ਪੁਸਤਕਾਲਾਭਾਗ ੨੧

੭ ਮੱਘਰ ਸ਼ਹਿਨਸ਼ਹਾਹੀ ਸੰਮਤ ੪ ਸੋਹਣ ਸਿੰਘ ਦੇ ਗ੍ਰਹਿ ਪਿੰਡ ਰਾਮ ਪੁਰ ਜ਼ਿਲਾ ਅੰਮ੍ਰਿਤਸਰ

ਸਦੀ ਚੌਧਵੀਂ ਕਹੇ ਰਾਤੀਂ ਪੁਰਖ ਅਕਾਲ ਨੇ ਮੈਨੂੰ ਮਾਰਿਆ ਧੱਫਾ, ਮੇਰੀ ਗਰਦਨ ਦਿਤੀ ਹਿਲਾਈਆ। ਜਾ ਕੇ ਵੇਖ ਮੁਰੀਦਾਂ ਪੀਰਾਂ ਮੁਰਸ਼ਦਾਂ

❋

❋

ਦੀ ਸਫਾ, ਫੂੜ੍ਹੀਆਂ ਸਭ ਦੀਆਂ ਫੋਲ ਫੁਲਾਈਆ। ਮੇਰੀ ਹੁਕਮ ਵਾਲੀ ਲੱਗਣ ਲੱਗੀ ਦਫ਼ਾ, ਜਿਸ ਨੂੰ ਸਕੇ ਨਾ ਕੋਇ ਤੁੜਾਈਆ। ਗ਼ੁੱਸੇ ਵਿਚ ਹੋ ਕੇ ਖ਼ਫ਼ਾ, ਤਿਉੜੀ ਮੱਥੇ ਉਤੇ ਚੜ੍ਹਾਈਆ। ਕੀ ਦੁਨੀਆ ਦੀਨਾਂ ਵਿਚੋਂ ਖੱਟਿਆ ਨਫ਼ਾ, ਲੇਖਾ ਸਭ ਦਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਆਪਣੇ ਦਏ ਮਾਣ ਵਡਿਆਈਆ। ਸਦੀ ਚੌਧਵੀਂ ਕਹੇ ਫਿਰ ਪੋਲੀ ਜਿਹੀ ਮਾਰ ਚਪੇੜ, ਗੱਲ੍ਹ ਲਾਲ ਦਿਤੀ ਕਰਾਈਆ। ਹੁਕਮ ਦਿਤਾ ਜਾ ਕੇ ਵੇਖ ਨੰਦੇੜ, ਕਿਉਂ ਗੋਬਿੰਦ ਬੈਠਾ ਮੂੰਹ ਭਵਾਈਆ। ਖ਼ਾਲੀ ਦਿਸੇ ਵਿਹੜ, ਧਰਨੀ ਧਰਤ ਧਵਲ ਧੌਲ ਨਾ ਕੋਇ ਵਡਿਆਈਆ। ਕੀ ਅੱਗੇ ਛੇੜੇ ਛੇੜ, ਆਪਣੀ ਕਲ ਪ੍ਰਗਟਾਈਆ। ਕੀ ਉਲਟਾ ਦੇਵੇ ਗੇੜ, ਉਲਟੀ ਜਗਤ ਲਠ ਭਵਾਈਆ। ਫੇਰ ਆਖਿਆ ਜਾ ਕੇ ਵੇਖ ਭੀਲਣੀ ਵਾਲੇ ਬੇਰ, ਜੋ ਰਾਮ ਅੱਗੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਜਣਾਈਆ। ਸਦੀ ਚੌਧਵੀਂ ਕਹੇ ਮੈਨੂੰ ਪੀੜ ਹੋਈ ਗਿੱਚੀ, ਰਗ ਪੱਠੇ ਦੇਣ ਦੁਹਾਈਆ। ਮੇਰੇ ਅੰਦਰ ਪਈ ਖਿੱਚੀ, ਉਫ਼ ਹਾਏ ਨਾਲ ਦੁਹਾਈਆ। ਮੈਂ ਵੱਡੀਉਂ ਹੋ ਗਈ ਨਿੱਕੀ ਆਪਣਾ ਮਾਣ ਗਵਾਈਆ। ਹੁਕਮ ਸੁਣਿਆ ਜਾ ਕੇ ਵੇਖ ਭਗਤਾਂ ਵਾਲੀ ਸਿੱਖੀ, ਵਰਨ ਬਰਨ ਤੋਂ ਬਾਹਰ ਸੋਭਾ ਪਾਈਆ। ਪ੍ਰਭ ਦੇ ਚਰਨਾਂ ਵਿਚੋਂ ਕਢ ਗੋਬਿੰਦ ਵਾਲੀ ਚਿੱਠੀ, ਜੋ ਪਿਛਲੀ ਰਖੀ ਛੁਪਾਈਆ। ਫੇਰ ਵੇਖ ਹਾਹੇ ਵਾਲੀ ਟਿੱਪੀ, ਜੋ ਆਪਣਾ ਰੂਪ ਦਰਸਾਈਆ । ਫੇਰ ਭੈ ਵਖਾਇਆ ਜਿਸ ਵਿਚ ਮੈਂ ਉਚੀ ਰੋ ਰੋ ਪਿੱਟੀ, ਦੁਹੱਥੜਾਂ ਨਾਲ ਦੁਹਾਈਆ। ਵਿਸ਼ਨੂੰ ਕੋਲ ਦਿਸੀ ਨਿੱਕੀ ਜਿਹੀ ਟਿੱਕੀ, ਜੋ ਸਭ ਨੂੰ ਰਿਜ਼ਕ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੇ ਮਸਤਕ ਲਾਈ ਮਿੱਟੀ, ਉਂਗਲ ਆਪਣੀ ਨਾਲ ਛੁਹਾਈਆ। ਸਦੀ ਚੌਧਵੀਂ ਕਹੇ ਮੈਂ ਸੁਣਿਆ ਸੰਦੇਸਾ ਕੰਨੀ, ਕੰਨਾ ਮੰਨਾ ਕੁਰਲ ਕਰ ਸੁਣਾਈਆ। ਤੇਰਾ ਮਾਲਕ ਧੁਰ ਦਾ ਧਨੀ, ਧਨਾਢ ਵਡ ਵਡਿਆਈਆ। ਜਿਹੜਾ ਵਸੇ ਬਿਨ ਛੱਪਰ ਛੰਨੀ, ਸਚ ਦਵਾਰੇ ਸੋਭਾ ਪਾਈਆ। ਨੀ ਤੂੰ ਓਸ ਦੀ ਬਣਨਾ ਵੰਨੀ, ਵੰਨ ਸੁਵੰਨਾ ਵੇਸ ਵਟਾਈਆ। ਤੈਨੂੰ ਬਸਤਰ ਪਹਿਨਾਏ ਦਾਤੋ ਲੰਙੀ, ਡਗੋਰੀ ਬਗ਼ਲ ਵਿਚ ਟਿਕਾਈਆ। ਸਵਾ ਰੁਪਈਆ ਬੰਨ੍ਹ ਕੇ ਲਿਆਵੇ ਕੰਨੀ, ਦੁਪੱਟੇ ਚਿੱਟੇ ਗੰਢ ਰਖਾਈਆ। ਨਾਲ ਰੋਟੀ ਹੋਵੇ ਖੰਨੀ, ਅੱਧ ਵਿਚੋਂ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਦਏ ਵਡਿਆਈਆ। ਸਦੀ ਚੌਧਵੀਂ ਕਹੇ ਮੇਰੇ ਕੋਲ ਔਣਾ ਅਬਲੀਸ, ਜਾਮਾ ਲਾਅਨਤ ਵਾਲਾ ਗਲ ਵਿਚ ਪਾਈਆ। ਨੌ ਜਵਾਨ ਹੋਣ ਪੁਲੀਸ, ਬਾਵਰਦੀ ਨਜ਼ਰੀ ਆਈਆ। ਓਸ ਨੂੰ ਫੜ ਕੇ ਲੈਣ ਘਸੀਟ, ਖਿੱਚਣ ਵਾਹੋ ਦਾਹੀਆ। ਕੱਢਕੇ ਰੋਲ ਸ਼ੀਟ, ਸ੍ਰਿਸ਼ਟੀ ਦੇਣ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਮਨਾਈਆ। ਸਦੀ ਚੌਧਵੀਂ ਕਹੇ ਮੈਂ ਮੰਗਦੀ ਇਕ ਧੋਬੀ, ਧੋਬਣ ਆਪਣੀ ਨਾਲ ਲਿਆਈਆ। ਜਿਸ ਦੇ ਸਿਰ ਤੇ ਬੱਧਾ ਹੋਵੇ ਫੁੱਲ ਗੋਭੀ, ਮੁਖ ਉਪਰ ਵਲ ਉਠਾਈਆ। ਗਠੜੀ ਚੁੱਕੀ ਹੋਵੇ ਮੋਢੀਂ, ਬਸਤਰ ਮੈਲੇ ਬੰਧ ਬੰਧਾਈਆ। ਇਕ ਨਾਲ ਹੋਵੇ ਜੋਗੀ, ਵਹਿੰਗੀ ਮੋਢੇ ਉਤੇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ। ਸਦੀ ਚੌਧਵੀਂ ਕਹੇ ਪੰਜ ਮੰਗਤੇ ਹੋਣ ਫ਼ਕੀਰ, ਚੀਥੜ ਪਾਟੇ ਨਜ਼ਰੀ ਆਈਆ। ਗਲ ਵਿਚ ਸੰਗਲ ਹੋਵੇ ਜ਼ੰਜੀਰ, ਪੈਰਾਂ ਵਿਚ ਲਟਕੇ ਵਾਹੋ ਦਾਹੀਆ। ਪਿਛੇ ਪੌਂਦਾ

❋

❋

ਆਵੇ ਲਕੀਰ, ਨਿਸ਼ਾਨ ਦਏ ਗਵਾਹੀਆ। ਇਹ ਹੋਣ ਸਾਰੇ ਘਰਾਂ ਦੇ ਅਮੀਰ, ਭੁੱਖਾ ਵਿਚ ਨਾ ਕੋਇ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਥਾਂਈਆ। ਸਦੀ ਚੌਧਵੀਂ ਕਹੇ ਪੰਜਾਂ ਕੋਲ ਹੋਵੇ ਢੋਲਕ ਛੈਣਾ, ਚਿਮਟਿਆਂ ਨਾਲ ਖੜਕਾਈਆ। ਹੱਥ ਵਿਚ ਫੜੀ ਹੋਵੇ ਰਮਾਇਣਾ, ਬਾਲਮੀਕ ਵਡਿਆਈਆ। ਸਭ ਦੇ ਹੱਥੀਂ ਕੜਾ ਕੰਗਣ ਹੋਵੇ ਗਹਿਣਾ, ਬਚਿਆ ਨਜ਼ਰ ਕੋਇ ਨਾ ਆਈਆ। ਸਾਥੀ ਬਣੇ ਸਿੰਘ ਨਰੈਣਾ, ਸਗਲਾ ਸੰਗ ਨਿਭਾਈਆ। ਪਾਗ਼ਲ ਹੋਵੇ ਨਾਲ ਸੁਰੈਣਾ, ਕੇਸ ਖੁਲ੍ਹੇ ਗਲ ਜਣਾਈਆ। ਪੰਜਾਂ ਸਿੱਖਾਂ ਦੇ ਗਲ ਹੋਵੇ ਬਨੈਣਾਂ, ਕ਼ਮੀਜ਼ ਗਲ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜਾਂ ਦੇ ਕੱਜਲ ਵੇਖੇ ਨੈਣਾਂ, ਨੇਤਰ ਧਾਰ ਵਡਿਆਈਆ। ਸਦੀ ਚੌਧਵੀਂ ਕਹੇ ਪੰਜ ਵਖੌਂਦੇ ਔਣ ਮੁੱਕਾ, ਆਪਣਾ ਜ਼ੋਰ ਵਧਾਈਆ। ਭਾਗ ਸਿੰਘ ਦੇ ਹੱਥ ਵਿਚ ਹੋਵੇ ਹੁੱਕਾ, ਜਿਸ ਨੂੰ ਝਾਰੀ ਕਹੇ ਲੋਕਾਈਆ। ਦੀਦਾਰ ਸਿੰਘ ਫੜਿਆ ਹੋਵੇ ਡੱਬਾ ਕੁੱਤਾ, ਢਾਂਗੇ ਲੰਮੇ ਨਾਲ ਹਿਲਾਈਆ। ਮੇਲਾ ਸਿੰਘ ਦੇ ਹੱਥ ਵਿਚ ਹੋਵੇ ਕੁੱਪਾ, ਤੇਲੀਆਂ ਵਾਲਾ ਰੂਪ ਵਟਾਈਆ। ਸਦੀ ਚੌਧਵੀਂ ਕਹੇ ਪੰਜਾਂ ਬੀਬੀਆਂ ਦੇ ਸਿਰ ਤੇ ਹੋਣ ਬਨੌਟੀ ਕੇਸ, ਪੁੱਠੇ ਸਿੱਧੇ ਵਾਲ ਬੰਧਾਈਆ। ਜਿਨ੍ਹਾਂ ਨੂੰ ਵੇਖੇ ਆਪ ਸਾਹਿਬ ਦਸਮੇਸ਼, ਗੁਰ ਗੋਬਿੰਦ ਫੋਲ ਫੁਲਾਈਆ। ਫੇਰ ਕਹੇ ਵਾਹਵਾ ਕਲਜੁਗ ਤੇਰੇ ਵਿਚ ਸਿੱਖ ਹੋਏ ਮਲੇਸ਼, ਜੋ ਗੁਰਮੁਖ ਵੇਸਵਾ ਰੂਪ ਬਣਾਈਆ। ਮੈਂ ਕੋਈ ਵਸਦਾ ਨਹੀਂ ਪ੍ਰਦੇਸ, ਅੱਖਾਂ ਤੋਂ ਉਹਲੇ ਡੇਰਾ ਲਾਈਆ। ਗੁਰਮੁਖੋ ਮੈਂ ਤੇ ਵਸਾਂ ਤੁਹਾਡੇ ਵਿਚ ਹਮੇਸ਼, ਕਿਉਂ ਸਤਿਗੁਰ ਤੋਂ ਚੋਰੀ ਰਹੇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੱਚਾ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਇਕ ਗੁਰਮੁਖ ਚੱਕੀ ਹੋਵੇ ਡੱਗੀ, ਹੋਕਾ ਅੱਗੇ ਪਿਛੇ ਲਗਾਈਆ। ਮੇਰੇ ਕੋਲੋਂ ਖਰੀਦੋ ਕੋਈ ਝੱਗੀ, ਨਵੀਂ ਨਕੋਰ ਦਿਆਂ ਵਖਾਈਆ। ਇਹਨੂੰ ਪਾ ਕੇ ਸਾਰੇ ਛਡ ਦਿਓ ਅੰਦਰੋਂ ਬਦੀ, ਬਦਕਾਰੀ ਦਾ ਡੇਰਾ ਢਾਹੀਆ। ਕਲਜੁਗ ਅੰਤਮ ਰਹਿਣੀ ਨਹੀਂ ਕਿਸੇ ਦੀ ਗੱਦੀ, ਗਦਾਗਰ ਹੋਵੇ ਲੋਕਾਈਆ। ਵੇਖੋ ਜੋਬਨਵੰਤੀ ਚੌਧਵੀਂ ਸਦੀ, ਸੱਦੇ ਘਰ ਘਰ ਰਹੀ ਸੁਣਾਈਆ। ਝਗੜਾ ਛੱਡੋ ਰਸੂਲ ਨਬੀ, ਪੈਗ਼ੰਬਰਾਂ ਪੰਧ ਮੁਕਾਈਆ। ਸ਼ਰਅ ਦਾ ਰਹੇ ਕੋਈ ਨਾ ਲਬੀ, ਲਬਾਂ ਦਾ ਝਗੜਾ ਦੇਣਾ ਮੁਕਾਈਆ। ਵੇਖਿਓ ਨੂਰ ਅਲਾਹੀ ਰੱਬੀ, ਜਲਵਾਗਰ ਖੁਦਾਈਆ। ਜੋ ਲੱਖ ਚੁਰਾਸੀ ਤਬੀ, ਤਬੀਅਤ ਦਏ ਬਦਲਾਈਆ । ਮੈਂ ਏਸੇ ਕਰ ਕੇ ਫਿਰਦੀ ਭੱਜੀ, ਨੱਠਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਮ ਨਿਸ਼ਾਨਾ ਰਿਹਾ ਗੱਡੀ, ਗਾਡ ਗੁਡ ਆਪਣੀ ਕਾਰ ਕਮਾਈਆ।

