ਪੁਸਤਕਾਲਾਭਾਗ ੨੧

੧੮ ਮੱਘਰ ਸ਼ਹਿਨਸ਼ਾਹੀ ਸੰਮਤ ੪ ਲਾਲ ਸਿੰਘ ਦੇ ਗ੍ਰਹਿ ਪਿੰਡ ਡੱਲੇਵਾਲ ਜ਼ਿਲਾ ਜਲੰਧਰ

ਸਦੀ ਚੌਧਵੀਂ ਕਹੇ ਮੈਂ ਸੁਣਿਆ ਧੁਰ ਪੈਗ਼ਾਮ, ਹਰਿ ਕਰਤਾ ਆਪ ਦ੍ਰਿੜਾਈਆ। ਚਾਰ ਕੁੰਟ ਦਹਿ ਦਿਸ਼ਾ ਵਿਗੜਿਆ ਜਗਤ ਨਿਜ਼ਾਮ, ਨੌਬਤ ਨਾਮ ਹੱਕ ਨਾ ਕੋਇ ਸੁਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਮਨ ਕਲਪਣਾ ਬਣੀ ਗ਼ੁਲਾਮ, ਸ਼ਰਅ ਜ਼ੰਜੀਰ ਨਾ ਕੋਇ ਤੁੜਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਹੋਏ ਹਰਾਮ, ਨੇਤਰ ਨੈਣ ਅੱਖ ਨਾ ਕੋਇ ਸ਼ਰਮਾਈਆ। ਘਰ ਘਰ ਵੜਿਆ ਕਰੋਧ ਕਾਮ, ਲੋਭ ਮੋਹ ਵਿਕਾਰ ਹੰਕਾਰ ਹਲਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਹੋਏ ਬਦਨਾਮ, ਬਦੀ ਤੋਂ ਪਰੇ ਪੜਦਾ ਨਾ ਕੋਇ ਉਠਾਈਆ। ਹਿਰਦੇ ਵਸਿਆ ਦਿਸੇ ਨਾ ਕਿਸੇ ਹਰਿ ਨਾਮ, ਨਾਦੀ ਧੁਨ ਨਾ ਕੋਇ ਸ਼ਨਵਾਈਆ। ਉਜੜਿਆ ਦਿਸੇ ਕਾਇਆ ਖੇੜਾ ਗਰਾਮ, ਪੰਜ ਤੱਤ ਰੂਪ ਨਾ ਕੋਇ ਸੁਹਾਈਆ। ਆਤਮ ਪਰਮਾਤਮ ਕਰੇ ਨਾ ਕੋਇ ਪਹਿਚਾਨ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਸਚ ਜਗਦੀਸ਼ ਬਿਨ ਹਦੀਸ ਕਰੇ ਨਾ ਕੋਇ ਸਲਾਮ, ਸਿਰ ਸਰ ਨਾ ਕੋਇ ਨਿਵਾਈਆ। ਤੂੰ ਮੇਰਾ ਮੈਂ ਤੇਰਾ ਪੜ੍ਹੇ ਨਾ ਕੋਈ ਕਲਾਮ, ਕਾਇਨਾਤ ਕਰਮ ਕਾਂਡ ਦਾ ਲੇਖ ਨਾ ਕੋਇ ਮੁਕਾਈਆ। ਚਾਰ ਕੁੰਟ ਦਹਿ ਦਿਸ਼ਾ ਨਾ ਮੇਟੇ ਕੋਈ ਅੰਧੇਰੀ ਸ਼ਾਮ, ਸ਼ਮਅ ਨੂਰ ਜੋਤ ਨੂਰ ਨਾ ਕੋਇ ਰੁਸ਼ਨਾਈਆ। ਕਰਿਆ ਖੇਲ ਪੁਰਖ ਅਕਾਲ ਸਾਹਿਬ ਸੁਲਤਾਨ,

❋

❋

ਸ਼ਾਹ ਪਾਤਸ਼ਾਹ ਤੇਰੀ ਓਟ ਤਕਾਈਆ। ਚਾਰ ਵਰਨ ਅਠਾਰਾਂ ਬਰਨ ਅੰਤਰ ਨਿਰੰਤਰ ਦੇ ਆਰਾਮ, ਸਾਂਤਕ ਸਤਿ ਸਤਿ ਵਰਤਾਈਆ । ਤੇਰਾ ਅੰਮ੍ਰਿਤ ਝਿਰਨਾ ਨਿਝਰ ਝਿਰੇ ਮਹਾਨ, ਮਹਿੰਮਾ ਕਥ ਕਥ ਸੁਣਾਈਆ। ਲੇਖੇ ਲਾ ਪਵਣ ਸਵਾਸੀ ਪਰਾਣ, ਪੁਨਹ ਪੁਨਹ ਸੀਸ ਨਿਵਾਈਆ। ਸਦੀ ਚੌਧਵੀਂ ਕਹੇ ਮੇਰੇ ਮਾਲਕ ਖ਼ਾਲਕ ਪ੍ਰਿਤਪਾਲਕ ਅਗੰਮੀ ਧੁਰ ਦੇ ਹੱਕ ਅਮਾਮ, ਕਲਜੁਗ ਕੂੜੀ ਕਿਰਿਆ ਅਮਲਾਂ ਦਾ ਡੇਰਾ ਦੇਣਾ ਢਾਹੀਆ। ਸਦੀ ਚੌਧਵੀਂ ਕਹੇ ਪਰਵਰਦਿਗਾਰ ਹੱਕੁਲ ਕਰ ਯਕੀਨ, ਯਕਤਰਫ਼ ਦੇ ਸਮਝਾਈਆ। ਧੁਰ ਦੀ ਧਾਰ ਦੇ ਤਾਲੀਮ, ਤਾਲਬ ਤੁਲਬੇ ਕਰ ਪੜ੍ਹਾਈਆ। ਘਰ ਵਖਾ ਆਅਲਾ ਅਜ਼ੀਮ, ਆਲੀਸ਼ਾਨ ਤੇਰੀ ਸ਼ਰਨਾਈਆ। ਤੂੰ ਸ਼ਹਿਨਸ਼ਾਹ ਕ਼ਦੀਮ, ਕ਼ੁਦਰਤ ਦਾ ਮਾਲਕ ਇਕ ਅਖਵਾਈਆ। ਤੇਰਾ ਆਤਮਾ ਨਾ ਨਰ ਨਾ ਮਦੀਨ, ਨਾਰੀ ਪੁਰਸ਼ ਵੰਡ ਨਾ ਕੋਇ ਵੰਡਾਈਆ। ਦੀਨ ਮਜ਼੍ਹਬ ਵਿਚ ਆਏ ਨਾ ਕਦੇ ਤਕ਼ਸੀਮ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਨਾਉਂ ਨਾ ਕੋਇ ਪ੍ਰਗਟਾਈਆ । ਸਦਾ ਸਦਾ ਸਦ ਲੱਖ ਚੁਰਾਸੀ ਤੇਰੇ ਅਧੀਨ, ਵਿਸ਼ਨ ਬ੍ਰਹਮਾ ਸ਼ਿਵ ਤੇਰੇ ਹੁਕਮੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਵੱਡੇ ਤੇਰੀ ਵਡ ਵਡਿਆਈਆ। ਸਦੀ ਚੌਧਵੀਂ ਕਹੇ ਦੀਨ ਦੁਨੀ ਦੀ ਵੇਖ ਗ਼ੁਰਬਤ, ਹੰਕਾਰ ਭਰੀ ਲੋਕਾਈਆ। ਤੂੰ ਪੁਰਖ ਅਕਾਲਾ ਇਕੋ ਮੁਰਸ਼ਦ, ਮੁਰੀਦਾਂ ਪੜਦਾ ਦਏਂ ਉਠਾਈਆ। ਕਲਜੁਗ ਕੂੜੀ ਕਿਰਿਆ ਨਾਲੋਂ ਕਰ ਕੇ ਫ਼ੁਰਸਤ, ਨਾਤਾ ਬੰਧਨ ਦੇਣਾ ਤੁੜਾਈਆ। ਤੇਰੇ ਨਾਮ ਦੀ ਮਹਿੰਮਾ ਇਕੋ ਹੋਵੇ ਉਲਫ਼ਤ, ਹਰ ਹਿਰਦੇ ਤੇਰਾ ਨਾਦ ਕਰੇ ਸ਼ਨਵਾਈਆ। ਤੇਰਾ ਖੇਲ ਆਦਿ ਜੁਗਾਦੀ ਜੁਗ ਜੁਗ, ਸਤਿਜੁਗ ਤਰੇਤਾ ਦੁਆਪਰ ਕਲਜੁਗ ਤੇਰੀ ਵੰਡ ਵੰਡਾਈਆ। ਸਦੀ ਚੌਧਵੀਂ ਕਹੇ ਮੇਰੀ ਅੰਤ ਅਖ਼ੀਰ ਔਧ ਰਹੀ ਪੁੱਗ, ਜੀਵਣ ਜੁਗਤੀ ਤੇਰੇ ਹੱਥ ਫੜਾਈਆ। ਮੈਨੂੰ ਸਚ ਦਵਾਰ ਏਕੰਕਾਰ ਇਕੋ ਰਿਹਾ ਸੁੱਝ, ਜਿਥੇ ਸੂਝ ਸਮਝ ਬੁੱਧੀ ਦੀ ਚਲੇ ਨਾ ਕੋਇ ਚਤੁਰਾਈਆ। ਦੀਨਾਂ ਬੰਧੂ ਦੀਨ ਦਿਆਲ ਭੇਵ ਅਭੇਦਾ ਖੋਲ੍ਹ ਗੁਝ, ਰਮਜ਼ ਇਸ਼ਾਰਾ ਨਰ ਨਿਰੰਕਾਰਾ ਇਕੋ ਦੇਣਾ ਲਗਾਈਆ। ਸਾਹਿਬ ਸੁਲਤਾਨ ਨੌਜਵਾਨ ਮਿਹਰਵਾਨ ਸਭ ਦੀ ਨਿਰਮਲ ਕਰ ਬੁਧ, ਬਿਬੇਕ ਹੋ ਕੇ ਅਨੇਕ ਲੈ ਤਰਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤ, ਸਤਿਜੁਗ ਸੁਹਾ ਅਗੰਮੀ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਨਿਰਗੁਣ ਧਾਰੋਂ ਆਪੇ ਉਠ, ਜਨ ਭਗਤਾਂ ਉਪਰ ਤੁਠ, ਅੰਮ੍ਰਿਤ ਜਾਮ ਦੇ ਘੁਟ, ਰਸ ਇਕੋ ਇਕ ਵਖਾਈਆ। ਮਾਇਆ ਮਮਤਾ ਰਹੇ ਨਾ ਲੁੱਟ, ਦੂਈ ਦਵੈਤੀ ਕੱਢ ਫੁੱਟ, ਸੰਤ ਸੁਹੇਲੇ ਬਣਾ ਆਪਣੇ ਸੁਤ, ਕਲਜੁਗ ਜੀਵ ਅਪਰਾਧੀ ਲੈ ਤਰਾਈਆ। ਭਾਗ ਲਗਾ ਕਾਇਆ ਮਾਟੀ ਬੁਤ, ਕਰ ਪ੍ਰਕਾਸ਼ ਨਿਰਮਲ ਜੋਤ, ਝਗੜਾ ਰਹੇ ਨਾ ਵਰਨ ਗੋਤ, ਦੀਨ ਮਜ਼੍ਹਬ ਇਕੋ ਰੰਗ ਰੰਗਾਈਆ। ਅੰਤ ਅਖ਼ੀਰ ਹੋਣਾ ਖ਼ੁਸ਼, ਜਗਤ ਜਹਾਨ ਲੈਣਾ ਪੁਛ, ਕਿਉਂ ਤੇਰਾ ਆਤਮ ਤੇਰੇ ਨਾਲ ਗਿਆ ਰੁਸ, ਰੁਸਿਆਂ ਨੂੰ ਰੁਸਤਮ ਹੋ ਕੇ ਮੇਲ ਮਿਲਾਈਆ। ਝਗੜਾ ਪੈਣਾ ਚਾਰ ਕੁੰਟ, ਧਰਮ ਦਵਾਰਾ ਬਣੌਣਾ ਇਕ ਬੈਕੁੰਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਰਬਾਰੇ ਤੇਰੀ ਆਸ ਰਖਾਈਆ। ਸਦੀ ਚੌਧਵੀਂ ਕਹੇ ਨੇਤਰ ਵੇਖ ਮੇਰੇ ਭਗਵੰਤ, ਸਾਹਿਬ ਤੇਰੀ ਸਰਨਾਈਆ। ਆਤਮ ਨਾਰੀ ਦਿਸੇ ਮਿਲਿਆ ਕੋਈ ਨਾ ਕੰਤ, ਸੁਹੰਜਣੀ ਸੇਜ ਨਾ ਕੋਇ ਸੁਹਾਈਆ। ਕਲਜੁਗ ਭਰਮੇ ਭੁੱਲੇ ਸੰਤ, ਤੇਰੇ ਵਿਚ ਨਾ ਕੋਇ ਸਮਾਈਆ। ਗੜ੍ਹ ਤੋੜੇ ਕੋਈ ਨਾ ਹਉਮੇ ਹੰਗਤ, ਹੰ ਬ੍ਰਹਮ ਭੇਵ ਨਾ ਕੋਇ ਜਣਾਈਆ।

