ਪੁਸਤਕਾਲਾਭਾਗ ੨੧

੧੬ ਮੱਘਰ ਸ਼ਹਿਨਸ਼ਾਹੀ ਸੰਮਤ ੪ ਬੀਬੀ ਮਹਿੰਦਰ ਕੌਰ ਦੇ ਗ੍ਰਹਿ ਪਿੰਡ ਸ਼ਾਹਵਾਲਾ ਜ਼ਿਲਾ ਫ਼ਿਰੋਜ਼ਪੁਰ

ਸਦੀ ਚੌਧਵੀਂ ਕਹੇ ਮੈਂ ਚੌਦਾਂ ਤਬਕਾਂ ਤੋਂ ਬਾਹਰ ਆਈ ਘੁੰਮਣ, ਘੁੰਮਣਘੇਰੀ ਵੇਖਾਂ ਜਗਤ ਲੋਕਾਈਆ। ਜਨ ਭਗਤਾਂ ਦੇ ਪੈਰ ਆਈ ਚੁੰਮਣ, ਬਿਨ ਰਸਨਾ ਮੁਖ ਮੁਖ ਛੁਹਾਈਆ। ਮਨਮੁਖਾਂ ਚੋਟੀਆਂ ਆਈ ਮੁੰਨਣ, ਸਰ ਸਿਰ ਸੀਸ ਨਾ ਕੋਇ ਵਡਿਆਈਆ। ਸੰਤ ਸੁਹੇਲੇ ਆਈ ਚੁਨਣ, ਚੁਰਾਸੀ ਵਿਚੋਂ ਖੋਜ ਖੁਜਾਈਆ। ਨਾਮ ਦੀ ਧਾਰ ਬਣੌਣ ਆਈ ਕੁੰਦਨ, ਸਚ ਮੁਹੱਬਤ ਵਿਚ ਕਰ ਸਫ਼ਾਈਆ। ਦਰਸ਼ਨ ਕਰ ਕੇ ਨੈਣ ਮੂੰਦਨ, ਨੇਤਰ ਲੋਚਨ ਨੈਣ ਹੋਈ ਰੁਸ਼ਨਾਈਆ। ਅੰਮ੍ਰਿਤ ਪੀਣ ਆਈ ਬੂੰਦਨ, ਸਵਾਂਤੀ ਸਤਿਗੁਰ ਦਏ ਚਖਾਈਆ। ਉਚੀ ਉਚੀ ਆਈ ਕੂਕਣ, ਕੂਕ ਕੂਕ ਦਿਆਂ ਦੁਹਾਈਆ। ਲੇਖੇ ਲਾ ਲਓ ਆਪਣਾ ਕਾਇਆ ਮਾਟੀ ਪੰਜ ਭੂਤਨ, ਆਤਮ ਪਰਮਾਤਮ ਨਾਤਾ ਲੈਣਾ ਜੁੜਾਈਆ। ਜੋਤ ਅਕਾਲਣ ਜਗਤ ਅੰਗਿਆਰੀ ਮਾਇਆ ਮਮਤਾ ਲੱਗੀ ਫੂਕਣ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮਸ਼ਵਰਾ ਹੁੰਦਾ ਦਿਸੇ ਰੂਸਣ, ਰਸ਼ੀਆ ਏਸ਼ੀਆ ਵਿਚ ਦੁਹਾਈਆ। ਖੇਲ ਕਰਨਾ ਈਸਾ ਮੂਸਣ, ਮੁਸਲਿਮ ਸੋਏ ਲੈਣੇ ਜਗਾਈਆ। ਮੁਹੰਮਦ ਹੋਣ ਲੱਗਾ ਕੂਚਣ, ਕੂਚਾ ਗਲੀ ਦਿਆਂ ਦੁਹਾਈਆ। ਅੰਤ ਅੱਥਰੂ ਲੱਗਾ ਪੂੰਝਣ, ਹੰਝੂ ਸਾਫ਼ ਕਰਾਈਆ। ਕੂੜਾ ਲੱਗਾ ਹੂੰਝਣ, ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੱਸੇ ਸਾਚੀ ਪੂਜਣ, ਦੂਜਾ ਇਸ਼ਟ ਨਾ ਕੋਇ ਬਣਾਈਆ। ਸਦੀ ਚੌਧਵੀਂ ਕਹੇ ਮੈਂ ਨਹਾਤੀ ਧੋਤੀ ਚਮਕੀ, ਸੋਹਣਾ ਨੂਰ ਬਣਾਈਆ। ਮੈਂ ਵੇਖਾਂ ਧਾਰ ਸ਼ਮਸੀ, ਤਬਰੇਜ਼ ਰਿਹਾ ਕੁਰਲਾਈਆ। ਮਨਸੂਰ ਇਸ਼ਾਰਾ ਦੇਵੇ ਨਾਲ ਰਮਜ਼ੀ, ਸੈਨਤ ਵਿਚ ਜਣਾਈਆ। ਸ੍ਰਿਸ਼ਟੀ ਉਤੇ ਘੜੀ ਔਣੀ ਗ਼ਮ ਦੀ, ਚਿੰਤਾ ਵਿਚ ਕੁਰਲਾਈਆ। ਖੇਲ ਵੇਖਣੀ ਛੱਪਰ ਛੰਨ ਦੀ, ਮੰਦਰ ਮਹੱਲ ਫੋਲ ਫੁਲਾਈਆ। ਹੱਦ ਮੁਕਣੀ ਕਾਇਆ ਮਾਟੀ ਤਨ ਦੀ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਵਡਿਆਈ ਹੋਣੀ ਭਗਤ ਜਨ ਦੀ, ਸਤਿਜੁਗ ਸਾਚੇ ਖ਼ੁਸ਼ੀ ਬਣਾਈਆ। ਖੇਲ ਮੁਕਣੀ ਮਮਤਾ ਮਨ ਦੀ, ਮੋਹ ਵਿਕਾਰ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚਾ ਇਕ ਸੁਹਾਈਆ। ਸਦੀ ਚੌਧਵੀਂ ਕਹੇ ਭਗਤਾਂ ਨਿਰਮਲ ਕਰਨੀ ਬੁੱਧੀ, ਭਗਤ ਦੇਣੇ ਬਣਾਈਆ। ਗੁਰਮੁਖ ਇਕ ਲਿਆਵੇ ਡੁਗਡੁਗੀ, ਡਬਰੂ ਵਾਂਗ ਖੜਕਾਈਆ। ਇਹ ਖੇਲ ਵੇਖਣਾ ਅੰਤ ਅਖ਼ੀਰ ਚੌਂਹ ਜੁਗੀ, ਕਲਜੁਗ ਕੂੜ ਕੁਟੰਬ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਅੰਦਰ ਦੇ ਕੇ ਆਪਣੀ ਰੁਚੀ, ਰਚਨਾ ਧੁਰ ਦੀ ਦਏ ਵਖਾਈਆ।

❋

❋

੧੬ ਮੱਘਰ ਸ਼ਹਿਨਸ਼ਾਹੀ ਸੰਮਤ ੪ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਮਨਾਵਾਂ ਜ਼ਿਲਾ ਫ਼ਿਰੋਜ਼ਪੁਰ

ਸਦੀ ਚੌਧਵੀਂ ਕਹੇ ਮੇਰੇ ਪਰਵਰਦਿਗਾਰ ਮੇਰੀ ਪੁਸ਼ਤ ਪਨਾਹ ਦੇ ਥਾਪੀ, ਸਿਰ ਮੇਰੇ ਹੱਥ ਟਿਕਾਈਆ। ਮੈਂ ਉਮਤ ਵਿਚ ਰਹਿਣ ਦੇਣਾ ਕੋਈ ਨਹੀਂ ਪਾਕੀ, ਪਾਕੀਜ਼ਾ ਰੂਪ ਨਾ ਕੋਇ ਦਰਸਾਈਆ। ਤੇਰੀ ਖੂਬ ਮੰਨੀ ਆਖੀ, ਆਖ਼ਰ ਵਾਸਤਾ ਪਾ ਕੇ ਦਿਆਂ ਦੁਹਾਈਆ। ਮੇਰੀ ਮੁਆਫ਼ ਕਰ ਗੁਸਤਾਖੀ, ਗ਼ੁੱਸਾ ਗਿਲਾ ਦੇਣਾ ਗਵਾਈਆ। ਮੈਂ ਕੱਥਾ ਕਹਾਣੀ ਦੱਸਾਂ ਸਾਚੀ, ਸਾਹਿਬ ਸਤਿਗੁਰ ਸਚ ਸਮਝਾਈਆ। ਅੱਗੇ ਗੋਬਿੰਦ ਦੇ ਧੁਰ ਦਾ ਸਾਥੀ, ਜੋ ਬੱਚਿਆਂ ਨੀਹਾਂ ਹੇਠ ਦਬਾਈਆ। ਮੈਂ ਮੰਜ਼ਲ ਚੜ੍ਹ ਕੇ ਵੇਖਾਂ ਅਗੰਮੀ ਘਾਟੀ, ਅੱਗੇ ਹੋ ਨਾ ਕੋਇ ਅਟਕਾਈਆ। ਕਲਜੁਗ ਮਿਟੇ ਅੰਧੇਰੀ ਰਾਤੀ, ਸਤਿਜੁਗ ਸਾਚਾ ਚੰਦ ਚਮਕਾਈਆ । ਇਕ ਗੁਰਮੁਖ ਹੋਵੇ ਜੋ ਕੁਕਰਮਾਂ ਦਾ ਹੋਵੇ ਪਾਪੀ, ਪਤਤ ਆਪਣਾ ਆਪ ਬਣਾਈਆ। ਤੂੰ ਮਿਹਰ ਨਿਗਾਹ ਨਾਲ ਝਾਕੀਂ, ਨੇਤਰ ਲੋਚਨ ਨੈਣ ਅੱਖ ਉਠਾਈਆ। ਨਾਮ ਪਿਆਲਾ ਦੇਵੀਂ ਬਣ ਕੇ ਸਾਕੀ, ਜਾਮ ਧੁਰ ਦਾ ਆਪ ਪਿਲਾਈਆ। ਮੈਂ ਸੇਵਕ ਤੇਰੀ ਦਾਸੀ, ਦਰ ਠਾਂਡੇ ਸੀਸ ਨਿਵਾਈਆ। ਤੂੰ ਪਰਮ ਪੁਰਖ ਅਬਿਨਾਸ਼ੀ, ਕਲ ਕਰਤੇ ਤੇਰੀ ਬੇਪ੍ਰਵਾਹੀਆ। ਖੇਲ ਵੇਖ ਮੰਡਲ ਰਾਸੀ, ਦੋ ਜਹਾਨਾਂ ਖੋਜ ਖੁਜਾਈਆ। ਮੁਹੰਮਦ ਦੇ ਅੰਦਰ ਹੋਵੇ ਉਦਾਸੀ, ਸਦੀ ਚੌਧਵੀਂ ਰਹੀ ਕੁਰਲਾਈਆ। ਈਸਾ ਨੂੰ ਯਾਦ ਆਵੇ ਫਾਸੀ, ਪੂਰਬ ਲੇਖਾ ਦਿਆਂ ਸਮਝਾਈਆ। ਜੋ ਕਰਵਤ ਪੰਡਤ ਦੇਂਦੇ ਰਹੇ ਕਾਸ਼ੀ, ਕਸਾਈਂਆਂ ਵਾਲਾ ਰੂਪ ਧਰਾਈਆ। ਸਵੇਰ ਵੇਲੇ ਨਹੌਂਦੇ ਰਹੇ ਪ੍ਰਭਾਤੀ, ਅੰਮ੍ਰਿਤ ਵੇਲੇ ਗੰਗਾ ਉਠ ਉਠ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਤੇਰੇ ਉਤੇ ਇਕ ਭਰਵਾਸਾ, ਪੁਰਖ ਅਕਾਲ ਤੇਰੀ ਸਰਨਾਈਆ। ਮੈਂ ਚੌਦਾਂ ਤਬਕਾਂ ਛੱਡਿਆ ਸਾਥਾ, ਉਮਤ ਨਬੀ ਰਸੂਲ ਆਈ ਤਜਾਈਆ। ਮੇਰਾ ਅਗਲਾ ਪੂਰਾ ਕਰ ਦੇ ਖ਼ੁਆਬਾ, ਭਵਿਖਤਾਂ ਵਿਚ ਤੇਰੇ ਅੱਗੇ ਮੰਗ ਮੰਗਾਈਆ। ਪ੍ਰੇਮ ਪ੍ਰੀਤੀ ਜੋੜ ਨਾਤਾ, ਨਾਤਵਾਂ ਆਪਣੇ ਨਾਲ ਬੰਧਾਈਆ। ਸਾਚੇ ਨਾਮ ਦੀ ਬਖ਼ਸ਼ ਦਾਤਾ, ਦੀਨ ਮਜ਼੍ਹਬ ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਸਾਂਝੀ ਹੋਵੇ ਗਾਥਾ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਤੈਨੂੰ ਝੁਕਦੇ ਰਾਮ ਵਸ਼ਿਸ਼ਟ ਤ੍ਰੈਲੋਕੀ ਨਾਥਾ, ਈਸਾ ਮੂਸਾ ਮੁਹੰਮਦ ਸੱਯਦਿਆਂ ਵਿਚ ਸੀਸ ਝੁਕਾਈਆ। ਨਾਨਕ ਨਿਰਗੁਣ ਸਰਗੁਣ ਟੇਕੇ ਮਾਥਾ, ਗੋਬਿੰਦ ਨਿਉਂ ਨਿਉਂ ਲਾਗੇ ਪਾਈਂਆ। ਤੂੰ ਆਦਿ ਜੁਗਾਦੀ ਏਕੰਕਾਰ ਇਕੋ ਪਿਤਾ ਮਾਤਾ, ਮਤ ਮਤਾਂਤਰ ਦੇ ਗਵਾਈਆ। ਦੀਨ ਦੁਨੀ ਦਾ ਬਦਲ ਦੇ ਸਾਕਾ, ਸਾਖਿਆਤ ਹੋ ਕੇ ਆਪਣਾ ਰੰਗ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਅੰਤ ਰਹੇ ਕੋਈ ਨਾ ਚਾਚਾ, ਪਿਤਾ ਹੋ ਕੇ ਗੁਰਮੁਖ ਆਪਣੀ ਗੋਦ ਉਠਾਈਆ। ਏਥੇ ਓਥੇ ਦੋ ਜਹਾਨਾਂ ਬਣ ਰਾਖਾ, ਨਿਰਗੁਣ ਸਰਗੁਣ ਵੇਸ ਵਟਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਕਮਲਾਪਾਤਾ, ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਤੇਰੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਤਿਗੁਰ ਤੇਰੀ ਓਟ ਤਕਾਈਆ। ਸਦੀ ਚੌਧਵੀਂ ਕਹੇ ਮੈਂ ਵੇਖੀ ਚਾਰ ਕੁੰਟ, ਦਹਿ ਦਿਸ਼ਾ ਫੋਲ ਫੁਲਾਈਆ। ਮੈਂ ਤੱਕਿਆ ਤੇਰਾ ਬੈਕੁੰਠ, ਸਵਰਗਾਂ ਵਿਚ ਫੇਰਾ ਪਾਈਆ । ਤੇਰਾ ਨਾਮ ਸ਼ਬਦ ਸਦਾ ਅਨਸੁਨਤ, ਸਰਵਣ ਸਮਝੇ ਕੋਇ ਨਾ ਰਾਈਆ। ਤੇਰੀ ਮਹਿਮਾ ਦੋ ਜਹਾਨਾਂ ਅਗਣਤ, ਹਿੱਸਾ

