ਪੁਸਤਕਾਲਾਭਾਗ ੨੧

੨੩ ਮੱਘਰ ਸ਼ਹਿਨਸ਼ਾਹੀ ਸੰਮਤ ੪ ਗੁਰਮੀਤ ਸਿੰਘ ਦੇ ਗ੍ਰਹਿ ਫਰਾਲਾ ਜ਼ਿਲਾ ਜਲੰਧਰ

ਸਦੀ ਚੌਧਵੀਂ ਕਹੇ ਮੈਂ ਗਈ ਮੁਹੰਮਦ ਵਾਲੀ ਉਤੇ ਕ਼ਬਰ, ਮਕ਼ਬਰਾ ਵੇਖਿਆ ਚਾਈਂ ਚਾਈਂਆ। ਧਾਹੀਂ ਮਾਰ ਕੇ ਕਿਹਾ ਕਿੱਥੇ ਤੇਰਾ ਉਮਤ ਵਾਲਾ ਟੱਬਰ, ਸਾਕ ਸਨਬੰਧ ਮੁਖ ਛੁਪਾਈਆ। ਅਗੰਮੀ ਆਵਾਜ਼ ਆਈ ਨਿਗਾਹ ਮਾਰ ਵੱਲ ਸ਼ੇਰ ਬੱਬਰ, ਜੋ ਭੈ ਭਿਆਨਕ ਆਪਣੀ ਖੇਲ ਖਿਲਾਈਆ। ਥੋੜ੍ਹਾ ਸਮਾਂ ਕਰ ਹੋਰ ਸਬਰ, ਬੇਸਬਰੀ ਚਾਰੋਂ ਕੁੰਟ ਦਿਆਂ ਵਖਾਈਆ। ਮੇਰੀ ਬਦਲ ਰਹੀ ਨਜ਼ਰ, ਨਦਰੀ ਨਦਰ ਨਿਹਾਲ ਨਾ ਕੋਇ ਕਰਾਈਆ। ਕਿਸੇ ਦਾ ਰਹਿਣਾ ਨਹੀਂ ਕੋਈ ਕ਼ਦਰ, ਕ਼ੁਦਰਤ ਦਾ ਮਾਲਕ ਹੁਕਮ ਵਰਤਾਈਆ। ਚਾਰੋਂ ਕੁੰਟ ਪੈਣਾ ਗ਼ਦਰ, ਗਦਾਗਰ

❋

❋

ਹੋਵੇ ਲੋਕਾਈਆ। ਦੀਨਾਂ ਮਜ਼੍ਹਬਾਂ ਕਰਨਾ ਪੱਧਰ, ਹੱਦ ਬੰਨਾਂ ਵਿਚ ਨਾ ਕੋਇ ਅਟਕਾਈਆ। ਸਭ ਦੀ ਪੂਰੀ ਆਸਾ ਕਰਾਂ ਸੱਧਰ, ਸਦਮੇ ਸਭ ਦੇ ਵੇਖ ਵਖਾਈਆ। ਨੀ ਮੈਂ ਕੀ ਕਰਨ ਆਇਆ ਅਦਲ, ਇਨਸਾਫ਼ ਧੁਰ ਦਾ ਇਕ ਜਣਾਈਆ। ਦੀਨ ਦੁਨੀ ਦਾ ਖ਼ਾਕਾ ਦੇਣਾ ਬਦਲ, ਬਦਲਾ ਚੁਕਾਵਾਂ ਚਾਈਂ ਚਾਈਂਆ। ਸਚ ਦਵਾਰਾ ਇਕੋ ਦੱਸਾਂ ਲੰਘਣ, ਜਿਥੇ ਮੇਲਾ ਮਿਲੇ ਸ਼ਹਿਨਸ਼ਾਹੀਆ। ਧਰਮ ਧਾਰ ਵਖਾਵਾਂ ਪਲੰਘਨ, ਜਿਸ ਦੀ ਬਾਢੀ ਬਣਤ ਨਾ ਕੋਇ ਬਣਾਈਆ। ਨਾਮ ਨਿਧਾਨ ਵੱਜੇ ਮਰਦੰਗਣ, ਤੰਬੂਰਾ ਤੰਦ ਸਿਤਾਰ ਨਾ ਕੋਇ ਹਿਲਾਈਆ। ਕਰੇ ਖੇਲ ਸੂਰਾ ਸਰਬੰਗਨ, ਹਰਿ ਕਰਤਾ ਬੇਪ੍ਰਵਾਹੀਆ। ਸਦੀ ਚੌਧਵੀਂ ਸਭ ਨੂੰ ਦੱਸਾਂ ਇਕੋ ਬੰਦਨ, ਡੰਡਾਵਤ ਸੱਯਦਾ ਇਕ ਦ੍ਰਿੜਾਈਆ। ਭੇਵ ਚੁਕਾਵਾਂ ਖੰਡ ਬ੍ਰਹਿਮੰਡਣ, ਵਰਭੰਡਣ ਪੜਦਾ ਲਾਹੀਆ। ਝਗੜਾ ਰਹੇ ਨਾ ਕਾਇਆ ਮਾਟੀ ਬਦਨ, ਆਤਮ ਬ੍ਰਹਮ ਮੇਲਾ ਸਹਿਜ ਸੁਭਾਈਆ। ਚਰਨ ਧੂੜੀ ਕਰਾਵਾਂ ਇਕੋ ਮਜਨ, ਦੁਰਮਤ ਮੈਲ ਧੁਆਈਆ। ਸ੍ਰਿਸ਼ਟ ਸਬਾਈ ਬਣ ਕੇ ਸੱਜਣ, ਸਗਲਾ ਸੰਗੀ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਦੇਵਣਹਾਰ ਸਰਨਾਈਆ। ਸਦੀ ਚੌਧਵੀਂ ਕਹੇ ਮੈਂ ਮੁਹੰਮਦ ਦੀ ਕ਼ਬਰ ਦੇ ਅੰਦਰ ਮਾਰੀ ਝਾਕੀ, ਆਪਣੀ ਅੱਖ ਚੁਰਾਈਆ । ਓਥੇ ਦਿਸਿਆ ਕੋਈ ਨਾ ਸਾਥੀ, ਮੇਰੀ ਰਾਮ ਦੁਹਾਈਆ। ਪੁੱਛੇ ਕੋਈ ਕਿਸੇ ਨਾ ਵਾਤੀ, ਸਿਰ ਹੱਥ ਨਾ ਕੋਇ ਟਿਕਾਈਆ। ਮੈਂ ਸੁਣਾਈ ਅਗੰਮੀ ਬਾਤੀ, ਫ਼ਰਮਾਨਾ ਧੁਰਦਰਗਾਹੀਆ। ਕਿਥੇ ਗਏ ਮੁਹੰਮਦਾ ਸਾਥੀ, ਸਗਲਾ ਸੰਗ ਤਜਾਈਆ। ਮੈਂ ਤੇਰੀ ਮੰਨਦੀ ਰਹੀ ਆਖੀ, ਆਖ਼ਰ ਤੋੜ ਨਿਭਾਈਆ। ਹੁਣ ਮਿਲ ਗਈ ਮੈਨੂੰ ਪਰਮ ਪੁਰਖ ਦੀ ਪਾਤੀ, ਸੁਨੇਹੜਾ ਦਿਤਾ ਸੁਣਾਈਆ। ਨਾਤਾ ਤੋੜ ਕੇ ਤਾਈ ਚਾਚੀ, ਮਾਸੀ ਫੁਫੀ ਦੇਣੀ ਤਜਾਈਆ। ਮੰਜ਼ਲ ਚੜ੍ਹ ਕੇ ਵੇਖ ਘਾਟੀ, ਚੌਦਾਂ ਤਬਕਾਂ ਪੰਧ ਮੁਕਾਈਆ। ਜਿਥੇ ਵਸੇ ਪੁਰਖ ਅਬਿਨਾਸ਼ੀ, ਹਰਿ ਕਰਤਾ ਧੁਰਦਰਗਾਹੀਆ। ਓਥੇ ਤੇਰੀ ਧਾਰ ਧਾਰ ਬਣਾਏ ਸਾਚੀ, ਸਚ ਸਚ ਵਡਿਆਈਆ। ਮੈਂ ਕੋਈ ਤਨ ਵਜੂਦ ਨਹੀਂ ਤਨ ਮਾਟੀ ਖ਼ਾਕੀ, ਰਜੋ ਤਮੋ ਸਤੋ ਨਾਲ ਵਡਿਆਈਆ। ਮੈਂ ਨਿਰਗੁਣ ਨੂਰ ਜੋਤ ਪ੍ਰਕਾਸ਼ੀ, ਪ੍ਰਕਾਸ਼ਤ ਕੀਤਾ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਸਦੀ ਚੌਧਵੀਂ ਕਹੇ ਕ਼ਬਰਸਤਾਨ ਵਿਚ ਦਿਸਿਆ ਇਕ ਰੁੱਕਾ, ਬਿਨ ਅੱਖਰਾਂ ਨਜ਼ਰੀ ਆਈਆ। ਇਕ ਮੂਧਾ ਉਲਟਿਆ ਹੁੱਕਾ, ਹੁਕਮ ਧੁਰ ਦਾ ਰਾਹ ਤਕਾਈਆ। ਜਿਸ ਦੇ ਵਿਚ ਨਹੀਂ ਕੋਈ ਤੁੱਕਾ, ਤੁਖ਼ਮ ਤਾਸੀਰ ਰਿਹਾ ਬਦਲਾਈਆ । ਇਕ ਰੂਪ ਦਿਸਿਆ ਚਾਰ ਜੁਗ ਦਾ ਭੁੱਖਾ, ਜਿਸ ਦੀ ਤ੍ਰਿਸ਼ਨਾ ਨਾ ਕੋਇ ਬੁਝਾਈਆ। ਇਕ ਬਿਨ ਛੱਪਰ ਛੰਨ ਤੋਂ ਦਿਸਿਆ ਝੁੱਗਾ, ਜੋ ਪਰਵਰਦਿਗਾਰ ਆਪ ਸੁਹਾਈਆ। ਹਜ਼ਰਤ ਮੁਹੰਮਦ ਹੋਇਆ ਬੁੱਢਾ, ਹੱਥ ਕਮਰ ਉਤੇ ਟਿਕਾਈਆ। ਹੱਥ ਵਿਚ ਫੜਿਆ ਮੋਟਾ ਗੁੱਦਾ, ਹੌਲੀ ਹੌਲੀ ਚਲੇ ਆਪਣਾ ਪੰਧ ਮੁਕਾਈਆ। ਪਤਾ ਨਹੀਂ ਕੀ ਹਾਲ ਹੋਣਾ ਉਤੇ ਬਸੁਧਾ, ਧਰਨੀ ਕੀ ਕੀ ਖੇਲ ਵਖਾਈਆ। ਪੁਰਖ ਅਕਾਲਾ ਬਦਲਣ ਵਾਲਾ ਜੁਗਾ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਜਿਸ ਦਾ ਸਮਝਿਆ ਕਿਸੇ ਨਾ ਮੁੱਦਾ, ਮੁੱਦਤਾਂ ਤੋਂ ਬੈਠੇ ਰਾਹ ਤਕਾਈਆ। ਓਹ ਅੰਤ ਅਖ਼ੀਰ ਆਪੇ ਪੁੱਜਾ, ਪੂਜਨੀਕ ਸ਼ਹਿਨਸ਼ਾਹੀਆ। ਜਿਸ ਦਾ ਖੇਲ ਰਹੇ ਨਾ ਲੁਕਾ, ਲੁਕ਼ਮਾਨ ਬੈਠਾ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ।

