿਧਾਤਾ, ਆਤਮ ਦਾ ਨਾਤਾ ਪਰਮਾਤਮ ਦੀ ਜ਼ਾਤਾ, ਜ਼ਾਤ ਜ਼ਾਤ ਵਿਚੋਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦਏ ਵਖਾਈਆ। ਸ਼ੁਭ ਨਾਮ ਸੁਣਿਆ ਆਪ ਜੀ ਦਾ ਮੁਨੀ ਮਹੇਸ਼, ਵਿਸ਼ਨ ਬ੍ਰਹਮਾ ਸ਼ਿਵ ਸ਼ੰਕਾ ਰਹੇ ਨਾ ਰਾਈਆ । ਇਕ ਆਤਮਾ ਇਕ ਬ੍ਰਹਮ ਤੇ ਇਕ ਹੋਵੇ ਆਦੇਸ, ਇਕ ਏਕੰਕਾਰ ਇਕ ਇਕ ਵਿਚ ਵਡਿਆਈਆ। ਅਸੀਂ ਜਾਣਾ ਚਾਹੁੰਦੇ ਓਸ ਦੇਸ, ਜਿਥੇ ਆਪਣਾ ਆਪ ਨਰੇਸ਼, ਦੂਜਾ ਨਜ਼ਰ ਕੋਇ ਨਾ ਆਈਆ। ਬਿਨਾ ਕੰਨਾਂ ਤੋਂ ਸੁਣਨਾ ਸੰਦੇਸ਼, ਬਿਨ ਅੱਖਰਾਂ ਤੋਂ ਵਿਦਿਆ ਲੈਣੀ ਵੇਖ, ਜਿਥੇ ਅਲਿਫ਼ ਯੇ ਨਾ ਕੋਇ ਬਣਾਈਆ। ਸਦਾ ਨਜ਼ਰ ਆਵੇ ਚੇਤਨ ਚੇਤ, ਮਨ ਬੁੱਧੀ ਸਦਾ ਰਹੇ ਬਿਬੇਕ, ਭਾਵ ਕੂੜ ਕੁੜਿਅਰਾ ਦੂਰ ਕਰਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕ ਦੂਜੇ ਵਿਚ ਪ੍ਰਵੇਸ਼, ਰੂਪ ਰੰਗ ਰੇਖ ਬਿਨ ਅੱਖਾਂ ਦੇਣਾ ਸਮਝਾਈਆ। ਜਿਸ ਦਾ ਨਾ ਕੋਈ ਮੁੱਛ ਦਾੜ੍ਹੀ ਕੇਸ, ਮੂੰਡ ਮੁੰਡਾਇਆ ਸੀਸ ਨਾ ਕੋਇ ਵਖਾਈਆ। ਜੋ ਸਦਾ ਰਹੇ ਹਮੇਸ਼, ਆਦਿ ਜੁਗਾਦਿ ਜੁਗ ਚੌਕੜੀ ਆਪਣਾ ਖੇਲ ਖਿਲਾਈਆ। ਸੋ ਨਜ਼ਰੀ ਆਵੇ ਨੇਤਨ ਨੇਤ, ਨਿਜ ਲੋਚਨ ਨੈਣ ਅੱਖ ਪ੍ਰਤੱਖ ਆਪਣਾ ਆਪ ਦਰਸਾਈਆ। ਮਹੇਸ਼ ਜੋਗੀ ਜੀ ਦੱਸਣੀ ਉਹ ਜੁਗਤੀ, ਜਾਗਰਤ ਜੋਤ ਹੋਵੇ ਰੁਸ਼ਨਾਈਆ। ਮਗਰ ਭੱਜੀ ਫਿਰੇ ਮੁਕਤੀ, ਨਿਉਂ ਨਿਉਂ ਲਾਗੇ ਪਾਈਆ। ਦਸਮ ਦਵਾਰੀ ਤੋਂ ਅੱਗੇ ਜਾਵੇ ਸੁਰਤੀ, ਸ਼ਬਦ ਨਾਦ ਧੁਨ ਵਿਚ ਸ਼ਨਵਾਈਆ। ਸਮਝ ਆਵੇ ਆਪਣੇ ਸਤਿਗੁਰ ਦੀ, ਜੋ ਬਿਨਾ ਅੱਖਰਾਂ ਤੋਂ ਕਰੇ ਪੜ੍ਹਾਈਆ। ਅਵਸਥਾ ਮਿਲੇ ਓਸ ਆਤਮਾ ਅਨੰਦਪੁਰ ਦੀ, ਜਿਥੋਂ ਆਤਮਾ ਅਨੰਦ ਅਨੰਦ ਅਨੰਦ ਵਿਚ ਸਮਾਈਆ। ਜਿਥੇ ਮੰਜ਼ਲ ਜੋਗੀਆਂ ਦੀ ਤੁਰਦੀ, ਅੰਤ ਜਿਸ ਦੇ ਦਰ ਸਮਾਈਆ। ਸਾਡੀ ਖ਼ਾਹਿਸ਼ ਓਸ ਲੋੜ ਦੀ, ਜਿਥੇ ਜਗਤ ਲੋਇਨ ਕੰਮ ਕੋਇ ਨਾ ਆਈਆ। ਵਾਸਨਾ ਰਹੇ ਨਾ ਕਾਮ ਕਰੋਧ ਲੋਭ ਮੋਹ ਹੰਕਾਰ ਠਗ ਚੋਰ ਦੀ, ਚਿੰਤਾ ਚਿਖਾ ਦੇਣੀ ਜਲਾਈਆ। ਬ੍ਰਹਮ ਧਾਰ ਬ੍ਰਹਮ ਆਤਮਾ ਖੇਲ ਕੀ ਜਗਤ ਘਨਘੋਰ ਦੀ, ਘਰ ਵਿਚ ਘਰ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਈਆ। ਹੱਥ ਕਹੇ ਮੈਂ ਸੋਹਣਾ ਚੰਗਾ, ਹਥੇਲੀ ਹਥੇਲੀ ਨਾਲ ਮਿਲਾਈਆ। ਰਿਸ਼ੀਆਂ ਦੇ ਚਰਨਾਂ ਹੇਠਾਂ ਵਹਿੰਦੀ ਗੰਗਾ, ਗੋਦਾਵਰੀ ਜਮਨਾ ਸੁਰਸਤੀ ਆਪਣਾ ਸੀਸ ਝੁਕਾਈਆ। ਬਾਹਰੋਂ ਤਨ ਵਜੂਦ ਵਾਲਾ ਦਿਸੇ ਬੰਦਾ, ਅੰਦਰ ਨੂਰ ਨੂਰ ਰੁਸ਼ਨਾਈਆ। ਜਿਸ ਦਾ ਅੰਮ੍ਰਿਤ ਰਸ ਰਹਿੰਦਾ ਚੋਂਦਾ, ਤ੍ਰਿਸ਼ਨਾ ਭੁੱਖ ਜਗਤ ਮਿਟਾਈਆ। ਦੇਵੇ ਸਦਾ ਸਚ ਅਨੰਦਾ, ਅਨੰਦ ਆਤਮਾ ਵਿਚੋਂ ਸਮਝਾਈਆ। ਮਨ