❋

❋

ਵੰਡ ਨਾ ਕੋਇ ਵੰਡਾਈਆ। ਤੇਰੇ ਦਵਾਰੇ ਕਰਾਂ ਮਿੰਨਤ, ਨਿਉਂ ਨਿਉਂ ਸੀਸ ਨਿਵਾਈਆ। ਜਨ ਭਗਤਾਂ ਦੇ ਹਿੰਮਤ, ਹੌਸਲਾ ਅੰਦਰ ਦੇ ਬੰਨ੍ਹਾਈਆ। ਓਹ ਸਿੱਧੇ ਆਵਣ ਤੇਰੀ ਸਿੰਮਤ, ਰਾਹ ਵਿਚ ਨਾ ਕੋਇ ਅਟਕਾਈਆ। ਛੱਬੀ ਪੋਹ ਨੂੰ ਪੰਜ ਨਾਲ ਲਿਆਵਣ ਨਿੰਦਕ, ਜੋ ਨਿੰਦਿਆ ਵਿਚ ਤੇਰਾ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਹਰਿ ਦਾਤਾ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਮੈਂ ਚਾਰ ਕੁੰਟ ਵੇਖਾਂ ਅੰਧੇਰੀ ਆਂਧੀ, ਸਾਚਾ ਨੂਰ ਨਾ ਕੋਇ ਚਮਕਾਈਆ। ਗੁਰ ਅਵਤਾਰ ਪੈਗ਼ੰਬਰ ਵੇਖਾਂ ਪਾਂਧੀ, ਰਸਤਿਆਂ ਵਿਚ ਬਸਤੇ ਚੁੱਕਕੇ ਭੱਜਣ ਵਾਹੋ ਦਾਹੀਆ। ਮੈਂ ਤੀਰਥ ਤੱਟਾਂ ਆਈ ਨਹਾਂਦੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਫੋਲ ਫੁਲਾਈਆ। ਮੈਂ ਦੁਨੀਆ ਸੂਰ ਗਾਂ ਵੇਖੀ ਖਾਂਦੀ, ਬੱਕਰੇ ਦੁੰਬੇ ਮੁਖਾਂ ਵਿਚ ਲਗਾਈਆ। ਮੋਹ ਵਧਿਆ ਸੋਨਾ ਚਾਂਦੀ, ਤੇਰਾ ਪ੍ਰੇਮ ਨਾ ਕੋਇ ਸਮਝਾਈਆ। ਤਨ ਵਜੂਦ ਤ੍ਰੈਗੁਣ ਮਾਇਆ ਉਬਲੇ ਹਾਂਡੀ, ਸਾਂਤਕ ਸਤਿ ਨਾ ਕੋਇ ਕਰਾਈਆ। ਫਿਰੀ ਦਰੋਹੀ ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਆਰੇ ਥਾਉਂ ਥਾਈਂ ਥਾਂ ਦੀ, ਅੰਤਰ ਨਿਰੰਤਰ ਤੇਰਾ ਪੜਦਾ ਨਾ ਕੋਇ ਉਠਾਈਆ ਕਲਜੁਗ ਜੀਵਾਂ ਬੁੱਧੀ ਹੋਈ ਕਾਂ ਦੀ, ਦਿਵਸ ਰੈਣ ਕਾਗ ਵਾਂਗ ਕੁਰਲਾਈਆ। ਲੱਜਿਆ ਰਹੀ ਨਾ ਪੁਤ੍ਰ ਮਾਂ ਦੀ, ਭੈਣ ਭਾਈ ਨਾ ਕੋਇ ਸ਼ਰਮਾਈਆ। ਅਦਾਲਤ ਰਹੀ ਨਾ ਕੋਇ ਨਿਆਂ ਦੀ, ਪੰਡਤ ਪਾਂਧੇ ਮੁੱਲਾ ਸ਼ੇਖ਼ ਗ੍ਰੰਥੀ ਪੰਥੀ ਆਪਣਾ ਆਪ ਗਏ ਗਵਾਈਆ। ਵਡਿਆਈ ਰਹੀ ਨਾ ਕਿਸੇ ਗਰਾਂ ਦੀ, ਸਾਚਾ ਧਰਮ ਨਾ ਕਿਸੇ ਸਮਝਾਈਆ। ਓਟ ਗਈ ਸਤਿਗੁਰ ਵਾਲੀ ਛਾਂ ਦੀ, ਛੱਪਰ ਛੰਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਆਸਾ ਮਨਸਾ ਪੂਰੀ ਕਰ ਆਦਮ ਬਾਵਾ ਮਾਈ ਹੱਵਾ ਦੀ, ਹਵਾ ਵਿਚ ਹਵਾ ਦੇ ਬਦਲਾਈਆ।

੧੬ ਮੱਘਰ ਸ਼ਹਿਨਸ਼ਾਹੀ ਸੰਮਤ ੪ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਜੰਡਿਆਲਾ ਜ਼ਿਲਾ ਜਲੰਧਰ

ਸਦੀ ਚੌਧਵੀਂ ਕਹੇ ਮੈਂ ਭੱਜ ਭੱਜ ਥੱਕੀ, ਥਕਾਵਟ ਵਿਚ ਪੈਂਡਾ ਪੰਧ ਮੁਕਾਈਆ। ਚਾਰ ਕੁੰਟ ਦਹਿ ਦਿਸ਼ਾ ਮੈਨੂੰ ਦਿਸੀ ਸ਼ੱਕੀ, ਸਤਿ ਸਚ ਵਿਚ ਨਾ ਕੋਇ ਸਮਾਈਆ। ਮੈਂ ਜਿਧਰੋਂ ਦੀ ਲੰਘੀ ਮੈਨੂੰ ਸਾਰੇ ਮਾਰਨ ਅੱਖੀਂ, ਸੈਨਤਾਂ ਨਾਲ ਸਮਝਾਈਆ। ਸਾਡੇ ਨਾਲ ਕਰ ਲੈ ਪੱਕੀ, ਨਾਤਾ ਆਪਣਾ ਲੈਣਾ ਜੁੜਾਈਆ। ਮੈਂ ਖਿੜ ਖਿੜਾ ਕੇ ਹੱਸੀ, ਤਾਲੀ ਹੱਥਾਂ ਦਿਤੀ ਵਜਾਈਆ। ਕਮਲਿਓ ਮੈਂ ਪੁਰਖ ਅਕਾਲ ਬਣਾਇਆ ਇਕੋ ਪਤੀ, ਦੂਸਰ ਅੰਗ ਨਾ ਕਦੇ ਲਗਾਈਆ। ਮੈਨੂੰ ਸਾਧ ਸੰਤ ਕਹਿਣ ਨਾ ਇਹ ਬੂਰੀ ਨਾ ਇਹ ਕੱਕੀ, ਕਾਲਾ ਸੂਹਾ ਰੂਪ ਨਾ ਕੋਇ ਬਣਾਈਆ। ਜੋਬਨਵੰਤੀ ਪੁਰੀਆਂ ਲੋਆਂ ਜਾਏ ਟੱਪੀ, ਭੱਜੇ ਵਾਹੋ ਦਾਹੀਆ। ਇਹਨੂੰ ਫੜ ਲਓ ਸਾਰੇ ਹੱਥੋ ਹੱਥੀ, ਆਪਣਾ ਬਲ ਧਰਾਈਆ। ਵਿਕਾਰ ਨਾਲ ਲਓ ਨੱਥੀ, ਹੰਕਾਰ ਵਿਚ ਦਬਾਈਆ। ਕਿਹੜੀ ਗੱਲੋਂ ਅੱਛੀ, ਕਵਣ ਵਿਦਿਆ ਰਹੀ ਸਿਖਾਈਆ। ਸਦੀ ਚੌਧਵੀਂ ਕਹੇ ਮੈਂ ਵਾਹੋ ਦਾਹੀ ਨੱਸੀ, ਆਪਣਾ ਬਲ ਪ੍ਰਗਟਾਈਆ। ਓਸ ਦਵਾਰੇ ਆ ਕੇ ਵਸੀ, ਜਿਥੇ ਵਸਲ ਮਿਲੇ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਡ ਦਾਤਾ ਇਕ ਅਖਵਾਈਆ। ਵੇਖਣਾ ਖੇਲ ਸਚੇ ਪਿਰ ਦਾ, ਪੀਆ ਪ੍ਰੀਤਮ ਦਏ ਵਖਾਈਆ।

