ਪੁਸਤਕਾਲਾਭਾਗ ੨੧

੨੫ ਮੱਘਰ ਸ਼ਹਿਨਸ਼ਾਹੀ ਸੰਮਤ ੪ ਹਰਦਿਆਲ ਸਿੰਘ ਦੇ ਗ੍ਰਹਿ ਜਲੰਧਰ

ਸਦੀ ਚੌਧਵੀਂ ਕਹੇ ਮੈਂ ਜਲਵਾਗਰ ਵੇਖਿਆ ਨੂਰ ਨੁਰਾਨਾ, ਮੁਬੈਣ ਮਹਿਬਾਨ ਮਿਹਰਵਾਨ ਨਜ਼ਰੀ ਆਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਮਿਹਰਵਾਨਾ, ਸੂਰਬੀਰ ਸੁਲਤਾਨ ਸ਼ਹਿਨਸ਼ਾਹੀਆ। ਨਾਮ ਸੰਦੇਸਾ ਨਿਤ ਨਵਿਤ ਦੇਵੇ ਦੋ ਜਹਾਨਾਂ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਸੰਦੇਸਾ ਇਕ ਸੁਣਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਦੇਵਣਹਾਰਾ ਦਾਨਾ, ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਝੁਲਾਵਣਹਾਰਾ ਇਕ ਨਿਸ਼ਾਨਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਹੋ ਪ੍ਰਧਾਨਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਰਿਹਾ ਸੁਣਾਈਆ। ਜਿਸ ਨੂੰ ਸਯਦੇ ਕਰਦੇ ਜ਼ਿਮੀਂ ਅਸਮਾਨਾ, ਰਵ ਸਸ ਸੂਰੀਆ ਚੰਦ ਬੈਠੇ ਸੀਸ ਨਿਵਾਈਆ। ਜੋ ਲੱਖ ਚੁਰਾਸੀ ਸਤਿ ਸਰੂਪੀ ਧੁਰ ਦਾ ਕਾਹਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਦਾਤਾ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਮਾਲਕ ਹੱਕ, ਹਕ਼ੀਕ਼ਤ ਵਾਲਾ ਨਜ਼ਰੀ ਆਈਆ। ਸਾਹਿਬ ਸੁਹੇਲਾ ਸਦਾ ਸਮਰਥ,

❋

❋

ਸਤਿ ਸਤਿਵਾਦੀ ਸੋਭਾ ਪਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਗੌਂਦੀ ਜਸ, ਢੋਲੇ ਸਿਫ਼ਤਾਂ ਵਾਲੇ ਸਾਲਾਹੀਆ। ਜਿਸ ਦੀ ਸਰਨ ਸਰਨਾਈ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਰਹੇ ਢੱਠ, ਗੁਰ ਅਵਤਾਰ ਪੈਗ਼ੰਬਰ ਸੀਸ ਰਹੇ ਨਿਵਾਈਆ। ਜਿਸ ਖੇਲ ਖਿਲਾਇਆ ਪੰਜ ਤਤ ਤ੍ਰੈਗੁਣ ਨਾਲ ਅੱਠ, ਆਸਾ ਮਨਸਾ ਦਿਤੀ ਭਰਾਈਆ। ਸੋ ਸੰਦੇਸ਼ਾ ਨਰ ਨਰੇਸ਼ਾ ਦੇਵਣਹਾਰਾ ਸਚ, ਸਤਿ ਸਤਿਵਾਦੀ ਆਪਣੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੈਂ ਤੱਕਿਆ ਇਕ ਹਜ਼ੂਰ, ਹਜ਼ਰਤਾਂ ਦਾ ਹਜ਼ਰਤ ਨਜ਼ਰੀ ਆਈਆ। ਜਿਸ ਨੇ ਮੂਸਾ ਬਖ਼ਸ਼ਿਆ ਜੋਤੀ ਜਲਵਾ ਕੋਹਤੂਰ, ਤੁਰੀਆ ਤੋਂ ਪਰੇ ਕੀਤੀ ਪੜ੍ਹਾਈਆ। ਜਿਸ ਨੇ ਲੇਖੇ ਲਾਇਆ ਸ਼ਾਹ ਮਨਸੂਰ, ਮਨਸਾ ਸੂਫ਼ੀਆਂ ਵੇਖ ਵਖਾਈਆ। ਜੋ ਜੁਗ ਚੌਕੜੀ ਖੇਲ ਕਰੇ ਜ਼ਰੂਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਕਾਰ ਕਮਾਈਆ। ਜਿਸ ਨੂੰ ਕਹਿੰਦੇ ਪਾਤਸ਼ਾਹ ਗ਼ਫ਼ੂਰ, ਗ਼ਫ਼ਲਤ ਸਭ ਦੀ ਮੇਟ ਮਿਟਾਈਆ। ਭਗਤ ਉਧਾਰਨਾ ਜਿਸ ਦਾ ਦਸਤੂਰ, ਦਸਤਬਰਦਾਰ ਕਰੇ ਲੋਕਾਈਆ। ਕੂੜੀ ਕਿਰਿਆ ਕਰ ਨਾ ਮਨਜ਼ੂਰ, ਅੰਤ ਅਖ਼ੀਰ ਧੱਕਾ ਦੇਵੇ ਲਾਈਆ। ਮਾਇਆ ਮਮਤਾ ਮੇਟ ਕੇ ਕੂੜ, ਸਚ ਸੁੱਚ ਦਏ ਵਡਿਆਈਆ। ਗੁਰਮੁਖਾਂ ਬਖ਼ਸ਼ ਅਗੰਮੀ ਧੂੜ, ਟਿੱਕੇ ਮਸਤਕ ਨਾਮ ਰਮਾਈਆ । ਆਸਾ ਮਨਸਾ ਪਾਰਬ੍ਰਹਮ ਬ੍ਰਹਮ ਆਪੇ ਪੂਰ, ਆਤਮ ਪਰਮਾਤਮ ਨਾਤਾ ਜੋੜੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗਹਿਰ ਗੰਭੀਰ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੇਰਾ ਮਾਲਕ ਖ਼ਾਲਕ ਪ੍ਰਿਤਪਾਲਕ ਏਕ, ਏਕੰਕਾਰ ਨਜ਼ਰੀ ਆਈਆ। ਸਤਿਜੁਗ ਸਾਚੀ ਬਖ਼ਸ਼ਣਹਾਰਾ ਧਰਮ ਧਾਰ ਦੀ ਟੇਕ, ਮਾਇਆ ਮਮਤਾ ਕੂੜ ਵਿਕਾਰ ਮਿਟਾਈਆ। ਖੇਲ ਖਿਲਾਏ ਬਿਨ ਰੂਪ ਰੰਗ ਰੇਖ, ਜੋਤੀ ਜਾਤਾ ਪੁਰਖ ਬਿਧਾਤਾ ਆਪਣੀ ਕਲ ਵਰਤਾਈਆ। ਭਾਗ ਲਗਾਏ ਸਾਢੇ ਤਿੰਨ ਹੱਥ ਕਾਇਆ ਮਾਟੀ ਸਚ ਆਪਣੇ ਦੇਸ, ਦਿਸ਼ਾ ਨਿਰੰਤਰ ਅੰਤਰ ਫੋਲ ਫੁਲਾਈਆ। ਸਚ ਸੰਦੇਸਾ ਦੇਵੇ ਨਾਮ ਸੰਦੇਸ਼, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਕਰੇ ਪੜ੍ਹਾਈਆ। ਭਗਤ ਸੁਹੇਲਾ ਇਕ ਇਕੇਲਾ ਜੋਤੀ ਜਾਤਾ ਹੋ ਕੇ ਕਰੇ ਹੇਤ, ਹਿਤਕਾਰੀ ਹੋ ਕੇ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਪੜਦਾ ਉਹਲਾ ਆਪ ਚੁਕਾਈਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਧੁਰਦਰਗਾਹੀ ਪਰਵਰਦਿਗਾਰ, ਪਾਰਬ੍ਰਹਮ ਪਤਿਪਰਮੇਸ਼ਵਰ ਨਜ਼ਰੀ ਆਈਆ। ਜਿਸ ਨੂੰ ਡੰਡਾਵਤ ਬੰਦਨਾ ਸੱਯਦੇ ਕਰਦੇ ਗੁਰੂ ਅਵਤਾਰ, ਪੈਗ਼ੰਬਰ ਨਿਉਂ ਨਿਉਂ ਲਾਗਣ ਪਈਂਆ। ਸੋ ਹੁਕਮ ਸੰਦੇਸਾ ਦੇਵੇ ਆਪਣੀ ਧਾਰ, ਧਰਨੀ ਧਰਤ ਧਵਲ ਧੌਲ ਰਿਹਾ ਸਮਝਾਈਆ। ਸਦੀ ਚੌਧਵੀਂ ਸ੍ਰਿਸ਼ਟੀ ਦ੍ਰਿਸ਼ਟੀ ਗਈ ਹਾਰ, ਇਸ਼ਟੀ ਨਜ਼ਰ ਕੋਇ ਨਾ ਆਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਨੂਰ ਜੋਤ ਕਰ ਉਜਿਆਰ, ਉਜਾਲਾ ਕਰੇ ਥਾਉਂ ਥਾਈਂਆ। ਨੌ ਖੰਡ ਪ੍ਰਿਥਮੀ ਸੱਤ ਦੀਪ ਦੇਵੇ ਆਪਣੀ ਧਾਰ, ਸ਼ਬਦੀ ਸ਼ਬਦ ਡੰਕ ਵਜਾਈਆ। ਜਿਸ ਨੂੰ ਬੁੱਧੀ ਵਿਚ ਸਮਝ ਸਕੇ ਨਾ ਕੋਇ ਸੰਸਾਰ, ਅਨਭਵ ਆਪਣਾ ਹੁਕਮ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਧਰਮ ਦੀ ਧਾਰ ਆਪ ਬੰਧਾਈਆ। ਸਦੀ ਚੌਧਵੀਂ ਕਹੇ ਮੇਰਾ ਮਾਲਕ ਇਕ ਮਹਿਬੂਬ, ਮੁਹੱਬਤ ਵਿਚ ਵਡਿਆਈਆ। ਬੈਠਾ ਸਚ ਅਰੂਜ, ਆਲੀਸ਼ਾਨ ਡੇਰਾ ਲਾਈਆ। ਜਿਸ ਦੀ ਮੰਜ਼ਲ ਹੱਕ ਮਕਸੂਦ, ਮਿਹਰਵਾਨ ਮਿਹਰਵਾਨ ਮਿਹਰਵਾਨ ਕਰੇ ਰੁਸ਼ਨਾਈਆ। ਜਿਧਰ ਤੱਕਾਂ ਓਧਰ ਮੌਜੂਦ, ਚਾਰੋਂ ਕੁੰਟ ਸੋਭਾ ਪਾਈਆ। ਜਗਤ ਕੂੜੀ ਕਿਰਿਆ ਤੋੜੇ ਹਦੂਦ, ਦੀਨਾਂ