੭ ਮੱਘਰ ਸ਼ਹਿਨਸ਼ਾਹੀ ਸੰਮਤ ੪ ਅਮੀਰ ਚੰਦ ਗੁਲਾਟੀ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ

ਅਮੀਰ ਚੰਦ ਯਾਦ ਰਖ ਸੁਨਾਨ ਵਾਲੀ ਖੇਡਾ, ਪੂਰਬ ਭੇਵ ਚੁਕਾਈਆ। ਉਹਦੀਆਂ ਸੂਰੀਆਂ ਤੇ ਤੇਰੀਆਂ ਹੁੰਦੀਆਂ ਸੀ ਭੇਡਾਂ, ਦੋਵੇਂ ਮਿਲ ਕੇ ਝਟ ਲੰਘਾਈਆ। ਇਕ ਦਿਨ ਤੈਨੂੰ ਲੱਗਾ ਸੀ ਠੇਡਾ, ਮੁਖ ਭਾਰ ਡਿੱਗ ਕੇ ਹਾਏ ਦਿਤਾ ਜਣਾਈਆ। ਸੁਨਾਨ ਨੇ ਚੁੱਕਕੇ ਕੀਤਾ

❋

❋

ਟੇਡਾ, ਮੁਖੋਂ ਕਹੇ ਕਿਉਂ ਰੌਲਾ ਰਿਹਾ ਪਾਈਆ। ਐਵੇਂ ਨਖ਼ਰਾ ਕਰੇ ਵੇਦਾ, ਮਸਖ਼ਰਾ ਰੂਪ ਬਣਾਈਆ । ਤਲਾਸ਼ੀ ਲੈ ਕੇ ਵਿਚੋਂ ਜੇਬਾਂ, ਰੁਪਈਏ ਸਤਾਰਾਂ ਢਾਈ ਬਾਹਰ ਕਢਾਈਆ। ਫੇਰ ਰੋਣ ਲੱਗਾ ਨਾਲ ਫ਼ਰੇਬਾਂ, ਉਚੀ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਰੰਗ ਰੰਗਾਈਆ। ਸੁਨਾਨ ਕਹੇ ਭੇਡਾਂ ਨਾਲ ਵੇਖ ਚਰਦੀ ਸੂਰੀ, ਬੱਚੇ ਬੱਚੀਆਂ ਵਿਚ ਮਿਲਾਈਆ। ਸਦਾ ਮੱਥੇ ਰਖਦੀ ਘੂਰੀ, ਘੁਰਕ ਘੁਰਕ ਡਰਾਈਆ। ਬਣ ਕੇ ਮੂਰਖ ਮੂੜ੍ਹੀ, ਮੁਖ ਵਿਸ਼ਟੇ ਨਾਲ ਸੁਹਾਈਆ। ਇਹੋ ਭੇਡ ਕਰੇ ਮਜ਼ਦੂਰੀ, ਰਸ ਕੂੜ ਵਿਚ ਸਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਲੇਖਾ ਵੇਖ ਵਖਾਈਆ। ਸੁਨਾਨ ਕਿਹਾ ਤੂੰ ਡਿੱਗਾ ਨਾਲ ਚਲਾਕੀ, ਸਚ ਦਿਆਂ ਜਣਾਈਆ। ਜ਼ਰਾ ਮੇਰੇ ਵਲੇ ਝਾਕੀਂ, ਮੈਂ ਵੀ ਨਬੀਆਂ ਵਿਚੋਂ ਨਾਉਂ ਰਖਾਈਆ। ਮੇਰਾ ਵੀ ਓਹੋ ਅਲ੍ਹਾ ਪਾਕੀ, ਜੋ ਪਾਕੀਜ਼ਾ ਕਰੇ ਲੋਕਾਈਆ। ਵਸਤ ਦੇਵੇ ਸਾਚੀ, ਕਲਮਾ ਨੂਰ ਅਲਾਹੀਆ। ਓਸ ਵੇਲੇ ਤੇਰਾ ਜਨਮ ਹੁੰਦਾ ਸੀ ਘਰ ਮਰਾਸੀ, ਨਾਂ ਰਸੂਲਾ ਕਹਿ ਕੇ ਸਾਰੇ ਗਾਈਆ। ਸੁਨਾਨ ਨੂੰ ਕਰਨ ਲੱਗਾ ਹਾਸੀ, ਤਾਲੀ ਹੱਥਾਂ ਵਾਲੀ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਦਏ ਮਿਲਾਈਆ। ਸੁਨਾਨ ਕਿਹਾ ਨਾ ਕਰ ਬੇਸਬਰੀ, ਸਬਰ ਵਿਚ ਜਣਾਈਆ। ਮਾਲਕ ਵੇਖ ਅਗੰਮਾ ਅੰਬਰੀ, ਜੋ ਅੰਬਰਾਂ ਤੋਂ ਬਾਹਰ ਡੇਰਾ ਲਾਈਆ। ਲੇਖਾ ਜਾਣੇ ਜਗਤ ਧਾਰ ਸੁਵੰਬਰੀ, ਸਭਾ ਵਿਚ ਸਮਝਾਈਆ। ਹਿਸਾਬ ਕਿਤਾਬ ਰੱਖੇ ਲੇਖੇ ਵਾਲੀ ਨੰਬਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਰਸੂਲੇ ਨੇ ਕਿਹਾ ਸੁਣ ਸੁਨਾਨ ਯਾਰ, ਯਰਾਨੇ ਵਿਚ ਜਣਾਈਆ। ਮੈਨੂੰ ਨਹੀਂ ਤੇਰਾ ਇਤਬਾਰ, ਤੇਰੇ ਖ਼ੁਦਾ ਦੀ ਕੀ ਵਡਿਆਈਆ। ਮੈਂ ਤੈਨੂੰ ਛੱਡਕੇ ਤੇਰੇ ਕੋਲੋਂ ਤੇਰੇ ਦਵਾਰਿਉਂ ਹੋਵਾਂ ਬਾਹਰ, ਮੁੜ ਕੇ ਔਣ ਦੀ ਲੋੜ ਰਹੇ ਨਾ ਰਾਈਆ। ਫੇਰ ਕਦੇ ਨਾ ਕਰਾਂ ਇੰਤਜ਼ਾਰ, ਆਸ ਉਮੀਦ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਆਪਣਾ ਭੇਵ ਖੁਲ੍ਹਾਈਆ। ਰਸੂਲੇ ਕਿਹਾ ਮੈਂ ਤੈਨੂੰ ਜਾਵਾਂ ਛੋੜ, ਪਿਛਲਾ ਸਾਥ ਤੁੜਾਈਆ। ਮੈਨੂੰ ਕਿਸੇ ਪੈਗ਼ੰਬਰ ਦੀ ਨਹੀਂ ਲੋੜ, ਮੈਂ ਆਪਣਾ ਝਟ ਲੰਘਾਈਆ । ਮੈਂ ਠਗ ਨਹੀਂ ਕੋਈ ਚੋਰ, ਸਾਫ਼ ਸੁਥਰਾ ਇਸ਼ਟ ਮਨਾਈਆ। ਮੈਂ ਮੰਨਦਾ ਨਹੀਂ ਮੜ੍ਹੀ ਗੋਰ, ਤੱਤਾਂ ਵਿਚ ਨਾ ਕੋਇ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਇਕ ਵਖਾਈਆ। ਸੁਨਾਨ ਕਿਹਾ ਛੱਡਣ ਵਾਲੀ ਛਡ ਦੇ ਬਾਤ, ਬਾਤਨ ਦਿਆਂ ਜਣਾਈਆ। ਜਿਸ ਵੇਲੇ ਕਲਜੁਗ ਆਵੇ ਅੰਧੇਰੀ ਰਾਤ, ਰੈਣ ਆਪਣਾ ਰੂਪ ਬਦਲਾਈਆ। ਵੇਖੇ ਖੇਲ ਪੁਰਖ ਅਬਿਨਾਸ਼, ਨਿਰਗੁਣ ਨੂਰ ਕਰ ਰੁਸ਼ਨਾਈਆ। ਤੂੰ ਓਸ ਦੀ ਕਰਨੀ ਮੁਹੱਬਤ ਵਿਚ ਤਲਾਸ਼, ਪਿਆਰ ਵਿਚ ਬੂਝ ਬੁਝਾਈਆ। ਲੇਖੇ ਲਾਵੇ ਸਵਾਸ ਸਵਾਸ, ਸਾਹ ਸਾਹ ਵਡਿਆਈਆ। ਰਹਿਣਾ ਦਾਸੀ ਦਾਸ, ਸੇਵਕ ਸੇਵਕ ਰੂਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸੁਨਾਨ ਕਿਹਾ ਵੇਖੀਂ ਪ੍ਰਭ ਛੱਡ ਨਾ ਜਾਵੀਂ, ਨਬੀਆਂ ਦਾ ਨਬੀ ਨਜ਼ਰੀ ਆਈਆ। ਸੇਵਾ ਕਰੀਂ ਨਾਲ ਚਾਵੀਂ, ਚਾਓ ਘਨੇਰਾ ਇਕ ਬਣਾਈਆ। ਚਰਨ ਧੂੜ ਧੁਰ ਦੀ ਨ੍ਹਾਵੀਂ, ਮਸਤਕ ਖ਼ਾਕ ਰਮਾਈਆ। ਪੁਤ੍ਰ ਧੀਆਂ ਸਰਬ ਤਜਾਵੀਂ, ਬੰਸ ਸਰਬੰਸ ਨਾ