❋

❋

ਬੋਧ ਅਗਾਧਾ ਬਣੇ ਕੋਈ ਨਾ ਪੰਡਤ, ਅੱਖਰਾਂ ਦੀ ਸਾਰੇ ਕਰਨ ਪੜ੍ਹਾਈਆ। ਧਰਮ ਦੀ ਧਾਰ ਦਿਸੇ ਕੋਈ ਨਾ ਸੰਗਤ, ਗੁਰਸਿਖ ਗੁਰ ਗੁਰ ਰੂਪ ਨਾ ਕੋਇ ਸਮਾਈਆ। ਮਾਇਆ ਮਮਤਾ ਮੋਹ ਵਿਕਾਰ ਕਰ ਖੰਡਤ, ਖੰਡਾ ਖੜਗ ਨਾਮ ਚਮਕਾਈਆ। ਝਗੜਾ ਮੁਕਾ ਦੇ ਆਵਣ ਜਾਵਣ ਜੇਰਜ ਅੰਡਜ, ਉਤਭੁਜ ਸੇਤਜ ਡੇਰਾ ਦੇਣਾ ਢਾਹੀਆ। ਤੇਰੇ ਦਰ ਦਵਾਰੇ ਏਕੰਕਾਰੇ ਮੇਰੀ ਮਿੰਨਤ, ਸਦੀ ਚੌਧਵੀਂ ਨਿਉਂ ਨਿਉਂ ਲਾਗੇ ਪਾਈਂਆ। ਮਨੂਆ ਕੋਈ ਨਾ ਕਰੇ ਇੱਲਤ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਚਾਰੋਂ ਕੁੰਟ ਤੇਰੀ ਹੋਵੇ ਸਿਫ਼ਤ, ਸਿਫ਼ਤਾਂ ਵਿਚ ਜਗਤ ਸਾਲਾਹੀਆ। ਸਚ ਪ੍ਰੀਤੀ ਅੰਦਰ ਕਰ ਗ੍ਰਿਫ਼ਤ, ਮਾਇਆ ਮਮਤਾ ਮੋਹ ਗਵਾਈਆ। ਨਾਮ ਬਸਤਰ ਦੇ ਖਿਲਤ, ਤਨ ਪੋਸ਼ਾਕ ਹੱਕ ਵਖਾਈਆ। ਜਗਤ ਖ਼ੁਆਰੀ ਨਾ ਹੋਵੇ ਜ਼ਿੱਲਤ, ਜ਼ਲੀਲ ਦਲੀਲ ਦੇਣੀ ਬਦਲਾਈਆ। ਪਰਮ ਪੁਰਖ ਤੇਰਾ ਰਹੇ ਕੋਈ ਨਾ ਨਿੰਦਕ, ਦੁਸ਼ਟ ਦੁਰਾਚਾਰ ਲੇਖਾ ਦੇਣਾ ਮੁਕਾਈਆ। ਤੇਰਾ ਸ਼ਬਦ ਗੁਰੂ ਜਿਸ ਦੇ ਵਿਚ ਆਦਿ ਜੁਗਾਦੀ ਹਿੰਮਤ, ਬਲਧਾਰੀ ਨਜ਼ਰੀ ਆਈਆ। ਲੇਖਾ ਅੰਤ ਕਰਾ ਦੇ ਸੁੰਨਤ, ਸਮਾਜ ਦਾ ਸਮਾਂ ਆਪ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਮੇਰਾ ਧੁਰ ਦਾ ਇਕੋ ਸੱਯਦਾ, ਸੀਸ ਜਗਦੀਸ਼ ਝੁਕਾਈਆ। ਖੇਲ ਵੇਖ ਆਪਣੇ ਘਰ ਦਾ, ਧਰਨੀ ਉਤੇ ਫੇਰਾ ਪਾਈਆ। ਤੇਰਾ ਨਾਮ ਕੋਈ ਨਾ ਪੜ੍ਹਦਾ, ਹਿਰਦੇ ਹਰਿ ਨਾ ਕੋਇ ਵਸਾਈਆ। ਤੇਰੀ ਮੰਜ਼ਲ ਕੋਈ ਨਾ ਚੜ੍ਹਦਾ, ਪੜਦਾ ਅੰਦਰੋਂ ਨਾ ਕੋਇ ਉਠਾਈਆ। ਜੀਵਤ ਜੀਵ ਕੋਈ ਨਾ ਮਰਦਾ, ਮੁਰਦਾ ਮੁਰੀਦ ਗੋਰ ਨਾ ਕੋਇ ਟਿਕਾਈਆ। ਜਿਧਰ ਵੇਖੋ ਜਗਤ ਜਹਾਨ ਲੜਦਾ, ਝਗੜਿਆਂ ਵਿਚ ਦੁਹਾਈਆ। ਮਾਇਆ ਮਮਤਾ ਵਿਚ ਸੜਦਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮੈਂ ਰਾਹ ਤੱਕਾਂ ਤੇਰਾ ਨਰਾਇਣ ਨਰ ਦਾ, ਸ਼ਾਹ ਪਾਤਸ਼ਾਹ ਤੇਰੀ ਓਟ ਤਕਾਈਆ। ਕਵਣ ਵੇਲਾ ਜਨ ਭਗਤਾਂ ਆ ਕੇ ਵਰਦਾ, ਗੁਰਮੁਖ ਆਪਣੀ ਗੋਦ ਬਿਠਾਈਆ । ਸੰਤ ਸੁਹੇਲੇ ਸਾਜਣ ਫੜਦਾ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਸਦੀ ਚੌਧਵੀਂ ਕਹੇ ਮੁਹੰਮਦ ਵੇਖਿਆ ਹਾੜੇ ਕੱਢਦਾ, ਚੌਦਾਂ ਤਬਕਾਂ ਪਈ ਦੁਹਾਈਆ। ਧੁਰ ਅਮਾਮ ਤੈਨੂੰ ਸੱਦਦਾ, ਉਚੀ ਕੂਕ ਕੂਕ ਜਣਾਈਆ। ਖੇਲ ਵੇਖਣਾ ਓਸ ਅਲਾਹੀ ਹੱਕ ਦਾ, ਜੋ ਮਹਿਬੂਬ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਘਰ ਤੇਰੀ ਆਸ ਰਖਾਈਆ। ਸਦੀ ਚੌਧਵੀਂ ਕਹੇ ਮੁਹੰਮਦ ਰਿਹਾ ਵਿਚਾਰ, ਹਜ਼ਰਤ ਰਿਹਾ ਧਿਆਨ ਲਗਾਈਆ। ਕੀ ਕਰੇ ਖੇਲ ਪਰਵਰਦਿਗਾਰ, ਪਾਰਬ੍ਰਹਮ ਬੇਪ੍ਰਵਾਹੀਆ। ਮੇਰੀ ਉਮਤ ਦੀ ਖਿੜੀ ਗੁਲਜ਼ਾਰ, ਗੁਲਸ਼ਨ ਜਗਤ ਵਿਚ ਮਹਿਕਾਈਆ । ਹੁਣ ਔਣ ਵਾਲੀ ਖਿਜ਼ਾਂ ਬਹਾਰ, ਪੱਤ ਟਹਿਣੀ ਨਾ ਕੋਇ ਮਹਿਕਾਈਆ। ਗਿਰਿਅਜ਼ਾਰੀ ਵਿਚ ਇਜ਼ਹਾਰ, ਦਰੋਹੀ ਦਰੋਹੀ ਰਿਹਾ ਸੁਣਾਈਆ। ਯਾਮੁਬੀਨ ਸਚੀ ਸਰਕਾਰ, ਬੀਖ਼ੈਰ ਯਾ ਅਲਾਹ ਤੇਰੀ ਵਡ ਵਡਿਆਈਆ। ਸੱਯਦਾ ਨਮਸਤੇ ਡੰਡਾਵਤ ਬੰਦਨਾ ਮਸਤਕ ਲਾ ਕੇ ਧੂੜੀ ਛਾਰ, ਖ਼ਾਕ ਪਾਕ ਪਵਿੱਤ ਰਿਹਾ ਬਣਾਈਆ। ਨਾਤਾ ਰਿਹਾ ਨਾ ਕਿਸੇ ਯਾਰ, ਸਦੀ ਅੰਤ ਨਾ ਰਹੀ ਵਫ਼ਾਦਾਰ, ਉਮਤ ਮੇਰੀ ਹੋਈ ਗ਼ਦਾਰ, ਗਦਾਗਰ ਹੋ ਕੇ ਭੱਜੇ ਵਾਹੋ ਦਾਹੀਆ। ਮੇਰਾ ਰਿਹਾ ਨਾ ਕੋਇ ਇਤਬਾਰ, ਕਿਰਪਾ ਕਰ ਸਚੀ ਸਰਕਾਰ, ਆਦਿ ਜੁਗਾਦਿ ਤੇਰੇ ਅਖ਼ਤਿਆਰ, ਮੈਂ ਚੌਦਾਂ ਸਦੀਆਂ ਦਾ ਮੁਖ਼ਤਿਆਰ, ਅੰਤ ਮੁਖ਼ਤਿਆਰਨਾਮਾ ਤੇਰੇ ਚਰਨਾਂ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ

❋

❋

ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਜੋਤ ਸਚੇ ਸੁਲਤਾਨ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਤੇਰੀ ਓਟ ਤਕਾਈਆ।

੧੯ ਮੱਘਰ ਸ਼ਹਿਨਸ਼ਾਹੀ ਸੰਮਤ ੪ ਗੁਰਦੇਵ ਸਿੰਘ ਦੇ ਗ੍ਰਹਿ ਨਵਾਂ ਪਿੰਡ ਜ਼ਿਲਾ ਜਲੰਧਰ

ਸਦੀ ਚੌਧਵੀਂ ਕਹੇ ਮੈਨੂੰ ਹੁਕਮ ਦੇਵੇ ਈਸਾ, ਈਸੁਲਸਲਾਮ ਰਿਹਾ ਜਣਾਈਆ। ਵੇਖ ਖੇਲ ਹਰਿ ਜਗਦੀਸਾ, ਜਗਦੀਸ਼ਰ ਆਪਣਾ ਹੁਕਮ ਵਰਤਾਈਆ। ਸੰਮਤ ਚਲ ਰਿਹਾ ਬੀਸਾ, ਬੀਸਵੀਂ ਸਦੀ ਦਏ ਦੁਹਾਈਆ। ਇਕ ਢਾਈ ਫ਼ੁਟ ਦਾ ਲਿਔਣਾ ਸ਼ੀਸ਼ਾ, ਢਾਈ ਸਵਾ ਵੰਡ ਵੰਡਾਈਆ। ਤੇਰੀ ਪੂਰੀ ਹੋਵੇ ਇੱਛਾ, ਮਿਲੇ ਮਾਣ ਵਡਿਆਈਆ। ਮਾਰਗ ਦੱਸੇ ਸਿੱਧਾ, ਹਰਿ ਸ਼ਹਿਨਸ਼ਾਹ ਬੇਪ੍ਰਵਾਹੀਆ। ਮਨਸਾ ਪੂਰੀ ਹੋਵੇ ਉਮੀਦਾ, ਧੁਰ ਦਾ ਅਮਲ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਡ ਤੇਰੀ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੈਨੂੰ ਖ਼ਬਰ ਦੱਸੇ ਮੂਸਾ, ਮੁਰਸ਼ਦ ਆਪ ਕਰਾਈਆ। ਇਕ ਨਵਾਂ ਲਿਔਣਾ ਫੀਤਾ, ਜਰਮਨ ਰੂਪ ਬਦਲਾਈਆ। ਇਕ ਗੁਰਮੁਖ ਕੋਲ ਹੋਵੇ ਚੂਚਾ, ਛੋਟੀ ਅਵਸਥਾ ਵਿਚ ਵਡਿਆਈਆ। ਇਹ ਖੇਲ ਅਗੰਮੀ ਰੂਹ ਦਾ, ਜੋ ਰੂਹ ਬੁਤ ਵਿਚ ਸਮਾਈਆ। ਇਕ ਗੁਰਮੁਖ ਬਣਿਆ ਹੋਵੇ ਮੀਤ ਧੁਰ ਦਾ, ਧਰਮ ਦੀ ਧਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ , ਮੋਹ ਮੁਹੱਬਤ ਕੂੜ ਤੁੜਾਈਆ। ਸੁਣ ਮੇਰੀ ਅਗੰਮੀ ਰਮਜ਼, ਸੈਨਤ ਜਗਤ ਨਾ ਕੋਇ ਲਗਾਈਆ। ਕੀ ਹੋਣ ਲੱਗਾ ਗ਼ਜ਼ਬ, ਮੇਰੀ ਦੁਹਾਈ ਵਿਚ ਦੁਹਾਈਆ। ਮੇਰਾ ਕੋਈ ਨਾ ਕਰੇ ਅਦਬ, ਬੇਅਦਬੀ ਵਿਚ ਸ਼ਰਮਾਈਆ। ਮੇਟਣ ਲੱਗਾ ਮਜ਼੍ਹਬ, ਸ਼ਰਅ ਸ਼ਰੀਅਤ ਡੇਰਾ ਢਾਹੀਆ। ਮੈਂ ਹੈਰਾਨ ਹੋਇਆ ਤੁਅਜਬ, ਪਰੇਸ਼ਾਨੀ ਵਿਚ ਕੁਰਲਾਈਆ। ਮੇਰਾ ਕਿੱਧਰ ਗਿਆ ਮੁਤੱਸਬ, ਮੁਤਲਾ ਕਰ ਨਾ ਕੋਇ ਸਮਝਾਈਆ। ਚਾਰ ਯਾਰੀ ਦਾ ਨਜ਼ਰ ਨਾ ਆਵੇ ਵਫ਼ਦ, ਸੰਗੀ ਸੰਗ ਨਾ ਕੋਇ ਰਖਾਈਆ। ਸਿਫ਼ਤਾਂ ਵਾਲਾ ਗਾਏ ਕੋਈ ਨਾ ਲਫ਼ਜ਼, ਬੇਮਾਅਨੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਵੱਡੇ ਵਡ ਵਡਿਆਈਆ। ਸਦੀ ਚੌਧਵੀਂ ਕਹੇ ਮੁਹੰਮਦ ਕਹਿ ਕੇ ਰਿਹਾ ਬੋਲ, ਬਿਨ ਰਸਨਾ ਜਿਹਵਾ ਗਾਈਆ। ਨੌਵਾਂ ਸਿੱਖਾਂ ਦੇ ਕੋਲ, ਝੰਡੇ ਨੀਲੇ ਸੋਭਾ ਪਾਈਆ। ਜਿਸ ਵੇਲੇ ਡੱਗਾ ਲੱਗੇ ਉਪਰ ਧੌਲ, ਓਹ ਸਾਰੇ ਦੇਣ ਹਿਲਾਈਆ। ਅੱਲਾ ਹੂ ਅਕਬਰ ਮੁਖੋਂ ਕਹਿਣ ਬੋਲ, ਮੇਰੀ ਆਸ਼ਾ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਮੂਸਾ ਦੱਸੇ ਆਪਣਾ ਮਸਲਾ, ਮੁਸਾਹਿਬ ਹੋ ਜਣਾਈਆ। ਖੇਲ ਹੋਣ ਲੱਗਾ ਅਸਲਾ, ਅਸਲੀਅਤ ਵਿਚ ਵਡਿਆਈਆ। ਦੀਨ ਦੁਨੀ ਦੀ ਬਦਲਣ ਲੱਗੀ ਨਸਲਾ, ਮਾਨਵ ਜ਼ਾਤੀ ਇਕੋ ਰੰਗ ਰੰਗਾਈਆ। ਪ੍ਰਭ ਮਿਲਣ ਦਾ ਮਿਲਣ ਲੱਗਾ ਇਕੋ ਰਸਾਇਲ ਰਸਲਾ, ਦੂਜਾ ਰਾਹ ਨਾ ਕੋਇ ਜਣਾਈਆ। ਸਚ ਸੁਨੇਹੜਾ ਇਕੋ ਦੱਸਣਾ, ਦਹਿ ਦਿਸ਼ਾ ਕਰ ਪੜ੍ਹਾਈਆ। ਪਰਵਰਦਿਗਾਰ ਦੇ

❋

❋

ਚਰਨਾਂ ਵਸਣਾ, ਦੂਸਰ ਥਾਨ ਨਾ ਕੋਇ ਵਡਿਆਈਆ। ਮੈਨੂੰ ਮਾਤਲੋਕ ਪਏ ਨੱਸਣਾ, ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੈਨੂੰ ਦੱਸੇ ਈਸੁਲਸਲਾਮ, ਸਲਾਮਅਲੈਕਮ ਕਹਿ ਕੇ ਰਿਹਾ ਜਣਾਈਆ। ਉਠ ਵੇਖ ਅਗੰਮੀ ਅਮਾਮ, ਅਮਲਾਂ ਤੋਂ ਬਾਹਰ ਸੋਭਾ ਪਾਈਆ। ਧੁਰ ਦੀ ਦੇ ਕਲਾਮ, ਕਲਮਾ ਕਾਇਨਾਤ ਜਣਾਈਆ। ਸਾਨੂੰ ਬਰਦੇ ਬਣਾ ਗ਼ੁਲਾਮ, ਸਚ ਸਾਚੀ ਸੇਵਾ ਵਿਚ ਰਖਾਈਆ। ਸਦੀ ਬੀਸਵੀਂ ਅਸੀਂ ਹੋਏ ਬਦਨਾਮ, ਬਦੀ ਕਮਾਵੇ ਜਗਤ ਲੋਕਾਈਆ। ਘਰ ਘਰ ਦਿਸੇ ਕੂੜਾ ਹਰਾਮ, ਸਤਿ ਧਰਮ ਨਾ ਕੋਇ ਰਖਾਈਆ। ਨਿਮਰਤਾ ਵਿਚ ਕਰੇ ਨਾ ਕੋਇ ਪ੍ਰਨਾਮ, ਸੀਸ ਜਗਦੀਸ਼ ਨਾ ਕੋਇ ਝੁਕਾਈਆ। ਮੇਰੀ ਨਿਗਾਹ ਗਈ ਵਿਚ ਜਪਾਨ, ਜੈਪਨ ਵਿਚ ਅੱਖ ਖੁਲ੍ਹਾਈਆ। ਫੇਰ ਮਾਤ ਤੱਕੇ ਅਫ਼ਗ਼ਾਨ, ਖ਼ਾਨਾਂ ਵੇਖ ਵਖਾਈਆ। ਫੇਰ ਵੇਖਿਆ ਦੀਨ ਦੁਨੀ ਦਾ ਵਿਧਾਨ, ਜਿਸ ਦੀ ਧਾਰ ਨਾ ਕੋਇ ਬਦਲਾਈਆ। ਫੇਰ ਧੁਰ ਦੀ ਵੇਖੀ ਕਲਾਮ, ਜੋ ਧੁਰ ਦਾ ਸ਼ਬਦ ਕਰੇ ਸ਼ਨਵਾਈਆ। ਜਾਂ ਤੱਕਿਆ ਚਾਰ ਕੁੰਟ ਵਿਗੜਿਆ ਨਿਜ਼ਾਮ, ਬੰਦੋਬਸਤ ਹੱਕ ਨਾ ਕੋਇ ਕਰਾਈਆ। ਮੈਂ ਵੇਖ ਹੋਇਆ ਹੈਰਾਨ, ਹੈਰਾਨੀ ਮੇਰੇ ਅੰਦਰ ਛਾਈਆ। ਸਭ ਦੇ ਅੰਦਰ ਵੜਿਆ ਸ਼ੈਤਾਨ, ਸ਼ਰਅ ਸ਼ਰਮ ਹਯਾ ਦਿਤਾ ਮਿਟਾਈਆ। ਪਰਵਰਦਿਗਾਰ ਦਾ ਦਿਸਿਆ ਨਾ ਕੋਈ ਖ਼ਾਨਦਾਨ, ਸੂਫ਼ੀ ਨਜ਼ਰ ਕੋਇ ਨਾ ਆਈਆ। ਮੇਰੀ ਆਸ਼ਾ ਮਨਸ਼ਾ ਕਹੇ ਮੇਰੇ ਮਿਹਰਵਾਨ, ਮਹਿਬੂਬ ਤੇਰੀ ਸਰਨਾਈਆ। ਸਭ ਦਾ ਲੇਖਾ ਮੇਟ ਵਿਚ ਜਹਾਨ, ਜਹਾਲਤ ਜਗਤ ਰਹੇ ਨਾ ਰਾਈਆ। ਨਿਰਗੁਣ ਦਾਤੇ ਆ ਵਿਚ ਮੈਦਾਨ, ਲੋਕਮਾਤ ਆਪਣਾ ਹੁਕਮ ਵਰਤਾਈਆ। ਤੇਰਾ ਝੁੱਲੇ ਧਰਮ ਨਿਸ਼ਾਨ, ਨੌ ਖੰਡ ਪ੍ਰਿਥਮੀ ਸੱਤ ਦੀਪ ਇਕੋ ਨਜ਼ਰੀ ਆਈਆ। ਆਦਿ ਜੁਗਾਦੀ ਸਦਾ ਪਹਿਲਵਾਨ, ਫੇਰੀ ਪਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਭਗਤਾਂ ਦੇ ਆਪਣੀ ਪਹਿਚਾਨ, ਬੇਪਹਿਚਾਨ ਉਹਲਾ ਦੇਣਾ ਚੁਕਾਈਆ।

੧੯ ਮੱਘਰ ਸ਼ਹਿਨਸ਼ਾਹੀ ਸੰਮਤ ੪ ਹਜੂਰਾ ਸਿੰਘ ਦੇ ਗ੍ਰਹਿ ਪਿੰਡ ਗੁਰਾਇਆ ਜ਼ਿਲਾ ਜਲੰਧਰ

ਸਦੀ ਚੌਧਵੀਂ ਕਹੇ ਮੈਨੂੰ ਪੈਂਦੀਆਂ ਹਾਕਾਂ, ਚੌਦਾਂ ਤਬਕ ਰਹੇ ਕੁਰਲਾਈਆ। ਮੁਹੰਮਦ ਵਖਾਵੇ ਆਪਣਾ ਖਾਕਾ, ਖ਼ਾਕ ਮਿੱਟੀ ਧੂੜ ਉਡਾਈਆ। ਪੜਦਾ ਲਾਹ ਕੇ ਤਾਕਾ, ਝਲਕ ਰਿਹਾ ਝਮਕਾਈਆ। ਉਮਤ ਟੁੱਟਣ ਲੱਗਾ ਸਾਕਾ, ਸਾਥੀ ਰਹਿਣ ਕੋਇ ਨਾ ਪਾਈਆ। ਹੁਕਮ ਦੇਵੇ ਧੁਰ ਦਾ ਆਕ਼ਾ, ਪਰਵਰਦਿਗਾਰ ਦੇਵੇ ਨੂਰ ਅਲਾਹੀਆ। ਸਦੀ ਚੌਧਵੀਂ ਕਹੇ ਮੈਨੂੰ ਖ਼ੁਸ਼ੀਆਂ ਨਾਲ ਆਇਆ ਹਾਸਾ, ਹੱਸ ਕੇ ਤਾਲੀ ਦਿਤੀ ਵਜਾਈਆ। ਮੈਂ ਹੱਥ ਰੱਖਕੇ ਉਪਰ ਢਾਕਾ, ਬਿਨਾ ਤਨ ਲਈ ਅੰਗੜਾਈਆ । ਵੇ ਮੁਹੰਮਦਾ ਤੂੰ ਕਲ ਦਾ ਨਿੱਕਾ ਜਿਹਾ ਕਾਕਾ, ਕਲਮਿਆਂ ਵਿਚ ਪ੍ਰਭ ਦਾ ਢੋਲਾ ਗਾਈਆ। ਮੈਂ ਦੱਸਣਾ ਨੌ ਸੌ ਚੁਰਾਨਵੇ ਚੌਕੜੀ ਜੁਗ ਦਾ ਸਾਕਾ, ਜਿਸ ਦੀ ਚਾਰ ਜੁਗ ਗੁਰ ਅਵਤਾਰ ਪੈਗ਼ੰਬਰ ਸ਼ਾਸਤਰ ਦੇਣ ਨਾ ਕੋਇ ਗਵਾਹੀਆ। ਮੇਰਾ ਮਾਲਕ ਖ਼ਾਲਕ ਪ੍ਰਿਤਪਾਲਕ ਇਕੋ ਬਾਪਾ, ਪਿਤਾ ਪੁਰਖ ਅਕਾਲ ਦ੍ਰਿੜਾਈਆ। ਮੈਂ ਜੋੜਿਆ ਓਸ ਨਾਲ ਨਾਤਾ, ਘਰ