❋

❋

ਮਜ਼੍ਹਬਾਂ ਲੇਖਾ ਦਏ ਚੁਕਾਈਆ। ਸਤਿ ਸਚ ਦੱਸੇ ਇਕ ਅਸੂਲ, ਅਸਲੀਅਤ ਆਪਣੀ ਦਏ ਸਮਝਾਈਆ। ਧੁਰ ਸੰਦੇਸਾ ਨਾਮ ਦੇਵੇ ਮਾਕੂਲ, ਮੁਕੰਮਲ ਆਪਣਾ ਹੁਕਮ ਵਰਤਾਈਆ। ਹੱਕ ਮੁਹੱਬਤ ਵਿਚ ਰਹੇ ਮਸ਼ਗ਼ੂਲ, ਦਿਵਸ ਰੈਣ ਆਪਣਾ ਰੰਗ ਰੰਗਾਈਆ। ਮਾਲਕ ਹੋ ਕੇ ਕੰਤ ਕੰਤੂਹਲ, ਨਾਰ ਭਤਾਰ ਲਏ ਪ੍ਰਨਾਈਆ। ਜਨ ਭਗਤਾਂ ਬਖ਼ਸ਼ ਕੇ ਚਰਨ ਧੂੜ, ਧੂੜੀ ਟਿੱਕੇ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ, ਨਰ ਨਿਰੰਕਾਰਾ ਇਕੋ ਇਕ ਜਣਾਈਆ। ਸਦੀ ਚੌਧਵੀਂ ਕਹੇ ਮੈਂ ਕਰਾਂ ਇਕ ਅਰਜ਼ੋਈ, ਆਰਜ਼ੂ ਸਚ ਸੁਣਾਈਆ। ਮੇਰਾ ਸਾਹਿਬ ਮਿਲਾਵੇ ਕੋਈ, ਕੋਨਾ ਕੋਨਾ ਫੋਲ ਫੁਲਾਈਆ। ਜਿਸ ਦੀ ਮੁਹੰਮਦ ਪਾਈ ਦਰੋਹੀ, ਦਰੋਹੀ ਨਾਮ ਖ਼ੁਦਾਈਆ। ਉਸ ਦੇ ਦਰ ਮਿਲੇ ਜਗ ਢੋਈ, ਸਿਰ ਆਪਣਾ ਹੱਥ ਟਿਕਾਈਆ। ਓਸੇ ਦੀ ਮੁਹੱਬਤ ਵਿਚ ਮੋਈ, ਜ਼ਿੰਦਗੀ ਜੀਵਣ ਕੰਮ ਕਿਸੇ ਨਾ ਆਈਆ। ਬਿਨ ਨੇਤਰ ਨੈਣਾਂ ਰੋਈ, ਹੰਝੂਆਂ ਹਾਰ ਬਣਾਈਆ। ਮੈਨੂੰ ਸਚ ਸੁਭਾਵੇ ਮੇਲ ਮਿਲਾਵੇ ਜੋ ਸੋਈ, ਸੋ ਪੁਰਖ ਨਿਰੰਜਣ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਮੈਂ ਵੇਖਣਾ ਚਾਹੁੰਦੀ ਕੋਈ ਆਪਣਾ ਗੋਤੀ, ਗੌਤਮ ਦਾ ਸਾਥੀ ਨਜ਼ਰੀ ਆਈਆ। ਜਿਸ ਦੀ ਸੱਤ ਰੰਗ ਦੀ ਹੋਵੇ ਧੋਤੀ, ਕੰਨੀ ਕੰਨੀ ਨਾਲ ਬੰਧਾਈਆ। ਸਿਰ ਦੇ ਉਤੇ ਹੋਵੇ ਬੋਦੀ, ਮੁਖੋਂ ਰਾਮ ਰਾਮ ਦੁਹਾਈਆ। ਸੰਧੂਰ ਮਲਿਆ ਹੋਵੇ ਉਪਰ ਠੋਡੀ, ਤਰਸੂਲ ਮਸਤਕ ਵਿਚ ਬਣਾਈਆ। ਗਲ ਚੋਲਾ ਪਾਇਆ ਹੋਵੇ ਵਾਂਗ ਜੋਗੀ, ਬਾਜ਼ੂ ਨਜ਼ਰ ਕੋਇ ਨਾ ਆਈਆ। ਓਹ ਜ਼ਾਤ ਦਾ ਹੋਵੇ ਸੋਢੀ, ਗੋਬਿੰਦ ਵੇਖੇ ਚਾਈਂ ਚਾਈਂਆ। ਉਸ ਦੀ ਬੁੱਧ ਹੋਵੇ ਨਾ ਕੋਝੀ, ਉਜਲ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਸਦੀ ਚੌਧਵੀਂ ਕਹੇ ਮੈਂ ਤਕਣਾ ਖੇਲ ਅਪਾਰ, ਅਪਰੰਪਰ ਦਏ ਵਖਾਈਆ। ਚਾਰ ਹੋਵਣ ਮੁਹੰਮਦੀ ਯਾਰ, ਬਲਧਾਰੀ ਨਜ਼ਰੀ ਆਈਆ। ਮੁਖੋਂ ਨਾਅਰਾ ਕਹਿਣ ਪੁਕਾਰ, ਹੂ ਅੱਲਾ ਤੇਰੀ ਬੇਪ੍ਰਵਾਹੀਆ। ਬਗ਼ਲਾਂ ਵਿਚ ਹੋਵੇ ਤਲਵਾਰ, ਮੁੱਖ ਤਿੱਖਾ ਉਪਰ ਰਖਾਈਆ। ਭੱਜੇ ਫਿਰਨ ਚਾਰ ਚੁਫ਼ਾਰ, ਘੱਟਾ ਪੈਰਾਂ ਨਾਲ ਉਡਾਈਆ। ਮੁਖੋਂ ਕਹਿਣ ਮੁਹੰਮਦੀ ਯਾਰ, ਮਹਿਬਾਨ ਬੀਦੋ ਤੇਰੀ ਵਡਿਆਈਆ। ਯਾ ਮੁਬੀਨ ਇਸਤਗ਼ਫ਼ਾਰ, ਨਾਅਰਾ ਹੱਕ ਹੱਕ ਸੁਣਾਈਆ। ਛਾਤੀ ਉਤੇ ਖਿੱਚੀ ਹੋਵੇ ਲਕਾਰ, ਨਾਅਰਾ ਹੱਕ ਹੱਕ ਸੁਣਾਈਆ। ਓਨ੍ਹਾਂ ਵਿਚ ਇਕ ਹੋਵੇ ਘੁਮਿਆਰ, ਜਿਸ ਦਾ ਪਿਛਲਾ ਜਨਮ ਦਿਆਂ ਸਮਝਾਈਆ। ਇਹ ਖੇਲ ਸੱਚੀ ਸਰਕਾਰ, ਹਰਿ ਕਰਤਾ ਆਪ ਕਰਾਈਆ। ਸਦੀ ਚੌਧਵੀਂ ਕਹੇ ਮੈਂ ਅੰਤਮ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਸੰਦੇਸਿਆਂ ਵਿਚ ਕਰਾਂ ਇਜ਼ਹਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਵੇਖੋ ਖੇਲ ਪਰਵਰਦਿਗਾਰ, ਪਾਰਬ੍ਰਹਮ ਆਪਣਾ ਪੜਦਾ ਰਿਹਾ ਉਠਾਈਆ। ਸਦੀ ਚੌਧਵੀਂ ਕਹੇ ਮੈਂ ਛੱਬੀ ਪੋਹ ਦਾ ਕਰਦੀ ਇੰਤਜ਼ਾਰ, ਬਿਨ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਸੋ ਸਹੁੰਞਣਾ ਆਵੇ ਵਾਰ, ਵਾਹਵਾ ਵੱਜੇ ਹੱਕ ਵਧਾਈਆ। ਮੈਂ ਨਿਉਂ ਨਿਉਂ ਕਰਾਂ ਨਿਮਸਕਾਰ, ਸਯਦਿਆਂ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਆਦਿ ਅੰਤ ਨਾ ਪਾਰਾਵਾਰ, ਬੇਪ੍ਰਵਾਹ ਬੇਅੰਤ ਆਪਣਾ ਹੁਕਮ ਵਰਤਾਈਆ।

❋

❋

੨੫ ਮੱਘਰ ਸ਼ਹਿਨਸ਼ਾਹੀ ਸੰਮਤ ੪ ਮਹਿੰਗਾ ਸਿੰਘ ਦੇ ਗ੍ਰਹਿ ਹਰੀ ਪੁਰ

ਸਦੀ ਚੌਧਵੀਂ ਕਹੇ ਪ੍ਰਭ ਤੇਰੀ ਧਾਰ ਬਾਰੀਕ, ਜਗ ਨੇਤਰ ਲੋਚਣ ਨੈਣ ਨਜ਼ਰ ਕਿਸੇ ਨਾ ਆਈਆ। ਪੈਗ਼ੰਬਰ ਨੱਕ ਨਾਲ ਕੱਢਦੇ ਵੇਖੇ ਲੀਕ, ਲਾਈਨ ਆਪਣੀ ਆਪਣੀ ਜਣਾਈਆ। ਇਕ ਦੂਜੇ ਦੀ ਸ਼ਹਾਦਤ ਵਿਚ ਕਰਨ ਤਸਦੀਕ਼, ਸਨਮੁਖ ਹੋ ਕੇ ਦੇਣ ਗਵਾਹੀਆ। ਬਹੁੜੀ ਦਰੋਹੀ ਯਾਮਬੀਨ ਤੇਰੀ ਉਡੀਕ, ਲਾਸ਼ਰੀਕ ਤੇਰੀ ਸਰਨਾਈਆ। ਕਲਜੁਗ ਅੰਤ ਸ੍ਰੀ ਭਗਵੰਤ ਇਕ ਤੇਰੇ ਵਿਚ ਤੌਫ਼ੀਕ਼, ਤਾਬੇਦਾਰੀ ਸਭ ਨੂੰ ਦੇਣੀ ਸਮਝਾਈਆ। ਸਾਡੀ ਆਸਾ ਮਨਸਾ ਪੂਰੀ ਕਰਨੀ ਉਮੀਦ, ਤ੍ਰਿਸ਼ਨਾ ਪਿਛਲੀ ਦੇਣੀ ਗਵਾਈਆ। ਭਵਿਖਤਾਂ ਵਿਚ ਲਿਖਤਾਂ ਵਿਚ ਅਸੀਂ ਕਰਾ ਕੇ ਆਏ ਉਡੀਕ, ਸਦੀ ਸਦੀਵੀ ਰਾਹ ਜਣਾਈਆ। ਸੋ ਵਕ਼ਤ ਪਹੁੰਚਿਆ ਨਜ਼ਦੀਕ, ਦੂਰ ਦੁਰਾਡੇ ਨੇਰਨ ਨੇਰਾ ਪਰਦਾ ਦੇਣਾ ਉਠਾਈਆ। ਕਿਸੇ ਸੰਤ ਭਗਤ ਸੂਫ਼ੀ ਹੋਣਾ ਨਾ ਪਏ ਸ਼ਹੀਦ, ਕਲਜੁਗ ਕੂੜੀ ਕਿਰਿਆ ਦੇਣੀ ਮਿਟਾਈਆ। ਨਿਰਗੁਣ ਧਾਰ ਵੇਖ ਆਪਣੀ ਦੀਦ, ਬਿਨ ਅੱਖਾਂ ਅੱਖ ਖੁਲ੍ਹਾਈਆ। ਧੁਰ ਸਵਾਮੀ ਬਣ ਰਫ਼ੀਕ਼, ਰਿਸ਼ਤਾ ਆਪਣੇ ਨਾਲ ਜੁੜਾਈਆ। ਦੀਨ ਦੁਨੀ ਹੋਈ ਫ਼ਰੀਕ਼, ਫ਼ਿਰਕਿਆਂ ਵਿਚ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਅਲਖ ਅਗੋਚਰ ਅਗੰਮ ਅਥਾਹ, ਦਰ ਤੇਰੇ ਸੀਸ ਝੁਕਾਈਆ । ਸਦੀ ਚੌਧਵੀਂ ਕਹੇ ਪੈਗ਼ੰਬਰ ਰਹੇ ਸਹਿਮ, ਸਿਰ ਸਕੇ ਨਾ ਕੋਇ ਉਠਾਈਆ। ਉਮਤ ਕਿਸੇ ਰਹੀ ਨਾ ਕ਼ਾਇਮ, ਕ਼ਿਆਮਤ ਅੰਤਮ ਦਏ ਦੁਹਾਈਆ। ਬਿਨ ਤੇਰੇ ਕਰੇ ਕੋਇ ਨਾ ਰਹਿਮ, ਰਹਿਮਤ ਹੱਕ ਨਾ ਕੋਇ ਕਮਾਈਆ। ਹਿਰਦੇ ਅੰਤਰ ਨਾ ਆਵੇ ਚੈਨ, ਸਾਂਤਕ ਸਤਿ ਨਾ ਕੋਇ ਕਰਾਈਆ। ਨੇਤਰ ਖੁਲ੍ਹੇ ਕਿਸੇ ਨਾ ਐਨ, ਪਰਦਾ ਸਕੇ ਨਾ ਕੋਇ ਉਠਾਈਆ। ਮੁਰੀਦ ਮੁਰਸ਼ਦ ਹੋਏ ਤ੍ਰਫ਼ੈਨ, ਯਕਤਰਫ਼ ਰੰਗ ਨਾ ਕੋਇ ਰੰਗਾਈਆ। ਕਿਰਪਾ ਕਰ ਮੇਰੇ ਮੁਬੈਨ, ਬੀ ਖ਼ੈਰ ਅੱਲਾਹ ਤੇਰੀ ਦੁਹਾਈਆ। ਤੂੰ ਨਿਰਗੁਣ ਧਾਰ ਆਦਿ ਨਰਾਇਣ, ਨਰ ਹਰਿ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਸਦੀ ਚੌਧਵੀਂ ਕਹੇ ਪੀਰ ਪੈਗ਼ੰਬਰ ਵੇਖਣ ਉਪਰ ਥੱਲੇ, ਜ਼ਿਮੀਂ ਅਸਮਾਨਾਂ ਧਿਆਨ ਲਗਾਈਆ। ਧੁਰ ਸੰਦੇਸ਼ਾ ਕਵਣ ਘੱਲੇ, ਪੈਗ਼ਾਮਾਂ ਵਿਚ ਕਰੇ ਸ਼ਨਵਾਈਆ। ਮੁਰੀਦਾਂ ਮੁਰਸ਼ਦਾਂ ਛੁੱਟਣ ਲੱਗੇ ਪੱਲੇ, ਪੱਲੂ ਗੰਢ ਨਾ ਕੋਇ ਬੰਧਾਈਆ। ਬਹੁੜੀ ਸਭ ਨੇ ਰਹਿ ਜਾਣਾ ਕੱਲੇ, ਦੂਜਾ ਨਜ਼ਰ ਕੋਇ ਨਾ ਆਈਆ। ਕਰੇ ਖੇਲ ਪਾਰਬ੍ਰਹਮ ਪਤਿਪਰਮੇਸ਼ਵਰ ਜੋ ਵਸੇ ਨਿਹਚਲ ਧਾਮ ਅਟੱਲੇ, ਧੁਰ ਦਾ ਹੁਕਮ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਪੈਗ਼ੰਬਰ ਧਰੇ ਕੋਇ ਨਾ ਧੀਰ, ਧੀਰਜ ਨਜ਼ਰ ਕੋਇ ਨਾ ਆਈਆ। ਸ਼ਰਅ ਟੁੱਟਣ ਲੱਗਾ ਜ਼ੰਜੀਰ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਸਭ ਦੀ ਬਦਲਣ ਲੱਗੀ ਤਕ਼ਦੀਰ, ਤਦਬੀਰ ਦੱਸੇ ਧੁਰਦਰਗਾਹੀਆ। ਝਗੜਾ ਰਹੇ ਨਾ ਗ਼ਰੀਬ ਅਮੀਰ, ਅਮਰਾਪਦ ਇਕ ਸਮਝਾਈਆ। ਨਾਮ ਖੰਡਾ ਫੜ ਸ਼ਮਸ਼ੀਰ, ਚਾਰੋਂ ਕੁੰਟ ਰਿਹਾ ਚਮਕਾਈਆ। ਦੀਨ ਦੁਨੀ ਕਰ ਦਿਲਗੀਰ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਹਾਲਤ ਵਿਗੜੀ ਵੇਖੇ ਜ਼ਮੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਕਾਰ ਕਮਾਈਆ । ਸਦੀ ਚੌਧਵੀਂ ਕਹੇ ਪੈਗ਼ੰਬਰਾਂ ਅੰਤਰ ਦਿਸੇ ਹੈਰਾਨੀ, ਹੈਰਤ ਵਿਚ ਦੁਹਾਈਆ। ਸਾਡੀ ਉਮਤ ਹੋਈ

