੨ ਮੱਘਰ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ
ਸਦੀ ਚੌਧਵੀਂ ਕਹੇ ਖੇਲ ਵੇਖਣਾ ਸੱਚੇ ਸਤਿਗੁਰ ਕਾ, ਗੁਰੂ ਗੁਰ ਸਾਰੇ ਨਾਲ ਮਿਲਾਈਆ। ਦਰਸ਼ਨ ਕਰਨਾ ਓਸ ਅਨੰਦ ਪੁਰ ਦਾ, ਜੋ ਪੁਰੀਆਂ ਲੋਆਂ ਤੋਂ ਬਾਹਰ ਨਜ਼ਰੀ ਆਈਆ। ਨਾਦ ਸੁਣਨਾ ਅਨੋਖੀ ਸੁਰ ਦਾ, ਜਿਸ ਨੂੰ ਤਾਲਾਂ ਵਿਚ ਨਾ ਕੋਇ ਸੁਣਾਈਆ। ਜਿਸ ਨਾਲ ਜੀਵਤ ਹੋਵੇ ਮੁਰਦਾ, ਮੁਰੀਦ ਮੁਰਸ਼ਦ ਵੱਜੇ ਵਧਾਈਆ। ਰੂਪ ਧਾਰਾਂ ਅਗੰਮੀ ਹੂਰ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਦਏ ਵਡਿਆਈਆ। ਸਦੀ ਚੌਧਵੀਂ ਕਹੇ ਮੇਰਾ ਨੀਲਾ ਹੋਵੇ ਬੁਰਕਾ, ਅੱਖ ਬੁਰਿਆਂ ਕੋਲੋਂ ਚੁਰਾਈਆ। ਹਲੂਣਾ ਦੇਵਾਂ ਸ੍ਰਿਸ਼ਟੀ ਤੁਰਕਾਂ, ਤੁਰਤ ਦਿਆਂ ਹਿਲਾਈਆ। ਕਿਸੇ ਨੂੰ ਸੰਭਲਣ ਨਾ ਦੇਵਾਂ ਸੁਰਤਾ, ਸੁਰਤੀ ਸੁਰਤ ਬਦਲਾਈਆ। ਸੱਤ ਰੰਗ ਦਾ ਮੇਰਾ ਹੋਵੇ ਕੁੜਤਾ, ਕਲੀ ਕਲੀ ਨਾਲ ਜੁੜਾਈਆ। ਪੰਜਾਂ ਪਿਆਰਿਆਂ ਸਗਨ ਲਿਔਣਾ ਗੁੜ ਦਾ, ਸਵਾ ਸੇਰ ਹੱਥ ਉਠਾਈਆ। ਕੂੜ ਕੁੜਿਆਰਾਂ ਬੇੜਾ ਵੇਖਿਓ ਰੁੜ੍ਹਦਾ, ਅੱਗੇ ਹੋ ਨਾ ਕੋਇ ਅਟਕਾਈਆ । ਝਗੜਾ ਪੈਣਾ ਠਗ ਚੋਰ ਦਾ, ਮਮਤਾ ਮੋਹ ਵਿਚ ਲੜਾਈਆ। ਹੁਕਮ ਵਰਤਣਾ ਪੁਰਖ ਅਕਾਲ ਜ਼ੋਰ ਦਾ, ਜੋਰੂ ਜ਼ਰ ਦਏ ਦੁਹਾਈਆ। ਝਗੜਾ ਪੈਣਾ ਜਗਤ ਸ਼ੋਰ ਦਾ, ਛੁਰੀ ਸ਼ਰਅ ਰੂਪ ਕਸਾਈਆ। ਲੇਖਾ ਬਦਲ ਜਾਣਾ ਦੀਨ ਦੁਨੀ ਭਗੋਲ ਦਾ, ਹਦੂਦ ਹੱਦ ਨਾ ਕੋਇ ਸਮਝਾਈਆ। ਪ੍ਰਕਾਸ਼ ਹੋਣਾ ਜੋਤ ਨਰੋਲ ਦਾ, ਨਿਰਵੈਰ ਨੂਰ ਚਮਕਾਈਆ। ਜੋ ਆਦਿ ਜੁਗਾਦੀ ਤੋਲ ਤੋਲਦਾ, ਦੋ ਜਹਾਨਾਂ ਆਪ ਉਠਾਈਆ। ਸ਼ਬਦ ਅਨਾਦ ਅਗੰਮੀ ਬੋਲਦਾ, ਅਨਬੋਲਤ ਰਾਗ ਸੁਣਾਈਆ। ਖੇਲ ਕਰੇ ਮਾਤ ਵਿਚੋਲ ਦਾ, ਨਿਰਗੁਣ ਸਰਗੁਣ ਕਾਰ ਕਮਾਈਆ। ਕਿਸ਼ਨ ਸਿੰਘ ਨੇ ਡੰਕਾ ਲੌਣਾ ਢੋਲ ਦਾ, ਡੱਗਾ ਤਿੰਨ ਵਾਰ ਖੜਕਾਈਆ। ਇਕ ਗੇਂਦ ਰੂਪ ਧਰੇ ਗੋਲ ਦਾ, ਵੱਡਾ ਛੋਟਾ ਨਾ ਕੋਇ ਵਡਿਆਈਆ। ਨੌ ਫ਼ੁਟ ਨੇਜ਼ਾ ਲੰਮਾ ਹੋਣਾ ਪੋਲ ਦਾ, ਮੁੱਖੀ ਤਿੱਖੀ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਸਦੀ ਚੌਧਵੀ ਕਹੇ ਮੇਰੀ ਬਗ਼ਲ ਹੋਏ ਤਲਵਾਰ, ਤਰਫ਼ ਦੋ ਤਰਫ਼ ਨਾ ਕੋਇ ਵਖਾਈਆ। ਮੂੰਹ ਵਿਚ ਹੋਵੇ ਕਟਾਰ, ਆਪਣਾ ਰੂਪ ਬਦਲਾਈਆ। ਇਕੋ ਹੋਵੇ ਚੋਬਦਾਰ, ਦਰਸ਼ਨ ਸਿੰਘ ਕਾਲਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਸਦੀ ਚੌਧਵੀ ਕਹੇ ਮੇਰਾ ਹੋਵੇ ਇਕੋ ਟਿੱਕਾ, ਟਕਿਆਂ ਵਣਜ ਨਾ ਕੋਇ ਵਖਾਈਆ। ਬਣੇ ਸਚ ਧਾਤ ਦਾ ਸਿੱਕਾ, ਸਤਿਗੁਰ ਸਾਚਾ ਦਏ ਵਡਿਆਈਆ। ਉਤੇ ਲਿਖਿਆ ਹੋਵੇ ਏਕੰਕਾਰਾ ਇੱਕਾ, ਅਕਲ ਕਲ ਧਾਰੀ ਧੁਰਦਰਗਾਹੀਆ । ਜਿਸ ਦਾ ਸਾਫ਼ ਹੋਵੇ ਪਿੱਛਾ, ਇਕੋ ਧਾਰ ਦਏ ਦ੍ਰਿੜਾਈਆ। ਮੇਰੀ ਆਸਾ ਪੂਰੀ ਕਰੇ ਇੱਛਾ, ਨਿਰਇਛਤ ਵੇਖ ਵਖਾਈਆ। ਅਗਲਾ ਲੇਖ
❋
❋
ਜਾਵੇ ਲਿਖਾ, ਲਿਖਤ ਭਵਿਖਤ ਦਏ ਗਵਾਹੀਆ। ਸਰੂਪ ਸਿੰਘ ਲੈ ਕੇ ਆਵੇ ਮਿੱਠਾ, ਪਾਓ ਪਾਓ ਨਾਲ ਜੁੜਾਈਆ । ਰੁਮਾਲ ਹੋਵੇ ਸਵਾ ਗਿੱਠਾ, ਚਿੱਟੀ ਧਾਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਨੂੰ ਦਏ ਮਾਣ ਵਡਿਆਈਆ। ਸਦੀ ਚੌਧਵੀਂ ਕਹੇ ਮਾਝਾ ਮਾਲਵਾ ਦੁਆਬਾ ਜੰਮੂ ਮੈਨੂੰ ਦੇਵੇ ਛੱਲਾ, ਸ਼ਾਲਾ ਮਿਲੇ ਮਾਣ ਵਡਿਆਈਆ। ਮੈਂ ਵੇਖਣਾ ਓਹ ਅੱਲਾ, ਜੋ ਆਲਮੀਨ ਅਖਵਾਈਆ। ਸਦ ਵਸੇ ਇਕ ਇਕੱਲਾ, ਸਚਖੰਡ ਸਾਚੇ ਸੋਭਾ ਪਾਈਆ। ਰਵਿਆ ਰਹੇ ਜਲਾ ਥਲਾ, ਘਟ ਘਟ ਰੂਪ ਸਮਾਈਆ। ਅੰਤ ਅਖ਼ੀਰੀ ਫੜੇ ਮੇਰਾ ਪੱਲਾ, ਅੱਗੇ ਪਲਕ ਨਾ ਹੋਏ ਜੁਦਾਈਆ। ਦੂਈ ਦਵੈਤ ਮੇਟੇ ਸੱਲਾ, ਵਿਛੋੜਾ ਜਗਤ ਵਾਲਾ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕੋਲੋਂ ਕਰਾਵੇ ਹੱਲਾ, ਨਾਅਰਾ ਇਕੋ ਵਾਰ ਲਗਾਈਆ। ਸਦੀ ਚੌਧਵੀਂ ਕਹੇ ਮੇਰੀ ਚਾਂਦੀ ਦੀ ਹੋਵੇ ਜ਼ੰਜੀਰੀ, ਜ਼ੰਜੀਰ ਸ਼ਰਅ ਦੇਣਾ ਕਟਾਈਆ। ਜਨ ਭਗਤਾਂ ਦੱਸਣੀ ਹੱਕ ਫ਼ਕੀਰੀ, ਫ਼ਿਕਰਾ ਸੂਫ਼ੀਆਂ ਵਾਲਾ ਸਮਝਾਈਆ। ਗੋਬਿੰਦ ਦੀ ਜ਼ਾਹਰ ਕਰਨੀ ਮੀਰੀ ਪੀਰੀ, ਹਰਿ ਗੋਬਿੰਦ ਦੇ ਵਡਿਆਈਆ। ਅੱਗੇ ਬਦਲ ਜਾਣੀ ਪ੍ਰਭ ਦੀ ਪੀੜ੍ਹੀ, ਹਿੱਸਾ ਵੰਡ ਨਾ ਕੋਇ ਵੰਡਾਈਆ। ਇਹ ਖੇਲ ਹੋਣਾ ਤਕ਼ਦੀਰੀ, ਤਦਬੀਰ ਸਕੇ ਨਾ ਕੋਇ ਸਮਝਾਈਆ। ਝਗੜਾ ਮੁੱਕਣਾ ਪਾਤਸ਼ਾਹ ਵਜ਼ੀਰੀ, ਵਜ਼ਾਰਤ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਮੈਨੂੰ ਚੜ੍ਹਨਾ ਸੋਹਣਾ ਰੂਪ, ਰੂਪਵੰਤ ਦਏ ਵਡਿਆਈਆ। ਮਾਲਕ ਮਿਲਣਾ ਇਕੋ ਭੂਪ, ਭੂਪਤ ਧੁਰਦਰਗਾਹੀਆ। ਜਿਸ ਦੀ ਮਹਿਮਾ ਸਦਾ ਅਨੂਪ, ਸਿਫ਼ਤਾਂ ਵਿਚ ਨਾ ਕੋਇ ਸਾਲਾਹੀਆ। ਲੱਖ ਚੁਰਾਸੀ ਜਿਸ ਦਾ ਤਾਣਾ ਪੇਟਾ ਸੂਤ, ਸੂਤਰਧਾਰੀ ਇਕ ਹੋ ਜਾਈਆ । ਗੁਰ ਅਵਤਾਰ ਪੈਗ਼ੰਬਰਾਂ ਕਰਾਵੇ ਕੂਚ, ਕੂਚਾ ਗਲੀ ਕਰੇ ਸਫ਼ਾਈਆ। ਲੇਖਾ ਜਾਣੇ ਕਾਇਆ ਮਾਟੀ ਪੰਜ ਤੱਤ ਭੂਤ, ਭੂਤ ਭਵਿਖਤ ਕਾਲ ਖੋਜ ਖੁਜਾਈਆ। ਜਿਧਰ ਵੇਖਾਂ ਤੱਕਾਂ ਮੌਜੂਦ, ਹਾਜ਼ਰ ਹਜ਼ੂਰ ਨੂਰ ਅਲਾਹੀਆ। ਜਿਹੜਾ ਕਦੇ ਨਾ ਹੋਵੇ ਨੇਸਤੋ ਨਾਬੂਦ, ਆਦਿ ਅੰਤ ਜੜ੍ਹ ਨਾ ਕੋਇ ਉਖੜਾਈਆ। ਮੁਹੱਬਤ ਵਾਲਾ ਓਹ ਮਹਿਬੂਬ, ਮੁਹੱਬਤ ਕਰੇ ਚਾਈਂ ਚਾਈਂਆ। ਭਾਗ ਲਗਾ ਕੇ ਕਾਇਆ ਕਲਬੂਤ, ਕਾਅਬਾ ਆਪਣਾ ਦਏ ਦ੍ਰਿੜਾਈਆ। ਪਿਛਲੀ ਕਰਨੀ ਕਰ ਮਨਸੂਖ਼, ਅਗਲਾ ਹੁਕਮ ਇਕ ਵਰਤਾਈਆ। ਜਨ ਭਗਤਾਂ ਕਰ ਮਹਿਫ਼ੂਜ਼, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਚਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਇਕ ਸੌ ਪੰਜ ਸਿਖਾਂ ਦੇ ਮਸਤਕ ਹੋਵੇ ਧਾਰ, ਸੋਹੰ ਪੱਟੀ ਨਾਮ ਬੰਧਾਈਆ। ਥੱਲੇ ਲੱਗੀ ਹੋਵੇ ਛਾਰ, ਧੂੜੀ ਖ਼ਾਕ ਰਮਾਈਆ। ਮੋਢਿਆਂ ਉਤੇ ਨੰਗੀ ਹੋਵੇ ਤਲਵਾਰ, ਚੰਡੀ ਆਪਣਾ ਰੂਪ ਬਦਲਾਈਆ। ਪਾਣੀ ਦੀ ਪੈਂਦੀ ਆਵੇ ਫੁਹਾਰ, ਅੰਮ੍ਰਿਤ ਬਰਸੇ ਚਾਈਂ ਚਾਈਂਆ। ਵਿਚ ਹੋਵੇ ਨਾ ਕੋਈ ਗ਼ਦਾਰ, ਕੂੜਾ ਸੰਗ ਨਾ ਕੋਇ ਨਿਭਾਈਆ। ਅੰਤਰ ਰਹੇ ਨਾ ਕੋਇ ਹੰਕਾਰ, ਵਿਭਚਾਰ ਕਰਮ ਨਾ ਕੋਇ ਕਮਾਈਆ। ਸਭ ਦਾ ਸਾਂਝਾ ਹੋਵੇ ਪਿਆਰ, ਮੁਹੱਬਤ ਇਕੋ ਨਾਲ ਦਰਸਾਈਆ। ਓਨ੍ਹਾਂ ਦਾ ਮੁਖ ਪਹਿਲੋਂ ਹੋਵੇ ਵਲ ਪਹਾੜ, ਆਪਣੀ ਪਿਠ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਲੇਖੇ ਦਏ ਲਗਾਈਆ। ਸਦੀ ਚੌਧਵੀਂ ਕਹੇ ਮੇਰੀ ਗੁੰਦੀ ਹੋਵੇ ਚੂੰਡੀ, ਪੱਟੀ ਸੀਸ ਉਤੇ ਰਖਾਈਆ। ਜਿਹੜੀ ਵਸਤ ਹੱਥ ਨਾ ਆਵੇ ਢੂੰਡੀ, ਖੋਜਿਆਂ ਖੋਜ ਕੋਇ ਨਾ ਪਾਈਆ।
❋
❋
ਧਾਰ ਚਲੇ ਬੁਤ ਰੂਹ ਦੀ, ਰੂਹੇਰਵਾਂ ਮਿਲੇ ਵਡਿਆਈਆ। ਖੇਲ ਵਖੌਣੀ ਸੱਚੇ ਸਤਿਗੁਰੂ ਦੀ, ਗੁਰਦੇਵ ਇਕੋ ਵੇਖ ਵਖਾਈਆ। ਇਹ ਮੇਰੀ ਕਥਾ ਕਹਾਣੀ ਸ਼ੁਰੂ ਦੀ, ਸ਼ਰਅ ਜ਼ੰਜੀਰ ਦਿਆਂ ਕਟਾਈਆ। ਜਿਸ ਵੇਲੇ ਜਨ ਭਗਤਾਂ ਸੰਗਤ ਜੁੜੂਗੀ, ਜੋਗ ਅਗਲਾ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਵਖਾਈਆ। ਸਦੀ ਚੌਧਵੀਂ ਕਹੇ ਮੇਰੇ ਨੀਲੇ ਹੋਣ ਪੈਰ, ਨੀਲੀ ਬਿੰਦੀ ਮੱਥੇ ਵਿਚ ਛੁਹਾਈਆ। ਸੇਵਾ ਕਰੇ ਕੋਈ ਨਾ ਗ਼ੈਰ, ਗੁਰਮੁਖ ਸੋਹਣੇ ਸੰਗ ਰਖਾਈਆ। ਭੇਤ ਦੱਸਾਂ ਓਸ ਸਵਾ ਪਹਿਰ, ਜਿਸ ਨੂੰ ਭਵਿਖਤਾਂ ਵਿਚ ਗਏ ਗਾਈਆ। ਪੜਦਾ ਲਾਹਵਾਂ ਕਿਹੜਾ ਲਹੌਰ ਸ਼ਹਿਰ, ਜਿਥੇ ਮੌਤ ਕ਼ਜ਼ਾ ਦਏ ਦੁਹਾਈਆ। ਕਿਹੜਾ ਦੂਤੀ ਦੁਸ਼ਮਣ ਕਮਾਏ ਵੈਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਧੁਰ ਦੀ ਆਸਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੇਰੀ ਸੱਜੀ ਉਂਗਲ ਹੋਵੇ ਪੋਟੀ, ਨਾਖੁਨ ਨਜ਼ਰ ਕੋਇ ਨਾ ਆਈਆ। ਸੱਤ ਰੰਗ ਦੀ ਬਣੀ ਹੋਵੇ ਟੋਪੀ, ਸਤਿਗੁਰ ਸੋਹਣੀ ਜੜਤ ਜੜਾਈਆ। ਮੈਂ ਬਣਨਾ ਓਸ ਕਾਹਨ ਦੀ ਗੋਪੀ, ਜਿਸ ਨੂੰ ਗਵਾਲਿਆ ਵਾਲੇ ਕਾਹਨ ਸੀਸ ਝੁਕਾਈਆ। ਮੇਰੀ ਆਯੂ ਹੋ ਗਈ ਚੋਖੀ, ਚੋਖਰ ਰੂਪ ਦਿਸੇ ਲੋਕਾਈਆ। ਮੈਂ ਛੱਡ ਦਿਤੀ ਪੜ੍ਹਨੀ ਪੋਥੀ, ਪੁਸਤਕ ਦਿਤੀ ਤਜਾਈਆ। ਮੇਰੀ ਮਤ ਰਹੀ ਨਾ ਹੋਛੀ, ਕੂੜੀ ਕਿਰਿਆ ਡੇਰਾ ਢਾਹੀਆ। ਮੈਨੂੰ ਤਾਅਨੇ ਮਿਲਦੇ ਚੌਦਾਂ ਲੋਕੀ, ਤਬਕਾਂ ਵਿਚ ਪਈ ਦੁਹਾਈਆ। ਮੇਰੀ ਬੰਦ ਹੋ ਗਈ ਰੋਜ਼ੀ, ਰੋਜ਼ਾ ਰੱਖ ਕੇ ਝਟ ਲੰਘਾਈਆ। ਪ੍ਰਭ ਮਿਲਣਾ ਠਾਕਰ ਮੌਜੀ, ਜੋ ਮਜਲਸ ਭਗਤਾਂ ਵਿਚ ਲਗਾਈਆ। ਅੰਤਮ ਹੋ ਗਈ ਓਸੇ ਜੋਗੀ, ਜੋ ਜੁਗੀਸ਼ਰਾਂ ਦਏ ਵਡਿਆਈਆ। ਮੈਂ ਪ੍ਰੀਤਮ ਸਿੰਘ ਦੇ ਚੜ੍ਹਨਾ ਉਤੇ ਮੋਢੀਂ, ਮੋਢਿਆਂ ਉਤੇ ਆਸਣ ਲਾਈਆ। ਇਕ ਗੁਲਾਬ ਦੀ ਹੱਥ ਵਿਚ ਰੱਖਣੀ ਡੋਡੀ, ਗੁਰਨਾਮ ਸਿੰਘ ਲੈ ਕੇ ਆਈਆ। ਥੋੜ੍ਹਾ ਨੂਰ ਚਮਕੌਣਾ ਉਤੇ ਠੋਡੀ, ਜਿਸ ਦਾ ਭੇਵ ਨਾ ਕੋਇ ਖੁਲ੍ਹਾਈਆ। ਗੁਰਮੁਖਾਂ ਦੇ ਹੱਥ ਲਗੌਣਾ ਗੋਡੀਂ, ਨਿਉਂ ਨਿਉਂ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਧਰਮ ਦੀ ਧਾਰ ਦਏ ਜਣਾਈਆ। ਸਦੀ ਚੌਧਵੀਂ ਕਹੇ ਬਚਨ ਸਿੰਘ ਜੋ ਰਹਿੰਦਾ ਕਾਣੇ ਕੌਂਟੇ, ਧਰਮ ਧਰਮ ਵਿਚ ਵਡਿਆਈਆ। ਮੇਰੇ ਲਈ ਬਣਾ ਕੇ ਲਿਆਏ ਪੋਂਟੇ, ਲੇਖਾ ਪਿਛਲਾ ਦਿਆਂ ਜਣਾਈਆ। ਜਿਸ ਦਾ ਹਿਸਾਬ ਢਈਆ ਔਂਟੇ, ਸਾਢੇ ਤਿੰਨ ਤਿੰਨ ਵਖਾਈਆ। ਗੋਬਿੰਦ ਉਠਿਆ ਲਾ ਕੇ ਢੌਂਕੇ, ਆਪਣਾ ਪੰਧ ਮੁਕਾਈਆ। ਸ੍ਰਿਸ਼ਟੀ ਵਕ਼ਤ ਗਵਾਏ ਸੌਂ ਕੇ, ਸੁੱਤਿਆਂ ਨਾ ਕੋਇ ਉਠਾਈਆ। ਮੇਰਾ ਪਰਵਰਦਿਗਾਰ ਆਇਆ ਭੌਂ ਕੇ, ਆਪਣਾ ਰੂਪ ਬਦਲਾਈਆ। ਮੈਂ ਸੋਹਣਾ ਗੌਣ ਸੁਣਾਵਾਂ ਗੌਂ ਕੇ, ਕਲਮਿਆਂ ਤੋਂ ਬਾਹਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪੂਰਬ ਲੇਖ ਚੁਕਾਈਆ। ਸਦੀ ਚੌਧਵੀਂ ਕਹੇ ਗੁਰਦਾਸਪੁਰੀਆਂ ਮਾਰ ਕੇ ਲਿਔਣੀ ਘੁੱਗੀ, ਡੋਰੀ ਸਵਾ ਹੱਥ ਬੰਧਾਈਆ। ਫੜ ਕੇ ਲਿਆਵੇ ਰਵੇਲ ਕੌਰ ਮਾਈ ਬੁੱਢੀ, ਪਿਛਲੇ ਜਨਮ ਦਾ ਲਹਿਣਾ ਦਿਆਂ ਚੁਕਾਈਆ। ਮਾਝੇ ਵਾਲਿਆਂ ਸੱਤ ਰੰਗ ਦੀ ਲਿਔਣੀ ਗੁੱਡੀ, ਅਸਮਾਨਾਂ ਉਤੇ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਸਦੀ ਚੌਧਵੀਂ ਕਹੇ ਮੇਰਾ ਲੇਖਾ ਅਜੇ ਬਹੁਤ, ਸਹਿਜ ਸਹਿਜ ਸਮਝਾਈਆ। ਗੁਰ ਅਵਤਾਰ ਪੈਗ਼ੰਬਰਾਂ ਦਾ ਬਹੁਤਾ ਵਧਿਆ ਓਤ ਪੋਤ, ਵੇਖਾਂ ਥਾਉਂ ਥਾਈਂਆ। ਦੀਨਾਂ ਮਜ਼੍ਹਬਾਂ ਦੇ ਤੋੜ ਕੇ ਕਿਲ੍ਹੇ ਕੋਟ, ਹੱਦਾਂ ਦੇਵਾਂ ਗਵਾਈਆ। ਧਰਮ
❋
❋
ਦਵਾਰੇ ਲਾ ਕੇ ਚੋਟ, ਚੋਟੀ ਚੜ੍ਹ ਕੇ ਵੇਖ ਵਖਾਈਆ। ਜਿਥੇ ਇਕੋ ਨਿਰਮਲ ਜੋਤ, ਜੋਤ ਨੂਰ ਰੁਸ਼ਨਾਈਆ। ਓਥੇ ਚਲੇ ਕੋਈ ਨਾ ਸੋਚ, ਸਮਝ ਨਾ ਕੋਇ ਵਡਿਆਈਆ। ਇਹ ਖੇਲ ਪ੍ਰਭੂ ਦੀ ਮੌਜ, ਜੋ ਮੌਲਾ ਹੋ ਕੇ ਰਿਹਾ ਕਰਾਈਆ। ਮਿਹਰਵਾਨ ਹੋ ਕੇ ਜਾਵੇ ਪਹੁੰਚ, ਪਾਰਬ੍ਰਹਮ ਦਇਆ ਕਮਾਈਆ। ਝਗੜਾ ਪੈਣਾ ਦੀਪ ਪੁਸ਼ਕਰ ਨਾਲ ਕਰੌਚ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਨਾ ਕੋਈ ਵਰਨ ਨਾ ਕੋਈ ਗੋਤ, ਗੋਤੀ ਸਭ ਦਾ ਨਜ਼ਰੀ ਆਈਆ।
੨ ਮੱਘਰ ਸ਼ਹਿਨਸ਼ਾਹੀ ਸੰਮਤ ੪ ਦਲੀਪ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ
ਸਦੀ ਚੌਧਵੀਂ ਕਹੇ ਮੇਰਾ ਸੱਯਦਾ ਸ੍ਰੀ ਭਗਵਾਨ, ਪਾਰਬ੍ਰਹਮ ਪਰਵਰਦਿਗਾਰ ਸੀਸ ਝੁਕਾਈਆ। ਦਰਗਾਹ ਸਾਚੀ ਸਚਖੰਡ ਦਵਾਰੇ ਜਿਸ ਦਾ ਇਕ ਨਿਸ਼ਾਨ, ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਰਿਹਾ ਝੁਲਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਜਿਸ ਦੀ ਮੰਨਣ ਆਣ, ਗੁਰ ਅਵਤਾਰ ਪੈਗ਼ੰਬਰ ਦਰ ਠਾਂਡੇ ਬੈਠੇ ਸੀਸ ਨਿਵਾਈਆ। ਨਾਮ ਸੰਦੇਸਾ ਧੁਰ ਦਾ ਕਲਮਾ ਦੇਵੇ ਪੈਗ਼ਾਮ, ਨਿਰਗੁਣ ਨਿਰਵੈਰ ਨਿਰੰਕਾਰ ਆਪ ਜਣਾਈਆ। ਕਲਜੁਗ ਕੂੜੀ ਕਿਰਿਆ ਵੇਖ ਸ਼ਰਅ ਸ਼ੈਤਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਪੜਦਾ ਦਏ ਉਠਾਈਆ। ਆਤਮ ਪਰਮਾਤਮ ਪਰਮਾਤਮ ਆਤਮ ਦੇ ਕੇ ਬ੍ਰਹਮ ਗਿਆਨ, ਭੇਵ ਅਭੇਦਾ ਅਛਲ ਅਛੇਦਾ ਦਏ ਚੁਕਾਈਆ। ਕਾਇਆ ਮਾਟੀ ਸਾਚੀ ਹਾਟੀ, ਸਾਢੇ ਤਿੰਨ ਹੱਥ ਵੇਖ ਮਕਾਨ, ਮਾਇਆ ਮਮਤਾ ਲੋਭ ਮੋਹ ਵਿਕਾਰ ਹੰਕਾਰ ਡੇਰਾ ਢਾਹੀਆ। ਘਰ ਸਵਾਮੀ ਅੰਤਰਜਾਮੀ ਘਟ ਨਿਵਾਸੀ ਮੇਰੇ ਰਾਮ, ਰਮਤਾ ਰਮਤਾ ਆਪਣੀ ਖੇਲ ਖਿਲਾਈਆ। ਜੋਤ ਅਕਾਲਾ ਸ਼ਬਦ ਨਿਰਾਲਾ ਮਾਰੇ ਬਾਣ, ਅਣਿਆਲਾ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਦਰਸਾਈਆ। ਸਦੀ ਚੌਧਵੀਂ ਕਹੇ ਮੈਂ ਰਹੀ ਝੁਕ, ਨਿਉਂ ਨਿਉਂ ਸੀਸ ਨਿਵਾਈਆ। ਮੇਰਾ ਪੈਂਡਾ ਰਿਹਾ ਮੁਕ, ਦਿਆਂ ਕੂਕ ਦੁਹਾਈਆ। ਪੁਰਖ ਅਕਾਲ ਰਿਹਾ ਉਠ, ਪਰਵਰਦਿਗਾਰ ਸ਼ਹਿਨਸ਼ਾਹੀਆ। ਚਾਰੋਂ ਕੁੰਟ ਬਦਲ ਕੇ ਰੁਖ਼, ਦੀਨ ਦੁਨੀ ਫੋਲ ਫੁਲਾਈਆ। ਉਜਲ ਦਿਸੇ ਕਿਸੇ ਨਾ ਮੁਖ, ਦੁਰਮਤ ਮੈਲ ਨਾ ਕੋਇ ਧੁਆਈਆ। ਸ੍ਰਿਸ਼ਟੀ ਦ੍ਰਿਸ਼ਟੀ ਭਰੀ ਨਾਲ ਦੁੱਖ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਭੇਵ ਸਮਝੇ ਨਾ ਕੋਈ ਕਲਜੁਗ, ਜੁਗਤੀ ਜਗਤ ਨਾ ਕੋਇ ਜਣਾਈਆ। ਮਾਇਆ ਮਮਤਾ ਚੋਗ ਰਹੇ ਚੁਗ, ਚੁਗਲੀ ਨਿੰਦਿਆ ਰਹੀ ਕੁਰਲਾਈਆ। ਨਿਰਮਲ ਦਿਸੇ ਕੋਇ ਨਾ ਬੁਧ, ਬੁੱਧੀਵਾਨ ਨਜ਼ਰ ਕੋਇ ਨਾ ਆਈਆ। ਸਭ ਦੀ ਔਧ ਰਹੀ ਪੁੱਗ, ਨਿਰਗੁਣ ਸਰਗੁਣ ਡੇਰਾ ਢਾਹੀਆ। ਭੇਵ ਖੋਲ੍ਹੇ ਨਾ ਕੋਈ ਗੁੱਝ, ਪੜਦਾ ਅੰਤਰ ਨਿਰੰਤਰ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਮੈਂ ਵੇਖੀ ਜਗਤ ਅਲਾਮਤ, ਦਹਿ ਦਿਸ਼ਾ ਫੋਲ ਫੁਲਾਈਆ। ਸਾਚਾ ਨਾਮ ਮਿਲੇ ਨਾ ਕੋਇ ਨਿਆਮਤ, ਨਗ਼ਮਾ ਹੱਕ ਨਾ ਕੋਇ ਸੁਣਾਈਆ। ਕਾਇਆ ਮੰਦਰ ਅੰਦਰ ਕਰੇ ਬਗ਼ਾਵਤ, ਕਾਮ ਕਰੋਧ ਲੋਭ ਮੋਹ ਹੰਕਾਰ ਲੜਾਈਆ। ਧਰਮ ਦੇਵੇ ਨਾ ਕੋਇ ਸਖ਼ਾਵਤ, ਸਚ ਕਰਮ ਨਾ ਕੋਇ ਕਮਾਈਆ। ਬਾਹਰੋਂ ਕੂੜੀ ਕਿਰਿਆ ਦਿਸੇ ਗਿਲਾਜ਼ਤ, ਅੰਤਰ ਕਰੇ ਨਾ ਕੋਇ ਸਫ਼ਾਈਆ।
❋
❋
ਚਾਰੋਂ ਕੁੰਟ ਦਿਸੇ ਗਿਰਾਵਟ, ਸਿਰ ਸਕੇ ਨਾ ਕੋਇ ਉਠਾਈਆ। ਦੀਨਾਂ ਮਜ਼੍ਹਬਾਂ ਹੋਈ ਥਕਾਵਟ, ਜ਼ਾਤ ਪਾਤ ਬੈਠੇ ਢੇਰੀਆਂ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਚਾਰੋਂ ਕੁੰਟ ਅੰਧੇਰਾ ਘੁਪ, ਘੁੰਮਣ ਘੇਰ ਵਿਚ ਲੋਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਰੋਂਦੀ ਕਰਾਏ ਕੋਈ ਨਾ ਚੁਪ, ਚੱਪੂ ਨਾਮ ਨਾ ਕੋਇ ਲਗਾਈਆ। ਝਗੜਾ ਪਿਆ ਪਿਓ ਪੁਤ, ਪੁੱਤਰ ਮਾਂ ਨਾ ਕੋਇ ਵਡਿਆਈਆ। ਨਾਰ ਕੰਤ ਨਾਲ ਰਹੀ ਰੁਸ, ਦੁਹਾਗਣ ਹੋ ਕੇ ਨੀਤੀ ਰਹੀ ਬਦਲਾਈਆ। ਸਤਿ ਧਰਮ ਗਿਆ ਛੁਪ, ਸਾਚਾ ਚੰਦ ਨਾ ਕੋਇ ਚਮਕਾਈਆ । ਘਰ ਘਰ ਅੰਦਰ ਦਿਸੇ ਦੁੱਖ, ਅੰਮ੍ਰਿਤ ਮੇਘ ਨਾ ਕੋਇ ਚਵਾਈਆ। ਜਨ ਭਗਤ ਜਣੇ ਕੋਈ ਨਾ ਕੁੱਖ, ਜਨਣੀ ਕੰਮ ਕਿਸੇ ਨਾ ਆਈਆ। ਪੈਂਡਾ ਮੁਕੇ ਨਾ ਕਿਸੇ ਉਲਟਾ ਰੁੱਖ, ਚੁਰਾਸੀ ਫੰਦ ਨਾ ਕੋਇ ਕਟਾਈਆ। ਸਚ ਦਵਾਰਿਉਂ ਸ੍ਰਿਸ਼ਟੀ ਗਈ ਰੁੱਸ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ । ਸਦੀ ਚੌਧਵੀਂ ਕਹੇ ਮੇਰੇ ਅੰਦਰ ਚਾਓ ਘਨੇਰਾ, ਘਨਈਆ ਰਾਹ ਵੇਖ ਵਖਾਈਆ। ਪੁਰਖ ਅਕਾਲਾ ਗੇੜੇ ਗੇੜਾ, ਦੀਨ ਦਿਆਲਾ ਦਇਆ ਕਮਾਈਆ। ਚਾਰੋਂ ਕੁੰਟ ਹੋਵੇ ਝੇੜਾ, ਝਗੜੇ ਵਿਚ ਜਗਤ ਦੁਹਾਈਆ। ਧਰਨੀ ਧਰਤ ਧਵਲ ਉਜੜੇ ਖੇੜਾ, ਗੁਲਸ਼ਨ ਹੱਕ ਨਾ ਕੋਇ ਮਹਿਕਾਈਆ। ਮਾਇਆ ਮਮਤਾ ਡੁੱਬੇ ਬੇੜਾ, ਨਈਆ ਨੌਕਾ ਨਾਮ ਨਾ ਕੋਇ ਚੜ੍ਹਾਈਆ। ਮੈਂ ਥੋੜ੍ਹਾ ਸਮਾਂ ਹੋਰ ਕਰਨਾ ਜੇਰਾ, ਜ਼ੇਰ ਜ਼ਬਰ ਮੇਰੀ ਦਏ ਗਵਾਹੀਆ। ਅਗਲਾ ਵਕ਼ਤ ਦੱਸਣਾ ਨੇੜਾ, ਦੂਰ ਦੁਰਾਡਾ ਪੰਧ ਚੁਕਾਈਆ। ਧੁਰ ਦਾ ਭਾਣਾ ਰੋਕੇ ਕਿਹੜਾ, ਗੁਰ ਅਵਤਾਰ ਪੈਗ਼ੰਬਰ ਸਿਰ ਸਕੇ ਨਾ ਕੋਇ ਉਠਾਈਆ। ਜਗਤ ਵਾਸਨਾ ਢਹਿਣਾ ਡੇਰਾ, ਥਲ ਅਸਗਾਹ ਦੇਣ ਦੁਹਾਈਆ। ਮੰਦਰ ਮਸੀਤ ਰਹੇ ਨਾ ਦੇਹਰਾ, ਸ਼ਿਵਦਵਾਲਾ ਮਠ ਨਾ ਕੋਇ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਮੇਰੇ ਅੰਦਰ ਆਈ ਰੁਚੀ, ਸਚ ਸਚ ਸਮਝਾਈਆ। ਮੈਂ ਓਸ ਮੰਜ਼ਲ ਪੁੱਜੀ, ਜਿਥੇ ਪੰਧ ਰਿਹਾ ਨਾ ਰਾਈਆ। ਰਮਜ਼ ਲੱਗੀ ਗੁੱਝੀ, ਗਹਿਰ ਗੰਭੀਰ ਦਿਤਾ ਸਮਝਾਈਆ। ਚਾਰੋਂ ਕੁੰਟ ਹੋਣਾ ਉਘੀ, ਉਘਣ ਆਥਣ ਸੇਵ ਕਮਾਈਆ। ਜਗਤ ਵਾਸਨਾ ਵੇਖਣੀ ਬੁੱਧੀ, ਬੁੱਧ ਰੋ ਕੇ ਦਏ ਦੁਹਾਈਆ। ਨਈਆ ਨੌਕਾ ਸਭ ਦੀ ਡੁੱਬੀ, ਖੇਵਟ ਖੇਟਾ ਪਾਰ ਨਾ ਕੋਇ ਲੰਘਾਈਆ। ਜਗਤ ਧਾਰ ਵੇਖੀ ਯੁੱਧੀ, ਯੁਧਿਸ਼ਟਰ ਵਾਸਤਾ ਰਿਹਾ ਪਾਈਆ। ਝਗੜਾ ਵੇਖਣਾ ਮਾਨਸ ਮਨੁੱਖੀ, ਮਾਨਵ ਦਾਨਵ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਦਰ ਠਾਂਡੇ ਵੇਖ ਵਖਾਈਆ। ਸਦੀ ਚੌਧਵੀਂ ਕਹੇ ਗੁਰਮੁਖੋ ਪ੍ਰੇਮ ਪ੍ਰੀਤੀ ਅੰਦਰ ਮਾਰੋ ਗੋਤਾ, ਗ਼ਮਖ਼ਾਰ ਤੱਕੋ ਚਾਈਂ ਚਾਈਂਆ। ਦੁਆਬੇ ਵਾਲਿਆਂ ਲਿਔਣਾ ਇਕ ਤੋਤਾ, ਤਰਾ ਤਰਾ ਸਮਝਾਈਆ। ਜੋ ਸੰਦੇਸਾ ਦੇਵੇ ਚੌਦਾਂ ਲੋਕਾ, ਚੌਦਾਂ ਤਬਕ ਕਰੇ ਅਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਦਏ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਖ਼ੁਸ਼ੀਆਂ ਗਾਵਾਂ ਗੀਤ, ਗਹਿਰ ਗੰਭੀਰ ਸੁਣਾਈਆ। ਜਨ ਭਗਤੋ ਬਦਲ ਕੇ ਔਣਾ ਰੀਤ, ਰੀਤੀ ਅਗਲੀ ਇਕ ਸਮਝਾਈਆ। ਝਗੜਾ ਛੱਡਕੇ ਮੰਦਰ ਮਸੀਤ, ਪੁਰਖ ਅਕਾਲਾ ਨਾਲ ਮਿਲਾਈਆ। ਗੁਰ ਅਵਤਾਰ ਪੈਗ਼ੰਬਰਾਂ ਔਧ ਗਈ ਬੀਤ, ਬੀਤੀ ਕਹਾਣੀ ਕੰਮ ਕਿਸੇ ਨਾ ਆਈਆ। ਇਕੋ ਛਤ੍ਰ ਝੁਲੇ ਪ੍ਰਭੂ ਦੇ ਸੀਸ,
❋
❋
ਜਗਦੀਸ਼ ਦੋ ਜਹਾਨਾਂ ਸੋਭਾ ਪਾਈਆ। ਇਕੋ ਕਲਮਾ ਨਾਮ ਹਦੀਸ, ਹਰਿ ਹਜ਼ਰਤ ਕਰੇ ਪੜ੍ਹਾਈਆ। ਲੇਖਾ ਵੇਖੇ ਹਸਤ ਕੀਟ, ਊਚਾਂ ਨੀਚਾਂ ਫੋਲ ਫੁਲਾਈਆ। ਸਚ ਜਣਾ ਕੇ ਇਕ ਪ੍ਰੀਤ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਕਾਇਆ ਕਰੇ ਠੰਡੀ ਸੀਤ, ਅਗਨੀ ਤਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੇਰੇ ਵਾਸਤੇ ਕਾਲੀ ਲਿਔਣੀ ਸੂਸੀ, ਮੇਰਾ ਸਮਾਂ ਦਏ ਗਵਾਹੀਆ। ਜਿਸ ਦੀ ਧਾਰ ਹੋਵੇ ਰੂਸੀ, ਰਸ਼ੀਆ ਵਿਚ ਵਡਿਆਈਆ। ਆਸ਼ਾ ਹੋਵੇ ਮੂਸੀ, ਈਸਾ ਸਿਫ਼ਤ ਸਾਲਾਹੀਆ। ਦੂਸਰ ਕਰੇ ਨਾ ਕੋਇ ਮਹਿਸੂਸੀ, ਮਿਸਰਾ ਪੜ੍ਹ ਨਾ ਕੋਇ ਸੁਣਾਈਆ। ਪੈਗ਼ੰਬਰ ਕਰ ਸਕੇ ਨਾ ਕੋਇ ਪ੍ਰਭ ਦੀ ਜਾਸੂਸੀ, ਖ਼ੁਫ਼ੀਆ ਰਾਜ਼ ਨਾ ਕੋਇ ਖੁਲ੍ਹਾਈਆ। ਉਨ੍ਹਾਂ ਨੂੰ ਹੱਕ ਦਿਤਾ ਮੌਰੂਸੀ, ਮਾਲਕ ਨਜ਼ਰ ਕੋਇ ਨਾ ਆਈਆ। ਅੰਤ ਬਣ ਕੇ ਖ਼ਾਕ ਭਬੂਤੀ, ਮਾਟੀ ਵਿਚ ਸਮਾਈਆ। ਵੇਸ ਅਨੇਕ ਪ੍ਰਭੂ ਬਹੁ ਰੂਪੀ, ਪੜਦਾ ਪੜਦਿਆਂ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੈਂ ਵੇਖਣੀ ਜੋਤ ਅਲਾਹੀ ਨੂਰ ਰੱਬੀ, ਆਲਮੀਨ ਵਡਿਆਈਆ। ਜੋ ਲੱਖ ਚੁਰਾਸੀ ਤਬੀ, ਤਬੀਅਤ ਵੇਖੇ ਥਾਉਂ ਥਾਈਂਆ। ਜਿਸ ਨੂੰ ਝੁਕਦੇ ਰਸੂਲ ਨਬੀ, ਪੈਗ਼ੰਬਰ ਖ਼ਾਦਮ ਹੋ ਕੇ ਧੂੜੀ ਖ਼ਾਕ ਰਮਾਈਆ। ਓਸੇ ਦੇ ਹੁਕਮੇ ਅੰਦਰ ਬੱਧੀ, ਚਾਰੋਂ ਕੁੰਟ ਭੱਜਾਂ ਚਾਈਂ ਚਾਈਂਆ। ਓਸੇ ਦੀ ਜੋਤ ਜਗੀ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਸ ਨੇ ਸਭ ਦੀ ਬਦਲ ਦੇਣੀ ਗੱਦੀ, ਗਦਾਗਰ ਹੋਵੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਹੋਣਾ ਸੁੱਚੀ, ਸੰਜਮ ਭਗਤਾਂ ਨਾਲ ਬਣਾਈਆ। ਮੇਰੀ ਅੰਤਰ ਬਦਲੇ ਰੁਚੀ, ਰਚਨਾ ਵੇਖ ਧੁਰਦਰਗਾਹੀਆ। ਜਿਹੜੀ ਚੌਦਾਂ ਤੇਰਾਂ ਅੰਦਰ ਰਹੀ ਲੁਕੀ, ਬਾਰਾਂ ਪੜਦਾ ਆਪ ਉਠਾਈਆ। ਮਾਲਵੇ ਵਾਲਿਆਂ ਲਿਔਣੀ ਇਕ ਕੁੱਤੀ, ਜੋ ਡੱਬੇ ਰੰਗ ਦੀ ਮੁਹੰਮਦ ਦਾ ਦਰਸ਼ਨ ਪਾਈਆ। ਓਸ ਦੱਸਣਾ ਕਿਸ ਤਰਾ ਕਲਮੇ ਵਾਲੇ ਹੁੰਦੇ ਸੁਖੀ, ਕਾਇਨਾਤ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਚ ਸਵਾਮੀ ਅੰਤਰਜਾਮੀ ਆਪਣਾ ਮੇਲ ਮਿਲਾਈਆ। ਸਦੀ ਚੌਧਵੀ ਕਹੇ ਜੰਮੂ ਵਿਚ ਲਤੋਂ ਲੰਙਾ ਰਾਮ ਗੂੜ੍ਹਾ, ਅਸ਼ਟਭੁਜ ਨਾਲ ਵਡਿਆਈਆ। ਲਾਲ ਰੰਗ ਦਾ ਲੈ ਕੇ ਆਵੇ ਚੂੜਾ, ਸੁੰਭ ਨਿਸੁੰਭ ਸੀਸ ਝੁਕਾਈਆ। ਸੁਰਿੰਦਰ ਸਿੰਘ ਮਸਤਕ ਕੀਤਾ ਹੋਵੇ ਜੂੜਾ, ਇਟਾਰਸੀ ਪੜਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਕਰਤਾ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਮੈਂ ਮੰਗਾਂ ਚਿੱਟੀ ਚਾਦਰ, ਚੌਦਾਂ ਤਬਕਾਂ ਵੇਖ ਵਖਾਈਆ। ਜਿਹੜੀ ਬਕਾਲੇ ਰੱਖੀ ਉਤੇ ਤੇਗ਼ ਬਹਾਦਰ, ਅਵਸਥਾ ਪੰਤਾਲੀ ਸਾਲ ਵਡਿਆਈਆ। ਲਹਿਣਾ ਦੱਸੇ ਓਹ ਅਗੰਮੀ ਕ਼ਾਦਰ, ਜੋ ਕਲਮਿਆਂ ਦਏ ਵਡਿਆਈਆ। ਨਿਰਮਲ ਕਰਮ ਕਰ ਉਜਗਰ, ਦੁਰਮਤ ਮੈਲ ਧੁਆਈਆ। ਸਾਚੇ ਨਾਮ ਬਣਾ ਸੌਦਾਗਰ, ਵਣਜ ਵਪਾਰਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੇਰੀ ਆਸਾ ਹੋ ਗਈ ਤਗੜੀ, ਆਪਣਾ ਬਲ ਧਰਾਈਆ। ਦਲੀਪ ਸਿੰਘ ਦੇ ਸਿਰ ਤੇ ਬੰਨ੍ਹੋ ਪਗੜੀ, ਪਰਮ ਪੁਰਖ ਸਰਨਾਈਆ। ਜਿਸ ਦੀ ਆਤਮਾ ਪਰਮਾਤਮਾ ਨਾਲ ਜਾਏ ਜਕੜੀ, ਜੁਗ ਚੌਕੜੀ ਮਿਲੇ ਵਡਿਆਈਆ। ਤੁਲੇ ਤੋਲ ਓਸ ਅਗੰਮੀ ਤੱਕੜੀ,
❋
❋
ਨਾਮ ਤਰਾਜ਼ੂ ਜੋ ਅਖਵਾਈਆ। ਜਿਸ ਦਾ ਲੇਖਾ ਜਾਣੇ ਸ਼ੂਦਰ ਵੈਸ਼ ਨਾ ਕੋਇ ਬ੍ਰਹਿਮਣ ਖੱਤ੍ਰੀ, ਖ਼ਤਾ ਵਿਚ ਸਰਬ ਲੋਕਾਈਆ। ਫੋਲ ਦੱਸੇ ਕੋਈ ਨਾ ਪੱਤਰੀ, ਰਾਸੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਪੂਰਾ ਕਰ ਦੇ ਜੋ ਦੱਸ ਕੇ ਗਿਆ ਭਾਰਦਵਾਜ ਅਤਰੀ, ਸਪਤ ਰਿਖੀਆਂ ਵਿਚੋਂ ਸਾਲਾਹੀਆ। ਸਦੀ ਚੌਧਵੀਂ ਕਹੇ ਮੈਂ ਜੁਗ ਜੁਗ ਜਾਗੀ, ਨਿੰਦਰਾ ਵਿਚ ਕਦੇ ਨਾ ਆਈਆ। ਧੁਰ ਦੇ ਪ੍ਰੇਮ ਅੰਦਰ ਭਾਗੀ, ਭੱਜੀ ਵਾਹੋ ਦਾਹੀਆ। ਜੁਗ ਜੁਗ ਅਵਤਾਰ ਪੈਗ਼ੰਬਰ ਗੁਰੂ ਵੇਖੇ ਰਾਗੀ, ਜੋ ਪਰਾ ਪਸੰਤੀ ਮਧਮ ਬੈਖਰੀ ਪ੍ਰਭ ਦਾ ਨਾਮ ਸਿਫ਼ਤਾਂ ਵਿਚ ਸਾਲਾਹੀਆ। ਜਿਸ ਦੀ ਖੇਲ ਆਦਿ ਅੰਤ ਆਦੀ, ਅਨੰਤ ਕਲ ਵਡਿਆਈਆ। ਹਰ ਘਟ ਹੋ ਵਿਸਮਾਦੀ, ਬਿਸਮਿਲ ਆਪਣੀ ਕਾਰ ਕਮਾਈਆ। ਚਾਰ ਕੁੰਟ ਬਣ ਸਮਾਜੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਦਲੀਪ ਸਿੰਘ ਨੇ ਪੌਣਾ ਕੁੜਤਾ, ਪਿਛਲਾ ਕਰਮ ਕਾਂਡ ਗਵਾਈਆ। ਗੁਰਮੁਖ ਜਗਤ ਹੋਵੇ ਨਾ ਮੁਰਦਾ, ਮੁਰਸ਼ਦ ਆਪਣੇ ਰੰਗ ਰੰਗਾਈਆ। ਇਹੋ ਲਹਿਣਾ ਸਤਿਗੁਰ ਦਾ, ਜੋ ਸ਼ਬਦੀ ਸ਼ਬਦ ਸ਼ਬਦ ਧਾਰ ਉਪਜਾਈਆ। ਇਹ ਖੇਲ ਸਤਿਜੁਗ ਸ਼ੁਰੂ ਹੋਣਾ ਧੁਰ ਦਾ, ਧੁਰ ਮਸਤਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੰਗ ਇਕ ਰਖਾਈਆ। ਕ਼ਮੀਜ ਕਹੇ ਮੈਂ ਤਨ ਮਾਟੀ ਖ਼ਾਕ ਛੋਹਿਆ ਵਜੂਦ, ਪੰਜ ਤਤ ਮਿਲੀ ਵਡਿਆਈਆ। ਕਿਰਪਾ ਕਰੇ ਹੱਕ ਮਹਿਬੂਬ, ਮਿਹਰਵਾਨ ਨੂਰ ਖ਼ੁਦਾਈਆ। ਜੋ ਸਦਾ ਸਦਾ ਮੌਜੂਦ, ਮੁਫ਼ਲਿਸਾਂ ਲਏ ਤਰਾਈਆ। ਸਦ ਵਸੇ ਭਗਤਾਂ ਦੀ ਹਦੂਦ, ਕਾਇਆ ਮੰਦਰ ਅੰਦਰ ਡੇਰਾ ਲਾਈਆ। ਕੂੜੀ ਕਿਰਿਆ ਦੇਵੇ ਹੂੰਝ, ਮਾਇਆ ਮਮਤਾ ਮੋਹ ਗਵਾਈਆ। ਸਾਕ ਸਨਬੰਧੀਆਂ ਨੇਤਰ ਨੈਣ ਹੰਝੂ ਦੇਵੇ ਪੂੰਝ, ਰੋਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ । ਪਗੜੀ ਕਹੇ ਮੈਂ ਸਿਰ ਉਤੇ ਜਾਣਾ ਚੜ੍ਹ, ਆਪਣਾ ਬਲ ਧਰਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਲੈਣਾ ਪੜ੍ਹ, ਵਾਹਵਾ ਵੱਜੇ ਸਚ ਵਧਾਈਆ। ਜਿਸ ਨੇ ਖੇਲ ਖੇਲਿਆ ਚੋਟੀ ਜੜ੍ਹ, ਚੇਤਨ ਆਪਣੇ ਘਰ ਵਸਾਈਆ। ਗੁਰਮੁਖ ਨਾ ਜਨਮੇ ਨਾ ਜਾਏ ਮਰ, ਆਵੇ ਜਾਵੇ ਪ੍ਰਭ ਰਜ਼ਾਈਆ। ਸਚਖੰਡ ਦਵਾਰੇ ਜਾਏ ਵੜ, ਜਿਥੇ ਨਿਰਮਲ ਜੋਤ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਪਗੜੀ ਕਹੇ ਮੈਨੂੰ ਗੁਰਮੁਖ ਲਏ ਬੰਨ੍ਹ, ਬੰਨਾ ਦੀਨ ਦੁਨੀ ਤਜਾਈਆ। ਨਾਮ ਸੰਦੇਸ਼ਾ ਸੁਣੇ ਸਰਵਣ ਕੰਨ, ਕਲਮਾ ਧੁਰ ਦਾ ਇਕ ਅਲਾਹੀਆ। ਜਿਸ ਨੂੰ ਮਾਤਾ ਲਏ ਜੰਮ, ਪਿਤਾ ਜੀਉਂਦਾ ਜਗਤ ਨਾ ਕੋਇ ਰਖਾਈਆ। ਬਿਨਾ ਸਾਹਿਬ ਸਤਿਗੁਰ ਤੋਂ ਪਵਣ ਸਵਾਸ ਦਾਤ ਦੇਵੇ ਕੋਈ ਨਾ ਧਨ, ਆਤਮ ਰਾਸ ਨਾ ਕੋਇ ਵਧਾਈਆ। ਸੱਜਣ ਮੀਤ ਕਿਸੇ ਨਾ ਔਂਦੇ ਕੰਮ, ਘਰ ਦੀ ਨਾਰ ਹੋਵੇ ਪਰਾਈਆ। ਨਾਤਾ ਰਹੇ ਨਾ ਮਾਟੀ ਚੰਮ, ਹੱਡੀਆਂ ਬਾਲਣ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਪਗੜੀ ਕਹੇ ਮੈਂ ਬੱਝ ਗਈ ਗੁਰਮੁਖ ਸਿਰ, ਸ੍ਰੀ ਸਰ ਦਿਤੀ ਵਡਿਆਈਆ। ਸਤਿ ਧਰਮ ਦੀ ਬਣ ਕੇ ਧਿਰ, ਧਰਮ ਦੀ ਧਾਰ ਇਕ ਦ੍ਰਿੜਾਈਆ। ਗੋਬਿੰਦ ਨਾਲੋਂ ਵਿਛੜਿਆਂ ਨਹੀਂ ਹੋਇਆ ਚਿਰ, ਨੇਰਨ ਨੇਰੇ ਪੰਧ ਮੁਕਾਈਆ। ਸਤਿਗੁਰ ਦੀ ਗੋਦੀ ਵਿਚੋਂ ਗੁਰਮੁਖ ਕੋਈ ਨਾ ਜਾਵੇ ਗਿਰ, ਗਿਰਿਆਂ ਗੋਦ ਉਠਾਈਆ। ਪੁਰਖ ਅਕਾਲਾ ਦੀਨ ਦਿਆਲਾ ਧੁਰ ਦਾ ਪਿਰ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਗੁਰਮੁਖਾਂ
❋
❋
ਦੇਵੇ ਧਾਮ ਥਿਰ, ਥਿਰ ਘਰ ਸਾਚਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਦੀ ਚੌਧਵੀਂ ਕਹੇ ਮੇਰਾ ਅੰਤਰ ਹੋਇਆ ਰਾਜ਼ੀ, ਰਾਜ਼ਕ਼ ਰਹੀਮ ਦਿਤੀ ਵਡਿਆਈਆ। ਮੈਂ ਪ੍ਰੇਮ ਪਿਆਰ ਦੀ ਵੰਡਾਂ ਭਾਜੀ, ਭਜਨ ਬੰਦਗੀ ਵਿਚ ਸਮਾਈਆ। ਜਿਸ ਨੇ ਸਭ ਦੀ ਸਾਜਣਾ ਸਾਜੀ, ਸਾਜਣਹਾਰ ਅਖਵਾਈਆ । ਓਹ ਕਲਜੁਗ ਕੂੜੀ ਵੇਖੇ ਬਾਜ਼ੀ, ਬਾਜ਼ੀਗਰ ਨਟੂਆ ਆਪਣਾ ਸ੍ਵਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਪੜਦਾ ਦਏ ਉਠਾਈਆ। ਸਦੀ ਚੌਧਵੀਂ ਕਹੇ ਗੁਰਮੁਖ ਸੋਹਣਾ ਸਿੰਘ ਦਲੀਪ, ਦੀਆ ਬਾਤੀ ਇਕ ਰੁਸ਼ਨਾਈਆ। ਜਿਸ ਨੂੰ ਰਾਏ ਧਰਮ ਨਾ ਦਏ ਸਲੀਬ, ਫਾਸੀ ਗਲ ਨਾ ਕੋਇ ਲਟਕਾਈਆ। ਪੁਰਖ ਅਕਾਲਾ ਵਸੇ ਕ਼ਰੀਬ, ਕਾਇਆ ਮੰਦਰ ਅੰਦਰ ਸੋਭਾ ਪਾਈਆ। ਜਿਸ ਨੇ ਜਨਮ ਵਿਚ ਜਨਮ ਦੀ ਬਦਲ ਦਿਤੀ ਤਰਤੀਬ, ਤੌਰ ਤਰੀਕਾ ਆਪਣਾ ਇਕ ਬਣਾਈਆ। ਸਿਫ਼ਤ ਕਰ ਸਕੇ ਨਾ ਕੋਇ ਕ਼ੁਰਾਨ ਮਜੀਦ, ਸਪਾਰਿਆਂ ਵਿਚ ਨਾ ਕੋਇ ਵਡਿਆਈਆ। ਜੁਗ ਜੁਗ ਭਗਤਾਂ ਦਏ ਤਰਤੀਬ, ਯਕੇ ਬਾਦ ਦੀਗਰੇ ਸਾਰੇ ਦਏ ਤਰਾਈਆ। ਆਸਾ ਮਨਸਾ ਪੂਰੀ ਕਰ ਉਮੀਦ, ਆਮਦ ਵਿਚ ਖ਼ੁਸ਼ਾਮਦ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਆਪਣਾ ਹੱਥ ਟਿਕਾਈਆ। ਸਦੀ ਚੌਧਵੀਂ ਕਹੇ ਵੇਖੋ ਭੱਜਾ ਆ ਗਿਆ ਵਿਸ਼ਨ ਬ੍ਰਹਮਾ ਸ਼ਿਵ ਸੁਰਪਤ ਨਾਲ ਇੰਦਰ, ਇੰਦਰਾਸਨ ਆਇਆ ਤਜਾਈਆ। ਭਗਤਾਂ ਦੀ ਭੈਣ ਵੇਖਾਂ ਓਹ ਮਹਿੰਦਰ, ਜੋ ਸਗਨ ਪ੍ਰੇਮ ਵਿਚ ਮਨਾਈਆ। ਜਿਸ ਦਾ ਅੰਦਰੋਂ ਖੁਲ੍ਹਿਆ ਜੰਦਰ, ਸ਼ਬਦ ਜੋਤ ਨੂਰ ਰੁਸ਼ਨਾਈਆ। ਜਿਸ ਦਾ ਮਾਲਕ ਓਹ ਪਿੰਦਰ, ਜੋ ਸ਼ਿਵਾਂ ਦੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਆਪਣਾ ਹੱਥ ਟਿਕਾਈਆ। ਸਦੀ ਚੌਧਵੀਂ ਕਹੇ ਮੈਂ ਸੋਹਣੀ ਵੇਖੀ ਜੁਗਤੀ, ਜੁਗ ਪਿਛਲੇ ਦਿਤੇ ਭੁਲਾਈਆ। ਜਨ ਭਗਤੋ ਪ੍ਰਭ ਕੋਲੋਂ ਕਦੇ ਨਾ ਮੰਗਿਓ ਮੁਕਤੀ, ਮੁਕਤੀ ਕੰਮ ਕਿਸੇ ਨਾ ਆਈਆ। ਧੁਰ ਜੋਤ ਵਿਚ ਮਿਲਣ ਦੀ ਕਰਿਓ ਫੁਰਤੀ, ਆਤਮ ਪਰਮਾਤਮ ਵਿਚ ਸਮਾਈਆ। ਤੁਹਾਡੀ ਆਦਿ ਜੁਗਾਦੀ ਜੋੜੀ ਧੁਰ ਦੀ, ਸਚਖੰਡ ਦਵਾਰ ਵੱਜੇ ਵਧਾਈਆ। ਇਕ ਆਸਾ ਗੋਬਿੰਦ ਰੱਖੀ ਅਨੰਦਪੁਰ ਦੀ, ਜਿਸ ਦੀ ਸਮਝ ਨਾ ਕੋਇ ਸਮਝਾਈਆ। ਜਿਸ ਵੇਲੇ ਸ੍ਰਿਸ਼ਟੀ ਹੋਵੇ ਰੁੜ੍ਹਦੀ, ਲੋਕਮਾਤ ਨਾ ਕੋਇ ਤਰਾਈਆ। ਓਸ ਵੇਲੇ ਲੋੜ ਪਵੇ ਪੁਰਖ ਅਕਾਲ ਸੱਚੇ ਸਤਿਗੁਰ ਦੀ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਦੀ ਚੌਧਵੀਂ ਕਹੇ ਹੁਣ ਚੁੱਕੇ ਕੋਇ ਨਾ ਕਾਨ੍ਹੀ, ਕੰਧਿਆਂ ਉਤੇ ਨਾ ਕੋਇ ਟਿਕਾਈਆ। ਗੁਰਮੁਖ ਸੋਹੰ ਪੜ੍ਹੇ ਬਾਣੀ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਅੰਮ੍ਰਿਤ ਰਸ ਪੀਵੇ ਪਾਣੀ, ਨਿਝਰ ਝਿਰਨਾ ਇਕ ਝਿਰਾਈਆ। ਅੱਗੇ ਮਾਣੇ ਹੋਰ ਜਵਾਨੀ, ਆਯੂ ਬਿਨਾ ਅਰਜ਼ ਤੋਂ ਦਿਤੀ ਵਧਾਈਆ। ਭਗਤਾਂ ਨਾਲ ਭਗਵਨ ਕਦੇ ਨਾ ਕਰੇ ਬੇਈਮਾਨੀ, ਬੇਵਾ ਰਹਿਣ ਕੋਇ ਨਾ ਪਾਈਆ। ਸਤਿਗੁਰ ਦਾ ਨਾਤਾ ਨਹੀਂ ਜਿਸਮਾਨੀ, ਜਿਸਮ ਜ਼ਮੀਰ ਤੋਂ ਪਰੇ ਕਰੇ ਸ਼ਨਵਾਈਆ। ਕਿਉਂ ਭਗਤ ਦੀ ਧਾਰ ਨਹੀਂ ਬੇਗਾਨੀ, ਆਪ ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣ ਜ਼ਿਮੀਂ ਅਸਮਾਨੀ, ਵੇਖਣਹਾਰਾ ਥਾਉਂ ਥਾਈਂਆ। ਸਦੀ ਚੌਧਵੀਂ ਕਹੇ ਮੇਰੇ ਅੰਤਰ ਆਵੇ ਹਾਸਾ, ਖ਼ੁਸ਼ੀਆਂ ਵਿਚ ਜਣਾਈਆ। ਜਨ ਭਗਤਾਂ ਦੇ ਦਿਲਾਸਾ, ਪ੍ਰਭ ਦੀ ਗੋਦ ਟਿਕਾਈਆ। ਰੱਖਿਓ ਇਕ ਭਰਵਾਸਾ, ਭਾਂਡਾ
