ਪੁਸਤਕਾਲਾਭਾਗ ੨੧

੧ ਮੱਘਰ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ

ਸਦੀ ਚੌਧਵੀਂ ਕਹੇ ਜ਼ਬਲੀਆ ਜ਼ਰੇ ਜ਼ਰ ਨੂਰ ਰੁਸ਼ਨਾਈਆ। ਸਦੀ ਚੌਧਵੀਂ ਕਹੇ ਕਿਵਲੇ ਬਾ, ਪਾਰਬ੍ਰਹਮ ਤੇਰੀ ਵਡਿਆਈਆ । ਸਦੀ ਚੌਧਵੀਂ ਕਹੇ ਮਿਸਲੇ ਸ਼ਾਹ ਪਾ, ਪਰਮ ਪੁਰਖ ਪੜਦਾ ਇਕ ਉਠਾਈਆ। ਸਦੀ ਚੌਧਵੀਂ ਕਹੇ ਦਲ ਜ਼ੇਤਾ, ਤਾਲਬ ਤੁਲਬਿਆਂ ਕਰ ਪੜ੍ਹਾਈਆ। ਸਦੀ ਚੌਧਵੀਂ ਕਹੇ ਨਾਗੁਜ਼ਲੇ ਟਾ, ਟਾਈਮ ਵਕ਼ਤ ਦੇ ਜਣਾਈਆ। ਸਦੀ ਚੌਧਵੀਂ ਕਹੇ ਨੋਵੀਜ਼ਾ ਸਾ, ਸਾਬਤ ਸਾਹਿਬ ਇਕ ਫ਼ਰਮਾਈਆ। ਸਦੀ ਚੌਧਵੀਂ ਕਹੇ ਗਲਜ਼ਾਊ ਜ਼ਾ, ਚਸ਼ਮੇ ਚਸ਼ ਨੂਰ ਰੁਸ਼ਨਾਈਆ। ਸਦੀ ਚੌਧਵੀਂ ਕਹੇ ਦਖਲਸੇ ਚਾ, ਚਵਿਨੀ ਚੂ ਜ਼ਜ਼ਾ ਵਡਿਆਈਆ। ਸਦੀ ਚੌਧਵੀਂ ਕਹੇ ਮਜ਼ੀਕੇ ਹਾ, ਹਜ਼ੁਲ ਗੀਜ਼ੇ ਖ਼ੁਦਾਈਆ। ਸਦੀ ਚੌਧਵੀਂ ਕਹੇ ਕਨਜ਼ਵਿਤੇ ਖਾ, ਪਰਨਜ਼ੂ ਜ਼ਗ ਸ਼ਾਹੀਆ। ਸਦੀ ਚੌਧਵੀਂ ਕਹੇ ਨਕੁਸਦੇ ਦਾ, ਦਾਮਨ ਦਸਤੇ ਪਾਜ਼ਿਤ ਅਖਵਾਈਆ। ਸਦੀ ਚੌਧਵੀਂ ਕਹੇ ਤਕਮੁਆਲੇ ਡਾ, ਜ਼ੈਡਿਨ ਜ਼ੀਕੇ ਨੂਰ ਅਖਵਾਈਆ। ਸਦੀ ਚੌਧਵੀਂ ਕਹੇ ਤਾਮੁਖਤੀ ਜ਼ਾ, ਜ਼ਾਹਿਦ ਨਿਦ ਚਵਜ਼ੇ ਜ਼ਾ ਅਖਵਾਈਆ। ਸਦੀ ਚੌਧਵੀਂ ਕਹੇ ਮੁਹੱਬਤੇ ਰਾ, ਰਾਮ ਕ੍ਰਿਸ਼ਨ ਦੁਹਾਈਆ। ਸਦੀ ਚੌਧਵੀਂ ਕਹੇ ਉਲਫ਼ਤੇ ੜਾ, ੜਾੜ ਵੇਖ ਖ਼ਲਕ ਖ਼ੁਦਾਈਆ। ਸਦੀ ਚੌਧਵੀਂ ਕਹੇ ਮੁਫ਼ਲਸੇ ਜ਼ਾ, ਜ਼ਵੀ ਜ਼ਨੁਕ ਫੋਲ ਫੁਲਾਈਆ। ਸਦੀ ਚੌਧਵੀਂ ਕਹੇ ਕਾਜ਼ੁਜ਼ਸੂ ਜ਼ਾ, ਜ਼ਮਨੇ ਨਮੋਂ ਨਰਾਇਣ ਇਕ ਅਖਵਾਈਆ। ਸਦੀ ਚੌਧਵੀਂ ਕਹੇ ਤੇਰਾ ਲੇਖਾ ਸੀਨ ਅਲਿਫ਼ ਸਾ, ਸਾਕਾਰ ਤੇਰੀ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਤੇਰਾ ਝਗੜਾ ਸ਼ੀਨ ਅਲਿਫ਼ ਸ਼ਾ, ਸ਼ਹਿਨਸ਼ਾਹ ਖ਼ਾਕ ਰੁਲਾਈਆ। ਸਦੀ ਚੌਧਵੀਂ ਕਹੇ ਪੜਦਾ ਉਠਾ ਸੁਵਾਦ ਅਲਿਫ਼ ਸਾ, ਸਾਹਿਬ ਤੇਰੀ ਬੇਪ੍ਰਵਾਹੀਆ । ਸਦੀ ਚੌਧਵੀਂ ਕਹੇ ਮੰਜ਼ਲ ਹੱਕ ਦੱਸ ਰਜ਼ਾ, ਜ਼ੁਆਦ ਜ਼ਾਹਰ ਨੂਰ ਰੁਸ਼ਨਾਈਆ। ਸਦੀ ਚੌਧਵੀਂ ਕਹੇ ਤੋਏ ਜ਼ੋਏ ਨਾਲ ਮਿਲਾ, ਤਾਲਬ ਤੁਲਬਾ ਰੂਪ ਜਣਾਈਆ। ਸਦੀ ਚੌਧਵੀਂ ਕਹੇ ਐਨ ਗ਼ੈਨ ਗੰਢ ਪੁਆ, ਅੱਖਰ ਅੱਖਰਾਂ ਵਿਚ ਸਮਾਈਆ। ਸਦੀ ਚੌਧਵੀਂ ਕਹੇ ਫ਼ੇ ਕੁਆਫ਼ ਕੁਦਰਤ ਵੇਖ ਵਖਾ, ਨੂਰ ਨੁਰਾਨੇ ਨੂਰ ਰੁਸ਼ਨਾਈਆ। ਸਦੀ ਚੌਧਵੀਂ ਕਹੇ ਕੀਫ਼ ਗਾਫ਼ ਜੋੜਾ ਲਏ ਜੁੜਾ, ਨੂਨ ਸੀਨ ਮੇਲ ਮਿਲਾਈਆ। ਸਦੀ ਚੌਧਵੀਂ ਕਹੇ ਲਾਮ ਮੀਮ ਭੇਵ ਚੁਕਾ, ਮੁਰਦਾ ਮੁਰੀਦ ਲੈ ਉਠਾਈਆ। ਸਦੀ ਚੌਧਵੀਂ ਕਹੇ ਨੂਨ ਨਿਰਗੁਣ ਨੂਰ ਜੋਤ ਰੁਸ਼ਨਾ, ਨੂਨ ਮੂਨ ਸੂਨ ਅੰਧ ਅੰਧੇਰਾ ਡੇਰਾ ਢਾਹੀਆ। ਸਦੀ ਚੌਧਵੀਂ ਕਹੇ ਕਲਜ਼ਮੂ ਤੋਏ ਵਾ, ਵਾਸਤਾ ਤੇਰੇ ਅੱਗੇ ਰਖਾਈਆ। ਸਦੀ ਚੌਧਵੀਂ ਕਹੇ ਹਵਾ ਆਦਮ ਤੇਰੀ ਰਜ਼ਾ, ਜ਼ਗਜ਼ੇ ਨੂਥ ਚਾਰੋਂ ਕੁੰਟ ਨਜ਼ਰੀ ਆਈਆ। ਹਮਜ਼ਾ ਯੇ ਵਾਸਤਾ ਰਹੇ ਪਾ, ਅਲਿਫ਼ ਅਲਾਹ ਇਕ ਖ਼ੁਦਾ, ਜੁਗ ਚੌਕੜੀ ਲੇਖਾ ਰਿਹਾ ਮੁਕਾ, ਲਹਿਣਾ ਸਭ ਦਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੁਨੇਹੜਾ ਇਕ ਜਣਾਈਆ। ਸਦੀ ਚੌਧਵੀਂ ਕਹੇ ਮੈਨੂੰ ਭਗਤਾਂ ਔਂਦਾ ਦਰਦ, ਦਰਦਵੰਦ ਹੋ ਕੇ ਦਿਆਂ ਜਣਾਈਆ। ਮੈਂ ਪੁਰਖ ਅਕਾਲ ਦੀ ਵੇਖੀ ਫ਼ਰਦ, ਜਿਸ ਨੂੰ ਰਾਏ ਧਰਮ ਨਾ ਸਮਝੇ ਰਾਈਆ। ਚਿਤ੍ਰਗੁਪਤ

❋

❋

ਜਾਣੇ ਮੂਲ ਨਾ ਮਰਦ, ਜ਼ੋਰਾਵਰ ਨਾ ਕੋਇ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਰਦੇ ਅਰਜ਼, ਨਮਸਤਿਆਂ ਵਿਚ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਸਭ ਦੇ ਰੰਗ ਹੋਏ ਜ਼ਰਦ, ਸਿਰ ਸਕੇ ਨਾ ਕੋਇ ਉਠਾਈਆ । ਜਗਤ ਸ਼ਰਅ ਦੀ ਟੁੱਟੀ ਕਰਦ, ਕ਼ਤਲਗਾਹ ਨਾ ਕੋਇ ਬਣਾਈਆ। ਜਿਨ੍ਹਾਂ ਨੂੰ ਮਾਰੇ ਕੋਈ ਨਾ ਮਰਜ਼, ਮਰੀਜ਼ ਆਪਣੇ ਲਏ ਤਰਾਈਆ। ਮਾਨਸ ਜਨਮ ਹੋਣ ਨਾ ਦੇਵੇ ਹਰਜ, ਹਜ਼ਰਤਾਂ ਦਾ ਮਾਲਕ ਨੂਰ ਖ਼ੁਦਾਈਆ। ਸਦੀ ਚੌਧਵੀਂ ਕਹੇ ਭਗਤਾਂ ਦੀ ਮੈਂ ਆਪ ਕਰਾਈ ਅਰਜ਼, ਨਿਮਾਣੀ ਹੋ ਕੇ ਸੀਸ ਨਿਵਾਈਆ। ਪ੍ਰਭੂ ਸਾਨੂੰ ਤੇਰੀ ਗ਼ਰਜ਼, ਗ਼ਰਜ਼ ਤੇਰੀ ਆਪਣੇ ਨਾਲ ਰਖਾਈਆ। ਕੀ ਖੇਲ ਹੋਣਾ ਅਸਚਰਜ, ਮੈਂ ਪੜਦਾ ਦਿਆਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇ ਸਮਝਾਈਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਅਜਬ ਨਜ਼ਾਰਾ, ਬਿਨ ਅੱਖਾਂ ਅੱਖ ਉਠਾਈਆ। ਜਲਵਾ ਤੱਕਾਂ ਪਰਵਰਦਿਗਾਰਾ, ਪਾਰਬ੍ਰਹਮ ਨੂਰ ਖ਼ੁਦਾਈਆ। ਦਰ ਦਵਾਰੇ ਕੱਢਾਂ ਹਾੜਾ, ਨਿਉਂ ਨਿਉਂ ਸੀਸ ਝੁਕਾਈਆ। ਸਾਹਿਬ ਸਵਾਮੀ ਤੇਰਾ ਹੁਕਮ ਹੋਏ ਕੋਈ ਨਾ ਮਾੜਾ, ਮਾੜੀ ਮੰਡਪ ਡੇਰਾ ਢਾਹੀਆ। ਮੈਂ ਤੱਕਾਂ ਗੁਰਮੁਖ ਲਾੜਾ, ਸਾਜਣ ਸੋਹਣਾ ਸੋਭਾ ਪਾਈਆ। ਪ੍ਰੇਮ ਪ੍ਰੀਤੀ ਰੰਗ ਚਾੜ੍ਹ ਦੇ ਗਾੜ੍ਹਾ, ਨਿਰਗੁਣ ਸਰਗੁਣ ਉਤਰ ਕਦੇ ਨਾ ਜਾਈਆ। ਅੰਮ੍ਰਿਤ ਬਖ਼ਸ਼ ਠੰਡੀ ਠਾਰਾ, ਨਿਝਰ ਝਿਰਨਾ ਆਪ ਝਿਰਾਈਆ । ਸ਼ਬਦ ਨਾਦ ਦੇ ਧੁਨਕਾਰਾ, ਅਨਹਦ ਨਾਦੀ ਰਾਗ ਅਲਾਈਆ। ਦੀਆ ਬਾਤੀ ਕਰ ਉਜਿਆਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ । ਪੁਰਖ ਅਬਿਨਾਸ਼ੀ ਤੇਰਾ ਖੇਲ ਅਪਾਰਾ, ਜਗ ਜੀਵਣ ਦਾਤੇ ਤੇਰਾ ਭੇਵ ਕੋਇ ਨਾ ਆਈਆ। ਤੇਰਾ ਸਭ ਤੋਂ ਵਖਰਾ ਵਿਹਾਰਾ, ਜੁਗ ਜੁਗ ਦੇਵੇਂ ਮਾਣ ਵਡਿਆਈਆ। ਭੇਵ ਚੁਕਾ ਪੁਰਖ ਨਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਮੇਰੇ ਸਾਲ ਗਿਣਦਿਆਂ ਘਸ ਗਏ ਪੋਟੇ, ਉਂਗਲਾਂ ਦੇਣ ਦੁਹਾਈਆ। ਰਾਹ ਤਕਦੀ ਰਹੀ ਚੌਦਾਂ ਤਬਕ ਚੜ੍ਹ ਕੇ ਉਪਰ ਕੋਠੇ, ਇਕੋ ਦਰਸ਼ਨ ਤੇਰਾ ਲੋਇਣ ਲੋਚੇ, ਲੋਚਨ ਬੈਠਾ ਰਾਹ ਤਕਾਈਆ। ਸੋ ਸੋਹਣੇ ਮਿਲ ਗਏ ਮੌਕੇ, ਮੁਕੰਮਲ ਤੇਰੀ ਸਰਨਾਈਆ। ਤੇਰਾ ਭਾਣਾ ਕੋਈ ਨਾ ਰੋਕੇ, ਨਾ ਕੋਈ ਮੇਟੇ ਮੇਟ ਮਿਟਾਈਆ। ਜਨ ਭਗਤਾਂ ਮੌਤ ਮਾਰੇ ਕੋਈ ਨਾਲ ਨਾ ਧੋਖੇ, ਧਰਮ ਦੀ ਧਾਰ ਪ੍ਰਗਟਾਈਆ। ਮੈਂ ਉਚੀ ਉਚੀ ਦੇਵਾਂ ਹੋਕੇ, ਹੁਕਮ ਮਿਲਣਾ ਧੁਰਦਰਗਾਹੀਆ। ਤੇਰੇ ਚਰਨ ਕੋਈ ਨਾ ਪਹੁੰਚੇ, ਪਰਪੰਚ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਲੇਖਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੈਂ ਭਗਤੋ ਤੁਹਾਡੀ ਗੋਲੀ, ਗ਼ੁਲਾਮ ਜਗਤ ਅਖਵਾਈਆ। ਧੁਰ ਦੀ ਰਮਜ਼ ਸਮਝ ਕੇ ਬੋਲੀ, ਅਨਬੋਲਤ ਰਾਗ ਸਮਝਾਈਆ। ਆ ਗਈ ਉਪਰ ਧੌਲੀ, ਧਵਲ ਵੇਖ ਵਖਾਈਆ। ਪਿਆਰ ਮੁਹੱਬਤ ਵਿਚ ਮੌਲੀ, ਮੇਲਾ ਮੇਲ ਮਿਲ ਕੇ ਖ਼ੁਸ਼ੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪੜਦਾ ਦੇ ਉਠਾਈਆ। ਸਦੀ ਚੌਧਵੀ ਕਹੇ ਜਨ ਭਗਤੋ ਦਿਆਂ ਇਸ਼ਾਰਾ, ਐਸ਼ ਨਾਲ ਜਣਾਈਆ। ਵੇਖੋ ਖੇਲ ਸੱਚੀ ਸਰਕਾਰਾ, ਹਰਿ ਕਰਤਾ ਆਪ ਕਰਾਈਆ। ਜੋ ਆਦਿ ਜੁਗਾਦੀ ਇਕ ਅਵਤਾਰਾ, ਨਰ ਨਰਾਇਣ ਅਖਵਾਈਆ। ਗੁਰ ਅਵਤਾਰ ਪੈਗ਼ੰਬਰਾਂ ਬਣ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਨਾਮ ਕਲਮਾ ਦੇ ਅਪਾਰਾ, ਅਪਰੰਪਰ ਸੁਆਮੀ ਕਰੇ ਪੜ੍ਹਾਈਆ। ਲੱਖ ਚੁਰਾਸੀ ਲਾ ਅਖਾੜਾ, ਚਾਰੇ ਖਾਣੀ ਫੋਲ ਫੁਲਾਈਆ। ਲੇਖਾ ਜਾਣ ਜੰਗਲ ਜੂਹ ਉਜਾੜ

❋

❋

ਪਹਾੜਾ, ਟਿੱਲੇ ਪਰਬਤ ਫੋਲ ਫੁਲਾਈਆ। ਨਿਰਗੁਣ ਸਰਗੁਣ ਹੋ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਜਿਸ ਨੂੰ ਕਹਿੰਦੇ ਕਲ ਕਲਕੀ ਅਵਤਾਰਾ, ਅਮਾਮ ਅਮਾਮਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਮੈਂ ਖੋਲ੍ਹ ਕੇ ਦੱਸਾਂ ਪੜਦਾ, ਅਗਲਾ ਭੇਵ ਖੁਲ੍ਹਾਈਆ। ਵੇਖ ਕੇ ਲਹਿੰਦਾ ਚੜ੍ਹਦਾ, ਪਹਾੜ ਦੱਖਣ ਅੱਖ ਉਠਾਈਆ। ਐਉਂ ਜਾਪਿਆ ਪੁਰਖ ਅਗੰਮਾ ਖੇਲ ਕਰਦਾ, ਕਰਨੀ ਦਾ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ । ਸਦੀ ਚੌਧਵੀਂ ਕਹੇ ਜਨ ਭਗਤੋ ਮੈਂ ਦੱਸਾਂ ਸਚ ਅੱਜ, ਧਰਮ ਦੀ ਧਾਰ ਸੁਣਾਈਆ। ਵੇਖੋ ਖੇਲ ਉਪਰ ਸ਼ਾਹ ਰਗ, ਹਰਿ ਕਰਤਾ ਕੀ ਜਣਾਈਆ। ਜਿਨ੍ਹਾਂ ਦਾ ਨਾਤਾ ਟੁੱਟਣਾ ਜਗ, ਦਿਨ ਥੋੜ੍ਹੇ ਪੰਧ ਮੁਕਾਈਆ। ਮਾਨਸ ਜਨਮ ਦੀ ਮੁੱਕਣ ਵਾਲੀ ਹੱਦ, ਅੱਗੇ ਕ਼ਦਮ ਨਾ ਕੋਇ ਟਿਕਾਈਆ। ਮੈਂ ਸੁਣ ਕੇ ਹੁਕਮ ਸੰਦੇਸੇ ਵਾਲਾ ਛਦ, ਭੱਜੀ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਸਦੀ ਚੌਧਵੀਂ ਕਹੇ ਮੈਂ ਪਿਛਲਾ ਦੱਸਾਂ ਲੇਖਾ, ਜਗਤ ਲਿਖਤ ਨਾ ਕੋਇ ਵਡਿਆਈਆ। ਖੇਲ ਵੇਖਿਆ ਵਿਚ ਅਰਬ ਦੇਸਾ, ਬਾਲੂ ਰੇਤ ਰਹੀ ਕੁਰਲਾਈਆ। ਪਾਣੀ ਢੋਣਾ ਜਿਨ੍ਹਾਂ ਦਾ ਪੇਸ਼ਾ, ਮਸ਼ਕਾਂ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੈਂ ਰੋਵਾਂ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਦਰੋਹੀ ਮੇਰੇ ਪਰਵਰਦਿਗਾਰ, ਤੇਰੀ ਸਰਨ ਸਰਨਾਈਆ। ਪਿਛਲਾ ਲੇਖਾ ਰਹੀ ਵਿਚਾਰ, ਬਿਨ ਅੱਖਾਂ ਅੱਖ ਖੁਲ੍ਹਾਈਆ। ਮੁਹੰਮਦ ਵੇਲੇ ਦੇ ਓਹ ਹੱਕਦਾਰ, ਹਕ਼ੀਕ਼ਤ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੰਗਣ ਦਏ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਕੀ ਦੱਸਾਂ, ਮੇਰੀ ਚਲੇ ਨਾ ਕੋਇ ਚਤੁਰਾਈਆ। ਨਾਲੇ ਰੋਵਾਂ ਨਾਲੇ ਹੱਸਾਂ, ਨੇਤਰ ਨੈਣਾਂ ਨੀਰ ਵਹਾਈਆ। ਬੇਸ਼ਕ ਲੋਕਮਾਤ ਵਿਚ ਕੋਟਨ ਮਰ ਗਏ ਲੱਖਾਂ, ਅਨਗਿਣਤ ਆਪਣਾ ਆਪ ਤਜਾਈਆ। ਸੜ ਗਏ ਨਾਲ ਕੱਖਾਂ, ਗੋਰਾਂ ਵਿਚ ਬੈਠੇ ਢੇਰੀਆਂ ਢਾਹੀਆ। ਮੈਂ ਮੰਗਦੀ ਜਨ ਭਗਤਾਂ ਦੀਆਂ ਰੱਖਾਂ, ਨਿਮਾਣੀ ਹੋ ਕੇ ਸੀਸ ਨਿਵਾਈਆ। ਜਨ ਭਗਤੋ ਮਾਰਦੀ ਨਹੀਂ ਗੱਪਾਂ, ਪੱਪਾ ਪੂਰਨ ਬ੍ਰਹਮ ਦ੍ਰਿੜਾਈਆ। ਮੇਰਾ ਨਾਤਾ ਜੁੜਿਆ ਪੱਕਾ, ਪਾਰਬ੍ਰਹਮ ਸਰਨਾਈਆ। ਮੱਕਾ ਮਦੀਨਾ ਦਿਤਾ ਧੱਕਾ, ਭੱਜੀ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਉਠਾਈਆ। ਸਦੀ ਚੌਧਵੀ ਕਹੇ ਮੇਰੇ ਗੋਬਿੰਦ ਆ ਗਿਆ ਕੋਲ, ਆਪਣਾ ਪੰਧ ਮੁਕਾਈਆ। ਸ਼ਬਦੀ ਧਾਰ ਗਿਆ ਬੋਲ, ਅਨਬੋਲਤ ਰਾਗ ਸੁਣਾਈਆ। ਸੁੱਤੀ ਰਹੋ ਨਾ ਮੂਲ ਅਨਭੋਲ, ਆਲਸ ਨਿੰਦਰਾ ਦੇ ਤਜਾਈਆ। ਮੇਰਾ ਨਾਮ ਵਜਾ ਢੋਲ, ਡੰਕਾ ਧੁਰਦਰਗਾਹੀਆ। ਸਚ ਦਵਾਰਾ ਦੇਵਾਂ ਖੋਲ੍ਹ, ਖ਼ਾਲਕ ਖ਼ਲਕ ਇਕ ਦ੍ਰਿੜਾਈਆ। ਹਰ ਘਟ ਅੰਤਰ ਜਾਵਾਂ ਮੌਲ, ਮਿਹਰਵਾਨ ਮਹਿਬੂਬ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਸਦੀ ਚੌਧਵੀਂ ਕਹੇ ਗੋਬਿੰਦ ਮੈਨੂੰ ਮਾਰਦਾ ਮੁੱਕਾ, ਹੌਲੀ ਹੌਲੀ ਜਗਾਈਆ। ਵੇਖ ਪਿਛਲਾ ਭੰਨਿਆ ਹੁੱਕਾ, ਹੁਕਮ ਅੱਗੇ ਬੇਪ੍ਰਵਾਹੀਆ। ਪਿਛਲਾ ਰਿਹਾ ਕੋਈ ਨਾ ਦੁੱਖਾ, ਦੁੱਖ ਦਰਦ ਗਵਾਈਆ । ਸੁਫਲ ਕਰ ਕੇ ਕੁੱਖਾ, ਕੁਲੱਖਣੀ ਦਏ ਵਡਿਆਈਆ। ਉਜਲ

❋

❋

ਕਰ ਕੇ ਮੁਖਾ, ਦੁਰਮਤ ਮੈਲ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਸਦੀ ਚੌਧਵੀਂ ਕਹੇ ਗੋਬਿੰਦ ਮੈਨੂੰ ਦਿਤਾ ਹੁਲਾਰਾ, ਸਹਿਜ ਨਾਲ ਹਿਲਾਈਆ। ਕਮਲੀਏ ਓਹ ਵੇਖ ਮੇਰਾ ਦੁਲਾਰਾ, ਜਿਸ ਦਾ ਅੰਤਮ ਨੇੜੇ ਆਈਆ। ਨਾਤਾ ਤੁੱਟਣ ਵਾਲਾ ਸੰਸਾਰਾ, ਤਨ ਵਜੂਦ ਹੋਏ ਜੁਦਾਈਆ। ਛਡਣਾ ਪਏ ਘਰ ਬਾਹਰਾ, ਬੰਸ ਸਰਬੰਸ ਤਜਾਈਆ। ਔਣਾ ਪਏ ਚਰਨ ਦਵਾਰਾ, ਚਰਨ ਕਵਲ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਸਦੀ ਚੌਧਵੀਂ ਕਹੇ ਮੈਂ ਭਗਤਾਂ ਦੀ ਕਰਨੀ ਕ਼ਦਰ, ਕ਼ੁਦਰਤ ਦੇ ਮਾਲਕ ਧਿਆਨ ਲਗਾਈਆ। ਆਪਣੀ ਆਸਾ ਪੂਰੀ ਕਰਨੀ ਸੱਧਰ, ਸਦਕੇ ਵਾਰੀ ਘੋਲ ਘੁਮਾਈਆ। ਬੇਸ਼ਕ ਤੇਰੇ ਲਖਤੇ ਜਿਗਰ, ਪੂਤ ਸਪੂਤ ਵਡਿਆਈਆ। ਮੈਂ ਸੇਵਾ ਕਰਨੀ ਮਹੀਨਾ ਮੱਘਰ, ਫਿਰਾਂ ਚਾਈਂ ਚਾਈਂਆ । ਤੇਰੇ ਕੋਲੋਂ ਕਰੌਣਾ ਅਦਲ, ਇਨਸਾਫ਼ ਇਕ ਵਡਿਆਈਆ। ਭਾਗ ਲਗੌਣਾ ਕਾਇਆ ਮਾਟੀ ਬਦਨ, ਬਦਲਾ ਦਿਆਂ ਚੁਕਾਈਆ। ਆਪਣਾ ਪੂਰਾ ਲਾਵਾਂ ਯਤਨ, ਯਥਾਰਥ ਦਿਆਂ ਦ੍ਰਿੜਾਈਆ। ਆ ਗਈ ਤੇਰੇ ਪਤਣ, ਡੇਰਾ ਕੰਢੀ ਉਤੇ ਰਖਾਈਆ। ਗੁਰਮੁਖ ਸਖ਼ੀਆਂ ਵਿਚ ਵਸਣ, ਵਾਸਤਾ ਤੇਰੇ ਨਾਲ ਜੁੜਾਈਆ। ਮੇਰਾ ਪੂਰਾ ਕਰਨਾ ਬਚਨ, ਬੱਚਿਆਂ ਵਾਂਗ ਝੋਲੀ ਰਹੀ ਡਾਹੀਆ। ਜੇ ਤੂੰ ਆਇਉਂ ਇਨ੍ਹਾਂ ਰੱਖਣ, ਏਕਾ ਕਰੀਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦੇਣਾ ਚੁਕਾਈਆ। ਗੋਬਿੰਦ ਕਹੇ ਸਦੀ ਚੌਧਵੀਂ ਪਿਛੇ ਕਰ ਧਿਆਨ, ਤੈਨੂੰ ਦਿਆਂ ਜਣਾਈਆ। ਭੈਣਾਂ ਭਰਾਵਾਂ ਦੀ ਹੋਵੇ ਪਹਿਚਾਨ, ਪੜਦਾ ਉਹਲਾ ਰਹੇ ਨਾ ਰਾਈਆ। ਇਹ ਧਰਮ ਦਾ ਖੇਲ ਮਹਾਨ, ਕਰਮ ਕਾਂਡ ਦਾ ਡੇਰਾ ਢਾਹੀਆ। ਮੇਰੀ ਸਹਿਜੇ ਪਿਛੇ ਹੋਈ ਜ਼ਬਾਨ, ਉਹਨੂੰ ਪੂਰਾ ਦੇਣਾ ਕਰਾਈਆ। ਜਿਸ ਵੇਲੇ ਯੁੱਧ ਹੁੰਦਾ ਸੀ ਘਮਸਾਨ, ਚਮਕੌਰ ਵਿਚ ਦੁਹਾਈਆ। ਗੁਰਸਿਖ ਕਰ ਪ੍ਰਵਾਨ, ਤਾਜ ਸੀਸ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ । ਗੋਬਿੰਦ ਕਹੇ ਸਦੀ ਚੌਧਵੀਂ ਪਿਛੇ ਮਾਰੇ ਝਾਕੀ, ਆਪਣਾ ਨੈਣ ਉਠਾਈਆ। ਜਿਸ ਨੂੰ ਤਾਜ ਦਿਤਾ ਉਸ ਦੇ ਤਿੰਨ ਭਰਾ ਤੇ ਦੋ ਭੈਣਾਂ ਪਿਛੇ ਸੀ ਬਾਕੀ, ਬੰਸ ਸਰਬੰਸ ਸੋਹਣਾ ਸੋਭਾ ਪਾਈਆ। ਉਸ ਦੀ ਖ਼ਾਹਿਸ਼ ਉਨ੍ਹਾਂ ਦਾ ਲੇਖਾ ਲੇਖੇ ਵਿਚ ਰਿਹਾ ਵਾਚੀ, ਅੰਦਰੇ ਅੰਦਰ ਅੱਖ ਖੁਲ੍ਹਾਈਆ। ਡਰਦਾ ਮੁਖ ਕਹੇ ਨਾ ਬਾਤੀ, ਰਸਨਾ ਜਿਹਵਾ ਨਾ ਕੋਇ ਜਣਾਈਆ। ਗੋਬਿੰਦ ਇਕ ਫੜਾ ਕੇ ਲਾਚੀ, ਥਾਪੀ ਪੁਸ਼ਤ ਪਨਾਹ ਟਿਕਾਈਆ। ਫ਼ਿਕਰ ਨਾ ਕਰ ਤੇਰੇ ਫੇਰ ਬਣਾ ਦਿਆਂ ਸਾਥੀ, ਜੰਮਣ ਵਾਲੀ ਵਖਰੀ ਵਖਰੀ ਹੋਵੇ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਗੋਬਿੰਦ ਕਿਹਾ ਸਦੀ ਚੌਧਵੀਂ ਪਿਛੇ ਰਖ ਉਡੀਕ, ਤੈਨੂੰ ਦਿਆਂ ਵਖਾਈਆ। ਬਿਨ ਅੱਖਰਾਂ ਤੋਂ ਵੇਖ ਤਵਾਰੀਖ, ਤਾਰੀਖ ਹਿੰਦਸਿਆਂ ਨਾਲ ਨਾ ਕੋਇ ਜਣਾਈਆ। ਜਿਸ ਦੀ ਮੇਰੇ ਨਾਲ ਪ੍ਰੀਤ, ਪ੍ਰੀਤਮ ਹੋ ਕੇ ਹੋਵਾਂ ਸਹਾਈਆ। ਮੇਰੀ ਪੌਣੀ ਉਤੇ ਲੀਕ, ਤਸਦੀਕ਼ ਪੁਰਖ ਅਕਾਲ ਕੋਲੋਂ ਕਰਵਾਈਆ। ਜੋ ਕਰਾਂ ਸੋ ਜੁਗ ਜੁਗ ਠੀਕ, ਠਾਕਰ ਹੋ ਕੇ ਆਪਣਾ ਹੁਕਮ ਮਨਾਈਆ। ਮੇਰੇ ਵਿਚ ਓਹ ਤੌਫ਼ੀਕ਼, ਜੋ ਤਰਫ਼ ਦੋਤਰਫ਼ ਯਕਤਰਫ਼ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਦੀ ਚੌਧਵੀਂ ਕਹੇ ਨਰੈਣ ਸਿੰਘ ਦੇ ਉਹ ਭੈਣ ਭਰਾ, ਮੈਨੂੰ ਪਿਛਲੇ ਨਜ਼ਰੀ ਆਈਆ। ਜਿਸ ਦਾ ਸ਼ਬਦ ਗੁਰੂ ਗੁਆਹ, ਸੰਦੇਸੇ ਘਰ ਘਰ ਰਿਹਾ

❋

❋

ਪੁਚਾਈਆ। ਦਲੀਪ ਸਿੰਘ ਜੰਡਿਆਲੇ ਵਾਲਾ ਸਮਝਾ, ਜਿਸ ਦੀ ਨੌ ਮੱਘਰ ਨੂੰ ਹੋਣੀ ਸੀ ਜੁਦਾਈਆ। ਜੰਡਿਆਲੇ ਵਿਚੋਂ ਮਹਿੰਦਰ ਕੌਰ ਦੁਆਬਿਉਂ ਲਈ ਉਠਾ, ਨੰਨ੍ਹੀ ਬੱਚੀ ਚਲ ਕੇ ਆਈਆ। ਮੇਰਾ ਪਿਛਲਾ ਨਾ ਮਰੇ ਭਰਾ, ਪ੍ਰਭੂ ਤੇਰੇ ਅੱਗੇ ਦੁਹਾਈਆ। ਮੈਂ ਸਗਣ ਲਵਾਂ ਮਨਾ, ਸਭ ਕੁਛ ਤੇਰੀ ਭੇਟ ਚੜ੍ਹਾਈਆ। ਜਿਸ ਥਾਲੀ ਵਿਚ ਖਾਣਾ ਦੇਵਾਂ ਖੁਵਾ, ਓਹ ਵੀ ਚੁਕ ਲਿਆਈਆ। ਪਗੜੀ ਸੀਸ ਵਾਲੀ ਉਠਾ, ਭੱਜੀ ਵਾਹੋ ਦਾਹੀਆ। ਜੇ ਇਕ ਵਾਰੀ ਲਏਂ ਬਚਾ, ਹੋਵੇਂ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸ਼ਾ ਪੂਰ ਕਰਾਈਆ। ਮਹਿੰਦਰੋ ਕਹੇ ਮੇਰਾ ਹੋਰ ਇਕ ਵੀਰਾ, ਸਚ ਦਿਆਂ ਸੁਣਾਈਆ। ਉਹਦੀ ਬਦਲ ਦੇ ਤਕ਼ਦੀਰਾ, ਤੇਰੀ ਬੇਪ੍ਰਵਾਹੀਆ। ਓਹਦੇ ਵਾਸਤੇ ਹੋਰ ਲਿਆਈ ਚੀਰਾ, ਚਿਰੀ ਵਿਛੁੰਨੇ ਜੋੜ ਜੁੜਾਈਆ। ਅੱਗੇ ਦਿਸੇ ਰਾਹ ਭੀੜਾ, ਤੁਧ ਬਿਨ ਹੋਏ ਨਾ ਕੋਇ ਸਹਾਈਆ। ਮੇਰਾ ਨੇਤਰ ਵਗੇ ਨੀਰਾ, ਲੋਚਨ ਰਹੇ ਕੁਰਲਾਈਆ। ਸ਼ਹਾਦਤ ਦੇਵੇ ਭਗਤ ਕਬੀਰਾ, ਕ਼ਬਰਾਂ ਤੋਂ ਬਾਹਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਮੈਨੂੰ ਦਿਸਦਾ ਸਿੰਘ ਕੁੰਦਨ, ਮਾਲ ਚੱਕ ਵਡਿਆਈਆ। ਮੈਂ ਉਹਦੇ ਘਰ ਦਿਆਂ ਦੇ ਅੱਥਰੂ ਜਾਵਾਂ ਪੂੰਝਣ, ਨੈਣਾਂ ਕਰਾਂ ਸਫ਼ਾਈਆ। ਸਾਚਾ ਥਾਂ ਜਾਵਾਂ ਹੂੰਝਣ, ਰੀਤੀ ਪ੍ਰੇਮ ਵੰਡ ਵੰਡਾਈਆ। ਵੇਖਾਂ ਖੇਲ ਨੈਣ ਮੂੰਦਨ, ਸਾਹਿਬ ਤੇਰੀ ਸਰਨਾਈਆ। ਗੁਰਮੁਖਾਂ ਜਾਵਾਂ ਪੂਜਣ, ਜੇ ਉਹਨਾਂ ਲਏਂ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਰੰਗਾਈਆ। ਸਦੀ ਚੌਧਵੀਂ ਕਹੇ ਮੇਰੀ ਤੇਰੇ ਚਰਨਾਂ ਆਵਾਜ਼, ਕੂਕ ਕੂਕ ਸੁਣਾਈਆ। ਸੁੱਤੀ ਦੀ ਖੁਲ੍ਹੀ ਜਾਗ, ਲਈ ਮਾਤ ਅੰਗੜਾਈਆ। ਜਨ ਭਗਤਾਂ ਫੜ ਵਾਗ, ਤੇਰੇ ਹੱਥ ਵਡਿਆਈਆ। ਗੁਰਮੁਖ ਦੀ ਲੱਜਿਆ ਰਖ ਆਜ, ਹੋਏ ਨਾ ਮਾਤ ਜੁਦਾਈਆ। ਇਹ ਜਨਮ ਮਰਨ ਦਾ ਤੇਰੇ ਹੱਥ ਕਾਜ, ਦੂਸਰ ਦੇਵੇ ਨਾ ਕੋਇ ਸਜ਼ਾਈਆ। ਮੈਂ ਚਾਹੁੰਦੀ ਅੱਗੇ ਤੋਂ ਤੇਰਾ ਬਦਲ ਜਾਏ ਰਵਾਜ, ਬਿਨਾ ਤੇਰੇ ਹੁਕਮ ਤੋਂ ਗੁਰਮੁਖ ਮਰਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਰੰਗਾਈਆ। ਸਦੀ ਚੌਧਵੀਂ ਕਹੇ ਦੇ ਦੇ ਅੰਮ੍ਰਿਤ ਨਾਮ ਘੁਟ, ਘੁਟਨੇ ਟੇਕ ਕੇ ਦਿਆਂ ਦੁਹਾਈਆ। ਮੈਨੂੰ ਐਂ ਦਿਸਦਾ ਨਰਾਇਣ ਸਿੰਘ ਦਾ ਇੱਕੀ ਮੱਘਰ ਨੂੰ ਨਾਤਾ ਜਾਣਾ ਸੀ ਟੁੱਟ, ਹੁੰਦੀ ਜਗਤ ਜੁਗ ਜੁਦਾਈਆ। ਘਰ ਦਿਆਂ ਨਾਲੋਂ ਜਾਣਾ ਸੀ ਰੁੱਠ, ਰੁੱਸਿਆਂ ਨਾ ਕੋਇ ਮਨਾਈਆ। ਏਸੇ ਕਾਰਨ ਤਿੰਨ ਮਹੀਨੇ ਲੰਘਾਏ ਕਰ ਕੇ ਚੁਪ, ਚਰਨ ਚਰਨ ਨਾ ਕੋਇ ਉਠਾਈਆ। ਸਦਾ ਕਰਦਾ ਰਿਹਾ ਪੁਛ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰੇ ਗ੍ਰਹਿ ਸੁਹਾਓ ਰੁੱਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਵਖਾਈਆ। ਸਦੀ ਚੌਧਵੀਂ ਕਹੇ ਨਰਾਇਣ ਸਿੰਘ ਨੂੰ ਬਖ਼ਸ਼ ਦੇ ਦਾਤ, ਦਾਤੇ ਦਾਨੀ ਤੇਰੀ ਸਰਨਾਈਆ। ਬੀਬੀ ਮਹਿੰਦਰੋ ਉਹਦੇ ਲਈ ਲੈ ਕੇ ਆਈ ਸੌਗ਼ਾਤ, ਪਗੜੀ ਆਪਣੇ ਕੰਧ ਉਠਾਈਆ। ਸਾਡੀ ਭੈਣ ਭਰਾਵਾਂ ਦੀ ਗੋਬਿੰਦ ਤੇਰੇ ਚਰਨਾਂ ਵਿਚ ਬਣੀ ਰਹੇ ਜਮਾਤ, ਅੱਗੇ ਨਾ ਹੋਵੇ ਜੁਦਾਈਆ। ਕਿਸੇ ਕੰਮ ਨਹੀਂ ਔਣੀ ਮਿੱਟੀ ਰਾਖ, ਹੱਡੀਆਂ ਬਾਲਣ ਦੇਣ ਜਲਾਈਆ। ਜੇ ਭਗਤਾਂ ਪੁਛੇਂ ਵਾਤ, ਦਾਤਾ ਹੋ ਕੇ ਧੁਰਦਰਗਾਹੀਆ। ਮੇਰੀ ਲੇਖੇ ਲੱਗ ਜਾਏ ਅੱਜ ਦੀ ਰਾਤ, ਰੁਤੜੀ ਇਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਮੈਂ ਕੀ ਦੱਸਾਂ ਮੈਨੂੰ ਔਂਦਾ ਜਾਂਦਾ