❋

❋

ਬੇਗਾਨੀ, ਨਾਤਾ ਜਗਤ ਤੁੜਾਈਆ। ਭੁੱਲੀ ਅਗੰਮ ਕਲਾਮੀ, ਕਾਇਨਾਤ ਮੁਖ ਭਵਾਈਆ। ਛੱਡੀ ਮੁਹੱਬਤ ਵਾਲੀ ਗ਼ੁਲਾਮੀ, ਗ਼ੁਰਬਤ ਸਭ ਦੇ ਅੰਦਰ ਡੇਰਾ ਲਾਈਆ। ਸਾਡੇ ਨਾਮ ਦੀ ਹੋਈ ਬਦਨਾਮੀ, ਬਦੀ ਵਿਚ ਕੂੜ ਕੁਕਰਮ ਕਮਾਈਆ। ਅੰਤਮ ਸਾਰੇ ਦਿਸਣ ਫ਼ਾਨੀ, ਬਚਿਆ ਨਜ਼ਰ ਕੋਇ ਨਾ ਪਾਈਆ। ਲੰਘ ਗਈ ਬਾਲ ਅਵਸਥਾ ਨਾਲ ਜਵਾਨੀ, ਬੁਢਾਪਾ ਕਲਜੁਗ ਰੂਪ ਵਟਾਈਆ। ਪੈਗ਼ੰਬਰ ਕਹਿਣ ਰਹਿਣਾ ਨਹੀਂ ਕੋਈ ਹੁਣ ਬਾਨੀ, ਦਸਤ ਬਦਸਤ ਸਾਰੇ ਸੀਸ ਝੁਕਾਈਆ। ਅਸੀਂ ਦੇਂਦੇ ਆਏ ਬਕਰਿਆਂ ਕ਼ੁਰਬਾਨੀ, ਈਦ ਬਕਰੀਦ ਵਿਚ ਮਨਾਈਆ। ਹੁਣ ਔਣ ਵਾਲੀ ਤੁਗ਼ਿਆਨੀ, ਚਾਰੋਂ ਕੁੰਟ ਲਏ ਰੁੜ੍ਹਾਈਆ। ਮਮਤਾ ਮੇਟੇ ਸ਼ਰਅ ਬੇਈਮਾਨੀ, ਬੇਵਾ ਕਰੇ ਖ਼ਲਕ ਖ਼ੁਦਾਈਆ। ਪੁਰਖ ਅਕਾਲਾ ਸ਼ਾਹ ਸੁਲਤਾਨੀ, ਧੁਰ ਫ਼ਰਮਾਨੇ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਜ਼ਲ ਵੇਖਣਹਾਰਾ ਰੁਹਾਨੀ ਜਿਸਮਾਨੀ, ਹਰ ਘਟ ਵੇਖ ਵਖਾਈਆ। ਸਦੀ ਚੌਧਵੀਂ ਕਹੇ ਪੈਗ਼ੰਬਰਾਂ ਪੈ ਗਿਆ ਫ਼ਿਕਰ, ਫ਼ਿਕਰਿਆਂ ਵਿਚ ਸੁਣਾਈਆ। ਪਰਵਰਦਿਗਾਰ ਆਪਣੀ ਧਾਰੋਂ ਆਵੇ ਨਿਕਲ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਕਿਸੇ ਨਜ਼ਰ ਨਾ ਆਏ ਸ਼ਕਲ, ਬਿਨ ਰੂਪ ਰੰਗ ਰੇਖ ਖੇਲ ਕਰਾਈਆ। ਬੁੱਧੀ ਸਮਝੇ ਕੋਇ ਨਾ ਅਕ਼ਲ, ਮਨਮਤ ਨਾ ਕੋਇ ਚਤੁਰਾਈਆ । ਆਪਣਾ ਖੇਲ ਕਰੇ ਹਰਿ ਹੱਕਲ, ਹਕ਼ੀਕ਼ਤ ਆਪਣਾ ਰਾਹ ਚਲਾਈਆ। ਕੂੜੀ ਕਿਰਿਆ ਕਰ ਕੇ ਕ਼ਤਲ, ਧਰਮ ਦੀ ਧਾਰ ਲਏ ਪ੍ਰਗਟਾਈਆ। ਜਨ ਭਗਤਾਂ ਵਖਾ ਕੇ ਆਪਣਾ ਵਤਨ, ਸਚ ਦਵਾਰਾ ਦਏ ਸਮਝਾਈਆ। ਜਿਥੇ ਗੁਰ ਅਵਤਾਰ ਪੈਗ਼ੰਬਰ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਜਪਣ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚ ਸਰਨਾਈਆ। ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰ ਮੱਥੇ ਉਤੇ ਮਾਰਨ ਹੱਥ, ਹਥੇਲੀ ਪੇਸ਼ਾਨੀ. ਨਾਲ ਮਿਲਾਈਆ। ਕੀ ਖੇਲ ਕਰੇ ਪੁਰਖ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਸਾਡਾ ਮੁਨਾਰਾ ਰਿਹਾ ਢੱਠ, ਨਿਸ਼ਾਨਾ ਕੂੜ ਦਏ ਗਵਾਈਆ। ਜ਼ੋਰ ਚਲੇ ਕਿਸੇ ਨਾ ਹੱਠ, ਤੇਜ ਤਪ ਨਾ ਕੋਇ ਧਰਾਈਆ। ਦੀਨ ਮਜ਼੍ਹਬ ਦੀ ਮੇਟ ਕੇ ਵੱਟ, ਰਸਤਾ ਸਾਫ਼ ਰਿਹਾ ਬਣਾਈਆ। ਇਕੋ ਨਾਮ ਇਕੋ ਕਲਮਾ ਸ੍ਰਿਸ਼ਟ ਸਬਾਈ ਲੈਣਾ ਰਟ, ਰੱਟਾ ਮਜ਼੍ਹਬ ਰਹੇ ਨਾ ਰਾਈਆ। ਇਕੋ ਤੀਰਥ ਇਕੋ ਤਟ, ਇਕੋ ਘਰ ਦਏ ਸਮਝਾਈਆ। ਇਕੋ ਮੰਦਰ ਮਸੀਤ ਸ਼ਿਵਦਵਾਲਾ ਮੱਠ, ਗੁਰਦਵਾਰਾ ਇਕੋ ਨਜ਼ਰੀ ਆਈਆ। ਇਕੋ ਨੂਰ ਨੁਰਾਨਾ ਸ਼ਬਦ ਅਗੰਮੀ ਮਾਰੇ ਸੱਟ, ਸੋਈ ਸੁਰਤੀ ਸਰਬ ਜਗਾਈਆ। ਇਕੋ ਨਾਉਂ ਨਿਰੰਕਾਰ ਖੋਲ੍ਹ ਕੇ ਹੱਟ, ਵਣਜ ਵਪਾਰਾ ਦਏ ਸਮਝਾਈਆ। ਇਕੋ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਰਮਾਤਮ ਆਤਮ ਹੋਵੇ ਸਾਂਝਾ ਜਸ, ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰਾ ਸਾਂਝਾ ਯਾਰਾ ਕਰੇ ਸਚ ਪੜ੍ਹਾਈਆ। ਸਦੀ ਚੌਧਵੀਂ ਕਹੇ ਮੈਂ ਵੇਖ ਵੇਖ ਕੇ ਕਰਾਂ ਹਾਸੀ, ਖ਼ੁਸ਼ੀ ਵਿਚੋਂ ਖ਼ੁਸ਼ੀ ਪ੍ਰਗਟਾਈਆ। ਕੀ ਹੁਕਮ ਦੇਵੇ ਪੁਰਖ ਅਬਿਨਾਸ਼ੀ, ਹਰਿ ਕਰਤਾ ਧੁਰਦਰਗਾਹੀਆ। ਕਿਸ ਬਿਧ ਮੇਟੇ ਕਲਜੁਗ ਅੰਧੇਰੀ ਰਾਤੀ, ਸਤਿਜੁਗ ਸਾਚਾ ਚੰਦ ਕਰੇ ਰੁਸ਼ਨਾਈਆ। ਦੀਨ ਮਜ਼੍ਹਬ ਬਣਾਏ ਇਕ ਜਮਾਤੀ, ਇਕੋ ਪੱਟੀ ਨਾਮ ਦਏ ਸਮਝਾਈਆ। ਸਭ ਦਾ ਮਾਲਕ ਪੁਰਖ ਅਕਾਲਾ ਬਣੇ ਕਮਲਾਪਾਤੀ, ਪਤਿਪਰਮੇਸ਼ਵਰ ਨਜ਼ਰੀ ਆਈਆ। ਚਾਰ ਕੁੰਟ ਦਹਿ ਦਿਸ਼ਾ ਦੀਨ ਦੁਨੀ ਦੀ ਕਰੇ ਰਾਖੀ, ਰੱਖਕ ਹੋ ਕੇ ਵੇਖ ਵਖਾਈਆ। ਨਿਰਗੁਣ ਸਰਗੁਣ ਦੇਵੇ ਸੱਚਾ ਸਾਥੀ, ਆਤਮ ਪਰਮਾਤਮ ਨਾਤਾ ਜੋੜੇ ਸਹਿਜ ਸੁਭਾਈਆ। ਮੰਜ਼ਲ ਅੰਤ ਕੰਤ ਭਗਵੰਤ ਚਾੜ੍ਹੇ ਅਗੰਮੀ ਘਾਟੀ, ਅੱਗੇ

❋

❋

ਹੋ ਨਾ ਕੋਇ ਅਟਕਾਈਆ। ਜਿਥੇ ਝੁਕਦੇ ਰਾਮ ਵਸ਼ਿਸ਼ਟ ਤ੍ਰਲੋਕੀ ਨਾਥੀ, ਈਸਾ ਮੂਸਾ ਮੁਹੰਮਦ ਸੱਯਦਿਆਂ ਵਿਚ ਸੀਸ ਨਿਵਾਈਆ। ਨਾਨਕ ਨਿਰਗੁਣ ਗੋਬਿੰਦ ਧਾਰ ਜੋਤ ਪ੍ਰਕਾਸ਼ੀ, ਪ੍ਰਕਾਸ਼ਵਾਨ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੇਰਾ ਸਾਹਿਬ ਸਵਾਮੀ ਕਲਜੁਗ ਅੰਤ ਸਭ ਦੀ ਬਦਲ ਦੇਵੇ ਹਯਾਤੀ, ਜੀਵਣ ਜੀਵਣ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਧਾਰ ਸਰਬ ਦਾ ਸਾਥੀ, ਸਰਗੁਣ ਮੇਲਾ ਮੇਲੇ ਸਹਿਜ ਸੁਭਾਈਆ।