❋

❋

ਕੋਇ ਵਡਿਆਈਆ। ਧੁਰ ਦਾ ਸਾਚਾ ਰਾਗ ਅਲਾਵੀਂ, ਤੂੰ ਮੇਰਾ ਮੈਂ ਤੇਰਾ ਰਾਗ ਸੁਣਾਈਆ। ਬਿਨਾ ਸਤਿਗੁਰ ਤੋਂ ਬਲ ਹੁੰਦਾ ਨਹੀਂ ਕਿਸੇ ਬਾਹਵੀਂ, ਬਲਧਾਰੀ ਕੋਟਨ ਗਏ ਫੇਰੀਆਂ ਪਾਈਆ। ਸਤਿਗੁਰ ਦਵਾਰਾ ਛੱਡ ਜਗਤ ਵਿਚ ਕਿਤੇ ਨਾ ਜਾਵੀਂ, ਆਵਣ ਜਾਵਣ ਏਸੇ ਵਿਚ ਦਏ ਕਟਾਈਆ। ਤੇਰੀ ਧਾਰ ਫੇਰ ਹੋਵੇ ਮਰਦਾਵੀਂ, ਤਤ ਸ਼ਰੀਰ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਸੁਹਾਈਆ। ਸੁਨਾਨ ਕਿਹਾ ਔਣ ਜਾਣ ਦਾ ਛੱਡੀਂ ਝਗੜਾ, ਜਗਤ ਪੰਧ ਨਾ ਕੋਇ ਭਵਾਈਆ। ਮਾਰਗ ਵੇਖੀਂ ਅਗਲਾ, ਪਤਤ ਪੁਨੀਤ ਜਣਾਈਆ। ਕਲਜੁਗ ਕਿਰਿਆ ਕਰਨਾ ਹਮਲਾ, ਭੈ ਭੀਤ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹੁਕਮੇ ਅੰਦਰ ਆਪ ਰਖਾਈਆ। ਸਦੀ ਚੌਧਵੀਂ ਕਹੇ ਮੈਂ ਤੱਕਿਆ ਨਾਲ ਖ਼ਿਆਲੀ, ਧਿਆਨ ਧਿਆਨ ਵਿਚ ਪ੍ਰਗਟਾਈਆ। ਸਾਹਿਬ ਸਤਿਗੁਰ ਕੀ ਕਰੇ ਮਿਹਰਵਾਨੀ, ਮਹਿਬੂਬ ਆਪਣੀ ਦਇਆ ਕਮਾਈਆ। ਮੰਜ਼ਲ ਵੇਖ ਰੁਹਾਨੀ, ਰੋਮ ਰੋਮ ਫੋਲ ਫੁਲਾਈਆ। ਝਗੜਾ ਮੁਕਾ ਦੀਨ ਦੁਨੀ ਇਸਲਾਮੀ, ਇਸਮ ਆਜ਼ਮ ਇਕ ਵਖਾਈਆ। ਝਗੜਾ ਰਹੇ ਨਾ ਕੋਇ ਗ਼ੁਲਾਮੀ, ਗ਼ੁਰਬਤ ਅੰਦਰੋਂ ਦੇਣੀ ਕਢਾਈਆ। ਗੁਰਮੁਖ ਕਹਿਣ ਸਾਡੇ ਪਿਛੇ ਨਾ ਹੋਏ ਬਦਨਾਮੀ, ਬਦੀ ਦਾ ਡੇਰਾ ਦੇਣਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵਣਹਾਰ ਸਰਨਾਈਆ। ਸਦੀ ਚੌਧਵੀਂ ਕਹੇ ਇਹ ਖੇਲ ਪੁਰਖ ਸਮਰਥ, ਦਇਆ ਦਿਤੀ ਕਮਾਈਆ। ਮੇਰੇ ਕਾਰਨ ਲੱਗੀ ਥੋੜ੍ਹੀ ਸੱਟ, ਅੰਗ ਭੰਨ ਨਾ ਕੋਇ ਜਣਾਈਆ। ਜੀਵਣ ਸੁਆਰਥ ਦੇਣੇ ਸੀ ਠੱਪ, ਠੱਪਾ ਮੋਹਰ ਵਾਲਾ ਲਗਾਈਆ। ਮੈਂ ਬੋਲ ਕੇ ਦੱਸਾਂ ਸਚ, ਸਚ ਦਿਆਂ ਦ੍ਰਿੜਾਈਆ। ਆਵਣ ਜਾਵਣ ਤੋਂ ਸਦੀ ਚੌਧਵੀਂ ਕਹੇ ਮੈਂ ਵੀ ਗਈ ਅੱਕ, ਆਖ਼ਰ ਦਿਤਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਆਪ ਚੁਕਾਈਆ। ਸਦੀ ਚੌਧਵੀਂ ਕਹੇ ਮੌਤ ਦੇ ਬਦਲੇ ਲੱਗੀ ਚੋਟ, ਚੁਟਕੀਆਂ ਰਹੀ ਵਜਾਈਆ। ਕਿਰਪਾ ਕੀਤੀ ਨਿਰਮਲ ਜੋਤ, ਮਿਹਰ ਨੂਰ ਨਾਲ ਚਮਕਾਈਆ। ਮੇਰੀ ਆਪਣੀ ਮੁਕ ਗਈ ਸੋਚ, ਬੁੱਧੀ ਦੇਵੇ ਨਾ ਕੋਇ ਵਡਿਆਈਆ । ਮੈਂ ਦਰਸ਼ਨ ਲੋਚਾਂ ਰੋਜ਼, ਰੋਜ਼ਾ ਰੱਖਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਦੁੱਖ ਦਲਿਦ੍ਰ ਹੋਵੇ ਦੂਰ, ਦਮਾਂ ਵਿਚ ਸਮਾਈਆ । ਮਨੂਆ ਪਾਏ ਨਾ ਕੋਇ ਫ਼ਤੂਰ, ਫ਼ੀਤਿਆਂ ਅੰਦਰ ਬੰਦ ਕਰਾਈਆ। ਗੁਰਮੁਖ ਰਹੇ ਨਾ ਕੋਇ ਮਗ਼ਰੂਰ, ਨਿਰਮਾਣਤਾ ਵਿਚ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਮਨੂਆ ਮਨ ਕਰੇ ਨਾ ਕੋਇ ਫ਼ਤੂਰ, ਫ਼ਤਵਾ ਸਭ ਦੇ ਉਤੇ ਲਗਾਈਆ।

੧੪ ਮੱਘਰ ਸ਼ਹਿਨਸ਼ਾਹੀ ਸੰਮਤ ੪ ਸਾਧੂ ਸਿੰਘ ਦੇ ਗ੍ਰਹਿ ਤੇਗਾ ਸਿੰਘ ਵਾਲੀ ਬਸਤੀ ਜ਼ਿਲਾ ਫ਼ਿਰੋਜ਼ਪੁਰ

ਸਦੀ ਚੌਧਵੀਂ ਕਹੇ ਨੌ ਖੰਡ ਪ੍ਰਿਥਮੀ ਸੱਤ ਦੀਪ ਘੁੰਮੀ, ਘੁੰਮਣ ਘੇਰੀ ਵਿਚ ਵੇਖੀ ਜਗਤ ਲੋਕਾਈਆ। ਪੁਰਖ ਅਕਾਲ ਦੀਨ ਦਿਆਲ

❋

❋

ਤੇਰੀ ਵੇਖੀ ਦੀਨ ਦੁਨੀ, ਕਾਇਨਾਤ ਕਲਮਿਆਂ ਵਾਲੀ ਖੋਜ ਖੁਜਾਈਆ। ਹੱਕ ਪੁਕਾਰ ਏਕੰਕਾਰ ਸਚ ਦਵਾਰ ਕਿਸੇ ਨਾ ਸੁਣੀ, ਅਨਸੁਣਤ ਬੈਠੀ ਕੂੜ ਲੋਕਾਈਆ। ਸਤਿ ਧਰਮ ਦਾ ਦਿਸਿਆ ਕੋਇ ਨਾ ਮੁਨੀ, ਮੁਨੀਸ਼ਰ ਜੁਗੀਸ਼ਰ ਤਪੀਸ਼ਰ ਰਖੀਸ਼ਰ ਭੇਵ ਨਾ ਕੋਇ ਖੁਲ੍ਹਾਈਆ। ਚਾਰ ਕੁੰਟ ਦਹਿ ਦਿਸ਼ਾ ਸਭ ਦੀ ਚੋਟੀ ਗਈ ਮੁੰਨੀ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਦਿਸੇ ਲੋਕਾਈਆ। ਤੇਰਾ ਨਾਉਂ ਜਪਦੇ ਕਲਜੁਗ ਜੀਵ ਰਸਨਾ ਬੁੱਲੀਂ, ਹਿਰਦੇ ਹਰਿ ਨਾ ਕੋਇ ਵਸਾਈਆ। ਸਚ ਫੁਲਵਾੜੀ ਕੋਈ ਦਿਸੇ ਨਾ ਫੁੱਲੀ, ਪੱਤ ਟਹਿਣੀ ਨਾ ਕੋਇ ਮਹਿਕਾਈਆ। ਮਨ ਵਾਸਨਾ ਜਗਤ ਦੁਹਾਗਣ ਨਾਰੀ ਭੁੱਲੀ, ਸੁਹਾਗੀ ਕੰਤ ਨਾ ਕੋਇ ਹੰਢਾਈਆ। ਭਾਗ ਲੱਗੇ ਨਾ ਸਾਢੇ ਤਿੰਨ ਹੱਥ ਕਾਇਆ ਕੁੱਲੀ, ਮੰਦਰ ਅੰਦਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਸਦੀ ਕਹੇ ਮੇਰਾ ਅੰਤ ਅਖ਼ੀਰੀ ਇਕੋ ਮੁੱਦਾ, ਮੁਦਤਾਂ ਤੋਂ ਵਿਛੜੀ ਦਿਆਂ ਜਣਾਈਆ। ਕੀ ਕਰਿਆ ਖੇਲ ਉਤੇ ਬਸੁੱਧਾ, ਧਰਨੀ ਧਰਤ ਧਵਲ ਵੱਜੇ ਵਧਾਈਆ। ਤੇਰਾ ਨਾਮ ਹੋਵੇ ਉਘਾ, ਉਗਣ ਆਥਣ ਸਾਰੇ ਢੋਲਾ ਗਾਈਆ। ਕਲਜੁਗ ਕੂੜਾ ਬਦਲ ਦੇ ਜੁਗਾ, ਸਤਿਜੁਗ ਸਾਚੇ ਦੇ ਮਾਣ ਵਡਿਆਈਆ। ਕੀ ਆਸ਼ਾ ਰਖ ਕੇ ਗਿਆ ਬੁੱਧਾ, ਬੁੱਧੀ ਤੋਂ ਪਰੇ ਦੇਣਾ ਸਮਝਾਈਆ। ਕਰਨਾ ਪਏ ਕੋਈ ਨਾ ਯੁੱਧਾ, ਯੁਧਿਸ਼ਟਰ ਦੀ ਆਸ਼ਾ ਰਹੀ ਕੁਰਲਾਈਆ। ਮੇਰਾ ਲੇਖਾ ਜਗਤ ਜਹਾਨ ਮੁੱਕਾ, ਮੁਕੰਮਲ ਮਿਲੇ ਇਕ ਸਰਨਾਈਆ। ਕੂੜ ਕੁੜਿਆਰਾ ਭੰਨ ਹੁੱਕਾ, ਹੁਕਮ ਮਿਲੇ ਧੁਰਦਰਗਾਹੀਆ। ਵਿਛੋੜੇ ਵਾਲਾ ਰਹੇ ਨਾ ਦੁੱਖਾ, ਦਰਦੀਆਂ ਦਰਦ ਵੰਡਾਈਆ। ਗੋਬਿੰਦ ਵਾਲਾ ਵੇਖ ਪੜ੍ਹ ਕੇ ਰੁੱਕਾ, ਜੋ ਬਿਨ ਅੱਖਰਾਂ ਗਿਆ ਲਿਖਾਈਆ। ਝਗੜਾ ਮੇਟ ਮਾਨਸ ਮਨੁੱਖਾ, ਮਾਨਵ ਆਪਣੇ ਰੰਗ ਰੰਗਾਈਆ। ਸੰਤ ਸੁਹੇਲੇ ਬਣਾ ਪੁੱਤਾ, ਪੂਤ ਸਪੂਤੇ ਗੋਦ ਟਿਕਾਈਆ। ਜਿਸ ਦਾ ਚਰਨ ਕਵਲ ਤੇਰੇ ਸੀਸ ਝੁਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਦੀ ਚੌਧਵੀਂ ਕਹੇ ਗੁਰਮੁਖ ਚਲ ਕੇ ਆਵਣ ਪੰਜ ਬੁੱਢੇ, ਬੁੜ੍ਹਾਪਾ ਅੰਤ ਅਖ਼ੀਰ ਨਜ਼ਰੀ ਆਈਆ। ਜਿਨ੍ਹਾਂ ਦੇ ਕੋਲ ਲਾਲ ਰੰਗ ਦੇ ਹੋਵਣ ਗੁੱਡੇ, ਸੋਹਣੇ ਹੱਥਾਂ ਵਿਚ ਟਿਕਾਈਆ। ਪੰਜ ਗੁਰਮੁਖ ਇਕ ਲੱਤੋਂ ਹੋਣ ਡੁੱਡੇ, ਫੌੜੀਆਂ ਬਗ਼ਲਾਂ ਵਿਚ ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਾਹਿਬ ਤੇਰੀ ਸਰਨਾਈਆ। ਸਦੀ ਚੌਧਵੀਂ ਕਹੇ ਮੇਰੀ ਧੁਰ ਦੀ ਆਸਾ, ਮਨਸਾ ਮਿਹਰਵਾਨ ਤੇਰੀ ਸਰਨਾਈਆ। ਕੁਛ ਲੇਖਾ ਧੁਰ ਅਵਤਾਰੀ ਤੇਰਾ ਹੰਸਾ, ਮਾਣਕ ਮੋਤੀ ਚੋਗ ਜਗਤ ਵਡਿਆਈਆ। ਅਗੰਮਾ ਨਾਮ ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਇਕੋ ਮੰਤਾ, ਮੰਤਵ ਸਭ ਦਾ ਹੱਲ ਕਰਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਬਣੌਣੀ ਆਪਣੀ ਬਣਤਾ, ਘੜਨ ਭੰਨਣਹਾਰ ਤੇਰੀ ਸਰਨਾਈਆ। ਸਚ ਸੰਦੇਸ਼ਾ ਦੇਵਾਂ ਧੁਰ ਦੀ ਸੰਗਤਾ, ਸਗਲਾ ਨਾਤਾ ਜੋੜ ਜੁੜਾਈਆ। ਗੁਰਮੁਖ ਕਿਸੇ ਦਵਾਰੇ ਕਦੇ ਹੋਏ ਨਾ ਮੰਗਤਾ, ਬਿਨਾ ਜਗਦੀਸ਼ ਸੀਸ ਨਾ ਕਿਸੇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਸਦੀ ਚੌਧਵੀਂ ਕਹੇ ਮੈਂ ਦਰ ਤੇਰੇ ਮਮਨੂਨ, ਮਿੰਨਤਾਂ ਵਿਚ ਦੁਹਾਈਆ। ਅੰਤ ਅਖ਼ੀਰੀ ਬਦਲ ਦੇ ਕ਼ਾਨੂੰਨ, ਕ਼ਾਇਦਾ ਆਪਣਾ ਇਕ ਦ੍ਰਿੜਾਈਆ। ਤੇਰੇ ਨਾਮ ਦਾ ਸਾਂਝਾ ਵਾਹਦ ਹੋਵੇ ਮਜ਼ਮੂਨ, ਅੱਖਰਾਂ ਵਾਲੀ ਵੰਡ ਨਾ ਕੋਇ ਵੰਡਾਈਆ।