❋

❋

ਚੇਤਾ, ਚੇਤਨ ਰਿਹਾ ਕਰਾਈਆ। ਪੁਰਖ ਅਕਾਲ ਵੇਖ ਕੇ ਇਕੋ ਨੇਤਾ, ਮੇਰੇ ਨੇਤਰ ਦੇਣ ਦੁਹਾਈਆ। ਭਗਤ ਉਧਾਰਨਾ ਜਿਸ ਕੋਲ ਠੇਕਾ, ਗੁਰ ਅਵਤਾਰ ਪੈਗ਼ੰਬਰਾਂ ਪੈਂਡਾ ਦਿਤਾ ਮੁਕਾਈਆ। ਜੋਤ ਸਰੂਪੀ ਧਾਰ ਕੇ ਭੇਖਾ, ਲੋਕਮਾਤ ਆਇਆ ਚਾਈਂ ਚਾਈਂਆ। ਸ਼ਾਹੋ ਭੂਪ ਬਣ ਨਰੇਸ਼ਾ, ਨਿਰਗੁਣ ਨਿਰਵੈਰ ਵੇਖ ਵਖਾਈਆ। ਨਾ ਕੋਈ ਮੁੱਛ ਦਾੜ੍ਹੀ ਕੇਸਾ, ਕ਼ਿਸਮਤ ਸਭ ਦੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਮਹਿੰਦਰੋ ਕਹੇ ਮੇਰੀ ਹੋਰ ਇਕ ਅਰਦਾਸ, ਸਚ ਦਿਆਂ ਜਣਾਈਆ। ਮੈਂ ਗੁਲਜ਼ਾਰ ਸਿੰਘ ਦੇ ਜਾਣਾ ਪਾਸ, ਜੋ ਪਿਛਲਾ ਮੇਰਾ ਭਾਈਆ। ਓਸ ਦੀ ਆਯੂ ਰਹਿੰਦੀ ਸਿਰਫ਼ ਤਿੰਨ ਮਾਸ, ਅੱਗੇ ਹੋਰ ਨਾ ਕੋਇ ਵਧਾਈਆ। ਏਸੇ ਕਰ ਕੇ ਮੈਂ ਚੌਥੀ ਪਗੜੀ ਲੈ ਕੇ ਆਈ ਖ਼ਾਸ, ਸਿਰ ਭਰਾਵਾਂ ਆਵਾਂ ਬੰਨ੍ਹਾਈਆ। ਜੀਂਵਦਿਆਂ ਦੀ ਬਣੀ ਰਹੇ ਜਮਾਤ, ਵਜਦੀ ਰਹੇ ਵਧਾਈਆ । ਮੈਂ ਚਾਹੁੰਦੀ ਭਾਗਾਂ ਵਾਲੀ ਹੋਵੇ ਭਲਕ ਦੀ ਰਾਤ, ਸਿੰਘ ਦਲੀਪ ਸਿਰ ਪਗੜੀ ਦਿਆਂ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਫੇਰ ਓਦੂੰ ਅਗਲਾ ਆਵੇ ਭਲਕ, ਭਰਮ ਦਏ ਮਿਟਾਈਆ। ਮਾਲਕ ਹੋ ਕੇ ਖ਼ਾਲਕ ਖ਼ਲਕ, ਖ਼ਾਲਸ ਰੰਗ ਰੰਗਾਈਆ। ਦੇ ਕੇ ਆਪਣੀ ਝਲਕ, ਨੂਰ ਜੋਤ ਰੁਸ਼ਨਾਈਆ। ਡੇਰਾ ਢਾਹ ਕੇ ਮੌਤ ਮਲਕ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰਾਇਣ ਸਿੰਘ ਨੈਣ ਮਿਲਾਈਆ। ਪਗੜੀ ਕਹੇ ਮੈਂ ਗੋਬਿੰਦ ਵਾਲੀ ਦਸਤਾਰ, ਦਸਤ ਨਾਲ ਵਡਿਆਈਆ। ਮੇਰਾ ਫੇਰ ਵੇਖਿਓ ਪਰਸੋਂ ਹੁੰਦਾ ਵਿਹਾਰ, ਕੀ ਕਰਤਾ ਕਾਰ ਕਮਾਈਆ। ਜਿਹੜਾ ਲੇਖ ਲਿਖਿਆ ਨਹੀਂ ਵਿਚ ਸੰਸਾਰ, ਉਹਦਾ ਲਹਿਣਾ ਦਏ ਜਣਾਈਆ। ਪਿਛਲਾ ਕ਼ਰਜ਼ਾ ਦਏ ਉਤਾਰ, ਜੋ ਗੋਬਿੰਦ ਕੰਨਾਂ ਵਿਚ ਗਿਆ ਸੁਣਾਈਆ। ਦੂਜਾ ਸੁਣੇ ਨਾ ਕੋਇ ਗੁਫ਼ਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਸਦੀ ਚੌਧਵੀਂ ਕਹੇ ਮੈਨੂੰ ਖ਼ੁਸ਼ੀ ਹੋਵੇ ਹੱਬ, ਸਚ ਦਿਆਂ ਜਣਾਈਆ। ਜਿਸ ਵੇਲੇ ਕੁੰਦਨ ਸਿੰਘ ਦੇ ਘਰ ਦੀ ਵੇਖਾਂ ਹੱਦ, ਬੇਹਦ ਨਾਲ ਵਡਿਆਈਆ। ਉਹਦੇ ਸਿਰ ਉਤੇ ਗੁਰਮੁਖ ਸਿੰਘ ਬੰਨ੍ਹੇ ਪੱਗ, ਰਵਦਾਸ ਚਮਾਰਾ ਸੰਗ ਨਿਭਾਈਆ। ਧਰਮ ਨਗਾਰਾ ਜਾਵੇ ਵੱਜ, ਵਜਦੀ ਰਹੇ ਵਧਾਈਆ। ਗੁਰਮੁਖ ਪ੍ਰਭ ਦਾ ਭਾਣਾ ਵੇਖਣ ਜਗ, ਕੀ ਕਰਤਾ ਖੇਲ ਖਿਲਾਈਆ। ਛੇਤੀ ਸੜਨਾ ਪਏ ਨਾ ਵਿਚ ਅੱਗ, ਅਗਨੀ ਦਾ ਡੇਰਾ ਢਾਹੀਆ। ਅਗਲੇ ਦਿਨ ਓਥੋਂ ਭੱਜ, ਗੁਲਜ਼ਾਰ ਸਿੰਘ ਲੈਣਾ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਦੀ ਚੌਧਵੀਂ ਕਹੇ ਗੁਲਜ਼ਾਰ ਸਿੰਘ ਨੂੰ ਪੱਗ ਬੰਨ੍ਹਣੀ ਪੁੱਠੀ, ਪੁੱਠੀ ਕਲਾ ਭੁਆਈਆ। ਜਿਸ ਕਾਰਨ ਮੈਂ ਮੁਹੰਮਦ ਨਾਲੋਂ ਰੁੱਠੀ, ਸਦੀ ਚੌਧਵੀਂ ਦਏ ਸਮਝਾਈਆ। ਹੁਣ ਲੁਕੀ ਨਹੀਂ ਰਹਿਣਾ ਵਿਚ ਗੁੱਠੀ, ਪੜਦੇ ਸਭ ਦੇ ਫੋਲ ਫੁਲਾਈਆ। ਜੇ ਮੈਂ ਵੀ ਗਈ ਲੁੱਟੀ, ਲੁਟੌਣੀ ਜਗਤ ਲੋਕਾਈਆ। ਮੇਰੀ ਪ੍ਰੀਤ ਪ੍ਰਭੂ ਨਾਲੋਂ ਨਹੀਂ ਟੁੱਟੀ, ਟੋਟੇ ਪੈਣੇ ਸਾਰੇ ਦੇਣੇ ਤਜਾਈਆ। ਬਥੇਰੇ ਮੈਨੂੰ ਫੜਦੇ ਰਹੇ ਕੋਲੋਂ ਗੁੱਟੀਂ, ਆਪਣੇ ਵੱਲ ਖਿਚਾਈਆ। ਮੈਂ ਦੋਵੇਂ ਮੀਟ ਕੇ ਮੁੱਠੀ, ਅੰਗੂਠੇ ਸਭ ਨੂੰ ਆਈ ਵਖਾਈਆ। ਚੌਦਾਂ ਤਬਕਾਂ ਟੰਗ ਕੇ ਪੁੱਠੀ ਜੁੱਤੀ, ਜੂਏਬਾਜ਼ਾਂ ਆਈ ਹਰਾਈਆ। ਇਸ਼ਾਰਾ ਦੇ ਕੇ ਆਈ ਰੁੱਖੀ ਰੁੱਖੀ, ਕਲਮਿਆਂ ਵਿਚ ਸਮਝਾਈਆ। ਤੁਸੀਂ ਸਾਰੇ ਕੱਟੋ ਪ੍ਰਭ ਦੀ ਬੁੱਤੀ, ਬੁਤਖ਼ਾਨਿਆਂ ਵਿਚ ਵੜ ਕੇ ਦਿਓ ਦੁਹਾਈਆ। ਮੇਰੀ ਔਧ ਪਿਛਲੀ ਪੁੱਗੀ, ਪੈਂਡਾ ਲਿਆ ਮੁਕਾਈਆ। ਤੁਹਾਡੇ ਕੋਲ

❋

❋

ਗੁਟਕੂੰ ਗੁਟਕੂੰ ਕਰਨ ਵਾਲੀ ਘੁੱਗੀ, ਘੁੰਮਣ ਘੇਰੀ ਵਿਚ ਅਟਕਾਈਆ। ਤੁਸੀਂ ਤੇ ਮੈਨੂੰ ਕਹਿੰਦੇ ਡੁੱਡੀ, ਮੈਂ ਡੌਰੂ ਡੰਕ ਖੜਕਾਈਆ। ਖੁਸ਼ੀਆਂ ਵਿਚ ਪਾਵਾਂ ਲੁੱਡੀ, ਲੋਹੜੇ ਪੈਣਿਉਂ ਤੁਹਾਨੂੰ ਦਿਆਂ ਸਮਝਾਈਆ। ਪੈਗ਼ੰਬਰ ਹੋ ਕੇ ਮੇਰੇ ਪ੍ਰਭ ਦੀ ਰਮਜ਼ ਨਾ ਸੁੱਝੀ, ਸੁਤਿਆਂ ਦਿਆਂ ਉਠਾਈਆ। ਤੁਹਾਡੀ ਸ਼ਰਅ ਬੰਦ ਕਰਾਵਾਂ ਵਿਚ ਕੁੱਜੀ, ਕੂਜ਼ਾ ਸਭ ਨੂੰ ਇਕ ਵਖਾਈਆ। ਚਾਰ ਕੁੰਟ ਵੇਖੋ ਭ੍ਰਿਸ਼ਟ ਹੋਈ ਬੁੱਧੀ, ਸਾਚਾ ਇਸ਼ਟ ਨਾ ਕੋਇ ਰਖਾਈਆ। ਬਿਨਾ ਵਹਿਣ ਤੋਂ ਦੁਨੀਆਂ ਸਾਰੀ ਡੁੱਬੀ, ਪੀਰ ਪੈਗ਼ੰਬਰ ਨਾ ਕੋਇ ਤਰਾਈਆ। ਮੈਂ ਹੱਸਾਂ ਕੁੱਦਾਂ ਤੁਸੀਂ ਰੋਣਾ ਸਭ ਨੇ ਭੁੱਬੀਂ, ਹੌਕਿਆਂ ਵਿਚ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਸਦੀ ਚੌਧਵੀਂ ਕਹੇ ਮੈਨੂੰ ਐਂ ਦਿਸਦਾ ਗੋਬਿੰਦ ਨੇ ਨਰਾਇਣ ਸਿੰਘ ਦੇ ਸਿਰ ਤੇ ਰਖਿਆ ਤਾਜ, ਤਾਜਾਂ ਵਾਲੇ ਦਿਤੀ ਵਡਿਆਈਆ। ਕੁਝ ਭੈਣ ਭਰਾਵਾਂ ਦਾ ਹੋਰ ਰਿਵਾਜ, ਜਗ ਦੀ ਰੀਤੀ ਚਲੀ ਆਈਆ। ਜਿਸ ਵੇਲੇ ਕੋਈ ਚੰਗਾ ਹੁੰਦਾ ਕਾਜ, ਘਰ ਘਰ ਵਜਦੀ ਵਧਾਈਆ। ਵੇਖੋ ਖੇਲ ਤੁਸੀਂ ਆਜ, ਅਜਬ ਲੀਲਾ ਰਿਹਾ ਬਣਾਈਆ। ਪਿਛਲਾ ਨਾਤਾ ਤੇ ਭਗਤਾਂ ਦਾ ਸਮਾਜ, ਸੋਹਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਦਏ ਮੁਕਾਈਆ। ਇਨ੍ਹਾਂ ਦੀ ਦੂਜੀ ਭੈਣ ਵੇਖੋ ਮਨਜੀਤ, ਮੰਗੂ ਪੁਰੇ ਤੋਂ ਚਲ ਕੇ ਆਈਆ। ਦਲੀਪ ਸਿੰਘ ਦਾ ਸੁਆ ਕੇ ਕ਼ਮੀਜ਼, ਭੱਜੀ ਚਾਈਂ ਚਾਈਂਆ। ਕੁੰਦਨ ਸਿੰਘ ਦੇ ਕਰਨੀ ਰੀਝ, ਗਲ ਦੇਣਾ ਪਹਿਨਾਈਆ। ਗੁਲਜ਼ਾਰ ਸਿੰਘ ਨੂੰ ਏਸੇ ਨਾਲ ਦੇਣਾ ਪਤੀਜ, ਪ੍ਰੇਮ ਪਿਆਰ ਵਿਚ ਵਡਿਆਈਆ। ਕੁਛ ਰੁੜਕਿਉਂ ਆਈ ਚੀਜ਼, ਓਹ ਵੀ ਹੱਥ ਦੇਣੀ ਫੜਾਈਆ। ਸਦੀ ਚੌਧਵੀਂ ਕਹੇ ਮੈਂ ਬੁੱਢੀ ਹੋ ਗਈ ਬੁੱਢੜੀਏ ਤੇਰੀ ਕਰਦੀ ਉਡੀਕ, ਨਾਤਾ ਤੇਰੇ ਨਾਲ ਰਖਾਈਆ। ਮੈਂ ਭੁਲਦੀ ਨਹੀਂ ਤਾਰੀਖ, ਤਵਾਰੀਖ ਦਿਤੀ ਬਦਲਾਈਆ। ਮੈਂ ਵੇਂਹਦੀ ਰਹੀ ਕਿਸ ਤਰਾ ਕਬਾਬ ਭੁੰਨ ਕੇ ਖਾਂਦੇ ਉਪਰ ਸੀਖ, ਸਿਖ਼ਰ ਚੋਟੀ ਚੜ੍ਹ ਕੇ ਧਿਆਨ ਲਗਾਈਆ। ਵਾਹਵਾ ਮੇਰੇ ਪਰਵਰਦਿਗਾਰ ਕੀਤੀ ਤਸਦੀਕ਼, ਪੈਗ਼ੰਬਰਾਂ ਦੀ ਸ਼ਹਾਦਤ ਦਿਤੀ ਗਵਾਹੀਆ। ਮੈਨੂੰ ਓਸੇ ਉਤੇ ਉਮੀਦ, ਜੋ ਅਮਲਾਂ ਦੀ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਸੜਨ ਤੋਂ ਪਿੱਛੋਂ ਪਿੱਛੇ ਗੁਰਮੁਖੋ ਰਹਿ ਜਾਂਦਾ ਕੜਾ, ਹੱਡ ਨਾੜੀ ਮਾਸ ਨਜ਼ਰ ਕੋਇ ਨਾ ਆਈਆ। ਵੇਖਿਓ ਹੁਣ ਅੱਗੇ ਰਿਹੋ ਕੋਈ ਨਾ ਦੜਾ, ਖ਼ਾਲਸ ਗੁਰਮੁਖ ਲੈਣੇ ਬਣਾਈਆ। ਸਤਿਗੁਰ ਇਕੋ ਸ਼ਬਦ ਬੜਾ, ਜੁਗ ਜੁਗ ਦਾ ਪੰਧ ਮੁਕਾਈਆ। ਨਾ ਜਨਮਾ ਨਾ ਮਰਾ, ਮੜ੍ਹੀ ਗੋਰ ਨਾ ਕੋਇ ਦਫ਼ਨਾਈਆ। ਜਦ ਵੇਖੋ ਤੇ ਹਾਜ਼ਰ ਹਜ਼ੂਰ ਖੜ੍ਹਾ, ਪੜਦੇ ਅੰਦਰੋਂ ਦਏ ਚੁਕਾਈਆ। ਸਦਾ ਭਗਤਾਂ ਦਾ ਪਾਲੇ ਧੜਾ, ਦੂਸਰ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਘਰ ਵਸਾਈਆ। ਜਨ ਭਗਤੋ ਗੁਰਮੁਖ ਸਭ ਤੋਂ ਹੁੰਦਾ ਚੰਗਾ, ਚੰਗੀ ਤਰਾ ਜਣਾਈਆ । ਗੁਰਮੁਖ ਦੀ ਨਿਸ਼ਾਨੀ ਗੋਬਿੰਦ ਦਾ ਕੰਘਾ, ਸ਼ਹਾਦਤ ਰਿਹਾ ਭੁਗਤਾਈਆ। ਹੱਡੀ ਕੋਈ ਸੁੱਟਣ ਨਾ ਜਾਵੇ ਕਿਸੇ ਗੰਗਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਬੈਠੀ ਰਾਹ ਤਕਾਈਆ। ਸਦੀ ਚੌਧਵੀਂ ਕਹੇ ਵੇਖ ਲਓ ਧੋਖਾ ਦੇਣ ਵਾਲਾ ਬਣ ਗਿਆ ਬੰਦਾ, ਭੁਲੇਖਿਆਂ ਵਿਚ ਭੁਲਾਈਆ। ਹੱਥ ਵਿਚ ਫੜ ਕੇ ਮੂਰਖਾਂ ਵਾਲਾ ਟੰਬਾ, ਸੱਤਰੰਗਾ ਰਿਹਾ ਹਿਲਾਈਆ। ਛੱਡ ਕੇ ਗੋਬਿੰਦ ਵਾਲਾ ਖੰਡਾ, ਧੁਰ ਦਾ ਹੁਕਮ ਰਿਹਾ ਵਰਤਾਈਆ। ਸਦੀ ਚੌਧਵੀਂ ਕਹੇ ਮੈਂ ਆਖਿਆ ਪ੍ਰਭੂ ਤੂੰ ਕਦੇ ਨਾ ਹੋਵੀਂ ਰੰਡਾ, ਕਲੀਰੇ ਬੰਨ੍ਹ ਕੇ ਸਗਨ ਭਗਤਾਂ

❋

❋

ਨਾਲ ਮਨਾਈਆ। ਤੇਰਾ ਪਿਆਰ ਦੋ ਜਹਾਨ ਤੋਂ ਠੰਡਾ, ਠਾਕਰ ਤੇਰੇ ਦਵਾਰੇ ਨਜ਼ਰੀ ਆਈਆ। ਜਨ ਭਗਤਾਂ ਲੇਖ ਹੋਵੇ ਨਾ ਮੰਦਾ, ਮੰਦਭਾਗਾਂ ਲੈਣਾ ਤਰਾਈਆ। ਤੂੰ ਕੋਈ ਪੱਤਰੀ ਵਾਚਣ ਵਾਲਾ ਨਹੀਂ ਪੰਡਾ, ਗਰੋਹ ਕਾ ਗ੍ਰਹਿ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਜਿਸ ਦਾ ਤੇਰੇ ਨਾਲ ਪਿਆਰ, ਪੀਆ ਪ੍ਰੀਤਮ ਹੋਣਾ ਸਹਾਈਆ। ਕੂੜਾ ਝਗੜਾ ਦੇਣਾ ਨਿਵਾਰ, ਮਿਹਰ ਨਜ਼ਰ ਇਕ ਉਠਾਈਆ। ਮਾਇਆ ਦੀ ਵਾਸਨਾ ਨੌ ਦਵਾਰ, ਨੌ ਰੁਪਏ ਦੇਣ ਗਵਾਹੀਆ। ਦਵਾਰਿਉਂ ਲੰਘਾਏ ਸੱਚੀ ਸਰਕਾਰ, ਸ਼ਬਦ ਹੁਕਮ ਵਾਲਾ ਜਣਾਈਆ। ਰਸਨਾ ਨਾਲ ਨਹੀਂ ਕਿਹਾ ਪੁਕਾਰ, ਪਗੜੀ ਦਸਤਾਰ ਨਾਲ ਵਡਿਆਈਆ। ਥਾਲੀ ਗਿਲਾਸ ਲਿਆਏ ਉਠਾਲ, ਘਿਰਤ ਵਿਚ ਸਵਾ ਪਾ ਪਾਈਆ। ਭੈਣ ਕਹੇ ਪ੍ਰਭੂ ਮੇਰੇ ਭਰਾ ਦੇ ਜਵਾਲ, ਮੁਖ ਵੇਖਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੈਂ ਹੋਰ ਦੱਸਾਂ ਭਵਿਖਤ, ਹੱਥ ਗੁਰਮੁਖ ਨਾਲ ਮਿਲਾਈਆ। ਆਤਮਾ ਪਰਮਾਤਮਾ ਦਾ ਇਕੋ ਇਸ਼ਟ, ਦੂਸਰ ਨਜ਼ਰ ਕੋਇ ਨਾ ਆਈਆ । ਸ਼ਹਾਦਤ ਦੇਵੇ ਰਾਮ ਵਸ਼ਿਸ਼ਟ, ਵਿਸ਼ਿਆਂ ਤੋਂ ਬਾਹਰ ਰਿਹਾ ਸਮਝਾਈਆ। ਜਨ ਭਗਤਾਂ ਦੀ ਬੁੱਧੀ ਕਦੇ ਨਾ ਹੋਵੇ ਭਰਿਸ਼ਟ, ਭਰਮ ਦਾ ਡੇਰਾ ਢਾਹੀਆ। ਗੁਲਜ਼ਾਰ ਸਿੰਘ ਦੇ ਕੋਲੋਂ ਔਣਾ ਕੌਰ ਤਰਿਪਤ, ਬਾਲਮੀਕ ਦਾ ਆਸਣ ਰਿਹਾ ਤਕਾਈਆ। ਓਥੇ ਦੱਸਣਾ ਲੇਖਾ ਟਾਂਕ ਜਿਸਤ, ਇਕ ਦੋ ਕਿਉਂ ਪ੍ਰਭ ਨੇ ਵੰਡ ਵੰਡਾਈਆ। ਕਿਹੜਾ ਸਵਰਗ ਤੇ ਕਿਹੜਾ ਬਹਿਸ਼ਤ, ਦੋਜ਼ਖ਼ ਦੀ ਅਗਨ ਕਵਣ ਤਪਾਈਆ। ਕੀ ਸੰਜੋਗ ਕੀ ਵਿਜੋਗ ਕੀ ਆਤਮਾ ਪਰਮਾਤਮਾ ਗ੍ਰਹਿਸਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਦ੍ਰਿੜਾਈਆ। ਪਾਲ ਸਿੰਘ, ਓਥੇ ਔਣਾ ਪਏ ਜ਼ਰੂਰ, ਬਾਲਮੀਕ ਤੇਰੀ ਧੂਣੀ ਦਏ ਦੁਹਾਈਆ। ਜਿਥੇ ਬੂਟਾ ਹੁੰਦਾ ਸੀ ਖਜੂਰ, ਸਤਾਈ ਹੱਥ ਸੋਭਾ ਪਾਈਆ। ਇਹ ਤਰਿਪਤ ਕੌਰ ਤੇਰਾ ਹੁੰਦਾ ਸੀ ਮਜ਼ਦੂਰ, ਪਾਣੀ ਲਿਆ ਕੇ ਤੇਰੀ ਸੇਵ ਕਮਾਈਆ। ਨੌ ਵਾਰ ਮਸਤਕ ਲੌਂਦਾ ਸੀ ਧੂੜ, ਸੀਸ ਚਰਨਾਂ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਬਾਲਮੀਕ ਦੀ ਤਿੰਨ ਚਾਰ ਦੀ ਹੁੰਦੀ ਸੀ ਬਸਤੀ, ਛੱਪਰ ਛੰਨ ਛੁਹਾਈਆ। ਜਿਥੇ ਪ੍ਰਭ ਦੀ ਵੇਖਦਾ ਸੀ ਹਸਤੀ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਮੁਹੱਬਤ ਮਿਲਦੀ ਸੀ ਸਸਤੀ, ਕ਼ੀਮਤ ਨਾ ਕੋਇ ਰਖਾਈਆ। ਮੰਜ਼ਲ ਸਦਾ ਮੁਕੀ ਸੀ ਸ਼ਾਹਰਗ ਦੀ, ਰਿਗ ਵੇਦ ਦਏ ਗਵਾਹੀਆ। ਪੂਜਾ ਛੱਡੀ ਲਾਲ ਅੱਗ ਦੀ, ਅਗਨੀ ਅੱਗ ਨਾ ਕੋਇ ਤਪਾਈਆ । ਲਹਿਰ ਛੱਡੀ ਨਸ਼ੇ ਮਦਿ ਦੀ, ਮਧੁਰ ਧੁਨ ਇਕ ਸ਼ਨਵਾਈਆ। ਜ਼ਾਤ ਵੇਖੀ ਅਲਾਹੀ ਰੱਬ ਦੀ, ਜੋ ਜੋਤ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਲਿਖਾਈਆ। ਬਾਲਮੀਕ ਤੇਰਾ ਓਹ ਸਥਾਨ, ਕੁਟੀਆ ਕਾਂਟਿਆਂ ਵਾਲੀ ਨਜ਼ਰੀ ਆਈਆ। ਜਿਥੇ ਛੁਪ ਛੁਪ ਔਂਦਾ ਸੀ ਭਗਵਾਨ, ਲੁਕ ਲੁਕ ਦਰਸ ਦਿਖਾਈਆ। ਸੋ ਦੇਵਣਹਾਰਾ ਦਾਨ, ਦਾਤਾ ਦਾਨੀ ਧੁਰਦਰਗਾਹੀਆ। ਓਥੇ ਹਰਿ ਸੰਗਤ ਤੇਰਾ ਹੋਵੇ ਪਕਵਾਨ, ਪੱਕੀ ਗੁਰਮੁਖਾਂ ਨਾਲ ਪਕਾਈਆ। ਸੱਤ ਰੰਗ ਦਾ ਖੜਨਾ ਨਾਲ ਨਿਸ਼ਾਨ, ਧਰਮ ਦੀ ਧਾਰ ਦੇਣਾ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਬਾਲਮੀਕ ਕਹੇ ਮੇਰੇ ਕੋਲ ਸਵਾ ਪੰਜ ਸੇਰ ਪਾਣੀ ਹੁੰਦਾ ਸੀ ਕੋਸਾ, ਕੁਸ਼ਲਤਾ ਨਾਲ ਸੁਣਾਈਆ। ਜਿਸ