੨੬ ਮੱਘਰ ਸ਼ਹਿਨਸ਼ਾਹੀ ਸੰਮਤ ੪ ਹਰਭਜਨ ਕੌਰ ਦੇ ਗ੍ਰਹਿ ਹਰੀਪੁਰ

ਸਦੀ ਚੌਧਵੀਂ ਕਹੇ ਤੇਈ ਅਵਤਾਰ ਕਰੋ ਧਿਆਨ, ਅਨਦ੍ਰਿਸ਼ਟ ਵੇਖ ਵਖਾਈਆ। ਸਤਿ ਸਚ ਦਾ ਰਿਹਾ ਨਾ ਕੋਇ ਨਿਸ਼ਾਨ, ਨਵ ਸਤਿ ਰਿਹਾ ਕੁਰਲਾਈਆ। ਮਾਇਆ ਮਮਤਾ ਮੋਹ ਵਧੀ ਸ਼ੈਤਾਨ, ਸ਼ਰਅ ਸ਼ਰੀਅਤ ਰਹੀ ਕੁਰਲਾਈਆ। ਧੁਰ ਦਾ ਹੁਕਮ ਮੰਨੇ ਨਾ ਕੋਇ ਫ਼ਰਮਾਨ, ਫ਼ਰਮਾਂਬਰਦਾਰ ਨਾ ਕੋਇ ਅਖਵਾਈਆ। ਦੀਨ ਦੁਨੀ ਹੋਈ ਬੇਈਮਾਨ, ਬੇਵਾ ਵੇਖੀ ਕੂੜ ਲੋਕਾਈਆ। ਸੋਹੇ ਬੰਕ ਨਾ ਕੋਇ ਮਕਾਨ, ਦਵਾਰਾ ਤਨ ਨਾ ਕੋਇ ਵਡਿਆਈਆ। ਭੁੱਲੇ ਭਰਮੇ ਰਾਜ ਰਾਜਾਨ, ਜਗਤ ਸ਼ਾਹ ਰਹੇ ਕੁਰਲਾਈਆ । ਚਾਰੋਂ ਕੁੰਟ ਹੋਇਆ ਵੈਰਾਨ, ਵੈਰੀ ਘਰ ਘਰ ਸੋਭਾ ਪਾਈਆ। ਆਤਮ ਬ੍ਰਹਮ ਸਕੇ ਨਾ ਕੋਇ ਪਹਿਚਾਨ, ਨਿਜ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਰਸ ਮਿਲੇ ਨਾ ਕਿਸੇ ਪੀਣ ਖਾਣ, ਅੰਮ੍ਰਿਤ ਧਾਰ ਨਾ ਕੋਇ ਵਹਾਈਆ। ਜੋਤ ਜਗੇ ਨਾ ਨੂਰ ਮਹਾਨ, ਅੰਧ ਅੰਧੇਰ ਨਾ ਕੋਇ ਗਵਾਈਆ। ਸਚ ਸਵਾਮੀ ਮਿਲੇ ਨਾ ਆਣ, ਨਿਰਗੁਣ ਸਰਗੁਣ ਜੋੜ ਜੁੜਾਈਆ। ਖੇਲ ਵੇਖੋ ਸ੍ਰੀ ਭਗਵਾਨ, ਹਰਿ ਕਰਤਾ ਕੀ ਕਾਰ ਕਮਾਈਆ। ਜੋਤੀ ਜਾਤਾ ਹੋ ਬਲਵਾਨ, ਪੁਰਖ ਬਿਧਾਤਾ ਹੁਕਮ ਸੁਣਾਈਆ। ਸਦੀ ਚੌਧਵੀਂ ਬਦਲ ਦੇਣੇ ਹੁਕਮਰਾਨ, ਹੁਕਮ ਹੁਕਮ ਵਿਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਕਰਤਾ ਇਕ ਅਖਵਾਈਆ। ਸਦੀ ਚੌਧਵੀਂ ਕਹੇ ਵੇਖੋ ਪੈਗ਼ੰਬਰ ਪੀਰ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਦਿਆਂ ਜਣਾਈਆ। ਨਾਮ ਕਲਮਾ ਅਣਿਆਲਾ ਮਾਰੇ ਕੋਈ ਨਾ ਤੀਰ, ਤਿੱਖੀ ਮੁੱਖੀ ਧਾਰ ਨਾ ਕੋਇ ਵਖਾਈਆ। ਜ਼ਾਤ ਅਜ਼ਾਤੀ ਹੋਈ ਦਿਲਗੀਰ, ਧੀਰਜ ਧੀਰ ਨਾ ਕੋਇ ਬੰਧਾਈਆ। ਸ਼ਰਅ ਟੁੱਟੇ ਨਾ ਕੋਇ ਜ਼ੰਜੀਰ, ਛੁਰੀ ਦਿਸੇ ਜਗਤ ਕਸਾਈਆ। ਸਾਬਤ ਰਿਹਾ ਨਾ ਕੋਇ ਫ਼ਕੀਰ, ਉਲਮਾ ਇਲਮ ਨਾ ਕੋਇ ਵਡਿਆਈਆ। ਪ੍ਰਭ ਦੇ ਪੁੱਜਾ ਨਾ ਕੋਇ ਕ਼ਰੀਬ, ਨੇਰਨ ਨੇਰ ਨਾ ਦਰਸ਼ਨ ਪਾਈਆ । ਝਗੜਾ ਪਿਆ ਅਮੀਰ ਗ਼ਰੀਬ, ਮਾਇਆ ਮਮਤਾ ਹੋਈ ਹਲਕਾਈਆ। ਸਾਚੀ ਦੇਵੇ ਨਾ ਕੋਇ ਤਰਤੀਬ, ਤਰੀਕਾ ਢੰਗ ਨਾ ਕੋਇ ਜਣਾਈਆ। ਪ੍ਰਭ ਦਾ ਬਣੇ ਨਾ ਕੋਇ ਅਜ਼ੀਜ਼, ਖ਼ਾਦਮ ਹੋ ਕੇ ਸੇਵ ਕਮਾਈਆ। ਸਤਿ ਸਚ ਦੀ ਕਰੇ ਨਾ ਕੋਇ ਤਮੀਜ਼, ਮੁਹੱਬਤ ਹੱਕ ਨਾ ਕੋਇ ਕਮਾਈਆ। ਵੇਖੋ ਖੇਲ ਪ੍ਰਭੂ ਅਜੀਬ, ਅਜਬ ਨਿਰਾਲਾ ਰਿਹਾ ਕਰਾਈਆ। ਜੋ ਮਾਲਕ ਖ਼ਾਲਕ ਆਦਿ ਜੁਗਾਦਿ ਕ਼ਦੀਮ, ਕ਼ੁਦਰਤ ਦਾ ਕ਼ਾਦਰ ਬੇਪ੍ਰਵਾਹੀਆ। ਜਿਸ ਦਾ ਮਹੱਲ ਅਟੱਲ ਆਲੀਸ਼ਾਨ ਅਜ਼ੀਮ, ਅਰਸ਼ ਫ਼ਰਸ਼ ਤੋਂ ਪਰੇ ਸੋਭਾ ਪਾਈਆ । ਸੋ ਵਖਾਵਣਹਾਰਾ ਅਗੰਮਾ ਸੀਨ, ਸੀਮਾ ਸਭ ਦੀ ਫੋਲ ਫੁਲਾਈਆ। ਹੁਕਮੇ ਅੰਦਰ ਕਰੇ ਤਰਮੀਮ,

❋

❋

ਧੁਰ ਫ਼ਰਮਾਨਾ ਇਕ ਜਣਾਈਆ । ਜਿਸ ਦਾ ਮਾਰਗ ਕਹਿੰਦੇ ਮਹੀਨ, ਸੋ ਰਸਤਾ ਦਏ ਪ੍ਰਗਟਾਈਆ। ਜਨ ਭਗਤਾਂ ਬੁੱਧੀ ਪਵਿੱਤ੍ਰ ਕਰੇ ਮਲੀਨ, ਮਲੇਛ ਵੇਖੇ ਕੂੜ ਲੋਕਾਈਆ। ਦੀਨ ਮਜ਼੍ਹਬ ਦੀ ਮੇਟੇ ਤਕ਼ਸੀਮ, ਆਤਮ ਪਰਮਾਤਮ ਇਕੋ ਬ੍ਰਹਮ ਜਣਾਈਆ। ਝਗੜਾ ਮੁਕਾ ਕੇ ਨਰ ਮਦੀਨ, ਨਰ ਨਰਾਇਣ ਦਏ ਦਰਸਾਈਆ। ਕਲਜੁਗ ਨੂੰ ਅੰਤ ਕਹੇ ਆਫ਼ਰੀਨ, ਹੱਥ ਪੁਸ਼ਤ ਪਨਾਹ ਟਿਕਾਈਆ। ਤੇਰੇ ਉਤੇ ਕਿਰਪਾ ਕਰੀ ਆਪ ਕਰੀਮ, ਰਹਿਮਤ ਸਚ ਕਮਾਈਆ। ਸਤਿ ਦਾ ਰਿਹਾ ਨਾ ਕੋਇ ਅਧੀਨ, ਕੂੜ ਕੁੜਿਆਰਾ ਡੰਕਾ ਦਿਤਾ ਵਜਾਈਆ। ਮਾਇਆ ਮਮਤਾ ਕਰ ਸ਼ੌਕੀਨ, ਸ਼ਰਅ ਸ਼ਰਅ ਨਾਲ ਦਿਤੀ ਟਕਰਾਈਆ। ਨੂਰ ਦਾ ਰਿਹਾ ਨਾ ਕੋਇ ਹੁਸੀਨ, ਚੰਮ ਦ੍ਰਿਸ਼ਟੀ ਭਰਮੀ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਤਿ ਸੰਦੇਸ਼ਾ ਇਕ ਸੁਣਾਈਆ। ਸਦੀ ਚੌਧਵੀਂ ਕਹੇ ਗੁਰ ਦਸ ਮਾਰੋ ਝਾਤੀ, ਪੜਦਾ ਅੰਤਰ ਨਿਰੰਤਰ ਖੋਲ੍ਹ ਖੁਲ੍ਹਾਈਆ। ਚਾਰੋਂ ਕੁੰਟ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਆਤਮ ਬ੍ਰਹਮ ਬਣੇ ਕੋਈ ਨਾ ਪਾਠੀ, ਪਾਠਸ਼ਾਲਾ ਰਹੀ ਕੁਰਲਾਈਆ। ਨਿਰਗੁਣ ਧਾਰ ਦਿਸੇ ਕੋਈ ਨਾ ਸਾਥੀ, ਸਰਗੁਣ ਪੂਜਣ ਚਾਈਂ ਚਾਈਂਆ। ਬਿਰਹੋਂ ਤੀਰ ਲਗਾਵੇ ਕੋਈ ਨਾ ਕਾਤੀ, ਕਾਇਆ ਕੂੜ ਵਿਕਾਰ ਨਾ ਕੋਇ ਮਿਟਾਈਆ। ਅੰਮ੍ਰਿਤ ਕਿਸੇ ਮਿਲੇ ਨਾ ਬੂੰਦ ਸਵਾਂਤੀ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਝਗੜਾ ਵੇਖੋ ਜ਼ਾਤੀ ਪਾਤੀ, ਤੁਹਾਡੀ ਕੀਤੀ ਸਾਰੇ ਰਹੇ ਉਲਟਾਈਆ। ਪੁਰਖ ਅਕਾਲਾ ਲੇਖਾ ਮੰਗੇ ਬਾਕੀ, ਵਹੀ ਖ਼ਾਤਾ ਆਪਣਾ ਰਿਹਾ ਸਮਝਾਈਆ। ਖ਼ਬਰ ਸੰਦੇਸ਼ਾ ਦੇਵੇ ਧੁਰ ਦੀ ਕਥਾ ਕਹਾਣੀ ਸਾਚੀ, ਸੁਚ ਸੰਜਮ ਇਕ ਸਮਝਾਈਆ। ਆਪਣੀ ਆਪਣੀ ਖੋਲ੍ਹ ਕੇ ਵੇਖੋ ਪਾਤੀ, ਜੋ ਪਤ੍ਰਕਾ ਦਿਤੀ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਲੇਖਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਲੱਖ ਚੁਰਾਸੀ ਵੇਖ ਆਪਣਾ ਕਰਮ, ਘਰ ਘਰ ਅੰਦਰ ਦਿਆਂ ਸੁਣਾਈਆ। ਮਾਨਵ ਦੱਸ ਤੇਰਾ ਕਿਹੜਾ ਧਰਮ, ਧੀਰਜ ਧਾਰ ਕਵਣ ਜਣਾਈਆ। ਕਿਸ ਬਿਧ ਮੇਟੇਂ ਆਪਣਾ ਭਰਮ, ਭਾਂਡਾ ਭਰਮ ਭੌ ਭੰਨਾਈਆ। ਕਿਸ ਬਿਧ ਭਾਗ ਲੱਗੇ ਕਾਇਆ ਮਾਟੀ ਚਰਮ, ਨਿਰਗੁਣ ਨੂਰ ਜੋਤ ਹੋਵੇ ਰੁਸ਼ਨਾਈਆ। ਕਿਸ ਬਿਧ ਲਹਿਣਾ ਦੇਣਾ ਮੁੱਕੇ ਜਨਮ ਮਰਨ, ਆਵਣ ਜਾਵਣ ਰਹੇ ਨਾ ਰਾਈਆ। ਕਿਸ ਬਿਧ ਸਾਹਿਬ ਸਵਾਮੀ ਦੇਵੇ ਸਰਨ, ਚਰਨ ਕਵਲ ਇਕ ਸਰਨਾਈਆ। ਕਿਸ ਬਿਧ ਆਪਣਾ ਪੂਰਾ ਕਰੇ ਪਰਨ, ਪਤਿਪਰਮੇਸ਼ਵਰ ਅੱਗੇ ਸੀਸ ਨਿਵਾਈਆ। ਕਿਸ ਬਿਧ ਝਗੜਾ ਮੁਕੇ ਵਰਨ ਬਰਨ, ਜ਼ਾਤ ਪਾਤ ਕਰੇ ਨਾ ਕੋਇ ਲੜਾਈਆ। ਕਿਸ ਬਿਧ ਆਪਣੀ ਮੰਜ਼ਲ ਸਿੱਖੇ ਚੜ੍ਹਨ, ਨੌ ਦਵਾਰੇ ਡੇਰਾ ਢਾਹੀਆ। ਕਿਸ ਬਿਧ ਧੁਨ ਆਤਮਕ ਰਾਗ ਲੱਗੇ ਪੜ੍ਹਨ, ਬਿਨ ਅੱਖਰਾਂ ਤੋਂ ਹੋਏ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਵੱਜਦੀ ਰਹੇ ਵਧਾਈਆ। ਸਦੀ ਚੌਧਵੀਂ ਕਹੇ ਅਵਤਾਰ ਪੈਗ਼ੰਬਰ ਸੁਣੋ ਗੁਰੂ ਗੁਰਦੇਵ, ਮਾਣਸ ਜ਼ਾਤੀ ਦਿਆਂ ਜਣਾਈਆ। ਕਿਹੜੀ ਰਸਨਾ ਕਿਹੜੀ ਜਿਹਵ, ਜੀਭਾ ਕਵਣ ਸਿਫ਼ਤ ਸਾਲਾਹੀਆ। ਕਿਹੜਾ ਇਸ਼ਟ ਗੁਰੂ ਗੁਰਦੇਵ, ਦੇਵ ਆਤਮਾ ਕਵਣ ਮਨਾਈਆ। ਕਿਹੜਾ ਲੇਖਾ ਜਾਣੇ ਅਲਖ ਅਭੇਵ, ਅਗੰਮ ਅਥਾਹ ਦਿਓ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰ ਬਿਨ ਅੱਖਾਂ ਨੇਤਰ ਨੈਣ ਤੱਕੋ, ਤਕਵਾ ਇਕੋ ਇਕ ਜਣਾਈਆ। ਮੈਂ