❋

❋

ਕਦੇ ਨਾ ਹੋਵੇ ਗੰਦਾ, ਪਿਆਰ ਮੁਹੱਬਤ ਵਿਚ ਭੱਜੇ ਵਾਹੋ ਦਾਹੀਆ। ਜਗਤ ਕਲਪਣਾ ਵਿਚ ਕਰੇ ਦੰਗਾ, ਹਉਮੇ ਵਿਚ ਲੜਾਈਆ। ਜਿਸ ਵੇਲੇ ਰਿਸ਼ੀਆਂ ਦਾ ਹੋ ਜਾਵੇ ਸੰਗਾ, ਸੰਗਦਿਲ ਹੋ ਕੇ ਅਪਣਾ ਰੰਗ ਰੰਗਾਈਆ। ਘਰ ਸੰਤ ਕੰਤ ਭਗਵੰਤ ਆਤਮ ਪਰਮਾਤਮ ਇਕੋ ਸੇਜਾ ਤੇ ਇਕੋ ਸੌਣ ਮੰਜਾ, ਦੂਜੀ ਚਾਰਪਾਈ ਵੰਡ ਨਾ ਕਿਸੇ ਵੰਡਾਈਆ। ਇਕੋ ਮੰਜ਼ਲ ਇਕੋ ਡੰਡਾ, ਇਕੋ ਖੇਲ ਵਿਚ ਬ੍ਰਹਿਮੰਡਾ, ਜਿਸ ਦਾ ਸਤਿ ਸਰੂਪ ਸਭ ਤੋਂ ਚੰਗਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਦੀ ਸ਼ਬਦ ਅਨਾਦੀ, ਮਹੇਸ਼ ਯੋਗੀ ਧੁਰ ਸੰਜੋਗੀ ਆਤਮ ਰਸ ਭੋਗੀ, ਰਸਨਾ ਰਸ ਨਾ ਕੋਇ ਵਡਿਆਈਆ। ਹੱਥ ਉਤੇ ਹੱਥ ਮਾਰੇ ਥਪਕੀ, ਸੋਹਣੀ ਆਵਾਜ਼ ਬਣਾਈਆ। ਆਵਾਜ਼ ਵਿਚ ਰਮਜ਼ ਓਸ ਸਚ ਦੀ, ਜੋ ਸੁੱਤਿਆਂ ਲਏ ਜਗਾਈਆ। ਬੇਸ਼ਕ ਇਹ ਕਾਇਆ ਮਾਟੀ ਕੱਚ ਦੀ, ਪੰਜਾਂ ਤੱਤਾਂ ਨਾਲ ਵਡਿਆਈਆ। ਇਹਦੇ ਅੰਦਰ ਜੋਤ ਜਗਦੀ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਮਾਨਵ ਮਨ ਵਾਸਨਾ ਓਸੇ ਦੇ ਆਖੇ ਲਗਦੀ, ਹੁਕਮੇ ਵਿਚ ਬੈਠੀ ਸੀਸ ਨਿਵਾਈਆ। ਇਹ ਖੇਲ ਓਸ ਸਮਰਥ ਦੀ, ਜੋ ਸਰਬ ਵਿਆਪੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੱਥ ਨਾਲ ਹੱਥ ਮਿਲ ਕੇ ਜਗਤ ਦੀ ਇੱਲਤ ਦਏ ਗਵਾਈਆ।

੫ ਕੱਤਕ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ ਸਵਾਮੀ ਦੇਵ ਮੂਰਤੀ ਜਰਮਨ ਵਾਲੇ ਨਾਲ ਬਚਨ ਹੋਏ

ਜਰਮਨ ਵਿਚੋਂ ਆਏ ਮੂਰਤੀ ਦੇਵ, ਦੇਵ ਆਤਮਾ ਨੂਰ ਅਲਾਹੀਆ। ਆਤਮ ਧਾਰ ਕਰਦੇ ਸੇਵ, ਪਰਮਾਤਮ ਵਡ ਵਡਿਆਈਆ । ਲੇਖਾ ਜਾਣੇ ਅਲਖ ਭੇਵ, ਅਲਖ ਅਗੋਚਰ ਵਡ ਵਡਿਆਈਆ। ਦੱਸ ਕੇ ਧਾਮ ਨਿਹਕੇਵ, ਨਿਹਚਲ ਇਕੋ ਆਸਣ ਲਾਈਆ। ਜਿਥੇ ਗਾਵਣ ਵਾਲੀ ਨਹੀਂ ਕੋਈ ਜਿਹਵ, ਰਸਨਾ ਸਿਫ਼ਤ ਨਾ ਕੋਇ ਸਾਲਾਹੀਆ। ਅੰਮ੍ਰਿਤ ਰਸ ਮਿਲੇ ਮੇਵ, ਹੰ ਬ੍ਰਹਮ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਪੂਰਬ ਲੇਖਾ ਵੇਖ ਵਖਾਈਆ। ਦੇਵ ਮੂਰਤੀ ਮੂਰਤ ਵੇਖ ਅਕਾਲ, ਅਕਲ ਕਲਧਾਰੀ ਆਪ ਜਣਾਈਆ। ਜਿਸ ਦਾ ਲਹਿਣਾ ਦੇਣਾ ਨਾਲ ਦੀਨ ਦਿਆਲ, ਦੀਨ ਦੁਨੀ ਤੋਂ ਪਰੇ ਕਰੇ ਰੁਸ਼ਨਾਈਆ। ਜਿਥੇ ਪੋਹ ਨਾ ਸਕੇ ਕਾਲ, ਮਹਾਂਕਾਲ ਸੀਸ ਝੁਕਾਈਆ। ਸਚ ਦਵਾਰ ਸਚੀ ਧਰਮਸਾਲ, ਧਰਮ ਦਵਾਰ ਨਜ਼ਰੀ ਆਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਧੁਰ ਦੀ ਭਾਲ, ਕਾਇਆ ਮੰਦਰ ਅੰਦਰ ਮੇਲਾ ਸਹਿਜ ਸੁਭਾਈਆ। ਜਗਤ ਜੁਗ ਨਾਲੋਂ ਵਖਰੀ ਨਿਰਾਲੀ ਚਾਲ, ਪਾਰਬ੍ਰਹਮ ਪਤਿਪਰਮੇਸ਼ਵਰ ਆਤਮ ਪਰਮਾਤਮ ਭੇਵ ਖੁਲ੍ਹਾਈਆ। ਹੁਣ ਵੇਖਣਾ ਅੱਗੇ ਦਾ ਮੌਜੂਦਾ ਹਾਲ, ਹਾਲਤ ਵੇਖਣੀ ਜਗਤ ਲੋਕਾਈਆ। ਕਿਸੇ ਦੀ ਲੇਖੇ ਪਈ ਕੋਈ ਨਾ ਘਾਲ, ਘਾਇਲ ਹੋਵੇ ਕੂੜ ਖ਼ੁਦਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਸਾਥ ਦੇਵੇ ਨਾ ਕੋਇ ਦਲਾਲ, ਅਗਲਾ ਰੰਗ ਨਾ ਕੋਇ ਰੰਗਾਈਆ। ਵਸਤ ਅਮੋਲਕ ਕਾਇਆ ਗੋਲਕ ਸਾਚੀ ਵਸਤ ਰਹੀ ਨਾ ਧਨ ਮਾਲ, ਜਗਤ ਖ਼ਜ਼ਾਨਾ ਖ਼ਾਲੀ ਦਏ ਦੁਹਾਈਆ। ਤਨ ਵਜੂਦ ਮਾਟੀ ਖ਼ਾਕੀ ਫਲ ਦਿਸੇ ਨਾ ਕਾਇਆ ਡਾਲ, ਫਲ ਫੁੱਲ ਸਿੰਮਲ ਰੁੱਖ ਵਾਂਗ ਨੇਤਰ ਰੋਵਣ ਮਾਰਨ ਧਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

❋

❋

ਕਰੇ ਖੇਲ ਸਾਚਾ ਹਰਿ, ਪੜਦਾ ਉਹਲਾ ਅੰਦਰੋਂ ਦਏ ਚੁਕਾਈਆ । ਦੇਵ ਮੂਰਤੀ ਆਇਆ ਵਿਚੋਂ ਜਰਮਨ, ਜਨਮ ਜਨਮ ਦਾ ਲੇਖਾ ਵੇਖ ਵਖਾਈਆ। ਮਨ ਮਮਤਾ ਅੰਦਰ ਕੋਇ ਨਾ ਭਰਮਣ, ਭਾਂਡਾ ਭਰਮ ਨਾ ਕੋਇ ਭੰਨਾਈਆ। ਲੇਖਾ ਵੇਖੇ ਨਿਹਕਰਮੀ ਹੋ ਕੇ ਆਪ ਨਿਹਕਰਮਣ, ਕਰਮ ਕਾਂਡ ਦਾ ਡੇਰਾ ਢਾਹੀਆ। ਸ੍ਰਿਸ਼ਟੀ ਵਿਚ ਕੋਟਾਂ ਵਿਚੋਂ ਭਗਤ ਸੁਹੇਲੇ ਜੰਮਣ, ਜਨਮ ਮਾਨਸ ਵਿਚ ਮਾਨਵ ਰੂਪ ਵਟਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਚੀ ਵਿਦਿਆ ਪੜ੍ਹਨ, ਇਕੋ ਪੱਟੀ ਨੂਰ ਅਲਾਹੀਆ। ਸਾਚੇ ਜੋਗੀ ਹੋ ਕੇ ਮੰਜ਼ਲ ਉਹ ਅਗੰਮੀ ਚੜ੍ਹਨ, ਜਿਥੇ ਪੌੜੀ ਡੰਡਾ ਨਜ਼ਰ ਕੋਇ ਨਾ ਆਈਆ। ਨਾਤਾ ਤੋੜ ਕੇ ਜਨਮ ਮਰਨ, ਚੁਰਾਸੀ ਫਾਸੀ ਗਲੋਂ ਕਟਾਈਆ। ਸਚ ਦਵਾਰੇ ਓਸ ਵੜਨ, ਜਿਥੇ ਨੂਰ ਨੂਰ ਵਿਚ ਸਮਾਈਆ। ਝਗੜਾ ਦਿਸੇ ਨਾ ਕੋਈ ਜ਼ਾਤ ਪਾਤ ਵਰਨ ਬਰਨ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਨਿਜ ਨੇਤਰ ਖੋਲ੍ਹ ਕੇ ਹਰਨ ਫਰਨ, ਇਕੋ ਤੱਕਣ ਨੂਰ ਅਲਾਹੀਆ। ਜੋ ਹਿਰਦੇ ਅੰਤਰ ਕਰ ਕੇ ਪ੍ਰਣ, ਪ੍ਰਨਾਮ ਸ੍ਰੀ ਭਗਵਾਨ ਵੇਖੇ ਚਾਈਂ ਚਾਈਂਆ। ਆਤਮਾ ਪਰਮਾਤਮਾ ਪਰਮਾਤਮਾ ਆਤਮਾ ਨੂੰ ਦੇਵੇ ਸਰਨ, ਸਰਨਗਤ ਇਕੋ ਦੇਵੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਦੇਵ ਮੂਰਤੀ ਤੇਰਾ ਪਿਛਲਾ ਲੇਖਾ ਨਾਲ ਰਾਮ, ਵਸ਼ਿਸ਼ਟ ਵਿਸ਼ੇਸ਼ ਦਏ ਗਵਾਹੀਆ। ਜਿਸ ਦਾ ਸੇਵਾ ਕਰਨੀ ਸਾਢੇ ਤਿੰਨ ਘੰਟੇ ਰੋਜ਼ ਦਾ ਕਾਮ, ਕਰਮ ਵਿਚ ਆਪਣਾ ਧਰਮ ਬਣਾਈਆ। ਬਿਸਤਰ ਸਾਫ਼ ਕਰਦਾ ਰਿਹਾ ਤਮਾਮ, ਤਮਅ ਲਾਲਚ ਨਾ ਕੋਇ ਜਣਾਈਆ। ਅਯੁਧਿਆ ਤੋਂ ਨੌ ਮੀਲ ਓਸ ਵੇਲੇ ਕਨਬੰਸੀ ਹੁੰਦਾ ਸੀ ਗਰਾਮ, ਦਿਸ਼ਾ ਚੜ੍ਹਦੀ ਸੋਭਾ ਪਾਈਆ। ਪਿਛਲੇ ਜਨਮ ਦਾ ਧੀਰੋ ਸੀ ਨਾਮ, ਧੀਰਜ ਵਿਚ ਆਪਣਾ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਦ੍ਰਿੜਾਈਆ। ਦੇਵ ਮੂਰਤੀ ਪਿਛਲਾ ਨਾਮ ਧੀਰ, ਧਰਮ ਧਾਰ ਦ੍ਰਿੜਾਈਆ। ਇਕ ਦਿਨ ਰਾਮ ਦੇ ਫੜ ਕੇ ਤੀਰ, ਉਂਗਲ ਮੁੱਖੀ ਉਤੇ ਲਗਾਈਆ। ਕਿਸ ਬਿਧ ਏਸ ਦੇ ਨਾਲ ਦੇਵੇਂ ਚੀਰ, ਆਪਣਾ ਬਲ ਵਧਾਈਆ। ਕੀ ਹੁੰਦੀ ਕਿਸੇ ਨੂੰ ਪੀੜ, ਦੁੱਖ ਦਰਦ ਸਤਾਈਆ। ਰਾਮ ਨੇ ਕਿਹਾ ਇਹ ਖੇਲ ਅੰਤ ਅਖ਼ੀਰ, ਦਿਸਣ ਵਿਚ ਕਦੇ ਨਾ ਆਈਆ। ਜਿਸ ਨੇ ਦੀਨ ਦੁਨੀ ਕੀਤੀ ਤਅਮੀਰ, ਹੁਕਮੇ ਅੰਦਰ ਆਪੇ ਢਾਹੀਆ। ਜਿਸ ਦੇ ਕੋਲ ਨਾਮ ਸ਼ਮਸ਼ੀਰ, ਧਾਰ ਦੋ ਧਾਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਧੀਰੋ ਨੇ ਕਿਹਾ ਦੱਸ ਵਸ਼ਿਸ਼ਟ ਮੁਨੀ ਮਿਹਰਵਾਨ, ਵਿਸ਼ਿਆਂ ਤੋਂ ਬਾਹਰ ਕੀ ਵਡਿਆਈਆ। ਕਿਸ ਬਿਧ ਮਾਨਸ ਜਨਮ ਹੋਵੇ ਕਲਿਆਣ, ਆਵਣ ਜਾਵਣ ਰਹੇ ਨਾ ਰਾਈਆ। ਕਿਸ ਗ੍ਰਹਿ ਮਿਲੇ ਭਗਵਾਨ, ਭਾਂਡਾ ਭਰਮ ਭੌ ਭੰਨਾਈਆ। ਕਿਹੜਾ ਜਪੀਏ ਨਾਮ, ਪੜਦਾ ਉਹਲਾ ਦੇਣਾ ਉਠਾਈਆ। ਵਸ਼ਿਸ਼ਟ ਹੱਸ ਕੇ ਕਿਹਾ ਹੁਣ ਤੇਰਾ ਕਰਾਂ ਇੰਤਜ਼ਾਮ, ਮਿਹਰ ਨਜ਼ਰ ਇਕ ਉਠਾਈਆ। ਅੰਦਰ ਹੋਵਾਂ ਨਿਗਾਹਬਾਨ, ਪੜਦਿਆਂ ਵਿਚੋਂ ਪੜਦਾ ਫੋਲ ਫੁਲਾਈਆ। ਅੱਗੇ ਦੇਵਾਂ ਸਾਚਾ ਦਾਨ, ਧਰਮ ਦੀ ਧਾਰ ਇਕ ਵਖਾਈਆ। ਜਿਸ ਵੇਲੇ ਤ੍ਰੇਤਾ ਦੁਆਪਰ ਬੀਤੇ ਵਿਚ ਜਹਾਨ, ਕਲਜੁਗ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਸ਼ਰਅ ਹੋਵੇ ਸ਼ੈਤਾਨ, ਕਲਮਾ ਹੱਕ ਨਾ ਕੋਇ ਪੜ੍ਹਾਈਆ। ਕਾਇਨਾਤ ਦਿਸੇ ਬੇਈਮਾਨ, ਦੀਨ ਦੁਨੀ ਦਏ ਵਖਾਈਆ। ਸ਼ਾਹ ਸੁਲਤਾਨ ਸਹਾਇਤਾ ਕਰੇ ਕੋਈ ਨਾ ਆਣ, ਗ਼ਰੀਬ ਨਿਮਾਣਿਆਂ ਗਲੇ ਨਾ ਕੋਇ ਲਗਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ

❋

❋

ਦਏ ਨਾ ਕੋਇ ਗਿਆਨ, ਬੁੱਧੀ ਤੋਂ ਪਰੇ ਕਰੇ ਨਾ ਕੋਇ ਪੜ੍ਹਾਈਆ । ਓਸ ਵੇਲੇ ਖੇਲ ਹੋਵੇ ਮਹਾਨ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪ ਕਰਾਈਆ। ਤੇਰਾ ਲਹਿਣਾ ਦੇਣਾ ਰੱਖੇ ਵਿਚ ਜਹਾਨ, ਜਹਾਲਤ ਕੂੜੀ ਖੋਜ ਖੁਜਾਈਆ। ਅੰਤਰ ਨਿਰੰਤਰ ਦੇ ਕੇ ਆਪਣਾ ਧਿਆਨ, ਯੋਗ ਯੁਗਤੀ ਵਾਲਾ ਸਮਝਾਈਆ। ਆਤਮ ਪਰਮਾਤਮ ਹੋਵੇ ਪ੍ਰਵਾਨ, ਪਰਮ ਪੁਰਖ ਮੇਲਾ ਸਹਿਜ ਸੁਭਾਈਆ। ਜੋ ਵੇਖਣਹਾਰਾ ਦੋ ਜਹਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਵੇਖ ਵਖਾਈਆ। ਜੋ ਗੁਰ ਅਵਤਾਰ ਪੈਗ਼ੰਬਰ ਹਜ਼ਰਤ ਈਸਾ ਮੂਸਾ ਦੇਵਣਹਾਰਾ ਦਾਨ, ਮੁਹੰਮਦ ਕਲਮਾ ਝੋਲੀ ਨਾਮ ਭਰਾਈਆ। ਓਹ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰ ਸਾਂਝਾ ਯਾਰ ਨਿਰਗੁਣ ਦੀਵਾ ਬਾਤੀ ਕਮਲਾਪਾਤੀ ਜੋਤ ਜਗਾਏ ਆਣ, ਆਨਨ ਫ਼ਾਨਨ ਆਪਣਾ ਖੇਲ ਖਿਲਾਈਆ। ਸਚ ਦਵਾਰ ਏਕੰਕਾਰ ਕਿਰਪਾ ਧਾਰ ਵਿਚ ਸੰਸਾਰ ਮੇਲਾ ਮੇਲ ਮਿਲਾਏ ਆਪ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਪੂਰਬ ਝੋਲੀ ਪਾਈਆ। ਧੀਰੋ ਕਿਹਾ ਸੁਣ ਵਸ਼ਿਸ਼ਟ ਰਾਮ ਦੋਵੇਂ ਦਿਸੋ ਗੁਰ, ਸਤਿਗੁਰ ਰੂਪ ਵਟਾਈਆ। ਕਿਸ ਬਿਧ ਲੋਕਮਾਤ ਆਵਾਂ ਮੁੜ, ਮਾਨਸ ਮਾਨਸ ਰੂਪ ਧਰਾਈਆ। ਵਸ਼ਿਸ਼ਟ ਕਿਹਾ ਸੁਰਤੀ ਧਾਰ ਜਾਵੇ ਜੋੜ, ਸ਼ਬਦੀ ਅਗੰਮੀ ਗੰਢ ਪੁਆਈਆ। ਸਾਚੇ ਪੌੜੇ ਚੜ੍ਹੇਂ ਤੋੜ, ਲੱਗੀ ਪ੍ਰੀਤ ਨਾ ਕੋਇ ਤੁੜਾਈਆ। ਚਾਰ ਕੁੰਟ ਜਾਵੇ ਬਹੁੜ, ਜਿਸ ਵੇਲੇ ਬਹੁੜੀ ਬਹੁੜੀ ਕਰੇ ਲੋਕਾਈਆ। ਵਸ਼ਿਸ਼ਟ ਨੇ ਕਿਹਾ ਸੁਣ ਓਸ ਵੇਲੇ ਇਕ ਪੁਰਖ ਅਕਾਲ ਦੀ ਪਵੇ ਲੋੜ, ਹਰ ਹਿਰਦਾ ਇਕੋ ਆਸ ਰਖਾਈਆ। ਜਿਸ ਦੇ ਅੱਗੇ ਚਲੇ ਕੋਈ ਨਾ ਜ਼ੋਰ, ਜੋਰੂ ਜ਼ਰ ਸੀਸ ਨਿਵਾਈਆ। ਜੋ ਪਰਮਾਤਮ ਹੋ ਕੇ ਸਰਬ ਆਤਮ ਪਕੜੇ ਡੋਰ, ਜੋਤੀ ਜਾਤਾ ਪੁਰਖ ਬਿਧਾਤਾ ਇਕੋ ਨਜ਼ਰੀ ਆਈਆ। ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਝਗੜਾ ਸ਼ੌਹ ਦਰਿਆ ਦੇਵੇ ਰੋੜ੍ਹ, ਬੇੜਾ ਇਕੋ ਨਾਮ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨਹਾਰ ਪ੍ਰਕਾਸ਼ ਅੰਧਘੋਰ, ਕਾਇਆ ਮਾਟੀ ਵੇਖ ਵਖਾਈਆ। ਧੀਰੋ ਕਿਹਾ ਮੇਰੇ ਰਾਮ, ਰਾਮ ਦੇ ਵਖਾਈਆ। ਕਵਣ ਦੇਵੇ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਕਰੇ ਪੜ੍ਹਾਈਆ। ਰਾਮ ਹੱਸ ਕੇ ਕਿਹਾ ਇਹ ਖੇਲ ਪ੍ਰਭੂ ਭਗਵਾਨ, ਜੋ ਭਗਤਾਂ ਰੰਗ ਰੰਗਾਈਆ। ਸਾਰੀ ਸ੍ਰਿਸ਼ਟੀ ਦ੍ਰਿਸ਼ਟੀ ਵੇਖੇ ਆਣ, ਦਹਿ ਦਿਸ਼ਾ ਖੋਜ ਖੁਜਾਈਆ। ਏਸੇ ਕਰ ਕੇ ਦੇਵ ਮੂਰਤੀ ਮੂਰਤ ਹੋਈ ਓਸ ਮਿਹਰਵਾਨ, ਜੋ ਨਾਦ ਤੂਰਤ ਤੁਰੀਆ ਤੋਂ ਪਰੇ ਰਿਹਾ ਵਜਾਈਆ। ਸਰਬ ਘਟਾ ਘਟ ਆਸਾ ਮਨਸਾ ਪੂਰਤ, ਪੁਰੀ ਲੋਅ ਬ੍ਰਹਿਮੰਡ ਖੰਡ ਵੇਖ ਵਖਾਈਆ। ਸਚ ਮੁਹੱਬਤ ਪ੍ਰੇਮ ਪਿਆਰ ਦੀ ਨਾਮ ਅਗੰਮੀ ਧੂੜਤ, ਟਿੱਕਾ ਮਸਤਕ ਅਗੰਮ ਅਥਾਹੀਆ। ਆਸਾ ਮਨਸਾ ਸਭ ਦੀ ਪੂਰਤ, ਤ੍ਰਿਸ਼ਨਾ ਜਗਤ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਗ੍ਰਹਿ ਮੰਦਰ ਵੇਖ ਵਖਾਈਆ।

ਜ਼ਿਮੀਂ ਅਸਮਾਨ ਸੂਰਜ ਚੰਦ ਜਿਤਨੇ ਸਿਤਾਰੇ, ਜ਼ਿਮੀਂ ਅਸਮਾਨ ਦੋ ਜਹਾਨ ਨਜ਼ਰੀ ਆਈਆ। ਨਾਨਕ ਲੱਖ ਕਰੋੜੀ ਰਸਨਾ ਨਾਲ ਉਚਾਰੇ, ਸਿਫਤਾਂ ਵਿਚ ਵਡਿਆਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਖੇਲ ਅਪਾਰੇ, ਅਪਰੰਪਰ ਸਵਾਮੀ ਆਪ ਜਣਾਈਆ। ਤੇਈ ਅਵਤਾਰ ਹਜ਼ਰਤ ਈਸਾ ਮੂਸਾ ਮੁਹੰਮਦ ਰਸਨਾ ਕਹਿ ਨਾ ਸਕੇ ਉਚਾਰੇ, ਇਸ਼ਾਰਿਆਂ ਵਿਚ ਨਾ ਕੋਇ ਜਣਾਈਆ। ਦਸ ਗੁਰੂ