❋

❋

ਵੇਲੇ ਬਹਿੰਦਾ ਸਾਂ ਵਿਚ ਇਕ ਗੋਸ਼ਾ, ਆਤਮਾ ਪਰਮਾਤਮਾ ਵਿਚ ਸਮਾਈਆ। ਨਾਮ ਖ਼ੁਮਾਰੀ ਮਿਲਦੀ ਸੀ ਮਦਹੋਸ਼ਾ, ਸੁਰਤੀ ਸ਼ਬਦ ਨਾਲ ਜੁੜਾਈਆ। ਭੁੱਲ ਜਾਂਦੀ ਸੀ ਜਗਤ ਦੀ ਸੋਚਾ, ਮਨ ਵਾਸਨਾ ਨਾ ਕੋਇ ਹਲਕਾਈਆ। ਮੇਰੇ ਅੰਦਰ ਆਈ ਇਕ ਦਿਨ ਲੋਚਾ, ਆਸਾ ਲਈ ਪ੍ਰਗਟਾਈਆ। ਸਾਫ਼ ਸੁਥਰਾ ਫੇਰ ਕੇ ਪੋਚਾ, ਗੋਬਰ ਨਾਲ ਲਿਪਾਈਆ। ਰਾਹ ਤੱਕਾਂ ਅਗੰਮਾ ਮੌਕਾ, ਬਿਨ ਅੱਖਾਂ ਅੱਖ ਉਠਾਈਆ। ਪ੍ਰਭੂ ਕੋਈ ਮਾਰਗ ਦੱਸੇ ਸੌਖਾ, ਮੇਲਾ ਸਹਿਜ ਮਿਲਾਈਆ। ਪੜ੍ਹਨਾ ਪਏ ਕੋਈ ਨਾ ਪੋਥਾ, ਪੁਸਤਕ ਹੱਥ ਨਾ ਕੋਇ ਉਠਾਈਆ। ਕਿਰਪਾ ਕਰੇ ਬਿਨ ਛੱਪਰ ਛੰਨ ਕੋਠਾ, ਕਾਇਆ ਕੁਟੀਆ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸ਼ਾ ਪੂਰ ਕਰਾਈਆ। ਬਾਲਮੀਕ ਕਹੇ ਮੇਰੇ ਅੰਦਰ ਵੱਜੀ ਧੁਨੀ, ਨਾਦੀ ਨਾਦ ਸੁਣਾਈਆ। ਪੁਰਖ ਅਕਾਲਾ ਵਡ ਗੁਣ ਗੁਣੀ, ਗਹਿਰ ਗੰਭੀਰ ਦ੍ਰਿੜਾਈਆ। ਤੇਰੀ ਪੁਕਾਰ ਜਾਏ ਸੁਣੀ, ਸੁਨ ਸਮਾਧੀ ਵਿਚ ਸਮਝਾਈਆ। ਜਿਸ ਨੂੰ ਯਾਦ ਕੀਤਾ ਪਿਛੇ ਬੁਲੀਂ, ਬਿਨ ਰਸਨਾ ਮੁਖ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਦਰ ਦਏ ਵਡਿਆਈਆ। ਬਾਲਮੀਕ ਕਹੇ ਪ੍ਰਭੂ ਕਰ ਮਿਹਰ, ਦੀਨ ਦਿਆਲ ਦਇਆ ਕਮਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਹੋਵੇ ਅੰਧੇਰਾ ਜਗਤ ਅੰਧੇਰ, ਸਾਚਾ ਚੰਦ ਨਾ ਕੋਇ ਚਮਕਾਈਆ। ਪ੍ਰਗਟ ਹੋਵੇ ਸ਼ਬਦੀ ਸ਼ੇਰ, ਭਬਕ ਆਪਣਾ ਨਾਮ ਲਗਾਈਆ। ਤੇਰਾ ਲਹਿਣਾ ਚੁਕਾਏ ਫੇਰ, ਫਿਰਤ ਫਿਰਤ ਆਪਣੀ ਸੇਵ ਕਮਾਈਆ। ਕਲਜੁਗ ਅੰਤਮ ਗੇੜੇ ਗੇੜ, ਗੇੜਾ ਆਪਣੇ ਹੱਥ ਰਖਾਈਆ। ਲਾਲੋ ਦਾ ਲਹਿਣਾ ਦੇਣਾ ਸਵਾ ਸੇਰ, ਰਵਦਾਸ ਦਾ ਨਾਤਾ ਜੋੜ ਜੁੜਾਈਆ। ਕਿਰਪਾ ਕਰ ਨਾ ਲਾਵੇ ਦੇਰ, ਜਗਤ ਵਿਛੁੰਨੇ ਜੋੜ ਜੁੜਾਈਆ। ਸਭ ਦਾ ਲੇਖਾ ਲਹਿਣਾ ਦੇਣਾ ਦਏ ਨਿਬੇੜ, ਪਾਰਬ੍ਰਹਮ ਪ੍ਰਭ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸਦੀ ਚੌਧਵੀਂ ਕਹੇ ਮੈਂ ਹੁਣ ਕਿੱਥੇ ਫਿਰਦੀ, ਫੇਰ ਲਵਾਂ ਅੰਗੜਾਈਆ। ਮੈਂ ਵਿਛੜੀ ਚਿਰ ਦੀ, ਚਿਰੀ ਵਿਛੁੰਨੇ ਦਿਆਂ ਮਿਲਾਈਆ। ਸੇਵਾ ਕਰਾਂ ਓਸ ਪਿਰ ਦੀ, ਜੋ ਪ੍ਰੀਤਮ ਧੁਰਦਰਗਾਹੀਆ। ਧਾਰ ਵੇਖਾਂ ਨਿਰਵੈਰ ਨਿਰ ਦੀ, ਨਿਰੰਕਾਰ ਨਜ਼ਰੀ ਆਈਆ। ਜਿਸ ਦੀ ਲੱਠ ਜੁਗ ਜੁਗ ਗਿੜਦੀ, ਗੇੜੇ ਵਿਚ ਦੁਹਾਈਆ। ਸ੍ਰਿਸ਼ਟੀ ਵੇਖਾਂ ਭਿੜਦੀ, ਭੱਜੇ ਵਾਹੋ ਦਾਹੀਆ। ਗੁਲਜ਼ਾਰ ਵੇਖਾਂ ਖਿੜਦੀ, ਜਨ ਭਗਤਾਂ ਗੁਲਸ਼ਨ ਇਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਛੱਬੀ ਪੋਹ ਨੂੰ ਔਣੇ ਮੇਰੇ ਸੰਗੀ ਸਾਥੀ, ਜਨ ਭਗਤ ਸ੍ਵਾਂਗ ਬਣਾਈਆ। ਇੱਕੀ ਸਿੱਖਾਂ ਦੇ ਕੋਲ ਹੋਵੇ ਇਕ ਇਕ ਪਾਥੀ, ਮਾਝਾ ਮਾਲਵਾ ਜੰਮੂ ਦੁਆਬਾ ਸਾਰੇ ਸੋਭਾ ਪਾਈਆ। ਚੌਹਾਂ ਦੇ ਕੋਲ ਹੋਵੇ ਇਕ ਇਕ ਰਾਕੀ, ਜ਼ੀਨ ਪਾਖਰ ਨਾਲ ਰਲਾਈਆ। ਸਵਾਰਾਂ ਦੀ ਪਿੱਠ ਉਤੇ ਹੋਵੇ ਕਾਲੀ ਟਾਕੀ, ਛਾਤੀ ਉਤੇ ਸੋਹੰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਗੁਰਮੁਖੋ ਸਭ ਨੇ ਕੱਢ ਕੇ ਔਣਾ ਤੁਰਲੇ, ਕਲਗੇ ਸੋਹਣੇ ਬਣਾਈਆ। ਤੁਹਾਡੇ ਲੇਖ ਦੱਸਣੇ ਧੁਰ ਦੇ, ਪੜਦੇ ਆਪ ਚੁਕਾਈਆ। ਮੇਲੇ ਮੇਲਣੇ ਸ਼ਬਦ ਗੁਰ ਨੇ, ਨਾਤਾ ਤੋੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਬਣਾਈਆ। ਸਦੀ ਚੌਧਵੀਂ ਕਹੇ ਮੈਂ ਵਾਸਤਾ ਪਾ ਕੇ ਕਹਿੰਦੀ, ਕਲਮਿਆਂ ਵਿਚ ਦੁਹਾਈਆ। ਬੀਬੀਆਂ ਸਭ ਨੇ ਸੱਜੇ ਹੱਥ ਨੂੰ ਲਾ ਕੇ ਔਣੀ ਮਹਿੰਦੀ, ਸੋਹਣਾ ਰੰਗ

❋

❋

ਰੰਗਾਈਆ। ਗਿਰਧਾਰਾ ਸਿੰਘ ਨੇ ਚਾਟੀ ਭਰ ਕੇ ਰੱਖਣੀ ਦਹੀਂ ਦੀ, ਧੁਰ ਦਾ ਹੁਕਮ ਅਲਾਈਆ। ਇਕ ਜੋੜੀ ਹੋਣੀ ਮਹੀਂ ਦੀ, ਸੋਹਣੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਸਦੀ ਚੌਧਵੀਂ ਕਹੇ ਗੁਰਮੁਖੋ ਔਣਾ ਜੋਟੇ ਜੋਟੇ, ਹੱਥ ਹੱਥਾਂ ਨਾਲ ਮਿਲਾਈਆ। ਖੱਬੇ ਹੱਥ ਦੇ ਰੰਗ ਕੇ ਅਗਲੇ ਪੋਟੇ, ਸੋਹਣੇ ਲੈਣੇ ਚਮਕਾਈਆ। ਕੰਨਾਂ ਤਾਈਂ ਉਚੇ ਹੋਣ ਸੋਟੇ, ਹੱਥਾਂ ਵਿਚ ਉਠਾਈਆ। ਬੁੱਢੜੇ ਜ਼ਰੂਰ ਨਾਲ ਲਿਔਣ ਪੋਤੇ, ਪੀਹੜੀ ਅਗਲੀ ਦਏ ਵਧਾਈਆ। ਗੁਰਮੁਖ ਸਿੰਘ ਚੜ੍ਹਨਾ ਉਤੇ ਬੋਤੇ, ਆਸਣ ਆਪਣਾ ਇਕ ਜਣਾਈਆ। ਮਾਝੇ ਵਾਲਿਆਂ ਗਿਆਰਾਂ ਡਾਗਾਂ ਨੂੰ ਲੌਣੇ ਟੋਕੇ, ਤਿੱਖੀ ਧਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦੇਵਣਹਾਰ ਸਰਨਾਈਆ। ਸਦੀ ਚੌਧਵੀਂ ਕਹੇ ਹਰ ਇਕ ਬੀਬੀ ਸੱਜੇ ਹੱਥ ਨੂੰ ਚਾੜ੍ਹੇ ਪੰਜ ਪੰਜ ਚੂੜੀ, ਪੰਜੇ ਰੰਗ ਵਖਾਈਆ। ਘਰੋਂ ਨੀਤ ਬਦਲ ਕੇ ਆਵੇ ਕੂੜੀ, ਪ੍ਰੇਮ ਪ੍ਰਭ ਦੇ ਨਾਲ ਵਧਾਈਆ। ਭਗਤ ਦਵਾਰ ਨੌ ਨੌਂ ਵਾਰ ਲਾਵੇ ਧੂੜੀ, ਮਸਤਕ ਖ਼ਾਕ ਰਮਾਈਆ। ਬਿਸ਼ਨ ਕੌਰ ਦੇ ਹੱਥ ਵਿਚ ਹੋਵੇ ਕਸਤੂਰੀ, ਰਤੀ ਨੌ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਵਖਾਈਆ। ਸਦੀ ਚੌਧਵੀਂ ਕਹੇ ਮਾਝਾ ਮਾਲਵਾ ਦੁਆਬਾ ਜੰਮੂ ਲੈ ਕੇ ਆਵੇ ਇਕ ਇਕ ਢੋਲੀ, ਡੰਕਾ ਢੋਲ ਉਤੇ ਲਗਾਈਆ । ਇਕ ਇਕ ਬਣਾ ਕੇ ਲਿਆਵਣ ਡੋਲੀ, ਚਾਰ ਕਹਾਰਾਂ ਰੂਪ ਵਟਾਈਆ। ਸਾਚੇ ਨਾਮ ਦੀ ਬੋਲਣ ਬੋਲੀ, ਤੂਹੀ ਤੂਹੀ ਰਾਗ ਅਲਾਈਆ। ਇਕ ਇਕ ਡਾਂਗ ਲਿਔਣੀ ਵਿਚੋਂ ਪੋਲੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ, ਬੀਬੀਆਂ ਗਾਵਣ ਗੋਬਿੰਦ ਗੀਤ, ਖ਼ੁਸ਼ੀਆਂ ਨਾਲ ਸੁਣਾਈਆ। ਸਤਿਗੁਰ ਛੱਡ ਕੇ ਮੰਦਰ ਮਸੀਤ, ਤੇਰਾ ਦਰਸ਼ਨ ਪਾਈਆ। ਕਲਜੁਗ ਅੰਤ ਬਦਲ ਦੇ ਰੀਤ, ਸਤਿਜੁਗ ਰਾਹ ਵਖਾਈਆ। ਅੰਦਰੋਂ ਬਦਲੇ ਕਿਸੇ ਨਾ ਨੀਤ, ਸਾਰੇ ਦਿਸਣ ਭੈਣ ਭਾਈਆ। ਇਕੋ ਪੁਰਖ ਅਕਾਲ ਦੀ ਉਡੀਕ, ਸੋ ਮਿਲਿਆ ਚਾਈਂ ਚਾਈਂਆ। ਮਾਨਸ ਜਨਮ ਜਾਈਏ ਜੀਤ, ਜੀਵਣ ਸਤਿਗੁਰ ਝੋਲੀ ਪਾਈਆ। ਪਿਛਲਾ ਪਿਛੇ ਗਿਆ ਬੀਤ, ਅੱਗੇ ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਵਖਾਈਆ। ਗੁਰਮੁਖਾਂ ਸਿਰ ਤੇ ਕੀਤੇ ਹੋਣ ਮੜਾਸੇ, ਆਪਣਾ ਬਲ ਵਧਾਈਆ। ਕਰਦੇ ਔਣ ਖ਼ੁਸ਼ੀਆਂ ਨਾਲ ਹਾਸੇ, ਹਸਤੀ ਵੇਖੀ ਬੇਪ੍ਰਵਾਹੀਆ। ਸਭ ਦੇ ਕੋਲ ਪੰਜ ਪੰਜ ਹੋਣ ਪਤਾਸੇ, ਸਗਣ ਗੋਬਿੰਦ ਵਾਲਾ ਸਮਝਾਈਆ। ਇਕੋ ਰੰਗ ਰੰਗਾਏ ਵੱਡੇ ਛੋਟੇ ਬੁੱਢੇ ਨੱਢੇ ਤਾਏ ਚਾਚੇ, ਪਿਤਾ ਪੂਤ ਦਏ ਸਰਨਾਈਆ। ਸਤਿਗੁਰ ਸ਼ਬਦ ਜੋ ਜਨ ਵਾਚੇ, ਹਿਰਦੇ ਹਰਿ ਕਰੇ ਸਫ਼ਾਈਆ। ਜਨਮ ਜਨਮ ਦੇ ਪੂਰੇ ਕਰ ਕੇ ਘਾਟੇ, ਘਾਟੀ ਮੰਜ਼ਲ ਦਏ ਚੜ੍ਹਾਈਆ। ਹਰਿਜਨ ਰਹੇ ਨਾ ਕੋਇ ਅਧਵਾਟੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਵਖਾਈਆ। ਸਦੀ ਚੌਧਵੀਂ ਕਹੇ ਸਭ ਦੇ ਕੋਲ ਹੋਵੇ ਇਕ ਇਕ ਪਰਚੀ, ਬੁੱਢਾ ਨੱਢਾ ਬਚਿਆ ਰਹਿਣ ਕੋਇ ਨਾ ਪਾਈਆ। ਭਗਤ ਦਵਾਰੇ ਹੋਣਾ ਭਰਤੀ, ਭਾਂਡਾ ਭਰਮ ਭਉ ਭੰਨਾਈਆ। ਚਿੱਟੀ ਸਭ ਦੀ ਹੋਵੇ ਵਰਦੀ, ਵਾਅਦਾ ਪਿਛਲਾ ਯਾਦ ਕਰਾਈਆ। ਇਹ ਖੇਲ ਸਾਂਝੇ ਘਰ ਦੀ, ਊਚ ਨੀਚ ਨਾ ਕੋਇ ਵਖਾਈਆ। ਕਿਸੇ ਨੂੰ ਖ਼ਬਰ ਨਹੀਂ ਘੜੀ ਪਲ ਦੀ, ਪਲਕਾਂ ਦੇ ਉਹਲੇ ਬੈਠਾ ਆਪ ਗੁਸਾਈਂਆ। ਜੋਤ ਵਖਾਏ ਅਗੰਮੀ ਬਲਦੀ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਪੌਣ ਠੰਡੀ ਹੋਵੇ ਚਲਦੀ, ਆਪਣਾ