❋

❋

ਸਾਚੇ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਹਰਿ ਦਾਤਾ ਧੁਰਦਰਗਾਹੀਆ । ਸਦੀ ਚੌਧਵੀਂ ਕਹੇ ਮੁਹੰਮਦ ਬੋਲਿਆ ਨਾਲ ਜ਼ੋਰ, ਜੋਰੂ ਜ਼ਰ ਦੁਹਾਈਆ। ਮੇਰੀ ਟੁੱਟਣ ਲੱਗੀ ਡੋਰ, ਬੰਧਨ ਬੰਦਾ ਨਾ ਕੋਇ ਰਖਾਈਆ। ਚੌਦਾਂ ਤਬਕ ਅੰਧੇਰਾ ਘੋਰ, ਜਲਵਾ ਨੂਰ ਨਾ ਕੋਇ ਰੁਸ਼ਨਾਈਆ। ਮੇਰੀ ਉਮਤ ਹੋ ਗਈ ਚੋਰ, ਠੱਗੀ ਵਿਚ ਦੁਹਾਈਆ। ਚਾਰੋਂ ਕੁੰਟ ਪਿਆ ਸ਼ੋਰ, ਸ਼ੌਹਰ ਸਚ ਨਾ ਕੋਇ ਹੰਢਾਈਆ। ਮੈਂ ਤੱਕਿਆ ਨਾਲ ਗ਼ੌਰ, ਕੀ ਗਹਿਰ ਗੰਭੀਰ ਖੇਲ ਵਰਤਾਈਆ। ਮੇਰੀ ਰਹੀ ਕੋਈ ਨਾ ਦੌੜ, ਬਲਹੀਣ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਠਾਂਡਾ ਇਕ ਸਮਝਾਈਆ। ਸਦੀ ਚੌਧਵੀਂ ਕਹੇ ਮੁਹੰਮਦ ਕਹੇ ਹਾਏ ਉਫ਼, ਉਲਫ਼ਤ ਨਜ਼ਰ ਕੋਇ ਨਾ ਆਈਆ। ਗ਼ਮੀ ਵਿਚ ਨਾ ਸਕਾਂ ਉਠ, ਤਾਕਤ ਅਵਰ ਰਹੀ ਨਾ ਰਾਈਆ। ਮੇਰੇ ਘਰ ਵਿਚ ਪੈਣੀ ਲੁੱਟ, ਮੱਕਾ ਮਦੀਨਾ ਮਾਰੇ ਧਾਈਂਆ। ਕਰੇ ਖੇਲ ਅਬਿਨਾਸ਼ੀ ਅਚੁਤ, ਚੇਤਨ ਹੋ ਕੇ ਵੇਖ ਵਖਾਈਆ। ਮੇਰੀ ਬਦਲਣ ਵਾਲੀ ਰੁਤ, ਖ਼ਿਜ਼ਾਂ ਆਪਣਾ ਰੰਗ ਰੰਗਾਈਆ। ਪੜਦਾ ਉਹਲਾ ਰਹੇ ਨਾ ਲੁਕ, ਭੇਵ ਅਭੇਦਾ ਦਏ ਜਣਾਈਆ। ਜਿਸ ਨੂੰ ਸੱਯਦਿਆਂ ਵਿਚ ਰਿਹਾ ਝੁਕ, ਕ਼ਦਮਾਂ ਉਤੇ ਸੀਸ ਨਿਵਾਈਆ। ਉਹ ਦੱਸ ਕੇ ਇਕੋ ਤੁਕ, ਤੁਖ਼ਮ ਤਾਅਸੀਰ ਸਭ ਦੀ ਰਿਹਾ ਬਦਲਾਈਆ । ਕਿਸੇ ਕੰਮ ਨਾ ਆਈ ਕੱਟੀ ਮੁੱਛ, ਅੰਤ ਅਖ਼ੀਰ ਪ੍ਰਭ ਦੇਵਣਹਾਰ ਸਜ਼ਾਈਆ। ਸਦੀ ਚੌਧਵੀਂ ਕਹੇ ਵੇਲਾ ਰਿਹਾ ਢੁਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਇਕ ਵਖਾਈਆ। ਮੁਹੰਮਦ ਕਹੇ ਮੇਰਿਆ ਅੱਲਾ, ਅਜਬ ਤੇਰੀ ਸਰਨਾਈਆ। ਜਨ ਭਗਤ ਮੇਰੇ ਲਈ ਲਿਆਵਣ ਇਕ ਮੁਸੱਲਾ, ਸੋਹਣਾ ਸਫ਼ਰੀ ਹੇਠ ਵਿਛਾਈਆ । ਨਾਲ ਹੋਵੇ ਇਕ ਚਮੜੇ ਦੀ ਖੱਲਾ, ਖ਼ਾਲਕ ਖ਼ਲਕ ਤੇਰੀ ਚਤੁਰਾਈਆ। ਲੋਟਾ ਭਰਿਆ ਹੋਵੇ ਜਲਾ, ਵਜ਼ੂ ਵਜਹ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ । ਸਦੀ ਚੌਧਵੀਂ ਕਹੇ ਮੁਹੰਮਦ ਤੱਕੇ ਇਕੋ ਰਾਹ, ਰਹਿਬਰ ਹੋ ਕੇ ਵੇਖ ਵਖਾਈਆ। ਕੀ ਕਰੇ ਖੇਲ ਖ਼ੁਦਾ, ਖ਼ੁਦੀ ਤਕੱਬਰ ਡੇਰਾ ਢਾਹੀਆ। ਚਲੇ ਚਲਾਏ ਆਪਣੀ ਹੱਕ ਰਜ਼ਾ, ਰਹਿਮਤ ਰਹਿਮਾਨ ਰਹੀਮ ਬੇਪ੍ਰਵਾਹੀਆ। ਹੁਕਮ ਦੇਵਣਹਾਰ ਕ਼ਜ਼ਾ, ਕ਼ਜ਼ਾ ਅਜ਼ਲ ਨਾਲ ਚਤੁਰਾਈਆ। ਮੇਰੀ ਸ਼ਹਾਦਤ ਇਕ ਭੁਗਤਾ, ਭਗੌਤੀ ਵਾਲਾ ਰਿਹਾ ਉਠਾਈਆ। ਜਿਸ ਦਾ ਲੇਖਾ ਜਾਣੇ ਕੋਈ ਨਾ, ਨਬੀ ਨੂਹ ਢਹਿ ਢਹਿ ਪਏ ਸਰਨਾਈਆ। ਲਹਿਣਾ ਜਾਣੇ ਥਾਉਂ ਥਾਂ, ਹਰ ਘਟ ਵੇਖੇ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਸਦੀ ਚੌਧਵੀਂ ਕਹੇ ਮੁਹੰਮਦ ਦਾ ਢਾਈ ਗਜ਼ ਹੋਵੇ ਦੁਪੱਟਾ, ਰੰਗ ਨੀਲੇ ਨਾਲ ਰੰਗਾਈਆ। ਵਿਚ ਕਾਲਾ ਹੋਵੇ ਪਟਾ, ਪਟਨੇ ਵਾਲਾ ਵੇਖ ਵਖਾਈਆ। ਕੰਨੀ ਧਾਗਾ ਹੋਵੇ ਖੱਟਾ, ਡੋਰੀ ਨੌ ਵੰਡ ਵੰਡਾਈਆ। ਇਕ ਸਵਾ ਹੱਥ ਦਾ ਹੋਵੇ ਗੱਤਾ, ਚਾਰੋਂ ਕੁੰਟ ਸੋਭਾ ਪਾਈਆ। ਉਸ ਦੇ ਉਤੇ ਲਿਖਿਆ ਹੋਵੇ ਮੱਕਾ, ਅੱਖਰ ਅਲਿਫ਼ ਵਾਲੇ ਸਾਲਾਹੀਆ। ਇਕ ਗੁਰਮੁਖ ਪਿਛੇ ਲੌਂਦਾ ਆਵੇ ਧੱਕਾ, ਜ਼ੋਰ ਜ਼ੋਰ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਖੇਲ ਖਿਲਾਈਆ। ਸਦੀ ਚੌਧਵੀਂ ਕਹੇ ਪੰਜਾਂ ਗੁਰਮੁਖਾਂ ਸੁਬਹ ਤੋਂ ਰੱਖਿਆ ਹੋਵੇ ਰੋਜ਼ਾ, ਮਹੀਨਾ ਰਮਜ਼ਾਨ ਦਿਆਂ ਸਮਝਾਈਆ।

❋

❋

ਜਿਨ੍ਹਾਂ ਨੇ ਬਿਨਾ ਬਾਹਵਾਂ ਤੋਂ ਗਲ ਵਿਚ ਪਾਇਆ ਹੋਵੇ ਚੋਗਾ, ਚੁਗਲੀ ਨਿੰਦਿਆ ਨਾ ਕੋਇ ਸੁਣਾਈਆ। ਅੱਧਵਾਟੇ ਮੁੰਨਿਆ ਹੋਵੇ ਬੋਦਾ, ਹਿੰਦੂ ਸਿੱਖ ਨਾ ਰੂਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਸਦ ਆਪਣਾ ਖੇਲ ਖਿਲਾਈਆ । ਸਦੀ ਚੌਧਵੀਂ ਕਹੇ ਮੇਰੀ ਅੰਤ ਅਖ਼ੀਰ ਬਾਤ, ਬਾਤਨ ਦਿਆਂ ਜਣਾਈਆ। ਸਾਹਿਬ ਸਵਾਮੀ ਬਖ਼ਸ਼ ਦਾਤ, ਦਇਆਵਾਨ ਤੇਰੀ ਵਡਿਆਈਆ। ਨਿਰਗੁਣ ਸਰਗੁਣ ਦੇ ਸਾਥ, ਸਗਲਾ ਸੰਗ ਨਿਭਾਈਆ। ਚਾਰ ਵਰਨਾਂ ਬਣਾ ਇਕ ਜਮਾਤ, ਇਕੋ ਅੱਖਰ ਕਰ ਪੜ੍ਹਾਈਆ। ਨੂਰੀ ਨਜ਼ਰ ਆ ਸਾਖਿਆਤ, ਸਨਮੁਖ ਹੋ ਕੇ ਸੋਭਾ ਪਾਈਆ। ਅੰਮ੍ਰਿਤ ਦੇ ਆਬੇਹਯਾਤ, ਹਯਾਤੀ ਦੀਨ ਦੁਨੀ ਬਦਲਾਈਆ। ਸਚ ਦਵਾਰਾ ਵਖਾ ਘਾਟ, ਜਿਥੇ ਮੰਜ਼ਲ ਧੁਰਦਰਗਾਹੀਆ। ਝਗੜਾ ਦਿਸੇ ਨਾ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਇਕੋ ਪਤਿਪਰਮੇਸ਼ਵਰ ਕਮਲਾਪਾਤ, ਲੱਖ ਚੁਰਾਸੀ ਨਾਰੀ ਕੰਤ ਹੰਢਾਈਆ। ਆਤਮ ਪਰਮਾਤਮ ਬਣਾ ਕੇ ਧੁਰ ਦਾ ਸਾਕ, ਸੱਜਣ ਹੋ ਕੇ ਵੇਖ ਵਖਾਈਆ। ਜੀਵਣ ਜਨਮ ਦਾ ਪੂਰਾ ਕਰ ਦੇ ਘਾਟ, ਲੇਖਾ ਸਭ ਦਾ ਆਪ ਚੁਕਾਈਆ। ਮਾਇਆ ਮਮਤਾ ਮੇਟ ਦੇ ਵਾਟ, ਵਾਅਦਾ ਕਰ ਕੇ ਤੋੜ ਨਿਭਾਈਆ। ਆਤਮ ਸੇਜਾ ਸੁਹਾ ਦੇ ਖਾਟ, ਖਟਕਾ ਅਵਰ ਰਹੇ ਨਾ ਰਾਈਆ। ਤੂੰ ਧੁਰਦਰਗਾਹੀ ਪੁਰਖ ਸਮਰਾਥ, ਜਲਵਾਗਰ ਨੂਰ ਖ਼ੁਦਾਈਆ। ਰੂਹ ਬੁਤ ਕਰ ਪਾਕ, ਪਤਤ ਪੁਨੀਤ ਦੇ ਕਰਾਈਆ। ਸਭ ਦਾ ਪੂਰਾ ਕਰ ਭਵਿਖਤ ਵਾਕ, ਵਾਕਫ਼ਕਾਰ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਅੰਮ੍ਰਿਤ ਵੇਲਾ ਧਰਮ ਦੀ ਹੋਵੇ ਪ੍ਰਭਾਤ, ਸਤਿ ਸਚ ਮਿਲੇ ਵਡਿਆਈਆ। ਜਿਉਂ ਭਾਵੇ ਤਿਉਂ ਲੈਣਾ ਰਾਖ, ਰੱਖਿਆ ਕਰਨੀ ਥਾਉਂ ਥਾਈਂਆ। ਸਦੀ ਚੌਧਵੀਂ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਉਡੇ ਖ਼ਾਕ, ਖ਼ਾਲਸ ਰੂਪ ਨਾ ਕੋਇ ਸਮਝਾਈਆ। ਪਰਮ ਪੁਰਖ ਪਰਮਾਤਮ ਆਤਮ ਤ੍ਰੈਗੁਣ ਮਾਇਆ ਦੀ ਬਦਲ ਦੇ ਪੋਸ਼ਾਕ, ਗਲਾਫ਼ ਕੂੜਾ ਦੇਣਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੇਰੀ ਵਜਦੀ ਰਹੇ ਵਧਾਈਆ। ਸਦੀ ਚੌਧਵੀਂ ਕਹੇ ਮੁਹੰਮਦ ਹੋ ਰਿਹਾ ਦਿਲਗੀਰ, ਧੀਰਜ ਧੀਰ ਨਾ ਕੋਇ ਰਖਾਈਆ। ਕੀ ਕਰੇ ਖੇਲ ਅਗੰਮਾ ਪੀਰ, ਪੀਰ ਪੀਰਾਂ ਬੇਪ੍ਰਵਾਹੀਆ। ਜਿਸ ਦਾ ਨੂਰ ਬੇਨਜ਼ੀਰ, ਜਗ ਨੇਤਰ ਵੇਖਣ ਕੋਇ ਨਾ ਆਈਆ। ਜਿਸ ਦੀ ਦੁਹਾਈ ਦੇਵੇ ਕਬੀਰ, ਕ਼ਬਰਾਂ ਤੋਂ ਬਾਹਰ ਰਿਹਾ ਸਮਝਾਈਆ। ਸੋ ਤੋੜਨ ਲੱਗਾ ਸ਼ਰਅ ਜ਼ੰਜੀਰ, ਸ਼ਰੀਅਤ ਡੇਰਾ ਢਾਹੀਆ। ਚਿੱਟੇ ਉਤੇ ਪਾ ਕੇ ਨਾਮ ਲਕੀਰ, ਲੇਖਾ ਸਭ ਦਾ ਰਿਹਾ ਬਦਲਾਈਆ। ਕੀ ਹੋਇਆ ਉਮਤ ਤਕ਼ਦੀਰ, ਕਵਣ ਤਦਬੀਰ ਰਿਹਾ ਜਣਾਈਆ। ਕੁਛ ਲੇਖਾ ਸਦੀ ਚੌਧਵੀਂ ਕਹੇ ਮੇਰਾ ਕਸ਼ਮੀਰ, ਕਸ਼ਮਕਸ਼ ਵਿਚ ਦੁਹਾਈਆ। ਮੂਸਾ ਫੜਨ ਵਾਲਾ ਸ਼ਮਸ਼ੀਰ, ਮੁਹੰਮਦੀ ਅੱਗੇ ਕਰਨ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਕਹੇ ਮੁਹੰਮਦ ਉਠ ਕੇ ਰਿਹਾ ਤੱਕ, ਤਕਵਾ ਇਕ ਰਖਾਈਆ। ਕੀ ਹੁਕਮ ਹਕ਼ੀਕ਼ਤ ਹੱਕ, ਹਾਕਮ ਕਵਣ ਜਣਾਈਆ। ਕੀ ਮੇਰਾ ਲੇਖਾ ਹੋਵਣ ਲੱਗਾ ਠਪ, ਹਿਸਾਬ ਅੰਤ ਰਿਹਾ ਚੁਕਾਈਆ। ਮੈਂ ਕਿਧਰ ਜਾਵਾਂ ਨਠ, ਕਵਣ ਕ਼ਦਮ ਲਵਾਂ ਉਠਾਈਆ। ਅਗੰਮੀ ਹੁਕਮ ਆਇਆ ਝਟ, ਸਹਿਜ ਦਿਤਾ ਦ੍ਰਿੜਾਈਆ। ਸਦੀ ਚੌਧਵੀਂ ਤੈਨੂੰ ਹੋਣਾ ਪਏ ਵਖ, ਵਖਰਾ ਆਪਣਾ ਰਾਹ ਤਕਾਈਆ। ਕਰੇ ਖੇਲ ਪੁਰਖ ਸਮਰਥ, ਦੂਜਾ ਅਵਰ ਨਾ ਕੋਇ ਸਮਝਾਈਆ।

