੨੧ ਮੱਘਰ ਸ਼ਹਿਨਸ਼ਾਹੀ ਸੰਮਤ ੪ ਜਸਵੰਤ ਸਿੰਘ ਦੇ ਗ੍ਰਹਿ ਪਿੰਡ ਭਾਮ ਜ਼ਿਲਾ ਹੁਸ਼ਿਆਰਪੁਰ
ਸਦੀ ਚੌਧਵੀਂ ਕਹੇ ਮੈਂ ਹੱਸ ਕੇ ਕਿਹਾ ਈਸਾ, ਈਸੁਲ ਇਸਲਾਮ ਦਿਤਾ ਦ੍ਰਿੜਾਈਆ। ਉਠ ਵੇਖ ਆਪਣਾ ਬੀਤਦਾ ਬੀਸਾ, ਬੀਸਵੀਂ ਸਦੀ ਨਾਲ ਮਿਲਾਈਆ। ਸਭ ਦਾ ਖ਼ਾਲੀ ਹੋਇਆ ਖੀਸਾ, ਵਸਤ ਅਮੋਲਕ ਨਜ਼ਰ ਕੋਇ ਨਾ ਆਈਆ। ਕੀ ਕਰੇ ਖੇਲ ਹਰਿ ਧੁਰ ਜਗਦੀਸ਼ਾ, ਜਗਦੀਸ਼ਰ ਆਪਣੀ ਕਾਰ ਕਮਾਈਆ। ਅੰਤ ਅਖ਼ੀਰ ਸਭ ਦੀ ਬਦਲਣਹਾਰਾ ਰੀਤਾ, ਰੀਤੀਵਾਨ ਵੇਖ ਵਖਾਈਆ। ਜੋ ਭੇਵ ਚੁਕਾਏ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਗੀਤਾ, ਗਹਿਰ ਗੰਭੀਰ ਬੇਨਜ਼ੀਰ ਪੜਦਾ ਆਪ ਉਠਾਈਆ। ਜਨ ਭਗਤਾਂ ਅੰਤਰ ਆਤਮ ਕਰੇ ਠਾਂਡਾ ਸੀਤਾ, ਅਗਨੀ ਤੱਤ ਦਏ ਬੁਝਾਈਆ। ਭੇਵ ਖੁਲ੍ਹਾ ਕੇ ਊਚਾਂ ਨੀਚਾਂ, ਰਾਓ ਰੰਕਾਂ ਇਕੋ ਘਰ ਵਸਾਈਆ। ਸਾਚਾ ਨਾਮ ਕਲਮਾ ਦੱਸੇ ਹੱਕ ਹਦੀਸਾ, ਹਜ਼ਰਤਾਂ ਤੋਂ ਪਰੇ ਦਿਸੇ ਪੜ੍ਹਾਈਆ। ਆਤਮ ਪਰਮਾਤਮ ਪਰਮਾਤਮ ਆਤਮ ਬਣ ਕੇ ਧੁਰ ਦਾ ਮੀਤਾ, ਮਿਤ੍ਰ ਪਿਆਰਾ ਏਕੰਕਾਰਾ ਨਜ਼ਰੀ ਆਈਆ। ਸਤਿ ਸਤਿਵਾਦ ਬ੍ਰਹਮ ਬ੍ਰਹਿਮਾਦ ਕਰੇ ਅਗੰਮ ਨਸੀਹਤਾ, ਨਸੀਹਤ ਗੁਰ ਅਵਤਾਰ ਪੈਗ਼ੰਬਰ ਜੋ ਕਰ ਕੇ ਗਏ ਵਸੀਅਤਾ, ਓਹ ਵਸੀਕਾ ਵੇਖੇ ਥਾਉਂ ਥਾਈਂਆ। ਦੀਨ ਦੁਨੀ ਦੀ ਬਦਲਣ ਵਾਲਾ ਤਬੀਅਤਾ, ਤਾਬਿਆਦਾਰੀ ਸਭ ਨੂੰ ਦਏ ਜਣਾਈਆ। ਘਟ ਨਿਵਾਸੀ ਪੁਰਖ ਅਬਿਨਾਸ਼ੀ ਪਵਿੱਤ੍ਰ ਕਰੇ ਨੀਅਤਾ, ਨੀਤੀਵਾਨ ਆਪਣੀ ਕਾਰ ਕਮਾਈਆ। ਭੇਵ ਖੁਲ੍ਹਾਵੇ ਮੰਦਰ ਮਸੀਤਾ, ਮੁੱਲਾ ਸ਼ੇਖ਼ ਪੰਡਤ ਪਾਂਧੇ ਗ੍ਰੰਥੀ ਪੰਥੀ ਆਪਣਾ ਰਾਹ ਜਣਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਚਰਨ ਕਵਲ ਸਚ ਪ੍ਰੀਤਾ, ਪਤਿਪਰਮੇਸ਼ਵਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਮੈਨੂੰ ਹਜ਼ਰਤ ਈਸਾ ਰਿਹਾ ਵਖਾ, ਪੜਦਾ ਅੰਤਰ ਨਿਰੰਤਰ ਇਕ ਉਠਾਈਆ। ਜੋ ਧੁਰਦਰਗਾਹੋਂ ਲੇਖਾ ਰਿਹਾ ਲਿਖਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੋ ਦੀਨ ਦੁਨੀ ਵਿਚ ਹਿੱਸਾ ਲਿਆ ਪਾ, ਸੋ ਪਰਵਰਦਿਗਾਰ ਝੋਲੀ ਪਾਈਆ। ਜਿਸ ਨੂੰ ਕਲਮਿਆਂ ਵਿਚ ਦੱਸਦੇ ਆਏ ਖ਼ੁਦਾ, ਖ਼ੁਦ ਮਾਲਕ ਨੂਰ ਅਲਾਹੀਆ। ਜਿਸ ਤੋਂ ਹੋ ਕੇ ਆਏ ਜੁਦਾ, ਫ਼ਾਸੀ ਗਲ ਦੇ ਵਿਚ ਲਟਕਾਈਆ। ਉਸ ਦਾ ਸਮਝਿਆ ਨਾ ਕੋਇ ਮੁੱਦਾ, ਮੁੱਦਤ ਤੋਂ ਬੈਠੇ ਰਾਹ ਤਕਾਈਆ। ਓਹ ਕਰੇ ਖੇਲ ਉਪਰ ਬਸੁਧਾ, ਧਰਨੀ ਧਰਤ ਧਵਲ ਆਪਣਾ ਡੇਰਾ ਲਾਈਆ। ਸ਼ਬਦੀ ਧਾਰ ਹੋ ਕੇ ਕੁੱਦਾ, ਜੋਤੀ ਨੂਰ ਡਗਮਗਾਈਆ । ਨੌ ਸੌ ਚੁਰਾਨਵੇ ਚੌਕੜੀ ਨਵ ਨੌ ਚਾਰ ਕਰਾਏ ਯੁੱਧਾ, ਅਨਭਵ ਅਨਦ੍ਰਿਸ਼ਟ ਭੇਵ ਨਾ ਕੋਇ ਸਮਝਾਈਆ। ਜੋ ਆਸਾ ਮਨਸਾ ਰੱਖਕੇ ਗਿਆ ਮਹਾਤਮਾ ਬੁੱਧਾ, ਬੁੱਧੀ ਤੋਂ ਪਰੇ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਕਰਤਾ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਮੈਨੂੰ ਈਸਾ ਰਿਹਾ ਸਮਝਾ, ਸਮਝ ਸਮਝ ਵਿਚੋਂ ਬਦਲਾਈਆ। ਰਮਜ਼ ਇਸ਼ਾਰੇ ਰਿਹਾ ਲਗਾ, ਲਗ ਮਾਤਰ ਡੇਰਾ ਢਾਹੀਆ। ਜੁਗ ਬਦਲਣ ਦੀ ਪ੍ਰਭ ਨੂੰ ਪਈ ਅਦਾ, ਨਿਤ ਨਵਿਤ ਆਪਣੀ ਖੇਲ ਖਿਲਾਈਆ। ਅੰਤਮ ਸਾਥੋਂ ਹੋਣ ਲੱਗਾ ਜੁਦਾ, ਭੇਵ ਅਭੇਦਾ ਸਕੇ ਨਾ ਕੋਇ ਸਮਝਾਈਆ। ਲੇਖਾ ਮੁਕਾਉਣ ਲੱਗਾ ਏਕਾ ਦੂਜਾ, ਦੂਆ ਏਕੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਇਕ ਅਖਵਾਈਆ। ਸਦੀ ਚੌਧਵੀਂ ਕਹੇ ਈਸਾ
❋
❋
ਨਿਉਂ ਨਿਉਂ ਕਰੇ ਸਲਾਮ, ਸੰਮਤ ਸੰਮਤੀ ਵੇਖ ਵਖਾਈਆ। ਕੌਣ ਬਦਲਣ ਲੱਗਾ ਕਲਾਮ, ਕਾਇਨਾਤ ਪੜਦਾ ਦਏ ਉਠਾਈਆ। ਕੌਣ ਵੇਖਣ ਲੱਗਾ ਨਜ਼ਾਮ, ਚਾਰੋਂ ਕੁੰਟ ਫੋਲ ਫੁਲਾਈਆ। ਕੌਣ ਸੰਦੇਸਾ ਦੇਵੇ ਪੈਗ਼ਾਮ, ਧੁਰ ਸੰਦੇਸਾ ਨੂਰ ਅਲਾਹੀਆ। ਸਾਚਾ ਕਰਨ ਆਏ ਇੰਤਜ਼ਾਮ, ਦਹਿ ਦਿਸ਼ਾ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਬਣਾ ਕੇ ਆਪਣੇ ਗ਼ੁਲਾਮ, ਹੁਕਮੇ ਅੰਦਰ ਹੁਕਮ ਜਣਾਈਆ। ਮੈਂ ਅੰਤ ਅਖ਼ੀਰ ਹੋਇਆ ਹੈਰਾਨ, ਹੈਰਾਨੀ ਵਿਚ ਵਖਾਈਆ। ਸਭ ਦਾ ਮੇਟਣ ਲੱਗਾ ਨਿਸ਼ਾਨ, ਨਿਸ਼ਾਨੇ ਕੂੜੇ ਰਿਹਾ ਚੁਕਾਈਆ । ਆਤਮ ਪਰਮਾਤਮ ਦੇ ਕੇ ਇਕ ਗਿਆਨ, ਸਿਖਿਆ ਸਿਖ ਸਚ ਸਮਝਾਈਆ। ਜਨ ਭਗਤ ਸੁਹੇਲੇ ਕਰ ਪ੍ਰਵਾਨ, ਪਰਮ ਪੁਰਖ ਪ੍ਰਭ ਦੇਵੇ ਮਾਣ ਵਡਿਆਈਆ। ਚਰਨ ਪ੍ਰੀਤੀ ਏਕਾ ਧਿਆਨ, ਇਸ਼ਟ ਦੇਵ ਇਕ ਸਮਝਾਈਆ। ਸਚ ਦਵਾਰੇ ਬਖ਼ਸ਼ ਕੇ ਮਾਣ, ਮਾਇਆ ਮਮਤਾ ਮੋਹ ਮਿਟਾਈਆ। ਧੁਰ ਦੇ ਸ਼ਬਦ ਚੜ੍ਹਾ ਬਬਾਨ, ਕੂੜੀ ਕਿਰਿਆ ਪੰਧ ਮੁਕਾਈਆ। ਸਾਢੇ ਤਿੰਨ ਹੱਥ ਕਾਇਆ ਕਾਅਬਾ ਸੁਹਾ ਮਕਾਨ, ਘਰ ਵਿਚ ਘਰ ਕਰੇ ਰੁਸ਼ਨਾਈਆ। ਜਿਥੇ ਆਤਮ ਪਰਮਾਤਮ ਮੇਲਾ ਹੋਵੇ ਆਣ, ਸਚ ਵਜਦੀ ਰਹੇ ਵਧਾਈਆ। ਅੰਮ੍ਰਿਤ ਰਸ ਮਿਲੇ ਪੀਣ ਖਾਣ, ਜਗਤ ਕੂੜੀ ਤ੍ਰਿਸ਼ਨ ਬੁਝਾਈਆ । ਅਨਹਦ ਸ਼ਬਦ ਸੁਣੇ ਸਚੀ ਧੁਨਕਾਨ, ਅਨਰਾਗੀ ਆਪਣਾ ਰਾਗ ਅਲਾਈਆ। ਜੋਤੀ ਜੋਤ ਮਿਲੇ ਭਗਵਾਨ, ਜੋਤੀ ਜਾਤਾ ਪੁਰਖ ਬਿਧਾਤਾ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਘਰ ਵਸਾਈਆ । ਸਦੀ ਚੌਧਵੀਂ ਕਹੇ ਕੀ ਦੱਸੇ ਈਸਾ ਹਜ਼ਰਤ, ਹਜ਼ੂਰੀਆ ਰਿਹਾ ਜਣਾਈਆ। ਬੀਸ ਸਦੀ ਕੀਤੀ ਐਸ਼ੋ ਇਸ਼ਰਤ, ਖ਼ੁਸ਼ੀਆਂ ਵਿਚ ਦੁਹਾਈਆ। ਮੇਰੀ ਖ਼ਾਹਿਸ਼ਾਂ ਵਾਲੀ ਵੇਖ ਹਸਰਤ, ਹਰ ਘਟ ਅੰਦਰ ਦਿਆਂ ਸਮਝਾਈਆ। ਮੈਂ ਕਰਦਾ ਰਿਹਾ ਕਸਰਤ, ਦਿਵਸ ਰੈਣ ਆਪਣਾ ਬਲ ਰਿਹਾ ਵਧਾਈਆ। ਅੰਤ ਅਖ਼ੀਰ ਆਈ ਗਰਦਸ਼, ਮੇਰੀ ਚਲੇ ਨਾ ਕੋਇ ਚਤੁਰਾਈਆ। ਅੱਗੇ ਕਰੇ ਕੋਈ ਨਾ ਪਰਵਰਿਸ਼, ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਦਾਤਾ ਧੁਰਦਰਗਾਹੀਆ। ਈਸਾ ਕਹੇ ਮੈਂ ਸੁਣਾਵਾਂ ਕੂਕ, ਕੂਕ ਕੂਕ ਜਣਾਈਆ। ਵੇਖੋ ਕੀ ਹੋਣ ਲੱਗਾ ਸਲੂਕ, ਨਿਰਵੈਰ ਨਿਰੰਕਾਰ ਨਿਰਾਕਾਰ ਖੇਲ ਖਿਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਚਾਰੋਂ ਕੁੰਟ ਜਾਏ ਚੂਕ, ਆਲਸ ਨਿੰਦਰਾ ਦਏ ਮਿਟਾਈਆ। ਕੀ ਖੇਲ ਹੋਣਾ ਕਾਇਆ ਪੰਜ ਭੂਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੜਦਾ ਦਏ ਉਠਾਈਆ। ਕੀ ਝਗੜਾ ਹੋਣਾ ਚਾਰੇ ਕੂਟ, ਦਹਿ ਦਿਸ਼ਾ ਦਿਸੇ ਲੜਾਈਆ। ਲਹਿਣਾ ਦੇਣਾ ਮੁਕੌਣਾ ਜੂਠ ਝੂਠ, ਮਾਇਆ ਮਮਤਾ ਮੋਹ ਨਾਲ ਮਿਲਾਈਆ । ਪਵਿੱਤ੍ਰ ਰਿਹਾ ਨਾ ਕੋਇ ਕਲਬੂਤ, ਕਲਮੇ ਵਾਲੇ ਰਹੇ ਕੁਰਲਾਈਆ। ਪਰਵਰਦਿਗਾਰ ਹੋ ਮੌਜੂਦ, ਮਜਲਸ ਵੇਖੇ ਥਾਉਂ ਥਾਈਂਆ । ਮਾਇਆ ਮਮਤਾ ਕਰੇ ਨੇਸਤੋ ਨਾਬੂਦ, ਜੜ੍ਹ ਸਭ ਦੀ ਰਿਹਾ ਉਖੜਾਈਆ। ਜਨ ਭਗਤਾਂ ਕਰ ਮਹਿਫ਼ੂਜ਼, ਸਿਰ ਆਪਣਾ ਹੱਥ ਟਿਕਾਈਆ । ਘਰ ਵਖਾ ਅਰਸ਼ ਅਰੂਜ, ਆਲੀਸ਼ਾਨ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਤਿਜੁਗ ਸਾਚੇ ਦੇਵੇ ਮਾਣ ਵਡਿਆਈਆ। ਈਸਾ ਕਹੇ ਮੈਂ ਲਾਵਾਂ ਹੱਕ ਨਾਅਰਾ, ਬਿਨ ਰਸਨਾ ਜਿਹਵਾ ਗਾਈਆ। ਵੇਖੋ ਖੇਲ ਪਰਵਰਦਿਗਾਰਾ, ਯਾਮੁਬੀਨ ਤੇਰੀ ਸਰਨਾਈਆ। ਮੇਰਾ ਅੰਤਮ ਆਇਆ ਕਿਨਾਰਾ, ਨਈਆ ਡੋਲੇ ਥਾਉਂ ਥਾਈਂਆ। ਜੋ ਦੇ ਕੇ ਗਿਆ ਇਸ਼ਾਰਾ, ਪੋਪਾਂ ਤਾਈਂ
❋
❋
ਦ੍ਰਿੜਾਈਆ। ਓਹ ਹੋਣ ਲੱਗਾ ਜ਼ਾਹਰਾ, ਜ਼ਾਹਰ ਜ਼ਹੂਰ ਨੂਰ ਖ਼ੁਦਾਈਆ । ਜੋ ਨਿਰਗੁਣ ਧਾਰ ਆਏ ਦੁਬਾਰਾ, ਤੱਤਾਂ ਵਾਲਾ ਡੇਰਾ ਢਾਹੀਆ। ਜੋਤੀ ਜੋਤ ਜੋਤ ਚਮਤਕਾਰਾ, ਅੰਧ ਅੰਧੇਰ ਗਵਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦਏ ਅਧਾਰਾ, ਧੀਰਜ ਧੀਰ ਆਪ ਧਰਾਈਆ। ਚਾਰ ਵਰਨ ਅਠਾਰਾਂ ਬਰਨ ਵਖਾਏ ਇਕ ਦਵਾਰਾ, ਦੂਜੀ ਵੰਡ ਨਾ ਕੋਇ ਵੰਡਾਈਆ। ਜਿਸ ਨੂੰ ਕਲ ਕਲਕੀ ਕਹਿੰਦੇ ਨਿਹਕਲੰਕ ਅਵਤਾਰਾ, ਅਮਾਮ ਅਮਾਮਾ ਧੁਰਦਰਗਾਹੀਆ। ਓਹ ਖੇਲੇ ਖੇਲ ਸਰਬ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਨਾਲ ਰਲਾਏ ਤੇਈ ਅਵਤਾਰਾ, ਮੂਸਾ ਈਸਾ ਮੁਹੰਮਦ ਬਚਿਆ ਰਹਿਣ ਕੋਇ ਨਾ ਪਾਈਆ। ਨਾਨਕ ਗੋਬਿੰਦ ਦੇ ਸਹਾਰਾ, ਸਗਲੇ ਸੰਗੀ ਰਿਹਾ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਭਿਖਾਰਾ, ਦਰ ਮਾਂਗਤ ਝੋਲੀ ਰਿਹਾ ਭਰਾਈਆ। ਦੇਵਤ ਸੁਰ ਕਰੋੜ ਤੇਤੀਸਾ ਰੋਂਦੇ ਜ਼ਾਰੋ ਜ਼ਾਰਾ, ਇੰਦ ਇੰਦਰਾਸਣ ਰਿਹਾ ਹਿਲਾਈਆ। ਰਵ ਸਸ ਕਰਨ ਪੁਕਾਰਾ, ਮੰਡਲ ਮੰਡਪ ਸੀਸ ਝੁਕਾਈਆ। ਦਰ ਡਿਗਦੇ ਸਤਿਜੁਗ ਤਰੇਤਾ ਦੁਆਪਰ ਕਲਜੁਗ ਵਾਰੋ ਵਾਰਾ, ਵਾਸਤਾ ਰਹੇ ਪਾਈਆ। ਤੇਰਾ ਖੇਲ ਅਗੰਮ ਅਪਾਰਾ, ਅਲਖ ਅਗੋਚਰ ਕਹਿਣ ਕੋਇ ਨਾ ਆਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਮਸ ਸਮੁੰਦ ਨਾ ਕੋਇ ਵਡਿਆਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪਰਵਰਦਿਗਾਰਾ, ਸਾਂਝਾ ਯਾਰਾ ਇਕ ਅਖਵਾਈਆ। ਤੇਰਾ ਖੇਲ ਸਦਾ ਜੁਗ ਚਾਰਾ, ਚੌਕੜੀ ਬੈਠੀ ਢੇਰੀਆਂ ਢਾਹੀਆ। ਕਲਜੁਗ ਕੂੜੀ ਕਿਰਿਆ ਕਰ ਪਾਰ ਕਿਨਾਰਾ, ਸਤਿ ਧਰਮ ਦਾ ਮਾਰਗ ਦੇਣਾ ਲਾਈਆ। ਸਦੀ ਚੌਧਵੀਂ ਕਹੇ ਮੈਂ ਨਿਉਂ ਨਿਉਂ ਕਰਾਂ ਨਿਮਸਕਾਰਾ, ਸਯਦਿਆਂ ਵਿਚ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨੂਰ ਚਵੀਆਂ ਅਵਤਾਰਾ, ਜ਼ਹੂਰ ਹਜ਼ੂਰ ਆਪਣਾ ਦੇਣਾ ਵਖਾਈਆ।
੨੨ ਮੱਘਰ ਸ਼ਹਿਨਸ਼ਾਹੀ ਸੰਮਤ ੪ ਧਰਮਜੀਤ ਦੇ ਗ੍ਰਹਿ ਮੌਜੂ ਮੁਜਾਰਾ
ਸਦੀ ਚੌਧਵੀਂ ਕਹੇ ਸਤਿ ਦਿਸੇ ਨਾ ਕੋਇ ਨਿਸ਼ਾਨਾ, ਕੂੜ ਕੁੜਿਆਰਾ ਚਾਰੋਂ ਤਰਫ਼ ਨਜ਼ਰੀ ਆਈਆ। ਸ਼ਰਅ ਪੈਗ਼ੰਬਰ ਹੋਇਆ ਬੇਗਾਨਾ, ਬਗ਼ਲਗੀਰ ਨਾ ਕੋਇ ਅਖਵਾਈਆ। ਹਕ਼ੀਕ਼ੀ ਜਾਮ ਦੇਵੇ ਨਾ ਕੋਇ ਪੈਮਾਨਾ, ਆਬੇਹਯਾਤ ਨਾ ਕੋਇ ਚਖਾਈਆ । ਵਿਦਿਆ ਰਹੀ ਨਾ ਕਿਸੇ ਉਲਮਾਨਾ, ਇਲਮ ਆਲਮ ਦਏ ਦੁਹਾਈਆ। ਨੂਰੀ ਜੋਤ ਕਾਇਆ ਜਗੇ ਨਾ ਕੋਇ ਸ਼ਮਾਦਾਨਾ, ਅੰਧ ਅੰਧੇਰਾ ਗਿਆ ਛਾਈਆ। ਧੁੰਦੂਕਾਰ ਹੋਇਆ ਜ਼ਿਮੀਂ ਅਸਮਾਨਾ, ਚੌਦਾਂ ਤਬਕਾਂ ਪੜਦਾ ਨਾ ਕੋਇ ਉਠਾਈਆ। ਮਸਲਾ ਹੱਲ ਨਾ ਕਰੇ ਕੋਈ ਕ਼ੁਰਾਨਾ, ਤੀਸ ਬਤੀਸਾ ਭੇਵ ਨਾ ਕੋਇ ਖੁਲ੍ਹਾਈਆ। ਸਾਚਾ ਸੁਣਾਏ ਨਾ ਕੋਇ ਨਾਮ ਤਰਾਨਾ, ਨਾਅਰਾ ਹੱਕ ਨਾ ਕੋਇ ਜਣਾਈਆ। ਮੁਹੰਮਦ ਹੋਇਆ ਪਰੇਸ਼ਾਨਾ, ਹੈਰਾਨੀ ਹਿਰਦੇ ਅੰਦਰ ਆਈਆ। ਕੀ ਖੇਲ ਕਰੇ ਰਹਿਮਾਨਾ, ਰਾਜ਼ਕ਼ ਰਿਜ਼ਕ ਰਹੀਮ ਧੁਰਦਰਗਾਹੀਆ। ਜਿਸ ਦੀ ਯਾਦ ਕਰੇ ਨਾ ਕੋਇ ਕਲਾਮਾ, ਧੁਰ ਦਾ ਕਲਮਾ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਪੜਦਾ
❋
❋
ਲਾਹੀਆ। ਸਦੀ ਚੌਧਵੀਂ ਕਹੇ ਮੁਹੱਬਤ ਦਿਸੇ ਨਾ ਮੁਰੀਦ ਮੁਰਸ਼ਦ, ਜਗਤ ਮਮਤਾ ਰਹੀ ਕੁਰਲਾਈਆ। ਨਿਰਗੁਣ ਧਾਰ ਕਰੇ ਕੋਈ ਨਾ ਉਲਫ਼ਤ, ਪੰਜਾਂ ਤੱਤਾਂ ਜਗਤ ਵਡਿਆਈਆ। ਕਲਪਣਾ ਵਿਚੋਂ ਮਿਲੇ ਕਿਸੇ ਨਾ ਫ਼ੁਰਸਤ, ਆਤਮ ਪਰਮਾਤਮ ਰੰਗ ਨਾ ਕੋਇ ਰੰਗਾਈਆ। ਚਾਰ ਕੁੰਟ ਦਹਿ ਦਿਸ਼ਾ ਸਭ ਤੇ ਆਈ ਮੁਸ਼ਕਲ, ਮੁਸ਼ਕਲ ਹੱਲ ਨਾ ਕੋਇ ਕਰਾਈਆ। ਮੁੱਲਾ ਸ਼ੇਖ਼ ਮੁਸਾਇਕ ਦਿਸੇ ਕੋਈ ਨਾ ਖ਼ੁਸ਼ਦਿਲ, ਗ਼ਮੀ ਘਰ ਘਰ ਡੇਰਾ ਲਾਈਆ। ਨੇਤਰ ਨਜ਼ਰ ਨਾ ਆਏ ਕਿਸੇ ਅਲੀ ਦਾ ਦੁਲਦੁਲ, ਦਾਅਵੇਦਾਰ ਨਾ ਕੋਇ ਅਖਵਾਈਆ। ਉਮਤ ਫੁਲਵਾੜੀ ਵਿਚ ਚਹਿਕੇ ਨਾ ਕੋਇ ਬੁਲਬੁਲ, ਨਾਮ ਸੁਰੀਲੀ ਆਵਾਜ਼ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਜਲਵਾਗਰ ਨੂਰ ਇਲਾਹੀਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਚਾਰ ਕੁੰਟ ਫ਼ਰੇਬ, ਦੀਨ ਦੁਨੀ ਦਗ਼ੇ ਵਿਚ ਹਲਕਾਈਆ। ਮਾਇਆ ਮਮਤਾ ਭਰੀ ਕਿਸੇ ਨਾ ਜੇਬ, ਹਿਰਦੇ ਹਵਸ ਨਾ ਕੋਇ ਮਿਟਾਈਆ। ਪੜ੍ਹ ਪੜ੍ਹ ਥੱਕੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਕਤੇਬ, ਕਾਅਬਿਆਂ ਵੱਲ ਸੀਸ ਨਿਵਾਈਆ। ਪਰਵਰਦਿਗਾਰ ਸਾਂਝਾ ਯਾਰ ਕੋਈ ਨਾ ਸਕਿਆ ਵੇਖ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਜਿਧਰ ਤੱਕਾਂ ਓਧਰ ਕੂੜਾ ਭੇਖ, ਕੂੜ ਪਖੰਡ ਡੰਡ ਰਿਹਾ ਪਾਈਆ। ਭਰਮੇ ਭੁੱਲੇ ਮੁੱਲਾਂ ਸ਼ੇਖ਼, ਮੁਸਾਇਕਾਂ ਮਸਲਾ ਹੱਲ ਨਾ ਕੋਇ ਕਰਾਈਆ। ਲੋਕਮਾਤ ਸਮਝੇ ਨਾ ਕੋਇ ਪਰਦੇਸ਼, ਸਾਚਾ ਘਰ ਨਜ਼ਰ ਕਿਸੇ ਨਾ ਆਈਆ। ਜਿਥੇ ਪਰਮਾਤਮਾ ਰਹੇ ਹਮੇਸ਼, ਆਤਮ ਮੇਲਾ ਮੇਲੇ ਸਹਿਜ ਸੁਭਾਈਆ। ਸਦੀ ਚੌਧਵੀਂ ਕਹੇ ਸਚ ਸੰਦੇਸਾ ਦੇ ਕੇ ਗਿਆ ਗੁਰ ਦਸਮੇਸ਼, ਬਾਜ਼ਾਂ ਵਾਲਾ ਆਵਾਜ਼ ਲਗਾਈਆ। ਇਕ ਪਰਗਟ ਹੋਵੇ ਜੋਧਾ ਨਰ ਨਰੇਸ਼, ਨਰ ਨਰਾਇਣ ਧੁਰਦਰਗਾਹੀਆ। ਜੋ ਆਦਿ ਜੁਗਾਦਿ ਰਹੇ ਹਮੇਸ਼, ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰਾਂ ਸੇਵਾ ਮਾਤ ਲਗਾਈਆ। ਅੰਤ ਕੰਤ ਭਗਵੰਤ ਸ੍ਰਿਸ਼ਟੀ ਦ੍ਰਿਸ਼ਟੀ ਲਏ ਵੇਖ, ਲੱਖ ਚੁਰਾਸੀ ਫੋਲ ਫੁਲਾਈਆ। ਜਗ ਨੇਤਰ ਨਜ਼ਰ ਨਾ ਆਏ ਬਿਨ ਰੂਪ ਰੰਗ ਰੇਖ, ਰਿਖੀਆਂ ਮੁਨੀਆਂ ਦਾ ਪੜਦਾ ਦਏ ਖੁਲ੍ਹਾਈਆ। ਜਿਸ ਦੀ ਮਹਿਮਾ ਸ਼ਾਸਤਰਾਂ ਤੋਂ ਬਾਹਰ ਵਿਸ਼ੇਸ਼, ਵਿਸ਼ਿਆਂ ਵਿਚ ਵਿਚਾਰ ਨਾ ਕੋਇ ਪ੍ਰਗਟਾਈਆ। ਦਰਗਾਹ ਸਾਚੀ ਸਚਖੰਡ ਦਵਾਰੇ ਵਸੇ ਏਕ, ਏਕੰਕਾਰਾ ਆਪਣਾ ਡੇਰਾ ਲਾਈਆ। ਸੋ ਸਵਾਮੀ ਬਖ਼ਸ਼ਣਹਾਰਾ ਟੇਕ, ਟਿੱਕੇ ਮਸਤਕ ਧੂੜੀ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਦ ਆਪਣੇ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਦੁਨੀਆਂ ਵੇਖੀ ਕਰਮ ਕਾਂਡ ਦੀ ਰੋਗੀ, ਮਮਤਾ ਦੁੱਖ ਨਾ ਕੋਇ ਮਿਟਾਈਆ। ਆਤਮ ਪਰਮਾਤਮ ਬਣੇ ਨਾ ਕੋਇ ਸੰਜੋਗੀ, ਧੁਰ ਦਾ ਮੇਲ ਨਾ ਕੋਇ ਮਿਲਾਈਆ। ਮੈਂ ਚਾਹੁੰਦੀ ਪੰਜਾਂ ਭਗਤਾਂ ਦੇ ਸਿਰ ਤੇ ਹੋਵੇ ਬੋਦੀ, ਲੰਮੀ ਸੋਹਣੀ ਸੋਭਾ ਪਾਈਆ। ਕਾਲਾ ਨਿਸ਼ਾਨ ਹੋਵੇ ਉਤੇ ਗੋਡੀਂ, ਦੂਰ ਦੁਰਾਡਾ ਨਜ਼ਰੀ ਆਈਆ। ਨੀਲੀ ਬਿੰਦੀ ਹੋਵੇ ਉਪਰ ਠੋਡੀ, ਆਪਣਾ ਰੰਗ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਰੰਗ ਵਖਾਈਆ। ਸਦੀ ਚੌਧਵੀਂ ਕਹੇ ਮੈਂ ਵੇਖੇ ਦਸਤਗੀਰ, ਪੀਰ ਪੀਰਾਂ ਖੋਜ ਖੁਜਾਈਆ। ਸਭ ਨੂੰ ਸ਼ਰਅ ਦਾ ਬੱਝਾ ਜ਼ੰਜੀਰ, ਕੜੀ ਕੜੀ ਨਾਲ ਬੰਧਾਈਆ। ਅੱਖਰਾਂ ਵਾਲੀ ਪੜ੍ਹਨ ਤਕਬੀਰ, ਤਹਿਰੀਰ ਤਕ਼ਰੀਰ ਵਿਚ ਜਣਾਈਆ। ਜਿਹੜੀ ਆਸਾ ਰੱਖੀ ਕਬੀਰ, ਕਾਅਬਿਆਂ ਤੋਂ ਪਰੇ ਗਿਆ ਸਮਝਾਈਆ। ਓਹ ਮੰਜ਼ਲ ਇਕ ਅਖ਼ੀਰ, ਜਿਥੇ ਵਸੇ ਧੁਰਦਰਗਾਹੀਆ।
❋
❋
ਜਿਸ ਨੂੰ ਸਮਝੇ ਬੁੱਧੀ ਨਾ ਕੋਇ ਜ਼ਮੀਰ, ਅਨਭਵ ਆਪਣੀ ਖੇਲ ਖਿਲਾਈਆ। ਸੋ ਦਾਤਾ ਦਾਨੀ ਗਹਿਰ ਗੰਭੀਰ, ਗੁਣਵੰਤਾ ਵਡ ਵਡਿਆਈਆ। ਕਲਜੁਗ ਅੰਤਮ ਖੇਲ ਕਰੇ ਬੇਨਜ਼ੀਰ, ਨਜ਼ਰੀਆ ਸਭ ਦਾ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਅੰਮ੍ਰਿਤ ਰਸ ਮਿਲੇ ਸੀਰ, ਜਗਤ ਤ੍ਰਿਸ਼ਨਾ ਕੂੜੀ ਦੇਣੀ ਗਵਾਈਆ।
ਤੇਰਾ ਜਨਮ ਨਾਨਕ ਧਾਰ, ਤਲਵੰਡੀ ਨਜ਼ਰੀ ਆਈਆ। ਤੇਰਾ ਪਿਛਾ ਹੁੰਦਾ ਸੀ ਘੁਮਿਆਰ, ਕੱਚੇ ਭਾਂਡੇ ਆਵਿਆਂ ਵਿਚ ਤਪਾਈਆ। ਇਕ ਦਿਨ ਨਾਨਕ ਲੰਘਿਆ ਓਸ ਬਾਜ਼ਾਰ, ਗਿਆਰਾਂ ਸਾਲ ਦੀ ਉਮਰ ਸੋਭਾ ਪਾਈਆ। ਤੂੰ ਛੋਟਾ ਬੱਚਾ ਸੈਂ ਢਾਈ ਸਾਲ, ਮਾਤਾ ਪਿਤਾ ਗੋਦ ਸੁਹਾਈਆ। ਭੱਜ ਕੇ ਮਾਰੀ ਛਾਲ, ਆਪਣੀ ਲਈ ਅੰਗੜਾਈਆ। ਇਕ ਨਿੱਕਾ ਜਿਹਾ ਪਿਆਲਾ ਲਿਆਂਦਾ ਉਠਾਲ, ਨਾਨਕ ਹੱਥ ਫੜਾਈਆ। ਓਸ ਹੱਸ ਕੇ ਕਿਹਾ, ਵਾਹ ਨੰਨ੍ਹੇ ਬਾਲ, ਤੇਰਾ ਪੁਰਖ ਅਕਾਲ ਹੋਵੇ ਸਹਾਈਆ। ਕੋਲੋਂ ਕੱਢਕੇ ਇਕ ਰੁਮਾਲ, ਮੁਖ ਤੇਰੇ ਦਿਤਾ ਛੁਹਾਈਆ। ਦਰਸ਼ਨ ਦਿਤਾ ਕਮਾਲ, ਅੰਦਰ ਹੋਈ ਰੁਸ਼ਨਾਈਆ । ਤੂੰ ਕੀਤਾ ਹਾਲ ਹਾਲ, ਰੌਲਾ ਦਿਤਾ ਪਾਈਆ। ਤੇਰੀ ਭੈਣ ਆਈ ਭੱਜੀ ਮੈਂ ਵੀਰ ਨੂੰ ਲਵਾਂ ਸੰਭਾਲ, ਕੀ ਦੁਖੜਾ ਲੱਗਾ ਅਨਿਆਈਆ। ਨਾਨਕ ਨੇ ਕਿਹਾ ਐਧਰ ਧਰੋ ਧਿਆਨ, ਬਿਨ ਅੱਖਾਂ ਅੱਖ ਉਠਾਈਆ। ਤੁਹਾਡਾ ਮੇਲ ਕਰਾਵਾਂ ਅੰਤ ਨਾਲ ਓਸ ਸ੍ਰੀ ਭਗਵਾਨ, ਜਿਸ ਨਾਲੋਂ ਵਿਛੋੜਾ ਅੱਗੇ ਹੋਵੇ ਨਾ ਰਾਈਆ। ਓਸੇ ਕਾਰਨ ਤੁਹਾਨੂੰ ਜਨਮ ਮਿਲਿਆ ਫੇਰ ਇਨਸਾਨ, ਨਾਤਾ ਭੈਣ ਭਾਈ ਦਿਤਾ ਬਣਾਈਆ। ਅੱਗੇ ਦੀ ਚੁੱਕ ਗਈ ਕਾਣ, ਰਾਏ ਧਰਮ ਨਾ ਦਏ ਸਜ਼ਾਈਆ। ਜਦ ਵਸੋ ਚਰਨ ਕਵਲ ਸ੍ਰੀ ਭਗਵਾਨ, ਦੂਜਾ ਦਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਭ ਦੀ ਆਸਾ ਮਨਸਾ ਪੂਰ ਕਰਾਈਆ।
੨੨ ਮੱਘਰ ਸ਼ਹਿਨਸ਼ਾਹੀ ਸੰਮਤ ੪ ਹਰਭਜਨ ਸਿੰਘ ਦੇ ਗ੍ਰਹਿ ਡਾਂਡੀਆਂ ਜ਼ਿਲਾ ਹੁਸ਼ਿਆਰਪੁਰ
ਸਦੀ ਚੌਧਵੀਂ ਕਹੇ ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਈ ਮੂੜ੍ਹ, ਮੂਰਖ ਮੁਗਧ ਚਾਰ ਵਰਨ ਨਜ਼ਰੀ ਆਈਆ। ਅੰਤਰ ਸਭ ਦਾ ਨਾਤਾ ਜੁੜਿਆ ਕੂੜ, ਸਚ ਧਰਮ ਦੀ ਚਲੇ ਨਾ ਕੋਇ ਚਤੁਰਾਈਆ। ਮਾਇਆ ਮਮਤਾ ਮੋਹ ਰੰਗ ਚੜ੍ਹਿਆ ਗੂੜ੍ਹ, ਹਉਮੇ ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਪੁਰਖ ਅਕਾਲ ਚਰਨ ਲਾਵੇ ਕੋਈ ਨਾ ਧੂੜ, ਮਸਤਕ ਟਿੱਕੇ ਖ਼ਾਕ ਨਾ ਕੋਇ ਰਮਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਭੁੱਲ ਗਏ ਹਜ਼ੂਰ, ਜੋ ਗੁਰ ਅਵਤਾਰ ਪੈਗ਼ੰਬਰ ਗਏ ਸਮਝਾਈਆ। ਨਿਰਗੁਣ ਜੋਤੀ ਦਿਸੇ ਕਿਸੇ ਨਾ ਨੂਰ, ਮੰਦਰ ਮਸਜਿਦ ਸ਼ਿਵਦਵਾਲੇ ਮਠ ਸਾਰੇ ਦੇਣ ਦੁਹਾਈਆ। ਨਾਮ ਭੰਡਾਰਾ ਕਰੇ ਨਾ ਕੋਇ ਭਰਪੂਰ, ਖ਼ਾਲੀ ਕਾਸੇ ਘਰ ਘਰ ਨਜ਼ਰੀ ਆਈਆ। ਮਨ ਵਾਸਨਾ ਦੁਨੀਆ ਹੋਈ ਮਜ਼ਦੂਰ, ਦਿਵਸ ਰੈਣ ਭੱਜੇ
❋
❋