❋

❋

ਸਦੀ ਚੌਧਵੀਂ ਕਹੇ ਮੈਂ ਕ਼ਬਰ ਦੇ ਅੰਦਰ ਵੇਖਿਆ ਪੜਦਾ, ਪਰਦਾਨਸ਼ੀਂ ਦਇਆ ਕਮਾਈਆ। ਜਗਤ ਜਹਾਨ ਤੱਕਿਆ ਸੜਦਾ, ਅਗਨੀ ਤਤ ਨਾ ਕੋਇ ਬੁਝਾਈਆ। ਕੂੜੇ ਵਹਿਣ ਵੇਖਿਆ ਹੜ੍ਹਦਾ, ਅੱਗੇ ਹੋ ਨਾ ਕੋਇ ਅਟਕਾਈਆ। ਪਰਦਾ ਖੁਲ੍ਹਿਆ ਕਿਸੇ ਨਾ ਸੱਚੇ ਦਰ ਦਾ, ਮੰਜ਼ਲ ਹੱਕ ਨਾ ਕੋਇ ਚੜ੍ਹਾਈਆ। ਮੁਰੀਦ ਮੁਰਸ਼ਦ ਸਾਥ ਜਾਵੇ ਛਡਦਾ, ਸੰਗੀ ਸੰਗ ਨਾ ਕੋਇ ਬਣਾਈਆ। ਨਾਤਾ ਮੁਕਦਾ ਜਾਵੇ ਮਾਸ ਨਾੜੀ ਹੱਡ ਦਾ, ਤਨ ਵਜੂਦ ਨਾ ਕੋਇ ਵਡਿਆਈਆ। ਮਾਰਗ ਮਿਲੇ ਨਾ ਸਾਚੇ ਪਦ ਦਾ, ਮੰਜ਼ਲ ਮਹਿਬੂਬ ਨਾ ਕੋਇ ਚੜ੍ਹਾਈਆ। ਨਜ਼ਾਰਾ ਤੱਕਿਆ ਕਲਜੁਗ ਬਦ ਦਾ, ਬਦੀ ਘਰ ਘਰ ਰਿਹਾ ਵਖਾਈਆ। ਖੇਲ ਵੇਖਿਆ ਦੀਨ ਮਜ਼੍ਹਬ ਦੀ ਹੱਦ ਦਾ, ਵੰਡਾਂ ਵਿਚ ਵੰਡੀਆਂ ਆਪ ਜਣਾਈਆ। ਨਜ਼ਾਰਾ ਵੇਖਿਆ ਓਸ ਪੁਰਖ ਸਮਰਥ ਦਾ, ਜੋ ਸਰਬ ਕਲਾ ਅਖਵਾਈਆ। ਜੋ ਜੁਗ ਜੁਗ ਪੈਜ ਰਖਦਾ, ਨਿਤ ਨਿਤ ਹੋਏ ਸਹਾਈਆ। ਗੁਰ ਅਵਤਾਰ ਪੈਗ਼ੰਬਰਾਂ ਮਾਰਗ ਦੱਸਦਾ, ਸ਼ਬਦ ਸੰਦੇਸ਼ੇ ਵਿਚ ਸੁਣਾਈਆ। ਅੰਤਮ ਖੇਲ ਕਰੇ ਹਕ਼ੀਕ਼ੀ ਹੱਕ ਦਾ, ਧੁਰ ਦਾ ਹੁਕਮ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦਸ਼ਾ ਇਕ ਸੁਣਾਈਆ। ਮੁਹੰਮਦ ਦੀ ਕ਼ਬਰ ਕਹੇ ਸੁਣ ਸਦੀ ਚੌਧਵੀਂ ਬੁੱਢੜੀ ਮਾਈ, ਸਚ ਦਿਆਂ ਸੁਣਾਈਆ। ਮੇਰੀ ਪਰਦਿਆਂ ਵਿਚ ਦੁਹਾਈ, ਬਹੁੜੀ ਬਹੁੜੀ ਰਹੀ ਕੁਰਲਾਈਆ। ਮੁਹੰਮਦ ਦੀ ਸ਼ਰਅ ਬਣੀ ਕਸਾਈ, ਛੁਰੀਆਂ ਹੱਥਾਂ ਵਿਚ ਉਠਾਈਆ। ਉਮਤ ਹੋਣ ਲੱਗੀ ਜੁਦਾਈ, ਸਾਚਾ ਸੰਗ ਨਾ ਕੋਇ ਨਿਭਾਈਆ। ਜਿਹੜਾ ਗੋਬਿੰਦ ਬੂਟਾ ਪੁਟਿਆ ਕਾਹੀ, ਓਹ ਜੜ੍ਹ ਰਿਹਾ ਉਖੜਾਈਆ। ਜਿਹੜੇ ਬੱਚੇ ਨੀਹਾਂ ਹੇਠ ਦਬਾਈ, ਓਹ ਮੈਨੂੰ ਰਹੇ ਹਿਲਾਈਆ। ਮੇਰਾ ਅੰਤਰ ਖ਼ਾਲੀ ਵਿਚ ਵਸਤ ਕੋਇ ਨਾਹੀਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਧੁਰ ਦਾ ਧਰਮ ਆਪ ਉਪਜਾਈਆ। ਕ਼ਬਰ ਕਹੇ ਮੇਰੇ ਅੰਦਰ ਨਾ ਕੋਈ ਮਿੱਟੀ ਨਾ ਕੋਈ ਖ਼ਾਕ, ਹੱਡ ਮਾਸ ਨਾੜੀ ਨਜ਼ਰ ਕੋਇ ਨਾ ਆਈਆ। ਮੈਂ ਮੁਰੀਦਾਂ ਮੁਰਦਾ ਹੋਣ ਦੀ ਦੱਸਾਂ ਜਾਚ, ਜੀਵਤ ਆਪਣਾ ਰੂਪ ਲਵੋ ਬਦਲਾਈਆ। ਧੁਰ ਦੇ ਮੁਰਸ਼ਦ ਦਾ ਰੱਖੋ ਸਦਾ ਸਾਥ, ਸਗਲਾ ਸੰਗ ਬਣਾਈਆ। ਸਦੀ ਚੌਧਵੀਂ ਆਈ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਚਮਕਾਈਆ। ਮੁਹੰਮਦ ਦੀ ਮਹਰਮ ਵਾਲੀ ਖ਼ਾਹਿਸ਼, ਖ਼ਾਲਸ ਆਪਣਾ ਰੰਗ ਵਖਾਈਆ। ਜਿਸ ਦੀ ਸਾਰੇ ਕਰਨ ਤਲਾਸ਼, ਖੋਜਣ ਥਾਉਂ ਥਾਈਂਆ। ਓਹ ਕਰਨੀ ਦਾ ਕਰਤਾ ਕਰੇ ਜੋਤ ਪ੍ਰਕਾਸ਼, ਨਿਰਗੁਣ ਨੂਰ ਨੂਰ ਅਲਾਹੀਆ। ਪੈਗ਼ੰਬਰਾਂ ਕਰੇ ਦਾਸੀ ਦਾਸ, ਸੇਵਕ ਸੇਵਾ ਰੂਪ ਪ੍ਰਗਟਾਈਆ । ਮੇਰੇ ਅੰਦਰੋਂ ਸਭ ਕੁਛ ਰਿਹਾ ਭਾਖ, ਭਾਖਿਆ ਧੁਰ ਦੀ ਦੇਵਾਂ ਸੁਣਾਈਆ। ਮੁਹੰਮਦ ਦਾ ਪੂਰਾ ਹੋਣ ਲੱਗਾ ਭਵਿਖਤ ਵਾਕ, ਪੇਸ਼ੀਨਗੋਈ ਵੇਖ ਵਖਾਈਆ। ਮੇਰੇ ਅੰਦਰ ਕਿਸੇ ਨਬੀ ਦੀ ਛੁਪੀ ਨਹੀਂ ਕੋਈ ਜ਼ਾਤ, ਜਲਵਾ ਨੂਰ ਨਾ ਕੋਇ ਚਮਕਾਈਆ। ਮੈਂ ਤੇ ਧਰਤੀ ਵਿਚ ਪੁੱਟੀ ਖਾਡ, ਬੈਠੀ ਆਪਣਾ ਆਸਣ ਲਾਈਆ। ਈਸਾ ਮੇਰੇ ਵਿਚ ਵੜਨ ਲੱਗਿਆਂ ਤਿੰਨ ਵਾਰੀ ਮੁਖੋਂ ਕਿਹਾ ਗਾਡ, ਬਿਨਾ ਰੂਹ ਤੋਂ ਕਲਮਾ ਗਾਈਆ। ਮੁਹੰਮਦ ਅੰਦਰ ਵੜ ਕੇ ਕਿਹਾ ਮੈਨੂੰ ਵਾਹਦ, ਮੇਰਾ ਮਾਲਕ ਨੂਰ ਖ਼ੁਦਾਈਆ । ਮੈਨੂੰ ਇਕੋ ਗੱਲ ਮੁਹੰਮਦ ਦੀ ਰਹੀ ਯਾਦ, ਸੋ ਸਭ ਨੂੰ ਦਿਆਂ ਸੁਣਾਈਆ। ਸਦੀ ਚੌਧਵੀਂ ਅੰਤ ਅਖ਼ੀਰ ਸਭ ਨੇ ਹੋਣਾ ਬਰਬਾਦ, ਬਦੀ ਕਰਨ ਵਾਲਾ ਰਹਿਣ ਕੋਇ ਨਾ ਪਾਈਆ। ਜਿਹੜਾ ਖ਼ੁਸ਼ੀਆਂ ਨਾਲ ਲਗਾਇਆ ਬਾਗ਼, ਗੁਲਸ਼ਨ ਮਾਤ ਮਹਿਕਾਈਆ। ਇਹਦਾ ਬੁਝਣਾ ਅੰਤ ਚਰਾਗ਼,

❋

❋

ਦੀਵਾ ਬਾਤੀ ਨਾ ਕੋਇ ਰੁਸ਼ਨਾਈਆ। ਕ਼ਬਰ ਕਹੇ ਇਹ ਮੇਰੀ ਧੀਮੀ ਜਿਹੀ ਆਵਾਜ਼, ਹੌਲੀ ਹੌਲੀ ਸੁਣਾਈਆ। ਸਾਰਾ ਛੱਬੀ ਪੋਹ ਨੂੰ ਦੱਸੂੰ ਰਾਜ਼, ਕੀ ਮੁਹੰਮਦ ਆਪਣੀ ਹਮਦ ਵਿਚ ਆਸਾ ਗਿਆ ਰਖਾਈਆ। ਕੀ ਨਾਨਕ ਨੇ ਨੌ ਫ਼ਿਕਰੇ ਬੋਲੇ ਵਿਚ ਬਗ਼ਦਾਦ, ਜਿਸ ਨੂੰ ਅੱਜ ਤਕ ਨਾ ਕੋਇ ਸਮਝਾਈਆ। ਕੀ ਨਗ਼ਮਾ ਕਿਹਾ ਜਿਸ ਵੇਲੇ ਗੋਬਿੰਦ ਨੇ ਉਂਗਲ ਉਤੋਂ ਉਡਾਇਆ ਬਾਜ਼, ਬਾਜਾਂ ਵਾਲੇ ਆਪਣਾ ਧਿਆਨ ਲਗਾਈਆ। ਕ਼ਬਰ ਕਹੇ ਮੈਂ ਸਭ ਦੀ ਸੁਣਦੀ ਰਹੀ ਆਵਾਜ਼, ਸੁਣ ਸੁਣ ਆਪਣਾ ਝਟ ਲੰਘਾਈਆ। ਇਕ ਦਿਨ ਸਾਰਿਆਂ ਕੱਠਿਆਂ ਕਿਹਾ ਸਾਡੇ ਮਾਲਕ ਦੇ ਸਿਰ ਤੇ ਹੋਣਾ ਤਾਜ, ਦੂਜਾ ਨਜ਼ਰ ਕੋਇ ਨਾ ਆਈਆ। ਉਸ ਦੇ ਅੱਗੇ ਨਾ ਕੋਈ ਸਵਾਲ ਨਾ ਕੋਈ ਜਵਾਬ, ਬੋਲਬਾਲਾ ਅੱਗੇ ਨਾ ਕੋਇ ਸੁਣਾਈਆ। ਸਾਰਿਆਂ ਝੁਕ ਝੁਕ ਕਰਨਾ ਆਦਾਬ, ਨਮਸਤਿਆਂ ਵਿਚ ਸੀਸ ਨਿਵਾਈਆ। ਕਬਰ ਕਹੇ ਮੁਹੰਮਦ ਨੇ ਹੋਰ ਦੱਸਿਆ ਓਸ ਦੇ ਕੋਲ ਅਗੰਮੀ ਕਿਤਾਬ, ਕੁਤਬਖ਼ਾਨੇ ਵਿਚ ਨਾ ਕੋਇ ਟਿਕਾਈਆ। ਜਿਸ ਦਾ ਲੇਖਾ ਨਹੀਂ ਹਿਸਾਬ, ਗਿਣਤੀ ਵਿਚ ਗਣਤ ਨਾ ਕੋਇ ਗਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਕ਼ਬਰ ਕਹੇ ਮੁਹੰਮਦ ਨੇ ਤਿੰਨ ਵਾਰ ਕਿਹਾ ਅੱਲਾ ਮੇਰੇ ਅਹਿਬਾਬ, ਤੇਰੀ ਬੇਪ੍ਰਵਾਹੀਆ। ਮੇਰੇ ਪਿਛੋਂ ਨਾਨਕ ਆਵੇ ਲੈ ਕੇ ਤੇਰੀ ਰਬਾਬ, ਤੂੰ ਹੀ ਤੂੰ ਹੀ ਰਾਗ ਅਲਾਈਆ। ਨਾ ਓਹ ਸੰਤ ਹੋਵੇ ਨਾ ਓਹ ਜਗਤ ਵਾਲਾ ਸਾਧ, ਪੈਗ਼ੰਬਰਾਂ ਵਾਲਾ ਰੂਪ ਨਾ ਕੋਇ ਧਰਾਈਆ। ਨਾ ਓਹ ਹਕ਼ੀਕ਼ੀ ਹੋਵੇ ਨਾ ਹੋਵੇ ਇਸ਼ਕ ਮਜਾਜ਼, ਦੋਹਾਂ ਤੋਂ ਪਰੇ ਤੇਰਾ ਖੇਲ ਬੇਪ੍ਰਵਾਹੀਆ। ਓਹਨੂੰ ਬਖ਼ਸ਼ਣਾ ਓਹ ਖ਼ਤਾਬ, ਜੋ ਖ਼ਤਾ ਸਭ ਦੀ ਮੁਆਫ਼ ਕਰਾਈਆ। ਓਹ ਫਿਰ ਤੈਨੂੰ ਕਰੇ ਯਾਦ, ਤੇਰਾ ਧਿਆਨ ਲਗਾਈਆ। ਅੰਤਰ ਅੰਤਰ ਮਾਰ ਆਵਾਜ਼, ਪਰਵਰਦਿਗਾਰ ਦਏ ਸੁਣਾਈਆ। ਜਿਸ ਵੇਲੇ ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਣ ਲੱਗੇ ਬਰਬਾਦ, ਸਾਧਨਾ ਸਚ ਨਾ ਕੋਇ ਕਰਾਈਆ। ਦੀਨ ਦੁਨੀ ਦਾ ਵਿਗੜਨ ਲੱਗੇ ਸਮਾਜ, ਗੁਰ ਅਵਤਾਰ ਪੈਗ਼ੰਬਰ ਨਾ ਕੋਇ ਸਹਾਈਆ। ਤੂੰ ਖੇਲ ਖਿਲੌਣਾ ਆਪ, ਆਪਣੀ ਦਇਆ ਕਮਾਈਆ। ਮੈਂ ਪਰਵਰਦਿਗਾਰ ਤੈਨੂੰ ਮੰਨਿਆ ਬਾਪ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਨਾਨਕ ਨੇ ਗੌਣਾ ਤੇਰਾ ਸੋਹੰ ਜਾਪ, ਆਸਾ ਮੁਹੰਮਦ ਇਕ ਜਣਾਈਆ। ਸਦੀ ਚੌਧਵੀਂ ਚਾਰੋਂ ਕੁੰਟ ਵਧਣਾ ਪਾਪ, ਪਤਤ ਪੁਨੀਤ ਨਾ ਕੋਇ ਕਰਾਈਆ। ਮਨੂਆ ਮਨ ਹੋਣਾ ਗੁਸਤਾਖ਼, ਮਨਮਤ ਕਰੇ ਲੜਾਈਆ। ਓਸ ਵੇਲੇ ਤੂੰ ਪ੍ਰਗਟ ਹੋਵੀਂ ਸਾਖਿਆਤ, ਨਿਰਗੁਣ ਨਿਰਵੈਰ ਨਿਰਾਕਾਰ ਆਪਣੀ ਦਇਆ ਕਮਾਈਆ। ਝਗੜਾ ਮੁਕਾ ਦੇਈਂ ਦੀਨ ਮਜ਼੍ਹਬ ਕਾਗ਼ਜ਼ਾਤ, ਹਿੱਸਾ ਵੰਡ ਨਾ ਕੋਇ ਵਖਾਈਆ। ਸਾਨੂੰ ਸਭ ਨੂੰ ਦੇਈਂ ਸ਼ਾਬਾਸ਼, ਸਿਰ ਆਪਣਾ ਹੱਥ ਰਖਾਈਆ। ਅਸੀਂ ਤੱਕੀਏ ਤੇਰਾ ਨੂਰ ਜੋਤ ਪ੍ਰਕਾਸ਼, ਚਾਰੋਂ ਕੁੰਟ ਡਗਮਗਾਈਆ। ਕ਼ਬਰਾਂ ਵਿਚੋਂ ਪੈਗ਼ੰਬਰਾਂ ਨੂੰ ਕਰੀਂ ਖ਼ਲਾਸ, ਮਕ਼ਬਰਿਆਂ ਵਿਚ ਨਾ ਕੋਇ ਵਡਿਆਈਆ। ਸੰਤ ਸੁਹੇਲੇ ਕਰੀਂ ਤਲਾਸ਼, ਕਾਇਆ ਕਾਅਬਾ ਫੋਲ ਫੁਲਾਈਆ। ਕੂੜ ਕਲਪਣਾ ਕਰੀਂ ਫ਼ਾਸ਼, ਨਾਤਾ ਦੀਨ ਦੁਨੀ ਤੁੜਾਈਆ। ਮੇਰੀ ਇਕੋ ਆਸਾ ਮਨਸਾ ਇਕੋ ਅੰਤ ਅਖ਼ੀਰੀ ਸਾਸ, ਸਾਹ ਸਾਹ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਰ ਦਾਤੇ ਤੇਰੀ ਵਡਿਆਈਆ। ਮੁਹੰਮਦ ਕ਼ਬਰ ਕਹੇ ਤੂੰ ਸਾਰੇ ਕਰਨੇ ਕ਼ਾਬੂ, ਬਚਿਆ ਰਹਿਣ ਕੋਇ ਨਾ ਪਾਈਆ। ਦੀਨ ਦੁਨੀ ਦਾ ਝਗੜਾ ਮੇਟਣਾ ਵਾਧੂ, ਵਾਧਲ ਰੂਪ ਨਾ ਕੋਇ ਦਰਸਾਈਆ। ਦੀਨ ਮਜ਼੍ਹਬ ਇਕ ਦੂਜੇ ਨਾਲ