❋

❋

ਇਕ ਗੁਰਮੁਖ ਵਿਛੜਿਆ ਹੋਵੇ ਚਿਰ ਦਾ, ਨਾਤਾ ਮੁਹੰਮਦ ਨਾਲ ਬਣਾਈਆ। ਓਹ ਆਵੇ ਫਿਰਦਾ ਫਿਰਦਾ, ਮੰਜ਼ਲ ਪੰਧ ਮੁਕਾਈਆ। ਭੇਵ ਦੱਸਾਂ ਨਰਾਇਣ ਨਿਰ ਦਾ, ਨਰ ਨਿਰੰਕਾਰ ਪੜਦਾ ਦਿਆਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਬਖ਼ਸ਼ਣਹਾਰ ਸਰਨਾਈਆ। ਸਦੀ ਚੌਧਵੀਂ ਕਹੇ ਮੈਂ ਵੇਖਣਾ ਛੱਬੀ ਪੋਹ, ਪਰੋਹਤ ਪੰਡਤ ਫੋਲ ਫੁਲਾਈਆ। ਮੁੱਲਾਂ ਦਾ ਤਕਣਾ ਗ੍ਰੋਹ, ਜੋ ਕੰਧਾ ਕੰਧੇ ਨਾਲ ਛੁਹਾਈਆ। ਕਰਮ ਧਰਮ ਦਾ ਲੇਖਾ ਵੇਖਣਾ ਦੋ, ਨਿਰਗੁਣ ਸਰਗੁਣ ਵੰਡ ਵੰਡਾਈਆ। ਜਗਤ ਵਿਕਾਰ ਦਾ ਤੋੜਨਾ ਮੋਹ, ਮੁਹੱਬਤ ਵਿਚ ਸਮਾਈਆ। ਸਭ ਦੇ ਕੋਲੋਂ ਸਭ ਕੁਛ ਲੈਣਾ ਖੋਹ, ਖ਼ਾਲੀ ਹੱਥ ਦੇਣੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਆਸ਼ਾ ਇਕ ਪ੍ਰਗਟਾਈਆ। ਸਦੀ ਚੌਧਵੀਂ ਕਹੇ ਇਕ ਗੁਰਮੁਖ ਸੌਹਰਾ ਨਾਲ ਲਿਆਵੇ ਜੀਜਾ, ਜੀ ਆਇਆਂ ਕਹਿ ਕੇ ਖ਼ੁਸ਼ੀ ਮਨਾਈਆ। ਇਕ ਚਾਚਾ ਨਾਲ ਲਿਆਵੇ ਭਤੀਜਾ, ਜੋ ਸੀਸ ਨਿਵਾਵਣ ਧੁਰਦਰਗਾਹੀਆ। ਤਿੰਨਾਂ ਦਾ ਦਲ ਹੋਵੇ ਤੀਜਾ, ਜੋ ਤ੍ਰੈਗੁਣ ਮਾਇਆ ਨਾਉਂ ਧਰਾਈਆ। ਚੌਥੇ ਜੁਗ ਦਾ ਲਹਿਣਾ ਵੇਖਿਓ ਪੂਰੀ ਹੁੰਦੀ ਰੀਝਾ, ਮਿਹਰਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਵਸਤ ਅਗੰਮ ਅਥਾਹ ਵਰਤਾਈਆ। ਸਦੀ ਚੌਧਵੀਂ ਕਹੇ ਮੈਂ ਹੋਈ ਚੁਕੰਨੀ, ਚਾਰੋਂ ਕੁੰਟ ਧਿਆਨ ਲਗਾਈਆ। ਸ਼ਬਦ ਸੰਦੇਸ਼ਾ ਦੇਵਾਂ ਓਸ ਬੀਬੀ ਮੰਨੀ, ਜਿਸ ਦਾ ਮਾਲਕ ਸਵਰਨ ਧ੍ਰੂ ਨਾਲ ਵਡਿਆਈਆ। ਦੋ ਜਹਾਨਾਂ ਖੇਲ ਵੇਖਾਂ ਸੰਨ੍ਹੀ, ਗੱਭੇ ਭੱਜਾਂ ਚਾਈਂ ਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਤਿਗੁਰ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੈਂ ਚਾਰ ਕੁੰਟ ਦੇਵਾਂ ਹੋਕਾ, ਹੁਕਮ ਦੱਸਣਾ ਧੁਰਦਰਗਾਹੀਆ। ਕਲਮਾ ਸੁਣੌਣਾ ਚੌਦਾਂ ਲੋਕਾ, ਲੇਖਾ ਰਹਿਣ ਕੋਇ ਨਾ ਪਾਈਆ। ਕੂੜੀ ਕਿਰਿਆ ਬਦਲ ਕੇ ਸੋਚਾ, ਸਮਝ ਸਮਝ ਨਾਲ ਬਦਲਾਈਆ। ਸ੍ਰਿਸ਼ਟੀ ਇਸ਼ਟੀ ਹਿੱਸਾ ਰਹਿਣਾ ਚੌਥਾ, ਚੌਥਾ ਜੁਗ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੱਥ ਵਡਿਆਈਆ।

੧੭ ਮੱਘਰ ਸ਼ਹਿਨਸ਼ਾਹੀ ਸੰਮਤ ੪ ਸਮਾਂ ਕੌਰ ਦੇ ਗ੍ਰਹਿ ਪਿੰਡ ਸੁੰਨੜਾ ਜ਼ਿਲਾ ਜਲੰਧਰ

ਸਦੀ ਚੌਧਵੀਂ ਕਹੇ ਮੈਂ ਨਵ ਨੌ ਚਾਰ ਲਾਇਆ ਚੱਕਰ, ਦਹਿ ਦਿਸ਼ਾ ਅਨਭਵ ਦ੍ਰਿਸ਼ਟੀ ਫੋਲ ਫੁਲਾਈਆ। ਸਾਹਿਬ ਸਵਾਮੀ ਤੇਰਾ ਦਿਸਿਆ ਕੋਈ ਨਾ ਫ਼ੱਕਰ, ਜੋ ਫ਼ਿਕਰਾ ਢੋਲਾ ਤੇਰਾ ਨਾਮ ਸੁਣਾਈਆ। ਅੱਖਰਾਂ ਨਾਲ ਅੱਖਰਾਂ ਦੀ ਹੁੰਦੀ ਵੇਖੀ ਟੱਕਰ, ਝਗੜੇ ਵਿਚ ਦੀਨ ਦੁਨੀ ਦੇਵੇ ਦੁਹਾਈਆ। ਸਾਚੇ ਤੋਲ ਤੁਲੇ ਕੋਈ ਨਾ ਤੱਕੜ, ਨਾਮ ਪਦਾਰਥ ਹੱਥ ਕਿਸੇ ਨਾ ਆਈਆ। ਮਾਇਆ ਮਮਤਾ ਮੋਹ ਵਿਕਾਰ ਬਣਾਇਆ ਮਕਰ, ਫ਼ਰੇਬਾਂ ਵਿਚ ਆਪਣਾ ਝਟ ਲੰਘਾਈਆ। ਜਗਤ ਗੁਰੂ ਦਿਸੇ ਕੋਈ ਨਾ ਧਾਰੀ ਛਤਰ, ਛਤਰਧਾਰੀ ਤੇਰਾ ਰੂਪ ਨਾ ਕੋਇ ਦਰਸਾਈਆ। ਮੈਂ ਫੋਲ ਕੇ ਵੇਖੇ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਪੱਤ੍ਰ, ਪੱਤਨਾਂ ਉਤੇ ਭੱਜੀ ਵਾਹੋ ਦਾਹੀਆ। ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀ ਤੇਰਾ ਸਿਫ਼ਤਾਂ ਵਾਲਾ ਦੱਸਣ ਪੱਤਣ, ਯਥਾਰਥ ਤੇਰਾ ਪੜਦਾ ਨਾ ਕੋਇ ਉਠਾਈਆ। ਵਰਨ ਬਰਨ ਜ਼ਾਤ

❋

❋

ਪਾਤ ਤਨ ਵਜੂਦ ਮਾਟੀ ਖ਼ਾਕ ਹੋਇਆ ਛੱਟਣ, ਸ਼ਾਹ ਪਾਤਸ਼ਾਹ ਤੇਰਾ ਵਸਲ ਅਸਲ ਮਿਲੇ ਨਾ ਯਾਰ ਖ਼ੁਦਾਈਆ। ਸਾਚੀ ਮੰਜ਼ਲ ਦਰਗਾਹ ਸਾਚੀ ਸਚਖੰਡ ਵੇਖੇ ਨਾ ਕੋਇ ਆਪਣਾ ਵਤਨ, ਬੇਵਤਨ ਹੋ ਕੇ ਸਾਰੇ ਰਹੇ ਕੁਰਲਾਈਆ। ਅੰਤ ਅਖ਼ੀਰ ਬੇਨਜ਼ੀਰ ਸ਼ਾਹ ਹਕੀਰ ਸ਼ਾਹ ਸੁਲਤਾਨ ਤਨ ਵਜੂਦ ਓਢਣ ਵਾਲੇ ਕਫ਼ਨ, ਕਾਫ਼ ਗਾਫ਼ ਦਾ ਨੁਕ਼ਤਾ ਨੂਨ ਨਾ ਕੋਇ ਸਮਝਾਈਆ। ਸਦੀ ਚੌਧਵੀਂ ਕਹੇ ਹਕ਼ੀਕ਼ਤ ਵਿਚ ਲਾਸ਼ਰੀਕ ਸਾਰੇ ਕਰਦੇ ਦਫ਼ਨ, ਮੁਰਦਾ ਮੁਰੀਦ ਮੁਰਸ਼ਦ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਾਹ ਸਾਚੀ ਸਚ ਦਵਾਰੇ ਧੁਰ ਦੀ ਆਸ ਰਖਾਈਆ। ਸਦੀ ਚੌਧਵੀਂ ਕਹੇ ਮੈਂ ਚਾਰ ਕੁੰਟ ਦਹਿ ਦਿਸ਼ਾ ਭੱਜੀ ਨੱਠੀ, ਭਜਨ ਬੰਦਗੀ ਵਾਲਾ ਨਜ਼ਰ ਕੋਇ ਨਾ ਆਈਆ। ਕਾਇਆ ਮੰਦਰ ਅੰਦਰ ਸਤਿ ਵਸਤ ਲੱਭੀ ਕੋਇ ਨਾ ਚੰਗੀ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਭਰੀ ਲੋਕਾਈਆ। ਜਗਤ ਤ੍ਰਿਸ਼ਨਾ ਆਸ਼ਾ ਹੋਈ ਗੰਦੀ, ਪਤਤ ਪੁਨੀਤ ਤੇਰਾ ਮੀਤ ਨਾ ਕੋਇ ਦਰਸਾਈਆ। ਮੈਂ ਖੇਲ ਤੱਕਿਆ ਚਾਰ ਕੁੰਟ ਵਿਚ ਵਰਭੰਡੀ, ਨੌ ਖੰਡ ਪ੍ਰਿਥਮੀ ਸੱਤ ਦੀਪ ਫੋਲ ਫੁਲਾਈਆ। ਦੀਨ ਮਜ਼੍ਹਬ ਜ਼ਾਤ ਪਾਤ ਔਝੜ ਹੋ ਗਈ ਡੰਡੀ, ਡੰਡਾਵਤ ਬੰਦਨਾ ਵਾਲਾ ਸੱਯਦਿਆਂ ਵਿਚ ਸੀਸ ਨਾ ਕੋਇ ਝੁਕਾਈਆ। ਸਚ ਸੁਹਾਗਣ ਨਾਰ ਪ੍ਰੇਮ ਪ੍ਰੀਤੀ ਦਰ ਕਦੇ ਨਾ ਲੰਘੀ, ਨੇਤਰ ਨੈਣਾਂ ਨਾਮ ਧਾਰ ਕੱਜਲ ਨਾ ਕੋਇ ਪਾਈਆ। ਮੈਨੂੰ ਐਂ ਦਿਸਦਾ ਦ੍ਰਿਸ਼ਟੀ ਸ੍ਰਿਸ਼ਟੀ ਮਾਇਆ ਮੋਹ ਵਿਚ ਫੰਦੀ, ਸ਼ਰਅ ਜ਼ੰਜੀਰ ਨਾ ਕੋਇ ਕਟਾਈਆ। ਸਾਹਿਬ ਸੁਲਤਾਨ ਦੀਨ ਦਿਆਲ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਦਾ ਬਹੁ ਢੰਗੀ, ਤਰੀਕਾ ਸਾਧਨ ਆਪਣਾ ਦੇ ਸਮਝਾਈਆ। ਆਤਮ ਪਰਮਾਤਮ ਪਰਮਾਤਮ ਆਤਮ ਚਾਰ ਵਰਨ ਅਠਾਰਾਂ ਬਰਨ ਦੇ ਸੁਖ ਅਨੰਦੀ, ਅਨੰਦ ਪਰਮਾਨੰਦ ਵਿਚੋਂ ਪ੍ਰਗਟਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਪਾਰਬ੍ਰਹਮ ਪਤਿਪਰਮੇਸ਼ਵਰ ਮੈਂ ਆਈ ਤੇਰੇ ਦਵਾਰੇ ਕੰਢੀ, ਪਰਵਰਦਿਗਾਰ ਸਾਂਝੇ ਯਾਰ ਪਰਦਾ ਓਹਲਾ ਅੰਦਰੋਂ ਦੇਣਾ ਚੁਕਾਈਆ। ਮੈਂ ਚੌਦਾਂ ਤਬਕ ਬਿਨ ਕ਼ਦਮਾਂ ਆਈ ਲੰਘੀ, ਪਦਮਾਂ ਅਰਬਾਂ ਦਾ ਡੇਰਾ ਢਾਹੀਆ। ਹੱਕ ਮਹਿਬੂਬ ਲਾਸ਼ਰੀਕ ਜਲਵਾਗਰ ਤੇਰੇ ਕੋਲੋਂ ਮੂਲ ਨਾ ਸੰਗੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮੇਲਾ ਏਕੰਕਾਰ ਆਪਣਾ ਦੇਣਾ ਜਣਾਈਆ। ਸਦੀ ਚੌਧਵੀਂ ਕਹੇ ਮੈਂ ਕੀ ਦੱਸਾਂ ਹਾਲ, ਹਾਲਤ ਨਜ਼ਰ ਕੋਇ ਨਾ ਆਈਆ। ਸਭ ਦੇ ਸਿਰ ਤੇ ਕੂਕੇ ਕਾਲ, ਡੋਰੂ ਡੰਕ ਰਿਹਾ ਵਜਾਈਆ। ਗੁਰ ਅਵਤਾਰ ਪੈਗ਼ੰਬਰ ਹੱਲ ਕਰ ਸਕਿਆ ਨਾ ਕੋਇ ਸਵਾਲ, ਨੰਬਰੀ ਸਭ ਦੀ ਏਕੇ ਦੂਏ ਨਾਲ ਮਿਲ ਕੇ ਮਾਰੇ ਧਾਈਂਆ। ਸਦੀ ਚੌਧਵੀਂ ਕਹੇ ਮੇਰੇ ਅੰਤ ਔਣ ਵਾਲਾ ਜ਼ੁਆਲ, ਜ਼ੇਰ ਜ਼ਬਰ ਦਾ ਲੇਖਾ ਦੇ ਚੁਕਾਈਆ। ਆਲਮ ਫ਼ਾਜ਼ਲ ਧਰਮ ਵਿਦਿਆ ਵਲੋਂ ਹੋਏ ਕੰਗਾਲ, ਵਸਤ ਅਮੋਲਕ ਨਾਮ ਦੌਲਤ ਝੋਲੀ ਨਾ ਕੋਇ ਭਰਾਈਆ। ਤ੍ਰੈਗੁਣ ਮਾਇਆ ਤੋੜ ਸਕੇ ਨਾ ਕੋਇ ਜੰਜਾਲ, ਜਾਗਰਤ ਜੋਤ ਕਰੇ ਨਾ ਕੋਇ ਰੁਸ਼ਨਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਸਰਗੁਣ ਤੇਰੀ ਸਮਝੇ ਕੋਈ ਨਾ ਚਾਲ, ਚਾਰ ਵਰਨ ਅਠਾਰਾਂ ਬਰਨ ਪੜਦਾ ਓਹਲਾ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਗਨ ਦੀਪਕ ਵੇਖ ਅਗੰਮੀ ਥਾਲ, ਤ੍ਰੈ ਵਸਤੂ ਜਗਤ ਰੂਪ ਰੰਗ ਰੇਖ ਤੋਂ ਬਾਹਰ ਦਏ ਸਮਝਾਈਆ।