❋

❋

ਲਹਿਣਾ ਦੇਣਾ ਦੇਵੇ ਹੱਥੋ ਹੱਥ, ਜਗਤ ਉਧਾਰ ਦਾ ਡੇਰਾ ਢਾਹੀਆ। ਅੰਤਮ ਕਲਜੁਗ ਹੋਣਾ ਭੱਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰਾਂ ਦੇਵਣਹਾਰਾ ਦਾਨ, ਦਾਤਾ ਦਾਨੀ ਕਰ ਮਿਹਰਵਾਨੀ ਮਹਿਬੂਬ ਮੁਹੱਬਤ ਵਿਚ ਮਹਿਵ ਆਪਣਾ ਭੇਵ ਖੁਲ੍ਹਾਈਆ।

੨੦ ਮੱਘਰ ਸ਼ਹਿਨਸ਼ਾਹੀ ਸੰਮਤ ੪ ਨਛੱਤਰ ਕੌਰ ਦੇ ਗ੍ਰਹਿ ਗੁਰਾਇਆ ਜ਼ਿਲਾ ਜਲੰਧਰ

ਸਦੀ ਚੌਧਵੀਂ ਕਹੇ ਮੈਂ ਖੇਲ ਤੱਕਾਂ ਪ੍ਰੀਤਮ ਅਰਸ਼ੀ, ਜੋ ਅਰਸ਼ੇ ਆਜ਼ਮ ਨੂਰ ਰੁਸ਼ਨਾਈਆ। ਜਿਸ ਦੀ ਸੋਹਣੀ ਸੁਹਾਵਣੀ ਸੁਹੰਞਣੀ ਹੋਵੇ ਬਰਸੀ, ਬਰਸਾਂ ਦੇ ਵਿਛੜੇ ਮੇਲ ਮਿਲਾਈਆ। ਖੇਲ ਸਮਝਾਵੇ ਆਪਣੇ ਘਰ ਦੀ, ਗ੍ਰਹਿ ਪੜਦਾ ਆਪ ਉਠਾਈਆ । ਜਨ ਭਗਤਾਂ ਭਗਤ ਦਵਾਰੇ ਕਰ ਕੇ ਭਰਤੀ, ਭਾਓ ਭਾਵਨਾ ਪਿਛਲੀ ਪੂਰ ਕਰਾਈਆ। ਚਲੇ ਖੇਲ ਅਗੰਮੇ ਨਰ ਦੀ, ਨਰ ਨਰਾਇਣ ਦਏ ਵਡਿਆਈਆ। ਅੰਮ੍ਰਿਤ ਬਖ਼ਸ਼ੇ ਧਾਰ ਸਚੇ ਸਰ ਦੀ, ਸਰੋਵਰ ਚਰਨ ਧੂੜ ਇਸ਼ਨਾਨ ਕਰਾਈਆ। ਦੀਨ ਦੁਨੀ ਹੋਵੇ ਸੜਦੀ, ਅਗਨੀ ਅੱਗ ਨਾ ਕੋਇ ਬੁਝਾਈਆ। ਹਰਿ ਸੰਗਤ ਤੂੰ ਮੇਰਾ ਮੈਂ ਤੇਰਾ ਢੋਲਾ ਹੋਵੇ ਪੜ੍ਹਦੀ, ਆਤਮ ਪਰਮਾਤਮ ਵਜਦੀ ਰਹੇ ਵਧਾਈਆ। ਧਾੜ ਮੁਕਾ ਦੇ ਕਪਟ ਛਲ ਦੀ, ਜੂਠ ਝੂਠ ਡੇਰਾ ਢਾਹੀਆ। ਇਕ ਜੋਤ ਪ੍ਰਕਾਸ਼ ਕਰੇ ਬਲਦੀ, ਬਲ ਬਾਵਨ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਰੰਗ ਵਖਾਈਆ। ਸਦੀ ਚੌਧਵੀਂ ਕਹੇ ਮੈਂ ਵੇਖੀ ਸ੍ਰਿਸ਼ਟੀ ਵਾਲੀ ਸੀਵਾਂ, ਸੀਆਂ ਸਾਢੇ ਤਿੰਨ ਹੱਥ ਫੋਲ ਫੁਲਾਈਆ। ਸੰਦੇਸ਼ਾ ਦੇਵਾਂ ਜਗਤ ਜੀਵਾਂ, ਜੀਵਣ ਜੁਗਤ ਆਪ ਸਮਝਾਈਆ। ਮਨ ਆਪਣਾ ਕਰ ਲਓ ਨੀਵਾਂ, ਹੰਕਾਰ ਵਿਕਾਰ ਦੇਣਾ ਗਵਾਈਆ। ਪ੍ਰਭ ਸਰਨਾਈ ਸਿਖ ਲਓ ਥੀਵਾਂ, ਥਿਰ ਮੇਲਾ ਸਹਿਜ ਸੁਭਾਈਆ। ਪਰਦਾ ਖੋਲ੍ਹੇ ਅੰਤਰ ਨਿਰੰਤਰ ਅੰਤਰੀਵਾਂ, ਅੰਤਸ਼ਕਰਨ ਭੇਵ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਦਾਤਾ ਇਕ ਅਖਵਾਈਆ। ਸਦੀ ਚੌਧਵੀਂ ਕਹੇ ਲੇਖ ਲਿਖਿਆ ਹੋਵੇ ਚੌਦਾਂ ਤਬਕ, ਗੁਰਮੁਖ ਹੱਥ ਉਠਾਈਆ। ਪੁਰਖ ਅਬਿਨਾਸ਼ੀ ਅਗਲਾ ਦੇਵੇ ਸਬਕ, ਅਗੰਮ ਅਥਾਹ ਕਰੇ ਪੜ੍ਹਾਈਆ। ਝਗੜਾ ਮੇਟੇ ਦੀਨ ਦੁਨੀ ਖ਼ਾਲਕ ਖ਼ਲਕ, ਮਖ਼ਲੂਕ ਪੜਦਾ ਦਏ ਉਠਾਈਆ। ਕਰੇ ਪ੍ਰਕਾਸ਼ ਖ਼ਾਲਕ ਖ਼ਲਕ, ਅਸਮਾਨਾਂ ਡਗਮਗਾਈਆ। ਜੋਤੀ ਨੂਰ ਦੇ ਕੇ ਝਲਕ, ਝੱਲੇ ਗੁਰਮੁਖ ਲਏ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦਏ ਉਠਾਈਆ। ਸਦੀ ਚੌਧਵੀਂ ਕਹੇ ਇਕ ਗੁਰਮੁਖ ਮੰਬਰ ਮੁਨਾਰੇ ਚੜ੍ਹ ਕੇ ਦੇਵੇ ਬਾਂਗ, ਅੱਲਾ ਹੂ ਅਕਬਰ ਨਾਅਰਾ ਲਾਈਆ। ਇਕ ਗੁਰਮੁਖ ਚੌਦਾਂ ਰੰਗ ਦਾ ਬਦਲੇ ਸਵਾਂਗ, ਟਾਕੀ ਟਾਕੀ ਨਾਲ ਜੁੜਾਈਆ। ਇਕ ਮਾਰਦਾ ਹੋਵੇ ਚਾਂਗ, ਉਚੀ ਕੂਕ ਕੂਕ ਦਏ ਦੁਹਾਈਆ। ਇਕ ਵੱਡੀ ਪੱਟੇ ਪਲਾਂਘ, ਚੌਦਾਂ ਕ਼ਦਮ ਚਲ ਕੇ ਨਾਅਰਾ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਭੇਵ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੇਰਾ ਪੂਰਾ ਹੋਇਆ ਤਪ, ਤਪਦਾ ਹਿਰਦਾ ਸਾਂਤ ਕਰਾਈਆ। ਇਕ ਗੁਰਮੁਖ ਕੋਲ ਮਰਿਆ

❋

❋

ਹੋਵੇ ਸੱਪ, ਛੋਟਾ ਲੰਮਾ ਹਿੱਸਾ ਨਾ ਕੋਇ ਵੰਡਾਈਆ। ਇਕ ਨੇ ਕਾਲੇ ਗੋਡਿਆਂ ਉਪਰੋਂ ਕੀਤੇ ਹੋਣ ਪੱਟ, ਸਿਆਹ ਰੂਪ ਵਖਾਈਆ। ਇਕ ਓਸ ਨੂੰ ਕੁੱਟਦਾ ਆਵੇ ਪਿਛੋਂ ਠਪ ਠਪ, ਸੱਟ ਪਿਠ ਉਤੇ ਲਗਾਈਆ। ਦੋ ਬਣੇ ਹੋਵਣ ਨਟ, ਸ੍ਵਾਂਗੀ ਆਪਣਾ ਭੇਖ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਖੇਲ ਜਣਾਏ ਪੱਕ, ਕੱਚੀ ਗੰਢ ਨਾ ਕੋਇ ਵਖਾਈਆ।