❋

❋

ਮਿਲਾਵਣ ਬਾਜ਼ੂ, ਬਾਜ਼ੀਗਰ ਆਪਣਾ ਡੰਕ ਦੇਣਾ ਵਜਾਈਆ। ਤੇਰੇ ਭਗਤ ਧੁਰ ਦੇ ਹੋਣ ਸਾਧੂ, ਸਾਧਨਾ ਸਚ ਦੇਣੀ ਸਮਝਾਈਆ। ਜੋ ਜਨ ਸਰਨ ਸਰਨਾਈ ਤੇਰੀ ਲਾਗੂ, ਲਗ ਮਾਤਰ ਦਾ ਡੇਰਾ ਦੇਣਾ ਢਾਹੀਆ। ਤੇਰੇ ਧਰਮ ਦਵਾਰੇ ਸਤਿਜੁਗ ਵਿਚ ਕੋਇ ਨਾ ਪੀਏ ਤਮਾਕੂ, ਮੁਹੰਮਦ ਰੋ ਕੇ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਿਗਾਹ ਇਕ ਉਠਾਈਆ। ਮੁਹੰਮਦ ਕ਼ਬਰ ਕਹੇ ਪ੍ਰਭ ਮੇਟ ਦੇਣਾ ਤੂੰ ਧੱਬਾ, ਧੋਬੀ ਹੋ ਕੇ ਕਰੀਂ ਸਫ਼ਾਈਆ। ਸਚ ਪੈਗ਼ੰਬਰਾਂ ਦਾ ਬਣ ਕੇ ਅੱਬਾ, ਅੰਮੀ ਆਪਣੀ ਗੋਦ ਉਠਾਈਆ। ਤੇਰਾ ਨੂਰ ਜ਼ਹੂਰ ਜਲਵਾਗਰ ਖੇਲ ਹੋਵੇ ਬੱਗਾ, ਬਗ਼ਲਗੀਰ ਕਰੀਂ ਲੋਕਾਈਆ। ਗੁਰ ਅਵਤਾਰ ਪੈਗ਼ੰਬਰਾਂ ਦਾ ਲੇਖੇ ਲਾ ਕੇ ਅੱਗਾ, ਅੱਗੇ ਆਪਣਾ ਹੁਕਮ ਵਰਤਾਈਆ। ਸਤਿਜੁਗ ਸਾਚੇ ਨਾ ਕੋਈ ਬੱਕਰੀ ਗਾਂ ਖਾਏ ਢੱਗਾ, ਛੁਰੀ ਚਲੇ ਨਾ ਜਗਤ ਕਸਾਈਆ । ਸਾਰੇ ਮੰਨਣ ਤੇਰੀ ਰਜ਼ਾ, ਸਿਰ ਸਕੇ ਨਾ ਕੋਇ ਉਠਾਈਆ। ਅੰਮ੍ਰਿਤ ਰਸ ਦਾ ਦੇਣਾ ਮਜ਼ਾ, ਆਬੇਹਯਾਤ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦੀ ਚੌਧਵੀਂ ਕਹੇ ਨੌ ਗੁਰਮੁਖ ਚੜ੍ਹੇ ਹੋਣ ਉਪਰ ਗੱਡਾ, ਗਾਈਡ ਗਾਡ ਵੇਖ ਵਖਾਈਆ।

੨੪ ਮੱਘਰ ਸ਼ਹਿਨਸ਼ਾਹੀ ਸੰਮਤ ੪ ਮਨਸਾ ਸਿੰਘ ਦੇ ਗ੍ਰਹਿ ਫਰਾਲਾ ਜ਼ਿਲਾ ਜਲੰਧਰ

ਸਦੀ ਚੌਧਵੀਂ ਕਹੇ ਮੁਹੰਮਦ ਕ਼ਬਰ ਚੌਦਾਂ ਹੱਥ ਡੂੰਘੀ, ਚੌਦਸ ਚੰਦ ਚਮਕਾਈਆ। ਜਿਸ ਦੇ ਨਾਲ ਰੱਖੀ ਇਕ ਖੂੰਡੀ, ਕ਼ਦਮਾਂ ਨਾਲ ਛੁਹਾਈਆ। ਇਕ ਰੇਤ ਦੀ ਭਰ ਕੇ ਚੂੰਡੀ, ਦੋਹਾਂ ਚਰਨਾਂ ਵਿਚ ਰਖਾਈਆ। ਢਾਈ ਫ਼ੁਟ ਦੀ ਕੋਲ ਟਿਕਾਈ ਤੂੰਬੀ, ਲਹਿੰਦੀ ਦਿਸ਼ਾ ਸੋਭਾ ਪਾਈਆ। ਇਕ ਪੋਟਲੀ ਰੱਖੀ ਸਵਾ ਪਾ ਰੂੰ ਦੀ, ਚਿੱਟੀ ਸਫ਼ੈਦ ਦਿਤੀ ਟਿਕਾਈਆ। ਇਕ ਬੇੜੀ ਰੱਖੀ ਨਬੀ ਨੂਹ ਦੀ, ਛੋਟੀ ਜੇਹੀ ਬਣਾਈਆ। ਇਕ ਲੱਜ ਟਿਕਾਈ ਨਾਲ ਖੂਹ ਦੀ, ਮੋਟੀ ਪਤਲੀ ਨਾ ਕੋਇ ਸਮਝਾਈਆ । ਇਕ ਬੇਰੀ ਟਾਹਣੀ ਲਿਆਂਦੀ ਜੂਹ ਦੀ, ਜੰਗਲ ਵਿਚ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਾਚੀ ਖੇਲ ਖਿਲਾਈਆ। ਸਦੀ ਚੌਧਵੀਂ ਕਹੇ ਜਿਸ ਵੇਲੇ ਮੁਹੰਮਦ ਨੂੰ ਕੀਤਾ ਦਫ਼ਨ, ਦਫ਼ਾ ਦਫ਼ਤਰ ਵਿਚ ਲਗਾਈਆ। ਚਾਰ ਕੰਨੀਆਂ ਵਾਲਾ ਉਤੇ ਪਾਇਆ ਕਫ਼ਨ, ਚਾਰੋਂ ਤਰਫ਼ ਰੰਗ ਰੰਗਾਈਆ। ਉਪਰ ਕਿਉੜਾ ਲੱਗਾ ਬਰਸਣ, ਗੁਲ ਰੂਪ ਮਹਿਕਾਈਆ। ਮੁਰੀਦਾਂ ਕੀਤਾ ਦਰਸ਼ਨ, ਪਰਦਾ ਠੋਡੀ ਤੋਂ ਉਪਰ ਉਠਾਈਆ। ਸਭ ਦਾ ਦਿਲ ਲੱਗਾ ਭਟਕਣ, ਹੌਕਿਆਂ ਵਿਚ ਹਿਲਾਈਆ। ਓਸ ਵੇਲੇ ਬੱਦਲ ਲੱਗਾ ਸੀ ਗਰਜਣ, ਘਨਘੋਰ ਘਟਾ ਛਾਈਆ। ਸੂਫ਼ੀ ਫ਼ਕੀਰਾਂ ਦਾ ਟੋਲਾ ਸੀ ਇਕ ਦਰਜਨ, ਬਾਰਾਂ ਮਸਤ ਨਜ਼ਰੀ ਆਈਆ। ਓਹ ਕਰਨ ਲੱਗੇ ਅਰਜ਼ਨ, ਖ਼ੁਦ ਖ਼ੁਦਾ ਤੇਰੀ ਬੇਪ੍ਰਵਾਹੀਆ। ਇਹ ਖੇਲ ਤੇਰਾ ਅਸਚਰਜਨ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੈਂ ਕਰਾਂ ਕੀ ਤਅਰੀਫ਼, ਸਿਫ਼ਤਾਂ ਵਿਚ ਸਾਲਾਹੀਆ। ਕ਼ਬਰ ਦੇ ਕੋਲ ਆਇਆ ਇਕ ਜ਼ਈਫ਼, ਜ਼ਈਫ਼ਉਲਉਮਰ ਨਜ਼ਰੀ ਆਈਆ। ਉਸ ਦੇ ਹੱਥ ਵਿਚ ਫੜੀ ਨਿੱਕੀ ਜਿਹੀ ਮਸੀਤ, ਹੁਜਰਾਂ ਹੱਥਾਂ ਨਾਲ ਬਣਾਈਆ। ਇਕ ਵਲਜ਼ਾਜ਼ੂ ਲਿਖਿਆ ਅੱਖਰ ਉਤੇ ਤਵੀਤ, ਤਾਜ਼ਾ ਲਿਆ