❋

❋

੧੭ ਮੱਘਰ ਸ਼ਹਿਨਸ਼ਾਹੀ ਸੰਮਤ ੪ ਜੁਗਿੰਦਰ ਸਿੰਘ ਦੇ ਗ੍ਰਹਿ ਪਿੰਡ ਰੁੜਕਾ ਕਲਾਂ ਜ਼ਿਲਾ ਜਲੰਧਰ

ਸਦੀ ਚੌਧਵੀਂ ਕਹੇ ਮੈਂ ਸਾਚੀ ਦਾਤ ਆਈ ਮੰਗਣ, ਜਨ ਭਗਤੋ ਦਰ ਦਰਵੇਸ਼ ਹੋ ਕੇ ਦਿਆਂ ਸੁਣਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਨੇ ਰਖਣਾ ਅੰਗਣ, ਗ੍ਰਹਿ ਮੰਦਰ ਅੰਦਰ ਕਾਇਆ ਵਿਚ ਛੁਪਾਈਆ। ਨਾਮ ਖ਼ੁਮਾਰੀ ਸਚ ਪ੍ਰੀਤੀ ਚਾੜ੍ਹੇ ਅਗੰਮੀ ਰੰਗਣ, ਨਿਰਵੈਰ ਨਿਰਾਕਾਰ ਨਿਰੰਕਾਰ ਆਪਣੀ ਦਇਆ ਕਮਾਈਆ। ਗੁਰਮੁਖ ਭਾਗਹੀਣ ਹੋਏ ਕੋਇ ਨਾ ਮੰਦਨ, ਮੰਦਭਾਗੀ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਦੇਵੇ ਸਚ ਅਨੰਦਨ, ਕੂੜੀ ਕਿਰਿਆ ਕਰਮ ਕਾਂਡ ਦਾ ਡੇਰਾ ਦੇਵੇ ਢਾਹੀਆ। ਸਾਹਿਬ ਸਤਿਗੁਰ ਇਸ਼ਨਾਨ ਕਰੌਣਾ ਚੌਂਕੀ ਚੰਦਨ, ਚੰਦ ਸਿਤਾਰਾ ਨੂਰ ਜੋਤ ਰੁਸ਼ਨਾਈਆ। ਸਭ ਦੇ ਕੱਟਣਹਾਰਾ ਬੰਧਨ, ਬਿਨਾ ਬੰਦਗੀਉਂ ਬੰਦੇ ਦਏ ਬਣਾਈਆ। ਜਗਤ ਸ਼ਰਅ ਸ਼ਰੀਅਤ ਕਰੇ ਖੰਡਨ, ਖੰਡਾ ਖੜਗ ਨਾਮ ਚਮਕਾਈਆ। ਨਾਮ ਭੰਡਾਰਾ ਆਇਆ ਵੰਡਣ, ਭੈ ਭੌ ਇਕ ਜਣਾਈਆ। ਜਨ ਭਗਤਾਂ ਅੰਦਰ ਆਇਆ ਲੰਘਣ, ਨੌ ਦਵਾਰੇ ਪੰਧ ਮੁਕਾਈਆ। ਕਰੇ ਖੇਲ ਸੂਰਾ ਸਰਬੰਗਣ, ਬੇਅੰਤ ਆਪਣਾ ਪੜਦਾ ਦਏ ਉਠਾਈਆ। ਜਿਸ ਦੇ ਕੋਲ ਅਨੋਖਾ ਢੰਗਨ, ਤਰੀਕਾ ਤਵਾਰੀਖ਼ ਨਾ ਕੋਇ ਸਮਝਾਈਆ। ਜੁਗ ਜਨਮ ਦਿਆਂ ਵਿਛੜਿਆਂ ਆਇਆ ਗੰਢਣ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ । ਸ਼ਬਦ ਅਧਾਰੀ ਚੁੱਕੇ ਕੰਧਨ, ਬਾਹੋਂ ਪਕੜ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਮੈਂ ਦੱਸਾਂ ਕੀ ਦਲੀਲ, ਸੋਚ ਸਮਝ ਰਹੀ ਨਾ ਰਾਈਆ। ਮੇਰੀ ਮਨਜ਼ੂਰ ਹੋਈ ਅਪੀਲ, ਅਪਰੰਪਰ ਸਵਾਮੀ ਵੇਖ ਵਖਾਈਆ। ਸ਼ਰਅ ਦਾ ਰਹੇ ਨਾ ਕੋਇ ਵਕੀਲ, ਵੁਕਲਾ ਦਾ ਲੇਖਾ ਰਿਹਾ ਮੁਕਾਈਆ। ਜਿਸ ਨੇ ਬਸਤਰ ਪਹਿਨਣੇ ਨੀਲ, ਨੀਲੇ ਵਾਲਾ ਧੁਰਦਰਗਾਹੀਆ। ਕਲਜੁਗ ਕੂੜੀ ਕਿਰਿਆ ਵੇਖੇ ਕੁਚੀਲ, ਜਗਤ ਕਾਮਨੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਲੇਖਾ ਇਕ ਸਮਝਾਈਆ। ਸਦੀ ਚੌਧਵੀਂ ਕਹੇ ਮੈਂ ਤੱਕਾਂ ਓਹ ਰਾਹ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਵੇਖਾਂ ਓਹ ਖ਼ੁਦਾ, ਜੋ ਮੁਹੱਬਤ ਵਿਚ ਸਮਾਈਆ। ਹੋਏ ਨਾ ਕਦੇ ਜੁਦਾ, ਜੁਜ਼ ਵੰਡ ਨਾ ਕੋਇ ਵੰਡਾਈਆ। ਦੋ ਜਹਾਨਾਂ ਬਣੇ ਮਲਾਹ, ਨਈਆ ਨੌਕਾ ਨਾਮ ਚੜ੍ਹਾਈਆ। ਸ਼ੌਹ ਦਰਿਆ ਪਕੜੇ ਬਾਂਹ, ਵਹਿੰਦੇ ਵਹਿਣ ਨਾ ਕੋਇ ਵਹਾਈਆ। ਨਾਮ ਅਗੰਮਾ ਦੇ ਕੇ ਨਾਂ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਸਦਾ ਸੁਹੇਲਾ ਹੋ ਕੇ ਦੇਵੇ ਠੰਡੀ ਛਾਂ, ਅਗਨੀ ਤੱਤ ਬੁਝਾਈਆ । ਚੁਰਾਸੀ ਵਿਚੋਂ ਕਰੇ ਹੱਕ ਨਿਆਂ, ਅਦਲ ਇਨਸਾਫ਼ ਆਪਣਾ ਦਏ ਦ੍ਰਿੜਾਈਆ। ਜਨ ਭਗਤਾਂ ਬਣ ਕੇ ਪਿਤਾ ਮਾਂ, ਬਾਲ ਅੰਞਾਣੇ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਆਸ ਰਖਾਈਆ। ਸਦੀ ਚੌਧਵੀਂ ਕਹੇ ਮੈਂ ਉਠ ਉਠ ਵੇਖਿਆ ਚਾਰ ਕੁੰਟ, ਬਿਨ ਨੇਤਰ ਨੈਣਾਂ ਅੱਖ ਖੁਲ੍ਹਾਈਆ। ਕਿਉਂ ਕੀਤੀ ਮਾਤ ਸੁੰਨਤ, ਸ਼ਰਅ ਵਿਚ ਦੁਹਾਈਆ। ਮੇਰੀ ਅੰਤ ਰਹੇ ਨਾ ਉਮਤ, ਅਮਲ ਹੱਕ ਨਾ ਕੋਇ ਕਮਾਈਆ। ਕਿਉਂ ਸੀਸ ਕਰਾਇਆ ਮੂੰਡਤ, ਮੁੰਡੀ ਖ਼ਾਕ ਵਿਚ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਮੁਹੰਮਦ ਹੱਥ ਰੱਖੇ ਉਤੇ ਛਾਤੀ, ਇਕ ਦੂਜਾ ਰਿਹਾ

❋

❋

ਦਬਾਈਆ। ਵੇਲਾ ਰਿਹਾ ਕੋਇ ਨਾ ਪ੍ਰਭਾਤੀ, ਸੰਧਿਆ ਰੰਗ ਨਾ ਕੋਇ ਰੰਗਾਈਆ। ਉੱਤਮ ਰਹੀ ਕੋਈ ਨਾ ਜ਼ਾਤੀ, ਪਤਤ ਪੁਨੀਤ ਨਾ ਕੋਇ ਬਣਾਈਆ। ਮੰਜ਼ਲ ਚੜ੍ਹੇ ਕੋਈ ਨਾ ਘਾਟੀ, ਅਧਵਾਟੇ ਬੈਠੀ ਕੂੜ ਲੋਕਾਈਆ। ਸਾਚਾ ਬਣੇ ਕੋਈ ਨਾ ਸਾਥੀ, ਸਗਲਾ ਸੰਗ ਨਾ ਕੋਇ ਰਖਾਈਆ। ਪੁਰਖ ਅਕਾਲ ਪਰਵਰਦਿਗਾਰ ਦਾ ਬਣਿਆ ਨਾ ਕੋਇ ਜਮਾਤੀ, ਨਿਸ਼ਅੱਖਰ ਵਿਚੋਂ ਨਿਰਅੱਖਰ ਨਾ ਕੋਇ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਪ੍ਰਭੂ ਮੈਨੂੰ ਦੇਣ ਵਾਲਾ ਸ਼ਾਬਾਸ਼, ਸਿਰ ਮੇਰੇ ਹੱਥ ਟਿਕਾਈਆ। ਮੈਂ ਪੰਜਾਂ ਗੁਰਮੁਖਾਂ ਦਾ ਸੋਹਣਾ ਵੇਖਣਾ ਚਾਹੁੰਦੀ ਲਬਾਸ, ਨੈਣ ਨੈਣ ਮਟਕਾਈਆ। ਨੀਲੀ ਧਾਰ ਹੋਵੇ ਪ੍ਰਕਾਸ਼, ਨੀਲੇ ਰੰਗ ਨਾਲ ਵਡਿਆਈਆ। ਅੰਦਰ ਵਸਿਆ ਹੋਵੇ ਅਬਿਨਾਸ਼, ਅਬਿਨਾਸ਼ੀ ਕਰਤਾ ਬੇਪ੍ਰਵਾਹੀਆ। ਰੂਹ ਬੁਤ ਕਰੇ ਪਾਕ, ਪੱਤਤ ਪੁਨੀਤ ਆਪ ਹੋ ਜਾਈਆ। ਖੋਲ੍ਹ ਕੇ ਅੰਦਰੋਂ ਤਾਕ, ਪੜਦਾ ਦਏ ਉਠਾਈਆ। ਓਨ੍ਹਾਂ ਇਕ ਆਇਤ ਪੜ੍ਹਨੀ ਨਿਮਾਜ਼, ਬਿਨਾ ਵੁਜ਼ੂ ਤੋਂ ਨਿਮਾਜ਼ ਕਰਾਈਆ। ਇਹ ਮੇਰੀ ਅੰਤ ਅਖ਼ੀਰੀ ਖ਼ਾਹਿਸ਼, ਸਦੀ ਚੌਧਵੀਂ ਰਹੀ ਸੁਣਾਈਆ। ਮੈਂ ਕਰਦੀ ਰਹੀ ਤਲਾਸ਼, ਟਿੱਲੇ ਪਰਬਤ ਖੋਜ ਖੁਜਾਈਆ। ਸਾਰੀ ਉਮਤ ਦਿਸੀ ਬਦਮਾਸ਼, ਰੂਹ ਪਾਕ ਤਨ ਵਜੂਦ ਨਾ ਕੋਇ ਕਰਾਈਆ। ਸਭ ਨੇ ਗਾਂ ਦਾ ਖਾਧਾ ਮਾਸ, ਮੁਸ਼ਕਲ ਹੱਲ ਨਾ ਕੋਇ ਕਰਾਈਆ । ਅੰਤ ਰਹੇ ਕੋਈ ਨਾ ਸ਼ਾਖ਼, ਸ਼ਨਾਖ਼ਤ ਕਰੇ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਾਹਿਬ ਸੁਲਤਾਨ ਇਕ ਅਖਵਾਈਆ। ਸਦੀ ਚੌਧਵੀਂ ਕਹੇ ਪ੍ਰਭ ਦੇ ਉਡਦੇ ਰਹੇ ਗੋਗੇ, ਹਕ਼ੀਕ਼ਤ ਸਚ ਨਾ ਕੋਇ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਜਿਤਨੇ ਜੋਗੇ, ਜੁਗਤਾਂ ਵਿਚ ਗਏ ਦ੍ਰਿੜਾਈਆ। ਅੰਤ ਅਖ਼ੀਰ ਪਾਏ ਕੋਈ ਨਾ ਮੌਕੇ, ਮੁਕੰਮਲ ਭੇਵ ਕੋਇ ਨਾ ਪਾਈਆ। ਜੋ ਆਇਆ ਸੋ ਗਿਆ ਰੋ ਕੇ, ਨੇਤਰ ਨੈਣਾਂ ਨੀਰ ਵਹਾਈਆ। ਲੋਕਮਾਤ ਖਟੀਆ ਖਾਟ ਉਤੇ ਸੌਂ ਕੇ, ਤੱਤਾਂ ਵਾਲਾ ਸਰੀਰ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ। ਸਦੀ ਚੌਧਵੀਂ ਕਹੇ ਤੱਕਣਾ ਓਹ ਨਜ਼ਾਰਾ, ਜੋ ਨਜ਼ਰੀਆ ਦਏ ਬਦਲਾਈਆ। ਪੰਜਾਂ ਸਿੱਖਾਂ ਨੇ ਢਿੱਡ ਉਤੇ ਬੱਧੀਆਂ ਹੋਣ ਤਲਵਾਰਾਂ, ਤਿੱਖੀ ਧਾਰ ਵਖਾਈਆ। ਖ਼ੁਸ਼ੀਆਂ ਨਾਲ ਲੌਂਦੇ ਆਵਣ ਟਾਹਰਾਂ, ਢੋਲੇ ਗੋਬਿੰਦ ਵਾਲੇ ਗਾਈਆ। ਦੱਸਣਾ ਖੇਲ ਸਰਸੇ ਵਾਲਾ ਉਹ ਕਿਨਾਰਾ, ਜਿਸ ਦਾ ਪਾਰ ਸਕਿਆ ਨਾ ਕੋਇ ਸਮਝਾਈਆ। ਜਿਸ ਕਾਰਨ ਗੋਬਿੰਦ ਖੇਲ ਕਰੇ ਦੁਬਾਰਾ, ਪੁਰਖ ਅਕਾਲ ਦੇਵੇ ਵਡ ਵਡਿਆਈਆ। ਤੂੰ ਮੇਰਾ ਮੈਂ ਤੇਰਾ ਲਾ ਕੇ ਨਾਅਰਾ, ਨਰ ਨਰਾਇਣ ਦਏ ਮਿਲਾਈਆ। ਇਹ ਖੇਲ ਅਗੰਮੀ ਸਰਕਾਰਾ, ਸਿਰਜਣਹਾਰ ਰਿਹਾ ਦ੍ਰਿੜਾਈਆ। ਪੰਜਾਂ ਗੁਰਮੁਖਾਂ ਦੀਆਂ ਪੱਗਾਂ ਨੂੰ ਕਾਲਾ ਰੰਗ ਹੋਵੇ ਗਾੜ੍ਹਾ, ਡੱਬ ਨਜ਼ਰ ਕੋਇ ਨਾ ਆਈਆ। ਗਲੋਂ ਕੁੜਤਾ ਹੋਵੇ ਉਤਾਰਾ, ਕ਼ਮੀਜ਼ ਤਨ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਤਿਗੁਰ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਮੈਂ ਦੱਸਾਂ ਹੱਕ ਨਿਸ਼ਾਨੀ, ਨਿਛਾਵਰ ਆਪਣਾ ਆਪ ਕਰਾਈਆ। ਸੰਦੇਸਾ ਦੇਵੇ ਧੁਰ ਪੈਗ਼ਾਮੀ, ਪੈਗ਼ੰਬਰਾਂ ਤੋਂ ਪਰੇ ਪੜ੍ਹਾਈਆ। ਜਿਸ ਦਾ ਖੇਲ ਨਹੀਂ ਜਿਸਮਾਨੀ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਦੇਣੀ ਪਏ ਨਾ ਕੋਇ ਕ਼ੁਰਬਾਨੀ, ਕਰਬਲਾ ਰੂਪ ਨਾ ਕੋਇ ਵਖਾਈਆ।

❋

❋

ਧੁਰਦਰਗਾਹੀ ਬਣ ਕੇ ਆਇਆ ਦਾਨੀ, ਦਇਆਵਾਨ ਬੇਪ੍ਰਵਾਹੀਆ । ਸਾਚੀ ਮੰਜ਼ਲ ਦੱਸ ਆਸਾਨੀ, ਅਸਲ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਕਰਿਓ ਕਦੇ ਨਾ ਬੇਈਮਾਨੀ, ਬੇਵਾ ਰੂਪ ਨਾ ਕੋਇ ਬਣਾਈਆ। ਮੇਰੇ ਅੰਤ ਹੋਣੀ ਓਹ ਤੁਗ਼ਿਆਨੀ, ਜਿਸ ਨੂੰ ਸਕੇ ਨਾ ਕੋਇ ਅਟਕਾਈਆ। ਇਹ ਸ੍ਰਿਸ਼ਟੀ ਦਿਸਦੀ ਫ਼ਾਨੀ, ਅੰਤ ਰਹਿਣ ਕੋਇ ਨਾ ਪਾਈਆ। ਮਾਤਲੋਕ ਤੁਹਾਡੀ ਜੂਹ ਬੇਗਾਨੀ, ਦਰਗਾਹ ਸਾਚੀ ਸਚ ਮਹੱਲ ਸਮਝਾਈਆ । ਪੁਰਖ ਅਕਾਲ ਦੀਨ ਦਿਆਲ ਬਦਲ ਦੇਣੀ ਧਾਰ ਪੁਰਾਣੀ, ਪੁਰਾਨਾਂ ਵੇਦਾਂ ਝਗੜਾ ਦੇਣਾ ਚੁਕਾਈਆ। ਭੇਵ ਖੁਲੌਣਾ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਆਪ ਉਠਾਈਆ। ਪੜਦਾ ਲਾਹੁਣਾ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਲੇਖਾ ਦਏ ਦ੍ਰਿੜਾਈਆ। ਇਕੋ ਦੇਵੇ ਪਦ ਨਿਰਬਾਣੀ, ਨਿਰਵੈਰ ਆਪਣੀ ਕਾਰ ਕਮਾਈਆ। ਆਤਮ ਪਰਮਾਤਮ ਮੇਲਾ ਮਿਲਾ ਕੇ ਸਾਚੇ ਹਾਣੀ, ਸੁਰਤੀ ਸ਼ਬਦ ਵਿਚ ਮਿਲਾਈਆ। ਮੰਜ਼ਲ ਇਕੋ ਗੁਰਮੁਖੋ ਸਦਾ ਰੁਹਾਨੀ, ਦੂਜੀ ਨਜ਼ਰ ਕੋਇ ਨਾ ਆਈਆ। ਬਣਨਾ ਓਸ ਪਰਮ ਪੁਰਖ ਦੀ ਰਾਣੀ, ਜੋ ਰਹਿਮਤ ਹੱਕ ਕਮਾਈਆ। ਝਗੜਾ ਮੁਕ ਜਾਏ ਜਗਤ ਮਸਾਣੀ, ਮੜ੍ਹੀ ਗੋਰ ਦਾ ਡੇਰਾ ਢਾਹੀਆ। ਅੰਮ੍ਰਿਤ ਦੇਵੇ ਠੰਡਾ ਪਾਣੀ, ਆਬੇਹਯਾਤ ਮੁਖ ਚਵਾਈਆ। ਤੁਹਾਡੀ ਇਕੋ ਘਰ ਸਦਾ ਜਵਾਨੀ, ਜੋਬਨਵੰਤਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਗੁਰਮੁਖੋ ਸੋਹੰ ਧਾਰ ਧੁਰ ਨਿਸ਼ਾਨੀ, ਨਿਛਾਵਰ ਨਿਸ਼ਾਨੇ ਸਾਰੇ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤ ਸ੍ਰੀ ਭਗਵੰਤ ਪਾਰਬ੍ਰਹਮ ਪਤਿਪਰਮੇਸ਼ਵਰ ਕੂੜੀ ਕਿਰਿਆ ਰਹਿਣ ਨਾ ਦੇਵੇ ਕੋਇ ਅਭਿਮਾਨੀ, ਮਾਣ ਨਿਮਾਣਿਆਂ ਆਪ ਹੋ ਜਾਈਆ।