❋
❋
ਭਰਮ ਭੰਨਾਈਆ। ਸ੍ਰੀ ਭਗਵਾਨ ਸਰਬ ਗੁਣ ਤਾਸਾ, ਗੁਣਵੰਤਾ ਇਕ ਹੋ ਆਈਆ। ਸਾਚੇ ਮੰਡਲ ਪਾਵੇ ਰਾਸਾ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਤੁਹਾਡੀ ਪੂਰੀ ਕਰੇ ਆਸਾ, ਤ੍ਰਿਸ਼ਨਾ ਦਏ ਬੁਝਾਈਆ। ਜੀਵਣ ਜ਼ਿੰਦਗੀ ਖੋਲ੍ਹ ਖ਼ੁਲਾਸਾ, ਪੜਦਾ ਦਿਤਾ ਮਿਟਾਈਆ। ਗੁਰਮੁਖੋ ਤੁਹਾਨੂੰ ਸਮਝੌਣ ਲਈ ਸਰਲ ਰੱਖੀ ਭਾਸ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰੇ ਦਏ ਵਡਿਆਈਆ। ਸਦੀ ਚੌਧਵੀਂ ਕਹੇ ਮਾਝੇ ਵਾਲਿਓ ਲਿਔਣੀ ਇਕ ਸੂਈ, ਧਾਗਾ ਨੱਕੇ ਵਿਚ ਲੰਘਾਈਆ। ਸਵਾ ਪਾ ਲਿਔਣੀ ਰੂਈ, ਰਹਿਮਤ ਰਹੀਮ ਨਾਲ ਰਖਾਈਆ। ਗੌਂਦੇ ਔਣਾ ਤੁੰਹੀ ਤੂੰਹੀ, ਅੰਤਰ ਆਤਮ ਰਾਗ ਅਲਾਈਆ। ਅੰਦਰੋਂ ਕੱਢਕੇ ਔਣਾ ਦੂਈ, ਦਵੈਤ ਡੇਰਾ ਢਾਹੀਆ। ਇਕ ਬੱਕਰੀ ਲਿਆਣੀ ਜਿਹੜੀ ਸਜਰੀ ਹੋਵੇ ਸੂਈ, ਸੋਹਣਾ ਰੰਗ ਚਮਕਾਈਆ। ਦੁਆਬੇ ਵਾਲਿਓ ਮਾਰ ਕੇ ਲਿਔਣੀ ਚੂਹੀ, ਲਾਲ ਸਿੰਘ ਹੱਥ ਵਿਚ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਏਕੰਕਾਰਾ ਇਕ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੈਂ ਵੇਖਣਾ ਚਾਹੁੰਦੀ ਅਬਿਨਾਸ਼ੀ ਅਚੁਤ, ਅਬਿਨਾਸ਼ੀ ਕਰਤਾ ਭੇਵ ਖੁਲ੍ਹਾਈਆ। ਜੰਮੂ ਵਾਲਿਆਂ ਮੇਰੀ ਗੁੰਦਣੀ ਗੁੱਤ, ਪਰਾਂਦੀ ਕਾਲੀ ਨਾਲ ਸੁਹਾਈਆ। ਤਿੰਨ ਦਿਨ ਦਾ ਸੁੱਕਾ ਲਿਔਣਾ ਟੁੱਕ, ਟੁਕੜਾ ਮੇਰੇ ਹੱਥ ਫੜਾਈਆ। ਦੁਆਬੇ ਵਾਲਿਓ ਡਵਿਡੇ ਵਾਲੀ ਮਾਈ ਲਿਔਣੀ ਜਿਸ ਦਾ ਸੰਸਾਰ ਸਿੰਘ ਮਰਿਆ ਪੁਤ, ਸੰਦੇਸਾ ਧੁਰ ਦਾ ਦਏ ਜਣਾਈਆ। ਮਾਝੇ ਵਾਲਿਓ ਇਕ ਕਫ਼ਨ ਲਿਔਣਾ ਚੁਕ, ਲਾਲ ਰੰਗ ਵਿਚ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਦੀ ਚੌਧਵੀਂ ਕਹੇ ਮੈਂ ਫੇਰ ਹੋਵਾਂ ਖ਼ੁਸ਼, ਖ਼ੁਸ਼ੀਆਂ ਵਿਚ ਆਪਣਾ ਹਾਲ ਸੁਣਾਈਆ। ਮੈਂ ਖੁਸ਼ੀਆਂ ਅੰਦਰ ਗਾਵਾਂਗੀ। ਪਰਵਰਦਿਗਾਰ ਇਕ ਮਨਾਵਾਂਗੀ। ਨਿਰਗੁਣ ਧਾਰ ਨੂਰ ਚਮਕਾਵਾਂਗੀ। ਦੀਨ ਦਿਆਲ ਵੇਖ ਵਖਾਵਾਂਗੀ। ਕਾਲ ਮਹਾਕਾਲ ਡੇਰਾ ਢਾਹਵਾਂਗੀ। ਸਚ ਦਵਾਰ ਸੀਸ ਝੁਕਾਵਾਂਗੀ। ਮਸਤਕ ਧੂੜੀ ਖ਼ਾਕ ਰਮਾਵਾਂਗੀ। ਢੋਲਾ ਗੀਤ ਇਕ ਅਲਾਵਾਂਗੀ। ਜਗਤ ਮਸੀਤ ਡੇਰਾ ਢਾਹਵਾਂਗੀ। ਸਤਿਜੁਗ ਸਾਚੀ ਰੀਤ ਦਰਸਾਵਾਂਗੀ। ਊਚ ਨੀਚ ਮੇਲ ਮਿਲਾਵਾਂਗੀ। ਪ੍ਰਭੂ ਪ੍ਰੀਤ ਘੋਲ ਘੁਮਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਵਾਂਗੀ। ਤੇਰੇ ਦਵਾਰੇ ਅਲਖ ਜਗੇਗੀ। ਇਕ ਖੇਲ ਹੋਣੀ ਅਗੰਮੀ ਮਜ਼ੇ ਦੀ। ਮੇਰੀ ਧਾਰ ਕਿਸੇ ਨਾ ਲੱਭੇਗੀ। ਨਰ ਨਿਰੰਕਾਰ ਤੇਰੀ ਜੋਤ ਇਕੋ ਜਗੇਗੀ। ਗੁਰ ਅਵਤਾਰ ਪੈਗ਼ੰਬਰਾਂ ਸਭ ਨੂੰ ਸੱਦੇਗੀ। ਦੀਨਾਂ ਮਜ਼੍ਹਬਾਂ ਦੇ ਭਾਰ ਨਾਲ ਲੋਕਮਾਤ ਵਿਚੋਂ ਲੱਦੇਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰੇ ਤੇਰੇ ਬਹਿ ਕੇ ਸਜੇਗੀ। ਸਚ ਦਵਾਰਾ ਇਕ ਸਜਾਵਾਂਗੀ। ਪੁਰਖ ਅਕਾਲ ਤੇਰਾ ਧਿਆਨ ਲਗਾਵਾਂਗੀ। ਵੇਖ ਸਚ ਸੱਚੀ ਧਰਮਸਾਲ, ਸਚ ਸਿੰਘਾਸਣ ਸੋਭਾ ਪਾਵਾਂਗੀ। ਨਾਮ ਭੰਡਾਰਾ ਲੈ ਧੁਰ ਦਾ ਮਾਲ, ਖ਼ਾਲੀ ਝੋਲੀ ਆਪ ਭਰਾਵਾਂਗੀ। ਗੁਰਮੁਖ ਸੰਤ ਸੁਹੇਲੇ ਲੈ ਕੇ ਨਾਲ, ਦਰ ਤੇਰੇ ਹਾਲ ਸੁਣਾਵਾਂਗੀ । ਕਲਜੁਗ ਕੂੜੀ ਕਿਰਿਆ ਬਦਲ ਦੇ ਚਾਲ, ਸਤਿਜੁਗ ਸਾਚਾ ਤੇਰੇ ਕੋਲੋਂ ਲਵਾਵਾਂਗੀ। ਪ੍ਰੇਮ ਪਿਆਰ ਮੁਹੱਬਤ ਦਾ ਦੇ ਉਛਾਲ, ਸੋਮੇਂ ਅੰਮ੍ਰਿਤ ਤੇਰੀ ਧਾਰ ਵਹਾਂਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਖਾ ਦੇ ਆਪਣਾ ਘਰ, ਜਿਸ ਘਰ ਬਹਿ ਕੇ ਝਟ ਲੰਘਾਵਾਂਗੀ। ਸਦੀ ਚੌਧਵੀਂ ਕਹੇ ਮੈਂ ਵੇਖਾਂ ਇਕ ਦਵਾਰਾ, ਜਿਥੇ ਦੁਆਰਕਾ ਵਾਸੀ ਬੈਠੇ ਸੀਸ ਨਿਵਾਈਆ।
❋
❋
ਜਗੇ ਜੋਤ ਅਗੰਮ ਅਪਾਰਾ, ਬਿਨ ਤੇਲ ਬਾਤੀ ਹੋਏ ਰੁਸ਼ਨਾਈਆ। ਝੁਕਦੇ ਦਿਸਣ ਗੁਰੂ ਅਵਤਾਰਾ, ਪੈਗ਼ੰਬਰ ਸੱਯਦਿਆਂ ਵਿਚ ਖ਼ਾਕ ਰਮਾਈਆ। ਸੋਹਣਾ ਲੱਗਾ ਹੋਵੇ ਦਰਬਾਰਾ, ਸਚਖੰਡ ਦਵਾਰੇ ਵੱਜੇ ਇਕ ਵਧਾਈਆ। ਤੇਰੇ ਹੁਕਮ ਦਾ ਹੋਵੇ ਇਸ਼ਾਰਾ, ਸੈਨਤ ਬਿਨ ਅੱਖਾਂ ਤੋਂ ਆਪ ਸਮਝਾਈਆ। ਕਲਜੁਗ ਕੂੜੀ ਕਿਰਿਆ ਤੇਰੇ ਕੋਲੋਂ ਕਰੌਣਾ ਪਾਰ ਕਿਨਾਰਾ, ਅੰਤ ਕੰਤ ਭਗਵੰਤ ਫ਼ੈਸਲਾ ਦੇਣਾ ਸੁਣਾਈਆ। ਜਿਸ ਕਾਰਨ ਨਿਰਗੁਣ ਜੋਤ ਆਇਉਂ ਦੁਬਾਰਾ, ਸਰਗੁਣ ਆਪਣਾ ਪੰਧ ਮੁਕਾਈਆ। ਪੁਰਖ ਅਕਾਲ ਦੀਨ ਦਿਆਲ ਤੈਨੂੰ ਨਿਰਗੁਣ ਧਾਰ ਕਹਿੰਦੇ ਚਵੀਆਂ ਅਵਤਾਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਗੁਰ ਅਵਤਾਰ ਪੈਗ਼ੰਬਰ ਸੂਫ਼ੀ ਸੰਤ ਫ਼ਕੀਰ ਬੇਨਜ਼ੀਰ ਸਾਰੇ ਤੇਰੇ ਦਰ ਤੇ ਦੇਣ ਗਵਾਹੀਆ। ਪਿਛਲਾ ਤੇਰਾ ਹੁਕਮ ਚਲਿਆ ਜੁਗ ਚਾਰਾ, ਅਗਲਾ ਖੇਲ ਦੱਸ ਸੱਚੀ ਸਰਕਾਰਾ, ਸਿਰ ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਿਆਂ ਭਗਤਾਂ ਦਾ ਸਦਾ ਲੱਗਾ ਰਹੇ ਅਖਾੜਾ, ਸਦੀ ਚੌਧਵੀਂ ਕਹੇ ਮੈਂ ਮੰਗਦੀ ਰਹਾਂ ਕੱਢਕੇ ਹਾੜਾ, ਤਕਦੀ ਰਹਾਂ ਦਲੀਪ ਸਿੰਘ ਵਰਗਾ ਲਾੜਾ, ਜਿਸ ਦਾ ਪਿਛਲੇ ਜਨਮ ਦੀ ਭੈਣ ਨਾਲ ਪਿਆਰਾ, ਉਧਾਰ ਸਤਿਗੁਰ ਘਰ ਪਿਛਲਾ ਰਿਹਾ ਨਾ ਰਾਈਆ।