❋

❋

ਪਾਰਬ੍ਰਹਮ ਪਤਿਪਰਮੇਸ਼ਵਰ ਹੱਕ ਖ਼ੁਦਾ ਕਰਦੇ ਗਏ ਨਿਮਸਕਾਰੇ, ਨਿਉਂ ਨਿਉਂ ਸਯਦਿਆਂ ਵਿਚ ਸੀਸ ਝੁਕਾਈਆ। ਲੱਖ ਚੁਰਾਸੀ ਜੂਨ ਚਾਰੇ ਖਾਣੀ ਅੰਡਜ ਜੇਰਜ ਉਤਭੁਜ ਸੇਤਜ ਜਲ ਵਿਚਕਾਰੇ, ਧੌਲ ਧਵਲ ਦੇ ਦ੍ਰਿੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਬਾਈਬਲ ਤੁਰੈਤ ਲਿਖ ਲਿਖ ਥੱਕੇ ਹਾਰੇ, ਭੇਵ ਅਭੇਦ ਨਾ ਕੋਇ ਜਣਾਈਆ। ਆਦਿ ਅੰਤ ਸ੍ਰੀ ਭਗਵੰਤ ਪਰਵਰਦਿਗਾਰ ਸਾਂਝਾ ਯਾਰ ਵਾਹਦ ਗੌਡ ਲੇਖਾ ਜਾਣੇ ਆਪਣੀ ਧਾਰੇ, ਵਿਦਵਾਨ ਵਿਦਿਆ ਵਿਚ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਆਪ ਆਪਣਾ ਰੰਗ ਰੰਗਾਈਆ। ਜੋ ਦੀਸੇ ਜ਼ਿਮੀਂ ਅਸਮਾਨ, ਜ਼ਾਹਰ ਜ਼ਹੂਰ ਨੇਤਰ ਨੈਣ ਰੁਸ਼ਨਾਈਆ। ਜਿਸ ਦਾ ਮਾਲਕ ਇਕ ਅਮਾਮ, ਮਿਹਰਵਾਨ ਮਹਿਬੂਬ ਨੂਰ ਖ਼ੁਦਾਈਆ। ਰਵ ਸਸ ਸੂਰੀਆ ਚੰਦ ਚਲਣ ਥਾਉਂ ਥਾਂ, ਦਿਵਸ ਰੈਣ ਆਪਣੀ ਕਾਰ ਕਮਾਈਆ। ਬਿਨਾ ਧਰਨੀ ਧਰਤ ਧਵਲ ਤੋਂ ਮਨੁੱਸ਼ਾਂ ਦੇ ਵਸਣ ਵਾਲਾ ਹੋਰ ਨਹੀਂ ਕੋਈ ਥਾਂ, ਗਗਨਾਂ ਉਪਰ ਡੇਰਾ ਕੋਈ ਨਾ ਲਾਈਆ। ਮੰਡਲ ਮੰਡਪ ਜੋ ਸ਼ਾਸਤਰ ਰਹੇ ਜਣਾ, ਵਿਸਥਾਰ ਵਿਚ ਇਜ਼ਹਾਰ ਵਿਚ ਗੁਫ਼ਤਾਰ ਵਿਚ ਰਫ਼ਤਾਰ ਵਿਚ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਹਰ ਘਟ ਅੰਤਰ ਵੇਖ ਵਖਾਈਆ। ਜ਼ਿਮੀਂ ਅਸਮਾਨਾਂ ਉਤੇ ਅਨਭਵ ਕੋਈ ਨਾ ਕਰਦਾ, ਅਨਦ੍ਰਿਸ਼ਟ ਨਾ ਕੋਇ ਸਮਝਾਈਆ। ਨਾਨਕ ਏਕਾ ਏਕੰਕਾਰ ਚਰਨਾਂ ਉਤੇ ਸੀਸ ਧਰਦਾ, ਜਗਦੀਸ਼ ਦੇਵਣਹਾਰ ਸਰਨਾਈਆ। ਮਾਤਲੋਕ ਅੰਤ ਸ਼ਬਦ ਅਗੰਮੀ ਹੁਕਮ ਕਰਦਾ, ਸੰਦੇਸ਼ਾ ਰਾਗ ਅਲਾਹੀਆ। ਕੋਈ ਮਾਨਵ ਮਾਨੁੱਖ ਮਾਨਸ ਤਾਰਿਆਂ ਸਤਾਰਿਆਂ ਉਪਰ ਨਹੀਂ ਵਸਦਾ, ਮੁਨਾਰਿਆਂ ਉਤੇ ਡੇਰਾ ਕੋਇ ਨਾ ਲਾਈਆ। ਰਾਕਟਾਂ ਵਿਚ ਜਗਤ ਵਿਗਿਆਨ ਫਿਰੇ ਲੱਭਦਾ, ਖੋਜਿਆਂ ਹੱਥ ਕਿਛ ਨਾ ਆਈਆ । ਅਗੰਮੀ ਖੇਲ ਓਸ ਰੱਬ ਦਾ, ਜੋ ਹੰਕਾਰ ਸਭ ਦਾ ਦਏ ਗਵਾਈਆ। ਥੋੜ੍ਹੇ ਸਮੇਂ ਪਿਛੋਂ ਮਾਨਸ ਆਪਣੀ ਹਿੰਮਤ ਹਾਰ ਕੇ ਵੇਖਿਓ ਸਭ ਕੁਛ ਛੱਡਦਾ, ਸੱਨ ਮੂਨ ਉਪਰ ਲੱਭਣ ਕੋਇ ਨਾ ਜਾਈਆ।