ਗੁਰਸਿਖ ਸਿਰ ਤੇ ਬੰਨ੍ਹ ਦਸਤਾਰ, ਪਗੜੀ ਗੁਰਮੁਖ ਭੇਟ ਕਰਾਈਆ। ਮਾਛੂਵਾੜੇ ਦਾ ਉਧਾਰ, ਚਿਉਂਟੀ ਚਾਰ ਵਰਨ ਤੋਂ ਬਾਹਰ ਦਰਸਾਈਆ। ਹਰਿ ਸੰਗਤ ਦਾ ਬਣਿਆ ਰਹੇ ਪਿਆਰ, ਮੁਹੱਬਤ ਬਖ਼ਸ਼ੇ ਚਾਈਂ ਚਾਈਂਆ। ਸੋਹਣਾ ਦਿਸਦਾ ਰਹੇ ਸ਼ਿੰਗਾਰ, ਸ਼ਰਅ ਵਿਚੋਂ ਬਾਹਰ ਕਢਾਈਆ। ਪੇਚ ਮਾਰਦਾ ਵਾਰੋ ਵਾਰ, ਖੱਬਾ ਸੱਜਾ ਹੱਥ ਬਦਲਾਈਆ। ਇਹ ਖੇਲ ਕਰੇ ਨਿਰੰਕਾਰ, ਹਰਿ ਕਰਤਾ ਧੁਰਦਰਗਾਹੀਆ। ਜੋ ਜਨ ਭਗਤਾਂ ਪੈਜ ਰਿਹਾ ਸੁਆਰ, ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਦਸਤਾਰ ਕਹੇ ਮੇਰਾ ਤਾਣਾ ਪੇਟਾ ਸੂਤ, ਚਿੱਟਾ ਨਜ਼ਰੀ ਆਈਆ। ਧੁਰ ਦਰਗਾਹੋਂ ਆਵੇ ਦੂਤ, ਸ਼ਬਦ ਸੰਦੇਸ਼ੇ ਗੁਰਮੁਖਾਂ ਦਏ ਸੁਣਾਈਆ। ਦੂਸਰ ਅਵਰ ਨਾ ਕਰਿਓ ਪੂਜ, ਨਮਸਤੇ ਸੀਸ ਨਾ ਕੋਇ ਝੁਕਾਈਆ। ਸਾਹਿਬ ਸਤਿਗੁਰ ਜਿਧਰ ਵੇਖੋ ਸਦਾ ਮੌਜੂਦ, ਹਾਜ਼ਰ ਹਜ਼ੂਰ ਨਜ਼ਰੀ ਆਈਆ। ਜਿਸ ਦੀ ਇਕੋ ਮੰਜ਼ਲੇ ਮਕ਼ਸੂਦ, ਇਕੋ ਘਰ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਸਦੀ ਚੌਧਵੀਂ ਕਹੇ ਪ੍ਰਭੂ ਤੇਰਾ ਬਦਲਦਾ ਜਾਏ ਸਿੱਕਾ, ਸਿਕ ਗੁਰਮੁਖਾਂ ਪੂਰ ਕਰਾਈਆ। ਜਿਹੜਾ ਧੁਰ ਦਾ ਲੇਖ ਲਿਖਾ, ਸਭ ਦਾ ਪੂਰ ਕਰ ਵਖਾਈਆ। ਜਨ ਭਗਤ ਕਿਸੇ ਦਵਾਰੇ ਲੈਣ ਜਾਵੇ ਨਾ ਭਿੱਛਾ, ਭੰਡਾਰਾ ਨਾਮ ਦੇਣਾ ਭਰਾਈਆ। ਆਪਣਾ

❋

❋

ਤੀਰ ਅਣਿਆਲਾ ਲਾ ਤਿੱਖਾ, ਤਿੱਖੀ ਮੁੱਖੀ ਆਪ ਬਣਾਈਆ। ਧਰਮ ਦੀ ਧਾਰ ਬਣਾ ਹਿੱਸਾ, ਕ਼ਿਸਮਤ ਸਭ ਦੀ ਦੇ ਬਦਲਾਈਆ। ਮੈਨੂੰ ਯਾਦ ਔਂਦਾ ਪਿੱਛਾ, ਸੂਲਾਂ ਸੱਥਰ ਦਏ ਗਵਾਹੀਆ। ਚਿਉਂਟੀ ਜੇ ਤੇਰਾ ਰੂਪ ਨਿੱਕਾ, ਨਿਕਿਉਂ ਵੱਡਾ ਦਿਆਂ ਬਣਾਈਆ। ਬਣ ਕੇ ਧੁਰ ਦਾ ਪਿਤਾ, ਪੂਤ ਸਪੂਤ ਆਪਣੀ ਗੋਦ ਟਿਕਾਈਆ। ਮਾਣਸ ਜਨਮ ਜਾਵੇ ਜਿੱਤਾ, ਹਾਰ ਨਿਉਂ ਨਿਉਂ ਲਾਗੇ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਵਦਾਸ ਕੋਲੋਂ ਲਾਲ ਦੇ ਮਸਤਕ ਚਮਕਾਵੇ ਟਿੱਕਾ, ਟਿਕਟਿਕੀ ਇਕੋ ਨਾਲ ਲਗਾਈਆ।

੧੮ ਮੱਘਰ ਸ਼ਹਿਨਸ਼ਾਹੀ ਸੰਮਤ ੪ ਲਛਮਣ ਸਿੰਘ ਦੇ ਗ੍ਰਹਿ ਪਿੰਡ ਰੁੜਕਾ ਕਲਾਂ ਜ਼ਿਲਾ ਜਲੰਧਰ

ਸਦੀ ਚੌਧਵੀਂ ਕਹੇ ਮੈਂ ਰਾਤੀਂ ਚੜ੍ਹੀ ਮੁਨਾਰਿਆਂ ਉਤੇ ਮੰਬਰ, ਮੰਬਾ ਦੀਨ ਦੁਨੀ ਵੇਖ ਵਖਾਈਆ। ਅਵਤਾਰ ਪੈੈਂਗ਼ੰਬਰ ਸਾਰੇ ਬੈਠੇ ਕੰਬਣ, ਥਰ ਥਰਾਹਟ ਵਿਚ ਦੁਹਾਈਆ। ਮੁਰਸ਼ਦ ਮੁਰੀਦਾਂ ਤਾਈਂ ਲੱਭਣ, ਕਾਇਨਾਤ ਖੋਜ ਖੁਜਾਈਆ। ਤੂੰ ਮੇਰਾ ਮੈਂ ਤੇਰਾ ਸਾਰੇ ਕਰਦੇ ਭਜਨ, ਸੋਹੰ ਢੋਲਾ ਰਹੇ ਗਾਈਆ। ਕਿਸੇ ਦਾ ਦਿਸਿਆ ਨਹੀਂ ਬਦਨ, ਜੋਤੀ ਸ਼ਬਦੀ ਧਾਰ ਵਡਿਆਈਆ। ਪੁਰਖ ਅਕਾਲ ਵੇਖਿਆ ਮਗਨ, ਸਤਿ ਸਰੂਪ ਸਮਾਈਆ। ਜਿਸ ਦੇ ਲੱਖ ਚੁਰਾਸੀ ਦੀਪਕ ਜੋਤੀ ਜਗਣ, ਚਾਰੇ ਖਾਣੀ ਕਰੇ ਰੁਸ਼ਨਾਈਆ। ਕਲਜੁਗ ਅੰਤ ਅਖ਼ੀਰ ਲੱਗੀ ਵੇਖੀ ਅਗਨ, ਤਤਵ ਤਤ ਰਹੀ ਜਲਾਈਆ। ਮੈਂ ਨਿਗਾਹ ਮਾਰੀ ਵੱਲ ਗਗਨ, ਅਸਮਾਨਾਂ ਨੈਣ ਉਠਾਈਆ। ਨਜ਼ਰ ਆਇਆ ਨਾ ਕੋਇ ਤ੍ਰੈਲੋਕੀ ਨੰਦਨ, ਰਾਮ ਦਏ ਦੁਹਾਈਆ। ਕਰਦਾ ਦਿਸਿਆ ਕੋਈ ਨਾ ਬੰਦਨ, ਬੰਦਗੀ ਵਿਚ ਸੀਸ ਨਾ ਕੋਇ ਝੁਕਾਈਆ। ਟੁੱਟੀ ਕੋਈ ਨਾ ਆਵੇ ਗੰਢਣ, ਵਿਛੜਿਆਂ ਮੇਲ ਨਾ ਕੋਇ ਮਿਲਾਈਆ । ਫਿਰੀ ਦਰੋਹੀ ਵਿਚ ਵਰਭੰਡਣ, ਬ੍ਰਹਿਮੰਡ ਰਿਹਾ ਕੁਰਲਾਈਆ। ਤਿੱਖੀ ਧਾਰ ਚਮਕੇ ਚੰਡਣ, ਪ੍ਰਚੰਡ ਖੇਲ ਖਿਲਾਈਆ। ਅਬਿਨਾਸ਼ੀ ਕਰਤਾ ਸਭ ਨੂੰ ਲੱਗਾ ਦੰਡਣ, ਹੁਕਮੇ ਅੰਦਰ ਹੁਕਮ ਵਰਤਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲੇ ਚਾੜ੍ਹੇ ਰੰਗਣ, ਰੰਗਤ ਰੰਗ ਰੰਗੀਲਾ ਧੁਰਦਰਗਾਹੀਆ। ਧਰਤੀ ਦਾ ਖ਼ਾਲੀ ਦਿਸਿਆ ਅੰਗਣ, ਗ੍ਰਹਿ ਵੱਜੀ ਨਾ ਕੋਇ ਵਧਾਈਆ। ਗੋਬਿੰਦ ਦੇ ਮਸਤਕ ਤਿਲਕ ਲਗੌਣਾ ਨਾਲ ਚੰਦਨ, ਚੰਦ ਸੂਰਜ ਸੀਸ ਨਿਵਾਈਆ। ਰਸਨਾ ਢੋਲਾ ਗੀਤ ਗੌਣਾ ਬੱਤੀ ਦੰਦਨ, ਸਿਫ਼ਤਾਂ ਨਾਲ ਸਾਲਾਹੀਆ। ਵਿਹਾਰ ਕਰਨਾ ਪੰਕਜ ਪੰਜਨ, ਪੰਚਮ ਮੇਲਾ ਸਹਿਜ ਸੁਭਾਈਆ। ਕਰੇ ਪ੍ਰਕਾਸ਼ ਆਦਿ ਨਿਰੰਜਣ, ਨਿਰਵੈਰ ਨੂਰ ਗੁਸਾਈਂਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣ, ਭਵ ਸਾਗਰ ਪਾਰ ਕਰਾਈਆ। ਗੁਰਮੁਖਾਂ ਸਭ ਨੇ ਨੇਤਰ ਪਾ ਕੇ ਔਣਾ ਅੰਜਣ, ਨੈਣ ਕਾਲੀ ਧਾਰ ਮਟਕਾਈਆ। ਧੁਰ ਦੇ ਹੁਕਮ ਦੀ ਕਰੇ ਨਾ ਕੋਇ ਉਲੰਘਣ, ਮਨਮਤ ਨਾ ਕੋਇ ਵਖਾਈਆ । ਜਿਸ ਵੇਲੇ ਚਾਰ ਕਹਾਰ ਗੁਰਮੁਖ ਚੁੱਕਣ ਪਲੰਘਣ, ਧਰਤੀ ਉਤੋਂ ਉਪਰ ਉਠਾਈਆ। ਮੈਂ ਓਸ ਵੇਲੇ ਸਦੀ ਚੌਧਵੀਂ ਕਹੇ ਸਭ ਦੇ ਚਰਨਾਂ ਕਰਨੀ ਬੰਦਨ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਨਾਜਰ ਸਿੰਘ ਕਲਜੁਗ

❋

❋

ਧਾਰ ਬਣੌਣੀ ਨਈਆ, ਨੌਕਾ ਸੋਹਣੀ ਖੂਬ ਸੁਹਾਈਆ। ਛੱਬੀ ਪੋਹ ਰਾਤ ਬਾਰਾਂ ਵਜੇ ਸਭ ਨੇ ਉਸ ਵਿਚ ਪਾਉਣਾ ਇਕ ਇਕ ਰੁਪਈਆ, ਰੁਪਾ ਰੇਖ ਨਾ ਕੋਇ ਬਦਲਾਈਆ। ਮੁਖੋਂ ਕਹਿਣਾ ਹਰਿ ਸੰਗਤ ਬਣ ਗਈ ਭੈਣਾ ਭਈਆ, ਨਾਤਾ ਧਰਮ ਦਾ ਧਰਮ ਬਣਾਈਆ। ਰਵਦਾਸ ਚਮਾਰੇ ਲੇਖ ਲਿਖਣਾ ਓਸ ਸਾਚੀ ਵਹੀਆ, ਜਿਸ ਨੂੰ ਸਕੇ ਨਾ ਕੋਇ ਬਦਲਾਈਆ। ਬੁਲ੍ਹੇ ਸ਼ਾਹ ਵੇਸ ਵਾਲਿਆਂ ਨੱਚ ਕੇ ਕਹਿਣਾ ਦਈਆ ਦਈਆ, ਪੈਰ ਧਰਤੀ ਉਤੇ ਹਿਲਾਈਆ। ਇਕ ਗੁਰਮੁਖ ਨੇ ਹੱਥ ਵਿਚ ਲਿਖ ਕੇ ਫੜਿਆ ਹੋਵੇ ਢਈਆ, ਗੋਬਿੰਦ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਲੇਖਾ ਸਭ ਦਾ ਫੋਲ ਫੁਲਈਆ, ਲੇਖਾ ਪੂਰਬ ਵੇਖ ਵਖਾਈਆ।