❋

❋

ਬਣਾਈਆ। ਮੁਖੋਂ ਕਹੇ ਮੁਹੰਮਦਾ ਤੂੰ ਤੇ ਰਾਜ਼ੀ ਕਰਦਾ ਸੈਂ ਮਰੀਜ਼, ਕਿਉਂ ਮੁਰਦਾ ਹੋ ਕੇ ਗੋਰ ਸਮਾਈਆ। ਨਾਲ ਸਪਾਰੇ ਪੜ੍ਹ ਕ਼ੁਰਾਨ ਮਜੀਦ, ਮੁਖੋਂ ਰਿਹਾ ਅਲਾਈਆ । ਜਿਸ ਖ਼ੁਦਾ ਦੀ ਕਰ ਕੇ ਗਿਉਂ ਤਾਈਦ, ਉਹਦਾ ਪੜਦਾ ਕਵਣ ਉਠਾਈਆ। ਹੁਕਮੇ ਅੰਦਰ ਕੀਤੀ ਤਾਕੀਦ, ਫ਼ਰਮਾਨਿਆਂ ਵਿਚ ਜਣਾਈਆ। ਆਪ ਓਸ ਦਾ ਬਣ ਕੇ ਅਜ਼ੀਜ਼, ਸੇਵਾ ਆਜ਼ਮ ਵਾਲੀ ਕਮਾਈਆ। ਅੱਖਰਾਂ ਦਾ ਬਣ ਹਫ਼ੀਜ਼, ਹਰਫ਼ ਹਿਫ਼ਜ਼ ਗਿਆ ਕਰਾਈਆ। ਕਿਹੜਾ ਲੁਤਫ਼ ਤੇ ਕਿਹੜਾ ਲਤੀਫ਼, ਲਤੀਫ਼ਾ ਅਗਲਾ ਕਵਣ ਸਮਝਾਈਆ। ਕਿਉਂ ਤੱਤਾਂ ਤੁੱਟੀ ਪ੍ਰੀਤ, ਰੂਹ ਕੀਤੀ ਜੁਦਾਈਆ। ਤਨ ਹੋਇਆ ਕਿਉਂ ਪਲੀਤ, ਖ਼ਾਕ ਵਿਚ ਦਬਾਈਆ। ਕਿਧਰ ਗਈ ਤੇਰੀ ਬਖ਼ਸ਼ੀਸ਼, ਰਹਿਮਤ ਨੂਰ ਅਲਾਹੀਆ। ਜਿਸ ਦੇ ਚਰਨਾਂ ਕ਼ਦਮਾਂ ਝੁਕਦਾ ਸੀਸ, ਕਿਉਂ ਚਲਿਆ ਖ਼ਾਕ ਲੁਕਾਈਆ। ਵੜ ਬੈਠੋਂ ਕਾਇਆ ਮਾਟੀ ਰੱਖਕੇ ਕ਼ਬਰਾਂ ਬੀਚ, ਮਕ਼ਬਰਿਆਂ ਵਿਚ ਸਾਲਾਹੀਆ। ਫੇਰ ਕਰੀਏ ਕਦੋਂ ਉਡੀਕ, ਸਚ ਦੇਣਾ ਸਮਝਾਈਆ। ਮੁਹੰਮਦ ਆਸ਼ਾ ਕਹੇ ਮੈਂ ਨਾਚੀਜ਼, ਜਗਤ ਨਿਮਾਣੀ ਸੇਵ ਕਮਾਈਆ। ਮੇਰੇ ਅਮਾਮ ਦੀ ਰੱਖੋ ਉਮੀਦ, ਜੋ ਅਮਲਾਂ ਤੋਂ ਬਾਹਰ ਨੂਰ ਖ਼ੁਦਾਈਆ। ਸਦੀ ਚੌਧਵੀਂ ਜਾਣ ਦਿਓ ਬੀਤ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਫਿਰ ਆਪੇ ਆਵੇ ਸਾਹਿਬ ਪਰਵਰਦਿਗਾਰ ਜੋ ਲਹਿਣਾ ਦੇਣਾ ਮੁਕਾਏ ਅਬਲੀਸ, ਚਾਰ ਯਾਰੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਠਾਂਡਾ ਇਕ ਸੁਹਾਈਆ। ਸਦੀ ਚੌਧਵੀਂ ਕਹੇ ਕ਼ਬਰ ਵਿਚ ਦੋ ਕਬੂਤਰ ਦੇ ਰੱਖੇ ਖੰਬ, ਸੱਜੇ ਖੱਬੇ ਟਿਕਾਈਆ। ਨੌ ਪੱਤੇ ਰੱਖੇ ਅੰਬ, ਦੂਰ ਦੁਰਾਡੇ ਲਏ ਮੰਗਾਈਆ। ਇਕ ਟੋਟਾ ਰੱਖਿਆ ਨਾਲ ਚੰਮ, ਸਵਾ ਹੱਥ ਸੋਭਾ ਪਾਈਆ। ਇਕ ਲਿਖ ਕੇ ਰੱਖਿਆ ਖ਼ੁਸ਼ੀ ਗ਼ਮ, ਦੋਵੇਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਕ਼ਬਰ ਵਿਚ ਸਵਾ ਪਾ ਰੱਖੀ ਨਿਆਜ਼, ਸੱਤਾਂ ਰੰਗਾਂ ਸੋਭਾ ਪਾਈਆ। ਇਕ ਤਾਂਬੇ ਦਾ ਰੱਖਿਆ ਏਜ਼ਾਜ਼, ਮੁਹੰਮਦ ਅਹਿਮਦ ਨਾਮ ਲਿਖਾਈਆ। ਇਕ ਯਸੂ ਸੁਹਾਇਆ ਕਰਾਸ, ਸੱਜੇ ਹੱਥ ਨਾਲ ਛੁਹਾਈਆ। ਇਕ ਪਾਣੀ ਦਾ ਭਰ ਗਲਾਸ, ਸੀਸ ਨਾਲ ਟਿਕਾਈਆ। ਇਕ ਟੁਕੜਾ ਰੱਖ ਕੇ ਚਾਕ, ਆਪਣੀ ਖ਼ੁਸ਼ੀ ਬਣਾਈਆ। ਇਕ ਫੱਟੀ ਰੱਖ ਕੇ ਤਾਕ, ਖਿੜਕੀ ਦਿਤੀ ਸੁਹਾਈਆ। ਇਕ ਕੋਰੀ ਰੱਖ ਕਿਤਾਬ, ਕਾਨੀ ਕ਼ਲਮ ਨਾਲ ਟਿਕਾਈਆ। ਇਕ ਚਾਰ ਮੁਰੀਦਾਂ ਸਿਰ ਤੋਂ ਪੁੱਟ ਕੇ ਝਾਟ, ਵਾਲ ਪੰਜ ਪੰਜ ਟਿਕਾਈਆ। ਇਕ ਟੁੱਟੀ ਰੱਸੀ ਕੱਢਕੇ ਵਿਚੋਂ ਖਾਟ, ਅੰਦਰ ਦਿਤੀ ਰਖਾਈਆ। ਇਕ ਨੀਲਾ ਰੂਪ ਬਣਾ ਆਕਾਸ਼, ਗੱਤੇ ਉਤੇ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਲੇਖਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਕਬਰ ਅੰਦਰ ਰੱਖਿਆ ਰੰਗ ਨੀਲਾ, ਨੀਲਮ ਵਿਚੋਂ ਵੰਡ ਵੰਡਾਈਆ। ਸਵਾ ਗਿਠ ਦਾ ਰੱਖਿਆ ਤੀਲਾ, ਮਾਸ਼ੇ ਨੌ ਵਜ਼ਨ ਸਮਝਾਈਆ। ਇਕ ਦੋਪੱਟਾ ਧਰਿਆ ਗੀਲਾ, ਢਾਈ ਗਜ਼ ਵੰਡ ਵੰਡਾਈਆ। ਇਕ ਅੱਖਰਾਂ ਦਾ ਬਣਾ ਕ਼ਬੀਲਾ, ਉਮਤ ਨਬੀ ਨਾਲ ਮਿਲਾਈਆ। ਇਕ ਬਸਤਰ ਰੰਗ ਕੇ ਪੀਲਾ, ਥੱਲੇ ਦਿਤਾ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾੜ੍ਹਨਹਾਰਾ ਰੰਗ ਭੀਨਾ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ।

❋

❋

੨੪ ਮੱਘਰ ਸ਼ਹਿਨਸ਼ਾਹੀ ਸੰਮਤ ੪ ਚਰਨ ਕੌਰ ਦੇ ਗ੍ਰਹਿ ਫਰਾਲਾ ਜ਼ਿਲਾ ਜਲੰਧਰ

ਸਦੀ ਚੌਧਵੀਂ ਕਹੇ ਮੁਹੰਮਦ ਨੂੰ ਅੰਤ ਵੇਲੇ ਹੋਈ ਦਰਦ, ਦਰਦ ਦਰਦ ਵਿਚੋਂ ਉਪਜਾਈਆ। ਓਸੇ ਵੇਲੇ ਓਹਨੂੰ ਨਜ਼ਰੀ ਆਈ ਚੌਦਾਂ ਤਬਕ ਦੀ ਫ਼ਰਦ, ਲੇਖਾ ਵੇਖਿਆ ਥਾਉਂ ਥਾਈਂਆ। ਨਾਲ ਚਮਕਦੀ ਦਿਸੀ ਕਰਦ, ਜੋ ਸ਼ਰਅ ਕਸਾਈ ਰੂਪ ਵਟਾਈਆ। ਅੰਤ ਉਡਦੀ ਦਿਸੀ ਗਰਦ, ਅੰਧ ਅੰਧੇਰ ਲੋਕਾਈਆ। ਪ੍ਰਗਟ ਵੇਖਿਆ ਸੂਰਬੀਰ ਮਰਦਾਨਾ ਮਰਦ, ਅਕਲ ਕਲਧਾਰੀ ਨੂਰ ਅਲਾਹੀਆ। ਆਪਾ ਹੋਇਆ ਜ਼ਰਦ, ਲਾਲੀ ਰਹੀ ਨਾ ਰਾਈਆ। ਨਿਗਾਹ ਮਾਰੀ ਉਮਤ ਕੋਲ ਨਹੀਂ ਕੋਈ ਖਰਚ, ਕਲਮਾ ਹੱਕ ਨਜ਼ਰ ਕੋਇ ਨਾ ਆਈਆ। ਖ਼ਾਲੀ ਵੇਖੇ ਚਰਚ, ਚਰਾਗਾਹਾਂ ਵਿਚ ਦੁਹਾਈਆ। ਤੱਕਿਆ ਉਪਰ ਫ਼ਰਸ਼, ਫ਼ਲਕ ਪਰੇ ਰੁਸ਼ਨਾਈਆ। ਝਾਤੀ ਮਾਰੀ ਖ਼ਲਕ, ਚਾਰੋਂ ਕੁੰਟ ਦੁਹਾਈਆ। ਪੁੱਠੀ ਹੋਈ ਨਰਦ, ਸਾਰਪਾਸ਼ਾ ਰਿਹਾ ਸਮਝਾਈਆ । ਆਵਾਜ਼ ਸੁਣੀ ਗਰਜ, ਫ਼ਰਮਾਨਾ ਧੁਰਦਰਗਾਹੀਆ। ਕੁਛ ਅੰਤ ਕਰ ਲਾ ਅਰਜ਼, ਆਰਜ਼ੂ ਦੇ ਦ੍ਰਿੜਾਈਆ। ਅਗਲਾ ਖੇਲ ਵੇਖ ਅਸਚਰਜ, ਕੀ ਕਰਤਾ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਮੁਹੰਮਦ ਤੱਕਿਆ ਅਜਬ ਨਜ਼ਾਰਾ, ਅਮੀਰ ਗ਼ਰੀਬ ਵੇਖ ਵਖਾਈਆ। ਸਦੀ ਦਾ ਸਦਮੇ ਵਾਲਾ ਕਿਨਾਰਾ, ਆਅਲਾ ਅਦਨਾ ਰਿਹਾ ਕੁਰਲਾਈਆ। ਕਰੇ ਖੇਲ ਪਰਵਰਦਿਗਾਰਾ, ਪਾਰਬ੍ਰਹਮ ਬੇਪ੍ਰਵਾਹੀਆ । ਜੋ ਨਿਰਗੁਣ ਧਾਰ ਲਏ ਅਵਤਾਰਾ, ਨੂਰ ਨੁਰਾਨਾ ਨੂਰ ਅਲਾਹੀਆ। ਖੇਲ ਵੇਖੇ ਵਿਚ ਸੰਸਾਰਾ, ਸ਼ਰਅ ਸ਼ਰੀਅਤ ਫੋਲ ਫੁਲਾਈਆ। ਵੇਸ ਵਟਾ ਕੇ ਆਪ ਦੁਬਾਰਾ, ਦੋ ਜਹਾਨਾਂ ਪੜਦਾ ਲਾਹੀਆ। ਲਹਿਣਾ ਚੁਕਾ ਤੇਈ ਅਵਤਾਰਾ, ਮੂਸਾ ਈਸਾ ਮੁਹੰਮਦ ਲੇਖਾ ਝੋਲੀ ਪਾਈਆ। ਅੱਗੇ ਵੇਖਿਆ ਦਸਾਂ ਗੁਰੂਆਂ ਦਾ ਪਸਾਰਾ, ਨਾਨਕ ਗੋਬਿੰਦ ਵੱਜੇ ਵਧਾਈਆ। ਇਸ ਤੋਂ ਪਰੇ ਅਮਾਮਾਂ ਦਾ ਅਮਾਮ ਬਣ ਸਿਕਦਾਰਾ, ਸ਼ਾਹੋ ਭੂਪ ਖੇਲ ਖਿਲਾਈਆ। ਜਿਸ ਨੂੰ ਕਹਿੰਦੇ ਕਹਿਣਗੇ ਕਲਕੀ ਅਵਤਾਰਾ, ਕਲ ਆਪਣੀ ਕਾਰ ਕਮਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਕਰ ਗ੍ਰਿਫ਼ਤਾਰਾ, ਫ਼ਰਿਸ਼ਤਿਆਂ ਦਾ ਇਸ਼ਟ ਦਏ ਬਦਲਾਈਆ। ਚਾਰ ਜੁਗ ਦੀ ਬਦਲ ਕੇ ਧਰਮ ਧਾਰ ਦੀ ਧਾਰਾ, ਦਫ਼ਾ ਆਪਣੀ ਇਕ ਸਮਝਾਈਆ। ਜਿਸ ਦਾ ਲੇਖ ਲਿਖੇ ਆਪਣੇ ਹੁਕਮ ਨਾਮ ਨਾਲ ਇਸ਼ਾਰਾ, ਬੁੱਧੀ ਵਿਚ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸੁਲਤਾਨ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਮੁਹੰਮਦ ਦੇ ਅੰਤਰ ਪਈ ਚੀਸ, ਦੁੱਖ ਦਿਤਾ ਸਤਾਈਆ। ਵੱਟ ਕੇ ਹੱਕ ਕਸੀਸ, ਕ਼ਸਮ ਖਾ ਕੇ ਦਿਤਾ ਜਣਾਈਆ। ਮੇਰੇ ਸਾਹਿਬ ਸਵਾਮੀ ਜਗਦੀਸ਼, ਤੇਰੀ ਬੇਪ੍ਰਵਾਹੀਆ। ਮੈਂ ਬਿਨਾ ਖੰਜਰ ਤੋਂ ਹੋਣ ਲੱਗਾ ਸ਼ਹੀਦ, ਸ਼ਹਾਦਤ ਦਿਆਂ ਭੁਗਤਾਈਆ। ਮੇਰੀ ਮਨਸਾ ਪੂਰੀ ਕਰਨੀ ਉਮੀਦ, ਆਮਦ ਵਿਚ ਤੇਰਾ ਰਾਹ ਤਕਾਈਆ। ਹੁਣ ਸੌਣਾ ਮੁਹੱਬਤ ਵਾਲੀ ਨੀਂਦ, ਗ਼ਫ਼ਲਤ ਗ਼ਾਫ਼ਲ ਰਹੇ ਨਾ ਰਾਈਆ। ਮੈਂ ਬਰਦਾ ਤੇਰਾ ਨਾਚੀਜ਼, ਅਜ਼ੀਜ਼ ਬਣ ਕੇ ਸੇਵ ਕਮਾਈਆ। ਮੇਰੇ ਕਲਮੇ ਦੀ ਕਰੀਂ ਤਸਦੀਕ਼, ਮਿਹਰ ਨਜ਼ਰ ਇਕ ਉਠਾਈਆ। ਚੌਦਾਂ ਸਦੀਆਂ ਦਿਸਣ ਨਜ਼ਦੀਕ, ਪੈਂਡਾ ਦੂਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੁਹੰਮਦ ਦੇ ਅੰਦਰ ਪਈ

