੩ ਮੱਘਰ ਸ਼ਹਿਨਸ਼ਾਹੀ ਸੰਮਤ ੪ ਨਰਾਇਣ ਸਿੰਘ ਦੇ ਗ੍ਰਹਿ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ
ਸਦੀ ਚੌਧਵੀਂ ਕਹੇ ਧੁਰ ਦੀ ਸ਼ਬਦ ਕਹਾਣੀ ਦੱਸੂੰ, ਚਾਰ ਕੁੰਟ ਦਹਿ ਦਿਸ਼ਾ ਨੈਣ ਉਠਾਈਆ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਅੰਦਰ ਵੜ ਵੜ ਹੱਸੂ, ਹਸਤੀ ਵੇਖ ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਨਿਰਮਾਣਤਾ ਵਿਚ ਸੰਦੇਸ਼ਾ ਦੇਵੂੰ ਮੱਸੂ, ਮੂਸਾ ਲਵਾਂ ਉਠਾਈਆ। ਪੈਗ਼ਾਮ ਜਣਾ ਕੇ ਇਕ ਯਸੂ, ਮਸੀਹ ਦਾ ਮਸਲਾ ਦਿਆਂ ਦ੍ਰਿੜਾਈਆ। ਮੁਹੰਮਦ ਵਲ ਪ੍ਰੇਮ ਨਾਲ ਤੱਕੂੰ, ਨਿਗਾਹ ਨੈਣ ਨਾਲ ਮਿਲਾਈਆ। ਚੌਦਾਂ ਤਬਕਾਂ ਅੰਦਰ ਨੱਚੂੰ, ਨਿਰਗੁਣ ਹੋ ਕੇ ਖੇਲ ਖਿਲਾਈਆ। ਪੁਰਖ ਅਕਾਲ ਨੂੰ ਕਹੂੰ ਵੇਖ ਆਪਣੇ ਬੱਚੂ, ਬੱਚਿਆਂ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਮੈਂ ਖੋਲ੍ਹ ਕੇ ਵੇਖਾਂ ਨੈਣ, ਬਿਨ ਅੱਖਾਂ ਅੱਖ ਉਠਾਈਆ। ਕੀ ਲਹਿਣਾ ਦੇਣਾ ਸਿੰਘ ਨਰਾਇਣ, ਚਮਕੌਰ ਗੜ੍ਹੀ ਲੇਖਾ ਫੋਲ ਫੁਲਾਈਆ। ਗੋਬਿੰਦ ਦੇਵੇ ਕਿਹੜਾ ਦੇਣ, ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਸਾਚੇ ਨਾਮ ਦੀ ਬਖ਼ਸ਼ ਰਸਾਇਣ, ਰਸ ਅੰਮ੍ਰਿਤ ਇਕ ਚਖਾਈਆ। ਨੁਕ਼ਤਾ ਦੂਈ ਮੇਟ ਕੇ ਗ਼ੈਨ, ਐਨ ਆਪਣਾ ਰੂਪ ਸਮਝਾਈਆ। ਜਿਹੜਾ ਲੇਖਾ ਪਿਛਲਾ ਨਾਲ ਮਹਿੰਦਰ ਭੈਣ, ਸੋ ਮੇਲਾ ਮਿਲੇ ਸਹਿਜ ਸੁਭਾਈਆ। ਜਗਤ ਧਾਰ ਬਣ ਕੇ ਸੈਣ, ਸਾਕ ਇਕੋ ਗੰਢ ਰਖਾਈਆ। ਮਿਲੇ ਧੁਰ ਸਰਨਾਈ ਪ੍ਰਭ ਚਰਨਾਂ ਵਿਚ ਚੈਨ, ਅਗਨੀ ਤੱਤ ਨਾ ਕੋਇ ਤਪਾਈਆ। ਕੂੜੀ ਕਿਰਿਆ ਹੋਏ ਪਰਾਇਣ, ਪਰਮ ਪੁਰਖ ਪ੍ਰਭ ਸਾਚਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਮੇਰੀ ਵਧਦੀ ਜਾਏ ਆਸਾ, ਇਛਿਆ ਵਿਚ ਵਡਿਆਈਆ। ਮੈਂ ਵੇਖਾਂ ਖੇਲ ਤਮਾਸ਼ਾ, ਚਾਰੋਂ ਕੁੰਟ ਦੁਹਾਈਆ। ਕੀ ਕਰੇ ਖੇਲ ਪੁਰਖ ਅਬਿਨਾਸ਼ਾ, ਹਰਿ ਕਰਤਾ ਵਡ ਵਡਿਆਈਆ । ਗੁਰਮੁਖਾਂ ਖੋਲ੍ਹ ਕੇ ਪਿਛਲਾ ਖਾਤਾ, ਲਹਿਣਾ ਦੇਣਾ ਬਾਹਰ ਕਰਾਈਆ। ਕਲਜੁਗ ਕੂੜੀ ਫੋਲ ਅੰਧੇਰੀ ਰਾਤਾ, ਪੜਦਾ ਉਹਲਾ ਵਿਚੋਂ ਚੁਕਾਈਆ। ਪਿਛਲੇ ਗੁਰਮੁਖ ਹੁਣ ਜਿਨ੍ਹਾਂ ਦੀ ਵਖਰੀ ਵਖਰੀ ਮਾਤਾ, ਨਾਤਾ ਭੈਣ ਭਾਈ ਸਮਝਾਈਆ।
❋
❋
ਗੋਬਿੰਦ ਦਾ ਪੂਰਾ ਕਰ ਕੇ ਭਵਿਖਤ ਵਾਕਾ, ਵਾਕਫ਼ਕਾਰ ਵੇਖੇ ਚਾਈਂ ਚਾਈਂਆ। ਜੋ ਲੈ ਕੇ ਆਈ ਪਗੜੀ ਵਾਲੀ ਸੌਗ਼ਾਤਾ, ਦੁਆਬੇ ਵਿਚੋਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਜਿਸ ਦੇ ਸਿਰ ਤੇ ਗੋਬਿੰਦ ਧਰਿਆ ਤਾਜ, ਤਾਜਾਂ ਵਾਲੇ ਦਿਤੀ ਵਡਿਆਈਆ। ਪ੍ਰੇਮ ਪਿਆਰ ਦਾ ਦੇ ਕੇ ਰਾਜ, ਦਰ ਘਰ ਸਾਚਾ ਇਕ ਵਖਾਈਆ। ਜਿਥੇ ਪਰਮ ਪੁਰਖ ਦਾ ਕਾਜ, ਦੂਜਾ ਨਜ਼ਰ ਕੋਇ ਨਾ ਆਈਆ। ਸ਼ਬਦੀ ਗੋਬਿੰਦ ਉਡਦਾ ਬਾਜ਼, ਦੋ ਜਹਾਨਾਂ ਪੰਧ ਮੁਕਾਈਆ। ਪ੍ਰੀਤੀ ਨੀਲੇ ਵਾਲੀ ਵਾਗ, ਸ਼ਾਹਸਵਾਰਾ ਹੱਥ ਉਠਾਈਆ। ਮੁਹੱਬਤ ਵਿਚ ਦਏ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਮਾਇਆ ਮਮਤਾ ਕਰ ਤਿਆਗ, ਤ੍ਰੈਗੁਣ ਅਤੀਤਾ ਵੇਖ ਵਖਾਈਆ। ਨਾਤਾ ਜੋੜ ਕੇ ਕੰਤ ਸੁਹਾਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਖੇਲ ਅਗੰਮਾ ਰਿਸ਼ਤਾ, ਭਗਤ ਭਗਵਾਨ ਦਏ ਜਣਾਈਆ। ਚਲੇ ਚਤੁਰਾਈ ਨਾ ਕਿਸੇ ਫ਼ਰਿਸ਼ਤਾ, ਜਬਰਾਈਲ ਮੇਕਾਈਲ ਇਜਰਾਈਲ ਅਸਰਾਫ਼ੀਲ ਨੇਤਰ ਨੈਣ ਅੱਖ ਚੁਰਾਈਆ। ਗੋਬਿੰਦ ਖੇਲ ਆਹਿਸਤਾ ਆਹਿਸਤਾ, ਢਈਆ ਨਈਆ ਆਪਣੀ ਕਾਰ ਕਮਾਈਆ। ਜਨ ਭਗਤਾਂ ਨਾਲ ਆਪਣਾ ਆਪ ਕੀਤਾ ਵਾਬਸਤਾ, ਸੰਗੀ ਸਾਥੀ ਸੋਹਣਾ ਰੂਪ ਧਰਾਈਆ। ਢੋਲਾ ਦੱਸ ਕੇ ਧੁਰ ਜਸ ਦਾ, ਵੇਦ ਪੁਰਾਨਾਂ ਖਹਿੜਾ ਦਿਤਾ ਛੁਡਾਈਆ। ਪਰਦਾ ਲਾਹ ਕੇ ਨਿਜ ਨੇਤਰ ਲੋਚਣ ਨੈਣ ਅੱਖ ਦਾ, ਘਰ ਵਿਚ ਘਰ ਦਿਤਾ ਸਮਝਾਈਆ। ਦਾਨ ਦੇ ਕੇ ਮੁਹੱਬਤ ਸਚ ਦਾ, ਮਾਇਆ ਮਮਤਾ ਕੂੜ ਗਵਾਈਆ। ਘਰ ਵਖਾ ਕੇ ਪੁਰਖ ਸਮਰਥ ਦਾ, ਮੇਲਾ ਮੇਲਿਆ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਦਾਤਾ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਮੈਂ ਦੱਸਾਂ ਆਪਣਾ ਹਾਲ, ਹਾਲਤ ਦਿਆਂ ਜਣਾਈਆ। ਪਰਵਰਦਿਗਾਰ ਸਾਂਝਾ ਯਾਰ ਕਰੇ ਖੇਲ ਬੇਮਿਸਾਲ, ਜਿਸ ਦੀ ਮਿਸਲ ਨਾ ਕੋਇ ਵਖਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਡੌਰੂ ਡੰਕ ਰਿਹਾ ਵਜਾਈਆ। ਦੀਨ ਦੁਨੀ ਦਿਸੇ ਬੇਹਾਲ, ਸਾਚੀ ਮੰਜ਼ਲ ਚੜ੍ਹਨ ਕੋਇ ਨਾ ਆਈਆ। ਗੁਰਮੁਖਾਂ ਲੇਖੇ ਲੱਗੇ ਪੂਰੀ ਘਾਲ, ਘਾਇਲ ਅੰਦਰੋਂ ਕੂੜ ਕੁੜਿਆਰ ਦਏ ਕਰਾਈਆ। ਹਰਿਜਨ ਵੇਖ ਆਪਣੇ ਲਾਲ, ਲਾਲਨ ਆਪਣੀ ਗੋਦ ਟਿਕਾਈਆ। ਏਥੇ ਓਥੇ ਕਰੇ ਸਦਾ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਸਚ ਧਾਰ ਦੀ ਦੇ ਕੇ ਆਪਣੀ ਬਿਨਾ ਮਣਕਿਆਂ ਤੋਂ ਮਾਲ, ਮਨ ਕਾ ਮਣਕਾ ਦਏ ਭੁਆਈਆ। ਦੀਆ ਬਾਤੀ ਕਮਲਾਪਾਤੀ ਘਰ ਅਗੰਮੀ ਦੀਪਕ ਦੇਵੇ ਬਾਲ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਗੋਬਿੰਦ ਵੇਖਣਹਾਰਾ ਮੀਤ, ਮਿਤ੍ਰ ਪਿਆਰਾ ਧੁਰਦਰਗਾਹੀਆ। ਜਿਸ ਝਗੜਾ ਮੁਕਾਇਆ ਊਚ ਨੀਚ, ਰਾਓ ਰੰਕਾਂ ਡੇਰਾ ਢਾਹੀਆ। ਪੁਰਖ ਅਕਾਲ ਦੀ ਦੱਸ ਪ੍ਰੀਤ, ਫ਼ਤਿਹ ਡੰਕਾ ਗਿਆ ਸਮਝਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਵੇ ਭੈ ਭੀਤ, ਭਾਂਡਾ ਭਰਮ ਭੌ ਭੰਨਾਈਆ। ਝਗੜਾ ਮੁਕੇ ਮੰਦਰ ਮਸੀਤ, ਕਾਇਆ ਕਾਅਬਾ ਇਕੋ ਨੂਰ ਨਜ਼ਰੀ ਆਈਆ। ਇਕੋ ਕਲਮਾ ਹੋਏ ਹਦੀਸ, ਇਕੋ ਹਜ਼ਰਤ ਕਰੇ ਪੜ੍ਹਾਈਆ। ਇਕੋ ਸਭ ਦੀ ਹੋਏ ਉਡੀਕ, ਜੁਗ ਚੌਕੜੀ ਬੈਠੇ ਰਾਹ ਤਕਾਈਆ। ਜਿਸ ਨੇ ਬਦਲ ਦੇਣੀ ਤਵਾਰੀਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੁਆਮੀ ਅੰਤਰਜਾਮੀ ਘਟ ਨਿਵਾਸੀ ਪੁਰਖ
❋
❋
ਅਬਿਨਾਸ਼ੀ ਆਪਣੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਸਤਿ ਦਾ ਖੋਲ੍ਹ ਕੇ ਵੇਖਾਂ ਤਾਕ, ਤਕੱਬਰ ਦੂਰ ਕਰਾਈਆ। ਜਲਵਾ ਤੱਕਕੇ ਨੂਰ ਪਾਕ, ਪਤਤ ਪੁਨੀਤ ਆਪਣਾ ਰੂਪ ਬਦਲਾਈਆ। ਧੂੜੀ ਮਸਤਕ ਲਾ ਕੇ ਖ਼ਾਕ, ਦੁਰਮਤ ਮੈਲ ਗਵਾਈਆ। ਜੋ ਗੋਬਿੰਦ ਗਿਆ ਆਖ, ਸੋ ਸਹਿਜੇ ਵੇਖ ਵਖਾਈਆ। ਭੈਣ ਭਰਾ ਦਾ ਜੁੜਿਆ ਪਿਛਲਾ ਸਾਕ, ਨਾਤਾ ਬਿਧਾਤਾ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਠਾਂਡਾ ਇਕ ਦਰਸਾਈਆ। ਸਦੀ ਚੌਧਵੀਂ ਕਹੇ ਇਹ ਪਗੜੀ ਜਗਤ ਵਾਲਾ ਨਹੀਂ ਦਾਨ, ਦੇਵਣਹਾਰ ਵੱਡੀ ਵਡਿਆਈਆ। ਜੁਗ ਜੁਗ ਭਗਤਾਂ ਰੱਖੇ ਮਾਣ, ਮਿਹਰਵਾਨ ਮਹਿਬੂਬ ਹੋ ਸਹਾਈਆ। ਚੁਰਾਸੀ ਵਿਚੋਂ ਲਏ ਪਹਿਚਾਨ, ਘਟ ਨਿਵਾਸੀ ਫੋਲ ਫੁਲਾਈਆ। ਨਾਮ ਸੰਦੇਸਾ ਦੇ ਪੈਗ਼ਾਮ, ਸੋਈ ਸੁਰਤੀ ਸ਼ਬਦ ਜਗਾਈਆ। ਕਾਇਆ ਬੰਕ ਦੱਸ ਮਕਾਨ, ਘਰ ਘਰ ਵਿਚ ਮੇਲਾ ਮੇਲੇ ਸਹਿਜ ਸੁਭਾਈਆ। ਅੰਮ੍ਰਿਤ ਰਸ ਦੱਸੇ ਪੀਣ ਖਾਣ, ਕੂੜੀ ਕਿਰਿਆ ਤ੍ਰਿਸ਼ਨ ਮਿਟਾਈਆ। ਸ਼ਬਦ ਨਾਦ ਦੇ ਧੁਨਕਾਨ, ਧੁਨ ਆਤਮਕ ਰਾਗ ਸੁਣਾਈਆ। ਨਿਰਗੁਣ ਨੂਰ ਜੋਤ ਜਗਾ ਮਹਾਨ, ਅੰਧ ਅੰਧੇਰਾ ਦਏ ਮਿਟਾਈਆ। ਮੇਲ ਮਿਲਾ ਕੇ ਸ਼ਾਹ ਸੁਲਤਾਨ, ਦਰਗਾਹ ਸਾਚੀ ਇਕ ਸੁਹਾਈਆ। ਜਿਥੇ ਨਾ ਕੋਈ ਜ਼ਿਮੀਂ ਨਾ ਅਸਮਾਨ, ਸੂਰੀਆ ਚੰਦ ਨਾ ਕੋਇ ਰੁਸ਼ਨਾਈਆ। ਨਾ ਕੋਈ ਗੋਪੀ ਨਾ ਕੋਈ ਕਾਹਨ, ਨਾ ਕੋਈ ਸੀਤਾ ਰਾਮ ਵਡਿਆਈਆ। ਨਾ ਕੋਈ ਗੁਰ ਅਵਤਾਰ ਪੈਗ਼ੰਬਰ ਦੇਵੇ ਗਿਆਨ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਨਾ ਕੋਈ ਤੀਰ ਚਿੱਲਾ ਨਾ ਖੜਗ ਖੰਡਾ ਕਿਰਪਾਨ, ਮਿਆਨ ਢਾਲ ਹੱਥ ਨਾ ਕੋਇ ਟਿਕਾਈਆ। ਨਾ ਕੋਈ ਦੀਨ ਮਜ਼੍ਹਬ ਨਾ ਕੋਈ ਸ਼ਰਅ ਛੁਰੀ ਸ਼ੈਤਾਨ, ਕਤਲਗਾਹ ਰੰਗ ਨਾ ਕੋਇ ਰੰਗਾਈਆ। ਨਾ ਕੋਈ ਹਿੰਦੂ ਮੁਸਲਮਾਨ, ਈਸਾਈ ਅੱਖ ਨਾ ਕੋਇ ਮਟਕਾਈਆ। ਇਕੋ ਖੇਲ ਨੌਜਵਾਨ, ਮਰਦ ਮਰਦਾਨਾ ਆਪਣਾ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਡ ਦਾਤਾ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਮੈਂ ਆਵਾਂ ਹਸਦੀ, ਖ਼ੁਸ਼ੀਆਂ ਵਿਚ ਵਡਿਆਈਆ। ਮੈਂ ਕੁੱਠੀ ਓਸ ਪ੍ਰਭੂ ਦੇ ਜਸ ਦੀ, ਜਿਸ ਦੇ ਢੋਲੇ ਸਾਰੇ ਰਹੇ ਗਾਈਆ। ਮੈਂ ਬਿਰਹੋਂ ਵਿਛੋੜੇ ਵਿਚ ਤਪਦੀ, ਮਿਲ ਕੇ ਅਗਨ ਲਵਾਂ ਬੁਝਾਈਆ । ਸੂਰਤ ਤੱਕਾਂ ਓਸ ਪਤੀ ਪਤਿ ਦੀ, ਜੋ ਪਤਤ ਉਧਾਰੀ ਏਕਾ ਨੂਰ ਜੋਤ ਡਗਮਗਾਈਆ। ਰਮਜ਼ ਸਮਝੇ ਮੇਰੀ ਅਗੰਮੀ ਅੱਖ ਦੀ, ਨੇਤਰ ਲੋਚਨ ਝਗੜਾ ਦਏ ਚੁਕਾਈਆ। ਕਥਾ ਕਹਾਣੀ ਦੱਸੇ ਸਚ ਦੀ, ਸਤਿ ਸਤਿਵਾਦੀ ਆਪ ਦ੍ਰਿੜਾਈਆ। ਮਾਣ ਵਡਿਆਈ ਰਹੇ ਨਾ ਬੁੱਧੀ ਮਤ ਦੀ, ਮਨ ਕਲਪਣਾ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ। ਸਦੀ ਚੌਧਵੀਂ ਕਹੇ ਪ੍ਰੇਮ ਪਿਆਰ ਦੀ ਸਾਚੀ ਧਾਰ, ਧਰਨੀ ਧਰਤ ਧਵਲ ਵਡਿਆਈਆ। ਵੇਖੀ ਖੇਲ ਸੱਚੀ ਸਰਕਾਰ, ਹਰਿ ਕਰਤਾ ਆਪ ਵਖਾਈਆ। ਗੋਬਿੰਦ ਪਿਛਲਾ ਜਾਣੇ ਉਧਾਰ, ਲਹਿਣਾ ਲਹਿਣੇ ਵਿਚੋਂ ਪ੍ਰਗਟਾਈਆ। ਵੇਖੇ ਵਿਗਸੇ ਪਾਵੇ ਸਾਰ, ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਜਿਸ ਦਾ ਸਦੀ ਚੌਧਵੀਂ ਕਰਦੀ ਰਹੀ ਇੰਤਜ਼ਾਰ, ਬਿਨ ਨੈਣਾਂ ਰਾਹ ਤਕਾਈਆ। ਸੋ ਖੇਲ ਕਰੇ ਪਰਵਰਦਿਗਾਰ, ਹਰਿ ਕਰਤਾ ਵਡ ਵਡਿਆਈਆ। ਦੋ ਜਹਾਨਾਂ ਪਾਵੇ ਸਾਰ, ਬ੍ਰਹਿਮੰਡ ਖੰਡ ਪੜਦਾ ਆਪ ਉਠਾਈਆ। ਕਲਜੁਗ ਕੂੜੀ ਕਿਰਿਆ ਕਰ ਗ੍ਰਿਫ਼ਤਾਰ, ਹੁਕਮ ਧੁਰ ਦੇ ਵਿਚ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ
❋
❋
ਵਰ, ਸਹੀ ਸਲਾਮਤ ਨਜ਼ਰੀ ਆਈਆ। ਸਦੀ ਚੌਧਵੀਂ ਕਹੇ ਮੇਰਾ ਮਾਲਕ ਮੈਂ ਨਿਉਂ ਕੇ ਕਰਾਂ ਸਲਾਮ, ਸੱਯਦਿਆਂ ਵਿਚ ਸੀਸ ਨਿਵਾਈਆ। ਮੇਰਾ ਨੂਰ ਅਲਾਹੀ ਅਮਾਮ, ਅਮਲਾਂ ਤੋਂ ਬਾਹਰ ਸੋਭਾ ਪਾਈਆ। ਜਿਸ ਦੀ ਸਮਝੇ ਨਾ ਕੋਇ ਕਲਾਮ, ਕਲਮਾ ਕਾਇਨਾਤ ਨਾ ਕੋਇ ਵਡਿਆਈਆ। ਤੀਸ ਬਤੀਸਾ ਕਰੇ ਨਾ ਕੋਇ ਪਹਿਚਾਨ, ਹਦੀਸਾਂ ਵਿਚ ਨਾ ਸਿਫ਼ਤ ਸਾਲਾਹੀਆ। ਸਚ ਤੌਫ਼ੀਕ਼ ਇਕ ਮਿਹਰਵਾਨ, ਮਿਹਬਾਨ ਬੀਦੋ ਜਲਵਾਗਰ ਨੂਰ ਖ਼ੁਦਾਈਆ। ਜੋ ਵਸੇ ਉਤੇ ਅਸਮਾਨਾਂ ਅਸਮਾਨ, ਇਸਮ ਆਜ਼ਮ ਨਜ਼ਰ ਕਿਸੇ ਨਾ ਆਈਆ। ਜਿਸ ਤੋਂ ਹੁੰਦੇ ਗਏ ਸਾਰੇ ਕ਼ੁਰਬਾਨ, ਕਰਬਲੇ ਵਾਲੇ ਦੇਣ ਦੁਹਾਈਆ। ਸੋ ਦੇਵਣਹਾਰਾ ਪੈਗ਼ਾਮ, ਪੈਗ਼ੰਬਰਾਂ ਕਰੇ ਪੜ੍ਹਾਈਆ। ਰਸੂਲਾਂ ਦੇ ਹਕ਼ੀਕ਼ੀ ਜਾਮ, ਨਬੀਆਂ ਪੜਦਾ ਦਏ ਉਠਾਈਆ। ਸਿਫ਼ਤਾਂ ਕਰਨ ਵਾਲਾ ਗ਼ੁਲਾਮ, ਨਜ਼ਮਾਂ ਵਿਚ ਅਲਿਫ਼ ਯੇ ਪੜ੍ਹਾਈਆ। ਦਰਗਾਹ ਸਾਚੀ ਕਰਨ ਵਾਲਾ ਬਿਸਰਾਮ, ਬਿਸਮਿਲ ਹੋ ਕੇ ਆਪਣਾ ਖੇਲ ਖਿਲਾਈਆ। ਸੋ ਕਲਜੁਗ ਅੰਤ ਸ੍ਰੀ ਭਗਵੰਤ ਸਦੀ ਚੌਧਵੀਂ ਵਿਗੜਿਆ ਵੇਖਣ ਵਾਲਾ ਇੰਤਜ਼ਾਮ, ਇੰਤਜ਼ਾਮੀ ਵਿਚ ਇੰਤਕਾਮ ਸਭ ਦਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਅਨਰਾਗੀ ਆਪਣਾ ਰਾਗ ਸੁਣਾਈਆ। ਸਦੀ ਚੌਧਵੀਂ ਕਹੇ ਭਰਾਵਾਂ ਸਦਾ ਭੈਣ ਪਿਆਰੀ, ਭਈਆ ਬਿਨ ਮਈਆ ਨਾਲ ਵਡਿਆਈਆ। ਆਸਾਂ ਵਿਚ ਸਧਰਾਂ ਵਿਚ ਮਨਸਾ ਵਿਚ ਆਵਾਜ਼ਾਂ ਰਹੀ ਮਾਰੀ, ਰਸਨਾ ਜਿਹਵਾ ਜ਼ਬਾਨ ਨਾ ਕੋਇ ਹਿਲਾਈਆ। ਗੋਬਿੰਦ ਨੂਰ ਹਾਜ਼ਰ ਹਜ਼ੂਰ ਮੇਲਾ ਕਰ ਫੇਰ ਦੁਬਾਰੀ, ਤੇਰੀ ਸਰਨ ਇਕ ਸਰਨਾਈਆ। ਸਾਨੂੰ ਪਤਾ ਨਾ ਲੱਗੇ ਜੰਗਲ ਜੂਹ ਉਜਾੜ ਪਹਾੜੀ, ਟਿੱਲੇ ਪਰਬਤ ਡੂੰਘੀ ਕੰਦਰ ਫੋਲ ਫੁਲਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਲੱਖ ਚੁਰਾਸੀ ਫਿਰੇਂ ਪਿਛੇ ਅਗਾੜੀ, ਘਟ ਘਟ ਅੰਤਰ ਹੋ ਨਿਰੰਤਰ ਨਿਰਵੈਰ ਨਿਰਾਕਾਰ ਨਿਰੰਕਾਰ ਵੇਖ ਵਖਾਈਆ। ਤੇਰੇ ਚਰਨ ਕਵਲ ਉਪਰ ਧਵਲ ਜਾਵਾਂ ਬਲਿਹਾਰੀ, ਹਉਂ ਵਾਰੀ ਘੋਲੀ ਘੋਲ ਘੋਲ ਘੁਮਾਈਆ। ਮੈਂ ਵੈਰਾਗਣ ਬਿਰਹੋਂ ਵਿਛੋੜੇ ਵਿਚ ਦੁਖਿਆਰੀ, ਦੁਖੀਆਂ ਦਰਦ ਲੈਣਾ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਦੁਆਬੇ ਦੀ ਮਾਝੇ ਵਾਲਿਆਂ ਨਾਲ ਪ੍ਰੀਤ, ਨਾਤਾ ਬਾਹਮੀ ਰਿਹਾ ਬਣਾਈਆ। ਨਰੈਣ ਸਿੰਘ ਦੀ ਪਿਛਲੀ ਭੈਣ ਨਾਮ ਮਨਜੀਤ, ਕ਼ਮੀਜ਼ ਸੋਹਣਾ ਲੈ ਕੇ ਆਈਆ। ਪਿੱਛਾ ਗੋਬਿੰਦ ਨਾਲ ਗਿਆ ਬੀਤ, ਅੱਗੇ ਪੁਰਖ ਅਕਾਲ ਨਾਲ ਵਡਿਆਈਆ। ਸਾਂਝੀ ਦੋਹਾਂ ਦੀ ਹੋਵੇ ਰੀਝ, ਖ਼ੁਸ਼ੀਆਂ ਅੰਦਰ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਭੈਣ ਭਾਈ ਦਾ ਨਾਤਾ ਸਕਾ, ਅੱਖ ਸਕੇ ਨਾ ਕੋਇ ਬਦਲਾਈਆ। ਮੈਂ ਏਸੇ ਕਰ ਕੇ ਛੱਡਕੇ ਆਈ ਮਦੀਨਾ ਮੱਕਾ, ਕਾਅਬੇ ਵਿਚ ਸਿਦਕ ਸਬੂਰੀ ਨਾ ਕੋਇ ਵਖਾਈਆ। ਵਿਸ਼ਿਆਂ ਵਿਚ ਰੁੜ੍ਹਿਆ ਬੂਰਾ ਕੱਕਾ, ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਹਲਕਾਈਆ। ਸਾਜਨ ਰਿਹਾ ਕੋਈ ਨਾ ਸਖ਼ਾ, ਸਗਲਾ ਸੰਗ ਨਾ ਕੋਇ ਬਣਾਈਆ। ਮੈਂ ਆਪਣੇ ਨਾਲ ਪਕਾ ਕੇ ਆਈ ਮਤਾ, ਮਸ਼ਵਰਾ ਇਕੋ ਇਕ ਰਖਾਈਆ। ਮੇਰੇ ਸਾਹਿਬ ਦਾ ਜਿਸ ਨੂੰ ਮਿਲ ਗਿਆ ਪਤਾ, ਸੋ ਪਤਣ ਬਹਿ ਕੇ ਆਪਣਾ ਬੇੜਾ ਲਏ ਤਰਾਈਆ। ਜਨਮ ਜਨਮ ਦਾ ਕਰਮ ਕਰਮ ਦਾ ਮੇਟੇ ਧੱਬਾ, ਕਾਲਖ ਟਿੱਕਾ ਲਾਹੀਆ। ਮੈਂ ਕੂਕ ਸੁਣਾਵਾਂ ਕਾਇਨਾਤ ਸ੍ਰਿਸ਼ਟ ਸਬਾਈ ਪਰਵਰਦਿਗਾਰ ਸਭ ਦਾ ਇਕੋ ਅੱਬਾ, ਅੰਮੀ ਆਪਣਾ ਰੂਪ ਸਮਝਾਈਆ। ਜੁਗ ਜੁਗ ਨਾਮ ਸੰਦੇਸਾ
❋
❋
ਦੇਵੇ ਸੱਦਾ, ਸਦ ਛੰਦ ਢੋਲਿਆਂ ਵਾਲੇ ਗਾਈਆ। ਜਨ ਭਗਤੋ ਛੱਬੀ ਪੋਹ ਨੂੰ ਮਾਝੇ ਵਾਲੇ ਨਾਲ ਲਿਆਇਓ ਇਕ ਗਧਾ, ਗਦਾਗਰ ਦਾ ਲੇਖਾ ਦਏ ਸਮਝਾਈਆ। ਜਿਸ ਦੇ ਮੱਥੇ ਉਤੇ ਲਿਖ ਕੇ ਲੌਣਾ ਹਾਏ ਮੇਰਿਆ ਰੱਬਾ, ਰਹਿਮਤ ਹੱਕ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰ ਏਕੰਕਾਰ ਆਪਣੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਕੋਈ ਮੈਨੂੰ ਪੁਛੋ ਸਹੇਲੀ, ਸਹੇਲੀਆਂ ਦਿਆਂ ਜਣਾਈਆ। ਕਿਹੜੀ ਖੇਲ ਪ੍ਰਭੂ ਨੇ ਖੇਲੀ, ਨਿਰਗੁਣ ਆਪਣੀ ਕਾਰ ਕਮਾਈਆ। ਕੀ ਧਾਰ ਰੱਖੇ ਨਵੇਲੀ, ਨਿਰਗੁਣ ਨਿਰਵੈਰ ਵੱਡੀ ਵਡਿਆਈਆ। ਕੀ ਭਗਤਾਂ ਰਿਹਾ ਮੇਲੀ, ਜੁਗ ਜੁਗ ਵਿਛੜੇ ਜੋੜ ਜੁੜਾਈਆ। ਕੀ ਸਾਹਿਬ ਸਵਾਮੀ ਸੱਜਣ ਬੇਲੀ, ਬੇਲਿਆਂ ਜੰਗਲਾਂ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਘਰ ਠਾਂਡਾ ਇਕ ਪ੍ਰਗਟਾਈਆ। ਸਦੀ ਚੌਧਵੀਂ ਕਹੇ ਘਰ ਵੇਖਾਂ ਠੰਡਾ ਠਾਰ, ਠੋਕਰ ਜਗਤ ਨਾ ਕੋਇ ਵਖਾਈਆ। ਜਿਥੇ ਨਾਮ ਕਲਮਾ ਸ਼ਬਦ ਜੈਕਾਰ, ਬਿਨ ਰਸਨਾ ਜਿਹਵਾ ਢੋਲਾ ਗੀਤ ਇਕ ਅਲਾਈਆ। ਨਿਰਗੁਣ ਜੋਤ ਹੋਏ ਉਜਿਆਰ, ਦੀਵਾ ਬਾਤੀ ਤੇਲ ਨਾ ਕੋਇ ਪ੍ਰਗਟਾਈਆ। ਸਚ ਸਿੰਘਾਸਣ ਸੋਹੇ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦੇ ਉਤੇ ਸਭ ਨੂੰ ਇਤਬਾਰ, ਗੁਰ ਅਵਤਾਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਸਿਰ ਸਿਰ ਆਪਣਾ ਹੁਕਮ ਮਨਾਈਆ। ਦੇਵਤ ਸੁਰ ਮੰਗਣ ਧੂੜੀ ਛਾਰ, ਟਿੱਕੇ ਖ਼ਾਕ ਵਾਲੇ ਰਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜਣ ਵਾਰੋ ਵਾਰ, ਦਿਵਸ ਰੈਣ ਆਪਣਾ ਪੰਧ ਮੁਕਾਈਆ। ਘੜੀ ਪਲ ਵੇਖਣ ਨੈਣ ਉਘਾੜ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਸੋ ਵੇਖਣਹਾਰਾ ਮੁਰੀਦਾਂ ਹਾਲ, ਮੁਰਸ਼ਦ ਦਾਤਾ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੇਰਾ ਹੱਲ ਕਰੇ ਸਵਾਲ, ਨੰਬਰੀ ਆਪਣੀ ਫੋਲ ਫੁਲਾਈਆ। ਝਗੜਾ ਮੇਟ ਕੇ ਕਾਲ ਮਹਾਂਕਾਲ, ਦੀਨ ਦਿਆਲ ਦਇਆ ਕਮਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਚਖੰਡ ਦਵਾਰ ਵਖਾ ਸਚੀ ਧਰਮਸਾਲ, ਦਰਗਾਹ ਸਾਚੀ ਪੜਦਾ ਦਏ ਉਠਾਈਆ। ਜਿਥੇ ਵਸਣ ਸ਼ਾਹ ਕੰਗਾਲ, ਦੀਨ ਮਜ਼੍ਹਬ ਵੰਡ ਨਾ ਕੋਇ ਵਖਾਈਆ। ਸਭ ਦੀ ਲੇਖੇ ਲਾਵੇ ਘਾਲ, ਜੋ ਪ੍ਰਭ ਦਾ ਨਾਮ ਧਿਆਈਆ। ਜੋ ਸਿਖਿਆ ਗੋਬਿੰਦ ਗਿਆ ਸਿਖਾਲ, ਤਤ ਵਜੂਦ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਚ ਘਰ, ਗ੍ਰਹਿ ਮੰਦਰ ਇਕ ਸੁਹਾਈਆ। ਗ੍ਰਹਿ ਮੰਦਰ ਹੋਵੇ ਸੋਹਣਾ, ਪ੍ਰਭ ਸੋਹਣੀ ਬਣਤ ਬਣਾਈਆ। ਜਿਥੇ ਨੇਤਰ ਨੀਰ ਪਏ ਨਾ ਰੋਣਾ, ਹੰਝੂਆਂ ਹਾਰ ਨਾ ਕੋਇ ਬਣਾਈਆ। ਰਸਨਾ ਨਾਲ ਪਏ ਨਾ ਗੌਣਾ, ਬੱਤੀ ਦੰਦ ਨਾ ਕੋਇ ਜਣਾਈਆ। ਬਸਤਰ ਪਏ ਨਾ ਤਨ ਛੁਹੌਣਾ, ਸਾਢੇ ਤਿੰਨ ਹੱਥ ਨਾ ਵੰਡ ਵੰਡਾਈਆ। ਮਸਤਕ ਕਿਸੇ ਨਾ ਪਏ ਘਸੌਣਾ, ਨਿਉਂ ਨਿਉਂ ਕੋਇ ਨਾ ਲਾਗੇ ਪਾਈਆ। ਇਕੋ ਪੁਰਖ ਅਕਾਲ ਦੀਨ ਦਿਆਲ ਨਜ਼ਰੀ ਔਣਾ, ਸਚਖੰਡ ਸਾਚੇ ਸੋਭਾ ਪਾਈਆ। ਜਿਸ ਨੇ ਸਤਿਜੁਗ ਅੰਦਰ ਆਪਣਾ ਹੁਕਮ ਵਰਤੌਣਾ, ਕਲਜੁਗ ਕੂੜਾ ਡੇਰਾ ਢਾਹੀਆ। ਚਾਰ ਵਰਨਾਂ ਇਕੋ ਰੰਗ ਰੰਗੌਣਾ, ਕਸ਼ੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਦੁਰਮਤ ਮੈਲ ਧੁਆਈਆ। ਆਤਮ ਪਰਮਾਤਮ ਸਾਚਾ ਨਾਮ ਜਪੌਣਾ, ਜੋ ਸੋਹੰ ਢੋਲਾ ਨਾਨਕ ਗਿਆ ਗਾਈਆ। ਇਕੋ ਖੜਗ ਖੰਡਾ ਦੋ ਜਹਾਨ ਚਮਕੌਣਾ, ਜੋ ਤੀਰ ਭੱਥਾ ਸੋਹੰ ਗੋਬਿੰਦ ਗੁਰੂ ਗਿਆ ਸਮਝਾਈਆ। ਸਦੀ ਚੌਧਵੀਂ ਕਹੇ ਪ੍ਰਭ ਨੇ ਸਾਚਾ ਮਾਰਗ ਲੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੈਂ ਚਾਰੋਂ ਕੁੰਟ ਕੀਤੀ ਤਲਾਸ਼ੀ, ਦਹਿ ਦਿਸ਼ਾ ਫੋਲ ਫੁਲਾਈਆ। ਜਿਧਰ ਵੇਖਾਂ ਓਧਰ ਮਦਿਰਾ ਮਾਸੀ, ਮਸਤੀ ਨਾਮ ਖ਼ੁਮਾਰੀ ਨਾ ਕੋਇ ਚੜ੍ਹਾਈਆ। ਧਰਮ ਅਸਥਾਨਾਂ ਉਤੇ ਹੁੰਦੀ ਵੇਖੀ ਬਦਮਾਸ਼ੀ, ਸਾਧ ਸੰਤ ਧੀਆਂ ਭੈਣਾਂ ਰਹੇ ਤਕਾਈਆ। ਜੂਠੇ ਝੂਠੇ ਵੇਖੇ ਗੁਰੂ ਗ੍ਰੰਥ ਦੇ ਪਾਠੀ, ਬੁੱਧੀ ਬਿਬੇਕ ਨਾ ਕੋਇ ਬਣਾਈਆ। ਸਾਚਾ ਅੰਮ੍ਰਿਤ ਨਾ ਦੇਵੇ ਕੋਈ ਗੋਬਿੰਦ ਵਾਲੀ ਬਾਟੀ, ਪੰਜਾਂ ਪਿਆਰਿਆਂ ਵਿਚੋਂ ਸਾਬਤ ਨਜ਼ਰ ਕੋਇ ਨਾ ਆਈਆ। ਚਾਰ ਵਰਨਾਂ ਬਦਲੇ ਨਾ ਕੋਇ ਹਯਾਤੀ, ਹਜ਼ਾਰਾਂ ਲੱਖਾਂ ਨੇਤਰ ਰੋ ਕੇ ਰਹੇ ਕੁਰਲਾਈਆ। ਜਿਹੜੀ ਕਥਾ ਕਹਾਣੀ ਗੋਬਿੰਦ ਨੇ ਅੰਤ ਆਖੀ, ਬਿਨ ਅੱਖਰਾਂ ਦਿਤੀ ਸੁਣਾਈਆ। ਓਸ ਦਾ ਲਹਿਣਾ ਵੇਖਣਾ ਜਨ ਭਗਤੋ ਏਸੇ ਵਸਾਖੀ, ਵਸਾਹ ਕੇ ਸਭ ਨੂੰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਦੀ ਸਾਂਭ ਕੇ ਰੱਖੀ ਬਿਨ ਅੱਖਰਾਂ ਵਾਲੀ ਉਹ ਪਾਤੀ, ਜਿਸ ਦਾ ਲੇਖ ਜਗਤ ਵਿਦਿਆ ਨਾ ਕੋਇ ਸਮਝਾਈਆ। ਸਦੀ ਚੌਧਵੀਂ ਕਹੇ ਕੀ ਗੋਬਿੰਦ ਰਿਹਾ ਲਿਖਦਾ, ਲੇਖਾ ਬਿਨ ਕ਼ਲਮ ਸ਼ਾਹੀਆ। ਕੀ ਰੂਪ ਹੋਵੇ ਮੇਰੇ ਸਿੱਖ ਦਾ, ਸਿਖਿਆ ਲਵੇ ਧੁਰਦਰਗਾਹੀਆ। ਇਸ਼ਟ ਰੱਖੇ ਏਕੰਕਾਰ ਇਕ ਦਾ, ਦੂਸਰ ਸੀਸ ਨਾ ਕਦੇ ਝੁਕਾਈਆ। ਪੁਤ ਬਣੇ ਅਗੰਮੇ ਪਿਤ ਦਾ, ਜੋ ਏਥੇ ਓਥੇ ਹੋਏ ਸਹਾਈਆ। ਝਗੜਾ ਮੁਕੇ ਆਵਣ ਜਾਵਣ ਨਿਤ ਦਾ, ਚੁਰਾਸੀ ਡੇਰਾ ਢਾਹੀਆ। ਸੋ ਗੁਰਮੁਖ ਮਾਨਸ ਜਨਮ ਜਿੱਤਦਾ, ਜੋ ਗੁਰ ਗੁਰ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀ ਅਸਮਾਨ ਨਿਰਗੁਣ ਨੂਰ ਹੋ ਕੇ ਦਿਸਦਾ, ਜੋਤੀ ਜਾਤਾ ਪੁਰਖ ਬਿਧਾਤਾ, ਅਗੰਮ ਅਥਾਹ ਬੇਪ੍ਰਵਾਹ ਪਰਵਰਦਿਗਾਰ ਸਾਂਝਾ ਯਾਰ ਜਲਵਾਗਰ ਨੂਰ ਖ਼ੁਦਾਈਆ।
੪ ਮੱਘਰ ਸ਼ਹਿਨਸ਼ਾਹੀ ਸੰਮਤ ੪ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ
ਸਦੀ ਚੌਧਵੀਂ ਕਹੇ ਮੈਂ ਰਾਤੀਂ ਫਿਰੀ ਵਿਚ ਮਦੀਨੇ, ਮੁੱਦਾ ਸਭ ਦਾ ਵੇਖ ਵਖਾਈਆ। ਨੂਰ ਦਿਸਿਆ ਨਾ ਵਿਚ ਕਿਸੇ ਦੀਨੇ, ਮਜ਼੍ਹਬ ਗ਼ਜ਼ਬ ਤੁਅੱਜਬ ਵਿਚ ਦਏ ਦੁਹਾਈਆ। ਮੁਹੰਮਦ ਹੋਇਆ ਪਸੀਨੋ ਪਸੀਨੇ, ਹੈਰਾਨੀ ਚਾਰੋਂ ਕੁੰਟ ਛਾਈਆ। ਕਿਉਂ ਕਲਮਿਆਂ ਵਾਲੇ ਹੋਏ ਕਮੀਨੇ, ਕਮਜ਼ਾਤ ਕੁਲੱਖਣੀ ਰੂਪ ਵਟਾਈਆ। ਸੱਯਦਾ ਕਰੇ ਨਾ ਕੋਇ ਹੋ ਅਧੀਨੇ, ਵਾਅਜ਼ ਹੱਕ ਨਾ ਕੋਇ ਦ੍ਰਿੜਾਈਆ। ਪ੍ਰੀਤੀ ਰਹੀ ਨਾ ਜਲ ਮੀਨੇ, ਆਬੇਹਯਾਤ ਜਾਮ ਨਾ ਕੋਇ ਪਿਆਈਆ। ਕੀ ਖੇਲ ਹੋਣਾ ਅਗਲੇ ਰਮਜ਼ਾਨ ਮਹੀਨੇ, ਰਮਜ਼ ਇਸ਼ਾਰੇ ਵਾਲੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਦਏ ਉਠਾਈਆ । ਸਦੀ ਚੌਧਵੀਂ ਕਹੇ ਮੈਂ ਵੇਖੀ ਮਦੀਨੇ ਦੀ ਚਾਰ ਦੀਵਾਰੀ, ਦੀਆ ਬਾਤੀ ਨਾ ਕੋਇ ਡਗਮਗਾਈਆ। ਮੁਰੀਦ ਮੁਰਸ਼ਦਾਂ ਟੁੱਟਦੀ ਵੇਖੀ ਯਾਰੀ, ਯਾਰਾਨਾ ਹੱਕ ਨਾ ਕੋਇ ਵਖਾਈਆ। ਕਲਮੇ ਉਤੇ ਹੋਈ ਬੇਇਤਬਾਰੀ, ਸਿਦਕ ਭਰੋਸਾ ਯਕੀਨ ਨਾ ਕੋਇ ਦਰਸਾਈਆ । ਰਸੂਲ ਰਸੂਲਾਂ ਨਾਲ ਕਰਨ ਗਦਾਰੀ, ਮਸੂਲ ਸ਼ਰਅ ਵਾਲਾ ਵਖਾਈਆ। ਉਮਤ ਵਿਚ ਹੋਈ ਬੇਜ਼ਾਰੀ, ਜ਼ਾਰੋ ਜ਼ਾਰ ਨੇਤਰ ਨੈਣਾਂ
❋
❋
ਨੀਰ ਵਹਾਈਆ। ਲੁਕਦੀ ਫਿਰਦੀ ਪਹਾੜ ਉਜਾੜੀਂ, ਦਰਗਾਹ ਮਿਲੇ ਨਾ ਕੋਇ ਵਡਿਆਈਆ। ਲੱਗੀ ਅੱਗ ਬਹੱਤਰ ਨਾੜੀ, ਸਾਂਤਕ ਸਤਿ ਨਾ ਕੋਇ ਕਰਾਈਆ। ਸ਼ੇਖ਼ਾਂ ਮੁੱਲਾਂ ਦੀ ਵੇਖੀ ਰੱਤੀ ਦਾੜ੍ਹੀ, ਰੰਗ ਮਹਿੰਦੀ ਵਾਲਾ ਚੜ੍ਹਾਈਆ। ਇਕ ਓਹਲੇ ਛੁਪੀ ਵੇਖੀ ਬਾਰੀ, ਜਿਸ ਵਿਚ ਬਾਰਾਂ ਮਾਹ ਬਹਿ ਕੇ ਮੁਹੰਮਦ ਆਪਣੇ ਚਰਨਾਂ ਉਤੇ ਆਪਣੀ ਅੱਖ ਟਿਕਾਈਆ। ਆਸਾਂ ਦੀ ਫੇਰਦਾ ਰਿਹਾ ਬਹਾਰੀ, ਸਧਰਾਂ ਦੀ ਸੇਵ ਕਮਾਈਆ। ਲਾਗੇ ਰੱਖਕੇ ਫੁੱਲਾਂ ਦੀ ਖਾਰੀ, ਕਾਂਟੇ ਨੌ ਉਤੇ ਟਿਕਾਈਆ। ਲਾਲ ਮਹਿੰਦੀ ਘੋਲ ਕੇ ਗਾੜ੍ਹੀ, ਪੰਜਾਂ ਪੋਟਿਆਂ ਨਾਲ ਛੁਹਾਈਆ। ਖੇਲ ਵੇਖਦਾ ਰਿਹਾ ਜਗਤ ਬਜ਼ਾਰੀ, ਬਾਜ਼ਾਂ ਵਾਲਾ ਅੰਦਰ ਬੈਠੇ ਨੂੰ ਨਜ਼ਰੀ ਆਈਆ। ਫੇਰ ਬਣਿਆ ਸਚ ਪੁਜਾਰੀ, ਸਯਦੇ ਵਿਚ ਸੀਸ ਝੁਕਾਈਆ। ਕੀ ਖੇਲ ਕਰੇ ਮਦਾਰੀ, ਨਿਰਗੁਣ ਆਪਣਾ ਵੇਸ ਵਟਾਈਆ। ਪੜ੍ਹਿਆ ਦਰੂਦ ਇਕ ਹਜ਼ਾਰੀ, ਹਿਜਰ ਵਿਚ ਗਾਈਆ। ਤੇਰੀ ਖੇਲ ਬੇਸ਼ੁਮਾਰੀ, ਸ਼ੁਮਾਰ ਅੰਤ ਨਾ ਕੋਇ ਸਮਝਾਈਆ। ਉਫ਼ ਹਾਏ ਕਰ ਕੇ ਚੌਧਵੀਂ ਸਦੀ ਪੁਕਾਰੀ, ਰੋ ਰੋ ਮਾਰੇ ਧਾਈਂਆ। ਮੇਰੇ ਮਾਲਕ ਪ੍ਰਿਤਪਾਲਕ ਦਾਤਾਰੀ, ਦਇਆਵਾਨ ਤੇਰੀ ਸਰਨਾਈਆ। ਤੇਰੇ ਹੁਕਮੇ ਅੰਦਰ ਰਵਾਂ ਕੁਆਰੀ, ਜਗਤ ਖੌਂਤ ਨਾ ਕੋਇ ਹੰਢਾਈਆ। ਮੈਂ ਬਣਨਾ ਨਹੀਂ ਲਾਟਾਂ ਵਾਲੀ ਜੋ ਵਸੇ ਉਤੇ ਪਹਾੜੀਂ, ਮੰਦਰਾਂ ਵਿਚ ਡੇਰਾ ਲਾਈਆ। ਮੈਂ ਸਦਾ ਫਿਰਾਂ ਤੇਰੇ ਪਿਛੇ ਅਗਾੜੀ, ਦੂਜਾ ਅਵਰ ਨਾ ਕੋਇ ਤਕਾਈਆ । ਸਚ ਇਸ਼ਟ ਦੀ ਰਹਾਂ ਪੁਜਾਰੀ, ਪੁਸਤਕ ਹੱਥ ਨਾ ਕੋਇ ਉਠਾਈਆ। ਜਿਸ ਵੇਲੇ ਖੇਲ ਕਰੇ ਏਕੰਕਾਰੀ, ਦੁਬਾਰੀ ਆਪਣੀ ਕਾਰ ਕਮਾਈਆ। ਲੇਖਾ ਵੇਖੇ ਦੋਬਾਰੀ ਤਿਬਾਰੀ, ਚੌਬਾਰੀ ਆਪਣੀ ਵੰਡ ਵੰਡਾਈਆ। ਪੰਚਮ ਮੇਲਾ ਬਾਹਰ ਪਰਪੰਚ ਧਾਰੀ, ਪਾਰਬ੍ਰਹਮ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਮੈਂ ਵੇਖੀ ਇਕ ਬਾਰੀ ਜਿਸ ਵਿਚ ਦਿਸਿਆ ਇਕ ਕਬੂਤਰ, ਨੈਣ ਮੂੰਦ ਧਿਆਨ ਲਗਾਈਆ। ਕੁਛ ਪੁਕਾਰ ਕਰੇ ਅਬੂਤਰ, ਬਿਨਾ ਤਰਜ਼ ਤਾਲ ਦੁਹਾਈਆ। ਮੁਹੰਮਦ ਦਾ ਕਿਹੜਾ ਬਣਿਆ ਘਰ, ਹਮਦ ਵਿਚ ਇਕ ਧਿਆਨ ਜਣਾਈਆ। ਅੰਧੇਰਾ ਭੈ ਵਿਚ ਆਵੇ ਡਰ, ਭਿਆਨਕ ਰੂਪ ਖ਼ੁਦਾਈਆ। ਸਾਚਾ ਪੱਲੂ ਕੋਈ ਨਾ ਫੜੇ ਲੜ, ਲੜੀ ਲੜੀ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਕੁਛ ਹੱਬ ਆਪੇ ਵੇਖੇ ਖੜ੍ਹ, ਖਿੜਕੀ ਵਿਚੋਂ ਆਪਣਾ ਪੜਦਾ ਲਾਹੀਆ।
੪ ਮੱਘਰ ਸ਼ਹਿਨਸ਼ਾਹੀ ਸੰਮਤ ੪ ਕੁੰਦਨ ਸਿੰਘ ਦੇ ਗ੍ਰਹਿ ਪਿੰਡ ਮਾਲ ਚਕ ਜ਼ਿਲਾ ਅੰਮ੍ਰਿਤਸਰ
ਸਦੀ ਚੌਧਵੀਂ ਕਹੇ ਨੇਤਰ ਰੋਵੇ ਚੰਦ ਸਤਾਰਾ, ਸਤਹ ਬਸਤਹ ਸਮਝ ਕਿਸੇ ਨਾ ਆਈਆ। ਕਰੇ ਖੇਲ ਕੀ ਪਰਵਰਦਿਗਾਰਾ, ਪਾਰਬ੍ਰਹਮ ਪਰਮੇਸ਼ਵਰ ਬੇਪ੍ਰਵਾਹੀਆ। ਜਿਸ ਦਾ ਨਾਮ ਲੋਕ ਪ੍ਰਲੋਕ ਵਜੇ ਨਗਾਰਾ, ਨੌਬਤ ਹੱਕ ਹੱਕ ਸੁਣਾਈਆ। ਅਵਤਾਰ ਪੈਗ਼ੰਬਰ ਖ਼ਿਦਮਤਗਾਰਾ, ਗੁਰ ਗੁਰ ਬੈਠੇ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਭਿਖਾਰਾ, ਹੱਵਾ ਆਦਮ ਨਾ ਕੋਇ ਵਡਿਆਈਆ । ਖੇਲੇ ਖੇਲ ਆਪਣੀ ਧਾਰਾ, ਧਰਨੀ ਧਰਤ ਧਵਲ ਧੋਲ ਖੋਜ ਖੁਜਾਈਆ। ਚਾਰ ਕੁੰਟ ਹੋ ਉਜਿਆਰਾ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਲੱਖ ਚੁਰਾਸੀ ਪਾਵੇ ਸਾਰਾ, ਅੰਡਜ
❋
❋
ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਚੰਦ ਸਤਾਰਾ ਰਿਹਾ ਰੋ, ਬਿਨ ਲੋਚਨ ਨੈਣ ਨੀਰ ਵਹਾਈਆ। ਕੀ ਖੇਲ ਰਿਹਾ ਹੋ, ਹੋਕਾ ਹੂ ਹੂ ਅਲਾਹੀਆ। ਸਾਡੇ ਨਾਲ ਹੋਇਆ ਧਰੋਹ, ਧ੍ਰੂ ਪ੍ਰਹਿਲਾਦ ਦਏ ਗਵਾਹੀਆ। ਪਰਵਰਦਿਗਾਰ ਦਾ ਟੁੱਟਾ ਮੋਹ, ਮੁਹੱਬਤ ਹੱਕ ਨਾ ਕੋਇ ਜਣਾਈਆ। ਸਭ ਕੁਛ ਰਿਹਾ ਖੋਹ, ਖ਼ਾਲਕ ਖ਼ਲਕ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਤਿਵਾਦੀ ਵਡ ਵਡਿਆਈਆ। ਚੰਦ ਸਤਾਰਾ ਰੋਵੇ ਮਾਰੇ ਧਾਹ, ਕੂਕ ਕੂਕ ਸੁਣਾਈਆ। ਕਰੇ ਖੇਲ ਕੀ ਬੇਪ੍ਰਵਾਹ, ਪਤਿਪਰਮੇਸ਼ਵਰ ਧੁਰਦਰਗਾਹੀਆ। ਸਾਨੂੰ ਕਰਨ ਲੱਗਾ ਜੁਦਾ, ਜੁਜ਼ ਆਪਣੇ ਹੱਥ ਰਖਾਈਆ। ਦੀਨ ਦੁਨੀ ਦੀ ਬਦਲ ਅਦਾ, ਅਦਾਵਤ ਕੂੜੀ ਰਿਹਾ ਗੁਆਈਆ। ਸਾਚੇ ਨਾਮ ਦੀ ਦੱਸ ਸਦਾ, ਰਹਿਬਰ ਹੋ ਕੇ ਪੜਦਾ ਲਾਹੀਆ। ਸਾਡੀ ਕ਼ਬੂਲ ਕਰੇ ਦੁਆ, ਸੱਯਦਿਆਂ ਵਿਚ ਸੀਸ ਝੁਕਾਈਆ। ਮਾਇਆ ਮਮਤਾ ਮੇਟ ਵਬਾ, ਮੋਹ ਵਿਕਾਰ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਹਰਿ ਕਰਤਾ ਸ਼ਹਿਨਸ਼ਾਹੀਆ। ਚੰਦ ਸਤਾਰਾ ਕਹੇ ਵੇਖੀਏ ਖੇਲ ਬੇਨਜ਼ੀਰ, ਨਜ਼ਰ ਤੋਂ ਉਹਲੇ ਦਏ ਜਣਾਈਆ। ਇਸ਼ਾਰੇ ਦੇ ਰਿਹਾ ਕਬੀਰ, ਬਿਨ ਅੱਖਾਂ ਸੈਨਤ ਰਿਹਾ ਲਗਾਈਆ। ਵੇਖੋ ਪਰਮ ਪੁਰਖ ਦੀ ਤਦਬੀਰ, ਤਰੀਕਾ ਅਵਰ ਨਾ ਕੋਇ ਜਣਾਈਆ। ਸਭ ਦੀ ਬਦਲ ਦੇਵੇ ਤਕ਼ਦੀਰ, ਰਹਿਬਰ ਹੋ ਕੇ ਵੇਖ ਵਖਾਈਆ। ਅਗੰਮੀ ਦੱਸ ਉਹ ਤਸਵੀਰ, ਜਿਸ ਨੂੰ ਮੁਸੱਵਰ ਤਸੱਵਰ ਕਰ ਨਾ ਕੋਇ ਵਖਾਈਆ। ਸਦੀ ਚੌਧਵੀਂ ਪਵੇ ਭੀੜ, ਚਾਰੋ ਕੁੰਟ ਕੁੰਟ ਕੁਰਲਾਈਆ। ਝਗੜਾ ਪਏ ਗ਼ਰੀਬ ਅਮੀਰ, ਅਮਰਾਪਦ ਨਾ ਕੋਇ ਵਖਾਈਆ। ਨਾਮ ਖੰਡਾ ਖੜਗ ਸ਼ਮਸ਼ੀਰ, ਨਿਰਗੁਣ ਧਾਰ ਇਕ ਚਮਕਾਈਆ । ਵੇਖ ਵਖਾਣੇ ਸ਼ਾਹ ਹਕੀਰ, ਕਾਇਆ ਕਾਅਬਾ ਖੋਜ ਖੁਜਾਈਆ। ਨੇਤਰ ਰੋ ਕੇ ਕਹੇ ਕ਼ੁਰਾਨ ਮਜੀਦ, ਤੀਸ ਬਤੀਸ ਢੋਲਾ ਇਕ ਅਲਾਹੀਆ। ਸਾਚੀ ਰਹੀ ਕੋਈ ਨਾ ਦੀਦ, ਨੇਤਰ ਨੈਣ ਅੱਖ ਨਾ ਕੋਇ ਮਿਲਾਈਆ। ਮਾਣ ਰਿਹਾ ਨਾ ਕੋਇ ਈਦ, ਈਦਲੁ ਫ਼ਿਤਰ ਢੋਲਾ ਹੱਕ ਨਾ ਕੋਇ ਜਣਾਈਆ। ਮੁਹੰਮਦ ਬਿਨ ਅਲਿਫ਼ ਯੇ ਤੋਂ ਕੀਤੀ ਵਸੀਅਤ, ਅਸਲੀਅਤ ਆਪਣੇ ਵਿਚ ਛੁਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਾ ਹਰਿ, ਦਰਗਾਹ ਸਾਚੀ ਵੇਖ ਵਖਾਈਆ। ਚੰਦ ਸਤਾਰਾ ਕਹੇ ਮੇਰੇ ਮਹਿਬੂਬ, ਮਿਹਰਵਾਨ ਤੇਰੀ ਵਡਿਆਈਆ। ਤੇਰਾ ਖੇਲ ਉਚ ਅਰੂਜ, ਅਰਸ਼ ਫ਼ਰਸ਼ ਤੇਰੀ ਸਰਨਾਈਆ। ਸਦੀ ਚੌਧਵੀਂ ਕਰ ਮਹਿਦੂਦ, ਹਦੂਦ ਆਪਣੀ ਇਕ ਪ੍ਰਗਟਾਈਆ। ਚਾਰੋਂ ਕੁੰਟ ਦਿਸੇਂ ਮੌਜੂਦ, ਮਜਲਸ ਭਗਤਾਂ ਵਿਚ ਲਗਾਈਆ। ਭਾਗ ਲਗਾ ਉਮਤ ਕਾਇਆ ਕਲਬੂਤ, ਕਲਮਾ ਕਲਮੇ ਵਿਚੋਂ ਉਪਜਾਈਆ। ਸਾਚਾ ਸੰਦੇਸਾ ਦੇ ਜਬਰਾਈਲ ਦੂਤ, ਅਸਰਾਈਲ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਚੰਦ ਸਤਾਰਾ ਕਹੇ ਮੇਰੀ ਅੰਤਰ ਅੰਤਰ ਆਹ, ਹੌਕਾ ਲੈ ਕੇ ਦਿਆਂ ਜਣਾਈਆ। ਪੀਰ ਪੈਗ਼ੰਬਰ ਮੇਰੇ ਗਵਾਹ, ਸ਼ਹਾਦਤ ਤੇਰੇ ਦਰ ਭੁਗਤਾਈਆ। ਸਦੀ ਚੌਧਵੀਂ ਅੰਤ ਅਖ਼ੀਰ ਗਿਆ ਆ, ਆਪਣਾ ਬੈਠੀ ਪੰਧ ਮੁਕਾਈਆ। ਮਨਸਾ ਸਭ ਦੀ ਵੇਖ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਤੇਰੀ ਬੇਪ੍ਰਵਾਹੀਆ। ਤੂੰ ਜਲਵਾਗਰ ਇਕ ਖ਼ੁਦਾ, ਨੂਰੀ ਨੂਰ ਡਗਮਗਾਈਆ। ਅਸੀਂ ਚਲੀਏ ਤੇਰੀ ਵਿਚ ਰਜ਼ਾ, ਰਾਜ਼ਕ਼ ਰਿਜ਼ਕ ਰਹੀਮ
❋
❋
ਤੇਰੀ ਸੇਵ ਕਮਾਈਆ। ਕਿਰਪਾ ਕਰ ਮੇਰੇ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਾਂਗਤ ਹੋ ਕੇ ਝੋਲੀ ਰਹੇ ਡਾਹੀਆ। ਸਦੀ ਚੌਧਵੀਂ ਕਹੇ ਚੰਦ ਸਤਾਰ ਮੁਰਸ਼ਦ ਵੇਖ ਆਪਣਾ ਮੁਰੀਦ, ਮੁਰੀਦਾਂ ਵੇਖ ਵਖਾਈਆ। ਜੋ ਤੇਰਾ ਰਾਹ ਤੱਕਣ ਬਿਨ ਦੀਦ, ਨੇਤਰ ਲੋਚਨ ਨੈਣ ਸੇਵ ਕਮਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਕਰ ਕੇ ਗਏ ਤਾਕੀਦ, ਧੁਰ ਫ਼ਰਮਾਨ ਇਕ ਦ੍ਰਿੜਾਈਆ। ਉਨ੍ਹਾਂ ਆਸਾ ਮਨਸਾ ਪੂਰੀ ਕਰ ਉਮੀਦ, ਬਚਿਆ ਰਹਿਣ ਕੋਇ ਨਾ ਪਾਈਆ। ਗ਼ਫ਼ਲਤ ਵਾਲੀ ਖੋਲ੍ਹ ਨੀਂਦ, ਆਲਸ ਕੂੜਾ ਦੇ ਗਵਾਈਆ। ਸਾਹਿਬ ਸਵਾਮੀ ਤੈਨੂੰ ਲਵਣ ਚੀਤ, ਚਿਤ ਠਗੌਰੀ ਮਨ ਨਾ ਕੋਇ ਰਖਾਈਆ। ਮੈਂ ਤੇਰਾ ਤੂੰ ਮੇਰਾ ਆਤਮ ਪਰਮਾਤਮ ਗਾਵਣ ਗੀਤ, ਧੁਰ ਦਾ ਢੋਲਾ ਅਗੰਮ ਅਥਾਹੀਆ। ਝਗੜਾ ਮਿਟਾ ਹਸਤ ਕੀਟ, ਊਚਾਂ ਨੀਚਾਂ ਰੰਗ ਰੰਗਾਈਆ। ਤੇਰੇ ਚਰਨ ਕਵਲ ਹੋਵੇ ਪ੍ਰੀਤ, ਪ੍ਰੀਤਮ ਹੋ ਕੇ ਜੋੜ ਜੁੜਾਈਆ। ਸਦਾ ਦਿਸੇ ਹਾਜ਼ਰ ਹਜ਼ੂਰ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਕਿਰਪਾ ਕਰ ਲਾਸ਼ਰੀਕ, ਸ਼ਿਰਕਤ ਕੂੜੀ ਦੇਣੀ ਕਢਾਈਆ। ਤੇਰੇ ਅੰਦਰ ਹੱਕ ਤੌਫ਼ੀਕ਼, ਤੋਫ਼ਾ ਨਾਮ ਝੋਲੀ ਦੇਣਾ ਭਰਾਈਆ। ਤੇਰੀ ਧਾਰ ਸਭ ਤੋਂ ਮੁਫ਼ੀਦ, ਮੁਫ਼ਲਿਸਾਂ ਦੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਦਰਵੇਸ਼ ਹੋ ਕੇ ਆਸ ਰਖਾਈਆ। ਚੰਦ ਸਤਾਰ ਕਹੇ ਮੇਰੇ ਸਾਹਿਬ ਸਾਹਿਬ ਸੁਲਤਾਨ, ਸੁੱਤਿਆਂ ਲੈ ਉਠਾਈਆ। ਗੋਬਿੰਦ ਵਾਲਾ ਲੇਖਾ ਮਾਰ ਧਿਆਨ, ਗੜ੍ਹੀ ਚਮਕੌਰ ਦਏ ਦੁਹਾਈਆ। ਗੁਰਮੁਖ ਸਾਚੇ ਕਰ ਪ੍ਰਵਾਨ, ਪਰਮ ਪੁਰਖ ਪ੍ਰਭ ਆਪਣਾ ਰੰਗ ਰੰਗਾਈਆ। ਧੁਰ ਦਾ ਦੇ ਅਗੰਮੀ ਗਿਆਨ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਸਤਿ ਵਖਾ ਇਕ ਨਿਸ਼ਾਨ, ਜਿਥੇ ਛਤਰ ਝੁੱਲੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਾਹਵਾ ਤੇਰੀ ਵਜਦੀ ਰਹੇ ਵਧਾਈਆ। ਚੰਦ ਸਤਾਰ ਕਹੇ ਮੇਰੇ ਸਾਹਿਬ ਪੁਰਖ ਅਬਿਨਾਸ਼ੀ, ਹਰਿ ਕਰਤੇ ਵਡ ਵਡਿਆਈਆ। ਗੁਰਮੁਖਾਂ ਅੰਦਰ ਵੜ ਕੇ ਕਰ ਤਲਾਸ਼ੀ, ਘਟ ਘਟ ਅੰਦਰ ਫੋਲ ਫੁਲਾਈਆ। ਕਿਸ ਨੂੰ ਤੇਰੇ ਮਿਲਣ ਦੀ ਆਸੀ, ਆਸਾ ਵਿਚ ਬੈਠਾ ਰਾਹ ਤਕਾਈਆ। ਮਨੂਆ ਮੂਲ ਨਾ ਕਰੇ ਬਦਮਾਸ਼ੀ, ਬਦੀ ਦਾ ਡੇਰਾ ਬੈਠੇ ਢਾਹੀਆ। ਯਾਦ ਕਰਦੇ ਦਿਵਸ ਰਾਤੀ, ਘੜੀ ਪਲ ਸਾਹ ਸਾਹ ਸਮਾਈਆ। ਤੇਰਾ ਨੂਰ ਬਣ ਕੇ ਜ਼ਾਤੀ, ਆਤਮ ਹੋ ਕੇ ਪਰਮਾਤਮ ਵੇਖ ਵਖਾਈਆ। ਕਰ ਪ੍ਰਕਾਸ਼ ਬਿਨ ਦੀਵਾ ਬਾਤੀ, ਕਵਲ ਨੈਣ ਡਗਮਗਾਈਆ। ਚਰਨ ਪ੍ਰੀਤੀ ਸੱਚੀ ਹਯਾਤੀ, ਜੀਵਣ ਜੀਵਣ ਵਿਚੋਂ ਸਮਝਾਈਆ। ਅੰਮ੍ਰਿਤ ਦੇ ਬੂੰਦ ਸਵਾਂਤੀ, ਮਧੁਰ ਪਿਆਲਾ ਹੱਥ ਉਠਾਈਆ। ਲਹਿਣਾ ਦੇਣਾ ਰਹੇ ਕੋਈ ਨਾ ਬਾਕੀ, ਬਾਕ਼ਾਇਦਾ ਆਪਣੀ ਕਾਰ ਕਮਾਈਆ। ਭਾਗ ਲਗਾ ਦੇ ਕਾਇਆ ਮਾਟੀ ਖ਼ਾਕੀ, ਖ਼ਾਲਕ ਖ਼ਲਕ ਹੋ ਸਹਾਈਆ। ਤੇਰਾ ਮੇਲ ਹੋਵੇ ਇਤਫ਼ਾਕੀ, ਵਾਅਦੇ ਪੂਰੇ ਦੇ ਕਰਾਈਆ। ਆਤਮ ਪਰਮਾਤਮ ਜੁੜੇ ਨਾਤੀ, ਦੂਜਾ ਨਜ਼ਰ ਕੋਇ ਨਾ ਆਈਆ। ਤੂੰ ਧੁਰ ਦਰਗਾਹ ਦਾ ਸਾਕੀ, ਜਾਮ ਹਕ਼ੀਕ਼ੀ ਦੇ ਪਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਚੰਦ ਸਤਾਰ ਕਹੇ ਮੇਰੀ ਹੋਰ ਇਕ ਆਸਾ, ਆਸਾ ਵਿਚ ਵਡਿਆਈਆ। ਜਿਸ ਨੂੰ ਗੋਬਿੰਦ ਉਤੇ ਭਰਵਾਸਾ, ਹਿਰਦੇ ਅੰਦਰ ਵੇਖ ਵਖਾਈਆ। ਓਸ ਆਪੇ ਹੋਵੀਂ ਰਾਖਾ, ਸਿਰ ਆਪਣਾ ਹੱਥ ਰਖਾਈਆ। ਪੂਰਬ ਪੂਰਾ ਕਰਨਾ ਘਾਟਾ, ਬਾਕੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਸਦੀ ਚੌਧਵੀਂ ਵੇਖ ਗੋਬਿੰਦ ਵਾਲੀ ਧਾਰ, ਧਰਮ ਦਵਾਰੇ ਨਜ਼ਰੀ ਆਈਆ। ਭੈਣ ਭਰਾ ਦਾ ਸਚ ਪਿਆਰ, ਸੰਗਤ ਸਿੰਘ ਨਾਲ ਵਡਿਆਈਆ। ਕਰਮ ਧਰਮ ਦੀ ਕਰਦਾ ਕਾਰ, ਨਿਹਕਰਮੀ ਕਰਮ ਕਮਾਈਆ। ਉਸ ਦੇ ਸੀਸ ਬੱਝੇ ਦਸਤਾਰ, ਏਥੇ ਓਥੇ ਦੋ ਜਹਾਨ ਮਿਲੇ ਵਡਿਆਈਆ। ਕੁੰਦਨ ਸਿੰਘ ਮੇਲਾ ਨਾਲ ਕੰਤ ਭਤਾਰ, ਪਾਰਬ੍ਰਹਮ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਆਸ ਰਖਾਈਆ। ਸਦੀ ਚੌਧਵੀਂ ਸੋਹਣਾ ਤਨ ਦਾ ਹੋਵੇ ਬਸਤਰ, ਮਾਟੀ ਖ਼ਾਕ ਮਿਲੇ ਵਡਿਆਈਆ। ਸਚ ਪ੍ਰੀਤੀ ਹੋਵੇ ਸ਼ਸਤਰ, ਲੁਹਾਰ ਤਰਖਾਨ ਨਾ ਕੋਇ ਘੜਾਈਆ। ਜਗਤ ਨਜ਼ਰ ਤੋਂ ਬਾਹਰ ਹੋਵੇ ਬਣਤਰ, ਦੋਏ ਅੱਖਾਂ ਵੇਖਣ ਕੋਇ ਨਾ ਪਾਈਆ। ਭੇਵ ਮੁਕੌਣਾ ਕਾਇਆ ਮਾਟੀ ਮਨ ਤਨ, ਬੁਧ ਬਿਬੇਕ ਦੇਣੀ ਕਰਾਈਆ। ਲਹਿਣਾ ਦੇਣਾ ਚੁਕੌਣਾ ਸਾਚੇ ਸੰਤਨ, ਸਤਿ ਸਤਿਵਾਦੀ ਤੇਰੀ ਵਡੀ ਬੇਪ੍ਰਵਾਹੀਆ। ਮੇਲ ਮਿਲੌਣਾ ਆਤਮ ਕੰਤਨ, ਨਰ ਨਰਾਇਣ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਢੇ ਸੀਸ ਨਿਵਾਈਆ। ਸਦੀ ਚੌਧਵੀਂ ਕਹੇ ਪਿਛਲੇ ਜਨਮ ਦੀ ਭੈਣ ਮਹਿੰਦਰ, ਨਾਤਾ ਪੂਰਬ ਨਜ਼ਰੀ ਆਈਆ। ਵੇਖ ਖੇਲ ਰੋਵੇ ਇੰਦਰ, ਸੁਰਪਤ ਨੈਣਾਂ ਨੀਰ ਵਹਾਈਆ। ਕਾਹਨ ਛੱਡਕੇ ਬਨਬਿੰਦਰ, ਗੋਕਲ ਮਥਰਾ ਰਿਹਾ ਤਜਾਈਆ। ਰਾਮ ਖੋਲ੍ਹ ਕੇ ਨੀਂਦਨ, ਨੈਣ ਅੱਖ ਮਟਕਾਈਆ। ਸਾਹਿਬ ਤੇਰੀ ਸਚ ਪ੍ਰੀਤਨ, ਪੀਆ ਪ੍ਰੀਤਮ ਸੋਭਾ ਪਾਈਆ। ਬੇਸ਼ਕ ਕਿਤਨੇ ਕੋਟ ਕਾਲ ਜੁਗ ਬੀਤਣ, ਸਤਿਗੁਰ ਸ਼ਬਦ ਭੁੱਲ ਕਦੇ ਨਾ ਜਾਈਆ। ਬਣੇ ਵਿਚੋਲਾ ਜੁਗ ਜੁਗ ਮੀਤਣ, ਨੌ ਸੌ ਚੁਰਾਨਵੇ ਚੌਕੜੀ ਜੁਗ ਫੋਲ ਫੁਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਾਵੇ ਰੀਤਣ, ਮਾਰਗ ਆਪ ਪ੍ਰਗਟਾਈਆ। ਸਾਚਾ ਕਲਮਾ ਦੱਸ ਅਗੰਮ ਹਕ਼ੀਕ਼ਣ, ਹਦੀਸ ਹਜ਼ਰਤਾਂ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਅਤੋਟ ਅਤੁਟ ਵਰਤਾਈਆ। ਸਦੀ ਚੌਧਵੀਂ ਕਹੇ ਸਾਚਾ ਪਿਆਰ ਭੈਣ ਭਰਾਤਾ, ਭਈਆ ਭਰਮ ਭੌ ਮਿਟਾਈਆ। ਏਕਾ ਬਖ਼ਸ਼ੀ ਸਚ ਸੌਗ਼ਾਤਾ, ਕ਼ਮੀਜ਼ ਤਮੀਜ਼ ਨਾਲ ਪਹਿਨਾਈਆ। ਦੋਹਾਂ ਦਾ ਹੋਵੇ ਇਕੋ ਰਾਖਾ, ਪੁਰਖ ਅਕਾਲ ਸੱਚਾ ਸ਼ਹਿਨਸ਼ਾਹੀਆ। ਜਿਸ ਦੀ ਜੁਗ ਚੌਕੜੀ ਚਲਦੀ ਰਹੇ ਸ਼ਾਖ਼ਾ, ਭਗਤ ਭਗਤਾਂ ਨਾਲ ਵਡਿਆਈਆ। ਕਲਜੁਗ ਮੇਟੇ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਚਮਕਾਈਆ। ਗੁਰਮੁਖਾਂ ਦੀ ਜੰਮਣ ਵਾਲੀ ਵਖਰੀ ਵਖਰੀ ਮਾਤਾ, ਆਤਮ ਦਾ ਪਿਤਾ ਮਾਤਾ ਪੁਰਖ ਅਕਾਲ ਅਖਵਾਈਆ। ਸਾਚੇ ਨਾਮ ਦੀ ਦੱਸ ਕੇ ਗਾਥਾ, ਅੱਖਰਾਂ ਤੋਂ ਬਾਹਰ ਕਰੇ ਪੜ੍ਹਾਈਆ। ਜਨਮ ਜਨਮ ਦਾ ਪੂਰਾ ਕਰ ਕੇ ਘਾਟਾ, ਵਸਤ ਅਮੋਲਕ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਹੋਵੇ ਸਾਚਾ ਸੰਗ, ਸਗਲ ਮਿਲੇ ਵਡਿਆਈਆ। ਪੁਰਖ ਅਕਾਲਾ ਦੀਨ ਦਿਆਲਾ ਚਾੜ੍ਹੇ ਰੰਗ, ਕਾਇਆ ਮਾਟੀ ਆਪ ਰੰਗਾਈਆ। ਆਤਮ ਪਰਮਾਤਮ ਪਰਮਾਤਮ ਆਤਮ ਵੱਜੇ ਸਚ ਮਰਦੰਗ, ਨਾਉਂ ਨਿਧਾਨਾ ਮਰਦ ਮਰਦਾਨਾ ਆਪ ਜਣਾਈਆ। ਆਸਾ ਮਨਸਾ ਸੱਧਰ ਪੂਰੀ ਸਭ ਦੀ ਕਰੇ ਮੰਗ, ਮਮਤਾ ਮੋਹ ਨਾ ਕੋਇ ਜਣਾਈਆ। ਖੇਲ ਵੇਖੇ ਤਾਰਾ ਚੰਦ, ਜ਼ਿਮੀਂ ਅਸਮਾਨ ਦਏ ਦੁਹਾਈਆ। ਜਿਸ ਨੇ ਨੀਲੇ ਦਾ ਕਸਿਆ ਤੰਗ, ਸ਼ਾਹ ਸਵਾਰ ਵੱਡੀ ਵਡਿਆਈਆ। ਓਹ ਬ੍ਰਹਿਮੰਡ ਖੰਡ ਪੁਰੀ ਲੋਅ ਆਵੇ ਲੰਘ,
❋
❋
ਚੌਦਾਂ ਤਬਕਾਂ ਚਰਨਾਂ ਹੇਠ ਦਬਾਈਆ। ਵੇਖੇ ਖੇਲ ਵਿਚ ਵਰਭੰਡ, ਫੋਲ ਫੁਲਾਏ ਜੇਰਜ ਅੰਡ, ਉਤਭੁਜ ਸੇਤਜ ਪੜਦਾ ਦਏ ਚੁਕਾਈਆ । ਅੰਮ੍ਰਿਤ ਧਾਰ ਵਹਾਏ ਗੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰਾ ਧੁਰ ਦਾ ਵਰ, ਧੁਰ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਆਪਣੀ ਦਇਆ ਕਮਾਈਆ । ਸਦੀ ਚੌਧਵੀਂ ਕਹੇ ਮੈਂ ਕੂਕ ਕੇ ਮਾਰਾਂ ਹਾਕਾਂ, ਹੁਕਮ ਦਿਆਂ ਜਣਾਈਆ। ਸਾਰੀ ਸ੍ਰਿਸ਼ਟੀ ਦਾ ਇਕੋ ਆਕ਼ਾ, ਕਾਇਨਾਤ ਹੁਕਮ ਵਰਤਾਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰਾਂ ਮੰਨਿਆ ਬਾਪਾ, ਪਿਤਾ ਪੁਰਖ ਅਕਾਲ ਸਮਝਾਈਆ। ਸੋ ਹਰ ਘਟ ਅੰਦਰ ਵੇਖੇ ਆਪਣਾ ਆਪਾ, ਆਤਮ ਬ੍ਰਹਮ ਪੜਦਾ ਲਾਹੀਆ। ਨਿਜ ਘਰ ਖੋਲ੍ਹਣ ਵਾਲਾ ਤਾਕਾ, ਤਾਕ਼ਤ ਆਪਣੀ ਇਕ ਸਮਝਾਈਆ। ਦੀਨ ਦੁਨੀ ਦਾ ਬਦਲ ਦੇਵੇ ਖ਼ਾਕਾ, ਖ਼ਾਲਸ ਆਪਣੀ ਖੇਲ ਵਖਾਈਆ। ਚਾਰ ਵਰਨ ਅਠਾਰਾਂ ਬਰਨ ਦੱਸੇ ਅਗੰਮੀ ਗਾਥਾ, ਗਹਿਰ ਗੰਭੀਰ ਪੜ੍ਹਾਈਆ। ਲੇਖਾ ਜਾਣੇ ਪੁਰਖ ਸਮਰਾਥਾ, ਹਰਿ ਕਰਤਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਰੰਗ ਸਾਚੇ ਆਪ ਰੰਗਾਈਆ। ਸਦੀ ਚੌਧਵੀਂ ਕਹੇ ਗੁਰਮੁਖਾਂ ਉਜਲ ਕਰਨਾ ਮੁਖੜਾ, ਮੁਖ ਮੁੱਖੀਏ ਦਇਆ ਕਮਾਈਆ। ਹਰਿਜਨ ਰਹੇ ਕੋਈ ਨਾ ਦੁਖੜਾ, ਦਰਦੀਆਂ ਦਰਦ ਵੰਡਾਈਆ। ਤੇਰੀ ਸੁਹੰਜਣੀ ਹੋਵੇ ਰੁਤੜਾ, ਰੁਤੜੀ ਆਪਣੇ ਨਾਮ ਮਹਿਕਾਈਆ। ਗੁਰਮੁਖ ਰਹੇ ਕੋਈ ਨਾ ਸੁੱਤੜਾ, ਸੁੱਤਿਆਂ ਲੈਣਾ ਜਗਾਈਆ। ਭਾਗ ਲਗੌਣਾ ਜਨਨੀ ਕੁੱਖੜਾ, ਜੋ ਭਗਤ ਜਣੇਂਦੀ ਮਾਈਆ। ਤੇਰਾ ਨੂਰ ਅਗੰਮੀ ਆਪਣੀ ਧਾਰੋਂ ਉਤਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਤੇਰਾ ਸ਼ਬਦੀ ਧਾਰ ਪੁਤਰਾ, ਪਤਿਪਰਮੇਸ਼ਵਰ ਦੇਣੀ ਵਡਿਆਈਆ। ਸਦੀ ਚੌਧਵੀਂ ਕਹੇ ਤੇਰਾ ਸ਼ੁਕਰਾ, ਸ਼ੁਕਰਾਨੇ ਵਿਚ ਸੀਸ ਝੁਕਾਈਆ। ਠਗ ਚੋਰ ਯਾਰ ਲੁਕਿਆ ਰਹੇ ਨਾ ਕੋਈ ਕਿਸੇ ਨੁੱਕਰਾ, ਨਵ ਨੌ ਚਾਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਅੱਗੇ ਕੋਈ ਨਾ ਮੁਕਰਾ, ਮੁਜਰਮ ਹੋ ਕੇ ਸਾਰੇ ਬੈਠਣ ਸੀਸ ਝੁਕਾਈਆ।
੫ ਮੱਘਰ ਸ਼ਹਿਨਸ਼ਾਹੀ ਸੰਮਤ ੪ ਬੁੱਧ ਸਿੰਘ ਦੇ ਗ੍ਰਹਿ ਡੀਣੇ ਵਾਲ
ਬੁੱਧ ਸਿੰਘ ਪਾਲ ਸਿੰਘ ਦੇ ਕੋਲ ਦੇਵਾਂ ਭੇਜ, ਸਚਖੰਡ ਸਾਚੇ ਖ਼ੁਸ਼ੀ ਬਣਾਈਆ। ਜਿਥੇ ਇਕੋ ਨੂਰ ਦਾ ਤੇਜ, ਜੋਤੀ ਜੋਤ ਡਗਮਗਾਈਆ। ਪੁਰਖ ਅਕਾਲ ਦੀ ਮਾਣੇ ਸੇਜ, ਸੁਖਆਸਣ ਇਕ ਟਿਕਾਈਆ। ਆਪਣੀ ਅੱਖੀਂ ਲਵੇਂ ਵੇਖ, ਸ਼ਰੀਰ ਛੱਡਣ ਤੋਂ ਪਹਿਲਾਂ ਦਰਸ਼ਨ ਦੇਵਾਂ ਚਾਈਂ ਚਾਈਂਆ। ਗੁਰਮੁਖ ਦਾ ਸਤਿਗੁਰ ਦਾ ਇਕੋ ਮੇਚ, ਵੱਡਾ ਛੋਟਾ ਨਜ਼ਰ ਕੋਇ ਨਾ ਆਈਆ। ਤੇਰਾ ਉਹ ਬੌਲਦ ਜਿਹੜਾ ਵੌਂਹਦਾ ਰਿਹਾ ਸ਼ੇਰ ਸਿੰਘ ਦਾ ਖੇਤ, ਸੇਵਾ ਖ਼ੁਸ਼ੀ ਨਾਲ ਕਮਾਈਆ। ਹੁਣ ਵਸਣਾ ਓਸੇ ਦੇ ਦੇਸ਼, ਜਿਥੇ ਜਨਮ ਮਰਨ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਰੰਗ ਰੰਗਾਈਆ। ਬੁੱਧ ਸਿੰਘ ਤੂੰ ਓਹੋ ਸੂਰਬੀਰ ਬਲਵਾਨ, ਸਤਾਈ ਚੱਕ ਵਾਲਾ ਨਜ਼ਰੀ ਆਈਆ। ਜਿਹੜਾ ਖ਼ੁਸ਼ੀਆਂ ਨਾਲ ਕਰਦਾ ਸੀ ਦਾਨ, ਸੇਵਾ ਸਾਧ ਸੰਗਤ ਕਮਾਈਆ। ਤੇਰੇ ਘਰ ਦਾ ਨੌ ਵਾਰੀ ਖਾਧਾ ਪਕਵਾਨ, ਭੋਗ
❋
❋
ਲਗਾ ਕੇ ਧੁਰ ਦਾ ਰੰਗ ਰੰਗਾਈਆ। ਪਿਛਲੀ ਕੀਤੀ ਕਰ ਪਰਵਾਨ, ਹੁਣ ਭੁੱਲਿਆਂ ਗਲੇ ਲਗਾਈਆ। ਬਖ਼ਸ਼ਾਂ ਓਹ ਸੱਚਾ ਅਸਥਾਨ, ਜਿਥੇ ਸੰਤ ਭਗਤ ਗੁਰੂ ਅਵਤਾਰ ਪੈਗ਼ੰਬਰ ਬੈਠੇ ਤੇਰਾ ਰਾਹ ਤਕਾਈਆ। ਸਤਿਗੁਰੂ ਕਦੀ ਨਾ ਗੁਰਸਿੱਖਾਂ ਦੀ ਭੁੱਲੇ ਪਹਿਚਾਨ, ਬੇਪਹਿਚਾਨ ਹੋ ਕੇ ਆਪਣਾ ਫੇਰਾ ਪਾਈਆ। ਮੁਕਤੀ ਦਾ ਕੀ ਮੰਗਣਾ ਦਾਨ, ਮੁਕਤ ਦਵਾਰੇ ਤੋਂ ਅੱਗੇ ਸਚਖੰਡ ਸਾਚੇ ਦਏ ਪੁਚਾਈਆ। ਜਿਥੇ ਇਕੋ ਵਸੇ ਸ੍ਰੀ ਭਗਵਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਤਕੜਾ ਹੋ ਫੇਰ ਇਕ ਵਾਰ ਨੌਜਵਾਨ, ਆਪਣਾ ਬਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਰਸ ਦੇਵੇ ਪੀਣ ਖਾਣ, ਸੁਖ ਦਾ ਸਾਗਰ ਕਾਇਆ ਗਾਗਰ ਵਿਚ ਵਖਾਈਆ।
੫ ਮੱਘਰ ਸ਼ਹਿਨਸ਼ਾਹੀ ਸੰਮਤ ੪ ਸੁਖਦੇਵ ਰਾਜ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਸਦੀ ਚੌਧਵੀਂ ਕਹੇ ਮੇਰੇ ਵਾਸਤੇ ਬੂਟਾ ਲਿਔਣਾ ਤੁਲਸੀ, ਤੁਲ੍ਹਾ ਕੱਖਾਂ ਵਾਲਾ ਬਣਾਈਆ। ਸਚ ਪ੍ਰੇਮ ਦੀ ਕਰ ਕੇ ਔਣਾ ਸੁਰਤੀ, ਸੁਰਤੀ ਸ਼ਬਦ ਨਾਲ ਜੁੜਾਈਆ। ਬੈਠਣ ਵਾਸਤੇ ਲਿਔਣੀ ਕੁਰਸੀ, ਬਾਜ਼ੂ ਦੋ ਚਾਰ ਸਮਝਾਈਆ। ਇਕ ਚਿੜੀਆ ਲਿਔਣੀ ਉਡਦੀ, ਨੱਚੇ ਟੱਪੇ ਚਾਈਂ ਚਾਈਂਆ। ਮੈਂ ਵੇਖਾਂ ਖੇਲ ਸੱਚੇ ਸਤਿਗੁਰ ਦੀ, ਜੋ ਸਾਹਿਬ ਸਵਾਮੀ ਆਪ ਕਰਾਈਆ। ਮੈਂ ਜੀਵਤ ਹੋਵਾਂ ਮੁਰਦੀ, ਮੁਰੀਦ ਮੁਰਸ਼ਦ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਸਦੀ ਚੌਧਵੀਂ ਕਹੇ ਮੇਰੇ ਵਾਸਤੇ ਭਗਤਾਂ ਲਿਔਣੀ ਨਾਮ ਦੀ ਪੂੰਜੀ, ਭੰਡਾਰਾ ਅੰਦਰੇ ਅੰਦਰ ਭਰਾਈਆ। ਸੰਗਤ ਸੋਹੰ ਸੋਹੰ ਹੋਵੇ ਕੂੰਦੀ, ਚਾਰੇ ਕੁੰਟ ਆਵਾਜ਼ ਸੁਣਾਈਆ। ਖੇਲ ਵੇਖਾਂ ਬੁਤ ਰੂਹ ਦੀ, ਰੂਹ ਬੁਤ ਵਜੇ ਵਧਾਈਆ। ਸ਼ਕਲ ਤੱਕਾਂ ਹੂਬਹੂ ਦੀ, ਜੋ ਨਿਰਗੁਣ ਨੂਰ ਕਰੇ ਰੁਸ਼ਨਾਈਆ। ਘਾਲ ਵੇਖਾਂ ਭਗਤ ਧ੍ਰੂ ਦੀ, ਪ੍ਰਹਿਲਾਦ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਚੁਕਾਈਆ। ਸਦੀ ਚੌਧਵੀਂ ਕਹੇ ਸੁਖਦੇਵ ਮਸਤਕ ਲੌਣਾ ਤਿਲਕ, ਲਾਲ ਰੰਗ ਸੰਧੂਰ ਬਣਾਈਆ। ਸੋਹਣਾ ਲਿਔਣਾ ਇਕ ਖ਼ਿਲਤ, ਮੁਖ਼ਾਤਬ ਹੋ ਕੇ ਦਿਆਂ ਜਣਾਈਆ। ਕਾਲੇ ਰੰਗ ਦੀ ਹੋਵੇ ਸਿਲਕ, ਸੂਸਾ ਸੋਹਣਾ ਸੋਭਾ ਪਾਈਆ। ਮਨੂਆ ਕਰੇ ਕੋਈ ਨਾ ਇੱਲਤ, ਬੁੱਧੀ ਸਤਿ ਵਿਚ ਸਮਾਈਆ। ਖ਼ੁਆਰੀ ਦਿਸੇ ਕੋਈ ਨਾ ਜ਼ਿੱਲਤ, ਕੂੜ ਕੁੜਿਆਰਾ ਡੇਰਾ ਢਾਹੀਆ। ਨਾਲ ਸਵਾ ਪਾਓ ਲਿਔਣਾ ਨਿਮਕ, ਨਿਮਕ ਹਰਾਮ ਨਾ ਕੋਇ ਅਖਵਾਈਆ। ਕੂੜੀ ਕਿਰਿਆ ਮੇਟ ਕੇ ਔਣਾ ਚਿੰਤ, ਚਿੰਤਾ ਚਿਖਾ ਨਾ ਕੋਇ ਜਲਾਈਆ। ਹਰਿ ਸੰਗਤ ਕਰ ਕੇ ਔਣਾ ਹਿੰਮਤ, ਹੌਸਲਾ ਇਕ ਵਧਾਈਆ। ਮੇਰੀ ਸਭ ਦੇ ਅੱਗੇ ਮਿੰਨਤ, ਨਿਮਰਤਾ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਮੈਂ ਵੇਖ ਕੇ ਹੱਸਾਂ, ਖ਼ੁਸ਼ੀਆਂ ਵਿਚ ਵਡਿਆਈਆ। ਸ਼ਬਦ ਸੰਦੇਸ਼ਾ ਦੱਸਾਂ ਸਿੰਘ ਮੱਸਾ, ਮਿਸਰਾ ਪਿਛਲਾ ਯਾਦ ਕਰਾਈਆ। ਲੱਕ ਨੂੰ ਬੰਨ੍ਹ ਕੇ ਔਣਾ ਮੋਟਾ ਰੱਸਾ, ਸਾਢੇ ਤਿੰਨ ਹੱਥ ਲਮਕਾਈਆ। ਤੇੜ ਪੌਣਾ ਪਾਟਾ ਕੱਛਾ, ਮਿੱਟੀ ਘੱਟੇ ਨਾਲ ਭਰਾਈਆ। ਹੱਥ ਵਿਚ
❋
❋
ਫੜਨਾ ਇਕ ਨਿੱਕਾ ਜਿਹਾ ਵੱਛਾ, ਦੇਵੀ ਅਸ਼ਟਭੁਜ ਜਣਾਈਆ। ਪੁਰਖ ਅਕਾਲ ਸਭ ਦੀ ਕਰੇ ਰੱਛਾ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲਹਿਣਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਨੇਤਰ ਖੋਲ੍ਹ, ਅੱਖ ਅੱਖ ਨਾਲ ਉਠਾਈਆ। ਧੁਰ ਸੰਦੇਸੇ ਰਹੀ ਬੋਲ, ਅਨਬੋਲਤ ਰਿਹਾ ਜਣਾਈਆ। ਮਾਝੇ ਵਿਚੋਂ ਪ੍ਰੀਤਮ ਸਿੰਘ ਦੇ ਨੇਜ਼ਾ ਹੋਵੇ ਕੋਲ, ਲੰਮਾ ਉਚਾ ਸੋਹਣਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰਗਾਹ ਸਾਚੀ ਖੋਜ ਖੁਜਾਈਆ। ਸਦੀ ਚੌਧਵੀਂ ਕਹੇ ਮੈਂ ਢੋਲੇ ਸੁਣਨੇ ਵਿਚ ਬੈਂਤੀ, ਸਿਫ਼ਤਾਂ ਵਿਚ ਸਾਲਾਹੀਆ। ਸਰਮੁਖ ਸਿੰਘ ਹੱਥ ਵਿਚ ਲੈ ਕੇ ਕੈਂਚੀ, ਨਿੱਕੀ ਵੱਡੀ ਨਜ਼ਰ ਕੋਇ ਨਾ ਆਈਆ। ਕੁੰਦਨ ਸਿੰਘ ਛਾਤੀ ਉਤੇ ਲਿਖ ਕੇ ਲੌਣੀ ਪੈਂਤੀ, ਅੱਖਰ ਗੋਬਿੰਦ ਵਾਲੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਜਾਣੇ ਦੇਵ ਦੈਂਤੀ, ਦਾਨਵ ਮਾਨਵ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੈਂ ਉਠ ਉਠ ਤੱਕਾਂ, ਆਪਣਾ ਧਿਆਨ ਲਗਾਈਆ। ਸਚ ਸੁਨੇਹੜਾ ਇਕੋ ਦੱਸਾਂ, ਦਹਿ ਦਿਸ਼ਾ ਦਿਆਂ ਜਣਾਈਆ। ਜਨ ਭਗਤਾਂ ਨਾਤਾ ਜੋੜਾਂ ਪੱਕਾ, ਪੱਕੀ ਧੁਰ ਦੀ ਗੰਢ ਵਖਾਈਆ। ਸਾਹਿਬ ਸਤਿਗੁਰ ਸਰਨਾਈ ਢੱਠਾਂ, ਢਹਿ ਢਹਿ ਸੀਸ ਨਿਵਾਈਆ। ਕੱਲੇ ਵਾਲੇ ਗੁਰਮੁਖਾਂ ਲਾਲ ਪੱਗਾਂ ਬੰਨ੍ਹਣੀਆਂ ਅੱਠਾਂ, ਅੱਠਾਂ ਦਾ ਇਕੋ ਰੰਗ ਨਜ਼ਰੀ ਆਈਆ। ਲਾਲ ਤਾਗਾ ਬੰਨ੍ਹ ਕੇ ਔਣਾ ਨਾਲ ਪੱਟਾਂ, ਪਿਛਲਾ ਲੇਖਾ ਦਏ ਜਣਾਈਆ। ਸਦੀ ਚੌਧਵੀਂ ਪਰਮ ਪੁਰਖ ਅਕਾਲ ਜੇ ਆ ਗਿਆ ਵਿਚ ਜੱਟਾਂ, ਜਟਾ ਜੂਟਾਂ ਦਾ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਰਖੇ ਆਪਣੇ ਹੱਥਾਂ, ਹੱਥੋ ਹੱਥੀ ਸਭ ਦਾ ਲੇਖਾ ਪੂਰ ਕਰਾਈਆ।
੫ ਮੱਘਰ ਸ਼ਹਿਨਸ਼ਾਹੀ ਸੰਮਤ ੪ ਤੇਜ ਕੌਰ ਦੇ ਨਵਿਤ ਪਿੰਡ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਰਨ ਸਦਾ ਪਿਤ ਮਾਤਾ, ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਇੰਦਾ। ਆਤਮ ਪਰਮਾਤਮ ਆਦਿ ਜੁਗਾਦੀ ਜੋੜੇ ਨਾਤਾ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣੇ ਅੰਗ ਲਗਾਇੰਦਾ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਦੇਵੇ ਅਗੰਮੀ ਦਾਤਾ, ਦਾਨੀ ਹੋ ਕੇ ਦਇਆਵਾਨ ਆਪ ਦਇਆ ਕਮਾਇੰਦਾ। ਵੇਖਣਹਾਰਾ ਕਾਇਆ ਮਾਟੀ ਤਨ ਵਜੂਦ ਜੀਉ ਪਿੰਡ ਕਾਚਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਮੇਲ ਮਿਲਾਇੰਦਾ। ਸਤਿਗੁਰ ਸ਼ਬਦ ਕਹੇ ਜੋ ਬਣੀ ਧਰਮ ਦੀ ਮਾਤਾ, ਨਾਤਾ ਪੁਤਰ ਧੀ ਜੁੜਾਈਆ। ਕਿਰਪਾ ਕਰੇ ਪੁਰਖ ਅਬਿਨਾਸ਼ਾ, ਪੁਰਖ ਅਕਾਲ ਦੀਨ ਦਿਆਲ ਦਇਆ ਕਮਾਈਆ। ਸਚ ਦਵਾਰੇ ਕਰੇ ਵਾਸਾ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਲੱਖ ਚੁਰਾਸੀ ਆਵਣ ਜਾਵਣ ਕੱਟਕੇ ਜਨਮ ਫਾਸਾ, ਸਤਿ ਸਵਾਮੀ ਅੰਤਰਜਾਮੀ ਦਰ ਦਵਾਰ ਏਕੰਕਾਰ ਇਕੋ ਇਕ ਵਖਾਈਆ। ਸਾਹਿਬ ਸੁਲਤਾਨ ਨੌਜੁਵਾਨ ਮਰਦ ਮਰਦਾਨ ਪਾਰਬ੍ਰਹਮ ਪਤਿਪਰਮੇਸ਼ਵਰ ਅੰਤ ਕੰਤ ਭਗਵੰਤ ਪੁਛੇ ਵਾਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣੇ ਘਰ ਵਸਾਈਆ। ਕਿਰਪਾ ਹੋਵੇ ਉਤੇ
❋
❋
ਕੌਰ ਤੇਜ, ਤੇਜ ਜੋਤੀ ਨੂਰ ਨੂਰ ਵਿਚ ਚਮਕਾਈਆ। ਪਤਿਪਰਮੇਸ਼ਵਰ ਦੇ ਕੇ ਆਪਣੇ ਅਗੰਮੀ ਸੇਜ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਇਕੋ ਇਕ ਵਖਾਈਆ। ਸ਼ਬਦੀ ਸਤਿਗੁਰ ਹੁਕਮੇ ਅੰਦਰ ਦੇਵੇ ਭੇਜ, ਬਿਨ ਭਜਨ ਬੰਦਗੀ ਤੋਂ ਲੇਖਾ ਦਏ ਮੁਕਾਈਆ। ਕਰਮ ਕਰਮ ਦੀ ਬਦਲ ਕੇ ਰੇਖ, ਜਨਮ ਜਨਮ ਦਾ ਡੇਰਾ ਢਾਹੀਆ। ਸਚਖੰਡ ਦਵਾਰੇ ਰੱਖੇ ਹਮੇਸ਼, ਨਿਰਗੁਣ ਜੋਤੀ ਜੋਤ ਵਿਚ ਮਿਲਾਈਆ। ਜਿਥੇ ਗੁਰ ਅਵਤਾਰ ਪੈਗ਼ੰਬਰ ਕਰਦੇ ਆਦੇਸ, ਡੰਡਾਵਤ ਬੰਦਨਾ ਸੱਯਦਿਆਂ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰੇ ਦੇਵੇ ਮਾਣ ਵਡਿਆਈਆ। ਤੇਜ ਕੌਰ ਨਾਤਾ ਟੁੱਟਾ ਮਾਤ ਪਿਤ ਭਾਈ ਭੈਣ, ਸਾਕ ਸੱਜਣ ਸੈਣ ਪੁੱਤਰ ਧੀ ਓਤ ਪੋਤ ਗਈ ਤਜਾਈਆ। ਪਾਰਬ੍ਰਹਮ ਇਕੋ ਮਿਲੇ ਧੁਰ ਦਾ ਸੱਜਣ ਸੈਣ, ਨਿਰਵੈਰ ਨਿਰਾਕਾਰ ਆਪਣਾ ਰੰਗ ਰੰਗਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਥਿਰ ਘਰ ਦੇਵੇ ਧੁਰ ਦਾ ਬਹਿਣ, ਆਵਣ ਜਾਵਣ ਲੱਖ ਚੁਰਾਸੀ ਪੈਂਡਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਸਚ ਦਵਾਰਾ ਏਕੰਕਾਰਾ ਇਕੋ ਇਕ ਦਏ ਵਖਾਈਆ। ਤੇਜ ਕੌਰ ਕਹੇ ਮੇਰਾ ਤੱਤਾਂ ਵਾਲਾ ਨਾ ਸਮਝਿਓ ਜਵਾਈ, ਮੀਤਾ ਧੁਰ ਦਾ ਨਜ਼ਰੀ ਆਈਆ। ਮੇਰਾ ਲਹਿਣਾ ਦੇਣਾ ਰਿਹਾ ਮੁਕਾਈ, ਮੁਕੰਮਲ ਆਪਣਾ ਰੰਗ ਰੰਗਾਈਆ। ਮੈਂ ਖੁਸ਼ੀਆਂ ਵਿਚ ਦੇਵਾਂ ਦੁਹਾਈ, ਦੋਹਰਾ ਢੋਲਾ ਸੋਹਲਾ ਧੁਰ ਦਾ ਰਾਗ ਸੁਣਾਈਆ। ਮੈਨੂੰ ਮਿਲ ਗਿਆ ਉਹ ਰਾਹੀ, ਜੋ ਰਹਿਬਰ ਹੋ ਕੇ ਸਚਖੰਡ ਦਵਾਰਾ ਦਏ ਵਖਾਈਆ। ਜਿਥੇ ਸੂਰਜ ਚੰਦ ਨਾ ਕੋਈ ਰੁਸ਼ਨਾਈ, ਇਕੋ ਜੋਤ ਡਗਮਗਾਈਆ। ਨਾਤਾ ਛੱਡਿਆ ਜਗਤ ਕੁਟੰਬ ਕੁੜਮਾਈ, ਕਰਮ ਕਾਂਡ ਦਾ ਲੇਖਾ ਦਿਤਾ ਮੁਕਾਈਆ। ਭਟਕਦੀ ਭਰਮਦੀ ਨੂੰ ਸਚ ਦਵਾਰ ਰਿਹਾ ਪੁਚਾਈ, ਪੂਰਬ ਲਹਿਣਾ ਝੋਲੀ ਪਾਈਆ। ਰਾਏ ਧਰਮ ਚਿਤ੍ਰ ਗੁਪਤ ਨੇਤਰ ਰੋਵਣ ਮਾਰਨ ਧਾਈਂ, ਬਹੁੜੀ ਬਹੁੜੀ ਕਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰਗਾਹ ਸਾਚੀ ਦੇਵੇ ਮਾਣ ਵਡਿਆਈਆ। ਤੇਜ ਕੌਰ ਕਹੇ ਮੈਂ ਆਸਾਂ ਵਿਚ ਨਹੀਂ ਹੋਈ ਬੁੱਢੀ, ਬੁੜਾਪਾ ਨਜ਼ਰ ਕੋਇ ਨਾ ਆਈਆ। ਮੇਰੀ ਸਦਾ ਪਿਆਰ ਮੁਹੱਬਤ ਵਾਲੀ ਰਹੀ ਬੁੱਧੀ, ਹਿਰਸ ਵਿਚ ਆਪਣੀ ਹਵਸ ਵਧਾਈਆ। ਬੱਚਿਆਂ ਨੂੰ ਵੇਖ ਕੇ ਸਦਾ ਟੱਪੀ ਕੁੱਦੀ, ਗ਼ਮੀ ਗ਼ਮਖ਼ਾਰ ਦੀ ਝੋਲੀ ਪਾਈਆ। ਮੇਰੀ ਸ਼ਾਨ ਹੋਈ ਉਚੀ, ਆਤਮ ਦਿਸੀ ਸੁੱਚੀ, ਪਦਵੀ ਮਿਲੀ ਅਦੁਤੀ, ਤ੍ਰੈਗੁਣ ਲੇਖਾ ਦਿਤਾ ਮੁਕਾਈਆ। ਭਾਗ ਲੱਗੇ ਜਗਤ ਵਾਲੇ ਪੁਤੀਂ, ਮੇਰੀ ਸੁਰਤ ਉਠਾਈ ਸੁੱਤੀ, ਸੁਹਾਵਣੀ ਕੀਤੀ ਰੁੱਤੀ, ਰਾਹੇ ਪਾਈ ਘੁੱਥੀ, ਮੰਜ਼ਲ ਧੁਰ ਦੀ ਦਿਤਾ ਚੜ੍ਹਾਈਆ। ਮੇਰੀ ਆਵਣ ਜਾਵਣ ਖੇਲ ਮੁਕੀ, ਮੇਰੀ ਸਚ ਪਿਆਰ ਨਾਲ ਭਰ ਗਈ ਮੁੱਠੀ, ਜਗਤ ਵਿਕਾਰ ਵਿਚ ਗਈ ਨਹੀਂ ਲੁੱਟੀ, ਆਤਮ ਪਰਮਾਤਮ ਧਾਰ ਮੂਲ ਨਹੀਂ ਟੁੱਟੀ, ਗੰਢਣਹਾਰ ਗੋਪਾਲ ਸਵਾਮੀ ਗੋਬਿੰਦ ਹੋ ਕੇ ਆਪਣਾ ਰੰਗ ਰੰਗਾਈਆ। ਜਿਹੜਾ ਰਸ ਦੇਂਦੀ ਰਹੀ ਦੁੱਧੀ, ਏਸੇ ਕਰ ਕੇ ਮਾਤ ਹੋਈ ਉਘੀ, ਔਧ ਜਗਤ ਵਾਲੀ ਪੁੱਗੀ, ਨਿਰਗੁਣ ਧਾਰ ਹੋ ਕੇ ਉਡੀ, ਆਕਾਸ਼ਾਂ ਤੋਂ ਪਰੇ ਪ੍ਰਕਾਸ਼ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝਗੜਾ ਮੁਕਾ ਕੇ ਵਦੀ ਸੁਦੀ, ਹੁਕਮ ਅੰਦਰ ਜੀਵਣ ਪਖ ਪ੍ਰਤੱਖ ਰੂਪ ਬਦਲਾਈਆ।
❋
❋