੧੮ ਮੱਘਰ ਸ਼ਹਿਨਸ਼ਾਹੀ ਸੰਮਤ ੪ ਆਤਮਾ ਸਿੰਘ ਦੇ ਗ੍ਰਹਿ ਪਿੰਡ ਰੁੜਕਾ ਕਲਾਂ ਜ਼ਿਲਾ ਜਲੰਧਰ

ਸਦੀ ਚੌਧਵੀਂ ਕਹੇ ਹਾਏ ਮੇਰਿਆ ਅੱਲਾ, ਅਲਾਹ ਤੇਰੀ ਬੇਪ੍ਰਵਾਹੀਆ। ਜਗਤ ਸ਼ਰਅ ਦਾ ਖ਼ਾਲੀ ਵੇਖਿਆ ਮੁਸੱਲਾ, ਮੁਸਲਿਮ ਮੁਸਲਸਲ ਤੇਰਾ ਪਿਆਰ ਨਾ ਕੋਇ ਬਣਾਈਆ। ਮੁਹੰਮਦ ਦਿਸੇ ਇਕੱਲਾ, ਇਕ ਏਕਾ ਏਕ ਧਿਆਨ ਲਗਾਈਆ। ਲਹਿੰਦੀ ਦਿਸ਼ਾ ਉਜੜਨ ਵਾਲਾ ਮਹੱਲਾ, ਸੁੰਞ ਮਸਾਣ ਦਏ ਦੁਹਾਈਆ। ਉਮਤ ਦੀ ਕਰਨੀ ਦਾ ਫਲਾ, ਸਭ ਦੀ ਝੋਲੀ ਰਿਹਾ ਪਾਈਆ । ਜਿਸ ਦੀਆਂ ਜੁਗ ਚੌਕੜੀ ਸੁਣਦੇ ਰਹੇ ਗੱਲਾਂ, ਭਵਿਖਤਾਂ ਨਾਲ ਮਨ ਪ੍ਰਚਾਈਆ। ਸੋ ਸਵਾਮੀ ਪ੍ਰਕਾਸ਼ ਆਪਣੇ ਦੀਪਕ ਬਲਾ, ਨਿਰਗੁਣ ਜੋਤ ਕਰ ਰੁਸ਼ਨਾਈਆ। ਪਾਵੇ ਸਾਰ ਜਲਾ ਥਲਾ, ਅਸਗਾਹ ਥਲ ਖੋਜ ਖੁਜਾਈਆ। ਧਰਮ ਦਵਾਰੇ ਹੁਕਮ ਦੇਵੇ ਦਲਾ, ਸ਼ਬਦ ਸ਼ਹੀਦ ਆਪ ਉਠਾਈਆ। ਚਾਰ ਕੁੰਟ ਪਾਵੇ ਤਰਥੱਲਾ, ਧੀਰਜ ਧੀਰ ਨਾ ਕੋਇ ਧਰਾਈਆ। ਰਵਦਾਸ ਚਮਾਰੇ ਦੀ ਟੁੱਟੀ ਜੁੱਤੀ ਦਾ ਚਮਕਣ ਲੱਗਾ ਤਿੱਲਾ, ਛੱਬੀ ਪੋਹ ਰਾਹ ਤਕਾਈਆ। ਲਾਲ ਸਿੰਘ ਦੇ ਹੱਥ ਵਿਚ ਚੂਹੀ ਨਾਲ ਫੜਿਆ ਹੋਵੇ ਇਕ ਬਿੱਲਾ, ਰੰਗ ਚਿੱਟਾ ਸੋਭਾ ਪਾਈਆ। ਇਸ ਵਿਚ ਹੋਣਾ ਨਹੀਂ ਢਿੱਲਾ, ਹੁਕਮ ਮੰਨਣਾ ਸ਼ਹਿਨਸ਼ਾਹੀਆ। ਇੱਕੀਆਂ ਕਮਾਨ ਚੜ੍ਹੌਣਾ ਚਿੱਲਾ, ਹੱਥ ਅਸਮਾਨ ਵੱਲ ਉਠਾਈਆ। ਇਕ ਗੁਰਮੁਖ ਵਿਚ ਰਲੌਣਾ ਬਿੱਲਾ, ਅੱਖੀਂ ਵਿਚੋਂ ਕਾਲੀ ਨਾ ਕੋਇ ਪ੍ਰਗਟਾਈਆ। ਸਵਾ ਫ਼ੁਟ ਨਾਲ ਲਿਔਣੀ ਸਿਲਾ, ਜਿਸ ਨੂੰ ਰਾਮ ਚਰਨ ਗਿਆ ਛੁਹਾਈਆ। ਨੌ ਇੰਚ ਲੰਬਾ ਲਿਔਣਾ ਕਿੱਲਾ, ਲੋਹੇ ਧਾਤ ਦੇਣੀ ਵਡਿਆਈਆ। ਨੌ ਇੰਚ ਰੇਤ ਦਾ ਬਣੌਣਾ ਟਿੱਲਾ, ਮੁਹੰਮਦ ਮੰਜ਼ਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਵੇਖੇ ਇੱਲਲਿੱਲਾ, ਲਾ ਇਲਾਹ, ਪੜਦਾ ਦਏ ਉਠਾਈਆ।

❋

❋

੧੮ ਮੱਘਰ ਸ਼ਹਿਨਸ਼ਾਹੀ ਸੰਮਤ ੪ ਕੇਹਰ ਸਿੰਘ ਦੇ ਗ੍ਰਹਿ ਪਿੰਡ ਰੁੜਕਾ ਕਲਾਂ ਜ਼ਿਲਾ ਜਲੰਧਰ

ਸਦੀ ਚੌਧਵੀਂ ਕਹੇ ਮੈਂ ਨਾਲ ਰਲਾਵਾਂ ਦੀਨ ਦੁਨੀ ਦੇ ਰਹਿਬਰ, ਜੋ ਰਸਤਾ ਗਏ ਵਖਾਈਆ। ਸਾਚੇ ਭਗਤਾਂ ਉਤੇ ਲਾਵਾਂ ਨਾਮ ਦੀ ਛਹਿਬਰ, ਮੇਘ ਅਗੰਮਾ ਇਕ ਬਰਸਾਈਆ। ਜਗਤ ਵਾਸਨਾ ਕੂੜੀ ਕਿਰਿਆ ਕਰਾਂ ਬੇਹਤਰ, ਬੇਹਤਰੀਨ ਆਪਣਾ ਖੇਲ ਖਿਲਾਈਆ। ਸ੍ਰਿਸ਼ਟੀ ਵਾਲਾ ਖੋਲ੍ਹ ਕੇ ਨੇਤਰ, ਨਿਜ ਨੈਣ ਦਿਆਂ ਚਮਕਾਈਆ। ਧਰਨੀ ਧਰਤ ਧਵਲ ਦਾ ਵੇਖਾਂ ਖੇਤਰ, ਕੂੜ ਕੁੜਿਆਰਾ ਡੇਰਾ ਢਾਹੀਆ। ਸਭ ਦਾ ਹੱਲ ਕਰ ਸਕਿਆ ਕੋਈ ਨਾ ਪੇਪਰ, ਸਵਾਲ ਸਮਝ ਕੋਇ ਨਾ ਪਾਈਆ। ਇਕ ਗੁਰਮੁਖ ਰਤੀ ਤਿੰਨ ਲਿਆਵੇ ਕੇਸਰ, ਜੋ ਕਿਸ਼ਤੀ ਵਿਚ ਟਿਕਾਈਆ। ਜਿਸ ਟਿੱਕਾ ਲੌਣਾ ਕਲਜੁਗ ਛੇਕੜ, ਪਿਛੋਕੜ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਡ ਦਾਤਾ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਮੈਂ ਨਾਲ ਰਲੌਣੇ ਪੈਗ਼ੰਬਰ ਔਲੀਏ ਗੌਂਸ, ਕਾਇਆ ਗ਼ੁਸਲਖਾਨੇ ਵਿਚੋਂ ਸਾਫ਼ ਕਰਾਈਆ । ਧਰਮ ਦੀ ਧਾਰ ਦੱਸਣੀ ਨਾਲ ਧੌਂਸ, ਧੌਲ ਉਤੇ ਡੰਕਾ ਇਕ ਵਜਾਈਆ। ਇਕ ਬੀਬੀ ਮਹਿੰਦੀ ਲਿਆਵੇ ਇਕ ਔਂਸ, ਪੁੜੀ ਕਾਗ਼ਜ਼ ਵਿਚ ਬੰਧਾਈਆ । ਜਿਸ ਦਾ ਬੁਢੜਾ ਹੋਵੇ ਖੌਂਤ, ਚਲ ਫਿਰ ਸਕੇ ਨਾ ਰਾਈਆ। ਓਸ ਸਿਰ ਵਿਚ ਗੁੰਦਿਆ ਹੋਵੇ ਨਾਲ ਚੌਂਕ, ਠੂਠੀ ਸੱਗੀ ਨਾਲ ਨਜ਼ਰੀ ਆਈਆ। ਇਕ ਦੇ ਹੱਥ ਵਿਚ ਲਿਖਿਆ ਹੋਵੇ ਗੁਰਮੁਖ ਮਨਮੁਖ ਦੀ ਮਰੇ ਕੋਈ ਨਾ ਮੌਤ, ਸਤਿਗੁਰ ਸ਼ਰਨ ਸਚੀ ਸਰਨਾਈਆ। ਇਕ ਨੇ ਲਾਟਾਂ ਵਾਲੀ ਦੀ ਜਗਾਈ ਹੋਵੇ ਜੋਤ, ਨੌ ਦੀਵੇ ਥਾਲ ਵਿਚ ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਜਨ ਭਗਤਾਂ ਦਾ ਖੇਲ ਕਰਾਵੇ ਨਾਲ ਸ਼ੌਂਕ, ਸ਼ੌਂਕੀਨ ਦੇ ਬੱਚੇ ਤੌਹੀਨ ਵਿਚ ਕਦੇ ਨਾ ਆਈਆ ।

੧੮ ਮੱਘਰ ਸ਼ਹਿਨਸ਼ਾਹੀ ਸੰਮਤ ੪ ਗੁਰਮੇਜ ਸਿੰਘ ਦੇ ਗ੍ਰਹਿ ਪਿੰਡ ਰੁੜਕਾ ਕਲਾਂ ਜ਼ਿਲਾ ਜਲੰਧਰ

ਸਦੀ ਚੌਧਵੀਂ ਕਹੇ ਮੈਂ ਦੱਸਣਾ ਅਗੰਮੀ ਖੇਲ, ਨੌ ਖੰਡ ਪ੍ਰਿਥਮੀ ਸੱਤ ਦੀਪ ਦਿਆਂ ਸਮਝਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਕਰੋ ਸਚਾ ਮੇਲ, ਕਾਇਆ ਮਾਟੀ ਤਨ ਵਜੂਦ ਵੱਜੇ ਵਧਾਈਆ। ਨਿਰਗੁਣ ਜੋਤ ਪ੍ਰਕਾਸ਼ ਤੱਕੋ ਬਿਨ ਬਾਤੀ ਤੇਲ, ਸਾਹਿਬ ਸਵਾਮੀ ਅੰਤਰਜਾਮੀ ਘਟ ਕਰੇ ਰੁਸ਼ਨਾਈਆ। ਆਵਣ ਜਾਵਣ ਲੱਖ ਚੁਰਾਸੀ ਧਰਮ ਰਾਏ ਦੀ ਕੱਟੋ ਜੇਲ੍ਹ, ਚਿਤ੍ਰ ਗੁਪਤ ਦਾ ਲੇਖਾ ਰਹੇ ਨਾ ਰਾਈਆ। ਪੁਰਖ ਅਕਾਲਾ ਦੀਨ ਦਿਆਲਾ ਏਕੰਕਾਰਾ ਇਕੋ ਮੰਨੋ ਸੱਜਣ ਸੁਹੇਲ, ਗੁਰ ਅਵਤਾਰ ਪੈਗ਼ੰਬਰ ਜਿਸ ਨੂੰ ਬੈਠੇ ਸੀਸ ਨਿਵਾਈਆ। ਆਦਿ ਜੁਗਾਦਿ ਨਿਤ ਨਵਿਤ ਸਤਿਜੁਗ ਤਰੇਤਾ ਦੁਆਪਰ ਕਲਜੁਗ ਜੋ ਕਰਦਾ ਆਇਆ ਖੇਲ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖ ਵਖਾਈਆ। ਸੋ ਸਾਹਿਬ ਸਤਿਗੁਰ ਵਸਣਹਾਰਾ ਧਾਮ ਨਵੇਲ, ਸਚਖੰਡ ਸਾਚੇ ਸੋਭਾ ਪਾਈਆ। ਜਿਥੇ ਮੇਲਾ ਗੋਬਿੰਦ ਧਾਰ ਗੁਰੂ ਗੁਰ ਚੇਲ, ਤਤ ਵਜੂਦ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਾਮ ਨਿਧਾਨਾ ਇਕ ਦ੍ਰਿੜਾਈਆ। ਸਦੀ

