੫ ਮੱਘਰ ਸ਼ਹਿਨਸ਼ਾਹੀ ਸੰਮਤ ੪ ਗੁਰਦਿਆਲ ਸਿੰਘ ਦੇ ਗ੍ਰਹਿ ਪਿੰਡ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ
ਸਦੀ ਚੌਧਵੀਂ ਕਹੇ ਮੈਂ ਚਾਰ ਜੁਗ ਦੇ ਗ੍ਰੰਥਾਂ ਵੇਖਿਆ ਪੱਤਰਾ ਪੱਤਰਾ, ਅੱਖਰਾਂ ਹਰਫ਼ਾਂ ਫੋਲ ਫੁਲਾਈਆ। ਗੁਰ ਅਵਤਾਰ ਪੈਗ਼ੰਬਰਾਂ ਵੇਖਿਆ ਸ਼ਜਰਾ, ਪੁਸ਼ਤ ਦਰ ਪੁਸ਼ਤ ਆਪਣਾ ਨੈਣ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਕੋਈ ਨਾ ਮੇਟੇ ਖ਼ਤਰਾ, ਭੈ ਭੌ ਨਾ ਕੋਇ ਗਵਾਈਆ। ਹਜ਼ਰਤ ਮੁਹੰਮਦ ਹੋਇਆ ਦਿਸਦਾ ਸੱਤਰਾ ਬਹੱਤਰਾ, ਅਵਸਥਾ ਆਪਣੀ ਰਿਹਾ ਬਦਲਾਈਆ। ਉਮਤ ਵਿਚ ਨੂਰ ਦਿਸੇ ਨਾ ਕਤਰਾ, ਕ਼ਾਤਲ ਹੋਈ ਲੋਕਾਈਆ। ਮਾਇਆ ਰਾਣੀ ਘਰ ਘਰ ਕਰੇ ਨਖ਼ਰਾ, ਮਮਤਾ ਵਿਚ ਆਪਣਾ ਨੈਣ ਮਟਕਾਈਆ। ਮੈਂ ਤੱਕਿਆ ਪੂਰਬ ਦੱਖਣਾ, ਨਿਗਾਹ ਨਿਗਾਹ ਵਿਚੋਂ ਬਦਲਾਈਆ। ਬਿਨਾ ਪਰਵਰਦਿਗਾਰ ਦੀਨ ਦੁਨੀ ਕਿਸੇ ਨਾ ਰੱਖਣਾ, ਰੱਖਕ ਨਜ਼ਰ ਕੋਇ ਨਾ ਆਈਆ। ਚਾਰ ਵਰਨ ਅਠਾਰਾਂ ਬਰਨ ਹੋਇਆ ਸੱਖਣਾ, ਵਸਤ ਅਮੋਲਕ ਕਾਇਆ ਗੋਲਕ ਨਾ ਕੋਇ ਟਿਕਾਈਆ। ਮੈਨੂੰ ਫਿਰਦੀ ਫਿਰਦੀ ਨੂੰ ਯਾਦ ਆ ਗਿਆ ਪਟਨਾ, ਪਟਨੇ ਵਾਲਾ ਵੇਖਾਂ ਮਾਲਕ ਧੁਰਦਰਗਾਹੀਆ। ਜਿਸ ਨੇ ਸ਼ਰਅ ਜ਼ੰਜੀਰ ਕੱਟਣਾ, ਕਟਾਕਸ਼ ਧੁਰ ਦਾ ਦੇਣਾ ਲਗਾਈਆ। ਆਪਣੀ ਕਰਨੀ ਤੋਂ ਮੂਲ ਨਾ ਹਟਣਾ, ਸਦੀ ਚੌਧਵੀਂ ਵੇਖੇ ਚਾਈਂ ਚਾਈਂਆ। ਜੋ ਖੇਲੇ ਖੇਲ ਆਪਣੇ ਵਤਨਾ, ਬੇਵਤਨਾਂ ਡੇਰਾ ਦੇਵੇ ਢਾਹੀਆ। ਲਹਿਣਾ ਜਾਣ ਹਕ਼ੀਕ਼ਤ ਹੱਕਨਾ, ਵੇਖਣਹਾਰਾ ਥਾਉਂ ਥਾਈਂਆ। ਫਿਰੇ ਦੁਹਾਈ ਮਦੀਨਾ ਮਕਨਾ, ਕਾਅਬੇ ਰਹੇ ਕੁਰਲਾਈਆ। ਨੇਤਰ ਰੋਵੇ ਬੂਰਾ ਕਕਨਾ, ਸਾਂਤਕ ਸਤਿ ਨਾ ਕੋਇ ਵਰਤਾਈਆ। ਹੁਕਮ ਮੰਨੇ ਯਕ ਯੱਕਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੈਂ ਤੱਕਾਂ ਨੈਣ ਉਘਾੜ, ਲੋਚਨ ਅੱਖ ਖੁਲ੍ਹਾਈਆ। ਟਿੱਲੇ ਪਰਬਤ ਵੇਖਾਂ ਪਹਾੜ, ਚੋਟੀਆਂ ਉਪਰ ਸੋਭਾ ਪਾਈਆ। ਬੇਲੇ ਜੰਗਲ ਵੇਖਾਂ ਉਜਾੜ, ਡੂੰਘੀ ਕੰਦਰ ਧਿਆਨ ਲਗਾਈਆ। ਸਮੁੰਦ ਸਾਗਰ ਵੇਖਾਂ ਆਰ ਪਾਰ, ਜਲ ਥਲ ਮਈਅਲ ਫੋਲ ਫੁਲਾਈਆ। ਬਾਲੂ ਟਿੱਲੇ ਤੱਕਾਂ ਛਾਰ, ਅਗਨੀ ਜਗਤ ਅੰਗਿਆਰ ਰਹੀ ਤਪਾਈਆ। ਸਾਚਾ ਮਿਲੇ ਨਾ ਕਿਸੇ ਮੀਤ ਮੁਰਾਰ, ਮਿਤ੍ਰ ਪਿਆਰਾ ਹੋਏ ਆਪ ਸਹਾਈਆ। ਨਾਤਾ ਟੁੱਟਣ ਲੱਗਾ ਮੁਹੰਮਦੀ ਚਾਰ ਯਾਰ, ਚੌਥਾ ਜੁਗ ਆਪਣਾ ਖੇਲ ਖਿਲਾਈਆ। ਕ਼ੁਦਰਤ ਦਾ ਕ਼ਾਦਰ ਹੋ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਮੈਂ ਹਾਜ਼ਰ ਹੋ ਕੇ ਵੇਖਾਂ ਵਿਚ ਦਰਬਾਰ, ਦਰੇ ਦਰਬਾਰ ਸੀਸ ਨਿਵਾਈਆ। ਸਦ ਤੇਰੀ ਖ਼ਿਦਮਤਗ਼ਾਰ, ਖ਼ਾਦਮ ਹੋ ਕੇ ਨਿਉਂ ਨਿਉਂ ਲਾਗਾਂ ਪਾਈਆ। ਸਿਫ਼ਤਾਂ ਵਿਚ ਕਰਾਂ ਇਜ਼ਹਾਰ, ਗੁਣ ਮਹਿਮਾ ਵਿਚ ਵਡਿਆਈਆ। ਸਚ ਦੱਸ ਸੱਚੀ ਸਰਕਾਰ, ਸਾਹਿਬ ਸੁਲਤਾਨ ਦੇ ਸਮਝਾਈਆ। ਕਿਉਂ ਗੁਲਜ਼ਾਰ ਸਿੰਘ ਨੇ ਬੰਨ੍ਹਣੀ ਪੁੱਠੀ ਦਸਤਾਰ, ਖੱਬਾ ਸੱਜਾ ਹੱਥ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਦੀ ਚੌਧਵੀਂ ਕਹੇ ਪੁੱਠੀ ਪਗੜੀ ਸੱਜੀ ਖੱਬੀ, ਸਾਜਣ ਸਾਚੇ ਦਿਆਂ ਜਣਾਈਆ। ਮੁਹੱਬਤ ਦਾ ਨਾਤਾ ਤੋੜ ਕੇ ਭੱਜੀ, ਮੁਹੰਮਦ ਛੱਡਿਆ ਯਾਰ ਅਲਾਹੀਆ। ਤੇਰਾ ਜਲਵਾ ਤੱਕ ਕੇ ਨੂਰ ਰੱਬੀ, ਆਲਮੀਨ ਦਿਤਾ ਸੀਸ ਝੁਕਾਈਆ। ਹਜ਼ਰਤ ਰੋਂਦੇ ਵੇਖੇ ਨਬੀ, ਰਸੂਲਾਂ ਪਈ ਦੁਹਾਈਆ। ਮੇਰੀ ਆਹ ਤੇਰੇ ਚਰਨਾਂ ਹੇਠਾਂ ਦੱਬੀ, ਸਾਹ ਸਾਹ ਸਮਝਾਈਆ। ਜਿਥੇ ਤੇਰੀ ਅਗੰਮੀ ਜੋਤ ਜਗੀ, ਨੂਰੋ ਨੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਾਚਾ ਪੜਦਾ ਦੇਣਾ ਉਠਾਈਆ। ਸਦੀ ਚੌਧਵੀਂ ਕਹੇ ਮੁਹੰਮਦ ਹੋਣ ਲੱਗਾ ਦਸਤ ਬਰਦਾਰ,
❋
❋
ਦਰੇ ਦਰਬਾਰ ਦੁਹਾਈਆ। ਰੋਣ ਲੱਗਾ ਬਰਖ਼ੁਰਦਾਰ, ਬਰਖ਼ਲਾਫ਼ੀ ਵਿਚ ਕੁਰਲਾਈਆ। ਜਿਸ ਖ਼ੁਦਾ ਨੂੰ ਸਮਝਿਆ ਪਰਵਰਦਿਗਾਰ, ਮੁਦਤਾਂ ਤੋਂ ਸਾਥੀ ਚਲਿਆ ਆਈਆ। ਜਿਸ ਦਾ ਕਰਦਾ ਰਿਹਾ ਇਜ਼ਹਾਰ, ਕਲਮਿਆਂ ਵਿਚ ਵਡਿਆਈਆ। ਓਹ ਸਹਿਜ ਸੁਭਾਓ ਸ਼ਬਦੀ ਹੁਕਮ ਵਿਚ ਕਰ ਕੇ ਇਨਕਾਰ, ਇਨਕ਼ਲਾਬੀ ਆਪਣਾ ਡੰਕ ਵਜਾਈਆ। ਚੌਦਾਂ ਤਬਕ ਨਾ ਕੋਇ ਸਹਾਰ, ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਜਿਸ ਵੇਲੇ ਮੁਹੰਮਦ ਚਾਰ ਯਾਰਾਂ ਨੂੰ ਪਾਈ ਕ਼ਸਮ, ਕ਼ਿਸਮ ਖ਼ੁਦਾ ਦੀ ਇਕ ਸਮਝਾਈਆ। ਓਸ ਵੇਲੇ ਪੁੱਠੀ ਪਗੜੀ ਦੀ ਕੀਤੀ ਸੀ ਰਸਮ, ਵਣਜਾਰਾ ਗੁਲਜ਼ਾਰ ਸਿੰਘ ਜਿਸ ਤੋਂ ਖ਼ਰੀਦ ਕੇ ਚੌਹਾਂ ਦੇ ਸਿਰ ਤੇ ਦਿਤੀ ਬੰਧਾਈਆ। ਨਾਲ ਤਾਗਾ ਰੱਖਿਆ ਸੀ ਪਸ਼ਮ, ਏਸੇ ਕਰ ਕੇ ਪੱਛਮ ਨੂੰ ਕਾਅਬੇ ਸਾਰੇ ਸੀਸ ਝੁਕਾਈਆ। ਹੁਕਮ ਦਿਤਾ ਸੰਦੇਸ਼ਾ ਦਿਤਾ ਓਸ ਖ਼ੁਦਾ ਦਾ ਮੰਨੋ ਇਸਮ, ਜੋ ਆਜ਼ਮ ਨੂਰ ਅਲਾਹੀਆ। ਤੱਤਾਂ ਵਾਲਾ ਨਹੀਂ ਜਿਸਮ, ਵਜੂਦ ਵੰਡ ਨਾ ਕੋਇ ਵੰਡਾਈਆ। ਜਲਵਾ ਤੱਕੋ ਇਕੋ ਚਸ਼ਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਫ਼ਰਮਾਨਾ ਇਕ ਸਮਝਾਈਆ। ਸਦੀ ਚੌਧਵੀਂ ਕਹੇ ਜਿਸ ਵੇਲੇ ਚਾਰ ਯਾਰਾਂ ਪਗੜੀ ਬੱਧੀ ਪੁੱਠੀ, ਪਿਛੇ ਗੰਢ ਪਵਾਈਆ। ਚਾਰੇ ਬਹਾ ਕੇ ਮੁਹੰਮਦ ਆਪਣੀ ਚਾਰੇ ਗੁਠੀਂ, ਕੋਨਾ ਗੋਸ਼ਾ ਵੇਖ ਵਖਾਈਆ। ਚੌਹਾਂ ਦੇ ਮਹਿੰਦੀ ਲਾ ਕੇ ਪੰਜਾਂ ਪੋਟੀਂ, ਲਾਲ ਰੰਗ ਦਿਤਾ ਚੜ੍ਹਾਈਆ। ਕ਼ਸਮ ਖਾਓ ਦੀਨ ਵਿਚ ਲਿਔਣਾ ਜੋ ਰੱਖੇ ਬੋਦੀ ਧੋਤੀ, ਧੁਰ ਦਾ ਹੁਕਮ ਸੁਣਾਈਆ। ਇਸਲਾਮ ਨੂੰ ਬਣੌਣਾ ਆਪਣਾ ਗੋਤੀ, ਦੂਜਾ ਪ੍ਰੇਮ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਦਏ ਦ੍ਰਿੜਾਈਆ। ਸਦੀ ਚੌਧਵੀਂ ਕਹੇ ਮੁਹੰਮਦ ਨੇ ਚੌਹਾਂ ਦੇ ਪਿਛੇ ਦਿਤੀ ਆਪ ਗੰਢ, ਹੌਲੀ ਹੌਲੀ ਹੱਥਾਂ ਨਾਲ ਬੰਧਾਈਆ। ਹੱਥ ਮਾਰਦਾ ਗਿਆ ਉਤੇ ਕੰਡ, ਪੁਸ਼ਤ ਪਨਾਹ ਟਿਕਾਈਆ । ਤੁਹਾਡੇ ਨਾਲ ਮੈਨੂੰ ਪਵੇ ਠੰਡ, ਮੇਰੇ ਨਾਲ ਤੁਹਾਡੀ ਵੱਜੇ ਵਧਾਈਆ। ਝਗੜਾ ਕਰਨਾ ਨਾਲ ਜੰਗ, ਸ਼ਰਅ ਵਿਚ ਦੁਹਾਈਆ। ਚੌਦਾਂ ਸਦੀਆਂ ਮੇਰੀ ਮੰਗ, ਆਸਾ ਇਹ ਵਖਾਈਆ। ਜਿਸ ਵੇਲੇ ਵੇਲਾ ਵਕ਼ਤ ਜਾਵੇ ਲੰਘ, ਆਪਣਾ ਪੈਂਡਾ ਪੰਧ ਮੁਕਾਈਆ। ਸ੍ਰਿਸ਼ਟੀ ਦੁਨੀਆ ਕਾਇਨਾਤ ਸਾਚੇ ਕਲਮੇ ਤੋਂ ਹੋਵੇ ਨੰਗ, ਪੜਦਾ ਸਿਰ ਨਾ ਕੋਇ ਰਖਾਈਆ। ਓਸ ਵੇਲੇ ਮੇਰਾ ਅਮਾਮ ਮੇਰੇ ਚੌਦਾਂ ਤਬਕਾਂ ਆਵੇ ਲੰਘ, ਲੰਮਾ ਚੌੜਾ ਵੇਖਣ ਕੋਇ ਨਾ ਪਾਈਆ। ਨਜ਼ਰ ਨਾ ਆਵੇ ਕਿਸੇ ਕੋਈ ਟੰਗ, ਬਾਂਹ ਹੱਥ ਨਾ ਕੋਇ ਹਿਲਾਈਆ। ਕਰ ਵਖਰਾ ਅਨੋਖਾ ਢੰਗ, ਨੂਰੋ ਨੂਰ ਕਰੇ ਰੁਸ਼ਨਾਈਆ। ਲੇਖਾ ਜਾਣ ਸਰਬ ਬ੍ਰਹਿਮੰਡ, ਵਰਭੰਡ ਫੋਲ ਫੁਲਾਈਆ । ਪੜਦਾ ਲਾਹ ਕੇ ਜੇਰਜ ਅੰਡ, ਉਤਭੁਜ ਸੇਤਜ ਦਏ ਸਮਝਾਈਆ। ਦੂਈ ਦਵੈਤੀ ਢਾਹਵੇ ਕੰਧ, ਭਾਂਡਾ ਭਰਮ ਭੌ ਭੰਨਾਈਆ। ਸ਼ਰਅ ਸ਼ਰੀਅਤ ਮੇਟ ਕੇ ਕੂੜ ਪਖੰਡ, ਆਤਮ ਪਰਮਾਤਮ ਮੇਲਾ ਲਏ ਮਿਲਾਈਆ। ਸਚ ਦਵਾਰ ਦਾ ਦੇ ਕੇ ਅਨੰਦ, ਰਸ ਇਕੋ ਇਕ ਚਖਾਈਆ। ਸ਼ਸਤਰ ਨਾਲ ਕਰੇ ਨਾ ਜੰਗ, ਹੁਕਮੇ ਅੰਦਰ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਵੱਜੇ ਵਧਾਈਆ। ਸਦੀ ਚੌਧਵੀਂ ਕਹੇ ਚਾਰ ਯਾਰਾਂ ਪੁੱਠੇ ਬੱਧੇ ਪਟਕੇ, ਆਪਣਾ ਵੇਸ ਬਦਲਾਈਆ। ਅੱਗੋਂ ਪਿਛਾਂਹ ਕੋਈ ਨਾ ਪਰਤੇ, ਹੁਕਮ ਸੁਣਨਾ ਚਾਈਂ ਚਾਈਂਆ। ਮੁਹੰਮਦ ਕਿਹਾ ਮੈਨੂੰ ਕੁਛ ਖੇਲ ਦਿਸਦਾ ਵਿਚ ਸਰਸੇ, ਦੂਰ ਦੁਰਾਡਾ ਦਿਆਂ ਜਣਾਈਆ। ਉਸ ਤੋਂ ਬਾਅਦ ਪਰਵਰਦਿਗਾਰ ਪਰਤੇ, ਪਾਰਬ੍ਰਹਮ ਨੂਰ
❋
❋
ਅਲਾਹੀਆ। ਕਰੇ ਖੇਲ ਉਪਰ ਧਰਤੇ, ਧਰਨੀ ਧਰਤ ਧਵਲ ਖੋਜ ਖੁਜਾਈਆ। ਗੁਰ ਅਵਤਾਰ ਪੈਗ਼ੰਬਰਾਂ ਜੋ ਆਪਣੇ ਨਾਮ ਦੇ ਦਿਤੇ ਖਰਚੇ, ਅੰਤਮ ਆਪਣੇ ਲੇਖੇ ਪਾਈਆ। ਚਾਰ ਜੁਗ ਦੇ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਵਾਲੇ ਵੇਖੇ ਪਰਚੇ, ਸਚ ਸਵਾਲ ਕਵਣ ਹਲ ਕਰਾਈਆ। ਝਗੜਾ ਮੁਕਾਏ ਚੂੰਕਿ ਚੁਨਾਚੇ ਅਗਰਚੇ, ਅਗਰ ਮਗਰ ਰਹਿਣ ਕੋਇ ਨਾ ਪਾਈਆ। ਚਾਰ ਜੁਗ ਦੀ ਕੀਤੀ ਕਰਨੀ ਸਭ ਦੀ ਵੇਖੇ ਪੜ੍ਹ ਕੇ, ਬਿਨ ਅੱਖਰਾਂ ਨਿਰਅੱਖਰ ਧਾਰ ਵਿਚੋਂ ਸਮਝਾਈਆ। ਦੀਨ ਮਜ਼੍ਹਬਾਂ ਦੀ ਚੋਟੀ ਵੇਖੇ ਚੜ੍ਹ ਕੇ, ਮੰਜ਼ਲ ਬਮੰਜ਼ਲ ਆਪਣਾ ਪੰਧ ਮੁਕਾਈਆ। ਓਨ੍ਹਾਂ ਖੋਜੇ ਜੋ ਨਹਾਵਣ ਉਠ ਕੇ ਤੜਕੇ, ਬਾਹਰੋਂ ਧੋਤੇ ਅੰਦਰੋਂ ਕਾਮ ਚੇਸ਼ਟਾ ਸਤਾਈਆ। ਲੇਖੇ ਜਾਣੇ ਚੋਟੀ ਜੜ੍ਹ ਦੇ, ਅਸਥੂਲ ਕਾਰਨ ਪੜਦਾ ਦਏ ਚੁਕਾਈਆ। ਓਨ੍ਹਾਂ ਵੇਖੇ ਜੋ ਜੀਵਤ ਹੋਏ ਮਰ ਕੇ, ਮਰ ਜੀਵਤ ਰੂਪ ਬਦਲਾਈਆ। ਓਨ੍ਹਾਂ ਵੇਖੇ ਜੋ ਭਾਣਾ ਆਏ ਜਰ ਕੇ, ਹੁਕਮੇ ਅੰਦਰ ਸੀਸ ਨਿਵਾਈਆ । ਓਨ੍ਹਾਂ ਵੇਖੇ ਜੋ ਸਤਿਗੁਰ ਸਰਨਾਈ ਆਏ ਤਰ ਕੇ, ਕੂੜ ਕੁੜਿਆਰਾ ਡੇਰਾ ਢਾਹੀਆ। ਪੁਰਖ ਅਕਾਲਾ ਦੀਨ ਦਿਆਲਾ ਆਪਣੀ ਕਿਰਪਾ ਕਰ ਕੇ, ਹਰਿ ਕਰਤਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਜਾਣੇ ਆਪਣੇ ਘਰ ਕੇ, ਗ੍ਰਹਿ ਗ੍ਰਹਿ ਮੰਦਰ ਫੋਲ ਫੁਲਾਈਆ। ਸਦੀ ਚੌਧਵੀਂ ਕਹੇ ਮੈਂ ਜਗਤ ਵਿਚਾਰ ਰੁੱਸੀ, ਰੁਸਤਮ ਮੁਹੰਮਦ ਆਈ ਤਜਾਈਆ । ਮੇਰੀ ਮੇਂਢੀ ਵੇਖੋ ਖੁੱਸੀ, ਸੀਸ ਪੱਟੀ ਨਾ ਕੋਇ ਗੁੰਦਾਈਆ। ਕੰਨਾਂ ਤੋਂ ਹੋ ਕੇ ਬੁੱਚੀ, ਭੱਜੀ ਵਾਹੋ ਦਾਹੀਆ। ਮੈਨੂੰ ਉਮਤ ਵਾਲਿਆਂ ਕੀਤਾ ਲੁੱਚੀ, ਕਲਮਾ ਹੱਕ ਨਾ ਕੋਇ ਗਾਈਆ। ਮੈਥੋਂ ਕੂੜ ਦੀ ਗੰਢ ਜਾਵੇ ਨਾ ਚੁੱਕੀ, ਸੁੱਟ ਕੇ ਭੱਜੀ ਵਾਹੋ ਦਾਹੀਆ। ਮੈਨੂੰ ਕਹਿੰਦੇ ਇਹ ਕਮਜ਼ਾਤਨ ਕੁੱਤੀ, ਜੋ ਘਰ ਘਰ ਕਰੇ ਲੜਾਈਆ। ਮੇਰੀ ਜੜ੍ਹ ਮੁੱਲਾਂ ਸ਼ੇਖ਼ਾਂ ਮੁਸਾਇਕਾਂ ਪੁੱਟੀ, ਜੋ ਬਗ਼ਲ ਕ਼ੁਰਾਨ ਰਹੇ ਰਖਾਈਆ। ਮੈਂ ਕੱਟਕੇ ਆਈ ਬੁੱਤੀ, ਡੂਮ ਮਰਾਸਣ ਬਣ ਕੇ ਝਟ ਲੰਘਾਈਆ। ਮੇਰੀ ਅੰਤ ਮੁਹੱਬਤ ਵਾਲੀ ਧਾਰ ਨਿਖੁੱਟੀ, ਸਚ ਪਿਆਰ ਨਾ ਕੋਇ ਵਧਾਈਆ। ਮੈਂ ਕੂਕ ਸੁਣਾਵਾਂ ਉਚੀ, ਬਹੁੜੀ ਬਹੁੜੀ ਦੁਹਾਈਆ। ਸਦੀ ਚੌਧਵੀਂ ਕਹੇ ਮੁਹੰਮਦ ਨੇ ਮੀਟੀਆਂ ਦੋਵੇਂ ਮੁੱਠੀ, ਘੁਟ ਕੇ ਮਸਤਕ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਨਾਮ ਦੀ ਸਚ ਦੁਹਾਈਆ। ਸਦੀ ਚੌਧਵੀਂ ਕਹੇ ਮੈਂ ਸੁਣਿਆ ਅਗੰਮ ਕੜਾਕਾ, ਕਾੜ ਕਾੜ ਦਿਤਾ ਜਣਾਈਆ । ਸਤਿਗੁਰ ਸ਼ਬਦ ਬਣਿਆ ਲੜਾਕਾ, ਘਰ ਘਰ ਆਪਣਾ ਬਲ ਵਖਾਈਆ। ਚੌਦਾਂ ਤਬਕਾਂ ਤੋੜ ਕੇ ਤਾਕਾ, ਤਕ਼ਦੀਰ ਸਭ ਦੀ ਰਿਹਾ ਬਦਲਾਈਆ। ਦੋ ਜਹਾਨਾਂ ਵੇਖ ਕੇ ਖ਼ਾਕਾ, ਇਸ਼ਾਰੇ ਧੁਰ ਦੇ ਰਿਹਾ ਸਮਝਾਈਆ। ਰਹਿਣ ਦੇਣਾ ਕੋਈ ਨਹੀਂ ਆਕਾ, ਅਕਲ ਬੁੱਧੀ ਦੀ ਚਲੇ ਨਾ ਕੋਇ ਚਤੁਰਾਈਆ। ਸਾਫ਼ ਰਹੇ ਕੋਈ ਨਾ ਪਾਕਾ, ਪਤਤ ਰੂਪ ਹੋਵੇ ਲੋਕਾਈਆ। ਕ਼ੀਮਤ ਰਹੇ ਕਿਸੇ ਨਾ ਧਾਤਾ, ਧਰਮ ਦੀ ਧਾਰ ਦੇਣੀ ਬਦਲਾਈਆ। ਗੁਰ ਅਵਤਾਰ ਪੈਗ਼ੰਬਰ ਰਹੇ ਕੋਈ ਨਾ ਦਾਤਾ, ਸਭ ਦਾ ਪੈਂਡਾ ਦੇਣਾ ਚੁਕਾਈਆ । ਚਾਰ ਜੁਗ ਦੀ ਰਹੇ ਕੋਈ ਨਾ ਗਾਥਾ, ਰਸਨਾ ਜਿਹਵਾ ਨਾ ਕੋਇ ਪੜ੍ਹਾਈਆ। ਜਗਤ ਦਵਾਰੇ ਟੇਕੇ ਕੋਈ ਨਾ ਮਾਥਾ, ਮਸਤਕ ਸੀਸ ਨਾ ਕੋਇ ਝੁਕਾਈਆ। ਕੂੜਾ ਰਹੇ ਨਾ ਪਿਤਾ ਮਾਤਾ, ਪੂਤ ਸਪੂਤ ਨਾ ਕੋਇ ਸਹਾਈਆ। ਕਲਜੁਗ ਮੇਟਣੀ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਚਮਕਾਈਆ। ਆਪੇ ਬਣ ਕੇ ਜੋਤੀ ਜਾਤਾ, ਜਾਗਰਤ ਜੋਤ ਵੇਖ ਵਖਾਈਆ। ਜਨ ਭਗਤਾਂ ਬਣ ਕੇ ਧੁਰ ਦਾ ਰਾਖਾ, ਰੱਖਿਆ ਕਰਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ,
❋
❋
ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਦੀ ਚੌਧਵੀਂ ਕਹੇ ਮੇਰੇ ਅੰਤਰ ਉਠਦੀ ਹੁੱਕ, ਹੂ ਹੂ ਵਿਚ ਸੁਣਾਈਆ। ਮੈਂ ਵੇਖਾਂ ਓਹ ਕੁੱਖ, ਜਿਥੋਂ ਜਨਣੀ ਭਗਤ ਜਨ ਜਾਈਆ। ਓਨ੍ਹਾਂ ਨਾਲ ਵੰਡਾਵਾਂ ਦੁੱਖ, ਦਰਦਨ ਹੋ ਕੇ ਦਰਦ ਲਵਾਂ ਕਮਾਈਆ। ਉਜਲ ਕਰਾਂ ਮੁਖ, ਪ੍ਰੇਮ ਪ੍ਰੀਤੀ ਨਾਲ ਧੁਆਈਆ। ਸਹਿਜੇ ਲਵਾਂ ਪੁਛ, ਜਨ ਭਗਤੋ ਕਿਹੜਾ ਤੁਹਾਡਾ ਪਿਤਾ ਮਾਈਆ। ਜੋ ਕਲਜੁਗ ਅੰਤਮ ਰਿਹਾ ਤੁੱਠ, ਮਿਹਰ ਨਜ਼ਰ ਇਕ ਉਠਾਈਆ। ਹਰਿਜਨ ਕਹਿਣ ਕਮਲੀਏ ਸਾਥੋਂ ਨਾ ਪੁਛ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਜਿਸ ਦੇ ਕੋਲ ਸਭ ਕੁਛ, ਓਹੋ ਸਾਡਾ ਆਦਿ ਜੁਗਾਦੀ ਪਿਤਾ ਮਾਈਆ। ਜੋ ਦੂਰ ਦੁਰਾਡਾ ਨੇੜੇ ਬੈਠਾ ਢੁਕ, ਨਿਰਗੁਣ ਆਪਣਾ ਪੰਧ ਮੁਕਾਈਆ। ਕਲਜੁਗ ਕੂੜ ਕੁੜਿਆਰਾ ਕੱਢੇ ਕੁੱਟ, ਕਾਇਆ ਕੁਟੀਆ ਕਰ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਸਦੀ ਚੌਧਵੀਂ ਕਹੇ ਮੇਰੇ ਅੰਦਰ ਆਈ ਵਿਚਾਰੀ, ਵਿਚਰ ਕੇ ਦਿਆਂ ਸੁਣਾਈਆ। ਗੁਲਜ਼ਾਰ ਸਿੰਘ ਨੇ ਬਣ ਕੇ ਔਣਾ ਮਦਾਰੀ, ਬਗ਼ਲੀਆਂ ਗਲ ਵਿਚ ਦੋ ਲਟਕਾਈਆ। ਹੱਥ ਵਿਚ ਕੁੱਤਾ ਲਿਔਣਾ ਸ਼ਿਕਾਰੀ, ਪਤਲਾ ਲੰਮਾ ਸੋਹਣਾ ਨਜ਼ਰੀ ਆਈਆ। ਆਪਣੀ ਪੁੱਠੀ ਚਾੜ੍ਹਨੀ ਦਾੜ੍ਹੀ, ਰੁਖ਼ ਵਾਲਾਂ ਵਾਲਾ ਬਦਲਾਈਆ। ਇਕ ਹੱਥ ਵਿਚ ਹੋਵੇ ਕੁਹਾੜੀ, ਹੱਥਾ ਛੋਟਾ ਜੇਹਾ ਪੁਆਈਆ। ਨਿੱਕੀ ਜਿਹੀ ਹੋਵੇ ਪਟਾਰੀ, ਪੱਤੇ ਖਜੂਰ ਨਾਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਦੀ ਚੌਧਵੀਂ ਕਹੇ ਸਾਚੀ ਭੈਣ ਦਾ ਪਾ ਲੈ ਕੁੜਤਾ, ਕਰਮ ਕਾਂਡ ਦਾ ਡੇਰਾ ਢਾਹੀਆ। ਛੱਬੀ ਪੋਹ ਨੂੰ ਆਵੀਂ ਤੁਰਦਾ, ਕ਼ਦਮ ਕ਼ਦਮ ਪੰਧ ਮੁਕਾਈਆ। ਗੀਤ ਗੌਂਦਾ ਆਵੀਂ ਸੁਰ ਦਾ, ਸੁਰਤੀ ਸ਼ਬਦ ਨਾਲ ਮਿਲਾਈਆ। ਤੇਰਾ ਵਿਛੋੜਾ ਅਨੰਦ ਪੁਰ ਦਾ, ਅੰਤਮ ਸਹਿਜੇ ਪੂਰ ਕਰਾਈਆ। ਜਿਸ ਵੇਲੇ ਗੋਬਿੰਦ ਘੋੜੇ ਉਤੇ ਤੁਰਦਾ, ਸ਼ਬਦ ਸ਼ਬਦੀ ਖੇਲ ਖਿਲਾਈਆ। ਤੂੰ ਮਦਾਰੀ ਹੁੰਦਾ ਸੈਂ ਓਸ ਸੱਚੇ ਸਤਿਗੁਰ ਦਾ, ਔਂਦਿਆਂ ਜਾਂਦਿਆਂ ਆਪਣੀ ਖੇਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲਾ ਮੇਲੇ ਚਾਈਂ ਚਾਈਂਆ। ਸਦੀ ਚੌਧਵੀਂ ਕਹੇ ਮਦਾਰੀ ਦਾ ਕਿਹੜਾ ਹੋਵੇ ਰੂਪ, ਤਨ ਬਸਤਰ ਕਵਣ ਛੁਹਾਈਆ। ਕਿਸ ਵੇਲੇ ਕਰੇ ਕੂਚ, ਚਲੇ ਬਣ ਕੇ ਰਾਹੀਆ। ਹਿਰਦੇ ਵਿਚ ਰਹੇ ਨਾ ਦੂਜ, ਲੱਜਿਆ ਲੋਕ ਲਾਜ ਗਵਾਈਆ। ਨਾਲੇ ਕਹੇ ਮੈਂ ਪ੍ਰਭੂ ਦਾ ਦੂਤ, ਸਤਿਗੁਰ ਸ਼ਬਦ ਨਾਲ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਸਦੀ ਚੌਧਵੀਂ ਕਹੇ ਮੇਰੀ ਪੁਰਾਣੀ ਸੱਧਰ, ਸਦੀਆਂ ਦੀ ਦਿਆਂ ਜਣਾਈਆ। ਗੁਲਜ਼ਾਰ ਸਿੰਘ ਦਾ ਪੀਲੇ ਰੰਗ ਦਾ ਚੋਲਾ ਹੋਵੇ ਖੱਦਰ, ਗਿਟਿਆਂ ਤਾਈਂ ਲਮਕਾਈਆ। ਦੋਵੇਂ ਭੈਣਾਂ ਮਿਲ ਕੇ ਸੋਹੰ ਉਸ ਦੇ ਉਪਰ ਕੱਢਣ, ਛਾਤੀ ਉਤੇ ਸੁਹਾਈਆ। ਇਹ ਆਤਮਾ ਪਰਮਾਤਮਾ ਦਾ ਸਗਨ, ਇਸਤ੍ਰੀ ਪੁਰਸ਼ ਵੰਡ ਨਾ ਕੋਇ ਵੰਡਾਈਆ। ਜਨ ਭਗਤੋ ਤੁਹਾਡੇ ਦੀਪਕ ਲੱਗੇ ਜਗਣ, ਜਗਤ ਜੁਗ ਹੋਵੇ ਰੁਸ਼ਨਾਈਆ। ਮਸਤਕ ਲੱਗਣ ਲੱਗਾ ਮਜਨ, ਧੂੜੀ ਖ਼ਾਕ ਰਮਾਈਆ। ਪੂਰਬ ਜਨਮ ਦਾ ਲੇਖੇ ਲਾਏ ਭਜਨ, ਬੰਦਗੀ ਵਿਚ ਬੰਦੇ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਨਾਮ ਦੀ ਚਾੜ੍ਹ ਕੇ ਰੰਗਣ, ਅੰਗਣ ਆਪਣਾ ਇਕ ਸੁਹਾਈਆ।
❋
❋
੬ ਮੱਘਰ ਸ਼ਹਿਨਸ਼ਾਹੀ ਸੰਮਤ ੪ ਊਧਮ ਸਿੰਘ ਦੇ ਗ੍ਰਹਿ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ
ਸਦੀ ਚੌਧਵੀਂ ਕਹੇ ਮੈਂ ਸੋਚਦੀ ਰਹੀ ਸੋਚ, ਸੁਚ ਸੰਜਮ ਵਿਚ ਆਪਣਾ ਆਪ ਟਿਕਾਈਆ। ਸਚ ਦਵਾਰੇ ਗਈ ਪਹੁੰਚ, ਦਰਗਾਹ ਸਾਚੀ ਸੀਸ ਨਿਵਾਈਆ। ਹੁਕਮ ਸੁਣਿਆ ਨਿਰਮਲ ਜੋਤ, ਪਰਵਰਦਿਗਾਰ ਦਿਤਾ ਅਲਾਈਆ। ਮਸੀਹ ਦੀ ਆਸਾ ਪੰਜ ਬਣ ਕੇ ਆਵਣ ਪੋਪ, ਕਰਾਸ ਯਸੂ ਵਾਲਾ ਲਟਕਾਈਆ। ਸਦਾ ਗਾਵਣ ਸਾਚੀ ਢੋਕ, ਹੂ ਗਾਡ ਗਾਡ ਹੂ ਨਾਅਰਾ ਲਾਈਆ। ਚਾਰ ਰੂਪ ਧਾਰਨ ਪਰੋਹਤ, ਜੰਞੂ ਬੋਦੀ ਤਿਲਕਾਂ ਨਾਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਸਾਚੇ ਵੇਖ ਵਖਾਈਆ। ਸਦੀ ਚੌਧਵੀਂ ਕਹੇ ਪ੍ਰਭ ਕਰਨੀ ਖੇਲ ਅਦੁਤੀ, ਦੁਤੀਆ ਭਾਉ ਮਿਟਾਈਆ। ਪੰਜ ਮਲ ਕੇ ਔਣ ਭਬੂਤੀ, ਗਿਲਤੀ ਗਲ ਵਿਚ ਬੰਧਾਈਆ। ਪੰਜ ਬਸਤਰ ਪਹਿਨਣ ਸੂਤੀ, ਖੱਦਰ ਪੁਰਾਣਾ ਸੋਭਾ ਪਾਈਆ। ਪੰਜ ਪੀ ਕੇ ਆਵਣ ਬੂਟੀ, ਭੰਗੀਆਂ ਵਾਲਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਚਾਈਂ ਚਾਈਂਆ। ਸਦੀ ਚੌਧਵੀਂ ਕਹੇ ਪੰਜਾਂ ਬੱਧੇ ਹੋਣ ਦਮਾਲੇ, ਸੀਸ ਉਤੇ ਸੁਹਾਈਆ। ਪੰਜਾਂ ਮਸਤਕ ਕੀਤੇ ਹੋਣ ਕਾਲੇ, ਕਾਲੀ ਧਾਰ ਮਿਲੇ ਵਡਿਆਈਆ। ਪੰਜਾਂ ਹੱਥ ਵਿਚ ਹੋਵੇ ਢਾਲੇ, ਗੋਬਿੰਦ ਰੰਗ ਰੰਗਾਈਆ। ਪੰਜਾਂ ਹੱਥ ਵਿਚ ਹੋਵਣ ਫਾਲੇ, ਤਿੱਖੀ ਮੁੱਖੀ ਨਾਲ ਜਣਾਈਆ। ਪੰਜ ਬਣੇ ਹੋਣ ਗਵਾਲੇ, ਦੋਹਣੇ ਹੱਥਾਂ ਵਿਚ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਆਪਣਾ ਭੇਵ ਚੁਕਾਈਆ। ਸਦੀ ਚੌਧਵੀਂ ਕਹੇ ਇੱਕੀ ਹੋਵਣ ਸੋਹਣੇ ਜਵਾਨ, ਮੁੱਛ ਫੁੱਟ ਨਜ਼ਰੀ ਆਈਆ। ਹੱਥਾਂ ਵਿਚ ਹੋਵਣ ਤੀਰ ਕਮਾਨ, ਰਾਮ ਲਛਮਨ ਵੇਖ ਵਖਾਈਆ। ਅੱਗੇ ਹੋਵੇ ਹਨੁਵੰਤ ਬਲਵਾਨ, ਸ਼ਿਵ ਸਿੰਘ ਜੁੱਲਾ ਪਿੱਠ ਉਤੇ ਟਿਕਾਈਆ। ਪੰਜ ਪਿਛੇ ਹੋਣ ਪਠਾਨ, ਤੰਬੇ ਖ਼ਾਨਾਂ ਵਾਲੇ ਸੁਹਾਈਆ। ਪੰਜ ਗੁਰਮੁਖ ਲੈਣੇ ਛਾਣ, ਲੰਮੇ ਦਾੜ੍ਹੇ ਜੋ ਵਧਾਈਆ। ਪੰਜ ਵੇਖਣੇ ਜੋ ਤਾਜ਼ਾ ਸਿਰ ਮੁਨਾਣ, ਸੀਸ ਸਾਫ਼ ਸੁਥਰਾ ਬਣਾਈਆ। ਪੰਜ ਜਨੇਊ ਲਟਕਾਵਣ ਉਪਰ ਕਾਨ, ਧੋਤੀ ਅੱਗੋਂ ਪਿਛੇ ਲੈਣ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰ ਸੱਚੀ ਵਡਿਆਈਆ। ਪੰਜਾਂ ਹੱਥ ਹੋਵੇ ਤਰਸੂਲ, ਸ਼ੰਕਰ ਸੀਸ ਨਿਵਾਈਆ। ਪੰਜ ਉਡੌਂਦੇ ਆਵਣ ਧੂਲ, ਪੈਰਾਂ ਨਾਲ ਹਿਲਾਈਆ। ਪੰਜ ਬਰਸੌਂਦੇ ਆਵਣ ਫੂਲ, ਬਰਖਾ ਸੋਹਣੀ ਲਾਈਆ। ਪੰਜ ਗੁਰਮੁਖ ਹੋਣ ਮਾਅਕ਼ੂਲ, ਸੋਹੰ ਮਸਤਕ ਵਿਚ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਸਾਚੇ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਖੇਲ ਅਨੋਖਾ, ਅਨੋਖੀ ਧਾਰ ਬਣਾਈਆ। ਪੰਜਾਂ ਸਿੱਖਾਂ ਦੇ ਕੋਲ ਗੁਰੂ ਗ੍ਰੰਥ ਦਾ ਹੋਵੇ ਪੋਥਾ, ਚਵਰ ਨਰਾਇਣ ਸਿੰਘ ਝੁਲਾਈਆ। ਪੰਜਾਂ ਦੇ ਕੋਲ ਵੁਜ਼ੂ ਵਾਲਾ ਹੋਵੇ ਲੋਟਾ, ਖੱਬੇ ਹੱਥ ਵਿਚ ਸੋਭਾ ਪਾਈਆ। ਪੰਜਾਂ ਕੋਲ ਇਕ ਇਕ ਰੁਪਈਆ ਹੋਵੇ ਖੋਟਾ, ਜਿਸ ਦੀ ਕ਼ੀਮਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਪੰਜ ਵਜੌਂਦੇ ਆਵਣ ਸੰਖ, ਧੁਨ ਨਾਦ ਸ਼ਨਵਾਈਆ। ਪੰਜ ਹਿਲੌਂਦੇ ਆਉਣ ਪੰਖ, ਮੋਰ ਚਕੋਰ ਸਮਝਾਈਆ। ਪੰਜ ਸੁਣੌਂਦੇ ਆਉਣ ਛੰਤ, ਸੋਹੰ ਢੋਲਾ ਗਾਈਆ। ਪੰਜ ਕੱਢਦੇ ਆਉਣ ਮਿੰਨਤ, ਨਿਉਂ ਨਿਉਂ ਸੀਸ ਝੁਕਾਈਆ। ਪੰਜ ਵੇਖਣ