❋

❋

ਹੁੱਕ, ਹੂ ਅੱਲਾ ਅੱਲਾ ਹੂ ਨਾਅਰਾ ਦਿਤਾ ਲਾਈਆ । ਉਹਨੂੰ ਨਜ਼ਰੀ ਆਇਆ ਓਸ ਵੇਲੇ ਸੁੱਕਾ ਇਕ ਟੁੱਕ, ਟੁਕੜਾ ਬੇਹਾ ਰੂਪ ਵਖਾਈਆ। ਫਿਰ ਬਿਨਾ ਕੰਨਾਂ ਤੋਂ ਸੁਣੀ ਤੁਕ, ਸੋਹੰ ਰਾਗ ਅਗੰਮ ਅਥਾਹੀਆ। ਫਿਰ ਕਿਸੇ ਨੇ ਹੌਲੀ ਜਿਹੀ ਲਿਆ ਪੁਛ, ਮੁਹੰਮਦਾ ਕੀ ਆਸ਼ਾ ਹੋਰ ਵਧਾਈਆ। ਫੇਰ ਅਨਡਿੱਠਾ ਗਿਆ ਛੁਪ, ਨੇਤਰ ਨੂਰ ਨਾ ਕੋਇ ਚਮਕਾਈਆ। ਫੇਰ ਹੌਲੀ ਜਿਹੀ ਚੁੱਕ, ਹਲੂਣਾ ਦਿਤਾ ਲਗਾਈਆ। ਵੇਖ ਤੇਰੇ ਪਿਛੋਂ ਮੇਰਾ ਗੋਬਿੰਦ ਔਣ ਵਾਲਾ ਪੁਤ, ਸੁਤ ਦੁਲਾਰਾ ਦਿਆਂ ਵਖਾਈਆ। ਜਿਸ ਨੂੰ ਦੇਵਾਂ ਸਭ ਕੁਛ, ਕਸ਼ਮਕਸ਼ ਦਾ ਝਗੜਾ ਦਿਆਂ ਮੁਕਾਈਆ। ਜਿਸ ਕਟੌਣੀ ਨਹੀਂ ਦਾੜ੍ਹੀ ਮੁੱਛ, ਕੇਸ ਸੀਸ ਜਗਦੀਸ਼ ਸੋਭਾ ਪਾਈਆ। ਮੇਰੇ ਪਿਆਰ ਦੀ ਸੋਹਣੀ ਸੁਹੰਜਣੀ ਰੁਤ, ਰੁਤੜੀ ਧੁਰ ਦੇ ਨਾਲ ਮਹਿਕਾਈਆ। ਜਿਸ ਦਾ ਸੱਯਦਾ ਬਿਨਾ ਕ਼ਦਮਾਂ ਤੋਂ ਮੇਰੇ ਚਰਨ ਜਾਵੇ ਝੁਕ, ਝਾਕੀ ਅਗਲੀ ਫੇਰ ਦ੍ਰਿੜਾਈਆ। ਤਤ ਸਰੀਰ ਦਾ ਮਿਟਾ ਕੇ ਦੁੱਖ, ਦਰਦਾਂ ਦਾ ਡੇਰਾ ਢਾਹੀਆ। ਬਦਲਾ ਕੇ ਰੂਪ ਮਾਨਸ ਮਨੁੱਖ, ਸ਼ਬਦੀ ਧਾਰ ਕਰਾਂ ਅਗਵਾਈਆ। ਕਰ ਪ੍ਰਕਾਸ਼ ਨਿਰਮਲ ਜੋਤ, ਜੋਤੀ ਜਾਤਾ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਮਾਣੇ ਆਪ ਮੌਜ, ਮਾਣ ਨਿਮਾਣਿਆਂ ਆਪਣਾ ਰੰਗ ਰੰਗਾਈਆ।

੨੪ ਮੱਘਰ ਸ਼ਹਿਨਸ਼ਾਹੀ ਸੰਮਤ ੪ ਬੀਬੀ ਹਰਭਜਨ ਕੌਰ ਦੇ ਗ੍ਰਹਿ ਪਿੰਡ ਕੋਟਲੀ ਥਾਨ ਸਿੰਘ ਜ਼ਿਲਾ ਜਲੰਧਰ

ਸਦੀ ਚੌਧਵੀਂ ਕਹੇ ਮੈਂ ਕ਼ਬਰਾਂ ਨੂੰ ਕੀਤੀ ਹਾਸੀ, ਹੱਸ ਕੇ ਤਾਲੀ ਦਿਤੀ ਵਜਾਈਆ। ਨੀ ਤੁਹਾਡੇ ਵਿਚ ਵੜੇ ਜੋ ਚੜ੍ਹ ਗਏ ਉਤੇ ਫਾਸੀ, ਸਲੀਬ ਗਲ ਦੇ ਵਿਚ ਲਟਕਾਈਆ। ਜਿਨ੍ਹਾਂ ਰੀਤੀ ਮਿਟਾਈ ਪੰਡਤਾਂ ਵਾਲੀ ਕਾਸ਼ੀ, ਕਸ਼ਮਕਸ਼ ਕੀਤੀ ਨਾਮ ਖ਼ੁਦਾਈਆ। ਅੱਜ ਰਿਹਾ ਨਾ ਕੋਈ ਸਾਥੀ, ਤੱਤਾਂ ਵਾਲਾ ਸੰਗ ਨਾ ਕੋਇ ਨਿਭਾਈਆ। ਅੰਜੀਲ ਕ਼ੁਰਾਨ ਲਿਖ ਕੇ ਦੇ ਗਏ ਪਾਤੀ, ਸੁਨੇਹੜਾ ਇਕ ਸੁਣਾਈਆ। ਸਿਫ਼ਤਾਂ ਵਾਲੇ ਅੱਖਰ ਬਣਾਏ ਲੁਗਾਤੀ, ਮੈਹਨਿਆਂ ਵਿਚ ਛੁਪਾਈਆ। ਇਕ ਦੂਜੇ ਦਾ ਰਿਹਾ ਨਾ ਕੋਇ ਜਮਾਤੀ, ਸਗਲਾ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਕਰਤਾ ਖੇਲ ਖਿਲਾਈਆ। ਸਦੀ ਚੌਧਵੀਂ ਕਹੇ ਮਕ਼ਬਰਿਆਂ ਵੇਖ ਮਾਰੀ ਮੈਂ ਤਾਲੀ, ਤਲੀ ਤਲੀ ਨਾਲ ਠੁਕਰਾਈਆ। ਹੁਣ ਅੰਤ ਦੀ ਕਰੇ ਕਵਣ ਦਲਾਲੀ, ਵਿਚੋਲਾ ਗਿਆ ਮੁਖ ਛੁਪਾਈਆ। ਕਿਧਰ ਮੰਗਤਾ ਜਾਏ ਸਵਾਲੀ, ਕਿਸ ਅੱਗੇ ਝੋਲੀ ਡਾਹੀਆ। ਤੱਤਾਂ ਵਾਲਾ ਹੋਇਆ ਖ਼ਾਲੀ, ਖ਼ਾਲਕ ਖ਼ਲਕ ਭੇਵ ਨਾ ਰਾਈਆ। ਬਾਗ਼ ਦਾ ਰਿਹਾ ਅੰਤ ਨਾ ਮਾਲੀ, ਹਰਿਆ ਸਿੰਚ ਨਾ ਕੋਇ ਕਰਾਈਆ। ਹੁਣ ਕਵਣ ਵੇਖੇ ਸ਼ਾਲੀ, ਸ਼ਾਲਾ ਕਵਣ ਦਏ ਵਡਿਆਈਆ। ਸਿਰਫ਼ ਹਰਫ਼ਾਂ ਵਾਲੀ ਰਹਿ ਗਈ ਕਵਾਲੀ, ਸਦਾਂ ਵਿਚ ਆਵਾਜ਼ ਸੁਣਾਈਆ। ਲੇਖਾ ਵੇਖਿਆ ਮੈਂ ਹਾਲੀ, ਹਾਲਤ ਦਿਆਂ ਜਣਾਈਆ। ਜਿਥੇ ਮੁਹੰਮਦ ਦਾ ਮਕ਼ਬਰਾ ਓਥੇ ਬਿਰਛ ਹੁੰਦਾ ਸੀ ਟਾਹਲੀ, ਸ਼ੀਸ਼ਮ ਕਹਿ ਜਗਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਭੇਵ ਚੁਕਾਈਆ। ਸਦੀ ਚੌਧਵੀਂ ਕਹੇ ਮੈਂ ਮਕ਼ਬਰੇ ਵੇਖੇ ਨਾਲ ਅੱਖਾਂ, ਬਿਨ ਨੇਤਰ ਨੈਣ ਖੁਲ੍ਹਾਈਆ। ਫਿਰ ਹੱਥ ਮਾਰਿਆ ਉਤੇ ਪੱਟਾਂ, ਆਵਾਜ਼ ਲਈ ਪ੍ਰਗਟਾਈਆ।