❋

❋

ਰੰਗ ਰੰਗਾਈਆ। ਵੇਖਿਓ ਖੇਲ ਭਗਤਾਂ ਦੇ ਦਲ ਦੀ, ਵਜੇ ਚਾਰ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਦੀ ਚੌਧਵੀਂ ਕਹੇ ਪੰਜ ਬਣ ਕੇ ਆਇਓ ਮੁੱਲਾਂ, ਮੁਲਾਣੇ ਰੂਪ ਵਟਾਈਆ। ਜੰਮੂ ਵਾਲਿਓ ਸਿਰ ਤੇ ਰੱਖਣਾ ਕੁੱਲਾ, ਵਿਚੋਂ ਲੰਮਾ ਸੋਭਾ ਪਾਈਆ। ਸ਼ਿਵ ਸਿੰਘ ਨੇ ਮਗਰਾਂ ਤੇ ਬੰਨ੍ਹਣਾ ਟੁੱਟਾ ਜੁੱਲਾ, ਟੁੱਟੀ ਜੁੱਤੀ ਗੰਢ ਪੁਆਈਆ। ਗਲ ਵਿਚ ਚੋਲਾ ਰਖਣਾ ਖੁਲ੍ਹਾ, ਗਿਟਿਆਂ ਤਾਈਂ ਲਮਕਾਈਆ। ਜਿਹੜਾ ਵੇਸ ਕੀਤਾ ਸੀ ਬੁੱਲ੍ਹਾ, ਇਨਾਇਤ ਤਾਈਂ ਰਿਝਾਈਆ। ਨਾਲ ਮਿੱਟੀ ਦਾ ਚੁੱਕਿਆ ਹੋਵੇ ਚੁਲ੍ਹਾ, ਛੋਟਾ ਜਿਹਾ ਹੱਥ ਉਠਾਈਆ। ਛਾਤੀ ਤੇ ਲਿਖ ਕੇ ਆਪਣਾ ਨਾਂ ਲਗੌਣਾ ਦੁਲ੍ਹਾ, ਦੋਹਰੀ ਧਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਦਏ ਉਠਾਈਆ। ਸਦੀ ਚੌਧਵੀਂ ਕਹੇ ਪੰਜਾਂ ਬੀਬੀਆਂ ਨੇ ਮਿੱਟੀ ਦੀ ਲਿਔਣੀ ਕੁੰਨੀ, ਛਾਬੜੀ ਉਤੇ ਇਕ ਟਿਕਾਈਆ। ਲਿਔਣ ਓਹ ਜਿਨ੍ਹਾਂ ਦੇ ਪਤੀ ਨੇ ਦਾੜ੍ਹੀ ਕਦੀ ਨਾ ਹੋਵੇ ਮੁੰਨੀ, ਗੁਰਮੁਖ ਸੋਹਣੇ ਸੋਭਾ ਪਾਈਆ। ਓਨ੍ਹਾਂ ਦੇ ਸਿਰ ਤੇ ਸੂਹੇ ਰੰਗ ਦੀ ਹੋਵੇ ਚੁੰਨੀ, ਮਾਝਾ ਮਾਲਵਾ ਦੁਆਬਾ ਜੰਮੂ ਇਕ ਇਕ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਗੁਰਮੁਖ ਇੱਕੀ ਖੇਡਣ ਗਤਕਾ, ਆਪਣੀ ਖ਼ੁਸ਼ੀ ਬਣਾਈਆ। ਓਨ੍ਹਾਂ ਦੇ ਸਿਰ ਤੇ ਹੋਵੇ ਪਟਕਾ, ਪਟਨੇ ਵਾਲਾ ਵੇਖ ਵਖਾਈਆ। ਜਿਨ੍ਹਾਂ ਨੇ ਕਦੀ ਨਾ ਖਾਧਾ ਹੋਵੇ ਝਟਕਾ, ਓਹ ਹੱਥ ਲੈਣ ਉਠਾਈਆ। ਅੰਦਰ ਕੂੜ ਰਹੇ ਨਾ ਖਟਕਾ, ਧਰਮ ਦਾ ਰਾਹ ਤਕਾਈਆ। ਪਿਆਰ ਹੋਵੇ ਪਰਮੇਸ਼ਵਰ ਪਤਿ ਕਾ, ਪਾਰਬ੍ਰਹਮ ਧਿਆਨ ਲਗਾਈਆ। ਸਭ ਦਾ ਵੇਸ ਹੋਵੇ ਸਿੱਧਾ ਜੱਟ ਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਖੇਲ ਇਕ ਵਖਾਈਆ। ਸਦੀ ਚੌਧਵੀਂ ਕਹੇ ਸਭ ਦੇ ਲੱਗੇ ਹੋਣ ਬੋਝੇ, ਪਾਕਟ ਨਜ਼ਰੀ ਆਈਆ। ਜਿਸ ਕਾਰਨ ਮੁਹੰਮਦ ਰੱਖੇ ਰੋਜ਼ੇ, ਉਸ ਦਾ ਲੇਖਾ ਦਏ ਸਮਝਾਈਆ। ਗੁਰਮੁਖ ਜ਼ਰੂਰ ਲੱਭਣੇ ਦੋ ਖੋਦੇ, ਖ਼ੁਦੀ ਤਕੱਬਰ ਦੇਣ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਦਏ ਸਮਝਾਈਆ। ਸਦੀ ਚੌਧਵੀਂ ਕਹੇ ਸਭ ਦੀ ਜੇਬ ਵਿਚ ਹੋਵੇ ਇਕ ਇਕ ਲਾਚੀ, ਸਗਣ ਰਾਮ ਵਾਲਾ ਸਮਝਾਈਆ। ਕਿਸ ਤਰਾ ਮੰਨੀ ਸਤਿਗੁਰ ਜਾਵੇ ਆਖੀ, ਆਖ਼ਰ ਦਿਆਂ ਦ੍ਰਿੜਾਈਆ। ਜਨ ਭਗਤੋ ਤੁਹਾਡੀ ਜੁਗ ਚੌਕੜੀ ਰਹਿਣੀ ਸਾਖੀ, ਸਿਖ਼ਾਵਤ ਕਰਾਂ ਚਾਈਂ ਚਾਈਂਆ। ਸਭ ਦੀ ਬਦਲ ਦੇਣੀ ਰਾਸੀ, ਰਸਤਾ ਇਕ ਦ੍ਰਿੜਾਈਆ। ਸਚਖੰਡ ਦਵਾਰ ਬਣਾ ਕੇ ਵਾਸੀ, ਵਾਸਤਾ ਆਪਣੇ ਨਾਲ ਬਣਾਈਆ। ਤੁਹਾਡੀ ਪਿਛਲੀ ਪ੍ਰੀਤ ਅਜੇ ਨਹੀਂ ਬਾਸੀ, ਰਸ ਸਕਿਆ ਨਾ ਕੋਇ ਬਦਲਾਈਆ। ਪੁਰਖ ਅਕਾਲ ਦੀਨ ਦਿਆਲ ਡੂੰਮ ਬਣ ਕੇ ਤੁਹਾਡਾ ਬਣਿਆ ਮਰਾਸੀ, ਜਜਮਾਨਾਂ ਦੀਆਂ ਸਿਫ਼ਤਾਂ ਰਿਹਾ ਸੁਣਾਈਆ। ਅਮਰਜੀਤ ਸਿੰਘ ਨੇ ਕਪੜੇ ਪੌਣੇ ਖ਼ਾਕੀ, ਪੇਟੀ ਲੱਕ ਨਾਲ ਬੰਧਾਈਆ। ਘੋੜੇ ਉਤੇ ਚੜ੍ਹਨਾ ਮਾਰ ਪਲਾਕੀ, ਧੁਰ ਦਾ ਹੁਕਮ ਇਕ ਸਮਝਾਈਆ। ਬਸੰਤ ਕੌਰ ਦੇ ਹੱਥ ਹੋਵੇ ਗਲਾਸੀ, ਬੱਚਿਆਂ ਵਾਂਗ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦੁਆਬੇ ਵਾਲਿਆਂ ਚੁਕਣੀ ਇਕ ਪੌੜੀ, ਡੰਡੇ ਗਿਆਰਾਂ ਨਜ਼ਰੀ ਆਈਆ। ਮਾਲਵੇ ਵਾਲਿਆਂ ਲਿਔਣੀ ਇਕ ਫੌੜੀ, ਜੋ ਮਸਾਣਾਂ ਵਿਚੋਂ ਹੱਡੀਆਂ ਫੋਲ ਫੁਲਾਈਆ। ਮਾਝੇ ਵਾਲਿਆਂ ਲਿਔਣੀ ਡੋਰੀ, ਅੱਸੀ ਗਜ਼ ਸੋਭਾ ਪਾਈਆ। ਜੰਮੂ ਵਾਲਿਆਂ ਦੋ ਸਿੱਖਾਂ ਬਣੌਣੀ ਆਪਣੀ ਜੋੜੀ, ਬਾਜ਼ੂ ਬਾਜ਼ੂ ਨਾਲ ਬੰਧਾਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਦਏ ਉਠਾਈਆ। ਸਦੀ ਚੌਧਵੀਂ ਕਹੇ ਸਵਰਨ ਸਿੰਘ ਨੇ ਲਿਔਣੀ ਤਸਬੀ, ਮਣਕੇ ਇੱਕੀਆਂ ਨਾਲ ਵਡਿਆਈਆ। ਅਜੀਤ ਸਿੰਘ ਨਾਲ ਹੋਣਾ ਕਸਬੀ, ਜੋ ਸ਼ਰਅ ਸ਼ਰਾਰਤ ਦਏ ਜਣਾਈਆ। ਚੇਲਾ ਸਿੰਘ ਨੇ ਯਾਦ ਕਰ ਕੇ ਔਣੀ ਫ਼ਾਰਸੀ ਅਰਬੀ, ਪੰਜ ਲਾਇਨਾਂ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਘਰ ਵਸਾਈਆ। ਸਦੀ ਚੌਧਵੀਂ ਕਹੇ ਮੈਂ ਚੌਦਾਂ ਲੋਕਾਂ ਚੌਦਾਂ ਤਬਕਾਂ ਕਹਿ ਕੇ ਆਈ ਟਾਟਾ, ਇਸ਼ਾਰਾ ਹੱਥਾਂ ਨਾਲ ਕਰਾਈਆ। ਮੰਜ਼ਲ ਮਾਰ ਕੇ ਪਿਛਲੀਆਂ ਵਾਟਾਂ, ਪੈਂਡਾ ਆਈ ਮੁਕਾਈਆ। ਆ ਕੇ ਖੁਲ੍ਹਾ ਵਾਹਿਆ ਝਾਟਾ, ਮੇਂਢੀ ਸੀਸ ਗੁੰਦਾਈਆ। ਅੰਮ੍ਰਿਤ ਵੇਖਿਆ ਬਾਟਾ, ਭਰਿਆ ਅਗੰਮ ਅਥਾਹੀਆ। ਰਸ ਅਨੋਖਾ ਚਾਟਾ, ਪਿਛਲਾ ਚੇਟਕ ਦਿਤਾ ਤਜਾਈਆ। ਜਨ ਭਗਤਾਂ ਸਵਾ ਸੇਰ ਦਾ ਆਟਾ, ਸਿਦਕ ਸਬੂਰੀ ਵਿਚ ਖਾਈਆ। ਜਿਹੜਾ ਬਸਤਰ ਭੂਸ਼ਣ ਪਾਟਾ, ਛੱਬੀ ਪੋਹ ਲੈਣਾ ਬਦਲਾਈਆ। ਮੇਰਾ ਕਾਜ ਵੇਖੇ ਦੇਵੀ ਲਾਟਾਂ, ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਪੜਦਿਆਂ ਵਿਚੋਂ ਉਠਾਈਆ। ਸਦੀ ਚੌਧਵੀਂ ਕਹੇ ਮਾਲਵੇ ਵਾਲਿਓ ਲਿਔਣੀ ਬਿੰਦੀ ਸੁਰਖੀ, ਸਵਾ ਇੰਚ ਜਣਾਈਆ। ਮੈਂ ਖੇਲ ਦੱਸਣੀ ਅਨੰਦ ਪੁਰ ਦੀ, ਕਿਉਂ ਗੋਬਿੰਦ ਕੀਤੀ ਜੁਦਾਈਆ। ਕਿਉਂ ਲੋੜ ਪੈ ਗਈ ਸੱਚੇ ਸਤਿਗੁਰ ਦੀ, ਸ਼ਬਦੀ ਮੇਲਾ ਸਹਿਜ ਸੁਭਾਈਆ। ਕਿਉਂ ਸ੍ਰਿਸ਼ਟੀ ਜਾਂਦੀ ਰੁੜ੍ਹਦੀ, ਦੀਨਾਂ ਵਿਚ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦਏ ਦਰਸਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਤੁਸੀਂ ਆਇਓ ਸਰਬ ਇਕੱਠੇ, ਆਪਣੀ ਖ਼ੁਸ਼ੀ ਬਣਾਈਆ। ਪ੍ਰੇਮ ਪਿਆਰ ਅੰਦਰ ਨੱਠੇ, ਰਸਤਾ ਪੰਧ ਚੁਕਾਈਆ। ਜੋਧੇ ਬਣ ਕੇ ਹੱਟੇ ਕੱਟੇ, ਬਲ ਦੇਣਾ ਵਧਾਈਆ। ਗੁਰ ਅਵਤਾਰ ਪੈਗ਼ੰਬਰਾਂ ਦੇ ਪੂਰੇ ਹੋਏ ਪਟੇ, ਪਟਨੇ ਵਾਲਾ ਦਏ ਸਮਝਾਈਆ। ਸਭ ਨੇ ਰੁਲਣਾ ਵਿਚ ਘੱਟੇ, ਮਿੱਟੀ ਖ਼ਾਕ ਉਡਾਈਆ। ਕਿਸੇ ਦੀ ਕ਼ੀਮਤ ਪੈਣੀ ਨਹੀਂ ਦੋ ਟਕੇ, ਕਰੋੜੀ ਸ਼ਾਹ ਦੇਣ ਦੁਹਾਈਆ। ਪੁਰਖ ਅਕਾਲ ਨੇ ਪੌਣੇ ਰੱਟੇ, ਝਗੜੇ ਵਿਚ ਲੋਕਾਈਆ। ਜੋ ਦੀਨ ਮਜ਼੍ਹਬ ਦੀ ਹੱਦ ਟੱਪੇ, ਟੱਪਾ ਸੋਹੰ ਢੋਲਾ ਗਾਈਆ। ਓਹ ਭਗਤ ਸੁਹੇਲੇ ਹੋ ਗਏ ਪੱਕੇ, ਕੱਚਾ ਤੰਦ ਨਾ ਕੋਇ ਤੁੜਾਈਆ। ਪ੍ਰੇਮ ਮੁਹੱਬਤ ਅੰਦਰ ਰੱਤੇ, ਰਤਨ ਅਮੋਲਕ ਨਜ਼ਰੀ ਆਈਆ। ਸਚ ਦਵਾਰੇ ਬਹਿ ਕੇ ਹੱਸੇ, ਹਸਤੀ ਵੇਖ ਨੂਰ ਇਲਾਹੀਆ। ਹੁਣ ਕੋਈ ਧੰਨੇ ਵਾਂਗ ਚਾਰਨੇ ਨਹੀਂ ਵੱਛੇ, ਭਗਤ ਵਛਲ ਹੋ ਕੇ ਆਪਣੀ ਦਇਆ ਕਮਾਈਆ। ਕਟੋਰਿਆਂ ਵਿਚ ਦੁੱਧ ਨਾ ਛਕੇ, ਘਰ ਘਰ ਆਪਣਾ ਦਰਸ ਦਿਖਾਈਆ। ਤੁਸੀਂ ਜੁਗ ਜਨਮ ਦੇ ਥੱਕੇ, ਅੰਤਮ ਪੈਂਡਾ ਦਏ ਮੁਕਾਈਆ। ਮਾਝਾ ਮਾਲਵਾ ਦੁਆਬਾ ਜੰਮੂ ਪੰਜ ਪੰਜ ਬੀਬੀਆਂ ਘਰ ਵਿਚੋਂ ਪਕਾ ਕੇ ਲਿਔਣੇ ਭੱਤੇ, ਫੁਲਕੇ ਪੰਜ ਪੰਜ ਰਖਾਈਆ। ਵੇਖਿਓ ਸਭ ਦੇ ਕਾਰਜ ਹੁੰਦੇ ਫ਼ਤਿਹ, ਫ਼ਤਿਹ ਡੰਕਾ ਇਕ ਵਜਾਈਆ। ਕੋਈ ਖੇਲ ਨਾ ਜਾਣੇ ਚੁਨਾਂਚੇ ਚੂੰਕੇ ਅਲਬੱਤੇ, ਆਲਮ ਇਲਮ ਨਾ ਕੋਇ ਵਡਿਆਈਆ। ਸ਼ਬਦ ਗੁਰੂ ਆਇਆ ਪੰਜਾਂ ਤੱਤਾਂ ਦੇ ਵੱਟੇ, ਬਦਲੀ ਕੀਤੀ ਬੇਪਰਵਾਹੀਆ। ਅੰਦਰ ਵੜ ਕੇ ਸਭ ਦੇ ਹਿਰਦੇ ਫੱਟੇ, ਫੱਟ ਘਾਓ ਦਏ ਲਗਾਈਆ। ਉਤਲੇ ਹੇਠਾਂ ਕਰ ਕੇ ਬਟੇ, ਅੰਕੜੇ ਦਿਤੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਇਕ ਰੰਗਾਈਆ। ਸਦੀ ਚੌਧਵੀ ਕਹੇ ਮੈਂ ਛੱਡ ਕੇ ਪਿਛਲੀ ਯਾਰੀ, ਸਚ ਸਚ ਸੁਣਾਈਆ। ਰਹਿ ਕੇ ਜਗਤ ਕੁਆਰੀ, ਆਪਣੀ ਆਸ ਵਧਾਈਆ। ਮਿਲੇ ਇਕ ਪੁਰਖ ਨਿਰੰਕਾਰੀ, ਜਿਸ ਨੂੰ ਜਨਮੇ ਕੋਈ ਨਾ ਮਾਈਆ।