❋
❋
ਚੜ੍ਹਦੀ ਸਿੰਮਤ, ਆਪਣਾ ਸਿਰ ਭਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਰ ਦੇਵੇ ਮਾਣ ਵਡਿਆਈਆ। ਸਦੀ ਚੌਧਵੀਂ ਕਹੇ ਮੈਨੂੰ ਕੋਈ ਨਾ ਕਹਿਓ ਬੁਰੀ, ਬੁਰਿਆਂ ਦਿਆਂ ਖਪਾਈਆ। ਪੰਜਾਂ ਦੇ ਹੱਥ ਵਿਚ ਹੋਵੇ ਇਕ ਇਕ ਛੁਰੀ, ਸ਼ਰਅ ਜ਼ੰਜੀਰ ਕਟਾਈਆ। ਮੈਂ ਰਹਿਣਾ ਨਹੀਂ ਨਿਗੁਰੀ, ਸਾਹਿਬ ਸੀਸ ਦਿਤਾ ਨਿਵਾਈਆ। ਮੈਂ ਜੋਬਨਵੰਤੀ ਬਣਨਾ ਓਹ ਕੁੜੀ, ਜਿਸ ਦਾ ਰੂਪ ਰੰਗ ਰੇਖ ਨਾ ਕੋਇ ਜਣਾਈਆ। ਮੈਂ ਹੋਣਾ ਨਹੀਂ ਬੁੜ੍ਹੀ, ਬੁੜ੍ਹਾਪਾ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਹੋਏ ਸਹਾਈਆ। ਸਦੀ ਚੌਧਵੀਂ ਕਹੇ ਇਕ ਦੇ ਹੱਥ ਵਿਚ ਹੋਵੇ ਕ਼ੁਰਾਨ, ਮਾਲਾ ਮਣਕੇ ਗਲ ਵਿਚ ਪਾਈਆ। ਭਰਿਆ ਹੋਵੇ ਨਾਲ ਗੁਮਾਨ, ਫ਼ਤਵਾ ਸ਼ਰਅ ਵਾਲਾ ਸਮਝਾਈਆ। ਨਾਲ ਜਗਦਾ ਹੋਵੇ ਸ਼ਮਾਦਾਨ, ਚਾਰ ਮੁਖੀਆ ਗੁਰਮੁਖ ਸੋਹਣਾ ਹੱਥ ਉਠਾਈਆ। ਨਾਲ ਪਹਿਰਾ ਹੋਵੇ ਕਿਰਪਾਨ, ਦੋ ਧਾਰਾ ਨਜ਼ਰੀ ਆਈਆ। ਨਾਲ ਫੜਿਆ ਹੋਵੇ ਇਕ ਫ਼ਾਰਮ ਜੋ ਕਰਨ ਵਾਲਾ ਚਾਲਾਨ, ਕੋਰਟ ਵਾਲਾ ਸੋਭਾ ਪਾਈਆ। ਇਕ ਲਿਖਣ ਵਾਲਾ ਹੋਵੇ ਕ਼ਲਮਦਾਨ, ਸ਼ਾਹੀ ਲਾਲ ਨੀਲੀ ਨਾਲ ਵਡਿਆਈਆ। ਇਕ ਬਣਿਆ ਹੋਵੇ ਪਰਧਾਨ, ਟੋਪੀ ਗਾਂਧੀ ਵਾਲੀ ਟਿਕਾਈਆ। ਫੇਰ ਸੁਣਨਾ ਹੁਕਮ ਸ੍ਰੀ ਭਗਵਾਨ, ਕੀ ਸੰਦੇਸਾ ਦਏ ਜਣਾਈਆ। ਸਭ ਦੀ ਮਿਟਣ ਲੱਗੀ ਸ਼ਾਨ, ਸ਼ਮਸ਼ਾਨ ਭੂਮੀ ਦਿਸੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟੀ ਦਾ ਇਸ਼ਟ ਵਾਲਾ ਵਖਾਏ ਮੈਦਾਨ, ਮਿਹਰਵਾਨ ਆਪਣੀ ਕਾਰ ਕਮਾਈਆ।
੬ ਮੱਘਰ ਸ਼ਹਿਨਸ਼ਾਹੀ ਸੰਮਤ ੪ ਬਲਵੰਤ ਸਿੰਘ ਦੇ ਗ੍ਰਹਿ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ
ਸਦੀ ਚੌਧਵੀਂ ਕਹੇ ਤੇਰਾ ਨਾਮ ਦੁਹਾਈ, ਤੋਬਾ ਕਰ ਸੁਣਾਈਆ। ਪੰਜ ਬਣੇ ਹੋਣ ਕਸਾਈ, ਛੁਰੀਆ ਹੱਥਾਂ ਵਿਚ ਲਮਕਾਈਆ । ਪੰਜ ਬਣੇ ਹੋਣ ਸ਼ੁਦਾਈ, ਵਾਲ ਖੁੱਲ੍ਹੇ ਨਜ਼ਰੀ ਆਈਆ। ਪੰਜ ਗੌਂਦੇ ਹੋਣ ਤੇਰਾ ਨਾਮ ਖ਼ੁਦਾਈ, ਖ਼ੁਦ ਮਾਲਕ ਤੇਰੀ ਬੇਪ੍ਰਵਾਹੀਆ । ਪੰਜਾਂ ਗਲ ਵਿਚ ਪਾਈ ਹੋਵੇ ਫਾਹੀ, ਰੱਸੀਆਂ ਨਾਲ ਬੰਧਾਈਆ। ਪੰਜ ਭੁੱਲੇ ਹੋਣ ਰਾਹੀ, ਅੱਗੜ ਪਿੱਛੜ ਭੱਜਣ ਵਾਹੋ ਦਾਹੀਆ । ਪੰਜ ਦੇਂਦੇ ਔਣ ਦੁਹਾਈ, ਪ੍ਰਭ ਮਿਲਿਆ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਮਾਈਓ ਬੀਬੀਓ ਜਾਗੋ, ਜਗਹ ਜਗਹ ਸੁਣਾਈਆ। ਇੱਕੀ ਕਮਰਕੱਸਾ ਕਸਣਾ ਵਾਂਗ ਭਾਗੋ, ਕਿਰਪਾਨਾਂ ਮੋਢਿਆਂ ਉਤੇ ਟਿਕਾਈਆ। ਮੁਖੋਂ ਕਹਿਣਾ ਲੱਜਿਆ ਰਹੇ ਨਾ ਸਤਿਗੁਰ ਬਾਝੋਂ, ਗੋਬਿੰਦ ਬਿਨਾ ਨਾ ਕੋਇ ਸਹਾਈਆ। ਆਪਣਾ ਆਪ ਆਪੇ ਸਾਧੋ, ਸਾਧਾਂ ਦੀ ਲੋੜ ਰਹੇ ਨਾ ਰਾਈਆ। ਊਧਮ ਸਿੰਘ ਨੇ ਬਣਨਾ ਬੰਦਾ ਵੈਰਾਗੀ ਮਾਧੋ, ਬੰਦਗੀ ਵਿਚ ਜਣਾਈਆ। ਪੰਜ ਬਣਨੇ ਬੰਸ ਜਾਦੋ, ਜਾਦਵ ਰੂਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਪੰਜਾਂ ਦਾ ਵੇਸ ਹੋਵੇ ਤੁਰਕੀ, ਬਾਸਕਾਟ ਕੁੜਤਿਆਂ ਉਤੋਂ ਪਾਈਆ। ਪੰਜਾਂ ਨੇ ਖਾਧੀ ਹੋਵੇ ਘਿਓ ਖੰਡ ਦੀ ਬੁਰਕੀ, ਰਸ ਮਿੱਠੇ ਨਾਲ ਸੁਹਾਈਆ। ਪੰਜਾਂ ਨੇ ਖੇਲ ਕਰਨੀ ਵਾਂਗ ਦੁਰਗੀ, ਦੁਰਗਾ ਅਸ਼ਟਭੁਜ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚਾ ਇਕ ਵਖਾਈਆ।
❋
❋
ਸਦੀ ਚੌਧਵੀਂ ਕਹੇ ਇੱਕੀ ਬੀਬੀਆਂ ਦੇ ਸਿਰ ਤੇ ਹੋਵੇ ਟੋਪੀ, ਗੋਲ ਚਾਰੋਂ ਤਰਫ਼ ਰਖਾਈਆ। ਸਿਰ ਤੇ ਪਹਿਨਾਏ ਰਵਿਦਾਸ ਚਮਾਰਾ ਮੋਚੀ, ਗੁਰਮੁਖ ਆਪਣੇ ਰੰਗ ਰੰਗਾਈਆ। ਪੰਜ ਪੰਜ ਨਾਲ ਲੱਗੇ ਹੋਣ ਮੋਤੀ, ਰੰਗ ਪੀਲੇ ਵਿਚ ਵਡਿਆਈਆ। ਇਕ ਕੰਨਿਆ ਹੋਵੇ ਵਿਚ ਛੋਟੀ, ਦਵਿੰਦਰ ਕੌਰ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣੇ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਇੱਕੀਆਂ ਦੇ ਖੁਲ੍ਹੇ ਹੋਵਣ ਕੇਸ, ਕੇਸਾਧਾਰੀ ਵੇਖ ਵਖਾਈਆ। ਇਹ ਬਿਵਹਾਰ ਗੁਰੂ ਦਸ ਦਸਮੇਸ਼, ਜੋ ਅੰਤ ਨੰਦੇੜ ਗਿਆ ਦ੍ਰਿੜਾਈਆ। ਜਿਸ ਵੇਲੇ ਚਲੇ ਨਾ ਕੋਈ ਕਿਸੇ ਦੀ ਪੇਸ਼, ਪੇਸ਼ੀਨਗੋਈ ਸਮਝ ਕਿਸੇ ਨਾ ਆਈਆ। ਪੁਰਖ ਅਕਾਲਾ ਦੀਨ ਦਿਆਲਾ ਕਰੇ ਅਵਲੜਾ ਵੇਸ, ਅਨੇਕਾ ਆਪਣਾ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ। ਇੱਕੀ ਬੀਬੀਆਂ ਦੇ ਸੋਹੰ ਲਿਖਿਆ ਹੋਵੇ ਉਪਰ ਛਾਤੀ, ਪਿਸਤਾਨ ਦੇ ਅੰਦਰ ਨਜ਼ਰੀ ਆਈਆ। ਜਿਨ੍ਹਾਂ ਨੇ ਮਾਲਕ ਮੰਨਣਾ ਇਕੋ ਕਮਲਾਪਾਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਇਕੋ ਉਮਰ ਤੇ ਇਕੋ ਹੋਵੇ ਜ਼ਾਤੀ, ਇਕੋ ਰੰਗ ਰੰਗਾਈਆ । ਇਕੋ ਸਤਿਗੁਰ ਇਕੋ ਬਣੇ ਸਾਥੀ, ਸਗਲਾ ਜੋੜ ਜੁੜਾਈਆ। ਗੋਬਿੰਦ ਦੀ ਪੂਰੀ ਕਰੇ ਆਖੀ, ਜੋ ਅੰਤ ਨੰਦੇੜ ਗਿਆ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਰਬ ਕਲਾ ਸਮਰਾਥੀ, ਸਮਰਥ ਅਕਥ ਮਹਿਮਾ ਆਪਣੀ ਆਪ ਜਣਾਈਆ। ਸਦੀ ਚੌਧਵੀਂ ਕਹੇ ਮੇਰੀ ਆਸਾ ਇਕ ਹੋਰ, ਹੌਲੀ ਜਿਹੀ ਸੁਣਾਈਆ। ਮੁਹੰਮਦ ਨੇ ਇਕ ਦਿਨ ਸਵਾ ਪਹਿਰ ਹੱਥ ਵਿਚ ਫੜੀ ਸੀ ਚਕੋਰ, ਬਗ਼ਲ ਵਿਚ ਟਿਕਾਈਆ। ਫੇਰ ਵੇਖਿਆ ਵਲ ਮੋਰ, ਨਿਗਾਹ ਨੈਣ ਉਠਾਈਆ। ਦੋਹਾਂ ਦੀ ਵੇਖ ਕੇ ਤੋਰ, ਤੁਰਤ ਆਪਣੀ ਆਸ ਵਧਾਈਆ। ਮੇਰੇ ਖ਼ੁਦਾ ਨੂੰ ਜੇ ਇਨ੍ਹਾਂ ਦੀ ਪੈ ਜਾਏ ਲੋੜ, ਝਟ ਭੇਟਾ ਦਿਆਂ ਚੜ੍ਹਾਈਆ। ਅੱਗੋਂ ਹੁਕਮ ਆਇਆ ਮੋੜ, ਹਰਿ ਕਰਤਾ ਆਪ ਜਣਾਈਆ। ਹਜ਼ਰਤਾ, ਤੇਰਾ ਕਿਹੜਾ ਜ਼ੋਰ, ਜੋਰੂ ਜ਼ਰ ਪਿਛੇ ਤੇਰੀ ਉਮਤ ਹੋਏ ਹਲਕਾਈਆ। ਮੈਂ ਹੁਣ ਹੋਰ ਤੇ ਫੇਰ ਕੋਈ ਹੋਰ, ਮੇਰੀ ਸਮਝ ਗੁਰ ਅਵਤਾਰ ਪੈਗ਼ੰਬਰ ਕਿਸੇ ਨਾ ਆਈਆ। ਮੈਂ ਆਦਿ ਦਾ ਜੁਗਾਦਿ ਦਾ ਜੁਗ ਚੌਕੜੀ ਦਾ ਚੋਰ, ਚੋਰੀ ਚੋਰੀ ਆਪਣਾ ਖੇਲ ਵਖਾਈਆ। ਮੈਂ ਕੀ ਕਰਨੇ ਚਕੋਰ ਤੇ ਮੋਰ, ਮੇਰੇ ਗੁਰਮੁਖ ਤੇਰੇ ਨਾਲੋਂ ਚੰਗੇ ਸੋਭਾ ਪਾਈਆ। ਜਿਨ੍ਹਾਂ ਦੀ ਮੇਰੇ ਨਾਲ ਬੱਝਣੀ ਡੋਰ, ਤੰਦ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਨਵ ਨਵਾਂ ਨਕੋਰ, ਬਿਰਧ ਬੁੜ੍ਹਾਪੇ ਵਿਚ ਕਦੇ ਨਾ ਆਈਆ।
੬ ਮੱਘਰ ਸ਼ਹਿਨਸ਼ਾਹੀ ਸੰਮਤ ੪ ਪ੍ਰੀਤਮ ਕੌਰ ਦੇ ਗ੍ਰਹਿ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ
ਸਦੀ ਚੌਧਵੀਂ ਕਹੇ ਮੇਰੇ ਮਾਲਕ ਦੀ ਹੱਕ ਤੌਫ਼ੀਕ਼, ਦਾਤਾਰ ਧੁਰਦਰਗਾਹੀਆ। ਚੌਦਾਂ ਮਣਕਿਆਂ ਵਾਲੀ ਮਾਲਾ ਹੋਵੇ ਹਕੀਕ, ਹਕ਼ੀਕ਼ਤ ਦਏ ਜਣਾਈਆ। ਟੋਪਨ ਰਾਮ ਲਿਆਵੇ ਖ਼ਰੀਦ, ਹੁਕਮ ਮੰਨੇ ਚਾਈਂ ਚਾਈਂਆ। ਚਾਰ ਯਾਰਾਂ ਦੀ ਆਸਾ ਮਨਸਾ ਪੂਰੀ ਹੋਏ ਉਮੀਦ, ਅਲੀ
❋
❋
ਨਾਲ ਗਵਾਹੀਆ। ਝਗੜਾ ਮੁਕ ਜਾਏ ਮੁਰਸ਼ਦ ਮੁਰੀਦ, ਪੀਰ ਮੁਰੀਦਾਂ ਆਪਣਾ ਰੰਗ ਰੰਗਾਈਆ। ਲੇਖਾ ਦੱਸੇ ਕ਼ੁਰਾਨ ਮਜੀਦ, ਖ਼ੁਲਾਸਾ ਅੱਖਰਾਂ ਵਾਲਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਲਏ ਅੰਗੜਾਈਆ। ਸਦੀ ਚੌਧਵੀਂ ਕਹੇ ਸਾਹਿਬ ਦੇ ਲੱਕ ਨੂੰ ਹੋਵੇ ਹਰੀ ਪੇਟੀ, ਪਟਨੇ ਵਾਲਾ ਸੇਵ ਕਮਾਈਆ। ਖ਼ਰੀਦ ਕੇ ਲਿਆਵੇ ਜੋਗਿੰਦਰ ਕੌਰ ਬੇਟੀ, ਅਮਰਜੀਤ ਕੌਰ ਗੁੜਗਾਵਾਂ ਨਾਲ ਮਿਲਾਈਆ। ਇਕ ਖੰਜ਼ਰ ਹੋਵੇ ਦੇਸੀ, ਦਰਸ਼ਨ ਸਿੰਘ ਦਿੱਲੀਉਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਸੋਭਾ ਪਾਈਆ। ਸਦੀ ਚੌਧਵੀਂ ਕਹੇ ਵੇਖਾਂ ਖੇਲ ਅਗੰਮੀ ਅਮਾਮ, ਖ਼ੁਸ਼ੀਆਂ ਵਿਚ ਸੀਸ ਨਿਵਾਈਆ। ਜਿਸ ਦਾ ਹਰਿਆ ਲਬਾਸ ਹੋਵੇ ਤਮਾਮ, ਮਹਦੀ ਦੀ ਮਹਿਮਾ ਬੇਪ੍ਰਵਾਹੀਆ। ਨਾਲ ਨਫ਼ਰ ਹੋਵੇ ਗ਼ੁਲਾਮ, ਕਪੂਰ ਸਿੰਘ ਸਿੰਘ ਸਮਝਾਈਆ। ਨਾਲ ਪੜ੍ਹਦਾ ਹੋਵੇ ਕਲਾਮ, ਢੋਲਾ ਗੋਬਿੰਦ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਦੇਵੇ ਮਾਣ ਵਡਿਆਈਆ। ਸਦੀ ਚੌਧਵੀਂ ਕਹੇ ਹਰੇ ਉਤੇ ਹੋਵਣ ਨੌ ਸਤਾਰੇ, ਲਾਲ ਨੀਲਾ ਸੋਭਾ ਪਾਈਆ। ਅਲੀ ਅਲਾਹ ਨੂੰ ਇਸ਼ਾਰੇ, ਅਲਾਹ ਅਲੀ ਗਿਆ ਜਣਾਈਆ। ਜਿਸ ਵੇਲੇ ਉਤਰਾਂ ਆਪਣੀ ਧਾਰੇ, ਧਰਤੀ ਖ਼ਾਕ ਸੋਭਾ ਪਾਈਆ। ਚਾਰੋਂ ਕੁੰਟ ਹੋਵੇ ਰੈਣ ਅੰਧੇਰ ਗ਼ੁਬਾਰੇ, ਚੰਦ ਨੂਰ ਨਾ ਕੋਇ ਚਮਕਾਈਆ। ਕਲਮਾ ਭੁੱਲੇ ਵਿਚ ਸੰਸਾਰੇ, ਸਿਹਰਫ਼ੀ ਰਾਗ ਨਾ ਕੋਇ ਅਲਾਈਆ। ਕਰਾਂ ਖੇਲ ਅਪਾਰੇ, ਅਪਰੰਪਰ ਭੇਵ ਚੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਮੈਂ ਦੱਸਾਂ ਇਕ ਹੋਰ ਪ੍ਰੀਤ, ਪ੍ਰੀਤਮ ਨਾਲ ਵਡਿਆਈਆ। ਮੇਰੇ ਲਈ ਬਣੌਣਾ ਤਵੀਤ, ਇੰਚ ਚਾਰੋਂ ਕੁਟ ਵਖਾਈਆ। ਸੇਵਾ ਕਰੇ ਗੁਰਦਰਸ਼ਨ ਤੇ ਮਨਜੀਤ, ਮਨਸਾ ਪਿਛਲੀ ਵੇਖ ਵਖਾਈਆ। ਕਸ਼ਮੀਰੋ ਤਾਗਾ ਕਾਲਾ ਲਿਆਵੇ ਠੀਕ, ਇੰਚ ਸਤਾਈ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਪਿਛਲੀ ਧਾਰ, ਨੈਣ ਅੱਖ ਉਠਾਈਆ। ਲਹਿਣਾ ਕ਼ਰਜ਼ ਉਧਾਰ, ਪੂਰਬ ਚਲਿਆ ਆਈਆ। ਖੇਲ ਸੱਚੀ ਸਰਕਾਰ, ਸਮਝ ਨਾ ਕੋਇ ਸਮਝਾਈਆ । ਜੋ ਆਇਆ ਆਪਣੀ ਵਾਰ, ਵਾਰਸ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਸੁਰਜੀਤ ਕੌਰ ਨੇ ਸਾਢੇ ਤਿੰਨ ਇੰਚ ਲਿਔਣਾ ਫ਼ੀਤਾ, ਕਾਲੇ ਰੰਗ ਵਿਚ ਨਜ਼ਰੀ ਆਈਆ। ਲਹਿਣਾ ਚੁਕੌਣਾ ਪੂਰਬ ਰਾਮ ਸੀਤਾ, ਬਾਲਮੀਕ ਦਏ ਗਵਾਹੀਆ। ਜਿਹੜਾ ਅੱਗੇ ਪਿਛੇ ਜੂੜਾ ਕੀਤਾ, ਸੇਵਾ ਧੁਰ ਦੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਨੀ ਧਰਤ ਧਵਲ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੇਰੇ ਅੰਦਰ ਵੱਜੇ ਹਲੂਣਾ, ਸਹਿਜ ਸਹਿਜ ਹਿਲਾਈਆ। ਤੂੰ ਬਹੁਤਾ ਨਹੀਂ ਕੂਣਾ, ਕਥਾ ਅਵਰ ਨਾ ਕੋਇ ਵਧਾਈਆ । ਹਰਿਜਨ ਰਹੇ ਨਾ ਕੋਇ ਕਰਮ ਵਿਹੂਣਾ, ਭਾਗ ਭਾਗ ਦੇਣਾ ਸਮਝਾਈਆ। ਭਗਤ ਦਵਾਰੇ ਨੌ ਦਿਨ ਪਹਿਲੋਂ ਲੌਣਾ ਚੂਨਾ, ਚੁੰਨੀ ਚਿੱਟੀ ਵਿਚੋਂ ਸਾਫ਼ ਕਰਾਈਆ। ਉਤੇ ਗੋਬਿੰਦ ਦਾ ਦੱਸਾਂ ਉਂਗਲੀਆਂ ਵਿਚੋਂ ਕੱਢਕੇ ਲੌਣਾ ਖ਼ੂਨਾ, ਚਾਰੇ ਕੂਟਾਂ ਰੰਗ ਰੰਗਾਈਆ । ਜਨ ਭਗਤਾਂ ਮਾਣ ਬਖ਼ਸ਼ਣਾ ਦੂਣਾ, ਦੁਨੀਆ ਦੇ ਦੇਵਤ ਦੇਣੇ ਬਣਾਈਆ। ਕੋਈ ਸਿਫ਼ਤ ਕਰ ਸਕੇ ਨਾ ਮੂੰਹ ਨਾ, ਰਸਨਾ ਮੁਖ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ
❋
❋
ਹਰਿ ਸਚ ਦਵਾਰਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਯਾਦ ਨਹੀਂ ਕੀਤੀ ਮੌਲੀ ਅੱਟੀ, ਅਟਕਨ ਦਿਆਂ ਗੁਵਾਈਆ। ਜਿਸ ਨਾਲ ਪ੍ਰਭ ਦੀ ਚਲਦੀ ਹੱਟੀ, ਜੁਗ ਜੁਗ ਆਪਣੀ ਵੰਡ ਵੰਡਾਈਆ। ਪੈਗ਼ੰਬਰਾਂ ਨੂੰ ਇਹੋ ਮਿਲਦੀ ਖੱਟੀ, ਸੁਅੰਬਰਾਂ ਵਿਚ ਸੀਸ ਨਿਵਾਈਆ। ਪੜ੍ਹ ਕੇ ਬਿਨ ਅੱਖਰਾਂ ਵਾਲੀ ਪੱਟੀ, ਲੋਕਮਾਤ ਦੇਣਾ ਦ੍ਰਿੜਾਈਆ। ਸਦੀ ਚੌਧਵੀਂ ਮੈਂ ਭਰਨੀ ਨਹੀਂ ਕਿਸੇ ਦੀ ਚੱਟੀ, ਪਿਛਲਾ ਝਗੜਾ ਦੇਣਾ ਚੁਕਾਈਆ। ਮੈਂ ਬਣ ਕੇ ਸਤਿ ਸਰੂਪ ਦੀ ਜੱਟੀ, ਪੁਰਖ ਅਕਾਲ ਲੈਣਾ ਮਨਾਈਆ। ਜਗਣਾ ਨਹੀਂ ਬਣ ਕੇ ਮੋਮਬੱਤੀ, ਨੂਰ ਜ਼ਹੂਰ ਕਰਾਂ ਰੁਸ਼ਨਾਈਆ। ਮੈਂ ਹੋਣਾ ਨਹੀਂ ਸਤੀ, ਅਗਨੀ ਅੱਗ ਜਲਾਈਆ। ਮੈਂ ਸਮਝਣਾ ਨਹੀਂ ਪਤੀ, ਗੁਰ ਅਵਤਾਰ ਪੈਗ਼ੰਬਰ ਜੋ ਮਜ਼ਬਾਂ ਵੰਡ ਵੰਡਾਈਆ। ਮੈਂ ਫਿਰਨਾ ਸਦਾ ਨੱਠੀ, ਭੱਜਣਾ ਚਾਈਂ ਚਾਈਂਆ। ਜਿਥੇ ਭਗਤਾਂ ਦੀ ਸੰਗਤ ਹੋਵੇ ਇਕੱਠੀ, ਨਿਉਂ ਨਿਉਂ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪਣੀ ਕਰ ਦੇ ਰਤੀ, ਰਤਨ ਅਮੋਲਕ ਹੀਰੇ ਲੈ ਬਣਾਈਆ। ਸਦੀ ਚੌਧਵੀਂ ਕਹੇ ਮੈਂ ਬਣਨਾ ਜਗਤ ਸ਼ੌਕੀਨ, ਛੋਕਰੀ ਬਾਂਕੀ ਸੋਹਣਾ ਰੂਪ ਵਟਾਈਆ। ਜਿਸ ਨਾਲ ਮੇਰੇ ਪ੍ਰਭ ਦੀ ਨਾ ਹੋਏ ਤੌਹੀਨ, ਨਾਮ ਨੇਤਰ ਨੈਣ ਕੱਜਲ ਲੈਣਾ ਛੁਹਾਈਆ। ਜਿਸ ਨਾਲ ਮੇਰਾ ਮੇਰੇ ਵਿਚ ਨਾ ਹੋਏ ਗ਼ਮਗੀਨ, ਸੋ ਸੋਹੰ ਢੋਲਾ ਲੈਣਾ ਗਾਈਆ। ਮੈਂ ਅਰਸ਼ਾਂ ਦਾ ਮਾਲਕ ਤਕਣਾ ਉਤੇ ਜ਼ਮੀਨ, ਜੋ ਜ਼ੱਰੇ ਜ਼ੱਰੇ ਵਿਚ ਸਮਾਈਆ। ਨਜ਼ਰੇ ਨੂਰ ਤੱਕਣਾ ਸੀਨ, ਸਾਖਿਆਤ ਸੋਭਾ ਪਾਈਆ। ਮੈਂ ਬਣਨਾ ਨਹੀਂ ਜਲ ਮੀਨ, ਫੜ ਜਲ ਵਿਚੋਂ ਕੋਈ ਬਾਹਰ ਕਢਾਈਆ। ਮੈਂ ਵੇਖਣੀ ਧਾਰ ਮਹੀਨ, ਜੋ ਬਾਰੀਕ ਤਾਰੀਕ ਦਏ ਗਵਾਈਆ। ਸੱਯਦਿਆਂ ਵਿਚ ਹੋ ਮਸਕੀਨ, ਨਿਉਂ ਨਿਉਂ ਸੀਸ ਝੁਕਾਈਆ। ਮੇਰਾ ਲਹਿਣਾ ਮੇਰਾ ਦੇਣ ਪ੍ਰਾਚੀਨ, ਚਿਰਾਂ ਦਾ ਚਲਿਆ ਆਈਆ। ਮੈਂ ਸ਼ਹਿਨਸ਼ਾਹੀ ਧਾਰ ਸਦਾ ਹੁਸੀਨ, ਜੋਬਨਵੰਤੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਰੱਖੇ ਆਪਣੇ ਅਧੀਨ, ਆਅਲਾ ਅਦਨਾ ਇਕੋ ਰੰਗ ਵਖਾਈਆ।
੬ ਮੱਘਰ ਸ਼ਹਿਨਸ਼ਾਹੀ ਸੰਮਤ ੪ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ
ਸਦੀ ਚੌਧਵੀਂ ਕਹੇ ਗੁਰਮੁਖ ਸਿੰਘ ਹੋਵੇ ਅਸਵਾਰ, ਸਾਂਢਣੀ ਉਤੇ ਸੋਭਾ ਪਾਈਆ। ਜੋੜਾ ਹੋਵੇ ਤਿੱਲੇਦਾਰ, ਨਵਾਂ ਨਕੋਰ ਨਜ਼ਰੀ ਆਈਆ। ਸਿਰ ਤੇ ਤੁਰਲੇ ਵਾਲੀ ਹੋਵੇ ਦਸਤਾਰ, ਰੰਗ ਨੀਲਾ ਸੋਭਾ ਪਾਈਆ। ਹੱਥ ਵਿਚ ਫੜੀ ਹੋਵੇ ਕਟਾਰ, ਬਿਨਾ ਮਿਆਨ ਤੋਂ ਚਮਕ ਵਿਚ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖ ਬਣਾਈਆ। ਗੁਰਮੁਖ ਚੜ੍ਹੇ ਉਤੇ ਊਠ, ਓਟਾ ਢਈਆ ਰੰਗ ਰੰਗਾਈਆ। ਗੇੜਾ ਲਿਆਵੇ ਚਾਰ ਕੂਟ, ਸੰਗਤ ਇਰਦ ਗਿਰਦ ਭੁਆਈਆ। ਨਾਲ ਕੱਚੇ ਤੰਦ ਦਾ ਰੱਖੇ ਸੂਤ, ਧਾਗਾ ਸੋਹਣਾ ਸੋਭਾ ਪਾਈਆ। ਅੱਗੇ ਬਿਠਾਇਆ ਹੋਵੇ ਸੁਰਜੀਤ ਸਿੰਘ ਸਚ ਸਪੂਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਅਜਮੇਰ ਸਿੰਘ ਫੜੀ ਹੋਵੇ ਮੁਹਾਰ, ਸਦੀ ਚੌਧਵੀਂ ਘੋਲੀ ਵਾਰੀ ਆਪਾ ਘੋਲ ਘੁਮਾਈਆ। ਇਸ ਦੀ ਟੇਢੀ ਹੋਵੇ ਦਸਤਾਰ, ਖੱਬਾ ਕੰਨ ਪੜਦੇ ਵਿਚ ਛੁਪਾਈਆ। ਹੱਥ