ਥਾਉਂ ਥਾਈਂਆ। ਜੀਵਣ ਜ਼ਿੰਦਗੀ ਦਾ ਸਮਝੇ ਨਾ ਕੋਇ ਕ਼ਸੂਰ, ਦੁਰਮਤ ਮੈਲ ਨਾ ਕੋਇ ਧੁਆਈਆ। ਚਾਰੋਂ ਕੁੰਟ ਪਿਆ ਫ਼ਤੂਰ, ਫ਼ੈਸਲਾ ਹੱਕ ਨਾ ਕੋਇ ਸੁਣਾਈਆ । ਅੰਮ੍ਰਿਤ ਨਾਮ ਦੇਵੇ ਨਾ ਕੋਇ ਸਰੂਰ, ਮਦਿ ਪਿਆਲੇ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਖ ਵਖਾਈਆ। ਸਦੀ ਚੌਧਵੀਂ ਕਹੇ ਚਾਰੋਂ ਕੁੰਟ ਦੀਨ ਦੁਨੀ ਭੁੱਲੀ, ਭਰਮ ਵਿਚ ਲੋਕਾਈਆ। ਭਾਗ ਲੱਗਾ ਦਿਸੇ ਨਾ ਕਿਸੇ ਕਾਇਆ ਕੁੱਲੀ, ਸਾਢੇ ਤਿੰਨ ਹੱਥ ਮੰਦਰ ਨਾ ਕੋਇ ਸੁਹਾਈਆ। ਦੁਨੀਆ ਪ੍ਰਭ ਦਾ ਨਾਮ ਜਪਦੀ ਬੁੱਲੀਂ, ਹਿਰਦੇ ਹਰਿ ਨਾ ਕੋਇ ਵਸਾਈਆ। ਸਚ ਤਰਾਜ਼ੂ ਤੋਲ ਕੋਈ ਨਾ ਤੁਲੀ, ਕੰਡਾ ਨਾਮ ਨਿਰੰਕਾਰ ਨਜ਼ਰ ਕਿਸੇ ਨਾ ਆਈਆ। ਅੰਮ੍ਰਿਤ ਨਿਝਰ ਧਾਰ ਕਿਸੇ ਨਾ ਡੁੱਲ੍ਹੀ, ਸਰੋਵਰ ਪਿਆਲੇ ਕੰਮ ਕਿਸੇ ਨਾ ਆਈਆ। ਸਤਿ ਧਰਮ ਫੁਲਵਾੜੀ ਕੋਈ ਨਾ ਫੁੱਲੀ, ਕਰਮ ਕਾਂਡ ਪੱਤ ਟਹਿਣੀ ਨਾ ਕੋਇ ਮਹਿਕਾਈਆ। ਪ੍ਰਭ ਚਰਨ ਪ੍ਰੀਤੀ ਗੁਰਮੁਖ ਸਵਾਣੀ ਕੋਇ ਨਾ ਘੋਲ ਘੁੱਲੀ, ਨਿਛਾਵਰ ਆਪਣਾ ਆਪ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਦਾਤਾ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਸ੍ਰਿਸ਼ਟੀ ਵੇਖੀ ਕਰਦੀ ਹਾਹਾਕਾਰ, ਤੱਟ ਕਿਨਾਰੇ ਰਹੇ ਕੁਰਲਾਈਆ। ਰਸਨਾ ਜਿਹਵਾ ਪੜ੍ਹ ਪੜ੍ਹ ਥੱਕਾ ਸੰਸਾਰ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨਾ ਰਹੇ ਉਚਾਰ, ਗ੍ਰੰਥਾਂ ਰਹੇ ਸੁਣਾਈਆ। ਨਿਰਮਲ ਜੋਤ ਕਿਸੇ ਅੰਤਰ ਨਾ ਦਿਸੇ ਉਜਿਆਰ, ਦੀਆ ਬਾਤੀ ਕਮਲਾਪਾਤੀ ਨੂਰ ਕਰੇ ਨਾ ਕੋਇ ਰੁਸ਼ਨਾਈਆ। ਅੰਮ੍ਰਿਤ ਆਤਮ ਰਸ ਕਿਸੇ ਮਿਲਿਆ ਨਾ ਠੰਡਾ ਠਾਰ, ਨਿਝਰ ਝਿਰਨਾ ਬੂੰਦ ਸਵਾਂਤ ਨਾ ਕੋਇ ਚੁਆਈਆ। ਚਾਰੋਂ ਕੁੰਟ ਦਿਸੇ ਧੂੰਆਂਧਾਰ, ਅਨਭਵ ਦ੍ਰਿਸ਼ਟੀ ਅੰਤਰ ਨਿਰੰਤਰ ਨਾ ਕੋਇ ਜਣਾਈਆ। ਕੀ ਖੇਲ ਕਰੇ ਹਰਿ ਕਰਤਾਰ, ਕ਼ੁਦਰਤ ਦਾ ਮਾਲਕ ਆਪਣੀ ਕਾਰ ਕਮਾਈਆ। ਭੈ ਰਿਹਾ ਨਾ ਕਿਸੇ ਤੇਈ ਅਵਤਾਰ, ਈਸਾ ਮੂਸਾ ਮੁਹੰਮਦ ਡਰ ਨਾ ਕੋਇ ਰਖਾਈਆ। ਨਾਨਕ ਗੋਬਿੰਦ ਹਿਰਦਿਉਂ ਦਿਤਾ ਵਿਸਾਰ, ਸਿਦਕ ਸਬੂਰੀ ਵਾਲਾ ਸਿੱਖ ਨਜ਼ਰ ਕੋਇ ਨਾ ਆਈਆ। ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਗਏ ਹਾਰ, ਤੀਰਥ ਤੱਟ ਨੇਤਰ ਰੋ ਕੇ ਮਾਰਨ ਧਾਈਂਆ। ਕਿਰਪਾ ਕਰ ਸੱਚੀ ਸਰਕਾਰ, ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਦੀਨ ਦੁਨੀ ਸੋਈ ਸੁਰਤੀ ਕਰ ਖ਼ਬਰਦਾਰ, ਬੇਖ਼ਬਰਾਂ ਆਪ ਉਠਾਈਆ। ਤੇਰਾ ਸਚ ਰਿਹਾ ਨਾ ਕੋਇ ਪਿਆਰ, ਚਰਨ ਕਵਲ ਮੰਗੇ ਨਾ ਕੋਇ ਸਰਨਾਈਆ । ਦੀਨਾਂ ਮਜ਼੍ਹਬਾਂ ਸਭ ਨੂੰ ਕੀਤਾ ਖ਼ੁਆਰ, ਜ਼ਾਤ ਪਾਤ ਘਰ ਘਰ ਕਰੇ ਲੜਾਈਆ। ਪਰਮਾਤਮ ਆਤਮ ਆਤਮ ਪਰਮਾਤਮ ਇਕ ਵਖਾ ਸੱਚਾ ਘਰ ਬਾਹਰ, ਗ੍ਰਹਿ ਏਕੰਕਾਰਾ ਆਪ ਦ੍ਰਿੜਾਈਆ। ਤੂੰ ਪਤਿ ਪਤਵੰਤਾ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਗੁਰਮੁਖ ਸੁਲਖਣੀ ਹੋਵੇ ਤੇਰੀ ਨਾਰ, ਨਾਰ ਕੰਤ ਮਿਲ ਕੇ ਆਤਮ ਸੇਜਾ ਵੱਜੇ ਵਧਾਈਆ। ਕਲਜੁਗ ਕੂੜੀ ਕਿਰਿਆ ਲੋਕਮਾਤ ਵਿਚੋਂ ਕੱਢ ਬਾਹਰ, ਹਰ ਹਿਰਦੇ ਕਰ ਸਫ਼ਾਈਆ। ਸਤਿਜੁਗ ਸਾਚਾ ਧਰ ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਇਕ ਵਖਾ ਧਰਮ ਦਵਾਰ, ਆਤਮ ਬ੍ਰਹਮ ਪੜਦਾ ਆਪ ਉਠਾਈਆ। ਕਿਰਪਾ ਨਿਧਾਨ ਜਗਤ ਪ੍ਰਕਿਰਤੀ ਨਵਿਰਤੀ ਕਰ ਆਪ ਪਰਵਰਦਿਗਾਰ, ਸਚਖੰਡ ਨਿਵਾਸੀ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਚਾਰ ਕੁੰਟ ਉੱਤਰ ਪੂਰਬ ਪੱਛਮ ਦੱਖਣ ਵੇਖਿਆ ਵਾਰੋ ਵਾਰ, ਚੌਦਾਂ ਲੋਕ ਚੌਦਾਂ ਤਬਕ ਸਾਚਾ ਸਬਕ ਨਾ ਕੋਇ ਸਮਝਾਈਆ। ਸੰਤ ਸੁਹੇਲਾ ਭਗਤ ਗੁਰਮੁਖ ਗੁਰਸਿਖ ਸੂਫ਼ੀ
❋
❋
ਫ਼ਕੀਰ ਤੇਰਾ ਦਿਸੇ ਕੋਈ ਨਾ ਬਰਖ਼ੁਰਦਾਰ, ਆਜਜ਼ ਹੋ ਕੇ ਨਵਾਜ਼ਸ਼ ਵਿਚ ਤੈਨੂੰ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦੇ ਹੁਕਮ ਅੰਦਰ ਅਨਦ੍ਰਿਸ਼ਟ ਵਿਕਾਰ ਦ੍ਰਿਸ਼ਟੀ ਸਭ ਦੀ ਕਰ ਗ੍ਰਿਫ਼ਤਾਰ, ਧੁਰ ਫ਼ਰਮਾਨਾ ਬੰਧਨ ਏਕੋ ਪਾਈਆ।
੨੨ ਮੱਘਰ ਸ਼ਹਿਨਸ਼ਾਹੀ ਸੰਮਤ ੪ ਪ੍ਰੀਤਮ ਸਿੰਘ ਦੇ ਗ੍ਰਹਿ ਗੋਬਿੰਦ ਪੁਰਾ ਫਗਵਾੜਾ
ਸਦੀ ਚੌਧਵੀਂ ਕਹੇ ਮੈਂ ਦੱਸਾਂ ਨਾਲ ਈਮਾਨ, ਅਮਲ ਦੀਨ ਦੁਨੀ ਵੇਖ ਵਖਾਈਆ। ਸਤਿ ਧਰਮ ਦਾ ਰਿਹਾ ਨਾ ਕੋਇ ਗਿਆਨ, ਬੁਧ ਬਿਬੇਕ ਨਾ ਕੋਇ ਕਰਾਈਆ। ਸਚ ਸੁਚ ਦਿਸੇ ਨਾ ਕੋਇ ਨਿਸ਼ਾਨ, ਕੂੜ ਨਿਸ਼ਾਨਾ ਜਗਤ ਲੋਕਾਈਆ। ਗੁਰ ਦਰ ਮੰਦਰ ਮਸਜਿਦ ਸ਼ਿਵਦੁਵਾਲੇ ਮਠ ਦਿਸੇ ਹਰਾਮ, ਤੀਰਥ ਤੱਟਾਂ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਦਿਸੇ ਅੰਧੇਰੀ ਸ਼ਾਮ, ਸਤਿਜੁਗ ਸਾਚਾ ਨੂਰ ਚੰਦ ਨਾ ਕੋਇ ਚਮਕਾਈਆ। ਭਾਗ ਲੱਗਾ ਦਿਸੇ ਨਾ ਕਿਸੇ ਕਾਇਆ ਮਾਟੀ ਗਰਾਮ, ਬੰਕ ਦਵਾਰਾ ਸੋਭਾ ਕੋਇ ਨਾ ਪਾਈਆ। ਧੁਰ ਸੰਦੇਸਾ ਜਣਾਏ ਨਾ ਕੋਇ ਪੈਗ਼ਾਮ, ਜਨਮ ਕਰਮ ਦਾ ਮਸਲਾ ਹਲ ਨਾ ਕੋਇ ਕਰਾਈਆ। ਚਾਰ ਕੁੰਟ ਵਿਗੜਿਆ ਇੰਤਜ਼ਾਮ, ਦੀਨ ਦੁਨੀ ਪਈ ਦੁਹਾਈਆ। ਸਦੀ ਚੌਧਵੀਂ ਕਹੇ ਮੈਂ ਰੋ ਰੋ ਕਰਾਂ ਪ੍ਰਨਾਮ, ਨਮਸਤਿਆਂ ਵਿਚ ਸੀਸ ਝੁਕਾਈਆ। ਕਿਰਪਾ ਕਰ ਮੇਰੇ ਮਿਹਰਵਾਨ, ਮਹਿਬੂਬ ਤੇਰੀ ਸਰਨਾਈਆ। ਪ੍ਰਗਟ ਹੋ ਅਮਾਮਾ ਅਮਾਮ, ਮੁਹੰਮਦ ਦੇਵੇ ਜਗਤ ਦੁਹਾਈਆ। ਸਤਿ ਧਰਮ ਦਾ ਪੂਰਾ ਕਰ ਕਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਸਦੀ ਚੌਧਵੀਂ ਕਹੇ ਮੈਂ ਦੀਨ ਦੁਨੀ ਦਾ ਵੇਖਿਆ ਅੰਦਰ, ਨਿਗਾਹ ਤਨ ਵਜੂਦ ਟਿਕਾਈਆ। ਸਾਚਾ ਸੋਹੇ ਕੋਈ ਨਾ ਮੰਦਰ, ਸਾਢੇ ਤਿੰਨ ਹੱਥ ਨਾ ਕੋਇ ਰੁਸ਼ਨਾਈਆ । ਬਜਰ ਕਪਾਟੀ ਤੋੜੇ ਕੋਈ ਨਾ ਜੰਦਰ, ਪੜਦਾ ਦੁਨੀ ਨਾ ਕੋਇ ਉਠਾਈਆ। ਮਨੂਆ ਚਾਰੋਂ ਕੁੰਟ ਭੱਜੇ ਬੰਦਰ, ਸੁਰਤੀ ਸ਼ਬਦ ਨਾ ਕੋਇ ਬੰਧਾਈਆ। ਪ੍ਰਕਾਸ਼ ਹੋਏ ਨਾ ਅੰਧੇਰੀ ਕੰਦਰ, ਨੂਰੀ ਚੰਦ ਨਾ ਕੋਇ ਚਮਕਾਈਆ। ਮੈਂ ਸਚ ਵਸਤ ਆਈ ਮੰਗਣ, ਦਰ ਠਾਂਡੇ ਸੀਸ ਝੁਕਾਈਆ। ਪੁਰਖ ਅਕਾਲ ਚਾੜ੍ਹ ਦੇ ਰੰਗਣ, ਨਿਰਵੈਰ ਆਪਣਾ ਰੰਗ ਰੰਗਾਈਆ। ਦੀਨ ਮਜ਼੍ਹਬ ਦਾ ਤੋੜ ਦੇ ਬੰਧਨ, ਬੰਦਗੀ ਇਕੋ ਦੇ ਸਮਝਾਈਆ। ਚਰਨ ਧੂੜੀ ਕਰਾ ਮਜਨ, ਸਰ ਸਰੋਵਰ ਇਕ ਨੁਹਾਈਆ। ਮੈਨੂੰ ਝਗੜਾ ਦਿਸਦਾ ਵਿਚ ਅਦਨ, ਅਦਾਲਤ ਹੱਕ ਨਾ ਕੋਇ ਕਮਾਈਆ। ਮੈਂ ਵੇਖਿਆ ਉਪਰ ਗਗਨ, ਮੁਹੰਮਦ ਨੈਣਾਂ ਰਾਹ ਤਕਾਈਆ। ਤੂੰ ਬੈਠਾ ਇਕ ਇਕੱਲਾ ਮਗਨ, ਸਚਖੰਡ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਖੇਲ ਖ਼ਾਸ, ਖ਼ਸੂਸੀਅਤ ਵਿਚ ਦਿਆਂ ਦ੍ਰਿੜਾਈਆ। ਪੁਰਖ ਅਕਾਲਾ ਬਦਲਣ ਲਗਾ ਲਿਬਾਸ, ਦੀਨ ਦੁਨੀ ਧਾਰ ਬਦਲਾਈਆ। ਝਗੜਾ ਮੁਕੌਣ ਲੱਗਾ ਗੋਪੀ ਕਾਹਨਾਂ ਵਾਲੀ ਰਾਸ, ਤਟ ਕਿਨਾਰੇ ਖੋਜ ਖੁਜਾਈਆ। ਗੁਰ ਅਵਤਾਰ ਪੈਗ਼ੰਬਰ ਰਹਿਣ ਨਾ ਦੇਵੇ ਸ਼ਾਖ਼, ਸ਼ਨਾਖ਼ਤ ਆਪਣੀ ਇਕ ਕਰਾਈਆ ।