❋

❋

ਫੇਰ ਠੋਡੀ ਉਤੇ ਉਂਗਲੀ ਰੱਖਾਂ, ਸੋਚਾਂ ਵਿਚ ਆਪਣਾ ਆਪ ਡੁਬਾਈਆ। ਫਿਰ ਚਾਰ ਕੁੰਟ ਨੱਸਾਂ, ਭੱਜੀ ਵਾਹੋ ਦਾਹੀਆ। ਫੇਰ ਦੁਹੱਥੜ ਮਾਰੀ ਪੱਟਾ, ਬਹੁੜੀ ਬਹੁੜੀ ਕਰ ਸੁਣਾਈਆ। ਕਿਹੜਾ ਲਾਹਾ ਖੱਟਾਂ, ਕਵਣ ਮਿਲੇ ਵਡਿਆਈਆ। ਫਿਰ ਚੌਦਾਂ ਤਬਕ ਤੱਕਾਂ, ਚਾਰੋਂ ਤਰਫ਼ ਵੇਖ ਵਖਾਈਆ। ਫਿਰ ਭੱਜ ਕੇ ਨੱਠ ਕੇ ਥੱਕਾਂ, ਹਿੰਮਤ ਰਹੇ ਨਾ ਰਾਈਆ। ਫੇਰ ਲੁਕ ਕੇ ਵਿਚ ਕੱਖਾਂ, ਓਢਣ ਲਿਆ ਬਣਾਈਆ। ਫਿਰ ਖਾਣ ਨੂੰ ਲੱਭਾਂ ਭੱਤਾ, ਖੋਜਿਆਂ ਹੱਥ ਕਿਛ ਨਾ ਆਈਆ। ਫਿਰ ਪਾਣੀ ਲੱਭਾਂ ਤੱਤਾਂ, ਨਹਾ ਧੋ ਕੇ ਖ਼ੁਸ਼ੀ ਮਨਾਈਆ। ਫਿਰ ਮੈਂ ਘੁੱਟਣ ਲੱਗੀ ਆਪਣੀਆਂ ਲੱਤਾਂ, ਉਂਗਲੀਆਂ ਨਾਲ ਦਬਾਈਆ। ਮੈਨੂੰ ਸਮਝ ਆਈ ਇਕ ਰਤਾ, ਕਿਸੇ ਅੰਦਰੋਂ ਦਿਤਾ ਹਿਲਾਈਆ। ਝਟ ਵਖਾਇਆ ਅਗੰਮੀ ਗੱਤਾ, ਜਿਸ ਦੀ ਗਤ ਮਿਤ ਆਪਣੇ ਹੱਥ ਰਖਾਈਆ। ਉਤੇ ਨਜ਼ਰੀ ਆਇਆ ਮੱਕਾ, ਮੁਕੰਮਲ ਦਿਤਾ ਸਮਝਾਈਆ। ਫਿਰ ਆਪਣੇ ਅੰਦਰ ਢਕਾ, ਨੂਰ ਨਾ ਕੋਇ ਰੁਸ਼ਨਾਈਆ। ਫਿਰ ਕੱਢਕੇ ਇਕ ਟਕਾ, ਕ਼ੀਮਤ ਦਿਤੀ ਵਖਾਈਆ। ਫਿਰ ਸੂਈ ਦਾ ਵਖਾ ਕੇ ਨੱਕਾ, ਮਾਰਗ ਛੋਟਾ ਦਿਤਾ ਸਮਝਾਈਆ। ਫਿਰ ਮੇਰੀ ਧੌਣ ਤੇ ਮਾਰਿਆ ਧੱਫਾ, ਪੈਰ ਦਿਤਾ ਹਿਲਾਈਆ। ਫਿਰ ਗ਼ੁੱਸੇ ਵਿਚ ਹੋਇਆ ਖ਼ਫ਼ਾ, ਆਪਣਾ ਭੈ ਵਖਾਈਆ। ਅੰਤ ਸਭ ਦਾ ਲੇਖਾ ਕਰ ਕੇ ਰਫ਼ਾ, ਲੋਕਮਾਤ ਰਹਿਣ ਨਾ ਪਾਈਆ। ਏਕੰਕਾਰ ਦੀ ਇਕੋ ਧਾਰਾ ਲੱਭ ਕੇ ਦਫ਼ਾ, ਜਿਸ ਦੀ ਤਰਮੀਮ ਨਾ ਕੋਇ ਕਰਾਈਆ। ਬਿਨ ਅੱਖਰਾਂ ਵਾਲਾ ਵੇਖ ਤੀਜਾ ਸਫ਼ਾ, ਜੋ ਸਫ਼ਾ ਸਭ ਦੀ ਸਾਫ਼ ਕਰਾਈਆ। ਫਿਰ ਮਿਹਰਵਾਨ ਹੋ ਕੇ ਦਿਤਾ ਗੱਫਾ, ਵਸਤ ਅਮੋਲਕ ਝੋਲੀ ਪਾਈਆ। ਇਸ ਦੇ ਵਿਚੋਂ ਤੈਨੂੰ ਹੋਵੇ ਨਫ਼ਾ, ਵਾਧਾ ਭਗਤਾਂ ਨਾਲ ਬਣਾਈਆ। ਮੈਂ ਜੋੜ ਕੇ ਦੋਵੇਂ ਹੱਥਾਂ, ਸੀਸ ਦਿਤਾ ਨਿਵਾਈਆ। ਓਧਰੋਂ ਵਗਣ ਲੱਗਾ ਠੱਕਾ, ਠੰਡੀ ਪਵਣ ਚਲਾਈਆ। ਮੇਰੇ ਪੈਰ ਵਿਚ ਚੁੱਭ ਗਿਆ ਡੱਕਾ, ਦਰਦ ਨਾਲ ਸਤਾਈਆ। ਓਧਰੋਂ ਕੋਈ ਬਣ ਕੇ ਆ ਗਿਆ ਹੱਟਾ ਕੱਟਾ, ਸੂਰਬੀਰ ਨਾਉਂ ਧਰਾਈਆ। ਹੱਥ ਮਾਰੇ ਉਪਰ ਪੱਟਾਂ, ਗੁਰ ਅਵਤਾਰ ਪੈਗ਼ੰਬਰਾਂ ਰਿਹਾ ਹਿਲਾਈਆ। ਕਹੇ ਤੀਰ ਨਿਸ਼ਾਨੇ ਨਾਲ ਫਟਾਂ, ਨਾਮ ਅਣਿਆਲਾ ਰਿਹਾ ਚਲਾਈਆ। ਫਿਰ ਵਧਾ ਕੇ ਆਪਣੀਆਂ ਜਟਾਂ, ਜਟਾ ਜੂਟ ਦਿਤਾ ਸਮਝਾਈਆ। ਫਿਰ ਮਖ਼ੌਲ ਵਿਚ ਕਰਨ ਲਗ ਪਿਆ ਠੱਠਾ, ਠੋਕਰਾਂ ਨਾਲ ਸਤਾਈਆ। ਮੈਂ ਖੇਲ ਵੇਖਣਾ ਤੱਤਾਂ ਅੱਠਾਂ, ਪੰਜ ਤਿੰਨ ਪੜਦਾ ਲਾਹੀਆ। ਸਭ ਦਾ ਲਹਿਣਾ ਮੁਕੌਣਾ ਇਕੱਠਾ, ਚਾਰ ਜੁਗ ਦਾ ਪੰਧ ਚੁਕਾਈਆ। ਦੀਨ ਮਜ਼੍ਹਬ ਦਾ ਮੇਟਣਾ ਰੱਟਾ, ਰਾਟੀਕੀਨ ਨਾ ਕੋਇ ਵਡਿਆਈਆ। ਇਕੋ ਧੁਰ ਦਾ ਦੱਸਣਾ ਟੱਪਾ, ਤੂੰ ਮੇਰਾ ਮੈਂ ਤੇਰਾ ਇਕ ਪੜ੍ਹਾਈਆ। ਸਦੀ ਚੌਧਵੀਂ ਸਭ ਦੇ ਉਤੇ ਪੌਣਾ ਛੱਪਾ, ਸਿਰ ਸਕੇ ਨਾ ਕੋਇ ਉਠਾਈਆ। ਮੇਰੇ ਪ੍ਰੇਮ ਦਾ ਪਹਿਲਾ ਪੱਪਾ, ਪੂਰਨ ਪਰਮੇਸ਼ਵਰ ਰੂਪ ਅਖਵਾਈਆ। ਗੁਰ ਅਵਤਾਰ ਪੈਗ਼ੰਬਰਾਂ ਜੋ ਨਾਮ ਦਾ ਦਿਤਾ ਫੱਕਾ, ਫੱਕ ਸਭ ਦਾ ਹਿੱਸਾ ਕਰਾਈਆ। ਇਕੋ ਹੁਕਮ ਦੇ ਕੇ ਸੱਚਾ, ਸਚ ਦਿਆਂ ਸਮਝਾਈਆ। ਸਤਿਗੁਰ ਰਹੇ ਕੋਈ ਨਾ ਕੱਚਾ, ਕੂੜ ਕੁੜਿਆਰਾਂ ਡੇਰਾ ਢਾਹੀਆ। ਗੁਰ ਸ਼ਬਦ ਹੋਵੇ ਘਰ ਪੱਕਾ, ਗ੍ਰਹਿ ਮੰਦਰ ਸੋਭਾ ਪਾਈਆ। ਜਿਸ ਦਾ ਲੇਖ ਮਿਟੇ ਨਾ ਰਤਾ, ਰਤਨ ਅਮੋਲਕ ਗੁਰਮੁਖ ਹੀਰੇ ਲਏ ਬਣਾਈਆ। ਬੀਜ ਬੀਜ ਆਪਣੇ ਵੱਤਾ, ਫਲ ਫੁਲਵਾੜੀ ਆਪ ਮਹਿਕਾਈਆ। ਚਾਰੋਂ ਕੁੰਟ ਫਿਰੇ ਨੱਸਾ, ਭੱਜੇ ਵਾਹੋ ਦਾਹੀਆ। ਨਾਮ ਭੰਡਾਰਾ ਦੇ ਕੇ ਰਸਾ, ਰਸਤਾ ਅੰਦਰੋਂ ਦਏ ਵਖਾਈਆ। ਸਦੀ ਚੌਦਵੀਂ ਮਕ਼ਬਰਿਆਂ ਤੋਂ ਬਾਹਰ ਸਾਹਿਬ ਸਵਾਮੀ ਸਦਾ ਵਸਾ, ਵਸਲ ਆਪਣਾ ਦਏ ਸਮਝਾਈਆ। ਜੋਤੀ

❋

❋

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸ਼ਬਦ ਦੀ ਧਾਰ ਸਭ ਨੂੰ ਮਾਰਨਹਾਰ ਜੱਫਾ, ਬਚਿਆ ਨਜ਼ਰ ਕੋਇ ਨਾ ਆਈਆ।

੨੪ ਮੱਘਰ ਸ਼ਹਿਨਸ਼ਾਹੀ ਸੰਮਤ ੪ ਨਗੀਨਾ ਸਿੰਘ ਦੇ ਗ੍ਰਹਿ ਮਾਡਲ ਹਾਉਸ ਜਲੰਧਰ

ਸਦੀ ਚੌਧਵੀਂ ਕਹੇ ਮੁਹੰਮਦ ਥੋੜ੍ਹਾ ਰਹਿ ਗਿਆ ਸਮਾਂ, ਸਮਾਪਤ ਹੋਵੇ ਕੂੜ ਲੋਕਾਈਆ। ਕੀ ਖੇਲ ਵਖਾਵੇ ਬਾਵਾ ਆਦਮ ਹੱਵਾ, ਭੇਵ ਅਭੇਦਾ ਦਏ ਜਣਾਈਆ। ਕੀ ਸੰਦੇਸ਼ਾ ਦੇਵੇ ਧੁਰ ਦੀ ਅੰਮਾਂ, ਅੰਮੜੀ ਕਹਿ ਕੇ ਜਿਸ ਨੂੰ ਸੀਸ ਨਿਵਾਈਆ। ਕਵਣ ਜਗਤ ਤ੍ਰਿਸ਼ਨਾ ਮਿਟਾਵੇ ਤਮਅ, ਅੰਤਰ ਤ੍ਰਿਪਤ ਦਏ ਕਰਾਈਆ। ਹਰਖ ਸੋਗ ਚੁਕਾਏ ਗ਼ਮਾ, ਗ਼ਮਖ਼ਾਰ ਵੇਖ ਵਖਾਈਆ। ਅਗਲਾ ਮਾਰਗ ਦੱਸੇ ਨਵਾਂ, ਹਿੰਦੂ ਮੁਸਲਿਮ ਸਿੱਖ ਈਸਾਈਆ। ਝਗੜਾ ਮੁਕਾਵੇ ਕਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਡੇਰਾ ਢਾਹੀਆ। ਏਕਾ ਰੰਗ ਰੰਗਾਏ ਪਵਣ ਸਵਾਸ ਦਮਾਂ, ਦਾਮਨਗੀਰ ਆਪ ਹੋ ਜਾਈਆ। ਮਮਤਾ ਮੋਹ ਰਹੇ ਨਾ ਮਨਾ, ਮਨ ਕਾ ਮਣਕਾ ਦਏ ਭੁਆਈਆ। ਇਕੋ ਫ਼ਰਮਾਨ ਕਲਮਾ ਸੁਣਾਏ ਕੰਨਾਂ, ਸੰਦੇਸ਼ਾ ਸ਼ਹਿਨਸ਼ਾਹੀਆ। ਕਿੱਥੇ ਤੇਰਾ ਨਿਸ਼ਾਨ ਜਾਣਾ ਤਾਰਾ ਚੰਨਾ, ਚੰਦ ਧੁਰ ਦੇ ਦੇ ਦ੍ਰਿੜਾਈਆ। ਨਬੀ ਰਸੂਲਾਂ ਮੁੱਕਣ ਲੱਗਾ ਬੰਨਾ, ਬੰਦਗੀ ਅਗਲੀ ਕਵਣ ਸਮਝਾਈਆ। ਮੁਹੰਮਦ ਰੋ ਕੇ ਨੇਤਰ ਛਮਛੰਮਾ, ਛਹਿਬਰ ਰਿਹਾ ਵਖਾਈਆ। ਮੈਂ ਅੰਤ ਅਖ਼ੀਰੀ ਇਕ ਇਕੱਲਾ, ਕਲਧਾਰੀ ਆਪਣਾ ਹੁਕਮ ਵਰਤਾਈਆ। ਜਿਸ ਦੀਆਂ ਭਵਿਖਤਾਂ ਵਿਚ ਕਰਦੇ ਆਏ ਗੱਲਾਂ, ਪੇਸ਼ੀਨਗੋਈਆਂ ਵਿਚ ਸੁਣਾਈਆ। ਓਹ ਲੇਖਾ ਜਾਣੇ ਧੁਰ ਦਾ ਅੱਲਾ, ਆਲਮੀਨ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੁਹੰਮਦ ਉਠ ਵੇਖ ਬਲ ਧਾਰ, ਧਰਨੀ ਧਰਤ ਧਵਲ ਖੋਜ ਖੁਜਾਈਆ। ਕਿਧਰ ਗਏ ਤੇਰੇ ਚਾਰ ਯਾਰ, ਬੇਮੁਹਾਰ ਹੋਈ ਲੋਕਾਈਆ। ਦਹਿ ਦਿਸ਼ਾ ਹਾਹਾਕਾਰ, ਹੂ ਹੂ ਨਾਅਰਾ ਕੋਇ ਨਾ ਲਾਈਆ। ਕਲਮੇ ਵਿਚ ਪਿਆ ਤਕਰਾਰ, ਝਗੜੇ ਵਿਚ ਦੁਹਾਈਆ। ਤੇਰੇ ਪ੍ਰੇਮ ਦੀ ਕਰੇ ਨਾ ਕੋਇ ਗੁਫ਼ਤਾਰ, ਗੁਫ਼ਤ ਸ਼ਨੀਦ ਪੜਦਾ ਨਾ ਕੋਇ ਚੁਕਾਈਆ। ਜਲਵਾ ਨੂਰ ਨਾ ਕੋਇ ਉਜਿਆਰ, ਅੰਧ ਅੰਧੇਰਾ ਗਿਆ ਛਾਈਆ। ਉਮਤ ਉਮਤੀ ਕਰੇ ਨਾ ਕੋਇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਦਾਤਾ ਧੁਰਦਰਗਾਹੀਆ। ਮੁਹੰਮਦ ਕਹੇ ਮੇਰੇ ਕੋਲ ਚੌਦਾਂ ਸਦੀਆਂ ਦਾ ਪਟਾ, ਲਿਖਤ ਬਿਨ ਕ਼ਲਮ ਸ਼ਾਹੀ ਰਿਹਾ ਵਖਾਈਆ। ਅੱਗੇ ਪੈਣਾ ਦੀਨ ਦੁਨੀ ਵਿਚ ਰੱਟਾ, ਝਗੜਾ ਸਕੇ ਨਾ ਕੋਇ ਮੁਕਾਈਆ। ਔਹ ਵੇਖ ਈਸਾ ਫਿਰਦਾ ਨੱਠਾ, ਵੀਹਵੀਂ ਸਦੀ ਦਏ ਦੁਹਾਈਆ। ਔਹ ਵੇਖ ਗੋਬਿੰਦ ਸੂਰਬੀਰ ਹੱਟਾ ਕੱਟਾ, ਜੋਬਨਵੰਤਾ ਨਜ਼ਰੀ ਆਈਆ। ਪੁਰਖ ਅਕਾਲ ਜੋ ਵਸੇ ਘਟ ਘਟਾ, ਸੋ ਖੇਲ ਰਿਹਾ ਖਲਾਈਆ। ਨਿਜ ਨੇਤਰ ਖੋਲ੍ਹ ਵੇਖ ਆਪਣੀਆਂ ਅੱਖਾਂ, ਨੈਣਾਂ ਨੂਰ ਨੂਰ ਚਮਕਾਈਆ। ਮੈਂ ਸਚ ਸੰਦੇਸ਼ਾ ਦੱਸਾਂ, ਦਹਿ ਦਿਸ਼ਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੁਹੰਮਦ ਵੇਖ ਕੀ ਹੋਇਆ ਜਗਤ ਹਯਾਤੀ, ਜੀਵਣ ਜੁਗਤੀ ਨਜ਼ਰ ਕਿਸੇ ਨਾ ਆਈਆ। ਕਿਧਰ ਗਈ ਤੇਰੀ ਪ੍ਰਭਾਤੀ, ਸੰਧਿਆ ਰੋਵੇ ਮਾਰੇ ਧਾਹੀਆ। ਤੇਰੀ ਉਮਤ ਅਜੇ ਨਾ ਜਾਗੀ, ਸੋਈ ਸੁਰਤ ਨਾ ਕੋਇ ਉਠਾਈਆ।