❋
❋
ਵਿਚ ਫੜੀ ਹੋਵੇ ਸਤਾਰ, ਕਿੰਗ ਨਿੱਕੀ ਜਿਹੀ ਵਡਿਆਈਆ। ਗਾਵੇ ਮਸਤੀ ਵਾਲੀ ਧਾਰ, ਤੂੰਹੀ ਤੂੰਹੀ ਰਾਗ ਅਲਾਈਆ। ਪਾਲ ਸਿੰਘ ਲਾਲ ਪਗੜੀ ਬੰਨ੍ਹ ਟੇਢੀ ਰੂਪ ਬਣੇ ਘੁਮਿਆਰ, ਪੇਚ ਵਿੰਗੇ ਟੇਢੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਆਪਣਾ ਹੁਕਮ ਬਦਲਾਈਆ। ਸਦੀ ਚੌਧਵੀਂ ਕਹੇ ਪੰਜ ਬਣੇ ਹੋਣ ਰਾਕਸ਼, ਦੁਰਗਾ ਨਾਲ ਦੁਹਾਈਆ। ਪੰਜ ਲੌਂਦੇ ਹੋਣ ਆਤਸ਼, ਅਨਾਰ ਫੁਹਾਰਿਆਂ ਵਾਲੇ ਚਲਾਈਆ। ਪੰਜ ਕਰਦੇ ਔਣ ਸਾਜ਼ਸ਼, ਝਗੜਾ ਇਕ ਦੂਜੇ ਨਾਲ ਬਣਾਈਆ। ਪੰਜ ਚੁੱਕੀ ਔਣ ਬਾਲਕ, ਛੋਟੇ ਨੰਨ੍ਹੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਇਕ ਬਣਿਆ ਹੋਵੇ ਗੰਗੂ, ਬ੍ਰਾਹਮਣ ਰੂਪ ਵਟਾਈਆ। ਇਕ ਬਣਿਆ ਹੋਵੇ ਅੰਧੂ, ਨੈਣਹੀਣ ਸ਼ੁਦਾਈਆ। ਇਕ ਪੌਂਦਾ ਆਵੇ ਡੰਡੂ, ਰੌਲਾ ਵਾਹੋ ਦਾਹੀਆ। ਇਕ ਬਣ ਕੇ ਦੀਨਾਂ ਬੰਧੂ, ਬੰਧਨ ਆਪਣਾ ਆਪ ਪਵਾਈਆ। ਇਨ੍ਹਾਂ ਪਿਛੇ ਹੋਵੇ ਪੰਜਾਂ ਪਿਆਰਿਆਂ ਦਾ ਇਕ ਪੰਜੂ, ਪੰਜੇ ਲਾਲ ਰੰਗ ਰੰਗਾਈਆ। ਸਿਰ ਤੋਂ ਨੰਗਾ ਹੋਵੇ ਤੇਜਾ ਸਿੰਘ ਗੰਜੂ, ਗਿਰਧਾਰਾ ਸਿੰਘ ਸਿਰ ਤੇਲ ਨਾਲ ਚਮਕਾਈਆ। ਬੁੱਢੜਾ ਨਾਲ ਹੋਵੇ ਨੰਦੂ, ਭੱਜੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀ ਸਾਚੀ ਖੇਲ ਵਖਾਈਆ। ਸਦੀ ਚੌਧਵੀਂ ਕਹੇ ਰਣਜੀਤ ਕੌਰ ਕੋਲ ਹੋਵੇ ਠੰਡਾ ਪਾਣੀ, ਸਵਾ ਸੇਰ ਵੰਡ ਵੰਡਾਈਆ। ਇੱਕੀ ਬੀਬੀਆਂ ਪੜ੍ਹਨ ਧੁਰ ਦੀ ਬਾਣੀ, ਸ਼ਬਦ ਧੁਰ ਦਾ ਨਾਦ ਸੁਣਾਈਆ। ਇਨ੍ਹਾਂ ਵਿਚ ਇਕ ਹੋਵੇ ਕਾਣੀ, ਦੋਏ ਲੋਚਨ ਰੂਪ ਨਾ ਕੋਇ ਚਮਕਾਈਆ। ਇਕ ਹੋਵੇ ਤਰਖਾਣੀ, ਜ਼ਾਤ ਬਾਡੀ ਵੰਡ ਵੰਡਾਈਆ। ਜਿਸ ਦੇ ਹੱਥ ਹੋਵੇ ਮਧਾਣੀ, ਸਿਰੀ ਨਵੀਂ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਦਏ ਉਠਾਈਆ। ਸਦੀ ਚੌਧਵੀਂ ਕਹੇ ਨਾਲ ਲੈਣੀ ਤੇਜ ਭਾਨ ਵਾਲੀ ਗੀਤਾ, ਪੁਰਾਨ ਭਵਿਖਤ ਲੈਣਾ ਉਠਾਈਆ। ਅੰਜੀਲ ਉਤੇ ਲਾ ਕੇ ਕਾਲਾ ਫੀਤਾ, ਬਗ਼ਲ ਲੈਣੀ ਛੁਪਾਈਆ। ਪ੍ਰਭ ਨੇ ਵੇਖਣਾ ਸਭ ਦਾ ਕੀਤਾ, ਕੀ ਅੱਖਰ ਦੇਣ ਗਵਾਹੀਆ। ਪੜਦਾ ਲਾਹੁਣਾ ਸੱਤ ਦੀਪਾਂ, ਲੋਆਂ ਖੋਜ ਖੁਜਾਈਆ। ਪੰਜਾਂ ਸਿੱਖਾਂ ਚੜ੍ਹ ਕੇ ਉਪਰ ਜੀਪਾ, ਤਿੰਨ ਚੱਕਰ ਦੇਣੇ ਲਗਾਈਆ। ਜਿਨ੍ਹਾਂ ਵਿਚ ਇਕ ਹੋਵੇ ਜ਼ਰੂਰ ਦੀਪਾ, ਦਲੀਪ ਸਿੰਘ ਨਾਉਂ ਵਡਿਆਈਆ। ਓਹ ਖੜਕਾਉਂਦਾ ਜਾਏ ਪੀਪਾ, ਮੁਖੋਂ ਕਹੇ ਵੇਖੋ ਧੁਰ ਦਾ ਮਾਹੀਆ। ਇਕ ਬਣਿਆ ਹੋਵੇ ਸੀਤਾ, ਇਕ ਰਾਮ ਰੂਪ ਜਣਾਈਆ। ਇਕ ਖੇਲ ਕਰੇ ਕ੍ਰਿਸ਼ਨ ਅਨਡੀਠਾ, ਇਕ ਰਾਧਾ ਰੰਗ ਰੰਗਾਈਆ। ਇਕ ਅਸ਼ਟਭੁਜ ਦੀ ਲੈ ਸੀਟਾ, ਹੱਥਾਂ ਬਾਹਵਾਂ ਜੋੜ ਜੁੜਾਈਆ। ਇਕ ਮੰਗਦਾ ਹੋਵੇ ਭੀਖਾ, ਕੋਈ ਭਿਛਿਆ ਨਾਮ ਝੋਲੀ ਦੇਵੇ ਪਾਈਆ। ਇਕ ਤੱਤੀ ਕਰ ਕੇ ਹੱਥ ਵਿਚ ਸੀਖਾ, ਮੋਢਿਆਂ ਉਤੇ ਟਿਕਾਈਆ। ਇਕ ਕਾਲਾ ਮੁਖ ਕਰ ਕੇ ਮਾਰੇ ਚੀਕਾਂ, ਹਾਲ ਹਾਲ ਦੁਹਾਈਆ। ਇਕ ਜੋੜਾ ਹੋਵੇ ਪੁਤ੍ਰ ਧੀ ਕਾ, ਪ੍ਰੇਮ ਪ੍ਰੀਤੀ ਵਿਚ ਸਮਝਾਈਆ। ਇਕ ਰੋਗੀ ਹੋਵੇ ਰੀਂਹ ਕਾ, ਜਿਸ ਦਾ ਹੱਡ ਹੱਡ ਦਰਦ ਨਾਲ ਸਤਾਈਆ। ਇਕ ਹਿੰਦਸਾ ਲਿਖਿਆ ਹੋਵੇ ਵੀਹ ਕਾ, ਜੋ ਗੁਰਸਿੱਖ ਸਭ ਨੂੰ ਦਏ ਜਣਾਈਆ। ਇਕ ਦਾਣਾ ਹੋਵੇ ਬੀ ਕਾ, ਜਿਸ ਬੀਜ ਦੀ ਸਮਝ ਨਾ ਕੋਇ ਸਮਝਾਈਆ। ਇਕ ਹਿੱਸਾ ਹੋਣਾ ਹੀਹ ਕਾ, ਚੂਲ ਪਾਵੇ ਵਿਚੋਂ ਕਢਾਈਆ। ਇਕ ਡੱਬਾ ਹੋਣਾ ਸਵਾ ਪਾ ਘੀ ਕਾ, ਘਿਰਤ ਨਾਨਕ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਰੰਗ ਰੰਗਾਈਆ।
❋
❋
ਸਦੀ ਚੌਧਵੀਂ ਕਹੇ ਮੈਂ ਵੇਖਾਂ ਧਾਰ ਨੀਲੀ, ਨੀਲੇ ਵਾਲਾ ਸੋਭਾ ਪਾਈਆ। ਨੌਆਂ ਬੀਬੀਆਂ ਦੇ ਨੱਕ ਵਿਚ ਹੋਵੇ ਤੀਲੀ, ਨਗ ਸੂਹੇ ਨਾਲ ਵਡਿਆਈਆ। ਇਕ ਇਕ ਹੱਥ ਵਿਚ ਹੋਵੇ ਕੀਲੀ, ਨੌ ਨੌਂ ਇੰਚ ਵੱਡੀ ਛੋਟੀ ਨਾ ਕੋਇ ਸਮਝਾਈਆ। ਉਨ੍ਹਾਂ ਉਤੇ ਚੁੰਨੀ ਹੋਵੇ ਗੀਲੀ, ਸਰਦੀ ਠੰਡ ਨਾ ਕੋਇ ਡਰਾਈਆ। ਜਿਸ ਦੀ ਧਾਰ ਹੋਵੇ ਪੀਲੀ, ਰੰਗ ਧੁਰ ਦਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰ ਨਜ਼ਰ ਇਕ ਉਠਾਈਆ।