੨੦ ਮੱਘਰ ਸ਼ਹਿਸ਼ਾਹੀ ਸੰਮਤ ੪ ਨਸੀਬ ਕੌਰ ਦੇ ਗ੍ਰਹਿ ਪਿੰਡ ਡਵਿਡਾ ਹਰਿਆਣਾ ਜ਼ਿਲਾ ਹੁਸ਼ਿਆਰਪੁਰ

ਸਦੀ ਚੌਧਵੀਂ ਕਹੇ ਮੈਂ ਆਈ ਭਗਤ ਦਵਾਰ, ਭਗਵਨ ਦੇਵੇ ਮਾਣ ਵਡਿਆਈਆ। ਚਰਨ ਬੰਦਨਾ ਨਿਉਂ ਨਿਉਂ ਕਰਾਂ ਨਿਮਸ਼ਕਾਰ, ਸੱਯਦਿਆਂ ਵਿਚ ਬੈਠੀ ਸੀਸ ਝੁਕਾਈਆ। ਵੇਖਾਂ ਖੇਲ ਸਚੀ ਸਰਕਾਰ, ਹਰਿ ਕਰਤਾ ਕਾਰ ਕਮਾਈਆ। ਭਗਤ ਵਛਲ ਬਣ ਗਿਰਵਰ ਗਿਰਧਾਰ, ਬੇਪ੍ਰਵਾਹ ਆਪਣਾ ਹੁਕਮ ਵਰਤਾਈਆ। ਮੈਂ ਹੈਰਾਨ ਹੋਈ ਜੋ ਛੱਡ ਗਿਆ ਸੰਸਾਰ, ਸੰਸਾਰ ਸਿੰਘ ਸਰਸੇ ਵਾਲਿਆਂ ਵਿਚ ਰਲਿਆ ਚਾਈਂ ਚਾਈਂਆ। ਜਿਸ ਦੇ ਅੰਦਰ ਇਕ ਜੈਕਾਰ, ਤੂੰਹੀ ਤੂੰਹੀ ਰਾਗ ਅਲਾਈਆ। ਬੈਠ ਸਚਖੰਡ ਸਚੇ ਦਵਾਰ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਝੁਕਦੇ ਗੁਰ ਅਵਤਾਰ, ਪੈਗ਼ੰਬਰ ਨੈਣ ਸ਼ਰਮਾਈਆ। ਧੂੜੀ ਖ਼ਾਕ ਰਮੌਂਦੇ ਵਿਸ਼ਨ ਬ੍ਰਹਮਾ ਸ਼ਿਵ ਵਾਰੋ ਵਾਰ, ਕਰੋੜ ਤਤੀਸਾ ਦਏ ਦੁਹਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਰਖ਼ੁਰਦਾਰ, ਬਾਲ ਨਿਮਾਣੇ ਰੂਪ ਵਟਾਈਆ। ਤ੍ਰੈਗੁਣ ਮਾਇਆ ਪੰਜ ਤੱਤ ਪਨਿਹਾਰ, ਸੇਵਕ ਚਾਕਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਦਾਤਾ ਬੇਪਰਵਾਹੀਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਧੁਰ ਦਾ ਭਗਤ, ਹਰਿ ਭਗਵਾਨ ਦਏ ਵਡਿਆਈਆ। ਨਾਤਾ ਤੋੜ ਕੇ ਆਇਆ ਕੂੜੇ ਜਗਤ, ਜਾਗਰਤ ਜੋਤ ਹੋਈ ਰੁਸ਼ਨਾਈਆ। ਲਹਿਣਾ ਲੇਖਾ ਉਤੇ ਫ਼ਰਸ਼, ਧਰਨੀ ਧਰਤ ਧਵਲ ਡੇਰਾ ਢਾਹੀਆ। ਖ਼ੁਸ਼ੀ ਨਾਲ ਚੜ੍ਹਿਆ ਉਪਰ ਅਰਸ਼, ਅਰਸ਼ੀ ਪ੍ਰੀਤਮ ਵੇਖ ਵਖਾਈਆ । ਜਿਥੇ ਮੇਘ ਰਿਹਾ ਬਰਸ, ਅੰਮ੍ਰਿਤ ਬੂੰਦ ਸਵਾਂਤੀ ਆਪ ਟਪਕਾਈਆ। ਜਨਮ ਜਨਮ ਦੀ ਕਰਮ ਕਰਮ ਦੀ ਪੂਰੀ ਕਰ ਕੇ ਹਰਸ, ਹਵਸ ਅਗਲੀ ਦੇਣੀ ਬੁਝਾਈਆ। ਰਹਿਮਤ ਵਿਚ ਕੀਤਾ ਤਰਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸ਼ਰਨਾਈਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਗੁਰਮੁਖ ਮੀਤ, ਹਰਿਜਨ ਸੋਹਣਾ ਸੋਭਾ ਪਾਈਆ। ਜਿਸ ਦੀ ਸਤਿਗੁਰ ਨਾਲ ਪ੍ਰੀਤ, ਪ੍ਰੀਤਮ ਇਕੋ ਰਿਹਾ ਮਨਾਈਆ। ਤੂੰ ਮੇਰਾ ਮੈਂ ਤੇਰਾ ਗਾ ਕੇ ਗੀਤ, ਢੋਲਾ ਸੁਣਿਆ ਧੁਰਦਰਗਾਹੀਆ । ਨਾਤਾ ਛੱਡਕੇ ਮੰਦਰ ਮਸੀਤ, ਕਾਇਆ ਕਾਅਬਾ ਖੋਜ ਖੁਜਾਈਆ। ਤ੍ਰੈਗੁਣ ਮਾਇਆ ਵਿਚੋਂ ਹੋ ਅਤੀਤ, ਮਾਇਆ ਮਮਤਾ ਮੋਹ ਮਿਟਾਈਆ। ਕਾਇਆ ਮਾਟੀ ਕਰ ਕੇ ਠਾਂਡੀ ਸੀਤ, ਅਗਨੀ ਤੱਤ ਗਿਆ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੇਤਰ ਨੈਣ ਨੈਣ ਉਠਾਈਆ। ਉਸ ਦੇ ਚਰਨ ਚੁੰਮੇ ਗੰਗਾ, ਗੋਦਾਵਰੀ ਜਮਨਾ ਸੁਰਸਤੀ ਨਿਉਂ ਨਿਉਂ ਲਾਗੇ ਪਾਈਂਆ। ਸਤਿਗੁਰ ਸ਼ਬਦ ਸੁਣਾਵੇ ਮਰਦੰਗਾ, ਅਨਹਦ ਨਾਦੀ ਨਾਦ ਵਜਾਈਆ। ਗੋਬਿੰਦ ਸੂਰਾ ਸਦਾ ਸੰਗਾ, ਸਾਥੀ ਇਕੋ ਧੁਰਦਰਗਾਹੀਆ। ਘਰ ਵਖਾਵੇ ਉਹ ਪੁਰੀ ਅਨੰਦਾ, ਜਿਥੇ ਸੂਰੀਆ ਚੰਦ ਨਾ ਕੋਇ

❋

❋

ਰੁਸ਼ਨਾਈਆ। ਥੱਲੇ ਦਿਸਣ ਕੋਟ ਬ੍ਰਹਿਮੰਡਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਸਦੀ ਕਹੇ ਮੈਂ ਚੌਦਵੀਂ ਓਹ, ਓੜਕ ਦਿਆਂ ਜਣਾਈਆ। ਸੰਸਾਰ ਸਿੰਘ ਨਾਤਾ ਕੂੜਾ ਤੋੜ ਕੇ ਮੋਹ, ਮਾਤਾ ਪਿਤਾ ਨਾਲੋਂ ਕੀਤੀ ਜੁਦਾਈਆ। ਭੈਣਾਂ ਭਾਈਆਂ ਛਡ ਗਰੋਹ, ਪੁਰਖ ਅਕਾਲ ਇਕ ਮਨਾਈਆ। ਆਤਮ ਪਰਮਾਤਮ ਨਾਲ ਗਈ ਛੋਹ, ਰੰਗ ਚੜ੍ਹਿਆ ਧੁਰਦਰਗਾਹੀਆ। ਇਕ ਦਾ ਰੂਪ ਇਕ ਅੱਗੇ ਨਾ ਰਹੇ ਦੋ, ਸਰਗੁਣ ਆਪਣਾ ਪੰਧ ਮੁਕਾਈਆ। ਦਰਗਾਹ ਸਾਚੀ ਵੇਖੀ ਲੋ, ਅੰਧ ਅੰਧੇਰਾ ਦਿਤਾ ਮਿਟਾਈਆ। ਜਿਥੇ ਕਾਲ ਸਕੇ ਨਾ ਪੋਹ, ਰਾਏ ਧਰਮ ਨਾ ਦਏ ਸਜ਼ਾਈਆ । ਸਚ ਸਿੰਘਾਸਣ ਗਿਆ ਸੌਂ, ਜਿਥੇ ਸੋਇਆ ਨਾ ਕੋਇ ਉਠਾਈਆ। ਜੋਤੀ ਨੂਰ ਗਿਆ ਹੋ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਖੁਲ੍ਹਾਈਆ। ਸੰਸਾਰ ਸਿੰਘ ਕਹੇ ਸਦੀ ਚੌਧਵੀਂ ਤੂੰ ਕੀ ਦੱਸੇਂ ਮੇਰੀ ਬਾਤ, ਕਮਲੀਏ ਤੈਨੂੰ ਸਮਝ ਕੁਛ ਨਾ ਆਈਆ। ਜ਼ਰਾ ਬਿਨ ਅੱਖਾਂ ਮੇਰੇ ਵਲ ਝਾਕ, ਨੇਤਰ ਨੈਣ ਨੈਣ ਉਠਾਈਆ। ਆ ਕੇ ਮੇਰਾ ਵੇਖ ਪੁਰਖ ਸਮਰਾਥ, ਜੋ ਗੋਦੀ ਰਿਹਾ ਟਿਕਾਈਆ। ਨਿਰਗੁਣ ਨੂਰ ਜੋਤ ਪ੍ਰਕਾਸ਼, ਜਿਥੇ ਨਾ ਕੋਈ ਦਿਵਸ ਨਾ ਕੋਈ ਰਾਤ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਮੈਂ ਕਦੇ ਨਾ ਹੋਵਾਂ ਉਦਾਸ, ਚਿੰਤਾ ਚਿਖਾ ਨਾ ਕੋਇ ਜਲਾਈਆ। ਜਿਧਰ ਵੇਖਾਂ ਮੇਰੇ ਪਾਸ, ਪੁਰਖ ਅਕਾਲ ਦੀਨ ਦਿਆਲ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਸੰਸਾਰ ਸਿੰਘ ਕਹੇ ਸੁਣ ਮੇਰੀ ਜਗਤ ਮਾਤਾ, ਮਾਤਰ ਭੂਮੀ ਉਤੇ ਦਿਆਂ ਜਣਾਈਆ। ਤੇਰਾ ਮੁਹੱਬਤ ਵਾਲਾ ਟੁੱਟੇ ਕਦੇ ਨਾ ਨਾਤਾ, ਪਿਆਰ ਪ੍ਰਭੂ ਨਾ ਕਦੇ ਭੁਲਾਈਆ । ਤੇਰਾ ਪੁਤ੍ਰ ਤੇਰਾ ਪੁਤ ਬਣਿਆ ਸਾਚਾ, ਛੱਡੀ ਕੂੜੀ ਦੁਨੀ ਲੋਕਾਈਆ। ਵਖਰਾ ਹੋਏ ਤਨ ਮਾਟੀ ਖ਼ਾਕਾ, ਖ਼ਾਲਸ ਆਪਣਾ ਰੰਗ ਰੰਗਾਈਆ। ਇਕੋ ਮਿਲਿਆ ਅਗੰਮੀ ਬਾਪਾ, ਫੜ ਬਾਹੋਂ ਗਲੇ ਲਗਾਈਆ। ਅੰਮ੍ਰਿਤ ਜਾਮ ਪਿਆਇਆ ਬਾਟਾ, ਰਸ ਧੁਰ ਦਾ ਦਿਆਂ ਚਖਾਈਆ। ਮੈਂ ਮਿਲ ਗਿਆ ਵਿਚ ਜੋਤੀ ਜਾਤਾ, ਜਾਗਰਤ ਜੋਤ ਡਗਮਗਾਈਆ। ਸਭ ਨੇ ਮੰਨਣਾ ਮੇਰਾ ਆਖਾ, ਭੈਣ ਭਰਾਵਾਂ ਦਿਆਂ ਦ੍ਰਿੜਾਈਆ। ਤੁਹਾਨੂੰ ਰਹੇ ਕੋਈ ਨਾ ਘਾਟਾ, ਘਾਟੀ ਮੰਜ਼ਲ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰ ਹਿਰਦਾ ਫੋਲ ਫੁਲਾਈਆ। ਸੰਸਾਰ ਸਿੰਘ ਕਹੇ ਮੇਰੇ ਸੁਣ ਜਗਤ ਵੀਰ, ਵੀਰ ਨੂੰ ਦਿਆਂ ਜਣਾਈਆ। ਮੇਰੇ ਪਿਛੇ ਵਹਾਇਓ ਕੋਈ ਨਾ ਨੀਰ, ਨੇਤਰ ਨੈਣ ਨਾ ਕੋਇ ਵਹਾਈਆ। ਮੈਂ ਮੰਜ਼ਲ ਚੜ੍ਹਿਆ ਓਹ ਅਖ਼ੀਰ, ਜਿਥੇ ਮੰਜ਼ਲ ਮਿਲੇ ਬੇਪਰਵਾਹੀਆ। ਮੇਰੇ ਕੋਲ ਬੈਠਾ ਵੇਖੋ ਕਬੀਰ, ਕ਼ਬਰਾਂ ਦਾ ਡੇਰਾ ਢਾਹੀਆ। ਮੈਨੂੰ ਮਿਲ ਗਈ ਓਹ ਜਗੀਰ, ਜਿਸ ਦਾ ਹਿੱਸਾ ਵੰਡ ਨਾ ਕੋਇ ਵੰਡਾਈਆ। ਮੇਰੀ ਬਦਲ ਗਈ ਤਕ਼ਦੀਰ, ਤਦਬੀਰ ਪ੍ਰਭ ਨੇ ਦਿਤੀ ਸਮਝਾਈਆ। ਮੈਂ ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਪੈਂਡਾ ਆਇਆ ਚੀਰ, ਵਿਸ਼ਨ ਬ੍ਰਹਮਾ ਸ਼ਿਵ ਰਾਹ ਵਿਚ ਬੈਠੇ ਸੀਸ ਨਿਵਾਈਆ। ਮੇਰਾ ਅੰਤਰ ਨਾ ਹੋਇਆ ਦਿਲਗੀਰ, ਖ਼ੁਸ਼ੀ ਵਿਚ ਭੱਜਿਆ ਚਾਈਂ ਚਾਈਂਆ। ਮੇਰੀ ਆਸਾ ਮਨਸਾ ਪੂਰੀ ਹੋਈ ਉਮੀਦ, ਤ੍ਰਿਸ਼ਨਾ ਅਵਰ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਦਾਤਾ ਬੇਪ੍ਰਵਾਹੀਆ। ਸੰਸਾਰ ਸਿੰਘ ਕਹੇ ਮੇਰਾ ਵੇਖੋ ਧਾਮ

❋

❋

ਅਨੋਖਾ, ਸਰਬੰਸ ਦਿਆਂ ਜਣਾਈਆ। ਜਿਥੇ ਜਨਮ ਦਾ ਹੋਵੇ ਕਦੇ ਨਾ ਧੋਖਾ, ਚੁਰਾਸੀ ਗੇੜ ਨਾ ਕੋਇ ਭਵਾਈਆ। ਪੜ੍ਹਨਾ ਪਏ ਕੋਈ ਨਾ ਪੋਥਾ, ਬਿਨ ਅੱਖਰਾਂ ਮਿਲੇ ਵਡਿਆਈਆ। ਰਖਣਾ ਪਏ ਕੋਈ ਨਾ ਰੋਜ਼ਾ, ਰਾਜ਼ਕ ਰਿਜ਼ਕ ਰਹੀਮ ਦਏ ਸਰਨਾਈਆ। ਮੇਰੇ ਜੀਵਣ ਦਾ ਮੈਨੂੰ ਸੋਹਣਾ ਮਿਲ ਗਿਆ ਮੌਕਾ, ਸਤਿਗੁਰ ਪੂਰੇ ਲਿਆ ਉਠਾਈਆ। ਮੈਂ ਰਾਹ ਵਿਚ ਖੇਲ ਵੇਖਿਆ ਚੌਦਾਂ ਲੋਕਾ, ਚੌਦਾਂ ਤਬਕਾਂ ਅੱਖ ਉਠਾਈਆ। ਸਾਰੇ ਸੋਹੰ ਪੜ੍ਹਨ ਸਲੋਕਾ, ਧਰਤੀ ਤੋਂ ਉਪਰ ਪੈਂਦੀ ਇਹ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਸਚ ਸਰਨਾਈਆ। ਸੰਸਾਰ ਸਿੰਘ ਕਹੇ ਮੇਰਾ ਲੋਕਮਾਤ ਨਿਸ਼ਾਨਾ, ਮੇਰਾ ਸਤਿਗੁਰ ਨਜ਼ਰੀ ਆਈਆ। ਧੀਆਂ ਪੁੱਤ ਭੈਣ ਭਰਾ ਜਗਤ ਬੇਗਾਨਾ, ਮਾਤ ਪਿਤ ਸੰਗ ਨਾ ਕੋਇ ਨਿਭਾਈਆ। ਜਿਸ ਦਾ ਮੈਨੂੰ ਸਾਰੇ ਦੇਂਦੇ ਰਹੇ ਤਾਅਨਾ, ਓਹ ਤਨੀ ਮੇਰਾ ਇਕੋ ਨਜ਼ਰੀ ਆਈਆ। ਲੈ ਕੇ ਆਇਆ ਸਚਖੰਡ ਮਕਾਨਾ, ਸਚ ਦਵਾਰੇ ਦਤਾ ਟਿਕਾਈਆ। ਮੇਰੇ ਵਿਛੋੜੇ ਵਾਲਾ ਪੂਰਾ ਕਰ ਕੇ ਖ਼ਾਨਾ, ਅਗਲਾ ਲੇਖਾ ਦਿਤਾ ਮੁਕਾਈਆ। ਸਾਚਾ ਦੱਸ ਕੇ ਅਗੰਮ ਤਰਾਨਾ, ਤੁਰੀਆ ਤੋਂ ਅੱਗੇ ਕੀਤੀ ਪੜ੍ਹਾਈਆ। ਚਰਨ ਪ੍ਰੀਤੀ ਦੇ ਕੇ ਮਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰਾ ਇਕ ਸੁਹਾਈਆ। ਸੰਸਾਰ ਸਿੰਘ ਕਹੇ ਮੇਰਾ ਘਰ ਸੁਹੰਜਣਾ ਸੋਹਣਾ, ਛੱਪਰ ਛੰਨ ਨਾ ਕੋਇ ਵਡਿਆਈਆ। ਨੇਤਰ ਨਾਲ ਪਏ ਨਾ ਰੋਣਾ, ਹੰਝੂਆਂ ਹਾਰ ਨਾ ਕੋਇ ਬਣਾਈਆ। ਆਪਣਾ ਆਪ ਨਾ ਪਏ ਕੁਹਣਾ, ਦੁਹੱਥੜਾਂ ਨਾਲ ਨਾ ਕੋਇ ਦੁਹਾਈਆ। ਜਿਧਰ ਤੱਕਾਂ ਪ੍ਰਭ ਦਾ ਖੇਲ ਬੜਾ ਅਨਹੋਣਾ, ਸਮਝ ਸਕੇ ਨਾ ਰਾਈਆ। ਆਪਣਾ ਬਖ਼ਸ਼ ਅਗੰਮੀ ਲੋਇਣਾ, ਮੇਰੇ ਅੰਤਰ ਕੀਤੀ ਰੁਸ਼ਨਾਈਆ। ਮੇਰੇ ਭਰਾਵੋ ਮੈਂ ਮਾਤਲੋਕ ਵਿਚ ਮਾਤ ਪਿਤਾ ਦੇ ਘਰ ਜੰਮਿਆ ਚਾਰ ਦਿਨ ਦਾ ਪਰਾਹੁਣਾ, ਅੰਤਮ ਆਪਣੇ ਘਰ ਵਿਚ ਗਿਆ ਆਈਆ। ਜਿਥੇ ਸੁਖਾਂ ਦੀ ਨੀਂਦ ਸੌਣਾ, ਸੁੱਤਿਆਂ ਨਾ ਕੋਇ ਉਠਾਈਆ। ਜਦ ਜਾਗਾਂ ਤੇ ਤੂੰ ਮੇਰਾ ਮੈਂ ਤੇਰਾ ਢੋਲਾ ਗੌਣਾ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਆਪਣੇ ਘਰ ਵਸਾਈਆ। ਸੰਸਾਰ ਸਿੰਘ ਕਹੇ ਸੁਣ ਮਾਤਾ ਮੇਰੀ ਕੌਰ ਨਸੀਬ, ਨਸੀਬਾਂ ਵਾਲੀਏ ਦਿਆਂ ਜਣਾਈਆ। ਸਚਖੰਡ ਧਾਮ ਵੇਖ ਅਜੀਬ, ਮੇਰੇ ਅੰਦਰ ਵੱਜੀ ਵਧਾਈਆ। ਜਿਸ ਵੇਲੇ ਤੂੰ ਆਵੇਂਗੀ ਮੇਰੇ ਨਜ਼ਦੀਕ, ਸਭ ਕੁਛ ਸਹਿਜੇ ਦਿਆਂ ਵਖਾਈਆ। ਏਥੇ ਸਭ ਬੈਠੇ ਨਾਲ ਤਰਤੀਬ, ਸੂਫ਼ੀਆਂ ਡੇਰੇ ਲਏ ਜਮਾਈਆ। ਨਾ ਕੋਈ ਅਮੀਰ ਨਾ ਕੋਈ ਗ਼ਰੀਬ, ਇਕੋ ਰੰਗ ਸੋਭਾ ਪਾਈਆ। ਜਿਧਰ ਵੇਖਾਂ ਸਾਰੇ ਪ੍ਰਭ ਨਾਲ ਕਰਨ ਪ੍ਰੀਤ, ਦੂਜਾ ਇਸ਼ਟ ਨਾ ਕੋਇ ਮਨਾਈਆ। ਸਦਾ ਸਦਾ ਬੈਠੇ ਠਾਂਡੇ ਸੀਤ, ਅਗਨੀ ਤੱਤ ਨਾ ਕੋਇ ਤਪਾਈਆ। ਮੈਂ ਵੀ ਓਨ੍ਹਾਂ ਦੇ ਬੈਠਾਂ ਬੀਚ, ਜੋ ਚਾਰ ਜੁਗ ਦੇ ਮੈਥੋਂ ਪੱਲੂ ਗਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਨਾਲ ਲਿਆ ਮਿਲਾਈਆ। ਸੰਸਾਰ ਸਿੰਘ ਕਹੇ ਮਾਤਾ ਮੈਂ ਤੇਰੀ ਓਹ ਔਲਾਦ, ਜਿਸ ਮਿਲੇ ਮਾਣ ਵਡਿਆਈਆ। ਉਠ ਵੇਖ ਮੇਰੇ ਨਾਲ ਹੱਥ ਮਿਲਾਵੇ ਪ੍ਰਹਿਲਾਦ, ਧ੍ਰੂ ਹੱਸ ਹੱਸ ਰਿਹਾ ਸੁਣਾਈਆ। ਰਵਦਾਸ ਚਮਾਰਾ ਕਰ ਕੇ ਯਾਦ, ਹਲੀਮੀ ਗ਼ਰੀਬੀ ਰਿਹਾ ਦ੍ਰਿੜਾਈਆ। ਮੈਂ ਸੁਣ ਕੇ ਅਗੰਮਾ ਨਾਦ, ਤਾਲੀ ਬਿਨ ਹੱਥਾਂ ਦਿਤੀ ਵਜਾਈਆ। ਵੇਖੀਂ ਕਦੇ ਰੋ ਕੇ ਕਰੀਂ ਮੈਨੂੰ ਨਾ ਯਾਦ, ਸਦ ਖ਼ੁਸ਼ੀਆਂ ਵਿਚ ਮੇਰਾ ਢੋਲਾ ਗਾਈਆ। ਮੁਖੋਂ ਕਦੇ ਨਾ ਕਹਿਣਾ ਮੈਨੂੰ ਸੰਸਾਰ ਸਿੰਘ ਕਰ ਕੇ ਗਿਆ