❋
❋
ਨਿਰਗੁਣ ਨੂਰ ਕਰ ਪ੍ਰਕਾਸ਼, ਕਲਜੁਗ ਕੂੜ ਅੰਧੇਰਾ ਦਏ ਗਵਾਈਆ। ਮਨੂਆ ਮਨ ਨਾ ਰਹੇ ਬਦਮਾਸ਼, ਮਨ ਕਾ ਮਣਕਾ ਦਏ ਭਵਾਈਆ। ਮੋਹ ਵਿਕਾਰ ਕਰ ਕੇ ਨਾਸ, ਨਾਸਤਕ ਆਸਤਕ ਦਏ ਜਣਾਈਆ। ਸਾਚੇ ਮੰਡਲ ਸੁਹਾ ਕੇ ਰਾਸ, ਰਸਤਾ ਆਪਣਾ ਇਕ ਵਖਾਈਆ। ਜਿਥੇ ਨਿਰਮਲ ਨੂਰ ਜੋਤ ਪ੍ਰਕਾਸ਼, ਜੋਤੀ ਜਾਤਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਦਾਤਾ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਚਾਰੋਂ ਕੁੰਟ ਹੁੰਦੇ ਚਰਚੇ, ਚਰਚਾਂ ਵਿਚ ਪਏ ਦੁਹਾਈਆ। ਇੱਕੀ ਬੀਬੀਆਂ ਹੱਥ ਵਿਚ ਫੜਨੇ ਬਰਛੇ, ਬੁਰਛਾ ਗਰਦੀ ਦੇਣੀ ਮਿਟਾਈਆ। ਜਿਹੜਾ ਖੇਲ ਵੇਖਿਆ ਗੁਰਮੁਖਾਂ ਉਪਰ ਸਰਸੇ, ਸੋ ਸਾਹਿਬ ਦਏ ਸਮਝਾਈਆ। ਇਹ ਕਲਜੁਗ ਦੇ ਅੰਤ ਅਖ਼ੀਰੀ ਪਰਚੇ, ਪਰਾਚੀਨ ਦਾ ਲੇਖਾ ਦਏ ਮੁਕਾਈਆ। ਕਰਨੇ ਖੇਲ ਅਗੰਮੇ ਨਰ ਦੇ, ਨਰ ਨਰਾਇਣ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਦਾਤਾ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਜਗਤ ਬਿਵਹਾਰਾ, ਬਿਵਹਾਰੀ ਹੋ ਕੇ ਖੋਜ ਖੁਜਾਈਆ। ਛੱਬੀ ਪੋਹ ਨੂੰ ਇਕ ਹੋਣਾ ਵਿਚ ਸੁਨਿਆਰਾ, ਜਿਸ ਦੀ ਜ਼ਾਤ ਮਿਲੇ ਵਡਿਆਈਆ । ਮਸਤਕ ਨਿਸ਼ਾਨ ਲਾਇਆ ਹੋਵੇ ਨਾਲ ਗਾਰਾ, ਗਹਿਰ ਗੰਭੀਰ ਫੋਲ ਫੁਲਾਈਆ। ਜਿਸ ਦਾ ਜਨਮ ਹੋਇਆ ਦੁਬਾਰਾ, ਗੋਬਿੰਦ ਹਿੱਸਾ ਗਿਆ ਵੰਡਾਈਆ। ਉਸ ਦਾ ਭੇਵ ਖੋਲ੍ਹਣਾ ਸਾਰਾ, ਕਿਉਂ ਸਰਸਿਉਂ ਕੀਤੀ ਜੁਦਾਈਆ। ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੈਂ ਦੀਨ ਦੁਨੀ ਦਾ ਤੱਕਣਾ ਤਤ ਵਜੂਦ, ਕਾਇਆ ਮਾਟੀ ਵੇਖ ਵਖਾਈਆ। ਕਿਸ ਦੇ ਅੰਦਰ ਵਸੇ ਮਹਿਬੂਬ, ਮੁਹੱਬਤ ਵਿਚ ਮੇਲ ਮਿਲਾਈਆ। ਕਵਣ ਚੜ੍ਹਿਆ ਮੰਜ਼ਲੇ ਮਕ਼ਸੂਦ, ਸਚ ਦਵਾਰੇ ਡੇਰਾ ਲਾਈਆ। ਕਵਣ ਪਿਆਰ ਵਿਚ ਗਿਆ ਝੂਜ, ਏਕਾ ਦੂਆ ਦੂਜ ਮਿਟਾਈਆ। ਕਿਸ ਨੂੰ ਧੁਰ ਦੀ ਆਈ ਸੂਝ, ਸਮਝ ਲਈ ਬਦਲਾਈਆ । ਤੱਕਕੇ ਅਰਸ਼ ਅਰੂਜ, ਆਲਮ ਪੈਂਡਾ ਦਿਤਾ ਮੁਕਾਈਆ। ਜਨਮ ਕਰਮ ਦਾ ਲੇਖਾ ਕਰ ਮਨਸੂਖ਼, ਦੁਖ ਦਰਦ ਦਾ ਡੇਰਾ ਢਾਹੀਆ। ਆਵਣ ਜਾਵਣ ਗੇੜ ਮੁਕਾ ਕੇ ਉਲਟਾ ਰੁਖ਼, ਚੁਰਾਸੀ ਫਾਸੀ ਲਏ ਕਟਾਈਆ। ਧਰਮ ਦਵਾਰੇ ਬਣ ਕੇ ਸੁਤ, ਭਗਤ ਭਗਵਾਨ ਵਿਚ ਸਮਾਈਆ। ਮੇਲ ਮਿਲ ਕੇ ਨਾਲ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਲਈ ਕਰਾਈਆ। ਸਦੀ ਚੌਧਵੀਂ ਕਹੇ ਮੈਂ ਚਾਰ ਕੁੰਟ ਦਹਿ ਦਿਸ਼ਾ ਜਨ ਭਗਤਾਂ ਵੇਖਣਾ ਕੀ ਕਾਇਆ ਅੰਤਰ ਦੁਖ, ਦੁਖਾਂ ਦਾ ਦਾਰੂ ਧੁਰ ਦਾ ਨਾਮ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਅੰਤ ਮੁਕੌਣਾ ਮਾਨਵ ਮਾਨੁਖ, ਮਾਣਸ ਆਪਣਾ ਰੰਗ ਰੰਗਾਈਆ।
੨੩ ਮੱਘਰ ਸ਼ਹਿਨਸ਼ਾਹੀ ਸੰਮਤ ੪ ਮਹਿਲ ਸਿੰਘ ਦੇ ਗ੍ਰਹਿ ਫਗਵਾੜਾ
ਸਦੀ ਚੌਧਵੀਂ ਕਹੇ ਮੈਂ ਦੱਸਾਂ ਹਕ਼ੀਕ਼ਤ ਹੱਕੇ, ਹੱਕ ਹੱਕ ਦਿਆਂ ਦ੍ਰਿੜਾਈਆ। ਜੋ ਵੇਖਿਆ ਬਿਨ ਨੇਤਰ ਲੋਚਣ ਨੈਣ ਅੱਖੇ, ਆਖ਼ਰ ਮੰਜ਼ਲ ਚੜ੍ਹ ਕੇ ਧਿਆਨ ਲਗਾਈਆ। ਜਿਸ ਵੇਲੇ ਨਾਨਕ ਨਿਰਗੁਣ ਸਰਗੁਣ ਧਾਰ ਗਿਆ ਮੱਕੇ, ਮਕ਼ਬਰਿਆਂ ਤੋਂ ਪਰੇ ਆਪਣਾ ਖੇਲ ਖਿਲਾਈਆ।
❋
❋
ਜੀਵਣ ਜੀਵਤ ਰੂਪ ਮਾਰੇ ਧੱਕੇ, ਹੱਥਾਂ ਪੈਰਾਂ ਤਾਈਂ ਹਿਲਾਈਆ। ਨਾਨਕ ਅਸਮਾਨਾਂ ਤੋਂ ਉਪਰ ਪਰੇ ਤੱਕੇ, ਤਕਵਾ ਇਕੋ ਇਕ ਰਖਾਈਆ। ਧੁਰ ਫ਼ਰਮਾਨਾ ਆਇਆ ਤੇਰੀ ਪਤਿ ਆਪੇ ਰੱਖੇ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਜਿਸ ਨੇ ਅਵਤਾਰ ਪੈਗ਼ੰਬਰ ਗੁਰੂ ਭੇਜੇ ਦੀਗਰੇ ਬਾਅਦ ਯੱਕੇ, ਯੱਕ ਮਾਲਕ ਇਕ ਅਖਵਾਈਆ। ਚਾਰ ਕੁੰਟ ਦਹਿ ਦਿਸ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਇਕ ਦ੍ਰਿੜਾਈਆ । ਸਦੀ ਚੌਧਵੀਂ ਕਹੇ ਨਾਨਕ ਕਿਹਾ ਨਾਲ ਪਿਆਰ, ਪ੍ਰੇਮ ਪ੍ਰੀਤੀ ਵਿਚ ਜਣਾਈਆ। ਜ਼ਰਾ ਨਿਗਾਹ ਅਗੰਮੀ ਮਾਰ, ਬਿਨ ਅੱਖਾਂ ਅੱਖ ਖੁਲ੍ਹਾਈਆ। ਜਿਧਰ ਨਹੀਂ ਮਹਿਬੂਬ ਦਾ ਦਰਬਾਰ, ਓਧਰ ਪਾਸਾ ਦੇ ਬਦਲਾਈਆ। ਜਿਥੇ ਮੱਕੇ ਕਾਅਬੇ ਦਾ ਨਹੀਂ ਮਨਾਰ, ਹੁਜਰਾ ਨਜ਼ਰ ਕੋਇ ਨਾ ਆਈਆ। ਜਿਥੇ ਮੰਬਰਾਂ ਉਤੇ ਨਹੀਂ ਆਵਾਜ਼, ਗੀਤ ਨਾਦ ਨਗ਼ਮਾ ਨਾਮ ਨਾ ਕੋਇ ਸੁਣਾਈਆ । ਜਿਥੇ ਪੜ੍ਹੀਦੀ ਨਹੀਂ ਨਮਾਜ਼, ਸਯਦਾ ਸੀਸ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਬੇਪ੍ਰਵਾਹੀਆ। ਜੀਵਣ ਅੰਦਰ ਮਾਰੀ ਝਾਕੀ, ਬਿਨ ਅੱਖਾਂ ਅੱਖ ਉਠਾਈਆ। ਨਾਨਕ ਖੋਲ੍ਹ ਕੇ ਪੜਦਾ ਤਾਕੀ, ਦੂਈ ਦਵੈਤ ਦਿਤੀ ਮਿਟਾਈਆ। ਆਬੇਹਯਾਤ ਦਿਤਾ ਬਣ ਕੇ ਸਾਕੀ, ਅੰਮ੍ਰਿਤ ਰਸ ਚਖਾਈਆ। ਜੀਵਣ ਵਿਚੋਂ ਜ਼ਿੰਦਗੀ ਬਦਲ ਹਯਾਤੀ, ਹਿਰਦੇ ਅੰਦਰ ਕਰੀ ਸਫ਼ਾਈਆ। ਜਿਧਰ ਵੇਖੇ ਓਧਰ ਨੂਰ ਅਲਾਹੀ ਕਮਲਾਪਾਤੀ, ਪਤਿਪਰਮੇਸ਼ਵਰ ਨਜ਼ਰੀ ਆਈਆ। ਚਾਰੋਂ ਕੁੰਟ ਧਰਤੀ ਖ਼ਾਕੀ, ਧਵਲ ਰੋ ਕੇ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਹਿਬੂਬ ਮੁਹੱਬਤ ਵਿਚ ਭੇਵ ਖੁਲ੍ਹਾਈਆ। ਨਾਨਕ ਕਿਰਪਾ ਕੀਤੀ ਅੰਤਰ, ਜੀਵਣ ਵੱਜੀ ਵਧਾਈਆ। ਖੁਲ੍ਹਿਆ ਭੇਵ ਨਿਰੰਤਰ, ਪੜਦਾ ਰਿਹਾ ਨਾ ਰਾਈਆ। ਵੜਿਆ ਓਸ ਅੰਦਰ, ਜਿਥੇ ਤਾਰਾ ਚੰਦ ਨਾ ਕੋਇ ਰੁਸ਼ਨਾਈਆ। ਤੱਕਿਆ ਓਹ ਗਗਨੰਤਰ, ਚੌਦਾਂ ਤਬਕਾਂ ਪਰੇ ਰੁਸ਼ਨਾਈਆ। ਜਿਥੇ ਇਕੋ ਸਤਿ ਦਾ ਮੰਤਰ, ਪੀਰ ਪੈਗ਼ੰਬਰ ਬਿਨ ਰਸਨਾ ਜਿਹਵਾ ਨਾਅਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਨਾਨਕ ਕਿਹਾ ਸੁਣ ਮੁਬੀਨ ਮੁਹੱਬਤ ਕ਼ਾਜ਼ੀ, ਕ਼ਜ਼ਾ ਤੋਂ ਪਰੇ ਦਿਆਂ ਸਮਝਾਈਆ। ਜਿਥੇ ਪਰਵਰਦਿਗਾਰ ਅਗੰਮ ਅਥਾਹ ਰਾਜ਼ੀ, ਰਾਜ਼ਕ ਰਿਜ਼ਕ ਰਹੀਮ ਸੋਭਾ ਪਾਈਆ। ਜਿਸ ਦੀ ਮੰਜ਼ਲ ਚੜ੍ਹੇ ਨਾ ਕੋਇ ਨਮਾਜ਼ੀ, ਸਫ਼ਰੀ ਪੰਧ ਨਾ ਕੋਇ ਮੁਕਾਈਆ। ਜਿਥੇ ਮਹਿਰਾਬ ਹੁਜਰਿਆਂ ਵਾਲੀ ਨਹੀਂ ਮਹਿਰਾਬੀ, ਮੰਬਰ ਮਨਾਰਾ ਨਜ਼ਰ ਕੋਇ ਨਾ ਆਈਆ। ਦੁਲਦੁਲ ਦਿਸੇ ਕੋਇ ਨਾ ਤਾਜੀ, ਮਕ਼ਬਰਾ ਸਾਰ ਨਾ ਕੋਇ ਸਮਝਾਈਆ। ਓਥੇ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਕਰਨ ਆਦਾਬੀ, ਸਯਦਿਆਂ ਵਿਚ ਸੀਸ ਝੁਕਾਈਆ। ਮੇਰਾ ਖੇਲ ਓਸ ਦਾ ਜੋ ਆਦਿ ਜੁਗਾਦਿ ਜੁਗ ਚੌਕੜੀ ਆਪਣੀ ਰਜ਼ਾ ਵਿਚ ਰਾਜ਼ੀ, ਦੂਸਰ ਖੇਲ ਨਾ ਕੋਇ ਵਖਾਈਆ। ਕੀ ਹੋਇਆ ਤੂੰ ਵਸੇਂ ਵਿਚ ਬਗ਼ਦਾਦੀ, ਬਗ਼ਲਗੀਰ ਮੁਹੰਮਦ ਧਿਆਨ ਲਗਾਈਆ। ਮੇਰਾ ਪੁਰਖ ਅਕਾਲਾ ਦੀਨ ਦਿਆਲਾ ਇਕ ਇਮਦਾਦੀ, ਨਿਤ ਨਵਿਤ ਸਾਚਾ ਸੰਗ ਨਿਭਾਈਆ। ਹੋਛੀ ਮਤਿ ਰਹਿਣ ਨਾ ਦੇਵੇ ਪਾਜੀ, ਪਾਰਬ੍ਰਹਮ ਪ੍ਰਭ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਨਕ ਕਿਹਾ ਵੇਖ ਅਗੰਮ ਮਸੱਲਾ, ਹੱਕ ਦਿਆਂ ਦ੍ਰਿੜਾਈਆ।
❋
❋
ਜਿਥੇ ਵਸੇ ਇਕ ਰਸੂਲ ਅੱਲਾ, ਆਲਮੀਨ ਡੇਰਾ ਲਾਈਆ। ਸੂਫ਼ੀਆਂ ਪਕੜਨ ਵਾਲਾ ਪੱਲਾ, ਵਾਹਦ ਜਲਵਾਗਰ ਨੂਰ ਰੁਸ਼ਨਾਈਆ । ਲੇਖਾ ਜਾਣੇ ਜਲਾ ਥਲਾ, ਘਟ ਭੀਤਰ ਖੋਜ ਖੁਜਾਈਆ। ਸੋ ਸਵਾਮੀ ਮੇਰੇ ਅੰਤਰ ਨਿਰਗੁਣ ਨੂਰ ਹੋ ਕੇ ਰਲਾ, ਜੋਤੀ ਜਾਤਾ ਡਗਮਗਾਈਆ। ਖ਼ਾਲੀ ਦਿਸੇ ਨਾ ਕੋਇ ਮਹੱਲਾ, ਮਹਿਬੂਬ ਮਿਹਰ ਨਜ਼ਰ ਆਪਣੀ ਨਾਲ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣਾ ਭੇਵ ਖੁਲ੍ਹਾਈਆ। ਕ਼ਾਜ਼ੀ ਅੰਦਰੋਂ ਹੋਇਆ ਨਜ਼ਦੀਕ, ਨਿਮਰਤਾ ਵਿਚ ਧਿਆਨ ਲਗਾਈਆ। ਮੈਂ ਸਫ਼ਰੀ ਤੇਰਾ ਅਜ਼ੀਜ਼, ਢਹਿ ਢਹਿ ਲਾਗੇ ਪਾਈਂਆ। ਹੱਥਾਂ ਨਾਲ ਨਾ ਲਿਆ ਘਸੀਟ, ਟੰਗਾਂ ਚੁੱਕ ਨਾ ਕੋਇ ਬਦਲਾਈਆ। ਨਾਨਕ ਕਿਰਪਾ ਕਰ ਕੇ ਕਾਇਆ ਕਾਅਬਾ ਹੱਕ ਵਖਾਈ ਮਸੀਤ, ਮਸਲਾ ਅਗਲਾ ਹੱਲ ਕਰਾਈਆ। ਬਿਰਹੋਂ ਵਿਚ ਨਿਕਲ ਗਈ ਚੀਕ, ਜੀਵਣ ਰੋਵੇ ਮਾਰੇ ਧਾਹੀਂਆ। ਇਸ ਦੇ ਵਿਚ ਹੱਕ ਤੌਫ਼ੀਕ਼, ਤਾਰੀਫ਼ ਵਿਚ ਨੂਰ ਅਲਾਹੀਆ। ਜਿਸ ਦੀ ਕਲਮਾ ਕਰੇ ਤਸਦੀਕ਼, ਕ਼ੁਰਾਨ ਦਏ ਗਵਾਹੀਆ। ਮੇਰੀ ਮਨਸਾ ਆਸਾ ਪੂਰੀ ਕਰੇ ਉਮੀਦ, ਤ੍ਰਿਸ਼ਨਾ ਤ੍ਰਿਖਾ ਬੁਝਾਈਆ। ਧੁਰ ਦਾ ਕਲਮਾ ਦੱਸੇ ਹਦੀਸ, ਹਜ਼ਰਤਾਂ ਕਰੇ ਪੜ੍ਹਾਈਆ। ਪਤਤਾਂ ਕਰੇ ਪੁਨੀਤ, ਦੁਰਮਤ ਮੈਲ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਨਾਨਕ ਰੂਪ ਅਨੋਖਾ, ਸੇਲੀ ਟੋਪੀ ਸੀਸ ਸੁਹਾਈਆ। ਕਿਸੇ ਨਾਲ ਨਾ ਕਰਦਾ ਧੋਖਾ, ਧੋਖੇ ਵਾਲਿਆਂ ਲਏ ਤਰਾਈਆ। ਬਗ਼ਲ ਮਾਰ ਕ਼ੁਰਾਨ ਦਾ ਪੋਥਾ, ਤੀਸ ਬਤੀਸਾ ਸਿਫ਼ਤ ਸਾਲਾਹੀਆ। ਖੇਲ ਦੱਸੇ ਉਪਰ ਚੌਦਾਂ ਤਬਕਾਂ ਚੌਦਾਂ ਲੋਕਾ, ਪੜਦਾ ਉਹਲਾ ਆਪ ਉਠਾਈਆ। ਖ਼ੁਦਾ ਮਿਲਣ ਦਾ ਵਾਹਦ ਇਕੋ ਮੌਕਾ, ਮਾਣਸ ਜਨਮ ਰਿਹਾ ਸਮਝਾਈਆ। ਅੱਲਾ ਹੂ ਸਤਿ ਨਾਮ ਦਾ ਸਤਿ ਧਰਮ ਦਾ ਹੋਕਾ, ਹੁਕਮ ਇਕੋ ਬੇਪ੍ਰਵਾਹੀਆ। ਮਨ ਬੁੱਧੀ ਦੀ ਕਰੋ ਕੋਈ ਨਾ ਸੋਚਾ, ਅਨਭਵ ਵੇਖੋ ਨੂਰ ਅਲਾਹੀਆ। ਜਿਥੇ ਰੱਖਣਾ ਪਏ ਕੋਇ ਨਾ ਰੋਜ਼ਾ, ਰਮਜ਼ਾਨ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕੋ ਇਕ ਸੁਣਾਈਆ। ਨਾਨਕ ਕਿਹਾ ਸੁਣੋ ਮੁਹੰਮਦੀ ਮੀਤ, ਮਿਤ੍ਰ ਪਿਆਰਿਓ ਦਿਆਂ ਜਣਾਈਆ। ਓਸ ਮਹਿਬੂਬ ਦਾ ਵੇਖੋ ਕਾਅਬਾ ਹੱਕ ਮਸੀਤ, ਜਿਥੇ ਹੱਕੋ ਹੱਕ ਨਜ਼ਰੀ ਆਈਆ। ਅੰਤਰ ਵੜਦਿਆਂ ਬਦਲ ਜਾਵੇ ਨੀਤ, ਮਨ ਮਮਤਾ ਡੇਰਾ ਢਾਹੀਆ। ਤੂੰ ਮੇਰਾ ਮੇਰਾ ਤੇਰਾ ਅੰਤਰ ਉਪਜੇ ਗੀਤ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਤਨ ਮਾਟੀ ਖ਼ਾਕ ਹੋਵੇ ਠੰਡੀ ਸੀਤ, ਅਗਨੀ ਤਤ ਦਏ ਗਵਾਈਆ। ਜਿਧਰ ਤੱਕੋ ਓਧਰ ਦੂਰ ਦੁਰਾਡਾ ਨੇਰਨ ਨੇਰਾ ਸਦਾ ਨਜ਼ਦੀਕ, ਨਿਰਗੁਣ ਸਰਗੁਣ ਆਪਣੀ ਖੇਲ ਖਿਲਾਈਆ। ਆਤਮ ਪਰਮਾਤਮ ਬਖ਼ਸ਼ੇ ਸਚ ਪ੍ਰੀਤ, ਅੱਲਾ ਹੂ ਅੱਨਾ ਹੂ ਹੂ ਹੂ ਆਪਣਾ ਭੇਵ ਚੁਕਾਈਆ। ਸਭ ਦੀ ਖ਼ੁਸ਼ ਕਰੇ ਤਬੀਅਤ, ਤਾਬੇਦਾਰੀ ਇਕ ਦ੍ਰਿੜਾਈਆ। ਸੁਣੋ ਮੇਰੀ ਸਚ ਨਸੀਹਤ, ਹੁਕਮ ਸੰਦੇਸੇ ਵਿਚ ਸਮਝਾਈਆ। ਹਿੰਦੂ ਮੁਸਲਿਮ ਇਕੋ ਜਿਹੀ ਅਹਿਮੀਅਤ, ਦੂਜੀ ਵੰਡ ਨਾ ਕੋਇ ਵੰਡਾਈਆ। ਕਿਸੇ ਦੀ ਬਦਲੇ ਨਾ ਕਦੇ ਬਦਨੀਅਤ, ਨੀਤੀਵਾਨ ਬਣਨਾ ਥਾਉਂ ਥਾਈਂਆ। ਸਚ ਖ਼ੁਦਾ ਸਚ ਮੁਰਸ਼ਦ ਹੱਕ ਮੁਰੀਦ ਸਭ ਦੇ ਅੰਦਰ ਨਿਰਗੁਣ ਨੂਰ ਜੋਤ ਅਸਲੀਅਤ, ਤਤ ਵਜੂਦ ਮਾਟੀ ਖ਼ਾਕ ਕੰਮ ਕਿਸੇ ਨਾ ਆਈਆ। ਪੜਦਾ ਖੋਲ੍ਹੇ ਵੇਖੋ ਜੋ ਮੁਹੰਮਦ ਕਰ ਕੇ ਗਿਆ ਵਸੀਅਤ, ਵਸਲ ਯਾਰ ਇਕੋ ਇਕ ਸਮਝਾਈਆ ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣਾ ਰੰਗ ਰੰਗਾਈਆ। ਨਾਨਕ ਜੀਵਣ ਵਖਾਇਆ ਓਹ ਹੁਜਰਾ, ਜਿਥੇ ਹੁਜਤ ਨਾ ਕੋਇ ਕਰਾਈਆ। ਜਲਵਾਗਰ ਦਾ ਇਕੋ ਮੁਜਰਾ, ਨੂਰ ਨੁਰਾਨਾ ਨਾਚ ਨਚਾਈਆ। ਸ੍ਰਿਸ਼ਟੀ ਉਤੇ ਜਿਸ ਦਾ ਨਕ਼ਸ਼ਾ ਨਹੀਂ ਕੋਈ ਸ਼ਜਰਾ, ਨੈਣ ਅੱਖ ਨਾ ਕੋਇ ਸਮਝਾਈਆ। ਓਹ ਖੇਲ ਕਰੇ ਕਰੀਮ ਕ਼ਾਦਰ ਕ਼ਦਰਾ, ਕ਼ੁਦਰਤ ਦਾ ਮਾਲਕ ਨੂਰ ਇਲਾਹੀਆ। ਜੋ ਸਭ ਦੀਆਂ ਪੂਰੀਆਂ ਕਰੇ ਸੱਧਰਾਂ, ਅੰਤਰ ਅੰਤਰ ਵੇਖ ਵਖਾਈਆ। ਦੀਨਾਂ ਮਜ਼੍ਹਬਾਂ ਵਿਚ ਰੂਪ ਧਰੇ ਕੋਈ ਨਾ ਵਖਰਾ, ਇਕੋ ਜੋਤ ਨੂਰ ਅਲਾਹੀਆ। ਜ਼ਰਾ ਵੇਖੋ ਨੌਵਾਂ ਖੋਲ੍ਹ ਕ਼ੁਰਾਨ ਦਾ ਪਤਰਾ, ਜਿਸ ਵਿਚ ਭੇਵ ਦਿਤਾ ਜਣਾਈਆ। ਬਿਨਾ ਹੱਕ ਨਾਮ ਹਕ਼ੀਕ਼ੀ ਕਲਮੇ ਤੋਂ ਮੁੱਲਾ ਸ਼ੇਖ਼ ਮੁਸਾਇਕ ਕ਼ਾਜ਼ੀ ਸਭ ਸੱਖਣਾ, ਤਨ ਵਜੂਦ ਸਚ ਰਬਾਬ ਨਾ ਕੋਇ ਵਜਾਈਆ। ਇਕੋ ਮੁਰਸ਼ਦ ਇਕੋ ਦੀ ਸਰਨੀ ਢਠਣਾ, ਇਕੋ ਗ੍ਰਹਿ ਇਕੋ ਮੰਦਰ ਇਕੋ ਘਰ ਇਕੋ ਦਵਾਰਾ ਦਏ ਵਖਾਈਆ। ਇਕੋ ਮਾਲਕ ਖ਼ਾਲਕ ਪ੍ਰਿਤਪਾਲਕ ਇਕੋ ਦਾ ਨਾਮ ਜਪਣਾ, ਇਕੋ ਦਾਤਾ ਸਿਫ਼ਤ ਸਾਲਾਹੀਆ। ਜਿਸ ਨੇ ਏਥੇ ਓਥੇ ਦੋ ਜਹਾਨਾਂ ਨਿਰਗੁਣ ਸਰਗੁਣ ਧਾਰ ਰੱਖਣਾ, ਰੱਛਿਆ ਕਰੇ ਥਾਈਂ ਥਾਈਂਆ। ਜੀਵਣ ਨੀਵਣ ਨੀਵਾਂ ਹੋ ਕੇ ਚਰਨ ਧੂੜੀ ਖ਼ਾਕ ਲਾਵੇ ਮੱਥਣਾ, ਟਿੱਕਾ ਟਿਕਟਿਕੀ ਨਾਲ ਰਮਾਈਆ। ਨਾਨਕ ਸਚ ਤੇਰੇ ਦਵਾਰ ਵਸਣਾ, ਜਿਥੇ ਦੂਈ ਦਵੈਤ ਰਹੇ ਕੋਈ ਨਾ ਰਾਈਆ। ਨਾਨਕ ਹੱਸ ਕੇ ਕਿਹਾ ਤੇਰਾ ਮਾਲਕ ਓਹ ਪ੍ਰਭੂ ਸੁਲੱਖਣਾ, ਜਿਸ ਦੀਆਂ ਸੁੱਖਾਂ ਸੁੱਖ ਕੇ ਨਿਆਜ਼ਾਂ ਰਹੇ ਚੜ੍ਹਾਈਆ। ਅੰਤ ਅਖ਼ੀਰੀ ਓਸ ਨੇ ਲਹਿਣਾ ਦੇਣਾ ਮੇਰਾ ਪੂਰਾ ਕਰਨਾ ਫੇਰ ਜਨਮ ਲੈ ਵਿਚ ਪਟਨਾ, ਪੱਟੇਦਾਰੀ ਸਭ ਦੀ ਵੇਖ ਵਖਾਈਆ। ਫੇਰ ਤਨ ਵਜੂਦ ਦੀ ਕਰ ਕੇ ਘਟਨਾ, ਨਾਤਾ ਤੱਤਾਂ ਵਾਲਾ ਮਿਟਾਈਆ। ਜੋਤੀ ਜੋਤ ਸਰੂਪ ਹੋ ਕੇ ਸ਼ਬਦ ਨਗਾਰੇ ਜਿਸ ਦਾ ਡੰਕਾ ਵੱਜਣਾ, ਚੌਦਾਂ ਤਬਕ ਦਏ ਉਠਾਈਆ। ਜੀਵਣ ਓਸ ਵੇਲੇ ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝਾ ਯਾਰ ਦੋ ਜਹਾਨਾਂ ਨੌ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨਾਂ ਇਕੋ ਨੱਸਣਾ, ਨਰ ਨਰਾਇਣ ਨਿਰਾਕਾਰ ਨਿਰਵੈਰ ਆਪਣੀ ਕਾਰ ਕਮਾਈਆ। ਤੇਰਾ ਲਹਿਣਾ ਦੇਣਾ ਮੁਕਾਵੇ ਹੱਥੋ ਹੱਥਨਾ, ਪੂਰਬ ਕਰਮਾ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਜੋ ਸੁਣ ਸੁਣਾ ਕੇ ਸੁਣ ਕੇ ਆਏ ਦਵਾਰੇ, ਦਰ ਮਾਂਗਤ ਸੀਸ ਨਿਵਾਈਆ। ਤਿਸ ਉਪਰ ਕਿਰਪਾ ਕਰੇ ਆਪ ਨਿਰੰਕਾਰੇ, ਨਿਰਗੁਣ ਨਿਰਵੈਰ ਵੇਖ ਵਖਾਈਆ। ਪੰਜ ਤਤ ਕਾਇਆ ਮਾਟੀ ਪੈਜ ਸਵਾਰੇ, ਦੁਰਮਤ ਅੰਦਰੋਂ ਮੈਲ ਧਵਾਈਆ। ਅੰਮ੍ਰਿਤ ਬਖ਼ਸ਼ੇ ਸਚ ਭੰਡਾਰੇ, ਨਿਝਰ ਝਿਰਨਾ ਆਪ ਚੁਆਈਆ। ਸ਼ਬਦ ਅਨਾਦ ਦਏ ਸੱਚੀ ਧੁਨਕਾਰੇ, ਅਨਹਦ ਰਾਗੀ ਰਾਗ ਸੁਣਾਈਆ। ਜੋਤੀ ਜੋਤ ਕਰੇ ਉਜਿਆਰੇ, ਆਤਮ ਬ੍ਰਹਮ ਬ੍ਰਹਮ ਰੁਸ਼ਨਾਈਆ। ਮੰਜ਼ਲ ਚਾੜ੍ਹੇ ਹੱਕ ਦਵਾਰੇ, ਜਿਥੇ ਸੂਰੀਆ ਚੰਨ ਨਜ਼ਰ ਨਾ ਆਈਆ। ਵਿਸ਼ਨ ਬ੍ਰਹਮਾ ਸ਼ਿਵ ਦਿਸਣ ਪਨਿਹਾਰੇ, ਦਰ ਬੈਠੇ ਸੀਸ ਝੁਕਾਈਆ। ਗੁਰ ਅਵਤਾਰ ਪੈਗ਼ੰਬਰ ਨਿਉਂ ਨਿਉਂ ਕੱਢਣ ਹਾੜੇ, ਖ਼ਾਲੀ ਝੋਲੀਆਂ ਰਹੇ ਵਖਾਈਆ। ਓਹ ਦਵਾਰਾ ਏਕੰਕਾਰਾ ਸਚਖੰਡ ਸੱਚੀ ਸਰਕਾਰੇ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਸੋਭਾ ਪਾਈਆ। ਦੇਂਦਾ ਆਇਆ ਜੁਗ ਚੌਕੜੀ ਵਾਰੋ ਵਾਰੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਵਰਤਾਈਆ। ਭਗਤਾਂ ਨਾਲ ਕਰੇ ਹੱਕ ਪਿਆਰੇ, ਭਾਵ
❋
❋
ਭਗਤੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਬਖ਼ਸ਼ਣਹਾਰ ਇਕ ਸਰਨਾਈਆ। ਜੋ ਮੰਗਣ ਆਇਆ ਬਣ ਕੇ ਮੰਗਤਾ, ਅੰਤਰ ਆਤਮ ਧਿਆਨ ਲਗਾਈਆ। ਤਿਸ ਦਾ ਗੜ੍ਹ ਤੋੜੇ ਹਉਂਮੇ ਹੰਗਤਾ, ਹੰ ਬ੍ਰਹਮ ਦਏ ਸਮਝਾਈਆ। ਭੇਵ ਖੁਲ੍ਹਾਏ ਬਣ ਕੇ ਬੋਧ ਅਗਾਧਾ ਪੰਡਤਾ, ਅਨਭਵ ਆਪਣੀ ਧਾਰ ਜਣਾਈਆ। ਝਗੜਾ ਮੁਕਾ ਕੇ ਜੇਰਜ ਅੰਡਤਾ, ਉਤਭੁਜ ਸੇਤਜ ਲੇਖਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਕਾਇਆ ਮੰਦਰ ਅੰਦਰ ਕਰੇ ਰੁਸ਼ਨਾਈਆ। ਸੁਣ ਸੁਣਾ ਕੇ ਜੋ ਆਏ ਨੱਠੇ, ਬਣ ਬਣ ਪਾਂਧੀ ਰਾਹੀਆ। ਕਿਰਪਾ ਕਰੇ ਪੁਰਖ ਸਮਰਥੇ, ਹਰਿ ਵੱਡਾ ਵਡ ਵਡਿਆਈਆ। ਨਾਮ ਪ੍ਰੀਤੀ ਕਾਇਆ ਚੋਲੀ ਰਤੇ, ਰੰਗ ਮਜੀਠ ਚੜ੍ਹਾਈਆ। ਆਤਮ ਪਰਮਾਤਮ ਨਾਤਾ ਜੋੜੇ ਸਕੇ, ਸਾਜਨ ਇਕੋ ਇਕ ਅਖਵਾਈਆ। ਲੱਖ ਚੁਰਾਸੀ ਵਿਚੋਂ ਕੱਢੇ, ਜਨਮ ਮਰਨ ਦਾ ਗੇੜ ਮੁਕਾਈਆ। ਸਚਖੰਡ ਦਵਾਰੇ ਆਪਣੇ ਛੱਡੇ, ਜਿਥੇ ਰਾਏ ਧਰਮ ਨਾ ਦਏ ਸਜ਼ਾਈਆ। ਨਾਮ ਨਿਧਾਨਾ ਨੌਬਤ ਵੱਜੇ, ਜਲਵਾ ਜੋਤ ਨੂਰ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਸੰਤ ਭਗਤ ਸੂਫ਼ੀ ਫ਼ਕੀਰ ਬੈਠੇ ਇਕੱਠੇ, ਆਸਣ ਸਿੰਘਾਸਣ ਸੋਭਾ ਪਾਈਆ। ਓਥੇ ਦੀਨ ਮਜ਼੍ਹਬ ਦੇ ਨਹੀਂ ਰੱਟੇ, ਜ਼ਾਤ ਪਾਤ ਨਾ ਕੋਇ ਲੜਾਈਆ। ਇਕੋ ਪੁਰਖ ਅਕਾਲਾ ਦੀਨ ਦਿਆਲਾ ਨਿਰਗੁਣ ਧਾਰ ਸੱਚੀ ਸਰਕਾਰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਚ ਪ੍ਰੀਤੀ ਆਪਣੀ ਧਾਰ ਰਤੇ, ਰਤਨ ਅਮੋਲਕ ਗੁਰਮੁਖ ਹੀਰੇ ਲਏ ਬਣਾਈਆ। ਜੋ ਭਗਤ ਦਵਾਰੇ ਆਏ ਬਣ ਭਿਖਾਰੀ, ਭਿਖਕ ਭਿਛਿਆ ਦੇਵੇ ਚਾਈਂ ਚਾਈਂਆ। ਨਾਤਾ ਜੋੜ ਨਾਲ ਜੋਤ ਨਿਰੰਕਾਰੀ, ਨਿਰਾਕਾਰ ਸਾਕਾਰ ਮੇਲਾ ਮੇਲੇ ਸਹਿਜ ਸੁਭਾਈਆ। ਕਲਜੁਗ ਕੂੜੀ ਕਿਰਿਆ ਗੜ੍ਹ ਤੋੜ ਹੰਕਾਰੀ, ਮਨ ਮਨਸਾ ਮਮਤਾ ਦਏ ਗਵਾਈਆ। ਨਾਦ ਸ਼ਬਦ ਦੇ ਧੁਨਕਾਰੀ, ਆਤਮ ਪਰਮਾਤਮ ਆਪਣਾ ਰਾਗ ਜਣਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਆਦਿ ਦੀ ਸੱਚੀ ਯਾਰੀ, ਚੁਰਾਸੀ ਵਿਚ ਨਾ ਕੋਇ ਭਵਾਈਆ। ਗੁਰ ਅਵਤਾਰ ਪੈਗ਼ੰਬਰ ਹੁਕਮੇ ਅੰਦਰ ਜੁਗ ਜੁਗ ਸੇਵਾਦਾਰੀ, ਚਾਕਰ ਆਪਣੀ ਕਾਰ ਕਮਾਈਆ। ਜਨ ਭਗਤਾਂ ਕਾਰਨ ਭਗਵਨ ਨਿਰਗੁਣ ਸਰਗੁਣ ਰੂਪ ਧਰੇ ਅਵਤਾਰੀ, ਅਵਤਰ ਆਪਣਾ ਵੇਸ ਵਟਾਈਆ। ਧੰਨ ਭਾਗ ਜੋ ਸਤਿਗੁਰ ਨਾਮ ਬਣੇ ਵਪਾਰੀ, ਵਣਜ ਇਕੋ ਹੱਟ ਜਣਾਈਆ। ਜਿਥੇ ਜਨਮ ਕਰਮ ਦੀ ਉਤਰੇ ਬੀਮਾਰੀ, ਕਰਮਾਂ ਦਾ ਰੋਗ ਰਹੇ ਨਾ ਰਾਈਆ। ਦੇਵਣਹਾਰਾ ਦਰਸ ਨੈਣ ਮੁੰਧਾਰੀ, ਨਿਜ ਨੇਤਰ ਅੱਖ ਖੁਲ੍ਹਾਈਆ। ਘਰ ਵਿਚ ਘਰ ਵਖਾ ਸੱਚਾ ਘਰ ਬਾਰੀ, ਦਸਮ ਦਵਾਰੀ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਆਇਆਂ ਦਏ ਵਡਿਆਈਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਵਜਦਾ ਵਾਜਾ, ਸੁਰ ਤਾਲ ਨਾਲ ਵਡਿਆਈਆ। ਗੀਤ ਗਾਇਆ ਗ਼ਰੀਬ ਨਿਵਾਜ਼ਾ, ਸਿਫ਼ਤਾਂ ਨਾਲ ਸਾਲਾਹੀਆ। ਨਾਉਂ ਸੁਣਿਆ ਗੋਬਿੰਦ ਜਿਸ ਦੇ ਸੀਸ ਉਤੇ ਤਾਜਾ, ਕਲਗੀ ਵਾਲਾ ਸੋਭਾ ਪਾਈਆ। ਦੋ ਜਹਾਨ ਰਾਜ ਮਹਾਰਾਜਾ, ਮਹਿਬੂਬ ਨੂਰ ਅਲਾਹੀਆ । ਜੋ ਲਹਿਣਾ ਦੇਣਾ ਜਾਣੇ ਸੰਤ ਸਾਧਾ, ਸਿਦਕ ਸਬੂਰੀ ਸਭ ਦੀ ਵੇਖ ਵਖਾਈਆ। ਜਿਸ ਕਲਜੁਗ ਅੰਤਮ ਰਚਿਆ ਆਪਣਾ ਕਾਜਾ, ਕਰਨੀ ਦਾ ਕਰਤਾ ਹੋ ਕੇ ਵੇਖ ਵਖਾਈਆ। ਨਿਰਗੁਣ ਨੂਰ ਜੋਤ ਪਰਕਾਸ਼ ਕਰੇ ਦੇਸ ਮਾਝਾ, ਮਜਲਸ ਭਗਤਾਂ ਨਾਲ ਬਣਾਈਆ। ਧੁਰ ਪ੍ਰੇਮ ਦਾ ਬਖ਼ਸ਼ ਅਨੁਰਾਗਾ, ਆਪਣਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵੇ ਮਾਣ ਵਡਿਆਈਆ। ਸਦੀ ਚੌਧਵੀਂ ਕਹੇ ਮੈਂ ਸੁਣਿਆ ਨਾਲ ਤਬਲਾ, ਆਵਾਜ਼ ਆਪਣੀ ਰਿਹਾ ਸੁਣਾਈਆ। ਕਲਜੁਗ ਜੀਵ ਨਾਰ ਰਿਹੋ ਕੋਈ ਨਾ ਅਬਲਾ, ਮਾਲਕ ਇਕੋ ਲੈਣਾ ਪ੍ਰਨਾਈਆ। ਜਿਸ ਨੂੰ ਕਹਿੰਦੇ ਪਰਮੇਸ਼ਵਰ ਪਤਿ ਕਮਲਾ, ਕਵਲ ਨੈਣ ਧੁਰਦਰਗਾਹੀਆ। ਜੋ ਸਦਾ ਰਹਿਤ ਬਿਨ ਅਮਲਾਂ, ਕਰਮ ਕਾਂਡ ਵਿਚ ਕਦੇ ਨਾ ਆਈਆ। ਜਿਸ ਨੇ ਰੂਪ ਬਣਾਇਆ ਤ੍ਰੈਲੋਕੀ ਨਾਥ ਉਪਰ ਜਮਨਾ, ਤੱਟਾਂ ਉਤੇ ਖੇਲ ਖਿਲਾਈਆ। ਜਿਸ ਨੇ ਈਸਾ ਮੂਸਾ ਮੁਹੰਮਦ ਖਿਲਾਇਆ ਚਮਨਾ, ਗੁਲਸ਼ਨ ਉਮਤ ਦਿਤਾ ਮਹਿਕਾਈਆ। ਜਿਸ ਨੇ ਨਾਨਕ ਭੇਜਿਆ ਵਾਸਤੇ ਅਮਨਾ, ਸਿਦਕ ਸਬੂਰੀ ਝੋਲੀ ਪਾਈਆ। ਜਿਸ ਨੇ ਗੋਬਿੰਦ ਹੁਕਮ ਸੁਣਾਇਆ ਦੂਤਾਂ ਦੁਸ਼ਟਾਂ ਦੰਡਣਾ, ਖੰਡਾ ਖੜਗ ਇਕ ਚਮਕਾਈਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਸਭ ਨੂੰ ਦੱਸਣੀ ਇਕੋ ਬੰਦਨਾ, ਬੰਦਗੀ ਇਕੋ ਇਕ ਸਮਝਾਈਆ। ਆਤਮ ਬ੍ਰਹਮ ਦੇਣਾ ਅਨੰਦਨਾ, ਰਸਨਾ ਰਸ ਨਾ ਕੋਇ ਵਡਿਆਈਆ। ਸਾਚਾ ਨੂਰ ਚਮਕੌਣਾ ਚੰਦਨਾ, ਜੋਤੀ ਜੋਤ ਜੋਤ ਰੁਸ਼ਨਾਈਆ। ਸਾਚੇ ਗੁਰਮੁਖਾਂ ਲੌਣਾ ਅੰਗਨਾ, ਗੋਦੀ ਧੁਰ ਦੀ ਲੈਣਾ ਬਹਾਈਆ। ਸਾਚਾ ਨਾਮ ਕਿਸੇ ਦਵਾਰਿਉਂ ਪਏ ਨਾ ਮੰਗਣਾ, ਘਰ ਭੰਡਾਰਾ ਦੇਣਾ ਭਰਾਈਆ । ਤੇਰਾ ਨਾਉਂ ਸੂਰਾ ਸਰਬੰਗਣਾ, ਸਿਰ ਤੇਰੇ ਹੱਥ ਟਿਕਾਈਆ। ਗੋਬਿੰਦ ਦੀ ਮਹਿਮਾ ਕੀ ਕਰੇ ਲਾਲ ਨੰਦਨਾ, ਨੰਦ ਲਾਲ ਜੀ ਥੋੜ੍ਹੀ ਗਿਆ ਸੁਣਾਈਆ। ਫ਼ਾਰਸੀ ਦੇ ਦੋ ਚਾਰ ਅੱਖਰ ਜਿਸ ਨੂੰ ਦਿਤੇ ਗੰਢਣਾ, ਓਹ ਗੰਢ ਗਿਆ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਜੋੜੀ ਵਾਜਾ ਕਹੇ ਅਸਾਂ ਦੋਹਾਂ ਗਾਇਆ ਪ੍ਰਭ ਦਾ ਰਾਗ, ਨਾਨਕ ਨਾਮ ਵਡਿਆਈਆ। ਸਾਡੀ ਉਂਗਲਾਂ ਹੱਥਾਂ ਨਾਲ ਖੁਲ੍ਹ ਗਈ ਜਾਗ, ਸੋਈ ਸੁਰਤੀ ਲਈ ਅੰਗੜਾਈਆ। ਸਾਡੇ ਅੰਤਰ ਆਇਆ ਵੈਰਾਗ, ਵੈਰੀ ਦੁਸ਼ਮਨ ਬਾਹਰ ਕਢਾਈਆ। ਸਾਡੀ ਹੰਸ ਬੁੱਧੀ ਹੋਈ ਕਾਗ, ਜਿਸ ਵੇਲੇ ਨਾਦ ਸੁਣਿਆ ਧੁਰਦਰਗਾਹੀਆ। ਸਾਡਾ ਖੇੜਾ ਹੋਇਆ ਆਬਾਦ, ਕਾਇਆ ਵੱਜੀ ਵਧਾਈਆ। ਓਸੇ ਵੇਲੇ ਸਚ ਸਰਨਾਈ ਗਏ ਲਾਗ, ਨਿਵਣ ਸੁ ਅੱਖਰ ਸਿਖਿਆ ਆਪਣੇ ਵਿਚ ਸਮਾਈਆ। ਕਰ ਕੇ ਵਡ ਵਡ ਭਾਗ, ਭਾਗਾਂਵਾਲਾ ਆਪਣਾ ਆਪ ਬਣਾਈਆ। ਜਿਸ ਦਾ ਮੁਹੱਬਤ ਵਾਲਾ ਸ਼ਬਦੀ ਧਾਰ ਉਡਦਾ ਬਾਜ਼, ਬਾਜਾਂ ਵਾਲਾ ਹੋਏ ਸਹਾਈਆ। ਵਾਜਾ ਜੋੜੀ ਕਹੇ ਸੁਲੱਖਣੀ ਘੜੀ ਹੋਈ ਆਜ, ਆਜਜ਼ ਹੋ ਕੇ ਸੀਸ ਨਿਵਾਈਆ। ਜਿਹੜੇ ਪ੍ਰੇਮ ਪ੍ਰੀਤੀ ਅੰਦਰ ਪਤਤ ਪੁਨੀਤੀ ਆਏ ਭਾਜ, ਭਜਨ ਬੰਦਗੀ ਦਿਤਾ ਸੁਣਾਈਆ। ਏਨ੍ਹਾਂ ਗੋਬਿੰਦ ਨਾਲ ਤਿੰਨ ਦਿਨ ਪਿਛਲੇ ਜਨਮ ਵਿਚ ਕੀਤਾ ਸੀ ਸਾਥ, ਆਪਣਾ ਸੰਗ ਬਣਾਈਆ। ਇਹ ਨਕਲੀਏ ਹੁੰਦੇ ਸੀ ਭਾਟ, ਸੋਭਾ ਸਤਿਗੁਰ ਘਰ ਸਮਝਾਈਆ। ਉਨ੍ਹਾਂ ਦਾ ਲੇਖਾ ਪੂਰਬ ਜਨਮ ਚੁਕਾਇਆ ਹੱਥੋ ਹਾਥ, ਬਾਕੀ ਅਵਰ ਨਾ ਕੋਇ ਰਖਾਈਆ। ਰਸਨਾ ਗਾਈ ਸਤਿਗੁਰ ਮਹਿੰਮਾ ਦੀ ਗਾਥ, ਲੇਖੇ ਪ੍ਰਭ ਸਾਚਾ ਲਏ ਲਗਾਈਆ। ਆਸਾ ਮਨਸਾ ਮਨ ਕਲਪਣਾ ਤੋਂ ਪਰੇ ਪੂਰੀ ਕਰੇ ਆਸ, ਪ੍ਰੇਮ ਮੁਹੱਬਤ ਪਿਆਰ ਵਿਚ ਸਤਿਗੁਰ ਦਰਸ ਦੀ ਤ੍ਰਿਸ਼ਨਾ ਤ੍ਰਿਖਾ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਬ੍ਰਹਮ ਹਰ ਘਟ ਦੇਵਣਹਾਰਾ ਪ੍ਰਕਾਸ਼, ਅੰਧ ਅਗਿਆਨ ਵਿਚੋਂ ਆਪਣਾ ਨਾਮ ਕਰੇ ਰੁਸ਼ਨਾਈਆ।
❋
❋
੨੩ ਮੱਘਰ ਸ਼ਹਿਨਸ਼ਾਹੀ ਸੰਮਤ ੪ ਸਾਧੂ ਸਿੰਘ ਦੇ ਗ੍ਰਹਿ ਫਗਵਾੜਾ
ਸਦੀ ਚੌਧਵੀਂ ਕਹੇ ਮੈਨੂੰ ਦੱਸੇ ਫ਼ਲਕ ਵਾਲਾ ਸਤਾਰਾ, ਸਤਹ ਬੁਲੰਦੀ ਉਤੇ ਧਿਆਨ ਲਗਾਈਆ। ਦੂਰ ਦੁਰਾਡਾ ਚੰਦ ਕਰੇ ਇਸ਼ਾਰਾ, ਚੰਦ੍ਰਮਾ ਦੀ ਧਾਰ ਬੇਪ੍ਰਵਾਹੀਆ। ਦੋਹਾਂ ਦਾ ਕੀ ਲੇਖਾ ਵਿਚ ਸੰਸਾਰਾ, ਸੰਸਾਰ ਸਾਗਰ ਭੇਵ ਦੇਣਾ ਖੁਲ੍ਹਾਈਆ । ਜਿਸ ਕਾਰਨ ਨਿਰਗੁਣ ਧਾਰ ਆਇਆ ਦੁਬਾਰਾ, ਨਿਰਵੈਰ ਆਪਣਾ ਫੇਰਾ ਪਾਈਆ। ਕੀ ਕਰੇ ਖੇਲ ਸਚ ਨਿਰੰਕਾਰਾ, ਨਿਰਾਕਾਰ ਹੁਕਮ ਵਰਤਾਈਆ। ਲੱਖ ਚੁਰਾਸੀ ਵੇਖੇ ਜੀਵ ਗਵਾਰਾ, ਗਦਾਗਰ ਹੋ ਕੇ ਫੋਲ ਫੁਲਾਈਆ। ਜਿਹੜੇ ਕਰਦੇ ਚਰਨ ਕਵਲ ਨਿਮਸਕਾਰਾ, ਨਿਉਂ ਨਿਉਂ ਸੀਸ ਨਿਵਾਈਆ। ਓਨ੍ਹਾਂ ਮੇਲਾ ਮੇਲੇ ਸਚ ਦਰਬਾਰਾ, ਦਰਗਾਹ ਸਾਚੀ ਇਕ ਸੁਹਾਈਆ। ਜਿਥੇ ਗੁਰ ਅਵਤਾਰ ਪੈਗ਼ੰਬਰ ਵੇਖਣ ਇਕ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਦਾਤਾ ਬੇਪ੍ਰਵਾਹੀਆ। ਚੰਦ ਸਿਤਾਰਾ ਕਹੇ ਕੀ ਖੇਲ ਕਰੇ ਭਗਵਾਨ, ਹਰਿ ਕਰਤਾ ਬੇਪ੍ਰਵਾਹੀਆ। ਕਿਉਂ ਸਾਡਾ ਉਠਾਏ ਨਿਸ਼ਾਨ, ਨਿਸ਼ਾਨੇ ਵਿਚ ਸਮਝਾਈਆ। ਅਸੀਂ ਸੁਣ ਕੇ ਹੋਏ ਹੈਰਾਨ, ਹੈਰਾਨੀ ਸਾਡੇ ਅੰਤਰ ਆਈਆ। ਸਾਡੀ ਚੁੱਕਣ ਲੱਗੀ ਕਾਣ, ਵੇਲਾ ਵਕ਼ਤ ਦਏ ਗਵਾਹੀਆ। ਮੁਹੰਮਦ ਸੁਣੇ ਨਾ ਕੋਇ ਫ਼ਰਮਾਨ, ਫ਼ਰਮਾਂਬਰਦਾਰ ਨਜ਼ਰ ਕੋਇ ਨਾ ਆਈਆ। ਸਾਰੇ ਹੋਏ ਹੈਰਾਨ, ਹੈਰਾਨੀ ਅੰਦਰ ਢੇਰੀਆਂ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰਾ ਵੇਖ ਵਖਾਈਆ। ਚੰਦ ਸਿਤਾਰ ਕਹੇ ਸਾਡਾ ਕਲਮੇ ਵਾਲਾ ਨਿਸ਼ਾਨ, ਕਾਇਨਾਤ ਉਡਾਈਆ। ਸਾਡਾ ਜੋਬਨ ਨੌਜਵਾਨ, ਨੂਰ ਨੁਰਾਨਾ ਸੋਭਾ ਪਾਈਆ। ਸਾਡਾ ਮੰਦਰ ਸਚ ਮਕਾਨ, ਸਚ ਦਵਾਰਾ ਇਕ ਵਖਾਈਆ। ਸਾਡਾ ਸਤਿਗੁਰ ਮਿਹਰਵਾਨ, ਮਹਿਬੂਬ ਧੁਰਦਰਗਾਹੀਆ। ਸਾਡਾ ਮਾਲਕ ਵਾਲੀ ਦੋ ਜਹਾਨ, ਜੁਗ ਚੌਕੜੀ ਵੇਖ ਵਖਾਈਆ। ਸਾਡਾ ਦਾਤਾ ਦੇਵੇ ਦਾਨ, ਦਇਆਵਾਨ ਝੋਲੀ ਆਪ ਭਰਾਈਆ। ਸਾਡਾ ਸਾਹਿਬ ਦੇਵੇ ਗਿਆਨ, ਬਿਨ ਅੱਖਰਾਂ ਕਰ ਪੜ੍ਹਾਈਆ। ਅਸੀਂ ਵੇਖ ਹੋਏ ਹੈਰਾਨ, ਹੈਰਾਨੀ ਸਾਡੇ ਅੰਦਰ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਸਭ ਦੀ ਕਰੇ ਪਹਿਚਾਨ, ਬੇਪਹਿਚਾਨ ਰਹਿਣ ਕੋਇ ਨਾ ਪਾਈਆ।