❋

❋

ਭਗਤ ਦਵਾਰੇ ਉਤੇ ਲੱਗਣਾ ਖ਼ੂਨ, ਇੱਟਾਂ ਸੱਤਰ ਦੇਣ ਗਵਾਹੀਆ। ਅਗਲਾ ਖੇਲ ਨਾਮਾਲੂਮ, ਪੜਦਾ ਸਕੇ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਧੁਰ ਸਰਨਾਈਆ। ਸਦੀ ਚੌਧਵੀਂ ਕਹੇ ਵੇਖੋ ਸਚ ਸਚ ਮਨਾਰ, ਭਗਤ ਦਵਾਰਾ ਸੋਭਾ ਪਾਈਆ। ਜੋ ਖੇਲ ਅਗੰਮ ਅਪਾਰ, ਹਰਿ ਕਰਤਾ ਦਏ ਵਡਿਆਈਆ। ਮੈਂ ਸੁਣਦੀ ਰਹੀ ਗੁਫ਼ਤਾਰ, ਗੁਫ਼ਤ ਸ਼ਨੀਦ ਧੁਰ ਕਲਮੇ ਵਿਚ ਜਣਾਈਆ। ਕੀ ਖੇਲ ਸੱਚੀ ਸਰਕਾਰ, ਕੀ ਕਰਤਾ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਮਸਤਕ ਆਪ ਛੁਹਾਈਆ। ਸਦੀ ਚੌਧਵੀਂ ਕਹੇ ਮੈਂ ਖੇਲ ਵੇਖਾਂ ਅਪਾਰਾ, ਅਪਰੰਪਰ ਵੇਖ ਵਖਾਈਆ। ਮੇਰਾ ਅੰਤ ਅਖ਼ੀਰ ਕਿਨਾਰਾ, ਨਈਆ ਡੋਲੇ ਥਾਉਂ ਥਾਈਂਆ। ਮੁਹੰਮਦ ਕੀ ਕਰੇ ਬੇਚਾਰਾ, ਪਰਵਰਦਿਗਾਰ ਚਲਣਾ ਹੁਕਮ ਰਜ਼ਾਈਆ। ਸੱਯਦਿਆਂ ਵਿਚ ਕਰੇ ਨਿਮਸਕਾਰਾ, ਕ਼ਦਮਬੋਸੀ ਕਰਕੇ ਸੀਸ ਝੁਕਾਈਆ। ਹੱਕ ਹੂ ਦਾ ਲਾ ਕੇ ਨਾਅਰਾ, ਧੂੜੀ ਖ਼ਾਕ ਵਾਲੀ ਰਮਾਈਆ। ਮਾਲਕ ਖ਼ਾਲਕ ਇਕ ਦਾਤਾਰਾ, ਦਇਆਵਾਨ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਸਦੀ ਚੌਧਵੀਂ ਕਹੇ ਮੇਰਾ ਸ਼ਬਦ ਸੰਦੇਸ਼ਾ ਪਤ੍ਰ, ਗੁਰਮੁਖਾਂ ਦਿਆਂ ਜਣਾਈਆ। ਮੇਰੇ ਸਾਥੀਆਂ ਮੇਰੇ ਲਈ ਦਾਜ ਲਿਔਣਾ ਇੱਟ ਸੱਤਰ, ਰਵਿਦਾਸ ਚਮਾਰਾ ਦਏ ਗਵਾਹੀਆ। ਚੌਦਾਂ ਨਾਲ ਲਿਔਣੇ ਪੱਥਰ, ਚੌਦਾਂ ਲੋਕ ਲਿਖਤ ਵਿਚ ਲਿਖਾਈਆ। ਚਾਰ ਜੁਗ ਦੇ ਇਲਮ ਤੋਂ ਵਖਰੇ ਹੋਣ ਅੱਖਰ, ਜਿਸ ਦੀ ਅਲਿਫ਼ ਯੇ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਵੱਜਦੀ ਰਹੇ ਵਧਾਈਆ। ਸਦੀ ਚੌਧਵੀਂ ਕਹੇ ਸਭ ਨੇ ਔਣਾ ਨਾਲ ਸ਼ੌਕ, ਸੰਗਲ ਸ਼ਰਅ ਵਾਲਾ ਤੁੜਾਈਆ। ਕੇਹਰ ਸਿੰਘ ਦੇ ਗਲ ਵਿਚ ਲਿਖਿਆ ਹੋਵੇ ਝੋਕ, ਸਵਾ ਹੱਥ ਵਿਚ ਲੰਬਾਈਆ। ਜੂੜਾ ਕੀਤਾ ਹੋਵੇ ਚੌਂਕ, ਪਗੜੀ ਸੀਸ ਨਾ ਕੋਇ ਟਿਕਾਈਆ। ਲਾਲ ਕੀਤੇ ਹੋਣ ਹੋਂਟ, ਦਾੜ੍ਹੀ ਖੁਲ੍ਹੀ ਨਾਲ ਵਧਾਈਆ। ਤੇੜ ਬੰਧਾ ਹੋਵੇ ਲੰਗੋਟ, ਭਸਮ ਲੱਤਾਂ ਉਤੇ ਰਮਾਈਆ। ਕੁੱਜੀ ਵਿਚ ਪਾਈ ਹੋਵੇ ਜੋਕ, ਮਿੱਟੀ ਅੱਧ ਸੇਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਾਹਿਬ ਤੇਰੀ ਸਰਨਾਈਆ। ਸਦੀ ਚੌਧਵੀਂ ਕਹੇ ਪੰਜ ਗੁਰਮੁਖ ਔਣ ਪੈਰੀਂ ਨੰਗੀਂ, ਜੋੜਾ ਚਰਨ ਨਾ ਕੋਇ ਛੁਹਾਈਆ। ਕੇਸਾਂ ਵਿਚ ਪਿਛੇ ਨੂੰ ਵਾਹੀ ਹੋਵੇ ਕੰਘੀ, ਚੀਰ ਅੱਧ ਵਿਚੋਂ ਕਢਾਈਆ। ਹੱਥ ਵਿਚ ਛਾਪੀ ਫੜੀ ਹੋਵੇ ਜੰਡੀ, ਹਰੀ ਤਾਜ਼ੀ ਸੋਭਾ ਪਾਈਆ। ਤੂੰਹੀ ਤੂੰਹੀ ਗਾਵਣ ਛੰਦੀ, ਸਾਹਿਬ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਦ ਚਲਾਂ ਹੱਕ ਰਜ਼ਾਈਆ। ਸਦੀ ਚੌਧਵੀਂ ਕਹੇ ਪੰਜਾਂ ਬੀਬੀਆਂ ਬੱਧੀ ਹੋਵੇ ਪੱਗ, ਤੁਰਲੇ ਹੇਠਾਂ ਉਤੇ ਰਖਾਈਆ। ਇਕ ਇਕ ਹੱਥ ਵਿਚ ਫੜਿਆ ਹੋਵੇ ਕਗ, ਜੋ ਕਾਂ ਕਾਂ ਕੁਰਲਾਈਆ। ਨਾਲ ਪਾਣੀ ਦਾ ਹੋਵੇ ਜਗ, ਠੰਡਾ ਸੀਤਲ ਧਾਰ ਵਹਾਈਆ। ਓਹ ਤੁਰਨ ਉਤੇ ਪੱਬ, ਅੱਡੀ ਜ਼ਮੀਨ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਵਾਹਵਾ ਆਪਣੀ ਖੇਲ ਖਿਲਾਈਆ। ਸਦੀ ਚੌਧਵੀਂ ਕਹੇ ਪੰਜ ਬਣਾਵਣ ਇਕ ਹੁਜ਼ਰਾ, ਰੂਪ ਕਾਅਬੇ ਵਾਲਾ ਦਰਸਾਈਆ । ਪੰਜ ਬੁਲ੍ਹੇ ਵਾਲਾ ਲੌਣ ਮੁਜਰਾ, ਘੁੰਗਟ ਕੱਢਕੇ ਨਾਚ ਨਚਾਈਆ। ਪੰਜ ਹੱਥ ਵਿਚ ਫੜ ਕੇ ਮੁੰਗਲਾ,

❋

❋

ਮੁਤਹਿਰੇ ਮੋਢਿਆਂ ਉਤੇ ਟਿਕਾਈਆ। ਪੰਜ ਕੰਨਾਂ ਨੂੰ ਚੂੜੀਆਂ ਵਾਲੇ ਪਾ ਕੇ ਕੁੰਡਲਾ, ਗੋਰਖ ਦਾ ਲੇਖਾ ਦੇਣਾ ਮੁਕਾਈਆ। ਪੰਜ ਮੁੱਛਾਂ ਨੂੰ ਪਾ ਕੇ ਗੁੰਝਲਾਂ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਕਹੇ ਪੰਜ ਬੀਬੀਆਂ ਹੱਥ ਵਿਚ ਫੜੇ ਹੋਣ ਛੁਰੇ, ਹੂ ਹੂ ਕਰ ਕੇ ਰੌਲਾ ਪਾਈਆ। ਮੁਖੋਂ ਕਹਿਣ ਅਸੀਂ ਭੈਣ ਭਰਾ ਛੱਡ ਦਿਤੇ ਨਿਗੁਰੇ, ਨਾਤਾ ਗੁਰਮੁਖਾਂ ਨਾਲ ਰਖਾਈਆ। ਜੋ ਹੁਕਮ ਦਿਤਾ ਗੋਬਿੰਦ ਅਨੰਦਪੁਰੇ, ਪੁਰੀਆਂ ਲੋਆਂ ਤੋਂ ਬਾਹਰ ਦਏ ਜਣਾਈਆ। ਜਿਸ ਕਾਰਨ ਸਰਸੇ ਵਿਚ ਰੁੜ੍ਹੇ, ਵਹਿੰਦੇ ਵਹਿਣ ਵਹਾਈਆ। ਜਿਸ ਕਾਰਨ ਨਾਤੇ ਮਾਤ ਜੁੜੇ, ਵਿਛੜਿਆਂ ਲਿਆ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਤੇਰੇ ਵਜਦੀ ਰਹੇ ਵਧਾਈਆ। ਸਦੀ ਚੌਧਵੀਂ ਕਹੇ ਮੈਂ ਹਾਰੀ ਥੱਕੀ, ਥਕਾਵਟ ਵਿਚ ਦੁਹਾਈਆ। ਜਨ ਭਗਤੋ ਤੁਹਾਡੇ ਨਾਲ ਗੱਲ ਕਰਾਂ ਪੱਕੀ, ਪਾਕ਼ੀਜ਼ਾ ਹੋ ਕੇ ਆਖ ਸੁਣਾਈਆ। ਮਾਲਵੇ ਵਾਲਿਆਂ ਮੇਰੇ ਲਈ ਲਿਔਣੀ ਇਕ ਪੱਖੀ, ਜੋ ਧੁਰ ਜੜਤ ਜੜਾਈਆ। ਉਹਨੂੰ ਹੱਥ ਵਿਚ ਪਕੜੇ ਓਹ ਸਖ਼ੀ, ਜੋ ਸੁਖ਼ਨ ਮੰਨੇ ਧੁਰਦਰਗਾਹੀਆ। ਜਿਸ ਦੀ ਦੂਜੇ ਵੱਲ ਨਾ ਜਾਏ ਅੱਖੀ, ਨੇਤਰ ਨੈਣ ਨਾ ਕੋਇ ਚਤੁਰਾਈਆ। ਇਕੋ ਤੂੰ ਮੇਰਾ ਮੈਂ ਤੇਰਾ ਪੜ੍ਹੇ ਪੱਟੀ, ਬਿਨ ਪਟਨੇ ਵਾਲੇ ਸੀਸ ਨਾ ਕਿਸੇ ਨਿਵਾਈਆ। ਦੀਨ ਮਜ਼੍ਹਬ ਦੀ ਹੱਦ ਜਾਏ ਟੱਪੀ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਤੇਰੇ ਚਰਨ ਧੂੜੀ ਖ਼ਾਕ ਰਮਾਈਆ। ਸਦੀ ਚੌਧਵੀਂ ਕਹੇ ਮੈਂ ਚੌਦਾਂ ਤਬਕਾਂ ਚੁਕਣਾ ਚੁਕੌਣਾ ਉਹਲਾ, ਪੜਦਾ ਪੜਦਿਆਂ ਵਿਚੋਂ ਉਠਾਈਆ। ਕੀ ਖੇਲ ਕਰਦਾ ਮੌਲਾ, ਮੌਲਵੀਆਂ ਦਿਤੀ ਵਡਿਆਈਆ। ਕੀ ਗੋਬਿੰਦ ਇਕ਼ਰਾਰ ਕੌਲਾ, ਕਵਣ ਕੌਲ ਰਿਹਾ ਨਿਭਾਈਆ। ਕੀ ਖੇਲ ਹੋਣਾ ਉਪਰ ਧੌਲਾ, ਧਰਨੀ ਧਰਤ ਧਵਲ ਮਿਲੇ ਕੀ ਵਡਿਆਈਆ। ਕਵਣ ਕਰੇ ਭਾਰ ਹੌਲਾ, ਕੂੜੀ ਕਿਰਿਆ ਸ਼ੌਹ ਦਰਿਆ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨੂਰ ਅਲਾਹੀ ਆਲਮੀਨ ਅਵਲਾ, ਅਮਲ ਵੇਖ ਖ਼ਾਲਕ ਖ਼ਲਕ ਖ਼ੁਦਾਈਆ।

੧੫ ਮੱਘਰ ਸ਼ਹਿਨਸ਼ਾਹੀ ਸੰਮਤ ੪ ਗੁਰਚਰਨ ਕੌਰ ਦੇ ਗ੍ਰਹਿ ਹੀਰਾ ਮੰਡੀ ਫ਼ਿਰੋਜ਼ਪੁਰ

ਸਦੀ ਚੌਧਵੀਂ ਕਹੇ ਮੈਨੂੰ ਆਏ ਨਾ ਕਦੇ ਬੁਢਾਪਾ, ਬਿਰਧ ਰੂਪ ਨਾ ਕੋਇ ਵਟਾਈਆ। ਮੇਰਾ ਪਰਵਰਦਿਗਾਰ ਪੁਰਖ ਅਕਾਲ ਇਕੋ ਪਾਪਾ, ਅੱਬਾ ਕਹਿ ਕੇ ਜਿਸ ਨੂੰ ਆਵਾਜ਼ ਲਗਾਈਆ। ਨਿਰਗੁਣ ਧਾਰ ਮੇਰਾ ਸਾਕਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ । ਹੁਕਮ ਦੇਣ ਵਾਲਾ ਧੁਰ ਦਾ ਆਕਾ, ਬੋਧ ਅਗਾਧ ਕਰੇ ਪੜ੍ਹਾਈਆ। ਜੁਗ ਚੌਕੜੀ ਧੁਰ ਦਾ ਦੇਵੇ ਸਾਥਾ, ਸਗਲਾ ਸੰਗ ਨਿਭਾਈਆ। ਮੁਹੰਮਦ ਦੀ ਬੇਨੰਤੀ ਆਰਜ਼ੂ ਮੰਨ ਕੇ ਆਖਾ, ਆਖ਼ਰ ਆਪਣਾ ਘਰ ਸਮਝਾਈਆ। ਦੀਨ ਦੁਨੀ ਦਾ ਬਣ ਕੇ ਰਾਖਾ, ਮਿਹਰਵਾਨ ਮਹਿਬੂਬ ਮਿਹਰ ਨਜ਼ਰ ਉਠਾਈਆ। ਜ਼ਿਮੀਂ ਅਸਮਾਨਾਂ ਭੇਵ ਖੁਲ੍ਹਾ ਕੇ ਸਾਤਾ, ਚੌਦਾਂ ਤਬਕਾਂ ਰੰਗ ਰੰਗਾਈਆ। ਧੁਰ ਦਾ ਕਲਮਾ ਦੱਸ ਕੇ ਪਾਠਾ, ਕਾਇਨਾਤ ਦਿਤਾ ਦ੍ਰਿੜਾਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸੁਲਤਾਨ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਮੇਰੀ ਆਯੂ ਕਦੇ ਨਾ ਬੀਤੇ, ਸਾਲ ਬਸਾਲ ਵੰਡ ਨਾ ਕੋਇ ਵੰਡਾਈਆ। ਮੈਂ ਜੁਗ ਜੁਗ ਖੇਲ ਅਗੰਮੇ ਕੀਤੇ, ਗੁਰ ਅਵਤਾਰ ਪੈਗ਼ੰਬਰ ਨਾਲ ਮਿਲਾਈਆ। ਕਲਮਿਆਂ ਵਿਚ ਦੱਸਦੀ ਰਹੀ ਹਦੀਸੇ, ਸਿਫ਼ਤਾਂ ਵਿਚ ਢੋਲੇ ਨਾਮ ਸਾਲਾਹੀਆ। ਸਭ ਦੀ ਪਰਖਦੀ ਰਹੀ ਨੀਤੇ, ਚੁਰਾਸੀ ਅੰਦਰ ਖੋਜ ਖੁਜਾਈਆ। ਪਾਰਬ੍ਰਹਮ ਦੀ ਕਰਦੀ ਰਹੀ ਤਮਹੀਦੇ, ਅੱਖਰਾਂ ਨਾਮ ਦ੍ਰਿੜਾਈਆ। ਲੇਟਦੀ ਰਹੀ ਧਰਤੀ ਉਪਰ ਖ਼ਾਕ ਨੀਚੇ, ਨੀਚੋਂ ਊਚ ਰਾਹ ਤਕਾਈਆ। ਫਲ ਫੁਲਵਾੜੀ ਵੇਖਦੀ ਰਹੀ ਬਗ਼ੀਚੇ, ਦੀਨਾਂ ਮਜ਼੍ਹਬਾਂ ਫੋਲ ਫੋਲਾਈਆ। ਪੜਦੇ ਲਾਹੁੰਦੀ ਰਹੀ ਮੰਦਰ ਮਸੀਤੇ, ਸ਼ਿਵਦਵਾਲੇ ਮਠ ਭੱਜੀ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੇਰੀ ਕਦੇ ਨਾ ਮਿਟੇ ਜਵਾਨੀ, ਜੋਬਨਵੰਤੀ ਨਜ਼ਰੀ ਆਈਆ। ਆਬੇਹਯਾਤ ਸਦ ਪੀਵਾਂ ਠੰਡਾ ਪਾਣੀ, ਅੰਮ੍ਰਿਤ ਰਸ ਝਿਰਨਾ ਨਿਝਰ ਝਿਰਾਈਆ। ਤੂੰ ਮੇਰਾ ਮੈਂ ਤੇਰਾ ਪੜ੍ਹਾਂ ਅਗੰਮੀ ਧੁਰ ਦੀ ਬਾਣੀ, ਚਾਰੇ ਖਾਣੀ ਡੇਰਾ ਢਾਹੀਆ। ਸਚ ਦਵਾਰ ਬਣ ਨਿਮਾਣੀ, ਨਿਉਂ ਨਿਉਂ ਸਾਹਿਬ ਸੁਲਤਾਨ ਲਾਗਾਂ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਵੇਖਾਂ ਕਥਾ ਕਹਾਣੀ, ਸਿਫ਼ਤਾਂ ਵਾਲੇ ਢੋਲੇ ਸਾਰੇ ਗਏ ਗਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦਾ ਹੌਕਿਆਂ ਵਿਚ ਭਰਦੇ ਪਾਣੀ, ਸਿਸਕੀਆਂ ਵਿਚ ਆਪਣਾ ਝਟ ਲੰਘਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦੇ ਦਰ ਦਰਬਾਨੀ, ਦਰ ਦਰਵੇਸ਼ ਹੋ ਕੇ ਆਪਣੀ ਅਲਖ ਜਗਾਈਆ। ਨਬੀ ਰਸੂਲ ਜਿਸ ਦੀ ਵੇਂਹਦੇ ਰਹੇ ਕ਼ੁਰਬਾਨੀ, ਕਰਬਲਾ ਰੋਵੇ ਮਾਰੇ ਧਾਈਂਆ। ਸ਼ਰਅ ਸ਼ਰੀਅਤ ਵਿਚ ਵੰਡ ਕੀਤੀ ਜਗਤ ਜਹਾਨੀ, ਮਾਨਵ ਮਾਨਵ ਨਾਲ ਟਕਰਾਈਆ। ਮੇਰੀ ਜੁਗ ਚੌਕੜੀ ਕਿਸੇ ਸਮਝ ਨਾ ਆਈ ਖ਼ਾਨਦਾਨੀ, ਖ਼ੁਦਾਵੰਦ ਕਰੀਮ ਅਜ਼ੀਮ ਮੇਰਾ ਗ੍ਰਹਿ ਨਾ ਕਿਸੇ ਸਮਝਾਈਆ। ਮੈਂ ਸਦਾ ਵਸਾਂ ਆਲਮੇ ਜ਼ਾਵਿਦਾਨੀ, ਜਿਸ ਘਰ ਮਿਲੇ ਨੂਰ ਅਲਾਹੀਆ। ਅੰਤ ਅਖ਼ੀਰ ਮੇਰੇ ਅੰਦਰ ਸਭ ਦੇ ਅੰਦਰ ਆਵੇ ਪਰੇਸ਼ਾਨੀ, ਪਸਚਾਤਾਪ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਏਕੰਕਾਰਾ ਇਕੋ ਰਿਹਾ ਵਖਾਈਆ। ਸਦੀ ਚੌਧਵੀਂ ਕਹੇ ਮੈਂ ਸਦਾ ਬਾਲੀ ਨੱਢੀ, ਨਿਰਗੁਣ ਦੇਵੇ ਮਾਣ ਵਡਿਆਈਆ। ਮੇਰਾ ਤਨ ਵਜੂਦ ਮਾਟੀ ਖ਼ਾਕ ਨਹੀਂ ਹੱਡੀ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਜੋੜ ਨਾ ਕੋਇ ਜੁੜਾਈਆ। ਮੈਂ ਅੱਖਰਾਂ ਵਾਲੀ ਨਹੀਂ ਸਦੀ, ਏਕਾ ਸਿਫ਼ਰਾ ਸਿਫ਼ਰਾ ਵੰਡ ਵੰਡਾਈਆ। ਮੇਰੀ ਕੋਈ ਗੁਰ ਅਵਤਾਰ ਪੈਗ਼ੰਬਰ ਵਾਲੀ ਨਹੀਂ ਗੱਦੀ, ਗਦਾਗਰ ਹੋ ਕੇ ਭੱਜਾਂ ਵਾਹੋ ਦਾਹੀਆ। ਮੈਂ ਇਕ ਅਕਾਲ ਦੇ ਹੁਕਮ ਅੰਦਰ ਬੱਝੀ, ਜਿਸ ਨੂੰ ਬੰਦਨਾ ਕਰ ਕੇ ਦੋ ਜਹਾਨ ਸੀਸ ਝੁਕਾਈਆ। ਜਿਸ ਦੀ ਜੋਤ ਅਗੰਮ ਅਥਾਹ ਜਗੀ, ਜਾਗਰਤ ਜੋਤ ਰੁਸ਼ਨਾਈਆ। ਮੈਂ ਓਸ ਦੀ ਸ਼ਰਨੀ ਲੱਗੀ, ਜੋ ਲਗ ਮਾਤਰ ਦਾ ਡੇਰਾ ਦੇਵੇ ਢਾਹੀਆ। ਪ੍ਰੀਤਮ ਪਿਆਰ ਮੁਹੱਬਤ ਵਿਚ ਬੱਧੀ, ਮਦਹੋਸ਼ ਹੋ ਕੇ ਨਾਮ ਖ਼ੁਮਾਰੀ ਲਈ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਮੇਰੀ ਆਯੂ ਕਦੇ ਨਾ ਜਾਵੇ ਬੀਤ, ਬਾਤਨ ਭੇਵ ਦਿਆਂ ਜਣਾਈਆ। ਕਲਜੁਗ ਅੰਦਰ ਸਤਿਜੁਗ ਬਦਲੇ ਰੀਤ, ਰੀਤੀਵਾਨ ਦਏ ਵਡਿਆਈਆ। ਚਾਰ ਵਰਨ ਅਠਾਰਾਂ ਬਰਨ ਦੱਸਣਾ ਇਕੋ ਗੀਤ, ਹਿੰਦੂ ਮੁਸਲਿਮ

❋

❋

ਸਿੱਖ ਈਸਾਈ ਕਰਨੀ ਹੱਕ ਪੜ੍ਹਾਈਆ। ਮੇਰੇ ਮਾਲਕ ਖ਼ਾਲਕ ਪ੍ਰਿਤਪਾਲਕ ਅੰਦਰ ਹੱਕ ਤੌਫ਼ੀਕ਼, ਹਕ਼ੀਕ਼ਤ ਵੇਖੇ ਚਾਈਂ ਚਾਈਂਆ। ਆਸਾ ਮਨਸਾ ਮੇਰੀ ਪੂਰੀ ਕਰੇ ਉਮੀਦ, ਆਹ ਵਿਚ ਧਾਹ ਨਾ ਕੋਇ ਲਗਾਈਆ। ਲਹਿਣਾ ਦੇਣਾ ਮੁਕਾਏ ਅੰਤ ਕ਼ੁਰਾਨ ਮਜੀਦ, ਤੀਸ ਬਤੀਸ ਆਪਣੇ ਪੇਟੇ ਪਾਈਆ। ਸਾਚੇ ਨੂਰ ਦੀ ਬਖ਼ਸ਼ ਕੇ ਦੀਦ, ਦੀਦਾ ਦਾਨਿਸਤਾ ਨੂਰ ਦਏ ਚਮਕਾਈਆ। ਮੈਂ ਓਸ ਦੀ ਬਣਾਂ ਅਜ਼ੀਜ਼, ਜੋ ਆਅਲਾ ਅਦਨਾ ਵੇਖੇ ਚਾਈਂ ਚਾਈਂਆ। ਸਚ ਦਵਾਰ ਦੀ ਦਏ ਤਮੀਜ਼, ਤਹਜ਼ੀਬ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਏਕੰਕਾਰਾ ਇਕੋ ਇਕ ਸਮਝਾਈਆ। ਸਦੀ ਚੌਧਵੀਂ ਕਹੇ ਮੇਰੀ ਔਧ ਨਹੀਂ ਗਈ ਲੰਘ, ਵੇਲਾ ਵਕ਼ਤ ਦਿਆਂ ਦ੍ਰਿੜਾਈਆ। ਮੈਂ ਬੈਠਣਾ ਓਸ ਪਲੰਘ, ਜਿਸ ਨੂੰ ਗੁਰਮੁਖ ਚਾਰ ਲੈਣ ਉਠਾਈਆ। ਕੋਲ ਖਲੋਤਾ ਹੋਵੇ ਤੁਰੰਗ, ਜ਼ੀਨ ਪਾਖਰ ਨਜ਼ਰੀ ਆਈਆ। ਨਾਲ ਵਜਦਾ ਹੋਵੇ ਮਰਦੰਗ, ਨੌਬਤ ਡੰਕਾ ਨਾਮ ਸੁਣਾਈਆ। ਕੋਲ ਚਮਕਦਾ ਹੋਵੇ ਚੰਦ, ਸਤਾਰਾ ਅੱਧ ਵਿਚ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰੇ ਦਏ ਵਡਿਆਈਆ । ਸਦੀ ਚੌਧਵੀਂ ਕਹੇ ਮੇਰੀ ਆਯੂ ਨਹੀਂ ਲੰਮੀ, ਸਦੀਆਂ ਵਿਚ ਨਾ ਕੋਇ ਵਡਿਆਈਆ। ਮੈਂ ਓਸ ਦੀ ਧਾਰੋਂ ਜੰਮੀ, ਜਿਸ ਦਾ ਜਨਮ ਮਰਨ ਨਾ ਕੋਇ ਸਮਝਾਈਆ। ਮੇਰੀ ਇਕੋ ਅੰਮੀ, ਪਿਛਾ ਪੁਰਖ ਅਕਾਲ ਧੁਰਦਰਗਾਹੀਆ। ਮੈਂ ਸਦਾ ਨਕੋਰ ਨਵੀਂ, ਜੋਬਨਵੰਤੀ ਸੋਭਾ ਪਾਈਆ। ਮੈਂ ਕੁਛ ਸੰਦੇਸ਼ਾ ਸੁਣਿਆ ਕੰਨੀਂ, ਅਬਿਨਾਸ਼ੀ ਕਰਤਾ ਰਿਹਾ ਸੁਣਾਈਆ। ਇਕ ਗੁਰਮੁਖ ਦੋ ਮੁਖਾਂ ਵਾਲਾ ਆਵੇ ਬਣ ਕੇ ਧਨੀ, ਨਾਰੀ ਪੁਰਸ਼ ਦੋਵੇਂ ਰੂਪ ਵਟਾਈਆ। ਤੇੜ ਧੋਤੀ ਹੋਵੇ ਬੰਨ੍ਹੀ, ਸਾੜ੍ਹੀ ਸੀਸ ਉਤੇ ਸੁਹਾਈਆ । ਲਾਲ ਹੋਵੇ ਕੰਨੀ, ਸਵਾ ਗਿੱਠ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰ ਸਚੀ ਸਰਨਾਈਆ। ਸਦੀ ਚੌਧਵੀਂ ਕਹੇ ਮੇਰਾ ਪਰਵਰਦਿਗਾਰ ਇਕ ਵਸੀਲਾ, ਵਿਸ਼ਿਆਂ ਤੋਂ ਬਾਹਰ ਨਜ਼ਰੀ ਆਈਆ। ਅਵਤਾਰ ਪੈਗ਼ੰਬਰ ਗੁਰੂ ਜਿਸ ਦਾ ਕ਼ਬੀਲਾ, ਬੰਸ ਸਰਬੰਸ ਰਿਹਾ ਸੁਹਾਈਆ। ਮੁਹੰਮਦ ਦੀ ਜਾਨਣ ਵਾਲਾ ਦਲੀਲਾ, ਭਵਿਸ਼ ਭਵਿਖ ਨਾਲ ਦਸਾਈਆ। ਜਿਸ ਨੂੰ ਕਿਹਾ ਆਲਮੀਨਾ, ਆਲਮੀਨ ਕਹਿ ਕੇ ਸੀਸ ਝੁਕਾਈਆ। ਤਿਸ ਦੀ ਸਭ ਤੋਂ ਵਖਰੀ ਤਾਲੀਮਾ, ਅਲਿਫ਼ ਯੇ ਤੋਂ ਬਾਹਰ ਪੜ੍ਹਾਈਆ। ਉਸ ਦਾ ਨੂਰ ਜ਼ਹੂਰ ਹੁਸੀਨਾ, ਰੂਪ ਰੰਗ ਤੋਂ ਬਾਹਰ ਕਰੇ ਰੁਸ਼ਨਾਈਆ। ਕਦੇ ਨਾ ਹੋਵੇ ਕਮੀਨਾ, ਬੇਪ੍ਰਵਾਹ ਬੇਪ੍ਰਵਾਹੀ ਵਿਚ ਸਮਾਈਆ। ਏਕਾ ਰੰਗ ਚਾੜ੍ਹੇ ਭੀਨਾ, ਭਿੰਨੜੀ ਰੈਣ ਨਾਲ ਵਡਿਆਈਆ। ਇਕ ਗੁਰਮੁਖ ਦੇ ਹੱਥ ਵਿਚ ਹੋਵੇ ਮੀਨਾ, ਮਛਲੀ ਪਾਣੀ ਵਿਚ ਸੁਹਾਈਆ। ਇਕ ਵਜੌਂਦਾ ਆਵੇ ਬੀਨਾ, ਤੂੰਹੀ ਤੂੰਹੀ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਪੜਦਾ ਦਏ ਉਠਾਈਆ। ਸਦੀ ਚੌਧਵੀਂ ਕਹੇ ਮੈਂ ਨਹੀਂ ਕੋਈ ਕੋਝੀ ਕਮਲੀ, ਬੁੱਧਹੀਣ ਨਾ ਕੋਇ ਅਖਵਾਈਆ। ਮੈਂ ਕੋਈ ਮੰਗਣ ਵਾਲੀ ਫੜੀ ਨਹੀਂ ਬਗ਼ਲੀ, ਮਾਂਗਤ ਹੋ ਕੇ ਝੋਲੀ ਕੋਇ ਨਾ ਡਾਹੀਆ। ਮੈਂ ਫਿਰਦੀ ਨਹੀਂ ਵਿਚ ਜੰਗਲੀਂ, ਟਿੱਲੇ ਪਰਬਤ ਵੇਖਾਂ ਵਾਹੋ ਦਾਹੀਆ। ਮੈਂ ਰੂਪ ਨਹੀਂ ਧਰਿਆ ਕੋਈ ਨਕਲੀ, ਨਕਲੀਆਂ ਵਾਂਗ ਵੇਸ ਵਟਾਈਆ। ਮੈਂ ਪਰਵਰਦਿਗਾਰ ਦੀ ਧਾਰ ਅਸਲੀ, ਅਸਲੀਅਤ ਵਿਚੋਂ ਅਸਲ ਦਿਆਂ ਦ੍ਰਿੜਾਈਆ। ਇਕੋ ਮਹਿਬੂਬ ਮੁਹੱਬਤ ਯਾਰ ਖ਼ੁਦਾ ਵੇਖਾਂ ਵਸਲੀ, ਦੂਜੇ