❋

❋

ਸਭ ਦੀ ਕਾਇਆ ਦਿਸੇ ਖ਼ਾਲੀ ਹਾਂਡੀ, ਵਸਤ ਅਮੋਲਕ ਨਾ ਕੋਇ ਟਿਕਾਈਆ। ਜਿਨ੍ਹਾਂ ਨੇ ਰਸਨਾ ਖਾਧੀ ਢਾਂਡੀ, ਓਨ੍ਹਾਂ ਅੰਤ ਮਿਲੇ ਸਜ਼ਾਈਆ। ਦੁਹਾਈ ਦੇਵੇ ਤੇਰਾ ਈਸਾ ਗਵਾਂਢੀ, ਕੂਕ ਕੂਕ ਸੁਣਾਈਆ। ਬਿਨ ਪੁਰਖ ਅਕਾਲ ਦੋਹਾਂ ਦੀ ਪਤ ਜਾਂਦੀ, ਬਿਨ ਪਰਵਰਦਿਗਾਰ ਹੋਇ ਨਾ ਕੋਇ ਸਹਾਈਆ। ਮੈਂ ਤੇਰਾਂ ਸੌ ਅਠਾਸੀ ਸਾਲ ਦੀ ਥੱਕੀ ਮਾਂਦੀ, ਪੰਧ ਮੁਕਾਇਆ ਚਾਈਂ ਚਾਈਂਆ। ਅੰਤਮ ਓਹ ਰਾਹ ਤਕਾਂਦੀ, ਜਿਸ ਵੇਲੇ ਅਮਾਮ ਅਮਾਮਾਂ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸਵਾਮੀ ਅੰਤਰਜਾਮੀ, ਘਟ ਨਿਵਾਸੀ ਪੁਰਖ ਅਬਿਨਾਸ਼ੀ ਆਪਣਾ ਭੇਵ ਖੁਲ੍ਹਾਈਆ। ਮੁਹੰਮਦ ਕਹੇ ਸਦੀ ਚੌਧਵੀਂ ਉਠ ਛੇਤੀ ਨਾਲ ਝਾਕ, ਇਸ਼ਾਰਾ ਦਿਆਂ ਜਣਾਈਆ। ਤਤ ਵਜੂਦ ਤੱਕ ਖ਼ਾਕ, ਮਾਇਆ ਪੜਦੇ ਫੋਲ ਫੁਲਾਈਆ। ਅੰਤ ਅਖ਼ੀਰੀ ਵੇਖ ਆਪਣਾ ਵਾਕ, ਜੋ ਸਭ ਨੂੰ ਆਇਆ ਸੁਣਾਈਆ। ਪੜਦਾ ਖੋਲ੍ਹ ਕੇ ਵੇਖ ਤਾਕ, ਤਕਵਾ ਰਖ ਨੂਰ ਅਲਾਹੀਆ। ਅੰਤਮ ਹੋਈ ਅੰਧੇਰੀ ਰਾਤ, ਚੌਦਸ ਚੰਦ ਨਾ ਕੋਇ ਚਮਕਾਈਆ। ਮੇਰੀ ਜ਼ਾਤ ਹੋਈ ਬਦਮਾਸ਼, ਬਦੀ ਘਰ ਘਰ ਡੇਰਾ ਲਾਈਆ। ਰਿਹਾ ਰੂਹ ਕੋਈ ਨਾ ਪਾਕ, ਪਤਤ ਪਾਪੀ ਰਹੇ ਕੁਰਲਾਈਆ। ਮੇਰਾ ਦੇਵੇ ਕੋਈ ਨਾ ਸਾਥ, ਸੰਗੀ ਸੰਗ ਨਾ ਕੋਇ ਸੁਹਾਈਆ। ਮੇਰੇ ਹੇਠ ਨਹੀਂ ਕੋਈ ਖਾਟ, ਖਟੀਆ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਵਰ ਦਾਤਾ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੁਹੰਮਦ ਕੀ ਖੇਲ ਉਤੇ ਅਸਮਾਨਾਂ, ਇਸਮ ਆਜ਼ਮ ਕੀ ਜਣਾਈਆ। ਕਵਣ ਹੁਕਮ ਮਿਲੇ ਫ਼ਰਮਾਨਾ, ਫ਼ਰਮਾਂਬਰਦਾਰ ਬਣ ਕੇ ਦੇਣਾ ਸੁਣਾਈਆ। ਕੀ ਲਿਖਿਆ ਲੇਖ ਵਿਚ ਕ਼ੁਰਾਨਾ, ਮਜੀਦ ਦਏ ਦੁਹਾਈਆ। ਕੀ ਦੇ ਕੇ ਆਇਆ ਬਿਆਨਾ, ਸੌਦਾ ਹੱਕ ਖ਼ੁਦਾ ਦ੍ਰਿੜਾਈਆ। ਤੇਰੀ ਆਸ਼ਾ ਦਾ ਬਦਲ ਜਾਣਾ ਜ਼ਮਾਨਾ, ਜ਼ਿਮੀਂ ਜ਼ਮਾਂ ਦਏ ਦੁਹਾਈਆ। ਸ਼ਰਅ ਦਾ ਰਹੇ ਨਾ ਕੋਇ ਗ਼ੁਲਾਮਾ, ਜ਼ੰਜੀਰ ਬੇਨਜ਼ੀਰ ਦਏ ਕਟਾਈਆ। ਜਿਸ ਦਾ ਵਜਣਾ ਇਕ ਦਮਾਮਾ, ਨੌਬਤ ਹੱਕ ਨਾਮ ਸੁਣਾਈਆ। ਸਤਿਜੁਗ ਸਾਚੀ ਦੱਸ ਕਲਾਮਾ, ਕਲਮਿਆਂ ਤੋਂ ਬਾਹਰ ਦਏ ਸਮਝਾਈਆ । ਜਿਥੇ ਮਿਲੇ ਮੇਲ ਸ੍ਰੀ ਭਗਵਾਨਾ, ਦੂਸਰ ਨਜ਼ਰ ਕੋਇ ਨਾ ਆਈਆ। ਸਤਿ ਧਰਮ ਦਾ ਝੁੱਲੇ ਨਿਸ਼ਾਨਾ, ਨਿਸ਼ਾਨੇ ਕੂੜੇ ਦਏ ਖਪਾਈਆ। ਮਾਨਵ ਰਹੇ ਨਾ ਕੋਇ ਬੇਗਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਧਾਰ ਨੂਰ ਨੁਰਾਨਾ ਧੁਰਦਰਗਾਹੀਆ। ਮੁਹੰਮਦ ਕਹੇ ਸੁਣ ਚੌਧਵੀਂ ਸਦੀ ਮੇਰੀ ਅਗੰਮੀ ਆਸ, ਆਹਿਸਤਾ ਆਹਿਸਤਾ ਦਿਆਂ ਦ੍ਰਿੜਾਈਆ। ਜਿਸ ਵੇਲੇ ਮੇਰਾ ਅੰਤਮ ਪੂਰਨ ਹੋਣ ਲੱਗਾ ਸੀ ਸਵਾਸ, ਜਾਨ ਲੱਬਾਂ ਉਤੇ ਆਈਆ। ਇਕ ਸੰਦੇਸ਼ਾ ਗਿਆ ਸਾਂ ਆਖ, ਆਖ਼ਰ ਦਿਤਾ ਦ੍ਰਿੜਾਈਆ। ਮੁਰੀਦੋ ਹੋਇਓ ਨਾ ਕੋਇ ਗੁਸਤਾਖ਼, ਮੁਰਸ਼ਦ ਨਾਲ ਕਰਿਓ ਨਾ ਬੇਵਫ਼ਾਈਆ। ਇਕੋ ਅੱਲਾ ਨੂੰ ਕਰਨਾ ਯਾਦ, ਯਾਦਦਾਸ਼ਤ ਇਕ ਦ੍ਰਿੜਾਈਆ। ਈਸਾ ਜਿਸ ਨੂੰ ਕਿਹਾ ਗਾਡ, ਵਾਹਦ ਲਾਸ਼ਰੀਕ ਨੂਰ ਖ਼ੁਦਾਈਆ। ਜਿਸ ਨੇ ਤੁਹਾਨੂੰ ਕੀਤਾ ਆਬਾਦ, ਉਮਤ ਦਿਤੀ ਬਣਾਈਆ। ਅੰਤਮ ਓਸੇ ਨੇ ਕਰਨਾ ਬਰਬਾਦ, ਸਭ ਦਾ ਲੇਖ ਚੁਕਾਈਆ। ਸ੍ਰਿਸ਼ਟੀ ਦਾ ਬਦਲ ਦੇਵੇ ਸਮਾਜ, ਸਾਹਿਬ ਸੁਲਤਾਨ ਧੁਰਦਰਗਾਹੀਆ। ਅੱਲਾ ਹੂ ਅੱਨਾ ਹੂ ਇਕੋ ਲਏ ਆਵਾਜ਼, ਤੂੰ ਮੇਰਾ ਮੈਂ ਤੇਰਾ ਢੋਲਾ ਦਏ ਜਣਾਈਆ। ਜਿਸ ਦੇ ਅੱਗੇ ਗੁਰ ਅਵਤਾਰ ਪੈਗ਼ੰਬਰ ਅਸੀਂ ਸਾਰੇ ਹੋਣੇ ਲਾਜਵਾਬ, ਸਿਰ ਸਕੇ ਨਾ ਕੋਇ ਉਠਾਈਆ। ਉਹਦੇ ਜੋਤੀ ਨੂਰ ਦਾ ਝਲ ਸਕੇ ਕੋਈ ਨਾ ਤਾਬ, ਨੇਤਰ ਅੱਖ ਨਾ ਕੋਇ ਉਠਾਈਆ।

❋

❋

ਉਸ ਦੇ ਕੋਲ ਬਿਨ ਅੱਖਰਾਂ ਦੀ ਆਦਿ ਜੁਗਾਦੀ ਓਹ ਲੁਗ਼ਾਤ, ਜਿਸ ਦਾ ਨਾਮ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਪਾਰਬ੍ਰਹਮ ਪ੍ਰਭ ਆਪਣਾ ਭੇਵ ਖੁਲ੍ਹਾਈਆ। ਸਦੀ ਚੌਧਵੀਂ ਕਹੇ ਕੀ ਦੱਸੀ ਗੱਲ ਚੰਗੀ, ਮੇਰੇ ਅੰਤਰ ਦੇ ਸਮਝਾਈਆ। ਮੈਨੂੰ ਐਂ ਜਾਪਦਾ ਪਰਵਰਦਿਗਾਰ ਬੜਾ ਬਹੁ ਢੰਗੀ, ਅਛਲ ਅਛੱਲ ਬੇਪ੍ਰਵਾਹੀਆ। ਜਿਸ ਦੀ ਧਾਰ ਸਦਾ ਦੋ ਰੰਗੀ, ਨਿਰਗੁਣ ਸਰਗੁਣ ਖੇਲ ਖਿਲਾਈਆ। ਕਿਸ ਬਿਧ ਸਦੀ ਚੌਧਵੀਂ ਕਰੇ ਅੰਤ ਕੰਢੀ, ਪੈਂਡਾ ਪੰਧ ਮੁਕਾਈਆ । ਪਵਣ ਦੇਵੇ ਠੰਡੀ, ਸਵਾਸਾਂ ਵਿਚ ਸਮਾਈਆ। ਸ੍ਰਿਸ਼ਟੀ ਕਰੇ ਰੰਡੀ, ਧੁਰ ਦਾ ਕੰਤ ਨਾ ਕੋਇ ਹੰਢਾਈਆ। ਦੀਨ ਮਜ਼੍ਹਬ ਵਖਾਵੇ ਡੰਡੀ, ਡੰਡਾਵਤ ਆਪਣੇ ਵਿਚ ਛੁਪਾਈਆ। ਅੰਤ ਸਭ ਦੀ ਕੰਡ ਕਰੇ ਨੰਗੀ, ਹੱਥ ਪੁਸ਼ਤ ਪਨਾਹ ਨਾ ਕੋਇ ਰਖਾਈਆ। ਫੇਰ ਪ੍ਰਗਟ ਹੋਵੇ ਸੂਰਾ ਸਰਬੰਗੀ, ਹਰਿ ਕਰਤਾ ਨੂਰ ਅਲਾਹੀਆ। ਸ਼ਬਦੀ ਗੁਰੂ ਉਠਾਏ ਜੰਗੀ, ਸੂਰਬੀਰ ਇਕ ਅਖਵਾਈਆ। ਝਗੜਾ ਮੁਕਾਏ ਵਿਚ ਵਰਭੰਡੀ, ਬ੍ਰਹਿਮੰਡੀ ਡੇਰਾ ਲਾਈਆ। ਗੁਰ ਅਵਤਾਰ ਪੈਗ਼ੰਬਰਾਂ ਦੀ ਵੇਖੇ ਲਿਖੀ ਹੋਈ ਸੰਧੀ, ਸਨਦ ਸਭ ਦੀ ਫੋਲ ਫੁਲਾਈਆ। ਦੀਨਾਂ ਮਜ਼੍ਹਬਾਂ ਦੀ ਤੋੜੇ ਪਾਬੰਦੀ, ਸ਼ਰਅ ਸ਼ਰੀਅਤ ਡੇਰਾ ਢਾਹੀਆ। ਨੇਤਰ ਅੱਖ ਰਹਿਣ ਨਾ ਦੇਵੇ ਅੰਧੀ, ਲੋਚਣ ਨੈਣ ਕਰੇ ਰੁਸ਼ਨਾਈਆ। ਕਲਪਣਾ ਕੂੜ ਕੱਢੇ ਗੰਦੀ, ਸੁਗੰਧੀ ਇਕ ਭਰਾਈਆ। ਗੁਰਮੁਖ ਸੰਤ ਫ਼ਕੀਰ ਬਣਾਏ ਸਚ ਫ਼ਰਜ਼ੰਦੀ, ਅਜ਼ੀਜ਼ ਆਪਣੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਦੇਵਣਹਾਰ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੈਂ ਸੰਦੇਸ਼ਾ ਦੇਵਾਂ ਪੋਪ, ਪੂਰਨ ਬ੍ਰਹਮ ਦ੍ਰਿੜਾਈਆ। ਕਿਉਂ ਸਚ ਹੋ ਗਿਆ ਅਲੋਪ, ਭੇਵ ਦਿਓ ਖੁਲ੍ਹਾਈਆ। ਕਿਧਰ ਗਈ ਨਿਰਮਲ ਜੋਤ, ਜੋਤੀ ਜਾਤਾ ਨੂਰ ਗੁਸਾਈਂਆ। ਸੋਚ ਰਹੀ ਕਿਸੇ ਨਾ ਖੋਜ, ਪੜਦਾ ਸਕੇ ਨਾ ਕੋਇ ਉਠਾਈਆ। ਕਿਸ ਨੂੰ ਸਯਦੇ ਕਰਦੇ ਰੋਜ਼, ਅੱਖੀਂ ਨੂਰ ਨਾ ਕੋਇ ਚਮਕਾਈਆ। ਆਤਮ ਕਰੇ ਕਦੇ ਨਾ ਭੋਗ, ਪਰਮਾਤਮ ਮੇਲ ਨਾ ਕੋਇ ਮਿਲਾਈਆ। ਹੋਇਆ ਘਰ ਨਾ ਸਚ ਸੰਜੋਗ, ਵਿਛੋੜੇ ਵਿਚ ਸਰਬ ਦੁਹਾਈਆ। ਕਰਾਸ ਵਾਲੀ ਕਾਹਦੀ ਮੌਜ, ਗਲ ਵਿਚ ਰਹੇ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਉਪਰ ਥੱਲੇ ਨੀਚੇ, ਨੀਚਾਂ ਊਚਾਂ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰਾਂ ਜੋ ਲਾਏ ਬਾਗ਼ੀਚੇ, ਪੱਤ ਟਹਿਣੀ ਜਗਤ ਮਹਿਕਾਈਆ। ਮਾਨਵ ਮਾਨਵ ਵਖਰੇ ਵਖਰੇ ਆਪਣੇ ਕੀਤੇ, ਹਿੰਦੂ ਮੁਸਲਿਮ ਸਿੱਖ ਈਸਾਈ ਲਏ ਬਣਾਈਆ। ਨਾਪ ਕੇ ਸ਼ਰਅ ਦੇ ਫੀਤੇ, ਹੱਦਾਂ ਵੰਡ ਵੰਡਾਈਆ। ਸੁਣਾ ਕੇ ਢੋਲੇ ਗੀਤੇ, ਅੱਖਰਾਂ ਨਾਲ ਸੁਣਾਈਆ। ਵਖਾ ਕੇ ਮੰਦਰ ਮਸੀਤੇ, ਸ਼ਿਵਦਵਾਲਿਆਂ ਮੱਠਾਂ ਵਿਚ ਭਵਾਈਆ। ਮੰਗਾ ਕੇ ਧੁਰ ਦੀ ਭੀਖੇ, ਭਿਖਾਰੀ ਲਏ ਬਣਾਈਆ। ਪ੍ਰਭੂ ਦੀ ਸਚ ਹੱਕ ਮਿਲੀ ਨਾ ਕਿਸੇ ਪ੍ਰੀਤੇ, ਪ੍ਰੀਤਮ ਮਿਲ ਕੇ ਵੱਜੇ ਨਾ ਕੋਇ ਵਧਾਈਆ। ਤੇਰਾਂ ਸੌ ਅਠਾਸੀ ਸਾਲ ਏਸੇ ਤਰਾ ਬੀਤੇ, ਬੀਤੀ ਕਹਾਣੀ ਦੇਵਾਂ ਜਣਾਈਆ। ਝਗੜਾ ਪਿਆ ਹਸਤ ਕੀਟੇ, ਊਚਾਂ ਨੀਚਾਂ ਰਹੀ ਲੜਾਈਆ। ਰੰਗ ਚੜ੍ਹਿਆ ਨਾ ਕਿਸੇ ਤਨ ਚੋਲੀ ਜਗਤ ਮਜੀਠੇ, ਦੁਰਮਤ ਮੈਲ ਨਾ ਕੋਇ ਧੁਆਈਆ। ਨਾਮ ਪਿਆਲੇ ਜਾਮ ਕਿਸੇ ਨਾ ਪੀਤੇ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਗਵਾਈਆ। ਚੌਦਾਂ ਸਦੀਆਂ ਦੀ ਮੁਹੰਮਦਾ ਤੇਰੇ ਕੋਲ ਰਸੀਦੇ, ਅੱਗੇ ਮੁਣਿਆਦ ਨਾ ਕੋਇ ਵਧਾਈਆ। ਆਪਣੀ ਦੀਨ ਦੁਨੀ ਵਲ ਤੱਕ ਲਾ ਨਾਲ ਦੀਦੇ, ਦੀਦਾ ਦਾਨਿਸਤਾ ਅੱਖ ਉਠਾਈਆ।

❋

❋

ਫਿਰ ਯਾਦ ਰਹਿਣੇ ਦਿਨ ਪਿਛਲੇ ਬੀਤੇ, ਅਗਲਾ ਭੇਵ ਨਾ ਕੋਇ ਖੁਲ੍ਹਾਈਆ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਬਦਲਣ ਵਾਲਾ ਰੀਤੇ, ਮੰਦਰ ਮਸੀਤਾਂ ਖਹਿੜਾ ਦਏ ਛੁਡਾਈਆ। ਦੀਨ ਦੁਨੀ ਦੀ ਅੰਦਰ ਸਾਫ਼ ਕਰੇ ਨੀਤੇ, ਨੀਤੀਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਮੁਹੰਮਦ ਕਹੇ ਹਾਏ ਉਫ਼ ਬਹੁੜੀ, ਸਦੀ ਚੌਦਵੀਂ ਦਿਆਂ ਸੁਣਾਈਆ। ਕਿਉਂ ਉਮਤ ਹੋ ਗਈ ਕੌੜੀ, ਫਲ ਰਸ ਨਾ ਕੋਇ ਚਖਾਈਆ। ਸਾਚੀ ਮੰਜ਼ਲ ਚੜ੍ਹੇ ਕੋਈ ਨਾ ਪੌੜੀ, ਪਾਂਧੀ ਪੰਧ ਨਾ ਕੋਇ ਮੁਕਾਈਆ। ਨਿਰਗੁਣ ਧਾਰ ਨਿਰਗੁਣ ਬੰਨ੍ਹੇ ਕੋਈ ਨਾ ਡੋਰੀ, ਨਈਆ ਡੋਲੇ ਥਾਉਂ ਥਾਈਂਆ। ਮੇਰੇ ਮੇਰੇ ਨਾਲੋਂ ਕਰਦੇ ਚੋਰੀ, ਚੋਰੀ ਠੱਗੀ ਜਗਤ ਲੋਕਾਈਆ। ਸਚ ਈਮਾਨ ਦੀ ਰਹੀ ਕੋਈ ਨਾ ਜੋੜੀ, ਧੁਰ ਦਾ ਮੇਲ ਨਾ ਕੋਇ ਰਖਾਈਆ। ਕੁਛ ਲੇਖਾ ਬਾਕੀ ਦਿਸਦਾ ਸੱਖਰ ਰੋੜੀ, ਨੂਰ ਨਬੀਆਂ ਨਜ਼ਰੀ ਆਈਆ। ਜਿਸ ਦੇ ਕੋਲ ਦਾਤ ਭੋਰੀ, ਭੋਰੇ ਵਿਚ ਬਹਿ ਕੇ ਝਟ ਲੰਘਾਈਆ। ਘਰ ਛੱਡਕੇ ਤੇਰਾਂ ਸਾਲ ਦੀ ਛੋਹਰੀ, ਨਾਤਾ ਦੁਨੀ ਆਇਆ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਲੇਖਾ ਵੇਖ ਵਖਾਈਆ। ਮੁਹੰਮਦ ਕਹੇ ਮੈਂ ਕੀ ਕਰਾਂ ਮਤਾ, ਮਤਲਬ ਭਰੀ ਕੂੜ ਲੋਕਾਈਆ। ਸਾਚਾ ਦਿਸੇ ਨਾ ਕੋਈ ਭੱਤਾ, ਆਹਾਰ ਵਿਚਾਰ ਨਾ ਕੋਇ ਵਡਿਆਈਆ। ਖ਼ਾਲੀ ਹੋਇਆ ਮੱਕਾ, ਕਾਅਬਿਆਂ ਪਈ ਦੁਹਾਈਆ। ਚਾਰੋਂ ਕੁੰਟ ਪੈਂਦਾ ਧੱਕਾ, ਮਮਤਾ ਵਿਚ ਲੜਾਈਆ। ਭਾਈ ਭਾਈ ਰਿਹਾ ਨਾ ਸਕਾ, ਪਿਤਾ ਪੂਤ ਨਾ ਗੋਦ ਸੁਹਾਈਆ। ਐਂ ਦਿਸਦਾ ਝਗੜਾ ਪੈਣਾ ਬੂਰਾ ਕੱਕਾ, ਉਮਤ ਨਾਲ ਲੜਾਈਆ। ਇਹ ਖੇਲ ਵੇਖਣਾ ਅੱਖਾਂ, ਸਦੀ ਚੌਧਵੀਂ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਜਵਾਨ ਮਰਦ ਮਰਦਾਨ, ਦੋ ਜਹਾਨ ਵੇਖਣਹਾਰਾ ਬਿਨਾ ਅੱਖਾਂ, ਜੋਤੀ ਜਾਤਾ ਪੁਰਖ ਬਿਧਾਤਾ ਪਰਵਰਦਿਗਾਰ ਸਾਂਝਾ ਯਾਰ ਜਲਵਾਗਰ ਨੂਰ ਅਲਾਹੀਆ।