❋

❋

ਸ਼ਬਦ ਸੰਦੇਸਾ ਦੇਵਾਂ ਹਕ਼ੀਕ਼ਤ ਹੱਕੋ, ਧੁਰ ਦਾ ਹਾਕਮ ਰਿਹਾ ਸੁਣਾਈਆ। ਦੀਨ ਮਜ਼੍ਹਬ ਜ਼ਾਤ ਪਾਤ ਝਗੜਾ ਛੱਡੋ, ਅੰਤਮ ਛੱਡਣੀ ਪਏ ਜਗਤ ਲੋਕਾਈਆ। ਆਤਮ ਧਾਰ ਪਰਮਾਤਮ ਨਿਰਗੁਣ ਧਾਰ ਨਾਤਾ ਬੰਨ੍ਹੋ, ਬੰਨ੍ਹਣਹਾਰ ਇਕ ਅਖਵਾਈਆ। ਕੂੜੀ ਕਿਰਿਆ ਜਗਤ ਵਿਕਾਰ ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿਚੋਂ ਬਾਹਰ ਕੱਢੋ, ਅੰਤਰ ਨਿਰੰਤਰ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਘਰ ਸਵਾਮੀ ਠਾਕਰ ਏਕਾ ਸੱਦੋ, ਜਿਸ ਦੀ ਆਸਾ ਗਏ ਰਖਾਈਆ। ਨਾਮ ਖ਼ੁਮਾਰੀ ਸਾਚਾ ਜਾਮ ਪਿਆਵੋ ਮੱਧੋ, ਮਦਹੋਸ਼ ਦਿਓ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰ ਸੁਹਾਵੋ ਰਾਤੀ ਰੁਤੀ, ਰੁਤੜੀ ਦਿਓ ਮਹਿਕਾਈਆ। ਸ੍ਰਿਸ਼ਟੀ ਦੁਨੀ ਰਹੇ ਨਾ ਸੁੱਤੀ, ਨੇਤਰ ਅੱਖ ਦਿਓ ਖੁਲ੍ਹਾਈਆ। ਕਿਸੇ ਨੂੰ ਕਰਨੀ ਪਏ ਨਾ ਕਿਸੇ ਦੀ ਬੁੱਤੀ, ਡੂੰਮ ਮਰਾਸੀ ਝਗੜਾ ਦਿਓ ਚੁਕਾਈਆ। ਜਿਹੜੀ ਦੁਹਾਗਣ ਰਾਹੋਂ ਘੁੱਥੀ, ਸੁਹਾਗਣ ਦਰਗਾਹ ਸਾਚੀ ਦਿਓ ਬਣਾਈਆ। ਭਾਗ ਲਗਾਓ ਕਾਇਆ ਬੁੱਤੀ, ਬੁਤਖ਼ਾਨਿਆਂ ਕਰੋ ਸਫ਼ਾਈਆ। ਮਨ ਕਲਪਣਾ ਰਹਿਣ ਨਾ ਦੇਵੇ ਲੁੱਚੀ, ਸਚ ਸੁਚ ਦੇਣਾ ਵਖਾਈਆ। ਸਦੀ ਚੌਧਵੀਂ ਕਹੇ ਮੈਂ ਓਸ ਪ੍ਰਭੂ ਦੇ ਦਰਸ਼ਨ ਦੀ ਭੁੱਖੀ, ਜਿਸ ਨੂੰ ਭਵਿਖਤਾਂ ਵਿਚ ਆਏ ਗਾਈਆ । ਓਸ ਦਵਾਰੇ ਸਭ ਨੇ ਹੋਣਾ ਸੁਖੀ, ਸੁਖ ਸਾਗਰ ਵਿਚ ਸਮਾਈਆ। ਮਾਇਆ ਮਮਤਾ ਜੜ੍ਹ ਜਾਏ ਪੁੱਟੀ, ਪਟਨੇ ਵਾਲਾ ਦੇਵੇ ਮਾਣ ਵਡਿਆਈਆ। ਆਪਣੀ ਗੰਢ ਪਾਵੋ ਟੁੱਟੀ, ਆਤਮ ਪਰਮਾਤਮ ਨਾਤਾ ਜੋੜੋ ਸਹਿਜ ਸੁਭਾਈਆ। ਦੀਨ ਮਜ਼੍ਹਬ ਨੂੰ ਦੇ ਦਿਓ ਅੱਗੇ ਛੁੱਟੀ, ਛੁਟਕਾਰਾ ਹੋਵੇ ਕੋਲੋਂ ਲੋਕਾਈਆ। ਸਭ ਦੀ ਅੰਤ ਅਖ਼ੀਰੀ ਵਾਟ ਮੁਕੀ, ਮੁਕੰਮਲ ਧੁਰ ਦਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਲੀ ਖੇਲ ਰਹਿਣ ਨਾ ਦੇਵੇ ਲੁਕੀ, ਲੋਕ ਪਰਲੋਕ ਸਲੋਕ ਆਪਣਾ ਇਕ ਸੁਣਾਈਆ।

੨੬ ਮੱਘਰ ਸ਼ਹਿਨਸ਼ਾਹੀ ਸੰਮਤ ੪ ਗੁਰਬਚਨ ਸਿੰਘ ਦੇ ਗ੍ਰਹਿ ਅਹਿਮਦ ਪੁਰ ਜ਼ਿਲਾ ਕਪੂਰਥਲਾ

ਸਦੀ ਚੌਧਵੀਂ ਕਹੇ ਪੈਗ਼ੰਬਰ ਦੇਵਣ ਹੋਕਾ, ਹੁਕਮ ਧੁਰ ਦਾ ਰਹੇ ਜਣਾਈਆ। ਲੇਖਾ ਮੁੱਕਣ ਲੱਗਾ ਚੌਦਾਂ ਤਬਕ ਚੌਦਾਂ ਲੋਕਾ, ਲੁਕਿਆ ਭੇਵ ਰਹੇ ਨਾ ਰਾਈਆ। ਪਰਵਰਦਿਗਾਰ ਸਾਂਝੇ ਯਾਰ ਦਾ ਆਇਆ ਮੌਕਾ, ਮੁਕੰਮਲ ਆਪਣਾ ਖੇਲ ਖਿਲਾਈਆ। ਦੀਨ ਦੁਨੀ ਦੇ ਨਾਲ ਕਰੇ ਨਾ ਧੋਖਾ, ਧਰਮ ਦੀ ਧਾਰ ਇਕ ਦ੍ਰਿੜਾਈਆ। ਅੰਤ ਅਖ਼ੀਰ ਬੇਨਜ਼ੀਰ ਮਾਰਗ ਦੱਸੇ ਸੌਖਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਰਸਨਾ ਜਿਹਵਾ ਬੱਤੀ ਦੰਦ ਪੜ੍ਹਨਾ ਪਏ ਕੋਈ ਨਾ ਪੋਥਾ, ਹਿਰਦੇ ਅੰਤਰ ਨਿਰੰਤਰ ਆਪਣਾ ਨਾਮ ਦਏ ਉਪਜਾਈਆ। ਭਾਗ ਲਗਾ ਕੇ ਕਾਇਆ ਮਾਟੀ ਸਾਢੇ ਤਿੰਨ ਹੱਥ ਅਗੰਮੀ ਕੋਠਾ, ਨੌ ਦਵਾਰ ਨਰ ਨਿਰੰਕਾਰ ਕੂੜਾ ਪੰਧ ਮੁਕਾਈਆ। ਮਨਮਤ ਦੀ ਰਹਿਣ ਨਾ ਦੇਵੇ ਸੋਚਾ, ਬੁੱਧੀ ਤੋਂ ਪਰੇ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਪੈਗ਼ੰਬਰ ਉਚੀ ਉਚੀ ਰਹੇ ਕੂਕ, ਦਰੋਹੀ ਨਾਮ ਖ਼ੁਦਾਈਆ। ਸਾਡੀ ਚੁੱਕਣ ਲੱਗੀ ਚੂਕ, ਵੇਲਾ ਅੰਤ ਗਿਆ ਆਈਆ। ਝਗੜਾ

❋

❋

ਪੈਣਾ ਚਾਰੇ ਕੂਟ, ਦਹਿ ਦਿਸ਼ਾ ਹੋਏ ਲੜਾਈਆ। ਸਾਬਤ ਰਹੇ ਨਾ ਕੋਈ ਪੰਜ ਭੂਤ, ਤ੍ਰੈਗੁਣ ਰੰਗ ਨਾ ਕੋਇ ਚੜ੍ਹਾਈਆ। ਕਲਮੇ ਵਾਲਿਆਂ ਹੋਣਾ ਕੂਚ, ਗਲੀ ਕੂਚੇ ਦਰੋਹੀ ਨਾਮ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਦਾਤਾ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਪੈਗ਼ੰਬਰ ਚਾਰੋਂ ਕੁੰਟ ਤਕਦੇ, ਬਿਨ ਅੱਖਾਂ ਅੱਖ ਉਠਾਈਆ। ਵੇਖਣ ਖੇਲ ਪੁਰਖ ਸਮਰਥ ਦੇ, ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਬਿਨ ਕ਼ਦਮਾਂ ਤੋਂ ਚੌਦਾਂ ਤਬਕਾਂ ਨਠਦੇ, ਭੱਜਣ ਵਾਹੋ ਦਾਹੀਆ। ਸਾਚਾ ਕਲਮਾ ਫਿਰਨ ਦੱਸਦੇ, ਅੱਲਾ ਹੂ ਅੰਨਾ ਹੂ ਸੁਣਾਈਆ। ਇਸ਼ਾਰੇ ਦੇਂਦੇ ਨਿਜ ਨੇਤਰ ਨੈਣ ਅੱਖ ਦੇ, ਪ੍ਰਤੱਖ ਵੇਖੋ ਗੁਸਾਈਂਆ। ਹੁਣ ਖੇਲ ਰਹੇ ਨਹੀਂ ਸਾਡੇ ਵੱਸ ਦੇ, ਵਾਸਤਾ ਪ੍ਰਭ ਦੇ ਅੱਗੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਸਦੀ ਚੌਧਵੀਂ ਕਹੇ ਪੈਗ਼ੰਬਰ ਇਕ ਦੂਜੇ ਦਾ ਤੱਕਣ ਰਾਹ, ਰਹਿਬਰ ਵੇਖਣ ਨੂਰ ਅਲਾਹੀਆ। ਕੀ ਖੇਲ ਕਰੇ ਖ਼ੁਦਾ, ਖ਼ੁਦੀ ਤਕੱਬਰ ਮੇਟ ਮਿਟਾਈਆ। ਉਮਤ ਉਮਤੀ ਕਰ ਜੁਦਾ, ਜੁਜ਼ ਜੁਜ਼ ਦਾ ਡੇਰਾ ਢਾਹੀਆ। ਜਲਵਾ ਨੂਰ ਕਰ ਰੁਸ਼ਨਾ, ਜ਼ਾਹਰ ਜ਼ਹੂਰ ਪੜਦਾ ਦਏ ਓੁਠਾਈਆ। ਸਾਚਾ ਮਾਰਗ ਦੱਸ ਨਵਾਂ, ਨਵ ਨੌ ਚਾਰ ਪੰਧ ਮੁਕਾਈਆ। ਦੀਨ ਮਜ਼੍ਹਬ ਮੇਟ ਕੇ ਤਮਅ, ਤਾਮਸ ਤ੍ਰਿਸ਼ਨਾ ਦਏ ਗਵਾਈਆ। ਆਤਮ ਬ੍ਰਹਮ ਜਗਾ ਕੇ ਸ਼ਮਅ, ਕੂੜ ਅੰਧੇਰਾ ਦਏ ਮਿਟਾਈਆ। ਹਰਖ ਸੋਗ ਗਵਾ ਕੇ ਗ਼ਮਾ, ਗ਼ਮਖ਼ਾਰ ਵੇਖ ਵਖਾਈਆ। ਸਤਿਜੁਗ ਸਾਚਾ ਕਰੇ ਰਵਾਂ, ਰਹਿਮਤ ਆਪਣੀ ਹੱਕ ਕਮਾਈਆ। ਲੇਖੇ ਲਾਵੇ ਯਾਰ ਚੌਹਾਂ, ਮੁਹੰਮਦ ਨਿਉਂ ਨਿਉਂ ਲਾਗੇ ਪਾਈਂਆ। ਭਰੋਸਾ ਕਿਸੇ ਨਹੀਂ ਕੋਈ ਦਮਾਂ, ਦਾਮਨਗੀਰ ਹੋਵੇ ਨੂਰ ਅਲਾਹੀਆ। ਸਦੀ ਚੌਧਵੀਂ ਸੁਹੰਞਣਾ ਹੋਵੇ ਸਮਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਰਗੁਣ ਦਾਤਾ ਆਪ ਅਖਵਾਈਆ। ਸਦੀ ਚੌਧਵੀਂ ਕਹੇ ਪੈਗ਼ੰਬਰ ਕਰਦੇ ਹਾਹਾਕਾਰ, ਹੌਕਿਆਂ ਵਿਚ ਦੁਹਾਈਆ। ਖੇਲ ਕਰੇ ਪਰਵਰਦਿਗਾਰ, ਪਾਰਬ੍ਰਹਮ ਪਤਿਪਰਮੇਸ਼ਵਰ ਨੂਰ ਅਲਾਹੀਆ। ਅੰਤ ਆਈ ਸਭ ਨੂੰ ਹਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਧਰਮ ਦਾ ਰਿਹਾ ਨਾ ਖ਼ਿਦਮਤਗਾਰ, ਖ਼ਾਦਮ ਰੂਪ ਨਾ ਕੋਇ ਵਟਾਈਆ। ਕਾਗਦ ਕ਼ਲਮ ਸ਼ਾਹੀ ਪਾਏ ਨਾ ਸਾਰ, ਕਲਮੇ ਕਾਇਨਾਤ ਦੁਹਾਈਆ। ਦੀਨ ਦੁਨੀ ਨਾ ਹੋਵੇ ਤਾਬਿਆਦਾਰ, ਗ਼ਫ਼ਲਤ ਵਿਚ ਅੱਖ ਨਾ ਕੋਇ ਖੁਲ੍ਹਾਈਆ। ਚਾਰੋਂ ਕੁੰਟ ਧੂੰਆਂਧਾਰ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਮੁਹੱਬਤ ਹੱਕ ਨਾ ਦਿਸੇ ਪਿਆਰ, ਮਾਇਆ ਮਮਤਾ ਹੋਏ ਹਲਕਾਈਆ। ਸੱਯਦਾ ਕਰੇ ਨਾ ਕੋਇ ਨਿਮਸਕਾਰ, ਡੰਡਾਵਤ ਵਿਚ ਨਾ ਕੋਇ ਵਡਿਆਈਆ। ਸਦੀ ਚੌਧਵੀਂ ਕਹੇ ਸਾਰੇ ਕਰਦੇ ਓਸ ਦਾ ਇੰਤਜ਼ਾਰ, ਜੋ ਆਦਿ ਅੰਤ ਇਕ ਅਖਵਾਈਆ। ਜਿਸ ਦਾ ਸਿਫ਼ਤਾਂ ਵਿਚ ਕਰ ਕੇ ਆਏ ਇਜ਼ਹਾਰ, ਰਾਗਾਂ ਨਾਦਾਂ ਵਿਚ ਸੁਣਾਈਆ। ਸੋ ਸਾਹਿਬ ਸਤਿਗੁਰ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਸ੍ਰਿਸ਼ਟੀ ਦ੍ਰਿਸ਼ਟੀ ਵਿਚ ਕਰੇ ਗ੍ਰਿਫ਼ਤਾਰ, ਦਹਿ ਦਿਸ਼ਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰ ਸਾਰੇ ਰਹੇ ਵੇਖ, ਦਰਗਾਹ ਸਾਚੀ ਧਿਆਨ ਲਗਾਈਆ। ਪੁਰਖ ਅਕਾਲਾ ਦੀਨ ਦਿਆਲਾ ਅੰਤ ਕੰਤ ਭਗਵੰਤ ਕਰੇ ਕਿਹੜਾ ਵੇਸ, ਅਵੱਲੜਾ ਆਪਣਾ ਰੂਪ ਧਰਾਈਆ। ਜੋ ਸੰਦੇਸਾ ਦੇ ਕੇ ਗਿਆ ਗੁਰ ਦਸ ਦਸਮੇਸ਼, ਭਵਿਖਤਾਂ ਵਿਚ ਲਿਖਤਾਂ ਵਿਚ ਇਸ਼ਟਾਂ ਵਿਚ ਜਗਤ