੩ ਮੱਘਰ ਸ਼ਹਿਨਸ਼ਾਹੀ ਸੰਮਤ ੪ ਸਵਰਨ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ
ਸਦੀ ਚੌਧਵੀਂ ਕਹੇ ਮੁਹੰਮਦ ਰਿਹਾ ਭੱਜ, ਹਜ਼ਰਤ ਚਾਰੋਂ ਕੁੰਟ ਵਾਹੋ ਦਾਹੀਆ। ਦੀਨ ਦੁਨੀ ਉਤੇ ਪੈ ਗਿਆ ਸ਼ੱਕ, ਉਮਤ ਅਮਲ ਹੱਕ ਨਾ ਕੋਇ ਕਮਾਈਆ। ਧੁਰ ਦਾ ਕਲਮਾ ਸਾਰੇ ਗਏ ਛੱਡ, ਨਬੀ ਰਸੂਲ ਰਹੇ ਕੁਰਲਾਈਆ। ਮੁੱਲਾ ਸ਼ੇਖ਼ ਮੁਸਾਇਕ ਸਾਚੇ ਕਾਅਬੇ ਕਰੇ ਕੋਇ ਨਾ ਹੱਜ, ਜਲਵਾ ਨੂਰ ਨਜ਼ਰ ਕੋਇ ਨਾ ਆਈਆ। ਜਗਤ ਵਾਸਨਾ ਕਾਇਨਾਤ ਰਹੀ ਦਗ, ਅਗਨੀ ਕੂੜ ਕੁੜਿਆਰ ਰਹੀ ਜਲਾਈਆ। ਝਗੜਾ ਪਿਆ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਜਗ, ਚਾਰ ਵਰਨ ਅਠਾਰਾਂ ਬਰਨ ਧੀਰਜ ਧੀਰ ਨਾ ਕੋਇ ਵਖਾਈਆ। ਆਬੇਹਯਾਤ ਨਾਮ ਖ਼ੁਮਾਰੀ ਪੀਏ ਕੋਇ ਨਾ ਮਦਿ, ਮਧੁਰ ਧੁਨ ਨਾਮ ਬੰਸਰੀ ਸਾਚਾ ਕਾਹਨ ਨਾ ਕੋਇ ਉਪਜਾਈਆ। ਪਿਛਲੀ ਕੀਤੀ ਸਭ ਦੀ ਹੁੰਦੀ ਜਾਂਦੀ ਰੱਦ, ਸ਼ਾਸਤਰ ਸਿਮਰਤ ਵੇਦ ਪੁਰਨ ਅੰਜੀਲ ਕ਼ੁਰਾਨ ਗੀਤਾ ਗਿਆਨ ਖਾਣੀ ਬਾਣੀ ਨੇਤਰ ਰੋਵੇ ਮਾਰੇ ਧਾਈਂਆ। ਚੁਰਾਸੀ ਵਿਚੋਂ ਕੋਈ ਕਿਸੇ ਨਾ ਸਕੇ ਕੱਢ, ਜਮ ਕੀ ਫਾਸੀ ਨਾ ਕੋਇ ਤੁੜਾਈਆ। ਬਿਨ ਹਰਿ ਨਾਮੇ ਸਭ ਦੇ ਖ਼ਾਲੀ ਦਿਸਣ ਹੱਡ, ਧੁਨ ਆਤਮਕ ਰਾਗ ਨਾ ਕੋਇ ਅਲਾਈਆ। ਸਤਿ ਧਰਮ ਦਾ ਰਿਹਾ ਕੋਈ ਨਾ ਤਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਘਰ ਘਰ, ਗ੍ਰਹਿ ਗ੍ਰਹਿ ਅੰਦਰ ਫੋਲ ਫੁਲਾਈਆ। ਸਦੀ ਚੌਧਵੀਂ ਕਹੇ ਮੁਹੰਮਦ ਹੋਇਆ ਸਦਮਾ, ਨੇਤਰ ਨੈਣਾਂ ਨੀਰ ਵਹਾਈਆ। ਕ਼ਦਮਬੋਸੀ ਕਰੇ ਕੋਈ ਨਾ ਪਰਵਰਦਿਗਾਰ ਕ਼ਦਮਾ, ਕ਼ਦੀਮ ਦੀ ਰੀਤੀ ਰਹੇ ਭੁਲਾਈਆ। ਝਗੜਾ ਪੈ ਗਿਆ ਆਅਲਾ ਅਦਨਾ, ਅਮੀਰ ਗ਼ਰੀਬ ਦਏ ਦੁਹਾਈਆ। ਸਾਚਾ ਰਸ ਮਿਲੇ ਕੋਈ ਨਾ ਚਖਣਾ, ਅੰਮ੍ਰਿਤ ਜਾਮ ਨਿਝਰ ਝਿਰਨਾ ਨਾ ਕੋਇ ਚਵਾਈਆ। ਚੌਦਾਂ ਤਬਕਾਂ ਮੁਸ਼ਕਲ ਹੋ ਗਿਆ ਵਸਣਾ, ਜ਼ਿਮੀਂ ਅਸਮਾਨ ਮਾਰਨ ਧਾਈਂਆ। ਅੰਤ ਅਖ਼ੀਰ ਬੇਨਜ਼ੀਰ
❋
❋
ਹੱਕ ਖ਼ੁਦਾ ਕਿਸੇ ਨਾ ਲੱਭਣਾ, ਚਾਰ ਕੁੰਟ ਦਹਿ ਦਿਸ਼ਾ ਨਜ਼ਰ ਕੋਇ ਨਾ ਪਾਈਆ। ਦੀਨ ਦੁਨੀ ਘੜਿਆ ਭਾਂਡਾ ਭੱਜਣਾ, ਭਜਨ ਬੰਦਗੀ ਵਾਲਾ ਸੂਫ਼ੀ ਸੰਤ ਫ਼ਕੀਰ ਪੜਦਾ ਸਕੇ ਨਾ ਕੋਇ ਉਠਾਈਆ। ਚਾਰ ਵਰਨ ਅਠਾਰਾਂ ਬਰਨ ਕਾਮ ਕਰੋਧ ਲੋਭ ਮੋਹ ਹੰਕਰ ਵਿਚ ਦਗਣਾ, ਤ੍ਰੈਗੁਣ ਮਾਇਆ ਅਗਨੀ ਤੱਤ ਤਪਾਈਆ। ਦੀਨ ਦੁਨੀ ਮਲਕੁਲ ਮੌਤ ਡੌਰੂ ਵੱਜਣਾ, ਫ਼ਤਹ ਫ਼ੌਤ ਵਾਲੀ ਵਖਾਈਆ। ਸਾਚੀ ਰਹੀ ਕੋਈ ਨਾ ਬੰਦਨਾ, ਸੱਯਦਾ ਸੀਸ ਨਾ ਕੋਇ ਨਿਵਾਈਆ। ਜਗਤ ਜਹਾਨ ਹੋਇਆ ਅੰਧਨਾ, ਨਿਜ ਨੇਤਰ ਲੋਚਨ ਨੈਣ ਨਾ ਕੋਇ ਰੁਸ਼ਨਾਈਆ। ਚੁਰਾਸੀ ਵਿਚੋਂ ਕਿਸੇ ਨਾ ਕੱਢਣਾ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਵਿਚ ਭਵਾਈਆ। ਕਿਸੇ ਕੰਮ ਨਹੀਂ ਔਣਾ ਕਾਇਆ ਮਾਟੀ ਬਦਨਾ, ਤਤ ਵਜੂਦ ਨਾ ਸਿਫ਼ਤ ਸਾਲਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਭੇਵ ਖੁਲ੍ਹਾਈਆ। ਸਦੀ ਚੌਧਵੀਂ ਕਹੇ ਹਜ਼ਰਤ ਨੇਤਰ ਨੈਣ ਵਹਾਏ ਨੀਰ, ਛਹਿਬਰ ਸ਼ਾਹ ਸੁਲਤਾਨ ਵਖਾਈਆ। ਅੰਤ ਹੋਇਆ ਦਿਲਗੀਰ, ਧੀਰਜ ਧੀਰ ਨਾ ਕੋਇ ਬੰਧਾਈਆ। ਸ਼ਰਅ ਦਾ ਟੁੱਟਣ ਵਾਲਾ ਜ਼ੰਜੀਰ, ਕੜੀ ਕੜੀ ਨਾ ਕੋਇ ਜੁੜਾਈਆ। ਕਲਜੁਗ ਬਦਲਣ ਵਾਲੀ ਤਕ਼ਦੀਰ, ਸਤਿਜੁਗ ਸਾਚਾ ਲਏ ਅੰਗੜਾਈਆ । ਪਰਵਰਦਿਗਾਰ ਨਾਮ ਖੰਡਾ ਫੜੇ ਸ਼ਮਸ਼ੀਰ, ਸ਼ਹਿਨਸ਼ਾਹ ਆਪਣੀ ਧਾਰ ਚਮਕਾਈਆ। ਚੌਦਾਂ ਤਬਕ ਖੁਸਦੀ ਦਿਸੇ ਜਾਗੀਰ, ਪਟੇਦਾਰੀ ਦਾ ਝਗੜਾ ਦਏ ਗਵਾਈਆ। ਲਹਿਣਾ ਦੇਣਾ ਮੁਕੇ ਸ਼ਾਹ ਹਕੀਰ, ਊਚਾਂ ਨੀਚਾਂ ਡੇਰਾ ਢਾਹੀਆ। ਅਤਮਾ ਪਰਮਾਤਮਾ ਖੇਲ ਹੋਣਾ ਪਾਤਸ਼ਾਹ ਵਜ਼ੀਰ, ਗੁਰੂਆਂ ਦੀ ਲੋੜ ਰਹੇ ਨਾ ਰਾਈਆ। ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਇਕੋ ਧੁਰ ਦਾ ਪੀਰ, ਜਿਸ ਨੂੰ ਵਾਹਿਗੁਰੂ ਅੱਲਾ ਰਾਮ ਗਾਡ ਕਹਿ ਕੇ ਸਾਰੇ ਗਾਈਆ। ਉਹਦਾ ਖੇਲ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਹੋਏ ਸਹਾਈਆ। ਸਦੀ ਚੌਧਵੀਂ ਕਹੇ ਮੁਹੰਮਦ ਅੰਤਮ ਭਰੇ ਹੌਕਾ, ਹਾਏ ਉਫ਼ ਕਰ ਸੁਣਾਈਆ। ਕੂੜੀ ਡੁੱਬਣ ਲੱਗੀ ਨੌਕਾ, ਖੇਵਟ ਖੇਟਾ ਮਲਾਹ ਨੂਰ ਜੋਤ ਨਾ ਕੋਇ ਰੁਸ਼ਨਾਈਆ। ਡਰ ਚੁਕਿਆ ਪ੍ਰਭ ਕੇ ਭੌ ਕਾ, ਭੈ ਰੱਖੇ ਸਿਰ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣੀ ਦਇਆ ਕਮਾਈਆ। ਸਦੀ ਚੌਧਵੀਂ ਕਹੇ ਮੁਹੰਮਦ ਦਾ ਸਿਰ ਰਿਹਾ ਝੁਕ, ਨੇਤਰ ਨੈਣ ਬੰਦ ਕਰਾਈਆ। ਕੁਛ ਬੋਲੇ ਨਾਹੀਂ ਮੁਖ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਖ਼ੁਸ਼ੀ ਨਾਲ ਨਾ ਸਕੇ ਉਠ, ਆਪਣੀ ਲੈ ਅੰਗੜਾਈਆ। ਆਪਣੀ ਆਸਾ ਆਪਣੇ ਅੰਦਰ ਘੁੱਟ, ਵਿਚੇ ਵਿਚ ਦਬਾਈਆ। ਪਰਵਰਦਿਗਾਰ ਕੋਲੋਂ ਰਿਹਾ ਪੁਛ, ਸੰਦੇਸਾ ਸੰਦੇਸਿਆਂ ਵਿਚ ਸੁਣਾਈਆ। ਕੀ ਮੇਰਾ ਪੈਂਡਾ ਰਿਹਾ ਮੁਕ, ਵੇਲਾ ਅੰਤ ਦੇ ਜਣਾਈਆ। ਮੈਂ ਕੀਤਾ ਕੀ ਕੁਛ, ਬੁੱਧੀ ਤੋਂ ਪਰੇ ਕੀ ਪੜ੍ਹਾਈਆ। ਜਿਸ ਕਾਰਨ ਕੱਟੀ ਮੁੱਛ, ਮੁਸ਼ਕਲ ਹੱਲ ਨਾ ਕੋਇ ਕਰਾਈਆ। ਕਿਉਂ ਬਦਲਿਆ ਆਪਣਾ ਰੁਖ਼, ਪਾਰਬ੍ਰਹਮ ਬੇਪ੍ਰਵਾਹੀਆ। ਮੇਰੇ ਅੰਤਰ ਇਹੋ ਦੁੱਖ, ਭਰਮੇ ਭੁੱਲੀ ਕੂੜ ਲੋਕਾਈਆ। ਤੇਰਾ ਬਣੇ ਕੋਇ ਨਾ ਪੁਤ, ਪੁਤ ਪੋਤਰੇ ਜਗਤ ਰਿਹਾ ਹੰਢਾਈਆ। ਮੈਨੂੰ ਇਕੋ ਤੇਰੀ ਓਟ, ਦੂਸਰ ਸੀਸ ਨਾ ਕੋਇ ਨਿਵਾਈਆ। ਸਚ ਨਗਾਰੇ ਲਾ ਚੋਟ, ਚੋਟੀ ਚੜ੍ਹ ਕੇ ਵੇਖ ਵਖਾਈਆ। ਦੀਨ ਦੁਨੀ ਦੇ ਅੰਦਰੋਂ ਕੱਢ ਖੋਟ, ਮਮਤਾ ਮੋਹ ਨਾ ਕੋਇ ਹਲਕਾਈਆ। ਕਰ ਪ੍ਰਕਾਸ਼ ਅਗੰਮੀ ਜੋਤ, ਨੂਰੋ ਨੂਰ ਡਗਮਗਾਈਆ। ਮੇਰੀ ਪਿਛਲੀ ਮਿਟ ਜਾਏ ਸੋਚ, ਅੱਗੇ ਸਮਝ ਦੇਣੀ ਸਮਝਾਈਆ। ਮੈਂ ਲੇਖਾ ਛੱਡਿਆ ਚੌਦਾਂ ਤਬਕ ਚੌਦਾਂ
❋
❋
ਲੋਕ, ਸਲੋਕ ਇਕੋ ਦੇਣਾ ਸੁਣਾਈਆ। ਚਿੰਤਾ ਗ਼ਮ ਹਰਖ ਰਹੇ ਨਾ ਸੋਗ, ਸੰਸਾ ਦੇਣਾ ਮਿਟਾਈਆ । ਸਚ ਪ੍ਰੀਤੀ ਬਖ਼ਸ਼ਣਾ ਯੋਗ, ਜੁਗਤੀ ਆਪਣੀ ਇਕ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰੇ ਤੇਰਾ ਹੋਵੇ ਸੰਜੋਗ, ਪਿਛਲਾ ਵਿਜੋਗ ਲੋਕਮਾਤ ਦੇਣਾ ਗਵਾਈਆ।
੩ ਮੱਘਰ ਸ਼ਹਿਨਸ਼ਾਹੀ ਸੰਮਤ ੪ ਸੁਰੈਣ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ
ਸਦੀ ਚੌਧਵੀਂ ਕਹੇ ਪ੍ਰਭ ਦਾ ਖੇਲ ਅਗੰਮਾ ਗਹਿਰਾ, ਗਹਿਰ ਗੰਭੀਰ ਆਪਣੇ ਵਿਚ ਛੁਪਾਈਆ। ਚਾਰ ਜੁਗ ਗੁਰ ਅਵਤਾਰ ਪੈਗ਼ੰਬਰਾਂ ਕੋਲੋਂ ਕਰੌਂਦਾ ਰਹੇ ਮੁਸ਼ਾਇਰਾ, ਨਾਮ ਕਲਮਾ ਕਲਮਾ ਨਾਮ ਨਾਲ ਟਕਰਾਈਆ। ਦੋ ਜਹਾਨਾਂ ਸ਼ਬਦੀ ਗੁਰ ਕੋਲੋਂ ਦਵੌਂਦਾ ਰਹੇ ਪਹਿਰਾ, ਹੁਕਮ ਅੰਦਰ ਹੁਕਮ ਮਨਾਈਆ। ਦੀਨਾਂ ਮਜ਼੍ਹਬਾਂ ਦਾ ਵੰਡ ਕੇ ਦਾਇਰਾ, ਹੱਦ ਵਿਚ ਬੇਹਦ ਦਏ ਕਰਾਈਆ। ਕਲਜੁਗ ਕੂੜੀ ਕਿਰਿਆ ਪ੍ਰਧਾਨ ਕਰ ਕੇ ਕਾਇਰਾ, ਕ਼ਾਇਮ ਮੁਕ਼ਾਮ ਦਿਤੀ ਕਰਾਈਆ। ਸਦੀ ਚੌਧਵੀਂ ਕਹੇ ਮੈਂ ਕੁਛ ਖੇਲ ਵੇਖਣਾ ਵਿਚ ਕਾਹਿਰਾ, ਮੂਸਾ ਮੁਹੰਮਦ ਨਾਲ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰਾਹ ਜਣਾਈਆ। ਸਦੀ ਚੌਧਵੀਂ ਕਹੇ ਮੈਂ ਤੱਕਿਆ ਵਲ ਜ਼ਿਮੀਂ, ਅਸਮਾਨਾਂ ਅੱਖ ਬਦਲਾਈਆ। ਕਾਇਨਾਤ ਧਾਰ ਦਿੱਸੀ ਨਿੰਮ੍ਹੀ, ਸਚ ਨੂਰ ਨਾ ਕੋਇ ਚਮਕਾਈਆ। ਆਵਾਜ਼ ਹੋਈ ਧੀਮੀ, ਧੁਰ ਦਾ ਰਾਗ ਨਾ ਕੋਇ ਅਲਾਈਆ। ਪੁਰਖ ਅਕਾਲ ਦੀ ਨਜ਼ਰੀ ਆਏ ਕੋਇ ਨਾ ਤੀਵੀਂ, ਤ੍ਰਿਆ ਤ੍ਰਿਸ਼ਨਾ ਵਾਲੀ ਵੇਖੀ ਜਗਤ ਲੋਕਾਈਆ। ਮੈਂ ਹੋਰ ਹੋ ਗਈ ਨੀਵੀਂ, ਆਪਣੀ ਅੱਖ ਝੁਕਾਈਆ। ਜਿਸ ਆਸਰੇ ਜੁਗ ਚੌਕੜੀ ਜੀਵੀ, ਕਲਜੁਗ ਵਿਚ ਭੱਜੀ ਵਾਹੋ ਦਾਹੀਆ। ਓਸ ਦੀ ਬਣਾਂ ਬੀਵੀ, ਜੋ ਖ਼ਾਵੰਦ ਖ਼ੁਦਾਵੰਦ ਹੋ ਕੇ ਆਪਣਾ ਫੇਰਾ ਪਾਈਆ। ਜਿਸ ਦੀ ਸਦੀ ਚਿਰੀ ਸਦੀਵੀ, ਪੂਰਬ ਚਲੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਦਏ ਵਖਾਈਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਉਤੇ ਧਰਤੀ, ਧਵਲ ਧੌਲ ਖੋਜ ਖੁਜਾਈਆ। ਕਿਸ ਦੇ ਕੋਲ ਗੋਬਿੰਦ ਵਾਲੀ ਪਰਚੀ, ਪਰਾਚੀਨ ਦਾ ਲੇਖਾ ਰਿਹਾ ਵਖਾਈਆ । ਤੱਕਣ ਮਾਲਕ ਇਕੋ ਅਰਸ਼ੀ, ਜੋ ਅਰਸ਼ੇ ਆਜ਼ਮ ਡੇਰਾ ਲਾਈਆ। ਜਿਸ ਦੀ ਸਦਾ ਸਦੀ ਤੇ ਸਦਾ ਬਰਸੀ, ਵਰ੍ਹਿਆਂ ਵਾਲੀ ਗੰਢ ਨਾ ਕੋਇ ਬੰਨ੍ਹਾਈਆ। ਜਦੋਂ ਚਾਹੇ ਜੁਗ ਜੁਗ ਕਰੇ ਆਪਣੀ ਮਰਜ਼ੀ, ਖ਼ੁਦ ਮਾਲਕ ਆਪ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਆਪਣੇ ਬਣਾਏ ਸਾਰੇ ਗ਼ਰਜ਼ੀ, ਜ਼ਰੂਰਤ ਵਿਚ ਆਪਣਾ ਨਾਮ ਦਿਤਾ ਸਮਝਾਈਆ। ਥੋੜ੍ਹੀ ਥੋੜ੍ਹੀ ਦਾਤ ਦੇ ਕੇ ਮਾਤਲੋਕ ਦੀ ਖਰਚੀ, ਅੱਖਰਾਂ ਨਾਮ ਦੱਸੀ ਪੜ੍ਹਾਈਆ। ਤਨ ਵਜੂਦ ਪਹਿਨਾ ਕੇ ਵਰਦੀ, ਹਿੰਦੂ ਮੁਸਲਿਮ ਸਿੱਖ ਈਸਾਈ ਦਿਤੇ ਸਮਝਾਈਆ । ਸਦੀ ਚੌਧਵੀਂ ਕਹੇ ਮੈਂ ਭੱਜੀ ਫਿਰਦੀ ਸਾਲ ਭਰ ਦੀ, ਪਿਛਲੇ ਸਾਲ ਰਾਹ ਤਕਾਈਆ। ਪੁਰਖ ਅਕਾਲ ਤੋਂ ਰਹੀ ਡਰਦੀ, ਕਿਉਂ, ਓਹ ਗੁਰ ਅਵਤਾਰ ਪੈਗ਼ੰਬਰਾਂ ਦਾ ਲੇਖਾ ਪਿਛਲਾ ਪੂਰ ਕਰਾਈਆ। ਹੁਣ ਮੇਰੀ ਕਲਾ ਹੋਈ ਚੜ੍ਹਦੀ, ਲਹਿੰਦਿਉਂ ਚੜ੍ਹਦੇ ਚਲੀ ਆਈਆ। ਮੈਂ ਧਾਰ ਓਸ ਅਗੰਮੇ ਨਰ ਦੀ, ਜਿਸ ਨੂੰ ਨਰ ਨਰਾਇਣ ਕਹਿ ਕੇ ਸਾਰੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
❋
❋
ਸਾਚਾ ਵਰ, ਦਰਗਾਹ ਸਾਚੀ ਇਕ ਸੁਹਾਈਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਮੁਹੰਮਦ ਹੋ ਗਿਆ ਕੁੱਬਾ, ਹੱਥ ਕਾਅਬੇ ਵਲ ਉਠਾਈਆ। ਜਗਤ ਵਾਸਨਾ ਉਮਤ ਵਾਲੀ ਵਿਚ ਖੁੱਭਾ, ਬਾਹਰ ਸਕੇ ਨਾ ਕੋਇ ਕਢਾਈਆ। ਕਿਸ ਕਾਰਨ ਬਕਰੀਦ ਵਿਚ ਦੇਂਦੇ ਰਹੇ ਦੁੰਬਾ, ਦੁਮ ਦਬਾ ਕੇ ਭੱਜਣ ਥਾਉਂ ਥਾਈਂਆ। ਜਿਸ ਦੀ ਖੱਲ ਦਾ ਬਣੌਂਦੇ ਰਹੇ ਤੂੰਬਾ, ਤੂੰਬੜੀ ਆਪਣੀ ਪਵਿਤ੍ਰ ਸਾਫ਼ ਨਾ ਕੋਇ ਕਰਾਈਆ। ਕੁਛ ਖੇਲ ਹੋਣਾ ਸਵਾ ਪਾ ਰੂੰ ਦਾ, ਰੋਮ ਰੋਮ ਮੁਹੰਮਦ ਦਾ ਦਏ ਗਵਾਹੀਆ। ਝਗੜਾ ਪੈਣਾ ਨਬੀ ਨੂਹ ਦਾ, ਜ਼ੂਹ ਜ਼ੂਹ ਵਿਚ ਦੁਹਾਈਆ। ਸੱਚਾ ਖੇਲ ਆਤਮਾ ਪਰਮਾਤਮਾ ਨਿਰਗੁਣ ਧਾਰ ਰੂਹ ਦਾ, ਬੁੱਤਾਂ ਵਿਚ ਪੁਤ ਬਣਾ ਕੇ ਡੇਰਾ ਦਿਤਾ ਜਮਾਈਆ। ਖੇਲ ਹੋਣਾ ਇਕੋ ਸਤਿਗੁਰ ਸ਼ਬਦ ਗੁਰੂ ਦਾ, ਜੋ ਗੌਰ ਮੜ੍ਹੀ ਤੋਂ ਬਾਹਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦੀ ਕਰਨੀ ਤੋਂ ਕਦੇ ਨਾ ਮੁੜੂਗਾ, ਮੁੜ ਮੁੜ ਆਪਣਾ ਹੁਕਮ ਵਰਤਾਈਆ।