❋

❋

ਅੱਖ ਨਾ ਕਦੇ ਮਿਲਾਈਆ। ਨਾ ਮੋਟੀ ਨਾ ਪਤਲੀ, ਉਚੀ ਲੰਮੀ ਵੰਡ ਨਾ ਕੋਇ ਵੰਡਾਈਆ। ਨਾ ਤਨ ਵਜੂਦ ਬਦਨੀ, ਸ਼ਰੀਰ ਰੰਗ ਨਾ ਕੋਇ ਚੜ੍ਹਾਈਆ। ਨਾ ਨੈਣ ਸੁਹਾਵਾਂ ਕੱਜਲੀ, ਲੋਚਨ ਅੱਖ ਬਦਲਾਈਆ। ਮੈਂ ਚੌਦਾਂ ਸਦੀਆਂ ਪੰਧ ਮੁਕਾਇਆ ਮਜ਼ਲੋ ਮਜ਼ਲੀ, ਮੰਜ਼ਲ ਆਪਣੀ ਵੇਖੀ ਚਾਈਂ ਚਾਈਂਆ। ਜਿਥੇ ਕਲਜੁਗ ਸਤਿਜੁਗ ਦੋਹਾਂ ਦੀ ਹੋਵੇ ਬਦਲੀ, ਬਦਲਾ ਚੁਕਾਵੇ ਧੁਰਦਰਗਾਹੀਆ। ਇਨਸਾਫ਼ ਕਮਾਏ ਏਕੰਕਾਰ ਅਦਲੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਆਦਿ ਜੁਗਾਦਿ ਜੁਗ ਚੌਕੜੀ ਸ੍ਰਿਸ਼ਟ ਸਬਾਈ ਜਗ ਲਈ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ।

੧੫ ਮੱਘਰ ਸ਼ਹਿਨਸ਼ਾਹੀ ਸੰਮਤ ੪ ਜਰਨੈਲ ਸਿੰਘ ਦੇ ਗ੍ਰਹਿ ਪਿੰਡ ਸ਼ਾਹ ਵਾਲਾ ਜ਼ਿਲਾ ਫ਼ਿਰੋਜ਼ਪੁਰ

ਸਦੀ ਚੌਧਵੀਂ ਕਹੇ ਮੇਰਾ ਪ੍ਰੀਤਮ ਇਕ ਨਰਾਇਣ, ਹਰਿ ਕਰਤਾ ਨਜ਼ਰੀ ਆਈਆ। ਜਿਸ ਨੂੰ ਕਹਿੰਦੇ ਮੁਕਟ ਬੈਣ, ਬੰਸਰੀਆਂ ਵਾਲੇ ਨਾਦ ਸੁਣਾਈਆ। ਸ਼ਹਾਦਤ ਦੇਵੇ ਬਾਲਮੀਕੀ ਰਮਾਇਣ, ਰਾਮ ਰਾਮ ਰੂਪ ਵਟਾਈਆ। ਮੈਂ ਸਭ ਨੂੰ ਆਈ ਕਹਿਣ, ਸੰਦੇਸਿਆਂ ਵਿਚ ਦ੍ਰਿੜਾਈਆ। ਇਕ ਜੋੜਾ ਆਵੇ ਭਾਈ ਭੈਣ, ਜੋ ਨਾਤਾ ਪ੍ਰਭ ਦੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਮੈਂ ਫਿਰਦੀ ਉਚੀ ਅੱਡੀ, ਨੇਤਰ ਲੋਚਣ ਨੈਣ ਉਠਾਈਆ। ਮੇਰੀ ਬੀਤਦੀ ਜਾਵੇ ਸਦੀ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਹਜ਼ਰਤ ਨੂਹ ਲੈ ਕੇ ਆਇਆ ਆਪਣੀ ਨਦੀ, ਤਟ ਕਿਨਾਰੇ ਘਾਟ ਰਿਹਾ ਵਖਾਈਆ। ਹੌਲੀ ਹੌਲੀ ਫਿਰਦਾ ਪੈਰ ਦੱਬੀ, ਖਟਕਾ ਸੁਣੇ ਕੋਇ ਨਾ ਰਾਈਆ। ਭੈ ਰੱਖੇ ਜੋਤ ਰੱਬੀ, ਡਰ ਕੰਨੀ ਰਿਹਾ ਕਤਰਾਈਆ। ਹੱਥ ਵਿਚ ਫੜ ਕੇ ਨਿੱਕੀ ਜਿਹੀ ਡੱਬੀ, ਬਿਨਾ ਢੱਕਣ ਰਿਹਾ ਵਖਾਈਆ। ਜਿਸ ਵਿਚ ਕੂੜ ਕੁੜਿਆਰਾ ਆਸ਼ਾ ਬੱਧੀ, ਮਾਇਆ ਮਮਤਾ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਆਈ ਆਹਿਸਤਾ ਆਹਿਸਤਾ, ਆਪਣਾ ਪੰਧ ਮੁਕਾਈਆ। ਗੁਰਮੁਖ ਚਾਰ ਰੂਪ ਧਰੌਣ ਵਾਂਗ ਫ਼ਰਿਸ਼ਤਾ, ਜਬਰਾਈਲ ਅਸਰਾਈਲ ਅਸਰਾਫ਼ੀਲ ਮੇਕਾਈਲ ਆਪਣਾ ਖੇਲ ਖਿਲਾਈਆ। ਮੈਂ ਫੇਰ ਵੇਖਿਆ ਭਗਤਾਂ ਦਾ ਨਵਿਸਤਾ, ਧੁਰ ਮਸਤਕ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਮੈਂ ਤਿੰਨ ਵਾਰ ਕਰਨਾ ਹਾਏ ਹਾਏ, ਬਹੁੜੀ ਬਹੁੜੀ ਕਰ ਸੁਣਾਈਆ। ਜਨ ਭਗਤ ਬਣਨਾ ਇਕ ਧਰਮ ਰਾਏ, ਸੰਗਲ ਮੋਢਿਆਂ ਹੱਥਾਂ ਵਿਚ ਲਟਕਾਈਆ। ਇਕ ਚਿਤ੍ਰਗੁਪਤ ਬਣ ਕੇ ਲੇਖਾ ਦਏ ਵਖਾਏ, ਸਫ਼ਾ ਸਫ਼ੇ ਨਾਲ ਬਦਲਾਈਆ। ਚਾਰ ਜਮਦੂਤਾਂ ਦੰਦ ਹੋਣ ਵਧਾਏ, ਨੌ ਨੌਂ ਇੰਚ ਲੰਬੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਦ ਤੇਰੀ ਸਚ ਸਰਨਾਈਆ। ਸਦੀ ਚੌਧਵੀਂ ਕਹੇ ਇਕ ਹੋਵੇ ਧੁਰ ਦੀ ਆਸ਼ਾ, ਇਸ਼ਾਰਿਆਂ ਨਾਲ ਜਣਾਈਆ। ਇਕ ਬੋਲੇ ਅਗੰਮੀ ਭਾਸ਼ਾ, ਭਾਸ਼ਨ ਸਮਝੇ ਕੋਈ ਨਾ ਰਾਈਆ। ਇਕ ਗੁਰਮੁਖ ਲੇਟ ਕੇ ਤਿੰਨ ਵਾਰ ਬਦਲੇ ਆਪਣਾ ਪਾਸਾ,

❋

❋

ਪਿੱਠ ਉਪਰ ਨੀਚੇ ਵਖਾਈਆ। ਇਕ ਤਾਲੀ ਮਾਰ ਕੇ ਕਰੇ ਹਾਸਾ, ਹਾ ਹਾ ਕਰ ਕੇ ਰਾਗ ਅਲਾਈਆ। ਇਕ ਬੀਬੀ ਨੌ ਸਾਲ ਦਾ ਬੱਚਾ ਕੁੱਛੜ ਚੁੱਕਕੇ ਢਾਕਾ, ਨੇਤਰ ਰੋਵੇ ਮਾਰੇ ਧਾਈਂਆ। ਮੇਰਾ ਵਿਛੜਨ ਲੱਗਾ ਕਾਕਾ, ਕੋਈ ਮਰਦਿਆਂ ਲਏ ਬਚਾਈਆ। ਸਦੀ ਚੌਧਵੀਂ ਕਹੇ ਮੈਂ ਬਚਨ ਦੱਸਾਂ ਸਾਚਾ, ਸਚ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਵਾਮੀ ਅੰਤਰਜਾਮੀ ਆਪਣਾ ਖੇਲ ਖਿਲਾਈਆ। ਸਦੀ ਚੌਧਵੀਂ ਕਹੇ ਮੈਂ ਚੌਦਾਂ ਤਬਕਾਂ ਆਈ ਟੱਪੀ, ਕ਼ਦਮ ਕ਼ਦਮ ਨਾਲ ਬਦਲਾਈਆ। ਸਾਚੀ ਸਿਖ ਕੇ ਆਈ ਪੱਟੀ, ਪਟਨੇ ਵਾਲੇ ਦਿਤੀ ਦ੍ਰਿੜਾਈਆ। ਸਤਿ ਧਰਮ ਚਲੌਣੀ ਹੱਟੀ, ਗਾਂ ਜਿਬਹ ਨਾ ਕੋਇ ਵਖਾਈਆ। ਨਾਮ ਭੰਡਾਰਾ ਬਖ਼ਸ਼ ਕੇ ਰਤੀ, ਰਤਨ ਅਮੋਲਕ ਗੁਰਮੁਖ ਲੈਣੇ ਉਪਜਾਈਆ। ਜਿਨ੍ਹਾਂ ਦੀ ਉਜਲ ਹੋਵੇ ਮਤੀ, ਦੁਰਮਤ ਮੈਲ ਕਰੇ ਸਫ਼ਾਈਆ। ਨਾਤਾ ਜੋੜ ਹਕੀਕਤ ਵਾਲਾ ਹੱਕੀ, ਹੁਕਮ ਧੁਰ ਵਾਲਾ ਮਨਾਈਆ। ਜੋ ਏਥੇ ਓਥੇ ਦੋ ਜਹਾਨਾਂ ਧੁਰ ਦਾ ਕਮਲਾਪਤੀ, ਪਤਿਪਰਮੇਸ਼ਵਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਮੈਂ ਫਿਰਦੀ ਚਾਰ ਚੁਫੇਰੇ, ਬਿਨ ਕ਼ਦਮਾ ਪੰਧ ਮੁਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦਿਸੇ ਵਿਚ ਅੰਧੇਰੇ, ਨੂਰੀ ਚੰਦ ਨਾ ਕੋਇ ਚਮਕਾਈਆ। ਅਵਤਾਰ ਪੈਗ਼ੰਬਰ ਵੇਖੇ ਬਥੇਰੇ, ਨਾਮ ਢੋਲੇ ਗੀਤ ਸੁਣਾਈਆ। ਮੁਰੀਦ ਮੁਰਸ਼ਦ ਵੇਖੇ ਚੇਰੇ, ਨਿਉਂ ਨਿਉਂ ਲਾਗਣ ਪਾਈਂਆ। ਦੀਨ ਮਜ਼੍ਹਬ ਦੇ ਵੇਖੇ ਬੇੜੇ, ਘਾਟ ਪਤਣ ਡੇਰੇ ਲਾਈਆ। ਲਹਿਣਾ ਅੰਤ ਨਾ ਕੋਇ ਨਬੇੜੇ, ਲੇਖਾ ਸਾਫ਼ ਨਾ ਕੋਇ ਕਰਾਈਆ। ਮੈਂ ਬੈਠੀ ਰਹੀ ਕਰ ਕੇ ਜੇਰੇ, ਸਦੀਆਂ ਇਕੋ ਰਾਹ ਵੇਖ ਵਖਾਈਆ। ਕਵਣ ਵੇਲਾ ਪੁਰਖ ਅਕਾਲ ਕਰੇ ਮਿਹਰੇ, ਮਿਹਰਵਾਨ ਆਪਣਾ ਰੰਗ ਰੰਗਾਈਆ। ਜਿਸ ਦੀ ਯਾਦ ਵਿਚ ਤਸਬੀ ਮਾਲਾ ਮਣਕੇ ਬੜੇ ਫੇਰੇ, ਫੇਰੀ ਵਿਚ ਦੇਂਦੀ ਰਹੀ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦੀ ਧਾਰ ਦੇਣੀ ਸਮਝਾਈਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਨੈਣ ਉਘਾੜ, ਅੱਖ ਪ੍ਰਤੱਖ ਖੁਲ੍ਹਾਈਆ। ਤੱਕਿਆ ਜੰਗਲ ਜੂਹ ਉਜਾੜ ਪਹਾੜ, ਟਿੱਲੇ ਪਰਬਤ ਫੇਰੀ ਪਾਈਆ। ਚਾਰੋਂ ਕੁੰਟ ਕੂੜ ਕੁੜਿਆਰੀ ਧਾੜ, ਮਾਇਆ ਮਮਤਾ ਮੋਹ ਹਲਕਾਈਆ। ਸਾਚੀ ਨਜ਼ਰ ਨਾ ਆਈ ਕੋਈ ਨਾਰ, ਕਮਲਾਪਤਿ ਜੋ ਰਹੀ ਹੰਢਾਈਆ। ਨਵ ਨੌ ਚਾਰ ਦਿਸੇ ਵਿਭਚਾਰ, ਦੁਰਾਚਾਰੀ ਦੇਣ ਦੁਹਾਈਆ। ਮੈਂ ਰੋ ਕੇ ਕਿਹਾ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਕਿਰਪਾ ਕਰ ਮੇਰੇ ਪਰਵਰਦਿਗਾਰ, ਪਾਰਬ੍ਰਹਮ ਤੇਰੀ ਓਟ ਰਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕਰ ਸੁਧਾਰ, ਵਦੀ ਸੁਦੀ ਦਾ ਪੈਂਡਾ ਦੇ ਮੁਕਾਈਆ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰ, ਜੋਤ ਅਕਾਲਾ ਦੀਨ ਦਿਆਲਾ ਕਰ ਰੁਸ਼ਨਾਈਆ। ਸਚ ਵਖਾ ਸਚਾ ਦਰਬਾਰ, ਧੁਰਦਰਬਾਰੀ ਪੜਦਾ ਲਾਹੀਆ । ਤੇਰੇ ਨਾਮ ਦਾ ਸੁਣਾਂ ਇਕ ਜੈਕਾਰ, ਤੂੰਹੀ ਤੂੰਹੀ ਰਾਗ ਅਲਾਈਆ। ਨਮੋ ਨਮੋ ਮੇਰੀ ਨਿਮਸਕਾਰ, ਸਯਦਿਆਂ ਵਿਚ ਧੂੜੀ ਖ਼ਾਕ ਰਮਾਈਆ। ਕ਼ਦਮਾਂ ਉਤੋਂ ਜਾਵਾਂ ਬਲਿਹਾਰ, ਖ਼ਾਦਮ ਹੋ ਕੇ ਤੇਰਾ ਰਾਹ ਤਕਾਈਆ। ਆਦਮ ਹੱਵਾ ਕਰੇ ਗਿਰਿਆਜ਼ਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਦੀ ਚੌਧਵੀਂ ਕਹੇ ਮੈਂ ਚਾਰੋਂ ਕੁੰਟ ਵੇਖ ਕੰਬੀ, ਬਲਹੀਣ ਦਿਆਂ ਦੁਹਾਈਆ। ਸਾਧ ਸੰਤ ਜਗਤ ਫ਼ਕੀਰ ਹੋਏ ਡੰਬੀ, ਡੰਬ ਮਮਤਾ ਨਾਲ ਬਣਾਈਆ।

❋

❋

ਕਿਸੇ ਟੋਪੀ ਪਾਈ ਕਿਸੇ ਪਹਿਨੀ ਤੰਬੀ, ਧੋਤੀ ਵਾਲਾ ਧਰਮ ਦੀ ਧਾਰ ਨਾ ਕੋਇ ਪ੍ਰਗਟਾਈਆ। ਮੇਰੇ ਨਿਰੰਤਰ ਅੰਤਰ ਆਈ ਗ਼ਮੀ, ਗ਼ਮਖ਼ਾਰ ਗ਼ਮਗੀਨ ਹੋ ਕੇ ਦਿਆਂ ਸੁਣਾਈਆ। ਮੇਰੀ ਸੁਕਦੀ ਜਾਏ ਚੰਮੀ, ਚੰਮ ਦ੍ਰਿਸ਼ਟੀ ਦੇ ਬਦਲਾਈਆ । ਹੁਣ ਧਾਰ ਦੱਸ ਨਵੀਂ, ਨਵ ਜੋਬਨ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਸਦੀ ਚੌਧਵੀਂ ਕਹੇ ਮੇਰੀ ਧੁਰ ਦੀ ਇਕ ਅਰਦਾਸ, ਬੇਨੰਤੀ ਦਿਆਂ ਜਣਾਈਆ। ਸਦਾ ਵਸੀਂ ਭਗਤਾਂ ਪਾਸ, ਮੁਰੀਦ ਆਪਣਾ ਰੰਗ ਰੰਗਾਈਆ। ਨਿਰਗੁਣ ਨੂਰ ਦੇਣਾ ਪ੍ਰਕਾਸ਼, ਅੰਧੇਰਾ ਤੱਤ ਦੇਣਾ ਗਵਾਈਆ। ਤੇਰੀ ਯਾਦ ਵਿਚ ਆਵੇ ਸਵਾਸ, ਸਾਹ ਸਾਹ ਤੇਰਾ ਨਾਮ ਧਿਆਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਈਆ। ਚਾਰ ਵਰਨ ਦਿਸੇ ਇਕ ਜਮਾਤ, ਇਕੋ ਤੁਲਬਿਆਂ ਕਰ ਪੜ੍ਹਾਈਆ। ਇਕੋ ਨਾਮ ਅੱਖਰ ਦੱਸ ਆਪਣੀ ਓਸ ਅਗੰਮੀ ਲੁਗਾਤ, ਜੋ ਨਿਰਅੱਖਰ ਆਪਣੇ ਵਿਚ ਛੁਪਾਈਆ। ਦਰ ਦਵਾਰੇ ਤੇਰੇ ਰਹੇ ਆਖ, ਆਖ਼ਰ ਮੇਲਾ ਲੈਣਾ ਮਿਲਾਈਆ। ਪ੍ਰਭੂ ਆਤਮਾ ਤੇਰੀ ਸ਼ਾਖ਼, ਪਰਮਾਤਮ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਦੋ ਜਹਾਨ ਦੇਣਾ ਸਾਥ, ਸਗਲਾ ਸੰਗੀ ਬਹੁਰੰਗੀ ਆਪਣੀ ਖੇਲ ਵਖਾਈਆ।

੧੬ ਮੱਘਰ ਸ਼ਹਿਨਸ਼ਾਹੀ ਸੰਮਤ ੪ ਗੁਰਦਾਸ ਸਿੰਘ ਦੇ ਗ੍ਰਹਿ ਪਿੰਡ ਸ਼ਾਹ ਵਾਲਾ ਜ਼ਿਲਾ ਫ਼ਿਰੋਜ਼ਪੁਰ

ਸਦੀ ਚੌਧਵੀਂ ਕਹੇ ਸੀਸ ਸੁਹੰਞਣਾ ਸੋਹਣਾ ਗੁੰਦਾਂ, ਮੀਂਢੀ ਨੌ ਨੌਂ ਬਣਾਈਆ। ਕੰਨ ਵਿਚ ਪਾ ਕੇ ਨਿੱਕਾ ਬੁੰਦਾ, ਬੰਦਗੀ ਕਰਾਂ ਚਾਈਂ ਚਾਈਂਆ। ਇਕ ਗੁਰਮੁਖ ਦੇ ਹੱਥ ਵਿਚ ਫੜਿਆ ਵੇਖਾਂ ਦੁੰਬਾ, ਦੁੰਬ ਆਪਣੀ ਰਿਹਾ ਹਿਲਾਈਆ। ਇਕ ਨੇ ਸਿਰ ਤੇ ਭਰਿਆ ਹੋਵੇ ਕੁੰਭਾ, ਪਾਣੀ ਜਲ ਨਾਲ ਵਡਿਆਈਆ। ਇਕ ਦੇ ਹੱਥ ਵਿਚ ਹੋਵੇ ਗੋਲ ਕੁੰਡਾ, ਸਾਢੇ ਤਿੰਨ ਹੱਥ ਡੰਡੀ ਨਾਲ ਸੁਹਾਈਆ। ਇਕ ਬਣਿਆ ਹੋਵੇ ਗੁੰਡਾ, ਬਦਮਾਸ਼ਾਂ ਵਾਲਾ ਰੂਪ ਵਟਾਈਆ। ਇਕ ਹੱਥੋਂ ਹੋਵੇ ਟੁੰਡਾ, ਬਾਜ਼ੂ ਸਿੱਧੇ ਪੁੱਠੇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਸਾਹਿਬ ਸੁਲਤਾਨ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੇਰੇ ਦੰਦੀ ਹੋਵੇ ਦੰਦਾਸਾ, ਦਹਿ ਦਿਸ਼ਾ ਵੇਖ ਵਖਾਈਆ। ਚਾਰ ਗੁਰਮੁਖ ਮੇਰੇ ਕੋਲ ਖੇਡਣ ਸਾਰ ਪਾਸ਼ਾ, ਲਹਿਣਾ ਕੌਰਵਾਂ ਪਾਂਡਵਾਂ ਵਾਲਾ ਸਮਝਾਈਆ। ਇਕ ਬੇਰੀ ਟਹਿਣੀ ਹੋਵੇ ਜਿਸ ਦੀਆਂ ਹੋਵਣ ਤਿੰਨ ਸ਼ਾਖਾਂ, ਹਰੀਆਂ ਪੱਤੀਆਂ ਨਾਲ ਸੋਭਾ ਪਾਈਆ। ਇਕ ਮਿੱਟੀ ਦਾ ਖ਼ਾਲੀ ਹੋਵੇ ਕਾਸਾ, ਨਵਾਂ ਨਕੋਰ ਦਿਆਂ ਜਣਾਈਆ। ਜਿਸ ਨੂੰ ਫੜਿਆ ਹੋਵੇ ਭਤੀਜੇ ਨਾਲ ਚਾਚਾ, ਚਾਚਾ ਭਤੀਜਾ ਦੋਵੇਂ ਹੱਥ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਮੇਰੀ ਆਸਾ ਪੂਰ ਕਰਾਈਆ। ਸਦੀ ਚੌਧਵੀਂ ਕਹੇ ਮੇਰਾ ਇਕੋ ਨੁਕ਼ਤਾ, ਦੂਸਰ ਧਿਆਨ ਨਾ ਕਦੇ ਲਗਾਈਆ। ਇਕ ਗੁਰਮੁਖ ਜ਼ੋਰ ਨਾਲ ਆਵੇ ਬੁੱਕਦਾ, ਬੁਲਬੁਲੀਆਂ ਰਿਹਾ ਵਜਾਈਆ। ਇਕ ਨਿਉਂ ਨਿਉਂ ਆਵੇ ਝੁਕਦਾ, ਧੂੜੀ ਮਸਤਕ ਖ਼ਾਕ ਛੁਹਾਈਆ।

❋

❋

ਇਕ ਵੱਡਾ ਰੋਗੀ ਹੋਵੇ ਦੁੱਖ ਦਾ, ਹਾਏ ਹਾਏ ਕਰ ਦਏ ਦੁਹਾਈਆ। ਇਕ ਨੂੰ ਹੋਵੇ ਵਿਛੋੜਾ ਪੁੱਤ ਦਾ, ਬੇਉਲਾਦਾ ਨਾਲ ਮਿਲਾਈਆ। ਇਕ ਭੁੱਖਾ ਹੋਵੇ ਟੁੱਕ ਦਾ, ਗ਼ਰੀਬੀ ਵਿਚ ਪੱਲੂ ਸਾਰੇ ਗਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ । ਸਦੀ ਚੌਧਵੀਂ ਕਹੇ ਮੈਂ ਸਚ ਸੁਨੇਹੜਾ ਆਂਹਦੀ, ਆਦਮ ਹੱਵਾ ਨਾਲ ਮਿਲਾਈਆ। ਮੇਰੇ ਨਾਲ ਇਕ ਬੀਬੀ ਹੋਵੇ ਬਾਂਦੀ, ਗੋਲੀਆਂ ਵਾਂਗ ਸੇਵ ਕਮਾਈਆ। ਜਿਸ ਦੇ ਹੱਥ ਵਿਚ ਕੰਗਣ ਹੋਵੇ ਚਾਂਦੀ, ਬੋਰ ਪੰਜ ਪੰਜ ਛੁਹਾਈਆ। ਇਕ ਦੇ ਹੱਥ ਵਿਚ ਹੋਵੇ ਢਾਂਡੀ, ਬਗ਼ਲ ਛੁਰੀ ਨਾਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਮੈਂ ਖ਼ਬਰ ਸੁਣਾਵਾਂ ਚੰਗੀ, ਜਨ ਭਗਤਾਂ ਦਿਆਂ ਜਣਾਈਆ। ਕਿਸੇ ਵਾਸਨਾ ਮੂਲ ਨਾ ਹੋਵੇ ਗੰਦੀ, ਪੱਤਤ ਪੁਨੀਤ ਦਿਆਂ ਬਣਾਈਆ। ਪੰਜਾਂ ਗੁਰਮੁਖਾਂ ਪਿੱਠ ਕਰ ਕੇ ਔਣਾ ਨੰਗੀ, ਕਾਲਾ ਨਿਸ਼ਾਨ ਮਗਰਾਂ ਉਤੇ ਲਗਾਈਆ। ਕੂਕ ਕੂਕ ਪੌਂਦੇ ਔਣਾ ਭੰਡੀ, ਵਰਭੰਡ ਵਿਚ ਦੁਹਾਈਆ। ਉਨ੍ਹਾਂ ਪਿਛੇ ਇਕ ਬੀਬੀ ਹੋਵੇ ਰੰਡੀ, ਜਿਸ ਦੀ ਕੰਤ ਨਾਲ ਹੋਵੇ ਜੁਦਾਈਆ। ਉਸ ਦੇ ਹੱਥ ਵਿਚ ਹੋਵੇ ਚੰਡੀ, ਲਾਲ ਰੰਗ ਨਾਲ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡੇ ਹੋਏ ਸਹਾਈਆ। ਪੰਜਾਂ ਗੁਰਮੁਖਾਂ ਬੰਨ੍ਹੀ ਹੋਵੇ ਤੇੜ ਤਹਿਮਤ, ਕੰਨੀ ਵਾਲੀ ਨਜ਼ਰੀ ਆਈਆ। ਓਹ ਬਣੇ ਹੋਣ ਅਹਿਮਕ਼, ਮੂਰਖਾਂ ਵਾਲਾ ਵੇਸ ਸਮਝਾਈਆ। ਇਸ਼ਾਰੇ ਕਰਨ ਨਾਲ ਸੈਨਤ, ਅੱਖਾਂ ਨਾਲ ਵਡਿਆਈਆ। ਪੁੱਠੀ ਲੱਗੀ ਹੋਵੇ ਐਨਕ, ਸ਼ੀਸ਼ਾ ਸਾਬਤ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਵਡ ਦਾਤਾ ਦਇਆ ਕਮਾਈਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਹੋ ਚੁਕੰਨੀ, ਚਾਰੋਂ ਕੁੰਟ ਧਿਆਨ ਲਗਾਈਆ। ਕਵਣ ਮੇਰਾ ਸਾਚਾ ਤਨੀ, ਪ੍ਰੇਮ ਪ੍ਰੀਤੀ ਰਿਹਾ ਬਣਾਈਆ। ਧੁਰ ਫ਼ਰਮਾਨ ਰਿਹਾ ਮੰਨੀ, ਸੰਦੇਸ਼ਾ ਸ਼ਹਿਨਸ਼ਾਹੀਆ। ਇਕ ਬੀਬੀ ਆਵੇ ਭੰਨੀ, ਵਾਲ ਖੁਲ੍ਹੇ ਦਏ ਦੁਹਾਈਆ। ਉਸ ਦਾ ਨਾਂ ਹੋਵੇ ਚੰਨੀ, ਚਾਰ ਵਾਰ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਬੇੜਾ ਰਿਹਾ ਬੰਨ੍ਹੀਂ, ਬੰਨ੍ਹਣਹਾਰ ਆਪਣੇ ਰੰਗ ਰੰਗਾਈਆ।

੧੬ ਮੱਘਰ ਸ਼ਹਿਨਸ਼ਾਹੀ ਸੰਮਤ ੪ ਕਰਨੈਲ ਸਿੰਘ ਦੇ ਗ੍ਰਹਿ ਪਿੰਡ ਸ਼ਾਹਵਾਲਾ ਜ਼ਿਲਾ ਫ਼ਿਰੋਜਪੁਰ

ਸਦੀ ਚੌਧਵੀਂ ਕਹੇ ਮੈਂ ਦੱਸਾਂ ਜੋੜ ਕੇ ਦੋਵੇਂ ਹੱਥ, ਹਥੇਲੀ ਹਥੇਲੀ ਨਾਲ ਮਿਲਾਈਆ। ਮਾਲਵੇ ਵਿਚੋਂ ਇਕ ਬੀਬੀ ਨੇ ਨੱਕ ਵਿਚ ਪਾਈ ਹੋਵੇ ਨੱਥ, ਬਲਾਕਾਂ ਤਿੰਨਾਂ ਨਾਲ ਵਡਿਆਈਆ। ਓਹ ਪ੍ਰਭ ਦਾ ਗੀਤ ਗਾਵੇ ਛੱਬੀ ਪੋਹ ਵਿਚ ਸੱਥ, ਹੱਥ ਢਾਕਾਂ ਉਪਰ ਰਖਾਈਆ। ਉਚੀ ਬਾਂਹ ਕਰ ਕੇ ਕਹੇ ਵੇਖੋ ਪੁਰਖ ਸਮਰਥ, ਜੋ ਮਾਲਕ ਧੁਰਦਰਗਾਹੀਆ। ਸਾਰੇ ਚਰਨੀ ਜਾਓ ਢੱਠ, ਨਿਉਂ ਨਿਉਂ ਸੀਸ ਝੁਕਾਈਆ। ਜੋ ਵਸੇ ਘਟ ਘਟ, ਆਪਣਾ ਖੇਲ ਰਿਹਾ ਵਖਾਈਆ। ਪੰਜ ਗੁਰਮੁਖ ਬਣੇ ਹੋਣ ਭੱਟ, ਲੇਖਾ ਗੁਰ ਅਰਜਨ ਵਾਲਾ ਵਖਾਈਆ। ਜੋਤੀ ਜੋਤ ਸਰੂਪ

❋

❋

ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਾਹ ਮਿਲੇ ਮਾਣ ਵਡਿਆਈਆ। ਸਦੀ ਚੌਧਵੀਂ ਕਹੇ ਮੇਰਾ ਪਿਆਰ ਮੇਰੀ ਅੰਦਰ ਛਾਤੀ, ਛੱਤ ਛੱਪਰ ਛੰਨ ਨਾ ਕੋਇ ਵਡਿਆਈਆ। ਖੇਲ ਦੱਸਾਂ ਆਪਣੀ ਅਗੰਮੀ ਰਾਤੀ, ਰੁਤੜੀ ਪ੍ਰਭ ਦੇ ਨਾਲ ਸੁਹਾਈਆ। ਮੰਜ਼ਲ ਵਖਾਵਾਂ ਅਗੰਮੀ ਘਾਟੀ, ਘਾਟੇ ਸਭ ਦੇ ਪੂਰ ਕਰਾਈਆ। ਨਾਜਰ ਸਿੰਘ ਦੀ ਮਾਂ ਦੇ ਹੱਥ ਵਿਚ ਹੋਵੇ ਬਾਟੀ, ਘਿਓ ਖੰਡ ਨਾਲ ਭਰਾਈਆ। ਉਤੇ ਦਿਤੀ ਹੋਵੇ ਨੀਲੇ ਰੰਗ ਦੀ ਖੱਦਰ ਵਾਲੀ ਟਾਕੀ, ਉਨਤੀ ਘਰ ਵਿਚ ਸੋਭਾ ਪਾਈਆ। ਚਲ ਕੇ ਆਵੇ ਖੁਲ੍ਹੀ ਝਾਟੀ, ਮੇਂਢੀ ਸੀਸ ਨਾ ਕੋਇ ਸੁਹਾਈਆ। ਹੱਥ ਵਿਚ ਫੜੀ ਹੋਵੇ ਮੋਮਬਾਤੀ, ਬਾਤਨ ਪੜਦਾ ਦਿਆਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਲੇਖਾ ਪਿਛਲਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਚਾਰ ਗੁਰਮੁਖ ਹੋਵਣ ਮੇਰੇ ਬੂਰੇ ਕੱਕੇ, ਕਾਲਾ ਨਜ਼ਰ ਕੋਇ ਨਾ ਆਈਆ। ਇਕ ਦੂਜੇ ਨੂੰ ਮਾਰਨ ਧੱਕੇ, ਧੱਕਿਆਂ ਨਾਲ ਹਿਲਾਈਆ । ਫਿਰ ਬੰਧਨ ਪਾਵਣ ਇਕੱਠੇ, ਬਾਹਵਾਂ ਬਾਹਵਾਂ ਵਿਚ ਫਸਾਈਆ। ਫਿਰ ਇਕ ਦੂਜੇ ਦੇ ਖਿੱਚਣ ਪਟੇ, ਵਾਲ ਕੇਸ ਫੜ ਕੇ ਦੇਣ ਦੁਹਾਈਆ। ਮੁਖੋਂ ਕਹਿਣ ਮਾਹੀ ਮਿਲਿਆ ਸੱਚੇ, ਸਚ ਸੱਚੀ ਸਰਨਾਈਆ। ਇਕ ਦੂਜੇ ਨੂੰ ਕਹਿਣ ਅਸੀਂ ਹੁਣ ਨਹੀਂ ਰਹਿਣਾ ਕੱਚੇ, ਗੁਰਮੁਖ ਬਣ ਕੇ ਦੇਣਾ ਵਖਾਈਆ। ਸਾਡੀ ਸਾਹਿਬ ਆਪੇ ਪਤ ਰੱਖੇ, ਲੇਖਾ ਕਰੇ ਥਾਈਂ ਥਾਈਂਆ। ਇਹ ਹੋਵਣ ਉਹ ਚਾਰ ਜਿਨ੍ਹਾਂ ਮੁਸਲਮਾਨਾਂ ਗੁਰੂ ਗੋਬਿੰਦ ਨੂੰ ਬੁਲਾਈ ਸੀ ਫ਼ਤਿਹ, ਸਲਾਮ ਦੀ ਜਗਹ ਸੱਯਦਾ ਕਰ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦ ਦਏ ਚੁਕਾਈਆ। ਸਦੀ ਚੌਧਵੀਂ ਕਹੇ ਇਕ ਬੀਬੀ ਬਣ ਕੇ ਆਵੇ ਮਿਸ਼ਰਾਣੀ, ਪੰਡਤਾਣੀ ਆਪਣਾ ਵੇਸ ਵਟਾਈਆ। ਹਰੀਓਮ ਤੱਤ ਸਤਿ ਦੀ ਪੜ੍ਹਦੀ ਆਵੇ ਬਾਣੀ, ਓਮ ਓਮ ਰਸਨਾ ਨਾਲ ਗਾਈਆ। ਗੜਵੀ ਵਿਚ ਭਰਿਆ ਹੋਵੇ ਪਾਣੀ, ਛਿਟੇ ਮਾਰ ਕੇ ਆਪਣਾ ਆਪ ਪਵਿੱਤ੍ਰ ਲਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ । ਸਦੀ ਚੌਧਵੀਂ ਕਹੇ ਮੈਂ ਕਰਾਂ ਫ਼ਰਮਾਦਾਰੀ, ਸੇਵਕ ਹੋ ਕੇ ਸੇਵ ਕਮਾਈਆ। ਬਿਨਾ ਕ਼ਰਜ਼ ਤੋਂ ਲਾਹਵਾਂ ਉਧਾਰੀ, ਪੂਰਬ ਲੇਖ ਚੁਕਾਈਆ। ਸੀਸ ਝੁਕਾਵਾਂ ਜੋਤ ਨਿਰੰਕਾਰੀ, ਨਿਰਵੈਰ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਦਰ ਘਰ ਸਾਚੇ ਬਹਿ ਕੇ ਖ਼ੁਸ਼ੀ ਮਨਾਈਆ। ਸਦੀ ਚੌਧਵੀਂ ਕਹੇ ਪੰਜਾਂ ਗੁਰਮੁਖਾਂ ਦੇ ਕੋਲ ਹੋਵੇ ਗੁਰਜ, ਕੰਧਿਆਂ ਉਤੇ ਰਖਾਈਆ। ਪੰਜਾਂ ਦੇ ਕੋਲ ਉਪਰ ਉਡੌਣ ਵਾਲੇ ਹੋਣ ਬੁਰਜ, ਜੋ ਆਤਸ਼ ਨਾਲ ਉਡਾਈਆ । ਪੰਜਾਂ ਨੇ ਤਾਲੀ ਵਜਾਵਣ ਦੀ ਲਾਈ ਹੋਵੇ ਬੁਰਦ, ਆਵਾਜ਼ ਜ਼ੋਰ ਜ਼ੋਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਰਬਾਰਾ ਇਕ ਸੁਹਾਈਆ। ਸਦੀ ਚੌਧਵੀਂ ਕਹੇ ਮੈਂ ਤੱਕਾਂ ਓਹ ਚੰਦਾ, ਜੋ ਸੂਰੀਆ ਚੰਦ ਦੇਵੇ ਰੁਸ਼ਨਾਈਆ। ਮੈਂ ਤੱਕਾਂ ਓਹ ਬੰਦਾ, ਜੋ ਬੰਦਗੀ ਤੋਂ ਬਾਹਰ ਡੇਰਾ ਲਾਈਆ। ਮੈਂ ਤੱਕਾਂ ਓਹ ਫੰਦਾ, ਜੋ ਚੁਰਾਸੀ ਬੰਧਨ ਆਪਣੇ ਵਿਚ ਬੰਧਾਈਆ। ਮੈਂ ਤੱਕਾਂ ਓਹ ਰੰਦਾ, ਜੋ ਦੁਰਮਤ ਮੈਲ ਕਰੇ ਸਫ਼ਾਈਆ। ਮੈਂ ਤੱਕਾਂ ਓਹ ਖੰਡਾ, ਜੋ ਦੂਤਾਂ ਦੁਸ਼ਟਾਂ ਘਾਓ ਲਗਾਈਆ। ਮੈਂ ਤੱਕਾਂ ਓਹ ਕੰਢਾ, ਜਿਥੇ ਭਗਤ ਭਗਵਾਨ ਮਿਲ ਕੇ ਵੱਜੇ ਵਧਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਕੋਟ ਜਨਮ ਦੀ ਭਗਤੀ ਨਾਲੋਂ ਪ੍ਰਭ

❋

❋

ਦਾ ਦਰਸ਼ਨ ਇਕੋ ਵਾਰ ਚੰਗਾ, ਜੋ ਚਾਰ ਜੁਗ ਦਾ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸੁਹੇਲਾ ਧੁਰ ਦਾ ਸੰਗਾ, ਸਾਥੀ ਹੋ ਕੇ ਸੰਗ ਨਿਭਾਈਆ।