❋

❋

ਸਮਝਾਈਆ। ਜਿਸ ਦਾ ਮੁੱਛ ਦਾੜ੍ਹੀ ਨਾ ਕੋਇ ਕੇਸ, ਮੂੰਡ ਮੁੰਡਾਇਆ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਸਚਖੰਡ ਦਵਾਰੇ ਵਸੇ ਹਮੇਸ਼, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਨੂਰ ਰੁਸ਼ਨਾਈਆ। ਜਿਸ ਨੇ ਸਦੀ ਚੌਧਵੀਂ ਚਾਰ ਵਰਨ ਅਠਾਰਾਂ ਬਰਨ ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਕਰਨੇ ਏਕ, ਏਕੰਕਾਰ ਆਪਣੀ ਕਲ ਧਰਾਈਆ। ਦੀਨ ਦੁਨੀ ਦੀ ਬੁੱਧੀ ਕਰੇ ਬਿਬੇਕ, ਮਨਮਤ ਕੂੜ ਕਲਪਨਾ ਕਾਇਆ ਮੰਦਰ ਅੰਦਰੋਂ ਬਾਹਰ ਕਢਾਈਆ। ਝਗੜਾ ਮੁਕਾਵੇ ਪੰਡਤ ਕ਼ਾਜ਼ੀ ਮੁੱਲਾ ਸ਼ੇਖ਼, ਸ਼ਰਅ ਦਾ ਲੇਖਾ ਦਏ ਚੁਕਾਈਆ। ਧੁਰ ਫ਼ਰਮਾਨਾ ਦੇਵੇ ਹੱਕ ਸੰਦੇਸ਼, ਨਾਉਂ ਨਿਰੰਕਾਰਾ ਇਕ ਜਣਾਈਆ। ਜਿਸ ਦੇ ਅੱਗੇ ਚਲੇ ਕੋਇ ਕਿਸੇ ਨਾ ਪੇਸ਼, ਪੇਸ਼ਤਰ ਸਾਰੇ ਓਸੇ ਦਾ ਰਾਹ ਤਕਾਈਆ। ਸੋ ਸਵਾਮੀ ਚਾਰ ਵਰਨ ਅਠਾਰਾਂ ਬਰਨ ਮੇਟੇ ਫ਼ਰੇਬ, ਦਗੇਦਾਰ ਰਹਿਣ ਕੋਇ ਨਾ ਪਾਈਆ। ਮਾਇਆ ਮਮਤਾ ਸਭ ਦੀ ਖ਼ਾਲੀ ਕਰੇ ਜੇਬ, ਜਿਹਵਾ ਕੂੜ ਵਿਕਾਰ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਠਾਕਰ ਇਕ ਅਖਵਾਈਆ। ਸਦੀ ਚੌਧਵੀਂ ਕਹੇ ਪੈਗ਼ੰਬਰ ਕਰਦੇ ਸੱਯਦੇ, ਸਿਰ ਸਰ ਝੁਕਾਈਆ। ਹਉਂ ਸੇਵਕ ਤੇਰੇ ਬਰਦੇ, ਬੰਦਗੀ ਵਿਚ ਦੁਹਾਈਆ। ਹੁਕਮ ਰਜ਼ਾਈ ਚਲਦੇ, ਭਾਣੇ ਵਿਚ ਵਡਿਆਈਆ। ਚੌਦਾਂ ਸਦੀਆਂ ਰਹੇ ਪਲਦੇ, ਆਪਣਾ ਬਲ ਪ੍ਰਗਟਾਈਆ। ਖੇਲ ਵੇਖਦੇ ਰਹੇ ਕਲਜੁਗ ਕਲ ਦੇ, ਜਿਸ ਕਲਮੇ ਦਿਤੇ ਭੁਲਾਈਆ। ਸਚ ਫ਼ਰਮਾਨੇ ਰਹੇ ਫਲਦੇ, ਸੰਦੇਸਿਆਂ ਵਿਚ ਵਡਿਆਈਆ। ਰਾਹ ਤਕਦੇ ਰਹੇ ਨਿਹਚਲ ਧਾਮ ਅਟਲ ਦੇ, ਦੂਰ ਦੁਰਾਡੇ ਨੂਰ ਅਲਾਹੀਆ। ਘੋਲ ਵੇਖੇ ਜਲ ਥਲ ਦੇ, ਮਹੀਅਲ ਪਈ ਦੁਹਾਈਆ। ਤੇਰੇ ਹੁਕਮ ਭਾਣੇ ਕਦੇ ਨਾ ਟਲਦੇ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਸਰਨਾਈਆ। ਸਦੀ ਚੌਧਵੀਂ ਕਹੇ ਪੈਗ਼ੰਬਰ ਕਹਿਣ ਨਾਲ ਈਮਾਨ, ਸਤਿ ਸਤਿ ਵਿਚ ਸਮਝਾਈਆ। ਸਾਡੀ ਉਮਤ ਹੋਈ ਬੇਈਮਾਨ, ਬੇਵਾ ਦਿਸੇ ਲੋਕਾਈਆ। ਸਿਦਕ ਸਬੂਰੀ ਵਾਲਾ ਰਿਹਾ ਨਾ ਕੋਇ ਖ਼ਾਨਦਾਨ, ਰੂਪ ਖ਼ਾਨਗੀ ਵਾਲਾ ਰਹੇ ਵਟਾਈਆ। ਹਕ਼ੀਕ਼ਤ ਵਿਚ ਸਮਝੇ ਨਾ ਕੋਈ ਇਸਲਾਮ, ਇਸਮ ਆਜ਼ਮ ਨਾ ਕੋਇ ਵਡਿਆਈਆ। ਮਸਲਾ ਦਿਸੇ ਨਾ ਕੋਇ ਕ਼ੁਰਾਨ, ਕਾਇਆ ਕੁਰਹ ਨਾ ਕੋਇ ਜਣਾਈਆ। ਜਗਤ ਸ਼ਰਅ ਬਣੀ ਗ਼ੁਲਾਮ, ਗ਼ੁਰਬਤ ਅੰਦਰ ਡੇਰਾ ਲਾਈਆ। ਸਦੀ ਚੌਧਵੀਂ ਸਾਨੂੰ ਕੀਤਾ ਬਦਨਾਮ, ਬਦੀ ਘਰ ਘਰ ਗਈ ਸਮਾਈਆ। ਸਿਖਿਆ ਰਹੀ ਨਾ ਸਚ ਕਲਾਮ, ਕਾਇਨਾਤ ਨਾ ਕੋਇ ਵਡਿਆਈਆ । ਅਸੀਂ ਆਸਾ ਰਖਦੇ ਸਾਡਾ ਆਵੇ ਅਮਾਮ, ਹਰਿ ਕਰਤਾ ਧੁਰਦਰਗਾਹੀਆ। ਦੀਨ ਦਾ ਦੁਨੀ ਕਰੇ ਆਪ ਇੰਤਜ਼ਾਮ, ਹੁਕਮ ਧੁਰ ਦਾ ਇਕ ਸੁਣਾਈਆ। ਕਲਜੁਗ ਮਿਟੇ ਅੰਧੇਰੀ ਸ਼ਾਮ, ਸਤਿਜੁਗ ਸ਼ਮਅ ਕਰੇ ਰੁਸ਼ਨਾਈਆ। ਮਜ਼੍ਹਬ ਦਾ ਰਹੇ ਨਾ ਕੋਈ ਗ਼ੁਲਾਮ, ਸ਼ਰਅ ਜ਼ੰਜੀਰ ਦਏ ਤੁੜਾਈਆ। ਇਕੋ ਨਾਮ ਜਪਣ ਤਮਾਮ, ਤਾਰਾ ਚੰਦ ਦਏ ਗਵਾਹੀਆ। ਕਰੇ ਖੇਲ ਸ੍ਰੀ ਭਗਵਾਨ, ਹਰਿ ਵੱਡਾ ਵਡ ਵਡਿਆਈਆ। ਧਰਮ ਝੁਲਾਏ ਇਕ ਨਿਸ਼ਾਨ, ਨਿਸ਼ਾਨੇ ਪਿਛਲੇ ਦਏ ਗਵਾਈਆ। ਸਾਚਾ ਮੰਦਰ ਸੁਹਾਏ ਮਕਾਨ, ਕਾਇਆ ਕਾਅਬਾ ਇਕ ਵਡਿਆਈਆ। ਜਿਥੇ ਦੀਵਾ ਜੋਤੀ ਜਗੇ ਮਹਾਨ, ਅੰਮ੍ਰਿਤ ਰਸ ਨਿਝਰ ਝਿਰਨਾ ਆਪ ਝਿਰਾਈਆ। ਸਾਚੀ ਸੇਜਾ ਕਰੇ ਬਿਸਰਾਮ, ਸਿੰਘਾਸਣ ਇਕੋ ਇਕ ਵਡਿਆਈਆ। ਪੈਗ਼ੰਬਰ ਕਹਿਣ ਸਦੀ ਚੌਧਵੀਂ ਵੇਖ ਖੇਲ ਦੋ ਜਹਾਨ, ਦੋ ਜਹਾਨਾਂ ਵਾਲੀ ਆਪ ਕਰਾਈਆ। ਜਿਸ ਦਾ ਭੇਵ ਪਾਏ ਨਾ ਕੋਇ ਇਨਸਾਨ, ਅਕ਼ਲ ਬੁੱਧੀ ਵਿਚ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ,

❋

❋

ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਮਾਰ ਧਿਆਨ, ਏਥੇ ਓਥੇ ਦੋ ਜਹਾਨਾਂ ਜੋਧਾ ਸੂਰਬੀਰ ਮਰਦ ਮਰਦਾਨ, ਆਦਿ ਪੁਰਖ ਅਪਰੰਪਰ ਸਵਾਮੀ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਇਕ ਅਖਵਾਈਆ।