❋

❋

ਬਰਬਾਦ, ਬਰਬਾਦੀ ਵਿਚੋਂ ਲਵਾਂ ਬਚਾਈਆ। ਮੇਰੀ ਅੰਦਰੋਂ ਖੁਲ੍ਹ ਗਈ ਜਾਗ, ਸੋਵਣ ਦਾ ਝਗੜਾ ਆਪ ਚੁਕਾਈਆ। ਜੀਵਣ ਦੀ ਹਰਸ ਬੁਝਣੀ ਆਗ, ਤ੍ਰਿਸ਼ਨਾ ਦਿਤੀ ਮੁਕਾਈਆ। ਤੇਰਾ ਪੁਤ ਨਹੀਂ ਬਣਿਆ ਕਾਗ, ਹੰਸਾਂ ਵਿਚ ਵੜਿਆ ਚਾਈਂ ਚਾਈਂਆ। ਆਪਣੀ ਜ਼ਿੰਦਗੀ ਵਿਚ ਮਾਤਾ ਪਿਤਾ ਨੂੰ ਲੱਗਣ ਨਹੀਂ ਦਿਤਾ ਦਾਗ਼, ਕੂੜੀ ਅੱਖ ਨਾ ਕੋਇ ਬਦਲਾਈਆ। ਚਾਰ ਜੁਗ ਮੇਰਾ ਜਗਦਾ ਰਹੇ ਚਰਾਗ਼, ਸ਼ਮਾਂਦਾਨ ਪ੍ਰਭ ਆਪਣੇ ਹੱਥ ਰਖਾਈਆ। ਬੇਸ਼ਕ ਤੈਨੂੰ ਤਾਅਨੇ ਦੇਵੇ ਸਮਾਜ, ਧੱਕੇ ਮਾਰੇ ਲੋਕਾਈਆ। ਪਰ ਤੇਰੇ ਪੁੱਤਰ ਨੂੰ ਮਿਲਿਆ ਓਹ ਰਾਜ, ਜਿਥੇ ਅਟਲ ਬੈਠਾ ਡੇਰਾ ਲਾਈਆ। ਵੱਡਾ ਹੋਇਆ ਵਕ਼ਤ ਸੁਹੰਞਣਾ ਸੁਭਾਗ, ਸੋਹਣੀ ਮਿਲੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਵੇਖ ਵਖਾਈਆ। ਸੰਸਾਰ ਸਿੰਘ ਕਹੇ ਮੈਂ ਸਚ ਸਿੰਘਾਸਣ ਸੁੱਤਾ, ਸੁੱਤਿਆਂ ਨਾ ਕੋਇ ਉਠਾਈਆ। ਮਿਲਿਆ ਮੇਲ ਅਬਿਨਾਸ਼ੀ ਅਚੁਤਾ, ਚੇਤਨ ਸੁਰਤੀ ਦਿਤੀ ਕਰਾਈਆ। ਸਚਖੰਡ ਸੁਹਾਈ ਰੁਤਾ, ਰੁਤੜੀ ਆਪਣੇ ਨਾਲ ਮਹਿਕਾਈਆ। ਮੈਨੂੰ ਟੰਗੇ ਕੋਈ ਨਾ ਪੁੱਠਾ, ਰਾਏ ਧਰਮ ਨਾ ਦਏ ਸਜ਼ਾਈਆ। ਮੇਰਾ ਪਿਆਰ ਅਜੇ ਨਹੀਂ ਟੁੱਟਾ, ਟੁੱਟਦੀ ਵੇਖਣੀ ਅੰਤ ਲੋਕਾਈਆ। ਮੈਂ ਕਿਸੇ ਨਾਲੋਂ ਨਹੀਂ ਰੁੱਠਾ, ਨਾਤਾ ਇਕੋ ਘਰ ਸਮਝਾਈਆ। ਪੁਰਖ ਅਕਾਲ ਦੀ ਮਿਲੀ ਓਟਾ, ਓੜਕ ਆਪਣਾ ਰੰਗ ਰੰਗਾਈਆ। ਮੇਰਾ ਤਨ ਵਜੂਦ ਹੋਇਆ ਨਹੀਂ ਖੋਟਾ, ਕ਼ੀਮਤ ਖਰਿਆਂ ਵਾਲੀ ਪਾਈਆ। ਬੇਸ਼ਕ ਮੇਰੇ ਘਰ ਪੁਤ ਮਾਤਾ ਤੇਰਾ ਹੋਇਆ ਨਹੀਂ ਕੋਈ ਪੋਤਾ, ਨਾਤਾ ਜਗਤ ਨਾ ਕੋਇ ਵਖਾਈਆ। ਇਹ ਕਦੇ ਕਦੀਂ ਨਾ ਸੋਚਾ, ਸਮਝ ਵਿਚ ਕਦੇ ਨਾ ਆਈਆ। ਜਗਤ ਪਰਿਵਾਰ ਮਾਇਆ ਮਮਤਾ ਦਾ ਧੋਖਾ, ਅੰਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਏਕੋ ਵਰ, ਹਰਿ ਕਰਤਾ ਬੇਪ੍ਰਵਾਹੀਆ। ਸੰਸਾਰ ਸਿੰਘ ਕਹੇ ਗੁਰਮੁਖ ਵੇਖ ਮੇਰੇ ਵੀਰ, ਵੀਰ ਸੱਜਣ ਨਜ਼ਰੀ ਆਈਆ। ਕਦੇ ਨਾ ਹੋਣਾ ਦਿਲਗੀਰ, ਕਲਪਣਾ ਵਿਚ ਕੁਰਲਾਈਆ। ਅੰਮ੍ਰਿਤ ਪੀਣਾ ਸੀਰ, ਸਾਂਤਕ ਸਤਿ ਵਰਤਾਈਆ। ਬੰਸ ਸਰਬੰਸ ਸੱਜਣ ਮਿਤ੍ਰ ਜਗਤ ਕ਼ਬੀਲਾ ਨਾਤਾ ਤੁਟਿਆ ਅਖ਼ੀਰ, ਆਖ਼ਰ ਆਇਆ ਤਜਾਈਆ। ਪੁਰਖ ਅਕਾਲ ਦੀਨ ਦਿਆਲ ਆਤਮ ਪਰਮਾਤਮ ਮੇਲ ਮਿਲਾਇਆ ਪਾਤਸ਼ਾਹ ਵਜ਼ੀਰ, ਵਜ਼ਾਰਤ ਆਪਣੀ ਲਈ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਵ ਨੌ ਚਾਰ ਦਾ ਪੈਂਡਾ ਆਵੇ ਚੀਰ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ।

੨੧ ਮੱਘਰ ਸ਼ਹਿਨਸ਼ਾਹੀ ਸੰਮਤ ੪ ਸੇਵਾ ਸਿੰਘ ਦੇ ਗ੍ਰਹਿ ਪਿੰਡ ਭਾਣਾ ਜ਼ਿਲਾ ਜਲੰਧਰ

ਸਦੀ ਚੌਧਵੀਂ ਕਹੇ ਮੈਂ ਕੂਕਦੀ ਵੇਖੀ ਸ਼ਰਅ, ਰਸੂਲ ਪੈਗ਼ੰਬਰਾਂ ਰਹੀ ਜਣਾਈਆ। ਮੁਰੀਦ ਰਿਹਾ ਕੋਇ ਨਾ ਖਰਾ, ਮੁਰਸ਼ਦ ਬੈਠੇ ਮੁਖ ਛੁਪਾਈਆ। ਚੌਦਾਂ ਤਬਕਾਂ ਉਜੜਦਾ ਦਿਸੇ ਘਰਾ, ਗ੍ਰਹਿ ਮੰਦਰ ਨਾ ਕੋਇ ਸੁਹਾਈਆ। ਧੁਰ ਦਾ ਹੁਕਮ ਦੇਵੇ ਨਰਾਇਣ ਨਰਾ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਜਿਸ ਦਾ ਦੋ ਜਹਾਨਾਂ ਪਏ ਡਰਾ, ਗੁਰ ਅਵਤਾਰ ਪੈਗ਼ੰਬਰ ਨਿਉਂ ਨਿਉਂ ਸੀਸ ਝੁਕਾਈਆ। ਜਿਧਰ ਵੇਖਾਂ

❋

❋

ਓਧਰ ਖੜ੍ਹਾ, ਖੰਡਾ ਖੜਗ ਨਾਮ ਰਿਹਾ ਚਮਕਾਈਆ। ਜਿਸ ਦਾ ਭਗਤਾਂ ਨਾਲ ਅਗੰਮੀ ਧੜਾ, ਸੰਗੀ ਹੋ ਕੇ ਸੰਗ ਰਖਾਈਆ। ਸਚ ਦਵਾਰ ਦਾ ਲੰਘ ਕੇ ਦਰਾ, ਦਰਦ ਦਰਦੀਆਂ ਰਿਹਾ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਵਹਿਣ ਵੇਖੇ ਹੜ੍ਹਾ, ਉੱਤਰ ਪੂਰਬ ਪੱਛਮ ਦੱਖਣ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਦਾਤਾ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੁਰਸ਼ਦੋ, ਮੁਰੀਦ ਰਿਹਾ ਕੋਈ ਨਾ ਸਾਬਤ, ਸਿਦਕ ਸਬੂਰੀ ਹੱਕ ਨਾ ਕੋਇ ਨਿਭਾਈਆ। ਸਾਚੇ ਕਲਮੇ ਵਾਲੀ ਛੁੱਟੀ ਇਬਾਦਤ, ਇਲਮ ਆਲਮਾ ਰਿਹਾ ਲੜਾਈਆ। ਨੇਕੀ ਵਿਚੋਂ ਬੁਰੀ ਵਾਲੀ ਆਦਤ, ਅਦਲ ਇਨਸਾਫ਼ ਨਾ ਕੋਇ ਕਮਾਈਆ। ਅਕਲ ਬੁੱਧੀ ਰਹੀ ਨਾ ਕਿਸੇ ਦੀ ਲਿਆਕਤ, ਮੂਰਖ ਮੂੜ੍ਹ ਹੋਈ ਲੋਕਾਈਆ। ਬਾਹਰੋਂ ਮਜ਼੍ਹਬਾਂ ਵਾਲੀ ਬਨਾਵਟ, ਅੰਤਰ ਕੂੜ ਕੁੜਿਆਰ ਬੈਠਾ ਡੇਰਾ ਲਾਈਆ । ਮੇਰੇ ਅੰਤਰ ਆਈ ਥਕਾਵਟ, ਚੌਦਾਂ ਸਦੀਆਂ ਭੱਜੀ ਵਾਹੋ ਦਾਹੀਆ। ਅੰਤਮ ਹੋਣ ਲੱਗੀ ਬਗ਼ਾਵਤ, ਝਗੜਾ ਦਿਸੇ ਕੂੜ ਲੋਕਾਈਆ। ਸਾਚਾ ਨਾਮ ਕਲਮਾ ਕਰੇ ਨਾ ਕੋਇ ਸਖ਼ਾਵਤ, ਵਸਤ ਅਮੋਲਕ ਝੋਲੀ ਨਾ ਕੋਇ ਪਾਈਆ। ਮਾਇਆ ਮਮਤਾ ਆਸਾ ਤ੍ਰਿਸ਼ਨਾ ਲੱਗੀ ਅਦਾਵਤ, ਦੂਈ ਦਵੈਤੀ ਰੋਗ ਨਾ ਕੋਇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੂੰ ਸਤਿਗੁਰ ਸਹੀ ਸਲਾਮਤ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਕਹੇ ਪੀਰ ਪੈਗ਼ੰਬਰੋ ਕਿਸੇ ਕੋਲ ਰਿਹਾ ਨਾ ਹੱਕ, ਹਕ਼ੀਕ਼ਤ ਸਚ ਨਾ ਕੋਇ ਦ੍ਰਿੜਾਈਆ। ਉਚੀ ਸ਼ਾਨ ਰਿਹਾ ਨਾ ਨੱਕ, ਸ਼ਰਅ ਮਿੱਟੀ ਖ਼ਾਕ ਮਿਲਾਈਆ। ਮੈਨੂੰ ਸਭ ਤੇ ਪਿਆ ਸ਼ੱਕ, ਸਾਬਤ ਰੂਪ ਨਾ ਕੋਇ ਦਰਸਾਈਆ। ਮਨ ਕਲਪਣਾ ਸਾਰੇ ਰਹੇ ਨਠ, ਵਾਸਨਾ ਅੰਦਰ ਭੱਜਣ ਥਾਉਂ ਥਾਈਆ। ਧੀਰਜ ਸੰਤੋਖ ਰਿਹਾ ਨਾ ਹੱਠ, ਸਬਰ ਸਬੂਰੀ ਨਾ ਕੋਇ ਹੰਢਾਈਆ। ਕਲਜੁਗ ਖੇਲ ਕੀਤਾ ਬਾਜ਼ੀਗਰ ਨੱਟ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਨਾਮ ਵਸਤ ਰਹਿਣ ਦਿਤੀ ਨਾ ਕਿਸੇ ਹੱਟ, ਖ਼ਾਲੀ ਭੰਡਾਰੇ ਦਿਤੇ ਕਰਾਈਆ। ਝਗੜਾ ਪਿਆ ਮੰਦਰ ਮਸਜਿਦ ਸ਼ਿਵਦਵਾਲੇ ਮਠ, ਗੁਰਦਵਾਰ ਰਹੇ ਕੁਰਲਾਈਆ। ਨੇਤਰ ਰੋਂਦੇ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਮਾਰੇ ਧਾਈਂਆ। ਮੱਕਾ ਕਾਅਬਾ ਰਿਹਾ ਢੱਠ, ਮਦੀਨੇ ਮੁੱਦਾ ਨਾ ਕੋਇ ਜਣਾਈਆ । ਮੈਂ ਅੰਤ ਅਖ਼ੀਰ ਪੰਧ ਮੁਕਾਇਆ ਨਠ, ਸਾਲ ਬਸਾਲਾ ਖੇਲ ਵਖਾਈਆ। ਕਿਰਪਾ ਕਰ ਪੁਰਖ ਸਮਰਥ, ਹਰਿ ਕਰਤਾ ਬੇਪ੍ਰਵਾਹੀਆ। ਤੇਰੇ ਚਰਨ ਕਵਲ ਚਰਨਾਂ ਜਾਵਾਂ ਢੱਠ, ਨਿਉਂ ਨਿਉਂ ਲਾਗਾਂ ਪਾਈਂਆ। ਜਨ ਭਗਤਾਂ ਜਣਾ ਮਾਰਗ ਸਚ, ਊਚ ਨੀਚ ਜ਼ਾਤ ਪਾਤ ਦਾ ਡੇਰਾ ਢਾਹੀਆ। ਭਾਗ ਲਗਾਇਆ ਕਾਇਆ ਮਾਟੀ ਕੱਚ, ਆਤਮ ਬ੍ਰਹਮ ਪੜਦਾ ਦਏ ਉਠਾਈਆ । ਹਰ ਹਿਰਦੇ ਅੰਦਰ ਵਸ, ਵਸਲ ਦਏ ਮਹਿਬੂਬ ਨੂਰ ਖ਼ੁਦਾਈਆ। ਚਾਰੋਂ ਕੁੰਟ ਤੇਰਾ ਹੋਵੇ ਜਸ, ਹਿੰਦੂ ਮੁਸਲਿਮ ਸਿੱਖ ਈਸਾਈ ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਤੇਰਾ ਢੋਲਾ ਗਾਈਆ। ਤੂੰ ਸਾਹਿਬ ਸਰਬ ਕਲਾ ਸਮਰਥ, ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੈਂ ਜੋੜ ਕੇ ਦੋਵੇਂ ਹੱਥ, ਸਯਦਿਆਂ ਵਿਚ ਬੈਠੀ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਣਹਾਰਾ ਘਟ ਘਟ, ਘਟ ਭੀਤਰ ਗ੍ਰਹਿ ਮੰਦਰ ਕਾਇਆ ਅੰਦਰ ਵੇਖ ਵਖਾਈਆ।

❋

❋