❋

❋

ਜਨਮ ਮਰਨ ਦੀ ਕੱਟੇ ਬੀਮਾਰੀ, ਦੁੱਖਾਂ ਡੇਰਾ ਢਾਹੀਆ। ਮੇਰੀ ਪੈਜ ਦਏ ਸੁਆਰੀ, ਸੁਆਰਥ ਆਪਣੇ ਨਾਲ ਰਖਾਈਆ। ਬਣਾਵੇ ਓਹ ਲਾੜੀ, ਜਿਸ ਦਾ ਰੂਪ ਜਗ ਨੇਤਰ ਨਜ਼ਰ ਕੋਇ ਨਾ ਆਈਆ। ਫਿਰਾਂ ਪਿਛੇ ਅਗਾੜੀ, ਨਿਉਂ ਨਿਉਂ ਲਾਗਾਂ ਪਾਈਆ। ਜਨ ਭਗਤੋ ਛੱਬੀ ਪੋਹ ਨੂੰ ਜ਼ਰੂਰ ਫੇਰਾਂ ਬਹਾਰੀ, ਅੰਦਰ ਬਾਹਰ ਕਰਾਂ ਸਫ਼ਾਈਆ। ਮੇਰੇ ਕੋਲ ਕੋਈ ਲਫ਼ਜ਼ ਨਹੀਂ ਜਿਸ ਦੇ ਨਾਲ ਕਰਾਂ ਤਕਰਾਰੀ, ਝਗੜਾ ਦਿਆਂ ਮੁਕਾਈਆ। ਮੈਂ ਪਰਮ ਪੁਰਖ ਦੀ ਨਾਰੀ, ਜਿਸ ਨੂੰ ਝੁਕਦੇ ਪੈਗ਼ੰਬਰ ਗੁਰ ਅਵਤਾਰੀ, ਵਿਸ਼ਨ ਬ੍ਰਹਮਾ ਸ਼ਿਵ ਲਾਗਣ ਪਾਈਆ। ਉਸ ਦੀ ਕਰਾਂ ਬਰਖ਼ੁਰਦਾਰੀ, ਜਿਹੜਾ ਆਇਆ ਮਾਤਲੋਕ ਦੁਬਾਰੀ, ਸਰਗੁਣ ਤੋਂ ਨਿਰਗੁਣ ਵੇਸ ਵਟਾਈਆ। ਸਚ ਪੁਛੋ ਮੈਨੂੰ ਆਪਣੇ ਵਿਚ ਕਰਿਓ ਸ਼ੁਮਾਰੀ, ਮੇਰੀ ਸ਼ਮਅ ਲੈਣੀ ਜਗਾਈਆ । ਮੈਨੂੰ ਐਂ ਦਿਸਦਾ ਧੁਰ ਦਾ ਸ਼ਹਿਨਸ਼ਾਹ ਜਗਤ ਦਾ ਮਦਾਰੀ, ਖੇਲ ਆਪਣੀ ਰਿਹਾ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸਾਥ ਦਏ ਨਿਭਾਈਆ। ਸਦੀ ਚੌਧਵੀਂ ਕਹੇ ਮੇਰੇ ਲਈ ਲੈ ਕੇ ਆਇਓ ਮੇਰਾ ਰਾਮ, ਰਾਮ ਮੇਰੀ ਦੁਹਾਈਆ। ਮੇਰੇ ਲਈ ਲੈ ਕੇ ਆਇਓ ਮੇਰੇ ਮੁਰਸ਼ਦ ਦਾ ਪੈਗ਼ਾਮ, ਜੋ ਪੈਗ਼ੰਬਰਾਂ ਦਏ ਵਡਿਆਈਆ। ਮੇਰੇ ਲਈ ਲੈ ਕੇ ਆਇਓ ਮੇਰਾ ਕਾਹਨ, ਜੋ ਲੱਖ ਚੁਰਾਸੀ ਸਖ਼ੀ ਰਿਹਾ ਪ੍ਰਨਾਈਆ। ਮੇਰੇ ਲਈ ਲੈ ਕੇ ਆਇਓ ਇਕ ਇਕ ਬਾਦਾਮ, ਜੋ ਬਦਨ ਦੀ ਬਦਲੀ ਦਏ ਕਰਾਈਆ। ਮੇਰੇ ਲਈ ਲੈ ਕੇ ਆਇਓ ਗੁਰਮੁਖ ਸੋਹਣੇ ਆਪਣੀ ਸ਼ਾਨ, ਖ਼ੁਸ਼ੀਆਂ ਵਿਚ ਢੋਲੇ ਗਾਈਆ। ਮੈਂ ਅੱਗੋਂ ਸਭ ਨੂੰ ਕਰਾਂ ਪ੍ਰਨਾਮ, ਨਿਉਂ ਨਿਉਂ ਸੀਸ ਝੁਕਾਈਆ। ਵੇਖਿਓ ਸਭ ਦਾ ਇਕੋ ਦਿਸੇ ਭਗਵਾਨ, ਦੂਜਾ ਨਜ਼ਰ ਕੋਇ ਨਾ ਆਈਆ। ਨੌਵਾਂ ਸਿੱਖਾਂ ਉਠਾਣੇ ਨੌ ਨਿਸ਼ਾਨ, ਨਵਾਂ ਰੰਗ ਬਦਲਾਈਆ। ਮਾਝਾ ਮਾਲਵਾ ਦੁਆਬਾ ਜੰਮੂ ਚਾਰ ਚਾਰ ਗੁਰਮੁਖ ਉਠਾਣੇ ਵਿਚੋਂ ਪਹਿਲਵਾਨ, ਮੋਟੇ ਤਾਜੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਇੱਕੀ ਇੱਕੀ ਬੀਬੀਆਂ ਸਿਰ ਤੇ ਚੁੰਨੀ ਬੱਧੀ ਹੋਵੇ ਪੁੱਠੀ, ਗੰਢ ਪਿਛਲੇ ਪਾਸੇ ਰਖਾਈਆ। ਜ਼ੋਰ ਨਾਲ ਨਾ ਹੋਵੇ ਘੁੱਟੀ, ਹੌਲੀ ਜੇਹੀ ਲਟਕਾਈਆ। ਇਕ ਇਕ ਗਾਨਾ ਬੰਨ੍ਹਣਾ ਗੁੱਟੀਂ, ਲਾਲ ਰੰਗ ਚੜ੍ਹਾਈਆ। ਸ਼ਰੀਰ ਹੋਵੇ ਕਿਸੇ ਨਾ ਦੁੱਖੀ, ਤੰਦਰੁਸਤ ਸੋਭਾ ਪਾਈਆ। ਬੱਚਾ ਹੋਵੇ ਕਿਸੇ ਨਾ ਕੁੱਖੀਂ, ਇਕ ਇਕੱਲੀ ਵੇਖ ਵਖਾਈਆ। ਜਿਸ ਨੇ ਬੁੱਲੀਂ ਕਦੇ ਲਾਈ ਹੋਵੇ ਨਾ ਸੁਰਖੀ, ਓਹ ਹਿੱਸਾ ਲਵੇ ਚਾਈਂ ਚਾਈਂਆ। ਪਤੀ ਦੇ ਸਾਹਮਣੇ ਕਦੇ ਬੈਠੀ ਹੋਵੇ ਨਾ ਉਤੇ ਕੁਰਸੀ, ਮਾਣ ਰੱਖੇ ਥਾਉਂ ਥਾਈਂਆ। ਝੂਠੀ ਕਦੇ ਕੀਤੀ ਹੋਵੇ ਨਾ ਫ਼ੁਰਤੀ, ਚਲਾਕੀ ਆਪਣੀ ਇਕ ਜਣਾਈਆ। ਕਿਸੇ ਦੀ ਜੂਠੀ ਖਾਧੀ ਹੋਵੇ ਕਦੀ ਨਾ ਬੁਰਕੀ, ਬਿਨਾ ਗੁਰਮੁਖਾਂ ਤੋਂ ਦੂਸਰ ਨਾਲ ਹਿੱਸਾ ਨਾ ਕਦੇ ਵੰਡਾਈਆ। ਓਹ ਸਾਰ ਜਾਣੇ ਸੱਚੇ ਸਤਿਗੁਰ ਦੀ, ਜਿਸ ਦੇ ਅੰਦਰ ਇਕੋ ਸਿਕ ਤੇ ਇਕੋ ਵੇਖੇ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡੇ ਦਏ ਵਡਿਆਈਆ। ਸਦੀ ਚੌਧਵੀਂ ਕਹੇ ਮੈਨੂੰ ਬੁੱਢੀ ਨੂੰ ਬਣਾ ਦਿਓ ਨੱਢੀ, ਗੁਰਮੁਖੋ ਮੇਰੀ ਦੁਹਾਈਆ। ਮੇਰੀ ਸੱਧਰ ਰਹੇ ਨਾ ਦੱਬੀ, ਮੇਰੀ ਆਸ਼ਾ ਲਏ ਅੰਗੜਾਈਆ। ਤੁਸੀਂ ਮੈਨੂੰ ਨੂਰ ਦਿਸਦੇ ਰੱਬੀ, ਜੋਤੀ ਜੋਤ ਡਗਮਗਾਈਆ। ਮੈਂ ਖਲੋਤੀ ਹੱਥ ਬੱਧੀ, ਵਾਸਤਾ ਰਹੀ ਪਾਈਆ। ਸਚ ਪ੍ਰੀਤੀ ਇਕ ਨਾਲ ਲੱਗੀ, ਛੁੱਟੀ ਜਗਤ ਲੋਕਾਈਆ। ਦੀਨ ਦੁਨੀ ਕੋਲੋਂ ਅੱਕੀ, ਨਾਤਾ ਆਈ ਤੁੜਾਈਆ। ਪਰਵਰਦਿਗਾਰ ਵੇਖ ਕੇ ਹੱਕੀ, ਸੀਸ ਲਿਆ ਝੁਕਾਈਆ। ਜਿਸ ਦੇ ਦਵਾਰੇ ਕਦੇ ਨਾ ਹੋਵਾਂ ਸ਼ੱਕੀ, ਸ਼ਕਾਇਤ ਕਰਨ ਵਾਲਾ ਰਹਿਣ ਕੋਇ ਨਾ

❋

❋

ਪਾਈਆ। ਮੇਰੇ ਨਾਲ ਕਰ ਲਓ ਪੱਕੀ, ਪਾਰਬ੍ਰਹਮ ਮੰਨਣਾ ਇਕ ਗੁਸਾਂਈਆ। ਜੋ ਆਦਿ ਜੁਗਾਦੀ ਸਭ ਦਾ ਕਮਲਾਪਤੀ, ਪਤਿਪਰਮੇਸ਼ਵਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੰਗਤ ਕਰ ਇਕੱਠੀ, ਇਕੱਠੇ ਆਪਣੇ ਨਾਲ ਮਿਲਾਈਆ।