੨੭ ਮੱਘਰ ਸ਼ਹਿਨਸ਼ਾਹੀ ਸੰਮਤ ੪ ਜੁਗਿੰਦਰ ਸਿੰਘ ਦੇ ਗ੍ਰਹਿ ਅਹਿਮਦ ਪੁਰ ਜ਼ਿਲਾ ਕਪੂਰਥਲਾ

ਸਦੀ ਚੌਧਵੀਂ ਕਹੇ ਮੈਂ ਖੇਲ ਦੱਸਾਂ ਸਭੀ, ਸਬਬ ਪ੍ਰਭ ਨੇ ਦਿਤਾ ਬਣਾਈਆ। ਸਾਹਿਬ ਸਤਿਗੁਰ ਕੋਲ ਚਲ ਕੇ ਆਏ ਰਾਤੀਂ ਇਕ ਸੌ ਗਿਆਰਾਂ ਨਬੀ, ਗਲ ਪੱਲੂ ਵਾਸਤਾ ਪਾਈਆ। ਨੌ ਨੌਂ ਕ਼ਦਮ ਪੁੱਠੀਂ ਪੈਂਰੀ ਚਲੇ ਉਪਰ ਪੱਬੀਂ, ਏੜੀ ਜ਼ਿਮੀਂ ਨਾਲ ਨਾ ਕੋਇ ਛੁਹਾਈਆ। ਪਰਵਰਦਿਗਾਰ ਸਭ ਦੀ ਲੇਖੇ ਲਾ ਲੈ ਸਦੀ, ਸਦੀਵ ਦਾ ਲੇਖਾ ਦੇ ਚੁਕਾਈਆ। ਮਿਹਰਵਾਨ ਤੂੰ ਔਂਦਾ ਕਦੀ ਕਦੀ, ਕ਼ਦੀਮ ਦੇ ਕ਼ਾਦਰ ਹੋ ਸਹਾਈਆ। ਸਾਡੀ ਕੀਤੀ ਹੋਈ ਰੱਦੀ, ਕ਼ੀਮਤ ਨਜ਼ਰ ਕੋਇ ਨਾ ਆਈਆ। ਤੇਰੀ ਜੋਤ ਅਗੰਮੀ ਜਗੀ, ਨੂਰ ਨੂਰ ਹੋਇਆ ਰੁਸ਼ਨਾਈਆ। ਸਾਡੀ ਰੋਵੇ ਪਸਲੀ ਹੱਡੀ, ਮਕ਼ਬਰਿਆਂ ਵਿਚ ਦੁਹਾਈਆ। ਵਹਿਣ ਵਹਿਣ ਵਾਲਾ ਤੇਰਾ ਅਗੰਮਾ ਨੂਹ ਨਦੀ, ਜਿਸ ਦੀ ਨੂਹ ਸਮਝ ਕੋਇ ਨਾ ਪਾਈਆ। ਪਿਛਲੀ ਮਿਟਣ ਲੱਗੀ ਹੱਦੀ, ਹਦੂਦ ਅਗਲੀ ਨਜ਼ਰੀ ਆਈਆ। ਤੇਰਾ ਜਲਵਾ ਨੂਰ ਅਲਾਹੀ ਰੱਬੀ, ਰਬੀਉਲਸਾਨੀ ਭੇਵ ਨਾ ਕੋਇ ਖੁਲ੍ਹਾਈਆ। ਉਮਤ ਆਲਮ ਬਣ ਤਬੀ, ਤਬੀਅਤ ਸਭ ਦੀ ਦੇ ਬਦਲਾਈਆ। ਸਾਡੀ ਆਸ਼ਾ ਤੇਰੇ ਕ਼ਦਮਾਂ ਹੇਠਾਂ ਦੱਬੀ, ਧੂੜ ਲਾ ਕੇ ਧੂਲ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਖੇਲ ਖਿਲਾਈਆ। ਸਦੀ ਚੌਧਵੀਂ ਕਹੇ ਨਬੀਆਂ ਪੁੱਠੇ ਜੋੜੇ ਹੱਥ, ਪੁਸ਼ਤ ਪੁਸ਼ਤ ਨਾਲ ਮਿਲਾਈਆ। ਦੂਰ ਦੁਰਾਡੇ ਗਏ ਨਠ, ਰੀਂਗ ਰੀਂਗ ਕੇ ਪੰਧ ਮੁਕਾਈਆ। ਓਧਰੋਂ ਈਸਾ ਦਾ ਕਲਾਕ ਕਰੇ ਟਕ ਟਕ, ਵਕ਼ਤ ਢਾਈ ਵਾਲਾ ਸੁਹਾਈਆ। ਮੂਸਾ ਬਦਲ ਆਪਣੀ ਕਰਵਟ, ਨੇਤਰ ਨੈਣ ਨੈਣ ਅੱਖ ਉਠਾਈਆ। ਕੀ ਖੇਲ ਪੁਰਖ ਸਮਰਥ, ਹਰਿ ਕਰਤਾ ਕਾਰ ਕਮਾਈਆ। ਨਬੀ ਝੁਕੇ ਝਟ, ਕ਼ਦਮਬੋਸੀ ਖ਼ਾਕ ਰਮਾਈਆ। ਅੰਦਰ ਕਲਮਾ ਲਿਆ ਰਟ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਪਿਛਲੀ ਸਾਡੀ ਡੋਰੀ ਕੱਟ, ਅੱਗੇ ਆਪਣਾ ਤੰਦ ਜੁੜਾਈਆ। ਚੌਦਾਂ ਤਬਕ ਰਿਹਾ ਨਾ ਹੱਟ, ਹਟਵਾਣੇ ਬੈਠੇ ਢੇਰੀ ਢਾਹੀਆ। ਤੇਰਾ ਭਾਣਾ ਮੰਨਣਾ ਦਰ ਸਚ, ਨਾ ਕੋਈ ਮੇਟੇ ਮੇਟ ਮਿਟਾਈਆ । ਅਸੀਂ ਤੇਰੇ ਨਿੱਕੇ ਜਿਹੇ ਬੱਚ, ਬਚਪਨ ਤੇਰੀ ਗੋਦ ਸੁਹਾਈਆ। ਕਿਰਪਾ ਕਰ ਪੁਰਖ ਸਮਰਥ, ਮਿਹਰਵਾਨ ਤੇਰੀ ਓਟ ਤਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਮਿਹਰ ਨਜ਼ਰ ਸਾਡੇ ਉਤੇ ਰਹੇ ਅੱਖ, ਆਖ਼ਰ ਲੇਖਾ ਦੇਣਾ ਮੁਕਾਈਆ।

੨੭ ਮੱਘਰ ਸ਼ਹਿਨਸ਼ਾਹੀ ਸੰਮਤ ੪ ਤਰਸੇਮ ਸਿੰਘ ਦੇ ਗ੍ਰਹਿ ਪਿੰਡ ਅਹਿਮਦ ਪੁਰ ਜ਼ਿਲਾ ਕਪੂਰਥਲਾ

ਸਦੀ ਚੌਧਵੀਂ ਕਹੇ ਨਬੀ ਲੈ ਕੇ ਆਏ ਗੁਲਦਸਤਾ, ਗੁਲਦਾਨ ਮੁਹੱਬਤ ਵਾਲਾ ਬਣਾਈਆ। ਸਿਰ ਝੁਕਾਇਆ ਆਹਿਸਤਾ ਆਹਿਸਤਾ, ਨਿਉਂ ਨਿਉਂ ਚਰਨ ਧੂੜੀ ਖ਼ਾਕ ਰਮਾਈਆ। ਹੌਲੀ ਹੌਲੀ ਬੋਲੇ ਤੇਰੇ ਨਾਲ ਹੋਏ ਵਾਬਸਤਾ, ਮਾਲਕ ਖ਼ਾਲਕ ਤੇਰੀ ਓਟ ਰਖਾਈਆ। ਅਸੀਂ ਹੈਰਾਨ ਹੋ

❋

❋

ਗਏ ਤੇਰੇ ਭਗਤ ਦਾ ਰੂਪ ਧਰਨੀ ਲੱਗੇ ਫ਼ਰਿਸ਼ਤਾ, ਸੰਦੇਸ਼ੇ ਧੁਰ ਦੇ ਕਵਣ ਜਣਾਈਆ। ਨਾਪ ਮਿਣਤੀ ਖ਼ਤਮ ਹੋਣ ਲੱਗੀ ਬਾਲਿਸ਼ਤਾ, ਹੱਥ ਗਿਰਹਾ ਨਾ ਕੋਇ ਜਣਾਈਆ। ਗੁਰਮੁਖਾਂ ਦਾ ਬਦਲਣ ਲੱਗਾ ਨਵਿਸ਼ਤਾ, ਪੈਗ਼ੰਬਰਾਂ ਦੀ ਰਹੀ ਨਾ ਕੋਈ ਚਤੁਰਾਈਆ। ਦਰਸ਼ਨ ਹੋਣ ਲੱਗਾ ਦੀਦਾ ਦਾਨਿਸਤਾ, ਨੂਰ ਜ਼ਹੂਰ ਤੇਰਾ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਤੇਰੇ ਹੱਥ ਵਡਿਆਈਆ। ਸਦੀ ਚੌਧਵੀਂ ਕਹੇ ਗੁਲਦਸਤੇ ਵਿਚ ਅਗੰਮੀ ਗੁਲ, ਜਗਤ ਗੁਲਸ਼ਨ ਨਜ਼ਰ ਕੋਇ ਨਾ ਆਈਆ। ਜਿਥੇ ਚਹਿਕੇ ਨਾ ਕੋਈ ਬੁਲਬੁਲ, ਕੋਇਲ ਰਾਗ ਨਾ ਕੋਇ ਅਲਾਈਆ। ਕ਼ੀਮਤ ਪਾਏ ਕੋਈ ਨਾ ਮੁੱਲ, ਖਾਰੀ ਵਿਚ ਨਾ ਕੋਇ ਟਿਕਾਈਆ। ਪੱਤ ਟਹਿਣੀ ਜਾਏ ਨਾ ਹੁਲ, ਖਿਜ਼ਾਂ ਰੁੱਤ ਨਾ ਕੋਇ ਬਦਲਾਈਆ। ਇਹ ਖੇਲ ਤੇਰਾ ਸੁਲਹਕੁਲ, ਸਾਹਿਬ ਤੇਰੇ ਹੱਥ ਵਡਿਆਈਆ। ਸਦੀ ਚੌਧਵੀਂ ਕਹੇ ਪੈਗ਼ੰਬਰ ਕਹਿਣ ਨਬੀ ਕਹਿਣ ਤੇਰੇ ਭਗਤ ਜਾਣ ਨਾ ਰੁਲ, ਰੁਲਦਿਆਂ ਆਪਣੀ ਗੋਦ ਉਠਾਈਆ। ਮੈਂ ਵੇਖਣਾ ਚਾਹੁੰਦੀ ਤੇਰੀ ਹੋਵੇ ਇਕੋ ਕੁਲ, ਕੁਲਮਾਲਕ ਖ਼ਾਲਕ ਤੇਰਾ ਨੂਰ ਨਜ਼ਰੀ ਆਈਆ। ਤੇਰੇ ਦਵਾਰੇ ਜਾਏ ਕੋਈ ਨਾ ਭੁੱਲ, ਭਗਤਾਂ ਮਾਰਗ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨਾਮ ਪਿਆਰ ਮੁਹੱਬਤ ਵਿਚ ਅਨਮੁੱਲ, ਕਰਤੇ ਕ਼ੀਮਤ ਸਕੇ ਕੋਇ ਨਾ ਪਾਈਆ।

ਸਦੀ ਚੌਧਵੀਂ ਕਹੇ ਨਬੀ ਵਜੌਂਦੇ ਆਏ ਨੌਬਤ, ਡੱਗਾ ਪ੍ਰੇਮ ਵਾਲਾ ਲਗਾਈਆ। ਪਰਵਰਦਿਗਾਰ ਤੇਰੀ ਚਾਰੋਂ ਕੁੰਟ ਸੁਣੀ ਸੋਭਤ, ਲੋਕ ਪ੍ਰਲੋਕ ਰਹੇ ਜਸ ਗਾਈਆ। ਦਰੋਹੀ ਦੁਹਾਈ ਤੇਰੀ ਸਾਨੂੰ ਹੋਰ ਦੇ ਦੇ ਮੋਹਲਤ, ਕ਼ਦਮਾਂ ਉਤੇ ਸਿਰ ਝੁਕਾਈਆ। ਸਾਡੀ ਖ਼ਾਲੀ ਕਰ ਨਾ ਗੋਲਕ, ਭੰਡਾਰਾ ਦੇ ਵਰਤਾਈਆ। ਤੇਰਾ ਹੁਕਮ ਬਚਨ ਅਮੋਲਕ, ਅਮੁੱਲ ਤੇਰੀ ਬੇਪ੍ਰਵਾਹੀਆ। ਕਿਰਪਾ ਕਰ ਸਾਹਿਬ ਅਨਬੋਲਤ, ਸ਼ਬਦੀ ਹੁਕਮ ਜਣਾਈਆ। ਤੇਰਾ ਸਹਾਰਾ ਸਦਾ ਅਨਡੋਲਤ, ਡੋਲਦਿਆਂ ਲਏ ਬਚਾਈਆ। ਸਮਰਥ ਸਵਾਮੀ ਸਭ ਕੁਛ ਤੇਰੇ ਕੋਲਤ, ਕੁਲਮਾਲਕ ਰਹਿਮਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੇਰੇ ਨਾਮ ਦੁਹਾਈਆ। ਸਦੀ ਚੌਧਵੀਂ ਕਹੇ ਨਬੀ ਹੱਥ ਵਿਚ ਫੜ ਕੇ ਆਏ ਤਿਨਕਾ, ਕਾਹੀ ਕੱਖ ਨਜ਼ਰੀ ਆਈਆ। ਤੇਰਾ ਖੇਲ ਇਨ ਬਿਨ ਕਾ, ਭੇਵ ਸਕੇ ਨਾ ਕੋਇ ਜਣਾਈਆ। ਅੰਤਮ ਲੇਖਾ ਤਿੰਨ ਦਿਨ ਕਾ, ਵਦੀ ਸੁਦੀ ਨਾ ਕੋਇ ਵਡਿਆਈਆ। ਲਹਿਣਾ ਦੇਣਾ ਚੁਕਾ ਜਨ ਜਨ ਕਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮੁਹੰਮਦ ਚੌਦਾਂ ਤਬਕ ਫਿਰੇ ਮਿਣਦਾ, ਚਾਰੋਂ ਕੁੰਟ ਵਾਹੋ ਦਾਹੀਆ। ਚੌਦਾਂ ਸਦੀਆਂ ਤੇਰਾ ਭੇਵ ਨਾ ਪਾਇਆ ਭਿੰਨ ਕਾ, ਪੜਦਾ ਉਹਲਾ ਨਾ ਕੋਇ ਚੁਕਾਈਆ। ਤੂੰ ਸਾਨੂੰ ਨੂਰ ਦਿਤਾ ਕਿਨਕਾ ਕਿਨਕਾ, ਬੱਚਿਆਂ ਵਾਂਗ ਪਰਚਾਈਆ। ਸਾਲ ਬਸਾਲਾ ਤੇਰਾ ਲੇਖਾ ਰਿਹਾ ਗਿਣਦਾ, ਹਿਸਾਬ ਅੰਕੜਿਆਂ ਵਿਚ ਲਗਾਈਆ। ਨਜ਼ਾਰਾ ਦੱਸਦਾ ਰਿਹਾ ਤੇਰੇ ਚਿੰਨ੍ਹ ਦਾ, ਚੰਦ ਸਤਾਰ ਸਮਝਾਈਆ। ਨਬੀ ਕਹਿਣ ਛੱਬੀ ਪੋਹ ਨੂੰ ਇਕ ਬੂਟਾ ਲਿਔਣਾ ਨਿੰਮ ਦਾ, ਜਿਸ ਦੇ ਪੱਤਿਆਂ ਦੀ ਸੇਜ ਮੁਹੰਮਦ ਗਿਆਰਾਂ ਸਾਲ ਹੰਢਾਈਆ। ਇਕ ਬੁਤ ਲਿਔਣਾ ਸ਼ਿਵ ਲਿੰਗ ਦਾ, ਇਕ ਪਾਰਬਤੀ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਨਬੀ ਹੱਥ ਵਿਚ ਫੜ ਕੇ ਆਏ ਮਹਿਤਾਬੀ, ਨੂਰ ਵਿਚ ਚਮਕਾਈਆ।