❋

❋

ਚੌਧਵੀਂ ਕਹੇ ਮੈਂ ਮੁਹੰਮਦ ਦੀ ਦੱਸਾਂ ਖ਼ਾਹਿਸ਼, ਅੰਤਰ ਅੰਤਰ ਭੇਵ ਖੁਲ੍ਹਾਈਆ। ਜਿਸ ਦੀ ਨਾਨਕ ਕਰੀ ਤਲਾਸ਼, ਗੋਬਿੰਦ ਹੁਕਮੇ ਅੰਦਰ ਸੀਸ ਨਿਵਾਈਆ । ਸੋ ਸਾਹਿਬ ਪੁਰਖ ਅਬਿਨਾਸ਼, ਹਰਿ ਕਰਤਾ ਵਡ ਵਡਿਆਈਆ। ਮੰਡਲ ਮੰਡਪ ਪਾਵੇ ਰਾਸ, ਗੋਪੀ ਕਾਹਨ ਵੇਖ ਵਖਾਈਆ। ਲੱਖ ਚੁਰਾਸੀ ਲੇਖਾ ਜਾਣੇ ਪਵਣ ਸਵਾਸ, ਸਾਹ ਸਾਹ ਆਪਣੀ ਧਾਰ ਪ੍ਰਗਟਾਈਆ। ਜੁਗ ਜੁਗ ਜਨ ਭਗਤਾਂ ਪੂਰੀ ਕਰੇ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਪਰਵਰਦਿਗਾਰ ਸਾਂਝਾ ਯਾਰ ਸਰਬ ਗੁਣਾਂ ਗੁਣਤਾਸ, ਗਹਿਰ ਗੰਭੀਰ ਬੇਨਜ਼ੀਰ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਪ੍ਰਭ ਮਾਲਕ ਰਿਜ਼ਕ ਰਹੀਮ, ਰਹਿਮਤ ਹੱਕ ਕਮਾਈਆ। ਜਿਸ ਨੇ ਦੀਨ ਮਜ਼੍ਹਬ ਜ਼ਾਤ ਪਾਤ ਕੀਤੀ ਤਕ਼ਸੀਮ, ਨਾਮ ਕਲਮਾ ਜੁਗ ਜੁਗ ਬਦਲਾਈਆ। ਓਹ ਮਾਲਕ ਖ਼ਾਲਕ ਪ੍ਰਿਤਪਾਲਕ ਸਚਖੰਡ ਨਿਵਾਸੀ ਕ਼ਦੀਮ, ਕ਼ੁਦਰਤ ਦਾ ਕਰਤਾ ਇਕ ਅਖਵਾਈਆ। ਜਿਸ ਦੇ ਉਤੇ ਅਵਤਾਰ ਪੈਗ਼ੰਬਰਾਂ ਕੀਤਾ ਯਕੀਨ, ਸਿਦਕ ਭਰੋਸਾ ਗੁਰੂ ਗੁਰਦੇਵ ਗਏ ਸਮਝਾਈਆ। ਜਿਸ ਨੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਦੱਸੀ ਸਚ ਤਾਲੀਮ, ਅੱਖਰਾਂ ਵਿਚ ਲੋਕਮਾਤ ਸਮਝਾਈਆ। ਉਸ ਦਾ ਖੇਲ ਸਚ ਦਵਾਰੇ ਆਲੀਸ਼ਾਨ ਅਜ਼ੀਮ, ਆਅਲਾ ਅਦਨਾ ਇਕੋ ਰੰਗ ਰੰਗਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਜੋਤੀ ਧਾਰ ਸਦ ਹੁਸੀਨ, ਰੂਪ ਰੰਗ ਰੇਖ ਸਕੇ ਨਾ ਕੋਇ ਸਮਝਾਈਆ। ਜਿਸ ਦਾ ਮਾਰਗ ਰਸਤਾ ਕਾਇਆ ਮੰਦਰ ਅੰਦਰ ਮਹੀਨ, ਨੌ ਦਵਾਰੇ ਪਾਰ ਨਾ ਕੋਇ ਕਰਾਈਆ। ਸੋ ਜਨ ਭਗਤ ਸੁਹੇਲਾ ਖੇਲ ਖਿਲਾਏ ਜਿਸ ਨੂੰ ਸਮਝੇ ਨਾ ਕੋਇ ਜਲਮੀਨ, ਚੰਦ ਚਕੋਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਲਹਿਣਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੈਂ ਗੁਰ ਅਵਤਾਰ ਪੈਗ਼ੰਬਰਾਂ ਰਹੀ ਆਖ, ਸੁਨੇਹੜਾ ਸਚ ਸੁਣਾਈਆ। ਲੋਕਮਾਤ ਵੇਖੋ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਚਮਕਾਈਆ। ਝਗੜਾ ਪਿਆ ਜ਼ਾਤ ਪਾਤ, ਦੀਨ ਮਜ਼੍ਹਬ ਕਰੇ ਲੜਾਈਆ। ਸਾਚੀ ਸੁਣੇ ਕੋਈ ਨਾ ਗਾਥ, ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਕੁਰਲਾਈਆ। ਅੰਮ੍ਰਿਤ ਰਸ ਦੇਵੇ ਕੋਈ ਨਾ ਦਾਤ, ਅਠਸਠ ਤੀਰਥ ਰੋਵਣ ਮਾਰਨ ਧਾਈਂਆ। ਛਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਬਣੇ ਨਾ ਕੋਇ ਜਮਾਤ, ਗ੍ਰਹਿ ਮੰਦਰ ਅੰਦਰ ਘਰ ਘਰ ਪਈ ਲੜਾਈਆ। ਸਾਚੀ ਮੰਜ਼ਲ ਚੜ੍ਹੇ ਕੋਈ ਨਾ ਘਾਟ, ਪੁਰਖ ਅਬਿਨਾਸ਼ੀ ਦਰਸ ਕੋਇ ਨਾ ਪਾਈਆ। ਨੌ ਸੌ ਚੁਰਾਨਵੇਂ ਚੌਕੜੀ ਪਿਛੇ ਪੁੱਛੀ ਕਿਸੇ ਨਾ ਵਾਤ, ਵਾਤਾਵਰਨ ਬਦਲਿਆ ਸਰਬ ਲੋਕਾਈਆ। ਪੁਰਖ ਅਕਾਲਾ ਦੀਨ ਦਿਆਲਾ ਸਾਹਿਬ ਸਵਾਮੀ ਹਰ ਘਟ ਅੰਦਰ ਵੇਖੇ ਮਾਰ ਝਾਕ, ਪੜਦਾ ਉਹਲਾ ਅੰਤਰ ਨਿਰੰਤਰ ਦਏ ਵਖਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰੇ ਭਵਿਖਤ ਵਾਕ, ਵਾਕ਼ਫ਼ਕਾਰ ਹੋ ਕੇ ਖੋਜ ਖੁਜਾਈਆ। ਸਦੀ ਚੌਧਵੀਂ ਕਲਜੁਗ ਅੰਦਰ ਸਤਿਜੁਗ ਬਦਲ ਜਾਵੇ ਸਮਾਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਡ ਦਾਤਾ ਬੇਪ੍ਰਵਾਹੀਆ । ਸਦੀ ਚੌਧਵੀਂ ਕਹੇ ਅਵਤਾਰ ਪੈਗ਼ੰਬਰ ਕੀ ਰਹੇ ਦੱਸ, ਦਹਿ ਦਿਸ਼ਾ ਧਿਆਨ ਜਣਾਈਆ। ਜੋਤੀ ਜਾਤਾ ਪੁਰਖ ਬਿਧਾਤਾ ਖੇਲ ਕਰੇ ਸਮਰਥ, ਦੂਜਾ ਨਜ਼ਰ ਕੋਇ ਨਾ ਆਈਆ। ਚਾਰ ਵਰਨ ਅਠਾਰਾਂ ਬਰਨ ਦੀਨਾਂ ਮਜ਼੍ਹਬਾਂ ਲਾਹੇ ਸਥ, ਸੱਥਰ ਯਾਰੜਾ ਇਕ ਹੰਢਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਗਗਨ ਪਾਤਾਲਾਂ ਜ਼ਿਮੀਂ

❋

❋

ਅਸਮਾਨਾਂ ਨੇਤਰ ਰੋਣਾ ਅੱਖ, ਧੀਰਜ ਧੀਰ ਨਾ ਕੋਇ ਧਰਾਈਆ। ਆਤਮ ਪਰਮਾਤਮ ਤੂੰ ਮੇਰਾ ਮੈਂ ਤੇਰਾ ਕਰੇ ਕੋਈ ਨਾ ਜਸ, ਸਿਫ਼ਤਾਂ ਵਾਲੀ ਸਿਫ਼ਤ ਨਾ ਕੋਇ ਸਾਲਾਹੀਆ। ਮਨ ਕਲਪਣਾ ਦੀਨ ਦੁਨੀਆ ਜਗਤ ਦਵਾਰੇ ਰਹੀ ਨਠ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਮਨ ਕਾ ਮਣਕਾ ਗੇੜੇ ਨਾ ਕੋਈ ਉਲਟੀ ਲਠ, ਮਾਲਾ ਮਣਕਿਆਂ ਵਾਲੀ ਕੰਮ ਕਿਸੇ ਨਾ ਆਈਆ। ਕਾਇਆ ਤਨ ਸਰੋਵਰ ਅੰਦਰ ਨਿਝਰ ਝਿਰਨਾ ਦੇਵੇ ਕੋਈ ਨਾ ਝੱਟ, ਅਠਸਠ ਤੀਰਥ ਅੰਮ੍ਰਿਤ ਜਾਮ ਨਾ ਕੋਇ ਪਿਆਈਆ। ਸਦੀ ਚੌਧਵੀਂ ਕਹੇ ਮੈਂ ਦਿਵਸ ਰੈਣ ਰਹੀ ਨਠ, ਮੰਜ਼ਲ ਮੰਜ਼ਲ ਆਪਣਾ ਪੰਧ ਮੁਕਾਈਆ। ਚਾਰ ਕੁੰਟ ਦਹਿ ਦਿਸ਼ਾ ਮੁਹੰਮਦ ਉਠ ਉਠ ਵੇਖੇ ਝਟ, ਬਿਨ ਅੱਖਾਂ ਅੱਖ ਖੁਲ੍ਹਾਈਆ। ਕਵਣ ਦੀਨ ਮਜ਼੍ਹਬ ਦੀ ਮੇਟਣ ਲੱਗਾ ਵੱਟ, ਸ਼ਰਅ ਸ਼ਰੀਅਤ ਡੇਰਾ ਢਾਹੀਆ। ਸਾਚਾ ਨਾਮ ਧੁਰ ਦਾ ਕਲਮਾ ਅਗੰਮੀ ਲਾਏ ਸੱਟ, ਸੋਈ ਸੁਰਤੀ ਸ਼ਬਦ ਨਾਦ ਉਠਾਈਆ। ਸਤਿਜੁਗ ਮਾਰਗ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੇਵੇ ਰਖ, ਰੱਖਿਆ ਕਰੇ ਥਾਉਂ ਥਾਈਂਆ। ਗੁਰ ਅਵਤਾਰ ਪੈਗ਼ੰਬਰ ਜੋ ਬੋਲ ਕੇ ਗਏ ਸਚ, ਸੋ ਸਚ ਸਵਾਮੀ ਸਚ ਸਚ ਵਿਚ ਸਮਾਈਆ। ਜਨ ਭਗਤਾਂ ਭਾਗ ਲਗਾ ਕੇ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦਏ ਵਡਿਆਈਆ। ਮਨੂਆ ਮਨ ਨਾ ਪਏ ਨੱਚ, ਸੁਰਤੀ ਸ਼ਬਦ ਨਾਲ ਜੁੜਾਈਆ। ਨਾੜ ਬਹੱਤਰ ਨਾ ਉਬਲੇ ਰਤ, ਅਗਨੀ ਤੱਤ ਬੁਝਾਈਆ। ਏਕਾ ਮੇਲਾ ਕਰ ਪੁਰਖ ਸਮਰਥ, ਨਾਤਾ ਜੋੜੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਜਿਸ ਦੀ ਮਹਿੰਮਾ ਸਦਾ ਅਕਥ, ਰਸਨਾ ਜਿਹਵਾ ਬੱਤੀ ਦੰਦ ਕਥਨੀ ਕਥ ਸਕੇ ਨਾ ਰਾਈਆ।