ਦੇਵ ਮੂਰਤੀ ਜਰਮਨ ਸੰਗੀ ਸਾਥੀ, ਲੇਡੀ ਜੈਂਟ ਸੋਭਾ ਪਾਈਆ। ਜਿਨ੍ਹਾਂ ਦੇ ਅੰਤਰ ਨੂਰ ਸਾਖੀ, ਗਾਡ ਗੁਡ ਦਏ ਵਡਿਆਈਆ । ਮਿਟੀ ਕੂੜ ਅੰਧੇਰੀ ਰਾਤੀ, ਨਾਈਟ ਲਾਈਟ ਕਰੇ ਰੁਸ਼ਨਾਈਆ। ਪ੍ਰੇਮ ਪ੍ਰੀਤੀ ਦਿਸੇ ਸਾਚੀ, ਲਵ ਅਬੱਵ ਵੇਖ ਵਖਾਈਆ। ਆਤਮ ਪਰਮਾਤਮ ਇਕੋ ਜ਼ਾਤੀ, ਸੋਲ ਸੋਲ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਰੰਗਾਈਆ। ਦੇਵ ਮੂਰਤੀ ਸੁਹਾਈ ਸੋਹਣੀ ਨਾਈਟ, ਸ਼ਬੇਰੋਜ ਵੱਜੀ ਵਧਾਈਆ। ਜਿਨ੍ਹਾਂ ਦਾ ਹਿਰਦਾ ਅੰਦਰੋਂ ਪਵਿਤ੍ਰ ਵਾਈਟ, ਬਲੈਕ ਰੂਪ ਨਾ ਕੋਇ ਵਖਾਈਆ। ਆਤਮਾ ਪਰਮਾਤਮਾ ਦੀ ਲੈ ਕੇ ਸਾਈਡ, ਗਾਈਡ ਬਣ ਕੇ ਬਣਿਆ ਬੇਪ੍ਰਵਾਹੀਆ। ਜਿਸ ਦਾ ਰਸਤਾ ਮਾਰਗ ਵਸੀਹ ਵਾਈਡ, ਚਾਰੋਂ ਕੁੰਟ ਨਜ਼ਰੀ ਆਈਆ। ਖ਼ੁਸ਼ੀ ਵਿਚ ਗ਼ਮੀ ਹੋਈ ਡਾਈਡ, ਡੈਥ ਗਈ ਪਾਈਆ। ਮੁਹੱਬਤ ਉਤੇ ਹੋ ਕੇ ਰਾਈਡ, ਸ਼ਾਹ ਅਸਵਾਰ ਭੱਜਾ ਚਾਈਂ ਚਾਈਂਆ। ਜਿਸ ਨੂੰ ਥੈਂਕ ਯੂ ਕਰਕੇ ਕਿਹਾ ਜਾਏ ਕੁਆਈਟ, ਠੀਕ ਠਾਕਰ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰੰਗ ਰੰਗਾਈਆ । ਦੇਵ ਮੂਰਤੀ ਜਰਮਨ ਵਿਚੋਂ ਲੈ ਕੇ ਆਇਆ ਫ਼ਰੈਂਡ, ਦੋਸਤ ਸੱਜਣ ਵੇਖ ਵਖਾਈਆ। ਦਸਤ ਨਾਲ ਮਿਲਾਇਆ ਹੈਂਡ,