❋

❋

ਕਿਉਂ ਕਰੇ ਪ੍ਰਭੂ ਸ਼ਤਾਬੀ, ਸ਼ਰਅ ਰਿਹਾ ਬਦਲਾਈਆ। ਨਿਗਾਹ ਮਾਰ ਹੱਕ ਮਹਿਰਾਬੀ, ਮਹਿਬੂਬ ਨੂਰ ਅਲਾਹੀਆ। ਅਸੀਂ ਸਭ ਤੇਰੇ ਅਸਹਾਬੀ, ਹਜ਼ਰਤ ਸੀਸ ਨਿਵਾਈਆ। ਛੱਡੀ ਮੁਹੱਬਤ ਇਸ਼ਕ ਹਕੀਕੀ ਤੇ ਮਜਾਜ਼ੀ, ਮਜ਼ਾ ਤੇਰੇ ਵਿਚੋਂ ਪਾਈਆ। ਤੇਰਾ ਫ਼ਰਮਾਨ ਸੁਣਿਆ ਇਕ ਜੁਵਾਬੀ, ਤਲਬ ਇਕ ਵਧਾਈਆ। ਤੇਰਾ ਹੁਕਮ ਅੰਤ ਅਗੰਮਾ ਵਿਚ ਪੰਜਾਬੀ, ਤੇਰੇ ਪੰਜੇ ਮਿਲੇ ਵਡਿਆਈਆ। ਸਾਡੀ ਉਮਤ ਹੋ ਗਈ ਬਾਗ਼ੀ, ਦਾਅਵੇਦਾਰ ਨਾ ਕੋਇ ਅਖਵਾਈਆ। ਤੇਰਾ ਖੇਲ ਸਦਾ ਜੁਗ ਆਦੀ, ਅੰਤ ਤੇਰੀ ਸਰਨਾਈਆ। ਹੋਕਾ ਦੇਂਦਾ ਫਿਰੇ ਨਾਨਕ ਰਬਾਬੀ, ਰੱਬੁਲ ਆਲਮੀਨ ਜਣਾਈਆ। ਜਗਤ ਭੁੰਨ ਖਾਂਦਾ ਰਿਹਾ ਕਬਾਬੀ, ਕਾਅਬਿਆਂ ਵਿਚ ਦੁਹਾਈਆ। ਸੱਚੀ ਰਹੀ ਨਾ ਕੋਈ ਅਦਾਬੀ, ਅਦਬ ਆਦਾਬ ਨਾ ਕੋਇ ਦ੍ਰਿੜਾਈਆ। ਨਬੀ ਕਹਿਣ ਇਕ ਢਾਈ ਗਜ਼ ਦੁਪੱਟਾ ਹੋਣਾ ਉਨਾਬੀ, ਜੋ ਮੁਹੰਮਦ ਤੇਂਤੀਵੇਂ ਸਾਲ ਆਪਣੀ ਗਰਦਨ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ।

੨੭ ਮੱਘਰ ਸ਼ਹਿਨਸ਼ਾਹ ਸੰਮਤ ੪ ਫੁੰਮਣ ਸਿੰਘ ਦੇ ਗ੍ਰਹਿ ਪਿੰਡ ਅਹਿਮਦ ਪੁਰ ਜ਼ਿਲਾ ਕਪੂਰਥਲਾ

ਸਦੀ ਚੌਧਵੀਂ ਕਹੇ ਨਬੀ ਛੱਡ ਕੇ ਆਏ ਬੁਤ, ਬੁੱਤਖ਼ਾਨਿਆਂ ਡੇਰਾ ਢਾਹੀਆ। ਸਾਰੇ ਕਹਿਣ ਪ੍ਰਭੂ ਤੇਰੇ ਸੁਤ, ਸੁਤ ਦੁਲਾਰੇ ਲੈ ਮਿਲਾਈਆ। ਤੇਰੇ ਚਰਨ ਰਹੇ ਝੁਕ, ਸੱਯਦਾ ਸੀਸ ਸੁਹਾਈਆ। ਸਾਡਾ ਪੈਂਡਾ ਰਿਹਾ ਮੁਕ, ਅੰਤ ਤੇਰੇ ਹੱਥ ਵਡਿਆਈਆ। ਸਾਨੂੰ ਸਮਝਾ ਅਗੰਮੀ ਤੁਕ, ਝਗੜਾ ਕਲਮਿਆਂ ਦੇ ਗਵਾਈਆ। ਤੇਰੇ ਦਵਾਰੇ ਜਾਈਏ ਰੁਕ, ਬਾਹਰ ਜਾਣ ਦੀ ਲੋੜ ਰਹੇ ਨਾ ਰਾਈਆ। ਅਗਲਾ ਹੁਕਮ ਲਈਏ ਪੁਛ, ਕੀ ਤੇਰੀ ਬੇਪ੍ਰਵਾਹੀਆ। ਸਾਨੂੰ ਸਭ ਕੁਛ ਜਾਵੇ ਸੁੱਝ, ਪਰਵਰਦਿਗਾਰ ਪਰਦਾ ਦੇਣਾ ਉਠਾਈਆ। ਪੰਧ ਰਹੇ ਨਾ ਚੌਦਾਂ ਲੋਕ, ਚੌਦਾਂ ਤਬਕ ਭੱਜਣਾ ਪਏ ਨਾ ਵਾਹੋ ਦਾਹੀਆ। ਸਦਾ ਤੇਰੀ ਵੇਖੀਏ ਮੌਜ, ਮਜਲਸ ਭਗਤਾਂ ਨਾਲ ਬਣਾਈਆ। ਤੇਰੇ ਗੁਰਮੁਖਾਂ ਦੀ ਸਭ ਤੋਂ ਨਿਰਾਲੀ ਦਿਸਦੀ ਫ਼ੌਜ, ਫ਼ੌਜਦਾਰੀ ਜਗਤ ਦੀ ਦੇਣੀ ਗਵਾਈਆ । ਇਕ ਸੁਗੰਧੀ ਲਿਔਣੀ ਜਿਹੜੀ ਬਣੀ ਹੋਵੇ ਵਿਚ ਕਨੌਜ, ਮਹਿਕ ਨਾਲ ਮਹਿਕਾਈਆ। ਇਹ ਸਾਨੂੰ ਤੇਰੇ ਭਗਤਾਂ ਨੂੰ ਲਾਵਣ ਦਾ ਸ਼ੌਕ, ਖ਼ੁਸ਼ੀਆਂ ਨਾਲ ਸੇਵਾ ਕਰੀਏ ਚਾਈਂ ਚਾਈਂਆ। ਫੇਰ ਛੱਬੀ ਪੋਹ ਨੂੰ ਸਾਰੇ ਜਾਈਏ ਪਹੁੰਚ, ਆਪਣਾ ਪੰਧ ਮੁਕਾਈਆ। ਜਿਸ ਵੇਲੇ ਤੇਰੇ ਨਗਾਰੇ ਤੇ ਵੱਜੀ ਧੌਂਸ, ਡੰਕਾ ਬੇਪ੍ਰਵਾਹੀਆ। ਬੇਦਾਰ ਹੋਈਏ ਬਰਦੇ ਬਣੀਏ ਤੇਰੇ ਧੁਰ ਦੇ ਖੌਂਤ, ਖ਼ਸਮ ਤੇਰੀ ਵਡਿਆਈਆ। ਤੁਧ ਬਿਨ ਅੰਤ ਜਾਈਏ ਨਾ ਐਵੇਂ ਔਂਤ, ਬੰਧਨ ਨਾਤਾ ਲੈਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਰੰਗਾਈਆ। ਨਬੀ ਕਹਿਣ ਤੇਰੇ ਪ੍ਰੇਮ ਦਾ ਵੇਖਣਾ ਤਗ਼ਮਾ, ਸੋਹੰ ਉਪਰ ਲਿਖਾਈਆ। ਅਸੀਂ ਫਿਰ ਮਿਲ ਕੇ ਗਾਈਏ ਨਗ਼ਮਾ, ਸੰਦੇਸਾ ਤੇਰਾ ਅਲਾਹੀਆ। ਝੁਕੀਏ ਤੇਰੇ ਕ਼ਦਮਾਂ, ਸਦ ਮਿਲੇ ਸਰਨਾਈਆ। ਅਗਲਾ ਰਹੇ ਨਾ ਸਦਮਾ, ਦਰਦ ਦੇਣਾ ਮਿਟਾਈਆ। ਸੁੰਭ ਨਿਸੁੰਭ ਦਾ ਲੇਖਾ ਮੁਕਣਾ ਪਦਮਾਂ, ਦੁਰਗਾ ਦਏ ਦੁਹਾਈਆ। ਤੇਰਾ ਜਲਵਾ ਤਕਣਾ ਚਸ਼ਮਾਂ, ਨੂਰ ਤੇਰੀ ਰੁਸ਼ਨਾਈਆ। ਸਭ ਦੇ ਪੂਰੇ ਕਰੀਂ ਬਚਨਾਂ, ਇਕ਼ਰਾਰਾਂ ਤੋੜ ਨਿਭਾਈਆ। ਅਗੰਮੀ ਵੇਖੀਏ ਘਟਨਾ, ਕੀ ਤੇਰਾ ਖੇਲ ਨਜ਼ਰੀ ਆਈਆ। ਛੱਬੀ ਪੋਹ ਨੂੰ ਨਾਲ ਲਿਔਣਾ ਵਟਨਾ, ਜੋ ਸੋਹਣਾ ਸਗਣ

❋

❋

ਬਣਾਈਆ। ਅੱਗੇ ਪ੍ਰਕਾਸ਼ ਹੋਣਾ ਜਿਸ ਨੇ ਖੇਲ ਕਰਾਇਆ ਪਟਨਾ, ਪੱਟੀ ਸਭ ਨੂੰ ਦਏ ਪੜ੍ਹਾਈਆ। ਪਿਛਲਾ ਲੇਖਾ ਸਭ ਦਾ ਕਟਣਾ, ਹੁਕਮ ਧੁਰਦਰਗਾਹੀਆ। ਤੇਰੇ ਭਗਤ ਦਵਾਰੇ ਨਬੀਆਂ ਬਹਿ ਕੇ ਸੋਹੰ ਨਾਮ ਰਟਣਾ, ਰਾਤੀ ਰੁਤੀ ਵੱਜੇ ਵਧਾਈਆ। ਅੱਗੇ ਅਵਰ ਨਾ ਕੋਈ ਯਤਨਾ, ਯਥਾਰਥ ਦਿਤਾ ਸਮਝਾਈਆ। ਸਦ ਵਸਣਾ ਤੇਰੇ ਵਤਨਾ, ਬੇਵਤਨ ਪੰਧ ਮੁਕਾਈਆ। ਪ੍ਰਭੂ ਕੋਈ ਰਹੇ ਨਾ ਸਖਣਾ, ਸਖ਼ੀ ਸੁਲਤਾਨ ਸਭ ਨੂੰ ਦੇਣੀ ਸਰਨਾਈਆ। ਤੇਰਾ ਪ੍ਰਸਾਦ ਤੇਰੇ ਹੱਥੋਂ ਸਭ ਨੇ ਛਕਣਾ, ਦੂਜਾ ਅਵਰ ਨਾ ਕੋਇ ਵਰਤਾਈਆ। ਜੋ ਖਾਵੇ ਉਸ ਅੰਤਰ ਤੇਰਾ ਨੂਰ ਤੇਰੀ ਧਾਰ ਰੱਖਣਾ, ਤੇਰੀ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੇਰੇ ਨਾਮ ਦੀ ਇਕ ਸਰਨਾਈਆ। ਨਬੀ ਕਹਿਣ ਲਾਲ ਸਿੰਘ ਨੇ ਰਾਤ ਨੂੰ ਪੌਣੇ ਕਾਲੇ ਬਸਤਰ, ਸੋਹਣਾ ਰੰਗ ਰੰਗਾਈਆ। ਪੰਜ ਤਲਵਾਰਾਂ ਪਹਿਨਣੀਆਂ ਸ਼ਸਤਰ, ਸ਼ਮਅ ਹੱਥ ਉਤੇ ਟਿਕਾਈਆ। ਚਿੱਟਾ ਕਾਗ਼ਜ਼ ਪੜ੍ਹਨਾ ਪੱਤਰ, ਪੰਦਰਾਂ ਇੰਚ ਲੰਬਾਈ ਚੌੜਾਈਆ। ਉਤੇ ਪੜਦਾ ਕਰਨਾ ਗੁਰਮੁਖਾਂ ਛਤਰ, ਚਿੱਟੀ ਚਾਦਰ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅਗਲਾ ਪੜਦਾ ਆਪ ਉਠਾਈਆ।