❋

❋

ਹੱਥ ਹੱਥ ਵਿਚ ਵਡਿਆਈਆ। ਸੰਤਾਂ ਨੂੰ ਮਿਲ ਕੇ ਕੋਈ ਨਾ ਰਹੇ ਬਲਾਈਂਡ, ਨਿਜ ਨੇਤਰ ਨੂਰ ਹੋਵੇ ਰੁਸ਼ਨਾਈਆ। ਜ਼ਰਾ ਵੇਖੋ ਮਸਤਕ ਪਿੱਛੇ ਬੀਹਾਈਂਡ, ਪੜਦਾ ਅੰਤਰ ਉਠਾਈਆ। ਜਿਥੇ ਮਹਿਬੂਬ ਵਸੇ ਬਿਨ ਸੱਨ ਮੂਨ ਲਾਈਟ, ਨਿਰਾਕਾਰ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਘਰ ਘਰ, ਕਾਇਆ ਮੰਦਰ ਅੰਦਰ ਵੇਖ ਵਖਾਈਆ। ਦੇਵ ਮੂਰਤੀ ਆਇਆ ਵਿਚ ਪੰਜਾਬ, ਪੰਜ ਆਬੀ ਵੇਖ ਵਖਾਈਆ। ਨਾਲ ਲਿਆਇਆ ਮਿਤ੍ਰ ਅਹਿਬਾਬ, ਪਿਆਰੇ ਸੰਗ ਰਲਾਈਆ। ਵੇਖਿਓ ਜਰਮਨ ਵਾਲੇ ਸਾਥੀ ਛੱਡ ਗਏ ਕਬਾਬ, ਰਸਨਾ ਮੁਖ ਨਾ ਕੋਇ ਲਗਾਈਆ। ਜੈ ਸੀਤਾ ਰਾਮ ਦਾ ਕਰਨ ਅਦਾਬ, ਸਾਚਾ ਰਾਗ ਅਲਾਈਆ। ਇਨ੍ਹਾਂ ਦਾ ਲਹਿਣਾ ਦੇਣਾ ਹਿਸਾਬ, ਪਿਛਲਾ ਨਾਨਕ ਨਾਲ ਚਲਿਆ ਆਈਆ। ਪਹਿਲੋਂ ਰਹਿੰਦੇ ਸੀ ਵਿਚ ਬਗ਼ਦਾਦ, ਬਗ਼ਲੀਆਂ ਗਲਾਂ ਵਿਚ ਪਾਈਆ। ਜਿਸ ਵੇਲੇ ਨਾਨਕ ਦੀ ਸੁਣੀ ਰਬਾਬ, ਮਨ ਅੰਤਰ ਵੱਜੀ ਵਧਾਈਆ। ਭੁੱਲ ਗਿਆ ਜ਼ਿੰਦਗੀ ਵਾਲਾ ਖ਼ੁਆਬ, ਖ਼ਾਲਸ ਇਕੋ ਰਾਹ ਤਕਾਈਆ। ਨਾਨਕ ਕਿਹਾ ਤੁਹਾਨੂੰ ਏਸ ਤੋਂ ਹੋਰ ਆਵੇ ਸੁਆਦ, ਬਿਨ ਰਸਨਾ ਰਸ ਚਖਾਈਆ। ਜਿਸ ਵੇਲੇ ਪਰਮਾਤਮ ਆਤਮ ਮੇਲਾ ਕਰੇ ਆਪ, ਆਪ ਆਪਣਾ ਜੋੜ ਜੁੜਾਈਆ। ਰਾਮ ਵਸ਼ਿਸ਼ਟ ਦਾ ਬਖ਼ਸ਼ਿਆ ਹੋਇਆ ਤੁਹਾਡਾ ਵਿਚੋਲਾ ਬਣੇ ਸਾਕ, ਦੇਵ ਮੂਰਤੀ ਚਲ ਆਈਆ। ਸਭ ਦੀ ਮਾਟੀ ਖ਼ਾਕ ਅੰਦਰੋਂ ਹੋਵੇ ਪਾਕ, ਰੂਹ ਬੁਤ ਮਿਲੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਸਮਝਾਈਆ। ਦੇਵ ਮੂਰਤੀ ਚਲ ਕੇ ਆਇਆ ਦੂਰ, ਆਪਣਾ ਪੰਧ ਮੁਕਾਈਆ। ਖਿੱਚ ਕੇ ਲਿਆਇਆ ਓਹ ਹਜ਼ੂਰ, ਜਿਸ ਨੂੰ ਹਜ਼ਰਤ ਸੀਸ ਨਿਵਾਈਆ। ਜਿਸ ਦਾ ਕਲਮਾ ਕਲਾਮਾਂ ਤੋਂ ਬਾਹਰ ਦਸਤੂਰ, ਅੱਖਰਾਂ ਤੋਂ ਬਾਹਰ ਪੜ੍ਹਾਈਆ। ਬਖ਼ਸ਼ ਕੇ ਜੋਤੀ ਨੂਰ, ਨੂਰੇ ਚਸ਼ਮ ਕਰੇ ਰੁਸ਼ਨਾਈਆ। ਮੁਹੱਬਤ ਨਾਲ ਕਰ ਭਰਪੂਰ, ਲਵ ਲਵ ਨਾਲ ਜੁੜਾਈਆ। ਭਗਤ ਭਗਵਾਨ ਦਾ ਮਿਲਣਾ ਆਦਿ ਜੁਗਾਦਿ ਜੁਗ ਚੌਕੜੀ ਦਾ ਦਸਤੂਰ, ਰਾਮ ਵਸ਼ਿਸ਼ਟ ਦਏ ਗਵਾਹੀਆ। ਭਾਵੇਂ ਹੁਣ ਪੂਰਬ ਵਿਚ ਕਰੌਣਾ ਮਸ਼ਹੂਰ, ਮਸ਼ਹੂਰੀ ਵਾਸਤੇ ਮਸ਼ਵਰਾ ਤੁਸਾਂ ਆਪੇ ਦਿਤਾ ਸੁਣਾਈਆ। ਜਿਸ ਵੇਲੇ ਸੱਦੋਗੇ ਆਵਾਂਗੇ ਜ਼ਰੂਰ, ਨੌ ਖੰਡ ਪ੍ਰਿਥਮੀ ਦਾ ਪੜਦਾ ਦਿਆਂ ਚੁਕਾਈਆ। ਜਿਸ ਜਰਮਨ ਵਿਚੋਂ ਵਾਰ ਸ਼ੁਰੂ ਹੋਈ ਓਸੇ ਵਿਚ ਅੰਤ ਹੋਵੇ ਕ਼ਾਫੂਰ, ਧਰਨੀ ਧਰਤ ਉਤੇ ਰਹਿਣ ਕੋਇ ਨਾ ਪਾਈਆ। ਜੋ ਰਾਕਟਾਂ ਰਾਹੀਂ ਪੌਂਦੇ ਫ਼ਤੂਰ, ਰਸ਼ੀਆ ਅਮਰੀਕਾ ਸਭ ਦਾ ਪੰਧ ਮੁਕਾਈਆ। ਕਿਸੇ ਦਾ ਰਹਿਣ ਨਹੀਂ ਦੇਣਾ ਗ਼ਰੂਰ, ਗ਼ੁਰਬਤ ਅੰਦਰੋਂ ਦੇਣੀ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਵਾਮੀ ਆ ਗਿਆ ਓਸ ਦਵਾਰ, ਜਿਥੇ ਨਜ਼ਰੇ ਨੂਰ ਖ਼ੁਦਾ। ਸਚ ਮੁਹੱਬਤ ਦਾ ਇਕ ਪਿਆਰ, ਜਲਵਾਗਰ ਨਾ ਹੋਏ ਜੁਦਾ। ਆਤਮ ਪਰਮਾਤਮ ਦਾ ਇਕ ਅਧਾਰ, ਸਚ ਸਵਾਮੀ ਦਿਲਰੁਬਾ। ਜਰਮਨ ਵਾਲਿਓ ਪਿਆਰਿਓ ਜਿਸ ਨੇ ਤੁਹਾਨੂੰ ਦਿਤਾ ਜਗਾ, ਨਾਮ ਬੱਤੀ ਇਕ ਲਗਾਈਆ। ਯੋਗ ਅਭਿਆਸ ਦਿਤਾ ਸਖਾ, ਸਿਖਿਆ ਅਗੰਮ ਅਥਾਹੀਆ। ਪਿਛਲਿਆਂ ਵਿਛੜਿਆਂ ਨੂੰ ਦਿਤਾ ਮਿਲਾ, ਮਿਲਿਆ ਮੇਲ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਦੇਵ ਮੂਰਤੀ ਮਹਿਮਾ ਮਹਾਨ, ਰਾਮ ਰਾਮ ਵਿਚ ਰਾਮ ਰਿਹਾ ਜਪਾਈਆ। ਜਿਸ ਦਾ ਮਾਰਗ ਇਕ ਆਸਾਨ, ਰਾਹ ਸਿੱਧਾ ਰਿਹਾ ਸਮਝਾਈਆ। ਤੁਸੀਂ ਪਿੰਡਾਂ ਵਾਲੇ ਕਿਰਸਾਨ, ਖੇਤੀ ਵਾਹ ਕੇ ਝਟ ਲੰਘਾਈਆ। ਸੋਹਣਾ

❋

❋

ਵਕ਼ਤ ਪਹੁੰਚਿਆ ਆਣ, ਵੱਜੀ ਸਚ ਵਧਾਈਆ। ਸਾਰੇ ਇਕ ਦਾ ਕਰੋ ਧਿਆਨ, ਜੋ ਵਾਹਦ ਗਾਡ ਖ਼ੁਦਾ ਨਜ਼ਰੀ ਆਈਆ। ਓਸੇ ਨੂੰ ਕਰੋ ਪ੍ਰਨਾਮ, ਜੋ ਹਰ ਘਟ ਅੰਦਰ ਬੈਠਾ ਆਸਣ ਜਮਾਈਆ। ਓਸੇ ਦਾ ਕਰੋ ਧਿਆਨ, ਜੋ ਨਿਰਗੁਣ ਨੂਰ ਨੂਰ ਚਮਕਾਈਆ। ਸ਼ੁਕਰਾਨੇ ਵਿਚ ਸਿਫ਼ਤਾਂ ਵਾਲਾ ਬਿਆਨ, ਮੁਹੱਬਤ ਵਿਚ ਪਿਆਰ ਨਾਲ ਵਡਿਆਈਆ। ਹੁਣ ਵਕ਼ਤ ਹੋ ਗਿਆ ਸਭ ਨੇ ਲੱਗਣਾ ਪੀਣ ਖਾਣ, ਖਾਣ ਪੀਣ ਆਪਣਾ ਆਪ ਬਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਇਆਂ ਨੂੰ ਸ੍ਰੀ ਭਗਵਾਨ ਕਰੇ ਪਰਵਾਨ, ਪਰਵਾਨਾ ਨਾਮ ਦਾ ਹੱਥੋ ਹੱਥ ਫੜਾਈਆ।